੨੧ ਮਾਘ ੨੦੧੮ ਬਿਕ੍ਰਮੀ ਦੇਵੀ ਸਿੰਘ ਦੇ ਗ੍ਰਹਿ ਮੱਘੋ ਵਾਲੀ ਜੰਮੂ
ਭਗਤ ਭਗਵਾਨ ਸਾਚਾ ਰੰਗ, ਸ੍ਰੀ ਭਗਵਾਨ ਆਪ ਚੜ੍ਹਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪੇ ਲੰਘ, ਦੋ ਜਹਾਨ ਵਾਲੀ ਲੋਕਮਾਤ ਫੇਰਾ ਪਾਇੰਦਾ। ਗੀਤ ਸੁਹਾਗੀ ਅਗੰਮੀ ਛੰਦ, ਨਿਰਗੁਣ ਸਰਗੁਣ ਆਪ ਜਣਾਇੰਦਾ। ਨਾਤਾ ਤੋੜ ਬੱਤੀ ਦੰਦ, ਆਤਮ ਅੰਤਰ ਬੂਝ ਬੁਝਾਇੰਦਾ। ਸਚ ਸੁਹੰਜਣੀ ਸੇਜ ਪਲੰਘ, ਘਰ ਘਰ ਵਿਚ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਭਗਤ ਭਗਵਾਨ ਏਕੋ ਧਾਰ, ਆਦਿ ਜੁਗਾਦਿ ਰਖਾਈਆ। ਨਿਰਗੁਣ ਸਰਗੁਣ ਲਏ ਅਵਤਾਰ, ਹਰਿਜਨ ਵੇਖੇ ਚਾਈਂ ਚਾਈਂਆ। ਰੋਗ ਸੋਗ ਦਰਦ ਨਿਵਾਰ, ਦਰਦੀ ਦਰਦ ਵੰਡਾਈਆ। ਏਕਾ ਦੇਵੇ ਨਾਮ ਖ਼ੁਮਾਰ, ਰਾਮ ਨਾਮ ਪੜ੍ਹਾਈਆ। ਏਕਾ ਮੰਦਰ ਦਏ ਵਖਾਲ, ਘਰ ਮੇਲੇ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਈਆ। ਭਗਤ ਭਗਵਾਨ ਇਕੋ ਵੇਸ, ਆਦਿ ਅੰਤ ਜਣਾਇੰਦਾ। ਵਸਣਹਾਰਾ ਸਾਚੇ ਦੇਸ, ਦੇਸ ਦਸੰਤਰ ਸੋਭਾ ਪਾਇੰਦਾ। ਨਿਰਗੁਣ ਸਰਗੁਣ ਲਏ ਵੇਖ, ਨੇਤਰ ਨੈਣ ਨੈਣ ਖੁਲ੍ਹਾਇੰਦਾ। ਲੇਖਾ ਜਾਣੇ ਰਿਖੀ ਕੇਸ਼, ਗਵਰਧਨ ਆਪਣੇ ਰੰਗ ਰੰਗਾਇੰਦਾ। ਸੇਵਕ ਸੇਵਾ ਬ੍ਰਹਮਾ ਵਿਸ਼ਨ ਮਹੇਸ਼, ਸਾਚੀ ਸੇਵਾ ਇਕ ਜਣਾਇੰਦਾ। ਭਗਤ ਭਗਵੰਤ ਲਿਖਣਹਾਰਾ ਲੇਖ, ਲੇਖਾ ਆਪਣੇ ਹੱਥ ਰਖਾਇੰਦਾ। ਦਾਤਾ ਦਾਨੀ ਜੋਧਾ ਸੂਰਬੀਰ ਨਰ ਨਰੇਸ਼, ਸ਼ਾਹ ਪਾਤਸ਼ਾਹ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾਂ ਜੁਗੰਤਰ ਜਨ ਭਗਤਾਂ ਆਪ ਵਡਿਆਇੰਦਾ। ਭਗਤ ਭਗਵੰਤ ਏਕਾ ਓਟ, ਆਦਿ ਜੁਗਾਦਿ ਰਖਾਈਆ। ਵਸਣਹਾਰਾ ਸਾਚੇ ਕੋਟ, ਸਚਖੰਡ ਦੁਆਰਾ ਇਕ ਸਮਝਾਈਆ। ਕਰ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰ ਗਵਾਈਆ। ਨਾਮ ਨਗਾਰੇ ਲਾਏ ਚੋਟ, ਅਨਹਦ ਨਾਦੀ ਨਾਦ ਵਜਾਈਆ। ਜਗਤ ਵਾਸਨਾ ਕਢੇ ਖੋਟ, ਮਾਇਆ ਮਮਤਾ ਮੋਹ ਮਿਟਾਈਆ। ਦੇਵੇ ਨਾਮ ਰਾਮ ਅਤੋਟ, ਅਤੁਟ ਭੰਡਾਰ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਏਕਾ ਰੰਗ ਵਖਾਈਆ। ਭਗਤ ਭਗਵੰਤ ਇਕ ਮਕਾਨ, ਏਕਾ ਘਰ ਵਖਾਇੰਦਾ। ਆਦਿ ਜੁਗਾਦਿ ਖੇਲ ਮਹਾਨ, ਜੁਗ ਜੁਗ ਵੇਸ ਵਟਾਇੰਦਾ। ਦਾਤਾ ਦਾਨੀ ਵਡ ਮਿਹਰਵਾਨ, ਵਸਤ ਅਮੋਲਕ ਆਪ ਵਰਤਾਇੰਦਾ। ਸਤਿ ਸਤਿਵਾਦੀ ਸਤਿ ਨਿਸ਼ਾਨ, ਸਤਿ ਪੁਰਖ ਨਿਰੰਜਣ ਆਪ ਉਠਾਇੰਦਾ। ਜਨ ਭਗਤਾਂ ਦੇਵੇ ਇਕ ਗਿਆਨ, ਆਤਮ ਪਰਮਾਤਮ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਏਕਾ ਘਰ ਬਹਾਇੰਦਾ। ਭਗਤ ਭਗਵੰਤ ਸਾਚਾ ਮੇਲਾ, ਹਰਿ ਹਰਿ ਆਪ ਕਰਾਇੰਦਾ। ਵਸਣਹਾਰਾ ਧਾਮ ਨਵੇਲਾ, ਲੋਕਮਾਤ ਫੇਰਾ ਪਾਇੰਦਾ। ਜੁਗਾਂ ਜੁਗੰਤ ਸੱਜਣ ਸੁਹੇਲਾ, ਹਰਿਜਨ ਸਾਚੇ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਆਪ ਸਮਝਾਇੰਦਾ। ਭਗਤ ਭਗਵੰਤ ਸਾਚਾ ਰਾਹ, ਹਰਿ ਸਚ ਸਚ ਜਣਾਈਆ। ਸ਼ਬਦੀ ਸ਼ਬਦ ਸ਼ਬਦ ਸਲਾਹ, ਰਾਮ ਨਾਮ ਪੜ੍ਹਾਈਆ। ਦੀਵਾ ਬਾਤੀ ਇਕ ਜਗਾ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਅੰਮ੍ਰਿਤ ਬੂੰਦ ਸਵਾਂਤੀ ਦਏ ਪਿਆ, ਅਗਨੀ ਤੱਤ ਬੁਝਾਈਆ। ਬੋਧ ਅਗਾਧੀ ਨਾਦ ਵਜਾ, ਧੁੰਨ ਆਤਮਕ ਕਰੇ ਸ਼ਨਵਾਈਆ। ਦੂਈ ਦਵੈਤੀ ਪੜਦਾ ਲਾਹ, ਸਤਿ ਸਰੂਪ ਪਰਗਟਾਈਆ। ਜੂਠ ਝੂਠ ਦਏ ਮਿਟਾ, ਸਚ ਸੁੱਚ ਬੰਧਨ ਪਾਈਆ। ਜ਼ਾਤ ਪਾਤ ਦਏ ਖਪਾ, ਊਚ
ਨੀਚ ਨਾ ਕੋਇ ਰਖਾਈਆ। ਏਕਾ ਬ੍ਰਹਮ ਦਏ ਦਰਸਾ, ਈਸ਼ ਜੀਵ ਮੇਲ ਮਿਲਾਈਆ। ਜਗਤ ਜਗਦੀਸ਼ ਹੋਏ ਸਹਾ, ਸਿਰ ਆਪਣਾ ਹੱਥ ਟਿਕਾਈਆ। ਭਾਂਡਾ ਭਰਮ ਭੌ ਦੇਵੇ ਭੰਨਾ, ਕੂੜੀ ਕਿਰਿਆ ਦਏ ਖਪਾਈਆ। ਏਕਾ ਰੰਗ ਦਏ ਚੜ੍ਹਾ, ਉਤਰ ਕਦੇ ਨਾ ਜਾਈਆ। ਏਕਾ ਅਨੰਦ ਦਏ ਵਖਾ, ਅਨੰਦ ਅਨੰਦ ਅਨੰਦ ਘਰ ਘਰ ਵਿਚ ਸਮਾਈਆ। ਏਕਾ ਚੰਦ ਦਏ ਚੜ੍ਹਾ, ਅੰਧ ਅੰਧੇਰ ਰਹਿਣ ਨਾ ਪਾਈਆ। ਏਕਾ ਛੰਦ ਦਏ ਸੁਣਾ, ਸੋਹੰ ਢੋਲਾ ਏਕਾ ਗਾਈਆ। ਸਤਿਜੁਗ ਮਾਰਗ ਦਏ ਵਖਾ, ਪੁਰਖ ਅਬਿਨਾਸ਼ੀ ਵੇਖ ਵਖਾਈਆ। ਡੁੱਬਦੇ ਪਾਥਰ ਲਏ ਤਰਾ, ਪਾਹਨ ਆਪਣਾ ਚਰਨ ਛੁਹਾਈਆ। ਰਾਗ ਨਾਦ ਪੰਧ ਦਏ ਮੁਕਾ, ਇਕ ਇਕ ਅਵਾਜ਼ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਚਾਈਂ ਚਾਈਂਆ। ਭਗਤਨ ਮਿਲੇ ਆਪ ਭਗਵਾਨ, ਜੁਗ ਜੁਗ ਦਇਆ ਕਮਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰ ਕਰ ਪਹਿਚਾਨ, ਸਾਚਾ ਸੰਗ ਨਿਭਾਇੰਦਾ। ਦੇਵਣਹਾਰਾ ਧੁਰ ਫ਼ਰਮਾਣ, ਅੱਖਰ ਵਖਰ ਆਪ ਪੜ੍ਹਾਇੰਦਾ। ਕਾਇਆ ਮੰਦਰ ਵੇਖ ਮਕਾਨ, ਸਾਚੇ ਮੰਦਰ ਸੋਭਾ ਪਾਇੰਦਾ। ਤਖ਼ਤ ਨਿਵਾਸੀ ਵਡ ਮਿਹਰਵਾਨ, ਸ਼ਾਹੋ ਭੂਪ ਫੇਰਾ ਪਾਇੰਦਾ। ਲੇਖਾ ਜਾਣੇ ਦੋ ਜਹਾਨ, ਜੀਵ ਜੰਤ ਰੰਗ ਰੰਗਾਇੰਦਾ। ਲੱਖ ਚੁਰਾਸੀ ਦੇਵਣਹਾਰਾ ਦਾਨ, ਜੀਵਣ ਜੁਗਤ ਆਪਣੇ ਹੱਥ ਰਖਾਇੰਦਾ। ਖੇਲੇ ਖੇਲ ਸ੍ਰੀ ਭਗਵਾਨ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਭਗਤਾਂ ਮੇਲਾ ਮੇਲੇ ਆਣ, ਲੋਕਮਾਤ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਹਰਿਜਨ ਸਾਚੇ ਆਪਣੇ ਘਰ ਬਹਾਇੰਦਾ। ਭਗਤ ਭਗਵਾਨ ਇਕੋ ਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਭਗਤ ਭਗਵਾਨ ਇਕੋ ਘਰ, ਬੰਕ ਦੁਆਰਾ ਇਕ ਸੁਹਾਈਆ। ਭਗਤ ਭਗਵਾਨ ਏਕਾ ਅੱਖਰ ਜਾਣ ਪੜ੍ਹ, ਨਿਰਗੁਣ ਸਰਗੁਣ ਕਰੇ ਪੜ੍ਹਾਈਆ। ਭਗਤ ਭਗਵਾਨ ਏਕਾ ਮੰਦਰ ਜਾਣ ਵੜ, ਸਚ ਮਹੱਲਾ ਸੋਭਾ ਪਾਈਆ। ਭਗਤ ਭਗਵਾਨ ਇਕ ਦੂਜੇ ਦਾ ਲੜ ਲੈਣ ਫੜ, ਫੜਿਆ ਲੜ ਨਾ ਕੋਇ ਛੁਡਾਈਆ। ਭਗਤ ਭਗਵਾਨ ਇਕ ਦੂਜੇ ਦੇ ਪੌੜੇ ਜਾਇਨ ਚੜ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਭਗਤ ਭਗਵਾਨ ਇਕੋ ਮੰਗ, ਏਕਾ ਆਸ ਰਖਾਈਆ। ਭਗਤ ਭਗਵਾਨ ਸਦਾ ਅਖੰਡ, ਖੰਡ ਖੰਡ ਨਾ ਕੋਇ ਕਰਾਈਆ। ਭਗਤ ਭਗਵਾਨ ਪਰਕਾਸ਼ ਵਿਚ ਬ੍ਰਹਿਮੰਡ, ਵਰਭੰਡ ਵੱਜੇ ਵਧਾਈਆ। ਭਗਤ ਭਗਵਾਨ ਉਤਮ ਜੇਰਜ ਅੰਡ, ਉਤਭੁਜ ਸੇਤਜ ਮਾਣ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੀ ਭਗਤੀ ਆਪ ਸਮਝਾਈਆ। ਸਾਚੀ ਭਗਤੀ ਭਗਤ ਭਗਵਾਨ, ਜੁਗ ਜੁਗ ਆਪ ਸਮਝਾਇੰਦਾ। ਚਰਨ ਸਰਨ ਸਰਨ ਚਰਨ ਹਰਿ ਧਿਆਨ, ਦੂਜਾ ਇਸ਼ਟ ਨਾ ਕੋਇ ਵਖਾਇੰਦਾ। ਅੰਤਰ ਆਤਮ ਆਤਮ ਅੰਤਰ ਇਕ ਗਿਆਨ, ਏਕਾ ਘਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤ੍ਰੇਤਾ ਦੁਆਪਰ ਭਗਤ ਭਗਵੰਤ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਖੇਲ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ, ਥਿਰ ਮਾਤ ਰਹਿਣ ਨਾ ਪਾਈਆ। ਭਗਤ ਭਗਵੰਤ ਦਏ ਅਧਾਰ, ਏਕਾ ਬੂਝ ਬੁਝਾਈਆ। ਲੇਖਾ ਜਾਣੇ ਵਿਚ ਸੰਸਾਰ, ਨਿਰਗੁਣ ਸਰਗੁਣ ਖੇਲ ਖਿਲਾਈਆ। ਕਲਜੁਗ ਅੰਤਮ ਆਈ ਵਾਰ, ਗੁਰ ਗੁਰ ਅਵਤਾਰ ਕਹਿ ਕਹਿ ਗਏ ਪੁਕਾਰ, ਪੁਰਖ ਅਬਿਨਾਸ਼ੀ ਏਕਾ ਓਟ ਰਖਾਈਆ। ਪਰਗਟ ਹੋਵੇ ਨਿਹਕਲੰਕ ਬਲੀ ਬਲਵਾਨ ਜੋਤ ਸਰੂਪੀ ਜਾਮਾ ਧਾਰ, ਜੋਤੀ ਜੋਤ ਕਰੇ ਰੁਸ਼ਨਾਈਆ। ਵਰਨ ਗੋਤ ਤੇ ਵਸੇ ਬਾਹਰ, ਰੂਪ ਰੰਗ ਰੇਖ ਨਾ ਕੋਇ ਵਿਚ ਸੰਸਾਰ,
ਅਕਲ ਕਲ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ ਨਿਰਗੁਣ ਆਪਣਾ ਵੇਸ ਵਟਾਈਆ। ਨਿਰਗੁਣ ਵੇਸ ਆਪੇ ਧਰ, ਧਰ ਧਰਨੀ ਆਪ ਸੁਹਾਇੰਦਾ। ਭਗਤ ਭਗਵੰਤ ਲਏ ਫੜ, ਜੁਗ ਜੁਗ ਵਿਛੜੇ ਮੇਲ ਮਿਲਾਇੰਦਾ। ਲੇਖਾ ਜਾਣੇ ਨਾਰੀ ਨਰ, ਨਰ ਨਰਾਇਣ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਦੇਵੇ ਇਕੋ ਦਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਇਕ ਸਮਝਾਇੰਦਾ। ਸਾਚੀ ਵਸਤ ਭਗਤਨ ਦਾਤ, ਹਰਿ ਭਗਵਨ ਆਪ ਜਣਾਈਆ। ਸੋਹੰ ਅੱਖਰ ਸਤਿਜੁਗ ਗਾਥ, ਸੋ ਪੁਰਖ ਨਿਰੰਜਣ ਕਰੇ ਪੜ੍ਹਾਈਆ। ਲਹਿਣਾ ਦੇਣਾ ਚੁੱਕੇ ਮਸਤਕ ਮਾਥ, ਪੂਰਬ ਲੇਖਾ ਰਹਿਣ ਨਾ ਪਾਈਆ। ਦੋ ਜਹਾਨਾਂ ਦੇਵੇ ਸਾਥ, ਏਥੇ ਓਥੇ ਹੋਏ ਸਹਾਈਆ । ਮੇਲ ਮਿਲਾਵਾ ਤ੍ਰਿਲੋਕੀ ਨਾਥ, ਤ੍ਰੈ ਤ੍ਰੈ ਮਾਇਆ ਫੰਦ ਕਟਾਈਆ। ਘਰ ਘਰ ਵੇਖੇ ਹਰਿ ਰਘੁਨਾਥ, ਰਘੁਪਤ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪ ਉਠਾਈਆ। ਭਗਤ ਭਗਵੰਤ ਇਕ ਭਰਵਾਸਾ, ਏਕਾ ਓਟ ਜਣਾਇੰਦਾ। ਨਿਰਗੁਣ ਸਰਗੁਣ ਦਾਸੀ ਦਾਸਾ, ਬਣ ਸੇਵਕ ਸੇਵ ਕਮਾਇੰਦਾ। ਕਾਇਆ ਮੰਦਰ ਪਾਵੇ ਰਾਸਾ, ਗੋਪੀ ਕਾਹਨ ਨਾਚ ਨਚਾਇੰਦਾ। ਹਰਿ ਭਗਤ ਹਰਿ ਦਰਸ਼ਨ ਪਿਆਸਾ, ਦੇ ਦਰਸ ਤ੍ਰਿਖਾ ਬੁਝਾਇੰਦਾ। ਆਦਿ ਅੰਤ ਨਾ ਹੋਏ ਵਿਨਾਸਾ, ਅਬਿਨਾਸ਼ੀ ਕਰਤਾ ਆਪਣੇ ਰੰਗ ਰੰਗਾਇੰਦਾ। ਕਲਜੁਗ ਅੰਤਮ ਵੇਖਣ ਆਇਆ ਆਪ ਤਮਾਸ਼ਾ, ਨਿਰਗੁਣ ਆਪਣਾ ਰੂਪ ਧਰਾਇੰਦਾ। ਲੱਖ ਚੁਰਾਸੀ ਤੋਲਣਹਾਰਾ ਤੋਲਾ ਮਾਸ਼ਾ, ਰੱਤੀ ਰੱਤ ਰੱਤ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਆਪਣੇ ਘਰ, ਭਗਵਨ ਸਾਚਾ ਮੇਲ ਮਿਲਾਇੰਦਾ। ਸਾਚਾ ਮੇਲਾ ਭਗਤ ਭਗਵੰਤ, ਸਾਚੇ ਘਰ ਵੱਜੇ ਵਧਾਈਆ। ਲੇਖਾ ਜਾਣੇ ਜੀਵ ਜੰਤ, ਘਟ ਘਟ ਰਿਹਾ ਸਮਾਈਆ। ਜਿਸ ਜਨ ਬਣਾਏ ਸਾਚੀ ਬਣਤ, ਤਿਸ ਆਪਣੀ ਬੂਝ ਬੁਝਾਈਆ। ਗੁਰਮੁਖ ਵੇਖੇ ਵਿਰਲਾ ਸੰਤ, ਹਰਿ ਸਤਿਗੁਰ ਹੋਏ ਸਹਾਈਆ। ਨਾਤਾ ਜੋੜ ਨਾਰ ਕੰਤ, ਕੰਤ ਕੰਤੂਹਲ ਖ਼ੁਸ਼ੀ ਮਨਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਰਸਨਾ ਜਿਹਵਾ ਮਣੀਆ ਮੰਤ, ਸੋਹੰ ਅੱਖਰ ਕਰੇ ਪੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਭਗਤ ਭਗਵੰਤ ਏਕਾ ਦਰ ਵੱਜੇ ਵਧਾਈਆ। ਏਕਾ ਦਰ ਵੱਜੇ ਵਾਜਾ, ਹਰਿ ਹਰਿ ਆਪ ਵਜਾਇੰਦਾ। ਮੇਲ ਮਿਲਾਵਾ ਗ਼ਰੀਬ ਨਿਵਾਜ਼ਾ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਲੱਖ ਚੁਰਾਸੀ ਸਾਜਣ ਸਾਜਾ, ਘਟ ਘਟ ਵੇਖ ਵਖਾਇੰਦਾ। ਜਨ ਭਗਤਾਂ ਦੇਵੇ ਨਾਮ ਦਾਤਾ, ਵਸਤ ਅਮੋਲਕ ਆਪ ਵਰਤਾਇੰਦਾ। ਅੰਦਰ ਬਹਿ ਬਹਿ ਗਾਏ ਗਾਥਾ, ਅੱਖਰ ਵੱਖਰ ਆਪ ਪੜ੍ਹਾਇੰਦਾ। ਸਰਬ ਕਲ ਆਪੇ ਸਮਰਾਥਾ, ਸੋ ਪੁਰਖ ਨਿਰੰਜਣ ਵੇਸ ਵਟਾਇੰਦਾ। ਜਨਮ ਜਨਮ ਦਾ ਪੂਰਾ ਕਰੇ ਘਾਟਾ, ਜਿਸ ਜਨ ਆਪਣਾ ਦਰਸ ਕਰਾਇੰਦਾ। ਲਹਿਣਾ ਦੇਣਾ ਚੁੱਕੇ ਤੀਰਥ ਤਾਟਾ, ਸਰ ਸਰੋਵਰ ਇਕ ਨੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਆਪ ਤਰਾਇੰਦਾ। ਭਗਤ ਭਗਵੰਤ ਇਕੋ ਮਾਣ, ਏਕਾ ਮਿਲੇ ਵਡਿਆਈਆ। ਭਗਤ ਭਗਵੰਤ ਇਕ ਨਿਸ਼ਾਨ, ਏਕਾ ਤੀਰ ਚਲਾਈਆ। ਭਗਤ ਭਗਵੰਤ ਇਕ ਗਿਆਨ, ਏਕਾ ਕਰੇ ਪੜ੍ਹਾਈਆ। ਭਗਤ ਭਗਵੰਤ ਇਕ ਮਕਾਨ, ਏਕਾ ਘਰ ਡੇਰਾ ਲਾਈਆ। ਭਗਤ ਭਗਵੰਤ ਇਕ ਵਿਧਾਨ, ਸਾਚਾ ਮਾਰਗ
ਜਗਤ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸਦਾ ਸਲਾਹੀਆ। ਹਰਿਜਨ ਵਡਿਆਈ ਭਗਤੀ ਭਗਤ, ਪਾਰਬ੍ਰਹਮ ਪ੍ਰਭ ਦਇਆ ਕਮਾਇੰਦਾ। ਲੇਖਾ ਜਾਣੇ ਬੂੰਦ ਰਕਤ, ਹੱਡ ਮਾਸ ਨਾੜੀ ਚੰਮ ਵੇਖ ਵਖਾਇੰਦਾ। ਦੇਵੇ ਵਡਿਆਈ ਵਿਚ ਜਗਤ, ਜੀਵਣ ਜੁਗਤ ਆਪ ਸਮਝਾਇੰਦਾ। ਆਪਣੇ ਮੇਲਣ ਦਾ ਆਪੇ ਜਾਣੇ ਵਕਤ, ਵੇਦ ਕਤੇਬ ਭੇਵ ਨਾ ਆਇੰਦਾ। ਕਰ ਕਿਰਪਾ ਜਿਸ ਦੇਵੇ ਦਰਸ, ਜਗਤ ਤ੍ਰਿਸਨਾ ਭੁੱਖ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤਾਂ ਦੇਵੇ ਇਕ ਗਿਆਨ, ਆਤਮ ਪਰਮਾਤਮ ਪਰਮਾਤਮ ਆਤਮ ਏਕਾ ਰੰਗ ਵਖਾਇੰਦਾ।
੨੧ ਮਾਘ ੨੦੧੮ ਬਿਕ੍ਰਮੀ ਰਾਜਿੰਦਰ ਸਿੰਘ ਦੇ ਗ੍ਰਹਿ ਪਿੰਡ ਸੀੜ ਜੰਮੂ
ਭਗਤਾਂ ਕਰੇ ਸਦਾ ਪਿਆਰ, ਹਰਿ ਭਗਵਨ ਬੇਪਰਵਾਹੀਆ। ਭਗਤਾਂ ਦੇਵੇ ਨਾਮ ਅਧਾਰ, ਹਰਿ ਭਗਵਨ ਦਇਆ ਕਮਾਈਆ। ਭਗਤਾਂ ਦੇਵੇ ਸਚ ਸ਼ਿੰਗਾਰ, ਹਰਿ ਭਗਵਨ ਸ਼ਹਿਨਸ਼ਾਹੀਆ। ਭਗਤਾਂ ਦੇਵੇ ਇਕ ਆਧਾਰ, ਹਰਿ ਭਗਵਨ ਚਰਨ ਸਰਨ ਸਰਨਾਈਆ। ਭਗਤਾਂ ਦੇਵੇ ਇਕ ਖ਼ੁਮਾਰ, ਹਰਿ ਭਗਵਨ ਅੰਮ੍ਰਿਤ ਜਾਮ ਪਿਆਈਆ। ਭਗਤਾਂ ਦੇਵੇ ਇਕ ਜੈਕਾਰ, ਹਰਿ ਭਗਵਨ ਸਾਚਾ ਸੋਹਲਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜਨ ਭਗਤਾਂ ਸੇਵ ਕਮਾਈਆ। ਭਗਵਨ ਮੇਲਾ ਏਕੰਕਾਰ, ਭਗਵਨ ਆਪਣਾ ਆਪ ਕਰਾਇੰਦਾ। ਭਗਤਨ ਸੇਜ ਦਏ ਸੁਵਾਰ, ਹਰਿ ਭਗਵਨ ਵੇਖ ਵਖਾਇੰਦਾ। ਭਗਤਨ ਵਖਾਏ ਸਚ ਵਿਹਾਰ, ਵਿਵਹਾਰੀ ਖੇਲ ਕਰਾਇੰਦਾ। ਜੁਗਾਂ ਜੁਗੰਤਰ ਲਏ ਅਵਤਾਰ, ਨਿਰਧਨ ਸਰਧਨ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਆਪਣਾ ਸੰਗ ਨਿਭਾਇੰਦਾ। ਭਗਤਨ ਸੋਹੇ ਸਾਚਾ ਬੰਕ, ਬੰਕ ਦੁਆਰੀ ਆਪ ਸੁਹਾਈਆ। ਨਾਤ ਤੋੜ ਜੀਵ ਜੰਤ, ਹਰਿਜਨ ਆਪਣੇ ਸੰਗ ਮਿਲਾਈਆ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਬੂਝ ਬੁਝਾਈਆ। ਆਤਮ ਅੰਤਰ ਸਾਚਾ ਮੰਤ, ਸੋ ਪੁਰਖ ਨਿਰੰਜਣ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਭਗਤ ਮਾਣ ਵਡਿਆਈਆ। ਭਗਤ ਵਡਿਆਈ ਵਿਚ ਜਗ, ਜੀਵਣ ਦਾਤਾ ਆਪ ਰਖਾਇੰਦਾ। ਦਰਸ ਦਿਖਾਏ ਉਪਰ ਸ਼ਾਹ ਰਗ, ਨੇਤਰ ਨੈਣ ਇਕ ਖੁਲ੍ਹਾਇੰਦਾ। ਤ੍ਰੈਗੁਣ ਮਾਇਆ ਬੁਝੇ ਅੱਗ, ਰਜੋ ਤਮੋ ਸਤੋ ਨਾ ਕੋਇ ਤਪਾਇੰਦਾ। ਸਚ ਨਗਾਰਾ ਜਾਏ ਵੱਜ, ਤ੍ਰੈਕਾਲ ਦਰਸੀ ਆਪ ਵਜਾਇੰਦਾ। ਪਾਰ ਕਿਨਾਰਾ ਕਰੇ ਹੱਦ, ਅਧਵਿਚਕਾਰ ਨਾ ਕੋਇ ਡੁਬਾਇੰਦਾ। ਭਗਤ ਭਗਵੰਤ ਸਾਚੀ ਯਦ, ਸਾਚਾ ਬੰਸ ਬਣਾਇੰਦਾ। ਆਦਿ ਅੰਤ ਦਰ ਦੁਆਰੇ ਸੱਦ, ਸਾਚਾ ਮੇਲ ਮਿਲਾਇੰਦਾ। ਭਗਤ ਪਿਆਰ ਜਾਏ ਵੱਝ, ਏਕਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲਾ ਇਕ ਅਕੇਲਾ, ਜੁਗ ਜੁਗ ਖੇਲ ਕਰਾਇੰਦਾ। ਜੁਗ ਜੁਗ ਖੇਲ ਪਾਰਬ੍ਰਹਮ, ਆਪਣਾ ਆਪ ਕਰਾਈਆ। ਨਾ ਮਰੇ ਨਾ ਪਏ ਜੰਮ, ਨਿਰਗੁਣ ਸਰਗੁਣ ਵੇਸ ਵਟਾਈਆ। ਦੋ ਜਹਾਨਾਂ ਜਾਣੇ ਕੰਮ, ਲੱਖ ਚੁਰਾਸੀ ਭੇਵ ਚੁਕਾਈਆ। ਲੇਖਾ ਜਾਣੇ ਦਮਾਂ ਦਮ, ਪਵਣ ਸਵਾਸ ਰਿਹਾ ਸਮਾਈਆ। ਭਗਤਾਂ ਬੇੜਾ ਆਪ ਬੰਨ੍ਹ, ਹਰਿਜੂ ਆਪਣੇ ਕੰਧ ਉਠਾਈਆ। ਰਾਏ ਧਰਮ ਨਾ ਦੇਵੇ ਡੰਨ, ਵੇਲੇ ਅੰਤ ਨਾ ਕੋਇ ਸਜਾਈਆ। ਏਕਾ ਰਾਗ ਸੁਣਾਏ ਕੰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਵੇਖੇ ਥਾਉਂ
ਥਾਈਂਆ। ਭਗਤਨ ਵੇਖੇ ਥਾਨ ਥਨੰਤਰ, ਦੋ ਜਹਾਨਾਂ ਫੋਲ ਫੁਲਾਇੰਦਾ। ਭੇਵ ਚੁਕਾਏ ਗਗਨ ਗਗਨੰਤਰ, ਗਗਨ ਮੰਡਲ ਸੋਭਾ ਪਾਇੰਦਾ। ਸਰਬ ਜੀਆਂ ਬਿਧ ਜਾਣੇ ਅੰਤਰ, ਘਟ ਘਟ ਆਪਣਾ ਆਸਣ ਲਾਇੰਦਾ। ਜੁਗ ਜੁਗ ਜਣਾਏ ਆਪਣਾ ਮੰਤਰ, ਗੁਰ ਪੀਰ ਅਵਤਾਰ ਆਪ ਪੜ੍ਹਾਇੰਦਾ। ਆਦਿ ਜੁਗਾਦਿ ਸਦਾ ਸੁਤੰਤਰ, ਸਤਿ ਸਤਿਵਾਦੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਇੰਦਾ। ਹਰਿਜਨ ਸੱਚਾ ਇਕੋ ਮੀਤ, ਦੂਸਰ ਸੰਗ ਨਾ ਕੋਇ ਰਖਾਈਆ। ਜਗਤ ਜੁਗ ਅਵੱਲੜੀ ਰੀਤ, ਜੁਗ ਕਰਤਾ ਆਪ ਚਲਾਈਆ। ਲੱਖ ਚੁਰਾਸੀ ਪਰਖਣਹਾਰਾ ਨੀਤ, ਦਿਵਸ ਰੈਣ ਰੈਣ ਦਿਵਸ ਆਪਣੀ ਸੇਵ ਕਮਾਈਆ। ਭਗਤਨ ਮੇਲਾ ਘਰ ਅਨਡੀਠ, ਅਨਡਿਠੜਾ ਧਾਮ ਵਖਾਈਆ। ਅੱਠੇ ਪਹਿਰ ਵਸੇ ਚੀਤ, ਚਿਤ ਵਿਤ ਠਗੋਰੀ ਕੋਇ ਨਾ ਪਾਈਆ। ਚਰਨ ਸਰਨ ਸਚ ਪ੍ਰੀਤ, ਪ੍ਰੀਤੀਵਾਨ ਇਕ ਸਿਖਾਈਆ। ਆਦਿ ਅੰਤ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਲੇਖਾ ਜਾਣੇ ਹਸਤ ਕੀਟ, ਘਟ ਘਟ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਾਚੇ ਘਰ, ਗ੍ਰਹਿ ਮੰਦਰ ਸੋਭਾ ਪਾਈਆ। ਭਗਤਨ ਮੇਲਾ ਭਗਤਨ ਅੰਦਰ, ਕਾਇਆ ਬੰਕ ਸੁਹਾਇੰਦਾ। ਲੇਖਾ ਜਾਣੇ ਡੂੰਘੀ ਕੰਦਰ, ਕਾਇਆ ਭਵਰੀ ਫੋਲ ਫੁਲਾਇੰਦਾ। ਵਾਸਨਾ ਮੇਟੇ ਮਨੂਆ ਬੰਦਰ, ਆਸਾ ਤ੍ਰਿਸਨਾ ਨਾਲ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੀ ਦਇਆ ਕਮਾਇੰਦਾ। ਹਰਿਜਨ ਨਾਤਾ ਤੁਟੇ ਮੋਹ, ਮਮਤਾ ਲੋਕਮਾਤ ਰਹਿਣ ਨਾ ਪਾਈਆ। ਜਗਤ ਵਿਕਾਰਾ ਦੇਵੇ ਕੋਹ, ਨਾਮ ਛੁਰੀ ਇਕ ਚਲਾਈਆ। ਭੇਵ ਖੁਲ੍ਹਾਏ ਸੋਹੰ ਸੋ, ਆਤਮ ਪਰਮਾਤਮ ਪੜਦਾ ਲਾਹੀਆ। ਅੰਮ੍ਰਿਤ ਆਤਮ ਦੇਵੇ ਚੋਅ, ਨਿਝਰ ਝਿਰਨਾ ਆਪ ਝਿਰਾਈਆ। ਜੋਤ ਨਿਰੰਜਣ ਕਰੇ ਲੋਅ, ਅੰਧ ਅੰਧੇਰ ਮਿਟਾਈਆ। ਹਰਿ ਕਾ ਨਾਮ ਢੋਆ ਢੋਅ, ਹਰਿ ਜੂ ਝੋਲੀ ਆਪ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਭਾਗ ਲਗਾਈਆ। ਗ੍ਰਹਿ ਮੰਦਰ ਲੱਗੇ ਭਾਗ, ਕਾਇਆ ਬੰਕ ਸੁਹਾਇੰਦਾ। ਬੰਦ ਕਿਵਾੜੀ ਖੁਲ੍ਹੇ ਤਾਕ, ਬਜਰ ਕਪਾਟੀ ਤੋੜ ਤੁੜਾਇੰਦਾ। ਨਿਰਮਲ ਜੋਤ ਜਗੇ ਚਿਰਾਗ, ਦੀਵਾ ਬਾਤੀ ਨਾ ਕੋਇ ਰਖਾਇੰਦਾ। ਸ਼ਬਦ ਅਨਾਦੀ ਵੱਜੇ ਨਾਦ, ਅਨਹਦ ਰਾਗ ਅਲਾਇੰਦਾ। ਆਤਮ ਉਪਜੇ ਇਕ ਵੈਰਾਗ, ਵੈਰਾਗੀ ਰੂਪ ਆਪ ਅਖਵਾਇੰਦਾ। ਜਗਤ ਤ੍ਰਿਸਨਾ ਦਏ ਤਿਆਗ, ਤਿਆਗੀ ਆਪਣਾ ਰੰਗ ਰੰਗਾਇੰਦਾ। ਸੁਰਤ ਸਵਾਣੀ ਜਾਏ ਜਾਗ, ਸ਼ਬਦ ਹਾਣੀ ਮੇਲ ਮਿਲਾਇੰਦਾ। ਆਪਣੇ ਹੱਥ ਪਕੜੇ ਵਾਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਬੰਕ ਸੁਹਾਇੰਦਾ। ਬੰਕ ਸੋਹੇ ਬੰਕ ਦੁਆਰ, ਟੇਢੀ ਬੰਕ ਪਾਰ ਕਰਾਈਆ। ਗ੍ਰਹਿ ਮੰਦਰ ਅੰਦਰ ਹੋਏ ਉਜਿਆਰ, ਨੂਰ ਨੂਰਾਨਾ ਨੂਰ ਰੁਸ਼ਨਾਈਆ। ਨਾਦ ਧੁਨ ਧੁਨ ਜੈਕਾਰ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ । ਸਾਚੀ ਸਖੀਆਂ ਮੰਗਲਾਚਾਰ, ਗੀਤ ਗੋਬਿੰਦ ਅਲਾਈਆ। ਵਾਹ ਵਾ ਸਤਿਗੁਰ ਵੱਜੇ ਸਿਤਾਰ, ਬਿਨ ਤੰਦੀ ਤਾਰ ਹਿਲਾਈਆ। ਏਕਾ ਨਾਦ ਏਕਓਅੰਕਾਰ, ਓਅੰਕਾਰਾ ਰੂਪ ਵਟਾਈਆ। ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਬੇਪਰਵਾਹੀਆ। ਭਗਤਾਂ ਪੈਜ ਆਪ ਸਵਾਰ, ਭਗਤ ਵਛਲ ਨਾਉਂ ਧਰਾਈਆ। ਜੁਗ ਜੁਗ ਲੋਕਮਾਤ ਲਏ ਅਵਤਾਰ, ਲੇਖਾ ਜਾਣੇ ਥਾਉਂ ਥਾਈਂਆ। ਕਲਜੁਗ ਅੰਤਮ ਖੇਲ ਅਪਾਰ, ਨਿਰਾਕਾਰ ਆਪ ਕਰਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਵੇਖੇ ਵਿਗਸੇ ਵੇਖਣਹਾਰ, ਅੱਖ ਪਰਤੱਖ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਭਗਤਨ ਮੀਤਾ ਇਕ ਅਤੀਤਾ ਠਾਂਡਾ ਸੀਤਾ ਪਤਿਤ ਪੁਨੀਤਾ ਸਾਚੀ ਰੀਤਾ ਆਪ ਚਲਾਈਆ। ਸਾਚੀ ਰੀਤਾ ਦੋ ਜਹਾਨ, ਦੋ ਜਹਾਨਾਂ ਵਾਲੀ ਆਪ ਚਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਏ ਗਿਆਨ, ਏਕਾ ਗੁਣ ਸਮਝਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵੇਖੇ ਮਾਰ ਧਿਆਨ, ਆਤਮ ਅੰਤਰ ਬੂਝ ਬੁਝਾਇੰਦਾ। ਨੌਂ ਖੰਡ ਸਤ ਦੀਪ ਬ੍ਰਹਿਮੰਡ ਖੰਡ ਵਖਾਏ ਨਿਸ਼ਾਨ, ਸਚ ਨਿਸ਼ਾਨਾ ਇਕ ਝੁਲਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਲੇਖਾ ਜਾਣੇ ਅੰਜੀਲ ਕੁਰਾਨ, ਖਾਣੀ ਬਾਣੀ ਭੇਵ ਚੁਕਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਲੇਖਾ ਜਾਣ ਸ੍ਰੀ ਭਗਵਾਨ, ਪੂਰਬ ਲਹਿਣਾ ਝੋਲੀ ਪਾਇੰਦਾ। ਭਗਤਾਂ ਦੇਵੇ ਆਤਮ ਦਾਨ, ਸਾਚੇ ਸੰਤਾਂ ਮਿਲੇ ਆਣ, ਗੁਰਮੁਖ ਵੇਖੇ ਬਾਲ ਅਞਾਣ, ਗੁਰਸਿਖਾਂ ਬਖ਼ਸ਼ੇ ਚਰਨ ਧਿਆਨ, ਸਰਨ ਚਰਨ ਸੱਚੀ ਸਰਨਾਈਆ। ਦਾਤਾ ਦਾਨੀ ਨੌਜਵਾਨ, ਦੇਵਣਹਾਰਾ ਜੀਵ ਜਹਾਨ, ਆਦਿ ਅੰਤ ਸ੍ਰੀ ਭਗਵੰਤ ਜੁਗ ਜੁਗ ਸਾਚੀ ਭਿਛਿਆ ਏਕਾ ਏਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਾਚੇ ਘਰ, ਗ੍ਰਹਿ ਮੰਦਰ ਆਪ ਸੁਹਾਈਆ। ਗ੍ਰਹਿ ਮੰਦਰ ਵੇਖੇ ਕਾਇਆ ਤਨ, ਤ੍ਰੈਗੁਣ ਮਾਇਆ ਬੰਧਨ ਰਖਾਈਆ। ਬੁਧੀ ਮਤ ਵੇਖੇ ਮਨ, ਮਨ ਮਨਸਾ ਖੇਲ ਕਰਾਈਆ। ਜੋਤ ਨਿਰੰਜਣ ਚੜ੍ਹੇ ਚੰਨ, ਚੰਦ ਚੰਦ ਸ਼ਰਮਾਈਆ। ਪੰਚਮ ਪੰਚ ਬੇੜਾ ਬੰਨ, ਖੇਵਟ ਖੇਟਾ ਸਿਖ ਜਣਾਈਆ। ਵਸਤ ਅਮੋਲਕ ਨਾਮ ਧਨ, ਸਚ ਖ਼ਜ਼ੀਨਾ ਵਿਚ ਰਖਾਈਆ। ਦਿਸ ਨਾ ਆਏ ਨੇਤਰ ਅੰਨ੍ਹ, ਭਰਮੇ ਭੁੱਲੀ ਸਰਬ ਲੁਕਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਦੇਵੇ ਡੰਨ, ਡੌਰੂ ਡੰਕਾ ਇਕ ਵਜਾਈਆ। ਜਨ ਭਗਤਾਂ ਕਿਰਪਾ ਕਰ ਸ੍ਰੀ ਭਗਵਨ, ਆਪਣੀ ਬੂਝ ਬੁਝਾਈਆ। ਏਕਾ ਰਾਗ ਸੁਣਾਏ ਕੰਨ, ਛੱਤੀ ਰਾਗ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਦਰ, ਦਰ ਮੰਦਰ ਇਕ ਸੁਹਾਈਆ। ਦਰ ਮੰਦਰ ਸਦਾ ਸੁਹੌਣਾ, ਹਰਿ ਸਾਚਾ ਆਪ ਸੁਹਾਈਆ। ਭਗਤ ਭਗਵੰਤ ਗੀਤ ਇਕੋ ਗਾਵਣਾ, ਏਕਾ ਕਰੇ ਪੜ੍ਹਾਈਆ। ਨਿਰਗੁਣ ਸਰਗੁਣ ਪਕੜੇ ਦਾਮਨਾ, ਦਾਮਨਗੀਰ ਸੱਚਾ ਸ਼ਹਿਨਸ਼ਾਹੀਆ । ਏਥੇ ਓਥੇ ਹੋਏ ਜਾਮਨਾ, ਸਾਚੀ ਜਾਮਨੀ ਆਪ ਨਿਭਾਈਆ। ਅੰਤਮ ਅੰਤ ਪੂਰੀ ਕਰੇ ਭਾਵਨਾ, ਭਾਵੀ ਕਾਲ ਨੇੜ ਨਾ ਆਈਆ। ਸੋਹੰ ਸੋ ਸਾਚਾ ਢੋਲਾ ਗਾਵਣਾ, ਆਤਮ ਪਰਮਾਤਮ ਹੋਏ ਸਹਾਈਆ। ਪਰਮ ਪੁਰਖ ਏਕਾ ਪਾਵਣਾ, ਅਮਰਾਪਦ ਇਕ ਵਖਾਈਆ। ਜੋਤੀ ਜੋਤ ਜੋਤ ਮਿਲਾਵਣਾ, ਭਗਤ ਭਗਵੰਤ ਏਕਾ ਰੰਗ ਵਖਾਈਆ। ਕਲਜੁਗ ਅੰਤਮ ਬੇੜਾ ਪਾਰ ਕਰਾਵਣਾ, ਜਿਸ ਜਨ ਸਾਚੇ ਬੇੜੇ ਲਏ ਚੜ੍ਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਫੜਾਏ ਦਾਮਨਾ, ਫੜਿਆ ਪੱਲੂ ਛੁੱਟ ਨਾ ਜਾਈਆ। ਭਗਤ ਕਹੇ ਪ੍ਰਭ ਸਰਬੱਗ, ਹਰਿ ਏਕਾ ਏਕ ਬੂਝ ਬੁਝਾ। ਕਲਜੁਗ ਅੰਤਮ ਲੱਗੀ ਅੱਗ, ਚਾਰ ਵਰਨ ਰਿਹਾ ਕੁਰਲਾ। ਕੋਈ ਸਹਾਈ ਦਿਸੇ ਨਾ ਜੱਗ, ਵੇਖਿਆ ਥਾਉਂ ਥਾਂ। ਮੇਰੀ ਰੱਖੇ ਨਾ ਕੋਈ ਲਜ, ਅੰਤਮ ਪਕੜੇ ਨਾ ਕੋਈ ਬਾਂਹ। ਪੜਦਾ ਸਕੇ ਨਾ ਕੋਈ ਕਜ, ਸਾਰੇ ਬੈਠੇ ਕਰਕੇ ਨਾਂਹ। ਕੂੜ ਨਗਾਰਾ ਰਿਹਾ ਵੱਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ਣੀ ਸਚ ਸਰਨਾ। ਭਗਤ ਕਹੇ ਦੱਸ ਭਗਵਾਨ, ਕਲਜੁਗ ਕੂਕੇ ਦਏ ਦੁਹਾਈਆ। ਚਾਰੋਂ ਕੁੰਟ ਹੋਈ ਵੈਰਾਨ, ਰੁੱਤ ਬਸੰਤ ਨਾ ਕੋਇ ਵਖਾਈਆ। ਰਸਨਾ ਜਿਹਵਾ ਸਾਰੇ ਗਾਣ, ਆਤਮ ਪਰਮਾਤਮ ਨਾ ਕੋਇ ਮਿਲਾਈਆ। ਜੀਵ ਜੰਤ ਹੋਏ ਹੈਰਾਨ, ਸਾਧ ਸੰਤ ਦੇਣ ਗਵਾਹੀਆ। ਕਲਜੁਗ ਜੋਧਾ ਵਡ ਬਲਵਾਨ, ਸਭ ਦੇ ਮਾਣ ਰਿਹਾ ਗਵਾਈਆ। ਘਰ ਘਰ ਪੰਚ ਵਿਕਾਰ ਹੋਇਆ ਪਰਧਾਨ, ਸਚ ਪਰਧਾਨਗੀ
ਇਕ ਸਮਝਾਈਆ। ਅੰਦਰ ਬਹਿ ਬਹਿ ਖੇਲ ਕਰੇ ਸ਼ੈਤਾਨ, ਸ਼ਰੀਅਤ ਨਾਲ ਲੜਾਈਆ। ਤੇਰੀ ਕੋਈ ਨਾ ਮੰਨੇ ਆਣ, ਗੁਰ ਅਵਤਾਰ ਗਏ ਸਮਝਾਈਆ। ਪੀਰ ਪੈਗ਼ੰਬਰ ਹੋਏ ਬੇਪਹਿਚਾਨ, ਨੂਰ ਜ਼ਹੂਰ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਿਸ ਬਿਧ ਮਿਲੇ ਤੇਰੀ ਸਰਨਾਈਆ। ਭਗਤ ਕਹੇ ਸੁਣ ਭਗਵੰਤ, ਮੇਰੀ ਇਕ ਅਰਦਾਸ। ਲੱਖ ਚੁਰਾਸੀ ਜੀਵ ਜੰਤ, ਕਲਜੁਗ ਅੰਤ ਹੋਈ ਨਿਰਾਸ। ਕੋਈ ਨਾ ਦਿਸੇ ਸਾਚਾ ਸੰਤ, ਸਚ ਵਸਤ ਕਿਸੇ ਨਾ ਪਾਸ। ਕਲਜੁਗ ਮਾਇਆ ਪਾਈ ਬੇਅੰਤ, ਨਾ ਕੋਈ ਕਰੇ ਬੰਦ ਖੁਲਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ ਸਚ ਧਰਵਾਸ। ਸਚ ਧਰਵਾਸ ਦੇ ਨਿਰੰਕਾਰ, ਹਰਿ ਭਗਤ ਮੰਗ ਮੰਗਾਈਆ। ਤੇਰਾ ਖੇਲ ਪ੍ਰਿਥਮੀ ਅਕਾਸ਼, ਗਗਨ ਮੰਡਲ ਤੇਰੀ ਰੁਸ਼ਨਾਈਆ। ਰਵ ਸਸ ਤੇਰਾ ਪਰਕਾਸ਼, ਨੂਰ ਨੂਰ ਨੂਰ ਸਮਾਈਆ। ਗੁਰ ਅਵਤਾਰ ਤੇਰੇ ਦਾਸ, ਪੀਰ ਪੈਗ਼ੰਬਰ ਸੇਵ ਕਮਾਈਆ। ਤੂੰ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਸ਼ਾਹੋ ਸ਼ਬਾਸ, ਸਚਖੰਡ ਸਾਚੇ ਤਖ਼ਤ ਆਸਣ ਲਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਲੱਖ ਚੁਰਾਸੀ ਤੇਰੀ ਰਾਸ, ਜੀਵ ਜੰਤ ਸਾਧ ਸੰਤ ਆਤਮ ਪਰਮਾਤਮ ਗੋਪੀ ਕਾਹਨ ਨਾਚ ਨਚਾਈਆ। ਘਟ ਘਟ ਅੰਦਰ ਤੇਰਾ ਵਾਸ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਕਰ ਕਿਰਪਾ ਰੱਖ ਆਪਣੇ ਪਾਸ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਈਆ। ਸਾਚੇ ਭਗਤ ਸੁਣ ਲਾ ਮੀਤ, ਹਰਿ ਸਾਚਾ ਸਚ ਜਣਾਇੰਦਾ। ਕਲਜੁਗ ਅੰਤ ਖੇਲ ਅਨਡੀਠ, ਅਨਭਵ ਆਪਣੀ ਧਾਰ ਚਲਾਇੰਦਾ। ਨਿਰਗੁਣ ਚਲਾਏ ਆਪਣੀ ਰੀਤ, ਸਰਗੁਣ ਰੂਪ ਨਾ ਕੋਇ ਵਖਾਇੰਦਾ। ਲੱਖ ਚੁਰਾਸੀ ਪਰਖੇ ਨੀਤ, ਜੀਵ ਜੰਤ ਵੇਖ ਵਖਾਇੰਦਾ। ਲੇਖਾ ਜਾਣੇ ਮੰਦਰ ਮਸੀਤ, ਸ਼ਿਵਦੁਆਲੇ ਮੱਠ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਸਾਚੇ ਭਗਤ ਰੱਖ ਉਡੀਕ, ਹਰਿ ਇਕੋ ਇਕ ਜਣਾਈਆ। ਵੇਦ ਵਿਆਸਾ ਲਿਖ ਕੇ ਗਿਆ ਤਾਰੀਕ, ਏਕਾ ਗੁਣ ਸਮਝਾਈਆ। ਈਸਾ ਕਹਿ ਕੇ ਗਿਆ ਲਾਸ਼ਰੀਕ, ਮੇਰਾ ਖ਼ੁਦਾਵੰਦ ਆਏ ਚਾਈਂ ਚਾਈਂਆ। ਮੁਹੰਮਦ ਰੱਖੀ ਇਕ ਪ੍ਰੀਤ, ਸਿਰ ਅਮਾਮਾ ਫੇਰਾ ਪਾਈਆ। ਨਿਰਗੁਣ ਨਾਨਕ ਕਹੇ ਹਰਿ ਨਜ਼ਦੀਕ, ਨੇਰਨ ਨੇਰਾ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੁਣ ਰਿਹਾ ਸਮਝਾਈਆ। ਸਾਚਾ ਗੁਣ ਸੁਣ ਲੈ ਬਾਲ, ਸਤਿ ਪੁਰਖ ਨਿਰੰਜਣ ਆਪ ਜਣਾਇੰਦਾ। ਕਲਜੁਗ ਅੰਤਮ ਖੇਲ ਕਮਾਲ, ਕਮਲਾ ਰਮਲਾ ਆਪ ਕਰਾਇੰਦਾ। ਗੋਬਿੰਦ ਸੂਰਾ ਵੇਖੇ ਲਾਲ, ਲਾਲ ਅਨਮੁਲੜਾ ਗੋਦ ਬਹਾਇੰਦਾ। ਨਿਰਗੁਣ ਸਰਗੁਣ ਬਣ ਦਲਾਲ, ਲੋਕਮਾਤ ਵੇਸ ਵਟਾਇੰਦਾ। ਸੰਬਲ ਵੇਖੇ ਧਾਮ ਨਿਰਾਲ, ਨਿਹਚਲ ਮਹੱਲ ਬਣਾਇੰਦਾ। ਮਹਾਂਬਲੀ ਉਤਰੇ ਆਣ, ਨਾਨਕ ਲੇਖਾ ਪੂਰ ਕਰਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਪਰਗਟਾਇੰਦਾ। ਸਤਿ ਉਠਾਏ ਇਕ ਨਿਸ਼ਾਨ, ਦੋ ਜਹਾਨਾਂ ਆਪ ਝੁਲਾਇੰਦਾ। ਜਨ ਭਗਤਾਂ ਵੇਖੇ ਆਪੇ ਆਣ, ਜਨਮ ਜਨਮ ਦਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਆਪਣਾ ਭੇਵ ਦੇਵੇ ਦੱਸ, ਹਰਿ ਵੱਡਾ ਵਡ ਵਡਿਆਈਆ। ਪਰਗਟ ਹੋਵੇ ਪੁਰਖ ਸਮਰਥ, ਨਿਹਕਲੰਕਾ ਨਾਉਂ ਰਖਾਈਆ। ਹਰਿਜਨ ਸਾਚੇ ਲਏ ਰੱਖ, ਲੱਖ ਚੁਰਾਸੀ ਵੇਖ ਵਖਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਕਰ ਕਿਰਪਾ ਕਰੇ ਵੱਖ, ਸਿਰ ਆਪਣਾ ਹੱਥ
ਟਿਕਾਈਆ। ਏਥੇ ਗਾਵੇ ਆਪਣਾ ਜਸ, ਓਥੇ ਦੇਵੇ ਮਾਣ ਵਡਿਆਈਆ। ਮੇਲ ਮਿਲਾਵਾ ਹੱਸ ਹੱਸ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਤੀਰ ਨਿਰਾਲਾ ਮਾਰੇ ਕਸ, ਅਣਿਆਲਾ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਭੇਵ ਆਪ ਚੁਕਾਈਆ। ਆਪਣਾ ਭੇਵ ਦੇਵੇ ਚੁੱਕ, ਸ੍ਰੀ ਭਗਵਾਨ ਚੁਕਾਇੰਦਾ। ਦਰਸ ਵਖਾਏ ਜੋ ਬੈਠਾ ਲੁਕ, ਰੂਪ ਅਨੂਪ ਧਰਾਇੰਦਾ। ਨਿਰਗੁਣ ਸ਼ੇਰ ਪਏ ਬੁੱਕ, ਸਿੰਘ ਆਪਣਾ ਰੂਪ ਵਖਾਇੰਦਾ। ਜਨ ਭਗਤਾਂ ਉਪਰ ਜਾਏ ਤੁਠ, ਮਿਹਰ ਨਜ਼ਰ ਇਕ ਟਿਕਾਇੰਦਾ। ਅੰਮ੍ਰਿਤ ਜਾਮ ਪਿਆਏ ਘੁੱਟ, ਆਪ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਮਿਲਣ ਦੀ ਬਿਧੀ ਆਪਣੇ ਹੱਥ ਰਖਾਇੰਦਾ। ਆਦਿ ਜੁਗਾਦਿ ਮੇਲਾ ਹੱਥ, ਹਰਿ ਸਤਿਗੁਰ ਆਪ ਰਖਾਇੰਦਾ। ਜੁਗ ਜੁਗ ਖੇਲ ਪੁਰਖ ਸਮਰਥ, ਭੇਵ ਕੋਇ ਨਾ ਪਾਇੰਦਾ। ਲੱਖ ਚੁਰਾਸੀ ਪਾ ਨੱਥ, ਬ੍ਰਹਿਮੰਡ ਖੰਡ ਨਾਚ ਨਚਾਇੰਦਾ। ਲੇਖਾ ਜਾਣੇ ਅਠ ਸਠ, ਤੀਰਥ ਤਟ ਫੋਲ ਫੁਲਾਇੰਦਾ। ਵਸਣਹਾਰਾ ਘਟ ਘਟ, ਗ੍ਰਹਿ ਗ੍ਰਹਿ ਸੇਜ ਸੁਹਾਇੰਦਾ। ਜੋਤੀ ਨੂਰ ਲਟ ਲਟ, ਨੂਰ ਨੂਰਾਨਾ ਡਗਮਗਾਇੰਦਾ। ਦੁਰਮਤ ਮੈਲ ਕੱਟ ਕੱਟ, ਸੁੱਚ ਸੰਜਮ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਇੰਦਾ। ਹਰਿਜਨ ਮੇਲਾ ਅੰਤ ਕਲ, ਕਲ ਕਾਤੀ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਵਡ ਪਰਬਲ, ਬਲ ਆਪਣਾ ਆਪ ਵਖਾਈਆ। ਲੱਖ ਚੁਰਾਸੀ ਅਛਲ ਅਛੱਲ, ਹਰਿਜਨ ਸਾਚੇ ਲਏ ਉਠਾਈਆ। ਆਤਮ ਸਿੰਘਾਸਣ ਏਕਾ ਮਲ, ਸਾਚੀ ਸੇਜਾ ਸੋਭਾ ਪਾਈਆ। ਸ਼ਬਦ ਸੰਦੇਸਾ ਏਕਾ ਘੱਲ, ਘਰ ਘਰ ਵਿਚ ਲਏ ਜਗਾਈਆ। ਜੋਤੀ ਸ਼ਬਦੀ ਆਪੇ ਰਲ, ਨਿਰਗੁਣ ਨਿਰਗੁਣ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਏਕਾ ਘਰ, ਘਰ ਮੰਦਰ ਇਕ ਵਖਾਈਆ। ਇਕੋ ਘਰ ਸੋਭਾਵੰਤ, ਆਦਿ ਜੁਗਾਦਿ ਸੁਹਾਇਆ। ਖੇਲੇ ਖੇਲ ਜੁਗਾਂ ਜੁਗੰਤ, ਜੁਗ ਜੁਗ ਵੇਸ ਵਟਾਇਆ। ਹਰਿਜਨ ਮੇਲਾ ਹਰਿ ਹਰਿ ਕੰਤ, ਘਰ ਸਾਚੇ ਸੋਭਾ ਪਾਇਆ। ਕਲਜੁਗ ਅੰਤ ਬਣਾਈ ਬਣਤ, ਬਸਨ ਬਨਵਾਰੀ ਆਪਣੀ ਦਇਆ ਕਮਾਇਆ। ਏਕਾ ਨਾਮ ਮਣੀਆ ਮੰਤ, ਮਨ ਕਾ ਮਣਕਾ ਦਏ ਭੁਵਾਇਆ। ਕਰੇ ਖੇਲ ਵਾਸੀ ਪੁਰੀ ਘਨਕ, ਘਨਈਆ ਆਪਣਾ ਰੂਪ ਧਰਾਇਆ। ਗੁਰਮੁਖ ਸੁਰਤੀ ਵਰੇ ਜਿਉਂ ਸੀਤਾ ਸਪੁੱਤਰੀ ਜਨਕ, ਜਾਨਕੀ ਆਪਣੇ ਅੰਗ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਾਚੇ ਦਰ, ਦਰ ਮੰਦਰ ਆਪ ਬਣਾਇਆ। ਦਰ ਮੰਦਰ ਵੇਖੇ ਕਾਇਆ ਗੜ੍ਹ, ਪੰਜ ਤੱਤ ਵਡਿਆਈਆ। ਪੁਰਖ ਅਬਿਨਾਸ਼ੀ ਅੰਦਰ ਵੜ, ਆਪਣਾ ਪੰਧ ਮੁਕਾਈਆ। ਸਾਚੇ ਪੌੜੇ ਜਾਏ ਚੜ੍ਹ, ਔਦਾਂ ਜਾਂਦਾ ਦਿਸ ਨਾ ਆਈਆ। ਨਿਸ਼ਅੱਖਰ ਆਖਰ ਆਪੇ ਪੜ੍ਹ, ਕਰੇ ਸਚ ਪੜ੍ਹਾਈਆ। ਦਰਸ ਦਿਖਾਏ ਅੱਗੇ ਖੜ, ਸਵੱਛ ਸਰੂਪੀ ਰੂਪ ਧਰਾਈਆ। ਸੰਤ ਸੁਹੇਲੇ ਆਪੇ ਫੜ, ਫੜ ਫੜ ਬੰਧਨ ਪਾਈਆ। ਨਾ ਜਨਮੇ ਨਾ ਜਾਏ ਮਰ, ਭਗਤ ਭਗਵੰਤ ਸਦਾ ਸਦਾ ਆਪਣੀ ਗੋਦ ਰਖਾਈਆ। ਨਿਰਭੌ ਚੁਕਾਏ ਭੈ ਡਰ, ਭਿਆਨਕ ਰੂਪ ਨਾ ਕੋਇ ਜਣਾਈਆ। ਚਰਨ ਸਰੋਵਰ ਨੁਹਾਏ ਸਾਚੇ ਸਰ, ਸਰ ਆਤਮ ਇਕ ਵਖਾਈਆ। ਜਨ ਭਗਤਾਂ ਉਪਰ ਕਿਰਪਾ ਕਰ, ਕਿਰਪਾ ਨਿਧ ਗਹਿਰ ਗੁਣ ਸਾਗਰ, ਸੰਸਾਰ ਸਾਗਰ ਪਾਰ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਕਰਮ ਕਰੇ ਉਜਾਗਰ, ਤਿਸ ਕਰਮ ਕਾਂਡ ਕੋਇ ਰਹਿਣ ਨਾ ਪਾਈਆ।
੨੧ ਮਾਘ ੨੦੧੮ ਬਿਕ੍ਰਮੀ ਸਰਦਾਰ ਸਿੰਘ ਦੇ ਗ੍ਰਹਿ ਸੀੜ ਜੰਮੂ
ਭਗਤ ਭਗਵਾਨ ਮੇਲਾ ਜਗ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਸੰਤ ਸੁਹੇਲੇ ਸਾਚੇ ਲੱਭ, ਹਰਿ ਪੁਰਖ ਨਿਰੰਜਣ ਖੇਲ ਵਖਾਇੰਦਾ। ਗੁਰਮੁਖ ਸਾਜਣ ਪਿਆਏ ਅੰਮ੍ਰਿਤ ਜਾਮ ਮਦਿ, ਰਸ ਰਸੀਆ ਇਕ ਵਖਾਇੰਦਾ। ਗੁਰਸਿਖ ਪਿਆਰੇ ਕਰ ਕਰ ਅੱਡ, ਨਾਮ ਡੋਰੀ ਬੰਧਨ ਪਾਇੰਦਾ। ਸਤਿ ਸਰੂਪ ਨਿਸ਼ਾਨਾ ਗੱਡ, ਸਤਿ ਸਤਿਵਾਦੀ ਆਪ ਵਖਾਇੰਦਾ। ਜਨਮ ਕਰਮ ਦੀ ਤੋੜ ਹੱਦ, ਆਪਣੇ ਘਰ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਆਪਣੀ ਦਇਆ ਕਮਾਇੰਦਾ। ਭਗਤ ਭਗਵੰਤ ਸਚ ਸੰਦੇਸਾ ਏਕਾ ਏਕ ਜਣਾਈਆ। ਸੰਤ ਸਾਜਨ ਆਪੇ ਵੇਖਾ, ਲੋਚਣ ਨੈਣ ਨੈਣ ਖੁਲ੍ਹਾਈਆ। ਗੁਰਮੁਖਾਂ ਮੇਟੇ ਪਿਛਲੀ ਰੇਖਾ, ਅਗਲਾ ਪੰਧ ਵਖਾਈਆ। ਗੁਰਸਿਖਾਂ ਮੇਲੇ ਸਾਚੇ ਦੇਸਾ, ਘਰ ਮੰਦਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਭਗਤ ਭਗਵੰਤ ਹੋਏ ਅਧੀਨ, ਏਕਾ ਦੂਆ ਭੇਵ ਚੁਕਾਇਆ। ਸੰਤਾਂ ਲੇਖਾ ਚੁਕਿਆ ਲੋਕ ਤੀਨ, ਲੋਕ ਪਰਲੋਕ ਵੇਖ ਵਖਾਇਆ। ਗੁਰਮੁਖਾਂ ਹਿਰਦਾ ਠਾਂਡਾ ਸੀਨ, ਸਾਂਤਕ ਸਤਿ ਸਤਿ ਕਰਾਇਆ। ਗੁਰਸਿਖ ਰਸਨਾ ਜਿਵਹਾ ਰਹੇ ਚੀਨ, ਨਿਮਖ ਨਿਮਖ ਗੁਣ ਗਾਇਆ। ਦਾਤਾ ਦਾਨੀ ਵਡ ਪਰਬੀਨ, ਮਿਹਰਵਾਨ ਦਇਆ ਕਮਾਇਆ। ਲੇਖਾ ਜਾਣੇ ਜਿਉਂ ਜਲ ਮੀਨ, ਜਲ ਮੀਨ ਆਪਣੀ ਧਾਰ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇਆ। ਭਗਤ ਭਗਵੰਤ ਇਕੋ ਘਾਟ, ਹਰਿ ਸਾਚਾ ਸਚ ਰਖਾਇੰਦਾ। ਸੰਤਨ ਮੇਟੇ ਦੂਰ ਦੁਰਾਡੀ ਵਾਟ, ਆਪਣਾ ਪੰਧ ਮੁਕਾਇੰਦਾ। ਗੁਰਮੁਖਾਂ ਦੇਵੇ ਇਕੋ ਦਾਤ, ਸਾਚੀ ਵਸਤ ਝੋਲੀ ਪਾਇੰਦਾ। ਗੁਰਸਿਖਾਂ ਜੋੜੇ ਸਾਚਾ ਨਾਤ, ਨਾਤਾ ਬਿਧਾਤਾ ਇਕ ਬੰਧਾਇੰਦਾ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਵਖਾਇੰਦਾ। ਸ਼ਬਦ ਅਗੰਮੀ ਹਰਿ ਹਰਿ ਗਾਥ, ਚਾਰ ਵਰਨ ਪੜ੍ਹਾਇੰਦਾ। ਅਠਾਰਾਂ ਬਰਨ ਦੇਵੇ ਸਾਥ, ਨਵ ਨੌਂ ਫੇਰਾ ਪਾਇੰਦਾ। ਚਾਰ ਚਾਰ ਮੇਲਾ ਕਮਲਾਪਾਤ, ਦਹਿ ਦਿਸ਼ਾ ਵੰਡ ਵੰਡਾਇੰਦਾ। ਨਿਰਗੁਣ ਸਰਗੁਣ ਚਲਾਏ ਰਾਥ, ਬਣ ਰਥਵਾਹੀ ਸੇਵ ਕਮਾਇੰਦਾ। ਵਸਣਹਾਰਾ ਇਕ ਇਕਾਂਤ, ਅਕਲ ਕਲਾ ਰੂਪ ਵਟਾਇੰਦਾ। ਗੁਰਮੁਖ ਸੱਜਣ ਵੇਖੇ ਮਾਰ ਝਾਤ, ਆਪਣਾ ਨੈਣ ਖੁਲ੍ਹਾਇੰਦਾ। ਗੁਰਸਿਖਾਂ ਖੋਲ੍ਹਣਹਾਰਾ ਤਾਕ, ਬੰਦ ਤਾਕੀ ਆਪ ਤੁੜਾਇੰਦਾ। ਸੰਤਾ ਲਹਿਣਾ ਦੇਣਾ ਚੁਕਾਏ ਮਸਤਕ ਮਾਥ, ਪੂਰਬ ਲੇਖਾ ਝੋਲੀ ਪਾਇੰਦਾ। ਭਗਤ ਭਗਵੰਤ ਵਸੇ ਸਾਥ, ਸਗਲਾ ਸੰਗ ਰਖਾਇੰਦਾ। ਸਗਲ ਵਿਸੂਰੇ ਜਾਇਣ ਲਾਥ, ਜਿਸ ਜਨ ਆਪਣਾ ਦਰਸ ਕਰਾਇੰਦਾ। ਨਾਤਾ ਤੁੱਟੇ ਪੂਜਾ ਪਾਠ, ਅਠ ਸਠ ਤੀਰਥ ਨਾ ਕੋਇ ਨੁਹਾਇੰਦਾ। ਇਕੋ ਰਖੇ ਸਾਚੀ ਯਾਦ, ਆਪਣੀ ਬੂਝ ਬੁਝਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਸੁਣਦਾ ਆਇਆ ਫ਼ਰਯਾਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਆਪ ਮਿਲਾਇੰਦਾ। ਭਗਤ ਭਗਵੰਤ ਦੱਸੇ ਰਾਹ, ਏਕਾ ਗੁਣ ਜਣਾਈਆ। ਸੰਤਨ ਮੇਲਾ ਸਹਿਜ ਸੁਭਾ, ਸਤਿਗੁਰ ਆਪ ਕਰਾਈਆ। ਗੁਰਮੁਖ ਨੇਤਰ ਪੇਖ ਚੜ੍ਹੇ ਚਾਅ, ਨਿਤ ਨਿਤ ਵੇਖ ਵਖਾਈਆ। ਗੁਰਸਿਖ ਗੁਰ ਗੁਰ ਸੀਸ ਰਿਹਾ ਝੁਕਾ, ਨਿਉਂ ਨਿਉਂ ਮਸਤਕ ਟਿੱਕਾ ਲਾਹੇ ਛਾਹੀਆ। ਸਤਿਗੁਰ ਪੂਰਾ ਬੇਪਰਵਾਹ, ਦੀਨਨ ਆਪਣੀ ਦਇਆ ਕਮਾਈਆ। ਕਲਜੁਗ ਅੰਤਮ ਵੇਖੇ ਆ, ਵੇਖਣਹਾਰਾ ਦਿਸ ਨਾ ਆਈਆ। ਜਨ ਭਗਤਾਂ ਬਖ਼ਸ਼ੇ ਸਰਬ ਗੁਨਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਸਮਰਥ ਪੁਰਖ ਵਡ ਵਡਿਆਈਆ। ਸਮਰਥ ਪੁਰਖ ਇਕ ਇਕੱਲਾ ਆਦਿ ਜੁਗਾਦਿ ਸਮਾਇੰਦਾ। ਵਸਣਹਾਰਾ ਸਚਖੰਡ ਮਹੱਲਾ, ਸੋਭਨੀਕ ਸੋਭਾ ਪਾਇੰਦਾ। ਜੋਤੀ ਧਾਰ ਆਪੇ ਰਲਾ, ਸ਼ਬਦੀ ਨਾਦ ਵਜਾਇੰਦਾ। ਥਿਰ ਘਰ ਫੜਾਏ ਆਪਣਾ ਪੱਲਾ, ਸ਼ਬਦੀ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ, ਆਪਣਾ ਭੇਵ ਆਪਣੇ ਹੱਥ ਰਖਾਇੰਦਾ। ਆਦਿ ਪੁਰਖ ਹੋ ਉਜਿਆਰਾ, ਏਕਾ ਘਰ ਦਏ ਵਡਿਆਈਆ। ਸਚਖੰਡ ਸੁਹਾਏ ਸਚ ਮੁਨਾਰਾ, ਛੱਪਰ ਛੰਨ ਨਾ ਕੋਇ ਸੁਹਾਈਆ। ਜੋਤੀ ਜੋਤ ਜੋਤ ਉਜਿਆਰਾ, ਸੂਰਜ ਚੰਨ ਨਾ ਕੋਇ ਚੜ੍ਹਾਈਆ। ਧਰਤ ਧਵਲ ਨਾ ਕੋਇ ਅਖਾੜਾ, ਮੰਡਲ ਮੰਡਪ ਨਾ ਕੋਇ ਵਡਿਆਈਆ। ਇਕ ਇਕੱਲਾ ਇਕਓਅੰਕਾਰਾ, ਏਕਾ ਆਪਣਾ ਬੰਕ ਸੁਹਾਈਆ। ਸ਼ਾਹੋ ਭੂਪ ਬਣ ਸਿਕਦਾਰਾ, ਸੀਸ ਜਗਦੀਸ ਆਪਣੇ ਤਾਜ਼ ਟਿਕਾਈਆ। ਹੁਕਮੀ ਹੁਕਮ ਹੁਕਮ ਵਰਤਾਰਾ, ਧੁਰ ਫ਼ਰਮਾਣਾ ਆਪ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਸਹਾਰਾ, ਤ੍ਰੈਗੁਣ ਮੇਲਾ ਸਹਿਜ ਸੁਭਾਈਆ। ਪੰਜ ਤੱਤ ਕਰ ਅਕਾਰਾ, ਨਿਰਗੁਣ ਸਰਗੁਣ ਬੰਧਨ ਪਾਈਆ। ਸ਼ਬਦੀ ਨਾਦ ਸੱਚੀ ਧੁੰਨਕਾਰਾ, ਘਟ ਮੰਦਰ ਆਪ ਵਜਾਈਆ। ਲੇਖਾ ਜਾਣੇ ਗੁਰ ਅਵਤਾਰਾ, ਗੁਰ ਗੁਰ ਆਪਣੀ ਬੂਝ ਬੁਝਾਈਆ। ਖਾਣੀ ਬਾਣੀ ਪਾਵੇ ਸਾਰਾ, ਅੰਡਜ ਜੇਰਜ ਉਤਭੁਜ ਸੇਤਜ ਸ਼ੱਤਰੀ ਬ੍ਰਹਮਣ ਸ਼ੂਦਰ ਵੈਸ਼ ਆਪਣਾ ਹੁਕਮ ਮਨਾਈਆ। ਰਾਉ ਰੰਕਾਂ ਰਾਜ ਰਾਜਾਨਾ ਸ਼ਾਹ ਸੁਲਤਾਨਾ ਦਏ ਸਹਾਰਾ, ਊਚ ਨੀਚ ਜਾਤ ਪਾਤ ਕਾਇਨਾਤ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਗੇੜਾ ਆਪਣੇ ਹੱਥ ਰਖਾਈਆ। ਜੁਗ ਜੁਗ ਗੇੜਾ ਹਰਿ ਹਰਿ ਗੇੜ, ਕੋਹਲੂ ਚੱਕੀ ਚੱਕ ਭੁਵਾਇੰਦਾ। ਅੰਤਮ ਕਰੇ ਹੱਕ ਨਿਬੇੜ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤ ਰਹਿਣ ਨਾ ਪਾਇੰਦਾ। ਨਿਰਗੁਣ ਸਰਗੁਣ ਛੇੜਾ ਛੇੜ, ਜਗਤ ਖੇਲ ਆਪ ਖਿਲਾਇੰਦਾ। ਵਰਨ ਬਰਨ ਦੇਵੇ ਭੇੜ, ਜਾਤ ਪਾਤ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਧੰਦਾ ਤੇਰੀ ਝੋਲੀ ਪਾਇੰਦਾ। ਕਲਜੁਗ ਉਠ ਉਠ ਮਲੰਗ, ਹਰਿ ਸਾਚਾ ਸਚ ਜਣਾਈਆ। ਅੰਤਮ ਵੇਲਾ ਵਜਾ ਮਰਦੰਗ, ਝੂਠ ਮਰਦੰਗਾ ਹੱਥ ਫੜਾਈਆ। ਸ੍ਰਿਸ਼ਟ ਸਬਾਈ ਹੋਈ ਨੰਗ, ਸਾਚਾ ਪੜਦਾ ਉਤੇ ਨਾ ਕੋਇ ਪਾਈਆ। ਆਤਮ ਪਰਮਾਤਮ ਅੰਦਰ ਝੂਠੀ ਕੰਧ, ਢਹਿ ਢੇਰੀ ਖ਼ਾਕ ਨਾ ਕੋਇ ਕਰਾਈਆ। ਤੇਰਾ ਨਸ਼ਾ ਝੂਠਾ ਗੰਦ, ਰਸਨਾ ਜਿਹਵਾ ਕਰੇ ਹਲਕਾਈਆ। ਕਿਸੇ ਨਾ ਆਵੇ ਪਰਮਾਨੰਦ, ਨਿਜ਼ਾਨੰਦ ਨਾ ਕੋਇ ਰਸਾਈਆ। ਗਾ ਗਾ ਥੱਕੇ ਬੱਤੀ ਦੰਦ, ਹਰਿ ਕਾ ਦਰਸ ਕੋਇ ਨਾ ਪਾਈਆ। ਹਰਿ ਜੂ ਸੁੱਤਾ ਦੇ ਕਰ ਕੰਡ, ਆਪਣੀ ਕਰਵਟ ਨਾ ਲਏ ਬਦਲਾਈਆ। ਚਾਰੋਂ ਕੁੰਟ ਭੇਖ ਪਖੰਡ, ਆਪਣਾ ਬਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅਨਭਵ ਆਪਣੀ ਧਾਰ ਚਲਾਈਆ। ਅਨਭਵ ਧਾਰ ਸ੍ਰੀ ਭਗਵਾਨ, ਹਰਿ ਸਾਚਾ ਸਚ ਚਲਾਇੰਦਾ। ਜੋਧਾ ਸੂਰ ਬਲੀ ਬਲਵਾਨ, ਬਲ ਆਪਣਾ ਆਪ ਪਰਗਟਾਇੰਦਾ। ਸਤਿ ਸਤਿਵਾਦੀ ਸਤਿ ਨਿਸ਼ਾਨ, ਸਤਿ ਪੁਰਖ ਨਿਰੰਜਣ ਆਪ ਹਿਲਾਇੰਦਾ। ਸੰਤ ਸੁਹੇਲੇ ਵੇਖੇ ਆਣ, ਭਗਤ ਭਗਵੰਤ ਮੇਲ ਮਿਲਾਇੰਦਾ। ਗੁਰਮੁਖਾਂ ਚੁੱਕੇ ਝੂਠੀ ਕਾਣ, ਦੂਸਰ ਆਣ ਨਾ ਕੋਇ ਪੁਵਾਇੰਦਾ। ਗੁਰਸਿਖਾਂ ਦੇਵੇ ਇਕ ਗਿਆਨ, ਗੋਝ ਗਿਆਨ ਸਮਝਾਇੰਦਾ। ਸੋਹੰ ਅੱਖਰ ਸਾਚਾ ਨਾਮ, ਸਤਿਗੁਰ ਪੂਰਾ ਝੋਲੀ ਪਾਇੰਦਾ। ਏਥੇ ਓਥੇ ਦੇਵੇ ਮਾਣ, ਸਗਲਾ ਸੰਗ ਰਖਾਇੰਦਾ। ਕਿਰਪਾ ਕਰ ਸ੍ਰੀ ਭਗਵਾਨ, ਵਿਸ਼ਨੂੰ ਆਪਣੇ ਰੰਗ ਰੰਗਾਇੰਦਾ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਦੇਵੇ ਨਾਮ ਨਿਧਾਨ, ਤਿਸ ਆਪਣਾ ਬੰਧਨ ਪਾਇੰਦਾ।
੨੧ ਮਾਘ ੨੦੧੮ ਬਿਕ੍ਰਮੀ ਸੇਵਾ ਸਿੰਘ ਦੇ ਗ੍ਰਹਿ ਪਿੰਡ ਕੋਟਲੀ ਸ਼ਾਹ ਦੌਲਾ ਜੰਮੂ
ਹੁਕਮੇ ਅੰਦਰ ਚਲੇ ਜਮਾਨਾ, ਸੋ ਪੁਰਖ ਨਿਰੰਜਣ ਆਪ ਚਲਾਈਆ। ਆਦਿ ਜੁਗਾਦਿ ਖੇਲ ਸ੍ਰੀ ਭਗਵਾਨਾ, ਜੁਗ ਕਰਤਾ ਆਪ ਚਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਮੇਟੇ ਕੂੜ ਨਿਸ਼ਾਨਾ, ਕਲਜੁਗ ਵੇਲਾ ਅੰਤਮ ਆਇੰਦਾ। ਕਰੇ ਖੇਲ ਵਾਲੀ ਦੋ ਜਹਾਨਾਂ, ਆਪਣਾ ਭੇਵ ਚੁਕਾਇੰਦਾ। ਲੱਖ ਚੁਰਾਸੀ ਹੋਏ ਹੈਰਾਨਾ, ਜੀਵ ਜੰਤ ਸਾਧ ਸੰਤ ਹਰਿ ਕਾ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪਣੇ ਹੱਥ ਰਖਾਇੰਦਾ। ਕਲਜੁਗ ਅੰਤਮ ਕਾਲੀ ਧਾਰ, ਚਾਰੋਂ ਕੁੰਟ ਅੰਧੇਰਾ ਛਾਈਆ। ਸ੍ਰਿਸ਼ਟ ਸਬਾਈ ਗਈ ਹਾਰ, ਧੀਰਜ ਜਤ ਨਾ ਕੋਈ ਰਖਾਈਆ। ਜੀਵ ਜੰਤ ਕਰੇ ਵਿਭਚਾਰ, ਸਤਿ ਸੰਤੋਖ ਨਾ ਕੋਇ ਦ੍ਰਿੜਾਈਆ। ਧਰਮ ਕਰਮ ਹੋਏ ਖੁਵਾਰ, ਸਾਚੀ ਗੰਢ ਨਾ ਕੋਇ ਪੁਵਾਈਆ। ਏਕਾ ਵਿਸਰਿਆ ਹਰਿ ਨਿਰੰਕਾਰ, ਨੌਂ ਖੰਡ ਪ੍ਰਿਥਮੀ ਦਏ ਦੁਹਾਈਆ। ਸੱਤਾਂ ਦੀਪਾਂ ਹਾਹਾਕਾਰ, ਜਗਤ ਦੁਹਾਗਣ ਰੰਡ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਜਮਾਨਾ ਦਏ ਸਮਝਾਈਆ। ਜਗਤ ਜਮਾਨਾ ਅੰਧੇਰਾ ਅੰਧ, ਸਾਚਾ ਚੰਨ ਨਾ ਕੋਇ ਚੜ੍ਹਾਇੰਦਾ। ਘਰ ਘਰ ਦਰ ਦਰ ਦਿਸੇ ਵਿਕਾਰ ਗੰਦ, ਆਤਮ ਪਰਮਾਤਮ ਮੇਲ ਨਾ ਕੋਇ ਕਰਾਇੰਦਾ। ਰਸਨਾ ਜਿਹਵਾ ਗਾ ਗਾ ਥੱਕੀ ਬੱਤੀ ਦੰਦ, ਆਤਮ ਅਨੰਦ ਨਾ ਕੋਇ ਪਾਇੰਦਾ। ਦਹਿ ਦਿਸ਼ਾ ਭੇਖ ਪਖੰਡ, ਸਚ ਸੁੱਚ ਨਾ ਕੋਇ ਦ੍ਰਿੜਾਇੰਦਾ। ਬਿਨ ਹਰਿ ਨਾਮੇ ਸ੍ਰਿਸ਼ਟ ਸਬਾਈ ਹੋਈ ਰੰਡ, ਹਰਿ ਕੰਤ ਨਾ ਕੋਇ ਹੰਢਾਇੰਦਾ। ਆਦਿ ਜੁਗਾਦਿ ਖੇਲੇ ਖੇਲ ਸੂਰਾ ਸਰਬੰਗ, ਬਲ ਆਪਣਾ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਜਮਾਨਾ ਵੇਖ ਵਖਾਇੰਦਾ। ਜਗਤ ਜਮਾਨਾ ਵੇਖ ਭਗਵਾਨ, ਆਪਣੀ ਦਇਆ ਕਮਾਈਆ। ਚਾਰੋਂ ਕੁੰਟ ਪੰਜ ਸ਼ੈਤਾਨ, ਵਰਨ ਬਰਨ ਕਰਨ ਲੜਾਈਆ। ਮੰਦਰ ਮਸਜਦ ਸ਼ਿਵਦਵਾਲੇ ਬੈਠੇ ਬੇਈਮਾਨ, ਆਤਮ ਅੰਤਰ ਨਾ ਕੋਇ ਦਰਸਾਈਆ। ਰਸਨਾ ਪੜ੍ਹ ਪੜ੍ਹ ਕਰਨ ਗਿਆਨ, ਅੰਤਰ ਰਾਮ ਨਾ ਕੋਇ ਵਸਾਈਆ। ਨਾਨਕ ਗੋਬਿੰਦ ਨਾ ਕਰੇ ਕੋਈ ਧਿਆਨ, ਭੁੱਲੀ ਸਰਬ ਲੋਕਾਈਆ। ਗੁਰੂ ਗ੍ਰੰਥ ਗੁਰ ਬਾਣੀ ਨਾ ਸਕੇ ਪਛਾਣ, ਚਾਰ ਵਰਨ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਵੱਲਾ, ਆਦਿ ਪੁਰਖ ਕਰਾਇੰਦਾ। ਵਸਣਹਾਰਾ ਸਚਖੰਡ ਮਹੱਲਾ, ਥਿਰ ਘਰ ਸਾਚੇ ਆਸਣ ਲਾਇੰਦਾ। ਗੋਬਿੰਦ ਸੂਰਾ ਸੂਰਬੀਰ ਸ਼ਬਦੀ ਸੁਤ ਏਕਾ ਘੱਲਾ, ਆਪ ਆਪਣਾ ਬਲ ਜਣਾਇੰਦਾ। ਨਵ ਨੌਂ ਸਤ ਚਾਰ ਪਏ ਥਰਥੱਲਾ, ਧੀਰਜ ਧੀਰ ਨਾ ਕੋਇ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਆਇਆ ਵੇਲਾ, ਵੇਲਾ ਵਕਤ ਨਾ ਕੋਇ ਜਣਾਈਆ। ਖੇਲੇ ਖੇਲ ਗੁਰੂ ਗੁਰ ਚੇਲਾ, ਗੁਰ ਗੋਬਿੰਦ ਵੇਸ ਵਟਾਈਆ। ਵਸਣਹਾਰਾ ਸਦ ਨਿਵੇਲਾ, ਪਾਰਬ੍ਰਹਮ
ਬੇਪਰਵਾਹੀਆ। ਗੁਰਮੁਖਾਂ ਬਣੇ ਸਦਾ ਸੁਹੇਲਾ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ, ਜੁਗ ਜੁਗ ਆਪਣਾ ਖੇਲ ਕਰਾਈਆ। ਜੁਗ ਜੁਗ ਖੇਲ ਪੁਰਖ ਅਗੰਮ, ਆਦਿ ਜੁਗਾਦਿ ਕਰਾਇੰਦਾ। ਕਲਜੁਗ ਵੇਖਣਹਾਰਾ ਚੰਨ, ਚੰਦ ਚਾਂਦਨਾ ਨਜ਼ਰ ਕਿਸੇ ਨਾ ਆਇੰਦਾ। ਚਾਰ ਕੁੰਟ ਅੰਧੇਰਾ ਅੰਧ, ਰੈਣ ਅੰਧੇਰੀ ਨਾ ਕੋਇ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੋਬਿੰਦ ਆਸਾ ਇਕ ਭਰਵਾਸਾ, ਸ਼ਾਹੋ ਸ਼ਬਾਸ਼ਾ ਪੂਰ ਕਰਾਇੰਦਾ। ਸ਼ਾਹੋ ਸ਼ਾਬਾਸ਼ਾ ਹਰਿ ਸੁਲਤਾਨ, ਪਾਰਬ੍ਰਹਮ ਵਡੀ ਵਡਿਆਈਆ। ਜੁਗ ਜੁਗ ਵੇਖੇ ਮਾਰ ਧਿਆਨ, ਨਿਰਗੁਣ ਦਾਤਾ ਸੱਚਾ ਸ਼ਹਿਨਸ਼ਾਹੀਆ। ਨਾਨਕ ਨਾਮ ਸਤਿ ਕਰ ਪਰਧਾਨ, ਜੀਵ ਜੰਤ ਗਿਆ ਸਮਝਾਈਆ। ਆਤਮ ਬ੍ਰਹਮ ਇਕ ਗਿਆਨ, ਦੂਜੀ ਹੋਰ ਨਾ ਕੋਇ ਪੜ੍ਹਾਈਆ। ਜ਼ਾਤ ਪਾਤ ਨਾ ਕੋਇ ਨਿਸ਼ਾਨ, ਊਚ ਨੀਚ ਨਾ ਕੋਇ ਰਖਾਈਆ। ਗੋਬਿੰਦ ਸੂਰਾ ਹੋ ਮਿਹਰਵਾਨ, ਅੰਮ੍ਰਿਤ ਜਾਮ ਗਿਆ ਪਿਆਈਆ। ਇਕੋ ਓਟ ਪੁਰਖ ਅਕਾਲ, ਦੂਜੀ ਕੋਇ ਨਾ ਸਰਨ ਸਰਨਾਈਆ। ਲੇਖਾ ਜਾਣੇ ਦੀਨ ਦਿਆਲ, ਦੀਨ ਦੁਨੀ ਆਪਣੇ ਹੱਥ ਰਖਾਈਆ। ਕਲਜੁਗ ਅੰਤ ਹੋਏ ਬੇਹਾਲ, ਚਾਰੋਂ ਕੁੰਟ ਕੁੰਟ ਕੁਰਲਾਈਆ। ਘਰ ਘਰ ਕੂਕੇ ਕਾਲ, ਡੌਰੂ ਡੰਕਾ ਇਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਜਮਾਨਾ ਵੇਖ ਵਖਵਾਈਆ। ਜਗਤ ਜਮਾਨਾ ਚਲੇ ਧਾਰ, ਧਰਨੀ ਧਰਤ ਰਹੀ ਕੁਰਲਾਈਆ। ਸ੍ਰਿਸ਼ਟ ਸਬਾਈ ਹੋਇਆ ਵਿਭਚਾਰ, ਜੂਠ ਝੂਠ ਬੰਧਨ ਪਾਈਆ। ਸਾਧ ਸੰਤ ਨਾ ਪਾਵੇ ਕੋਈ ਸਾਰ, ਹਰਿ ਕੰਤ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੋਬਿੰਦ ਮੇਲਾ ਸਹਿਜ ਸੁਭਾਈਆ। ਗੋਬਿੰਦ ਅੰਤਮ ਮੰਗੀ ਮੰਗ, ਦੋਏ ਜੋੜ ਕਰੇ ਨਿਮਸਕਾਰਾ, ਪੁਰਖ ਅਬਿਨਾਸ਼ੀ ਤੇਰਾ ਸੰਗ, ਆਦਿ ਜੁਗਾਦਿ ਇਕ ਸਹਾਰਾ, ਤੇਰੀ ਸੇਜ ਮੇਰਾ ਪਲੰਘ, ਸੇਜ ਮੇਰਾ ਪਲੰਘ ਤੇਰਾ ਅਵਤਾਰਾ। ਕਲਜੁਗ ਅੰਤ ਹੋਏ ਅੰਧੇਰਾ ਅੰਧ, ਚਾਰੋਂ ਕੁੰਟ ਨਾ ਪਾਵੇ ਕੋਈ ਸਾਰਾ। ਪਰਗਟ ਹੋਣਾ ਗੁਣੀ ਗਹਿੰਦ, ਨਿਹਕਲੰਕ ਨਰਾਇਣ ਨਰ ਅਵਤਾਰਾ। ਇਕ ਸੁਣਾਏ ਸਹਾਗੀ ਛੰਦ, ਚਾਰ ਵਰਨ ਕਰੇ ਪਿਆਰਾ। ਜਨ ਭਗਤਾਂ ਤੁਟੀ ਦੇਵੇ ਗੰਢ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਨਿਆਰਾ। ਜਗਤ ਜਮਾਨਾ ਰਿਹਾ ਰੋ, ਚਾਰ ਕੁੰਟ ਚਾਰ ਵਰਨ ਕੁਰਲਾਈਆ। ਦੁਰਮਤ ਮੈਲ ਨਾ ਸਕੇ ਕੋਈ ਧੋ, ਨਿਰਮਲ ਨੀਰ ਨਾ ਕੋਇ ਪਿਆਈਆ। ਆਤਮ ਪਰਮਾਤਮ ਸਕੇ ਨਾ ਛੋਹ, ਦੂਈ ਦਵੈਤੀ ਪੜਦਾ ਵਿਚ ਰਖਾਈਆ। ਨਿਰਮਲ ਜੋਤ ਜਗੇ ਨਾ ਕੋ, ਜੋਤ ਜੋਤ ਨਾ ਕੋਇ ਰੁਸ਼ਨਾਈਆ। ਅਨਹਦ ਸ਼ਬਦ ਨਾ ਮਿਲੇ ਢੋਆ ਢੋਅ, ਧੁਨੀ ਰਾਗ ਨਾ ਕੋਇ ਸੁਣਾਈਆ। ਅੰਮ੍ਰਿਤ ਸੀਰ ਸਕੇ ਨਾ ਕੋਈ ਚੋਅ, ਨਿਝਰ ਝਿਰਨਾ ਨਾ ਕੋਇ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਦਰ ਦਰਵੇਸ਼ ਫੇਰੀ ਪਾਈਆ। ਕਲਜੁਗ ਵੇਲਾ ਅੰਤਮ ਆਇਆ, ਹਰਿ ਸਾਚਾ ਖੇਲ ਕਰਾਇੰਦਾ। ਲੱਖ ਚੁਰਾਸੀ ਵੇਖ ਵਖਾਇਆ, ਵੇਖਣਹਾਰਾ ਦਿਸ ਨਾ ਆਇੰਦਾ। ਸੰਮਤ ਸੰਮਤੀ ਦਏ ਮਿਟਾਇਆ, ਅਗਲਾ ਲੇਖਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਖੁਲ੍ਹਾਇੰਦਾ। ਸੰਮਤ ਅਠਾਰਾਂ ਵਿਚ ਸੰਸਾਰ, ਵੀਹ ਸੌ ਬਿਕ੍ਰਮੀ ਨਾਲ ਰਲਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਹੋਣ ਖੁਵਾਰ, ਸੀਸ ਤਾਜ਼ ਨਾ ਕੋਇ ਟਿਕਾਈਆ। ਚਾਰ ਕੁੰਟ ਹਾਹਾਕਾਰ, ਧੀਰਜ ਧੀਰ ਨਾ ਕੋਇ ਧਰਾਈਆ।
ਹਿੰਦੂ ਮੁਸਲਮ ਸਿੱਖ ਇਸਾਈ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਪੀਰ ਪੈਗ਼ੰਬਰ ਨਾ ਕੋਇ ਸਹਾਰ, ਮੁੱਲਾ ਸ਼ੇਖ਼ ਮੁਸਾਇਕ ਸੰਗ ਨਾ ਕੋਇ ਨਿਭਾਈਆ। ਪੰਡਤ ਪਾਂਧੇ ਕਰਨ ਗਿਰਿਆਜ਼ਾਰ, ਹਿਸਾਬ ਕਿਤਾਬ ਕੰਮ ਕਿਸੇ ਨਾ ਆਈਆ। ਗੁਰਮੁਖ ਵਿਰਲੇ ਕਰਨ ਪੁਕਾਰ, ਸਤਿਗੁਰ ਪੂਰਾ ਗੁਰੂ ਗੋਬਿੰਦ ਮਿਲੇ ਚਾਈਂ ਚਾਈਂਆ। ਕਰੇ ਖੇਲ ਅਪਰ ਅਪਾਰ, ਨਾਮ ਡੰਕਾ ਇਕ ਵਜਾਈਆ। ਵੀਹ ਸੌ ਉਨੀਂ ਹੋ ਤਿਆਰ, ਆਪ ਆਪਣਾ ਬਲ ਧਰਾਈਆ। ਮੁਸਲਮ ਸੁੰਨੀ ਕਰ ਖੁਵਾਰ, ਦੇਵੇ ਅੰਤ ਸਜਾਈਆ। ਚੌਦਾਂ ਤਬਕ ਹਾਹਾਕਾਰ, ਅੱਲਾ ਰਾਣੀ ਨੈਣ ਸ਼ਰਮਾਈਆ। ਮੁਹੰਮਦ ਨਾਤਾ ਤੁੱਟੇ ਚਾਰ ਯਾਰ, ਯਾਰੀ ਯਾਰਾਂ ਨਾਲ ਨਾ ਕੋਇ ਨਿਭਾਈਆ। ਈਸਾ ਮੂਸਾ ਕਰੇ ਪੁਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਉਂਨੀ ਸਭ ਦੀ ਚੋਟੀ ਜਾਏ ਮੁੰਨੀ, ਸੀਸ ਤਾਜ਼ ਨਾ ਕੋਇ ਟਿਕਾਈਆ। ਸੰਮਤ ਉਂਨੀ ਹੋਏ ਉਨੀਸਾ, ਏਕਾ ਨਾਇਆ ਜੋੜ ਜੁੜਾਇੰਦਾ। ਵੇਖਣਹਾਰਾ ਅੰਜ਼ੀਲ ਕੁਰਾਨ ਹਦੀਸਾ, ਬੇਐਬ ਪਰਵਰਦਿਗਾਰ ਫੇਰੀ ਪਾਇੰਦਾ। ਮੁਕਾਮੇ ਹੱਕ ਖੇਲ ਸ਼ਾਹੋ ਸ਼ਬੀਸਾ, ਸ਼ਹਿਨਸ਼ਾਹ ਆਪਣਾ ਭੇਵ ਚੁਕਾਇੰਦਾ। ਸਭ ਦਾ ਕਰੇ ਖਾਲੀ ਖੀਸਾ, ਰਾਜ ਰਾਜਾਨ ਸ਼ਾਹ ਸੁਲਤਾਨ ਦਰ ਦਰ ਆਪ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸੰਮਤ ਉਂਨੀ ਜਾਏ ਚੜ੍ਹ, ਲੋਕਮਾਤ ਵੇਖ ਵਖਾਈਆ। ਨੌਂ ਖੰਡ ਪ੍ਰਿਥਮੀ ਆਵੇ ਡਰ, ਭੈ ਭਿਆਨਕ ਸਰਬ ਜਣਾਈਆ। ਇਕ ਦੂਜੇ ਦਾ ਛੱਡਣ ਲੜ, ਸਗਲਾ ਸੰਗ ਨਾ ਕੋਇ ਨਿਭਾਈਆ। ਗੁਰਮੁਖ ਵਿਰਲੇ ਏਕਾ ਅੱਖਰ ਹਰਿ ਕਾ ਨਾਮ ਲੈਣ ਪੜ੍ਹ, ਏਕਾ ਓਟ ਸਰਨ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਸੰਮਤੀ ਖੇਲ ਰਚਾਈਆ। ਸੰਮਤ ਸੰਮਤੀ ਮਾਰੇ ਮਾਰ, ਵੇਲਾ ਵਕਤ ਆਪਣੇ ਹੱਥ ਰਖਾਇੰਦਾ। ਜਗਤ ਲੋਕਾਈ ਹੋਏ ਖੁਵਾਰ, ਲੋਕ ਪਰਲੋਕ ਖੇਲ ਕਰਾਇੰਦਾ। ਚੋਦਾਂ ਲੋਕ ਹਾਹਾਕਾਰ, ਵਿਸ਼ਨ ਬ੍ਰਹਮਾ ਸ਼ਿਵ ਨੇਤਰ ਨੈਣਾਂ ਨੀਰ ਵਹਾਇੰਦਾ। ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਕਰੇ ਪੁਕਾਰ, ਦੋਏ ਦੋਏ ਜੋੜ ਸੀਸ ਸਰਬ ਝੁਕਾਇੰਦਾ। ਮੰਡਲ ਮੰਡਪ ਬ੍ਰਹਿਮੰਡ ਖੰਡ ਕਰੇ ਵਿਚਾਰ, ਹਰਿ ਜੂ ਕੀ ਕੀ ਖੇਲ ਕਰਾਇੰਦਾ। ਲੇਖਾ ਜਾਣੇ ਗੋਬਿੰਦ ਸੂਰਾ ਵਡ ਬਲਕਾਰ, ਨਾਮ ਖੰਡਾ ਚੰਡ ਪਰਚੰਡਾ ਆਪਣੇ ਹੱਥ ਰਖਾਇੰਦਾ। ਸ੍ਰਿਸ਼ਟ ਸਬਾਈ ਮਾਰੇ ਮਾਰ, ਮੇਟ ਮਿਟਾਏ ਦੁਸ਼ਟ ਹੰਕਾਰ, ਵਿਭਚਾਰ ਕੋਇ ਰਹਿਣ ਨਾ ਪਾਇੰਦਾ। ਸੰਮਤ ਵੀਹ ਸੌ ਬੀਸਾ ਖੇਲ ਅਪਾਰਾ, ਨਿਰਗੁਣ ਦਾਤਾ ਆਪ ਕਰਾਈਆ। ਜੋਧਾ ਸੂਰਬੀਰ ਨਿਰਗੁਣ ਨਿਰਵੈਰ ਨਿਰਾਕਾਰਾ, ਮੂਰਤ ਅਕਾਲ ਅਜੂਨੀ ਰਹਿਤ ਡਗਮਗਾਈਆ। ਸ੍ਰਿਸ਼ਟ ਸਬਾਈ ਆਰ ਪਾਰ ਕਿਨਾਰਾ, ਮੰਝਧਾਰਾ ਦਏ ਰੁੜ੍ਹਾਈਆ। ਸਾਚਾ ਮਾਰਗ ਵਿਚ ਸੰਸਾਰਾ, ਸਤਿ ਸਤਿਵਾਦੀ ਆਪ ਲਗਾਈਆ। ਨੌਂ ਖੰਡ ਪ੍ਰਿਥਵੀਂ ਵਖਾਏ ਇਕ ਦਰਬਾਰਾ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਅਲੱਖ ਅਗੋਚਰ ਅਗੰਮ ਅਥਾਹ ਬੇਐਬ ਪਰਵਰਦਿਗਾਰਾ, ਊਚੋ ਊਚ ਮਹੱਲ ਅਟੱਲ ਅਚੱਲ ਕਰੇ ਰੁਸ਼ਨਾਈਆ। ਏਕਾ ਨਾਮ ਸ਼ਬਦ ਜੈਕਾਰਾ, ਸ੍ਰਿਸ਼ਟ ਸਬਾਈ ਦਏ ਸੁਣਾਈਆ। ਏਕਾ ਡੰਕਾ ਜਗਤ ਜੈਕਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸਾ ਕਰੇ ਖੇਲ ਹਰਿ ਜਗਦੀਸਾ, ਜਗਤ ਜੁਗਤ ਜੋਗ ਆਪਣੇ ਹੱਥ ਰਖਾਈਆ। ਬੀਸ ਬੀਸਾ ਸ੍ਰੀ ਭਗਵਾਨਾ, ਆਪਣਾ ਖੇਲ ਜਣਾਇੰਦਾ। ਸਤਿ ਸਤਿਵਾਦੀ ਸਤਿ ਨਿਸ਼ਾਨਾ, ਨੌਂ ਖੰਡ ਪ੍ਰਿਥਮੀ ਆਪ ਝੁਲਾਇੰਦਾ। ਪੰਦਰਾਂ ਕੱਤਕ ਦਿਵਸ ਮਹਾਨਾ, ਥਿਤ ਵਾਰ ਵੰਡ ਵੰਡਾਇੰਦਾ। ਦਿਲੀ ਤਖ਼ਤ ਭੂਪ ਰਾਜਾਨਾ, ਸ਼ਾਹੋ ਆਪਣਾ ਆਸਣ ਲਾਇੰਦਾ। ਤਖ਼ਤ ਨਿਵਾਸੀ ਹੋ ਮਿਹਰਵਾਨਾ,
ਧੁਰ ਫ਼ਰਮਾਣਾ ਇਕ ਸਮਝਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਰੂਪ ਸਤਿ ਸਰੂਪ ਪਹਿਰੇ ਬਾਣਾ, ਜੋਤੀ ਜਾਤਾ ਪੁਰਖ ਬਿਧਾਤਾ ਡਗਮਗਾਇੰਦਾ। ਸ਼ਬਦ ਨਾਦ ਇਕ ਸੁਨਾਣਾ, ਬ੍ਰਹਿਮਾਦ ਗਾਏ ਸਾਚਾ ਗਾਣਾ, ਰਾਗੀ ਰਾਗ ਨਾ ਕੋਇ ਜਣਾਇੰਦਾ। ਲੱਖ ਚੁਰਾਸੀ ਮੰਨਣਾ ਭਾਣਾ, ਵੀਹ ਸੌ ਉਨੀਂ ਆਪ ਜਣਾਇੰਦਾ। ਵੀਹ ਸੌ ਬੀਸ ਬਿਕ੍ਰਮੀ ਜੀਵ ਜੰਤ ਹੋਏ ਵੈਰਾਨਾ, ਸਿਰ ਹੱਥ ਨਾ ਕੋਇ ਟਿਕਾਇੰਦਾ। ਸੋ ਜਨ ਉਧਰੇ ਜਿਸ ਜਨ ਮਿਲੇ ਆਪ ਸ੍ਰੀ ਭਗਵਾਨਾ, ਕਰ ਕਿਰਪਾ ਆਪਣਾ ਮੇਲ ਮਿਲਾਇੰਦਾ। ਗੁਰਮੁਖ ਗੁਰਸਿਖ ਵੇਖੋ ਮਾਰ ਧਿਆਨਾ, ਗੁਰ ਗੋਬਿੰਦ ਤੇਰਾ ਰਾਹ ਤਕਾਇੰਦਾ। ਪੁਰਖ ਅਕਾਲ ਦੀਨ ਦਿਆਲ ਸਦਾ ਸਦ ਕਰੇ ਪ੍ਰਿਤਪਾਲਾ, ਜੋ ਜਨ ਚਰਨ ਧਿਆਨ ਰਖਾਇੰਦਾ। ਅੱਗੇ ਬੜਾ ਔਖਾ ਆਉਣ ਵਾਲਾ ਜਮਾਨਾ, ਜੁਲਮ ਜਾਲਮ ਜ਼ਬਰ ਸਰਬ ਖਪਾਇੰਦਾ। ਵੀਹ ਸੌ ਵੀਹ ਬਿਕ੍ਰਮੀ ਪਿਛਲਾ ਮੇਟੇ ਸਰਬ ਨਿਸ਼ਾਨਾ, ਅੱਗੇ ਮਾਰਗ ਇਕ ਰਖਾਇੰਦਾ। ਗੁਰ ਗੋਬਿੰਦ ਸੂਰਾ ਪਰਗਟ ਹੋਏ ਵਿਚ ਜਹਾਨਾਂ, ਚਾਰ ਵਰਨ ਇਕ ਸਰਨ ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਧਾਮ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਖੇਲ ਲੋਕਮਾਤ ਆਪ ਆਪਣੇ ਹੱਥ ਰਖਾਇੰਦਾ।