ਪੁਸਤਕਾਲਾਭਾਗ ੧੦

੨੯ ਅਸੂ ੨੦੨੮ ਬਿਕ੍ਰਮੀ ਪੂਰਨ ਸਿੰਘ ਦੇ ਗ੍ਰਹਿ ਪਿੰਡ ਲੇਲੀਆਂ ਜ਼ਿਲਾ ਅੰਮ੍ਰਿਤਸਰ

ਆਪਣੀ ਬਾਜ਼ੀ ਗਿਆ ਹਾਰ, ਜਿਤ ਨਜ਼ਰ ਕੋਇ ਨਾ ਆਈਆ। ਕਲਜੁਗ ਕਰਮ ਕਰੇ ਵਿਚਾਰ, ਧਰਮ ਧੀਰ ਨਾ ਕੋਈ ਵਖਾਈਆ। ਜਨਮ ਲਿਆ ਵਿਚ ਸੰਸਾਰ, ਚੌਥਾ ਜੁਗ ਨਾਉਂ ਧਰਾਈਆ। ਕੂੜ ਕੁੜਿਆਰਾ ਵਡ ਭੰਡਾਰ, ਵਿਚ ਸੰਸਾਰ ਲਿਆ ਵਰਤਾਈਆ। ਜੂਠ ਝੂਠ ਕਰ ਪਸਾਰ, ਏਕਾ ਡੰਕਾ ਲਿਆ ਸੁਣਾਈਆ। ਠਗ ਚੋਰ ਯਾਰ ਕਰ ਕਰ ਖ਼ਬਰਦਾਰ, ਤੇਰਾ ਨਾਉਂ ਭੁਲਾਈਆ। ਨਾਰੀ ਕੰਤ ਵਖਾਏ ਵਿਭਚਾਰ, ਵਿਭਚਾਰੀ ਰੰਗ ਵਖਾਈਆ। ਤੇਰੇ ਨਾਉਂ ਨਾ ਕਰਿਆ ਕੋਈ ਪਿਆਰ, ਗੀਤ ਸੁਹਾਗ ਨਾ ਕੋਈ ਗਾਈਆ। ਨਾਲ ਰਲਾਇਆ ਮੁਹੰਮਦ ਯਾਰ, ਯਾਰੀ ਯਾਰਾਂ ਨਾਲ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲਾ ਅੰਤ ਹੋਇਆ ਦੁਖਦਾਈਆ। ਵੇਲਾ ਅੰਤ ਲੱਗਾ ਦੁੱਖ, ਦੁਖੀਆਂ ਦੁੱਖ ਨਾ ਕੋਈ ਮਿਟਾਇੰਦਾ। ਮੈਂ ਏਕਾ ਸੁੱਖਣਾ ਰਿਹਾ ਸੁੱਖ, ਤੇਰੀ ਅੰਤਮ ਓਟ ਤਕਾਇੰਦਾ। ਨਾ ਮਾਨਸ ਨਾ ਮੈਂ ਮਨੁੱਖ, ਮੇਰਾ ਰੂਪ ਨਜ਼ਰ ਕਿਸੇ ਨਾ ਆਇੰਦਾ। ਧਰਤ ਮਾਤ ਦੀ ਬੈਠਾ ਕੁੱਖ, ਗੋਦੀ ਅਵਰ ਨਾ ਕੋਈ ਸੁਹਾਇੰਦਾ। ਸਭ ਦੇ ਅੰਦਰ ਬੈਠਾ ਲੁਕ, ਅਨਡਿਠੀ ਖੇਲ ਕਰਾਇੰਦਾ। ਸ਼ੇਰ ਵਾਂਗ ਰਿਹਾ ਬੁਕ, ਏਕਾ ਭਬਕ ਜਣਾਇੰਦਾ। ਅੰਤਮ ਵੇਲਾ ਗਿਆ ਢੁਕ, ਪਹਿਲਾ ਲੇਖ ਨਾ ਕੋਈ ਸਮਝਾਇੰਦਾ। ਮੇਰਾ ਬੂਟਾ ਰਿਹਾ ਸੁੱਕ, ਫਲ ਨਜ਼ਰ ਕੋਈ ਨਾ ਆਇੰਦਾ। ਆਪਣੀ ਗੋਦੀ ਅੰਤਮ ਚੁੱਕ, ਦੋਏ ਜੋੜ ਸੀਸ ਝੁਕਾਇੰਦਾ। ਚਾਰੋਂ ਕੁੰਟ ਪੈਂਦਾਂ ਥੁੱਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੈਂ ਤੇਰਾ ਰਾਹ ਤਕਾਇੰਦਾ। ਅੰਤਮ ਵੇਲਾ ਗਿਆ ਹਰ, ਹਰਿ ਪੂਰਾ ਨਜ਼ਰ ਕੋਈ ਨਾ ਆਈਆ। ਲੋਕਮਾਤ ਬੈਠਾ ਰਿਹਾ ਡਰ, ਭੈ ਭਿਆਨਕ ਹੋਵੇ ਕੌਣ ਸਹਾਈਆ। ਜਿਸ ਘਾੜਨ ਮੇਰਾ ਲਿਆ ਘੜ, ਸੋ ਅੰਤਮ ਭੰਨ ਵਖਾਈਆ। ਵੇਲੇ ਅੰਤਮ ਫੜਾਂ ਕਿਸ ਦਾ ਲੜ, ਸਾਰੇ ਪੱਲੂ ਰਹੇ ਛੁਡਾਈਆ। ਗੁਰ ਅਵਤਾਰ ਕਹਿਣ ਅਸੀਂ ਭਾਣਾ ਰਹੇ ਜਰ, ਸਦ ਭਾਣੇ ਵਿਚ ਸਮਾਈਆ। ਪੁਰਖ ਅਬਿਨਾਸ਼ੀ ਏਕਾ ਭਗਤਾਂ ਦੇਵੇ ਵਰ, ਵਰ ਦਾਤਾ ਬੇਪਰਵਾਹੀਆ। ਅੰਤਮ ਬੰਨ੍ਹੇ ਆਪਣੇ ਲੜ, ਨਾਮ ਬੰਧਨ ਏਕਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰ ਅਵਤਾਰ ਦੇਣ ਗਵਾਹੀਆ। ਗੁਰ ਅਵਤਾਰ ਦੱਸਣ ਰਾਹ, ਕਲਜੁਗ ਸੁਣ ਨਾਦਾਨ। ਤੇਰਾ ਅੰਤ ਨਾ ਕੋਈ ਮਲਾਹ, ਮਿਟੇ ਝੂਠ ਨਿਸ਼ਾਨ। ਪਾਰਬ੍ਰਹਮ ਪੁਰਖ ਅਬਨਾਸ਼ੀ ਅਗੇ ਵਾਸਤੇ ਪਾ ਪਾ ਪਾ, ਹੋਵੇ ਮਿਹਰਵਾਨ। ਨਿਥਾਵਿਆਂ ਦੇਵਣਹਾਰਾ ਥਾਂ, ਆਦਿ ਜੁਗਾਦਿ ਖੇਲ ਮਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਦੋ ਜਹਾਨ। ਦੋ ਜਹਾਨਾਂ ਹਰਿ ਹਰਿ ਵਾਲੀ, ਨਿਰਭੈ ਆਪਣੀ ਧਾਰ ਚਲਾਈਆ। ਕਲਜੁਗ ਫਿਰੇ ਹੱਥਾਂ ਖ਼ਾਲੀ, ਵਿਚ ਖ਼ਲਕ ਵਾਹੋ ਦਾਹੀਆ। ਕਵਣ ਦਵਾਰ ਬਣਾਂ ਸਵਾਲੀ,

ਪ੍ਰਭ ਅਗੇ ਸੀਸ ਝੁਕਾਈਆ। ਅੰਤਮ ਚਲੇ ਅਵੱਲੜੀ ਚਾਲੀ, ਭੇਵ ਅਭੇਦ ਆਪ ਰਖਾਈਆ। ਨੌਂ ਖੰਡ ਪ੍ਰਿਥਮੀ ਰੈਣ ਕਾਲੀ, ਸਾਚਾ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਆਪਣਾ ਵਰ, ਏਕਾ ਆਸ ਰਖਾਈਆ, ਖ਼ਾਲੀ ਹੱਥ ਫਿਰੇ ਭਿਖਾਰੀ, ਦਰ ਦਰ ਅਲਖ ਜਗਾਇੰਦਾ। ਕਵਣ ਕੂਟੇ ਮਿਲੇ ਜੋਤ ਨਿਰੰਕਾਰੀ, ਨਿਰਗੁਣ ਆਪਣੀ ਦਇਆ ਕਮਾਇੰਦਾ। ਮੇਰੀ ਪੈਜ ਦੇਵੇ ਸਵਾਰੀ, ਭੁਲ ਆਪਣੀ ਆਪ ਬਖ਼ਸ਼ਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੂਪ ਆਪ ਵਟਾਇੰਦਾ। ਸਾਚਾ ਰੂਪ ਹਰਿ ਹਰਿ ਧਰ, ਧਰਨੀ ਧਰਤ ਧਵਲ ਦਏ ਵਡਿਆਈਆ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਖੇਲ ਖਿਲਾਈਆ। ਆਪੇ ਜਾਣੇ ਗੁਰ ਅਵਤਾਰ, ਭਗਤ ਭਗਵੰਤ ਵੇਖ ਵਖਾਈਆ। ਗੋਬਿੰਦ ਸੂਰਾ ਅੱਗੇ ਖੜ, ਏਕਾ ਗੁਣ ਰਿਹਾ ਸਮਝਾਈਆ। ਏਕਾ ਫਲ ਜਾਣਾ ਝੜ, ਪੱਤ ਡਾਲ੍ਹੀ ਰਹਿਣ ਨਾ ਪਾਈਆ। ਅੰਤ ਪਾਸਾ ਜਾਣਾ ਹਰ, ਜਿਤ ਹੱਥ ਨਾ ਕੋਈ ਵਖਾਈਆ। ਏਕਾ ਔਣ ਹਰਿ ਕੇ ਦਰ, ਦਰ ਦਰ ਦਿਆਂ ਸਮਝਾਈਆ। ਕ੍ਰਿਪਾ ਤੇਰੇ ਉਪਰ ਦੇਵੇ ਕਰ, ਕਿਰਪਾਨਿਧ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸਾਹ ਸੱਚਾ ਸ਼ਹਿਨਸ਼ਾਹੀਆ। ਗੋਬਿੰਦ ਦੱਸੇ ਏਕਾ ਰਾਹ, ਏਕਾ ਸ਼ਬਦ ਜਣਾਈਆ। ਪੁਰਖ ਅਬਿਨਾਸੀ ਬੇਪਰਵਾਹ, ਸਚ ਸਿੰਘਾਸਣ ਸੋਭਾ ਪਾਈਆ। ਜੁਗ ਜੁਗ ਫੇਰਾ ਪਾਏ ਰੂਪ ਵਟਾ, ਰੰਗ ਰੇਖ ਨਾ ਕੋਈ ਵਖਾਈਆ। ਸਚ ਸਿੰਘਾਸਣ ਸੋਭਾ ਪਾ, ਤਖ਼ਤ ਨਿਵਾਸੀ ਸਾਚੇ ਤਖ਼ਤ ਦਏ ਵਡਿਆਈਆ। ਅੰਤਮ ਤੇਰੇ ਆਵੇ ਨਿਰਗੁਣ ਨਿਹਕਲੰਕ ਨਾਉਂ ਰਖਾ, ਨਾ ਕੋਈ ਪਿਤਾ ਨਾ ਕੋਈ ਮਾਈਆ। ਨਾਮ ਡੰਕਾ ਦਏ ਵਜਾ, ਚਾਰ ਕੁੰਟ ਦਏ ਸੁਣਾਈਆ। ਸਾਚੇ ਸੰਤਾਂ ਲਏ ਉਠਾ, ਭਗਤਨ ਮੇਲਾ ਸਹਿਜ ਸਭਾਈਆ। ਨਿਰਗੁਣ ਆਪਣਾ ਮੰਗਲ ਆਪੇ ਗਾ, ਆਪਣੀ ਬੂਝ ਬੁਝਾਈਆ। ਤ੍ਰੈ ਤ੍ਰੈ ਸੰਗਲ ਦਏ ਕਟਾ, ਪੰਚਮ ਪਰਦਾ ਦਏ ਉਠਾਈਆ। ਨਿਜਾਨੰਦ ਅਨੰਦ ਦਰਸਾ, ਨਿਜ ਆਤਮ ਕਰੇ ਰਸਾਈਆ। ਪਰਮਾਨੰਦ ਖੇਲ ਕਰਾ, ਪਰਮ ਪੁਰਖ ਦਏ ਵਡਿਆਈਆ। ਜੂਠਾ ਝੂਠਾ ਡੇਰਾ ਢਾਹ, ਕੂੜੀ ਕਿਰਿਆ ਮੇਟ ਮਿਟਾਈਆ। ਮਾਇਆ ਮਮਤਾ ਮੋਹ ਚੁਕਾ, ਆਸਾ ਤ੍ਰਿਸ਼ਨਾ ਦਏ ਖਪਾਈਆ। ਏਕਾ ਹੁਕਮ ਸਚ ਵਰਤਾ, ਧੁਰ ਫ਼ਰਮਾਨਾ ਕਰੇ ਜਣਾਈਆ। ਰਾਜਾ ਰਾਣਾ ਤਖ਼ਤੋਂ ਲਾਹ, ਦਰ ਦਰਵੇਸ਼ ਦਏ ਬਣਾਈਆ। ਵਰਨਾਂ ਬਰਨਾਂ ਮੇਟ ਮਿਟਾ, ਏਕਾ ਰੰਗ ਦਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਵਖਾਈਆ। ਸਾਚਾ ਮਾਰਗ ਤੇਰੇ ਅੰਦਰ, ਸੋ ਪੁਰਖ ਨਿਰੰਜਣ ਆਪ ਲਗਾਈਆ। ਕਲਜੁਗ ਤੇਰਾ ਢਹਿਣਾ ਮੰਦਰ, ਵੇਲਾ ਅੰਤ ਦਏ ਸਮਝਾਈਆ। ਗੜ੍ਹ ਹੰਕਾਰੀ ਤੁੱਟੇ ਜੰਦਰ, ਨਾਮ ਖੰਡਾ ਇਕ ਚਮਕਾਈਆ। ਮਨ ਵਾਸਨਾ ਤੇਰੀ ਮੇਟੇ ਬੰਦਰ, ਉਠ ਉਠ ਦਹਿ ਦਿਸ਼ ਨਾ ਧਾਈਆ। ਲੇਖਾ ਜਾਣੇ ਡੂੰਘੀ ਕੰਦਰ, ਘਟ ਘਟ ਖੇਲੇ ਖੇਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਚਲੇ ਆਪਣੀ ਸਚ ਰਜ਼ਾਈਆ। ਆਪਣੀ ਰਜ਼ਾ ਆਪੇ ਚਲਾ, ਚਲਣਹਾਰ ਨਿਰੰਕਾਰਾ। ਸਚ ਸਿੰਘਾਸਣ ਅੰਤਮ ਮੱਲਾ, ਵਸੇ ਧਾਮ ਨਿਆਰਾ। ਭਗਤ ਭਗਵੰਤ ਸਚ ਸੰਦੇਸ਼ ਏਕਾ ਘੱਲਾ, ਜੋਤੀ ਸ਼ਬਦ ਕਰ ਉਜਿਆਰਾ। ਨਿਰਗੁਣ ਸਰਗੁਣ ਫੜੇ ਪੱਲਾ, ਸਰਗੁਣ ਨਿਰਗੁਣ ਖੇਲ ਨਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਸਾਚੀ ਕਾਰਾ। ਸਾਚੀ ਕਾਰ ਕਰੇ ਕਰਤਾਰ, ਕਲਜੁਗ ਅੰਤਮ ਵੇਖ ਵਖਾਈਆ। ਹਰਿਜਨ ਸਾਚੇ ਕਰ ਪਿਆਰ,

ਪ੍ਰੀਤਮ ਆਪਣੇ ਨਾਲ ਮਿਲਾਈਆ। ਰੋਗ ਸੋਗ ਦਏ ਨਿਵਾਰ, ਜਨਮ ਅਜਨਮ ਲੇਖੇ ਪਾਈਆ। ਦੁਰਮਤ ਮੈਲ ਦਏ ਉਤਾਰ, ਨਿਰਮਲ ਨੀਰ ਸੀਰ ਪਿਆਈਆ। ਲੇਖਾ ਜਾਣੇ ਅਗੰਮ ਅਪਾਰ, ਅਗੰਮੜੀ ਕਾਰ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਾਹ ਪਾਤਸ਼ਾਹ ਖੇਲ ਖਿਲੌਣਾ, ਰੂਪ ਅਨੂਪ ਧਰਾਇਆ। ਤੇਰਾ ਬੁਰਜ ਅੰਤਮ ਢੌਹਣਾ, ਉਚਾ ਟਿੱਲਾ ਨਾ ਕੋਈ ਵਖਾਇੰਦਾ। ਸਾਚਾ ਮਾਰਗ ਏਕਾ ਲੌਣਾ, ਚਾਰ ਵਰਨ ਸਮਝਾਇੰਦਾ। ਰਾਓ ਰੰਕ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਧਾਮ ਬਹੌਣਾ, ਏਕਾ ਮੰਦਰ ਸੋਭਾ ਪਾਇੰਦਾ। ਏਕਾ ਰਾਮ ਨਜ਼ਰੀ ਔਣਾ, ਏਕਾ ਕ੍ਰਿਸ਼ਨ ਰੂਪ ਵਟਾਇੰਦਾ। ਏਕਾ ਨਾਨਕ ਗੋਬਿੰਦ ਜੋਤ ਜਗੌਣਾ, ਏਕਾ ਨੂਰ ਨੁਰਾਨਾ ਨੂਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਕਲਜੁਗ ਸੁਣਿਆ ਹਰਿ ਕਾ ਖੇਲ, ਗੋਬਿੰਦ ਕਰੇ ਜਣਾਈਆ। ਕਵਣ ਦਵਾਰੇ ਹੋਵੇ ਮੇਲ, ਮਿਲਿਆ ਮੇਲਾ ਪਾਂਧੀ ਰਾਹੀਆ। ਪ੍ਰਭ ਮਿਲੇ ਸੱਜਣ ਸਹੇਲ, ਮੇਰਾ ਬੰਧਨ ਦਏ ਤੁੜਾਈਆ। ਆਪਣਾ ਦੱਸੇ ਵਕ਼ਤ ਵੇਲ, ਥਿਤ ਵਾਰ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਅਵਰ ਨਾ ਕੋਈ ਵਡਿਆਈਆ। ਗੋਬਿੰਦ ਮਾਰਗ ਸਾਚਾ ਦੱਸ, ਕਲਜੁਗ ਨੈਣਾਂ ਨੀਰ ਵਹਾਇੰਦਾ। ਮੈਂ ਹਰਿ ਚਰਨ ਦਵਾਰੇ ਜਾਵਾਂ ਨੱਸ, ਕਵਣ ਕੂਟੇ ਫੇਰਾ ਪਾਇੰਦਾ। ਮੇਰਾ ਮਿਟੇ ਅੰਧੇਰਾ ਮਸ, ਚਾਂਦ ਚਾਂਦਨਾ ਕਵਣ ਚਮਕਾਇੰਦਾ। ਮੇਰੀ ਪੂਰੀ ਕਰੇ ਆਸ, ਹੋ ਨਿਰਾਸਾ ਜਗਤ ਕੁਰਲਾਇੰਦਾ। ਕਵਣ ਦੇਹ ਵਸੇ ਪਾਸ, ਵਿਛੜ ਕਦੇ ਨਾ ਜਾਇੰਦਾ। ਏਕਾ ਦੇਵੇ ਸਚ ਧਰਵਾਸ, ਮੇਰੀ ਤਦਬੀਰ ਤਕ਼ਦੀਰ ਆਪ ਬਦਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਵਣ ਦਵਾਰੇ ਵਸੇ ਘਰ, ਕਵਣ ਕੂਟ ਸੋਭਾ ਪਾਇੰਦਾ। ਗੋਬਿੰਦ ਵਸੇ ਸਚ ਟਿਕਾਨਾ, ਏਕਾ ਵਾਰ ਜਣਾਈਆ। ਪਾਰਬ੍ਰਹਮ ਸ੍ਰੀ ਭਗਵਾਨਾ, ਨਿਰਗੁਣ ਆਪਣਾ ਨੂਰ ਧਰਾਈਆ। ਸ਼ਬਦ ਅਗੰਮੀ ਇਕ ਬਿਬਾਨਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੱਜੇ ਵਧਾਈਆ। ਗੋਬਿੰਦ ਸੂਰਾ ਕਰੇ ਪਰਵਾਨਾ, ਲੋਕਮਾਤ ਵੇਖ ਵਖਾਈਆ। ਸੰਬਲ ਨਗਰ ਸਚ ਟਿਕਾਨਾ, ਹਰਿ ਬੈਠਾ ਸੱਚਾ ਮਾਹੀਆ। ਲੇਖਾ ਜਾਣੇ ਦੋ ਜਹਾਨਾਂ, ਚੌਦਾਂ ਲੋਕ ਰਿਹਾ ਸੁਣਾਈਆ। ਚੌਦਾਂ ਤਬਕਾਂ ਦਏ ਗਿਆਨਾ, ਏਕਾ ਅੱਖਰ ਕਰੇ ਪੜ੍ਹਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪੇ ਰੱਖੇ ਆਪਣੇ ਭਾਣਾ, ਸਦ ਭਾਣੇ ਆਪ ਸੁਹਾਈਆ। ਜੋ ਦਰ ਆਏ ਬਣ ਨਿਮਾਣਾ, ਤਿਸ ਆਪਣੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸੇਵ ਆਪ ਕਰਾਈਆ। ਬਣ ਨਿਮਾਣਾ ਜਾਵਾਂ ਦਰ, ਕਲਜੁਗ ਕੂਕ ਕੂਕ ਸੁਣਾਇਆ। ਸਰਨ ਸਰਨਾਈ ਜਾਵਾਂ ਪੜ, ਨੇਤਰ ਨੈਣਾਂ ਨੀਰ ਵਹਾਇਆ। ਅੰਤਮ ਮੇਰਾ ਰੂਪ ਦੇਵੇ ਮੈਨੂੰ ਡਰ, ਭੈ ਭੌ ਇਕ ਰਖਾਇਆ। ਮੈਂ ਆਪਣੀ ਕਰਨੀ ਆਪੇ ਰਿਹਾ ਭਰ, ਦੂਜੀ ਕਿਰਤ ਨਾ ਨਾਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸੱਚਾ ਵਰ, ਮੇਰੀ ਭੁਲ ਲਏ ਬਖ਼ਸ਼ਾਇਆ। ਮੈਂ ਭੁੱਲਾ ਬਣ ਵੈਰਾਗੀ, ਬਿਰਹੋਂ ਅਗਨੀ ਅੱਗ ਜਲਾਈਆ। ਮੈਂ ਹੋਇਆ ਅੰਤ ਤਿਆਗੀ, ਲੱਖ ਚੁਰਾਸੀ ਰਿਹਾ ਤਜਾਈਆ। ਮੈਂ ਹੰਸ ਬਣਿਆ ਕਾਗੀ, ਸੋਹੰ ਹੰਸਾ ਚੋਗ ਨਜ਼ਰ ਕਿਸੇ ਨਾ ਆਈਆ। ਮੈਂ ਦੁਰਮਤ ਮੈਲ ਭਰਿਆ ਦਾਗ਼ੀ, ਮੇਰੀ ਮੈਲ ਨਾ ਕੋਈ ਧੁਆਈਆ। ਸਾਚੀ ਵਸਤ ਨਾ ਮੇਰੀ ਹਾਂਡੀ, ਸਾਚੀ ਕੁੰਨੀ ਰਿਹਾ ਵਖਾਈਆ। ਅੰਤਮ ਬਣਿਆ ਏਕਾ ਗਾਡੀ, ਚਾਰ ਵਰਨ ਰਿਹਾ

ਚਲਾਈਆ। ਲਾੜੀ ਮੌਤ ਮੰਗੇ ਵਰ, ਲੱਖ ਚੁਰਾਸੀ ਕਰਨੀ ਸ਼ਾਦੀ, ਬਚਿਆ ਕੋਇ ਰਹਿਣ ਨਾ ਪਾਈਆ। ਮੈਂ ਡਰਦਾ ਉਠ ਕੇ ਬਣਿਆ ਪਾਂਧੀ, ਪ੍ਰਭ ਸੱਚੇ ਦਾ ਸੱਚਾ ਰਾਹ ਤਕਾਈਆ। ਮੇਰੀ ਕਾਇਆ ਥੱਕੀ ਮਾਂਦੀ, ਅਗੇ ਸੰਗ ਨਾ ਕੋਈ ਰਖਾਈਆ। ਜਿਧਰ ਵੇਖਿਆ ਚਲੇ ਆਂਧੀ, ਨੂਰ ਨੁਰਾਨਾ ਬੈਠਾ ਮੁਖ ਛੁਪਾਈਆ। ਮੇਰੀ ਕਰਨੀ ਮੇਰੀ ਬਣੀ ਫਾਂਦੀ, ਨਾ ਕੋਈ ਸਕੇ ਜ਼ੰਜੀਰ ਤੁੜਾਈਆ। ਕਿਸੇ ਕੰਮ ਨਾ ਔਣਾ ਸੋਨਾ ਚਾਂਦੀ, ਖ਼ਾਲੀ ਹੱਥ ਦਏ ਦੁਹਾਈਆ। ਤ੍ਰੈਗੁਣ ਮਾਇਆ ਬਣੀ ਬਾਂਦੀ, ਨਿਉਂ ਨਿਉਂ ਬੈਠੀ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਹੋਏ ਅੰਤ ਸਹਾਈਆ। ਥੱਕਾ ਮਾਂਦਾ ਆਪੇ ਨੱਠ, ਪ੍ਰਭ ਤੱਕਾਂ ਇਕ ਦਵਾਰਾ। ਮੇਰਾ ਖੇੜਾ ਰਿਹਾ ਢੱਠ, ਨਾ ਚਲੇ ਕੋਈ ਚਾਰਾ। ਆਪਣਾ ਜਤ ਹਰ ਗਿਆ ਤੀਰਥ ਤਟ, ਅਠਸਠ ਖ਼ਾਲੀ ਦਿਸੇ ਕਿਨਾਰਾ। ਮੰਦਰ ਮਸਜਿਦ ਸ਼ਿਵਦਵਾਲਾ ਰੋਵੇ ਮਠ, ਨਜ਼ਰ ਆਏ ਨਾ ਹਰਿ ਨਿਰੰਕਾਰਾ। ਸਾਧ ਸੰਤ ਜਗਤ ਮਾਲਾ ਰਹੇ ਰਟ, ਆਤਮ ਅੰਤਰ ਨਾ ਕੋਈ ਪਿਆਰਾ। ਚਾਰ ਵਰਨ ਖੱਟੀ ਕੋਇ ਨਾ ਸਕੇ ਖੱਟ, ਘਰ ਘਰ ਵੜਿਆ ਲੋਭ ਮੋਹ ਹੰਕਾਰਾ। ਕ੍ਰੋਧ ਮਾਰੇ ਆਪਣੀ ਸਟ, ਠੋਕਰ ਮਾਰੇ ਵਿਚ ਸੰਸਾਰਾ। ਮਨਮਤ ਚੁੱਕੀ ਅੱਤ, ਬ੍ਰਹਮ ਮਤ ਨਾ ਕੋਈ ਪਿਆਰਾ। ਮੈਂ ਆਪਣਾ ਸੱਥਰ ਬੈਠਾ ਘਤ, ਦੱਸੇ ਨਾ ਕੋਈ ਕਿਨਾਰਾ। ਨੇਤਰ ਅੱਥਰ ਵਗਾਵਾਂ ਆਪਣੇ ਵਤ, ਮਿਲੇ ਮੇਲ ਪਰਵਰਦਿਗਾਰਾ । ਮੇਰਾ ਤੁਟਾ ਧੀਰਜ ਜਤ। ਸਤਿ ਸੰਤੋਖ ਨਾ ਕੋਈ ਸਹਾਰਾ। ਮੇਰੀ ਉਬਲੇ ਚਾਰੋਂ ਕੁੰਟ ਰਤ, ਨੌਂ ਨੌਂ ਲੱਗਾ ਇਕ ਅਖਾੜਾ। ਪਾਰਬ੍ਰਹਮ ਸਿਰ ਤੇ ਰੱਖ ਹੱਥ, ਮੇਰਾ ਹੋਏ ਪਾਰ ਕਿਨਾਰਾ। ਗੋਬਿੰਦ ਮਾਰਗ ਸਾਚਾ ਦੱਸ, ਮੰਗ ਮੰਗੀ ਬਣ ਭਿਖਾਰਾ। ਮੈਂ ਅੰਤਮ ਵਸਾਂ ਕੁੱਲੀ ਕੱਖ, ਨਾ ਮੰਗਾਂ ਕੋਈ ਚੁਬਾਰਾ। ਸਦ ਗਾਵਾਂ ਸਾਹਿਬ ਦਾ ਜਸ, ਜਿਸ ਕਰਿਆ ਪਾਰ ਉਤਾਰਾ। ਨਿਤ ਦਰਸਨ ਪਾਂਵਾ ਹੱਸ ਹੱਸ, ਨੇਤਰ ਨੈਣ ਨੈਣ ਉਘਾੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਚ ਸਹਾਰਾ। ਗੋਬਿੰਦ ਸੁਣਾਏ ਸਾਚੀ ਗਾਥ, ਸੁਣ ਸੱਜਣ ਮੀਤ ਮੁਰਾਰੇ। ਪੁਰਖ ਅਬਿਨਾਸ਼ੀ ਖੇਲ ਤਮਾਸ਼, ਕਰੇ ਵਿਚ ਸੰਸਾਰੇ। ਲੱਖ ਚੁਰਾਸੀ ਭੋਗ ਬਿਲਾਸ, ਲੁਟਿਆ ਦਿਨ ਦਿਹਾੜੇ। ਸਚ ਵਸਤ ਨਾ ਕਿਸੇ ਪਾਸ, ਮਾਨਸ ਮਾਨਸ ਜਨਮ ਹਾਰੇ। ਅੰਤਮ ਵੇਲੇ ਹੋਏ ਨਿਰਾਸ, ਦਿਨ ਥੋੜੇ ਰਹਿ ਗਏ ਚਾਰੇ। ਲੇਖੇ ਲੱਗੇ ਨਾ ਕਿਸੇ ਸਵਾਸ, ਪਵਣ ਪਵਣੀ ਨਾ ਕੋਈ ਪਿਆਰੇ। ਬਿਨ ਭਗਤਾਂ ਹਰਿ ਪੂਰੀ ਕਰੇ ਨਾ ਕਿਸੇ ਆਸ, ਲੱਖ ਚੁਰਾਸੀ ਹੋਏ ਖ਼ਵਾਰੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਭਾਰੇ। ਪੁਰਖ ਅਬਿਨਾਸ਼ੀ ਖੇਲ ਖਿਲੌਣਾ, ਕਲਜੁਗ ਅੰਤਮ ਗੋਬਿੰਦ ਇਕ ਸਮਝਾਇੰਦਾ। ਸਾਚੇ ਭਗਤਾਂ ਮਾਤ ਪ੍ਰਗਟੌਣਾ, ਸਿਰ ਆਪਣਾ ਹੱਥ ਰਖਾਇੰਦਾ। ਅਗਲਾ ਮਾਰਗ ਇਕ ਸਮਝੌਣਾ, ਦੇ ਮਤ ਆਪ ਜਣਾਇੰਦਾ। ਚਾਰ ਜੁਗ ਦਾ ਲਹਿਣਾ ਮੂਲ ਚੁਕੌਣਾ, ਸਤਿਜੁਗ ਸਾਚਾ ਰਾਹ ਵਖਾਇੰਦਾ। ਸਾਚਾ ਮੰਦਰ ਇਕ ਬਣੌਣਾ, ਅੰਦਰੇ ਅੰਦਰ ਵੇਖ ਵਖਾਇੰਦਾ। ਛੱਤੀ ਜੁਗ ਦਾ ਕਰਜਾ ਲੌਹਣਾ, ਪਿਛਲਾ ਲਹਿਣਾ ਝੋਲੀ ਪਾਇੰਦਾ। ਛੱਤੀ ਫ਼ੁਟ ਨਿਸ਼ਾਨ ਝੁਲੌਣਾ, ਚਵ੍ਹੀ ਹੱਥ ਬੰਧਨ ਪਾਇੰਦਾ। ਚਾਰ ਵਰਨਾਂ ਵਿਚ ਬਹੌਣਾ, ਜਾਤ ਪਾਤ ਦੀਨ ਮਜ਼੍ਹਬ ਨਾ ਕੋਈ ਵਡਿਆਇੰਦਾ। ਊਚਾਂ ਨੀਚਾਂ ਗਲੇ ਲਗੌਣਾ, ਏਕਾ ਗੋਦ ਸੁਹਾਇੰਦਾ। ਸਾਢੇ ਤਿੰਨ ਹੱਥ ਸਿੰਘਾਸਣ ਮਾਤ ਸੁਹੌਣਾ, ਸਚ ਸਿੰਘਾਸਣ ਸੋਭਾ ਪਾਇੰਦਾ। ਜੋ ਦਰ ਆਏ ਤਿਸ ਪਾਰ ਕਰੌਣਾ, ਪੋਹ ਛੱਬੀ ਦਿਵਸ ਮਨਾਇੰਦਾ। ਆਪਣਾ ਹਾਲ ਆਪ ਜਣੌਣਾ, ਜਗਤ ਰਾਹ ਇਕ ਵਖਾਇੰਦਾ। ਜਿਸ ਢੌਣਾ ਤਿਸ ਫੇਰ

ਬਣੌਣਾ, ਘੜਨ ਭੰਨਣ ਆਪਣੀ ਖੇਲ ਕਰਾਇੰਦਾ। ਜਨ ਭਗਤਾਂ ਪੁਰਖ ਅਬਿਨਾਸ਼ੀ ਮਨੌਣਾ, ਮਿਲ ਮਿਲ ਆਪਣਾ ਹਾਲ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਚੌਕੜ ਚੌਕੜੀ ਸਾਰ ਪਾਸ਼ ਆਪਣੀ ਖੇਲ ਕਰਾਇੰਦਾ।

੨੯ ਅੱਸੂ ੨੦੧੮ ਬਿਕਰਮੀ ਮੰਗਲ ਸਿੰਘ ਦੇ ਗ੍ਰਹਿ ਪਿੰਡ ਸਾਰੰਗੜਾ

ਗੋਬਿੰਦ ਦੇਵੇ ਇਕ ਸੰਦੇਸ਼ਾ, ਸਹਿਜ ਸਹਿਜ ਸਮਝਾਈਆ। ਕਲਜੁਗ ਤੇਰੀ ਮਿਟੇ ਰੇਖਾ, ਰੇਖਾ ਵਿਚ ਮਿਲਾਈਆ। ਪਰਗਟ ਹੋਏ ਸਾਹਿਬ ਏਕਾ, ਏਕਾ ਗੁਣ ਵਡੀ ਵਡਿਆਈਆ। ਲਾਏ ਭਾਗ ਮਾਝੇ ਦੇਸ਼ਾ, ਸੰਬਲ ਰੁੱਤ ਸੁਹਾਈਆ। ਚਾਰ ਵਰਨ ਦਾ ਵੇਖੇ ਪੇਸ਼ਾ, ਪੇਸ਼ਵਾ ਬੇਪਰਵਾਹੀਆ। ਸ਼ਾਹੋ ਭੂਪ ਨਰ ਨਰੇਸ਼ਾ, ਸਾਚੇ ਤਖ਼ਤ ਸੋਭਾ ਪਾਈਆ। ਮੁੱਛ ਦਾੜ੍ਹੀ ਨਾ ਕੋਈ ਕੇਸਾ, ਸੀਸ ਜਗਦੀਸ ਮੂੰਡ ਮੁੰਡਾਈਆ। ਨੌਂ ਨੌਂ ਚਾਰ ਦਰ ਵੇਖੇ ਲੇਖਾ, ਲੁਕਿਆ ਲੇਖਾ ਲਏ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨੂਰ ਆਪ ਦਰਸਾਈਆ। ਸਚ ਸੰਦੇਸ਼ਾ ਸੁਣ ਲੈ ਕੰਨ, ਗੁਰ ਸਤਿਗੁਰ ਆਪ ਜਣਾਇੰਦਾ। ਏਕਾ ਨੂਰ ਚੜ੍ਹੇ ਚੰਨ, ਨੂਰ ਨੁਰਾਨਾ ਡਗਮਗਾਇੰਦਾ। ਸਭ ਦਾ ਬੇੜਾ ਦੇਵੇ ਬੰਨ੍ਹ, ਜੋ ਜਨ ਸੀਸ ਝੁਕਾਇੰਦਾ। ਮਨ ਮਨਕਾ ਦੇਵਣਹਾਰਾ ਡੰਨ, ਨਾਮ ਖੰਡਾ ਹੱਥ ਰਖਾਇੰਦਾ। ਜੂਠਾ ਠੀਕਰ ਦੇਵੇ ਭੰਨ, ਭੰਨਣਹਾਰ ਆਪ ਹੋ ਜਾਇੰਦਾ। ਜਨ ਭਗਤਾਂ ਅਗੇ ਆਪਣਾ ਕੀਤਾ ਆਪੇ ਜਾਏ ਮੰਨ, ਮਮਤਾ ਹੋਰ ਨਾ ਕੋਈ ਵਖਾਇੰਦਾ। ਨਾ ਕੋਈ ਧੜ ਨਾ ਕੋਈ ਤਨ, ਤੱਤਵ ਤਤ ਨਾ ਕੋਈ ਰਖਾਇੰਦਾ। ਨਾ ਕੋਈ ਜਨਨੀ ਨਾ ਕੋਈ ਜਨ, ਗੋਦੀ ਗੋਦ ਨਾ ਕੋਈ ਸੁਹਾਇੰਦਾ। ਨਾ ਕੋਈ ਨੇਤਰ ਦਿਸੇ ਅਨ੍ਹ, ਆਦਿ ਜੁਗਾਦੀ ਵੇਖ ਵਖਾਇੰਦਾ। ਨਾ ਛੱਪਰ ਨਾ ਕੋਈ ਛੰਨ, ਸਾਚੇ ਮੰਦਰ ਸੋਭਾ ਪਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਗੁਰ ਅਵਤਾਰ ਕਰ ਕਰ ਗਏ ਧੰਨ ਧੰਨ, ਰਸਨਾ ਜਿਹਵਾ ਸਰਬ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਪਰਗਟਾਇੰਦਾ। ਸਚ ਸੰਦੇਸ਼ਾ ਸੁਣਾਏ ਮੀਤ, ਮੀਤ ਮੁਰਾਰਾ ਆਪ ਜਣਾਈਆ। ਤੇਰੀ ਵੇਖਣ ਆਏ ਰੀਤ, ਨਿਰਗੁਣ ਸਰਗੁਣ ਵੇਸ ਵਟਾਈਆ। ਸਰਗੁਣ ਹੋਏ ਪਤਿਤ ਪੁਨੀਤ, ਨਿਰਗੁਣ ਆਪਣੇ ਨਾਲ ਮਿਲਾਈਆ। ਲਹਿਣਾ ਦੇਣਾ ਚੁਕਾਏ ਮੰਦਰ ਮਸੀਤ, ਮਠ ਵੇਖੇ ਥਾਉਂ ਥਾਈਂਆ। ਨਾਮ ਪਰਗਟਾਏ ਇਕ ਅਨਡੀਠ, ਅਨਡਿਠੜਾ ਗੀਤ ਸੁਣਾਈਆ। ਲੱਖ ਚੁਰਾਸੀ ਲਏ ਜੀਤ, ਏਕਾ ਡੰਕਾ ਨਾਮ ਵਜਾਈਆ। ਖ਼ਾਲੀ ਕਰੇ ਸਭ ਦੇ ਖੀਸ, ਤ੍ਰੈਗੁਣ ਮਾਇਆ ਲਏ ਛੁਪਾਈਆ। ਤੇਰੇ ਯਾਰ ਦੀ ਚੌਧਵੀਂ ਸਦੀ ਰਹੀ ਬੀਤ, ਅੰਤਮ ਲੈਣਾ ਹੱਥ ਮਿਲਾਈਆ। ਪ੍ਰਭ ਨੰਗੀ ਕਰਨਹਾਰਾ ਪੀਠ, ਆਪਣਾ ਪਰਦਾ ਲਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸਚ ਸੁਨੇਹੜਾ ਦੇਵੇ ਦੱਸ, ਏਕਾ ਵਾਰ ਸਮਝਾਇਆ। ਪੁਰਖ ਅਬਿਨਾਸ਼ੀ ਕਰੇ ਖੇਲ ਸਮਰਥ, ਸਮਰਥ ਰੂਪ ਧਰਾਇਆ। ਨੌਂ ਨੌਂ ਖੇੜਾ ਵਖਾਏ ਸੱਥਰ ਸਥ, ਆਪਣਾ ਯਾਰ ਹੰਢਾਇਆ। ਜੋ ਦਿਸੇ ਸੋ ਜਾਏ ਢੱਠ, ਢਹਿ ਢਹਿ ਢੇਰੀ ਖ਼ਾਕ ਮਿਲਾਇਆ। ਤੇਰਾ ਵੇਖੇ ਚਲਦਾ ਰਥ, ਚਾਰੋਂ ਕੁੰਟ ਫੇਰਾ ਪਾਇਆ। ਕਵਣ ਵਸਤ ਵਿਚ ਬੈਠਾ ਰੱਖ, ਝੋਲੀ ਆਪਣੀ ਆਪ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਦਏ ਚੁਕਾਇਆ। ਕਲਜੁਗ ਸੁਣ ਲੈ ਅੰਤਮ

ਬਾਤ, ਗੁਰ ਬਾਤਨ ਕਰੇ ਪੜ੍ਹਾਈਆ। ਤੇਰਾ ਰੂਪ ਅੰਧੇਰੀ ਰਾਤ, ਚਾਰੋਂ ਕੁੰਟ ਅੰਧੇਰਾ ਛਾਈਆ। ਸਚ ਸੁੱਚ ਨਾ ਦਿਸੇ ਕੋਈ ਪ੍ਰਭਾਤ, ਪ੍ਰਭ ਮਿਲਣ ਦੀ ਆਸ ਨਾ ਕੋਈ ਤਕਾਈਆ। ਮਾਇਆ ਮਮਤਾ ਡੂੰਘਾ ਖਾਤ, ਜਗ ਖ਼ਾਤਾ ਰਿਹਾ ਵਖਾਈਆ। ਕਿਸੇ ਨਾ ਮਿਲੇ ਅਨਾਥਾ ਨਾਥ, ਨਾਥਾ ਨਾ ਕੋਈ ਵਡਿਆਈਆ। ਅੰਤ ਨਿਭਾਏ ਨਾ ਕੋਈ ਸਾਥ, ਸਭ ਪੱਲੂ ਰਹੇ ਛੁਡਾਈਆ। ਝੂਠਾ ਚੋਲਾ ਜਾਣਾ ਪਾਟ, ਤਨ ਅਲਫ਼ੀ ਇਕ ਵਖਾਈਆ। ਅੰਤਮ ਮੁੱਲ ਨਾ ਪੈਣਾ ਕਿਸੇ ਹਾਟ, ਕਰਤਾ ਕ਼ੀਮਤ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਕਰਾਈਆ। ਸੁਣਿਆ ਸੁਨੇਹੜਾ ਗੋਬਿੰਦ ਮੁਖ, ਕਲਜੁਗ ਲਏ ਅੰਗੜਾਈਆ। ਮੈਂ ਬਣ ਨਿਮਾਣਾ ਜਾਵਾਂ ਉਠ, ਰਾਹ ਤੱਕਾਂ ਸਾਚੇ ਮਾਹੀਆ। ਕਰਾਂ ਨਿਮਸਕਾਰ ਨੇੜੇ ਢੁਕ, ਨਿਉਂ ਨਿਉਂ ਸੀਸ ਝੁਕਾਈਆ। ਪਾਰਬ੍ਰਹਮ ਮੈਂ ਤੇਰਾ ਛੋਟਾ ਪੁਤ, ਤੂੰ ਬੂਟਾ ਲਿਆ ਲਗਾਈਆ। ਤੇਰੇ ਹੁਕਮੇ ਅੰਦਰ ਮੈਂ ਕੂੜ ਸੁਹਾਈ ਰੁੱਤ, ਕੂੜੀ ਕਿਰਿਆ ਫਲ ਲਗਾਈਆ। ਅਵਗੁਣ ਕਰ ਜੇ ਭੁੱਲ ਜਾਏ ਪੁਤ, ਪਿਤਾ ਪੂਤ ਲਏ ਬਖ਼ਸ਼ਾਈਆ। ਤੇਰਾ ਲੜ ਨਾ ਜਾਵੇ ਮੈਥੋਂ ਛੁੱਟ, ਮੈਂ ਏਕਾ ਮੰਗ ਮੰਗਾਈਆ। ਕਰ ਕਿਰਪਾ ਮੇਰੇ ਉਪਰ ਤੁਠ, ਆਪਣੀ ਬਖ਼ਸ਼ਿਸ਼ ਕਰ ਬਖ਼ਸ਼ਨਹਾਰ ਬੇਪਰਵਾਹੀਆ। ਮੇਰਾ ਤਨ ਨਾ ਕੋਈ ਬੁਤ, ਮੇਰਾ ਰੂਪ ਨਜ਼ਰ ਕਿਸੇ ਨਾ ਆਈਆ। ਮੈਂ ਸਭ ਨੂੰ ਫੜ ਫੜ ਲਿਆ ਕੁੱਟ, ਸ਼ਾਹ ਸੁਲਤਾਨ ਬਚਿਆ ਕੋਈ ਰਹਿਣ ਨਾ ਪਾਈਆ। ਮੈਂ ਘਰ ਘਰ ਪਾਈ ਫੁਟ, ਤੇਰਾ ਹੁਕਮ ਸੀਸ ਟਿਕਾਈਆ। ਮੈਂ ਦਰ ਦਰ ਲਿਆ ਲੁੱਟ, ਵਰਭੰਡੀ ਦਏ ਦੁਹਾਈਆ। ਮੈਂ ਸਾਧਾ ਸੰਤਾਂ ਮੂੰਹ ਦੇ ਭਾਰ ਲਿਆ ਸੁੱਟ, ਨਾ ਸਕੇ ਕੋਈ ਸੀਸ ਉਠਾਈਆ। ਅੰਤਮ ਅਕੱਠੇ ਕਰਨੇ ਏਕਾ ਗੁੱਠ, ਦੱਖਣ ਦਿਸ਼ਾ ਦਏ ਵਡਿਆਈਆ। ਵਾਂਗ ਬੰਦਰ ਬਣ ਕਲੰਦਰ, ਦਰ ਦਰ ਨਚਾਵਾਂ ਅੰਤਮ ਕਹਾਂ ਹੁਛ, ਹੋਛੀ ਮਤ ਸਰਬ ਵਖਾਈਆ। ਅਗਲਾ ਹੁਕਮ ਕਰਾਂ ਤੈਥੋਂ ਪੁਛ, ਮੇਰੀ ਚਲੇ ਨਾ ਕੋਈ ਚਤੁਰਾਈਆ। ਮੇਰਾ ਕੀਤਾ ਆਪਣੀ ਹੱਥੀਂ ਨਾ ਲੁੱਟ, ਤੇਰੀ ਲੁੱਟ ਮੈਨੂੰ ਨਾ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸਾਚਾ ਵਰ, ਹਉ ਮੰਗਾਂ ਸਰਨ ਸਰਨਾਈਆ। ਪੁਰਖ ਅਬਿਨਾਸ਼ੀ ਦੀਨ ਦਿਆਲਾ, ਏਕਾ ਹੁਕਮ ਜਣਾਇੰਦਾ। ਕਲਜੁਗ ਤੇਰਾ ਮੁਖੜਾ ਕਾਲਾ, ਕਾਲੇ ਰੰਗ ਸਮਾਇੰਦਾ। ਧੰਨ ਭਾਗ ਤੂੰ ਕੱਢਿਆ ਦਿਵਾਲਾ, ਖ਼ਾਲੀ ਹੱਥ ਵਖਾਇੰਦਾ। ਦਰ ਦਰ ਘਰ ਘਰ ਫਿਰੇ ਬੇਹਾਲਾ, ਤੇਰੀ ਸਾਰ ਕੋਇ ਨਾ ਪਾਇੰਦਾ। ਬਣ ਦਰਵੇਸ਼ ਕਰੇ ਸਵਾਲਾ, ਅੱਗੇ ਝੋਲੀ ਡਾਹਿੰਦਾ। ਪੁਰਖ ਅਬਿਨਾਸ਼ੀ ਕਰੇ ਪ੍ਰਿਤਪਾਲਾ, ਸਿਰ ਸਭ ਦੇ ਹੱਥ ਰਖਾਇੰਦਾ। ਆਪਣਾ ਖੇਲ ਕਰੇ ਨਿਰਾਲਾ, ਏਕਾ ਗੁਣ ਜਣਾਇੰਦਾ। ਚਲੇ ਚਲਾਏ ਅਵੱਲੜੀ ਚਾਲਾ, ਭੇਵ ਕੋਇ ਨਾ ਪਾਇੰਦਾ। ਏਕਾ ਦੱਸੇ ਰਾਹ ਸੁਖ਼ਾਲਾ, ਸਾਚਾ ਮਾਰਗ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਹਰਿ ਨਿਰੰਕਾਰ, ਆਪਣਾ ਆਪ ਕਰਾਈਆ। ਕਲਜੁਗ ਉਠੇ ਆਏ ਦਵਾਰ, ਲੁੱਟੀ ਲੁੱਟ ਤੇਰੇ ਕੋਲ ਰਖਾਈਆ। ਆਪਣੀ ਖੇਲ ਕਰੇ ਅੰਤਮ ਵਾਰ, ਸੀਸ ਜਗਦੀਸ ਆਪਣਾ ਹੱਥ ਟਿਕਾਈਆ। ਚਾਰ ਜੁਗ ਦੇ ਵਿਛੜੇ ਮੇਲੇ ਯਾਰ, ਭਗਤ ਭਗਵੰਤ ਲਏ ਪਰਗਟਾਈਆ। ਦੋਹਾਂ ਦੱਸੇ ਸਚ ਵਿਹਾਰ, ਏਕਾ ਹੁਕਮ ਆਪ ਸੁਣਾਈਆ। ਕਲਜੁਗ ਲੁੱਟਨਾ ਵਿਚ ਸੰਸਾਰ, ਲੁੱਟੀ ਲੁੱਟ ਦੇਣੀ ਮੁਕਾਈਆ। ਆਪੇ ਵੇਖੇ ਵੇਖਣਹਾਰ, ਸਚਖੰਡ ਦਵਾਰੇ ਆਸਣ ਲਾਈਆ। ਸਚਖੰਡ ਬਣੇ ਧਾਮ ਨਿਆਰ, ਲੋਕਮਾਤ ਦਏ ਵਡਿਆਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਨਾ ਸਕਿਆ ਕੋਈ ਉਸਾਰ,

ਨਾ ਕੋਈ ਗਿਆ ਬਣਤ ਬਣਾਈਆ। ਨਾ ਕੋਈ ਕਹੇ ਕਰੇ ਖੇਲ ਕਰਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਆਪ ਜਣਾਈਆ। ਬਹੱਤਰ ਭਗਤ ਕਰੇ ਭਗਵੰਤ, ਭਗਵਨ ਦਇਆ ਕਮਾਈਆ। ਤੇਰਾ ਕਰਨਾ ਅੰਤਮ ਅੰਤ, ਤੇਰੀ ਖ਼ਾਕ ਖ਼ਾਕ ਉਡਾਈਆ। ਤੇਰਾ ਵੇਖਣਾ ਜੀਵ ਜੰਤ, ਜੰਤ ਜੀਵ ਫੋਲ ਫੁਲਾਈਆ। ਤੇਰਾ ਮੇਲਾ ਅੰਤ ਹੋਣਾ ਸਾਚੇ ਕੰਤ, ਫੜ ਪੱਲੂ ਗੰਢ ਦਵਾਈਆ। ਛੱਬੀ ਪੋਹ ਮਿਲਨਾ ਸਾਚੀ ਸੰਗਤ, ਖ਼ਾਲੀ ਝੋਲੀ ਦੇਣ ਭਰਾਈਆ। ਤੇਰੀ ਮਿਟੇ ਭੁੱਖ ਨੰਗਤ, ਭੁੱਖਿਆਂ ਭੁੱਖ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਕਰਤਾ ਵਡ ਵਡਿਆਈਆ। ਜੁਗ ਕਰਤਾ ਹਰਿ ਸਦ ਮਿਹਰਵਾਨ, ਆਪਣੀ ਦਇਆ ਕਮਾਇੰਦਾ। ਭਗਤਨ ਦੇਵੇ ਏਕਾ ਦਾਨ, ਨਾਮ ਨਿਧਾਨਾ ਝੋਲੀ ਪਾਇੰਦਾ। ਸਤਿ ਸਤਿਵਾਦੀ ਸਚ ਨਿਸ਼ਾਨ, ਸਤਿ ਸਤਿ ਆਪ ਝੁਲਾਇੰਦਾ। ਮਾਤ ਲਹਿਣਾ ਚੁੱਕੇ ਆਣ, ਲੇਖਾ ਸਭ ਦਾ ਪੂਰ ਕਰਾਇੰਦਾ। ਚੜ੍ਹਕੇ ਵੇਖੇ ਨਾ ਮਾਰ ਧਿਆਨ, ਪਿਛੇ ਰਾਹ ਨਾ ਕੋਈ ਤਕਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਹਰਿ ਕਾ ਭੇਵ ਕੋਈ ਨਾ ਪਾਇੰਦਾ। ਅੰਤਮ ਭਗਤ ਦਵਾਰੇ ਲੈ ਕੇ ਜਾਏ ਨਾਮ, ਸੋਹੰ ਢੋਲਾ ਏਕਾ ਗਾਇੰਦਾ। ਮਿਲੇ ਮੇਲ ਸਾਚੇ ਰਾਮ, ਰਾਮ ਰਾਮਾ ਮੇਲ ਮਿਲਾਇੰਦਾ। ਪੂਰਨ ਹੋਏ ਅੰਤਮ ਕਾਮ, ਕੀਤੀ ਘਾਲ ਲੇਖੇ ਪਾਇੰਦਾ। ਮਿਟੇ ਰੈਣ ਅੰਧੇਰੀ ਸ਼ਾਮ, ਸਾਚਾ ਚੰਦ ਆਪ ਚੜ੍ਹਾਇੰਦਾ। ਪੀਰ ਪੈਗ਼ਬਰ ਜੋ ਦੇਂਦੇ ਰਹੇ ਪੈਗ਼ਾਮ, ਸਚ ਸੰਦੇਸ਼ਾ ਆਪ ਸੁਣਾਇੰਦਾ। ਆਪੇ ਜਾਣੇ ਸਚ ਕਲਾਮ, ਕਾਇਨਾਤ ਆਪ ਪੜ੍ਹਾਇੰਦਾ। ਆਪੇ ਫੜ ਫੜ ਵੇਖੇ ਸਰਬ ਗ਼ੁਲਾਮ, ਦਰ ਦਰਵੇਸ਼ ਆਪ ਬਹਾਇੰਦਾ। ਨਿਉਂ ਨਿਉਂ ਕਰੇ ਚਰਨ ਸਲਾਮ, ਅਲੈਕਮ ਆਪਣੀ ਧਾਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦਵਾਰੇ ਵਸੇ ਚੜ੍ਹ, ਸਚ ਨਿਸ਼ਾਨਾ ਸੋਭਾ ਪਾਇੰਦਾ। ਭਗਤਾਂ ਹੱਥ ਭਗਤੀ ਦਾਤ, ਹਰਿ ਭਗਵਾਨ ਆਪ ਰਖਾਈਆ। ਚਾਰ ਵਰਨ ਦੀ ਇਕ ਜਮਾਤ, ਹਰਿ ਚਾਕਰ ਆਪ ਬਣਾਈਆ। ਆਪੇ ਅੰਦਰ ਰੱਖੇ ਵਾਸ, ਘਰ ਘਰ ਜੋਤੀ ਜੋਤ ਡਗਮਗਾਈਆ। ਕਲਜੁਗ ਤੇਰੀ ਪੂਰੀ ਕਰੇ ਆਸ, ਨਿਰਾਸਾ ਕੋਈ ਰਹਿਣ ਨਾ ਪਾਈਆ। ਅੰਤਮ ਕਰੇ ਬੰਦ ਖ਼ੁਲਾਸ, ਬੰਦੀਖ਼ਾਨਾ ਦਏ ਤੁੜਾਈਆ। ਨੌਂ ਖੰਡ ਪ੍ਰਿਥਮੀ ਵੇਖ ਪਰਭਾਸ, ਪ੍ਰਭ ਸਾਚਾ ਆਪ ਤਰਾਈਆ। ਜਨ ਭਗਤਾਂ ਹੋਏ ਦਾਸੀ ਦਾਸ, ਦਾਸ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਲੇਖਾ ਦਏ ਸਮਝਾਈਆ। ਭਗਵਨ ਲੇਖਾ ਅਪਰ ਅਪਾਰਾ, ਹਰਿਜਨ ਸਾਚੇ ਆਪ ਸਮਝਾਇੰਦਾ। ਲਿਖਣ ਪੜ੍ਹਨ ਤੋਂ ਵਸੇ ਬਾਹਰਾ, ਦਿਸ ਕਿਸੇ ਨਾ ਆਇੰਦਾ। ਨਿਰਗੁਣ ਸਰਗੁਣ ਲੈ ਅਵਤਾਰਾ, ਸਰਗੁਣ ਨਿਰਗੁਣ ਨਾਲ ਮਿਲਾਇੰਦਾ। ਭਗਵਾਨ ਲੇਖਾ ਅਪਰ ਅਪਾਰਾ, ਹਰਿਜਨ ਸਾਚੇ ਆਪ ਸਮਝਾਇੰਦਾ। ਨਿਰਗੁਣ ਸਰਗੁਣ ਹੋ ਉਜਿਆਰਾ, ਸ਼ਬਦੀ ਡੰਕ ਸੁਣਾਇੰਦਾ। ਅਗੇ ਮੇਟੇ ਕੂੜ ਪਸਾਰਾ, ਕੂੜੀ ਕਿਰਿਆ ਆਪਣੇ ਖਾਤੇ ਪਾਇੰਦਾ। ਸਤਿਜੁਗ ਸਾਚਾ ਸਚ ਵਿਹਾਰਾ, ਸਤਿ ਸਤਿਵਾਦੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿ ਭਗਤ ਦਵਾਰੇ ਆਪੇ ਵੜ, ਸੰਤ ਸਹੇਲੇ ਲਏ ਫੜ, ਆਪਣਾ ਬੰਧਨ ਪਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਦੇਵੇ ਆਪਣਾ ਨਾਮ ਵਰ, ਸੋ ਜਨ ਜਨਮ ਮਰਨ ਵਿਚ ਨਾ ਆਇੰਦਾ।

੩੦ ਅਸੂ ੨੦੧੮ ਬਿਕ੍ਰਮੀ ਅਵਤਾਰ ਸਿੰਘ ਦੇ ਘਰ ਪਿੰਡ ਕਾਉਕੇ ਜ਼ਿਲਾ ਅੰਮ੍ਰਿਤਸਰ

ਕਲਜੁਗ ਖ਼ੁਸ਼ੀ ਰਿਹਾ ਮਨਾ, ਅੰਤਰ ਅੰਤਰ ਵੱਜੇ ਵਧਾਈਆ। ਗੋਬਿੰਦ ਦੱਸਿਆ ਏਕਾ ਰਾਹ, ਮਾਰਗ ਇਕ ਸਮਝਾਈਆ। ਪੁਰਖ ਅਬਿਨਾਸ਼ੀ ਚਰਨੀ ਡਿਗਾਂ ਆਂ, ਨਿਉਂ ਨਿਉਂ ਸੀਸ ਝੁਕਾਈਆ। ਖ਼ਾਲੀ ਝੋਲੀ ਦਿਆਂ ਵਖਾ, ਵਸਤ ਅਵਰ ਨਾ ਕੋਈ ਵਖਾਈਆ। ਮੈਂ ਨਿਥਾਵਾਂ ਫਿਰਾਂ ਥਾਉਂ ਥਾਂ, ਥਾਨ ਥਨੰਤਰ ਨਾ ਕੋਈ ਸਹਾਈਆ। ਮੇਰੀ ਅੰਤ ਨਾ ਪਕੜੇ ਕੋਈ ਬਾਂਹ, ਚਾਰ ਕੁੰਟ ਬੈਠੀ ਮੁਖ ਭਵਾਈਆ। ਸਿਰ ਰੱਖੇ ਨਾ ਕੋਈ ਠੰਡੀ ਛਾਂ, ਗੁਰ ਪੀਰ ਅਵਤਾਰ ਸਗਲਾ ਸੰਗ ਨਾ ਕੋਈ ਰਖਾਈਆ। ਜਿਸ ਦਰ ਜਾਵਾਂ ਅਗੋਂ ਕਰਨ ਨਾ, ਬੈਠੇ ਮੁਖ ਭਵਾਈਆ। ਮੈਂ ਅੰਤ ਹੰਸ ਬਣਿਆ ਕਾਂ, ਮੇਰੀ ਬੁਧ ਕਾਗ ਵਾਂਗ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸਾਚਾ ਘਰ, ਤੁਧ ਬਿਨ ਅਵਰ ਨਾ ਕੋਈ ਸੁਹਾਈਆ। ਤੁਧ ਬਿਨ ਅਵਰ ਨਾ ਖੇੜਾ, ਦਰ ਨਜ਼ਰ ਕੋਈ ਨਾ ਆਇੰਦਾ। ਮੇਰਾ ਬੰਨ੍ਹੇ ਨਾ ਕੋਈ ਬੇੜਾ, ਚਪੂ ਨਾਮ ਨਾ ਕੋਈ ਲਗਾਇੰਦਾ। ਅੰਤਮ ਲੱਗਾ ਇਕ ਉਖੇੜਾ, ਚਾਰ ਵਰਨ ਜੜ੍ਹ ਉਖੜਾਇੰਦਾ। ਮੈਂ ਜਾਣਾ ਤੂੰ ਵਸੇਂ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਇੰਦਾ। ਨੌਂ ਸਤ ਪਿਆ ਗੇੜਾ, ਮੇਰਾ ਬੰਧਨ ਨਾ ਕੋਈ ਤੁੜਾਇੰਦਾ। ਨਾ ਕੋਈ ਸੰਞ ਨਾ ਕੋਈ ਸਵੇਰਾ, ਸਾਚਾ ਰੰਗ ਨਾ ਕੋਈ ਵਖਾਇੰਦਾ। ਤੁਧ ਬਿਨ ਬੰਨ੍ਹੇ ਨਾ ਕੋਈ ਮੇਰਾ ਬੇੜਾ, ਪੱਲੂ ਹੱਥ ਨਾ ਕੋਈ ਫੜਾਇੰਦਾ। ਅੰਤਮ ਢਹਿਣਾ ਝੂਠਾ ਡੇਰਾ, ਥਿਰ ਕੋਈ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਸਾਚੀ ਮੰਗ ਮੰਗਾਇੰਦਾ। ਮੰਗਾਂ ਮੰਗ ਬਣ ਦਰਵੇਸ਼, ਨੇਤਰ ਨੈਣਾਂ ਨੀਰ ਵਹਾਈਆ। ਰਾਹ ਦੱਸਿਆ ਗੁਰ ਦਸਮੇਸ, ਸਾਚੇ ਮਾਰਗ ਗਿਆ ਪਾਈਆ। ਕਵਣ ਦਵਾਰ ਹਰਿ ਜੂ ਲਵਾਂ ਵੇਖ, ਨੇਤਰ ਨੈਣ ਨੈਣ ਉਠਾਈਆ। ਤੇਰੇ ਅਗੇ ਮੇਰੀ ਚਲੇ ਨਾ ਕੋਈ ਪੇਸ਼, ਤੇਰਾ ਹੁਕਮ ਵਰਤੇ ਹਰ ਘਟ ਥਾਈਂਆ । ਸ਼ਾਹ ਪਾਤਸ਼ਾਹ ਨਰ ਨਰੇਸ਼, ਸ਼ਹਿਨਸ਼ਾਹ ਵਡੀ ਵਡਿਆਈਆ। ਆਦਿ ਜੁਗਾਦਿ ਨਿਰਗੁਣ ਸਰਗੁਣ ਧਰੇ ਭੇਖ, ਰੂਪ ਅਨੂਪ ਆਪ ਵਟਾਈਆ। ਮੇਰਾ ਰੱਖੇ ਨਾ ਸੰਗ ਕੋਈ ਮੁੱਲਾ ਸ਼ੇਖ਼, ਪੀਰ ਪੈਗ਼ੰਬਰ ਔਲੀਏ ਬੈਠੇ ਮੁਖ ਸ਼ਰਮਾਈਆ। ਮੈਂ ਜਾਵਾਂ ਕਿਹੜੇ ਦੇਸ, ਅੰਡਜ ਜੇਰਜ ਉਤਭੁਜ ਸੇਤਜ ਲੋਆਂ ਪੁਰੀਆਂ ਚਾਰੋਂ ਕੁੰਟ ਏਕਾ ਰਾਹ ਜਣਾਈਆ । ਵਿਸ਼ਨੂੰ ਰੋਵੇ ਉਤੇ ਬਾਸ਼ਕ ਸੇਜ, ਨੇਤਰ ਨੈਣਾਂ ਨੀਰ ਵਹਾਈਆ। ਬ੍ਰਹਮਾ ਦਿਸੇ ਖੁਲੜੇ ਕੇਸ, ਧੀਰਜ ਧੀਰ ਨਾ ਕੋਈ ਧਰਾਈਆ। ਸ਼ੰਕਰ ਮਿਟਦੀ ਜਾਏ ਰੇਖ, ਵੇਲਾ ਅੰਤ ਨਾ ਕੋਈ ਸੁਹਾਈਆ। ਲੱਖ ਚੁਰਾਸੀ ਉਜੜਿਆ ਖੇਤ, ਹਰਿਆਵਲ ਨਜ਼ਰ ਕੋਈ ਨਾ ਆਈਆ। ਜੂਠ ਝੂਠ ਬਾਲੂ ਰੇਤ, ਤਨ ਰਹੀ ਤਪਾਈਆ। ਮਾਇਆ ਮਮਤਾ ਹਉਮੇ ਹੰਗਤਾ ਬਣ ਬਣ ਪ੍ਰੇਤ, ਜਿੰਨ ਮੇਰੀ ਜਾਨ ਰਹੇ ਕਢਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਤੁਧ ਬਿਨ ਕੋਈ ਨਾ ਕਰੇ ਸੱਚਾ ਹੇਤ, ਨਾ ਕੋਈ ਬਖ਼ਸ਼ੇ ਚਰਨ ਸੱਚੀ ਸਰਨਾਈਆ। ਤੂੰ ਸਾਹਿਬ ਸੁਲਤਾਨ ਸਦ ਰੱਖੀਂ ਸਾਇਆ ਹੇਠ, ਇਕ ਤੇਰੀ ਓਟ ਤਕਾਈਆ। ਵਰਨ ਬਰਨ ਜ਼ਾਤ ਪਾਤ ਅਗਨੀ ਮੇਟੇ ਮਹੀਨਾ ਜੇਠ, ਸਾਂਤਕ ਸਤਿ ਨਾ ਕੋਈ ਵਰਤਾਈਆ। ਮੈਂ ਭੁੱਲਾ ਦਸ ਆਪਣਾ ਭੇਤ, ਅਭੇਵ ਤੇਰੇ ਹੱਥ ਵਡਿਆਈਆ। ਮੈਂ ਸੁਣਿਆ ਗੋਬਿੰਦ ਔਣਾ ਤੇਰੇ ਦਵਾਰੇ ਪਹਿਲੀ ਚੇਤ, ਆਪ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਜਾਚਕ ਸੀਸ ਝੁਕਾਈਆ। ਯਾਚਕ ਮੰਗੇ ਦਾਨ, ਕਲਜੁਗ ਹੋ ਨਿਮਾਣਾ, ਕਿਰਪਾ ਕਰ

ਸ੍ਰੀ ਭਗਵਾਨ, ਸ਼ਾਹ ਪਾਤਸ਼ਾਹ ਸਚ ਸੁਲਤਾਨਾ। ਮੈਂ ਹੋਇਆ ਅੰਤ ਵੈਰਾਨ, ਨਾ ਦੀਸੇ ਕੋਈ ਟਿਕਾਨਾ। ਸ਼ਾਹ ਸੁਲਤਾਨ ਬੇਈਮਾਨ, ਧਰਮੀ ਧਰਮ ਨਾ ਕੋਈ ਟਿਕਾਨਾ। ਨਾ ਕੋਈ ਦੀਨ ਨਾ ਈਮਾਨ, ਨਾ ਕੋਈ ਪੜ੍ਹੇ ਸਚ ਕਲਾਮਾ। ਘਰ ਘਰ ਵੜਿਆ ਇਕ ਸ਼ੈਤਾਨ, ਭੁੱਲਿਆ ਹਰਿ ਜੂ ਤੇਰਾ ਨਾਮਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦੇਣਾ ਸਾਚਾ ਵਰ, ਅੰਤਰ ਅੰਤਰ ਧੁਰ ਫ਼ਰਮਾਨਾ। ਧੁਰ ਫਰਮਾਨਾ ਦੱਸੇ ਨਿਰੰਕਾਰ, ਹਉਂ ਅਗੇ ਝੋਲੀ ਡਾਹੀਆ। ਛੋਟਾ ਤੇਰਾ ਸੁਤ ਦੁਲਾਰ, ਕਲਜੁਗ ਕੂਕ ਕੂਕ ਸੁਣਾਈਆ। ਮੇਰਾ ਆਇਆ ਪਾਸਾ ਹਾਰ, ਜਿਤ ਨਜ਼ਰ ਕਿਸੇ ਨਾ ਆਈਆ। ਮੈਂ ਦਰ ਦਰ ਮੰਦਰ ਮਸਜਿਦ ਗੁਰਦਵਾਰ ਸ਼ਿਵਦਵਾਲੇ ਮਠ ਫਿਰਿਆ ਵਾਰੋ ਵਾਰ, ਤੇਰਾ ਰੂਪ ਨਜ਼ਰ ਕਿਤੇ ਨਾ ਆਈਆ। ਤੂੰ ਲੁਕਿਆ ਰਹੇਂ ਨਾ ਵਿਚ ਸੰਸਾਰ, ਚਾਰ ਦਿਵਾਰ ਤੇਰਾ ਖੇੜਾ ਤੋਹੇ ਸੋਭਾ ਪਾਈਆ। ਨਿਰਗੁਣ ਜੋਤ ਸਦਾ ਨਿਰਾਕਾਰ, ਬੇਅੰਤ ਤੇਰੀ ਵਡਿਆਈਆ। ਖ਼ਾਲਕ ਖ਼ਲਕ ਕਰੇ ਪਸਾਰ, ਮਖ਼ਲੂਕ ਤੇਰੀ ਸ਼ਹਿਨਸ਼ਾਹੀਆ। ਬੇਐਬ ਪਰਵਰਦਿਗਾਰ, ਮੁਕਾਮੇ ਹੱਕ ਇਕ ਸਲਾਹੀਆ। ਕਰੇ ਖੇਲ ਅਗੰਮ ਅਪਾਰ, ਅਗੰਮੜੀ ਕਾਰ ਕਮਾਈਆ। ਸਚਖੰਡ ਵਸੇ ਧਾਮ ਨਿਆਰ, ਥਿਰ ਘਰ ਆਪਣੀ ਰਚਨ ਰਚਾਈਆ। ਸੋ ਪੁਰਖ ਨਿਰੰਜਣ ਮੀਤ ਮੁਰਾਰ, ਹਰਿ ਪੁਰਖ ਨਿਰੰਜਣ ਸਿਰ ਮੇਰੇ ਹੱਥ ਰਖਾਈਆ। ਏਕੰਕਾਰਾ ਤੇਰਾ ਸੋਹਣਾ ਦਰਬਾਰ, ਆਦਿ ਨਿਰੰਜਣ ਜੋਤ ਜੋਤ ਰੁਸ਼ਨਾਈਆ। ਅਬਿਨਾਸ਼ੀ ਕਰਤਾ ਦਏ ਸਹਾਰ, ਚਰਨ ਸਰਨ ਸੱਚੀ ਸਰਨਾਈਆ। ਸ੍ਰੀ ਭਗਵਾਨ ਤੇਰਾ ਸਤਿ ਹੁਲਾਰਾ ਦੋ ਜਹਾਨਾਂ ਪਾਵੇ ਸਾਰਾ, ਬ੍ਰਹਿਮੰਡਾਂ ਖੰਡਾਂ ਵੇਖੇ ਅਖਾੜਾ, ਲੋਕਮਾਤ ਵੇਖ ਵਖਾਈਆ। ਪਾਰਬ੍ਰਹਮ ਤੇਰਾ ਬ੍ਰਹਮ ਪਸਾਰਾ, ਤ੍ਰੈਗੁਣ ਮਾਇਆ ਨਾਲ ਭੰਡਾਰਾ, ਪੰਚਮ ਤਤ ਹੋਇਆ ਹਲਕਾਰਾ, ਏਕਾ ਲੇਖਾ ਹਰਿ ਨਿਰੰਕਾਰਾ, ਸ਼ਬਦ ਨਾਦ ਨਾ ਕੋਈ ਧੁਨਕਾਰਾ, ਰਸਨਾ ਜਿਹਵਾ ਗਾ ਗਾ ਥੱਕੇ ਜੀਵ ਗਵਾਰਾ, ਅੰਦਰ ਮੰਦਰ ਸਾਚੇ ਪੌੜੇ ਚੜ੍ਹ ਦਰਸ ਕੋਈ ਨਾ ਪਾਈਆ। ਚਾਰੋਂ ਤਰਫ਼ ਨਾਰ ਵਿਭਚਾਰਾ, ਮਿਲੇ ਹਰਿ ਕੰਤ ਭਤਾਰ, ਸੋਹੇ ਮੰਦਰ ਨਾ ਸਚ ਮੁਨਾਰਾ, ਮਹੱਲ ਅਟਲ ਨਾ ਕੋਈ ਰੁਸ਼ਨਾਈਆ। ਵਰਨਾਂ ਬਰਨਾਂ ਲੱਗਾ ਅਖਾੜਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾਰਨ ਧਾੜਾ, ਠਗ ਚੋਰ ਯਾਰ ਚਾਰੋਂ ਕੁੰਟ ਦੇਣ ਦੁਹਾਈਆ। ਮੈਂ ਇਕ ਅਕੱਲਾ ਕੀ ਕਰਾਂ ਵਿਚਾਰਾ, ਤੇਰੇ ਹੁਕਮ ਵਰਤੇ ਸਭ ਵਰਤਾਰਾ, ਹੁਕਮੀ ਹੁਕਮ ਖੇਲ ਖਿਲਾਈਆ। ਧਰਨੀ ਰੋਵੇ ਜ਼ਾਰੋ ਜ਼ਾਰਾ, ਦਰ ਦਰ ਕਰੇ ਇਕ ਪੁਕਾਰਾ, ਨੇਤਰ ਨੈਣ ਨੈਣ ਨੀਰ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਅਭੁਲ ਭੁਲ ਕਦੇ ਨਾ ਜਾਈਆ। ਦੀਨ ਦਿਆਲ ਸ਼ਾਹ ਪਾਤਸ਼ਾਹ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਸ਼ਬਦ ਅਗੰਮੀ ਇਕ ਸਲਾਹ, ਅਨਾਦੀ ਨਾਦ ਵਜਾਇੰਦਾ। ਪਾਰਬ੍ਰਹਮ ਪ੍ਰਭ ਬੇਪਰਵਾਹ, ਭੇਵ ਕੋਈ ਨਾ ਪਾਇੰਦਾ। ਜੁਗ ਜੁਗ ਚਲਾਏ ਆਪਣਾ ਰਾਹ, ਲੋਕਮਾਤ ਖੇਲ ਕਰਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਪਾਰ ਕਰਾ, ਕਲਜੁਗ ਤੇਰਾ ਰੰਗ ਰੰਗਾਇੰਦਾ। ਤੇਰਾ ਰੂਪ ਲਿਆ ਵਟਾ, ਨੌਂ ਖੰਡ ਪ੍ਰਿਥਮੀ ਆਪ ਧਰਾਇੰਦਾ। ਲੱਖ ਚੁਰਾਸੀ ਵਿਚ ਸਮਾ, ਘਰ ਘਰ ਨਾਚ ਨਚਾਇੰਦਾ। ਮਨ ਮਤ ਤੇਰੀ ਝੋਲੀ ਪਾ, ਗੁਰਮਤ ਮੁਖ ਭਵਾਇੰਦਾ। ਅੰਤਮ ਲੇਖਾ ਦਏ ਮੁਕਾ, ਲਹਿਣਾ ਆਪਣੇ ਹੱਥ ਰਖਾਇੰਦਾ। ਚਾਰੇ ਵਰਨਾਂ ਦਏ ਮੁਕਾ, ਚਾਰੇ ਬਾਣੀ ਆਪਣੇ ਵਿਚ ਸਮਾਇੰਦਾ। ਚਾਰੇ ਖਾਣੀ ਦਏ ਸਮਝਾ, ਏਕਾ ਹੁਕਮ ਵਰਤਾਇੰਦਾ। ਚੌਥੇ ਜੁਗ ਡੇਰਾ ਦੇਵੇ ਢਾ, ਕੱਲਰ ਕੰਧ ਆਪ ਰੁੜ੍ਹਾਇੰਦਾ। ਤੇਰੇ ਨੈਣਾਂ ਦਏ ਵਖਾ, ਤੇਰੀ ਕੀਤੀ ਤੇਰੇ ਅੱਗੇ ਟਿਕਾਇੰਦਾ। ਗੁਰ ਅਵਤਾਰ ਲਏ

ਬੁਲਾ, ਦਰ ਸਾਚੇ ਸਦ ਬਹਾਇੰਦਾ। ਈਸਾ ਮੂਸਾ ਸੰਗ ਮੁਹੰਮਦ ਲਏ ਰਲਾ, ਏਕਾ ਹੁਕਮ ਵਰਤਾਇੰਦਾ। ਭਗਤ ਭਗਵੰਤ ਦਏ ਜਣਾ, ਆਪਣੀ ਬੂਝ ਬੁਝਾਇੰਦਾ । ਸਾਚੇ ਸੰਤਾਂ ਦਏ ਉਠਾ, ਸਚ ਸੰਦੇਸ਼ ਸੁਣਾਇੰਦਾ। ਗੁਰਮੁਖ ਨਾਲ ਲਏ ਰਲਾ, ਆਪਣਾ ਮੇਲਾ ਆਪ ਕਰਾਇੰਦਾ। ਗੁਰਸਿਖ ਗੋਦ ਲਏ ਬਹਾ, ਕਾਇਆ ਕਵਰੀ ਫੋਲ ਫੁਲਾਇੰਦਾ। ਧੁਰ ਫ਼ਰਮਾਨਾ ਦਏ ਜਣਾ, ਧੁਰ ਦੀ ਬਾਣੀ ਬਾਣ ਲਗਾਇੰਦਾ। ਸ਼ਾਹੋ ਭੂਪ ਰਾਜ ਰਾਜਾਨਾ ਸ਼ਾਹ ਬਣ ਸੱਚਾ ਸ਼ਹਿਨਸ਼ਾਹ, ਆਪਣੀ ਖੇਲ ਆਪ ਕਰਾਇੰਦਾ । ਏਕਾ ਦਰ ਦਏ ਸਮਝਾ, ਦਰ ਸਾਚਾ ਇਕ ਰਖਾਇੰਦਾ। ਜੋ ਜਨ ਦਰ ਦਰਵੇਸ਼ ਨਰ ਨਰੇਸ਼ ਚਰਨੀ ਡਿਗੇ ਆ, ਨਿਰਵੈਰ ਆਪਣੀ ਗੋਦ ਬਹਾਇੰਦਾ। ਕਾਲਖ ਟਿੱਕਾ ਦਏ ਧਵਾ, ਦੁਰਮਤ ਦਾਗ਼ ਮਿਟਾਇੰਦਾ। ਆਪਣੇ ਮਾਰਗ ਆਪੇ ਪਾ, ਏਕਾ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਕਲਜੁਗ ਹਰੀ ਹਰਿ ਆਪ ਆਪ ਸਮਝਾਇੰਦਾ। ਕਲਜੁਗ ਔਣਾ ਸਾਚੇ ਦਰ, ਹਰਿ ਸਾਚਾ ਸਚ ਜਣਾਈਆ। ਪੁਰਖ ਅਬਿਨਾਸ਼ੀ ਕਿਰਪਾ ਦੇਵੇ ਕਰ, ਦਰ ਦਵਾਰਾ ਵੇਖ ਵਖਾਈਆ। ਆਪਣਾ ਘਾੜਨ ਲਿਆ ਘੜ, ਘੜਨਹਾਰ ਬੇਪਰਵਾਹੀਆ। ਤੇਰੀ ਕਰਨੀ ਰਹੀ ਲੜ, ਤੇਰੀ ਕਿਰਤ ਵੇਖ ਵਖਾਈਆ। ਤੂੰ ਆਪਣੀ ਅਗਨੀ ਜਾਣਾ ਸੜ, ਤੇਰਾ ਹਵਨ ਦਏ ਵਖਾਈਆ। ਤੇਰਾ ਤੁਟੇ ਹੰਕਾਰੀ ਗੜ੍ਹ, ਹਉਮੇ ਰੋਗ ਦਏ ਮਿਟਾਈਆ। ਅੰਤਮ ਅੰਤ ਪਾਰਬ੍ਰਹਮ ਲਏ ਫੜ, ਨਾ ਸਕੇ ਕੋਈ ਛੁਡਾਈਆ। ਜਿਸ ਲਗਾਈ ਤੇਰੀ ਜੜ੍ਹ, ਸੋ ਅੰਤ ਦਏ ਉਖੜਾਈਆ। ਲੱਖ ਚੁਰਾਸੀ ਇਕ ਦੂਜੇ ਦੇ ਨਾਲ ਪਏ ਲੜ, ਘਰ ਘਰ ਪਏ ਦੁਹਾਈਆ। ਜੋ ਜਨਮੇ ਸੋ ਜਾਏ ਮਰ, ਥਿਰ ਕੋਇ ਰਹਿਣ ਨਾ ਪਾਈਆ। ਅਬਿਨਾਸ਼ੀ ਕਰਤਾ ਖੇਲ ਕਰੇ ਖੜ, ਨਗਰ ਖੇੜਾ ਡੇਰਾ ਢਾਹੀਆ। ਨਿਰਭੌ ਹੋ ਚੁਕਾਏ ਡਰ, ਭੈ ਭਿਆਨਕ ਵੇਖ ਵਖਾਈਆ। ਸੰਤ ਸੁਹੇਲੇ ਲਾਏ ਆਪਣੇ ਲੜ, ਗੁਰ ਚੇਲੇ ਲਏ ਤਰਾਈਆ। ਕਿਰਪਾ ਕਰ ਨਰਾਇਣ ਨਰ, ਨਰ ਆਪਣੇ ਲੇਖੇ ਪਾਈਆ। ਆਦਿ ਪੁਰਖ ਦਿਤਾ ਵਰ, ਅੰਤਮ ਪੂਰ ਕਰਾਈਆ। ਭਗਤ ਭਗਵੰਤ ਨੁਹਾਏ ਸਾਚੇ ਸਰ, ਅੰਮ੍ਰਿਤ ਏਕਾ ਵੇਖ ਵਖਾਈਆ। ਦੁਰਮਤ ਮੈਲ ਜਾਵੇ ਹਰ, ਅਗਿਯਾਨ ਅੰਧੇਰ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਸਮਝਾਈਆ। ਏਕਾ ਗੁਣ ਹਰਿ ਗੁਣਵਾਨਾ, ਗੁਣਵੰਤਾ ਆਪ ਜਣਾਇੰਦਾ। ਜੁਗ ਜੁਗ ਵੇਸ ਧਰੇ ਸ੍ਰੀ ਭਗਵਾਨਾ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਕਲਜੁਗ ਅੰਤਮ ਹੋ ਮਿਹਰਵਾਨਾ, ਰੂਪ ਅਨੂਪ ਆਪ ਵਟਾਇੰਦਾ। ਨਾਉਂ ਰੱਖ ਨਿਹਕਲੰਕ ਬਲੀ ਬਲਵਾਨਾ, ਬਲ ਆਪਣਾ ਆਪ ਜਣਾਇੰਦਾ। ਚਾਰ ਜੁਗ ਦਾ ਲੇਖਾ ਚੁਕਾਏ ਆਣਾ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪੰਧ ਮੁਕਾਇੰਦਾ। ਛੱਤੀ ਛੱਤੀ ਵੇਖੇ ਮਾਰ ਧਿਆਨਾ, ਤ੍ਰੈ ਤ੍ਰੈ ਵਿਚ ਮਿਲਾਇੰਦਾ। ਲਹਿਣਾ ਦੇਣਾ ਮੁੱਕੇ ਸ਼ਾਸਤਰ ਸਿਮਰਤ ਵੇਦ ਪੁਰਾਨਾ, ਅੰਜੀਲ ਕ਼ੁਰਾਨ ਗੀਤਾ ਗਿਆਨ ਆਪਣੀ ਝੋਲੀ ਪਾਇੰਦਾ। ਅਠਸਠ ਨਾ ਕੋਈ ਅਸ਼ਨਾਨ, ਤੀਰਥ ਤਟ ਹੋਏ ਵੈਰਾਨ, ਨੀਰ ਸੀਰ ਸੀਰ ਨੀਰ ਰੂਪ ਨਾ ਕੋਈ ਧਰਾਇੰਦਾ। ਖਾਣੀ ਬਾਣੀ ਤੁਟਾ ਮਾਣ, ਘਰ ਘਰ ਵੜਿਆ ਪੰਜ ਸ਼ੈਤਾਨ, ਗੁਰ ਕਾ ਸ਼ਬਦ ਨਾ ਕੋਈ ਗਿਆਨ, ਏਕਾ ਭੁੱਲਿਆ ਸ੍ਰੀ ਭਗਵਾਨ, ਅੰਤਮ ਦੇਵੇ ਸਰਬ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਆਪਣਾ ਭੇਵ ਆਪ ਜਣਾਈਆ। ਸਾਚਾ ਭੇਵ ਜਾਣੇ ਕੁਲ, ਹਰਿ ਸਾਚਾ ਸਚ ਜਣਾਇੰਦਾ। ਕਰਤਾ ਕ਼ੀਮਤ ਪਾਏ ਮੁੱਲ, ਲਹਿਣਾ ਸਭ ਦਾ ਆਪ ਮੁਕਾਇੰਦਾ। ਚਰਨ ਪ੍ਰੀਤੀ ਜੋ ਜਨ ਜਾਏ ਘੁਲ, ਆਪਣਾ ਲੇਖਾ ਆਪਣੇ ਲੇਖੇ ਵਿਚ ਰਖਾਇੰਦਾ।

ਨਾਮ ਕੰਡੇ ਜੋ ਜਨ ਜਾਏ ਤੁਲ, ਤੋਲਾ ਆਪਣੇ ਰੰਗ ਰੰਗਾਇੰਦਾ। ਗੁਰ ਕਾ ਬਚਨ ਜੋ ਗਏ ਭੁੱਲ, ਦੋ ਜਹਾਨਾਂ ਧੱਕਾ ਲਾਇੰਦਾ। ਕਰੇ ਖੇਲ ਹਰਿ ਅਨਮੁਲ, ਅਨਮੁਲੜੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸਮਝਾਇੰਦਾ। ਸਾਚਾ ਹੁਕਮ ਧੁਰ ਫ਼ਰਮਾਨਾ, ਧੁਰ ਦਰਗਾਹੀ ਆਪ ਜਣਾਈਆ। ਕਲਜੁਗ ਵਰਤੇ ਅੰਤਮ ਭਾਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਤਖ਼ਤੋਂ ਲਾਹੇ ਰਾਣਾ ਰਾਜਾ, ਸੀਸ ਤਾਜ ਨਾ ਕੋਈ ਟਿਕਾਈਆ। ਬਰਨਾਂ ਵਰਨਾਂ ਤੁਟੇ ਮਾਣਾ, ਜ਼ਾਤ ਪਾਤ ਨਾ ਕੋਈ ਰਖਾਈਆ। ਕਰੇ ਖੇਲ ਸ੍ਰੀ ਭਗਵਾਨਾ, ਭਗਵਨ ਆਪਣੀ ਦਇਆ ਕਮਾਈਆ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਗਾਇਣ ਇਕੋ ਗਾਨਾ, ਏਕਾ ਅੱਖਰ ਕਰੇ ਪੜ੍ਹਾਈਆ। ਏਕਾ ਮੰਦਰ ਇਕ ਮਕਾਨਾ, ਏਕਾ ਬੈਠਾ ਆਸਣ ਲਾਈਆ। ਇਸ਼ਟ ਦੇਵ ਗੁਰ ਇਕ ਮਨਾਨਾ, ਦੂਸਰ ਸੀਸ ਨਾ ਕੋਈ ਝੁਕਾਈਆ। ਏਕਾ ਮਰਦ ਇਕ ਮਰਦਾਨਾ, ਸਚ ਮਰਦਾਨਗੀ ਦਏ ਸਮਝਾਈਆ। ਏਕਾ ਰਾਗ ਇਕ ਤਰਾਨਾ, ਏਕਾ ਅਨਹਦ ਤਾਲ ਵਜਾਈਆ। ਏਕਾ ਅੰਮ੍ਰਿਤ ਪੀਣਾ ਖਾਣਾ, ਨਿਝਰ ਝਿਰਨਾ ਦਏ ਝਿਰਾਈਆ। ਏਕਾ ਦੇਵੇ ਸਾਚਾ ਨਾਮਾ, ਨਾਮ ਅਮੋਲਕ ਝੋਲੀ ਪਾਈਆ। ਏਕਾ ਬੰਨ੍ਹੇ ਸਤਿ ਸੰਤੋਖੀ ਗਾਨਾ, ਤੰਦ ਆਪਣੇ ਹੱਥ ਉਠਾਈਆ। ਕਰੇ ਖੇਲ ਹੋ ਮਿਹਰਵਾਨਾ, ਹਰਿਜਨ ਸਾਚੇ ਆਪ ਜਗਾਈਆ। ਸ਼ਬਦ ਅਗੰਮੀ ਦੇ ਪਰਵਾਨਾ, ਸਚ ਸੰਦੇਸ਼ਾ ਦਏ ਸੁਣਾਈਆ। ਆਦਿ ਪੁਰਖ ਹਰਿ ਖੇਲ ਮਹਾਨਾ, ਭੇਵ ਅਭੇਦ ਨਾ ਕੋਈ ਜਣਾਈਆ। ਸਾਚੇ ਭਗਤ ਕਰੇ ਪਰਵਾਨਾ, ਲੋਕਮਾਤ ਮਾਤ ਵਡਿਆਈਆ। ਨਾਤਾ ਤੋੜੇ ਪੰਜ ਸ਼ੈਤਾਨਾਂ, ਪੰਚਮ ਨਾਦਿ ਧੁਨ ਸ਼ਨਵਾਈਆ। ਚਰਨ ਕਵਲ ਕਵਲ ਚਰਨ ਦੇਵੇ ਸਾਚਾ ਮਾਣਾ, ਸਿਰ ਆਪਣਾ ਹੱਥ ਟਿਕਾਈਆ। ਆਪੇ ਹੋਏ ਜਾਣੀ ਜਾਣਾ, ਜਾਨਣਹਾਰ ਇਕ ਅਖਵਾਈਆ। ਕਲਜੁਗ ਤੇਰਾ ਲਹਿਣਾ ਦੇਣਾ ਚੁੱਕੇ ਵਿਚ ਜਹਾਨਾ, ਬਾਕੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਿਲੌਣਾ, ਏਕਾ ਹੁਕਮ ਜਣਾਇਆ। ਬਹੱਤਰ ਭਗਤ ਹਰਿ ਪਰਗਟੌਣਾ, ਆਪਣਾ ਰੰਗ ਵਖਾਇਆ। ਏਕਾ ਨਾਦ ਮਰਦੰਗ ਵਜੌਣਾ, ਘਟ ਘਟ ਨਾਦ ਅਲਾਇਆ। ਏਕਾ ਜੋਤੀ ਦੀਪ ਜਗੌਣਾ, ਦਿਵਸ ਰੈਣ ਡਗਮਗਾਇਆ। ਏਕਾ ਅੰਮ੍ਰਿਤ ਜਾਮ ਪਿਔਣਾ, ਤ੍ਰਿਸ਼ਨਾ ਭੁੱਖ ਗਵਾਇਆ। ਏਕਾ ਮੰਦਰ ਘਰ ਘਰ ਵਿਚ ਆਪ ਵਖੌਣਾ, ਛੱਪਰ ਛੰਨ ਨਾ ਕੋਈ ਛੁਹਾਇਆ । ਏਕਾ ਸੇਜਾ ਆਪ ਬਹੌਣਾ, ਸਚ ਸਿੰਘਾਸਣ ਸੋਭਾ ਪਾਇਆ। ਕੰਤ ਕੰਤੂਹਲ ਇਕ ਮਨੌਣਾ, ਵਿਛੜ ਕਦੇ ਨਾ ਜਾਇਆ। ਸਮਰਥ ਹੱਥ ਸਿਰ ਆਪ ਟਿਕੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਸਦਾ ਸਹਾਇਆ। ਬਹੱਤਰ ਭਗਤ ਕਰੇ ਪਰਗਟ, ਪਰਗਟ ਹੋਇਆ ਆਪ ਨਿਰੰਕਾਰਾ। ਚੌਦਾਂ ਲੋਕ ਵੇਖੇ ਹੱਟ, ਚੌਦਾਂ ਤਬਕਾਂ ਖੋਲ ਕਿਵਾੜਾ। ਆਪ ਵਰੋਲੇ ਤੀਰਥ ਤਟ, ਅਠਸਠ ਖੇਲੇ ਖੇਲ ਨਿਆਰਾ। ਮੰਦਰ ਮਸਜਿਦ ਸ਼ਿਵਦਵਾਲਾ ਵੇਖੇ ਮਠ, ਵੇਖਣਹਾਰ ਗੁਰ ਅਵਤਾਰਾ। ਵਸਣਹਾਰਾ ਘਟ ਘਟ, ਲੱਖ ਚੁਰਾਸੀ ਖੋਲ੍ਹੇ ਬੰਦ ਕਿਵਾੜਾ। ਗੁਰਮੁਖ ਸੱਜਣ ਵਿਚੋਂ ਲਏ ਰਖ, ਜਿਸ ਲਹਿਣਾ ਦੇਵੇ ਨਾਮ ਅਧਾਰਾ। ਆਦਿ ਜੁਗਾਦਿ ਜੁਗਾ ਜੁਗੰਤਰ ਹਰਿ ਭਗਤਾਂ ਰੱਖਦਾ ਆਇਆ ਪਤ, ਹਰਿ ਬਣ ਬਣ ਸੇਵਾਦਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰਾ। ਅਗੰਮ ਅਪਾਰ ਖੇਲ ਅਵੱਲਾ, ਅਲਾਹੀ ਨੂਰ ਆਪ ਕਰਾਈਆ। ਆਪਣਾ ਆਪ ਕਰ ਬਿਸਮਿਲਾ, ਬਿਸਮਿਲ ਧਾਰ ਦਏ ਚਲਾਈਆ। ਆਪੇ ਪਹਿਨੇ ਬਸਤਰ ਨੀਲਾ, ਨੀਲ ਬਸਤਰ ਤਨ

ਛੁਹਾਈਆ। ਆਪੇ ਵੇਖੇ ਲੱਖ ਚੁਰਾਸੀ ਜਗਤ ਕ਼ਬੀਲਾ, ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾਈਆ। ਆਪੇ ਵੇਸ ਵਟਾਏ ਲਾਲ ਸੂਹਾ ਪੀਲਾ, ਨੀਲੀ ਧਾਰ ਆਪ ਸਮਾਈਆ। ਆਪੇ ਕਾਲਾ ਸੂਸਾ ਤਨ ਛੁਹਾਏ ਛੈਲ ਛਬੀਲਾ, ਜੋਬਨ ਆਪਣਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਹਰਿ ਹਰਿ ਸਵਾਮੀ, ਆਦਿ ਜੁਗਾਦਿ ਸਦਾ ਨਿਹਕਾਮੀ, ਜੁਗ ਜੁਗ ਆਪਣਾ ਰੂਪ ਧਰਾਈਆ। ਜੁਗ ਜੁਗ ਰੂਪ ਅਵੱਲੜਾ, ਨਿਰਗੁਣ ਸਰਗੁਣ ਖੇਲ ਖਿਲਾਏ। ਕਰੇ ਖੇਲ ਇਕ ਅਕੱਲੜਾ, ਅਗੰਮ ਅਗੋਚਰ ਬੇਪਰਵਾਹੇ। ਸਚ ਸਿੰਘਾਸਣ ਏਕਾ ਮਲੜਾ, ਸਚਖੰਡ ਬੈਠਾ ਆਸਣ ਲਾਏ। ਜਨ ਭਗਤਾਂ ਫੜਾਏ ਨਾਮ ਪੱਲੜਾ, ਸਾਚਾ ਪੱਲੂ ਇਕ ਵਖਾਏ। ਜੋਤੀ ਧਾਰ ਸ਼ਬਦੀ ਰਲੜਾ, ਸ਼ਬਦ ਅਨਾਦੀ ਨਾਦ ਸੁਣਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਜਗਾਏ। ਹਰਿਜਨ ਮੇਲਾ ਧਾਰ ਏਕਾ ਦਰ, ਦਰ ਦਰਵਾਜ਼ਾ ਆਪ ਸੁਹਾਈਆ। ਪੁਰਖ ਅਬਿਨਾਸ਼ੀ ਕਿਰਪਾ ਕਰ, ਭਗਤ ਭਗਵੰਤ ਲਏ ਮਿਲਾਈਆ। ਇਕ ਨੁਹਾਏ ਸਾਚੇ ਸਰ, ਕਾਗ ਹੰਸ ਬਣਾਈਆ। ਸੋਹੰ ਹੰਸਾ ਚੋਗ ਅੱਗੇ ਧਰ, ਮਾਣਕ ਮੋਤੀ ਦਏ ਵਖਾਈਆ। ਦਰਸ ਦਿਖਾਏ ਅਗੇ ਖੜ, ਸਵਛ ਸਰੂਪੀ ਰੂਪ ਵਟਾਈਆ। ਆਪਣਾ ਅੱਖਰ ਆਪ ਪੜ੍ਹ, ਜਨ ਭਗਤਾਂ ਦਏ ਸਮਝਾਈਆ। ਚੌਦਾਂ ਵਿਦਿਆ ਜਾਇਣ ਹਰ, ਹਰਿ ਕਾ ਭੇਵ ਕੋਈ ਨਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਕੰਬਨ ਥਰ ਥਰ, ਦਰ ਬੈਠੇ ਸੀਸ ਝੁਕਾਈਆ। ਪਾਰਬ੍ਰਹਮ ਪਤਿ ਪਰਮੇਸ਼ਵਰ ਆਪਣਾ ਘਾੜਨ ਆਪੇ ਘੜ, ਨਿਰਗੁਣ ਨਿਰਗੁਣ ਨਿਰਗੁਣ ਜੋਤ ਜਗਾਈਆ। ਸਰਗੁਣ ਅੰਦਰ ਬੈਠਾ ਵੜ, ਦਿਸ ਕਿਸੇ ਨਾ ਆਈਆ। ਆਪਣੀ ਕਰਨੀ ਰਿਹਾ ਕਰ, ਪਿਛਲੀ ਕੀਤੀ ਆਪ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਦੇਵੇ ਇਕੋ ਵਰ, ਏਕਾ ਏਕ ਸਮਝਾਈਆ। ਏਕਾ ਏਕ ਇਕੋ ਧਾਰ, ਤ੍ਰੈਗੁਣ ਬਾਹਰ ਰਖਾਇੰਦਾ। ਤ੍ਰੈਗੁਣ ਅਤੀਤਾ ਕਰ ਪਸਾਰ, ਜੁਗ ਜੁਗ ਵੇਖ ਵਖਾਇੰਦਾ। ਠਾਂਡਾ ਸੀਤਾ ਏਕੰਕਾਰ, ਏਕਾ ਰਾਹ ਚਲਾਇੰਦਾ। ਸਾਚਾ ਮਾਰਗ ਅਪਰ ਅਪਾਰ, ਬ੍ਰਹਮਾ ਵਿਸ਼ਨ ਸ਼ਿਵ ਜਣਾਇੰਦਾ। ਲੱਖ ਚੁਰਾਸੀ ਕਰ ਤਿਆਰ, ਘੜ ਘੜ ਭਾਂਡੇ ਸੋਭਾ ਪਾਇੰਦਾ। ਮਨ ਮਤ ਬੁਧ ਦਏ ਅਧਾਰ, ਆਪਣੇ ਰੰਗ ਰੰਗਾਇੰਦਾ। ਸ਼ਬਦ ਅਨਾਦਿ ਸੱਚੀ ਧੁਨਕਾਰ, ਅਨਹਦ ਨਾਦੀ ਨਾਦ ਵਜਾਇੰਦਾ। ਸਰ ਸਰੋਵਰ ਠੰਡਾ ਠਾਰ, ਕਵਲ ਅੰਮ੍ਰਿਤ ਆਪ ਭਰਾਇੰਦਾ। ਜੋਤੀ ਜਾਤਾ ਹੋ ਉਜਿਆਰ, ਜੋਤ ਨਿਰੰਜਣ ਡਗਮਗਾਇੰਦਾ। ਆਤਮ ਬ੍ਰਹਮ ਕਰ ਪਸਾਰ, ਈਸ਼ ਜੀਵ ਖੇਲ ਖਿਲਾਇੰਦਾ। ਸਾਚੀ ਸੇਜਾ ਕਰ ਤਿਆਰ, ਸੋਭਾਵੰਤ ਸੋਭਾ ਪਾਇੰਦਾ । ਕੋਟਨ ਕੋਟ ਰਵ ਸਸ ਹੋਏ ਉਜਿਆਰ, ਸੂਰਜ ਚੰਨ ਮੁਖ ਸ਼ਰਮਾਇੰਦਾ। ਕਰੇ ਖੇਲ ਅਪਰ ਅਪਾਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਭਗਵਨ ਭਗਤੀ ਭਗਵਾਨ ਦੇਵੇ ਦਾਨ, ਦਾਤਾ ਦਾਨੀ ਆਪ ਹੋ ਆਇੰਦਾ। ਕਰੇ ਖੇਲ ਬਣ ਬਣ ਕਾਹਨ, ਲੱਖ ਚੁਰਾਸੀ ਨਾਚ ਨਚਾਇੰਦਾ। ਸਾਚੀ ਸਖ਼ੀਆਂ ਕਰ ਪਿਆਰ, ਨਿਰਗੁਣ ਆਪਣੀ ਗੋਦ ਬਹਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਭਗਵਨ ਆਪਣਾ ਰੂਪ ਵਟਾਇੰਦਾ। ਕਲਜੁਗ ਤੇਰਾ ਲਹਿਣਾ ਚੁਕਾਏ ਵਿਚ ਜਹਾਨ, ਦੇਣਾ ਆਪਣੇ ਹੱਥ ਰਖਾਇੰਦਾ। ਏਕਾ ਹੁਕਮ ਕਰੇ ਹੁਕਮਰਾਨ, ਹਾਕਮ ਆਪਣਾ ਹੁਕਮ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜੁਗ ਲੇਖਾ ਜੁਗ ਲਹਿਣਾ ਜਗਤ ਆਪਣਾ ਆਪ ਮੁਕਾਇੰਦਾ।

ਸੁਣ ਸੁਣ ਹੋਏ ਨਿਹਾਲ, ਜਿਸ ਅੰਦਰ ਨਾਮ ਵਡਿਆਈਆ। ਜਿਸ ਮਿਲਿਆ ਹੋਏ ਦਿਆਲ, ਤਿਸ ਕਲ ਨੇੜ ਨਾ ਆਈਆ। ਜੋ ਵਸੇ ਕਾਇਆ ਸੱਚੀ ਧਰਮਸਾਲ, ਤਿਨ੍ਹ ਸੁਣੇ ਸੱਚੀ ਸ਼ਨਵਾਈਆ। ਸਤਿਗੁਰ ਪੂਰਾ ਕਰੇ ਸਦਾ ਪ੍ਰਿਤਪਾਲ, ਸਿਰ ਆਪਣਾ ਹੱਥ ਟਿਕਾਈਆ। ਹੋ ਮਿਹਰਵਾਨ ਫਿਰੇ ਨਾਲ ਨਾਲ, ਵਿਛੜ ਕਦੇ ਨਾ ਜਾਈਆ। ਜਗਤ ਜ਼ੰਜੀਰ ਤੁਟੇ ਜੰਜਾਲ, ਜਗਤ ਜੁਗਤ ਸਤਿਗੁਰ ਆਪਣੇ ਹੱਥ ਰਖਾਈਆ। ਗੁਰਸਿਖ ਵਿੰਗਾ ਨਾ ਹੋਏ ਵਾਲ, ਰਾਏ ਧਰਮ ਨਾ ਦਏ ਸਜ਼ਾਈਆ। ਲੱਗੀ ਪ੍ਰੀਤੀ ਨਿਭੇ ਨਾਲ, ਜੋ ਜਨ ਬੈਠੇ ਧਿਆਨ ਲਗਾਈਆ। ਕਾਇਆ ਮਾਟੀ ਝੂਠੀ ਹਾਟੀ ਪੰਜ ਤੱਤ ਕਿਸੇ ਕੰਮ ਨਾ ਔਣੀ ਖਾਲ, ਚਮੜੀ ਕ਼ੀਮਤ ਕੋਇ ਨਾ ਪਾਈਆ। ਗੁਰਸਿਖ ਤੇਰੇ ਅੰਦਰ ਇਕੋ ਲਾਲ, ਹਰਿ ਆਪਣਾ ਨਾਉਂ ਦਿਤਾ ਟਿਕਾਈਆ। ਮਿਲ ਸਤਿਗੁਰ ਲੈਣਾ ਭਾਲ, ਦੂਜੇ ਹੱਥ ਨਾ ਕਿਸੇ ਵਖਾਈਆ। ਬਣ ਜਾਣਾ ਸ਼ਾਹ ਨਾ ਰਹਿਣਾ ਕੰਗਾਲ, ਦਰ ਦਵਾਰਿਉਂ ਦੇਣਾ ਵਖਾਈਆ। ਦਿਵਸ ਰੈਣ ਰੱਖੇ ਖ਼ੁਸ਼ਹਾਲ, ਸਾਚਾ ਵਣਜ ਜਿਸ ਕਰਾਈਆ। ਆਪੇ ਪੁਛੇ ਮੁਰੀਦਾਂ ਹਾਲ, ਮੁਰਸ਼ਦ ਆਵੇ ਚਾਈਂ ਚਾਈਆ। ਸੋ ਗੁਰਮੁਖ ਹੋਇਆ ਨਿਹਾਲ, ਜਿਸ ਸਤਿਗੁਰ ਮਿਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਬ ਜੀਵਾਂ ਏਕਾ ਗੁਣ ਜਣਾਈਆ।