ਪੁਸਤਕਾਲਾਭਾਗ ੧੧

੩ ਪੋਹ ੨੦੧੮ ਬਿਕਰਮੀ ਜੇਠੂਵਾਲ ਦਰਬਾਰ ਵਿਚ

ਸਤਿ ਸਤਿਵਾਦੀ ਸਚ ਦਰਬਾਰ, ਸਚਖੰਡ ਨਿਵਾਸੀ ਆਪ ਲਗਾਇੰਦਾ। ਸਚ ਸਿੰਘਾਸਣ ਬੈਠ ਸੱਚੀ ਸਰਕਾਰ, ਸ਼ਾਹੋ ਭੂਪ ਖੇਲ ਕਰਾਇੰਦਾ। ਤਖ਼ਤ ਨਿਵਾਸੀ ਏਕੰਕਾਰ, ਅਕਲ ਕਲ ਵੇਸ ਵਟਾਇੰਦਾ। ਬਿਨ ਰੰਗ ਰੂਪੀ ਹੋ ਉਜਿਆਰ, ਨੂਰ ਨੁਰਾਨਾ ਡਗਮਗਾਇੰਦਾ। ਧੁਰ ਫ਼ਰਮਾਣਾ ਸਚ ਵਰਤਾਰ, ਹੁਕਮ ਹੁਕਮ ਆਪ ਸੁਣਾਇੰਦਾ। ਦਰ ਦਰਵੇਸ਼ਾ ਬਣ ਭਿਖਾਰ, ਨਿਉਂ ਨਿਉਂ ਸੀਸ ਝੁਕਾਇੰਦਾ। ਦਾਤਾ ਦਾਨੀ ਬਣ ਵਰਤਾਰ, ਵਸਤ ਅਮੋਲਕ ਆਪ ਵਰਤਾਇੰਦਾ। ਕਰੇ ਖੇਲ ਅਪਰ ਅਪਾਰ, ਅਲੱਖ ਅਗੋਚਰ ਭੇਵ ਨਾ ਆਇੰਦਾ। ਜੁਗ ਚੌਕੜੀ ਕਰ ਧਿਆਨ, ਸੋ ਪੁਰਖ ਨਿਰੰਜਣ ਵੇਖ ਵਖਾਇੰਦਾ। ਹਰਿ ਪੁਰਖ ਨਿਰੰਜਣ ਪਾਵੇ ਸਾਰ, ਏਕੰਕਾਰਾ ਰੰਗ ਵਟਾਇੰਦਾ। ਅਜੂਨੀ ਰਹਿਤ ਜੋਤੀ ਜਾਤਾ ਹੋ ਤਿਆਰ, ਅਬਿਨਾਸ਼ੀ ਕਰਤਾ ਨਾਲ ਮਿਲਾਇੰਦਾ। ਸ੍ਰੀ ਭਗਵਾਨ ਖੋਲ੍ਹ ਕਵਾੜ, ਸਾਚਾ ਮੰਦਰ ਆਪ ਸੁਹਾਇੰਦਾ। ਪਾਰਬ੍ਰਹਮ ਪ੍ਰਭ ਕਰ ਪਸਾਰ, ਨਿਰਾਕਾਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇੰਦਾ। ਦਰ ਘਰ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਆਪ ਸੁਹਾਈਆ। ਨਿਰਗੁਣ ਨਿਰਵੈਰ ਬਣ ਮਲਾਹ, ਆਪਣਾ ਬੇੜਾ ਆਪ ਉਠਾਈਆ। ਸਚ ਮਹੱਲੇ ਇਕ ਸਲਾਹ, ਸਲਾਹਕਾਰ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਚਖੰਡ ਦੁਆਰੇ ਸਚ ਦਰਬਾਰਾ, ਦਰਗਹਿ ਸਾਚੀ ਆਪ ਸੁਹਾਇੰਦਾ। ਨਰ ਨਰੇਸ਼ ਬਣ ਸਿਕਦਾਰਾ, ਸ਼ਾਹ ਪਾਤਸ਼ਾਹ ਹੁਕਮ ਵਰਤਾਇੰਦਾ। ਜੁਗ ਚੌਕੜੀ ਕਰ ਪਾਰ ਕਿਨਾਰਾ, ਪਾਰਬ੍ਰਹਮ ਪ੍ਰਭ ਪੰਧ ਮੁਕਾਇੰਦਾ। ਪਾਂਧੀ ਬਣਿਆ ਰਹੇ ਵਿਚ ਸੰਸਾਰਾ, ਕੋਟਨ ਕੋਟ ਰੂਪ ਧਰਾਇੰਦਾ। ਸਚ ਸੰਦੇਸ਼ ਧੁਰ ਜੈਕਾਰਾ, ਧੁਰ ਦੀ ਬਾਣੀ ਆਪ ਅਲਾਇੰਦਾ। ਰਾਗਾਂ ਨਾਦਾਂ ਵਸੇ ਬਾਹਿਰਾ, ਆਪ ਆਪਣੇ ਰੰਗ ਸਮਾਇੰਦਾ। ਬੋਧ ਅਗਾਧੀ ਸਾਚੀ ਧਾਰਾ, ਹਰਿ ਨਿਰੰਕਾਰਾ ਆਪ ਚਲਾਇੰਦਾ। ਹੁਕਮੀ ਹੁਕਮ ਵਰਤਾਰਾ, ਸਾਚੀ ਸੇਵਾ ਆਪ ਰਖਾਇੰਦਾ। ਲੇਖਾ ਜਾਣੇ ਗੁਰ ਅਵਤਾਰਾ, ਗੋਦੀ ਗੋਦ ਆਪ ਬਹਾਇੰਦਾ। ਨਿਰਗੁਣ ਸਰਗੁਣ ਕਰੇ ਪਿਆਰਾ, ਸਾਖਯਾਤ

ਰੂਪ ਵਟਾਇੰਦਾ। ਦੀਆ ਬਾਤੀ ਕਰ ਉਜਿਆਰਾ, ਕਾਇਆ ਤਾਕੀ ਖੋਲ੍ਹ ਖੁਲ੍ਹਾਇੰਦਾ। ਬਣ ਬਣ ਸਾਕੀ ਸ਼ਬਦ ਪਿਆਰਾ, ਨਾਮ ਪਿਆਲਾ ਜਾਮ ਪਿਆਇੰਦਾ। ਸਾਚੇ ਰਾਕੀ ਸ਼ਾਹ ਅਸਵਾਰਾ, ਅਸਵ ਘੋੜਾ ਆਪ ਦੁੜਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਰ ਕਿਨਾਰਾ, ਲੋਕਮਾਤ ਵੇਖ ਵਖਾਇੰਦਾ। ਵਰਭੰਡੀ ਖੇਲ ਕਰੇ ਨਿਆਰਾ, ਬ੍ਰਹਿਮੰਡੀ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਵਡਿਆਇੰਦਾ। ਸਚਖੰਡ ਸਾਚੇ ਸਚ ਦਰਬਾਰ, ਧੁਰ ਦਰਬਾਰੀ ਆਪ ਲਗਾਈਆ। ਆਦਿ ਜੁਗਾਦੀ ਖੇਲ ਅਪਾਰ, ਜੁਗ ਕਰਤਾ ਵੇਖ ਵਖਾਈਆ। ਨਿਰਗੁਣ ਸਰਗੁਣ ਲਏ ਅਵਤਾਰ, ਮਹਾਂਸਾਰਥੀ ਬਣ ਬਣ ਰਥ ਚਲਾਈਆ। ਨਾਉਂ ਨਿਰੰਕਾਰਾ ਕਰ ਤਿਆਰ, ਤਾਰ ਸਤਾਰ ਇਕ ਹਿਲਾਈਆ। ਅਨੁਭਵ ਖੇਲ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਮਹੱਲ ਅਟੱਲ ਉਚ ਮਨਾਰ, ਗ੍ਰਹਿ ਮੰਦਰ ਸੋਭਾ ਪਾਈਆ। ਲੇਖਾ ਜਾਣੇ ਗੁਰ ਅਵਤਾਰ, ਗੁਰ ਗੁਰ ਆਪਣੀ ਬੂਝ ਬੁਝਾਈਆ। ਆਪੇ ਅੰਦਰ ਆਪੇ ਬਾਹਰ, ਗੁਪਤ ਜ਼ਾਹਰ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਸੁਹਾਈਆ। ਸਚਖੰਡ ਦੁਆਰਾ ਸਚ ਦਰਬਾਰਾ, ਦਰਦ ਦੁੱਖ ਭੈ ਭੰਜਨ ਆਪ ਲਗਾਇੰਦਾ। ਕਰੇ ਖੇਲ ਅਗੰਮ ਅਪਾਰਾ, ਆਦਿ ਨਿਰੰਜਣ ਜੋਤੀ ਨੂਰ ਡਗਮਗਾਇੰਦਾ। ਜੁਗਾਂ ਜੁਗੰਤਰ ਪਾਵੇ ਸਾਰਾ, ਰੂਪ ਅਨੂਪ ਆਪ ਧਰਾਇੰਦਾ। ਲੱਖ ਚੁਰਾਸੀ ਖੋਲ੍ਹ ਕਿਵਾੜਾ, ਘਰ ਘਰ ਆਪਣੀ ਜੋਤ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚਾ ਮਤਾ ਪਕਾਇੰਦਾ। ਸਚਖੰਡ ਸਾਚੇ ਸਚ ਸਲਾਹ, ਸਤਿ ਸਤਿਵਾਦੀ ਆਪ ਕਰਾਈਆ। ਕਵਣ ਰੂਪ ਬਣ ਮਲਾਹ, ਸਤਿ ਸਤਿਵਾਦੀ ਫੇਰਾ ਪਾਈਆ। ਜੁਗ ਜੁਗ ਲਾਵਾਂ ਸਾਚਾ ਰਾਹ, ਬਣ ਰਹਿਬਰ ਸੇਵ ਕਮਾਈਆ। ਨਾਉਂ ਨਿਰੰਕਾਰਾ ਨਾਮ ਪੜ੍ਹਾ, ਜੀਵ ਜੰਤ ਕਰਾਂ ਜਣਾਈਆ। ਸਤਿ ਸੰਤੋਖੀ ਧੀਰਜ ਧਰਾ, ਆਤਮ ਬ੍ਰਹਮ ਮਿਲਾਈਆ। ਕਾਇਆ ਕਿਲਾ ਕੋਟ ਵਸਾ, ਗ੍ਰਹਿ ਮੰਦਰ ਕਰਾਂ ਰੁਸ਼ਨਾਈਆ। ਹਰਿਜਨ ਸਾਚੇ ਆਪ ਪਰਗਟਾ, ਆਪਣੀ ਬੂਝ ਬੁਝਾਈਆ। ਭਗਵਨ ਭੇਵ ਦਿਆਂ ਖੁਲ੍ਹਾ, ਭਾਵੀ ਨੇੜ ਕੋਇ ਨਾ ਆਈਆ। ਆਪਣੀ ਸ਼ਕਤੀ ਇਕ ਵਖਾ, ਬੂੰਦ ਰਕਤੀ ਲੇਖੇ ਲਾਈਆ। ਇਕ ਵਅਕਤੀ ਨਜ਼ਰੀ ਜਾਏ ਆ, ਦੂਸਰ ਹੋਰ ਨਾ ਕੋਈ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਆਪਣਾ ਮਤਾ ਪਕਾਈਆ। ਸਚ ਦਰਬਾਰ ਸਾਚਾ ਮਤਾ, ਪੁਰਖ ਅਬਿਨਾਸ਼ੀ ਆਪ ਪਕਾਇੰਦਾ। ਆਦਿ ਜੁਗਾਦਿ ਠੰਡਾ ਤੱਤਾ, ਏਕਾ ਰੰਗ ਵਖਾਇੰਦਾ। ਇਕੋ ਧਾਰ ਚੇਤਨ ਸਤਾ, ਚੇਤਨ ਰੂਪ ਆਪ ਜਣਾਇੰਦਾ। ਸਚ ਰਖਾਏ ਬ੍ਰਹਮ ਮਤਾ, ਬ੍ਰਹਮ ਆਪਣੀ ਅੰਸ਼ ਬਣਾਇੰਦਾ। ਜਾਨਣਹਾਰਾ ਮਿੱਤ ਗਤਾ, ਗਤ ਮਿਤ ਆਪਣੇ ਹੱਥ ਰਖਾਇੰਦਾ। ਪ੍ਰਗਟ ਹੋਏ ਨਿਤ ਨਵਿਤਾ, ਜੁਗ ਜੁਗ ਵੇਸ ਵਟਾਇੰਦਾ । ਕੋਇ ਨਾ ਜਾਣੇ ਵਾਰ ਥਿਤਾ, ਘੜੀ ਪਲ ਨਾ ਕੋਈ ਰਖਾਇੰਦਾ। ਜਨ ਭਗਤਾਂ ਬਣਿਆ ਸਾਕ ਸੱਜਣ ਮੀਤਾ, ਦੂਜਾ ਸੰਗ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਚਲਾਇੰਦਾ। ਆਪਣਾ ਰਾਹ ਆਪੇ ਲਾ, ਹਰਿ ਜੂ ਖ਼ੁਸ਼ੀ ਮਨਾਈਆ। ਲੋਕਮਾਤ ਵਖਾਏ ਥਾਂ, ਥਾਨ ਥਨੰਤਰ ਸੋਭਾ ਪਾਈਆ। ਹਰਿਜਨ ਸਾਚੇ ਪਕੜੇ ਬਾਂਹ, ਜੁਗ ਜੁਗ ਮੇਲ ਮਿਲਾਈਆ। ਸਵੱਛ ਸਰੂਪੀ ਦਰਸ ਦਿਖਾ, ਅੰਧ ਅੰਧੇਰ ਗਵਾਈਆ। ਨਿਰਗੁਣ ਨੂਰ ਜੋਤ ਜਗਾ, ਜਾਗਰਤ ਜੋਤ ਕਰਾਂ ਰੁਸ਼ਨਾਈਆ। ਅਨਹਦ ਨਾਦੀ ਨਾਦ ਵਜਾ, ਧੁਨ ਆਤਮਕ ਕਰਾਂ ਸ਼ਨਵਾਈਆ।

ਬ੍ਰਹਮ ਬ੍ਰਹਿਮਾਦੀ ਪਰਦਾ ਲਾਹ, ਪਾਰਬ੍ਰਹਮ ਦਿਆਂ ਮਿਲਾਈਆ । ਆਦਿ ਜੁਗਾਦੀ ਸੇਵ ਕਮਾ, ਜਨ ਭਗਤਾਂ ਲਵਾਂ ਮਨਾਈਆ। ਢਾਡੀ ਬਣ ਬਣ ਰਾਗ ਸੁਣਾ, ਆਪਣਾ ਤਾਲ ਦਿਆਂ ਵਖਾਈਆ। ਬਣ ਬਣ ਪਾਂਧੀ ਫੇਰਾ ਪਾ, ਦਰ ਦਰ ਵੇਸ ਵਟਾਈਆ। ਬੋਧ ਅਗਾਧੀ ਗੀਤ ਸੁਹਾਗੀ ਛੰਦ ਲਏ ਗਾ, ਹਰਿਜਨ ਮਾਣ ਦੇਵੇ ਵਡਿਆਈਆ। ਪਾਂਧੀ ਬਣ ਬਣ ਆਵੇ ਸੱਚਾ ਸ਼ਹਿਨਸ਼ਾਹ, ਘਰ ਘਰ ਫੇਰਾ ਪਾਈਆ। ਜੁਗ ਜੁਗ ਦੇ ਵਿਛੜੇ ਲਵਾਂ ਮਿਲਾ, ਗਲ ਆਪਣਾ ਪੱਲੂ ਰਖਾਈਆ। ਰਾਤੀਂ ਸੁਤਿਆਂ ਲਿਆਂ ਉਠਾ, ਆਲਸ ਨਿੰਦਰਾ ਦਿਆਂ ਖੁਲ੍ਹਾਈਆ। ਪਿਛਲਾ ਵਿਛੋੜਾ ਦੂਰ ਕਰਾ, ਅਗਲਾ ਜੋੜਾ ਦਿਆਂ ਜੁੜਾਈਆ। ਨਾਮ ਘੋੜਾ ਹੱਥ ਫੜਾ, ਫੜ ਬਾਹੋਂ ਉਪਰ ਚੜ੍ਹਾਈਆ। ਦੋ ਜਹਾਨਾਂ ਪੌੜਾ ਇਕੋ ਲਾ, ਦੂਰ ਦੁਰਾਡਾ ਪੰਧ ਮੁਕਾਈਆ। ਸੱਸੇ ਉਪਰ ਹੋੜਾ ਲਾ, ਨਿਰਗੁਣ ਸਰਗੁਣ ਖ਼ੁਸ਼ੀ ਮਨਾਈਆ। ਹਾਹਾ ਅੱਖਰ ਆਪ ਬਣਾ, ਟਿੱਪੀ ਹੰ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਰਬਾਰਾ ਹਰਿ ਨਿਰੰਕਾਰਾ, ਆਦਿ ਜੁਗਾਦਿ ਆਪ ਲਗਾਈਆ। ਸਚਖੰਡ ਲੱਗਾ ਦਰਬਾਰ, ਧੁਰ ਦਰਬਾਰੀ ਆਪ ਲਗਾਇਆ। ਜੁਗ ਚੌਕੜੀ ਪਾਵੇ ਸਾਰ, ਨਵ ਨੌਂ ਚਾਰ ਪੰਧ ਮੁਕਾਇਆ। ਲਹਿਣਾ ਜਾਏ ਤੇਈ ਅਵਤਾਰ, ਗੁਰ ਦਸ ਦਸ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਅਬਿਨਾਸ਼ੀ ਕਰਤਾ, ਹਰਿਜਨ ਸਾਚੇ ਆਪ ਜਗਾਇਆ। ਸਚਖੰਡ ਦੁਆਰੇ ਏਕਾ ਰੰਗ, ਰੰਗ ਰੰਗੀਲਾ ਆਪ ਚੜ੍ਹਾਇੰਦਾ। ਲੋਕਮਾਤ ਵੇਖਣ ਸਚ ਪਲੰਘ, ਜਨ ਭਗਤਾਂ ਆਸਣ ਲਾਇੰਦਾ। ਇਕੋ ਨਾਦ ਵੱਜੇ ਮਰਦੰਗ, ਤਾਲ ਤਲਵਾੜਾ ਨਾ ਕੋਈ ਰਖਾਇੰਦਾ। ਇਕੋ ਅੰਮ੍ਰਿਤ ਸਾਚੀ ਗੰਗ, ਗੰਗਾ ਗੋਦਾਵਰੀ ਮੁਖ ਸ਼ਰਮਾਇੰਦਾ। ਇਕੋ ਮੰਦਰ ਜਾਣਾ ਲੰਘ, ਦੂਜਾ ਰਾਹ ਨਾ ਕੋਇ ਵਖਾਇੰਦਾ। ਇਕੋ ਗੌਣਾ ਸੁਹਾਗੀ ਛੰਦ, ਇਕੋ ਆਤਮ ਪਰਮਾਤਮ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਵਖਾਇੰਦਾ। ਹਰਿਜਨ ਵੇਖ ਵਡੀ ਵਡਿਆਈ, ਹਰਿ ਵੱਡਾ ਆਪ ਸਲਾਹਿੰਦਾ। ਪੁਰਖ ਅਬਿਨਾਸ਼ੀ ਕਰੀ ਕੁੜਮਾਈ, ਲੋਕਮਾਤ ਫੇਰਾ ਪਾਇੰਦਾ। ਕਰੇ ਖੇਲ ਬੇਪਰਵਾਹੀ, ਬੇਅੰਤ ਨਾਉਂ ਧਰਾਇੰਦਾ। ਮਹੱਲ ਅਟੱਲ ਰਿਹਾ ਸੁਹਾਈ, ਗ੍ਰਹਿ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਤਰਾਇੰਦਾ। ਜਨ ਭਗਤਾਂ ਅੰਤਮ ਏਕਾ ਵਰ, ਪੁਰਖ ਅਕਾਲ ਝੋਲੀ ਪਾਈਆ। ਸਤਿਜੁਗ ਖੁਲ੍ਹਾਏ ਸਾਚਾ ਦਰ, ਧੁਰ ਦਰਬਾਰ ਵੱਜੀ ਵਧਾਈਆ। ਸਾਢੇ ਤਿੰਨ ਹੱਥ ਘਾੜਨ ਘੜ, ਰਵਦਾਸ ਚੁਮਿਆਰਾ ਨਾਲ ਮਿਲਾਈਆ। ਕਬੀਰ ਉਚੇ ਟਿੱਲੇ ਆਪੇ ਚੜ੍ਹ ਚੜ੍ਹ, ਇਕੋ ਅੱਖਰ ਆਪੇ ਪੜ੍ਹ, ਪਾਰਬ੍ਰਹਮ ਮਿਲੀ ਸ਼ਰਨਾਈਆ। ਨਾਨਕ ਨਿਰਗੁਣ ਮੇਲਾ ਸਚ ਘਰ, ਸਚਖੰਡ ਦੁਆਰ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਮਾਣ ਵਡਿਆਈਆ। ਹਰਿ ਭਗਤ ਤੇਰਾ ਸਚ ਮਹੱਲਾ, ਹਰਿ ਸਾਚਾ ਸਚ ਸੁਹਾਇੰਦਾ। ਜੁਗ ਜੁਗ ਵਸੇ ਇਕ ਅਕੱਲਾ, ਦਿਸ ਕਿਸੇ ਨਾ ਆਇੰਦਾ। ਤੇਰੀ ਜੋਤ ਆਤਮ ਰਲਾ, ਰਲ ਮਿਲ ਆਪਣਾ ਮੰਗਲ ਗਾਇੰਦਾ। ਲੱਖ ਚੁਰਾਸੀ ਭੁਲਾਏ ਕਰ ਕਰ ਵਲ ਛਲਾ, ਅਛਲ ਅਛੱਲ ਆਪਣਾ ਖੇਲ ਕਰਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਦ ਸਮਝਾਇੰਦਾ। ਜਨ ਭਗਤ ਜਨ ਜਾਣਾ ਸਮਝ, ਹਰਿ ਸਾਚਾ ਸਚ ਜਣਾਇੰਦਾ। ਮੇਰਾ ਪ੍ਰੇਮ ਸਾਚੀ ਰਮਜ, ਰਮਜ ਰਮਜ ਵਿਚ ਰਖਾਇੰਦਾ। ਨੂਰ ਨੁਰਾਨਾ ਖੇਲ ਕਮਲ, ਅਲਨੇਕ ਵੇਖ ਵਖਾਇੰਦਾ। ਏਕਾ ਜਾਣੇ ਅਰਸ਼ ਫ਼ਰਸ਼,

ਮੁਕਾਮੇ ਹੱਕ ਡਗਮਗਾਇੰਦਾ । ਕਲਜੁਗ ਅੰਤਮ ਕੀਤਾ ਆਪਣਾ ਤਰਸ, ਰਹਿਮਤ ਰਹੀਮ ਆਪ ਕਮਾਇੰਦਾ। ਜਨਮ ਜਨਮ ਦੀ ਮੇਟੇ ਹਰਸ, ਦਰ ਦਰ ਘਰ ਘਰ ਆਪਣਾ ਦਰਸ ਦਿਖਾਇੰਦਾ। ਅੰਮ੍ਰਿਤ ਮੇਘ ਇਕੋ ਬਰਸ, ਅਗਨੀ ਤੱਤ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਸਮਝਾਇੰਦਾ। ਸਾਚੀ ਸਮਝ ਸਿਖਿਆ ਗੁਰ, ਗੁਣ ਵਿਦਿਆ ਇਕ ਵਡਿਆਈਆ। ਮੇਲ ਮਿਲਾਇਆ ਲਿਖਿਆ ਧੁਰ, ਧੁਰ ਮਸਤਕ ਵੇਖ ਵਖਾਈਆ। ਆਪ ਮਿਲਾਏ ਆਪਣੀ ਸੁਰ, ਸੁਰਤੀ ਸ਼ਬਦ ਸੰਗ ਸਮਾਈਆ । ਗੁਰਮੁਖ ਗੁਰਸਿਖ ਗਏ ਜੁੜ, ਜੁੜਿਆ ਜੋੜ ਬੇਪਰਵਾਹੀਆ। ਗੁਰਸਿਖਾਂ ਦੀ ਸਤਿਗੁਰ ਨੂੰ ਸਦਾ ਲੋੜ, ਬਿਨ ਸਿਖਾਂ ਕੰਮ ਕਿਸੇ ਨਾ ਆਈਆ। ਨਿਰਗੁਣ ਚੜ੍ਹ ਚੜ੍ਹ ਆਪਣੇ ਘੋੜ, ਸਰਗੁਣ ਵੇਖੇ ਥਾਉਂ ਥਾਈਂਆ। ਕਲਜੁਗ ਅੰਤਮ ਗਿਆ ਬੌਹੜ, ਆਪ ਆਪਣਾ ਪੰਧ ਮੁਕਾਈਆ। ਕਿਸੇ ਹੱਥ ਨਾ ਆਏ ਬ੍ਰਹਿਮਣ ਗੌੜ, ਪੂਤ ਸਪੂਤਾ ਨਜ਼ਰ ਨਾ ਆਈਆ। ਕਰੀ ਬਿਧ ਅਵਰ ਕੀ ਔਰ, ਪੁਰਖ ਅਬਿਨਾਸ਼ੀ ਖੇਲ ਕਰਾਈਆ। ਸੰਬਲ ਨਗਰ ਆਇਆ ਦੌੜ, ਦੂਰ ਦੁਰਾਡਾ ਸਾਚਾ ਮਾਹੀਆ। ਲੱਖ ਚੁਰਾਸੀ ਵੇਖੇ ਕਰ ਕਰ ਗੌਰ, ਆਪਣਾ ਰੂਪ ਨਾ ਕਿਸੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਜਗਾਈਆ। ਜਨ ਭਗਤ ਜੱਗ ਗਿਆ ਜਾਗ, ਜੁਗਤੀ ਹਰਿ ਜਣਾਇੰਦਾ। ਆਤਮ ਪਰਮਾਤਮ ਇਕ ਵੈਰਾਗ, ਬ੍ਰਿਹੋਂ ਚੋਟ ਲਗਾਇੰਦਾ। ਸ਼ਬਦ ਅਗੰਮੀ ਮਾਰੇ ਵਾਜ, ਆਲਸ ਨਿੰਦਰਾ ਮੋਹ ਮਿਟਾਇੰਦਾ। ਅੰਧ ਅੰਧੇਰ ਜਗੇ ਚਿਰਾਗ, ਨੂਰ ਨੁਰਾਨਾ ਨੂਰ ਧਰਾਇੰਦਾ। ਹੰਸ ਬਣਾਏ ਫੜ ਫੜ ਕਾਗ, ਸੋਹੰ ਹੰਸਾ ਨਾਮ ਜਪਾਇੰਦਾ। ਜਨਮ ਜਨਮ ਦਾ ਧੋਵੇ ਦਾਗ਼, ਦੁਰਮਤ ਮੈਲ ਆਪ ਧੁਵਾਇੰਦਾ। ਲੱਖ ਚੁਰਾਸੀ ਵਿਚੋਂ ਕਾਢ, ਏਕਾ ਬੰਧਨ ਨਾਮ ਪਾਇੰਦਾ। ਏਥੇ ਓਥੇ ਕਰੇ ਲਾਡ, ਦੋ ਜਹਾਨਾਂ ਵੇਖ ਵਖਾਇੰਦਾ। ਸਚ ਨਿਸ਼ਾਨਾ ਇਕੋ ਗਾਡ, ਲੱਖ ਚੁਰਾਸੀ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਦਾ ਪੰਧ ਮੁਕਾਇੰਦਾ। ਜੁਗ ਜੁਗ ਤੇਰਾ ਅੰਤਮ ਪੰਧ, ਹਰਿ ਪਾਂਧੀ ਆਪ ਮੁਕਾਈਆ। ਛੱਤੀ ਰਾਗ ਛੱਤੀ ਜੁਗ ਗਾਇਆ ਛੰਦ, ਛੱਤੀ ਛੱਤੀ ਵੰਡ ਵੰਡਾਈਆ। ਛੱਤੀ ਅੰਦਰ ਪਰਮਾਨੰਦ, ਛੇ ਤੀਸ ਰਿਹਾ ਸਮਝਾਈਆ। ਤੀਸ ਛੇ ਟੁੱਟੀ ਗੰਢ, ਏਕਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਛੇ ਤੀਸ ਰਾਗਨੀ ਰਾਗ, ਰਘੁਵਤ ਰਹੇ ਮਨਾਈਆ। ਜੁਗ ਚੌਕੜੀ ਕਰੇ ਰਾਜ, ਆਪਣਾ ਨਾਦ ਸੁਣਾਈਆ। ਰਸਨਾ ਜਿਹਵਾ ਮਾਰ ਅਵਾਜ਼, ਜੀਵ ਜੰਤ ਉਠਾਈਆ। ਅਨੰਦ ਕਾਰਜ ਕਰ ਕਰ ਕਾਜ, ਜਗਤ ਜੋੜ ਰਹੇ ਜੁੜਾਈਆ। ਅੰਤਰ ਸਾਜਣ ਨਾ ਲਿਆ ਸਾਜ, ਗ਼ਰੀਬ ਨਿਵਾਜ਼ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਆਪਣਾ ਖੇਲ ਕਰਾਈਆ। ਛੱਤੀ ਰਾਗ ਛੱਤੀ ਜੁਗ, ਛੱਤੀ ਛੱਤੀ ਬੰਧਨ ਪਾਇਆ। ਅੰਤਮ ਔਧ ਗਈ ਪੁੱਗ, ਵੇਲਾ ਵਕਤ ਰਿਹਾ ਸਮਝਾਇਆ। ਸਭ ਦਾ ਲੇਖਾ ਜਾਣਾ ਮੁੱਕ, ਬਾਕੀ ਕੋਇ ਨਜ਼ਰ ਨਾ ਆਇਆ। ਜੁਗ ਚੌਕੜੀ ਜੋ ਬੈਠਾ ਰਿਹਾ ਲੁਕ, ਨਾਉਂ ਨਿਰੰਕਾਰ ਆਪਣਾ ਨਾਉਂ ਧਰਾਇਆ। ਕਲਜੁਗ ਅੰਤਮ ਪਏ ਬੁੱਕ, ਸ਼ਬਦ ਭਬਕ ਇਕ ਵਖਾਇਆ। ਸ਼ਾਹੋ ਭੂਪ ਹਰਿ ਪਏ ਉਠ, ਉਠ ਉਠ ਆਪਣਾ ਬਲ ਧਰਾਇਆ। ਜਨ ਭਗਤਾਂ ਉਪਰ ਜਾਏ ਤੁਠ, ਦੀਨ ਦਿਆਲ ਬੇਪਰਵਾਹਿਆ। ਅਮ੍ਰਿਤ ਪਿਆਏ ਸਾਚਾ ਘੁੱਟ, ਅੰਮਿਉਂ ਰਸ ਮੁਖ ਚੁਆਇਆ। ਇਕ ਵਖਾਏ ਕਿਲਾ ਕੋਟ, ਬੰਕ ਦੁਵਾਰ ਸੁਹਾਇਆ।

ਕਰ ਪ੍ਰਕਾਸ਼ ਨਿਰਮਲ ਜੋਤ, ਨੂਰ ਨੁਰਾਨਾ ਡਗਮਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਲੇਖਾ ਆਪਣੇ ਹੱਥ ਰਖਾਇਆ। ਜੁਗ ਜੁਗ ਲੇਖਾ ਆਪਣੇ ਹੱਥ, ਹਰਿ ਜੂ ਆਪ ਰਖਾਇੰਦਾ। ਕਲਜੁਗ ਅੰਤਮ ਹੋ ਪਰਤੱਖ, ਨਿਰਗੁਣ ਵੇਸ ਵਟਾਇੰਦਾ। ਭਗਤ ਭਗਵੰਤ ਆਪੇ ਰੱਖ, ਆਪ ਆਪਣਾ ਬੰਧਨ ਪਾਇੰਦਾ। ਸਤਿ ਸਤਿਵਾਦੀ ਮਾਰਗ ਦੱਸ, ਸਾਚਾ ਰਾਹ ਇਕ ਚਲਾਇੰਦਾ। ਨਿਰਧਨ ਹੋ ਕੇ ਹੋਇਆ ਵਸ, ਆਪ ਆਪਣਾ ਮਾਣ ਮਿਟਾਇੰਦਾ। ਆਪਣਾ ਖੇੜਾ ਕਰ ਕੇ ਭੱਠ, ਜਨ ਭਗਤਾਂ ਖੇੜਾ ਆਪ ਵਸਾਇੰਦਾ। ਆਪਣੀ ਗੇੜ ਉਲਟੀ ਲੱਠ, ਸ੍ਰਿਸ਼ਟ ਸਬਾਈ ਆਪ ਭੁਵਾਇੰਦਾ। ਪੁਰਖ ਅਕਾਲ ਹੋ ਪ੍ਰਗਟ, ਪਰਮ ਪੁਰਖ ਹੁਕਮ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਸਾਲਾਹਿੰਦਾ। ਜਨ ਭਗਤ ਸਲਾਹੇ ਆਪ ਹਰਿ, ਹਰਿ ਜੂ ਸੇਵ ਕਮਾਇਆ । ਨਿਰਗੁਣ ਹੋ ਕੇ ਦੇਵੇ ਵਰ, ਦਰ ਦਰਵੇਸ਼ ਫੇਰਾ ਪਾਇਆ। ਹਰਿਜਨ ਵਸੇ ਸਾਚੇ ਘਰ, ਘਰ ਮੰਦਰ ਇਕ ਸੁਹਾਇਆ। ਤ੍ਰੈਭਵਨ ਧਨੀ ਚੁਕਾਏ ਡਰ, ਅਵਣ ਗਵਣ ਨਾ ਕੋਇ ਵਖਾਇਆ। ਸਤਿ ਸਤਿਵਾਦੀ ਘਾੜਨ ਘੜ, ਘੜ ਘੜ ਆਪੇ ਵੇਖ ਵਖਾਇਆ। ਨਿਰਗੁਣ ਹੋ ਕੇ ਅੰਦਰ ਜਾਏ ਵੜ, ਰੂਪ ਅਨੂਪ ਆਪ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰਿਹਾ ਆਪ ਵਡਿਆਇਆ। ਭਗਤ ਬਹਾਏ ਸਤਿ ਦੁਵਾਰ, ਸਚ ਦੁਆਰਾ ਆਪ ਬਣਾਈਆ। ਨਿਰਗੁਣ ਹੋਏ ਪਹਿਰੇਦਾਰ, ਦਿਵਸ ਰੈਣ ਸੇਵ ਕਮਾਈਆ। ਸੰਤ ਸੁਹੇਲੇ ਅੰਦਰ ਵਾੜ, ਚਾਰੋਂ ਕੁੰਟ ਵੇਖ ਵਖਾਈਆ। ਨਾਤਾ ਤੋੜ ਨੌਂ ਦੁਆਰ, ਦਰ ਦਸਵੇਂ ਆਪ ਬਹਾਈਆ। ਨਰ ਨਰਾਇਣ ਕਰੇ ਪਿਆਰ, ਨਾਰ ਕੰਤ ਖ਼ੁਸ਼ੀ ਵਖਾਈਆ। ਪਿਤਾ ਪੂਤ ਗੋਦ ਸਹਾਰ, ਬਾਲਕ ਮਾਤਾ ਨਾਲ ਮਿਲਾਈਆ। ਖ਼ਾਲਕ ਖ਼ਲਕ ਪਰਵਰਦਿਗਾਰ, ਬੇਐਬ ਦਏ ਮਿਟਾਈਆ। ਸਾਲਸ ਬਣੇ ਵਿਚ ਸੰਸਾਰ, ਨਿਰਗੁਣ ਆਪਣੀ ਸੇਵ ਕਮਾਈਆ। ਖ਼ਾਲਸਾ ਖ਼ਾਲਸ ਕਰ ਤਿਆਰ, ਹਰਿ ਭਗਤ ਨਾਉਂ ਧਰਾਈਆ। ਛੱਤੀ ਜੁਗ ਦਾ ਕਰਜ਼ ਉਤਾਰ, ਛੱਤੀ ਛੱਤੀ ਵੰਡ ਵੰਡਾਈਆ। ਛੱਤੀ ਫੁੱਟ ਉਚਾ ਮਨਾਰ, ਸਤਿਜੁਗ ਰੁੱਤ ਵਖਾਈਆ। ਸੋਲਾ ਦਸ ਖੇਲ ਨਿਆਰ, ਦਸ ਆਪਣਾ ਬੰਧਨ ਪਾਈਆ। ਉਪਰ ਬੈਠ ਸੱਚੀ ਸਰਕਾਰ, ਧੁਰ ਫ਼ਰਮਾਣਾ ਦਏ ਸਮਝਾਈਆ। ਦਰ ਬੁਲਾਏ ਗੁਰ ਅਵਤਾਰ, ਸ਼ਬਦ ਸੰਦੇਸ਼ਾ ਇਕ ਘਲਾਈਆ। ਈਸਾ ਮੂਸਾ ਕਰ ਭਿਖਾਰ, ਮੁਹੰਮਦ ਦਰ ਦਰਵੇਸ਼ ਵਖਾਈਆ। ਅੱਲਾ ਰਾਣੀ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਤ੍ਰੈਗੁਣ ਕਰੇ ਗਿਰਿਆਜ਼ਾਰ, ਪੰਜ ਤੱਤ ਸਾਰ ਕੋਇ ਨਾ ਪਾਈਆ। ਅਸ਼ਟਭੁਜ ਹੋਏ ਬੇਹਾਲ, ਸਿੰਘ ਅਸਵਾਰ ਨਾ ਕੋਇ ਜਣਾਈਆ। ਚਤਰਭੁਜ ਬਣ ਕੰਗਾਲ, ਦਰ ਆ ਅਲਖ ਜਗਾਈਆ। ਪੁਰਖ ਅਬਿਨਾਸ਼ੀ ਕਰੇ ਖੇਲ ਨਿਰਾਲ, ਲਿਖਣ ਪੜ੍ਹਨ ਵਿਚ ਨਾ ਆਈਆ। ਸਤਿਜੁਗ ਸਾਚੀ ਬਣਾ ਧਰਮਸਾਲ, ਧਰਮ ਦੁਆਰਾ ਇਕ ਵਖਾਈਆ। ਨਾਤਾ ਤੁਟਾ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਜਣਾਈਆ। ਦੀਨ ਮਜ਼੍ਹਬ ਨਾ ਕੋਇ ਸਵਾਲ, ਸ਼ਰਅ ਸ਼ਰੀਅਤ ਨਾ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਆਪ ਸਲਾਹੀਆ। ਭਗਤ ਸਾਲਾਹੇ ਆਪ ਸੁਲਤਾਨਾ, ਸਤਿਜੁਗ ਸਾਚੀ ਗਾਥ ਜਣਾਈਆ। ਏਕਾ ਰਾਗ ਇਕ ਤਰਾਨਾ, ਇਕ ਸੁਰ ਤਾਲ ਵਜਾਈਆ। ਏਕਾ ਮੰਦਰ ਇਕ ਮਕਾਨਾ, ਏਕਾ ਇਸ਼ਟ ਗੁਰ ਵਡਿਆਈਆ। ਏਕਾ ਖੇਲ ਸ੍ਰੀ ਭਗਵਾਨਾ, ਗੁਰ ਗੁਰ ਰਹੇ ਖ਼ੁਸ਼ੀ ਮਨਾਈਆ। ਛੱਤੀ ਜੁਗ ਦਾ ਪੰਧ ਮੁਕਾਨਾ, ਨਵ ਨੌਂ ਚਾਰ ਰਹਿਣ ਨਾ ਪਾਈਆ। ਹਰਿਜਨ ਹਰਿ ਕਰੇ ਪਰਵਾਨਾ,

ਭਗਤਨ ਮੇਲਾ ਸਹਿਜ ਸੁਭਾਈਆ। ਛੱਬੀ ਪੋਹ ਬੰਨ੍ਹਣਾ ਗਾਨਾਂ, ਏਕਾ ਤੰਦ ਨਾਮ ਉਠਾਈਆ। ਕਰੇ ਖੇਲ ਮਰਦ ਮਰਦਾਨਾ, ਸਚ ਮਰਦਾਨਗੀ ਆਪ ਜਣਾਈਆ। ਪ੍ਰਗਟ ਹੋ ਵਿਸ਼ਨੂੰ ਭਗਵਾਨਾ, ਵਿਸ਼ਵ ਆਪਣਾ ਰੰਗ ਜਣਾਈਆ। ਕਾਲ ਮਹਾਂਕਾਲ ਦੋਏ ਬਾਲ ਨਾਦਾਨਾ, ਆਪਣੇ ਚਰਨਾਂ ਹੇਠ ਦਬਾਈਆ। ਇਕੋ ਵਾਰ ਦਏ ਧੁਰ ਫ਼ਰਮਾਣਾ, ਦੋ ਜਹਾਨਾਂ ਦਏ ਸੁਣਾਈਆ। ਲੱਖ ਚੁਰਾਸੀ ਹਰਿ ਜੂ ਕਾਹਨਾ, ਇਕੋ ਵਾਰ ਲਏ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵੰਤ ਭਗਤ ਖੇਲ ਖਲਾਈਆ। ਭਗਤ ਕਹੇ ਸੁਣ ਨਿਰੰਕਾਰ, ਦੋਏ ਜੋੜ ਸ਼ਰਨਾਈਆ। ਤੂੰ ਜੁਗ ਜੁਗ ਕਰਦਾ ਰਿਹਾ ਖੁਆਰ, ਲੋਕਮਾਤ ਭੁਆਈਆ। ਜਿਸ ਨੇ ਤੈਨੂੰ ਮੰਨਿਆਂ ਯਾਰ, ਤਿਸ ਮਿਲੀ ਜਗਤ ਸਜ਼ਾਈਆ। ਤੂੰ ਲੁਕਿਆ ਰਿਹੋਂ ਸਚਖੰਡ ਦਰਬਾਰ, ਤੇਰਾ ਦਰਸ ਕੋਇ ਨਾ ਪਾਈਆ। ਤੇਰੇ ਭਗਤਾਂ ਨੂੰ ਕਹਿੰਦੇ ਰਹੇ ਗਵਾਰ, ਮੂਰਖ ਮੁਗਧ ਨਾਉਂ ਧਰਾਈਆ। ਤੂੰ ਬੇਪਰਵਾਹ ਬਣਿਆ ਸਾਚਾ ਯਾਰ, ਤੇਰੀ ਯਾਰੀ ਸਾਨੂੰ ਅੰਤ ਨਾ ਭਾਈਆ। ਜਿਸ ਪਿਛੇ ਪਏ ਮਾਰ, ਸੋ ਯਾਰ ਨਾ ਕੋਇ ਵਡਿਆਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਤੇਰੇ ਪਿਛੇ ਲੱਗ ਲੱਗ ਗਏ ਹਾਰ, ਤੂੰ ਪੱਲੂ ਨਾ ਕਿਸੇ ਫੜਾਈਆ। ਆਪਣੀ ਕਰ ਕੇ ਗਿਉਂ ਕਾਰ, ਆਪਣਾ ਭੇਵ ਨਾ ਕਿਸੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਕਵਣ ਬਿਧ ਤੇਰੀ ਮਿਲੇ ਸ਼ਰਨਾਈਆ। ਭਗਤ ਕਹੇ ਸੁਣ ਹਰਿ ਜੂ ਮੀਤ, ਸਾਚੀ ਸਚ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਗਾਏ ਤੇਰੇ ਗੀਤ, ਤੇਰੇ ਪਿਛੇ ਮਿਲੀ ਸਜ਼ਾਈਆ। ਤੂੰ ਵਸਿਆ ਸਦਾ ਧਾਮ ਅਨਡੀਠ, ਆਪ ਆਪਣਾ ਰੂਪ ਛੁਪਾਈਆ। ਜੁਗ ਚੌਕੜੀ ਗਏ ਬੀਤ, ਤੇਰਾ ਵਿਛੋੜਾ ਮੁੱਕ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਿਸ ਬਿਧ ਦਰ ਤੇਰੇ ਸੋਭਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਨਾਮ ਜਪ, ਜਪ ਜਪ ਪੰਧ ਮੁਕਾਇਆ। ਕਾਇਆ ਅਗਨੀ ਹਵਨ ਤਪ ਤਪ, ਆਪਣਾ ਆਪ ਜਲਾਇਆ। ਡੂੰਘੇ ਤਾਲ ਜਲ ਵਿਚ ਫਸ ਫਸ, ਆਪਣਾ ਆਪ ਮਿਟਾਇਆ। ਜੰਗਲ ਜੂਹ ਉਜਾੜ ਫਿਰੇ ਨੱਸ ਨੱਸ, ਤੂੰ ਹੱਥ ਕਿਸੇ ਨਾ ਆਇਆ। ਰਸਨਾ ਗਾ ਗਾ ਥੱਕੀ ਤੇਰਾ ਜਸ, ਤੇਰਾ ਗੀਤ ਨਾ ਕਿਸੇ ਮੁਕਾਇਆ। ਜਿਸ ਨੂੰ ਆਪਣੀ ਝਲਕ ਗਿਆ ਦੱਸ, ਸੋ ਜਗਤ ਨਾਤਾ ਗਿਆ ਤੁੜਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਵਣ ਬਿਧ ਦਰ ਤੇਰਾ ਨਜ਼ਰੀ ਆਇਆ। ਕਬੀਰ ਕਹੇ ਤੂੰ ਬੜਾ ਢੀਠ, ਅਛਲ ਅਛੱਲ ਤੇਰੀ ਵਡਿਆਈਆ । ਜੁਗ ਜੁਗ ਸੁੱਤਾ ਰਿਹੋਂ ਦੇ ਕਰ ਪੀਠ, ਆਪਣੀ ਕਰਵਟ ਨਾ ਅਜੇ ਬਦਲਾਈਆ। ਤੈਨੂੰ ਲੱਭਦੇ ਫਿਰਦੇ ਵਿਚ ਮੰਦਰ ਮਸੀਤ, ਮੰਦਰ ਮੱਠ ਫੇਰਾ ਪਾਈਆ। ਅਠਸਠ ਤੇਰੀ ਵੇਖੀ ਰੀਤ, ਜਲ ਪਾਣੀ ਨਾਲ ਮਿਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗਿਆ ਬੀਤ, ਬੀਤੀ ਕਹਾਣੀ ਨਾ ਤੂੰ ਕਿਸੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੇ ਭਗਤਾਂ ਮਿਲੇ ਤੇਰੀ ਸ਼ਰਨਾਈਆ। ਪੁਰਖ ਅਬਿਨਾਸ਼ੀ ਹੋ ਦਿਆਲ, ਇਕੋ ਗੁਣ ਜਣਾਇੰਦਾ। ਕਲਜੁਗ ਅੰਤਮ ਖੇਲ ਮਹਾਨ, ਹਰਿ ਖ਼ਾਲਕ ਆਪ ਕਰਾਇੰਦਾ। ਹਰਿਜਨ ਵੇਖਾਂ ਮਾਰ ਧਿਆਨ, ਇਕੋ ਵਾਰ ਉਠਾਇੰਦਾ। ਦਰ ਦਰ ਘਰ ਘਰ ਦਰਸ ਦੇਵਾਂ ਆਣ, ਦਰਦੀਆਂ ਦਰਦ ਵੰਡਾਇੰਦਾ। ਸਚ ਸੰਦੇਸ਼ਾ ਧੁਰ ਫ਼ਰਮਾਣ, ਆਦਿ ਜੁਗਾਦੀ ਅੱਖਰ ਆਪ ਪੜ੍ਹਾਇੰਦਾ। ਆਤਮ ਪਰਮਾਤਮ ਕਰੇ ਕਲਿਆਣ, ਸੋਹੰ ਨਾਤਾ ਜੋੜ ਜੁੜਾਇੰਦਾ। ਲੋਕਮਾਤ ਸਚ ਨਿਸ਼ਾਨ, ਜਨ ਭਗਤਾਂ ਆਪ ਬਣਾਇੰਦਾ। ਛੱਤੀ ਜੁਗ ਕਰ ਕਲਿਆਣ, ਕਾਲ ਫਾਸ

ਸਰਬ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਝੋਲੀ ਪਾਇੰਦਾ। ਸਾਚੀ ਵਸਤ ਝੋਲੀ ਪਾ, ਹਰਿ ਸਾਚੇ ਸਚ ਜਣਾਈਆ। ਕਲਜੁਗ ਅੰਤ ਬਣਾਂ ਮਲਾਹ, ਨਿਰਗੁਣ ਰੂਪ ਧਰਾਈਆ। ਸਾਚੇ ਭਗਤਾਂ ਲਵਾਂ ਉਠਾ, ਆਪਣੀ ਦਇਆ ਕਮਾਈਆ। ਏਕਾ ਘਰ ਦਿਆਂ ਵਖਾ, ਦੂਜੀ ਓਟ ਨਾ ਕੋਇ ਸ਼ਰਨਾਈਆ। ਸਚ ਦੁਆਰਾ ਦਿਆਂ ਬਣਾ, ਛੱਤੀ ਛੱਤੀ ਪੰਧ ਮੁਕਾਈਆ। ਹਰਿਜਨ ਸਾਚੇ ਵਿਚ ਬਹਾ, ਸਾਚੇ ਘਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੁਣ ਰਿਹਾ ਜਣਾਈਆ। ਕਲਜੁਗ ਵੇਲਾ ਅੰਤਮ ਔਣਾ, ਹਰਿ ਸਾਚਾ ਸਚ ਜਣਾਇੰਦਾ। ਨਿਹਕਲੰਕ ਜਾਮਾ ਪੌਣਾ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਸੰਬਲ ਨਗਰੀ ਧਾਮ ਸੁਹੌਣਾ, ਗੋਬਿੰਦ ਮੇਲਾ ਮੇਲ ਮਿਲਾਇੰਦਾ। ਗੁਰ ਚੇਲਾ ਏਕਾ ਰੰਗ ਰੰਗੌਣਾ, ਰੰਗ ਮਜੀਠੀ ਆਪ ਚੜ੍ਹਾਇੰਦਾ। ਜਨ ਭਗਤ ਦੁਆਰ ਇਕ ਸੁਹੌਣਾ, ਦਰ ਦਰਵਾਜ਼ਾ ਆਪ ਖੁਲਾਇੰਦਾ । ਸਚ ਨਿਸ਼ਾਨ ਜਗਤ ਝੁਲੌਣਾ, ਸਤਿ ਸਤਿਵਾਦੀ ਹੱਥ ਉਠਾਇੰਦਾ। ਕਰ ਕਿਰਪਾ ਆਪਣਾ ਦਰਸ ਦਿਖੌਣਾ, ਜਪ ਤਪ ਨਾ ਕੋਇ ਰਖਾਇੰਦਾ। ਕੀਤਾ ਕੌਲ ਪੂਰ ਨਿਭੌਣਾ, ਅਭੁਲ ਭੁੱਲ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਮਿਲਾਇੰਦਾ। ਪੂਰਾ ਕਰੇ ਕੀਤਾ ਕੌਲ, ਏਕਾ ਏਕੰਕਾਰਾ। ਜਨ ਭਗਤ ਵਡਿਆਈ ਦੇਵੇ ਉਪਰ ਧੌਲ, ਧਰਤ ਧਵਲ ਦਏ ਸਹਾਰਾ। ਨਿਰਗੁਣ ਸੁਰਤੀ ਜਾਏ ਮੌਲ, ਹਰਿ ਸ਼ਬਦੀ ਹੋ ਉਜਿਆਰਾ। ਅਕਾਲ ਮੂਰਤ ਲੇਖਾ ਚੁਕਾਏ ਪਰਦਾ ਉਹਲ, ਪਰਗਟ ਹੋ ਵਿਚ ਸੰਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਸੁਹਾਏ ਭਗਤ ਦੁਆਰਾ। ਭਗਤ ਦੁਆਰਾ ਹਰਿ ਭਗਵਾਨ, ਲੋਕਮਾਤ ਪਰਗਟਾਈਆ। ਸਤਿਜੁਗ ਦਾ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਵਖਾਈਆ। ਦੁੱਖ ਦਰਦ ਸਰਬ ਮਿਟ ਜਾਣ, ਕਲ ਕਲੇਸ਼ ਰਹੇ ਨਾ ਰਾਈਆ। ਸ਼ਾਹ ਭੂਪ ਮੰਨਣ ਆਣ, ਰਾਜ ਰਾਜਾਨ ਸੀਸ ਝੁਕਾਈਆ। ਕਿਰਪਾ ਕਰੇ ਸ੍ਰੀ ਭਗਵਾਨ, ਸਿਰ ਭਗਤਾਂ ਹੱਥ ਟਿਕਾਈਆ। ਦਿਵਸ ਰੈਣ ਕਰੇ ਧਿਆਨ, ਚਾਰ ਕੁੰਟ ਹੋਏ ਸਹਾਈਆ। ਸ਼ਰਨ ਸ਼ਰਨਾਈ ਬਖ਼ਸ਼ੇ ਮਾਣ, ਚਰਨ ਚਰਨੋਦਕ ਮੁਖ ਚੁਆਈਆ। ਨਾਮ ਨਿਧਾਨਾ ਦੇਵੇ ਗਿਆਨ, ਜੋਤੀ ਜੋਤ ਨੂਰ ਰੁਸ਼ਨਾਈਆ। ਸਾਹਿਬ ਸੁਲਤਾਨ ਮਿਲੇ ਕਾਹਨ, ਘਰ ਮੰਦਰ ਵੱਜੇ ਵਧਾਈਆ। ਜੁਗ ਚੌਕੜੀ ਸਾਰੇ ਗਾਣ, ਭਗਤ ਭਗਵੰਤ ਖ਼ੁਸ਼ੀ ਮਨਾਈਆ। ਕਲਜੁਗ ਅੰਤ ਕਰ ਪਰਵਾਨ, ਪਰਮ ਪੁਰਖ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸਾਚੇ ਵੜ, ਸਚ ਦਰਬਾਰਾ ਆਪ ਵਖਾਈਆ। ਸਚ ਦੁਆਰਾ ਸਤਿ ਸਤਿਵਾਦ, ਸਤਿ ਪੁਰਖ ਨਿਰੰਜਣ ਆਪ ਲਗਾਇਆ। ਇਕੋ ਨਾਮ ਬੋਧ ਅਗਾਧ, ਅਗਾਧ ਬੋਧ ਆਪ ਸੁਣਾਇਆ। ਜਨ ਭਗਤਾਂ ਸੁਣੀ ਆਪ ਫਰਯਾਦ, ਆਪ ਆਪਣੀ ਦਇਆ ਕਮਾਇਆ। ਕਲਜੁਗ ਅੰਤਮ ਦੇਵੇ ਦਾਦ, ਦੁੱਖ ਦਰਦ ਨਾ ਕੋਇ ਵਖਾਇਆ। ਫੜ ਫੜ ਕੱਢੇ ਡੂੰਘੀ ਅੰਧੇਰੀ ਖਾਡ, ਹਰਿ ਜੂ ਆਪਣੀ ਸੇਵ ਕਮਾਇਆ। ਨਿਰਗੁਣ ਸਰਗੁਣ ਕਰੇ ਲਾਡ, ਸਦਾ ਸੁਹੇਲਾ ਗੋਦ ਬਹਾਇਆ। ਸਚ ਦਰਬਾਰ ਬਣਾਏ ਯਾਦ, ਜੁਗ ਚੌਕੜੀ ਨਾਮ ਉਪਾਇਆ। ਕਾਦਰ ਕਰਤਾ ਰੱਖੇ ਲਾਜ, ਕੁਦਰਤ ਆਪਣਾ ਰੰਗ ਵਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗ਼ਰੀਬ ਨਿਵਾਜ਼, ਗ਼ਰੀਬ ਨਿਮਾਣੇ ਗਲੇ ਲਗਾਇਆ।

੨੫ ਪੋਹ ੨੦੧੮ ਬਿਕਰਮੀ ਜੇਠੂਵਾਲ ਦਰਬਾਰ ਵਿਚ

ਆਦਿ ਜੁਗਾਦੀ ਬੁੱਢਾ ਨੱਢਾ ਬਲਵਾਨ, ਹਰਿ ਏਕਾ ਰੰਗ ਸਮਾਇੰਦਾ। ਸਚਖੰਡ ਨਿਵਾਸੀ ਸਾਚੇ ਤਖ਼ਤ ਬੈਠ ਖੇਲ ਕਰੇ ਮਹਾਨ, ਭੇਵ ਕੋਇ ਨਾ ਪਾਇੰਦਾ। ਧੁਰ ਦਰਬਾਰੀ ਏਕਾ ਦੇਵੇ ਧੁਰ ਫ਼ਰਮਾਣ, ਹੁਕਮੀ ਹੁਕਮ ਆਪ ਵਰਤਾਇੰਦਾ। ਗੁਰ ਅਵਤਾਰ ਕਰੋ ਧਿਆਨ, ਨੇਤਰ ਨੈਣ ਸਰਬ ਖੁਲ੍ਹਾਇੰਦਾ। ਭਗਤ ਉਠੋ ਬਾਲ ਨਾਦਾਨ, ਪਾਰਬ੍ਰਹਮ ਆਪ ਸਮਝਾਇੰਦਾ। ਨਵ ਨੌਂ ਚਾਰ ਦੀ ਚੁੱਕੀ ਕਾਣ, ਵੇਲਾ ਅੰਤ ਸਮਝਾਇੰਦਾ। ਨਿਰਗੁਣ ਰੂਪ ਪਰਗਟ ਹੋਏ ਸ੍ਰੀ ਭਗਵਾਨ, ਲੋਕਮਾਤ ਵੇਸ ਵਟਾਇੰਦਾ। ਉਲਟੀ ਦਾਤ ਦੇਵੇ ਗੁਣ ਨਿਧਾਨ, ਜਿਸ ਦਾ ਲੇਖ ਨਾ ਕੋਈ ਵਖਾਇੰਦਾ। ਛੱਬੀ ਪੋਹ ਦਿਵਸ ਮਹਾਨ, ਸ਼ਾਹ ਪਾਤਸ਼ਾਹ ਆਪ ਸੁਹਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਦੋ ਜਹਾਨ ਸਰਬ ਪਛਤਾਣ, ਨੇਤਰ ਨੈਣਾਂ ਨੀਰ ਵਹਾਇੰਦਾ। ਗੁਰਮੁਖ ਵਿਰਲੇ ਚਤੁਰ ਸੁਘੜ ਸੁਜਾਨ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪਣੀ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਲੇਖਾ ਜਨ ਭਗਤਾਂ ਹੱਥ ਫੜਾਇੰਦਾ।

ਹਰਿ ਭਗਤਾਂ ਹਰਿ ਮਾਣ ਦਵਾਉਣਾ, ਬਿਨ ਭਗਤੀ ਦਇਆ ਕਮਾਈਆ। ਨਿਰਗੁਣ ਸ਼ਕਤੀ ਵਿਚ ਟਿਕਾਉਣਾ, ਨਿਰਗੁਣ ਨਿਰਗੁਣ ਮੇਲ ਮਿਲਾਈਆ। ਬੂੰਦ ਰਕਤੀ ਪੰਧ ਮੁਕਾਉਣਾ, ਸੁਣ ਬੇਨੰਤੀ ਹੋਏ ਸਹਾਈਆ। ਸਾਚੀ ਨਾਰੀ ਕੰਤ ਮਿਲਾਉਣਾ, ਵਿਛੜ ਕਦੇ ਨਾ ਜਾਈਆ। ਸਚ ਦੁਆਰੇ ਆਪ ਬਹਾਉਣਾ, ਸੋ ਪੁਰਖ ਨਿਰੰਜਣ ਆਪ ਬਣਾਈਆ। ਲੋਕਮਾਤ ਮਾਤ ਪ੍ਰਗਟਾਉਣਾ, ਪ੍ਰਭ ਆਪਣਾ ਖੇਲ ਵਖਾਈਆ। ਸਚ ਸਿੰਘਾਸਣ ਆਸਣ ਲਾਉਣਾ, ਸਤਿ ਸਤਿਵਾਦੀ ਵਡ ਵਡਿਆਈਆ। ਆਪਣਾ ਵਸ ਨਾ ਕਿਛ ਰਖਾਉਣਾ, ਜਨ ਭਗਤਾਂ ਹੋਏ ਸਦਾ ਸਹਾਈਆ। ਹੋਏ ਨਿਮਾਣਾ ਗਲ ਵਿਚ ਪੱਲੂ ਪਾਉਣਾ, ਨਿਉਂ ਨਿਉਂ ਸੀਸ ਝੁਕਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਜੁਗ ਜੁਗ ਗੁਰ ਅਵਤਾਰਾਂ ਰਾਹ ਵਖਾਉਣਾ, ਨੇਤਰ ਨੈਣ ਨੈਣ ਖੁਲ੍ਹਾਈਆ। ਆਪਣਾ ਪਰਦਾ ਆਪ ਚੁਕਾਉਣਾ, ਪਰਦਾਨਸ਼ੀਂ ਹੋਏ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਈਆ। ਹਰਿਜਨ ਤੇਰਾ ਰੱਖੇ ਮਾਣ, ਅਭਿਮਾਨ ਰਹੇ ਨਾ ਰਾਇਆ। ਸਚਖੰਡ ਨਿਵਾਸੀ ਹੋ ਮਿਹਰਵਾਨ, ਲੋਕਮਾਤ ਦਏ ਵਡਿਆਇਆ। ਛੱਤੀ ਜੁਗ ਜੋ ਬਣਿਆ ਰਿਹਾ ਬਾਗ਼ਬਾਨ, ਜੁਗ ਜੁਗ ਬੂਟਾ ਲਾਇਆ। ਗੁਰ ਅਵਤਾਰਾਂ ਦੇਂਦਾ ਰਿਹਾ ਜੋ ਗਿਆਨ, ਨਾਮ ਸੰਦੇਸ਼ਾ ਇਕ ਸੁਣਾਇਆ। ਕਲਜੁਗ ਅੰਤਮ ਵੇਖੇ ਆਣ, ਹਰਿਜਨ ਸਾਚੇ ਆਪ ਉਠਾਇਆ। ਚਰਨ ਕਵਲ ਬਖ਼ਸ਼ੇ ਇਕ ਧਿਆਨ, ਧਰਨੀ ਧਰਤ ਧਵਲ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਝੋਲੀ ਪਾਇਆ। ਪੂਰਬ ਲਹਿਣਾ ਪਾਏ ਝੋਲੀ, ਝੂਲਾ ਆਪਣਾ ਆਪ ਝੁਲਾਈਆ। ਨਿਰਗੁਣ ਜੋਤ ਬਣੇ ਗੋਲੀ, ਜਨ ਭਗਤਾਂ ਸੇਵ ਕਮਾਈਆ। ਬੇਅੰਤ ਕਹਿ ਕਰ ਜਿਸ ਨੂੰ ਗੁਰ ਅਵਤਾਰ ਮਾਰਦੇ ਰਹੇ ਬੋਲੀ, ਨਿਰਗੁਣ ਨਜ਼ਰ ਕਿਸੇ ਨਾ ਆਈਆ। ਭਗਤ ਦੁਆਰਾ ਰਿਹਾ ਖੋਲ੍ਹੀ, ਅੰਤਮ ਸਭ ਨੂੰ ਦਏ ਵਖਾਈਆ। ਉਪਰ ਚੜ੍ਹ ਕੇ ਖੇਲੇ ਹੋਲੀ,

ਲੋਕ ਪਰਲੋਕ ਖੇਲ ਕਰਾਈਆ। ਲੱਖ ਚੁਰਾਸੀ ਅੰਦਰੋਂ ਪੋਲੀ, ਚਾਰ ਕੁੰਟ ਰਹੀ ਕੁਰਲਾਈਆ। ਗੁਰਮੁਖ ਨਾਰੀ ਘੋਲ ਘੋਲੀ, ਸੀਸ ਜਗਦੀਸ਼ ਇਕ ਝੁਕਾਈਆ। ਬਿਨ ਤੋਲ ਹਰਿ ਜੂ ਪੂਰੇ ਤੋਲ ਤੋਲੀ, ਅਤੁਲ ਆਪਣੇ ਹੱਥ ਰੱਖੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਹਰਿ ਖੇਲ ਖਿਲਾਉਣਾ, ਖੇਲੇ ਅਗੰਮ ਅਪਾਰ। ਛੱਬੀ ਪੋਹ ਦਿਵਸ ਸੁਹਾਉਣਾ, ਬੀਸ ਅਠਾਰਾਂ ਕਰ ਪਿਆਰ। ਸਚ ਦੁਆਰਾ ਇਕ ਸੁਹਾਉਣਾ, ਜਨ ਭਗਤਾਂ ਪੈਜ ਸੁਆਰ। ਸੰਤ ਸੁਹੇਲੇ ਰੰਗ ਚੜ੍ਹਾਉਣਾ, ਉਤਰ ਨਾ ਜਾਏ ਵਿਚ ਸੰਸਾਰ। ਗੁਰਮੁਖਾਂ ਆਪਣੀ ਗੋਦ ਬਹਾਉਣਾ, ਕੋਈ ਫੜ ਨਾ ਕੱਢੇ ਬਾਹਰ। ਗੁਰਸਿਖ ਬਾਲਾ ਉਂਗਲੀ ਲਾਉਣਾ, ਚਾਰੋਂ ਕੁੰਟ ਕਰੇ ਉਜਿਆਰ। ਜਨਮ ਜਨਮ ਦਾ ਦੁੱਖ ਮਿਟਾਉਣਾ, ਲੱਖ ਚੁਰਾਸੀ ਗੇੜ ਨਵਾਰ। ਸਾਚਾ ਸੁਖ ਇਕ ਉਪਜਾਉਣਾ, ਆਪ ਆਪਣੀ ਕਿਰਪਾ ਧਾਰ। ਆਪਣਾ ਆਪ ਭਗਤਾਂ ਵਸ ਕਰਾਉਣਾ, ਜਿਸ ਨੂੰ ਕਬੀਰ ਜੁਲਾਹਾ ਕੂਕ ਕੂਕ ਕਰ ਗਿਆ ਪੁਕਾਰ। ਨਾਨਕ ਜਿਸ ਦਰ ਸੀਸ ਝੁਕਾਉਣਾ, ਸੋ ਪਰਗਟ ਹੋਇਆ ਆਪ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਭਾਰ। ਭਗਤਾਂ ਦੇਵੇ ਮਾਣ, ਭਗਤ ਵਡਿਆਈਆ। ਛੱਤੀ ਜੁਗ ਦਾ ਲੇਖ ਪਰਵਾਨ, ਧੁਰ ਫ਼ਰਮਾਣਾ ਦਏ ਸੁਣਾਈਆ। ਨਿਰਗੁਣ ਸਰਗੁਣ ਖੇਲ ਮਹਾਨ, ਦੋਏ ਦੋਏ ਵੇਸ ਵਟਾਈਆ। ਬਹੱਤਰ ਜਨ ਇਕ ਨਿਸ਼ਾਨ, ਸਚ ਨਿਸ਼ਾਨਾ ਆਪ ਉਠਾਈਆ। ਸੱਤਰਾਂ ਮਿਲਿਆ ਏਕਾ ਕਾਹਨ, ਏਕਾ ਕੰਤ ਸੋਭਾ ਪਾਈਆ। ਚੁਹੱਤਰਾਂ ਵੇਖੇ ਇਕ ਮਕਾਨ, ਸੱਤ ਚਾਰ ਖ਼ੁਸ਼ੀ ਮਨਾਈਆ। ਛੱਬੀ ਪੋਹ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਈਆ। ਗੁਰ ਅਵਤਾਰ ਕਰ ਧਿਆਨ, ਹਰਿ ਜੂ ਕੀ ਖੇਲ ਰਚਾਈਆ। ਭਗਤ ਸੁਣਨ ਲਾ ਲਾ ਕਾਨ, ਚਾਰ ਜੁਗ ਪਿਛਲੇ ਹਾਲ ਸੁਣਾਈਆ। ਮੁਹੰਮਦ ਚਰਨ ਡਿੱਗੇ ਆਣ, ਗੁਰਮੁਖਾਂ ਅੱਗੇ ਝੋਲੀ ਡਾਹੀਆ । ਮੈਂ ਭੁਲਿਆ ਬਾਲ ਨਾਦਾਨ, ਰਹਿਮਤ ਕਰ ਮੇਰੇ ਖ਼ੁਦਾਈਆ। ਮੇਰੀ ਸਿਫ਼ਤ ਨਾ ਕਰੇ ਜ਼ਬਾਨ, ਬੇਸਿਫ਼ਤ ਤੇਰੀ ਵਡਿਆਈਆ। ਤੂੰ ਸ਼ਰਅ ਮੇਰਾ ਈਮਾਨ, ਮੇਰਾ ਕਲਮਾ ਤੇਰਾ ਨਾਉਂ ਪੜ੍ਹਾਈਆ। ਬਿਨ ਤੇਰੇ ਮੇਰਾ ਕਾਅਬਾ ਹੋਇਆ ਵੈਰਾਨ, ਹੁਜ਼ਰਾ ਕੋਇ ਨਾ ਮਾਤ ਸੁਹਾਈਆ। ਮੈਂ ਸੁਣਿਆਂ ਤੂੰ ਭਗਤਾਂ ਦੇਵੇਂ ਦਾਨ, ਅਨਮੁਲੜੀ ਦਾਤ ਰਿਹਾ ਵਰਤਾਈਆ। ਮੈਂ ਭਗਤ ਦੁਆਰੇ ਡਿੱਗਾ ਆਣ, ਦੋਏ ਜੋੜ ਸੀਸ ਝੁਕਾਈਆ। ਤੀਸ ਬਤੀਸ ਪੁਕਾਰੇ ਮੇਰੀ ਕੁਰਾਨ, ਕੁਰਾ ਕੋਈ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਦੇ ਸਾਚਾ ਵਰ, ਮਿਲੇ ਚਰਨ ਤੇਰੇ ਸ਼ਰਨਾਈਆ। ਹਰਿ ਜੂ ਅੱਗੋਂ ਰਿਹਾ ਦੱਸ, ਏਕਾ ਹੁਕਮ ਜਣਾਈਆ। ਮੈਂ ਭਗਤਾਂ ਹੋ ਗਿਆ ਵਸ, ਖ਼ਾਲੀ ਹੱਥ ਰਿਹਾ ਵਖਾਈਆ। ਛੱਬੀ ਪੋਹ ਆਉਣਾ ਨੱਸ, ਏਕਾ ਰੁੱਤ ਸੁਹਾਈਆ। ਮੇਰਿਆਂ ਸਿਖਾਂ ਦੇ ਚਰਨਾਂ ਜਾਣਾ ਢੱਠ, ਜੇ ਲੈਣ ਤੈਨੂੰ ਬਚਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਮੈਂ ਬਣਿਆ ਰਿਹਾ ਪੁਰਖ ਸਮਰਥ, ਗੁਰ ਅਵਤਾਰਾਂ ਸੇਵਾ ਲਾਈਆ। ਕਲਜੁਗ ਅੰਤਮ ਭਗਤਾਂ ਕਰਿਆ ਇਕ ਇਕੱਠ, ਏਕਾ ਮਤਾ ਪਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਾਡੇ ਘੇਰੇ ਫਸ, ਨਿਕਲ ਕਿਤੇ ਨਾ ਜਾਈਆ। ਕਬੀਰ ਜੁਲਾਹਾ ਰਿਹਾ ਹੱਸ, ਵਾਹਵਾ ਤੇਰੀ ਵਡ ਵਡਿਆਈਆ । ਮੈਂ ਜਾਣਾਂ ਤੂੰ ਕੀਤੀ ਬਸ, ਸਾਨੂੰ ਤਾਰ ਦੂਜੀ ਨਜ਼ਰ ਨਾ ਕਿਤੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਬੀਰ ਜੁਲਾਹੇ ਨੇਤਰ ਖੋਲ੍ਹ, ਹਰਿ ਜੂ ਆਖ ਸੁਣਾਇਆ। ਮੈਂ ਇਕੇ ਕੰਡੇ ਤੋਲਿਆ ਤੋਲ, ਗੁਰਮੁਖ ਤੇਰੇ ਨਾਲ ਰਲਾਇਆ। ਦੇਵਾਂ ਵਡਿਆਈ

ਉਪਰ ਧਵਲ, ਜਿਸ ਆਪਣਾ ਦਰਸ ਦਿਖਾਇਆ। ਹੋਏ ਬਾਲ ਨਾ ਰਹੀਂ ਅਨਭੋਲ, ਮੇਰਾ ਭੇਵ ਕਿਸੇ ਨਾ ਪਾਇਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌਂ ਸੌ ਚੁਰਾਨਵੇਂ ਚੌਕੜੀ ਜੁਗ ਮਾਰ ਕੇ ਆਉਦਾ ਰਿਹਾ ਰੋਲ, ਰੋ ਰੋ ਸਭ ਨੇ ਵਕਤ ਗਵਾਇਆ। ਕਲਜੁਗ ਅੰਤਮ ਚੁਕਾਇਆ ਪਰਦਾ ਓਹਲ, ਏਕਾ ਆਪਣਾ ਡੰਕ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਰਚਾਇਆ। ਰਚੇ ਖੇਲ ਹਰਿ ਨਿਰੰਕਾਰਾ, ਨਿਰਗੁਣ ਵਡੀ ਵਡਿਆਈਆ। ਛੱਬੀ ਪੋਹ ਸੁਹਾਏ ਦਿਹਾੜਾ, ਦਿਵਸ ਰੈਣ ਨਾ ਕੋਈ ਵਡਿਆਈਆ। ਏਕਾ ਢੱਈਆ ਪਾਰ ਕਿਨਾਰਾ, ਨਈਆ ਮਾਤ ਆਪ ਚਲਾਈਆ। ਸਾਚਾ ਸਈਆ ਸਿਰਜਣਹਾਰਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ । ਪਕੜੇ ਬਹੀਆਂ ਵਿਚ ਸੰਸਾਰਾ, ਹਰਿਜਨ ਸਾਚੇ ਆਪ ਉਠਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਵਕਤ ਦਏ ਜਣਾਈਆ।

ਭਗਤ ਭਗਵੰਤ ਸਾਚੀ ਕਾਰ, ਬਣ ਬਣ ਸੱਜਣ ਆਪ ਕਮਾਈਆ। ਆਪਣਾ ਪਾਸਾ ਗਿਆ ਹਾਰ, ਜਨ ਭਗਤਾਂ ਦਏ ਵਡਿਆਈਆ। ਬਿਨ ਭਗਤਾਂ ਨਾ ਹੋਏ ਉਜਿਆਰ, ਹਰਿ ਜੂ ਕੰਮ ਕਿਸੇ ਨਾ ਆਈਆ। ਕਲਜੁਗ ਅੰਤਮ ਕਰ ਵਿਚਾਰ, ਆਪਣੀ ਇਛਿਆ ਲਈ ਪ੍ਰਗਟਾਈਆ। ਜਿਹੜੇ ਕੱਟਦੇ ਰਹੇ ਵਗਾਰ, ਬਣ ਵਗਾਰੀ ਸੇਵ ਕਮਾਈਆ। ਜਿਹੜੇ ਮੇਰੇ ਪਿਛੇ ਖਾਂਦੇ ਰਹੇ ਮਾਰ, ਆਪਣੀ ਖੱਲ ਲੁਹਾਈਆ। ਜਿਹੜੇ ਰੋਂਦੇ ਰਹੇ ਜਾਰੋ ਜਾਰ, ਨੇਤਰ ਨੈਣਾਂ ਨੀਰ ਵਹਾਈਆ। ਜਿਹੜੇ ਪਾਣਾ ਗੰਢਦੇ ਰਹੇ ਚੁਮਿਆਰ, ਬਣ ਬਣ ਸੇਵਕ ਸੇਵ ਕਮਾਈਆ। ਜਿਹੜੇ ਡੁੱਬਦੇ ਰਹੇ ਗੰਗਾ ਧਾਰ, ਜਲ ਜਲ ਦੇਣ ਵਹਾਈਆ। ਜਿਹੜੇ ਜੰਗਲਾਂ ਵਿਚ ਲੈਂਦੇ ਰਹੇ ਮੇਰਾ ਦੀਦਾਰ, ਉਚੇ ਟਿੱਲੇ ਪਰਬਤ ਫੇਰਾ ਪਾਈਆ। ਜਿਹੜੇ ਲੁਕਦੇ ਰਹੇ ਡੂੰਘੀ ਗਾਰ, ਅੰਦਰੇ ਅੰਦਰ ਵੜ ਵੜ ਧਿਆਨ ਲਗਾਈਆ। ਜਿਹੜੇ ਬੇਅੰਤ ਬੇਅੰਤ ਗਏ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਤਿਨ੍ਹਾਂ ਦਾ ਵੰਡਣ ਆਇਆ ਭਾਰ, ਕਲਜੁਗ ਅੰਤਮ ਵੇਸ ਵਟਾਈਆ। ਸਾਰੇ ਇਕੱਠੇ ਕਰੇ ਇਕੋ ਵਾਰ, ਏਕਾ ਘਰ ਵਖਾਈਆ। ਬਿਨ ਨੇਤਰ ਦੇਵੇ ਦੀਦਾਰ, ਦਰਸੀ ਆਪਣਾ ਦਰਸ ਵਿਖਾਈਆ। ਬਣ ਸ਼ਾਹ ਮਕਰੂਜ ਕਰਜ਼ਾ ਦਏ ਉਤਾਰ, ਬਾਕੀ ਕੋਇ ਰਹਿਣ ਨਾ ਪਾਈਆ। ਆਪਣਾ ਸਬੂਤ ਦਏ ਵਿਚ ਸੰਸਾਰ, ਸਾਬਤ ਆਪਣਾ ਰੂਪ ਵਟਾਈਆ। ਨਾ ਕੋਈ ਕਲਬੂਤ ਕਰੇ ਵਿਚਾਰ, ਨਜ਼ਰ ਕਿਸੇ ਨਾ ਆਈਆ। ਰੂਪੋਸ਼ ਹੋਇਆ ਰਿਹਾ ਸਾਚਾ ਯਾਰ, ਮੁਖ ਨਕ਼ਾਬ ਪਰਦਾ ਦਏ ਉਠਾਈਆ। ਮਦਹੋਸ਼ ਕਰੇ ਗਮਖ਼ਾਰ, ਗ਼ਮੀ ਖ਼ੁਸ਼ੀ ਨਾਲ ਮਿਲਾਈਆ। ਖ਼ਾਮੋਸ਼ ਬਣਿਆ ਰਿਹਾ ਜੁਗ ਚਾਰ, ਆਪਣਾ ਨਾਉਂ ਨਾ ਕਿਸੇ ਜਣਾਈਆ। ਰੋਸ ਕਰਦਾ ਰਿਹਾ ਆਪ ਕਰਤਾਰ, ਗੁਰ ਅਵਤਾਰਾਂ ਦੋਸ਼ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਅਪਣੀ ਖੇਲ ਰਚਾਈਆ। ਅਚਰਜ ਖੇਲ ਕਰੇ ਕਰਤਾਰ, ਅਨੁਭਵ ਧਾਰ ਚਲਾਇਆ। ਭਗਤ ਭਗਵੰਤ ਪਾਵੇ ਸਾਰ, ਅਬਚਲ ਨਗਰ ਵਸਾਇਆ। ਦੋ ਜਹਾਨਾਂ ਕਰੇ ਪਿਆਰ, ਲੋਕਮਾਤ ਵਡਿਆਇਆ। ਜੁਗ ਜੁਗ ਲਹਿਣਾ ਦਏ ਉਤਾਰ, ਦੇਵਣਹਾਰ ਆਪ ਅਖਵਾਇਆ। ਮੰਨਿਆ ਕਹਿਣਾ ਗੁਰਮੁਖ ਪਿਆਰ, ਗੁਰ ਗੁਰ ਹੱਟ ਵਟਾਇਆ। ਸਾਚਾ ਸੁਖ ਇਕ ਦਰਬਾਰ, ਦਰ ਦਰਵਾਜ਼ਾ ਹਰਿ ਖੁਲ੍ਹਾਇਆ। ਛੱਤੀ ਜੁਗ ਦਾ ਇਕ ਮਨਾਰ, ਸ਼ਾਹ ਪਾਤਸ਼ਾਹ ਆਪ ਬਣਾਇਆ। ਭਗਤਾਂ ਨਾਲ ਕਰੇ ਪਿਆਰ, ਪ੍ਰੇਮ ਪਿਆਰ ਇਕ ਸਿਖਾਇਆ। ਸੰਤਾਂ ਵਖਾਏ ਇਕ ਕਿਵਾੜ,

ਸਾਚਾ ਕੁੰਡਾ ਆਪੇ ਲਾਹਿਆ। ਗੁਰਮੁਖਾਂ ਫਿਰੇ ਪਿੱਛੇ ਅਗਾੜ, ਅੱਗਾ ਪਿੱਛਾ ਆਪ ਸੁਹਾਇਆ। ਗੁਰਸਿਖਾਂ ਚਲੇ ਨਾਲ ਨਾਲ, ਆਪਣਾ ਪੰਧ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਮਾਰਗ ਆਪ ਲਗਾਇਆ। ਅਗਲਾ ਮਾਰਗ ਜਾਏ ਲੱਗ, ਚਾਰ ਵੇਦ ਨੈਣ ਸ਼ਰਮਾਈਆ। ਗੁਰ ਅਵਤਾਰ ਲੱਭਦੇ ਗਏ ਹੱਦ, ਪਾਰ ਕਿਨਾਰਾ ਨਜ਼ਰ ਕੋਇ ਨਾ ਆਈਆ। ਕੋਟਨ ਕੋਟ ਨਾਮ ਪੜ੍ਹ ਪੜ੍ਹ ਗਏ ਛੱਡ, ਲੋਕਮਾਤ ਸੁਣਾਈਆ। ਆਪਣਾ ਆਪਣਾ ਨਿਸ਼ਾਨਾ ਗਏ ਗੱਡ, ਜਗਤ ਜੁਗ ਝੁਲਾਈਆ। ਅੰਤਮ ਸਭ ਨੂੰ ਲੋਕਮਾਤ ਵਿਚੋਂ ਦੇਵੇ ਕੱਢ, ਆਪਣੀ ਝੋਲੀ ਆਪਣੀ ਵਸਤ ਆਪੇ ਪਾਈਆ। ਏਕਾ ਆਪਣਾ ਨਾਉਂ ਲਗਾਏ ਸਦ, ਨਾਅਰਾ ਨਿਰੰਕਾਰਾ ਇਕ ਸੁਣਾਈਆ। ਭਗਤ ਸੁਹੇਲੇ ਕਰੇ ਅੱਡ, ਗੁਰ ਚੇਲੇ ਲਏ ਮਿਲਾਈਆ। ਆਪਣੀ ਬਣਾਏ ਸਾਚੀ ਯੱਦ, ਵਿਸ਼ਨੂੰ ਆਪਣਾ ਰੰਗ ਵਖਾਈਆ। ਏਕਾ ਨਾਮ ਪਿਆਏ ਮਦਿ, ਦਿਵਸ ਰੈਣ ਖ਼ੁਮਾਰ ਰਖਾਈਆ। ਕੋਟਨ ਕੋਟ ਗੁਰ ਅਵਤਾਰ ਗਏ ਲੱਦ, ਲੋਕਮਾਤ ਫੇਰਾ ਪਾਈਆ। ਜਿਸ ਭੇਜੇ ਸੋ ਲਏ ਸੱਦ, ਥਿਰ ਕੋਇ ਰਹਿਣ ਨਾ ਪਾਈਆ। ਅੰਤਮ ਪਰਦਾ ਲਏ ਕੱਜ, ਜੋਤੀ ਜੋਤ ਵਿਚ ਮਿਲਾਈਆ। ਕਿਸੇ ਦੇ ਹੁਕਮ ਅੰਦਰ ਨਾ ਜਾਏ ਬੱਝ, ਸਭ ਹੁਕਮੇ ਰਿਹਾ ਫਿਰਾਈਆ। ਕਲਜੁਗ ਅੰਤਮ ਗ਼ਰੀਬ ਨਿਮਾਣਿਆਂ ਅੰਦਰ ਬਹੇ ਸਜ, ਜਨ ਭਗਤ ਦੁਆਰਾ ਆਪ ਬਣਾਈਆ। ਬਿਨ ਡੋਰੀਉਂ ਜਾਏ ਬੱਝ, ਪ੍ਰੇਮ ਬੰਧਨ ਏਕਾ ਪਾਈਆ। ਆਪ ਗਵਾਈ ਲੋਕ ਲਾਜ, ਜਨ ਭਗਤਾਂ ਲਾਜ ਲਏ ਰਖਾਈਆ। ਆਪੇ ਮਾਰੇ ਆਪਣੀ ਆਵਾਜ਼, ਲੱਖ ਚੁਰਾਸੀ ਵਿਚੋਂ ਲਏ ਜਗਾਈਆ। ਆਪੇ ਰਚ ਕੇ ਆਪਣਾ ਕਾਜ, ਕਰਤਾ ਪੁਰਖ ਵੇਖ ਵਖਾਈਆ। ਜਿਸ ਨੂੰ ਕਹਿੰਦੇ ਰਹੇ ਗੁਰੂ ਮਹਾਰਾਜ, ਮਹਾਂਬਲੀ ਬੇਪਰਵਾਹੀਆ। ਸੋ ਗੁਰਮੁਖਾਂ ਦੇ ਸਿਰ ਤੇ ਰੱਖੇ ਤਾਜ, ਦੇਵੇ ਸੱਚੀ ਸ਼ਹਿਨਸ਼ਾਹੀਆ। ਜਿਸ ਨੂੰ ਕਹਿੰਦੇ ਰਹੇ ਗ਼ਰੀਬ ਨਿਵਾਜ਼, ਸੋ ਬਣ ਗ਼ਰੀਬ ਜਨ ਭਗਤਨ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਸਾਲਾਹੀਆ। ਹਰਿਜਨ ਤੇਰੀ ਸਿਫ਼ਤ ਸਾਲਾਹ, ਸਲਾਹਗੀਰ ਨਾ ਕੋਇ ਜਣਾਇੰਦਾ। ਤੁਧ ਬਿਨ ਲੱਭੇ ਨਾ ਕਿਸੇ ਮੇਰਾ ਰਾਹ, ਕੋਟੀ ਕੋਟ ਠੋਕਰ ਖਾਇੰਦਾ। ਕੋਟੀ ਕੋਟ ਰਹੇ ਗਾ, ਰਸਨਾ ਜਿਹਵਾ ਸਰਬ ਹਲਾਇੰਦਾ। ਕੋਟੀ ਕੋਟ ਰਹੇ ਧਿਆ, ਧਿਆਨ ਨਾਲ ਧਿਆਨ ਮਿਲਾਇੰਦਾ। ਕੋਟੀ ਕੋਟ ਕਹਿਣ ਤੂੰ ਪਿਤਾ ਮਾਂ, ਹਉਂ ਬਾਲਕ ਤੇਰਾ ਕੁਰਲਾਇੰਦਾ। ਬਿਨ ਭਗਤਾਂ ਦੇਵਾਂ ਨਾ ਕਿਸੇ ਥਾਂ, ਚਰਨ ਦੁਆਰ ਨਾ ਕਿਸੇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਚ ਦੁਆਰਾ ਹਰਿ ਨਿਰੰਕਾਰਾ, ਉਚ ਮਹੱਲਾ ਇਕ ਅਟੱਲਾ ਭਗਤ ਭਗਵਾਨ ਆਪ ਬਣਾਇੰਦਾ। ਉਚ ਮਹੱਲ ਅਟੱਲ ਮੁਨਾਰਾ, ਹਰਿ ਜੂ ਆਪ ਬਣਾਇਆ। ਲੱਖ ਚੁਰਾਸੀ ਨਾਲੋਂ ਕਰ ਕਿਨਾਰਾ, ਭਗਤਾਂ ਅੰਦਰ ਡੇਰਾ ਲਾਇਆ । ਉਚੀ ਬੋਲ ਇਕ ਜੈਕਾਰਾ, ਸੋਹੰ ਢੋਲਾ ਇਕ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਗਦ ਕਲਮ ਤੇਰਾ ਲੇਖਾ ਸਰਬ ਮੁਕਾਇਆ। ਕਾਗਦ ਕਲਮ ਕੀ ਸਕੇ ਗਾ, ਮਹਿਮਾ ਅਕੱਥ ਕਥੀ ਨਾ ਜਾਈਆ। ਗੁਰ ਅਵਤਾਰ ਅੰਤ ਸਕੇ ਨਾ ਪਾ, ਬੇਅੰਤ ਕਹਿ ਕਹਿ ਗਏ ਵਿਚ ਲੋਕਾਈਆ। ਸਾਧ ਸੰਤ ਮੰਗਣ ਚਰਨ ਪਨਾਹ, ਇਕੋ ਆਸ ਰਖਾਈਆ। ਪੀਰ ਪੈਗ਼ੰਬਰ ਦਸਤਗੀਰ ਧਿਆਨ ਰਹੇ ਲਗਾ, ਨੇਤਰ ਨੈਣ ਉਠਾਈਆ। ਕਿਸੇ ਹੱਥ ਨਾ ਆਵੇ ਬੇਪਰਵਾਹ, ਬੇਦਰਦੀ ਦਰਦ ਨਾ ਕੋਇ ਵੰਡਾਈਆ। ਕਲਜੁਗ ਅੰਤਮ ਫੇਰਾ ਪਾ, ਆਪਣੀ ਅਲਖ ਆਪ ਜਗਾਈਆ। ਗੁਰਮੁਖ

ਸੱਜਣ ਲਏ ਜਗਾ, ਜਾਗਰਤ ਜੋਤ ਕਰ ਰੁਸ਼ਨਾਈਆ । ਸਿਰ ਆਪਣਾ ਹਰਿ ਹੱਥ ਟਿਕਾ, ਸਚ ਟਿਕਾਣੇ ਦਏ ਬਹਾਈਆ। ਨਾਮ ਬਬਾਣੇ ਆਪ ਚੜ੍ਹਾ, ਮਾਣ ਨਿਮਾਣੇ ਲਏ ਉਡਾਈਆ। ਸਚ ਦੁਆਰਾ ਆਪ ਸੁਹਾ, ਗੁਰਸਿਖਾਂ ਲਏ ਬਹਾਈਆ। ਬੇਮੁਹਾਣਾ ਹੋਇਆ ਆਪ ਖ਼ੁਦਾ, ਖ਼ੁਦੀ ਸਭ ਦੀ ਦਏ ਗਵਾਈਆ। ਰਾਜਾ ਰਾਣਾ ਤਖ਼ਤੋਂ ਲਾਹ, ਗੁਰਮੁਖ ਸਾਚੇ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਾ ਸਚ ਨਿਸ਼ਾਨ, ਚਵੀ ਹੱਥ ਕਰ ਪਰਵਾਨ, ਸਾਢੇ ਤਿੰਨ ਹੱਥ ਦੇਵੇ ਦਾਨ, ਅਟਾਰਸੀ ਸੰਗਤ ਕਰ ਪਰਵਾਨ, ਸਚ ਦੁਆਰੇ ਦਏ ਚੜ੍ਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਬਣਾਏ ਇਕ ਵਿਧਾਨ, ਵਿਧੀ ਆਪਣੇ ਹੱਥ ਰਖਾਈਆ।