੧੮ ਮਾਘ ੨੦੧੮ ਬਿਕ੍ਰਮੀ ਦੇਵਾ ਸਿੰਘ ਧੰਗਾਲੀ ਜ਼ਿਲਾ ਜੰਮੂ
ਪੀਰ ਪੈਗ਼ੰਬਰ ਤੱਕੀ ਆਸ, ਆਸ ਇਕ ਰਖਾਈਆ। ਤੇਰਾ ਖੇਲ ਪ੍ਰਿਥਮੀ ਅਕਾਸ਼, ਅਕਾਸ਼ ਤੇਰੀ ਵਡਿਆਈਆ। ਅਸੀਂ ਵੇਖਣੀ ਤੇਰੀ ਰਾਸ, ਕਵਣ ਦੁਆਰੇ ਪਾਈਆ। ਕਵਣ ਸਖੀ ਤੇਰੇ ਵਸੇ ਪਾਸ, ਪਰਵਰਦਿਗਾਰ ਸੱਚੇ ਗੁਸਾਂਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦੇਣਾ ਖੁਲ੍ਹਾਈਆ । ਤੇਰੀ ਰਾਸ ਤੱਕਣ ਦਾ ਚਾਅ, ਇਕੋ ਓਟ ਰਖਾਈਆ। ਤੂੰ ਦੇਣੀ ਸਚ ਸਲਾਹ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਅਸੀਂ ਰਹਿਬਰ ਤੇਰੇ ਗਏ ਆ, ਦਰ ਤੇਰੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਦੇ ਉਠਾਈਆ। ਤੇਰਾ ਤੱਕਣਾ ਜਲਵਾ ਨੂਰ, ਨੂਰ ਨੂਰਾਨੀ ਮਿਹਰਵਾਨਾ । ਤੇਰਾ ਘਰ ਵੇਖਣਾ ਹਜ਼ੂਰ, ਮੇਰੇ ਹਜ਼ਰਤ ਸ਼ਾਹ ਸੁਲਤਾਨਾ। ਤੂੰ ਸ਼ਹਿਨਸ਼ਾਹ ਗਫ਼ੂਰ, ਮਰਦੇ ਮਰਦ ਮਰਦਾਨਾ। ਤੂੰ ਸਰਬ ਕਲਾ ਭਰਪੂਰ, ਆਦਿ ਜੁਗਾਦਿ ਨੌਜਵਾਨਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਮੰਡਲ ਕਵਣ ਨਿਸ਼ਾਨਾ। ਕਵਣ ਮੰਡਲ ਤੇਰੀ ਰਾਸ, ਕਵਣ ਘਰ ਵੱਜੇ ਵਧਾਈਆ । ਕਵਣ ਰੂਪ ਖੇਲ ਤਮਾਸ਼, ਖ਼ਾਲਕ ਖ਼ਲਕ ਵਿਚ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬਿਰਧ ਬਾਲ ਨਾ ਕੋਈ ਬੱਚਾ, ਵੱਡਾ ਛੋਟਾ ਨਾ ਕੋਈ ਅਖਵਾਈਆ। ਜਿਸ ਜਨ ਮਿਲਿਆ ਸਤਿਗੁਰ ਸੱਚਾ, ਏਕਾ ਰੰਗ ਰੰਗਾਈਆ। ਤ੍ਰੈਗੁਣ ਅਗਨ ਕਦੇ ਨਾ ਮੱਚਾ, ਗੁਰਮੁਖ ਵਡੀ ਵਡਿਆਈਆ। ਲੇਖੇ ਲੱਗਾ ਭਾਂਡਾ ਕੱਚਾ, ਕਰਤਾ ਕੀਮਤ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਏਕਾ ਘਰ ਬਹਾਈਆ । ਨਾ ਕੋਈ ਬੱਚਾ ਨਾ ਨਾਦਾਨ, ਬਾਲੀ ਬੁਧ ਨਾ ਕੋਈ ਰਖਾਈਆ। ਗੁਰਮੁਖ ਸੂਰਾ ਚਤਰ ਸੁਜਾਨ, ਮਿਲੀ ਮਾਤ ਵਡਿਆਈਆ। ਜਿਸ ਜਨ ਦਰਸ ਦੇਵੇ ਭਗਵਾਨ, ਸੋ ਜਨ ਸਚ ਦੁਆਰੇ ਸੋਭਾ ਪਾਈਆ। ਨਾਤਾ ਤੁਟੇ ਜਗਤ ਜਹਾਨ, ਜੀਵਣ ਜੁਗਤ ਇਕ ਸਮਝਾਈਆ। ਦੀਨ ਦਿਆਲ ਠਾਕਰ ਸਵਾਮੀ ਵੇਖੇ ਮਾਰ ਧਿਆਨ, ਮਿਹਰਵਾਨ ਨਿਗਹ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਨਾ ਕੋਈ ਬੱਚਾ ਬਾਲੀ ਬੁਧ, ਬਾਲੀ ਬਾਲ ਨਾ ਕੋਈ ਜਣਾਇੰਦਾ। ਜਨ ਭਗਤਾਂ ਕਰੇ ਕਾਰਜ ਸੁਧ, ਹਰਿ ਸਾਚੀ ਸੇਵ ਕਮਾਇੰਦਾ। ਗੁਰਮੁਖ ਜੋਧਾ ਸੂਰਬੀਰ ਏਕਾ ਉਠ, ਆਪਣਾ ਬਲ ਰਖਾਇੰਦਾ। ਜਿਸ ਉਪਰ ਦੀਨ ਦਿਆਲ ਜਾਏ ਤੁਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਨਾ ਕੋਈ ਬੱਚਾ ਮੂਰਖ ਮਤ, ਮੂੜ੍ਹ ਨਜ਼ਰ ਕੋਈ ਨਾ ਆਈਆ। ਸਤਿਗੁਰ ਦੇਵੇ ਸਾਚੀ ਮਤ, ਏਕਾ ਗੁਣ ਸਮਝਾਈਆ। ਘਰ ਘਰ ਅੰਦਰ ਹਰਿ ਹਰਿ ਤੱਤ, ਨਿਕਾ
ਵੱਡਾ ਨਾ ਵੰਡ ਵੰਡਾਈਆ। ਸਾਢੇ ਤਿੰਨ ਹੱਥ ਅੰਦਰ ਰਖਿਆ ਢਕ, ਦਿਸ ਕਿਸੇ ਨਾ ਆਈਆ। ਜਿਸ ਭਾਵੇ ਤਿਸ ਪੜਦਾ ਦੇਵੇ ਢਕ, ਆਪਣਾ ਮੁਖ ਵਖਾਈਆ। ਉਹ ਬੋਲੇ ਨਾਅਰਾ ਹੱਕ, ਕੂਕ ਕੂਕ ਸੁਣਾਈਆ । ਪ੍ਰਭ ਸਾਂਈ ਗਿਆ ਲੱਭ, ਘਰ ਮਿਲਿਆ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਦਏ ਵਡਿਆਈਆ। ਗੁਰਮੁਖ ਬੱਚਾ ਸਦਾ ਜਵਾਨ, ਹਰਿ ਸਾਚਾ ਸਚ ਰਖਾਇੰਦਾ। ਆਤਮ ਪਰਮਾਤਮ ਇਕ ਗਿਆਨ, ਏਕਾ ਗੁਰ ਵਖਾਇੰਦਾ। ਏਕਾ ਮੰਦਰ ਇਕ ਮਕਾਨ, ਏਕਾ ਘਰ ਬਹਾਇੰਦਾ। ਏਕਾ ਅੰਮ੍ਰਿਤ ਪੀਣ ਖਾਣ, ਰਸ ਰਸੀਆ ਆਪ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਗੁਰਮੁਖ ਬੱਚਾ ਸੂਰਬੀਰ, ਵਡ ਸੂਰਾ ਨਾਉਂ ਧਰਾਈਆ। ਜਗਤ ਮਾਇਆ ਤੋੜ ਜੰਜੀਰ, ਇਕੋ ਓਟ ਤਕਾਈਆ। ਚੋਟੀ ਚੜ੍ਹ ਬੈਠਾ ਅਖ਼ੀਰ, ਉਤਰ ਕਦੇ ਨਾ ਜਾਈਆ। ਪ੍ਰਭ ਮਿਲਿਆ ਗਹਿਰ ਗੰਭੀਰ, ਗੁਣ ਆਪਣਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰਮੁਖ ਬੱਚਾ ਸਦਾ ਗੁਣਵੰਤ, ਗੁਣਵੰਤਾ ਆਪ ਬਣਾਈਆ। ਦੇਵੇ ਵਡਿਆਈ ਵਿਚ ਜੀਵ ਜੰਤ, ਜਾਗਰਤ ਜੋਤ ਕਰ ਰੁਸ਼ਨਾਈਆ। ਏਕਾ ਨਾਉਂ ਮਣੀਆ ਮੰਤ, ਮਨ ਮਨਸਾ ਦਏ ਖਪਾਈਆ। ਗੜ੍ਹ ਤੋੜ ਹਉਮੇ ਹੰਗਤ, ਗ੍ਰਹਿ ਗ੍ਰਹਿ ਨਾਦ ਸੁਣਾਈਆ। ਰੰਗ ਚਾੜ੍ਹ ਇਕ ਬਸੰਤ, ਕਾਇਆ ਚੀਥੜਾ ਆਪ ਰੰਗਾਈਆ। ਜਿਸ ਜਨ ਬਣਾਈ ਬਣਤ, ਘੜਨ ਭੰਨਣਹਾਰ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਜਗਾਈਆ। ਗੁਰਮੁਖ ਬੱਚਾ ਜਾਏ ਜਾਗ, ਪੁਰਖ ਅਬਿਨਾਸ਼ੀ ਆਪ ਜਗਾਈਆ। ਆਪਣੇ ਹੱਥ ਪਕੜੇ ਵਾਗ, ਡੋੇਰੀ ਤੰਦ ਬੰਧਾਈਆ। ਦੀਪਕ ਜੋਤ ਜਗਾਏ ਚਿਰਾਗ਼, ਅੰਧ ਅੰਧੇਰ ਮਿਟਾਈਆ। ਜਨਮ ਜਨਮ ਦਾ ਧੋਵੇ ਦਾਗ਼, ਦੁਰਮਤ ਮੈਲ ਧੁਵਾਈਆ। ਅੰਤਰ ਆਤਮ ਇਕ ਵੈਰਾਗ, ਬਿਰਹੋਂ ਚੋਟ ਲਗਾਈਆ। ਜਗਤ ਤ੍ਰਿਸਨਾ ਬੁਝੇ ਆਗ, ਮਾਇਆ ਮਮਤਾ ਦਏ ਖਪਾਈਆ। ਸ਼ਬਦ ਅਗੰਮੀ ਇਕ ਅਵਾਜ਼, ਛੋਟੇ ਬਾਲੇ ਦਏ ਸੁਣਾਈਆ। ਛੋਟਾ ਬਾਲਾ ਰਚ ਕੇ ਕਾਜ, ਹਰਿ ਸੰਗਤ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੋਟੇ ਬਾਲੇ ਦਏ ਵਡਿਆਈਆ। ਛੋਟੇ ਬਾਲੇ ਤੇਰਾ ਮਾਣ, ਹਰਿ ਸਾਚਾ ਸਚ ਰਖਾਇੰਦਾ। ਛੋਟੀ ਉਮਰੇ ਖੇਲ ਮਹਾਨ, ਲੋਕਮਾਤ ਕਰਾਇੰਦਾ। ਸਿੰਘ ਮਨਜੀਤਾ ਨੌਜਵਾਨ, ਆਪਣੇ ਰੰਗ ਵਖਾਇੰਦਾ। ਬੱਚਿਆਂ ਦੇਵੇ ਪਹਿਲੋਂ ਗਿਆਨ, ਬੁੱਢਿਆਂ ਫਿਰ ਸਮਝਾਇੰਦਾ। ਅੰਦਰ ਵੜ ਸ੍ਰੀ ਭਗਵਾਨ, ਆਪਣਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੋਟੇ ਬਾਲੇ ਆਪ ਤਰਾਇੰਦਾ। ਛੋਟਾ ਬਾਲਾ ਵਡ ਪਰਧਾਨਾ, ਸਚ ਪਰਧਾਨਗੀ ਆਪ ਸਮਝਾਈਆ । ਲੋਆਂ ਪੁਰੀਆਂ ਵੇਖੇ ਮਾਰ ਧਿਆਨਾ, ਫਿਰ ਫਿਰ ਖ਼ੁਸ਼ੀ ਮਨਾਈਆ। ਕਰੋੜ ਤੇਤੀਸਾ ਹੋਇਆ ਹੈਰਾਨਾ, ਭੇਵ ਕੋਇ ਨਾ ਪਾਈਆ। ਸੁਰਪਤ ਇੰਦ ਮੁਖ ਸ਼ਰਮਾਨਾ, ਨੇਤਰ ਨੈਣ ਨਾ ਸਕੇ ਉਠਾਈਆ। ਛੋਟਾ ਬਾਲਾ ਬੰਨ੍ਹ ਕੇ ਆਇਆ ਗਾਨਾ, ਸਾਚਾ ਸਗਨ ਮਨਾਈਆ। ਸੋਹੰ ਢੋਲਾ ਗਾਏ ਤਰਾਨਾ, ਏਕਾ ਰਾਗ ਸੁਣਾਈਆ। ਪ੍ਰਭ ਪੁਰਖ ਪਾਇਆ ਇਕ ਮਰਦਾਨਾ, ਵਡ ਮਰਦਾਨਗੀ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੋਟੇ ਬੱਚੇ ਆਪ ਪਰਗਟਾਈਆ। ਛੋਟੇ ਬੱਚੇ ਸਾਚੇ ਲਾਲ, ਹਰਿ ਲਾਲਨ ਰੰਗ ਰੰਗਾਇੰਦਾ। ਸ਼ਬਦ ਸਰੂਪੀ ਬਣ ਦਲਾਲ, ਲੋਕਮਾਤ ਸੇਵ ਕਮਾਇੰਦਾ। ਸਾਚੀ ਘਾਲੀ ਘਾਲਣ ਆਪੇ ਘਾਲ, ਨੀਹਾਂ ਹੇਠ ਦਬਾਇੰਦਾ। ਕਰੇ ਖੇਲ ਬੇਮਿਸਾਲ,
ਬੇਨਜ਼ੀਰ ਤਕਦੀਰ ਸਰਬ ਬਦਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਬਾਲੇ ਵੇਖ ਵਖਾਇੰਦਾ। ਛੋਟੇ ਬਾਲੇ ਉਚ ਮਹੱਲਾ, ਏਕਾ ਗੜ੍ਹ ਬਣਾਈਆ। ਵੇਖਣਹਾਰਾ ਇਕ ਇਕੱਲਾ, ਪੁਰਖ ਅਬਿਨਾਸ਼ੀ ਫੇਰਾ ਪਾਈਆ। ਬਹੱਤਰਾਂ ਅੰਦਰ ਆਪੇ ਰਲਾ, ਆਪਣਾ ਗੁਣ ਸਮਝਾਈਆ। ਸਚ ਸੰਦੇਸਾ ਏਕਾ ਘੱਲਾ, ਏਕਾ ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਛੋਟੇ ਬਾਲੇ ਨੀਹਾਂ ਹੇਠ ਰੱਖ, ਹਰਿ ਰਾਖੀ ਕਰਨ ਆਇਆ। ਛੋਟੇ ਬੱਚੇ ਕਰ ਪਰਤੱਖ, ਪਰਤੱਖ ਰੂਪ ਧਰਾਇਆ। ਛੋਟੇ ਬਾਲੇ ਕਰ ਕਰ ਵੱਖ, ਹਰਿ ਆਪਣੀ ਵੰਡ ਵੰਡਾਇਆ। ਛੋਟੇ ਬਾਲੇ ਪੜਦਾ ਢਕ, ਸਿਰ ਆਪਣਾ ਹੱਥ ਟਿਕਾਇਆ। ਛੋਟੇ ਬੱਚੇ ਗੋਦੀ ਚੱਕ, ਸਚਖੰਡ ਦੁਆਰ ਬਹਾਇਆ। ਛੋਟੇ ਬਾਲੇ ਰੱਖੇ ਪੱਤ, ਪਤ ਪਤਵੰਤਾ ਹੋਏ ਸਹਾਇਆ। ਛੋਟੇ ਬੱਚੇ ਲੇਖੇ ਲੱਗੇ ਰੱਤ, ਰੱਤੀ ਰੱਤ ਨਾਲ ਰੰਗਾਇਆ। ਛੋਟੇ ਬਾਲੇ ਇਕੋ ਤੱਤ, ਹਰਿ ਤੱਤ ਤੱਤ ਸਮਾਇਆ। ਕਰੇ ਖੇਲ ਪੁਰਖ ਸਮਰਥ, ਭੇਵ ਕਿਸੇ ਨਾ ਆਇਆ। ਸਾਚਾ ਮਾਰਗ ਰਿਹਾ ਦੱਸ, ਬਾਲੇ ਨੀਹਾਂ ਹੇਠ ਧਰਾਇਆ। ਉਤੇ ਤ੍ਰੈਗੁਣ ਮਾਇਆ ਦੇਵੇ ਰੱਖ, ਆਪਣੀ ਹੱਥੀਂ ਪੜਦਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਆਪ ਕਰਾਇਆ। ਛੋਟੇ ਬਾਲੇ ਉਠੇ ਕੁੱਦ, ਆਪਣਾ ਬਲ ਰਖਾਈਆ। ਨੌਂ ਖੰਡ ਪ੍ਰਿਥਮੀ ਵੇਖਣਾ ਯੁੱਧ, ਸੱਤਾਂ ਦੀਪਾਂ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਾਲੀ ਬਾਲੇ ਲਏ ਤਰਾਈਆ। ਛੋਟਾ ਬਾਲਾ ਬਾਲ ਅਞਾਣ, ਏਕਾ ਮਤ ਰਖਾਈਆ। ਕਲਜੁਗ ਅੰਤ ਹੋ ਪਰਧਾਨ, ਸਤਿਜੁਗ ਸਾਚਾ ਰਾਹ ਵਖਾਈਆ। ਸਤਿ ਸਤਿਵਾਦੀ ਮੰਦਰ ਸਚ ਮਕਾਨ, ਸਚਖੰਡ ਨਿਵਾਸੀ ਆਪ ਬਣਾਈਆ। ਸੱਤ ਰੰਗ ਝੁਲਾਏ ਇਕ ਨਿਸ਼ਾਨ, ਸੱਤਾਂ ਦੀਪਾਂ ਕਰੇ ਰੁਸ਼ਨਾਈਆ। ਸਤਿ ਧਰਮ ਦੀ ਸਤਿ ਦੁਕਾਨ, ਸਤਿ ਪੁਰਖ ਨਿਰੰਜਣ ਆਪ ਖੁਲ੍ਹਾਈਆ। ਚਾਰ ਵਰਨਾਂ ਦੇਵੇ ਇਕ ਗਿਆਨ, ਏਕਾ ਕਰੇ ਪੜ੍ਹਾਈਆ। ਗ਼ਰੀਬ ਨਿਮਾਣਿਆਂ ਦੇਵੇ ਮਾਣ, ਚਰਨ ਸਰਨ ਸਰਨਾਈਆ। ਤਖ਼ਤ ਨਿਵਾਸੀ ਭੂਪ ਰਾਜਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਗੁਰਮੁਖ ਉਠਾਏ ਚਤਰ ਸੁਜਾਨ, ਸਾਚੀ ਸੋਝੀ ਆਪੇ ਪਾਈਆ। ਚਤਰਭੁਜ ਨੌਜਵਾਨ, ਆਪਣੀਆਂ ਭੁਜਾਂ ਬਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੋਟੇ ਬਾਲੇ ਹੋਏ ਸਹਾਈਆ। ਛੋਟੇ ਬਾਲੇ ਸਦਾ ਸਹਾਇਕ, ਹਰਿ ਸਾਚੀ ਸੇਵ ਕਮਾਇੰਦਾ। ਛੋਟਾ ਬਾਲਾ ਹੋਇਆ ਲਾਇਕ, ਹਰਿ ਆਪਣੀ ਗੋਦ ਬਹਾਇੰਦਾ। ਕਰੇ ਖੇਲ ਨਰ ਨਰਾਇਣ ਨਾਇਕ, ਨਈਆ ਜਗਤ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚੇ ਵਰ, ਛੋਟੇ ਬਾਲੇ ਪਾਰ ਕਰਾਇੰਦਾ।
੧੯ ਮਾਘ ੨੦੧੮ ਬਿਕ੍ਰਮੀ ਪਿੰਡ ਧੰਗਾਲੀ ਜੰਮੂ
ਗੁਰ ਅਵਤਾਰ ਕਰੋ ਧਿਆਨ ਨੇਤਰ ਖੁਲ੍ਹੇ, ਬੇਪਰਵਾਹ ਰਿਹਾ ਜਣਾਈਆ। ਜੀਵ ਜੰਤ ਲੋਕਮਾਤ ਸਾਧ ਸੰਤ ਫਿਰਨ ਭੁੱਲੇ, ਆਤਮ ਗਿਆਨ ਨਾ ਕੋਇ ਦ੍ਰਿੜਾਈਆ। ਭਾਗ ਨਾ ਲੱਗੇ ਕਿਸੇ ਕੁੱਲੇ, ਕਾਇਆ ਖਾਲੀ ਹੱਟ ਵਿਕਾਈਆ। ਮਾਇਆ ਮਮਤਾ ਝੂਠੀ ਰੁੱਲੇ, ਮੋਹ ਵਿਕਾਰਾ ਨਾਲ ਰਲਾਈਆ। ਅੰਤ ਪੈਣਾ ਨਾ ਕੋਈ ਮੱਲੇ, ਕੀਮਤ ਮਾਤ ਨਾ ਕੋਇ ਚੁਕਾਈਆ। ਜਗਤ ਅੰਧੇਰਾ ਏਕਾ ਝੁੱਲੇ, ਕੱਚੇ ਬਿਰਹੋਂ ਦਏ ਝੜਾਈਆ।
ਅੰਮ੍ਰਿਤ ਜਲ ਸਭ ਦੇ ਡੁੱਲੇ, ਸਰੋਵਰ ਸਚ ਨਾ ਕੋਇ ਨਹਾਈਆ। ਸਿੰਮਲ ਬੂਟੇ ਫਲੇ ਫੁੱਲੇ, ਅੰਤ ਰਸ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨੈਣ ਰਿਹਾ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰੋ ਧਿਆਨ, ਹਰਿ ਸੱਚਾ ਸਚ ਜਣਾਇੰਦਾ। ਵੇਦ ਸ਼ਾਸਤਰ ਸਿਮਰਤ ਪੂਜਾ ਪਾਠ ਨਾ ਕੋਈ ਗਿਆਨ, ਆਤਮ ਪਰਮਾਤਮ ਮੇਲ ਨਾ ਕੋਈ ਮਿਲਾਇੰਦਾ। ਸ਼ਰਅ ਸ਼ਰੀਅਤ ਨਾ ਕੋਈ ਇਮਾਨ, ਸਚ ਮੁਸੱਲਾ ਹੇਠ ਨਾ ਕੋਈ ਵਿਛਾਇੰਦਾ। ਤੀਸ ਬਤੀਸ ਹਦੀਸ ਨਾ ਕੋਇ ਕੁਰਾਨ, ਸ਼ਰਅ ਸ਼ਰੀਅਤ ਨਾ ਕੋਇ ਵਡਿਆਇੰਦਾ। ਹੱਕ ਹਕ਼ੀਕ਼ਤ ਨਾ ਕੋਇ ਪੈਗ਼ਾਮ, ਸਚ ਸੰਦੇਸ ਨਾ ਕੋਇ ਸੁਣਾਇੰਦਾ। ਸਚ ਮਹਿਰਾਬੇ ਨਾ ਕੋਇ ਕਲਾਮ, ਕਲਮਾ ਨਬੀ ਨਾ ਕੋਇ ਪੜ੍ਹਾਇੰਦਾ। ਨੂਰੀ ਜਲਵਾ ਨਾ ਕੋਇ ਇਮਾਮ, ਆਪਣੀ ਆਮਦ ਨਾ ਕੋਇ ਵਖਾਇੰਦਾ। ਸਜਦਾ ਸੀਸ ਨਾ ਕੋਇ ਸਲਾਮ, ਸਲਾਮਤ ਨਜ਼ਰ ਕੋਇ ਨਾ ਆਇੰਦਾ। ਆਪਣੀ ਉਮਤ ਵੇਖੋ ਸਾਰੇ ਹੋਏ ਹਰਾਮ, ਸਾਚਾ ਹੁਰਮ ਨਾ ਕੋਇ ਸੁਹਾਇੰਦਾ। ਪੰਜ ਤੱਤ ਸ਼ੈਤਾਨਾ ਬਣੇ ਗ਼ੁਲਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਭੇਵ ਖੁਲਾਇੰਦਾ। ਗੁਰ ਅਵਤਾਰ ਵੇਖੋ ਮਾਰ ਝਾਤ, ਹਰਿ ਝਾਕੀ ਇਕ ਜਣਾਇੰਦਾ। ਕਲਜੁਗ ਰੈਣ ਅੰਧੇਰੀ ਰਾਤ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਕੋਈ ਨਾ ਦਿਸੇ ਪੂਜਾ ਪਾਠ, ਪੜ੍ਹ ਪੜ੍ਹ ਜੀਵ ਸਰਬ ਕੁਰਲਾਇੰਦਾ। ਹਰਿ ਕਾ ਨਾਮ ਮਿਲੇ ਕਿਸੇ ਨਾ ਹਾਟ, ਸਚ ਵਣਜ਼ਾਰਾ ਨਜ਼ਰ ਕੋਇ ਨਾ ਆਇੰਦਾ। ਦੁਰਮਤ ਮੈਲ ਨਾ ਦੇਵੇ ਕਾਟ, ਸਰੋਵਰ ਨੀਰ ਨਾ ਕੋਇ ਸੁਹਾਇੰਦਾ। ਪਾਰ ਨਾ ਕਰੇ ਕੋਈ ਘਾਟ, ਬਣ ਮਲਾਹ ਨਾ ਬੇੜਾ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇੰਦਾ। ਸੁਣੋ ਸੰਦੇਸਾ ਲਾ ਕੇ ਕੰਨ, ਹਰਿਜੂ ਆਖ ਸੁਣਾਇਆ। ਚਾਰੋਂ ਕੁੰਟ ਖੰਨ ਖੰਨ, ਬੰਧਨ ਬੰਧ ਨਾ ਕੋਇ ਬੰਧਾਇਆ। ਜਗਤ ਵਿਦਿਆ ਹੋਈ ਅੰਨ੍ਹ, ਨੇਤਰ ਗਿਆਨ ਨਾ ਕੋਇ ਖੁਲ੍ਹਾਇਆ। ਸਿਕਦਾਰ ਬਣਿਆ ਮਨੂਆ ਮਨ, ਆਪਣਾ ਹੁਕਮ ਮਨਾਇਆ। ਪੰਚ ਵਿਕਾਰਾ ਚੜ੍ਹਿਆ ਚੰਨ, ਘਰ ਘਰ ਕਰੇ ਰੁਸ਼ਨਾਇਆ। ਕਿਸੇ ਨਾ ਲੱਭੇ ਨਾਮ ਧੰਨ, ਖਾਲੀ ਹੱਥ ਸਰਬ ਫਿਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਖੇਲ ਰਿਹਾ ਵਖਾਇਆ। ਉਠੋ ਵੇਖੋ ਕਰੋ ਵਿਚਾਰ, ਹਰਿ ਸੱਚਾ ਸਚ ਜਣਾਈਆ। ਚੌਥੇ ਜੁਗ ਦੀ ਚੌਥੀ ਧਾਰ, ਨਜ਼ਰ ਕਿਸੇ ਨਾ ਆਈਆ। ਤ੍ਰੈਗੁਣ ਮਾਇਆ ਕਰ ਪਿਆਰ, ਬਹਿ ਬਹਿ ਖ਼ੁਸ਼ੀ ਮਨਾਈਆ। ਦੋਏ ਦੋਏ ਰੂਪ ਭੁਲਿਆ ਨਿਰੰਕਾਰ, ਨਿਰਗੁਣ ਸਰਗੁਣ ਭੇਵ ਨਾ ਰਾਈਆ। ਇਕ ਇਕੱਲਾ ਹੋ ਤਿਆਰ, ਲੋਕਮਾਤ ਫੇਰਾ ਪਾਈਆ। ਸਚ ਮਹੱਲਾ ਧੁਰ ਦਰਬਾਰ, ਲੋਕਮਾਤ ਲਏ ਪਰਗਟਾਈਆ। ਦੂਜਾ ਖੇਲ ਕਰੇ ਨਿਰੰਕਾਰ, ਭਗਵਨ ਦੇਵੇ ਮਾਣ ਵਡਿਆਈਆ। ਤੀਜਾ ਨੇਤਰ ਖੋਲ੍ਹ ਕਿਵਾੜ, ਆਪਣੀ ਬੂਝ ਬੁਝਾਈਆ। ਚੌਥੇ ਪਦ ਦੇ ਸਹਾਰ, ਸਾਚੀ ਮੰਜ਼ਲ ਪਾਰ ਕਰਾਈਆ। ਪੰਚਮ ਮੇਲਾ ਮੀਤ ਮੁਰਾਰ, ਘਰ ਘਰ ਵਿਚ ਹੋਏ ਸਹਾਈਆ। ਛੇਵੇਂ ਘਰ ਖੇਲ ਕਰਤਾਰ, ਗੁਰ ਉਪਦੇਸ ਆਪ ਸੁਣਾਈਆ। ਸਤਿ ਸਤਿਵਾਦੀ ਏਕੰਕਾਰ, ਅਕਲ ਕਲਾ ਅਖਵਾਈਆ। ਅੱਠਾਂ ਤੱਤਾਂ ਕਰ ਪਿਆਰ, ਆਪਣਾ ਬੰਧਨ ਪਾਈਆ। ਨੌਂ ਦੁਆਰੇ ਕਰ ਖੁਆਰ, ਦਸਵੇਂ ਰੰਗ ਚੜ੍ਹਾਈਆ। ਕਿਰਪਾ ਕਰ ਆਪ ਕਰਤਾਰ, ਆਪਣੀ ਖੇਲ ਆਪ ਸਮਝਾਈਆ। ਵਰਨ ਬਰਨ ਕੱਢੇ ਬਾਹਿਰ, ਸਾਚੀ ਸਰਨ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪਕਾਇਣ ਮਤਾ, ਏਕਾ ਦੂਆ ਬੰਧਨ ਰਖਾਈਆ।
ਪਾਰਬ੍ਰਹਮ ਪ੍ਰਭ ਕਿਸੇ ਨਾ ਬਣਿਆ ਕਦੇ ਸਕਾ, ਆਪਣਾ ਭੇਵ ਨਾ ਕਿਸੇ ਜਣਾਈਆ। ਆਦਿ ਜੁਗਾਦਿ ਕਦੇ ਨਾ ਥੱਕਾ, ਜੁਗ ਜੁਗ ਵੇਸ ਵਟਾਈਆ। ਮੁਹੰਮਦ ਕਹੇ ਪਹਿਲਾਂ ਮਾਣ ਦਿਤਾ ਮੈਨੂੰ ਮੱਕਾ, ਹੁਣ ਮੱਕਾ ਕਰੇ ਸਫ਼ਾਈਆ। ਜ਼ੋਰਾਵਰ ਆਪਣਾ ਕਰੇ ਧੱਕਾ, ਸਾਡੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਚਲੇ ਸਚ ਰਜ਼ਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਕਰਨ ਵਿਚਾਰ, ਏਕਾ ਘਰ ਵੱਜੇ ਵਧਾਈਆ। ਅਸੀਂ ਸੇਵਾ ਕਰੀਂ ਜੁਗ ਚਾਰ, ਜੁਗ ਜੁਗ ਵੇਸ ਵਟਾਈਆ। ਮੰਨਦੇ ਰਹੇ ਇਕ ਨਿਰੰਕਾਰ, ਨਿਰਗੁਣ ਨੂਰ ਰੁਸ਼ਨਾਈਆ। ਪੰਜ ਤੱਤ ਕਾਇਆ ਕਰ ਅਕਾਰ, ਲੋਕਮਾਤ ਖ਼ੁਸ਼ੀ ਹੰਢਾਈਆ। ਦੋਏ ਦੋਏ ਰੂਪ ਵਿਚ ਸੰਸਾਰ, ਜੀਵਣ ਜੁਗਤ ਬਿਤਾਈਆ। ਸਰਗੁਣ ਨਾਤਾ ਜੋੜਿਆ ਪੁਰਖ ਨਾਰ, ਪੁੱਤਰ ਧੀਆਂ ਬੰਸ ਸੁਹਾਈਆ। ਨਿਰਗੁਣ ਖੇਲ ਅਪਰ ਅਪਾਰ, ਜੋਤੀ ਜੋਤ ਜੋਤ ਮਿਲਾਈਆ। ਸਰਗੁਣ ਖੇਲ ਵਿਚ ਗਏ ਹਾਰ, ਜਗਤ ਬੰਧਨ ਨਾਲ ਰਖਾਈਆ। ਨਿਰਗੁਣ ਜੋਤ ਕਰ ਉਤਰੇ ਪਾਰ, ਘਰ ਮਿਲੀ ਸਰਨ ਸਰਨਾਈਆ। ਕਰੇ ਖੇਲ ਅਗੰਮ ਅਪਾਰ, ਆਪਣਾ ਰਾਹ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਈਆ । ਸਰਗੁਣ ਤੇਰੀ ਜਗਤ ਧਾਰ, ਗੁਰ ਅੰਤਰ ਮੁਖ ਛੁਪਾਇਆ। ਪੰਜ ਤੱਤ ਕਾਇਆ ਕਾਮ ਕਰੋਧ ਲੋਭ ਮੋਹ ਹੰਕਾਰ, ਜਗਤ ਸੁਵਾਣੀ ਸੇਜ ਹੰਢਾਇਆ। ਆਤਮ ਅੰਤਰ ਖੇਲ ਅਪਾਰ, ਪਾਰਬ੍ਰਹਮ ਪ੍ਰਭ ਆਪ ਕਰਾਇਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਘਰ ਬਾਹਰ, ਏਕਾ ਮੰਦਰ ਡੇਰਾ ਲਾਇਆ। ਸਰਗੁਣ ਆਸਾ ਤ੍ਰਿਸਨਾ ਕਰੇ ਵਿਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇਆ। ਸਰਗੁਣ ਮੰਗੇ ਸ਼ਮਸ਼ੀਰ, ਤੀਰ ਕਮਾਨ ਚਿੱਲਾ ਨਾਲ ਉਠਾਈਆ। ਨਿਰਗੁਣ ਕਰੇ ਅੰਤ ਅਖ਼ੀਰ, ਆਪਣਾ ਰੂਪ ਨਾ ਕੋਇ ਵਖਾਈਆ। ਸਰਗੁਣ ਜੋਧਾ ਸੂਰਬੀਰ ਬਲੀ ਬਲਵਾਨ, ਭੁਜਾਂ ਆਪਣੀਆਂ ਆਪ ਉਠਾਈਆ। ਨਿਰਗੁਣ ਕਰੇ ਖੇਲ ਮਹਾਨ, ਹੁਕਮੀ ਹੁਕਮ ਹੁਕਮ ਵਰਤਾਈਆ। ਸਰਗੁਣ ਵੇਖੇ ਜਗਤ ਨੇਤਰ ਮਾਰ ਧਿਆਨ, ਨਿਰਗੁਣ ਬਣ ਉਠ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਧਾਰ ਵਿਚ ਸੰਸਾਰ, ਨਿਰਗੁਣ ਸਰਗੁਣ ਹੋ ਉਜਿਆਰ, ਆਪਣਾ ਰੰਗ ਆਪ ਵਖਾਈਆ। ਨਿਰਗੁਣ ਤੱਤ ਕਹੇ ਤਨ ਨਾਨਕ, ਸਰਗੁਣ ਨਾਨਕ ਨਿਰਗੁਣ ਰਿਹਾ ਵਡਿਆਈਆ। ਨਿਰਗੁਣ ਖੇਲ ਅਤ ਭਿਆਨਕ, ਸਰਗੁਣ ਨਿਉਂ ਨਿਉਂ ਸੀਸ ਝੁਕਾਈਆ। ਸਰਗੁਣ ਕਹੇ ਪ੍ਰਭ ਖੇਲ ਅਚਨ ਅਚਾਨਕ, ਭੇਵ ਕੋਇ ਨਾ ਆਈਆ। ਨਿਰਗੁਣ ਕਹੇ ਸਰਗੁਣ ਅਣਜਾਣਤ, ਸਰਗੁਣ ਕਹੇ ਬਿਨ ਨਿਰਗੁਣ ਬੂਝ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਧਾਰ ਚਲਾਈਆ। ਸਰਗੁਣ ਕਹੇ ਨਿਰਗੁਣ ਬਾਪ, ਨਿਰਗੁਣ ਕਹੇ ਸਰਗੁਣ ਪੂਤ ਰੂਪ ਅਖਵਾਈਆ। ਸਰਗੁਣ ਕਹੇ ਨਿਰਗੁਣ ਪਰਤਾਪ, ਨਿਰਗੁਣ ਕਹੇ ਸਰਗੁਣ ਮੇਰੀ ਵਡਿਆਈਆ। ਸਰਗੁਣ ਕਹੇ ਨਿਰਗੁਣ ਜਾਪ, ਨਿਰਗੁਣ ਕਹੇ ਸਰਗੁਣ ਕਰੇ ਪੜ੍ਹਾਈਆ। ਸਰਗੁਣ ਕਹੇ ਨਿਰਗੁਣ ਵਸੇ ਸਾਥ, ਨਿਰਗੁਣ ਕਹੇ ਬਿਨ ਸਰਗੁਣ ਮੇਰੀ ਨਾ ਕੋਇ ਰੁਸ਼ਨਾਈਆ। ਸਰਗੁਣ ਕਹੇ ਨਿਰਗੁਣ ਸਮਰਥ, ਨਿਰਗੁਣ ਕਹੇ ਬਿਨ ਸਰਗੁਣ ਮੇਰੀ ਚਲੇ ਨਾ ਕੋਇ ਵਡਿਆਈਆ। ਸਰਗੁਣ ਕਹੇ ਮਹਿਮਾ ਅਕੱਥ, ਨਿਰਗੁਣ ਕਹੇ ਸਰਗੁਣ ਰਾਗੀ ਰਾਗ ਅਲਾਈਆ। ਸਰਗੁਣ ਕਹੇ ਨਿਰਗੁਣ ਸੱਚੀ ਵਥ, ਨਿਰਗੁਣ ਕਹੇ ਸਰਗੁਣ ਆਪ ਵਰਤਾਈਆ। ਸਰਗੁਣ ਕਹੇ ਨਿਰਗੁਣ ਵਸੇ ਘਟ ਘਟ, ਨਿਰਗੁਣ
ਕਹੇ ਸਰਗੁਣ ਮੇਰੇ ਸਿਰ ਪੜਦਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਰਗੁਣ ਕਹੇ ਨਿਰਗੁਣ ਦਾਤਾ, ਨਿਰਗੁਣ ਕਹੇ ਸਰਗੁਣ ਭੰਡਾਰ ਵਰਤਾਇੰਦਾ। ਸਰਗੁਣ ਕਹੇ ਨਿਰਗੁਣ ਪੁਰਖ ਬਿਧਾਤਾ, ਨਿਰਗੁਣ ਕਹੇ ਸਰਗੁਣ ਪੁਰਖ ਨਾਰੀ ਖੇਲ ਕਰਾਇੰਦਾ। ਸਰਗੁਣ ਕਹੇ ਨਿਰਗੁਣ ਉਤਮ ਜ਼ਾਤਾ ਨਿਰਗੁਣ ਕਹੇ ਸਰਗੁਣ ਜ਼ਾਤ ਪਾਤ ਰੰਗ ਚੜ੍ਹਾਇੰਦਾ। ਸਰਗੁਣ ਕਹੇ ਨਿਰਗੁਣ ਬੈਠਾ ਰਹੇ ਇਕ ਇਕਾਂਤਾ, ਨਿਰਗੁਣ ਕਹੇ ਸਰਗੁਣ ਅੰਦਰ ਮੇਰਾ ਆਸਣ ਲਾਇੰਦਾ। ਸਰਗੁਣ ਕਹੇ ਨਿਰਗੁਣ ਖੇਲ ਤਮਾਸ਼ਾ, ਨਿਰਗੁਣ ਕਹੇ ਸਰਗੁਣ ਗੋਪੀ ਕਾਹਨ ਰੂਪ ਧਰਾਇੰਦਾ। ਸਰਗੁਣ ਕਹੇ ਜੋਤ ਪਰਕਾਸ਼ਾ, ਨਿਰਗੁਣ ਕਹੇ ਸਰਗੁਣ ਜੋਤੀ ਜੋਤ ਡਗਮਗਾਇੰਦਾ। ਸਰਗੁਣ ਕਹੇ ਨਿਰਗੁਣ ਸਚਖੰਡ ਰੱਖੇ ਵਾਸਾ, ਨਿਰਗੁਣ ਕਹੇ ਸਰਗੁਣ ਅੰਦਰ ਰੂਪ ਅਨੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਆਪਣੀ ਬੂਝ ਬੁਝਾਇੰਦਾ। ਸਰਗੁਣ ਕਹੇ ਨਿਰਗੁਣ ਬਲਵਾਨ, ਆਦਿ ਜੁਗਾਦਿ ਸਮਾਇਆ। ਨਿਰਗੁਣ ਕਹੇ ਸਰਗੁਣ ਮੇਰਾ ਨਿਸ਼ਾਂਨ, ਲੋਕਮਾਤ ਮਾਤ ਵਡਿਆਇਆ। ਸਰਗੁਣ ਕਹੇ ਨਿਰਗੁਣ ਮਿਹਰਵਾਨ, ਨਿਰਗੁਣ ਕਹੇ ਸਰਗੁਣ ਦੀਨਨ ਦਇਆ ਕਮਾਇਆ। ਸਰਗੁਣ ਕਹੇ ਨਿਰਗੁਣ ਬੇਪਹਿਚਾਨ, ਨਿਰਗੁਣ ਕਹੇ ਸਰਗੁਣ ਮੇਰਾ ਰੂਪ ਵਟਾਇਆ। ਸਰਗੁਣ ਕਹੇ ਮੇਰਾ ਭਗਵਾਨ, ਨਿਰਗੁਣ ਕਹੇ ਸਰਗੁਣ ਸਾਚਾ ਪੂਤ ਸੁਹਾਇਆ। ਸਰਗੁਣ ਕਹੇ ਨਿਰਗੁਣ ਦੇਵੇ ਦਾਨ, ਨਿਰਗੁਣ ਕਹੇ ਸਰਗੁਣ ਸਾਚੀ ਵੰਡ ਵੰਡਾਇਆ। ਸਚਖੰਡ ਕਰੇ ਖੇਲ ਮਹਾਨ, ਆਪਣਾ ਝਗੜਾ ਆਪ ਮੁਕਾਇਆ। ਆਪਣੀ ਇਛਿਆ ਕਰ ਪਰਵਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਅੰਗ ਵਖਾਇਆ। ਗੁਰ ਗੁਰ ਰੂਪ ਵਿਚ ਜਹਾਨ, ਲੋਕਮਾਤ ਫੇਰਾ ਪਾਇਆ। ਬਾਹਰੋਂ ਦਿਸੇ ਪੰਜ ਤੱਤ ਦੁਕਾਨ, ਸਰਗੁਣ ਰੂਪ ਨਜ਼ਰੀ ਆਇਆ। ਅੰਦਰ ਲੁਕਿਆ ਰਹੇ ਭਗਵਾਨ, ਨਿਰਗੁਣ ਆਪਣਾ ਮੁਖ ਛੁਪਾਇਆ। ਬਾਹਰੋਂ ਬੋਲੇ ਰਸਨਾ ਜਬਾਨ, ਬੱਤੀ ਦੰਦ ਜਗਤ ਵਖਾਇਆ। ਅੰਦਰੋਂ ਨਿਰਗੁਣ ਦੇਵੇ ਧੁਰ ਫ਼ਰਮਾਣ, ਸਚਖੰਡ ਨਿਵਾਸੀ ਆਪ ਸੁਣਾਇਆ। ਬਾਹਰੋਂ ਵੇਖਣ ਨੱਕ ਮੂੱਹ ਹੱਥ ਦੋ ਦੋ ਕਾਨ, ਅੰਦਰ ਬਿਨ ਰੰਗ ਰੂਪ ਰਿਹਾ ਸਮਾਇਆ। ਬਾਹਰੋਂ ਤੱਕਣ ਬਿਰਧ ਬਾਲ ਜਵਾਨ, ਅੰਦਰ ਨਿਰਗੁਣ ਬਿਰਧ ਬਾਲ ਰੂਪ ਨਾ ਕੋਇ ਵਟਾਇਆ। ਬਾਹਰੋਂ ਤੱਕਣ ਜੀਵ ਜਹਾਨ, ਜਗਤ ਨੇਤਰ ਵੇਖ ਵਖਾਇਆ। ਅੰਦਰੋਂ ਨਿਰਗੁਣ ਭਗਤਾਂ ਵਖਾਏ ਆਪਣਾ ਸਚ ਨਿਸ਼ਾਨ, ਸਤਿ ਸਤਿਵਾਦੀ ਦਇਆ ਕਮਾਇਆ। ਸਰਗੁਣ ਨਿਰਗੁਣ ਨਿਰਗੁਣ ਸਰਗੁਣ ਖੇਲ ਸ੍ਰੀ ਭਗਵਾਨ, ਗੁਰ ਗੁਰ ਬੰਧਨ ਏਕਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਟਿੱਕਾ ਆਪਣੇ ਮਸਤਕ ਇਕ ਲਗਾਇਆ।
ਸਰਗੁਣ ਕਹੇ ਨਿਰਗੁਣ ਬੇਪਰਵਾਹ, ਬੇਅੰਤ ਭੇਵ ਨਾ ਆਇੰਦਾ। ਨਿਰਗੁਣ ਕਹੇ ਸਰਗੁਣ ਚਲਾਏ ਰਾਹ, ਲੋਕਮਾਤ ਰਾਹ ਵਖਾਇੰਦਾ। ਸਰਗੁਣ ਕਹੇ ਨਿਰਗੁਣ ਸ਼ਹਿਨਸ਼ਾਹ, ਨਿਰਗੁਣ ਕਹੇ ਸਰਗੁਣ ਜੀਵ ਜੰਤ ਰਈਯਤ ਹੰਢਾਇੰਦਾ। ਸਰਗੁਣ ਕਹੇ ਨਿਰਗੁਣ ਪਰਗਟਾਏ ਆਪਣਾ ਨਾਂ, ਨਿਰਗੁਣ ਕਹੇ ਸਰਗੁਣ ਰਸਨਾ ਜੇਹਵਾ ਸਰਬ ਜਪਾਇੰਦਾ। ਸਰਗੁਣ ਕਹੇ ਨਿਰਗੁਣ ਵਸੇ ਸਾਚੇ ਥਾਂ, ਨਿਰਗੁਣ ਕਹੇ ਸਰਗੁਣ ਮੇਰਾ ਬੰਕ ਸੁਹਾਇੰਦਾ।
ਸਰਗੁਣ ਕਹੇ ਨਿਰਗੁਣ ਆਦਿ ਜੁਗਾਦਿ ਬੇਪਹਿਚਾਂ, ਨਿਰਗੁਣ ਕਹੇ ਸਰਗੁਣ ਮੇਰਾ ਰੂਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਆਪਣੇ ਰੰਗ ਰੰਗਾਇੰਦਾ। ਸਰਗੁਣ ਕਹੇ ਨਿਰਗੁਣ ਬੇਅੰਤ, ਨਿਰਗੁਣ ਕਹੇ ਸਰਗੁਣ ਸੰਤ ਰੂਪ ਵਟਾਈਆ। ਸਰਗੁਣ ਕਹੇ ਨਿਰਗੁਣ ਮੇਰਾ ਕੰਤ, ਨਿਰਗੁਣ ਕਹੇ ਸਰਗੁਣ ਬਣ ਸਵਾਣੀ ਸਾਚੀ ਸੇਵ ਕਮਾਈਆ। ਸਰਗੁਣ ਕਹੇ ਨਿਰਗੁਣ ਆਦਿ ਅੰਤ, ਨਿਰਗੁਣ ਕਹੇ ਸਰਗੁਣ ਜੁਗ ਜੁਗ ਵੇਸ ਵਟਾਈਆ। ਸਰਗੁਣ ਕਹੇ ਨਿਰਗੁਣ ਮੇਰਾ ਮਣੀਆ ਮੰਤ, ਨਿਰਗੁਣ ਕਹੇ ਸਰਗੁਣ ਮੇਰਾ ਨਾਉਂ ਸਲਾਹੀਆ। ਸਰਗੁਣ ਕਹੇ ਨਿਰਗੁਣ ਵਸੇ ਧਾਮ ਸੋਭਾਵੰਤ, ਨਿਰਗੁਣ ਕਹੇ ਸਰਗੁਣ ਮੇਰੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਖੇਲ ਕਰਾਈਆ। ਨਿਰਗੁਣ ਕਹੇ ਸਰਗੁਣ ਸੁਖਵੰਤ, ਸਰਗੁਣ ਕਹੇ ਨਿਰਗੁਣ ਹੱਥ ਵਡਿਆਈਆ। ਨਿਰਗੁਣ ਕਹੇ ਸਰਗੁਣ ਸੋਭਾਵੰਤ, ਸਰਗੁਣ ਕਹੇ ਨਿਰਗੁਣ ਸੱਚਾ ਮਾਹੀਆ। ਨਿਰਗੁਣ ਕਹੇ ਸਰਗੁਣ ਮਹਿਮਾ ਅਗਣਤ, ਸਰਗੁਣ ਕਹੇ ਨਿਰਗੁਣ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਛੁਪਾਈਆ। ਸਰਗੁਣ ਕਹੇ ਨਿਰਗੁਣ ਖੇਲ, ਨਿਰਗੁਣ ਕਹੇ ਸਰਗੁਣ ਮੇਲ ਮਿਲਾਇੰਦਾ। ਸਰਗੁਣ ਕਹੇ ਨਿਰਗੁਣ ਸੱਜਣ ਸੁਹੇਲ, ਨਿਰਗੁਣ ਕਹੇ ਸਰਗੁਣ ਸੰਗ ਰਖਾਇੰਦਾ। ਸਰਗੁਣ ਕਹੇ ਨਿਰਗੁਣ ਵਸੇ ਧਾਮ ਨਵੇਲ, ਨਿਰਗੁਣ ਕਹੇ ਸਰਗੁਣ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਆਪਣਾ ਵੇਸ ਵਖਾਇੰਦਾ। ਸਰਗੁਣ ਕਹੇ ਨਿਰਗੁਣ ਦਾਤਾਰ, ਨਿਰਗੁਣ ਕਹੇ ਸਰਗੁਣ ਹੋਏ ਸਹਾਈਆ। ਸਰਗੁਣ ਕਹੇ ਨਿਰਗੁਣ ਪਿਆਰ, ਨਿਰਗੁਣ ਕਹੇ ਬਿਨ ਸਰਗੁਣ ਪਿਆਰ ਮੇਰਾ ਰੂਪ ਨਜ਼ਰ ਕਿਸੇ ਨਾ ਆਈਆ। ਸਰਗੁਣ ਕਹੇ ਨਿਰਗੁਣ ਆਧਾਰ, ਨਿਰਗੁਣ ਕਹੇ ਬਿਨ ਸਰਗੁਣ ਟੇਕ ਨਾ ਕੋਇ ਰਖਾਈਆ। ਸਰਗੁਣ ਕਹੇ ਨਿਰਗੁਣ ਜੈਕਾਰ, ਨਿਰਗੁਣ ਕਹੇ ਬਿਨ ਸਰਗੁਣ ਜੈ ਜੈਕਾਰਾ ਢੋਲਾ ਨਾ ਕੋਇ ਸੁਣਾਈਆ। ਸਰਗੁਣ ਕਹੇ ਨਿਰਗੁਣ ਉਜਿਆਰ, ਨਿਰਗੁਣ ਕਹੇ ਸਰਗੁਣ ਕਰੇ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਰਤਾਈਆ। ਸਰਗੁਣ ਕਹੇ ਨਿਰਗੁਣ ਸੁਖ, ਨਿਰਗੁਣ ਕਹੇ ਸੁਖ ਸਰਗੁਣ ਵਿਚ ਰਖਾਈਆ। ਸਰਗੁਣ ਕਹੇ ਨਿਰਗੁਣ ਉਜਲ ਮੁਖ, ਨਿਰਗੁਣ ਕਹੇ ਸਰਗੁਣ ਸਾਚੇ ਮੁਖ ਸਲਾਹੀਆ। ਸਰਗੁਣ ਕਹੇ ਨਿਰਗੁਣ ਕਦੀ ਨਾ ਆਇਆ ਕਿਸੇ ਕੁੱਖ, ਨਿਰਗੁਣ ਕਹੇ ਸਰਗੁਣ ਮੇਰੀ ਕੁੱਖ ਸੁਹਾਈਆ। ਸਰਗੁਣ ਕਹੇ ਨਿਰਗੁਣ ਨਾ ਮਾਨਸ ਨਾ ਕੋਈ ਮਾਨੁਖ, ਨਿਰਗੁਣ ਕਹੇ ਸਰਗੁਣ ਮੇਰਾ ਮਾਨਸ ਰੂਪ ਵਟਾਈਆ। ਸਰਗੁਣ ਕਹੇ ਨਿਰਗੁਣ ਨਾ ਤ੍ਰਿਸਨਾ ਨਾ ਕੋਇ ਭੁੱਖ, ਨਿਰਗੁਣ ਕਹੇ ਸਰਗੁਣ ਮਿਲਣ ਦੀ ਤ੍ਰਿਸਨਾ ਭੁੱਖ ਮੈਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਰਗੁਣ ਕਹੇ ਨਿਰਗੁਣ ਜਸ, ਨਿਰਗੁਣ ਕਹੇ ਸਰਗੁਣ ਜਸ ਮੇਰੀ ਵਡਿਆਈਆ। ਸਰਗੁਣ ਕਹੇ ਨਿਰਗੁਣ ਆਪਣੇ ਅੰਦਰ ਗਿਆ ਵਸ, ਨਿਰਗੁਣ ਕਹੇ ਮੈਂ ਸਰਗੁਣ ਅੰਦਰ ਡੇਰਾ ਲਾਈਆ । ਸਰਗੁਣ ਕਹੇ ਨਿਰਗੁਣ ਜੋਤ ਕਰੇ ਪਰਕਾਸ਼, ਨਿਰਗੁਣ ਕਹੇ ਸਰਗੁਣ ਅੰਦਰ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਨਿਰਗੁਣ ਨਿਰਗੁਣ ਸਰਗੁਣ ਆਪਣਾ ਭੇਵ ਚੁਕਾਈਆ। ਸਰਗੁਣ ਕਹੇ ਨਿਰਗੁਣ ਮਿਤ, ਨਿਰਗੁਣ ਕਹੇ ਸਰਗੁਣ ਮਿੱਤਰ ਪਿਆਰਿਆ ਹੱਥ ਵਡਿਆਈਆ। ਸਰਗੁਣ ਕਹੇ ਨਿਰਗੁਣ ਰਹੇ ਨਿਤ, ਨਿਰਗੁਣ
ਕਹੇ ਸਰਗੁਣ ਨਵਿਤ ਫੇਰਾ ਪਾਈਆ। ਸਰਗੁਣ ਕਹੇ ਨਿਰਗੁਣ ਕਰੇ ਹਿਤ, ਨਿਰਗੁਣ ਕਹੇ ਸਰਗੁਣ ਮਿਲ ਮਿਲ ਖ਼ੁਸ਼ੀ ਮਨਾਈਆ। ਸਰਗੁਣ ਕਹੇ ਨਿਰਗੁਣ ਅਬਿਨਾਸ਼ੀ ਅਚੁੱਤ, ਨਿਰਗੁਣ ਕਹੇ ਸਰਗੁਣ ਚੇਤਨ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਏਕਾ ਘਰ ਘਰ ਮੰਦਰ ਦਏ ਵਡਿਆਈਆ। ਸਰਗੁਣ ਕਹੇ ਨਿਰਗੁਣ ਬੰਕ, ਨਿਰਗੁਣ ਕਹੇ ਸਰਗੁਣ ਬੰਕ ਦੁਆਰੀ ਸੋਭਾ ਪਾਇੰਦਾ। ਸਰਗੁਣ ਕਹੇ ਨਿਰਗੁਣ ਡੰਕ, ਨਿਰਗੁਣ ਕਹੇ ਸਰਗੁਣ ਮੇਰਾ ਨਾਦ ਸੁਣਾਇੰਦਾ। ਸਰਗੁਣ ਕਹੇ ਨਿਰਗੁਣ ਮਹਿਮਾ ਅਗਣਤ, ਨਿਰਗੁਣ ਕਹੇ ਸਰਗੁਣ ਮੇਰਾ ਭੇਵ ਖੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਏਕਾ ਹਰਿ, ਨਿਰਗੁਣ ਸਰਗੁਣ ਧਾਰ ਚਲਾਇੰਦਾ। ਸਰਗੁਣ ਕਹੇ ਨਿਰਗੁਣ ਓਟ, ਨਿਰਗੁਣ ਕਹੇ ਸਰਗੁਣ ਮਾਣ ਵਡਿਆਈਆ। ਸਰਗੁਣ ਕਹੇ ਨਿਰਗੁਣ ਭੰਡਾਰ ਅਤੋਟ, ਨਿਰਗੁਣ ਕਹੇ ਸਰਗੁਣ ਹੱਥ ਫੜਾਈਆ। ਸਰਗੁਣ ਕਹੇ ਨਿਰਗੁਣ ਵਸੇ ਸਾਚੇ ਕਿਲਾ ਕੋਟ, ਨਿਰਗੁਣ ਕਹੇ ਸਰਗੁਣ ਅੰਦਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧਾਰ ਆਪ ਚਲਾਈਆ।
੧੯ ਮਾਘ ੨੦੧੮ ਬਿਕ੍ਰਮੀ ਇੰਦਰ ਰਾਮ ਦੇ ਗ੍ਰਹਿ ਧੰਗਾਲੀ ਜੰਮੂ
ਸਰਗੁਣ ਕਹੇ ਨਿਰਗੁਣ ਸਹਾਰਾ, ਨਿਰਗੁਣ ਕਹੇ ਬਿਨ ਸਰਗੁਣ ਮੇਰਾ ਰੂਪ ਨਾ ਕੋਇ ਜਣਾਈਆ। ਸਰਗੁਣ ਕਹੇ ਨਿਰਗੁਣ ਸ਼ਹਿਨਸ਼ਾਹ ਸੱਚੀ ਸਰਕਾਰਾ, ਨਿਰਗੁਣ ਕਹੇ ਸਰਗੁਣ ਸੱਚੀ ਕਾਰ ਕਮਾਈਆ। ਸਰਗੁਣ ਕਹੇ ਨਿਰਗੁਣ ਹੁਕਮ ਵਰਤਾਰਾ, ਨਿਰਗੁਣ ਕਹੇ ਸਰਗੁਣ ਚਲੇ ਸਚ ਰਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪ ਰਖਾਈਆ। ਸਰਗੁਣ ਕਹੇ ਨਿਰਗੁਣ ਪੁਰਖ ਅਕਾਲ, ਨਿਰਗੁਣ ਕਹੇ ਸਰਗੁਣ ਜੋਤ ਰੁਸ਼ਨਾਈਆ। ਸਰਗੁਣ ਕਹੇ ਨਿਰਗੁਣ ਦੀਨ ਦਿਆਲ, ਨਿਰਗੁਣ ਕਹੇ ਸਰਗੁਣ ਸਾਚਾ ਲਾਲ ਨਾਉਂ ਰਖਾਈਆ। ਸਰਗੁਣ ਕਹੇ ਨਿਰਗੁਣ ਚਲੇ ਅਵੱਲੜੀ ਚਾਲ, ਨਿਰਗੁਣ ਕਹੇ ਸਰਗੁਣ ਚਾਲ ਨਿਰਾਲੀ ਇਕ ਜਣਾਈਆ। ਸਰਗੁਣ ਕਹੇ ਨਿਰਗੁਣ ਨਾ ਖਾਏ ਕਾਲ, ਨਿਰਗੁਣ ਕਹੇ ਸਰਗੁਣ ਤੇਰੇ ਕਾਲ ਚਰਨ ਸਰਨ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਈਆ। ਸਰਗੁਣ ਕਹੇ ਨਿਰਗੁਣ ਨੂਰਾਨੀ ਜੋਤ, ਨਿਰਗੁਣ ਕਹੇ ਬਿਨ ਸਰਗੁਣ ਮੇਰੀ ਜੋਤ ਕੰਮ ਕਿਸੇ ਨਾ ਆਈਆ। ਸਰਗੁਣ ਕਹੇ ਨਿਰਗੁਣ ਵਸੇ ਸਾਚੇ ਕੋਟ, ਨਿਰਗੁਣ ਕਹੇ ਬਿਨ ਸਰਗੁਣ ਲੋਕਮਾਤ ਕਿਲਾ ਕੋਟ ਨਜ਼ਰ ਕੋਇ ਨਾ ਆਈਆ। ਸਰਗੁਣ ਕਹੇ ਨਿਰਗੁਣ ਉਤੇ ਮੈਂ ਹੋਇਆ ਮੋਹਤ, ਨਿਰਗੁਣ ਕਹੇ ਮੈਂ ਸਰਗੁਣ ਪਿਛੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਸ ਅਵੱਲੜਾ ਆਪ ਕਰਾਈਆ। ਸਰਗੁਣ ਕਹੇ ਨਿਰਗੁਣ ਅਨੁਭਵ ਪਰਕਾਸ਼, ਨਿਰਗੁਣ ਕਹੇ ਸਰਗੁਣ ਨੂਰ ਨੂਰ ਸਮਾਇਆ। ਸਰਗੁਣ ਕਹੇ ਨਿਰਗੁਣ ਸ਼ਾਹੋ ਸ਼ਾਬਾਸ਼, ਨਿਰਗੁਣ ਕਹੇ ਸਰਗੁਣ ਸ਼ਹਿਨਸ਼ਾਹ ਲੋਕਮਾਤ ਵਡਿਆਇਆ। ਸਰਗੁਣ ਕਹੇ ਮੈਂ ਨਿਰਗੁਣ ਦਾਸ, ਨਿਰਗੁਣ ਕਹੇ ਮੈਂ ਸਰਗੁਣ ਬਣ ਦਾਸੀ ਦਾਸ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਨਾ ਕਿਸੇ ਜਣਾਇਆ। ਸਰਗੁਣ ਕਹੇ ਨਿਰਗੁਣ ਅਛੱਲ,
ਨਿਰਗੁਣ ਕਹੇ ਅਛੱਲ ਸਰਗੁਣ ਵਿਚ ਸਮਾਇਆ। ਸਰਗੁਣ ਕਹੇ ਨਿਰਗੁਣ ਬੀਰ ਬਲ, ਨਿਰਗੁਣ ਕਹੇ ਬਲ ਸਰਗੁਣ ਅੰਦਰ ਧਰਾਇਆ। ਸਰਗੁਣ ਕਹੇ ਨਿਰਗੁਣ ਅਟੱਲ, ਨਿਰਗੁਣ ਕਹੇ ਅਟੱਲ ਮੁਨਾਰਾ ਸਰਗੁਣ ਮਾਤ ਵਡਿਆਇਆ। ਸਰਗੁਣ ਕਹੇ ਨਿਰਗੁਣ ਜੋਤ ਰਿਹਾ ਰਲ, ਨਿਰਗੁਣ ਸਰਗੁਣ ਤੇਰੀ ਜੋਤੀ ਜੋਤ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਫੇਰਾ ਆਪੇ ਪਾਇਆ। ਸਰਗੁਣ ਕਹੇ ਨਿਰਗੁਣ ਗੁਣ ਨਿਧਾਨ, ਨਿਰਗੁਣ ਕਹੇ ਬਿਨ ਸਰਗੁਣ ਮੇਰਾ ਗੁਣ ਕੰਮ ਕਿਸੇ ਨਾ ਆਈਆ। ਸਰਗੁਣ ਕਹੇ ਨਿਰਗੁਣ ਸ਼ਾਹ ਸੁਲਤਾਨ, ਨਿਰਗੁਣ ਕਹੇ ਬਿਨ ਸਰਗੁਣ ਮੇਰੀ ਚਲੇ ਨਾ ਕੋਈ ਸ਼ਹਿਨਸ਼ਾਹੀਆ। ਸਰਗੁਣ ਕਹੇ ਨਿਰਗੁਣ ਇਕ ਸਤਿ ਨਿਸ਼ਾਨ, ਨਿਰਗੁਣ ਕਹੇ ਬਿਨ ਸਰਗੁਣ ਮੇਰਾ ਸਤਿ ਨਿਸ਼ਾਨਾ ਨਾ ਕੋਇ ਉਠਾਈਆ। ਸਰਗੁਣ ਕਹੇ ਨਿਰਗੁਣ ਨੌਜਵਾਨ, ਨਿਰਗੁਣ ਕਹੇ ਬਿਨ ਸਰਗੁਣ ਮੇਰਾ ਜੋਬਨ ਨਾ ਕੋਇ ਹੰਢਾਈਆ। ਸਰਗੁਣ ਕਹੇ ਨਿਰਗੁਣ ਵਸੇ ਸਚਖੰਡ ਮਕਾਨ, ਨਿਰਗੁਣ ਕਹੇ ਬਿਨ ਸਰਗੁਣ ਸਚਖੰਡ ਦੁਆਰਾ ਕੰਮ ਕਿਸੇ ਨਾ ਆਈਆ। ਸਰਗੁਣ ਕਹੇ ਨਿਰਗੁਣ ਈਮਾਨ, ਨਿਰਗੁਣ ਕਹੇ ਬਿਨ ਸਰਗੁਣ ਸ਼ਰਅ ਨਾ ਕੋਇ ਚਲਾਈਆ। ਸਰਗੁਣ ਕਹੇ ਨਿਰਗੁਣ ਸੂਰਬੀਰ ਬਲਵਾਨ, ਨਿਰਗੁਣ ਕਹੇ ਬਿਨ ਸਰਗੁਣ ਮੇਰਾ ਬਲ ਨਾ ਕੋਇ ਅਜਮਾਈਆ। ਸਰਗੁਣ ਕਹੇ ਨਿਰਗੁਣ ਇਕੋ ਆਣ, ਨਿਰਗੁਣ ਕਹੇ ਬਿਨ ਸਰਗੁਣ ਮੇਰਾ ਹੁਕਮ ਕੀਮਤ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਖੇਲ ਖੇਲ ਆਪਣੀ ਖ਼ੁਸ਼ੀ ਮਨਾਈਆ। ਸਰਗੁਣ ਕਹੇ ਨਿਰਗੁਣ ਸੂਰਾ ਸਰਬੰਗ, ਨਿਰਗੁਣ ਕਹੇ ਸਰਗੁਣ ਸੂਰਬੀਰ ਪਰਗਟਾਇਆ। ਸਰਗੁਣ ਕਹੇ ਨਿਰਗੁਣ ਮਰਦੰਗ, ਨਿਰਗੁਣ ਕਹੇ ਮਰਦੰਗ ਸਰਗੁਣ ਹੱਥ ਫੜਾਇਆ। ਸਰਗੁਣ ਕਹੇ ਨਿਰਗੁਣ ਬਿਨ ਰੂਪ ਰੰਗ, ਨਿਰਗੁਣ ਕਹੇ ਆਪਣਾ ਰੂਪ ਰੰਗ ਸਰਗੁਣ ਮਾਤ ਧਰਾਇਆ। ਸਰਗੁਣ ਕਹੇ ਨਿਰਗੁਣ ਸੋਹੇ ਸਚ ਪਲੰਘ, ਨਿਰਗੁਣ ਕਹੇ ਸਚ ਪਲੰਘ ਸਰਗੁਣ ਅੰਦਰ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ ਨਿਰਗੁਣ ਸਰਗੁਣ ਆਪਣੀ ਵੰਡ ਵੰਡਾਇਆ। ਸਰਗੁਣ ਕਹੇ ਨਿਰਗੁਣ ਨਿਰੰਕਾਰ, ਨਿਰਗੁਣ ਕਹੇ ਸਰਗੁਣ ਵਿਹਾਰ ਚਲਾਈਆ। ਸਰਗੁਣ ਕਹੇ ਨਿਰਗੁਣ ਅਗੰਮ ਅਪਾਰ, ਨਿਰਗੁਣ ਕਹੇ ਸਰਗੁਣ ਅਗੰਮੜੀ ਧਾਰ ਵਖਾਈਆ। ਸਰਗੁਣ ਕਹੇ ਨਿਰਗੁਣ ਅਲੱਖ ਜੈਕਾਰ, ਨਿਰਗੁਣ ਕਹੇ ਸਰਗੁਣ ਜੈ ਜੈ ਮੇਰੀ ਵਡਿਆਈਆ। ਸਰਗੁਣ ਕਹੇ ਨਿਰਗੁਣ ਕਿਸੇ ਨਾ ਆਏ ਵਿਚ ਵਿਚਾਰ, ਨਿਰਗੁਣ ਕਹੇ ਸਰਗੁਣ ਅੰਦਰ ਵੜ ਵੜ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਭੇਵ ਰਖਾਈਆ।
੧੯ ਮਾਘ ੨੦੧੮ ਬਿਕ੍ਰਮੀ ਵਕੀਲ ਸਿੰਘ ਦੇ ਗ੍ਰਹਿ ਧੰਗਾਲੀ ਜੰਮੂ
ਸਰਗੁਣ ਕਹੇ ਨਿਰਗੁਣ ਵਸੇ ਉਹਲੇ, ਨਿਰਗੁਣ ਕਹੇ ਸਰਗੁਣ ਆਪਣਾ ਭੇਵ ਜਣਾਈਆ। ਸਰਗੁਣ ਕਹੇ ਨਿਰਗੁਣ ਮੇਰੇ ਅੰਤਰ ਬੋਲੇ, ਨਿਰਗੁਣ ਕਹੇ ਬਿਨ ਸਰਗੁਣ ਮੇਰੀ ਧੁਨ ਨਾ ਕੋਇ ਸੁਣਾਈਆ। ਸਰਗੁਣ ਕਹੇ ਨਿਰਗੁਣ ਰਹੇ ਸਦਾ ਅਡੋਲੇ, ਨਿਰਗੁਣ ਕਹੇ ਸਰਗੁਣ ਅਡੋਲ ਰੂਪ
ਵਖਾਈਆ। ਸਰਗੁਣ ਕਹੇ ਨਿਰਗੁਣ ਮੇਰਾ ਪੜਦਾ ਖੋਲ੍ਹੇ, ਨਿਰਗੁਣ ਕਹੇ ਸਰਗੁਣ ਸੇਵਾ ਕਰਨੀ ਮੇਰੀ ਵਡਿਆਈਆ। ਸਰਗੁਣ ਕਹੇ ਨਿਰਗੁਣ ਸਾਚਾ ਤੋਲ ਤੋਲੇ, ਨਿਰਗੁਣ ਕਹੇ ਸਰਗੁਣ ਕੰਡਾ ਹੱਥ ਫੜਾਈਆ। ਸਰਗੁਣ ਕਹੇ ਨਿਰਗੁਣ ਸੁਣਾਏ ਅਗੰਮੀ ਢੋਲੇ, ਨਿਰਗੁਣ ਕਹੇ ਬਿਨ ਸਰਗੁਣ ਮੇਰੇ ਗੀਤ ਨਾ ਕੋਇ ਸੁਣਾਈਆ। ਸਰਗੁਣ ਕਹੇ ਨਿਰਗੁਣ ਮੇਰੇ ਅੰਤਰ ਮੌਲੇ, ਨਿਰਗੁਣ ਕਹੇ ਸਰਗੁਣ ਫਲ ਫੁਲਵਾੜੀ ਇਕ ਲਗਾਈਆ। ਸਰਗੁਣ ਕਹੇ ਨਿਰਗੁਣ ਅੰਮ੍ਰਿਤ ਭਰਿਆ ਕੌਲੇ, ਨਿਰਗੁਣ ਕਹੇ ਸਰਗੁਣ ਹਰੀ ਸਿੰਚ ਕਿਆਰੀ ਆਪ ਕਰਾਈਆ। ਸਰਗੁਣ ਕਹੇ ਨਿਰਗੁਣ ਦੇਵੇ ਮਾਣ ਉਪਰ ਧੌਲੇ, ਨਿਰਗੁਣ ਕਹੇ ਸਰਗੁਣ ਧੌਲ ਉਪਰ ਮੇਰੀ ਕਰੇ ਰੁਸ਼ਨਾਈਆ। ਸਰਗੁਣ ਕਹੇ ਨਿਰਗੁਣ ਨੂਰ ਅਵਲੇ, ਨਿਰਗੁਣ ਕਹੇ ਸਰਗੁਣ ਮੇਰਾ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੂਰ ਨੂਰ ਵਿਚ ਧਰਾਈਆ। ਸਰਗੁਣ ਕਹੇ ਨਿਰਗੁਣ ਪਰਵਰਦਿਗਾਰ, ਏਕਾ ਨੂਰ ਸਮਾਇਆ। ਨਿਰਗੁਣ ਕਹੇ ਸਰਗੁਣ ਮੇਰਾ ਯਾਰ, ਸਾਚੀ ਯਾਰੀ ਆਪ ਹੰਢਾਇਆ। ਸਰਗੁਣ ਕਹੇ ਨਿਰਗੁਣ ਵਸੇ ਧਾਮ ਨਿਆਰ, ਨਿਰਗੁਣ ਕਹੇ ਸਰਗੁਣ ਖੇੜਾ ਆਪ ਵਸਾਇਆ। ਸਰਗੁਣ ਕਹੇ ਨਿਰਗੁਣ ਹੱਕ ਬੋਲੇ ਜੈਕਾਰ, ਨਿਰਗੁਣ ਕਹੇ ਸਰਗੁਣ ਜਗਤ ਰਿਹਾ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਸਮਾਇਆ। ਸਰਗੁਣ ਕਹੇ ਨਿਰਗੁਣ ਬੇਐਬ, ਨਿਰਗੁਣ ਕਹੇ ਸਰਗੁਣ ਐਬ ਨਾ ਕੋਇ ਜਣਾਈਆ। ਸਰਗੁਣ ਕਹੇ ਨਿਰਗੁਣ ਮੇਰਾ ਸਾਹਿਬ, ਨਿਰਗੁਣ ਕਹੇ ਸਰਗੁਣ ਮੇਰਾ ਸਾਬਤ ਰੂਪ ਵਖਾਈਆ। ਸਰਗੁਣ ਕਹੇ ਨਿਰਗੁਣ ਗਾਇਬ, ਨਿਰਗੁਣ ਕਹੇ ਸਰਗੁਣ ਜ਼ਾਹਿਰ ਜ਼ਹੂਰ ਨੂਰ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪ ਵਖਾਈਆ। ਸਰਗੁਣ ਕਹੇ ਨਿਰਗੁਣ ਜਲਾਲ, ਨਿਰਗੁਣ ਕਹੇ ਸਰਗੁਣ ਜਲਵਾ ਮਾਤ ਪਰਗਟਾਇੰਦਾ। ਸਰਗੁਣ ਕਹੇ ਨਿਰਗੁਣ ਦਲਾਲ, ਨਿਰਗੁਣ ਕਹੇ ਸਰਗੁਣ ਵਿਚੋਲਾ ਖੇਲ ਕਰਾਇੰਦਾ। ਸਰਗੁਣ ਕਹੇ ਨਿਰਗੁਣ ਵਸੇ ਸੱਚੀ ਧਰਮਸਾਲ, ਨਿਰਗੁਣ ਕਹੇ ਸੱਚੀ ਧਰਮਸਾਲ ਸਰਗੁਣ ਗੜ੍ਹ ਬਣਾਇੰਦਾ। ਸਰਗੁਣ ਕਹੇ ਨਿਰਗੁਣ ਵਜਾਏ ਤਾਲ, ਨਿਰਗੁਣ ਕਹੇ ਤਾਲ ਤਲਵਾੜਾ ਸਰਗੁਣ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਰਮ ਆਪ ਚੁਕਾਇੰਦਾ। ਸਰਗੁਣ ਕਹੇ ਨਿਰਗੁਣ ਜੋਤੀ ਜਾਤਾ, ਨਿਰਗੁਣ ਕਹੇ ਸਰਗੁਣ ਜੋਤ ਜੋਤ ਰੁਸ਼ਨਾਈਆ। ਸਰਗੁਣ ਕਹੇ ਨਿਰਗੁਣ ਪੁਰਖ ਬਿਧਾਤਾ, ਨਿਰਗੁਣ ਕਹੇ ਸਰਗੁਣ ਪੁਰਖ ਰੂਪ ਵਟਾਈਆ। ਸਰਗੁਣ ਕਹੇ ਨਿਰਗੁਣ ਨਾ ਕਿਸੇ ਪਛਾਤਾ, ਨਿਰਗੁਣ ਕਹੇ ਸਰਗੁਣ ਗੁਰਮੁਖ ਆਪਣੇ ਆਪ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਰਗੁਣ ਕਹੇ ਨਿਰਗੁਣ ਸੰਜੋਗ, ਨਿਰਗੁਣ ਕਹੇ ਸਰਗੁਣ ਸੰਗ ਨਿਭਾਇਆ। ਸਰਗੁਣ ਕਹੇ ਨਿਰਗੁਣ ਦਰਸ ਅਮੋਘ, ਨਿਰਗੁਣ ਕਹੇ ਸਰਗੁਣ ਦਰਸੀ ਦਰਸ ਦੇ ਦੇ ਤ੍ਰਿਪਤ ਬੁਝਾਇਆ। ਸਰਗੁਣ ਕਹੇ ਨਿਰਗੁਣ ਵਸੇ ਚੌਦਾਂ ਲੋਕ, ਨਿਰਗੁਣ ਕਹੇ ਸਰਗੁਣ ਕੋਟਨ ਕੋਟ ਲੋਕ ਚਰਨਾਂ ਹੇਠ ਦਬਾਇਆ। ਸਰਗੁਣ ਕਹੇ ਨਿਰਗੁਣ ਸੁਣਾਏ ਸਲੋਕ, ਨਿਰਗੁਣ ਕਹੇ ਕੋਟੀ ਕੋਟ ਸਲੋਕ ਸਰਗੁਣ ਰਹੇ ਸਾਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇਆ। ਸਰਗੁਣ ਕਹੇ ਨਿਰਗੁਣ ਸਤਿਗੁਰ, ਨਿਰਗੁਣ ਕਹੇ ਸਰਗੁਣ ਗੁਰ ਗੁਰ ਰੂਪ ਵਖਾਇੰਦਾ। ਸਰਗੁਣ ਕਹੇ ਨਿਰਗੁਣ ਲੇਖਾ ਜਾਣੇ ਧੁਰ, ਨਿਰਗੁਣ ਕਹੇ ਸਰਗੁਣ ਧੁਰ ਮਸਤਕ ਲੇਖ ਸਮਝਾਇੰਦਾ। ਸਰਗੁਣ ਕਹੇ
ਨਿਰਗੁਣ ਚੜ੍ਹੇ ਸਾਚੇ ਘੋੜ, ਨਿਰਗੁਣ ਕਹੇ ਸਰਗੁਣ ਤੇਰਾ ਪਰੇਮ ਘੋੜਾ ਇਕ ਵਖਾਇੰਦਾ। ਸਰਗੁਣ ਕਹੇ ਨਿਰਗੁਣ ਜਾਏ ਬੌਹੜ, ਨਿਰਗੁਣ ਕਹੇ ਸਰਗੁਣ ਤੇਰੀ ਜੁਗ ਜੁਗ ਸੇਵ ਕਮਾਇੰਦਾ। ਸਰਗੁਣ ਕਹੇ ਨਿਰਗੁਣ ਆਦਿ ਜੁਗਾਦਿ ਰਿਹਾ ਦੌੜ, ਨਿਰਗੁਣ ਕਹੇ ਸਰਗੁਣ ਸਦਾ ਸਦਾ ਆਪਣੀ ਗੋਦ ਬਹਾਇੰਦਾ। ਸਰਗੁਣ ਕਹੇ ਨਿਰਗੁਣ ਬੁਝਾਏ ਔੜ, ਨਿਰਗੁਣ ਕਹੇ ਸਰਗੁਣ ਅੰਮ੍ਰਿਤ ਮੇਘ ਬਰਸਾਇੰਦਾ। ਸਰਗੁਣ ਕਹੇ ਨਿਰਗੁਣ ਦੋ ਜਹਾਨਾਂ ਲਾਏ ਪੌੜ, ਨਿਰਗੁਣ ਕਹੇ ਸਰਗੁਣ ਫੜ ਬਾਂਹੋਂ ਉਪਰ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਇਕੇ ਘਰ, ਘਰ ਘਰ ਵਿਚ ਵੇਖ ਵਖਾਇੰਦਾ। ਸਰਗੁਣ ਕਹੇ ਨਿਰਗੁਣ ਅਮੀਰ, ਨਿਰਗੁਣ ਕਹੇ ਸਰਗੁਣ ਉਮਰਾਓ ਉਪਜਾਈਆ। ਸਰਗੁਣ ਕਹੇ ਨਿਰਗੁਣ ਪੀਰੇ ਪੀਰ, ਨਿਰਗੁਣ ਕਹੇ ਸਰਗੁਣ ਪੀਰੀ ਤੇਰੇ ਹੱਥ ਫੜਾਈਆ। ਸਰਗੁਣ ਕਹੇ ਨਿਰਗੁਣ ਮਾਰੇ ਜ਼ੰਜੀਰ, ਨਿਰਗੁਣ ਕਹੇ ਸਰਗੁਣ ਜਗਤ ਜ਼ੰਜੀਰ ਤੇਰੀ ਵਸਤ ਵਖਾਈਆ। ਨਿਰਗੁਣ ਸਰਗੁਣ ਆਦਿ ਅੰਤ ਜੁਗਾਂ ਜੁਗੰਤ ਖੇਲ ਅਖ਼ੀਰ, ਆਖਰ ਆਪਣੀ ਖੇਲ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਚ ਨਿਸ਼ਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਦੋ ਜਹਾਨ ਰਿਹਾ ਝੁਲਾਈਆ।
੧੯ ਮਾਘ ੨੦੧੮ ਬਿਕ੍ਰਮੀ ਧੰਗਾਲੀ ਲਛਮਣ ਸਿੰਘ ਦੇ ਗ੍ਰਹਿ ਜੰਮੂ
ਸਰਗੁਣ ਕਹੇ ਨਿਰਗੁਣ ਕਾਰ, ਨਿਰਗੁਣ ਤੇਰਾ ਭੇਵ ਕੋਇ ਨਾ ਪਾਇੰਦਾ। ਸਰਗੁਣ ਕਹੇ ਨਿਰਗੁਣ ਤੇਰਾ ਨੂਰ ਉਜਿਆਰ, ਨੂਰ ਨਜ਼ਰ ਕਿਸੇ ਨਾ ਆਇੰਦਾ। ਸਰਗੁਣ ਕਹੇ ਨਿਰਗੁਣ ਤੇਰਾ ਸਚਖੰਡ ਦੁਆਰ, ਅੰਦਰ ਵੜ ਦਰਸ ਕੋਇ ਪਾਇੰਦਾ। ਸਰਗੁਣ ਕਹੇ ਨਿਰਗੁਣ ਤੇਰਾ ਵਡ ਭੰਡਾਰ, ਵਡ ਭੰਡਾਰੀ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਚਲਾਇੰਦਾ। ਸਰਗੁਣ ਕਹੇ ਤੇਰਾ ਭੇਵ ਨਿਆਰਾ, ਅਭੇਦ ਤੇਰੀ ਵਡਿਆਈਆ । ਸਰਗੁਣ ਕਹੇ ਨਿਰਗੁਣ ਤੂੰ ਅਗੰਮ ਠਠਿਆਰਾ, ਘੜਨ ਭੰਨਣਹਾਰ ਅਖਵਾਈਆ। ਸਰਗੁਣ ਕਹੇ ਨਿਰਗੁਣ ਤੇਰਾ ਸਚ ਵਿਹਾਰਾ, ਤੂੰ ਸਾਚੀ ਸੇਵ ਕਮਾਈਆ। ਸਰਗੁਣ ਕਹੇ ਨਿਰਗੁਣ ਵਿਸ਼ਨ ਬ੍ਰਹਮਾ ਸ਼ਿਵ ਦਏਂ ਅਧਾਰਾ, ਆਪਣਾ ਬੰਸ ਸੁਹਾਈਆ। ਸਰਗੁਣ ਕਹੇ ਨਿਰਗੁਣ ਤੂੰ ਸਤਿ ਵਰਤਾਰਾ, ਰਜੋ ਤਮੋ ਸਤੋ ਆਪ ਵਰਤਾਈਆ। ਸਰਗੁਣ ਕਹੇ ਨਿਰਗੁਣ ਤੇਰਾ ਅਖਾੜਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਤੱਤਵ ਤੱਤ ਨਾਚ ਕਰਾਈਆ। ਸਰਗੁਣ ਕਹੇ ਨਿਰਗੁਣ ਤੇਰਾ ਪਸਾਰਾ, ਲੱਖ ਚੁਰਾਸੀ ਬਣਤ ਬਣਾਈਆ। ਸਰਗੁਣ ਕਹੇ ਨਿਰਗੁਣ ਤੇਰਾ ਜੈਕਾਰਾ, ਚਾਰੇ ਬਾਣੀ ਦਏ ਦੁਹਾਈਆ। ਸਰਗੁਣ ਕਹੇ ਨਿਰਗੁਣ ਤੇਰੀ ਸਿਤਾਰਾ, ਚਾਰੇ ਖਾਣੀ ਤੰਦ ਰਖਾਈਆ। ਸਰਗੁਣ ਕਹੇ ਨਿਰਗੁਣ ਤੇਰਾ ਵਰਤਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪੇ ਪਾਈਆ। ਸਰਗੁਣ ਕਹੇ ਨਿਰਗੁਣ ਤੇਰਾ ਨੂਰ, ਨੂਰੋ ਨੂਰ ਸਮਾਇੰਦਾ। ਸਰਗੁਣ ਕਹੇ ਨਿਰਗੁਣ ਸਰਬ ਕਲਾ ਭਰਪੂਰ, ਬੇਅੰਤ ਨਾਉਂ ਧਰਾਇੰਦਾ। ਸਰਗੁਣ ਕਹੇ ਨਿਰਗੁਣ ਆਸਾ ਮਨਸਾ ਪੂਰ, ਨਿਰਾਸ਼ਾ ਰੂਪ ਨਾ ਕੋਇ ਜਣਾਇੰਦਾ। ਸਰਗੁਣ ਕਹੇ ਨਿਰਗੁਣ ਤੇਰਾ ਆਦਿ ਜੁਗਾਦਿ ਸਤਿ ਸਰੂਪ, ਸਚ ਖੁਮਾਰੀ ਇਕ ਰਖਾਇੰਦਾ। ਸਰਗੁਣ ਕਹੇ ਨਿਰਗੁਣ ਤੂੰ ਆਦਿ ਜੁਗਾਦਿ ਹਜ਼ੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ। ਸਰਗੁਣ
ਕਹੇ ਨਿਰਗੁਣ ਮੀਤ, ਮਿੱਤਰ ਪਿਆਰੇ ਸੱਚੇ ਮਾਹੀਆ। ਸਰਗੁਣ ਕਹੇ ਨਿਰਗੁਣ ਅਤੀਤ, ਤ੍ਰੈਗੁਣ ਅਤੀਤਾ ਆਸਣ ਲਾਈਆ। ਸਰਗੁਣ ਕਹੇ ਨਿਰਗੁਣ ਅਨਡੀਠ, ਅਨਡਿਠੜਾ ਧਾਮ ਸੁਹਾਈਆ। ਸਰਗੁਣ ਕਹੇ ਨਿਰਗੁਣ ਸੁਣਾਏ ਗੀਤ, ਅੱਖਰ ਅੱਖਰ ਕਰ ਪੜ੍ਹਾਈਆ। ਸਰਗੁਣ ਕਹੇ ਨਿਰਗੁਣ ਠਾਂਡਾ ਸੀਤ, ਅਗਨੀ ਤੱਤ ਨਾ ਕੋਇ ਰਖਾਈਆ। ਸਰਗੁਣ ਕਹੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਰਚਾਈਆ। ਸਰਗੁਣ ਕਹੇ ਨਿਰਗੁਣ ਸੱਚ, ਘਰ ਸਾਚੇ ਸੋਭਾ ਪਾਇੰਦਾ। ਸਰਗੁਣ ਕਹੇ ਨਿਰਗੁਣ ਆਪਣੇ ਅੰਦਰ ਗਿਆ ਰਚ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਸਰਗੁਣ ਕਹੇ ਨਿਰਗੁਣ ਜੋਤੀ ਜੋਤ ਰਿਹਾ ਮੱਚ, ਨੂਰੋ ਨੂਰ ਨੂਰ ਰੁਸ਼ਨਾਇੰਦਾ। ਸਰਗੁਣ ਕਹੇ ਨਿਰਗੁਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਸਰਗੁਣ ਕਹੇ ਨਿਰਗੁਣ ਨਿਰੰਕਾਰ, ਨਿਰਾਕਾਰ ਸਮਾਈਆ। ਸਰਗੁਣ ਕਹੇ ਨਿਰਗੁਣ ਦਾਤਾਰ, ਦਾਤਾ ਦਾਨੀ ਵਡ ਵਡਿਆਈਆ। ਸਰਗੁਣ ਕਹੇ ਨਿਰਗੁਣ ਭੰਡਾਰ, ਬਣ ਭੰਡਾਰੀ ਆਪ ਵਰਤਾਈਆ। ਸਰਗੁਣ ਕਹੇ ਨਿਰਗੁਣ ਪਸਾਰ, ਨਿਰਗੁਣ ਵੇਖੇ ਚਾਈਂ ਚਾਈਂਆ। ਸਰਗੁਣ ਕਹੇ ਨਿਰਗੁਣ ਜੀਵ ਜੰਤ ਆਧਾਰ, ਘਟ ਘਟ ਰਿਹਾ ਸਮਾਈਆ। ਸਰਗੁਣ ਕਹੇ ਨਿਰਗੁਣ ਨਾਦ ਸ਼ਬਦ ਧੁਨਕਾਰ, ਵਿਸ਼ਨ ਬ੍ਰਹਮਾ ਸ਼ਿਵ ਕਰੇ ਪੜ੍ਹਾਈਆ। ਸਰਗੁਣ ਕਹੇ ਨਿਰਗੁਣ ਇਛਿਆ ਵੇਦ ਚਾਰ, ਸ਼ਾਸਤਰ ਸਿਮਰਤ ਆਪ ਸਾਲਾਹੀਆ। ਸਰਗੁਣ ਕਹੇ ਨਿਰਗੁਣ ਪਰਾਣ ਪਰਾਣੀ ਦਏ ਆਧਾਰ, ਅੱਠ ਦਸ ਮੇਲ ਮਿਲਾਈਆ। ਸਰਗੁਣ ਕਹੇ ਨਿਰਗੁਣ ਸ਼ਬਦ ਨਾਦ ਗਿਆਨ, ਗਿਆਤਾ ਗੀਤਾ ਇਕ ਪੜ੍ਹਾਈਆ। ਸਰਗੁਣ ਕਹੇ ਨਿਰਗੁਣ ਈਮਾਨ, ਅੰਜ਼ੀਲ ਕੁਰਾਨ ਰਿਹਾ ਸੁਣਾਈਆ। ਸਰਗੁਣ ਕਹੇ ਨਾਨਕ ਨਾਮ ਨਿਸ਼ਾਨ, ਨਾਮ ਸਤਿ ਸਤਿ ਪਰਗਟਾਈਆ। ਸਰਗੁਣ ਕਹੇ ਨਿਰਗੁਣ ਨਿਸ਼ਾਨ, ਗੋਬਿੰਦ ਸੂਰਾ ਰਿਹਾ ਝੁਲਾਈਆ। ਸਰਗੁਣ ਕਹੇ ਲੇਖਾ ਜਾਣੇ ਦੋ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇੜਾ ਆਪ ਵਸਾਈਆ। ਸਰਗੁਣ ਕਹੇ ਨਿਰਗੁਣ ਅਧਾਰ, ਦੂਸਰ ਓਟ ਨਾ ਕੋਇ ਤਕਾਈਆ। ਸਰਗੁਣ ਕਹੇ ਨਿਰਗੁਣ ਅਵਤਾਰ, ਜੁਗ ਜੁਗ ਵੇਸ ਵਟਾਈਆ। ਸਰਗੁਣ ਕਹੇ ਨਿਰਗੁਣ ਸਿਕਦਾਰ, ਗੁਰ ਗੁਰ ਰੂਪ ਵਖਾਈਆ। ਸਰਗੁਣ ਕਹੇ ਨਿਰਗੁਣ ਪਿਆਰ, ਨਿਰਗੁਣ ਸਰਗੁਣ ਸੰਗ ਨਿਭਾਈਆ। ਸਰਗੁਣ ਕਹੇ ਨਿਰਗੁਣ ਵਿਹਾਰ, ਬਣ ਵਿਵਹਾਰੀ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤ, ਜੁਗ ਜੁਗ ਖੇਲ ਕਰਾਈਆ। ਸਰਗੁਣ ਕਹੇ ਨਿਰਗੁਣ ਜੋਗ, ਹਰਿ ਸਾਚਾ ਸਚ ਕਰਾਇੰਦਾ। ਸਰਗੁਣ ਕਹੇ ਨਿਰਗੁਣ ਸੰਜੋਗ, ਸਤਿ ਸਤਿਵਾਦੀ ਆਪ ਕਰਾਇੰਦਾ। ਸਰਗੁਣ ਕਹੇ ਨਿਰਗੁਣ ਭੋਗ, ਸਾਚਾ ਭੋਗੀ ਭੋਗ ਭੁਗਾਇੰਦਾ। ਸਰਗੁਣ ਕਹੇ ਨਿਰਗੁਣ ਹੋਂਦ, ਆਦਿ ਜੁਗਾਦਿ ਨਾ ਕੋਇ ਮਿਟਾਇੰਦਾ। ਸਰਗੁਣ ਕਹੇ ਨਿਰਗੁਣ ਓਟ, ਦੂਸਰ ਓਟ ਨਾ ਕੋਇ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਡ ਆਪ ਕਰਾਇੰਦਾ। ਸਰਗੁਣ ਕਹੇ ਨਿਰਗੁਣ ਆਸ, ਆਦਿ ਅੰਤ ਰਖਾਈਆ। ਸਰਗੁਣ ਕਹੇ ਨਿਰਗੁਣ ਬੁਝਾਏ ਪਿਆਸ, ਤ੍ਰਿਸਨਾ ਰੋਗ ਮਿਟਾਈਆ। ਸਰਗੁਣ ਕਹੇ ਨਿਰਗੁਣ ਵਖਾਏ ਰਾਸ, ਮੰਡਲ ਮੰਡਪ ਦਏ ਵਡਿਆਈਆ। ਸਰਗੁਣ ਕਹੇ ਨਿਰਗੁਣ ਕਰੇ ਪਰਕਾਸ਼, ਦੋ ਜਹਾਨ ਜਹਾਨ ਰੁਸ਼ਨਾਈਆ। ਸਰਗੁਣ ਕਹੇ ਨਿਰਗੁਣ ਕਰੇ ਬੰਦ ਖੁਲਾਸ, ਬੰਦੀਖ਼ਾਨਾ ਦਏ ਤੁੜਾਈਆ। ਸਰਗੁਣ ਕਹੇ ਨਿਰਗੁਣ ਵਸੇ ਪਾਸ, ਆਪ ਆਪਣਾ ਪੰਧ ਮੁਕਾਈਆ। ਸਰਗੁਣ ਕਹੇ ਨਿਰਗੁਣ
ਖੇਲ ਤਮਾਸ਼, ਦੀਨ ਦੁਨੀ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪਣੇ ਵਿਚ ਛੁਪਾਈਆ। ਸਰਗੁਣ ਕਹੇ ਨਿਰਗੁਣ ਜਗਤ, ਜਾਗਰਤ ਜੋਤ ਜਗਾਇੰਦਾ। ਸਰਗੁਣ ਕਹੇ ਨਿਰਗੁਣ ਭਗਤ, ਭਗਵਨ ਆਪਣੀ ਬੂਝ ਬੁਝਾਇੰਦਾ। ਸਰਗੁਣ ਕਹੇ ਨਿਰਗੁਣ ਸੰਤ, ਸਤਿ ਸਤਿ ਅੰਦਰ ਧਾਰ ਵਖਾਇੰਦਾ। ਸਰਗੁਣ ਕਹੇ ਨਿਰਗੁਣ ਕੰਤ, ਨਰ ਨਰਾਇਣ ਸਾਚੀ ਸੇਜਾ ਸੋਭਾ ਪਾਇੰਦਾ। ਸਰਗੁਣ ਕਹੇ ਨਿਰਗੁਣ ਬਣਾਏ ਬਣਤ, ਘੜ ਭਾਂਡੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਰਗੁਣ ਕਹੇ ਨਿਰਗੁਣ ਰਹੇ ਜੁਗ ਚਾਰ, ਆਦਿ ਜੁਗਾਦਿ ਦਇਆ ਕਮਾਈਆ। ਸਰਗੁਣ ਕਹੇ ਨਿਰਗੁਣ ਖੇਲੇ ਖੇਲ ਵਿਚ ਸੰਸਾਰ, ਰੂਪ ਅਨੂਪ ਵਟਾਈਆ। ਸਰਗੁਣ ਕਹੇ ਨਿਰਗੁਣ ਹਰ ਘਟ ਪਾਵੇ ਸਾਰ, ਘਟ ਘਟ ਆਸਣ ਲਾਈਆ। ਸਰਗੁਣ ਕਹੇ ਨਿਰਗੁਣ ਗੁਰ ਅਵਤਾਰ, ਪੀਰ ਪੈਗ਼ੰਬਰ ਰੂਪ ਵਟਾਈਆ। ਸਰਗੁਣ ਕਹੇ ਨਿਰਗੁਣ ਅਕਾਰ, ਸਾਕਾਰ ਨਜ਼ਰੀ ਆਈਆ। ਸਰਗੁਣ ਕਹੇ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਲਾ ਆਪ ਸੁਹਾਈਆ। ਸਰਗੁਣ ਕਹੇ ਨਿਰਗੁਣ ਧਾਰਾ, ਧਰਨੀ ਧਰਤ ਧਵਲ ਚਲਾਇੰਦਾ। ਸਰਗੁਣ ਕਹੇ ਨਿਰਗੁਣ ਪਸਾਰਾ, ਨਿਰਧਨ ਸਰਧਨ ਰੰਗ ਰੰਗਾਇੰਦਾ। ਸਰਗੁਣ ਕਹੇ ਨਿਰਗੁਣ ਜੈਕਾਰਾ, ਜੁਗ ਜੁਗ ਆਪਣਾ ਨਾਉਂ ਪਰਗਟਾਇੰਦਾ। ਸਰਗੁਣ ਕਹੇ ਨਿਰਗੁਣ ਘਰ ਬਾਹਰਾ, ਘਰ ਮੰਦਰ ਸੋਭਾ ਪਾਇੰਦਾ। ਸਰਗੁਣ ਕਹੇ ਨਿਰਗੁਣ ਤੀਰਥ ਤਟ ਕਿਨਾਰਾ, ਸਚ ਸਰੋਵਰ ਇਕ ਵਡਿਆਇੰਦਾ। ਸਰਗੁਣ ਕਹੇ ਨਿਰਗੁਣ ਸ਼ਬਦ ਜੈਕਾਰਾ, ਬੋਧ ਗਿਆਨ ਆਪ ਦ੍ਰਿੜਾਇੰਦਾ। ਸਰਗੁਣ ਕਹੇ ਨਿਰਗੁਣ ਲਿਖਾਰਾ, ਜੁਗ ਜੁਗ ਆਪਣਾ ਲੇਖ ਲਿਖਾਇੰਦਾ। ਸਰਗੁਣ ਕਹੇ ਨਿਰਗੁਣ ਕਰੇ ਆਪਣੀ ਕਾਰਾ, ਕਰਤਾ ਪੁਰਖ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਕਰਨੀ ਆਪ ਕਮਾਇੰਦਾ। ਸਰਗੁਣ ਕਹੇ ਨਿਰਗੁਣ ਉਡੀਕ, ਨਿਤ ਨਿਤ ਆਸ ਰਖਾਈਆ। ਸਰਗੁਣ ਕਹੇ ਨਿਰਗੁਣ ਅਤੀਤ, ਪਾਰਬ੍ਰਹਮ ਬੇਪਰਵਾਹੀਆ। ਸਰਗੁਣ ਕਹੇ ਨਿਰਗੁਣ ਠਾਂਡਾ ਸੀਤ, ਸੀਤਲ ਧਾਰਾ ਇਕ ਵਖਾਈਆ। ਸਰਗੁਣ ਕਹੇ ਨਿਰਗੁਣ ਮੰਦਰ ਮਸੀਤ, ਮੱਠ ਸ਼ਿਵਦਵਾਲਾ ਨਾਉਂ ਧਰਾਈਆ। ਸਰਗੁਣ ਕਹੇ ਨਿਰਗੁਣ ਅਜੀਤ, ਜਿਤਿਆ ਕਦੇ ਨਾ ਜਾਈਆ। ਸਰਗੁਣ ਕਹੇ ਨਿਰਗੁਣ ਨਜ਼ੀਕ, ਜਗਤ ਨੇਤਰ ਨਜ਼ਰ ਨਾ ਆਈਆ। ਸਰਗੁਣ ਕਹੇ ਨਿਰਗੁਣ ਕੋਟਨ ਕੋਟ ਕਾਲ ਵੇਖੇ ਠੀਕ, ਜੁਗ ਜੁਗ ਠੀਕਰਾ ਭੰਨ ਵਖਾਈਆ। ਸਰਗੁਣ ਕਹੇ ਨਿਰਗੁਣ ਬੇਪ੍ਰੀਤ, ਸਾਚੀ ਪ੍ਰੀਤ ਨਾ ਕਿਸੇ ਸਮਝਾਈਆ। ਸਰਗੁਣ ਕਹੇ ਨਿਰਗੁਣ ਜੁਗ ਜੁਗ ਗੁਰ ਅਵਤਾਰਾਂ ਕੋਲੋਂ ਚਲੌਦਾ ਰਿਹਾ ਆਪਣੀ ਰੀਤ, ਧੁਰ ਫ਼ਰਮਾਣਾ ਹੁਕਮ ਸੁਣਾਈਆ। ਸਰਗੁਣ ਕਹੇ ਨਿਰਗੁਣ ਖੇਲ ਕਰਾਇਆ ਧੰਦੇ ਲਾਇਆ ਜੀਵ ਜੰਤ ਮੰਦਰ ਮਸੀਤ, ਮੁੱਲਾਂ ਸ਼ੇਖ਼ ਪੰਡਤ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਨਿਰਗੁਣ ਆਪਣਾ ਆਪ ਵਖਾਈਆ। ਸਰਗੁਣ ਕਹੇ ਨਿਰਗੁਣ ਅਭੁੱਲ, ਭੁੱਲ ਕਦੇ ਨਾ ਜਾਈਆ। ਸਰਗੁਣ ਕਹੇ ਨਿਰਗੁਣ ਅਮੁਲ, ਮੁਲ ਨਾ ਕੋਇ ਚੁਕਾਈਆ। ਸਰਗੁਣ ਕਹੇ ਨਿਰਗੁਣ ਅਤੁਲ, ਤੋਲਿਆਂ ਤੋਲ ਨਾ ਕੋਇ ਤੁਲਾਈਆ। ਸਰਗੁਣ ਕਹੇ ਨਿਰਗੁਣ ਨਾ ਜਾਏ ਰੁਲ, ਏਕਾ ਰੰਗ ਸਮਾਈਆ। ਸਰਗੁਣ ਕਹੇ ਨਿਰਗੁਣ ਨਾ ਜਾਏ ਹੁਲ, ਆਦਿ ਜੁਗਾਦਿ ਰਿਹਾ ਲਹਿਰਾਈਆ। ਸਰਗੁਣ ਕਹੇ ਨਿਰਗੁਣ ਜਾਏ ਆਪਣੀ ਕੁਲ, ਦੂਸਰ ਭੇਵ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ
ਵਰ, ਸਰਗੁਣ ਬੈਠਾ ਸੀਸ ਝੁਕਾਈਆ। ਸਰਗੁਣ ਮੰਗੇ ਦਾਨ, ਪ੍ਰਭ ਅੱਗੇ ਸੀਸ ਝੁਕਾਇਆ। ਕਿਰਪਾ ਕਰ ਸ੍ਰੀ ਭਗਵਾਨ, ਹਉਂ ਏਕਾ ਮੰਗ ਮੰਗਾਇਆ। ਤੂੰ ਖੇਲੇ ਖੇਲ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਸ ਵਟਾਇਆ। ਤੂੰ ਲੱਖ ਚੁਰਾਸੀ ਕਰ ਪਰਧਾਨ, ਘਰ ਘਰ ਜੋਤ ਜਗਾਇਆ। ਤੂੰ ਗੁਰ ਅਵਤਾਰ ਪੀਰ ਪੈਗ਼ੰਬਰ ਦੇ ਦੇ ਦਾਨ, ਆਪਣਾ ਨਾਮ ਪੜ੍ਹਾਇਆ। ਤੂੰ ਕਾਇਆ ਮੰਦਰ ਕਰ ਪਰਵਾਨ, ਆਤਮ ਸੇਜਾ ਆਸਣ ਲਾਇਆ। ਤੂੰ ਸ਼ਬਦ ਅਨਾਦੀ ਸਚ ਫ਼ਰਮਾਣ, ਧੁਰਦਰਗਾਹੀ ਆਪ ਸੁਣਾਇਆ। ਹਉਂ ਬਾਲਾ ਬਾਲ ਨਾਦਾਨ, ਤੇਰਾ ਅੰਤ ਕੋਇ ਨਾ ਆਇਆ। ਤੂੰ ਭਾਂਡੇ ਘੜੇਂ ਚਤਰ ਸੁਘੜ ਸੁਜਾਨ, ਵਿਚ ਆਪਣੀ ਵਸਤ ਟਿਕਾਇਆ। ਅੰਤ ਮੇਟੇਂ ਜਗਤ ਨਿਸ਼ਾਨ, ਥਿਰ ਕੋਇ ਰਹਿਣ ਨਾ ਪਾਇਆ। ਆਪਣਾ ਦੱਸ ਭੇਵ ਸ੍ਰੀ ਭਗਵਾਨ, ਇਹ ਕੀ ਖੇਲ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਸਮਝਾਇਆ। ਘੜਨ ਭੰਨਣ ਦੀ ਮੇਰੀ ਕਾਰ, ਮੈਂ ਆਪਣਾ ਖੇਲ ਖਿਲਾਈਆ। ਕਦੇ ਥਥਵਾ ਫੜ ਬਣਾਂ ਘੁਮਿਆਰ, ਕਦੇ ਠੀਕਰ ਫੋੜ ਵਖਾਈਆ। ਕਦੇ ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਤ੍ਰੈਗੁਣ ਮਾਇਆ ਬੰਧਨ ਪਾਈਆ। ਕਦੇ ਲੱਖ ਚੁਰਾਸੀ ਕਰ ਉਜਿਆਰ, ਘਟ ਘਟ ਜੋਤ ਜਗਾਈਆ। ਕਦੇ ਗੁਰ ਪੀਰ ਧਰ ਅਵਤਾਰ, ਧਰਨੀ ਧਰਤ ਧਵਲ ਦਿਆਂ ਵਡਿਆਈਆ। ਕਦੇ ਭਗਤਨ ਦੇਵਾਂ ਇਕ ਅਧਾਰ, ਸਾਚੀ ਭਗਤੀ ਨਾਮ ਪੜ੍ਹਾਈਆ। ਕਦੇ ਜਲ ਥਲ ਮਹੀਅਲ ਡੂੰਘੀ ਕੰਦਰ ਵੇਖਾਂ ਗਾਰ, ਕਦੇ ਉਚੇ ਟਿੱਲੇ ਪਰਬਤ ਆਸਣ ਲਾਈਆ। ਕਦੇ ਵੰਡਾਂ ਵੰਡ ਜੁਗ ਜੁਗ ਚਾਰ, ਚਾਰ ਚਾਰ ਬੰਧਨ ਪਾਈਆ । ਕਦੇ ਸਭ ਨੂੰ ਕਰਾਂ ਖੁਆਰ, ਆਪਣਾ ਬਲ ਰਖਾਈਆ। ਨਿਰਗੁਣ ਨੂਰ ਨੂਰ ਉਜਿਆਰ, ਦੋ ਜਹਾਨ ਮੇਰੀ ਰੁਸ਼ਨਾਈਆ। ਸਰਗੁਣ ਰਹਿਣਾ ਖ਼ਬਰਦਾਰ, ਪੁਰਖ ਅਬਿਨਾਸ਼ੀ ਰਿਹਾ ਸਮਝਾਈਆ। ਪਿਛੇ ਆਉਂਦਾ ਰਿਹਾ ਸਰਗੁਣ ਰੂਪ ਜਾਮਾ ਧਾਰ, ਜਗਤ ਨਾਤਾ ਕਰ ਕੁੜਮਾਈਆ। ਕੋਈ ਕਹੇ ਰਾਮ ਅਵਤਾਰ, ਜਨਕ ਸਪੁੱਤਰੀ ਗਿਆ ਪਰਨਾਈਆ । ਕੋਈ ਕਹੇ ਕ੍ਰਿਸ਼ਨ ਮੁਰਾਰ, ਰਾਧਾ ਆਪਣੀ ਗੋਦ ਬਹਾਈਆ। ਕੋਈ ਕਹੇ ਮੁਹੰਮਦ ਯਾਰ, ਯਾਰੀ ਯਾਰਾਂ ਨਾਲ ਨਿਭਾਈਆ। ਕੋਈ ਕਹੇ ਨਾਨਕ ਨਿਰਗੁਣ ਧਾਰ, ਪੁੱਤਰ ਧੀਆਂ ਗਿਆ ਤਜਾਈਆ। ਕੋਇ ਕਹੇ ਗੋਬਿੰਦ ਸਰਦਾਰ, ਬਾਲੇ ਨੀਹਾਂ ਹੇਠ ਦਬਾਈਆ। ਕੋਈ ਕਹੇ ਲੇਖਾ ਵੇਦ ਚਾਰ, ਕੋਈ ਕਹੇ ਪੁਰਾਨ ਪੜ੍ਹਾਈਆ। ਕੋਈ ਕਹੇ ਗੀਤਾ ਗਿਆਨ, ਬਿਨ ਗੀਤਾ ਹੱਥ ਕਿਸੇ ਨਾ ਆਈਆ। ਕੋਈ ਕਹੇ ਅੰਜੀਲ ਕੁਰਾਨ, ਆਲਾ ਮਰਤਬਾ ਰਹੇ ਸਮਝਾਈਆ। ਕੋਈ ਕਹੇ ਖਾਣੀ ਬਾਣੀ ਪਰਧਾਨ, ਨਾਨਕ ਅਰਜਨ ਕਰੀ ਪੜ੍ਹਾਈਆ। ਸ੍ਰੀ ਭਗਵਾਨ ਕਹੇ ਮੈਂ ਸਭ ਦਾ ਮੇਟਾਂ ਨਿਸ਼ਾਨ, ਅੰਤਮ ਆਪਣੇ ਵਿਚ ਸਮਾਈਆ। ਕਲਜੁਗ ਨਿਰਗੁਣ ਹੋ ਕੇ ਆਇਆ ਵਿਚ ਜਹਾਨ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਨਾ ਕੋਈ ਨਾਰੀ ਦਿਸੇ ਸੰਤਾਨ, ਪਿਤਾ ਪੂਤ ਨਾ ਕੋਇ ਵਡਿਆਈਆ। ਇਕੋ ਨਾਤਾ ਵਿਚ ਜਹਾਨ, ਜਨ ਭਗਤਾਂ ਨਾਲ ਲਿਆ ਜੁੜਾਈਆ। ਅੰਦਰ ਵੜ ਕੇ ਵਸਾਂ ਸਚ ਮਕਾਨ, ਸਚ ਦੁਆਰੇ ਆਸਣ ਲਾਈਆ। ਦਿਸ ਨਾ ਆਏ ਕਿਸੇ ਸ੍ਰੀ ਭਗਵਾਨ, ਜਗਤ ਲੋਕਾਈ ਰਹੀ ਕੁਰਲਾਈਆ। ਹਰਿਜਨ ਹਰਿ ਜੂ ਮਿਲਿਆ ਆਣ, ਆਪਣੀ ਦਇਆ ਕਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਿਰਗੁਣ ਨਿਰਗੁਣ ਰਿਹਾ ਉਠਾਈਆ।