੧੭ ਮਾਘ ੨੦੧੮ ਬਿਕ੍ਰਮੀ ਸਰਦਾਰੀ ਜੰਮੂ
ਸ਼ਾਹ ਪਾਤਸ਼ਾਹ ਤੇਰੀ ਉਡੀਕ, ਬਣ ਨਿਮਾਣੀ ਮਾਤ ਰਖਾਈਆ। ਮੇਰੇ ਨਾਲ ਜੋ ਪਿਛੇ ਗਈ ਬੀਤ, ਕੀ ਕੁਝ ਦੱਸਾਂ ਦਿਆਂ ਦੁਹਾਈਆ।
ਜਿਧਰ ਵੇਖਾਂ ਨਜ਼ਰ ਔਣ ਸ਼ਰੀਕ, ਦੁੱਖ ਦਰਦ ਨਾ ਕੋਇ ਵੰਡਾਈਆ। ਮੇਰੀ ਛਾਤੀ ਉਤੇ ਗੁਰ ਅਵਤਾਰਾਂ ਮਾਰੀ ਲੀਕ, ਪੀਰ ਪੈਗ਼ੰਬਰ ਗਏ ਹੱਦ ਬਣਾਈਆ। ਜਿਉਂ ਭਾਵੇ ਤਿਉਂ ਤੂੰ ਕਰੀਂ ਠੀਕ, ਤੇਰੇ ਹੁਕਮੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਵੰਡ ਮੋਹੇ ਨਾ ਭਾਈਆ। ਤੇਰੀ ਵੰਡ ਅੱਡੋ ਅੱਡ, ਵਰਨ ਬਰਨ ਗੋਤ ਬਣਾਈਆ। ਪੀਰ ਪੈਗ਼ੰਬਰਾਂ ਭੰਨੇ ਮੇਰੇ ਹੱਡ, ਆਪਣਾ ਬਲ ਵਖਾਈਆ। ਅੱਡੋ ਅੱਡ ਨਿਸ਼ਾਨਾ ਗੱਡ, ਆਪਣਾ ਰਾਹ ਗਏ ਚਲਾਈਆ। ਮੈਂ ਜਾਣਾ ਤੂੰ ਵੱਸੇਂ ਪਾਰ ਹੱਦ, ਤੇਰਾ ਕਿਨਾਰਾ ਨਜ਼ਰ ਕਿਸੇ ਨਾ ਆਈਆ। ਆਪਣੀ ਵਡਿਆਈ ਪਿਛੇ ਗਏ ਛੱਡ, ਅੱਗੇ ਸੰਗ ਨਾ ਕੋਇ ਲੈ ਜਾਈਆ। ਜਿਧਰ ਵੇਖਾਂ ਡੂੰਘੀ ਖੱਡ, ਸਚ ਮਹੱਲ ਨਾ ਕੋਇ ਸੁਹਾਈਆ। ਬਿਨ ਭਗਤਾਂ ਤੇਰੀ ਬਣੇ ਨਾ ਕੋਈ ਯੱਦ, ਲੱਖ ਚੁਰਾਸੀ ਰਹੀ ਕੁਰਲਾਈਆ। ਜੁਗ ਚੌਕੜੀ ਮੈਂ ਵੇਖੇ ਨੱਠ ਨੱਠ, ਬਣ ਪਾਂਧੀ ਪੰਧ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕੋਟਨ ਕੋਟ ਤੇਰੀ ਸਰਨਾਈ ਗਏ ਢੱਠ, ਤੇਰਾ ਅੰਤ ਕੋਇ ਨਾ ਪਾਈਆ। ਇਕੋ ਕਹਿ ਗਏ ਵਸੇਂ ਘਟ ਘਟ, ਆਦਿ ਅੰਤ ਨਾ ਕੋਇ ਸਮਝਾਈਆ। ਦੀਨ ਮਜ਼੍ਹਬ ਸ਼ਰਅ ਸ਼ਰੀਅਤ ਪਾ ਪਾ ਵੱਟ, ਆਪਣੇ ਬੰਨੇ ਗਏ ਬਣਾਈਆ। ਕੋਈ ਕਹੇ ਬ੍ਰਹਿਮਣ ਸ਼ੱਤਰੀ ਸ਼ੂਦਰ ਵੈਸ਼ ਕੋਈ ਕਹੇ ਜੱਟ, ਕੋਈ ਨੀਚੋ ਨੀਚ ਸਦਵਾਈਆ। ਕੋਈ ਕਹੇ ਮੈਂ ਖੋਲ੍ਹੇ ਚੌਦਾਂ ਹੱਟ, ਕੋਈ ਕਹੇ ਤ੍ਰਿਲੋਕੀ ਮੇਰੀ ਛਾਹੀਆ। ਕੋਈ ਕਹੇ ਪੁਰਖ ਸਮਰਥ, ਕੋਈ ਫਤਿਹ ਡੰਕਾ ਰਿਹਾ ਵਜਾਈਆ। ਸਭ ਤੇਰਾ ਗੌਂਦੇ ਗਏ ਜਸ, ਦਿਵਸ ਰੈਣ ਧਿਆਨ ਲਗਾਈਆ। ਮੇਰੀ ਛਾਤੀ ਗਏ ਵੱਢ, ਉਤੇ ਸ਼ਰਅ ਛੁਰੀ ਚਲਾਈਆ। ਮੇਰੇ ਬੁੱਢੇ ਹੋਏ ਹੱਡ, ਅੰਤ ਬਲ ਨਜ਼ਰ ਕੋਇ ਨਾ ਆਈਆ। ਮੈਂ ਤੇਰੇ ਹੁਕਮ ਅੰਦਰ ਗਈ ਬੱਝ, ਸਭ ਦੇ ਚਰਨਾਂ ਹੇਠਾਂ ਬੈਠੀ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਧਰਨੀ ਧਰਤ ਧਵਲ ਰਹੀ ਕੁਰਲਾਈਆ। ਜੁਗ ਚੌਕੜੀ ਚੁੱਕਿਆ ਭਾਰ, ਸਾਚੀ ਸੇਵ ਕਮਾਈਆ। ਅੰਤਮ ਕਲਜੁਗ ਗਈ ਹਾਰ, ਮੇਰਾ ਬਲ ਨਾ ਸੰਗ ਨਿਭਾਈਆ। ਪ੍ਰਭ ਤੇਰੇ ਅੱਗੇ ਇਕ ਪੁਕਾਰ, ਮੈਂ ਇਕੋ ਆਸ ਤਕਾਈਆ। ਮੇਰਾ ਪਿਛਲਾ ਦੁੱਖ ਨਿਵਾਰ, ਬਣ ਦਰਦੀ ਦਰਦ ਵੰਡਾਈਆ। ਵਰਨ ਬਰਨ ਕਰ ਖ਼ਵਾਰ, ਜ਼ਾਤ ਪਾਤ ਰਹਿਣ ਨਾ ਪਾਈਆ। ਮਾਨਸ ਦੇ ਇਕ ਅਧਾਰ, ਮਨੁਖ ਏਕਾ ਗੁਣ ਸਮਝਾਈਆ। ਤੇਰੀ ਕਿਰਪਾ ਅੰਦਰ ਵਸੇ ਸਰਬ ਸੰਸਾਰ, ਤੇਰੀ ਮਿਹਰ ਨਾਲ ਏਕਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਪੂਰੀ ਆਸ ਕਰਾਈਆ। ਮੇਰੀ ਆਸਾ ਪੂਰੀ ਦੇਣੀ ਕਰ, ਮੇਰੇ ਸਾਹਿਬ ਸੱਚੇ ਸੁਲਤਾਨਾ। ਜੁਗ ਚੌਕੜੀ ਲੰਘਾਏ ਡਰ ਡਰ, ਤੇਰਾ ਸੁਣਿਆ ਧੁਰ ਫ਼ਰਮਾਣਾ। ਗੁਰ ਅਵਤਾਰ ਆਪਣੀ ਗੋਦੀ ਧਰ ਧਰ, ਖਲਾਏ ਵਿਚ ਜਹਾਨਾਂ। ਅੰਤਮ ਸਾਰੇ ਗਏ ਛੱਡ ਛੱਡ, ਤੋੜ ਨਿਭਿਆ ਨਾ ਕੋਇ ਜਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਹਰਵਾਨ ਸ੍ਰੀ ਭਗਵਾਨਾ। ਮਿਹਰਵਾਨ ਹੋ ਦਿਆਲ, ਆਪਣੀ ਦਇਆ ਕਮਾਈਆ। ਤੇਰੀ ਲੱਗੀ ਨਿਭੇ ਨਾਲ, ਏਕਾ ਘਰ ਵਖਾਈਆ। ਜੁਗ ਜੁਗ ਭਗਤ ਭਗਵੰਤ ਬਣ ਦਲਾਲ, ਲੋਕਮਾਤ ਫੇਰਾ ਪਾਈਆ। ਤੂੰ ਜਾ ਕੇ ਗੁਰਮੁਖਾਂ ਅੱਗੇ ਕਰ ਸੁਵਾਲ, ਦੋਏ ਜੋੜ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਸਾਚਾ ਲੇਖਾ ਲਿਖ ਲਿਖ ਲੇਖ, ਹਰਿ ਲਿਖਣਹਾਰ ਸਮਝਾਈਆ। ਭਗਤ ਦੁਆਰਾ ਇਕੋ ਟੇਕ, ਮਿਲੇ ਮਾਤ ਸਰਨਾਈਆ।
ਪੁਰਖ ਅਬਿਨਾਸ਼ੀ ਆਪਣਾ ਖੋਲ੍ਹਿਆ ਭੇਤ, ਭੇਵ ਆਪ ਚੁਕਾਈਆ। ਸਦਾ ਸੁਹੇਲਾ ਕਰੇ ਹੇਤ, ਕਲਜੁਗ ਅੰਤਮ ਵੇਸ ਵਟਾਈਆ। ਰੁੱਤ ਬਸੰਤੀ ਇਕੋ ਚੇਤ, ਪੱਤ ਡਾਲੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਸਮਝਾਈਆ। ਗੁਰਮੁਖ ਸਾਚਾ ਸਚ ਮਹੱਲਾ, ਹਰਿ ਸੱਜਣ ਆਪ ਵਸਾਇੰਦਾ। ਡੇਰਾ ਰੱਖੇ ਪਾਰ ਜਲਾ ਥਲਾ, ਜਲ ਥਲ ਰਾਹ ਵਿਚ ਨਾ ਕੋਇ ਅਟਕਾਇੰਦਾ। ਓਥੇ ਮਿਲੇ ਇਕ ਇਕੱਲਾ, ਏਕੰਕਾਰ ਫੇਰਾ ਪਾਇੰਦਾ। ਜੋਤੀ ਧਾਰ ਸ਼ਬਦੀ ਰਲਾ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਅੱਗੇ ਜਾ ਕੇ ਡਾਹਵੀਂ ਪੱਲਾ, ਏਕਾ ਗੁਣ ਸਮਝਾਇੰਦਾ। ਜਨ ਭਗਤਾਂ ਪਿਛੇ ਤੇਰਾ ਕਰ ਜਾਏ ਭਲਾ, ਤੇਰਾ ਦੁੱਖ ਗਵਾਇੰਦਾ। ਜੁਗ ਚੌਕੜੀ ਮੇਟੇ ਸਲਾ, ਸਲ ਦੂਜਾ ਨਾ ਕੋਇ ਜਣਾਇੰਦਾ। ਲੇਖਾ ਚੁੱਕੇ ਰਾਣੀ ਅੱਲਾ, ਮੁਹੰਮਦ ਵੰਡ ਨਾ ਕੋਇ ਵੰਡਾਇੰਦਾ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਨਾ ਹੋਏ ਝੱਲਾ, ਜਾਤ ਪਾਤ ਨਾ ਕੋਇ ਰਖਾਇੰਦਾ। ਪੁਰਖ ਅਬਿਨਾਸ਼ੀ ਆਪਣੇ ਹੱਥ ਫੜ ਕੇ ਆਇਆ ਭੱਲਾ, ਚਾਰੋਂ ਕੁੰਟ ਫੇਰਾ ਪਾਇੰਦਾ। ਜੁਗ ਜੁਗ ਜੋ ਕਰਦਾ ਰਿਹਾ ਵਲ ਛਲਾ, ਅੰਤਮ ਆਪਣਾ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਗੁਰਮੁਖ ਦੁਆਰਾ ਇਕ ਸਮਝਾਇੰਦਾ। ਗੁਰਮੁਖ ਦਰ ਸਚ ਮੁਨਾਰਾ, ਸੋਭਾਵੰਤ ਆਪ ਸੁਹਾਈਆ। ਨਿਰਮਲ ਨੂਰ ਜੋਤ ਉਜਿਆਰਾ, ਮਹੱਲ ਅਟੱਲ ਕਰੇ ਰੁਸ਼ਨਾਈਆ। ਸ਼ਬਦ ਨਾਦ ਧੁਨ ਜੈਕਾਰਾ, ਸੋਹੰ ਢੋਲਾ ਗਾਈਆ। ਪੜਦਾ ਉਹਲਾ ਵਿਚ ਸੰਸਾਰਾ, ਭੇਵ ਕੋਇ ਨਾ ਪਾਈਆ। ਕਰੇ ਖੇਲ ਅਗੰਮ ਅਪਾਰਾ, ਅਨਭਵ ਆਪਣੀ ਧਾਰ ਚਲਾਈਆ। ਦੋ ਜਹਾਨਾਂ ਹੋ ਉਜਿਆਰਾ, ਏਕਾ ਡੰਕ ਸੁਣਾਈਆ। ਸਾਚੇ ਸੰਤਾਂ ਦੇ ਸਹਾਰਾ, ਇਕੋ ਓਟ ਰਖਾਈਆ। ਨੇਤਰ ਲੋਚਣ ਨੈਣ ਦਰਸ ਦੀਦਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਸਲਾਹੀਆ। ਗੁਰਮੁਖ ਵਸੇ ਸਾਚੇ ਧਾਮ, ਧਾਮ ਅਵੱਲੜਾ ਆਪ ਬਣਾਇੰਦਾ। ਜਿਥੇ ਵਸੇ ਏਕੋ ਰਾਮ, ਦੂਜਾ ਨਜ਼ਰ ਕੋਇ ਨਾ ਆਇੰਦਾ। ਜਿਥੇ ਹੱਸੇ ਇਕੋ ਸ਼ਾਮ, ਏਕਾ ਖ਼ੁਸ਼ੀ ਮਨਾਇੰਦਾ। ਜਿਥੇ ਦੇਵੇ ਇਕ ਪੈਗ਼ਾਮ, ਪੀਰ ਪੈਗ਼ੰਬਰ ਆਪ ਸਮਝਾਇੰਦਾ। ਜਿਥੇ ਜਪਾਏ ਸਤਿਨਾਮ, ਨਾਮ ਸਤਿ ਆਪ ਹੋ ਆਇੰਦਾ। ਸੋ ਸਾਹਿਬ ਸ੍ਰੀ ਭਗਵਾਨ, ਆਪ ਆਪਣਾ ਖੇਲ ਕਰਾਇੰਦਾ। ਕਲਜੁਗ ਅੰਤਮ ਗੁਰਮੁਖਾਂ ਮਿਲਿਆ ਆਣ, ਭਗਤ ਭਗਤੀ ਵੇਖ ਵਖਾਇੰਦਾ। ਜੋਤੀ ਜਾਤਾ ਦੋ ਜਹਾਨ, ਕੁੱਲੀ ਕੱਖਾਂ ਅੰਦਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਆਪ ਪਰਗਟਾਇੰਦਾ। ਧਰਨੀ ਕਹੇ ਮੇਰੇ ਭਗਵਾਨ, ਤੇਰੇ ਹੱਥ ਮੇਰੀ ਵਡਿਆਈਆ। ਤੇਰਾ ਭਗਤ ਮੇਰਾ ਨਿਸ਼ਾਨ, ਲੋਕਮਾਤ ਇਕ ਰਖਾਈਆ। ਸੱਚਾ ਦੇਣਾ ਝੋਲੀ ਦਾਨ, ਬਣ ਨਿਮਾਣੀ ਮੰਗ ਮੰਗਾਈਆ। ਕਲਜੁਗ ਨਾਤਾ ਤੁਟੇ ਵਿਚ ਜਹਾਨ, ਜੂਠ ਝੂਠ ਦੇ ਖਪਾਈਆ। ਅੱਗੇ ਗੁਰਮੁਖ ਸੱਜਣ ਮਿਲੇ ਸੁਜਾਨ, ਚਤੁਰ ਤੇਰੀ ਸਰਨਾਈਆ। ਮੈਂ ਵੇਖਾਂ ਦਰਸ਼ਨ ਦਰ ਦਰ ਆਣ, ਘਰ ਘਰ ਫੇਰਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕੋ ਵਰ, ਤੇਰੇ ਭਗਤ ਮੰਗ ਮੰਗਾਈਆ। ਤੇਰਾ ਭਗਤ ਮੇਰਾ ਪਿਆਰ, ਮੇਰੀ ਟੁੱਟੀ ਗੰਢ ਵਖਾਇੰਦਾ । ਤੂੰ ਕਿਰਪਾ ਕਰ ਆਪ ਕਰਤਾਰ, ਦੇਵਣਹਾਰ ਸਦ ਅਖਵਾਇੰਦਾ। ਮੇਰਾ ਦੁਖੜਾ ਜਾਏ ਜੁਗ ਚਾਰ, ਅਗਲਾ ਸੁਖ ਇਕ ਸੁਹਾਇੰਦਾ। ਮੈਂ ਤੇਰਿਆਂ ਭਗਤਾਂ ਕਰਾਂ ਦਰਸ ਦੀਦਾਰ, ਨੇਤਰ ਆਪਣਾ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਤੇਰਾ ਭਗਤ ਮੇਰਾ ਘਰ
ਸੁਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਤੇਰਾ ਖੇਲ ਮਹਾਨ, ਤੇਰੀ ਇਛਿਆ ਸਾਚੀ ਭਿਛਿਆ ਵਸਤ ਦੋ ਜਹਾਨ ਤੂੰ ਹੀ ਵਰਤਾਇੰਦਾ।
ਭਗਤਾਂ ਸੰਗ ਹਰਿ ਸੰਜੋਗ, ਧੁਰ ਸੰਜੋਗੀ ਮੇਲ ਮਿਲਾਇੰਦਾ। ਭਗਤਾਂ ਕੱਟੇ ਹਉਮੇ ਰੋਗ, ਮਮਤਾ ਮੋਹ ਮਿਟਾਇੰਦਾ। ਭਗਤਾਂ ਦੇਵੇ ਸਾਚਾ ਜੋਗ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਇੰਦਾ। ਭਗਤਾਂ ਕੱਢੇ ਝੂਠਾ ਖੋਟ, ਜੂਠ ਝੂਠ ਰਹਿਣ ਨਾ ਪਾਇੰਦਾ। ਭਗਤਨ ਦੇਵੇ ਭੰਡਾਰ ਅਤੋਟ, ਭੰਡਾਰ ਹਰਿ ਜੂ ਇਕੋ ਵਾਰ ਵਰਤਾਇੰਦਾ । ਭਗਤਾਂ ਨਾਤਾ ਤੋੜੇ ਵਰਨ ਗੋਤ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਭਗਤਾਂ ਜਗਾਏ ਨਿਰਮਲ ਜੋਤ, ਅੰਧ ਅੰਧੇਰ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਭਗਤਾਂ ਆਪ ਮਿਲਾਇੰਦਾ। ਭਗਤਨ ਅੰਦਰ ਹਰਿ ਕਾ ਵਾਸ, ਹਰ ਘਟ ਵਾਸੀ ਆਪ ਰਖਾਈਆ। ਭਗਤਨ ਅੰਦਰ ਖੇਲ ਤਮਾਸ਼, ਗੋਪੀ ਕਾਹਨ ਨਾਚ ਨਚਾਈਆ। ਭਗਤਨ ਅੰਦਰ ਪੁਰਖ ਅਬਿਨਾਸ਼, ਨਿਰਗੁਣ ਬੈਠਾ ਡੇਰਾ ਲਾਈਆ। ਭਗਤਨ ਅੰਦਰ ਭਗਤੀ ਸਵਾਸ, ਸਵਾਸ ਸਵਾਸ ਆਪਣਾ ਰੰਗ ਚੜ੍ਹਾਈਆ। ਭਗਤਨ ਅੰਦਰ ਹੋ ਹੋ ਦਾਸ, ਬਣ ਦਾਸੀ ਸੇਵ ਕਮਾਈਆ। ਜਨ ਭਗਤਾਂ ਕਰੇ ਬੰਦ ਖੁਲਾਸ, ਏਕਾ ਆਪਣਾ ਬੰਦਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਦਾ ਸੰਗ ਸਹਾਈਆ।
ਹੇ ਪ੍ਰਭੂ ਮੇਰੇ ਸਮਰਥ, ਤੂੰ ਵੱਡਾ ਵਡ ਵਡਿਆਈਆ। ਮੈਂ ਸੁਣਿਆਂ ਤੇਰਾ ਜਸ, ਦੋ ਜਹਾਨ ਵੱਜੀ ਵਧਾਈਆ। ਤੂੰ ਭਗਤਾਂ ਮਿਲੇਂ ਹੱਸ ਹੱਸ, ਘਰ ਘਰ ਵਿਚ ਖ਼ੁਸ਼ੀ ਮਨਾਈਆ। ਤੂੰ ਪੰਧ ਮੁਕਾਇਆ ਨੱਸ ਨੱਸ, ਲੋਆਂ ਪੁਰੀਆਂ ਪਾਰ ਕਰਾਈਆ। ਤੂੰ ਪਰੇਮ ਪਿਆਰ ਅੰਦਰ ਗਿਆ ਫਸ, ਆਪਣਾ ਬੰਧਨ ਨਾ ਕੋਇ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਧ ਬਿਨ ਅਵਰ ਨਾ ਕੋਇ ਸਖਾਈਆ। ਹੇ ਪ੍ਰਭੂ ਮੇਰੇ ਠਾਕਰ, ਦੀਨ ਦਿਆਲ ਰਘੁਨਾਥਾ। ਤੂੰ ਗਹਿਰ ਗੰਭੀਰ ਡੂੰਘਾ ਸਾਗਰ, ਬੇਅੰਤ ਬੇਅੰਤ ਬੇਅੰਤ ਤੇਰੀ ਗਾਥਾ। ਦਰ ਆਇਆਂ ਤੂੰ ਦੇਵੇ ਆਦਰ, ਦੀਨਨ ਸਹਾਈ ਤਿਲੋਕੀ ਨਾਥਾ। ਤੂੰ ਸਾਹਿਬ ਸੁਲਤਾਨ ਵੱਡ ਬਹਾਦਰ, ਵਿਸ਼ਨ ਬ੍ਰਹਮਾ ਸ਼ਿਵ ਗੁਰ ਪੀਰ ਅਵਤਾਰ ਤੇਰਾ ਦਾਸੀ ਦਾਸਾ। ਤੂੰ ਆਦਿ ਜੁਗਾਦਿ ਸੱਚਾ ਸੁਦਾਗਰ, ਚਰਨ ਕਵਲ ਦੇਵੇ ਸਚ ਭਰਵਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੀ ਪੂਰੀ ਕਰਨੀ ਆਸਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਂ ਕਲਜੁਗ ਅੰਤਮ ਤੇਰਿਆ ਗੁਰਸਿਖਾਂ ਨਾਲ ਵੇਖਾਂ ਤੇਰਾ ਤਮਾਸ਼ਾ।
ਹਰਿ ਤਮਾਸ਼ਾ ਜਿਸ ਵੇਖਣਾ ਜਗ, ਧਰਨੀ ਹਰਿ ਸਮਝਾਇੰਦਾ। ਭਗਤ ਪਿਆਰ ਅੰਦਰ ਜਾਏ ਬੱਝ, ਪ੍ਰੀਤੀ ਪ੍ਰੀਤ ਇਕ ਸਮਝਾਇੰਦਾ। ਪਰੇਮ
ਅਗਨ ਵਿਚ ਜਾਏ ਦਝ, ਅਗਨੀ ਤੱਤ ਨਾ ਕੋਇ ਵਖਾਇੰਦਾ। ਜਗਤ ਸ਼ਰਅ ਪਾਰ ਕਰੇ ਹੱਦ, ਏਕਾ ਘਰ ਵਖਾਇੰਦਾ। ਹਰਿ ਸੰਗਤ ਵਿਚ ਬਹੇ ਸਜ, ਸੋ ਜਨ ਹਰਿ ਕਾ ਦਰਸ਼ਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਪੜਦਾ ਲਏ ਕਜ, ਸਿਰ ਆਪਣਾ ਹੱਥ ਟਿਕਾਇੰਦਾ। ਹਰਿ ਤਮਾਸ਼ਾ ਸਾਚੀ ਰਾਸ, ਹਰਿ ਸੱਚਾ ਸਚ ਜਣਾਇੰਦਾ। ਸ਼ੰਕਰ ਵੇਖੇ ਉਤੇ ਕੈਲਾਸ਼, ਭੇਵ ਅਭੇਵ ਚੁਕਾਇੰਦਾ। ਬ੍ਰਹਮਾ ਵੇਖੇ ਬ੍ਰਹਮ ਪਰਕਾਸ਼, ਪਾਰਬ੍ਰਹਮ ਪਰਗਟਾਇੰਦਾ। ਵਿਸ਼ਨੂੰ ਵੇਖ ਕਹੇ ਸ਼ਾਬਾਸ਼, ਤੇਰਾ ਭੇਵ ਕੋਇ ਨਾ ਪਾਇੰਦਾ। ਪੁਰਖ ਅਬਿਨਾਸ਼ੀ ਕਹੇ ਆਦਿ ਜੁਗਾਦਿ ਮੈਂ ਭਗਤਾਂ ਸਾਥ, ਸਗਲਾ ਸੰਗ ਨਿਭਾਇੰਦਾ। ਏਥੇ ਓਥੇ ਦੋ ਜਹਾਨਾਂ ਹੋਵਾਂ ਦਾਸ, ਬਣ ਸੇਵਕ ਸੇਵ ਕਮਾਇੰਦਾ। ਕਲਜੁਗ ਅੰਤਮ ਵਸਾਂ ਪਾਸ, ਵਿਛੜ ਕਦੇ ਨਾ ਜਾਇੰਦਾ। ਜਨ ਭਗਤਾਂ ਪਿਛੇ ਲੋਕਮਾਤ ਕੱਟਾਂ ਆਪ ਬਨਵਾਸ, ਬਿਨ ਜੰਗਲ ਜੂਹ ਫੇਰਾ ਪਾਇੰਦਾ। ਮੇਰਾ ਭਗਤ ਨਾ ਹੋਏ ਉਦਾਸ, ਬਿਨ ਭਗਤੀ ਦਇਆ ਕਮਾਇੰਦਾ। ਜਨਮ ਜਨਮ ਦੀ ਪੂਰੀ ਕਰੇ ਆਸ, ਜੁਗ ਚੌਕੜੀ ਪੰਧ ਮੁਕਾਇੰਦਾ। ਕਰੇ ਖੇਲ ਪੁਰਖ ਅਬਿਨਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਫੜ, ਅਨਡਿਠੜੀ ਡੋਰ ਇਕ ਰਖਾਇੰਦਾ। ਧਰਨੀ ਕਹੇ ਤੇਰਾ ਅਜ਼ਬ ਤਮਾਸ਼ਾ, ਮੈਂ ਵੇਖ ਹੋਈ ਹੈਰਾਨ। ਘਟ ਘਟ ਅੰਦਰ ਤੇਰਾ ਵਾਸਾ, ਮੇਰੇ ਸਾਹਿਬ ਸਚ ਸੁਲਤਾਨ। ਖਾਲੀ ਦਿਸੇ ਨਾ ਕੋਈ ਪਾਸਾ, ਮੇਰੇ ਭਗਤ ਵਛਲ ਭਗਵਾਨ। ਤੂੰ ਗੁਰਮੁਖਾਂ ਕਰੇ ਪੂਰੀ ਆਸਾ, ਦੇਵੇਂ ਦਰਸ ਦਾਨ। ਮੈਂ ਮੰਗਾਂ ਚਰਨ ਭਰਵਾਸਾ, ਬਖ਼ਸ਼ਿਸ਼ ਕਰੀਂ ਮਿਹਰਵਾਨ। ਤੇਰੇ ਦਰ ਨਾ ਜਾਏ ਕੋਈ ਨਿਰਾਸਾ, ਜੋ ਚਰਨੀ ਡਿਗੇ ਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੂੰ ਹੋਣਾ ਆਪ ਮਿਹਰਵਾਨ। ਮਿਹਰਵਾਨ ਮੇਰੇ ਦੀਨ ਦਿਆਲ, ਮੈਂ ਤੇਰੀ ਓਟ ਤਕਾਈਆ। ਖ਼ੁਸ਼ ਹੋਈ ਵੇਖ ਤੇਰੇ ਗੁਰਮੁਖ ਲਾਲ, ਘਰ ਘਰ ਵੱਜੇ ਵਧਾਈਆ। ਬਿਨ ਵੇਖਿਉਂ ਹੋਇਉਂ ਦਲਾਲ, ਅਨਡਿਠੜਾ ਰੂਪ ਧਰਾਈਆ। ਤੇਰੀ ਅਵੱਲੜੀ ਵੇਖੀ ਚਾਲ, ਤੇਰੀ ਸਾਰ ਕੋਇ ਨਾ ਆਈਆ। ਤੂੰ ਆਪੇ ਪੁਛਿਆ ਹਾਲ, ਆਪਣਾ ਫੇਰਾ ਪਾਈਆ। ਮੇਰੀ ਬੇਨੰਤੀ ਤੇਰੇ ਅੱਗੇ ਸਵਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਪਣੇ ਗੁਰਮੁਖਾਂ ਨਾਲ ਮਿਲਾਈਆ। ਹਰਿ ਜੂ ਮੈਂ ਫਿਰਕੇ ਆਈ ਸਭ, ਨੌਂ ਖੰਡ ਪ੍ਰਿਥਮੀ ਫੇਰਾ ਪਾਇਆ। ਤੈਨੂੰ ਕੋਈ ਨਾ ਸਕੇ ਲੱਭ, ਕਿਉਂ ਬੈਠਾ ਮੁੱਖ ਛੁਪਾਇਆ। ਸਾਧ ਸੰਤ ਕਲਜੁਗ ਸੁੱਟੇ ਡੂੰਘੀ ਖੱਡ, ਬਾਹਰ ਸਕੇ ਨਾ ਕੋਇ ਕਢਾਇਆ। ਇਕ ਦੂਜੇ ਦੀਆਂ ਕੰਡਾਂ ਰਹੇ ਵੱਢ, ਛੁਰੀ ਹੰਕਾਰ ਹੱਥ ਉਠਾਇਆ । ਦੀਨ ਮਜ਼੍ਹਬ ਪਾ ਪਾ ਵੰਡ, ਤੇਰਾ ਨਾਉਂ ਰਹੇ ਸਲਾਹਿਆ। ਬਿਨ ਤੇਰੇ ਨਾਮੇ ਹੋਏ ਰੰਡ, ਖਾਲੀ ਬੁੱਤ ਰਹੇ ਕੁਰਲਾਇਆ। ਚਾਰ ਵਰਨ ਵੇਖਿਆ ਭੇਖ ਪਾਖੰਡ, ਪੇਖੀ ਜਗਤ ਨਜ਼ਰੀ ਆਇਆ। ਕੋਈ ਨਾ ਗਾਵੇ ਤੇਰਾ ਇਕੋ ਛੰਦ, ਜਿਸ ਗਾਇਆਂ ਦੁੱਖ ਰਹੇ ਨ ਰਾਇਆ। ਮੈਂ ਤੇਰਿਆਂ ਭਗਤਾਂ ਦੁਆਰੇ ਵੇਖਿਆ ਏਕਾ ਅਨੰਦ, ਅਨੰਦ ਅਨੰਦ ਵਿਚ ਸਮਾਇਆ। ਮੇਰਾ ਖ਼ੁਸ਼ੀ ਹੋਇਆ ਬੰਦ ਬੰਦ, ਮੈਂ ਪਿਛਲਾ ਦੁੱਖ ਭੁਲਾਇਆ। ਮੇਰੇ ਨੇਤਰ ਕਾਲਜੇ ਪਾਈ ਠੰਡ, ਮੇਰਾ ਆਤਮ ਸਾਂਤ ਕਰਾਇਆ। ਧੰਨ ਭਾਗ ਤੂੰ ਗੁਰਮੁਖ ਚਾੜ੍ਹੇ ਚੰਦ, ਕਲਜੁਗ ਅੰਧੇਰਾ ਅੰਤ ਗਵਾਇਆ। ਮੇਰੀ ਇਕੋ ਇਕ ਮੰਗ, ਤੂੰ ਬਖ਼ਸ਼ੀਂ ਸਚ ਸਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਆਪਣਾ ਵਰ, ਦੂਜੀ ਵਸਤ ਨਾ ਕੋਇ ਮੰਗਾਈਆ। ਹਰਿ ਜੂ ਤੇਰੀ ਅਚਰਜ ਰੀਤ, ਅਸਚਰਜ ਤੇਰੀ ਵਡਿਆਈਆ। ਕਿਧਰੇ ਮੰਦਰ ਕਿਧਰ ਮਸੀਤ, ਕਿਧਰੇ ਗੁਰੂਦੁਆਰ
ਸੁਹਾਈਆ। ਕਿਧਰੇ ਜਾਣੇ ਜਣਾਏ ਸਾਚੇ ਗੀਤ, ਕਿਧਰੇ ਗੁਰ ਗੁਰ ਕਰੇ ਪੜ੍ਹਾਈਆ। ਕਿਧਰੇ ਵਸੇਂ ਧਾਮ ਅਨਡੀਠ, ਆਪਣਾ ਭੇਵ ਨਾ ਕਿਸੇ ਜਣਾਈਆ। ਬਾਹਰੋਂ ਤੇਰੀ ਕਰਦੇ ਵੇਖੇ ਪ੍ਰੀਤ, ਕਲਜੁਗ ਜੀਵ ਰਸਨਾ ਜਿਹਵਾ ਢੋਲਾ ਗਾਈਆ। ਅੰਦਰੋਂ ਆਤਮ ਕਿਸੇ ਨਾ ਵੇਖੀਂ ਠੰਡੀ ਸੀਤ, ਤ੍ਰੈਗੁਣ ਅਗਨੀ ਰਹੀ ਜਲਾਈਆ। ਮੈਂ ਨੇਤਰ ਖੋਲ੍ਹ ਵੇਖਿਆ ਤੇਰੀ ਨਜ਼ਰੀ ਆਈ ਛੋਟੀ ਝੀਤ, ਦੂਸਰ ਰਾਹ ਨਾ ਕੋਇ ਰਖਾਈਆ। ਤੇਰੀ ਧਾਰਾ ਵੇਖੀ ਬਰੀਕ, ਰੂਪ ਰੰਗ ਨਾ ਕੋਇ ਵਡਿਆਈਆ। ਮੈਂ ਚਲ ਕੇ ਆਈ ਨਜ਼ਦੀਕ, ਆਪਣਾ ਪੰਧ ਮੁਕਾਈਆ। ਅੱਗੇ ਤੇਰਾ ਭਗਤ ਵੇਖਿਆ ਜਿਸ ਦਾ ਦਿਸੇ ਨਾ ਕੋਇ ਸ਼ਰੀਕ, ਏਕਾ ਰੰਗ ਰਿਹਾ ਸਮਾਈਆ। ਸਦਾ ਤੇਰੇ ਮਿਲਣ ਦੀ ਰੱਖੇ ਉਡੀਕ, ਆਤਮ ਸੇਜਾ ਇਕ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਿਖੌਣਾ ਸਾਚਾ ਘਰ, ਜਿਸ ਘਰ ਹਰਿਜਨ ਲਏ ਮਿਲਾਈਆ। ਆ ਵੇਖ ਮਿਲਿਆ ਮੇਲਾ, ਸੋ ਪੁਰਖ ਨਿਰੰਜਣ ਆਪ ਮਿਲਾਇਆ। ਪਹਿਲੋਂ ਵੇਖਿਆ ਇਕੋ ਗੁਰਸਿਖ ਸਿੰਘ ਚੇਲਾ, ਸਿੰਘ ਰੂਪ ਵਟਾਇਆ। ਪਾਰਬ੍ਰਹਮ ਪ੍ਰਭ ਸੱਜਣ ਸੁਹੇਲਾ, ਦੀਨਨ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਏਕਾ ਘਰ ਬਹਾਇਆ। ਹਰਿਜਨ ਵੇਖ ਇਕੋ ਘਰ, ਘਰ ਬਾਹਰੀ ਆਪ ਵਖਾਇੰਦਾ। ਇਕ ਦੂਜੇ ਦਾ ਪੱਲੂ ਫੜ, ਬੰਧਨ ਬੰਧ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਆਪ ਸਮਝਾਇੰਦਾ। ਸਾਚਾ ਘਰ ਸਚ ਮਕਾਨ, ਹਰਿ ਸਾਚਾ ਸਚ ਜਣਾਈਆ। ਜਿਸ ਗ੍ਰਹਿ ਵਸੇ ਸ੍ਰੀ ਭਗਵਾਨ, ਸੋ ਮੰਦਰ ਸੋਭਾ ਪਾਈਆ। ਜਿਸ ਮੰਦਰ ਮਿਲੇ ਧੁਰ ਫ਼ਰਮਾਣ, ਤਿਸ ਮਿਲੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗ੍ਰਹਿ ਏਕਾ ਮੰਦਰ, ਖੇਲੇ ਖੇਲ ਅੰਦਰੇ ਅੰਦਰ, ਆਤਮ ਪਰਮਾਤਮ ਆਪਣਾ ਰੰਗ ਵਖਾਈਆ।
੧੭ ਮਾਘ ੨੦੧੮ ਬਿਕ੍ਰਮੀ ਸ਼ੇਖਸਰ ਜੰਮੂ
ਬੀਤ ਰਿਹਾ ਹਰਿ ਜੁਗ ਚੌਥਾ, ਚਾਰ ਕੁੰਟ ਦੁਹਾਈਆ। ਜੀਵ ਜੰਤ ਹੋਇਆ ਥੋਥਾ, ਥਿਰ ਨਜ਼ਰ ਕੋਇ ਨਾ ਆਈਆ। ਪੜ੍ਹ ਪੜ੍ਹ ਥੱਕੀ ਰਸਨਾ ਪੋਥਾ, ਬੋਧ ਗਿਆਨ ਨਾ ਕੋਇ ਜਣਾਈਆ। ਮੁੱਲਾਂ ਪੰਡਤ ਗ੍ਰੰਥੀ ਦੇਣ ਧੋਖਾ, ਹਿਰਦੇ ਰਾਮ ਨਾ ਕੋਇ ਵਸਾਈਆ। ਬਾਹਰੋਂ ਸੁਣਾਉਦੇ ਕੂਕ ਲੋਕਾਂ, ਊਚੀ ਨਾਦ ਵਜਾਈਆ। ਅੰਦਰੋਂ ਚੁੱਕੀ ਨਾ ਕਿਸੇ ਚੂਕਾ, ਚੁੱਕ ਪੜਦਾ ਦਰਸ ਕੋਇ ਨਾ ਪਾਈਆ। ਪਾਰਬ੍ਰਹਮ ਬੇਅੰਤ ਸਵਾਮੀ ਅੱਗੇ ਦੱਸਣਾ ਰਾਹ ਸੌਖਾ, ਸਾਚਾ ਮਾਰਗ ਇਕ ਸਮਝਾਈਆ। ਤੇਰੀ ਸਰਨ ਰਹੇ ਓਟਾ, ਦੂਜੀ ਅਵਰ ਨਾ ਕੋਇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਡੀ ਇਛਿਆ ਪੂਰ ਕਰਾਈਆ। ਸਾਚਾ ਮਾਰਗ ਵਿਚ ਸੰਸਾਰ, ਹਰਿ ਸਾਚਾ ਸਚ ਜਣਾਈਆ। ਸੋਹੰ ਸ਼ਬਦ ਸਤਿ ਜੈਕਾਰ, ਚਾਰ ਵਰਨ ਪੜ੍ਹਾਈਆ। ਜਨਮ ਮਰਨ ਦੁੱਖ ਦਏ ਨਿਵਾਰ, ਦੁੱਖ ਸੁਖ ਵਿਚ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਚਲਾਈਆ। ਸਾਚਾ ਰਾਹ ਸਾਚੀ ਧਾਰਾ, ਸੋ ਪੁਰਖ ਨਿਰੰਜਣ ਆਪ ਚਲਾਇੰਦਾ। ਨਾਮ ਸਤਿ ਬ੍ਰਹਮ ਮਤ ਇਕ ਜੈਕਾਰਾ, ਸੋਹੰ ਰਸਨਾ ਜਿਹਵ ਸੁਣਾਇੰਦਾ। ਏਥੇ ਓਥੇ ਦਏ ਸਹਾਰਾ, ਆਤਮ ਪਰਮਾਤਮ ਆਪਣਾ ਬੰਧਨ ਪਾਇੰਦਾ।
ਲੇਖਾ ਜਾਣੇ ਹਰਿ ਨਿਰੰਕਾਰਾ, ਲੇਖਾ ਲੇਖੇ ਵਿਚ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਸੱਚਾ ਰਾਹ, ਸੋਹੰ ਸ਼ਬਦ ਜਗਤ ਮਲਾਹ, ਆਤਮ ਪਰਮਾਤਮ ਬੇੜਾ ਆਪ ਚਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਸਚ ਸਲਾਹ, ਗੁਰ ਸ਼ਬਦੀ ਮਿਲੇ ਇਕ ਮਲਾਹ, ਪੰਜ ਤੱਤ ਕਾਇਆ ਨਾ ਕੋਇ ਵਡਿਆਇੰਦਾ।
੧੭ ਮਾਘ ੨੦੧੮ ਬਿਕ੍ਰਮੀ ਤੇਜ ਭਾਨ ਦੇ ਗ੍ਰਹਿ ਸ਼ੇਖਸਰ ਜੰਮੂ
ਪੁਰਖ ਅਬਿਨਾਸ਼ੀ ਦੇ ਧਰਵਾਸ, ਹਰਿ ਚਰਨ ਸਰਨ ਸਹਾਰਾ। ਮੈਂ ਨੇਤਰ ਖੋਲ੍ਹ ਵੇਖਾਂ ਅਕਾਸ਼, ਉਪਰ ਰੋਵੇ ਸੂਰਜ ਚੰਨ ਸਿਤਾਰਾ। ਕੋਈ ਨਾ ਕਰੇ ਬੰਦ ਖ਼ਲਾਸ, ਅੰਤ ਦਿਸੇ ਨਾ ਪਾਰ ਕਿਨਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਨਾਮ ਅਧਾਰਾ। ਨਾਮ ਅਧਾਰ ਦੇ ਭਗਵਾਨ, ਹੱਥ ਤੇਰੇ ਵਡਿਆਈਆ। ਤੂੰ ਦੇਵਣਹਾਰਾ ਸੱਚਾ ਦਾਨ, ਵਸਤ ਅਮੋਲਕ ਆਪ ਵਰਤਾਈਆ। ਤੇਰਾ ਖੇਲ ਦੋ ਜਹਾਨ, ਦੋਏ ਦੋਏ ਰੂਪ ਸਮਾਈਆ। ਤੇਰਾ ਹੁਕਮ ਸਚ ਫ਼ਰਮਾਣ, ਹੁਕਮੇ ਅੰਦਰ ਸਰਬ ਲੋਕਾਈਆ। ਤੇਰਾ ਮੰਦਰ ਧੁਰ ਮਕਾਨ, ਹਉਂ ਸਯਦਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਹੋਣਾ ਅੰਤ ਸਹਾਈਆ। ਅੰਤ ਸਹਾਈ ਹੋਣਾ ਭਗਵਾਨ, ਏਕਾ ਦਰ ਤਕਾਇਆ। ਮੈਂ ਸੇਵਾ ਕਰਾਂ ਮਹਾਨ, ਬਣ ਸੇਵਕ ਰੂਪ ਵਟਾਇਆ। ਲੱਖ ਚੁਰਾਸੀ ਦੇਵਾਂ ਪਕਵਾਨ, ਘਰ ਘਰ ਰਿਜ਼ਕ ਸੁਬਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਅੱਗੇ ਹਾਲ ਸੁਣਾਇਆ। ਅੱਗੇ ਹਾਲ ਤੇਰੇ ਦੱਸ, ਮੈਂ ਆਪਣੀ ਕਥਾ ਰਹੀ ਸੁਣਾਈਆ। ਲੱਖ ਚੁਰਾਸੀ ਤੇਰੇ ਜੀਵ ਜੰਤ ਮੈਨੂੰ ਚਰਨਾਂ ਹੇਠਾਂ ਰਹੇ ਝੱਸ, ਉਪਰ ਆਪਣਾ ਭਾਰ ਪਾਈਆ। ਤੇਰੇ ਹੁਕਮ ਬੱਧੀ ਕਿਸੇ ਪਾਸੇ ਨਾ ਸਕਾਂ ਨੱਸ, ਨੇਤਰ ਰੋ ਰੋ ਨੀਰ ਵਹਾਈਆ। ਪਾਪੀਆਂ ਭਾਰ ਚੁੱਕ ਚੁੱਕ ਗਈ ਥੱਕ, ਮੇਰੀ ਔਧ ਵਿਹਾਈਆ। ਮੈਂ ਬੁੱਢੜੀ ਮੇਰਾ ਟੁੱਟਾ ਲੱਕ, ਹੱਡੀ ਰੀੜ ਰਹਿਣ ਨਾ ਪਾਈਆ। ਪਾਰਬ੍ਰਹਮ ਕਰ ਕਿਰਪਾ ਆਪਣੀ ਗੋਦੀ ਚੁੱਕ, ਮੈਂ ਦਰ ਦਰ ਦਿਆਂ ਦੁਹਾਈਆ। ਦੁਸ਼ਟਾਂ ਹੰਕਾਰੀਆਂ ਕੋਲੋਂ ਮੇਰਾ ਪੜਦਾ ਢਕ, ਮੰਗੀ ਤੇਰੀ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਮੇਰਾ ਸੀਸ ਵੇਖ ਖੁਲ੍ਹਾ ਝਾਟਾ, ਨੇਤਰ ਨੈਣਾਂ ਨੀਰ ਵਹਾਇਆ। ਮੇਰਾ ਕੋਇ ਨਾ ਕਰੇ ਪੂਰਾ ਘਾਟਾ, ਮੇਰੀ ਝੋਲੀ ਨਾ ਕੋਇ ਭਰਾਇਆ। ਮੈਂ ਤੱਕ ਕੇ ਆਈ ਨੇੜੇ ਵਾਟਾ, ਦਰ ਤੇਰੇ ਪੰਧ ਮੁਕਾਇਆ। ਤੂੰ ਅੰਮ੍ਰਿਤ ਦਿਤਾ ਗੋਬਿੰਦ ਬਾਟਾ, ਏਕਾ ਵਾਰ ਮੁੱਖ ਚੁਆਇਆ। ਇਕ ਖੁਲ੍ਹਾਇਆ ਸੱਚਾ ਹਾਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਮੰਗਾਂ ਸਰਨ ਸਰਨਾਇਆ। ਦਿਸ਼ਾ ਮੇਰੀ ਔਧ ਵੇਖ ਵੇਲਾ ਅੰਤ, ਅੰਤ ਅੰਤ ਕੁਰਲਾਈਆ। ਚਾਰੋਂ ਕੁੰਟ ਕੋਈ ਨਾ ਸੰਗੀ ਜੀਵ ਜੰਤ, ਜੀਵ ਜੰਤ ਦੇਣ ਦੁਹਾਈਆ। ਕੋਈ ਨਾ ਮਿਲਿਆ ਸਾਧ ਸੰਤ, ਸਾਧ ਸੰਤ ਨਜ਼ਰ ਕੋਇ ਨਾ ਆਈਆ। ਜਿਧਰ ਵੇਖਾਂ ਗੜ੍ਹ ਹਉਮੇ ਹੰਗਤ, ਮਾਇਆ ਮਮਤਾ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਇਕੋ ਆਸ ਪੁਚਾਈਆ। ਮੇਰੀ ਇਕੋ ਆਸ ਖ਼ੁਦਾ, ਵੇਖ ਖ਼ਲਕ ਰਹੀ ਕੁਰਲਾਈਆ। ਮੈਂ ਤੇਰੇ ਉਤੋਂ ਹੋਈ ਫ਼ਿਦਾ, ਆਪਣੀ ਫ਼ਿਤਰਤ
ਮਾਤ ਮਿਟਾਈਆ। ਤੇਰਿਆਂ ਪੀਰਾਂ ਪੈਗ਼ੰਬਰਾਂ ਮੇਰਾ ਤਨ ਮਨ ਵਿਧਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਹਾਲ ਵੇਖ ਮੇਰੇ ਮਾਹੀਆ। ਤੇਰੇ ਪੀਰ ਤੇਰੇ ਪੈਗ਼ੰਬਰ, ਤੇਰੀ ਰਹਿਮਤ ਵਿਚ ਸਰਨਾਈਆ। ਰਚ ਕੇ ਗਏ ਜਗਤ ਅਡੰਬਰ, ਅੱਡ ਅੱਡ ਰਾਹ ਚਲਾਈਆ। ਆਪਣਾ ਕਰਕੇ ਗਏ ਸਵੰਬਰ, ਅੱਲਾ ਰਾਣੀ ਨਾਲ ਪਰਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੇ ਸੱਜਣ ਸਚ ਗੁਸਾਈਆ। ਪੀਰ ਪੈਗ਼ੰਬਰ ਵੇਖ ਫਕੀਰ, ਫਿਕਰਾ ਇਕੋ ਇਕ ਸੁਣਾਇੰਦੀ। ਹੱਥ ਪੈਰ ਵੱਝਾ ਜੰਜੀਰ, ਸ਼ਰਅ ਤੰਦ ਨਾ ਕੋਇ ਤੁੜਾਇੰਦੀ। ਮੈਂ ਅੰਤ ਹੋਈ ਹਕੀਰ, ਆਪਣਾ ਬਲ ਗੁਵਾਇੰਦੀ। ਤੂੰ ਸਾਹਿਬ ਬੇਨਜ਼ੀਰ, ਤੇਰੇ ਅੱਗੇ ਵਾਸਤਾ ਪਾਇੰਦੀ। ਤੂੰ ਬਦਲ ਮੇਰੀ ਤਕਦੀਰ, ਤਕਸੀਰ ਤੇਰੇ ਹੱਥ ਵਖਾਇੰਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਰਹਿਮਤ ਮੰਗ ਮੰਗਾਇੰਦੀ। ਤੇਰੀ ਰਹਿਮਤ ਮੇਰੇ ਰਹਿਮਾਨ, ਹੱਥ ਤੇਰੇ ਵਡਿਆਈਆ। ਮੇਰੀ ਛਾਤੀ ਚੜ੍ਹੇ ਪੰਜ ਸ਼ੈਤਾਨ, ਨਵ ਖੰਡ ਦੇਣ ਦੁਹਾਈਆ। ਜੂਠੇ ਝੂਠੇ ਢੋਲੇ ਬਹਿ ਬਹਿ ਗਾਣ, ਉਚੀ ਕੂਕ ਕੂਕ ਸੁਣਾਈਆ। ਤੇਰਾ ਭੁੱਲਿਆ ਨਾਉਂ ਸ੍ਰੀ ਭਗਵਾਨ, ਤੇਰੀ ਭਗਤੀ ਹੱਥ ਕਿਸੇ ਨਾ ਆਈਆ। ਮੰਦਰ ਮਸਜਦ ਖੋਲ੍ਹ ਦੁਕਾਨ, ਜਗਤ ਹੱਟ ਰਹੇ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਅਗਨ ਤੱਤ ਬੁਝਾਈਆ। ਮੇਰਾ ਅਗਨੀ ਤੱਤ ਦੇ ਬੁਝਾ, ਮੈਂ ਏਕਾ ਮੰਗ ਮੰਗਾਈ। ਦੂਈ ਦਵੈਤੀ ਪੜਦਾ ਦੇ ਉਠਾ, ਮੇਰੇ ਸਾਹਿਬ ਸੱਚੇ ਸਾਂਈ। ਜ਼ਾਤ ਪਾਤ ਦੇ ਮਿਟਾ, ਏਕਾ ਰੰਗ ਰੰਗਾਈਂ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇ ਸਮਝਾ, ਏਕਾ ਗੁਣ ਵਖਾਈਂ। ਮੈਂ ਘਟ ਘਟ ਰਿਹਾ ਸਮਾ, ਹਿੰਦੂ ਮੁਸਲਮ ਹਰ ਘਟ ਥਾਈਂ। ਪਿਛਲਾ ਲਹਿਣਾ ਦੇ ਚੁਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਹੱਥ ਤੇਰੀ ਵਡਿਆਈ। ਪੁਰਖ ਅਬਿਨਾਸ਼ੀ ਮਰਦ ਮਰਦਾਨਾ, ਏਕਾ ਗੁਣ ਸਮਝਾਇੰਦਾ। ਚਾਰ ਜੁਗ ਮੇਰਾ ਖੇਲ ਮਹਾਨਾ, ਜੁਗ ਜੁਗ ਆਪ ਕਰਾਇੰਦਾ। ਗੁਰ ਅਵਤਾਰਾਂ ਦੇ ਦੇ ਦਾਨਾ, ਸਚ ਨਿਸ਼ਾਨਾ ਮਾਤ ਰਖਾਇੰਦਾ । ਪੀਰ ਪੈਗ਼ੰਬਰਾਂ ਦੇ ਕਲਾਮਾ, ਕਲਮਾ ਅਮਾਮ ਆਪ ਪੜ੍ਹਾਇੰਦਾ। ਦੀਨ ਮਜ਼੍ਹਬ ਪਰਗਟਾ ਇਸਲਾਮਾ, ਆਪਣਾ ਇਸਮ ਛੁਪਾਇੰਦਾ। ਬਰਦੇ ਬਣਾ ਬਣਾ ਹੁਕਮ ਦਏ ਗ਼ੁਲਾਮਾ, ਸਾਚੀ ਸੇਵਾ ਸਚ ਕਰਾਇੰਦਾ। ਜਗਤ ਨੌਬਤ ਇਕ ਦਮਾਮਾ, ਦਰ ਦਰ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਕਰੇ ਖੇਲ ਵੰਡੇ ਹਦੂਦ, ਹੱਦ ਆਪਣੀ ਆਪ ਬਣਾਈਆ। ਆਪੇ ਦੱਸੇ ਸਚ ਅਰੂਜ, ਉਲਫਤ ਵਿਚ ਕਦੇ ਨਾ ਆਈਆ। ਕਿਸੇ ਨੂੰ ਕਹੇ ਮੈਂ ਤੇਰਾ ਮਹਿਬੂਬ, ਕਿਸੇ ਰਾਮ ਰਾਮ ਸਮਝਾਈਆ। ਕਿਸੇ ਕਹੇ ਵਸੇ ਬਿਨ ਕਲਬੂਤ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਈਆ। ਚਾਰ ਜੁਗ ਵੰਡ ਅਪਾਰ, ਜੁਗ ਜੁਗ ਕਰਦਾ ਆਇਆ। ਸ਼ੱਤਰੀ ਬ੍ਰਹਮਣ ਸ਼ੂਦਰ ਵੈਸ਼ ਖੇਲ ਨਿਆਰ, ਹਰਿ ਸੱਜਣ ਆਪ ਖਿਲਾਇਆ। ਹਿੰਦੂ ਮੁਸਲਮ ਵੇਖ ਵਿਚਾਰ, ਈਸਾ ਆਪਣੀ ਗੰਢ ਪੁਵਾਇਆ। ਗੋਬਿੰਦ ਸੂਰਾ ਕਰ ਤਿਆਰ, ਸਾਬਤ ਸੂਰਤ ਆਪ ਦਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇਆ। ਆਪਣਾ ਖੇਲ ਕਰੇ ਕਰਤਾਰ, ਭੇਵ ਕੋਇ ਨਾ ਪਾਇੰਦਾ। ਵੰਡਾਂ ਪਾਏ ਵਿਚ ਸੰਸਾਰ, ਵੰਡ ਵੰਡ ਆਪਣੀ ਖ਼ੁਸ਼ੀ ਮਨਾਇੰਦਾ। ਪੀਰਾਂ ਨਾਲ ਪੀਰ ਕਰਾਏ ਤਕਰਾਰ, ਆਪ ਆਪਣਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਛਲ ਅਛੱਲ ਆਪ
ਕਰਾਇੰਦਾ। ਪੈਗ਼ੰਬਰ ਨਾਲ ਪੈਗ਼ੰਬਰ ਲੜਾ, ਲੜ ਆਪਣਾ ਲਏ ਛੁਡਾਈਆ। ਕਿਸੇ ਨੂੰ ਕਹੇ ਇਕ ਖ਼ੁਦਾ, ਏਕਾ ਨੂਰ ਅਲਾਹੀਆ। ਕਿਸੇ ਨੂੰ ਕਹੇ ਵਾਹਿਗੁਰੂ ਬੇਪਰਵਾਹ, ਵਾਹਿਗੁਰੂ ਫਤਹਿ ਗਜਾਈਆ। ਕਿਸੇ ਹੱਥ ਕਲਮਾ ਸ਼ਰਅ ਦਏ ਫੜਾ, ਸ਼ਰੀਅਤ ਵੰਡ ਵੰਡਾਈਆ। ਕਿਸੇ ਹੱਥ ਤਲਵਾਰ ਦਏ ਟਿਕਾ, ਚੰਡ ਪਰਚੰਡ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਕਿਸੇ ਨੂੰ ਕਹੇ ਖ਼ੁਦਾਵੰਦ ਕਰੀਮ, ਖ਼ੁਦ ਆਪਣੀ ਖੇਲ ਕਰਾਇੰਦਾ। ਕਿਸੇ ਕਹੇ ਸਤਿਨਾਮ ਸੱਚੀ ਤਕਸੀਮ, ਸਚਖੰਡ ਦੁਆਰ ਵਖਾਇੰਦਾ। ਕਿਸੇ ਨੂੰ ਕਹੇ ਅਲਫ਼ ਯੇ ਸੀਨ, ਨੁਕਤਾ ਨੂਨ ਨਾ ਕੋਈ ਜਣਾਇੰਦਾ। ਕਿਸੇ ਨੂੰ ਕਹੇ ਪੈਂਤੀਸ ਅੱਖਰੀ ਹੋਏ ਅਧੀਨ, ਅੱਖਰ ਅੱਖਰ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਇੰਦਾ। ਕਿਸੇ ਕਹੇ ਬੇਐਬ ਪਰਵਰਦਿਗਾਰ, ਮੁਕਾਮੇ ਹੱਕ ਸਮਾਈਆ। ਕਿਸੇ ਕਹੇ ਏਕੰਕਾਰ, ਸਚਖੰਡ ਬੈਠਾ ਆਸਣ ਲਾਈਆ। ਕਿਸੇ ਕਹੇ ਰਾਮ ਰਾਮ ਪਿਆਰ, ਰਮਿਆ ਹਰ ਘਟ ਥਾਈਂਆ। ਕਿਸੇ ਕਹੇ ਕ੍ਰਿਸ਼ਨ ਕ੍ਰਿਸ਼ਨ ਸ਼ੰਗਾਰ, ਮੋਰ ਮੁਕਟ ਸੀਸ ਸੁਹਾਈਆ। ਕਿਸੇ ਕਹੇ ਭਗਤ ਦੁਆਰ, ਹਰਿ ਭਗਵਾਨ ਫੇਰਾ ਪਾਈਆ। ਕਿਸੇ ਕਹੇ ਦੁਸ਼ਟ ਦਮਨ ਸਰਦਾਰ, ਜਿਸ ਮਿਲੀ ਮਾਣ ਵਡਿਆਈਆ। ਕਿਸੇ ਕਹੇ ਵੇਖੇ ਜੁਗ ਚਾਰ, ਨਿਰਗੁਣ ਸਰਗੁਣ ਰੂਪ ਵਟਾਈਆ। ਕਿਸੇ ਕਹੇ ਆਦਿ ਜੁਗਾਦਿ ਪਸਾਰ, ਜੁਗ ਜੁਗ ਖੇਲ ਕਰਾਈਆ। ਕਿਸੇ ਕਹੇ ਗੁਰ ਅਵਤਾਰ, ਕਿਸੇ ਨਬੀ ਰਸੂਲ ਵਖਾਈਆ। ਕਿਸੇ ਕਹੇ ਪੜ੍ਹ ਪੜ੍ਹ ਵੇਦ ਚਾਰ, ਕਿਸੇ ਸ਼ਾਸਤਰ ਸਿਮਰਤ ਰਿਹਾ ਸੁਣਾਈਆ । ਕਿਸੇ ਕਹੇ ਗੀਤਾ ਗਿਆਨ ਉਜਿਆਰ, ਕਿਸੇ ਅੰਜ਼ੀਲ ਕੁਰਾਨ ਜਣਾਈਆ। ਕਿਸੇ ਕਹੇ ਸਾਚੀ ਬਾਣੀ ਮਾਰੇ ਬਾਣ, ਬਾਣ ਨਿਰਾਲਾ ਤੀਰ ਚਲਾਈਆ। ਕਿਸੇ ਕਹੇ ਫਤਿਹ ਜੈਕਾਰ, ਫਤਿਹ ਡੰਕਾ ਇਕ ਲਗਾਈਆ। ਕਿਸੇ ਕਹੇ ਰਮਿਆ ਸੰਸਾਰ, ਕਿਸੇ ਕਹੇ ਨਿਰਗੁਣ ਵਸੇ ਧਾਮ ਨਿਆਰ ਸੱਚਾ ਮਾਹੀਆ। ਕਰੇ ਖੇਲ ਅਗੰਮ ਅਪਾਰ, ਆਪਣੀ ਕਾਰ ਆਪ ਕਮਾਈਆ। ਦੀਨ ਮਜ਼੍ਹਬ ਵੇਖ ਸਲਾਮ, ਸ਼ਰਅ ਸ਼ਰੀਅਤ ਖੇਲ ਕਰਾਈਆ। ਨਾਮ ਸਤਿ ਸਤਿ ਨਿਸ਼ਾਨ, ਸਤਿ ਸਤਿਵਾਦੀ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪਣੇ ਹੱਥ ਰਖਾਈਆ। ਸਾਚਾ ਖੇਲ ਇਕ ਇਕੱਲਾ, ਹਰਿ ਸੱਚਾ ਆਪ ਕਰਾਇੰਦਾ। ਆਪ ਵਸਾਏ ਜਗਤ ਮਹੱਲਾ, ਜੁਗ ਜੁਗ ਵੇਖ ਵਖਾਇੰਦਾ। ਰਾਮ ਕ੍ਰਿਸ਼ਨ ਫੜਾਇਆ ਆਪੇ ਪੱਲਾ, ਈਸਾ ਮੂਸਾ ਉਂਗਲੀ ਲਾਇੰਦਾ। ਮੁਹੰਮਦ ਉਠਾਇਆ ਆਪੇ ਝੱਲਾ, ਆਪਣੀ ਝਲਕ ਜਣਾਇੰਦਾ। ਨਾਨਕ ਨਿਰਗੁਣ ਜੋਤ ਆਪੇ ਰਲਾ, ਜੋਤੀ ਜੋਤ ਸਮਾਇੰਦਾ। ਗੋਬਿੰਦ ਸੰਦੇਸ ਏਕਾ ਘਲਾ, ਪੁਰਖ ਅਕਾਲ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵੰਡ ਆਪ ਕਰਾਇੰਦਾ। ਸਾਚੀ ਵੰਡ ਹਰਿ ਸੁਲਤਾਨ, ਨਿਰਗੁਣ ਵੰਡੀ ਵੰਡ ਕਰਾਈਆ। ਦੀਨ ਮਜ਼੍ਹਬ ਮਾਤ ਨਿਸ਼ਾਨ, ਕਲਜੁਗ ਬੰਧਨ ਪਾਈਆ। ਗੁਰ ਅਵਤਾਰ ਕਰ ਬਲਵਾਨ, ਪੀਰ ਪੀਰਾਂ ਨਾਲ ਟਕਰਾਈਆ। ਵੇਖੇ ਖੇਲ ਸ੍ਰੀ ਭਗਵਾਨ, ਆਪਣਾ ਬਲ ਆਪ ਅਜ਼ਮਾਈਆ। ਦੂਰ ਦੁਰਾਡਾ ਨੌਜਵਾਨ, ਵਿਚ ਮੈਦਾਨ ਕਦੇ ਨਾ ਆਈਆ। ਧੁਰ ਫ਼ਰਮਾਣਾ ਦੇ ਫ਼ਰਮਾਣ, ਹੁਕਮੀ ਹੁਕਮ ਸੁਣਾਈਆ। ਰਣ ਭੂਮੀ ਖੇਲ ਮਹਾਨ, ਹਰਿ ਸੱਚਾ ਸੇਵ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਈਆ। ਆਪਣਾ ਰੰਗ ਰੰਗੇ ਨਿਰੰਕਾਰਾ, ਏਕਾ ਰੰਗ ਰੰਗਾਇੰਦਾ। ਖੜਗ ਖੰਡਾ ਦੇ ਕਟਾਰਾ, ਤੀਰ ਕਮਾਨ ਚਿੱਲਾ ਹੱਥ ਫੜਾਇੰਦਾ। ਪਰਗਟ ਹੋ ਵਿਚ
ਸੰਸਾਰਾ, ਸਰਗੁਣ ਸਰਗੁਣ ਨਾਲ ਟਕਰਾਇੰਦਾ। ਵੇਖੇ ਵਿਗਸੇ ਕਰੇ ਵਿਚਾਰਾ, ਆਪਣਾ ਭੇਵ ਨਾ ਕਿਸੇ ਜਣਾਇੰਦਾ। ਜੁਗ ਜੁਗ ਹੌਲਾ ਕਰੇ ਭਾਰਾ, ਦੁਸ਼ਟ ਹੰਕਾਰੀ ਆਪ ਖਪਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ, ਕਲਜੁਗ ਅੰਤਮ ਵੇਸ ਧਰਾਇੰਦਾ। ਚਾਰੋਂ ਕੁੰਟ ਕਹੇ ਲਲਕਾਰ, ਊਚੀ ਕੂਕ ਕੂਕ ਸੁਣਾਇੰਦਾ। ਪੀਰ ਪੀਰ ਕਰੇ ਖ਼ੁਵਾਰ, ਦਰ ਦਰ ਦਰ ਫਿਰਾਇੰਦਾ। ਨੀਹਾਂ ਹੇਠਾਂ ਗੋਬਿੰਦ ਬਾਲੇ ਦਏ ਸੁਆਲ, ਤਰਸ ਨਾ ਕੋਇ ਕਮਾਇੰਦਾ। ਮੈਂ ਘਾਲੀ ਪੂਰੀ ਘਾਲ, ਪ੍ਰਭ ਦੀ ਸਾਚੀ ਸੇਵ ਕਮਾਇੰਦਾ। ਮੇਰਾ ਵੱਜੇ ਇਕੋ ਤਾਲ, ਜੂਠ ਝੂਠ ਨਾਚ ਨਚਾਇੰਦਾ। ਮੇਰਾ ਵਿਛਿਆ ਸੱਚਾ ਜਾਲ, ਲੱਖ ਚੁਰਾਸੀ ਵਿਚ ਫਸਾਇੰਦਾ। ਮੇਰਾ ਸੰਗੀ ਬਣਿਆ ਕਾਲ, ਘਰ ਘਰ ਡੌਰੂ ਵਾਹਿੰਦਾ। ਚਾਰੋਂ ਕੁੰਟ ਹੋਣ ਬੇਹਾਲ, ਸਿਰ ਅੰਤਮ ਨਾ ਕੋਈ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਵਖਾਇੰਦਾ। ਆਪਣੀ ਖੇਲ ਕਰੇ ਗੋਬਿੰਦ, ਮਹਿਮਾ ਆਪਣੇ ਹੱਥ ਰਖਾਇੰਦਾ। ਧਰਨੀ ਤੇਰੀ ਲੱਖ ਚੁਰਾਸੀ ਬਿੰਦ, ਤੇਰੀ ਗੋਦ ਬਹਾਇੰਦਾ। ਨਾਲ ਰਲਾਏ ਸੁਰਪਤ ਇੰਦ, ਕਰੋੜ ਤੇਤੀਸਾ ਸੰਗ ਨਿਭਾਇੰਦਾ। ਸ਼ੰਕਰ ਲੱਥੇ ਅੰਤਮ ਚਿੰਦ, ਸਹਿੰਸਾ ਰੋਗ ਮਿਟਾਇੰਦਾ। ਬ੍ਰਹਮਾ ਕਰੇ ਸਰਬ ਬਖ਼ਸ਼ਿੰਦ, ਬ੍ਰਹਮ ਮੇਰਾ ਇਕ ਬਖ਼ਸ਼ਾਇੰਦਾ। ਵਿਸ਼ਨੂੰ ਕਹੇ ਗੁਣੀ ਗਹਿੰਦ, ਹਰਿ ਆਪਣੀ ਖੇਲ ਕਰਾਇੰਦਾ। ਪਹਿਲੋਂ ਜੀਵ ਜੰਤ ਲਗਾਏ ਨਿੰਦ, ਮੂੰਹ ਥੁੱਕਾਂ ਨਾਲ ਭਰਾਇੰਦਾ। ਫਿਰ ਫੜ ਫੜ ਕੱਢੇ ਜਿੰਦ, ਰਾਏ ਧਰਮ ਆਪ ਉਠਾਇੰਦਾ। ਅੰਤਮ ਖਾਲੀ ਕਰੇ ਜੀਓ ਪਿੰਡ, ਜਗਤ ਖੇੜਾ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਨੀ ਧਰਤ ਧਵਲ ਆਪ ਸਮਝਾਇੰਦਾ। ਧਰਨੀ ਸੁਣ ਅੰਤਮ ਬਾਤ, ਹਰਿ ਬਾਤਨ ਆਪ ਜਣਾਈਆ। ਤੇਰੀ ਪੁੱਛਣ ਆਇਆ ਬਾਤ, ਰੂਪ ਅਨੂਪ ਵਟਾਈਆ। ਕਲਜੁਗ ਮਿਟੇ ਅੰਧੇਰੀ ਰਾਤ, ਜੂਠ ਝੂਠ ਰਹਿਣ ਨਾ ਪਾਈਆ। ਪੀਰ ਪੀਰਾਂ ਟੁੱਟੇ ਸਾਕ, ਸੱਜਣ ਸੈਣ ਨਾ ਕੋਇ ਬਣਾਈਆ। ਨਾਤਾ ਤੁੱਟੇ ਜਗਤ ਪਾਠ, ਪੂਜਾ ਸੰਧਿਆ ਨਾ ਕੋਈ ਕਰਾਈਆ। ਰਹਿਣ ਨਾ ਪਾਏ ਤੀਰਥ ਤਾਟ, ਤਟ ਕਿਨਾਰਾ ਨਾ ਕੋਇ ਵਡਿਆਈਆ। ਤੇਰੇ ਉਤੇ ਕੋਈ ਨਾ ਦਿਸੇ ਝੂਠਾ ਹਾਟ, ਝੂਠੀ ਵਸਤ ਨਾ ਕੋਈ ਵਕਾਈਆ। ਕੋਇ ਨਾ ਕਰੇ ਤੇਰਾ ਘਾਤ, ਛੁਰੀ ਫੜੇ ਨਾ ਕੋਇ ਕਸਾਈਆ। ਕੋਈ ਨਾ ਪਟੇ ਡੂੰਘਾ ਖਾਤ, ਮਾਇਆ ਲਏ ਦਬਾਈਆ। ਕੋਈ ਨਾ ਵੇਖੇ ਮਾਰ ਝਾਤ, ਨੇਤਰ ਨੈਣ ਉਠਾਈਆ। ਸਭ ਉਤਾਰੇ ਇਕੋ ਘਾਟ, ਏਕਾ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਆਪਣੀ ਦਇਆ ਆਪ ਕਮਾਈਆ। ਤੇਰੀ ਮੈਂਢੀ ਗੁੰਦੇ ਸੀਸ, ਏਕਾ ਏਕ ਜਣਾਇੰਦਾ। ਤੇਰੀ ਰੱਛਿਆ ਕਰੇ ਜਗਦੀਸ, ਬਲ ਆਪਣਾ ਆਪ ਧਰਾਇੰਦਾ। ਜੁਗ ਚੌਕੜੀ ਪੀਸਣ ਲਿਆ ਪੀਸ, ਕੀਤੀ ਘਾਲ ਲੇਖੇ ਪਾਇੰਦਾ। ਪੀਰ ਪੈਗ਼ੰਬਰਾਂ ਗੁਰ ਅਵਤਾਰਾਂ ਦੇਵੇ ਇਕ ਹਦੀਸ, ਏਕਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਦਰਦੀ ਦਰਦ ਵੰਡਾਇੰਦਾ। ਤੇਰੀ ਦਰਦ ਮਿਟੇ ਦੁੱਖ, ਹਰਿ ਦੁਖੀਆਂ ਗਲੇ ਲਗਾਈਆ। ਇਕ ਉਪਜਾਵੇ ਸਾਚਾ ਸੁਖ, ਘਰ ਸਾਚੇ ਵੱਜੇ ਵਧਾਈਆ। ਜਨ ਭਗਤਾਂ ਕਰੇ ਉਜਲ ਮੁੱਖ, ਦੇਵੇ ਮਾਣ ਵਡਿਆਈਆ। ਸਿੰਘ ਰੂਪ ਪਏ ਬੁੱਕ, ਏਕਾ ਭਬਕ ਲਗਾਈਆ। ਕੂੜ ਕੁੜਿਆਰਾ ਜਾਏ ਮੁੱਕ, ਆਪਣਾ ਮੁੱਖ ਛੁਪਾਈਆ। ਜੂਠਾ ਝੂਠਾ ਬੂਟਾ ਜਾਏ ਸੁੱਕ, ਹਰਿਆ ਫੇਰ ਨਾ ਕੋਇ ਕਰਾਈਆ। ਮਨਮੁਖਾਂ ਮੁੱਖ ਪਏ ਥੁੱਕ, ਗੁਰਮੁਖਾਂ ਦਏ ਵਡਿਆਈਆ। ਕਿਰਪਾ ਕਰ ਅਬਿਨਾਸ਼ੀ ਅਚੁੱਤ, ਤੇਰੀ ਰੁੱਤ ਸੁਹਾਈਆ। ਤੇਰੀ ਫਲਵਾੜੀ ਜਾਏ ਫੁਟ,
ਬੂਟਾ ਲੋਕਮਾਤ ਵਖਾਈਆ। ਤੂੰ ਨੇਤਰਾਂ ਵੇਖਣਾ ਉਠ, ਚਾਰੋਂ ਕੁੰਟ ਲਹਿਰ ਲਹਿਰਾਈਆ। ਸਾਹਿਬ ਸਤਿਗੁਰ ਪਿਆ ਤੁਠ, ਤੇਰਾ ਦੁੱਖ ਰਿਹਾ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੌਲਾ ਭਾਰ ਆਪ ਕਰਾਈਆ। ਤੇਰੇ ਸਿਰ ਤੋਂ ਲੱਥੇ ਭਾਰ, ਹਰਿ ਸਾਚਾ ਆਪੇ ਲਾਹਿੰਦਾ। ਤੂੰ ਸੇਵਾ ਕਰੀਂ ਜੁਗ ਚਾਰ, ਜੁਗ ਚੌਕੜੀ ਬੰਧਨ ਪਾਇੰਦਾ। ਤੇਰੇ ਦਰ ਰੋਵਣ ਯਾਰ ਚਾਰ, ਮੁਹੰਮਦ ਵਾਸਤਾ ਗਲ ਵਿਚ ਪਾਇੰਦਾ। ਊਚੀ ਕੂਕ ਕੂਕ ਕਰਨ ਪੁਕਾਰ, ਨੇਤਰ ਨੈਣਾਂ ਨੀਰ ਵਹਾਇੰਦਾ। ਮੇਰੀ ਮਦਦ ਕਰ ਮੇਰੇ ਮਦਦਗਾਰ, ਇਕੋ ਮੰਗ ਮੰਗਾਇੰਦਾ। ਮੇਰੀ ਸਦੀ ਗਈ ਹਾਰ, ਸੱਦਾ ਗੁਰ ਗੁਰ ਆਪ ਸੁਣਾਇੰਦਾ। ਮੇਰੀ ਬੱਧੀ ਛੁੱਟੀ ਵਿਚ ਸੰਸਾਰ, ਮੇਰੀ ਉਮਤ ਗੰਢ ਨਾ ਕੋਈ ਪੁਵਾਇੰਦਾ। ਡੂੰਘੀ ਭਵਰੀ ਡਿਗੀ ਮੂੰਹ ਦੇ ਭਾਰ, ਫੜ ਬਾਂਹੋਂ ਨਾ ਕੋਈ ਉਠਾਇੰਦਾ। ਮੇਰਾ ਦੁਖੜਾ ਸੁਣੇ ਨਾ ਕੋਈ ਮੀਤ ਮੁਰਾਰ, ਮੱਕੇ ਕਾਅਬੇ ਸੰਗ ਨਾ ਕੋਈ ਨਿਭਾਈਆ। ਮੇਰਾ ਹੁਜ਼ਰਾ ਹੋਇਆ ਖ਼ੁਆਰ, ਮੇਰੀ ਮਹਿਰਾਬ ਨਾ ਕੋਈ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਦੁਆਰਾ ਮੰਗੇ ਵਰ, ਖਾਲੀ ਹੱਥ ਵਖਾਇੰਦਾ ਖ਼ਾਲੀ ਹੱਥ ਕੱਟੀ ਲਬ, ਮੁਛ ਦਾੜ੍ਹੀ ਨਜ਼ਰ ਨਾ ਆਈਆ। ਵੱਡਾ ਛੋਟਾ ਨਾ ਕੋਈ ਕੱਦ, ਬੱਲ ਆਪਣਾ ਨਾ ਕੋਈ ਜਣਾਈਆ । ਬੁੱਢਾ ਸ਼ੇਖ਼ ਬੁੱਢੇ ਹੱਡ, ਰੋ ਰੋ ਦਏ ਦੁਹਾਈਆ। ਸਦੀ ਚੌਧਵੀਂ ਗਈ ਲਦ, ਵੇਲਾ ਵਕਤ ਵਹਾਈਆ। ਮੇਰਾ ਮੁੱਕਾ ਪੈਂਡਾ ਨਾ ਕੋਈ ਹੱਦ, ਅੱਗੇ ਰਾਹ ਨਾ ਕੋਈ ਵਖਾਈਆ। ਪੁਰਖ ਅਬਿਨਾਸ਼ੀ ਦਰ ਦੁਆਰਿਉਂ ਦਿਤਾ ਕੱਢ, ਨਾ ਹੋਏ ਕੋਈ ਸਹਾਈਆ। ਸੰਗੀ ਸਾਥੀ ਗਏ ਛੱਡ, ਚਾਰ ਯਾਰੀ ਨਾ ਤੋੜ ਨਿਭਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਵੇਖ ਧਰਨੀ ਦਰ ਪੁਕਾਰ, ਮੁਹੰਮਦ ਰਿਹਾ ਸੁਣਾਈਆ। ਬੌਹੜੀ ਵਿਛੜੇ ਮੇਰੇ ਯਾਰ, ਯਾਰੀ ਤੋੜ ਨਾ ਕੋਇ ਨਿਭਾਈਆ। ਧਰਨੀ ਦਏ ਨਾ ਕੋਈ ਆਧਾਰ, ਮੈਂ ਆਪਣੀ ਉਮਤ ਏਹਦੀ ਗੋਦ ਬਹਾਈਆ। ਫੜ ਫੜ ਹੱਡੀਆਂ ਖਾ ਗਈ ਵਿਚ ਸੰਸਾਰ, ਰੱਤੀ ਰੱਤ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਭੇਵ ਨਾ ਜਾਣੇ ਰਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰਾ, ਇਕ ਦੂਜੇ ਆਪ ਜਣਾਇੰਦਾ। ਧਰਨੀ ਦਿਤਾ ਮੁਹੰਮਦ ਸਹਾਰਾ, ਮੁਹੰਮਦ ਉਮਤ ਧਰਤੀ ਵਿਚ ਦਬਾਇੰਦਾ। ਅੰਤ ਦੋਹਾਂ ਮੇਲਾ ਇਕ ਕਿਨਾਰਾ, ਹਰਿ ਜੂ ਆਪਣਾ ਪੱਤਣ ਇਕ ਵਖਾਇੰਦਾ। ਇਕ ਆਵੇ ਇਕ ਜਾਵੇ ਦੋਵੇਂ ਰੋਵਣ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਇੰਦਾ। ਧਰਨੀ ਕਹੇ ਚੁਕਿਆ ਨਾ ਜਾਏ ਭਾਰਾ, ਮੁਹੰਮਦ ਕਹੇ ਮੇਰਾ ਸੀਸ ਨਾ ਭਾਰ ਉਠਾਇੰਦਾ। ਪੁਰਖ ਅਬਿਨਾਸ਼ੀ ਕਰੇ ਖੇਲ ਦੋ ਜਹਾਨ ਵਸੇ ਬਾਹਰਾ, ਆਪਣਾ ਹੁਕਮ ਵਰਤਾਇੰਦਾ। ਇਕ ਦੂਜੇ ਦੀ ਕੱਢੋ ਵਗਾਰਾ, ਸਿਰ ਨਾਲ ਸਿਰ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਸੁਣਾਇੰਦਾ। ਸੀਸ ਨਾਲ ਸੀਸ ਲਓ ਵਟਾ, ਹਰਿ ਸਾਚੇ ਸਚ ਜਣਾਇਆ। ਮੁਹੰਮਦ ਅੱਗੋਂ ਮਾਰੇ ਧਾ, ਸੁਣ ਮੇਰੇ ਖ਼ੁਦਾ ਖ਼ੁਦਾਵੰਦ ਰਾਇਆ। ਮੈਥੋਂ ਲੱਖ ਚੁਰਾਸੀ ਭਾਰ ਚੁਕਿਆ ਨਾ ਜਾ, ਆਪਣਾ ਬਲ ਨਾ ਕੋਈ ਜਣਾਇਆ। ਮੈਂ ਆਪਣੀ ਉਮਤ ਨਾ ਸਕਿਆ ਉਠਾ, ਅੰਤ ਸੰਗ ਨਾ ਕੋਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਧ ਬਿਨ ਅਵਰ ਨਾ ਕੋਈ ਸਰਨਾਇਆ। ਧਰਨੀ ਦੋਏ ਜੋੜ ਕਰੇ ਨਿਮਸਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਤੇਰੀ ਲੱਖ ਚੁਰਾਸੀ ਦਾ ਚੁੱਕਿਆ ਭਾਰ, ਦਰ ਤੇਰੇ ਸੇਵ ਕਮਾਈਆ।
ਮੇਰੇ ਉਤੋਂ ਪੱਤਤ ਪਾਪੀ ਦੇਣੇ ਮਾਰ, ਦੁਸ਼ਟ ਹੰਕਾਰੀ ਰਹਿਣ ਨਾ ਪਾਈਆ। ਸਾਚੇ ਭਗਤ ਕਰ ਉਜਿਆਰ, ਸਿਰ ਆਪਣਾ ਹੱਥ ਟਿਕਾਈਆ। ਮੇਰਾ ਹੌਲਾ ਹੋ ਜਾਏ ਭਾਰ, ਦੁੱਖ ਰਹੇ ਨਾ ਰਾਈਆ। ਕਲਜੁਗ ਦੇਣਾ ਦਰ ਦੁਰਕਾਰ, ਮੁਹੰਮਦ ਦੇਵੇ ਨਾ ਫੇਰ ਸਲਾਹੀਆ। ਛੋਟਾ ਬਾਲਾ ਲੈਣਾ ਉਠਾਲ, ਸਤਿਜੁਗ ਸਾਚੇ ਜਨਮ ਦੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਖੇਲ ਵੇਖਾਂ ਚਾਈਂ ਚਾਈਂਆ। ਤੇਰੀ ਖੇਲ ਵੇਖਣ ਦਾ ਚਾਉ ਘਨੇਰਾ, ਮੈਂ ਇਕੋ ਓਟ ਤਕਾਈਆ। ਚਾਰ ਜੁਗ ਭੁਲਾਇਆ ਕਰ ਕਰ ਹੇਰਾ ਫੇਰਾ, ਗੁਰੂ ਗੁਰ ਗੁਰ ਸੇਵ ਕਮਾਈਆ। ਅੰਤਮ ਕਲਜੁਗ ਪਾਇਆ ਫੇਰਾ, ਨਿਰਗੁਣ ਆਪਣਾ ਵੇਸ ਵਟਾਈਆ। ਜੁਗ ਚੌਕੜੀ ਢਾਹਿਆ ਢੇਰਾ, ਖ਼ਾਕੀ ਖ਼ਾਕ ਵਖਾਈਆ। ਚਲ ਕੇ ਆਇਉਂ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਨਾ ਕੋਈ ਸੰਝ ਨਾ ਸਵੇਰਾ, ਏਕਾ ਨੂਰ ਦਰਸਾਈਆ। ਜਨ ਭਗਤਾਂ ਬੱਧਾ ਬੇੜਾ, ਆਪਣੇ ਕੰਧ ਉਠਾਈਆ। ਇਕੋ ਵਸਾਇਆ ਸੱਚਾ ਖੇੜਾ, ਗੁਰਮੁਖ ਆਪਣੀ ਗੋਦ ਬਹਾਈਆ। ਮੈਂ ਪੁੱਛਣ ਆਈ ਕੇਹੜਾ ਕੇਹੜਾ, ਜਿਸ ਦੇਵੇਂ ਮਾਣ ਵਡਿਆਈਆ। ਪੁਰਖ ਅਬਿਨਾਸ਼ੀ ਕਹੇ ਮੈਂ ਬ੍ਰਹਮ ਵਿਸ਼ਨ ਸ਼ਿਵ ਇੰਦ ਚੁਕਾਇਆ ਝੇੜਾ, ਜਨ ਭਗਤਾਂ ਦੇਵਾਂ ਮਾਣ ਵਡਿਆਈਆ। ਬ੍ਰਹਿਮੰਡ ਵਖਾਵਾਂ ਆਪਣਾ ਵੇਹੜਾ, ਏਕਾ ਕੁੰਡਾ ਲਾਹੀਆ। ਧਰਨੀ ਦੇਵਾਂ ਤੈਨੂੰ ਗੇੜਾ, ਗੇੜਾ ਗੇੜੇ ਵਿਚ ਰਖਾਈਆ। ਕਰਾਂ ਹੱਕ ਹੱਕ ਨਿਬੇੜਾ, ਏਕਾ ਗੁਣ ਸਮਝਾਈਆ। ਤੂੰ ਵੇਖੀਂ ਗੁਰਮੁਖ ਮੇਰਾ, ਏਕਾ ਘਰ ਰਿਹਾ ਵਖਾਈਆ। ਉਥੇ ਚੜ੍ਹੇ ਚਾਓ ਘਨੇਰਾ, ਵੱਜੇ ਇਕ ਵਧਾਈਆ। ਉਥੇ ਬ੍ਰਹਮਾ ਹੋਏ ਢਹਿ ਢੇਰਾ, ਮਾਇਆ ਮਮਤਾ ਮੋਹ ਚੁਕਾਈਆ। ਗੁਰਮੁਖ ਕਹੇ ਤੂੰ ਮੇਰਾ ਮੈਂ ਤੇਰਾ, ਸੋਹੰ ਢੋਲਾ ਰਹੇ ਗਾਈਆ। ਪੁਰਖ ਅਬਿਨਾਸ਼ੀ ਕਰਕੇ ਆਇਆ ਵੱਡਾ ਜ਼ੇਰਾ, ਵਿਸ਼ਨੂੰ ਭਗਵਾਨ ਨਾਉਂ ਧਰਾਈਆ। ਜੇ ਕੋਈ ਕਹੇ ਸਿੰਘ ਸ਼ੇਰਾ, ਸ਼ੇਰ ਆਪਣੀ ਭਬਕ ਵਖਾਈਆ। ਇਕੋ ਵਖਾਏ ਸੱਚਾ ਖੇੜਾ, ਜਿਸ ਖੇੜੇ ਵਸਿਆ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਸਾਚਾ ਦਾਨ, ਦੁਖੀਆਂ ਦੁੱਖ ਦਏ ਗਵਾਈਆ।
੧੮ ਮਾਘ ੨੦੧੮ ਬਿਕ੍ਰਮੀ ਗੂੜਾ ਰਾਮ ਦੇ ਘਰ ਸ਼ੇਖ਼ਸਰ ਜੰਮੂ
ਕਲਜੁਗ ਅੰਤਮ ਮੰਗਣ ਦਾਤ, ਪੀਰ ਪੈਗ਼ੰਬਰ ਸੀਸ ਝੁਕਾਈਆ। ਪਰਵਰਦਿਗਾਰ ਅਸੀਂ ਤੇਰੀ ਜ਼ਾਤ, ਤੇਰੇ ਨੂਰ ਵਿਚ ਸਮਾਈਆ। ਤੇਰੇ ਹੁਕਮੇ ਫੜੀ ਕਲਮ ਦਵਾਤ, ਸ਼ਾਹੀ ਸ਼ਹਿਨਸ਼ਾਹ ਨਾਲ ਰਲਾਈਆ। ਤੇਰਾ ਕਲਮਾ ਲਿਖਿਆ ਤੇਰੀ ਯਾਦ, ਯਾਦਦਾਸ਼ਤ ਮਾਤ ਬਣਾਈਆ। ਤੇਰਾ ਸੰਦੇਸਾ ਕਾਇਨਾਤ, ਹੱਕ ਹੱਕ ਸਮਝਾਈਆ । ਤੇਰਾ ਨੇਤਰ ਖੋਲ੍ਹਿਆ ਖੁਲ੍ਹਾ ਤਾਕ, ਸਾਡੇ ਹੱਥ ਨਾ ਕੋਈ ਵਡਿਆਈਆ। ਤੇਰਾ ਵੇਖਿਆ ਜਗਤ ਘਾਟ, ਬਣ ਬਣ ਪਾਂਧੀ ਰਾਹੀਆ। ਤੇਰੀ ਨਜ਼ਰ ਨਾ ਆਈ ਸਚ ਲੁਗਾਤ, ਜਿਸ ਵਿਚੋਂ ਅਲਫ਼ ਯੇ ਦੇਵੇਂ ਪੜ੍ਹਾਈਆ। ਤੇਰੀ ਬਾਤਨ ਸੁਣ ਸੁਣ ਥੱਕੇ ਬਾਤ, ਭੇਵ ਕੋਇ ਨਾ ਆਈਆ। ਆਲਮੀਨ ਤੇਰਾ ਜਾਣੇ ਕੋਈ ਨਾ ਹਾਲਾਤ, ਹੱਲ ਸੁਵਾਲ ਨਾ ਕੋਇ ਕਰਾਈਆ। ਤੇਰਾ ਬਾਗ ਬਗੀਚਾ ਇਕ ਬਾਗ਼ਾਤ, ਬਾਗਬਾਨ ਵਡ ਵਡਿਆਈਆ। ਬਿਨ ਤੇਰੇ ਅੰਤ ਹੋਏ ਵਫ਼ਾਤ, ਫਤਵਾ, ਸਭ ਤੇ ਸਾਦਰ ਲਾਈਆ। ਕਰ ਕਿਰਪਾ ਸੁਣ ਲੈ
ਬਾਤ, ਤੁਧ ਅੱਗੇ ਸੀਸ ਝੁਕਾਈਆ। ਤੇਰਾ ਲੇਖਾ ਕਾਇਨਾਤ, ਸਕੇ ਨਾ ਕੋਇ ਮਿਟਾਈਆ। ਤੇਰਾ ਡੂੰਘਾ ਦਿਸੇ ਖ਼ਾਤ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਤੇਰਾ ਖੇਲ ਬਹੁ ਬਿਧ ਭਾਂਤ, ਅਨਕ ਕਲ ਤੇਰੀ ਵਡਿਆਈਆ। ਬਿਨ ਤੇਰੇ ਅੰਧੇਰੀ ਰਾਤ, ਚੌਧਵੀਂ ਚੰਦ ਮੁਖ ਸ਼ਰਮਾਈਆ। ਨਾ ਕੋਈ ਨਿਭਾਵੇ ਸੱਚਾ ਸਾਥ, ਸਗਲਾ ਸੰਗ ਤਜਾਈਆ। ਸਾਡਾ ਮਸਤਕ ਵੇਖ ਮਾਥ, ਪੂਰਬ ਲੇਖਾ ਤੇਰੀ ਝੋਲੀ ਪਾਈਆ। ਗਲ ਪੱਲੂ ਮੂੰਹ ਵਿਚ ਘਾਸ, ਸਯਦਾ ਸੀਸ ਝੁਕਾਈਆ। ਸਾਡਾ ਕਲਮਾ ਤੇਰਾ ਸਵਾਸ, ਸਵਾਸ ਸਵਾਸ ਅਲਾਈਆ। ਨਾ ਕੋਈ ਪੁੰਨ ਨਾ ਸਬਾਬ, ਸੋਹਬਤ ਤੇਰੀ ਇਕ ਸਮਝਾਈਆ। ਬਿਨ ਤੁਧ ਮਿਲੇ ਨਾ ਹਯਾਤ ਆਬ, ਆਬੇ ਹਯਾਤ ਨਾ ਕੋਈ ਪਿਆਈਆ। ਸਦੀ ਚੌਧਵੀਂ ਲੰਘੀ ਵਿਚ ਖ਼ੁਵਾਬ, ਖ਼ੁਵਾਜਾ ਖਿਜਰ ਦਏ ਦੁਹਾਈਆ। ਮੇਰੀ ਸੋਹੇ ਨਾ ਸਚ ਮਹਿਰਾਬ, ਮਹਿਬੂਬ ਨਜ਼ਰ ਕੋਇ ਨਾ ਆਈਆ। ਰੋਸ਼ਨ ਹੋਏ ਨਾ ਕੋਈ ਆਫ਼ਤਾਬ, ਨੂਰ ਨੂਰ ਨਾ ਕੋਇ ਦਰਸਾਈਆ। ਸਾਚਾ ਬਣੇ ਨਾ ਕੋਈ ਅਹਿਬਾਬ, ਮਿਲ ਮਿਲ ਆਪਣਾ ਹਾਲ ਸੁਣਾਈਆ। ਤਨ ਵੱਜੇ ਨਾ ਤੱਤ ਰਬਾਬ, ਤਾਰ ਸਿਤਾਰ ਨਾ ਕੋਈ ਹਿਲਾਈਆ। ਤੇਰੇ ਅੱਗੇ ਹੋਏ ਲਾ ਜਵਾਬ, ਨੇਤਰ ਨੈਣ ਨੈਣ ਸ਼ਰਮਾਈਆ। ਤੇਰੀ ਝੱਲ ਨਾ ਸਕੇ ਤਾਬ, ਸਾਡਾ ਬਲ ਨਾ ਬਲ ਵਖਾਈਆ। ਕਿਰਪਾ ਕਰ ਸ਼ਾਹ ਨਵਾਬ, ਸ਼ਹਿਨਸ਼ਾਹ ਤੇਰੀ ਸਰਨਾਈਆ। ਚਰਨ ਘੋੜੇ ਦੇ ਰਕ਼ਾਬ, ਸਚ ਸਿੰਘਾਸਣ ਆਸਣ ਲਾਈਆ। ਦੋ ਜਹਾਨਾਂ ਮਾਰ ਅਵਾਜ਼, ਗਫ਼ਲਤ ਸਭ ਦੀ ਦੇ ਮੁਕਾਈਆ। ਤੇਰੀ ਪੜ੍ਹ ਪੜ੍ਹ ਥੱਕੇ ਨਿਮਾਜ, ਨਿਉਂ ਨਿਉਂ ਸੀਸ ਝੁਕਾਈਆ। ਤੇਰਾ ਜਲਵਾ ਦਿਸੇ ਨਾ ਗ਼ਰੀਬ ਨਿਵਾਜ, ਨੇਤਰ ਨੈਣ ਰਹੇ ਤਰਸਾਈਆ। ਸਾਡਾ ਡੁੱਬਦਾ ਜਾਏ ਜਹਾਜ਼, ਬੇੜਾ ਬੰਨੇ ਨਾ ਕੋਈ ਲਾਈਆ। ਚਾਰੋਂ ਕੁੰਟ ਥੱਕੇ ਭਾਜ, ਬਣ ਬਣ ਪਾਂਧੀ ਰਾਹੀਆ। ਸੱਚਾ ਦਿਸੇ ਨਾ ਕੋਈ ਸਮਾਜ, ਚਾਰ ਕੁੰਟ ਰਹੀ ਕੁਰਲਾਈਆ। ਮੱਕੇ ਕਾਅਬੇ ਨਾ ਕੋਈ ਹਾਜ, ਹਾਜੀ ਹੱਜ ਨਾ ਕੋਈ ਵਖਾਈਆ। ਸਾਡੀ ਕੋਈ ਨਾ ਰੱਖੇ ਲਾਜ, ਸਾਡਾ ਸੰਗ ਨਾ ਕੋਈ ਨਿਭਾਈਆ । ਸਾਡਾ ਖੁੱਲਣ ਲੱਗਾ ਪਾਜ, ਜਗਤ ਮੁਲੱਮਾ ਰਹਿਣ ਨਾ ਪਾਈਆ। ਕੰਨਾਂ ਵਿਚ ਪਾ ਪਾ ਉਂਗਲਾਂ ਮਾਰਦੇ ਅਵਾਜ਼, ਹੂ ਹੂ ਅੱਲਾ ਅੱਲਾ ਹੱਕ ਹੱਕ ਨਾਅਰਾ ਸੁਣਾਈਆ । ਚੌਦਾਂ ਸਦੀਆਂ ਰੱਖ ਕੇ ਬੈਠੇ ਰਹੇ ਤਾਜ, ਸੀਸ ਆਪੇ ਛਤਰ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅੱਗੇ ਸੀਸ ਝੁਕਾਈਆ। ਪੀਰ ਪੈਗ਼ੰਬਰ ਰਹੇ ਕੁਰਲਾ, ਕਰਬਲਾ ਦਏ ਦੁਹਾਈਆ। ਪ੍ਰਭ ਮਿਲੇ ਸਚ ਮਲਾਹ, ਬੇੜਾ ਪਾਰ ਕਰਾਈਆ। ਵੇਲੇ ਅੰਤ ਹੋਣਾ ਫ਼ਨਾਹ, ਨਾ ਸਕੇ ਕੋਈ ਬਚਾਈਆ। ਨਾ ਉਮਤ ਬਖ਼ਸ਼ੇ ਗੁਨਾਹ, ਨਬੀ ਰਸੂਲ ਨਾ ਕੋਇ ਵਡਿਆਈਆ। ਬਿਨ ਰੱਸੀਉਂ ਲੱਗਾ ਫਾਹ, ਗਲ ਫ਼ਾਸੀ ਏਕਾ ਪਾਈਆ। ਬਿਨ ਖਾਵੰਦ ਤੁਟਾ ਨਕ਼ਾਹ, ਮੁੱਖ ਨਕ਼ਾਬ ਨਾ ਕੋਈ ਟਿਕਾਈਆ। ਬਿਨ ਛੁਰੀਉਂ ਹਲਾਲ ਹੋਈ ਗਾਂ, ਜਬਾਂ ਆਪਣਾ ਆਪ ਰਹੇ ਕਰਾਈਆ। ਤੇਰਾ ਕਲਮਾ ਭੁਲਿਆ ਸੱਚਾ ਨਾਂ, ਤੇਰੀ ਰਹਿਮਤ ਨਜ਼ਰ ਕਿਸੇ ਨਾ ਆਈਆ। ਤੂੰ ਇਮਾਮਾ ਸਿਰ ਇਮਾਮ, ਰਸੂਲਾਂ ਸਿਰ ਰਸੂਲ ਸੱਚਾ ਸ਼ਹਿਨਸ਼ਾਹੀਆ। ਅਸੀਂ ਬਰਦੇ ਤੇਰੇ ਗੁਲਾਮ, ਦਰ ਦਰਵੇਸ਼ ਬੈਠੇ ਸੀਸ ਝੁਕਾਈਆ। ਤੋਬਾ ਤੋਬਾ ਕਰ ਸਲਾਮ, ਸਲਾਮਾ ਅਲੈਕਮ ਰਹੇ ਸੁਣਾਈਆ। ਅਸੀਂ ਸੁਣਦੇ ਰਹੇ ਤੇਰਾ ਪੈਗ਼ਾਮ, ਇਕ ਧਿਆਨ ਲਗਾਈਆ। ਤੈਨੂੰ ਸਕੇ ਨਾ ਨੇਤਰ ਪਛਾਣ, ਰੂਪ ਰੰਗ ਤੇਰਾ ਨਜ਼ਰ ਕਿਸੇ ਨਾ ਆਈਆ। ਅਸੀਂ ਭੁੱਲੇ ਬਾਲ ਅਞਾਣ, ਸਾਡੀ ਚਲੇ ਨਾ ਕੋਇ ਚਤੁਰਾਈਆ। ਕਲਜੁਗ ਅੰਤਮ ਸੁਣਿਆ ਤੂੰ ਪਰਗਟ ਹੋਇਉਂ ਸ੍ਰੀ ਭਗਵਾਨ, ਨਿਰਗੁਣ ਆਪਣਾ ਵੇਸ ਵਟਾਈਆ। ਜੋਧਾ
ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਰਖਾਈਆ। ਏਕਾ ਦੇਵੇਂ ਸੱਚਾ ਦਾਨ, ਬਣ ਦਾਤਾ ਦਾਨੀ ਆਪ ਵਖਾਈਆ। ਅਸੀਂ ਚਰਨੀ ਡਿਗੇ ਆਣ, ਇਕੋ ਓਟ ਤਕਾਈਆ। ਤੇਰੀ ਸਰਨ ਸਾਡਾ ਇਮਾਨ, ਦੂਜੀ ਸ਼ਰਅ ਨਾ ਕੋਈ ਵਖਾਈਆ। ਤੇਰਾ ਕਲਮਾ ਸਚ ਕਲਾਮ, ਏਕਾ ਰਾਗ ਅਲਾਈਆ। ਤੂੰ ਸਾਹਿਬ ਜਾਣੀ ਜਾਣ, ਘਟ ਘਟ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਢਹਿ ਪਏ ਸਰਨਾਈਆ। ਪੀਰ ਪੈਗ਼ੰਬਰ ਮਾਰਨ ਨਾਅਰਾ, ਏਕਾ ਏਕ ਸੁਣਾਇਆ। ਤੂੰ ਪਰਗਟ ਹੋਇਉਂ ਪੀਰ ਜ਼ਾਹਰਾ, ਹਜ਼ਰਤ ਤੇਰੀ ਵਡ ਵਡਿਆਈਆ। ਚਾਰ ਜੁਗ ਗੁਰ ਅਵਤਾਰ ਤੇਰੇ ਨਾਉਂ ਦਾ ਕਰਦੇ ਰਹੇ ਮੁਸ਼ਾਇਰਾ, ਖਾਣੀ ਬਾਣੀ ਆਪ ਸੁਣਾਇਆ। ਤੂੰ ਸਭ ਤੋਂ ਵਸਿਆ ਬਾਹਿਰਾ, ਤੇਰਾ ਭੇਵ ਕਿਸੇ ਨਾ ਆਇਆ। ਤੂੰ ਗਹਿਰ ਗੰਭੀਰ ਗਹਿਰਾ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹਿਆ। ਲੋਕ ਪਰਲੋਕ ਦੋ ਜਹਾਨ ਚੌਦਾਂ ਤਬਕਾਂ ਬਣ ਕੇ ਨਿਰਗੁਣ ਕਰੇਂ ਸ਼ੈਰਾ, ਨੌਂ ਖੰਡ ਪ੍ਰਿਥਮੀ ਸੱਤ ਦੀਪ ਆਪਣੀ ਸ਼ੈਰਗਾਹ ਬਣਾਇਆ। ਬਿਨ ਤੁਧ ਹੋਏ ਜਗਤ ਅੰਧੇਰਾ, ਧੂਆਂਧਾਰ ਨਾ ਕੋਇ ਮਿਟਾਇਆ। ਤੇਰੇ ਹੁਕਮੇ ਵਰਤੇ ਕਹਿਰਾ, ਕਹਿਰ ਲਹਿਰ ਇਕ ਵਖਾਇਆ। ਬਿਨ ਤੇਰੇ ਕਲਮੇ ਹੋਇਆ ਬਹਿਰਾ, ਸਾਚਾ ਰਾਗ ਨਾ ਕੋਈ ਸੁਣਾਇਆ। ਚਾਰੋਂ ਕੁੰਟ ਝੂਠਾ ਡੇਰਾ, ਜਗਤ ਅਡੰਬਰ ਵੇਖ ਵਖਾਇਆ। ਜੰਗਲ ਜੂਹ ਉਜਾੜ ਪਹਾੜ ਨੌਂ ਸੱਤ ਨਾ ਕੋਈ ਦਿਸੇ ਸਾਚਾ ਸ਼ੇਰਾ, ਆਪਣੀ ਭਬਕ ਦਏ ਵਖਾਇਆ। ਕੂੜ ਕੁੜਿਆਰਾ ਪਾਇਆ ਘੇਰਾ, ਕਲਜੁਗ ਆਪਣਾ ਬਲ ਧਰਾਇਆ। ਅਸੀਂ ਸੇਵਾ ਕਰੀਂ ਕਰ ਕਰ ਵੱਡਾ ਜ਼ੇਰਾ, ਸਾਡਾ ਜ਼ੋਰ ਰਿਹਾ ਨਾ ਰਾਇਆ। ਸਾਡੇ ਵਿਹੰਦਿਆਂ ਉਜੜਨ ਲੱਗਾ ਸਾਡਾ ਖੇੜਾ, ਨਾ ਸਕੇ ਕੋਈ ਬਚਾਇਆ। ਨਬੀਆਂ ਨਾਲ ਨਬੀਆਂ ਪਾਇਆ ਝੇੜਾ, ਬਣ ਵਿਚੋਲਾ ਨਾ ਕੋਈ ਛੁਡਾਇਆ। ਬਿਨ ਤੁਧ ਬੰਨ੍ਹੇ ਨਾ ਕੋਈ ਬੇੜਾ, ਪਰਵਰਦਿਗਾਰ ਮੇਰੇ ਖ਼ੁਦਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪੀਰ ਪੈਗ਼ੰਬਰ ਰਹੇ ਕੁਰਲਾਇਆ। ਪੀਰ ਪੈਗ਼ੰਬਰ ਨੇਤਰ ਨੀਰ, ਨੈਣ ਨੈਣ ਵਹਾਈਆ । ਤੇਰੇ ਹੁਕਮੇ ਸ਼ਰਅ ਜ਼ੰਜੀਰ, ਕੜੀ ਕੜੀ ਨਾਲ ਬੰਧਾਈਆ। ਤੇਰੇ ਹੁਕਮੇ ਪੜ੍ਹੀ ਤਕਬੀਰ, ਤਦਬੀਰ ਤੇਰੀ ਸ਼ਹਿਨਸ਼ਾਹੀਆ। ਤੇਰਾ ਜਲਵਾ ਸਚ ਤਸਵੀਰ, ਤੇਰੀ ਤਸਬੀ ਨਾਲ ਮਿਲਾਈਆ। ਤੇਰੇ ਹੱਥ ਸਾਡੀ ਤਕਦੀਰ, ਜਿਉਂ ਭਾਵੇ ਲਏ ਚਲਾਈਆ। ਈਸਾ ਮੂਸਾ ਮੁਹੰਮਦ ਇਕ ਦੂਜੇ ਦੇ ਛੋਟੇ ਵੀਰ, ਭਾਈ ਭਾਈਆਂ ਵਲ ਵੇਖ ਵਖਾਈਆ। ਸਾਡੀ ਅਲਫ਼ੀ ਲੀਰੋ ਲੀਰ, ਕਾਲੀ ਕਫ਼ਨੀ ਰਹੀ ਕੁਰਲਾਈਆ। ਸਾਡੀ ਹੋਈ ਅੰਤ ਅਖ਼ੀਰ, ਵੇਲਾ ਵਕਤ ਵਹਾਈਆ। ਸਾਡਾ ਆਪਣਾ ਆਪ ਹੋਇਆ ਦਿਲਗੀਰ, ਸਾਂਤਕ ਸਤਿ ਨਾ ਕੋਈ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਇਕੋ ਹੱਥ ਟਿਕਾਈਆ। ਪੀਰ ਪੈਗ਼ੰਬਰ ਮਾਰਨ ਧਾਹ, ਧਰਤ ਧਵਲ ਹਿਲਾਇਆ। ਤੇਰੇ ਉਤੇ ਕਰੇ ਗੁਨਾਹ, ਖੰਡਾਂ ਖੰਜਰ ਹੱਥ ਚਮਕਾਇਆ। ਛੋਟੇ ਬਾਲੇ ਤੇਰੇ ਅੰਦਰ ਦਏ ਦਬਾ, ਨਿਰਦੋਸ਼ ਦੋਸ਼ ਲਗਾਇਆ। ਤੂੰ ਹੋ ਖਾਮੋਸ਼ ਆਪਣੀ ਗੋਦ ਲੈ ਸੁਵਾਂ, ਤੈਨੂੰ ਤਰਸ ਜ਼ਰਾ ਨਾ ਆਇਆ। ਲੋਕ ਪਰਲੋਕ ਨੇਤਰ ਨੈਣ ਨੀਰ ਰਹੇ ਵਹਾ, ਵਿਸ਼ਨ ਬ੍ਰਹਮਾ ਸ਼ਿਵ ਦਏ ਦੁਹਾਇਆ। ਵੇਖੋ ਪੀਰਾਂ ਨਾਲ ਪੀਰ ਰਹੇ ਟਕਰਾ, ਸ਼ਰਅ ਸ਼ਰਅ ਨਾਲ ਲੜਾਇਆ। ਕਰੇ ਖੇਲ ਆਪ ਖ਼ੁਦਾ, ਅਵਲੱੜੀ ਚਾਲ ਆਪ ਚਲਾਇਆ। ਪਹਿਲੋਂ ਮੁਹੰਮਦ ਕਲਮਾ ਦਿਤਾ ਪੜ੍ਹਾ, ਏਕਾ ਆਇਤ ਸੁਣਾਇਆ। ਫਿਰ ਗੋਬਿੰਦ ਦਿਤਾ ਸਮਝਾ, ਫਤਿਹ ਜੈਕਾਰਾ ਇਕ ਅਲਾਇਆ। ਦੋਹਾਂ ਬਲ ਦਿਤਾ ਵਧਾ,
ਆਪ ਆਪਣਾ ਹੁਕਮ ਵਰਤਾਇਆ। ਇਕ ਦੂਜੇ ਹੱਥ ਕੰਡਾ ਦਿਤਾ ਫੜਾ, ਆਪ ਆਪਣਾ ਮੁੱਖ ਛੁਪਾਇਆ। ਕਰਕੇ ਧੋਖਾ ਗੋਬਿੰਦ ਧੜਾ ਦਿਤਾ ਬਣਾ, ਸਿਰ ਆਪਣਾ ਹੱਥ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇਆ। ਪੀਰ ਪੈਗ਼ੰਬਰ ਕਹਿਣ ਹਉਂ ਖ਼ਾਕੀ ਖ਼ਾਕਾ, ਤਨ ਮਾਟੀ ਖ਼ਾਕ ਖਪਾਈਆ। ਤੂੰ ਬੇਐਬ ਪਰਵਰਦਿਗਾਰ ਬਾਕੀ ਬਾਂਕਾ, ਨੂਰ ਜ਼ਹੂਰ ਇਲਾਹੀਆ। ਆਦਿ ਜੁਗਾਦਿ ਜੁਗੋ ਜੁਗ ਤੂੰ ਬੜਾ ਲੜਾਕਾ, ਘਰ ਘਰ ਛੇੜਾਂ ਰਿਹਾ ਛਿੜਾਈਆ। ਅਛਲ ਅਛੱਲ ਬੇਮੁਹਤਾਜ ਚਲਾਕਾ, ਬੇਅੰਤ ਤੇਰੀ ਵਡਿਆਈਆ। ਤੂੰ ਪਹਿਲੋਂ ਖਿਚੇ ਆਪਣਾ ਖਾਕਾ, ਲਕੀਰ ਲਕੀਰ ਵਿਚ ਮਿਲਾਈਆ। ਫਿਰ ਗੁਰ ਅਵਤਾਰਾਂ ਸੁਣਾਵੇਂ ਸਾਕਾ, ਪੀਰ ਪੈਗ਼ੰਬਰ ਕਰ ਪੜ੍ਹਾਈਆ। ਕਿਸੇ ਕਰਾਏਂ ਪੰਜ ਵਕਤ ਨਿਮਾਜਾ, ਕਿਸੇ ਅੰਮ੍ਰਿਤ ਬਾਟਾ ਹੱਥ ਫੜਾਈਆ। ਕਿਸੇ ਕਹੇਂ ਮੈਂ ਤੇਰਾ ਸੱਚਾ ਆਕਾ, ਕਿਸੇ ਕਹੇਂ ਇਕ ਪਾਰਬ੍ਰਹਮ ਸਰਨਾਈਆ । ਨਾਨਕ ਕਹੇ ਤੂੰ ਸਭ ਦਾ ਪੜਦਾ ਢਾਕਾ, ਸਿਰ ਆਪਣਾ ਹੱਥ ਟਿਕਾਈਆ। ਮੁਹੰਮਦ ਕਹੇ ਮੇਰਾ ਪੂਰਾ ਕਰਦੇ ਘਾਟਾ, ਤੇਰੇ ਅੱਗੇ ਆਪਣੀ ਝੋਲੀ ਡਾਹੀਆ। ਗੋਬਿੰਦ ਕਹੇ ਮੈਂ ਵੇਖਾਂ ਤੇਰਾ ਖੇਲ ਤਮਾਸ਼ਾ, ਕਲਜੁਗ ਵੇਲਾ ਅੰਤਮ ਆਈਆ। ਨਾਨਕ ਕਹੇ ਪ੍ਰਭ ਸਭ ਦਾ ਰਾਖਾ, ਘਟ ਘਟ ਰਿਹਾ ਸਮਾਈਆ। ਮੁਹੰਮਦ ਕਹੇ ਪ੍ਰਭ ਦੇ ਦੇ ਦਾਤਾਂ, ਤੇਰੀ ਇਕੋ ਓਟ ਤਕਾਈਆ। ਗੋਬਿੰਦ ਕਹੇ ਤੂੰ ਮੇਰਾ ਪਿਤਾ ਮਾਤਾ, ਤੇਰਾ ਸੰਗ ਵਿਛੜ ਨਾ ਜਾਈਆ। ਨਾਨਕ ਕਹੇ ਪੁਰਖ ਅਕਾਲ ਸਭ ਦਾ ਨਾਤਾ, ਹਰ ਘਟ ਆਪਣਾ ਬੰਧਨ ਪਾਈਆ। ਮੁਹੰਮਦ ਕਹੇ ਮੇਰੀ ਸੱਚੀ ਜਾਤਾ, ਤੇਰੀ ਜ਼ਾਤ ਵਿਚੋਂ ਪਰਗਟਾਈਆ। ਗੋਬਿੰਦ ਕਹੇ ਮੇਰਾ ਤੇਰੇ ਅੰਦਰ ਵਾਸਾ, ਦੂਜੇ ਘਰ ਨਾ ਕੋਈ ਵਡਿਆਈਆ। ਨਾਨਕ ਕਹੇ ਪ੍ਰਭ ਸਰਬ ਭਰਵਾਸਾ, ਸਿਰ ਸਭਨਾ ਹੱਥ ਟਿਕਾਈਆ। ਮੁਹੰਮਦ ਕਹੇ ਮੇਰੀ ਮੁੱਕੀ ਵਾਟਾ, ਅੰਤਮ ਵੇਲਾ ਗਿਆ ਆਈਆ। ਗੋਬਿੰਦ ਕਹੇ ਮੈਂ ਕਰਾਂ ਹਾਸਾ, ਦਰ ਤੇਰੇ ਖ਼ੁਸ਼ੀ ਮਨਾਈਆ। ਨਾਨਕ ਨਿਰਗੁਣ ਕਹੇ ਪੁਰਖ ਅਕਾਲ ਵੇਖੇ ਤਮਾਸ਼ਾ, ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੀਰ ਪੈਗ਼ੰਬਰ ਗੁਰ ਅਵਤਾਰ ਆਪਣੇ ਰੰਗ ਰਿਹਾ ਵਖਾਈਆ।