੧੮ ਭਾਦਰੋਂ ੨੦੧੮ ਬਿਕ੍ਰਮੀ ਪੋਲੋ ਸਿੰਘ ਦੇ ਗ੍ਰਹਿ ਪੱਖੋਵਾਲ ਜ਼ਿਲਾ ਲੁਧਿਆਣਾ
ਨਿਰਗੁਣ ਰੂਪ ਹਰਿ ਨਿਰੰਕਾਰਾ, ਨੂਰੋ ਨੂਰ ਸਮਾਇੰਦਾ। ਸ਼ਬਦੀ ਸ਼ਬਦ ਖੇਲ ਨਿਆਰਾ, ਗੁਰ ਗੁਰ ਵੇਸ ਵਟਾਇੰਦਾ। ਭਗਤੀ ਭਗਤ ਭਗਤ ਸਹਾਰਾ, ਭਗਤ ਭਗਵੰਤ ਖੇਲ ਖਿਲਾਇੰਦਾ। ਸੰਤਨ ਸਤਿ ਨਾਮ ਉਜਿਆਰਾ, ਵਸਤ ਅਮੋਲਕ ਝੋਲੀ ਪਾਇੰਦਾ। ਗੁਰਮੁਖ ਖੋਲ੍ਹੇ ਬੰਦ ਕਿਵਾੜਾ, ਸਚ ਦਵਾਰਾ ਆਪ ਵਖਾਇੰਦਾ। ਗੁਰਸਿਖਾਂ ਦੇਵੇ ਸਚ ਪਿਆਰਾ, ਸਚ ਪ੍ਰੀਤੀ ਆਪ ਨਿਭਾਇੰਦਾ। ਮਨਮੁਖਾਂ ਦੇਵੇ ਜਗਤ ਵਿਕਾਰਾ, ਜੂਠਾ ਝੂਠਾ ਬੰਧਨ ਪਾਇੰਦਾ। ਕਰੇ ਖੇਲ ਅਗੰਮ ਅਪਾਰਾ, · ਆਦਿ ਜੁਗਾਦੀ ਵੇਖ ਵਖਾਇੰਦਾ। ਜੁਗਾ ਜੁਗੰਤਰ ਹੋ ਤਿਆਰਾ, ਨਿਰਗੁਣ ਸਰਗੁਣ
ਧਾਰ ਚਲਾਇੰਦਾ। ਲੱਖ ਚੁਰਾਸੀ ਪਾਵੇ ਸਾਰਾ, ਘਟ ਘਟ ਵੇਖ ਵਖਾਇੰਦਾ। ਬ੍ਰਹਿਮੰਡ ਖੰਡ ਜੇਰਜ ਅੰਡ ਦਏ ਆਧਾਰਾ, ਰਵ ਸਸ ਨੂਰ ਚਮਕਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਇਕ ਸਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਨਿਰਗੁਣ ਰੂਪ ਸ੍ਰੀ ਭਗਵਾਨ, ਆਦਿ ਜੁਗਾਦਿ ਸਮਾਇੰਦਾ। ਸ਼ਬਦ ਰੂਪ ਹੋ ਪਰਧਾਨ, ਗੁਰ ਗੁਰ ਵੇਖ ਵਖਾਇੰਦਾ। ਭਗਤਨ ਦੇਵੇ ਬ੍ਰਹਮ ਗਿਆਨ, ਆਤਮ ਦ੍ਰਿਸ਼ਟੀ ਦ੍ਰਿਸ਼ਟ ਖੁਲ੍ਹਾਇੰਦਾ। ਸੰਤਨ ਰਾਗ ਸੁਣਾਏ ਕਾਨ, ਅਨਹਦ ਨਾਦੀ ਨਾਦ ਵਜਾਇੰਦਾ। ਗੁਰਮੁਖਾਂ ਵਖਾਏ ਇਕ ਮਕਾਨ, ਘਰ ਘਰ ਵਿਚ ਸੋਭਾ ਪਾਇੰਦਾ। ਗੁਰਸਿਖਾਂ ਬਖ਼ਸ਼ੇ ਇਕ ਧਿਆਨ, ਚਰਨ ਧਿਆਨ ਇਕ ਲਗਾਇੰਦਾ। ਮਨਮੁਖ ਜੀਵ ਸਰਬ ਕੁਰਲਾਣ, ਝੂਠੇ ਧੰਦੇ ਆਪੇ ਲਾਇੰਦਾ। ਜੁਗਾ ਜੁਗੰਤਰ ਲੇਖਾ ਜਾਣੇ ਦੋ ਜਹਾਨ, ਜੁਗ ਕਰਤਾ ਆਪ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਬੰਧਨ ਪਾਇੰਦਾ। ਆਦਿ ਪੁਰਖ ਏਕਾ ਹਰਿ, ਨਿਰਗੁਣ ਰੂਪ ਧਰਾਈਆ। ਗੁਰ ਗੁਰ ਰੂਪ ਮਾਤ ਧਰ, ਸ਼ਬਦੀ ਸ਼ਬਦ ਡੰਕ ਵਜਾਈਆ। ਭਗਤਨ ਮੇਲਾ ਸਾਚੇ ਘਰ, ਗ੍ਰਹਿ ਮੰਦਰ ਵੱਜੇ ਵਧਾਈਆ। ਸੰਤ ਸੁਹਾਗੀ ਨਾਰੀ ਨਰ, ਨਰ ਨਰਾਇਣ ਸੇਜ ਸੁਹਾਈਆ। ਗੁਰਮੁਖ ਸਾਜਨ ਲਏ ਫੜ, ਨਾਮ ਡੋਰੀ ਬੰਧਨ ਪਾਈਆ। ਗੁਰਸਿਖ ਮੇਲੇ ਆਪਣੇ ਲੜ, ਏਕਾ ਪੱਲੂ ਗੰਢ ਦਿਵਾਈਆ। ਮਨਮੁਖ ਦਰ ਤੋਂ ਜਾਇਣ ਡਰ, ਨੇਰਨ ਨੇਰ ਨਾ ਕੋਇ ਆਈਆ। ਕਰੇ ਖੇਲ ਸਾਚਾ ਹਰਿ, ਹਰਿ ਜੂ ਹਰਿ ਹਰਿ ਆਪਣੀ ਖੇਲ ਖਿਲਾਈਆ। ਬ੍ਰਹਿਮੰਡਾਂ ਖੰਡਾਂ ਆਪਣਾ ਨੂਰ ਧਰ, ਜੋਤੀ ਜੋਤ ਜੋਤ ਰੁਸ਼ਨਾਈਆ। ਵੇਸ ਅਵੱਲੜਾ ਆਪੇ ਕਰ, ਜੁਗ ਜੁਗ ਆਪਣਾ ਵੇਖ ਵਖਾਈਆ। ਸਤਿਜੁਗ ਤ੍ਰੇਤਾ ਮਾਤ ਧਰ, ਦੁਆਪਰ ਰਚਨਾ ਆਪ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਚੜ੍ਹਾਈਆ। ਨਿਰਗੁਣ
ਰੂਪ ਸ੍ਰੀ ਭਗਵੰਤ, ਏਕਾ ਰੰਗ ਸਮਾਇੰਦਾ। ਗੁਰ ਗੁਰ ਰੂਪ ਆਦਿ ਅੰਤ, ਜੁਗ ਕਰਤਾ ਵੇਸ ਵਟਾਇੰਦਾ। ਭਗਤਨ ਨਾਮ ਨਾਮਾ ਮੰਤ, ਸਾਚਾ ਮੰਤਰ ਇਕ ਦ੍ਰਿੜਾਇੰਦਾ। ਸੰਤਨ ਸੁਹਾਏ ਧਾਮ ਸੋਭਾਵੰਤ, ਘਰ ਸਾਚਾ ਆਪ ਵਖਾਇੰਦਾ। ਗੁਰਮੁਖ ਉਭਾਰੇ ਲੱਖ ਚੁਰਾਸੀ ਵਿਚੋਂ ਜੰਤ, ਜਾਗਰਤ ਜੋਤ ਆਪ ਜਗਾਇੰਦਾ। ਗੁਰਸਿਖ ਬਣਾਏ ਬਣਤ, ਸਾਚੀ ਸਿਖਿਆ ਇਕ ਸਮਝਾਇੰਦਾ। ਮਨਮੁਖ ਵਸਾਏ ਹਉਮੇ ਗੜ੍ਹ ਹੰਗਤ, ਮਾਇਆ ਮਮਤਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪ ਚਲਾਇੰਦਾ। ਨਿਰਗੁਣ ਧਾਰ ਪੁਰਖ ਅਗੰਮ, ਏਕਾ ਏਕ ਚਲਾਈਆ। ਗੁਰ ਗੁਰ ਰੂਪ ਸ੍ਰੀ ਭਗਵਾਨ, ਸਚ ਮੇਲਾ ਸਹਿਜ ਸੁਭਾਈਆ। ਭਗਤਨ ਦੇਵੇ ਨਾਮ ਧਨ, ਸਾਚਾ ਵਣਜ ਇਕ ਕਰਾਈਆ। ਸੰਤਨ ਬੇੜਾ ਦੇਵੇ ਬੰਨ੍ਹ, ਵੰਜ ਮੁਹਾਣਾ ਇਕ ਵਖਾਈਆ। ਗੁਰਮੁਖ ਰਾਗ ਸੁਣਾਏ ਕੰਨ, ਆਤਮ ਧੁਨ ਆਪ ਉਪਜਾਈਆ। ਗੁਰਸਿਖ ਵੇਖੇ ਸਾਚਾ ਜਨ, ਜਨ ਜਨਨੀ ਲੇਖੇ ਲਾਈਆ। ਮਨਮੁਖਾਂ ਦੇਵੇ ਹਰਿ ਜੂ ਡੰਨ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਹੁਕਮੇ ਅੰਦਰ ਸੂਰਜ ਚੰਨ, ਕੋਟਨ ਕੋਟ ਬ੍ਰਹਿਮੰਡ ਰਿਹਾ ਭਵਾਈਆ। ਵਿਸ਼ਨ ਬ੍ਰਹਮਾ ਸ਼ਿਵ ਹੁਕਮ ਰਹੇ ਮੰਨ, ਦਰ ਬੈਠੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਬੰਧਨ ਪਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ, ਅਕਲ ਕਲਾ ਸਮਾਇੰਦਾ। ਆਦਿ ਸ਼ਕਤ ਖੇਲ ਨਿਰਾਲ, ਨੂਰ ਨੁਰਾਨਾ ਡਗਮਗਾਇੰਦਾ। ਚਤੁਰਭੁਜ ਹੋ ਭਗਵਾਨ, ਭਗਵਨ ਆਪਣੀ ਧਾਰ ਚਲਾਇੰਦਾ। ਸਚਖੰਡ ਵਸ ਸੱਚੀ ਧਰਮਸਾਲ, ਦਰ ਘਰ ਸਾਚੇ ਸੋਭਾ ਪਾਇੰਦਾ। ਸ਼ਬਦ ਅਗੰਮੀ ਵੱਜੇ ਤਾਲ, ਤਾਰ ਸਿਤਾਰ ਨਾ ਕੋਇ ਹਿਲਾਇੰਦਾ। ਥਿਰ ਘਰ ਬੈਠ ਆਪ ਦਿਆਲ, ਦਇਆ ਨਿਧ ਨਾਉਂ ਧਰਾਇੰਦਾ। ਆਪਣੀ ਇਛਿਆ ਪਰਗਟ ਕਰ ਮਹਾਕਾਲ, ਮਹਾਕਾਲ ਆਪਣੀ ਗੋਦ ਬਹਾਇੰਦਾ। ਆਦਿ ਜੁਗਾਦੀ ਚਲੇ ਨਾਲ ਨਾਲ, ਵਿਛੜ ਕਦੇ ਨਾ ਜਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੁਰਤ ਸੰਭਾਲ, ਸਾਚੀ ਸਿਖਿਆ ਇਕ ਸਮਝਾਇੰਦਾ। ਤ੍ਰੈਗੁਣ ਦੇਵੇ ਸੱਚਾ ਧਨ ਮਾਲ, ਸਚ ਖ਼ਜ਼ੀਨਾ ਇਕ ਵਰਤਾਇੰਦਾ। ਫਲ ਲਗਾਏ ਸਾਚੇ ਡਾਲ, ਪੱਤ ਡਾਲ੍ਹੀ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਵੇਸ ਵਟਾਇੰਦਾ। ਨਿਰਗੁਣ ਨਿਰਵੈਰ ਨਿਰਾਕਾਰ, ਅਨਭਵ ਪਰਕਾਸ਼ ਕਰਾਇੰਦਾ। ਗੁਰ ਗੁਰ ਲਏ ਮਾਤ ਅਵਤਾਰ, ਜੋਤੀ ਜੋਤ ਡਗਮਗਾਇੰਦਾ। ਸ਼ਬਦੀ ਸ਼ਬਦ ਨਾਦ ਧੁਨਕਾਰ, ਲੱਖ ਚੁਰਾਸੀ ਆਪ ਸੁਣਾਇੰਦਾ। ਪੰਚਮ ਪੰਚ ਕਰ ਪਿਆਰ, ਪੰਚਮ ਮੇਲਾ ਸਚ ਦਰਬਾਰ, ਪੰਚਮ ਰਾਗੀ ਰਾਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਾਚਾ ਹਰਿ, ਸਾਚਾ ਵੇਸ ਆਪ ਧਰਾਇੰਦਾ। ਨਿਰਗੁਣ ਵੇਸ ਆਦਿ ਅਵੱਲਾ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਗੁਰ ਗੁਰ ਫੜਾਏ ਸਾਚਾ ਪੱਲਾ, ਏਕਾ ਪੱਲੂ ਨਾਮ ਵਖਾਈਆ। ਭਗਤਨ ਵਖਾਏ ਨਿਹਚਲ ਧਾਮ ਅਟੱਲਾ, ਉਚ ਮਹੱਲਾ ਸੋਭਾ ਪਾਈਆ। ਸੰਤਨ ਸਚ ਸੰਦੇਸ ਏਕਾ ਘੱਲਾ, ਨਿਸ਼ਅੱਖਰ ਕਰੇ ਪੜ੍ਹਾਈਆ। ਗੁਰਮੁਖਾਂ ਆਤਮ ਜੋਤੀ ਆਪੇ ਬਲਾ, ਨੂਰ ਨੁਰਾਨਾ ਡਗਮਗਾਈਆ। ਗੁਰਸਿਖਾਂ ਕਾਇਆ ਮੰਦਰ ਅੰਦਰ ਨਿਰਗੁਣ ਸਰਗੁਣ ਆਪੇ ਰਲਾ, ਆਪਣਾ ਭੇਵ ਆਪ ਛੁਪਾਈਆ। ਮਨਮੁਖਾਂ ਕੋਇ ਨਾ ਮੇਟੇ ਦੂਈ ਦਵੈਤੀ ਸੱਲਾ, ਬਿਰਹੋਂ ਅਗਨੀ ਅੱਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਰੂਪ ਅਨੂਪ ਆਪ ਵਖਾਈਆ। ਨਿਰਗੁਣ ਰੂਪ ਸਤਿ ਸਰੂਪ,
ਸਤਿ ਸਤਿਵਾਦੀ ਹਰਿ ਅਖਵਾਇੰਦਾ। ਗੁਰ ਗੁਰ ਧਾਰ ਚਾਰੇ ਕੂਟ, ਦਹਿ ਦਿਸ਼ਾ ਵੇਖ ਵਖਾਇੰਦਾ। ਭਗਤਨ ਉਪਰ ਆਪੇ ਤੁਠ, ਆਪ ਆਪਣੀ ਦਇਆ ਕਮਾਇੰਦਾ। ਸੰਤਨ ਦੇਵੇ ਨਿਰਮਲ ਜੋਤ, ਨੂਰ ਨੁਰਾਨਾ ਡਗਮਗਾਇੰਦਾ। ਗੁਰਮੁਖਾਂ ਪਿਆਏ ਅੰਮ੍ਰਿਤ ਘੁਟ, ਆਤਮ ਰਸ ਆਪ ਚਖਾਇੰਦਾ। ਗੁਰਸਿਖ ਬਹਾਏ ਸਾਚੇ ਕੋਟ, ਕਾਇਆ ਬੰਕ ਸੋਭਾ ਪਾਇੰਦਾ। ਮਨਮੁਖ ਆਹਲਣਿਉਂ ਡਿਗੇ ਬੋਟ, ਦੂਜੀ ਵਾਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੁਗ ਜੁਗ ਵੇਸ ਅਵੱਲੜਾ, ਕਰੇ ਕਰਾਏ ਏਕੰਕਾਰ। ਸਚਖੰਡ ਦਵਾਰਾ ਏਕਾ ਮਲੜਾ, ਆਸਣ ਸਿੰਘਾਸਣ ਸੁਹਾਏ ਸੱਚੀ ਸਰਕਾਰ। ਸਤਿ ਸੰਦੇਸ ਏਕਾ ਘਲੜਾ, ਧੁਰ ਫ਼ਰਮਾਨਾ ਨਾਮ ਜੈਕਾਰ। ਆਦਿ ਜੁਗਾਦੀ ਹੋਏ ਅਛਲ ਅਛਲੜਾ, ਵਲ ਛਲ ਕਰੇ ਅਗੰਮ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਲਏ ਅਵਤਾਰ। ਨਿਰਗੁਣ ਨਰ ਨਰਾਇਣ, ਨਿਰਾਕਾਰ ਅਖਵਾਇਆ। ਰਸਨਾ ਕਿਸੇ ਨਾ ਸਕੇ ਕਹਿਣ, ਨੇਤਰ ਨੈਣ ਜਗਤ ਦਰਸ ਨਾ ਪਾਇਆ। ਆਦਿ ਜੁਗਾਦੀ ਆਪ ਆਪਣਾ ਬਣ ਬਣ ਸੱਜਣ ਸੈਣ, ਸਗਲਾ ਸੰਗ ਨਿਭਾਇਆ। ਨਿਰਗੁਣ ਆਪ ਚੁਕਾਏ ਲਹਿਣ ਦੇਣ, ਸਰਗੁਣ ਝੋਲੀ ਆਪ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਧਰਾਇਆ। ਜੁਗ ਜੁਗ ਰੂਪ ਆਪ ਕਰਤਾਰ, ਨਿਰਗੁਣ ਸਰਗੁਣ ਵੇਸ ਵਟਾਈਆ। ਨਵ ਨੌਂ ਚਾਰ ਖੇਲ ਨਿਆਰ, ਇਕ ਇਕੱਲਾ ਵੇਖ ਵਖਾਈਆ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ, ਗੁਰ ਅਵਤਾਰ ਗਏ ਸੇਵ ਕਮਾਈਆ। ਭਗਤ ਭਗਵੰਤ ਬੋਲ ਜੈਕਾਰ, ਏਕਾ ਨਾਮ ਗਏ ਧਿਆਈਆ। ਸੰਤ ਕੂਕ ਕੂਕ ਕਰ ਪੁਕਾਰ, ਏਕਾ ਮਾਰਗ ਗਏ ਸੁਣਾਈਆ। ਗੁਰਮੁਖ ਕਰ ਕਰ ਪਿਆਰ, ਪੀਆ ਪ੍ਰੀਤਮ ਇਕ ਮਨਾਈਆ। ਗੁਰਸਿਖ ਮੰਗਣ ਧੂੜੀ ਛਾਰ, ਨਿਉਂ ਨਿਉਂ ਸੀਸ ਝੁਕਾਈਆ। ਜੁਗ ਜੁਗ ਮਨਮੁਖ ਸੁੱਤੇ ਰਹਿਣ ਪੈਰ ਪਸਾਰ, ਗੂੜ੍ਹੀ ਨੀਂਦ ਨਾ ਕੋਇ ਖੁਲ੍ਹਾਈਆ। ਕਲਜੁਗ ਆਈ ਅੰਤਮ ਵਾਰ, ਗੋਬਿੰਦ ਲੇਖਾ ਗਿਆ ਸਮਝਾਈਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਆਦਿ ਜੁਗਾਦਿ ਵਡੀ ਵਡਿਆਈਆ। ਜੋਤੀ ਜਾਤਾ ਹੋਏ ਖ਼ਬਰਦਾਰ, ਅਨਭਵ ਪਰਕਾਸ਼ ਕਰਾਈਆ। ਮਹੱਲ ਅਟਲ ਉਚ ਮੁਨਾਰ, ਸੋਭਾਵੰਤ ਆਪ ਸੁਹਾਈਆ। ਹੁਕਮੀ ਹੁਕਮ ਵਰਤੇ ਵਰਤਾਰ, ਧੁਰ ਫ਼ਰਮਾਨ ਆਪ ਜਣਾਈਆ। ਦੋ ਜਹਾਨਾਂ ਦਏ ਹੁਲਾਰ, ਵਿਸ਼ਨ ਬ੍ਰਹਮਾ ਸ਼ਿਵ ਲਏ ਅੰਗੜਾਈਆ। ਕਰੋੜ ਤੇਤੀਸਾ ਲਏ ਉਠਾਲ, ਸੁਰਪਤ ਰਾਜਾ ਇੰਦ ਨਾਲ ਮਿਲਾਈਆ। ਰਵ ਸਸ ਕਰ ਤਿਆਰ, ਏਕਾ ਗੁਣ ਸਮਝਾਈਆ। ਲੱਖ ਚੁਰਾਸੀ ਵੇਖੇ ਵੇਖਣਹਾਰ, ਅਭੁਲ ਭੁਲ ਕਦੇ ਨਾ ਜਾਈਆ। ਤੀਰਥ ਤਟਾਂ ਪਾਵੇ ਸਾਰ, ਸਮੁੰਦ ਸਾਗਰ ਭੇਵ ਚੁਕਾਈਆ। ਲੇਖਾ ਜਾਣੇ ਜੰਗਲ ਜੂਹ ਉਜਾੜ ਪਹਾੜ, ਉਚੇ ਟਿੱਲੇ ਪਰਬਤ ਵੇਖ ਵਖਾਈਆ। ਜੀਵ ਜੰਤ ਜਾਣੇ ਜਗਤ ਵਿਭਚਾਰ, ਭੁੱਲਿਆ ਕੋਇ ਰਹੇ ਨਾ ਰਾਈਆ। ਸਾਧਾਂ ਸੰਤਾਂ ਆਈ ਹਾਰ, ਹਰਿ ਹਰਿ ਹਿਰਦੇ ਨਾ ਕੋਇ ਵਸਾਈਆ । ਰਸਨਾ ਗਾ ਗਾ ਗਏ ਹਾਰ, ਜਿਹਵਾ ਕਾਗ ਵਾਂਗ ਕੁਰਲਾਈਆ। ਆਤਮ ਬ੍ਰਹਮ ਨਾ ਕੋਇ ਵਿਚਾਰ, ਪਾਰਬ੍ਰਹਮ ਨਾ ਕੋਇ ਦਰਸਾਈਆ। ਘਰ ਮਿਲੇ ਨਾ ਕੰਤ ਭਤਾਰ, ਜੀਵਾਂ ਜੰਤਾਂ ਕਾਰਜ ਰਹੇ ਕਰਾਈਆ। ਆਤਮ ਰੰਡੀ ਰੋਵੇ ਜ਼ਾਰੋ ਜ਼ਾਰ, ਕੰਤ ਸੁਹਾਗ ਨਾ ਕੋਇ ਵਖਾਈਆ। ਚਾਰੋਂ ਕੁੰਟ ਅੰਧ ਅੰਧਿਆਰ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਮੰਦਰ ਮਸਜਿਦ ਮਠ ਸ਼ਿਵਦਵਾਲੇ ਕਰਨ ਪੁਕਾਰ, ਗੁਰੂਦਵਾਰ ਉਚੀ ਕੂਕ ਕੂਕ ਸੁਣਾਈਆ। ਪਰਗਟ ਹੋ ਪ੍ਰਭ ਸਾਂਝੇ ਯਾਰ, ਤੁਧ
ਬਿਨ ਦੀਸੇ ਨਾ ਕੋਇ ਸਹਾਈਆ। ਵਰਨ ਬਰਨ ਮਾਰਨ ਮਾਰ, ਝੂਠਾ ਖੰਡਾ ਹੱਥ ਉਠਾਈਆ। ਤੇਰੇ ਨਾਉਂ ਨਾ ਕਰੇ ਕੋਇ ਪਿਆਰ, ਮਾਇਆ ਮਮਤਾ ਮੋਹ ਵਧਾਈਆ। ਘਰ ਘਰ ਤ੍ਰੈਗੁਣ ਅਗਨੀ ਤਪੇ ਅੰਗਿਆਰ, ਬਿਨ ਗੋਬਿੰਦ ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਠਾਂਡਾ ਦਿਸੇ ਨਾ ਕੋਇ ਦਰਬਾਰ, ਸੀਤਲ ਧਾਰ ਨਾ ਕੋਇ ਜਣਾਈਆ। ਸੁਰਤੀ ਰਾਮ ਨਾ ਕਰੇ ਪਿਆਰ, ਰਾਧਾ ਕ੍ਰਿਸ਼ਨ ਨਾ ਕੋਇ ਮਨਾਈਆ। ਮਨਮਤ ਹੋਈ ਮਾਤ ਉਜਿਆਰ, ਗੁਰਮਤ ਬੈਠੀ ਮੁਖ ਛੁਪਾਈਆ। ਪੰਜ ਵਿਕਾਰਾ ਬੋਲ ਜੈਕਾਰ, ਆਪਣਾ ਬਲ ਰਿਹਾ ਵਖਾਈਆ। ਬੁਧ ਬਿਬੇਕੀ ਗਈ ਹਾਰ, ਸੀਸ ਸਕੇ ਨਾ ਮਾਤ ਉਠਾਈਆ। ਚਾਰੋਂ ਕੁੰਟ ਚੋਰ ਯਾਰ ਹੋਏ ਖ਼ਬਰਦਾਰ, ਗੁਰਮੁਖ ਨੇਤਰ ਰੋਵਣ ਵਾਹੋ ਦਾਹੀਆ। ਧਰਤੀ ਕਰੇ ਦਰ ਪੁਕਾਰ, ਖੁਲ੍ਹੜੇ ਕੇਸ ਰਹੀ ਵਖਾਈਆ। ਮੇਰਾ ਪਰਦਾ ਚੁਕਿਆ ਚਾਰ ਯਾਰ, ਪੱਲੂ ਸੀਸ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਵੈਰ ਸਾਚੇ ਹਰਿ, ਸਰਗੁਣ ਬੈਠਾ ਮੁਖ ਭੁਆਈਆ। ਸਰਗੁਣ ਮਾਤ ਗਿਆ ਉਠ, ਨਿਰਗੁਣ ਨਜ਼ਰ ਕਿਸੇ ਨਾ ਆਇਆ। ਚੋਰ ਯਾਰ ਰਹੇ ਲੁੱਟ, ਘਰ ਘਰ ਵਿਚ ਸ਼ੋਰ ਮਚਾਇਆ। ਮਾਤਾ ਸੇਜ ਵੇਖੇ ਸੁੱਤ, ਭੈਣਾਂ ਭੱਯਾ ਸੰਗ ਨਿਭਾਇਆ। ਕਲਜੁਗ ਸੁਹਾਈ ਆਪਣੀ ਰੁੱਤ, ਵਾਹ ਵਾ ਮੰਗਲ ਆਪਣਾ ਗਾਇਆ । ਸਚ ਸੁੱਚ ਜੜ੍ਹ ਦਿਤੀ ਪੁੱਟ, ਜੂਠ ਝੂਠ ਬੂਟਾ ਲਾਇਆ। ਚਾਰ ਕੁੰਟ ਕੋਈ ਨਾ ਸਕੇ ਉਠ, ਸਭ ਦੇ ਉਤੇ ਰਿਹਾ ਭਾਰ ਪਾਇਆ। ਸਾਧਾਂ ਸੰਤਾਂ ਅੰਦਰ ਆਈ ਫੁੱਟ, ਅੰਮ੍ਰਿਤ ਰਸ ਨਾ ਕੋਇ ਚਖਾਇਆ। ਪੰਚ ਵਿਕਾਰਾ ਰਿਹਾ ਕੁੱਟ, ਅੱਠੇ ਪਹਿਰ ਦਏ ਸਜ਼ਾਇਆ। ਬੱਧਾ ਮਨ ਨਾ ਸਕੇ ਛੁੱਟ, ਸੰਗਲ ਸਕੇ ਨਾ ਕੋਇ ਤੁੜਾਇਆ। ਬਿਨ ਹਰਿ ਨਾਮੇ ਖ਼ਾਲੀ ਦਿਸਣ ਬੁੱਤ, ਕਲਜੁਗ ਡੌਰੂ ਡੰਕਾ ਵਾਇਆ। ਸਭ ਦੀ ਕਰਨੀ ਜਾਏ ਖੁਸ, ਖ਼ਾਲੀ ਹੱਥ ਸਰਬ ਵਖਾਇਆ। ਪੁਰਖ ਅਬਿਨਾਸ਼ੀ ਕਰੇ ਗਿਛ ਪੁਛ, ਪੁੱਛਣਹਾਰਾ ਆਪੇ ਆਇਆ। ਜਿਸ ਦਵਾਰੇ ਵੇਖੇ ਸੁੱਚ, ਤਿਸ ਸੱਜਣ ਲਏ ਮਿਲਾਇਆ। ਜਨਮ ਜਨਮ ਦੀ ਵੇਖੇ ਰੁਚੀ ਰੁਚ, ਪੂਰਬ ਲਹਿਣਾ ਫੋਲ ਫੋਲਾਇਆ। ਕਲਜੁਗ ਜੀਵ ਸਿਮਲ ਰੁੱਖ ਮੁਚ, ਚਾਰੋਂ ਕੁੰਟ ਰਹੇ ਲਹਿਰਾਇਆ। ਗੁਰਮੁਖ ਵਿਰਲੇ ਸਾਚੇ ਸੁੱਤ, ਪੁਰਖ ਅਬਿਨਾਸ਼ੀ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਮੇਲਾ ਸਹਿਜ ਸੁਭਾਇਆ। ਨਿਰਗੁਣ ਮੇਲਾ ਸਚ ਦਵਾਰ, ਨਿਰਾਕਾਰ ਕਰਾਈਆ। ਗੁਰ ਗੁਰ ਰੂਪ ਸ਼ਬਦ ਭੰਡਾਰ, ਨਾਮ ਨਿਧਾਨ ਆਪ ਵਰਤਾਈਆ। ਭਗਵਨ ਭਗਤ ਕਰ ਪਿਆਰ, ਭਾਵੀ ਭੈ ਭੌ ਮਿਟਾਈਆ। ਸੰਤਨ ਦੇਵੇ ਇਕ ਆਧਾਰ, ਜਗਤ ਤ੍ਰਿਸਨਾ ਦਏ ਖਪਾਈਆ। ਗੁਰਮੁਖ ਸਾਚੇ ਮੰਦਰ ਵਾੜ, ਸਚ ਸਿੰਘਾਸਣ ਸੋਭਾ ਪਾਈਆ। ਗੁਰਸਿਖ ਬਖ਼ਸ਼ੇ ਇਕ ਧਿਆਨ, ਧਿਆਨ ਧਿਆਨ ਵਿਚ ਸਮਾਈਆ। ਸੋ ਪੁਰਖ ਨਿਰੰਜਣ ਦੇਵਣਹਾਰਾ ਬ੍ਰਹਮ ਗਿਆਨ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਹੰ ਬ੍ਰਹਮ ਕਰ ਪਛਾਣ, ਸੋਹੰ ਅੱਖਰ ਇਕ ਜਣਾਈਆ। ਚਾਰ ਵਰਨ ਇਕ ਨਿਸ਼ਾਨ, ਅਠਾਰਾਂ ਬਰਨ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਰੂਪ ਆਪੇ ਧਰ, ਸਰਗੁਣ ਸਾਜਨ ਲਏ ਮਿਲਾਈਆ। ਨਿਰਗੁਣ ਸਰਗੁਣ ਸਾਚਾ ਮੇਲਾ, ਦਰ ਘਰ ਸਾਚੇ ਆਪ ਕਰਾਇੰਦਾ। ਏਕਾ ਦਰ ਸੋਹੇ ਗੁਰੂ ਗੁਰ ਚੇਲਾ, ਗੁਰ ਸ਼ਬਦੀ ਵੇਖ ਵਖਾਇੰਦਾ। ਨਿਰਗੁਣ ਸਰਗੁਣ ਸੱਜਣ ਸੁਹੇਲਾ, ਸਗਲਾ ਸੰਗ ਨਿਭਾਇੰਦਾ। ਆਪੇ ਜਾਣੇ ਆਪਣਾ ਵੇਲਾ, ਥਿਤ ਵਾਰ ਨਾ ਕੋਇ ਰਖਾਇੰਦਾ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਾ, ਨਿਰਗੁਣ ਆਪਣਾ ਰੂਪ ਵਟਾਇੰਦਾ। ਜਨ ਭਗਤਾਂ
ਕੱਟੇ ਰਾਏ ਧਰਮ ਦੀ ਜੇਲਾ, ਲੱਖ ਚੁਰਾਸੀ ਫੰਦ ਕਟਾਇੰਦਾ। ਏਥੇ ਓਥੇ ਸੱਜਣ ਸੁਹੇਲਾ, ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਆਪੇ ਕਰ, ਜੁਗ ਜੁਗ ਵਿਛੜੇ ਮੇਲ ਮਿਲਾਇੰਦਾ। ਜੁਗ ਵਿਛੜਿਆਂ ਮੇਲੇ ਜਗ, ਜੁਗਤ ਆਪਣੇ ਹੱਥ ਰਖਾਈਆ। ਫੜ ਫੜ ਹੰਸ ਬਣਾਏ ਕੱਗ, ਸੋਹੰ ਹੰਸਾ ਮੋਤੀ ਚੋਗ ਚੁਗਾਈਆ। ਦੁਰਮਤ ਮੈਲ ਧੋਵੇ ਦਾਗ਼, ਮਾਇਆ ਮਮਤਾ ਮੋਹ ਚੁਕਾਈਆ। ਅੰਧ ਅੰਧੇਰੇ ਜਗਾਏ ਚਿਰਾਗ਼, ਨਿਰਗੁਣ ਜੋਤ ਦੀਪ ਡਗਮਗਾਈਆ। ਤ੍ਰੈਗੁਣ ਲੱਗੀ ਬੁਝਾਏ ਆਗ, ਨਿਝਰ ਝਿਰਨਾ ਆਪ ਝਿਰਾਈਆ। ਕਲਜੁਗ ਮਿਟੇ ਅੰਧੇਰੀ ਰਾਤ, ਸਤਿਗੁਰ ਸਾਚਾ ਚੰਦ ਦਰਸਾਈਆ। ਹਰਿਜਨ ਪੁਛੇ ਤੇਰੀ ਵਾਤ, ਵੇਲੇ ਅੰਤ ਹੋਏ ਸਹਾਈਆ । ਨਾਮ ਧਨ ਖ਼ਜ਼ਾਨਾ ਦੇਵੇ ਦਾਤ, ਠਗ ਚੋਰ ਯਾਰ ਲੁੱਟ ਕੋਇ ਨਾ ਜਾਈਆ। ਲੇਖਾ ਚੁਕਾਏ ਚੌਦਾਂ ਹਾਟ, ਚੌਦਾਂ ਲੋਕ ਭੇਵ ਖੁਲ੍ਹਾਈਆ। ਜਿਸ ਜਨ ਕਰੇ ਦਾਸੀ ਦਾਸ, ਸਿਰ ਸਮਰਥ ਹੱਥ ਰਖਾਈਆ। ਨਿਜ ਆਤਮ ਕਰੇ ਵਾਸ, ਨਿਜ ਘਰ ਮੰਦਰ ਦਏ ਸੁਹਾਈਆ। ਨਿਰਮਲ ਜੋਤ ਕਰ ਪਰਕਾਸ਼, ਅੰਧ ਅੰਧੇਰਾ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਮੇਲੇ ਘਰ, ਘਰ ਵਜਦੀ ਰਹੇ ਵਧਾਈਆ। ਘਰ ਮੇਲਾ ਸਾਚੇ ਮੰਦਰ, ਗ੍ਰਹਿ ਆਪਣਾ ਖੇਲ ਖਿਲਾਇੰਦਾ। ਲੇਖਾ ਜਾਣੇ ਡੂੰਘੀ ਕੰਦਰ, ਘਟ ਭੀਤਰ ਫੋਲ ਫੋਲਾਇੰਦਾ। ਆਪੇ ਤੋੜੇ ਲੱਗਾ ਜੰਦਰ, ਨਾਮ ਖੰਡਾ ਇਕ ਚਮਕਾਇੰਦਾ। ਮਨ ਮਨੂਆ ਨਾ ਦੌੜੇ ਬੰਦਰ, ਸ਼ਬਦ ਡੋਰੀ ਆਪ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਇੰਦਾ। ਹਰਿਜਨ ਮੇਲਾ ਕਾਇਆ ਗੜ੍ਹ, ਸਤਿਗੁਰ ਪੂਰਾ ਆਪ ਕਰਾਈਆ। ਸੁਰਤ ਸੁਆਣੀ ਸ਼ਬਦ ਵਰ, ਸ਼ਬਦੀ ਸੁਰਤੀ ਮੇਲ ਮਿਲਾਈਆ। ਸੁਖਮਨ ਟੇਢੀ ਪਾਰ ਕਰ, ਡੂੰਘੀ ਭਵਰ ਹੋਏ ਸਹਾਈਆ। ਪੰਚ ਵਿਕਾਰਾ ਜਾਏ ਹਰ, ਨਿਉਂ ਨਿਉਂ ਸੀਸ ਝੁਕਾਈਆ। ਅੰਮ੍ਰਿਤ ਆਤਮ ਜਾਮ ਪਿਆਲਾ ਦੇਵੇ ਅੱਗੇ ਧਰ, ਆਪਣੀ ਸੇਵ ਕਮਾਈਆ। ਕਰੇ ਪਰਕਾਸ਼ ਬਹੱਤਰ ਨੜ, ਜੋਤ ਨਿਰੰਜਣ ਡਗਮਗਾਈਆ। ਅਨਹਦ ਵੱਜੇ ਧੜਾ ਧੜ, ਦਿਵਸ ਰੈਣ ਸ਼ਨਵਾਈਆ। ਪੰਚਮ ਸਖ਼ੀਆਂ ਲੜ ਫੜ, ਆਪਣਾ ਮੰਗਲ ਗਾਈਆ। ਗੁਰਮੁਖ ਜਾਏ ਆਪਣੇ ਘਰ, ਘਰ ਆਪਣੇ ਸੋਭਾ ਪਾਈਆ। ਸਤਿਗੁਰ ਸੱਚਾ ਫੜੇ ਲੜ, ਅੱਗੇ ਬੈਠਾ ਸਾਚਾ ਮਾਹੀਆ। ਸਾਚੀ ਸੇਜਾ ਦੇਵੇ ਧਰ, ਆਪਣੀ ਸੇਵ ਕਮਾਈਆ। ਨਾਤਾ ਜੋੜੇ ਨਾਰੀ ਨਰ, ਏਕਾ ਰੰਗ ਰੰਗਾਈਆ। ਪਲੰਘ ਰੰਗੀਲੇ ਆਪੇ ਚੜ੍ਹ, ਆਤਮ ਬੰਕ ਸੁਹਾਈਆ। ਗੁਰਮੁਖ ਸੱਜਣ ਲਏ ਫੜ, ਗੋਬਿੰਦ ਮੇਲਾ ਸਾਚੇ ਮਾਹੀਆ। ਕਲਜੁਗ ਅੰਤਮ ਜਾਏ ਹਰ, ਬੇੜਾ ਸ਼ੌਹ ਦਰਯਾ ਡੁਬਾਈਆ। ਪਰਗਟ ਹੋ ਨਿਹਕਲੰਕ ਨਰਾਇਣ ਨਰ, ਆਪਣਾ ਗੇੜਾ ਆਪ ਦਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਖੇਲ ਕਰ, ਨਿਰਾਕਾਰ ਆਪਣਾ ਆਪ ਰਿਹਾ ਛੁਪਾਈਆ। ਸਰਗੁਣ ਅੰਦਰ ਨਿਰਗੁਣ ਵੜਿਆ, ਦਿਸ ਕਿਸੇ ਨਾ ਆਇੰਦਾ। ਆਪਣੇ ਪੋੜੇ ਆਪੇ ਚੜ੍ਹਿਆ, ਆਪਣਾ ਮਾਰਗ ਲਾਇੰਦਾ। ਆਪਣੀ ਵਿਦਿਆ ਆਪੇ ਪੜ੍ਹਿਆ, ਜਗਤ ਵਿਦਿਆ ਨਾ ਕੋਇ ਰਖਾਇੰਦਾ। ਆਪਣੀ ਤਰਨੀ ਆਪੇ ਤਰਿਆ, ਸ੍ਰਿਸ਼ਟ ਸਬਾਈ ਆਪ ਤਰਾਇੰਦਾ। ਨਿਰਭੌ ਹੋ ਕਦੇ ਨਾ ਡਰਿਆ, ਭੈ ਆਪਣਾ ਸਰਬ ਜਣਾਇੰਦਾ। ਕਰੇ ਖੇਲ ਕਲਜੁਗ ਤੇਰੀ ਅੰਤਮ ਵਰਿਆ, ਜੁਗ ਚੌਕੜੀ ਪਾਰ ਕਰਾਇੰਦਾ। ਲੱਖ ਚੁਰਾਸੀ ਜਿਸ ਘਾੜਨ ਘੜਿਆ, ਵੇਲੇ ਅੰਤ ਭੰਨ ਵਖਾਇੰਦਾ। ਗੁਰਮੁਖਾਂ ਵਿਰਲੇ ਕਾਰਜ ਸਰਿਆ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਨਾ ਜਨਮੇ ਨਾ ਕਦੇ
ਮਰਿਆ, ਜਨਮ ਮਰਨ ਫੰਦ ਕਟਾਇੰਦਾ। ਨਿਰਗੁਣ ਸਰਗੁਣ ਦਵਾਰੇ ਆਪੇ ਖੜ੍ਹਿਆ, ਸਵੱਛ ਸਰੂਪ ਰੂਪ ਵਟਾਇੰਦਾ। ਭਗਤ ਭਗਵੰਤ ਪੱਲਾ ਫੜਿਆ, ਦੋ ਜਹਾਨ ਨਾ ਕੋਇ ਛਡਾਇੰਦਾ। ਸੰਤ ਕੰਤ ਏਕਾ ਵਰਿਆ, ਸਚ ਸੁਹਾਗ ਇਕ ਬਣਾਇੰਦਾ। ਗੁਰਮੁਖ ਅੱਖਰ ਏਕਾ ਪੜ੍ਹਿਆ, ਦੂਜਾ ਅੱਖਰ ਨਾ ਕੋਇ ਜਣਾਇੰਦਾ। ਗੁਰਸਿਖ ਸਰਨ ਸਰਨਾਈ ਏਕਾ ਹਰਿਆ, ਦੂਜਾ ਇਸ਼ਟ ਨਾ ਕੋਇ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਪੁਰਖ ਬਿਧਾਤਾ, ਹਰਿਜਨ ਹੋਏ ਪਿਤਾ ਮਾਤਾ ਚਰਨ ਕਵਲ ਬੰਧਾਏ ਨਾਤਾ, ਉਤਮ ਰੱਖੇ ਜ਼ਾਤ ਪਾਤਾ, ਵਰਨ ਬਰਨ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕ ਇਕਾਂਤਾ, ਕਲਜੁਗ ਮਿਟੇ ਅੰਧੇਰੀ ਰਾਤਾ, ਸਤਿਜੁਗ ਸੁਣਾਏ ਸਾਚੀ ਗਾਥਾ, ਬੋਧ ਅਗਾਧ ਸ਼ਬਦ ਅਲਾਇੰਦਾ। ਕਲਜੁਗ ਪਿੰਜਰ ਗਿਆ ਸੁੱਕ, ਹੱਡ ਮਾਸ ਨਾੜੀ ਤਨ ਨਜ਼ਰ ਨਾ ਆਈਆ। ਆਪਣਾ ਖੇਲ ਕਰਦਾ ਰਿਹਾ ਲੁਕ ਲੁਕ, ਮੁਖ ਪਰਦਾ ਰਿਹਾ ਪਾਈਆ। ਅੰਤਮ ਪੈਂਡਾ ਗਿਆ ਮੁੱਕ, ਪੁਰਖ ਅਬਿਨਾਸ਼ੀ ਆਪ ਮੁਕਾਈਆ। ਹਰਿ ਕਾ ਤੀਰ ਨਿਰਾਲਾ ਗਿਆ ਛੁੱਟ, ਬ੍ਰਹਿਮੰਡ ਖੰਡ ਕਰੇ ਸ਼ਨਵਾਈਆ। ਜੋ ਜਨ ਸਾਚੇ ਸਿਖਾਂ ਲਏ ਓਟ, ਤਿਸ ਸਾਹਿਬ ਲਏ ਬਖ਼ਸ਼ਾਈਆ। ਕਲਜੁਗ ਮਾਇਆ ਮਮਤਾ ਜੂਠ ਝੂਠ ਖਾ ਖਾ ਭਰੀ ਨਾ ਅਜੇ ਪੋਟ, ਭੁੱਖਾ ਰਿਹਾ ਕੁਰਲਾਈਆ। ਦੂਜਾ ਸਤਿਜੁਗ ਨਾਲ ਗਿਆ ਉਠ, ਕਲਜੁਗ ਅੰਤਮ ਤੇਰਾ ਵੇਖੇ ਚਾਈਂ ਚਾਈਂਆ। ਤੇਰੀ ਮਾਇਆ ਮਮਤਾ ਨਾਰ ਦੁਹਾਗਣ ਨਾਗਣੀ ਗੁਰਸਿਖਾਂ ਨਾ ਸਕੇ ਡੱਸ, ਨੇਰਨ ਨੇਰ ਰਹਿਣ ਨਾ ਪਾਈਆ। ਹਰਿਜਨ ਅੰਦਰ ਹਰਿ ਜੂ ਰਿਹਾ ਵਸ, ਅੱਠੇ ਪਹਿਰ ਸਮਾਈਆ। ਏਕਾ ਮਾਰਗ ਰਿਹਾ ਦੱਸ, ਸੋਹੰ ਡੰਡਾ ਹੱਥ ਫੜਾਈਆ। ਕਲਜੁਗ ਅੰਤਮ ਸੀਸ ਲੌਹਣਾ ਝੱਟ, ਗੁਰਸਿਖ ਤੇਰੇ ਹੱਥ ਵਡਿਆਈਆ। ਸੰਮਤ ਅਠਾਰਾਂ ਲੱਗਾ ਪਹਿਲਾ ਫੱਟ, ਉਨੀ ਸੰਮਤ ਦੇਵੇ ਸੀਸ ਕਟਾਈਆ । ਵਿਚ ਬੈਠਾ ਰਹੇ ਪੁਰਖ ਸਮਰਥ, ਅਡੋਲ ਅਡੁਲ ਆਪਣਾ ਆਸਣ ਆਪ ਸੁਹਾਈਆ। ਜ਼ਿਮੀਂ ਅਸਮਾਨ ਗਗਨ ਮੰਡਲ ਦੀਪ ਲੋਅ ਪਾਤਾਲ ਖੰਡ ਬ੍ਰਹਿਮੰਡ ਧਰਤ ਧਵਲ ਸਮੁੰਦ ਸਾਗਰ ਆਦਿ ਅੰਤ ਜੁਗਾ ਜੁਗੰਤ ਜੀਵ ਜੰਤ ਪਸ਼ੂ ਪੰਖੀ ਪੰਛੀ ਗਾਇਣ ਹਰਿ ਕਾ ਜਸ, ਜਸ ਆਪਣਾ ਆਪ ਜਣਾਈਆ। ਨੀਂਦਰ ਵਿਚ ਜੁਮਾਲ ਦਸ, ਨੀਂਦਰ ਰੂਪ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਮੁਖ ਗੁਰਸਿਖ ਗੁਰ ਗੁਰ ਸੇਵਾ ਲਾਈਆ।
੧੮ ਭਾਦਰੋਂ ੨੦੧੮ ਬਿਕ੍ਰਮੀ ਸਰਦਾਰਾ ਸਿੰਘ ਦੇ ਗ੍ਰਹਿ ਪੱਖੋਵਾਲ ਜ਼ਿਲਾ ਲੁਧਿਆਣਾ
ਆਦਿ ਜੁਗਾਦੀ ਇਕ ਭਗਵਾਨਾ, ਏਕਾ ਰੰਗ ਸਮਾਇੰਦਾ। ਆਦਿ ਜੁਗਾਦੀ ਇਕ ਮਕਾਨਾ, ਸਚਖੰਡ ਦਵਾਰ ਸੁਹਾਇੰਦਾ। ਆਦਿ ਜੁਗਾਦੀ ਇਕ ਤਰਾਨਾ, ਰਾਗੀ ਰਾਗ ਅਲਾਇੰਦਾ। ਆਦਿ ਜੁਗਾਦੀ ਇਕ ਨਿਸ਼ਾਨਾ, ਸਤਿ ਸਤਿਵਾਦੀ ਆਪ ਝੁਲਾਇੰਦਾ। ਆਦਿ ਜੁਗਾਦੀ ਏਕਾ ਭਾਨਾ, ਜੋਤੀ ਜੋਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਖੇਲ ਆਪ ਕਰਾਇੰਦਾ। ਆਦਿ ਜੁਗਾਦੀ ਇਕ ਭਗਵੰਤ, ਏਕਾ ਰੰਗ ਸਮਾਈਆ। ਆਦਿ ਜੁਗਾਦੀ ਏਕਾ ਕੰਤ, ਨਰ ਨਰਾਇਣ ਵਡੀ ਵਡਿਆਈਆ। ਆਦਿ ਜੁਗਾਦੀ ਬਣਾਏ ਬਣਤ, ਘੜਨ ਭੰਨਣਹਾਰ
ਇਕ ਅਖਵਾਈਆ। ਆਦਿ ਜੁਗਾਦੀ ਏਕਾ ਸੰਤ, ਸਤਿਗੁਰ ਸਾਚਾ ਰੂਪ ਧਰਾਈਆ। ਆਦਿ ਜੁਗਾਦੀ ਏਕਾ ਮੰਤ, ਨਿਸ਼ਅੱਖਰ ਕਰੇ ਪੜ੍ਹਾਈਆ। ਆਦਿ ਜੁਗਾਦੀ ਮਹਿਮਾ ਅਗਣਤ, ਅਲਖ ਅਗੋਚਰ ਅਗੰਮ ਅਥਾਹ ਬੇਪਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਈਆ। ਆਦਿ ਜੁਗਾਦੀ ਏਕਾ ਪੁਰਖ, ਏਕਾ ਦਰ ਸੋਭਾ ਪਾਇੰਦਾ। ਆਦਿ ਜੁਗਾਦੀ ਕਰੇ ਪਰਖ, ਨਿਰਗੁਣ ਆਪਣਾ ਵੇਸ ਵਟਾਇੰਦਾ। ਆਦਿ ਜੁਗਾਦੀ ਏਕਾ ਏਕ ਕਰੇ ਤਰਸ, ਆਪਣੀ ਮਿਹਰ ਆਪਣੇ ਹੱਥ ਰਖਾਇੰਦਾ। ਆਦਿ ਜੁਗਾਦੀ ਏਕਾ ਮੇਘ ਬਰਸ, ਅੰਮ੍ਰਿਤ ਝਿਰਨਾ ਇਕ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਸੋਭਾ ਆਪੇ ਪਾਇੰਦਾ। ਆਦਿ ਜੁਗਾਦੀ ਸੋਭਾਵੰਤ, ਪੁਰਖ ਅਕਾਲ ਵਡੀ ਵਡਿਆਈਆ। ਆਦਿ ਜੁਗਾਦੀ ਏਕਾ ਕੰਤ, ਏਕਾ ਸੇਜ ਹੰਢਾਈਆ। ਆਦਿ ਜੁਗਾਦੀ ਗਾਏ ਸੁਹਾਗੀ ਛੰਤ, ਸਾਚਾ ਢੋਲਾ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਆਦਿ ਪੁਰਖ ਵਡ ਵਡਿਆਈ, ਆਪਣੇ ਹੱਥ ਰਖਾਇੰਦਾ। ਮਧ ਆਪਣੀ ਧਾਰ ਚਲਾਈ, ਭੇਵ ਕੋਇ ਨਾ ਪਾਇੰਦਾ। ਸ਼ਬਦ ਸੁਤ ਕਰ ਕੁੜਮਾਈ, ਸਾਚਾ ਬੰਧਨ ਪਾਇੰਦਾ। ਗ੍ਰਹਿ ਮੰਦਰ ਵੱਜੇ ਇਕ ਵਧਾਈ, ਏਕਾ ਰਾਗ ਅਲਾਇੰਦਾ। ਏਕਾ ਨੂਰ ਕਰ ਰੁਸ਼ਨਾਈ, ਏਕਾ ਡਗਮਗਾਇੰਦਾ। ਏਕਾ ਵੇਖੇ ਚਾਈਂ ਚਾਈਂ, ਨੇਤਰ ਨੈਣ ਨਾ ਕੋਇ ਰਖਾਇੰਦਾ। ਏਕਾ ਵਸੇ ਹਰ ਘਟ ਥਾਈਂ, ਥਾਨ ਥਨੰਤਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਏਕਾ ਏਕ ਆਦਿ ਆਦਿ, ਅਬਿਨਾਸ਼ੀ ਕਰਤਾ ਨਾਉਂ ਰਖਾਈਆ। ਏਕਾ ਏਕ ਵਸੇ ਬ੍ਰਹਿਮਾਦ, ਬ੍ਰਹਿਮਾਂਡ ਰਚਨ ਰਚਾਈਆ। ਏਕਾ ਏਕ ਵਜਾਏ ਨਾਦ, ਤੁਰੀਆ ਰਾਗ ਆਪ ਸੁਣਾਈਆ। ਏਕਾ ਏਕ ਗਾਏ ਬੋਧ ਅਗਾਧ, ਅਗਾਧ ਬੋਧਾ ਆਪਣਾ ਭੇਵ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਈਆ। ਏਕਾ ਏਕ ਏਕਾ ਦਰ, ਘਰ ਸਾਚਾ ਆਪ ਸੁਹਾਇੰਦਾ। ਏਕਾ ਪੁਰਖ ਏਕਾ ਨਰ, ਏਕਾ ਮੇਲ ਮਿਲਾਇੰਦਾ। ਏਕਾ ਸੇਜਾ ਬੈਠਾ ਚੜ੍ਹ, ਭਸਮੜ ਆਪਣਾ ਭੋਗ ਕਰਾਇੰਦਾ। ਏਕਾ ਅੱਖਰ ਬੈਠਾ ਪੜ੍ਹ, ਦੂਜਾ ਅੱਖਰ ਨਾ ਕੋਇ ਵਖਾਇੰਦਾ। ਏਕਾ ਕਰਨੀ ਰਿਹਾ ਕਰ, ਕਰਤਾ ਪੁਰਖ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਏਕ, ਨਿਰਗੁਣ ਨਿਰਗੁਣ ਰਿਹਾ ਵੇਖ, ਪੇਖਤ ਪੇਖਤ ਆਪਣਾ ਵੇਸ ਵਖਾਇੰਦਾ। ਨਿਰਗੁਣ ਵੇਖੇ ਵੇਖਣ ਯੋਗ, ਮਹਿਮਾ ਅਕਥ ਕਥੀ ਨਾ ਜਾਈਆ। ਆਪੇ ਜਾਣੇ ਆਪਣਾ ਚੋਜ, ਦੂਸਰ ਸੰਗ ਨਾ ਕੋਇ ਮਿਲਾਈਆ। ਸਚਖੰਡ ਦਵਾਰਾ ਸਾਚਾ ਕੋਟ, ਸਚ ਸਿੰਘਾਸਣ ਸੋਭਾ ਪਾਈਆ। ਨਿਰਮਲ ਦੀਆ ਜਗੇ ਜੋਤ, ਆਦਿ ਜੁਗਾਦਿ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਏਕ ਰਘੁਰਾਈਆ। ਏਕਾ ਜੋਤ ਏਕਾ ਬਾਤੀ, ਏਕਾ ਮੰਦਰ ਆਪ ਟਿਕਾਇੰਦਾ। ਏਕਾ ਪੁਰਖ ਕਮਲਾਪਾਤੀ, ਏਕਾ ਵੇਖ ਵਖਾਇੰਦਾ। ਏਕਾ ਦਿਵਸ ਏਕਾ ਰਾਤੀ, ਏਕਾ ਥਿਤ ਵਾਰ ਸੁਹਾਇੰਦਾ। ਏਕਾ ਬ੍ਰਹਮ ਏਕਾ ਜਾਤੀ, ਏਕਾ ਪਾਰਬ੍ਰਹਮ ਅਖਵਾਇੰਦਾ। ਏਕਾ ਸ਼ਬਦ ਏਕਾ ਗਾਥੀ, ਏਕਾ ਮਾਰਗ ਲਾਇੰਦਾ। ਏਕਾ ਸੇਵਕ ਏਕਾ ਰਾਥੀ, ਰਥ ਰਥਵਾਹੀ ਇਕ ਚਲਾਇੰਦਾ। ਇਕ ਦਵਾਰਾ ਏਕਾ ਹਾਟੀ, ਏਕਾ ਵਸਤ ਵਿਕਾਇੰਦਾ। ਏਕਾ ਬਣੇ ਸਾਚਾ ਨਾਤੀ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਏਕਾ ਪੂਜਾ ਏਕਾ ਪਾਠੀ, ਏਕਾ ਹਵਨ ਕਰਾਇੰਦਾ। ਏਕਾ ਬਹਿ ਬਹਿ ਪੁਛੇ ਵਾਤੀ, ਜੁਗ ਜੁਗ ਵੇਸ ਵਟਾਇੰਦਾ।
ਏਕਾ ਅੰਮ੍ਰਿਤ ਦੇਵੇ ਬੂੰਦ ਸਵਾਂਤੀ, ਠੰਡਾ ਠਾਰ ਪਿਆਇੰਦਾ। ਏਕਾ ਖੋਲ੍ਹੇ ਬੰਦ ਤਾਕੀ, ਬਜਰ ਕਪਾਟ ਤੁੜਾਇੰਦਾ। ਏਕਾ ਦੇਵੇ ਭਵਿਖਤ ਵਾਕੀ, ਗੁਰ ਅਵਤਾਰਾਂ ਸਮਝਾਇੰਦਾ। ਏਕਾ ਸਾਧਾਂ ਸੰਤਾਂ ਚੁਕਾਏ ਬਾਕੀ, ਲਹਿਣਾ ਦੇਣਾ ਝੋਲੀ ਪਾਇੰਦਾ। ਏਕਾ ਬਣੇ ਸਾਚਾ ਸਾਕੀ, ਭਰ ਪਿਆਲਾ ਜਾਮ ਪਿਆਇੰਦਾ। ਏਕਾ ਘੋੜਾ ਏਕਾ ਰਾਕੀ, ਏਕਾ ਅਸਵ ਹਰਿ ਦੌੜਾਇੰਦਾ। ਏਕਾ ਜਾਣੇ ਧਰਨੀ ਧਰਤ ਧਵਲ ਧਰਨ ਖ਼ਾਕੀ, ਏਕਾ ਆਕਾਸ਼ ਪਰਕਾਸ਼ਾ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣਾ ਵੇਸ ਵਖਾਇੰਦਾ। ਏਕਾ ਘਰ ਏਕਾ ਮੰਦਰ, ਏਕਾ ਬਣਤ ਬਣਾਈਆ। ਇਕ ਦਰਵਾਜ਼ਾ ਇਕ ਜੰਦਰ, ਏਕਾ ਵਾਰ ਲਗਾਈਆ। ਏਕਾ ਵਸੇ ਡੂੰਘੀ ਕੰਦਰ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣੇ ਰੰਗ ਸਮਾਈਆ। ਏਕਾ ਇਛਿਆ ਏਕਾ ਭਿਛਿਆ, ਏਕਾ ਏਕ ਵਰਤਾਇੰਦਾ। ਏਕਾ ਵੰਡੇ ਸਾਚੇ ਹਿਸਿਆ, ਸਾਚਾ ਹਿੱਸਾ ਆਪਣੇ ਹੱਥ ਰਖਾਇੰਦਾ। ਏਕਾ ਨੂਰ ਨੁਰਾਨਾ ਰਵ ਸਸ ਵਸਿਆ, ਚੰਦ ਚਾਂਦਨਾ ਆਪ ਚਮਕਾਇੰਦਾ। ਏਕਾ ਪੁੰਨਿਆ ਏਕਾ ਮੱਸਿਆ, ਏਕਾ ਅੰਧ ਅੰਧੇਰਾ ਛਾਇੰਦਾ। ਏਕਾ ਘਟ ਘਟ ਅੰਦਰ ਵਸਿਆ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਏਕਾ ਲੱਖ ਚੁਰਾਸੀ ਜਾਣੇ ਮਿਥਿਆ, ਥਿਰ ਕੋਇ ਰਹਿਣ ਨਾ ਪਾਇੰਦਾ। ਏਕਾ ਜੁਗ ਜੁਗ ਦੇਵੇ ਸਾਚੀ ਸਿਖਿਆ, ਗੁਰ ਮੰਤਰ ਨਾਮ ਗੁਰ ਗੁਰ ਆਪ ਪੜ੍ਹਾਇੰਦਾ। ਏਕਾ ਲਾਹੇ ਦਵੈਤੀ ਵਿਖਿਆ, ਅੰਮ੍ਰਿਤ ਜਾਮ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣੇ ਦਰ ਸੁਹਾਇੰਦਾ। ਏਕਾ ਦਰ ਇਕ ਦਰਵਾਜ਼ਾ, ਹਰਿ ਏਕਾ ਵੇਖ ਵਖਾਈਆ। ਏਕਾ ਗ਼ਰੀਬ ਇਕ ਗ਼ਰੀਬ ਨਿਵਾਜ਼ਾ, ਗ਼ਰੀਬ ਨਿਮਾਣੇ ਗਲੇ ਲਗਾਈਆ। ਏਕਾ ਸ੍ਰੇਸ਼ਟ ਇਕ ਸ੍ਰਿਸ਼ਟੀ ਸਾਜਾ, ਇਸ਼ਟ ਦੇਵ ਇਕ ਅਖਵਾਈਆ। ਏਕਾ ਸ਼ਾਹ ਇਕ ਨਵਾਬਾ, ਸ਼ਾਹ ਪਾਤਸ਼ਾਹ ਇਕ ਹੋ ਜਾਈਆ। ਏਕਾ ਰਾਗ ਏਕਾ ਵਾਜਾ, ਏਕਾ ਤਾਰ ਸਿਤਾਰ ਹਿਲਾਈਆ। ਏਕਾ ਦੋ ਜਹਾਨ ਫਿਰੇ ਭਾਜਾ, ਵੇਸ ਅਨੇਕ ਧਰਾਈਆ। ਜੁਗ ਜੁਗ ਰਚਦਾ ਆਇਆ ਕਾਜਾ, ਹੁਕਮੀ ਹੁਕਮ ਖੇਲ ਖਿਲਾਈਆ। ਸਤਿਜੁਗ ਤ੍ਰੇਤਾ ਦੁਆਪਰ ਆਪ ਨਿਵਾਜਾ, ਆਪਣੀ ਹੱਥੀਂ ਕਰ ਕੁੜਮਾਈਆ। ਕਲਜੁਗ ਅੰਤਮ ਖੇਲ ਕਰੇ ਬਹੁ ਭਾਂਤਾ, ਭੇਵ ਅਭੇਦ ਨਾ ਕੋਇ ਰਖਾਈਆ । ਭਾਗ ਲਗਾਏ ਦੇਸ ਮਾਝਾ, ਸੰਬਲ ਕਰ ਰੁਸ਼ਨਾਈਆ। ਦੋ ਜਹਾਨਾਂ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪ ਚਲਾਏ ਜਹਾਜ਼ਾ, ਦੋ ਜਹਾਨਾਂ ਬੇੜਾ ਆਪਣੇ ਹੱਥ ਰਖਾਈਆ । ਨਿਰਵੈਰ ਪੁਰਖ ਅਗੰਮ ਅਗੋਚਰ ਆਪੇ ਚੜ੍ਹਿਆ ਆਪਣੇ ਤਾਜਾ, ਚਾਰ ਕੁੰਟ ਦਹਿ ਦਿਸ਼ਾ ਰਿਹਾ ਭੁਆਈਆ। ਲੱਖ ਚੁਰਾਸੀ ਵੇਖੇ ਕਾਜਾ, ਨੌਂ ਖੰਡ ਪ੍ਰਿਥਮੀ ਸਾਹ ਸੁਧਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਬੇਪਰਵਾਹੀਆ। ਏਕਾ ਏਕ ਬੇਪਰਵਾਹ, ਸੋ ਪੁਰਖ ਨਿਰੰਜਣ ਆਪ ਅਖਵਾਇੰਦਾ। ਸੋ ਪੁਰਖ ਨਿਰੰਜਣ ਬਣ ਮਲਾਹ, ਹਰਿ ਪੁਰਖ ਨਿਰੰਜਣ ਸੇਵ ਲਗਾਇੰਦਾ। ਏਕੰਕਾਰਾ ਸਿਫ਼ਤ ਸਲਾਹ, ਆਪਣਾ ਨਾਉਂ ਦ੍ਰਿੜਾਇੰਦਾ। ਆਦਿ ਨਿਰੰਜਣ ਜੋਤ ਜਗਾ, ਘਰ ਮੰਦਰ ਇਕ ਰੁਸ਼ਨਾਇੰਦਾ। ਸ੍ਰੀ ਭਗਵਾਨ ਸਿੰਘਾਸਣ ਆਸਣ ਲਾ, ਸੀਸ ਜਗਦੀਸ ਤਾਜ ਸੁਹਾਇੰਦਾ। ਅਬਿਨਾਸ਼ੀ ਕਰਤਾ ਸੋਭਾਵੰਤ ਸੋਭਾ ਰਿਹਾ ਪਾ, ਸੋਭਨੀਕ ਆਪ ਹੋ ਜਾਇੰਦਾ। ਪਾਰਬ੍ਰਹਮ ਪ੍ਰਭ ਸੀਸ ਝੁਕਾ, ਨਿਉਂ ਨਿਉਂ ਨੇਤਰ ਨੀਰ ਵਹਾਇੰਦਾ। ਇਕ ਇਕੱਲਾ ਵੇਸ ਵਟਾ, ਆਪਣਾ ਪਰਦਾ ਆਪ ਉਠਾਇੰਦਾ। ਬ੍ਰਹਮ ਆਪਣੀ ਵੰਡ ਵੰਡਾ, ਲੱਖ ਚੁਰਾਸੀ ਗੰਢ ਪੁਆਇੰਦਾ। ਸ਼ਬਦੀ ਨਾਦ ਧੁਨ ਸੁਣਾ, ਅਨਹਦ ਰਾਗੀ ਰਾਗ ਅਲਾਇੰਦਾ।
ਜੋਤ ਨਿਰੰਜਣ ਦੀਪ ਟਿਕਾ, ਘਰ ਘਰ ਸੋਭਾ ਪਾਇੰਦਾ। ਤ੍ਰੈਗੁਣ ਮਾਇਆ ਪਰਦਾ ਪਾ, ਆਪਣਾ ਆਪ ਛੁਪਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਰਲਾ, ਮਾਇਆ ਮਮਤਾ ਵਿਚ ਫਸਾਇੰਦਾ। ਜੂਠ ਝੂਠ ਲਏ ਪਰਣਾ, ਜਗਤ ਨਾਤਾ ਜੋੜ ਜੁੜਾਇੰਦਾ। ਹੰਗਤਾ ਗੜ੍ਹ ਲਏ ਬਣਾ, ਮਨਮੁਖ ਡੇਰਾ ਆਪ ਲਗਾਇੰਦਾ। ਭੁੱਖਾ ਨੰਗਤਾ ਗਲੇ ਲਗਾ, ਜੁਗ ਜੁਗ ਆਪਣੇ ਰੰਗ ਰੰਗਾਇੰਦਾ। ਭਗਤ ਭਗਵੰਤ ਲਏ ਮਿਲਾ, ਕਾਇਆ ਕਵਰੀ ਫੋਲ ਫੋਲਾਇੰਦਾ। ਸੰਤ ਸਾਜਨ ਲਏ ਜਗਾ, ਸ਼ਬਦੀ ਨਾਦ ਅਲਾਇੰਦਾ। ਗੁਰਮੁਖ ਕਾਇਆ ਗੋਰ ਵਿਚੋਂ ਲਏ ਕਢਾ, ਸਚ ਸਿੰਘਾਸਣ ਇਕ ਵਖਾਇੰਦਾ। ਗੁਰਸਿਖ ਆਪਣੇ ਰੰਗ ਰੰਗਾ, ਰੰਗ ਮਜੀਠੀ ਇਕ ਚੜ੍ਹਾਇੰਦਾ। ਦੁਸ਼ਟ ਹੰਕਾਰੀ ਦਏ ਖਪਾ, ਏਕਾ ਖੰਡਾ ਨਾਮ ਚਲਾਇੰਦਾ। ਆਦਿ ਅੰਤ ਕਰੇ ਸਚ ਨਿਆਂ, ਅਭੁਲ ਭੁਲ ਕਦੇ ਨਾ ਜਾਇੰਦਾ। ਸਾਚੇ ਤਖ਼ਤ ਬੈਠ ਸੱਚਾ ਸ਼ਹਿਨਸ਼ਾਹ, ਇਕ ਇਕੱਲਾ ਹੁਕਮ ਚਲਾਇੰਦਾ। ਕਲਜੁਗ ਅੰਤਮ ਵੇਖੇ ਆ, ਨਿਰਗੁਣ ਨਿਰਵੈਰ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਖੇਲ ਕਰਾਇੰਦਾ। ਇਕ ਇਕੱਲਾ ਖੇਲਣ ਆਇਆ, ਆਦਿ ਜੁਗਾਦੀ ਕਾਰ। ਲੋਕਮਾਤ ਹਰਿ ਫੇਰਾ ਪਾਇਆ, ਕਲ ਕਲਕੀ ਲਏ ਅਵਤਾਰ। ਨਾਮ ਡੰਕਾ ਇਕ ਵਜਾਇਆ, ਲੱਖ ਚੁਰਾਸੀ ਕਰੇ ਖ਼ਬਰਦਾਰ। ਸ਼ਾਹ ਸੁਲਤਾਨਾਂ ਦਏ ਹਿਲਾਇਆ, ਅੰਤਮ ਰੋਵਨ ਜ਼ਾਰੋ ਜ਼ਾਰ। ਵਰਨ ਬਰਨ ਦਏ ਮਿਟਾਇਆ, ਊਚ ਨੀਚ ਨਾ ਕੋਇ ਧਾਰ। ਇਕ ਇਕੱਲਾ ਸਾਚਾ ਮਾਰਗ ਦਏ ਲਗਾਇਆ, ਕੂੜੀ ਕਿਰਿਆ ਦਏ ਨਿਵਾਰ। ਨੌਂ ਖੰਡ ਪ੍ਰਿਥਮੀ ਵੇਖ ਵਖਾਇਆ, ਸੱਤਾਂ ਦੀਪਾਂ ਪਰਦਾ ਦਏ ਉਤਾਰ। ਨੌਂ ਦਵਾਰੇ ਖੋਜ ਖੁਜਾਇਆ, ਲੇਖਾ ਜਾਣੇ ਦਸਮ ਦਵਾਰ। ਹਰਿਜਨ ਸਾਚੇ ਲਏ ਮਿਲਾਇਆ, ਆਪ ਆਪਣੀ ਕਿਰਪਾ ਧਾਰ। ਆਪ ਆਪਣਾ ਸਿਰ ਹੱਥ ਟਿਕਾਇਆ, ਸਮਰਥ ਪੁਰਖ ਅਗੰਮ ਅਪਾਰ। ਏਕਾ ਅੱਖਰ ਰਿਹਾ ਪੜ੍ਹਾਇਆ, ਸੋਹੰ ਸ਼ਬਦ ਸਚ ਜੈਕਾਰ। ਆਤਮ ਪਰਮਾਤਮ ਲਏ ਮਿਲਾਇਆ, ਈਸ਼ ਜੀਵ ਲਏ ਅਧਾਰ। ਕਰਮ ਕਾਂਡ ਨਾ ਕੋਇ ਵਖਾਇਆ, ਨਿਹਕਰਮੀ ਕਰੇ ਵਿਚਾਰ। ਪੂਜਾ ਪਾਠ ਨਾ ਕੋਇ ਕਰਾਇਆ, ਜਿਸ ਜਨ ਦੇਵੇ ਦਰਸ ਦੀਦਾਰ। ਸੁਰਤੀ ਸ਼ਬਦੀ ਬੰਧਨ ਪਾਇਆ, ਬੰਨ੍ਹੇ ਏਕਾ ਵਾਰ। ਘਰ ਮੂਰਤ ਅਕਾਲ ਨਜ਼ਰੀ ਆਇਆ, ਇਕ ਇਕੱਲਾ ਏਕੰਕਾਰ। ਸਾਚੀ ਸੂਰਤ ਦਏ ਵਖਾਇਆ, ਰੂਪ ਰੰਗ ਰੇਖ ਨਾ ਕੋਇ ਸ਼ੁਮਾਰ। ਗੁਰਮੁਖ ਮੇਲਾ ਸਹਿਜ ਸੁਭਾਇਆ, ਆਪ ਕਰਾਏ ਕਾਇਆ ਮੰਦਰ ਗੁਰੂਦਵਾਰ। ਦੂਜੇ ਦਰ ਹੱਥ ਨਾ ਆਇਆ, ਲੱਖ ਚੁਰਾਸੀ ਰਹੀ ਝਖ ਮਾਰ। ਇਕ ਇਕੱਲਾ ਵੇਖ ਵਖਾਇਆ, ਵੇਖਣਹਾਰ ਬੇਐਬ ਪਰਵਰਦਿਗਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਕਰੇ ਖੇਲ ਅਪਰ ਅਪਾਰ। ਅਪਰ ਅਪਾਰਾ ਖੇਲ ਅਵੱਲਾ, ਇਕ ਇਕੱਲਾ ਆਪ ਕਰਾਈਆ। ਆਪੇ ਜਾਣੇ ਨੂਰੀ ਅੱਲਾ, ਬਿਸਮਿਲ ਧਾਰ ਚਲਾਈਆ। ਕਲਮਾ ਅਮਾਮ ਫੜਾਇਆ ਪੱਲਾ, ਅਮਾਮ ਅਮਾਮਾ ਬੇਪਰਵਾਹੀਆ। ਮੁਕਾਮੇ ਹੱਕ ਏਕਾ ਮੱਲਾ, ਲਾਸ਼ਰੀਕ ਬਣ ਖ਼ੁਦਾਈਆ। ਸਚ ਸੰਦੇਸ ਏਕਾ ਘੱਲਾ, ਆਇਤ ਸ਼ਰਾਇਤ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਬੇਪਰਵਾਹੀਆ। ਇਕ ਇਕੱਲਾ ਇਕ ਖ਼ੁਦਾ, ਖ਼ਾਲਕ ਆਪਣੀ ਖੇਲ ਖਿਲਾਇੰਦਾ। ਆਦਿ ਜੁਗਾਦਿ ਨਾ ਹੋਏ ਜੁਦਾ, ਜੁਗ ਜੁਗ ਵੇਸ ਵਟਾਇੰਦਾ। ਆਪਣੀ ਕ਼ੁਰਬਾਨੀ ਕਰਕੇ ਆਇਆ ਆਪ ਕਰੇ ਫ਼ਿਦਾ, ਫਿਤਰਤ ਹੋਰ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਏਕਾ ਨੂਰ ਨੂਰ ਉਪਾਇੰਦਾ।
ਏਕਾ ਨੂਰ ਨੂਰ ਉਜਾਲਾ, ਨੂਰ ਇਲਾਹੀ ਡਗਮਗਾਇੰਦਾ। ਏਕਾ ਮਾਰਗ ਦਏ ਸੁਖਾਲਾ, ਇਲਾਹੀ ਕਲਮਾ ਆਪ ਪੜ੍ਹਾਇੰਦਾ। ਏਕਾ ਰੂਪ ਵਖਾਏ ਤੁਆਲਾ, ਖ਼ੁਦਾ ਆਪਣਾ ਨੂਰ ਜਣਾਇੰਦਾ। ਏਕਾ ਪਾਏ ਸਾਚੀ ਮਾਲਾ, ਤਸਬੀ ਏਕਾ ਹੱਥ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਖ਼ਲਕ ਵਿਚ ਸਮਾਇੰਦਾ। ਏਕਾ ਖ਼ਲਕ ਏਕਾ ਖ਼ਾਲਕ, ਮਖ਼ਲੂਕ ਵਿਚ ਇਕ ਸਮਾਈਆ। ਏਕਾ ਏਕ ਹੋਏ ਪ੍ਰਿਤਪਾਲਕ, ਸਦਾ ਸਦ ਸੇਵ ਕਮਾਈਆ। ਆਦਿ ਜੁਗਾਦਿ ਨਾ ਆਏ ਵਿਚ ਆਲਸ, ਨਿੰਦਰਾ ਨੀਂਦ ਨਾ ਕੋਇ ਵਖਾਈਆ। ਕਲਜੁਗ ਅੰਤਮ ਬਣੇ ਸਾਲਸ, ਲੱਖ ਚੁਰਾਸੀ ਵੇਖ ਵਖਾਈਆ। ਹਰਿਜਨ ਹਰਿਭਗਤ ਸ੍ਰੀ ਭਗਵਾਨ ਮੁਰਸ਼ਦ ਮੁਰੀਦ ਕੱਢੇ ਖ਼ਾਲਸ, ਖ਼ਾਲਕ ਖ਼ਲਕ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਚਾਰ ਵਰਨ ਏਕਾ ਸਰਨ ਊਚ ਨੀਚ ਰਾਓ ਰੰਕ ਏਕਾ ਟੇਕ, ਸ਼ਾਹ ਪਾਤਸ਼ਾਹ ਏਕਾ ਰੰਗ ਵਖਾਈਆ।
੧੮ ਭਾਦਰੋਂ ੨੦੧੮ ਬਿਕ੍ਰਮੀ ਪੱਖੋਵਾਲ ਜ਼ਿਲਾ ਲੁਧਿਆਣਾ
ਸਤਿਗੁਰ ਪੂਰਾ ਦੀਨ ਦਿਆਲ, ਦਇਆਵਾਨ ਅਖਵਾਇੰਦਾ। ਜੁਗ ਜੁਗ ਪਰਗਟ ਹੋ ਵਿਚ ਜਹਾਨ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਸ਼ਬਦ ਸਰੂਪੀ ਸਤਿ ਬਬਾਣ, ਬ੍ਰਹਿਮੰਡ ਖੰਡ ਆਪ ਉਡਾਇੰਦਾ। ਨਾਮ ਨਿਧਾਨਾ ਇਕ ਗਿਆਨ, ਮੰਤਰ ਅੰਤਰ ਆਪ ਜਪਾਇੰਦਾ। ਗੁਰਮੁਖ ਸੱਜਣ ਸਚ ਪਛਾਣ, ਹਰਿਜਨ ਆਪਣਾ ਮੇਲ ਮਿਲਾਇੰਦਾ। ਪਰਦਾ ਚੁੱਕ ਕਾਇਆ ਮੰਦਰ ਮਕਾਨ, ਗ੍ਰਹਿ ਸਾਚਾ ਘਰ ਵਖਾਇੰਦਾ। ਏਕਾ ਦੇਵੇ ਸਾਚਾ ਦਾਨ, ਵਸਤ ਅਮੋਲਕ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮਾਤ ਵਡਿਆਇੰਦਾ। ਹਰਿਜਨ ਵੱਡਾ ਵੱਡੀ ਵਡਿਆਈ, ਸਤਿਗੁਰ ਪੂਰਾ ਆਪ ਵਡਿਆਇੰਦਾ। ਲੇਖਾ ਜਾਣੇ ਧੁਰ ਦਰਗਾਹੀ, ਦਰਗਹਿ ਸਾਚੀ ਖੇਲ ਖਿਲਾਇੰਦਾ। ਵੇਖਣਹਾਰਾ ਥਾਉਂ ਥਾਈਂ, ਘਟ ਘਟ ਅੰਤਰ ਫੋਲ ਫੋਲਾਇੰਦਾ। ਹਰਿਜਨ ਮੇਲੇ ਫੜ ਫੜ ਬਾਹੀਂ, ਸੇਵਕ ਸਾਚੀ ਸੇਵ ਕਮਾਇੰਦਾ। ਨਥਾਵਿਆਂ ਦੇਵੇ ਸਾਚਾ ਥਾਈਂ, ਨਿਰਧਨ ਆਪਣੀ ਗੋਦ ਬਹਾਇੰਦਾ। ਸਦਾ ਸਦ ਦੇਵੇ ਠੰਡੀਆਂ ਛਾਈਂ, ਸਮਰਥ ਪੁਰਖ ਸਿਰ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਦਇਆ ਕਮਾਇੰਦਾ। ਸਤਿਗੁਰ ਪੂਰਾ ਹਰਿ ਹਰਿ ਠਾਕਰ, ਅਬਿਨਾਸ਼ੀ ਬੇਪਰਵਾਹੀਆ। ਏਕਾ ਦੇਵੇ ਨਾਮ ਰਤੀ ਰਤਨਾਗਰ, ਰੁਤ ਰੁਤੜੀ ਆਪ ਸੁਹਾਈਆ। ਨਿਰਮਲ ਕਰਮ ਕਰੇ ਉਜਾਗਰ, ਦੁਰਮਤ ਮੈਲ ਧਵਾਈਆ। ਜਿਸ ਜਨ ਵਣਜ ਕਰਾਏ ਬਣ ਸੌਦਾਗਰ, ਏਕਾ ਹੱਟ ਵਖਾਈਆ। ਦਰ ਦਵਾਰੇ ਦੇਵੇ ਆਦਰ, ਆਪ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਹੋਏ ਸਹਾਈਆ। ਸਤਿਗੁਰ ਪੂਰਾ ਸਾਹਿਬ ਸਮਰਥ, ਸਾਚੀ ਕਾਰ ਕਮਾਇੰਦਾ। ਨਿਰਧਨ ਰੱਖੇ ਦੇ ਕਰ ਹੱਥ, ਦੀਨਨ ਆਪਣੀ ਗੋਦ ਬਹਾਇੰਦਾ। ਨਾਮ ਜਣਾਏ ਮਹਿਮਾ ਅਕਥ, ਕਥਨੀ ਕਥ ਨਾ ਕੋਇ ਸੁਣਾਇੰਦਾ। ਸ਼ਬਦ ਚੜ੍ਹਾਏ ਸਾਚੇ ਰਥ, ਰਥ ਰਥਵਾਹੀ ਸੇਵ ਕਮਾਇੰਦਾ। ਆਪਣਾ ਮਾਰਗ ਆਪੇ ਦੱਸ, ਸਾਚਾ ਪੰਥ ਵਖਾਇੰਦਾ। ਹਿਰਦੇ ਅੰਦਰ ਹਰਿ ਜੂ ਵਸ, ਹਰਿ ਮੰਦਰ ਆਪ ਸੁਹਾਇੰਦਾ।
ਪੂਰੀ ਕਰੇ ਹਰਿਜਨ ਆਸ, ਨਿਰਾਸਾ ਕੋਇ ਨਾ ਮਾਤ ਰਖਾਇੰਦਾ। ਲੇਖਾ ਜਾਣੇ ਪਵਣ ਸਵਾਸ, ਸਵਾਸ ਸਵਾਸਾਂ ਮੇਲ ਮਿਲਾਇੰਦਾ। ਏਕਾ ਰੂਪ ਵਖਾਏ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣੀ ਧਾਰ ਜਣਾਇੰਦਾ। ਅੰਧ ਅੰਧੇਰਾ ਮੇਟੇ ਰਾਤ, ਸਾਚਾ ਚੰਦ ਆਪ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚਾ ਵੇਖ ਵਖਾਇੰਦਾ। ਸਤਿਗੁਰ ਸੱਚਾ ਵੇਖਣਹਾਰਾ, ਆਦਿ ਜੁਗਾਦਿ ਸਮਾਇਆ। ਜੁਗਾ ਜੁਗੰਤਰ ਲੈ ਅਵਤਾਰਾ, ਗੁਰਮੁਖ ਸਾਚੇ ਲਏ ਮਿਲਾਇਆ। ਕਲਜੁਗ ਅੰਤਮ ਪਾਵੇ ਸਾਰਾ, ਨਿਹਕਲੰਕਾ ਨਾਉਂ ਰਖਾਇਆ। ਏਕਾ ਨਾਮ ਸ਼ਬਦ ਜੈਕਾਰਾ, ਸੋਹੰ ਧਾਰਾ ਆਪ ਪਰਗਟਾਇਆ। ਲੇਖਾ ਜਾਣੇ ਅਗੰਮ ਅਪਾਰਾ, ਵੇਦ ਕਤੇਬ ਭੇਵ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਹੋਏ ਸਹਾਇਆ । ਹੋਏ ਸਹਾਈ ਸਦਾ ਸਦ, ਬੇਅੰਤ ਬੇਪਰਵਾਹਿਆ। ਹਰਿਜਨ ਸੱਜਣ ਆਪੇ ਸੱਦ, ਆਪਣਾ ਦਰਸ ਦਿਖਾਇਆ। ਜਗਤ ਦਵਾਰਾ ਪਾਰ ਕਰਾਏ ਹੱਦ, ਸਾਚਾ ਮੰਦਰ ਆਪ ਸਮਝਾਇਆ। ਲੱਖ ਚੁਰਾਸੀ ਵਿਚੋਂ ਕੱਢ, ਜਮ ਕੀ ਫਾਸੀ ਦਏ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਇਆ। ਜਮ ਕੀ ਫਾਸੀ ਨਾਤਾ ਤੋੜ, ਹਰਿਜਨ ਸਾਚੇ ਹੋਏ ਸਹਾਈਆ। ਜਨਮ ਜਨਮ ਦੀ ਟੁੱਟੀ ਜੋੜ, ਮੇਲ ਮਿਲਾਵਾ ਸਾਚੇ ਥਾਈਂਆ। ਕਰੇ ਪਰਕਾਸ਼ ਅੰਧ ਘੋਰ, ਗ੍ਰਹਿ ਮੰਦਰ ਕਰ ਰੁਸ਼ਨਾਈਆ। ਡੇਰਾ ਢਾਏ ਪੰਜ ਚੋਰ, ਪੰਚਮ ਸੱਥਰ ਰਿਹਾ ਵਿਛਾਈਆ। ਸ਼ਬਦ ਸੁਣਾਏ ਨਾਦ ਘਨਘੋਰ, ਪੰਚਮ ਰਾਗ ਅਲਾਈਆ। ਸੁਰਤੀ ਬੰਨ੍ਹੇ ਸ਼ਬਦੀ ਡੋਰ, ਤੰਦ ਅਵੱਲਾ ਪਾਈਆ। ਵੇਖੇ ਪਰਖੇ ਰੀਠਾ ਮਿੱਠਾ ਕੌੜ, ਜੀਵ ਜੰਤ ਫੋਲ ਫੋਲਾਈਆ। ਗੁਰਮੁਖ ਵਿਰਲੇ ਲੱਗੀ ਔੜ, ਏਕਾ ਓਟ ਅਕਾਲ ਰਖਾਈਆ। ਸਮਰਥ ਪੁਰਖ ਆਏ ਦੌੜ, ਦੇਵੇ ਦਰਸ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਦਰ ਆਪ ਬਹਾਈਆ। ਸਤਿਗੁਰ ਪੂਰਾ ਖੋਲ੍ਹ ਦਰ, ਦਰ ਦਰਵਾਜ਼ਾ ਆਪ ਤੁੜਾਇੰਦਾ। ਗ਼ਰੀਬ ਨਿਮਾਣੇ ਆਪੇ ਵਰ, ਆਪਣਾ ਬੰਧਨ ਪਾਇੰਦਾ। ਜਗਤ ਭੈ ਭੌ ਚੁਕਾਏ ਡਰ, ਭਿਆਨਕ ਰੂਪ ਨਾ ਕੋਇ ਵਖਾਇੰਦਾ। ਇਕ ਨੁਹਾਏ ਸਾਚੇ ਸਰ, ਸਚ ਸਰੋਵਰ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਕਰਾਇੰਦਾ। ਸਤਿਗੁਰ ਪੂਰਾ ਪਾਰ ਕਿਨਾਰਾ, ਹਰਿਜਨ ਆਪ ਵਖਾਈਆ। ਲਹਿਣਾ ਦੇਣਾ ਚੁਕਾਏ ਮੰਜਧਾਰਾ, ਡੂੰਘੀ ਗਾਰਾ ਨਾ ਕੋਇ ਰੁੜ੍ਹਾਈਆ। ਸਤਿ ਸਤਿਵਾਦੀ ਦਏ ਸਹਾਰਾ, ਸਾਚਾ ਮਾਰਗ ਇਕ ਲਗਾਈਆ। ਸੋਹੰ ਬੋਲੇ ਸਚ ਜੈਕਾਰਾ, ਜਾਗਰਤ ਜੋਤ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪੇ ਤਰਾਈਆ। ਹਰਿਜਨ ਸੱਚਾ ਤਾਰਿਆ, ਕਰ ਕਿਰਪਾ ਗੁਣ ਨਿਧਾਨ। ਜਨਮ ਜਨਮ ਦਾ ਰੋਗ ਨਵਾਰਿਆ, ਏਕਾ ਬਖ਼ਸ਼ੇ ਚਰਨ ਧਿਆਨ। ਇਕ ਸੁਹਾਏ ਬੰਕ ਦਵਾਰਿਆ, ਗ੍ਰਹਿ ਮੰਦਰ ਸਚ ਮਕਾਨ। ਅੱਠੇ ਪਹਿਰ ਨਾਦ ਧੁੰਨਕਾਰਿਆ, ਸ਼ਬਦ ਅਗੰਮੀ ਵੱਜੇ ਤਾਨ। ਏਕਾ ਨੂਰ ਜੋਤ ਉਜਿਆਰਿਆ, ਦੀਵਾ ਬਾਤੀ ਜਗੇ ਮਹਾਨ। ਏਕਾ ਕਰੇ ਸਚ ਪਿਆਰਿਆ, ਪੀਆ ਪ੍ਰੀਤਮ ਮਿਹਰਵਾਨ। ਏਕਾ ਦੇਵੇ ਸਚ ਆਧਾਰਿਆ, ਸਤਿ ਸਤਿਵਾਦੀ ਸਚ ਨਿਸ਼ਾਨ। ਏਕਾ ਬ੍ਰਹਮ ਕਰੇ ਉਜਿਆਰਿਆ, ਪਾਰਬ੍ਰਹਮ ਹੋ ਪਰਧਾਨ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਦਾਨ। ਦਾਤਾ ਦਾਨੀ ਗਹਿਰ ਗੰਭੀਰ, ਗੁਣਵੰਤਾ ਦਇਆ ਕਮਾਈਆ। ਹਰਿਜਨ ਠਾਂਡਾ ਕਰੇ ਸਰੀਰ, ਅਗਨੀ ਤੱਤ ਨਾ ਕੋਇ ਰਖਾਈਆ। ਅੰਮ੍ਰਿਤ ਬਖ਼ਸ਼ੇ ਠਾਂਡਾ ਨੀਰ, ਸਾਚਾ
ਸੀਰ ਮੁਖ ਚੁਆਈਆ। ਆਪੇ ਬਦਲਣਹਾਰਾ ਤਕ਼ਦੀਰ, ਸਚ ਤਦਬੀਰ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਸਤਿਗੁਰ ਮੀਤ, ਸੋ ਪੁਰਖ ਨਿਰੰਜਣ ਨਾਉਂ ਧਰਾਇਆ। ਆਪੇ ਜਾਣੇ ਆਪਣੀ ਰੀਤ, ਅਵੱਲੜੀ ਚਾਲ ਆਪ ਚਲਾਇਆ। ਸਾਚਾ ਦੇਹੁਰਾ ਮੰਦਰ ਮਸੀਤ, ਕਾਇਆ ਬੰਕ ਰਿਹਾ ਵਖਾਇਆ। ਦਿਵਸ ਰੈਣ ਗਾਏ ਗੀਤ, ਸਾਚਾ ਢੋਲਾ ਆਪ ਸੁਣਾਇਆ। ਅੱਠੇ ਪਹਿਰ ਵਸੇ ਚੀਤ, ਚਿਤ ਵਿਤ ਠਗੌਰੀ ਨਾ ਕੋਇ ਰਖਾਇਆ। ਲੇਖਾ ਜਾਣੇ ਹਸਤ ਕੀਟ, ਸ਼ਾਹ ਪਾਤਸ਼ਾਹ ਬੇਪਰਵਾਹਿਆ। ਲੱਖ ਚੁਰਾਸੀ ਪਰਖੇ ਨੀਤ, ਚਾਰੋਂ ਕੁੰਟ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਵਿਚ ਸਮਾਇਆ। ਹਰਿਜਨ ਸਮਾਏ ਹਰਿ ਕੀ ਧਾਰ, ਸਤਿਗੁਰ ਆਪਣੇ ਵਿਚ ਮਿਲਾਈਆ। ਹਰਿਜਨ ਪਾਏ ਹਰਿ ਕੀ ਸਾਰ, ਸਤਿਗੁਰ ਪੂਰਾ ਬੂਝ ਬੁਝਾਈਆ। ਹਰਿਜਨ ਜਾਣੇ ਹਰਿ ਕਾ ਪਿਆਰ, ਸਤਿਗੁਰ ਪੂਰਾ ਆਪ ਕਰਾਈਆ। ਹਰਿਜਨ ਜਾਣੇ ਹਰਿ ਕਾ ਦਵਾਰ, ਸਤਿਗੁਰ ਪੂਰਾ ਆਪ ਵਖਾਈਆ। ਹਰਿਜਨ ਜਾਣੇ ਰੰਗ ਕਰਤਾਰ, ਸਤਿਗੁਰ ਪੂਰਾ ਆਪ ਚੜ੍ਹਾਈਆ। ਹਰਿਜਨ ਵਸੇ ਠਾਂਡੇ ਦਰਬਾਰ, ਸਤਿਗੁਰ ਪੂਰਾ ਆਪ ਖੁਲ੍ਹਾਈਆ। ਹਰਿਜਨ ਉਤਰੇ ਪਾਰ ਕਿਨਾਰ, ਸਤਿਗੁਰ ਪੂਰਾ ਪਾਰ ਕਰਾਈਆ। ਕਲਜੁਗ ਤੇਰੀ ਅੰਤਮ ਵਾਰ, ਏਕਾ ਨੱਯਾ ਰਿਹਾ ਚਲਾਈਆ। ਕਿਸੇ ਹੱਥ ਨਾ ਆਵੇ ਵਿਚ ਸੰਸਾਰ, ਡੂੰਘੀ ਭਵਰ ਪਈ ਲੋਕਾਈਆ। ਗੁਰਮੁਖ ਵਿਰਲੇ ਕਰ ਤਿਆਰ, ਸਾਚੇ ਬੇੜੇ ਰਿਹਾ ਚੜ੍ਹਾਈਆ। ਸੇਵਾ ਕਰੇ ਆਪ ਨਿਰੰਕਾਰ, ਨਿਰਗੁਣ ਦਾਤਾ ਸੇਵ ਕਮਾਈਆ। ਮੇਲ ਮਿਲਾਏ ਵਾਰੋ ਵਾਰ, ਪੱਤਣ ਬੈਠਾ ਸਾਚਾ ਮਾਹੀਆ। ਰਾਹ ਤੱਕੇ ਪਰਵਰਦਿਗਾਰ, ਦੂਰ ਦੁਰਾਡਾ ਸ਼ਹਿਨਸ਼ਾਹੀਆ। ਗੁਰਸਿਖ ਮਿਲੇ ਸੱਚਾ ਯਾਰ, ਜਿਸ ਮਿਲਿਆਂ ਕੋਟਨ ਕੋਟ ਕੋਟ ਬ੍ਰਹਿਮੰਡ ਖ਼ੁਸ਼ੀ ਮਨਾਈਆ। ਦਰ ਘਰ ਕਰਾਂ ਸਚ ਪਿਆਰ, ਸਚਖੰਡ ਵਸਾਂ ਚਾਈਂ ਚਾਈਂਆ। ਤਖ਼ਤ ਬੈਠ ਸੱਚੇ ਦਰਬਾਰ, ਆਪਣਾ ਮੁਖੜਾ ਦਿਆਂ ਵਖਾਈਆ। ਗੁਰਸਿਖ ਨਿਰਗੁਣ ਹੋ ਹੋ ਬੋਲੇ ਇਕ ਜੈਕਾਰ, ਸੋਹੰ ਤੇਰਾ ਰੂਪ ਨਿਰੰਕਾਰ, ਹੰ ਬ੍ਰਹਮ ਪਾਰਬ੍ਰਹਮ ਵਿਚ ਗਿਆ ਸਮਾਈਆ। ਨਾ ਪੁਰਖ ਨਾ ਨਾਰ, ਜੋਤੀ ਜੋਤ ਜੋਤ ਚਮਤਕਾਰ, ਪੁਰਖ ਅਬਿਨਾਸ਼ੀ ਏਕਾ ਰੰਗ ਵਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜਾਣੇ ਧਾਰ, ਲੇਖ ਲਿਖਤ ਤੋਂ ਵਸੇ ਬਾਹਰ, ਵਾਕ ਭਵਿਖਤ ਕਰੇ ਪਿਆਰ, ਆਪਣੀ ਭਾਖਿਆ ਆਪੇ ਪੂਰ ਕਰਾਈਆ।