ਪੁਸਤਕਾਲਾਭਾਗ ੧੦

੩ ਅਸੂ ੨੦੧੮ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ ˜

ਸੱਚ ਨਿਸ਼ਾਨਾ ਸਾਚੀ ਧਾਰ, ਸੋ ਪੁਰਖ ਨਿਰੰਜਣ ਆਪ ਚਲਾਈਆ। ਨਿਰਗੁਣ ਲੈ ਚਵੀਆਂ ਅਵਤਾਰ, ਚਵੀਂ ਹੱਥ ਬਣਤ ਬਣਾਈਆ। ਚਾਰੋਂ ਕੁੰਟ ਬੋਲ ਜੈਕਾਰ, ਨਾਅਰਾ ਏਕਾ ਵਾਰ ਸੁਣਾਈਆ। ਧੂਆਂਧਾਰ ਵੇਖ ਸੰਸਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਵਰਨ ਬਰਨ ਵੇਖ ਵਪਾਰ, ਨਾਮ ਵਣਜ ਇਕ ਕਰਾਈਆ। ਮੰਦਰ ਮਸਜਿਦ ਹੱਟ ਵੇਖ ਗੁਰੂਦਵਾਰ, ਸਾਚਾ ਮੰਦਰ ਇਕ ਖੁਲ੍ਹਾਈਆ। ਤੀਰਥ ਤਟ ਵੇਖ ਕਿਨਾਰ, ਸਚ ਸਰੋਵਰ ਇਕ ਨੁਹਾਈਆ। ਇਸ਼ਟ ਦੇਵ ਘਰ ਘਰ ਹੋਏ ਨਿਮਸਕਾਰ, ਨਮੋ ਏਕਾ ਇਸ਼ਟ ਕਰਾਈਆ। ਗ੍ਰਹਿ ਗ੍ਰਹਿ ਭੂਪਤ ਭੂਪ ਦਿਸਣ

ਸਿਕਦਾਰ, ਇਕ ਸਿਕਦਾਰੀ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਸ਼ਾਨਾ ਇਕ ਝੁਲਾਈਆ। ਸਚ ਨਿਸ਼ਾਨਾ ਸਤ ਰੰਗ, ਸਤਿ ਸਤਿਵਾਦੀ ਆਪ ਝੁਲਾਇੰਦਾ। ਮਿਹਰਵਾਨ ਸੂਰਾ ਸਰਬੰਗ, ਮਹਿਬਾਨ ਖੇਲ ਖਿਲਾਇੰਦਾ। ਨਾਮ ਵਜਾਏ ਇਕ ਮਰਦੰਗ, ਬ੍ਰਹਿਮੰਡ ਖੰਡ ਸੁਣਾਇੰਦਾ। ਆਪੇ ਪਾਏ ਆਪਣੀ ਵੰਡ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਕਰੇ ਖੇਲ ਸੂਰਾ ਸਰਬੰਗ, ਸੋ ਪੁਰਖ ਨਿਰੰਜਣ ਵੇਸ ਵਟਾਇੰਦਾ। ਨਿਮਸਕਾਰ ਕਰਨ ਸੂਰਜ ਚੰਦ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਗਾਏ ਛੰਦ, ਸ਼ਬਦ ਅਨਾਦੀ ਨਾਦ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਨਿਸ਼ਾਨਾ ਇਕ ਵਖਾਇੰਦਾ। ਸਚ ਨਿਸ਼ਾਨਾ ਏਕਾ ਭੇਖ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਚਾਰ ਜੁਗ ਦੀ ਮਿਟੇ ਰੇਖ, ਰੇਖਾ ਆਪਣੀ ਆਪ ਬਦਲਾਇੰਦਾ। ਕਰੇ ਖੇਲ ਆਪਣੇ ਦੇਸ, ਸਾਚੇ ਦੇਸ ਸੋਭਾ ਪਾਇੰਦਾ। ਨਰ ਨਰਾਇਣ ਬਣ ਨਰੇਸ਼, ਨਿਰੰਕਾਰ ਹੁਕਮ ਚਲਾਇੰਦਾ। ਭਾਗ ਲੱਗਾ ਮਾਝੇ ਦੇਸ, ਮਹਿਵ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਸ਼ਾਨਾ ਆਪ ਝੁਲਾਇੰਦਾ। ਸਚ ਨਿਸ਼ਾਨਾ ਜਾਏ ਝੁਲ, ਝੂਲਾ ਏਕਾ ਨਾਮ ਲਗਾਈਆ। ਕਰੇ ਖੇਲ ਸਾਹਿਬ ਅਭੁੱਲ, ਭੁਲ ਕਦੇ ਨਾ ਜਾਈਆ। ਜਿਸ ਉਪਜਾਈ ਆਪਣੀ ਕੁਲ, ਕੁਲਵੰਤਾ ਵੇਖ ਵਖਾਈਆ। ਪਾਵਣਹਾਰਾ ਆਪੇ ਮੁੱਲ, ਸਾਚੇ ਹੱਟ ਆਪ ਵਿਕਾਈਆ। ਸਾਚਾ ਹੱਟ ਜਾਏ ਖੁੱਲ, ਪੁਰਖ ਅਬਿਨਾਸ਼ੀ ਸੇਵ ਕਮਾਈਆ। ਗੁਰਮੁਖ ਸੱਜਣ ਨਾ ਜਾਏ ਰੁਲ, ਕ਼ੀਮਤ ਕਰਤਾ ਆਪੇ ਪਾਈਆ। ਆਦਿ ਜੁਗਾਦਿ ਰਹੇ ਅਡੁੱਲ, ਅਡੋਲ ਵਡੀ ਵਡਿਆਈਆ। ਸਚ ਦਵਾਰਾ ਆਪੇ ਖੋਲ੍ਹ, ਆਪੇ ਵੇਖੇ ਚਾਈਂ ਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਸ਼ਾਨੇ ਇਕ ਸਮਝਾਈਆ। ਸਚ ਨਿਸ਼ਾਨੇ ਤੇਰਾ ਰੰਗ ਸਤਿ, ਸਤਿਵਾਦੀ ਆਪ ਰੰਗਾਇਆ। ਤੇਰੇ ਅੰਦਰ ਕਮਲਾਪਤ, ਜੋਤੀ ਜੋਤ ਜੋਤ ਸਮਾਇਆ। ਤੇਰੇ ਅੰਤਰ ਖੇਲ ਸਮਰਥ, ਨਿਰਗੁਣ ਆਪਣਾ ਆਪ ਕਰਾਇਆ। ਤੇਰੀ ਵੰਡਣ ਚਵੀ ਹੱਥ, ਚਾਰ ਜੁਗ ਭੇਵ ਚੁਕਾਇਆ। ਚਵੀਆਂ ਅਵਤਾਰ ਹੋ ਪਰਗਟ, ਪਰਮ ਪਰਮਾਤਮ ਖੇਲ ਖਿਲਾਇਆ। ਆਪਣਾ ਮਾਰਗ ਆਪੇ ਦੱਸ, ਦਹਿ ਦਿਸ਼ਾ ਵੇਖ ਵਖਾਇਆ। ਨਿਰਗੁਣ ਸਰਗੁਣ ਅੰਦਰ ਆਪੇ ਵਸ, ਨਿਰਗੁਣ ਬੈਠਾ ਮੁਖ ਛੁਪਾਇਆ। ਆਪਣੀ ਕਰੇ ਪੂਰੀ ਆਸ, ਆਸਾ ਆਸਾ ਵਿਚ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਸ਼ਾਨਾ ਇਕ ਸਾਲਾਹਿਆ। ਸਚ ਨਿਸ਼ਾਨਾ ਕਰ ਤਿਆਰ, ਤ੍ਰੈਗੁਣ ਅਤੀਤਾ ਸੇਵ ਕਮਾਈਆ। ਮਿਤਰ ਮਿਲੇ ਮਿਤਰ ਪਿਆਰ, ਪਿਆਰ ਪਿਆਰ ਨਾਲ ਪਰਨਾਈਆ। ਸੱਥਰ ਵੇਖਿਆ ਤੇਰਾ ਯਾਰ, ਯਾਰੜਾ ਸੱਥਰ ਆਪ ਹੰਢਾਈਆ । ਰਾਹ ਤੱਕਾਂ ਏਕਾ ਵਾਰ, ਏਕਾ ਨੈਣ ਉਠਾਈਆ। ਕਵਣ ਮੇਲਾ ਹੋਏ ਸਚ ਦਰਬਾਰ, ਦਰ ਦਰਵਾਜ਼ਾ ਦਏ ਖੁਲ੍ਹਾਈਆ। ਤੇਰਾ ਜਲਵਾ ਵੇਖਾਂ ਅਪਰ ਅਪਾਰ, ਨੂਰੀ ਮੁਖੜਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਆਪ ਸਮਝਾਈਆ। ਧੁਰ ਫ਼ਰਮਾਨਾ ਸਚ ਨਿਸ਼ਾਨ, ਹਰਿ ਸੱਚਾ ਸਚ ਜਣਾਇੰਦਾ। ਤੁਧ ਬਿਨ ਸੋਹੇ ਨਾ ਕੋਇ ਰਾਜ ਰਾਜਾਨ, ਸ਼ਾਹ ਪਾਤਸ਼ਾਹ ਤੇਰਾ ਰਾਹ ਤਕਾਇੰਦਾ। ਤੁਧ ਬਿਨ ਮੰਨੇ ਨਾ ਕੋਇ ਆਣ, ਨਿਉਂ ਨਿਉਂ ਸੀਸ ਨਾ ਕੋਇ ਝੁਕਾਇੰਦਾ। ਤੁਧ ਬਿਨ ਹੁਕਮ ਨਾ ਕਰੇ ਕੋਇ ਪਰਵਾਨ, ਹੁਕਮ ਹਾਕਮ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਜਣਾਇੰਦਾ। ਸਾਚਾ ਭੇਵ ਹਰਿ ਨਿਰੰਕਾਰ, ਸਤਿ ਸਤਿਵਾਦੀ ਆਪ ਖੁਲ੍ਹਾਈਆ।

ਸ਼ਾਹ ਸੁਲਤਾਨਾ ਹੋ ਤਿਆਰ, ਮਿਹਰਵਾਨਾ ਵੇਸ ਵਟਾਈਆ। ਤੇਰਾ ਖੇਲ ਅਗੰਮ ਅਪਾਰ, ਆਦਿ ਜੁਗਾਦਿ ਭੇਵ ਨਾ ਰਾਈਆ। ਜੁਗ ਜੁਗ ਸੁਹਾਏ ਬੰਕ ਦਵਾਰ, ਜਿਸ ਦਵਾਰੇ ਫੇਰਾ ਪਾਈਆ। ਜਿਸ ਜਨ ਕਰੇਂ ਪਰਵਾਨ, ਤਿਸ ਦੇਵੇਂ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦੇ ਵਖਾਈਆ। ਤੇਰਾ ਗੁਣ ਸਾਚੀ ਧਾਰ, ਹਰਿ ਸੱਜਣ ਆਪ ਜਣਾਇੰਦਾ। ਤੁਧ ਬਿਨ ਬਣੇ ਨਾ ਕੋਈ ਸਰਕਾਰ, ਸ਼ਾਹ ਪਾਤਸ਼ਾਹ ਨਾ ਕੋਇ ਅਖਵਾਇੰਦਾ। ਤੁਧ ਬਿਨ ਬਣੇ ਨਾ ਕੋਈ ਸੇਵਾਦਾਰ, ਚਾਕਰ ਰੂਪ ਨਾ ਕੋਇ ਵਟਾਇੰਦਾ। ਤੁਧ ਬਿਨ ਕੋਈ ਨਾ ਬਣੇ ਹੁਕਮਰਾਨ, ਹੁਕਮੀ ਹੁਕਮ ਨਾ ਕੋਇ ਸੁਣਾਇੰਦਾ। ਤੁਧ ਬਿਨ ਕੋਈ ਨਾ ਕਰੇ ਕਿਸੇ ਪਛਾਣ, ਸੀਸ ਸੀਸ ਨਾ ਕੋਇ ਝੁਕਾਇੰਦਾ। ਤੇਰਾ ਮੇਲਾ ਵਿਚ ਜਹਾਨ, ਪੁਰਖ ਅਬਿਨਾਸ਼ੀ ਆਪ ਜਣਾਇੰਦਾ। ਸਾਹਿਬ ਦਿਆਲ ਠਾਕਰ ਸਵਾਮੀ ਮਿਲੇ ਆਣ, ਠੋਕਰ ਫੇਰ ਨਾ ਕੋਇ ਲਗਾਇੰਦਾ। ਦਰ ਦਵਾਰੇ ਦੇਵੇ ਮਾਣ, ਅਭਿਮਾਨ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਸ਼ਾਨਾ ਆਪ ਸਮਝਾਇੰਦਾ। ਸਮਝਣਹਾਰੇ ਜਾਣਾ ਸਮਝ, ਸਮਝ ਸਮਝ ਵਿਚ ਟਿਕਾਈਆ। ਨਿਰਗੁਣ ਕਹਿਣਾ ਨਿਰਗੁਣ ਰਮਜ਼, ਨਿਰਗੁਣ ਇਸ਼ਾਰਾ ਰਿਹਾ ਜਣਾਈਆ। ਨਿਰਗੁਣ ਰੋਗ ਸੁਖ ਨਿਰਗੁਣ ਮਰਜ਼, ਨਿਰਗੁਣ ਮਰਮ ਪੱਟੀ ਆਪ ਲਗਾਈਆ। ਆਪਣਾ ਪੂਰਾ ਕਰਨ ਆਇਆ ਫ਼ਰਜ਼, ਫ਼ਰਦ ਜੁਰਮ ਆਪਣੇ ਉਪਰ ਆਪ ਲਗਾਈਆ। ਜਨ ਭਗਤਾਂ ਜੋ ਹੋਇਆ ਹਰਜ, ਕਲਜੁਗ ਆਪਣਾ ਧੱਕਾ ਲਾਈਆ। ਜਗਤ ਪਿਆਰ ਚੜ੍ਹਿਆ ਕ਼ਰਜ਼, ਮਕ਼ਰੂਜ਼ ਹੋਈ ਖ਼ੁਦਾਈਆ। ਕਾਲ ਨਗਾਰਾ ਰਿਹਾ ਗਰਜ, ਚਾਰ ਕੁੰਟ ਸ਼ਨਵਾਈਆ। ਧਰਤ ਧਵਲ ਰਹੀ ਲਰਜ਼, ਧੀਰ ਧੀਰ ਨਾ ਕੋਇ ਧਰਾਈਆ। ਅਵਤਾਰ ਗੁਰ ਭਗਤ ਸੰਤ ਜੀਵ ਜੰਤ ਗਏ ਵਰਜ, ਮਾਰਗ ਪੰਥ ਜਗਤ ਵਖਾਈਆ। ਗੋਬਿੰਦ ਸੂਰਾ ਅੰਤਮ ਕਲ ਏਕਾ ਵਾਰ ਔਣਾ ਚਲ ਕਰੇ ਅਰਜ਼, ਅਰਜ਼ੀ ਆਪਣੀ ਹੱਥੀਂ ਪਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਚਾਰ ਜੁਗ ਦੀ ਫੋਲ ਫ਼ਰਦ, ਅਗੇ ਦਏ ਟਿਕਾਈਆ। ਨੇਤਰ ਪੇਖ ਪੁਠੀ ਹੋਈ ਨਰਦ, ਸਾਰ ਪਾਸ਼ਾ ਖੇਲ ਖਿਲਾਈਆ। ਖੇਲਣਹਾਰਾ ਏਕਾ ਮਰਦ, ਮਰਦਾਨਗੀ ਆਪਣੇ ਹੱਥ ਰਖਾਈਆ। ਅੱਸੂ ਤਿੰਨ ਸਭ ਨੂੰ ਪੈਣੀ ਦਰਦ, ਨਿੰਮੀ ਨਿੰਮੀ ਆਪ ਲਗਾਈਆ। ਚਾਰ ਕੁੰਟ ਹੋਈ ਨਪੜਦ, ਪਰਦਾ ਉਤੇ ਨਾ ਕੋਈ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਨਿਸ਼ਾਨਾ ਲਏ ਵਖਾਈਆ। ਸਤ ਰੰਗ ਨਿਸ਼ਾਨਾ ਕਰੇ ਫ਼ਰਯਾਦ, ਪ੍ਰਭ ਅੱਗੇ ਸੀਸ ਝੁਕਾਇੰਦਾ। ਚਵੀਂ ਹੱਥ ਬਣੀ ਮੇਰੀ ਯਾਦ, ਛੱਤੀ ਫੁੱਟ ਰੂਪ ਵਟਾਇੰਦਾ। ਜਿਸ ਦਵਾਰੇ ਕਰਨਾ ਲਾਡ, ਸੋ ਦਵਾਰਾ ਮੋਹੇ ਭਾਇੰਦਾ। ਚਾਰੋਂ ਕੁੰਟ ਬਣੇ ਹਾਦ, ਛੱਤੀ ਜੁਗ ਰਾਹ ਤਕਾਇੰਦਾ । ਅੰਦਰ ਵੱਜੇ ਤੇਰਾ ਨਾਦ, ਭੇਵ ਕੋਇ ਨਾ ਪਾਇੰਦਾ। ਚਾਰ ਜੁਗ ਦੇ ਵਿਛੜੇ ਮੇਲੇ ਸਾਧ, ਸੰਤ ਰੂਪ ਜੋ ਤੈਨੂੰ ਧਿਆਇੰਦਾ। ਮੇਰਾ ਵਸੇ ਆਂਢ ਗਵਾਂਢ, ਉਚ ਨਿਸ਼ਾਨਾ ਏਕਾ ਮੰਗ ਮੰਗਾਇੰਦਾ। ਤੇਰੇ ਚਰਨਾਂ ਹੇਠ ਬ੍ਰਹਿਮਾਂਡ, ਤੂੰ ਸਵਾਂਗੀ ਵਰਤਿਆ ਸਾਂਗ, ਰੂਪ ਰੰਗ ਨਜ਼ਰ ਕੋਇ ਨਾ ਆਇੰਦਾ। ਨਾਨਕ ਗੋਬਿੰਦ ਰੱਖੀ ਤਾਂਘ, ਵੇਦ ਵਿਆਸਾ ਥੱਕਾ ਮਾਂਦ, ਜੁਗ ਚੌਕੜੀ ਬੀਤੀ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਦੇਵੀਂ ਮੇਰਾ ਸਾਥ, ਸਾਚੀ ਵਸਤ ਤੇਰੇ ਹਾਥ, ਖ਼ਾਲੀ ਝੋਲੀ ਅੱਗੇ ਡਾਹਿੰਦਾ। ਝੋਲੀ ਡਾਹੇ ਉਚ ਨਿਸ਼ਾਨਾ, ਨਿਉਂ ਨਿਉਂ ਕਰੇ ਨਿਮਸਕਾਰ। ਤੂੰ ਸਾਹਿਬ ਸੱਚਾ ਬਣਿਆ ਦਾਨਾ, ਅਤੁੱਟ ਤੇਰਾ ਭੰਡਾਰ। ਜੁਗ ਜੁਗ ਕਰੇਂ ਠਾਂਡਾ ਸੀਨਾ, ਨਿਰਗੁਣ ਸਰਗੁਣ ਲੈ ਅਵਤਾਰ। ਤੇਰਾ ਨਾਉਂ ਰੰਗ ਏਕਾ ਭੀਨਾ, ਉਤਰ

ਨਾ ਜਾਏ ਦੂਜੀ ਵਾਰ। ਤੇਰੇ ਦਵਾਰੇ ਮਰਨਾ ਜੀਣਾ, ਆਵਾਂ ਜਾਵਾਂ ਵਾਰੋ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸਤ ਝੋਲੀ ਡਾਰ। ਸਾਚੀ ਵਸਤ ਝੋਲੀ ਪਾ, ਬਣਿਆ ਦਰ ਭਿਖਾਰੀ। ਤੂੰ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹ, ਵਡ ਤੇਰੀ ਸਿਕਦਾਰੀ। ਨਿਰਗੁਣ ਨਿਰਗੁਣ ਕਰੇ ਨਿਆਂ, ਸਰਗੁਣ ਬਣਿਆ ਖੇਲ ਖਿਲਾੜੀ। ਕਲਜੁਗ ਅੰਤਮ ਨਿਹਕਲੰਕ ਰਖਾਏ ਨਾਂ, ਨਿਰਗੁਣ ਜੋਤ ਇਕ ਨਿਰੰਕਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਚਰਨ ਜਾਵਾਂ ਬਲਹਾਰੀ। ਵਰ ਦੇ ਦੇ ਮੇਰੀ ਦਾਤ, ਤੁਧ ਅੱਗੇ ਝੋਲੀ ਡਾਹੀਆ। ਤੇਰੇ ਭਗਤ ਮੇਰਾ ਸਾਥ, ਬਿਨ ਭਗਤਾਂ ਮੇਰਾ ਹੋਰ ਨਾ ਕੋਇ ਸਹਾਈਆ। ਨਾ ਕੋਈ ਮੇਰੀ ਜ਼ਾਤ ਨਾ ਕੋਈ ਪਾਤ, ਏਕਾ ਤੇਰੇ ਰੰਗ ਸਮਾਈਆ। ਨਾ ਕਿਨਾਰਾ ਨਾ ਕੋਈ ਘਾਟ, ਨਾ ਕੋਈ ਪੱਤਣ ਆਸਣ ਲਾਈਆ। ਨਾ ਕੋਈ ਮੰਦਰ ਮਸਜਿਦ ਗੁਰਦਵਾਰ, ਮਠ ਸ਼ਿਵਦਵਾਲਾ ਨਾ ਕੋਇ ਵਡਿਆਈਆ। ਚਾਰ ਦੀਵਾਰ ਨਾ ਕੋਇ ਹਾਟ, ਤੱਕੜ ਤੋਲ ਨਾ ਕੋਇ ਤੁਲਾਈਆ। ਏਕਾ ਮੰਗਾਂ ਆਪਣੀ ਦਾਤ, ਨਿਉਂ ਨਿਉਂ ਢੈ ਢੈ ਸਰਨਾਈਆ। ਕਲਜੁਗ ਮੇਟ ਅੰਧੇਰੀ ਰਾਤ, ਮੇਰਾ ਰੰਗ ਦੇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੀ ਪੂਰੀ ਆਸ ਕਰਾਈਆ। ਪੂਰੀ ਆਸ ਦੇਣੀ ਕਰ, ਦੀਨ ਦਿਆਲ ਗੁਸਾਂਈਆਂ। ਇਕ ਇਕੱਲਾ ਮੈਂ ਰਿਹਾ ਡਰ, ਕੂਕ ਕੂਕ ਦਿਆਂ ਦੁਹਾਈਆਂ। ਆਪਣੇ ਗੁਰਮੁਖ ਆਪਣੇ ਸਦ ਘਰ, ਮੈਂ ਉਠ ਉਠ ਔਸੀਆਂ ਪਾਈਆਂ। ਛੱਤੀ ਜੁਗ ਤੇਰਾ ਭਾਣਾ ਲਿਆ ਜਰ, ਹੁਣ ਝੱਲੀਆਂ ਨਾ ਜਾਣ ਜੁਦਾਈਆਂ। ਨਿਰਭੈ ਹੋ ਕੇ ਮੈਂ ਤੇਰੇ ਅੱਗੇ ਗਿਆ ਅੜ, ਆਪਣੀਆਂ ਦੋਵੇਂ ਭੁਜਾਂ ਉਠਾਈਆਂ। ਤੇਰੇ ਭਗਤਾਂ ਆਪਣੀ ਹੱਥੀਂ ਚਰਨ ਲਵਾਂ ਫੜ, ਮੇਰੀਆਂ ਜੁਗ ਜੁਗ ਦੀਆਂ ਮਿਟਣ ਲੱਗੀਆਂ ਸ਼ਾਹੀਆਂ। ਮੈਂ ਖ਼ਾਲੀ ਮੁੜ ਕੇ ਨਾ ਜਾਣਾ ਤੇਰੇ ਦਰ, ਦਰ ਤੇਰੇ ਏਕਾ ਆਸ ਤਕਾਈਆ। ਮੇਰਾ ਦੇ ਦੇ ਮੈਨੂੰ ਵਰ, ਅਭੁਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੈਂ ਬੈਠਾ ਆਸ ਤਕਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਸਚ ਨਿਸ਼ਾਨੇ ਆਪ ਜਣਾਇੰਦਾ। ਕਰਾਂ ਖੇਲ ਖੇਲ ਮਹਾਨ, ਭੇਵ ਅਭੇਦ ਭੇਵ ਖੁਲ੍ਹਾਇੰਦਾ। ਏਕਾ ਵਾਰ ਦੇਵਾਂ ਏਕਾ ਦਾਨ, ਏਕਾ ਹੁਕਮ ਸੁਣਾਇੰਦਾ। ਕਰਾਂ ਖੇਲ ਦੋ ਜਹਾਨ, ਦੋਏ ਦੋਏ ਧਾਰ ਆਪ ਚਲਾਇੰਦਾ। ਪਹਿਲਾਂ ਦੇਵਾਂ ਗੋਬਿੰਦ ਮਾਣ, ਜਿਸ ਆਪਣੇ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਪਰਦਾ ਆਪ ਉਠਾਇੰਦਾ। ਸਾਚਾ ਪਰਦਾ ਖੋਲ੍ਹ ਭਗਵਾਨ, ਹੁਕਮੀ ਹੁਕਮ ਜਣਾਈਆ। ਗੋਬਿੰਦ ਸੂਰਾ ਮਿਲੇ ਆਣ, ਅਸੂ ਤਿੰਨ ਵਡੀ ਵਡਿਆਈਆ। ਆਪਣੀ ਮੰਗ ਮੰਗੇ ਦਾਨ, ਏਕਾ ਵਾਰ ਝੋਲੀ ਦਿਆਂ ਭਰਾਈਆ। ਇਕ ਦੂਜੇ ਦੀ ਕਰਾਵਾਂ ਆਪ ਪਛਾਣ, ਮੇਲ ਮਿਲਾਵਾ ਸਹਿਜ ਸੁਭਾਈਆ। ਜਿਸ ਬਾਲੇ ਕੀਤੇ ਕ਼ੁਰਬਾਨ, ਤਿਸ ਲਵਾਂ ਫੇਰ ਉਠਾਈਆ। ਉਠ ਜੋਧੇ ਵੇਖੋ ਮਾਰ ਧਿਆਨ, ਪੁਰਖ ਅਬਿਨਾਸ਼ੀ ਲਈ ਅੰਗੜਾਈਆ। ਛੋਟੇ ਬਾਲੇ ਵੇਖ ਨਾਦਾਨ, ਸਚ ਨਿਸ਼ਾਨ ਰਹੇ ਝੁਲਾਈਆ। ਜਗਤ ਜਗਦੀਸ਼ ਕਰ ਪਰਵਾਨ, ਪਰਮ ਪੁਰਖ ਖੇਲ ਖਿਲਾਈਆ। ਮਨਜੀਤ ਜਿਤਿਆ ਦੋ ਜਹਾਨ, ਜਿਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਈਆ। ਗੋਬਿੰਦ ਆਵੇ ਚੜ੍ਹੇ ਚਾ, ਮਿਲੇ ਮੇਲ ਭਗਵਾਨਾ। ਏਕਾ ਵੇਖੇ ਸੱਚਾ ਥਾਂ, ਸਾਚਾ ਮੰਦਰ ਇਕ ਸੁਹਾਨਾ । ਏਕਾ ਬੈਠਾ ਸ਼ਹਿਨਸ਼ਾਹ, ਪਾਤਸ਼ਾਹ ਨੌਜਵਾਨਾ। ਏਕਾ

ਹੁਕਮ ਰਿਹਾ ਵਰਤਾ, ਧੁਰਦਰਗਾਹੀ ਧੁਰ ਫ਼ਰਮਾਨਾ। ਏਕਾ ਤਖ਼ਤ ਰਿਹਾ ਹੰਢਾ, ਭੂਪਤ ਭੂਪ ਰਾਜ ਰਾਜਾਨਾ। ਏਕਾ ਤਾਜ ਸੀਸ ਰਿਹਾ ਸੁਹਾ, ਪੰਚਮ ਪੰਚ ਪੰਚ ਪਰਧਾਨਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵੇ ਸਚ ਸਲਾਹ, ਸੰਤਾਂ ਭਗਤਾਂ ਸੁਣਾਏ ਨਾਮ ਤਰਾਨਾ। ਕਲਜੁਗ ਕਰੇ ਸਚ ਨਿਆਂ, ਪੁਰਖ ਅਬਿਨਾਸ਼ੀ ਹੋ ਮਿਹਰਵਾਨਾ। ਸਭ ਦਾ ਲਹਿਣਾ ਦਏ ਮੁਕਾ, ਜਗਤ ਝੇੜਾ ਆਪ ਚੁਕਾਨਾ। ਗੋਬਿੰਦ ਦਰ ਲਏ ਬੁਲਾ, ਦੇਵੇ ਸ਼ਬਦ ਪਰਵਾਨਾ। ਸਤ ਰੰਗ ਨਿਸ਼ਾਨਾ ਦਏ ਝੁਲਾ, ਜੋਧਾ ਸੂਰਬੀਰ ਮਰਦ ਮਰਦਾਨਾ। ਤੀਰ ਤੁਫੰਗ ਤੁਰੰਗ ਲਏ ਦੌੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਦੋ ਜਹਾਨਾਂ। ਗੋਬਿੰਦ ਆਏ ਦਰ ਦਰ ਪਰਵਾਨ, ਦਰਦੀ ਦਰਦ ਦਰਦ ਵੰਡਾਈਆ। ਪੂਰਬ ਵੇਖੇ ਮਾਰ ਧਿਆਨ, ਲਹਿਣਾ ਲੇਖਾ ਦਏ ਸਮਝਾਈਆ। ਪੂਤ ਸਪੂਤਾ ਚਤੁਰ ਸੁਜਾਨ, ਸੁਘੜ ਦਏ ਨਾਮ ਵਡਿਆਈਆ। ਭਾਣਾ ਮੰਨਿਆ ਸਾਚੀ ਆਣ, ਸੀਸ ਸੀਸ ਟਿਕਾਈਆ। ਅੰਤਮ ਮੰਗਿਆ ਏਕਾ ਦਾਨ, ਸੱਥਰ ਸੇਜ ਯਾਰ ਹੰਢਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਵਸਤ ਅਮੋਲਕ ਝੋਲੀ ਪਾਈਆ। ਤੇਰਾ ਸੱਥਰ ਕਰਾਂ ਪਰਵਾਨ, ਤੇਰੀ ਕਾਇਆ ਸੇਜ ਸੋਭਾ ਪਾਈਆ। ਤੇਰੇ ਅੰਦਰ ਵੜਾਂ ਆਣ, ਰੂਪ ਰੰਗ ਤੁਧ ਬਿਨ ਅਵਰ ਨਾ ਕਿਸੇ ਦਸਾਈਆ। ਨਿਰਗੁਣ ਰੂਪ ਬਣਿਆ ਹੁਕਮਰਾਨ, ਸਰਗੁਣ ਸਾਚਾ ਹੁਕਮ ਮਨਾਈਆ। ਅੰਦਰ ਵੜ ਕਰਾਂ ਪਛਾਣ, ਭੁਲ ਕਦੇ ਨਾ ਜਾਈਆ। ਏਕਾ ਦੇਵਾਂ ਸੱਚਾ ਦਾਨ, ਸਾਚੀ ਦਾਤ ਝੋਲੀ ਪਾਈਆ। ਏਕਾ ਡੰਕਾ ਵੱਜੇ ਦੋ ਜਹਾਨ, ਤੇਰੀ ਨੌਬਤ ਨਾਮ ਵਜਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਗਾਨ, ਸ਼ਰਅ ਸ਼ਰੀਅਤ ਨਾ ਕੋਇ ਵਖਾਈਆ। ਕਲਜੁਗ ਝੂਠੀ ਮੇਟ ਦੁਕਾਨ, ਸਚ ਭੰਡਾਰ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਈਆ। ਗੋਬਿੰਦ ਅੰਤਰ ਤੇਰਾ ਮੇਲਾ, ਹਰਿ ਜੂ ਹਰਿ ਹਰਿ ਆਪ ਕਰੌਣਾ। ਲੇਖਾ ਜਾਣ ਗੁਰੂ ਗੁਰ ਚੇਲਾ, ਗੁਰ ਚੇਲਾ ਖੇਲ ਖਿਲੌਣਾ। ਆਪਣਾ ਧਾਮ ਦੱਸ ਨਵੇਲਾ, ਨਿਰਗੁਣ ਇਕ ਇਕੇਲਾ ਫੇਰਾ ਪੌਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਮਨੌਣਾ। ਗੋਬਿੰਦ ਸੂਰਾ ਸੀਸ ਝੁਕਾ, ਏਕਾ ਵਾਰ ਮੰਗ ਮੰਗਾਈਆ। ਆਪਣਾ ਲੇਖਾ ਦਏ ਸਮਝਾ, ਤੇਰਾ ਲੇਖਾ ਲਿਖਣ ਪੜ੍ਹਨ ਵਿਚ ਨਾ ਆਈਆ। ਆਪਣਾ ਵੇਸ ਦੇ ਵਖਾ, ਜਿਸ ਦਵਾਰੇ ਡੇਰਾ ਲਾਈਆ। ਆਪਣਾ ਭੇਖ ਦੇ ਜਣਾ, ਕਵਣ ਵੇਸ ਮਾਤ ਵਟਾਈਆ। ਕਵਣ ਸਨੇਹੜਾ ਦੇਵੇਂ ਆ, ਮੇਰੇ ਸਾਹਿਬ ਸੱਚੇ ਮਾਹੀਆ। ਕਵਣ ਖੇੜਾ ਦਏਂ ਵਸਾ, ਹੋਏ ਨੂਰ ਰੁਸ਼ਨਾਈਆ। ਕਵਣ ਝੇੜਾ ਦਏਂ ਮੁਕਾ, ਲੁੱਟੀ ਜਾਏ ਲੋਕਾਈਆ। ਕਵਣ ਗੇੜਾ ਦਏਂ ਦਵਾ, ਲੱਖ ਚੁਰਾਸੀ ਲੱਠ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦੇ ਖੁਲ੍ਹਾਈਆ। ਪੁਰਖ ਅਬਿਨਾਸ਼ੀ ਖੋਲ੍ਹੇ ਭੇਵ, ਆਪਣੀ ਦਇਆ ਆਪ ਕਮਾਇੰਦਾ। ਤੇਰੀ ਲਗਾਵਾਂ ਆਪਣੀ ਸੇਵ, ਆਪਣੀ ਸੇਵਾ ਤੇਰੇ ਨਾਲ ਕਮਾਇੰਦਾ। ਤੇਰਾ ਗੁਣ ਰਸਨਾ ਜਿਹਵ, ਆਪਣੀ ਸ਼ਬਦੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਘਰ ਆਪ ਸਮਝਾਇੰਦਾ। ਆਪਣਾ ਘਰ ਆਪ ਬਣੌਣਾ, ਆਪਣੀ ਸੇਵਾ ਆਪ ਕਮਾਈਆ। ਆਪਣਾ ਦੀਪ ਆਪ ਜਗੌਣਾ, ਆਪੇ ਕਰੇ ਸਚ ਰੁਸ਼ਨਾਈਆ। ਆਪਣੇ ਮੰਦਰ ਆਪ ਟਿਕੌਣਾ, ਆਪੇ ਵੇਖ ਵਖਾਈਆ। ਆਪਣੇ ਘਰ ਆਪੇ ਗੌਣਾ, ਆਪੇ ਖ਼ੁਸ਼ੀ ਮਨਾਈਆ। ਆਪਣੀ ਸੇਜਾ ਆਪੇ ਸੌਣਾ, ਆਪੇ ਸੋਭਾ ਪਾਈਆ। ਆਪਣਾ ਦਰਸਨ ਆਪੇ ਪੌਣਾ, ਆਪ ਆਪਣਾ ਵੇਖ ਵਖਾਈਆ। ਆਪਣਾ ਖੇਲ ਆਪੇ ਕਰੇ

ਜੋ ਹਰਿ ਜੂ ਭੌਣਾ, ਦੂਸਰ ਸੰਗ ਨਾ ਕੋਇ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਤੇਰਾ ਵਰਤੇ ਹੁਕਮ ਨਿਰੰਕਾਰ, ਨਿਰੰਕਾਰੀ ਖੇਲ ਕਰਾਇਆ। ਤੂੰ ਨਿਰਗੁਣ ਲੈ ਅਵਤਾਰ, ਸਰਗੁਣ ਆਸ ਪੂਰ ਕਰਾਇਆ। ਤੇਰਾ ਵਸੇ ਧਾਮ ਨਿਆਰ, ਸੰਬਲ ਨਾਉਂ ਰਖਾਇਆ। ਗੁਰਮੁਖਾਂ ਕਰੇਂ ਪਿਆਰ, ਗੁਰਸਿਖ ਗੋਦ ਬਹਾਇਆ। ਸੰਤ ਭਗਤ ਲਏਂ ਉਠਾਲ, ਆਪਣਾ ਮੇਲ ਮਿਲਾਇਆ। ਲੇਖਾ ਜਾਣੇਂ ਸ਼ਾਹ ਕੰਗਾਲ, ਦੀਨ ਦਿਆਲ ਦਇਆ ਕਮਾਇਆ। ਤੂੰ ਮੁਰੀਦਾਂ ਸੁਣੇਂ ਹਾਲ, ਮੁਰਸ਼ਦ ਬਣ ਬੇਪਰਵਾਹਿਆ। ਤੇਰਾ ਵੱਜੇ ਏਕਾ ਤਾਲ, ਸੁਣੇ ਸਰਬ ਖ਼ੁਦਾਇਆ। ਤੂੰ ਸਭ ਨੂੰ ਕਰੇਂ ਬੇਹਾਲ, ਤੇਰਾ ਅੰਤ ਕਿਸੇ ਨਾ ਪਾਇਆ। ਤੂੰ ਚਲੇਂ ਅਵੱਲੜੀ ਚਾਲ, ਚਾਲ ਨਿਰਾਲੀ ਇਕ ਰਖਾਇਆ। ਸਤ ਰੰਗ ਨਿਸ਼ਾਨਾ ਲਏਂ ਵਖਾਲ, ਕਲਜੁਗ ਵੇਲਾ ਅੰਤ ਜਣਾਇਆ। ਗੁਰਸਿਖ ਸੁਹੇਲੇ ਆਪੇ ਕਰੇ ਭਾਲ, ਲੱਖ ਚੁਰਾਸੀ ਵਿਚੋਂ ਲਏ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੈਂ ਸਦਾ ਸਦ ਤੇਰੀ ਸੇਵ ਕਮਾਇਆ। ਤੇਰੀ ਸੇਵ ਸੁਤ ਦੁਲਾਰ, ਹਰਿ ਸਾਚਾ ਆਪ ਲਗਾਈਆ। ਨੀਂਹ ਰੱਖਾਂ ਤੇਰੀ ਅਪਰ ਅਪਾਰ, ਚਾਰ ਜੁਗ ਨਾ ਸਕੇ ਕੋਈ ਉਖੜਾਈਆ। ਮਾਣਸ ਦੇਹ ਨੌਂ ਦਵਾਰ, ਨਵ ਨੌਂ ਖੰਡ ਵੇਖ ਵਖਾਈਆ। ਸਾਢੇ ਤਿੰਨ ਹੱਥ ਮਹਲ ਮਨਾਰ, ਜਗਤ ਮਨਾਰਾ ਦਏ ਸਮਝਾਈਆ। ਤੇਰੀ ਸੇਵਾ ਲਾ ਚਾਰ, ਦੋ ਦੋ ਵੰਡ ਵੰਡਾਈਆ। ਦੋ ਧਰਨੀ ਪੈਜ ਦੇਣ ਸੁਆਰ, ਦੋ ਬ੍ਰਹਿਮੰਡ ਕਰਨ ਰੁਸ਼ਨਾਈਆ। ਦੋਹਾਂ ਵਿਚੋਲਾ ਬਣੇ ਆਪ ਨਿਰੰਕਾਰ, ਆਪਣੀ ਸੇਵਾ ਆਪ ਲਗਾਈਆ। ਸੇਵਾ ਕਰੇ ਸੱਚੀ ਸੰਸਾਰ, ਅਭੁਲ ਭੁਲ ਕਦੇ ਨਾ ਜਾਈਆ। ਧਾਮ ਬਣਾਏ ਇਕ ਨਿਆਰ, ਮੰਦਰ ਮਸਜਿਦ ਮਠ ਗੁਰੂਦਵਾਰ ਨਾ ਕੋਇ ਵਡਿਆਈਆ। ਜਿਸ ਘਰ ਬਹੇ ਨਿਰੰਕਾਰ, ਸੋ ਦਰ ਸੋਭਾ ਪਾਈਆ। ਜਿਸ ਦਰ ਗੁਰੂ ਮਿਲੇ ਕਰਤਾਰ, ਗੁਰ ਕਰਤਾਰ ਏਕਾ ਰੰਗ ਸਮਾਈਆ। ਸੋ ਧਰਨੀ ਰਹੇ ਜੁਗ ਚਾਰ, ਚਾਰ ਜੁਗ ਗੁਰ ਅਵਤਾਰ ਸਭ ਨਿਉਂ ਨਿਉਂ ਸੀਸ ਝੁਕਾਈਆ। ਜਿਸ ਘਰ ਆਏ ਤੇਈ ਅਵਤਾਰ, ਦੂਰ ਦੁਰਾਡਾ ਪੰਧ ਮੁਕਾਈਆ। ਜਿਸ ਘਰ ਆਏ ਭਗਤ ਕਰਨ ਨਿਮਸਕਾਰ, ਸੋ ਘਰ ਸੱਚਾ ਸੋਭਾ ਪਾਈਆ। ਜਿਸ ਗ੍ਰਹਿ ਪੀਰ ਪੈਗ਼ੰਬਰ ਕਰਨ ਸਲਾਮ, ਸਯਦਾ ਸੀਸ ਜਗਦੀਸ ਝੁਕਾਈਆ। ਜਿਸ ਘਰ ਦਰਸ ਪਾਇਣ ਦਸ ਗੁਰ ਜਾਇਣ ਬਲਹਾਰ, ਨਿਰਗੁਣ ਨਿਰਗੁਣ ਨਿਰਗੁਣ ਗੁਣ ਗਾਈਆ। ਜਿਸ ਗ੍ਰਹਿ ਲੱਗੇ ਸਚ ਦਰਬਾਰ, ਸੋ ਘਰ ਸਚਖੰਡ ਰੂਪ ਵਟਾਈਆ। ਜਿਸ ਤਖ਼ਤ ਬਹੇ ਆਪ ਨਿਰੰਕਾਰ, ਸੋ ਤਖ਼ਤ ਉਲਟ ਨਾ ਜਾਈਆ । ਅਸੂ ਤਿੰਨ ਵੀਹ ਸੌ ਤਿੰਨ ਬਿਕ੍ਰਮੀ ਪਹਿਲਾ ਕੀਤਾ ਵਿਹਾਰ, ਘਨਕਪੁਰ ਨੀਂਹ ਰਖਾਈਆ। ਆਰ ਪਾਰ ਦਿਤਾ ਉਜਾੜ, ਵਸਦਾ ਨਜ਼ਰ ਕੋਇ ਨਾ ਆਈਆ। ਫੜ ਫੜ ਬਾਹੋਂ ਦਏ ਉਠਾਲ, ਸੋਇਆ ਕੋਇ ਰਹਿਣ ਨਾ ਪਾਈਆ। ਸੰਮਤ ਅਠਾਰਵੇਂ ਹੋ ਹੁਸ਼ਿਆਰ, ਆਪਣੀ ਬਣਤ ਆਪ ਬਣਾਈਆ। ਕਰੇ ਖੇਲ ਅਗੰਮ ਅਪਾਰ, ਰੂਪ ਅਨੂਪ ਆਪ ਵਟਾਈਆ। ਚਵੀ ਹੱਥ ਨਿਸ਼ਾਨ ਸੁਣ ਪੁਕਾਰ, ਛੱਤੀ ਛੱਤੀ ਦਏ ਸਲਾਹੀਆ। ਛੱਤੀ ਚਾਰ ਬਣੇ ਮਨਾਰ, ਜਗਤ ਮਨਾਰਾ ਇਕ ਵਡਿਆਈਆ। ਭਗਤ ਭਗਵੰਤ ਲਏ ਉਠਾਲ, ਜੁਗ ਵਿਛੜੇ ਮੇਲ ਮਿਲਾਈਆ। ਸਤਿਜੁਗ ਦਇਆ ਕਮਾਏ ਦੀਨ ਦਿਆਲ, ਚਵੀਂ ਚਵੀਂ ਕਰ ਕੁੜਮਾਈਆ। ਤ੍ਰੇਤਾ ਲੇਖਾ ਜਾਣੇ ਸਦਾ ਕਿਰਪਾਲ, ਬੀਸ ਬੀਸ ਨਾਲ ਮਿਲਾਈਆ। ਦਵਾਪਰ ਵੇਖੇ ਆਪ ਧਰਮਸਾਲ, ਸੋਲਾਂ ਸੋਲਾਂ ਵੱਜੇ ਵਧਾਈਆ। ਕਲਜੁਗ ਖਾਏ ਨਾ ਅੰਤਮ ਕਾਲ, ਬਾਰਾਂ ਬਾਰਾਂ ਸੋਭਾ ਪਾਈਆ। ਚਵੀ ਵੀਹ ਰਲਾਏ ਨਾਲ, ਸੋਲਾਂ ਬਾਰਾਂ ਬੰਧਨ

ਪਾਈਆ। ਬਹੱਤਰ ਭਗਤ ਲਏ ਉਠਾਲ, ਲੋਕਮਾਤ ਕਰ ਰੁਸ਼ਨਾਈਆ। ਸਾਚੀ ਸੇਵਾ ਦਏ ਵਖਾਲ, ਸੇਵਕ ਸੇਵਾ ਇਕ ਸਮਝਾਈਆ। ਬਹੱਤਰ ਬਹੱਤਰ ਨਾਲ ਕਰੇ ਪਿਆਰ, ਸੱਤ ਦੋ ਪਰਦਾ ਲਾਹੀਆ। ਏਕਾ ਰੰਗ ਵੇਖੇ ਸ਼ਾਹ ਕੰਗਾਲ, ਮਾਇਆ ਮਮਤਾ ਨਾਲ ਰਖਾਈਆ। ਨਿਰਗੁਣ ਸਰਗੁਣ ਬਣ ਦਲਾਲ, ਜਗਤ ਦਲੀਲ ਦਏ ਬਦਲਾਈਆ। ਚਾਰ ਵਰਨ ਵਖਾਏ ਇਕ ਧਰਮਸਾਲ, ਧੁਰ ਧਰਮੀ ਬੈਠਾ ਆਸਣ ਲਾਈਆ। ਸੀਸ ਤਾਜ ਦਏ ਵਖਾਲ, ਚਾਰੇ ਮੁਖ ਨਾਲ ਰਲਾਈਆ। ਮਾਝਾ ਮਾਲਵਾ ਵੇਖੇ ਲਾਲ, ਦੁਆਬਾ ਆਪਣੀ ਗੰਢ ਪਵਾਈਆ। ਜੰਮੂ ਨਾਮ ਵਸਤ ਖ਼ੁਸ਼ਹਾਲ, ਜ਼ਮ ਜ਼ਮ ਦੇਵੇ ਸੱਚਾ ਮਾਹੀਆ। ਬਹੱਤਰ ਬਹੱਤਰ ਕਰ ਪ੍ਰਿਤਪਾਲ, ਬਹੱਤਰ ਸੇਵਾ ਇਕ ਲਗਾਈਆ। ਛੱਤੀ ਛੱਤੀ ਖੇਲ ਨਿਆਰ, ਜੁਗ ਛੱਤੀ ਖੇਡ ਮੁਕਾਈਆ। ਛੱਤੀ ਰਾਗ ਜਾਇਣ ਹਾਰ, ਬਹੱਤਰ ਭਗਤ ਮਿਲੇ ਵਡਿਆਈਆ। ਚੌਦਾਂ ਗੁਰੂ ਕਰੇ ਜ਼ਾਹਰ, ਆਪ ਆਪਣਾ ਪਰਦਾ ਲਾਹੀਆ। ਛੱਤੀ ਦਿਵਸ ਕਰੇ ਭਾਲ, ਤ੍ਰੈ ਤ੍ਰੈ ਆਪਣਾ ਰੂਪ ਵਖਾਈਆ। ਛੇ ਘਰ ਪਾਵੇ ਆਪੇ ਸਾਰ, ਸ਼ਾਸਤਰ ਸਿਮਰਤ ਭੇਵ ਨਾ ਰਾਈਆ। ਸਚ ਦਵਾਰ ਕਰ ਤਿਆਰ, ਤ੍ਰੈਗੁਣ ਅਤੀਤਾ ਗੋਬਿੰਦ ਮੀਤਾ ਸਚ ਸਿੰਘਾਸਣ ਸੋਭਾ ਪਾਈਆ। ਨੌਂ ਦਵਾਰ ਖੋਲ੍ਹ ਕਿਵਾੜ, ਸੱਤ ਸੱਤ ਵੇਖੇ ਏਕਾ ਵਾਰ, ਨੌਂ ਸੱਤ ਬੰਧਨ ਪਾਈਆ। ਪਹਿਲੀ ਚੇਤ ਲਾਏ ਸਚ ਦਰਬਾਰ। ਪੰਜ ਪਿਆਰੇ ਰਖੇ ਨਾਲ, ਬਹੱਤਰ ਸਿੱਖ ਲਏ ਉਠਾਲ, ਕਰੇ ਖੇਲ ਆਪ ਨਿਰਾਲ, ਸਤਿ ਸਤਿਵਾਦੀ ਸੀਸ ਜਗਦੀਸ ਪਗੜੀ ਦਏ ਬੰਧਾਈਆ। ਗੁਰਦਿਆਲ ਸਿੰਘ ਤੇਰਾ ਪੂਰਾ ਕਰੇ ਸਵਾਲ, ਤੇਰੀ ਰਾਜ ਬਣਤਰ ਦਏ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਫ਼ਰਮਾਨ ਰਾਸ਼ਟਰ ਪਤ ਦਏ ਸਮਝਾਈਆ।

ਰਾਸ਼ਟਰਪਤੀ ਅਤੇ ਪੰਡਤ ਨਹਿਰੂ ਨੂੰ ਸ਼ਬਦ ਭੇਜਿਆ

ਰਾਸ਼ਟਰਪਤ ਮਾਰ ਧਿਆਨ, ਤ੍ਰੈਗੁਣ ਅਤੀਤਾ ਕਰੇ ਜਣਾਈਆ। ਲੋਕਮਾਤ ਬਣਾਏ ਸਚ ਨਿਸ਼ਾਨ, ਸਚ ਨਿਸ਼ਾਨਾ ਇਕ ਸਮਝਾਈਆ। ਛੱਤੀ ਜੁਗ ਦੀ ਚੁੱਕੇ ਆਣ, ਛੱਤੀ ਛੱਤੀ ਬੰਧਨ ਪਾਈਆ। ਚਾਰ ਵਰਨ ਕਰੇ ਪਰਵਾਨ, ਜ਼ਾਤ ਪਾਤ ਭੇਵ ਮਿਟਾਈਆ। ਨੌਂ ਖੰਡ ਪ੍ਰਿਥਮੀ ਦੇਵੇ ਇਕ ਗਿਆਨ, ਸੋਹੰ ਸ਼ਬਦ ਕਰੇ ਪੜ੍ਹਾਈਆ। ਪਹਿਲੀ ਚੇਤ ਜਿਸ ਤਲਵਾਰ ਨਾ ਰੱਖੀ ਵਿਚ ਮਿਆਨ, ਸਚ ਵਸਤ ਗਿਆ ਹੱਥ ਫੜਾਈਆ। ਸੋ ਸਾਹਿਬ ਪਰਗਟ ਹੋਇਆ ਆਣ, ਵਿਸ਼ਨੂੰ ਭਗਵਾਨ ਨਾਉਂ ਧਰਾਈਆ। ਜਿਸ ਦੀ ਮੰਨਣੀ ਪਏ ਆਣ, ਲੁਕਿਆ ਕੋਇ ਰਹਿਣ ਨਾ ਪਾਈਆ। ਅੰਤਮ ਦੇਵੇ ਇਕ ਫ਼ਰਮਾਨ, ਹੁਕਮੀ ਹੁਕਮ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ ਰਿਹਾ ਪੁਚਾਈਆ। ਸਤਿਜੁਗ ਬਣੇ ਸਚ ਨਿਸ਼ਾਨਾ, ਸ੍ਰੀ ਭਗਵਾਨ ਆਪ ਬਣਾਇੰਦਾ। ਕਲਜੁਗ ਮਿਟੇ ਕੂੜ ਜਹਾਨਾ, ਕੂੜ ਪਰਜਾ ਕੂੜ ਰਾਜਾ ਸਤਿ ਨਜ਼ਰ ਕੋਇ ਨਾ ਆਇੰਦਾ। ਭਗਤ ਭਗਵੰਤ ਬੰਨ੍ਹੇ ਨਾਮ ਗਾਨਾ, ਸਾਚਾ ਤੰਦ ਇਕ ਵਖਾਇੰਦਾ। ਨਿਰਗੁਣ ਨਿਰਗੁਣ ਹੋ ਪਰਧਾਨਾ, ਸਰਗੁਣ ਸਰਗੁਣ ਵੇਖ ਵਖਾਇੰਦਾ । ਛੱਬੀ ਪੋਹ ਦਿਵਸ ਮਹਾਨਾ, ਜੋਤੀ ਜਾਤਾ ਆਪ ਸਮਝਾਇੰਦਾ। ਬਹੱਤਰ ਭਗਤ ਕਰੇ ਪਰਧਾਨਾ, ਚਾਰ ਜੁਗ ਦਾ ਲੇਖਾ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਜਣਾਇੰਦਾ। ਸਾਚਾ ਹੁਕਮ ਸ੍ਰੀ ਭਗਵੰਤ, ਨਿਰਭੈ ਹੋ ਜਣਾਈਆ। ਸਰਬ

ਜੀਆਂ ਦਾ ਏਕਾ ਕੰਤ, ਏਕਾ ਹੱਥ ਵਡਿਆਈਆ । ਕਲਜੁਗ ਆਇਆ ਅੰਤਮ ਅੰਤ, ਲੋਕਮਾਤ ਰਹਿਣ ਨਾ ਪਾਈਆ। ਜਗਤ ਖ਼ਵਾਰੀ ਝੂਠੀ ਬਣਤ, ਬਿਨ ਹਰਿ ਨਾਮ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੱਖਰ ਦਏ ਵਖਾਈਆ। ਏਕਾ ਅੱਖਰ ਜਗਤ ਮਲਾਹ, ਖੇਵਟ ਖੇਟਾ ਆਪ ਸਮਝਾਇੰਦਾ। ਪੰਡਤ ਨਹਿਰੂ ਨਾਲ ਕਰ ਸਲਾਹ, ਕਵਣ ਲਿਖ ਲਿਖ ਲੇਖ ਪੁਚਾਇੰਦਾ। ਕਵਣ ਬਣੇ ਅੰਤ ਮਲਾਹ, ਬੇੜਾ ਪਾਰ ਕਰਾਇੰਦਾ। ਕਵਣ ਨਦੀਆਂ ਥਲ ਵੇਖੇ ਅਸਗਾਹ, ਸਮੁੰਦ ਸਾਗਰ ਫੇਰਾ ਪਾਇੰਦਾ। ਕਵਣ ਚਾਰ ਵਰਨ ਪਕੜੇ ਬਾਂਹ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਕਵਣ ਜਪਾਏ ਸੱਚਾ ਨਾਂ, ਸੋਹੰ ਆਤਮ ਪਰਮਾਤਮ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਧਰਾਇੰਦਾ। ਰੂਪ ਧਰੇ ਹਰਿ ਨਿਰੰਕਾਰ, ਨਿਹਕਲੰਕ ਨਾਉਂ ਰਖਾਈਆ। ਪੰਡਤ ਪਾਂਧੇ ਕਰਨ ਵਿਚਾਰ, ਸ਼ਾਸਤਰ ਸਿਮਰਤ ਭੇਵ ਨਾ ਰਾਈਆ। ਸਤਿਜੁਗ ਨੀਂਹ ਰਿਹਾ ਉਸਾਰ, ਸਾਚੇ ਭਗਤਾਂ ਸੇਵਾ ਲਾਈਆ। ਸੰਬਲ ਬਣੇ ਧਾਮ ਨਿਆਰ, ਚਵ੍ਹੀਂ ਹੱਥ ਨਿਸ਼ਾਨ ਝੁਲਾਈਆ। ਛੱਤੀ ਫੁੱਟ ਬਣੇ ਮਨਾਰ, ਚਾਰ ਕੁੰਟ ਦੀਵਾਰ ਜਣਾਈਆ। ਅੰਦਰ ਬਹੇ ਸੱਚੀ ਸਰਕਾਰ, ਸਾਢੇ ਤਿੰਨ ਹੱਥ ਸੇਵ ਕਮਾਈਆ। ਸੇਵਾ ਕਰ ਲੈ ਅੰਤਮ ਵਾਰ, ਵੇਲਾ ਗਿਆ ਹੱਥ ਨਾ ਆਈਆ। ਭਗਤ ਭਗਵੰਤ ਜੁਗ ਜੁਗ ਕਰੇ ਖ਼ਬਰਦਾਰ, ਨਾਮ ਹਲੂਣਾ ਏਕਾ ਲਾਈਆ। ਦਰ ਆ ਕੇ ਦੇ ਗਿਆ ਤਲਵਾਰ, ਸੀਸ ਆਪਣੇ ਤਾਜ ਟਿਕਾਈਆ। ਚੁਰਾਸੀ ਕਲਿਆਂ ਕਰ ਸ਼ਿੰਗਾਰ, ਲੱਖ ਚੁਰਾਸੀ ਆਪਣੇ ਨਾਲ ਬੰਧਾਈਆ। ਛੱਬੀ ਪੋਹ ਕਲਜੁਗ ਜੜ੍ਹ ਦਏ ਉਖਾੜ, ਸਤਿਜੁਗ ਸਾਚਾ ਬੂਟਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਹੱਤਰ ਸਿੱਖਾਂ ਏਕਾ ਵਾਰ, ਏਕਾ ਸੇਵ ਇਕੋ ਇਕ ਸਮਝਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਜਗਤ ਮਹਾਨ, ਰਾਸ਼ਟਰਪਤ ਪੰਡਤ ਨਹਿਰੂ ਕਰ ਧਿਆਨ, ਇਕ ਦੂਜੇ ਨਾਲ ਮਿਲ ਮਿਲ ਸਚ ਸਲਾਹੀਆ।

੭ ਅਸੂ ੨੦੧੮ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ

ਸੋ ਪੁਰਖ ਨਿਰੰਜਣ ਖੇਲ ਅਪਾਰਾ, ਹਰਿ ਅਪਰੰਪਰ ਆਪ ਕਰਾਈਆ। ਨਿਰਗੁਣ ਖੇਲ ਸਰਗੁਣ ਧਾਰਾ, ਸਤਿ ਸਤਿਵਾਦੀ ਆਪ ਚਲਾਈਆ। ਜੋਤੀ ਜਾਤਾ ਹੋ ਉਜਿਆਰਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੁਗਾ ਜੁਗੰਤਰ ਪਾਵੇ ਸਾਰਾ, ਜੁਗ ਚੌਕੜੀ ਵੇਖ ਵਖਾਈਆ। ਨਾਮ ਸਤਿ ਬੋਲ ਜੈਕਾਰਾ, ਬ੍ਰਹਮ ਮਤ ਦਏ ਜਣਾਈਆ। ਕਮਲਾਪਤ ਹਰਿ ਗਿਰਧਾਰਾ, ਨਿਰਾਕਾਰ ਸਚਾ ਸ਼ਹਿਨਸ਼ਾਹੀਆ। ਸਾਚੇ ਤਖ਼ਤ ਬੈਠ ਸੱਚੀ ਸਰਕਾਰਾ, ਸ਼ਾਹ ਪਾਤਸ਼ਾਹ ਹੁਕਮ ਜਣਾਈਆ। ਆਦਿ ਅੰਤ ਰਹੇ ਨਿਆਰਾ, ਨਿਰਵੈਰ ਖੇਲ ਖਿਲਾਈਆ। ਸ਼ਬਦ ਅਨਾਦ ਏਕਾ ਨਾਅਰਾ, ਨਾਮ ਨਿਧਾਨਾ ਆਪੇ ਗਾਈਆ। ਧਰਨੀ ਧਵਲ ਦੇ ਸਹਾਰਾ, ਧਰਤ ਦਏ ਵਡਿਆਈਆ। ਜਲ ਜਲ ਰੂਪ ਠੰਡੀ ਠਾਰਾ, ਤੀਰਥ ਤਟ ਸੁਹਾਈਆ। ਗੁਰ ਅਵਤਾਰ ਦੇ ਸਹਾਰਾ, ਭੇਵ ਅਭੇਦ ਖੁਲ੍ਹਾਈਆ। ਕਰੇ ਕਰਾਏ ਆਪਣੀ ਕਾਰਾ, ਕਰਤਾ ਪੁਰਖ ਵਡ ਵਡਿਆਈਆ। ਸਤਿਜੁਗ ਤਰੇਤਾ ਵੇਖ ਅਖਾੜਾ, ਦਵਾਪਰ ਫੇਰਾ ਪਾਈਆ। ਕਲਜੁਗ ਸੁਣੇ ਆਪ ਪੁਕਾਰਾ, ਅਭੁਲ ਭੁੱਲ ਕਦੇ ਨਾ ਜਾਈਆ। ਜੀਵ ਜੰਤ ਹਾਹਾਕਾਰਾ, ਮਛ ਕਛ ਰਿਹਾ ਕੁਰਲਾਈਆ।

ਗਗਨ ਮੰਡਲ ਧੂਆਂਧਾਰਾ, ਰਵ ਸਸ ਨਾ ਕੋਇ ਰੁਸ਼ਨਾਈਆ। ਨਵ ਨੌਂ ਡੂੰਘੀ ਗਾਰਾ, ਸਤਿ ਸਤਿਵਾਦੀ ਚੰਦ ਨਾ ਕੋਈ ਚੜ੍ਹਾਈਆ। ਪਾਰਬ੍ਰਹਮ ਨਾ ਕੋਇ ਪਿਆਰਾ, ਬ੍ਰਹਮ ਮੇਲ ਨਾ ਕੋਇ ਮਿਲਾਈਆ। ਸਚ ਮਹੱਲ ਨਾ ਕੋਇ ਮੁਨਾਰਾ, ਜਗਤ ਵਾਸਨਾ ਫਿਰੇ ਲੋਕਾਈਆ। ਮੰਦਰ ਮਸਜਦ ਗੁਰੂਦਵਾਰਾ, ਸ਼ਿਵਦਵਾਲਾ ਮਠ ਜਗਤ ਲੜਾਈਆ। ਪੁਰਖ ਅਬਿਨਾਸ਼ੀ ਵਸੇ ਬਾਹਰਾ, ਹੱਥ ਕਿਸੇ ਨਾ ਆਈਆ। ਕਰੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਵਡ ਵਡਿਆਈਆ। ਨਿਹਕਲੰਕ ਲੈ ਅਵਤਾਰਾ, ਸੰਬਲ ਆਪਣਾ ਧਾਮ ਸੁਹਾਈਆ। ਗੋਬਿੰਦ ਮੇਲਾ ਮੀਤ ਮੁਰਾਰਾ, ਗੁਰ ਚੇਲਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਈਆ। ਬੰਧਨ ਪਾਏ ਹਰਿ ਨਿਰੰਕਾਰ, ਜੁਗ ਜੁਗ ਆਪਣਾ ਵੇਸ ਵਟਾਈਆ। ਜੁਗ ਚੌਕੜੀ ਖੇਲ ਅਪਾਰ, ਰੂਪ ਅਨੂਪ ਧਰਾਈਆ। ਨਿਰਗੁਣ ਸਰਗੁਣ ਹੋ ੳਜਿਆਰ, ਸਰਗੁਣ ਸਰਗੁਣ ਲਏ ਸਮਝਾਈਆ। ਸਰਗੁਣ ਮੀਤ ਬਣ ਮੁਰਾਰ, ਸਗਲਾ ਸੰਗ ਨਿਭਾਈਆ। ਸਰਗੁਣ ਇਸ਼ਟ ਵਿਚ ਸੰਸਾਰ, ਦ੍ਰਿਸ਼ਟ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਈਆ। ਸਾਚਾ ਖੇਲ ਹਰਿ ਕਰਤਾਰਾ, ਆਦਿ ਜੁਗਾਦਿ ਕਰਾਇੰਦਾ। ਜੁਗ ਜੁਗ ਵੇਖੇ ਵੇਖਣਹਾਰਾ, ਦਿਸ ਕਿਸੇ ਨਾ ਆਇੰਦਾ। ਗੁਰ ਅਵਤਾਰ ਦੇ ਸਹਾਰਾ, ਲੋਕਮਾਤ ਪਰਗਟਾਇੰਦਾ। ਆਪੇ ਜਾਣੇ ਅਗੰਮੀ ਧਾਰਾ, ਨਾਮ ਸਤਾਰਾ ਇਕ ਵਜਾਇੰਦਾ। ਸ਼ਬਦ ਅਨਾਦ ਅਨਾਦੀ ਧੁਨਕਾਰਾ, ਧੁਨ ਆਤਮਕ ਆਪ ਸੁਣਾਇੰਦਾ। ਨਿਰਗੁਣ ਦੀਆ ਕਰ ਉਜਿਆਰਾ, ਜੋਤੀ ਜਾਤਾ ਡਗਮਗਾਇੰਦਾ। ਕਾਇਆ ਮੰਦਰ ਸਚ ਮਨਾਰਾ, ਮਹੱਲ ਅਟਲ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰਨੇਯੋਗ, ਯੁਗਤ ਆਪਣੇ ਹੱਥ ਰਖਾਈਆ। ਲੇਖਾ ਜਾਣੇ ਲੋਕ ਪਰਲੋਕ, ਬ੍ਰਹਿਮੰਡ ਖੰਡ ਭੇਵ ਚੁਕਾਈਆ। ਨਾਮ ਜਣਾਏ ਸਚ ਸਲੋਕ, ਜੁਗਾ ਜੁਗੰਤਰ ਜਗਤ ਪੜ੍ਹਾਈਆ। ਭਾਗ ਲਗਾਏ ਸਾਚੇ ਕੋਟ, ਕਾਇਆ ਬੰਕ ਸੋਭਾ ਪਾਈਆ। ਨਾਮ ਭੰਡਾਰਾ ਦੇ ਅਤੋਟ, ਅਤੁਟ ਆਪ ਵਰਤਾਈਆ। ਕੱਢਣਹਾਰਾ ਵਾਸਨਾ ਖੋਟ, ਸਚ ਸੁਚ ਵਿਚ ਸਮਾਈਆ। ਇਕ ਜਣਾਏ ਸਾਚੀ ਓਟ, ਪੁਰਖ ਅਕਾਲ ਇਸ਼ਟ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਾਚਾ ਖੇਲ ਸ੍ਰੀ ਭਗਵਾਨ, ਜੁਗ ਕਰਤਾ ਆਪ ਕਰਾਇੰਦਾ। ਕਲਜੁਗ ਅੰਤਮ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਇੰਦਾ। ਸਾਚੇ ਤਖ਼ਤ ਬੈਠ ਸੁਲਤਾਨ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਸ਼ਾਹੋ ਭੂਪ ਬਣ ਰਾਜਾਨ, ਹੁਕਮੀ ਹੁਕਮ ਆਪ ਮਨਾਇੰਦਾ। ਦੇਵਣਹਾਰਾ ਦਾਨੀ ਦਾਨ, ਵਸਤ ਅਮੋਲਕ ਆਪ ਵਰਤਾਇੰਦਾ। ਸਰਬ ਘਟਾਂ ਘਟ ਜਾਣੀ ਜਾਣ, ਜਾਨਣਹਾਰ ਭੇਵ ਖੁਲ੍ਹਾਇੰਦਾ। ਪਰਗਟ ਹੋ ਵਿਚ ਜਹਾਨ, ਨਿਰਗੁਣ ਆਪਣਾ ਨਾਉਂ ਰਖਾਇੰਦਾ। ਸ਼ਬਦ ਉਡਾਏ ਇਕ ਬਬਾਣ, ਪੁਰੀਆਂ ਲੋਆਂ ਆਪ ਫਿਰਾਇੰਦਾ। ਆਪੇ ਵੇਖੇ ਮਾਰ ਧਿਆਨ, ਵੇਖਣਹਾਰਾ ਦਿਸ ਨਾ ਆਇੰਦਾ। ਸਤ ਰੰਗਾਏ ਇਕ ਨਿਸ਼ਾਨ, ਦੋ ਜਹਾਨਾ ਆਪ ਝੁਲਾਇੰਦਾ। ਪਰਮ ਪੁਰਖ ਹੋ ਮਿਹਰਵਾਨ, ਦੀਨ ਦਿਆਲ ਦਇਆ ਕਮਾਇੰਦਾ। ਗੁਰਮੁਖ ਸਾਚੇ ਚਤੁਰ ਸੁਜਾਨ, ਲੋਕਮਾਤ ਉਠਾਇੰਦਾ। ਆਤਮ ਅੰਤਰ ਇਕ ਗਿਆਨ, ਆਪਣਾ ਦਰਸ ਕਰਾਇੰਦਾ। ਨਾਤਾ ਤੋੜ ਜੀਵ ਜਹਾਨ, ਏਕਾ ਬੰਧਨ ਪਾਇੰਦਾ। ਏਕਾ ਰਾਗ ਸੁਣਾਏ ਕਾਨ, ਅੱਖਰ ਵੱਖਰ ਆਪ ਪੜ੍ਹਾਇੰਦਾ। ਏਕਾ ਮੰਦਰ ਇਕ ਮਕਾਨ, ਨੌਂ ਦਵਾਰ ਖੋਲ੍ਹ ਖੁਲ੍ਹਾਇੰਦਾ। ਏਕਾ ਘਰ ਮਿਲੇ ਭਗਵਾਨ, ਦੂਜੇ

ਦਰ ਨਾ ਮੰਗਣ ਜਾਇੰਦਾ। ਇਕ ਵਖਾਏ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਇਕ ਜਣਾਏ ਆਪਣੀ ਆਣ, ਦੂਸਰ ਓਟ ਨਾ ਕੋਇ ਵਖਾਇੰਦਾ। ਆਪੇ ਹੋਏ ਬੇਪਹਿਚਾਨ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਖੇਲ ਕਰ ਪੁਰਖ ਸਮਰਥ, ਆਪਣੀ ਬਣਤ ਆਪ ਬਣਾਈਆ। ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਸੇਵ ਕਮਾਈਆ। ਆਪੇ ਜਾਣੇ ਮਹਿਮਾ ਅਕਥ, ਕਥਨੀ ਕਥ ਨਾ ਸਕੇ ਰਾਈਆ। ਆਪਣਾ ਮਾਰਗ ਆਪੇ ਦੱਸ, ਆਪੇ ਲਏ ਲਗਾਈਆ। ਆਪਣੇ ਮੰਦਰ ਆਪੇ ਵਸ, ਆਪੇ ਸੋਭਾ ਪਾਈਆ। ਆਪੇ ਜਾਣੇ ਆਪਣਾ ਰਸ, ਰਸ ਰਸੀਆ ਸਾਚਾ ਮਾਹੀਆ। ਆਪਣਾ ਆਪੇ ਹੋਏ ਆਪਣੇ ਵਸ, ਆਪਣੀ ਆਸ ਆਪ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਿਲੌਣਾ, ਖੇਲਣਹਾਰਾ ਇਕ ਅਖਵਾਇੰਦਾ। ਸਚਖੰਡ ਦਵਾਰੇ ਭਾਗ ਲਗੌਣਾ, ਸਚਖੰਡ ਦਵਾਰ ਸੋਭਾ ਪਾਇੰਦਾ। ਨਿਰਗੁਣ ਹੋ ਹੋ ਵੇਸ ਵਟੌਣਾ, ਰੂਪ ਅਨੂਪ ਧਰਾਇੰਦਾ। ਨਿਹਕਲੰਕਾ ਨਾਉਂ ਰਖੌਣਾ, ਜ਼ਾਤ ਪਾਤ ਨਾ ਕੋਇ ਜਣਾਇੰਦਾ। ਸਤਿ ਸਤਿਵਾਦੀ ਮਾਰਗ ਲੌਣਾ, ਵੇਦ ਕਤੇਬ ਭੇਵ ਨਾ ਆਇੰਦਾ। ਸਤਿਜੁਗ ਸਾਚਾ ਰਾਹ ਚਲੌਣਾ, ਸਾਚੀ ਸਿਖਿਆ ਇਕ ਸਮਝਾਇੰਦਾ। ਨੌਂ ਦਵਾਰੇ ਖੋਲ੍ਹ ਖੁਲ੍ਹੌਣਾ, ਦਰ ਆਪਣਾ ਬੰਦ ਵਖਾਇੰਦਾ। ਸਾਚਾ ਸਗਨ ਆਪ ਮਨੌਣਾ, ਆਪ ਆਪਣਾ ਦਿਨ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਅਵਰ ਨਾ ਸੰਗ ਰਲਾਇੰਦਾ। ਨਾ ਕੋਈ ਸੰਗ ਨਾ ਕੋਈ ਸੰਗੀ, ਸਗਲਾ ਸੰਗ ਨਾ ਕੋਇ ਰਖਾਈਆ। ਜਨ ਭਗਤਾਂ ਦੇਵੇ ਦਾਤ ਅਨਮੰਗੀ, ਵਸਤ ਅਮੋਲਕ ਆਪਣੇ ਹੱਥ ਰਖਾਈਆ। ਜਨਮ ਜਨਮ ਦੀ ਕੱਟੇ ਤੰਗੀ, ਰੋਗ ਸੋਗ ਗਵਾਈਆ। ਵਿਚੋਂ ਕੱਢੇ ਵਾਸਨਾ ਗੰਦੀ, ਸੋਹੰ ਅੱਖਰ ਇਕ ਪੜ੍ਹਾਈਆ। ਰਾਏ ਧਰਮ ਨਾ ਪਾਏ ਫੰਦੀ, ਜਗਤ ਜੰਜਾਲਾ ਦਏ ਮਿਟਾਈਆ। ਸ੍ਰਿਸ਼ਟ ਸਬਾਈ ਹੋਈ ਅੰਧੀ, ਹਰਿ ਕਾ ਰੂਪ ਨਜ਼ਰ ਨਾ ਆਈਆ। ਲੱਖ ਚੁਰਾਸੀ ਖੜੀ ਕੰਧੀ, ਕਲਜੁਗ ਏਕਾ ਧੱਕਾ ਲਾਈਆ। ਸਚ ਸਿੰਘਾਸਣ ਬਹਿ ਬਹਿ ਪਾਏ ਵੰਡੀ, ਵੰਡਣਹਾਰਾ ਇਕ ਅਖਵਾਈਆ। ਗੋਬਿੰਦ ਲੈ ਕੇ ਆਏ ਗੰਢੀ, ਆਪਣੀ ਗੰਢ ਏਕਾ ਪਾਈਆ। ਜਨ ਭਗਤਾਂ ਦੇਵੇ ਪਵਣ ਠੰਡੀ, ਨਾਮ ਸੁਗੰਧੀ ਵਿਚ ਰਲਾਈਆ। ਬਿਨ ਰਸਨਾ ਜਿਹਵਾ ਚਲਾਏ ਤੰਦੀ, ਤਾਰ ਸਿਤਾਰ ਆਪ ਹਿਲਾਈਆ। ਲੱਖ ਚੁਰਾਸੀ ਵਹੇ ਵਹਿੰਦੀ ਨਦੀ, ਪਾਰ ਕਿਨਾਰਾ ਨਾ ਕੋਇ ਰਖਾਈਆ। ਲਹਿਣਾ ਮੁੱਕੇ ਚੌਧਵੀਂ ਸਦੀ, ਸਦ ਸਦ ਸਨੇਹੜਾ ਰਿਹਾ ਪੁਚਾਈਆ। ਆਪੇ ਵੰਡਣਹਾਰਾ ਹੱਦੀ, ਅੰਤ ਹਦੂਦ ਦਏ ਵਖਾਈਆ। ਚਾਰ ਜੁਗ ਦਾ ਪਿਛਲਾ ਲੇਖਾ ਹੋਇਆ ਰੱਦੀ, ਅੱਗੇ ਕ਼ੀਮਤ ਕੋਇ ਨਾ ਪਾਈਆ। ਨਾ ਕੋਈ ਸੁਦੀ ਨਾ ਕੋਈ ਵਦੀ, ਥਿਤ ਵਾਰ ਨਾ ਕੋਇ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪ ਜਣਾਈਆ। ਸਾਚਾ ਮਾਰਗ ਹਰਿ ਲਗੌਣਾ, ਸਤਿ ਸਤਿਵਾਦੀ ਦਇਆ ਕਮਾਇੰਦਾ। ਸਾਲ ਸਤਵੇਂ ਖੇਲ ਖਿਲੌਣਾ, ਸਤ ਸਤ ਆਪਣਾ ਬੰਧਨ ਪਾਇੰਦਾ। ਸਾਚੀ ਰਤ ਰੰਗ ਚੜ੍ਹੌਣਾ, ਰੰਗਿਆ ਰੰਗ ਉਤਰ ਨਾ ਜਾਇੰਦਾ। ਜਨ ਭਗਤਾਂ ਪਰਮਾਨੰਦ ਵਖੌਣਾ, ਅਨੰਦ ਅਨੰਦ ਆਪਣਾ ਰੂਪ ਵਟਾਇੰਦਾ। ਗ੍ਰਹਿ ਗ੍ਰਹਿ ਆਪਣਾ ਚੰਦ ਚੜ੍ਹੌਣਾ, ਨਿਰਗੁਣ ਜੋਤ ਡਗਮਗਾਇੰਦਾ। ਗੀਤ ਸੁਹਾਗੀ ਛੰਦ ਸੁਣੌਣਾ, ਗੋਬਿੰਦ ਆਪ ਅਲਾਇੰਦਾ। ਜਨਮ ਜਨਮ ਦਾ ਪੰਧ ਮੁਕੌਣਾ, ਜਗਤ ਖੇੜਾ ਆਪੇ ਢਾਹਿੰਦਾ। ਆਪਣੇ ਖੇੜੇ ਸਦ ਬਹੌਣਾ, ਸਾਚਾ ਖੇੜਾ

ਆਪ ਵਸਾਇੰਦਾ। ਨੇਰਨ ਨੇਰੇ ਹੋ ਹੋ ਦਰਸ ਦਿਖੌਣਾ, ਦੂਰ ਦੁਰਾਡਾ ਪੰਧ ਮੁਕਾਇੰਦਾ। ਜੁਗ ਜੁਗ ਟੁੱਟੀ ਗੰਢ ਪਵੌਣਾ, ਆਪ ਆਪਣੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰੇ ਕਰਤਾਰ, ਕਲਜੁਗ ਤੇਰਾ ਵੇਖ ਵਖਾਈਆ। ਲੇਖਾ ਜਾਣੇ ਧੁਰ ਦਰਬਾਰ, ਦਰਗਹਿ ਸਾਚੀ ਸੋਭਾ ਪਾਈਆ। ਧਰਤ ਧਵਲ ਹੋ ਉਜਿਆਰ, ਰੂਪ ਅਨੂਪ ਵਟਾਈਆ। ਭਗਤ ਭਗਵੰਤ ਕਰ ਪਿਆਰ, ਦਰ ਸਾਚੇ ਮੇਲ ਮਿਲਾਈਆ। ਕਾਇਆ ਭਾਂਡੇ ਕਾਚੇ ਕਰੇ ਠੰਡੇ ਠਾਰ, ਸੀਤਲ ਧਾਰ ਅੰਮ੍ਰਿਤ ਮੁਖ ਚੁਆਈਆ। ਏਕਾ ਰੰਗ ਰੰਗਾਏ ਪੁਰਖ ਨਾਰ, ਜੋ ਜਨ ਚਰਨ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਦਏ ਵਡਿਆਈਆ। ਦਰ ਘਰ ਸਾਚਾ ਸਚ ਸੁਹੌਣਾ, ਸੋਭਾਵੰਤ ਆਪ ਸੁਹਾਇੰਦਾ। ਪੁਰਖ ਅਬਿਨਾਸ਼ੀ ਆਪ ਉਪਜੌਣਾ, ਆਪਣਾ ਹੁਕਮ ਆਪ ਮਨਾਇੰਦਾ। ਸੰਮਤ ਪੰਦਰਾਂ ਚੇਤੇ ਕਰੌਣਾ, ਪਹਿਲੀ ਪੋਹ ਹੁਕਮ ਸੁਣਾਇੰਦਾ। ਨੌਂ ਸਿੱਖ ਨੌ ਦਰ ਬਹੌਣਾ, ਨੌਂ ਨੌਂ ਜੋੜੇ ਨਾਲ ਰਲਾਇੰਦਾ। ਨਵ ਨੌਂ ਬਸਤਰ ਇਕ ਵਖੌਣਾ, ਏਕਾ ਰੰਗ ਚੜ੍ਹਾਇੰਦਾ । ਸਾਚੀ ਇਕੀ ਏਕਾ ਘਰ ਪੌਣਾ, ਸਾਚੀ ਸਿਖੀ ਮੂਲ ਮੁਕਾਇੰਦਾ। ਧਾਰੋਂ ਤਿਖੀ ਆਪ ਜਣੌਣਾ, ਵਾਲੋਂ ਨਿੱਕੀ ਆਪਣੇ ਵਿਚ ਛੁਪਾਇੰਦਾ। ਅਨਡਿਠੀ ਖੇਲ ਆਪ ਕਰੌਣਾ, ਚਾਰ ਜੁਗ ਵੇਦ ਕਤੇਬ ਸ਼ਾਸਤਰ ਸਿਮਰਤ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਜਣਾਇੰਦਾ।

੧੩ ਅਸੂ ੨੦੧੮ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ

ਹਰਿ ਭਗਤ ਦਵਾਰਾ ਭਗਤੀ ਰੰਗ, ਸ੍ਰੀ ਭਗਵਾਨ ਆਪ ਚੜ੍ਹਾਇੰਦਾ। ਮਿਹਰਵਾਨ ਮਿਹਰਵਾਨ ਮਿਹਰਵਾਨ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਦਇਆ ਕਮਾਇੰਦਾ। ਹਰਿਜਨ ਸੁਹਾਵਣੀ ਵੇਖ ਸੇਜ ਪਲੰਘ, ਪੁਰਖ ਅਬਿਨਾਸ਼ੀ ਆਸਣ ਲਾਇੰਦਾ। ਨਿਰਧਨ ਘਰ ਵਜਾਏ ਮਰਦੰਗ, ਸਾਚੀ ਸੇਵਾ ਸੇਵ ਕਮਾਇੰਦਾ। ਚਾਰ ਜੁਗ ਦੇ ਵਿਛੜੇ ਲਾਏ ਅੰਗ, ਅੰਗੀਕਾਰ ਆਪ ਅਖਵਾਇੰਦਾ। ਜਨਮ ਜਨਮ ਦੀ ਕੱਟੇ ਭੁੱਖ ਨੰਗ, ਨਾਮ ਵਸਤ ਅਮੋਲਕ ਆਪ ਵਰਤਾਇੰਦਾ। ਦੂਈ ਦਵੈਤੀ ਢਾਹੇ ਕੰਧ, ਭਾਂਡਾ ਭਰਮ ਭੌ ਭੰਨਾਇੰਦਾ। ਗ੍ਰਹਿ ਮੰਦਰ ਸੁਣਾਏ ਛੰਦ, ਗੀਤ ਗੋਬਿੰਦ ਆਪ ਅਲਾਇੰਦਾ। ਦੋ ਜਹਾਨ ਵਖਾਏ ਇਕ ਅਨੰਦ, ਅਨੰਦ ਅਨੰਦ ਵਿਚ ਜਣਾਇੰਦਾ। ਜੁਗ ਚੌਕੜੀ ਮੁਕਿਆ ਪੰਧ, ਪਾਂਧੀ ਆਪਣਾ ਪੰਧ ਮੁਕਾਇੰਦਾ। ਭਗਤਨ ਪਾਏ ਏਕਾ ਬੰਧ, ਏਕਾ ਡੋਰ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦਵਾਰਾ ਵੇਖ ਵਖਾਇੰਦਾ। ਭਗਤ ਦਵਾਰਾ ਭਗਤਨ ਮੇਲ, ਸ੍ਰੀ ਭਗਵਾਨ ਖੇਲ ਖਿਲਾਇੰਦਾ। ਗ੍ਰਹਿ ਮੰਦਰ ਚੜ੍ਹੇ ਤੇਲ, ਘਰ ਸਾਚਾ ਸਗਨ ਮਨਾਇੰਦਾ। ਕਰੇ ਖੇਲ ਜਗਤ ਨਵੇਲ, ਭੇਵ ਕੋਇ ਨਾ ਪਾਇੰਦਾ। ਜੁਗਾ ਜੁਗੰਤਰ ਸੱਜਣ ਸੁਹੇਲ, ਸਗਲਾ ਸੰਗ ਰਖਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਨਾ ਹੋਇਆ ਵੇਹਲ, ਨਿਹਕੇਵ ਆਪਣੀ ਧਾਰ ਨਾ ਕੋਇ ਚਲਾਇੰਦਾ। ਕਲਜੁਗ ਅੰਤਮ ਲੇਖਾ ਜਾਣ ਗੁਰੂ ਗੁਰ ਚੇਲ, ਗੋਬਿੰਦ ਸਾਚੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਪਾਇੰਦਾ। ਹਰਿਜਨ ਸੱਚਾ ਭਗਤ ਭਗਵਾਨ, ਨਿਰਭੌ ਆਪ ਉਠਾਈਆ। ਨਿਰਭੈ ਦੇਵੇ

ਦਾਨ, ਭਿਆਨਕ ਰੂਪ ਨਾ ਕੋਇ ਜਣਾਈਆ। ਧਰਮ ਰਖਾ ਇਕ ਨਿਸ਼ਾਨ, ਨਿਗਹਬਾਨ ਦਏ ਸਮਝਾਈਆ। ਆਪੇ ਬਖ਼ਸ਼ੇ ਆਪਣੀ ਸਚ ਪਹਿਚਾਨ, ਰਹਿਮਤ ਆਪਣੀ ਆਪ ਕਮਾਈਆ। ਸਾਚੇ ਤਖ਼ਤ ਬੈਠ ਸੁਲਤਾਨ, ਤਖ਼ਤ ਨਿਵਾਸੀ ਖੇਲ ਕਰਾਈਆ। ਹੁਕਮੀ ਹੁਕਮ ਬਣ ਹੁਕਮਰਾਨ, ਹਿਕਮਤ ਆਪਣੇ ਹੱਥ ਰਖਾਈਆ। ਸ਼ਰਅ ਸ਼ਰੀਅਤ ਇਕ ਈਮਾਨ, ਇਬਨੁਲ ਵਕ਼ਤ ਕਰੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਦਏ ਸੁਹਾਈਆ। ਸਚ ਦਵਾਰਾ ਭਗਤ ਗ੍ਰਹਿ, ਭਗਵਨ ਆਪ ਸੁਹਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ, ਨਿਰਗੁਣ ਸਰਗੁਣ ਅੰਦਰ ਬਹਿ, ਵੇਸ ਅਨੇਕ ਧਰਾਇੰਦਾ। ਆਪਣੀ ਨਿਸ਼ਅੱਖਰ ਬਾਣੀ ਆਪੇ ਕਹਿ, ਹਰਿਜਨ ਸਾਚੇ ਆਪ ਪੜ੍ਹਾਇੰਦਾ। ਜਨ ਭਗਤਾਂ ਭਾਣਾ ਆਪਣੇ ਸਿਰ ਤੇ ਸਹਿ, ਸੀਸ ਜਗਦੀਸ ਭਾਰ ਉਠਾਇੰਦਾ। ਜੋ ਜਨ ਭਾਣੇ ਅੰਦਰ ਰਹੇ, ਤਿਨ੍ਹ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਘਰ ਆਪ ਵਡਿਆਇੰਦਾ। ਭਗਤਨ ਘਰ ਸਚ ਦਵਾਰ, ਦਰਗਹਿ ਸਾਚੀ ਖੇਲ ਖਿਲਾਈਆ। ਨਿਰਗੁਣ ਖੇਲ ਨਾ ਜਾਣੇ ਕੋਇ ਸੰਸਾਰ, ਸਚਖੰਡ ਵੱਜੇ ਵਧਾਈਆ। ਲੋਕਮਾਤ ਲੈ ਅਵਤਾਰ, ਕਲਜੁਗ ਅੰਤਮ ਵੇਸ ਵਟਾਈਆ। ਹਰਿ ਸੱਜਣ ਸਾਚੇ ਲਏ ਉਠਾਲ, ਪਾਰਬ੍ਰਹਮ ਦਇਆ ਕਮਾਈਆ। ਇਕ ਵਖਾਏ ਸੱਚੀ ਧਰਮਸਾਲ, ਸਚ ਦਵਾਰਾ ਆਪ ਸੁਹਾਈਆ। ਜਿਸ ਦਰ ਆਏ ਨਾ ਕਾਲ ਮਹਾਕਾਲ, ਸੋ ਘਰ ਲਏ ਪਰਗਟਾਈਆ। ਜਿਸ ਦਰ ਸੁਣੇ ਹਾਲ, ਹਾਲ ਮੁਰੀਦਾਂ ਝੋਲੀ ਪਾਈਆ। ਜਿਸ ਗ੍ਰਹਿ ਤੋੜੇ ਜੰਜਾਲ, ਜੀਵਣ ਜੁਗਤ ਦਏ ਬਤਾਈਆ। ਜਿਸ ਮੰਦਰ ਦੇਵੇ ਧਨ ਮਾਲ, ਨਾਮ ਖ਼ਜ਼ਾਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਇਕ ਵਡਿਆਈਆ। ਗ੍ਰਹਿ ਮੰਦਰ ਹਰਿ ਸਜਣਾ, ਸੋਭਾਵੰਤ ਕਰਤਾਰ। ਭਗਤ ਭਗਵੰਤ ਬਹਿ ਬਹਿ ਸਜਣਾ, ਕਲਜੁਗ ਤੇਰੀ ਅੰਤਮ ਵਾਰ। ਚਾਰ ਵਰਨ ਕਰਾਏ ਮਜਨਾ, ਦੁਰਮਤ ਮੈਲ ਉਤਾਰ। ਨਾਮ ਨਗਾਰਾ ਏਕਾ ਵਜਣਾ, ਆਪ ਵਜਾਏ ਏਕੰਕਾਰ। ਜਨ ਭਗਤਾਂ ਰੱਖੇ ਲੱਜਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਪਹਿਰੇਦਾਰ। ਪਹਿਰੇਦਾਰ ਚਾਰ ਦਵਾਰ, ਚਾਰੋਂ ਕੁੰਟ ਵੇਖ ਵਖਾਈਆ। ਜੋਧਾ ਸੂਰਬੀਰ ਬਲੀ ਬਲਕਾਰ, ਬਲ ਬਾਵਨ ਖੇਲ ਖਿਲਾਈਆ। ਧਨੁਸ਼ ਤੋੜੇ ਏਕਾ ਵਾਰ, ਚਿੱਲਾ ਆਪਣਾ ਆਪ ਉਠਾਈਆ। ਆਪੇ ਤੋਲੇ ਗੋਵਰਧਨ ਭਾਰ, ਕਰੇ ਖੇਲ ਬੇਪਰਵਾਹੀਆ। ਆਪੇ ਕੋਹਤੂਰ ਦਏ ਹੁਲਾਰ, ਜਲਵਾ ਨੂਰ ਨੂਰ ਪਰਗਟਾਈਆ। ਆਪੇ ਨਾਮ ਸਤਿ ਬੋਲ ਜੈਕਾਰ, ਸਚਖੰਡ ਦਵਾਰ ਵੇਖ ਵਖਾਈਆ। ਆਪ ਬਣਾਏ ਸੁਤ ਦੁਲਾਰ, ਪੂਤ ਸਪੂਤਾ ਸੋਭਾ ਪਾਈਆ। ਆਪੇ ਨਿਰਗੁਣ ਲੈ ਅਵਤਾਰ, ਨਿਰੰਕਾਰਾ ਵੇਸ ਵਟਾਈਆ। ਜੁਗ ਜੁਗ ਵਿਛੜੇ ਮੇਲੇ ਯਾਰ, ਯਾਰੀ ਯਾਰਾਂ ਨਾਲ ਨਿਭਾਈਆ। ਏਕਾ ਦੇਵੇ ਵਰ ਕਰਤਾਰ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦਵਾਰਾ ਵੇਖ ਵਖਾਈਆ। ਭਗਤ ਦਵਾਰਾ ਉਚ ਮਹੱਲਾ, ਸੋਭਾਵੰਤ ਆਪ ਸੁਹਾਇੰਦਾ। ਵੇਖਣਹਾਰਾ ਇਕ ਇਕੱਲਾ, ਏਕੰਕਾਰਾ ਖੇਲ ਖਿਲਾਇੰਦਾ। ਭਗਤਨ ਅੰਦਰ ਆਪੇ ਰਲਾ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਸ਼ਬਦੀ ਸ਼ਬਦ ਫੜਾਇਆ ਪੱਲਾ, ਏਕਾ ਗੰਢ ਪਵਾਇੰਦਾ। ਨਿਹਕਰਮੀ ਆਪਣੇ ਕਰਮ ਕਰਾਇਆ ਹੱਲਾ, ਸਾਚਾ ਕਰਮ ਇਕ ਵਖਾਇੰਦਾ। ਗੁਰਮੁਖ ਗੁਰ ਗੁਰ ਗੁਰ ਜੋਤ ਅੰਤਰ ਰਲਾ, ਜਗਤ ਵਿਛੋੜਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਦਵਾਰਾ ਵੇਖ ਵਖਾਇੰਦਾ।

ਭਗਤ ਦਵਾਰਾ ਵੇਖਣ ਜੋਗ, ਵੇਖਣਹਾਰਾ ਵੇਖ ਵਖਾਈਆ। ਛੱਤੀ ਜੁਗ ਧੁਰ ਸੰਜੋਗ, ਸਚ ਸੰਜੋਗੀ ਮੇਲ ਮਿਲਾਈਆ। ਜਨਮ ਜਨਮ ਦਾ ਕੱਟ ਕੱਟ ਰੋਗ, ਔਖਧ ਏਕਾ ਦਾਰੂ ਨਾਮ ਪਿਆਈਆ। ਚਰਨ ਪ੍ਰੀਤੀ ਸਾਚਾ ਜੋਗ, ਜੀਵਣ ਜੁਗਤ ਇਕ ਸਮਝਾਈਆ। ਇਸ਼ਟ ਮਨੌਣਾ ਨਿਰਮਲ ਜੋਤ, ਨਿਰਗੁਣ ਰੂਪ ਇਕ ਦਰਸਾਈਆ। ਸਚ ਦਵਾਰਾ ਕਿਲਾ ਕੋਟ, ਪੁਰਖ ਅਬਿਨਾਸ਼ੀ ਆਪ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਨਿਸ਼ਾਨਾ ਦਏ ਬਣਾਈਆ। ਭਗਤ ਨਿਸ਼ਾਨਾ ਹਰਿ ਕੀ ਧਾਰ, ਹਰਿ ਸਾਚਾ ਆਪ ਜਣਾਇੰਦਾ। ਵੇਖੇ ਵਿਗਸੇ ਕਰੇ ਵਿਚਾਰ, ਵੇਖਣਹਾਰਾ ਦਿਸ ਨਾ ਆਇੰਦਾ। ਰਹਿਬਰ ਬਣ ਨਿਰਾਕਾਰ, ਦਰ ਦਰ ਸਾਚੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਵਸੇ ਆਪ ਘਰ, ਭਗਤ ਦਵਾਰਾ ਆਪਣਾ ਘਰ ਵਸਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਜੁਗਤ ਜੁਗ ਉਲਟੀ ਰੀਤੀ, ਕਰੇ ਖੇਲ ਅਗੰਮ ਅਨਡੀਠੀ, ਵੇਦ ਕਤੇਬ ਸ਼ਾਸਤਰ ਸਿਮਰਤ ਭੇਵ ਕੋਇ ਨਾ ਪਾਇੰਦਾ।

੧੭ ਅਸੂ ੨੦੧੮ ਬਿਕ੍ਰਮੀ ਠੇਕੇਦਾਰ ਠਾਕਰ ਸਿੰਘ ਦੇ ਗ੍ਰਹਿ ਜੇਠੂਵਾਲ

ਸੱਚ ਨਿਸ਼ਾਨਾ ਸ੍ਰੀ ਭਗਵਾਨ, ਤਖ਼ਤ ਨਿਵਾਸੀ ਸਤਿ ਰਖਾਇੰਦਾ। ਸਚਖੰਡ ਸੁਹਾਏ ਸਚ ਮਕਾਨ, ਸਚ ਸਿੰਘਾਸਣ ਸੋਭਾ ਪਾਇੰਦਾ। ਸ਼ਾਹੋ ਭੂਪ ਰਾਜ ਰਾਜਾਨ, ਭੂਪਤ ਆਪਣੀ ਖੇਲ ਖਿਲਾਇੰਦਾ। ਸ਼ਬਦ ਅਨਾਦੀ ਧੁਰ ਫ਼ਰਮਾਨ, ਬ੍ਰਹਿਮਾਦੀ ਬ੍ਰਹਮ ਜਣਾਇੰਦਾ। ਨਿਰਗੁਣ ਸਰਗੁਣ ਹੋ ਪਰਧਾਨ, ਲੋਕਮਾਤ ਖੇਲ ਖਿਲਾਇੰਦਾ। ਜੁਗਾ ਜੁਗੰਤਰ ਖੇਲ ਮਹਾਨ, ਵੇਸ ਅਨੇਕਾ ਆਪ ਵਟਾਇੰਦਾ। ਜੁਗ ਚੌਕੜੀ ਵੇਖੇ ਆਣ, ਗੇੜਾ ਗੇੜੇ ਵਿਚ ਭਵਾਇੰਦਾ। ਸਤਿ ਸਰੂਪੀ ਨਿਗਹਵਾਨ, ਨਿਰਵੈਰ ਵੇਖ ਵਖਾਇੰਦਾ। ਕਲਜੁਗ ਅੰਤਮ ਹੋ ਪਰਧਾਨ, ਪਰਮ ਪੁਰਖ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਤਾ ਖੇਲ ਕਰਾਇੰਦਾ। ਜੋਤੀ ਜਾਤਾ ਖੇਲ ਅਪਾਰਾ, ਪੁਰਖ ਅਬਿਨਾਸ਼ੀ ਆਪ ਕਰਾਈਆ। ਨਿਰਗੁਣ ਨਿਰਗੁਣ ਲੈ ਅਵਤਾਰਾ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਨਿਰਗੁਣ ਉਪਾਏ ਸਚ ਦਵਾਰਾ, ਦਰ ਘਰ ਸਾਚਾ ਆਪ ਸੁਹਾਈਆ। ਨਿਰਗੁਣ ਬਣ ਸ਼ਾਹ ਸਿਕਦਾਰਾ, ਸ਼ਹਿਨਸ਼ਾਹ ਨਾਉਂ ਧਰਾਈਆ। ਨਿਰਗੁਣ ਹੁਕਮ ਵਰਤੇ ਵਰਤਾਰਾ, ਹੁਕਮੀ ਹੁਕਮ ਆਪ ਜਣਾਈਆ। ਨਿਰਗੁਣ ਖੇਲ ਕਰੇ ਸੰਸਾਰਾ, ਵੇਦ ਕਤੇਬ ਭੇਵ ਨਾ ਰਾਈਆ। ਪਰਗਟ ਹੋ ਨਿਹਕਲੰਕ ਨਰ ਅਵਤਾਰਾ, ਹਰਿਜਨ ਸਾਚੇ ਲਏ ਤਰਾਈਆ। ਬਾਲ ਬਾਲੀ ਕਰ ਪਿਆਰਾ, ਪ੍ਰੇਮ ਪਿਆਲਾ ਆਪ ਪਿਆਈਆ। ਆਪੇ ਬੰਨ੍ਹੇ ਸਾਚੀ ਧਾਰਾ, ਦਰਗਹਿ ਸਾਚੀ ਦਏ ਵਡਿਆਈਆ। ਕਾਗਦ ਕ਼ਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਇ ਮੁਕਾਈਆ। ਗਾ ਗਾ ਥੱਕੇ ਪੀਰ ਪੈਗ਼ੰਬਰ ਗੁਰ ਅਵਤਾਰਾ, ਸਾਧ ਸੰਤ ਧਿਆਨ ਲਗਾਈਆ। ਹਰਿ ਕਾ ਅੰਤ ਨਾ ਪਾਰਾਵਾਰਾ, ਬੇਅੰਤ ਬੇਅੰਤ ਬੇਅੰਤ ਕਹੇ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਿਲੌਣਾ, ਖੇਲ ਆਪਣੇ ਹੱਥ ਰਖਾਇੰਦਾ। ਵੀਹ ਸੌ ਦਸ ਬਿਕ੍ਰਮੀ ਸਤਾਰਾਂ ਮੱਘਰ ਪਿਛਲਾ ਚੇਤਾ ਫੇਰ ਕਰੌਣਾ, ਅਭੁਲ ਭੁਲ ਕਦੇ ਨਾ ਜਾਇੰਦਾ। ਜਿਸ ਦਵਾਰੇ ਬਹਿ ਬਹਿ ਆਪਣਾ ਲੇਖ ਲਿਖੌਣਾ, ਸੋ ਲੇਖਾ ਆਪਣੇ ਹੱਥ ਰਖਾਇੰਦਾ। ਚਵ੍ਹੀ ਹੱਥ ਨਿਸ਼ਾਨ ਜਿਸ ਪਰਗਟੌਣਾ, ਪਰਗਟ ਹੋ ਹੋ ਆਪਣਾ

ਰੂਪ ਧਰਾਇੰਦਾ। ਛੱਤੀ ਫ਼ੁਟ ਰੰਗ ਰੰਗੌਣਾ, ਛੱਤੀ ਰਾਗ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਵੀਹ ਸੌ ਦਸ ਬਿਕ੍ਰਮੀ ਖੇਲ ਅਪਾਰਾ, ਪੁਰਖ ਅਬਿਨਾਸ਼ੀ ਆਪ ਕਰਾਈਆ। ਸੱਤ ਰੰਗ ਨਿਸ਼ਾਨਾ ਲੇਖ ਨਿਆਰਾ, ਨਿਰਗੁਣ ਨਿਰਵੈਰ ਆਪ ਲਿਖਾਈਆ। ਲੇਖਾ ਜਾਣੇ ਸਚ ਦਵਾਰਾ, ਬੰਕ ਦਵਾਰੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਅਵਰ ਨਾ ਕੋਇ ਵਡਿਆਈਆ। ਦੂਸਰ ਕੋਇ ਨਾ ਜਗਤ ਵਡਿਆਈ, ਵਡ ਵਡਾ ਨਾ ਕੋਇ ਅਖਵਾਇੰਦਾ। ਕਰੇ ਖੇਲ ਬੇਪਰਵਾਹੀ, ਪਰਵਾਹ ਆਪਣੇ ਹੱਥ ਰਖਾਇੰਦਾ। ਜੁਗਾ ਜੁਗੰਤਰ ਬਣ ਮਲਾਹੀ, ਜਨ ਭਗਤਾਂ ਬੇੜਾ ਆਪ ਚਲਾਇੰਦਾ। ਏਕਾ ਦੇਵੇ ਨਾਮ ਸਲਾਹੀ, ਸਾਚੀ ਸਿਖਿਆ ਇਕ ਸਮਝਾਇੰਦਾ। ਪਕੜ ਉਠਾਏ ਫੜ ਫੜ ਬਾਹੀਂ, ਨਿਰਗੁਣ ਸਰਗੁਣ ਸੇਵ ਕਮਾਇੰਦਾ। ਕਰੇ ਪਿਆਰ ਜਿਉਂ ਬਾਲਕ ਮਾਈ, ਪਿਤਾ ਪੂਤ ਗੋਦ ਸੁਹਾਇੰਦਾ। ਕਰੇ ਖੇਲ ਸੱਚਾ ਸ਼ਹਿਨਸ਼ਾਹੀ, ਅਛਲ ਅਛੱਲ ਰੂਪ ਧਰਾਇੰਦਾ। ਬਲ ਬਾਵਨ ਵੇਖੇ ਚਾਈਂ ਚਾਈਂ, ਨੇਤਰ ਨੈਣ ਇਕ ਖੁਲ੍ਹਾਇੰਦਾ। ਸਰਬ ਜੀਆਂ ਦਾ ਹਰਿ ਗੋਸਾਈਂ, ਗੋਬਿੰਦ ਆਪਣਾ ਭੇਖ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਧਰਾਇੰਦਾ। ਆਪਣਾ ਵੇਸ ਆਪੇ ਰਖ, ਆਪਣੀ ਖੇਲ ਖਿਲਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਹੋ ਪਰਤੱਖ, ਪਰਮ ਪੁਰਖ ਖੇਲ ਖਿਲਾਈਆ। ਲੇਖਾ ਜਾਣੇ ਦੋ ਚਾਰ ਚਵੀ ਹੱਥ, ਤਿੰਨ ਛੇ ਬੰਧਨ ਪਾਈਆ। ਸਰਬ ਕਲ ਆਪੇ ਸਮਰਥ, ਸਮਰਥ ਪੁਰਖ ਵਡ ਵਡਿਆਈਆ। ਆਪਣੀ ਮਹਿਮਾ ਜਾਣੇ ਅਕਥ, ਕਥਨੀ ਕਥ ਨਾ ਸਕੇ ਰਾਈਆ। ਗੁਰ ਅਵਤਾਰਾਂ ਮਾਰਗ ਦੱਸ, ਜੁਗ ਜੁਗ ਆਪਣਾ ਪੰਥ ਵਖਾਈਆ। ਹਿਰਦੇ ਅੰਦਰ ਹਰਿ ਜੂ ਵਸ, ਹਰਿ ਕਾ ਪੌੜਾ ਆਪ ਚੜ੍ਹਾਈਆ। ਅੰਮ੍ਰਿਤ ਆਤਮ ਦੇਵੇ ਰਸ, ਨਿਝਰ ਝਿਰਨਾ ਇਕ ਝਿਰਾਈਆ। ਦਰਸਨ ਦੇਵੇ ਹੱਸ ਹੱਸ, ਹੰਸ ਮੁਖ ਸੱਚਾ ਸ਼ਹਿਨਸ਼ਾਹੀਆ। ਤੀਰ ਨਿਰਾਲਾ ਮਾਰੇ ਕਸ, ਸ਼ਬਦੀ ਬਾਣ ਚਲਾਈਆ। ਜਨ ਭਗਤਾਂ ਹੋਏ ਸਦਾ ਵਸ, ਪ੍ਰੇਮ ਬੰਧਨ ਏਕਾ ਪਾਈਆ। ਧੁਰ ਦਰਗਾਹੀ ਲੋਕਮਾਤ ਆਏ ਨੱਸ, ਰੂਪ ਅਨੂਪ ਆਪ ਵਟਾਈਆ। ਪੂਰੀ ਕਰੇ ਸਾਹਿਬ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਲਹਿਣਾ, ਜਨ ਭਗਤਾਂ ਦਰਸ ਦਿਖਾਏ ਨੇਤਰ ਨੈਣਾਂ, ਤ੍ਰਿਸ਼ਨਾ ਭੁੱਖ ਗਵਾਈਆ। ਤ੍ਰਿਸ਼ਨਾ ਭੁੱਖ ਹੋਏ ਦੂਰ, ਦੂਰ ਦੁਰਾਡਾ ਪੰਧ ਮੁਕਾਇੰਦਾ। ਪਰਗਟ ਹੋਏ ਹਾਜ਼ਰ ਹਜ਼ੂਰ, ਹਰਿ ਜੂ ਆਪਣਾ ਰੂਪ ਧਰਾਇੰਦਾ। ਜੋਤੀ ਜਾਤਾ ਸਾਚਾ ਨੂਰ, ਨਿਰਾਕਾਰ ਆਪ ਵਖਾਇੰਦਾ। ਸ਼ਬਦ ਅਨਾਦੀ ਏਕਾ ਤੂਰ, ਅਨਹਦ ਰਾਗ ਸੁਣਾਇੰਦਾ। ਸਰਬ ਕਲ ਆਪੇ ਭਰਪੂਰ, ਪਰਮ ਪੁਰਖ ਨਾਉਂ ਧਰਾਇੰਦਾ। ਵਸਣਹਾਰਾ ਨੇੜੇ ਦੂਰ, ਜਨ ਭਗਤਾਂ ਆਪਣਾ ਮੇਲ ਮਿਲਾਇੰਦਾ। ਲਹਿਣਾ ਦੇਣਾ ਲੇਖੇ ਲਾਏ ਜ਼ਰੂਰ, ਆਪਣੀ ਜ਼ਰੂਰਤ ਪੂਰੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਬਣਤ ਆਪ ਬਣਾਇੰਦਾ। ਸਾਚੀ ਬਣਤ ਸ੍ਰੀ ਭਗਵੰਤ, ਆਦਿ ਅੰਤ ਬਣਾਈਆ। ਸਰਬ ਜੀਆਂ ਦਾ ਏਕਾ ਕੰਤ, ਨਿਰਵੈਰ ਪੁਰਖ ਸੱਚਾ ਸ਼ਹਿਨਸ਼ਾਹੀਆ। ਏਕਾ ਗੁਣ ਏਕਾ ਮੰਤ, ਏਕਾ ਸ਼ਬਦ ਕਰੇ ਪੜ੍ਹਾਈਆ। ਲੇਖਾ ਜਾਣੇ ਲੱਖ ਚੁਰਾਸੀ ਜੀਵ ਜੰਤ, ਘਟ ਘਟ ਅੰਦਰ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚਾ ਆਪ ਸੁਹਾਈਆ। ਦਰ ਘਰ ਸਾਚਾ ਹਰਿ ਸੁਹੌਣਾ,

ਸਚਖੰਡ ਵੱਜੇ ਵਧਾਈਆ। ਪੁਰਖ ਅਬਿਨਾਸ਼ੀ ਰੂਪ ਧਰੌਣਾ, ਲੋਕ ਪਰਲੋਕ ਖ਼ੁਸ਼ੀ ਮਨਾਈਆ। ਗੁਰ ਅਵਤਾਰਾਂ ਦਰਸਨ ਪੌਣਾ, ਨੇਤਰ ਨੈਣਾਂ ਰਾਹ ਤਕਾਈਆ। ਭਗਤ ਭਗਵਾਨ ਦਰ ਬਹੌਣਾ, ਵੇਲਾ ਵਕ਼ਤ ਦਏ ਸੁਹਾਈਆ। ਸਾਚੇ ਸੰਤਾਂ ਗਲੇ ਲਗੌਣਾ, ਆਪ ਆਪਣੇ ਅੰਗ ਲਗਾਈਆ। ਗੁਰਮੁਖਾਂ ਭੇਵ ਆਪ ਖੁਲ੍ਹੌਣਾ, ਅਨਬੋਲਤ ਕਰੇ ਪੜ੍ਹਾਈਆ। ਗੁਰਸਿਖਾਂ ਮਾਰਗ ਇਕ ਦਰਸੌਣਾ, ਨਿਵਣ ਸੁ ਅੱਖਰ ਇਕ ਸਮਝਾਈਆ। ਸਰਬ ਜੀਆਂ ਦਾ ਦਾਤਾ ਏਕਾ ਨਜ਼ਰੀ ਔਣਾ, ਦੂਸਰ ਇਸ਼ਟ ਨਾ ਕੋਇ ਮਨਾਈਆ। ਪੁਰਖ ਅਕਾਲ ਸਭ ਨੇ ਗੌਣਾ, ਨਵ ਖੰਡ ਵੱਜੇ ਵਧਾਈਆ। ਸਤਿ ਸਤਿਵਾਦੀ ਸਤ ਰੰਗ ਨਿਸ਼ਾਨਾ ਇਕ ਚੜ੍ਹੌਣਾ, ਲੋਆਂ ਪੁਰੀਆਂ ਆਣ ਉਠਾਈਆ। ਲੋਕਮਾਤ ਸਚਖੰਡ ਬਣੌਣਾ, ਬ੍ਰਹਿਮੰਡ ਵੇਖੇ ਚਾਈਂ ਚਾਈਂਆ। ਜੇਰਜ ਅੰਡ ਪੰਧ ਮੁਕੌਣਾ, ਉਤਭੁਜ ਸੇਤਜ ਲਹਿਣਾ ਦਏ ਮੁਕਾਈਆ। ਗੀਤ ਸੁਹਾਗੀ ਛੰਦ ਏਕਾ ਗੌਣਾ, ਸਤਿਜੁਗ ਕਰੇ ਸਚ ਪੜ੍ਹਾਈਆ। ਪਰਮਾਨੰਦ ਇਕ ਦਰਸੌਣਾ, ਨਿਜਾਨੰਦ ਕਰੇ ਰਸਾਈਆ। ਦਵੈਤੀ ਕੰਧ ਆਪੇ ਢੌਣਾ, ਭਰਮ ਗੜ੍ਹ ਦਏ ਤੁੜਾਈਆ। ਸਚ ਦਵਾਰਾ ਇਕ ਸੁਹੌਣਾ, ਭਗਤ ਭਗਵੰਤ ਮੇਲ ਮਿਲਾਈਆ। ਪਿਛਲਾ ਲੇਖਾ ਪੂਰ ਕਰੌਣਾ, ਗੁਰ ਅਵਤਾਰਾਂ ਗਿਆ ਸਮਝਾਈਆ। ਸਤਿ ਸਤਿਵਾਦੀ ਏਕਾ ਸਾਤਾ ਅੱਖਰ ਪੌਣਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਦੂਆ ਸਾਤੇ ਨਾਲ ਮਿਲਾਈਆ। ਬਹੱਤਰ ਰੂਪ ਮਾਤ ਪਰਗਟੌਣਾ, ਸਿਰ ਆਪਣਾ ਹੱਥ ਟਿਕਾਈਆ। ਸਚ ਦਵਾਰਾ ਇਕ ਸੁਹੌਣਾ, ਸੋਭਾਵੰਤ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਹਰਿ ਜੂ ਲਏ ਜਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਲੇਖਾ ਜਾਣੇ ਮਹਾਨ, ਭਗਤਾਂ ਅੰਦਰ ਵਸ ਭਗਵਾਨ, ਆਪਣਾ ਵਸ ਨਾ ਕੋਇ ਰਖਾਈਆ।