ਪੁਸਤਕਾਲਾਭਾਗ ੧੦

੧੯ ਕਤਕ ੨੦੧੮ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ

ਸਚਖੰਡ ਵੱਜੀ ਵਧਾਈ, ਹਰਿ ਹਰਿ ਖੇਲ ਖਿਲਾਇੰਦਾ। ਜੁਲਾਹਾ ਉਠੇ ਚਾਈਂ ਚਾਈਂ, ਕਬੀਰ ਖ਼ੁਸ਼ੀ ਮਨਾਇੰਦਾ। ਉਠੋ ਭਗਤੋ ਲਓ ਅੰਗੜਾਈ, ਏਕਾ ਹੁਕਮ ਸੁਣਾਇੰਦਾ। ਜਿਸ ਨੇ ਅੰਤ ਕਰੀ ਮੇਰੀ ਕੁੜਮਾਈ, ਸੋ ਸਾਹਿਬ ਵੇਸ ਵਟਾਇੰਦਾ। ਜਿਸ ਨੂੰ ਕਹਿ ਕਹਿ ਆਏ ਬੇਅੰਤ ਗੋਸਾਈਂ, ਸੋ ਆਪਣੀ ਖੇਲ ਖਿਲਾਇੰਦਾ। ਜਿਸ ਨੇ ਲਾਜ ਰਖਾਈ ਸੈਣ ਨਾਈ, ਸ਼ਾਹ ਪਾਤਸ਼ਾਹ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਇੰਦਾ। ਕਬੀਰ ਜੁਲਾਹੇ ਚੜ੍ਹਿਆ ਚਾ, ਨੇਤਰ ਨੈਣ ਉਠਾਇਆ। ਗੰਗਾ ਸਾਗਰ ਜੋ ਮੇਰਾ ਬਣਿਆ ਮਲਾਹ, ਬੇੜਾ ਮਾਤ ਤਰਾਇਆ। ਜਿਸ ਜਪਾਇਆ ਆਪਣਾ ਨਾਂ, ਅੱਖਰ ਹੋਰ ਨਾ ਕੋਇ ਪੜ੍ਹਾਇਆ। ਅੰਤ ਕੰਤ ਜਿਸ ਪਕੜੀ ਬਾਂਹ, ਸੋ ਭਗਵਨ ਵੇਸ ਵਟਾਇਆ। ਜਿਸ ਦੀ ਮੰਗਾਂ ਛਤਰ ਛਾਂ, ਸੋ ਸੀਸ ਜਗਦੀਸ ਰਿਹਾ ਹੱਥ ਟਿਕਾਇਆ। ਜਿਸ ਦਾ ਗੌਂਦਾ ਆਇਆ ਨਾਂ, ਸੋ ਆਪਣਾ ਨਾਉਂ ਰਿਹਾ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਵਖਾਇਆ। ਕਬੀਰ ਜੁਲਾਹਿਆ ਰਿਹਾ ਹਸ, ਆਪਣੀ ਖ਼ੁਸ਼ੀ ਮਨਾਈਆ। ਧਰੂ ਪ੍ਰਹਿਲਾਦ ਰਿਹਾ ਦੱਸ, ਬਾਵਨ ਨਾਲ ਮਿਲਾਈਆ। ਬਾਵਨ ਤੇਰੇ ਹੋਇਆ ਵਸ, ਤੇਰਾ ਸਾਹਿਬ ਸੱਚਾ ਮਾਹੀਆ। ਜੁਗ ਜੁਗ ਦੀ ਪੂਰੀ ਕਰੇ ਆਸ, ਨਿਰਾਸ ਕੋਇ ਨਜ਼ਰ ਨਾ ਆਈਆ। ਜਿਸ ਨੂੰ ਜਪਦੇ ਰਹੇ ਸਵਾਸ ਸਵਾਸ, ਲਿਵ ਅੰਤਰ ਏਕਾ ਲਾਈਆ। ਸੋ ਨਿਰਗੁਣ ਹੋ ਪਰਕਾਸ਼, ਆਪਣੀ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਸੁਨੇਹੜਾ ਰਿਹਾ ਸਮਝਾਈਆ। ਕਬੀਰ ਜੁਲਾਹਾ ਰਿਹਾ ਬੋਲ, ਅਮਰੀਕ ਆਪ ਜਣਾਇੰਦਾ। ਜਿਸ ਦੇ ਪਿਛੇ ਜਨਕ ਰਿਹਾ ਅਡੋਲ, ਸੋ ਜਾਨਣਹਾਰਾ ਵੇਸ ਵਟਾਇੰਦਾ। ਜਿਸ ਕਾਰਨ ਹਰੀ ਚੰਦ ਕਰਾਏ ਮਖੌਲ, ਬਿਦਰ ਆਪਣਾ ਰੰਗ ਰੰਗਾਇੰਦਾ। ਸੋ ਬੀਰ ਤੇਰਾ ਤੋਲਣਹਾਰਾ ਤੋਲ, ਜਗਤ ਦਲਿਦ੍ਰੀ ਗਲੇ ਲਗਾਇੰਦਾ। ਜਿਸ ਜੈ ਦੇਵ ਦਿਤੀ ਵਸਤ ਅਨਮੋਲ, ਸਚ ਭੰਡਾਰਾ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਕਬੀਰ ਜੁਲਾਹਾ ਕਹੇ ਪੁਕਾਰ, ਉਠ ਨਾਮੇ ਵੱਜੀ ਵਧਾਈਆ। ਜਿਸ ਗਾਏ ਦਿਤੀ ਜਵਾਲ, ਸੋ ਗੁਸਾਈਂ ਫੇਰਾ ਪਾਈਆ। ਉਠ ਧੰਨੇ ਸੁਰਤ ਸੰਭਾਲ, ਜੱਟ ਜੱਟਾਂ ਵਿਚ ਫੇਰਾ ਪਾਈਆ। ਜਿਨ ਸ਼ਾਹੋਂ ਕਰਿਆ ਕੰਗਾਲ, ਸੋ ਸ਼ਹਿਨਸ਼ਾਹ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਖਾਈਆ। ਕਬੀਰ ਜੁਲਾਹਾ ਪਾ ਪਾ ਫੇਰੇ, ਆਪਣੀ ਸੇਵਾ ਆਪ ਲਗਾਈਆ। ਆਓ ਰਵਦਾਸ ਦੇ ਵਸੋ ਨੇੜੇ, ਜੋ ਪਾਨਹਾ ਗੰਢ ਵਕ਼ਤ ਲੰਘਾਈਆ। ਜਿਨ ਗੰਗਾ ਚੁਕਾਏ ਝੇੜੇ, ਠਗ ਬ੍ਰਹਿਮਣ ਬੇੜਾ ਪਾਰ ਕਰਾਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਈਆ। ਕਬੀਰ ਜੁਲਾਹਾ ਦੇਵੇ ਸੱਦਾ, ਏਕਾ ਹੁਕਮ ਜਣਾਇੰਦਾ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕੋ ਲੱਧਾ, ਦੂਸਰ ਓਟ ਨਾ ਕੋਇ ਤਕਾਇੰਦਾ। ਜਿਸ ਨੇ ਪਾਰ ਕਰਾਈ ਹੱਦਾ, ਸਚ ਦਵਾਰਾ ਇਕ ਵਖਾਇੰਦਾ। ਜਿਸ ਦੇ ਹੁਕਮੇ ਅੰਦਰ ਬੱਧਾ, ਨਿਉਂ ਨਿਉਂ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਇੰਦਾ। ਸਾਚਾ ਭੇਵ ਹਰਿ ਜਣਾ, ਏਕਾ ਨਾਦ ਸੁਣਾਈਆ। ਕਬੀਰ ਜੁਲਾਹੇ ਲੈਣਾ ਗਾ, ਗਾਵਨ ਏਕਾ ਏਕ ਵਖਾਈਆ। ਪਤਿਤ ਪਾਪੀ ਦੇ ਸਮਝਾ, ਅਜਾਮਲ ਵਡਿਆਈਆ। ਗਨਕਾ ਨਾਲ ਦੇ ਰਲਾ, ਪੂਤਨਾ ਮੇਲ ਵਖਾਈਆ। ਬੱਧਕ ਲੜ ਦਏ ਫੜਾ, ਫੜਿਆ ਲੜ ਛੁੱਟ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਪਰਗਟਾਈਆ। ਕਬੀਰ ਜੁਲਾਹਾ ਸੁਣ ਸੰਦੇਸਾ, ਏਕਾ ਵਾਰ ਜਣਾਈਆ। ਜਿਸ ਨੂੰ ਕਰਦੇ ਰਹੇ ਆਦੇਸਾ, ਸੋ ਸਾਹਿਬ ਹੁਕਮ ਸਮਝਾਈਆ। ਜਿਸ ਨੂੰ ਮੰਨਿਆ ਨਰ ਨਰੇਸ਼ਾ, ਨਿਰਗੁਣ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸਮਝਾਈਆ। ਸਾਚਾ ਹੁਕਮ ਸਾਚੀ ਧਾਰ, ਹਰਿ ਸਾਚਾ ਸਚ ਜਣਾਇੰਦਾ। ਆਪਣੀ ਦਿਸ਼ਾ ਆਪੇ ਪਾਵੇ ਸਾਰ, ਦੂਸਰ ਭੇਵ ਨਾ ਕੋਇ ਰਖਾਇੰਦਾ। ਇਕ ਇਕੱਲਾ ਏਕੰਕਾਰ, ਅਕਲ ਕਲ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸਾਂਗ ਆਪ ਵਰਤਾਇੰਦਾ। ਸਚਖੰਡ ਸੋਭਾਵੰਤ, ਹਰਿ ਸਾਚੇ ਸਚ ਸੁਹਾਇਆ। ਕਰੇ ਖੇਲ ਸ੍ਰੀ ਭਗਵੰਤ, ਭਗਵਨ ਆਪਣਾ ਰੂਪ ਵਟਾਇਆ। ਲੇਖਾ ਜਾਣੇ ਆਦਿ ਅੰਤ, ਭੇਵ ਕਿਸੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤ ਲਏ ਸਮਝਾਇਆ। ਸਾਚਾ ਭਗਤ ਕਰੇ ਅਰਦਾਸ, ਦੋਏ ਜੋੜ ਸੀਸ ਝੁਕਾਈਆ। ਤੇਰੀ ਵਸਤ ਤੇਰੇ ਪਾਸ, ਦੂਸਰ ਅਵਰ ਨਾ ਕੋਇ ਰਖਾਈਆ। ਆਦਿ ਜੁਗਾਦਿ ਕਰੇਂ ਪੂਰੀ ਆਸ, ਆਸਾ ਆਸਾ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਸੇਵਕ ਮੰਗ ਮੰਗਾਈਆ। ਏਕਾ ਮੰਗ ਦੇ ਦਾਤਾਰ, ਕਬੀਰਾ ਸੀਸ ਝੁਕਾਇੰਦਾ। ਕਲਜੁਗ ਅੰਤਮ ਬਣ ਭਿਖਾਰ, ਅਗੇ ਝੋਲੀ ਡਾਹਿੰਦਾ। ਜੇ ਤੇਰਾ ਨਾਉਂ ਲਈਏ ਦੁੱਖ ਦੇਵੇ ਸੰਸਾਰ, ਸੁਖ ਕੋਇ ਨਜ਼ਰ ਨਾ ਆਇੰਦਾ। ਮੈਂ ਦੱਸ ਕੇ ਆਇਆ ਕਿਰਪਾ ਕਰੇ ਸਿਰਜਣਹਾਰ, ਜੋ ਜਨ ਓਟ ਤਕਾਇੰਦਾ। ਭੁਲ ਨਾ ਜਾਣਾ ਬਣ ਗਵਾਰ, ਅਭੁਲ ਤੇਰੇ ਅੱਗੇ ਵਾਸਤਾ ਪਾਇੰਦਾ। ਕਲਜੁਗ ਤੇਰਿਆਂ ਭਗਤਾਂ ਨਾਲ ਕਰੇ ਖਾਰ, ਆਪਣਾ ਹੁਕਮ ਮਾਤ ਵਰਤਾਇੰਦਾ। ਤੇਰੇ ਰੋਵਣ ਜ਼ਾਰੋ ਜ਼ਾਰ, ਨੇਤਰ ਨੀਰ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਸਾਚੀ ਮੰਗ ਮੰਗਾਇੰਦਾ। ਵਰ ਦੇ ਦੇ ਮੇਰੇ ਭਗਵਾਨ, ਭਗਤ ਦਇਆ ਕਮਾਈਆ। ਮੈਂ ਮੰਗਾਂ ਸੇਵਕ ਦਾਨ, ਝੋਲੀ ਅੱਗੇ ਡਾਹੀਆ। ਹਉ ਪੂਤ ਕਪੂਤ ਬਾਲ ਅੰਞਾਣ, ਨਾ ਕੋਈ ਚਲੇ ਚਤੁਰਾਈਆ। ਤੂੰ ਦਾਤਾ ਸੁਘੜ ਸੁਜਾਨ, ਤੇਰੇ ਹੱਥ ਵਡਿਆਈਆ। ਏਕਾ ਬਖ਼ਸ਼ ਚਰਨ ਧਿਆਨ, ਦੂਸਰ ਨੈਣ ਨਾ ਕੋਇ ਮਿਲਾਈਆ। ਆਪਣਿਆਂ ਭਗਤਾਂ ਆਪ ਕਰੀਂ ਪਛਾਣ, ਕਲਜੁਗ ਭਗਤੀ ਕਰ ਕਰ ਥਹੁ ਤੇਰਾ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਸਮਝਾਈਆ। ਸਾਚਾ ਗੁਣ ਹਰਿ ਨਿਰੰਕਾਰ, ਨਿਰਗੁਣ ਨਿਰਗੁਣ ਆਪਣਾ ਆਪ ਜਣਾਇਆ। ਜਾ ਕੇ ਪੁਛ ਸਾਚੇ ਮੀਤ ਮੁਰਾਰ, ਜੋ ਸੱਜਣ ਇਕ

ਮਨਾਇਆ। ਸਦ ਮੰਗੇ ਚਰਨ ਧੂੜੀ ਛਾਰ, ਥਲੇ ਮਸਤਕ ਆਪ ਟਿਕਾਇਆ। ਏਕਾ ਗਾਏ ਸਤਿ ਕਰਤਾਰ, ਆਪਣੀ ਤਾਰ ਸਤਾਰ ਹਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਬੀਰ ਜੁਲਾਹਾ ਮਾਰਗ ਪਾਇਆ। ਕਬੀਰ ਜੁਲਾਹੇ ਮਾਰਗ ਲਾ, ਹਰਿ ਹਰਿ ਹੁਕਮ ਜਣਾਇੰਦਾ। ਨਾਨਕ ਨਿਰਗੁਣ ਕੋਲੋਂ ਪੁਛ ਸਲਾਹ, ਸਾਚਾ ਸੰਗ ਵਖਾਇੰਦਾ। ਜਿਸ ਨੂੰ ਪੱਲੂ ਆਇਆ ਫੜਾ, ਸੋ ਪੱਲੂ ਨਾ ਮਾਤ ਤੁੜਾਇੰਦਾ। ਸ਼ਬਦ ਵਿਚੋਲਾ ਨਾਮ ਭਿਖਾਰੀ ਬਣ ਕੇ ਆਇਆ ਮਲਾਹ, ਸਾਚਾ ਬੇੜਾ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਚ ਵਿਹਾਰਾ ਆਪਣਾ ਆਪ ਕਰਾਇੰਦਾ। ਕਬੀਰ ਜੁਲਾਹਾ ਨਿਰਗੁਣ ਨਾਨਕ ਪਾਸ, ਉਠ ਉਠ ਆਪੇ ਜਾਈਆ। ਦੂਰੋਂ ਕਰ ਡੰਡੌਤ ਅਰਦਾਸ, ਕਰ ਪਰਨਾਮ ਸੀਸ ਝੁਕਾਈਆ। ਹਉਂ ਸੇਵਕ ਹਉਂ ਦਾਸੀ ਦਾਸ, ਹਉਂ ਚਾਕਰ ਚਾਕਰੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਘਰ ਆਪਣੀ ਖ਼ੁਸ਼ੀ ਜਣਾਈਆ। ਨਿਰਗੁਣ ਨਾਨਕ ਕਰ ਪਿਆਰ, ਕਬੀਰ ਕਬੀਰ ਗਲੇ ਚੁੱਕ ਲਾਇਆ। ਆਪਣਾ ਦੱਸ ਸਚ ਵਿਹਾਰ, ਕਵਣ ਇਛਿਆ ਇਛਿਆ ਲਏ ਪਰਗਟਾਇਆ। ਮੇਰਾ ਮਿਤਰ ਇਕ ਪਿਆਰ, ਸਾਚਾ ਯਾਰ ਰਿਹਾ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇਆ। ਕਬੀਰ ਜੁਲਾਹਾ ਰਿਹਾ ਦੱਸ, ਆਪਣੀ ਆਸ ਆਸ ਪਰਗਟਾਈਆ। ਮੈਂ ਤੇਰੇ ਦਵਾਰੇ ਆਇਆ ਨੱਸ, ਦੇ ਮਤ ਇਕ ਸਮਝਾਈਆ। ਪੁਰਖ ਅਬਿਨਾਸ਼ੀ ਏਕਾ ਗੁਣ ਕਹਿ ਕੇ ਗਿਆ ਹੱਸ ਹੱਸ, ਭੇਵ ਅਭੇਦ ਛੁਪਾਈਆ। ਬਿਨ ਭਗਤਾਂ ਕਦੇ ਨਾ ਹੋਇਆ ਵਸ, ਆਪਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੁਣ ਦਏ ਵਖਾਈਆ। ਸਾਚਾ ਗੁਣ ਨਿਰਗੁਣ ਨਾਨਕ, ਨਾਨਾ ਰੂਪ ਸਮਝਾਇਆ। ਏਕੋ ਓਟ ਏਕਾ ਆਣਿਤ, ਏਕਾ ਹੁਕਮ ਸੀਸ ਰਖਾਇਆ। ਏਕਾ ਜਾਣੇ ਇਕ ਪਹਿਚਾਨਤ, ਏਕਾ ਮੇਲਾ ਮੇਲ ਮਿਲਾਇਆ। ਏਕਾ ਨਾਮ ਦੇਵੇ ਜ਼ਮਾਨਤ, ਵੇਲੇ ਅੰਤ ਛੁਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਚੁਕਾਇਆ। ਏਕਾ ਨਾਮ ਸਾਚੀ ਦਾਤ, ਨਿਰਗੁਣ ਨਾਨਕ ਆਪ ਜਣਾਈਆ। ਲੇਖਾ ਚੁਕਾਏ ਲੋਕਮਾਤ, ਆਦਿ ਅੰਤ ਵਡਿਆਈਆ। ਨਾ ਕੋਈ ਜ਼ਾਤ ਨਾ ਕੋਈ ਪਾਤ, ਦੀਨ ਮਜ਼੍ਹਬ ਨਾ ਕੋਇ ਰਖਾਈਆ। ਨਾ ਕੋਈ ਸੱਜਣ ਨਾ ਕੋਈ ਸਾਕ, ਨਾ ਕੋਈ ਸਗਲਾ ਸੰਗ ਵਖਾਈਆ। ਨਾ ਕੋਈ ਤੀਰਥ ਨਾ ਕੋਈ ਤਾਟ, ਨਾ ਸਰੋਵਰ ਕੋਇ ਵਡਿਆਈਆ। ਨਾ ਕੋਈ ਵਣਜਾਰਾ ਨਾ ਦਿਸੇ ਹਾਟ, ਵਸਤ ਅਮੋਲਕ ਨਾ ਕੋਇ ਰਖਾਈਆ। ਬਿਨ ਹਰਿ ਨਾਮੇ ਕੋਇ ਨਾ ਉਤਰੇ ਆਪਣੇ ਘਾਟ, ਪਾਰ ਕਿਨਾਰਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਈਆ। ਕਬੀਰ ਜੁਲਾਹਾ ਪਿਆ ਰੋ, ਨੇਤਰ ਨੀਰ ਵਹਾਇਆ। ਲੋਕਮਾਤ ਤੇਰਾ ਨਾਉਂ ਕਲਜੁਗ ਲਿਆ ਖੋਹ, ਹੱਥ ਕਿਸੇ ਰਹਿਣ ਨਾ ਪਾਇਆ। ਤੇਰੇ ਭਗਤਾਂ ਤੇਰੇ ਨਾਮ ਪਿਛੇ ਦੇਣ ਕੋਹ, ਵਾਂਗ ਬਕਰੇ ਸੀਸ ਕਟਾਇਆ। ਜੇਹੜਾ ਸੁਣਾਵੇ ਤੇਰਾ ਢੋਆ ਢੋ, ਤਿਸ ਧੱਕਾ ਦੇਣ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇਆ। ਕਬੀਰ ਜੁਲਾਹਾ ਮਾਰੇ ਧਾਹ, ਨਿਰਗੁਣ ਨਾਨਕ ਆਪ ਸੁਣਾਈਆ। ਜੋ ਜਨ ਚਲੇ ਸਾਚੇ ਰਾਹ, ਤਿਸ ਕਲਜੁਗ ਦਏ ਸਜ਼ਾਈਆ। ਮੈਂ ਕੱਟ ਕੇ ਆਇਆ ਪੰਜ ਤਤ ਜਗਤ ਚੁਰਾਸੀ ਫਾਹ, ਆਪਣਾ ਮੂਲ ਮੁਕਾਈਆ। ਧੰਨ ਭਾਗ ਮੇਰਾ ਪੱਲਾ ਲਿਆ ਛੁਡਾ, ਨਾਤਾ ਤੁਟਾ ਜਗਤ ਲੋਕਾਈਆ।

ਭੁਲ ਕੇ ਲੋਕਮਾਤ ਕਦੀ ਨਾ ਜਾਂ, ਦੋਏ ਜੋੜ ਸੀਸ ਝੁਕਾਈਆ। ਜੇ ਹੁਕਮ ਦੇ ਭੇਜੇਂ ਆਪਣੇ ਥਾਂ, ਫਿਰ ਭੀ ਬੈਠਾਂ ਮੁਖ ਛੁਪਾਈਆ। ਰਸਨਾ ਨਾਲ ਤੇਰਾ ਕਦੇ ਨਾ ਲਵਾਂ ਨਾਂ, ਅੰਤਰ ਅੰਤਰ ਆਪ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਨਾਨਕ ਕਬੀਰ ਦੇਵੇ ਧੀਰ, ਏਕਾ ਗੁਣ ਸਮਝਾਇਆ। ਆ ਮਿਲ ਮੇਰੇ ਛੋਟੇ ਵੀਰ, ਪੀਰਨ ਪੀਰ ਗਲੇ ਲਗਾਇਆ। ਮੁਖ ਪਿਆਲਾ ਦੇਵੇ ਸੀਰ, ਅੰਮ੍ਰਿਤ ਰਸ ਚਖਾਇਆ। ਡੋਰੀ ਨਾਲ ਬੰਧ ਜ਼ੰਜੀਰ, ਆਪਣਾ ਬੰਧਨ ਇਕ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵਕ਼ਤ ਲਏ ਸੁਹਾਇਆ। ਆ ਕਬੀਰ ਤੇਰਾ ਦੇਵਾਂ ਸਾਥ, ਨਾਨਕ ਨਿਰਗੁਣ ਆਪ ਸਮਝਾਇਆ। ਛੱਤੀ ਜੁਗ ਜਿਸ ਦੀ ਗਾ ਗਾ ਆਏ ਗਾਥ, ਸੋ ਸਾਹਿਬ ਆਪਣੇ ਦਰ ਰਿਹਾ ਬਹਾਇਆ। ਜਿਸ ਲੋਕਮਾਤ ਚਲਾਇਆ ਰਾਥ, ਰਥ ਰਥਵਾਹੀ ਖੇਲ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਮਿਟਾਇਆ। ਨਾਨਕ ਕਬੀਰ ਹੋ ਇਕੱਠੇ, ਪ੍ਰਭ ਅਗੇ ਸੀਸ ਝੁਕਾਇਆ। ਲੋਕਮਾਤ ਵੇਖੇ ਤੇਰੇ ਮਾਰਗ ਦੱਸੇ, ਜੂਨ ਅਜੂਨ ਭਵਾਇਆ। ਤੂੰ ਨਿਰਗੁਣ ਸਚਖੰਡ ਬਹਿ ਬਹਿ ਹੱਸੇਂ, ਤੇਰਾ ਅੰਤ ਕਿਸੇ ਨਾ ਪਾਇਆ। ਤੇਰੇ ਭਗਤ ਤੇਰਾ ਨਾਉਂ ਲੈ ਲੈ ਲੋਕਮਾਤ ਫਸੇ, ਰਾਜ ਰਾਜਾਨ ਦੇਣ ਸਜ਼ਾਇਆ। ਤੇਰੇ ਪਿਛੇ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਫਿਰਦੇ ਨੱਠੇ, ਤੂੰ ਆਪਣਾ ਮੁਖ ਛੁਪਾਇਆ। ਤੇਰੇ ਜੀਵ ਕਰਨ ਠੱਠੇ, ਡੌਰੂ ਡੰਕਾ ਮਗਰ ਲਗਾਇਆ। ਅਸੀਂ ਕਲਜੁਗ ਅੰਤਮ ਵੇਖ ਕੇ ਆਏ, ਕੋਈ ਨਾ ਉਤਰੇ ਪਾਰ ਬਿਨ ਤੇਰੇ ਚਰਨ ਢੱਠੇ, ਏਕਾ ਤੇਰੀ ਓਟ ਤਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵਰ ਏਕਾ ਏਕ ਵਖਾਇਆ। ਪੁਰਖ ਅਬਿਨਾਸ਼ੀ ਦਇਆਵਾਨ, ਆਪਣੀ ਦਇਆ ਕਮਾਈਆ। ਨਾਨਕ ਨਿਰਗੁਣ ਕਰ ਪਰਵਾਨ, ਸਚ ਪਰਵਾਨਾ ਦਏ ਫੜਾਈਆ। ਤੇਰਾ ਮੇਰਾ ਇਕ ਨਿਸ਼ਾਨ, ਏਕਾ ਘਰ ਝੁਲਾਈਆ। ਆ ਆ ਭਗਤ ਮਿਲੇ ਭਗਵਾਨ, ਰੂਪ ਅਨੂਪ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਈਆ। ਆਪਣਾ ਬੰਧਨ ਪਾਏ ਭਗਵੰਤ, ਆਪਣੀ ਦਇਆ ਕਮਾਈਆ। ਕਲਜੁਗ ਆਏ ਅੰਤਮ ਅੰਤ, ਕਰੇ ਖੇਲ ਬੇਪਰਵਾਹੀਆ। ਨਿਰਗੁਣ ਬਣਾਏ ਆਪਣੀ ਬਣਤ, ਨਿਰਵੈਰ ਕਲ ਧਰਾਈਆ। ਲੱਖ ਚੁਰਾਸੀ ਵੇਖੇ ਜੰਤ, ਘਟ ਘਟ ਫੋਲ ਫੁਲਾਈਆ। ਆਪਣਾ ਨਾਉਂ ਆਪਣੇ ਕੋਲ ਰੱਖੇ ਆਪੇ ਮੰਤ, ਦੂਸਰ ਹੱਥ ਨਾ ਕਿਸੇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੁਣ ਆਪ ਵਖਾਈਆ। ਆਪਣਾ ਗੁਣ ਆਪੇ ਜਾਣ, ਹਰਿ ਨਿਰਗੁਣ ਨਿਰਗੁਣ ਆਪ ਜਣਾਇੰਦਾ। ਕਬੀਰ ਜੁਲਾਹੇ ਕਰ ਧਿਆਨ, ਤੇਰੀ ਕੀਤੀ ਨਾ ਹਰਿ ਉਲਟਾਇੰਦਾ। ਨਾਨਕ ਨਿਰਗੁਣ ਕਰ ਪਰਵਾਨ, ਸਾਚੇ ਦਰ ਸੁਹਾਇੰਦਾ। ਅੰਤਮ ਸੇਵਾ ਕਰੇ ਸ੍ਰੀ ਭਗਵਾਨ, ਲੋਕਮਾਤ ਵੇਸ ਵਟਾਇੰਦਾ। ਬਿਨ ਨਾਮ ਜਪਿਆਂ ਆਪਣੇ ਕਰੇ ਪਹਿਚਾਨ, ਪੂਰਬ ਲੇਖਾ ਲੇਖ ਵਖਾਇੰਦਾ। ਬਿਨ ਭਗਤੀ ਦੇਵੇ ਦਾਨ, ਦਾਤਾ ਦਾਨੀ ਆਪ ਵਰਤਾਇੰਦਾ। ਭੁਲਿਆਂ ਕਰੇ ਆਪ ਪਹਿਚਾਨ, ਅਭੁਲ ਭੁਲ ਕਦੇ ਨਾ ਜਾਇੰਦਾ। ਆਪਣਾ ਨਾਉਂ ਰੱਖ ਸ੍ਰੀ ਭਗਵਾਨ, ਵਿਸ਼ਨੂੰ ਆਪਣੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਟਾਇੰਦਾ। ਨਾਨਕ ਕਬੀਰ ਯਾਦ ਰੱਖ, ਸਚਖੰਡ ਦਵਾਰੇ ਹਰਿ ਹਰਿ ਆਪ ਜਣਾਈਆ। ਕਲਜੁਗ ਅੰਤ ਹੋਣਾ ਪਰਤੱਖ, ਨਿਰਗੁਣ ਰੂਪ ਅਨੂਪ ਧਰਾਈਆ। ਜਨ ਭਗਤਾਂ ਕਰਨਾ ਆਪੇ

ਪੱਖ, ਦੂਸਰ ਦੇਵੇ ਨਾ ਕੋਇ ਸਜ਼ਾਈਆ। ਹਰਿਜਨ ਰੁਲੇ ਨਾ ਕੁੱਲੀ ਕੱਖ, ਦੁੱਖ ਭੁੱਖ ਨਾ ਕੋਇ ਵਖਾਈਆ। ਬਿਨ ਭਗਤੀ ਖੋਲ੍ਹੇ ਅੱਖ, ਆਪ ਆਪਣਾ ਦਰਸ ਦਿਖਾਈਆ। ਘਰ ਜਾ ਜਾ ਮਾਰਗ ਦੇਵੇ ਦੱਸ, ਆਪਣਾ ਨਾਮ ਨਾਮ ਜਣਾਈਆ। ਪੁਰਖ ਅਬਿਨਾਸ਼ੀ ਆਦਿ ਜੁਗਾਦਿ ਆਪਣਾ ਕਦੇ ਨਾ ਛੱਡੇ ਹਠ, ਔਦਾਂ ਜਾਂਦਾ ਡੇਰ ਨਾ ਲਾਈਆ। ਜੁਗ ਜੁਗ ਵਿਛੋੜੇ ਆਪਣੀ ਕਿਰਪਾ ਜੋੜੇ ਲੋਕਮਾਤ ਕਰੇ ਇਕੱਠ, ਏਕਾ ਦਰ ਵਖਾਈਆ। ਜਨਮ ਜਨਮ ਦੀ ਰੱਖੇ ਪਤ, ਗੁਰ ਗਿਆਨ ਦੇਵੇ ਮਤ, ਤਤ ਤਤ ਨਾਲ ਮਿਲਾਈਆ। ਆਪਣੀ ਲੇਖੇ ਲਾਏ ਰਤ, ਫੇਰ ਉਪਜਾਏ ਡਾਲ੍ਹੀ ਪੱਤ, ਫੁਲ ਫਲਵਾੜੀ ਆਪ ਮਹਿਕਾਈਆ। ਨਾਨਕ ਕਬੀਰ ਦੋਵੇਂ ਪਏ ਹੱਸ, ਸ਼ਾਹ ਪਾਤਸ਼ਾਹ ਤੇਰੀ ਵਡੀ ਵਡਿਆਈਆ। ਏਥੇ ਓਥੇ ਅਸੀਂ ਗਾਈਏ ਤੇਰਾ ਜਸ, ਦੋ ਜਹਾਨ ਤੇਰੀ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਰਤਾਈਆ। ਨਾਨਕ ਕਬੀਰ ਕਰ ਨਿਮਸਕਾਰ, ਆਪਣਾ ਸ਼ੁਕਰ ਮਨਾਇਆ। ਵਾਹ ਵਾ ਤੇਰੀ ਕ਼ੁਦਰਤ ਮੇਰੇ ਯਾਰ, ਤੂੰ ਕ਼ੁਦਰਤ ਵਿਚ ਸਮਾਇਆ। ਤੇਰਾ ਨਾਉਂ ਸਾਡਾ ਮਦਦਗਾਰ, ਏਕਾ ਬੈਠੇ ਮੰਗ ਮੰਗਾਇਆ। ਤੇਰਾ ਖੇਲ ਕੌਣ ਜਾਣੇ ਕਰਤਾਰ, ਤੇਰਾ ਅੰਤ ਕਿਸੇ ਨਾ ਪਾਇਆ। ਅਸੀਂ ਸੁਤੇ ਠਾਂਡੇ ਦਰਬਾਰ, ਫੇਰ ਸਕੇ ਨਾ ਕੋਇ ਜਗਾਇਆ। ਜਿਉਂ ਭਾਵੇ ਤਿਉਂ ਕਰ ਵਿਹਾਰ, ਤੂੰ ਸਾਹਿਬ ਸਦਾ ਦਿਆਲ ਠਾਕਰ ਬੇਪਰਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖ਼ੁਸ਼ੀ ਆਪ ਪਰਗਟਾਇਆ। ਆਪਣੀ ਖ਼ੁਸ਼ੀ ਆਪ ਪਰਗਟਾ, ਆਪਣੇ ਘਰ ਸੋਭਾ ਪਾਇੰਦਾ। ਆਪਣਾ ਬੰਸ ਆਪੇ ਵੇਖਾਂ ਜਾ, ਆਪ ਆਪਣਾ ਹੁਕਮ ਸੁਣਾਇੰਦਾ। ਪਹਿਲੋਂ ਛੋਟਾ ਪੁੱਤ ਲਵਾਂ ਮਨਾ, ਸਿਰ ਆਪਣਾ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਫੇਰਾ ਆਪੇ ਪਾਇੰਦਾ। ਥਿਰ ਘਰ ਸਾਚੇ ਹਰਿ ਜੂ ਆਇਆ, ਆਪਣੀ ਕਿਰਪਾ ਧਾਰ। ਆਪਣਾ ਮੰਦਰ ਆਪ ਖੁਲ੍ਹਾਇਆ, ਆਪੇ ਵੇਖੇ ਵੇਖਣਹਾਰ। ਸਾਚਾ ਸੂਰਾ ਏਕਾ ਨਜ਼ਰੀ ਆਇਆ, ਜੋਧਾ ਸੂਰਬੀਰ ਬਲਕਾਰ। ਕਲਗੀ ਤੋੜਾ ਜਿਸ ਸੀਸ ਟਿਕਾਇਆ, ਮਹਿਮਾ ਅਪਰ ਅਪਾਰ। ਧੁਰ ਫ਼ਰਮਾਨਾ ਜਿਸ ਸੁਣਾਇਆ, ਉਚੀ ਕੂਕ ਕੂਕ ਪੁਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਕਰੇ ਸਚ ਪਿਆਰ। ਥਿਰ ਘਰ ਵੇਖਿਆ ਸੁਤ ਦੁਲਾਰਾ, ਪੁਰਖ ਅਬਿਨਾਸ਼ੀ ਖ਼ੁਸ਼ੀ ਮਨਾਈਆ। ਗੋਬਿੰਦ ਲੱਗਾ ਇਕ ਪਿਆਰਾ, ਆਪਣਾ ਆਪ ਗਿਆ ਭੁਲਾਈਆ। ਪੁਰਖ ਅਬਿਨਾਸ਼ੀ ਦੇ ਸਹਾਰਾ, ਆਪਣੀ ਗੋਦ ਉਠਾਈਆ। ਉਠਿਆ ਜੋਧਾ ਵਡ ਬਲਕਾਰਾ, ਏਕਾ ਫ਼ਤਹਿ ਰਿਹਾ ਗਜਾਈਆ। ਤੇਰਾ ਡੰਕਾ ਫੜਿਆ ਮੈਂ ਪਰਵਰਦਿਗਾਰਾ, ਭੁੱਲ ਕਦੇ ਨਾ ਜਾਈਆ। ਤੂੰ ਪਿਤਾ ਤੂੰ ਮਾਤ ਹਮਾਰਾ, ਹਉਂ ਬਾਲਕ ਰੂਪ ਸਖਾਈਆ। ਮੈਂ ਇਕੋ ਜਾਣਾਂ ਸਚ ਵਿਹਾਰਾ, ਦੂਸਰ ਧਾਰ ਨਾ ਕੋਇ ਬੰਧਾਈਆ। ਤੇਰਿਆਂ ਭਗਤਾਂ ਸਦਾ ਪਿਆਰਾ, ਆਪ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਵੱਜੇ ਵਧਾਈਆ। ਪੁਰਖ ਅਬਿਨਾਸ਼ੀ ਗੋਬਿੰਦ ਧਾਰ, ਥਿਰ ਘਰ ਖੇਲ ਖਿਲਾਇਆ। ਪੂਤ ਸਪੂਤ ਸੁਤ ਦੁਲਾਰ, ਹਉਂ ਤੋਹੇ ਵੇਖਣ ਆਇਆ। ਤੂੰ ਗਹਿਰ ਗੰਭੀਰ ਵੱਡਾ ਸਰਦਾਰ, ਸਿਦਕ ਸਬੂਰੀ ਨਾਲ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਲ ਦਵਾਰੇ ਤੇਰੇ ਆਇਆ। ਗੁਰੂ ਗੋਬਿੰਦ ਕਹੇ ਬੋਲ, ਏਕਾ ਬੇਨੰਤੀ ਰਿਹਾ ਸੁਣਾਈਆ। ਪਿਤਾ ਪੁਤਰ ਸੰਗ ਵਸੇ ਕੋਲ, ਤੇਰੀ ਵੱਡੀ ਨਾ ਕੋਇ ਵਡਿਆਈਆ। ਮੈਂ ਕਲਜੁਗ ਅੰਤਮ ਵਜਾ ਕੇ ਆਇਆ ਢੋਲ, ਮੇਰਾ

ਔਣਾ ਸੱਚਾ ਮਾਹੀਆ। ਜਿਸ ਤੋਲਣਾ ਪੂਰਾ ਤੋਲ, ਨਾਨਕ ਕੰਡਾ ਹੱਥ ਉਠਾਈਆ। ਆਦਿ ਜੁਗਾਦਿ ਰਹੇ ਅਡੋਲ, ਡੁਲ ਕਦੇ ਨਾ ਜਾਈਆ। ਜੋ ਨੀਹਾਂ ਥੱਲੇ ਰੱਖ ਕੇ ਆਇਆ ਲਾਲ ਅਨਮੋਲ, ਆਪਣੀ ਸੇਵ ਕਮਾਈਆ। ਜਿਸ ਦੇ ਪਿਛੇ ਅਸੀਂ ਕਰਦੇ ਫਿਰਦੇ ਘੋਲ, ਦੀਨ ਮਜ਼੍ਹਬ ਪਈ ਲੜਾਈਆ। ਉਹ ਮੇਰਾ ਸਾਹਿਬ ਸਦਾ ਅਨਭੋਲ, ਅਨਭੁਲੜੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਮੰਗੇ ਏਕਾ ਵਰ, ਮੇਰਾ ਪਿਆਰ ਨਾ ਤੇਰੀ ਕੋਈ ਚਤੁਰਾਈਆ। ਮੇਰੇ ਨਾਲ ਜੇ ਕਰਨਾ ਪਿਆਰ, ਲੋਕਮਾਤ ਵੇਖ ਵਖਾ। ਤੇਰੇ ਭਗਤ ਕਰਨ ਪੁਕਾਰ, ਘਰ ਘਰ ਬੈਠੇ ਰੋਵਣ ਮਾਰਨ ਧਾਹ। ਕਲਜੁਗ ਕੂੜ ਹੋਇਆ ਸਿਕਦਾਰ, ਅੰਤਮ ਪਕੜੇ ਕੋਇ ਨਾ ਬਾਂਹ। ਮੈਂ ਦੁਖੀਆਂ ਦਾ ਦੁਖਿਆਰ, ਸੁਖ ਆਪਣਾ ਜਾਣਾਂ ਕੋਈ ਨਾ। ਜਿਨ੍ਹਾਂ ਉਤੋਂ ਪੂਤ ਸਪੂਤ ਆਇਆ ਵਾਰ, ਬਣ ਕੇ ਓਨਾਂ ਦਾ ਪਿਤਾ ਮਾਂ। ਕਰ ਕਿਰਪਾ ਪੈਜ ਸੁਆਰ, ਤੇਰੇ ਅਗੇ ਮੇਰੀ ਨਿਮਸਕਾਰ, ਮੈਂ ਪੱਲੂ ਤੇਰਾ ਆਇਆ ਫੜਾ। ਅੰਤ ਨਿਹਕਲੰਕ ਆਏ ਅਵਤਾਰ, ਜੋਧਾ ਸੂਰਬੀਰ ਬਲੀ ਬਲਕਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਆਪਣੀ ਸਚ ਸਲਾਹ। ਸਚ ਸਲਾਹ ਦੇਵੇ ਕਰਤਾਰਾ, ਸਾਚੀ ਬਣਤ ਬਣਾਇੰਦਾ। ਗੋਬਿੰਦ ਤੇਰਾ ਖੇਲ ਅਪਾਰਾ, ਨਿਰਾਕਾਰਾ ਆਪ ਕਰਾਇੰਦਾ। ਸਚਖੰਡ ਅੰਦਰ ਬਣਾਇਆ ਥਿਰ ਘਰ ਦਵਾਰਾ, ਤੇਰਾ ਮਹੱਲ ਅਟਲ ਸੁਹਾਇੰਦਾ। ਲੋਕਮਾਤ ਹੋਏ ਉਜਿਆਰਾ, ਕਰੇ ਖੇਲ ਅਗੰਮ ਅਪਾਰਾ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਘਰ ਵਿਚ ਘਰ ਕਰ ਤਿਆਰਾ, ਸੰਬਲ ਨਾਉਂ ਖੇਲ ਨਿਆਰਾ, ਪੁਰਖ ਅਬਿਨਾਸ਼ੀ ਪਾਵੇ ਸਾਰਾ, ਆਪ ਆਪਣਾ ਰੰਗ ਰੰਗਾਇੰਦਾ। ਤੇਰੇ ਭਗਤਾਂ ਦਏ ਸਹਾਰਾ, ਤੇਰੇ ਸਿੱਖਾਂ ਕਰੇ ਪਿਆਰਾ, ਸਾਚੀ ਸੇਵਾ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਦੇਸ਼ ਆਪ ਸੁਣਾਇੰਦਾ। ਗੋਬਿੰਦ ਬੋਲ ਜੈਕਾਰਾ, ਪ੍ਰਭ ਅਗੇ ਇਕ ਜਣਾਇੰਦਾ। ਚਾਰ ਵਰਨ ਮੇਰਾ ਸਿੱਖ ਪਿਆਰਾ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਹਿੰਦੂ ਮੁਸਲਿਮ ਨਾ ਕੋਇ ਕਿਨਾਰਾ, ਸ਼ਰਅ ਸ਼ਰੀਅਤ ਨਾ ਵੰਡ ਵੰਡਾਇੰਦਾ। ਘਟ ਘਟ ਅੰਦਰ ਮੇਰੀ ਧਾਰਾ, ਤੇਰਾ ਰੂਪ ਘਟ ਘਟ ਨਜ਼ਰੀ ਆਇੰਦਾ। ਲੱਖ ਚੁਰਾਸੀ ਤੇਰਾ ਪਸਾਰਾ, ਗੋਬਿੰਦ ਖੇਲ ਕਰਾਇੰਦਾ। ਜੁਗਾ ਜੁਗੰਤਰ ਤੇਰਾ ਵਰਤਾਰਾ, ਗੁਰ ਅਵਤਾਰ ਸੇਵ ਵਖਾਇੰਦਾ। ਜੋ ਤੇਰਾ ਰਾਹ ਤੱਕੇ ਪਰਵਰਦਿਗਾਰਾ, ਤਿਸ ਗੋਬਿੰਦ ਮੇਲ ਮਿਲਾਇੰਦਾ। ਗੋਬਿੰਦ ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਵੇਖਣਹਾਰਾ, ਆਪਣੀ ਵੰਡ ਨਾ ਕੋਇ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਜਣਾਇੰਦਾ। ਪੁਰਖ ਅਬਿਨਾਸ਼ੀ ਖੇਲ ਅਪਾਰ, ਗੋਬਿੰਦ ਧਾਰ ਪਰਗਟਾਈਆ। ਲੇਖਾ ਜਾਣੇ ਅਗੰਮ ਅਪਾਰ, ਅਗੋਚਰ ਵੇਖੇ ਸੱਚੀ ਸ਼ਹਿਨਸ਼ਾਹੀਆ। ਨਵ ਨੌਂ ਖੋਲ੍ਹੇ ਆਪ ਕਿਵਾੜ, ਚਾਰ ਚਾਰ ਪਰਦਾ ਲਾਹੀਆ। ਜਨਮ ਜਨਮ ਕਰੇ ਵਿਚਾਰ, ਪੂਰਬ ਲੇਖਾ ਭੁਲ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਿਲੌਣਾ, ਹਰਿ ਗੋਬਿੰਦ ਆਪ ਜਣਾਇੰਦਾ। ਤੇਰਾ ਲੇਖਾ ਆਪ ਮੁਕੌਣਾ, ਲੇਖਾ ਆਪਣੇ ਵਿਚ ਸਮਾਇੰਦਾ। ਕਲਜੁਗ ਭੇਖ ਅੰਤ ਮਿਟੌਣਾ, ਕੂੜੀ ਕਿਰਿਆ ਆਪ ਖਪਾਇੰਦਾ। ਸਾਚਾ ਮੰਦਰ ਇਕ ਜਣੌਣਾ, ਸਾਚਾ ਰਾਹ ਚਲਾਇੰਦਾ। ਸਾਚਾ ਇਸ਼ਟ ਇਕ ਪਰਗਟੌਣਾ, ਪੁਰਖ ਅਕਾਲ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵਾ ਆਪੇ ਲਾਇੰਦਾ। ਗੋਬਿੰਦ ਸੇਵਾ ਨੌਂ ਖੰਡ, ਪੁਰਖ ਅਬਿਨਾਸ਼ੀ

ਆਪ ਜਣਾਈਆ। ਨਾਨਕ ਨਿਰਗੁਣ ਮੰਗੀ ਮੰਗ, ਚਾਰ ਵਰਨ ਇਕ ਸਰਨਾਈਆ। ਕਬੀਰ ਜੁਲਾਹੇ ਗਾਇਆ ਛੰਦ, ਏਕਾ ਓਟ ਤਕਾਈਆ। ਰਵਦਾਸ ਪਾਇਆ ਪਰਮਾਨੰਦ, ਨਿਜ ਆਤਮ ਕਰ ਰਸਾਈਆ। ਬਲ ਬਾਵਨ ਟੁੱਟੀ ਦੇਵੇ ਗੰਢ, ਆਪਣੀ ਗੰਢ ਆਪ ਬੰਧਾਈਆ। ਤਿੰਨ ਜੁਗ ਕੱਟਿਆ ਰੰਡੇਪਾ ਰੰਡ, ਹਰਿ ਕੰਤ ਨਜ਼ਰ ਨਾ ਆਈਆ। ਚੌਥੇ ਜੁਗ ਮੁੱਕਿਆ ਪੰਧ, ਲੋਕਮਾਤ ਵੱਜੀ ਵਧਾਈਆ। ਦੀਨ ਦਿਆਲ ਹੋਇਆ ਬਖ਼ਸ਼ੰਦ, ਆਪਣੇ ਗਲੇ ਲਗਾਈਆ। ਸਿੰਘ ਗੁਰਦਿਆਲ ਚੜ੍ਹਿਆ ਚੰਦ, ਦੋ ਜਹਾਨ ਕਰੇ ਰੁਸ਼ਨਾਈਆ। ਲਹਿਣਾ ਚੁਕਾਏ ਗੁਜਰੀ ਚੰਦ, ਸ਼ਬਦੀ ਆਪਣਾ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਵੇਖ ਵਖਾਈਆ। ਸਚਖੰਡ ਖੇਲ ਅਪਾਰਾ, ਉਨੀ ਕੱਤਕ ਦਿਵਸ ਸੁਹਾਇੰਦਾ। ਪਹਿਲੋਂ ਲਗਾ ਓਥੇ ਦਰਬਾਰਾ, ਭਗਤ ਭਗਵੰਤ ਦਰ ਬਹਾਇੰਦਾ। ਨਾਲ ਮਿਲਾ ਗੁਰ ਅਵਤਾਰਾ, ਸਾਚਾ ਸੰਗ ਰਖਾਇੰਦਾ। ਮੰਗਣ ਮੰਗ ਬਣ ਭਿਖਾਰਾ, ਸਭ ਅਗੇ ਝੋਲੀ ਡਾਹਿੰਦਾ। ਤੇਰਾ ਖੇਲ ਆਦਿ ਅੰਤ ਨਿਆਰਾ, ਭੇਵ ਕੋਇ ਨਾ ਪਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਨਿਰਗੁਣ ਲਿਆ ਅਵਤਾਰਾ, ਸਰਗੁਣ ਬਹਿ ਬਹਿ ਖ਼ੁਸ਼ੀ ਮਨਾਇੰਦਾ। ਗੋਬਿੰਦ ਮਿਲਿਆ ਸੁਤ ਦੁਲਾਰਾ, ਸੰਬਲ ਆਸਣ ਇਕ ਸੁਹਾਇੰਦਾ। ਸਾਚੇ ਭਗਤਾਂ ਲਾਇਆ ਅਖਾੜਾ, ਪੁਰਖ ਅਬਿਨਾਸ਼ੀ ਨਾਚ ਨਚਾਇੰਦਾ। ਸਾਚੀ ਸੇਵਾ ਸਚ ਦਵਾਰਾ, ਸਚਖੰਡ ਵਾਸੀ ਲੇਖੇ ਲਾਇੰਦਾ। ਜਿਸ ਦਾ ਬਣਿਆ ਪ੍ਰਸਾਦ ਪ੍ਰਸਾਦੀ ਭੋਗ ਲਗਾਏ ਵਿਚ ਸੰਸਾਰਾ, ਸੋ ਪ੍ਰਸਾਦਿ ਸਚਖੰਡ ਗੁਰ ਅਵਤਾਰ ਮੰਗ ਮੰਗਾਇੰਦਾ। ਉਂਨੀ ਕਤਕ ਪਹਿਲੋਂ ਕੀਆ ਇਹ ਵਿਹਾਰਾ, ਭੇਵ ਕੋਇ ਨਾ ਪਾਇੰਦਾ। ਏਥੇ ਓਥੇ ਦੋ ਜਹਾਨਾਂ ਇਕ ਵਰਤਾਰਾ, ਹਰਿ ਸੰਗਤ ਤੇਰੀ ਰਸਦ ਸਚਖੰਡ ਆਪ ਪੁਚਾਇੰਦਾ। ਅੱਗੇ ਨਾਨਕ ਤੋਲਾ ਬੈਠਾ ਬਣ ਵਣਜਾਰਾ, ਆਪਣਾ ਛਾਬਾ ਅੱਗੇ ਡਾਹਿੰਦਾ। ਪਹਿਲੀ ਵਾਰ ਭਰਿਆ ਭੰਡਾਰਾ, ਫਿਰ ਮੁਕ ਕਦੇ ਨਾ ਜਾਇੰਦਾ। ਗੁਰ ਅਵਤਾਰ ਕਰਨ ਨਿਮਸਕਾਰਾ, ਲੋਕਮਾਤ ਨੈਣ ਉਠਾਇੰਦਾ। ਪਰਗਟ ਹੋਇਆ ਹਰਿ ਕਰਤਾਰਾ, ਆਪਣਾ ਰੰਗ ਆਪ ਵਖਾਇੰਦਾ। ਸਤਿਜੁਗ ਸਾਚੀ ਬੰਨ੍ਹੇ ਧਾਰਾ, ਸਾਚੇ ਭਗਤਾਂ ਆਪ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਲਾਹੀ ਸਲਾਹ ਰਖਾਇੰਦਾ। ਆਓ ਭਗਤੋ ਸਚਖੰਡ ਵਾਸੀਓ, ਹਰਿ ਸਾਚਾ ਸਚ ਬੁਲਾਇੰਦਾ। ਆਓ ਕੱਟੋ ਜਮ ਕੀ ਫਾਸੀਓ, ਫਾਂਦੀ ਫੰਦ ਆਪ ਮਿਟਾਇੰਦਾ। ਆਓ ਮੰਡਲ ਬਹਿ ਬਹਿ ਪਾਓ ਰਾਸੀਓ, ਹਰਿ ਸਾਚੀ ਰਾਸ ਆਪ ਰਚਾਇੰਦਾ। ਆਓ ਧੱਕਾ ਦੇਵੋ ਪੰਡਤ ਕਾਂਸੀਓ, ਜਗਤ ਵਿਦਿਆ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਭਗਤ ਆਪ ਬੁਲਾਇੰਦਾ। ਆਪਣੀ ਕਿਰਪਾ ਕਲਜੁਗ ਧਾਰ, ਅੰਤ ਅੰਤ ਵਖਾਈਆ। ਸਤਿ ਸਤਿਵਾਦੀ ਕਰ ਪਿਆਰ, ਸਤਿ ਪੁਰਖਾਂ ਲਏ ਬੁਲਾਈਆ। ਸਚਖੰਡ ਵੇਖੇ ਆਪ ਨਿਰੰਕਾਰ, ਲੋਕਮਾਤ ਖ਼ੁਸ਼ੀ ਮਨਾਈਆ। ਪਹਿਲਾਂ ਸਨੇਹੜਾ ਦੇਵੇ ਆਪਣੀ ਵਾਰ, ਤਾਰ ਸਤਾਰ ਨਾ ਕੋਇ ਹਿਲਾਈਆ। ਸਿੰਘ ਪਾਲ ਆਏ ਦਵਾਰ, ਏਕਾ ਧਾਮ ਮਿਲੇ ਵਡਿਆਈਆ । ਸਵਰਨ ਸਰਨੀ ਢਹਿ ਕਰੇ ਨਿਮਸਕਾਰ, ਪ੍ਰਭ ਤੇਰੀ ਸਚ ਸਰਨਾਈਆ। ਮਨਜੀਤਾ ਨੈਣ ਖੋਲ੍ਹ ਕਿਵਾੜ, ਨੈਣ ਨੈਣਾਂ ਨਾਲ ਮਿਲਾਈਆ। ਛੋਟੇ ਬਾਲਿਆਂ ਨਾਲ ਕਰੇਂ ਪਿਆਰ, ਤੇਰੀ ਵਡ ਵਡਿਆਈਆ। ਤੇਰਾ ਨੀਹਾਂ ਦਾ ਚੁੱਕਿਆ ਆਪਣੇ ਉਤੇ ਭਾਰ, ਤੇਰੀ ਸੇਵ ਕਮਾਈਆ। ਜਗਤ ਜਗਦੀਸ਼ ਲਿਆ ਉਠਾਲ, ਆਪਣਾ ਹੁਕਮ ਵਰਤਾਈਆ। ਜਿਨ ਸ਼ਾਹੋਂ ਕਰੇ ਕੰਗਾਲ, ਕੰਗਾਲੋਂ ਸ਼ਾਹ ਬਣਾਈਆ। ਜਿਸ ਨੇ ਸੁਣਿਆ ਮੁਰੀਦਾਂ ਹਾਲ, ਸੋ ਮੁਰਸ਼ਦ ਵੇਖੇ ਚਾਈਂ ਚਾਈਆ।

ਨਾਲ ਰਲਾਇਆ ਗੁਰਦਿਆਲ ਲਾਲ, ਆਪ ਆਪਣਾ ਰੰਗ ਵਖਾਈਆ। ਪੰਜਾਂ ਹੱਲ ਕਰੇ ਸਵਾਲ, ਪੰਚਮ ਅਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਈਆ। ਆਓ ਪੰਜ ਦਿਓ ਸਲਾਹ, ਹਰਿ ਜੂ ਆਖ ਸੁਣਾਇਆ। ਪਹਿਲਾਂ ਤੁਹਾਨੂੰ ਲਿਆ ਬੁਲਾ, ਆਪਣਾ ਘਰ ਵਸਾਇਆ। ਪੰਜਾਂ ਆਪਣੀ ਡੋਰ ਫੜਾ, ਆਪਣਾ ਰੰਗ ਚੜ੍ਹਾਇਆ। ਚਾਰੇ ਕੁੰਟਾਂ ਦਵਾਂ ਬਹਾ, ਚਾਰੇ ਜੁਗ ਵੇਖ ਵਖਾਇਆ। ਪੰਜਵਾਂ ਆਪਣੀ ਸੇਵਾ ਲਾ, ਸਾਚਾ ਛਤਰ ਝੁਲਾਇਆ। ਪਿਛਲਾ ਲੇਖਾ ਦਿਆਂ ਮੁਕਾ, ਵੇਦ ਪੁਰਾਨ ਸ਼ਾਸਤਰ ਸਿਮਰਤ ਕੰਮ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਭੇਵ ਰਿਹਾ ਖੁਲ੍ਹਾਇਆ। ਨਾਨਕ ਗਾਇਆ ਪੰਚ ਪਰਵਾਨ, ਪੰਚ ਮਿਲੇ ਵਡਿਆਈਆ। ਪੰਚਮ ਦਰਗਹਿ ਬੈਠੇ ਆਣ, ਪੰਚਮ ਪਾਇਆ ਸੱਚਾ ਸ਼ਹਿਨਸ਼ਾਹੀਆ। ਪੰਚਮ ਮਿਲਿਆ ਰਾਜ ਰਾਜਾਨ, ਸ਼ਾਹੋ ਭੂਪ ਵਡੀ ਵਡਿਆਈਆ। ਪੰਚਮ ਦੇਵੇ ਇਕ ਫ਼ਰਮਾਨ, ਧੁਰ ਸੰਦੇਸ਼ਾ ਆਪ ਸੁਣਾਈਆ। ਪੰਚਮ ਲਿਆ ਕਰ ਪਰਵਾਨ, ਪ੍ਰਭ ਅਗੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਪੰਚ ਪਰਵਾਨਾ ਕਰ ਪਰਵਾਨ, ਨਿਉਂ ਨਿਉਂ ਸੀਸ ਝੁਕਾਇਆ। ਤੂੰ ਸ਼ਾਹ ਪਤਸ਼ਾਹ ਸ੍ਰੀ ਭਗਵਾਨ, ਸਾਚੇ ਤਖ਼ਤ ਸੋਭਾ ਪਾਇਆ। ਹਉਂ ਬਾਲੇ ਮੰਗੀਏ ਦਾਨ, ਦਾਤਾ ਦਾਨ ਦੇਣਾ ਵਰਤਾਇਆ। ਲੋਕਮਾਤ ਵੇਖ ਮਾਰ ਧਿਆਨ, ਗੁਰਮੁਖ ਤੇਰਾ ਰਾਹ ਰਹੇ ਤਕਾਇਆ। ਤੁਧ ਬਿਨ ਕਰੇ ਨਾ ਕੋਇ ਪਛਾਣ, ਜਗਤ ਰੰਡੇਪਾ ਰਿਹਾ ਸਤਾਇਆ। ਲੱਖ ਚੁਰਾਸੀ ਨਾ ਛੁਟੇ ਕਾਣ, ਜੂਨੀ ਜੂਨ ਨਾ ਕੋਇ ਤੁੜਾਇਆ। ਕਰ ਕਿਰਪਾ ਦੇਣਾ ਮਾਣ, ਗੁਰਸਿਖ ਨਿਮਾਣੇ ਗਲੇ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਦੇਣੀ ਕਰ, ਹਉਂ ਏਕਾ ਮੰਗ ਮੰਗਾਇਆ। ਕਿਰਪਾ ਕਰਨੀ ਆਪਣੀ ਠਾਕਰ, ਠੱਗੀ ਠਗ ਨਾ ਕੋਇ ਰਖਾਈਆ। ਕਲਜੁਗ ਵੇਖਣਾ ਡੂੰਘਾ ਸਾਗਰ, ਕੂੜੀ ਕਿਰਿਆ ਭਵਰ ਰੂਪ ਵਟਾਈਆ। ਚਾਰ ਵਰਨ ਚਾਰ ਕੂਟ ਕੋਈ ਨਾ ਦੇਵੇ ਆਦਰ, ਦਰ ਦਰ ਘਰ ਘਰ ਪਈ ਲੜਾਈਆ। ਤੇਰੇ ਪਿਛੇ ਸੀਸ ਕਟਾਇਆ ਤੇਗ਼ ਬਹਾਦਰ, ਆਪ ਆਪਣਾ ਭੇਟ ਚੜ੍ਹਾਈਆ। ਤੈਨੂੰ ਮੰਨਿਆ ਕਰੀਮ ਕ਼ਾਦਰ, ਕ਼ੁਦਰਤ ਭੁੱਲੀ ਤੇਰਾ ਰਾਹ ਮੇਰੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿਜਨ ਸਾਚੇ ਆਪ ਤਰਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਆਪਣੀ ਦਇਆ ਕਮਾਇੰਦਾ। ਲੋਕਮਾਤ ਖੇਲ ਕਰਾਂ ਮਹਾਨ, ਭੇਵ ਕੋਇ ਨਾ ਪਾਇੰਦਾ। ਸਤਿ ਸਤਿਵਾਦੀ ਇਕ ਨਿਸ਼ਾਨ, ਨਿਰਗੁਣ ਆਪਣਾ ਆਪ ਪਰਗਟਾਇੰਦਾ। ਸਤਿਜੁਗ ਸਾਚਾ ਬਣੇ ਵਿਧਾਨ, ਸਾਚੀ ਧਾਰਾ ਆਪ ਰਖਾਇੰਦਾ। ਏਕਾ ਹੁਕਮ ਰਾਜ ਰਾਜਾਨ, ਸ਼ਾਹ ਪਾਤਸ਼ਾਹ ਇਕ ਸੁਣਾਇੰਦਾ। ਲੱਖ ਚੁਰਾਸੀ ਮੰਨੇ ਆਣ, ਲੋਕਮਾਤ ਨਾ ਕੋਈ ਅਟਕਾਇੰਦਾ। ਏਕਾ ਮੰਦਰ ਇਕ ਮਕਾਨ, ਏਕਾ ਘਰ ਵਸਾਇੰਦਾ। ਏਕਾ ਭੂਮਕਾ ਇਕ ਅਸਥਾਨ, ਏਕਾ ਗੀਤ ਗੋਬਿੰਦ ਗਾਇੰਦਾ। ਇਕ ਸਰੋਵਰ ਇਕ ਅਸ਼ਨਾਨ, ਏਕਾ ਦੁਰਮਤ ਮੈਲ ਧੁਆਇੰਦਾ। ਏਕਾ ਨੂਰ ਕੋਟਨ ਭਾਨ, ਜੋਤੀ ਜੋਤ ਡਗਮਗਾਇੰਦਾ। ਏਕਾ ਨਾਦ ਸ਼ਬਦ ਧੁਨਕਾਨ, ਏਕਾ ਰਾਗੀ ਰਾਗ ਅਲਾਇੰਦਾ। ਏਕਾ ਇਸ਼ਟ ਦੇਵ ਭਗਵਾਨ, ਦੂਸਰ ਨਜ਼ਰ ਕੋਈ ਨਾ ਆਇੰਦਾ। ਜਿਸ ਦੇ ਚਰਨਾ ਹੇਠ ਕੋਟਨ ਕੋਟ ਰਾਮ ਕਰਨ ਪਰਨਾਮ, ਕੋਟਨ ਕੋਟ ਕ੍ਰਿਸ਼ਨ ਸੀਸ ਝੁਕਾਇੰਦਾ। ਜਿਸ ਦਾ ਕੋਟਨ ਕੋਟ ਪੀਰ ਪੈਗ਼ੰਬਰ ਸੁਣਨ ਕਲਾਮ, ਸੋ ਕਲਮਾ ਆਪ ਪੜ੍ਹਾਇੰਦਾ। ਜਿਸ ਨੂੰ ਕੋਟਨ ਕੋਟ ਕਰਨ ਸਲਾਮ, ਸੋ ਸਹੀ ਸਲਾਮਤ ਰੂਪ ਵਟਾਇੰਦਾ।

ਜਿਸ ਨੂੰ ਆਦਿ ਜੁਗਾਦਿ ਮਨਮੁਖ ਲਗੌਂਦੇ ਰਹੇ ਅਲਜ਼ਾਮ, ਸੋ ਆਪਣੀ ਅਜ਼ਮਤ ਆਪ ਵਖਾਇੰਦਾ। ਜੋ ਜੁਗ ਜੁਗ ਜਨ ਭਗਤਾਂ ਬਣਿਆ ਰਿਹਾ ਗ਼ੁਲਾਮ, ਬਣ ਬਰਦਾ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਜਣਾਇੰਦਾ। ਸਾਚੀ ਧਾਰਾ ਹਰਿ ਕਰਤਾਰਾ, ਲੋਕਮਾਤ ਟਿਕਾਈਆ। ਆਪਣਾ ਗੁਣ ਆਪ ਵਿਚਾਰਾ, ਜਗਤ ਵਿਦਿਆ ਨਾ ਕੋਈ ਪੜ੍ਹਾਈਆ। ਸਚਖੰਡ ਬਣੇ ਇਕ ਦਵਾਰਾ, ਨੌਂ ਖੰਡ ਪ੍ਰਿਥਮੀ ਰੁਸ਼ਨਾਈਆ। ਮੰਦਰ ਮਸੀਤ ਪਾਰ ਕਿਨਾਰਾ, ਗੁਰੂਦਵਾਰ ਨਾ ਕੋਈ ਵਡਿਆਈਆ। ਅਠਸਠ ਤੀਰਥ ਨਾ ਕੋਈ ਸਹਾਰਾ, ਸਾਚਾ ਨੀਰ ਨਾ ਕੋਈ ਪਿਆਈਆ। ਬਿਨ ਹਰਿ ਨਾਮੇ ਹੋਇਆ ਖਾਰਾ, ਅੰਮ੍ਰਿਤ ਰਸ ਨਾ ਕੋਈ ਵਖਾਈਆ। ਹਰਿ ਕਾ ਮੰਦਰ ਬਣਿਆ ਬਿਨ ਇੱਟਾਂ ਗਾਰਾ, ਬਾਢੀ ਕੋਇ ਨਾ ਜੜਤ ਜੜਾਈਆ। ਲੋਕਮਾਤ ਸਚ ਵਿਹਾਰਾ, ਪੁਰਖ ਅਬਿਨਾਸ਼ੀ ਵੇਸ ਵਟਾਈਆ। ਜਨ ਭਗਤਾਂ ਬਣਾਏ ਆਪ ਦਵਾਰਾ, ਨਿਰਗੁਣ ਹੋ ਹੋ ਸੇਵ ਕਮਾਈਆ। ਪੰਚਾਂ ਮੇਲ ਇਕ ਦਵਾਰਾ, ਪੂਰੀ ਇਛਿਆ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਪੈਜ ਰੱਖ ਰੱਖੇ ਯਾਦ, ਹਰਿ ਸਾਚਾ ਸਚ ਸੁਣਾਇੰਦਾ। ਤੁਹਾਡੇ ਪਿਛੇ ਲੋਕਮਾਤ ਸੁਣ ਫ਼ਰਯਾਦ, ਜਨ ਭਗਤਾਂ ਗਲੇ ਲਗਾਇੰਦਾ। ਬਿਨ ਨਾਮੇ ਦੇਵੇ ਆਪਣੀ ਦਾਦ, ਆਪਣਾ ਨਾਉਂ ਆਪ ਵਰਤਾਇੰਦਾ। ਮਿਹਰਵਾਨ ਮਿਹਰਵਾਨ ਮਿਹਰਵਾਨ ਕਰੇ ਸਾਚਾ ਲਾਡ, ਆਪਣੀ ਗੋਦ ਸੁਹਾਇੰਦਾ। ਲੱਖ ਚੁਰਾਸੀ ਵਿਚੋਂ ਕਾਢ, ਆਪਣੇ ਅੰਗ ਲਗਾਇੰਦਾ। ਮੇਲ ਮਿਲਾਵਾ ਮੋਹਣ ਮਾਧਵ ਮਾਧ, ਸਾਚੀ ਸਾਂਝ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵਿਚੋਂ ਲਾਧ, ਹਰਿਜਨ ਆਪਣਾ ਆਪ ਪਰਗਟਾਇੰਦਾ। ਸਾਚਾ ਖੇਲ ਹਰਿ ਕਰੌਣਾ, ਉਂਨੀ ਕੱਤਕ ਵਡ ਵਡਿਆਈਆ। ਬੀਸ ਅਠਾਰਾਂ ਰੰਗ ਰੰਗੌਣਾ, ਸਚਖੰਡ ਵੱਜੀ ਵਧਾਈਆ। ਲੋਕਮਾਤ ਸੋਭਾ ਪੌਣਾ, ਸਚ ਸੰਦੇਸ਼ਾ ਰਿਹਾ ਜਣਾਈਆ। ਗੁਰ ਅਵਤਾਰਾਂ ਚਲ ਕੇ ਔਣਾ, ਬਣ ਬਣ ਪਾਂਧੀ ਰਾਹੀਆ। ਕਬੀਰ ਆਪਣਾ ਸੰਗ ਵਖੌਣਾ, ਭਗਤਾਂ ਨਾਲ ਮਿਲਾਈਆ। ਚਾਰ ਵਰਨ ਦਰ ਡੇਰਾ ਢਾਉਣਾ, ਝੂਠੀ ਕਿਰਪਾ ਦਏ ਖਪਾਈਆ। ਸਾਚਾ ਮੰਦਰ ਇਕ ਬਣੌਣਾ, ਨਾ ਕੋਈ ਵੰਡ ਵੰਡਾਈਆ। ਹਿੰਦੂ ਸਿੱਖ ਈਸਾਈ ਫੜ ਫੜ ਗਲੇ ਲਗੌਣਾ, ਬਖ਼ਸ਼ੇ ਚਰਨ ਸਰਨ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਲੇਖਾ ਪੂਰ ਕਰ, ਬਹੱਤਰ ਭਗਤ ਦਏ ਵਡਿਆਈਆ। ਬਹੱਤਰਾਂ ਦੇਵੇ ਏਕਾ ਮਾਣ, ਹਰਿ ਸੰਗਤ ਨਾਲ ਮਿਲਾਇਆ। ਬਲ ਤੇਰਾ ਇਕ ਮਕਾਨ, ਲੋਕਮਾਤ ਆਪ ਸੁਹਾਇਆ। ਸਤਰਾਂ ਕਰੇ ਆਪ ਪਹਿਚਾਨ, ਸਤਿ ਸਤਿਵਾਦੀ ਪਰਦਾ ਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਇਆ। ਸੱਤਰਾਂ ਅੰਦਰ ਸਤਿ ਧਾਰ, ਸਤਿ ਸਤਿਵਾਦੀ ਆਪ ਚਲਾਈਆ। ਸੱਤਰ ਸੱਤਰ ਜਨਮ ਦਾ ਗੇੜ ਨਿਵਾਰ, ਆਪਣੀ ਗੰਢ ਪੁਆਈਆ। ਸੱਤਰ ਸੱਤਰ ਕੁਲਾਂ ਕਰੇ ਪਾਰ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਵੇਖ ਵਖਾਈਆ। ਸੱਤਰ ਸੱਤਰ ਦਏ ਅਧਾਰ, ਸਤਿ ਸੰਤੋਖ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਚਲਾਈਆ। ਸੱਤਰ ਸਾਤਾ ਸਿਫ਼ਰਾ ਮੂਲ, ਹਰਿ ਆਪਣਾ ਆਪ ਬਣਾਇਆ। ਸੱਤਰਾਂ ਅੰਦਰ ਸੁੱਤਾ ਬਿਨ ਪਾਵਾ ਚੂਲ, ਪਲੰਘ ਨਜ਼ਰ ਕੋਇ ਨਾ ਆਇਆ। ਬਿਨ ਬਰਖਾ ਬਰਖੇ ਫੂਲ, ਆਪ ਆਪਣੀ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲਹਿਣਾ ਆਪ ਚੁਕਾਇਆ। ਸਾਚੀ ਸੇਵਾ

ਕਰੇ ਗੋਬਿੰਦ, ਪੂਰਾ ਕਰੇ ਕੀਤਾ ਕੌਲ ਇਕ਼ਰਾਰਾ। ਭੁੱਲ ਨਾ ਜਾਏ ਗੁਣੀ ਗਹਿੰਦ, ਸਰਸੇ ਤੇਰਾ ਅੰਤ ਕਿਨਾਰਾ। ਸੱਤਰਾਂ ਮੰਗੀ ਇਕੋ ਓਟ ਹਉਂ ਗੋਬਿੰਦ ਤੇਰੀ ਬਿੰਦ, ਦੂਜਾ ਅਵਰ ਨਾ ਕੋਈ ਸਹਾਰਾ। ਮੰਗਦੇ ਸੇਵਾ ਵਿਚ ਸਾਗਰ ਸਿੰਧ, ਜਿਥੇ ਤੇਰਾ ਭੇਖ ਨਿਆਰਾ। ਸਾਨੂੰ ਵੇਖ ਨਾ ਸਕੇ ਰਾਜਾ ਇੰਦ, ਸ਼ਿਵ ਆਏ ਨਾ ਚਲ ਦਵਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਖੇਲ ਅਗੰਮ ਅਪਾਰਾ। ਗੋਬਿੰਦ ਅੰਤ ਸੁਣਾਇੰਦਾ, ਨਿਸ਼ਅੱਖਰ ਆਪੇ ਬੋਲ। ਪੁਰਖ ਅਕਾਲ ਦੀ ਝੋਲੀ ਪਾਇੰਦਾ, ਕੀਤਾ ਸੱਚਾ ਕੌਲ। ਸਰਸਾ ਭੇਟ ਚੜ੍ਹਾਇੰਦਾ, ਰਹਿਣਾ ਇਕ ਅਡੋਲ। ਅੰਤਮ ਮੇਲਾ ਮੇਲ ਮਿਲਾਇੰਦਾ, ਤੋਲਾਂ ਪੂਰਾ ਤੋਲ। ਪੁਰਖ ਅਬਿਨਾਸ਼ੀ ਨਾਲ ਲਿਆਇੰਦਾ, ਨਾ ਮਾਰੇ ਕਦੇ ਰੋਲ। ਚਰਨ ਪ੍ਰੀਤੀ ਜੋ ਘੋਲ ਘੁਮਾਇੰਦਾ, ਅੰਤਮ ਪਰਦਾ ਦੇਵੇ ਖੋਲ੍ਹ। ਸਚ ਦਵਾਰੇ ਸੋਲਾਂ ਕਲਾ ਕ੍ਰਿਸ਼ਨ ਨੈਣ ਸ਼ਰਮਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਨਮੋਲ। ਖੇਲ ਅਵੱਲਾ ਗੁਰ ਗੁਰ ਧਾਰ, ਆਪਣਾ ਆਪ ਜਣਾਇੰਦਾ। ਪਹਿਲਾਂ ਸਿੱਖ ਕਰ ਅਰਦਾਸ, ਗੁਰ ਅਗੇ ਸੀਸ ਝੁਕਾਇੰਦਾ। ਕਵਣ ਵੇਲਾ ਕਰੇ ਬੰਦ ਖ਼ੁਲਾਸ, ਨਿਤ ਨਿਤ ਤੇਰਾ ਅਰਦਾਸਾ ਕਰਿਆ ਨਾ ਜਾਇੰਦਾ। ਮੈਂ ਵਸਾਂ ਤੇਰੇ ਪਾਸ, ਦੂਜਾ ਘਰ ਨਾ ਮੋਹੇ ਭਾਇੰਦਾ। ਵੇਲੇ ਅੰਤ ਨਾ ਕਰੀਂ ਨਿਰਾਸ, ਏਕਾ ਮੰਗ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਮਿਹਰ ਮਿਹਰ ਨਜ਼ਰ ਆਪ ਟਿਕਾਇੰਦਾ। ਪੁਰਖ ਅਬਿਨਾਸ਼ੀ ਮਿਹਰਵਾਨ, ਗੁਰ ਗੋਬਿੰਦ ਵਿਚ ਸਮਾਈਆ। ਗੋਬਿੰਦ ਬਣ ਬਣ ਦੇਵੇ ਦਾਨ, ਭੇਵ ਕੋਇ ਨਾ ਪਾਈਆ। ਆਪੇ ਪਿਤਾ ਆਪੇ ਪੁਤ ਕਰੇ ਖੇਲ ਸ੍ਰੀ ਭਗਵਾਨ, ਵਲ ਛਲ ਖੇਲ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਹੁਕਮ ਸੁਣਾਈਆ। ਸਚ ਸੰਦੇਸ਼ਾ ਗੋਬਿੰਦ ਪੂਰਾ, ਗੁਰ ਸਤਿਗੁਰ ਆਪ ਸੁਣਾਇੰਦਾ। ਤੇਰਾ ਅਰਦਾਸਾ ਹੋਏ ਪੂਰਾ, ਵੇਲਾ ਵਕ਼ਤ ਸਮਝਾਇੰਦਾ। ਤੇਰੇ ਅੰਦਰ ਆਏ ਜੋਤੀ ਨੂਰਾ, ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਚਨ ਆਪ ਜਣਾਇੰਦਾ। ਸਾਚਾ ਬਚਨ ਅੰਤਮ ਕੌਲ, ਗੁਰ ਗੋਬਿੰਦ ਆਪ ਜਣਾਈਆ। ਦੇਵਾਂ ਵਡਿਆਈ ਉਪਰ ਧੌਲ, ਧਰਨੀ ਭਾਗ ਲਗਾਈਆ। ਪੰਜ ਤੱਤ ਤੇਰੇ ਅੰਦਰ ਜਾਏ ਮੌਲ, ਆਪਣੀ ਖੇਲ ਖਿਲਾਈਆ। ਪੁਰਖ ਅਬਿਨਾਸ਼ੀ ਆਪਣਾ ਅੰਮ੍ਰਿਤ ਦੇਵੇ ਸਾਚੀ ਪਾਹੁਲ, ਪਿਆਵਣਹਾਰ ਨਜ਼ਰ ਨਾ ਆਈਆ। ਅਠਾਈ ਸਾਲ ਰਹਿਣਾ ਅਨਭੋਲ, ਅਠਾਈ ਕੁੰਡਾ ਨਾਲ ਮਿਲਾਈਆ। ਪੁਰਖ ਅਬਿਨਾਸ਼ੀ ਆਪਣਾ ਤੋਲੇ ਫੇਰ ਤੋਲ, ਸਾਚਾ ਕੰਡਾ ਹੱਥ ਉਠਾਈਆ। ਨਿਰਗੁਣ ਸਰਗੁਣ ਅੰਦਰ ਵਜਾਏ ਢੋਲ, ਮਾਤ ਪੂਤ ਕਰੇ ਰੁਸ਼ਨਾਈਆ। ਤੇਰਾ ਪੂਤ ਅਰਦਾਸਾ ਕਰੇ ਨਾ ਕਿਸੇ ਕੋਲ, ਘਰ ਬੈਠਾ ਰਹੇ ਸੱਚਾ ਸ਼ਹਿਨਸ਼ਾਹੀਆ। ਸੱਤਰਾਂ ਰੱਖੇ ਤੇਰਾ ਮੂਲ, ਸਤਿ ਸਤਿਵਾਦੀ ਹੋਏ ਸਹਾਈਆ। ਏਕਾ ਬੰਨ ਕੇ ਚਲਿਆ ਅਸੂਲ, ਅਸਲ ਆਪਣਾ ਵਿਚ ਛੁਪਾਈਆ। ਕਲਜੁਗ ਅੰਤਮ ਮਿਲੇ ਮਾਸੂਲ, ਚੁੰਗੀਖ਼ਾਨਾ ਤੇਰਾ ਗੜ੍ਹ ਬਣਾਈਆ। ਜੋ ਤੇਰੇ ਸੁਤ ਕਰੇ ਕ਼ਬੂਲ, ਤਿਸ ਸ਼ਾਹ ਪਾਤਸ਼ਾਹ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਸਾ ਕਿਨਾਰੇ ਦਿਤਾ ਵਰ, ਸਿੰਘ ਵੀਰ ਨਾ ਜਾਣਾ ਡਰ, ਲੋਕਮਾਤ ਤੇਰਾ ਉਪਜੇ ਪੰਜ ਤੱਤ ਕਾਇਆ ਗੜ੍ਹ, ਗੜ੍ਹ ਸਾਚਾ ਆਪ ਬਣਾਈਆ। ਨਾਰੀ ਰੂਪ ਹੋਏ ਮਿਲੇ ਵਰ, ਗੁਣ ਅਵਗੁਣ ਨਾ ਕੋਈ ਜਣਾਈਆ। ਬਿਸ਼ਨ ਕੌਰ ਨਾਮ ਧਰ, ਸਿੰਘ ਪੂਰਨ ਕੁੱਖ ਸੁਹਾਈਆ। ਸੱਤਰਾਂ ਫੜਾਏ ਏਕਾ ਲੜ, ਬਸੰਤ ਕੌਰ ਨਾਲ ਵਡਿਆਈਆ।

ਜੀਵਣ ਸਿੰਘ ਭੁੱਲਾ ਜਾਏ ਤਰ, ਭੁੱਲਿਆਂ ਮਾਰਗ ਪਾਈਆ। ਸਿੰਘ ਜਸਬੀਰ ਛੋਟਾ ਬਾਲਾ ਲਏ ਫੜ, ਟੁਟੀ ਗੰਢ ਵਖਾਈਆ। ਭਗਵਾਨ ਸਿੰਘ ਦੇਵੇ ਵਰ, ਜ਼ਾਤ ਪਾਤ ਨਾ ਕੋਈ ਰਖਾਈਆ। ਸਿੰਘ ਹਰਭਜਨ ਬੰਨ੍ਹੇ ਲੜ, ਬਚਨ ਸਿੰਘ ਮੇਲ ਮਿਲਾਈਆ। ਸਿੰਘ ਅਮਰੀਕ ਜਾਏ ਤਰ, ਸਿੰਘ ਮੱਸਾ ਖ਼ੁਸ਼ੀ ਮਨਾਈਆ। ਸਿੰਘ ਸਰੈਣ ਮਿਲਿਆ ਨਰ, ਇੰਦਰ ਸਿੰਘ ਰੰਗ ਚੜ੍ਹਾਈਆ। ਸਿੰਘ ਮੋਹਣ ਚੁੱਕੇ ਡਰ, ਊਧਮ ਸਿੰਘ ਸਿੰਘ ਰੁਸ਼ਨਾਈਆ। ਸਿੰਘ ਗੁਰਬਚਨ ਤਰਨੀ ਜਾਏ ਤਰ, ਤੇਜਾ ਸਿੰਘ ਖ਼ੁਸ਼ੀ ਮਨਾਈਆ। ਹੀਰਾ ਨੰਦ ਮਰਨੀ ਨਾ ਜਾਏ ਮਰ, ਸਿੰਘ ਈਸ਼ਰ ਗੀਤ ਗੋਬਿੰਦ ਅਲਾਈਆ। ਸਮੁੰਦ ਸਿੰਘ ਮਿਲੇ ਵਰ, ਮਨੀ ਰਾਮ ਰੰਗ ਚੜ੍ਹਾਈਆ। ਹਰਬੰਸ ਕੌਰ ਏਕਾ ਅੱਖਰ ਲਿਆ ਪੜ੍ਹ, ਅੱਠੇ ਪਹਿਰ ਖ਼ੁਸ਼ੀ ਮਨਾਈਆ। ਸਿੰਘ ਦਲੀਪ ਲਗਾਈ ਜੜ੍ਹ, ਸਿੰਘ ਦਲੀਪ ਹੋਏ ਰੁਸ਼ਨਾਈਆ। ਸਿੰਘ ਕਰਤਾਰ ਕਿਰਪਾ ਕਰ, ਮੰਗਲ ਸਿੰਘ ਗੋਦ ਬਹਾਈਆ। ਸਿੰਘ ਹਰਬੰਸ ਨੁਹਾਏ ਸਾਚੇ ਸਰ, ਸਿੰਘ ਬਲਵੰਤ ਨਾਲ ਮਿਲਾਈਆ। ਸਿੰਘ ਸਵਰਨ ਚੁੱਕੇ ਡਰ, ਮਹਿੰਦਰ ਸਿੰਘ ਭੇਵ ਨਾ ਕੋਈ ਰਖਾਈਆ। ਚਰਨ ਸਿੰਘ ਚਰਨ ਸੀਸ ਲਏ ਧਰ, ਬਚਨ ਸਿੰਘ ਬਚਨ ਅਮੋਲਕ ਏਕਾ ਗਾਈਆ। ਮੇਲਾ ਸਿੰਘ ਨਾ ਜਾਏ ਮਰ, ਦਿਦਾਰ ਸਿੰਘ ਦਰਸ ਚਾਈਂ ਚਾਈਂਆ। ਦਲੀਪ ਸਿੰਘ ਲੱਗੀ ਜੜ੍ਹ, ਪਿਆਰਾ ਸਿੰਘ ਹੋਈ ਕੁੜਮਾਈਆ। ਮਾਝੇ ਤੇਰੀ ਟੁੱਟੀ ਗੰਢੀ, ਅੱਧੀ ਵੰਡ ਤੇਰੀ ਝੋਲੀ ਪਾਈਆ। ਉਂਨੀ ਕਤਕ ਜਿਸ ਦਾ ਫੜਿਆ ਲੜ, ਛੁੱਟ ਕਦੇ ਨਾ ਜਾਈਆ। ਪਾਰ ਕਿਨਾਰਾ ਦੇਵੇ ਕਰ, ਪਾਰਬ੍ਰਹਮ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ। ਹਰਿਜਨ ਸਾਚਾ ਮੇਲਿਆ, ਸਿੰਘ ਸੀਤਲ ਸੀਤਲ ਧਾਰ। ਅਰਜਨ ਸਿੰਘ ਆਵਣ ਜਾਵਣ ਚੁਕਿਆ ਗੇੜਿਆ, ਕਰਮ ਸਿੰਘ ਕਰ ਪਿਆਰ। ਮੁਕੰਦ ਸਿੰਘ ਚਾਓ ਘਨੇਰਿਆ, ਸਿੰਘ ਦਰਬਾਰਾ ਨਾ ਆਏ ਹਾਰ। ਭਾਗ ਸਿੰਘ ਵਸੇ ਖੇੜਿਆ, ਸਿੰਘ ਮੁਖਤਿਆਰ ਕਰੇ ਪਿਆਰ। ਸਿੰਘ ਮਾਧੋ ਗੇੜਾ ਗੇੜਿਆ, ਸਿੰਘ ਨਿਰੰਜਣ ਕਰੇ ਉਜਿਆਰ। ਸਿੰਘ ਧੰਨਾ ਨਾ ਢਾਏ ਢੇਰਿਆ, ਹਰਬੰਸ ਸਿੰਘ ਦੇਵੇ ਇਕ ਸਹਾਰ। ਹਰਬੰਸ ਸਿੰਘ ਚੁਕੇ ਮੇਰਾ ਤੇਰਿਆ, ਮਿਹਰ ਸਿੰਘ ਕਰ ਵਿਚਾਰ। ਸਰਵਣ ਸਿੰਘ ਲੱਖ ਚੁਰਾਸੀ ਵਿਚੋਂ ਆਪ ਨਿਖੇੜਿਆ, ਆਪ ਆਪਣੀ ਕਿਰਪਾ ਧਾਰ। ਪੁਰਖ ਅਬਿਨਾਸ਼ੀ ਬੱਧਾ ਬੇੜਿਆ, ਕਲਜੁਗ ਤੇਰੀ ਅੰਤਮ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰਾ। ਸਚ ਖੇਲ ਹਰਿ ਕਰਤਾਰ, ਆਪਣੀ ਆਪ ਕਰਾਇੰਦਾ। ਕੁਲਦੀਪ ਕੌਰ ਕਰ ਤਿਆਰ, ਸਚ ਸਪੁਤ੍ਰੀ ਨਾਲ ਮਿਲਾਇੰਦਾ। ਸਿੰਘ ਸੇਵਾ ਦਏ ਅਧਾਰ, ਆਪ ਆਪਣੀ ਬੂਝ ਬੁਝਾਇੰਦਾ। ਹਰਚਰਨ ਸਿੰਘ ਇਕ ਪਿਆਰ, ਹਰਿ ਚਰਨ ਸਿੰਘ ਰੰਗ ਰੰਗਾਇੰਦਾ। ਸਤਵੰਤ ਕੌਰ ਉਤਰੇ ਪਾਰ, ਸਿੰਘ ਪਾਲ ਗੰਢ ਰਖਾਇੰਦਾ। ਪ੍ਰੀਤਮ ਸਿੰਘ ਵਣਜ ਵਪਾਰ, ਲਾਲ ਸਿੰਘ ਹੱਟ ਵਿਕਾਇੰਦਾ। ਮੱਸਾ ਸਿੰਘ ਕਰ ਸ਼ਿੰਗਾਰ, ਖਿਆਲ ਸਿੰਘ ਜੋਬਨ ਆਪ ਹੰਢਾਇੰਦਾ। ਕਰੇ ਖੇਲ ਸੱਚੀ ਸਰਕਾਰ, ਸਾਕੀ ਬਣ ਬਣ ਜਾਮ ਪਿਆਇੰਦਾ। ਸਾਚਾ ਮੰਦਰ ਕਰ ਤਿਆਰ, ਸਾਚੇ ਸੱਜਣ ਸੇਵ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਮੇਲ ਮਿਲਾਇੰਦਾ। ਮੇਲ ਮਿਲਾਵਾ ਹਰਿ ਨਿਰੰਕਾਰ, ਪਰਕਾਸ਼ ਚੰਦ ਦਏ ਵਡਿਆਈਆ। ਰਾਮ ਚੰਦ ਦਏ ਅਧਾਰ, ਪ੍ਰੇਮ ਚੰਦ ਨਾਲ ਮਿਲਾਈਆ। ਸਿੰਘ ਸ਼ਿਵ ਉਤਰੇ ਪਾਰ, ਗੂੜਾ ਰਾਮ ਰੰਗ ਵਖਾਈਆ। ਸਿੰਘ ਬੇਲਾ ਬੇਲੀ ਬਣਿਆ ਆਪ ਕਰਤਾਰ, ਅੰਗਰੇਜ ਸਿੰਘ ਆਪਣੇ ਰੰਗ ਵਖਾਈਆ। ਗਿਆਨ ਚੰਦ ਡੁੱਬਦਾ ਬੇੜਾ ਲਾਏ ਪਾਰ, ਸਿੰਘ ਸਰਦਾਰਾ

ਹੋਏ ਸਹਾਈਆ। ਅਵਤਾਰ ਸਿੰਘ ਸਚ ਵਿਹਾਰ, ਹਰਿ ਸਾਚਾ ਸਚ ਸਮਝਾਈਆ। ਹਰਦਿਤ ਸਿੰਘ ਮਿਲੇ ਆਪ ਨਿਰੰਕਾਰ, ਬਿਨ ਨੇਤਰ ਦਰਸਨ ਪਾਈਆ। ਸਤਰਾਂ ਨਾਲ ਇਕ ਪਿਆਰ, ਸਤਿ ਸਤਿਵਾਦੀ ਆਪ ਰਖਾਈਆ। ਸੱਤਰਾਂ ਸੱਤਰ ਸਚ ਵਿਹਾਰ, ਸਾਚੀ ਸੇਵਾ ਬੂਝ ਬੁਝਾਈਆ। ਛੱਬੀ ਪੋਹ ਉਚੇ ਮੰਦਰ ਚੜ੍ਹ ਮਿਨਾਰ, ਚੁਹੱਤਰਾਂ ਲਏ ਮਾਤ ਪਰਗਟਾਈਆ। ਪੰਜਾਂ ਪਿਆਰਿਆਂ ਰਹਿਣਾ ਖ਼ਬਰਦਾਰ, ਸ਼ਬਦ ਸੰਦੇਸ਼ਾ ਰਿਹਾ ਸੁਣਾਈਆ। ਨਾਲ ਰਲੌਣਾ ਸਿੰਘ ਗਿਰਧਾਰਾ ਯਾਰ, ਤਾਰਾ ਸਿੰਘ ਮੇਲ ਮਿਲਾਈਆ। ਕਿਸ਼ਨ ਸਿੰਘ ਕਰ ਵਿਚਾਰ, ਪੱਲੂ ਸਿੰਘ ਨਾਜ਼ਰ ਹੱਥ ਫੜਾਈਆ। ਪੰਚਾਂ ਬਾਡੀਆਂ ਦੇਵੇ ਪਿਆਰ, ਸਿਰ ਆਪਣਾ ਹੱਥ ਟਿਕਾਈਆ। ਪੰਜੇ ਰਖਾਏ ਸਲਾਹਕਾਰ, ਲੋਕਮਾਤ ਗੁਣ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਈਆ।

ਜੇਠੂਵਾਲ ਦਰਵਾਰ
੧੯ ਕਤਕ ੨੦੧੮ ਬਿਕ੍ਰਮੀ ਭਗਤ ਦਵਾਰ ਦੀ ਨੀਂਹ ਦੀ ਇੱਟ ਰੱਖਣ ਸਮੇਂ ਸ਼ਬਦ
ਪਾਲ ਸਿੰਘ ਲੱਲੀਆਂ ਵਾਲੇ ਨੂੰ ਸੱਤ ਸਾਲ ਪਹਿਲਾਂ ਇਕ ਰੁਪਿਆ ਦਿਤਾ ਸੀ। ਉਸ ਨੂੰ ਥੱਲੇ ਨੀਂਹ ਵਿਚ ਪੂਰਨ ਸਿੰਘ ਦੇ ਮਸਤਕ ਵਿਚੋਂ ਲਹੂ
ਕੱਢ ਕੇ ਦੱਬਿਆ ਅਤੇ ਬਹੱਤਰ ਭਗਤਾਂ ਦੀ ਯਾਦ ਵਿਚ ਸਚਖੰਡ ਨਿਵਾਸੀ ਸ੍ਰੀ ਪਾਲ ਸਿੰਘ ਜੀ, ਕਾਕਾ ਮਨਜੀਤ ਸਿੰਘ,
ਕਾਕਾ ਜਗਦੀਸ਼ ਸਿੰਘ, ਕਾਕਾ ਸਵਰਨ ਸਿੰਘ, ਸ੍ਰੀ ਗੁਰਦਿਆਲ ਸਿੰਘ ਜੀ ਦਾ ਜੀਵਨ ਦਾਨ ਦਿਤਾ।

ਧਰਨੀ ਧਵਲ ਸੁਣ ਪੁਕਾਰ, ਹਰਿ ਸਤਿਗੁਰ ਦਇਆ ਕਮਾਈਆ। ਮੜੀ ਗੋਰ ਪਾਵੇ ਸਾਰ, ਵੇਖੇ ਥਾਉਂ ਥਾਈਂਆ। ਜ਼ੋਰ ਜ਼ਰ ਕਰੇ ਖ਼ਵਾਰ, ਲੋਕਮਾਤ ਜਗਤ ਲੜਾਈਆ। ਸ਼ਾਹ ਪਾਤਸ਼ਾਹ ਦੇਵੇ ਹਾਰ, ਖ਼ਾਕੀ ਖ਼ਾਕ ਮਿਲਾਈਆ। ਅੰਤ ਰੋਵਣ ਨਾਰੀ ਨਾਰ, ਨੇਤਰ ਨੈਣਾਂ ਨੀਰ ਵਹਾਈਆ। ਧੀਰਜ ਦੇਵੇ ਨਾ ਕੋਈ ਵਿਚ ਸੰਸਾਰ, ਭੁੱਲੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਰਿਹਾ ਸਮਝਾਈਆ। ਸਾਚਾ ਹੁਕਮ ਸ਼ਾਹ ਸੁਲਤਾਨ, ਆਪਣਾ ਆਪ ਜਣਾਇੰਦਾ। ਹਰਿ ਸੰਗਤ ਸਤਿ ਕਰ ਧਿਆਨ, ਸਾਚਾ ਰਾਹ ਆਪ ਵਖਾਇੰਦਾ। ਇਕੋ ਸ਼ਬਦ ਇਕ ਗਿਆਨ, ਦੂਜਾ ਅੱਖਰ ਨਾ ਕੋਈ ਪੜ੍ਹਾਇੰਦਾ। ਏਕਾ ਮੰਦਰ ਇਕ ਮਕਾਨ, ਏਕਾ ਘਰ ਵਖਾਇੰਦਾ। ਏਕਾ ਗੁਰੂ ਕਰੇ ਕਲਿਆਣ, ਗੁਰ ਸ਼ਬਦੀ ਨਾਉਂ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਚਲਾਇੰਦਾ। ਸਾਚੀ ਧਾਰ ਸਾਚੀ ਨਈਆ, ਸੋ ਪੁਰਖ ਨਿਰੰਜਣ ਆਪ ਚਲਾਈਆ। ਸਤਿ ਸਾਲ ਪਿਛੋਂ ਮੰਗਿਆ ਇਕ ਰੁਪਿਆ, ਜੋ ਸਿੰਘ ਪਾਲ ਹੱਥ ਫੜਾਈਆ। ਕਲਜੁਗ ਨਾਤਾ ਭੈਣਾਂ ਭਈਆ, ਪੁਰਖ ਅਬਿਨਾਸ਼ੀ ਨਾ ਕੋਈ ਧਿਆਈਆ। ਨਾਰੀ ਪੁਰਖ ਇਕ ਦੂਜੇ ਦੀਆਂ ਫੜ ਫੜ ਬਈਆਂ, ਜਗਤ ਖ਼ੁਸ਼ੀ ਰਹੇ ਮਨਾਈਆ। ਅੰਤ ਸਾਰ ਕੋਇ ਨਾ ਲਈਆ, ਜੂਨੀ ਜੂਨ ਭਵਾਈਆ। ਚਿਤਰ ਗੁਪਤ ਕੱਢੇ ਵਹੀਆ, ਰਾਏ ਧਰਮ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਦਏ ਸਮਝਾਈਆ। ਏਹ ਧਨ ਮਾਇਆ ਝੂਠੀ ਛਾਇਆ, ਲੋਕਮਾਤ ਨਾ ਕੋਈ

ਵਡਿਆਇੰਦਾ। ਰਾਜ ਰਾਜਾਨ ਜਿਸ ਨੇ ਖਾਇਆ, ਖਾ ਖਾ ਸ਼ੁਕਰ ਫੇਰ ਮਨਾਇੰਦਾ। ਸੂਰਬੀਰਾਂ ਜਿਸ ਸਿਰ ਕਟਾਇਆ, ਸੋ ਰੁਪਿਆ ਹੱਥ ਨਾ ਕਿਸੇ ਆਇੰਦਾ। ਜਿਸ ਦੇ ਪਿਛੇ ਉਚੀ ਕੂਕ ਕੂਕ ਪ੍ਰਭ ਅਬਿਨਾਸ਼ੀ ਗਾਇਆ, ਸੋ ਅੰਤਮ ਖੇਹ ਮਿਲਾਇੰਦਾ। ਜਿਸ ਦੇ ਪਿਛੇ ਸਾਧ ਸੰਤ ਗੁਰ ਪੀਰ ਅਵਤਾਰ ਮਨਾਇਆ, ਵੇਲੇ ਅੰਤ ਨਾ ਕੋਈ ਛੁਡਾਇੰਦਾ। ਪੁਰਖ ਅਬਿਨਾਸ਼ੀ ਕਲਜੁਗ ਅੰਤਮ ਆਪਣੀ ਦਇਆ ਆਪ ਕਮਾਇਆ, ਜਗਤ ਮਾਇਆ ਗੁਰਮੁਖਾਂ ਚਰਨਾਂ ਹੇਠ ਰਖਾਇੰਦਾ। ਭਗਤ ਦਵਾਰੇ ਥੱਲੇ ਦਏ ਚਿਣਾਇਆ, ਉਪਰ ਆਪਣੀ ਹੱਥੀਂ ਨਿਸ਼ਾਨ ਲਗਾਇਆ ਨਾ ਕੋਈ ਫੇਰ ਬਾਹਰ ਕਢਾਇੰਦਾ। ਸਿੰਘ ਗੁਰਦਿਆਲ ਦੀ ਝੋਲੀ ਪਾਈ ਤ੍ਰੈਗੁਣ ਮਾਇਆ, ਜਗਤ ਮਾਇਆ ਨਾਲ ਵਖਾਇੰਦਾ। ਪ੍ਰਭ ਦੀ ਇਕੋ ਇਕ ਸਾਇਆ, ਜਿਸ ਦਾ ਦਿਤਾ ਸਭ ਕੋਈ ਪੀਂਦਾ ਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਚਲਾਇੰਦਾ। ਜਗਤ ਰੋਵੇ ਪੁਤ ਪਿਆਰ, ਉਚੀ ਕੂਕ ਕੂਕ ਕੁਰਲਾਈਆ। ਮਾਂ ਰੋਵੇ ਕਰੇ ਵਿਚਾਰ, ਮੇਰਾ ਬਾਲਾ ਨਜ਼ਰ ਨਾ ਆਈਆ। ਪਿਤਾ ਕਹੇ ਮੇਰਾ ਸਰਦਾਰ, ਮੁੜ ਘਰ ਨਾ ਫੇਰਾ ਪਾਈਆ। ਸੱਜਣ ਕਹਿਣ ਸਾਡਾ ਵਿਛੜਿਆ ਯਾਰ, ਕਵਣ ਬਹਿ ਬਹਿ ਮਜਲਸਾਂ ਲਾਈਆ। ਨਾਰੀ ਰੋਵੇ ਨੇਤਰ ਨੈਣਾਂ ਧਾਰ, ਛਹਿਬਰ ਇਕ ਵਖਾਈਆ। ਮੇਰੀ ਸੇਜਾ ਸੁੰਞੀ ਹੋਈ ਵਿਚ ਸੰਸਾਰ, ਅੰਗੀ ਅੰਗ ਨਾ ਕੋਈ ਰਖਾਈਆ। ਭੈਣ ਭਰਾਵਾਂ ਕਰੇ ਪਿਆਰ, ਸਿਰ ਦੇ ਖੋਵੇ ਕੇਸ, ਦਰ ਦਰਵੇਸ਼ ਬਣ ਬਣ ਆਪਣੀ ਜਾਨ ਰੁਲਾਈਆ। ਅੰਤਮ ਸਾਰੇ ਕਹਿਣ ਪ੍ਰਭ ਅਗੇ ਨਾ ਚਲੇ ਕੋਈ ਪੇਸ਼, ਆਪਣੀ ਹੱਥੀਂ ਅਗਨੀ ਦੇਣ ਲਗਾਈਆ। ਕੋਈ ਗਣਪਤ ਮਨਾਏ ਗਣੇਸ਼, ਕੋਈ ਬ੍ਰਹਮਾ ਵਿਸ਼ਨ ਧਿਆਏ ਨਾ ਸਕੇ ਕੋਈ ਛੁਡਾਈਆ। ਕੋਈ ਗੁਰ ਅਵਤਾਰਾਂ ਕਰੇ ਆਦੇਸ, ਕੋਈ ਪੜ੍ਹ ਪੜ੍ਹ ਥੱਕੇ ਵੇਦ, ਪੁਰਾਨ ਅਠਾਰਾਂ ਕੋਈ ਗਾਈਆ। ਕੋਈ ਕਹੇ ਪਾਂਧੇ ਮੇਰੀ ਪੱਤਰੀ ਵੇਖ, ਮੇਰੀ ਮਿਟਦੀ ਜਾਏ ਰੇਖ, ਮੇਰਾ ਲੇਖਾ ਕਵਣ ਮੁਕਾਈਆ। ਕੋਈ ਕਹੇ ਮੇਰਾ ਹੋਏ ਸਹਾਈ, ਵਿਸ਼ਨੂੰ ਬਾਸ਼ਕ ਸੁਤਾ ਸ਼ੇਸ਼, ਅਸ਼ਟਭੁਜ ਜਗਤ ਭਵਾਨੀ ਮੇਰੀ ਵਾਗ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪਣੇ ਹੱਥ ਰਖਾਈਆ। ਕੋਈ ਕਹੇ ਤਾਰੇ ਭਗਤ, ਸੰਤ ਅਗੇ ਸੀਸ ਝੁਕਾਇੰਦਾ। ਕੋਈ ਕਹੇ ਗੁਰੂ ਤਾਰਨ ਆਇਆ ਜਗਤ, ਫੜ ਚਰਨਾਂ ਓਟ ਤਕਾਇੰਦਾ। ਕੋਇ ਕਹੇ ਵੇਦ ਦੱਸੇ ਸਾਚਾ ਮੰਤ, ਮਨਵੰਤਰ ਭੇਵ ਖੁਲ੍ਹਾਇੰਦਾ। ਹਰਿ ਕਾ ਭੇਵ ਸਦਾ ਬੇਅੰਤ, ਆਦਿ ਅੰਤ ਨਾ ਕੋਈ ਜਣਾਇੰਦਾ। ਬਿਨ ਨਾਰੀ ਰੋਵੇ ਕੰਤ, ਕੰਤ ਨਾਰ ਬਿਨਾਂ ਕੁਰਲਾਇੰਦਾ। ਸਦਾ ਸਹੇਲਾ ਇਕੋ ਸੰਤ, ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਮਾਰਗ ਆਪ ਸਮਝਾਇੰਦਾ। ਪੁੱਤਰ ਪਿਛੇ ਰੋਵੇ ਜਗ, ਆਪਣੀ ਜਾਗ ਖੁਲ੍ਹਾਈਆ। ਪੁੱਤਰ ਪਿਛੇ ਸੜਨ ਕਾਇਆ ਅੱਗ, ਅਗਨੀ ਅੱਗ ਵਧਾਈਆ। ਪੁੱਤਰ ਪਿਛੇ ਕਹਿਣ ਤੁੱਟਾ ਤਗ, ਨਾਤਾ ਜਗਤ ਨਜ਼ਰ ਨਾ ਆਈਆ। ਪੁੱਤ ਦਾ ਮੁਖ ਨਾ ਵੇਖਿਆ ਰੱਜ ਰੱਜ, ਅੰਤ ਰੋਵੇ ਬੁਢੀ ਮਾਈਆ। ਆਪਣੀ ਹੱਥੀਂ ਉਤੇ ਪਰਦਾ ਦੇਣ ਕਜ, ਮਿਲ ਭਾਈਆ ਦੇਣ ਨੁਹਾਈਆ। ਜੇਹੜੀ ਨਾਰ ਰਖੌਦੀ ਰਹੀ ਉਸਦੀ ਲਜ, ਸੋ ਜਹਾਂ ਨਾ ਸੰਗ ਨਿਭਾਈਆ। ਆਪਣਾ ਕੰਤ ਹਰਿ ਜੂ ਛੱਡ, ਜਗਤ ਵੇਸਵਾ ਰੂਪ ਵਟਾਈਆ। ਜਨ ਭਗਤਾਂ ਵਿਚੋਂ ਹੋਏ ਅੱਡ, ਨਾ ਸਕੇ ਫੇਰ ਮਿਲਾਈਆ। ਕਾਮ ਕ੍ਰੋਧ ਦੀ ਡਿਗੀ ਡੂੰਘੀ ਖੱਡ, ਅੰਧੇਰਾ ਸਕੇ ਨਾ ਕੋਈ ਮਿਟਾਈਆ। ਬਾਲਣ ਹੋਇਆ ਹੱਡੀਆਂ ਹੱਡ, ਚਿਖਾ ਤ੍ਰਿਸ਼ਨਾ ਰੂਪ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਸਾਚੀ ਸਿਖਿਆ ਇਕ ਸਮਝਾਈਆ ਜਿਸ ਪੁਤਰ ਦਾ ਕਰੋ ਪਿਆਰ, ਸੋ ਕੰਮ ਕਿਸੇ ਨਾ ਆਇਆ। ਜਿਸ ਸੱਜਣ ਦੀ ਕਰੋ ਵਿਚਾਰ, ਸੋ ਸੱਜਣ ਪੱਲੂ ਲਏ ਛੁਡਾਇਆ। ਜਿਸ ਕੰਤ ਦਾ ਕਹੋ ਸਹਾਰ, ਸੋ ਕੰਤ ਦੇਵੇ ਧੱਕਾ ਲਾਇਆ। ਅੰਤ ਬੇੜਾ ਨਾ ਪਾਰ ਨਾ ਉਰਾਰ, ਮੰਝਧਾਰ ਵੇਖ ਵਖਾਇਆ। ਚਾਰ ਜੁਗ ਡੁੱਬਦਾ ਰਿਹਾ ਸੰਸਾਰ, ਗੁਰਮੁਖ ਵਿਰਲਾ ਪਾਰ ਕਰਾਇਆ। ਕਲਜੁਗ ਆਈ ਅੰਤਮ ਵਾਰ, ਪੁਰਖ ਅਬਿਨਾਸ਼ੀ ਹੋਏ ਸਹਾਇਆ। ਕਬੀਰ ਜੁਲਾਹੇ ਸੁਣ ਪੁਕਾਰ, ਲੋਕਮਾਤ ਫੇਰਾ ਪਾਇਆ। ਨਾਨਕ ਗੋਬਿੰਦ ਪੈਜ ਸੁਆਰ, ਹਰਿਜਨ ਸਾਚੇ ਲਏ ਉਠਾਇਆ। ਅਠ ਦਸ ਕਰ ਖ਼ਵਾਰ, ਅਠਾਰਾਂ ਸਿਧਾਂ ਮੇਟ ਮਿਟਾਇਆ। ਨੌਂ ਨੌਂ ਦਏ ਪਾਰ ਉਤਾਰ, ਆਪ ਆਪਣੀ ਨਈਆ ਇਕ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਝੂਠਾ ਸੰਸਾ ਦਏ ਚੁਕਾਇਆ। ਵੀਹ ਸੌ ਦਸ ਬਿਕ੍ਰਮੀ ਸੋਲਾਂ ਮੱਘਰ, ਹਰਿ ਖ਼ਾਕ ਵੰਡ ਵੰਡਾਈਆ। ਉਂਨੀ ਕਤਕ ਆਪਣੀ ਪੂਰੀ ਕਰਕੇ ਸਧਰ, ਆਪਣੀ ਖ਼ੁਸ਼ੀ ਮਨਾਈਆ। ਲੇਖਾ ਜਾਣੇ ਨੌਂ ਖੰਡ ਖੰਡ ਭਦਰ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖ਼ਾਕ ਆਪਣੇ ਹੱਥ ਰਖਾਈਆ। ਸਿੰਘ ਮਨਜੀਤ ਤੇਰੀ ਖ਼ਾਕ, ਅਠ ਸਾਲ ਗੰਢ ਰਖਾਈਆ। ਸਿੰਘ ਜਗਦੀਸ਼ ਤੇਰੀ ਰਾਖ, ਸੱਤ ਸਾਲ ਵੰਡ ਵੰਡਾਈਆ। ਧਰਤ ਮਾਤ ਤੇਰੀ ਇਛਿਆ ਭਾਖ, ਜਗਤ ਮਾਇਆ ਗੁਰਸਿਖ ਝੋਲੀ ਪਾਈਆ। ਆਪਣਾ ਵੇਲਾ ਰੱਖਿਆ ਆਪਣੇ ਹਾਥ, ਨਾ ਭੇਵ ਕਿਸੇ ਸਮਝਾਈਆ। ਸਿੰਘ ਗੁਰਦਿਆਲ ਵਿਕਿਆ ਸਾਚੇ ਹਾਟ, ਕਰਤਾ ਕ਼ੀਮਤ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਦਏ ਮੁਕਾਈਆ। ਪੂਰਬ ਲਹਿਣਾ ਢਾਈ ਕਰਮਾਂ ਵੰਡ, ਬਲ ਬਾਵਨ ਖੇਲ ਖਿਲਾਇਆ। ਕਲਜੁਗ ਅੰਤਮ ਚੜ੍ਹਿਆ ਚੰਦ, ਬਿਨ ਚੰਦ ਹੋਏ ਰੁਸ਼ਨਾਇਆ। ਪੁਰਖ ਅਬਿਨਾਸ਼ੀ ਸਦਾ ਬਖ਼ਸ਼ੰਦ, ਆਪਣੀ ਬਖ਼ਸ਼ਿਸ਼ ਦਏ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਿਹਾੜਾ ਰਿਹਾ ਸੁਹਾਇਆ। ਸਚ ਦਿਹਾੜਾ ਢਾਈ ਮੁਠੀ ਖ਼ਾਕ, ਧਰਨੀ ਖ਼ਾਕ ਵਿਚ ਦਬਾਈਆ। ਛੱਤੀ ਜੁਗ ਦਾ ਟੁਟਾ ਨਾਤ, ਫਿਰ ਨਾਤਾ ਦਏ ਜੁੜਾਈਆ। ਜਨ ਭਗਤਾਂ ਬਣਿਆ ਸੱਜਣ ਸਾਕ, ਸਗਲਾ ਸੰਗ ਤਜਾਈਆ। ਜਿਸ ਦਾ ਕਰਦੇ ਰਹੇ ਪੂਜਾ ਪਾਠ, ਸੋ ਬਣ ਕੇ ਪਾਠੀ ਗੁਰਸਿਖ ਤੇਰੀ ਬਾਣੀ ਆਪ ਅਲਾਈਆ। ਤੇਰੇ ਪਿਛੇ ਆਪਣਾ ਪੂਰਾ ਕਰੇ ਘਾਟ, ਹਰਿ ਸੰਗਤ ਅੱਗੇ ਝੋਲੀ ਡਾਹੀਆ। ਸੱਤਰਾਂ ਦੇਵੇ ਸਾਚਾ ਸਾਥ, ਗੋਬਿੰਦ ਸੱਥਰ ਨਾਲ ਮਿਲਾਈਆ। ਕਰਨਹਾਰਾ ਕਰਕੇ ਜਾਏ ਪੂਰੀ ਆਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਾਚੀ ਖ਼ਾਕ ਨੀਹਾਂ ਹੇਠ ਦਬਾਈਆ। ਸਾਚੀ ਖ਼ਾਕ ਸਾਚੀ ਧੂੜ, ਧੂਆਂਧਾਰ ਮਿਟਾਇੰਦਾ। ਲੱਖ ਚੁਰਾਸੀ ਕੱਟਿਆ ਜੂੜ, ਝੂਠਾ ਬੰਧਨ ਮਾਤ ਤੁੜਾਇੰਦਾ। ਚਤੁਰ ਸੁਘੜ ਬਣਾਇਆ ਮੂਰਖ ਮੂੜ, ਸਿਰ ਆਪਣਾ ਹੱਥ ਟਿਕਾਇੰਦਾ। ਕਰ ਕਿਰਪਾ ਦੇਵੇ ਜੋਤੀ ਨੂਰ, ਨੂਰ ਨੂਰ ਨਾਲ ਮਿਲਾਇੰਦਾ। ਜਿਸ ਘਰ ਜਾਏ ਸਾਹਿਬ ਗ਼ਫ਼ੂਰ, ਸਾਚਾ ਜ਼ਹੂਰ ਆਪ ਵਖਾਇੰਦਾ। ਮੂਸੇ ਤੱਕਿਆ ਜਲਵਾ ਉਤੇ ਕੋਹਤੂਰ, ਨੂਰੀ ਜਲਵਾ ਏਕਾ ਵਾਰ ਵਖਾਇੰਦਾ। ਗੁਰਸਿਖਾਂ ਆਤਮ ਕਰਕੇ ਜਾਏ ਭਰਪੂਰ, ਭਰਿਆ ਭੰਡਾਰਾ ਆਪ ਵਰਤਾਇੰਦਾ। ਜਿਸ ਨੂੰ ਕਹਿੰਦੇ ਰਹੇ ਨੇੜੇ ਦੂਰ, ਸੋ ਜ਼ਰੂਰ ਫੇਰਾ ਪਾਇੰਦਾ। ਜੁਗ ਚੌਕੜੀ ਬਣਿਆ ਰਿਹਾ ਮਫ਼ਰੂਰ, ਹੱਥ ਕਿਸੇ ਨਾ ਆਇੰਦਾ। ਸਾਧ ਸੰਤ ਲੋਕਮਾਤ ਸਫ਼ਰ ਕਟਦੇ ਗਏ ਜ਼ਰੂਰ, ਪਾਂਧੀ ਪੰਧ ਨਾ ਕੋਇ ਮੁਕਾਇੰਦਾ। ਕਲਜੁਗ ਅੰਤਮ ਮਨ ਵਾਸਨਾ ਮਚਾਇਆ ਫ਼ਤੂਰ, ਫ਼ਤਵਾ

ਕੋਇ ਨਾ ਮੇਟ ਮਿਟਾਇੰਦਾ। ਗੁਰਦਰ ਮੰਦਰ ਮਸਜਿਦ ਅੰਦਰ ਵੜਿਆ ਗ਼ਰੂਰ, ਗ਼ੁਰਬਤ ਕੋਈ ਨਾ ਅਵਰ ਜਣਾਇੰਦਾ। ਕਿਸੇ ਨਾ ਆਇਆ ਸਚ ਸ਼ਊਰ, ਸਾਚੀ ਸਿਖਿਆ ਨਾ ਕੋਇ ਸਮਝਾਇੰਦਾ। ਮੁਲਾ ਕਾਜ਼ੀ ਸ਼ੇਖ਼ ਮਸਾਇਕ ਰਸਨਾ ਕਹਿਣ ਅਗੇ ਮਿਲੇ ਹੂਰ, ਹੂਰਾਂ ਵਿਚ ਸਰਬ ਰੁਲਾਇੰਦਾ। ਮੁਹੰਮਦ ਅੰਤ ਬਖ਼ਸ਼ਾਵੇ ਆਪਣਾ ਕਸੂਰ, ਦਿਵਸ ਰੈਣ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪਣੇ ਹੱਥ ਰਖਾਇੰਦਾ। ਸਾਚੀ ਧਾਰ ਪੁਰਖ ਅਬਿਨਾਸ, ਆਪਣੇ ਹੱਥ ਰਖਾਈਆ। ਨਿਰਗੁਣ ਜੋਤ ਕਰ ਪਰਕਾਸ਼, ਸਤਿਜੁਗ ਰਾਹ ਚਲਾਈਆ। ਉਂਨੀ ਕਤਕ ਪਿਛੋਂ ਗੁਰ ਅਵਤਾਰ ਨਾ ਸੁਣੇ ਕੋਈ ਅਰਦਾਸ, ਕੀਤੀ ਅਰਦਾਸ ਸਭ ਦੀ ਬਿਰਥਾ ਜਾਈਆ। ਮੰਦਰ ਮਸਜਿਦ ਮਠ ਸ਼ਿਵਦਵਾਲੇ ਹੋਣ ਨਿਰਾਸ, ਬੈਠਣ ਢੇਰੀ ਢਾਹੀਆ। ਪ੍ਰਭ ਇਕੋ ਵਾਰ ਸੱਦ ਲਏ ਪਾਸ, ਪਿਛੇ ਫੇਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲੇਖਾ ਦਏ ਮੁਕਾਈਆ। ਜਿਸ ਮੁਕਾਇਆ ਪਿਛਲਾ ਲੇਖਾ, ਸੋ ਸਾਹਿਬ ਨਜ਼ਰ ਨਾ ਆਇੰਦਾ। ਭੁੱਲੇ ਫਿਰਦੇ ਧਾਰੀ ਕੇਸਾ, ਮੂੰਡ ਮੁੰਡਾਇਆ ਮੁਖ ਭਵਾਇੰਦਾ। ਸਭ ਦਾ ਹੋਇਆ ਖ਼ਾਲੀ ਖ਼ੀਸਾ, ਰਾਜ ਰਾਜਾਨ ਸਰਬ ਕੁਰਲਾਇੰਦਾ। ਕਲਜੁਗ ਵੇਸਵਾ ਬਣ ਬਣ ਕਰਾਇਆ ਪੇਸ਼ਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਘਰ ਘਰ ਵਿਭਚਾਰ ਵਖਾਇੰਦਾ। ਜਿਸ ਮੰਦਰ ਅੰਦਰ ਰੱਖਿਆ ਗਣਪਤ ਗਣੇਸ਼ਾ, ਤਿਸ ਅੰਦਰ ਨਾਰੀ ਪੁਰਖ ਸੰਗ ਵਖਾਇੰਦਾ। ਜਿਸ ਗੁਰੂਦਵਾਰ ਅੰਦਰ ਰੱਖਿਆ ਭਰਵਾਸਾ, ਤਿਸ ਘਰ ਗ੍ਰੰਥੀ ਬੱਚੀਆਂ ਸੰਗ ਕਰਨ ਹਾਸਾ, ਹਾਸਾ ਹਰਿ ਕਦੇ ਨਾ ਭਾਇੰਦਾ। ਜਿਸ ਅੰਦਰ ਰਾਮ ਕਹਿਣ ਪਰਕਾਸਾ, ਤਿਸ ਮੰਦਰ ਹੋਏ ਭੋਗ ਬਲਾਸਾ, ਪੁਰਖ ਅਬਿਨਾਸ਼ੀ ਵੇਖ ਵਖਾਇੰਦਾ। ਜਿਸ ਮਸਜਿਦ ਮੁਹੰਮਦ ਕਹਿਣ ਦੇਵੇ ਦਿਲਾਸਾ, ਤਿਸ ਮਸਜਿਦ ਅੰਦਰ ਮੁਲਾ ਮੇਲ ਨਾ ਕੋਈ ਕਰਾਇੰਦਾ। ਵੇਖਣ ਆਏ ਸਾਹਿਬ ਗੁਣਤਾਸਾ, ਸੋ ਆਲਮਗੀਰ ਫੇਰਾ ਪਾਇੰਦਾ। ਚਾਰ ਜੁਗ ਚੌਕੜੀ ਗੁਰ ਅਵਤਾਰਾਂ ਭਗਤ ਭਗਵੰਤ ਵੇਖਦਾ ਰਿਹਾ ਤਮਾਸ਼ਾ, ਹੁਕਮੀ ਹੁਕਮ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਚ ਦਵਾਰਾ ਆਪ ਬਣਾਇੰਦਾ। ਸਚ ਦਵਾਰਾ ਜਾਏ ਬਣ, ਹਰਿ ਆਪਣੀ ਬਣਤ ਬਣਾਈਆ। ਸੇਵਾ ਕਰਨ ਗੰਧਰਬ ਗਣ, ਦਰ ਦਰ ਫੇਰੀ ਪਾਈਆ। ਧੰਨ ਵਡਿਆਈ ਜਨਨੀ ਜਿਸ ਭਗਤ ਜਨ ਜਣੇ ਜਨ, ਲੋਕਮਾਤ ਮਿਲੀ ਵਡਿਆਈਆ। ਹਰਿ ਸੰਦੇਸ਼ਾ ਸੁਣਿਆ ਕੰਨ, ਰਾਗੀ ਰਾਗ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਦਏ ਵਸਾਈਆ। ਸਚ ਦਵਾਰਾ ਨੀਂਹ ਰੱਖ, ਆਪਣਾ ਖੇਲ ਕਰਾਇੰਦਾ। ਨਿਰਗੁਣ ਨਿਰਗੁਣ ਹੋ ਪਰਤੱਖ, ਸਰਗੁਣ ਆਪ ਸਮਝਾਇੰਦਾ। ਸਚਖੰਡ ਦਵਾਰੇ ਜਿਸ ਜਾਣਾ ਵਸ, ਸੋ ਨਾਤਾ ਮੋਹ ਚੁਕਾਇੰਦਾ। ਪਿਤਾ ਪੁਤ ਮਾਤ ਸੁਤ ਚਿਖਾ ਉਪਰ ਰੱਖ, ਖ਼ੁਸ਼ੀ ਖ਼ੁਸ਼ੀ ਫੁੱਲ ਚੜ੍ਹਾਇੰਦਾ। ਤੇਰੀ ਵਸਤ ਤੇਰੇ ਹੱਥ, ਸਾਚਾ ਸ਼ੁਕਰ ਮਨਾਇੰਦਾ। ਜੇ ਕੋਈ ਨੇਤਰ ਰੋਵੇ ਅੱਥ, ਦਰਗਹਿ ਸਾਚੀ ਧਾਮ ਨਾ ਪਾਇੰਦਾ। ਤਿੰਨਾਂ ਲੋਕਾਂ ਛੱਤੀ ਜੁਗ ਮਨਾਰਾ ਬਣਾ ਕੇ ਕਰੇ ਚਠ, ਉਪਰ ਆਪਣਾ ਆਸਣ ਲਾਇੰਦਾ। ਹਰਿ ਕਾ ਮੰਦਰ ਨਾ ਜਾਏ ਢੱਠ, ਸਭ ਦੀ ਜੜ੍ਹ ਆਪ ਉਖੜਾਇੰਦਾ। ਸੱਤਰ ਜਨ ਕਰਨਾ ਇਕੱਠ, ਦਰ ਸਾਚੇ ਆਪੇ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਲੇਖੇ ਪਾਇੰਦਾ। ਸੱਤਰ ਸਿੱਖ ਸੇਵਾ ਜਾਣ ਲੱਗ, ਹਰਿ ਸਾਚਾ ਆਪ ਲਗਾਈਆ। ਕਰੇ ਖੇਲ ਸੂਰਾ ਸਰਬੱਗ, ਬੇਅੰਤ ਬੇਪਰਵਾਹੀਆ। ਸਤਿਜੁਗ ਸਾਚਾ ਬੰਨ੍ਹੇ ਤਗ, ਸਾਚਾ

ਸਗਨ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਸੁਣਾਈਆ। ਸੱਤਰ ਸਿੱਖ ਸੱਤਰ ਇੱਟ ਦੇਣ ਉਖੇੜ, ਚਾਰ ਕੁੰਟ ਜੋ ਆਪ ਬਣਾਇਆ। ਚਾਰ ਕੁੰਟ ਭਿੜੇ ਭੇੜ, ਵਾਹ ਵਾ ਖੇਲ ਵਖਾਇਆ। ਗੁਰਮੁਖਾਂ ਹੱਥੀਂ ਛੇੜਾਂ ਛੇੜ, ਆਪਣਾ ਮੁਖ ਛੁਪਾਇਆ। ਪਹਿਲੋਂ ਆਪਣਾ ਤਨ ਕੀਤਾ ਢੇਰ, ਫੇਰ ਗੁਰਸਿਖਾਂ ਨਾਲ ਮਿਲਾਇਆ। ਸਿੰਘ ਹੋ ਕੇ ਪਰਗਟਿਆ ਸ਼ੇਰ, ਡੰਕਾ ਸ਼ਬਦ ਸੁਣਾਇਆ। ਜੁਗ ਜਨਮ ਦੇ ਲਿਆਂਦੇ ਘੇਰ, ਆਪਣਾ ਮੇਲ ਮਿਲਾਇਆ। ਮਿਲਿਆ ਮੇਲ ਨਾ ਸਕੇ ਕੋਈ ਨਖੇੜ, ਏਕਾ ਬੰਧਨ ਪਾਇਆ। ਛੱਤੀ ਜੁਗ ਦਾ ਚੁਕਿਆ ਫੇਰ, ਛੱਤੀ ਛੱਤੀ ਰੰਗ ਵਖਾਇਆ। ਬਿਨ ਹੱਥਾਂ ਬਾਂਹਵਾਂ ਹੋਇਆ ਦਲੇਰ, ਆਪਣਾ ਕਾਜ ਰਿਹਾ ਰਚਾਇਆ। ਜਨ ਭਗਤਾਂ ਬਹੱਤਰਾਂ ਮਿਲਿਆ ਪਹਿਲੀ ਵੇਰ, ਪਹਿਲਾ ਸਗਨ ਮਨਾਇਆ। ਪੁਰਖ ਅਬਿਨਾਸ਼ੀ ਹੋ ਦਲੇਰ, ਆਪਣਾ ਪੱਲਾ ਭਾਰਾ ਆਪ ਕਰਾਇਆ। ਬਿਨ ਭਗਤੀ ਕੀਤੀ ਮਿਹਰ, ਬਿਨ ਨਾਮੇ ਨਾਮ ਝੋਲੀ ਪਾਇਆ। ਨਾ ਕੋਈ ਕਰਿਆ ਹੇਰ ਫੇਰ, ਗੋਬਿੰਦ ਵਿਚੋਲਾ ਨਾਲ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਭਗਤ ਦਵਾਰਾ ਵਿਚ ਸੰਸਾਰ, ਸਾਚੀ ਨੀਂਹ ਦਏ ਧਰਾਇਆ।

ਹਰਿ ਭਗਤ ਤੇਰਾ ਚਿਟਾ ਰੰਗ, ਆਦਿ ਜੁਗਾਦਿ ਰਖਾਇਆ। ਏਹ ਕਾਗ਼ਜ਼ ਹੋਇਆ ਬਰੰਗ, ਲੋਕਮਾਤ ਨਾ ਕੰਮ ਕਿਸੇ ਆਇਆ। ਏਹ ਮਾਇਆ ਤੁਟਾ ਸੰਗ, ਝੂਠਾ ਮੋਹ ਚੁਕਾਇਆ। ਜਿਸ ਦੇ ਪਿਛੇ ਕੱਟਦੇ ਰਹੇ ਪੰਧ, ਸੋ ਪਾਂਧੀ ਬਣ ਕੇ ਫੇਰਾ ਪਾਇਆ। ਜਿਸ ਦੇ ਗੌਂਦੇ ਰਹੇ ਛੰਦ, ਅਜ ਭਗਤਾਂ ਢੋਲਾ ਰਿਹਾ ਸੁਣਾਇਆ। ਜਿਸ ਨੂੰ ਕਹਿੰਦੇ ਵਸੇ ਪੁਰੀ ਅਨੰਦ, ਅਨੰਦ ਗੁਰਮੁਖ ਹਿਰਦਾ ਰਿਹਾ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਲੇਖਾ ਰਿਹਾ ਚੁਕਾਇਆ । ਪਹਿਲਾ ਲੇਖ ਚੁਕਾਇਆ, ਕਰ ਕਿਰਪਾ ਹੋ ਮਿਹਰਵਾਨ। ਗੋਬਿੰਦ ਸੇਵਾ ਲਾਇਆ, ਦਿਤੇ ਬਾਲੀ ਬਲੀਦਾਨ। ਆਪਣਾ ਤਨ ਗਿਆ ਛੁਪਾਇਆ, ਮਿਲਿਆ ਜਾ ਭਗਵਾਨ । ਪੁਰਖ ਅਬਿਨਾਸ਼ੀ ਖੇਲ ਰਚਾਇਆ, ਕਲਜੁਗ ਮੇਲੇ ਅੰਤਮ ਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਵਾਲੀ ਦੋ ਜਹਾਨ। ਬਾਲਿਆਂ ਰਤ ਕੱਢੀ ਬਾਹਰ, ਸਚਖੰਡ ਦਵਾਰ ਬਣਾਇਆ। ਸ਼ਿਵ ਜੀ ਤਖ਼ਤੋਂ ਦਿਤਾ ਉਤਾਰ, ਇੰਦਰ ਧੱਕਾ ਲਾਇਆ। ਬ੍ਰਹਮਾ ਰੋਵੇ ਜ਼ਾਰੋ ਜ਼ਾਰ, ਨੈਣਾਂ ਨੀਰ ਵਹਾਇਆ। ਵਿਸ਼ਨੂੰ ਆਇਆ ਬਣ ਭਿਖਾਰ, ਹਰਿ ਦਵਾਰੇ ਫੇਰਾ ਪਾਇਆ। ਜੁਗ ਚੌਕੜੀ ਕਰਨ ਪੁਕਾਰ, ਬੈਠੇ ਸੀਸ ਝੁਕਾਇਆ। ਭਗਤ ਭਗਵੰਤ ਬਣ ਭਿਖਾਰ, ਖ਼ਾਲੀ ਝੋਲੀ ਰਹੇ ਜਣਾਇਆ। ਧੰਨ ਭਾਗ ਕਲਜੁਗ ਅੰਤ ਨਿਹਕਲੰਕ ਵੇਸ ਵਟਾਇਆ ਕਰਿਆ ਖੇਲ ਅਗੰਮ ਅਪਾਰ, ਗੋਬਿੰਦ ਲੇਖਾ ਰਿਹਾ ਚੁਕਾਇਆ। ਆਪ ਆਪਣਾ ਦੱਸ ਵਿਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਇਆ। ਭਗਤ ਫ਼ਕੀਰ ਸੂਫ਼ੀ ਸੰਤ, ਲੋਕਮਾਤ ਕਸ਼ਟ ਗਏ ਉਠਾਈਆ। ਖੱਲ ਲੁਹਾਈ ਬਣ ਜੰਤ, ਜੀਵ ਵੇਖੇ ਲੋਕਾਈਆ। ਅੰਤ ਕਹਿ ਗਏ ਹਰਿ ਜੂ ਤੇਰੀ ਮਹਿਮਾ ਅਗਣਤ, ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਮੁਕਾਈਆ। ਗੁਰ ਅਵਤਾਰਾਂ ਦਿਤਾ ਕਾਇਆ ਦਾਨ, ਲੋਕਮਾਤ ਸੇਵ ਕਮਾਈਆ। ਗੁਰੂ ਗੋਬਿੰਦ ਸਿੰਘ ਦੇ ਕੇ ਗਿਆ ਬਾਲ ਨਾਧਾਨ, ਆਪਣਾ ਤਨ ਆਪ ਉਠਾਈਆ। ਅੰਤਮ ਸਭ ਦੀ ਆਣ

ਕਰੇ ਕਲਿਯਾਣ, ਚਾਰ ਜੁਗ ਦੇ ਵਿਛੜੇ ਮੇਲ ਮਿਲਾਈਆ। ਆਪਣੀ ਰਤ ਦੇਵੇ ਬਲੀਦਾਨ, ਬ੍ਰਹਮ ਮਤ ਇਕ ਸਮਝਾਈਆ। ਜਿਸ ਮਾਇਆ ਕੀਤਾ ਬੇਪਛਾਣ, ਸੋ ਮਾਇਆ ਆਪਣੇ ਰੰਗ ਵਖਾਈਆ। ਖੇਲੇ ਖੇਲ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਈਆ। ਸਤਿਜੁਗ ਬੰਨ੍ਹੇ ਇਕ ਨਿਸ਼ਾਨ, ਪੁਰਖ ਅਕਾਲ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਿਧਾਨ ਲਏ ਬਣਾਈਆ। ਸਚ ਵਿਧਾਨ ਪੰਚਮ ਬਾਡੀ, ਏਕਾ ਹੁਕਮ ਜਣਾਇਆ। ਭਗਤਾਂ ਪਿਛੇ ਤਨ ਖ਼ਾਕ ਰੁਲਾਇਆ ਹਾਡੀ, ਭਸਮੀ ਭਸਮ ਸਮਾਇਆ। ਪੋਤਰਾ ਅੱਖੀਂ ਨਾ ਵੇਖੇ ਦਾਦੀ, ਪਿਤਾ ਪੂਤ ਨਾ ਰੰਗ ਰੰਗਾਇਆ। ਹਰਿਜਨ ਤੇਰੀ ਸੁਣੀ ਫ਼ਰਯਾਦੀ, ਫ਼ਰਯਾਦੀ ਬਣ ਕੇ ਹਰਿ ਜੂ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਦਏ ਬਣਾਇਆ। ਸਾਚੇ ਮੰਦਰ ਲਾਈ ਰਤ, ਰਤੀ ਰਤ ਰੰਗਾਇੰਦਾ । ਭਗਤਾਂ ਦੇਵੇ ਇਕੋ ਮਤ, ਏਕਾ ਗੁਣ ਸਮਝਾਇੰਦਾ। ਜਿਸ ਨੂੰ ਕਹਿੰਦੇ ਗਏ ਭਗਵਾਨ ਹੁੰਦਾ ਵਸ, ਸੋ ਹੋ ਕੇ ਵਸ ਵਖਾਇੰਦਾ। ਜਿਸ ਨੂੰ ਕਹਿੰਦੇ ਜੁਗ ਜੁਗ ਭਗਤਾਂ ਮਾਰਗ ਦੇਵੇ ਦੱਸ, ਸੋ ਸਾਚਾ ਰਾਹ ਚਲਾਇੰਦਾ। ਜਿਸ ਨੂੰ ਕਹਿੰਦੇ ਪੈਂਡਾ ਮੁਕੌਂਦਾ ਨੱਸ ਨੱਸ, ਸੋ ਪਾਂਧੀ ਦਰ ਦਰ ਫੇਰਾ ਪਾਇੰਦਾ। ਜਿਸ ਨੂੰ ਕਹਿੰਦੇ ਪੂਰੀ ਕਰੇ ਆਸ, ਕਲਜੁਗ ਅੰਤਮ ਆਸਾ ਪੂਰ ਕਰਾਇੰਦਾ। ਜਿਸ ਨੂੰ ਕਹਿੰਦੇ ਕਰੇ ਬੰਦ ਖ਼ੁਲਾਸ, ਬੰਦੀਖ਼ਾਨਾ ਤੋੜ ਤੁੜਾਇੰਦਾ। ਜਿਸ ਨੂੰ ਕਹਿੰਦੇ ਨਿਰਗੁਣ ਜੋਤ ਪਰਕਾਸ਼, ਸੋ ਨਿਰਗੁਣ ਨੂਰ ਡਗਮਗਾਇੰਦਾ। ਜਿਸ ਨੂੰ ਕਹਿੰਦੇ ਸਦ ਵਸੇ ਪਾਸ, ਸੋ ਆਪਣਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਬਣ ਸੇਵਕ ਸੇਵ ਕਮਾਇੰਦਾ। ਸੇਵਾ ਕਰੇ ਜੋਤ ਨਿਰੰਕਾਰੀ, ਨਿਰਗੁਣ ਵੇਸ ਵਟਾਇਆ। ਗੁਰਸਿਖ ਤੇਰੇ ਪ੍ਰੇਮ ਦੀ ਚੁੱਕੇ ਤਗਾਰੀ, ਸਿਰ ਆਪਣੇ ਭਾਰ ਉਠਾਇਆ। ਤੇਰੇ ਕਰਮ ਦੀ ਕਾਂਡੀ ਫੇਰੇ ਆਪਣੀ ਵਾਰੀ, ਵਾਰ ਹੱਥ ਨਾ ਕਿਸੇ ਫੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਚਾੜ੍ਹੇ ਏਕਾ ਰੰਗ, ਰੰਗ ਰੰਗ ਨਾਲ ਮਿਲਾਇਆ। ਗੋਬਿੰਦ ਰੰਗ ਭਗਤਨ ਧਾਰ, ਸੋ ਪੁਰਖ ਨਿਰੰਜਣ ਆਪ ਬਣਾਈਆ। ਆਪਣੀ ਦਿਸ਼ਾ ਆਪ ਵਿਚਾਰ, ਆਪੇ ਨੀਂਹ ਰਖਾਈਆ। ਧਰਤ ਮਾਤਾ ਮੁਰਦਿਆਂ ਕੋਲ ਜੋ ਰੱਖਦੀ ਰਹੀ ਉਧਾਰ, ਸੋ ਰੁਪੱਯਾ ਏਕਾ ਵਾਰ ਝੋਲੀ ਪਾਈਆ। ਮੁੜਕੇ ਫੇਰ ਨਾ ਕਰੇ ਕੋਈ ਖ਼ਵਾਰ, ਖਵਾਰੀ ਸਭ ਦੀ ਦਏ ਮਿਟਾਈਆ। ਸਚ ਮਹੱਲਾ ਇਕ ਉਸਾਰ, ਸ਼ਬਦ ਅਟਾਰੀ ਲਏ ਬਣਾਈਆ। ਜੋ ਜਨ ਕਰਕੇ ਜਾਏ ਦਰਸ ਦੀਦਾਰ, ਜਨਮ ਮਰਨ ਦੁੱਖ ਰਹਿ ਨਾ ਜਾਈਆ। ਅੰਦਰ ਵੜ ਦੂਜੀ ਕਰੇ ਨਾ ਕੋਈ ਗੁਫ਼ਤਾਰ, ਏਕਾ ਚਰਨ ਧਿਆਨ ਲਗਾਈਆ। ਛੱਬੀ ਪੋਹ ਦੱਸੇ ਸਚ ਵਿਹਾਰ, ਜਿਸ ਕਾਰਨ ਦਵਾਰਾ ਲਿਆ ਬਣਾਈਆ। ਸੇਵਾ ਕਰੇ ਪੁਰਖ ਨਾਰ, ਨਾਰ ਪੁਰਖ ਆਪਣਾ ਰੂਪ ਵਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਾਂ ਮਿਸਤਰੀਆਂ ਦੇਵੇ ਦਾਨ, ਨੀਂਹ ਉਤੇ ਰੱਖੋ ਨਿਸ਼ਾਨ, ਬਿਨ ਨੇਤਰਾਂ ਵੇਖੇ ਭਗਵਾਨ।

ਪਹਿਲੀ ਇਟ ਦਿਓ ਠੋਕ, ਹਰਿ ਠੋਕਰ ਜਗਤ ਲਗਾਇੰਦਾ। ਦੂਜਾ ਭਾਣਾ ਨਾ ਸਕੇ ਕੋਈ ਰੋਕ, ਦੋ ਜਹਾਨਾਂ ਵੇਖ ਵਖਾਇੰਦਾ। ਤੀਜੇ ਤਿੰਨਾਂ ਲੋਕਾਂ ਸੁਣਾਏ ਸਲੋਕ, ਸੋਹੰ ਢੋਲਾ ਏਕਾ ਗਾਇੰਦਾ। ਚੌਥੇ ਚਾਰੇ ਕੁੰਟਾਂ ਦੇਵੇ ਮੋਖ, ਜੋ ਜਨ ਸਰਨਾਈ ਆਇੰਦਾ। ਪੰਚਮ ਬਖ਼ਸ਼ੇ ਏਕਾ

ਓਟ, ਸਿਰ ਆਪਣਾ ਹੱਥ ਟਿਕਾਇੰਦਾ। ਕਰ ਪ੍ਰੇਮ ਕੱਢਣਾ ਖੋਟ, ਖੋਟੀ ਕਿਰਿਆ ਸਰਬ ਮਿਟਾਇੰਦਾ। ਹਰਿ ਭੰਡਾਰਾ ਦਏ ਅਤੋਟ, ਅਤੁੱਟ ਆਪ ਵਰਤਾਇੰਦਾ। ਆਲਣਿਉਂ ਡਿਗੇ ਉਠਾਏ ਬੋਟ, ਆਪਣੀ ਗੋਦ ਬਹਾਇੰਦਾ। ਭਗਤਾਂ ਦਵਾਰੇ ਹਰਿ ਭਗਤ ਜਗੀ ਜੋਤ, ਜਗੀ ਜੋਤ ਨਾ ਕੋਇ ਬੁਝਾਇੰਦਾ। ਛੱਤੀ ਜੁਗ ਦਾ ਪਹਿਲਾ ਕੋਟ, ਕਿਲਾ ਕੋਟ ਸਰਬ ਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਤਰ ਬਹੱਤਰ ਕਰ ਇਕੱਤਰ, ਸ਼ੱਤਰੂ ਮਿਤਰ ਏਕਾ ਰੰਗ ਵਖਾਇੰਦਾ।

ਸ਼ੱਤਰੂ ਮਿਤਰ ਹੋਏ ਇਕੱਠੇ, ਵਾਹ ਵਾ ਰੰਗ ਰੰਗਾਇਆ। ਮਨ ਵਾਸਨਾ ਅਗੇ ਮਨ ਢੱਠੇ, ਗੁਰ ਚਰਨੀ ਸੀਸ ਨਿਵਾਇਆ। ਇੰਦਰ ਸਿੰਘ ਪਹਿਲਵਾਨ ਗੁਰਸਿਖ ਤੇਰੇ ਪੱਠੇ, ਗੁਰਜ ਤੇਰੇ ਹੱਥ ਰਖਾਇਆ। ਘਰ ਕੂਕ ਕਰ ਇਕੱਠੇ, ਏਕਾ ਹੁਕਮ ਸੁਣਾਇਆ। ਹਰਿ ਕੇ ਖੇਲ ਮੱਠੇ ਮੱਠੇ, ਜੁਗ ਚੌਕੜੀ ਛਿਨ ਭੰਗਰ ਪਾਰ ਕਰਾਇਆ । ਸਤਿਗੁਰ ਸਰਨਾਈ ਜੋ ਜਨ ਢੱਠੇ, ਢੇਰੀ ਖ਼ਾਕ ਨਾ ਕੋਇ ਬਣਾਇਆ। ਕੋਈ ਲੋੜ ਨਾ ਰੱਖੇ ਕਫ਼ਨ ਲੱਠੇ, ਆਪਣਾ ਦੋਸ਼ਾਲਾ ਉਪਰ ਪਾਇਆ। ਕਾਹਨੀ ਬਣ ਨਾ ਕੋਈ ਚੁੱਕੇ, ਸਤਿਗੁਰ ਆਪਣੀ ਸੇਵ ਕਮਾਇਆ। ਮਰਨ ਤੋਂ ਪਹਿਲੋਂ ਗੁਰਸਿਖ ਮੁੱਕੇ, ਮਰਨ ਸਤਿਗੁਰ ਝੋਲੀ ਪਾਇਆ। ਅੰਤ ਨਿਸ਼ਾਨਿਉਂ ਜੋ ਜਨ ਉਕੇ, ਦਰਗਹਿ ਮਿਲੇ ਨਾ ਕੋਈ ਥਾਂਇਆ। ਗੋਬਿੰਦ ਬੂਟੇ ਬਿਨ ਗੋਬਿੰਦ ਸੁੱਕੇ, ਨਜ਼ਰ ਆਏ ਨਾ ਕੋਈ ਛਾਇਆ। ਮੁਹੰਮਦ ਖ਼ਾਲੀ ਦਿਸਣ ਹੁੱਕੇ, ਨੜੀ ਹੱਥ ਨਾ ਕੋਇ ਫੜਾਇਆ। ਪੰਡਤ ਪੱਤਰੀ ਆਪਣੀ ਸੁੱਟੇ, ਸਾਚਾ ਸਗਨ ਨਾ ਕੋਇ ਮਨਾਇਆ। ਪਾਰਬ੍ਰਹਮ ਪੁਰਖ ਅਬਿਨਾਸ਼ੀ ਏਕਾ ਉਠੇ, ਸਭ ਦਾ ਮਾਣ ਗਵਾਇਆ। ਗ਼ਰੀਬ ਨਿਮਾਣਿਆਂ ਉਪਰ ਤੁੱਠੇ, ਕਰ ਕਿਰਪਾ ਮੇਲ ਮਿਲਾਇਆ। ਆਪ ਜਗਾਏ ਕਲਜੁਗ ਸੁਤੇ, ਰਾਤੀਂ ਸੁਤਿਆਂ ਲਏ ਉਠਾਇਆ। ਨੰਗੀ ਪੈਰੀਂ ਜਾਏ ਅੱਗੋਂ ਪੈਣ ਕੁੱਤੇ, ਹੌਲੀ ਹੌਲੀ ਕੁੱਤਿਆਂ ਕੋਲੋਂ ਮੁਖ ਛੁਪਾਇਆ। ਔਦਾਂ ਜਾਂਦਾ ਗਵਾਂਢੀ ਕੋਈ ਨਾ ਤੱਕੇ, ਹਰਿ ਜੂ ਕਵਣ ਕੂਟੇ ਫੇਰਾ ਪਾਇਆ। ਗੁਰਸਿਖ ਉਠਾਏ ਆਪਣੇ ਬੱਚੇ, ਆਪ ਆਪਣੇ ਗਲ ਲਗਾਇਆ। ਦਰ ਆਇਆਂ ਰੰਗ ਨਾ ਵਖਾਏ ਕੱਚੇ, ਰੰਗ ਏਕਾ ਨਾਮ ਰੰਗਾਇਆ। ਏਥੇ ਉਥੇ ਦੋ ਜਹਾਨ ਸੱਚੇ, ਜਿਨ ਹਰਿ ਜੂ ਦਰਸ਼ਨ ਪਾਇਆ। ਮੰਦਰ ਮਕਾਨ ਢਹਿ ਜਾਣ ਕੱਚੇ ਪੱਕੇ, ਥਿਰ ਕੋਇ ਰਹਿਣ ਨਾ ਪਾਇਆ। ਪੀਰ ਪੈਗ਼ੰਬਰ ਛੱਡ ਗਏ ਮਦੀਨੇ ਮੱਕੇ, ਸਾਚਾ ਹੁਜਰਾ ਨਾ ਕਿਸੇ ਸਜਾਇਆ। ਰਾਮ ਰਾਮ ਪੈਂਡੇ ਸਭ ਦੇ ਮੁੱਕੇ, ਪਾਂਧੀ ਆਪਣੇ ਪੰਧ ਰਖਾਇਆ। ਕੋਟਨ ਕੋਟ ਕ੍ਰਿਸ਼ਨ ਕਾਹਨ ਬਣ ਬਣ ਮੁੱਕੇ, ਹਰਿ ਕਾ ਅੰਤ ਕਿਸੇ ਨਾ ਪਾਇਆ। ਨਾਨਕ ਨਿਰਗੁਣ ਓਟ ਏਕਾ ਉਤੇ ਸੁੱਟੇ, ਘਰ ਆਪਣੇ ਖ਼ੁਸ਼ੀ ਮਨਾਇਆ। ਕਬੀਰ ਕਹੇ ਅਬਿਨਾਸ਼ੀ ਅਚੁਤੇ, ਨਾ ਮਰੇ ਨਾ ਜਾਇਆ। ਗੋਬਿੰਦ ਕਹੇ ਸੁਹਾਏ ਮੇਰੀ ਰੁੱਤੇ, ਮੇਰਾ ਬੂਟਾ ਮਾਤ ਮਹਿਕਾਇਆ। ਕੂੜ ਵਿਕਾਰਾ ਜੜ੍ਹ ਆਪੇ ਪੁੱਟੇ, ਆਪਣਾ ਧੱਕਾ ਲਾਇਆ। ਮੇਰਾ ਤਨ ਮੇਰਾ ਧਨ ਮੇਰਾ ਜਨ ਆਪਣੇ ਭਗਤਾਂ ਦੀ ਨੀਂਹ ਹੇਠਾਂ ਸੁੱਟੇ, ਉਤੇ ਸਚ ਮਹੱਲ ਵਸਾਇਆ। ਗੋਬਿੰਦ ਗੁਰਸਿਖਾਂ ਹੇਠਾਂ ਸਦਾ ਰਹੇ ਸੁੱਤੇ, ਆਲਸ ਨਿੰਦਰਾ ਨਾ ਕੋਇ ਜਣਾਇਆ। ਵੇਖੇ ਖੇਲ ਅਬਿਨਾਸ਼ੀ ਅਚੁਤੇ, ਆਪਣਾ ਖੇਲ ਰਚਾਇਆ। ਏਧਰ ਲਾਵੇ ਤੇ ਏਧਰ ਪੁੱਟੇ, ਮਾਲੀ ਆਪਣੀ ਵੰਡ ਵੰਡਾਇਆ। ਕੋਈ ਸੁੱਕੇ ਤੇ ਕੋਈ ਫੁਟੇ, ਜਿਸ ਆਪਣੀ ਸੇਵ ਕਮਾਇਆ। ਕਲਜੁਗ ਅੰਤਮ ਸਭ ਦੇ ਭਾਗ

ਨਿਖੁਟੇ, ਹਰਿ ਜੂ ਹਰਿ ਭੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਨੀਂਹ ਦਏ ਧਰਾਇਆ।

ਬਿਨ ਨਬੀ ਰਸੂਲ ਮਿਲਾਇੰਦਾ, ਬਿਨ ਕਲਮੇ ਕਰ ਪਿਆਰ। ਬਿਨ ਸ਼ਰਅ ਰੰਗ ਰੰਗਾਇੰਦਾ, ਬਿਨ ਸ਼ਰੀਅਤ ਦਏ ਆਧਾਰ। ਬਿਨ ਹੁਜਰੇ ਅਵਾਜ਼ ਲਗਾਇੰਦਾ, ਬਿਨ ਕਾਅਬੇ ਖੋਲ੍ਹ ਕਿਵਾੜ। ਬਿਨ ਨਾਦ ਸਾਜ ਵਜਾਇੰਦਾ, ਸਦਾ ਲਗਾਏ ਅਗੰਮ ਅਪਾਰ। ਬਿਨ ਰਸਨਾ ਜਿਹਵਾ ਬਾਂਗ ਅਲਾਇੰਦਾ, ਕੂਕ ਕੂਕ ਕਰੇ ਪੁਕਾਰ। ਮੁਰਸ਼ਦ ਮੁਰੀਦ ਵੇਖ ਵਖਾਇੰਦਾ, ਮੁਰੀਦਾਂ ਮੁਰਸ਼ਦ ਕਰ ਦੀਦਾਰ। ਆਪਣੀ ਸਿਫ਼ਤ ਆਪ ਸੁਣਾਇੰਦਾ, ਸਾਲਾਹੀ ਸਿਫ਼ਤ ਬੇਐਬ ਪਰਵਰਦਿਗਾਰ। ਪਰਦਾਨਸ਼ੀਂ ਆਪਣਾ ਪਰਦਾ ਆਪ ਉਠਾਇੰਦਾ, ਆਪ ਆਪਣੀ ਕਿਰਪਾ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਰਸ ਸਚ ਦੀਦਾਰ। ਸਚ ਦੀਦਾਰ ਇਕ ਖ਼ੁਦਾ, ਖ਼ੁਦ ਆਪਣਾ ਆਪ ਜਣਾਈਆ। ਮੁਰਸ਼ਦ ਮੁਰੀਦਾਂ ਉਤੋਂ ਹੋਏ ਫ਼ਿਦਾ, ਆਪਣੀ ਫ਼ਿਤਰਤ ਮਾਤ ਮਿਟਾਈਆ। ਦਰ ਦਵਾਰੇ ਆਏ ਸਿਧਾ, ਰਾਹ ਵਿਚ ਨਾ ਕੋਈ ਅਟਕਾਈਆ। ਕੋਟਨ ਕੋਟ ਰਸੂਲ ਦਰ ਦਵਾਰੇ ਪਾਇਨ ਗਿਧਾ, ਹੱਥ ਨਾਲ ਹੱਥ ਮਿਲਾਈਆ। ਨੂਰ ਅਲਾਹੀ ਕਿਸੇ ਨਾ ਬੱਧਾ, ਬੰਕ ਦਵਾਰ ਨਾ ਕੋਈ ਬਹਾਈਆ। ਆਪਣਾ ਦੇਵੇ ਆਪੇ ਸੱਦਾ, ਆਪਣੀ ਸੇਵ ਕਮਾਈਆ। ਕਰਕੇ ਆਇਆ ਪਾਰ ਹੱਦਾ, ਸ਼ਰਅ ਹੱਦ ਨਾ ਕੋਈ ਵਖਾਈਆ। ਬਿਨ ਲੱਤਾਂ ਬਾਂਹਵਾਂ ਫਿਰੇ ਭੱਜਾ, ਬਿਨ ਘੋੜੇ ਹੋਇਆ ਅਸਵਾਰ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਜਲਵਾ ਆਪ ਵਖਾਈਆ। ਆਪਣਾ ਜਲਵਾ ਦੇਵੇ ਨੂਰ, ਜਲਾਲ ਆਪਣਾ ਖੇਲ ਖਿਲਾਇੰਦਾ। ਆਪੇ ਕਲਾਮ ਕਲਮਾ ਵਜਾਏ ਤੂਰ, ਨਾਦ ਅਨਾਦੀ ਨਾਦ ਸੁਣਾਇੰਦਾ। ਆਪੇ ਹਜ਼ਰਤ ਹਾਜ਼ਰ ਹਜ਼ੂਰ, ਆਪੇ ਆਪਣਾ ਵੇਸ ਵਟਾਇੰਦਾ। ਆਪੇ ਫ਼ਤਵਾ ਦੇਵੇ ਜ਼ਰੂਰ, ਅੰਤ ਫਾਤਿਆ ਸਰਬ ਪੜ੍ਹਾਇੰਦਾ। ਆਪੇ ਬਖ਼ਸ਼ੇ ਸਰਬ ਕ਼ਸੂਰ, ਆਪਣੀ ਰਹਿਮਤ ਆਪ ਕਮਾਇੰਦਾ। ਆਪੇ ਮੁਰਸ਼ਦ ਮੁਰੀਦਾਂ ਅੰਦਰ ਵੜ ਵੜ ਬਹੇ ਜ਼ਰੂਰ, ਜਗਤ ਜ਼ਰੂਰਤ ਪੂਰ ਕਰਾਇੰਦਾ। ਕੋਈ ਲੱਭੇ ਉਤੇ ਕੋਹਤੂਰ, ਕ਼ੁਦਰਤ ਹਰਿ ਹਰਿ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਹਿਬਾਬ ਰਬਾਬ ਆਪ ਵਜਾਇੰਦਾ। ਸਚ ਰਬਾਬ ਵਜਾਏ ਬਾਤਨ, ਆਪਣੀ ਬਾਤ ਸੁਣਾਈਆ। ਕਰਿਆ ਖੇਲ ਇਕ ਇਕਾਂਤਨ, ਅਕਲ ਕਲਾ ਵਡਿਆਈਆ। ਜਿਸ ਦਾ ਸੰਗ ਅੱਲਾ ਰਾਣੀ ਲੱਭੇ ਬਣ ਬਣ ਸਾਥਨ, ਨੱਕ ਨੱਥ ਸੁਹਾਗ ਵਖਾਈਆ। ਨੇਤਰ ਸੁਰਮਾ ਦੰਦ ਦੰਦਾਸਨ, ਰੂਪ ਅਨੂਪ ਚੜ੍ਹਾਈਆ। ਦਰ ਦਰ ਘਰ ਘਰ ਵੇਖੇ ਮੇਰੀ ਪੂਰੀ ਕਰੇ ਆਸਣ, ਬੇਐਬ ਮੇਰਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਜਰਾ ਦਏ ਸਮਝਾਈਆ। ਸਾਚਾ ਹੁਜਰਾ ਖ਼ੁਦਾਵੰਦ ਕਰੀਮ, ਆਪਣਾ ਆਪ ਸੁਹਾਇੰਦਾ। ਆਪੇ ਹੋਏ ਅਜ਼ੀਮੁਲ ਅਜ਼ੀਮ, ਆਪ ਆਪਣੇ ਰੰਗ ਸਮਾਇੰਦਾ। ਆਪੇ ਤਾਲਬ ਤੁਲਬਾ ਦਏ ਤਾਲੀਮ, ਤਲਬਗਾਰ ਨਾ ਕੋਈ ਅਖਵਾਇੰਦਾ। ਆਪੇ ਨਬੀ ਰਸੂਲਾਂ ਕਰੇ ਤਕ਼ਸੀਮ, ਮੁਤਫ਼ੱਰਕ ਆਪਣਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਸਮਾਇੰਦਾ। ਸਚ ਖ਼ੁਦਾਵੰਦ ਬੇਐਬ, ਇਕ ਮਹੱਲ ਸੁਹਾਇਆ। ਨੂਰ

ਨੁਰਾਨਾ ਸੱਚਾ ਸਾਹਿਬ, ਸੁਲਤਾਨ ਵਡ ਵਡਿਆਇਆ। ਜੁਗਾ ਜੁਗੰਤਰ ਹੋਇਆ ਰਹੇ ਗੈਬ, ਰੂਪ ਰੰਗ ਨਾ ਕੋਈ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੂਰੀ ਨੂਰ ਲਏ ਮਿਲਾਇਆ। ਹੋਇਆ ਗ਼ਾਇਬ ਗ਼ਫ਼ਲਤ ਕਰ, ਗ਼ਫ਼ਲਤ ਆਪਣੀ ਆਪਣੇ ਵਿਚ ਟਿਕਾਈਆ। ਉਲਫ਼ਤ ਫਿਰਾਈ ਦਰ ਦਰ, ਆਰਫ਼ ਕਰ ਪੜ੍ਹਾਈਆ। ਆਪੇ ਬੈਠਾ ਰਿਹਾ ਦੜ, ਮੁਖੜਾ ਮੁਖ ਭਵਾਈਆ। ਨਬੀ ਰਸੂਲਾਂ ਘਾੜਨ ਘੜ ਘੜ, ਲੋਕਮਾਤ ਦਏ ਵਡਿਆਈਆ। ਕਲਮਾ ਕਲਾਮ ਆਪਣੀ ਆਪ ਪੜ੍ਹ ਪੜ੍ਹ, ਕਾਇਨਾਤ ਕਰੇ ਪੜ੍ਹਾਈਆ। ਸਾਚੇ ਹੁਜਰੇ ਆਪੇ ਚੜ੍ਹ ਚੜ੍ਹ, ਖ਼ਾਲਕ ਵੇਖੇ ਖ਼ਲਕ ਲੋਕਾਈਆ। ਮਰੀਦ ਮੁਰਸ਼ਦ ਆਪੇ ਫੜ ਫੜ, ਆਪ ਆਪਣਾ ਮੇਲ ਮਿਲਾਈਆ। ਲੇਖਾ ਜਾਣੇ ਦਰ ਬਦਰ, ਦਰ ਦਰਵੇਸ਼ ਵੇਸ ਵਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਅਨੇਕ, ਅਨਕ ਕਲ ਆਪ ਅਖਵਾਈਆ।

ਅੰਤਰ ਬਾਹਰ ਇਕੋ ਰੰਗ, ਏਕਾ ਘਰ ਵਸਾਈਆ। ਏਕਾ ਸੇਜ ਇਕ ਪਲੰਘ, ਏਕਾ ਗੁਰ ਹੰਢਾਈਆ। ਏਕਾ ਨਾਮ ਇਕ ਮਰਦੰਗ, ਏਕਾ ਨਾਦ ਸੁਣਾਈਆ । ਏਕਾ ਤੀਰ ਇਕ ਕਮੰਦ, ਏਕਾ ਚਿੱਲਾ ਦਏ ਚੜ੍ਹਾਈਆ। ਏਕਾ ਗੀਤ ਏਕਾ ਛੰਦ, ਏਕਾ ਢੋਲਾ ਦਏ ਜਣਾਈਆ। ਏਕਾ ਨੂਰ ਏਕਾ ਚੰਦ, ਏਕਾ ਏਕ ਕਰੇ ਰੁਸ਼ਨਾਈਆ। ਏਕਾ ਤੋੜੇ ਬੰਧਨ ਬੰਦ, ਬੰਦੀਛੋੜ ਇਕ ਅਖਵਾਈਆ। ਇਕ ਵਖਾਏ ਪਰਮਾਨੰਦ, ਏਕਾ ਨਿਜਾਨੰਦ ਕਰੇ ਰਸਾਈਆ। ਏਕਾ ਟੁੱਟੀ ਦੇਵੇ ਗੰਢ, ਏਕਾ ਆਪਣੀ ਗੰਢ ਪੁਆਈਆ। ਏਕਾ ਨਾਤਾ ਤੋੜੇ ਨਾਰ ਦੁਹਾਗਨ ਰੰਡ, ਏਕਾ ਕੰਤ ਬਣੇ ਸੱਚਾ ਗੋਸਾਂਈਆ। ਏਕਾ ਲੇਖਾ ਚੁਕਾਏ ਇੰਡ ਪਿੰਡ ਜੀਓ ਬ੍ਰਹਿਮੰਡ, ਏਕਾ ਆਪਣਾ ਘਰ ਵਖਾਈਆ। ਏਕਾ ਅੰਮ੍ਰਿਤ ਧਾਰ ਵਗਾਏ ਸਾਗਰ ਸਿੰਧ, ਏਕਾ ਝਿਰਨਾ ਦਏ ਝਿਰਾਈਆ। ਏਕਾ ਅੰਤਮ ਕੱਢੇ ਜਿੰਦ, ਜਿਸ ਘੜਿਆ ਭੰਨ ਵਖਾਈਆ। ਏਕਾ ਬਣਾਏ ਸਾਚੀ ਬਿੰਦ, ਸੁਤ ਅਨਾਦੀ ਲਏ ਪਰਗਟਾਈਆ। ਏਕਾ ਦਾਤਾ ਗੁਣੀ ਗਹਿੰਦ, ਗਹਿਰ ਗੰਭੀਰ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਦਰ ਬਾਹਰ ਆਪਣਾ ਰੰਗ ਵਖਾਈਆ। ਅੰਦਰ ਬਾਹਰ ਸਤਿਗੁਰ ਧਾਰ, ਸ਼ਬਦੀ ਸ਼ਬਦ ਵਖਾਇੰਦਾ। ਅੰਦਰ ਬਾਹਰ ਸਤਿਗੁਰ ਧਾਰ, ਗੁਰ ਰਸਨਾ ਗੁਰ ਆਪ ਜਣਾਇੰਦਾ। ਅੰਦਰ ਬਾਹਰ ਸਤਿਗੁਰ ਧਾਰ ਅਗੰਮੀ ਧੁੰਨਕਾਰ, ਧੁਨ ਅਨਾਦੀ ਰਾਗ ਅਲਾਇੰਦਾ। ਅੰਦਰ ਬਾਹਰ ਜੋਤ ਉਜਿਆਰ, ਨੂਰ ਨੁਰਾਨਾ ਡਗਮਗਾਇੰਦਾ। ਅੰਦਰ ਬਾਹਰ ਇਕੋ ਯਾਰ, ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਖਿਲਾਇੰਦਾ। ਅੰਦਰ ਬਾਹਰ ਮਾਰੇ ਝਾਤ, ਪਰਦਾ ਆਪਣਾ ਆਪ ਉਠਾਈਆ। ਅੰਦਰ ਬਾਹਰ ਖੋਲ੍ਹੇ ਤਾਕ, ਬੰਦ ਕਿਵਾੜਾ ਕੁੰਡਾ ਲਾਹੀਆ। ਅੰਦਰ ਬਾਹਰ ਵਖਾਏ ਹਾਟ, ਸਾਚਾ ਵਣਜ ਕਰਾਈਆ। ਅੰਦਰ ਬਾਹਰ ਤੀਰਥ ਤਾਟ, ਘਰ ਸਰੋਵਰ ਦਏ ਪਰਗਟਾਈਆ। ਅੰਦਰ ਬਾਹਰ ਬੰਨ੍ਹੇ ਨਾਤ, ਆਪਣਾ ਬੰਧਨ ਪਾਈਆ। ਅੰਦਰ ਬਾਹਰ ਦੇਵੇ ਦਾਤ, ਦੇਵਣਹਾਰ ਬੇਪਰਵਾਹੀਆ। ਅੰਦਰ ਬਾਹਰ ਪਿਤਾ ਮਾਤ, ਨਿਰਗੁਣ ਸਰਗੁਣ ਸੰਗ ਸਮਾਈਆ। ਅੰਦਰ ਬਾਹਰ ਜਣਾਏ ਗਾਥ, ਆਪਣੀ ਕਰ ਆਪ ਪੜ੍ਹਾਈਆ। ਅੰਦਰ ਬਾਹਰ ਲਹਿਣਾ ਦੇਣਾ ਚੁਕਾਏ ਮਸਤਕ ਮਾਥ, ਸੀਸ ਜਗਦੀਸ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਦਰ ਬਾਹਰ ਖੇਲ ਕਰ, ਆਪਣੇ ਰੰਗ ਸਮਾਈਆ।

ਪੰਜ ਸ਼ਬਦ ਜਗਤ ਜੈਕਾਰਾ, ਰਸਨਾ ਜਿਹਵਾ ਵਡਿਆਈਆ। ਹਰਿ ਕਾ ਸ਼ਬਦ ਸਭ ਤੋਂ ਵਸੇ ਬਾਹਰਾ, ਗਣਤ ਵਿਚ ਕਦੇ ਨਾ ਆਈਆ। ਨਾ ਕੋਈ ਅੰਕੜਾ ਨਾ ਕੋਈ ਅੰਕ ਨਾ ਕੋਈ ਲਿਖਾਰਾ, ਲਿਖ ਲਿਖ ਲੇਖ ਨਾ ਕੋਈ ਵਖਾਈਆ। ਲੋਕਮਾਤ ਗੁਰੂਆਂ ਪੀਰਾਂ ਦਏ ਸਹਾਰਾ, ਲੱਖ ਚੁਰਾਸੀ ਨਾਲ ਪਰਨਾਈਆ। ਕੋਈ ਕਹੇ ਸਤਿਨਾਮ ਅਧਾਰਾ, ਕੋਈ ਕਹੇ ਸੋਹੰ ਜੈਕਾਰਾ, ਕੋਈ ਰਾਰੰਕਾਰ ਵਖਾਈਆ। ਕੋਈ ਕਹੇ ਜੋਤ ਨਿਰੰਜਣ ਉਜਿਆਰਾ, ਕੋਈ ਕਹੇ ਜੋਤੀ ਜੋਤ ਡਗਮਗਾਈਆ। ਕੋਈ ਕਹੇ ਓਅੰਕਾਰ ਪਸਾਰਾ, ਨਿਰਾਕਾਰ ਨਜ਼ਰ ਨਾ ਆਈਆ। ਦੋਏ ਦੋਏ ਜੋੜ ਕਰਦੇ ਗਏ ਨਿਮਸਕਾਰਾ, ਲੋਕਮਾਤ ਰਾਹ ਤਕਾਈਆ। ਤੇਰਾ ਵਸਦਾ ਰਹੇ ਦਵਾਰਾ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਅਲਖ ਅਗੰਮ ਤੇਰਾ ਖੇਲ ਨਿਆਰਾ, ਸਤਿ ਪੁਰਖ ਤੇਰੀ ਵਡਿਆਈਆ। ਤੇਰੇ ਨਾਮ ਦੀ ਸੱਚੀ ਧਾਰਾ, ਤੇਰੀ ਮਹਿਮਾ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਸ਼ਬਦ ਜਗਤ ਨਾਤਾ ਬੰਧਨ ਪਾਈਆ। ਅੱਲਾ ਅਲਾਹੀ ਨੂਰ, ਆਲਮੀਨ ਅਖਵਾਇੰਦਾ। ਕਰੇ ਖੇਲ ਜ਼ਾਹਿਰ ਜ਼ਹੂਰ, ਭੇਵ ਕੋਇ ਨਾ ਪਾਇੰਦਾ। ਬੱਧਾ ਰਹੇ ਸਚ ਦਸਤੂਰ, ਹੁਕਮੀ ਹੁਕਮ ਨਾ ਕੋਈ ਉਲਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਖਿਲਾਇੰਦਾ। ਆਪੇ ਆਪਣਾ ਨਾਉਂ ਰੱਖ, ਤੱਤਾ ਤਖ਼ਤ ਇਕ ਰਚਾਈਆ। ਰਾਮ ਪੁਰਖ ਸਮਰਥ, ਰਹੀਮ ਵੇਸ ਵਟਾਈਆ। ਅਬੂਤਰ ਖੇਲ ਅਕਥ, ਲੋਕਮਾਤ ਸਮਝਾਈਆ। ਪੰਜ ਤਤ ਮਾਰਗ ਆਪਣਾ ਦੱਸ, ਪਰਦਾ ਦਏ ਚੁਕਾਈਆ। ਜੋਤ ਉਜਾਲਾ ਨੂਰ ਪਰਕਾਸ਼ ਸੱਚ, ਸਦਾ ਬਾਂਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨੂਰ ਆਪਣੇ ਨਾਲ ਮਿਲਾਈਆ। ਅੱਲਾ ਐਲੀ ਇਕ ਖ਼ੁਦਾ, ਖ਼ੁਦੀ ਨਾ ਕੋਈ ਰਖਾਇੰਦਾ। ਅਬੂਤਰ ਦਿਤਾ ਬਣਾ, ਵਿਚ ਆਪਣਾ ਨੂਰ ਟਿਕਾਇੰਦਾ। ਸ਼ਰਅ ਨਾਲ ਸ਼ਰਅ ਟਕਰਾ, ਸ਼ਰੀਯਤ ਵੰਡ ਵੰਡਾਇੰਦਾ। ਬੇਨਿਕਾਹੀਆਂ ਕਰੇ ਨਿਕਾਹ, ਆਪਣਾ ਖੇਲ ਆਪ ਵਰਤਾਇੰਦਾ। ਬਜਰਤਰ ਵੇਸ ਵਟਾ, ਸੀਸ ਨਾਰ ਕੋਲੋਂ ਕਟਾਇੰਦਾ। ਅੱਲਾ ਐਬ ਨਾ ਕਰੇ ਖ਼ੁਦਾ, ਤੀਰ ਤਲਵਾਰ ਧਾਰ ਪਾਰ ਨਾ ਕੋਈ ਵਖਾਇੰਦਾ। ਬਿਸਮਿਲ ਹੋ ਹੋਏ ਫ਼ਿਦਾ, ਬਿਸਤਰੇ ਮਰਗ ਨਾ ਕੋਈ ਵਿਛਾਇੰਦਾ। ਐਲੀ ਸ਼ਾਹ ਨਾ ਰੂਪ ਵਟਾ, ਦੁਲਦਲ ਜ਼ੀਨ ਨਾ ਕੋਈ ਕਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਬੂਤਰ ਆਪਣਾ ਰੂਪ ਸਮਝਾਇੰਦਾ।

ਨਕਾਬ ਪੋਸ਼ ਹੋਇਆ ਰੂਪੋਸ਼, ਨਜ਼ਰ ਕਿਸੇ ਨਾ ਆਇੰਦਾ। ਸਦਾ ਬਣਿਆ ਰਹੇ ਖਾਮੋਸ਼, ਆਪਣੀ ਅਵਾਜ਼ ਨਾ ਕਿਸੇ ਸੁਣਾਇੰਦਾ। ਮੁਕਾਮੇ ਹੱਕ ਬੈਠਾ ਵੇਖੇ ਸਭ ਦਾ ਦੋਸ਼, ਨਿਰਦੋਸ਼ ਨਜ਼ਰ ਕੋਇ ਨਾ ਆਇੰਦਾ। ਜਿਸ ਦੇਵੇ ਪਿਆਲਾ ਜਾਮ ਕਰੇ ਮਧਹੋਸ਼, ਹੋਸ਼ ਸਭ ਦੀ ਆਪ ਭੁਲਾਇੰਦਾ। ਆਪੇ ਬਣਿਆ ਨਕ਼ਾਬਪੋਸ਼, ਆਪਣਾ ਪਰਦਾ ਆਪ ਚੁਕਾਇੰਦਾ। ਕਿਆ ਕੋਈ ਸੋਚਾਂ ਸਕੇ ਸੋਚ, ਸੋਚ ਵਿਚ ਕਦੇ ਨਾ ਆਇੰਦਾ। ਸਾਂਡਨੀ ਅਸਵਾਰ ਬਣਿਆ ਆਪ ਬਲੋਚ, ਆਪ ਆਪਣੇ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਟਾਇੰਦਾ। ਦੇਵੇ ਤਾਕ਼ਤ ਤਾਕ਼ਤਵਰ, ਤਖ਼ਤਾ ਸਭ ਦਾ ਦਏ ਉਲਟਾਈਆ। ਨਿਰਭੌ ਰਖਾਏ ਆਪਣਾ ਡਰ, ਸਭ ਦਾ ਭੈ ਮੁਕਾਈਆ। ਜੋ ਜਨ ਭਾਣਾ ਲਏ

ਜਰ, ਤਿਸ ਭਾਣੇ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਕਰਾਈਆ।