੧੮ ਮਾਘ ੨੦੧੮ ਬਿਕ੍ਰਮੀ ਸ਼ਿਵ ਸਿੰਘ ਦੇ ਘਰ ਜੰਮੂ
ਸਚ ਖ਼ੁਦਾਏ ਤੋਹੇ ਤੋਫ਼ੀਕ, ਤੂੰ ਹੀ ਤੂੰ ਅਲਾਹੀਆ। ਦੂਸਰ ਦਿਸੇ ਨਾ ਕੋਇ ਰਫ਼ੀਕ, ਤਾਰੀਫ਼ ਤੇਰੀ ਨਾ ਕੋਇ ਸੁਣਾਈਆ। ਉਮਤ ਮੇਰੀ ਮੇਰੀ ਬਣੀ ਫ਼ਰੀਕ, ਫਿਰਕਾ ਆਪਣਾ ਆਪ ਵਧਾਈਆ। ਚਾਰੋਂ ਕੁੰਟ ਅੰਧੇਰਾ ਤਾਰੀਕ, ਨੂਰ ਜ਼ਹੂਰ ਨਾ ਕੋਈ ਰੁਸ਼ਨਾਈਆ। ਤੇਰੀ ਧਾਰ ਅਨਡੀਠ ਬਾਰੀਕ, ਬਾਤਨ ਤੇਰੀ ਵਡਿਆਈਆ। ਤੂੰ ਸਾਹਿਬ ਸਦਾ ਲਾਸ਼ਰੀਕ, ਸ਼ਿਰਕਤ ਵਿਚ ਕਦੇ ਨਾ ਆਈਆ। ਤੇਰੀ ਮਹਿਮਾ ਬੇਨਜ਼ੀਰ, ਨਜ਼ਰ ਕੋਇ ਨਾ ਪਾਈਆ। ਤੂੰ ਲੇਖਾ ਜਾਣੇ ਸ਼ਾਹ ਹਕੀਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਤੇਰੀ ਚੋਟੀ ਇਕ ਅਖ਼ੀਰ, ਕੋਟਨ ਕੋਟ ਬੈਠੇ ਅਧਵਿਚਕਾਰ ਡੇਰਾ ਲਾਈਆ। ਤੇਰੇ ਬਰਦੇ ਪੀਰ ਫ਼ਕੀਰ, ਫਿਕਰਾ ਤੇਰਾ ਰਹੇ ਗਾਈਆ। ਤੇਰੇ ਦਰ ਮੁਹੰਮਦ ਕੱਢੇ ਲਕੀਰ, ਨਿਉਂ ਨਿਉਂ ਸੀਸ ਝੁਕਾਈਆ। ਮੇਰਾ ਅੰਤ ਹੋਇਆ ਦਿਲਗੀਰ, ਧੀਰਜ ਧੀਰ ਨਾ ਕੋਇ ਰਖਾਈਆ। ਮੇਰਾ ਅੰਗ ਅੰਗ ਕਰੇ ਪੀੜ, ਦਰਦੀ ਦਰਦ ਨਾ ਵੰਡ ਕੋਈ ਵੰਡਾਈਆ।
ਜਿਧਰ ਵੇਖਾਂ ਦਿਸੇ ਭੀੜ, ਸਿਰ ਹੱਥ ਨਾ ਕੋਇ ਟਿਕਾਈਆ। ਕਲਜੁਗ ਜੰਗਲ ਜੂਹ ਉਜਾੜ ਪਹਾੜ ਬਣੀ ਭੀੜ, ਅੰਧ ਅੰਧੇਰਾ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਈਆ। ਆਪਣੇ ਰੰਗ ਰੰਗ ਮਿਹਰਵਾਨ, ਤੇਰੇ ਹੱਥ ਵਡੀ ਵਡਿਆਈਆ। ਨਾਤਾ ਤੋੜ ਜਗਤ ਸ਼ੈਤਾਨ, ਸ਼ਰਅ ਸ਼ਰੀਅਤ ਰਹਿਣ ਨਾ ਪਾਈਆ। ਏਕਾ ਸਿਦਕ ਤੇਰਾ ਈਮਾਨ, ਏਕਾ ਆਲਮ ਉਲਮਾ ਕਰੇ ਪੜ੍ਹਾਈਆ। ਏਕਾ ਨੁਕਤਾ ਬੇਜਬਾਨ, ਆਪਣਾ ਆਪ ਸੁਣਾਈਆ। ਏਕਾ ਮੰਦਰ ਸਚ ਮਕਾਨ, ਹੱਕ ਹਕ਼ੀਕ਼ਤ ਦਏ ਵਖਾਈਆ। ਏਕਾ ਉਲਫਤ ਦੋ ਜਹਾਨ, ਏਕਾ ਅਲਫ਼ ਕਰ ਪੜ੍ਹਾਈਆ । ਏਕਾ ਮੀਆ ਵਡ ਬਲਵਾਨ, ਆਪਣਾ ਬਲ ਧਰਾਈਆ। ਮੈਂ ਨੀਵਾਂ ਹੋਏ ਫਿਰਾਂ ਵਿਚ ਜਹਾਨ, ਆਪਣਾ ਸਿਰ ਝੁਕਾਈਆ। ਚਾਰ ਕੁੰਟ ਦਿਸੇ ਵੈਰਾਨ, ਬਾਗ਼ਬਾਨ ਰਿਹਾ ਸ਼ਰਮਾਈਆ। ਚੌਦਾਂ ਲੋਕ ਨਾ ਕੋਈ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਹਿਮਤ ਰਹੀਮ ਇਕ ਕਮਾਈਆ। ਰਹਿਮਤ ਕਰ ਮੇਰੇ ਮਹਿਬੂਬ, ਇਕੋ ਆਸ ਰਖਾਈਆ। ਤੇਰੀ ਕੋਈ ਨਾ ਜਾਣੇ ਹਦੂਦ, ਪਾਰ ਕਿਨਾਰਾ ਹੱਥ ਕਿਸੇ ਨਾ ਆਈਆ। ਤੇਰਾ ਉਚਾ ਵਡ ਅਰੂਜ, ਅਰਸ਼ ਕੁਰਸ਼ ਤੇਰੀ ਸ਼ਰਨਾਈਆ। ਤੂੰ ਆਦਿ ਜੁਗਾਦਿ ਸਦਾ ਮਹਿਰੂਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੰਧਨ ਬੰਧ ਨਾ ਕੋਈ ਰਖਾਈਆ। ਮਹਿਰਮ ਮੇਰੇ ਮਿਹਰਵਾਨਾ, ਇਕ ਇਕੱਲਾ ਖੇਲ ਕਰਾਇੰਦਾ। ਮੈਂ ਮਾਸੂਮ ਤੇਰਾ ਬਾਲਾ, ਭੁੱਲ ਭੁੱਲ ਬਖ਼ਸ਼ਾਇੰਦਾ। ਤੂੰ ਵੇਖ ਮੇਰਾ ਹਾਲਾ, ਬੇਹਾਲ ਕੁਰਲਾਇੰਦਾ। ਮੈਂ ਲੱਗਾ ਤੇਰੀ ਚਾਲਾ, ਤੇਰੀ ਚਾਲ ਚਲ ਚਲ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਦਰਵੇਸ ਫੇਰੀ ਪਾਇੰਦਾ। ਦਰ ਦਰਵੇਸ ਗਿਆ ਆ, ਅਲਫ਼ੀ ਚੀਰ ਨਾ ਕੋਈ ਰਖਾਈਆ। ਨੰਗੀ ਪੈਰੀ ਫੇਰਾ ਪਾ, ਤਸਬੀ ਹੱਥ ਨਾ ਕੋਈ ਰਖਾਈਆ। ਦਾੜ੍ਹੀ ਮੁਛ ਨਾ ਲਬ ਕਟਾ, ਮਹਿੰਦੀ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਭੁੱਲੀ ਮੇਰੀ ਉਮਤ ਤੇਰਾ ਨਾਉਂ ਖ਼ੁਦਾਈਆ। ਮੇਰੀ ਉਮਤ ਤੇਰਾ ਸੰਗ, ਤੇਰੇ ਨਾਲ ਬੰਧਾਇਆ। ਤੇਰੀ ਰਹਿਮਤ ਮੇਰਾ ਰੰਗ, ਰਾਮ ਰਹੀਮ ਖ਼ੁਦਾਇਆ। ਤੇਰਾ ਨਾਦ ਤੇਰਾ ਮਰਦੰਗ, ਤੇਰਾ ਬਰਦਾ ਰਿਹਾ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਝੁਕਾਇਆ। ਦਰ ਝੁਕੇ ਸੀਸ, ਸ਼ਰਅ ਸ਼ਰਅ ਵਡਿਆਈਆ। ਤੇਰਾ ਕਲਮਾ ਇਕ ਹਦੀਸ, ਨਬੀ ਰਸੂਲ ਦੇਣ ਗਵਾਹੀਆ। ਤੇਰਾ ਨਾਉਂ ਤੀਸ ਬਤੀਸ, ਬੰਦੀ ਬੰਦ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਾਚਾ ਬੰਧਨ ਬੰਧਨ ਅਪਾਰਾ, ਹਰਿ ਸਾਚਾ ਸਚ ਜਣਾਇੰਦਾ। ਪੀਰ ਪੈਗ਼ੰਬਰ ਇਕ ਹੁਲਾਰਾ, ਹਰਿ ਇਕੋ ਇਕ ਉਠਾਇੰਦਾ। ਆਪੇ ਜਾਣੇ ਆਪਣਾ ਬਰਗਾ, ਆਪੇ ਘੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰੇ ਭਗਵਾਨ, ਮਹਿਮਾ ਅਕੱਥ ਕਥੀ ਨਾ ਜਾਈਆ। ਮਹਿਮਾ ਜਾਣੇ ਦੋ ਜਹਾਨ, ਦੋ ਜਹਾਨਾਂ ਸਿਫ਼ਤ ਸਲਾਹੀਆ। ਕਲਜੁਗ ਅੰਤਮ ਹੋ ਮਿਹਰਵਾਨ, ਸਚ ਪਰਧਾਨਗੀ ਰਿਹਾ ਜਣਾਈਆ। ਪਰਗਟ ਹੋ ਕੇ ਆਇਆ ਵਿਚ ਮੈਦਾਨ, ਖਾਲੀ ਹੱਥ ਫੇਰੀ ਪਾਈਆ। ਗੁਰ ਅਵਤਾਰ ਪੀਰ ਵੇਖ ਮਾਰ ਧਿਆਨ, ਸਚ ਅਖਾੜਾ ਰਿਹਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਪਰਗਟਾਈਆ। ਇਕ ਧੜੇ ਮੁਹੰਮਦ ਸੂਰਬੀਰ, ਤੇਰਾ ਬਲ ਧਰਾਇਆ।
ਦੂਜੇ ਪਾਸੇ ਕਹੇ ਗੋਬਿੰਦ ਤੇਰਾ ਝੱਲੇ ਨਾ ਕੋਇ ਤੀਰ, ਬੇਨਜ਼ੀਰ ਆਪ ਚਲਾਇਆ। ਨਾਨਕ ਕਹੇ ਤੂੰ ਸਭ ਦਾ ਕਰੇਂ ਅਖ਼ੀਰ, ਥਿਰ ਕੋਈ ਰਹਿਣ ਨਾ ਪਾਇਆ। ਪੁਰਖ ਅਕਾਲ ਕਹੇ ਮੈਂ ਕੱਟਾਂ ਸਭ ਦੀ ਭੀੜ, ਜੁਗ ਜੁਗ ਭਗਤਾਂ ਸੇਵ ਕਮਾਇਆ। ਮੁਹੰਮਦ ਕਹੇ ਮੈਂ ਚੋਟੀ ਚੜਿਆ ਅਖ਼ੀਰ, ਚੌਦਾਂ ਤਬਕ ਫੇਰਾ ਪਾਇਆ। ਗੋਬਿੰਦ ਕਹੇ ਮੇਰਾ ਦਾਤਾ ਗੁਣੀ ਗਹੀਰ, ਮੇਰੇ ਅੰਗ ਸੰਗ ਸਮਾਇਆ। ਨਾਨਕ ਕਹੇ ਪ੍ਰਭ ਆਪਣੇ ਹੱਥ ਰੱਖੇ ਇਕ ਸ਼ਮਸ਼ੀਰ, ਆਦਿ ਅੰਤ ਸਭ ਦਾ ਕਰੇ ਸਫ਼ਾਇਆ। ਪਾਰਬ੍ਰਹਮ ਕਹੇ ਮੈਂ ਭਗਤਾਂ ਪਿਆਵਾਂ ਸਾਚਾ ਸੀਰ, ਜੁਗ ਜੁਗ ਆਪਣਾ ਵੇਸ ਵਟਾਇਆ। ਮੁਹੰਮਦ ਕਹੇ ਹਰਿ ਇਕ ਅਮਾਮ, ਕਲਮਾ ਇਕ ਜਣਾਈਆ। ਗੋਬਿੰਦ ਕਹੇ ਮੇਰਾ ਪਿਤਾ ਸ੍ਰੀ ਭਗਵਾਨ, ਸਦ ਆਪਣੀ ਗੋਦ ਬਹਾਈਆ। ਨਾਨਕ ਕਹੇ ਸਭ ਨੂੰ ਕਰੇ ਪਰਵਾਨ, ਸਭ ਦਾ ਪਿਤਾ ਮਾਈਆ। ਅਬਿਨਾਸ਼ੀ ਕਰਤਾ ਕਹੇ ਮੈਂ ਜਨ ਭਗਤਾਂ ਦੇਵਾਂ ਦਾਨ, ਨਾਮ ਅਮੋਲਕ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਸਮਝਾਈਆ। ਮੁਹੰਮਦ ਕਹੇ ਮੇਰਾ ਖ਼ੁਦਾ, ਮੇਰੇ ਵਿਚ ਸਮਾਇਆ। ਗੋਬਿੰਦ ਕਹੇ ਮੇਰੇ ਨਾਲੋਂ ਨਾ ਹੋਏ ਜ਼ੁਦਾ, ਸਦ ਸਿਰ ਤੇ ਹੱਥ ਰਖਾਇਆ। ਨਾਨਕ ਕਹੇ ਹਰਿ ਸਭ ਤੋਂ ਹੋਏ ਫ਼ਿਦਾ, ਜੋ ਬੈਠੇ ਧਿਆਨ ਲਗਾਇਆ। ਪਾਰਬ੍ਰਹਮ ਪ੍ਰਭ ਕਹੇ ਮੈਂ ਜਨ ਭਗਤ ਮਿਲਾਂ ਸਿੱਧਾ, ਰਾਹ ਵਿਚ ਨਾ ਕੋਈ ਅਟਕਾਇਆ। ਜੇ ਕੋਈ ਪੁਛੇ ਕੇਹੜਾ ਵੱਡਾ, ਕੋਈ ਦੱਸ ਨਾ ਸਕੇ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣੇ ਖ਼ੁਸ਼ੀ ਮਨਾਇਆ। ਮੁਹੰਮਦ ਕਹੇ ਮੈਂ ਮੰਗੀ ਮੰਗ, ਚੌਦਾਂ ਤਬਕ ਮੇਰੀ ਸਰਨਾਈਆ। ਗੋਬਿੰਦ ਕਹੇ ਮੇਰੀ ਸੇਜ ਪਲੰਘ, ਪ੍ਰਭ ਗੋਦੀ ਇਕ ਹੰਢਾਈਆ। ਨਾਨਕ ਕਹੇ ਹਰਿ ਕਰੇ ਸਰਬ ਨੂੰ ਭੰਗ, ਸੈਭੰ ਰੂਪ ਸਮਾਈਆ। ਭਗਵਾਨ ਕਹੇ ਮੈਂ ਭਗਤ ਚੜਾਵਾਂ ਸਾਚੇ ਚੰਦ, ਲੋਕਮਾਤ ਰੁਸ਼ਨਾਈਆ। ਗੀਤ ਸੁਣਾਵਾਂ ਇਕੋ ਛੰਦ, ਆਪਣਾ ਢੋਲਾ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਮੁਹੰਮਦ ਕਹੇ ਮੇਰੀ ਵੰਡ ਚੌਦਾਂ ਸਦ, ਸਦੀ ਚੌਧਵੀਂ ਨਾਲ ਮਿਲਾਈਆ। ਗੋਬਿੰਦ ਕਹੇ ਤੇਰੀ ਪਾਰ ਕਰਨੀ ਹੱਦ, ਵੇਲਾ ਅੰਤਮ ਗਿਆ ਆਈਆ। ਨਾਨਕ ਕਹੇ ਪੁਰਖ ਅਕਾਲ ਆਪਣੀ ਉਪਜਾਏ ਸਾਚੀ ਯੱਦ, ਬੰਸ ਸਰਬੰਸ ਆਪ ਸੁਹਾਈਆ। ਭਗਤ ਸੁਹੇਲੇ ਲਏ ਸੱਦ, ਆਪ ਆਪਣੇ ਕੋਲ ਬਹਾਈਆ। ਲੱਖ ਚੁਰਾਸੀ ਵਿਚੋਂ ਕਰੇ ਅੱਡ, ਆਪਣੀ ਵੰਡ ਵੰਡਾਈਆ। ਨਾਮ ਚੜ੍ਹਾਏ ਸਾਚੇ ਰਥ, ਬਣ ਰਥਵਾਹੀ ਸੇਵ ਕਮਾਈਆ। ਸੋਹੰ ਅੱਖਰ ਇਕੋ ਦੱਸ, ਆਤਮ ਪਰਮਾਤਮ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਪਾਈਆ। ਹਰਿਜਨ ਉਪਮਾ ਕਰੇ ਆਪ, ਆਪਣੀ ਸੇਵਾ ਆਪ ਲਗਾਇੰਦਾ। ਹਰਿਜਨ ਤੇਰਾ ਜਪੇ ਜਾਪ, ਜਪ ਜਪ ਆਪਣਾ ਸੁਖ ਦਰਸਾਇੰਦਾ। ਹਰਿਜਨ ਤੇਰਾ ਮਿਟੇ ਤਾਪ, ਤੀਨੋ ਤਾਪ ਨੇੜ ਨਾ ਆਇੰਦਾ। ਹਰਿਜਨ ਤੇਰਾ ਕੱਟੇ ਪਾਪ, ਬਣ ਅਪਰਾਧੀ ਵੇਸ ਕਮਾਇੰਦਾ। ਹਰਿਜਨ ਤੇਰੀ ਵੇਖੇ ਜਾਤ, ਪਹਿਲੋਂ ਆਪਣੀ ਜ਼ਾਤ ਗਵਾਇੰਦਾ। ਹਰਿਜਨ ਤੇਰੀ ਮਿਟੇ ਰਾਤ, ਜਗਤ ਅੰਧੇਰਾ ਆਪ ਛੁਪਾਇੰਦਾ। ਹਰਿਜਨ ਤੇਰਾ ਦੇਵੇ ਸਾਥ, ਸਗਲਾ ਸੰਗ ਆਪ ਜੁਟਾਇੰਦਾ। ਹਰਿਜਨ ਤੇਰਾ ਲਹਿਣਾ ਮਸਤਕ ਮਾਥ, ਪੂਰਬ ਲੇਖਾ ਝੋਲੀ ਪਾਇੰਦਾ। ਹਰਿਜਨ ਤੇਰੀ ਸਾਚੀ ਗਾਥ, ਗਹਿਰ ਗੰਭੀਰ ਆਪ ਸੁਣਾਇੰਦਾ। ਹਰਿਜਨ ਤੇਰਾ ਪੂਜਾ ਪਾਠ, ਹਵਨ ਦੀਪ ਆਪ ਵਖਾਇੰਦਾ। ਹਰਿਜਨ ਤੇਰਾ ਸੱਜਣ ਸਾਕ, ਹਰਿ ਸਤਿਗੁਰ ਆਪ ਹੋ ਆਇੰਦਾ। ਹਰਿਜਨ ਤੇਰਾ ਤਨ ਖ਼ਾਕੀ ਖ਼ਾਕ, ਆਪਣੀ ਖ਼ਾਕ ਨਾਲ ਮਿਲਾਇੰਦਾ। ਹਰਿਜਨ ਤੇਰਾ ਖੋਲ੍ਹੇ ਤਾਕ,
ਦੂਈ ਪੜਦਾ ਆਪ ਉਠਾਇੰਦਾ। ਹਰਿਜਨ ਤੇਰਾ ਬੰਨ੍ਹੇ ਨਾਤ, ਨਾਤਾ ਬਿਧਾਤਾ ਆਪ ਜੁੜਾਇੰਦਾ। ਹਰਿਜਨ ਤੇਰਾ ਪਿਤਾ ਮਾਤ, ਪੁਰਖ ਅਕਾਲ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਜਗਾਇੰਦਾ। ਹਰਿਜਨ ਤੇਰਾ ਮੇਲਾ ਸ੍ਰੀ ਭਗਵੰਤ, ਹਰਿ ਭਗਵਨ ਆਪ ਕਰਾਈਆ। ਏਕਾ ਨਾਮ ਮਣੀਆਂ ਮੰਤ, ਮਨ ਆਸਾ ਪੂਰ ਕਰਾਈਆ। ਏਕਾ ਲਹਿਣਾ ਚੁੱਕੇ ਜੀਵ ਜੰਤ, ਜੀਵਣ ਜੁਗਤ ਸਮਝਾਈਆ। ਇਕ ਮਹਿਮਾ ਆਦਿ ਅੰਤ, ਸਦਾ ਸੁਹੇਲਾ ਸੱਚਾ ਮਾਹੀਆ। ਸਰਗੁਣ ਬਣਾਏ ਬਣਤ, ਨਿਰਗੁਣ ਵੇਸ ਵਟਾਈਆ। ਮਿਲ ਸਖੀ ਹਰਿ ਹਰਿ ਕੰਤ, ਗੀਤ ਗੋਬਿੰਦ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਹਰਿਜਨ ਵੇਖੋ ਬਲ ਦਾ ਮਾਣ, ਹਰਿ ਸਾਚਾ ਆਪ ਦਵਾਇੰਦਾ। ਪੀਰ ਪੈਗ਼ੰਬਰ ਸਰਬ ਸ਼ਰਮਾਣ, ਅੱਗੇ ਜ਼ੋਰ ਨਾ ਕੋਈ ਚਲਾਇੰਦਾ। ਜਿਸ ਨੂੰ ਕਰਕੇ ਆਏ ਸਲਾਮ, ਸੋ ਸਾਹਿਬ ਵੇਸ ਵਟਾਇੰਦਾ। ਜਿਸ ਦਾ ਪੜ੍ਹਦੇ ਆਏ ਕਲਮਾ ਕਲਾਮ, ਸੋ ਕਾਇਨਾਤ ਫੇਰਾ ਪਾਇੰਦਾ। ਜਿਸ ਦੇ ਬਣਦੇ ਰਹੇ ਗ਼ੁਲਾਮ, ਸੋ ਬਣ ਗ਼ੁਲਾਮ ਸੇਵ ਕਮਾਇੰਦਾ। ਜਿਸ ਦਾ ਪੀਂਦੇ ਰਹੇ ਜਾਮ, ਸੋ ਭਰ ਪਿਆਲਾ ਜਾਮ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਵਡਿਆਇੰਦਾ। ਭਗਤਾਂ ਦੇਵੇ ਇਕ ਸਹਾਰਾ, ਇਕ ਓਟ ਸਰਨਾਈਆ। ਨਿਰਗੁਣ ਸਰਗੁਣ ਖੇਲ ਅਪਾਰਾ, ਨਿਰਾਕਾਰ ਵੇਸ ਵਟਾਈਆ। ਧਾਵਤ ਧਾਵਤ ਪਾਰ ਕਿਨਾਰਾ, ਗਾਵਤ ਗਾਵਤ ਖ਼ੁਸ਼ੀ ਮਨਾਈਆ। ਪਾਵਤ ਪਾਵਤ ਗੁਰਮੁਖ ਦੁਆਰਾ, ਗੁਰ ਗੁਰ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਈਆ। ਹਰਿਜਨ ਉਠਿਆ ਉਠ ਬਲ ਧਾਰ, ਬਲ ਬਾਵਨ ਖੇਲ ਕਰਾਇਆ। ਕਿਰਪਾ ਨਿਧ ਡੂੰਘੇ ਸਾਗਰ ਕਰ ਪਿਆਰ ਜੀਵਤ ਜੁਗਤ ਜੁਗਤ ਜਣਾਇਆ। ਮੰਦਰ ਮਹੱਲ ਉਚ ਮਿਨਾਰ, ਭਗਤ ਦੁਆਰਾ ਬੰਕ ਵਡਿਆਇਆ। ਦੀਆ ਬਾਤੀ ਕਮਲਾਪਾਤੀ ਕਰ ਉਜਿਆਰ, ਬਿਨ ਤਾਕੀ ਆਪ ਟਿਕਾਇਆ। ਔਖੀ ਘਾਟੀ ਵਿਚ ਸੰਸਾਰ ਕਰ ਕਿਰਪਾ ਦੇਵੇ ਚਾੜ੍ਹ, ਸਿਰ ਆਪਣਾ ਹੱਥ ਟਿਕਾਇਆ। ਕੰਤ ਮਿਲਾਵਾ ਸਾਚੀ ਨਾਰ, ਸੇਜਾ ਸੋਹੇ ਕੰਤ ਭਤਾਰ, ਰਲ ਮਿਲ ਏਕਾ ਰੰਗ ਰੰਗਾਇਆ। ਅੰਗ ਕਰੇ ਅੰਗੀਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਸੰਗ ਨਿਭਾਇਆ।
ਰੀ ਸਖੀ ਘਰ ਆਇਉ ਗੋਬਿੰਦ, ਨੇਤਰ ਨੈਣ ਨਿਹਾਲਿਆ। ਮੇਰੀ ਸਗਲੀ ਲੱਥੀ ਚਿੰਦ, ਹਰਿ ਪਾਇਆ ਪੁਰਖ ਅਕਾਲਿਆ। ਨੇਤਰ ਵੇਖਿਆ ਗਹਿਰ ਗੰਭੀਰ ਗੁਣੀ ਗਹਿੰਦ, ਮੇਰਾ ਤੁਟਾ ਜਗਤ ਜੰਜਾਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਵੇਲੇ ਦਰਸ ਦਿਖਾ ਲਿਆ। ਰੀ ਸਖੀ ਮੋਹੇ ਚੜ੍ਹਿਆ ਚਾਅ, ਘਰ ਮਿਲਿਆ ਬਨਵਾਰੀ। ਮੇਰੇ ਨੇਤਰ ਨੈਣ ਗਿਆ ਸੁਹਾ, ਦੇ ਕੇ ਦਰਸ ਦੀਦਾਰੀ। ਮੇਰੀ ਹਰਸ ਗਿਆ ਮਿਟਾ, ਏਕਾ ਦੇ ਕੇ ਨਾਮ ਖ਼ੁਮਾਰੀ। ਏਕਾ ਬੰਧਨ ਗਿਆ ਪਾ, ਨਾਤਾ ਤੋੜ ਜਗਤ ਵਿਭਚਾਰੀ। ਮੈਂ ਬੈਠੀ ਆਸ ਲਗਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰੀ। ਰੇ ਸਖੀ ਉਠ ਗਾਓ ਗੀਤ, ਹਰਿ ਮਾਹੀ ਸੱਚਾ ਆਇਆ। ਜਿਸ ਬਣਾਈ ਮੰਦਰ ਮਸੀਤ, ਸੋ ਡੇਰਾ ਰਿਹਾ ਢਾਹਿਆ। ਅੱਗੇ ਦੱਸੇ ਆਪਣੀ ਰੀਤ, ਸਾਚਾ ਸੋਹਲਾ ਗਾਇਆ । ਨਾਤਾ ਤੋੜੇ ਹਸਤ ਕੀਟ,
ਇਕੋ ਰੰਗ ਰੰਗਾਇਆ। ਮੇਰਾ ਸਾਹਿਬ ਸਦਾ ਅਨਡੀਠ, ਅਨਡਿਠੜਾ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਕਾਇਆ ਕੀਤੀ ਸੀਤ, ਸੀਤਲ ਧਾਰ ਮੁਖ ਚੁਆਇਆ। ਰੀ ਸਖੀ ਉਠ ਵੇਖ ਗੋਬਿੰਦ, ਘਰ ਘਰ ਫੇਰਾ ਪਾਇੰਦਾ। ਗ਼ਰੀਬ ਨਿਮਾਣੀ ਕੋਝੀ ਕਮਲੀ ਮਿਟੀ ਚਿੰਦ, ਚਿੰਤਾ ਦੁੱਖ ਗਵਾਇੰਦਾ। ਉਹਦੇ ਚਰਨਾਂ ਹੇਠ ਕੋਟਨ ਕੋਟ ਵਿਸ਼ਨ ਬ੍ਰਹਮਾ ਸ਼ਿਵ ਫਿਰਦੇ ਇੰਦ, ਦਰਸ ਨਾ ਕਿਸੇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਇੰਦਾ। ਰੀ ਸਖੀ ਉਠ ਮਾਰ ਝਾਕੀ, ਹਰਿ ਸੱਜਣ ਸੱਚਾ ਆਇਆ। ਆਪਣੀ ਹੱਥੀਂ ਖੋਲ੍ਹ ਤਾਕੀ, ਤੇਰਾ ਦਰ ਸੁਹਾਇਆ। ਲਹਿਣਾ ਦੇਣਾ ਚੁਕਾਏ ਬਾਕੀ, ਮੂਲ ਰਹੇ ਨਾ ਰਾਇਆ। ਮੈਂ ਕਰਕੇ ਦਰਸ ਖੱਟੀ ਇਕੋ ਖੱਟੀ, ਦੂਜੀ ਹਰਸ ਨਾ ਕੋਈ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਰੀ ਸਖੀ ਉਠ ਮਾਰ ਧਿਆਨ, ਹਰਿ ਜੂ ਫੇਰਾ ਪਾਈਆ। ਤੂੰ ਬਾਲੀ ਨੱਢੀ ਬਾਲ ਅਞਾਣ, ਮਤ ਬੁਧ ਨਾ ਕੋਈ ਚਤੁਰਾਈਆ। ਤੂੰ ਚਰਨੀ ਡਿਗੀ ਆਣ, ਸਿਰ ਚਰਨਾਂ ਉਪਰ ਟਿਕਾਈਆ। ਭੁੱਲੀ ਰੁੱਲੀ ਕਰੇ ਪਰਵਾਨ, ਮੇਰਾ ਸਾਹਿਬ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਉਠ ਸਖੀ ਰੀ ਵੇਖ, ਹਰਿ ਹਰਿ ਹਰਿ ਖੇਲ ਕਰਾਇੰਦਾ। ਪਿਛਲਾ ਮੇਟਣ ਆਇਆ ਲੇਖ, ਅਗਲਾ ਲੇਖਾ ਆਪ ਜਣਾਇੰਦਾ। ਗ਼ਰੀਬ ਨਿਮਾਣਿਆਂ ਕਰੇ ਹੇਤ, ਆਪਣੀ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਇੰਦਾ। ਰੀ ਸਖੀ ਉਠ ਵੇਖ ਮਹਿਕ, ਹਰਿ ਮਹਿਕ ਮਹਿਕ ਮਹਿਕਾਈਆ। ਮੈਂ ਨਿਮਾਣੀ ਰਹੀ ਪੇਖ, ਨੇਤਰ ਨੈਣ ਧਿਆਨ ਲਗਾਈਆ। ਦਰਸ਼ਨ ਪਾਇਆ ਗਈ ਟਹਿਕ, ਬੁਲਬੁਲ ਏਕਾ ਚਹਿਚਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਲਏ ਮਿਲਾਈਆ। ਰੀ ਸਖੀ ਉਠ ਲਾਗ ਰੰਗ ਹਰਿ ਰੰਗਣ ਆਪ ਜਣਾਇੰਦਾ। ਮਿਲੇ ਮੇਲ ਸੂਰਾ ਸਰਬੰਗ, ਸੂਰਤ ਸਾਖਆਤ ਪਰਗਟਾਇੰਦਾ। ਇਕ ਵਖਾਏ ਸਚ ਅਨੰਦ, ਅਨੰਦ ਅਨੰਦ ਵਿਚ ਸਮਾਇੰਦਾ। ਭੋਗ ਬਿਲਾਸ ਮੋਹ ਕਰੇ ਖੰਡ, ਕਾਮ ਕਰੋਧ ਨੇੜ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਵਟਾਇੰਦਾ । ਦੱਸ ਸਖੀ ਹਰਿ ਵਸੇ ਕੇਹੜੇ ਖੇੜੇ, ਕਵਣ ਘਰ ਡੇਰਾ ਲਾਈਆ। ਹਰਿਜਨ ਤਾਰੇ ਕਿਹੜੇ ਕਿਹੜੇ ਜਿਸ ਜਨ ਆਪਣਾ ਦਰਸ ਦਿਖਾਈਆ। ਕਿਸ ਬਿਧ ਬੰਨ੍ਹੇ ਮਾਤ ਬੇੜੇ, ਲੋਕਮਾਤ ਚਲਾਈਆ। ਚਾਰੋਂ ਕੁੰਟ ਪਏ ਝੇੜੇ, ਦੀਨ ਮਜ਼੍ਹਬ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਜਣਾਈਆ। ਸੁਣ ਸਖੀ ਮੇਰੀ ਇਕੋ ਬਾਤ, ਪਿਆਰ ਪਿਆਰ ਨਾਲ ਸਮਝਾਈਆ। ਉਠ ਵੇਖ ਮਾਰ ਝਾਤ, ਤੇਰੇ ਨੈਣਾਂ ਦਿਆਂ ਵਖਾਈਆ। ਜਨ ਭਗਤਾਂ ਦੇਵੇ ਸੱਚੀ ਦਾਤ, ਲੋਕਮਾਤ ਫੇਰਾ ਪਾਈਆ। ਤੂੰ ਬਣੀਂ ਰਹੀ ਨਾ ਨਾਰ ਕਮਜਾਤ, ਕੁਲੱਖਣੀ ਆਪਣਾ ਰੰਗ ਵਖਾਈਆ। ਤੇਰਾ ਪ੍ਰਭ ਮੇਲਾਂ ਤੇਰੇ ਸਾਥ, ਤੇਰਾ ਦੁਖੜਾ ਦਏ ਮਿਟਾਈਆ। ਉਹੋ ਗਾਉਂਦਾ ਭਗਤਾਂ ਗਾਥ, ਨਿਤ ਨਿਤ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਈਆ । ਆ ਸਖੀ ਵੇਖ ਹਰਿ, ਵੇਲਾ ਅੰਤਮ ਆਈਆ। ਭਗਤ ਦੁਆਰਾ ਖੁਲ੍ਹਿਆ ਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਜਨਮ ਜਨਮ ਵਿਛੜੇ ਲਏ ਫੜ, ਆਪਣਾ ਬੰਧਨ ਪਾਈਆ। ਗੁਰਮੁਖ ਅੰਦਰ ਗਿਆ ਵੜ, ਸਚ ਸਿੰਘਾਸਣ ਡੇਰਾ ਲਾਈਆ। ਨੇਤਰ ਖੋਲ੍ਹ ਵੇਖ
ਸ਼ੇਖ ਸਰ, ਸ਼ੇਖੀ ਸਭ ਦੀ ਰਿਹਾ ਮੁਕਾਈਆ। ਕੰਤ ਸੁਹਾਗ ਇਕੋ ਦਰ, ਜਿਸ ਮਿਲਿਆਂ ਸਰਬ ਦੁੱਖ ਮਿਟ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਈਸ਼ ਜੀਵ ਨਾਰ ਕੰਤ, ਕੰਤ ਨਾਰ ਬੰਧਨ ਪਾਈਆ।
੧੮ ਮਾਘ ੨੦੧੮ ਬਿਕ੍ਰਮੀ ਫਰੰਗੀ ਰਾਮ ਦੇ ਘਰ ਜੰਮੂ
ਸਾਚਾ ਨਾਉਂ ਆਪਣਾ ਜਸ, ਜੁਗ ਜੁਗ ਆਪ ਸੁਣਾਇੰਦਾ। ਭਗਤਾਂ ਮਾਰਗ ਸੱਚਾ ਦੱਸ, ਹਰਿ ਸਾਚੇ ਰਾਹ ਚਲਾਇੰਦਾ। ਸੰਤਨ ਅੰਦਰ ਆਪੇ ਵਸ, ਆਪਣੀ ਬੂਝ ਬੁਝਾਇੰਦਾ। ਗੁਰਮੁਖਾਂ ਪੂਰੀ ਕਰੇ ਆਸ, ਆਸਾ ਮਨਸਾ ਪੂਰ ਕਰਾਇੰਦਾ। ਗੁਰਮੁਖਾਂ ਸਦਾ ਰੱਖੇ ਪਾਸ, ਆਪ ਆਪਣਾ ਬੰਧਨ ਪਾਇੰਦਾ। ਹਰਿ ਦਾ ਸੇਵਕ ਦਾਸੀ ਦਾਸ, ਜੁਗ ਜੁਗ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਆਪਣਾ ਭੇਵ ਖੋਲ੍ਹ ਨਿਰੰਕਾਰ, ਨਿਰਗੁਣ ਮਹਿਮਾ ਸ਼ਬਦ ਜਣਾਈਆ। ਸ਼ਬਦੀ ਸ਼ਬਦ ਕਰ ਪਸਾਰ, ਸ਼ਬਦ ਵੇਖੇ ਚਾਈਂ ਚਾਈਂਆ। ਸ਼ਬਦੀ ਗੁਰ ਰੂਪ ਕਰਤਾਰ, ਸ਼ਬਦ ਆਪਣਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਸਿਫ਼ਤ ਆਪ ਸਲਾਹੀਆ। ਏਕਾ ਨਾਮ ਸਿਫ਼ਤ ਸਲਾਹ, ਹਰਿ ਸਾਚਾ ਸਚ ਪਰਗਟਾਇੰਦਾ। ਏਕਾ ਨਾਉਂ ਦੋ ਜਹਾਨ, ਦੋ ਜਹਾਨਾਂ ਖੇਲ ਕਰਾਇੰਦਾ। ਆਪਣਾ ਨਾਉਂ ਦੱਸੇ ਹਰ ਘਟ ਥਾਂ, ਬ੍ਰਹਿਮੰਡ ਖੰਡ ਸਮਾਇੰਦਾ। ਏਕਾ ਨਾਉਂ ਨਿਰਗੁਣ ਸਰਗੁਣ ਲਏ ਧਰਾ, ਸਰਗੁਣ ਆਪਣਾ ਨਾਉਂ ਪਰਗਟਾਇੰਦਾ। ਗੁਰੂ ਗੁਰ ਵੇਸ ਲਏ ਪਰਗਟਾ, ਵੇਸ ਅਵੱਲੜਾ ਆਪ ਕਰਾਇੰਦਾ। ਖਾਣੀ ਬਾਣੀ ਲਏ ਰਚਾ, ਰਚ ਰਚ ਆਪਣੀ ਖੇਲ ਕਰਾਇੰਦਾ । ਵੇਦ ਸ਼ਾਸਤਰ ਸਿਮਰਤ ਲਏ ਬਣਾ, ਵੇਦ ਸ਼ਾਸਤਰ ਸਿਮਰਤ ਆਪਣੀ ਗੰਢ ਪੁਵਾਇੰਦਾ। ਚਾਰੇ ਖਾਣੀ ਚਾਰੇ ਬਾਣੀ, ਚਾਰੇ ਜੁਗ ਲਏ ਸਮਝਾ, ਚਾਰ ਵਰਨ ਭੇਦ ਚੁਕਾਇੰਦਾ। ਲੋਕਮਾਤ ਹੋਏ ਰੁਸ਼ਨਾ, ਅੰਧ ਅੰਧੇਰ ਗਵਾਇੰਦਾ। ਘਰ ਘਰ ਢੋਲਾ ਦਏ ਸੁਣਾ, ਘਟ ਘਟ ਅੰਦਰ ਰਾਗ ਸੁਣਾਇੰਦਾ। ਘਰ ਘਰ ਅੰਮ੍ਰਿਤ ਜਾਮ ਦਏ ਪਿਆ, ਸਾਚਾ ਅੰਮ੍ਰਿਤ ਮੁਖ ਚੁਆਇੰਦਾ। ਜੁਗ ਜੁਗ ਵਿਛੜੇ ਲਏ ਮਿਲਾ, ਆਤਮ ਪਰਮਾਤਮ ਮੇਲ ਕਰਾਇੰਦਾ। ਘਰ ਘਰ ਪਕੜੇ ਬਾਂਹ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਘਰ ਘਰ ਨਿਥਾਵਿਆਂ ਦੇਵੇ ਥਾਂ, ਥਾਨ ਥਨੰਤਰ ਇਕ ਵਖਾਇੰਦਾ। ਘਰ ਘਰ ਠੰਡੀ ਦੇਵੇ ਛਾਂ, ਸਿਰ ਆਪਣਾ ਹੱਥ ਟਿਕਾਇੰਦਾ। ਘਰ ਘਰ ਬਣੇ ਪਿਤਾ ਮਾਉਂ, ਪੂਤ ਸਪੂਤਾ ਵੇਖ ਵਖਾਇੰਦਾ। ਘਰ ਘਰ ਕਰੇ ਸਚ ਨਿਆਉਂ, ਜੁਗ ਜੁਗ ਝੇੜਾ ਆਪ ਮੁਕਾਇੰਦਾ। ਫੜ ਫੜ ਹੰਸ ਬਣਾਏ ਕਾਉਂ, ਕਾਗੋਂ ਹੰਸ ਉਡਾਇੰਦਾ। ਘਰ ਘਰ ਨਿਉਂ ਨਿਉਂ ਲਾਗੇ ਪਾਉਂ, ਨਿਵਣ ਸੁ ਅੱਖਰ ਇਕ ਸਮਝਾਇੰਦਾ। ਏਕਾ ਨਾਉਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਪਰਗਟਾਇੰਦਾ। ਏਕਾ ਨਾਉਂ ਪਕੜੇ ਬਾਂਹੋਂ ਸੱਚਾ ਮੀਤ, ਮਿੱਤਰ ਪਿਆਰਾ ਇਕ ਅਖਵਾਈਆ। ਏਕਾ ਨਾਉਂ ਸਦਾ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ । ਏਕਾ ਨਾਉਂ ਠੰਡਾ ਸੀਤ, ਅਗਨੀ ਤੱਤ ਨਾ ਕੋਈ ਰਖਾਈਆ। ਏਕਾ ਨਾਉਂ ਸੁਹਾਗੀ ਗੀਤ, ਗੁਰ ਗੁਰ ਆਪ ਅਲਾਈਆ। ਏਕਾ ਨਾਉਂ ਰੱਖੇ ਧਾਮ ਅਨਡੀਠ, ਆਪ ਆਪਣੇ ਵਿਚ ਛੁਪਾਈਆ। ਏਕਾ ਨਾਉਂ ਚਲਾਏ ਸਾਚੀ ਰੀਤ, ਜੁਗ ਜੁਗ ਰਾਹ ਚਲਾਈਆ। ਹਰਿ ਕਾ ਨਾਉਂ ਪਤਿਤ ਪੁਨੀਤ, ਪਾਪੀ ਲਏ
ਤਰਾਈਆ। ਏਕਾ ਰੰਗ ਵਖਾਏ ਹਸਤ ਕੀਟ, ਊਚ ਨੀਚ ਨਾ ਕੋਇ ਵਡਿਆਈਆ। ਹਰਿ ਕਾ ਨਾਉਂ ਕਰਾਏ ਸਚ ਪ੍ਰੀਤ, ਪਾਰਬ੍ਰਹਮ ਸਰਨਾਈਆ। ਹਰਿ ਕਾ ਨਾਉਂ ਵਸਾਏ ਖੇੜਾ ਮੰਦਰ ਮਸੀਤ, ਗੁਰਦੁਆਰਾ ਮੱਠ ਇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਆਪ ਪਰਗਟਾਈਆ। ਏਕਾ ਨਾਉਂ ਰਾਜਨ ਰਾਜ, ਭੂਪਤ ਭੂਪ ਖੇਲ ਕਰਾਇੰਦਾ। ਏਕਾ ਨਾਉਂ ਸਾਜਣ ਸਾਜ, ਘੜ ਭਾਂਡੇ ਵੇਖ ਵਖਾਇੰਦਾ। ਹਰਿ ਕਾ ਨਾਉਂ ਅਚਰਜ ਕਾਜ, ਸੁਰਤੀ ਸ਼ਬਦ ਬੰਧਨ ਪਾਇੰਦਾ। ਹਰਿ ਕਾ ਨਾਉਂ ਮਾਰੇ ਵਾਜ਼, ਰਸਨਾ ਜੇਹਵਾ ਨਾ ਕੋਈ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਆਪ ਧਰਾਇੰਦਾ। ਏਕਾ ਨਾਉਂ ਮਹਾਂਬੀਰ, ਬਲ ਆਪਣਾ ਆਪ ਵਖਾਈਆ। ਏਕਾ ਨਾਉਂ ਸਾਚਾ ਤੀਰ, ਤੀਰ ਨਿਰਾਲਾ ਇਕ ਚਲਾਈਆ। ਏਕਾ ਨਾਉਂ ਪੀਰਨ ਪੀਰ, ਦਸਤਗੀਰ ਇਕ ਅਖਵਾਈਆ। ਏਕਾ ਨਾਉਂ ਸੱਚਾ ਫ਼ਕੀਰ, ਫਿਕਰਾ ਹੋਰ ਨਾ ਕੋਈ ਬਣਾਈਆ। ਏਕਾ ਨਾਉਂ ਬੇਨਜ਼ੀਰ, ਨਜ਼ਰ ਵਿਚ ਕਿਸੇ ਨਾ ਆਈਆ। ਏਕਾ ਨਾਮ ਦੇਵੇ ਧੀਰ, ਸਤਿ ਸੰਤੋਖ ਵਡ ਵਡਿਆਈਆ। ਏਕਾ ਨਾਮ ਕੱਟੇ ਭੀੜ, ਹਉਮੇ ਰੋਗ ਗਵਾਈਆ। ਏਕਾ ਨਾਮ ਬੰਨ੍ਹੇ ਬੀੜ, ਬੰਨ੍ਹ ਬੇੜਾ ਆਪ ਚਲਾਈਆ। ਏਕਾ ਨਾਮ ਲੱਖ ਚੁਰਾਸੀ ਵੇਲਣੇ ਦੇਵੇ ਪੀੜ, ਏਕਾ ਏਕ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਆਪ ਦਰਸਾਈਆ। ਏਕਾ ਨਾਉਂ ਆਦਿ ਅੰਤ, ਹਰਿ ਸਾਚਾ ਸਚ ਪਰਗਟਾਇੰਦਾ। ਏਕਾ ਨਾਉਂ ਜੁਗਾ ਜੁਗੰਤ, ਜੁਗ ਜੁਗ ਵੇਸ ਵਟਾਇੰਦਾ। ਏਕਾ ਨਾਉਂ ਭਗਤ ਭਗਵੰਤ, ਭਗਵਾਨ ਆਪ ਵਰਤਾਇੰਦਾ। ਏਕਾ ਮੇਲਾ ਸਾਜਣ ਸੰਤ, ਸਤਿ ਸਤਿ ਸਮਝਾਇੰਦਾ। ਲੇਖਾ ਜਾਣੇ ਨਾਰੀ ਕੰਤ, ਗ੍ਰਹਿ ਮੰਦਰ ਸੋਭਾ ਪਾਇੰਦਾ। ਏਕਾ ਨਾਉਂ ਮਣੀਆ ਮੰਤ, ਮਨ ਆਸਾ ਪੂਰ ਕਰਾਇੰਦਾ। ਏਕਾ ਨਾਉਂ ਗੜ੍ਹ ਤੋੜੇ ਹਉਮੇ ਹੰਗਤ, ਮਾਇਆ ਮਮਤਾ ਮੋਹ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਆਪ ਸਮਝਾਇੰਦਾ। ਏਕਾ ਨਾਉਂ ਗੁਰੂ ਗੁਰਦੇਵ, ਗੁਰ ਗੁਰ ਰੂਪ ਧਰਾਈਆ। ਏਕਾ ਨਾਉਂ ਅਲੱਖ ਅਭੇਦ, ਲਿਖਿਆ ਕਦੇ ਨਾ ਜਾਈਆ। ਏਕਾ ਨਾਉਂ ਕਰੇ ਸਾਚੀ ਸੇਵ, ਜਨ ਭਗਤਾਂ ਸੇਵ ਕਮਾਈਆ। ਏਕਾ ਨਾਉਂ ਸਾਚਾ ਮੇਵ, ਅੰਮ੍ਰਿਤ ਫਲ ਇਕ ਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਦਏ ਵਡਿਆਈਆ। ਏਕਾ ਨਾਉਂ ਹਰਿ ਕੀ ਧਾਰ, ਹਰਿ ਹਰਿ ਆਪ ਪਰਗਟਾਇੰਦਾ। ਏਕਾ ਨਾਉਂ ਖੇਲ ਅਪਾਰ, ਅਪਰੰਪਰ ਵੇਖ ਵਖਾਇੰਦਾ। ਏਕਾ ਨਾਉਂ ਰਹੇ ਜੁਗ ਚਾਰ, ਜੁਗ ਚੌਕੜੀ ਪੰਧ ਮੁਕਾਇੰਦਾ। ਏਕਾ ਨਾਮ ਵਣਜ ਵਾਪਾਰ, ਲੱਖ ਚੁਰਾਸੀ ਵਣਜ ਕਰਾਇੰਦਾ। ਏਕਾ ਨਾਉਂ ਡੁੱਬਦੇ ਪਾਥਰ ਦੇਵੇ ਤਾਰ, ਪਾਹਨ ਆਪਣੇ ਅੰਗ ਛੁਹਾਇੰਦਾ। ਏਕਾ ਨਾਉਂ ਸਤਿ ਜੈਕਾਰ, ਸਤਿ ਸਤਿਵਾਦੀ ਆਪ ਸੁਣਾਇੰਦਾ। ਏਕਾ ਨਾਉਂ ਧਰਮ ਆਧਾਰ, ਅਧਰਮ ਰੂਪ ਨਾ ਕੋਇ ਵਟਾਇੰਦਾ। ਏਕਾ ਨਾਉਂ ਕਰਮ ਕਾਂਡ ਤੇ ਵਸਿਆ ਬਾਹਿਰ, ਕਿਰਿਆ ਵਿਚ ਕਦੇ ਨਾ ਆਇੰਦਾ। ਏਕਾ ਨਾਉਂ ਸਚ ਭੰਡਾਰ, ਹਰਿ ਸੱਚਾ ਸਚ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਆਪ ਸਮਝਾਇੰਦਾ। ਏਕਾ ਨਾਉਂ ਬਲੀ ਬਲਵਾਨ, ਬਲ ਆਪਣਾ ਆਪ ਰਖਾਈਆ। ਏਕਾ ਨਾਉਂ ਸਚ ਨਿਸ਼ਾਨ, ਸਤਿ ਸਤਿਵਾਦੀ ਸਤਿ ਝੁਲਾਈਆ। ਏਕਾ ਨਾਉਂ ਰਾਜ ਰਾਜਾਨ, ਸ਼ਾਹ ਪਾਤਸ਼ਾਹ ਨਾਉਂ ਵਡਿਆਈਆ। ਏਕਾ ਨਾਉਂ ਹੁਕਮਰਾਨ, ਹੁਕਮੀ ਹੁਕਮ ਇਕ ਸੁਣਾਈਆ। ਏਕਾ ਨਾਮ ਹੋਏ ਪਰਧਾਨ, ਦੋ ਜਹਾਨਾਂ ਖੇਲ ਕਰਾਈਆ। ਏਕਾ ਨਾਉਂ ਦੇਵੇ ਦਾਨ,
ਆਪਣੀ ਵਸਤ ਆਪ ਵਰਤਾਈਆ। ਏਕਾ ਨਾਮ ਵਸੇ ਸਚ ਮਕਾਨ, ਸਚ ਸਿੰਘਾਸਣ ਆਸਣ ਲਾਈਆ। ਏਕਾ ਨਾਉਂ ਮਰਦ ਮਰਦਾਨ, ਸਚ ਮਰਦਾਨਗੀ ਦਏ ਜਣਾਈਆ। ਏਕਾ ਨਾਉਂ ਬੇਪਹਿਚਾਨ, ਨਜ਼ਰ ਵਿਚ ਕਿਸੇ ਨਾ ਆਈਆ। ਏਕਾ ਨਾਉਂ ਵਿਸ਼ਨ ਬ੍ਰਹਮਾ ਸ਼ਿਵ ਗਾਣ, ਏਕਾ ਰਾਗ ਅਲਾਈਆ। ਏਕਾ ਨਾਉਂ ਬ੍ਰਹਮ ਗਿਆਨ, ਬ੍ਰਹਮ ਗਿਆਨੀ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਆਪ ਉਪਜਾਈਆ। ਏਕਾ ਨਾਮ ਹਰਿ ਹਰਿ ਅਤੁਟ, ਅਤੁਟ ਅਤੁਟ ਜਣਾਇੰਦਾ। ਹਰਿ ਕਾ ਨਾਉਂ ਸਰਬ ਸ੍ਰਿਸ਼ਟ, ਜੀਵ ਆਤਮ ਮੇਲ ਮਿਲਾਇੰਦਾ। ਹਰਿ ਕਾ ਨਾਮ ਖੋਲ੍ਹੇ ਦ੍ਰਿਸ਼ਟ, ਦੀਰਘ ਰੋਗ ਮਿਟਾਇੰਦਾ। ਏਕਾ ਨਾਉਂ ਮੰਗੇ ਰਾਮਾ ਵਸ਼ਿਸ਼ਟ, ਨੇਤਰ ਨਿਉਂ ਨਿਉਂ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣਾ ਨਾਮ ਧਰਾਇੰਦਾ। ਏਕਾ ਨਾਮ ਸਾਚਾ ਕਾਹਨ, ਹਰਿ ਘਨਈਆ ਆਪ ਜਣਾਈਆ। ਏਕਾ ਨਾਮ ਸੱਚਾ ਰਾਮ, ਰਮਈਆ ਲਏ ਮਿਲਾਈਆ। ਏਕਾ ਨਾਮ ਦਏ ਪੈਗ਼ਾਮ, ਪੀਰ ਪਗ਼ੰਬਰ ਲਏ ਸਮਝਾਈਆ। ਏਕਾ ਨਾਮ ਸਤਿਨਾਮ, ਨਾਨਕ ਨਿਰਗੁਣ ਕਰੇ ਪੜ੍ਹਾਈਆ। ਏਕਾ ਨਾਮ ਗੁਣ ਨਿਧਾਨ, ਗੋਬਿੰਦ ਝੋਲੀ ਪਾਈਆ। ਏਕਾ ਨਾਮ ਸਚ ਨਿਸ਼ਾਨ, ਸਤਿ ਸਤਿਵਾਦੀ ਇਕ ਵਖਾਈਆ। ਏਕਾ ਨਾਮ ਜੁਗ ਜੁਗ ਹੋਏ ਪਰਧਾਨ, ਸਤਿਜੁਗ ਤ੍ਰੇਤਾ ਦੁਆਪਰ ਪੰਧ ਮੁਕਾਈਆ। ਏਕਾ ਨਾਉਂ ਕਲਜੁਗ ਵੇਖੇ ਆਣ, ਲੋਕਮਾਤ ਵੇਸ ਵਟਾਈਆ। ਏਕਾ ਨਾਉਂ ਪਰਗਟ ਕਰੇ ਸ੍ਰੀ ਭਗਵਾਨ, ਆਪ ਆਪਣੀ ਦਇਆ ਕਮਾਈਆ। ਏਕਾ ਨਾਉਂ ਸੋਹੰ ਸ਼ਬਦ ਜਗਤ ਜੀਵ ਜਹਾਨ, ਜਨਮ ਮਰਨ ਕਟਾਈਆ। ਪਰਗਟ ਕਰੇ ਆਪ ਭਗਵਾਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਉਂ ਧਰਾਈਆ। ਕਲਜੁਗ ਅੰਤ ਕਰੇ ਕਲਿਆਣ, ਸਤਿਜੁਗ ਸਾਚਾ ਰਾਹ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਹਰਿ ਕਾ ਨਾਉਂ ਹਰਿ ਸਮਝਾਈਆ।
੧੮ ਮਾਘ ੨੦੧੮ ਬਿਕ੍ਰਮੀ ਕਥਾ ਸਿੰਘ ਦੇ ਘਰ ਪਿੰਡ ਮੋਇਲ ਜੰਮੂ
ਪੀਰ ਪੈਗ਼ੰਬਰ ਰਹੇ ਨੱਠ, ਚਾਰ ਯਾਰੀ ਨਾਲ ਰਲਾਈਆ। ਦਰ ਦਰਵੇਸ ਇਕ ਇਕੱਠ, ਗ੍ਰਹਿ ਮੰਦਰ ਵੇਖ ਵਖਾਈਆ। ਇਕ ਦੂਜੇ ਨੂੰ ਰਹੇ ਦੱਸ, ਸਦੀ ਚੌਧਵੀਂ ਦਏ ਦੁਹਾਈਆ। ਸਭ ਦੇ ਖਾਲੀ ਹੋਏ ਹੱਥ, ਅੱਗੇ ਚਲੇ ਨਾ ਕੋਇ ਵਡਿਆਈਆ। ਕਲਮਾ ਨਬੀ ਨਾ ਕੋਈ ਨੱਥ, ਰਸੂਲ ਅਸੂਲ ਨਾ ਕੋਈ ਬਿਤਾਈਆ। ਜਿਸ ਦਾ ਗਾਉਂਦੇ ਰਹੇ ਜਸ, ਮੁਕਾਮੇ ਹੱਕ ਹੱਕ ਖ਼ੁਦਾਈਆ। ਸੋ ਪਰਗਟ ਹੋਇਆ ਸਾਹਿਬ ਸਮਰਥ, ਨਿਰਗੁਣ ਆਪਣਾ ਨੂਰ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪ ਉਠਾਈਆ। ਪੀਰ ਪੈਗ਼ੰਬਰ ਕਰਨ ਵਿਚਾਰ, ਹਰਿ ਵਿਚਾਰ ਵਿਚ ਕਦੇ ਨਾ ਆਈਆ। ਸਦੀ ਸਦੀਵੀ ਹੋਈ ਖ਼ੁਆਰ, ਸਿਰ ਸਦਕਾ ਨਾ ਕੋਈ ਰਖਾਈਆ। ਚਾਰੋਂ ਕੁੰਟ ਧੂੰਆਂਧਾਰ, ਚੌਦਾਂ ਤਬਕ ਰਹੇ ਕੁਰਲਾਈਆ। ਐਨਲਹਕ ਨਾ ਕਹੇ ਕੋਈ ਪੁਕਾਰ, ਹੱਕ ਹਕ਼ੀਕ਼ਤ ਨਾ ਕੋਈ ਸਮਝਾਈਆ। ਲਾਸ਼ਰੀਕ ਪਰਵਰਦਿਗਾਰ, ਬੇਐਬ ਰੂਪ ਵਟਾਈਆ। ਸਾਡੀ ਕਰਨੀ ਪਾਵੇ ਸਾਰ, ਪੂਰਬ ਲੇਖਾ ਵੇਖੇ ਥਾਉਂ ਥਾਈਂਆ। ਹੁਕਮੀ ਹੁਕਮ ਕਰੇ ਫ਼ਰਮਾਣ, ਧੁਰ ਫ਼ਰਮਾਣਾ ਇਕ ਜਣਾਈਆ।
ਸਦਾ ਦੇਵੇ ਏਕਾ ਦਾਨ, ਏਕਾ ਘਰ ਮੰਗਾਈਆ। ਰੁੱਤੜੀ ਸੋਹੇ ਭਗਤ ਦੁਆਰ, ਲੋਕਮਾਤ ਵੱਜੇ ਵਧਾਈਆ। ਕਰੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਆਪਣੇ ਹੱਥ ਰੱਖੀ ਵਡਿਆਈਆ। ਏਕਾ ਜਾਣੇ ਰਾਮ ਰੂਪ ਕਰਤਾਰ, ਬੇਅੰਤ ਬੇਅੰਤ ਬੇਅੰਤ ਬੇਪਵਰਾਹੀਆ। ਖੇਲੇ ਖੇਲ ਦੋ ਜਹਾਨ, ਸ੍ਰੀ ਭਗਵਾਨ ਆਪਣੀ ਕਾਰ ਕਮਾਈਆ। ਲਹਿਣਾ ਦੇਣਾ ਵਖਾਏ ਗੋਪੀ ਕਾਹਨ, ਬਣ ਘਨਈਆ ਨੱਯੀਆ ਮਾਤ ਚਲਾਈਆ। ਸ਼ਬਦ ਅਗੰਮੀ ਦੇ ਪੈਗ਼ਾਮ, ਪੀਰ ਪੀਰ ਕਰੇ ਪੜ੍ਹਾਈਆ। ਅੰਤਮ ਸਭ ਨੂੰ ਵੇਖੇ ਆਣ, ਬੇਪਹਿਚਾਨ ਰੂਪ ਵਟਾਈਆ। ਬ੍ਰਹਮਾ ਵਿਸ਼ਨ ਸ਼ਿਵ ਦੇਵੇ ਗਿਆਨ, ਏਕਾ ਅੱਖਰ ਕਰੇ ਪੜ੍ਹਾਈਆ। ਦਾਤਾ ਦਾਨੀ ਨੌਜਵਾਨ, ਬਲ ਆਪਣਾ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨੂਰ ਜ਼ਹੂਰ ਆਪ ਕਰਾਈਆ। ਨੂਰ ਜ਼ਹੂਰ ਹਰਿ ਅਗੰਮ, ਅਗੰਮੜਾ ਖੇਲ ਕਰਾਇੰਦਾ। ਚੌਦਾਂ ਲੋਕ ਬੇੜਾ ਬੰਨ੍ਹ, ਚੌਦਾਂ ਤਬਕ ਆਪ ਹਿਲਾਇੰਦਾ। ਲੱਖ ਚੁਰਾਸੀ ਦੇਵੇ ਡੰਨ, ਜੋ ਘੜ੍ਹਿਆ ਭੰਨ ਵਖਾਇੰਦਾ। ਭਗਤ ਭਗਵੰਤ ਚੜ੍ਹਾਏ ਸਾਚੇ ਚੰਨ, ਮੁਰਸ਼ਦ ਮੁਰੀਦ ਦਇਆ ਕਮਾਇੰਦਾ। ਏਕਾ ਰਾਗ ਸੁਣਾਏ ਕੰਨ, ਕਲਮਾ ਕਲਾਮ ਆਪ ਜਣਾਇੰਦਾ। ਏਕਾ ਜੋਤ ਜਗਾਏ ਤਨ, ਦੀਪਕ ਦੀਆ ਡਗਮਗਾਇੰਦਾ। ਏਕਾ ਬੇੜਾ ਦੇਵੇ ਬੰਨ੍ਹ, ਖੇਵਟ ਖੇਟ ਸੇਵ ਕਮਾਇੰਦਾ। ਏਕਾ ਦੇਵੇ ਸੱਚਾ ਧੰਨ, ਵਸਤ ਅਮੋਲਕ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਭੇਵ ਆਪ ਚੁਕਾਇੰਦਾ। ਪੀਰ ਪੈਗ਼ੰਬਰ ਕਰਨ ਪੁਕਾਰ, ਨੇਤਰ ਨੈਣਾਂ ਨੀਰ ਵਹਾਈਆ। ਏਕਾ ਵਿਛੜਿਆ ਮੀਤ ਮੁਰਾਰ, ਇਲਾਹੀ ਨੂਰ ਨਾ ਕੋਇ ਰੁਸ਼ਨਾਈਆ। ਮੁਕਾਮੇ ਹੱਕ ਨਾ ਸਾਂਝਾ ਯਾਰ, ਹਕ਼ੀਕ਼ਤ ਕਰੇ ਨਾ ਕੋਈ ਕੁੜਮਾਈਆ। ਰਾਮ ਰਹੀਮ ਰਹਿਮਾਨ ਹੋਇਆ ਖ਼ਬਰਦਾਰ, ਖ਼ਬਰਦਾਰ ਕਰੇ ਲੋਕਾਈਆ। ਏਕਾ ਚਿੱਲਾ ਤੀਰ ਕਮਾਨ, ਤ੍ਰੈਭਵਨ ਧਨੀ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਸ ਵਟਾਈਆ। ਸਾਚਾ ਚਿੱਲਾ ਤੀਰ ਕਮਾਨ, ਸ੍ਰੀ ਭਗਵਾਨ ਆਪ ਉਠਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰ ਪਰਵਾਨ, ਕਲਜੁਗ ਅੰਤਮ ਵੇਖ ਵਖਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਧਰਾਇੰਦਾ। ਲੇਖਾ ਜਾਣੇ ਗੋਪੀ ਕਾਹਨ, ਕ੍ਰਿਸ਼ਨ ਮਧੁਰ ਧੁਨ ਬੰਸਰੀ ਨਾਮ ਵਜਾਇੰਦਾ। ਖੇਲੇ ਖੇਲ ਮਹਾਨ, ਖ਼ਾਲਕ ਖ਼ਲਕ ਵਿਚ ਸਮਾਇੰਦਾ। ਨਾਦ ਅਨਾਦੀ ਧੁਰ ਫ਼ਰਮਾਣ, ਸ਼ਬਦੀ ਸ਼ਬਦ ਜਣਾਇੰਦਾ। ਕਲਜੁਗ ਅੰਤਮ ਲੇਖਾ ਮੁੱਕੇ ਵਿਚ ਜਹਾਨ, ਥਿਰ ਕੋਇ ਰਹਿਣ ਨਾ ਪਾਇੰਦਾ। ਪਰਗਟ ਹੋ ਸ੍ਰੀ ਭਗਵਾਨ, ਵੇਦ ਵਿਆਸੇ ਨਾਲ ਉਠਾਇੰਦਾ। ਏਕਾ ਮੰਦਰ ਇਕ ਮਕਾਨ, ਸਾਚੇ ਬੰਕ ਸੋਭਾ ਪਾਇੰਦਾ। ਏਕਾ ਨਾਮ ਗੀਤਾ ਗਿਆਨ, ਦ੍ਰਿਸ਼ਟ ਇਸ਼ਟ ਇਕ ਵਖਾਇੰਦਾ। ਏਕਾ ਰਾਮ ਏਕਾ ਕਾਹਨ, ਧੁਨ ਅਨਾਦੀ ਇਕ ਵਜਾਇੰਦਾ। ਏਕਾ ਸਤਿਨਾਮ ਸਤਿਨਾਮ ਕਰੇ ਪਰਵਾਨ, ਧੁਰ ਫ਼ਰਮਾਨਾ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ ਤੇਰਾ ਲਹਿਣਾ ਤੇਰੀ ਝੋਲੀ ਪਾਇੰਦਾ। ਸਾਚਾ ਲਹਿਣਾ ਦੇਵਣਹਾਰ, ਆਦਿ ਜੁਗਾਦਿ ਸਮਾਇਆ। ਗੁਰ ਅਵਤਾਰਾਂ ਪਾਵੇ ਸਾਰ, ਜੁਗ ਜੁਗ ਵੇਸ ਵਟਾਇਆ। ਭਗਤ ਭਗਵੰਤ ਦਏ ਆਧਾਰ, ਸਿਰ ਆਪਣਾ ਹੱਥ ਟਿਕਾਇਆ। ਲੱਖ ਚੁਰਾਸੀ ਪਾਰ ਕਿਨਾਰ, ਆਵਣ ਜਾਵਣ ਗੇੜ ਕਟਾਇਆ। ਏਥੇ ਓਥੇ ਹੋਏ ਸਹਾਰ, ਵਿਚ ਜਹਾਨਾਂ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਇਆ।
ਹਰਿਜਨ ਸਾਚੇ ਆਪ ਉਠਾਲ, ਆਪਣੀ ਬੂਝ ਬੁਝਾਈਆ। ਗੁਰਮੁਖ ਵੇਖੇ ਸਾਚੇ ਲਾਲ, ਗੁਰ ਗੁਰ ਸੇਵ ਕਮਾਈਆ। ਸ਼ਬਦੀ ਸ਼ਬਦ ਬਣ ਦਲਾਲ, ਜਗਤ ਵਿਚੋਲਾ ਫੇਰਾ ਪਾਈਆ। ਨਾਤਾ ਤੋੜ ਕਾਲ ਮਹਾਂਕਾਲ, ਏਕਾ ਬਖ਼ਸ਼ੇ ਸਰਨ ਸਰਨਾਈਆ । ਨੂਰੀ ਜਲਵਾ ਨੂਰ ਜਲਾਲ, ਨੂਰ ਨੂਰਾਨਾ ਇਕ ਦਰਸਾਈਆ। ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਭਗਤ ਭਗਵੰਤ ਲਏ ਪਛਾਣ, ਲੱਖ ਚੁਰਾਸੀ ਫੋਲ ਫੁਲਾਈਆ। ਸੀਤਾ ਸੁਰਤੀ ਮਿਲੇ ਰਾਮ, ਘਰ ਘਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ। ਹਰਿਜਨ ਸਾਚੇ ਮੇਲ ਮਿਲੌਣਾ, ਹਰਿ ਆਪਣੀ ਦਇਆ ਕਮਾਇੰਦਾ। ਪੀਰ ਪੈਗ਼ੰਬਰ ਨਾਲ ਰਲੌਣਾ, ਗੁਰ ਅਵਤਾਰ ਆਪ ਉਠਾਇੰਦਾ। ਸਾਚਾ ਬੰਕ ਇਕ ਸੁਹੌਣਾ, ਜਿਸ ਦੁਆਰੇ ਫੇਰਾ ਪਾਇੰਦਾ। ਪੂਰਬ ਲਹਿਣਾ ਝੋਲੀ ਪੌਣਾ, ਜਨਮ ਕਰਮ ਪੰਧ ਮੁਕਾਇੰਦਾ। ਜੋਤੀ ਜੋਤ ਜੋਤ ਮਿਲਾਉਣਾ, ਆਪ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਏਕਾ ਹੱਥ ਟਿਕਾਇੰਦਾ। ਗੁਰਮੁਖ ਸੱਚਾ ਸਚ ਦੁਆਰ, ਸੋ ਪੁਰਖ ਨਿਰੰਜਣ ਆਪ ਬਹਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਕਰਨ ਵਿਚਾਰ, ਅਚਰਜ ਹਰਿ ਹਰਿ ਖੇਲ ਵਰਤਾਈਆ। ਜੁਗ ਚੌਕੜੀ ਦੇਂਦਾ ਰਿਹਾ ਨਾਮ ਆਧਾਰ, ਆਪਣਾ ਨਾਉਂ ਕਰ ਵਡਿਆਈਆ। ਕਲਜੁਗ ਅੰਤਮ ਹੋ ਤਿਆਰ, ਲੋਕਮਾਤ ਫੇਰਾ ਪਾਈਆ। ਜੋਤੀ ਜਾਤਾ ਹੋ ਉਜਿਆਰ, ਨੂਰ ਨੂਰਾਨਾ ਡਗਮਗਾਈਆ। ਜੰਗਲ ਜੂਹ ਵੇਖੇ ਉਜਾੜ ਪਹਾੜ, ਲੱਖ ਚੁਰਾਸੀ ਡੂੰਘੀ ਕੰਦਰ ਫੇਰਾ ਪਾਈਆ। ਨੌਂ ਖੰਡ ਪ੍ਰਿਥਮੀ ਚਰਨਾਂ ਹੇਠ ਲਿਤਾੜ, ਸੱਤਾਂ ਦੀਪਾਂ ਵੰਡ ਵੰਡਾਈਆ। ਗੁਰਮੁਖ ਵਿਚੋਂ ਲਏ ਉਠਾਲ, ਆਪ ਆਪਣੀ ਬੂਝ ਬੁਝਾਈਆ। ਨਾਤਾ ਤੋੜੇ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਲਏ ਮਿਲਾਈਆ। ਹਰਿਜਨ ਮਿਲਿਆ ਧੁਰ ਦਰਬਾਰ, ਸ੍ਰੀ ਭਗਵਾਨ ਦਇਆ ਕਮਾਇੰਦਾ। ਗੁਰ ਕਾ ਸ਼ਬਦ ਇਕ ਆਧਾਰ, ਗੁਰ ਗੁਰ ਰੂਪ ਸਮਾਇੰਦਾ। ਸਤਿਗੁਰ ਪੂਰਾ ਜਾਏ ਤਾਰ, ਫੜ ਬੇੜਾ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਵਡਿਆਇੰਦਾ। ਹਰਿਜਨ ਸਾਚਾ ਸਤਿ ਸਰੂਪ, ਮਹਿਮਾ ਅਨੂਪ ਗਿਣੀ ਨਾ ਜਾਈਆ। ਪ੍ਰਭ ਮਿਲਿਆ ਇਕੋ ਭੂਪ, ਰਾਜਾਨ ਰਾਜ ਬੇਪਰਵਾਹੀਆ। ਵੇਖਣਹਾਰਾ ਚਾਰੇ ਕੂਟ, ਦਹਿ ਦਿਸ਼ਾ ਧਿਆਨ ਲਗਾਈਆ। ਨਾਤਾ ਤੋੜ ਜੂਠ ਝੂਠ, ਸਚ ਸੁੱਚ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਈਆ। ਹਰਿਜਨ ਸਾਚਾ ਤਾਰਿਆ, ਤਾਰਨਹਾਰ ਗੁਰ ਏਕ। ਆਵਣ ਜਾਵਣ ਗੇੜ ਨਿਵਾਰਿਆ, ਚਰਨ ਸਰਨ ਬਖ਼ਸ਼ੀ ਟੇਕ। ਸਚਖੰਡ ਦੁਆਰੇ ਆਪ ਸੁਹਾ ਲਿਆ, ਮੇਲ ਮਿਲਾਵਾ ਏਕੋ ਏਕ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਲਿਖਣਹਾਰਾ ਲੇਖ। ਆਪੇ ਲਿਖੇ ਲੇਖ, ਲਿਖਣਹਾਰ ਗੋਪਾਲਾ। ਸੰਤ ਸੁਹੇਲੇ ਆਪੇ ਵੇਖ, ਦੇਵੇ ਨਾਮ ਸੁਖਾਲਾ। ਆਪੇ ਬਨਣਹਾਰਾ ਰੇਖ, ਆਪੇ ਤੋੜਣਹਾਰ ਜੰਜਾਲਾ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਸਾਚੇ ਲਾਲਾ। ਹਰਿਜਨ ਲਾਲ ਅਨਮੁਲੜਾ, ਕੀਮਤ ਕੋਇ ਨਾ ਪਾਇੰਦਾ। ਸਤਿਗੁਰ ਕੰਡੇ ਜੋ ਜਨ ਤੁਲੜਾ, ਤਿਸ ਭਾਰ ਨਾ ਕੋਈ ਉਠਾਇੰਦਾ। ਏਥੇ ਓਥੇ ਫਲਿਆ ਫੁਲੜਾ, ਦੋ ਜਹਾਨਾਂ ਡਗਮਗਾਇੰਦਾ। ਭਾਗ ਲਗਾਏ ਆਪਣੀ ਕੁਲੜਾ, ਕੁਲਵੰਤ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਸਿਰ ਰੱਖੇ ਹੱਥ ਆਪ ਨਿਰੰਕਾਰ, ਨਿਰਗੁਣ ਆਪਣੀ ਦਇਆ ਕਮਾਈਆ। ਜੋ ਜਨ ਰਸਨਾ ਸੋਹੰ ਗਾਏ ਜੈਕਾਰ, ਜਨਮ ਮਰਨ ਵਿਚ ਨਾ ਆਈਆ। ਨੇਤਰ ਲੋਚਣ ਨੈਣ ਦੇਵੇ ਦਰਸ ਦੀਦਾਰ, ਸਵੱਛ ਸਰੂਪੀ ਰੂਪ ਵਟਾਈਆ। ਅਗਨੀ ਤੱਤ ਦੇਵੇ ਠਾਰ, ਅੰਮ੍ਰਿਤ ਮੇਘ ਬਰਸਾਈਆ। ਕਾਗ ਰਲਾਏ ਹੰਸਾ ਡਾਰ, ਸੋਹੰ ਹੰਸਾ ਮੋਤੀ ਚੋਗ ਚੁਗਾਈਆ। ਹਉਮੇ ਦੁਖੜਾ ਦਏ ਨਿਵਾਰ, ਘਰ ਘਰ ਵਿਚ ਸੁਖ ਉਪਜਾਈਆ। ਨਾਤਾ ਤੋੜ ਸਰਬ ਸੰਸਾਰ, ਚਰਨ ਸਰਨ ਦਏ ਸਰਨਾਈਆ। ਗੁਰਮੁਖ ਕਰੇ ਸਦਾ ਪਿਆਰ, ਗੁਰ ਪੂਰੇ ਵਡ ਵਡਿਆਈਆ। ਕਥਾ ਸਿੰਘ ਉਤਰਿਆ ਪਾਰ, ਅਧਵਿਚਕਾਰ ਨਾ ਕੋਇ ਅਟਕਾਈਆ। ਦੋੲੋ ਜੋੜ ਕਰੇ ਨਿਮਸਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਤੇਰੀ ਗੋਦ ਮੇਰਾ ਪਰਵਾਰ, ਇਕੋ ਤੇਰੀ ਓਟ ਤਕਾਈਆ। ਆਦਿ ਜੁਗਾਦਿ ਸਦਾ ਰਖਵਾਲ, ਤੂੰ ਸੱਚਾ ਸਾਹਿਬ ਸਾਈਂਆ। ਏਥੇ ਓਥੇ ਦੋ ਜਹਾਨਾਂ ਕਰੇ ਪ੍ਰਿਤਪਾਲ, ਬਣ ਪ੍ਰਿਤਪਾਲਕ ਸੇਵ ਕਮਾਈਆ। ਧੰਨ ਭਾਗ ਮੇਰੀ ਲੇਖੇ ਲਾਈ ਘਾਲ, ਕੀਤੀ ਘਾਲ ਥਾਏਂ ਪਾਈਆ। ਚਰਨ ਪ੍ਰੀਤੀ ਨਿਭੇ ਨਾਲ, ਅੰਤ ਵਿਛੋੜਾ ਨਾ ਕੋਈ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦਿਆਲ, ਦਇਆਨਿਧ ਠਾਕਰ ਗਹਿਰ ਗੰਭੀਰ ਸਹਿਜ ਗੁਣ ਸਾਗਰ ਅੰਮ੍ਰਿਤ ਤਾਲ ਲਿਆ ਨੁਹਾਈਆ।
ਪਾਰਬ੍ਰਹਮ ਤੇਰਾ ਪਰਵਾਰ, ਗੁਰ ਅਵਤਾਰ ਨਾਉਂ ਧਰਾਇਆ। ਪੀਰ ਪੈਗ਼ੰਬਰ ਤੇਰਾ ਆਧਾਰ, ਲੋਕਮਾਤ ਖੇਲ ਕਰਾਇਆ। ਆਪਣਾ ਨਾਉਂ ਰੱਖ ਹਰਿ ਨਿਰੰਕਾਰ, ਅੰਮ੍ਰਿਤ ਅਮੋਲਕ ਇਕ ਵਰਤਾਇਆ। ਕਾਇਆ ਗੋਲਕ ਕਰ ਤਿਆਰ, ਆਦਿ ਜੁਗਾਦਿ ਵਿਚ ਟਿਕਾਇਆ। ਸੱਚੀ ਢੋਲਕ ਅਗੰਮ ਅਪਾਰ, ਏਕਾ ਏਕ ਸੁਣਾਇਆ। ਅਨਬੋਲਤ ਤੂੰ ਕੋਇ ਨਾ ਪਾਏ ਸਾਰ, ਤੇਰਾ ਭੇਵ ਕਿਸੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਬੰਸ ਇਕ ਵਡਿਆਇਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਨਾਉਂ, ਲੋਕਮਾਤ ਪਰਗਟਾਈਆ। ਜੁਗ ਜੁਗ ਦੇਵਣ ਧੁਰ ਫ਼ਰਮਾਣ, ਜੀਵ ਜੰਤ ਕਰ ਪੜ੍ਹਾਈਆ। ਆਪ ਰੱਖਣ ਤੇਰਾ ਧਿਆਨ, ਧਿਆਨ ਦੱਸਣ ਸਰਬ ਲੋਕਾਈਆ। ਆਪ ਮੰਗਣ ਤੇਰਾ ਗਿਆਨ, ਗਿਆਨ ਜੀਵ ਜੰਤ ਜਣਾਈਆ। ਆਪ ਮੰਗਣ ਤੈਥੋਂ ਦਾਨ, ਬਣ ਦਾਨੀ ਲੋਕਮਾਤ ਸੇਵ ਕਮਾਈਆ। ਆਪ ਮੰਨਣ ਤੈਨੂੰ ਕਾਹਨ, ਲੋਕਮਾਤ ਬਣ ਬਣ ਕਾਹਨ ਤੇਰੀ ਰਾਸ ਰਚਾਈਆ। ਤੂੰ ਸਭ ਦਾ ਦਾਤਾ ਸ੍ਰੀ ਭਗਵਾਨ, ਬੇਅੰਤ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਤੇਰਾ ਰੰਗ, ਰੰਗ ਰੰਗ ਚੜ੍ਹਾਈਆ। ਆਤਮ ਸੇਜਾ ਸਚ ਪਲੰਘ, ਸਚ ਸਿੰਘਾਸਣ ਇਕ ਵਿਛਾਈਆ। ਨਿਝ ਆਤਮ ਦੇਵੇ ਨਿਝਾਨੰਦ, ਨਿਝ ਘਰ ਕਰੇਂ ਰਸਾਈਆ। ਗੀਤ ਸੁਣਾਏ ਆਪਣਾ ਛੰਦ, ਬਿਨ ਤੰਦੀ ਤਾਰ ਹਿਲਾਈਆ। ਕਰੇ ਪਰਕਾਸ਼ ਬਿਨ ਸੂਰਜ ਚੰਦ, ਨੂਰੋ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਘਰਾਨਾ, ਤੇਰੇ ਹੱਥ ਸਾਹਿਬ ਵਡਿਆਈਆ। ਤੂੰ ਸਭ ਦਾ ਸੱਚਾ ਦਾਤਾ, ਸ਼ਹਿਨਸ਼ਾਹ ਅਖਵਾਈਆ। ਸਭ ਗੌਦੇਂ ਤੇਰਾ ਗਾਣਾ, ਜੁਗ ਜੁਗ ਸੇਵ ਕਮਾਈਆ। ਤੂੰ ਚਰਨ ਬਖ਼ਸ਼ੇ ਮਾਣਾ, ਸਿਰ ਆਪਣਾ ਹੱਥ ਟਿਕਾਈਆ।
ਨੇਤਰ ਨੈਣ ਤੇਰਾ ਧਿਆਨਾ, ਤੇਰੇ ਹੁਕਮੇ ਫੇਰੀ ਪਾਈਆ। ਤੂੰ ਚਤੁਰ ਸੁਘੜ ਸੁਜਾਨਾ, ਵਡ ਦਾਤਾ ਸ਼ਹਿਨਸ਼ਾਹੀਆ। ਤੇਰਾ ਖੇਲ ਦੋ ਜਹਾਨਾਂ, ਲੋਕਮਾਤ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਤੇਰਾ ਸਾਕ, ਲੋਕਮਾਤ ਬੰਧਨ ਪਾਇਆ। ਤੂੰ ਆਪਣੀ ਦੱਸੀਂ ਭਵਿਖਤ ਵਾਕ, ਭੇਵ ਅਭੇਦ ਖੁਲ੍ਹਾਇਆ। ਤੂੰ ਬਣਾਏਂ ਆਪਣੀ ਜ਼ਾਤ, ਆਪਣਾ ਰੰਗ ਰੰਗਾਇਆ। ਤੂੰ ਬੈਠਾ ਇਕ ਇਕਾਂਤ, ਸਚ ਮਹੱਲੇ ਡੇਰਾ ਲਾਇਆ। ਤੇਰਾ ਖੇਲ ਬਹੁ ਬਿਧ ਭਾਂਤ, ਏਕਾ ਬਿਧ ਆਪਣੀ ਧਾਰ ਚਲਾਇਆ। ਤੇਰੀ ਸੇਵਾ ਦਿਵਸ ਰਾਤ, ਸੂਰਜ ਚੰਨ ਰਹੇ ਕਮਾਇਆ। ਤੇਰੀ ਪੜ੍ਹ ਪੜ੍ਹ ਪੂਜਾ ਪਾਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੇ ਧੰਦੇ ਆਪ ਲਗਾਇਆ। ਗੁਰ ਅਵਤਾਰ ਪੀਰ ਪੇਗ਼ੰਬਰ ਤੇਰਾ ਬੰਧਨ, ਦੀਨਾ ਬੰਧੂ ਤੇਰੀ ਵਡਿਆਈਆ। ਤੇਰਾ ਨਾਮ ਮਸਤਕ ਲੌਣ ਚੰਦਨ, ਚੰਦਨ ਨਿੰਮ ਵਾਸ ਮਹਿਕਾਈਆ। ਦੋਏ ਜੋੜ ਕੀਤੀ ਬੰਦਨ, ਸੀਸ ਜਗਦੀਸ ਝੁਕਾਈਆ। ਤੂੰ ਸਾਹਿਬ ਸਦਾ ਬਖ਼ਸ਼ੰਦਨ, ਤੇਰੇ ਹੱਥ ਵਡਿਆਈਆ। ਅਸੀਂ ਸੇਵਾ ਕਰੀਏ ਵਿਚ ਵਰਭੰਡਨ, ਬ੍ਰਹਿਮੰਡ ਤੇਰੀ ਧਾਰ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਸਾਜਨ ਆਪੇ ਸਾਜ, ਵੇਖੇ ਚਾਈਂ ਚਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਨਾਤਾ, ਜੁਗ ਜੁਗ ਗਾਵੇ ਤੇਰੀ ਗਾਥਾ, ਤੇਰਾ ਸੋਹਲਾ ਨਾਲ ਰਲਾਇਆ। ਨਿਉਂ ਨਿਉਂ ਟੇਕਣ ਮਾਥਾ, ਪ੍ਰਭ ਚਰਨ ਸੀਸ ਝੁਕਾਇਆ। ਤੂੰ ਸਾਹਿਬ ਪੁਰਖ ਸਮਰਾਥਾ, ਵਡ ਦਾਤਾ ਬੇਪਰਵਾਹਿਆ। ਤੂੰ ਬਾਂਕਨ ਬਾਂਕੀ ਬਾਂਕਾ, ਪਤਿਤ ਪੁਨੀਤ ਵੇਸ ਕਰਾਇਆ। ਕੋਟਨ ਕੋਟ ਬ੍ਰਹਿਮੰਡ ਖੰਡ ਤੇਰਾ ਅਹਾਤਾ, ਗੁਰ ਅਵਤਾਰ ਬੈਠੇ ਸੇਵ ਕਮਾਇਆ। ਤੇਰੇ ਰੰਗ ਕਿਸੇ ਨਾ ਜਾਤਾ, ਬੇਅੰਤ ਤੇਰੀ ਸ਼ਹਿਨਸ਼ਾਹਿਆ। ਤੂੰ ਸਭ ਦਾ ਪਿਤਾ ਮਾਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਜੋੜ, ਜੋੜਨ ਜੋੜ ਜੋੜ ਜੁੜਾਈਆ। ਤੂੰ ਲੱਗੀ ਨਿਭਾਵੇਂ ਤੋੜ, ਤੇਰੇ ਹੱਥ ਵਡ ਵਡਿਆਈਆ। ਜੁਗ ਜੁਗ ਤੇਰੀ ਰੱਖਣ ਓਟ, ਇਕੋ ਆਸ ਤਕਾਈਆ। ਤੂੰ ਦਾਤਾ ਨਿਰਮਲ ਜੋਤ, ਨੂਰ ਨੂਰ ਰੁਸ਼ਨਾਈਆ। ਸਚਖੰਡ ਵਸੇਂ ਸਾਚੇ ਕੋਟ, ਚਾਰ ਦੁਆਰ ਨਾ ਕੋਈ ਬਣਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਮਿਤ, ਮਿੱਤਰ ਪਿਆਰਾ ਤੂੰ ਅਖਵਾਈਆ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਹਿਤ, ਨਿਤ ਨਵਿਤ ਵੇਸ ਵਟਾਈਆ। ਕਲਜੁਗ ਅੰਤਮ ਦੱਸੀ ਸਾਚੀ ਥਿਤ, ਸਾਚਾ ਘਰ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਰ ਘਰ ਆਪਣਾ ਭੇਵ ਚੁਕਾਈਆ। ਗੁਰ ਪੀਰ ਅਵਤਾਰ ਤੇਰਾ ਦਰਵਾਜ਼ਾ, ਲੋਕਮਾਤ ਖੁਲਾਇਆ। ਅੰਦਰ ਵੜ ਵੜ ਕਰੇ ਕਾਜਾ, ਆਪਣਾ ਹੁਕਮ ਸੁਣਾਇਆ। ਭੂਪਤ ਭੂਪ ਬਣ ਰਾਜਨ ਰਾਜਾ, ਹੁਕਮੀ ਸਰਬ ਭੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਆਪਣਾ ਰੰਗ ਵਖਾਈਆ। ਗੁਰ ਪੀਰ ਅਵਤਾਰ ਤੇਰਾ ਸੱਜਣ, ਤੂੰ ਸਗਲਾ ਸੰਗ ਨਿਭਾਇੰਦਾ। ਚਰਨ ਧੂੜ ਕਰਾਏ ਮਜ਼ਨ, ਸਚ ਸਰੋਵਰ ਇਕ ਨੁਹਾਇੰਦਾ। ਜੁਗਾਂ ਜੁਗੰਤ ਹੋਏ ਪੜਦੇ ਕੱਜਣ, ਨਾਮ ਦਾਤ ਹੱਥ ਰਖਾਇੰਦਾ। ਨਾਦ ਅਨਾਦੀ ਨਾਦ ਤੇਰੇ ਵੱਜਣ, ਗੀਤ ਗੋਬਿੰਦ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਘਰ ਸੋਭਾ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੀ ਆਸ, ਇਕੋ ਆਸ ਤਕਾਈਆ। ਜੁਗ ਜੁਗ ਬੁਝਾਏ ਪਿਆਸ, ਤ੍ਰਿਸਨਾ
ਅਗ ਮਿਟਾਈਆ। ਭੇਵ ਚੁਕਾਏ ਪ੍ਰਿਥਮੀ ਆਕਾਸ਼, ਆਕਾਸ਼ ਅਕਾਸ਼ਾਂ ਕਰ ਰੁਸ਼ਨਾਈਆ। ਸਰਗੁਣ ਨਿਰਗੁਣ ਹੋ ਦਾਸੀ ਦਾਸ, ਸਾਚੀ ਸੇਵ ਕਮਾਈਆ। ਆਪਣੇ ਵਿਚੋਂ ਪਰਗਟ ਕਰਕੇ ਆਪਣੀ ਸ਼ਾਖ਼, ਸਾਖਿਆਤ ਰੂਪ ਵਖਾਈਆ । ਨਾਮ ਅਗੰਮੀ ਦੇ ਦੇ ਦਾਤ, ਝੋਲੀ ਸਰਬ ਭਰਾਈਆ। ਅੰਤਮ ਵੇਖਣਹਾਰਾ ਜ਼ਾਤ, ਪੜਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਤੱਕ, ਇਕ ਧਿਆਨ ਲਗਾਇਆ। ਤੂੰ ਆਦਿ ਜੁਗਾਦਿ ਨਾ ਜਾਏਂ ਅੱਕ, ਜੁਗ ਜੁਗ ਖੇਲ ਕਰਾਇਆ। ਆਪਣੇ ਚਰਨਾਂ ਹੇਠਾਂ ਸਾਰੇ ਰੱਖੀ ਢਕ, ਆਪ ਆਪਣਾ ਪੜਦਾ ਲਾਹਿਆ। ਜਿਸ ਭਾਵੇਂ ਤਿਸ ਲਏਂ ਕੱਢ, ਹੁਕਮੀ ਹੁਕਮ ਫਿਰਾਇਆ। ਇਕ ਦੂਜੇ ਨਾਲੋਂ ਕਰੇਂ ਅੱਡ, ਆਪਣੀ ਵੰਡ ਵੰਡਾਇਆ। ਜਗਤ ਨਿਸ਼ਾਨਾ ਮਾਤ ਗੱਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪ ਕਰਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਵੇਖ, ਨੈਣ ਨੈਣ ਉਠਾਈਆ। ਪਾਰਬ੍ਰਹਮ ਕਿਸੇ ਨਾ ਦੱਸਿਆ ਭੇਤ, ਅਛਲ ਅਛੱਲ ਛਲ ਕਰਾਈਆ। ਆਪਣੇ ਮਤਲਬ ਲਈ ਕਰਦਾ ਆਇਆ ਹੇਤ, ਲੋਕਮਾਤ ਸੇਵਾ ਲਾਈਆ। ਅੰਤ ਸਭ ਨੂੰ ਕਰਿਆ ਖੇਤ, ਰਣਭੂਮੀ ਇਕ ਵਖਾਈਆ। ਆਪੇ ਬੈਠਾ ਰੱਖ ਕੇ ਚਰਨਾਂ ਹੇਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਆਪ ਨਿਭਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਉਡੀਕ, ਏਕਾ ਓਟ ਤਕਾਈਆ। ਪ੍ਰਭ ਆਏ ਲਾਸ਼ਰੀਕ, ਲੋਕਮਾਤ ਫੇਰਾ ਪਾਈਆ। ਤਿਸ ਅੱਗੇ ਝੁਕਾਈਏ ਸੀਸ, ਨਿਉਂ ਨਿਉਂ ਖ਼ੁਸ਼ੀ ਮਨਾਈਆ। ਸੋ ਸਾਹਿਬ ਸੱਚਾ ਜਗਦੀਸ, ਜਿਸ ਦਿਤੀ ਮਾਣ ਵਡਿਆਈਆ। ਜਿਸ ਦਾ ਕਲਮਾ ਪੜ੍ਹੀ ਹਦੀਸ, ਸੋ ਹਜ਼ਰਤ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੰਧ ਆਪ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਪੰਧ ਮੁਕਾ, ਵੇਲਾ ਵਕਤ ਰਿਹਾ ਨਾ ਰਾਈਆ। ਕਲਜੁਗ ਅੰਧੇਰਾ ਗਿਆ ਛਾ, ਚੰਦ ਚਾਂਦਨੀ ਨਾ ਕੋਈ ਰੁਸ਼ਨਾਈਆ। ਧੀਰਜ ਸਕੇ ਨਾ ਕੋਈ ਧਰਾ, ਧਰਮ ਅਧਰਮ ਬੈਠਾ ਮੁਖ ਛੁਪਾਈਆ। ਜੀਵ ਜੰਤ ਰਹੇ ਕੁਰਲਾ, ਕੂਕ ਕੂਕ ਸੁਣਾਈਆ। ਸਾਡੀ ਆਯੂ ਗਈ ਵਿਹਾ, ਵੇਲਾ ਗਿਆ ਹੱਥ ਨਾ ਆਈਆ। ਕੋਈ ਸਰਗੁਣ ਨਿਰਗੁਣ ਨਾ ਦਿਸੇ ਐ ਖ਼ੁਦਾ, ਖ਼ੁਦੀ ਵਿਚ ਸਰਬ ਲੋਕਾਈਆ। ਪੀਰ ਪੈਗ਼ੰਬਰ ਬੈਠੇ ਮੁਖ ਛੁਪਾ, ਨਜ਼ਰ ਨਾਲ ਨਜ਼ਰ ਨਾ ਕੋਇ ਮਿਲਾਈਆ। ਮੁੱਲਾ ਸ਼ੇਖ਼ ਹੁਕਾ ਬੈਠਾ ਡਾਹ, ਤੱਤੀ ਅੱਗ ਚਿਲਮ ਨਾ ਕੋਈ ਟਿਕਾਈਆ। ਤੇਰਾ ਭੁਲਿਆ ਨਾਂ ਮੇਰੇ ਮਿਹਰਵਾਨ, ਇਲਮ ਮਿਲੀ ਵਡਿਆਈਆ। ਤੇਰੇ ਉਤੋਂ ਵੇਖ ਹੋਵਾਂ ਕੁਰਬਾਂ, ਜਗਤ ਕਰਬਲਾ ਦਏ ਦੁਹਾਈਆ। ਤੇਰੀ ਮੰਗਾਂ ਠੰਡੀ ਛਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੀ ਮੰਗਣ ਪਨਾਹ, ਸਚ ਤੇਰੀ ਸਰਨਾਈਆ। ਕਲਜੁਗ ਅੰਤਮ ਕਰਦੇ ਹਾਂ, ਪਾਰਬ੍ਰਹਮ ਬੇਪਰਵਾਹੀਆ। ਤੇਰੀ ਸਰਨਾਈ ਸੱਚਾ ਥਾਂ, ਮਿਲ ਮਿਲ ਖ਼ੁਸ਼ੀ ਮਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਰਿਹਾ ਸੁਣਾਈਆ। ਮੇਰੀ ਇਕੋ ਹੋਈ ਹਾਂ, ਕਲਜੁਗ ਅੰਤ ਵੰਡ ਵੰਡਾਈਆ। ਜਿਸ ਛੁਰੀ ਫਿਰਾਈ ਉਤੇ ਸੂਰ ਗਾਂ, ਤਿਸ ਨਾਲੋਂ ਕਰਾਂ ਜੁਦਾਈਆ। ਜਨ ਭਗਤਾਂ ਬਣਾਂ ਪਿਤਾ ਮਾਂ, ਲੋਕਮਾਤ ਫੇਰਾ ਪਾਈਆ। ਇਕੋ ਦੱਸਾਂ ਸੱਚਾ ਨਾਂ, ਪੁਰਖ ਅਕਾਲ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਮੇਲਾ ਸਹਿਜ ਸੁਭਾ, ਸੋਹੰ ਅੱਖਰ ਸਚ ਪੜ੍ਹਾਈਆ।
ਹਾਂ ਕਰੀ ਇਕੋ ਭਗਤ, ਮੈਂ ਤੂੰ ਭੇਵ ਚੁਕਾਇਆ। ਨਾਤਾ ਤੋੜ ਸਰਬ ਜਗਤ, ਸਿਰਫ ਗੁਰਮੁਖ ਇਕ ਉਠਾਇਆ। ਲੇਖੇ ਲਾਈ ਬੂੰਦ ਰਕਤ, ਜਿਸ ਜਨ ਆਪਣਾ ਚਰਨ ਛੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਚੁਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਨ ਭਗਤਾਂ ਕਲਜੁਗ ਅੰਤ ਹੱਥ ਕਿਸੇ ਨਾ ਆਇਆ।