੧੯ ਮਾਘ ੨੦੧੮ ਬਿਕ੍ਰਮੀ ਗੁਰਦਿਤ ਸਿੰਘ ਸੰਸਾਰ ਸਿੰਘ ਦੇ ਗ੍ਰਹਿ ਛੰਬ ਜੰਮੂ
ਸਤਿ ਪੁਰਖ ਨਿਰੰਜਣ ਸਚ ਸੁਲਤਾਨ, ਆਦਿ ਜੁਗਾਦਿ ਸਮਾਇਆ। ਸੋ ਪੁਰਖ ਨਿਰੰਜਣ ਵਡ ਮਿਹਰਵਾਨ, ਨੂਰੋ ਨੂਰ ਰੁਸ਼ਨਾਇਆ। ਹਰਿ ਪੁਰਖ ਨਿਰੰਜਣ ਨੌਜਵਾਨ, ਨਾ ਮਰੇ ਨਾ ਜਾਇਆ। ਏਕੰਕਾਰਾ ਵਡ ਬਲਵਾਨ, ਬਲ ਆਪਣਾ ਆਪ ਧਰਾਇਆ। ਆਦਿ ਨਿਰੰਜਣ ਖੇਲ ਮਹਾਨ, ਜੋਤੀ ਜਾਤਾ ਡਗਮਗਾਇਆ। ਅਬਿਨਾਸ਼ੀ ਕਰਤਾ ਵਸਣਹਾਰਾ ਸਚ ਮਕਾਨ, ਦਰ ਘਰ ਸਾਚਾ ਆਪ ਸੁਹਾਇਆ। ਸ੍ਰੀ ਭਗਵਾਨ ਸਤਿ ਨਿਸ਼ਾਨ, ਨਿਰਗੁਣ ਨਿਰਵੈਰ ਆਪ ਉਠਾਇਆ। ਪਾਰਬ੍ਰਹਮ ਪ੍ਰਭ ਬਣ ਪਰਧਾਨ, ਸਚ ਪਰਧਾਨਗੀ ਆਪਣੇ ਹੱਥ ਰਖਾਇਆ। ਇਕ ਇਕੱਲਾ ਖੇਲ ਮਹਾਨ, ਅਕਲ ਕਲਾ ਕਲ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਬੇਪਰਵਾਹ ਖੇਲ ਅਵੱਲਾ, ਹਰਿ ਸੱਚਾ ਸਚ ਕਰਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਸਚ ਸਿੰਘਾਸਣ ਸੋਭਾ ਪਾਇੰਦਾ। ਨੂਰ ਨੂਰਾਨਾ ਦੀਪਕ ਨੂਰ ਆਪੇ ਬਲਾ, ਜੋਤੀ ਜੋਤ ਡਗਮਗਾਇੰਦਾ। ਸ਼ਾਹੋ ਭੂਪ ਰਾਜ ਰਾਜਾਨਾ, ਸ਼ਹਿਨਸ਼ਾਹ ਨਾਉਂ ਰਖਾਇੰਦਾ। ਹੁਕਮੀ ਹੁਕਮ ਧੁਰ ਫ਼ਰਮਾਣਾ, ਧੁਰ ਦਰਬਾਰੀ ਆਪ
ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਖੇਲੇ ਖੇਲ ਸ੍ਰੀ ਭਗਵੰਤ, ਬੇਅੰਤ ਵਡ ਵਡਿਆਈਆ। ਨਿਰਗੁਣ ਰੂਪ ਨਾਰੀ ਕੰਤ, ਨਰ ਨਰਾਇਣ ਸੱਚਾ ਸ਼ਹਿਨਸ਼ਾਹੀਆ। ਆਪ ਬਣਾਏ ਆਪਣੀ ਬਣਤ, ਘਾੜਨ ਸਾਚੀ ਆਪ ਘੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਈਆ। ਆਪਣਾ ਭੇਵ ਚੁਕਾਏ ਆਪ ਕਰਤਾਰ, ਦੂਸਰ ਸੰਗ ਨਾ ਕੋਇ ਰਖਾਇੰਦਾ। ਨਿਰਗੁਣ ਨੂਰ ਖੇਲ ਅਪਾਰ, ਅਲਖ ਅਗੋਚਰ ਆਪ ਕਰਾਇੰਦਾ। ਅਗੰਮ ਅਗੰਮੜਾ ਹੋ ਤਿਆਰ, ਨਿਰਗੁਣ ਆਪਣਾ ਆਪ ਧਰਾਇੰਦਾ। ਸਚਖੰਡ ਦੁਆਰ ਖੋਲ੍ਹ ਕਿਵਾੜ, ਸ਼ਹਿਨਸ਼ਾਹ ਆਪਣਾ ਆਸਣ ਲਾਇੰਦਾ। ਥਿਰ ਘਰ ਪਾਏ ਆਪੇ ਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਖੇਲ ਆਪ ਕਰਾਇੰਦਾ। ਆਪਣਾ ਖੇਲ ਕਰੇ ਨਿਰੰਕਾਰ, ਨਿਰਗੁਣ ਦਾਤਾ ਬੇਪਰਵਾਹੀਆ। ਅਜੂਨੀ ਰਹਿਤ ਹੋ ਤਿਆਰ, ਅਨਭਵ ਪਰਕਾਸ਼ ਕਰਾਈਆ। ਸਾਚੇ ਮੰਦਰ ਜੋਤ ਉਜਿਆਰ, ਨੂਰੋ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਨਾਉਂ ਧਰਾਈਆ। ਨਿਰਗੁਣ ਰੂਪ ਹਰਿ ਨਿਰਾਕਾਰ, ਏਕਾ ਏਕ ਅਖਵਾਇੰਦਾ । ਥਿਰ ਘਰ ਸਾਚਾ ਕਰ ਤਿਆਰ, ਚਰਨਾਂ ਹੇਠ ਦਬਾਇੰਦਾ। ਸ਼ਬਦੀ ਸ਼ਬਦ ਸ਼ਬਦ ਆਧਾਰ, ਪੂਤ ਸਪੂਤਾ ਵਿਚ ਸੁਹਾਇੰਦਾ। ਪੂਤ ਸਪੂਤਾ ਕਰ ਪਿਆਰ, ਸਿਰ ਆਪਣਾ ਹੱਥ ਰਖਾਇੰਦਾ। ਸਾਚੀ ਵਸਤ ਵਸਤ ਵਣਜਾਰ, ਨਾਉਂ ਅਮੋਲਕ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਇੰਦਾ। ਸਚਖੰਡ ਨਿਵਾਸੀ ਭੇਵ ਖੋਲ੍ਹ, ਏਕਾ ਕਰੇ ਜਣਾਈਆ। ਸ਼ਬਦ ਅਗੰਮੀ ਆਪੇ ਬੋਲ, ਅਨਾਦੀ ਨਾਦ ਸੁਣਾਈਆ। ਸਾਚੇ ਕੰਡੇ ਤੋਲੇ ਤੋਲ, ਤੋਲਣਹਾਰਾ ਇਕ ਹੋ ਜਾਈਆ। ਸਚ ਦੁਆਰਾ ਦੇਵੇ ਖੋਲ੍ਹ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣੀ ਦਇਆ ਕਮਾਈਆ। ਨਿਰਗੁਣ ਆਪਣੀ ਦਇਆ ਕਮਾ, ਏਕਾ ਰਾਹ ਜਣਾਇੰਦਾ। ਥਿਰ ਘਰ ਦੁਆਰਾ ਆਪ ਸੁਹਾ, ਘਰ ਸਾਚੇ ਮੇਲ ਮਿਲਾਇੰਦਾ। ਸ਼ਬਦ ਦੁਲਾਰਾ ਆਪ ਉਠਾ, ਸਾਚਾ ਮੋਹ ਵਖਾਇੰਦਾ। ਹੁਕਮੀ ਹੁਕਮ ਦਏ ਸੁਣਾ, ਧੁਰ ਫ਼ਰਮਾਣਾ ਆਪ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਝੋਲੀ ਪਾ, ਏਕਾ ਦਰ ਬਹਾਇੰਦਾ। ਏਕਾ ਤੱਤ ਦਏ ਪਰਗਟਾ, ਤ੍ਰੈਗੁਣ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਖੇਲ ਕਰਾਇੰਦਾ। ਨਿਰਗੁਣ ਖੇਲ ਕਰੇ ਭਗਵਾਨ, ਆਪਣੇ ਹੱਥ ਰੱਖੇ ਵਡਿਆਈਆ। ਤਖ਼ਤ ਨਿਵਾਸੀ ਵਡ ਮਿਹਰਵਾਨ, ਭੂਪਤ ਭੂਪ ਰੂਪ ਵਟਾਈਆ। ਸ਼ਬਦੀ ਸੁਤ ਸੁਤ ਬਲਵਾਨ, ਬਲਧਾਰੀ ਇਕ ਪਰਗਟਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਨ, ਸਾਚੀ ਗੋਦੀ ਗੋਦ ਸੁਹਾਈਆ। ਤਿੰਨੇ ਚੇਲੇ ਕਰ ਪਰਵਾਨ, ਚੇਲਾ ਗੁਰ ਰੂਪ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣੀ ਵੰਡ ਵੰਡਾਈਆ। ਨਿਰਗੁਣ ਵੰਡੇ ਸਾਚੀ ਵੰਡ, ਭੇਵ ਕੋਇ ਨਾ ਪਾਇੰਦਾ। ਵਸਣਹਾਰਾ ਸਚਖੰਡ, ਥਿਰ ਘਰ ਵੇਖ ਵਖਾਇੰਦਾ। ਸ਼ਬਦੀ ਸ਼ਬਦ ਸਾਚਾ ਚੰਦ, ਨਿਰਗੁਣ ਨਿਰਗੁਣ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਚੁਕਾਇੰਦਾ। ਸਾਚਾ ਭੇਵ ਖੋਲ੍ਹੇ ਕਰਤਾਰ, ਸਚਖੰਡ ਬੈਠਾ ਸਾਚਾ ਮਾਹੀਆ। ਤ੍ਰੈਗੁਣ ਅਤੀਤਾ ਕਰ ਤਿਆਰ, ਤ੍ਰੈ ਤ੍ਰੈ ਮੇਲ ਮਿਲਾਈਆ। ਏਕਾ ਰੰਗ ਚਾੜ੍ਹੇ ਆਪਾਰ, ਉਤਰ ਕਦੇ ਨਾ ਜਾਈਆ। ਏਕਾ ਮੰਦਰ ਸਚ ਮੁਨਾਰ, ਸਤਿ
ਸਤਿਵਾਦੀ ਦਏ ਵਖਾਈਆ। ਵਿਸ਼ਨੂੰ ਅੰਦਰ ਅੰਮ੍ਰਿਤ ਧਾਰ, ਅੰਮਿਉਂ ਰਸ ਆਪ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਈਆ। ਵਿਸ਼ਨੂੰ ਅੰਦਰ ਅੰਮ੍ਰਿਤ ਰਸ, ਨਿਝਰ ਆਪ ਝਿਰਾਇੰਦਾ। ਪਾਰਬ੍ਰਹਮ ਪ੍ਰਭ ਅੰਦਰ ਵਸ, ਬ੍ਰਹਮ ਰੂਪ ਪਰਗਟਾਇੰਦਾ। ਸ਼ੰਕਰ ਮੇਲਾ ਹੱਸ ਹੱਸ, ਸ਼ਬਦ ਵਿਚੋਲਾ ਨਾਲ ਰਲਾਇੰਦਾ। ਤ੍ਰੈਗੁਣ ਮੇਲਾ ਨੱਸ ਨੱਸ, ਪੰਚਮ ਬੰਧਨ ਪਾਇੰਦਾ। ਲੱਖ ਚੁਰਾਸੀ ਮਾਰਗ ਦੱਸ, ਸਾਚੀ ਘਾੜਤ ਘੜਨ ਘੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣੀ ਕਾਰ ਕਮਾਇੰਦਾ। ਨਿਰਗੁਣ ਕਾਰ ਕਰੇ ਅਪਾਰ, ਆਪਣੀ ਧਾਰ ਚਲਾਈਆ। ਲੱਖ ਚੁਰਾਸੀ ਕਰ ਤਿਆਰ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਈਆ। ਹੁਕਮੀ ਹੁਕਮ ਵਰਤੇ ਵਰਤਾਰ, ਧੁਰ ਫ਼ਰਮਾਣਾ ਇਕ ਜਣਾਈਆ। ਵੰਡੇ ਵੰਡ ਅਗੰਮ ਅਪਾਰ, ਬ੍ਰਹਿਮੰਡ ਖੰਡ ਕਰੇ ਰੁਸ਼ਨਾਈਆ। ਸੂਰਜ ਚੰਦ ਕਰ ਉਜਿਆਰ, ਮੰਡਲ ਮੰਡਪ ਆਪ ਸੁਹਾਈਆ। ਧਰਤ ਧਵਲ ਵੇਖ ਅਖਾੜ, ਜਲ ਬਿੰਬ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਾਚਾ ਖੇਲ ਪੁਰਖ ਅਗੰਮ, ਆਦਿ ਜੁਗਾਦਿ ਕਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਬੇੜਾ ਬੰਨ੍ਹ, ਲੱਖ ਚੁਰਾਸੀ ਖੇੜਾ ਆਪ ਵਸਾਇੰਦਾ। ਕਰੇ ਖੇਲ ਸ੍ਰੀ ਭਗਵਨ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਏਕਾ ਵਸਤ ਨਾਮ ਧੰਨ, ਸਾਚੇ ਹੱਟ ਆਪ ਵਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਵੇਸ ਵਟਾਇੰਦਾ। ਨਿਰਗੁਣ ਵੇਸ ਨਿਰਾਕਾਰ, ਨਿਰਧਨ ਆਪਣਾ ਖੇਲ ਕਰਾਈਆ। ਦਾਤਾ ਦਾਨੀ ਸਚ ਭੰਡਾਰ, ਸਤਿ ਸਤਿਵਾਦੀ ਆਪ ਵਰਤਾਈਆ। ਲੱਖ ਚੁਰਾਸੀ ਦੇਵਣਹਾਰ, ਘਰ ਘਰ ਰਿਜ਼ਕ ਪੁਚਾਈਆ। ਏਥੇ ਓਥੇ ਦਏ ਸਹਾਰ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਹਰਿ ਅਪਰੰਪਰ ਆਪ ਕਰਾਇੰਦਾ। ਨਿਰਗੁਣ ਨੂਰ ਕਰ ਪਸਾਰਾ, ਸਰਗੁਣ ਵੇਸ ਵਟਾਇੰਦਾ। ਸਰਗੁਣ ਰੂਪ ਸਰਬ ਸੰਸਾਰਾ, ਲੱਖ ਚੁਰਾਸੀ ਬੰਧਨ ਪਾਇੰਦਾ। ਲੱਖ ਚੁਰਾਸੀ ਜੋਤ ਉਜਿਆਰਾ, ਨੂਰ ਨੂਰਾਨਾ ਡਗਮਗਾਇੰਦਾ। ਘਰ ਘਰ ਅੰਦਰ ਖੋਲ੍ਹ ਕਿਵਾੜਾ, ਹਰਿ ਆਪਣਾ ਆਸਣ ਲਾਇੰਦਾ। ਵੇਖੇ ਵਿਗਸੇ ਵੇਖਣਹਾਰਾ, ਦਿਸ ਕਿਸੇ ਨਾ ਆਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਏ ਹੁਲਾਰਾ, ਸੱਚਾ ਝੂਲਾ ਆਪ ਝੁਲਾਇੰਦਾ। ਲੋਆਂ ਪੁਰੀਆਂ ਆਪ ਅਖਾੜਾ, ਏਕੰਕਾਰਾ ਵੇਖ ਵਖਾਇੰਦਾ। ਲੇਖਾ ਜਾਣੇ ਪੁਰਖ ਨਾਰਾ, ਨਰ ਨਰਾਇਣ ਵੇਸ ਵਟਾਇੰਦਾ। ਨਿਰਗੁਣ ਸਰਗੁਣ ਕਰ ਪਸਾਰਾ, ਜੋਤੀ ਜੋਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਧਰਾਇੰਦਾ । ਆਪਣੀ ਕਲ ਕਰ ਪਰਤੱਖ, ਆਪਣਾ ਭੇਵ ਚੁਕਾਈਆ। ਨਿਰਗੁਣ ਸਰਗੁਣ ਹੋ ਹੋ ਵੱਖ, ਦੋਏ ਦੋਏ ਧਾਰ ਸਮਝਾਈਆ। ਸ਼ਬਦ ਅਨਾਦ ਵੱਜੇ ਘਟ ਘਟ, ਅਨਰਾਗੀ ਰਾਗ ਅਲਾਈਆ। ਨਿਰਗੁਣ ਜੋਤ ਕਰ ਪਰਕਾਸ਼, ਜੋਤ ਨਿਰੰਜਣ ਵਿਚ ਟਿਕਾਈਆ। ਕਰੇ ਖੇਲ ਸ਼ਾਹੋ ਸ਼ਾਬਾਸ਼, ਸ਼ਾਹ ਪਾਤਸ਼ਾਹ ਵਡੀ ਵਡਿਆਈਆ। ਲੇਖਾ ਜਾਣੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਆਪ ਸੁਹਾਈਆ। ਨਿਰਗੁਣ ਸਰਗੁਣ ਕਰੇ ਪੂਰੀ ਆਸ, ਇੱਛਾ ਪੂਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਸਾਚਾ ਰਾਹ ਚਲਾਈਆ। ਸਰਗੁਣ ਮਾਰਗ ਆਪੇ ਲਾ, ਹਰਿ ਜੂ ਆਪਣਾ ਖੇਲ ਕਰਾਇੰਦਾ। ਲੱਖ ਚੁਰਾਸੀ ਘਾੜਨ ਘੜਤ ਘੜਾ, ਘੜ ਭਾਂਡੇ ਵੇਖ ਵਖਾਇੰਦਾ। ਜੇਰਜ ਅੰਡਜ ਉਤਭੁਜ ਸੇਤਜ
ਵੰਡ ਵੰਡਾ, ਚਾਰੇ ਖਾਣੀ ਬੰਧਨ ਪਾਇੰਦਾ। ਚਾਰੇ ਬਾਣੀ ਰਾਗ ਸੁਣਾ, ਆਪਣਾ ਭੇਵ ਚੁਕਾਇੰਦਾ। ਚਾਰੇ ਜੁਗ ਵੰਡ ਵੰਡਾ, ਏਕਾ ਹੁਕਮ ਸੁਣਾਇੰਦਾ। ਚਾਰੇ ਵਰਨ ਮਾਤ ਪਰਗਟਾ, ਸ਼ੱਤਰੀ ਬ੍ਰਹਮਣ ਸ਼ੂਦਰ ਵੈਸ਼ ਨਾਉਂ ਧਰਾਇੰਦਾ। ਚਾਰੇ ਕੂਟ ਫੇਰਾ ਪਾ, ਆਪਣਾ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪ ਚਲਾਇੰਦਾ। ਸਾਚੀ ਧਾਰਾ ਹਰਿ ਕਰਤਾਰ, ਆਦਿ ਜੁਗਾਦਿ ਚਲਾਈਆ। ਨਿਰਗੁਣ ਸਰਗੁਣ ਹੋ ਤਿਆਰ, ਤ੍ਰੈਭਵਣ ਧਨੀ ਵੇਸ ਵਟਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦੇ ਅਧਾਰ, ਏਕਾ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਕਰੇ ਖੇਲ ਪੁਰਖ ਸਮਰਥ, ਇਕ ਇਕੱਲਾ ਵਡ ਵਡਿਆਈਆ। ਨਿਰਗੁਣ ਚਲਾਏ ਸਰਗੁਣ ਰਥ, ਬਣ ਰਥਵਾਹੀ ਸੇਵ ਕਮਾਈਆ। ਜੁਗ ਜੁਗ ਮਹਿਮਾ ਅਕਥਨਾ ਅਕਥ, ਏਕਾ ਸ਼ਬਦ ਕਰੇ ਪੜ੍ਹਾਈਆ। ਸਾਚਾ ਮਾਰਗ ਆਪੇ ਦੱਸ, ਆਪੇ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਖੇਲ ਵਖਾਈਆ। ਨਿਰਗੁਣ ਸਰਗੁਣ ਸਾਚਾ ਰੰਗ, ਰੰਗ ਰੰਗੀਲਾ ਆਪ ਚੜ੍ਹਾਇੰਦਾ। ਪਾਰਬ੍ਰਹਮ ਸੂਰਾ ਸਰਬੰਗ, ਘਰ ਸਾਚੇ ਸੋਭਾ ਪਾਇੰਦਾ। ਆਦਿ ਜੁਗਾਦਿ ਏਕਾ ਮਰਦੰਗ, ਜੁਗ ਕਰਤਾ ਆਪ ਵਜਾਇੰਦਾ। ਘਰ ਘਰ ਵੇਖ ਸਾਚਾ ਅਨੰਦ, ਅਨੰਦ ਅਨੰਦ ਵਿਚ ਰਖਾਇੰਦਾ। ਗੀਤ ਸੁਹਾਗੀ ਗਾਏ ਛੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਆਪਣਾ ਖੇਲ ਸ੍ਰੀ ਭਗਵਾਨ, ਨਿਰਾਕਾਰ ਨਿਰੰਕਾਰ ਆਪ ਕਰਾਈਆ। ਸਰਗੁਣ ਵਖਾਏ ਇਕ ਨਿਸ਼ਾਨ, ਸਤਿ ਸਤਿਵਾਦੀ ਆਪ ਉਠਾਈਆ। ਪਾਰਬ੍ਰਹਮ ਬ੍ਰਹਮ ਕਰ ਪਰਵਾਨ, ਮੇਲ ਮਿਲਾਏ ਸਾਚੇ ਥਾਈਂਆ। ਬੰਧਨ ਪਾਏ ਗੋਪੀ ਕਾਹਨ, ਸਾਚੇ ਮੰਡਲ ਰਾਸ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਦੇਵੇ ਮਾਣ ਵਡਿਆਈਆ । ਸਰਗੁਣ ਅੰਦਰ ਸਤਿਗੁਰ ਧਾਰ, ਗੁਰ ਗੁਰ ਆਪ ਪਰਗਟਾਇੰਦਾ। ਜੋਤੀ ਜੋਤ ਕਰ ਪਸਾਰ, ਜੋਤੀ ਜੋਤ ਮੇਲ ਮਿਲਾਇੰਦਾ। ਸ਼ਬਦੀ ਸ਼ਬਦ ਜੈਕਾਰ, ਨਾਮ ਜੈਕਾਰਾ ਇਕ ਸੁਣਾਇੰਦਾ। ਅੰਮ੍ਰਿਤ ਅੰਮ੍ਰਿਤ ਠੰਡਾ ਠਾਰ, ਨਿਝਰ ਝਿਰਨਾ ਆਪ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਧਾਰ ਆਪ ਸਮਝਾਇੰਦਾ। ਸਰਗੁਣ ਧਾਰ ਪੁਰਖ ਅਕਾਲ, ਨਿਰਗੁਣ ਆਪ ਬਣਾਈਆ। ਆਦਿ ਆਦਿ ਹੋ ਦਿਆਲ, ਦੀਨਨ ਆਪਣੀ ਦਇਆ ਕਮਾਈਆ। ਵਸਣਹਾਰਾ ਸਚਖੰਡ ਸੱਚੀ ਧਰਮਸਾਲ, ਲੋਕਮਾਤ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਦੇਵੇ ਮਾਣ ਵਡਿਆਈਆ। ਸਰਗੁਣ ਦੇਵੇ ਮਾਣ, ਹਰਿ ਵੱਡਾ ਵਡ ਵਡਿਆਇੰਦਾ। ਖੇਲੇ ਖੇਲ ਦੋ ਜਹਾਨ, ਦੋਏ ਦੋਏ ਰੂਪ ਧਰਾਇੰਦਾ। ਦਾਤਾ ਦਾਨੀ ਵਡ ਮਿਹਰਵਾਨ, ਆਪਣਾ ਰੂਪ ਵਟਾਇੰਦਾ। ਬ੍ਰਹਮਾ ਦੇਵੇ ਇਕ ਗਿਆਨ, ਅੱਖਰ ਵੱਖਰ ਆਪ ਪੜ੍ਹਾਇੰਦਾ। ਚਾਰੇ ਵੇਦ ਕਰ ਪਰਧਾਨ, ਚਾਰੇ ਕੁੰਟ ਵੰਡ ਵੰਡਾਇੰਦਾ। ਚਾਰੇ ਜੁਗ ਇਕ ਨਿਸ਼ਾਨ, ਏਕਾ ਘਰ ਝੁਲਾਇੰਦਾ। ਚਾਰੇ ਬਾਣੀ ਕਰ ਪਰਧਾਨ, ਚਾਰੇ ਖਾਣੀ ਆਪ ਸਮਝਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਮਹਾਨ, ਆਦਿ ਪੁਰਖ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪ ਉਠਾਇੰਦਾ। ਆਪਣਾ ਪੜਦਾ ਦੇਵੇ ਲਾਹ, ਹਰਿ ਵੱਡਾ ਵਡ ਵਡਿਆਈਆ। ਜੁਗ ਜੁਗ ਬਣੇ ਮਾਤ ਮਲਾਹ, ਨਿਰਗੁਣ ਸਰਗੁਣ ਵੇਸ ਵਟਾਈਆ। ਸਤਿਜੁਗ ਤ੍ਰੇਤਾ ਲਿਆ ਹੰਢਾ, ਦੁਆਪਰ ਅੰਗ ਰਖਾਈਆ। ਕਲਜੁਗ
ਅੰਤ ਵੇਖਣ ਦਾ ਚਾਅ, ਪਾਰਬ੍ਰਹਮ ਪ੍ਰਭ ਖ਼ੁਸ਼ੀ ਮਨਾਈਆ। ਜੁਗ ਚੌਕੜੀ ਗਏ ਵਿਹਾ, ਥਿਰ ਕੋਇ ਰਹਿਣ ਨਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਪੰਧ ਰਹੇ ਮੁਕਾ, ਬਣ ਬਣ ਪਾਂਧੀ ਰਾਹੀਆ। ਗੁਰ ਅਵਤਾਰ ਸੇਵ ਕਮਾ, ਗਏ ਮੁਖ ਛੁਪਾਈਆ। ਪੀਰ ਪੈਗ਼ੰਬਰ ਡੌਰੂ ਡੰਕ ਵਜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਖੇਲ ਕਰਾਈਆ। ਨਿਰਗੁਣ ਖੇਲ ਅਪਰ ਅਪਾਰ, ਹਰਿ ਸਾਚਾ ਸਚ ਕਰਾਇੰਦਾ। ਲੇਖਾ ਜਾਣੇ ਜੁਗ ਚਾਰ, ਜੁਗ ਚੌਕੜੀ ਫੋਲ ਫੁਲਾਇੰਦਾ। ਨਾਤਾ ਜੋੜ ਗੁਰ ਅਵਤਾਰ, ਪੁਰਖ ਬਿਧਾਤਾ ਬੰਧਨ ਪਾਇੰਦਾ। ਖੇਲੇ ਖੇਲ ਪਰਵਰਦਿਗਾਰ, ਪੀਰ ਪੈਗ਼ੰਬਰ ਆਪ ਵਡਿਆਇੰਦਾ। ਮੁਕਾਮੇ ਹੱਕ ਸਾਂਝਾ ਯਾਰ, ਨਬੀ ਰਸੂਲ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗਾ ਜੁਗੰਤਰ ਨਿਰਗੁਣ ਆਪਣੇ ਰੰਗ ਸਮਾਇੰਦਾ। ਨਿਰਗੁਣ ਨੂਰ ਪੁਰਖ ਅਕਾਲ, ਇਕ ਇਕੱਲਾ ਵਡ ਵਡਿਆਈਆ। ਆਦਿ ਜੁਗਾਦਿ ਖੇਲ ਕਮਾਲ, ਭੇਵ ਕੋਇ ਨਾ ਪਾਈਆ। ਚਰਨਾਂ ਹੇਠ ਦਬਾਏ ਕਾਲ ਮਹਾਂਕਾਲ, ਜੁਗ ਜੁਗ ਹੁਕਮ ਸੁਣਾਈਆ। ਨਿਰਗੁਣ ਸਰਗੁਣ ਬਣ ਦਲਾਲ, ਗੁਰ ਗੁਰ ਰੂਪ ਵਟਾਈਆ। ਬਾਣੀ ਬੋਧ ਸ਼ਬਦ ਗਿਆਨ, ਜੀਵ ਜੰਤ ਕਰੇ ਪੜ੍ਹਾਈਆ। ਸ਼ਾਸਤਰ ਸਿਮਰਤ ਵੇਖ ਪੁਰਾਨ, ਵੇਦ ਵਿਦਾਤਾ ਰੂਪ ਵਟਾਈਆ। ਭਗਤਨ ਮੇਲਾ ਸ੍ਰੀ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਈਆ। ਸਾਚਾ ਮਾਰਗ ਨਿਰਗੁਣ ਧਾਰ, ਸਰਗੁਣ ਵੇਖ ਵਖਾਈਆ। ਰੂਪ ਧਰਾਏ ਗੁਰ ਅਵਤਾਰ, ਮਾਤਲੋਕ ਲਏ ਅੰਗੜਾਈਆ। ਖੜਗ ਖੰਡਾ ਤੇਜ ਕਟਾਰ, ਚੰਡ ਪਰਚੰਡ ਹੱਥ ਉਠਾਈਆ। ਤੀਰ ਤਰਕਸ਼ ਫੜ ਕਮਾਨ, ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਵਖਾਈਆ। ਪੀਰ ਪੈਗ਼ੰਬਰ ਵੇਖੇ ਮਾਰ ਧਿਆਨ, ਮਿਹਬਾਨ ਬੀਦੋ ਨਿਗਹਬਾਨ ਬੀ ਖੈਰ ਯਾ ਅੱਲਾ ਇਲਾਹੀ ਨੂਰ ਆਪ ਅਖਵਾਈਆ । ਕਰੇ ਖੇਲ ਸ੍ਰੀ ਭਗਵਾਨ, ਨਿਰਗੁਣ ਸਰਗੁਣ ਦੇਵੇ ਦਾਨ, ਲੇਖਾ ਜਾਣੇ ਦੋ ਜਹਾਨ, ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਆਪਣੀ ਰਚਨ ਰਚਾਈਆ। ਕਰੇ ਪਰਕਾਸ਼ ਰਵ ਸਸ ਸੂਰਜ ਚੰਦ ਭਾਨ, ਦਾਤਾ ਜੋਧਾ ਸੂਰਬੀਰ ਸ੍ਰੀ ਭਗਵਾਨ ਇਕ ਵਖਾਏ ਸਚ ਨਿਸ਼ਾਨ, ਦਰਗਾਹ ਸਾਚੀ ਆਪ ਝੁਲਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਨ, ਆਤਮ ਅੰਤਰ ਇਕ ਗਿਆਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਪੁਰਖ ਬਿਧਾਤਾ ਇਕ ਇਕੱਲਾ, ਵਸਣਹਾਰ ਸਚ ਮਹੱਲਾ, ਦੋ ਜਹਾਨਾਂ ਆਪਣਾ ਖੇਲ ਕਰਾਈਆ। ਦੋ ਜਹਾਨਾਂ ਖੇਲ ਅਪਾਰਾ, ਹਰਿ ਨਿਰੰਕਾਰਾ ਆਪਣਾ ਆਪ ਕਰਾਇੰਦਾ। ਨਿਰਗੁਣ ਸਰਗੁਣ ਪਾਵੇ ਸਾਰਾ, ਲੋਕਮਾਤ ਹੋ ਉਜਿਆਰਾ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਪਣਾ ਭੇਵ ਚੁਕਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰੇ ਪਾਰ ਕਿਨਾਰਾ, ਵੇਖੇ ਵਿਗਸੇ ਵਾਰੋ ਵਾਰਾ, ਜੁਗ ਚੌਕੜੀ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੰਗ ਰੰਗਾਇੰਦਾ। ਜੁਗ ਚੌਕੜੀ ਬੀਤੇ ਕਾਲ, ਥਿਰ ਕੋਇ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਵਸਣਹਾਰਾ ਸਚਖੰਡ ਸੱਚੀ ਧਰਮਸਾਲ, ਥਿਰ ਘਰ ਆਪਣਾ ਰੰਗ ਵਖਾਈਆ। ਜੁਗ ਜੁਗ ਚਲੇ ਅਵੱਲੜੀ ਚਾਲ, ਵੇਦ ਕਤੇਬ ਭੇਵ ਨਾ ਰਾਈਆ। ਗੁਰ ਅਵਤਾਰ ਕਰ ਬਹਾਲ, ਲੋਕਮਾਤ ਸੇਵ ਲਗਾਈਆ। ਹੁਕਮ ਦੇਵੇ ਆਪ ਮਹਾਂਕਾਲ, ਮਿਹਬਾਨ ਬੀਦੋ ਆਪਣਾ ਨਾਉਂ ਧਰਾਈਆ। ਨੂਰੀ ਜਲਵਾ ਜੋਤ ਜਲਾਲ, ਜੋਤੀ ਜਾਤਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਇਕ ਅਕੱਲਾ ਪੁਰਖ ਅਕਾਲ, ਅਨਕ ਕਲ ਆਪਣੀ ਰੱਖੇ ਵਡਿਆਈਆ। ਅਨਕ ਕਲ ਪੁਰਖ ਅਕਾਲਾ, ਏਕਾ ਏਕ ਅਖਵਾਇੰਦਾ। ਜੁਗ ਜੁਗ ਖੇਲ ਕਰੇ ਨਿਰਾਲਾ, ਭੇਵ ਕੋਇ ਨਾ ਪਾਇੰਦਾ। ਜਨ ਭਗਤਾਂ ਦੱਸੇ ਰਾਹ ਸੁਖਾਲਾ, ਆਪਣਾ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਤ੍ਰੇਤਾ ਦੁਆਪਰ ਆਪ ਹੰਢਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਮੁਕਿਆ ਪੰਧ, ਕਲਜੁਗ ਅੰਤਮ ਵੇਲਾ ਆਈਆ। ਕਰੇ ਖੇਲ ਸੂਰਾ ਸਰਬੰਗ, ਨਿਰਗੁਣ ਆਪਣਾ ਰੂਪ ਧਰਾਈਆ। ਵੇਖਣਹਾਰਾ ਨੌਂ ਖੰਡ ਪ੍ਰਿਥਮੀ ਸਤਿ ਦੀਪ ਸੂਰਜ ਚੰਦ, ਵਿਸ਼ਨ ਬ੍ਰਹਮਾ ਸ਼ਿਵ ਆਪ ਉਠਾਈਆ। ਖੇਲੇ ਖੇਲ ਵਿਚ ਵਰਭੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਪਰਗਟਾਈਆ। ਨਿਰਗੁਣ ਹਰਿ ਇਕ ਬਲਵਾਨ, ਆਦਿ ਪੁਰਖ ਅਖਵਾਇੰਦਾ। ਕਲਜੁਗ ਅੰਤਮ ਵੇਖੇ ਆਣ, ਨਿਰਗੁਣ ਰੂਪ ਵਟਾਇੰਦਾ। ਸਚਖੰਡ ਵਖਾਏ ਸਚ ਮਕਾਨ, ਲੋਕਮਾਤ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਧਰਾਇੰਦਾ। ਆਪਣਾ ਬਲ ਆਪੇ ਰੱਖ, ਹਰਿ ਆਪਣੀ ਧਾਰ ਚਲਾਈਆ। ਨਿਰਗੁਣ ਰੂਪ ਹੋ ਪਰਤੱਖ, ਘਰ ਸਾਚੇ ਸੋਭਾ ਪਾਈਆ। ਭਗਤ ਭਗਵੰਤ ਕਰ ਕਰ ਵੱਖ, ਆਪਣੀ ਬੂਝ ਬੁਝਾਈਆ। ਲੱਖ ਚੁਰਾਸੀ ਵਿਚੋਂ ਲਏ ਰੱਖ, ਅਗਨੀ ਤੱਤ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪ ਤਰਾਈਆ। ਹਰਿ ਪੁਰਖ ਅਗੰਮ ਪ੍ਰਭ ਏਕ ਹੈ, ਏਕਾ ਰੰਗ ਸਮਾਇਆ। ਗੁਰ ਸਤਿਗੁਰ ਸਾਚੀ ਟੇਕ ਹੈ, ਸਰਨ ਸੱਚੀ ਸਰਨਾਇਆ। ਭਗਤ ਭਗਵੰਤ ਰਿਹਾ ਵੇਖ ਹੈ, ਜੁਗ ਜੁਗ ਵੇਸ ਵਟਾਇਆ। ਸੰਤਾਂ ਲਿਖਣਹਾਰਾ ਲੇਖ ਹੈ, ਲਹਿਣਾ ਦੇਣਾ ਮੂਲ ਚੁਕਾਇਆ। ਗੁਰਮੁਖ ਮੇਲਾ ਸਾਚੇ ਦੇਸ ਹੈ, ਮਹੱਲ ਅਟੱਲ ਕਰੇ ਰੁਸ਼ਨਾਇਆ। ਗੁਰਸਿਖ ਖੋਲ੍ਹੇ ਆਪਣਾ ਭੇਤ ਹੈ, ਦੂਈ ਦਵੈਤੀ ਪੜਦਾ ਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰਿਹਾ ਤਰਾਇਆ। ਹਰਿ ਪੁਰਖ ਨਿਰੰਜਣ ਅਗੰਮ ਅਥਾਹ ਹੈ, ਬੇਅੰਤ ਬੇਪਰਵਾਹ। ਗੁਰ ਸਤਿਗੁਰ ਦੇਵੇ ਸਚ ਸਲਾਹ ਹੈ, ਏਕਾ ਨਾਮ ਪਰਗਟਾ। ਭਗਤਨ ਮੇਲਾ ਸਹਿਜ ਸੁਭਾ ਹੈ, ਗੁਰ ਸਤਿਗੁਰ ਲਏ ਮਿਲਾ। ਸੰਤਨ ਸਦਾ ਇਕੋ ਚਾਅ ਹੈ, ਪ੍ਰਭ ਦਰਸ਼ਨ ਲਈਏ ਪਾ। ਗੁਰਮੁਖ ਗੁਰ ਗੁਰ ਰਹੇ ਧਿਆ ਹੈ, ਚਰਨ ਕਵਲ ਧਿਆਨ ਲਗਾ। ਗੁਰਸਿਖਾਂ ਪਕੜੇ ਆਪੇ ਬਾਂਹ ਹੈ, ਏਥੇ ਓਥੇ ਹੋਏ ਸਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾ। ਹਰਿ ਪੁਰਖ ਸਦਾ ਸਮਰਥ ਹੈ, ਆਦਿ ਜੁਗਾਦੀ ਕਾਰ। ਗੁਰ ਸਤਿਗੁਰ ਚਲਾਏ ਰਥ ਹੈ, ਜੁਗ ਜੁਗ ਮਾਤ ਲਏ ਅਵਤਾਰ। ਜਨ ਭਗਤਾਂ ਦੇਵੇ ਸਾਚੀ ਵੱਥ ਹੈ, ਏਕਾ ਨਾਮ ਅਪਾਰ। ਸੰਤ ਸਾਜਨ ਲਏ ਰੱਖ ਹੈ, ਜਗਤ ਜਲੰਦੇ ਲਾਏ ਪਾਰ। ਗੁਰਮੁਖਾਂ ਮਾਰਗ ਆਪਣਾ ਦੱਸ ਹੈ, ਖੋਲ੍ਹੇ ਬੰਦ ਕਵਾੜ। ਗੁਰਸਿਖਾਂ ਹਿਰਦੇ ਅੰਦਰ ਵਸ ਹੈ, ਦੇਵੇ ਦਰਸ ਦੀਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਹਰਿ ਪੁਰਖ ਦੀਨ ਦਿਆਲ, ਆਪਣੀ ਦਇਆ ਕਮਾਇੰਦਾ। ਗੁਰ ਸਤਿਗੁਰ ਵੇਖ ਸਾਚੇ ਲਾਲ, ਭਗਤ ਭਗਵੰਤ ਰੰਗ ਚੜ੍ਹਾਇੰਦਾ। ਸੰਤਨ ਸਤਿ ਸਤਿਵਾਦੀ ਬਣ ਦਲਾਲ, ਦਰ ਘਰ ਸਾਚੇ ਮੇਲ ਮਿਲਾਇੰਦਾ। ਗੁਰਮੁਖਾਂ ਮਾਇਆ ਤੋੜ ਜ਼ੰਜਾਲ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਏਕਾ ਘਰ ਬਹਾਇੰਦਾ। ਗੁਰਸਿਖਾਂ ਚਲੇ ਨਾਲ ਨਾਲ, ਦਿਵਸ ਰੈਣ ਕਰੇ ਪ੍ਰਿਤਪਾਲ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਹਰਿਜਨ ਸਾਚੇ ਪਾਰ ਕਰਾਇੰਦਾ। ਹਰਿਜਨ ਤੇਰਾ ਬੰਨ੍ਹੇ ਬੇੜਾ, ਸਤਿਗੁਰ ਪੂਰੇ ਹੱਥ ਵਡਿਆਈਆ । ਵਸਦਾ ਰਹੇ ਕਾਇਆ ਖੇੜਾ, ਘਰ ਮੰਦਰ ਵੱਜੇ ਵਧਾਈਆ। ਅੰਤ ਕਰੇ ਹੱਕ ਨਿਬੇੜਾ, ਝੂਠੀ ਮਾਇਆ ਦਏ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਦੇਵੇ ਮਾਣ ਵਡਿਆਈਆ। ਗੁਰਮੁਖ ਤੇਰਾ ਸੱਚਾ ਮਾਣ, ਘਰ ਸਾਚੇ ਆਪ ਬਣਾਇਆ। ਜਿਥੇ ਝੁੱਲੇ ਸਚ ਨਿਸ਼ਾਨ, ਸੋ ਪੁਰਖ ਨਿਰੰਜਣ ਰਿਹਾ ਝੁਲਾਇਆ। ਓਥੇ ਨਾ ਜਿਮੀਂ ਅਸਮਾਨ, ਸੂਰਜ ਚੰਦ ਨਜ਼ਰ ਕੋਇ ਨਾ ਆਇਆ। ਨਾ ਕੋਈ ਵਿਦਿਆ ਨਾ ਗਿਆਨ, ਸ਼ਾਸਤਰ ਸਿਮਰਤ ਨਾ ਕੋਇ ਪੜ੍ਹਾਇਆ। ਨਾ ਕੋਈ ਮੰਦਰ ਮਸਜਦ ਮੱਠ ਦਿਸੇ ਮਕਾਨ, ਗੁਰਦੁਆਰ ਨਾ ਕੋਇ ਵਖਾਇਆ। ਜਿਸ ਘਰ ਵਸੇ ਸ੍ਰੀ ਭਗਵਾਨ, ਸੋ ਮੰਦਰ ਸੋਭਾ ਪਾਇਆ। ਏਕਾ ਜੋਤ ਜਗੇ ਮਹਾਨ, ਨੂਰ ਨੂਰਾਨਾ ਡਗਮਗਾਇਆ। ਸ਼ਬਦ ਅਗੰਮ ਇਕ ਧੁੰਨਕਾਨ, ਢੋਲਕ ਛੈਣਾ ਨਾ ਕੋਇ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਤੇਰਾ ਬੰਕ ਸੁਹਾਇਆ। ਗੁਰਸਿਖ ਬੰਕ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਜਿਸ ਘਰ ਮਿਲਾਵਾ ਹਰਿ ਜੂ ਕੰਤ, ਤਿਸ ਗ੍ਰਹਿ ਵੱਜੇ ਵਧਾਈਆ। ਹਰਿਜਨ ਹੋਇਆ ਸਾਚਾ ਸੰਤ, ਸਤਿ ਸਤਿਵਾਦੀ ਆਪ ਬਣਾਈਆ। ਗੜ੍ਹ ਤੁੱਟਾ ਹਉਮੇ ਹੰਗਤ, ਝੂਠੀ ਮਮਤਾ ਦਏ ਤਜਾਈਆ। ਮੇਲ ਮਿਲਾਵਾ ਸਾਚੀ ਸੰਗਤ, ਹਰਿ ਸੰਗਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚ ਵਡਿਆਈਆ। ਸਚ ਵਡਿਆਈ ਸਾਚੇ ਘਰ, ਹਰਿ ਸਾਚਾ ਸਚ ਰਖਾਇੰਦਾ। ਗੁਰਸਿਖਾਂ ਦੇਵੇ ਏਕਾ ਵਰ, ਏਕਾ ਬੰਧਨ ਪਾਇੰਦਾ। ਆਵਣ ਜਾਵਣ ਚੁੱਕੇ ਡਰ, ਲੱਖ ਚੁਰਾਸੀ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਰੰਗ ਰੰਗਾਇੰਦਾ। ਏਕਾ ਰੰਗ ਰੰਗੇ ਗੁਲਾਲ, ਪ੍ਰਭ ਸਾਚਾ ਦਇਆ ਕਮਾਈਆ। ਗੁਰਮੁਖ ਵੇਖੇ ਸਾਚੇ ਲਾਲ, ਦਰ ਘਰ ਸਾਚੇ ਲਏ ਮਿਲਾਈਆ। ਮਾਇਆ ਮਮਤਾ ਤੋੜ ਜ਼ੰਜਾਲ, ਨਿਵਣ ਸੁ ਅੱਖਰ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗੁਣ ਦਏ ਸਮਝਾਈਆ। ਸਾਚਾ ਗੁਣ ਸ਼ਬਦ ਧਾਰ, ਏਕਾ ਏਕ ਰਖਾਇੰਦਾ। ਏਕਾ ਗੁਣ ਸ਼ਬਦ ਜੈਕਾਰ, ਸੋਹੰ ਢੋਲਾ ਆਪੇ ਗਾਇੰਦਾ। ਸ਼ਬਦ ਵਿਚੋਲਾ ਏਕੰਕਾਰ, ਗੁਰ ਚੇਲਾ ਰੂਪ ਵਟਾਇੰਦਾ। ਪੜਦਾ ਉਹਲਾ ਵਿਚ ਸੰਸਾਰ, ਅਬਿਨਾਸ਼ੀ ਕਰਤਾ ਆਪੇ ਪਾਇੰਦਾ। ਜਨ ਭਗਤਾਂ ਕਰੇ ਹੌਲਾ ਭਾਰ, ਸਿਰ ਆਪਣੇ ਗੰਢ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਆਪਣੇ ਵਿਚ ਛੁਪਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਨੇਤਰ ਦਿਸ ਕਿਸੇ ਨਾ ਆਇੰਦਾ।
੨੦ ਮਾਘ ੨੦੧੮ ਬਿਕ੍ਰਮੀ ਸਰਦਾਰਾ ਸਿੰਘ ਦੇ ਗ੍ਰਹਿ ਛੰਬ ਜੰਮੂ
ਹਰਿ ਸਰਨ ਸੱਚੀ ਸਰਨਾਈ, ਜੁਗ ਜੁਗ ਦਇਆ ਕਮਾਇੰਦਾ। ਹਰਿ ਚਰਨ ਸੱਚੀ ਸਰਨਾਈ, ਹਰਿ ਭਗਤਾਂ ਮਾਣ ਰਖਾਇੰਦਾ। ਹਰਿ ਚਰਨ ਸੱਚੀ ਸਰਨਾਈ, ਹਰਿ ਸੰਤਨ ਨਾਮ ਜਪਾਇੰਦਾ। ਹਰਿ ਚਰਨ ਸੱਚੀ ਸਰਨਾਈ, ਹਰਿ ਗੁਰਮੁਖ ਮੇਲ ਮਿਲਾਇੰਦਾ। ਹਰਿ ਚਰਨ ਸੱਚੀ
ਸਰਨਾਈ, ਹਰਿ ਗੁਰਸਿਖ ਆਪ ਉਠਾਇੰਦਾ। ਹਰਿ ਚਰਨ ਸੱਚੀ ਸਰਨਾਈ, ਦੁਰਮਤ ਮੈਲ ਧੁਵਾਇੰਦਾ। ਹਰਿ ਚਰਨ ਸੱਚੀ ਸਰਨਾਈ, ਮਾਇਆ ਮਮਤਾ ਮੋਹ ਚੁਕਾਇੰਦਾ। ਹਰਿ ਚਰਨ ਸੱਚੀ ਸਰਨਾਈ, ਚਿੰਤਾ ਰੋਗ ਗਵਾਇੰਦਾ। ਹਰਿ ਚਰਨ ਸੱਚੀ ਸਰਨਾਈ, ਲੱਖ ਚੁਰਾਸੀ ਫੰਦ ਕਟਾਇੰਦਾ। ਹਰਿ ਚਰਨ ਸੱਚੀ ਸਰਨਾਈ, ਘਰ ਸਾਚਾ ਸੁਖ ਉਪਜਾਇੰਦਾ। ਹਰਿ ਚਰਨ ਸੱਚੀ ਸਰਨਾਈ, ਉਜਲ ਮੁੱਖ ਮਾਤ ਕਰਾਇੰਦਾ। ਹਰਿ ਚਰਨ ਸੱਚੀ ਸਰਨਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਰਨ ਇਕ ਰਖਾਇੰਦਾ। ਹਰਿ ਚਰਨ ਸੱਚੀ ਸਰਨਾਈ, ਜਨ ਭਗਤਾਂ ਦੇਵੇ ਮਾਣ। ਹਰਿ ਚਰਨ ਸੱਚੀ ਸਰਨਾਈ, ਸਾਚੇ ਸੰਤਾਂ ਦੇਵੇ ਦਾਨ। ਹਰਿ ਚਰਨ ਸੱਚੀ ਸਰਨਾਈ, ਗੁਰਮੁਖ ਵੇਖੇ ਬਾਲ ਅਞਾਣ। ਹਰਿ ਚਰਨ ਸੱਚੀ ਸਰਨਾਈ, ਗੁਰਸਿਖ ਦੇਵੇ ਇਕ ਗਿਆਨ। ਹਰਿ ਚਰਨ ਸੱਚੀ ਸਰਨਾਈ, ਮਿਲੇ ਵਡਿਆਈ ਦੋ ਜਹਾਨ। ਹਰਿ ਚਰਨ ਸੱਚੀ ਸਰਨਾਈ, ਨਾਤਾ ਤੁਟੇ ਪੰਜ ਸ਼ੈਤਾਨ। ਹਰਿ ਚਰਨ ਸੱਚੀ ਸਰਨਾਈ, ਘਰ ਮਿਲੇ ਅੰਮ੍ਰਿਤ ਪੀਣ ਖਾਣ। ਹਰਿ ਚਰਨ ਸੱਚੀ ਸਰਨਾਈ, ਜਮ ਕੀ ਚੁੱਕੇ ਕਾਣ। ਹਰਿ ਚਰਨ ਸੱਚੀ ਸਰਨਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਹਰਿ ਸਰਨ ਇਕੋ ਓਟ, ਹਰਿਜਨ ਹਰਿ ਰਖਾਇੰਦਾ। ਭਾਗ ਲੱਗੇ ਕਾਇਆ ਕੋਟ, ਗੜ੍ਹ ਬੰਕ ਆਪ ਸੁਹਾਇੰਦਾ। ਜਗਤ ਵਾਸਨਾ ਕਢੇ ਖੋਟ, ਦੁਰਮਤ ਮੈਲ ਧੁਵਾਇੰਦਾ। ਮੇਲ ਮਿਲਾਵਾ ਨਿਰਮਲ ਜੋਤ, ਜੋਤੀ ਜੋਤ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਰਨ ਇਕ ਵਖਾਇੰਦਾ। ਸਾਚੀ ਸਰਨ ਪੁਰਖ ਅਕਾਲ, ਆਦਿ ਜੁਗਾਦਿ ਸਹਾਈਆ। ਭਗਤ ਭਗਵੰਤ ਲਏ ਉਠਾਲ, ਆਪਣੀ ਬੂਝ ਬੁਝਾਈਆ। ਸੰਤਾਂ ਬਣੇ ਸਤਿ ਦਲਾਲ, ਸਤਿ ਸਤਿਵਾਦੀ ਸੇਵ ਕਮਾਈਆ। ਗੁਰਮੁਖਾਂ ਚਲੇ ਨਾਲ ਨਾਲ, ਆਪਣਾ ਪੰਧ ਮੁਕਾਈਆ। ਗੁਰਸਿਖ ਵੇਖੇ ਸਾਚੇ ਲਾਲ, ਬਾਲ ਅਞਾਣੇ ਗੋਦ ਬਹਾਈਆ। ਕਾਇਆ ਮੰਦਰ ਅੰਦਰ ਸੱਚੀ ਧਰਮਸਾਲ, ਗ੍ਰਹਿ ਦੀਵਾ ਬਾਤੀ ਇਕ ਟਿਕਾਈਆ। ਲੇਖਾ ਤੋੜ ਸ਼ਾਹ ਕੰਗਾਲ, ਸ਼ਰਅ ਬੰਧਨ ਦਏ ਮੁਕਾਈਆ। ਏਕਾ ਵਸਤ ਨਾਮ ਧੰਨ ਮਾਲ, ਸਚ ਸੁੱਚ ਝੋਲੀ ਪਾਈਆ। ਕਾਇਆ ਕੱਚ ਤੋੜ ਜ਼ੰਜਾਲ, ਕੰਚਨ ਰੂਪ ਆਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਰਨਾਈ ਇਕ ਜਣਾਈਆ। ਸਚ ਸਰਨਾਈ ਸਤਿਗੁਰ ਸ਼ਬਦ, ਚਰਨ ਸਰਨ ਸਹਾਰਾ। ਕਰੇ ਕਰਾਏ ਪੱਤਤ ਪੁਨੀਤ, ਪੱਤਤ ਪਾਵਣ ਏਕੰਕਾਰਾ। ਨਾਮ ਸੁਣਾਏ ਅਗੰਮੀ ਗੀਤ, ਸੋਹੰ ਸ਼ਬਦ ਸਚ ਜੈਕਾਰਾ। ਜਨਮ ਜਨਮ ਵੇਖੇ ਲੱਗੀ ਪ੍ਰੀਤ, ਪੂਰਬ ਲਹਿਣਾ ਦੇਵਣਹਾਰਾ। ਸਦਾ ਸਦਾ ਸਦ ਅਤੀਤ, ਤ੍ਰੈਗੁਣ ਅਤੀਤਾ ਏਕੰਕਾਰਾ। ਏਕਾ ਜਾਣੇ ਹਸਤ ਕੀਟ, ਘਟ ਘਟ ਕਰ ਪਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਰਨ ਦੇ ਸਹਾਰਾ। ਸਾਚੀ ਸਰਨ ਸਤਿਗੁਰ ਸੱਜਣ, ਦੂਸਰ ਅਵਰ ਨਾ ਕੋਇ ਰਖਾਈਆ। ਧੂੜ ਕਰਾਏ ਸਾਚਾ ਮਜਨ, ਮਜਨ ਮਾਘ ਮੁਖ ਸ਼ਰਮਾਈਆ। ਜਗਤ ਵਿਕਾਰ ਗੁਰਮੁਖ ਤਜਣ, ਜੀਵਣ ਜੁਗਤ ਜਣਾਈਆ। ਨਾਮ ਨਗਾਰੇ ਸਾਚੇ ਵੱਜਣ, ਆਤਮ ਪਰਮਾਤਮ ਰੰਗ ਚੜ੍ਹਾਈਆ। ਸਚ ਪ੍ਰੀਤੀ ਗੁਰਮੁਖ ਬੱਝਣ, ਨਾਮ ਡੋਰੀ ਤੰਦ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਖ਼ਸ਼ੇ ਇਕ ਸਰਨਾਈਆ। ਸਾਚੀ ਸਰਨ ਸਤਿਗੁਰ ਸੇਵ, ਸੇਵਕ ਸੇਵਾ ਇਕ ਸਮਝਾਇੰਦਾ। ਆਦਿ ਪੁਰਖ ਅਲੱਖ ਅਭੇਵ, ਅਗੋਚਰ ਖੇਲ ਕਰਾਇੰਦਾ। ਸਦਾ ਸਦਾ ਸਦ ਨਿਹਕੇਵ, ਨਿਹਚਲ ਧਾਮ ਸੁਹਾਇੰਦਾ। ਲੇਖਾ ਜਾਣੇ ਰਸਨਾ ਜਿਹਵ, ਜੋ ਜਨ ਸੋਹੰ ਢੋਲਾ ਗਾਇੰਦਾ। ਆਤਮ
ਅੰਤਰ ਏਕਾ ਮੇਵ, ਅਮਿਉਂ ਰਸ ਆਪ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਰਨ ਇਕ ਵਖਾਇੰਦਾ। ਸਾਚੀ ਸਰਨ ਏਕੋ ਇਕ, ਏਕਾ ਏਕ ਜਣਾਇੰਦਾ। ਭਗਤ ਭਗਵੰਤ ਲੇਖਾ ਲਿਖ, ਲਿਖ ਲਿਖ ਲੇਖ ਸਮਝਾਇੰਦਾ। ਜੁਗਾਂ ਜੁਗੰਤਰ ਵੰਡੇ ਹਿਸ, ਸਾਚੀ ਵੰਡ ਵੰਡਾਇੰਦਾ। ਬਿਨ ਕਿਰਪਾ ਨਾ ਪਏ ਦਿਸ, ਨੇਤਰ ਸਭ ਦੇ ਬੰਦ ਕਰਾਇੰਦਾ। ਜਿਸ ਜਨ ਪਾਏ ਨਾਮ ਭਿਖ, ਦੀਨਨ ਆਪਣੀ ਦਇਆ ਕਮਾਇੰਦਾ। ਸੋ ਗੁਰਮੁਖ ਸਿਖਿਆ ਲਏ ਸਿਖ, ਸਾਚੀ ਸਿਖਿਆ ਇਕ ਸਮਝਾਇੰਦਾ। ਹਰਿ ਭੇਵ ਨਾ ਜਾਣੇ ਮੁਨ ਰਿਖ, ਰਿਖ ਮੁਨ ਸਰਬ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਰਨਾਈ ਇਕ ਰਖਾਇੰਦਾ। ਸਚ ਸਰਨਾਈ ਏਕੋ ਆਸ, ਏਕਾ ਘਰ ਵਡਿਆਈਆ। ਜਨਮ ਜਨਮ ਦੀ ਮਿਟੇ ਪਿਆਸ, ਕਰਮ ਕਰਮ ਦਾ ਰੋਗ ਗਵਾਈਆ। ਲੇਖੇ ਲੱਗੇ ਪਵਣ ਸਵਾਸ, ਸਵਾਸ ਸਵਾਸਾਂ ਲੇਖੇ ਲਾਈਆ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ ਵਿਚ ਪਰਭਾਸ, ਡੂੰਘੀ ਕੰਦਰ ਵੇਖ ਵਖਾਈਆ। ਦੀਨ ਦਿਆਲ ਠਾਕਰ ਅਬਿਨਾਸ਼, ਅਬਿਨਾਸ਼ੀ ਕਰਤੇ ਆਪਣੀ ਦਇਆ ਕਮਾਈਆ। ਕਰੇ ਕਰਾਏ ਬੰਦ ਖੁਲਾਸ, ਬੰਦੀ ਤੋੜੇ ਝੂਠੀ ਫਾਹੀਆ। ਨਾਤਾ ਤੋੜ ਗਰਭਵਾਸ, ਆਵਣ ਜਾਵਣ ਪੰਧ ਮੁਕਾਈਆ। ਸਚ ਮੰਦਰ ਵਖਾਏ ਏਕਾ ਰਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਈਆ। ਸਚ ਸਰਨਾਈ ਮਿਹਰਵਾਨ, ਇਕੋ ਇਕ ਜਣਾਇੰਦਾ। ਭਗਤਾਂ ਦੇਵੇ ਭਗਤੀ ਦਾਨ, ਵਸਤ ਦਸਤ ਹੱਥ ਫੜਾਇੰਦਾ। ਸੰਤਨ ਰਾਗ ਸੁਣਾਏ ਕਾਨ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਗੁਰਮੁਖਾਂ ਮੇਲਾ ਮੇਲੇ ਆਣ, ਗੁਰ ਗੁਰ ਵੇਸ ਵਟਾਇੰਦਾ। ਗੁਰਸਿਖਾਂ ਦੇਵੇ ਇਕ ਧਿਆਨ, ਚਰਨ ਕਵਲ ਸਮਝਾਇੰਦਾ। ਦਾਤਾ ਦਾਨੀ ਸ੍ਰੀ ਭਗਵਾਨ, ਆਪਣੀ ਖੇਲ ਕਰਾਇੰਦਾ । ਮਹਾਂਬਲੀ ਨੌਜਵਾਨ, ਆਪਣਾ ਬਲ ਧਰਾਇੰਦਾ। ਪਰਗਟ ਹੋ ਵਿਚ ਜਹਾਨ, ਆਪਣਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਰਨ ਇਕ ਰਖਾਇੰਦਾ। ਸਾਚੀ ਸਰਨ ਸ੍ਰੀ ਭਗਵਾਨ, ਆਦਿ ਜੁਗਾਦਿ ਜਣਾਈਆ। ਜਨ ਭਗਤਾਂ ਦੇਵੇ ਵਿਚ ਜਹਾਨ, ਸਿਰ ਆਪਣਾ ਹੱਥ ਟਿਕਾਈਆ। ਨਿਰਗੁਣ ਸਰਗੁਣ ਦਰਸਨ ਦੇਵੇ ਆਣ, ਰੂਪ ਅਨੂਪ ਵਖਾਈਆ। ਜਨਮ ਜਨਮ ਦੀ ਚੁੱਕੇ ਕਾਣ, ਕਾਨੀ ਤੀਰ ਨਾ ਕੋਇ ਲਗਾਈਆ। ਹੋ ਪਰਤੱਖ ਕਰੇ ਪਹਿਚਾਨ, ਮਾਇਆ ਪੜਦਾ ਆਪ ਹਟਾਈਆ। ਅਲਖ ਨਿਰੰਜਣ ਖੇਲ ਮਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਚ ਸਰਨਾਈ ਪਾਰਬ੍ਰਹਮ, ਪ੍ਰਭ ਏਕਾ ਏਕ ਰਖਾਇੰਦਾ। ਹਰਖ਼ ਸੋਗ ਨਾ ਕੋਇ ਗ਼ਮ, ਚਿੰਤਾ ਦੁੱਖ ਨਾ ਕੋਇ ਜਣਾਇੰਦਾ। ਜਗਤ ਤ੍ਰਿਸਨਾ ਨਾ ਕੋਇ ਤਮ, ਆਸਾ ਮਨਸਾ ਪੂਰ ਕਰਾਇੰਦਾ। ਭਾਂਡਾ ਭਰਮ ਭੌ ਦੇਵੇ ਭੰਨ, ਘੜਨ ਭੰਨਣਹਾਰ ਖੇਲ ਖਿਲਾਇੰਦਾ। ਜਗਤ ਜੁਗਤ ਜੀਵ ਬੇੜਾ ਦੇਵੇ ਬੰਨ੍ਹ, ਜੀਵਣ ਆਪਣੇ ਰੰਗ ਰੰਗਾਇੰਦਾ। ਭਾਗ ਲਗਾਏ ਕਾਇਆ ਤਨ, ਪੰਜ ਤੱਤ ਮਾਟੀ ਹਾਟੀ ਸੋਭਾ ਪਾਇੰਦਾ। ਜੂਠ ਝੂਠ ਦੇਵੇ ਡੰਨ, ਏਕਾ ਡੰਕਾ ਨਾਮ ਵਜਾਇੰਦਾ। ਮਨ ਕਾ ਮਣਕਾ ਫੇਰੇ ਮਨ, ਮਨ ਮਨਸਾ ਮਾਹਿ ਸਮਾਇੰਦਾ। ਇਕ ਚੜ੍ਹਾਏ ਸਾਚਾ ਚੰਨ, ਚੰਦ ਚਾਂਦਨੀ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚੇ ਜਨ, ਜਨ ਜਨਣੀ ਆਪ ਹੋ ਜਾਇੰਦਾ। ਸਚ ਸਰਨਾਈ ਸਰਬ ਗੁਣਵੰਤ, ਵਡ ਵੱਡਾ ਵਡ ਵਡਿਆਈਆ। ਏਥੇ ਓਥੇ ਬਣਾਏ ਬਣਤ, ਖੇਲੇ ਖੇਲ ਬੇਪਰਵਾਹੀਆ। ਕਲਜੁਗ ਅੰਤ ਮਹਿਮਾ ਅਗਣਤ, ਲਿਖ ਲਿਖ ਲੇਖ ਨਾ ਕੋਇ ਮੁਕਾਈਆ।
ਹਰਿਜਨ ਵੇਖੇ ਸਾਚੇ ਸੰਤ, ਗੁਰਮੁਖ ਆਪਣੇ ਰੰਗ ਰੰਗਾਈਆ। ਏਕਾ ਨਾਮ ਮਣੀਆ ਮੰਤ, ਸੋਹੰ ਸਤਿ ਕਰੇ ਪੜ੍ਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਵਡਿਆਈ ਵਿਚ ਜੀਵ ਜੰਤ, ਜੀਵਣ ਜੀਵਣ ਵਿਚ ਬਦਲਾਈਆ।
੨੦ ਮਾਘ ੨੦੧੮ ਬਿਕ੍ਰਮੀ ਬੀਬੀ ਰਾਮ ਕੌਰ ਦੇ ਗ੍ਰਹਿ ਛੰਬ ਜੰਮੂ
ਸੋ ਪੁਰਖ ਨਿਰੰਜਣ ਸਤਿ ਸਤਿਵਾਦ, ਸਤਿ ਸਤਿਵਾਦੀ ਖੇਲ ਕਰਾਇੰਦਾ। ਹਰਿ ਸਤਿਗੁਰ ਪੂਰਾ ਆਦਿ ਜੁਗਾਦਿ, ਨਿਰਗੁਣ ਨੂਰ ਡਗਮਗਾਇੰਦਾ। ਗੁਰ ਗੁਰ ਰੂਪ ਬ੍ਰਹਮ ਬ੍ਰਹਿਮਾਦਿ, ਜੁਗ ਜੁਗ ਵੇਸ ਵਟਾਇੰਦਾ। ਭਗਤਾਂ ਭਗਤੀ ਦੇ ਦੇ ਦਾਦ, ਸਾਚੀ ਵਸਤ ਝੋਲੀ ਪਾਇੰਦਾ। ਸੰਤ ਵਜਾਏ ਸਾਚਾ ਨਾਦ, ਅਨਾਦੀ ਨਾਦ ਸੁਣਾਇੰਦਾ। ਗੁਰਮੁਖ ਸੱਜਣ ਆਪੇ ਲਾਧ, ਆਪਣੀ ਬੂਝ ਬੁਝਾਇੰਦਾ। ਗੁਰਸਿਖ ਬਣਾਏ ਸੱਜਣ ਸਾਕ, ਸਾਚਾ ਬੰਧਨ ਪਾਇੰਦਾ। ਖੇਲੇ ਖੇਲ ਹਰਿ ਤਮਾਸ਼, ਆਪਣੀ ਰਾਸ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਚਲਾਇੰਦਾ। ਹਰਿ ਪੁਰਖ ਨਿਰੰਜਣ ਏਕੰਕਾਰਾ, ਏਕਾ ਰੰਗ ਸਮਾਇੰਦਾ। ਹਰਿ ਸਤਿਗੁਰ ਵਸੇ ਸਚਖੰਡ ਦੁਆਰਾ, ਜੋਤੀ ਜਾਤਾ ਡਗਮਗਾਇੰਦਾ। ਗੁਰ ਗੁਰ ਰੂਪ ਧਰ ਅਵਤਾਰਾ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਭਗਤਨ ਭਗਤੀ ਦੇ ਭੰਡਾਰਾ, ਸਿਰ ਆਪਣਾ ਹੱਥ ਟਿਕਾਇੰਦਾ। ਸੰਤਨ ਆਤਮ ਇਕ ਖੁਮਾਰਾ, ਅੰਮ੍ਰਿਤ ਧਾਰਾ ਮੁੱਖ ਚੁਆਇੰਦਾ। ਗੁਰਮੁਖਾਂ ਖੋਲ੍ਹ ਬੰਦ ਕਿਵਾੜਾ, ਆਪਣੀ ਬੂਝ ਬੁਝਾਇੰਦਾ। ਗੁਰਸਿਖਾਂ ਵਖਾਏ ਇਕ ਦੁਆਰਾ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਕਰੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਆਪਣਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਏਕੰਕਾਰਾ ਖੇਲ ਅਪਾਰਾ, ਆਦਿ ਆਦਿ ਕਰਾਈਆ। ਸਤਿਗੁਰ ਰੂਪ ਹੋ ਉਜਿਆਰਾ, ਨਿਰਾਕਾਰ ਵੇਸ ਵਟਾਈਆ। ਗੁਰ ਗੁਰ ਸ਼ਬਦ ਬੋਲ ਜੈਕਾਰਾ, ਏਕਾ ਕਰੇ ਪੜ੍ਹਾਈਆ। ਭਗਤਨ ਦੇਵੇ ਇਕ ਸਹਾਰਾ, ਸਰਨ ਚਰਨ ਸਰਨਾਈਆ। ਸੰਤਨ ਕਰੇ ਸਚ ਪਿਆਰਾ, ਪਰੇਮ ਪ੍ਰੀਤੀ ਇਕ ਸਿਖਾਈਆ। ਗੁਰਮੁਖਾਂ ਮੇਲਾ ਵਿਚ ਸੰਸਾਰਾ, ਸੰਸਾਰ ਸਾਗਰ ਪਾਰ ਕਰਾਈਆ। ਗੁਰਸਿਖਾਂ ਦੇਵੇ ਇਕ ਅਧਾਰਾ, ਆਪਣੀ ਬੂਝ ਬੁਝਾਈਆ। ਕਰੇ ਖੇਲ ਆਪ ਕਰਤਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਧਰਾਈਆ। ਆਦਿ ਨਿਰੰਜਣ ਆਦਿ ਅੰਤ, ਜੋਤੀ ਜੋਤ ਡਗਮਗਾਇੰਦਾ। ਸਤਿਗੁਰ ਪੂਰਾ ਸਦਾ ਬੇਅੰਤ, ਭੇਵ ਕੋਇ ਨਾ ਪਾਇੰਦਾ। ਗੁਰ ਗੁਰ ਬਣਾਏ ਬਣਤ, ਜੁਗ ਜੁਗ ਵੇਸ ਵਟਾਇੰਦਾ। ਭਗਤਨ ਮੇਲਾ ਨਾਰ ਕੰਤ, ਸੇਜ ਸੁਹੰਜਣੀ ਆਪ ਹੰਢਾਇੰਦਾ। ਸੰਤਨ ਮਹਿਮਾ ਗਣਤ ਅਗਣਤ, ਸਿਫ਼ਤ ਸਾਲਾਹੀ ਆਪ ਸਲਾਹਿੰਦਾ। ਗੁਰਮੁਖਾਂ ਨਾਉਂ ਮਣੀਆ ਮੰਤ, ਅੱਖਰ ਵੱਖਰ ਆਪ ਪੜ੍ਹਾਇੰਦਾ। ਗੁਰਸਿਖ ਮੇਟੇ ਸਗਲੀ ਚਿੰਤ, ਚਿੰਤਾ ਦੁੱਖ ਨਾ ਕੋਇ ਰਖਾਇੰਦਾ। ਵੇਖਣਹਾਰਾ ਜੀਵ ਜੰਤ, ਘਟ ਘਟ ਆਪਣਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਇੰਦਾ। ਆਦਿ ਜੁਗਾਦਿ ਪੁਰਖ ਅਬਿਨਾਸ਼, ਆਪਣੀ ਕਲ ਵਰਤਾਈਆ। ਸਤਿਗੁਰ ਪੂਰਾ ਸ਼ਾਹੋ ਸ਼ਾਬਾਸ਼, ਪੁਰਖ ਅਕਾਲ ਵੇਸ ਵਟਾਈਆ। ਗੁਰ ਗੁਰ ਰੂਪ ਕਰ ਪਰਕਾਸ਼, ਨਿਰਗੁਣ ਸਰਗੁਣ ਕਰੇ ਰੁਸ਼ਨਾਈਆ। ਭਗਤਾਂ ਭਗਵਨ ਹੋਏ ਦਾਸ, ਨਿਤ
ਨਵਿਤ ਸੇਵ ਕਮਾਈਆ । ਸੰਤਨ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਗੁਰਮੁਖਾਂ ਵਸੇ ਸਦਾ ਪਾਸ, ਵਿਛੜ ਕਦੇ ਨਾ ਜਾਈਆ। ਗੁਰਸਿਖ ਹੋਏ ਨਾ ਕਦੇ ਨਿਰਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸ੍ਰੀ ਭਗਵਾਨ ਸਚ ਮਹੱਲਾ, ਏਕਾ ਏਕ ਵਸਾਇੰਦਾ। ਸਤਿਗੁਰ ਰੂਪ ਅਟੱਲ ਅਟੱਲਾ, ਦਰ ਘਰ ਸਾਚੇ ਸੋਭਾ ਪਾਇੰਦਾ। ਗੁਰ ਗੁਰ ਰੂਪ ਵਲ ਛਲਾ, ਲੋਕਮਾਤ ਵੇਖ ਵਖਾਇੰਦਾ। ਭਗਤ ਭਗਵੰਤ ਸਚ ਸੰਦੇਸ਼ ਇਕੋ ਘੱਲਾ, ਅੱਖਰ ਵੱਖਰ ਆਪ ਪੜ੍ਹਾਇੰਦਾ। ਸੰਤ ਕੰਤ ਫੜਾਏ ਪੱਲਾ, ਆਪਣੀ ਗੰਢ ਪੁਵਾਇੰਦਾ। ਗੁਰਮੁਖਾਂ ਅੰਦਰ ਆਪੇ ਰਲਾ, ਜੋਤੀ ਜੋਤ ਸਮਾਇੰਦਾ। ਗੁਰਸਿਖਾਂ ਵਖਾਏ ਨਿਹਚਲ ਧਾਮ ਅਟੱਲਾ, ਸਚ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਪਾਰਬ੍ਰਹਮ ਪ੍ਰਭ ਵੱਡਾ ਵਡ, ਆਪਣੇ ਹੱਥ ਰੱਖੇ ਵਡਿਆਈਆ। ਸਤਿਗੁਰ ਰੂਪ ਸਦਾ ਸਮਰਥ, ਆਪਣੀ ਰਚਨਾ ਆਪ ਰਚਾਈਆ। ਗੁਰ ਗੁਰ ਮਹਿਮਾ ਸਦਾ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਜਨ ਭਗਤਾਂ ਦੇਵੇ ਸਾਚੀ ਵਥ, ਨਾਮ ਭੰਡਾਰ ਇਕ ਵਰਤਾਈਆ। ਸੰਤਨ ਮਾਰਗ ਸਾਚਾ ਦੱਸ, ਆਪਣਾ ਭੇਵ ਚੁਕਾਈਆ। ਗੁਰਮੁਖਾਂ ਮੇਲਾ ਨੱਸ ਨੱਸ, ਬਣ ਪਾਂਧੀ ਪੰਧ ਮੁਕਾਈਆ। ਗੁਰਸਿਖਾਂ ਤੀਰ ਨਿਰਾਲਾ ਮਾਰੇ ਕਸ, ਸ਼ਬਦ ਨਿਸ਼ਾਨਾ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਥਾਉਂ ਥਾਈਂਆ। ਹਰਿ ਹਰਿ ਹਰੀ ਨਰਾਇਣ, ਪੁਰਖ ਅਕਾਲ ਬੇਪਰਵਾਹਿਆ। ਸਤਿਗੁਰ ਰੂਪ ਖੇਲੇ ਖੇਲ ਏਕਾ ਨੈਣ, ਲੋਚਨ ਹੋਰ ਨਾ ਕੋਇ ਪੜ੍ਹਾਇਆ। ਗੁਰ ਗੁਰ ਚੁਕਾਏ ਲਹਿਣ ਦੇਣ, ਜੁਗ ਜੁਗ ਨਿਰਗੁਣ ਮੂਲ ਚੁਕਾਇਆ। ਭਗਤ ਭਗਵੰਤ ਏਕਾ ਧਾਮ ਇਕੱਠੇ ਬਹਿਣ, ਸਾਚਾ ਮੰਦਰ ਇਕ ਸੁਹਾਇਆ। ਸੰਤ ਸਤਿ ਸਤਿਵਾਦ ਸਦਾ ਕਹਿਣ, ਰਸਨਾ ਜਿਹਵਾ ਹਰਿ ਗੁਣ ਗਾਇਆ। ਗੁਰਮੁਖ ਅੰਤ ਨਾ ਖਾਏ ਲਾੜੀ ਮੌਤ ਡੈਣ, ਰਾਏ ਧਰਮ ਨਾ ਦਏ ਸਜਾਇਆ। ਗੁਰਸਿਖ ਸਾਚਾ ਨਾਤਾ ਸਾਕ ਸੱਜਣ ਸੈਣ, ਸੋ ਪੁਰਖ ਨਿਰੰਜਣ ਆਪ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਇਆ। ਹਰਿ ਹਰਿ ਸਾਚਾ ਬੰਧਨ ਪਾ, ਆਪਣੀ ਦਇਆ ਕਮਾਇੰਦਾ। ਸਤਿਗੁਰ ਰੂਪ ਬੇਪਰਵਾਹ, ਦਿਸ ਕਿਸੇ ਨਾ ਆਇੰਦਾ। ਗੁਰ ਗੁਰ ਰੂਪ ਵੇਸ ਵਟਾ, ਲੋਕਮਾਤ ਖੇਲ ਕਰਾਇੰਦਾ। ਭਗਤ ਭਗਵੰਤ ਲਏ ਉਠਾ, ਆਪਣੀ ਬੂਝ ਬੁਝਾਇੰਦਾ। ਸਾਚੇ ਸੰਤਾਂ ਲਏ ਜਗਾ, ਜਾਗਰਤ ਜੋਤ ਇਕ ਜਗਾਇੰਦਾ। ਗੁਰਮੁਖ ਸੱਜਣ ਭੇਵ ਚੁਕਾ, ਭੇਵ ਅਭੇਦ ਆਪ ਖੁਲ੍ਹਾਇੰਦਾ। ਗੁਰਸਿਖਾਂ ਬਖ਼ਸ਼ੇ ਇਕ ਸਰਨਾ, ਚਰਨ ਕਵਲ ਧਿਆਨ ਜਣਾਇੰਦਾ। ਲੇਖਾ ਜਾਣੇ ਦੋ ਜਹਾਂ, ਬ੍ਰਹਿਮੰਡ ਖੰਡ ਵੇਖ ਵਖਾਇੰਦਾ। ਜੁਗ ਚੌਕੜੀ ਪੰਧ ਮੁਕਾ, ਗੇੜਾ ਗੇੜੇ ਵਿਚ ਭੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਸੋ ਪੁਰਖ ਸਾਹਿਬ ਸੁਲਤਾਨ, ਏਕਾ ਏਕ ਵਡੀ ਵਡਿਆਈਆ। ਸਤਿਗੁਰ ਰੂਪ ਵਡ ਬਲਵਾਨ, ਨਿਰਾਕਾਰ ਸੱਚਾ ਸ਼ਹਿਨਸ਼ਾਹੀਆ। ਗੁਰ ਗੁਰ ਰੂਪ ਸ਼ਬਦ ਨਿਸ਼ਾਨ, ਲੋਕਮਾਤ ਵਖਾਈਆ। ਭਗਤ ਭਗਵੰਤ ਇਕ ਮਕਾਨ, ਸਾਚੇ ਸੰਤ ਰਹੇ ਜਸ ਗਾਈਆ। ਗੁਰਮੁਖਾਂ ਮੇਲਾ ਗੁਣ ਨਿਧਾਨ, ਗੁਰਸਿਖ ਵੇਖਣ ਚਾਈਂ ਚਾਈਂਆ। ਪਰਗਟ ਹੋਇਆ ਸ੍ਰੀ ਭਗਵਾਨ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਜੁਗਾਂ ਜੁਗੰਤਰ, ਜੁਗ ਜੁਗ ਆਪਣਾ ਵੇਸ ਵਟਾਈਆ। ਜੁਗ ਜੁਗ ਵੇਸ ਅਵੱਲੜਾ, ਆਦਿ ਪੁਰਖ ਕਰਤਾਰ। ਸਤਿਗੁਰ
ਫੜਾਏ ਪਲੜਾ, ਗੁਰ ਗੁਰ ਕਰ ਪਿਆਰ। ਵਸਣਹਾਰਾ ਨਿਹਚਲ ਧਾਮ ਅਟੱਲੜਾ, ਲੋਕਮਾਤ ਲਏ ਅਵਤਾਰ। ਸਤਿਜੁਗ ਤ੍ਰੇਤਾ ਦੁਆਪਰ ਜੁਗ ਜੁਗ ਦੱਲੜਾ, ਚਰਨ ਕਵਲ ਧੂੜੀ ਕਰ ਕਰ ਸ਼ਾਰ। ਜਨ ਭਗਤ ਦੁਆਰੇ ਖਲੜਾ, ਨਿਰਗੁਣ ਸਰਗੁਣ ਹੋ ਤਿਆਰ। ਆਪ ਫੜਾਏ ਆਪਣਾ ਪਲੜਾ, ਕਰੇ ਖੇਲ ਅਗੰਮ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਕਰਨੇਹਾਰ। ਕਰਤਾ ਪੁਰਖ, ਆਦਿ ਆਦਿ ਵਡਿਆਈਆ। ਜੁਗ ਜੁਗ ਨਾ ਕੋਈ ਸੋਗ ਨਾ ਕੋਈ ਹਿਰਖ਼, ਪਾਂਧੀ ਬਣ ਬਣ ਪੰਧ ਮੁਕਾਈਆ। ਜਨ ਭਗਤਾਂ ਦੇਵੇ ਸਾਚਾ ਦਰਸ, ਨੇਤਰ ਨੈਣ ਨੈਣ ਖੁਲ੍ਹਾਈਆ। ਵੇਖਣਹਾਰਾ ਅਰਸ਼ ਫ਼ਰਸ਼, ਦੋ ਜਹਾਨਾਂ ਫੇਰਾ ਪਾਈਆ। ਅੰਮ੍ਰਿਤ ਮੇਘ ਇਕੋ ਬਰਸ, ਜਨਮ ਜਨਮ ਦੀ ਭੁੱਖ ਮੁਕਾਈਆ। ਲੱਖ ਚੁਰਾਸੀ ਜੀਵ ਜੰਤ ਰਹੇ ਤਰਸ, ਹਰਿ ਕਾ ਰੂਪ ਨਜ਼ਰ ਕਿਸੇ ਨਾ ਆਈਆ। ਸਾਧ ਸੰਤ ਰਹੇ ਭਟਕ, ਉਚੇ ਟਿੱਲੇ ਬੈਠੇ ਪਰਬਤ ਆਸਣ ਲਾਈਆ। ਅਧਵਿਚਕਾਰ ਰਹੇ ਲਟਕ, ਪਾਰ ਕਿਨਾਰਾ ਨਜ਼ਰ ਕੋਇ ਨਾ ਪਾਈਆ । ਗ੍ਰਹਿ ਗ੍ਰਹਿ ਘਰ ਘਰ ਅੰਦਰ ਮੰਦਰ ਪੰਜ ਵਿਕਾਰਾ ਚੜ੍ਹਿਆ ਕਟਕ, ਨਾ ਸਕੇ ਕੋਈ ਪਿਛੇ ਹਟਾਈਆ। ਬੁਧ ਮਤ ਰਹੀ ਭਟਕ, ਮਨ ਚਲੇ ਨਾ ਕੋਈ ਚਤੁਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਇਕ ਭਗਵਾਨ, ਏਕਾ ਰੰਗ ਸਮਾਇੰਦਾ। ਸਤਿਗੁਰ ਪੂਰਾ ਸਦਾ ਮਿਹਰਵਾਨ, ਮਿਹਰਵਾਨ ਦਇਆ ਕਮਾਇੰਦਾ। ਗੁਰ ਗੁਰ ਰੂਪ ਵਿਚ ਜਹਾਨ, ਲੋਕਮਾਤ ਖੇਲ ਖਿਲਾਇੰਦਾ। ਭਗਤ ਭਗਵੰਤ ਇਕ ਨਿਸ਼ਾਨ, ਸਾਚੇ ਸੰਤਾਂ ਹੱਥ ਫੜਾਇੰਦਾ। ਗੁਰਮੁਖ ਜੋਧਾ ਸੂਰਬੀਰ ਬਲੀ ਬਲਵਾਨ, ਬਲ ਗੁਰਸਿਖਾਂ ਵਿਚ ਟਿਕਾਇੰਦਾ। ਲੱਖ ਚੁਰਾਸੀ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਸਾਰੇ ਗਾਣ, ਪੜ੍ਹ ਪੜ੍ਹ ਸੰਧਿਆ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਭੇਵ ਆਪ ਛੁਪਾਇੰਦਾ । ਆਪਣਾ ਭੇਵ ਆਪਣੇ ਅੰਤਰ ਰੱਖ, ਆਦਿ ਜੁਗਾਦਿ ਨਾ ਕਿਸੇ ਜਣਾਇਆ। ਗੁਰ ਅਵਤਾਰਾਂ ਮਾਰਗ ਦੱਸ, ਲੋਕਮਾਤ ਰਾਹ ਵਖਾਇਆ। ਨਿਰਗੁਣ ਜੋਤ ਕਰ ਪਰਕਾਸ਼, ਸਰਗੁਣ ਸਾਚਾ ਚੰਦ ਚੜ੍ਹਾਇਆ। ਛਿੰਨ ਭੰਗਰ ਪੂਰੀ ਕਰ ਕਰ ਆਸ, ਕਾਇਆ ਮੰਦਰ ਆਪ ਸੁਹਾਇਆ। ਜੁਗ ਚੌਕੜੀ ਖੇਲ ਤਮਾਸ਼, ਡੌਰੂ ਡੰਕਾ ਇਕ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਾਸ ਆਪ ਰਚਾਇਆ। ਆਪਣੀ ਵੇਖੇ ਮੰਡਲ ਰਾਸ, ਬੇਅੰਤ ਵਡੀ ਵਡਿਆਈਆ। ਸਾਹਿਬ ਸੁਲਤਾਨ ਸ਼ਾਹੋ ਸ਼ਾਬਾਸ਼, ਸ਼ਾਹ ਪਾਤਸ਼ਾਹ ਖੇਲ ਕਰਾਈਆ। ਲੇਖਾ ਜਾਣੇ ਪ੍ਰਿਥਮੀ ਅਕਾਸ਼, ਗਗਨ ਮੰਡਲ ਸੋਭਾ ਪਾਈਆ। ਸਤਿਗੁਰ ਪੂਰਾ ਜਨ ਭਗਤਾਂ ਪੂਰੀ ਕਰੇ ਆਸ, ਸਾਚੇ ਸੰਤਾਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾਂ ਜੁਗੰਤਰ ਗੁਰ ਗੁਰ ਰੂਪ ਸਤਿਗੁਰ ਧਾਰ ਲੋਕਮਾਤ ਪਰਗਟਾਈਆ। ਸਤਿਗੁਰ ਧਾਰ ਨਿਰਾਕਾਰ, ਨਿਰਵੈਰ ਆਪ ਚਲਾਇੰਦਾ। ਗੁਰ ਗੁਰ ਰੂਪ ਵਿਚ ਸੰਸਾਰ, ਪੰਜ ਤੱਤ ਪਰਗਟਾਇੰਦਾ। ਅੰਤਰ ਅੰਤਰ ਕਰ ਪਿਆਰ, ਆਪਣਾ ਰੰਗ ਰੰਗਾਇੰਦਾ। ਦੀਪਕ ਜੋਤੀ ਇਕੋ ਬਾਲ, ਅਗਿਆਨ ਅੰਧੇਰ ਚੁਕਾਇੰਦਾ। ਸ਼ਬਦ ਮਰਦੰਗ ਸੱਚੀ ਧੁੰਨਕਾਨ, ਰਾਗ ਨਾਦ ਸੁਣਾਇੰਦਾ। ਅੰਮ੍ਰਿਤ ਆਤਮ ਪੀਣ ਖਾਣ, ਇਕੋ ਰਸ ਚਖਾਇੰਦਾ। ਕਾਇਆ ਹੱਟ ਕਰ ਪਰਵਾਨ, ਸਮਰਥ ਡੇਰਾ ਲਾਇੰਦਾ। ਸਤਿ ਵਖਾਏ ਇਕ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ
ਚੁਕਾਇੰਦਾ। ਆਪਣਾ ਭੇਵ ਹਰਿ ਜੂ ਚੁੱਕ, ਆਪਣੀ ਖੇਲ ਵਖਾਈਆ। ਸਤਿਗੁਰ ਰੂਪ ਆਪੇ ਤੁਠ, ਗੁਰ ਗੁਰ ਬੂਝ ਬੁਝਾਈਆ। ਗੁਰ ਗੁਰ ਰੂਪ ਆਪੇ ਉਠ, ਗੁਰਮੁਖ ਲਏ ਜਗਾਈਆ। ਗੁਰਮੁਖ ਚੋਗ ਲਏ ਚੁਗ, ਮਾਣਕ ਮੋਤੀ ਹਰਿ ਹਰਿ ਨਾਉਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਅਪਾਰਾ, ਸ਼ਾਹ ਪਾਤਸ਼ਾਹ ਆਪ ਕਰਾਇੰਦਾ। ਸਤਿ ਸਰੂਪ ਸਾਚੀ ਧਾਰਾ, ਸਤਿਗੁਰ ਨਾਉਂ ਧਰਾਇੰਦਾ। ਪੰਜ ਤੱਤ ਤਨ ਕਰ ਪਸਾਰਾ, ਗੁਰ ਗੁਰ ਨਾਉਂ ਵਖਾਇੰਦਾ। ਬੋਧ ਅਗਾਧ ਬੋਲ ਜੈਕਾਰਾ, ਸ਼ਬਦੀ ਨਾਦ ਵਜਾਇੰਦਾ। ਖਾਣੀ ਬਾਣੀ ਬਣ ਵਰਤਾਰਾ, ਬਣ ਭੰਡਾਰੀ ਸੇਵ ਕਮਾਇੰਦਾ। ਲਹਿਣਾ ਦੇਣਾ ਜਾਣੇ ਜੁਗ ਚਾਰਾ, ਜੁਗ ਚੌਕੜੀ ਬੰਧਨ ਪਾਇੰਦਾ। ਰੂਪ ਅਨੂਪ ਵਿਚ ਸੰਸਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਅਪਣਾ ਖੇਲ ਕਰਾਇੰਦਾ। ਖੇਲੇ ਖੇਲ ਪੁਰਖ ਸਮਰਥ, ਹਰਿ ਵੱਡਾ ਵਡ ਵਡਿਆਈਆ। ਸਤਿਗੁਰ ਮਹਿਮਾ ਸਦਾ ਅਕੱਥ, ਗੁਰ ਗੁਰ ਰਿਹਾ ਸੁਣਾਈਆ। ਗੁਰ ਗੁਰ ਹੋਏ ਲੱਖ ਚੁਰਾਸੀ ਵਿਚੋਂ ਵੱਖ, ਆਤਮ ਪਰਮਾਤਮ ਕਰ ਕੁੜਮਾਈਆ। ਆਤਮ ਪਰਮਾਤਮ ਬੱਧਾ ਨਤ, ਨਾਤਾ ਬਿਧਾਤਾ ਜੋੜ ਜੁੜਾਈਆ। ਸਤਿ ਸੰਤੋਖ ਧੀਰਜ ਜਤ, ਤੱਤਵ ਤੱਤ ਵਿਚ ਸਮਾਈਆ। ਨਾੜ ਬਹੱਤਰ ਨਾ ਉਬਲੇ ਰੱਤ, ਰੱਤੀ ਰਤ ਰਹਿਣ ਨਾ ਪਾਈਆ। ਇਕੋ ਗਿਆਨ ਬ੍ਰਹਮ ਮਤ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਜੀਵਾਂ ਜੰਤਾਂ ਮਾਰਗ ਦੱਸ, ਹਰਿ ਕਾ ਭੇਵ ਖੁਲ੍ਹਾਈਆ। ਆਪੇ ਹੋਇਆ ਹਰਿ ਕੇ ਵਸ, ਹਰਿ ਆਪਣੇ ਵਸ ਕਰਾਈਆ। ਇਕ ਦੂਜੇ ਦੇ ਅੰਦਰ ਵਸ, ਬਹਿ ਬਹਿ ਖ਼ੁਸ਼ੀ ਮਨਾਈਆ। ਇਕ ਦੂਜੇ ਨੂੰ ਹਾਲ ਦੱਸ, ਸਾਚੀ ਗਾਥਾ ਮਾਤ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਗੁਰ ਗੁਰ ਆਪਣਾ ਰੰਗ ਰੰਗਾਈਆ। ਸਤਿਗੁਰ ਵਸੇ ਸਚ ਮਹੱਲਾ, ਘਰ ਏਕਾ ਏਕ ਸੁਹਾਇੰਦਾ। ਗੁਰ ਗੁਰ ਫੜਾਏ ਪੱਲਾ, ਸਾਚਾ ਬੰਧਨ ਪਾਇੰਦਾ। ਜੋਤੀ ਸ਼ਬਦੀ ਆਪੇ ਰਲਾ, ਰਲ ਮਿਲ ਆਪਣੀ ਖ਼ੁਸ਼ੀ ਮਨਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਸਤਿ ਸੰਦੇਸ ਏਕਾ ਘੱਲਾ, ਆਪਣਾ ਨਾਉਂ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਸਿਫ਼ਤ ਆਪ ਸਲਾਹ, ਸਲਾਹਗੀਰ ਆਪ ਹੋ ਜਾਇੰਦਾ। ਆਪਣੀ ਸਿਫ਼ਤ ਦੱਸੇ ਸਲਾਹ, ਸਤਿਗੁਰ ਪੂਰਾ ਵਡ ਵਡਿਆਈਆ। ਗੁਰ ਗੁਰ ਰੂਪ ਕਰ ਮਲਾਹ, ਲੋਕਮਾਤ ਦਏ ਵਡਿਆਈਆ। ਆਪਣਾ ਨਾਉਂ ਇਕ ਸਮਝਾ, ਸਮਝ ਸਮਝ ਵਿਚ ਰਲਾਈਆ। ਨਿਰਗੁਣ ਸਰਗੁਣ ਰਮਜ਼ ਦਏ ਲਗਾ, ਬਿਨ ਤਾਰ ਸਿਤਾਰ ਹਿਲਾਈਆ। ਆਪਣੀ ਵਿਦਿਆ ਦਏ ਪੜ੍ਹਾ, ਆਪੇ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰ ਏਕਾ ਗਤ ਜਣਾਈਆ। ਸਤਿਗੁਰ ਪੂਰਾ ਸਚ ਮਿਹਰਵਾਨ, ਏਕਾ ਘਰ ਸੁਹਾਇੰਦਾ। ਗੁਰ ਗੁਰ ਦੇਵੇ ਸਾਚਾ ਦਾਨ, ਦਾਤਾ ਦਾਨੀ ਆਪ ਵਰਤਾਇੰਦਾ। ਸਾਚਾ ਮੰਤਰ ਨਾਮ ਗਿਆਨ, ਵਸਤ ਅਮੋਲਕ ਇਕ ਵਖਾਇੰਦਾ। ਲੋਕਮਾਤ ਕਰ ਪਰਧਾਨ, ਸ਼ਾਸਤਰ ਸਿਮਰਤ ਵੇਦ ਬਣਾਇੰਦਾ। ਏਕਾ ਘਰ ਕਰ ਪਰਵਾਨ, ਗੀਤਾ ਗਿਆਨ, ਆਪ ਦ੍ਰਿੜਾਇੰਦਾ। ਏਕਾ ਅਲਫ਼ ਆਪਣਾ ਨਿਸ਼ਾਨ, ਸਾਬਤ ਸੂਰਤ ਆਪ ਜਣਾਇੰਦਾ। ਨਿਰਗੁਣ ਸਰਗੁਣ ਖੇਲ ਮਹਾਨ, ਈਸਾ ਮੂਸਾ ਮੁਹੰਮਦ ਆਪ ਪੜ੍ਹਾਇੰਦਾ। ਨਾਨਕ ਨਿਰਗੁਣ ਦੱਸ ਨਿਸ਼ਾਨ, ਸਚਖੰਡ ਨਿਸ਼ਾਨਾ ਇਕ ਝੁਲਾਇੰਦਾ। ਗੋਬਿੰਦ ਸੂਰਾ ਕਰ ਪਰਵਾਨ, ਪੂਤ ਸਪੂਤਾ ਗੋਦ ਸੁਹਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਸਤਿਗੁਰ ਆਪਣੀ ਧਾਰਾ ਆਪ ਬਣਾਇੰਦਾ। ਦੇਵਣਹਾਰਾ ਧੁਰ
ਫ਼ਰਮਾਣ, ਹੁਕਮੀ ਹੁਕਮ ਸਰਬ ਭੁਵਾਇੰਦਾ। ਪੀਰ ਪੈਗ਼ੰਬਰ ਮੰਨਣ ਆਣ, ਅੱਗੇ ਸੀਸ ਨਾ ਕੋਇ ਉਠਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਇਕ ਧਰਾਇੰਦਾ। ਜੁਗ ਚੌਕੜੀ ਖੇਲ ਮਹਾਨ, ਲੱਖ ਲੱਖ ਵੇਸ ਵਟਾਇੰਦਾ। ਸਤਿਗੁਰ ਗੁਰ ਗੁਰ ਹੋ ਪਰਧਾਨ, ਸਰਗੁਣ ਆਪਣਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਜੁਗਾਦਿ ਆਪਣੀ ਧਾਰ ਜਣਾਇੰਦਾ। ਗੁਰ ਗੁਰ ਕਹੇ ਪੁਕਾਰ, ਹਰਿ ਸਤਿਗੁਰ ਤੇਰੀ ਵਡਿਆਈਆ। ਪੀਰ ਪੈਗ਼ੰਬਰ ਰੋਵਣ ਜ਼ਾਰੋ ਜ਼ਾਰ, ਪਰਵਰਦਿਗਾਰ ਅੱਗੇ ਸੀਸ ਝੁਕਾਈਆ। ਤੂੰ ਸਦਾ ਸੁਹੇਲਾ ਮਦਦਗਾਰ, ਤੇਰੀ ਇਕੋ ਓਟ ਰਖਾਈਆ। ਲੋਕਮਾਤ ਸੇਵਾ ਕਰੀ ਅਪਾਰ, ਬਣ ਸੇਵਕ ਸੇਵ ਕਮਾਈਆ। ਅੰਤਮ ਨਾਤਾ ਤੁਟਾ ਸਰਬ ਸੰਸਾਰ, ਸਗਲਾ ਸੰਗ ਨਾ ਕੋਇ ਰਖਾਈਆ। ਅੱਧ ਵਿਚ ਛੱਡ ਗਏ ਚਾਰ ਯਾਰ, ਆਪਣਾ ਪੱਲੂ ਗਏ ਤੁੜਾਈਆ। ਅੱਲਾ ਰਾਣੀ ਮੋੜ ਮੁਹਾਰ, ਆਪਣਾ ਮੁਖ ਰਹੀ ਭੁਵਾਈਆ। ਮੇਰੀ ਉਮਤ ਹੋਈ ਖੁਆਰ, ਅਮਲ ਕਰੇ ਨਾ ਤੇਰੀ ਖ਼ੁਦਾਈਆ। ਤੇਰਾ ਸੰਮਤ ਮਾਰੇ ਮਾਰ, ਤੇਰੀ ਰਹਿਮਤ ਨਜ਼ਰ ਨਾ ਆਈਆ। ਚੋਦਾਂ ਸਦੀਆਂ ਜਗਤ ਵਾਪਾਰ, ਬਣ ਵਣਜਾਰਾ ਹੱਟ ਚਲਾਈਆ। ਅੰਤਮ ਲਹਿਣਾ ਦੇਣਾ ਹੱਥ ਨਿਰੰਕਾਰ, ਜਿਉਂ ਭਾਵੇਂ ਤਿਉਂ ਲਏ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਗੁਰ ਤੇਰੀ ਵਡ ਵਡਿਆਈਆ। ਸਤਿਗੁਰ ਦਾਤਾ ਇਕ ਦਾਤਾਰ, ਆਦਿ ਅੰਤ ਅਖਵਾਇਆ। ਗੁਰ ਗੁਰ ਬਰਦਾ ਸੇਵਾਦਾਰ, ਘਰ ਘਰ ਦੀ ਸੇਵ ਕਮਾਇਆ। ਭਗਤ ਡਰਦਾ ਭੈ ਰੱਖ ਨਿਰੰਕਾਰ, ਨਿਉਂ ਨਿਉਂ ਸੀਸ ਝੁਕਾਇਆ। ਸੰਤ ਸਾਜਨ ਭਾਣਾ ਜਰਦਾ, ਦੁੱਖ ਸੁਖ ਵਿਚ ਮਿਲਾਇਆ। ਗੁਰਮੁਖ ਨਿਉਂ ਨਿਉਂ ਚਰਨਾ ਸੀਸ ਧਰਦਾ, ਦੋਏ ਜੋੜ ਜੋੜ ਸਰਨਾਇਆ। ਗੁਰਸਿਖ ਸਰਨ ਸਰਨਾਈ ਪੜਦਾ, ਮਾਇਆ ਮਮਤਾ ਮੋਹ ਚੁਕਾਇਆ। ਸਤਿਗੁਰ ਪੂਰਾ ਹੋ ਮਿਹਰਵਾਨ ਹਰਿਜਨ ਸਾਚੇ ਆਪੇ ਫੜਦਾ, ਲੋਕਮਾਤ ਦਇਆ ਕਮਾਇਆ। ਬਿਨ ਪੌੜਿਉਂ ਅੰਦਰ ਆਪੇ ਵੜਦਾ, ਔਦਾ ਜਾਂਦਾ ਦਿਸ ਨਾ ਆਇਆ। ਆਪ ਬਚਾਏ ਅਗਨੀ ਸੜਦਾ, ਤ੍ਰੈਗੁਣ ਪੋਹ ਨਾ ਸਕੇ ਰਾਇਆ। ਆਪੇ ਨਾਉਂ ਗੁਰਮੁਖਾਂ ਪੜ੍ਹਦਾ, ਗੁਰਸਿਖਾਂ ਆਪਣਾ ਨਾਮ ਪੜ੍ਹਾਇਆ। ਸੋਹੰ ਵਸਤ ਅੱਗੇ ਧਰਦਾ, ਧੁਰਦਰਗਾਹੀ ਲੈ ਕੇ ਆਇਆ। ਆਦਿ ਜੁਗਾਦਿ ਕਦੇ ਨਾ ਮਰਦਾ, ਸਚ ਮਰਦਾਨਗੀ ਰਿਹਾ ਕਮਾਇਆ। ਗੁਰਸਿਖਾਂ ਦਰ ਹੋਏ ਬਰਦਾ, ਦਰ ਦਰਵੇਸ਼ ਫੇਰੀ ਪਾਇਆ। ਨਿਰਭੌਂ ਰੂਪ ਕਦੇ ਨਾ ਡਰਦਾ, ਭੈ ਸਭ ਦਾ ਰਿਹਾ ਚੁਕਾਇਆ। ਸੰਤ ਸੁਹੇਲੇ ਆਪੇ ਵਰਦਾ, ਗੁਰ ਗੁਰ ਚੇਲੇ ਨਾਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਜਣ ਹੋਏ ਸਹਾਇਆ। ਹਰਿ ਸਤਿਗੁਰ ਸੱਜਣ ਦੀਨ ਦਿਆਲ, ਸਾਂਤਕ ਸਤਿ ਸਤਿ ਸਮਾਇਆ। ਗੁਰਮੁਖ ਵੇਖੇ ਗੁਰ ਗੁਰ ਲਾਲ, ਆਪਣੇ ਰੰਗ ਰੰਗਾਇਆ। ਨਿਰਗੁਣ ਸਰਗੁਣ ਬਣ ਦਲਾਲ, ਸ਼ਬਦ ਵਿਚੋਲਾ ਵੇਸ ਵਟਾਇਆ। ਨਾਤਾ ਤੋੜ ਤ੍ਰੈਗੁਣ ਕਾਲ, ਤ੍ਰੈਕਾਲ ਦਰਸੀ ਆਪਣੇ ਘਰ ਬਹਾਇਆ। ਜੋ ਜਨ ਘਾਲਣਾ ਰਹੇ ਘਾਲ, ਤਿਸ ਜਨ ਘਾਲ ਲੇਖੇ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਤਿਗੁਰ ਸੱਚਾ ਇਕੋ ਇਕ ਅਖਵਾਇਆ। ਸਤਿਗੁਰ ਸੱਚਾ ਇਕ ਸੁਲਤਾਨ, ਨਿਰੰਕਾਰ ਅਖਵਾਈਆ। ਸ਼ਬਦ ਸਰੂਪੀ ਵਡ ਬਲਵਾਨ, ਬਲ ਆਪਣਾ ਆਪ ਰਖਾਈਆ। ਲੇਖਾ ਜਾਣੇ ਦੋ ਜਹਾਨ, ਬ੍ਰਹਿਮੰਡ ਖੰਡ ਕਰੇ ਰੁਸ਼ਨਾਈਆ। ਧਰਤ ਧਵਲ ਵੇਖੇ ਆਣ, ਕਲਜੁਗ ਅੰਤਮ ਫੇਰਾ ਪਾਈਆ। ਗੁਰਮੁਖ ਲੱਭੇ ਚਤਰ ਸੁਘੜ
ਸੁਜਾਨ, ਗੁਰ ਗੁਰ ਬੂਝ ਬੁਝਾਈਆ। ਸੋਹੰ ਅੱਖਰ ਦੇ ਦੇ ਦਾਨ, ਆਤਮ ਪਰਮਾਤਮ ਮੇਲ ਮਿਲਾਈਆ। ਨਾਤਾ ਤੁਟੇ ਜੀਵ ਜਹਾਨ, ਜੀਵਣ ਜੁਗਤ ਇਕ ਸਮਝਾਈਆ। ਨਾਰ ਪੁਰਖ ਇਕੋ ਮਾਣ, ਏਕਾ ਘਰ ਵੱਜੇ ਵਧਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਲਏ ਉਠਾਈਆ। ਗੁਰਮੁਖ ਸੱਜਣ ਮੀਤ ਪਿਆਰਾ, ਗੁਰ ਸਤਿਗੁਰ ਮੇਲ ਮਿਲਾਇੰਦਾ। ਨੇਤਰ ਲੋਚਣ ਦਰਸ ਦੀਦਾਰਾ, ਨਿਤ ਨਿਤ ਵੇਸ ਵਟਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਸਮੁੰਦ ਸਾਗਰ ਨੈਣ ਨੀਰ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਆਪਣੇ ਹੱਥ ਰਖਾਇੰਦਾ। ਹਰਿਜਨ ਲੇਖਾ ਸਦਾ ਅਭੇਦ, ਹਰਿ ਸਾਚਾ ਸਚ ਜਣਾਈਆ। ਹਰਿਜਨ ਮਹਿਮਾ ਕਰੇ ਚਾਰ ਵੇਦ, ਸ਼ਾਸਤਰ ਸਿਮਰਤ ਨਾਲ ਰਲਾਈਆ। ਹਰਿਜਨ ਕਥਾ ਗਾਏ ਅਛਲ ਅਛੇਦ, ਵਲ ਛਲ ਧਾਰੀ ਆਪਣਾ ਰਾਹ ਚਲਾਈਆ। ਹਰਿਜਨ ਹਰਿਜੂ ਆਪੇ ਲਏ ਵੇਖ, ਜੁਗ ਜੁਗ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਆਪਣੀ ਦਇਆ ਕਮਾਈਆ। ਦੀਨਨ ਹਰਿਜੂ ਦਇਆ ਕਮਾ, ਦਇਆਨਿਧ ਵੇਖ ਵਖਾਇੰਦਾ। ਨਿਰਗੁਣ ਨਿਰਗੁਣ ਰੂਪ ਵਟਾ, ਸਰਗੁਣ ਸਰਗੁਣ ਬੰਧਨ ਪਾਇੰਦਾ। ਗੁਰਸਿਖ ਗੁਰਮੁਖ ਹਰਿਜਨ ਹਰਿਭਗਤ ਬਿਨ ਭਗਤੀ ਲਏ ਮਿਲਾ, ਭਾਵੀ ਭਾਵ ਆਪੇ ਪੂਰ ਕਰਾਇੰਦਾ। ਜਿਸ ਉਪਰ ਕਿਰਪਾ ਕਰੇ ਸੱਚਾ ਸ਼ਹਿਨਸ਼ਾਹ, ਸੋ ਜਨ ਦੂਜੇ ਦਰ ਕਿਉਂ ਮੰਗਣ ਜਾਇੰਦਾ। ਜਿਸ ਬਾਂਹੋਂ ਫੜ ਉਪਰ ਤਖ਼ਤ ਦਏ ਬਿਠਾ, ਸੋ ਦੂਜੀ ਓਟ ਕਿਉਂ ਤਕਾਇੰਦਾ। ਜਿਸ ਜਨ ਆਪਣੇ ਵਿਚ ਲਏ ਮਿਲਾ, ਤਿਸ ਵਿਛੋੜਾ ਨਜ਼ਰ ਕੋਇ ਨਾ ਆਇੰਦਾ। ਪਰੇਮ ਸਪੁੱਤਰੀ ਰਾਮ ਕੌਰ ਸਿਰ ਹੱਥ ਟਿਕਾ, ਸਿਰ ਸਿਰ ਲੱਜਿਆ ਆਪ ਰਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਣਤ ਰਿਹਾ ਬਣਾ, ਜੀਵ ਜੰਤ ਨਾ ਕੋਇ ਅਟਕਾਇੰਦਾ।