ਪੁਸਤਕਾਲਾਭਾਗ ੧੦

੨੨ ਭਾਦਰੋਂ ੨੦੧੮ ਬਿਕ੍ਰਮੀ ਬਖ਼ਤੌਰ ਸਿੰਘ ਦੇ ਗ੍ਰਹਿ ਦਇਆ ਹੋਈ ਪਿੰਡ ਸਿੱਧਵਾਂ

ਹਰਿ ਕਾ ਨਾਉਂ ਸਚ ਭੰਡਾਰ, ਸਤਿਗੁਰ ਪੂਰਾ ਸਤਿ ਸਤਿ ਵਰਤਾਈਆ। ਹਰਿਜਨ ਸਾਚੇ ਕਰ ਪਿਆਰ, ਆਤਮ ਝੋਲੀ ਆਪ ਟਿਕਾਈਆ। ਨਿਜ ਘਰ ਸਾਚੇ ਦੇਵੇ ਵਾੜ, ਬੰਦ ਤਾਕੀ ਆਪ ਖੁਲ੍ਹਾਈਆ। ਮੇਟ ਮਿਟਾਏ ਪੰਚਮ ਧਾੜ, ਮਾਇਆ ਮਮਤਾ ਮੋਹ ਚੁਕਾਈਆ। ਕਰ ਪਰਕਾਸ਼ ਬਹੱਤਰ ਨਾੜ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸ਼ਬਦ ਅਨਾਦ ਸੱਚੀ ਧੁੰਨਕਾਰ, ਅਨਹਦ ਨਾਦ ਸੁਣਾਈਆ। ਆਤਮ ਬ੍ਰਹਮ ਕਰ ਪਿਆਰ, ਪਰਮ ਆਤਮ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਹਰਿਜਨ ਸਾਚੀ ਝੋਲੀ ਪਾਈਆ। ਸਾਚਾ ਨਾਮ ਸਾਚੀ ਦਾਤ, ਗੁਰ ਸਤਿਗੁਰ ਆਪ ਵਰਤਾਇੰਦਾ। ਗੁਰਸਿਖ ਮੇਟ ਅੰਧੇਰੀ ਰਾਤ, ਅੰਧ ਅੰਧੇਰ ਗਵਾਇੰਦਾ। ਦਰਸ ਦਿਖਾਏ ਇਕ ਇਕਾਂਤ, ਰੂਪ ਅਨੂਪ ਵਟਾਇੰਦਾ। ਹੋਏ ਸਹਾਈ ਪਿਤਾ ਮਾਤ, ਬਾਲ ਅੰਞਾਣੇ ਗੋਦ ਬਹਾਇੰਦਾ। ਉਤਮ ਰੱਖੇ ਏਕਾ ਜ਼ਾਤ, ਬ੍ਰਹਮ ਪਾਰਬ੍ਰਹਮ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਜਣਾਇੰਦਾ। ਸਾਚਾ ਨਾਮ ਕਾਇਆ ਬੰਕ, ਨਿਰਗੁਣ ਸਰਗੁਣ ਵਿਚ ਟਿਕਾਈਆ। ਜਿਸ ਜਨ ਮੇਟੇ ਸੰਸਾ ਸ਼ੰਕ, ਹਉਮੇਂ ਰੋਗ ਦਏ ਚੁਕਾਈਆ। ਆਪ ਦਰਸਾਏ ਆਪਣਾ ਖੇਲ ਬੇਅੰਤ, ਘਰ ਬੈਠਾ ਮੰਡਲ ਰਾਸ ਰਚਾਈਆ। ਸੋ ਗੁਰਮੁਖ ਸੋ ਸੱਜਣ ਸੰਤ, ਜਿਸ ਮਿਲਿਆ ਸਾਚਾ ਮਾਹੀਆ। ਗ੍ਰਹਿ ਮੰਦਰ ਸਾਚਾ ਮੇਲਾ ਨਾਰੀ ਕੰਤ, ਸੁਰਤੀ ਸ਼ਬਦ ਸ਼ਬਦ ਕੁੜਮਾਈਆ। ਕਾਇਆ ਚੋਲੀ ਚੜ੍ਹੇ ਰੰਗਤ, ਰੰਗ ਮਜੀਠੀ ਇਕ ਚੜ੍ਹਾਈਆ। ਹਰਿਜਨ ਦੂਜੇ ਦਰ ਨਾ ਜਾਏ ਮੰਗਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਜਣਾਈਆ। ਸਾਚਾ ਨਾਉਂ ਹਰਿ ਨਿਰੰਕਾਰ, ਨਿਰਗੁਣ ਸਰਗੁਣ ਆਪ ਵਰਤਾਇੰਦਾ। ਜੁਗਾ ਜੁਗੰਤਰ ਲਏ ਅਵਤਾਰ, ਲੋਕਮਾਤ ਖੇਲ ਖਿਲਾਇੰਦਾ। ਲੱਖ ਚੁਰਾਸੀ ਵਿਚੋਂ ਲਏ ਨਿਕਾਲ, ਗੁਰਮੁਖ ਆਪਣਾ ਮੇਲ ਮਿਲਾਇੰਦਾ। ਨਾਤਾ ਤੋੜ ਸ਼ਾਹ ਕੰਗਾਲ, ਸ਼ਾਹ ਪਾਤਸ਼ਾਹ ਆਪਣੇ ਰੰਗ ਰੰਗਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲ, ਨਾਮ ਮੰਤਰ ਇਕ ਦ੍ਰਿੜਾਇੰਦਾ। ਘਰ ਵਿਚ ਘਰ ਵਜਾਏ ਤਾਲ, ਗ੍ਰਹਿ ਮੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਸਮਝਾਇੰਦਾ। ਸਾਚਾ ਨਾਮ ਸੋ ਪੁਰਖ ਨਿਰੰਜਣ ਧਾਰ, ਆਦਿ ਜੁਗਾਦਿ ਆਪ ਪਰਗਟਾਇੰਦਾ। ਹੰ ਬ੍ਰਹਮ ਪਾਵੇ ਸਾਰ, ਪਾਰਬ੍ਰਹਮ ਵੇਖ ਵਖਾਇੰਦਾ। ਨਿਹਕਰਮੀ ਕਰਮ ਲਏ ਵਿਚਾਰ, ਕਰਮ ਕਾਂਡ ਨਾ ਕੋਇ ਜਣਾਇੰਦਾ। ਧਰਮੀ ਧਰਮ ਕਰੇ ਅਪਾਰ, ਸਾਚਾ ਧਰਮ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਸਾਚਾ ਨਾਉਂ ਝੋਲੀ ਪਾਇੰਦਾ। ਸਾਚਾ ਨਾਉਂ ਸਾਚਾ ਵਣਜ ਵਾਪਾਰ, ਸੋ ਪੁਰਖ ਨਿਰੰਜਣ ਆਪ ਕਰਾਈਆ। ਗੁਰਮੁਖ ਵਿਰਲਾ ਮੰਗੇ ਬਣ ਭਿਖਾਰ, ਜਿਸ ਜਨ ਆਤਮ ਬੂਝ ਬੁਝਾਈਆ। ਲੱਖ ਚੁਰਾਸੀ ਸੁੱਤੀ ਪੈਰ ਪਸਾਰ, ਕਲਜੁਗ ਗੂੜ੍ਹੀ ਨੀਂਦ ਸਵਾਈਆ। ਨੇਤਰ ਨੈਣ ਨਾ ਸਕੇ ਕੋਈ ਉਘਾੜ, ਤ੍ਰੈਗੁਣ ਮਾਇਆ ਪਰਦਾ ਪਾਈਆ। ਮਗਰ ਲੱਗੀ ਪੰਚਮ ਧਾੜ, ਚਾਰੋਂ ਕੁੰਟ ਰਹੀ ਭੁਆਈਆ। ਬਿਨ ਸਤਿਗੁਰ ਪੂਰੇ ਕੋਇ ਨਾ ਕਰੇ ਪਾਰ, ਵੇਲੇ ਅੰਤ ਨਾ ਕੋਇ ਸਹਾਈਆ। ਕਲਜੁਗ ਸਾਗਰ ਡੂੰਘੀ ਗਾਰ, ਝੂਠੀ ਨੱਯਾ ਕੰਮ ਕਿਸੇ ਨਾ ਆਈਆ। ਬਿਨ ਹਰਿ ਨਾਮੇ ਕੋਈ ਨਾ ਦਿਸੇ ਪਾਰ ਕਿਨਾਰ, ਸਾਚੇ ਘਾਟ ਨਾ ਕੋਇ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ

ਜੁਗਾਦਿ ਜੁਗਾ ਜੁਗੰਤਰ, ਆਪ ਚਲਾਏ ਆਪਣਾ ਮੰਤਰ, ਨਿਸ਼ਅੱਖਰ ਆਪ ਪੜ੍ਹਾਈਆ। ਨਿਸ਼ਅੱਖਰ ਹਰਿ ਕਾ ਮੰਤਰ, ਲਗ ਮਾਤਰ ਨਾ ਕੋਇ ਰਖਾਇੰਦਾ। ਆਪ ਉਪਾਏ ਜੁਗਾ ਜੁਗੰਤਰ, ਜੁਗ ਜੁਗ ਮਾਤ ਧਰਾਇੰਦਾ। ਨਵ ਨੌਂ ਬੁਝਾਏ ਲੱਗੀ ਬਸੰਤਰ, ਸਾਂਤਕ ਸਤਿ ਕਰਾਇੰਦਾ। ਲੇਖਾ ਜਾਣੇ ਗਗਨ ਗਗਨੰਤਰ, ਗਗਨ ਮੰਡਲ ਫੋਲ ਫੋਲਾਇੰਦਾ। ਸਰਬ ਜੀਆਂ ਬਿਧ ਜਾਣੇ ਅੰਤਰ, ਘਟ ਘਟ ਵੇਖ ਵਖਾਇੰਦਾ। ਗੁਰਮੁਖ ਵਿਰਲੇ ਬਣਾਏ ਬਣਤਰ, ਜਿਸ ਜਨ ਆਪਣਾ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਨਾਮ ਦਾਨ, ਕਾਇਆ ਅੰਦਰ ਵਖਾਏ ਸਚ ਨਿਸ਼ਾਨ, ਜੋਤੀ ਜੋਤ ਜੱਗੇ ਮਹਾਨ, ਸ਼ਬਦ ਨਾਦ ਸੱਚੀ ਧੁਨਕਾਨ, ਰਾਗ ਅਨਾਦੀ ਨਾਦ ਵਜਾਇੰਦਾ। ਨਾਮ ਧੰਨ ਸਚ ਖ਼ਜ਼ਾਨਾ, ਪੁਰਖ ਅਬਿਨਾਸ਼ੀ ਆਪ ਵਰਤਾਈਆ। ਆਪੇ ਹੋਏ ਦਾਨਾ ਬੀਨਾ, ਬੀਨਾ ਦਾਨਾ ਭੇਵ ਨਾ ਰਾਈਆ। ਜਨ ਭਗਤਾਂ ਕਰੇ ਠਾਂਡਾ ਸੀਨਾ, ਅੰਮ੍ਰਿਤ ਮੇਘ ਇਕ ਬਰਸਾਈਆ। ਲਹਿਣਾ ਦੇਣਾ ਚੁੱਕੇ ਲੋਕ ਤੀਨਾ, ਚੌਦਾਂ ਹੱਟ ਨਾ ਕੋਇ ਭੁਆਈਆ। ਗੁਰਸਿਖ ਮੇਲਾ ਜਿਉਂ ਜਲ ਮੀਨਾ, ਆਪ ਆਪਣੇ ਅੰਗ ਲਗਾਈਆ। ਏਕਾ ਰੰਗ ਚੜ੍ਹਾਏ ਭੀਨਾ, ਉਤਰ ਕਦੇ ਨਾ ਜਾਈਆ। ਲੇਖਾ ਜਾਣੇ ਮਰਨਾ ਜੀਣਾ, ਜੀਵਨ ਮੁਕਤ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਨਾਮ ਵਸਤ ਅਮੋਲਕ ਕਾਇਆ ਗੋਲਕ ਦਏ ਟਿਕਾਈਆ। ਕਾਇਆ ਗੋਲਕ ਹਰਿ ਕਾ ਦਵਾਰ, ਹਰਿ ਮੰਦਰ ਆਪ ਸੁਹਾਇੰਦਾ। ਅੱਠੇ ਪਹਿਰ ਰਹੇ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਇੰਦਾ। ਗੁਰਮੁਖ ਸਾਚੇ ਕਰ ਪਿਆਰ, ਆਪ ਆਪਣਾ ਪਰਦਾ ਲਾਹਿੰਦਾ। ਘਰ ਵਿਚ ਘਰ ਕਰ ਤਿਆਰ, ਸਾਚਾ ਬੰਕ ਸੁਹਾਇੰਦਾ। ਸੁਰਤੀ ਸੁਰਤ ਸ਼ਬਦ ਪਿਆਰ, ਸ਼ਬਦੀ ਮੇਲਾ ਮੇਲ ਮਿਲਾਇੰਦਾ। ਬ੍ਰਹਮ ਪਾਰਬ੍ਰਹਮ ਅਧਾਰ, ਈਸ਼ ਜੀਵ ਖੇਲ ਖਿਲਾਇੰਦਾ। ਸਾਚੀ ਸੇਜਾ ਸੋਭਾਵਤ ਸੋਹੇ ਕੰਤ ਭਤਾਰ, ਨਾਰੀ ਨਰ ਨਰਾਇਣ ਪਰਨਾਇੰਦਾ। ਗੁਰ ਗੁਰ ਗੁਰਸਿਖ ਵਸਣ ਇਕ ਦਵਾਰ, ਦਰ ਦਰਵਾਜ਼ਾ ਇਕ ਖੁਲ੍ਹਾਇੰਦਾ। ਕਾਗਦ ਕ਼ਲਮ ਨਾ ਲਿਖਣਹਾਰ, ਵੇਦ ਕਤੇਬ ਭੇਵ ਨਾ ਆਇੰਦਾ। ਗੁਰਸਿਖ ਤੇਰਾ ਧਾਮ ਨਿਆਰ, ਸਤਿਗੁਰ ਪੂਰਾ ਆਪ ਬਣਾਇੰਦਾ। ਮਹੱਲ ਅਟਲ ਉਚ ਮਿਨਾਰ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਅੱਠੇ ਪਹਿਰ ਨੂਰ ਉਜਿਆਰ, ਜੋਤ ਉਜਾਲਾ ਡਗਮਗਾਇੰਦਾ। ਨਿਰਗੁਣ ਖੇਲ ਕਰੇ ਕਰਤਾਰ, ਸਰਗੁਣ ਆਪਣਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਆਪਣਾ ਰੂਪ ਆਪ ਉਪਾਇੰਦਾ। ਰੂਪ ਅਨੂਪਾ ਸ਼ਾਹੋ ਭੂਪ, ਨਿਰਗੁਣ ਰੂਪ ਆਪ ਜਣਾਈਆ। ਦਰਸ ਦਿਖਾਏ ਸਤਿ ਸਰੂਪ, ਸਤਿ ਸਤਿਵਾਦੀ ਬੇਪਰਵਾਹੀਆ। ਨਾਤਾ ਤੋੜੇ ਜੂਠ ਝੂਠ, ਸਚ ਸੁੱਚ ਇਕ ਦ੍ਰਿੜਾਈਆ। ਅੰਮ੍ਰਿਤ ਜਾਮ ਪਿਆਏ ਏਕਾ ਘੁਟ, ਨਿਝਰ ਝਿਰਨਾ ਦਏ ਝਿਰਾਈਆ। ਆਵਣ ਜਾਵਣ ਲੱਖ ਚੁਰਾਸੀ ਜਾਏ ਛੁੱਟ, ਜਿਸ ਜਨ ਆਪਣਾ ਹੱਥ ਟਿਕਾਈਆ। ਦੇਵੇ ਨਾਮ ਭੰਡਾਰ ਅਤੁਟ, ਠਗ ਚੋਰ ਯਾਰ ਲੁੱਟ ਕੋਇ ਨਾ ਜਾਈਆ। ਆਪ ਟਿਕਾਏ ਵਿਚ ਕਾਇਆ ਕਿਲਾ ਕੋਟ, ਬੰਦ ਦਰਵਾਜ਼ਾ ਆਪ ਕਰਾਈਆ। ਗੁਰਮੁਖ ਵਿਰਲਾ ਕਰੇ ਖੋਜ, ਜਿਸ ਆਪਣੀ ਬੂਝ ਬੁਝਾਈਆ। ਪ੍ਰਭ ਦਰਸ਼ਨ ਕੋ ਜੋ ਜਨ ਰਹੇ ਲੋਚ, ਦੇਵੇ ਦਰਸ ਵੱਡਾ ਸ਼ਹਿਨਸ਼ਾਹੀਆ। ਚਰਨ ਕਵਲ ਕਵਲ ਚਰਨ ਰਖਾਏ ਏਕਾ ਓਟ, ਧਰਤ ਧਵਲ ਦਏ ਵਡਿਆਈਆ। ਗ਼ਰੀਬ ਨਿਮਾਣੇ ਆਲਣਿਉਂ ਡਿਗੇ ਵੇਖੇ ਬੋਟ, ਆਪ ਆਪਣੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਨਿਧਾਨਾ ਝੋਲੀ ਪਾਈਆ। ਨਾਮ ਨਿਧਾਨਾ ਸਦਾ ਅਭੁੱਲ, ਅਠਾਰਾਂ

ਭਾਰ ਨਾ ਵੰਡ ਵੰਡਾਇੰਦਾ। ਦੇਵੇ ਸਾਹਿਬ ਆਪ ਅਨਮੁਲ, ਅਮੁਲੜੀ ਦਾਤ ਆਪਣੇ ਹੱਥ ਰਖਾਇੰਦਾ। ਭਾਗ ਲਗਾਏ ਗੁਰਸਿਖ ਕੁਲ, ਕੁਲਵੰਤਾ ਆਪ ਹੋ ਜਾਇੰਦਾ। ਹਰਿਜਨ ਬੂਟਾ ਜਾਏ ਨਾ ਹੁੱਲ, ਅੰਤਮ ਫਲ ਇਕ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਆਪਣਾ ਬੰਧਨ ਪਾਇੰਦਾ। ਨਾਮ ਬੰਧਨ ਸੋਹੰ ਡੋਰ, ਹਰਿਜਨ ਤੰਦ ਬੰਧਾਈਆ। ਆਪੇ ਬੰਨ੍ਹੇ ਪੰਚਮ ਚੋਰ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਈਆ। ਕਰੇ ਪਰਕਾਸ਼ ਕਾਇਆ ਗੋਰ, ਡੂੰਘੀ ਕੰਦਰ ਇਕ ਰੁਸ਼ਨਾਈਆ। ਜਗਤ ਵਿਕਾਰਾ ਦੇਵੇ ਹੋੜ, ਸੱਸੇ ਉਪਰ ਹੋੜਾ ਇਕ ਲਗਾਈਆ। ਹੰ ਬ੍ਰਹਮ ਪਏ ਬਹੁੜ, ਪਾਰਬ੍ਰਹਮ ਬੇਪਰਵਾਹੀਆ। ਗੁਰਸਿਖ ਜਨਮ ਜਨਮ ਦੀ ਲੱਗੀ ਔੜ, ਦੇ ਦਰਸ ਤ੍ਰਿਪਤ ਕਰਾਈਆ। ਦਰ ਘਰ ਸਾਚੇ ਦੇਵੇ ਠੌਰ, ਜਗਤ ਠਗੌਰੀ ਕੋਇ ਨਾ ਪਾਈਆ। ਮਿੱਠਾ ਫਲ ਕਰੇ ਰੀਠਾ ਕੌੜ, ਅੰਮ੍ਰਿਤ ਰਸ ਵਿਚ ਭਰਾਈਆ। ਜਿਸ ਜਨ ਸੱਜਣ ਹਰਿ ਜਾਏ ਬਹੁੜ, ਤਿਸ ਗੁਣ ਅਵਗੁਣ ਨਾ ਕੋਇ ਵਖਾਈਆ। ਕਾਇਆ ਮੰਦਰ ਅੰਦਰ ਲਗਾਏ ਆਪਣਾ ਪੌੜ, ਚੌਥੇ ਡੰਡੇ ਆਪ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਨਾਮ ਸਮਝਾਈਆ। ਜਿਸ ਜਨ ਦੇਵੇ ਨਾਮ, ਸਿਰ ਆਪਣਾ ਹੱਥ ਰਖਾਇੰਦਾ। ਪੂਰਨ ਕਰੇ ਜਗਤ ਕਾਮ, ਨਿਹਕਰਮੀ ਕਰਮ ਕਮਾਇੰਦਾ। ਭਾਗ ਲਗਾਏ ਖੇੜਾ ਗਰਾਮ, ਗ੍ਰਹਿ ਮੰਦਰ ਸੋਭਾ ਪਾਇੰਦਾ। ਲੇਖੇ ਲੱਗੇ ਹੱਡ ਮਾਸ ਨਾੜੀ ਚਾਮ, ਜੋ ਜਨ ਚਰਨ ਕਵਲ ਮਸਤਕ ਸੀਸ ਝੁਕਾਇੰਦਾ। ਏਕਾ ਦੇਵੇ ਸਚਾ ਦਾਮ, ਦਾਮਨਗੀਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਧਨ, ਸਚ ਭੰਡਾਰਾ ਆਪ ਭਰਾਇੰਦਾ। ਸਚ ਭੰਡਾਰਾ ਹਰਿ ਜੂ ਭਰ, ਹਰਿਜਨ ਆਪੇ ਵੇਖ ਵਖਾਈਆ। ਗੁਰਸਿਖ ਆਪਣੇ ਜਿਹਾ ਕਰ, ਆਪਣੇ ਰੰਗ ਰੰਗਾਈਆ। ਆਪੇ ਅੰਦਰ ਜਾਏ ਵੜ, ਦਿਸ ਕਿਸੇ ਨਾ ਆਈਆ। ਸਾਚੇ ਪੌੜੇ ਬਹੇ ਚੜ੍ਹ, ਸਚ ਸਿੰਘਾਸਣ ਆਸਣ ਲਾਈਆ। ਨਾ ਕੋਈ ਸੀਸ ਨਾ ਕੋਈ ਧੜ, ਸਤਿਗੁਰ ਪੂਰਾ ਖੇਲ ਖਿਲਾਈਆ। ਆਪਣੀ ਵਿਦਿਆ ਆਪੇ ਪੜ੍ਹ, ਗੁਰਮੁਖ ਅੰਤਰ ਕਰੇ ਪੜ੍ਹਾਈਆ। ਲੇਖਾ ਜਾਣੇ ਚੋਟੀ ਜੜ੍ਹ, ਮਧ ਆਪਣੀ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਆਪਣਾ ਪਰਦਾ ਆਪ ਉਠਾਈਆ। ਆਪਣਾ ਪਰਦਾ ਦੇਵੇ ਚੁੱਕ, ਗੁਰਸਿਖ ਸਾਚੀ ਦਇਆ ਕਮਾਇੰਦਾ । ਦਰਸ ਦਿਖਾਏ ਜੋ ਬੈਠਾ ਲੁਕ, ਰੂਪ ਅਨੂਪ ਧਰਾਇੰਦਾ। ਪੰਚ ਵਿਕਾਰਾ ਕੱਢੇ ਕੁੱਟ, ਮਮਤਾ ਮੋਹ ਮਿਟਾਇੰਦਾ। ਇਕ ਜਣਾਏ ਸਾਚੀ ਓਟ, ਏਕਾ ਇਸ਼ਟ ਵਖਾਇੰਦਾ। ਮੇਲ ਮਿਲਾਏ ਨਿਰਮਲ ਜੋਤ, ਜੋਤੀ ਜੋਤ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਸਾਲਾਹਿੰਦਾ। ਸਚ ਨਾਮ ਸਾਲਾਹਣ ਜੋਗ, ਸੋ ਪੁਰਖ ਨਿਰੰਜਣ ਆਪ ਸਲਾਹੀਆ। ਹੰ ਬ੍ਰਹਮ ਹੋਏ ਸੰਜੋਗ, ਪਾਰਬ੍ਰਹਮ ਕਰੇ ਕੁੜਮਾਈਆ। ਨਾਤਾ ਤੁਟੇ ਤ੍ਰੈ ਤ੍ਰੈ ਲੋਕ, ਤ੍ਰੈ ਤ੍ਰੈ ਡੇਰਾ ਆਪੇ ਢਾਹੀਆ। ਇਕ ਨਗਾਰੇ ਵੱਜੇ ਚੋਟ, ਤਾਲ ਤਲਵਾੜਾ ਨਾ ਕੋਇ ਵਖਾਈਆ। ਜਗਤ ਵਾਸਨਾ ਕੱਢੇ ਖੋਟ, ਕੂੜੀ ਕਿਰਿਆ ਦਏ ਮਿਟਾਈਆ। ਤ੍ਰਿਖਾ ਤ੍ਰਿਸਨਾ ਬੁਝਾਏ ਸਾਂਤ ਕਰਾਏ ਕਾਇਆ ਪੋਟ, ਨਾਮ ਰਸ ਇਕ ਚੁਆਈਆ। ਗੁਰਸਿਖ ਨਾ ਕੋਈ ਤੇਰਾ ਵਰਨ ਨਾ ਕੋਈ ਗੋਤ, ਤੇਰਾ ਰੂਪ ਬ੍ਰਹਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਤੇਰਾ ਘਰ, ਗ੍ਰਹਿ ਮੰਦਰ ਖੋਜ ਖੁਜਾਈਆ। ਗ੍ਰਹਿ ਮੰਦਰ ਸਚ ਦਵਾਰ, ਹਰਿ ਸੱਜਣ ਵੇਖ ਵਖਾਇੰਦਾ। ਗੁਰਮੁਖ ਸੇਜਾ ਕਰ ਤਿਆਰ, ਆਪ

ਆਪਣਾ ਆਸਣ ਲਾਇੰਦਾ। ਦਿਵਸ ਰੈਣ ਇਕ ਉਜਿਆਰ, ਕਮਲਾਪਾਤੀ ਡਗਮਗਾਇੰਦਾ। ਕਰੇ ਖੇਲ ਅਪਰ ਅਪਾਰ, ਅਪਰੰਪਰ ਆਪਣੀ ਧਾਰ ਚਲਾਇੰਦਾ। ਹਰਿਜਨ ਹਰਿ ਜੂ ਹਰਿ ਮੰਦਰ ਕਰ ਪਿਆਰ, ਹਰਿ ਕੇ ਪੌੜੇ ਆਪ ਚੜ੍ਹਾਇੰਦਾ। ਜਿਸ ਜਨ ਦੇਵੇ ਦਰਸ ਦੀਦਾਰ, ਦੀਨਨ ਦਇਆ ਆਪ ਕਮਾਇੰਦਾ। ਸੋਹੇ ਬੰਕ ਸੱਚਾ ਘਰ ਬਾਰ, ਜਿਸ ਘਰ ਆਪਣਾ ਚਰਨ ਟਿਕਾਇੰਦਾ। ਲੋਕਮਾਤ ਖਿੜੀ ਰਹੇ ਗੁਲਜ਼ਾਰ, ਗੁਰਸਿਖ ਬੂਟਾ ਆਪ ਲਗਾਇੰਦਾ। ਫਲੇ ਫੁਲੇ ਵਿਚ ਸੰਸਾਰ, ਪੱਤ ਡਾਲ੍ਹੀ ਆਪ ਮਹਿਕਾਇੰਦਾ। ਅੱਠੇ ਪਹਿਰ ਰਹੇ ਨਾਮ ਖ਼ੁਮਾਰ, ਜਗਤ ਖ਼ੁਮਾਰੀ ਆਪ ਗਵਾਇੰਦਾ। ਹਰਿਜਨ ਆਏ ਨਾ ਪਾਸਾ ਹਾਰ, ਹਾਰ ਜਿਤ ਸਤਿਗੁਰ ਆਪਣੇ ਹੱਥ ਰਖਾਇੰਦਾ। ਗੁਰਸਿਖਾਂ ਕਰੇ ਸਚ ਸ਼ਿੰਗਾਰ, ਨਾਮ ਬਸਤਰ ਤਨ ਪਹਿਨਾਇੰਦਾ। ਨੇਤਰ ਕਜਲਾ ਏਕਾ ਧਾਰ, ਨੈਣ ਨੈਣ ਵਿਚ ਮਿਲਾਇੰਦਾ। ਸੁਰਤੀ ਸ਼ਬਦ ਸੋਹੇ ਇਕ ਦਵਾਰ, ਗ੍ਰਹਿ ਮੰਦਰ ਸੋਭਾ ਪਾਇੰਦਾ। ਸਾਚੀ ਸੇਜਾ ਮੇਲਾ ਨਾਰ ਕੰਤ ਭਤਾਰ, ਮਿਲ ਸਖ਼ੀਆਂ ਮੰਗਲ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਭੰਡਾਰ, ਤਿਸ ਦਾਤਾ ਆਪ ਅਖਵਾਇੰਦਾ।

੨੨ ਭਾਦਰੋਂ ੨੦੧੮ ਬਿਕ੍ਰਮੀ ਮਾਧਾ ਸਿੰਘ, ਦਿਆਲ ਸਿੰਘ ਦੇ ਗ੍ਰਹਿ ਦਇਆ ਹੋਈ ਨਵਾ ਰਾਮੂ ਵਾਲਾ ਜ਼ਿਲਾ ਫ਼ਿਰੋਜ਼ਪੁਰ

ਸਤਿਗੁਰ ਦਰ ਗੁਰਸਿਖ ਡੇਰਾ, ਦਰ ਸਾਚਾ ਆਪ ਸੁਹਾਇੰਦਾ। ਗੁਰਸਿਖ ਘਰ ਸਤਿਗੁਰ ਖੇੜਾ, ਸਾਚਾ ਖੇੜਾ ਆਪ ਵਸਾਇੰਦਾ। ਦੋਹਾਂ ਪੈਂਡਾ ਨੇਰਨ ਨੇਰਾ, ਇਕ ਦੂਜਾ ਪੰਧ ਮੁਕਾਇੰਦਾ। ਜੁਗਾ ਜੁਗੰਤਰ ਚਾਓ ਘਨੇਰਾ, ਆਪੇ ਆਸ ਰਖਾਇੰਦਾ। ਚੌਕੜ ਚੌਕੜੀ ਦੇਵੇ ਗੇੜਾ, ਪਾਂਧੀ ਪੰਧ ਮੁਕਾਇੰਦਾ। ਲਹਿਣਾ ਦੇਣਾ ਚੁੱਕੇ ਮੇਰਾ, ਮੇਰਾ ਮੇਰਾ ਆਪਣੇ ਨਾਲ ਮਿਲਾਇੰਦਾ। ਲੇਖਾ ਚੁੱਕੇ ਸੰਞ ਸਵੇਰਾ, ਏਕਾ ਚੰਦ ਚੜ੍ਹਾਇੰਦਾ। ਲੱਖ ਚੁਰਾਸੀ ਕੱਟੇ ਫੇਰਾ, ਫੇਰਾ ਫੇਰੇ ਵਿਚ ਦੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਦਇਆ ਕਮਾਇੰਦਾ। ਸਤਿਗੁਰ ਗ੍ਰਹਿ ਗੁਰਸਿਖ ਰਹੇ, ਰੰਗ ਰੰਗੀਲਾ ਰੰਗ ਆਪ ਚੜ੍ਹਾਈਆ। ਗੁਰਸਿਖ ਮੰਦਰ ਸਤਿਗੁਰ ਬਹੇ, ਵਾਹ ਵਾਹ ਵਜਦੀ ਰਹੇ ਵਧਾਈਆ। ਇਕ ਸੁਹਾਏ ਸਾਚਾ ਥਾਂਏ, ਥਾਨ ਥਨੰਤਰ ਦਏ ਵਡਿਆਈਆ। ਇਕ ਜਣਾਏ ਸਾਚਾ ਨਾਂਏ, ਨਾਉਂ ਨਿਰੰਕਾਰਾ ਆਪ ਪਰਗਟਾਈਆ। ਏਕਾ ਪਕੜ ਉਠਾਏ ਬਾਂਹੇ, ਆਪਣੀ ਸੇਵ ਕਮਾਈਆ। ਏਕਾ ਦੇਵੇ ਠੰਡੀ ਛਾਂਏ, ਸਿਰ ਆਪਣਾ ਹੱਥ ਟਿਕਾਈਆ। ਏਕਾ ਕੱਟੇ ਜੰਮ ਕੀ ਫਾਹੇ, ਫਾਸੀ ਜੰਮ ਰਹਿਣ ਨਾ ਪਾਈਆ। ਸਤਿਗੁਰ ਹੋਏ ਗੁਰਸਿਖ ਸਹਾਏ, ਭਿਆਨਕ ਆਪਣਾ ਰੂਪ ਵਟਾਈਆ। ਗੁਰਸਿਖ ਆਏ ਗੁਰੂ ਪ੍ਰਥਾਏ, ਪ੍ਰਿਥਮ ਆਪਣਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਸੋਭਾ ਪਾਈਆ। ਸਤਿਗੁਰ ਘਰ ਗੁਰਸਿਖ ਵਾਸਾ, ਦਰ ਦਰ ਆਪ ਸੁਹਾਇੰਦਾ। ਗੁਰਸਿਖ ਘਰ ਸਤਿਗੁਰ ਪਰਕਾਸ਼ਾ, ਜੋਤੀ ਜੋਤ ਡਗਮਗਾਇੰਦਾ। ਨਿਰਗੁਣ ਸਰਗੁਣ ਕਰੇ ਪੂਰੀ ਆਸਾ, ਏਕਾ ਵਸਤ ਨਾਮ ਵਰਤਾਇੰਦਾ। ਸੇਵਾ ਕਰੇ ਬਣ ਬਣ ਦਾਸਾ, ਦਾਸੀ ਦਾਸ ਖੇਲ ਖਿਲਾਇੰਦਾ। ਆਦਿ ਜੁਗਾਦਿ ਨਾ ਕਦੇ ਵਿਨਾਸਾ, ਜੁਗਾ ਜੁਗੰਤਰ ਵੇਸ ਵਟਾਇੰਦਾ। ਸਤਿਗੁਰ ਘਰ ਵੇਖੇ ਗੁਰਸਿਖ ਤਮਾਸ਼ਾ, ਸਾਚੇ ਮੰਡਲ ਰਾਸ ਰਚਾਇੰਦਾ। ਗੁਰਸਿਖ ਘਰ ਸਤਿਗੁਰ ਵਸੇ ਪਾਸਾ, ਵਿਛੜ ਕਦੇ

ਨਾ ਜਾਇੰਦਾ। ਗੁਰਸਿਖ ਗੁਰ ਗੁਰ ਕਰੇ ਬੰਦ ਖ਼ੁਲਾਸਾ, ਬੰਦੀ ਤੋੜ ਆਪ ਹੋ ਜਾਇੰਦਾ। ਗੁਰਸਿਖ ਗੁਰ ਚਰਨ ਕਰੇ ਨਿਵਾਸਾ, ਦਰ ਸਾਚਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਆਪ ਵਸਾਇੰਦਾ। ਸਤਿਗੁਰ ਘਰ ਗੁਰਸਿਖ ਮੰਦਰ, ਸਾਚੇ ਮੰਦਰ ਆਪ ਵਡਿਆਈਆ। ਸਤਿਗੁਰ ਘਰ ਗੁਰਸਿਖ ਅੰਦਰ, ਸਚ ਸਿੰਘਾਸਣ ਆਸਣ ਲਾਈਆ। ਗੁਰਸਿਖ ਘਰ ਸਤਿਗੁਰ ਤੋੜੇ ਜੰਦਰ, ਆਪਣਾ ਦਰ ਲਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਏਕਾ ਘਰ ਵਸਾਈਆ। ਸਤਿਗੁਰ ਘਰ ਗੁਰਸਿਖ ਮੇਲਾ, ਮੇਲ ਮਿਲਾਵਾ ਆਪ ਕਰਾਈਆ। ਗੁਰਸਿਖ ਘਰ ਵਸੇ ਸੱਜਣ ਸੁਹੇਲਾ, ਸਤਿਗੁਰ ਸੱਚਾ ਬੇਪਰਵਾਹੀਆ। ਰਾਏ ਧਰਮ ਦੀ ਕੱਟੇ ਜੇਲਾ, ਜਮ ਕਾ ਦੰਡ ਰਹੇ ਨਾ ਰਾਈਆ। ਆਪਣੇ ਰੰਗ ਰੰਗਾਏ ਗੁਰੂ ਗੁਰ ਚੇਲਾ, ਗੁਰ ਗੁਰ ਚੇਲਾ ਵਿਚ ਸਮਾਈਆ। ਸਾਹਿਬ ਸੁਲਤਾਨ ਸੱਜਣ ਸੁਹੇਲਾ, ਸ਼ਾਹ ਪਾਤਸ਼ਾਹ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਖੇੜਾ ਭਾਗ ਲਗਾਈਆ। ਗੁਰਮੁਖ ਖੇੜਾ ਸਾਚਾ ਕੋਟ, ਹਰਿ ਸੱਜਣ ਵੇਖ ਵਖਾਇੰਦਾ। ਸਤਿਗੁਰ ਖੇੜਾ ਜਗੇ ਨਿਰਮਲ ਜੋਤ, ਜੋਤੀ ਜੋਤ ਡਗਮਗਾਇੰਦਾ। ਗੁਰਸਿਖ ਖੇੜਾ ਸ਼ਬਦ ਨਗਾਰੇ ਲਗੇ ਚੋਟ, ਅਨਾਦੀ ਨਾਦ ਵਜਾਇੰਦਾ। ਸਤਿਗੁਰ ਖੇੜਾ ਗੁਰਮੁਖ ਦੁਰਮਤ ਮੈਲ ਧੋਤ, ਪਤਿਤ ਪੁਨੀਤ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਖੇਲ ਖਿਲਾਇੰਦਾ। ਸਤਿਗੁਰ ਖੇੜਾ ਗੁਰਸਿਖ ਹਵਨ, ਹਵਨੀ ਹਵਨ ਜਣਾਇੰਦਾ। ਗੁਰਸਿਖ ਖੇੜਾ ਸਤਿਗੁਰ ਪਵਣ, ਠੰਡੀ ਠਾਰ ਆਪ ਚਲਾਇੰਦਾ। ਕੱਟਣਹਾਰਾ ਅਵਨ ਗਵਨ, ਆਪਣੇ ਰੰਗ ਰੰਗਾਇੰਦਾ। ਮੇਲ ਮਿਲਾਏ ਜਿਉਂ ਦੁਸ਼ਟ ਦਮਨ, ਦਾਮਨਗੀਰ ਆਪ ਅਖਵਾਇੰਦਾ। ਆਪੇ ਹੋਏ ਸਾਚਾ ਜ਼ਾਮਨ, ਸਾਚੀ ਜ਼ਾਮਨੀ ਆਪ ਨਿਭਾਇੰਦਾ। ਆਪ ਫੜਾਇਆ ਆਪਣਾ ਦਾਮਨ, ਅੰਤਮ ਪੱਲੂ ਆਪਣੇ ਹੱਥ ਰਖਾਇੰਦਾ। ਗੁਰਸਿਖ ਖੇੜਾ ਸਚ ਗਰਾਮਨ, ਸਾਚਾ ਮੰਦਰ ਆਪ ਸੁਹਾਇੰਦਾ। ਸਤਿਗੁਰ ਦਿਸੇ ਆਮ੍ਹਣ ਸਾਮ੍ਹਣ, ਮੁਖ ਪਰਦਾ ਨਾ ਕੋਇ ਰਖਾਇੰਦਾ। ਬ੍ਰਹਮ ਰੂਪ ਨਾ ਕੋਇ ਬ੍ਰਹਿਮਣ ਪਾਰਬ੍ਰਹਮ ਰੂਪ ਜਣਾਇੰਦਾ। ਸਤਿਗੁਰ ਗੁਰਸਿਖ ਇਕ ਦੂਜੇ ਨੂੰ ਜਾਨਣ, ਦੂਸਰ ਭੇਵ ਕੋਇ ਨਾ ਪਾਇੰਦਾ। ਏਕਾ ਪ੍ਰੇਮ ਬ੍ਰਹਮ ਗਿਆਨਨ, ਸਾਚੀ ਵਿਦਿਆ ਇਕ ਪੜ੍ਹਾਇੰਦਾ। ਮੇਟੇ ਰੈਣ ਅੰਧੇਰੀ ਸ਼ਾਮਨ, ਸਾਚਾ ਚੰਦ ਚੜ੍ਹਾਇੰਦਾ। ਜਗਤ ਤ੍ਰਿਸਨਾ ਮਿਟੇ ਕਾਮਨ, ਤ੍ਰੈਗੁਣ ਅਤੀਤਾ ਸਤਿ ਸਤਿ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੇਖੇ ਗੁਰਸਿਖ ਘਰ, ਸਤਿਗੁਰ ਮੰਦਰ ਆਪ ਵਡਿਆਇੰਦਾ। ਸਤਿਗੁਰ ਮੰਦਰ ਗੁਰਸਿਖ ਦਰਵਾਜ਼ਾ, ਏਕਾ ਏਕ ਖੁਲ੍ਹਾਈਆ। ਗੁਰਸਿਖ ਅੰਦਰ ਵਸੇ ਗ਼ਰੀਬ ਨਿਵਾਜ਼ਾ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਸ਼ਬਦ ਅਗੰਮੀ ਏਕਾ ਤਾਜਾ, ਸਾਚਾ ਅਸਵ ਰਿਹਾ ਦੌੜਾਈਆ। ਸ਼ਾਹੋ ਭੂਪ ਬਣ ਰਾਜਨ ਰਾਜਾ, ਸਾਚੀ ਰੱਯਤ ਵੇਖ ਵਖਾਈਆ। ਆਪਣਾ ਰਚ ਰਚ ਆਪੇ ਕਾਜਾ, ਆਪੇ ਖੁਸ਼ੀ ਮਨਾਈਆ। ਆਪੇ ਰੱਖੇ ਸਾਚੀ ਲਾਜਾ, ਗੁਰ ਸਤਿਗੁਰ ਹੋਏ ਸਹਾਈਆ। ਗੁਰ ਗੁਰ ਦੇਵੇ ਸਾਚਾ ਦਾਜਾ, ਸਾਚੀ ਵਸਤ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਲਾਜਾ ਆਪ ਰਖਾਈਆ। ਸਤਿਗੁਰ ਗ੍ਰਹਿ ਗੁਰ ਰੱਖੇ ਲਾਜ, ਗੁਰ ਆਪਣਾ ਖੇਲ ਖਿਲਾਇੰਦਾ। ਗੁਰਸਿਖ ਗ੍ਰਹਿ ਸਤਿਗੁਰ ਸਾਜਣ ਸਾਜ, ਸਤਿਗੁਰ ਆਪਣਾ ਆਸਣ ਲਾਇੰਦਾ। ਆਪ ਚਲਾਏ ਆਪਣਾ ਜਹਾਜ਼, ਸਾਚਾ ਬੇੜਾ ਆਪਣੇ ਕੰਧ ਉਠਾਇੰਦਾ। ਪਾਹਰੂ ਪੱਤਣ ਬਣ ਗ਼ਰੀਬ ਨਿਵਾਜ਼, ਏਕਾ

ਘਾਟ ਡੇਰਾ ਲਾਇੰਦਾ। ਲੱਖ ਚੁਰਾਸੀ ਵਿਚੋਂ ਗੁਰਮੁਖ ਵਿਰਲੇ ਮਾਰੇ ਵਾਜ, ਜਗਤ ਸੋਏ ਆਪ ਉਠਾਇੰਦਾ। ਗੁਰਸਿਖ ਤੇਰਾ ਸੀਸ ਮੇਰਾ ਤਾਜ, ਸਤਿਗੁਰ ਖ਼ੁਸ਼ੀ ਮਨਾਇੰਦਾ। ਤੇਰਾ ਰੰਗ ਮੇਰਾ ਰਾਜ, ਤੇਰਾ ਰੂਪ ਮੋਹੇ ਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚਾ ਘਰ ਆਪ ਸਮਝਾਇੰਦਾ। ਸਤਿਗੁਰ ਘਰ ਸਚ ਨਿਸ਼ਾਨ, ਗੁਰਸਿਖ ਗੁਰ ਗੁਰ ਜਣਾਈਆ। ਗੁਰਸਿਖ ਘਰ ਵਸੇ ਸ੍ਰੀ ਭਗਵਾਨ, ਆਪਣਾ ਡੇਰਾ ਲਾਈਆ। ਲੇਖਾ ਜਾਣੇ ਦੋ ਜਹਾਨ, ਅਨਭਵ ਪਰਕਾਸ਼ ਕਰਾਈਆ। ਚਾਰ ਜੁਗ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਆਈਆ। ਪਰਗਟ ਹੋਏ ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਧਰਾਈਆ। ਗੁਰਮੁਖ ਵੇਖੇ ਚਤੁਰ ਸੁਘੜ ਸੁਜਾਨ, ਕਾਇਆ ਮਾਟੀ ਫੋਲ ਫੁਲਾਈਆ। ਨਿਸ਼ਅੱਖਰ ਪਾਏ ਦਾਨ, ਹੰ ਬ੍ਰਹਮ ਇਕ ਪੜ੍ਹਾਈਆ। ਸੋ ਪੁਰਖ ਨਿਰੰਜਣ ਇਕ ਕਿਰਪਾਨ, ਕਾਇਆ ਗਾਤਰੇ ਆਪ ਟਿਕਾਈਆ। ਅੰਮ੍ਰਿਤ ਦੇਵੇ ਪੀਣ ਖਾਣ, ਨਿਝਰ ਝਿਰਨਾ ਰਸ ਝਿਰਾਈਆ। ਸਤਿਗੁਰ ਘਰ ਗੁਰ ਗੋਬਿੰਦ ਵੇਖੇ ਆਣ, ਆਪ ਆਪਣਾ ਰੂਪ ਛੁਪਾਈਆ। ਗੁਰਸਿਖ ਗੁਰ ਕਰੇ ਪਰਵਾਨ, ਆਪਣਾ ਬੰਧਨ ਪਾਈਆ। ਆਪ ਵਸਾਏ ਇਕ ਮਕਾਨ, ਏਕਾ ਖੇੜਾ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਦਰ ਸੋਭਾ ਪਾਈਆ। ਗੁਰਸਿਖ ਦਰ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਗੁਰਸਿਖ ਦਰ ਮਿਲੇ ਮੇਲਾ ਨਾਰੀ ਕੰਤ, ਨਰ ਨਰਾਇਣ ਮੇਲ ਮਿਲਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇੰਦਾ। ਆਪਣੀ ਮਹਿਮਾ ਜਣਾਏ ਅਗਣਤ, ਲੇਖਾ ਲਿਖਤ ਵਿਚ ਨਾ ਆਇੰਦਾ। ਸੋ ਸੱਜਣ ਸੋ ਸੱਚਾ ਸੰਤ, ਜਿਸ ਆਪਣੇ ਦਰ ਬਹਾਇੰਦਾ। ਦੂਜੇ ਦਰ ਨਾ ਜਾਏ ਮੰਗਤ, ਸਾਚੀ ਭਿਛਿਆ ਝੋਲੀ ਪਾਇੰਦਾ । ਨਾਤਾ ਤੋੜ ਜੇਰਜ ਅੰਡਤ, ਉਤਭੁਜ ਸੇਤਜ ਪੰਧ ਮੁਕਾਇੰਦਾ। ਲੱਖ ਚੁਰਾਸੀ ਕਰੇ ਖੰਡਤ, ਏਕਾ ਖੰਡਾ ਨਾਮ ਫਿਰਾਇੰਦਾ। ਗੁਰਸਿਖ ਗਿਆਨ ਬੋਧੀ ਸਾਚਾ ਪੰਡਤ, ਜਿਸ ਜਨ ਸੋਹੰ ਅੱਖਰ ਜਾਪ ਜਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਆਸਣ ਲਾਇੰਦਾ। ਘਰ ਮੇਲਾ ਜਗਦੀਸ ਜਗਦੀਸਰ, ਸਾਚੀ ਦਿਸ਼ਾ ਵੇਖ ਵਖਾਈਆ। ਗੁਰਸਿਖ ਵੱਡਾ ਤਪੀ ਤਪੀਸ਼ਰ, ਜਿਸ ਮਿਲਿਆ ਬੇਪਰਵਾਹੀਆ। ਗੁਰਸਿਖ ਵੱਡਾ ਰਿਖੀ ਰਿਖੀਸ਼ਰ, ਰਿਖ ਮੁਨ ਰਹੇ ਧਿਆਈਆ। ਗੁਰਸਿਖ ਵੱਡਾ ਸਤਿਗੁਰ ਮਿਲਿਆ ਈਸ਼ਰ, ਮਿਲ ਸਤਿਗੁਰ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚਾ ਇਕ ਵਡਿਆਈਆ। ਸਤਿਗੁਰ ਵੱਡਾ ਘਰ ਵੱਡੀ ਵਡਿਆਈ, ਵਡ ਵੱਡਾ ਖੇਲ ਖਿਲਾਇੰਦਾ। ਗੁਰਸਿਖ ਵੱਡਾ ਗੁਰ ਪਕੜੇ ਬਾਹੀਂ, ਗੁਰ ਗੁਰ ਸਾਚਾ ਸੰਗ ਨਿਭਾਇੰਦਾ। ਦੋਹਾਂ ਮੇਲਾ ਏਕਾ ਥਾਈਂ, ਸਾਚਾ ਬੰਕ ਆਪ ਉਪਾਇੰਦਾ। ਇਕ ਦੂਜੇ ਨੂੰ ਵੇਖਣ ਚਾਈਂ ਚਾਈਂ, ਨੇਤਰ ਨੈਣ ਨੈਣ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੀ ਗੋਦ ਧਰ, ਆਪਣੇ ਗਲੇ ਲਗਾਇੰਦਾ। ਹਰਿਜਨ ਗੋਦੀ ਆਪੇ ਚੁੱਕ, ਆਪਣੇ ਨਾਲ ਮਿਲਾਈਆ। ਆਪ ਜਗਾਏ ਨਿਰਮਲ ਜੋਤ, ਅੰਧ ਅੰਧੇਰ ਮਿਟਾਈਆ। ਆਪੇ ਕੱਢੇ ਵਾਸਨਾ ਖੋਟ, ਦੁਰਮਤ ਮੈਲ ਧਵਾਈਆ। ਆਪ ਵਖਾਏ ਸਾਚਾ ਕੋਟ, ਕਾਇਆ ਮੰਦਰ ਗੜ੍ਹ ਵਡਿਆਈਆ। ਆਪ ਵਖਾਏ ਏਕਾ ਓਟ, ਚਰਨ ਸਰਨ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਆਪਣੇ ਸੰਗ ਬਨ੍ਹਾਈਆ। ਗੁਰਸਿਖ ਸੰਗ ਸਤਿਗੁਰ ਸਾਥ, ਸਗਲਾ ਸੰਗ ਨਿਭਾਇੰਦਾ। ਗੁਰਸਿਖ ਮੁਸਾਫ਼ਰ ਸਤਿਗੁਰ ਰਾਥ, ਫੜ ਬਾਹੋਂ ਆਪ ਚੜ੍ਹਾਇੰਦਾ।

ਗੁਰਸਿਖ ਆਰਫ਼ ਸਤਿਗੁਰ ਗਾਥ, ਏਕਾ ਮੰਤਰ ਨਾਮ ਪੜ੍ਹਾਇੰਦਾ। ਗੁਰਸਿਖ ਤੇਰੀ ਕੋਈ ਨਾ ਕਰੇ ਸਿਫ਼ਾਰਸ਼, ਤੇਰੇ ਅੱਗੇ ਵਿਸ਼ਨ ਬ੍ਰਹਮ ਸ਼ਿਵ ਸੀਸ ਝੁਕਾਇੰਦਾ। ਤੇਰੀ ਤੇਰਾ ਸਤਿਗੁਰ ਬੰਧਾਏ ਢਾਰਸ, ਤੇਰਾ ਡੇਰਾ ਕੋਇ ਨਾ ਢਾਹਿੰਦਾ। ਤੇਰੇ ਕੋਲੋਂ ਰਾਏ ਧਰਮ ਨਾ ਮੰਗੇ ਕੋਈ ਆੜ੍ਹਤ, ਲੇਖਾ ਚਿਤਰ ਗੁਪਤ ਨਾ ਕੋਇ ਜਣਾਇੰਦਾ। ਤੇਰਾ ਲੇਖਾ ਲਿਖੇ ਸਤਿਗੁਰ ਆਪਣੀ ਇਬਾਰਤ, ਲਿਖ ਲਿਖ ਲੇਖਾ ਜਗਤ ਸਮਝਾਇੰਦਾ। ਤੇਰਾ ਰੂਪ ਸਚ ਸੁੱਚਾ ਹੋਏ ਠਗ ਬਨਾਰਸ, ਠੱਗੀ ਠੱਗੀ ਲੇਖੇ ਪਾਇੰਦਾ। ਜਨਮ ਜਨਮ ਜਨਮ ਘੜਿਆ ਘਾੜਤ, ਘੜ ਘੜ ਭੰਨ ਭੰਨ ਵੇਖ ਵਖਾਇੰਦਾ। ਤੇਰੀ ਤੇਰਾ ਗੁਰਸਿਖ ਸਤਿਗੁਰ ਆਏ ਕਰਨ ਵਜ਼ਾਰਤ, ਕਾਇਆ ਮਜ਼ਾਰ ਇਕ ਸੁਹਾਇੰਦਾ। ਤੇਰੇ ਦਵਾਰ ਡੌਰੂ ਵਜਾਏ ਨਾਰਦ, ਆਪਣਾ ਨਾਚ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਮੇਲਾ ਗੁਰਸਿਖ ਘਰ, ਸਤਿਗੁਰ ਸੱਜਣ ਲੜ ਲਏ ਫੜ, ਫੜਿਆ ਲੜ ਨਾ ਕੋਇ ਛੁਡਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਵਾਰੇ ਆਏ ਚਲ, ਸੋ ਦਵਾਰਾ ਲੋਕਮਾਤ ਸੋਭਾ ਪਾਇੰਦਾ। ਠਗ ਬਨਾਰਸ ਬਣ ਭਗਵਾਨ, ਗੰਗਾ ਵਿਚ ਸਮਾਈਆ। ਰਵਦਾਸ ਕਸੀਰਾ ਕਰ ਪਰਵਾਨ, ਆਪਣੀ ਖ਼ੁਸ਼ੀ ਮਨਾਈਆ। ਆਪਣਾ ਕੰਗਣ ਦੇ ਗੁਣ ਨਿਧਾਨ, ਸੁਰਤੀ ਸੁਰਤ ਭਵਾਈਆ। ਪੰਡਤ ਪਾਂਧਾ ਹੋਇਆ ਬੇਈਮਾਨ, ਬ੍ਰਹਮ ਵਿਦਿਆ ਸੰਗ ਨਾ ਕੋਇ ਰਖਾਈਆ। ਦੰਡ ਦਵਾਰ ਦਏ ਰਾਜ ਰਾਜਾਨ, ਜੀਵ ਜੀਵ ਰਿਹਾ ਕੁਰਲਾਈਆ। ਕਵਣ ਵੇਲਾ ਰਵਦਾਸ ਚਮਾਰਾ ਮਿਲੇ ਆਣ, ਮੇਰੀ ਬੰਦੀ ਦਏ ਕਟਾਈਆ। ਇਕ ਦੂਜੇ ਦਾ ਹੋਏ ਗਿਆਨ, ਕਵਣ ਠਗ ਕਵਣ ਠੱਗੀ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ।

੨੨ ਭਾਦਰੋਂ ੨੦੧੮ ਬਿਕ੍ਰਮੀ ਗੁਰਦਿਆਲ ਸਿੰਘ ਦੇ ਗ੍ਰਹਿ ਪਿੰਡ ਨਵਾਂ ਰਾਮੂ ਵਾਲਾ ਜ਼ਿਲਾ ਫ਼ਿਰੋਜ਼ਪੁਰ

ਸੋ ਪੁਰਖ ਨਿਰੰਜਣ ਸਚ ਸੁਲਤਾਨ, ਸਤਿ ਸਤਿਵਾਦੀ ਨਾਉਂ ਧਰਾਇੰਦਾ। ਹਰਿ ਪੁਰਖ ਨਿਰੰਜਣ ਵਡ ਮਿਹਰਵਾਨ, ਦੀਨ ਦਿਆਲ ਖੇਲ ਖਿਲਾਇੰਦਾ। ਏਕੰਕਾਰਾ ਵਡ ਬਲਵਾਨ, ਬਲ ਧਾਰੀ ਭੇਵ ਨਾ ਆਇੰਦਾ। ਆਦਿ ਨਿਰੰਜਣ ਨੂਰ ਮਹਾਨ, ਜੋਤ ਉਜਾਲਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਖੇਲ ਮਹਾਨ, ਨਿਰਵੈਰ ਪੁਰਖ ਆਪ ਕਰਾਇੰਦਾ। ਸ੍ਰੀ ਭਗਵਾਨ ਸਚ ਨਿਸ਼ਾਨ, ਸਚ ਦਵਾਰੇ ਆਪ ਝੁਲਾਇੰਦਾ। ਪਾਰਬ੍ਰਹਮ ਪ੍ਰਭ ਗੁਣ ਨਿਧਾਨ, ਭੇਵ ਅਭੇਵ ਆਪ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਸੰਗ ਆਪ ਨਿਭਾਇੰਦਾ। ਸਾਚਾ ਸੰਗ ਹਰਿ ਨਿਰੰਕਾਰ, ਆਪਣਾ ਆਪ ਨਿਭਾਈਆ। ਆਪ ਆਪਣਾ ਕਰ ਪਿਆਰ, ਆਪ ਆਪਾ ਲਏ ਪਰਗਟਾਈਆ। ਆਪੇ ਕਰੇ ਖੇਲ ਅਗੰਮ ਅਪਾਰ, ਅਲਖ ਅਗੋਚਰ ਬੇਪਰਵਾਹੀਆ। ਆਪੇ ਇਛਿਆ ਆਪੇ ਭਿਛਿਆ ਆਪੇ ਬਣ ਵਰਤਾਰ, ਆਪੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਆਪਣਾ ਖੇਲ ਹਰਿ ਕਰਤਾਰਾ, ਆਦਿ ਪੁਰਖ ਅਜੂਨੀ ਰਹਿਤ ਹੋ ਉਜਿਆਰਾ, ਨਿਰਗੁਣ ਨਿਰਵੈਰ ਡਗਮਗਾਇੰਦਾ। ਆਪ ਆਪਣਾ ਕਰ ਪਸਾਰਾ, ਹਰਿ ਆਪੇ ਵੇਖ ਵਖਾਇੰਦਾ। ਆਪੇ ਦੀਪ ਆਪ ਉਜਿਆਰਾ, ਜੋਤੀ ਜਾਤਾ ਆਪ ਹੋ ਜਾਇੰਦਾ। ਆਪੇ ਕਰੇ ਸਾਚੀ ਕਾਰਾ, ਕਰਤਾ ਪੁਰਖ ਸਾਚੀ ਕਾਰ ਕਰਾਇੰਦਾ। ਆਪੇ ਸੇਵਕ ਸੇਵਾਦਾਰਾ, ਸਾਚੀ ਸੇਵਾ ਆਪਣੇ ਹੱਥ ਰਖਾਇੰਦਾ। ਆਪ ਬਣਾਏ ਸਚ ਮੁਨਾਰਾ,

ਸਚਖੰਡ ਦਵਾਰਾ ਆਪ ਬਣਾਇੰਦਾ। ਆਪੇ ਵਸੇ ਵਸਣਹਾਰਾ, ਦੂਸਰ ਸੰਗ ਨਾ ਕੋਇ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੰਦਰ ਆਪ ਉਪਾਇੰਦਾ। ਆਪਣਾ ਮੰਦਰ ਆਪ ਉਪਾ, ਆਪੇ ਵੇਖ ਵਖਾਈਆ। ਆਪਣਾ ਦੀਪਕ ਆਪ ਜਗਾ, ਆਪ ਕਰੇ ਰੁਸ਼ਨਾਈਆ। ਆਪੇ ਬਹੇ ਆਸਣ ਲਾ, ਸਚ ਸਿੰਘਾਸਣ ਆਪ ਸੁਹਾਈਆ। ਆਪਣਾ ਮਤਾ ਆਪ ਪਕਾ, ਆਪੇ ਕਰੇ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਸੋਭਾ ਪਾਈਆ। ਸਚਖੰਡ ਦਵਾਰਾ ਘਾੜਣ ਘੜਿਆ, ਪੁਰਖ ਅਬਿਨਾਸ਼ੀ ਦਇਆ ਕਮਾਇੰਦਾ। ਨਿਰਗੁਣ ਅੰਦਰ ਨਿਰਗੁਣ ਵੜਿਆ, ਦਿਸ ਕਿਸੇ ਨਾ ਆਇੰਦਾ। ਆਪਣੀ ਕਰਨੀ ਆਪੇ ਕਰਿਆ, ਕਰਤਾ ਪੁਰਖ ਆਪ ਹੋ ਜਾਇੰਦਾ, ਸ਼ਾਹੋ ਭੂਪ ਆਪੇ ਬਣਿਆ, ਰਾਜ ਰਾਜਾਨ ਸ਼ਾਹ ਪਾਤਸ਼ਾਹ ਆਪਣਾ ਨਾਉਂ ਧਰਾਇੰਦਾ। ਆਪਣਾ ਹੁਕਮ ਆਪੇ ਕਰਿਆ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਇੰਦਾ। ਆਪਣਾ ਪਰਦਾ ਆਪੇ ਖੋਲ੍ਹ, ਆਪੇ ਵੇਖ ਵਖਾਈਆ। ਆਪੇ ਵਸੇ ਆਪਣੇ ਕੋਲ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਅੰਦਰ ਨਿਰਗੁਣ ਮੌਲ, ਆਪਣੀ ਧਾਰ ਚਲਾਈਆ। ਨਿਰਗੁਣ ਅੰਦਰ ਨਿਰਗੁਣ ਧਾਰ, ਨਿਰਵੈਰ ਪੁਰਖ ਆਪ ਚਲਾਇੰਦਾ। ਅਜੂਨੀ ਰਹਿਤ ਹੋ ਉਜਿਆਰ, ਅਨਭਵ ਪਰਕਾਸ਼ ਕਰਾਇੰਦਾ। ਆਪ ਆਪਣਾ ਕਰ ਪਸਾਰ, ਸਚਖੰਡ ਦਵਾਰਾ ਆਪ ਸੁਹਾਇੰਦਾ। ਆਪੇ ਪੁਰਖ ਆਪੇ ਨਾਰ, ਆਪਣੀ ਸੇਜ ਆਪ ਹੰਢਾਇੰਦਾ। ਆਪੇ ਜਨਣੀ ਜਨ ਬਣ ਨਿਰੰਕਾਰ, ਆਪਣੀ ਗੋਦ ਸੁਹਾਇੰਦਾ । ਆਪੇ ਸੁਤ ਦੁਲਾਰਾ ਕਰ ਪਿਆਰ, ਸ਼ਬਦੀ ਸ਼ਬਦ ਉਪਾਇੰਦਾ। ਆਪੇ ਗਗਨ ਮੰਡਲ ਬੰਨ੍ਹੇ ਸਾਚੀ ਧਾਰ, ਜਲ ਥਲ ਮਹੀਅਲ ਆਪ ਸੁਹਾਇੰਦਾ। ਆਪੇ ਧਰਤ ਧਵਲ ਦਏ ਸਹਾਰ, ਆਪਣੀ ਬਣਤ ਆਪ ਬਣਾਇੰਦਾ। ਆਪੇ ਪੰਜ ਤੱਤ ਜਾਣੇ ਆਪ ਅਖਾੜ, ਪੰਚਮ ਰੰਗ ਆਪ ਰੰਗਾਇੰਦਾ। ਕਰੇ ਖੇਲ ਅਗੰਮ ਅਪਾਰ, ਬੇਅੰਤ ਆਪਣਾ ਨਾਉਂ ਧਰਾਇੰਦਾ। ਸਚਖੰਡ ਸਾਚੇ ਹੋ ਤਿਆਰ, ਥਿਰ ਘਰ ਖੋਲ੍ਹੇ ਆਪ ਕਿਵਾੜ, ਸਚ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਰੂਪ ਅਨੂਪ ਆਪਣਾ ਆਪ ਪਰਗਟਾਇੰਦਾ। ਨਿਰਗੁਣ ਨੂਰ ਆਪ ਪਰਗਟਾ, ਆਪਣੀ ਖੇਲ ਖਿਲਾਇੰਦਾ। ਆਪੇ ਹੋਏ ਬੇਪਰਵਾਹ, ਭੇਵ ਕੋਇ ਨਾ ਪਾਇੰਦਾ। ਆਪੇ ਬਣ ਸਚ ਮਲਾਹ, ਸਾਚਾ ਬੇੜਾ ਆਪ ਚਲਾਇੰਦਾ। ਆਪ ਉਪਾ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਧਰਾਇੰਦਾ। ਆਪ ਬਣ ਸੱਚਾ ਸ਼ਹਿਨਸ਼ਾਹ, ਸੀਸ ਤਾਜ ਆਪ ਟਿਕਾਇੰਦਾ। ਆਪੇ ਹੁਕਮੀ ਹੁਕਮ ਦਏ ਵਖਾ, ਧੁਰ ਫ਼ਰਮਾਨਾ ਆਪ ਜਣਾਇੰਦਾ। ਆਪੇ ਸੁਤ ਦੁਲਾਰਾ ਸੇਵਾ ਲਾ, ਸ਼ਬਦੀ ਸ਼ਬਦ ਹੁਕਮ ਸੁਣਾਇੰਦਾ। ਨਿਰਗੁਣ ਸਰਗੁਣ ਖੇਲ ਖਿਲਾ, ਲੱਖ ਚੁਰਾਸੀ ਘਾੜਣ ਆਪ ਘੜਾਇੰਦਾ। ਸ਼ਬਦ ਅਗੰਮੀ ਆਪੇ ਗਾ, ਭੇਵ ਅਭੇਦ ਖੁਲ੍ਹਾਇੰਦਾ। ਚਾਰੇ ਵੇਦਾਂ ਭੇਵ ਚੁਕਾ, ਆਪਣਾ ਰੰਗ ਰੰਗਾਇੰਦਾ। ਸਾਚੀ ਧਾਰ ਏਕੰਕਾਰ, ਨਿਰਗੁਣ ਸਰਗੁਣ ਆਪ ਚਲਾਈਆ। ਬ੍ਰਹਿਮੰਡ ਖੰਡ ਲੋਆਂ ਪੁਰੀਆਂ ਕਰ ਤਿਆਰ, ਸੂਰਜ ਚੰਨ ਆਪ ਚਮਕਾਈਆ । ਮੰਡਲ ਮੰਡਪ ਹੋ ਉਜਿਆਰ, ਨੂਰੋ ਨੂਰ ਡਗਮਗਾਈਆ। ਤ੍ਰੈਗੁਣ ਮਾਇਆ ਭਰ ਭੰਡਾਰ, ਵਿਸ਼ਨ ਬ੍ਰਹਮਾ ਸ਼ਿਵ ਝੋਲੀ ਆਪ ਭਰਾਈਆ। ਨਿਰਗੁਣ ਸਰਗੁਣ ਕਰ ਪਿਆਰ, ਨਿਰਗੁਣ ਨਿਰਗੁਣ ਆਪਣੀ ਵੰਡ ਆਪ ਵੰਡਾਈਆ। ਨੌਂ ਦਵਾਰੇ ਖੋਲ੍ਹ ਕਿਵਾੜ, ਜਗਤ ਤ੍ਰਿਸਨਾ ਆਸਾ ਹਉਮੇ ਹੰਗਤਾ ਨਾਲ ਮਿਲਾਈਆ। ਕਰੇ ਖੇਲ ਅਪਰ ਅਪਾਰ, ਅਪਰੰਪਰ

ਆਪਣਾ ਖੇਲ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਦਾਤਾ ਆਪਣੇ ਰੰਗ ਰਾਤਾ, ਰੰਗ ਰੰਗੀਲਾ ਸਾਚਾ ਮਾਹੀ ਭੇਵ ਅਭੇਦ ਛੁਪਾਈਆ। ਸਾਚੀ ਧਾਰਾ ਪੁਰਖ ਅਗੰਮ, ਆਪਣੀ ਆਪ ਚਲਾਈਆ। ਨਾ ਮਰੇ ਨਾ ਪਏ ਜੰਮ, ਜੰਮਣ ਮਰਨ ਵਿਚ ਨਾ ਆਈਆ। ਆਪੇ ਵੰਡੇ ਆਪਣੀ ਵੰਡ, ਵੰਡਣਹਾਰਾ ਆਪ ਹੋ ਜਾਈਆ। ਹਰ ਘਟ ਅੰਦਰ ਸੁੱਤਾ ਦੇ ਕਰ ਕੰਡ, ਸਾਚੀ ਸੇਜਾ ਆਸਣ ਲਾਈਆ। ਆਪੇ ਹੋਏ ਆਤਮ ਅਨੰਦ, ਪਰਮਾਨੰਦ ਆਪ ਹੋ ਜਾਈਆ। ਆਪੇ ਹੋਏ ਭਰਮਾਂ ਕੰਧ, ਆਪੇ ਕਰੇ ਖੰਡ ਖੰਡ, ਆਪੇ ਆਪਣਾ ਬੰਧਨ ਪਾਈਆ। ਆਪੇ ਲੇਖਾ ਜਾਣੇ ਰਵ ਸਸ ਸੂਰਜ ਚੰਦ, ਕੋਟਨ ਕੋਟ ਆਪਣਾ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਵੇਸ ਆਪ ਵਟਾਈਆ। ਸ਼ਬਦੀ ਸ਼ਬਦ ਖੇਲ ਖਿਲਾਇਆ, ਪਾਰਬ੍ਰਹਮ ਕਰਤਾਰ। ਆਦਿ ਪੁਰਖ ਕਿਸੇ ਭੇਵ ਨਾ ਆਇਆ, ਨਾ ਕੋਈ ਪਾਏ ਸਾਰ। ਆਪਣੀ ਵੰਡਣ ਆਪ ਕਰਾਇਆ, ਆਪੇ ਹੋਏ ਵੰਡਣਹਾਰ। ਵਿਸ਼ਨੂੰ ਵੰਸੀ ਇਕ ਬਣਾਇਆ, ਏਕਾ ਹੁਕਮ ਧੁਰ ਫ਼ਰਮਾਨ। ਬ੍ਰਹਮਾ ਬ੍ਰਹਮ ਦਏ ਪਰਗਟਾਇਆ, ਆਤਮ ਬ੍ਰਹਮ ਸਰਬ ਪਹਿਚਾਨ। ਸ਼ੰਕਰ ਤ੍ਰਿਸੂਲ ਹੱਥ ਫੜਾਇਆ, ਮੇਟੇ ਸਰਬ ਨਿਸ਼ਾਨ। ਆਦਿ ਅੰਤ ਆਪਣੇ ਹੱਥ ਰਖਾਇਆ, ਆਪੇ ਵਸੇ ਸਚਖੰਡ ਸੱਚੇ ਮਕਾਨ। ਬੰਕ ਦਵਾਰੀ ਸੋਭਾ ਪਾਇਆ, ਸ਼ਾਹੋ ਭੂਪ ਰਾਜ ਰਾਜਾਨ। ਆਪਣੀ ਇਛਿਆ ਦਏ ਸਮਝਾਇਆ, ਲੱਖ ਚੁਰਾਸੀ ਖੋਲ੍ਹ ਦੁਕਾਨ। ਲੋਕਮਾਤ ਨੌਂ ਖੰਡ ਪ੍ਰਿਥਮੀ ਇਕ ਸੰਦੇਸਾ ਦਏ ਸੁਣਾਇਆ, ਹਰਿ ਕਾ ਨਾਉਂ ਵਡ ਬਲਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਸ਼ਬਦ ਪਰਧਾਨ। ਸ਼ਬਦੀ ਸ਼ਬਦ ਵਡ ਪਰਧਾਨ, ਪੁਰਖ ਅਬਿਨਾਸ਼ੀ ਇਕ ਬਣਾਇੰਦਾ। ਦੋ ਜਹਾਨ ਝੁਲਾਏ ਇਕ ਨਿਸ਼ਾਨ, ਸਤਿ ਸਤਿਵਾਦੀ ਆਪ ਉਠਾਇੰਦਾ। ਲੱਖ ਚੁਰਾਸੀ ਦੇਵੇ ਬ੍ਰਹਮ ਗਿਆਨ, ਆਤਮ ਵਿਦਿਆ ਆਪ ਪੜ੍ਹਾਇੰਦਾ। ਘਰ ਵਿਚ ਘਰ ਖੋਲ੍ਹ ਦੁਕਾਨ, ਘਰ ਘਰ ਵਸਤ ਅਮੋਲਕ ਆਪ ਵਰਤਾਇੰਦਾ। ਘਰ ਰਾਗ ਘਰ ਤਰਾਨ, ਘਰ ਗੀਤ ਗੋਬਿੰਦ ਅਲਾਇੰਦਾ। ਘਰ ਮਰਦ ਘਰ ਮਰਦਾਨ, ਘਰ ਰਾਜ ਘਰ ਰਾਜਾਨ, ਘਰ ਰਈਅਤ ਵੇਖ ਵਖਾਇੰਦਾ। ਸਾਚੀ ਕਾਰ ਕਰਤਾ ਪੁਰਖ, ਆਪਣੀ ਆਪ ਕਰਾਈਆ। ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਦੁੱਖ ਨਾ ਕੋਇ ਰਖਾਈਆ। ਨਾ ਕੋਈ ਤ੍ਰਿਸਨਾ ਨਾ ਕੋਈ ਭੁੱਖ, ਆਲਸ ਨਿੰਦਰਾ ਨਾ ਕੋਇ ਰਖਾਈਆ। ਨਾ ਕੋਈ ਤਨ ਨਾ ਕੋਈ ਮੁੱਖ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਨਾ ਕੋਈ ਮਾਤਾ ਨਾ ਕੋਈ ਕੁੱਖ, ਨਾ ਕੋਈ ਬਾਲ ਗੋਦ ਬਹਾਈਆ। ਨਾ ਕੋਈ ਪਿਤਾ ਨਾ ਕੋਈ ਪੁੱਤ, ਨਾ ਕੋਈ ਧੰਨ ਜਣੇਂਦੀ ਮਾਈਆ। ਨਾ ਕੋਈ ਕਿਲਾ ਨਾ ਕੋਈ ਕੋਟ, ਨਾ ਕੋਈ ਮੰਦਰ ਰਿਹਾ ਸੁਹਾਈਆ। ਆਦਿ ਪੁਰਖ ਨਿਰਮਲ ਜੋਤ, ਜੋਤੀ ਜੋਤ ਡਗਮਗਾਈਆ। ਆਪੇ ਜਾਣੇ ਆਪਣਾ ਓਤ ਪੋਤ, ਸ਼ਬਦੀ ਸ਼ਬਦ ਸੁਤ ਉਠਾਈਆ। ਆਪੇ ਲਾਏ ਸਾਚੀ ਚੋਟ, ਧੁਰ ਫ਼ਰਮਾਨਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਹਰਿ ਹਰਿ ਭੇਵ ਖੁਲਾਇੰਦਾ, ਪੁਰਖ ਅਗੰਮ ਅਗੰਮੜੀ ਕਾਰ। ਸੁਤ ਸ਼ਬਦ ਆਪ ਸਮਝਾਇੰਦਾ, ਆਦਿ ਪੁਰਖ ਹੋ ਤਿਆਰ। ਰੂਪ ਰੰਗ ਨਾ ਕੋਇ ਵਖਾਇੰਦਾ, ਨਿਰਗੁਣ ਜੋਤ ਜੋਤ ਉਜਿਆਰ। ਸਾਚੇ ਮੰਦਰ ਸੋਭਾ ਪਾਇੰਦਾ, ਸਾਚਾ ਬੰਕ ਕਰ ਤਿਆਰ। ਤੇਰਾ ਸਗਲਾ ਸੰਗ ਨਿਭਾਇੰਦਾ, ਵੇਸ ਕਰ ਏਕੰਕਾਰ। ਨੂਰ ਨੁਰਾਨਾ ਡਗਮਗਾਇੰਦਾ, ਜੋਤੀ ਜਾਤਾ ਹੋ ਉਜਿਆਰ। ਸ੍ਰੀ ਭਗਵਾਨ ਨਿਸ਼ਾਨ ਝੁਲਾਇੰਦਾ, ਦੋ

ਜਹਾਨਾਂ ਕਰ ਤਿਆਰ। ਪਾਰਬ੍ਰਹਮ ਤੇਰਾ ਸੰਗ ਨਿਭਾਇੰਦਾ, ਰੂਪ ਅਨੂਪ ਧਰੇ ਅਪਾਰ। ਤੇਰਾ ਸਿੰਘਾਸਣ ਆਪ ਸੁਹਾਇੰਦਾ, ਕਰ ਕਿਰਪਾ ਹਰਿ ਨਿਰੰਕਾਰ। ਪੁਰਖ ਅਬਿਨਾਸ਼ੀ ਵੇਖ ਵਖਾਇੰਦਾ, ਆਪੇ ਹੋਏ ਵੇਖਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਤੇਰੀ ਵੰਡਣ ਵੰਡ ਵੰਡਾਇੰਦਾ। ਤੇਰੀ ਰਚਨਾ ਰਚ ਸੰਸਾਰ, ਲੱਖ ਚੁਰਾਸੀ ਖੇਲ ਖਿਲਾਵਣਾ। ਕਿਰਪਾ ਕਰ ਆਪ ਕਰਤਾਰ, ਸ਼ਬਦ ਸੁਤ ਸਮਝਾਵਣਾ। ਨਿਰਗੁਣ ਸਰਗੁਣ ਹੋ ਉਜਿਆਰ, ਤੇਰਾ ਰੰਗ ਵਖਾਵਣਾ। ਘਰ ਘਰ ਕਰਾਂ ਜੈਕਾਰ, ਅਨਹਦ ਨਾਦੀ ਨਾਦ ਵਜਾਵਣਾ। ਬ੍ਰਹਮ ਬ੍ਰਹਮ ਕਰ ਪਸਾਰ, ਪਾਰਬ੍ਰਹਮ ਵੰਡ ਵੰਡਾਵਣਾ। ਈਸ਼ ਈਸ਼ ਪਾਵੇ ਸਾਰ, ਜੀਵ ਜੀਵ ਦਏ ਅਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਖੇਲ ਕਰੇ ਅਪਾਰ। ਅਪਰ ਅਪਾਰਾ ਖੇਲ ਖਿਲਾਉਣਾ, ਤੇਰੀ ਸੇਵਾ ਸਚ ਲਗਾ। ਲੱਖ ਚੁਰਾਸੀ ਘਾੜਨ ਘੜਤ ਘੜਾਉਣਾ, ਚਾਰੇ ਖਾਣੀ ਵੰਡ ਵੰਡਾ। ਉਤਭੁਜ ਸੇਤਜ ਜੇਰਜ ਅੰਡਜ ਬੰਧਨ ਪਾਉਣਾ, ਤ੍ਰੈਗੁਣ ਆਪਣਾ ਰੰਗ ਰੰਗਾ। ਤੇਰਾ ਨਾਉਂ ਨਾਉਂ ਪਰਗਟਾਉਣਾ, ਚਾਰੇ ਬਾਣੀ ਭੇਵ ਖੁਲ੍ਹਾ। ਪਰਾ ਪਸੰਤੀ ਮਧਮ ਬੈਖਰੀ ਤੇਰਾ ਨਾਉਂ ਗਾਉਣਾ, ਸਾਚੀ ਸੇਵ ਸੇਵ ਕਮਾ। ਚਾਰ ਜੁਗ ਤੇਰਾ ਖੇਲ ਖਿਲਾਉਣਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਾਉਂ ਧਰਾ। ਨੌਂ ਖੰਡ ਪ੍ਰਿਥਮੀ ਭਾਗ ਲਗਾਉਣਾ, ਸੱਤਾਂ ਦੀਪਾਂ ਕਰ ਰੁਸ਼ਨਾ। ਆਪਣਾ ਗੇੜਾ ਆਪ ਦੁਆਉਣਾ, ਜੁਗ ਜੁਗ ਗੇੜਾ ਦਏ ਭੁਆ। ਜੋ ਘੜਿਆ ਸੋ ਭੰਨ ਵਖਾਉਣਾ, ਥਿਰ ਕੋਈ ਰਹੇ ਨਾ। ਸ਼ਬਦੀ ਸ਼ਬਦ ਤੇਰਾ ਮਰਦੰਗ ਵਜਾਉਣਾ, ਆਦਿ ਜੁਗਾਦਿ ਦਏ ਸੁਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਦਿਤਾ ਵਰ, ਏਕਾ ਵਸਤ ਝੋਲੀ ਪਾ। ਸਾਚੀ ਵਸਤ ਸਾਚੀ ਦਾਤ, ਸੋ ਪੁਰਖ ਨਿਰੰਜਣ ਝੋਲੀ ਪਾਈਆ। ਜੁਗ ਜੁਗ ਤੇਰਾ ਖੇਲ ਤਮਾਸ਼, ਵੇਖ ਵਖਾਏ ਬੇਪਰਵਾਹੀਆ। ਜੁਗ ਜੁਗ ਵੇਖੇ ਤੇਰੀ ਰਾਸ, ਲੱਖ ਚੁਰਾਸੀ ਨਾਚ ਨਚਾਈਆ। ਜੁਗ ਜੁਗ ਤੇਰੀ ਪੂਰੀ ਕਰੇ ਆਸ, ਨਿਰਗੁਣ ਸਰਗੁਣ ਰੂਪ ਵਟਾਈਆ। ਨਿਰਗੁਣ ਤੇਰੀ ਬੁਝਾਏ ਪਿਆਸ, ਅੰਮ੍ਰਿਤ ਮੇਘ ਬਰਸਾਈਆ। ਜੁਗ ਜੁਗ ਕਰੇ ਬੰਦ ਖ਼ੁਲਾਸ, ਆਪਣਾ ਬੰਧਨ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਜਣਾਈਆ। ਭੇਵ ਅਭੇਦ ਸੁਣ ਸੰਦੇਸ਼ਾ, ਸ਼ਬਦੀ ਸੀਸ ਝੁਕਾਇੰਦਾ। ਤੂੰ ਸ਼ਾਹ ਪਾਤਸ਼ਾਹ ਨਰ ਨਰੇਸ਼ਾ, ਬੇਅੰਤ ਤੇਰਾ ਭੇਵ ਨਾ ਆਇੰਦਾ। ਕਵਣ ਰੂਪ ਧਾਰੇਂ ਵੇਸਾ, ਲੋਕਮਾਤ ਖੇਲ ਖਿਲਾਇੰਦਾ। ਕਵਣ ਦਵਾਰਾ ਤੇਰਾ ਵੇਖਾਂ, ਜਿਤ ਦਵਾਰੇ ਸੋਭਾ ਪਾਇੰਦਾ। ਕਵਣ ਮੰਦਰ ਕਰੇਂ ਲੇਖਾ, ਜੁਗ ਜੁਗ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸ਼ਬਦੀ ਮੰਗ ਮੰਗਾਇੰਦਾ। ਸ਼ਬਦੀ ਮੰਗੇ ਏਕਾ ਮੰਗ, ਪ੍ਰਭ ਅੱਗੇ ਝੋਲੀ ਡਾਹੀਆ। ਕਵਣ ਦਵਾਰਾ ਆਏ ਲੰਘ, ਨਿਰਗੁਣ ਸਰਗੁਣ ਰੂਪ ਵਟਾਈਆ। ਕਵਣ ਨਾਦ ਵਜਾਏ ਮਰਦੰਗ, ਕਵਣ ਨਾਮ ਕਰੇ ਰੁਸ਼ਨਾਈਆ। ਕਵਣ ਫੜੇ ਚੰਡ ਪਰਚੰਡ, ਦੂਤਾਂ ਦੁਸ਼ਟਾਂ ਦਏ ਖਪਾਈਆ। ਕਵਣ ਰੂਪ ਖੇਲੇ ਖੇਲ ਵਿਚ ਬ੍ਰਹਿਮੰਡ, ਬ੍ਰਹਿਮਾਂਡ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਬਾਲਕ ਢਹਿ ਪਿਆ ਸਰਨਾਈਆ। ਸੁਤ ਅੰਞਾਣਾ ਬਾਲੀ ਬੁਧ, ਪ੍ਰਭ ਅੱਗੇ ਨੇਤਰ ਨੈਣਾਂ ਨੀਰ ਵਹਾਇੰਦਾ। ਥਿਰ ਘਰ ਬਿਨ ਅਵਰ ਨਾ ਦੀਸੇ ਕੁਝ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਬਿਨ ਕਿਰਪਾ ਮੈਨੂੰ ਸਕੇ ਨਾ ਕੁਝ ਸੁਝ, ਮਿਹਰਵਾਨ ਮੇਰੇ ਸ਼ਹਿਨਸ਼ਾਹਿਆ। ਆਪਣਾ ਭੇਵ ਖੁਲ੍ਹਾਉਣਾ ਗੁਝ, ਏਕਾ

ਮੰਗ ਮੰਗਾਇੰਦਾ। ਤੂੰ ਪਿਤਾ ਹਉਂ ਤੇਰਾ ਪੁੱਤ, ਪਿਤਾ ਪੂਤ ਏਕਾ ਰੰਗ ਸਮਾਇੰਦਾ। ਤੂੰ ਠਾਕਰ ਹਉਂ ਤੇਰਾ ਸੁੱਤ, ਤੇਰੀ ਓਟ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਘਰ ਸੋਭਾ ਪਾਇੰਦਾ। ਵਾਰ ਥਿਤ ਨਾ ਕੋਇ ਵੀਚਾਰ, ਹਰਿ ਸਾਚਾ ਸਚ ਜਣਾਈਆ। ਕਰਾਂ ਖੇਲ ਅਪਰ ਅਪਾਰ, ਆਪਣੀ ਕਲ ਆਪ ਵਰਤਾਈਆ। ਪਰਗਟ ਹੋਵਾਂ ਵਿਚ ਸੰਸਾਰ, ਨਿਹਕਲੰਕਾ ਨਾਉਂ ਰਖਾਈਆ। ਏਕਾ ਨਾਮ ਬੋਲ ਜੈਕਾਰ, ਲੱਖ ਚੁਰਾਸੀ ਦਿਆਂ ਸੁਣਾਈਆ। ਦੁਸ਼ਟ ਹੰਕਾਰੀ ਆਪੇ ਮਾਰ, ਧਰਨੀ ਸੱਥਰ ਦਿਆਂ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਆਪਣਾ ਲੇਖਾ ਆਪ ਜਣਾਈਆ। ਸਾਚਾ ਲੇਖਾ ਸ੍ਰੀ ਭਗਵਾਨ, ਆਪਣਾ ਆਪ ਸਮਝਾਈਆ । ਨੌਂ ਸੌ ਚੁਰਾਨਵੇਂ ਚੌਕੜੀ ਅੰਤ ਹੋ ਜਾਣ, ਅੰਤਮ ਅੰਤ ਭੇਵ ਖੁਲ੍ਹਾਈਆ। ਇਕ ਇਕ ਜੁਗ ਦੇਵੇ ਦਾਨ, ਚਾਰ ਚਾਰ ਜੁਗ ਵਡਿਆਈਆ। ਚਾਰ ਜੁਗ ਕਰ ਪਰਧਾਨ, ਚਾਰ ਚਾਰ ਵੰਡ ਵੰਡਾਈਆ। ਚਾਰ ਵੇਦ ਇਕ ਨਿਸ਼ਾਨ, ਚਾਰ ਖਾਣੀ ਦਏ ਵਰਤਾਈਆ। ਚਾਰ ਬਾਣੀ ਕਰ ਪਰਧਾਨ, ਜੀਵ ਜੰਤ ਦਏ ਸਮਝਾਈਆ। ਚਾਰ ਵਰਨ ਪਾਏ ਆਨ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਬੰਧਨ ਪਾਈਆ। ਚਾਰ ਯਾਰੀ ਦੇਵੇ ਦਾਨ, ਨੂਰ ਇਲਾਹੀ ਬੇਪਰਵਾਹੀਆ। ਆਪੇ ਜਾਣੇ ਸਚ ਕਲਾਮ, ਕਲਮਾ ਆਪ ਸੁਣਾਈਆ। ਆਪੇ ਦੇਵੇ ਸਚ ਪੈਗ਼ਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਨੌਂ ਚਾਰ ਲੇਖਾ ਦਏ ਮੁਕਾਈਆ। ਨਵ ਨੌਂ ਚਾਰ ਲੇਖ ਮੁਕਾਉਣਾ, ਹਰਿ ਸਾਚਾ ਸਚ ਜਣਾਇੰਦਾ। ਜੁਗ ਚੌਕੜੀ ਰਹਿਣ ਨਾ ਪਾਉਣਾ, ਅੰਤਮ ਡੇਰਾ ਢਾਹਿੰਦਾ। ਜੁਗ ਚੌਕੜੀ ਗੁਰ ਅਵਤਾਰ ਸੇਵ ਲਗਾਉਣਾ, ਸਾਚਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦੇਵੇ ਵਰ, ਕਲਜੁਗ ਅੰਤਮ ਆਪਣਾ ਭੇਵ ਜਣਾਇੰਦਾ। ਕਲਜੁਗ ਆਏ ਅੰਤਮ ਵਾਰ, ਨਵ ਨੌਂ ਚਾਰ ਰਹਿਣ ਨਾ ਪਾਈਆ। ਕਰੇ ਖੇਲ ਅਗੰਮ ਅਪਾਰ, ਅਲਖ ਅਲਖਣਾ ਵਡ ਵਡਿਆਈਆ। ਸੋ ਪੁਰਖ ਨਿਰੰਜਣ ਹੋ ਤਿਆਰ, ਹਰਿ ਪੁਰਖ ਨਿਰੰਜਣ ਲਏ ਮਿਲਾਈਆ। ਏਕੰਕਾਰਾ ਕਰ ਵੀਚਾਰ, ਆਦਿ ਨਿਰੰਜਣ ਦਏ ਸਲਾਹੀਆ। ਸ੍ਰੀ ਭਗਵਾਨ ਖੋਲ੍ਹ ਕਿਵਾੜ, ਅਬਿਨਾਸ਼ੀ ਕਰਤਾ ਲਏ ਉਠਾਈਆ। ਪਾਰਬ੍ਰਹਮ ਹੋ ਤਿਆਰ, ਸਚਖੰਡ ਦਵਾਰਾ ਆਪਣਾ ਵੇਖ ਵੇਖਾਈਆ। ਥਿਰ ਘਰ ਆਪੇ ਪਾਵੇ ਸਾਰ, ਸੁਤ ਦੁਲਾਰੇ ਵੇਖ ਵਖਾਈਆ। ਆਪਣਾ ਪੱਲੂ ਫੜਾਏ ਏਕਾ ਵਾਰ, ਛੁੱਟ ਕਦੇ ਨਾ ਜਾਈਆ। ਨਿਰਗੁਣ ਨਿਰਗੁਣ ਹੋ ਉਜਿਆਰ, ਆਪਣੀ ਸੇਵਾ ਆਪੇ ਲਾਈਆ। ਵਿਸ਼ਨ ਬ੍ਰਹਮਾ ਸ਼ਿਵ ਲਏ ਉਠਾਲ, ਲੋਆਂ ਪੁਰੀਆਂ ਹੁਕਮ ਸੁਣਾਈਆ। ਇਕ ਲਗਾਏ ਸਚ ਦਰਬਾਰ, ਸਚ ਸਿੰਘਾਸਣ ਆਸਣ ਲਾਈਆ। ਦਰ ਸੱਦੇ ਤੇਈ ਅਵਤਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਗਏ ਸੇਵ ਕਮਾਈਆ। ਭਗਤ ਭਗਵੰਤ ਕਰ ਪਿਆਰ, ਏਕਾ ਵਾਰ ਦਰ ਬੁਲਾਈਆ। ਪੁਰਖ ਅਬਿਨਾਸ਼ੀ ਸਚ ਸੁਨੇਹੁੜਾ ਦੇਵੇ ਸਾਚੀ ਵਾਰ, ਗੁਰ ਗੁਰ ਦਸ ਆਪਣਾ ਸੰਗ ਵਖਾਈਆ। ਈਸਾ ਮੂਸਾ ਆਲਸ ਨਿੰਦਰਾ ਦਏ ਉਤਾਰ, ਕਾਲੀ ਕਫ਼ਨੀ ਤਨ ਵਖਾਈਆ। ਏਕਾ ਅਲਫ਼ੀ ਕਰ ਸ਼ਿੰਗਾਰ, ਏਕਾ ਹੁਕਮ ਵਰਤਾਈਆ। ਚੌਦਾਂ ਤਬਕ ਕਰ ਹੁਸ਼ਿਆਰ, ਇਕ ਮੁਹੰਮਦ ਲਏ ਮਨਾਈਆ। ਪਿਛੇ ਰੋਵਣ ਚਾਰ ਯਾਰ, ਨੇਤਰ ਨੈਣਾਂ ਨੀਰ ਵਹਾਈਆ। ਅੱਲਾ ਰਾਣੀ ਕਰੇ ਪੁਕਾਰ, ਖੁਲ੍ਹੜੇ ਕੇਸ ਰਹੀ ਵਖਾਈਆ। ਕਵਣ ਵੇਲਾ ਮਿਲੇ ਪਰਵਰਦਿਗਾਰ, ਮੁਕਾਮੇ ਹੱਕ ਵਸੇ ਸੱਚਾ ਮਾਹੀਆ। ਹੱਥੀਂ ਮਹਿੰਦੀ ਲਾਈ ਲਾਲ, ਸਾਚਾ ਸਗਨ ਰਹੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਅੰਤ ਆਪ ਸਮਝਾਈਆ । ਸ਼ਬਦ ਸੁਤ ਸੁਣ ਕੰਨ ਲਾ, ਹਰਿ ਸਾਚਾ ਸਚ ਜਣਾਇੰਦਾ। ਕਲਜੁਗ ਅੰਤਮ ਜਾਵੇ ਆ, ਆਪਣਾ ਪੰਧ ਮੁਕਾਇੰਦਾ। ਗੁਰ ਪੀਰ ਅਵਤਾਰ ਸਾਧ ਸੰਤ ਆਪਣੇ ਦਰ ਬਹਾ, ਚਾਰ ਜੁਗ ਦਾ ਲੇਖਾ ਪੁੱਛ ਪੁਛਾਇੰਦਾ। ਇਕ ਦੂਜੇ ਦਾ ਕੋਈ ਨਾ ਬਣੇ ਗਵਾਹ, ਕੋਈ ਕਹੇ ਰਾਮ ਨਾਮ ਗਿਆ ਪੜ੍ਹਾ, ਕੋਈ ਕਹੇ ਕਾਹਨਾ ਕ੍ਰਿਸ਼ਨਾ ਡੰਕ ਵਜਾਇੰਦਾ। ਕੋਈ ਕਹੇ ਕਲਮਾ ਅਮਾਮ ਵੰਡ ਵੰਡਾ, ਕੋਈ ਐਨਲਹੱਕ ਨਾਅਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਦਾਲਤ ਦਰ ਘਰ ਸਾਚੇ ਆਪ ਲਗਾਇੰਦਾ। ਸ਼ਬਦ ਸੁਤ ਤੇਰਾ ਮੇਲ ਮਿਲਾਉਣਾ, ਕਲਜੁਗ ਅੰਤਮ ਵਾਰ। ਚਾਰ ਜੁਗ ਦਾ ਲਹਿਣਾ ਤੇਰੀ ਝੋਲੀ ਪਾਉਣਾ, ਕ਼ੁਦਰਤ ਕ਼ਾਦਰ ਖੇਲ ਨਿਆਰ। ਜੂਠਾ ਝੂਠਾ ਡੇਰਾ ਢਾਹੁਣਾ, ਹਉਮੇ ਹੰਗਤਾ ਤੋੜ ਗੜ੍ਹ ਹੰਕਾਰ। ਮਾਇਆ ਮਮਤਾ ਮੋਹ ਚੁਕਾਉਣਾ, ਜਗਤ ਤ੍ਰਿਸ਼ਨਾ ਕਰ ਖੁਆਰ। ਭੁੱਖਾ ਨੰਗਤਾ ਗਲ ਲਗਾਉਣਾ, ਜਿਉਂ ਨਾਨਕ ਅੰਗਦ ਕਰੇ ਅੰਗੀਕਾਰ। ਸਾਚੇ ਮਾਰਗ ਆਪੇ ਲਾਉਣਾ, ਸਮਰਥ ਪੁਰਖ ਦੀਨ ਦਿਆਲ। ਸ਼ਬਦ ਅਕਥ ਇਕ ਸੁਣਾਉਣਾ, ਨਿਰਗੁਣ ਸਰਗੁਣ ਬਣ ਦਲਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤ ਤੇਰੀ ਕਰੇ ਪ੍ਰਿਤਪਾਲ, ਤੇਰੀ ਪ੍ਰਿਤਪਾਲ ਕਰੇ ਅੰਤ ਕਾਲ, ਕਲਕਾਤੀ ਮੇਟ ਮਿਟਾਈਆ। ਇਕ ਬਣਾਏ ਸੱਚੀ ਧਰਮਸਾਲ, ਸਚਖੰਡ ਦੁਆਰਾ ਸੋਭਾ ਪਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਪੰਚਮ ਨਾਤਾ ਦਏ ਤੁੜਾਈਆ। ਏਕਾ ਦੇਵੇ ਨਾਮ ਧਨ ਮਾਲ, ਸਾਚੀ ਵਸਤ ਆਪ ਵਰਤਾਈਆ। ਏਕਾ ਰੰਗ ਰੰਗਾਏ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਵਖਾਈਆ। ਆਪੇ ਸੁਣੇ ਮੁਰੀਦਾਂ ਹਾਲ, ਹਾਲ ਮੁਰੀਦਾਂ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪਣਾ ਮੇਲਾ ਲਏ ਮਿਲਾਈਆ। ਨਿਹਕਲੰਕ ਕਲ ਅੰਤਮ ਵਾਰ, ਰੂਪ ਅਨੂਪ ਵਟਾਇੰਦਾ। ਆਪ ਪਰਗਟਿਆ ਆਪਣੀ ਧਾਰ, ਧਾਰ ਵਿਚੋਂ ਪ੍ਰਗਟਾਇੰਦਾ। ਆਪੇ ਸ਼ਬਦ ਸ਼ਬਦ ਜੈਕਾਰ, ਸ਼ਬਦੀ ਸ਼ਬਦ ਨਾਦ ਵਜਾਇੰਦਾ। ਆਪੇ ਲੱਖ ਚੁਰਾਸੀ ਮਾਰੇ ਮਾਰ, ਮਾਰਨਹਾਰਾ ਆਪ ਹੋ ਜਾਇੰਦਾ। ਆਪੇ ਭਗਤ ਭਗਵੰਤ ਲਏ ਉਠਾਲ, ਆਤਮ ਬ੍ਰਹਮ ਗਿਆਨ ਦ੍ਰਿੜਾਇੰਦਾ। ਆਪੇ ਸੰਤਨ ਦੇਵੇ ਸੱਚਾ ਧਨ ਮਾਲ, ਨਾਮ ਖ਼ਜ਼ਾਨਾ ਆਪ ਲੁਟਾਇੰਦਾ। ਆਪੇ ਗੁਰਮੁਖਾਂ ਚਲੇ ਨਾਲ ਨਾਲ, ਕਾਇਆ ਮੰਦਰ ਅੰਦਰ ਆਪਣਾ ਪੰਧ ਮੁਕਾਇੰਦਾ। ਆਪੇ ਗੁਰਸਿਖਾਂ ਦੱਸੇ ਰਾਹ ਸੁਖਾਲ, ਸੋਹੰ ਮੰਤਰ ਇਕ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਰੂਪ ਰੰਗ ਨਾ ਕੋਇ ਰੇਖਾ, ਨਿਰਗੁਣ ਆਪਣਾ ਵੇਸ ਵਟਾਈਆ। ਪੁਰਖ ਅਬਿਨਾਸ਼ੀ ਧਰ ਧਰ ਵੇਸਾ, ਵੇਖੇ ਸਰਬ ਲੋਕਾਈਆ। ਮੁੱਛ ਦਾੜ੍ਹੀ ਨਾ ਕੋਈ ਕੇਸਾ, ਨਾ ਕੋਈ ਮੂੰਡ ਮੁੰਡਾਈਆ। ਲਹਿਣਾ ਦੇਣਾ ਚੁਕਾਏ ਦਸ ਦਸਮੇਸ਼ਾ, ਕੀਤਾ ਕੌਲ ਭੁਲ ਨਾ ਜਾਈਆ। ਮਾਣ ਗਵਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਾ, ਅੰਤਮ ਜੋਤੀ ਜੋਤ ਮਿਲਾਈਆ। ਆਪਣਾ ਲਿਖੇ ਫੇਰ ਲੇਖਾ, ਲਿਖਣਹਾਰ ਆਪ ਹੋ ਆਈਆ। ਭਾਗ ਲਗਾਏ ਮਾਝੇ ਦੇਸਾ, ਸੰਬਲ ਨਗਰ ਡੇਰਾ ਲਾਈਆ। ਜੁਗ ਜੁਗ ਕਰੇ ਆਪਣਾ ਪੇਸ਼ਾ, ਸੇਵਕ ਬਣੇ ਸਾਚਾ ਮਾਹੀਆ। ਜੀਵ ਜੰਤ ਸਾਧ ਸੰਤ ਸ੍ਰੀ ਭਗਵੰਤ ਦੇਵੇ ਇਕ ਸੰਦੇਸ਼ਾ, ਏਕਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਆਪਣਾ ਡੰਕਾ ਆਪ ਵਜਾਈਆ। ਨਿਹਕਲੰਕਾ ਵੱਜੇ ਡੰਕਾ, ਸੋ ਪੁਰਖ

ਨਿਰੰਜਣ ਆਪ ਵਜਾਇਆ। ਆਪ ਉਠਾਏ ਰਾਓ ਰੰਕਾ, ਸ਼ਾਹ ਸੁਲਤਾਨਾ ਆਪ ਹਿਲਾਇਆ। ਆਪੇ ਜਾਣੇ ਕਲਜੁਗ ਅੰਤਾ, ਸ੍ਰੀ ਭਗਵੰਤਾ ਵੇਖ ਵਖਾਇਆ। ਲੱਖ ਚੁਰਾਸੀ ਤੁੱਟੇ ਨਾਤਾ ਨਾਰੀ ਕੰਤਾ, ਜਗਤ ਰੰਡੇਪਾ ਰਿਹਾ ਕਰਾਇਆ। ਰਾਏ ਧਰਮ ਫੜੇ ਵਡ ਮਹੰਤਾ, ਜੋ ਬੈਠੇ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਧਾਰ, ਕਰੇ ਖੇਲ ਆਪ ਨਿਰੰਕਾਰ, ਵੀਹ ਸੌ ਅਠਾਰਾਂ ਬਿਕ੍ਰਮੀ ਹੋ ਉਜਿਆਰ, ਏਕਾ ਏਕ ਜਣਾਇਆ। ਏਕਾ ਏਕ ਇਕ ਇਕੱਲਾ, ਅਕਲ ਕਲਾ ਅਖਵਾਈਆ। ਕਲਜੁਗ ਮੱਲਿਆ ਸਚ ਮਹੱਲਾ, ਸੰਬਲ ਡੇਰਾ ਲਾਈਆ। ਗੁਰਮੁਖ ਵਿਰਲੇ ਫੜਾਇਆ ਆਪਣਾ ਪੱਲਾ, ਪੂਰਬ ਜਨਮਾਂ ਲਹਿਣਾ ਰਿਹਾ ਚੁਕਾਈਆ। ਲੱਖ ਚੁਰਾਸੀ ਭੁਲਾਏ ਕਰ ਕਰ ਵਲ ਛਲਾ, ਤ੍ਰੈਗੁਣ ਮਾਇਆ ਪਰਦਾ ਪਾਈਆ। ਅੰਤਮ ਬੋਲੇ ਏਕਾ ਹੱਲਾ, ਆਪਣਾ ਹੁਕਮ ਵਰਤਾਈਆ। ਆਪੇ ਫੁਲਿਆ ਆਪੇ ਫਲਾ, ਆਪੇ ਜੜ੍ਹ ਦਏ ਉਖੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਸੱਚਾ ਮਾਹੀਆ। ਸਾਚੇ ਮਾਹੀ ਖੇਲ ਖਿਲਾਉਣਾ, ਲੇਖਕ ਲਿਖਤ ਕਰ ਤਿਆਰ। ਸਾਚਾ ਹੁਕਮ ਇਕ ਸੁਣਾਉਣਾ, ਕਿਰਪਾ ਕਰ ਪਰਵਰਦਿਗਾਰ। ਇਜ਼ਰਾਈਲ ਜਬਰਾਈਲ ਮੇਕਾਈਲ ਅਸਰਾਫ਼ੀਲ ਨਾਲ ਰਲਾਉਣਾ, ਭੁਲ ਨਾ ਜਾਏ ਪਰਵਰਦਿਗਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗਾ ਜੁਗੰਤਰ ਲੈ ਅਵਤਾਰ। ਜੁਗ ਅੰਤਰ ਹਰਿ ਅਵਤਾਰਾ, ਏਕੰਕਾਰਾ ਰੂਪ ਵਟਾਇੰਦਾ। ਨਿਰਗੁਣ ਨਿਰਵੈਰ ਪੁਰਖ ਅਕਾਲ ਹੋ ਉਜਿਆਰਾ, ਅਜੂਨੀ ਰਹਿਤ ਖੇਲ ਖਿਲਾਇੰਦਾ। ਸਾਕਤ ਨਿੰਦਕ ਦੁਸ਼ਟ ਵੇਖੇ ਦੁਰਾਚਾਰਾ, ਲੱਖ ਚੁਰਾਸੀ ਫੋਲ ਫੁਲਾਇੰਦਾ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਪਾਵੇ ਸਾਰਾ, ਨੌਂ ਖੰਡ ਪ੍ਰਿਥਮੀ ਵੇਖ ਵਖਾਇੰਦਾ। ਵੇਖਣਹਾਰਾ ਜਗਤ ਵਿਭਚਾਰਾ, ਡੂੰਘੀ ਕੰਦਰ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵਿਰਲੇ ਦਏ ਸਹਾਰਾ, ਜਿਸ ਸਿਰ ਆਪਣਾ ਹੱਥ ਰਖਾਇੰਦਾ। ਜਿਸ ਸਿਰ ਰੱਖੇ ਹਰਿ ਜੂ ਹੱਥ, ਜਨਮ ਮਰਨ ਵਿਚ ਨਾ ਆਈਆ। ਸ਼ਬਦ ਜਣਾਏ ਇਕ ਅਕਥ, ਲਿਖਣ ਪੜ੍ਹਨ ਵਿਚ ਨਾ ਆਈਆ। ਆਤਮ ਜਾਮ ਪਿਆਏ ਰਸ, ਅੰਧ ਅੰਧੇਰ ਦਏ ਗਵਾਈਆ। ਪੰਚ ਵਿਕਾਰਾ ਪਾਏ ਨੱਥ, ਸ਼ਬਦੀ ਡੋਰ ਬੰਧਾਈਆ। ਨਾਮ ਨਿਧਾਨ ਵਜਾਏ ਨਦ, ਅਨਹਦ ਰਾਗ ਸੁਣਾਈਆ। ਨੌਂ ਦਵਾਰੇ ਪਾਰ ਹੱਦ, ਸੁਖਮਨ ਟੇਢੀ ਬੰਕ ਹੋਏ ਸਹਾਈਆ। ਜਗਤ ਵਿਕਾਰਾ ਦੇਵੇ ਕੱਢ, ਮਮਤਾ ਮਾਣ ਮੋਹ ਚੁਕਾਈਆ। ਨਿਰਗੁਣ ਜੋਤ ਕਰ ਪਰਕਾਸ਼, ਜੋਤ ਨਿਰੰਜਣ ਕਰੇ ਰੁਸ਼ਨਾਈਆ। ਪਾਰਬ੍ਰਹਮ ਬ੍ਰਹਮ ਪੂਰੀ ਕਰੇ ਆਸ, ਸੁਰਤੀ ਸ਼ਬਦ ਮੇਲ ਮਿਲਾਈਆ। ਕਰੇ ਖੇਲ ਸਰਬ ਗੁਣਤਾਸ, ਗੁਣਵੰਤਾ ਭੇਵ ਨਾ ਰਾਈਆ। ਗੁਰਸਿਖ ਹੋਏ ਕਦੇ ਨਾ ਨਿਰਾਸ, ਜਿਸ ਮਿਲਿਆ ਸਤਿਗੁਰ ਸੱਚਾ ਮਾਹੀਆ। ਲਹਿਣਾ ਦੇਣਾ ਚੁਕਾਏ ਪ੍ਰਿਥਮੀ ਆਕਾਸ਼, ਗਗਨ ਮੰਡਲ ਗੁਰਸਿਖ ਚਰਨਾਂ ਹੇਠ ਦਬਾਈਆ। ਵਿਸ਼ਨ ਬ੍ਰਹਮ ਸ਼ਿਵ ਗੁਰਸਿਖ ਤੇਰੇ ਮਿਲਣ ਦੀ ਰੱਖ ਕੇ ਬੈਠੇ ਆਸ, ਅਧਵਿਚਕਾਰ ਰਾਹ ਤਕਾਈਆ। ਤੇਰਾ ਸਤਿਗੁਰ ਵਸੇ ਤੇਰੇ ਪਾਸ, ਆਪ ਆਪਣੀ ਉਂਗਲੀ ਲਾਈਆ। ਅੰਤਮ ਕਰੇ ਸਚਖੰਡ ਨਿਵਾਸ, ਜੋਤੀ ਜੋਤ ਜੋਤ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਹੋਏ ਸਹਾਈਆ । ਗੁਰਮੁਖ ਸੱਜਣ ਸਾਚਾ ਸੰਤ, ਸਤਿਗੁਰ ਸਾਚਾ ਆਪ ਉਪਾਇੰਦਾ। ਕਾਇਆ ਚੋਲੀ ਰੰਗ ਬਸੰਤ, ਏਕਾ ਵਾਰ ਚੜ੍ਹਾਇੰਦਾ। ਗੜ੍ਹ ਤੋੜ ਹਉਮੇ ਹੰਗਤ, ਨਿਵਣ ਸੁ ਅੱਖਰ ਇਕ ਪੜ੍ਹਾਇੰਦਾ। ਖ਼ਿਮਾ ਗ਼ਰੀਬੀ ਬਣਾਏ ਬਣਤ,

ਸਾਚੀ ਚਾਕਰੀ ਇਕ ਸਮਝਾਇੰਦਾ। ਨਾਰੀ ਮੇਲੇ ਸਾਚੇ ਕੰਤ, ਜਗਤ ਵਿਛੋੜਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਸੁਣਾਏ ਆਪਣਾ ਛੰਤ, ਦੂਜਾ ਰਾਗ ਨਾ ਕੋਇ ਅਲਾਇੰਦਾ। ਭਗਤ ਮੇਲਾ ਸ੍ਰੀ ਭਗਵੰਤ, ਭਗਵਨ ਦਇਆ ਕਮਾਈਆ। ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਖੇਲ ਵਖਾਈਆ। ਆਪਣੀ ਮਹਿਮਾ ਸੁਣਾਏ ਅਗਣਤ, ਵੇਦ ਕਤੇਬ ਭੇਦ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਲਏ ਮਿਲਾਈਆ। ਗੁਰਮੁਖ ਸੱਜਣ ਮੇਲ ਮਿਲਾਉਣਾ, ਕਲਜੁਗ ਅੰਤਮ ਵਾਰ। ਭਗਤ ਭਗਵੰਤ ਦਰ ਬਹਾਉਣਾ, ਏਕਾ ਖੋਲ੍ਹ ਕਿਵਾੜ। ਸੰਤ ਸਾਜਨ ਗੋਦ ਸੁਹਾਉਣਾ, ਕਰੇ ਸਚ ਪਿਆਰ। ਗੁਰਸਿਖ ਆਪਣੇ ਰੰਗ ਰੰਗਾਉਣਾ, ਰੰਗ ਚੜ੍ਹਾਏ ਹਰਿ ਨਿਰੰਕਾਰ। ਮਨਮੁਖ ਜੀਵ ਮੇਟ ਮਿਟਾਉਣਾ, ਲੱਖ ਚੁਰਾਸੀ ਮਾਰੇ ਮਾਰ । ਰਾਏ ਧਰਮ ਦੇ ਹੱਥ ਫੜਾਉਣਾ, ਕਿਰਪਾ ਕਰੇ ਆਪ ਕਰਤਾਰ। ਅਠਾਈ ਕੁੰਡਾ ਲੇਖ ਲਿਖਾਉਣਾ, ਅਠਾਰਾਂ ਦਸ ਨਾਲ ਉਜਿਆਰ। ਜਗਤ ਕੰਡੇ ਤੋਲ ਤੁਲਾਉਣਾ, ਸਾਚੇ ਕੰਡੇ ਕੋਇ ਨਾ ਦਿਸੇ ਭਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਤੇਰਾ ਬੇੜਾ ਕਰੇ ਪਾਰ। ਕਲਜੁਗ ਤੇਰਾ ਬੇੜਾ ਉਤਰੇ ਤੇਰੇ ਘਾਟ, ਸਤਿਗੁਰ ਪੂਰਾ ਆਪ ਚਲਾਈਆ। ਜੀਵ ਜੰਤ ਨੇੜੇ ਵਾਟ, ਬੈਠੇ ਪੰਧ ਮੁਕਾਈਆ। ਡੂੰਘਾ ਸਾਗਰ ਰਾਹ ਤੱਕੇ ਖਾਤ, ਕਵਣ ਵੇਲਾ ਹਰਿ ਭਰਾਈਆ। ਅਠਾਰਾਂ ਕੁੰਡ ਮਾਰ ਰਹੇ ਝਾਤ, ਕਵਣ ਵੇਲਾ ਸਾਡੀ ਇਛਿਆ ਪੂਰ ਕਰਾਈਆ। ਦਸ ਕੁੰਡ ਕਲਜੁਗ ਮਿਲੀ ਦਾਤ, ਜਨਕ ਬੈਠਾ ਸੀਸ ਝੁਕਾਈਆ । ਬਿਨ ਹਰਿ ਕੋਇ ਨਾ ਪੁਛੇ ਵਾਤ, ਡੂੰਘੀ ਭਵਰੀ ਰਿਹਾ ਭੁਆਈਆ। ਜਿਸ ਜਨ ਮਿਲਿਆ ਪੁਰਖ ਸਮਰਾਥ, ਤਿਸ ਮਿਲੇ ਮਾਤ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸੋਹੰ ਅੱਖਰ ਸਾਚੀ ਦਾਤ, ਸਤਿਜੁਗ ਬਖ਼ਸ਼ੇ ਇਕ ਸੁਗਾਤ, ਚਾਰ ਵਰਨ ਏਕਾ ਨਾਉਂ ਰਿਹਾ ਸਮਝਾਈਆ।