੨੯ ਸਾਵਣ ੨੦੧੮ ਬਿਕ੍ਰਮੀ ਵਤਨ ਸਿੰਘ ਦੇ ਗ੍ਰਹਿ ਪਿੰਡ ਸਰੀਂ ਪੁਰ ਜ਼ਿਲਾ ਹੁਸ਼ਿਆਰਪੁਰ
ਸੱਚ ਦਰਬਾਰ ਲਗਾਇਆ ਮਾਤ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਏਕਾ ਬਖ਼ਸ਼ੇ ਨਾਮ ਦਾਤ, ਵਸਤ ਅਮੋਲਕ ਆਪ ਵਰਤਾਈਆ। ਨਾਤਾ ਤੋੜੇ ਜ਼ਾਤ ਪਾਤ, ਮਜ਼੍ਹਬ ਦੀਨ ਨਾ ਕੋਇ ਵਡਿਆਈਆ। ਸਤਿ ਵਖਾਏ ਏਕਾ ਘਾਟ, ਸਚ ਕਿਨਾਰਾ ਦਏ ਜਣਾਈਆ। ਜੂਠੀ ਝੂਠੀ ਮੇਟੇ ਅੰਧੇਰੀ ਰਾਤ, ਸਚ ਸੁੱਚ ਕਰੇ ਰੁਸ਼ਨਾਈਆ। ਪੁਰਖ ਅਕਾਲ ਬੰਧਾਏ ਨਾਤ, ਜਗਤ ਨਾਤਾ ਤੋੜ ਤੁੜਾਈਆ। ਸੋ ਪੁਰਖ ਨਿਰੰਜਣ ਸੁਣਾਏ ਸਾਚੀ ਗਾਥ, ਹੰ ਬ੍ਰਹਮ ਕਰੇ ਪੜ੍ਹਾਈਆ। ਲਹਿਣਾ ਦੇਣਾ ਚੁਕਾਏ ਤੀਰਥ ਤਾਟ, ਘਰ ਸਰੋਵਰ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰੇ ਸੋਭਾ ਪਾਈਆ। ਸਚ ਦਰਬਾਰ ਲੱਗਾ ਮਾਤ, ਹਰਿ ਨਿਰਗੁਣ ਆਪ ਲਗਾਇਆ। ਆਪੇ ਖੇਲੇ ਖੇਲ ਤਮਾਸ਼, ਰੂਪ ਅਨੂਪ ਧਰਾਇਆ। ਲੇਖਾ ਜਾਣੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਫੋਲ ਫੋਲਾਇਆ। ਆਦਿ ਜੁਗਾਦਿ ਨਾ ਹੋਏ ਵਿਨਾਸ, ਜੁਗ ਜੁਗ ਵੇਸ ਕਰਾਇਆ। ਭੇਵ ਚੁਕਾਏ ਰਵ ਸਸ, ਜੋਤ ਨੂਰ ਨੂਰ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ
ਆਪ ਸੁਹਾਇਆ। ਸਚ ਦਰਬਾਰ ਲਾਏ ਭਗਵਾਨ, ਏਕਾ ਭਗਤਨ ਦੇ ਵਡਿਆਈਆ। ਜੀਵਣ ਜੁਗਤ ਦੇਵੇ ਦਾਨ, ਜਗਤ ਜੁਗ ਦਇਆ ਕਮਾਈਆ। ਏਕਾ ਹੁਕਮ ਧੁਰ ਫ਼ਰਮਾਨ, ਧੁਰਦਰਗਾਹੀ ਆਪ ਸੁਣਾਈਆ। ਚਾਰ ਵਰਨ ਇਕ ਧਿਆਨ, ਇਕ ਗਿਆਨ ਦ੍ਰਿੜਾਈਆ। ਚਾਰ ਵਰਨ ਇਕ ਨਿਸ਼ਾਨ, ਚਾਰੋਂ ਕੁੰਟ ਵਖਾਈਆ। ਚਾਰ ਵਰਨ ਇਕ ਮਕਾਨ, ਏਕਾ ਮੰਦਰ ਦਏ ਸੁਹਾਈਆ। ਚਾਰ ਵਰਨ ਇਕ ਭਗਵਾਨ, ਚਾਰ ਜੁਗ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣੇ ਸੋਭਾ ਪਾਈਆ। ਸਚ ਦਰਬਾਰਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਕਰੇ ਖੇਲ ਬੇਅੰਤ ਬੇਅੰਤ, ਬੇਪਰਵਾਹ ਵੇਸ ਵਟਾਇੰਦਾ। ਲੱਖ ਚੁਰਾਸੀ ਮਾਇਆ ਪਾਏ ਬੇਅੰਤ, ਹਰਿਜਨ ਸਾਚਾ ਆਪ ਜਗਾਇੰਦਾ। ਮੇਲ ਮਿਲਾਏ ਸਾਜਨ ਸੰਤ, ਸਤਿ ਸਤਿਵਾਦੀ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰੇ ਆਪ ਸੁਹਾਇੰਦਾ। ਸਚ ਦਰਬਾਰ ਸੁਹਾਇਆ, ਹਰਿ ਸਾਚਾ ਸਚ ਕਮਾਇੰਦਾ। ਗੁਰਮੁਖ ਵਿਰਲਾ ਆਪ ਉਠਾਇਆ, ਜਿਸ ਜਨ ਆਪਣੀ ਦਇਆ ਕਮਾਇੰਦਾ। ਆਪ ਆਪਣੇ ਰੰਗ ਰੰਗਾਇਆ, ਰੰਗ ਰੰਗੀਲਾ ਆਪ ਹੋ ਜਾਇੰਦਾ। ਸਾਚਾ ਨਾਮ ਮਰਦੰਗ ਵਜਾਇਆ, ਆਪ ਆਪਣਾ ਨਾਦ ਸੁਣਾਇੰਦਾ। ਜਨਮ ਜਨਮ ਦੀ ਟੁੱਟੀ ਗੰਢ ਵਖਾਇਆ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਸੋਭਾ ਪਾਇੰਦਾ। ਸਚ ਦਰਬਾਰਾ ਗਿਆ ਲੱਗ, ਹਰਿ ਸਾਚਾ ਆਪ ਲਗਾਇੰਦਾ। ਬਿਨ ਦੀਪਕ ਗਿਆ ਜਗ, ਜਾਗਰਤ ਜੋਤ ਜਗਤ ਵਖਾਇੰਦਾ। ਗੁਰਮੁਖਾਂ ਬੁਝਾਏ ਲੱਗੀ ਅੱਗ, ਅੰਮ੍ਰਿਤ ਮੇਘ ਬਰਸਾਇੰਦਾ। ਦਰਸ ਦਿਖਾਏ ਉਪਰ ਸ਼ਾਹ ਰਗ, ਹਰਿ ਭਗਤ ਆਪਣਾ ਰੂਪ ਵਟਾਇੰਦਾ। ਜੋ ਜਨ ਸਰਨਾਈ ਗਿਆ ਲੱਗ, ਤਿਸ ਸੰਸਾ ਰੋਗ ਚੁਕਾਇੰਦਾ। ਸਤਿ ਸਤਿਵਾਦੀ ਬੰਨ੍ਹੇ ਤਗ, ਸਾਚਾ ਸਗਨ ਮਨਾਇੰਦਾ। ਮਾਣਕ ਮੋਤੀ ਹੀਰਾ ਨਗ, ਗੁਰਮੁਖ ਆਪਣੇ ਤਾਜ ਸੁਹਾਇੰਦਾ। ਲੱਖ ਚੁਰਾਸੀ ਨਾਲੋਂ ਕੀਤਾ ਅੱਡ, ਆਪਣੀ ਵੰਡਣ ਆਪ ਵੰਡਾਇੰਦਾ। ਏਕਾ ਨਾਮ ਪਿਆਏ ਮਦਿ, ਮਸਤ ਪਿਆਲਾ ਹੱਥ ਰਖਾਇੰਦਾ। ਆਪਣੇ ਘਰ ਵਿਚ ਆਪੇ ਸੱਦ, ਆਪੇ ਰੰਗ ਰੰਗਾਇੰਦਾ। ਜਗਤ ਕਿਨਾਰਾ ਪਾਰ ਹੱਦ, ਏਕਾ ਵਾਰ ਟਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਆਪ ਸਜਾਇੰਦਾ। ਸਚ ਦਰਬਾਰ ਗਿਆ ਸਜ, ਸੋ ਪੁਰਖ ਨਿਰੰਜਣ ਆਪ ਸਜਾਇਆ। ਸਚ ਸਿੰਘਾਸਣ ਨਿਰਗੁਣ ਚੜ੍ਹਿਆ ਭੱਜ, ਪਾਰਬ੍ਰਹਮ ਸੱਚਾ ਸ਼ਹਿਨਸ਼ਾਹਿਆ। ਨਾਮ ਨਗਾਰਾ ਗਿਆ ਵੱਜ, ਦੋ ਜਹਾਨਾਂ ਲਏ ਉਠਾਇਆ। ਕੂੜ ਕੁੜਿਆਰਾ ਰਿਹਾ ਤਜ, ਕਲ ਆਪਣਾ ਪੱਲੂ ਰਿਹਾ ਛੁਡਾਇਆ। ਜੋ ਘੜਿਆ ਸੋ ਰਿਹਾ ਭੱਜ, ਵੇਲਾ ਅੰਤਮ ਆਇਆ। ਕੋਇ ਨਾ ਸਕੇ ਪਰਦਾ ਕੱਜ, ਸਿਰ ਹੱਥ ਨਾ ਕੋਇ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਆਪਣੀ ਖੇਲ ਖਿਲਾਇਆ। ਸਚ ਦਰਬਾਰ ਸਹਿਜ ਸੁਭਾਏ, ਸੋ ਪੁਰਖ ਨਿਰੰਜਣ ਆਪ ਲਗਾਈਆ। ਵਾਰ ਥਿਤ ਨਾ ਕੋਇ ਰਖਾਏ, ਆਦਿ ਜੁਗਾਦਿ ਵਡੀ ਵਡਿਆਈਆ। ਰੁਤੜੀ ਰੁਤ ਆਪ ਸੁਹਾਏ, ਰੁਤ ਬਸੰਤੀ ਸੋਭਾ ਪਾਈਆ। ਸਚ ਸੁੱਚ ਆਪ ਵਰਤਾਏ, ਸਾਚੀ ਸਿਖਿਆ ਝੋਲੀ ਪਾਈਆ। ਕਾਇਆ ਮਾਟੀ ਭਾਂਡੇ ਕੱਚ ਭਾਗ ਲਗਾਏ, ਕੰਚਨ ਕਾਇਆ ਗੜ੍ਹ ਵਖਾਈਆ। ਤ੍ਰੈਗੁਣ ਆਂਚ ਦਏ ਬੁਝਾਏ, ਅੰਮ੍ਰਿਤ ਮੇਘ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਦਏ ਵਡਿਆਈਆ। ਸਚ ਦਰਬਾਰ ਸੁਹੰਜਣਾ, ਹਰਿ ਪੁਰਖ ਨਿਰੰਜਣ ਆਪ ਸੁਹਾਇਆ। ਦੀਪਕ
ਜਗੇ ਜੋਤ ਨਿਰੰਜਣਾ, ਨੂਰ ਨੁਰਾਨਾ ਡਗਮਗਾਇਆ। ਲੇਖਾ ਜਾਣੇ ਸਾਚਾ ਸੱਜਣਾ, ਹਰਿਜਨ ਸਾਚੇ ਵੇਖ ਵਖਾਇਆ। ਨਾ ਘੜਿਆ ਨਾ ਭੱਜਣਾ, ਜਨਮ ਮਰਨ ਵਿਚ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਦਏ ਵਖਾਇਆ। ਸਚ ਦਰਬਾਰ ਗਿਆ ਖੁਲ੍ਹ, ਹਰਿ ਸਾਚਾ ਆਪ ਖੁਲ੍ਹਾਇੰਦਾ। ਦੇਵੇ ਵਸਤ ਨਾਮ ਅਨਮੁੱਲ, ਕ਼ੀਮਤ ਕਰਤਾ ਨਾ ਕੋਇ ਲਗਾਇੰਦਾ। ਜੋ ਜਨ ਦਵਾਰੇ ਆਏ ਭੁੱਲ, ਆਪ ਆਪਣੇ ਰੰਗ ਰੰਗਾਇੰਦਾ। ਪੱਤ ਡਾਲ੍ਹੀ ਵੇਖੇ ਫੁਲਵਾੜੀ ਫੁਲ, ਕਲੀ ਕਲੀ ਆਪ ਮਹਿਕਾਇੰਦਾ। ਗੁਰਮੁਖ ਮਾਇਆ ਅੰਦਰ ਨਾ ਜਾਏ ਰੁਲ, ਮਾਇਆ ਮਮਤਾ ਮੋਹ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਆਪ ਵਡਿਆਇੰਦਾ। ਸਚ ਦਵਾਰ ਵੱਡੀ ਵਡਿਆਈ, ਵਡ ਵੱਡਾ ਆਪ ਕਰਾਇੰਦਾ। ਗੁਰਮੁਖ ਗੁਰ ਹੋਏ ਕੁੜਮਾਈ, ਗੁਰ ਸਤਿਗੁਰ ਖੇਲ ਖਿਲਾਇੰਦਾ। ਗ੍ਰਹਿ ਮੰਦਰ ਵੱਜੇ ਵਧਾਈ, ਘਰ ਖ਼ੁਸ਼ੀਆਂ ਮੰਗਲ ਗਾਇੰਦਾ। ਚਲ ਕੇ ਆਏ ਸਾਚਾ ਰਾਹੀ, ਪਾਂਧੀ ਆਪਣਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰ ਆਪ ਸੁਹਾਇੰਦਾ। ਪਾਂਧੀ ਕਰ ਕੇ ਆਏ ਪੰਧ, ਦੂਰ ਦੁਰਾਡਾ ਫੇਰਾ ਪਾਈਆ। ਇਕ ਸੁਣਾਏ ਸੁਹਾਗੀ ਛੰਦ, ਚਾਰ ਵਰਨ ਕਰੇ ਪੜ੍ਹਾਈਆ। ਸੋ ਪੁਰਖ ਨਿਰੰਜਣ ਖ਼ੁਸ਼ੀ ਕਰੇ ਬੰਦ ਬੰਦ, ਹੰ ਬ੍ਰਹਮ ਵੇਖ ਵਖਾਈਆ। ਸੋਹੰ ਦੇਵੇ ਪਰਮਾਨੰਦ, ਨਿਜ ਆਤਮ ਕਰੇ ਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਇਕ ਵਰਤਾਈਆ। ਸੋਹੰ ਵਸਤ ਨਾਮ ਭੰਡਾਰ, ਹਰਿ ਚਾਰ ਵਰਨ ਵਰਤਾਇੰਦਾ। ਸਤਿਜੁਗ ਖੁਲ੍ਹੇ ਸਚ ਦਵਾਰ, ਸਤਿ ਸਤਿਵਾਦੀ ਆਪ ਖੁਲ੍ਹਾਇੰਦਾ। ਏਕਾ ਰੰਗ ਰੰਗਾਾਏ ਪੁਰਖ ਨਾਰ, ਨਾਰੀ ਪੁਰਖ ਏਕਾ ਧਾਮ ਬਹਾਇੰਦਾ। ਏਕਾ ਵਣਜ ਕਰਾਏ ਵਪਾਰ, ਸਾਚਾ ਹੱਟ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਆਪੇ ਖੜ, ਆਪਣਾ ਦਰਸ ਦਿਖਾਇੰਦਾ। ਸਚ ਦਵਾਰੇ ਖੇਲ ਕਰਤਾਰ, ਖ਼ਾਲਕ ਖ਼ਲਕ ਵੇਖ ਵਖਾਈਆ। ਕ਼ੁਦਰਤ ਕ਼ਾਦਰ ਕਰੇ ਪਿਆਰ, ਬੇਐਬ ਸੱਚਾ ਸ਼ਹਿਨਸ਼ਾਹੀਆ। ਏਕਾ ਸ਼ਬਦ ਨਾਮ ਜੈਕਾਰ, ਧੁਰ ਦੀ ਬਾਣੀ ਬਾਣ ਸੁਣਾਈਆ। ਵਰਨਾਂ ਬਰਨਾਂ ਕਰੇ ਖ਼ਬਰਦਾਰ, ਅਠਾਰਾਂ ਬਰਨ ਦਏ ਸਜ਼ਾਈਆ। ਪਰਗਟ ਹੋ ਨਰ ਨਿਰੰਕਾਰ, ਨਿਰਗੁਣ ਰੂਪ ਲਏ ਵਟਾਈਆ। ਸ਼ਕਤੀ ਖਿਚੇ ਸਰਬ ਸੰਸਾਰ, ਆਪ ਆਪਣੀ ਦਇਆ ਕਮਾਈਆ। ਭਗਤਨ ਜਾਣੇ ਇਕ ਭੰਡਾਰ, ਸਚ ਭੰਡਾਰਾ ਆਪ ਭਰਾਈਆ। ਜਿਸ ਜਨ ਬਖ਼ਸ਼ੇ ਚਰਨ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਭਗਤੀ ਭਗਵੰਤ ਝੋਲੀ ਪਾਈਆ। ਸਾਚੀ ਭਗਤੀ ਗੁਰ ਚਰਨ ਦਾਸ, ਦਾਸੀ ਦਾਸ ਸੇਵ ਕਮਾਇੰਦਾ। ਸਾਹਿਬ ਸੱਚਾ ਵਸੇ ਪਾਸ, ਆਪਣਾ ਮੇਲਾ ਮੇਲ ਮਿਲਾਇੰਦਾ। ਕਰੇ ਕਰਾਏ ਬੰਦ ਖ਼ਲਾਸ, ਬੰਦੀ ਬੰਦ ਆਪ ਤੁੜਾਇੰਦਾ। ਨਾਤਾ ਤੋੜੇ ਦਸ ਦਸ ਮਾਸ, ਮਾਤ ਗਰਭ ਨਾ ਕੋਇ ਫਰਾਇੰਦਾ। ਪੂਰੀ ਕਰੇ ਹਰਿ ਜੂ ਆਸ, ਹਰਿ ਮੰਦਰ ਆਪ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚਾ ਆਪ ਸੁਹਾਇੰਦਾ। ਦਰ ਦਰਬਾਰ ਸੁਹੰਜਣਾ, ਸੋਭਾਵੰਤ ਕਰਤਾਰ। ਗੁਰਮੁਖ ਗੁਰ ਗੁਰ ਮਿਲੇ ਏਕਾ ਘਰ ਸੱਜਣਾ, ਘਰ ਸੱਜਣ ਮੀਤ ਮੁਰਾਰ। ਪੀ ਅੰਮ੍ਰਿਤ ਹਰਿਜਨ ਰੱਜਣਾ, ਹੋਏ ਠੰਡਾ ਠਾਰ। ਭਾਂਡਾ ਭਰਮ ਭੌ ਭੱਜਣਾ, ਦੂਈ ਦਵੈਤੀ ਦਏ ਨਿਵਾਰ। ਚਾਰ ਵਰਨਾਂ ਏਕਾ ਘਰ ਵਸਣਾ, ਸਚ ਦਵਾਰਾ ਹਰਿ ਨਿਰੰਕਾਰਾ ਦਏ ਉਸਾਰ। ਊਚਾਂ ਨੀਚਾਂ ਹਰਿ ਹਰਿ ਹੱਸਣਾ, ਰਾਓ ਰੰਕ ਨਾ ਕੋਇ ਵਿਚਾਰ। ਏਕਾ ਸ਼ਬਦ ਗਾਏ
ਰਸਨਾ, ਉਚੀ ਕੂਕ ਕੂਕ ਪੁਕਾਰ। ਕਲਜੁਗ ਮਿਟੇ ਰੈਣ ਅੰਧੇਰੀ ਮਸਣਾ, ਸਤਿਜੁਗ ਸਾਚਾ ਹੋਏ ਉਜਿਆਰ। ਲੱਖ ਚੁਰਾਸੀ ਏਕਾ ਮਾਰਗ ਦੱਸਣਾ, ਜਾਏ ਪੈਜ ਸਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਚ ਦਰਬਾਰ। ਸਚ ਦਰਬਾਰ ਧੁਰ ਦਰਗਾਹ, ਲੋਕਮਾਤ ਵਡਿਆਈਆ। ਕਰੇ ਖੇਲ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਆਪਣਾ ਰੂਪ ਵਟਾਈਆ। ਇਕ ਜਣਾਏ ਆਪਣਾ ਨਾਂ, ਸੋਹੰ ਕਰੇ ਪੜ੍ਹਾਈਆ। ਸੋਹੰ ਰੂਪ ਨਿਰਗੁਣ ਧਾਰ ਚਲਾ, ਸਰਗੁਣ ਲਏ ਪਰਨਾਈਆ। ਸਰਗੁਣ ਮੇਲਾ ਸਹਿਜ ਸੁਭਾ, ਨਿਰਗੁਣ ਵੇਖੇ ਚਾਈਂ ਚਾਈਂਆ। ਦੋ ਜਹਾਨਾਂ ਵਿਚੋਲਾ ਬਣ ਮਲਾਹ, ਆਪਣੀ ਖੇਲ ਖਿਲਾਈਆ। ਸਤਿ ਸਤਿਵਾਦੀ ਪੱਲੂ ਦਏ ਫੜਾ, ਏਕਾ ਪੱਲੂ ਨਾਮ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਵੱਜੇ ਵਧਾਈਆ। ਸਚ ਦਰਬਾਰ ਵੱਜੇ ਵਧਾਈ, ਸਤਿਗੁਰ ਸਾਚਾ ਆਪ ਵਜਾਇੰਦਾ। ਚਾਰ ਜੁਗ ਦੇ ਭੁੱਲੇ ਰਾਹੀ, ਫੜ ਫੜ ਰਾਹੇ ਪਾਇੰਦਾ। ਜਨਮ ਜਨਮ ਦੀ ਮੇਟੇ ਸ਼ਾਹੀ, ਦੁਰਮਤ ਮੈਲ ਧਵਾਇੰਦਾ। ਗ਼ਰੀਬ ਨਿਮਾਣਿਆਂ ਪਕੜੇ ਬਾਹੀਂ, ਆਪਣੇ ਗਲੇ ਲਗਾਇੰਦਾ। ਏਕਾ ਅੱਖਰ ਰਿਹਾ ਪੜ੍ਹਾਈ, ਸਾਚੀ ਵਿਦਿਆ ਆਪ ਪਰਗਟਾਇੰਦਾ। ਹੰ ਬ੍ਰਹਮ ਰਿਹਾ ਪਰਗਟਾਈ, ਆਪਣੀ ਦਇਆ ਕਮਾਇੰਦਾ। ਪਾਰਬ੍ਰਹਮ ਦੇਵੇ ਸਰਨਾਈ, ਸਰਨਗਤ ਆਪ ਹੋ ਆਇੰਦਾ। ਦੋ ਜਹਾਨਾਂ ਮੇਲਾ ਏਕਾ ਥਾਈਂ, ਘਰ ਸਾਚੇ ਮੇਲ ਮਿਲਾਇੰਦਾ। ਗੁਰਮੁਖ ਗੁਰ ਗੁਰ ਮਿਲਣ ਚਾਈਂ ਚਾਈਂ, ਜਗਤ ਵਿਛੋੜਾ ਪੰਧ ਮੁਕਾਇੰਦਾ। ਜਿਉਂ ਧੰਨੇ ਜੱਟ ਮਿਲਿਆ ਗੋਸਾਈਂ, ਸੋ ਵੇਲਾ ਆਪਣਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰਾ ਇਕ ਜਣਾਇੰਦਾ। ਸਚ ਦਰਬਾਰ ਜਣਾਏ ਜਨ, ਜਨ ਜਨਨੀ ਲੇਖੇ ਲਾਈਆ। ਏਕਾ ਰਾਗ ਅਲਾਏ ਕੰਨ, ਕਾਨੀ ਤੀਰ ਨਿਸ਼ਾਨ ਬਣਾਈਆ। ਇਕ ਰਬਾਬ ਵਜਾਏ ਤਨ, ਤਾਰ ਸਤਾਰ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਇਕ ਵਖਾਈਆ। ਇਕ ਦਰਬਾਰਾ ਏਕੰਕਾਰਾ, ਆਦਿ ਜੁਗਾਦਿ ਰਖਾਇੰਦਾ। ਜੁਗਾ ਜੁਗੰਤਰ ਖੇਲ ਨਿਆਰਾ, ਜੁਗ ਕਰਤਾ ਆਪ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਰ ਕਿਨਾਰਾ, ਕਲਜੁਗ ਅੰਤਮ ਵੇਖ ਵਖਾਇੰਦਾ। ਨਿਹਕਲੰਕ ਨਰਾਇਣ ਨਰ ਅਵਤਾਰਾ, ਜੋਤੀ ਜਾਮਾ ਭੇਖ ਵਟਾਇੰਦਾ। ਸਚ ਸਿੰਘਾਸਣ ਕਰ ਤਿਆਰਾ, ਪੁਰਖ ਅਬਿਨਾਸ਼ੀ ਆਸਣ ਲਾਇੰਦਾ। ਸੰਬਲ ਨਗਰੀ ਧਾਮ ਨਿਆਰਾ, ਆਪਣਾ ਬੰਕ ਵਡਿਆਇੰਦਾ। ਏਕਾ ਖੰਡਾ ਖੜ੍ਹਗ ਫੜ ਹੋਏ ਉਜਿਆਰਾ, ਚੰਡ ਪਰਚੰਡ ਆਪ ਚਮਕਾਇੰਦਾ। ਉਚੀ ਕੂਕ ਕਰੇ ਪੁਕਾਰਾ, ਦੋ ਜਹਾਨਾਂ ਆਪ ਸੁਣਾਇੰਦਾ। ਰੂਹ ਬੁੱਤ ਦਾ ਪਾਰ ਕਿਨਾਰਾ, ਅਬਿਨਾਸ਼ੀ ਅਚੁਤ ਆਪ ਕਰਾਇੰਦਾ। ਨੌਂ ਖੰਡ ਪ੍ਰਿਥਮੀ ਲੱਗੇ ਅਖਾੜਾ, ਸੱਤਾਂ ਦੀਪਾਂ ਆਪ ਉਠਾਇੰਦਾ। ਮਗਰ ਲਗਾਏ ਅਗੰਮੀ ਧਾੜਾ, ਸ਼ਬਦੀ ਸ਼ਬਦ ਹੁਕਮ ਸੁਣਾਇੰਦਾ। ਲੇਖਾ ਜਾਣੇ ਧੁਰ ਦਰਬਾਰਾ, ਲੇਖਾ ਲੇਖ ਨਾ ਕੋਇ ਮਿਟਾਇੰਦਾ। ਚਾਰੋਂ ਕੁੰਟ ਕਰਾਏ ਹਾਹਾਕਾਰਾ, ਵਰਨ ਬਰਨ ਸਰਬ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮਨਾਰਾ ਆਪ ਵਖਾਇੰਦਾ। ਸਚ ਮਨਾਰਾ ਸਚ ਮਹੱਲਾ, ਹਰਿ ਸਾਚਾ ਸਚ ਜਣਾਈਆ। ਬੈਠਾ ਰਹੇ ਇਕ ਇਕੱਲਾ, ਆਦਿ ਪੁਰਖ ਸੱਚਾ ਸ਼ਹਿਨਸ਼ਾਹੀਆ। ਲੱਖ ਚੁਰਾਸੀ ਭੁਲਾਏ ਕਰ ਕਰ ਵਲ ਛਲਾ, ਅਛਲ ਅਛਲ ਆਪ ਹੋ ਜਾਈਆ। ਆਪੇ ਧਾਰੇ ਆਪਣਾ ਬਲਾ, ਬਲ ਧਾਰੀ ਆਪ ਅਖਵਾਈਆ। ਆਪਣੀ ਸ਼ਕਤੀ ਆਪੇ ਰੱਲਾ, ਜੋਤੀ ਜਾਤਾ ਵੇਸ ਵਟਾਈਆ। ਆਪਣਾ ਫੜਿਆ ਆਪੇ ਭੱਲਾ,
ਆਪਣੇ ਹੱਥ ਉਠਾਈਆ। ਆਪੇ ਕਰੇ ਆਪਣਾ ਹੱਲਾ, ਆਪਣੀ ਵਾਰ ਚੜ੍ਹਾਈਆ। ਲੱਖ ਚੁਰਾਸੀ ਕਰ ਬਿਸਮਿਲ ਏਕਾ ਨਾਅਰਾ ਲਾਏ ਬਿਸਮਿੱਲਾ, ਬਿਸਮਿਲ ਆਪਣੀ ਖੇਲ ਖਿਲਾਈਆ। ਏਕਾ ਤੀਰ ਏਕਾ ਚਿੱਲਾ, ਇਕ ਕਮਾਨ ਲਏ ਉਠਾਈਆ। ਨਾਤਾ ਤੋੜੇ ਕੱਕਾ ਬੂਰਾ ਬਿੱਲਾ, ਚਾਰੋਂ ਕੁੰਟ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਬੈਠਾ ਚੜ੍ਹ, ਤਖ਼ਤ ਨਿਵਾਸੀ ਆਸਣ ਲਾਈਆ। ਸਾਚੇ ਤਖ਼ਤ ਬੈਠ ਸੁਲਤਾਨ, ਸਚ ਦਰਬਾਰਾ ਆਪ ਸੁਹਾਇੰਦਾ। ਏਕਾ ਹੁਕਮ ਇਕ ਹੁਕਮਰਾਨ, ਧੁਰ ਫ਼ਰਮਾਨਾ ਇਕ ਜਣਾਇੰਦਾ। ਏਕਾ ਵੇਖੇ ਦੋ ਜਹਾਨ, ਦੋ ਜਹਾਨ ਆਪਣਿਆਂ ਚਰਨਾਂ ਹੇਠ ਦਬਾਇੰਦਾ। ਏਕਾ ਲੇਖਾ ਜਾਣੇ ਸ੍ਰੀ ਭਗਵਾਨ, ਲੇਖਾ ਆਪਣਾ ਆਪ ਲਿਖਾਇੰਦਾ। ਪਰਗਟ ਹੋ ਗੁਣ ਨਿਧਾਨ, ਗੁਣਵੰਤਾ ਭੇਵ ਚੁਕਾਇੰਦਾ। ਕਲਜੁਗ ਅੰਤਮ ਦਿਸੇ ਝੂਠ ਮਕਾਨ, ਝੂਠਾ ਗੜ੍ਹ ਆਪ ਤੁੜਾਇੰਦਾ। ਗੁਰਮੁਖ ਵਿਰਲੇ ਦੇਵੇ ਮਾਣ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਆਤਮ ਅੰਤਰ ਬ੍ਰਹਮ ਗਿਆਨ, ਉਤਮ ਜ਼ਾਤੀ ਆਪ ਸਮਝਾਇੰਦਾ। ਕਾਇਆ ਕੁਰਾ ਵੇਖੇ ਮਾਰ ਧਿਆਨ, ਨੇਤਰ ਨੈਣ ਇਕ ਉਠਾਇੰਦਾ। ਨਾਤਾ ਤੋੜੇ ਬੇਈਮਾਨ ਪੰਜ ਸ਼ੈਤਾਨ, ਮੂੰਹ ਦੇ ਭਾਰ ਸੁਟਾਇੰਦਾ। ਏਕਾ ਰਾਗ ਸੁਣਾਏ ਕਾਨ, ਰਾਗ ਰਾਗੀ ਆਪ ਅਲਾਇੰਦਾ। ਦਰ ਦਵਾਰੇ ਦੇਵੇ ਮਾਣ, ਜਿਸ ਜਨ ਆਪਣੇ ਚਰਨ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰਾ ਆਪ ਬਣਾਇੰਦਾ। ਸਚ ਦਰਬਾਰਾ ਬਣਿਆ ਜਗ, ਜਗਤ ਜੁਗਤ ਆਪਣੇ ਹੱਥ ਰਖਾਈਆ। ਕਰੇ ਖੇਲ ਬਿਨ ਸੂਰਜ ਚੰਨ, ਚੰਦ ਚਾਂਦਨੀ ਨਾ ਕੋਇ ਚਮਕਾਈਆ। ਕਰੇ ਪਰਕਾਸ਼ ਆਤਮ ਅੰਨ੍ਹ, ਅਗਿਆਨ ਅੰਧੇਰ ਮਿਟਾਈਆ। ਡੁੱਬਦਿਆਂ ਬੇੜਾ ਦੇਵੇ ਬੰਨ੍ਹ, ਸਿਲ ਪਾਥਰ ਦਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਦਇਆ ਕਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਰੱਖੇ ਵਡਿਆਈਆ।
੩੦ ਸਾਵਣ ੨੦੧੮ ਬਿਕ੍ਰਮੀ ਧੰਨਾ ਸਿੰਘ ਦੇ ਗ੍ਰਹਿ ਕੁਲੀਆਂ ਜ਼ਿਲਾ ਹੁਸ਼ਿਆਰਪੁਰ
ਸੋ ਪੁਰਖ ਨਿਰੰਜਣ ਸਦਾ ਮਿਹਰਵਾਨ, ਹਰਿ ਵੱਡਾ ਵਡ ਵਡਿਆਈਆ। ਜੁਗਾ ਜੁਗੰਤਰ ਖੇਲ ਮਹਾਨ, ਜੁਗ ਕਰਤਾ ਆਪ ਕਰਾਈਆ। ਨਿਰਗੁਣ ਸਰਗੁਣ ਹੋ ਪਰਧਾਨ, ਨਿਰਵੈਰ ਕਲ ਧਰਾਈਆ। ਭਗਤ ਭਗਵੰਤ ਲਏ ਪਛਾਣ, ਲੱਖ ਚੁਰਾਸੀ ਫੋਲ ਫੋਲਾਈਆ। ਏਕਾ ਦੇਵੇ ਵਸਤ ਮਹਾਨ, ਨਾਮ ਅਮੋਲਕ ਝੋਲੀ ਪਾਈਆ। ਅੱਠੇ ਪਹਿਰ ਚਰਨ ਧਿਆਨ, ਚਰਨ ਕਵਲ ਸੱਚੀ ਸਰਨਾਈਆ। ਆਤਮ ਅੰਤਰ ਬ੍ਰਹਮ ਗਿਆਨ, ਬ੍ਰਹਮ ਵਿਦਿਆ ਕਰੇ ਪੜ੍ਹਾਈਆ। ਸਚ ਸੁਣਾਏ ਧੁਰ ਫ਼ਰਮਾਨ, ਧੁਰ ਦੀ ਬਾਣੀ ਬਾਣ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਈਆ। ਸੋ ਪੁਰਖ ਨਿਰੰਜਣ ਸਾਜਨ ਮੀਤਾ, ਏਕਾ ਰੰਗ ਸਮਾਇੰਦਾ। ਆਦਿ ਜੁਗਾਦਿ ਚਲਾਏ ਆਪਣੀ ਰੀਤਾ, ਜੁਗ ਜੁਗ ਵੇਸ ਵਟਾਇੰਦਾ। ਜਨ ਭਗਤਾਂ ਦੇਵੇ ਨਾਮ ਅਨਡੀਠਾ, ਨਿਸ਼ਅੱਖਰ ਆਪ ਪੜ੍ਹਾਇੰਦਾ। ਏਕਾ ਰੰਗ ਰੰਗਾਏ ਹਸਤ ਕੀਟਾ, ਊਚ ਨੀਚ ਨਾ ਕੋਇ ਵਖਾਇੰਦਾ। ਕਾਇਆ ਮੰਦਰ ਅੰਦਰ ਵਖਾਏ ਗੁਰੂਦਵਾਰ ਸਚ ਮਸੀਤਾ, ਘਰ ਘਰ ਵਿਚ ਜੋਤ ਪਰਗਟਾਇੰਦਾ। ਕਰੇ ਖੇਲ
ਪਤਿਤ ਪੁਨੀਤਾ, ਪਤਿਤ ਪਾਪੀ ਆਪ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਜਗਾਇੰਦਾ। ਸੋ ਪੁਰਖ ਨਿਰੰਜਣ ਪੂਰਨ ਭਗਵੰਤ, ਪਾਰਬ੍ਰਹਮ ਵਡੀ ਵਡਿਆਈਆ। ਕਰੇ ਖੇਲ ਜੁਗਾ ਜੁਗੰਤ, ਜੁਗ ਜੁਗ ਆਪਣਾ ਰੂਪ ਧਰਾਈਆ। ਹਰਿਜਨ ਮੇਲੇ ਸਾਚੇ ਸੰਤ, ਸਤਿ ਸਤਿਵਾਦੀ ਦਇਆ ਕਮਾਈਆ। ਏਕਾ ਮੰਤਰ ਦ੍ਰਿੜਾਏ ਮਣੀਆ ਮੰਤ, ਮੰਤਰ ਨਾਮ ਸਤਿ ਪੜ੍ਹਾਈਆ। ਗੜ੍ਹ ਤੋੜੇ ਹਉਮੇਂ ਹੰਗਤ, ਜੂਠ ਝੂਠ ਦਏ ਗਵਾਈਆ। ਨਾਤਾ ਤੋੜੇ ਭੁੱਖ ਨੰਗਤ, ਨਾਮ ਧਨ ਝੋਲੀ ਪਾਈਆ। ਕਾਇਆ ਚੋਲੀ ਚਾੜ੍ਹੇ ਰੰਗਤ, ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਹਿਨਸ਼ਾਹ ਸੱਚਾ ਸ਼ਹਿਨਸ਼ਾਹੀਆ। ਸੋ ਪੁਰਖ ਨਿਰੰਜਣ ਦੀਨ ਦਿਆਲਾ, ਹਰਿਜਨ ਸਾਚੇ ਆਪ ਤਰਾਈਆ। ਜੁਗ ਜੁਗ ਕਰੇ ਸਦਾ ਪ੍ਰਿਤਪਾਲਾ, ਸਤਿਜੁਗ ਤ੍ਰੇਤਾ ਦੁਆਪਰ ਵੇਖ ਵਖਾਈਆ। ਕਲਜੁਗ ਅੰਤਮ ਕਰੇ ਖੇਲ ਨਿਰਾਲਾ, ਨਿਰਗੁਣ ਆਪਣਾ ਰੂਪ ਵਟਾਈਆ। ਗੁਰਮੁਖਾਂ ਕਰੇ ਸਦਾ ਪ੍ਰਿਤਪਾਲਾ, ਪ੍ਰਿਤਪਾਲਕ ਆਪਣੀ ਸੇਵ ਕਮਾਈਆ। ਤ੍ਰੈਗੁਣ ਜਗਤ ਜੰਜਾਲਾ, ਜਗਤ ਜੁਗਤ ਆਪਣੇ ਹੱਥ ਰਖਾਈਆ। ਘਰ ਵਖਾਏ ਸੱਚੀ ਧਰਮਸਾਲਾ, ਘਰ ਘਰ ਵਿਚ ਸੋਭਾ ਪਾਈਆ। ਲੇਖਾ ਜਾਣੇ ਸ਼ਾਹ ਕੰਗਾਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਸੋ ਪੁਰਖ ਨਿਰੰਜਣ ਸ੍ਰੀ ਭਗਵਾਨ, ਆਪਣੀ ਖੇਲ ਖਿਲਾਇੰਦਾ। ਜਿਸ ਜਨ ਦੇਵੇ ਭਗਤੀ ਦਾਨ, ਸਾਚਾ ਮਾਰਗ ਇਕ ਵਖਾਇੰਦਾ। ਆਤਮ ਅੰਤਰ ਇਕ ਗਿਆਨ, ਇਸ਼ਟ ਦੇਵ ਇਕ ਹੋ ਆਇੰਦਾ। ਏਕਾ ਸ਼ਬਦ ਨਾਦ ਧੁੰਨਕਾਨ, ਅਨਹਦ ਸਾਚਾ ਤਾਲ ਵਜਾਇੰਦਾ। ਏਕਾ ਅੰਮ੍ਰਿਤ ਪੀਣ ਖਾਣ, ਨਿਝਰ ਝਿਰਨਾ ਆਪ ਝਿਰਾਇੰਦਾ। ਸਾਚੇ ਤਖ਼ਤ ਬੈਠ ਸੁਲਤਾਨ, ਤਖ਼ਤ ਨਿਵਾਸੀ ਵੇਖ ਵਖਾਇੰਦਾ। ਕਲਜੁਗ ਅੰਤਮ ਹੋ ਪਰਧਾਨ, ਨਿਹਕਲੰਕ ਨਾਉਂ ਰਖਾਇੰਦਾ। ਲੇਖਾ ਜਾਣੇ ਦੋ ਜਹਾਨ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਫੋਲ ਫੋਲਾਇੰਦਾ। ਹਰਿਜਨ ਵੇਖੇ ਚਤੁਰ ਸੁਜਾਨ, ਜਿਸ ਜਨ ਆਪਣੀ ਦਇਆ ਕਮਾਇੰਦਾ। ਗ਼ਰੀਬ ਨਿਮਾਣੇ ਕਰ ਪਰਵਾਨ, ਆਪ ਆਪਣੀ ਗੋਦ ਸੁਹਾਇੰਦਾ। ਦਰਸ ਦਿਖਾਏ ਸ੍ਰੀ ਭਗਵਾਨ, ਦਰਸੀ ਦਰਸ ਆਪ ਕਰਾਇੰਦਾ। ਆਵਣ ਜਾਵਣ ਚੁੱਕੇ ਕਾਣ, ਜਮ ਕਾ ਫਾਸ ਆਪ ਕਟਾਇੰਦਾ। ਲੇਖਾ ਜਾਣੇ ਸ੍ਰੀ ਭਗਵਾਨ, ਲੇਖਾ ਆਪਣਾ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸਾਚਾ ਵਰ, ਏਕਾ ਨਾਮ ਵਸਤ ਵਰਤਾਇੰਦਾ। ਏਕਾ ਨਾਮ ਸਤਿ ਭੰਡਾਰਾ, ਸੋ ਪੁਰਖ ਨਿਰੰਜਣ ਆਪ ਵਰਤਾਈਆ। ਹਰਿਜਨ ਵਿਰਲਾ ਪਾਵੇ ਸਾਰਾ, ਜਿਸ ਜਨ ਆਪਣੀ ਬੂਝ ਬੁਝਾਈਆ। ਲੱਖ ਚੁਰਾਸੀ ਸੁੱਤੀ ਪੈਰ ਪਸਾਰਾ, ਕਲਜੁਗ ਗੂੜ੍ਹੀ ਨੀਂਦ ਸਵਾਈਆ। ਕਿਸੇ ਦਿਸ ਨਾ ਆਏ ਪਰਵਰਦਿਗਾਰਾ, ਜਲਵਾ ਨੂਰ ਨਾ ਕੋਇ ਰੁਸ਼ਨਾਈਆ। ਨਾ ਕੋਈ ਕਰੇ ਰਾਮ ਪਿਆਰਾ, ਰਾਮ ਰਾਮਾ ਨਾ ਕੋਇ ਸਹਾਈਆ। ਨਾ ਕੋਈ ਕ੍ਰਿਸ਼ਨਾ ਦਏ ਆਧਾਰਾ, ਮੁਕੰਦ ਮਨੋਹਰ ਲੱਖਮੀ ਨਰਾਇਣ ਗੁਣ ਅਵਗੁਣ ਨਾ ਕੋਇ ਜਣਾਈਆ। ਜਿਸ ਜਨ ਬਖ਼ਸ਼ੇ ਚਰਨ ਪਿਆਰਾ, ਚਰਨ ਚਰਨੋਦਕ ਮਸਤਕ ਟਿੱਕਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਂਆ। ਹਰਿਜਨ ਤੇਰਾ ਧਾਮ ਸੁਹੰਜਣਾ, ਸੋਭਾਵੰਤ ਕਰੇ ਕਰਤਾਰ। ਚਰਨ ਧੂੜ ਕਰਾਏ ਸਾਚਾ ਮਜਨਾ, ਦੁਰਮਤ ਮੈਲ ਦਏ ਉਤਾਰ। ਦੀਨਾਂ ਨਾਥ ਦਰਦ ਵੰਡਾਏ ਦਰਦ ਦੁੱਖ ਭੈ ਭੰਜਨਾ, ਭਵ ਸਾਗਰ ਕਰੇ ਪਾਰ। ਨੇਤਰ ਪਾਏ ਨਾਮ ਅੰਜਨਾ, ਅਗਿਆਨ ਅੰਧੇਰ ਦਏ ਨਿਵਾਰ। ਘਰ ਬਣੇ ਸਾਚਾ ਸੱਜਣਾ, ਦਰ ਆਏ ਮੀਤ ਮੁਰਾਰ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਸੁਹਾਏ ਬੰਕ ਦਵਾਰ। ਬੰਕ ਦਵਾਰਾ ਕੁੱਲੀ ਕੱਖ, ਹਰਿ ਸਤਿਗੁਰ ਦਏ ਵਡਿਆਈਆ। ਨਿਰਗੁਣ ਸਰਗੁਣ ਹੋ ਪਰਤੱਖ, ਜੋਤੀ ਜਾਤਾ ਖੇਲ ਖਿਲਾਈਆ। ਆਪਣਾ ਮਾਰਗ ਸਾਚਾ ਦੱਸ, ਸਾਚੇ ਪੌੜ੍ਹੇ ਰਿਹਾ ਚੜ੍ਹਾਈਆ। ਤਨ ਪਹਿਨਾਏ ਸਾਚਾ ਪਟ, ਏਕਾ ਬਸਤਰ ਨਾਮ ਵਖਾਈਆ। ਜੋਤ ਜਗਾਏ ਲਟ ਲਟ, ਨੂਰ ਉਜਾਲਾ ਆਪ ਕਰਾਈਆ। ਇਕ ਵਖਾਏ ਸਾਚਾ ਹੱਟ, ਚੌਦਾਂ ਲੋਕ ਬੈਠੇ ਸੀਸ ਝੁਕਾਈਆ। ਗੁਰਸਿਖ ਮੇਲਾ ਗੁਰ ਸਮਰਥ, ਗੁਰ ਸਤਿਗੁਰ ਹੋਏ ਸਹਾਈਆ। ਦੇਵੇ ਵਸਤ ਹੱਥੋ ਹੱਥ, ਪੂਰਬ ਲਹਿਣਾ ਝੋਲੀ ਪਾਈਆ। ਆਪਣੀ ਮਹਿਮਾ ਸੁਣਾਏ ਅਕਥ, ਵੇਦ ਕਤੇਬ ਭੇਵ ਨਾ ਰਾਈਆ। ਮੇਲ ਮਿਲਾਏ ਨਠ ਨਠ, ਦੋ ਜਹਾਨਾਂ ਪੰਧ ਮੁਕਾਈਆ। ਵਸਣਹਾਰਾ ਘਟ ਘਟ, ਹਰਿਜਨ ਸਾਚੇ ਲਏ ਮਿਲਾਈਆ। ਨਾਤਾ ਤੋੜੇ ਤੀਰਥ ਅਠਸਠ, ਸਰ ਸਰੋਵਰ ਗੁਰਮੁਖ ਤੇਰੇ ਆਤਮ ਦਏ ਨੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਹਰਿਜਨ ਲਏ ਤਰਾਈਆ। ਕੁੱਲੀ ਕੱਖ ਹਰਿ ਹਰਿ ਵਾਸਾ, ਜਨ ਭਗਤਾਂ ਆਪ ਵਖਾਇੰਦਾ। ਅੱਠੇ ਪਹਿਰ ਨੂਰ ਪਰਕਾਸ਼ਾ, ਜੋਤੀ ਜੋਤ ਡਗਮਗਾਇੰਦਾ। ਸ਼ਬਦੀ ਸ਼ਬਦ ਦਏ ਦਿਲਾਸਾ, ਧੀਰਜ ਧੀਰ ਆਪ ਧਰਾਇੰਦਾ। ਹਰਿਜਨ ਹੋਏ ਨਾ ਕਦੇ ਨਿਰਾਸਾ, ਨਿਰਧਨ ਸਰਧਨ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਕੁੱਲੀ ਕੱਖ ਲੱਗਾ ਭਾਗ, ਕ਼ੁਦਰਤ ਕ਼ਾਦਰ ਵੇਖ ਵਖਾਈਆ। ਗ੍ਰਹਿ ਮੰਦਰ ਜਗੇ ਚਿਰਾਗ਼, ਜੋਤੀ ਨੂਰ ਨੂਰ ਰੁਸ਼ਨਾਈਆ। ਜਗਤ ਤ੍ਰਿਸਨਾ ਬੁਝੇ ਆਗ, ਅਗਨੀ ਤੱਤ ਨਾ ਕੋਇ ਵਖਾਈਆ। ਮਨ ਉਪਜੇ ਇਕ ਵੈਰਾਗ, ਮਨ ਮਨਸਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਈਆ। ਹਰਿਜਨ ਮੇਲਾ ਹਰਿ ਦਵਾਰ, ਹਰਿ ਸੱਚਾ ਸਚ ਕਰਾਇੰਦਾ। ਨਾਤਾ ਤੋੜ ਸਰਬ ਸੰਸਾਰ, ਏਕਾ ਆਪਣਾ ਬੰਧਨ ਪਾਇੰਦਾ। ਦਿਵਸ ਰੈਣ ਕਰੇ ਗੁਫ਼ਤਾਰ, ਦੀਦ ਸ਼ੁਨੀਦ ਖੇਲ ਖਿਲਾਇੰਦਾ। ਆਦਿ ਜੁਗਾਦਿ ਕਰੇ ਪਿਆਰ, ਜੁਗ ਜੁਗ ਭਗਤਾਂ ਸੰਗ ਨਿਭਾਇੰਦਾ। ਗ਼ਰੀਬ ਨਿਮਾਣੇ ਦਏ ਆਧਾਰ, ਗ਼ੁਰਬਤ ਸਭ ਦੀ ਆਪ ਮਿਟਾਇੰਦਾ। ਸ਼ਾਹ ਸੁਲਤਾਨਾ ਕਰੇ ਖ਼ਵਾਰ, ਰਾਜ ਰਾਜਾਨਾਂ ਸੰਗ ਮਿਲਾਇੰਦਾ। ਆਪੇ ਕੂਕੇ ਆਪਣੀ ਵਾਰ, ਨੌਂ ਖੰਡ ਪ੍ਰਿਥਮੀ ਆਪ ਸੁਣਾਇੰਦਾ। ਸੱਤਾਂ ਦੀਪਾਂ ਆਈ ਹਾਰ, ਬੇੜਾ ਬੰਨ੍ਹ ਨਾ ਕੋਇ ਚਲਾਇੰਦਾ। ਚਾਰ ਜੁਗ ਰੋਵਣ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਧਰਾਇੰਦਾ। ਤੇਈ ਅਵਤਾਰ ਕਰਨ ਪੁਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਸੁਣੇ ਪੁਕਾਰ ਹਰਿ ਨਰਾਇਣ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਗੁਰ ਅਵਤਾਰ ਜੋ ਜੋ ਕਹਿਣ, ਸੁਣ ਸੁਣ ਆਪਣੇ ਪੇਟੇ ਪਾਈਆ। ਅੰਤਮ ਲੇਖਾ ਆਇਆ ਲੈਣ, ਲੋਕਮਾਤ ਵੱਜੀ ਵਧਾਈਆ। ਸਾਚਾ ਨਾਤਾ ਵੇਖੇ ਸਾਕ ਸੱਜਣ ਸੈਣ, ਸਗਲਾ ਸੰਗ ਕਵਣ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਰੂਪ ਆਪ ਧਰਾਈਆ। ਨਾ ਕੋਈ ਸੰਗ ਨਾ ਕੋਈ ਸਾਥ, ਸਗਲਾ ਸੰਗੀ ਨਾ ਕੋਇ ਅਖਵਾਈਆ। ਨਾ ਕੋਈ ਪੂਜਾ ਨਾ ਕੋਈ ਪਾਠ, ਮੰਤਰ ਨਾਮ ਨਾ ਕੋਇ ਅਲਾਈਆ। ਨਾ ਕੋਈ ਤੀਰਥ ਨਾ ਕੋਈ ਤਾਟ, ਸਰੋਵਰ ਸਰ ਨਾ ਕੋਇ ਜਣਾਈਆ। ਨਾ ਕੋਈ ਮੰਦਰ ਨਾ ਕੋਇ ਹਾਟ, ਨਾ ਕੋਈ ਘਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਿਲਾਇਆ,
ਕਲਜੁਗ ਤੇਰੀ ਅੰਤਮ ਵਾਰ। ਨਿਹਕਲੰਕਾ ਜਾਮਾ ਪਾਇਆ, ਰੂਪ ਅਨੂਪ ਅਪਾਰ । ਜੁਗ ਜੁਗ ਵਿਛੜੇ ਲਏ ਮਿਲਾਇਆ, ਗੁਰਮੁਖ ਸਾਚੇ ਲਏ ਉਧਾਰ। ਫੜ ਫੜ ਬਾਹੋਂ ਆਪ ਉਠਾਇਆ, ਆਲਸ ਨਿੰਦਰਾ ਦਏ ਨਿਵਾਰ। ਏਕਾ ਮੰਤਰ ਨਾਮ ਦ੍ਰਿੜਾਇਆ, ਸੋਹੰ ਸ਼ਬਦ ਸੱਚਾ ਜੈਕਾਰ। ਆਤਮ ਪਰਮਾਤਮ ਮੇਲ ਮਿਲਾਇਆ, ਈਸ਼ ਜੀਵ ਇਕ ਦਵਾਰ। ਬਜਰ ਕਪਾਟੀ ਪਰਦਾ ਆਪ ਤੁੜਾਇਆ, ਦੂਈ ਦਵੈਤੀ ਪਰਦਾ ਦਏ ਉਤਾਰ। ਘਰ ਸਾਚਾ ਇਕ ਵਖਾਇਆ, ਘਰ ਵਸੇ ਏਕੰਕਾਰ। ਹਉਮੇ ਸੰਸਾ ਰੋਗ ਕਟਾਇਆ, ਦੁੱਖ ਲੱਗੇ ਨਾ ਦੂਜੀ ਵਾਰ। ਜਿਸ ਜਨ ਆਪਣਾ ਦਰਸ ਕਰਾਇਆ, ਤਿਸ ਤ੍ਰਿਸਨਾ ਦਏ ਨਿਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਦਰ ਸੋਹੇ ਬੰਕ ਦਵਾਰ। ਬੰਕ ਦਵਾਰਾ ਸੋਭਾਵੰਤ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਘਰ ਆਇਆ ਸੱਜਣ ਕੰਤ, ਨਾਰ ਸੁਹਾਗਣ ਵੇਖ ਵਖਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਦੇਵੇ ਵਡਿਆਈ ਵਿਚ ਜੀਵ ਜੰਤ, ਜੀਵਣ ਮੁਕਤ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਈਆ। ਹਰਿਜਨ ਸਾਚਾ ਤਾਰਨਹਾਰਾ, ਏਕਾ ਪੁਰਖ ਅਖਵਾਇੰਦਾ। ਜੁਗਾ ਜੁਗੰਤਰ ਲੈ ਅਵਤਾਰਾ, ਜੁਗ ਜੁਗ ਵੇਸ ਵਟਾਇੰਦਾ। ਕਲਜੁਗ ਅੰਤਮ ਹੋ ਤਿਆਰਾ, ਨਿਰਗੁਣ ਧਾਰ ਵਖਾਇੰਦਾ। ਕਾਗਦ ਕ਼ਲਮ ਨਾ ਲਿਖਣਹਾਰਾ, ਚਾਰ ਵੇਦ ਮੁਖ ਸ਼ਰਮਾਇੰਦਾ। ਪ੍ਰਭ ਕਾ ਭੇਵ ਅਗੰਮ ਅਪਾਰਾ, ਅਲਖ ਅਗੋਚਰ ਅਗੰਮ ਅਥਾਹ ਆਪਣੀ ਖੇਲ ਆਪ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਇੰਦਾ। ਹਰਿਜਨ ਮੇਲਾ ਸਾਚੇ ਘਰ, ਘਰ ਘਰ ਵਿਚ ਵੱਜੇ ਵਧਾਈਆ। ਪੁਰਖ ਅਬਿਨਾਸ਼ੀ ਮਿਲਿਆ ਦਰ, ਦਰ ਏਕਾ ਨਜ਼ਰੀ ਆਈਆ। ਏਕਾ ਦੂਜਾ ਚੁੱਕਾ ਡਰ, ਤੀਜੇ ਨੈਣ ਹੋਏ ਰੁਸ਼ਨਾਈਆ। ਚੌਥੇ ਪਦ ਦਰਸ ਦਿਖਾਏ ਆਪੇ ਖੜ, ਪੰਚਮ ਨਾਦ ਸ਼ਬਦ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚਾ ਆਪਣੇ ਰੰਗ ਰੰਗਾਈਆ। ਹਰਿਜਨ ਰੰਗ ਰੰਗੇ ਮਜੀਠ, ਨਾਮ ਨਾਮਾ ਆਪ ਚੜ੍ਹਾਇੰਦਾ। ਦੇਵੇ ਵਸਤ ਇਕ ਅਨਡੀਠ, ਸਾਚੀ ਝੋਲੀ ਆਪ ਭਰਾਇੰਦਾ। ਅੱਠੇ ਪਹਿਰ ਵਸੇ ਚੀਤ, ਚਿਤ ਵਿਤ ਠਗੌਰੀ ਨਾ ਕੋਇ ਰਖਾਇੰਦਾ। ਮਾਣਸ ਜਨਮ ਗੁਰਮੁਖ ਵਿਰਲਾ ਜਾਏ ਜੀਤ, ਜਨਮ ਮਰਨ ਫੰਦ ਕਟਾਇੰਦਾ। ਕਾਇਆ ਹੋਏ ਠੰਡੀ ਸੀਤ, ਜਿਸ ਜਨ ਆਪਣਾ ਦਰਸ ਦਿਖਾਇੰਦਾ। ਕਲਜੁਗ ਅੰਤ ਅਚਰਜ ਚਲੀ ਰੀਤ, ਪੁਰਖ ਅਬਿਨਾਸ਼ੀ ਆਪ ਚਲਾਇੰਦਾ। ਸਾਚਾ ਦੇਹੁਰਾ ਮੰਦਰ ਮਸੀਤ, ਕਾਇਆ ਬੰਕ ਆਪ ਬਣਾਇੰਦਾ। ਏਕਾ ਰੰਗ ਰੰਗਾਏ ਹਸਤ ਕੀਟ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਇੰਦਾ। ਜ਼ਾਤ ਪਾਤ ਨਾ ਕੋਇ ਵਿਚਾਰ, ਆਤਮ ਬ੍ਰਹਮ ਸਰਬ ਜਣਾਈਆ। ਊਚ ਨੀਚ ਭੇਵ ਨਿਵਾਰ, ਭੇਵ ਅਭੇਦਾ ਦਏ ਖੁਲ੍ਹਾਈਆ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਬਹਾਏ ਇਕ ਦਵਾਰ, ਏਕਾ ਕਰੇ ਸਚ ਪੜ੍ਹਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਬੇਐਬ ਪਰਵਰਦਿਗਾਰ ਰੂਪ ਵਟਾਈਆ। ਹਰਿ ਹਰ ਘਟ ਕਰੇ ਪਸਾਰ, ਰਾਮ ਰਾਮਾ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਂਆ। ਥਾਨ ਥਨੰਤਰ ਸੋਹਿਆ, ਸੋਭਾਵੰਤ ਕਰੇ ਨਿਰੰਕਾਰ। ਗੁਰ ਗੁਰਸਿਖਾਂ ਜੇਹਾ ਆਪੇ ਹੋਇਆ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਚਲੇ ਆਪਣੀ ਧਾਰ। ਗੁਰਸਿਖ ਬੀਜ ਸਾਚਾ ਬੋਇਆ, ਪਰਗਟ ਹੋਏ ਵਿਚ ਸੰਸਾਰ। ਸਤਿ ਸਤਿਵਾਦੀ ਲੈ ਕੇ ਆਏ
ਢੋਆ, ਸਾਚੀ ਵਸਤ ਅਗੰਮ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸਚ ਦਵਾਰ। ਸਚ ਦਵਾਰੇ ਹਰਿਜਨ ਮੇਲਿਆ, ਮੇਲਣਹਾਰਾ ਇਕ ਇਕੰਤ। ਏਕਾ ਘਰ ਵਸੇ ਗੁਰੂ ਗੁਰ ਚੇਲਿਆ, ਗੁਰ ਚੇਲਾ ਮਹਿਮਾ ਅਗਣਤ। ਹਰਿ ਸੱਜਣ ਸਦਾ ਸੁਹੇਲਿਆ, ਸਦਾ ਸੁਹੇਲਾ ਸ੍ਰੀ ਭਗਵੰਤ। ਕਰੇ ਖੇਲ ਇਕ ਇਕੇਲਿਆ, ਇਕ ਇਕੇਲਾ ਆਦਿ ਅੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਪੂਰਨ ਸੰਤ। ਪੂਰਨ ਸੰਤ ਗੁਰਮੁਖ, ਗੁਰ ਗੁਰ ਆਪ ਵਡਿਆਈਆ। ਜਗਤ ਤ੍ਰਿਸਨਾ ਮਿਟੇ ਦੁੱਖ, ਦੁੱਖ ਦਰਦ ਨਾ ਕੋਇ ਵਖਾਈਆ। ਆਤਮ ਤ੍ਰਿਸਨਾ ਮਿਟੇ ਭੁੱਖ, ਧੀਰਜ ਧੀਰ ਧੀਰ ਧਰਾਈਆ। ਸੁਫ਼ਲ ਕਰਾਏ ਮਾਤ ਕੁੱਖ, ਜਨ ਜਨਨੀ ਲੇਖੇ ਲਾਈਆ। ਮਾਤ ਗਰਭ ਨਾ ਹੋਵੇ ਉਲਟਾ ਰੁੱਖ, ਲੱਖ ਚੁਰਾਸੀ ਦਏ ਕਟਾਈਆ। ਆਵਣ ਜਾਵਣ ਪੈਂਡਾ ਜਾਏ ਮੁਕ, ਰਾਏ ਧਰਮ ਨਾ ਦਏ ਸਜ਼ਾਈਆ। ਜਿਸ ਜਨ ਆਪਣੀ ਗੋਦੀ ਲਏ ਚੁੱਕ, ਮੜ੍ਹੀ ਗੋਰ ਨਾ ਕੋਇ ਦਬਾਈਆ। ਗੁਰਸਿਖ ਬੂਟਾ ਨਾ ਜਾਏ ਸੁੱਕ, ਸਿੰਚ ਅੰਮ੍ਰਿਤ ਹਰਾ ਕਰਾਈਆ। ਦਰਸ ਦਿਖਾਏ ਜੋ ਬੈਠਾ ਲੁਕ, ਨਿਰਗੁਣ ਨੂਰ ਕਰ ਰੁਸ਼ਨਾਈਆ। ਜਨ ਭਗਤਾਂ ਉਪਰ ਆਪੇ ਤੁਠ, ਨਾਮ ਅਤੁਟ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਹਰਿਜਨ ਉਠਿਆ ਆਪਣੇ ਰੰਗ, ਸਤਿਗੁਰ ਪੂਰਾ ਆਪ ਉਠਾਈਆ। ਆਤਮ ਸੇਜ ਸੁਹਾਏ ਪਲੰਘ, ਰੰਗ ਰੰਗੀਲਾ ਸੱਚਾ ਮਾਹੀਆ। ਨਾਮ ਵਜਾਏ ਇਕ ਮਰਦੰਗ, ਰਾਗ ਅਨਾਦੀ ਨਾਦ ਅਲਾਈਆ। ਕਰੇ ਖੇਲ ਸੂਰਾ ਸਰਬੰਗ, ਸੁਰਤੀ ਸ਼ਬਦ ਸ਼ਬਦ ਮਿਲਾਈਆ। ਆਪਣੇ ਮੰਦਰ ਆਪੇ ਲੰਘ, ਆਪ ਆਪਣਾ ਵੇਖ ਵਖਾਈਆ। ਗੁਰਸਿਖ ਮੁਕਾਏ ਤੇਰਾ ਪੰਧ, ਪਾਂਧੀ ਬਣੇ ਸੱਚਾ ਮਾਹੀਆ। ਘਰ ਸੁਣਾਏ ਸੁਹਾਗੀ ਛੰਦ, ਸੋਹੰ ਸ਼ਬਦ ਸੱਚੀ ਪੜ੍ਹਾਈਆ। ਅੱਠੇ ਪਹਿਰ ਪਰਮਾਨੰਦ, ਨਿਜ ਆਤਮ ਕਰੇ ਰਸਾਈਆ। ਨਿਰਗੁਣ ਜੋਤ ਚੜ੍ਹਾਏ ਸਾਚਾ ਚੰਦ, ਜੋਤ ਨਿਰੰਜਣ ਕਰ ਰੁਸ਼ਨਾਈਆ। ਭਰਮਾਂ ਢਾਏ ਝੂਠੀ ਕੰਧ, ਭਾਂਡਾ ਭਰਮ ਭੌ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਦਏ ਚੁਕਾਈਆ। ਹਰਿਜਨ ਲੇਖਾ ਚੁੱਕਣਾ, ਕਲਜੁਗ ਤੇਰੀ ਅੰਤਮ ਵਾਰ। ਆਵਣ ਜਾਵਣ ਪੈਂਡਾ ਮੁੱਕਣਾ, ਲੱਖ ਚੁਰਾਸੀ ਦਏ ਨਿਵਾਰ। ਪੁਰਖ ਅਬਿਨਾਸ਼ੀ ਨਿਰਭੈ ਹੋ ਕੇ ਏਕਾ ਬੁੱਕਣਾ, ਸਿੰਘ ਰੂਪ ਹੋ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪੈਜ ਸੁਆਰ। ਪੈਜ ਸੁਆਰੇ ਆਣ ਪ੍ਰਭ, ਆਪਣੀ ਦਇਆ ਕਮਾਈਆ। ਕੁੱਲੀ ਕੱਖਾਂ ਵਿਚੋਂ ਲਿਆ ਲੱਭ, ਹੀਰਾ ਮਾਣਕ ਮੋਤੀ ਅਨਮੁਲੜਾ ਲਾਲ ਆਪਣੇ ਹੱਥ ਉਠਾਈਆ। ਅੰਮ੍ਰਿਤ ਜਾਮ ਪਿਆਏ ਝੱਬ, ਸਚ ਪਿਆਲਾ ਹੱਥ ਉਠਾਈਆ। ਪੰਚ ਵਿਕਾਰਾ ਦੇਵੇ ਦੱਬ, ਉਪਰ ਆਪਣਾ ਭਾਰ ਰਖਾਈਆ। ਉਲਟਾ ਕਰੇ ਕਵਲ ਨਭ, ਝਿਰਨਾ ਝਿਰੇ ਬੇਪਰਵਾਹੀਆ। ਸਤਿਗੁਰੂ ਦਵਾਰੇ ਬਹੇ ਫਬ, ਘਰ ਮੰਦਰ ਦਏ ਵਖਾਈਆ। ਜਗਤ ਜਹਾਨੋਂ ਹੋਇਆ ਅੱਡ, ਮਿਲੀ ਸਰਨ ਸੱਚੀ ਸਰਨਾਈਆ। ਜੂਠੀ ਝੂਠੀ ਟੱਪੀ ਹੱਦ, ਪਾਰ ਕਿਨਾਰਾ ਨਜ਼ਰੀ ਆਈਆ। ਨਾਮ ਪਿਆਲਾ ਪੀਤੀ ਮਦਿ, ਅੱਠੇ ਪਹਿਰ ਖ਼ੁਮਾਰ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਏਕਾ ਰੰਗ ਰੰਗਾਈਆ। ਗੁਰਮੁਖ ਮਿਲੇ ਏਕਾ ਰੰਗ, ਨਾਮ ਧਨ ਹਰਿ ਝੋਲੀ ਪਾਇੰਦਾ। ਪੰਚ ਵਿਕਾਰਾ ਕਰੇ ਜੰਗ, ਸਾਚਾ ਖੰਡਾ ਨਾਮ ਚਮਕਾਇੰਦਾ। ਅਸਵ ਘੋੜੇ ਕਸੇ ਤੰਗ, ਸ਼ਬਦੀ ਘੋੜਾ ਆਪ ਰਖਾਇੰਦਾ। ਹਰਿਜਨ ਤੇਰੇ ਦਵਾਰੇ ਆਏ ਲੰਘ, ਔਂਦਾ ਜਾਂਦਾ ਦਿਸ ਨਾ ਆਇੰਦਾ। ਲੱਖ ਚੁਰਾਸੀ ਸੁੱਤਾ ਦੇ ਕਰ ਕੰਡ,
ਆਪਣੀ ਕਰਵਟ ਨਾ ਮਾਤ ਬਦਲਾਇੰਦਾ। ਕੋਟਨ ਕੋਟ ਬੈਠੇ ਰਹੇ ਮੰਗ, ਉਚੇ ਟਿੱਲੇ ਪਰਬਤ ਧਿਆਨ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਮੇਲੇ ਆਪਣੇ ਦਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਦਰ ਦਰਵਾਜ਼ਾ ਦੇਵੇ ਖੋਲ੍ਹ, ਬੰਦ ਤਾਕੀ ਆਪ ਖੁਲ੍ਹਾਈਆ। ਅੰਦਰੇ ਸੁੱਤਾ ਪਏ ਬੋਲ, ਸੁਰਤੀ ਸ਼ਬਦੀ ਨਾਦ ਸੁਣਾਈਆ। ਦਰਸ ਦਿਖਾਏ ਇਕ ਅਡੋਲ, ਅਡੁਲ ਵਡੀ ਵਡਿਆਈਆ। ਆਪਣਾ ਕਰੇ ਕੀਤਾ ਪੂਰਾ ਕੌਲ, ਕੀਤਾ ਕੌਲ ਭੁਲ ਨਾ ਜਾਈਆ। ਮਾਣ ਰਖਾਏ ਉਪਰ ਧੌਲ, ਧਰਨੀ ਧਰਤ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲੇ ਦਰ, ਦਰ ਸਾਚੇ ਸੋਭਾ ਪਾਈਆ। · ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਜੀਆ ਦਾਨ, ਜੀਵਣ ਜੁਗਤ ਆਪਣੇ ਹੱਥ ਰਖਾਈਆ। ਦਇਆ ਕਰੇ ਦਇਆ ਨਿਧ ਠਾਕਰ, ਠੋਕਰ ਆਤਮ ਨਾਮ ਲਗਾਈਆ। ਦੇਵੇ ਨਾਮ ਰਤੀ ਰਤਨਾਗਰ, ਰਤੀ ਰਤ ਦਏ ਸੁਕਾਈਆ। ਨਿਰਮਲ ਕਰਮ ਕਰੇ ਉਜਾਗਰ, ਜੋ ਜਨ ਆਏ ਸਰਨਾਈਆ। ਵਣਜ ਕਰਾਏ ਸਚ ਸੌਦਾਗਰ, ਨਾਮ ਵਣਜਾਰਾ ਇਕ ਅਖਵਾਈਆ। ਭਾਗ ਲਗਾਏ ਕਾਇਆ ਗਾਗਰ, ਘਰ ਅੰਮ੍ਰਿਤ ਤਾਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਦੇਵੇ ਇਕ ਵਡਿਆਈਆ। ਦਇਆ ਕਰੇ ਗਹਿਰ ਗੰਭੀਰਾ, ਗੁਣਵੰਤਾ ਗੁਣ ਜਣਾਇੰਦਾ। ਅੰਮ੍ਰਿਤ ਆਤਮ ਦੇਵੇ ਠੰਡਾ ਨੀਰਾ, ਭਰ ਪਿਆਲਾ ਆਪ ਪਿਆਇੰਦਾ। ਤਨ ਅਗਨੀ ਸਾਂਤਕ ਸਤਿ ਕਰੇ ਸਰੀਰਾ, ਅਗਨੀ ਤੱਤ ਨਾ ਕੋਇ ਜਲਾਇੰਦਾ। ਹਉਮੇ ਹੰਗਤਾ ਕੱਢੇ ਪੀੜਾ, ਮਾਇਆ ਮਮਤਾ ਮੇਟ ਮਿਟਾਇੰਦਾ। ਲੱਖ ਚੁਰਾਸੀ ਕੱਟੇ ਜ਼ੰਜੀਰਾ, ਜਨਮ ਮਰਨ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੋਟੀ ਚਾੜ੍ਹੇ ਫੜ ਅਖ਼ੀਰਾ, ਚੜ੍ਹਿਆ ਚੋਟੀ ਉਤਰ ਕੋਇ ਨਾ ਆਇੰਦਾ। ਦਇਆ ਕਰੇ ਦੀਨ ਦਿਆਲਾ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤਾਂ ਕਰੇ ਸਦਾ ਪ੍ਰਿਤਪਾਲਾ, ਜੁਗ ਜੁਗ ਸੇਵ ਕਮਾਈਆ। ਅੱਠੇ ਪਹਿਰ ਰਹੇ ਰਖਵਾਲਾ, ਆਲਸ ਨਿੰਦਰਾ ਵਿਚ ਨਾ ਆਈਆ। ਲੇਖਾ ਜਾਣੇ ਕਾਲ ਮਹਾਕਾਲਾ, ਮਹਾਕਾਲ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆ ਨਾਮ ਵਸਤ ਆਪ ਵਰਤਾਈਆ। ਦਇਆ ਕਰੇ ਦਇਆ ਨਿਧ, ਜੁਗ ਜੁਗ ਦਇਆ ਕਮਾਇੰਦਾ। ਜਨ ਭਗਤਾਂ ਕਾਰਜ ਕਰੇ ਸਿਧ, ਸਾਚੇ ਮਾਰਗ ਆਪੇ ਲਾਇੰਦਾ। ਆਪੇ ਜਾਣੇ ਆਪਣੀ ਬਿਧ, ਆਪ ਆਪਣਾ ਮੇਲ ਮਿਲਾਇੰਦਾ। ਨਾਤਾ ਤੋੜੇ ਨੌਂ ਨਿਧ, ਅਠਾਰਾਂ ਸਿਧ ਮੁਖ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਦਇਆ ਕਮਾਇੰਦਾ। ਦਇਆ ਕਰ ਦੇਵੇ ਨਾਮ, ਨਾਮ ਨਾਮਾ ਝੋਲੀ ਪਾਈਆ। ਪੂਰਨ ਕਰੇ ਕਾਮ, ਪੂਰੀ ਇਛਿਆ ਆਪ ਵਖਾਈਆ। ਭਾਗ ਲੱਗੇ ਖੇੜੇ ਗਰਾਮ, ਕਾਇਆ ਬਸਤੀ ਸੋਭਾ ਪਾਈਆ। ਨਜ਼ਰੀ ਆਏ ਏਕ ਰਾਮ, ਰਮੱਯਾ ਆਪਣਾ ਰੂਪ ਵਟਾਈਆ। ਸ਼ਬਦੀ ਦੇਵੇ ਸਚ ਪੈਗ਼ਾਮ, ਸਚ ਸਨੇਹੁੜਾ ਰਿਹਾ ਸੁਣਾਈਆ। ਜੋ ਜਨ ਦਰਸ ਮੰਗੇ ਆਣ, ਤਿਸ ਦਰਸ ਦਏ ਦਿਖਾਈਆ। ਜੋ ਜਨ ਹਿਰਸ ਮੇਟੇ ਜਹਾਨ, ਤਿਸ ਹਵਸ ਦਏ ਗਵਾਈਆ। ਜੋ ਜਨ ਚਰਨ ਸਰਨ ਕਰੇ ਪਰਵਾਨ, ਤਿਸ ਆਪਣਾ ਮਾਣ ਵਖਾਈਆ। ਕਰੇ ਖੇਲ ਸ੍ਰੀ ਭਗਵਾਨ, ਦਇਆਵਾਨ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆ ਦਇਆ ਵਿਚ ਸਮਾਈਆ। ਦਇਆ ਦਇਆ ਦਇਆ
ਦੀਨਨ, ਨਿਰਗੁਣ ਨਿਰਗੁਣ ਨਿਰਗੁਣ ਆਪ ਉਪਾਇੰਦਾ। ਰੰਗ ਵਖਾਏ ਏਕਾ ਭੀਨਨ, ਬਿਨ ਰੰਗ ਰੂਪੀ ਆਪ ਚੜ੍ਹਾਇੰਦਾ। ਹਰਿਜਨ ਮੇਲਾ ਜਿਉਂ ਜਲ ਮੀਨਨ, ਸੁਰਤੀ ਸ਼ਬਦ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਮਿਲਾਏ ਆਪਣੇ ਘਰ, ਤਿਸ ਆਪਣਾ ਦਰਸ ਕਰਾਇੰਦਾ।