੨੫ ਮੱਘਰ ੨੦੧੮ ਬਿਕਰਮੀ ਠਾਕਰ ਸਿੰਘ ਦੇ ਨਵਿਤ ਜੇਠੂਵਾਲ ਦਰਬਾਰ ਵਿਚ
ਨਿਰਗੁਣ ਰਚਿਆ ਆਪਣਾ ਕਾਜ, ਜਨ ਭਗਤਾਂ ਪੈਜ ਸਵਾਰ। ਨਾਮੇ ਤੇਰੀ ਰੱਖੀ ਲਾਜ, ਕਲਜੁਗ ਅੰਤਮ ਵਾਰ। ਵੇਸ ਵਟਾਇਆ ਗ਼ਰੀਬ ਨਿਵਾਜ਼, ਹਰਿਜਨ ਲਾਏ ਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰ। ਨਾਮੇ ਹਰਿ ਜੂ ਦਿਤਾ ਦੱਸ, ਦਹਿ ਦਿਸ਼ਾ ਦਏ ਵਖਾਈਆ। ਤੇਰੀ ਕਰੇ ਪੂਰੀ ਆਸ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਸਾਚੀ ਦਿਤੀ ਇਕੋ ਰਾਸ, ਨਿਰਗੁਣ ਆਪ ਵਰਤਾਈਆ। ਜਨ ਭਗਤਾਂ ਕਰੇ ਬੰਦ ਖ਼ੁਲਾਸ, ਬੰਧਨ ਆਪਣਾ ਆਪੇ ਪਾਈਆ। ਜਨਮ ਜਨਮ ਦੀ ਮਿਟਾਏ ਪਿਆਸ, ਤ੍ਰਿਸ਼ਨਾ ਭੁੱਖ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਨਾਮੇ ਝੋਲੀ ਪਾਈਆ। ਨਾਮੇ ਉਠ ਮਾਰ ਧਿਆਨ, ਹਰਿ ਸਾਚਾ ਸਚ ਜਣਾਇੰਦਾ। ਤੇਰੀ ਛੱਪਰੀ ਜਗਤ ਨਿਸ਼ਾਨ, ਭਗਤ ਦੁਆਰਾ ਆਪ ਸੁਹਾਇੰਦਾ। ਨਿਰਗੁਣ ਵੇਖੇ ਆਪੇ ਆਣ, ਭੇਵ ਕੋਇ ਨਾ ਪਾਇੰਦਾ। ਜਿਸ ਜਨ ਦੇਵੇ ਆਪ ਗਿਆਨ, ਤਿਸ ਆਪਣੀ ਬੂਝ ਬੁਝਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਹੋਏ ਹੈਰਾਨ, ਹਰਿ ਕਾ ਭੇਵ ਕੋਈ ਨਾ ਆਇੰਦਾ। ਚਾਰੇ ਖਾਣੀ ਬਾਣੀ ਨੈਣ ਸ਼ਰਮਾਣ, ਨੇਤਰ ਨੈਣ ਨਾ ਕੋਈ ਉਠਾਇੰਦਾ। ਮਾਣ ਤੁਟਾ ਜਗਤ ਗਿਆਨ, ਧਿਆਨ ਧਿਆਨ ਨਾ ਕੋਈ ਜਣਾਇੰਦਾ। ਰਸਨਾ ਬੋਲੇ ਨਾ ਕੋਈ ਜ਼ਬਾਨ, ਜ਼ਰਾ ਜ਼ਰਾ ਸਰਬ ਕਟਾਇੰਦਾ। ਅੰਤਮ ਸਭ ਦੀ ਵੇਖੇ ਕਲਿਆਣ, ਦੋ ਜਹਾਨਾਂ ਫੋਲ ਫੁਲਾਇੰਦਾ। ਜਨ ਭਗਤਾਂ ਦੇਵੇ ਸਾਚਾ ਮਾਣ, ਸਿਰ ਆਪਣਾ ਹੱਥ ਟਿਕਾਇੰਦਾ। ਆਪਣੇ ਦਰ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਇੰਦਾ। ਸਚਖੰਡ ਦਾ ਸਚ ਨਿਸ਼ਾਨ, ਲੋਕਮਾਤ ਝੁਲਾਇੰਦਾ। ਦਰਦੀਆਂ ਦਰਦ ਵੰਡੇ ਆਣ, ਦੁੱਖ ਦਰਦ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਛੱਪਰ ਲੇਖੇ ਲਾਇੰਦਾ। ਨਾਮੇ ਤੇਰਾ ਇਕੋ ਛੱਪਰ, ਤੈਨੂੰ ਦਏ ਵਡਿਆਈਆ। ਕਲਜੁਗ ਅੰਤਮ ਪੁਰਖ ਅਬਿਨਾਸ਼ੀ ਆਪਣਾ ਵੇਖੇ ਏਕਾ ਟੱਬਰ, ਬਹੱਤਰ ਭਗਤ ਮੇਲ ਮਿਲਾਈਆ। ਨਾਲ ਰਲਾ ਕੇ ਸਿੰਘ ਸ਼ੇਰ ਬੱਬਰ, ਏਕਾ ਭਬਕ ਰਿਹਾ ਲਗਾਈਆ। ਨੇਤਰ ਰੋਵਣ ਜ਼ਿਮੀਂ ਅਸਮਾਨ ਅੰਬਰ, ਨੀਰ ਨੀਰ ਵਹਾਈਆ। ਧੀਰਜ ਕਰੇ ਨਾ ਕੋਈ ਸਬਰ, ਸਫ਼ਾ ਸਭ ਦੀ ਰਿਹਾ ਉਠਾਈਆ। ਨਿਰਗੁਣ ਹੋ ਕੇ ਲੱਗਾ ਮਗਰ, ਨਜ਼ਰ ਕਿਸੇ ਨਾ ਆਈਆ। ਉਚੇ ਟਿਬਿਉਂ ਕਰੇ
ਪੱਧਰ, ਜਨ ਭਗਤਾਂ ਕਰੇ ਸਫਾਈਆ। ਜਨ ਭਗਤਾਂ ਪੂਰੀ ਕਰੇ ਸਧਰ, ਸਾਖਯਾਤ ਦਰਸ ਦਿਖਾਈਆ। ਦਰ ਘਰ ਆਇਆਂ ਦੇਵੇ ਆਦਰ, ਆਦਰਸ਼ ਇਕ ਜਣਾਈਆ। ਲੇਖੇ ਲੱਗਾ ਖੂਨ ਤੇਗ ਬਹਾਦਰ ਹਰਿ ਬਹਾਦਰੀ ਰਿਹਾ ਵਖਾਈਆ। ਗੋਬਿੰਦ ਸੂਰਾ ਬਣ ਬਣ ਸਾਗਰ, ਗੁਰਮੁਖ ਸਰੋਵਰ ਰਿਹਾ ਨੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਦਏ ਵਡਿਆਈਆ। ਉਠ ਨਾਮੇ ਨੇਤਰ ਖੋਲ੍ਹ, ਨੈਣ ਨੈਣਾਂ ਆਪ ਜਣਾਈਆ। ਚਾਰੋਂ ਕੁੰਟ ਵੱਜਾ ਢੋਲ, ਲੱਖ ਚੁਰਾਸੀ ਰਿਹਾ ਸੁਣਾਈਆ। ਪਾਰਬ੍ਰਹਮ ਪ੍ਰਭ ਬੋਲਿਆ ਬੋਲ, ਜਨ ਭਗਤਾਂ ਰਿਹਾ ਸੁਣਾਈਆ। ਜਿਸ ਦੇ ਪਿਛੇ ਸ੍ਰਿਸ਼ਟ ਸਬਾਈ ਨਾਲ ਕਰਦੇ ਰਹੇ ਘੋਲ, ਸੋ ਗੁਰਮੁਖਾਂ ਉਤੋਂ ਆਪਾ ਆਪ ਘੋਲ ਵਖਾਈਆ। ਨਿਰਗੁਣ ਬਣ ਬਣ ਵਸੇ ਕੋਲ, ਸਰਗੁਣ ਲਏ ਮਿਲਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਰੱਖਦਾ ਰਿਹਾ ਪਰਦਾ ਓਹਲ, ਕਲਜੁਗ ਦੇਵੇ ਲਾਹੀਆ। ਲੱਖ ਚੁਰਾਸੀ ਆਪ ਵਿਰੋਲ, ਹਰਿਜਨ ਸਾਚੇ ਲਏ ਕਢਾਈਆ। ਏਥੇ ਓਥੇ ਰੱਖੇ ਅਡੋਲ, ਅਡੁਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮੇ ਏਕਾ ਗੁਣ ਜਣਾਈਆ। ਨਾਮਾ ਅੱਗੋਂ ਪਿਆ ਹੱਸ, ਹੱਸ ਹੱਸ ਖ਼ੁਸ਼ੀ ਮਨਾਇੰਦਾ। ਤੂੰ ਜੁਗ ਜੁਗ ਭਗਤਾਂ ਕੋਲੋਂ ਆਇਆ ਨੱਸ, ਛਿੰਨ ਛਿੰਨ ਆਪਣਾ ਰੂਪ ਵਟਾਇੰਦਾ। ਕਲਜੁਗ ਅੰਤਮ ਗਿਆ ਫਸ, ਰਾਹ ਖਹਿੜਾ ਨਜ਼ਰ ਕੋਇ ਨਾ ਆਇੰਦਾ। ਆਪਣੀ ਕਰਨੀ ਗਿਆ ਢੱਠ, ਕਰਤਾ ਪੁਰਖ ਆਪਣਾ ਜ਼ੋਰ ਨਾ ਕੋਇ ਜਣਾਇੰਦਾ। ਜੁਗ ਜੁਗ ਕਰਦਾ ਰਿਹਾ ਹਠ, ਸਗਲਾ ਸੰਗ ਨਾ ਕਦੇ ਨਿਭਾਇੰਦਾ। ਭਗਤ ਤੇਰੀ ਮਾਲਾ ਰਹੇ ਰਟ, ਰਟ ਰਟ ਪੰਧ ਨਾ ਕੋਇ ਮੁਕਾਇੰਦਾ। ਕਲਜੁਗ ਖੇਲ ਕੀਆ ਸਮਰਥ, ਸਮਰਥ ਧਾਰ ਚਲਾਇੰਦਾ। ਜੁਗ ਜਨਮ ਦੇ ਵਿਛੜੇ ਲਏ ਰੱਖ, ਆਪ ਆਪਣਾ ਰੰਗ ਰੰਗਾਇੰਦਾ। ਕਰ ਕਿਰਪਾ ਮੇਲਿਆ ਹੱਥ ਨਾਲ ਹੱਥ, ਹੱਥੋ ਹੱਥ ਖੇਲ ਕਰਾਇੰਦਾ। ਇਕ ਸੁਣਾਈ ਸਾਚੀ ਗਾਥ, ਸੋਹੰ ਅੱਖਰ ਆਪ ਪੜ੍ਹਾਇੰਦਾ। ਇਕ ਵਖਾਇਆ ਤੀਰਥ ਤਟ, ਸਰ ਸਰੋਵਰ ਆਪ ਨੁਹਾਇੰਦਾ। ਨਿਰਗੁਣ ਰੂਪ ਹੋ ਪਰਗਟ, ਪ੍ਰਭ ਆਪਣਾ ਵੇਸ ਵਟਾਇੰਦਾ । ਜਨ ਭਗਤ ਦੁਆਰਾ ਖੋਲ੍ਹ ਹੱਟ, ਸਾਚਾ ਵਣਜ ਨਾਮ ਕਰਾਇੰਦਾ। ਗੁਰ ਦਰ ਮੰਦਰ ਮਸਜਿਦ ਜਾਣੇ ਢੱਠ, ਵੇਲੇ ਅੰਤ ਨਾ ਕੋਇ ਬਚਾਇੰਦਾ। ਸ਼ੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਅੰਤਮ ਬਣਨੇ ਸਾਰੇ ਜੱਟ, ਜਾਬਰ ਆਪਣਾ ਜੋਰ ਵਖਾਇੰਦਾ। ਮਣਕਾ ਮਣਕਾ ਮਾਲਾ ਕੋਈ ਨਾ ਲਏ ਰਟ, ਅਠੋਤਰੀ ਇਕੋਤਰੀ ਨਾ ਗਣਤ ਗਣਾਇੰਦਾ। ਡੂੰਘੇ ਖਾਤੇ ਦੇਵੇ ਸੱਟ, ਫੇਰ ਬਾਹਰ ਨਾ ਕੋਇ ਕਢਾਇੰਦਾ। ਏਕਾ ਨਾਮ ਦੇਵੇ ਵੱਥ, ਆਤਮ ਪਰਮਾਤਮ ਰੰਗ ਰੰਗਾਇੰਦਾ। ਚਾਰ ਜੁਗ ਚਲੇ ਜਸ, ਜਸ ਵੇਦ ਪੁਰਾਨ ਅਲਾਇੰਦਾ। ਸਭ ਦੀ ਕਰਨੀ ਲਏ ਖਸ, ਕਰਤਾ ਆਪਣਾ ਹੁਕਮ ਵਰਤਾਇੰਦਾ। ਗੁਰ ਅਵਤਾਰ ਕਹਿ ਕਹਿ ਗਏ ਬਸ ਬਸ, ਬਸਤਾ ਸਭ ਦਾ ਆਪ ਬੰਧਾਇੰਦਾ। ਲਿਖ ਲਿਖ ਮਾਰਗ ਗਏ ਦੱਸ, ਅੱਗੇ ਹੋ ਨਾ ਕੋਇ ਉਠਾਇੰਦਾ। ਪੰਜ ਤੱਤ ਕਾਇਆ ਚੋਲਾ ਛੱਡ ਕੇ ਗਏ ਨੱਠ, ਮੁੜ ਕੇ ਫੇਰ ਕੋਇ ਨਾ ਆਇੰਦਾ। ਨਾਨਕ ਕਹਿ ਕੇ ਗਿਆ ਅੰਗਦ ਚਰਨੀ ਜਾਣਾ ਢੱਠ, ਅੰਗਦ ਅਮਰਦਾਸ ਰਾਹ ਵਖਾਇੰਦਾ। ਅਮਰਦਾਸ ਰਾਮਦਾਸ ਵਸੇ ਘਟ ਘਟ, ਜੋਤੀ ਜੋਤ ਜੋਤ ਜਗਾਇੰਦਾ। ਰਾਮ ਦਾਸ ਅਰਜਣ ਲਾਈ ਅਨਹਦ ਸੱਟ, ਸ਼ਬਦੀ ਸ਼ਬਦ ਤਾਲ ਵਜਾਇੰਦਾ। ਅਰਜਨ ਗੋਬਿੰਦ ਅੰਦਰ ਹੋ ਪਰਤੱਖ, ਹਰਿ ਗੋਬਿੰਦ ਖੇਲ ਕਰਾਇੰਦਾ। ਹਰਿਗੋਬਿੰਦ ਹਰਿਰਾਏ ਲਏ ਰੱਖ, ਸਿਰ ਆਪਣਾ ਹੱਥ ਟਿਕਾਇੰਦਾ। ਹਰਿਰਾਏ ਹਰਿਕ੍ਰਿਸ਼ਨ ਹੋਇਆ ਵਸ, ਪੰਜ ਤੱਤ ਕਾਇਆ ਵੰਡ ਵੰਡਾਇੰਦਾ। ਹਰਿਕ੍ਰਿਸ਼ਨ
ਤੇਗ਼ ਬਹਾਦਰ ਅੰਦਰ ਗਿਆ ਡਟ, ਸ੍ਰਿਸ਼ਟ ਸਬਾਈ ਰਾਹ ਚਲਾਇੰਦਾ। ਤੇਗ਼ ਬਹਾਦਰ ਆਪਣੀ ਵਸਤ ਪੁਰਖ ਅਕਾਲ ਦੀ ਝੋਲੀ ਘੱਤ, ਲੱਖ ਲੱਖ ਸ਼ੁਕਰ ਮਨਾਇੰਦਾ। ਗੋਬਿੰਦ ਕਹੇ ਪੁਰਖ ਸਮਰਥ, ਅਜੂਨੀ ਰਹਿਤ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ। ਸਾਚਾ ਖੇਲ ਵੇਖ ਨਾਮੇ, ਨਿਰਗੁਣ ਆਪ ਵਖਾਈਆ। ਤੇਰੇ ਪਿਛੇ ਬਹੱਤਰ ਜਾਮੇ, ਜਨ ਭਗਤ ਲਏ ਉਠਾਈਆ। ਆਪੇ ਰੱਖੇ ਆਪਣੇ ਖਾਨੇ, ਦਰ ਆਪਣੇ ਬੰਦ ਕਰਾਈਆ। ਆਪ ਸੁਣਾਏ ਆਪਣੇ ਗਾਣੇ, ਗਾਵਣਹਾਰ ਆਪ ਹੋ ਜਾਈਆ। ਇਕ ਸਤਾਰ ਵਜਾਏ ਜਿਉਂ ਨਾਨਕ ਸੰਗ ਮਰਦਾਨੇ, ਮਰਦ ਮਰਦਾਨਗੀ ਆਪ ਵਖਾਈਆ। ਗੋਬਿੰਦ ਸੁੱਟ ਕੇ ਗਿਆ ਤਿੰਨ ਕਾਂਨੇ, ਤਿੰਨਾਂ ਤੱਤਾਂ ਅਗਨੀ ਲਾਈਆ। ਵੇਲੇ ਅੰਤ ਨਾ ਕੋਇ ਪਛਾਣੇ, ਨਦੇੜ ਵੱਜੀ ਵਧਾਈਆ। ਕਰੇ ਖੇਲ ਸ੍ਰੀ ਭਗਵਾਨੇ, ਕਲਜੁਗ ਅੰਤਮ ਵੇਸ ਵਟਾਈਆ। ਮੇਰਾ ਰੱਖੇ ਸੱਚਾ ਮਾਣੇ, ਅਭਿਮਾਨ ਦਏ ਗਵਾਈਆ। ਤਖ਼ਤੋਂ ਲਾਹੇ ਰਾਜੇ ਰਾਣੇ, ਸਭ ਰੱਯਤ ਲਏ ਬਣਾਈਆ। ਗੁਰ ਅਵਤਾਰ ਚਲਾਏ ਆਪਣੇ ਭਾਣੇ, ਜੁਗ ਜੁਗ ਲੇਖਾ ਵੇਖ ਵਖਾਈਆ। ਜਨ ਭਗਤਾਂ ਕਰੇ ਆਪ ਪਛਾਣੇ, ਵੇਖਣਹਾਰਾ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਆਪ ਰਖਾਈਆ। ਨਾਮਾ ਕਹੇ ਤੂੰ ਬੇਪਰਵਾਹ, ਤੇਰਾ ਅੰਤ ਕੋਇ ਨਾ ਪਾਇੰਦਾ। ਜਲ ਥਲ ਖੇਲ ਤੇਰਾ ਅਸਗਾਹ, ਸਮੁੰਦ ਸਾਗਰ ਵੇਸ ਵਟਾਇੰਦਾ। ਜੁਗਾ ਜੁਗੰਤਰ ਵੇਸ ਵਟਾ, ਰੂਪ ਅਨੂਪ ਆਪ ਧਰਾਇੰਦਾ। ਗਗਨ ਗਗਨੰਤਰ ਸੋਭਾ ਪਾ, ਰਵ ਸਸ ਨੂਰ ਚਮਕਾਇੰਦਾ। ਬ੍ਰਹਿਮੰਡ ਖੰਡ ਵਸਾ, ਆਪਣਾ ਆਸਣ ਲਾਇੰਦਾ। ਲੋਕਮਾਤ ਜੋਤ ਜਗਾ, ਵਰਭੰਡੀ ਵੇਖ ਵਖਾਇੰਦਾ। ਜੇਰਜ ਅੰਡੀ ਫੇਰਾ ਪਾ, ਉਤਭੁਜ ਸੇਤਜ ਰੰਗ ਚੜ੍ਹਾਇੰਦਾ। ਜਨ ਭਗਤਾਂ ਵਾਸਨਾ ਗੰਦੀ ਦਏ ਕਢਾ, ਏਕਾ ਆਪਣਾ ਨਾਮ ਪੜ੍ਹਾਇੰਦਾ। ਸਾਚੀ ਚੰਡੀ ਇਕ ਚਮਕਾ, ਚੰਡ ਚੰਡੋਲ ਮੁਕਾਇੰਦਾ। ਆਤਮਾ ਰੰਡੀ ਲਏ ਪਰਨਾ, ਆਪਣੇ ਅੰਗ ਲਗਾਇੰਦਾ। ਡੂੰਘੀ ਕੰਢੀ ਪਾਰ ਕਰਾ, ਡੂੰਘਾ ਸਾਗਰ ਵੇਖ ਵਖਾਇੰਦਾ। ਥੱਕੀ ਮਾਂਦੀ ਗਲੇ ਲਗਾ, ਜਨਮ ਜਨਮ ਦੇ ਰੋਗ ਗਵਾਇੰਦਾ। ਬਣ ਬਣ ਪਾਂਧੀ ਪੰਧ ਮੁਕਾ, ਆਪਣੀ ਮੰਜ਼ਲ ਆਪ ਵਖਾਇੰਦਾ। ਜਗਤ ਸੁਹਾਗੀ ਛੰਦ ਏਕਾ ਗਾ, ਸੰਸਾ ਰੋਗ ਮਿਟਾਇੰਦਾ। ਬੰਦੀਖ਼ਾਨਾ ਆਪ ਤੁੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਘਰ ਬਹਾਇੰਦਾ। ਨਾਮੇ ਵੇਖ ਸਚ ਮਹੱਲਾ, ਹਰਿ ਸਾਚੇ ਆਪ ਬਣਾਇਆ। ਭਗਤਾਂ ਜੋਤੀ ਆਪੇ ਰਲਾ, ਜੋਤੀ ਜੋਤ ਜੋਤ ਸਮਾਇਆ। ਸਚ ਸੰਦੇਸ਼ ਇਕੋ ਘੱਲਾ, ਨਰ ਨਰੇਸ਼ ਆਪ ਸੁਣਾਇਆ। ਕਲਜੁਗ ਅੰਤਮ ਫੜ ਫੜ ਪੱਲਾ, ਆਪਣੇ ਨਾਲ ਬੰਧਾਇਆ। ਜਨਮ ਜਨਮ ਦਾ ਮੇਟਿਆ ਸਲਾ, ਸੰਸਾ ਰੋਗ ਗਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰ ਆਪ ਵਖਾਇਆ। ਸਾਚਾ ਦਰ ਖੋਲ੍ਹ ਦੁਆਰ, ਦਾਮਨਗੀਰ ਦਇਆ ਕਮਾਈਆ। ਆਲਮਗੀਰ ਨਾ ਕਰੇ ਕੋਇ ਵਿਚਾਰ, ਉਲਮਾ ਇਲਮ ਨਾ ਕੋਇ ਵਖਾਈਆ। ਕਰੇ ਖੇਲ ਆਪ ਕਰਤਾਰ, ਨਿਰਾਕਾਰ ਸੱਚਾ ਸ਼ਹਿਨਸ਼ਾਹੀਆ। ਸਚ ਮਹੱਲਾ ਕਰ ਤਿਆਰ, ਤ੍ਰੈਗੁਣ ਡੇਰਾ ਰਿਹਾ ਢਾਹੀਆ। ਹਰਿਜਨ ਸਾਚੇ ਵਿਚ ਬਠਾਲ, ਪਹਿਰੇਦਾਰ ਆਪ ਹੋ ਜਾਈਆ। ਨੇੜ ਨਾ ਆਏ ਕਿਸੇ ਕਾਲ, ਜਮ ਕਾਲ ਨਾ ਕੋਇ ਸਜਾਈਆ। ਸਦਾ ਸਦ ਕਰੇ ਪ੍ਰਿਤਪਾਲ, ਪ੍ਰਿਤਪਾਲਕ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਆਪ ਸਫਾਈਆ।
ਜਨ ਭਗਤਾਂ ਦੇਵੇ ਆਪ ਜ਼ਮਾਨਤ, ਸਾਚੀ ਜ਼ਿਮਨੀ ਆਪ ਭਰਾਇੰਦਾ। ਕੂੜੀ ਕਿਰਿਆ ਨਾ ਕੋਇ ਅਲਾਮਤ, ਜੂਠ ਝੂਠ ਨਾ ਕੋਇ ਵਖਾਇੰਦਾ। ਚਾਰ ਜੁਗ ਦੀ ਕਰੀ ਨਾ ਕੋਈ ਖਿਆਨਤ, ਸਾਚੀ ਵਸਤ ਆਪ ਵਖਾਇੰਦਾ। ਲੱਖ ਚੁਰਾਸੀ ਦੇਵੇ ਲਾਹਨਤ, ਲਾਹਨਤ ਤੌਕ ਗਲ ਬੰਧਾਇੰਦਾ। ਮਨਮੁਖ ਜੀਵ ਹੋਏ ਬੇਪਹਿਚਾਨਤ, ਪਹਿਚਾਨ ਵਿਚ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਇੰਦਾ। ਭਗਤਾਂ ਦੇਵੇ ਆਪ ਸਫ਼ਾਈ, ਸਫ਼ਾ ਸਭ ਦੀ ਰਿਹਾ ਉਠਾਈਆ। ਆਪਣੀ ਅਦਾਲਤ ਆਪੇ ਦੇਵੇ ਗਵਾਹੀ, ਕੋਈ ਲਿਖੇ ਨਾ ਕਲਮ ਸ਼ਾਹੀਆ। ਇਕੋ ਵਾਰ ਲਹਿਣਾ ਦਏ ਚੁਕਾਈ, ਪਿਛਲਾ ਜੁਰਮ ਨਾ ਕੋਈ ਵਖਾਈਆ। ਜਨਮ ਜਨਮ ਦੀ ਫਾਂਸੀ ਦਏ ਕਟਾਈ, ਰੱਸਾ ਆਪਣੀ ਹੱਥੀਂ ਆਪ ਵਢਾਈਆ। ਬਹੱਤਰ ਸੱਤਰ ਚੁਹੱਤਰ ਮੇਲ ਮਿਲਾਵਾ ਸਕੇ ਭਾਈ, ਇਕੋ ਪਿਤਾ ਮਾਣ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਨਾਲ ਮਿਲਾਈਆ। ਜਨ ਭਗਤਾਂ ਅੰਤਮ ਕਰੇ ਇਨਸਾਫ, ਵਾਅਦਾ ਖਲਾਫ਼ ਨਾ ਕਦੇ ਅਖਵਾਇੰਦਾ। ਲੱਖ ਚੁਰਾਸੀ ਦੋ ਜਹਾਨਾਂ ਅੰਦਰ ਕਰਕੇ ਆਇਆ ਸ਼ਗਾਫ਼, ਆਪਣਾ ਰਾਹ ਨਾ ਕਿਸੇ ਜਣਾਇੰਦਾ। ਲੱਖ ਚੁਰਾਸੀ ਸਾਧ ਸੰਤ ਜੀਵ ਜੰਤ ਕਿਸੇ ਨਾ ਆਵੇ ਭਾਖਿਆ ਭਾਖ, ਅਨੁਭਵ ਦ੍ਰਿਸ਼ਟੀ ਕੋਇ ਨਾ ਵੇਖ ਵਖਾਇੰਦਾ। ਸਾਰੇ ਵਿਕੇ ਕਲਜੁਗ ਹਾਟ, ਕੀਮਤ ਕਰਤਾ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਤਰਾਇੰਦਾ। ਜਨ ਭਗਤਾਂ ਕਰੇ ਸਾਚਾ ਅਦਲ, ਅਦਲੀ ਅਦਲ ਕਮਾਇਆ। ਜੁਗ ਜੁਗ ਔਂਦਾ ਰਿਹਾ ਬਦਲ ਬਦਲ, ਆਪਣੀ ਬਦਲੀ ਆਪਣੇ ਹੱਥ ਰਖਾਇਆ। ਆਪੇ ਜਾਣੇ ਆਪਣੀ ਮੰਜ਼ਲ, ਮਕਸੂਦ ਆਪਣਾ ਡੇਰਾ ਲਾਇਆ। ਕਰ ਕਿਰਪਾ ਜਿਸ ਨੂੰ ਪਾਵੇ ਆਪਣਾ ਕੱਜਲ, ਤਿਸ ਨੇਤਰ ਦਏ ਖੁਲ੍ਹਾਇਆ। ਕੋਟਨ ਕੋਟ ਕਰ ਕੇ ਪਜ਼ਲ, ਅੰਤਮ ਮੂੰਹ ਦੇ ਭਾਰ ਸੁਟਾਇਆ। ਖ਼ਾਲੀ ਕੀਤੇ ਵਾਂਗ ਵੰਝਲ, ਸਾਚਾ ਨਾਅਰਾ ਨਾ ਕੋਇ ਸੁਣਾਇਆ। ਇਕੋ ਰੱਖੀ ਆਪਣੀ ਆਂਝਲ, ਮਾਇਆ ਮਮਤਾ ਮੋਹ ਵਧਾਇਆ। ਆਪਣੇ ਘਰ ਲਾਗੇ ਝੂਠੀ ਕਿਰਿਆ ਰਹਿਣ ਨਾ ਦੇਵੇ ਗਵਾਂਢਣ, ਦੂਰ ਦੁਰਾਡੀ ਦਏ ਧਕਾਇਆ। ਗੁਰਮੁਖ ਨਾਰ ਹੋਏ ਸੁਹਾਗਣ, ਜਿਸ ਪਤਿਪਰਮੇਸ਼ਵਰ ਇਕ ਪਰਨਾਇਆ। ਅੱਠੇ ਪਹਿਰ ਰਹੇ ਵੈਰਾਗਣ, ਬਿਰਹੋਂ ਤੱਤ ਇਕ ਜਣਾਇਆ। ਗੀਤ ਗਾਏ ਸਦਾ ਸੁਹਾਗਣ, ਗੋਬਿੰਦ ਢੋਲਾ ਇਕ ਅਲਾਇਆ। ਮੇਰਾ ਸਾਹਿਬ ਸੁਣੇ ਮੇਰੀ ਫ਼ਰਯਾਦਨ, ਨਿਰਗੁਣ ਨਿਉਂ ਨਿਉਂ ਚਰਨਾਂ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਾਂ ਲਏ ਸਾਲਾਹਿਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਰਸਨਾ ਗਾਇਆ।
੨੬ ਮੱਘਰ ੨੦੧੮ ਬਿਕਰਮੀ ਮਨੀ ਰਾਮ, ਹਰਬੰਸ ਸਿੰਘ ਦੇ ਨਵਿਤ ਜੇਠੂਵਾਲ
ਧੰਨ ਵਡਿਆਈ ਭਗਤ ਜਨ, ਹਰਿ ਸੱਜਣ ਮੇਲ ਮਿਲਾਇਆ। ਧੰਨ ਵਡਿਆਈ ਭਗਤ ਜਨ, ਹਰਿ ਸਤਿਗੁਰ ਸੱਚਾ ਪਾਇਆ। ਧੰਨ ਵਡਿਆਈ ਭਗਤ ਜਨ, ਜਗ ਆਪਣਾ ਪੰਧ ਮੁਕਾਇਆ। ਧੰਨ ਵਡਿਆਈ ਭਗਤ ਜਨ, ਲੋਕਮਾਤ ਸਾਚਾ ਚੰਦ ਚੜ੍ਹਾਇਆ। ਧੰਨ ਵਡਿਆਈ ਭਗਤ ਜਨ, ਗ੍ਰਹਿ ਮੰਦਰ ਇਕ ਸੁਹਾਇਆ। ਧੰਨ ਵਡਿਆਈ ਭਗਤ ਜਨ, ਪਤਿਪਰਮੇਸ਼ਵਰ ਇਕੋ ਗਾਇਆ। ਧੰਨ ਵਡਿਆਈ ਭਗਤ ਜਨ,
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਖੇਲ ਖਲਾਇਆ। ਧੰਨ ਵਡਿਆਈ ਭਗਤ ਜਨ, ਘਰ ਪਾਇਆ ਇਕ ਦਵਾਰ। ਧੰਨ ਵਡਿਆਈ ਭਗਤ ਜਨ, ਰਸਨਾ ਗਾਇਆ ਇਕ ਨਿਰੰਕਾਰ। ਧੰਨ ਵਡਿਆਈ ਭਗਤ ਜਨ, ਨਾਤਾ ਤੋੜਿਆ ਸਰਬ ਸੰਸਾਰ। ਧੰਨ ਵਡਿਆਈ ਭਗਤ ਜਨ, ਗ੍ਰਹਿ ਮਿਲਿਆ ਪੁਰਖ ਕਰਤਾਰ। ਧੰਨ ਵਡਿਆਈ ਭਗਤ ਜਨ, ਸੋ ਪੁਰਖ ਨਿਰੰਜਣ ਕਰੇ ਸਚ ਪਿਆਰ। ਧੰਨ ਵਡਿਆਈ ਭਗਤ ਜਨ, ਭਾਂਡਾ ਭਰਮ ਭੌ ਭੰਨਾਇਆ। ਧੰਨ ਵਡਿਆਈ ਭਗਤ ਜਨ, ਮਨ ਚਾਓ ਘਨੇਰਾ ਹਰਿ ਜੂ ਦਰਸ਼ਨ ਪਾਇਆ। ਧੰਨ ਵਡਿਆਈ ਭਗਤ ਜਨ, ਜੁਗ ਜੁਗ ਦਾ ਗੇੜਾ ਅੰਤ ਕਟਾਇਆ। ਧੰਨ ਵਡਿਆਈ ਭਗਤ ਜਨ, ਤੇਰਾ ਮੇਰਾ ਮੋਹ ਚੁਕਾਇਆ। ਧੰਨ ਵਡਿਆਈ ਭਗਤ ਜਨ, ਹਰਿ ਨੇਰਨ ਨੇਰਾ ਨਜ਼ਰੀ ਆਇਆ। ਧੰਨ ਵਡਿਆਈ ਭਗਤ ਜਨ, ਦੋ ਜਹਾਨਾਂ ਡੇਰਾ ਢਾਹਿਆ। ਧੰਨ ਵਡਿਆਈ ਭਗਤ ਜਨ, ਆਪਣਾ ਬੇੜਾ ਬੰਨ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਖੇਲ ਕਰਾਇਆ। ਧੰਨ ਵਡਿਆਈ ਭਗਤ ਜਨ, ਘਰ ਪਾਇਆ ਸ੍ਰੀ ਭਗਵਾਨ। ਧੰਨ ਵਡਿਆਈ ਭਗਤ ਜਨ, ਲੋਕਮਾਤ ਮਿਲਿਆ ਮਾਣ। ਧੰਨ ਵਡਿਆਈ ਭਗਤ ਜਨ, ਹਰਿ ਕਾ ਨਾਉਂ ਸੁਣਿਆ ਕਾਨ। ਧੰਨ ਵਡਿਆਈ ਭਗਤ ਜਨ, ਗ੍ਰਹਿ ਮੰਦਰ ਮਿਲਿਆ ਸਚ ਮਕਾਨ। ਧੰਨ ਵਡਿਆਈ ਭਗਤ ਜਨ, ਨਿਰਗੁਣ ਸਰਗੁਣ ਦਰ ਦਰ ਵੇਖੇ ਆਣ। ਧੰਨ ਵਡਿਆਈ ਭਗਤ ਜਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਵਡ ਮਿਹਰਵਾਨ। ਧੰਨ ਵਡਿਆਈ ਜਨ ਭਗਤ, ਭਗਤੀ ਪੰਧ ਮੁਕਾਇਆ। ਧੰਨ ਵਡਿਆਈ ਜਨ ਭਗਤ, ਬੂੰਦ ਰਕਤੀ ਲੇਖੇ ਲਾਇਆ। ਧੰਨ ਵਡਿਆਈ ਜਨ ਭਗਤ, ਆਤਮ ਸ਼ਕਤੀ ਪਰਮਾਤਮ ਜੋੜ ਜੁੜਾਇਆ। ਧੰਨ ਵਡਿਆਈ ਜਨ ਭਗਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਗੋਦ ਬਹਾਇਆ। ਧੰਨ ਵਡਿਆਈ ਜਨ ਭਗਤ, ਜਾਗਰਤ ਜੋਤ ਹੋਏ ਉਜਿਆਰ। ਧੰਨ ਵਡਿਆਈ ਜਨ ਭਗਤ, ਹਉਂਮੇ ਰੋਗ ਦਏ ਨਿਵਾਰ। ਧੰਨ ਵਡਿਆਈ ਜਨ ਭਗਤ, ਧੁਰ ਸੰਜੋਗ ਹੋਇਆ ਕਰਤਾਰ। ਧੰਨ ਵਡਿਆਈ ਜਨ ਭਗਤ, ਅੰਮ੍ਰਿਤ ਪੀਆ ਠੰਡਾ ਠਾਰ, ਧੰਨ ਵਡਿਆਈ ਜਨ ਭਗਤ, ਭਗਤ ਨਾਮ ਸੁਣਿਆ ਸੱਚੀ ਧੁਨਕਾਰ। ਧੰਨ ਵਡਿਆਈ ਜਨ ਭਗਤ, ਕੂੜੀ ਕਿਰਿਆ ਕਰੇ ਖ਼ੁਵਾਰ। ਧੰਨ ਵਡਿਆਈ ਜਨ ਭਗਤ, ਆਤਮ ਦਰਸੀ ਦੇਵੇ ਦਰਸ ਦੀਦਾਰ। ਧੰਨ ਵਡਿਆਈ ਜਨ ਭਗਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਧੰਨ ਵਡਿਆਈ ਭਗਤ ਜਨ, ਜਣਿਆ ਪੁਰਖ ਅਲੱਖ। ਧੰਨ ਵਡਿਆਈ ਭਗਤ ਜਨ, ਹਰਿ ਨਿਰਗੁਣ ਰੂਪ ਦੇਖਿਆ ਪਰਤੱਖ। ਧੰਨ ਵਡਿਆਈ ਭਗਤ ਜਨ ਹਰਿ ਜੂ ਪਰਦਾ ਲਿਆ ਢੱਕ। ਧੰਨ ਵਡਿਆਈ ਭਗਤ ਜਨ, ਨਿਰਗੁਣ ਨਿਰਵੈਰ ਆਪਣੀ ਗੋਦੀ ਲਿਆ ਚੱਕ। ਧੰਨ ਵਡਿਆਈ ਭਗਤ ਜਨ, ਸਦਾ ਸਦਾ ਸਿਰ ਰੱਖੇ ਹੱਥ। ਧੰਨ ਵਡਿਆਈ ਭਗਤ ਜਨ, ਮਿਲਿਆ ਮੇਲ ਪੁਰਖ ਸਮਰਥ। ਧੰਨ ਵਡਿਆਈ ਭਗਤ ਜਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹਿਰਦੇ ਗਿਆ ਵਸ। ਧੰਨ ਵਡਿਆਈ ਭਗਤ ਜਨ, ਹਰਿ ਪਾਇਆ ਪੁਰਖ ਅਬਿਨਾਸ਼ ਧੰਨ ਵਡਿਆਈ ਭਗਤ ਜਨ, ਨਾਤਾ ਤੁਟਾ ਪ੍ਰਿਥਮੀ ਆਕਾਸ਼। ਧੰਨ ਵਡਿਆਈ ਭਗਤ ਜਨ, ਲੇਖੇ ਲੱਗਾ ਪਵਣ ਸਵਾਸ। ਧੰਨ ਵਡਿਆਈ ਭਗਤ ਜਨ, ਮਾਣਸ ਜਨਮ ਹੋਇਆ ਰਾਸ। ਧੰਨ ਵਡਿਆਈ ਭਗਤ ਜਨ, ਜਨਮ ਜਨਮ ਦੀ ਪੂਰੀ ਹੋਈ ਆਸ। ਧੰਨ ਵਡਿਆਈ ਭਗਤ ਜਨ, ਮੇਲ
ਮਿਲਾਇਆ ਸ਼ਾਹੋ ਸ਼ਾਬਾਸ਼। ਧੰਨ ਵਡਿਆਈ ਭਗਤ ਜਨ, ਨਿਰਗੁਣ ਜੋਤ ਕਰੇ ਪਰਕਾਸ਼। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਖੇਲ ਤਮਾਸ਼। ਧੰਨ ਵਡਿਆਈ ਜਨ ਭਗਤ, ਘਰ ਪਾਇਆ ਹਰਿ ਗੋਬਿੰਦ। ਧੰਨ ਵਡਿਆਈ ਜਨ ਭਗਤ, ਕਲਜੁਗ ਅੰਤਮ ਮਿਟੀ ਚਿੰਦ। ਧੰਨ ਵਡਿਆਈ ਜਨ ਭਗਤ, ਅੰਮ੍ਰਿਤ ਪੀਆ ਸਾਗਰ ਸਿੰਧ। ਧੰਨ ਵਡਿਆਈ ਜਨ ਭਗਤ, ਮਾਣ ਗਵਾਇਆ ਸੁਰਪਤ ਇੰਦ। ਧੰਨ ਵਡਿਆਈ ਜਨ ਭਗਤ, ਹਰਿ ਮਿਲਿਆ ਗੁਣੀ ਗਹਿੰਦ। ਧੰਨ ਵਡਿਆਈ ਜਨ ਭਗਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਰਬ ਬਖ਼ਸ਼ੰਦ। ਧੰਨ ਵਡਿਆਈ ਜਨ ਭਗਤ, ਪਾਇਆ ਹਰਿ ਦਵਾਰ। ਧੰਨ ਵਡਿਆਈ ਜਨ ਭਗਤ, ਵਿਸਰਿਆ ਸੰਸਾਰ। ਧੰਨ ਵਡਿਆਈ ਜਨ ਭਗਤ, ਪੁਰਖ ਅਬਿਨਾਸ਼ੀ ਲਏ ਉਧਾਰ। ਧੰਨ ਵਡਿਆਈ ਜਨ ਭਗਤ, ਬੰਦ ਖ਼ਲਾਸੀ ਹੋਈ ਅੰਤਮ ਵਾਰ। ਧੰਨ ਵਡਿਆਈ ਜਨ ਭਗਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਸਾਚੀ ਕਾਰ। ਸਾਚੀ ਕਾਰ ਕਰਤਾ ਪੁਰਖ, ਕਰਨੇਹਾਰ ਕਮਾਈਆ। ਨਾ ਕੋਈ ਸੋਗ ਨਾ ਕੋਈ ਹਰਖ਼, ਹਿਰਸ ਹਵਸ ਨਾ ਕੋਇ ਵਧਾਈਆ। ਇਕ ਜਣਾਏ ਆਪਣਾ ਆਦਰਸ, ਇਸ਼ਟ ਆਪਣਾ ਨੂਰ ਉਪਾਈਆ। ਲੇਖਾ ਜਾਣੇ ਸਰਬ ਸ੍ਰਿਸ਼ਟ, ਸਾਖਯਾਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਾਂ ਮਾਣ ਵਡਿਆਈਆ। ਹਰਿ ਭਗਤਾਂ ਹਰਿ ਵੱਡਾ ਮਾਣ, ਏਕਾ ਓਟ ਜਣਾਇੰਦਾ । ਦਿਵਸ ਰੈਣ ਵੇਖੇ ਮਾਰ ਧਿਆਨ, ਪਾਰਬ੍ਰਹਮ ਬ੍ਰਹਮ ਦਇਆ ਕਮਾਇੰਦਾ। ਆਦਿ ਜੁਗਾਦੀ ਚਤੁਰ ਸੁਜਾਨ, ਬਾਲ ਬਿਰਧ ਜੁਵਾਨ ਨਾ ਰੂਪ ਵਟਾਇੰਦਾ। ਏਕਾ ਮੰਦਰ ਬੈਠ ਮਕਾਨ, ਲੱਖ ਚੁਰਾਸੀ ਵੇਖ ਵਖਾਇੰਦਾ। ਏਕਾ ਨਾਮ ਸ਼ਬਦ ਗਿਆਨ, ਜੀਵ ਜੰਤ ਸਰਬ ਪੜ੍ਹਾਇੰਦਾ। ਏਕਾ ਚਰਨ ਕਵਲ ਧਿਆਨ, ਸ਼ਰਨ ਸ਼ਰਨਾਈ ਇਕ ਵਖਾਇੰਦਾ। ਏਕਾ ਹੁਕਮ ਇਕ ਫ਼ਰਮਾਣ, ਧੁਰ ਫ਼ਰਮਾਣਾ ਇਕ ਸਮਝਾਇੰਦਾ। ਏਕਾ ਰਾਜ ਇਕ ਰਾਜਾਨ, ਏਕਾ ਰੱਯਤ ਵੇਖ ਵਖਾਇੰਦਾ। ਏਕਾ ਹੋਏ ਜਾਣੀ ਜਾਣ, ਘਟ ਘਟ ਆਪਣਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਇੰਦਾ। ਜਨ ਭਗਤਾਂ ਕਰੀ ਇਕ ਸਲਾਹ, ਏਕਾ ਮਤਾ ਪਕਾਇਆ। ਕਲਜੁਗ ਅੰਤ ਅੰਧੇਰਾ ਗਿਆ ਛਾ, ਸਾਚਾ, ਚੰਦ ਨਜ਼ਰ ਨਾ ਆਇਆ। ਕੋਟਨ ਕੋਟ ਹਰਿ ਜੂ ਨਾਂ ਧਰਾ, ਜੀਵਾਂ ਜੰਤਾਂ ਗਿਆ ਵਖਾਇਆ । ਲੱਭ ਲੱਭ ਥੱਕੇ ਥਾਉਂ ਥਾਂ, ਕਿਸੇ ਦੁਆਰੇ ਹੱਥ ਕਿਸੇ ਨਾ ਆਇਆ। ਡੂੰਘੇ ਸਾਗਰ ਵੜ ਵੜ ਵੇਖਿਆ ਹੱਥ ਨਾ ਆਏ ਥਲ ਅਸਗਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਛੁਪਾਇਆ। ਸਾਰੇ ਭਗਤ ਕਰ ਸਲਾਹ, ਇਕ ਅਵਾਜ਼ ਉਠਾਈਆ। ਆਓ ਲੱਭੀਏ ਹਰਿ ਮਲਾਹ, ਬੇੜਾ ਬੰਨੇ ਦੇਵੇ ਲਾਈਆ। ਇਕ ਜਪਾਏ ਆਪਣਾ ਨਾਂ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਨਿਮਾਣਿਆਂ ਨਿਤਾਣਿਆਂ ਪਕੜੇ ਬਾਂਹ, ਫੜ ਬਾਹੋਂ ਗਲੇ ਲਗਾਈਆ। ਹੰਸ ਬਣਾਏ ਫੜ ਫੜ ਕਾਂ, ਕਾਗੋਂ ਹੰਸ ਉਡਾਈਆ। ਸਦਾ ਸੁਹੇਲਾ ਸਿਰ ਦੇਵੇ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਈਆ। ਕੋਟ ਜਨਮ ਦੇ ਬਖ਼ਸ਼ੇ ਗੁਨਾਹ, ਹਰਿ ਨਜ਼ਰ ਇਕੋ ਵਾਰ ਪਾਈਆ। ਚਰਨ ਕਵਲ ਦੇਵੇ ਥਾਂ, ਦਰ ਘਰ ਸਾਚਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਲੇਖਾ ਦਏ ਮੁਕਾਈਆ। ਭਗਤ ਜਨ ਹੋ ਇਕੱਠੇ, ਏਕਾ ਘਰ ਵਸਾਇਆ। ਕਰ ਸਲਾਹ ਨਿਰਗੁਣ ਅੱਗੇ ਡਟੇ, ਆਪਣਾ ਬਲ ਧਰਾਇਆ। ਜੁਗ ਜੁਗ ਤੇਰੇ ਵਿਛੋੜੇ ਫੱਟੇ, ਸਾਚਾ
ਫੱਟ ਨਾ ਬੰਦ ਕੋਇ ਕਰਾਇਆ। ਤੇਰੇ ਪਿਛੇ ਤਨ ਸੀਸ ਕੱਟੇ, ਅੰਗ ਅੰਗ ਅੰਗ ਭੰਨਾਇਆ। ਤੇਰੇ ਪਿਛੇ ਪੂਜੇ ਵੱਟੇ, ਪੱਥਰਾਂ ਸੀਸ ਝੁਕਾਇਆ। ਤੇਰੇ ਪਿਛੇ ਸਾਕ ਸੈਣ ਸਾਰੇ ਛੱਡੇ, ਨਾਤਾ ਜਗਤ ਮੋਹ ਤੁੜਾਇਆ। ਤੇਰੇ ਪਿਛੇ ਪੰਜ ਤੱਤ ਕਾਇਆ ਵਿਚੋਂ ਕੱਢੇ, ਕਾਮ ਕਰੋਧ ਲੋਭ ਮੋਹ ਹੰਕਾਰ ਤਜਾਇਆ। ਤੇਰੇ ਪਿਛੇ ਛੋਟੇ ਬਾਲੇ ਬਣ ਕੇ ਰਹੇ ਨੱਢੇ, ਆਪਣਾ ਜੋਬਨ ਨਾ ਮਾਤ ਵਖਾਇਆ। ਚਾਰ ਜੁਗ ਤੂੰ ਫੜ ਫੜ ਸਾਨੂੰ ਛੱਡੇਂ, ਨਿਰਗੁਣ ਸਰਗੁਣ ਵੇਸ ਵਟਾਇਆ। ਫਿਰ ਲੁਕ ਜਾਏ ਅੰਧੇਰੀ ਖੱਡੇ, ਤੇਰਾ ਭੇਤ ਕਿਸੇ ਨਾ ਪਾਇਆ। ਕਲਜੁਗ ਅੰਤਮ ਦਰ ਤੇਰੇ ਅੱਗੇ ਦੋਵੇਂ ਹੱਥ ਬੱਧੇ, ਚਰਨੀ ਸੀਸ ਨਿਵਾਇਆ। ਅਸੀਂ ਆਏ ਤੇਰੇ ਸੱਦੇ, ਹੋਰ ਵਾਸਨਾ ਨਾ ਕੋਇ ਰਖਾਇਆ। ਨਾਮ ਤੇਰੇ ਦੇ ਗਾਨੇ ਬੱਧੇ, ਸਾਚਾ ਸਗਨ ਮਨਾਇਆ। ਜਨਮ ਜਨਮ ਵਿਚ ਫਿਰੇ ਭੱਜੇ, ਮਾਤ ਗਰਭ ਪੰਧ ਮੁਕਾਇਆ। ਕਵਣ ਵੇਲਾ ਹਰਿ ਪਰਦੇ ਕੱਜੇ, ਸਦਾ ਹੋਏ ਸਹਾਇਆ। ਅੰਤਮ ਰੱਖੇ ਸਾਚੀ ਲੱਜੇ, ਕੋਝੇ ਕਮਲੇ ਗਲੇ ਲਗਾਇਆ। ਸਦਾ ਰਹੇ ਸਾਡੇ ਖੱਬੇ ਸੱਜੇ, ਪਿਛੇ ਅੱਗੇ ਫੇਰਾ ਪਾਇਆ। ਨੌਬਤ ਨਾਮ ਇਕੋ ਵੱਜੇ, ਦੂਜਾ ਰਾਗ ਨਾ ਕੋਇ ਸੁਣਾਇਆ। ਦੀਪਕ ਜੋਤ ਇਕੋ ਜਗੇ, ਜਾਗਰਤ ਜੋਤ ਕਰੇ ਰੁਸ਼ਨਾਇਆ। ਕਰ ਦਰਸ ਅਸੀਂ ਰਹੀਏ ਰੱਜੇ, ਤ੍ਰਿਸ਼ਨਾ ਹੋਰ ਨਾ ਕੋਇ ਰਖਾਇਆ। ਇਕੋ ਨਾਮ ਪਿਆਏ ਸਾਚੀ ਮਧੇ, ਅਵਰ ਪਿਆਲਾ ਨਾ ਹੱਥ ਉਠਾਇਆ। ਚਾਰ ਕੁੰਟ ਸਾਹਿਬ ਸਤਿਗੁਰ ਇਕੋ ਗੱਜੇ, ਦੂਜਾ ਰਹਿਣ ਕੋਇ ਨਾ ਪਾਇਆ। ਜੋ ਘੜਿਆ ਸੋ ਅੰਤਮ ਭੱਜੇ, ਪ੍ਰਭ ਆਪਣਾ ਖੇਲ ਰਚਾਇਆ। ਅੰਤਮ ਚੜ੍ਹੀਏ ਤੇਰੇ ਜਹਾਜ਼ੇ, ਜਗਤ ਜਹਾਦ ਰਿਹਾ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਘਰ ਦੇ ਵਖਾਇਆ। ਤੇਰੇ ਪਿੱਛੇ ਕੀਤਾ ਇਕੱਠ, ਇਕੋ ਵਾਜ ਉਠਾਈਆ। ਤੇਰੇ ਚਰਨ ਗਏ ਢੱਠ, ਦੂਜੀ ਓਟ ਨਾ ਕੋਇ ਤਕਾਈਆ। ਤੂੰ ਵਸਣਹਾਰਾ ਘਟ ਘਟ, ਘਰ ਘਰ ਜੋਤ ਰੁਸ਼ਨਾਈਆ। ਸਾਡੀ ਕੀਮਤ ਦਾਮ ਵੱਟ, ਤਨ ਤੇਰੀ ਭੇਟ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸੁਣ ਸਾਡੀ ਅਰਜ਼ੋਈਆ। ਭਗਤ ਆਏ ਚਲ ਦੁਆਰ, ਆਪਣਾ ਪੰਧ ਮੁਕਾਇਆ। ਜੁਗ ਜੁਗ ਮਿਲਦੇ ਰਹੇ ਤੈਨੂੰ ਵਾਰੋ ਵਾਰ, ਨਿਤ ਨਿਤ ਵੇਖ ਵਖਾਇਆ। ਕਾਗ਼ਜ਼ ਕਲਮ ਗੌਂਦੀ ਆਈ ਵਾਰ, ਸਲੋਕ ਸੋਹਲੇ ਨਾਲ ਰਲਾਇਆ। ਸਾਰੇ ਮੰਗਦੇ ਰਹੇ ਬਣ ਭਿਖਾਰ, ਤੇਰੇ ਅੱਗੇ ਝੋਲੀ ਡਾਹਿਆ। ਛਿੰਨ ਮਾਤਰ ਦੇ ਕੇ ਦਰਸ ਦੀਦਾਰ, ਫਿਰ ਆਪਣਾ ਮੁਖ ਛੁਪਾਇਆ। ਹੁਣ ਅਸੀਂ ਕੱਠੇ ਹੋੇਏ ਜੁਗ ਜੁਗ ਦੇ ਵਿਛੜੇ ਯਾਰ, ਇਕੋ ਮਤਾ ਪਕਾਇਆ। ਖਾ ਖਾ ਧੱਕੇ ਹੋਏ ਖ਼ਬਰਦਾਰ, ਬੇਖ਼ਬਰ ਕੋਇ ਰਹਿਣ ਨਾ ਪਾਇਆ। ਕਰ ਕਰ ਸਬਰ ਗਏ ਹਾਰ, ਤੂੰ ਬੇਸਬਰਾ ਤੇਰਾ ਸਬਰ ਕਿਸੇ ਹੱਥ ਨਾ ਆਇਆ। ਕਰ ਕਰ ਥੱਕੇ ਸਰਬ ਵਿਚਾਰ, ਤੇਰਾ ਪੰਧ ਨਾ ਕੋਇ ਮੁਕਾਇਆ । ਕਲਜੁਗ ਆਈ ਅੰਤਮ ਵਾਰ, ਤੂੰ ਰਹਿਮਤ ਰਾਮ ਕਮਾਇਆ। ਜਨਮ ਦਿਤਾ ਵਿਚ ਸੰਸਾਰ, ਆਪਣਾ ਬੰਧਨ ਪਾਇਆ। ਅਸੀਂ ਕੱਠੇ ਹੋਏ ਇਕੋ ਵਾਰ, ਇਕੋ ਸਾਹ ਸੁਧਾਇਆ। ਭੱਜ ਨਾ ਜਾਏ ਹਰਿ ਨਿਰੰਕਾਰ, ਚਾਰੋਂ ਕੁੰਟ ਘੇਰਾ ਪਾਇਆ। ਬਹੱਤਰ ਨਾੜ ਤੇਰੀ ਸਤਾਰ, ਪੰਜ ਤੱਤ ਕਾਇਆ ਚੋਲਾ ਰਿਹਾ ਖੜਕਾਇਆ। ਅੰਦਰ ਲੁਕਿਆ ਰਹੇਂ ਬਣ ਗੁਨਾਹਗਾਰ, ਅਵਗੁਣ ਸਾਡੇ ਮੱਥੇ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰਾ ਸੰਗ ਨਾ ਕੋਇ ਛੁਡਾਇਆ। ਭਗਤ ਜਨ ਹੋਏ ਤਿਆਰ, ਆਪਣਾ ਬਲ ਰਖਾਈਆ। ਕਲਜੁਗ ਅੰਤਮ ਦਿਤਾ ਵੰਗਾਰ, ਪ੍ਰਭ ਨੱਸ ਕਿਤੇ ਨਾ ਜਾਈਆ। ਡਾਗਾਂ ਸੋਟੇ ਫੜ ਕੇ ਆਏ ਬਾਹਰ, ਸਾਕ ਸੱਜਣ ਮਾਤ ਤਜਾਈਆ। ਇਕੋ ਮਾਰਿਆ
ਬੋਲ ਜੈਕਾਰ, ਸੋਹੰ ਢੋਲਾ ਗਾਈਆ। ਸੋਹੰ ਸੁਣ ਕੇ ਹੋਇਆ ਬੇਜ਼ਾਰ, ਦਰਦੀ ਆਪਣੀ ਅੱਖ ਖੁਲ੍ਹਾਈਆ। ਅੱਗੋਂ ਨਿਉਂ ਕੇ ਕਹੇ ਪੁਕਾਰ, ਆਪਣਾ ਸੀਸ ਝੁਕਾਈਆ। ਕਲਜੁਗ ਅੰਤਮ ਮੈਂ ਭਗਤਾਂ ਕੋਲੋਂ ਗਿਆ ਹਾਰ, ਮੇਰੀ ਚਲੇ ਨਾ ਕੋਇ ਵਡਿਆਈਆ। ਆਪਣਾ ਗ੍ਰਹਿ ਆਪਣਾ ਮੰਦਰ ਦਿਤਾ ਤਿਆਗ, ਤਿਆਗੀ ਰੂਪ ਵਟਾਈਆ। ਜਨ ਭਗਤ ਬਣਾਏ ਆਪਣਾ ਸੁਹਾਗ, ਸਾਚੀ ਖ਼ੁਸ਼ੀ ਮਨਾਈਆ। ਨਿਰਗੁਣ ਰਚ ਰਚ ਆਪੇ ਕਾਜ, ਕਰਤਾ ਪੁਰਖ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਾਰ ਰਿਹਾ ਸਮਝਾਈਆ। ਸੁਣ ਭਗਤ ਇਕੋ ਬਾਤ, ਏਕਾ ਵਾਰ ਜਣਾਇੰਦਾ। ਤੁਹਾਡੇ ਪਿਛੇ ਕੀਤਾ ਆਪਣਾ ਘਾਤ, ਤਨ ਮਨ ਸਾਚੀ ਭੇਟ ਚੜ੍ਹਾਇੰਦਾ। ਨਾਤਾ ਤੋੜ ਜਗਤ ਜ਼ਾਤ, ਜਾਗਰਤ ਜੋਤ ਇਕ ਜਗਾਇੰਦਾ। ਕੂੜੀ ਮੇਟ ਅੰਧੇਰੀ ਰਾਤ, ਰੈਣ ਸਾਚਾ ਚੰਦ ਚਮਕਾਇੰਦਾ। ਨਿਰਗੁਣ ਹੋ ਕਮਲਾਪਾਤ, ਦਰਗਹਿ ਸਾਚੀ ਸੋਭਾ ਪਾਇੰਦਾ। ਲੋਕਮਾਤ ਬਣਾਏ ਪ੍ਰਭਾਤ, ਪ੍ਰਭ ਆਪਣਾ ਵੇਸ ਵਟਾਇੰਦਾ। ਜਨ ਭਗਤਾਂ ਪੁੱਛੇ ਵਾਤ, ਬਣ ਸੇਵਕ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਭਗਤਨ ਭੇਵ ਗਿਆ ਖੁਲ੍ਹ, ਹਰਿ ਸਤਿਗੁਰ ਆਪ ਖੁਲ੍ਹਾਈਆ। ਆਪਣੇ ਗ੍ਰਹਿ ਪਾਵੀਂ ਮੁਲ, ਕੀਮਤ ਕਰਤਾ ਆਪ ਚੁਕਾਈਆ। ਸਰਨ ਸਰਨਾਈ ਜੋ ਗਏ ਘੁਲ, ਕੀਤੀ ਘਾਲ ਲੇਖੇ ਲਾਈਆ। ਧਾਮ ਵਖਾਏ ਇਕ ਅਡੁਲ, ਡੋਲ ਕਦੇ ਨਾ ਜਾਈਆ। ਹਰਿ ਭਗਤ ਬਣਾਈ ਸਾਚੀ ਕੁਲ, ਕੁਲਵੰਤ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਰਿਹਾ ਸਮਝਾਈਆ। ਹਰਿਜਨ ਸਾਚੀ ਸਚ ਵਿਚਾਰ, ਸਤਿਗੁਰ ਆਪ ਜਣਾਇੰਦਾ। ਤੇਰਾ ਲੇਖਾ ਰਹੇ ਜੁਗ ਚਾਰ, ਚਾਰ ਚਾਰ ਨੌਂ ਨਾਲ ਮਿਲਾਇੰਦਾ। ਸਾਚਾ ਮੰਦਰ ਇਕ ਦਰਬਾਰ, ਧੁਰ ਦਰਬਾਰੀ ਆਪ ਸਜਾਇੰਦਾ। ਅੰਦਰ ਬਹੇ ਆਪ ਨਿਰੰਕਾਰ, ਸਚ ਸਿੰਘਾਸਣ ਸੋਭਾ ਪਾਇੰਦਾ। ਨੇਤਰ ਨੈਣ ਦਏ ਦੀਦਾਰ, ਦਰਸੀ ਦਰਸ ਕਰਾਇੰਦਾ। ਇਕੋ ਵਾਰ ਸੁਣੇ ਪੁਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਵਡਿਆਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੱਚੀ ਸਰਕਾਰ, ਅਦਲ ਆਦਲ ਆਪ ਕਮਾਇੰਦਾ। ਤੁਹਾਡਾ ਬਚਨ ਮੇਰੀ ਗ਼ੁਫ਼ਤਾਰ, ਗ਼ੁਫ਼ਤ ਸ਼ਨੀਦ ਖੇਲ ਖਲਾਈਆ। ਤੁਹਾਡਾ ਪਿਆਰ ਮੇਰਾ ਵਿਹਾਰ, ਮੇਰੀ ਸਤਾਰ ਸਰਬ ਲੋਕਾਈਆ। ਤੁਹਾਡੀ ਸਰੰਗੀ ਵੱਜੇ ਵਾਰੋ ਵਾਰ, ਸਰੰਗਾ ਸੁਨਣਹਾਰ ਇਕ ਹੋ ਜਾਈਆ। ਮਰਦੰਗਾ ਮਰਦੰਗ ਵਜਾਏ ਅਪਾਰ, ਜਨ ਭਗਤਾਂ ਆਪ ਸੁਣਾਈਆ। ਭਗਤ ਆਏ ਭਗਤ ਰੰਗ, ਹਰਿ ਭਗਵਨ ਨਾਲ ਰਖਾਈਆ। ਪਹਿਲੋਂ ਬਣਾਏ ਸੇਜ ਪਲੰਘ, ਪਾਵਾ ਚੂਲ ਆਪ ਠੁਕਾਈਆ। ਫੇਰ ਵਜਾਏ ਤਾਰ ਸਤਾਰ ਮਰਦੰਗ, ਨਾਦ ਅਨਾਦ ਸੁਣਾਈਆ। ਫੇਰ ਵੇਖੇ ਆਪ ਲੰਘ, ਗ੍ਰਹਿ ਮੰਦਰ ਸੋਭਾ ਪਾਈਆ। ਫੇਰ ਚੜ੍ਹਾਏ ਭਗਤ ਚੰਦ, ਲੋਕਮਾਤ ਕਰੇ ਰੁਸ਼ਨਾਈਆ। ਮਾਣਸ ਜਨਮ ਦੇ ਦੇ ਅਨੰਦ, ਅੰਤਮ ਆਪਣੇ ਵਿਚ ਮਿਲਾਈਆ। ਕਰ ਖੇਲ ਵਿਚ ਵਰਭੰਡ, ਬ੍ਰਹਿਮੰਡ ਕਰੇ ਰੁਸ਼ਨਾਈਆ। ਜੁਗ ਜੁਗ ਵੰਡਾਂ ਹਰਿ ਜੂ ਵੰਡ, ਲਿਖ ਲਿਖ ਹਿਸਾਬ ਮੁਕਾਈਆ। ਟੁੱਟੀ ਫੇਰ ਗੰਢ, ਲੋਕਮਾਤ ਲਏ ਪਰਗਟਾਈਆ। ਨਾਮ ਸੁਣਾਏ ਸਾਚਾ ਛੰਦ, ਏਕਾ ਗੁਣ ਜਣਾਈਆ। ਕਾਇਆ ਕਰ ਖੰਡ ਖੰਡ, ਨਾਤਾ ਦਏ ਤੁੜਾਈਆ। ਇਕ ਵਖਾਏ ਸਚ ਅਨੰਦ, ਆਪਣੇ ਅਨੰਦ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਤੀ ਰੰਗ ਵਖਾਈਆ। ਭਗਤ ਆਇਆ ਭਗਤ ਗਿਆ, ਹਰਿ ਹਰਿ ਖੇਲ ਖਲਾਇੰਦਾ। ਭਗਤ
ਮੋਇਆ ਭਗਤ ਰਿਹਾ, ਰਹਿ ਰਹਿ ਵੇਖ ਵਖਾਇੰਦਾ। ਛੱਤੀ ਜੁਗ ਜਾਣ ਬੀਤ, ਅਗਲੀ ਗਾਥਾ ਦਏ ਸਮਝਾਈਆ। ਚੌਕੜੀ ਚਲਦੀ ਰਹੇ ਹਰਿ ਕੀ ਰੀਤ, ਗੇੜਾ ਗੇੜੇ ਵਿਚ ਰਖਾਈਆ। ਕੋਟਨ ਕੋਟ ਨਾਉਂ ਧਰ ਸੁਣੌਂਦੇ ਰਹੇ ਗੀਤ, ਆਪਣੀ ਕਰਦਾ ਰਹੇ ਵਡਿਆਈਆ। ਜਨ ਭਗਤ ਬਣਾਏ ਆਪਣੇ ਮੀਤ, ਮਿੱਤਰ ਪਿਆਰਾ ਆਪ ਹੋ ਜਾਈਆ। ਅੰਤ ਵਖਾਏ ਧਾਮ ਅਨਡੀਠ, ਅਨਡਿਠੜਾ ਰੰਗ ਚੜ੍ਹਾਈਆ। ਜਿਸ ਗ੍ਰਹਿ ਭਗਵੰਤ ਵਸੇ ਅਤੀਤ, ਤਿਸ ਘਰ ਭਗਤਾਂ ਲਏ ਬਹਾਈਆ। ਨਾ ਠੰਡਾ ਨਾ ਸੀਤ, ਅਗਨੀ ਤੱਤ ਨਾ ਕੋਇ ਤਪਾਈਆ। ਇਕੋ ਪ੍ਰੇਮ ਇਕੋ ਪ੍ਰੀਤ, ਏਕ ਪ੍ਰੀਆ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਵਿਚ ਸਮਾਈਆ। ਵਿਛੋੜੇ ਅੰਦਰ ਬੜਾ ਵੈਰਾਗ, ਵੈਰਾਗੀ ਵੈਰਾਗ ਜਣਾਇੰਦਾ। ਬਿਨ ਵਿਛੜਿਆਂ ਨਾ ਹੋਏ ਤਾਂਘ, ਆਸ ਆਸ ਨਾ ਕੋਇ ਰਖਾਇੰਦਾ। ਵਿਛੋੜੇ ਅੰਦਰ ਪਲਟੇ ਸਵਾਂਗ, ਸਵਾਂਗੀ ਆਪਣਾ ਰੂਪ ਵਟਾਇੰਦਾ। ਵਿਛੋੜੇ ਅੰਦਰ ਖੁਲ੍ਹੇ ਜਾਗ, ਨੇਤਰ ਨੈਣ ਨੀਂਦ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੋੜੇ ਵਿਛੋੜੇ ਅੰਦਰ ਇਕੋ ਬਿਰਹੋਂ ਬ੍ਰਿਜਵਾਸੀ ਆਪ ਰਖਾਇੰਦਾ। ਬਿਰਹੋਂ ਵੈਰਾਗ ਨਾ ਉਪਜੇ ਅੰਦਰ, ਜੋੜ ਵਿਛੋੜਾ ਨਜ਼ਰ ਨਾ ਆਈਆ। ਅੱਠੇ ਪਹਿਰ ਜਨ ਭਗਤ ਵਸਣ ਹਰਿ ਕੇ ਮੰਦਰ, ਹਰਿ ਜੂ ਸੰਗ ਸਮਾਈਆ। ਕੋਈ ਨਾ ਪੜ੍ਹੀਏ ਫੇਰ ਮੰਤਰ, ਅੰਤਰ ਤੇਰਾ ਰੰਗ ਰੰਗਾਈਆ। ਨਾਤਾ ਟੁੱਟੇ ਗਗਨ ਗਗਨੰਤਰ, ਮਿਲੇ ਸਚ ਸੱਚੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਸਦ ਆਪਣੇ ਚਰਨ ਬਹਾਈਆ। ਸਚਖੰਡ ਮਿਲੇ ਨਿਵਾਸਾ, ਸਾਚਾ ਥਾਨ ਸੁਹਾਇੰਦਾ। ਇਕੋ ਵਾਰ ਪੂਰੀ ਕਰੇ ਆਸਾ, ਦੂਜੀ ਆਸ ਨਾ ਕੋਇ ਜਣਾਇੰਦਾ। ਜਿਸ ਜਨ ਏਥੇ ਦੇਵੇ ਚਰਨ ਭਰਵਾਸਾ, ਓਥੇ ਆਪਣੀ ਗੋਦ ਬਿਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਚਖੰਡ ਨਿਵਾਸਾ, ਨਿਵਾਸ ਆਪਣਾ ਇਕ ਜਣਾਇੰਦਾ। ਗੁਰੂਆਂ ਵਿਚੋਂ ਏਕਾ ਗੁਰ, ਹਰਿ ਜੂ ਆਪ ਜਣਾਇਆ। ਨਿਰਗੁਣ ਨਾਦ ਦਿਤੀ ਸੁਰ, ਰਾਗੀ ਰਾਗ ਅਲਾਇਆ। ਆਤਮ ਪਰਮਾਤਮ ਨਾਤਾ ਜੋੜ, ਜਗਤ ਜੁਗਤ ਵਖਾਇਆ। ਦਸ ਗੁਰ ਨਾਨਕ ਜੁੜਿਆ ਜੋੜ, ਡੋਰੀ ਡੋਰੀ ਨਾਲ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤਾਜ ਗੁਰ ਇਕ ਬਣਾਇਆ। ਬਾਕੀ ਵਸਣ ਥਿਰ ਘਰ, ਆਪਣਾ ਆਸਣ ਲਾਈਆ। ਸ਼ਬਦੀ ਸ਼ਬਦ ਮਿਲਿਆ ਵਰ, ਘਰ ਵੱਜਦੀ ਰਹੇ ਵਧਾਈਆ। ਏਕੰਕਾਰ ਸਚਖੰਡ ਦੁਆਰ ਬੈਠਾ ਚੜ੍ਹ, ਤਖ਼ਤ ਨਿਵਾਸੀ ਸੋਭਾ ਪਾਈਆ। ਆਪਣਾ ਚਰਨ ਥਿਰ ਘਰ ਧਰ, ਸੋਭਾਵੰਤ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਧਾਮ ਦਏ ਸੁਹਾਈਆ। ਭਗਤ ਪਿਆਰ ਤਾਕਤਵਰ, ਇਕੋ ਬਲ ਰਖਾਇੰਦਾ। ਜੁਗ ਜੁਗ ਭਗਵਨ ਰਿਹਾ ਡਰ, ਜਨ ਭਗਤਾਂ ਸੇਵ ਕਮਾਇੰਦਾ। ਇਕ ਧੰਨੇ ਪੱਥਰ ਵਿਚੋਂ ਲਿਆ ਫੜ, ਪ੍ਰਹਿਲਾਦ ਥੰਮ ਚੋਂ ਬਾਹਰ ਕਢਾਇੰਦਾ। ਤੁਹਾਡੇ ਵੇਂਹਦਿਆਂ ਅਗਨੀ ਗਿਆ ਸੜ, ਫਿਰ ਕਿਥੋਂ ਆਇੰਦਾ। ਭਗਤਾਂ ਦੇਵਣਹਾਰਾ ਵਰ, ਆਪਣਾ ਬੰਧਨ ਪਾਇੰਦਾ। ਨਿਰਗੁਣ ਹੋ ਕੇ ਅੰਦਰ ਗਿਆ ਵੜ, ਪੰਜ ਤੱਤ ਕਾਇਆ ਘੇਰਾ ਪਾਇੰਦਾ। ਡੂੰਘੀ ਕੰਦਰ ਅੰਧੇਰਾ ਵੇਖ ਨਾ ਜਾਏ ਡਰ, ਭੈ ਭਿਆਨਕ ਨਾ ਕੋਇ ਰਖਾਇੰਦਾ। ਪੌੜੀ ਪੌੜੀ ਜਾਏ ਚੜ੍ਹ, ਆਪਣੇ ਮੰਦਰ ਚਰਨ ਟਿਕਾਇੰਦਾ। ਆਪਣੀ ਕਿਰਪਾ ਆਪੇ ਕਰ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਗੁਰਸਿਖ ਰਾਤੀਂ ਸੁਤਿਆਂ ਦਰਸ਼ਨ ਲੈਣ ਕਰ, ਘਰ ਘਰ ਵਿਚ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਜਨ ਭਗਤਾਂ ਕੋਲੋਂ ਰਿਹਾ ਡਰ, ਏਸੇ ਕਾਰਨ ਰਾਤੀਂ ਸੁਤਿਆਂ ਆਪ ਉਠਾਇੰਦਾ। ਗੁਰਸਿਖ ਮੇਰੇ ਸੱਜਣਾ, ਉਠ ਆ ਕੇ ਦੇ ਦੀਦਾਰ। ਮੇਰਾ ਪਰਦਾ ਕਿਸੇ ਨਾ ਕੱਜਣਾ, ਮੈਂ ਹੋਵਾਂ ਜਗਤ ਖ਼ੁਵਾਰ। ਇਕੋ ਤੇਰੇ ਦਰ ਤੇ ਬਹਿ ਬਹਿ ਸਜਣਾ, ਅੱਠੇ ਪਹਿਰ ਰਹੇ ਖੁਮਾਰ। ਮੇਰਾ ਨਾਦ ਤੇਰੇ ਦੁਆਰੇ ਵੱਜਣਾ, ਦੂਜਾ ਸੁਣੇ ਨਾ ਕੋਇ ਵਿਚ ਸੰਸਾਰ। ਤੇਰਾ ਦਰਸ ਕਰ ਕਰ ਸਤਿਗੁਰ ਰੱਜਣਾ, ਆਪਣਾ ਰੋਗ ਲਏ ਨਿਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਕਰੇ ਸਚ ਪਿਆਰ।
੨੭ ਮੱਘਰ ੨੦੧੮ ਬਿਕਰਮੀ ਸੋਹਣ ਸਿੰਘ, ਮਹਿੰਦਰ ਸਿੰਘ ਦੇ ਨਵਿਤ ਜੇਠੂਵਾਲ
ਹਰਿ ਭਗਤਾਂ ਸਦਾ ਇਕੋ ਮਾਣ, ਪਰਮ ਪੁਰਖ ਸ਼ਰਨਾਈਆ। ਚਰਨ ਕਵਲ ਸਚ ਧਿਆਨ, ਆਤਮ ਅੰਤਰ ਇਕ ਲਿਵ ਲਾਈਆ। ਸ਼ਬਦ ਅਨਾਦੀ ਇਕੋ ਗਾਨ, ਅਨਹਦ ਤਾਰ ਹਿਲਾਈਆ। ਨੇਤਰ ਨੈਣ ਦਰਸ ਭਗਵਾਨ, ਏਕਾ ਮੰਗ ਮੰਗਾਈਆ। ਨਾਤਾ ਤੋੜ ਜਗਤ ਜਹਾਨ, ਪੁਰਖ ਅਬਿਨਾਸ਼ੀ ਸੇਵ ਕਮਾਈਆ। ਮਾਇਆ ਮਮਤਾ ਮੋਹ ਛੋੜ ਅਭਿਮਾਨ, ਨਿਵਣ ਸੋ ਅੱਖਰ ਇਕ ਪੜ੍ਹਾਈਆ। ਇਕੋ ਰਾਗ ਸੁਣ ਸੁਣ ਕਾਨ, ਮਨਸਾ ਮਨ ਖਪਾਈਆ। ਧੁਰ ਸੰਦੇਸ਼ਾ ਬ੍ਰਹਮ ਗਿਆਨ, ਪਾਰਬ੍ਰਹਮ ਕਰੇ ਪੜ੍ਹਾਈਆ। ਏਥੇ ਓਥੇ ਦੋ ਜਹਾਨ, ਇਕੋ ਆਸ ਤਕਾਈਆ। ਸਚਖੰਡ ਮਿਲੇ ਸਚ ਮਕਾਨ, ਦਰਗਹਿ ਸਾਚੀ ਧਾਮ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਭਗਤਨ ਮੀਤ ਏਕੰਕਾਰਾ, ਅਕਲ ਕਲਾ ਅਖਵਾਇੰਦਾ। ਸਚਖੰਡ ਸੋਹੇ ਬੰਕ ਦੁਆਰਾ, ਨਿਰਾਕਾਰ ਨੂਰ ਧਰਾਇੰਦਾ। ਅਨੁਭਵ ਪ੍ਰਕਾਸ਼ ਹੋ ਉਜਿਆਰਾ, ਅਜੂਨੀ ਰਹਿਤ ਡਗਮਗਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰਾ, ਸ਼ਾਹ ਪਾਤਸ਼ਾਹ ਸੋਭਾ ਪਾਇੰਦਾ। ਹੁਕਮੀ ਹੁਕਮ ਇਕ ਵਰਤਾਰਾ, ਧੁਰ ਫ਼ਰਮਾਣਾ ਆਪ ਜਣਾਇੰਦਾ। ਸ਼ਬਦ ਅਨਾਦ ਸੱਚੀ ਧੁਨਕਾਰਾ, ਬੋਧ ਅਗਾਧ ਅਲਾਇੰਦਾ। ਜੁਗਾ ਜੁਗੰਤਰ ਪਾਵੇ ਸਾਰਾ, ਲੱਖ ਚੁਰਾਸੀ ਵੇਖ ਵਖਾਇੰਦਾ। ਭਗਤਨ ਕਰੇ ਸਤਿ ਪਿਆਰਾ, ਸਤਿ ਸਤਿਵਾਦੀ ਭੇਵ ਜਣਾਇੰਦਾ। ਬਜ਼ਰ ਕਪਾਟੀ ਖੋਲ੍ਹ ਕਵਾੜਾ, ਧੂਆਂਧਾਰ ਸਰਬ ਮਿਟਾਇੰਦਾ। ਪੰਚਮ ਵਖਾਏ ਇਕ ਅਖਾੜਾ, ਏਕਾ ਘਰ ਸੋਭਾ ਪਾਇੰਦਾ। ਸੱਜਣ ਮੀਤ ਬਣ ਮੁਰਾਰਾ, ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਹਰਿਜਨ ਤਾਰਨਹਾਰਾ ਇਕ, ਇਕੋੇ ਇਕ ਵਡਿਆਈਆ। ਧੁਰ ਸੰਜੋਗੀ ਲੇਖ ਦਏ ਲਿਖ, ਲਿਖਿਆ ਲੇਖ ਨਾ ਕੋਇ ਮਿਟਾਈਆ। ਨਾਮ ਨਿਧਾਨਾ ਪਾਏ ਸਾਚੀ ਭਿੱਖ, ਵਸਤ ਅਮੋਲਕ ਆਪ ਵਰਤਾਈਆ। ਚਾਰ ਕੁੰਟ ਦਹਿ ਦਿਸ਼ਾ ਨਿਰਗੁਣ ਨਿਰਵੈਰ ਆਏ ਦਿਸ, ਘਟ ਘਟ ਆਪਣਾ ਰੂਪ ਵਖਾਈਆ। ਗੁਰਮੁਖ ਸੱਜਣ ਵੇਖੇ ਸਾਚਾ ਸਿੱਖ, ਜਿਸ ਜਨ ਆਪਣੀ ਬੂਝ ਬੁਝਾਈਆ। ਜਨਮ ਜਨਮ ਦੀ ਮੇਟੇ ਤ੍ਰਿਖ, ਤ੍ਰਿਸ਼ਨਾ ਭੁੱਖ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਭਗਤਨ ਮੀਤਾ ਏਕੰਕਾਰ, ਅਕਲ ਕਲਾ ਅਖਵਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਲੈ ਅਵਤਾਰ, ਜੁਗ ਜੁਗ ਵੇਖ ਵਖਾਇੰਦਾ। ਕਲਜੁਗ ਪਾਵਣਹਾਰਾ ਸਾਰ, ਕਾਇਆ ਕਪੜ ਫੋਲ ਫੋਲਾਇੰਦਾ। ਲੱਖ ਚੁਰਾਸੀ ਵਿਚੋਂ ਲਏ ਉਭਾਰ, ਆਪ ਆਪਣੀ ਬੂਝ ਬੁਝਾਇੰਦਾ। ਕਾਗਦ ਕਲਮ ਨਾ ਲਿਖਣਹਾਰ,
ਹਰਿ ਕਾ ਭੇਵ ਕੋਇ ਨਾ ਪਾਇੰਦਾ। ਕੋਟਨ ਕੋਟ ਗਾ ਗਾ ਥੱਕੇ ਵਿਚ ਸੰਸਾਰ, ਰਾਗੀ ਰਾਗ ਨਾ ਕੋਇ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸੰਗ ਸਮਾਇੰਦਾ। ਭਗਤਨ ਸੰਗ ਰਿਹਾ ਸਮਾ, ਸਾਂਤਕ ਸਤਿ ਸਤਿ ਵਰਤਾਈਆ। ਰਹਿਮਤ ਰਹੀਮ ਆਪ ਕਮਾ, ਆਪਣੇ ਹੱਥ ਰੱਖੇ ਵਡਿਆਈਆ। ਏਕਾ ਕਲਮਾ ਦਏ ਪੜ੍ਹਾ, ਬਣ ਸਚ ਅਮਾਮ ਭੇਵ ਖੁਲ੍ਹਾਈਆ। ਇਕ ਮਹੱਲਾ ਦਏ ਵਸਾ, ਮੁਕਾਮੇ ਹੱਕ ਸ਼ਹਿਨਸ਼ਾਹੀਆ। ਏਕਾ ਨੌਬਤ ਦਏ ਵਜਾ, ਏਕਾ ਡੰਕਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੁਰਸ਼ਦ ਮੁਰੀਦ ਵੇਖ ਵਖਾਈਆ। ਮੁਰਸ਼ਦ ਮੁਰੀਦ ਦੇ ਸਹਾਰਾ, ਦਰਦੀ ਦਰਦ ਵੰਡਾਇੰਦਾ। ਚੌਦਾਂ ਤਬਕਾਂ ਪਾਵੇ ਸਾਰਾ, ਆਪ ਆਪਣਾ ਭੇਵ ਜਣਾਇੰਦਾ। ਪੀਰ ਪੈਗ਼ੰਬਰ ਵੇਖ ਪਰਵਰਦਿਗਾਰਾ, ਨੂਰ ਨੁਰਾਨਾ ਡਗਮਗਾਇੰਦਾ। ਹੱਕ ਹਕ਼ੀਕ਼ਤ ਬੋਲ ਜੈਕਾਰਾ, ਲਾਸ਼ਰੀਕ ਖੇਲ ਖਲਾਇੰਦਾ। ਇਕ ਤੌਫ਼ੀਕ ਇਕ ਦੁਆਰਾ, ਏਕਾ ਘਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਇੰਦਾ। ਭਗਤ ਵਖਾਏ ਸਾਚਾ ਰੰਗ, ਸੋ ਪੁਰਖ ਨਿਰੰਜਣ ਵਡੀ ਵਡਿਆਈਆ। ਆਤਮ ਸੇਜਾ ਵੇਖ ਪਲੰਘ, ਹਰਿ ਪੁਰਖ ਨਿਰੰਜਣ ਸੇਜ ਸੁਹਾਈਆ। ਡੂੰਘੀ ਕਵਰੀ ਆਪੇ ਲੰਘ, ਏਕੰਕਾਰ ਸੋਭਾ ਪਾਈਆ। ਆਪੇ ਜਾਣੇ ਆਪਣਾ ਅਨੰਦ, ਆਦਿ ਨਿਰੰਜਣ ਬੇਪਰਵਾਹੀਆ। ਨਿਰਗੁਣ ਨਿਰਾਕਾਰ ਗਾਏ ਛੰਦ, ਅਬਿਨਾਸ਼ੀ ਕਰਤਾ ਰਾਗ ਅਲਾਈਆ। ਦਾਤਾ ਜੋਧਾ ਸੂਰਾ ਬਣ ਆਪ ਸਰਬੰਗ, ਸ੍ਰੀ ਭਗਵਾਨ ਬਲ ਵਖਾਈਆ। ਕਰ ਪ੍ਰਕਾਸ਼ ਬਿਨ ਸੂਰਜ ਚੰਦ, ਪਾਰਬ੍ਰਹਮ ਨੂਰ ਵਖਾਈਆ। ਜੁਗ ਜੁਗ ਬੇੜਾ ਦੇਵੇ ਬੰਨ੍ਹ, ਬ੍ਰਹਮ ਆਪਣਾ ਭੇਵ ਖੁਲ੍ਹਾਈਆ। ਈਸ਼ ਜੀਵ ਜਾਣੇ ਕੰਮ, ਜਗਦੀਸ਼ ਵਡੀ ਵਡਿਆਈਆ। ਨਾ ਮਰੇ ਨਾ ਪਏ ਜੰਮ, ਲੱਖ ਚੁਰਾਸੀ ਵੇਖ ਵਖਾਈਆ। ਜੋ ਘੜਿਆ ਸੋ ਦੇਵੇ ਭੰਨ, ਥਿਰ ਕੋਇ ਰਹਿਣ ਨਾ ਪਾਈਆ। ਜਨ ਭਗਤਾਂ ਬੇੜਾ ਆਪੇ ਬੰਨ੍ਹ, ਜਗ ਸਾਗਰ ਪਾਰ ਕਰਾਈਆ। ਲੇਖਾ ਜਾਣੇ ਪੰਜ ਤੱਤ ਤਨ, ਮਨ ਮਤ ਬੁਧ ਭੇਵ ਖੁਲ੍ਹਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਦੇ ਦੇ ਡੰਨ, ਆਸ਼ਾ ਤ੍ਰਿਸ਼ਨਾ ਦਏ ਮਿਟਾਈਆ। ਏਕਾ ਰਾਗ ਸੁਣਾਏ ਕੰਨ, ਅਨਹਦ ਨਾਦੀ ਨਾਦ ਵਜਾਈਆ। ਆਪ ਵਸੇ ਹਰਿ ਛੱਪਰ ਛੰਨ, ਜਨ ਭਗਤਾਂ ਸਾਚੇ ਘਰ ਬਹਾਈਆ। ਜੁਗ ਜੁਗ ਭਾਣਾ ਆਪਣਾ ਮੰਨ, ਹਰਿਜਨ ਸਾਚੀ ਸੇਵ ਕਮਾਈਆ। ਦਿਸ ਨਾ ਆਏ ਨੇਤਰ ਅੰਨ੍ਹ, ਗਿਆਨ ਨੇਤਰ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਜਨ ਭਗਤਾਂ ਲਏ ਤਰਾਈਆ। ਜੁਗਾ ਜੁਗੰਤਰ ਭਗਤਨ ਮਿੱਤ, ਮਿੱਤਰ ਪਿਆਰਾ ਦਇਆ ਕਮਾਇੰਦਾ। ਨਿਤ ਨਵਿਤ ਕਰੇ ਹਿੱਤ, ਨਿਰਗੁਣ ਸਰਗੁਣ ਰੂਪ ਧਰਾਇੰਦਾ। ਪਰਗਟ ਹੋ ਅਬਿਨਾਸ਼ੀ ਅਚੁਤ, ਚੇਤਨ ਆਪਣਾ ਰੰਗ ਵਖਾਇੰਦਾ। ਲੇਖਾ ਜਾਣੇ ਪੰਜ ਤੱਤ ਕਾਇਆ ਬੁੱਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੋਜ ਖੁਜਾਇੰਦਾ। ਆਪੇ ਵਸੇ ਧਾਮ ਅਨਡਿਠ, ਜਗਤ ਨੈਣ ਨਜ਼ਰ ਨਾ ਆਇੰਦਾ। ਗੁਰਮੁਖ ਵਿਰਲਾ ਲਏ ਪੇਖ, ਜਿਸ ਜਨ ਆਪਣਾ ਭੇਵ ਖੁਲ੍ਹਾਇੰਦਾ। ਆਪੇ ਮੇਟਣਹਾਰਾ ਲਿਖੀ ਰੇਖ, ਲੇਖਾ ਆਪਣਾ ਆਪ ਜਣਾਇੰਦਾ। ਆਤਮ ਪਰਮਾਤਮ ਖੋਲ੍ਹੇ ਭੇਤ, ਦਵੈਤੀ ਪਰਦਾ ਆਪੇ ਲਾਹਿੰਦਾ। ਦਰਸ ਦਖਾਏ ਨੇਤਨ ਨੇਤ, ਦੂਰ ਦੁਰਾਡਾ ਪੰਧ ਮੁਕਾਇੰਦਾ। ਫੁੱਲ ਫੁਲਵਾੜੀ ਰੁੱਤ ਬਸੰਤ ਵਖਾਏ ਚੇਤ, ਅਗਨੀ ਜੇਠ ਨਾ ਕੋਇ ਤਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਵਡਿਆਇੰਦਾ। ਭਗਤ ਵਡਿਆਈ ਸ੍ਰੀ ਭਗਵਾਨ, ਜੁਗ ਜੁਗ ਮਾਤ ਕਰਾਈਆ। ਕਲਜੁਗ
ਅੰਤਮ ਹੋ ਮਿਹਰਵਾਨ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜੋਤੀ ਜਾਤਾ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਗਿਆਨ, ਨਿਸ਼ਅੱਖਰ ਕਰ ਪੜ੍ਹਾਈਆ। ਗੁਰ ਅਵਤਾਰ ਦੇ ਦੇ ਮਾਣ, ਲੋਕਮਾਤ ਕਰੇ ਰੁਸ਼ਨਾਈਆ। ਸ਼ਬਦ ਅਗੰਮੀ ਸਤਿ ਬਬਾਣ, ਬ੍ਰਹਿਮੰਡ ਖੰਡ ਉਡਾਈਆ। ਭਗਤ ਭਗਵੰਤ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਈਆ। ਏਕਾ ਰਾਗ ਸੁਣਾਏ ਕਾਨ, ਦੂਜੀ ਸੁਰ ਨਾ ਕੋਇ ਅਲਾਈਆ। ਏਕਾ ਮੰਦਰ ਇਕ ਮਕਾਨ, ਏਕਾ ਦੀਪਕ ਦਏ ਜਗਾਈਆ। ਏਕਾ ਇਸ਼ਟ ਸ੍ਰੀ ਭਗਵਾਨ, ਦੂਜੀ ਦ੍ਰਿਸ਼ਟ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮੇਲ ਮਿਲਾਈਆ। ਜਨ ਭਗਤਨ ਮੇਲਣਹਾਰਾ ਹਰਿ, ਆਪਣਾ ਖੇਲ ਕਰਾਇੰਦਾ। ਕਲਜੁਗ ਅੰਤਮ ਦੇਵੇ ਵਰ, ਸਿਰ ਆਪਣਾ ਹੱਥ ਟਿਕਾਇੰਦਾ। ਨਿਰਭੌ ਚੁਕਾਏ ਭੈ ਡਰ, ਭਿਆਨਕ ਰੂਪ ਨਾ ਕੋਇ ਵਟਾਇੰਦਾ। ਦਰਸ ਦਖਾਏ ਅੱਗੇ ਖੜ੍ਹ, ਸਵੱਛ ਸਰੂਪੀ ਰੂਪ ਧਰਾਇੰਦਾ। ਭਗਤ ਜਨਾਂ ਹਰਿ ਬਾਹੋਂ ਫੜ, ਆਪਣੇ ਸੰਗ ਚਲਾਇੰਦਾ। ਡੂੰਘੀ ਭਵਰੀ ਆਪੇ ਵੜ, ਘਰ ਘਰ ਆਪਣਾ ਆਸਣ ਲਾਇੰਦਾ। ਸਾਚੇ ਪੌੜੇ ਜਾਏ ਚੜ੍ਹ, ਦਸਮ ਦਵਾਰੀ ਸੋਭਾ ਪਾਇੰਦਾ। ਨਿਰਗੁਣ ਅੱਖਰ ਇਕੋ ਪੜ੍ਹ, ਸਰਗੁਣ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਤਰਾਇੰਦਾ। ਭਗਤਾਂ ਦੇਵੇ ਇਕੋ ਤੱਤ, ਤਤਵ ਇਕ ਜਣਾਇੰਦਾ। ਪਾਰਬ੍ਰਹਮ ਬ੍ਰਹਮ ਦੇਵੇ ਮਤ, ਗੁਣ ਅਵਗੁਣ ਨਾ ਕੋਇ ਰਖਾਇੰਦਾ। ਚਰਨ ਕਵਲ ਬੰਧਾਏ ਨਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਕਲਜੁਗ ਮੇਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਵਖਾਇੰਦਾ। ਮੇਲ ਮਿਲਾਵਾ ਕਮਲਾਪਤ, ਕਵਲ ਨੈਣ ਵੇਖ ਵਖਾਇੰਦਾ। ਨਾਤਾ ਤੋੜ ਜ਼ਾਤ ਪਾਤ, ਸਾਚੀ ਯਾਤਰਾ ਨਾਮ ਕਰਾਇੰਦਾ। ਪੰਚ ਵਿਕਾਰਾ ਕਰ ਕਰ ਘਾਤ, ਪੰਚਮ ਨਾਦ ਸ਼ਬਦ ਧੁਨ ਸੁਣਾਇੰਦਾ। ਪੰਚਮ ਮੀਤਾ ਇਕੋ ਗਾਥ, ਸਾਚਾ ਅੱਖਰ ਆਪ ਪੜ੍ਹਾਇੰਦਾ। ਕਰੇ ਖੇਲ ਪੁਰਖ ਸਮਰਾਥ, ਹਰਿਜਨ ਸਾਚੇ ਆਪ ਉਠਾਇੰਦਾ। ਜਨਮ ਜਨਮ ਦਾ ਪੂਰਾ ਕਰੇ ਘਾਟ, ਲਹਿਣਾ ਦੇਣਾ ਝੋਲੀ ਪਾਇੰਦਾ। ਕਲਜੁਗ ਅੰਤਮ ਮੁੱਕੇ ਵਾਟ, ਬਣ ਪਾਂਧੀ ਪੰਧ ਮੁਕਾਇੰਦਾ। ਹਰਿ ਭਗਤ ਲਗਾਏ ਆਪਣੇ ਘਾਟ, ਸਚ ਕਿਨਾਰਾ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਨੱਯਾ ਨਾਮ ਚਲਾਇੰਦਾ। ਇਕੋ ਨੱਯਾ ਨਾਮ ਨੌਕਾ, ਨਿਰਗੁਣ ਮਾਤ ਚਲਾਈਆ। ਜਨ ਭਗਤਾਂ ਨਾਲ ਕਰੇ ਨਾ ਧੋਖਾ, ਸ੍ਰਿਸ਼ਟ ਸਬਾਈ ਰਿਹਾ ਭੁਲਾਈਆ। ਹਰਿਜਨ ਮਿਲਣ ਦਾ ਇਕੋ ਮੌਕਾ, ਦੂਜਾ ਫੇਰ ਜਗਤ ਨਾ ਆਈਆ। ਪ੍ਰਭ ਮਿਲਣ ਦਾ ਮਾਰਗ ਸੌਖਾ, ਪੁਰਖ ਅਬਿਨਾਸ਼ੀ ਆਪ ਜਣਾਈਆ। ਕਿਸੇ ਹੱਥ ਨਾ ਆਏ ਚੌਦਾਂ ਲੋਕਾ, ਚੌਦਾਂ ਤਬਕ ਰਹੇ ਕੁਰਲਾਈਆ। ਲੱਖ ਚੁਰਾਸੀ ਖਾਏ ਚੋਟਾਂ, ਦਰ ਦਰ ਦਏ ਦੁਹਾਈਆ। ਜਨ ਭਗਤ ਰਖਾਈ ਇਕੋ ਓਟਾ, ਪ੍ਰਭ ਮਿਲੇ ਸੱਚਾ ਮਾਹੀਆ। ਨਿਰਮਲ ਜੋਤ ਜਗਾਏ ਜੋਤਾ, ਜੋਤੀ ਜੋਤ ਕਰੇ ਰੁਸ਼ਨਾਈਆ। ਭਵ ਸਾਗਰ ਖਾਏ ਨਾ ਗੋਤਾ, ਡੂੰਘੀ ਭਵਰੀ ਨਾ ਕੋਇ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਭਗਤ ਜਨਾਂ ਹਰਿ ਆਪ ਉਠੌਣਾ, ਕਲਜੁਗ ਅੰਤਮ ਵਾਰ। ਜੁਗ ਜਨਮ ਦਾ ਲੇਖ ਮੁਕੌਣਾ, ਜੁਗ ਚੌਕੜੀ ਪਾਵੇ ਸਾਰ। ਨਿਹਕਰਮੀ ਵਡ ਕਰਮ ਕਮੌਣਾ, ਕਰਮ ਕਾਂਡ ਤੋਂ ਵਸੇ ਬਾਹਰ। ਵਰਨ ਬਰਨੀ ਡੇਰਾ ਢੌਣਾ, ਚਾਰ ਵਰਨ ਕਰੇ ਖ਼ੁਵਾਰ। ਹਰਨ ਫਰਨ ਨੇਤਰ ਖਲੌਣਾ, ਨੇਤਨ ਨੇਤ ਦਰਸ ਦੀਦਾਰ। ਗੀਤ ਗੋਬਿੰਦ ਇਕੋ ਗੌਣਾ, ਏਕਾ ਏਕੰਕਾਰ। ਸਾਚਾ ਮੰਦਰ ਇਕ
ਵਖੌਣਾ, ਕਾਇਆ ਬੰਕ ਖੋਲ੍ਹ ਕਵਾੜ, ਦੀਪਕ ਦੀਆ ਇਕ ਜਗੌਣਾ, ਨਿਰਗੁਣ ਜੋਤ ਅਗੰਮ ਅਪਾਰ। ਧੁਨ ਅਨਾਦੀ ਸ਼ਬਦ ਸੁਣੌਣਾ, ਅਨਹਦ ਵਜਾਏ ਸਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਅਧਾਰ। ਭਗਤ ਉਧਾਰੇ ਆਪ ਪ੍ਰਭ, ਆਪਣੀ ਦਇਆ ਕਮਾਈਆ। ਲੱਖ ਚੁਰਾਸੀ ਵਿਚੋਂ ਲੱਭ, ਆਪਣਾ ਬੰਧਨ ਪਾਈਆ। ਉਲਟੀ ਕਰੇ ਕਵਲ ਨਭ, ਅੰਮ੍ਰਿਤ ਝਿਰਨਾ ਦਏ ਝਿਰਾਈਆ। ਸਤਿ ਸੰਤੋਖੀ ਨਾਮ ਮਦਿ, ਇਕੋ ਵਾਰ ਪਿਆਈਆ। ਸਚ ਨਿਸ਼ਾਨਾ ਇਕੋ ਗੱਡ, ਦਰ ਦੁਆਰ ਦਏ ਝੁਲਾਈਆ। ਲੱਖ ਚੁਰਾਸੀ ਵਿਚੋਂ ਕੱਢ, ਹਰਿ ਭਗਤ ਲਏ ਮਿਲਾਈਆ। ਨਾਤਾ ਤੋੜ ਅੰਧੇਰੀ ਖੱਡ, ਗ੍ਰਹਿ ਮੰਦਰ ਦਏ ਬਹਾਈਆ। ਜਗਤ ਤ੍ਰਿਸ਼ਨਾ ਝੂਠੀ ਵੱਢ, ਏਕਾ ਕਰੇ ਨਾਮ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਾਂ ਸੱਚਾ ਸਹਾਈਆ। ਸਤਿ ਪੁਰਖ ਨਿਰੰਜਣ ਹੋਇਆ ਖ਼ਬਰਦਾਰ, ਨਿਰਗੁਣ ਆਪਣੀ ਲਏ ਅੰਗੜਾਈਆ। ਸਚਖੰਡ ਮਹੱਲੇ ਹੋ ਉਜਿਆਰ, ਥਿਰ ਘਰ ਆਪਣਾ ਫੇਰਾ ਪਾਈਆ। ਥਿਰ ਘਰ ਸਾਚੇ ਖੋਲ੍ਹ ਕਿਵਾੜ, ਆਪਣਾ ਰੰਗ ਵਖਾਈਆ। ਚਰਨ ਕਵਲ ਕਵਲ ਚਰਨ ਕੱਢ ਕੱਢ ਬਾਹਰ, ਨਿਰਗੁਣ ਨਿਰਗੁਣ ਵੇਖ ਵਖਾਈਆ। ਸੁੰਨ ਅਗੰਮੀ ਖੇਲ ਅਪਾਰ, ਬੇਐਬ ਆਪ ਕਰਾਈਆ। ਆਪਣੀ ਇਛਿਆ ਕਰ ਵਿਚਾਰ, ਸ਼ਬਦ ਸੁਤ ਵਡਿਆਈਆ। ਸ਼ਬਦੀ ਸ਼ਬਦ ਦਏ ਸਹਾਰ, ਏਕਾ ਗੁਣ ਵਖਾਈਆ। ਏਕਾ ਗੁਣ ਅਗੰਮ ਅਪਾਰ, ਅਪਰੰਪਰ ਵੇਖ ਵਖਾਈਆ । ਅਲਖ ਅਗੋਚਰ ਹੋ ਤਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਈਆ। ਅਲੱਖ ਅਗੋਚਰ ਹੋ ਤਿਆਰਾ, ਘਰ ਸਾਚੇ ਸੋਭਾ ਪਾਇੰਦਾ। ਭਗਤਨ ਮੀਤਾ ਬਣ ਵਣਜਾਰਾ, ਲੋਕਮਾਤ ਵੇਖ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸ਼ਕਾਰਾ। ਕੋਟਨ ਕੋਟ ਨਿਉਂ ਨਿਉਂ ਸੀਸ ਝੁਕਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਇੰਦਾ। ਆਪਣਾ ਪਰਦਾ ਆਪੇ ਚੁੱਕ, ਜੁਗ ਜੁਗ ਕਰੇ ਰੁਸ਼ਨਾਈਆ। ਸਤਿਜੁਗ ਤ੍ਰੇਤਾ ਦੁਆਪਰ ਪੈਂਡਾ ਗਿਆ ਮੁੱਕ, ਕਲਜੁਗ ਕੂਕੇ ਦਏ ਦੁਹਾਈਆ। ਪੰਚ ਵਿਕਾਰਾ ਰਿਹਾ ਬੁੱਕ, ਆਪਣਾ ਬਲ ਰਖਾਈਆ। ਸੰਤ ਸਾਧ ਬੈਠੇ ਲੁਕ, ਸਿਰ ਸਕੇ ਨਾ ਕੋਇ ਉਠਾਈਆ। ਜੂਠ ਝੂਠ ਜੜ੍ਹ ਰਿਹਾ ਪੁੱਟ, ਬੂਟਾ ਸਕੇ ਨਾ ਕੋਇ ਲਗਾਈਆ। ਕਾਮ ਕਰੋਧ ਰਿਹਾ ਕੁੱਟ, ਮੂੰਹ ਦੇ ਭਾਰ ਸੁਟਾਈਆ। ਠੱਗ ਚੋਰ ਰਹੇ ਲੁੱਟ, ਦਿਵਸ ਰੈਣ ਪਈ ਲੜਾਈਆ। ਗੁਰਮੁਖ ਵਿਰਲਾ ਇਕੋ ਰੱਖੇ ਸਾਚੀ ਓਟ, ਪ੍ਰਭ ਚਰਨ ਧਿਆਨ ਲਗਾਈਆ। ਜਗਤ ਤ੍ਰਿਸ਼ਨਾ ਕੱਢ ਖੋਟ, ਆਸ਼ਾ ਇਕੋ ਇਕ ਵਧਾਈਆ। ਨਿਰਮਲ ਅੰਤਰ ਜਗੇ ਜੋਤ, ਹਰਿ ਜੋਤ ਹੋਏ ਰੁਸ਼ਨਾਈਆ। ਨਾਤਾ ਟੁੱਟੇ ਵਰਨ ਗੋਤ, ਬ੍ਰਹਮ ਇਕੋ ਨਜ਼ਰੀ ਆਈਆ। ਸਤਿ ਧੀਰਜ ਨਾਮ ਲੰਗੋਟ, ਗੁਰ ਸਤਿਗੁਰ ਦਏ ਬੰਧਾਈਆ। ਆਤਮ ਤ੍ਰਿਸ਼ਨਾ ਭਰੇ ਪੋਟ, ਸਾਂਤਕ ਸਤਿ ਸਤਿ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਾਂ ਗੋਦ ਉਠਾਈਆ। ਜਨ ਭਗਤਾਂ ਰੱਖੇ ਸਾਚੀ ਗੋਦ, ਆਪਣੀ ਦਇਆ ਕਮਾਇੰਦਾ। ਸਾਚਾ ਨਾਮ ਅਗਾਧ ਬੋਧ, ਬੋਧ ਅਗਾਧਾ ਆਪ ਪੜ੍ਹਾਇੰਦਾ। ਹਰਿ ਜੂ ਹਿਰਦਾ ਆਪੇ ਸੋਧ, ਸੁਧ ਵਾਸ਼ਨਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪਾਰ ਕਰਾਇੰਦਾ। ਜਨ ਭਗਤਾਂ ਬੇੜਾ ਕਰੇ ਪਾਰ, ਮੰਝਧਾਰ ਨਾ ਕੋਈ ਰੁੜ੍ਹਾਈਆ। ਕਲਜੁਗ ਅੰਤਮ ਲੈ ਅਵਤਾਰ, ਨਿਰਗੁਣ ਹੋ ਸੇਵ ਕਮਾਈਆ। ਸਰਗੁਣ ਕਰਿਆ ਖ਼ਬਰਦਾਰ, ਏਕਾ ਸ਼ਬਦ ਧੁਨ ਸ਼ਨਵਾਈਆ। ਜੁਗ ਜੁਗ ਭਗਤ ਲਏ ਉਭਾਰ,
ਲੁਕ ਲੁਕ ਲਏ ਮਿਲਾਈਆ। ਉਠ ਉਠ ਮੇਰੇ ਵਿਛੜੇ ਯਾਰ, ਜੁਗ ਚੌਕੜੀ ਗਈ ਵਿਹਾਈਆ। ਵਿਸ਼ਨ ਬ੍ਰਹਮਾ ਸ਼ਿਵ ਰੋਵੇ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਈ ਧਰਾਈਆ। ਲਹਿਣਾ ਦੇਣਾ ਮੁਕੇ ਗੁਰ ਅਵਤਾਰ, ਬਚਿਆ ਕੋਇ ਰਹਿਣ ਨਾ ਪਾਈਆ। ਪੀਰ ਪੈਗ਼ੰਬਰ ਔਲੀਏ ਹਾਰ, ਦਸਤਗੀਰ ਨਾ ਕੋਈ ਵਡਿਆਈਆ। ਕਲਜੁਗ ਅੰਤਮ ਖੇਲ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਵੱਡ ਅਮਾਮਾ ਹੋ ਤਿਆਰ, ਵਡ ਦਮਾਮਾ ਦਏ ਵਜਾਈਆ। ਪੜ੍ਹੇ ਕਲਮਾ ਅਪਰ ਅਪਾਰ, ਹਜਾਰਾ ਦਰੂਦ ਭੇਵ ਨਾ ਰਾਈਆ। ਸਚ ਸਲਾਮਾ ਦੱਸ ਸੰਸਾਰ, ਅਲੈਕਮ ਆਪਣੀ ਖੇਲ ਵਖਾਈਆ। ਬੈਤਲ ਹੋ ਪਰਵਰਦਿਗਾਰ, ਮਕੱਦਸ ਪਰਦਾ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲਏ ਉਠਾਈਆ। ਜਨ ਭਗਤ ਉਠਾਇਆ ਕਿਰਪਾ ਕਰ, ਕਿਰਪਨ ਦਇਆ ਕਮਾਇੰਦਾ। ਜਨਮ ਜਨਮ ਦਾ ਲਹਿਣਾ ਦਿਤਾ ਘਰ, ਘਰ ਘਰ ਵਿਚ ਫੇਰਾ ਪਾਇੰਦਾ। ਮਾਨਸ ਜਨਮ ਨਾ ਜਾਏ ਹਰ, ਲੱਖ ਚੁਰਾਸੀ ਲੇਖੇ ਪਾਇੰਦਾ। ਆਪ ਬੰਧਾਏ ਆਪਣੇ ਲੜ, ਏਕਾ ਪੱਲੂ ਨਾਮ ਫੜਾਇੰਦਾ। ਸੋਹੰ ਅੱਖਰ ਜਾਣਾ ਪੜ੍ਹ, ਆਤਮ ਪਰਮਾਤਮ ਮੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਸਮਝਾਇੰਦਾ। ਸਾਚੇ ਭਗਤ ਸਾਚਾ ਨਾਉਂ, ਹਰਿ ਨਿਰੰਕਾਰਾ ਆਪ ਜਣਾਈਆ। ਹੋਏ ਸਹਾਈ ਸਭਨੀਂ ਥਾਉਂ, ਥਾਨ ਥਨੰਤਰ ਵੇਖ ਵਖਾਈਆ। ਫੜ ਫੜ ਹੰਸ ਬਣਾਏ ਕਾਉਂ, ਕਾਗੋਂ ਹੰਸ ਉਡਾਈਆ। ਕਰੇ ਕਰਾਏ ਸਚ ਨਿਆਉਂ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਹਰਿਜਨ ਮੇਲੇ ਫੜ ਫੜ ਬਾਹੋਂ, ਦੂਰ ਦੁਰਾਡਾ ਪੰਧ ਮੁਕਾਈਆ। ਕਰੇ ਪਿਆਰ ਜਿਉਂ ਪੁੱਤਰਾਂ ਮਾਉਂ, ਪਿਤਾ ਪੂਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿ ਭਗਤਾਂ ਗੋਦ ਬਹਾਈਆ। ਹਰਿ ਭਗਤ ਦਇਆ ਆਪ ਕਮਾ, ਕਾਮਲ ਮੇਲ ਮਿਲਾਇਆ। ਰਹਿਮਤ ਇਕ ਕਰ ਖ਼ੁਦਾ, ਸਹੀ ਸਲਾਮਤ ਲਏ ਬਚਾਇਆ। ਦੋ ਜਹਾਨਾਂ ਨਾ ਹੋਏ ਜੁਦਾ, ਆਪ ਆਪਣੀ ਗੋਦ ਬਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਸੰਗ ਰਖਾਇਆ। ਹਰਿ ਭਗਤ ਅੱਗੋਂ ਕਰੇ ਪੁਕਾਰ, ਪ੍ਰਭ ਸਾਚੇ ਸਚ ਜਣਾਈਆ। ਅੰਤਮ ਵੇਲਾ ਤੇਰੇ ਨਾਲ, ਵਿਛੜ ਕਦੇ ਨਾ ਜਾਈਆ। ਲੋਕਮਾਤ ਕਵਣ ਨਿਸ਼ਾਨ, ਕਵਣ ਗ੍ਰਹਿ ਮਿਲੇ ਵਡਿਆਈਆ। ਕਵਣ ਵੇਖੇ ਮਾਰ ਧਿਆਨ, ਨੇਤਰ ਨੈਣ ਉਠਾਈਆ। ਕਵਣ ਬਿਧ ਜਿਸ ਗਾਣ, ਰਸਨਾ ਜਿਹਵਾ ਹਲਾਈਆ। ਕਵਣ ਮੰਦਰ ਮਿਲੇ ਮਕਾਨ, ਜਿਸ ਘਰ ਦਏ ਬਹਾਈਆ। ਕਵਣ ਵੇਲਾ ਦਰਸ ਦੇਵੇ ਆਣ, ਮਿਟੇ ਸਰਬ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਭੇਵ ਦੇਣਾ ਖੁਲ੍ਹਾਈਆ। ਆਪਣਾ ਭੇਵ ਦੱਸ ਭਗਵਾਨ, ਏਕਾ ਏਕ ਜਣਾਈਆ। ਲੋਕਮਾਤ ਬਣਾਵਾਂ ਸਚ ਨਿਸ਼ਾਨ, ਵੇਖੇ ਸਰਬ ਲੋਕਾਈਆ। ਤਿੰਨਾਂ ਲੋਕਾਂ ਪਾਵਾਂ ਆਣ, ਤ੍ਰਲੋਕੀ ਚਰਨਾਂ ਹੇਠ ਦਬਾਈਆ। ਸਾਚਾ ਮੰਦਰ ਇਕ ਨਿਸ਼ਾਨ, ਚਾਰ ਵਰਨ ਦਿਆਂ ਵਖਾਈਆ। ਆਤਮ ਪਰਮਾਤਮ ਇਕ ਗਿਆਨ, ਏਕਾ ਅੱਖਰ ਕਰੇ ਪੜ੍ਹਾਈਆ। ਭਗਤ ਦੁਆਰਾ ਇਕ ਪਰਵਾਨ, ਛੱਤੀ ਜੁਗ ਦਾ ਪੰਧ ਮੁਕਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਖੇਲ ਮਹਾਨ, ਜੁਗ ਜੁਗ ਆਪਣਾ ਵੇਖ ਵਖਾਈਆ। ਕੋਟਨ ਕੋਟ ਸੀਤਾ ਰਾਮ, ਗਏ ਫੇਰੀ ਪਾਈਆ। ਕੋਟਨ ਕੋਟ ਗੋਪੀ ਕਾਹਨ, ਮੰਡਲ ਰਾਸ ਗਏ ਰਚਾਈਆ। ਕੋਟਨ ਕੋਟ ਰਵ ਸਸ ਭਾਨ, ਬੈਠੇ ਮੁਖ ਛੁਪਾਈਆ। ਕੋਟਨ ਕੋਟ ਵਿਸ਼ਨ ਬ੍ਰਹਮਾ ਸ਼ਿਵ ਹੋ ਪਰਧਾਨ, ਗਏ ਪੰਧ ਮੁਕਾਈਆ।
ਗੁਰ ਅਵਤਾਰ ਦੇ ਦੇ ਗਿਆਨ, ਲਿਖ ਲਿਖ ਲੇਖਾ ਗਏ ਸਮਝਾਈਆ। ਕੋਟਨ ਕੋਟ ਜੁਗ ਬੀਤੇ ਵਿਚ ਜਹਾਨ, ਕੋਹਲੂ ਚਰਖਾ ਚੱਕੀ ਚੱਕ ਭੁਵਾਈਆ। ਕਰੇ ਖੇਲ ਸ੍ਰੀ ਭਗਵਾਨ, ਸਚਖੰਡ ਬੈਠਾ ਸੱਚਾ ਮਾਹੀਆ। ਕਲਜੁਗ ਅੰਤਮ ਹੋ ਪਰਧਾਨ, ਨਿਹਕਲੰਕਾ ਨਾਉਂ ਰਖਾਈਆ। ਭਗਤਾਂ ਹਰਿ ਜੂ ਵੇਖੇ ਆਣ, ਭੇਵ ਕੋਇ ਨਾ ਪਾਈਆ। ਦਰ ਘਰ ਸਾਚੇ ਦੇਵੇ ਮਾਣ, ਨਿਮਾਣਿਆਂ ਗਲੇ ਲਗਾਈਆ। ਲੱਖ ਚੁਰਾਸੀ ਵਿਚੋਂ ਕਰ ਪਛਾਣ, ਫੜ ਬਾਹੋਂ ਬਾਹਰ ਕਢਾਈਆ। ਅੰਮ੍ਰਿਤ ਆਤਮ ਦੇਵੇ ਪੀਣ ਖਾਣ, ਸਾਂਤਕ ਸਤਿ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਏਕਾ ਘਰ ਵਖਾਈਆ। ਏਕਾ ਘਰ ਹਰਿ ਚਰਨ, ਸ਼ਰਨ ਸੱਚੀ ਸ਼ਰਨਾਇਆ। ਨਾਤਾ ਟੁੱਟੇ ਮਰਨ ਡਰਨ, ਜਨਮ ਮਰਨ ਵਿਚ ਨਾ ਆਇਆ। ਸਾਹਿਬ ਸੁਲਤਾਨ ਤਰਨੀ ਤਰਨ, ਗੁਰਮੁਖ ਸਾਚੇ ਲਏ ਤਰਾਇਆ। ਕਰਤਾ ਪੁਰਖ ਕਰਨੀ ਕਰਨ, ਕੁਦਰਤ ਕਾਦਰ ਵੇਖ ਵਖਾਈਆ। ਨਾਤਾ ਤੋੜ ਵਰਨ ਬਰਨ, ਜ਼ਾਤ ਪਾਤ ਦਏ ਗਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਹਰਿਜਨ ਇਕੋ ਘਰ ਬਹਾਇਆ। ਮਾਨਸ ਮਨੁੱਖ ਮਾਨਵ, ਜਗਤ ਜੁਗ ਚਤੁਰਾਈਆ। ਦੇਵੀ ਦੇਵ ਦਾਨਵ, ਏਕਾ ਖੇਲ ਵਖਾਈਆ। ਮਾਨਸ ਵਸੇ ਪੰਜ ਤੱਤ ਗਰਾਮਨ, ਕਾਇਆ ਖੇੜਾ ਸੋਭਾ ਪਾਈਆ। ਮਾਨੁੱਖ ਮੇਟੇ ਅੰਧੇਰੀ ਸ਼ਾਮਨ, ਮਨ ਮਤ ਮੋਹ ਚੁਕਾਈਆ। ਮਾਨਵ ਹੋਏ ਸਤਿਗੁਰ ਜ਼ਾਮਨ, ਆਪ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਈਆ। ਮਾਨਸ਼ ਪੰਜ ਤੱਤ ਕਾਇਆ ਰੰਗ, ਰੰਗ ਰੱਤਾ ਆਪ ਚੜ੍ਹਾਈਆ। ਮਨੁਖ ਆਤਮ ਸੇਜ ਪਲੰਘ, ਘਰ ਘਰ ਵਿਚ ਰਿਹਾ ਹੰਢਾਈਆ। ਮਾਨਵ ਸ਼ਬਦੀ ਡੋਰ ਪਤੰਗ, ਅਕਾਸ਼ ਪ੍ਰਕਾਸ਼ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ। ਮਾਨਸ ਕਾਇਆ ਪੰਜ ਤੱਤ ਨਾਤਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲ ਕਰਾਇੰਦਾ। ਮਨੁੱਖ ਨਿਰਗੁਣ ਮਿਲੀ ਦਾਤਾ, ਸਰਗੁਣ ਬੰਧਨ ਪਾਇੰਦਾ। ਮਾਨਵ ਨੂਰ ਪੁਰਖ ਬਿਧਾਤਾ, ਘਰ ਘਰ ਵਿਚ ਆਪ ਸੁਹਾਇੰਦਾ। ਇਕੋ ਘਰ ਖੇਲ ਤਮਾਸ਼ਾ, ਤ੍ਰੈਗੁਣ ਅਤੀਤਾ ਤ੍ਰੈ ਤ੍ਰੈ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਸੰਗ ਆਪ ਹੋ ਜਾਇੰਦਾ। ਬਾਨਰ ਭਾਓ ਬੇਮੁਖ, ਬੇਦਰਦੀ ਦਰਦ ਨਾ ਕੋਇ ਰਖਾਇੰਦਾ। ਉਲਟਾ ਚੜ੍ਹੇ ਗਰਭ ਰੁਖ, ਰੁਖ਼ ਸੱਚਾ ਨਾ ਕੋਈ ਬਦਲਾਇੰਦਾ। ਦਸ ਦਸ ਮਾਸ ਧੂਆਂ ਧੁਖ, ਅਗਨੀ ਹਵਨ ਤਪਾਇੰਦਾ। ਅੰਦਰ ਬਾਹਰ ਨਾ ਮਿਲੇ ਸੁਖ, ਸਾਂਤਕ ਸਤਿ ਸਤਿ ਕਰਾਇੰਦਾ। ਸਾਹਿਬ ਸਤਿਗੁਰ ਬੈਠਾ ਲੁਕ, ਦਰਸ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਾਨਰ ਮਾਨਸ ਰੂਪ ਵਖਾਇੰਦਾ।