੧੮ ਭਾਦਰੋਂ ੨੦੧੮ ਬਿਕ੍ਰਮੀ ਹਰਜੀਤ ਸਿੰਘ ਦੇ ਗ੍ਰਹਿ ਪਿੰਡ ਲੀਲ ਜ਼ਿਲਾ ਲੁਧਿਆਣਾ
ਵਿਸ਼ਨੂੰ ਭਗਵਾਨ ਸਚ ਕਰਾਮਾਤ, ਦੋ ਜਹਾਨ ਵਖਾਈਆ। ਕਰੇ ਖੇਲ ਪੁਰਖ ਅਬਿਨਾਸ਼, ਬੇਅੰਤ ਬੇਪਰਵਾਹੀਆ। ਲੇਖਾ ਜਾਣੇ ਪ੍ਰਿਥਮੀ ਆਕਾਸ਼, ਗਗਨ ਮੰਡਲ ਵੇਖ ਵਖਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਏ ਆਪਣੀ ਰਾਸ, ਨਿਰਗੁਣ ਆਪਣਾ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੂਪ ਅਨੂਪ ਆਪ ਧਰਾਈਆ। ਵਿਸ਼ਨੂੰ ਭਗਵਾਨ ਸਚ ਕਰਾਮਾਤਾ, ਆਦਿ ਜੁਗਾਦਿ ਵਖਾਇੰਦਾ। ਜੁਗਾ ਜੁਗੰਤਰ ਬੰਨ੍ਹੇ ਨਾਤਾ, ਵੇਸ ਅਨੇਕ ਵਟਾਇੰਦਾ। ਭਗਤਾਂ ਦੇਵੇ ਸਾਚੀ ਦਾਤਾ, ਨਾਮ ਅਮੋਲਕ ਝੋਲੀ ਪਾਇੰਦਾ। ਕਾਇਆ ਮੰਦਰ ਅੰਦਰ
ਸੁਣਾਏ ਸਾਚੀ ਗਾਥਾ, ਨਿਸ਼ਅੱਖਰ ਆਪ ਪੜ੍ਹਾਇੰਦਾ। ਜੁਗਾ ਜੁਗੰਤਰ ਚਲਾਏ ਰਾਥਾ, ਰਥ ਰਥਵਾਹੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪ ਕਰਾਇੰਦਾ। ਸਚ ਕਰਾਮਾਤ ਆਦਿ ਅੰਤ, ਵਿਸ਼ਨੂੰ ਭਗਵਾਨ ਆਪ ਜਣਾਈਆ। ਗੁਰਮੁਖ ਵਿਰਲਾ ਲੇਖਾ ਜਾਣੇ ਸੰਤ, ਮਨਮੁਖ ਬੂਝ ਕੋਇ ਨਾ ਪਾਈਆ। ਆਪ ਭੁਲਾਏ ਜੀਵ ਜੰਤ, ਲੱਖ ਚੁਰਾਸੀ ਪਰਦਾ ਪਾਈਆ। ਆਪੇ ਆਪਣੀ ਨਾਰੀ ਵੇਖੇ ਸਾਚਾ ਕੰਤ, ਰੂਪ ਅਨੂਪ ਆਪ ਵਟਾਈਆ। ਆਪੇ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਆਪਣੀ ਮਹਿਮਾ ਜਣਾਏ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਵ ਖੇਲ ਆਪ ਖਿਲਾਈਆ। ਆਪੇ ਵਿਸ਼ਨ ਆਪ ਭਗਵਾਨਾ, ਆਪੇ ਖੇਲ ਖਿਲਾਇੰਦਾ। ਆਪੇ ਰਾਜ ਭੂਪ ਰਾਜਾਨਾ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਆਪੇ ਵਸਣਹਾਰਾ ਸਚਖੰਡ ਸੱਚੇ ਮਕਾਨਾ, ਥਿਰ ਘਰ ਆਪਣਾ ਆਸਣ ਲਾਇੰਦਾ। ਆਪੇ ਜੁਗ ਜੁਗ ਲੋਕਮਾਤ ਹੋਏ ਪਰਧਾਨਾ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਆਪਣੀ ਕਰਨੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਾਮਾਤ ਆਦਿ ਜੁਗਾਦਿ ਵਖਾਇੰਦਾ। ਸਚ ਕਰਾਮਾਤ ਆਦਿ ਜੁਗਾਦਿ, ਸੋ ਪੁਰਖ ਨਿਰੰਜਣ ਆਪ ਵਖਾਈਆ। ਹਰਿ ਪੁਰਖ ਨਿਰੰਜਣ ਬੰਨ੍ਹੇ ਨਾਤ, ਸਾਚਾ ਨਾਤਾ ਜੋੜ ਜੁੜਾਈਆ। ਏਕੰਕਾਰਾ ਦੇਵੇ ਦਾਤ, ਵਸਤ ਅਮੋਲਕ ਇਕ ਵਰਤਾਈਆ। ਆਦਿ ਨਿਰੰਜਣ ਆਪ ਉਪਾਏ ਆਪਣੀ ਜ਼ਾਤ, ਜੋਤ ਨਿਰੰਜਣ ਕਰ ਰੁਸ਼ਨਾਈਆ। ਸ੍ਰੀ ਭਗਵਾਨ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਅਬਿਨਾਸ਼ੀ ਕਰਤਾ ਆਪੇ ਵੇਖੇ ਮਾਰ ਝਾਤ, ਆਪਣੇ ਮੰਦਰ ਸੋਭਾ ਪਾਈਆ। ਪਾਰਬ੍ਰਹਮ ਪੁਰਖ ਸਮਰਾਥ, ਆਪਣੀ ਧਾਰ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਚੁਕਾਈਆ। ਸਚ ਕਰਾਮਾਤ ਸ੍ਰੀ ਭਗਵੰਤ, ਜੁਗ ਕਰਤਾ ਆਪ ਵਖਾਇੰਦਾ। ਸਚਖੰਡ ਦਵਾਰਾ ਸੋਭਾਵੰਤ, ਹਰਿ ਸਾਚਾ ਆਪ ਸੁਹਾਇੰਦਾ। ਲੇਖਾ ਜਾਣੇ ਨਾਰੀ ਕੰਤ, ਨਰ ਨਰਾਇਣ ਸੇਜ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਸਮਝਾਇੰਦਾ। ਸਾਚਾ ਖੇਲ ਹਰਿ ਕਰਤਾਰਾ, ਆਪਣਾ ਆਪ ਜਣਾਈਆ। ਸਚਖੰਡ ਦਵਾਰੇ ਹੋ ਉਜਿਆਰਾ, ਨਿਰਗੁਣ ਆਪਣੀ ਬਣਤ ਬਣਾਈਆ। ਨਿਰਗੁਣ ਨਿਰਗੁਣ ਕਰ ਪਸਾਰਾ, ਨਿਰਗੁਣ ਵੇਖੇ ਚਾਈਂ ਚਾਈਂਆ। ਨਿਰਗੁਣ ਮੰਦਰ ਨਿਰਗੁਣ ਦਵਾਰਾ, ਨਿਰਗੁਣ ਬੈਠਾ ਸੇਜ ਸੁਹਾਈਆ। ਨਿਰਗੁਣ ਹੁਕਮ ਨਿਰਗੁਣ ਵਰਤਾਰਾ, ਹੁਕਮੀ ਹੁਕਮ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਾਮਾਤ ਆਪਣੇ ਹੱਥ ਰਖਾਈਆ। ਸਚ ਕਰਾਮਾਤ ਬੇਪਰਵਾਹ, ਆਪਣੇ ਹੱਥ ਰਖਾਈਆ। ਵਿਸ਼ਨੂੰ ਰੂਪ ਆਪ ਵਟਾ, ਬੰਸ ਸਰਬੰਸ ਆਪ ਸੁਹਾਈਆ। ਆਪਣੀ ਜੋਤ ਆਪ ਪਰਗਟਾ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਆਪਣੀ ਇਕ ਸਮਝਾਈਆ। ਵਿਸ਼ਨੂੰ ਨਾਰ ਲੱਛਮੀ ਨਰਾਇਣ, ਆਪਣੀ ਆਪ ਪਰਗਟਾਈਆ। ਨੇਤਰ ਨੈਣ ਨਾ ਸਕੇ ਕੋਈ ਕਹਿਣ, ਕਥਨੀ ਕਥ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵਿਸ਼ਨੂੰ ਆਪੇ ਲੱਛਮੀ ਲਏ ਮਿਲਾਈਆ। ਆਪੇ ਵਿਸ਼ਨ ਵਿਸ਼ਵ ਧਾਰ, ਆਦਿ ਪੁਰਖ ਅਖਵਾਇੰਦਾ। ਸਚਖੰਡ ਵਸੇ ਸਚ ਦਵਾਰ, ਨਿਰਗੁਣ ਆਪਣਾ ਆਸਣ ਲਾਇੰਦਾ। ਅਲਖ ਅਗੋਚਰ ਅਗੰਮ ਅਗੰਮੜੀ ਕਰੇ ਕਾਰ, ਭੇਵ ਕੋਇ ਨਾ ਪਾਇੰਦਾ। ਆਪਣੀ ਇਛਿਆ ਆਪੇ ਧਾਰ, ਆਪਣੀ ਜੋਤ
ਆਪ ਪਰਗਟਾਇੰਦਾ। ਆਪ ਬਣਾਏ ਸੁਲੱਖਣੀ ਨਾਰ, ਰੂਪ ਅਨੂਪ ਚੜ੍ਹਾਇੰਦਾ। ਆਪ ਕਰੇ ਸਚ ਸ਼ੰਗਾਰ, ਭੂਸ਼ਨ ਲਾਲ ਆਪ ਰੰਗਾਇੰਦਾ। ਆਪਣੀ ਗੋਦ ਲਏ ਉਠਾਲ, ਆਪਣੇ ਸੰਗ ਰਖਾਇੰਦਾ। ਆਪੇ ਕਰੇ ਸਦਾ ਪ੍ਰਿਤਪਾਲ, ਪ੍ਰਿਤਪਾਲਕ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਲੱਛਮੀ ਆਪ ਮਨਾਇੰਦਾ। ਆਪੇ ਲੱਛਮੀ ਵਿਸ਼ਨੂੰ ਰੰਗ, ਰੰਗ ਰੰਗੀਲਾ ਆਪ ਚੜ੍ਹਾਈਆ। ਆਪੇ ਸੇਜਾ ਆਪ ਪਲੰਘ, ਆਪਣੀ ਸੇਜਾ ਆਪ ਸੁਹਾਈਆ। ਆਪਣੇ ਮੰਦਰ ਆਪੇ ਜਾਏ ਲੰਘ, ਆਪੇ ਵੇਖ ਵਖਾਈਆ। ਕਰੇ ਖੇਲ ਸੂਰਾ ਸਰਬੰਗ, ਸੋ ਪੁਰਖ ਨਿਰਜੰਣ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਭਗਵਾਨ ਆਪਣੇ ਹੱਥ ਰੱਖੇ ਵਡਿਆਈਆ। ਵਿਸ਼ਨੂੰ ਭਗਵਾਨਾ ਨੌਜਵਾਨਾ, ਆਦਿ ਜੁਗਾਦਿ ਸਮਾਇੰਦਾ। ਇਕ ਝੁਲਾਏ ਸਚ ਨਿਸ਼ਾਨਾ, ਸਚਖੰਡ ਦਵਾਰੇ ਆਪ ਚੜ੍ਹਾਇੰਦਾ। ਆਪੇ ਮਰਦ ਆਪ ਮਰਦਾਨਾ, ਸਚ ਮਰਦਾਨਗੀ ਆਪ ਕਮਾਇੰਦਾ। ਆਪੇ ਬੰਨ੍ਹੇ ਆਪਣਾ ਸਗਨੀ ਗਾਨਾ, ਸਾਚਾ ਸਗਨ ਆਪ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਨਾਰੀ ਆਪ ਪਰਨਾਇੰਦਾ। ਆਪਣੀ ਨਾਰੀ ਆਪ ਪਰਨਾ, ਆਪਣੇ ਸੰਗ ਰਖਾਈਆ। ਕਰੇ ਖੇਲ ਸੱਚਾ ਸ਼ਹਿਨਸ਼ਾਹ, ਦੂਸਰ ਸੰਗ ਨਾ ਕੋਇ ਵਖਾਈਆ। ਲੇਖਾ ਲਿਖਣ ਕੋਈ ਜਾਣੇ ਨਾ, ਹਰਿ ਕਾ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਆਦਿ ਆਪੇ ਦਏ ਸਮਝਾਈਆ। ਆਦਿ ਪੁਰਖ ਇਕ ਇਕੱਲਾ, ਆਪਣੀ ਜੋਤ ਜਗਾਇੰਦਾ। ਨਿਰਗੁਣ ਵੇਖੇ ਸਚ ਮਹੱਲਾ, ਸਚ ਦਵਾਰ ਆਪ ਸੁਹਾਇੰਦਾ। ਆਪਣੀ ਜੋਤ ਅਪੇ ਬੱਲਾ, ਨੂਰ ਨੁਰਾਨਾ ਡਗਮਗਾਇੰਦਾ। ਆਪਣਾ ਫੜੇ ਆਪੇ ਪੱਲਾ, ਆਪਣਾ ਸੰਗ ਨਿਭਾਇੰਦਾ। ਆਪਣਾ ਮੇਟੇ ਆਪੇ ਸੱਲਾ, ਏਕਾ ਰੰਗ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪ ਪਰਗਟਾਇੰਦਾ। ਸੋ ਪੁਰਖ ਨਿਰੰਜਣ ਸਾਚੀ ਧਾਰਾ, ਨਿਰਵੈਰ ਆਪ ਪਰਗਟਾਇੰਦਾ। ਮੂਰਤ ਅਕਾਲ ਹੋ ਉਜਿਆਰਾ, ਅਜੂਨੀ ਰਹਿਤ ਡਗਮਗਾਇੰਦਾ। ਸਾਚੇ ਮੰਦਰ ਕਰ ਪਸਾਰਾ, ਸਚਖੰਡ ਦਵਾਰ ਸੋਭਾ ਪਾਇੰਦਾ। ਆਪਣੀ ਇਛਿਆ ਭਰ ਭੰਡਾਰਾ, ਸਾਚੀ ਵਸਤ ਆਪ ਵਰਤਾਇੰਦਾ। ਨਾਰੀ ਕੰਤ ਖੇਲ ਨਿਆਰਾ, ਖੇਲ ਅਵੱਲਾ ਆਪ ਕਰਾਇੰਦਾ। ਜਨਨੀ ਜਨ ਹਰਿ ਨਿਰੰਕਾਰਾ, ਆਪਣੀ ਗੋਦ ਸੁਹਾਇੰਦਾ। ਆਪ ਉਪਾਏ ਸੁਤ ਦੁਲਾਰਾ, ਸ਼ਬਦੀ ਨਾਉਂ ਰਖਾਇੰਦਾ। ਸੋਭਾਵੰਤ ਸੁਹਾਏ ਇਕ ਦਵਾਰਾ, ਥਿਰ ਘਰ ਸਾਚਾ ਆਪ ਉਪਾਇੰਦਾ। ਨਿਰਗੁਣ ਵਿਸ਼ਨੂੰ ਹੋ ਉਜਿਆਰਾ, ਏਕਾ ਕਲ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਵਡਿਆਇੰਦਾ। ਦਰ ਘਰ ਸਾਚਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਵਿਸ਼ਨੂੰ ਵੇਖੇ ਲੱਛਮੀ ਨਾਰੀ ਸਾਚਾ ਕੰਤ, ਪੁਰਖ ਅਬਿਨਾਸ਼ੀ ਆਪਣੇ ਨਾਲ ਮਿਲਾਈਆ। ਆਪ ਬਣਾਏ ਆਪਣੀ ਬਣਤ, ਮਾਤ ਪਿਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਨੀ ਜਨ ਆਪ ਹੋ ਜਾਈਆ। ਆਪੇ ਜਨਨੀ ਜਨ ਹੋ ਤਿਆਰ, ਸਾਚਾ ਸੁਤ ਉਪਾਇੰਦਾ। ਆਪੇ ਵਿਸ਼ਨੂੰ ਕਰੇ ਪਿਆਰ, ਆਪੇ ਲਛਮੀ ਨਾਲ ਮਿਲਾਇੰਦਾ। ਆਪੇ ਵਿਚੋਲਾ ਬਣੇ ਸਿਰਜਣਹਾਰ, ਸਾਚਾ ਮੇਲਾ ਆਪ ਕਰਾਇੰਦਾ। ਆਪੇ ਸੁੱਤਾ ਪੈਰ ਪਸਾਰ, ਆਸਣ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀਆਂ ਭੁਜਾਂ ਆਪ
ਵਖਾਇੰਦਾ। ਆਪਣਾ ਬਲ ਆਪੇ ਧਾਰ, ਆਪੇ ਵੇਖ ਵਖਾਈਆ। ਆਪੇ ਕਰੇ ਸਾਚੀ ਕਾਰ, ਕਰਨੀ ਕਰਤਾ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਰੂਪ ਆਪੇ ਕਰ, ਸਾਚੀ ਨਾਰ ਲਏ ਪਰਨਾਈਆ। ਵਿਸ਼ਨੂੰ ਹਰਿ ਹਰਿ ਹਰਿ ਰੰਗਾ, ਸਾਚਾ ਰੰਗ ਰੰਗਾਇੰਦਾ। ਆਪੇ ਜਾਣੇ ਆਪਣੀ ਧਾਰ ਗੰਗਾ, ਅੰਮ੍ਰਿਤ ਧਾਰ ਆਪ ਵਹਾਇੰਦਾ। ਆਪੇ ਜਾਣੇ ਸਾਚਾ ਸੰਗਾ, ਸਗਲਾ ਸੰਗ ਨਿਭਾਇੰਦਾ। ਆਪੇ ਜਾਣੇ ਆਪਣਾ ਅਨੰਦਾ, ਅਨੰਦ ਅਨੰਦ ਆਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਵਿਸ਼ਨੂੰ ਅੰਦਰ ਅੰਮ੍ਰਿਤ ਧਾਰ, ਵਿਸ਼ਵ ਆਪਣੀ ਧਾਰ ਰਖਾਈਆ। ਕਰੇ ਕਰਾਏ ਸਚ ਪਿਆਰ, ਸਾਚੇ ਤਖ਼ਤ ਬੈਠ ਸੱਚਾ ਮਾਹੀਆ। ਆਪੇ ਦੀਆ ਕਰ ਉਜਿਆਰ, ਆਪੇ ਵੇਖੇ ਚਾਈਂ ਚਾਈਂਆ। ਆਪੇ ਕਵਲ ਕਰ ਤਿਆਰ, ਆਪੇ ਝਿਰਨਾ ਰਿਹਾ ਝਿਰਾਈਆ। ਆਪੇ ਪਾਰਬ੍ਰਹਮ ਵੰਡੇ ਵੰਡ ਅਪਰ ਅਪਾਰ, ਸਾਚੀ ਵੰਡਣ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਆਪਣੇ ਰੰਗ ਰੰਗਾਈਆ। ਵਿਸ਼ਨੂੰ ਭਗਵਾਨ ਵੇਸ ਵਟੌਣਾ, ਸਚ ਕਰਾਮਾਤ ਦਏ ਵਖਾਈਆ। ਨੌਂ ਸੌ ਚੁਰਾਨਵੇ ਜੁਗ ਚੌਕੜੀ ਪੰਧ ਮੁਕੌਣਾ, ਲੋਕਮਾਤ ਰਹਿਣ ਨਾ ਪਾਈਆ। ਬ੍ਰਹਮਾ ਅੰਤਮ ਜੋਤੀ ਮੇਲ ਮਿਲੌਣਾ, ਸ਼ੰਕਰ ਆਪਣੀ ਗੋਦ ਬਹਾਈਆ। ਸੁਰਪਤ ਰਾਜਾ ਇੰਦ ਤਖ਼ਤੋਂ ਲੌਹਣਾ, ਕਰੋੜ ਤੇਤੀਸਾ ਦਏ ਦੁਹਾਈਆ। ਰਵ ਸਸ ਕਿਰਨ ਆਪਣੇ ਵਿਚ ਸਮੌਣਾ, ਮੰਡਲ ਮੰਡਪ ਦਏ ਦੁਹਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਸਰਬ ਕੁਰਲੌਣਾ, ਧੀਰਜ ਧੀਰ ਨਾ ਕੋਇ ਧਰਾਈਆ। ਚੌਦਾਂ ਲੋਕਾਂ ਫੜ ਹਲੌਣਾ, ਚੌਦਾਂ ਤਬਕ ਹੁਕਮ ਵਰਤਾਈਆ। ਨੌਂ ਖੰਡ ਪ੍ਰਿਥਮੀ ਫੇਰਾ ਪੌਣਾ, ਸੱਤਾਂ ਦੀਪਾਂ ਲਏ ਹਿਲਾਈਆ। ਚਾਰ ਵੇਦਾਂ ਵੇਖ ਵਖੌਣਾ, ਪੁਰਾਨ ਅਠਾਰਾਂ ਫੋਲ ਫੋਲਾਈਆ। ਸ਼ਾਸਤਰ ਸਿਮਰਤ ਪੰਧ ਮੁਕੌਣਾ, ਗੀਤਾ ਗਿਆਨ ਦਏ ਸਮਝਾਈਆ। ਅੰਜੀਲ ਕ਼ੁਰਾਨਾ ਮੁਖ ਸ਼ਰਮੌਣਾ, ਨੇਤਰ ਨੈਣ ਨਾ ਕੋਇ ਉਠਾਈਆ। ਖਾਣੀ ਬਾਣੀ ਭੇਵ ਚੁਕੌਣਾ, ਏਕਾ ਸ਼ਬਦ ਸਮਝਾਈਆ। ਆਦਿ ਪੁਰਖ ਵੇਖ ਵਖੌਣਾ, ਵੇਖਣਹਾਰਾ ਸੱਚਾ ਸ਼ਹਿਨਸ਼ਾਹੀਆ। ਵਿਸ਼ਨੂੰ ਭਗਵਾਨ ਆਪਣਾ ਨਾਉਂ ਧਰੌਣਾ, ਜ਼ਾਤ ਪਾਤ ਨਾ ਕੋਇ ਰਖਾਈਆ। ਤੇਈ ਅਵਤਾਰਾਂ ਦਰ ਬਠੌਣਾ, ਸ਼ਾਹ ਪਾਤਸ਼ਾਹ ਧੁਰ ਫ਼ਰਮਾਨਾ ਆਪ ਜਣਾਈਆ। ਅਠਾਰਾਂ ਭਗਤ ਫੜ ਹਲੌਣਾ, ਹੁਕਮੀ ਹੁਕਮ ਇਕ ਮਨਾਈਆ। ਦਸ ਗੁਰ ਸੰਗ ਮਿਲੌਣਾ, ਜੋਤੀ ਜੋਤ ਕਰ ਰੁਸ਼ਨਾਈਆ। ਤ੍ਰੈਗੁਣ ਜੰਜਾਲਾ ਤੋੜ ਤੁੜੌਣਾ, ਜਾਗਰਤ ਜੋਤ ਕਰ ਰੁਸ਼ਨਾਈਆ। ਕੂੜ ਕੁੜਿਆਰਾ ਡੂੰਘੇ ਸੱਥਰ ਵਿਛੌਣਾ, ਕੂੜੀ ਕਿਰਿਆ ਰਹਿਣ ਨਾ ਪਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਝੂਠੇ ਮਠ ਸੁਟੌਣਾ, ਅੰਤਮ ਵੇਖੇ ਥਾਉਂ ਥਾਈਂਆ। ਵਰਨ ਬਰਨ ਕੋਈ ਰਹਿਣ ਨਾ ਪੌਣਾ, ਚਾਰ ਵਰਨ ਅਠਾਰਾਂ ਬਰਨ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਾਮਾਤ ਦਏ ਵਖਾਈਆ। ਵਿਸ਼ਨੂੰ ਅੰਤਮ ਆਇਆ ਜਗ, ਕਰਿਆ ਖੇਲ ਅਪਾਰਾ। ਦਾਤਾ ਦਾਨੀ ਬਣਿਆ ਰਿਹਾ ਜੋ ਸਰਬੱਗ, ਜੁਗ ਜੁਗ ਰਿਹਾ ਵਰਤਾਰਾ। ਆਪੇ ਆਪਾ ਕੀਤਾ ਅੱਡ, ਆਪੇ ਵੇਖਣਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਕਰੇ ਖੇਲ ਨਿਆਰਾ। ਵਿਸ਼ਨੂੰ ਖੇਲ ਨਿਆਰ ਕਰੌਣਾ, ਸ੍ਰੀ ਭਗਵਾਨ ਹੁਕਮ ਜਣਾਈਆ। ਦਾਣਾ ਪਾਣੀ ਸਭ ਦਾ ਬੰਦ ਕਰੌਣਾ, ਜਗਤ ਵਸਤ ਨਾ ਕੋਇ ਵਰਤਾਈਆ। ਕਲਜੁਗ ਗੇੜਾ ਫੇਰ ਦਵੌਣਾ, ਉਲਟੀ ਲੱਠ ਭਵਾਈਆ। ਨੌਂ ਖੰਡ ਪ੍ਰਿਥਮੀ ਸਰਬ ਕੁਰਲੌਣਾ, ਜੀਵ ਜੰਤ ਦੇਣ ਦੁਹਾਈਆ।
ਰਾਜ ਰਾਜਾਨਾਂ ਤਖ਼ਤੋਂ ਲੌਹਣਾ, ਸੀਸ ਤਾਜ ਨਾ ਕੋਇ ਟਿਕਾਈਆ। ਅਠਸਠ ਤੀਰਥ ਨੀਰ ਮੁਕੌਣਾ, ਅੰਮ੍ਰਿਤ ਜਲ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਵ ਹੁਕਮ ਰਿਹਾ ਸੁਣਾਈਆ। ਵਿਸ਼ਨੂੰ ਮੰਨਣਾ ਹਰਿ ਕਾ ਭਾਣਾ, ਹਰਿ ਭਾਣਾ ਆਪ ਜਣਾਇੰਦਾ। ਕੋਈ ਨਾ ਰਹੇ ਰਾਜਾ ਰਾਣਾ, ਦਰ ਘਰ ਕੋਇ ਨਾ ਸੋਭਾ ਪਾਇੰਦਾ। ਕਿਸੇ ਨਾ ਮਿਲੇ ਪੀਣਾ ਖਾਣਾ, ਖ਼ਾਲੀ ਹੱਥ ਸਰਬ ਫਿਰਾਇੰਦਾ। ਗੁਰਮੁਖ ਵਿਰਲਾ ਚਤੁਰ ਸੁਜਾਨਾ, ਤੇਰਾ ਮੇਲ ਮਿਲਾਇੰਦਾ। ਇਕ ਵਖੌਣਾ ਸ੍ਰੀ ਭਗਵਾਨਾ, ਸਚਖੰਡ ਸਾਚੇ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਤੇਰੀ ਕਰਾਮਾਤ ਤੇਰੇ ਹੱਥ ਫੜਾਇੰਦਾ। ਵਿਸ਼ਨੂੰ ਤੇਰੀ ਕਰਾਮਾਤ ਸਾਚੀ ਦਾਤ, ਹਰਿ ਸਾਚਾ ਸਚ ਜਣਾਈਆ। ਕਲਜੁਗ ਅੰਤਮ ਕਿਸੇ ਨਾ ਪੁਛਣੀ ਵਾਤ, ਨਾ ਹੋਏ ਕੋਇ ਸਹਾਈਆ। ਏਕਾ ਵਾਰ ਆਏ ਅੰਧੇਰੀ ਰਾਤ, ਚੰਦ ਚਾਂਦਨੀ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਬੈਠਾ ਦਵਾਰ, ਨਿਉਂ ਨਿਉਂ ਕਰੇ ਨਿਮਸਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਪ੍ਰਭ ਅੱਗੇ ਸੀਸ ਗਿਆ ਝੁੱਕ, ਵਿਸ਼ਨੂੰ ਆਪ ਝੁਕਾਇਆ। ਤੇਰਾ ਭਾਣਾ ਨਾ ਜਾਏ ਰੁਕ, ਹਉਂ ਲੱਖ ਲੱਖ ਸ਼ੁਕਰ ਮਨਾਇਆ। ਕਲਜੁਗ ਵੇਲਾ ਗਿਆ ਢੁਕ, ਗੋਬਿੰਦ ਲੇਖ ਲਿਖਾਇਆ। ਧਰਤ ਮਾਤ ਦੀ ਸਫ਼ਲ ਕਰਾਈ ਕੁੱਖ, ਧਰਨੀ ਧਰਤ ਧਵਲ ਦਇਆ ਕਮਾਇਆ। ਤ੍ਰੈਗੁਣ ਲੱਗਾ ਮੇਟਾਂ ਦੁੱਖ, ਦੁਖੜਾ ਅਵਰ ਨਾ ਕੋਇ ਜਣਾਇਆ। ਸਾਚੀ ਧਾਰੋਂ ਮੈਂ ਪਿਆ ਫੁੱਟ, ਸਾਚੀ ਧਾਰ ਦਿਆਂ ਵਹਾਇਆ। ਆਪਣਾ ਅੰਨ ਆਪੇ ਲੁੱਟ, ਤੇਰੇ ਦਰ ਪੁਚਾਇਆ। ਕਲਜੁਗ ਜੀਵਾਂ ਭਾਗ ਗਏ ਨਿਖੁੱਟ, ਹਰਿ ਕਾ ਰੂਪ ਨਜ਼ਰ ਨਾ ਆਇਆ। ਆਪਣੀ ਜੜ੍ਹ ਆਪੇ ਰਹੇ ਪੁੱਟ, ਹਿਰਦੇ ਕਾਮ ਕਰੋਧ ਵਸਾਇਆ। ਨਾ ਕੋਈ ਜਾਣੇ ਪਾਣੀ ਦੁੱਧ, ਝੂਠਾ ਰਿੜਕਣਾ ਐਵੇਂ ਪਾਇਆ। ਵਿਸ਼ਨੂੰ ਲੈਣ ਨਾ ਦੇਣੀ ਕਿਸੇ ਨੂੰ ਸੁੱਧ, ਮਤ ਮਨ ਬੁਧ ਡੇਰਾ ਢਾਹਿਆ। ਪੁਰਖ ਅਕਾਲ ਦਾ ਤੂੰ ਜੇਠਾ ਪੁੱਤ, ਆਦਿ ਆਦਿ ਉਪਾਇਆ। ਬ੍ਰਹਮਾ ਬਣਾਇਆ ਤੇਰਾ ਸੁੱਤ, ਸ਼ੰਕਰ ਨਾਲ ਰਲਾਇਆ। ਲੱਛਮੀ ਸੀਸ ਗੁੰਦਾ ਵਖਾਏ ਗੁਤ, ਸਚ ਸ਼ੰਗਾਰ ਕਰਾਇਆ। ਪਾਰਬਤੀ ਆਪਣੀ ਵਾਰ ਆਪੇ ਉਠ, ਆਪਣਾ ਨੇਤਰ ਨੈਣ ਮਟਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ, ਆਪਣਾ ਵੇਸ ਆਪ ਧਰਾਇਆ। ਵੇਸ ਧਰਾਏ ਹਰਿ ਅਵੱਲਾ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਲੇਖਾ ਜਾਣੇ ਰਾਣੀ ਅੱਲਾ, ਬਿਸਮਿਲ ਖੇਲ ਖਿਲਾਈਆ। ਮੁਕਾਮੇ ਹੱਕ ਏਕਾ ਮੱਲਾ, ਸਚ ਸਿੰਘਾਸਣ ਡੇਰਾ ਲਾਈਆ। ਸਚ ਸੰਦੇਸ ਏਕਾ ਘੱਲਾ, ਕਲਮਾ ਕਲਾਮ ਆਪ ਸੁਣਾਈਆ। ਪਰਵਰਦਿਗਾਰ ਫੜਾਇਆ ਪੱਲਾ, ਬੇਐਬ ਖੇਲ ਖਿਲਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਕਰਦਾ ਰਿਹਾ ਵਲ ਛੱਲਾ, ਅਛਲ ਅਛੱਲ ਵੇਸ ਵਟਾਈਆ। ਵਸਣਹਾਰਾ ਨਿਹਚਲ ਧਾਮ ਅਟੱਲਾ, ਕਲਜੁਗ ਅੰਤਮ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਰੂਪ ਬਣਿਆ ਝੱਲਾ, ਸਰਗੁਣ ਸ੍ਰਿਸ਼ਟ ਸਬਾਈ ਰਿਹਾ ਭੁਲਾਈਆ। ਸ੍ਰਿਸ਼ਟ ਸਬਾਈ ਜਾਣਾ ਭੁੱਲ, ਅਭੁਲ ਆਪ ਭੁਲਾਇੰਦਾ। ਮਾਇਆ ਮਮਤਾ ਗਈ ਰੁਲ, ਮਮਤਾ ਮੋਹ ਨਾ ਕੋਇ ਚੁਕਾਇੰਦਾ। ਭਾਗ ਨਾ ਲੱਗਾ ਸਾਚੀ ਕੁਲ, ਹਰਿ ਕਾ ਰੂਪ ਨਜ਼ਰ ਨਾ ਆਇੰਦਾ। ਸਾਚਾ ਜਾਮ ਨਾ ਲਾਇਆ ਬੁੱਲ, ਮਦਿਰਾ ਮਾਸ ਪਾਨ ਕਰਾਇੰਦਾ। ਪੰਜ ਤੱਤ ਬੂਟਾ ਬੈਠਾ ਫੁੱਲ, ਅੰਤਮ ਬਿਮਲ ਰੁੱਖ ਲਹਿਰਾਇੰਦਾ। ਕਲਜੁਗ ਅੰਧੇਰਾ ਜਾਣਾ ਝੁੱਲ, ਨਾ ਕੋਇ ਮੇਟ ਮਿਟਾਇੰਦਾ। ਬਿਨ ਹਰਿ ਨਾਮੇ ਕੋਇ ਨਾ ਪੈਣਾ ਮੁੱਲ,
ਕਰਤਾ ਕ਼ੀਮਤ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਭਗਵਾਨ ਖੇਲ ਖਿਲਾਇੰਦਾ। ਵਿਸ਼ਨੂੰ ਭਗਵਾਨ ਆਇਆ ਚਲ, ਨਿਹਚਲ ਆਪਣਾ ਖੇਲ ਖਿਲਾਈਆ। ਕਲਜੁਗ ਮੇਟੇ ਝੂਠੀ ਕਲ, ਕਲ ਆਪਣੀ ਆਪ ਵਖਾਈਆ। ਏਕਾ ਫੜਿਆ ਖੰਡਾ ਭਲ, ਪਾਰਬ੍ਰਹਮ ਬੇਅੰਤ ਵਡ ਵਡਿਆਈਆ। ਧਰਨੀ ਧਰਤ ਧਵਲ ਜਾਏ ਹਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਕਰਾਈਆ। ਆਪਣਾ ਵੇਸ ਹਰਿ ਗੋਬਿੰਦ, ਆਪਣੀ ਵਾਰ ਕਰਾਇੰਦਾ। ਆਪੇ ਮੇਟੇ ਸਗਲੀ ਚਿੰਦ, ਚਿੰਤਾ ਰੋਗ ਗਵਾਇੰਦਾ। ਕਰੇ ਖੇਲ ਸਾਜਨ ਹਿੰਦ, ਹਿੰਦਵਾਇਣ ਵੇਖ ਵਖਾਇੰਦਾ। ਆਪੇ ਸੁਖ ਸਾਗਰ ਡੂੰਘਾ ਸਿੰਧ, ਆਪੇ ਮੁਖੀ ਮੁਖ ਸਾਲਾਹਿੰਦਾ। ਗਹਿਰ ਗੰਭੀਰ ਗੁਣੀ ਗਹਿੰਦ, ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭਾਣਾ ਆਪ ਵਖਾਇੰਦਾ। ਸਾਚਾ ਭਾਣਾ ਵੇਖ ਵਖੌਣਾ, ਵੇਖਣਹਾਰ ਇਕ ਹੋ ਜਾਈਆ। ਕਲਜੁਗ ਕੂੜਾ ਪੰਧ ਮੁਕੌਣਾ, ਪਾਂਧੀ ਪੰਧ ਰਿਹਾ ਮੁਕਾਈਆ। ਨੌਂ ਖੰਡ ਪ੍ਰਿਥਮੀ ਸੱਥਰ ਇਕ ਵਿਛੌਣਾ, ਖ਼ਾਕੀ ਖ਼ਾਕ ਦਏ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਚੁਕਾਈਆ। ਹਰਿ ਕਾ ਭਾਣਾ ਗੋਬਿੰਦ ਧਾਰ, ਗੁਰ ਗੋਬਿੰਦ ਦਏ ਸਾਲਾਹੀਆ। ਸਿੰਘ ਰੂਪ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਨਾਉਂ ਧਰਾਈਆ। ਸਾਚਾ ਖੰਡਾ ਕਰ ਤਿਆਰ, ਬ੍ਰਹਿਮੰਡਾਂ ਦਏ ਵਖਾਈਆ। ਦੋ ਜਹਾਨਾਂ ਕਰੇ ਖ਼ਵਾਰ, ਬਚਿਆ ਕੋਇ ਰਹਿਣ ਨਾ ਪਾਈਆ। ਕਲ ਕਲਕੀ ਲੈ ਅਵਤਾਰ, ਕੂੜੀ ਕਿਰਿਆ ਦਏ ਖਪਾਈਆ। ਆਪੇ ਵਸੇ ਸੰਬਲ ਨਗਰ ਧਾਮ ਨਿਆਰ, ਸਚ ਸਿੰਘਾਸਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਧਰਾਈਆ। ਸਾਚਾ ਵੇਸ ਹਰਿ ਕਰਤਾਰਾ, ਕਲਜੁਗ ਅੰਤਮ ਆਪ ਕਰਾਇੰਦਾ। ਕ਼ੁਦਰਤ ਕ਼ਾਦਰ ਵੇਖਣਹਾਰਾ, ਨੂਰ ਇਲਾਹੀ ਡਗਮਗਾਇੰਦਾ। ਵਿਸ਼ਨੂੰ ਭਗਵਾਨ ਹੋ ਉਜਿਆਰਾ, ਰੂਪ ਅਨੂਪ ਧਰਾਇੰਦਾ। ਸੋ ਪੁਰਖ ਨਿਰੰਜਣ ਪਾਵੇ ਸਾਰਾ, ਹੰ ਬ੍ਰਹਮ ਪਰਦਾ ਲਾਹਿੰਦਾ। ਏਕਾ ਡੰਕਾ ਵੱਜੇ ਅਪਰ ਅਪਾਰਾ, ਸਾਚੀ ਨੌਬਤ ਆਪ ਵਜਾਇੰਦਾ। ਸਚਖੰਡ ਬੈਠ ਸਚ ਦਵਾਰਾ ਥਿਰ ਘਰ ਆਪਣਾ ਪਰਦਾ ਲਾਹਿੰਦਾ। ਪਰਗਟ ਹੋ ਨਰਾਇਣ ਨਰ ਅਵਤਾਰਾ, ਆਪਣਾ ਭੇਵ ਆਪ ਜਣਾਇੰਦਾ। ਕਾਗਦ ਕ਼ਲਮ ਨਾ ਲਿਖਣਹਾਰਾ, ਸਮੁੰਦ ਸਾਗਰ ਮੁਖ ਸ਼ਰਮਾਇੰਦਾ। ਬਨਾਸਪਤ ਰੋਵੇ ਜ਼ਾਰੋ ਜ਼ਾਰਾ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਚੌਥੇ ਜੁਗ ਲਹਿਣਾ ਆਪ ਮੁਕੌਣਾ, ਚਾਰ ਲੱਖ ਬੱਤੀ ਹਜ਼ਾਰ ਨੇਤਰ ਨੈਣਾਂ ਨੀਰ ਵਹਾਈਆ। ਸਾਡਾ ਬੇੜਾ ਜਿਸ ਡੁਬੌਣਾ, ਸੋ ਆਇਆ ਸੱਚਾ ਮਾਹੀਆ। ਕਲਜੁਗ ਅੱਗੇ ਹੋ ਹੋ ਵਾਸਤਾ ਪੌਣਾ, ਦੋਏ ਜੋੜ ਪਏ ਸਰਨਾਈਆ। ਏਕਾ ਮੰਗ ਦਰ ਮੰਗੌਣਾ, ਬਖ਼ਸ਼ ਮੇਰੀ ਮੈਨੂੰ ਸ਼ਾਹੀਆ। ਚਾਰ ਯਾਰੀ ਮਰਦੰਗ ਵਜੌਣਾ, ਮੁਹੰਮਦ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਢਹਿ ਪਿਆ ਸਰਨਾਈਆ। ਕਲਜੁਗ ਮੰਗੇ ਝੋਲੀ ਡਾਹ, ਵੇਲਾ ਅੰਤਮ ਆਇਆ। ਮੈਂ ਸੁਣਿਆ ਤੂੰ ਬੇਪਰਵਾਹ, ਨਿਮਾਣਿਆਂ ਹੋਏਂ ਸਹਾਇਆ। ਮੈਂ ਆਇਆ ਤੇਰੀ ਲੈਣ ਪਨਾਹ, ਮੇਰੇ ਸਾਹਿਬ ਹੋ ਸਹਾਇਆ। ਤੇਰਾ ਘਰ ਵੇਖਿਆ ਸੱਚਾ ਦਰਗਹਿ, ਸਚ ਸਿੰਘਾਸਣ ਬੈਠਾ ਆਸਣ ਲਾਇਆ। ਮੇਰੇ ਨੈਣ ਰਹੇ ਸ਼ਰਮਾ, ਤੇਰੇ ਅੱਗੇ ਨਾ ਸਕਾ ਉਠਾਇਆ। ਤੂੰ ਪਕੜ ਮੇਰੀ ਬਾਂਹ, ਮੇਰਾ ਬੇੜਾ ਨਾ ਅੰਤ ਡੁਬਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਛੋਟਾ ਪੁੱਤ ਤੇਰੇ ਦਰ ਤੇ ਮੰਗਣ ਆਇਆ।
ਤੇਰਾ ਛੋਟਾ ਪੁੱਤ ਕਲਜੁਗ ਦੁਲਾਰਾ, ਚੌਥੇ ਵੰਡੇ ਆਈਆ। ਤੇਰਾ ਬਣਿਆ ਰਿਹਾ ਫ਼ਰਮਾਂਬਰਦਾਰਾ, ਤੇਰਾ ਹੁਕਮ ਸੀਸ ਟਿਕਾਈਆ। ਚਾਰੋਂ ਕੁੰੰਟ ਕਰਿਆ ਜੂਠ ਝੂਠ ਪਸਾਰਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਰਲਾਈਆ। ਮਨਮਤ ਲਗਾਇਆ ਅਖਾੜਾ, ਲੱਖ ਚੁਰਾਸੀ ਨਾਚ ਨਚਾਈਆ। ਤ੍ਰੈਗੁਣ ਅਗਨੀ ਤਪਾਈ ਤੱਤੀ ਹਾੜਾ, ਘਰ ਘਰ ਰਹੀ ਜਲਾਈਆ। ਜੋ ਮਾਰਗ ਤੇਰਾ ਦੱਸਦੇ ਗਏ ਗੁਰ ਅਵਤਾਰਾ, ਮੈਂ ਸਭ ਨੂੰ ਦਿਤਾ ਭੁਲਾਈਆ। ਕਿਸੇ ਨਜ਼ਰ ਨਾ ਆਏ ਗੁਰੂ ਗੋਬਿੰਦ ਸਿੰਘ ਸੱਚੀ ਸਰਕਾਰਾ, ਨੇਤਰ ਦਰਸਨ ਕੋਇ ਨਾ ਪਾਈਆ। ਨਾਨਕ ਨਿਰਗੁਣ ਭੁੱਲਿਆ ਮੀਤ ਮੁਰਾਰਾ, ਜਿਸ ਜ਼ਾਤ ਪਾਤ ਨਾ ਕੋਇ ਰਖਾਈਆ। ਰਾਧਾ ਕ੍ਰਿਸ਼ਨ ਨਾ ਕੋਇ ਆਧਾਰਾ, ਬੰਸਰੀ ਨਾਮ ਨਾ ਕੋਇ ਵਜਾਈਆ। ਸੀਤਾ ਸੁਰਤ ਨਾ ਕੋਇ ਪਿਆਰਾ, ਸੁਆਣੀ ਸੰਗ ਨਾ ਕੋਇ ਰਖਾਈਆ। ਮੁਹੰਮਦ ਖਾਹਿਸ਼ ਰੋਵੇ ਜ਼ਾਰੋ ਜ਼ਾਰਾ, ਅੱਲਾ ਰਾਣੀ ਨਾਉਂ ਧਰਾਈਆ। ਈਸਾ ਮੂਸਾ ਕੂਕ ਕੂਕ ਕਰੇ ਪੁਕਾਰਾ, ਵੇਲਾ ਅੰਤਮ ਇਕ ਸਮਝਾਈਆ। ਕਲਜੁਗ ਜੋਧਾ ਸੂਰ ਬਲੀ ਬਲਕਾਰਾ, ਆਪਣਾ ਬਲ ਦਏ ਵਖਾਈਆ। ਕਿਸੇ ਨਜ਼ਰ ਨਾ ਆਏ ਮੰਦਰ ਮਸਜਿਦ ਗੁਰੂਦਵਾਰਾ, ਸ਼ਿਵਦਵਾਲਾ ਮਠ ਫੇਰਾ ਪਾਈਆ। ਅਠਸਠ ਤੀਰਥ ਵੇਖੇ ਜਾ ਕਿਨਾਰਾ, ਗੰਗਾ ਜਮਨਾ ਸੁਰਸਤੀ ਆਪਣਾ ਫੇਰਾ ਪਾਈਆ। ਦਹਿ ਦਿਸ਼ਾ ਹੋਇਆ ਵਿਭਚਾਰਾ, ਸਤਿ ਸੰਤੋਖ ਨਾ ਕੋਇ ਰਖਾਈਆ। ਉਤੋਂ ਬੋਲਣ ਤੇਰਾ ਨਾਅਰਾ, ਰਸਨਾ ਜਿਹਵਾ ਹਿਲਾਈਆ। ਅੰਤਰ ਕਰੇ ਨਾ ਕੋਇ ਪਿਆਰਾ, ਅਜਪਾ ਜਾਪ ਨਾ ਕੋਇ ਜਪਾਈਆ। ਕਲਜੁਗ ਤੇਰੀ ਸੁਣੇ ਕੌਣ ਪੁਕਾਰਾ, ਨੌਂ ਖੰਡ ਰਹੀ ਕੁਰਲਾਈਆ। ਧਰਨੀ ਦੱਬੀ ਤੇਰੇ ਭਾਰਾ, ਨੇਤਰ ਨੈਣ ਨੀਰ ਰਹੀ ਵਹਾਈਆ। ਖੁਲ੍ਹੜੇ ਕੇਸ ਰਹੀ ਪੁਕਾਰ, ਮੀਂਡੀ ਸੀਸ ਨਾ ਕੋਇ ਰਖਾਈਆ। ਮਾਤ ਪਿਤ ਕਰੇ ਖਵਾਰ, ਭੈਣ ਭਈਯਾ ਸੇਜ ਹੰਢਾਈਆ। ਨਾਰੀ ਕੰਤ ਨਾ ਕਰੇ ਪਿਆਰ, ਚਾਰ ਕੁੰਟ ਵੇਖ ਵਖਾਈਆ। ਗੁਰ ਕਾ ਸ਼ਬਦ ਨਾ ਕੋਇ ਅਧਾਰ, ਹਰਿ ਕਾ ਨਾਮ ਨਾ ਕੋਇ ਧਿਆਈਆ। ਆ ਆ ਗਏ ਤੇਈ ਅਵਤਾਰ, ਜੁਗ ਜੁਗ ਆਪਣੀ ਸੇਵ ਕਮਾਈਆ। ਅਠਾਰਾਂ ਭਗਤ ਗਏ ਪੁਕਾਰ, ਕਬੀਰ ਜੁਲਾਹਾ ਦਏ ਸਲਾਹੀਆ। ਨਾਨਕ ਨਿਰਗੁਣ ਕਰ ਪਿਆਰ, ਜੀਵ ਜੰਤ ਰਿਹਾ ਸਮਝਾਈਆ। ਗੋਬਿੰਦ ਫ਼ਤਿਹ ਬੋਲ ਜੈਕਾਰ, ਸਾਚਾ ਨਾਅਰਾ ਏਕਾ ਲਾਈਆ। ਕਲਜੁਗ ਆਵੇ ਅੰਤਮ ਵਾਰ, ਚਾਰੋਂ ਕੁੰਟ ਅੰਧੇਰਾ ਛਾਈਆ। ਪਰਗਟ ਹੋਵੇ ਨਿਹਕਲੰਕ ਨਰਾਇਣ ਨਰ ਅਵਤਾਰ, ਜੋਤੀ ਜਾਮਾ ਭੇਖ ਵਟਾਈਆ। ਮੇਰਾ ਮੇਲਾ ਕਰੇ ਵਿਚ ਸੰਸਾਰ, ਆਪ ਆਪਣਾ ਸੰਗ ਨਿਭਾਈਆ। ਆਪਣਾ ਨਾਉਂ ਫੜੇ ਖੜਗ ਖੰਡਾ ਕਟਾਰ, ਤੇਜ਼ ਚੰਡ ਪਰਚੰਡ ਚਮਕਾਈਆ। ਚਾਰ ਵਰਨ ਦਏ ਅਧਾਰ, ਊਚਾਂ ਨੀਚਾਂ ਗਲੇ ਲਗਾਈਆ। ਏਕਾ ਅੰਮ੍ਰਿਤ ਕਰ ਤਿਆਰ, ਸਾਚਾ ਜਾਮ ਦਏ ਪਿਆਈਆ। ਏਕਾ ਬੋਲ ਸਚ ਜੈਕਾਰ, ਨਾਨਕ ਨਿਰਗੁਣ ਕਰੇ ਪੜ੍ਹਾਈਆ। ਇਸ਼ਟ ਮਨਾਉਣਾ ਪੁਰਖ ਅਕਾਲ, ਦੂਜਾ ਇਸ਼ਟ ਨਾ ਕੋਇ ਵਖਾਈਆ। ਨੌਂ ਖੰਡ ਪ੍ਰਿਥਮੀ ਵਖਾਏ ਇਕੋ ਸੱਚੀ ਧਰਮਸਾਲ, ਸਾਚਾ ਮੰਦਰ ਇਕ ਵਖਾਈਆ। ਬੁਧ ਵੀਚਾਰੀ ਕੀ ਕਰੇ ਸਵਾਲ, ਆਪਣਾ ਭੇਵ ਨਾ ਪਾਈਆ। ਬਿਨ ਹਰਿਨਾਮੇ ਹੋਇਆ ਕੰਗਾਲ, ਗੁਰ ਗੋਬਿੰਦ ਦਿਸ ਨਾ ਪਾਈਆ। ਉਠ ਕੇ ਜਾਏ ਨਾ ਬਣੇ ਬੇਈਮਾਨ, ਪਾਰਬ੍ਰਹਮ ਸ੍ਰੀ ਭਗਵਾਨਾ। ਪਹਿਲੋਂ ਮੇਟੇ ਜੀਵ ਸ਼ੈਤਾਨ, ਫਿਰ ਗੁਰਮੁਖਾਂ ਦੇਵੇ ਬ੍ਰਹਮ ਗਿਆਨਾ। ਗੁਰ ਗੋਬਿੰਦ ਸੂਰਾ ਮਿਲੇ ਆਣ, ਜੋਧਾ ਸੂਰਬੀਰ ਬਲੀ ਬਲਵਾਨਾ। ਨੀਲਾ ਨੀਲੀ ਧਾਰੋਂ ਕਰੇ ਪਾਰ, ਸਾਚਾ ਖੰਡਾ ਇਕ ਚਮਕਾਨਾ। ਆਦਿ ਜੁਗਾਦਿ ਨੌਜਵਾਨ, ਚਲ ਕੇ ਆਏ ਵਿਚ ਜਹਾਨਾ। ਵੀਹ ਸੌ ਵੀਹ ਬਿਕ੍ਰਮੀ ਪੰਦਰਾਂ ਕੱਤਕ, ਵਦੀ ਸੁਦੀ ਨਾ
ਕੋਇ ਨਿਸ਼ਾਨ, ਦਿਲੀ ਤਖ਼ਤ ਬਹੇ ਰਾਜ ਰਾਜਾਨਾ। ਏਕਾ ਦੇਵੇ ਧੁਰ ਫ਼ਰਮਾਨ, ਰਾਓ ਰੰਕ ਸਰਬ ਸੀਸ ਝੁਕਾਨਾ। ਚਾਰੋਂ ਕੁੰਟ ਜੈ ਜੈਕਾਰ ਹੋਏ ਵਿਸ਼ਨੂੰ ਭਗਵਾਨ, ਸਭ ਛੱਡ ਕੇ ਭੱਜਣ ਮੈਦਾਨਾ। ਨਾ ਕੋਇ ਦਿਸੇ ਬਲ ਰਾਜ ਰਾਜਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਤੇਰਾ ਪੂਰਾ ਕਰੇ ਦਰ ਆਇਆਂ ਕਰੇ ਪਰਵਾਨਾ। ਗੁਰਸਿਖ ਪਰਵਾਨਾ ਹੋਏ ਪੂਰਾ, ਅਧੂਰਾ ਰਹੇ ਨਾ ਰਾਈਆ। ਵਿਸ਼ਨੂੰ ਭਗਵਾਨ ਹੱਥੀਂ ਪਹਿਨੇ ਕਦੇ ਨਾ ਚੂੜ੍ਹਾ, ਲਛਮੀ ਭੂਸ਼ਣ ਲਾਲ ਰੰਗ ਰੰਗਾਈਆ। ਕਲਜੁਗ ਅੰਤਮ ਮੇਟੇ ਨਿਸ਼ਾਨਾ ਕੂੜਾ, ਸਚ ਸੁੱਚ ਦਏ ਧਰਾਈਆ। ਪਰਗਟ ਹੋਏ ਗੁਰੂ ਗੋਬਿੰਦ ਸਿੰਘ ਸੂਰਾ, ਸੂਰਬੀਰ ਵੇਸ ਵਟਾਈਆ। ਸਦਾ ਸਦਾ ਸਦ ਹਾਜ਼ਰ ਹਜ਼ੂਰਾ, ਨਾ ਮਰੇ ਨਾ ਜਾਈਆ। ਆਪਣਾ ਕੌਲ ਕਰੇ ਪੂਰਾ, ਕਰਕੇ ਗਿਆ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਨਿਰਾਕਾਰ ਕਲਜੁਗ ਅੰਤਮ ਹੋ ਉਜਿਆਰ, ਸਾਚੀ ਧਾਰ ਦਏ ਚਲਾਈਆ।
੧੯ ਭਾਦਰੋਂ ੨੦੧੮ ਬਿਕ੍ਰਮੀ ਬੀਬੀ ਦਿਆਲ ਕੌਰ ਦੇ ਗ੍ਰਹਿ ਦਇਆ ਹੋਈ ਲੀਲ ਜ਼ਿਲਾ ਲੁਧਿਆਣਾ
ਨਿਰਗੁਣ ਨਿਰਵੈਰ ਸੱਚਾ ਪਾਤਸ਼ਾਹ, ਆਦਿ ਜੁਗਾਦਿ ਅਖਵਾਇੰਦਾ। ਗੁਰ ਗੁਰ ਰੂਪ ਬਣ ਮਲਾਹ, ਜੁਗ ਜੁਗ ਵੇਸ ਵਟਾਇੰਦਾ। ਭਗਤਨ ਦੇਵੇ ਸਚ ਸਲਾਹ, ਸਾਚੇ ਮਾਰਗ ਲਾਇੰਦਾ। ਸੰਤਨ ਨਾਮ ਇਕ ਵਰਤਾ, ਆਤਮ ਬ੍ਰਹਮ ਦ੍ਰਿੜਾਇੰਦਾ। ਗੁਰਮੁਖਾਂ ਘਰ ਦਏ ਵਖਾ, ਸਾਚੇ ਮੰਦਰ ਸੋਭਾ ਪਾਇੰਦਾ। ਗੁਰਸਿਖ ਸੱਜਣ ਮੇਲ ਮਿਲਾ, ਆਪਣਾ ਬੰਧਨ ਪਾਇੰਦਾ। ਨਾਮ ਨਿਧਾਨਾ ਇਕ ਜਣਾ, ਅਨੁਭਵ ਪਰਕਾਸ਼ ਕਰਾਇੰਦਾ। ਸ਼ਬਦ ਤਰਾਨਾ ਏਕਾ ਗਾ, ਆਪਣਾ ਰਾਗ ਸੁਣਾਇੰਦਾ। ਕਾਇਆ ਖੇੜਾ ਜੋਤ ਜਗਾ, ਨੂਰ ਨੁਰਾਨਾ ਡਗਮਗਾਇੰਦਾ। ਅੰਮ੍ਰਿਤ ਤਾਲ ਇਕ ਸੁਹਾ, ਨਿਝਰ ਝਿਰਨਾ ਆਪ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਪਾਤਸ਼ਾਹ ਆਪਣਾ ਨਾਉਂ ਧਰਾਇੰਦਾ। ਸ਼ਾਹ ਪਾਤਸ਼ਾਹ ਹਰਿ ਨਿਰੰਕਾਰਾ, ਨਿਰਵੈਰ ਪੁਰਖ ਵਡੀ ਵਡਿਆਈਆ। ਆਦਿ ਜੁਗਾਦੀ ਇਕ ਅਵਤਾਰਾ, ਜੁਗ ਜੁਗ ਵੇਸ ਵਟਾਈਆ। ਪੁਰਖ ਅਕਾਲ ਹੋ ਉਜਿਆਰਾ, ਨਿਰਾਕਾਰਾ ਖੇਲ ਖਿਲਾਈਆ। ਗੁਰ ਗੁਰ ਰੂਪ ਕਰ ਪਸਾਰਾ, ਗੁਰਦੇਵ ਇਸ਼ਟ ਨਮੋ ਵੇਖ ਵਖਾਈਆ। ਭਗਤਨ ਦੇਵੇ ਸਚ ਭੰਡਾਰਾ, ਪਾਰਬ੍ਰਹਮ ਬੇਪਰਵਾਹੀਆ। ਸੰਤਨ ਵਖਾਏ ਇਕ ਦਵਾਰਾ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਗੁਰਮੁਖਾਂ ਪਾਰ ਕਰਾਏ ਕਿਨਾਰਾ, ਡੂੰਘੀ ਭਵਰ ਨਾ ਕੋਇ ਰੁੜ੍ਹਾਈਆ। ਗੁਰਸਿਖ ਬਖ਼ਸ਼ੇ ਇਕ ਆਧਾਰਾ, ਚਰਨ ਕਵਲ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਬੰਧਨ ਪਾਈਆ। ਸ਼ਾਹ ਪਾਤਸ਼ਾਹ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਮੀਤ ਮੁਰਾਰਾ, ਏਕੰਕਾਰਾ ਸੰਗ ਨਿਭਾਇੰਦਾ। ਆਦਿ ਨਿਰੰਜਣ ਹੋ ਉਜਿਆਰਾ, ਅਬਿਨਾਸ਼ੀ ਕਰਤਾ ਵੇਖ ਵਖਾਇੰਦਾ। ਸ੍ਰੀ ਭਗਵਾਨ ਦਏ ਹੁਲਾਰਾ, ਪਾਰਬ੍ਰਹਮ ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਕਾਰ ਕਰਾਇੰਦਾ। ਜੁਗ ਜੁਗ ਕਾਰ ਹਰਿ ਕਰਤਾਰ, ਆਪਣੀ ਆਪ ਕਰਾਈਆ। ਨਿਰਗੁਣ ਰੂਪ ਨਿਰਾਕਾਰ, ਨਿਰਵੈਰ ਖੇਲ ਖਿਲਾਈਆ। ਆਪਣੀ ਇਛਿਆ ਭਰ ਭੰਡਾਰ,
ਵਸਤ ਅਮੋਲਕ ਆਪ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਤ੍ਰੈਗੁਣ ਮੇਲਾ ਮੇਲ ਮਿਲਾਈਆ। ਏਕਾ ਸ਼ਬਦ ਨਾਦ ਧੁੰਨਕਾਰ, ਗ੍ਰਹਿ ਮੰਦਰ ਆਪ ਸੁਣਾਈਆ । ਪੰਜ ਤੱਤ ਕਰ ਆਕਾਰ, ਸਰਗੁਣ ਖੇਲੇ ਖੇਲ ਹਰ ਘਟ ਥਾਈਂਆ। ਲੱਖ ਚੁਰਾਸੀ ਹੋ ਉਜਿਆਰ, ਘਟ ਘਟ ਜੋਤ ਜਗਾਈਆ। ਆਤਮ ਬ੍ਰਹਮ ਅਪਰ ਅਪਾਰ, ਆਪਣੀ ਵੰਡ ਵੰਡਾਈਆ। ਈਸ਼ ਜੀਵ ਖੇਲ ਨਿਆਰ, ਖ਼ਾਲਕ ਖ਼ਲਕ ਰੂਪ ਸਮਾਈਆ। ਕਰਤਾ ਪੁਰਖ ਕਰਨੀ ਕਰੇ ਸਾਚੀ ਕਾਰ, ਆਪ ਆਪਣਾ ਭੇਵ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਈਆ। ਨਿਰਗੁਣ ਰੂਪ ਪੁਰਖ ਅਕਾਲਾ, ਏਕਾ ਘਰ ਸੁਹਾਇੰਦਾ। ਵਸਣਹਾਰਾ ਸਚਖੰਡ ਸੱਚੀ ਧਰਮਸਾਲਾ, ਸਚ ਸਿੰਘਾਸਣ ਸੋਭਾ ਪਾਇੰਦਾ। ਗੁਰ ਗੁਰ ਰੂਪ ਹੋ ਦਿਆਲਾ, ਲੋਕਮਾਤ ਵੇਸ ਵਟਾਇੰਦਾ। ਭਾਗ ਲਗਾਏ ਪੰਜ ਤੱਤ ਕਾਇਆ ਮਾਟੀ ਖਾਲਾ, ਘਰ ਘਰ ਵਿਚ ਸੋਭਾ ਪਾਇੰਦਾ। ਭਗਤਨ ਦੱਸੇ ਰਾਹ ਸੁਖਾਲਾ, ਏਕਾ ਭਗਤੀ ਨਾਮ ਦ੍ਰਿੜਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲਾ, ਏਕਾ ਰੰਗ ਰੰਗਾਇੰਦਾ। ਸੰਤਨ ਨੂਰ ਕਰ ਉਜਾਲਾ, ਨੂਰ ਨੁਰਾਨਾ ਡਗਮਗਾਇੰਦਾ। ਆਤਮ ਬ੍ਰਹਮ ਪਾਏ ਮਾਲਾ, ਮਨ ਕਾ ਮਣਕਾ ਆਪ ਭਵਾਇੰਦਾ। ਗੁਰਮੁਖਾਂ ਘਾਲੇ ਸਾਚੀ ਘਾਲਾ, ਸਾਚੀ ਘਾਲ ਇਕ ਜਣਾਇੰਦਾ। ਦਿਵਸ ਰੈਣ ਵਸੇ ਨਾਲਾ, ਵਿਛੜ ਕਦੇ ਨਾ ਜਾਇੰਦਾ। ਗੁਰਸਿਖ ਦੇਵੇ ਨਾਮ ਸੱਚਾ ਧਨ ਮਾਲਾ, ਠਗ ਚੋਰ ਯਾਰ ਲੁੱਟ ਕੋਇ ਨਾ ਜਾਇੰਦਾ। ਲੇਖਾ ਜਾਣੇ ਸ਼ਾਹ ਕੰਗਾਲਾ, ਸ਼ਾਹ ਪਾਤਸ਼ਾਹ ਸਿਰ ਆਪਣਾ ਹੱਥ ਰਖਾਇੰਦਾ। ਜੁਗਾ ਜੁਗੰਤਰ ਹੋ ਨਿਰਾਲਾ, ਸਰਗੁਣ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਜੁਗਾ ਜੁਗੰਤਰ ਸਾਚੀ ਕਾਰ, ਜੁਗ ਕਰਤਾ ਆਪ ਕਰਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਕਰ ਵਿਚਾਰ, ਏਕਾ ਅੱਖਰ ਕਰੇ ਪੜ੍ਹਾਈਆ। ਸੋ ਪੁਰਖ ਨਿਰੰਜਣ ਵਸਣਹਾਰਾ ਠਾਂਡੇ ਦਰਬਾਰ, ਹੰ ਬ੍ਰਹਮ ਵੇਖ ਵਖਾਈਆ। ਸੋਹੰ ਸ਼ਬਦ ਸਚ ਜੈਕਾਰ, ਆਦਿ ਪੁਰਖ ਆਪ ਲਗਾਈਆ। ਆਤਮ ਬ੍ਰਹਮ ਪਾਰਬ੍ਰਹਮ ਏਕਾ ਧਾਰ, ਸੋਹੰ ਸ਼ਬਦ ਸਚ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਈਆ। ਜੁਗ ਜੁਗ ਵੇਸ ਅਵੱਲੜਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਫੜਾਇਆ ਆਪਣਾ ਪਲੜਾ, ਏਕਾ ਬੰਧਨ ਪਾਇੰਦਾ। ਸਚ ਸੰਦੇਸ਼ ਘਲੜਾ, ਸਾਚਾ ਮੰਤਰ ਨਾਮ ਦ੍ਰਿੜਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲੜਾ, ਊਚ ਮਹੱਲਾ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਪੁਰਖ ਬਿਧਾਤਾ ਆਪਣੀ ਰੱਖੇ ਉਤਮ ਜਾਤਾ, ਜੋਤੀ ਜਾਤਾ ਖੇਲ ਖਿਲਾਇੰਦਾ। ਜੋਤੀ ਜਾਤਾ ਹਰਿ ਨਰਾਇਣ, ਨਿਰਗੁਣ ਆਪਣੀ ਧਾਰ ਚਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਰਸਨਾ ਗੁਣ ਸਾਰੇ ਕਹਿਣ, ਗੁਰ ਅਵਤਾਰ ਗਾਈਆ। ਭਗਤ ਭਗਵੰਤ ਚਰਨ ਢਹਿਣ, ਨਿਉਂ ਨਿਉਂ ਸੀਸ ਝੁਕਾਈਆ। ਸੰਤਨ ਚੁੱਕੇ ਲਹਿਣ ਦੇਣ, ਪੂਰਬ ਪੂਰਬ ਵੇਖ ਵਖਾਈਆ। ਗੁਰਮੁਖਾਂ ਪਾਏ ਏਕਾ ਗਹਿਣ, ਸਾਚਾ ਭੂਸ਼ਨ ਬਸਤਰ ਨਾਮ ਤਨ ਵਖਾਈਆ। ਗੁਰਸਿਖ ਗੁਰ ਗੁਰ ਧਾਮ ਇਕੱਠੇ ਬਹਿਣ, ਸਾਚਾ ਦਰ ਇਕ ਸਮਝਾਈਆ। ਜੁਗਾ ਜੁਗੰਤਰ ਲੱਖ ਚੁਰਾਸੀ ਮੌਤ ਲਾੜੀ ਖਾਏ ਡੈਣ, ਵੇਲੇ ਅੰਤ ਨਾ ਸਕੇ ਕੋਇ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਅੰਤਮ ਹਰਿ ਨਿਰੰਕਾਰਾ, ਏਕਾ ਖੇਲ ਖਿਲਾਇੰਦਾ। ਨਿਰਗੁਣ
ਸਰਗੁਣ ਪਾਵੇ ਸਾਰਾ, ਲੱਖ ਚੁਰਾਸੀ ਫੋਲ ਫੋਲਾਇੰਦਾ। ਪਰਦਾ ਉਠਾਏ ਵਿਸ਼ਨ ਬ੍ਰਹਮਾ ਸ਼ਿਵ ਇਕ ਵਖਾਏ ਸਚ ਦਰਬਾਰਾ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਸਚ ਸਿੰਘਾਸਣ ਸੋਹੇ ਸ਼ਾਹ ਪਾਤਸ਼ਾਹ ਸੱਚੀ ਸਰਕਾਰਾ, ਸ਼ਹਿਨਸ਼ਾਹ ਆਪਣਾ ਨਾਉਂ ਧਰਾਇੰਦਾ। ਲੇਖਾ ਮੰਗੇ ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰਾ, ਏਕਾ ਹੁਕਮ ਸੁਣਾਇੰਦਾ। ਕਾਇਨਾਤ ਕਰੇ ਖ਼ਬਰਦਾਰਾ, ਇਕ ਇਕੱਲਾ ਪਰਵਰਦਿਗਾਰਾ, ਮਿਹਬਾਨ ਬੀਦੋ ਆਪਣਾ ਨਾਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਵੇਸ ਅਵੱਲਾ, ਨਿਰਗੁਣ ਨਿਰਵੈਰ ਆਪ ਕਰਾਈਆ। ਲੇਖਾ ਜਾਣੇ ਰਾਣੀ ਅੱਲਾ, ਇਲਾਹੀ ਨੂਰ ਡਗਮਗਾਈਆ। ਸਚ ਸਿੰਘਾਸਣ ਏਕਾ ਮੱਲਾ, ਮੁਕਾਮੇ ਹੱਕ ਹੱਕ ਖ਼ੁਦਾਈਆ। ਸਚ ਸੰਦੇਸ਼ ਏਕਾ ਘੱਲਾ, ਅਜ਼ਰਾਈਲ ਜਬਰਾਈਲ ਮੇਕਾਈਲ ਅਸਰਾਫ਼ੀਲ ਸੇਵਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣੀ ਧਾਰ ਚਲਾਈਆ। ਸਚ ਸੰਦੇਸਾ ਜ਼ਬਰਾਈਲ, ਚੌਦਾਂ ਤਬਕ ਸੁਣਾਇੰਦਾ। ਉਮਤੀ ਉਮਤ ਵੇਖ ਦਲੀਲ, ਦਹਿ ਦਿਸ਼ਾ ਫੋਲ ਫੋਲਾਇੰਦਾ। ਚਾਰ ਕੁੰਟ ਨਾ ਦਿਸੇ ਕੋਈ ਦਲੀਲ, ਸ਼ਰਅ ਸ਼ਰੀਅਤ ਮੁਖ ਸ਼ਰਮਾਇੰਦਾ। ਵੇਲੇ ਅੰਤ ਨਾ ਹੋਇ ਅਪੀਲ, ਪੁਰਖ ਅਬਿਨਾਸ਼ੀ ਖੇਲ ਖਿਲਾਇੰਦਾ। ਬਸਨ ਬਨਵਾਰੀ ਬਸਤਰ ਪਹਿਨ ਨੀਲ, ਨੀਲੀ ਧਾਰ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਬੰਧਨ ਪਾਇੰਦਾ। ਜੁਗ ਜੁਗ ਬੰਧਨ ਹਰਿ ਗੋਪਾਲ, ਆਦਿ ਜੁਗਾਦਿ ਪਾਈਆ। ਆਪਣੇ ਹੱਥ ਰੱਖੇ ਕਾਲ ਮਹਾਕਾਲ, ਹੁਕਮੀ ਹੁਕਮ ਆਪ ਭਵਾਈਆ। ਰੂਪ ਧਰਾਏ ਆਪਣਾ ਦਿਆਲ, ਦਇਆ ਨਿਧ ਬੇਪਰਵਾਹੀਆ। ਲੇਖਾ ਜਾਣੇ ਤ੍ਰੈਗੁਣ ਜਾਲ, ਤ੍ਰੈਗੁਣ ਅਤੀਤਾ ਸੱਚਾ ਮਾਹੀਆ। ਨਵ ਨੌਂ ਰਿਹਾ ਸੁਰਤ ਸੰਭਾਲ, ਚਾਰ ਚਾਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਈਆ। ਸਾਚਾ ਲੇਖਾ ਹੱਥ ਕਰਤਾਰ, ਗੁਰ ਅਵਤਾਰ ਸੀਸ ਝੁਕਾਇੰਦਾ। ਤਖ਼ਤ ਨਿਵਾਸੀ ਬੈਠ ਸਚ ਦਰਬਾਰ, ਕਲਜੁਗ ਅੰਤਮ ਹੁਕਮ ਸੁਣਾਇੰਦਾ। ਦਰ ਦਰਵੇਸ਼ ਬਣ ਤੇਈ ਅਵਤਾਰ, ਨੇਤਰ ਨੈਣ ਸਰਬ ਨਿਵਾਇੰਦਾ। ਭਗਤ ਰੋਵਣ ਜ਼ਾਰੋ ਜ਼ਾਰ, ਭਗਤੀ ਮਾਰਗ ਨਾ ਕੋਇ ਰਖਾਇੰਦਾ। ਬ੍ਰਹਮਾ ਕੂਕ ਕੂਕ ਕਰੇ ਪੁਕਾਰ, ਮੇਰਾ ਬ੍ਰਹਮ ਨਜ਼ਰ ਨਾ ਆਇੰਦਾ। ਸ਼ੰਕਰ ਸੁੱਟ ਬੈਠਾ ਕਟਾਰ, ਤ੍ਰਿਸੂਲ ਹੱਥ ਨਾ ਕੋਇ ਵਖਾਇੰਦਾ। ਵਿਸ਼ਨੂੰ ਬਣੇ ਦਰ ਭਿਖਾਰ, ਖ਼ਾਲੀ ਭੰਡਾਰ ਨਾ ਕੋਇ ਭਰਾਇੰਦਾ। ਤ੍ਰੈਗੁਣ ਮਾਇਆ ਆਈ ਹਾਰ, ਰਜੋ ਤਮੋ ਸਤੋ ਮੁਖ ਸ਼ਰਮਾਇੰਦਾ। ਪੰਜ ਤੱਤ ਜਾਏ ਉਜਾੜ, ਜਗਤ ਖੇੜਾ ਆਪੇ ਢਾਹਿੰਦਾ। ਹੋਇਆ ਅੰਧੇਰਾ ਬਹੱਤਰ ਨਾੜ, ਕਾਇਆ ਗੜ੍ਹ ਨਾ ਕੋਇ ਸੁਹਾਇੰਦਾ। ਲੱਖ ਚੁਰਾਸੀ ਨਾ ਕੋਇ ਪਿਆਰ, ਮਮਤਾ ਮੋਹ ਨਾ ਕੋਇ ਜਣਾਇੰਦਾ। ਬੰਕ ਸੋਹਣ ਗੁਰ ਅਵਤਾਰ, ਦਸ ਦਸ ਮੇਲਾ ਮੇਲ ਮਿਲਾਇੰਦਾ। ਨਾਨਕ ਗੋਬਿੰਦ ਬੋਲ ਜੈਕਾਰ, ਏਕਾ ਬੋਲ ਸੁਣਾਇੰਦਾ। ਨਿਹਕਲੰਕ ਮਹਾਂਬਲੀ ਉਤਰੇ ਅਵਤਾਰ, ਕਲ ਕਲਕੀ ਖੇਲ ਕਰਾਇੰਦਾ। ਜਾਗਰਤ ਜੋਤ ਜਗੇ ਸੰਸਾਰ, ਨੂਰ ਨੁਰਾਨਾ ਡਗਮਗਾਇੰਦਾ। ਨਾਮ ਖੰਡਾ ਤੇਜ਼ ਕਟਾਰ, ਬ੍ਰਹਿਮੰਡਾਂ ਆਪ ਚਮਕਾਇੰਦਾ। ਲੋਆਂ ਪੁਰੀਆਂ ਮਾਰੇ ਮਾਰ, ਨਵ ਨੌਂ ਆਪਣਾ ਖੇਲ ਖਿਲਾਇੰਦਾ। ਬ੍ਰਹਮੇ ਬੇੜਾ ਕਰੇ ਪਾਰ, ਸ਼ੰਕਰ ਆਪਣੀ ਗੋਦ ਬਹਾਇੰਦਾ। ਇੰਦ ਇੰਦਰਾਸਣ ਦਏ ਆਧਾਰ, ਵੇਲਾ ਅੰਤ ਚੁਕਾਇੰਦਾ। ਤ੍ਰੈਗੁਣ ਮਾਇਆ ਜਾਏ ਹਾਰ, ਤ੍ਰੈਗੁਣ ਆਪਣਾ ਪੰਧ ਮੁਕਾਇੰਦਾ। ਕਰੇ ਖੇਲ ਅਪਰ ਅਪਾਰ, ਲੇਖਾ ਲਿਖਤ ਵਿਚ ਨਾ ਆਇੰਦਾ। ਬ੍ਰਹਿਮੰਡਾਂ ਖੰਡਾਂ ਖੇਲ
ਕਰੇ ਨਿਆਰ, ਨਿਰਗੁਣ ਆਪਣਾ ਹੁਕਮ ਵਰਤਾਇੰਦਾ। ਧਰੂ ਆਈ ਅੰਤਮ ਵਾਰ, ਚੌਥੇ ਜੁਗ ਪੰਧ ਮੁਕਾਇੰਦਾ। ਬਲ ਬਾਵਨ ਕਰਿਆ ਪਾਰ, ਸਤਿਜੁਗ ਨਾਲ ਮਿਲਾਇੰਦਾ। ਸਿੱਤਲ ਦੇਸ ਖੇਲ ਨਿਆਰ, ਪਾਤਾਲ ਪਾਤਾਲਾਂ ਫੋਲ ਫੋਲਾਇੰਦਾ। ਕਲਜੁਗ ਤੇਰੀ ਅੰਤਮ ਵਾਰ, ਲੋਕਮਾਤ ਪਰਗਟਾਇੰਦਾ। ਮਾਣਸ ਜਨਮ ਦੇ ਅਪਾਰ, ਪੰਜ ਤੱਤ ਖੇਲ ਖਿਲਾਇੰਦਾ। ਅੰਦਰ ਕਰ ਜੋਤ ਉਜਿਆਰ, ਨੂਰ ਨੁਰਾਨਾ ਡਗਮਗਾਇੰਦਾ। ਆਪਣਾ ਲਹਿਣਾ ਰੱਖਿਆ ਬੰਦ ਕਿਵਾੜ, ਦਿਸ ਕਿਸੇ ਨਾ ਆਇੰਦਾ। ਆਪਣੀ ਥਿਤ ਆਪ ਵਿਚਾਰ, ਆਪੇ ਖੇਲ ਖਿਲਾਇੰਦਾ। ਜੁਗਾ ਜੁਗੰਤਰ ਕਰ ਪਿਆਰ, ਭਗਵਨ ਭਗਤਨ ਮੇਲ ਮਿਲਾਇੰਦਾ। ਲੇਖਾ ਜਾਣੇ ਧੁਰ ਦਰਬਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਪੰਧ ਮੁਕਾਇੰਦਾ। ਕਲਜੁਗ ਤੇਰਾ ਅੰਤਮ ਪੰਧ, ਸੋ ਪੁਰਖ ਨਿਰੰਜਣ ਆਪ ਮੁਕਾਈਆ। ਸਤਿਜੁਗ ਚੜ੍ਹਾਏ ਸਾਚਾ ਚੰਦ, ਸੀਤਲ ਧਾਰ ਵਖਾਈਆ। ਇਕ ਸੁਣਾਏ ਸੁਹਾਗੀ ਛੰਦ, ਨਾਉਂ ਨਿਰੰਕਾਰਾ ਆਪ ਪਰਗਟਾਈਆ। ਜੀਵ ਜੰਤ ਗਾਇਣ ਬੱਤੀ ਦੰਦ, ਰਸਨਾ ਜੇਹਵਾ ਇਕ ਹਲਾਈਆ। ਅੱਠੇ ਪਹਿਰ ਵਖਾਏ ਪਰਮਾਨੰਦ, ਨਿਜ ਆਤਮ ਕਰ ਰਸਾਈਆ। ਕਰਵਟ ਬਦਲਾ ਬਦਲੇ ਕੰਡ, ਜੋ ਬੈਠਾ ਮੁਖ ਛੁਪਾਈਆ। ਮਨਮੁਖਤਾ ਦੇਵੇ ਦੰਡ, ਗੁਰਮੁਖਾਂ ਹੋਏ ਸਹਾਈਆ। ਲੇਖਾ ਜਾਣੇ ਨਵ ਖੰਡ, ਨਵ ਨੌਂ ਧਾਰ ਚਲਾਈਆ। ਲਹਿਣਾ ਦੇਣ ਚੁਕਾਏ ਜੇਰਜ ਅੰਡ, ਉਤਭੁਜ ਸੇਤਜ ਫੋਲ ਫੋਲਾਈਆ। ਕਰੇ ਪਰਕਾਸ਼ ਵਿਚ ਬ੍ਰਹਿਮੰਡ, ਵਰਭੰਡੀ ਜੋਤ ਜਗਾਈਆ। ਜਨਮ ਜਨਮ ਦੀ ਟੁੱਟੀ ਦੇਵੇ ਗੰਢ, ਜਿਸ ਜਨ ਆਪਣਾ ਮੇਲ ਮਿਲਾਈਆ। ਆਤਮ ਅੰਤਰ ਪਾਏ ਠੰਡ, ਅਗਨੀ ਅੱਗ ਬੁਝਾਈਆ। ਗੁਰਮੁਖ ਸੁਰਤ ਸੁਹਾਗਣ ਨਾ ਹੋਏ ਰੰਡ, ਹਰਿ ਕੰਤ ਕੰਤੂਹਲ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਦਇਆ ਕਮਾਈਆ। ਕਲਜੁਗ ਅੰਤਮ ਦਇਆ ਨਿਧ ਦੀਨਨ ਦੀਨ ਦਿਆਲ ਠਾਕਰ ਸਵਾਮੀ ਖੇਲ ਖਿਲਾਇੰਦਾ। ਜਗਤ ਜੁਗ ਚਲੀ ਅਵੱਲੜੀ ਚਾਲ, ਜੋਗ ਜੁਗਤ ਆਪਣੇ ਹੱਥ ਰਖਾਇੰਦਾ। ਸਾਚੇ ਮੰਦਰ ਬੈਠ ਸੱਚੀ ਧਰਮਸਾਲ, ਸਚ ਸਿੰਘਾਸਣ ਆਸਣ ਲਾਇੰਦਾ। ਚਰਨਾਂ ਹੇਠ ਦਬਾਏ ਕਾਲ ਮਹਾਕਾਲ, ਆਪ ਆਪਣੀ ਕਲ ਧਰਾਇੰਦਾ। ਏਕਾ ਰੱਖੇ ਸਚ ਸਵਾਲ, ਚਾਰ ਜੁਗ ਦਾ ਲਹਿਣਾ ਪੁਛ ਪੁਛਾਇੰਦਾ। ਦਰ ਬੈਠੇ ਗੁਰ ਅਵਤਾਰ, ਭਗਤ ਭਗਵੰਤ ਸੀਸ ਝੁਕਾਇੰਦਾ। ਈਸਾ ਮੂਸਾ ਸੰਗ ਮੁਹੰਮਦ ਹੋਏ ਸ਼ਰਮਸਾਰ, ਅੱਲਾ ਰਾਣੀ ਮੁਖ ਸ਼ਰਮਾਇੰਦਾ। ਕਾਗਦ ਕ਼ਲਮ ਨਾ ਲਿਖਣਹਾਰ, ਵੇਦ ਕਤੇਬ ਸ਼ਾਸਤਰ ਸਿਮਰਤ ਅੰਜੀਲ ਕ਼ੁਰਾਨ ਖਾਣੀ ਬਾਣੀ ਭੇਵ ਕੋਇ ਨਾ ਪਾਇੰਦਾ। ਏਕਾ ਭਗਤ ਹੋਏ ਪਰਵਾਨ, ਜਿਸ ਜਨ ਮਿਲੇ ਹਰਿ ਜੂ ਆਣ, ਸ਼ਬਦ ਬਿਠਾਏ ਸਚ ਬਬਾਣ, ਆਪਣੀ ਸੇਵਾ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਇੰਦਾ। ਹਰਿਜਨ ਸੱਚਾ ਸਿਫ਼ਤ ਸਲਾਹ, ਜੁਗ ਜੁਗ ਵੇਦ ਪੁਰਾਨ ਰਹੇ ਜਸ ਗਾਈਆ। ਜਿਸ ਜਨ ਮਿਲੇ ਹਰਿ ਮਲਾਹ, ਬੇੜਾ ਪਾਰ ਕਰਾਈਆ। ਸਾਚੀ ਦਰਗਹਿ ਦਏ ਬਹਾ, ਮਹੱਲ ਅਟਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਗੁਰਮੁਖ ਸਾਚੇ ਲਏ ਉਠਾਈਆ। ਜੁਗ ਜੁਗ ਮੇਲਾ ਗੁਰਮੁਖ ਰੰਗ, ਹਰਿ ਹਰਿ ਆਪ ਚੜ੍ਹਾਇੰਦਾ। ਆਤਮ ਸੇਜਾ ਸਚ ਪਲੰਘ, ਨਿਰਗੁਣ ਆਸਣ ਲਾਇੰਦਾ। ਸ਼ਬਦ ਅਨਹਦ ਸੱਚਾ ਮਰਦੰਗ, ਨਾਦੀ ਨਾਦ ਵਜਾਇੰਦਾ। ਅੰਮ੍ਰਿਤ ਆਤਮ ਸਰੋਵਰ ਗੰਗ, ਅਠਸਠ ਡੇਰਾ ਢਾਹਿੰਦਾ। ਜੋਤ ਨਿਰੰਜਣ ਚਾੜ੍ਹੇ ਚੰਦ, ਰਵ ਸਸ ਮੁਖ ਸ਼ਰਮਾਇੰਦਾ। ਖ਼ੁਸ਼ੀ ਕਰਾਏ ਬੰਦ ਬੰਦ, ਜਿਸ ਜਨ ਆਪਣਾ
ਦਰਸ ਦਿਖਾਇੰਦਾ। ਆਵਣ ਜਾਵਣ ਲੱਖ ਚੁਰਾਸੀ ਚੁੱਕੇ ਪੰਧ, ਜਮ ਕਾ ਦੰਡ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਆਪਣੇ ਰੰਗ ਰੰਗਾਇੰਦਾ। ਗੁਰਮੁਖ ਤੇਰਾ ਅੰਤਰ ਰਸ, ਸਤਿਗੁਰ ਆਪਣੇ ਹੱਥ ਰਖਾਈਆ। ਤੇਰਾ ਤੇਰੇ ਹੋਏ ਵਸ, ਤੇਰੀ ਮਹਿਮਾ ਆਪੇ ਗਾਈਆ। ਤੇਰਾ ਮੇਲਾ ਹੱਸ ਹੱਸ, ਨੇਤਰ ਰੋਵੇ ਸਰਬ ਲੋਕਾਈਆ। ਜੁਗ ਜੁਗ ਭਗਤਾਂ ਕਰੇ ਪੂਰੀ ਆਸ, ਨਿਤ ਨਵਿਤ ਵੇਸ ਵਟਾਈਆ। ਆਪਣਾ ਨੂਰ ਕਰ ਪਰਕਾਸ਼, ਨਿਰਗੁਣ ਸਰਗੁਣ ਧਾਰ ਚਲਾਈਆ। ਕਰਣਹਾਰਾ ਬੰਦ ਖ਼ੁਲਾਸ, ਬੰਦੀ ਤੋੜ ਆਪ ਅਖਵਾਈਆ। ਲੇਖਾ ਜਾਣੇ ਪ੍ਰਿਥਮੀ ਆਕਾਸ਼, ਧਰਤ ਧਵਲ ਫੋਲ ਫੋਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਈਆ। ਤਾਰਨਣਹਾਰਾ ਸਤਿਗੁਰ ਏਕ, ਪੁਰਖ ਅਕਾਲ ਅਖਵਾਇੰਦਾ। ਗੁਰ ਗੁਰ ਧਾਰੇ ਸਾਚੀ ਟੇਕ, ਏਕਾ ਇਸ਼ਟ ਮਨਾਇੰਦਾ। ਜਿਸ ਜਨ ਕਰੇ ਬੁਧ ਬਿਬੇਕ, ਆਤਮ ਬ੍ਰਹਮ ਗਿਆਨ ਦ੍ਰਿੜਾਇੰਦਾ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਤੱਤ ਬੁਝਾਇੰਦਾ। ਗੁਰਸਿਖ ਘਰ ਆਪਣੇ ਕਾਇਆ ਮੰਦਰ ਸਤਿਗੁਰ ਬੈਠਾ ਲਏ ਵੇਖ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਸਾਚੇ ਸਤਿਗੁਰ ਮੁੱਛ ਦਾੜ੍ਹੀ ਨਾ ਕੋਈ ਕੇਸ, ਨਾ ਕੋਈ ਮੂੰਡ ਮੁੰਡਾਇੰਦਾ। ਆਦਿ ਜੁਗਾਦਿ ਰਹੇ ਹਮੇਸ਼, ਜਨਮ ਮਰਨ ਵਿਚ ਨਾ ਆਇੰਦਾ। ਬ੍ਰਹਮਾ ਵਿਸ਼ਨ ਸ਼ਿਵ ਕੋਟਨ ਕੋਟ ਖੜੇ ਦਰਵੇਸ਼, ਦਰ ਦਰ ਬੈਠੇ ਸੀਸ ਝੁਕਾਇੰਦਾ। ਤਖ਼ਤ ਨਿਵਾਸੀ ਇਕ ਨਰੇਸ਼, ਸ਼ਾਹ ਸੁਲਤਾਨ ਨਾਉਂ ਧਰਾਇੰਦਾ। ਤਿਸ ਅੱਗੇ ਨਾ ਚਲੇ ਕਿਸੇ ਦੀ ਕੋਈ ਪੇਸ਼, ਜੋ ਆਇਆ ਉਠ ਉਠ ਜਾਇੰਦਾ। ਜੁਗਾ ਜੁਗੰਤਰ ਰਿਹਾ ਵੇਖ, ਵੇਖਣਹਾਰਾ ਦਿਸ ਨਾ ਆਇੰਦਾ। ਰੂਪ ਅਨੂਪਾ ਦਸ ਦਸਮੇਸ, ਜੋਤੀ ਜਾਤਾ ਡਗਮਗਾਇੰਦਾ। ਆਪੇ ਵਸੇ ਕਾਇਆ ਖੇਤ, ਸਾਚਾ ਹੇਤ ਆਪ ਜਣਾਇੰਦਾ। ਦਰਸ ਦਿਖਾਏ ਨੇਤਨ ਨੇਤ, ਜਿਸ ਜਨ ਆਪਣੀ ਦਇਆ ਕਮਾਇੰਦਾ। ਸਦਾ ਸਹੇਲਾ ਰੱਖੇ ਸਾਇਆ ਹੇਠ, ਸਮਰਥ ਸਿਰ ਆਪਣਾ ਹੱਥ ਟਿਕਾਇੰਦਾ। ਗੁਰਮੁਖ ਸੱਜਣ ਲਏ ਪੇਖ, ਕਲਜੁਗ ਜੀਵਾਂ ਨਜ਼ਰ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਮਿਲਾਇੰਦਾ। ਗੁਰਮੁਖ ਸੱਚੇ ਮਿਲਿਆ ਮੇਲਾ, ਸਤਿਗੁਰ ਪੂਰਾ ਆਪ ਮਿਲਾਈਆ। ਏਕਾ ਘਰ ਵਸੇ ਗੁਰੂ ਗੁਰ ਚੇਲਾ, ਗੁਰ ਗੋਬਿੰਦ ਖੇਲ ਖਿਲਾਈਆ। ਏਥੇ ਓਥੇ ਸੱਜਣ ਸੁਹੇਲਾ, ਵਿਛੜ ਕਦੇ ਨਾ ਜਾਈਆ। ਰਾਏ ਧਰਮ ਦੀ ਕੱਟੇ ਜੇਲਾ, ਲੱਖ ਚੁਰਾਸੀ ਫੰਦ ਕਟਾਈਆ। ਧਾਮ ਵਖਾਏ ਇਕ ਨਵੇਲਾ, ਸਾਹਿਬ ਬੈਠਾ ਆਸਣ ਲਾਈਆ। ਨਾ ਕੋਈ ਵਕ਼ਤ ਨਾ ਕੋਈ ਵੇਲਾ, ਥਿਤ ਵਾਰ ਨਾ ਕੋਇ ਰਖਾਈਆ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਾ, ਭਰਮੇ ਭੁੱਲੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸੱਜਣ ਲਏ ਫੜ ਆਪਣਾ ਬੰਧਨ ਪਾਈਆ। ਗੁਰਮੁਖ ਸੱਜਣ ਹਰਿ ਜੂ ਫੜਿਆ, ਆਪਣੀ ਦਇਆ ਕਮਾਇੰਦਾ। ਕਾਇਆ ਮੰਦਰ ਆਪੇ ਵੜਿਆ, ਦਿਸ ਕਿਸੇ ਨਾ ਆਇੰਦਾ। ਡੂੰਘੀ ਭਵਰੀ ਆਪੇ ਚੜ੍ਹਿਆ, ਆਪਣਾ ਪੰਧ ਆਪ ਜਣਾਇੰਦਾ। ਆਪਣੀ ਵਿਦਿਆ ਆਪੇ ਪੜ੍ਹਿਆ, ਨਿਸ਼ਅੱਖਰ ਆਪੇ ਗਾਇੰਦਾ। ਅਗਨੀ ਹਵਨ ਕਦੇ ਨਾ ਸੜਿਆ, ਮੜ੍ਹੀ ਗੋਰ ਨਾ ਕੋਇ ਦਬਾਇੰਦਾ। ਆਪਣੀ ਕਰਨੀ ਆਪੇ ਕਰਿਆ, ਕਰਨੀ ਕਰਤਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਖੇਲ ਖਿਲਾਇੰਦਾ। ਖੇਲ ਖਿਲਾਏ ਹਰਿ ਗੋਬਿੰਦ, ਗੋਬਿੰਦ ਮੇਲਾ ਸਹਿਜ ਸੁਭਾਈਆ। ਜਨਮ
ਜਨਮ ਦੀ ਮੇਟੇ ਚਿੰਦ, ਅੰਮ੍ਰਿਤ ਆਤਮ ਜਾਮ ਪਿਆਈਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਵਡੀ ਵਡਿਆਈਆ। ਅੰਮ੍ਰਿਤ ਦੇਵੇ ਸਾਗਰ ਸਿੰਧ, ਸਚ ਸਰੋਵਰ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਹਰਿਜਨ ਸਾਚੇ ਤਾਰਨਹਾਰਾ, ਤ੍ਰੈਭਵਨ ਧਨੀ ਆਪ ਅਖਵਾਇੰਦਾ। ਕਲਜੁਗ ਕਰੇ ਪਾਰ ਕਿਨਾਰਾ, ਸਤਿਜੁਗ ਸਾਚਾ ਮਾਰਗ ਲਾਇੰਦਾ। ਸਤਿਜੁਗ ਸਤਿ ਹੋਏ ਉਜਿਆਰਾ, ਬਾਲੀ ਬੁਧ ਇਕ ਵਖਾਇੰਦਾ। ਏਕਾ ਮੰਦਰ ਨਾਮ ਜੈਕਾਰਾ, ਏਕਾ ਵਾਰ ਪੜ੍ਹਾਇੰਦਾ। ਏਕਾ ਮੰਦਰ ਗੁਰੂਦਵਾਰਾ, ਏਕਾ ਘਰ ਵਖਾਇੰਦਾ। ਏਕਾ ਸਤਿਗੁਰ ਮੀਤ ਮੁਰਾਰਾ, ਦੂਜਾ ਇਸ਼ਟ ਨਾ ਕੋਇ ਮਨਾਇੰਦਾ। ਏਕਾ ਸ਼ਾਹ ਇਕ ਸਿਕਦਾਰਾ, ਏਕਾ ਰੱਯਤ ਰੂਪ ਵਟਾਇੰਦਾ। ਏਕਾ ਹੁਕਮ ਇਕ ਵਰਤਾਰਾ, ਧੁਰ ਫ਼ਰਮਾਨਾ ਇਕ ਜਣਾਇੰਦਾ। ਸਰਬ ਜੀਆਂ ਦਾ ਸਾਂਝਾ ਯਾਰਾ, ਪੁਰਖ ਅਕਾਲ ਨਾਉਂ ਧਰਾਇੰਦਾ। ਲੇਖਾ ਜਾਣੇ ਰਾਮਾ ਕ੍ਰਿਸ਼ਨ ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰਾ, ਨਾਨਕ ਗੋਬਿੰਦ ਧਾਰ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਘਰ, ਘਰ ਮੰਦਰ ਆਪ ਸੁਹਾਇੰਦਾ। ਘਰ ਮੰਦਰ ਕਾਇਆ ਬੰਕ, ਬੰਕ ਦਵਾਰੀ ਆਪ ਸੁਹਾਈਆ। ਲਹਿਣਾ ਚੁੱਕੇ ਰਾਓੁ ਰੰਕ, ਰਾਓ ਰੰਕ ਏਕਾ ਰੰਗ ਰੰਗਾਈਆ। ਜਿਸ ਜਨ ਲਾਏ ਸ਼ਬਦੀ ਤਨਕ, ਜੋਤੀ ਜੋਤ ਜੋਤ ਰੁਸ਼ਨਾਈਆ। ਮਾਣ ਰਖਾਏ ਜਿਉਂ ਜਨ ਜਨਕ, ਜਨ ਜਨਨੀ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਪਰਦਾ ਦਏ ਉਠਾਈਆ। ਹਰਿਜਨ ਪਰਦਾ ਜਾਏ ਉਠ, ਸੋ ਪੁਰਖ ਨਿਰੰਜਣ ਆਪ ਉਠਾਇੰਦਾ। ਏਕੰਕਾਰਾ ਜਾਏ ਤੁਠ, ਇਕ ਇਕੱਲਾ ਖੇਲ ਖਿਲਾਇੰਦਾ। ਦਰਸ ਦਿਖਾਏ ਜੋ ਬੈਠਾ ਲੁਕ, ਸਵੱਛ ਸਰੂਪ ਵਟਾਇੰਦਾ। ਜਨਮ ਜਨਮ ਦੀ ਮੇਟੇ ਭੁੱਖ, ਤ੍ਰਿਸਨਾ ਅਗਨ ਬੁਝਾਇੰਦਾ। ਘਰ ਉਪਜਾਏ ਏਕਾ ਸੁਖ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਮੇਲ ਮਿਲਾਵਾ ਨਾਦੀ ਸੁਤ, ਸ਼ਬਦੀ ਵੇਖ ਵਖਾਇੰਦਾ। ਕਰੇ ਖੇਲ ਅਬਿਨਾਸ਼ੀ ਅਚੁਤ, ਘਰ ਮੰਦਰ ਸੋਭਾ ਪਾਇੰਦਾ। ਗੁਰਮੁਖ ਸੁਹਾਏ ਸਾਚੀ ਰੁਤ, ਫੁਲ ਫੁਲਵਾੜੀ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਆਪ ਸੁਹਾਇੰਦਾ। ਗ੍ਰਹਿ ਮੰਦਰ ਕਾਇਆ ਤਨ, ਪੰਜ ਤੱਤ ਜੋੜਾ ਜੋੜ ਜੁੜਾਈਆ। ਆਪੇ ਬੰਨ੍ਹੇ ਹੱਥੀਂ ਮਨ, ਮਨ ਪੰਛੀ ਉਡ ਨਾ ਦਹਿ ਦਿਸ਼ ਧਾਈਆ। ਏਕਾ ਰਾਗ ਸੁਣਾਏ ਕੰਨ, ਏਕਾ ਨਾਦ ਵਜਾਈਆ। ਭਾਂਡਾ ਭਰਮ ਭੌ ਦੇਵੇ ਭੰਨ, ਦੂਈ ਦਵੈਤੀ ਮੇਟ ਮਿਟਾਈਆ। ਪੰਚ ਵਿਕਾਰਾ ਦੇਵੇ ਡੰਨ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਈਆ। ਜਿਸ ਜਨ ਦੇਵੇ ਨਾਮ ਧਨ, ਘਰ ਖ਼ਜ਼ਾਨਾ ਦਏ ਵਖਾਈਆ। ਕਰੇ ਪਰਕਾਸ਼ ਬਿਨ ਸੂਰਜ ਚੰਨ, ਨਿਰਗੁਣ ਨੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਸੋਭਾ ਪਾਈਆ। ਘਰ ਮੰਦਰ ਹੋਏ ਸੋਭਾਵੰਤ, ਗੁਰਮੁਖ ਖ਼ੁਸ਼ੀ ਮਨਾਇੰਦਾ। ਪ੍ਰਭ ਪਾਇਆ ਸ੍ਰੀ ਭਗਵੰਤ, ਵਿਛੜ ਕਦੇ ਨਾ ਜਾਇੰਦਾ। ਜੁੜਿਆ ਜੋੜਾ ਨਾਰੀ ਕੰਤ, ਸਾਚੀ ਸੇਜ ਸੁਹਾਇੰਦਾ। ਨਾਮ ਜਪਾਏ ਆਪਣਾ ਮੰਤ, ਨਾਉਂ ਨਿਰੰਕਾਰਾ ਆਪ ਸਾਲਾਹਿੰਦਾ। ਆਪੇ ਰੰਗੇ ਸਾਚੀ ਰੰਗਤ, ਰੰਗ ਰੰਗੀਲਾ ਆਪ ਅਖਵਾਇੰਦਾ। ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਧਾਰ ਚਲਾਇੰਦਾ। ਆਪੇ ਹੋਏ ਸਾਹਿਬ ਬੇਅੰਤ, ਭੇਵ ਅਭੇਦ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਕਾਇਆ ਘਰ ਵਸਾਇੰਦਾ। ਹਰਿਜਨ ਕਾਇਆ ਖੇੜਾ ਜਾਏ ਵਸ, ਸਤਿਗੁਰ ਪੂਰਾ ਆਪ ਵਸਾਈਆ। ਸਾਚਾ ਮਾਰਗ ਏਕਾ ਦੱਸ,
ਏਕਾ ਰਾਹ ਚਲਾਈਆ। ਦਰਸ ਦਿਖਾਏ ਨੱਸ ਨੱਸ, ਨਿਰਗੁਣ ਆਪਣਾ ਪੰਧ ਮੁਕਾਈਆ। ਜਿੰਨਾਂ ਚਿਰ ਗੁਰਸਿਖ ਕਹੇ ਨਾ ਬਸ ਬਸ, ਆਪਣਾ ਰੂਪ ਨਾ ਲਏ ਛੁਪਾਈਆ। ਸਾਚਾ ਮੰਦਰ ਨਾ ਕੋਈ ਛੱਪਰ ਛੰਨ ਨਾ ਦਿਸੇ ਛੱਤ, ਚਾਰ ਦੀਵਾਰ ਨਾ ਕੋਇ ਬਣਾਈਆ। ਕਰੇ ਖੇਲ ਕਮਲਾਪਤ, ਕਵਲ ਨੈਣ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਤੇਰਾ ਘਰ ਦਏ ਵਸਾਈਆ। ਹਰਿਜਨ ਤੇਰਾ ਘਰ ਸਚ ਮਨਾਰਾ, ਆਦਿ ਜੁਗਾਦਿ ਸੁਹਾਇੰਦਾ। ਏਕਾ ਵਸੇ ਏਕੰਕਾਰਾ, ਆਪਣਾ ਖੇਲ ਖਿਲਾਇੰਦਾ। ਨਿਰਮਲ ਦੀਆ ਕਰ ਉਜਿਆਰਾ, ਬਿਨ ਬਾਤੀ ਤੇਲ ਡਗਮਗਾਇੰਦਾ। ਵੇਖੇ ਵਿਗਸੇ ਵੇਖਣਹਾਰਾ, ਆਪਣੇ ਮੰਦਰ ਆਪ ਟਿਕਾਇੰਦਾ। ਗੁਰਮੁਖ ਕਰੇ ਸਚ ਪਿਆਰਾ, ਸਿਰ ਆਪਣਾ ਹੱਥ ਰਖਾਇੰਦਾ। ਆਪੇ ਖਿਚੇ ਚਰਨ ਦਵਾਰਾ, ਚਰਨ ਕਵਲ ਆਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਤੇਰਾ ਘਰ ਪਰਗਟਾਇੰਦਾ । ਪਰਗਟਿਆ ਘਰ ਮਿਲਿਆ ਹਰਿ ਚੁੱਕਿਆ ਡਰ, ਭੈ ਭੌ ਦੁਖ ਭੰਜਨ ਆਪ ਮਿਟਾਈਆ। ਨਹਾਤਾ ਸਰ ਮਿਲਿਆ ਵਰ, ਲਹਿਣਾ ਦੇਣਾ ਚੁਕਿਆ ਨਾਰੀ ਨਰ, ਨਰ ਨਰਾਇਣ ਰੂਪ ਦਰਸਾਈਆ। ਜਗਤ ਵਿਕਾਰਾ ਗਿਆ ਝੜ, ਮਾਇਆ ਮਮਤਾ ਗਈ ਹੜ, ਸਤਿਗੁਰ ਪੂਰਾ ਦਿਖਾਏ ਅੱਗੇ ਖੜ, ਰੂਪ ਅਨੂਪ ਆਪ ਵਟਾਈਆ। ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਕਾਇਆ ਨਾ ਕੋਈ ਗੜ੍ਹ, ਗੁਰਸਿਖ ਅੰਦਰ ਬੈਠਾ ਵੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜੋਤ ਡਗਮਗਾਈਆ। ਜੋਤੀ ਜੋਤ ਜੋਤ ਅਕਾਲਾ, ਨਿਰਗੁਣ ਆਪਣੀ ਧਾਰ ਚਲਾਇੰਦਾ। ਗੁਰਸਿਖ ਤੇਰਾ ਕਾਇਆ ਮੰਦਰ ਸੱਚੀ ਧਰਮਸਾਲਾ, ਸਾਚਾ ਖੇੜਾ ਆਪ ਵਸਾਇੰਦਾ। ਅੱਠੇ ਪਹਿਰ ਕਰੇ ਪ੍ਰਿਤਪਾਲਾ, ਪ੍ਰਿਤਪਾਲਕ ਸੇਵ ਕਮਾਇੰਦਾ। ਤੇਰੀ ਜਪੇ ਆਪੇ ਮਾਲਾ, ਆਪਣੀ ਮਾਲਾ ਸਾਚਾ ਨਾਉਂ ਤੇਰੇ ਤਨ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਦੇਵੇ ਸਾਚਾ ਵਰ, ਵਰ ਘਰ ਸਾਚਾ ਇਕ ਵਖਾਇੰਦਾ। ਵਰ ਘਰ ਸਾਚਾ ਹਰਿ ਹਰਿ ਕੰਤ, ਕੰਤ ਕੰਤੂਹਲ ਵਡੀ ਵਡਿਆਈਆ। ਗੁਰਮੁਖ ਵਿਰਲਾ ਜਾਣੇ ਸੰਤ, ਜਿਸ ਜਨ ਆਪਣੀ ਬੂਝ ਬੁਝਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਅਠਸਠ ਤੀਰਥ ਹੋਏ ਮੰਗਤ, ਸਾਚੀ ਵਸਤ ਨਾ ਕੋਈ ਰਖਾਈਆ। · ਰੂਪ ਅਨੂਪ ਨਾ ਦਿਸੇ ਅਖੰਡਤ,
ਲੇਖਾ ਚੁੱਕਿਆ ਜੇਰਜ ਅੰਡਤ, ਖਾਣੀ ਬਾਣੀ ਦਏ ਸਭ ਦੁਹਾਈਆ। ਤੇਈ ਅਵਤਾਰ ਵੇਖਣ ਚਲ ਦਰਬਾਰ, ਪੁਰਖ ਅਬਿਨਾਸ਼ੀ ਏਕਾ ਲਾਇਆ ਵਿਚ ਸੰਸਾਰ, ਜਨ ਭਗਤਾਂ ਦੇਵੇ ਮਾਣ ਵਡਿਆਈਆ। ਗੁਰਮੁਖ ਵਿਰਲਾ ਜਿਸ ਜਾਣੇ ਪ੍ਰਭ ਆਤਮ ਅੰਤਰ, ਅੰਤਰ ਆਤਮ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਸਿਖ ਗੁਰਮੁਖ ਹਰਿਜਨ ਹਰਿਸੰਤ ਭਗਤ ਭਗਵੰਤ ਮੁਰਸ਼ਦ ਮੁਰੀਦ ਦੀਦ ਈਦ ਜ਼ਾਹਰ ਬਾਤਨ ਆਪਣਾ ਮੇਲ ਮਿਲਾਈਆ।