੨੮ ਅਸੂ ੨੦੧੮ ਬਿਕ੍ਰਮੀ ਗੁਰਦਿਤ ਸਿੰਘ ਦੇ ਗ੍ਰਹਿ ਪਿੰਡ ਮਾਨਾਂ ਵਾਲਾ ਜ਼ਿਲਾ ਅੰਮ੍ਰਿਤਸਰ
ਸ਼ਬਦ ਨਿਸ਼ਾਨਾ ਕਰੇ ਪੁਕਾਰ, ਪ੍ਰਭ ਅਗੇ ਸੀਸ ਝੁਕਾਈਆ। ਕਰ ਕਿਰਪਾ ਮੇਰੇ ਸ਼ਾਹ ਸਿਕਦਾਰ, ਤੇਰੇ ਹੱਥ ਵਡਿਆਈਆ। ਜੁਗ ਚੌਕੜੀ ਤੇਰਾ ਖੇਲ ਅਪਾਰ, ਵੇਦ ਪੁਰਾਨ ਰਹੇ ਜਸ ਗਾਈਆ। ਤੂੰ ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਤਖ਼ਤ ਨਿਵਾਸੀ ਸੱਚਾ ਸ਼ਹਿਨਸ਼ਾਹੀਆ। ਹੁਕਮੀ ਹੁਕਮ ਤੇਰਾ ਵਰਤਾਰ, ਹੁਕਮੇ ਅੰਦਰ ਖੇਲ ਖਿਲਾਈਆ। ਹੁਕਮੇ ਅੰਦਰ ਗੁਰ ਅਵਤਾਰ, ਹੁਕਮੇ ਅੰਦਰ ਬੂਝ ਬੁਝਾਈਆ। ਹੁਕਮੇ ਅੰਦਰ ਜੁਗ ਜੁਗ ਹੋ ਉਜਿਆਰ, ਜੋਤੀ ਨੂਰ ਕਰੇ ਰੁਸ਼ਨਾਈਆ। ਹੁਕਮੇ ਅੰਦਰ ਵੇਖੇ ਅੰਤ ਕਿਨਾਰ, ਸਤਿਜੁਗ ਤ੍ਰੇਤਾ ਦਵਾਪਰ ਪੰਧ ਮੁਕਾਈਆ। ਹੁਕਮੇ ਅੰਦਰ ਨਾਦ ਸ਼ਬਦ ਧੁੰਨਕਾਰ, ਹੁਕਮੇ ਅੰਦਰ ਰਾਗ ਅਲਾਈਆ। ਹੁਕਮੇ ਅੰਦਰ ਬ੍ਰਹਿਮੰਡ ਖੰਡ ਪਸਾਰ, ਹੁਕਮੇ ਅੰਦਰ ਜੇਰਜ ਅੰਡ ਵੱਜੇ ਵਧਾਈਆ। ਹੁਕਮੇ ਅੰਦਰ ਮੇਲ ਮਿਲਾਵਾ ਪੁਰਖ ਨਾਰ, ਹੁਕਮੇ ਅੰਦਰ ਲੱਖ ਚੁਰਾਸੀ ਆਪੇ ਜਾਈਆ। ਹੁਕਮੇ ਅੰਦਰ ਤੀਰਥ ਤਟ ਕਿਨਾਰ, ਹੁਕਮੇ ਅੰਦਰ ਜਲਧਾਰਾ ਸੇਵ ਕਮਾਈਆ। ਹੁਕਮੇ ਅੰਦਰ ਮੰਦਰ ਮਸਜਿਦ ਮਠ ਗੁਰੂਦਵਾਰ, ਹੁਕਮੇ ਅੰਦਰ ਰੰਗ ਰੰਗਾਈਆ। ਹੁਕਮੇ ਅੰਦਰ ਭਰੇ ਸਰਬ ਭੰਡਾਰ, ਬਣ ਦਾਤਾ ਬੇਪਰਵਾਹੀਆ। ਹੁਕਮੇ ਅੰਦਰ ਵਰਤੇ ਸਚ ਵਰਤਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਹੁਕਮੇ ਅੰਦਰ ਆਈ ਅੰਤਮ ਵਾਰ, ਕਲਜੁਗ ਕੂਕ ਕੂਕ ਕੁਰਲਾਈਆ। ਹੁਕਮੇ ਅੰਦਰ ਰਾਹ ਤੱਕੇ ਮੁਰਾਰ, ਦਿਵਸ ਰੈਣ ਨੈਣ ਉਠਾਈਆ। ਹੁਕਮੇ ਅੰਦਰ ਮਦੀਨੇ ਮੱਕੇ ਫਿਰੇ ਪਰਵਰਦਿਗਾਰ, ਹੁਕਮੇ ਅੰਦਰ ਕਾਇਆ ਕਾਅਬਾ ਸਾਚਾ ਹੁਜਰਾ ਦਏ ਸੁਹਾਈਆ। ਹੁਕਮੇ ਅੰਦਰ ਨਾਮ ਸਤਿ ਬੋਲ ਜੈਕਾਰ, ਹੁਕਮੇ ਅੰਦਰ ਵਾਹਿਗੁਰੂ ਫ਼ਤਿਹ ਗਜਾਈਆ।
ਹੁਕਮੇ ਅੰਦਰ ਵਰਨ ਬਰਨ ਕਰ ਪਿਆਰ, ਹੁਕਮੇ ਅੰਦਰ ਜ਼ਾਤ ਪਾਤ ਵੰਡ ਵੰਡਾਈਆ। ਹੁਕਮੇ ਅੰਦਰ ਨਿਰਗੁਣ ਸਰਗੁਣ ਲੈ ਅਵਤਾਰ, ਭਗਤ ਭਗਵੰਤ ਲਏ ਤਰਾਈਆ। ਹੁਕਮੇ ਅੰਦਰ ਸਚ ਪ੍ਰੀਤੀ ਨਿਭਾਏ ਨਾਲ, ਲੱਗੀ ਪ੍ਰੀਤ ਤੁਟ ਨਾ ਜਾਈਆ। ਹੁਕਮੇ ਅੰਦਰ ਕਰੇ ਪ੍ਰਿਤਪਾਲ, ਸੇਵਕ ਸਾਚੀ ਸੇਵ ਕਮਾਈਆ। ਹੁਕਮੇ ਅੰਦਰ ਗਗਨ ਮੰਡਲ ਦੀਪਕ ਵੇਖੇ ਥਾਲ, ਸਾਚੇ ਮੰਦਰ ਆਪ ਸੁਹਾਈਆ। ਹੁਕਮੇ ਅੰਦਰ ਸ਼ਾਹ ਕੰਗਾਲ, ਹੁਕਮੇ ਅੰਦਰ ਦਰ ਦਰ ਘਰ ਘਰ ਫੇਰਾ ਪਾਈਆ। ਹੁਕਮੇ ਅੰਦਰ ਕਰੇ ਸਵਾਲ, ਬਣ ਸਵਾਲੀ ਅਲਖ ਜਗਾਈਆ। ਹੁਕਮੇ ਅੰਦਰ ਕਾਲ ਮਹਾਕਾਲ, ਲੱਖ ਚੁਰਾਸੀ ਫੜ ਫੜ ਖਾਈਆ। ਹੁਕਮੇ ਅੰਦਰ ਰਾਏ ਧਰਮ ਆਪਣੇ ਦਰ ਲਿਆ ਬਹਾਲ, ਚਿਤਰ ਗੁਪਤ ਲਿਖ ਲਿਖ ਲੇਖ ਵਖਾਈਆ। ਹੁਕਮੇ ਅੰਦਰ ਪੱਤ ਰਹਿਣ ਨਾ ਦੇਵੇ ਕਿਸੇ ਡਾਲ੍ਹ, ਹੁਕਮੇ ਅੰਦਰ ਫੁਲ ਫਲਵਾੜੀ ਆਪ ਮਹਿਕਾਈਆ। ਹੁਕਮੇ ਅੰਦਰ ਕਲਜੁਗ ਕਰੇ ਖੇਲ ਨਿਆਰ, ਤੇਰੇ ਹੱਥ ਵਡੀ ਵਡਿਆਈਆ। ਹੁਕਮੇ ਅੰਦਰ ਮੇਲ ਮਿਲਾਵਾ ਸਿੰਘ ਪਾਲ, ਦਰ ਘਰ ਸਾਚੇ ਸੋਭਾ ਪਾਈਆ। ਹੁਕਮੇ ਅੰਦਰ ਮਾਣ ਦਵਾਏ ਛੋਟੇ ਬਾਲ, ਸਿਰ ਆਪਣਾ ਹੱਥ ਟਿਕਾਈਆ। ਹੁਕਮੇ ਅੰਦਰ ਨੌਂ ਦਵਾਰੇ ਖੋਲ੍ਹ ਕਿਵਾੜ, ਜਗਤ ਸੰਦੇਸ਼ਾ ਰਿਹਾ ਸੁਣਾਈਆ। ਹੁਕਮੇ ਅੰਦਰ ਸਾਢੇ ਤਿੰਨ ਹੱਥ ਮੁਨਾਰ, ਜਗਤ ਮੁਨਾਰਾ ਦੇਵੇ ਡਾਹੀਆ। ਹੁਕਮੇ ਅੰਦਰ ਭਗਤ ਭਗਵੰਤ ਕਰ ਤਿਆਰ, ਭਗਤਨ ਸਾਚੀ ਬੂਝ ਬੁਝਾਈਆ। ਹੁਕਮੇ ਅੰਦਰ ਸਚ ਨਿਸ਼ਾਨਾ ਉਚੀ ਕੂਕ ਕੂਕ ਕਰੇ ਪੁਕਾਰ, ਨੇਤਰ ਨੈਣਾਂ ਰੋ ਰੋ ਨੀਰ ਵਹਾਈਆ। ਮੇਰਾ ਬਣ ਮਦਦਗਾਰ, ਏਕਾ ਮੰਗ ਮੰਗਾਈਆ। ਹੁਕਮੇ ਅੰਦਰ ਕਰ ਆਪਣਾ ਖੇਲ ਨਿਆਰ, ਤੇਰਾ ਹੁਕਮ ਮੇਰੇ ਸ਼ਹਿਨਸ਼ਾਹੀਆ। ਹੁਕਮੇ ਅੰਦਰ ਤੇਰਾ ਰੰਗ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਵਖਾਈਆ। ਹੁਕਮੇ ਅੰਦਰ ਤੇਰਾ ਰੰਗ, ਹੁਕਮੇ ਆਪ ਚੜ੍ਹਾਇੰਦਾ। ਹੁਕਮੇ ਅੰਦਰ ਤੇਰਾ ਸੰਗ, ਸਗਲਾ ਸੰਗ ਆਪ ਵਖਾਇੰਦਾ। ਹੁਕਮੇ ਅੰਦਰ ਤੇਰਾ ਅਨੰਦ, ਅਨੰਦ ਅਨੰਦ ਵਿਚ ਪਰਗਟਾਇੰਦਾ। ਹੁਕਮੇ ਅੰਦਰ ਸੂਰਜ ਚੰਦ, ਕੋਹ ਕਰੋੜੀ ਆਪ ਭਵਾਇੰਦਾ। ਹੁਕਮੇ ਅੰਦਰ ਜੁਗ ਚੌਕੜੀ ਮੇਟੇ ਪੰਧ, ਗੇੜਾ ਗੇੜੇ ਵਿਚ ਭਵਾਇੰਦਾ। ਹੁਕਮ ਅੰਦਰ ਗੀਤ ਸੁਹਾਗੀ ਗਾਏ ਛੰਦ, ਨਾਉਂ ਨਿਰੰਕਾਰਾ ਆਪ ਪਰਗਟਾਇੰਦਾ । ਹੁਕਮੇ ਅੰਦਰ ਟੁੱਟੀ ਦੇਵੇ ਗੰਢ, ਗੰਢਣਹਾਰ ਗੋਪਾਲ ਆਪਣੀ ਗੰਢ ਪਵਾਇੰਦਾ। ਹੁਕਮੇ ਅੰਦਰ ਪਾਵੇ ਠੰਡ, ਸੀਤਲ ਧਾਰਾ ਇਕ ਚੁਆਇੰਦਾ। ਹੁਕਮੇ ਅੰਦਰ ਨਾਤਾ ਤੋੜ ਰੰਡ, ਆਤਮ ਪਰਮਾਤਮ ਏਕਾ ਘਰ ਬਹਾਇੰਦਾ। ਹੁਕਮੇ ਅੰਦਰ ਢਾਵੇ ਝੂਠੀ ਕੰਧ, ਦੂਈ ਦਵੈਤੀ ਨਾ ਕੋਈ ਰਖਾਇੰਦਾ। ਹੁਕਮੇ ਅੰਦਰ ਰੱਖਿਆ ਬੰਦ, ਬੰਦ ਦਵਾਰਾ ਨਾ ਕੋਇ ਖੁਲਾਇੰਦਾ। ਹੁਕਮੇ ਅੰਦਰ ਭਗਤ ਭਗਵੰਤ ਜਨ ਗਾ ਗਾ ਗਏ ਬੱਤੀ ਦੰਦ, ਰਸਨਾ ਜਿਹਵਾ ਸਰਬ ਹਿਲਾਇੰਦਾ। ਤੂੰ ਕਿਉਂ ਸੁਤਾ ਦੇ ਕਰ ਕੰਡ, ਆਪਣੀ ਕਰਵਟ ਨਾ ਆਪ ਬਦਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਵਸੌਣਾ ਆਪਣਾ ਘਰ, ਸਚ ਦਵਾਰ ਜਗ ਜਣਾਇੰਦਾ। ਹੁਕਮੇ ਅੰਦਰ ਸਚ ਦਵਾਰ, ਪੁਰਖ ਅਬਿਨਾਸ਼ੀ ਖੇਲ ਕਰਾਇੰਦਾ। ਭਗਤ ਭਗਵੰਤ ਦਏ ਸਹਾਰ, ਭੇਵ ਅਭੇਵ ਜਣਾਇੰਦਾ। ਹੁਕਮੇ ਅੰਦਰ ਬਣ ਬਣ ਮੀਤ ਮੁਰਾਰ, ਸਗਲਾ ਸੰਗ ਨਿਭਾਇੰਦਾ। ਹੁਕਮੇ ਅੰਦਰ ਸਾਚੀ ਸੇਜਾ ਆਤਮ ਖਾਟ ਪਾਵੇ ਸਾਰ, ਸਚ ਸਿੰਘਾਸਣ ਆਸਣ ਲਾਇੰਦਾ। ਹੁਕਮੇ ਅੰਦਰ ਹੁਕਮ ਵਰਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਨਿਸ਼ਾਨੇ ਇਹ ਸਮਝਾਇੰਦਾ। ਸਚ ਨਿਸ਼ਾਨੇ ਮੇਰੇ ਸੰਗੀ, ਪ੍ਰਭ ਸੱਜਣ ਦਇਆ ਕਮਾਈਆ। ਦੇਵਾਂ
ਵਸਤ ਇਕ ਅਣਮੰਗੀ, ਅਮੋਲਕ ਝੋਲੀ ਪਾਈਆ। ਤੇਰੀ ਕੰਡ ਨਾ ਹੋਵੇ ਨੰਗੀ, ਹਰਿਜਨ ਤੇਰੇ ਨਾਲ ਮਿਲਾਈਆ। ਵਰਭੰਡ ਨਾ ਪਾਏ ਕੋਈ ਭੰਡੀ, ਭੰਡੀ ਸਭ ਦੀ ਦਿਆਂ ਕਰਾਈਆ। ਇਕ ਚਲਾਵਾਂ ਸਾਚੀ ਡੰਡੀ, ਰਹਿਬਰ ਬਣਾਂ ਬੇਪਰਵਾਹੀਆ। ਭੇਵ ਖੁਲ੍ਹਾਵਾਂ ਜੇਰਜ ਅੰਡੀ, ਉਤਭੁਜ ਸੇਤਜ ਸੋਭਾ ਪਾਈਆ। ਜਗਤ ਵਾਸਨਾ ਕੱਢਾਂ ਗੰਦੀ, ਕੂੜੀ ਕਿਰਿਆ ਕਰ ਸਫ਼ਾਈਆ। ਕਲਜੁਗ ਔਂਧ ਅੰਤਮ ਹੰਢੀ, ਲਹਿਣਾ ਦੇਣਾ ਦਿਆਂ ਚੁਕਾਈਆ। ਏਕਾ ਪਾਠ ਏਕਾ ਛੰਦੀ, ਗੀਤ ਗੋਬਿੰਦ ਰਿਹਾ ਅਲਾਈਆ। ਨਾ ਕੋਈ ਪੁਜਾਵੇ ਪਿੰਡੀ, ਦੇਵਤ ਮੰਗ ਨਾ ਕੋਇ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਸ਼ਾਨੇ ਰਿਹਾ ਸਮਝਾਈਆ। ਸਚ ਨਿਸ਼ਾਨਾ ਸੁਣ ਫ਼ਰਯਾਦ, ਸਚਖੰਡ ਨਿਵਾਸੀ ਦਇਆ ਕਮਾਇੰਦਾ। ਤੇਰਾ ਮੇਲਾ ਆਦਿ ਜੁਗਾਦਿ, ਜੁਗ ਜੁਗ ਸੰਗ ਨਿਭਾਇੰਦਾ। ਭਗਤਾਂ ਦੇਵਾਂ ਭਗਤੀ ਦਾਦ, ਨਾਮ ਭੰਡਾਰਾ ਆਪ ਵਰਤਾਇੰਦਾ। ਲੱਖ ਚੁਰਾਸੀ ਵਿਚੋਂ ਕਾਢ, ਤੇਰਾ ਮੇਲ ਮਿਲਾਇੰਦਾ। ਪਿਤਾ ਪੂਤ ਲਡਾਏ ਲਾਡ, ਸਾਚੀ ਗੋਦ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਸਿਰ ਰੱਖੇ ਹੱਥ ਨਿਰੰਕਾਰਾ, ਹਰਿਜਨ ਸਾਚੇ ਸਚ ਪਰਗਟਾਈਆ। ਤੇਰਾ ਦਰ ਸੁਹਾਏ ਸੱਚਾ ਦਵਾਰਾ, ਧੁਰ ਦਰਬਾਰਾ ਨਾਉਂ ਰਖਾਈਆ। ਭਗਤ ਭਗਵੰਤ ਕਰ ਉਜਿਆਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਇਕ ਵਖਾਏ ਠਾਕਰ ਦਵਾਰਾ, ਹਰਿ ਠਾਕਰ ਠੋਕਰ ਲਾਈਆ। ਕਾਗਦ ਕ਼ਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਈ ਮੁਕਾਈਆ। ਆਪਣੀ ਕਿਰਪਾ ਕਰੇ ਅਗੰਮ ਅਪਾਰਾ, ਕਿਰਪਾ ਨਿਧ ਸੱਚਾ ਸ਼ਹਿਨਸ਼ਾਹੀਆ। ਜਨਮ ਕਰਮ ਧਰਮ ਆਪੇ ਜਾਣੇ ਜਾਨਣਹਾਰਾ, ਪੂਰਬ ਪੂਰਬ ਲੇਖਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਸੰਗ ਇਕ ਵਖਾਈਆ। ਤੇਰਾ ਸੰਗ ਵਿਚ ਸੰਸਾਰ, ਵਡ ਸੰਸਾਰੀ ਆਪ ਕਰਾਇੰਦਾ। ਤੇਰਾ ਮਰਦੰਗ ਨਾਮ ਨਗਾਰ, ਨਿਰਾਕਾਰ ਆਪ ਵਜਾਇੰਦਾ। ਤੇਰਾ ਹੁਕਮ ਸਚ ਵਰਤਾਰ, ਚਾਰ ਕੁੰਟ ਸੁਣਾਇੰਦਾ। ਤੇਰਾ ਭਗਤ ਨਾਮ ਭੰਡਾਰ, ਭਗਤੀ ਦਾਨ ਝੋਲੀ ਪਾਇੰਦਾ। ਦਰ ਕਰੇ ਅਕੱਠੇ ਏਕਾ ਵਾਰ, ਗੁਣ ਅਵਗੁਣ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਮੇਲਾ ਮੇਲ ਮਿਲਾਇੰਦਾ। ਤੇਰਾ ਮੇਲਾ ਹਰਿ ਮਿਲੌਣਾ, ਸ਼ਬਦ ਵਿਚੋਲਾ ਦਏ ਸਲਾਹੀਆ। ਭਗਤ ਦਵਾਰਾ ਇਕ ਖਲ੍ਹੌਣਾ, ਬਹੱਤਰ ਨਾੜ ਖ਼ੁਸ਼ੀ ਮਨਾਈਆ। ਸਾਤਾ ਦੂਆ ਦੂਆ ਸਾਤਾ, ਕਵਲ ਕਵਲਾ ਅੰਮ੍ਰਿਤ ਝਿਰਨਾ ਆਪ ਝਿਰੌਣਾ, ਨਿਝਰ ਝਿਰਨਾ ਆਪ ਝਿਰਾਈਆ। ਅਵਲ ਅੱਲਾ ਨੂਰ ਦਿਸੌਣਾ, ਕ਼ੁਦਰਤ ਵੇਖੇ ਚਾਈਂ ਚਾਈਆ। ਸਚ ਮਹਿਰਾਬੇ ਆਪੇ ਆਸਣ ਲੌਣਾ, ਬਾਂਗ ਹਦੀਸ ਇਕ ਅਲਾਈਆ। ਪੀਰ ਪੈਗ਼ੰਬਰ ਦਸਤਗੀਰ ਦਰ ਮੰਗੌਣਾ, ਏਕਾ ਕਲਮਾ ਕਰੇ ਪੜ੍ਹਾਈਆ। ਜੁਗ ਚੌਕੜੀ ਲੇਖਾ ਲਿਖ ਲਿਖ ਹੱਥ ਫੜੌਣਾ, ਹੱਥ ਰੱਖੇ ਕ਼ਲਮ ਸ਼ਾਹੀਆ। ਹਰਿਜਨ ਸਾਚੇ ਤੇਰੇ ਸੰਗ ਰਲੌਣਾ, ਸਖ਼ੀ ਸਰਵਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਦਵਾਰਾ ਕਰ ਪਰਵਾਨ, ਸਤਿਜੁਗ ਵਖਾਏ ਇਕ ਨਿਸ਼ਾਨ, ਜਗਤ ਨਿਸ਼ਾਨਾ ਨਜ਼ਰ ਕੋਇ ਨਾ ਆਈਆ।
੨੮ ਅੱਸੂ ੨੦੧੮ ਬਿਕ੍ਰਮੀ ਚਰਨ ਸਿੰਘ ਦੇ ਘਰ
ਸੇਵਾ ਕਰੇ ਸ੍ਰੀ ਭਗਵਾਨ, ਭਗਤਨ ਚਾਕਰ ਚਾਕ ਅਖਵਾਇੰਦਾ। ਭਗਤ ਝੁਲਾਏ ਸਚ ਨਿਸ਼ਾਨ, ਨਿਸ਼ਾਨਾ ਆਪ ਉਠਾਇੰਦਾ। ਦਰ ਘਰ ਕਰ ਪਰਵਾਨ, ਨਾਮ ਪਰਵਾਨਾ ਇਕ ਵਖਾਇੰਦਾ। ਗ੍ਰਹਿ ਗ੍ਰਹਿ ਹੋਏ ਜਾਣੀ ਜਾਣ, ਜਾਨਣਹਾਰਾ ਭੇਵ ਖੁਲ੍ਹਾਇੰਦਾ। ਕਲਜੁਗ ਅੰਤਮ ਦੇਵੇ ਮਾਣ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਸੋਭਾ ਪਾਇੰਦਾ। ਸਾਚਾ ਮੰਦਰ ਹਰਿ ਕਾ ਦਵਾਰ, ਹਰੀ ਹਰਿ ਆਪ ਉਪਜਾਈਆ। ਭਗਤਨ ਮੇਲੇ ਹਰਿ ਜੂ ਆਣ, ਭਗਤੀ ਦੇਵੇ ਮਾਣ ਵਡਿਆਈਆ। ਨਾਤਾ ਤੋੜ ਜਗਤ ਜਹਾਨ, ਸਾਚੀ ਸ਼ਰਅ ਦਏ ਸਮਝਾਈਆ। ਚਾਰ ਵਰਨਾਂ ਇਕ ਗਿਆਨ, ਏਕਾ ਅੱਖਰ ਕਰੇ ਪੜ੍ਹਾਈਆ। ਅਲਿਫ਼ ਯੇ ਕਰ ਕਰ ਥੱਕੀ ਬਿਆਨ, ਪੈਂਤੀਸ ਅੱਖਰ ਦੇਣ ਗਵਾਹੀਆ। ਬਾਵਨ ਖੇਲ ਕਰੇ ਮਿਹਰਵਾਨ, ਅਛਲ ਅਛੱਲ ਵਡੀ ਵਡਿਆਈਆ। ਕਲਜੁਗ ਅੰਤਮ ਵੇਖੇ ਮਾਰ ਧਿਆਨ, ਆਪਣੀ ਦਇਆ ਆਪ ਕਮਾਈਆ। ਦਇਆਵਾਨ ਹੋਏ ਮਿਹਰਵਾਨ, ਮਹਿਬਾਨ ਨੂਰ ਅਲਾਹੀਆ। ਹਰਿਜਨ ਸਾਚੇ ਕਰੇ ਸਵਾਧਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਸੁਹਾਈਆ। ਸਚ ਦਵਾਰਾ ਹਰਿ ਸੁਹੌਣਾ, ਸੋਭਾਵੰਤਾ ਆਪ ਸੁਹਾਇੰਦਾ। ਸਚਖੰਡ ਲੋਕਮਾਤ ਬਣੌਣਾ, ਤ੍ਰੈਗੁਣ ਨਾਤਾ ਤੋੜ ਤੁੜਾਇੰਦਾ। ਪੰਚਮ ਰੰਗ ਇਕ ਚੜ੍ਹੌਣਾ, ਨਾੜ ਬਹੱਤਰ ਵੇਖ ਵਖਾਇੰਦਾ। ਸਚ ਸਿੰਘਾਸਣ ਸੋਭਾ ਪੌਣਾ, ਤਖ਼ਤ ਨਿਵਾਸੀ ਆਸਣ ਲਾਇੰਦਾ। ਨਾਮ ਨਿਧਾਨਾ ਏਕਾ ਗੌਣਾ, ਦੂਸਰ ਰਾਗ ਨਾ ਕੋਇ ਅਲਾਇੰਦਾ। ਹਰਿਜਨ ਸੱਜਣ ਆਪ ਮਿਲੌਣਾ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਲੋਕਮਾਤ ਪੁਰਖ ਅਬਿਨਾਸ਼ੀ ਸਚ ਨਿਸ਼ਾਨ ਝਲੌਣਾ, ਸਚ ਨਿਸ਼ਾਨਾ ਆਪ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਦਰ ਦਰਬਾਰਾ ਆਪ ਸੁਹਾਇੰਦਾ। ਦਰ ਦਰਬਾਰ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਕਰੇ ਖੇਲ ਸ੍ਰੀ ਭਗਵੰਤ, ਭਗਵਨ ਆਪਣੀ ਧਾਰ ਚਲਾਈਆ। ਹਰਿਜਨ ਉਠਾਏ ਸਾਚੇ ਸੰਤ, ਸਤਿਗੁਰ ਸੱਚਾ ਬੇਪਰਵਾਹੀਆ। ਇਕ ਜਪਾਏ ਨਾਮ ਮੰਤ, ਮਨ ਕਾ ਮਣਕਾ ਆਪ ਭੁਆਈਆ। ਗੜ੍ਹ ਤੋੜੇ ਹਉਮੇ ਹੰਗਤ, ਹੰ ਬ੍ਰਹਮ ਦਏ ਦਰਸਾਈਆ। ਜਿਉਂ ਨਾਨਕ ਅੰਗ ਲਗਾਇਆ ਅੰਗਦ, ਅੰਗੀਕਾਰ ਆਪ ਹੋ ਜਾਈਆ। ਮੇਲ ਮਿਲਾਵਾ ਸਾਚੀ ਸੰਗਤ, ਘਰ ਸਾਚੇ ਵੱਜੇ ਵਧਾਈਆ। ਕਾਇਆ ਚੋਲੀ ਚਾੜ੍ਹੇ ਰੰਗਤ, ਰੰਗ ਚਿੱਟਾ ਇਕ ਵਖਾਈਆ। ਨਾਤਾ ਤੋੜੇ ਭੁੱਖ ਨੰਗਤ, ਜਗਤ ਤ੍ਰਿਸ਼ਨਾ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਦਏ ਵਡਿਆਈਆ। ਸਚ ਦਵਾਰੇ ਸੇਵਕ ਬਣ, ਹਰਿ ਜੂ ਹਰਿ ਹਰਿ ਸੇਵ ਕਮਾਇੰਦਾ। ਆਪ ਉਠਾਏ ਆਪਣੇ ਜਨ, ਜਨ ਜਨਨੀ ਵੇਖ ਵਖਾਇੰਦਾ। ਰਾਗੀ ਰਾਗ ਸੁਣਾਏ ਕੰਨ, ਤਾਰ ਸਤਾਰ ਨਾ ਕੋਈ ਹਿਲਾਇੰਦਾ। ਭਾਂਡਾ ਭਰਮ ਦੇਵੇ ਭੰਨ, ਮਨ ਕਾ ਭਰਮ ਚੁਕਾਇੰਦਾ। ਭਾਗ ਲਗਾਏ ਸਾਚੇ ਤਨ, ਪੰਜ ਤਤ ਕਾਇਆ ਚੋਲਾ ਆਪ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਆਪ ਪਰਗਟਾਇੰਦਾ। ਭਗਤ ਦਵਾਰਾ ਕਰੇ ਪਰਗਟ, ਪਰਗਟ ਹੋਏ ਆਪ ਨਿਰੰਕਾਰਾ। ਲਹਿਣਾ ਚੁੱਕੇ ਚੌਦਾਂ ਲੋਕ ਚੌਦਾਂ ਹੱਟ, ਚੌਦਾਂ ਤਬਕ ਕਰੇ ਨਿਮਸਕਾਰਾ। ਨਾਤਾ ਤੁੱਟੇ ਅਠਸਠ, ਪੰਧ ਮੁੱਕੇ ਤਟ ਕਿਨਾਰਾ। ਲਹਿਣਾ ਚੁੱਕੇ ਮੰਦਰ ਮਸਜਿਦ ਮਠ, ਕਰੇ ਖੇਲ ਅਪਰ ਅਪਾਰਾ। ਹਰਿਜਨ
ਸਾਚੇ ਲਏ ਰੱਖ, ਨਿਹਕਲੰਕ ਨਰਾਇਣ ਨਰ ਅਵਤਾਰਾ। ਲੋਕਮਾਤ ਕਰੇ ਪ੍ਰਤੱਖ, ਕਰੇ ਸਚ ਵਿਹਾਰਾ। ਲੱਖ ਚੁਰਾਸੀ ਨਾਰੀ ਕਰੇ ਵੱਖ, ਇਕ ਬਣਾਏ ਨਾਮ ਵਣਜਾਰਾ। ਸਤਿਜੁਗ ਸਾਚਾ ਮਾਰਗ ਦੱਸ, ਦੇਵੇ ਨਾਮ ਸਹਾਰਾ। ਮੇਲ ਮਿਲਾਏ ਹੱਸ ਹੱਸ, ਇਕ ਅਕੱਲਾ ਏਕੰਕਾਰਾ। ਜੁਗ ਚੌਕੜੀ ਪੂਰੀ ਕਰੇ ਆਸ, ਖੋਲ੍ਹੇ ਸਚ ਕਿਵਾੜਾ। ਲਹਿਣਾ ਦੇਣਾ ਚੁੱਕੇ ਜਗਤ ਪ੍ਰਭਾਸ, ਮੰਦਰ ਸੋਹੇ ਅਪਰ ਅਪਾਰਾ। ਜਨ ਭਗਤਾਂ ਮਿਲ ਮਿਲ ਪਾਏ ਰਾਸ, ਗੋਪੀ ਕਾਹਨ ਖੇਲ ਨਿਆਰਾ। ਸੇਵਾ ਕਰੇ ਬਣ ਬਣ ਦਾਸ, ਸੇਵਕ ਰੂਪ ਆਪ ਨਿਰੰਕਾਰਾ। ਲਹਿਣਾ ਵੇਖੇ ਪ੍ਰਿਥਮੀ ਅਕਾਸ਼, ਭੇਵ ਚੁਕਾਏ ਰਵ ਸਸ ਸਤਾਰਾ। ਜਨ ਭਗਤਾਂ ਕਰੇ ਬੰਦ ਖ਼ਲਾਸ, ਲੱਖ ਚੁਰਾਸੀ ਪਾਰ ਕਿਨਾਰਾ। ਅੱਠੇ ਪਹਿਰ ਰਹੇ ਪ੍ਰਭਾਤ, ਵੇਲਾ ਵਕ਼ਤ ਨਾ ਕੋਈ ਵਿਚਾਰਾ। ਨਿਰਗੁਣ ਸਰਗੁਣ ਦੇਵੇ ਸਾਥ, ਹਰਿ ਸੱਜਣ ਮੀਤ ਮੁਰਾਰਾ। ਨਾਮ ਨਿਧਾਨ ਸੁਣਾਏ ਗਾਥ, ਲਿਖਣ ਪੜ੍ਹਣ ਤੇ ਵਸੇ ਬਾਹਰਾ। ਲੇਖਾ ਜਾਣੇ ਤੱਤ ਅੱਠ ਅਪ ਤੇਜ ਵਾਏ ਪ੍ਰਿਥਮੀ ਆਕਾਸ, ਮਨ ਮਤ ਬੁਧ ਦਏ ਸਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਬਣਾਏ ਸਚ ਮੁਨਾਰਾ। ਸਚ ਮੁਨਾਰਾ ਸਾਢੇ ਤਿੰਨ ਹੱਥ, ਤ੍ਰੈਗੁਣ ਅਤੀਤਾ ਆਪ ਬਣਾਈਆ। ਕਰੇ ਖੇਲ ਪੁਰਖ ਸਮਰਥ, ਸਮਰਥ ਹੱਥ ਵਡਿਆਈਆ। ਸੰਤ ਸੁਹੇਲੇ ਕਰ ਇਕੱਠ, ਭਗਤ ਭਗਵੰਤ ਲਏ ਜਗਾਈਆ। ਸਗਲ ਵਿਸੂਰੇ ਜਾਇਣ ਲਥ, ਜਿਸ ਜਨ ਆਪਣਾ ਦਰਸ ਦਿਖਾਈਆ। ਲੇਖੇ ਲਾਏ ਰਤੀ ਰਤ, ਪੰਜ ਪਿਆਰੇ ਸੇਵ ਕਮਾਈਆ। ਬੀਜ ਬੀਜਿਆ ਆਪਣੇ ਵਤ, ਫਲ ਆਪੇ ਵੇਖ ਵਖਾਈਆ। ਗੋਬਿੰਦ ਨੀਆਂ ਗਿਆ ਰੱਖ, ਬਾਲੇ ਨੀਆਂ ਹੇਠ ਚਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵਾ ਦਏ ਜਣਾਈਆ। ਭੇਵ ਜਣੌਣਾ ਗੋਬਿੰਦ ਧਾਰ, ਧਾਰ ਧਾਰ ਨਾਲ ਮਿਲਾਈਆ। ਸੱਥਰ ਹੰਢਾਇਆ ਸਾਚੇ ਯਾਰ, ਸੂਲਾਂ ਸੇਜ ਇਕ ਵਿਛਾਈਆ। ਮੇਲ ਮਿਲਾਵਾ ਅੰਤਮ ਵਾਰ, ਏਕਾ ਘਰ ਵੱਜੇ ਵਧਾਈਆ। ਪਹਿਲਾ ਕਰਜ਼ਾ ਦਏ ਉਤਾਰ, ਅਗੇ ਲਹਿਣਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰਾ ਦਏ ਸੁਹਾਈਆ। ਸਚ ਦਰਬਾਰਾ ਡੂੰਘੀ ਗਾਰ, ਸਾਢੇ ਤਿੰਨ ਤਿੰਨ ਆਪ ਜਣਾਇੰਦਾ। ਆਪੇ ਜਾਣੇ ਆਪਣੀ ਕਾਰ, ਕਰਨੀ ਕਰਤਾ ਕਾਰ ਕਮਾਇੰਦਾ। ਨਗਰ ਖੇੜਾ ਵੇਖੇ ਵਿਚ ਸੰਸਾਰ, ਜਗ ਆਪਣਾ ਰੂਪ ਵਟਾਇੰਦਾ। ਗੁਰਮੁਖਾਂ ਮਹੱਲ ਅਪਰ ਅਪਾਰ, ਨਿਰਗੁਣ ਦੀਪ ਇਕ ਜਗਾਇੰਦਾ। ਕਮਲਾਪਾਤੀ ਮੀਤ ਮੁਰਾਰ, ਘਰ ਘਰ ਵਿਚ ਖ਼ੁਸ਼ੀ ਮਨਾਇੰਦਾ। ਗਾਵੇ ਗੀਤ ਸੁਹਾਗੀ ਆਪਣੀ ਵਾਰ, ਛੱਤੀ ਰਾਗ ਭੇਵ ਨਾ ਆਇੰਦਾ। ਭਗਤਨ ਸਾਚੇ ਲਏ ਉਠਾਲ, ਭਗਵਨ ਦਇਆ ਕਮਾਇੰਦਾ। ਛੱਤੀ ਜੁਗ ਦੀ ਨਿਭੇ ਨਾਲ, ਨੌਂ ਨੌਂ ਚਾਰ ਬੰਧਨ ਪਾਇੰਦਾ। ਨੌਂ ਨੌਂ ਚਾਰ ਖਾ ਖਾ ਗਿਆ ਕਾਲ, ਹੱਡ ਮਾਸ ਨਾੜੀ ਰਤ ਨਜ਼ਰ ਕਿਸੇ ਨਾ ਆਇੰਦਾ। ਅੰਤਮ ਖੇਲ ਕਰੇ ਹੋ ਮਿਹਰਵਾਨ, ਆਪਣੀ ਦਇਆ ਕਮਾਇੰਦਾ। ਮਾਨਸ ਮਾਨਸ ਕਰ ਪਰਵਾਨ, ਮਾਨਸ ਜਨਮ ਦਵਾਇੰਦਾ। ਆਪਣਾ ਮੇਲਾ ਮੇਲੇ ਆਣ, ਮਿਲਿਆ ਮੇਲ ਨਾ ਕੋਈ ਤੁੜਾਇੰਦਾ। ਆਪਣੀ ਬਖ਼ਸ਼ੇ ਆਪ ਪਹਿਚਾਨ, ਬੇਪਹਿਚਾਨ ਪਹਿਚਾਨ ਵਿਚ ਕਦੇ ਨਾ ਆਇੰਦਾ। ਇਕ ਵਖਾਏ ਸਚ ਮਕਾਨ, ਭਗਤ ਦਵਾਰਾ ਸੋਭਾ ਪਾਇੰਦਾ। ਸ੍ਰਿਸ਼ਟ ਸਬਾਈ ਹੋਏ ਹੈਰਾਨ, ਹਰਿ ਕਵਣ ਖੇਲ ਕਰਾਇੰਦਾ। ਜਿਸ ਸਿਰ ਹੱਥ ਧਰੇ ਹੋ ਮਿਹਰਵਾਨ, ਸੋ ਜਨ ਭਗਤ ਭਗਵੰਤ ਅਖਵਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਨ ਪੜ੍ਹਿਆਂ ਦੇਵੇ ਇਕ ਗਿਆਨ, ਜਗਤ ਵਿਦਿਆ ਲੇਖੇ ਕਿਸੇ ਨਾ ਲਾਇੰਦਾ।
੨੮ ਅਸੂ ੨੦੧੮ ਬਿਕ੍ਰਮੀ ਸਰਿੰਦਰ ਸਿੰਘ ਦੇ ਗ੍ਰਹਿ ਪਿੰਡ ਭੁੱਲਰ ਜ਼ਿਲਾ ਅੰਮ੍ਰਿਤਸਰ ਤਹਿਸੀਲ ਅਜਨਾਲਾ
ਤਖ਼ਤ ਨਿਵਾਸੀ ਸਾਚੇ ਤਖ਼ਤ ਬਹਿਣਾ, ਸਚਖੰਡ ਵੱਜੇ ਵਧਾਈਆ। ਥਿਰ ਘਰ ਵਾਸੀ ਮੰਨਿਆ ਕਹਿਣਾ, ਨਿਉਂ ਨਿਉਂ ਸੀਸ ਝੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਭਾਣਾ ਸਹਿਣਾ, ਸਦ ਭਾਣਾ ਇਕ ਵਖਾਈਆ। ਲੱਖ ਚੁਰਾਸੀ ਵੇਖੇ ਨੈਣਾਂ, ਨਿਰਗੁਣ ਸਰਗੁਣ ਫੋਲ ਫੋਲਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਚੁੱਕੇ ਲਹਿਣਾ ਦੇਣਾ, ਅੰਤਮ ਅੰਤ ਝੋਲੀ ਪਾਈਆ। ਜੂਠ ਝੂਠ ਝੂਠੇ ਵਹਿਣ ਵਹਿਣਾ, ਥਿਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਾਚੇ ਤਖ਼ਤ ਸੋਹੇ ਭਗਵਾਨਾ, ਨੂਰ ਨੁਰਾਨਾ ਡਗਮਗਾਇੰਦਾ। ਥਿਰ ਘਰ ਬੋਲੇ ਨਾਦ ਤਰਾਨਾ, ਸ਼ਬਦੀ ਸ਼ਬਦ ਅਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰੇ ਪਰਵਾਨਾ, ਨਿਉਂ ਨਿਉਂ ਸੀਸ ਜਗਦੀਸ ਝੁਕਾਇੰਦਾ। ਲੱਖ ਚੁਰਾਸੀ ਦੇਵੇ ਦਾਨਾ, ਏਕਾ ਵਸਤ ਵਰਤਾਇੰਦਾ। ਨਾਦ ਅਨਾਦੀ ਧੁਰ ਫ਼ਰਮਾਨਾ, ਧੁਰ ਦੀ ਬਾਣੀ ਆਪ ਸੁਣਾਇੰਦਾ। ਆਤਮ ਪਰਮਾਤਮ ਮੇਲ ਮਹਾਨਾ, ਪਾਰਬ੍ਰਹਮ ਬ੍ਰਹਮ ਪਰਗਟਾਇੰਦਾ। ਈਸ਼ ਜੀਵ ਬੰਨ੍ਹੇ ਗਾਨਾ, ਜਗਦੀਸ ਸੇਵ ਕਮਾਇੰਦਾ। ਇਕ ਵਖਾਏ ਹਰਿ ਮਕਾਨਾ, ਸਾਚਾ ਮੰਦਰ ਆਪ ਸੁਹਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨਾ, ਬਲ ਆਪਣਾ ਆਪ ਰਖਾਇੰਦਾ। ਪਾਵੇ ਸਾਰ ਦੋ ਜਹਾਨਾਂ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖ ਵਖਾਇੰਦਾ। ਸ਼ਾਹ ਪਾਤਸ਼ਾਹ ਰਾਜ ਰਾਜਾਨਾ, ਭੂਪਤ ਭੂਪ ਆਪ ਹੋ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਧਰਾਇੰਦਾ। ਸਾਚੇ ਤਖ਼ਤ ਬਹੇ ਸ੍ਰੀ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਸਚਖੰਡ ਝੁਲਾਏ ਸਚ ਨਿਸ਼ਾਨ, ਸ਼ਾਹ ਪਾਤਸ਼ਾਹ ਵਡੀ ਵਡਿਆਈਆ। ਦਰ ਦਰਵੇਸ਼ ਬਣ ਦਰਬਾਨ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਹੁਕਮੀ ਹੁਕਮ ਧੁਰ ਫ਼ਰਮਾਨ, ਸਚ ਸੰਦੇਸ਼ਾ ਦਏ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੇ ਧਿਆਨ, ਨੇਤਰ ਨੈਣ ਨੈਣ ਉਠਾਈਆ। ਲੱਖ ਚੁਰਾਸੀ ਕਰ ਪਰਵਾਨ, ਲੋਕਮਾਤ ਖੇਲ ਖਿਲਾਈਆ। ਮਨ ਮਤ ਬੁਧ ਕਰ ਪਰਧਾਨ, ਤਤਵ ਤਤ ਇਕ ਸਮਝਾਈਆ। ਕਾਇਆ ਮੰਦਰ ਵੇਖ ਮਕਾਨ, ਸਚ ਸਿੰਘਾਸਣ ਦਏ ਵਡਿਆਈਆ। ਕਰੇ ਖੇਲ ਨੌਜਵਾਨ, ਬਿਰਧ ਬਾਲ ਨਾ ਰੂਪ ਧਰਾਈਆ। ਆਦਿ ਜੁਗਾਦੀ ਏਕਾ ਕਾਹਨ, ਸਾਚੇ ਮੰਡਲ ਰਾਸ ਰਚਾਈਆ। ਘਟ ਘਟ ਜੋਤੀ ਜਗੇ ਆਣ, ਦੀਪਕ ਦੀਆ ਨਾ ਕੋਈ ਵਖਾਈਆ। ਰਾਗ ਅਨਾਦ ਸ਼ਬਦ ਧੁੰਨਕਾਨ, ਗ੍ਰਹਿ ਮੰਦਰ ਆਪ ਵਜਾਈਆ। ਕਰੇ ਖੇਲ ਹੋ ਮਿਹਰਵਾਨ, ਦਇਆਵਾਨ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਤਖ਼ਤ ਬਹਿ ਹਰਿ ਰਾਜਨ ਰਾਜਾ, ਰਾਜ ਜੋਗ ਆਪ ਕਮਾਇੰਦਾ। ਆਪੇ ਆਪਣਾ ਰਚ ਰਚ ਕਾਜਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਸ਼ਬਦ ਅਗੰਮੀ ਰੱਖੇ ਤਾਜਾ, ਅਸਵ ਘੋੜਾ ਆਪ ਦੁੜਾਇੰਦਾ। ਦੋ ਜਹਾਨਾਂ ਫਿਰੇ ਭਾਜਾ, ਲੋਕਮਾਤ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤਖ਼ਤ ਆਪ ਸੁਹਾਇੰਦਾ। ਸਾਚੇ ਤਖ਼ਤ ਆਪੇ ਚੜ੍ਹ, ਘਰ ਸਾਚਾ ਆਪ ਸੁਹਾਇੰਦਾ। ਕਰੇ ਖੇਲ ਨਰਾਇਣ ਨਰ, ਨਰ ਨਰਾਇਣ ਧਾਰ ਬੰਧਾਇੰਦਾ। ਜੋਤੀ ਜਾਤਾ ਦੇਵੇ ਵਰ, ਪੁਰਖ ਬਿਧਾਤਾ ਝੋਲੀ ਪਾਇੰਦਾ। ਦਰ ਦਵਾਰੇ ਆਪੇ ਖੜ, ਸਚ ਮਹੱਲਾ ਆਪ ਸੁਹਾਇੰਦਾ। ਸਚਖੰਡ ਬਣਾਏ ਏਕਾ ਗੜ, ਚਾਰ ਦੀਵਾਰ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਆਪਣਾ
ਭੇਵ ਖੋਲ੍ਹੇ ਨਿਰੰਕਾਰ, ਆਦਿ ਪੁਰਖ ਵਡੀ ਵਡਿਆਈਆ। ਸਚਖੰਡ ਵਸੇ ਧਾਮ ਨਿਆਰ, ਥਿਰ ਘਰ ਸਾਚੇ ਬਣਤ ਬਣਾਈਆ। ਸੁੰਨ ਅਗੰਮੀ ਖੇਲ ਨਿਆਰ, ਨਿਰਾਕਾਰ ਆਪ ਵਖਾਈਆ । ਸ਼ਬਦੀ ਸ਼ਬਦ ਕਰ ਪਿਆਰ, ਸੁਤ ਦੁਲਾਰਾ ਲਏ ਸਮਝਾਈਆ। ਵਿਸ਼ਵ ਵਿਸ਼ਨੂੰ ਲਏ ਉਠਾਲ, ਆਪ ਆਪਣਾ ਰੰਗ ਰੰਗਾਈਆ। ਅੰਮ੍ਰਿਤ ਆਤਮ ਇਕ ਪਿਆਲ, ਕਵਲ ਨਾਭੀ ਖੇਲ ਖਿਲਾਈਆ। ਬ੍ਰਹਮੇ ਕਰ ਸਦਾ ਪ੍ਰਿਤਪਾਲ, ਪਾਰਬ੍ਰਹਮ ਵਡੀ ਵਡਿਆਈਆ। ਸ਼ੰਕਰ ਵੇਖੇ ਆਪਣਾ ਲਾਲ, ਆਪ ਆਪਣੀ ਗੋਦ ਸੁਹਾਈਆ। ਤਿੰਨਾਂ ਵਿਚੋਲਾ ਬਣ ਦਲਾਲ, ਆਪ ਆਪਣੀ ਬੂਝ ਬੁਝਾਈਆ। ਚਰਨ ਕਵਲ ਵਖਾਏ ਸੱਚੀ ਧਰਮਸਾਲ, ਸਚ ਦਵਾਰਾ ਲਏ ਪਰਗਟਾਈਆ। ਏਕਾ ਅੱਗੇ ਰੱਖੇ ਸਵਾਲ, ਆਪਣਾ ਨਾਉਂ ਨਾਉਂ ਸਮਝਾਈਆ। ਏਕਾ ਵਸਤ ਦਏ ਧਨ ਮਾਲ, ਸਚ ਖ਼ਜ਼ਾਨਾ ਆਪ ਵਰਤਾਈਆ। ਏਕਾ ਪ੍ਰੀਤ ਨਿਭਾਏ ਨਾਲ, ਮਹਾਕਾਲ ਵਡੀ ਵਡਿਆਈਆ। ਏਕਾ ਫਲ ਲਗਾਏ ਡਾਲ੍ਹ, ਪੱਤ ਡਾਲ੍ਹੀ ਆਪ ਮਹਿਕਾਈਆ। ਆਦਿ ਪੁਰਖ ਆਪਣੀ ਘਾਲ ਆਪੇ ਘਾਲ, ਆਪਣਾ ਰੂਪ ਅਨੂਪ ਸਮਝਾਈਆ। ਤ੍ਰੈਗੁਣ ਦੇਵੇ ਇਕ ਦਾਨ, ਪੰਚਮ ਮੇਲਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੀ ਹੁਕਮ ਆਪ ਵਰਤਾਈਆ। ਸਚਖੰਡ ਬਹੇ ਸਾਚੇ ਤਖ਼ਤ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਨਾਉਂ ਧਰਾਇੰਦਾ। ਆਦਿ ਜੁਗਾਦੀ ਇਕ ਮਲਾਹ, ਜੁਗ ਜੁਗ ਵੇਸ ਵਟਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਸਚ ਸਲਾਹ, ਸਾਚੀ ਸਿਖਿਆ ਇਕ ਰਖਾਇੰਦਾ। ਨਿਸ਼ਅੱਖਰ ਨਾਉਂ ਦਏ ਪੜ੍ਹਾ, ਲੇਖਾ ਲਿਖਤ ਵਿਚ ਨਾ ਆਇੰਦਾ। ਨਿਰਗੁਣ ਨਿਰਗੁਣ ਪਕੜੇ ਬਾਂਹ, ਆਪਣਾ ਮੇਲਾ ਆਪ ਮਿਲਾਇੰਦਾ। ਸਦਾ ਸੁਹੇਲਾ ਸਿਰ ਰੱਖੇ ਠੰਡੀ ਛਾਂ, ਸਮਰਥ ਆਪਣਾ ਹੱਥ ਆਪ ਉਠਾਇੰਦਾ। ਇਕ ਵਖਾਏ ਸਾਚਾ ਥਾਂ, ਥਿਰ ਦਰਬਾਰਾ ਸੋਭਾ ਪਾਇੰਦਾ। ਆਪੇ ਬਣੇ ਪਿਤਾ ਮਾਂ, ਦਾਈ ਦਾਇਆ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਵਰ, ਵਸਤ ਅਮੋਲਕ ਆਪ ਵਰਤਾਇੰਦਾ। ਵਸਤ ਅਮੋਲਕ ਸਾਚੀ ਦਾਤ, ਪੁਰਖ ਅਬਿਨਾਸ਼ੀ ਆਪ ਵਰਤਾਈਆ। ਕਰੇ ਖੇਲ ਬਹੁ ਬਿਧ ਭਾਂਤ, ਭੇਵ ਅਭੇਦਾ ਭੇਵ ਖੁਲ੍ਹਾਈਆ। ਚਰਨ ਕਵਲ ਵਿਖਾਏ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਬੈਠਾ ਰਹੇ ਆਪ ਇਕਾਂਤ, ਇਕ ਅਕੱਲਾ ਸਾਚਾ ਮਾਹੀਆ। ਆਪੇ ਖੋਲ੍ਹੇ ਬੰਦ ਤਾਕ, ਆਪਣਾ ਪਰਦਾ ਆਪ ਚੁਕਾਈਆ। ਆਪ ਵਖਾਏ ਸਾਚਾ ਹਾਟ, ਹੱਟ ਹਟਵਾਨਾ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਤਖ਼ਤ ਨਿਵਾਸੀ ਸਾਚੇ ਤਖ਼ਤ ਸੋਭਾ ਪਾਈਆ। ਸਾਚੇ ਤਖ਼ਤ ਹਰਿ ਜੂ ਚੜ੍ਹਿਆ, ਸਚਖੰਡ ਵੱਜੇ ਵਧਾਈਆ। ਆਪਣੇ ਮੰਦਰ ਆਪੇ ਵੜਿਆ, ਨਜ਼ਰ ਕਿਸੇ ਨਾ ਆਈਆ। ਆਪਣਾ ਪੱਲੂ ਆਪੇ ਫੜਿਆ, ਆਪਣਾ ਸੰਗ ਨਿਭਾਈਆ। ਨਿਰਭੈ ਹੋਏ ਕਦੇ ਨਾ ਡਰਿਆ, ਭੈ ਅਵਰ ਨਾ ਕੋਈ ਜਣਾਈਆ। ਆਪਣਾ ਕਾਰਜ ਆਪੇ ਕਰਿਆ, ਆਪੇ ਵੇਖੇ ਚਾਈਂ ਚਾਈਆ। ਆਪਣਾ ਆਪ ਆਪੇ ਵਰਿਆ, ਨਾਰੀ ਕੰਤ ਰੂਪ ਵਟਾਈਆ। ਆਪਣੇ ਦਵਾਰੇ ਆਪ ਖੜ੍ਹਿਆ, ਦਰ ਦਰਵੇਸ਼ ਵੇਸ ਵਟਾਈਆ। ਆਪਣਾ ਘਾੜਨ ਆਪੇ ਘੜਿਆ, ਨਾ ਮਰੇ ਨਾ ਜਾਈਆ। ਆਪਣੀ ਵਿਦਿਆ ਆਪੇ ਪੜ੍ਹਿਆ, ਲਿਖ ਲਿਖ ਲੇਖ ਨਾ ਕੋਇ ਸਮਝਾਈਆ। ਅਗਨੀ ਹਵਨ ਕਦੇ ਨਾ ਸੜਿਆ, ਮੜ੍ਹੀ ਗੋਰ ਨਾ ਕੋਇ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਹੱਥ ਵਖਾਈਆ। ਸਾਚੇ ਤਖ਼ਤ ਬੈਠਾ ਆਦਿ ਨਿਰੰਜਣ, ਆਪਣੀ ਦਇਆ ਆਪ ਕਮਾਇੰਦਾ। ਜੁਗਾ
ਜੁਗੰਤਰ ਦੀਨਾਂ ਨਾਥ ਬਣੇ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਕਰਾਇੰਦਾ। ਜਨ ਭਗਤਾਂ ਦੇਵੇ ਨਾਮ ਅੰਜਨ, ਅਗਿਆਨ ਅੰਧੇਰ ਮਿਟਾਇੰਦਾ। ਏਥੇ ਓਥੇ ਬਣੇ ਸੱਜਣ, ਸਗਲਾ ਸੰਗ ਆਪ ਨਿਭਾਇੰਦਾ। ਚਰਨ ਧੂੜ ਕਰਾਏ ਸਾਚਾ ਮਜਨ, ਦੁਰਮਤ ਮੈਲ ਧੁਆਇੰਦਾ। ਆਪੇ ਹੋਏ ਪਰਦੇ ਕਜਨ, ਨਾਮ ਦੋਸ਼ਾਲਾ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਖ਼ਤ ਆਪ ਸੁਹਾਇੰਦਾ। ਸਾਚੇ ਤਖ਼ਤ ਵਡ ਸਿਕਦਾਰਾ, ਹੁਕਮੀ ਹੁਕਮ ਆਪ ਜਣਾਇੰਦਾ। ਜੁਗਾ ਜੁਗੰਤਰ ਖੇਲ ਅਪਾਰਾ, ਅਪਰੰਪਰ ਆਪ ਕਰਾਇੰਦਾ। ਲੱਖ ਚੁਰਾਸੀ ਕਰ ਉਜਿਆਰਾ, ਅੰਡਜ ਜੇਰਜ ਉਤਭੁਜ ਸੇਤਜ ਖੇਲ ਖਿਲਾਇੰਦਾ। ਚਾਰੇ ਬਾਣੀ ਬੋਲ ਜੈਕਾਰਾ, ਪਰਾ ਬਸੰਤੀ ਮਧਮ ਬੈਖਰੀ ਆਪੇ ਗਾਇੰਦਾ। ਚਾਰੇ ਵੇਦਾਂ ਬਣ ਲਿਖਾਰਾ, ਬ੍ਰਹਮ ਮਤ ਆਪ ਪੜ੍ਹਾਇੰਦਾ। ਅਬਿਨਾਸ਼ੀ ਅਚੁਤ ਜਾਣੇ ਆਪਣੀ ਕਾਰਾ, ਕਰਨੀ ਕਰਤਾ ਆਪ ਕਮਾਇੰਦਾ। ਜੁਗ ਚੌਕੜੀ ਵੇਖੇ ਵਾਰੋ ਵਾਰਾ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਸੇਵਾ ਲਾਏ ਗੁਰ ਅਵਤਾਰਾ, ਹੁਕਮੀ ਹੁਕਮ ਸਮਝਾਇੰਦਾ। ਆਪੇ ਖੇਲ ਕਰੇ ਕਰਤਾਰਾ, ਕ਼ੁਦਰਤ ਕ਼ਾਦਰ ਵੇਖ ਵਖਾਇੰਦਾ। ਮੁਕਾਮੇ ਹੱਕ ਇਕ ਜੈਕਾਰਾ, ਸਾਚਾ ਨਾਅਰਾ ਆਪ ਲਗਾਇੰਦਾ। ਲਾਸ਼ਰੀਕ ਪਰਵਰਦਿਗਾਰਾ, ਨੂਰ ਨੁਰਾਨਾ ਡਗਮਗਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪਣਾ ਕਰਦਾ ਰਿਹਾ ਵਿਹਾਰਾ, ਜਗਤ ਵਿਹਾਰੀ ਆਪ ਅਖਵਾਇੰਦਾ। ਲੇਖਾ ਜਾਣੇ ਗੁਰ ਅਵਤਾਰਾ, ਭਗਤ ਅਠਾਰਾਂ ਮੇਲ ਮਿਲਾਇੰਦਾ। ਦਸ ਗੁਰੂ ਦਏ ਸਹਾਰਾ, ਘਰ ਘਰ ਵਿਚ ਸੋਭਾ ਪਾਇੰਦਾ। ਏਕਾ ਮੰਤਰ ਨਾਮ ਕਰ ਪਿਆਰਾ, ਚਾਰ ਵਰਨ ਆਪ ਪੜ੍ਹਾਇੰਦਾ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਦਏ ਆਧਾਰਾ, ਜ਼ਾਤ ਪਾਤ ਨਾ ਕੋਈ ਰਖਾਇੰਦਾ। ਊਚ ਨੀਚ ਨਾ ਕੋਈ ਵਿਚਾਰਾ, ਰਾਓ ਰੰਕ ਨਾ ਕੋਈ ਵਡਿਆਇੰਦਾ। ਦੋ ਜਹਾਨਾਂ ਲਗਾਏ ਨਾਮ ਅਖਾੜਾ, ਲੋਆਂ ਪੁਰੀਆਂ ਨਾਚ ਨਚਾਇੰਦਾ। ਪੰਚਮ ਨਾਦ ਸ਼ਬਦ ਧੁੰਨਕਾਰਾ, ਤ੍ਰੈਗੁਣ ਆਪਣਾ ਨਾਮ ਸੁਣਾਇੰਦਾ। ਮੰਦਰ ਮਸੀਤ ਸਾਚਾ ਗੁਰਦਵਾਰਾ, ਬ੍ਰਹਮ ਕਾਇਆ ਅੰਦਰ ਆਪ ਵਖਾਇੰਦਾ। ਅੰਮ੍ਰਿਤ ਭਰਿਆ ਠੰਡਾ ਠਾਰਾ, ਨਿਝਰ ਝਿਰਨਾ ਆਪ ਝਿਰਾਇੰਦਾ। ਦੀਵਾ ਬਾਤੀ ਕਰ ਉਜਿਆਰਾ, ਜੋਤ ਨਿਰੰਜਣ ਡਗਮਗਾਇੰਦਾ। ਆਤਮ ਬ੍ਰਹਮ ਕਰ ਪਿਆਰਾ, ਪਾਰਬ੍ਰਹਮ ਮੇਲ ਮਿਲਾਇੰਦਾ। ਹਰਿਜਨ ਸਾਚੇ ਲਏ ਉਭਾਰਾ, ਆਪ ਆਪਣੀ ਬੂਝ ਬੁਝਾਇੰਦਾ। ਲੇਖਾ ਜਾਣੇ ਲਿਖਣਹਾਰਾ, ਲਿਖ ਲਿਖ ਲੇਖ ਆਪ ਮੁਕਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਰ ਮੰਗਦੇ ਰਹਿਣ ਭਿਖਾਰਾ, ਜੁਗ ਜੁਗ ਵਸਤ ਅਮੋਲਕ ਝੋਲੀ ਪਾਇੰਦਾ। ਗੁਰ ਅਵਤਾਰ ਕੱਟ ਕੱਟ ਜਾਣ ਵਗਾਰਾ, ਹੁਕਮੀ ਹੁਕਮ ਆਪ ਫਿਰਾਇੰਦਾ। ਭਗਤਾਂ ਦੇਵੇ ਇਕ ਪਿਆਰਾ, ਸਿਰ ਆਪਣਾ ਹੱਥ ਟਿਕਾਇੰਦਾ। ਸੰਤਾਂ ਦੇਵੇ ਨਾਮ ਪਿਆਰਾ, ਨਾਮ ਨਾਮਾ ਝੋਲੀ ਪਾਇੰਦਾ। ਗੁਰਮੁਖਾਂ ਵੇਖੇ ਇਕੋ ਵਾਰਾ, ਗੁਰਮੁਖ ਆਪਣੀ ਗੋਦ ਬਹਾਇੰਦਾ। ਗੁਰਸਿਖਾਂ ਕਰੇ ਪਾਰ ਕਿਨਾਰਾ, ਅਧਵਿਚਕਾਰ ਨਾ ਕੋਈ ਰੁੜ੍ਹਾਇੰਦਾ। ਚਾਰ ਜੁਗ ਜੁਗ ਕਰਤਾ ਕਰਦਾ ਆਇਆ ਆਪਣੀ ਕਾਰਾ, ਕਰਨੀ ਕਰਤਾ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਵੇਸ ਆਪ ਵਟਾਇੰਦਾ। ਵੇਸ ਵਟਾਏ ਇਕ ਅਕੱਲਾ, ਅਗੰਮ ਅਥਾਹ ਵਡੀ ਵਡਿਆਈਆ । ਸਚਖੰਡ ਵਸਾਏ ਸਚ ਮਹੱਲਾ, ਸਚ ਸਿੰਘਾਸਣ ਸੋਭਾ ਪਾਈਆ। ਕਲਜੁਗ ਅੰਤਮ ਸਚ ਸੰਦੇਸ਼ ਏਕਾ ਘੱਲਾ, ਨਾਨਕ ਗੋਬਿੰਦ ਗਿਆ ਸੁਣਾਈਆ। ਪੁਰਖ ਅਕਾਲ ਫੜਿਆ ਪੱਲਾ, ਛੁੱਟ ਕਦੇ ਨਾ ਜਾਈਆ। ਜੋਤੀ ਸ਼ਬਦੀ ਆਪੇ ਰਲਾ, ਰੂਪ ਰੰਗ ਨਾ ਕੋਇ ਵਖਾਈਆ। ਆਪਣੇ ਦੀਪਕ ਆਪੇ ਬਲਾ, ਆਦਿ ਜੁਗਾਦਿ ਕਰੇ ਰੁਸ਼ਨਾਈਆ। ਲੱਖ ਚੁਰਾਸੀ ਭੁਲਾਇਆ
ਕਰ ਕਰ ਵਲ ਛਲਾ, ਗਿਆਨ ਧਿਆਨ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰੇ ਆਪੇ ਚੜ੍ਹ, ਸਚ ਦਰਬਾਰਾ ਇਕ ਲਗਾਈਆ। ਸਚ ਦਰਬਾਰ ਹਰਿ ਲਗੌਣਾ, ਕਲਜੁਗ ਅੰਤਮ ਦਏ ਦੁਹਾਈਆ। ਪੰਜ ਤੱਤ ਕਾਇਆ ਖੇੜਾ ਵੇਖ ਵਖੌਣਾ, ਲੱਖ ਚੁਰਾਸੀ ਫੋਲ ਫੁਲਾਈਆ। ਮਨਮਤ ਤੇਰਾ ਪਰਦਾ ਲੌਹਣਾ, ਦੂਈ ਦਵੈਤ ਮੇਟ ਮਿਟਾਈਆ। ਜੂਠ ਝੂਠ ਤੇਰਾ ਡੇਰਾ ਢੌਹਣਾ, ਖ਼ਾਕੀ ਖ਼ਾਕ ਮਿਲਾਈਆ। ਹਉਮੇ ਹੰਗਤਾ ਗੜ੍ਹ ਤੁੜੌਣਾ, ਮਾਇਆ ਮਮਤਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਵੇਖੇ ਚਾਈਂ ਚਾਈਂਆ। ਸਚਖੰਡ ਦਵਾਰੇ ਚੜ੍ਹਿਆ ਚਾ, ਪ੍ਰਭ ਸਾਚਾ ਖ਼ੁਸ਼ੀ ਮਨਾਇੰਦਾ। ਸਚ ਦਰਬਾਰ ਲਏ ਲਗਾ, ਪਹਿਲੀ ਚੇਤਰ ਰਾਹ ਤਕਾਇੰਦਾ। ਗੁਰ ਅਵਤਾਰ ਲਏ ਦਰ ਬਹਾ, ਗੋਬਿੰਦ ਸੂਰਾ ਆਪ ਉਠਾਇੰਦਾ। ਸ਼ਬਦੀ ਸ਼ਬਦ ਦੇਣੀ ਸਚ ਸਲਾਹ, ਸਲਾਹਕਾਰ ਆਪ ਹੋ ਜਾਇੰਦਾ। ਉਠੋ ਵੇਖੋ ਮਾਰ ਧਿਆਨ, ਚਾਰ ਕੁੰਟਾਂ ਰਾਹ ਵਖਾਇੰਦਾ। ਰਾਮ ਕ੍ਰਿਸ਼ਨ ਈਸਾ ਮੂਸਾ ਜਲਵਾ ਨੂਰ ਗਏ ਭੁਲਾ, ਨੂਰ ਨੁਰਾਨਾ ਰੰਗ ਨਾ ਕੋਇ ਚੜ੍ਹਾਇੰਦਾ। ਨਾਮ ਸਤਿ ਮਿਲੇ ਨਾ ਕੋਈ ਥਾਂ, ਚਾਰੋਂ ਕੁੰਟ ਫੇਰਾ ਪਾਇੰਦਾ। ਫ਼ਤਿਹ ਡੰਕਾ ਨਾ ਸਕੇ ਕੋਈ ਵਜਾ, ਵਾਹ ਵਾ ਗੁਰੂ ਨਾ ਕੋਈ ਮਿਲਾਇੰਦਾ। ਵਰਨਾਂ ਬਰਨਾਂ ਪਿਆ ਫਾਹ, ਲੋਕਮਾਤ ਨਾ ਕੋਈ ਤੁੜਾਇੰਦਾ। ਪੁਰਖ ਅਕਾਲ ਭੁੱਲਿਆ ਨਾਂ, ਪਤ ਪਰਮੇਸ਼ਵਰ ਨਾ ਕੋਈ ਗਾਇੰਦਾ। ਜਗਤ ਜੁਗ ਆਪਣਾ ਰਾਹ ਗਿਆ ਭੁਲਾ, ਜਾਗਰਤ ਜੋਤ ਨਾ ਕੋਈ ਜਗਾਇੰਦਾ। ਵਿਭਚਾਰ ਕਰਨ ਗੁਨਾਹ, ਪਿਤਾ ਪੂਤ ਨਾ ਸੋਭਾ ਪਾਇੰਦਾ। ਤੀਰਥ ਤਟ ਨਾਰੀ ਪੁਰਸ਼ ਨੰਗੇ ਰਹੇ ਨਹਾ, ਦੁਰਮਤ ਮੈਲ ਨਾ ਕੋਈ ਧੁਆਇੰਦਾ। ਉਚੀ ਕੂਕ ਪੰਡਤ ਪਾਂਧੇ ਰਹੇ ਸੁਣਾ, ਆਤਮ ਗਿਆਨ ਨਾ ਕੋਇ ਦ੍ਰਿੜਾਇੰਦਾ। ਵਾਹਦ ਲਾਸ਼ਰੀਕ ਕਹਿਣ ਖ਼ੁਦਾ, ਖ਼ੁਦੀ ਮਾਣ ਨਾ ਕੋਇ ਮਿਟਾਇੰਦਾ। ਸ਼ਰੀਯਤ ਨਾਮ ਰਹੇ ਪੜ੍ਹਾ, ਨਾਮ ਸਤਿ ਨਜ਼ਰ ਕਿਸੇ ਨਾ ਆਇੰਦਾ। ਬ੍ਰਹਮ ਮਤ ਨਾ ਮਿਲਿਆ ਰਾਹ, ਗੁਰਮਤ ਨਾ ਕੋਈ ਵਖਾਇੰਦਾ। ਕਲਜੁਗ ਜੀਵ ਹੰਸ ਹੋਏ ਕਾਂ, ਕਾਗ ਹੰਸ ਨਾ ਰੂਪ ਵਟਾਇੰਦਾ। ਵੇਖਣਹਾਰਾ, ਵੇਖੇ ਸੱਚਾ ਸ਼ਹਿਨਸ਼ਾਹ, ਸਚਖੰਡ ਵਾਸੀ ਭੁਲ ਨਾ ਜਾਇੰਦਾ। ਗੁਰ ਅਵਤਾਰ ਬਖ਼ਸ਼ੇ ਜਿਸ ਗੁਨਾਹ, ਤਿਸ ਬੇੜਾ ਪਾਰ ਕਰਾਇੰਦਾ। ਕਲਜੁਗ ਅੰਤਮ ਪਕੜੇ ਬਾਂਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰੇ ਆਪੇ ਚੜ੍ਹ, ਤਖ਼ਤ ਨਿਵਾਸੀ ਸਾਚਾ ਤਖ਼ਤ ਸੁਹਾਇੰਦਾ। ਤਖ਼ਤ ਸੁਹਾਏ ਆਦਿ ਅੰਤ, ਆਦਿ ਪੁਰਖ ਅਬਿਨਾਸ਼ਾ। ਨਾਮ ਜਪਾਏ ਸਾਚਾ ਮੰਤ, ਲੋਕਮਾਤ ਦਏ ਭਰਵਾਸਾ। ਹਰਿਜਨ ਮੇਲਾ ਨਾਰੀ ਕੰਤ, ਸੇਵਕ ਸੇਵਾ ਕਰੇ ਬਣ ਬਣ ਦਾਸੀ ਦਾਸਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਕਿਸੇ ਹੱਟ ਨਾ ਵਿਕਾਏ ਤੋਲਾ ਮਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖੇ ਖੇਲ ਤਮਾਸ਼ਾ। ਖੇਲ ਤਮਾਸ਼ਾ ਵੇਖੇ ਕਾਹਨ, ਨਿਰਗੁਣ ਹੱਥ ਵਡੀ ਵਡਿਆਈਆ। ਲੇਖਾ ਜਾਣੇ ਦੋ ਜਹਾਨ, ਦੋ ਜਹਾਨਾਂ ਰੂਪ ਧਰਾਈਆ। ਕਲਜੁਗ ਅੰਤਮ ਹੋ ਪਰਧਾਨ, ਜਗਤ ਪਰਧਾਨਗੀ ਰਿਹਾ ਵਖਾਈਆ। ਸਚ ਉਠਾਏ ਇਕ ਨਿਸ਼ਾਨ, ਨੌਂ ਖੰਡ ਪ੍ਰਿਥਮੀ ਨਿਸ਼ਾਨਾ ਦਏ ਲਗਾਈਆ। ਦੋ ਜਹਾਨਾਂ ਪਾਏ ਏਕਾ ਆਣ, ਦੂਸਰ ਆਣ ਨਾ ਕੋਇ ਰਖਾਈਆ। ਵਰਨ ਬਰਨ ਏਕਾ ਗਾਣ, ਏਕਾ ਕਰੇ ਸਚ ਪੜ੍ਹਾਈਆ। ਏਕਾ ਨਰ ਨਰਾਇਣ ਪਰਗਟ ਹੋਵੇ ਆਣ, ਨਿਹਕਲੰਕ ਨਾਉਂ ਰਖਾਈਆ। ਏਕਾ ਰਾਗ ਇਕ ਤਰਾਨ, ਤੁਰੀਆ ਨਾਦ ਆਪ ਵਜਾਈਆ। ਏਕਾ ਤੀਰ ਏਕਾ ਬਾਣ, ਏਕਾ ਚਿਲੇ ਲਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਬੰਧਨ ਆਪੇ ਪਾਈਆ। ਕਲਜੁਗ ਅੰਤਮ ਬੰਧਨ ਪੌਣਾ, ਹਰਿ ਸਾਚਾ ਸਚ ਸਮਝਾਇੰਦਾ। ਜੂਠਾ ਝੂਠਾ ਮੋਹ ਚੁਕੌਣਾ, ਮਾਇਆ ਮਮਤਾ ਪਰਦਾ ਲਾਹਿੰਦਾ। ਸਾਚਾ ਮਾਰਗ ਏਕਾ ਲੌਣਾ, ਚਾਰ ਵਰਨ ਰੰਗ ਰੰਗਾਇੰਦਾ। ਜ਼ਾਤਾਂ ਪਾਤਾਂ ਡੇਰਾ ਢੌਹਣਾ, ਦੀਨ ਮਜ਼੍ਹਬ ਨਾ ਕੋਈ ਰਖਾਇੰਦਾ। ਆਤਮ ਪਰਦਾ ਆਪੇ ਲੌਹਣਾ, ਪਰਮਾਤਮ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਸਮਝਾਇੰਦਾ। ਸਾਚਾ ਮਾਰਗ ਹਰਿ ਜੂ ਦੱਸ, ਜਨ ਭਗਤਾਂ ਕਰੇ ਪੜ੍ਹਾਈਆ। ਹਿਰਦੇ ਅੰਦਰ ਆਪੇ ਵਸ, ਆਪ ਆਪਣਾ ਮੇਲ ਮਿਲਾਈਆ। ਨਿਝਰ ਝਿਰਨਾ ਦੇਵੇ ਰਸ, ਅੰਮ੍ਰਿਤ ਰਸ ਛੁਹਾਈਆ। ਦਰਸ ਦਿਖਾਏ ਹੱਸ ਹੱਸ, ਸਵਛ ਸਰੂਪੀ ਰੂਪ ਵਟਾਈਆ। ਲੋਕਮਾਤ ਆਏ ਨੱਸ ਨੱਸ, ਆਪ ਆਪਣਾ ਪੰਧ ਮੁਕਾਈਆ। ਜਨ ਭਗਤਾਂ ਦਵਾਰੇ ਜਾਏ ਢੱਠ, ਮਾਣ ਤਾਣ ਨਾ ਕੋਈ ਵਡਿਆਈਆ। ਸਰਬ ਕਲਾ ਆਪੇ ਸਮਰਥ, ਸਮਰਥ ਪੁਰਖ ਸੱਚਾ ਸ਼ਹਿਨਸ਼ਾਹੀਆ। ਜੁਗਾ ਜੁਗੰਤਰ ਚਲਾਏ ਰਥ, ਰਥ ਰਥਵਾਹੀ ਸੇਵ ਕਮਾਈਆ। ਕਲਜੁਗ ਅੰਤਮ ਹੋ ਪਰਗਟ, ਨਿਹਕਲੰਕਾ ਨਾਉਂ ਰਖਾਈਆ। ਲਹਿਣਾ ਦੇਣਾ ਚੁਕਾਏ ਚੌਦਾਂ ਲੋਕ ਚੌਦਾਂ ਹੱਟ, ਚੌਦਾਂ ਤਬਕਾਂ ਪੰਧ ਮੁਕਾਈਆ। ਕਰੇ ਖੇਲ ਬਾਜੀਗਰ ਨਟ, ਸਵਾਂਗੀ ਆਪਣਾ ਸਾਂਗ ਰਚਾਈਆ। ਪੰਧ ਮੁਕਾਏ ਤੀਰਥ ਅਠਸਠ, ਲੇਖਾ ਆਪਣੀ ਝੋਲੀ ਪਾਈਆ। ਲੱਖ ਚੁਰਾਸੀ ਪਾਏ ਨੱਥ, ਚਾਰੋਂ ਕੁੰਟ ਭਵਾਈਆ। ਲਹਿਣਾ ਦੇਣਾ ਦੇਵੇ ਹੱਥੋ ਹੱਥ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਜਨ ਭਗਤਾਂ ਕਰੇ ਇਕ ਇਕੱਠ, ਸਤਿ ਦਵਾਰਾ ਆਪ ਸਹਾਈਆ। ਆਪੇ ਦੇਵੇ ਸਾਚਾ ਹਠ, ਸਤਿ ਸੰਤੋਖ ਧੀਰ ਬੰਧਾਈਆ। ਮੇਲ ਮਿਲਾਏ ਕਮਲਾਪਤ, ਕਵਲ ਨੈਣ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਉਠਾਈਆ। ਹਰਿਜਨ ਸਾਚਾ ਆਪ ਪਰਗਟੌਣਾ, ਸ਼ਬਦੀ ਸ਼ਬਦ ਆਪ ਪਰਗਟਾਇੰਦਾ। ਪੂਰਬ ਲਹਿਣਾ ਦੇਣਾ ਝੋਲੀ ਪੌਣਾ, ਲਿਖਿਆ ਲੇਖ ਨਾ ਕੋਈ ਮਿਟਾਇੰਦਾ। ਕਲਜੁਗ ਭੇਖ ਪਖੰਡਾ ਦੂਰ ਕਰੌਣਾ, ਅੰਧ ਅੰਧੇਰ ਆਪ ਗਵਾਇੰਦਾ। ਸੋਹੰ ਸੁਹਾਗੀ ਛੰਦ ਆਪੇ ਗੌਣਾ, ਵਿਸ਼ਨ ਬ੍ਰਹਮਾ ਸ਼ਿਵ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪ ਸਲਾਹਿੰਦਾ। ਹਰਿਜਨ ਵਡਿਆਈ ਵੱਡੀ ਵਡ, ਵੱਡਾ ਆਪ ਸਲਾਹਿੰਦਾ। ਜਿਸ ਜਨ ਲਡਾਏ ਆਪਣਾ ਲਡ, ਤਿਸ ਆਪਣਾ ਬੰਧਨ ਪਾਇੰਦਾ। ਲੱਖ ਚੁਰਾਸੀ ਵਿਚੋਂ ਕੱਢ, ਮਾਤ ਗਰਭ ਫੰਦ ਤੁੜਾਇੰਦਾ। ਸਚ ਦਵਾਰੇ ਸਦ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਜਨ ਭਗਤਾਂ ਪੂਰੀ ਕਰੇ ਆਸ, ਨਿਤ ਨਵਿਤ ਖੇਲ ਕਰਾਇੰਦਾ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ ਵਿਚ ਪਰਭਾਸ, ਸਮੁੰਦ ਸਾਗਰ ਡੂੰਘੀ ਕੰਦਰ ਫੋਲ ਫੁਲਾਇੰਦਾ। ਨਿਰਗੁਣ ਜੋਤ ਕਰੇ ਪਰਕਾਸ਼, ਅੰਧ ਅੰਧੇਰ ਗਵਾਇੰਦਾ। ਲੇਖੇ ਲਾਏ ਪਵਣ ਸਵਾਸ, ਜਿਹਵਾ ਆਪਣਾ ਗੁਣ ਸਮਝਾਇੰਦਾ। ਹਰਿਜਨ ਹੋਏ ਨਾ ਅੰਤ ਨਿਰਾਸ, ਕੀਤੀ ਘਾਲ ਲੇਖੇ ਪਾਇੰਦਾ। ਤੋੜਨਹਾਰਾ ਜਮ ਕਾ ਫਾਸ, ਜਮ ਦੰਡ ਨਾ ਕੋਇ ਲਗਾਇੰਦਾ। ਭਗਤ ਭਗਵੰਤ ਸਦ ਰੱਖੇ ਪਾਸ, ਆਪਣਾ ਘਰ ਆਪ ਸੁਹਾਇੰਦਾ। ਕਰੇ ਖੇਲ ਸ਼ਾਹੋ ਸ਼ਾਬਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪ ਪਰਗਟਾਇੰਦਾ। ਹਰਿਜਨ ਪਰਗਟੇ ਹਰਿ ਹਰਿ ਧਾਰ, ਸੋ ਪੁਰਖ ਨਿਰੰਜਣ ਆਪ ਪਰਗਟਾਈਆ। ਹਰਿ ਪੁਰਖ ਨਿਰੰਜਣ ਕਰੇ ਪਿਆਰ, ਏਕੰਕਾਰਾ ਗੋਦ ਸੁਹਾਈਆ। ਆਦਿ ਨਿਰੰਜਣ ਕਰ
ਉਜਿਆਰ, ਜੋਤ ਨਿਰੰਜਣ ਦਏ ਜਗਾਈਆ। ਅਬਿਨਾਸ਼ੀ ਕਰਤਾ ਧਾਮ ਵਖਾਏ ਠਾਂਡਾ ਦਰਬਾਰਾ, ਅਗਨੀ ਤਤ ਨਾ ਕੋਈ ਜਲਾਈਆ। ਸ੍ਰੀ ਭਗਵਾਨ ਕਰੇ ਸੰਭਾਲ, ਦਿਵਸ ਰੈਣ ਸੇਵ ਕਮਾਈਆ। ਪਾਰਬ੍ਰਹਮ ਬ੍ਰਹਮ ਆਪੇ ਭਾਲ, ਆਪੇ ਮੇਲਾ ਲਏ ਮਿਲਾਈਆ। ਅੰਤਮ ਨਾਤਾ ਤੁੱਟੇ ਕਾਲ ਮਹਾਕਾਲ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਮਿਲਾਈਆ। ਹਰਿਜਨ ਸੱਜਣ ਹਰਿ ਮਿਲੌਣਾ, ਮਿਲ ਸਖ਼ੀਆਂ ਮੰਗਲ ਗਾਇਆ। ਦਵਾਰ ਬੰਕ ਆਪ ਸੁਹੌਣਾ, ਘਰ ਵੱਜਦੀ ਰਹੇ ਵਧਾਇਆ। ਕੰਤ ਭਗਵੰਤ ਏਕਾ ਪੌਣਾ, ਪਰਮ ਪੁਰਖ ਵਡ ਵਡਿਆਇਆ। ਸੰਤ ਸਤਿਗੁਰ ਸੰਗ ਨਿਭੌਣਾ, ਵਿਛੜ ਕਦੇ ਨਾ ਜਾਇਆ। ਸਤਿਜੁਗ ਦਵਾਰਾ ਇਕ ਬਹੌਣਾ, ਕਲਜੁਗ ਅੰਤਮ ਵੰਡ ਵੰਡਾਇਆ। ਛੱਤੀ ਜੁਗ ਦੇ ਸਲਾਹਿਆ ਸਾਢੇ ਤਿੰਨ ਤਿੰਨ ਹੱਥ ਏਕਾ ਆਸਣ ਲੌਣਾ, ਰਵਦਾਸ ਚਮਿਆਰਾ ਗਿਆ ਲਿਖਾਇਆ। ਕਲਜੁਗ ਮੁਨਾਰ ਇਕ ਬਣੌਣਾ, ਚਵੀਂ ਹੱਥ ਪੁਰਖ ਸਮਰਥ ਲਏ ਪਰਗਟਾਇਆ। ਪੂਜਾ ਪਾਠ ਇਕ ਕਰੌਣਾ, ਇਸ਼ਟ ਦੇਵ ਇਕ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰ ਅਵਤਾਰਾਂ ਆਪਣੇ ਦਰ ਬਹਾਇਆ। ਗੁਰ ਅਵਤਾਰ ਸੱਦੇ ਦਰ, ਸੰਮਤ ਸੰਮਤੀ ਖੇਲ ਖਿਲਾਇੰਦਾ। ਲੋਕਮਾਤ ਜੋ ਦਿਤਾ ਵਰ, ਕਵਣ ਪੂਰ ਕਰਾਇੰਦਾ। ਉਠੋ ਵੇਖੋ ਆਪਣਾ ਘਰ, ਨੇਤਰ ਨੈਣਾਂ ਆਪ ਜਣਾਇੰਦਾ। ਪੱਲੂ ਕੋਈ ਨਾ ਰਿਹਾ ਫੜ, ਖ਼ਾਲੀ ਹੱਥ ਸਰਬ ਫਿਰਾਇੰਦਾ। ਸਾਚੇ ਮੰਦਰ ਨਾ ਕੋਈ ਜਾਏ ਚੜ੍ਹ, ਆਪਣਾ ਕੁੰਡਾ ਨਾ ਕੋਈ ਲਾਹਿੰਦਾ। ਸਾਧ ਸੰਤ ਅਧਵਿਚਕਾਰ ਬੈਠੇ ਅੜ, ਪਾਰ ਕਿਨਾਰਾ ਨਾ ਕੋਈ ਕਰਾਇੰਦਾ। ਮਾਤ ਅਗਨੀ ਰਹੇ ਸੜ, ਕਾਮ ਕ੍ਰੋਧ ਲੋਭ ਮੋਹ ਹੰਕਾਰ ਸਰਬ ਸਤਾਇੰਦਾ। ਜਿਸ ਦੀ ਲਾਈ ਲੋਕਮਾਤ ਜੜ੍ਹ, ਬੂਟਾ ਸਭ ਨੂੰ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਏਕਾ ਹੁਕਮ ਸੁਣਾਇੰਦਾ। ਗੁਰ ਅਵਤਾਰ ਮਾਰੋ ਧਿਆਨ, ਜਨ ਭਗਤਾਂ ਨਾਲ ਰਲਾਈਆ। ਲੋਕਮਾਤ ਜੋ ਦੇ ਕੇ ਆਏ ਗਿਆਨ, ਅੰਤਮ ਭੁੱਲੀ ਸਰਬ ਲੋਕਾਈਆ। ਕਲਜੁਗ ਕੂੜ ਹੋਇਆ ਪਰਧਾਨ, ਚਾਰੋਂ ਕੁੰਟ ਡੰਕਾ ਲਾਈਆ। ਨਾਲ ਰਲਿਆ ਪੰਜ ਸ਼ੈਤਾਨ, ਘਰ ਘਰ ਵਿਚ ਫੇਰਾ ਪਾਈਆ। ਜ਼ਾਤ ਅਜ਼ਾਤੀ ਹੋਏ ਬੇਈਮਾਨ, ਸ਼ਰਅ ਸ਼ਰੀਅਤ ਨਾ ਕੋਈ ਵਡਿਆਈਆ। ਸਿਦਕ ਸਬੂਰੀ ਨਾ ਕੋਈ ਈਮਾਨ, ਇਬਨੁਲ ਵਕ਼ਤ ਨਾ ਕੋਈ ਸਹਾਈਆ। ਨੌਂ ਖੰਡ ਪ੍ਰਿਥਮੀ ਕੋਟਨ ਕੋਟ ਗੁਰੂ ਬਣ ਬਣ ਖੋਲ੍ਹੀ ਬੈਠੇ ਦੁਕਾਨ, ਹਰਿ ਕਾ ਨਾਮ ਹੱਥ ਨਾ ਕਿਸੇ ਵਖਾਈਆ। ਪੁਰਖ ਅਬਿਨਾਸ਼ੀ ਏਕਾ ਵਾਰ ਵੇਖੇ ਮਾਰ ਧਿਆਨ, ਅਭੁਲ ਭੁਲ ਕਦੇ ਨਾ ਜਾਈਆ। ਆਪਣੇ ਆਪਣੇ ਲਓ ਪਛਾਣ, ਵੇਲਾ ਗਿਆ ਹੱਥ ਨਾ ਆਈਆ। ਸੰਮਤ ਵੀਹ ਸੌ ਉਨੀ ਚੜ੍ਹੇ ਵਿਚ ਜਹਾਨ, ਪ੍ਰਭ ਲੇਖਾ ਦਏ ਚੁਕਾਈਆ। ਏਕਾ ਸਭ ਨੂੰ ਮੰਨਣੀ ਪਏ ਆਣ, ਏਕਾ ਇਸ਼ਟ ਦੇਵ ਮਨਾਈਆ। ਵਿਸ਼ਨੂੰ ਬ੍ਰਹਮਾ ਸ਼ਿਵ ਕਰ ਪਰਵਾਨ, ਨਿਉਂ ਨਿਉਂ ਸੀਸ ਜਗਦੀਸ ਝੁਕਾਈਆ। ਤੇਰਾ ਹੁਕਮ ਸ਼ਾਹ ਸੁਲਤਾਨ, ਅਟਲ ਅਟਲ ਅਟਲ ਤੇਰੀ ਵਡਿਆਈਆ। ਭੁੱਲ ਨਾ ਜਾਈਏ ਬਣ ਨਾਦਾਨ, ਤੇਰੀ ਏਕ ਓਟ ਤਕਾਈਆ। ਚਰਨ ਦਵਾਰੇ ਦੇਣਾ ਮਾਣ, ਚਰਨ ਸਰਨ ਸੱਚੀ ਸਰਨਾਈਆ। ਹਉਂ ਭਿਖਕ ਮੰਗਾਂ ਦਾਨ, ਇਛਿਆ ਭਿਛਿਆ ਝੋਲੀ ਦੇ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦੇਣਾ ਸਮਝਾਈਆ। ਸਾਚੀ ਭਿਛਿਆ ਭਗਤਨ ਹੱਥ, ਵਿਸ਼ਨ ਬ੍ਰਹਮੇ ਸ਼ਿਵ ਹਰਿ ਜਣਾਇੰਦਾ। ਛੱਬੀ ਪੋਹ
ਦਵਾਏ ਹੱਥੋ ਹੱਥ, ਹੱਥ ਨਾਲ ਹੱਥ ਮਿਲਾਇੰਦਾ। ਸ਼ਬਦ ਸਰੂਪੀ ਕਰੇ ਅਕੱਠ, ਘਰ ਸਾਚੇ ਆਪ ਸਦਾਇੰਦਾ। ਇਕ ਦੂਜੇ ਦਾ ਨਾਮ ਆਪੇ ਦੇਵੇ ਦੱਸ, ਬਣ ਵਿਚੋਲਾ ਮੁਲਾਕਾਤ ਆਪ ਕਰਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਦੀ ਪੂਰੀ ਆਸ, ਛੱਤੀ ਜੁਗ ਮੂਲ ਚੁਕਾਇੰਦਾ। ਆਪੇ ਭਰੇ ਆਪਣਾ ਖਾਤ, ਖਾਤਾ ਆਪਣਾ ਫੇਰ ਖੁਲਾਇੰਦਾ। ਚਾਰ ਜੁਗ ਦੀ ਮੁੱਕੇ ਗਾਥ, ਪਿਛਲਾ ਲੇਖਾ ਬੰਦ ਕਰਾਇੰਦਾ। ਅੱਗੇ ਦੇਵੇ ਆਪਣਾ ਸਾਥ, ਸਾਚਾ ਮਾਰਗ ਆਪੇ ਲਾਇੰਦਾ। ਬਹੱਤਰ ਭਗਤ ਉਤਾਰੇ ਆਪਣੇ ਘਾਟ, ਬਹੱਤਰ ਦੇਸਾਂ ਆਪ ਸਮਝਾਇੰਦਾ। ਕਲਜੁਗ ਮੁੱਕੇ ਅੰਤਮ ਵਾਟ, ਪਾਂਧੀ ਆਪਣਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਆਪੇ ਖੜ, ਨੂਰ ਨੁਰਾਨਾ ਦਰਸ ਕਰਾਇੰਦਾ। ਨੂਰ ਨੁਰਾਨਾ ਦੇਵੇ ਦਰਸ, ਜੋਤੀ ਜੋਤ ਜੋਤ ਰੁਸ਼ਨਾਈਆ। ਜਨ ਭਗਤਾਂ ਮੇਟੇ ਝੂਠੀ ਹਰਸ, ਹਉਮੇ ਹੋਰ ਨਾ ਕੋਈ ਵਧਾਈਆ। ਅੰਮ੍ਰਿਤ ਮੇਘ ਏਕਾ ਬਰਸ, ਸਾਂਤਕ ਸਤਿ ਸਤਿ ਦਏ ਕਰਾਈਆ। ਲੇਖਾ ਚੁਕਾਏ ਅਰਸ਼ ਫ਼ਰਸ਼, ਕਾਇਆ ਕੁਰਾ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਭਗਤ ਭਗਵੰਤ ਦਏ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਵਣ ਜੁਗਤ ਜਗ ਦੇਵੇ ਦਾਨ, ਜੋਤੀ ਜਾਤਾ ਪੁਰਖ ਬਿਧਾਤਾ ਇਕ ਇਕੱਲਾ ਇਕ ਇਕਾਂਤਾ ਅਕਲ ਕਲ ਅਛਲ ਛਲ ਆਪਣਾ ਖੇਲ ਕਰਾਈਆ।
ਕਲਜੁਗ ਅੰਤਮ ਥੱਕਾ ਮਾਂਦਾ, ਨੇਤਰ ਨੈਣਾਂ ਨੀਰ ਵਹਾਇੰਦਾ। ਉਠ ਉਠ ਬਹਿ ਬਹਿ ਰਾਹ ਤਕਾਂਦਾ, ਕਵਣ ਦਵਾਰੇ ਹਰਿ ਜੂ ਆਇੰਦਾ। ਰਸਨਾ ਜਿਹਵਾ ਏਕਾ ਗੌਦਾ, ਆਪਣੀ ਭੁਲ ਬਖ਼ਸ਼ਾਇੰਦਾ। ਜਨ ਭਗਤਾਂ ਬੋਲ ਬੋਲ ਸੁਣਾਂਦਾ, ਗੀਤ ਗੋਬਿੰਦ ਇਕ ਅਲਾਇੰਦਾ। ਮੇਰਾ ਅੰਤਮ ਤੁਟਾ ਨਾਤਾ, ਬਿਧਾਤਾ ਜੋੜ ਨਾ ਕੋਈ ਜੁੜਾਇੰਦਾ। ਵੇਖੋ ਮੇਰਾ ਖ਼ਾਲੀ ਖਾਤਾ, ਹਿਸਾਬ ਨਜ਼ਰ ਕੋਈ ਨਾ ਆਇੰਦਾ। ਨਾ ਕੋਈ ਦਿਸੇ ਪਿਤਾ ਮਾਤਾ, ਸੀਸ ਹੱਥ ਨਾ ਕੋਈ ਰਖਾਇੰਦਾ। ਨਾ ਕੋਈ ਗਾਏ ਪੂਜਾ ਪਾਠਾ, ਗਿਆਨ ਧਿਆਨ ਨਾ ਕੋਈ ਦਰਸਾਇੰਦਾ। ਨਾ ਕੋਈ ਸਰੋਵਰ ਤੀਰਥ ਤਾਟਾ, ਸਰ ਅੰਮ੍ਰਿਤ ਨਾ ਕੋਈ ਨੁਹਾਇੰਦਾ। ਖ਼ਾਲੀ ਦਿਸੇ ਭਰਿਆ ਬਾਟਾ, ਗੋਬਿੰਦ ਜਾਮ ਨਾ ਕੋਇ ਪਿਆਇੰਦਾ। ਧਰਤ ਧਵਲ ਖੁੱਲ੍ਹਾ ਝਾਟਾ, ਮੇਂਢੀ ਸੀਸ ਨਾ ਕੋਈ ਗੁੰਦਾਇੰਦਾ। ਨਾ ਕੋਈ ਮੇਟੇ ਝਗੜਾ ਜ਼ਾਤਾ ਪਾਤਾ, ਵਰਨ ਬਰਨ ਨਾ ਕੋਈ ਸਮਝਾਇੰਦਾ। ਨਜ਼ਰ ਨਾ ਆਏ ਪੁਰਖ ਸਮਰਾਥਾ, ਚਾਰੋਂ ਕੂਟ ਵੇਖ ਵਖਾਇੰਦਾ। ਜੁਗ ਜੁਗ ਲੇਖਾ ਤ੍ਰਿਲੋਕੀ ਨਾਥਾ, ਮੁਕੰਦ ਮਨੋਹਰ ਲਖ਼ਮੀ ਨਰਾਇਣ ਮੁਕਟ ਬੈਣ ਨਾ ਨਜ਼ਰੀ ਆਇੰਦਾ । ਹੋਇਆ ਅੰਧੇਰਾ ਦੀਪ ਸਾਤਾ, ਨੌ ਖੰਡ ਦੀਪ ਨਾ ਕੋਈ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਭਿਖਕ ਮੰਗ ਮੰਗਾਇੰਦਾ। ਨੇਤਰ ਰੋਵੇ ਮਾਰੇ ਧਾਹ, ਆਪਣੀ ਕੂਕ ਸੁਣਾਈਆ। ਮੇਰਾ ਵੇਲਾ ਅੰਤਮ ਗਿਆ ਆ, ਨਾ ਸਕੇ ਕੋਈ ਬਚਾਈਆ। ਜਿਸ ਬੂਟਾ ਦਿਤਾ ਲਾ, ਸੋ ਜੜ੍ਹ ਰਿਹਾ ਉਖੜਾਈਆ। ਜਿਸ ਵਸਤ ਝੋਲੀ ਦਿਤੀ ਪਾ, ਸੋ ਆਪਣੀ ਹੱਥੀਂ ਬਾਹਰ ਕਢਾਈਆ। ਜਿਸ ਰੱਖਿਆ ਮੇਰਾ ਨਾਂਂ, ਸੋ ਮੇਰਾ ਨਾਉਂ ਦਏ ਕਟਾਈਆ। ਮੈਂ ਜਾਂਵਾ ਕੇਹੜੇ ਥਾਂ, ਅੰਤਰ ਨਜ਼ਰ ਨਾ ਕੋਈ ਰਖਾਈਆ। ਬਿਨ ਹਰਿ ਨਾਮੇ ਹੋਇਆ ਕਾਂ, ਬੁਧੀ ਕਾਗ ਵਾਂਗ ਕੁਰਲਾਈਆ। ਸਿਰ ਦੇਵੇ ਕੋਈ ਨਾ ਠੰਡੀ ਛਾਂ, ਸਮਰਥ ਪੁਰਖ ਬੈਠਾ ਮੁਖ ਭਵਾਈਆ। ਨਾ ਕੋਈ ਮਿਲੇ ਭੈਣ ਭਰਾ, ਸਾਕ ਸੈਣ ਸੈਣ ਨਾ ਕੋਈ ਸਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਕਰ ਗਏ ਨਾਂਹ, ਦਸਤਗੀਰ ਦਾਮਨ ਨਾ ਕੋਈ ਫੜਾਈਆ। ਅਜ਼ਮਤ
ਦੇਵੇ ਇਕ ਸਲਾਹ, ਗ਼ਫ਼ਲਤ ਮੇਰੀ ਕੰਮ ਕਿਸੇ ਨਾ ਆਈਆ। ਕਰਿਆ ਖੇਲ ਬੇਪਰਵਾਹ, ਬੇਪਰਵਾਹ ਧਾਰ ਚਲਾਈਆ। ਸ਼ਬਦ ਸ਼ਬਦੀ ਡੰਕ ਵਜਾ, ਮੇਰਾ ਡੰਕਾ ਬੰਦ ਕਰਾਈਆ। ਤਖ਼ਤ ਤਾਜ ਦਏ ਮਿਟਾ, ਤਖ਼ਤ ਨਿਵਾਸੀ ਹੁਕਮ ਸੁਣਾਈਆ। ਵਸਦੇ ਖੇੜੇ ਦੇਵੇ ਢਾਹ, ਕੱਲਰ ਕੰਧ ਰਹਿਣ ਨਾ ਪਾਈਆ । ਜਲ ਥਲ ਵੇਖੇ ਅਸਗਾਹ, ਡੂੰਘੀ ਕੰਦਰ ਫੋਲ ਫੁਲਾਈਆ। ਜੰਗਲ ਜੂਹ ਉਜਾੜ ਪਹਾੜ ਫੇਰਾ ਪਾ, ਉਚੇ ਟਿੱਲੇ ਪਰਬਤ ਫਿਰੇ ਚਾਈਂ ਚਾਈਆ। ਲੱਖ ਚੁਰਾਸੀ ਆਤਮ ਪਰਦਾ ਆਪੇ ਲਾਹ, ਲਿਖ ਲਿਖ ਲੇਖਾ ਦਏ ਮੁਕਾਈਆ। ਚਿਤਰ ਗੁਪਤ ਦਰ ਬਹਾ, ਹੁਕਮੀ ਹੁਕਮ ਮਨਾਈਆ। ਰਾਏ ਧਰਮ ਲਏ ਉਠਾ, ਏਕਾ ਡੰਡਾ ਲਾਈਆ। ਲਾੜੀ ਮੌਤ ਦਏ ਸੁਣਾ, ਲੱਖ ਚੁਰਾਸੀ ਤੇਰੀ ਝੋਲੀ ਪਾਈਆ। ਜੋ ਘੜਿਆ ਭੰਨ ਦਏ ਵਖਾ, ਥਿਰ ਕੋਇ ਰਹਿਣ ਨਾ ਪਾਈਆ। ਕਲਜੁਗ ਤੇਰਾ ਸੱਥਰ ਦਏ ਵਿਛਾ, ਸਗਲਾ ਸੰਗ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਅਵਰ ਨਾ ਕੋਈ ਵਡਿਆਈਆ। ਕਲਜੁਗ ਕੂੜ ਕੁੜਿਆਰਾ ਰਿਹਾ ਕੂਕ, ਚਾਰ ਕੁੰਟ ਹਲਕਾਇਆ। ਮੇਰੀ ਅੰਤਮ ਚੁੱਕੇ ਚੂਕ, ਵੇਲੇ ਅੰਤ ਨਾ ਕੋਈ ਸਹਾਇਆ। ਤ੍ਰੈਗੁਣ ਮਾਇਆ ਰਹੀ ਫੂਕ, ਪੰਜ ਤਤ ਜਲਾਇਆ। ਮੇਰੀ ਮਿਟੇ ਨਾ ਤ੍ਰਿਸ਼ਨਾ ਭੂਖ, ਆਸਾ ਤ੍ਰਿਸ਼ਨਾ ਨਾ ਪੂਰ ਕਰਾਇਆ। ਮੈਂ ਦਰ ਦਰ ਘਰ ਘਰ ਮੰਦਰ ਮਸਜਿਦ ਮਠ ਸ਼ਿਵਦਵਾਲੇ ਧੁਖਾਇਆ ਧੂਪ, ਜਗਤ ਸੁਗੰਧੀ ਏਕਾ ਪਾਇਆ। ਕੂੜ ਕੁੜਿਆਰਾ ਘਰ ਘਰ ਵਖਾਇਆ ਰੂਪ, ਅਨੂਪ ਦਰਸ ਨਾ ਕਿਸੇ ਪਾਇਆ। ਮੈਂ ਸਤਿਗੁਰ ਸਾਹਿਬ ਦਾ ਲਾਡਲਾ ਪੂਤ, ਛੋਟਾ ਬਾਲਾ ਨਾਉਂ ਰਖਾਇਆ। ਮੇਰਾ ਡੰਕਾ ਵੱਜਿਆ ਚਾਰ ਕੂਟ, ਸ਼ਾਹ ਸੁਲਤਾਨ ਬਚਿਆ ਕੋਈ ਰਹਿਣ ਨਾ ਪਾਇਆ। ਮੈਂ ਏਕਾ ਵੇਖਿਆ ਤਾਣਾ ਪੇਟਾ ਸੂਤ, ਆਪਣੀ ਹੱਥੀਂ ਗੰਢ ਦਵਾਇਆ। ਕਲਜੁਗ ਅੰਤਮ ਸਾਧ ਸੰਤ ਮੈਂ ਕੀਤੇ ਪੂਤ ਕਪੂਤ, ਪਿਤਾ ਪੂਤ ਨਾ ਕੋਈ ਮਿਲਾਇਆ। ਝੂਠੀ ਖ਼ਾਕ ਰਮਾ ਹੋਏ ਅਵਧੂਤ, ਅਵਗਤ ਆਵਣ ਜਾਵਣ ਗੇੜ ਬਣਾਇਆ। ਵੇਲੇ ਅੰਤਮ ਰਾਏ ਧਰਮ ਮਾਰੇ ਜੂਤ, ਜਿਨ ਹਰਿ ਹਰਿ ਨਾਮ ਭੁਲਾਇਆ। ਲੱਖ ਚੁਰਾਸੀ ਜਾਮਾ ਪ੍ਰੇਤ ਭੂਤ, ਭਵ ਸਾਗਰ ਪਾਰ ਨਾ ਕੋਈ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਕਲਜੁਗ ਉਠ ਉਠ ਤੱਕੇ ਰਾਹ, ਨੇਤਰ ਨੈਣ ਨੈਣ ਉਠਾਈਆ। ਵੇਲੇ ਅੰਤਮ ਬਣੇ ਹਰਿ ਮਲਾਹ, ਬੇੜਾ ਪਾਰ ਕਰਾਈਆ। ਗੁਰ ਗੋਬਿੰਦ ਦੇਵੇ ਸਚ ਸਲਾਹ, ਸਲਾਹਗੀਰ ਇਕ ਹੋ ਜਾਈਆ। ਜਗਤ ਵਿਛੋੜਾ ਦਏ ਕਟਾ, ਮੇਲ ਮਿਲਾਏ ਸਹਿਜ ਸੁਭਾਈਆ। ਮੇਰਾ ਖੇੜਾ ਰਿਹਾ ਢਾਹ, ਬਾਲੇ ਨੀਹਾਂ ਹੇਠ ਦਬਾਈਆ। ਮੇਰੀ ਜੜ੍ਹ ਰਿਹਾ ਉਖੜਾ, ਅੰਤ ਸ਼ਬਦ ਹਲੂਣਾ ਲਾਈਆ। ਮੈਂ ਗਲ ਵਿਚ ਪੱਲੂ ਪਾ, ਦੋਵੇਂ ਜੋੜ ਪਵਾਂ ਸਰਨਾਈਆ। ਮੇਰਾ ਕਰ ਅੰਤ ਬਚਾ, ਨਿਥਾਵਿਆਂ ਥਾਂਵ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੇਰਾ ਫੰਦ ਦਏ ਕਟਾਈਆ। ਕਲਜੁਗ ਉਠ ਉਠ ਬਲ ਧਾਰੇ, ਬਲ ਆਪਣਾ ਆਪ ਜਣਾਈਆ। ਮੇਰਾ ਤੁੱਟਾ ਮਾਣ ਹੰਕਾਰੇ, ਹੰਗਤਾ ਗੜ੍ਹ ਨਜ਼ਰ ਨਾ ਆਈਆ। ਮੈਂ ਭੁੱਲਿਆ ਭੁਲਾਇਆ ਸਰਬ ਸੰਸਾਰੇ, ਅਭੁਲ ਤੇਰੀ ਵਡਿਆਈਆ। ਮੈਂ ਸ਼ਾਹ ਸੁਲਤਾਨਾ ਦਰ ਦਰ ਘਰ ਘਰ ਸਰਬ ਉਜਾੜੇ, ਸੀਸ ਤਾਜ ਨਾ ਕੋਈ ਟਿਕਾਈਆ। ਧਰਨੀ ਧਰਤ ਧਵਲ ਮੇਰੇ ਅੱਗੇ ਕੱਢੇ ਹਾੜੇ, ਨੇਤਰ ਨੈਣਾਂ ਨੀਰ ਵਹਾਈਆ। ਚੋਰ ਯਾਰ ਮੇਰੀ ਛਾਤੀ ਰਹੇ ਲਤਾੜੇ, ਸਾਚਾ ਸੀਰ ਮੁਖ ਨਾ ਕੋਈ ਰਖਾਈਆ। ਆ ਮਿਲ ਗੋਬਿੰਦ ਮੇਰੇ ਪਿਆਰੇ, ਰਾਹ ਤੱਕੇ ਤੇਰਾ ਰਾਹੀਆ। ਤੇਰਾ ਰੂਪ ਪੰਜ ਪਿਆਰੇ,
ਪੰਚਮ ਤੇਰਾ ਰੰਗ ਸਮਾਈਆ। ਚਾਰ ਜੁਗ ਗੁਰ ਅਵਤਾਰ ਦੇ ਦੇ ਗਏ ਲਾਰੇ, ਅੰਤ ਏਕਾ ਓਟ ਤਕਾਈਆ। ਤੇਰੇ ਭਗਤ ਰਹੇ ਕੁਆਰੇ, ਤੁਧ ਬਿਨ ਅੰਤ ਨਾ ਕੋਈ ਪਰਨਾਈਆ। ਆ ਵੇਖ ਮਿਤਰ ਪਿਆਰੇ, ਤੇਰਾ ਸੱਥਰ ਰਹੇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਣ ਅਵਗੁਣ ਨਾ ਕੋਈ ਜਣਾਈਆ। ਕਲਜੁਗ ਉਠ ਕਰੇ ਨਿਮਸਕਾਰ, ਦੋਏ ਦੋਏ ਨਿਮਸਕਾਰਿਆ। ਤੂੰ ਸਾਹਿਬ ਬੇਐਬ ਪਰਵਰਦਿਗਾਰ, ਵਸਣਹਾਰਾ ਧਾਮ ਨਿਆਰਿਆ। ਤੂੰ ਮੇਲ ਮਿਲਾਇਆ ਚਾਰ ਯਾਰ, ਲੋਕਮਾਤ ਕਰ ਸ਼ੰਗਾਰਿਆ। ਕਰਿਆ ਮੁਹੰਮਦ ਇਕ ਪਿਆਰ, ਦਰ ਦਰ ਘਰ ਘਰ ਆਪਣਾ ਖੇਲ ਨਿਆਰਿਆ। ਏਕਾ ਮੰਗੀ ਮੰਗ ਭਿਖਾਰ, ਚੌਦਾਂ ਤਬਕਾਂ ਦਏ ਹੁਲਾਰਿਆ। ਸਦੀ ਚੌਧਵੀਂ ਤੇਰੀ ਧਾਰ, ਤੇਰੀ ਧਾਰਾ ਨਾਲ ਮਿਲਾ ਰਿਹਾ। ਕਲ ਆਈ ਅੰਤਮ ਵਾਰ, ਕਲ ਲੇਖਾ ਸਰਬ ਚੁਕਾ ਲਿਆ। ਲਹਿਣਾ ਦੇਣਾ ਦੇਣਾ ਲਹਿਣਾ ਕ਼ਰਜ਼ ਉਤਾਰ, ਹੌਲਾ ਭਾਰ ਇਕ ਉਠਾ ਲਿਆ। ਦਰ ਮੰਗ ਸਚ ਦਰਬਾਰ, ਦਰ ਦਰਵੇਸ਼ ਸੀਸ ਝੁਕਾ ਲਿਆ। ਤੇਰੇ ਭਗਤ ਕਰਨ ਪੁਕਾਰ, ਭੇਵ ਕਿਸੇ ਨਾ ਆ ਰਿਹਾ। ਪਰਗਟ ਹੋ ਵਿਚ ਸੰਸਾਰ, ਗੁਰ ਅਵਤਾਰ ਰਾਹ ਤਕਾ ਰਿਹਾ। ਵਰਨ ਬਰਨ ਰੋਵਣ ਜ਼ਾਰੋ ਜ਼ਾਰ, ਜ਼ਾਤ ਪਾਤ ਮੁਖ ਸ਼ਰਮਾ ਰਿਹਾ। ਮੰਦਰ ਮਸਜਿਦ ਮਠ ਸ਼ਿਵਦਵਾਲਾ ਹਾਹਾਕਾਰ, ਗੁਰੂਦਵਾਰੇ ਗੁਰੂ ਨਜ਼ਰ ਕੋਈ ਨਾ ਆ ਰਿਹਾ। ਪੁਰਖ ਅਕਾਲ ਕਰ ਵਿਚਾਰ, ਤੇਰਾ ਨੈਣ ਨੈਣਾਂ ਵਿਚ ਸਮਾ ਰਿਹਾ। ਜਾਮਾ ਲੈ ਅੰਤਮ ਵਾਰ, ਦੋਏ ਜੋੜ ਵਾਸਤਾ ਪਾ ਰਿਹਾ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਆਪਣਾ ਹੁਕਮ ਆਪ ਜਣਾ ਰਿਹਾ। ਮੈਂ ਆਵਾਂ ਆਪਣੀ ਧਾਰ, ਪਿਤਾ ਪੂਤ ਨਾ ਕੋਈ ਵਖਾ ਲਿਆ। ਸ਼ਬਦੀ ਸ਼ਬਦ ਬੋਲ ਜੈਕਾਰ, ਸਾਚਾ ਸੋਹਲਾ ਆਪੇ ਗਾ ਲਿਆ। ਜੋਤੀ ਜੋਤ ਜੋਤ ਉਜਿਆਰ, ਜੋਤੀ ਜਾਤਾ ਵਖਾ ਲਿਆ। ਨਾਉਂ ਰੱਖ ਨਿਹਕਲੰਕ ਨਰਾਇਣ ਨਰ ਅਵਤਾਰ, ਕਲਜੁਗ ਦਵਾਰਾ ਇਕ ਸੁਹਾ ਲਿਆ। ਗੁਰ ਚੇਲਾ ਸੋਹੇ ਇਕ ਦਵਾਰ, ਗੁਰ ਗੋਬਿੰਦ ਮੇਲ ਮਿਲਾ ਲਿਆ। ਕਲਜੁਗ ਤੇਰਾ ਤੋੜੇ ਬੰਧਨ ਵਿਚ ਸੰਸਾਰ, ਜਗਤ ਜੰਜਾਲਾ ਆਪ ਮਿਟਾ ਰਿਹਾ। ਸਾਚੀ ਰੀਤੀ ਕਰੇ ਅਪਾਰ, ਪਾਰਬ੍ਰਹਮ ਬ੍ਰਹਮ ਵੇਖ ਵਖਾ ਰਿਹਾ। ਏਕਾ ਨਾਮ ਸ਼ਬਦ ਧੁਨਕਾਰ, ਧੁਨ ਆਤਮਕ ਆਪ ਸੁਣਾ ਰਿਹਾ। ਨੌਂ ਖੰਡ ਪ੍ਰਿਥਮੀ ਸਤ ਦੀਪ ਬ੍ਰਹਿਮੰਡ ਖੰਡ ਜੇਰਜ ਅੰਡ ਸੁਣੇ ਆਪ ਪੁਕਾਰ, ਘਟ ਘਟ ਆਪਣਾ ਆਸਣ ਲਾ ਰਿਹਾ। ਭਗਤ ਭਗਵੰਤ ਲਏ ਉਠਾਲ, ਕਰਿਆ ਖੇਲ ਦੀਨ ਦਿਆਲ, ਦੀਨਨ ਆਪਣੇ ਗਲੇ ਲਗਾ ਰਿਹਾ। ਇਕ ਵਖਾਏ ਸੱਚੀ ਧਰਮਸਾਲ, ਜਿਸ ਦੇ ਨੇੜ ਨਾ ਆਏ ਕਾਲ, ਮਹਾਕਾਲ ਸੀਸ ਝੁਕਾ ਲਿਆ। ਪਹਿਰੇਦਾਰ ਬਣੇ ਆਪ ਪ੍ਰਿਤਪਾਲ, ਗੁਰਮੁਖ ਲਏ ਵਿਚ ਬਹਾਈਆ। ਸਾਚੀ ਸੇਵਾ ਕਰੇ ਸੇਵਕ ਬਣ ਗੋਪਾਲ, ਆਪਣੀ ਸੇਵ ਕਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਹੁਕਮੀ ਹੁਕਮੀਯਤ ਆਪ ਜਣਾ ਰਿਹਾ। ਸਾਚਾ ਹੁਕਮ ਧੁਰ ਫ਼ਰਮਾਨਾ, ਸ਼ਬਦ ਸੰਦੇਸ਼ਾ ਇਕ ਜਣਾਈਆ। ਪਰਗਟ ਹੋਏ ਸ੍ਰੀ ਭਗਵਾਨਾ, ਨਿਰਵੈਰ ਪੁਰਖ ਵਡੀ ਵਡਿਆਈਆ। ਜਨ ਭਗਤ ਬੰਨ੍ਹੇ ਹੱਥੀਂ ਗਾਨਾ, ਨਾਮ ਤੰਦ ਹੱਥ ਉਠਾਈਆ। ਆਤਮ ਅੰਤਰ ਦੇਵੇ ਬ੍ਰਹਮ ਗਿਆਨਾ, ਬ੍ਰਹਮ ਵਿਦਿਆ ਕਰੇ ਪੜ੍ਹਾਈਆ। ਚਰਨ ਕਵਲ ਕਵਲ ਚਰਨ ਬਖ਼ਸ਼ੇ ਇਕ ਟਿਕਾਨਾ, ਸਰਨਗਤ ਇਕ ਸਮਝਾਈਆ। ਗ਼ਰੀਬ ਨਿਮਾਣਿਆਂ ਦੇਵੇ ਮਾਣਾ, ਸਿਰ ਆਪਣਾ ਹੱਥ ਟਿਕਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਕ ਮਿਲੌਣਾ, ਖ਼ਾਕੀ ਖ਼ਾਕ ਖ਼ਾਕ ਵਖਾਈਆ। ਚਾਰ ਖਾਣੀ ਦੱਸੇ ਇਕੋ
ਗਾਣਾ, ਸੋਹੰ ਕਰੇ ਸਚ ਪੜ੍ਹਾਈਆ। ਘਰ ਬੈਠਿਆਂ ਸਤਿਗੁਰ ਪਾਣਾ, ਦੂਜਾ ਦਰ ਨਾ ਵੇਖਣ ਪਾਈਆ। ਬਿਨ ਸੰਤਾਂ ਨਜ਼ਰ ਨਾ ਆਏ ਕਿਸੇ ਟਿਕਾਣਾ, ਭੁੱਲੀ ਭਰਮ ਸਰਬ ਲੋਕਾਈਆ। ਗੁਰੁਮਖ ਵਿਰਲ ਚਤੁਰ ਸੁਘੜ ਸਿਆਨਾ, ਜਿਸ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਿਲੇ ਚਾਈਂ ਚਾਈਂਆ।