ਪੁਸਤਕਾਲਾਭਾਗ ੧੦

੩ ਸਾਵਣ ੨੦੧੮ ਬਿਕ੍ਰਮੀ ਗੁਰਦਿਤ ਸਿੰਘ ਦੇ ਗ੍ਰਹਿ ਰਾਮ ਦੀਵਾਲੀ ਜ਼ਿਲਾ ਅੰਮ੍ਰਿਤਸਰ

ਸੋ ਪੁਰਖ ਨਿਰੰਜਣ ਠਾਂਡਾ ਦਰਬਾਰਾ, ਹਰਿ ਪੁਰਖ ਨਿਰੰਜਣ ਆਪ ਉਪਾਇੰਦਾ। ਏਕੰਕਾਰਾ ਕਰ ਪਸਾਰਾ, ਆਦਿ ਨਿਰੰਜਣ ਨਿਰਾਕਾਰਾ, ਜੋਤੀ ਜੋਤ ਡਗਮਗਾਇੰਦਾ । ਅਬਿਨਾਸ਼ੀ ਕਰਤਾ ਅਗੰਮ ਅਪਾਰਾ, ਅਲਖ ਅਲਖਣਾ ਸ੍ਰੀ ਭਗਵਾਨ ਸਚ ਨਿਸ਼ਾਨ ਆਪ ਝੁਲਾਇੰਦਾ। ਪਾਰਬ੍ਰਹਮ ਪ੍ਰਭ ਖੇਲ ਨਿਆਰਾ, ਅਜੂਨੀ ਰਹਿਤ ਕਰ ਪਸਾਰਾ, ਪੁਰਖ ਅਕਾਲ ਆਪਣਾ ਰੂਪ ਆਪ ਧਰਾਇੰਦਾ। ਸਚਖੰਡ ਖੋਲ੍ਹ ਸਚ ਕਿਵਾੜਾ, ਤਖ਼ਤ ਨਿਵਾਸੀ ਵਸੇ ਸਾਚਾ ਲਾੜਾ, ਪਰਮ ਪੁਰਖ ਸੋਭਾ ਪਾਇੰਦਾ। ਥਿਰ ਘਰ ਜਾਣੇ ਆਪਣੀ ਧਾਰਾ, ਕਰੇ ਖੇਲ ਆਪ ਕਰਤਾਰਾ, ਕਰਤਾ ਪੁਰਖ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਮੰਦਰ ਸੋਭਾ ਪਾਇੰਦਾ। ਸਚਖੰਡ ਦਵਾਰਾ ਸਾਚਾ ਮੰਦਰ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਹਰਿ ਪੁਰਖ ਨਿਰੰਜਣ ਵਸੇ ਅੰਦਰ, ਨਿਰਾਕਾਰ ਸੱਚਾ ਸ਼ਹਿਨਸ਼ਾਹੀਆ। ਏਕੰਕਾਰਾ ਸਰਬ ਗੁਣ ਅੰਤਰ, ਆਦਿ ਨਿਰੰਜਣ ਆਪ ਉਪਾਏ ਆਪਣੀ ਬਸੰਤਰ, ਜੋਤ ਅਗਨ ਅਗਨ ਰੁਸ਼ਨਾਈਆ। ਸ੍ਰੀ ਭਗਵਾਨ ਬਣਾਏ ਬਣਤਰ, ਅਬਿਨਾਸ਼ੀ ਕਰਤਾ ਸੇਵ ਕਮਾਈਆ। ਪਾਰਬ੍ਰਹਮ ਬੇਅੰਤ ਬੇਅੰਤ ਸਾਚੇ ਧਾਮ ਸੋਭਾਵੰਤ, ਅਗੰਮ ਅਥਾਹ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਆਪੇ ਵੜ, ਸਚ ਦਵਾਰਾ ਦਏ ਵਡਿਆਈਆ। ਸਚਖੰਡ ਦਵਾਰਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਹਰਿ ਪੁਰਖ ਨਿਰੰਜਣ ਨਾਰੀ ਕੰਤ, ਨਿਰਗੁਣ ਆਪਣਾ ਮੇਲ ਮਿਲਾਇੰਦਾ। ਏਕੰਕਾਰਾ ਆਦਿ ਅੰਤ, ਆਦਿ ਜੁਗਾਦੀ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਸਾਚਾ ਆਪ ਸੁਹਾਇੰਦਾ। ਸਚਖੰਡ ਦਵਾਰ ਸੁਹੰਜਣਾ, ਸੋਭਾਵੰਤ ਕਰੇ ਨਿਰੰਕਾਰ। ਜੋਤ ਜਗਾਏ ਆਦਿ ਨਿਰੰਜਣਾ, ਦੀਵਾ ਬਾਤੀ ਨਾ ਕੋਇ ਪਸਾਰ। ਕਰੇ ਖੇਲ ਦਰਦ ਦੁੱਖ ਭੈ ਭੰਜਨਾ, ਆਪ ਆਪਣੀ ਕਿਰਪਾ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਆਪੇ ਵੜ, ਆਪਣਾ ਕਰੇ ਆਪ ਵਿਚਾਰ। ਸਚ ਵਿਚਾਰਾ ਹਰਿ ਨਿਰੰਕਾਰਾ, ਨਿਰਗੁਣ ਆਪਣਾ ਆਪ ਕਰਾਈਆ। ਆਪਣੀ ਇਛਿਆ ਭਰ ਭੰਡਾਰਾ, ਦਰ ਸਾਚੇ ਆਪ ਵਰਤਾਈਆ। ਸਾਚਾ ਸੁਤ ਆਪ ਉਭਾਰਾ, ਸ਼ਬਦੀ ਸ਼ਬਦ ਵਡ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰਾ, ਤ੍ਰੈਗੁਣ ਅਤੀਤਾ ਤ੍ਰੈ ਤ੍ਰੈ ਬੰਧਨ ਪਾਈਆ। ਪੰਜ ਤੱਤ ਬੋਲ ਜੈਕਾਰਾ, ਨਿਰਗੁਣ ਸਰਗੁਣ ਵੇਖ ਵਖਾਈਆ। ਸਰਗੁਣ ਲਾਏ ਇਕ ਅਖਾੜਾ, ਤਾਲ ਤਲਵਾੜਾ ਆਪ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੂਪ ਅਨੂਪ ਆਪ ਧਰਾਈਆ। ਰੂਪ ਅਨੂਪ ਸ਼ਾਹੋ ਭੂਪਾ, ਭੂਪਤ ਆਪਣੀ ਖੇਲ ਖਿਲਾਇੰਦਾ। ਵਸਣਹਾਰਾ ਚਾਰੋ ਕੂਟਾਂ, ਦਹਿ ਦਿਸ਼ਾ ਆਪਣਾ ਆਸਣ ਲਾਇੰਦਾ। ਖੇਲ ਕਰਾਏ ਸਦਾ ਅਨ ਰੰਗ ਰੂਪਾ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਸਾਚੇ ਚੜ੍ਹ, ਸਾਚਾ ਘਾੜਨ ਆਪ ਘੜਾਇੰਦਾ। ਘਾੜਤ ਘੜੇ ਪੁਰਖ ਬਿਧਾਤਾ, ਆਪਣੀ ਬਣਤ ਹਰਿ ਆਪ ਬਣਾਈਆ। ਵਿਸ਼ਨ ਬ੍ਰਹਮਾ ਸ਼ਿਵ ਬੱਧਾ ਨਾਤਾ, ਸਾਚਾ ਜੋੜਾ ਜੋੜ ਜੁੜਾਈਆ। ਆਪੇ ਬਣੇ ਪਿਤਾ ਮਾਤਾ, ਦਾਈ ਦਾਇਆ ਸੇਵ ਕਮਾਈਆ। ਆਪ ਸੁਣਾਏ ਆਪਣੀ ਗਾਥਾ, ਅਗੰਮ ਅਗੰਮੜੀ ਕਰੇ ਪੜ੍ਹਾਈਆ। ਸਰਬ ਕਲ ਹਰਿ ਸਮਰਾਥਾ, ਸਮਰਥ ਪੁਰਖ ਬੇਪਰਵਾਹੀਆ।

ਏਕਾ ਦੇਵੇ ਅਮੋਲਕ ਦਾਤਾ, ਦਾਨੀ ਆਪਣਾ ਨਾਮ ਵਰਤਾਈਆ। ਬੈਠਾ ਰਹੇ ਇਕ ਇਕਾਂਤਾ, ਆਦਿ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਸਰਗੁਣ ਵੇਸ ਵਟਾਈਆ। ਨਿਰਗੁਣ ਸਰਗੁਣ ਵੇਸ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਸਚ ਸਿੰਘਾਸਣ ਇਕੋ ਮੱਲਾ, ਥਿਰ ਘਰ ਸਾਚਾ ਵਡ ਵਡਿਆਇੰਦਾ। ਵਿਸ਼ਨ ਬ੍ਰਹਮਾ ਸ਼ਿਵ ਫੜਾਇਆ ਪੱਲਾ, ਸ਼ਬਦੀ ਡੋਰ ਹੱਥ ਰਖਾਇੰਦਾ। ਏਕਾ ਦੋਆ ਮੇਟਾ ਸੱਲਾ, ਏਕਾ ਘਰ ਵਖਾਇੰਦਾ। ਜੋਤੀ ਨੂਰ ਆਪੇ ਰੱਲਾ, ਜੋਤੀ ਜੋਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਅਛਲ ਅਛੇਦਾ ਆਪਣਾ ਪਰਦਾ ਆਪ ਉਠਾਇੰਦਾ। ਆਪਣਾ ਪਰਦਾ ਆਪੇ ਚੁੱਕ, ਆਪਣਾ ਭੇਵ ਖੁਲ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਉਜਲ ਕਰੇ ਮੁਖ, ਦੇ ਮਤ ਗਿਆਨ ਦ੍ਰਿੜਾਈਆ। ਆਸਾ ਤ੍ਰਿਸਨਾ ਮੇਟੇ ਭੁੱਖ, ਏਕਾ ਦਰਸੀ ਦਰਸ ਵਖਾਈਆ। ਹਰਿ ਕਾ ਬੂਟਾ ਨਾ ਜਾਏ ਸੁੱਕ, ਅੰਮ੍ਰਿਤ ਸਿੰਚ ਹਰਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫੁਲ ਫੁਲਵਾੜੀ ਆਪ ਮਹਿਕਾਈਆ। ਫੁਲ ਫੁਲਵਾੜੀ ਲਾਇਆ ਬਾਗ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਜੋਤੀ ਦੀਪਕ ਜਗੇ ਚਿਰਾਗ਼, ਅੰਧ ਅੰਧੇਰ ਨਾ ਕੋਇ ਵਖਾਇੰਦਾ। ਸਚਖੰਡ ਨਿਵਾਸੀ ਗਿਆ ਜਾਗ, ਥਿਰ ਘਰ ਆਪਣਾ ਚਰਨ ਟਿਕਾਇੰਦਾ। ਸ਼ਬਦੀ ਸੁਤ ਦੇਵੇ ਇਕ ਵੈਰਾਗ, ਵੈਰਾਗੀ ਆਪਣਾ ਵੈਰਾਗ ਵਖਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਪਕੜੇ ਵਾਗ, ਡੋਰੀ ਆਪਣੇ ਹੱਥ ਰਖਾਇੰਦਾ। ਲੱਖ ਚੁਰਾਸੀ ਬਣਾਏ ਸਾਕ, ਸੱਜਣ ਆਪਣਾ ਮੇਲ ਮਿਲਾਇੰਦਾ। ਤ੍ਰੈਗੁਣ ਮੇਲ ਮਿਲਾਏ ਪ੍ਰਭ ਆਪ, ਪੰਜ ਤੱਤ ਸਾਚਾ ਖੇਲ ਖਿਲਾਇੰਦਾ। ਰੂਪ ਧਰਾਏ ਨਟੂਆ ਨਾਟ, ਨਾਟਕ ਆਪਣਾ ਵੇਖ ਵਖਾਇੰਦਾ। ਆਪੇ ਜਾਣੇ ਆਪਣਾ ਘਾਟ, ਸਚ ਦਵਾਰੇ ਸੋਭਾ ਪਾਇੰਦਾ। ਇਕ ਸੁਣਾਈ ਸਾਚੀ ਗਾਥ, ਵਿਸ਼ਨੂੰ ਵਿਸ਼ਵ ਆਪ ਕਰਾਇੰਦਾ। ਬ੍ਰਹਮਾ ਮੇਲਾ ਕਮਲਾਪਾਤ, ਪਾਰਬ੍ਰਹਮ ਬ੍ਰਹਮ ਵੇਖ ਵਖਾਇੰਦਾ। ਪੂਰਾ ਕਰੇ ਏਕਾ ਘਾਟ, ਸਾਚੀ ਵਸਤ ਝੋਲੀ ਪਾਇੰਦਾ । ਏਕਾ ਅੱਖਰ ਨਿਸ਼ਅੱਖਰ ਪਾਠ, ਲਿਖਣ ਪੜ੍ਹਨ ਵਿਚ ਨਾ ਆਇੰਦਾ। ਸਾਹਿਬ ਸੁਲਤਾਨ ਪੁਛੇ ਵਾਤ, ਸਿਰ ਆਪਣਾ ਹੱਥ ਟਿਕਾਇੰਦਾ। ਆਦਿ ਅੰਤ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਜੁਗਾ ਜੁਗੰਤਰ ਲੈ ਅਵਤਾਰਾ, ਹਰਿ ਪੁਰਖ ਨਿਰੰਜਣ ਵੇਸ ਵਟਾਇੰਦਾ। ਏਕੰਕਾਰਾ ਵਸਣਹਾਰਾ ਠਾਂਡੇ ਦਰਬਾਰਾ, ਲੋਕਮਾਤ ਮਾਰ ਝਾਤ ਦੋ ਜਹਾਨਾਂ ਆਪਣਾ ਰੂਪ ਧਰਾਇੰਦਾ। ਆਦਿ ਨਿਰੰਜਣ ਕਰ ਪਸਾਰਾ, ਜੋਤ ਨਿਰੰਜਣ ਦਏ ਹੁਲਾਰਾ, ਲੱਖ ਚੁਰਾਸੀ ਡਗਮਗਾਇੰਦਾ। ਸ੍ਰੀ ਭਗਵਾਨ ਸਾਚੀ ਕਾਰਾ, ਊਚਾਂ ਨੀਚਾਂ ਰਾਓ ਰੰਕਾਂ ਪਾਵੇ ਸਾਰਾ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਸ੍ਰੀ ਭਗਵਾਨ ਮੀਤ ਮੁਰਾਰਾ ਇਕ ਸੁਣਾਏ ਸ਼ਬਦ ਜੈਕਾਰਾ, ਨਾਦ ਅਨਾਦੀ ਨਾਦ ਸੁਣਾਇੰਦਾ। ਪਾਰਬ੍ਰਹਮ ਬ੍ਰਹਮ ਕਰੇ ਆਧਾਰਾ, ਏਕਾ ਮੰਤਰ ਗੁਰੂ ਦਵਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਅਵਰ ਨਾ ਸੰਗ ਰਖਾਇੰਦਾ। ਦੂਸਰ ਅਵਰ ਨਾ ਕੋਇ ਸੰਗ, ਸਤਿ ਪੁਰਖ ਨਿਰੰਜਣ ਆਪਣੀ ਖੇਲ ਖਿਲਾਈਆ। ਨਵ ਨੌਂ ਚਾਰ ਪੈਂਡਾ ਗਿਆ ਲੰਘ, ਕਲਜੁਗ ਵੇਲਾ ਅੰਤਮ ਆਈਆ। ਪਰਗਟ ਹੋਏ ਸੂਰਾ ਸਰਬੰਗ, ਸ਼ਹਿਨਸ਼ਾਹ ਸੱਚਾ ਸ਼ਹਿਨਸ਼ਾਹੀਆ। ਨਾਮ ਵਜਾਏ ਇਕ ਮਰਦੰਗ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਲਏ ਉਠਾਈਆ। ਦੋ ਜਹਾਨਾਂ ਵੇਖੇ ਲੰਘ, ਆਵਣ ਜਾਵਣ ਖੇਲ ਖਿਲਾਈਆ। ਗੁਰ ਪੀਰ ਅਵਤਾਰ ਧੁਰ ਦਰਬਾਰੇ ਲਏ ਸੱਦ, ਸ਼ਬਦ ਸੰਦੇਸਾ ਇਕ ਸੁਣਾਈਆ। ਵਰਨ ਬਰਨ ਬੱਧੀ ਹੱਦ, ਜਗਤ ਮਾਰਗ

ਵੇਖ ਵਖਾਈਆ। ਪੁਰਖ ਅਕਾਲ ਦੀਨ ਦਿਆਲ ਕਿਉਂ ਲੋਕਮਾਤ ਵਿਚੋਂ ਦਿਤਾ ਕੱਢ, ਜਿਸ ਤੁਹਾਡੀ ਬਣਤ ਬਣਾਈਆ। ਜੁਗ ਚੌਕੜੀ ਲਡੌਂਦਾ ਰਿਹਾ ਲਡ, ਜਿਉਂ ਬਾਲਕ ਮਾਤਾ ਗੋਦ ਸਖਾਈਆ। ਕਲਜੁਗ ਅੰਤਮ ਲੱਖ ਚੁਰਾਸੀ ਪੁਰਖ ਅਬਿਨਾਸ਼ੀ ਨਾਲੋਂ ਹੋਈ ਅੱਡ, ਪੱਲੂ ਨਾਲ ਪੱਲੂ ਨਾ ਕੋਇ ਬੰਧਾਈਆ। ਕਲਜੁਗ ਕੂੜ ਕੁੜਿਆਰਾ ਜਗਤ ਨਿਸ਼ਾਨਾ ਦਿਤਾ ਗੱਡ, ਜੂਠ ਝੂਠ ਵੱਜੀ ਵਧਾਈਆ। ਅਨਹਦ ਸ਼ਬਦ ਘਟ ਮੰਦਰ ਬੈਠ ਸੁਣਿਆ ਨਾ ਕਿਸੇ ਨਦ, ਅਨਹਦ ਨਾਦ ਨਾ ਕੋਇ ਵਜਾਈਆ। ਝੂਠੀ ਪੀ ਪੀ ਬੈਠੇ ਮਦਿ, ਹਰਿ ਕਾ ਨਾਮ ਸਰੂਰ ਨਾ ਕੋਇ ਰਖਾਈਆ। ਚਾਰ ਵਰਨ ਨਾ ਬਣੀ ਸਾਚੀ ਯਦ, ਪੁਰਖ ਅਕਾਲ ਨਾ ਕੋਇ ਮਨਾਈਆ। ਕੋਇ ਕ੍ਰਿਸ਼ਨ ਕੋਇ ਰਾਮ ਨਾਲ ਗਿਆ ਬੱਝ, ਕੋਈ ਈਸਾ ਮੂਸਾ ਸਯਦਾ ਰਹੇ ਕਰਾਈਆ। ਕੋਈ ਮੁਹੰਮਦ ਕੋਲ ਰਿਹਾ ਸਜ, ਚਾਰ ਯਾਰੀ ਵਡ ਵਡਿਆਈਆ। ਕੋਈ ਮੱਕੇ ਕਾਅਬੇ ਕਰੇ ਹੱਜ, ਕਾਇਆ ਮੰਦਰ ਅੰਦਰ ਨਾ ਕੋਇ ਫੋਲ ਫੋਲਾਈਆ। ਕੋਈ ਨਾਨਕ ਨਿਰਗੁਣ ਰਿਹਾ ਸੱਦ, ਕੋਈ ਗੋਬਿੰਦ ਰਿਹਾ ਧਿਆਈਆ। ਚਾਰ ਕੁੰਟ ਵਰਨ ਬਰਨ ਆਪਣਾ ਇਸ਼ਟ ਕਰ ਕਰ ਬੈਠੇ ਪਜ, ਸਾਚਾ ਦਰ ਨਾ ਕੋਇ ਵਖਾਈਆ। ਮੰਦਰ ਮਸਜਦ ਗੁਰੂਦਵਾਰ ਜਗਤ ਕਾਮਨਾ ਰਹੀ ਨੱਚ, ਸਚ ਸੁੱਚ ਨਾ ਕੋਇ ਵਡਿਆਈਆ। ਕਾਚੀ ਮਾਟੀ ਹੋਈ ਕੱਚ, ਕੰਚਨ ਰੂਪ ਨਾ ਕੋਇ ਵਟਾਈਆ। ਪੁਰਖ ਅਕਾਲ ਨਾ ਮਿਲਿਆ ਕਿਸੇ ਸਚ, ਸਚ ਸੁੱਚ ਨਜ਼ਰ ਕਿਤੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਚਾਰ ਜੁਗ ਦੀ ਏਕਾ ਚੌਕੜ, ਨੌਂ ਨੌਂ ਚਾਰ ਵੇਖੇ ਥਾਉਂ ਥਾਈਂਆ। ਨੌ ਨੌ ਚਾਰ ਚੌਕੜੀ ਤੇਰਾ ਅੰਤਮ ਪੰਧ, ਸੋ ਪੁਰਖ ਅਬਿਨਾਸ਼ੀ ਆਪ ਮੁਕਾਇੰਦਾ। ਘਰ ਘਰ ਵੇਖਿਆ ਸੁਣਿਆ ਛੰਦ, ਹਰਿ ਕਾ ਛੰਦ ਨਾ ਕੋਇ ਗਾਇੰਦਾ। ਨਿਰਗੁਣ ਨਿਰਵੈਰ ਨਾ ਚੜ੍ਹਿਆ ਚੰਦ, ਜੋਤੀ ਜੋਤ ਨਾ ਕੋਇ ਜਗਾਇੰਦਾ। ਘਟ ਪਾਇਆ ਨਾ ਪਰਮਾਨੰਦ, ਨਿਜਾਨੰਦ ਨਾ ਕੋਇ ਰਖਾਇੰਦਾ। ਮਦਿਰਾ ਮਾਸ ਰਸਨਾ ਲਾਇਆ ਗੰਦ, ਆਤਮ ਅੰਤਰ ਅੰਮ੍ਰਿਤ ਝਿਰਨਾ ਨਾ ਕੋਇ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਕਿਰਿਆ ਵੇਖ ਵਖਾਇੰਦਾ। ਕਲਜੁਗ ਕਿਰਿਆ ਕੂੜ ਪਸਾਰਾ, ਕੂੜਾ ਡੰਕਾ ਰਿਹਾ ਵਜਾਈਆ। ਚਾਰੋਂ ਕੁੰਟ ਹਾਹਾਕਾਰਾ, ਧੀਰਜ ਧੀਰ ਨਾ ਕੋਇ ਧਰਾਈਆ। ਨਾਰ ਕੰਤ ਨਾ ਕੋਇ ਪਿਆਰਾ, ਪਿਤਾ ਪੂਤ ਨਾ ਕੋਇ ਵਡਿਆਈਆ। ਭੈਣਾਂ ਭੱਯਾ ਦਿਸੇ ਵਿਭਚਾਰਾ, ਮਮਤਾ ਮੋਹ ਫਿਰੇ ਹਲਕਾਈਆ। ਹਉਮੇ ਹੰਗਤਾ ਬੋਲ ਜੈਕਾਰਾ, ਕਾਇਆ ਮੰਦਰ ਗੜ੍ਹ ਬਣਾਈਆ। ਸਾਚਾ ਦਿਸੇ ਨਾ ਇਕ ਦਵਾਰਾ, ਗੁਰੂਦਵਾਰਾ, ਨਜ਼ਰ ਕਿਸੇ ਨਾ ਆਈਆ। ਮਨ ਦਹਿ ਸਿਰ ਫਿਰੇ ਹੰਕਾਰਾ, ਮਨਮਤੀ ਰਾਹ ਚਲਾਈਆ। ਗੁਰਮਤ ਹੋਇਆ ਪਾਰ ਕਿਨਾਰਾ, ਗੁਰ ਗੁਰ ਬੂਝ ਨਾ ਕੋਇ ਬੁਝਾਈਆ। ਰੰਗ ਰਲੀਆਂ ਮਾਣੇ ਸਰਬ ਸੰਸਾਰਾ, ਕਾਮ ਕਰੋਧ ਲੋਭ ਮੋਹ ਹੰਕਾਰ ਰਿਹਾ ਹੰਢਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਆਦਿ ਜੁਗਾਦਿ ਜੁਗਾ ਜੁਗੰਤ ਵੇਖੇ ਵਿਗਸੇ ਕਰੇ ਵਿਚਾਰਾ, ਵੇਖਣਹਾਰਾ ਇਕ ਅਖਵਾਈਆ। ਵੇਦ ਵਿਆਸਾ ਕਰੇ ਪਿਆਰਾ, ਉਚੀ ਕੂਕ ਕੂਕ ਸੁਣਾਈਆ। ਮੂਸਾ ਕਰੇ ਨਿਮਸਕਾਰਾ, ਸਯਦਾ ਸੀਸ ਝੁਕਾਈਆ। ਈਸਾ ਦੋਏ ਜੋੜ ਬਣੇ ਭਿਖਾਰਾ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਹੋ ਮਿਹਰਵਾਨ ਪਰਵਰਦਿਗਾਰਾ, ਇਕ ਮੁਹੰਮਦ ਮੰਗ ਮੰਗਾਈਆ। ਨਾਨਕ ਬੋਲੇ ਉਤਰੇ ਮਹਾਂਬਲੀ ਅਵਤਾਰਾ, ਨਿਹਕਲੰਕਾ ਨਾਉਂ ਰਖਾਈਆ। ਗੋਬਿੰਦ ਦਿਤਾ ਸਰਬ ਸਹਾਰਾ, ਫਤਿਹ ਡੰਕਾ ਇਕ ਵਜਾਈਆ। ਸੰਬਲ ਨਗਰੀ ਧਾਮ ਉਜਿਆਰਾ, ਪੁਰਖ ਅਬਿਨਾਸ਼ੀ ਡੇਰਾ ਲਾਈਆ। ਪਰਗਟ ਹੋਏ ਵਿਚ

ਸੰਸਾਰਾ, ਜੋਤੀ ਜਾਮਾ ਭੇਖ ਵਟਾਈਆ। ਸ਼ਬਦ ਖੰਡਾ ਫੜੇ ਤੇਜ਼ ਕਟਾਰਾ, ਦੋ ਜਹਾਨਾਂ ਆਪ ਚਲਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੇ ਪਾਰ ਕਿਨਾਰਾ, ਕਰੋੜ ਤੇਤੀਸਾ ਦਏ ਮਿਟਾਈਆ। ਸੁਰਪਤ ਰਾਜਾ ਇੰਦ ਕਰੇ ਖ਼ਵਾਰਾ, ਸਭ ਦਾ ਲੇਖਾ ਦਏ ਮੁਕਾਈਆ। ਲੱਖ ਚੁਰਾਸੀ ਆਰ ਪਾਰਾ, ਚਾਰੇ ਖਾਣੀ ਚਾਰੇ ਬਾਣੀ ਆਪਣੀ ਝੋਲੀ ਪਾਈਆ। ਚਾਰ ਵੇਦ ਰੋਵਣ ਜ਼ਾਰੋ ਜ਼ਾਰਾ, ਪੁਰਾਨ ਅਠਾਰਾਂ ਧੀਰ ਨਾ ਕੋਇ ਧਰਾਈਆ। ਸ਼ਾਸਤਰ ਸਿਮਰਤ ਆਏ ਹਾਰਾ, ਜੁਗ ਚੌਕੜੀ ਵੇਲਾ ਰਿਹਾ ਵਿਹਾਈਆ। ਗੀਤਾ ਗਿਆਨ ਨਾ ਕੋਇ ਪਸਾਰਾ, ਦਸ ਅੱਠ ਡੇਰਾ ਦੇਵੇ ਢਾਹੀਆ। ਅੰਜੀਲ ਕ਼ੁਰਾਨਾਂ ਕੱਢੇ ਬਾਹਰਾ, ਏਕਾ ਕਲਮਾ ਸੁਣਾਏ ਕਲਾਮ ਇਲਾਹੀਆ। ਸਰਬ ਜੀਆਂ ਦਾ ਸਾਂਝਾ ਯਾਰਾ, ਕਰੇ ਖੇਲ ਅਪਰ ਅਪਾਰਾ, ਮੁਕਾਮੇ ਹੱਕ ਹੋ ਉਜਿਆਰਾ, ਜਲਵਾ ਨੂਰ ਇਕ ਦਰਸਾਈਆ। ਏਕਾ ਬੋਲ ਸਤਿ ਜੈਕਾਰਾ, ਨਾਮ ਨਾਮ ਦਏ ਆਧਾਰਾ, ਏਕਾ ਡੰਕਾ ਵੱਜੇ ਵਿਚ ਸੰਸਾਰਾ, ਫਤਿਹ ਆਪਣੇ ਹੱਥ ਰਖਾਈਆ। ਏਕਾ ਗੁਰ ਇਕ ਅਵਤਾਰਾ, ਏਕਾ ਦੇਵਣਹਾਰਾ ਭੰਡਾਰਾ, ਜੁਗ ਜੁਗ ਵਰਤੇ ਵਰਤਾਵੇ ਵਿਚ ਸੰਸਾਰਾ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਦਾਤਾ ਪੁਰਖ ਬਿਧਾਤਾ, ਇਕ ਇਕੱਲਾ ਵਸਣਹਾਰਾ ਸਚ ਮਹੱਲਾ, ਲੋਕਮਾਤ ਮਾਰ ਝਾਤ ਲੱਖ ਚੁਰਾਸੀ ਵੇਖੇ ਥਾਉਂ ਥਾਈਂਆ। ਲੱਖ ਚੁਰਾਸੀ ਜਗਤ ਸਿੰਘਾਸਣ, ਸਿੰਘ ਆਸਣ ਭੇਵ ਨਾ ਰਾਇਆ। ਕਰੇ ਖੇਲ ਪੁਰਖ ਅਬਿਨਾਸ਼ਨ, ਅਬਿਨਾਸ਼ੀ ਕਰਤਾ ਵੇਸ ਵਟਾਇਆ। ਲੇਖਾ ਜਾਣੇ ਪ੍ਰਿਥਮੀ ਆਕਾਸਣ, ਗਗਨ ਪਾਤਾਲਾਂ ਫੋਲ ਫੋਲਾਇਆ। ਮੰਡਲ ਮੰਡਪ ਵੇਖੇ ਰਾਸਣ, ਪੁਰੀਆਂ ਲੋਆਂ ਪਰਦਾ ਲਾਹਿਆ। ਲੇਖਾ ਜਾਣੇ ਚੌਦਾਂ ਲੋਕ ਭੋਗ ਬਲਾਸਣ, ਭੇਵ ਅਭੇਦ ਦਏ ਖੁਲ੍ਹਾਇਆ। ਚੌਦਾਂ ਤਬਕ ਲੇਖਾ ਜਾਣੇ ਸ਼ਾਹੋ ਸ਼ਾਬਾਸਨ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇਆ। ਕਲਜੁਗ ਅੰਤ ਸਰਬ ਵਿਨਾਸਨ, ਥਿਰ ਕੋਇ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਏਕਾ ਡੌਰੂ ਡੰਕਾ ਨਾਮ ਵਜਾਇਆ। ਡੌਰੂ ਡੰਕਾ ਹਰਿ ਕਾ ਨਾਉਂ, ਆਦਿ ਜੁਗਾਦਿ ਹਰੀ ਹਰਿ ਆਪ ਵਜਾਇੰਦਾ। ਕਰੇ ਖੇਲ ਅਗੰਮ ਅਥਾਹੋ, ਅਲਖ ਅਗੋਚਰ ਆਪਣੀ ਕਾਰ ਕਮਾਇੰਦਾ। ਜੁਗ ਜੁਗ ਕਰਾਏ ਸਚ ਨਿਆਉਂ, ਸਚ ਸਿੰਘਾਸਣ ਸੋਭਾ ਪਾਇੰਦਾ। ਲੱਖ ਚੁਰਾਸੀ ਜੀਵ ਜੰਤ ਵੇਖੇ ਕਾਉਂ, ਘਟ ਘਟ ਲੇਖਾ ਆਪਣਾ ਆਪ ਵਖਾਇੰਦਾ। ਗੁਰਮੁਖ ਵਿਰਲੇ ਆਪ ਉਠਾਏ ਫੜ ਫੜ ਬਾਹੋਂ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਸਦਾ ਸੁਹੇਲਾ ਇਕ ਇਕੇਲਾ ਸਿਰ ਰੱਖੇ ਠੰਡੀ ਛਾਉਂ, ਸਤਿਗੁਰ ਪੂਰਾ ਆਪਣਾ ਨਾਉਂ ਪਰਗਟਾਇੰਦਾ। ਚਾਰ ਵਰਨਾਂ ਬਣੇ ਪਿਤਾ ਮਾਉਂ, ਊਚ ਨੀਚ ਨਾ ਵੰਡ ਵੰਡਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਉਂ, ਦਰਗਹਿ ਸਾਚੀ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਕ਼ੁਦਰਤ ਕ਼ਾਦਰ ਵੇਖ ਵਖਾਇੰਦਾ। ਕ਼ਾਦਰ ਕ਼ੁਦਰਤ ਵੇਖਣਹਾਰਾ, ਰੂਪ ਅਨੂਪ ਧਰਾਈਆ। ਪਰਗਟ ਹੋਏ ਮਹਾਂਬਲੀ ਅਵਤਾਰਾ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਲੋਕਮਾਤ ਬਣਾਏ ਸਚਖੰਡ ਦਵਾਰਾ, ਸਚ ਸਿੰਘਾਸਣ ਆਸਣ ਸੋਭਾ ਪਾਈਆ। ਸ਼ਬਦ ਲਗਾਏ ਏਕਾ ਨਾਅਰਾ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਤੀਜਾ ਨੈਣ ਖੋਲ੍ਹ ਕਿਵਾੜਾ, ਹਰਿਜਨ ਸਾਚੇ ਲਏ ਜਗਾਈਆ। ਚੌਥੇ ਪਦ ਕਰ ਪਸਾਰਾ, ਗੁਰਮੁਖ ਮੇਲੇ ਸਹਿਜ ਸੁਭਾਈਆ। ਪੰਚਮ ਨਾਦ ਸ਼ਬਦ ਧੁੰਨਕਾਰਾ, ਧੁੰਨ ਅਨਾਦੀ ਆਪ ਸੁਣਾਈਆ। ਅੰਮ੍ਰਿਤ ਆਤਮ ਦੇਵੇ ਠੰਡੀ

ਠਾਰਾ, ਅਠਸਠ ਗੁਰਸਿਖ ਫੇਰਾ ਕੋਇ ਨਾ ਪਾਈਆ। ਘਰ ਵਿਚ ਘਰ ਵਖਾਏ ਸੱਚਾ ਗੁਰੂਦਵਾਰਾ, ਸਤਿਗੁਰ ਬੈਠਾ ਜੋਤ ਜਗਾਈਆ। ਸਾਚੀ ਸਖ਼ੀਆਂ ਮੰਗਲਚਾਰਾ, ਅਨੰਦ ਮੰਗਲ ਏਕਾ ਗਾਈਆ। ਗੁਰਸਿਖਾਂ ਕਰੇ ਸਦ ਪਿਆਰਾ, ਆਪ ਆਪਣੇ ਦਰ ਬਹਾਈਆ। ਨਾਰੀ ਕੰਤ ਹੋ ਉਜਿਆਰਾ, ਰੰਗ ਬਸੰਤ ਇਕ ਚੜ੍ਹਾਈਆ। ਏਕਾ ਮਣੀਆ ਮੰਤ ਦਏ ਸਹਾਰਾ, ਰਸਨਾ ਜੇਹਵਾ ਨਾ ਕੋਇ ਹਿਲਾਈਆ। ਸਾਚਾ ਸੰਤ ਹਰਿ ਕਰੇ ਪਿਆਰਾ, ਬੇਅੰਤ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਮਾਇਆ ਝੂਠੀ ਛਾਇਆ, ਗੁਰਸਿਖਾਂ ਉਤੋਂ ਦਏ ਉਡਾਈਆ। ਗੁਰਸਿਖ ਤੇਰਾ ਵੱਡਾ ਘਰ, ਸੋ ਪੁਰਖ ਨਿਰੰਜਣ ਆਪ ਬਣਾਇਆ। ਨਿਰਭੌ ਚੁਕਾਏ ਤੇਰਾ ਡਰ, ਭੈ ਹੋਰ ਨਾ ਕੋਇ ਰਖਾਇਆ। ਤੇਰੇ ਆਤਮ ਖੁਲ੍ਹਾਏ ਸਾਚਾ ਸਰ, ਨਿਝਰ ਝਿਰਨਾ ਦਏ ਝਿਰਾਇਆ। ਤੇਰਾ ਦੀਪਕ ਤੇਰੇ ਅੰਦਰ ਜਾਏ ਬਲ, ਜੋਤੀ ਜੋਤ ਹੋਏ ਰੁਸ਼ਨਾਇਆ। ਇਕ ਵਖਾਏ ਨਿਹਚਲ ਧਾਮ ਅਟੱਲ, ਸਤਿਗੁਰ ਸੱਚਾ ਆਸਣ ਲਾਇਆ। ਲੱਖ ਚੁਰਾਸੀ ਭੁਲਾਏ ਕਰ ਕਰ ਵਲ ਛਲ, ਬੇਅੰਤ ਖੇਲ ਖਿਲਾਇਆ। ਹਰਿਜਨ ਮੇਲੇ ਨਾ ਲਾਏ ਘੜੀ ਪਲ, ਨੇਤਨ ਨੇਤ ਆਪਣਾ ਦਰਸ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਨਾਮ ਫਲ, ਅੰਮ੍ਰਿਤ ਮੇਵਾ ਮੁਖ ਚੁਆਇਆ। ਅੰਮ੍ਰਿਤ ਮੇਵਾ ਸਾਚਾ ਰਸ, ਗੁਰ ਗੁਰ ਗੁਰਮੁਖਾਂ ਆਪ ਚਖਾਈਆ। ਹਿਰਦੇ ਅੰਦਰ ਜਾਏ ਵਸ, ਹਰਿ ਦਾਤਾ ਬੇਪਰਵਾਹੀਆ। ਕਰੇ ਪਰਕਾਸ਼ ਕੋਟਨ ਰਵ ਸਸ, ਅੰਧ ਅੰਧੇਰ ਦਏ ਮਿਟਾਈਆ। ਅੰਮ੍ਰਿਤ ਜਾਮ ਪਿਆਏ ਹੱਸ ਹੱਸ, ਸਚ ਪਿਆਲਾ ਹੱਥ ਉਠਾਈਆ। ਤੀਰ ਅਣਿਯਾਲਾ ਮਾਰੇ ਕਸ, ਸ਼ਬਦ ਨਿਰਾਲਾ ਬਾਣ ਚਲਾਈਆ। ਪੰਚ ਵਿਕਾਰਾ ਜਾਏ ਢੱਠ, ਹਉਮੇਂ ਗੜ੍ਹ ਦਏ ਤੁੜਾਈਆ। ਮਨ ਮਨੂਆ ਫੇਰੇ ਉਲਟੀ ਲਠ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਧੀਰਜ ਵਖਾਏ ਸਾਚਾ ਜਤ, ਸਤਿ ਸੰਤੋਖ ਪੱਲੇ ਗੰਢ ਬੰਧਾਈਆ। ਕਲਜੁਗ ਅਗਨੀ ਵਿਚੋਂ ਲਏ ਰੱਖ, ਜਿਸ ਜਨ ਆਪਣਾ ਦਰਸ ਦਿਖਾਈਆ। ਨਿਰਗੁਣ ਰੂਪ ਕਰ ਪਰਤੱਖ, ਸਾਖਿਆਤ ਸਰਗੁਣ ਲਏ ਸਮਝਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਲੱਖ ਚੁਰਾਸੀ ਨਾਲੋਂ ਕਰੇ ਵੱਖ, ਆਪ ਆਪਣਾ ਬੰਧਨ ਪਾਈਆ। ਸਤਿ ਸਤਿਵਾਦੀ ਏਕਾ ਪਾਈ ਨੱਥ, ਨਾਮ ਡੋਰੀ ਹੱਥ ਉਠਾਈਆ। ਇਕ ਦ੍ਰਿੜਾਇਆ ਪੂਜਾ ਪਾਠ, ਏਕਾ ਕਰੇ ਸਚ ਪੜ੍ਹਾਈਆ। ਲੇਖਾ ਚੁੱਕੇ ਤੀਰਥ ਤਾਟ, ਘਰ ਸਰੋਵਰ ਦਏ ਵਖਾਈਆ। ਗੁਰਸਿਖ ਵਿਕੇ ਨਾ ਕਿਸੇ ਹਾਟ, ਕਰਤਾ ਕ਼ੀਮਤ ਆਪੇ ਪਾਈਆ। ਕਲਜੁਗ ਖੇਲ ਬਾਜ਼ੀਗਰ ਨਾਟ, ਕਲਜੁਗ ਅੰਤਮ ਸਫ਼ਾ ਰਿਹਾ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਚੌਕੜੀ ਪੰਧ ਮੁਕਾਈਆ। ਕਲਜੁਗ ਕੂੜੀ ਸਫ਼ਾ ਮਲੇਛ, ਚਾਰ ਵਰਨ ਦਰਸਾਇਆ। ਕਰੇ ਖੇਲ ਦੱਸ ਦਸਮੇਸ਼, ਦਹਿ ਦਿਸ਼ਾ ਫੇਰਾ ਪਾਇਆ। ਪਕੜ ਉਠਾਏ ਵਿਸ਼ਨ ਬ੍ਰਹਮ ਮਹੇਸ਼, ਸੋਇਆ ਕੋਇ ਰਹੇ ਨਾ ਰਾਇਆ। ਲੇਖਾ ਜਾਣੇ ਰਿਖੀ ਕੇਸ਼, ਗੋਵਰਧਨ ਆਪਣੀ ਧਾਰ ਬੰਧਾਇਆ। ਦੋ ਜਹਾਨਾਂ ਨਰ ਨਰੇਸ਼, ਪੁਰਖ ਅਕਾਲ ਇਕ ਮਨਾਇਆ। ਆਦਿ ਜੁਗਾਦੀ ਰਿਹਾ ਵੇਖ, ਸਚਖੰਡ ਸਾਚੇ ਸੋਭਾ ਪਾਇਆ। ਕਲਜੁਗ ਅੰਤਮ ਘਰ ਘਰ ਹੋਇਆ ਭੇਖ, ਕੋਟਨ ਕੋਟ ਗੁਰ ਗੁਰ ਬੈਠੇ ਰੂਪ ਵਟਾਇਆ। ਆਪਣਾ ਜਾਣੇ ਨਾ ਕੋਈ ਲੇਖ, ਜੀਵਾਂ ਲੇਖਾ ਰਹੇ ਮਿਟਾਇਆ। ਆਪਣਾ ਸਤਿਗੁਰ ਆਪਣੇ ਨੇਤਰ ਨਾ ਲਿਆ ਪੇਖ, ਆਪ ਸਤਿਗੁਰ ਬਣ ਬਣ ਸੀਸ ਛਤਰ ਰਹੇ ਝੁਲਾਇਆ। ਅੰਤਮ ਪਾਰਬ੍ਰਹਮ ਪਤਿਪਰਮੇਸ਼ਵਰ ਸਭ ਦੀ ਚੋਟੀ ਮੁੰਨੇ ਜੂਠਿਆਂ ਝੂਠਿਆਂ ਰਹਿਣ ਨਾ

ਦੇਵੇ ਭੇਖ, ਮੁੱਛ ਦਾੜ੍ਹੀ ਕੇਸ ਨਾ ਲੇਖੇ ਲਾਇਆ। ਜਿਸ ਟੇਕ ਰਖਾਈ ਦਸ ਦਸਮੇਸ, ਦਰ ਦਵਾਰੇ ਹੋਏ ਸਹਾਇਆ। ਫੜ ਫੜ ਬਾਹੋਂ ਪਿਛਲੀ ਮੇਟੇ ਰੇਖ, ਅਗਲਾ ਲੇਖਾ ਦਏ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਚਾਰ ਵਰਨ ਆਪਣਾ ਕੀਤਾ ਗਿਆ ਹਰ, ਵੇਲੇ ਅੰਤ ਦਏ ਸਜ਼ਾਇਆ। ਆਪਣਾ ਕੀਤਾ ਆਪੇ ਹਰ, ਚਾਰ ਵਰਨ ਪਛਤਾਈਆ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਰਹੇ ਡਰ, ਸਾਂਤਕ ਸਤਿ ਨਾ ਕੋਇ ਰਖਾਈਆ। ਇਕ ਦੂਜੇ ਦਾ ਸਾੜਨ ਘਰ, ਆਪਣਾ ਘਰ ਸਕੇ ਨਾ ਕੋਇ ਬਚਾਈਆ। ਵੰਡਣ ਵੰਡਾਂ ਵੰਡ ਵੰਡ ਆਪਣੀ ਹੱਦ ਤੇ ਰਹੇ ਖੜ, ਪਾਰ ਕਿਨਾਰਾ ਨਜ਼ਰ ਕਿਸੇ ਨਾ ਆਈਆ। ਮੁਸਲਿਮ ਹਿੰਦੂ ਸਿੱਖ ਈਸਾਈ ਦੀਨ ਮਜ਼੍ਹਬ ਵਿਚ ਬੈਠੇ ਅੜ, ਦੀਨਾਂ ਨਾਥ ਦਿਸੇ ਨਾ ਸੱਚਾ ਮਾਹੀਆ। ਚਾਰ ਵਰਨ ਦੀ ਉਖੜੇ ਜੜ੍ਹ, ਚੌਥਾ ਜੁਗ ਨਾਲ ਰਲਾਈਆ। ਆਪਣਾ ਆਪਣਾ ਕਲਮਾ ਸਾਰੇ ਰਹੇ ਪੜ੍ਹ, ਸਚ ਹਦੀਸ ਨਾ ਕੋਇ ਰਖਾਈਆ। ਮਾਣ ਅਭਿਮਾਨ ਹੋਇਆ ਨਾਰੀ ਨਰ, ਨਰ ਨਰਾਇਣ ਨਾ ਕੋਇ ਧਿਆਈਆ। ਕੋਈ ਮੰਦਰ ਕੋਈ ਮਸਜਦ ਕੋਈ ਗੁਰੂਦਵਾਰੇ ਬੈਠਾ ਵੜ, ਕੋਈ ਸ਼ਿਵਦਵਾਲੇ ਮਠ ਰਿਹਾ ਸੀਸ ਝੁਕਾਈਆ। ਹਰਿ ਕਾ ਨਾਮ ਨਾ ਪੱਲੂ ਲਿਆ ਫੜ, ਸਿਲ ਪੂਜਸ ਵਕ਼ਤ ਲੰਘਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਵੜ ਵੜ ਰਹੇ ਠਰ, ਅਗਨੀ ਤੱਤ ਨਾ ਕੋਇ ਗਵਾਈਆ। ਲੋਕਾਂ ਸੁਣੌਂਦੇ ਹਰੀ ਓਮ ਹਰੀ ਹਰਿ, ਅੰਦਰ ਪੰਜ ਸ਼ੈਤਾਨਾ ਬੈਠਾ ਡੇਰਾ ਲਾਈਆ। ਗੁਰ ਗੋਬਿੰਦ ਸੂਰਾ ਚਾਰ ਵਰਨ ਉਚੀ ਕੂਕ ਏਕਾ ਵਾਰ ਗਿਆ ਦੱਸ, ਪੁਰਖ ਅਕਾਲ ਇਕ ਮਨਾਈਆ। ਅੰਤਮ ਪੰਜ ਤੱਤ ਖੇੜਾ ਸਭ ਦਾ ਹੋਇਆ ਭੱਠ, ਗੁਰ ਪੀਰ ਅਵਤਾਰ ਕੋਇ ਰਹਿਣ ਨਾ ਪਾਈਆ। ਇਕ ਇਕੱਲਾ ਪੁਰਖ ਸਮਰਥ, ਦੋ ਜਹਾਨਾਂ ਜਿਸ ਦੀ ਸੱਚੀ ਸ਼ਹਿਨਸ਼ਾਹੀਆ। ਜੁਗ ਜੁਗ ਚਲਾਏ ਰਥ, ਰਥ ਰਥਵਾਹੀ ਵੇਸ ਵਟਾਈਆ। ਆਪਣੀ ਮਹਿਮਾ ਸੁਣਾਏ ਅਕਥ, ਗੁਰ ਅਵਤਾਰ ਸੇਵਾ ਲਾਈਆ। ਸਾਚਾ ਮਾਰਗ ਆਦਿ ਜੁਗਾਦਿ ਦੱਸ, ਜੁਗ ਜੁਗ ਬੂਝ ਬੁਝਾਈਆ। ਭਗਤ ਭਗਵੰਤ ਭਗਤਾਂ ਹੋਏ ਵਸ, ਦੂਸਰ ਦਰ ਨਾ ਕਦੇ ਆਈਆ। ਜੋ ਪ੍ਰਭ ਮਿਲਣ ਦੀ ਰੱਖੇ ਆਸ, ਵੇਲੇ ਅੰਤ ਪੂਰ ਕਰਾਈਆ। ਹਰਿ ਸੰਤ ਨਾ ਹੋਏ ਕਦੇ ਵਿਨਾਸ, ਅਬਿਨਾਸ਼ੀ ਆਪਣਾ ਮੇਲ ਮਿਲਾਈਆ। ਗੁਰਮੁਖ ਤੇਰਾ ਨਾਉਂ ਕਰੇ ਪਰਕਾਸ਼, ਲੋਕਮਾਤ ਵਜਦੀ ਰਹੇ ਵਧਾਈਆ। ਗੁਰਸਿਖ ਤੇਰੀ ਕਰੇ ਬੰਦ ਖ਼ਲਾਸ, ਰਾਏ ਧਰਮ ਨਾ ਦਏ ਸਜ਼ਾਈਆ। ਚਰਨ ਕਵਲ ਰਖਾਏ ਨਿਵਾਸ, ਸਚਖੰਡ ਦਵਾਰੇ ਸੋਭਾ ਪਾਈਆ। ਲਹਿਣਾ ਦੇਣਾ ਚੁੱਕੇ ਪ੍ਰਿਥਮੀ ਆਕਾਸ਼, ਵਿਸ਼ਨ ਬ੍ਰਹਮਾ ਸ਼ਿਵ ਗੁਰਸਿਖ ਤੇਰਾ ਉਠ ਉਠ ਦਰਸਨ ਪਾਈਆ। ਤੇਰਾ ਨਾਤਾ ਤੁਟੇ ਜੰਗਲ ਜੂਹ ਉਜਾੜ ਪਰਭਾਸ, ਸਮੁੰਦ ਸਾਗਰ ਤੇਰੇ ਚਰਨਾਂ ਧੂੜ ਮਸਤਕ ਟਿੱਕਾ ਲਾਏ ਧੋਵੇ ਆਪਣੀ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਖੇਲ ਖਿਲਾਈਆ। ਨਿਰਗੁਣ ਹੋ ਕੇ ਨਿਰਗੁਣ ਆਇਆ, ਨਿਰਵੈਰ ਪੁਰਖ ਅਕਾਲ। ਅਜੂਨੀ ਰਹਿਤ ਵੇਸ ਵਟਾਇਆ, ਦੀਨਾ ਬੰਧਪ ਦੀਨ ਦਿਆਲ। ਮੂਰਤ ਅਕਾਲ ਖੇਲ ਖਿਲਾਇਆ, ਨੂਰੀ ਜਲਵਾ ਇਕ ਜਲਾਲ। ਨੂਰੋ ਨੂਰ ਡਗਮਗਾਇਆ, ਕਰੇ ਖੇਲ ਬੇਮਿਸਾਲ। ਤੂਰਤ ਨਾਦ ਇਕ ਵਜਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪੇ ਘਾਲੇ ਆਪਣੀ ਘਾਲ। ਘਾਲੇ ਘਾਲ ਬੇਪਰਵਾਹ, ਪੰਜ ਤੱਤ ਚੋਲਾ ਨਾ ਕੋਏ ਰਖਾਈਆ। ਜੋਤ ਸਰੂਪੀ ਬਣ ਮਲਾਹ, ਸ਼ਬਦੀ ਬੇੜਾ ਨਾਲ ਉਠਾਈਆ। ਲੱਖ ਚੁਰਾਸੀ ਵੇਖੇ ਥਾਉਂ ਥਾਂ, ਕੋਟਨ ਕੋਟ ਬ੍ਰਹਿਮੰਡ

ਖੰਡ ਏਕਾ ਨੇਤਰ ਵੇਖ ਵਖਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਭਗਤ ਭਗਵੰਤ ਪਕੜਨਹਾਰਾ ਬਾਂਹ, ਸੰਤ ਕੰਤ ਲਏ ਮਿਲਾਈਆ। ਗੁਰਮੁਖ ਸੱਜਣ ਲਏ ਉਠਾ, ਗੁਰ ਗੁਰ ਮੇਲਾ ਸਹਿਜ ਸੁਭਾਈਆ। ਗੁਰਸਿਖ ਸਾਚੇ ਲਏ ਜਗਾ, ਜਾਗਰਤ ਜੋਤ ਕਰ ਰੁਸ਼ਨਾਈਆ। ਆਪਣੀ ਬਾਣੀ ਦਏ ਸਮਝਾ, ਤੁਰੀਆ ਰਾਗ ਇਕ ਅਲਾਈਆ। ਮਧਮ ਬੈਖਰੀ ਆਪੇ ਗਾ, ਪਰਾ ਪਸੰਤੀ ਆਪੇ ਰਿਹਾ ਸੁਣਾਈਆ। ਆਪਣੇ ਮੰਦਰ ਡੇਰਾ ਲਾ, ਸਾਚਾ ਮੰਦਰ ਆਪ ਉਪਾਈਆ। ਝੂਠਾ ਜੰਦਰ ਦਏ ਤੁੜਾ, ਬਜਰ ਕਪਾਟੀ ਰਹੇ ਨਾ ਰਾਈਆ। ਸਾਚੀ ਹਾਟੀ ਦਏ ਖੁਲ੍ਹਾ, ਵਣਜ ਵਣਜਾਰਾ ਬਣ ਕੇ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸੰਤ ਸੁਹੇਲੇ ਲਏ ਫੜ, ਨਿਰਗੁਣ ਸਰਗੁਣ ਅੰਦਰ ਵੜ, ਨਾ ਕੋਈ ਸੀਸ ਨਾ ਕੋਈ ਧੜ, ਸਚ ਮਹੱਲੇ ਜਾਏ ਚੜ੍ਹ, ਸਚ ਸਿੰਘਾਸਣ ਪੁਰਖ ਅਬਿਨਾਸ਼ਨ ਆਤਮ ਸੇਜਾ ਆਪਣਾ ਆਸਣ ਲਾਈਆ। ਆਤਮ ਸੇਜਾ ਪਾਰਬ੍ਰਹਮ, ਬ੍ਰਹਮ ਮੇਲਾ ਸਹਿਜ ਸੁਭਾਇਆ। ਨਿਰਗੁਣ ਨਿਰਵੈਰ ਜਾਣੇ ਆਪਣਾ ਕੰਮ, ਕਰਨੀ ਕਰਤਾ ਆਪ ਕਮਾਇਆ। ਹਰਖ ਸੋਗ ਨਾ ਖ਼ੁਸ਼ੀ ਗ਼ਮ, ਚਿੰਤਾ ਰੋਗ ਨਾ ਕੋਇ ਰਖਾਇਆ। ਪਵਣ ਸਵਾਸ ਨਾ ਕੋਇ ਦਮ, ਰਸਨਾ ਜੇਹਵਾ ਨਾ ਕੋਇ ਹਿਲਾਇਆ। ਇਸ਼ਟ ਗੁਰਦੇਵ ਨਾ ਕੋਇ ਰਿਹਾ ਮੰਨ, ਸੀਸ ਜਗਦੀਸ ਨਾ ਕੋਇ ਝੁਕਾਇਆ। ਨਾ ਕੋਈ ਜਨਨੀ ਦਿਸੇ ਜਨ, ਜਨ ਜਣੇਂਦੀ ਨਾ ਕੋਇ ਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਰਿਆ ਖੇਲ ਸਾਚੇ ਹਰਿ, ਹਰਿਜਨ ਆਪਣਾ ਬੰਧਨ ਪਾਇਆ। ਬੰਧਨ ਪਾਏ ਨਾਮ ਡੋਰ, ਪੁਰਖ ਅਕਾਲ ਦਇਆ ਕਮਾਈਆ। ਗੁਰਸਿਖਾਂ ਬੰਨ੍ਹੇ ਪੰਜ ਚੋਰ, ਆਪ ਆਪਣੀ ਸੇਵ ਕਮਾਈਆ। ਸ਼ਾਹ ਸਵਾਰਾ ਚੜ੍ਹ ਕੇ ਆਇਆ ਸਾਚੇ ਘੋੜ, ਸੋਲਾਂ ਕਲੀਆਂ ਆਸਣ ਪਾਈਆ। ਆਦਿ ਜੁਗਾਦਿ ਨਿਭਾਏ ਲੱਗੀ ਤੋੜ, ਅਧਵਿਚਕਾਰ ਨਾ ਤੋੜ ਤੁੜਾਈਆ। ਸੱਸੇ ਉਪਰ ਲਾਇਆ ਹੋੜ, ਨਿਰਗੁਣ ਸਰਗੁਣ ਰੂਪ ਵਟਾਈਆ। ਹੰ ਬ੍ਰਹਮ ਜਾਏ ਬੌਹੜ, ਪਾਰਬ੍ਰਹਮ ਹੋਏ ਸਹਾਈਆ। ਜਨਮ ਜਨਮ ਦੀ ਬੁਝਾਏ ਪਿਆਸ ਜੋ ਲੱਗੀ ਔੜ, ਅੰਮ੍ਰਿਤ ਮੇਘ ਇਕ ਬਰਸਾਈਆ। ਵੇਖੇ ਫਲ ਰੀਠਾ ਕੌੜ, ਰਸ ਰਸਨਾ ਵੇਖ ਵਖਾਈਆ।

੩ ਸਾਵਣ ੨੦੧੮ ਬਿਕ੍ਰਮੀ ਟੈਹਲ ਸਿੰਘ ਦੇ ਗ੍ਰਹਿ ਰੂਪੋ ਵਾਲੀ

ਚਾਰ ਵਰਨ ਏਕਾ ਓਟ, ਹਰਿ ਸਤਿਗੁਰ ਸਚ ਸਰਨਾਈਆ। ਚਾਰ ਵਰਨ ਏਕਾ ਜੋਤ, ਨਿਰਮਲ ਨਿਰਵੈਰ ਆਪ ਜਗਾਈਆ। ਚਾਰ ਵਰਨ ਏਕਾ ਕਿਲਾ ਏਕਾ ਕੋਟ, ਪਾਰਬ੍ਰਹਮ ਪ੍ਰਭ ਆਪ ਬਣਾਈਆ। ਚਾਰ ਵਰਨ ਏਕਾ ਗੋਤ, ਬ੍ਰਹਮ ਰੂਪ ਸਰਬ ਦਰਸਾਈਆ। ਚਾਰ ਵਰਨ ਏਕਾ ਸੋਤ, ਨੌਂ ਦਵਾਰੇ ਬਣਤ ਬਣਾਈਆ। ਚਾਰ ਵਰਨ ਏਕਾ ਓਟ, ਰਸਨਾ ਜੇਹਵਾ ਏਕਾ ਗੁਣ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਰਨ ਚਾਰ ਕਰੇ ਕੁੜਮਾਈਆ। ਚਾਰ ਵਰਨ ਏਕਾ ਗੁਰ, ਸੋ ਪੁਰਖ ਨਿਰੰਜਣ ਆਪ ਅਖਵਾਇੰਦਾ। ਚਾਰ ਵਰਨ ਏਕਾ ਸੁਰ, ਘਰ ਅਨਾਦੀ ਨਾਦ ਸੁਣਾਇੰਦਾ। ਚਾਰ ਵਰਨ ਏਕਾ ਜੋੜ, ਜੋਤੀ ਸ਼ਬਦੀ ਮੇਲ ਮਿਲਾਇੰਦਾ। ਚਾਰ ਵਰਨ ਏਕਾ ਘੋੜ, ਹਰਿ ਕਾ ਨਾਉਂ ਹਰਿ ਵਖਾਇੰਦਾ। ਚਾਰ ਵਰਨ ਏਕਾ ਲੋੜ, ਬ੍ਰਹਮ ਰੂਪ ਨਜ਼ਰੀ ਆਇੰਦਾ। ਚਾਰ ਵਰਨ ਏਕਾ ਪੌੜ, ਹਰੀ ਦਵਾਰ ਆਪ ਚੜ੍ਹਾਇੰਦਾ । ਚਾਰ

ਵਰਨ ਏਕਾ ਜਾਏ ਬੌਹੜ, ਅੰਤਰ ਆਤਮ ਜੋ ਲਿਵ ਲਾਇੰਦਾ। ਚਾਰ ਵਰਨ ਚੌਥੇ ਜੁਗ ਦਰ ਤੋਂ ਦੇਵੇ ਹੋੜ, ਏਕਾ ਬੰਧਨ ਪਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਨਰ ਨਿਰੰਕਾਰਾ ਜਾਏ ਬੌਹੜ, ਰੂਪ ਅਨੂਪ ਆਪ ਵਟਾਇੰਦਾ। ਲੱਖ ਚੁਰਾਸੀ ਵੇਖੇ ਪਰਖੇ ਮਿੱਠਾ ਕੌੜ, ਪੱਤ ਡਾਲ੍ਹੀ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਸੰਗ ਨਿਭਾਇੰਦਾ। ਚਾਰ ਵਰਨ ਏਕਾ ਸੰਗ, ਆਤਮ ਪਰਮਾਤਮ ਜੋੜ ਜੁੜਾਈਆ। ਚਾਰ ਵਰਨ ਇਕ ਮਰਦੰਗ, ਨਾਮ ਨਿਧਾਨਾ ਆਪ ਸੁਣਾਈਆ। ਚਾਰ ਵਰਨ ਏਕਾ ਰੰਗ, ਰੰਗ ਰੰਗੇ ਸਾਚਾ ਮਾਹੀਆ। ਚਾਰ ਵਰਨ ਏਕਾ ਚੰਦ, ਏਕਾ ਸੂਰਯਾ ਕਰੇ ਰੁਸ਼ਨਾਈਆ। ਚਾਰ ਵਰਨ ਏਕਾ ਅਨੰਦ, ਘਰ ਘਰ ਵਿਚ ਰਿਹਾ ਦਰਸਾਈਆ। ਚਾਰ ਵਰਨ ਏਕਾ ਗੰਢ, ਗੁਰ ਸਤਿਗੁਰ ਆਪ ਪਵਾਈਆ। ਚਾਰ ਵਰਨ ਦੇਵੇ ਠੰਡ, ਅਗਨੀ ਤੱਤ ਬੁਝਾਈਆ। ਚਾਰ ਵਰਨ ਰੰਡੇਪਾ ਕੱਟੇ ਰੰਡ, ਕੰਤ ਸੁਹਾਗ ਦਏ ਮਿਲਾਈਆ। ਚਾਰ ਵਰਨ ਮੇਟੇ ਅੰਧੇਰਾ ਅੰਧ, ਗਿਆਨ ਪਰਕਾਸ਼ ਇਕ ਵਖਾਈਆ। ਚਾਰ ਵਰਨ ਮੇਟੇ ਪੰਧ, ਕਲਜੁਗ ਕੂੜੀ ਕਿਰਿਆ ਦਏ ਮਿਟਾਈਆ। ਚਾਰ ਵਰਨ ਸੁਣਾਏ ਏਕਾ ਛੰਦ, ਸੋਹੰ ਢੋਲਾ ਆਪੇ ਗਾਈਆ। ਚਾਰ ਵਰਨ ਉਪਜਾਏ ਪਰਮਾਨੰਦ, ਪੀਆ ਪ੍ਰੀਤਮ ਸੱਚਾ ਮਾਹੀਆ। ਚਾਰ ਵਰਨ ਲੇਖਾ ਜਾਣੇ ਬੱਤੀ ਦੰਦ, ਰਸਨਾ ਜੇਹਵਾ ਸੇਵ ਲਗਾਈਆ। ਚਾਰ ਵਰਨ ਟੁੱਟੀ ਦੇਵੇ ਗੰਢ, ਚੌਥਾ ਜੁਗ ਪਾਰ ਵਖਾਈਆ। ਚਾਰ ਵਰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਬੰਧਨ ਪਾਈਆ। ਚਾਰ ਵਰਨ ਏਕਾ ਬੰਧਨ, ਪੁਰਖ ਬਿਧਾਤਾ ਆਪੇ ਪਾਇੰਦਾ। ਚਾਰ ਵਰਨਾਂ ਏਕਾ ਤੰਦਨ, ਨਾਮ ਡੋਰੀ ਹੱਥ ਰਖਾਇੰਦਾ। ਚਾਰ ਵਰਨਾਂ ਤੋੜੇ ਫੰਦਨ, ਮਾਇਆ ਮਮਤਾ ਮੋਹ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਚਾਰ ਵਰਨਾਂ ਮੇਲ ਮਿਲਾਇੰਦਾ । ਚਾਰ ਵਰਨ ਹਰਿ ਹਰਿ ਮੇਲਾ, ਆਤਮ ਪਰਮਾਤਮ ਹੋਏ ਸਹਾਈਆ। ਚਾਰ ਵਰਨ ਗੁਰੂ ਗੁਰ ਚੇਲਾ, ਗੁਰ ਗੋਬਿੰਦ ਰੂਪ ਧਰਾਈਆ। ਚਾਰ ਵਰਨ ਹਰਿ ਸੱਜਣ ਸੁਹੇਲਾ, ਊਚਾਂ ਨੀਚਾਂ ਵੇਖ ਵਖਾਈਆ। ਚਾਰ ਵਰਨ ਹਰਿ ਚਾੜ੍ਹੇ ਤੇਲਾ, ਨਿਰਗੁਣ ਸਰਗੁਣ ਸਗਨ ਮਨਾਈਆ। ਚਾਰ ਵਰਨ ਬਣੇ ਸੱਜਣ ਸੁਹੇਲਾ, ਸਤਿਗੁਰ ਪੂਰਾ ਹਰਿ ਨਿਰੰਕਾਰਾ ਸਮਰਥ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਏਕਾ ਰੰਗ ਰੰਗਾਈਆ। ਚਾਰ ਵਰਨ ਰੰਗੇ ਰੰਗ, ਰੰਗਣ ਨਾਮ ਇਕ ਰਖਾਇੰਦਾ। ਚਾਰ ਵਰਨ ਖ਼ੁਸ਼ੀ ਕਰੇ ਬੰਦ ਬੰਦ, ਬੰਦੀ ਤੋੜ ਦਇਆ ਕਮਾਇੰਦਾ। ਚਾਰ ਵਰਨ ਚੌਥੇ ਜੁਗ ਕਰੇ ਖੰਡ ਖੰਡ, ਨਾਮ ਖੰਡਾ ਇਕ ਚਮਕਾਇੰਦਾ। ਚਾਰ ਵਰਨ ਲੇਖਾ ਚੁੱਕੇ ਜੇਰਜ ਅੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਦਰ ਬਹਾਇੰਦਾ। ਚਾਰ ਵਰਨ ਏਕਾ ਦਰ, ਦਰ ਦਰਵਾਜ਼ਾ ਹਰਿ ਖੁਲ੍ਹਾਈਆ। ਚਾਰ ਵਰਨ ਏਕਾ ਹਰਿ, ਦੂਸਰ ਅਵਰ ਨਾ ਕੋਇ ਵਡਿਆਈਆ। ਚਾਰ ਵਰਨ ਭੰਡਾਰਾ ਦੇਵੇ ਭਰ, ਪਾਰਬ੍ਰਹਮ ਬੇਪਰਵਾਹੀਆ। ਚਾਰ ਵਰਨ ਦਰਸ ਦਿਖਾਏ ਅੱਗੇ ਖੜ, ਸਵੱਛ ਸਰੂਪੀ ਰੂਪ ਧਰਾਈਆ। ਚਾਰ ਵਰਨ ਏਕਾ ਵਿਦਿਆ ਲੈਣ ਪੜ੍ਹ, ਏਕਾ ਅੱਖਰ ਕਰੇ ਸ਼ਨਵਾਈਆ। ਚਾਰ ਵਰਨ ਏਕਾ ਅਗਨੀ ਜਾਏ ਸੜ, ਮੜ੍ਹੀ ਗੋਰ ਨਾ ਕੋਇ ਦਬਾਈਆ। ਚਾਰ ਵਰਨ ਏਕਾ ਚੋਟੀ ਜਾਇਣ ਚੜ੍ਹ, ਸਾਚਾ ਪੌੜਾ ਨਾਮ ਵਖਾਈਆ। ਚਾਰ ਵਰਨ ਮੇਲੇ ਨਰ ਹਰਿ, ਨਰ ਨਰਾਇਣ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੂਪ ਦਏ ਦਰਸਾਈਆ। ਚਾਰ

ਵਰਨ ਏਕਾ ਜ਼ਾਤ, ਜਾਤ ਅਜ਼ਾਤੀ ਮੇਟ ਮਿਟਾਇੰਦਾ। ਚਾਰ ਵਰਨ ਏਕਾ ਸਾਥ, ਸਗਲਾ ਸੰਗ ਆਪ ਰਖਾਇੰਦਾ। ਚਾਰ ਵਰਨ ਏਕਾ ਗਾਥ, ਬੋਧ ਅਗਾਧਾ ਨਾਮ ਪੜ੍ਹਾਇੰਦਾ। ਚਾਰ ਵਰਨ ਏਕਾ ਦਾਤ, ਪੁਰਖ ਅਬਿਨਾਸ਼ੀ ਝੋਲੀ ਪਾਇੰਦਾ। ਚਾਰ ਵਰਨ ਏਕਾ ਪਿਤਾ ਏਕਾ ਮਾਤ, ਪੁਰਖ ਅਕਾਲ ਆਪ ਅਖਵਾਇੰਦਾ। ਚਾਰ ਵਰਨ ਏਕਾ ਨਾਤ, ਬ੍ਰਹਮ ਪਾਰ੍ਰਬਹਮ ਜੋੜ ਜੁੜਾਇੰਦਾ। ਚਾਰ ਵਰਨ ਏਕਾ ਘਾਟ, ਸਚ ਕਿਨਾਰਾ ਆਪ ਦਰਸਾਇੰਦਾ। ਚਾਰ ਵਰਨ ਏਕਾ ਜੋਤ ਜਗੇ ਲਲਾਟ, ਨੂਰ ਨੁਰਾਨਾ ਡਗਮਗਾਇੰਦਾ। ਚਰ ਵਰਨ ਏਕਾ ਹਾਟ, ਸਤਿਗੁਰ ਪੂਰਾ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਚਾਰ ਵਰਨ ਇਕ ਸੁਗੰਧ, ਦੂਸਰ ਇਸ਼ਟ ਨਾ ਕੋਇ ਵਡਿਆਈਆ। ਚਾਰ ਵਰਨ ਇਕ ਪਲੰਘ, ਆਤਮ ਸੇਜਾ ਇਕ ਹੰਢਾਈਆ। ਚਾਰ ਵਰਨ ਏਕਾ ਛੰਦ, ਸੋਹੰ ਢੋਲਾ ਰਿਹਾ ਸੁਣਾਈਆ। ਚਾਰ ਵਰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਮਾਰਗ ਰਿਹਾ ਲਗਾਈਆ। ਚਾਰ ਵਰਨ ਸਾਚਾ ਰਾਹ, ਰਹਿਬਰ ਹਰਿ ਹਰਿ ਆਪ ਅਖਵਾਇੰਦਾ। ਚਾਰ ਵਰਨ ਬਣ ਮਲਾਹ, ਹਰਿ ਜੂ ਬੇੜਾ ਆਪ ਚਲਾਇੰਦਾ। ਚਾਰ ਵਰਨ ਦੇਵੇ ਸਚ ਸਲਾਹ, ਜ਼ਾਤ ਪਾਤ ਮੇਟ ਮਿਟਾਇੰਦਾ। ਚਾਰ ਵਰਨ ਜਪਣਾ ਏਕਾ ਨਾਂ, ਨਾਉਂ ਨਿਰੰਕਾਰਾ ਆਪ ਦ੍ਰਿੜਾਇੰਦਾ। ਚਾਰ ਵਰਨ ਮੰਗਣਾ ਏਕਾ ਥਾਂ, ਥਾਨ ਥਨੰਤਰ ਸੋਭਾ ਪਾਇੰਦਾ। ਚਾਰ ਵਰਨਾਂ ਦੇਵੇ ਠੰਡੀ ਛਾਂ, ਸਮਰਥ ਹੱਥ ਸੀਸ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਚਾਰ ਵਰਨਾਂ ਜੋੜ ਜੁੜਾਇੰਦਾ। ਚਾਰ ਵਰਨਾਂ ਜੋੜੇ ਜੋੜਾ, ਜਗਤ ਜੁਗਤ ਆਪਣੇ ਹੱਥ ਰਖਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਸਰਗੁਣ ਸ਼ਬਦ ਅਗੰਮੀ ਫੇਰੇ ਘੋੜਾ, ਚਾਰੋਂ ਕੁੰਟ ਰਿਹਾ ਦੌੜਾਈਆ। ਅੰਤਮ ਅੰਤ ਵਕ਼ਤ ਰਹਿ ਗਿਆ ਥੋੜਾ, ਦੀਨ ਦੁਨੀ ਦਏ ਖਪਾਈਆ। ਆਪਣਾ ਲੇਖਾ ਆਪਣੇ ਹੱਥ ਰੱਖਿਆ ਕੋਰਾ, ਨਾ ਕੋਈ ਲਿਖੇ ਕ਼ਲਮ ਸ਼ਾਹੀਆ। ਚਾਰ ਜੁਗ ਵੇਖੇ ਕਰ ਕਰ ਗ਼ੌਰਾ, ਗਹਿਰ ਗੰਭੀਰ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨਾਂ ਹੋਏ ਸਹਾਈਆ। ਚਾਰ ਵਰਨ ਚਾਰ ਯੁਗ, ਏਕਾ ਬੰਧਨ ਪਾਇਆ। ਅੰਤਮ ਔਧ ਗਈ ਪੁਗ, ਸਭ ਦਾ ਲੇਖਾ ਦਏ ਚੁਕਾਇਆ। ਜ਼ਾਤ ਪਾਤ ਮੇਟੇ ਚੁਗ ਚੁਗ, ਦਹਿ ਦਿਸ਼ਾ ਫੋਲ ਫੋਲਾਇਆ। ਗੁਰ ਅਵਤਾਰ ਨਾ ਬੈਠੇ ਕੋਈ ਲੁਕ, ਮਾਤ ਪਾਤਾਲ ਆਕਾਸ਼ ਸਚਖੰਡ ਨਿਵਾਸੀ ਆਪਣਾ ਪਰਦਾ ਦਏ ਉਠਾਇਆ। ਸਿੰਘ ਸ਼ੇਰ ਰਿਹਾ ਬੁੱਕ, ਏਕਾ ਗਰਜ ਰਿਹਾ ਸੁਣਾਇਆ। ਆਪਣੀ ਵਾਰ ਆਪੇ ਉਠ, ਆਪ ਆਪਣਾ ਰੂਪ ਧਰਾਇਆ। ਕਿਰਪਾ ਨਿਧਾਨ ਠਾਕਰ ਗਿਆ ਤੁਠ, ਜਨਨੀ ਜਨ ਨਾ ਕਿਸੇ ਜਾਇਆ। ਆਪਣੀ ਲੱਖ ਚੁਰਾਸੀ ਆਪੇ ਲਏ ਲੁੱਟ, ਬ੍ਰਹਮਾ ਵਿਸ਼ਨ ਸ਼ਿਵ ਬੈਠੇ ਸੀਸ ਝੁਕਾਇਆ। ਜਿਸ ਲਗਾਈ ਜੜ੍ਹ ਸੋ ਦੇਵੇ ਪੁੱਟ, ਬੂਟਾ ਹੱਥ ਕਿਸੇ ਨਾ ਆਇਆ। ਸ਼ਬਦ ਨਿਰਾਲਾ ਤੀਰ ਰਿਹਾ ਛੁੱਟ, ਦੋ ਜਹਾਨਾਂ ਦਏ ਹਿਲਾਇਆ। ਜਿਸ ਰੱਖੀ ਇਕ ਅਕਾਲ ਓਟ, ਤਿਸ ਸੱਜਣ ਲਏ ਮਿਲਾਇਆ। ਨਾ ਕੋਈ ਬਚਾਏ ਕਿਲਾ ਕੋਟ, ਕੱਲਰ ਕੰਧ ਸਰਬ ਵਖਾਇਆ। ਲੱਖ ਚੁਰਾਸੀ ਭਰੀ ਨਾ ਮਮਤਾ ਪੋਟ, ਆਸਾ ਤ੍ਰਿਸਨਾ ਨਾ ਪੰਧ ਮੁਕਾਇਆ। ਚਾਰੋਂ ਕੁੰਟ ਵੇਖੇ ਵਾਸਨਾ ਖੋਟ, ਹਿਰਦੇ ਹਰਿ ਨਾ ਕਿਸੇ ਧਰਾਇਆ। ਘਰ ਘਰ ਦੀਵਾ ਬਾਤੀ ਜਗੌਂਦੇ ਜੋਤ, ਘਰ ਜੋਤੀ ਨੂਰ ਨਾ ਕੋਇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਚਾਰ ਵਰਨ ਫੋਲ ਫੋਲਾਇਆ।

ਚਾਰ ਵਰਨ ਜਗਤ ਝੇੜਾ, ਕਲਜੁਗ ਰੂਪ ਵਟਾਈਆ। ਸਾਚਾ ਵਸੇ ਨਾ ਕੋਇ ਖੇੜਾ, ਨਗਰ ਨਾਮ ਨਾ ਵੱਜੇ ਵਧਾਈਆ। ਪੰਚਮ ਪੰਚਮ ਭੇੜ ਭੇੜਾ, ਦਿਵਸ ਰੈਣ ਲੜਾਈਆ। ਡੂੰਘੀ ਕੰਦਰ ਹੋਇਆ ਅੰਧੇਰਾ, ਸਾਚਾ ਨੂਰ ਨਾ ਕੋਇ ਰੁਸ਼ਨਾਈਆ। ਜਗਤ ਵਿਕਾਰ ਪਾਇਆ ਘੇਰਾ, ਚਾਰੋਂ ਕੁੰਟ ਰਿਹਾ ਦੌੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਚਾਰ ਵਰਨ ਲੇਖਾ ਰਿਹਾ ਮੁਕਾਈਆ। ਚਾਰ ਵਰਨ ਪਾਏ ਡੰਡ, ਕੂਕ ਕੂਕ ਪੁਕਾਰ। ਬਿਨ ਹਰਿ ਨਾਮੇ ਹੋਈ ਰੰਡ, ਸੁਰਤ ਸੁਵਾਣੀ ਨਾਰ ਵਿਭਚਾਰ। ਦਰ ਦਰ ਵੇਖੇ ਭੇਖ ਪਖੰਡ, ਇਸ਼ਟ ਦਿਸੇ ਨਾ ਗੁਰ ਅਵਤਾਰ। ਨੰਗੀ ਹੋਈ ਸਭ ਦੀ ਕੰਡ, ਪਰਦਾ ਸਕੇ ਨਾ ਕੋਇ ਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਖੇਲ ਅਪਾਰਾ ਹਰਿ ਨਿਰੰਕਾਰਾ, ਕਲਜੁਗ ਅੰਤਮ ਆਪ ਕਰਾਈਆ। ਚਾਰ ਵਰਨ ਹੋਇਆ ਗਵਾਰਾ, ਮਨ ਮਤ ਬੁਧ ਨਾ ਕੋਇ ਚਤੁਰਾਈਆ। ਜੂਠ ਝੂਠ ਬੋਲ ਜੈਕਾਰਾ, ਮਾਇਆ ਮਮਤਾ ਬਲ ਵਧਾਈਆ। ਏਕਾ ਭੁੱਲਿਆ ਧੁਰ ਦਰਬਾਰਾ, ਧੁਰ ਦੀ ਬਾਣੀ ਨਾ ਬਾਣ ਲਗਾਈਆ। ਕਾਗਦ ਕ਼ਲਮ ਕਰੇ ਪੁਕਾਰਾ, ਨੇਤਰ ਰੋਵੇ ਬਣ ਬਣ ਸ਼ਾਹੀਆ। ਚਾਰ ਜੁਗ ਜੋ ਬਣਿਆ ਰਿਹਾ ਲਿਖਾਰਾ, ਸ਼ਬਦ ਸੰਦੇਸਾ ਇਕ ਸੁਣਾਈਆ। ਲਿਖਿਆ ਲੇਖ ਨਾ ਕਿਸੇ ਵਿਚਾਰਾ, ਭੁੱਲੀ ਸਰਬ ਲੋਕਾਈਆ। ਨਾਨਕ ਗੋਬਿੰਦ ਬੋਲ ਜੈਕਾਰਾ, ਲੱਖ ਚੁਰਾਸੀ ਗਿਆ ਸਮਝਾਈਆ। ਸਰਬ ਜੀਆਂ ਦਾ ਏਕਾ ਯਾਰਾ, ਕਰੇ ਖੇਲ ਖ਼ਲਕ ਖ਼ੁਦਾਈਆ। ਐਹਮਦ ਮੁਹੰਮਦ ਏਕਾ ਨਾਅਰਾ, ਏਕਾ ਜਲਵਾ ਨੂਰ ਦਰਸਾਈਆ। ਈਸਾ ਮੂਸਾ ਇਕ ਸਹਾਰਾ, ਏਕਾ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕ ਪੈਗ਼ੰਬਰ, ਦੋ ਜਹਾਨਾਂ ਵੇਖੇ ਅਡੰਬਰ, ਲੱਖ ਚੁਰਾਸੀ ਰਚ ਸਵੰਬਰ, ਸਾਚਾ ਸਗਨ ਆਪ ਕਰਾਈਆ। ਰਚਿਆ ਸਵੰਬਰ ਰੱਖੇ ਸਾਹ, ਦਿਵਸ ਦਿਵਸ ਨਾਲ ਮਿਲਾਈਆ। ਕਰੇ ਖੇਲ ਬੇਪਰਵਾਹ, ਲੋਕਮਾਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਰੀਤ ਆਪ ਜਣਾਈਆ। ਅਚਰਜ ਰੀਤ ਕਰਨ ਦੀ ਖ਼ਾਤਰ, ਨਿਰਗੁਣ ਆਪਣਾ ਰੂਪ ਵਟਾਇਆ। ਸਰਗੁਣ ਬਣਾਇਆ ਮਾਤ ਚਾਤਰ, ਸ਼ਬਦ ਸੰਦੇਸਾ ਇਕ ਘਲਾਇਆ। ਮੁਹੰਮਦ ਲਿਖ ਲਿਖ ਘੱਲਿਆ ਪਾਤਰ, ਚੌਦਾਂ ਲੋਕ ਸਬਕ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇਆ। ਸਚ ਸੰਦੇਸਾ ਏਕਾ ਰਾਗ, ਨਿਰਗੁਣ ਆਪਣਾ ਆਪ ਜਣਾਈਆ। ਅੰਤਰ ਅੰਤਰ ਇਕ ਵੈਰਾਗ, ਵੈਰਾਗੀ ਰੂਪ ਵਟਾਈਆ। ਸਾਚਾ ਮੰਤਰ ਗੁਰ ਸ਼ਬਦ ਸੁਹਾਗ, ਪਾਰਬ੍ਰਹਮ ਪ੍ਰਭ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਚਾਰ ਵਰਨ ਬੁਝਾਏ ਅੱਗ, ਅਗਨੀ ਅੱਗ ਨਾ ਕੋਇ ਤਪਾਈਆ। ਚਾਰ ਵਰਨ ਖੋਲ੍ਹੇ ਅੱਖ, ਦੂਈ ਦਵੈਤੀ ਪਰਦਾ ਲਾਹਿੰਦਾ। ਚਾਰ ਵਰਨ ਹੋ ਪਰਤੱਖ, ਆਪਣਾ ਦਰਸ ਦਿਖਾਇੰਦਾ। ਚਾਰ ਵਰਨ ਲਏ ਰੱਖ, ਜੋ ਜਨ ਸਰਨਾਈ ਆਇੰਦਾ। ਚਾਰ ਵਰਨ ਪਰਦਾ ਲਏ ਢਕ, ਢਾਕਣ ਕੋ ਪਤ ਆਪਣੀ ਬਣਤ ਬਣਾਇੰਦਾ। ਚਾਰ ਵਰਨ ਲਏ ਕੱਢ, ਲੱਖ ਚੁਰਾਸੀ ਅਗਨੀ ਭੱਠ ਤਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਆਪ ਤਰਾਇੰਦਾ। ਤਾਰਨਹਾਰਾ ਇਕ ਦਿਆਲਾ, ਦੀਨਨ ਆਪਣੇ ਹੱਥ ਰੱਖੀ ਵਡਿਆਈਆ। ਲੋਕਮਾਤ ਵਖਾਏ ਸੱਚੀ ਧਰਮਸਾਲਾ, ਹਰਿ ਮੰਦਰ ਜੋਤ ਰੁਸ਼ਨਾਈਆ। ਸ਼ਬਦ ਸੁਣਾਏ ਅਨਾਦੀ ਤਾਲਾ, ਤਾਲ ਤਲਵਾੜਾ ਆਪ ਵਜਾਈਆ। ਲਹਿਣਾ ਦੇਣਾ

ਚੁੱਕੇ ਕਾਲ ਮਹਾਕਾਲਾ, ਮਹਾਕਾਲ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਏਕਾ ਗੁਣ ਵਖਾਈਆ। ਚਾਰ ਵਰਨ ਏਕਾ ਗੁਣ, ਹਰਿ ਸਾਚਾ ਸਚ ਜਣਾਇੰਦਾ। ਸਰਬ ਜੀਆਂ ਪੁਕਾਰ ਰਿਹਾ ਸੁਣ, ਥਿਰ ਘਰ ਸਾਚੇ ਸੋਭਾ ਪਾਇੰਦਾ। ਹਰਿ ਕਾ ਭੇਵ ਜਾਣੇ ਕਵਣ, ਬੇਅੰਤ ਬੇਅੰਤ ਬੇਅੰਤ ਸਰਬ ਗਾਇੰਦਾ। ਦੇਵੇ ਸਨੇਹੁੜਾ ਉਣੰਜਾ ਪਵਣ, ਪਵਣ ਸਵਾਸ ਆਪ ਚਲਾਇੰਦਾ। ਚਾਰ ਜੁਗ ਭੌਂਦਾ ਰਿਹਾ ਅਵਣ ਗਵਣ, ਨੌਂ ਖੰਡ ਨੌਂ ਦਵਾਰ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਰੀਤੀ ਆਪ ਬਦਲਾਇੰਦਾ। ਆਪਣੀ ਰੀਤੀ ਆਪ ਬਦਲਾਏ, ਭੇਵ ਕਿਸੇ ਨਾ ਆਇਆ। ਸਰਗੁਣ ਨਿਰਗੁਣ ਰੂਪ ਧਰਾਏ, ਨਿਰਗੁਣ ਸਰਗੁਣ ਖੇਲ ਖਿਲਾਇਆ। ਜੋਤੀ ਜਾਤਾ ਡਗਮਗਾਏ, ਨੂਰੋ ਨੂਰ ਹੋਏ ਰੁਸ਼ਨਾਇਆ। ਸਾਚੀ ਸੋਟੀ ਸ਼ਬਦ ਹੱਥ ਉਠਾਏ, ਲੱਖ ਚੁਰਾਸੀ ਰਿਹਾ ਡਰਾਇਆ। ਕੋਟਨ ਕੋਟੀ ਜੀਵ ਦਏ ਖਪਾਏ, ਜੋ ਬੈਠੇ ਰਾਮ ਭੁਲਾਇਆ। ਗੁਰਮੁਖ ਸਾਚੀ ਚੋਟੀ ਚੜ੍ਹਾਏ, ਆਪ ਆਪਣਾ ਪੱਲੂ ਨਾਮ ਫੜਾਇਆ। ਵਾਸਨਾ ਖੋਟੀ ਦਏ ਕਢਾਏ, ਏਕਾ ਹਿਰਦੇ ਹਰਿ ਵਸਾਇਆ। ਜੋਤੀ ਜੋਤ ਜੋਤ ਮਿਲਾਏ, ਜੋਤੀ ਜਾਤਾ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਵਖਾਏ ਏਕਾ ਘਰ, ਦਰ ਦਰਵਾਜ਼ਾ ਆਪ ਖੁਲ੍ਹਾਇਆ। ਦਰ ਦਰਵਾਜ਼ਾ ਖੋਲ੍ਹਿਆ, ਕਰ ਕਿਰਪਾ ਗੁਣ ਨਿਧਾਨ। ਗ਼ਰੀਬ ਨਿਵਾਜ਼ਾ ਆਪੇ ਬੋਲਿਆ, ਸਤਿਗੁਰ ਪੂਰਾ ਨੌਜਵਾਨ। ਅਸਵ ਤਾਜਾ ਘੋੜਾ ਇਕ ਅਡੋਲਿਆ, ਫਿਰੇ ਦੋ ਜਹਾਨ। ਆਪਣਾ ਬਦਲੇ ਆਪੇ ਚੋਲਿਆ, ਆਪੇ ਰੱਖੇ ਆਪਣੀ ਲਾਜਾ ਕਰੇ ਖੇਲ ਸ੍ਰੀ ਭਗਵਾਨ। ਸ਼ਬਦ ਅਗੰਮੀ ਵਜਾਏ ਵਾਜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਧੁਰ ਫ਼ਰਮਾਨ। ਧੁਰ ਫ਼ਰਮਾਨ ਅਗੰਮੀ ਰੰਗ, ਰੰਗ ਰੰਗੀਲਾ ਆਪ ਚੜ੍ਹਾਈਆ। ਗੁਰਸਿਖਾਂ ਅੰਦਰ ਆਪੇ ਲੰਘ, ਤਾਰ ਸਤਾਰ ਆਪ ਹਲਾਈਆ। ਕਿੰਗਰੇ ਕਿੰਗਰੇ ਵੱਜੇ ਮਰਦੰਗ, ਸਾਚੀ ਕਿੰਗ ਆਪ ਰਖਾਈਆ। ਕਰੇ ਖੇਲ ਗੁਣੀ ਗਹਿੰਦ, ਗਹਿਰ ਗੰਭੀਰ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਰਖਾਏ ਏਕਾ ਦਰ, ਦਰ ਘਰ ਸਾਚਾ ਆਪ ਉਪਾਈਆ। ਦਰ ਘਰ ਉਪਾਇਆ ਪਾਰਬ੍ਰਹਮ, ਕਰ ਕਿਰਪਾ ਅਪਰ ਅਪਾਰ। ਗੁਰਸਿਖ ਸਤਿਗੁਰ ਘਰ ਪਏ ਜੰਮ, ਨਾਤਾ ਤੋੜ ਸਰਬ ਸੰਸਾਰ। ਨਿਹਕਰਮੀ ਕਰਾਏ ਆਪਣਾ ਕੰਮ, ਏਕਾ ਬਖ਼ਸ਼ੇ ਚਰਨ ਪਿਆਰ। ਲੇਖੇ ਲਾਏ ਹੱਡ ਮਾਸ ਨਾੜੀ ਚੰਮ, ਬਹੱਤਰ ਨਾੜ ਵਜਾਏ ਸਤਾਰ। ਮਾਣਸ ਜਨਮ ਬੇੜਾ ਦੇਵੇ ਬੰਨ੍ਹ, ਜਿਸ ਦੇਵੇ ਦਰਸ ਦੀਦਾਰ। ਲਹਿਣਾ ਦੇਣਾ ਚੁੱਕੇ ਛੱਪਰੀ ਛੰਨ, ਇਕ ਵਖਾਏ ਸਚਖੰਡ ਸੱਚਾ ਦਰਬਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਚਾਰ ਵਰਨਾਂ ਕਰੇ ਪਿਆਰ। ਚਾਰ ਵਰਨ ਕਰੇ ਪਿਆਰਾ, ਊਚ ਨੀਚ ਜ਼ਾਤ ਪਾਤ ਨਾ ਕੋਇ ਰਖਾਇੰਦਾ। ਹੰਕਾਰੀਆਂ ਤੋੜੇ ਗੜ੍ਹ ਹੰਕਾਰਾ, ਨਾਮ ਖੰਡਾ ਇਕ ਚਮਕਾਇੰਦਾ। ਨਿਮਾਣਿਆਂ ਦੇਵੇ ਆਪ ਸਹਾਰਾ, ਨਿਥਾਵਿਆਂ ਸਿਰ ਆਪਣਾ ਹੱਥ ਟਿਕਾਇੰਦਾ। ਜ਼ੋਰੂ ਜ਼ਰ ਕਰ ਖ਼ਵਾਰਾ, ਚਾਰੋਂ ਕੁੰਟ ਖ਼ਾਕ ਉਡਾਇੰਦਾ। ਜਿਸ ਜਨ ਕਰਿਆ ਨਾਮ ਪਿਆਰਾ, ਤਿਸ ਆਪਣਾ ਮੇਲ ਮਿਲਾਇੰਦਾ। ਕਾਗਦ ਕ਼ਲਮ ਨਾ ਲਿਖਣਹਾਰਾ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਕਰੇ ਨਿਮਸਕਾਰਾ, ਦੋਏ ਜੋੜ ਜੋੜ ਸੀਸ ਝੁਕਾਇੰਦਾ। ਈਸਾ ਮੂਸਾ ਸੰਗ ਮੁਹੰਮਦ ਰੋਵਣ ਜ਼ਾਰੋ ਜ਼ਾਰਾ, ਨੇਤਰ ਨੀਰ ਸਰਬ ਕੁਰਲਾਇੰਦਾ। ਮੁਕਾਮੇ ਹੱਕ ਤੇਰਾ ਧਾਮ

ਨਿਆਰਾ, ਤੂੰ ਇਕ ਇਕੱਲਾ ਵਸੇਂ ਪਰਵਰਦਿਗਾਰਾ, ਹੱਕ ਤੇਰਾ ਰੂਪ ਜਣਾਇੰਦਾ। ਤੇਰੀ ਖ਼ੁਦਾਈ ਤੇਰਾ ਸਹਾਰਾ, ਤੇਰੀ ਖ਼ਲਕਤ ਤੇਰਾ ਕਿਨਾਰਾ, ਮਖ਼ਲੂਕ ਤੇਰਾ ਰਾਹ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਭੈ ਭੈ ਆਪਣਾ ਸਰਬ ਵਖਾਇੰਦਾ। ਨਿਰਭੈ ਭੈ ਵਖਾਏ ਅਚਾਨਕ, ਕਲਜੁਗ ਵੇਲਾ ਅੰਤਮ ਆਈਆ। ਵੇਦ ਕਤੇਬ ਨਾ ਹੋਏ ਜਾਣਤ, ਭੇਦ ਅਭੇਦ ਸਕੇ ਨਾ ਕੋਇ ਖੁਲ੍ਹਾਈਆ। ਗੁਰ ਅਵਤਾਰ ਨਾ ਕਰੇ ਪਛਾਣਤ, ਬੇਅੰਤ ਬੇਅੰਤ ਬੇਅੰਤ ਕਹਿ ਕਹਿ ਪੱਲੂ ਗਏ ਛੁਡਾਈਆ। ਚਾਰ ਜੁਗ ਜੋ ਦਿਤੀ ਅਮਾਨਤ, ਚਾਰ ਵਰਨ ਜਗਤ ਵਰਤਾਈਆ। ਅੰਤਮ ਕਿਸੇ ਨਾ ਦੇਵੇ ਕਰਨ ਖ਼ਿਆਨਤ, ਲੇਖਾ ਮੰਗੇ ਥਾਉਂ ਥਾਈਂਆ। ਮੁਹੰਮਦ ਤੇਰੀ ਦੇਵੇ ਨਾ ਕੋਇ ਜ਼ਮਾਨਤ, ਨਾ ਸਕੇ ਕੋਇ ਛੁਡਾਈਆ। ਤੇਰਾ ਇਸਲਾਮ ਨਾ ਰਿਹਾ ਸਲਾਮਤ, ਸਲਾਮ ਅਲੈਕਮ ਚੌਧਵੀਂ ਸਦੀ ਰਹੀ ਬੁਲਾਈਆ। ਤੇਰਾ ਕਲਮਾ ਨਾ ਬਣੀ ਕਲਾਮਤ, ਕਾਇਨਾਤ ਨਾ ਕੋਇ ਪੜ੍ਹਾਈਆ। ਜੇਹੜਾ ਲੁਕਿਆ ਰਿਹਾ ਬੇਪਛਾਣਤ, ਅੰਤਮ ਆਪਣਾ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੂਪ ਅਨੂਪ ਆਪ ਧਰਾਈਆ। ਰੂਪ ਅਨੂਪ ਧਰਿਆ ਨਿਹਕਾਮ, ਨਿਰਗੁਣ ਭੇਵ ਕਿਸੇ ਨਾ ਆਇਆ। ਮੁਹੰਮਦ ਭੇਜਿਆ ਕਰ ਗ਼ੁਲਾਮ, ਸਾਚੀ ਸੇਵਾ ਇਕ ਸਮਝਾਇਆ। ਅਧਵਿਚਕਾਰ ਸੁਣਾਇਆ ਪੈਗ਼ਾਮ, ਸਚ ਸੰਦੇਸਾ ਇਕ ਪੜ੍ਹਾਇਆ। ਮੇਰਾ ਇਸ਼ਟ ਤੇਰਾ ਅਮਾਮ, ਅਮਾਮ ਅਮਾਮਾਂ ਸਿਰ ਆਪ ਖ਼ੁਦਾਇਆ। ਤੇਰਾ ਸਯਦਾ ਮੇਰਾ ਸਲਾਮ, ਸਲਾਮਾਲੈਕਮ ਇਕ ਰਖਾਇਆ। ਤੂੰ ਸੁਣਨਾ ਕਰ ਧਿਆਨ, ਖ਼ੁਦਾਵੰਦ ਤੇਰਾ ਰਿਹਾ ਸਮਝਾਇਆ। ਅੰਤਮ ਬਣਨਾ ਪਏ ਨਾਦਾਨ, ਬਾਲੀ ਬੁਧ ਹਰਿ ਦਏ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਰਚਨਾ ਆਪ ਰਚਾਇਆ। ਸਾਚੀ ਰਚਨਾ ਰਚੇ ਨਿਰੰਕਾਰਾ, ਰਚ ਰਚ ਵੇਖ ਵਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਰ ਕਿਨਾਰਾ, ਕਲਜੁਗ ਅੰਤਮ ਵੇਖ ਵਖਾਇੰਦਾ। ਵਿਸ਼ਨੂੰ ਬ੍ਰਹਮਾ ਸ਼ਿਵ ਦਏ ਹੁਲਾਰਾ, ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਨਾਲ ਰਲਾਇੰਦਾ। ਲੇਖਾ ਜਾਣੇ ਸੂਰਜ ਚੰਦ ਸਤਾਰਾ, ਮੰਡਲ ਮੰਡਪ ਫੋਲ ਫੋਲਾਇੰਦਾ। ਜ਼ਿਮੀਂ ਅਸਮਾਨਾਂ ਵੇਖੇ ਅਖਾੜਾ, ਧਰਤ ਧਵਲ ਡੌਰੂ ਡੰਕਾ ਇਕ ਵਜਾਇੰਦਾ। ਲੱਖ ਚੁਰਾਸੀ ਹੋ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਚਾਰੋਂ ਕੁੰਟ ਖੇਲ ਅਪਾਰਾ, ਅਪਰੰਪਰ ਆਪਣਾ ਆਪ ਕਰਾਇੰਦਾ। ਪਿਛਲਾ ਲੇਖਾ ਕਰੇ ਪਾਰ ਕਿਨਾਰਾ, ਚਾਰ ਜੁਗ ਦੀ ਰੀਤੀ ਆਪ ਮੁਕਾਇੰਦਾ। ਅੱਗੇ ਵਖਾਏ ਸਚ ਦਰਬਾਰਾ, ਸਚ ਸਿੰਘਾਸਣ ਸੋਭਾ ਪਾਇੰਦਾ। ਸਾਚਾ ਨਾਮ ਬੋਲ ਜੈਕਾਰਾ, ਆਤਮ ਪਰਮਾਤਮ ਮੇਲ ਮਿਲਾਇੰਦਾ। ਸੋਹੰ ਅੱਖਰ ਦੋਹਰੀ ਧਾਰਾ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਨਾਨਕ ਗਾਇਆ ਏਕਾ ਵਾਰਾ, ਪੁਰਖ ਅਬਿਨਾਸ਼ੀ ਮੇਲ ਮਿਲਾਇੰਦਾ। ਜਾਗਰਤ ਜੋਤ ਜਗੇ ਸੰਸਾਰਾ, ਜੁਗਤੀ ਹੱਥ ਨਾ ਕਿਸੇ ਰਖਾਇੰਦਾ। ਜਿਸ ਜਨ ਘੜਿਆ ਤੇਰਾ ਭਾਂਡਾ ਬਣ ਠਠਿਆਰਾ, ਕਾਇਆ ਮਾਟੀ ਪੋਚ ਪੁਚਾਇੰਦਾ। ਸੋ ਭੰਨੇ ਭੰਨਣਹਾਰਾ, ਘੜਨ ਭੰਨਣਹਾਰ ਆਪ ਹੋ ਜਾਇੰਦਾ। ਉਠ ਜੀਵ ਬਣ ਵਣਜਾਰਾ, ਹਰਿ ਸਾਚਾ ਹੱਟ ਖੁਲ੍ਹਾਇੰਦਾ। ਦੂਸਰ ਦਿਸੇ ਨਾ ਕੋਇ ਦੁਕਾਨਦਾਰਾ, ਬਾਣੀਆ ਰੂਪ ਨਾ ਕੋਇ ਵਖਾਇੰਦਾ। ਜੋ ਜਨ ਮੰਗੇ ਮੰਗ ਏਕਾ ਵਾਰਾ, ਦੂਜੀ ਵਾਰ ਦੂਜੇ ਦਰ ਨਾ ਮੰਗਣ ਜਾਇੰਦਾ। ਨਾਮ ਸਤਿ ਭਰੇ ਭੰਡਾਰਾ, ਅਤੋਟ ਅਤੁਟ ਆਪ ਵਰਤਾਇੰਦਾ। ਗੁਰਮੁਖ ਦੇਵੇ ਗੁਰ ਸਹਾਰਾ, ਗੁਰ ਗੋਦੀ ਸ਼ਬਦ ਬਹਾਇੰਦਾ। ਸੇਵਕ ਸੇਵਾ ਕਰਾਏ ਸੇਵਾਦਾਰਾ, ਸਾਚੀ ਸੇਵਾ ਇਕ ਸਮਝਾਇੰਦਾ। ਟੈਹਲੀਆ ਟੈਹਲ ਕਰੇ

ਵਿਚ ਸੰਸਾਰਾ, ਜੁਗ ਜੁਗ ਵੇਸ ਵਟਾਇੰਦਾ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਭਗਵੰਤ ਮੇਲੇ ਆਪਣੀ ਵਾਰਾ, ਆਪ ਆਪਣੇ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਾਰ, ਗੁਰਮੁਖ ਵਿਰਲੇ ਲਏ ਫੜ, ਬਿਰਧ ਬਾਲ ਜਵਾਨ ਰੂਪ ਨਾ ਕੋਇ ਦਸਾਇੰਦਾ। ਬਿਰਧ ਬਾਲ ਨਾ ਕੋਇ ਜਵਾਨ, ਜਿਸ ਜਨ ਆਪਣੀ ਦਇਆ ਕਮਾਈਆ। ਮਾਤ ਗਰਭ ਦੇਵੇ ਗਿਆਨ, ਸਤਿਗੁਰ ਪੂਰਾ ਬੇਪਰਵਾਹੀਆ। ਤ੍ਰੈਗੁਣ ਮਾਇਆ ਚੁੱਕੇ ਕਾਣ, ਪੰਜ ਤੱਤ ਨਾ ਕੋਇ ਲੜਾਈਆ। ਜਿਸ ਵਖਾਏ ਧਰਮ ਨਿਸ਼ਾਨ, ਸਤਿ ਸਤਿਵਾਦੀ ਇਕ ਉਠਾਈਆ। ਸੋ ਗੁਰਸਿਖ ਹੋਏ ਪਰਵਾਨ, ਜਿਸ ਗੁਰਮਤ ਮਿਲੀ ਵਡਿਆਈਆ। ਸੋ ਬਾਲੀ ਬੁਧ ਬੁਧ ਅਞਾਣ, ਚਤੁਰ ਸੁਜਾਨਾ ਦਏ ਸਮਝਾਈਆ। ਪੂਰਬ ਜਨਮ ਦਾ ਲੇਖਾ ਚੁੱਕਿਆ ਆਣ, ਕਲਜੁਗ ਅੰਤਮ ਹੋਏ ਸਹਾਈਆ। ਰਸਨਾ ਗਾਇਆ ਇਕ ਭਗਵਾਨ, ਸੋ ਪੁਰਖ ਨਿਰੰਜਣ ਨਜ਼ਰੀ ਆਈਆ। ਹੰ ਬ੍ਰਹਮ ਪਾਇਆ ਮਾਣ, ਪਾਰਬ੍ਰਹਮ ਪ੍ਰਭ ਖ਼ੁਸ਼ੀ ਮਨਾਈਆ। ਦੋਹਾਂ ਵਿਚੋਲਾ ਬਣਿਆ ਆਣ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੂਪ ਧਰਾਈਆ। ਗੁਰਸਿਖ ਸਾਚੇ ਕਰ ਪਰਵਾਨ, ਸ਼ਬਦ ਪਰਵਾਨਾ ਹੱਥ ਫੜਾਈਆ। ਧਰਮ ਰਾਏ ਦੀ ਚੁੱਕੇ ਕਾਣ, ਚਿਤਰ ਗੁਪਤ ਨਾ ਹਿਸਾਬ ਵਖਾਈਆ। ਲਾੜੀ ਮੌਤ ਨਾ ਵੇਖੇ ਮਾਰ ਧਿਆਨ, ਗੁਰਸਿਖ ਤੇਰਾ ਦਰਸ ਕਦੇ ਨਾ ਪਾਈਆ। ਜਿਸ ਮਿਲਿਆ ਆਪ ਮਿਹਰਵਾਨ, ਤਿਸ ਭੁੱਲੀ ਸਰਬ ਲੋਕਾਈਆ। ਮਾਤਾ ਪਿਤਾ ਫੇਰ ਪਛਤਾਣ, ਵੇਲਾ ਗਿਆ ਹੱਥ ਨਾ ਆਈਆ। ਪੂਤ ਸਪੂਤਾ ਚੜ੍ਹੇ ਸਚ ਬਬਾਣ, ਸਤਿਗੁਰ ਪੂਰਾ ਆਪ ਚੜ੍ਹਾਈਆ। ਏਥੇ ਓਥੇ ਹੋਏ ਨਿਗਹਬਾਨ, ਦੋ ਜਹਾਨਾਂ ਸਦਾ ਸਹਾਈਆ। ਸਚਖੰਡ ਦੇਵੇ ਇਕ ਮਕਾਨ, ਦਰਗਹਿ ਸਾਚੀ ਨਾਮ ਰਖਾਈਆ। ਅੱਠੇ ਪਹਿਰ ਦਰਸ ਮਹਾਨ, ਨੇਤਰ ਨੈਣ ਨੈਣ ਬਿਗਸਾਈਆ। ਲੇਖਾ ਚੁੱਕੇ ਆਵਣ ਜਾਣ, ਮਾਤ ਗਰਭ ਨਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਸਿਖ ਸਾਚੇ ਆਪ ਤਰਾਈਆ। ਗੁਰਸਿਖ ਸੱਚਾ ਤਾਰਿਆ, ਕਰ ਕਿਰਪਾ ਗੁਣ ਨਿਧਾਨ। ਜੋ ਆਇਆ ਚਲ ਦਵਾਰਿਆ, ਆਤਮ ਦੇਵੇ ਸਾਚਾ ਦਾਨ। ਮਾਣਸ ਜਨਮ ਪੈਜ ਸਵਾਰਿਆ, ਨਾਤਾ ਤੋੜ ਜਗਤ ਜਹਾਨ। ਕਾਗਦ ਕ਼ਲਮ ਕਰੇ ਗਿਰਿਆਜ਼ਾਰਿਆ, ਲੇਖਾ ਲਿਖੇ ਨਾ ਕੋਈ ਨਾਦਾਨ। ਜਿਸ ਮਿਲਿਆ ਆਪ ਨਿਰੰਕਾਰਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਬਣਾਏ ਚਤੁਰ ਸੁਜਾਨ। ਚਤੁਰ ਸੁਜਾਨ ਹਰਿਜਨ ਸੂਰਾ, ਸੂਰਬੀਰ ਦਏ ਵਡਿਆਈਆ। ਆਤਮ ਅੰਤਰ ਬਖ਼ਸ਼ੇ ਨੂਰਾ, ਕੋਹਤੂਰ ਮੁਖ ਸ਼ਰਮਾਈਆ। ਮੂਸਾ ਏਕਾ ਵਾਰ ਤੱਕਿਆ ਜ਼ਾਹਰ ਜ਼ਹੂਰਾ, ਗੁਰਮੁਖਾਂ ਨਿਤ ਨਿਤ ਦਰਸ ਦਿਖਾਈਆ। ਕਾਇਆ ਚੋਲੀ ਰੰਗਣ ਚਾੜ੍ਹੇ ਗੂੜ੍ਹਾ, ਉਤਰ ਕਦੇ ਨਾ ਜਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹਾ, ਜਿਸ ਆਪਣਾ ਪਰਦਾ ਦਏ ਉਠਾਈਆ। ਗੁਰਸਿਖ ਤੇਰੇ ਮਗਰ ਚੌਦਾਂ ਲੋਕਾਂ ਫਿਰਨ ਹੂਰਾਂ, ਤੇਰਾ ਨੈਣ ਨੈਣ ਵਿਚ ਨਾ ਸਕੇ ਮਿਲਾਈਆ। ਤੇਰੇ ਸਿਰ ਹੱਥ ਰਖਾਏ ਸਤਿਗੁਰ ਪੂਰਾ, ਨੌਂ ਅਠਾਰਾਂ ਡੇਰਾ ਢਾਹੀਆ। ਜਿਸ ਨੂੰ ਕਹਿੰਦੇ ਪੈਂਡਾ ਦੂਰਾ, ਉਚੀ ਕੂਕ ਕੂਕ ਸੁਣਾਈਆ। ਸੋ ਆਸਾ ਮਨਸਾ ਕਰੇ ਪੂਰਾ, ਮਨ ਮਨਸਾ ਵਿਚ ਸਮਾਈਆ। ਮਾਣਸ ਜਨਮ ਨਾ ਰਹੇ ਅਧੂਰਾ, ਜਿਸ ਜਨ ਆਪਣੇ ਗਲੇ ਲਗਾਈਆ। ਜਨਮ ਜਨਮ ਦਾ ਹੂੰਝੇ ਕੂੜਾ, ਦੁਰਮਤ ਮੈਲ ਦਏ ਧਵਾਈਆ। ਜਿਸ ਮਸਤਕ ਲਾਏ ਚਰਨ ਧੂੜਾ, ਚਰਨ ਚਰਨੋਦਕ ਮੁਖ ਪਿਆਈਆ। ਗੁਰਸਿਖ ਤੇਰਾ ਪੀਆ ਪ੍ਰੀਤਮ ਮੇਲੇ ਸਤਿਗੁਰ ਪੂਰਾ, ਪੂਰਾ ਸਤਿਗੁਰ ਇਕ ਅਖਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾ ਜੁਗੰਤਰ ਨਾ ਮਰੇ ਨਾ ਜਾਈਆ।