ਪੁਸਤਕਾਲਾਭਾਗ ੧੦

੧੧ ਕਤਕ ੨੦੧੮ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ

ਸਚਖੰਡ ਹਰੀ ਹਰਿ ਮਾਲਕ, ਅਮੁਲ ਬੇਪਰਵਾਹਿਆ। ਨਿਰਗੁਣ ਸਰਗੁਣ ਸਦਾ ਪ੍ਰਿਤਪਾਲਕ, ਪਾਲਣਹਾਰ ਆਪ ਅਖਵਾਇਆ। ਜੁਗਾ ਜੁਗੰਤਰ ਵੇਖੇ ਖ਼ਲਕ ਖ਼ਾਲਕ, ਨੂਰ ਨੁਰਾਨਾ ਨੂਰ ਧਰਾਇਆ। ਨਿਰਾਕਾਰ ਸਾਕਾਰ ਬਣੇ ਸਾਲਸ, ਆਪ ਆਪਣਾ ਖੇਲ ਖਿਲਾਇਆ। ਨਿਰਵੈਰ ਨਾ ਆਏ ਕਦੇ ਵਿਚ ਆਲਸ, ਨਿੰਦਰਾ ਰੂਪ ਨਾ ਕੋਇ ਪਰਗਟਾਇਆ। ਅਜੂਨੀ ਰਹਿਤ ਏਕੰਕਾਰਾ ਇਕੋ ਖ਼ਾਲਸ, ਪਰਮ ਪੁਰਖ ਬੇਪਰਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਮ ਖੰਡ ਦਵਾਰ ਆਪ ਵਡਿਆਈਆ। ਸਚਖੰਡ ਵਸੇ ਏਕੰਕਾਰਾ, ਅਕਲ ਕਲ ਵਡਿਆਈਆ। ਅਲਖ ਅਗੋਚਰ ਅਗੰਮ ਅਪਾਰਾ, ਬੇਅੰਤ ਸੱਚਾ ਸ਼ਹਿਨਸ਼ਾਹੀਆ। ਸ਼ਾਹੋ ਭੂਪ ਬਿਨ ਰੰਗ ਰੂਪ ਇਕ ਸਿਕਦਾਰਾ, ਰਾਜਨ ਰਾਜ ਵਡ ਵਡਿਆਈਆ। ਹੁਕਮੀ ਹੁਕਮ ਸਚ ਵਰਤਾਰਾ, ਧੁਰ ਫ਼ਰਮਾਨਾ ਇਕ ਜਣਾਈਆ। ਲੇਖਾ ਜਾਣੇ ਧੁਰ ਦਰਬਾਰਾ, ਦਰਗਹਿ ਸਾਚੀ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਸ੍ਰੀ ਭਗਵਾਨਾ, ਸਚਖੰਡ ਦਵਾਰ ਸੁਹਾਇੰਦਾ। ਭੂਪਤ ਭੂਪ ਰਾਜ ਰਾਜਾਨਾ, ਜਗਦੀਸਰ ਸੋਭਾ ਪਾਇੰਦਾ। ਅਲਖ ਅਗੰਮ ਹੁਕਮ ਫ਼ਰਮਾਨਾ, ਨਿਰਵੈਰ ਪੁਰਖ ਜਣਾਇੰਦਾ। ਦਰ ਦਰਬਾਰ ਇਕ ਸੁਹਾਨਾ, ਸਚਖੰਡ ਦਵਾਰ ਵਡਿਆਇੰਦਾ। ਦੀਪਕ ਜੋਤ ਇਕ ਜਗਾਨਾ, ਨਿਰਗੁਣ ਨਿਰਵੈਰ ਡਗਮਗਾਇੰਦਾ। ਦੂਸਰ ਸੰਗ ਨਾ ਕੋਈ ਰਖਾਨਾ, ਇਕ ਅਕੱਲਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨਭਵ ਆਪਣਾ ਰੂਪ ਵਟਾਇੰਦਾ। ਅਨਭਵ ਰੂਪ ਹਰਿ ਕਰਤਾਰ, ਨੇਤਰ ਨੈਣ ਨਾ ਕੋਈ ਜਣਾਈਆ। ਅਲਖ ਅਗੋਚਰ ਅਗੰਮ ਅਪਾਰ, ਬੇਅੰਤ ਵਡੀ ਵਡਿਆਈਆ। ਵਸਣਹਾਰਾ ਧਾਮ ਨਿਆਰ, ਸਾਚਾ ਧਾਮ ਰਿਹਾ ਸੁਹਾਈਆ। ਕਰੇ ਕਰਾਏ ਸਾਚੀ ਕਾਰ, ਕਰਤਾ ਪੁਰਖ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ

ਰੰਗ ਆਪ ਵਟਾਈਆ। ਆਪਣਾ ਰੰਗ ਹਰਿ ਕਰਤਾਰਾ, ਆਦਿ ਜੁਗਾਦਿ ਪਰਗਟਾਇੰਦਾ। ਵਸਣਹਾਰਾ ਧਾਮ ਨਿਆਰਾ, ਸਚਖੰਡ ਦਵਾਰਾ ਸੋਭਾ ਪਾਇੰਦਾ। ਮਹੱਲ ਅਟਲ ਉਚ ਮੁਨਾਰਾ, ਛੱਪਰ ਛੰਨ ਨਾ ਕੋਈ ਵਖਾਇੰਦਾ। ਸਾਚਾ ਮੰਦਰ ਇਕ ਦਵਾਰਾ, ਦਰਗਹਿ ਸਾਚੀ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਇਕ ਅਕੱਲਾ ਇਕ ਵਖਾਏ ਸਚ ਮਹੱਲਾ, ਸਚਖੰਡ ਦਵਾਰਾ ਆਪ ਸੁਹਾਇੰਦਾ। ਸਚਖੰਡ ਦਵਾਰਾ ਗਿਆ ਵਸ, ਸੋ ਪੁਰਖ ਨਿਰੰਜਣ ਆਪ ਵਸਾਈਆ। ਹਰਿ ਪੁਰਖ ਨਿਰੰਜਣ ਆਪੇ ਜਾਣੇ ਆਪਣਾ ਰਸ, ਰਸ ਰਸ ਆਪਣਾ ਵੇਖ ਵਖਾਈਆ। ਏਕੰਕਾਰਾ ਖੇਲ ਕਰੇ ਅਲਖਨਾ ਅਲਖ, ਅਲਖ ਅਲਖ ਸੱਚਾ ਸ਼ਹਿਨਸ਼ਾਹੀਆ। ਆਦਿ ਨਿਰੰਜਣ ਹੋ ਪਰਤਖ, ਨੂਰੀ ਜੋਤ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਆਪਣਾ ਮਾਰਗ ਆਪੇ ਦੱਸ, ਆਪੇ ਬਣੇ ਪਾਂਧੀ ਰਾਹੀਆ। ਸ੍ਰੀ ਭਗਵਾਨ ਪੰਧ ਮੁਕਾਏ ਨੱਸ ਨੱਸ, ਚਾਲ ਅਵਲੜੀ ਇਕ ਰਖਾਈਆ। ਪਾਰਬ੍ਰਹਮ ਖੇਲ ਪੁਰਖ ਸਮਰਥ, ਸਮਰਥ ਆਪਣੀ ਧਾਰ ਚਲਾਈਆ। ਆਪੇ ਚਲਾਏ ਆਪਣਾ ਰਥ, ਬਣ ਰਥਵਾਹੀ ਸੇਵ ਕਮਾਈਆ। ਆਪਣਾ ਭੇਵ ਆਪੇ ਜਾਣੇ ਅਕਥਨਾ ਅਕਥ, ਲੇਖਾ ਲਿਖਤ ਨਾ ਕੋਈ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਲੇਖਾ ਜਾਣੇ ਸਚਖੰਡ ਸਚ ਮਹੱਲਾ, ਸਾਚੀ ਧਾਰ ਪਰਗਟਾਈਆ। ਸਚਖੰਡ ਮਹੱਲਾ ਸਾਚੀ ਧਾਰ, ਹਰਿ ਹਰਿ ਆਪ ਪਰਗਟਾਇੰਦਾ। ਨਿਹਚਲ ਧਾਮ ਉਚ ਅਟੱਲਾ, ਏਕਾ ਏਕ ਸੋਭਾ ਪਾਇੰਦਾ। ਆਪੇ ਫੜ ਫੜ ਆਪਣਾ ਪੱਲਾ, ਸਗਲਾ ਸੰਗ ਨਿਭਾਇੰਦਾ। ਜੋਤੀ ਸ਼ਬਦ ਆਪੇ ਰਲਾ, ਪੂਤ ਸਪੂਤਾ ਵੇਸ ਵਟਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਆਪੇ ਘੱਲਾ, ਬੰਸ ਸਰਬੰਸ ਆਪ ਬਣਾਇੰਦਾ। ਤ੍ਰੈਗੁਣ ਅਤੀਤਾ ਹਰ ਘਟ ਆਪੇ ਰਲਾ, ਪੰਚਮ ਆਪਣਾ ਜੋੜ ਜੁੜਾਇੰਦਾ। ਆਦਿ ਜੁਗਾਦਿ ਅਛੱਲ ਅਛੱਲਾ, ਵਲ ਛਲ ਆਪਣੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਆਪ ਬਹਾਇੰਦਾ। ਸਚਖੰਡ ਦਵਾਰ ਸੁਹਾਵਨਾ, ਸੋਭਾਵੰਤ ਕਰਤਾਰ। ਆਪਣਾ ਖੇਲ ਆਪ ਕਰਾਵਨਾ, ਆਦਿ ਜੁਗਾਦੀ ਸਾਚੀ ਕਾਰ। ਸ਼ਬਦੀ ਨਾਅਰਾ ਇਕ ਸੁਨਾਵਣਾ, ਸੁਣੇ ਸੁਣਾਏ ਸੁਨਣੇਹਾਰ। ਵਿਸ਼ਨ ਬ੍ਰਹਮਾ ਸ਼ਿਵ ਉਠਾਵਨਾ, ਹੁਕਮੀ ਹੁਕਮ ਵਰਤੇ ਵਰਤਾਰ। ਦੋ ਜਹਾਨਾਂ ਵੇਖ ਵਖਾਵਨਾ, ਬ੍ਰਹਿਮੰਡ ਖੰਡ ਪਾਏ ਸਾਰ। ਅਵਣ ਗਵਣ ਡੇਰਾ ਢਾਵਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਸਾਚੀ ਕਾਰ। ਸਾਚੀ ਕਾਰ ਕਰਤਾਰਾ, ਕ਼ੁਦਰਤ ਆਪਣਾ ਖੇਲ ਖਿਲਾਈਆ। ਨਿਰਗੁਣ ਸਰਗੁਣ ਹੋ ਉਜਿਆਰਾ, ਲੱਖ ਚੁਰਾਸੀ ਘਾੜਨ ਘੜਤ ਘੜਾਈਆ। ਘਟ ਘਟ ਅੰਤਰ ਕਰ ਪਸਾਰਾ, ਸਚ ਸਿੰਘਾਸਣ ਸੋਭਾ ਪਾਈਆ। ਜੁਗਾ ਜੁਗੰਤਰ ਵੇਖੇ ਵਿਗਸੇ ਵੇਖਣਹਾਰਾ, ਆਪਣਾ ਨੇਤਰ ਨੈਣ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਬੰਧਨ ਪਾਈਆ। ਜੁਗ ਚੌਕੜੀ ਪਾਏ ਬੰਧਨ, ਹਰਿ ਸੱਚਾ ਸ਼ਹਿਨਸ਼ਾਹ। ਲੇਖਾ ਜਾਣੇ ਤ੍ਰਿਲੋਕੀ ਨੰਦਨ, ਦੋ ਜਹਾਨ ਬਣ ਮਲਾਹ। ਸਦਾ ਸਹੇਲਾ ਇਕ ਅਕੇਲਾ ਆਪ ਸੁਣਾਏ ਸਾਚਾ ਛੰਦਨ, ਨਾਉਂ ਨਿਰੰਕਾਰ ਨਾਮ ਪਰਗਟਾ। ਆਪੇ ਜਾਣੇ ਆਪਣਾ ਪਰਮਾਨੰਦਨ, ਘਰ ਘਰ ਵਿਚ ਰਿਹਾ ਸਮਾ। ਸਾਹਿਬ ਦਿਆਲ ਸਦਾ ਬਖ਼ਸ਼ੰਦਨ, ਬੇਪਰਵਾਹ ਨਾਉਂ ਅਖਵਾ। ਆਪ ਚੜ੍ਹਾਏ ਸਾਚਾ ਚੰਦਨ, ਜੋਤੀ ਨੂਰ ਕਰ ਰੁਸ਼ਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਕਰਾ। ਜੁਗ ਜੁਗ ਖੇਲ ਕਰਾਇੰਦਾ, ਕਰਤਾ ਪੁਰਖ ਦਿਆਲ। ਨਿਰਗੁਣ ਸਰਗੁਣ ਵੇਖ ਵਖਾਇੰਦਾ, ਭਗਤ ਭਗਵੰਤ ਲਾਲ ਨਿਰਾਲ।

ਸੰਤ ਸਾਜਨ ਆਪ ਉਠਾਇੰਦਾ, ਨਿਰਗੁਣ ਸਰਗੁਣ ਬਣ ਦਲਾਲ। ਆਪਣੇ ਰੰਗ ਗੁਰਮੁਖ ਆਪ ਰੰਗਾਇੰਦਾ, ਆਦਿ ਜੁਗਾਦਿ ਅਵੱਲੜੀ ਚਾਲ। ਗੁਰਸਿਖ ਸਾਚੀ ਗੋਦ ਬਹਾਇੰਦਾ, ਸਚਖੰਡ ਦਵਾਰਾ ਸੱਚੀ ਧਰਮਸਾਲ। ਦੂਜਾ ਰਾਹ ਨਾ ਕੋਈ ਵਖਾਇੰਦਾ, ਵੇਲੇ ਅੰਤ ਨਾ ਖਾਏ ਕਾਲ। ਦਰ ਦਰ ਨਾ ਕੋਈ ਫਿਰਾਇੰਦਾ, ਜਿਸ ਜਨ ਕਰੇ ਸਦਾ ਪ੍ਰਿਤਪਾਲ। ਲੋਚਣ ਤੀਜੇ ਸੋਭਾ ਪਾਇੰਦਾ, ਜੋਤ ਨੂਰਾਨਾ ਬੇਮਿਸਾਲ। ਘਰ ਚੌਥੇ ਸਦ ਬਹਾਇੰਦਾ, ਇਕ ਅਕੱਲਾ ਚਲੇ ਨਾਲ ਨਾਲ। ਪੰਚਮ ਮੇਲਾ ਮੇਲ ਮਿਲਾਇੰਦਾ, ਆਪੇ ਸੁਣੇ ਮੁਰੀਦਾਂ ਹਾਲ। ਛੇਵੇਂ ਛੱਪਰ ਛੰਨ ਛੁਹਾਇੰਦਾ, ਦੀਨਾ ਬੰਧਪ ਦੀਨ ਦਿਆਲ। ਸਤਵੇਂ ਸਤਿ ਸਤਿਵਾਦੀ ਰੰਗ ਚੜ੍ਹਾਇੰਦਾ, ਗੁਰਮੁਖ ਵੇਖੇ ਸਾਚੇ ਲਾਲ। ਅੱਠਾਂ ਤੱਤਾਂ ਬੰਧਨ ਆਪ ਤੁੜਾਇੰਦਾ, ਲੇਖਾ ਜਾਣੇ ਸ਼ਾਹ ਕੰਗਾਲ। ਨੌਂਵੇ ਦਰ ਦਰ ਠੁਕਰਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਸਵੇਂ ਵਸੇ ਏਕਾ ਹਰਿ, ਇਕ ਇਕੱਲਾ ਸਚ ਮਹੱਲਾ ਵਸਾਏ ਆਪ ਮਿਹਰਵਾਨ। ਮਿਹਰਵਾਨ ਮਿਹਰਵਾਨ ਹਰਿ ਮਿਹਰਵਾਨਾ, ਮਿਹਰ ਮਿਹਰ ਸਮਾਈਆ। ਆਦਿ ਜੁਗਾਦੀ ਧੁਰ ਤਰਾਨਾ, ਅਨਰਾਗੀ ਰਾਗ ਸੁਣਾਈਆ। ਗੁਰ ਅਵਤਾਰ ਦੇ ਪਰਵਾਨਾ, ਲੋਕਮਾਤ ਸਮਝਾਈਆ। ਅੰਤਰ ਗਾਇਣ ਇਕੋ ਗਾਨਾ, ਏਕਾ ਅੱਖਰ ਦਏ ਸਮਝਾਈਆ। ਏਕਾ ਓਟ ਏਕਾ ਮਾਣਾ, ਏਕਾ ਸੀਸ ਜਗਦੀਸ ਝੁਕਾਈਆ। ਏਕਾ ਮੰਦਰ ਇਕ ਮਕਾਨਾ, ਗੁਰੂਦਵਾਰਾ ਇਕ ਵਖਾਈਆ। ਏਕਾ ਹੁਕਮ ਇਕ ਫ਼ਰਮਾਨਾ, ਏਕਾ ਸ਼ਹਿਨਸ਼ਾਹ ਸੱਚਾ ਪਾਤਸ਼ਾਹੀਆ। ਏਕਾ ਜਾਣੇ ਆਪਣਾ ਭਾਣਾ, ਸਦ ਭਾਣੇ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਰੰਗ ਆਪ ਵਖਾਈਆ। ਜੁਗ ਜੁਗ ਰੰਗ ਪੁਰਖ ਸਮਰਥ, ਹਰਿਜਨ ਸਾਚੇ ਆਪ ਵਖਾਇੰਦਾ। ਬਿਨ ਰੰਗਨ ਰੰਗੇ ਨਾਮ ਹੱਥ, ਹੱਥੋ ਹੱਥ ਲੇਖਾ ਆਪ ਚੁਕਾਇੰਦਾ। ਬਿਨ ਕਰਨੀ ਕ਼ੀਮਤ ਪਾਏ ਕੱਖੋਂ ਲੱਖ ਲੱਖ, ਲੱਖ ਕ੍ਰੋੜੀ ਆਪ ਹੋ ਜਾਇੰਦਾ। ਆਪਣਾ ਮਾਰਗ ਆਪੇ ਦੱਸ, ਹਰਿਜਨ ਸਾਚੇ ਆਪ ਚਲਾਇੰਦਾ। ਜੁਗ ਚੌਕੜੀ ਪੰਧ ਪੰਧ ਮੁਕਾਏ ਨੱਸ ਨੱਸ, ਪਾਂਧੀ ਆਪਣਾ ਰਾਹ ਆਪਣੇ ਚਰਨਾਂ ਹੇਠ ਦਬਾਇੰਦਾ। ਜਨ ਭਗਤਾਂ ਪੂਰੀ ਕਰੇ ਆਸ, ਵੇਸ ਅਨੇਕ ਆਪ ਵਟਾਇੰਦਾ। ਕਾਇਆ ਮੰਡਲ ਪਾਵੇ ਰਾਸ, ਗੋਪੀ ਕਾਹਨ ਆਪ ਨਚਾਇੰਦਾ। ਸਾਹਿਬ ਸੁਲਤਾਨ ਸਦਾ ਵਸੇ ਪਾਸ, ਵਿਛੜ ਕਦੇ ਨਾ ਜਾਇੰਦਾ। ਲੇਖਾ ਜਾਣੇ ਦਾਸੀ ਦਾਸ, ਬਣ ਸੇਵਕ ਸੇਵ ਕਮਾਇੰਦਾ । ਅੰਤਮ ਕਰੇ ਬੰਦ ਖ਼ੁਲਾਸ, ਫਾਂਦੀ ਫੰਦ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਹਰਿਜਨ ਮੇਲ ਮਿਲਾਇੰਦਾ। ਮੇਲ ਮਿਲਾਵਾ ਜੁਗੋ ਜੁਗ, ਜੁਗ ਕਰਤਾ ਆਪ ਕਰਾਈਆ। ਜਨ ਭਗਤਾਂ ਕੱਟੇ ਹਉਮੇ ਰੋਗ, ਸੋਗ ਦੁੱਖ ਨਾ ਕੋਈ ਵਖਾਈਆ। ਨਾਮ ਨਿਧਾਨ ਚੁਗਾਏ ਚੋਗ, ਤ੍ਰਿਸ਼ਨਾ ਭੁੱਖ ਮਿਟਾਈਆ। ਬਿਨ ਤੇਲ ਬਾਤੀ ਜਗਾਏ ਜੋਤ, ਅੰਧ ਅੰਧੇਰ ਗਵਾਈਆ। ਨਾਮ ਜਪਾਏ ਬਿਨ ਰਸਨਾ ਹੋਂਟ, ਬੱਤੀ ਦੰਦ ਨਾ ਕੋਈ ਸਲਾਹੀਆ। ਕਰ ਕਿਰਪਾ ਕੱਢੇ ਵਾਸਨਾ ਖੋਟ, ਜੋਗ ਅਭਿਆਸ ਨਾ ਕੋਈ ਵਡਿਆਈਆ। ਆਪਣੀ ਹੱਥੀਂ ਫੜ ਫੜ ਚੜ੍ਹਾਏ ਸਾਚੀ ਚੋਟ, ਚੋਟੀ ਏਕਾ ਏਕ ਵਖਾਈਆ। ਹਰਿਜਨ ਹਰਿ ਹਰਿ ਰੱਖੇ ਏਕਾ ਓਟ, ਸਾਚੀ ਸਿਖਿਆ ਸਿੱਖ ਸਮਝਾਈਆ। ਨਾਤਾ ਜੋੜੇ ਓਤ ਪੋਤ, ਪੂਤ ਪਿਤਾ ਗੋਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਈਆ। ਸਹਿਜ ਸੁਭਾਓ ਹਰਿਜਨ ਪਾਇਆ, ਹਰਿ ਹਰਿ ਮੀਤ ਮੁਰਾਰ। ਗ੍ਰਹਿ ਬਹਿ ਬਹਿ ਮੰਗਲ ਗਾਇਆ, ਘਰ ਮਿਲਿਆ ਸਾਂਝਾ ਯਾਰ। ਮਨ ਮਨਕਾ ਜਿਸ ਭਵਾਇਆ, ਮਾਇਆ

ਮਮਤਾ ਕਰ ਖ਼ਵਾਰ। ਹਉਮੇ ਹੰਗਤਾ ਗੜ੍ਹ ਤੁੜਾਇਆ, ਅੰਮ੍ਰਿਤ ਬਖ਼ਸ਼ੇ ਠੰਡੀ ਠਾਰ। ਭਗਤਾਂ ਹਰਿ ਗਲੇ ਲਗਾਇਆ, ਜਗਤ ਦਲਿਦ੍ਰ ਰੋਗ ਨਿਵਾਰ। ਸਾਚਾ ਸੁਖ ਇਕ ਉਪਜਾਇਆ, ਅੰਤਰ ਮੰਤਰ ਸੋਹੰ ਜੈ ਜੈਕਾਰ। ਸਚ ਸੰਦੇਸ਼ਾ ਇਕ ਸੁਣਾਇਆ, ਪੁਰਖ ਅਗੰਮ ਹੋ ਤਿਆਰ। ਜੁਗ ਜੁਗ ਭਗਤਾਂ ਰੱਖਦਾ ਆਇਆ, ਰੱਖਣਹਾਰਾ ਵਿਚ ਸੰਸਾਰ। ਮਾਰਗ ਆਪਣਾ ਦੱਸਦਾ ਆਇਆ, ਨਿਰਗੁਣ ਸਰਗੁਣ ਲੈ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਭਾਰ। ਹਰਿਜਨ ਉਭਾਰੇ ਆਪ ਦਿਆਲਾ, ਦੀਨਨ ਦਏ ਵਡਿਆਈਆ। ਇਕ ਵਖਾਏ ਸੱਚੀ ਧਰਮਸਾਲਾ, ਲੋਕਮਾਤ ਵੱਜੇ ਵਧਾਈਆ। ਨਾਤਾ ਤੋੜ ਸ਼ਾਹ ਕੰਗਾਲਾ, ਹਰਿਜਨ ਸਾਚੇ ਲਏ ਮਿਲਾਈਆ। ਪੂਰਬ ਜਨਮ ਲੇਖਾ ਚੁਕਾਏ ਵਿਚ ਜਹਾਨਾ, ਲਹਿਣਾ ਕੋਈ ਰਹਿਣ ਨਾ ਪਾਈਆ। ਜਿਸ ਜਨ ਬਖ਼ਸ਼ੇ ਚਰਨ ਧਿਆਨਾ, ਸਰਨ ਸਰਨਾਈ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਦਾ ਸੁਹੇਲਾ ਸਿਰ ਰੱਖੇ ਹੱਥ, ਭਗਵਨ ਭਗਤਨ ਦਇਆ ਕਮਾਇੰਦਾ। ਅੰਤਮ ਮਾਰਗ ਇਕੋ ਦੱਸ, ਏਕਾ ਰਾਹ ਚਲਾਇੰਦਾ। ਨਿਰਗੁਣ ਜੋਤ ਕਰ ਪਰਕਾਸ਼, ਨੂਰੋ ਨੂਰ ਡਗਮਗਾਇੰਦਾ। ਸ਼ਬਦ ਸਨੇਹੜਾ ਦੇਵੇ ਬਿਨ ਪਵਣ ਸਵਾਸ, ਹੁਕਮੀ ਹੁਕਮ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਹਰਿ ਨਿਰੰਕਾਰ, ਨਿਰਗੁਣ ਆਪ ਕਰਾਈਆ। ਜੁਗ ਚੌਕੜੀ ਜਗਤ ਵਿਹਾਰ, ਜੁਗ ਕਰਤਾ ਵੇਖ ਵਖਾਈਆ। ਸਤਿਜੁਗ ਤ੍ਰੇਤਾ ਦਵਾਪਰ ਉਤਰਿਆ ਪਾਰ, ਕਲਜੁਗ ਅੰਤਮ ਬੈਠਾ ਰਾਹ ਤਕਾਈਆ। ਰਾਹ ਤੱਕੇ ਪਰਵਰਦਿਗਾਰ, ਨੇਤਰ ਨੈਣ ਨੈਣ ਉਠਾਈਆ। ਕਵਣ ਵੇਲਾ ਆਏ ਸਾਂਝਾ ਯਾਰ, ਪੀਰ ਪੈਗ਼ੰਬਰ ਦੇਣ ਗਵਾਹੀਆ। ਮੇਰੀ ਹਿਰਸ ਮਿਟੇ ਅੰਤਮ ਵਾਰ, ਹਵਸ ਹੋਰ ਨਾ ਕੋਇ ਵਧਾਈਆ। ਧਰਨੀ ਫ਼ਰਸ਼ ਦਿਸੇ ਗੋਰ, ਪੰਖੀ ਢੋਰ ਰਹੇ ਕੁਰਲਾਈਆ। ਨਾ ਕੋਈ ਜ਼ਰ ਨਾ ਜ਼ੋਰੂ ਜ਼ੋਰ, ਜ਼ੇਰ ਜ਼ਬਰ ਹੋਈ ਹਲਕਾਈਆ। ਪ੍ਰਭ ਕੀ ਬਿਧ ਅਵਰ ਕੀ ਔਰ, ਗਤ ਮਿਤ ਨਾ ਕੋਇ ਜਣਾਈਆ। ਗੁਰ ਪੀਰ ਅਵਤਾਰ ਪਾ ਨਾ ਸਕੇ ਠੌਰ, ਲੋਕਮਾਤ ਠਹਿਰ ਨਾ ਸਕੇ ਅੰਤ ਗਏ ਸਫ਼ਾ ਉਠਾਈਆ। ਨਿਉਂ ਨਿਉਂ ਨਿਮਸਕਾਰ ਕਰਦੇ ਰਹੇ ਦੋਏ ਜੋੜ, ਸੀਸ ਜਗਦੀਸ ਝੁਕਾਈਆ। ਸੋ ਸਾਹਿਬ ਕਲਜੁਗ ਅੰਤਮ ਆਏ ਦੌੜ, ਜਿਸ ਦੀ ਈਦ ਰਹੇ ਮਨਾਈਆ। ਲੱਖ ਚੁਰਾਸੀ ਵੇਖੇ ਮਿਠਾ ਕੌੜ, ਜਗਤ ਸ਼ਹੀਦੀ ਨਾ ਕੋਇ ਪਾਈਆ। ਜਿਸ ਨੂੰ ਲੱਭਦੇ ਰਹੇ ਬ੍ਰਹਿਮਣ ਗੌੜ, ਸੋ ਬ੍ਰਹਿਮਣ ਆਇਆ ਬਿਨ ਪਿਤਾ ਮਾਈਆ। ਜਿਸ ਨੂੰ ਕਹਿੰਦੇ ਬੁਝੌਂਂਦਾ ਔੜ, ਗੋਬਿੰਦ ਅੰਮ੍ਰਿਤ ਮੇਘ ਬਰਖਾਈਆ। ਤਿਸ ਸਾਹਿਬ ਲਗਾਇਆ ਪੌੜ, ਗੁਰਮੁਖ ਵਿਰਲੇ ਰਿਹਾ ਚੜ੍ਹਾਈਆ। ਲੱਖ ਚੁਰਾਸੀ ਆਪਣਾ ਬੇੜਾ ਆਪੇ ਰਹੀ ਰੋੜ੍ਹ, ਖੇਵਟ ਖੇਟ ਨਾ ਕੋਇ ਮਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸੰਗ ਰਖਾਈਆ। ਸਗਲਾ ਸੰਗ ਹਰਿਜਨ ਤੇਰਾ, ਤੇਰਾ ਤੇਰੀ ਧਾਰ ਵਖਾਇੰਦਾ। ਤੇਰਾ ਪੰਧ ਦੁਰਾਡਾ ਆਇਆ ਨੇਰਾ, ਨੇਰਨ ਨੇਰਾ ਰੂਪ ਵਖਾਇੰਦਾ। ਤੇਰਾ ਚੁੱਕਿਆ ਝੂਠਾ ਗੇੜਾ, ਗੇੜਾ ਗੇੜੇ ਆਪ ਭਵਾਇੰਦਾ। ਤੇਰਾ ਵਸਿਆ ਇਕੋ ਖੇੜਾ, ਪੁਰਖ ਅਬਿਨਾਸ਼ੀ ਆਪ ਵਸਾਇੰਦਾ। ਕਲਜੁਗ ਅੰਤਮ ਬੰਨ੍ਹੇ ਬੇੜਾ, ਆਪਣੇ ਕੰਧ ਉਠਾਇੰਦਾ। ਹੱਕੋ ਹੱਕ ਕਰੇ ਨਬੇੜਾ, ਹਕ ਹਕ਼ੀਕ਼ਤ ਵੇਖ ਵਖਾਇੰਦਾ। ਹਰਿਜਨ ਤੇਰਾ ਖੁਲ੍ਹਾ ਵੇਹੜਾ, ਜੁਗ ਛੱਤੀ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਅੰਤਮ ਵੇਖ ਵਖਾਇੰਦਾ। ਛੱਤੀ ਛੱਤੀ ਖੁਲ੍ਹਾ ਦਰ,

ਖੋਲ੍ਹਣਹਾਰ ਨਿਰੰਕਾਰਾ। ਭਗਤ ਭਗਵੰਤ ਲਏ ਫੜ, ਕਰੇ ਖੇਲ ਅਪਾਰਾ। ਆਪਣੀ ਕਰਨੀ ਅੰਦਰ ਵੜ, ਆਪੇ ਪਾਏ ਸਾਰਾ। ਆਪਣੀ ਵਿਦਿਆ ਆਪੇ ਪੜ੍ਹ, ਆਪੇ ਦੇਵੇ ਸਚ ਹੁਲਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਏ ਸਚ ਦਵਾਰਾ। ਸਚ ਦਵਾਰਾ ਏਕਾ ਬਣਨਾ, ਹਰਿ ਸਾਚਾ ਸਚ ਬਣਾਈਆ। ਬਿਨਾਂ ਜਨਨੀ ਹਰਿ ਭਗਤ ਆਪੇ ਜਨਨਾ, ਆਪੇ ਬਣੇ ਪਿਤਾ ਮਾਈਆ। ਸਚਾ ਬੇੜਾ ਆਪੇ ਬੰਨ੍ਹਣਾ, ਬਣ ਮਲਾਹ ਸੇਵ ਕਮਾਈਆ। ਆਪਣੇ ਮਾਰਗ ਆਪੇ ਚਲਣਾ, ਦੂਸਰ ਭੇਵ ਨਾ ਕੋਇ ਜਣਾਈਆ। ਆਪਣਾ ਆਸਣ ਆਪੇ ਮਲਣਾ, ਆਪੇ ਸਾਚੀ ਸੇਜ ਸੁਹਾਈਆ। ਆਪਣੀ ਜੋਤ ਆਪੇ ਰਲਣਾ, ਘਰ ਸਾਚੇ ਵੱਜੇ ਵਧਾਈਆ। ਆਪਣੀ ਗੋਤ ਆਪੇ ਫਲਣਾ ਫੁਲਣਾ, ਹਰਿਜਨ ਸਾਚੇ ਨਾਲ ਮਿਲਾਈਆ। ਆਪਣੇ ਕੋਟ ਆਪੇ ਚੜ੍ਹ ਚੜ੍ਹ ਆਦਿ ਜੁਗਾਦਿ ਕਦੇ ਨਾ ਭੁਲਣਾ, ਅਭੁਲ ਨਾਉਂ ਧਰਾਈਆ। ਸੰਤ ਸੁਹੇਲੇ ਆਪੇ ਫੜ ਫੜ ਆਪਣਾ ਲੇਖਾ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਦਏ ਆਪ ਵਡਿਆਈਆ। ਭਗਤਨ ਵਡਿਆਈ ਭਗਤੀ ਦਾਤ, ਭਗਵਨ ਮੂਲ ਰਖਾਇਆ। ਸਚ ਜਣਾਈ ਇਕੋ ਜ਼ਾਤ, ਦੂਸਰ ਵੰਡ ਨਾ ਕੋਇ ਵੰਡਾਇਆ। ਗੁਰ ਗੁਰ ਬੱਧਾ ਸਾਚਾ ਨਾਤ, ਨਾ ਕੋਈ ਤੋੜੇ ਤੋੜ ਤੁੜਾਇਆ। ਕਰ ਕਿਰਪਾ ਖੋਲ੍ਹਿਆ ਤਾਕ, ਆਪਣਾ ਮੰਤਰ ਨਾਮ ਜਪਾਇਆ। ਨਿਰਗੁਣ ਸਰਗੁਣ ਬਣਿਆ ਸੱਜਣ ਸਾਕ, ਸਾਚਾ ਬੰਧਨ ਇਕ ਰਖਾਇਆ। ਪਤਿਤ ਪਾਪੀ ਕਰੇ ਪਾਕੀ ਪਾਕ, ਸਿਰ ਆਪਣਾ ਹੱਥ ਟਿਕਾਇਆ। ਹਰਿਜਨ ਵਿਕੇ ਨਾ ਕਿਸੇ ਹਾਟ, ਕਰਤਾ ਕ਼ੀਮਤ ਆਪੇ ਪਾਇਆ। ਲੋਕਮਾਤ ਜਗਤ ਵਿਛੌਣਾ ਝੂਠੀ ਖਾਟ, ਥਿਰ ਕੋਇ ਰਹਿਣ ਨਾ ਪਾਇਆ। ਨਾਤਾ ਤੁਟੇ ਮਾਈ ਬਾਪ, ਭਾਈ ਭੈਣ ਨਾ ਸੰਗ ਨਿਭਾਇਆ। ਹਰਿਜਨ ਮਿਲੋ ਜਿਸ ਦਾ ਵੱਡਾ ਪਰਤਾਪ, ਨਾ ਮਰੇ ਨਾ ਜਾਇਆ। ਜਿਸ ਦਰ ਕੋਇ ਭੁਲ ਨਾ ਕੋਇ ਪਾਪ, ਏਕਾ ਰੰਗ ਸਮਾਇਆ। ਲਹਿਣਾ ਦੇਣਾ ਚੁਕਾਏ ਹੱਥੋ ਹਾਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਰੰਗਾਇਆ। ਆਪਣਾ ਰੰਗ ਹਰਿ ਕਰਤਾਰ, ਗੁਰਮੁਖ ਆਪ ਰੰਗਾਈਆ। ਜੁਗ ਚੌਕੜੀ ਸਚ ਵਿਹਾਰ, ਬਿਵਹਾਰੀ ਆਪ ਵਖਾਈਆ। ਕਲਜੁਗ ਅੰਤਮ ਹੋ ਤਿਆਰ, ਤ੍ਰੈਗੁਣ ਅਤੀਤਾ ਵੇਸ ਵਟਾਈਆ। ਠਾਂਢਾ ਸੀਤਾ ਵਸੇ ਸਚ ਦਰਬਾਰ, ਸਚਖੰਡ ਵੱਜੇ ਵਧਾਈਆ। ਭਗਤਨ ਮੀਤਾ ਹੋ ਉਜਿਆਰ, ਲੋਕਮਾਤ ਵੇਸ ਵਟਾਈਆ। ਹਰਿਜਨ ਮੇਲੇ ਆਪਣੀ ਵਾਰ, ਮੇਲ ਮਿਲਾਵਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਭਗਵਨ ਭਗਤੀ ਦਏ ਸਾਲਾਹੀਆ। ਸਚ ਸਲਾਹੀ ਸਚ ਸਲਾਹ, ਹਰਿ ਸਾਚਾ ਸਚ ਜਣਾਇੰਦਾ। ਨੇਤਰ ਪੇਖੋ ਬੇਪਰਵਾਹ, ਬੇਅੰਤ ਖੇਲ ਕਰਾਇੰਦਾ। ਸਭ ਦਾ ਨੂਰੀ ਇਕ ਖ਼ੁਦਾ, ਨੂਰ ਨੁਰਾਨਾ ਡਗਮਗਾਇੰਦਾ। ਆਦਿ ਜੁਗਾਦਿ ਨਾ ਹੋਏ ਜੁਦਾ, ਦੂਸਰ ਦਰ ਨਾ ਸੋਭਾ ਪਾਇੰਦਾ। ਚਰਨ ਕਵਲ ਜੋ ਹੋਏ ਫ਼ਿਦਾ, ਫ਼ਿਤਰਤ ਆਪਣੀ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਿਰਸ ਆਪ ਮਿਟਾਇੰਦਾ। ਹਰਿਜਨ ਮਿਟੇ ਝੂਠੀ ਹਿਰਸ, ਹਰੀ ਹਰਿ ਆਪ ਮਿਟਾਈਆ। ਨਿਹਕਰਮੀ ਕਰੇ ਤਰਸ, ਕਰਮ ਕਾਂਡ ਨਾ ਕੋਇ ਵਡਿਆਈਆ। ਲੇਖਾ ਜਾਣੇ ਅਰਸ਼ ਫ਼ਰਸ਼, ਹਰਿਜਨ ਸਾਚੇ ਲਏ ਤਰਾਈਆ। ਬਿਨ ਕਰਨੀ ਦੇਵੇ ਦਰਸ, ਕਰਨਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਕਰਿਆ ਆਪਣਾ ਤਰਸ, ਆਪਣੀ ਰਹਿਮਤ ਨਾਲ ਮਿਲਾਈਆ। ਤਰਸ ਨਾਲ ਮਿਲੀ ਰਹਿਮਤ, ਰਹਿਮਾਨ

ਦਇਆ ਕਮਾਇੰਦਾ। ਹਰਿਜਨ ਰਹੇ ਸਦਾ ਸਲਾਮਤ, ਸਲਲ ਆਪਣੇ ਰੰਗ ਰੰਗਾਇੰਦਾ। ਧਰਤ ਮਾਤ ਦੀ ਗੋਦ ਬਹਾਏ ਕਰ ਅਮਾਨਤ, ਅੰਤਮ ਆਪਣੇ ਲੇਖੇ ਲਾਇੰਦਾ। ਗੁਰ ਗੋਬਿੰਦ ਦੇ ਕੇ ਗਿਆ ਜ਼ਮਾਨਤ, ਪੁਰਖ ਅਬਿਨਾਸ਼ੀ ਵੇਖ ਵਖਾਇੰਦਾ। ਮਨਮੁਖਾਂ ਵਸਤ ਮਿਲੀ ਏਕਾ ਲਾਅਨਤ, ਲਹਿਣਾ ਸਭ ਦਾ ਆਪ ਚੁਕਾਇੰਦਾ। ਬਿਨ ਜਾਣਿਆਂ ਕਰੇ ਪਛਾਨਤ, ਪਹਿਚਾਨ ਆਪਣੀ ਆਪ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਇੰਦਾ। ਹਰਿਜਨ ਉਠੇ ਹਰਿ ਬਲ ਧਾਰ, ਬਲ ਬਾਵਨ ਆਪ ਸਮਝਾਈਆ। ਜੁਗ ਜੁਗ ਦਾ ਜਗਤ ਪਿਆਰ, ਜੁਗ ਕਰਤਾ ਭੁਲ ਨਾ ਜਾਈਆ। ਕਲਜੁਗ ਅੰਤ ਅੰਤ ਵਿਹਾਰ, ਸਤਿਜੁਗ ਸਾਚਾ ਰਾਹ ਚਲਾਈਆ। ਪੂਰਨ ਭਗਵੰਤ ਖੇਲ ਅਪਾਰ, ਬੇਅੰਤ ਵੇਖ ਵਖਾਈਆ। ਭਗਤ ਭਗਵੰਤ ਸਾਧ ਸੰਤ ਰਹਿਣ ਇਕ ਦਵਾਰ, ਗੁਰਮੁਖ ਗੁਰਸਿਖ ਨਾਲ ਮਿਲਾਈਆ। ਵਰਨ ਬਰਨ ਕਰੇ ਖ਼ਵਾਰ, ਸਾਚੀ ਸਰਨ ਇਕ ਨਿਰੰਕਾਰ, ਦੂਜਾ ਇਸ਼ਟ ਨਾ ਕੋਇ ਮਨਾਈਆ। ਪਿਛਲਾ ਲੇਖਾ ਮੁੱਕੇ ਵਿਚ ਸੰਸਾਰ, ਅਗਲੀ ਬੰਨ੍ਹੇ ਆਪੇ ਧਾਰ, ਪਾਰਬ੍ਰਹਮ ਬ੍ਰਹਮ ਦਏ ਸਮਝਾਈਆ। ਛੱਤੀ ਛੱਤੀ ਪਾਰ ਕਿਨਾਰ, ਛੱਤੀ ਛੱਤੀ ਹਰਿ ਵਿਹਾਰ, ਛੱਤੀ ਛੱਤੀ ਹੋਏ ਤਿਆਰ, ਸਾਢੇ ਤਿੰਨ ਹੱਥ ਤੇਰੀ ਧਾਰ, ਰਵਦਾਸ ਚਮਿਆਰ ਕਰੇ ਪਿਆਰ, ਲੇਖਾ ਲਿਖ ਲਿਖ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਸੰਗ ਆਪ ਨਿਭਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾ ਜੁਗੰਤਰ ਏਕਾ ਰੰਗ ਸਮਾਈਆ।

ਥੱਲੇ ਬੈਠਿਆਂ ਜਿਥੇ ਆਵੇ ਤੇਰਾ ਮੁਖ, ਬੱਤੀ ਦੰਦ ਕਰਨ ਸਾਲਾਹੀਆ। ਓਥੇ ਰੱਖਣਾ ਭਗਤਾਂ ਰੁਖ, ਰੁਕ ਕਦੇ ਨਾ ਜਾਈਆ। ਦਰ ਦਵਾਰ ਉਪਜੇ ਸੁਖ, ਸੁਖ ਵਿਚ ਖ਼ੁਸ਼ੀ ਮਨਾਈਆ। ਹਰਿਜਨ ਬੂਟਾ ਜਾਏ ਫੁਟ, ਫੁਲ ਫੁਲਵਾੜੀ ਮਾਤ ਮਹਿਕਾਈਆ। ਜਗਤ ਜਹਾਨ ਜੀਵ ਜੜ੍ਹ ਦੇਵੇ ਪੁੱਟ, ਜੁਗਤੀ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਿਹਾਰ ਦਏ ਸਮਝਾਈਆ।

੧੮ ਕਤਕ ੨੦੧੮ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ

ਇਕ ਪਨਾਹ ਏਕਾ ਓਟ, ਏਕਾ ਘਰ ਸਮਝਾਇੰਦਾ। ਏਕਾ ਨੂਰ ਏਕਾ ਜੋਤ, ਏਕਾ ਡਗਮਗਾਇੰਦਾ। ਏਕਾ ਕਿਲਾ ਏਕਾ ਕੋਟ, ਏਕਾ ਮੰਦਰ ਸੁਹਾਇੰਦਾ। ਏਕਾ ਓਤ ਏਕਾ ਪੋਤ, ਏਕਾ ਬੰਸ ਸਰਬੰਸ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਬੰਧਾਇੰਦਾ। ਏਕਾ ਓਟ ਇਕ ਪਨਾਹ, ਏਕਾ ਘਰ ਸਮਝਾਈਆ। ਨਿਰਗੁਣ ਸਰਗੁਣ ਦਏ ਸਲਾਹ, ਸਾਖ਼ਯਾਤ ਰੂਪ ਧਰਾਈਆ। ਨਿਰਵੈਰ ਨਿਰਾਕਾਰ ਮਲਾਹ, ਅਜੂਨੀ ਰਹਿਤ ਸੇਵ ਕਮਾਈਆ। ਅਗੰਮ ਅਗੰਮੜਾ ਪੱਲੂ ਆਪਣਾ ਫੜਾ, ਦਿਸ ਕਿਸੇ ਨਾ ਆਈਆ। ਭੇਵ ਅਭੇਦ ਦਏ ਖੁਲ੍ਹਾ, ਬੇਐਬ ਨਾਮ ਖ਼ੁਦਾਈਆ। ਇਕ ਵਖਾਏ ਸਾਚਾ ਰਾਹ, ਰਹਿਬਰ ਬਣ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਏਕਾ ਲੇਖ ਦਏ ਜਣਾਈਆ। ਏਕਾ ਲੇਖ ਲੇਖ ਕਰਤਾਰਾ, ਹਰਿ ਸੱਜਣ ਸਚ ਜਣਾਇੰਦਾ। ਕਰੇ ਖੇਲ ਅਪਰ ਅਪਾਰਾ, ਭੇਵ ਕੋਇ ਨਾ ਪਾਇੰਦਾ। ਨਿਰਗੁਣ ਸਰਗੁਣ ਖੇਲ ਨਿਆਰਾ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਆਪਣੀ ਕਲ ਆਪੇ ਕਰ ਪਸਾਰਾ, ਹਰਿ ਜੂ ਆਪੇ ਵੇਖ ਵਖਾਇੰਦਾ। ਆਪਣੇ ਮੰਦਰ ਕਰ ਉਜਿਆਰਾ, ਬੰਕ ਦਵਾਰੀ ਸੋਭਾ ਪਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਸ਼ਾਹ ਸੁਲਤਾਨ ਹੁਕਮ ਜਣਾਇੰਦਾ। ਹੁਕਮੀ ਹੁਕਮ ਸਾਚੀ ਕਾਰਾ, ਕਰਤਾ ਪੁਰਖ ਕਾਰ ਕਮਾਇੰਦਾ। ਦਰ ਦਰਵੇਸ਼ ਬਣ ਭਿਖਾਰਾ, ਘਰ ਘਰ ਆਪਣੀ ਅਲਖ ਜਗਾਇੰਦਾ। ਅਲਖ ਅਗੋਚਰ ਬੇਪਰਵਾਹ ਇਕ ਇਕੱਲਾ ਬੋਲ ਨਾਅਰਾ, ਨਰਾਇਣ ਆਪਣਾ ਨਾਉਂ ਪਰਗਟਾਇੰਦਾ। ਸਤਿ ਸਤਿਵਾਦੀ ਸਚ ਵਿਹਾਰਾ, ਦੋਏ ਦੋਏ ਆਪਣਾ ਰੰਗ ਵਖਾਇੰਦਾ। ਨਿਰਗੁਣ ਸਰਗੁਣ ਕਰ ਪਿਆਰਾ, ਪ੍ਰੇਮ ਬੰਧਨ ਏਕਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਇੰਦਾ। ਆਪਣਾ ਪਰਦਾ ਆਪੇ ਖੋਲ੍ਹ, ਨਿਰਗੁਣ ਨਿਰਵੈਰ ਦਇਆ ਕਮਾਈਆ। ਬਿਨ ਰਸਨਾ ਜਿਹਵਾ ਆਪੇ ਬੋਲ, ਆਪਣਾ ਗੁਣ ਆਪ ਸਮਝਾਈਆ। ਬਿਨ ਕੰਡੇ ਤੋਲੇ ਸਾਚਾ ਤੋਲ, ਤੋਲਣਹਾਰ ਸੱਚਾ ਸ਼ਹਿਨਸ਼ਾਹੀਆ। ਬਿਨ ਮਰਦੰਗੇ ਵਜਾਏ ਢੋਲ, ਨਾਮ ਨਗਾਰਾ ਇਕ ਸੁਣਾਈਆ। ਬਿਨ ਮੰਗਿਆਂ ਦੇਵੇ ਵਸਤ ਅਨਮੋਲ, ਬਖ਼ਸ਼ਿਸ਼ ਆਪਣੇ ਹੱਥ ਰਖਾਈਆ। ਬਿਨ ਰੁਤੜੀ ਹਰ ਘਟ ਅੰਦਰ ਜਾਏ ਮੌਲ, ਮੌਲਾ ਆਪਣੀ ਖੇਲ ਖਿਲਾਈਆ। ਬਿਨ ਅਮਰ ਅੰਮ੍ਰਿਤ ਮੇਘ ਬਰਸੇ ਕੌਲ, ਕਵਲ ਨੈਣ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਨਾਹ ਇਕ ਸਮਝਾਈਆ। ਸਚ ਪਨਾਹ ਓਟ ਇਕ, ਏਕਾ ਇਕ ਜਣਾਇੰਦਾ। ਜਿਸ ਦਾ ਲੇਖਾ ਕੋਈ ਸਕੇ ਨਾ ਲਿਖ, ਸੋ ਲਿਖ ਲਿਖ ਲੇਖ ਸਮਝਾਇੰਦਾ। ਜਿਸ ਦਾ ਕੋਈ ਨਾ ਜਾਣੇ ਦੇਸ, ਸੋ ਆਪਣਾ ਦੇਸ ਆਪ ਬਣਾਇੰਦਾ। ਜਿਸ ਦਾ ਕੋਇ ਨਾ ਜਾਣੇ ਵੇਸ, ਸੋ ਆਪਣਾ ਵੇਸ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਪਨਾਹ ਇਕ ਰਖਾਇੰਦਾ। ਸਾਚੀ ਪਨਾਹ ਪੁਰਖ ਅਕਾਲ, ਪੁਨਹ ਪੁਨਹ ਨਿਮਸਕਾਰਿਆ। ਆਦਿ ਜੁਗਾਦਿ ਦੀਨ ਦਿਆਲ, ਸ਼ਾਹ ਪਾਤਸ਼ਾਹ ਸੱਚੀ ਸਰਕਾਰਿਆ। ਵਸਣਹਾਰਾ ਸਚਖੰਡ ਸੱਚੀ ਧਰਮਸਾਲ, ਉਚ ਮਹੱਲ ਅਟਲ ਮੁਨਾਰਿਆ। ਕਰੇ ਖੇਲ ਖੇਲ ਨਿਰਾਲ, ਲੇਖਾ ਲਿਖਤ ਵਿਚ ਨਾ ਆ ਰਿਹਾ। ਆਪਣਾ ਆਪੇ ਕਰੇ ਹੱਲ ਸਵਾਲ, ਦੂਜਾ ਅੰਕ ਨਾ ਕੋਇ ਬਣਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾ ਲਿਆ। ਖੇਲੇ ਖੇਲ ਪੁਰਖ ਅਪਾਰਾ, ਅਪਰੰਪਰ ਵਡ ਵਡਿਆਈਆ। ਨਿਰਗੁਣ ਨਿਰਾਕਾਰ ਹੋ ਉਜਿਆਰਾ, ਨਿਰਵੈਰ ਧਾਰ ਚਲਾਈਆ। ਜੁਗ ਚੌਕੜੀ ਦੇ ਸਹਾਰਾ, ਏਕਾ ਨਾਮ ਓਟ ਵਖਾਈਆ। ਅੰਤ ਵਜਾਏ ਊਚ ਨਗਾਰਾ, ਥਿਰ ਕੋਇ ਰਹਿਣ ਨਾ ਪਾਈਆ। ਲੱਖ ਚੁਰਾਸੀ ਕਰ ਪਸਾਰਾ, ਘੜਨ ਭੰਨਣਹਾਰ ਵੇਖ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਹੁਲਾਰਾ, ਗੇੜਾ ਗੇੜੇ ਵਿਚ ਭਵਾਈਆ। ਹੁਕਮੀ ਹੁਕਮ ਕਰ ਵਰਤਾਰਾ, ਗੁਰ ਅਵਤਾਰ ਸੇਵਾ ਲਾਈਆ। ਸਾਧ ਸੰਤ ਦੇ ਦੀਦਾਰਾ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਜੁਗ ਚੌਕੜੀ ਪਾਰ ਕਿਨਾਰਾ, ਨਵ ਨੌਂ ਚਾਰ ਰਹਿਣ ਨਾ ਪਾਈਆ। ਕਲਜੁਗ ਅੰਤਮ ਹੋਇਆ ਬੇਮੁਹਾਰਾ, ਵਾਗ ਹੱਥ ਨਾ ਕਿਸੇ ਫੜਾਈਆ। ਆਦਿ ਮਧ ਜੋ ਦੇਂਦਾ ਰਿਹਾ ਲਾਰਾ, ਗੁਰ ਅਵਤਾਰ ਓਟ ਤਕਾਈਆ। ਲੁਕਿਆ ਰਿਹਾ ਸਚਖੰਡ ਸੱਚੇ ਦਰਬਾਰਾ, ਜਿਸ ਮੰਦਰ ਚੜ੍ਹਨ ਕੋਇ ਨਾ ਪਾਈਆ। ਉਚੀ ਕੂਕ ਕੂਕ ਗੌਂਦੇ ਰਹੇ ਵਾਰਾ, ਨਾਉਂ ਨਾਮ ਨਾਮ ਸਾਲਾਹੀਆ। ਦੋਏ

ਜੋੜ ਜੋੜ ਕਰਦੇ ਰਹੇ ਨਿਮਸਕਾਰਾ, ਪੰਜ ਤੱਤ ਕਾਇਆ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਹੱਥ ਰਖਾਈਆ। ਸਾਚੀ ਖੇਲ ਰੱਖੀ ਹੱਥ, ਪੁਰਖ ਅਗੰਮ ਵਡੀ ਵਡਿਆਈਆ। ਜੁਗ ਚੌਕੜੀ ਚਲਾਇਆ ਰਥ, ਲੋਕਮਾਤ ਵੇਸ ਵਟਾਈਆ। ਨਾਮ ਜਣਾਈ ਮਹਿਮਾ ਅਕਥ, ਸ਼ਬਦੀ ਸ਼ਬਦ ਪੜ੍ਹਾਈਆ। ਅੰਮ੍ਰਿਤ ਭੰਡਾਰ ਅਮੋਲਕ ਵਥ, ਨਿਝਰ ਝਿਰਨਾ ਇਕ ਵਖਾਈਆ। ਨੇਤਰ ਲੋਚਣ ਖੋਲ੍ਹ ਅੱਖ, ਪਰਤਖ ਰੂਪ ਦਰਸਾਈਆ। ਆਪੇ ਸਭ ਤੋਂ ਹੋਇਆ ਰਿਹਾ ਵੱਖ, ਆਪੇ ਘਟ ਘਟ ਰਿਹਾ ਸਮਾਈਆ। ਆਪਣੀ ਵਸਤ ਆਪਣੇ ਅੰਦਰ ਰਖੀ ਢਕ, ਜਿਉਂ ਭਾਵੇ ਤਿਉਂ ਗੁਰ ਪੀਰਾਂ ਰਿਹਾ ਵਰਤਾਈਆ। ਜੋ ਆਇਆ ਸੋ ਕਹਿ ਕਹਿ ਗਿਆ ਅਲਖਨਾ ਅਲਖ, ਅਲਖ ਅਗੋਚਰ ਬੇਪਰਵਾਹੀਆ। ਨੇਤਰ ਨੈਣ ਮੂੰਦ ਕਹਿਣ ਨਥ ਖ਼ਸਮ ਹੱਥ, ਚਾਰੋਂ ਕੁੰਟ ਕੁੰਟ ਭਵਾਈਆ। ਅੰਤਮ ਕਾਇਆ ਖੇੜਾ ਕਰਿਆ ਸਭ ਦਾ ਭੱਠ, ਪੰਜ ਤਤ ਤਤ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਭੇਵ ਛੁਪਾਈਆ। ਨਿਰਗੁਣ ਆਪਣਾ ਭੇਵ ਛੁਪਾ, ਆਦਿ ਮਧ ਖੇਲ ਖਿਲਾਇਆ। ਗੁਰ ਅਵਤਾਰ ਮਾਤ ਪਰਗਟਾ, ਨਾਮ ਸੰਦੇਸ਼ਾ ਇਕ ਸੁਣਾਇਆ। ਪਲਕ ਝਲਕ ਦਰਸ ਦਿਖਾ, ਦਰਦੀ ਦਰਦ ਮਿਟਾਇਆ । ਅਰਸ਼ ਫ਼ਰਸ਼ ਕਾਇਆ ਕੁਰਾ ਪਰਦਾ ਲਾਹ, ਨੂਰੋ ਨੂਰ ਡਗਮਗਾਇਆ। ਸਤਿ ਸੰਦੇਸ਼ਾ ਦੇ ਸਲਾਹ, ਸਾਚਾ ਮਾਰਗ ਇਕ ਜਣਾਇਆ। ਆਪੇ ਫੜ ਫੜ ਰਾਹੇ ਪਾ, ਆਪੇ ਲਏ ਭੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਨਾ ਕਿਸੇ ਜਣਾਇਆ। ਆਪਣਾ ਭੇਵ ਨਾ ਦਿਤਾ ਦੱਸ, ਅਨਭਵ ਆਪਣੀ ਧਾਰ ਚਲਾਈਆ। ਜਿਸ ਨੂੰ ਬਖ਼ਸ਼ਿਆ ਚਰਨ ਧੂੜ ਸਾਚਾ ਰਸ, ਸੋ ਚਰਨ ਕਵਲ ਬਿਗਸਾਈਆ। ਗੁਰ ਅਵਤਾਰਾਂ ਪੂਰੀ ਕਰੀ ਆਸ, ਧੂੜੀ ਟਿੱਕਾ ਮਸਤਕ ਲਾਈਆ। ਬਿਨ ਦੀਪਕ ਬਾਤੀ ਜੋਤ ਕਰ ਪਰਕਾਸ਼, ਜੋਤੀ ਜੋਤ ਜੋਤ ਜਗਾਈਆ। ਬਿਨ ਮੰਦਰ ਘਰ ਵਿਚ ਘਰ ਕਰ ਕਰ ਵਾਸ, ਆਪਣਾ ਘਰ ਸਮਝਾਈਆ। ਬਿਨ ਮੰਡਲ ਪਾਏ ਰਾਸ, ਗੋਪੀ ਕਾਹਨ ਨਚਾਈਆ। ਬਿਨ ਜਿਹਵੇ ਰਸਨ ਸਵਾਸ, ਬੱਤੀ ਦੰਦ ਨਾ ਕੋਇ ਹਿਲਾਈਆ। ਬਿਨ ਨੇਤਰ ਦਿਸੇ ਪਾਸ, ਰੂਪ ਰੰਗ ਰੇਖ ਨਾ ਕੋਇ ਵਡਿਆਈਆ। ਹਰਿ ਕਾ ਨਕ਼ਸ਼ਾ ਕੋਈ ਨਾ ਸਕੇ ਤਰਾਸ਼, ਤ੍ਰੈਗੁਣ ਬੱਧੀ ਸਰਬ ਲੋਕਾਈਆ। ਜਿਸ ਭਾਵੇ ਤਿਸ ਦੇਵੇ ਪਰਕਾਸ਼, ਆਪਣੀ ਬੂਝ ਬੁਝਾਈਆ। ਅੰਤ ਲਹਿਣਾ ਰੱਖੇ ਆਪਣੇ ਹਾਥ, ਸਮਰਥ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਕੌਲ ਭੁਲ ਨਾ ਜਾਈਆ। ਆਦਿ ਕੌਲ ਕੀਆ ਇਕ਼ਰਾਰਾ, ਅਕਲ ਕਲ ਵਡਿਆਇਆ। ਵਿਸ਼ਨ ਬ੍ਰਹਮਾ ਸ਼ਿਵ ਦੇ ਸਹਾਰਾ, ਸਾਚੀ ਸੇਵਾ ਇਕ ਸਮਝਾਇਆ। ਸੁਤ ਦੁਲਾਰਾ ਕਰ ਵਣਜਾਰਾ, ਸਾਚਾ ਵਣਜ ਇਕ ਵਖਾਇਆ। ਤ੍ਰੈਗੁਣ ਮਾਇਆ ਭਰ ਭੰਡਾਰਾ, ਤ੍ਰੈ ਤ੍ਰੈ ਮੇਲਾ ਸਹਿਜ ਸੁਭਾਇਆ। ਪੰਜ ਤਤ ਤਤ ਸ਼ੰਗਾਰਾ, ਨਿਰਗੁਣ ਸਰਗੁਣ ਬੰਧਨ ਪਾਇਆ। ਲੱਖ ਚੁਰਾਸੀ ਕਰ ਵਿਹਾਰਾ, ਘਰ ਘਰ ਰੂਪ ਵਟਾਇਆ। ਨਾਦ ਵੇਦ ਸ਼ਬਦ ਧੁੰਨਕਾਰਾ, ਹੁਕਮੀ ਹੁਕਮ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇਆ। ਖੇਲ ਕਰਾਇਆ ਹਰਿ ਨਿਰੰਕਾਰ, ਆਪਣੀ ਕਿਰਤ ਵਖਾਈਆ। ਲੱਖ ਚੁਰਾਸੀ ਕਰ ਤਿਆਰ, ਘਟ ਘਟ ਜੋਤ ਰੁਸ਼ਨਾਈਆ। ਗ੍ਰਹਿ ਗ੍ਰਹਿ ਸ਼ਬਦ ਨਾਦ ਧੁੰਨਕਾਰ, ਸਾਚੇ ਮੰਦਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਚਲੇ ਸਚ ਰਜ਼ਾਈਆ। ਆਪੇ ਚਲੇ ਆਪਣੇ ਰਾਹ, ਆਪਣੀ ਦਇਆ ਕਮਾਇੰਦਾ। ਆਪਣੀ

ਵਸਤ ਆਪਣੀ ਝੋਲੀ ਪਾ, ਆਪੇ ਸ਼ੁਕਰ ਮਨਾਇੰਦਾ। ਆਪਣਾ ਹੁਕਮ ਆਪ ਸੁਣਾ, ਆਪੇ ਹੁਕਮੇ ਕਾਰ ਕਰਾਇੰਦਾ। ਜੁਗ ਚੌਕੜੀ ਆਪੇ ਬੰਧਨ ਪਾ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਵੰਡ ਵੰਡਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਆਪੇ ਪੰਧ ਮੁਕਾ, ਗੁਰ ਅਵਤਾਰ ਸੇਵ ਕਮਾਇੰਦਾ। ਅੰਤਮ ਲੇਖਾ ਸਭ ਦਾ ਦਏ ਮੁਕਾ, ਦੇਣਾ ਕੋਇ ਨਜ਼ਰ ਨਾ ਆਇੰਦਾ। ਭਾਣਾ ਸਹਿਣਾ ਇਕ ਸਮਝਾ, ਅੰਤ ਸੰਦੇਸ਼ਾ ਆਪ ਪੁਚਾਇੰਦਾ। ਏਕਾ ਬ੍ਰਹਮ ਦਏ ਦ੍ਰਿੜਾ, ਪਾਰਬ੍ਰਹਮ ਵੰਡ ਵੰਡਾਇੰਦਾ। ਏਕਾ ਘਰ ਦਏ ਵਖਾ, ਘਰ ਸਾਚਾ ਆਪ ਸੁਹਾਇੰਦਾ। ਜਿਸ ਘਰ ਵਸੇ ਬੇਪਰਵਾਹ, ਸੋ ਮੰਦਰ ਸੋਭਾ ਪਾਇੰਦਾ। ਸਾਚੇ ਮੰਦਰ ਸਾਚੇ ਭਗਤ ਲਏ ਬੁਲਾ, ਦੂਸਰ ਨੇੜ ਕੋਇ ਨਾ ਆਇੰਦਾ। ਨਵ ਨੌਂ ਚਾਰ ਸ਼ਬਦੀ ਪੱਲੂ ਰਿਹਾ ਫੜਾ, ਆਪਣਾ ਮੁਖ ਛੁਪਾਇੰਦਾ। ਕਲਜੁਗ ਅੰਤਮ ਚੜ੍ਹਿਆ ਚਾ, ਪਾਰਬ੍ਰਹਮ ਖ਼ੁਸ਼ੀ ਮਨਾਇੰਦਾ। ਆਪਣਾ ਵੇਲਾ ਵਕ਼ਤ ਸੁਹਾ, ਥਿਤ ਵਾਰ ਨਾ ਕੋਇ ਵਡਿਆਇੰਦਾ। ਹਰਿਜਨ ਸਾਚੇ ਲਏ ਉਠਾ, ਆਪਣੀ ਗੋਦ ਸੁਹਾਇੰਦਾ। ਬਿਨ ਭਗਤਾਂ ਕਿਸੇ ਦਾ ਬਣੇ ਨਾ ਪਿਤਾ ਮਾਂ, ਸਿਰ ਹੱਥ ਨਾ ਕਿਸੇ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਗੁਰ ਅਵਤਾਰ ਦੇ ਸਹਾਰ, ਲੋਕਮਾਤ ਸੇਵ ਲਗਾਇੰਦਾ। ਲੋਕਮਾਤ ਜੋ ਦੇ ਦੇ ਲਾਰਾ, ਗੁਰ ਅਵਤਾਰ ਸੇਵ ਲਗਾਈਆ। ਆਦਿ ਜੁਗਾਦਿ ਬਣਿਆ ਰਿਹਾ ਕਵਾਰਾ, ਕੰਤ ਕੰਤੂਹਲ ਬੇਪਰਵਾਹੀਆ। ਨਾਨਕ ਵਰ ਪਾਇਆ ਏਕਾ ਵਾਰਾ, ਲੱਖ ਚੁਰਾਸੀ ਗਿਆ ਸਮਝਾਈਆ। ਪੁਰਖ ਅਗੰਮਾ ਵਸੇ ਸਚ ਦਵਾਰਾ, ਸਚ ਸਿੰਘਾਸਣ ਸੋਭਾ ਪਾਈਆ। ਬਿਨ ਤੇਲ ਬਾਤੀ ਦੀਪਕ ਕਰ ਉਜਿਆਰਾ, ਆਦਿ ਜੁਗਾਦਿ ਰੁਸ਼ਨਾਈਆ। ਬਿਨ ਪਵਣ ਠੰਡਾ ਦਰਬਾਰਾ, ਸੀਤਲ ਧਾਰ ਵਹਾਈਆ। ਬਿਨ ਨਾਰੀ ਕਰੇ ਖੇਲ ਪੁਰਖ ਨਾਰਾ, ਬਿਨ ਕੁੱਖੋਂ ਸੁਤ ਦੁਲਾਰਾ ਸ਼ਬਦੀ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਹਰਿ ਖੇਲ ਕਰਾਇਆ, ਕਲਜੁਗ ਅੰਤਮ ਵਾਰ। ਚਾਰ ਜੁਗ ਦਾ ਲਹਿਣਾ ਵੇਖ ਵਖਾਇਆ, ਆਪੇ ਵੇਖੇ ਵੇਖਣਹਾਰ। ਹਰਿਜਨ ਸਾਚੇ ਲਏ ਉਠਾਇਆ, ਆਪ ਆਪਣੀ ਕਿਰਪਾ ਧਾਰ। ਸਤਿਜੁਗ ਸਾਚਾ ਰਾਹ ਚਲਾਇਆ, ਨਿਹਕਰਮੀ ਕਰਮ ਵਿਚਾਰ। ਭਗਤ ਭਗਵੰਤ ਲਏ ਮਿਲਾਇਆ, ਏਕਾ ਮੇਲਾ ਹਰਿ ਦਵਾਰ। ਨਿਰਗੁਣ ਹੋ ਹੋ ਫੇਰਾ ਮਾਤ ਪਾਇਆ, ਕਰਿਆ ਖੇਲ ਅਗੰਮ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਸਾਰ। ਆਪਣੀ ਜਾਣੇ ਸਾਰ ਦੇਵੇ ਪਨਾਹ, ਸਿਰ ਆਪਣਾ ਹੱਥ ਟਿਕਾਈਆ। ਇਕ ਜਪਾਏ ਨਿਰਗੁਣ ਨਾਂ, ਸਰਗੁਣ ਨਿਰਗੁਣ ਰੂਪ ਸਮਾਈਆ। ਬਿਨ ਹੱਥਾਂ ਪਕੜੇ ਬਾਂਹ, ਏਕਾ ਬੰਧਨ ਰਿਹਾ ਵਖਾਈਆ। ਬਿਨ ਜਨਨੀ ਜਨ ਬਣੇ ਪਿਤਾ ਮਾਂ, ਬਾਲਕ ਆਪਣੀ ਗੋਦ ਉਠਾਈਆ। ਬਿਨ ਥਾਉਂ ਦੇਵੇ ਥਾਂ, ਥਾਨ ਥਨੰਤਰ ਆਪ ਸੁਹਾਈਆ। ਬਿਨ ਬਿਰਖ ਦੇਵੇ ਠੰਡੀ ਛਾਂ, ਮਿਹਰ ਨਜ਼ਰ ਇਕ ਟਿਕਾਈਆ। ਜਨ ਭਗਤਾਂ ਦੇਵੇ ਸਲਾਹ, ਸਲਾਹਗੀਰ ਨਾਲ ਮਿਲਾਈਆ। ਪੰਚਮ ਮੇਲਾ ਮੇਲ ਮਿਲਾ, ਆਪਣਾ ਬੰਧਨ ਪਾਈਆ। ਗੁਰੂ ਚੇਲਾ ਬਣ ਕੇ ਸੇਵ ਰਿਹਾ ਕਮਾ, ਦਿਸ ਕਿਸੇ ਨਾ ਆਈਆ। ਜਿਸ ਦਾ ਵੇਲਾ ਸੋ ਲਏ ਸੁਹਾ, ਭੁੱਲੇ ਅਭੁਲ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਏਕਾ ਹੁਕਮ ਜਣਾਈਆ। ਉਠੋ ਸਿੰਘੋ ਕਸੋ ਲੰਗੋਟੇ, ਹਰਿ ਮਾਤਲੋਕ ਵਿਚ ਆਇਆ। ਮਛ ਕਛ ਜੋ ਦੇਂਦਾ ਰਿਹਾ ਗੋਤੇ, ਆਪਣਾ ਬੰਧਨ ਪਾਇਆ। ਬਾਲੇ ਜਿਸ ਨੀਹਾਂ ਹੇਠ ਦਬਾਏ ਕਰ ਕਰ ਟੋਟੇ, ਭੇਖੀ ਆਪਣਾ ਭੇਖ ਵਟਾਇਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਦਏ ਸੁਣਾਇਆ। ਉਠੋ ਸਿਖੋ ਫੜੋ ਡਾਂਗ, ਹਰਿ ਆਇਆ ਨਿਕਲ ਨਾ ਜਾਈਆ। ਜਿਸ ਨੂੰ ਕਹਿੰਦੇ ਸਵਾਂਗੀ ਰਚਦਾ ਰਿਹਾ ਸਵਾਂਗ, ਸੋ ਆਪਣਾ ਵੇਸ ਵਟਾਈਆ। ਜਿਸ ਦੀ ਗੁਰ ਪੀਰ ਤਕਦੇ ਰਹੇ ਤਾਂਘ, ਬਿਨ ਤਾਂਘੋ ਦਇਆ ਕਮਾਈਆ। ਆਪਣੇ ਨਾਮ ਦੀ ਆਪਣੇ ਨਾਲ ਲੈ ਕੇ ਆਇਆ ਕਾਂਗ, ਬਿਨ ਹੜ੍ਹ ਤੋਂ ਦਏ ਰੁੜ੍ਹਾਈਆ। ਬਿਨ ਡੋਰੀ ਪਕੜੇ ਵਾਗ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਨੇਤਰ ਖੋਲ੍ਹ ਜਾਣਾ ਜਾਗ, ਵੇਲਾ ਗਿਆ ਹੱਥ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲ੍ਹਾਈਆ। ਉਠੋ ਸਿਖੋ ਹਰਿ ਜੂ ਲੈਣਾ ਘੇਰ, ਹਰਿ ਸਾਚਾ ਸਚ ਜਣਾਇੰਦਾ। ਜਿਸ ਨੂੰ ਕਹਿੰਦੇ ਸਿੰਘ ਸ਼ੇਰ, ਸੋ ਸ਼ੇਰ ਨਜ਼ਰ ਕਿਸੇ ਨਾ ਆਇੰਦਾ। ਜਿਸ ਨੇ ਆਪਣਾ ਤਨ ਢਾਹ ਕੇ ਕੀਤਾ ਢੇਰ, ਲੱਖ ਚੁਰਾਸੀ ਖ਼ਾਕ ਮਿਲਾਇੰਦਾ। ਜੁਗਾ ਜੁਗੰਤਰ ਆਦਿ ਮਧ ਕਰਦਾ ਰਿਹਾ ਹੇਰ ਫੇਰ, ਆਪਣਾ ਭੇਵ ਨਾ ਕਿਸੇ ਜਣਾਇੰਦਾ। ਬਿਨ ਨੇਤਰ ਆਇਆ ਨੇੜ, ਨੈਣ ਆਪਣਾ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਜਣਾਇੰਦਾ। ਉਠੋ ਸਿਖੋ ਲੈਣਾ ਫੜ, ਹਰਿ ਜੂ ਨੱਠ ਕਿਤੇ ਨਾ ਜਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਸਚਖੰਡ ਵਿਚ ਵੜ ਕੇ ਜੋ ਮਾਰਦਾ ਰਿਹਾ ਤੜ, ਕਲਜੁਗ ਅੰਤਮ ਫਸਿਆ ਸੱਚਾ ਮਾਹੀਆ। ਕਰ ਪ੍ਰੀਤੀ ਫੜਨਾ ਲੜ, ਲੜ ਛੁੱਟ ਕਦੇ ਨਾ ਜਾਈਆ। ਗੁਰਸਿਖ ਮਾਣਕ ਮੋਤੀ ਆਪਣੇ ਸੀਸ ਜਗਦੀਸ ਲਏ ਜੜ, ਸਾਚਾ ਤਾਜ ਆਪ ਸੁਹਾਈਆ। ਹਰਿ ਸੰਗਤ ਬਣੇ ਕਿਲਾ ਗੜ੍ਹ, ਚਾਰ ਕੁੰਟ ਦੀਵਾਰ ਇਕ ਵਖਾਈਆ। ਬਿਨ ਤਰਕਸ਼ ਤੀਰ ਕਮਾਨ, ਗੁਰਸਿਖ ਸੂਰਾ ਰਿਹਾ ਲੜ, ਗੁਰ ਅਗੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਿਹਾਰਾ ਦਏ ਸਮਝਾਈਆ। ਸਚ ਵਿਹਾਰ ਹਰਿ ਕਰਤਾਰ, ਕ਼ੁਦਰਤ ਕ਼ਾਦਰ ਨਾਲ ਰਲਾਇੰਦਾ। ਇਕ ਇਕੱਲਾ ਬਣਿਆ ਰਹੇ ਗਵਾਰ, ਬਿਨ ਹਰਿ ਭਗਤਾਂ ਹਰਿ ਜੂ ਸੋਭਾ ਕਦੇ ਨਾ ਪਾਇੰਦਾ। ਇਕ ਇਕੱਲਾ ਬਣਿਆ ਰਹੇ ਕੰਡਾ ਖ਼ਾਰ, ਬਿਨ ਗੁਰਮੁਖ ਪੱਤ ਡਾਲ੍ਹੀ ਫੁਲ ਨਾ ਕੋਇ ਮਹਿਕਾਇੰਦਾ। ਇਕ ਇਕੱਲਾ ਵਸੇ ਧਾਮ ਨਿਆਰ, ਬਿਨ ਹਰਿ ਭਗਤਾਂ ਸਾਚਾ ਧਾਮ ਨਾ ਕੋਇ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਲੋਕਮਾਤ ਜੋਤ ਧਰ, ਭਗਤ ਭਗਵੰਤ ਲਏ ਫੜ, ਸਾਚਾ ਬਣਾਏ ਕਿਲਾ ਕੋਟ ਗੜ੍ਹ, ਆਪੇ ਵੇਖੇ ਉਪਰ ਚੜ੍ਹ, ਤ੍ਰਿਲੋਕੀ ਨਿਉਂ ਨਿਉਂ ਸੀਸ ਰਹੀ ਚਰਨ ਧਰ, ਧਰਨੀ ਧਵਲ ਨਾ ਕੋਇ ਵਡਿਆਈਆ। ਸਚ ਵਿਹਾਰਾ ਹਰਿ ਨਿਰੰਕਾਰਾ, ਸਤਿਜੁਗ ਧਾਰਾ ਸਤਿ ਪੁਰਖ ਨਿਰੰਜਣ ਆਪ ਚਲਾਈਆ। ਮਹਾਰਾਜ ਸ਼ੇਰ ਸਿੰਘ ਪੰਜ ਤੱਤ ਕੱਟਣ ਆਇਆ ਵਗਾਰਾ, ਤਨ ਛੱਡ ਗਿਆ ਵਿਚ ਸੰਸਾਰਾ, ਜੋਤ ਜਗੀ ਅਗੰਮ ਅਪਾਰਾ, ਸ਼ਬਦੀ ਸ਼ਬਦ ਲਗਾਇਆ ਨਾਅਰਾ, ਨਿਰਗੁਣ ਆਪਣਾ ਨਾਉਂ ਰਖਾਈਆ। ਮਰਨ ਜੰਮਣ ਤੋਂ ਵਸੇ ਬਾਹਰਾ, ਜਨ ਭਗਤਾਂ ਕਰੇ ਸਦਾ ਪਿਆਰਾ, ਬਣਿਆ ਰਹੇ ਦਰ ਭਿਖਾਰਾ, ਦਰ ਦਰਵੇਸ਼ ਅਲਖ ਜਗਾਈਆ। ਸੱਤਰਾਂ ਦੇਵੇ ਇਕ ਸਹਾਰਾ, ਉਂਨੀ ਕਤਕ ਸੋਹੇ ਦਿਹਾੜਾ, ਗੁਰਮੁਖ ਵੇਖੇ ਸਾਚਾ ਲਾੜਾ, ਆਪਣੇ ਦਰ ਖ਼ੁਸ਼ੀ ਮਨਾਈਆ। ਜਨਮ ਜਨਮ ਜਨਮ ਲਹਿਣਾ ਦੇਣ ਕ਼ਰਜ਼ ਉਤਾਰਾ, ਮਕ਼ਰੂਜ਼ ਕਰੇ ਖੇਲ ਨਿਆਰਾ, ਸਬੂਤ ਦੇਵੇ ਵਿਚ ਸੰਸਾਰਾ, ਛੱਤੀ ਜੁਗ ਦਾ ਇਕ ਮਨਾਰਾ, ਛੱਤੀ ਛੱਤੀ ਬੰਧਨ ਪਾਈਆ। ਤਿੰਨਾਂ ਲੋਕਾਂ ਦਏ ਹੁਲਾਰਾ, ਸੋਲਾਂ ਦਸ ਬਣ ਵਣਜਾਰਾ, ਦਸ ਆਪਣੀ ਗੰਢ ਪਵਾਈਆ। ਹੱਸੇ ਰੋਵੇ ਖੇਲ ਨਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਸੱਤਰ ਸਤਿਗੁਰ ਅਗੇ ਧਰ, ਧਰਨੀ ਧਵਲ ਦਏ ਵਡਿਆਇਆ। ਨਿਰਭੌ ਚੁਕਾਏ ਭੈ ਡਰ, ਭਵ ਸਾਗਰ ਪਾਰ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਨ ਕੀਤੀ ਦੇਵੇ ਆਪਣਾ ਦਾਨ, ਦਾਨੀ ਬਣ ਕੇ ਮਾਤ ਆਇਆ।

ਬਿਨ ਯਾਦ ਰੱਖਿਆ ਯਾਦ, ਸੋ ਵਿਸਰ ਕਦੇ ਨਾ ਜਾਈਆ। ਬਿਨ ਫ਼ਰਯਾਦ ਸੁਣੇ ਫ਼ਰਯਾਦ, ਅਭੁਲ ਭੁਲ ਕਦੇ ਨਾ ਜਾਈਆ। ਬਿਨ ਸੰਤ ਬਣਾਏ ਸਾਧ, ਆਪਣੀ ਸਾਧਨਾ ਦਏ ਸਮਝਾਈਆ। ਬਿਨ ਪਿਤ ਲਡਾਏ ਲਾਡ, ਬਾਲਕ ਗੋਦ ਬਹਾਈਆ। ਬਿਨ ਭਗਤੀ ਨਿਹਕਰਮੀ ਕਰਮ ਕਾਂਡ ਚੋਂ ਲਏ ਕਾਢ, ਸਿਰ ਆਪਣਾ ਹੱਥ ਟਿਕਾਈਆ। ਕਰ ਕਿਰਪਾ ਤਾਰੇ ਆਂਢ ਗਵਾਂਢ, ਜਿਸ ਆਪਣਾ ਦਰਸ ਦਿਖਾਈਆ। ਕੋਟਨ ਕੋਟ ਸਾਧ ਸੰਤ ਦਰ ਦਰ ਘਰ ਘਰ ਆਪਣੇ ਕਾਇਆ ਭਾਂਡੇ ਰਹੇ ਮਾਂਜ, ਦਿਵਸ ਰੈਣ ਘਾਲਣ ਘਾਲ ਘਾਲ, ਅਗਨੀ ਤਨ ਤਪਾਈਆ। ਪੁਰਖ ਅਕਾਲ ਦੀਨ ਦਿਆਲ ਕਲਜੁਗ ਅੰਤਮ ਝੂਠੀ ਰੱਖੇ ਨਾ ਕਿਸੇ ਨਾਲ ਸਾਂਝ, ਹਿਸਾ ਘਰ ਨਾ ਦੂਜੇ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਮੇਲਿਆ ਤਿਸ ਵਿਛੜ ਕਦੇ ਨਾ ਜਾਈਆ।

ਸ੍ਰੀ ਗੁਰ ਨਾਨਕ ਦੇਵ ਜੀ ਨੂੰ ਸੱਟਾਂ ਕਿਸ ਤਰਾਂ ਲੱਗੀਆਂ

ਕਲਜੁਗ ਅੰਤਮ ਗੁਰ ਨਾਨਕ ਲੱਗੀ ਸੱਟ, ਗੁਰਮੁਖ ਕੋਇ ਨਜ਼ਰ ਨਾ ਆਈਆ। ਜਿਨ੍ਹਾਂ ਦੇ ਕੇ ਆਇਆ ਨਾਮ ਸਤਿ, ਨਾਮ ਸਤਿ ਗਏ ਭੁਲਾਈਆ। ਜਿਨ੍ਹਾਂ ਜਣਾਈ ਬ੍ਰਹਮ ਮਤ, ਬ੍ਰਹਮ ਵਿਦਿਆ ਕਰ ਪੜ੍ਹਾਈਆ। ਜਿਨ੍ਹਾਂ ਅੰਦਰ ਰਖਾਇਆ ਧੀਰਜ ਸਤਿ, ਸਤਿਵਾਦ ਨੀਂਹ ਰਖਾਈਆ। ਤਿਨ੍ਹਾਂ ਭੁਲਿਆ ਕਮਲਾਪਤ, ਬੈਠੇ ਮੁਖ ਛੁਪਾਈਆ। ਮੈਂ ਕਹਿ ਕੇ ਆਇਆ ਕਲਜੁਗ ਔਣਾ ਪੁਰਖ ਸਮਰਥ, ਨਿਹਕਲੰਕਾ ਨਾਉਂ ਰਖਾਈਆ। ਜੋ ਸਰਨੀ ਜਾਏ ਢੱਠ, ਵੇਲੇ ਅੰਤ ਲਏ ਬਚਾਈਆ। ਜੋ ਦਰ ਤੋਂ ਜਾਏ ਨੱਠ, ਗੁਰ ਨਾਨਕ ਨਾ ਦਏ ਗਵਾਹੀਆ। ਗੋਬਿੰਦ ਆਪਣੀ ਲਾਈ ਲੇਖੇ ਰਤ, ਗੁਰਸਿਖ ਰਤੀ ਮੁੱਲ ਨਾ ਪਾਈਆ। ਘਰ ਘਰ ਆਈ ਮਨਮਤ, ਗੁਰਮਤ ਗਏ ਭੁਲਾਈਆ। ਆਪਣਾ ਬੈਠੇ ਸੱਥਰ ਘਤ, ਯਾਰੜਾ ਸਥਰ ਗਏ ਭੁਲਾਈਆ। ਅੰਤਮ ਖੇੜਾ ਹੋਣਾ ਭੱਠ, ਨਾ ਸਕੇ ਕੋਇ ਬਚਾਈਆ। ਮੈਂ ਦੂਈ ਦਵੈਤ ਮੇਟ ਕੇ ਆਇਆ ਫਟ, ਮੇਰਿਆਂ ਸਿੱਖਾਂ ਮੇਰਾ ਫਟ ਦਿਤਾ ਚਰਾਈਆ। ਮੈਂ ਖੋਲ੍ਹ ਕੇ ਆਇਆ ਸਾਚਾ ਹੱਟ, ਰਾਮ ਦਾਸ ਸੇਵਾ ਲਾਈਆ। ਓਥੇ ਨਫ਼ਾ ਸਕੇ ਨਾ ਕੋਈ ਖਟ, ਜੋ ਆਏ ਜਾਏ ਪਤ ਗਵਾਈਆ। ਮੇਰੇ ਪ੍ਰੇਮ ਪਿਆਰ ਜ਼ਖ਼ਮ ਉਤੇ ਵਿਕਾਰ ਲੂਣ ਰਹੇ ਘਤ, ਕੁਕਰਮੀ ਆਪਣਾ ਕਰਮ ਕਮਾਈਆ। ਜੇ ਕੋਈ ਸੱਚੀ ਦੇਵੇ ਦੱਸ, ਅਗੋਂ ਬੈਠੇ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਨਿਰਗੁਣ ਮਿਲਿਆ ਹਰਿ, ਹਰਿ ਨਾਨਕ ਰੂਪ ਵਟਾਈਆ। ਨਾਨਕ ਫੱਟ ਲਗਾ ਘਾ, ਘਾਓ ਸਕੇ ਨਾ ਕੋਇ ਮਿਟਾਈਆ। ਲੋਕਮਾਤ ਆਇਆ ਬੇਪਰਵਾਹ, ਪਰਵਾਹ ਨਾ ਕੋਇ ਰਖਾਈਆ। ਜਿਸ ਚਲਾਏ ਆਪਣੇ ਰਾਹ, ਸੋ ਰਾਹ ਗਏ ਭੁਲਾਈਆ। ਅੰਤ ਕੌਣ ਪਕੜੇ ਬਾਂਹ, ਬਿਨ ਹਰਿ ਨਾ ਕੋਇ ਛੁਡਾਈਆ। ਜੋ ਹਰਿ ਗਏ ਭੁੱਲਾ, ਨਾਨਕ ਗੁਰ

ਨਾ ਦਏ ਸਫ਼ਾਈਆ। ਕਲਜੁਗ ਅੰਤ ਫੱਟ ਲਗਾ ਆ, ਮਨਮੁਖਤਾ ਆਪਣਾ ਵਾਰ ਰਹੀ ਚਲਾਈਆ। ਗੁਰਮੁਖ ਵੇਖ ਚੜ੍ਹਿਆ ਚਾ, ਸਤਿਗੁਰ ਨਾਨਕ ਖ਼ੁਸ਼ੀ ਮਨਾਈਆ। ਸਿੰਘ ਗਿਰਧਾਰ ਸੇਵ ਰਿਹਾ ਕਮਾ, ਜਿਸ ਦੀ ਸਾਰ ਕਿਸੇ ਨਾ ਪਾਈਆ। ਅੰਤ ਕੰਤ ਭਗਵੰਤ ਸੀਸ ਆਪਣੇ ਲਏ ਉਠਾ, ਬਿਨ ਹੱਥਾਂ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਦੇਸ਼ਾ ਆਪ ਜਣਾਈਆ।