੧੯ ਮਾਘ ੨੦੧੮ ਬਿਕ੍ਰਮੀ ਗਿਆਨ ਚੰਦ ਦੇ ਗ੍ਰਹਿ ਖੈਰੋਵਾਲੀ ਜੰਮੂ
ਨਿਰਗੁਣ ਕਹੇ ਸ੍ਰੀ ਭਗਵਾਨ, ਸਰਗੁਣ ਦੇਵਾਂ ਮਾਣ ਵਡਿਆਈਆ। ਤੱਤਵ ਤੱਤ ਕਰ ਪਰਧਾਨ, ਹੱਡ ਮਾਸ ਨਾੜੀ ਰੱਤ ਜੋੜ ਜੁੜਾਈਆ। ਬ੍ਰਹਮ ਤੱਤ ਇਕ ਵਖਾਣ, ਨੂਰ ਨੂਰ ਨੂਰ ਦਰਸਾਈਆ। ਘਟ ਘਟ ਕਰ ਪਛਾਣ, ਆਪਣੀ ਬੂਝ ਬੁਝਾਈਆ। ਲੋਕਮਾਤ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਈਆ। ਜੁਗ ਚੌਕੜੀ ਵੰਡ ਵੰਡਾਨ, ਗੇੜਾ ਗੇੜੇ ਵਿਚ ਭੁਵਾਈਆ। ਗੁਰ ਅਵਤਾਰ ਖੇਲ ਮਹਾਨ, ਪੀਰ ਪੈਗ਼ੰਬਰ ਨਾਲ ਰਲਾਈਆ। ਸਤਿ ਸਤਿਵਾਦੀ ਸਾਰੇ ਪਾਣ, ਸਾਚੀ ਸਿਖਿਆ ਇਕ ਸਮਝਾਈਆ। ਬੋਧ ਅਗਾਧੀ ਸ਼ਬਦ ਮਹਿਮਾਨ, ਜੁਗ ਜੁਗ ਫੇਰਾ ਪਾਈਆ। ਕਰੇ ਖੇਲ ਖ਼ਲਕ ਮਹਾਨ, ਹਰਿ ਖ਼ਾਲਕ ਬੇਪਰਵਾਹੀਆ। ਰਹਿਮਤ ਕਰੇ ਰਹੀਮ ਰਹਿਮਾਨ ਰਹਿਮ ਆਪਣਾ ਆਪ ਕਮਾਈਆ। ਸਰਗੁਣ ਦੇਵੇ ਸਾਚਾ ਮਾਣ, ਸਿਰ ਆਪਣਾ ਹੱਥ ਟਿਕਾਈਆ। ਨਾਮ ਨਿਧਾਨਾ ਤੀਰ ਕਮਾਨ, ਸਾਚਾ ਚਿੱਲਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਸਾਰ ਆਪੇ ਪਾਈਆ। ਸਰਗੁਣ ਤੇਰੀ ਪਾਵੇ ਸਾਰ, ਨਿਰਗੁਣ ਦਇਆ ਕਮਾਇੰਦਾ। ਜੁਗ ਚੌਕੜੀ ਵੇਖ ਵਿਚਾਰ, ਸਗਲਾ ਸੰਗ ਨਿਭਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ, ਕਲਜੁਗ ਅੰਤਮ ਖੇਲ ਕਰਾਇੰਦਾ। ਨਿਰਗੁਣ ਨਿਰਗੁਣ ਕਰੇ ਪਿਆਰ, ਨਿਰਗੁਣ ਨਾਤਾ ਜੋੜ ਜੁੜਾਇੰਦਾ। ਨਿਰਗੁਣ ਦਾਤਾ ਦੇਵਣਹਾਰ, ਨਿਰਗੁਣ ਝੋਲੀ ਆਪ ਭਰਾਇੰਦਾ। ਨਿਰਗੁਣ ਅੰਮ੍ਰਿਤ ਬੂੰਦ ਸਵਾਂਤੀ ਠੰਡੀ ਠਾਰ ਨਿਰਗੁਣ ਸਚ ਪਿਆਲਾ ਆਪ ਪਿਆਇੰਦਾ। ਨਿਰਗੁਣ ਏਕੰਕਾਰ ਇਕ ਇਕਾਂਤਾ ਸਚਖੰਡ ਵਸੇ ਸਚ ਦਰਬਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਆਪਣਾ ਆਪ ਵਡਿਆਇੰਦਾ। ਸਰਗੁਣ ਤੇਰਾ ਸਾਚਾ ਰੰਗ, ਨਿਰਗੁਣ ਨਿਰਗੁਣ ਆਪ ਚੜ੍ਹਾਈਆ। ਸਰਗੁਣ ਤੇਰੀ ਜਗਤ ਸੇਜ ਪਲੰਘ, ਨਿਰਗੁਣ ਨਿਰਗੁਣ ਆਪ ਹੰਢਾਈਆ। ਸਰਗੁਣ ਤੇਰਾ ਨਾਮ ਮਰਦੰਗ, ਨਿਰਗੁਣ ਤਾਰ ਸਿਤਾਰ ਬਿਨ ਆਪ ਵਜਾਈਆ। ਸਰਗੁਣ ਤੇਰੇ ਵਸੇ ਸੰਗ, ਨਿਰਗੁਣ ਆਪਣੇ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਆਪਣੇ ਲੇਖੇ ਲਾਈਆ। ਸਰਗੁਣ ਤੇਰਾ ਮੁੱਕੇ ਪੰਧ, ਨਿਰਗੁਣ ਆਪ ਮੁਕਾਇੰਦਾ। ਸਰਗੁਣ ਤੇਰਾ ਸਾਹਿਬ ਸਦਾ ਬਖ਼ਸ਼ੰਦ, ਜੁਗ ਜੁਗ ਦਇਆ ਕਮਾਇੰਦਾ। ਸਰਗੁਣ ਟੁੱਟੀ ਦੇਵੇ ਗੰਢ, ਨਿਰਗੁਣ ਆਪਣੀ ਗੰਢ ਪੁਵਾਇੰਦਾ। ਸਰਗੁਣ ਤੇਰਾ ਗੀਤ ਸੁਹਾਗੀ ਛੰਦ, ਨਿਰਗੁਣ ਆਪਣਾ ਨਾਉਂ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਆਪਣੇ ਲੇਖੇ ਲਾਇੰਦਾ। ਸਰਗੁਣ ਤੇਰਾ ਜਗਤ ਮਹੱਲਾ, ਨਿਰਗੁਣ ਆਪਣੀ ਬੂਝ ਬੁਝਾਈਆ। ਨਿਰਾਕਾਰ ਫੜਾਏ ਏਕਾ ਪੱਲਾ, ਏਕਾ ਹੱਥ ਵਖਾਈਆ। ਜੋਤੀ ਸ਼ਬਦੀ ਅਨਭਵ ਧਾਰ ਰਲਾ, ਰੂਪ ਰੰਗ ਰੇਖ ਨਾ ਕੋਇ ਵਡਿਆਈਆ। ਸਚ ਸੰਦੇਸ ਏਕੋ ਘੱਲਾ, ਏਕਾ ਕਰੇ ਪੜ੍ਹਾਈਆ। ਵਸਣਹਾਰਾ ਨਿਹਚਲ ਧਾਮ ਅਟੱਲਾ, ਸਰਗੁਣ ਤੇਰੇ ਅੰਦਰ ਡੇਰਾ ਲਾਈਆ। ਦੀਪਕ ਜੋਤੀ ਆਪੇ ਬਲਾ, ਤੇਲ ਬਾਤੀ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਆਪਣਾ ਰੰਗ ਚੜ੍ਹਾਈਆ। ਸਰਗੁਣ ਰੰਗ ਦਏ ਚੜ੍ਹਾ, ਨਿਰਗੁਣ ਆਪਣੇ ਹੱਥ ਰੱਖੇ ਵਡਿਆਈਆ। ਜੁਗ ਜੁਗ ਪਾਂਧੀ ਪੰਧ ਦਏ ਮੁਕਾ, ਕਲਜੁਗ ਅੰਤਮ ਫੇਰਾ ਪਾਈਆ। ਸੂਰਾ ਸਰਬੰਗ ਵੇਸ ਵਟਾ, ਨਾਉਂ ਨਿਰੰਕਾਰਾ ਆਪ ਪਰਗਟਾਈਆ। ਸਰਗੁਣ ਤੇਰਾ ਨਿਰਗੁਣ ਮਰਦੰਗ ਦਏ ਵਜਾ, ਆਪਣੀ ਸੇਵਾ ਆਪ ਕਮਾਈਆ।
ਦੂਈ ਦਵੈਤੀ ਹਉਮੇ ਹੰਗਤਾ ਝੂਠੀ ਕੰਧ ਦਏ ਢਾਹ, ਏਕਾ ਠੋਕਰ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਦੇਵੇ ਮਾਣ ਵਡਿਆਈਆ। ਸਰਗੁਣ ਦੇਵੇ ਸਚ ਸਹਾਰਾ, ਨਿਰਗੁਣ ਦਇਆ ਕਮਾਇੰਦਾ। ਬੰਦ ਤਾਕੀ ਖੋਲ੍ਹ ਕਿਵਾੜਾ, ਆਪਣਾ ਭੇਵ ਚੁਕਾਇੰਦਾ। ਵਾਹ ਨਾ ਲੱਗੀ ਤੱਤੀ ਵਿਚ ਸੰਸਾਰਾ, ਅਗਨੀ ਤੱਤ ਬੁਝਾਇੰਦਾ। ਏਕਾ ਦੇਵੇ ਨਾਮ ਅਧਾਰਾ, ਆਤਮ ਪਰਮਾਤਮ ਮੇਲ ਮਿਲਾਇੰਦਾ। ਏਕਾ ਮੰਦਰ ਇਕ ਘਰ ਬਾਰਾ, ਏਕਾ ਬੰਕ ਸੁਹਾਇੰਦਾ। ਏਕਾ ਗੁਰ ਇਕ ਅਵਤਾਰਾ, ਏਕਾ ਸ਼ਬਦੀ ਸ਼ਬਦ ਪੜ੍ਹਾਇੰਦਾ। ਏਕਾ ਰਾਗ ਨਾਦ ਜੈਕਾਰਾ, ਏਕਾ ਧੁਨੀ ਧੁਨ ਸਮਾਇੰਦਾ। ਏਕਾ ਵਸੇ ਸਭ ਤੋ ਬਾਹਿਰਾ, ਨਿਰਗੁਣ ਖੇਲ ਕਰਾਇੰਦਾ। ਸਰਗੁਣ ਤੇਰਾ ਮੀਤ ਮੁਰਾਰਾ, ਦਰ ਤੇਰੇ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਆਪਣਾ ਖੇਲ ਵਖਾਇੰਦਾ। ਨਿਰਗੁਣ ਸਰਗੁਣ ਉਪਰ ਪਏ ਤੁਠ, ਮਿਹਰਵਾਨ ਦਇਆ ਕਮਾਈਆ। ਏਕਾ ਅੰਮ੍ਰਿਤ ਦੇਵੇ ਘੁੱਟ, ਅਮਿਉਂ ਰਸ ਆਪ ਚਖਾਈਆ। ਬਾਲ ਨਾਦਾਨਾ ਪਏ ਉਠ, ਆਪਣਾ ਬਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਤੇਰਾ ਸਦਾ ਸਹਾਈਆ। ਤੇਰਾ ਸਹਾਈ ਸਦਾ ਸਦ ਸੱਜਣ, ਹਰਿ ਸੱਚਾ ਆਪ ਅਖਵਾਇੰਦਾ। ਜੁਗ ਜੁਗ ਕਰਾਏ ਏਕਾ ਮਜਨ, ਚਰਨ ਧੂੜੀ ਟਿੱਕਾ ਲਾਇੰਦਾ। ਸੱਜਣ ਸੁਹੇਲਾ ਹੋਇਆ ਪਰਦੇ ਕੱਜਣ, ਸਚ ਦੁਸ਼ਾਲਾ ਉਪਰ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਤੇਰਾ ਸੰਗ ਨਿਭਾਇੰਦਾ। ਸਰਗੁਣ ਤੇਰਾ ਸਗਲਾ ਸੰਗ, ਸੋ ਪੁਰਖ ਨਿਰੰਜਣ ਆਪ ਨਿਭਾਈਆ। ਗ੍ਰਹਿ ਗ੍ਰਹਿ ਘਰ ਘਰ ਚਾੜ੍ਹੇ ਚੰਦ, ਜੋਤੀ ਜੋਤ ਜੋਤ ਰੁਸ਼ਨਾਈਆ। ਆਤਮ ਪਰਮਾਤਮ ਇਕ ਅਨੰਦ, ਨਿਜ਼ਾਨੰਦ ਦਰਸਾਈਆ। ਗੀਤ ਸੁਹਾਗੀ ਸਾਚਾ ਛੰਦ, ਸੋਹੰ ਢੋਲਾ ਗਾਈਆ। ਜਨਮ ਜਨਮ ਜਗ ਮੁੱਕੇ ਪੰਧ, ਲੱਖ ਚੁਰਾਸੀ ਰਹਿਣ ਨਾ ਪਾਈਆ। ਨਾਤਾ ਤੁਟੇ ਜੇਰਜ ਅੰਡ, ਬ੍ਰਹਿਮੰਡ ਨਾ ਵੇਖ ਵਖਾਈਆ। ਹੋਏ ਵਸੇਰਾ ਸਚਖੰਡ, ਅੰਤ ਜੋਤੀ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਆਪਣੇ ਲੇਖੇ ਲਾਈਆ। ਸਰਗੁਣ ਨਿਰਗੁਣ ਰੱਖੇ ਯਾਦ, ਅਭੁੱਲ ਭੁੱਲ ਕਦੇ ਨਾ ਜਾਈਆ। ਜੁਗਾਂ ਜੁਗੰਤਰ ਸੁਣ ਫ਼ਰਯਾਦ, ਜਨ ਭਗਤਾਂ ਹੋਏ ਸਹਾਈਆ। ਏਕਾ ਨਾਮ ਦੇਵੇ ਦਾਤ, ਵਸਤ ਅਮੋਲਕ ਝੋਲੀ ਪਾਈਆ। ਲੱਖ ਚੁਰਾਸੀ ਵਿਚੋਂ ਲਏ ਕਾਢ, ਆਪ ਆਪਣਾ ਮੇਲ ਵਖਾਈਆ। ਨਿਰਗੁਣ ਸਰਗੁਣ ਕਰੇ ਲਾਡ, ਬੇਅੰਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਫੇਰਾ ਪਾਈਆ। ਜੁਗ ਜੁਗ ਵੇਸ ਅਵੱਲੜਾ, ਨਿਰਗੁਣ ਸਰਗੁਣ ਧਾਰ। ਹਰਿਜਨ ਫੜਾਏ ਪਲੜਾ, ਪਾਰਬ੍ਰਹਮ ਗੁਰ ਕਰਤਾਰ। ਵਸਣਹਾਰਾ ਨਿਹਚਲ ਧਾਮ ਅਚੱਲੜਾ, ਲੋਕਮਾਤ ਹੋਏ ਉਜਿਆਰ। ਸਚ ਸੰਦੇਸਾ ਏਕਾ ਘਲੜਾ, ਸ਼ਬਦੀ ਸ਼ਬਦ ਸ਼ਬਦ ਜੈਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਦਏ ਦੀਦਾਰ। ਨਿਰਗੁਣ ਸਰਗੁਣ ਦੇਵੇ ਦਰਸ, ਆਪਣੀ ਬੂਝ ਬੁਝਾਈਆ। ਜਨਮ ਜਨਮ ਦੀ ਮੇਟੇ ਹਰਸ, ਹਿਰਸ ਅਵਰ ਨਾ ਕੋਇ ਵਧਾਈਆ। ਅੰਮ੍ਰਿਤ ਮੇਘ ਦੇਵੇ ਬਰਸ, ਅਗਨੀ ਤੱਤ ਬੁਝਾਈਆ । ਜਨ ਭਗਤਾਂ ਉਪਰ ਕਰ ਕਰ ਤਰਸ, ਆਪਣੀ ਬੂਝ ਬੁਝਾਈਆ। ਲੱਖ ਚੁਰਾਸੀ ਵਿਚੋਂ ਪਰਖ, ਨਾਮ ਕਸਵਟੀ ਏਕਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਦੁੱਖ ਨਾ ਕੋਇ ਵਖਾਈਆ। ਸਰਗੁਣ ਤੇਰਾ ਨਿਰਗੁਣ ਸਹਾਰਾ, ਸਦਾ ਸਦਾ ਅਖਵਾਈਆ। ਕਲਜੁਗ
ਅੰਤਮ ਵੇਖ ਕਿਨਾਰਾ, ਜੋਤੀ ਜਾਮਾ ਭੇਖ ਵਟਾਈਆ। ਜੁਗ ਜੁਗ ਦੇ ਵਿਛੜੇ ਮੇਲੇ ਮੇਲਣਹਾਰਾ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਬੰਧਨ ਏਕਾ ਪਾਈਆ। ਨਿਰਗੁਣ ਸਰਗੁਣ ਸਾਚਾ ਬੰਧਨ, ਪੁਰਖ ਬਿਧਾਤਾ ਆਪ ਰਖਾਇੰਦਾ। ਨਿਰਗੁਣ ਸਰਗੁਣ ਲਗਾਏ ਚੰਦਨ, ਤਿਲਕ ਲਿਲਾਟੀ ਜੋਤ ਜਗਾਇੰਦਾ। ਨਿਰਗੁਣ ਸਰਗੁਣ ਤੋੜੇ ਫੰਦਨ, ਫਾਂਦੀ ਅਵਰ ਨਾ ਕੋਇ ਵਖਾਇੰਦਾ। ਨਿਰਗੁਣ ਸਰਗੁਣ ਖੇਲੇ ਖੇਲ ਮੁਕੰਦ ਮਨੋਹਰ ਮੁਕੰਦਨ, ਕਵਲ ਨੈਣ ਨੈਣ ਮਟਕਾਇੰਦਾ। ਨਿਰਗੁਣ ਸਰਗੁਣ ਤ੍ਰਿਲੋਕੀ ਨੰਦਨ, ਨੰਦ ਜਸ਼ੋਧਾ ਮਾਣ ਦੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਇੰਦਾ। ਨਿਰਗੁਣ ਸਰਗੁਣ ਸਚ ਵੈਰਾਗ, ਹਰਿ ਵੈਰਾਗੀ ਆਪ ਉਪਾਈਆ। ਨਿਰਗੁਣ ਸਰਗੁਣ ਖੋਲ੍ਹੇ ਜਾਗ, ਨੇਤਰ ਨੈਣ ਇਕ ਦਰਸਾਈਆ। ਨਿਰਗੁਣ ਸਰਗੁਣ ਅੰਦਰ ਲਾਏ ਭਾਗ, ਆਪਣੇ ਆਸਣ ਸੋਭਾ ਪਾਈਆ। ਨਿਰਗੁਣ ਸਰਗੁਣ ਜਗਾਏ ਚਿਰਾਗ਼, ਜੋਤੀ ਜੋਤ ਜੋਤ ਰੁਸ਼ਨਾਈਆ। ਨਿਰਗੁਣ ਸਰਗੁਣ ਧੋਵੇ ਦਾਗ਼, ਦੁਰਮਤ ਮੈਲ ਰਹਿਣ ਨਾ ਪਾਈਆ। ਨਿਰਗੁਣ ਸਰਗੁਣ ਸੱਚਾ ਕਾਜ, ਘਰ ਘਰ ਵਿਚ ਆਪ ਵਖਾਈਆ। ਨਿਰਗੁਣ ਸਰਗੁਣ ਰੱਖੇ ਲਾਜ, ਸਿਰ ਆਪਣਾ ਹੱਥ ਟਿਕਾਈਆ। ਨਿਰਗੁਣ ਸਰਗੁਣ ਮਾਰੇ ਅਵਾਜ਼, ਸ਼ਬਦ ਅਗੰਮੀ ਤਾਰ ਹਿਲਾਈਆ। ਨਿਰਗੁਣ ਸਰਗੁਣ ਗ਼ਰੀਬ ਨਿਵਾਜ਼, ਬਣ ਨਿਮਾਣਾ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਸ ਅਵੱਲੜਾ ਆਪ ਵਟਾਈਆ। ਨਿਰਗੁਣ ਸਰਗੁਣ ਵੇਸ ਅਵੱਲਾ, ਭੇਵ ਕੋਇ ਨਾ ਪਾਇੰਦਾ । ਨਿਰਗੁਣ ਸਰਗੁਣ ਇਕ ਇਕੱਲਾ, ਲੱਖ ਚੁਰਾਸੀ ਖੇਲ ਕਰਾਇੰਦਾ। ਨਿਰਗੁਣ ਸਰਗੁਣ ਵਸਣਹਾਰਾ ਸਚ ਮਹੱਲਾ, ਸੋਭਾਵੰਤ ਦਰ ਘਰ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਿਰਪਾ ਆਪ ਕਰਾਇੰਦਾ। ਨਿਰਗੁਣ ਸਰਗੁਣ ਕਰੇ ਕਿਰਤ, ਵਡ ਕਿਰਤੀ ਕਿਰਤ ਕਮਾਈਆ। ਨਿਰਗੁਣ ਸਰਗੁਣ ਦੋ ਜਹਾਨੀ ਫਿਰਤ, ਫਿਰ ਫਿਰ ਵੇਸ ਵਟਾਈਆ। ਨਿਰਗੁਣ ਸਰਗੁਣ ਮੇਟੇ ਹਰਸ, ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਹੋਏ ਸਹਾਈਆ। ਨਿਰਗੁਣ ਨੂਰ ਸ੍ਰੀ ਭਗਵਾਨ, ਆਦਿ ਜੁਗਾਦਿ ਸਮਾਇਆ। ਸਰਗੁਣ ਵੇਖੇ ਵਿਚ ਜਹਾਨ, ਲੋਕਮਾਤ ਫੇਰਾ ਪਾਇਆ। ਸਾਚੇ ਭਗਤ ਕਰੇ ਪਰਵਾਨ, ਜਿਸ ਜਨ ਆਪਣੀ ਬੂਝ ਬੁਝਾਇਆ। ਸੰਤਨ ਦੇਵੇ ਏਕੋ ਮਾਣ, ਦਰ ਦੁਆਰ ਸੁਹਾਇਆ। ਗੁਰਮੁਖ ਵੇਖੇ ਚਤੁਰ ਸੁਘੜ ਸੁਜਾਨ, ਆਪਣਾ ਰੰਗ ਰੰਗਾਇਆ। ਗੁਰਸਿਖਾਂ ਦੇਵੇ ਇਕ ਗਿਆਨ, ਏਕਾ ਮੰਤਰ ਨਾਮ ਦ੍ਰਿੜਾਇਆ। ਏਕਾ ਇਸ਼ਟ ਸ੍ਰੀ ਭਗਵਾਨ, ਏਕਾ ਮੰਦਰ ਡੇਰਾ ਲਾਇਆ। ਸਰਗੁਣ ਸਦਾ ਕਰੇ ਪਰਨਾਮ, ਨਿਉਂ ਨਿਉਂ ਸੀਸ ਝੁਕਾਇਆ। ਨਿਰਗੁਣ ਜਣਾਏ ਆਪਣੀ ਕਲਾਮ, ਕਲਮਾ ਕਾਇਨਾਤ ਸੁਣਾਇਆ। ਸਰਗੁਣ ਨਿਉਂ ਨਿਉਂ ਕਰੇ ਸਲਾਮ, ਸਯਦਾ ਸੀਸ ਵਖਾਇਆ। ਨਿਰਗੁਣ ਸਦ ਸਦ ਦਏ ਪੈਗ਼ਾਮ, ਪੀਰ ਪੈਗ਼ੰਬਰ ਆਪ ਪੜ੍ਹਾਇਆ। ਸਰਗੁਣ ਸੁਣੇ ਧੁਰ ਫ਼ਰਮਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਆਪਣਾ ਖੇਲ ਰਚਾਇਆ। ਨਿਰਗੁਣ ਨਿਰਾਕਾਰ ਸ੍ਰੀ ਭਗਵੰਤ, ਮਹਿਮਾ ਅਕੱਥ ਕਥੀ ਨਾ ਜਾਈਆ। ਸਰਗੁਣ ਗੁਰਮੁਖ ਮੇਲਾ ਨਾਰੀ ਕੰਤ, ਘਰ ਸਾਚੇ ਵੱਜੇ ਵਧਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਗੜ੍ਹ ਤੋੜ੍ਹੇ ਹਉਮੇ ਹੰਗਤ, ਜੂਠ ਝੂਠ ਦਏ ਮਿਟਾਈਆ। ਮੇਲ ਮਿਲਾਵਾ ਸਾਚੀ ਸੰਗਤ,
ਹਰਿ ਸੱਜਣ ਆਪ ਕਰਾਈਆ। ਮਾਨਸ ਜਨਮ ਨਾ ਹੋਏ ਭੰਗਤ, ਲੱਖ ਚੁਰਾਸੀ ਫੰਦ ਕਟਾਈਆ। ਏਥੇ ਓਥੇ ਸਚ ਵਖਾਏ ਸਾਚੀ ਜੰਨਤ, ਚਰਨ ਸਰਨ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਈਆ। ਹਰਿਜਨ ਸੱਚਾ ਸਰਗੁਣ ਧਾਰ, ਨਿਰਗੁਣ ਮੇਲ ਮਿਲਾਇਆ। ਬਣ ਵਿਚੋਲਾ ਏਕੰਕਾਰ, ਆਪਣਾ ਬੰਧਨ ਪਾਇਆ। ਨਾਤਾ ਤੋੜ ਸਰਬ ਸੰਸਾਰ, ਸਾਚਾ ਮਾਰਗ ਇਕ ਵਖਾਇਆ। ਸੁਰਤੀ ਸ਼ਬਦੀ ਕਰੇ ਪਿਆਰ, ਸ਼ਬਦ ਸੁਰਤ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਅੰਦਰ ਨਿਰਗੁਣ ਵੜ, ਨਿਰਗੁਣ ਨਿਰਗੁਣ ਰੰਗ ਚੜ੍ਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਬਾਂਹ ਆਪੇ ਫੜ, ਆਪਣੇ ਨਾਲ ਮਿਲਾਇਆ।
੧੯ ਮਾਘ ੨੦੧੮ ਬਿਕ੍ਰਮੀ ਨਵਾਂ ਚੱਕ ਦੌਲਤ ਸਿੰਘ ਦੇ ਗ੍ਰਹਿ
ਨਿਰਗੁਣ ਘਰ ਨਿਰਗੁਣ ਵਾਸਾ, ਸਰਗੁਣ ਬੰਧਨ ਪਾਈਆ। ਨਿਰਗੁਣ ਅੰਦਰ ਨਿਰਗੁਣ ਧਰਵਾਸਾ, ਸਰਗੁਣ ਆਸ ਤਕਾਈਆ। ਨਿਰਗੁਣ ਅੰਦਰ ਨਿਰਗੁਣ ਤਮਾਸ਼ਾ, ਸਰਗੁਣ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਲੀਲਾ ਆਪ ਰਚਾਈਆ। ਨਿਰਗੁਣ ਸਤਿਗੁਰ ਗੁਰ ਗੁਰ ਧਾਰ, ਸਰਗੁਣ ਰੰਗ ਵਟਾਈਆ। ਨੂਰੋ ਨੂਰ ਅਗੰਮ ਅਪਾਰ, ਅਨਭਵ ਪਰਕਾਸ਼ ਕਰਾਈਆ। ਬੋਧ ਅਗਾਧ ਸ਼ਬਦ ਧੁਨਕਾਰ, ਅਨਾਦੀ ਨਾਦ ਸੁਣਾਈਆ। ਨਾਤਾ ਜੋੜ ਗੁਰ ਅਵਤਾਰ, ਲੋਕਮਾਤ ਬੰਧਨ ਪਾਈਆ। ਨੇਤਰ ਲੋਚਨ ਖੋਲ੍ਹ ਕਿਵਾੜ, ਪਰਤੱਖ ਰੂਪ ਦਰਸਾਈਆ। ਘਰ ਮੰਦਰ ਕਰ ਤਿਆਰ, ਸ੍ਰੀ ਭਗਵੰਤ ਸੋਭਾ ਪਾਈਆ। ਆਤਮ ਅੰਤਰ ਦੇ ਦੀਦਾਰ, ਤ੍ਰਿਸਨਾ ਭੁੱਖ ਗੁਵਾਈਆ। ਸਰਗੁਣ ਨਿਰਗੁਣ ਕਰ ਪਿਆਰ, ਘਰ ਸਾਚੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚਾ ਸਦਾ ਸਦਾ ਹੋਏ ਸਹਾਈਆ। ਨਿਰਗੁਣ ਸਰਗੁਣ ਸਚ ਵਸੇਰਾ, ਘਰ ਘਰ ਵਿਚ ਮੇਲ ਮਿਲਾਇੰਦਾ। ਪੰਧ ਮੁਕਾਏ ਨੇਰਨ ਨੇਰਾ, ਦੂਰ ਦੁਰਾਡਾ ਮੋਹ ਚੁਕਾਇੰਦਾ। ਇਕ ਵਸਾਏ ਸਾਚਾ ਖੇੜਾ, ਪੰਜ ਤੱਤ ਚੋਲਾ ਆਪ ਹੰਢਾਇੰਦਾ। ਖੁਲ੍ਹਾ ਰੱਖੇ ਹਰਿ ਜੂ ਵਿਹੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਸਾਚਾ ਸੰਗ ਮਿਲਾਇੰਦਾ। ਨਿਰਗੁਣ ਸਤਿਗੁਰ ਮਿਹਰਵਾਨ, ਸਰਗੁਣ ਦਏ ਵਡਿਆਈਆ। ਗੁਰ ਗੁਰ ਰੂਪ ਹੋ ਪਰਧਾਨ, ਤੱਤਵ ਤੱਤ ਸਮਾਈਆ। ਸਤਿ ਸਤਿਵਾਦੀ ਖੋਲ੍ਹ ਦੁਕਾਨ, ਨਾਮ ਹੱਟ ਵਣਜਾਰਾ ਏਕਾ ਏਕ ਵਜਾਈਆ। ਲੋਕਮਾਤ ਹੋ ਪਰਧਾਨ, ਵਸਤ ਅਮੋਲਕ ਇਕ ਵਰਤਾਈਆ। ਜਨ ਭਗਤਾਂ ਦੇਵੇ ਦਾਨ, ਜੀਵਣ ਜੁਗਤ ਇਕ ਸਮਝਾਈਆ। ਆਤਮ ਅੰਤਰ ਬ੍ਰਹਮ ਗਿਆਨ, ਬ੍ਰਹਮ ਵਿਦਿਆ ਕਰ ਪੜ੍ਹਾਈਆ। ਨਾਤਾ ਤੋੜ ਪੰਜ ਸ਼ੈਤਾਨ, ਪੰਚਮ ਨਾਦ ਸ਼ਬਦ ਧੁੰਨ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਵੇਖੇ ਚਾਈਂ ਚਾਈਂਆ। ਨਿਰਗੁਣ ਸਰਗੁਣ ਸਦਾ ਦਿਆਲ, ਸਰਗੁਣ ਦਇਆ ਕਮਾਇੰਦਾ। ਤ੍ਰੈਗੁਣ ਮਾਇਆ ਤੋੜ ਜ਼ੰਜਾਲ, ਆਪਣਾ ਬੰਧਨ ਪਾਇੰਦਾ। ਪੰਜ ਤੱਤ ਅੰਦਰ ਸੱਚੀ ਧਰਮਸਾਲ, ਘਰ ਵਿਚ ਘਰ ਆਪ ਸੁਹਾਇੰਦਾ। ਦੀਪਕ ਜੋਤੀ ਏਕਾ ਬਾਲ, ਅਗਿਆਨ ਅੰਧੇਰ ਮਿਟਾਇੰਦਾ। ਏਕਾ ਰਾਗ ਸੁਣਾਏ ਕਾਨ, ਸ਼ਬਦੀ ਸ਼ਬਦੀ ਧੁੰਨ ਉਪਜਾਇੰਦਾ। ਆਤਮ ਪਰਮਾਤਮ ਕਰ ਪਹਿਚਾਨ, ਪੁਰਖ ਬਿਧਾਤਾ ਮੇਲ ਮਿਲਾਇੰਦਾ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਖੇੜਾ ਆਪ ਵਸਾਇੰਦਾ। ਨਿਰਗੁਣ ਦਾਤਾ ਗਹਿਰ ਗੰਭੀਰ, ਸਰਗੁਣ ਦਏ ਵਡਿਆਈਆ। ਪੰਜ ਤੱਤ ਕਾਇਆ ਸਾਂਤ ਸਰੀਰ, ਸਾਂਤਕ ਸਤਿ ਸਤਿ ਵਰਤਾਈਆ। ਸਤਿ ਸੰਤੋਖੀ ਦੇਵੇ ਧੀਰ, ਏਕਾ ਤੱਤ ਜਣਾਈਆ। ਬਜਰ ਕਪਾਟੀ ਪੜਦਾ ਚੀਰ, ਰੂਪ ਅਨੂਪ ਦਰਸਾਈਆ। ਅੰਮ੍ਰਿਤ ਬਖ਼ਸ਼ੇ ਠੰਡਾ ਸੀਰ, ਨਿਝਰ ਝਿਰਨਾ ਆਪ ਝਿਰਾਈਆ। ਚੋਟੀ ਚਾੜ੍ਹੇ ਫੜ ਅਖ਼ੀਰ, ਮਹੱਲ ਅਟੱਲ ਕਰੇ ਰੁਸ਼ਨਾਈਆ। ਨਿਰਗੁਣ ਸਤਿਗੁਰ ਸੱਚਾ ਪੀਰ, ਮੁਰੀਦ ਮੁਰਸ਼ਦ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਰਗੁਣ ਬੇੜਾ ਬੰਨ੍ਹ ਚਲਾਈਆ। ਨਿਰਗੁਣ ਸਤਿਗੁਰ ਪੁਰਖ ਸਮਰਥ, ਆਦਿ ਜੁਗਾਦਿ ਸਮਾਇਆ। ਸਰਗੁਣ ਚਲਾਏ ਤੇਰਾ ਰਥ, ਜੁਗ ਜੁਗ ਵੇਸ ਵਟਾਇਆ। ਨਾਮ ਜਣਾਏ ਮਹਿਮਾ ਅਕਥ, ਕਥਨੀ ਕਥ ਨਾ ਸਕੇ ਰਾਇਆ। ਜਿਸ ਜਨ ਦੇਵੇ ਸਾਚੀ ਵੱਥ, ਵਸਤ ਅਮੋਲਕ ਝੋਲੀ ਪਾਇਆ। ਜੋ ਸਰਨ ਸਰਨਾਈ ਜਾਏ ਢੱਠ, ਨਿਉਂ ਨਿਉਂ ਸੀਸ ਝੁਕਾਇਆ । ਲਹਿਣਾ ਦੇਣਾ ਚੁੱਕੇ ਸੀਆ ਸਾਢੇ ਤ੍ਰੈ ਤ੍ਰੈ ਹੱਥ, ਮਾਨਸ ਜਨਮ ਲੇਖੇ ਲਾਇਆ। ਏਥੇ ਓਥੇ ਦੋ ਜਹਾਨਾਂ ਹਰਿਜਨ ਤੇਰਾ ਗਾਏ ਜਸ, ਜਸ ਵੇਦ ਪੁਰਾਨ ਭੇਵ ਨਾ ਆਇਆ । ਜਨ ਭਗਤਾਂ ਪੂਰੀ ਕਰੇ ਆਸ, ਨਿਤ ਨਵਿਤ ਵੇਸ ਵਟਾਇਆ। ਖੇਲੇ ਖੇਲ ਪ੍ਰਿਥਮੀ ਅਕਾਸ਼, ਗਗਨ ਮੰਡਲ ਫੇਰਾ ਪਾਇਆ। ਕਲਜੁਗ ਅੰਤਮ ਨਿਰਗੁਣ ਜੋਤ ਕਰ ਪਰਕਾਸ਼, ਜੋਤੀ ਜਾਮਾ ਵੇਸ ਵਟਾਇਆ। ਹਰਿਜਨ ਵਸੇ ਸਦਾ ਪਾਸ, ਸਗਲਾ ਸੰਗ ਨਿਭਾਇਆ। ਗੁਰਮੁਖਾਂ ਬਣ ਬਣ ਦਾਸੀ ਦਾਸ, ਸੇਵਕ ਆਪਣੀ ਸੇਵ ਕਮਾਇਆ । ਕਾਇਆ ਮੰਦਰ ਅੰਦਰ ਪਾਵੇ ਰਾਸ, ਗੋਪੀ ਕਾਹਨ ਆਪ ਨਚਾਇਆ। ਜਨਮ ਜਨਮ ਦੀ ਪੂਰੀ ਕਰੇ ਆਸ, ਜੁਗ ਵਿਛੜੇ ਲਏ ਮਿਲਾਇਆ। ਲੇਖਾ ਜਾਣੇ ਪਵਣ ਸਵਾਸ, ਸਵਾਸ ਸਵਾਸੀ ਡੇਰਾ ਲਾਇਆ। ਅੰਤਮ ਕਰੇ ਬੰਦ ਖੁਲਾਸ, ਰਾਏ ਧਰਮ ਨਾ ਦਏ ਸਜਾਇਆ। ਨਿਰਗੁਣ ਮੇਲਾ ਸ਼ਾਹੋ ਸ਼ਾਬਾਸ਼, ਸਰਗੁਣ ਆਪਣੇ ਅੰਗ ਰਖਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਗੁਰ ਚੇਲਾ ਰੂਪ ਵਟਾਇਆ।
੧੯ ਮਾਘ ੨੦੧੮ ਬਿਕ੍ਰਮੀ ਪੂਰਨ ਚੰਦ ਦੇ ਗ੍ਰਹਿ ਮਲਕ ਕੈਂਪ ਜੰਮੂ
ਸਰਗੁਣ ਤੇਰਾ ਘਾੜਨ ਘੜ, ਹਰਿ ਨਿਰਗੁਣ ਖੇਲ ਖਿਲਾਇਆ। ਨਿਰਗੁਣ ਅੰਦਰ ਬੈਠਾ ਵੜ, ਆਪਣਾ ਮੁਖ ਛੁਪਾਇਆ। ਸਾਚੇ ਪੌੜੇ ਗਿਆ ਚੜ੍ਹ, ਸਾਚਾ ਮੰਦਰ ਇਕ ਸੁਹਾਇਆ। ਨਿਸ਼ਅੱਖਰ ਬਾਣੀ ਰਿਹਾ ਪੜ੍ਹ, ਬੋਧ ਅਗਾਧ ਸਮਝਾਇਆ। ਦਰਸ ਦਿਖਾਏ ਅੱਗੇ ਖੜ, ਨੇਤਰ ਗਿਆਨ ਇਕ ਖੁਲ੍ਹਾਇਆ। ਅੰਮ੍ਰਿਤ ਨੁਹਾਏ ਸਾਚੇ ਸਰ, ਸਰੋਵਰ ਇਕੋ ਇਕ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਤੇਰਾ ਖੇਲ ਕਰਾਇਆ। ਸਰਗੁਣ ਤੇਰਾ ਜੋੜ ਜੁੜਾ, ਹਰਿ ਅਚਰਜ ਬਣਤ ਬਣਾਈਆ। ਨਿਰਗੁਣ ਅੰਦਰ ਡੇਰਾ ਲਾ, ਆਪਣਾ ਆਸਣ ਰਿਹਾ ਸੁਹਾਈਆ। ਨਿਰਮਲ ਦੀਪ ਜੋਤ ਜਗਾ, ਮਹੱਲ ਅਟੱਲ ਕਰੇ ਰੁਸ਼ਨਾਈਆ । ਏਕਾ ਨਾਦ ਦਏ ਵਜਾ, ਧੁਨ ਅਨਾਦੀ ਨਾਦ ਸੁਣਾਈਆ। ਸਾਚਾ ਸੋਹਲਾ ਆਪੇ ਗਾ, ਏਕਾ ਕਰੇ ਪੜ੍ਹਾਈਆ। ਆਤਮ ਸੇਜਾ ਦਏ ਸੁਹਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ
ਤੇਰਾ ਰੰਗ ਵਖਾਈਆ। ਸਰਗੁਣ ਤੇਰਾ ਲੇਖਾ ਪੰਜ ਤੱਤ, ਹਰਿ ਤੱਤਵ ਤੱਤ ਰਖਾਇੰਦਾ। ਤੇਰੇ ਅੰਦਰ ਖੇਲ ਸਮਰਥ, ਹਰਿ ਆਪਣੀ ਖੇਲ ਕਰਾਇੰਦਾ। ਨਾਮ ਅਨਮੁੱਲੀ ਰੱਖੇ ਵੱਥ, ਸਾਚੇ ਹੱਟ ਵਿਕਾਇੰਦਾ। ਘਰ ਸਰੋਵਰ ਵਖਾਏ ਤਟ, ਤਟ ਕਿਨਾਰਾ ਆਪ ਬਣਾਇੰਦਾ। ਘਰ ਦੀਪਕ ਜੋਤ ਲਟ ਲਟ, ਨੂਰ ਨੂਰਾਨਾ ਡਗਮਗਾਇੰਦਾ। ਘਰ ਨਿਰਗੁਣ ਹੋਏ ਪਰਗਟ, ਸਰਗੁਣ ਮਾਣ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਤੇਰਾ ਰੰਗ ਮਹੱਲ ਇਕ ਸੁਹਾਇੰਦਾ। ਸਰਗੁਣ ਤੇਰਾ ਸਚ ਮੁਨਾਰਾ, ਹਰਿ ਤੱਤਵ ਤੱਤ ਉਪਾਈਆ। ਅੰਦਰ ਵੜ ਹਰਿ ਨਿਰੰਕਾਰਾ, ਨਿਰਗੁਣ ਵੇਖੇ ਚਾਈਂ ਚਾਈਂਆ । ਖੇਲ ਖੇਲ ਅਗੰਮ ਅਪਾਰਾ, ਖੇਲਣਹਾਰਾ ਦਿਸ ਨਾ ਆਈਆ। ਆਦਿ ਜੁਗਾਦੀ ਸਾਚੀ ਕਾਰਾ, ਜੁਗ ਜੁਗ ਆਪਣਾ ਵੇਸ ਵਟਾਈਆ। ਗੁਰ ਅਵਤਾਰ ਦੇ ਸਹਾਰਾ, ਏਕਾ ਓਟ ਜਣਾਈਆ। ਏਕਾ ਨਾਮ ਸਤਿ ਵਰਤਾਰਾ, ਸਤਿ ਸਤਿਵਾਦੀ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਭੰਡਾਰਾ ਇਕ ਵਖਾਈਆ। ਸਰਗੁਣ ਤੇਰੇ ਅੰਦਰ ਭੰਡਾਰ, ਨਿਰਗੁਣ ਆਪਣਾ ਆਪ ਟਿਕਾਇੰਦਾ। ਜੁਗ ਜੁਗ ਬਣੇ ਮਾਤ ਵਰਤਾਰ, ਗੁਰ ਗੁਰ ਰੂਪ ਵਟਾਇੰਦਾ। ਜਨ ਭਗਤਾਂ ਦੇਵੇ ਕਰ ਪਿਆਰ, ਸਾਚੀ ਭਿਛਿਆ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਤੇਰਾ ਭੰਡਾਰ ਇਕ ਸਮਝਾਇੰਦਾ। ਸਰਗੁਣ ਤੇਰੇ ਅੰਦਰ ਵਸਤ ਅਨਮੋਲ, ਨਿਰਗੁਣ ਆਪਣੀ ਆਪ ਰਖਾਈਆ। ਆਪਣਾ ਪੜਦਾ ਲੈਣਾ ਖੋਲ੍ਹ, ਘਰ ਵੇਖਣਾ ਚਾਈਂ ਚਾਈਂਆ। ਲੋਕਮਾਤ ਨਾ ਰਹਿਣਾ ਅਨਭੋਲ, ਭੁੱਲ ਰੁੱਲ ਨਾ ਜਨਮ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਕਾਇਆ ਚੋਲ, ਚੋਲੀ ਕਾਇਆ ਇਕ ਸਮਝਾਈਆ। ਸਰਗੁਣ ਤੇਰੇ ਅੰਦਰ ਵਸਤ ਅਤੁਟ, ਅਤੋਟ ਹਰਿ ਰਖਾਇੰਦਾ। ਤੂੰ ਆਪਣਾ ਪੜਦਾ ਵੇਖ ਚੁਕ, ਸਤਿਗੁਰ ਸਾਚਾ ਸਚ ਸਮਝਾਇੰਦਾ। ਦਰਸ ਦਿਖਾਏ ਜੋ ਬੈਠਾ ਲੁਕ, ਨੇਤਰ ਨੈਣਾਂ ਨਾਲ ਮਿਲਾਇੰਦਾ। ਪੰਚ ਵਿਕਾਰਾ ਜੜ੍ਹ ਦੇਵੇ ਪੁੱਟ, ਸਚ ਸੁੱਚ ਇਕ ਜਣਾਇੰਦਾ। ਨਾਮ ਪਿਆਲਾ ਦੇਵੇ ਘੁੱਟ, ਮਧੁਰ ਜਾਮ ਹੱਥ ਰਖਾਇੰਦਾ। ਆਵਣ ਜਾਵਣ ਜਾਏ ਛੁਟ, ਸਰਗੁਣ ਨਿਰਗੁਣ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਤੇਰਾ ਬੰਧਨ ਆਪ ਤੁੜਾਇੰਦਾ। ਸਰਗੁਣ ਤੇਰਾ ਸਚ ਦੁਆਰਾ, ਹਰਿ ਸਾਚਾ ਸੋਭਾ ਪਾਇੰਦਾ। ਜੁਗ ਜੁਗ ਖੇਲ ਕਰੇ ਨਿਰੰਕਾਰ, ਅਗੰਮ ਅਗੰਮੜੀ ਕਾਰ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਵੇਖੇ ਵੇਖਣਹਾਰਾ, ਰੂਪ ਅਨੂਪ ਵਖਾਇੰਦਾ। ਕਲਜੁਗ ਅੰਤਮ ਹੋ ਉਜਿਆਰਾ, ਜੋਤੀ ਜਾਮਾ ਵੇਸ ਵਟਾਇੰਦਾ। ਸ਼ਬਦ ਅਗੰਮੀ ਲੈ ਭੰਡਾਰਾ, ਨਿਰਗੁਣ ਲੋਕਮਾਤ ਫੇਰਾ ਪਾਇੰਦਾ। ਸਾਚਾ ਹੱਟ ਖੋਲ੍ਹ ਵਣਜਾਰਾ, ਸਾਚੀ ਵਸਤ ਵਿਚ ਟਿਕਾਇੰਦਾ। ਜਨ ਭਗਤਾਂ ਦੇਵੇ ਕਰ ਪਿਆਰਾ, ਪਰੇਮ ਸਿਖਿਆ ਇਕ ਸਮਝਾਇੰਦਾ। ਸੰਤਾਂ ਦੇਵੇ ਇਕ ਹੁਲਾਰਾ, ਸਾਚੀ ਜੋਤੀ ਆਪ ਮਿਲਾਇੰਦਾ। ਗੁਰਮੁਖਾਂ ਖੋਲ੍ਹੇ ਬੰਦ ਕਿਵਾੜਾ, ਬਜਰ ਕਪਾਟੀ ਕੁੰਡਾ ਲਾਹਿੰਦਾ। ਗੁਰਸਿਖਾਂ ਦੇਵੇ ਦਰਸ ਦੀਦਾਰਾ, ਨਿਝ ਆਤਮ ਮੇਲ ਮਿਲਾਇੰਦਾ। ਨਿਰਗੁਣ ਸਰਗੁਣ ਖੇਲ ਅਪਾਰਾ, ਹਰਿ ਖ਼ਾਲਕ ਖ਼ਲਕ ਵਖਾਇੰਦਾ। ਬੇਐਬ ਵੇਖੇ ਪਰਵਰਦਿਗਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਤੇਰਾ ਪੰਧ ਮੁਕਾਇੰਦਾ। ਸਰਗੁਣ ਤੇਰਾ ਮੁੱਕੇ ਪੰਧ, ਨਿਰਗੁਣ ਆਪ ਮੁਕਾਈਆ। ਏਕਾ ਗੀਤ ਗੌਣਾ ਛੰਦ, ਸੋਹੰ ਰਿਹਾ ਸਮਝਾਈਆ। ਖ਼ੁਸ਼ੀ ਕਰਾਏ ਬੰਦ ਬੰਦ, ਬੰਦੀਖ਼ਾਨਾ ਦਏ ਤੁੜਾਈਆ। ਦੀਨ ਦਿਆਲ ਠਾਕਰ ਸਦਾ ਬਖ਼ਸ਼ੰਦ, ਸਵਾਮੀ ਸਿਰ
ਆਪਣਾ ਹੱਥ ਟਿਕਾਈਆ। ਸਰਗੁਣ ਤੇਰੀ ਨੰਗੀ ਨਾ ਹੋਵੇ ਕੰਡ, ਨਿਰਗੁਣ ਆਪਣਾ ਪੜਦਾ ਪਾਈਆ। ਤੇਰਾ ਵਿਕਾਰਾ ਕਰੇ ਖੰਡ ਖੰਡ, ਨਾਮ ਖੰਡਾ ਇਕ ਚਮਕਾਈਆ। ਤੇਰਾ ਨਾਤਾ ਪਾਰ ਕਰਾਏ ਬ੍ਰਹਿਮੰਡ, ਇੰਡ ਪਿੰਡ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਦੇਵੇ ਮਾਣ ਵਡਿਆਈਆ। ਸਰਗੁਣ ਰੂਪ ਗੁਰ ਗੁਰ ਧਾਰ, ਪੰਚਮ ਪੰਚ ਸਮਾਇਆ। ਸਰਗੁਣ ਰੂਪ ਭਗਤ ਆਧਾਰ, ਭਗਵਨ ਭਗਤੀ ਏਕਾ ਲਾਇਆ। ਸਰਗੁਣ ਰੂਪ ਸੰਤ ਸੰਸਾਰ, ਨਿਰਗੁਣ ਆਪਣਾ ਰੰਗ ਚੜ੍ਹਾਇਆ। ਸਰਗੁਣ ਗੁਰਮੁਖ ਖੇਲ ਅਪਾਰ, ਕਾਇਆ ਚੋਲੀ ਭੇਵ ਛੁਪਾਇਆ। ਸਰਗੁਣ ਗੁਰਸਿਖ ਕਰ ਤਿਆਰ, ਨਿਰਗੁਣ ਸਰਗੁਣ ਵੇਖ ਵਖਾਇਆ। ਕਲਜੁਗ ਅੰਤਮ ਖੇਲ ਅਪਾਰ, ਨਿਰਾਕਾਰ ਆਪ ਕਰਾਇਆ। ਗੁਰਮੁਖ ਸਾਚੇ ਕਰ ਪਿਆਰ, ਤ੍ਰੈਗੁਣ ਅਤੀਤਾ ਮੇਲ ਮਿਲਾਇਆ। ਠਾਂਡਾ ਸੀਤਾ ਇਕ ਦਰਬਾਰ, ਦਰ ਦਰਵਾਜ਼ਾ ਦਏ ਖੁਲ੍ਹਾਇਆ। ਜਨਮ ਜਨਮ ਦੇ ਵਿਛੜੇ ਮੇਲੇ ਯਾਰ, ਤੁੱਟੀ ਗੰਢ ਪੁਵਾਇਆ। ਲੱਖ ਚੁਰਾਸੀ ਪਾਰ ਕਿਨਾਰ, ਰਾਏ ਧਰਮ ਨਾ ਦਏ ਸਜਾਇਆ। ਕਾਲ ਮਹਾਂਕਾਲ ਰੋਵੇ ਨੇਤਰ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਇਆ। ਜਿਸ ਮਿਲਿਆ ਆਪ ਨਿਰੰਕਾਰ, ਤਿਸ ਮਾਇਆ ਪੋਹ ਨਾ ਸਕੇ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪ ਮਿਲਾਇਆ। ਹਰਿਜਨ ਹਰਿ ਜੂ ਮਿਲਿਆ ਆਣ, ਆਪਣੀ ਦਇਆ ਕਮਾਈਆ। ਸ਼ਬਦ ਸੰਦੇਸਾ ਧੁਰ ਫ਼ਰਮਾਣ, ਅਗੰਮੀ ਨਾਦ ਸੁਣਾਈਆ। ਪੰਜ ਸ਼ਬਦ ਹੋਏ ਹੈਰਾਨ, ਪ੍ਰਭ ਅਚਰਜ ਖੇਲ ਵਖਾਈਆ। ਸਾਡੀ ਕਰੇ ਨਾ ਕੋਈ ਪਹਿਚਾਨ, ਪੜਦਾ ਸਕੇ ਨਾ ਕੋਈ ਉਠਾਈਆ। ਅਸੀਂ ਬੰਦ ਹੋਏ ਪੰਜ ਤੱਤ ਕਾਇਆ ਮਕਾਨ, ਕਾਇਆ ਮਕਬਰਾ ਇਕ ਬਣਾਈਆ। ਹਰਿਜੂ ਸਚ ਸੰਦੇਸਾ ਲੈ ਕੇ ਆਇਆ ਸਚ ਨਿਸ਼ਾਨ, ਸਚ ਨਿਸ਼ਾਨਾ ਦਏ ਵਖਾਈਆ। ਸਾਡੇ ਉਪਰ ਸੇਜ ਮਹਾਨ, ਸੋ ਪੁਰਖ ਨਿਰੰਜਣ ਆਪ ਲਗਾਈਆ। ਆਤਮ ਪਰਮਾਤਮ ਵੇਖੇ ਮਾਰ ਧਿਆਨ, ਜੋਤੀ ਜੋਤ ਕਰ ਰੁਸ਼ਨਾਈਆ। ਕਲਜੁਗ ਅੰਤਮ ਪਰਗਟ ਹੋਇਆ ਨਿਹਕਲੰਕ ਬਲੀ ਬਲਵਾਨ, ਸਾਚਾ ਮਾਰਗ ਰਿਹਾ ਚਲਾਇਆ। ਏਕਾ ਵਾਰ ਦੇਵੇ ਬ੍ਰਹਮ ਗਿਆਨ, ਜਿਸ ਜਨ ਆਪਣਾ ਦਰਸ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਰਗੁਣ ਸੱਜਣ ਲਏ ਫੜ, ਨਿਰਗੁਣ ਦਾਤਾ ਅੰਦਰ ਵੜ, ਅੰਦਰ ਬਾਹਰ ਭੀਤਰ ਆਪਣਾ ਰੰਗ ਵਖਾਈਆ। ਅੰਦਰ ਬਾਹਰ ਇਕੋ ਰੰਗ, ਨਿਰਗੁਣ ਸਰਗੁਣ ਆਪ ਰੰਗਾਇੰਦਾ। ਗੁਰਮੁਖ ਮੇਲਾ ਸੂਰੇ ਸਰਬੰਗ, ਗੁਰ ਗੁਰ ਗੋਦ ਉਠਾਇੰਦਾ। ਨਾਦ ਅਨਾਦੀ ਇਕ ਮਰਦੰਗ, ਬ੍ਰਹਿਮੰਡਾਂ ਖੰਡਾਂ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਘਰ ਮੰਦਰ ਆਪ ਸੁਹਾਇੰਦਾ। ਸਾਚਾ ਮੰਦਰ ਸਤਿਗੁਰ ਚਰਨ, ਦੂਸਰ ਅਵਰ ਨਾ ਕੋਇ ਵਡਿਆਈਆ। ਨੇਤਰ ਖੁਲ੍ਹੇ ਹਰਨ ਫਰਨ, ਦਵੈਤੀ ਪੜਦਾ ਦਏ ਉਠਾਈਆ। ਨਾਤਾ ਤੁਟੇ ਮਰਨ ਡਰਨ, ਜੀਵਣ ਮੁਕਤ ਕਰਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਇਕ ਵਖਾਏ ਸਾਚੀ ਸਰਨ, ਸਰਨਗਤ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪਣਾ ਸੰਗ ਨਿਭਾਈਆ। ਸਗਲਾ ਸੰਗ ਹਰਿਜੂ ਸਾਥਾ, ਵਿਛੜ ਕਦੇ ਨਾ ਜਾਇੰਦਾ। ਜਨ ਭਗਤਾਂ ਦੇਵੇ ਇਕੋ ਦਾਤਾ, ਨਾਮ ਅਮੋਲਕ ਝੋਲੀ ਪਾਇੰਦਾ। ਕਲਜੁਗ ਮਿਟੇ ਰੈਣ ਅੰਧੇਰੀ ਰਾਤਾ, ਸਾਚਾ ਸਤਿਗੁਰ ਚੰਦ ਚੜ੍ਹਾਇੰਦਾ। ਚਰਨ ਕਵਲ ਇਕੋ ਨਾਤਾ, ਪੁਰਖ ਬਿਧਾਤਾ ਆਪ ਬੰਧਾਇੰਦਾ। ਕਾਇਆ ਮੰਦਰ ਅੰਦਰ ਬਹਿ ਬਹਿ
ਗਾਏ ਗਾਥਾ, ਆਪਣੀ ਸਿਫ਼ਤ ਸੁਣਾਇੰਦਾ। ਸਰਬ ਕਲ ਆਪੇ ਸਮਰਾਥਾ, ਦੂਸਰ ਓਟ ਨਾ ਕੋਇ ਤਕਾਇੰਦਾ। ਨਾ ਕੋਈ ਪੂਜਾ ਨ ਕੋਈ ਪਾਠਾ, ਮਿਹਰ ਨਜ਼ਰ ਇਕ ਟਿਕਾਇੰਦਾ। ਜਨਮ ਜਨਮ ਦਾ ਪੂਰਾ ਕਰੇ ਘਾਟਾ, ਜਿਸ ਜਨ ਦਰਸ ਦਿਖਾਇੰਦਾ। ਅੱਗੇ ਨੇੜੇ ਰੱਖੇ ਵਾਟਾ, ਲੱਖ ਚੁਰਾਸੀ ਪੰਧ ਮੁਕਾਇੰਦਾ। ਖੇਲੇ ਖੇਲ ਬਾਜ਼ੀਗਰ ਨਾਟਾ, ਸਵਾਂਗੀ ਆਪਣਾ ਸਵਾਂਗ ਰਚਾਇੰਦਾ। ਕਲਜੁਗ ਅੰਤ ਵੇਖਣ ਆਇਆ ਤਮਾਸ਼ਾ, ਲੱਖ ਚੁਰਾਸੀ ਨਾਚ ਨਚਾਇੰਦਾ। ਹਰਿਜਨ ਤੇਰੇ ਦਰਸ ਪਿਆਸਾ, ਦਰ ਦਰ ਘਰ ਘਰ ਫੇਰੀ ਪਾਇੰਦਾ। ਨਿਝ ਆਤਮ ਪਰਮਾਤਮ ਕਰ ਕਰ ਵਾਸਾ, ਝੂਠੀ ਵਾਸਨਾ ਬਾਹਰ ਕਢਾਇੰਦਾ। ਲੇਖੇ ਲਾਏ ਪਵਣ ਸਵਾਸਾ, ਸੋਹੰ ਅਜਪਾ ਜਾਪ ਜਪਾਇੰਦਾ। ਚਰਨ ਕਵਲ ਸਚ ਭਰਵਾਸਾ, ਭਾਂਡਾ ਭਰਮ ਭੌ ਭੰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਖੇਲ ਕਰ, ਜਨ ਭਗਤਾਂ ਦੇਵੇ ਨਾਮ ਦਿਲਾਸਾ।
੧੯ ਮਾਘ ੨੦੧੮ ਬਿਕ੍ਰਮੀ ਮਲਕ ਕੈਂਪ ਭਾਗ ਸਿੰਘ ਦੇ ਗ੍ਰਹਿ ਜੰਮੂ
ਸਰਗੁਣ ਤੇਰਾ ਸਾਚਾ ਰਾਗ, ਨਿਰਗੁਣ ਨਾਮ ਵਡਿਆਈਆ। ਸਰਗੁਣ ਤੇਰਾ ਸਚ ਸੁਹਾਗ, ਹਰਿ ਕੰਤ ਕੰਤੂਹਲ ਅਖਵਾਈਆ। ਸਰਗੁਣ ਤੇਰਾ ਸਚ ਸਮਾਜ, ਹਰਿ ਸੰਗਤ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਵਖਾਈਆ। ਸਾਚਾ ਮਾਰਗ ਵਿਚ ਸੰਸਾਰ, ਨਿਰਗੁਣ ਸਰਗੁਣ ਆਪ ਚਲਾਇੰਦਾ। ਗੁਰਮੁਖ ਸੱਜਣ ਕਰ ਤਿਆਰ, ਆਪਣੀ ਬੂਝ ਬੁਝਾਇੰਦਾ। ਕਾਇਆ ਹੱਟ ਖੋਲ੍ਹ ਕਿਵਾੜ, ਵਸਤ ਅਨਮੁਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦਇਆ ਆਪ ਕਮਾਇੰਦਾ। ਸਰਗੁਣ ਤੇਰਾ ਸਾਚਾ ਰੂਪ, ਏਕਾ ਏਕ ਜਣਾਈਆ। ਪੁਰਖ ਅਬਿਨਾਸ਼ੀ ਸ਼ਾਹੋ ਭੂਪ, ਦੇਵੇ ਨਾਮ ਵਡਿਆਈਆ। ਤੇਰਾ ਨਗਾਰਾ ਜਗਤ ਕੂਟ, ਦਹਿ ਦਿਸ਼ਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਸਾਚਾ ਬੰਧਨ ਪਾਈਆ। ਸਰਗੁਣ ਤੇਰਾ ਸੱਚਾ ਰੂਪ, ਗੁਰਮੁਖ ਗੁਰ ਗੁਰ ਆਪ ਸਲਾਹਿੰਦਾ। ਜਨਮ ਜਨਮ ਮਿਟੇ ਦੁੱਖ, ਦਰਦੀ ਦਰਦ ਵੰਡਾਇੰਦਾ। ਆਪ ਉਠਾਏ ਆਪਣੀ ਕੁੱਖ, ਸਾਚੀ ਗੋਦ ਬਹਾਇੰਦਾ। ਝੂਠੀ ਮੇਟੇ ਤ੍ਰਿਸਨਾ ਭੁੱਖ, ਸਾਂਤਕ ਸਤਿ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਮੇਲ ਮਿਲਾਇੰਦਾ। ਸਰਗੁਣ ਤੇਰਾ ਰੂਪ ਗੁਰਸਿਖ, ਗੁਰ ਗੁਰ ਬੂਝ ਬੁਝਾਈਆ। ਸਚ ਦੁਆਰਿਉਂ ਮਿਲੇ ਭਿਖ, ਸਤਿਗੁਰ ਪੂਰਾ ਆਪ ਵਰਤਾਈਆ। ਪੂਰਬ ਜਨਮ ਦੀ ਮੇਟੇ ਰੇਖ, ਅੱਗੇ ਲੇਖਾ ਦਏ ਸਮਝਾਈਆ। ਨੇਤਰ ਲੋਚਣ ਸਾਚੇ ਵੇਖ, ਆਪਣੇ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਆਪਣੀ ਦਇਆ ਕਮਾਈਆ। ਦੀਨ ਦਿਆਲ ਸਰਬ ਗੁਣਵੰਤ, ਜਨ ਭਗਤਾਂ ਦਇਆ ਕਮਾਇੰਦਾ। ਲੇਖਾ ਜਾਣੇ ਆਦਿ ਅੰਤ, ਜੁਗ ਜੁਗ ਵੇਸ ਵਟਾਇੰਦਾ। ਲੱਖ ਚੁਰਾਸੀ ਮਾਇਆ ਬੇਅੰਤ, ਜੀਵ ਜੰਤ ਭੁਲਾਇੰਦਾ। ਹਰਿਜਨ ਮੇਲੇ ਨਾਰੀ ਕੰਤ, ਹਰਿ ਮੰਗਲ ਗੀਤ ਸੁਣਾਇੰਦਾ। ਮਾਨਸ ਜਨਮ ਬਣਾਏ ਬਣਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨੁਖ ਆਪਣੇ ਰੰਗ ਰੰਗਾਇੰਦਾ। ਮਾਨੁਖ ਦੇਹ ਮਾਨਸ ਜ਼ਾਤ, ਮਾਨਵ ਮਾਣ ਰਖਾਇੰਦਾ। ਅੰਤਰ ਆਤਮ ਮੇਟ ਅੰਧੇਰੀ ਰਾਤ, ਸਾਚਾ ਚੰਦ ਚਮਕਾਇੰਦਾ। ਸਤਿ ਸਤਿਵਾਦੀ ਸਾਚੀ ਗਾਥ,
ਅੱਖਰ ਵੱਖਰ ਆਪ ਪੜ੍ਹਾਇੰਦਾ। ਲਹਿਣਾ ਚੁੱਕੇ ਮਸਤਕ ਮਾਥ, ਪੂਰਬ ਝੋਲੀ ਪਾਇੰਦਾ। ਦਰਸ ਦਿਖਾਏ ਬਹੁ ਬਿਧ ਭਾਂਤ, ਸਵੱਛ ਸਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਹਰਿਜਨ ਤਰਿਆ ਵਿਚ ਸੰਸਾਰ, ਡੂੰਘੀ ਭਵਰੀ ਪਾਰ ਕਰਾਈਆ। ਇਕ ਵਖਾਏ ਦਰ ਦਰਬਾਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਸਾਚੀ ਖ਼ੁਸ਼ੀਆਂ ਮੰਗਲਾਚਾਰ, ਏਕਾ ਗੀਤ ਅਲਾਈਆ। ਸਾਚੇ ਮੰਦਰ ਨਾਦ ਸ਼ਬਦ ਧੁੰਨਕਾਰ, ਤਾਲ ਤਲਵਾੜਾ ਇਕ ਸੁਣਾਈਆ। ਸਾਚੇ ਗ੍ਰਹਿ ਸ਼ਬਦ ਸੁਰਤ ਕਰੇ ਪਿਆਰ, ਮਿਲ ਮਿਲ ਆਪਣੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਚਾਈਂ ਚਾਈਂਆ। ਹਰਿਜਨ ਵੇਖੇ ਹਰਿ ਨਿਰੰਕਾਰ, ਆਪਣਾ ਨੈਣ ਖੁਲ੍ਹਾਇੰਦਾ। ਭਗਤ ਭਗਵੰਤ ਲਏ ਉਠਾਲ, ਸਾਚੀ ਸੇਵ ਕਮਾਇੰਦਾ। ਨਿਰਗੁਣ ਸਰਗੁਣ ਬਣ ਦਲਾਲ, ਸਾਚੀ ਸੇਵ ਕਮਾਇੰਦਾ। ਗੁਰਮੁਖ ਵੇਖੇ ਸਾਚੇ ਲਾਲ, ਆਪਣੀ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਵਡਿਆਇੰਦਾ। ਹਰਿਜਨ ਵੱਡਾ ਵਡਿਆਈ ਵਡ, ਹਰਿ ਸਤਿਗੁਰ ਆਪ ਵਡਿਆਇੰਦਾ। ਜੀਵ ਜੰਤ ਵਿਚੋਂ ਕੱਢ, ਏਕਾ ਰੰਗ ਰੰਗਾਇੰਦਾ। ਸਚ ਦੁਆਰੇ ਆਪੇ ਸੱਦ, ਸਾਚੀ ਸਿਖਿਆ ਗੁਰ ਸਮਝਾਇੰਦਾ। ਲੱਖ ਚੁਰਾਸੀ ਪਾਰ ਹੱਦ, ਆਵਣ ਜਾਵਣ ਫੰਦ ਕਟਾਇੰਦਾ। ਇਕ ਪਿਆਏ ਨਾਮ ਮਦਿ, ਸਤਿ ਸਰੂਰ ਚੜ੍ਹਾਇੰਦਾ। ਸਚ ਨਗਾਰਾ ਜਾਏ ਵੱਜ, ਅਨਾਦੀ ਨਾਦ ਅਲਾਇੰਦਾ। ਘਰ ਵਿਚ ਵਖਾਏ ਕਾਅਬਾ ਹੱਜ, ਸਾਚਾ ਹੁਜਰਾ ਆਪ ਸੁਹਾਇੰਦਾ। ਸਾਚੇ ਮੰਦਰ ਬੈਠਾ ਸਜ, ਨਿਰਗੁਣ ਆਪਣਾ ਆਸਣ ਲਾਇੰਦਾ। ਸਰਗੁਣ ਮੇਲਾ ਭੱਜ ਭੱਜ, ਜੁਗ ਜੁਗ ਪੰਧ ਮੁਕਾਇੰਦਾ। ਜਨ ਭਗਤਾਂ ਪਰੇਮ ਅੰਦਰ ਜਾਏ ਬੱਝ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਹਰਿਜਨ ਬੰਨ੍ਹੇ ਡੋਰੀ ਤੰਦ, ਪਰੇਮ ਪਰੇਮ ਵਖਾਈਆ। ਸਾਹਿਬ ਸੁਲਤਾਨ ਗਾਏ ਛੰਦ, ਗੁਰਮੁਖ ਕਰੇ ਵਡਿਆਈਆ। ਨਿਝ ਘਰ ਦੇਵੇ ਇਕ ਅਨੰਦ, ਆਤਮ ਅਨੰਦ ਦਰਸਾਈਆ। ਅੰਤ ਕੰਤ ਭਗਵੰਤ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਆਪਣੇ ਹੱਥ ਰਖਾਈਆ। ਗੁਰਸਿਖ ਚੜ੍ਹਾਏ ਸਾਚੇ ਚੰਦ, ਚੰਦ ਚਾਂਦਨੀ ਇਕ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਇਕ ਗਿਆਨ, ਆਤਮ ਪਰਮਾਤਮ ਖੇਲ ਮਹਾਨ, ਸੋਹੰ ਸ਼ਬਦ ਗੁਣ ਨਿਧਾਨ, ਗੁਣ ਗੁਣ ਆਪਣਾ ਰੂਪ ਜਣਾਈਆ।
੧੯ ਮਾਘ ੨੦੧੮ ਬਿਕ੍ਰਮੀ ਧਰਮ ਚੰਦ ਦੇ ਗ੍ਰਹਿ ਬਾਲੇ ਵਾਲਾ ਜੰਮੂ
ਸਰਗੁਣ ਕਹੇ ਨਿਰਗੁਣ ਮੇਲਾ, ਮੇਲਣਹਾਰ ਆਪ ਨਿਰੰਕਾਰ। ਨਿਰਗੁਣ ਕਹੇ ਸਰਗੁਣ ਚੇਲਾ, ਚੇਲਾ ਗੁਰ ਰੂਪ ਅਵਤਾਰ। ਸਰਗੁਣ ਕਹੇ ਨਿਰਗੁਣ ਸੱਜਣ ਸੁਹੇਲਾ, ਆਦਿ ਜੁਗਾਦੀ ਮੀਤ ਮੁਰਾਰ। ਨਿਰਗੁਣ ਕਹੇ ਸਰਗੁਣ ਸੋਹੇ ਵੇਲਾ, ਥਿਤ ਵਾਰ ਨਾ ਕੋਇ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਖੇਲ ਆਪਾਰ। ਨਿਰਗੁਣ ਕਹੇ ਸਰਗੁਣ ਬਲ, ਬਲਧਾਰੀ ਆਪ ਜਣਾਇੰਦਾ। ਸਰਗੁਣ ਕਹੇ ਨਿਰਗੁਣ ਜੋਤ ਜਾਵਾਂ ਰਲ, ਆਪਾ ਆਪ ਗਵਾਇੰਦਾ। ਨਿਰਗੁਣ ਕਹੇ ਮੈਂ ਆਦਿ ਜੁਗਾਦਿ ਅਛਲ ਅਛੱਲ, ਮੇਰਾ ਭੇਵ ਕੋਇ ਨਾ
ਪਾਇੰਦਾ। ਸਰਗੁਣ ਕਹੇ ਮੈਂ ਤੇਰਾ ਦੁਆਰਾ ਲੈਣਾ ਮੱਲ, ਤੁਧ ਬਿਨ ਅਵਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਖੇਲ ਵਖਾਇੰਦਾ। ਨਿਰਗੁਣ ਕਹੇ ਸਰਗੁਣ ਸਾਥ, ਸਗਲਾ ਸੰਗ ਨਿਭਾਈਆ। ਸਰਗੁਣ ਕਹੇ ਨਿਰਗੁਣ ਪੂਜਾ ਪਾਠ, ਅੱਖਰ ਵੱਖਰ ਪੜ੍ਹਾਈਆ। ਨਿਰਗੁਣ ਕਹੇ ਮੈਂ ਵਸਾਂ ਹਰ ਘਾਟ, ਘਟ ਘਟ ਡੇਰਾ ਲਾਈਆ। ਸਰਗੁਣ ਕਹੇ ਮੈਨੂੰ ਤੇਰੀ ਆਸ, ਇਕੋ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਆਪਣਾ ਭੇਵ ਚੁਕਾਈਆ। ਸਰਗੁਣ ਕਹੇ ਨਿਰਗੁਣ ਮੀਤ, ਮਿਲ ਮਿਲ ਖ਼ੁਸ਼ੀ ਮਨਾਈਆ। ਨਿਰਗੁਣ ਕਹੇ ਸਰਗੁਣ ਅਨਡੀਠ, ਦਰ ਤੇਰੇ ਸੋਭਾ ਪਾਈਆ। ਆਦਿ ਜੁਗਾਦਿ ਅਵੱਲੜੀ ਰੀਤ, ਹਰਿ ਸਾਚਾ ਸਚ ਚਲਾਈਆ । ਸਰਗੁਣ ਸੁਣਾਏ ਸੁਹਾਗੀ ਗੀਤ, ਨਿਰਗੁਣ ਆਪ ਅਲਾਈਆ। ਕਰੇ ਕਰਾਏ ਪਤਿਤ ਪੁਨੀਤ, ਪਤਿਤ ਪਾਪੀ ਆਪ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਨਿਰਗੁਣ ਆਪਣਾ ਭੇਵ ਖੋਲ੍ਹ, ਸਰਗੁਣ ਬੂਝ ਬੁਝਾਇੰਦਾ। ਦੇਵੇ ਦਰਸ ਦਰਸ ਅਨਮੋਲ, ਹਰਿਜਨ ਆਪ ਜਗਾਇੰਦਾ। ਕਾਇਆ ਮੰਦਰ ਅੰਦਰ ਵਸੇ ਕੋਲ, ਵਿਛੜ ਕਦੇ ਨਾ ਜਾਇੰਦਾ। ਦਿਵਸ ਰੈਣ ਪਰਭਾਤ ਸੰਧਿਆ ਕਰੇ ਚੋਲ੍ਹ, ਆਪਣੀ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣੀ ਮਿਹਰ ਆਪ ਕਰਾਇੰਦਾ। ਕਰੇ ਮਿਹਰ ਸ੍ਰੀ ਭਗਵਾਨ, ਭਗਤਨ ਮਾਣ ਰਖਾਈਆ। ਸਾਚੇ ਸੰਤਾਂ ਦੇਵੇ ਨਾਮ ਨਿਧਾਨ, ਨਿਝ ਆਤਮ ਕਰੇ ਰਸਾਈਆ। ਗੁਰਮੁਖ ਸੱਜਣ ਮੇਲੇ ਆਣ, ਜਗਤ ਵਿਛੋੜਾ ਪੰਧ ਮੁਕਾਈਆ। ਹਰਿਜਨ ਮੇਲਾ ਦੋ ਜਹਾਨ, ਏਥੇ ਓਥੇ ਹੋਏ ਸਹਾਈਆ। ਏਕਾ ਨਾਦ ਸ਼ਬਦ ਧੁੰਨਕਾਨ, ਬਣ ਵੈਰਾਗੀ ਆਪ ਸੁਣਾਈਆ। ਗੁਰਸਿਖ ਸੋਹੰ ਢੋਲਾ ਗਾਣ, ਘਰ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਮੇਲਾ ਚਾਓ ਚਾਈਂਆ। ਸਰਗੁਣ ਮੇਲਾ ਚਾਓ ਘਨੇਰਾ, ਘਰ ਘਰ ਖੇਲ ਕਰਾਇਆ। ਨਿਰਗੁਣ ਵਸਣਹਾਰਾ ਦੂਰ ਨੇਰਾ, ਨੇਰਨ ਨੇਰਾ ਆਪਣਾ ਪੰਧ ਮੁਕਾਇਆ। ਕਲਜੁਗ ਅੰਤਮ ਬੰਨ੍ਹੇ ਬੇੜਾ, ਸਿਰ ਆਪਣੇ ਭਾਰ ਉਠਾਇਆ। ਹਰਿਜਨ ਤੇਰਾ ਵਸੇ ਖੇੜਾ, ਬੰਕ ਦੁਆਰਾ ਆਪ ਸੁਹਾਇਆ । ਅੰਤਮ ਕਰੇ ਹੱਕ ਨਿਬੇੜਾ, ਨਿਰਗੁਣ ਦਾਤਾ ਬੇਪਰਵਾਹਿਆ। ਜਮ ਕੀ ਫਾਸੀ ਕੱਟੇ ਜੇੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਤੇਰਾ ਹੋਏ ਸਹਾਇਆ। ਤੇਰਾ ਸਹਾਈ ਸਦਾ ਪ੍ਰਭ, ਜੁਗ ਜੁਗ ਸੇਵ ਕਮਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਲੱਭ ਲੱਭ, ਆਪਣਾ ਮੇਲ ਮਿਲਾਇੰਦਾ। ਕਲਜੁਗ ਅੰਤ ਹੋ ਪਰਗਟ, ਸਾਚੀ ਖੇਲ ਵਖਾਇੰਦਾ। ਭਗਤ ਦੁਆਰਾ ਖੋਲ੍ਹ ਹੱਟ, ਏਕਾ ਵਣਜ ਕਰਾਇੰਦਾ। ਗੁਰਮੁਖ ਲਾਹਾ ਲੈਣ ਖੱਟ, ਦੂਸਰ ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਆਪਣੀ ਨਜ਼ਰ ਆਪ ਉਠਾਇੰਦਾ। ਮਾਰੇ ਨਜ਼ਰ ਬੇਨਜ਼ੀਰ, ਨਿਰਗੁਣ ਨੈਣ ਨੈਣ ਉਠਾਈਆ । ਸ਼ਾਹ ਪਾਤਸ਼ਾਹ ਵਡ ਪੀਰਨ ਪੀਰ, ਪੀਤ ਪਤੰਬਰ ਸੀਸ ਸੁਹਾਈਆ। ਹਰਿਜਨ ਵੇਖੇ ਅੰਤ ਅਖ਼ੀਰ, ਆਖ਼ਰ ਆਪਣੀ ਦਇਆ ਕਮਾਈਆ। ਮਾਇਆ ਮਮਤਾ ਕੱਟ ਜ਼ੰਜੀਰ, ਸ਼ਰਅ ਬੰਧਨ ਦਏ ਤੁੜਾਈਆ। ਅੰਮ੍ਰਿਤ ਬਖ਼ਸ਼ੇ ਸਾਚਾ ਸੀਰ, ਏਕਾ ਰਸ ਚੁਆਈਆ। ਹਉਮੇ ਕੱਢੇ ਝੂਠੀ ਪੀੜ, ਦਵੈਤੀ ਦੁੱਖ ਰਹਿਣ ਨਾ ਪਾਈਆ। ਸਣ ਦੇਹੀ ਬੰਨ੍ਹੇ ਬੀੜ, ਅੰਤ ਕੰਤ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਸਮਝਾਈਆ। ਹਰਿਜਨ
ਸਾਚੇ ਇਕੋ ਮਤ, ਸਤਿ ਪੁਰਖ ਨਿਰੰਜਣ ਆਪ ਜਣਾਇੰਦਾ। ਆਦਿ ਜੁਗਾਦੀ ਬ੍ਰਹਮ ਤੱਤ, ਘਟ ਘਟ ਆਸਣ ਲਾਇੰਦਾ। ਪਾਰਬ੍ਰਹਮ ਬੰਧਾਏ ਨਾਤ, ਸਾਚਾ ਨਾਤਾ ਜੋੜ ਜੁੜਾਇੰਦਾ। ਨਾਮ ਨਿਧਾਨ ਸੁਣਾਏ ਗਾਥ, ਅੱਖਰ ਵੱਖਰ ਆਪ ਪੜ੍ਹਾਇੰਦਾ। ਕਲਜੁਗ ਮੇਟ ਅੰਧੇਰੀ ਰਾਤ, ਸਾਚਾ ਚੰਦ ਇਕ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਾ ਨਾਥ ਦੀਨਨ ਦਇਆ ਕਮਾਇੰਦਾ। ਦੀਨ ਦਿਆਲ ਦਇਆ ਨਿਧ ਠਾਕਰ, ਗਹਿਰ ਗੰਭੀਰ ਵਡੀ ਵਡਿਆਈਆ। ਹਰਿਜਨ ਰੱਖੇ ਵਿਚੋਂ ਕਲਜੁਗ ਸਾਗਰ, ਡੂੰਘੀ ਭਵਰੀ ਫੋਲ ਫੁਲਾਈਆ। ਨਿਰਮਲ ਕਰਮ ਕਰੇ ਉਜਾਗਰ, ਦੇਵੇ ਚਰਨ ਸੱਚੀ ਸਰਨਾਈਆ। ਏਕਾ ਵਣਜ ਨਾਮ ਸੁਦਾਗਰ, ਵਸਤ ਅਮੋਲਕ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਜਣ ਆਪ ਮਿਲਾਈਆ। ਸਾਜਣ ਮਿਲਿਆ ਹਰਿ ਹਰਿ ਧਾਰ, ਮਿਲ ਮਿਲ ਖ਼ੁਸ਼ੀ ਮਨਾਈਆ। ਗੁਰ ਗੁਰ ਸ਼ਬਦ ਕਰੇ ਪਿਆਰ, ਦਰ ਦਰ ਵੱਜੇ ਵਧਾਈਆ। ਗ੍ਰਹਿ ਗ੍ਰਹਿ ਸਖੀਆਂ ਮੰਗਲਾਚਾਰ, ਗੀਤ ਗੋਬਿੰਦ ਅਲਾਈਆ। ਪੁਰਖ ਪਰਖੋਤਮ ਕਰ ਪਿਆਰ, ਪੀਆ ਪ੍ਰੀਤਮ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਮਾਣ ਵਡਿਆਈ ਆਪਣੇ ਹੱਥ, ਸਤਿਗੁਰ ਪੂਰਾ ਆਪ ਰਖਾਇੰਦਾ। ਗੁਰਮੁਖ ਵਿਰਲੇ ਮਾਰਗ ਦੱਸ, ਆਪਣੀ ਬੂਝ ਬੁਝਾਇੰਦਾ। ਅੰਮ੍ਰਿਤ ਆਤਮ ਸੱਚਾ ਰਸ, ਪਰੇਮ ਪਿਆਲਾ ਇਕ ਪਿਆਇੰਦਾ । ਹਿਰਦੇ ਅੰਦਰ ਆਪੇ ਵਸ, ਆਪਣਾ ਰੰਗ ਚੜ੍ਹਾਇੰਦਾ। ਜੋਤ ਨੂਰ ਕਰ ਪਰਕਾਸ਼, ਅੰਧ ਅੰਧੇਰ ਗੁਆਇੰਦਾ। ਜਨਮ ਜਨਮ ਦੀ ਪੂਰੀ ਕਰੇ ਆਸ, ਜਿਸ ਜਨ ਆਪਣਾ ਦਰਸ ਦਿਖਾਇੰਦਾ। ਜਗਤ ਤ੍ਰਿਸਨਾ ਬੁਝੇ ਪਿਆਸ, ਸਾਂਤਕ ਸਤਿ ਸਤਿ ਵਰਤਾਇੰਦਾ। ਘਰ ਮੰਦਰ ਵਖਾਏ ਸਾਚੀ ਰਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਸਲਾਹਿੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਗੀਤ ਘਰ ਘਰ ਆਪੇ ਗਾਇੰਦਾ।