ਪੁਸਤਕਾਲਾਭਾਗ ੧੧

੨੧ ਮਾਘ ੨੦੧੮ ਬਿਕ੍ਰਮੀ ਅੰਗਰੇਜ਼ ਸਿੰਘ ਦੇ ਗ੍ਰਹਿ ਸਤਵਾਰੀ ਜੰਮੂ

ਸ੍ਰੀ ਭਗਵਾਨ ਕਹੇ ਮੈਂ ਭਗਤਾਂ ਦਾਸ, ਲੋਕਮਾਤ ਨਾ ਕੋਇ ਵਡਿਆਈਆ। ਜੁਗ ਜੁਗ ਜਨ ਭਗਤ ਮਿਲਣ ਦੀ ਰੱਖਾਂ ਆਸ, ਸਚਖੰਡ ਬੈਠਾ ਧਿਆਨ ਲਗਾਈਆ। ਮਿਲ ਮਿਲ ਭਗਤ ਬੁਝੇ ਪਿਆਸ, ਤ੍ਰਿਸਨਾ ਤ੍ਰਿਖ ਰਹਿਣ ਨਾ ਪਾਈਆ। ਬਿਨ ਭਗਤ ਮੇਰੀ ਪੂਰੀ ਕਰੇ ਨਾ ਕੋਈ ਆਸ, ਆਸਾ ਪੂਰ ਨਾ ਕੋਇ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਈਆ। ਸਾਚਾ ਭਗਤ ਸਾਖਆਤ, ਮੇਰਾ ਰੂਪ ਦਰਸਾਇੰਦਾ। ਨਿਰਗੁਣ ਸਰਗੁਣ ਸਾਚਾ ਨਾਤ, ਲੋਕਮਾਤ ਬੰਧਨ ਵਖਾਇੰਦਾ। ਨਾਦ ਅਨਾਦ ਸੁਣਾਏ ਗਾਥ, ਸ਼ਬਦੀ ਸ਼ਬਦ ਪੜ੍ਹਾਇੰਦਾ। ਅੰਦਰ ਬਾਹਰ ਵਸੇ ਸਾਥ, ਵਿਛੜ ਕਦੇ ਨਾ ਜਾਇੰਦਾ। ਅੰਤ ਵਿਖਾਏ ਏਕਾ ਘਾਟ, ਸਤਿ ਕਿਨਾਰਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਭੇਵ ਚੁਕਾਇੰਦਾ। ਜਨ ਭਗਤ ਮੇਰਾ ਸੱਚਾ ਮੀਤ, ਲੋਕਮਾਤ ਅਖਵਾਇੰਦਾ। ਆਦਿ ਜੁਗਾਦੀ ਸਾਚੀ ਰੀਤ, ਜੁਗ ਜੁਗ ਧਾਰ ਜਣਾਇੰਦਾ। ਮੇਰਾ ਉਹਦਾ ਇਕੋ ਗੀਤ, ਏਕਾ ਰਾਗ ਅਲਾਇੰਦਾ। ਸਦਾ ਸੁਹੇਲਾ ਠੰਡਾ ਸੀਤ, ਸਾਂਤਕ ਸਤਿ ਸਤਿ ਸਮਝਾਇੰਦਾ। ਸਤਿ ਸਤਿਵਾਦੀ ਸਚ ਪ੍ਰੀਤ, ਸਤਿ ਪੁਰਖ ਨਿਰੰਜਣ ਆਪ ਰਖਾਇੰਦਾ। ਮੇਲ ਮਿਲਾਵਾ ਧਾਮ ਅਨਡੀਠ, ਅਨਡਿਠੜੀ ਸੇਜ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਸਦਾ ਸਲਾਹਿੰਦਾ। ਬਿਨ ਹਰਿ ਭਗਤ ਨਾ ਮੇਰੀ ਯਾਦ, ਜਗਤ ਜੁਗਤ ਨਾ ਕੋਇ ਵਡਿਆਈਆ। ਹਰਿ ਭਗਤ ਸਾਚੀ ਦਾਦ, ਪਰੇਮ ਵਸਤ ਝੋਲੀ ਪਾਈਆ। ਸੱਜਣ ਸੁਹੇਲਾ ਆਪੇ ਲਾਧ, ਮਿਲ ਮਿਲ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤ ਦਏ ਵਡਿਆਈਆ। ਸਾਚੇ ਭਗਤ ਤੇਰਾ ਸਤਿ ਸਰੂਪ, ਹਰਿ ਸਾਚਾ ਸਚ ਜਣਾਇੰਦਾ। ਤੇਰੇ ਅੰਦਰ ਇਕ ਸਬੂਤ ਆਪਣਾ ਆਪ ਵਖਾਇੰਦਾ। ਤੇਰੀ ਕਾਇਆ ਪੰਜ ਤੱਤ ਕਲਬੂਤ, ਅੰਦਰ ਆਪਣਾ ਆਸਣ

ਲਾਇੰਦਾ। ਨਾਤਾ ਤੋੜ ਜੂਠ ਝੂਠ, ਸਾਚਾ ਮੰਤਰ ਨਾਮ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਆਪ ਵਡਿਆਇੰਦਾ। ਭਗਤ ਭਗਵੰਤ ਵੱਡਾ ਵਡ, ਹਰਿ ਦੇਵੇ ਮਾਣ ਵਡਿਆਈਆ। ਆਪਣੀ ਧਾਰ ਆਪਣੇ ਵਿਚੋਂ ਕੱਢ, ਆਪੇ ਲਏ ਪਰਗਟਾਈਆ। ਆਪੇ ਨਾਤਾ ਜੋੜੇ ਹੱਡ ਮਾਸ ਨਾੜੀ ਰੱਤ, ਬੂੰਦ ਰਕਤ ਬੰਧਨ ਪਾਈਆ। ਆਪੇ ਦੇਵੇ ਸਾਚੀ ਵੱਥ, ਆਤਮ ਪਰਮਾਤਮ ਵਡ ਵਡਿਆਈਆ। ਆਪਣੀ ਮਹਿਮਾ ਜਣਾਏ ਅਕੱਥ, ਬੋਧ ਅਗਾਧ ਕਰ ਪੜ੍ਹਾਈਆ। ਆਪ ਚਲਾਏ ਸਾਚਾ ਰਥ, ਬਣ ਰਥਵਾਹੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਦਾ ਸਾਲਾਹੀਆ। ਬਿਨ ਭਗਤ ਨਾ ਕੋਈ ਰੰਗ, ਰੂਪ ਰੇਖ ਮਾਤ ਨਾ ਕੋਈ ਸਮਝਾਈਆ। ਬਿਨ ਭਗਤ ਨਾ ਸੇਜ ਪਲੰਘ, ਸਚ ਸਿੰਘਾਸਣ ਨਾ ਕੋਈ ਬਹਾਈਆ। ਬਿਨ ਭਗਤ ਨਾ ਕੋਈ ਅਨੰਦ, ਅਨੰਦ ਅਨੰਦ ਨਾ ਕੋਈ ਰਖਾਈਆ। ਬਿਨ ਭਗਤ ਨਾ ਕੋਈ ਛੰਦ, ਰਸਨਾ ਜੇਹਵਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨੂਰ ਆਪਣਾ ਜ਼ਹੂਰ ਹਰਿ ਭਗਤ ਆਪ ਦਿਖਾਈਆ। ਹਰਿ ਭਗਤ ਸਾਚਾ ਨੂਰ, ਨੂਰ ਨੂਰਾਨਾ ਆਪ ਜਣਾਇੰਦਾ। ਪੁਰਖ ਅਬਿਨਾਸ਼ੀ ਹਾਜ਼ਰ ਹਜ਼ੂਰ, ਆਪ ਆਪਣਾ ਖੇਲ ਕਰਾਇੰਦਾ। ਵਸਣਹਾਰਾ ਦੂਰਨ ਦੂਰ, ਨੇਰਨ ਨੇਰ ਪੰਧ ਮੁਕਾਇੰਦਾ। ਆਸਾ ਮਨਸਾ ਮਨਸਾ ਆਸਾ ਪੂਰ, ਤ੍ਰਿਸਨਾ ਭੁੱਖ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਮਿਲੇ ਇਕ ਦੁਆਰ, ਕਲਜੁਗ ਅੰਤ ਮਿਲੀ ਵਡਿਆਈਆ। ਲਹਿਣਾ ਦੇਣਾ ਜੁਗ ਚਾਰ, ਜੁਗ ਚੌਕੜੀ ਬੰਧਨ ਪਾਈਆ। ਵੇਖੇ ਵਿਗਸੇ ਵੇਖਣਹਾਰ, ਨੌਂ ਪ੍ਰਿਥਮੀ ਫੋਲ ਫੁਲਾਈਆ। ਲੱਖ ਚੁਰਾਸੀ ਨੈਣ ਉਘਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਮਾਣ ਵਡਿਆਈਆ। ਬਿਨ ਭਗਤ ਨਾ ਕੋਈ ਸੰਗ, ਸਗਲਾ ਸੰਗ ਨਾ ਕੋਈ ਨਿਭਾਇੰਦਾ। ਨਾਮ ਵਜਾਏ ਨਾ ਕੋਈ ਮਰਦੰਗ, ਸਚ ਮਰਦਾਨਗੀ ਨਾ ਕੋਇ ਜਣਾਇੰਦਾ। ਨਾਮ ਚਿੱਲਾ ਤੀਰ ਕਮਾਨ ਖਿਚੇ ਨਾ ਕੋਈ ਕਮੰਦ, ਬਾਹੂ ਬਲ ਨਾ ਕੋਈ ਰਖਾਇੰਦਾ। ਭਗਤ ਸੁਹਾਗੀ ਗਾਏ ਨਾ ਕੋਈ ਛੰਦ, ਸਹਿੰਸਾ ਰੋਗ ਨਾ ਕੋਈ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਾਂ ਆਪ ਵਡਿਆਇੰਦਾ। ਭਗਤ ਵਡਿਆਈ ਜੁਗ ਜੁਗ ਚਾਰ, ਜੁਗ ਜੁਗ ਆਪ ਕਰਾਇੰਦਾ। ਕਲਜੁਗ ਅੰਤਮ ਕਰ ਪਿਆਰ, ਏਕਾ ਬੂਝ ਬੁਝਾਇੰਦਾ। ਏਕਾ ਨਾਮ ਸ਼ਬਦ ਧੁੰਨਕਾਰ, ਸੋਹੰ ਢੋਲਾ ਆਪ ਸੁਣਾਇੰਦਾ। ਬਣ ਵਿਚੋਲਾ ਆਪ ਓਅੰਕਾਰ, ਸਾਚੀ ਸੇਵ ਕਮਾਇੰਦਾ। ਹੌਲਾ ਹੌਲਾ ਕਰ ਕਰ ਭਾਰ, ਸਾਚੀ ਵੰਡ ਵੰਡਾਇੰਦਾ। ਪੂਰਬ ਜਨਮ ਪਾਵੇ ਸਾਰ, ਲਿਖਤ ਲੇਖਾ ਫੋਲ ਫੁਲਾਇੰਦਾ। ਕਰਮੀ ਕਰਮ ਲਏ ਵਿਚਾਰ, ਨਿਹਕਰਮੀ ਵੇਸ ਵਟਾਇੰਦਾ। ਜਨਮ ਜਨਮ ਦਏ ਸਵਾਰ, ਅਜਨਮਾ ਰੋਗ ਗਵਾਇੰਦਾ। ਵਰਨ ਵਰਨ ਕਰੇ ਖੁਵਾਰ, ਸਾਚੀ ਸਰਨ ਇਕ ਸਮਝਾਇੰਦਾ। ਹਰਨ ਫਰਨ ਖੋਲ੍ਹ ਕਿਵਾੜ, ਰੂਪ ਅਨੂਪ ਦਰਸਾਇੰਦਾ। ਵਾਹ ਨਾ ਲੱਗੇ ਤੱਤੀ ਹਾੜ, ਅਗਨੀ ਤੱਤ ਨਾ ਕੋਈ ਜਲਾਇੰਦਾ। ਦੇਵੇ ਦਰਸ ਅਗੰਮ ਅਪਾਰ, ਰੂਪ ਅਨੂਪ ਵਟਾਇੰਦਾ। ਕਰੇ ਖੇਲ ਵਿਚ ਸੰਸਾਰ, ਨਿਹਕਲੰਕਾ ਨਾਉਂ ਰਖਾਇੰਦਾ। ਭਗਤ ਭਗਵੰਤ ਲਏ ਉਠਾਲ, ਆਪ ਆਪਣੀ ਬੂਝ ਬੁਝਾਇੰਦਾ। ਨਾਤਾ ਤੋੜ ਜਗਤ ਜੰਜਾਲ, ਜਾਗਰਤ ਜੋਤ ਇਕ ਜਗਾਇੰਦਾ। ਚਰਨ ਪ੍ਰੀਤੀ ਨਿਭੇ ਨਾਲ, ਪੁਰਖ ਅਬਿਨਾਸ਼ੀ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਾਂ ਆਪ ਤਰਾਇੰਦਾ। ਤਾਰਨਹਾਰਾ

ਇਕੋ ਗੁਰ, ਆਦਿ ਅੰਤ ਅਖਵਾਇੰਦਾ। ਲੇਖਾ ਜਾਣੇ ਧੁਰਦਰਗਾਹੀ ਧੁਰ, ਧੁਰ ਲੇਖਾ ਆਪਣੇ ਹੱਥ ਰਖਾਇੰਦਾ। ਭਗਤ ਭਗਵਾਨ ਸੁਣਾਏ ਇਕੋ ਸੁਰ, ਰਾਗ ਅਨਾਦੀ ਨਾਦ ਅਲਾਇੰਦਾ। ਏਕਾ ਮੰਦਰ ਬਹਿਣ ਚੜ੍ਹ, ਜੋਤੀ ਜੋੜਾ ਆਪ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਰੰਗ ਆਪ ਰੰਗਾਇੰਦਾ। ਭਗਵਨ ਰੰਗ ਰੰਗ ਅਪਾਰਾ, ਜਨ ਭਗਤਾਂ ਆਪ ਚੜ੍ਹਾਈਆ। ਕਲਜੁਗ ਅੰਤਮ ਦੇ ਸਹਾਰਾ, ਸਰਨਗਤ ਇਕ ਸਮਝਾਈਆ। ਵੇਖੇ ਵਿਗਸੇ ਵੇਖਣਹਾਰਾ, ਨੇਤਰ ਲੋਚਣ ਨੈਣ ਆਪ ਖੁਲ੍ਹਾਈਆ। ਦਰਸੀ ਦਰਸ ਅਪਰ ਅਪਾਰਾ, ਦਰਸਨ ਆਪਣਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਹਿਜ ਸੁਭਾਈਆ। ਭਗਤਨ ਮੇਲਾ ਆਤਮ ਘਾਟ, ਘਰ ਘਰ ਵਿਚ ਮੇਲ ਮਿਲਾਇੰਦਾ। ਨਾਤਾ ਤੋੜ ਸੱਜਣ ਸਾਕ, ਸਾਚਾ ਬੰਧਨ ਪਾਇੰਦਾ। ਲੇਖਾ ਜਾਣੇ ਭਵਿਖਤ ਵਾਕ, ਅਨਭਵ ਆਪਣਾ ਖੇਲ ਖਿਲਾਇੰਦਾ। ਖੋਲ੍ਹਣਹਾਰਾ ਬੰਦ ਤਾਕ, ਦਰ ਦੁਆਰੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਧਾਮ ਬਹਾਇੰਦਾ। ਹਰਿਜਨ ਵੇਖੇ ਸਾਚਾ ਧਾਮ, ਏਕਾ ਏਕ ਵਡਿਆਈਆ। ਨਿਰਗੁਣ ਉਥੇ ਵਸੇ ਰਾਮ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਸ਼ਾਹੋ ਭੂਪ ਸਚ ਅਮਾਮ, ਬੇਐਬ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਬੇਐਬ ਡੇਰਾ ਆਪਣਾ ਲਾ, ਆਪਣਾ ਖੇਲ ਕਰਾਇੰਦਾ। ਸਾਚਾ ਸਯਦਾ ਸੀਸ ਝੁਕਾ, ਨਿਉਂ ਨਿਉਂ ਵੇਖ ਵਖਾਇੰਦਾ। ਸਾਚਾ ਕਾਅਬਾ ਦਏ ਵਡਿਆ, ਦੋਏ ਦੋਏ ਆਬਾ ਖੇਲ ਕਰਾਇੰਦਾ। ਤਨ ਰਬਾਬਾ ਦਏ ਵਜਾ, ਅਹਿਬਾਬ ਆਪਣਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਆਪ ਵਡਿਆਇੰਦਾ। ਹਰਿ ਭਗਤ ਤੇਰਾ ਮਾਣ, ਦੋ ਜਹਾਨ ਰਖਾਈਆ। ਕਲਜੁਗ ਅੰਤ ਕਰ ਪਛਾਣ, ਆਪਣਾ ਮੇਲ ਮਿਲਾਈਆ। ਨਾਤਾ ਤੋੜ ਜੀਵ ਜਹਾਨ, ਜੀਵਣ ਜੁਗਤ ਸਮਝਾਈਆ। ਆਤਮ ਅੰਤਰ ਦੇਵੇ ਦਾਨ, ਵਸਤ ਅਮੋਲਕ ਆਪ ਵਰਤਾਈਆ। ਈਸ਼ ਜੀਵ ਕਰ ਪਰਵਾਨ, ਜਗਦੀਸ਼ਰ ਸੋਭਾ ਪਾਈਆ। ਕਾਇਆ ਮੰਦਰ ਵੇਖ ਮਕਾਨ, ਬੈਠਾ ਆਸਣ ਲਾਈਆ। ਸਚ ਸੰਦੇਸਾ ਧੁਰ ਫ਼ਰਮਾਣ, ਸੋਹੰ ਢੋਲਾ ਰਿਹਾ ਗਾਈਆ। ਨਰ ਨਰੇਸ਼ਾ ਨੌਜਵਾਨ, ਆਪਣਾ ਬਲ ਪਰਗਟਾਈਆ। ਵਿਸ਼ਨ ਬ੍ਰਹਮਾ ਸ਼ਿਵ ਮੰਨਣ ਆਣ, ਨਿਉਂ ਨਿਉਂ ਸੀਸ ਝੁਕਾਈਆ। ਲੇਖਾ ਜਾਣੇ ਦੋ ਜਹਾਨ, ਭੇਵ ਕੋਇ ਨਾ ਪਾਈਆ। ਕਰੋੜ ਤੇਤੀਸਾ ਸਾਰੇ ਗਾਣ, ਲੱਖ ਲੱਖ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਬਲ ਆਪਣਾ ਆਪ ਧਰਾਈਆ। ਭਗਤਨ ਮੇਲਾ ਸਚ ਦਰਬਾਰ, ਧੁਰ ਦਰਬਾਰੀ ਆਪ ਕਰਾਇੰਦਾ। ਖੇਲੇ ਖੇਲ ਅਪਰ ਅਪਾਰ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਸ਼ਬਦੀ ਸ਼ਬਦ ਕਰ ਪਿਆਰ, ਦਰ ਘਰ ਸਾਚੇ ਸੋਭਾ ਪਾਇੰਦਾ। ਵਣਜੀ ਵਣਜ ਵਣਜ ਵਾਪਾਰ, ਸਾਚਾ ਹੱਟ ਚਲਾਇੰਦਾ। ਤੀਰਥ ਤਟ ਪਾਰ ਕਿਨਾਰ, ਅਠ ਸਠ ਭੇਵ ਮੁਕਾਇੰਦਾ। ਭਗਤ ਭਗਵੰਤ ਕਰ ਤਿਆਰ, ਸਾਚਾ ਮਾਰਗ ਲਾਇੰਦਾ। ਸੋਹੰ ਸ਼ਬਦ ਇਕ ਜੈਕਾਰ, ਜੈ ਜੈਕਾਰ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਆਪ ਮਿਲਾਇੰਦਾ। ਭਗਤਨ ਮੇਲਾ ਏਕੰਕਾਰ, ਆਦਿ ਜੁਗਾਦਿ ਕਰਾਇੰਦਾ। ਜੁਗ ਜੁਗ ਵੇਖੇ ਵੇਖਣਹਾਰ, ਆਪਣਾ ਰੂਪ ਧਰਾਇੰਦਾ। ਜੁਗ ਜਨਮ ਦੇ ਵਿਛੜੇ ਮੇਲੇ ਯਾਰ, ਆਪਣਾ ਬੰਧਨ ਪਾਇੰਦਾ। ਨਾਤਾ ਤੋੜ ਪੁਰਖ ਨਾਰ, ਏਕਾ ਰੰਗ ਵਖਾਇੰਦਾ। ਬਿਰਧ

ਬਾਲ ਜਵਾਨ ਦੇਵੇ ਤਾਰ, ਜਿਸ ਜਨ ਆਪਣਾ ਦਰਸ ਕਰਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਵਸਿਆ ਬਾਹਰ ਅੰਜੀਲ ਕੁਰਾਨ ਭੇਵ ਨਾ ਆਇੰਦਾ। ਰਾਗੀ ਨਾਦੀ ਗਏ ਹਾਰ, ਗਾ ਗਾ ਪੰਧ ਨਾ ਕੋਇ ਮੁਕਾਇੰਦਾ। ਮਹੱਲ ਅਟੱਲ ਉਚ ਮਨਾਰ, ਸੋਭਾਵੰਤ ਡੇਰਾ ਲਾਇੰਦਾ। ਨਿਰਮਲ ਨੂਰ ਜੋਤ ਉਜਿਆਰ, ਨਾਉਂ ਨਿਰੰਕਾਰਾ ਆਪ ਅਖਵਾਇੰਦਾ। ਸਚਖੰਡ ਵਸੇ ਸਚ ਮਿਨਾਰ, ਸਤਿ ਸਤਿਵਾਦੀ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਾਚੇ ਘਰ, ਘਰ ਸੁਹੰਜਣਾ ਆਪ ਸੁਹਾਇੰਦਾ। ਸਾਚਾ ਘਰ ਹਰਿ ਸੁਹੰਜਣਾ, ਏਕਾ ਏਕ ਵਡਿਆਈਆ। ਦੀਪਕ ਜੋਤ ਜਗੇ ਨਿਰੰਜਣਾ, ਆਦਿ ਨਿਰੰਜਣ ਕਰੇ ਰੁਸ਼ਨਾਈਆ। ਜਨ ਭਗਤਾਂ ਮੇਲ ਸਾਚੇ ਸੱਜਣਾ, ਹਰਿ ਸੱਜਣ ਆਪ ਕਰਾਈਆ। ਦੀਨਾ ਨਾਥ ਦਰਦ ਦੁੱਖ ਭੈ ਭੰਜਨਾ, ਭਵ ਸਾਗਰ ਪਾਰ ਕਰਾਈਆ। ਗੁਰਮੁਖ ਵਿਰਲੇ ਦੇਵੇ ਨੇਤਰ ਅੰਜਨਾ, ਅਗਿਆਨ ਅੰਧੇਰ ਮਿਟਾਈਆ। ਚਰਨ ਧੂੜ ਸਾਚਾ ਮਜਨਾ, ਦੁਰਮਤ ਮੈਲ ਧੁਵਾਈਆ। ਕਾਲ ਨਗਾਰਾ ਸਿਰ ਤੇ ਵੱਜਣਾ, ਕੂਕੇ ਸਰਬ ਲੋਕਾਈਆ। ਗੁਰਮੁਖ ਗੁਰ ਦਰ ਬਹਿ ਬਹਿ ਸਜਣਾ, ਮਿਲੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਭਗਤਨ ਵੇਖੇ ਚਾਈਂ ਚਾਈਂਆ। ਭਗਤਨ ਮੇਲਾ ਚਾਓ ਘਨੇਰਾ, ਏਕਾ ਏਕ ਜਣਾਇੰਦਾ। ਨਾਤਾ ਤੁਟੇ ਸੰਝ ਸਵੇਰਾ, ਏਕਾ ਰੰਗ ਵਖਾਇੰਦਾ। ਲੇਖਾ ਚੁੱਕੇ ਮੇਰਾ ਤੇਰਾ, ਤੇਰਾ ਮੇਰਾ ਏਕਾ ਰੂਪ ਪਰਗਟਾਇੰਦਾ। ਪਰਗਟ ਹੋਏ ਸਿੰਘ ਸ਼ੇਰ ਦਲੇਰਾ, ਭਬਕ ਆਪਣੀ ਆਪ ਲਗਾਇੰਦਾ। ਧਰਤ ਮਾਤ ਦਾ ਖੁਲ੍ਹਾ ਵੇਹੜਾ, ਘਰ ਘਰ ਖ਼ੁਸ਼ੀ ਮਨਾਇੰਦਾ। ਜੀਵ ਜੰਤ ਦੇਵੇ ਗੇੜਾ, ਗੇੜੇ ਵਿਚ ਭੁਵਾਇੰਦਾ। ਜਨ ਭਗਤਾਂ ਬੰਨ੍ਹੇ ਆਪੇ ਬੇੜਾ, ਸਾਚੀ ਸੇਵ ਕਮਾਇੰਦਾ। ਹਰਿਜਨ ਵਸੇ ਤੇਰਾ ਖੇੜਾ, ਦਰ ਘਰ ਸਾਚਾ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਆਪਣੇ ਰੰਗ ਰੰਗਾਇੰਦਾ। ਭਗਤਨ ਰੰਗ ਚੜ੍ਹੇ ਅਮੋਲਾ, ਅਮੁਲ ਆਪ ਚੜ੍ਹਾਈਆ। ਨਿਰਗੁਣ ਸਰਗੁਣ ਹੋਏ ਤੋਲਾ, ਏਕਾ ਕੰਡਾ ਹੱਥ ਉਠਾਈਆ। ਸੋਹੰ ਸੋ ਸਾਚਾ ਬੋਲਾ, ਧਾਰਨ ਨਾਲ ਜਣਾਈਆ। ਲੱਖ ਚੁਰਾਸੀ ਚਾਰ ਕੁੰਟ ਚਾਰ ਵਰਨ ਪਿਆ ਰੌਲਾ, ਹਰਿ ਕਾ ਭੇਵ ਕੋਇ ਨਾ ਪਾਈਆ। ਕੋਈ ਕਹੇ ਮੇਰਾ ਮੌਲਾ, ਨਿਉਂ ਨਿਉਂ ਸਯਦਾ ਸੀਸ ਝੁਕਾਈਆ। ਕੋਈ ਕਹੇ ਮੇਰੇ ਨਾਲ ਕਰਕੇ ਗਿਆ ਕੌਲਾ, ਕੀਤਾ ਕੌਲ ਭੁੱਲ ਨਾ ਜਾਈਆ। ਪੁਰਖ ਅਬਿਨਾਸ਼ੀ ਕਹੇ ਮੈਂ ਸਭ ਤੋਂ ਰੱਖਿਆ ਓਹਲਾ, ਆਪਣਾ ਭੇਵ ਨਾ ਕਿਸੇ ਜਣਾਈਆ। ਪੰਜ ਤੱਤ ਕਾਇਆ ਵਸਦਾ ਰਿਹਾ ਚੋਲਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੇ ਹੁਕਮ ਫਿਰਾਈਆ। ਕਲਜੁਗ ਅੰਤਮ ਬਣ ਵਿਚੋਲਾ, ਜਨ ਭਗਤਾਂ ਮੇਲ ਮਿਲਾਈਆ। ਭਗਤ ਦੁਆਰਾ ਏਕਾ ਖੋਲ੍ਹਾ, ਮਿਲੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤ ਆਪ ਪਰਗਟਾਈਆ। ਸਾਚੇ ਭਗਤ ਮਾਤ ਪਰਗਟਾ, ਪਰਗਟ ਆਪਣਾ ਖੇਲ ਜਣਾਈਆ। ਸਾਚਾ ਹੱਟ ਆਪ ਖੁਲ੍ਹਾ, ਵਸਤ ਅਨਡਿਠ ਆਪ ਵਰਤਾਈਆ। ਸਾਚਾ ਤਟ ਆਪ ਜਣਾ, ਤਟ ਕਿਨਾਰੇ ਡੇਰਾ ਲਾਈਆ। ਸਚ ਰਾਗ ਆਪ ਅਲਾ, ਸੋਹੰ ਢੋਲਾ ਰਿਹਾ ਗਾਈਆ। ਸਾਚਾ ਨਾਦ ਆਪ ਵਜਾ, ਅਨਹਦ ਨਾਦੀ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਈਆ। ਸਹਿਜ ਸੁਭਾਉ ਮੇਲਾ ਭਗਤ, ਹਰਿ ਭਗਵਨ ਆਪ ਕਰਾਇੰਦਾ। ਵੇਖ ਲੋਕਾਈ ਦੇਵੇ ਮਾਣ ਜਗਤ, ਜੁਗਤ ਆਪਣੀ ਆਪ ਜਣਾਇੰਦਾ। ਸੇਵਕ ਸੇਵਾ ਆਦਿ ਸ਼ਕਤ, ਸ਼ਕਤੀ ਆਪਣੀ ਆਪ ਪਰਗਟਾਇੰਦਾ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਲੰਘਾਇੰਦਾ। ਹਰਿਜਨ ਲੰਘੇ ਪਾਰ ਹੱਦ, ਹਰਿ ਸਤਿਗੁਰ ਆਪ ਲੰਘਾਈਆ। ਕਲਜੁਗ ਕੂੜਾ ਛੱਡੇ ਹਠ, ਪ੍ਰਭ ਅੱਗੇ ਸੀਸ ਝੁਕਾਈਆ। ਬਣ ਨਿਮਾਣਾ ਜਾਏ ਢੱਠ, ਢਹਿ ਢਹਿ ਨੀਰ ਵਹਾਈਆ। ਆਪਣੇ ਘਰੋਂ ਨਾ ਦੇਣਾ ਕੱਢ, ਤੁਧ ਬਿਨ ਹੋਰ ਨਾ ਕੋਇ ਸਰਨਾਈਆ। ਮੇਰੇ ਬੁੱਢੇ ਹੋਏ ਹੱਡ, ਦੁੱਖ ਅਵਰ ਨਾ ਝੱਲਿਆ ਜਾਈਆ। ਕਰ ਕਿਰਪਾ ਮੇਰਾ ਨਿਸ਼ਾਨਾ ਗੱਡ, ਦੋਏ ਜੋੜ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਘਰ ਸਾਚੇ ਸੱਚੀ ਸਰਨਾਈਆ। ਸਚ ਸਰਨਾਈ ਦੇਣੀ ਚਰਨ, ਚਰਨ ਕਵਲ ਧਿਆਨ ਲਗਾਈਆ। ਨਾਤਾ ਤੁਟਿਆ ਜਨਮ ਮਰਨ, ਮਰਨ ਜਨਮ ਨਾ ਵੰਡ ਵੰਡਾਈਆ। ਪ੍ਰਭੂ ਮਿਲਿਆ ਘਾੜਤ ਘੜਨ, ਘੜ ਭਾਂਡੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਭਗਤਨ ਏਕਾ ਰੰਗ ਰੰਗਾਈਆ। ਭਗਤਨ ਰੰਗੇ ਰੰਗ ਮਜੀਠ, ਸਾਚੀ ਭਗਤੀ ਇਕ ਜਣਾਇੰਦਾ। ਸਤਿਜੁਗ ਚਲੇ ਸਾਚੀ ਰੀਤ, ਸਤਿ ਸਤਿਵਾਦੀ ਆਪ ਲਗਾਇੰਦਾ। ਚਾਰ ਵਰਨ ਦਾ ਇਕੋ ਗੀਤ, ਸੋਹੰ ਢੋਲਾ ਇਕੋ ਗਾਇੰਦਾ। ਪੁਰਖ ਅਬਿਨਾਸ਼ੀ ਬਣੇ ਮੀਤ, ਬਣ ਬਣ ਮਿੱਤਰ ਸੇਵ ਕਮਾਇੰਦਾ। ਹਰਿਜਨ ਕਾਇਆ ਕਰੇ ਠੰਡੀ ਸੀਤ, ਆਪ ਆਪਣਾ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸੱਚੇ ਵੇਖ ਵਖਾਇੰਦਾ। ਹਰਿਜਨ ਹਰਿਜੂ ਆਪੇ ਵੇਖ, ਆਪਣੀ ਖ਼ੁਸ਼ੀ ਮਨਾਈਆ। ਕਰ ਕਿਰਪਾ ਧਾਰੇ ਸਾਚਾ ਭੇਸ, ਵੇਸ ਅਵੱਲੜਾ ਆਪ ਵਟਾਈਆ। ਨਾ ਕੋਈ ਜਾਣੇ ਨਰ ਨਰੇਸ਼, ਸ਼ਾਹ ਪਾਤਸ਼ਾਹ ਭੇਵ ਨਾ ਰਾਈਆ। ਲਿਖਣਹਾਰਾ ਸਾਚੇ ਲੇਖ, ਲਿਖ ਲਿਖ ਲੇਖਾ ਆਪ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਹਿਜ ਸੁਭਾਈਆ । ਭਗਤਨ ਮੇਲਾ ਲੋਕਮਾਤ, ਹਰਿ ਸਾਚਾ ਸਚ ਲਗਾਇੰਦਾ। ਆਪੇ ਵੇਖੇ ਮਾਰ ਝਾਤ, ਨੇਤਰ ਨੈਣ ਆਪ ਉਠਾਇੰਦਾ। ਆਪੇ ਹੋਏ ਸੱਜਣ ਸਾਕ, ਸਾਚਾ ਬੰਧਨ ਆਪੇ ਪਾਇੰਦਾ। ਆਪੇ ਜਾਣੇ ਸਾਚਾ ਘਾਟ, ਪਾਰ ਕਿਨਾਰਾ ਆਪਣੇ ਹੱਥ ਰਖਾਇੰਦਾ। ਆਪੇ ਲੇਖਾ ਜਾਣੇ ਸੀਆਂ ਸਾਢੇ ਤਿੰਨ ਹੱਥ ਮਾਟ, ਕਾਇਆ ਮਾਟੀ ਫੋਲ ਫੁਲਾਇੰਦਾ । ਆਪ ਉਤਾਰੇ ਸਾਚੇ ਘਾਟ, ਸਾਚਾ ਪੱਤਣ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਏਕਾ ਦਾਨ, ਸਤਿਗੁਰ ਭਿਛਿਆ ਆਪਣੀ ਇਛਿਆ ਝੋਲੀ ਪਾਇੰਦਾ।

੨੨ ਮਾਘ ੨੦੧੮ ਬਿਕ੍ਰਮੀ ਮੇਲਾ ਰਾਮ ਪਰਕਾਸ਼ ਚੰਦ ਦੇ ਗ੍ਰਹਿ ਜੰਮੂ

ਹਰੀ ਹਰਿ ਵਿਸ਼ਨੂੰ ਭਗਵਾਨ, ਨਿਰਗੁਣ ਸਰਗੁਣ ਖੇਲ ਕਰਾਇੰਦਾ। ਪਾਰਬ੍ਰਹਮ ਬ੍ਰਹਮ ਕਰ ਧਿਆਨ, ਆਤਮ ਪਰਮਾਤਮ ਜੋੜ ਜੁੜਾਇੰਦਾ। ਸੋਹੰ ਅੱਖਰ ਇਕ ਗਿਆਨ, ਸਰਬ ਗਿਆਤਾ ਆਪ ਸਮਝਾਇੰਦਾ। ਲੱਖ ਚੁਰਾਸੀ ਜੀਵਣ ਦਾਨ, ਜੀਵਣ ਮੁਕਤੀ ਆਪ ਸਮਝਾਇੰਦਾ। ਸਾਚਾ ਮੰਦਰ ਇਕ ਮਕਾਨ, ਵਿਸ਼ਵ ਆਪਣੀ ਖੇਲ ਕਰਾਇੰਦਾ। ਧੁਰਦਰਗਾਹੀ ਸ਼ਬਦ ਨਿਸ਼ਾਨ, ਸੂਰਾ ਸਰਬੰਗ ਆਪ ਝੁਲਾਇੰਦਾ। ਨਿਝ ਘਰ ਆਤਮ ਅਨੰਦ ਮਹਾਨ, ਨਿਝ ਨੇਤਰ ਆਪ ਜਣਾਇੰਦਾ। ਅੰਮ੍ਰਿਤ ਰਸ ਪੀਣ ਖਾਣ, ਅਨਮੁਲੜੀ ਵਸਤ ਵਰਤਾਇੰਦਾ। ਸਚ ਸੁੱਚ ਸਤਿ ਇਸ਼ਨਾਨ, ਧੀਰਜ

ਜਤ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਵਖਾਇੰਦਾ। ਵਿਸ਼ਨੂੰ ਭਗਵਾਨ ਹਰੀ ਹਰਿ, ਨਰ ਨਰਾਇਣ ਵਡੀ ਵਡਿਆਈਆ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਖੇਲ ਕਰਾਈਆ। ਤਖ਼ਤ ਨਿਵਾਸੀ ਸਾਚੇ ਤਖ਼ਤ ਆਪੇ ਚੜ੍ਹ, ਦੋ ਜਹਾਨਾਂ ਵੇਖੇ ਚਾਈਂ ਚਾਈਂਆ। ਲੱਖ ਚੁਰਾਸੀ ਘਾੜਨ ਘੜ, ਨਿਰਗੁਣ ਸਰਗੁਣ ਬੰਧਨ ਪਾਈਆ। ਸ਼ਬਦ ਅਗੰਮੀ ਏਕਾ ਪੜ੍ਹ, ਅਗੰਮ ਅਗੋਚਰ ਕਰੇ ਪੜ੍ਹਾਈਆ। ਆਦਿ ਜੁਗਾਦੀ ਦੇਵਣਹਾਰਾ ਵਰ, ਸਾਚੀ ਭਿਖਿਆ ਝੋਲੀ ਪਾਈਆ। ਜੁਗ ਚੌਕੜੀ ਜਾਇਣ ਹਰ, ਹਰੀ ਹਰਿ ਆਪਣਾ ਖੇਲ ਕਰਾਈਆ। ਸਚ ਭੰਡਾਰਾ ਇਕੋ ਭਰ, ਆਦਿ ਜੁਗਾਦਿ ਵਰਤਾਈਆ। ਦੇਵਣਹਾਰਾ ਇਕੋ ਨਰ, ਮਹਾਂਬਲੀ ਭੇਵ ਨਾ ਰਾਈਆ। ਕਰੇ ਖੇਲ ਅਗੰਮ ਅਪਰ, ਅਕਾਸ਼ ਪਰਕਾਸ਼ ਸਮਾਈਆ। ਜੀਵਣ ਜੁਗਤ ਜਾਣੇ ਜਹਾਨ, ਜੁਗ ਜੁਗ ਭੇਵ ਚੁਕਾਈਆ। ਕਲਜੁਗ ਅੰਤਮ ਹੋ ਪਰਧਾਨ, ਕਰੇ ਖੇਲ ਬੇਪਰਵਾਹੀਆ। ਸਚਖੰਡ ਦਾ ਸਚ ਨਿਸ਼ਾਨ, ਲੋਕਮਾਤ ਆਪ ਝੁਲਾਈਆ। ਸਚਖੰਡ ਦੁਆਰ ਸਚ ਮਕਾਨ, ਲੋਕਮਾਤ ਆਪ ਪਰਗਟਾਈਆ। ਸਚਖੰਡ ਦੁਵਾਰ ਸਚ ਵਿਧਾਨ, ਲੋਕਮਾਤ ਆਪ ਬਣਾਈਆ। ਸਚਖੰਡ ਦੁਆਰ ਸਚ ਗਿਆਨ, ਏਕਾ ਸਤਿ ਕਰੇ ਪੜ੍ਹਾਈਆ। ਸਚਖੰਡ ਦਾ ਸਚ ਧਿਆਨ, ਏਕਾ ਹਰਿ ਸਰਨ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਵਿਸ਼ਨੂੰ ਭਗਵਾਨ ਹਰਿ ਨਰਾਇਣ, ਨਰ ਨਰਾਇਣ ਖੇਲ ਕਰਾਇੰਦਾ। ਲੱਖ ਚੁਰਾਸੀ ਵੇਖੇ ਆਪਣੇ ਨੈਣ, ਨੇਤਰ ਨੈਣ ਆਪ ਖੁਲ੍ਹਾਇੰਦਾ। ਜੀਵ ਜੰਤ ਚੁਕਾਏ ਲਹਿਣ ਦੇਣ, ਪੂਰਬ ਲੇਖਾ ਸਰਬ ਮੁਕਾਇੰਦਾ। ਇਕੋ ਅੱਖਰ ਆਪਣਾ ਨਾਉਂ ਆਇਆ ਕਹਿਣ, ਆਤਮ ਪਰਮਾਤਮ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਕਰਾਇੰਦਾ। ਵਿਸ਼ਨੂੰ ਭਗਵਾਨ ਹਰੀ ਹਰਿ, ਹਰਿ ਵੱਡਾ ਵਡ ਵਡਿਆਈਆ। ਆਦਿ ਜੁਗਾਦਿ ਖੋਲ੍ਹੇ ਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਗੁਰ ਅਵਤਾਰਾਂ ਦੇਵੇ ਵਰ, ਸਿਰ ਆਪਣਾ ਹੱਥ ਟਿਕਾਈਆ। ਲੱਖ ਚੁਰਾਸੀ ਵੇਖੇ ਅੰਦਰ ਵੜ, ਘਟ ਘਟ ਜੋਤ ਰੁਸ਼ਨਾਈਆ। ਲੇਖਾ ਜਾਣੇ ਚੋਟੀ ਜੜ੍ਹ, ਮਧ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪ ਖੁਲ੍ਹਾਈਆ। ਵਿਸ਼ਨੂੰ ਭਗਵਾਨ ਪਾਰਬ੍ਰਹਮ, ਬ੍ਰਹਮ ਆਪਣੇ ਰੰਗ ਰੰਗਾਇੰਦਾ। ਆਪੇ ਜਾਣੇ ਆਪਣਾ ਕੰਮ, ਕਰਨੀ ਕਰਤਾ ਆਪ ਕਰਾਇੰਦਾ। ਹਰਖ ਸੋਗ ਨਾ ਕੋਇ ਗ਼ਮ, ਚਿੰਤਾ ਦੁੱਖ ਨਾ ਕੋਇ ਜਣਾਇੰਦਾ। ਲੱਖ ਚੁਰਾਸੀ ਜੀਵ ਜੰਤ ਬਣ ਬਣ ਜਨਨੀ ਜਨ, ਘਾੜਤ ਘੜਤ ਵੇਖ ਵਖਾਇੰਦਾ। ਆਦਿ ਅੰਤ ਜੁਗਾਂ ਜੁਗੰਤ ਸ੍ਰੀ ਭਗਵੰਤ ਦੇਵਣਹਾਰਾ ਡੰਨ, ਡੰਡਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪ ਚੁਕਾਇੰਦਾ। ਵਿਸ਼ਨੂੰ ਭਗਵਾਨ ਹਰੀ ਹਰਿ, ਏਕਾ ਏਕ ਰੰਗ ਵਖਾਈਆ। ਆਪਣਾ ਭਾਣਾ ਆਪੇ ਜਰ, ਆਪੇ ਬੈਠਾ ਸੀਸ ਝੁਕਾਈਆ। ਜੁਗ ਜੁਗ ਵੇਸ ਆਪੇ ਧਰ, ਨਿਰਗੁਣ ਸਰਗੁਣ ਖੇਲ ਕਰਾਈਆ। ਸੰਤ ਸੁਹੇਲੇ ਆਪੇ ਫੜ, ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰੰਗ ਆਪ ਰੰਗਾਈਆ। ਵਿਸ਼ਨੂੰ ਭਗਵਾਨ ਹਰੀ ਹਰਿ ਰੰਗ, ਹਰਿ ਕਰਤਾ ਆਪ ਰੰਗਾਇੰਦਾ। ਦੋ ਜਹਾਨਾਂ ਵੇਖ ਪਲੰਘ, ਸੇਜ ਆਤਮ ਇਕ ਸੁਹਾਇੰਦਾ। ਨਿਰਗੁਣ ਨਿਰਵੈਰ ਫੜ ਮਰਦੰਗ, ਸਾਚਾ ਨਾਦ ਆਪ ਵਜਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਭ ਦੀ ਪੂਰੀ ਕਰੇ ਮੰਗ, ਵੇਲਾ ਅੰਤ ਵੇਖ ਵਖਾਇੰਦਾ। ਨਿਰਗੁਣ ਜੋਤ ਪਰਕਾਸ਼ ਚੜ੍ਹੇ

ਚੰਦ, ਚੰਦ ਚਾਂਦਨਾ ਆਪ ਚਮਕਾਇੰਦਾ। ਵੇਖਣਹਾਰਾ ਹਰਿ ਬ੍ਰਹਿਮੰਡ, ਬ੍ਰਹਿਮੰਡ ਖੰਡ ਆਪਣੀ ਧਾਰ ਵਖਾਇੰਦਾ। ਪਰਗਟ ਹੋ ਸੂਰਾ ਸਰਬੰਗ, ਸਾਹਿਬ ਸੁਲਤਾਨ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਆਪ ਜਣਾਇੰਦਾ। ਸ੍ਰੀ ਭਗਵਾਨ ਵਿਸ਼ਨੂੰ ਧਾਰ, ਵਿਸ਼ਵ ਵਿਸ਼ਵ ਜਣਾਈਆ। ਕਲਜੁਗ ਅੰਤਮ ਖੇਲ ਨਿਆਰ, ਖ਼ਾਲਕ ਖ਼ਲਕ ਰਿਹਾ ਵਖਾਈਆ। ਪਰਵਰਦਿਗਾਰ ਹੋ ਤਿਆਰ, ਲੋਕਮਾਤ ਵੇਸ ਵਟਾਈਆ। ਲੇਖਾ ਜਾਣੇ ਸਰਬ ਸੰਸਾਰ, ਸਰਨਗਤ ਆਪਣੇ ਹੱਥ ਰਖਾਈਆ। ਭਗਤ ਭਗਵੰਤ ਲਏ ਉਭਾਰ, ਭੇਵ ਅਭੇਵ ਚੁਕਾਈਆ। ਦੇਵੇ ਦਰਸ ਦਰਸ ਦੀਦਾਰ, ਦੀਦ ਈਦ ਚੰਦ ਸ਼ਰਮਾਈਆ। ਨਾਤਾ ਤੋੜ ਜਗਤ ਸੰਸਾਰ, ਏਕਾ ਨਾਉਂ ਬੰਧਨ ਪਾਈਆ। ਆਤਮ ਪਰਮਾਤਮ ਇਕ ਪਿਆਰ, ਸੋਹੰ ਸ਼ਬਦ ਕਰੇ ਪੜ੍ਹਾਈਆ। ਚਾਰ ਵਰਨ ਜੈ ਜੈਕਾਰ, ਏਕਾ ਰਾਗ ਅਲਾਈਆ। ਵਿਸ਼ਨੂੰ ਰੂਪ ਹਰਿ ਕਰਤਾਰ, ਦਰ ਦਰ ਘਰ ਘਰ ਸੇਵਕ ਬਣ ਬਣ ਸੇਵ ਕਮਾਈਆ। ਭਗਵਨ ਹੁਕਮੀ ਕਰੇ ਵਰਤਾਰ, ਧੁਰ ਫ਼ਰਮਾਣਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਵਿਸ਼ਨੂੰ ਭਗਵਾਨ ਖੇਲ ਅਪਾਰਾ, ਪਰਵਰਦਿਗਾਰ ਆਪ ਕਰਾਇੰਦਾ। ਵਿਸ਼ਨੂੰ ਦੋਏ ਦੋਏ ਜੋੜ ਕਰੇ ਨਿਮਸਕਾਰਾ, ਭਗਵਨ ਆਪਣੀ ਦਇਆ ਕਮਾਇੰਦਾ। ਵਿਸ਼ਨੂੰ ਦਰ ਦਰਵੇਸ਼ ਬਣੇ ਭਿਖਾਰਾ, ਭਗਵਨ ਆਪਣੀ ਵਸਤ ਵਰਤਾਇੰਦਾ। ਵਿਸ਼ਨੂੰ ਏਕਾ ਰੰਗ ਮੰਗੇ ਅਪਾਰਾ, ਭਗਵਨ ਆਪਣਾ ਰੰਗ ਚੜ੍ਹਾਇੰਦਾ। ਵਿਸ਼ਨੂੰ ਆਪਣਾ ਮੇਲ ਮੰਗੇ ਸੰਸਾਰਾ, ਭਗਵਨ ਮਿਲ ਮਿਲ ਖ਼ੁਸ਼ੀ ਮਨਾਇੰਦਾ। ਵਿਸ਼ਨੂੰ ਮੰਗੇ ਇਕ ਤੇਰਾ ਮੇਰਾ ਹੁਲਾਰਾ, ਭਗਵਨ ਦੇ ਹੁਲਾਰਾ ਆਪਣਾ ਭੇਵ ਚੁਕਾਇੰਦਾ। ਵਿਸ਼ਨੂੰ ਮੰਗੇ ਤੇਰਾ ਮੇਰਾ ਇਕ ਦੁਆਰਾ, ਭਗਵਨ ਖੋਲ੍ਹ ਕਿਵਾੜਾ ਰਾਹ ਵਖਾਇੰਦਾ। ਦੋਹਾਂ ਵੱਜੇ ਇਕ ਸਿਤਾਰਾ, ਸ਼ੱਤਰੂ ਮਿੱਤਰ ਏਕਾ ਰੰਗ ਵਖਾਇੰਦਾ। ਕਲਜੁਗ ਅੰਤਮ ਅੰਤ ਕਿਨਾਰਾ, ਜਗਤ ਨਈਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਿਸ਼ਵ ਆਪਣੀ ਧਾਰ ਚਲਾਇੰਦਾ। ਵਿਸ਼ਨੂੰ ਭਗਵਾਨ ਇਕ ਵਿਸ਼ਵਾਸ਼, ਵਿਸ਼ਵ ਆਪ ਜਣਾਇੰਦਾ। ਜੁਗ ਚੌਕੜੀ ਹੋਏ ਨਾਸ, ਥਿਰ ਕੋਇ ਰਹਿਣ ਨਾ ਪਾਇੰਦਾ। ਭਗਵਨ ਵਸੇ ਸਭ ਦੇ ਪਾਸ, ਬਿਨ ਭਗਤਾਂ ਹੱਥ ਕਿਸੇ ਨਾ ਆਇੰਦਾ। ਆਪਣੀ ਪਾਵੇ ਸਾਚੀ ਰਾਸ, ਮੰਡਲ ਮੰਡਪ ਖੇਲ ਕਰਾਇੰਦਾ। ਸੂਰਜ ਚੰਦ ਬਖ਼ਸ਼ ਨਿਵਾਸ, ਹੁਕਮੀ ਹੁਕਮ ਆਪ ਫਿਰਾਇੰਦਾ। ਲੇਖਾ ਜਾਣੇ ਅਕਾਸ਼ਾ ਅਕਾਸ਼, ਕੋਟਨ ਕੋਟ ਅਕਾਸ਼ ਚਰਨਾਂ ਹੇਠ ਦਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਧਰਾਇੰਦਾ। ਆਪਣਾ ਬਲ ਵਿਸ਼ਨੂੰ ਭਗਵਾਨ, ਏਕਾ ਏਕ ਪਰਗਟਾਈਆ। ਪਰਗਟ ਹੋਏ ਵਿਚ ਜਹਾਨ, ਦੋ ਜਹਾਨਾਂ ਕਰੇ ਰੁਸ਼ਨਾਈਆ। ਸਾਚਾ ਚਿੱਲਾ ਤੀਰ ਕਮਾਨ, ਸ਼ਬਦੀ ਸ਼ਬਦ ਉਠਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵਣਹਾਰਾ ਗਿਆਨ, ਆਪਣਾ ਨਾਉਂ ਕਰੇ ਪੜ੍ਹਾਈਆ। ਭਗਤ ਭਗਵੰਤ ਮੇਲੇ ਆਣ, ਆਪ ਆਪਣਾ ਬੰਧਨ ਪਾਈਆ। ਸਤਿ ਸਤਿਵਾਦੀ ਸਤਿ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਈਆ। ਲੇਖਾ ਜਾਣੇ ਜ਼ਿਮੀਂ ਅਸਮਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਵ ਆਪਣਾ ਭੇਵ ਚੁਕਾਈਆ। ਵਿਸ਼ਨੂੰ ਭਗਵਾਨ ਸਦਾ ਅਨਡਿਠ, ਨਜ਼ਰ ਕਿਸੇ ਨਾ ਆਇੰਦਾ। ਕੋਟਨ ਕੋਟ ਲੇਖਾ ਗਏ ਲਿਖ, ਲਿਖ ਲਿਖ ਲੇਖ ਨਾ ਕਿਸੇ ਮੁਕਾਇਆ। ਆਪਣਾ ਵੰਡ ਵੰਡ ਗਏ ਹਿਸ, ਸਾਚੀ ਵੰਡਨ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪ ਚੁਕਾਇਆ। ਆਪਣਾ ਪੜਦਾ ਦੇਵੇ ਚੁੱਕ,

ਚਾਰ ਕੁੰਟ ਕੁੰਟ ਰੁਸ਼ਨਾਈਆ। ਪਰਗਟ ਹੋਏ ਜੋ ਬੈਠਾ ਲੁਕ, ਲੁਕਵੀਂ ਖੇਲ ਦਏ ਮੁਕਾਈਆ। ਬਿਨ ਹੱਥਾਂ ਬਾਂਹਾਂ ਭੁਜਾਂ ਜੋਧਾ ਸੂਰਬੀਰ ਪਏ ਉਠ, ਤੀਰ ਤਲਵਾਰ ਤੁਫੰਗ ਕਟਾਰ ਸ਼ਸਤਰ ਬਸਤਰ ਨਾ ਕੋਇ ਰਖਾਈਆ। ਲੱਖ ਚੁਰਾਸੀ ਦੇਵੇ ਕੁਠ, ਸ਼ਬਦੀ ਮਾਰ ਇਕ ਵਖਾਈਆ। ਜਨ ਭਗਤਾਂ ਉਪਰ ਆਪੇ ਤੁਠ, ਆਪਣੀ ਬੂਝ ਬੁਝਾਈਆ। ਕਰੇ ਖੇਲ ਅਬਿਨਾਸ਼ੀ ਅਚੁੱਤ, ਪਾਰਬ੍ਰਹਮ ਵਡ ਵਡਿਆਈਆ। ਹਰਿਜਨ ਸੁਹਾਏ ਰੁੱਤ, ਰੁਤ ਰੁੱਤੜੀ ਆਪ ਮਹਿਕਾਈਆ। ਵੇਖਣਹਾਰਾ ਕਾਇਆ ਬੁੱਤ, ਪੰਜ ਤੱਤ ਮੇਲਾ ਸਹਿਜ ਸੁਭਾਈਆ। ਗੁਰਸਿਖ ਬਾਲੇ ਛੋਟੇ ਸੁਤ, ਸੁਤ ਅਪਰਾਧ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਵਿਸ਼ਨੂੰ ਭਗਵਾਨ ਵਿਸ਼ਵ ਗਿਆਤਾ, ਗਿਆਨ ਧਿਆਨ ਇਕ ਦ੍ਰਿੜਾਇੰਦਾ। ਸਤਿਜੁਗ ਸੁਣਾਏ ਸਾਚਾ ਸਾਕਾ, ਸੋਹੰ ਸੋ ਨਾਉਂ ਪਰਗਟਾਇੰਦਾ। ਚਾਰ ਵਰਨ ਬੰਧਾਏ ਨਾਤਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਵੰਡ ਵੰਡਾਇੰਦਾ। ਉਤਮ ਰੱਖੇ ਇਕੋ ਜਾਤਾ, ਬ੍ਰਹਮ ਬ੍ਰਹਮ ਸਰਬ ਸਮਝਾਇੰਦਾ। ਮੇਟੇ ਰੈਣ ਅੰਧੇਰੀ ਰਾਤਾ, ਸਤਿ ਸਤਿਵਾਦੀ ਸਾਚਾ ਚੰਦ ਵਖਾਇੰਦਾ। ਸ੍ਰਿਸ਼ਟ ਸਬਾਈ ਪਿਤਾ ਮਾਤਾ, ਹਰਿਜਨ ਸਾਚੇ ਗੋਦ ਬਹਾਇੰਦਾ। ਲੇਖਾ ਜਾਣੇ ਤ੍ਰਿਲੋਕੀ ਨਾਥਾ, ਲੋਆਂ ਪੁਰੀਆਂ ਖੋਜ ਖੁਜਾਇੰਦਾ। ਵੇਖ ਵਖਾਏ ਪੂਜਾ ਪਾਠਾ, ਪੁਸਤਕ ਪੁਸ਼ਤਕ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਇੰਦਾ। ਹਰਿਜਨ ਮੇਲਾ ਇਕ ਦੁਆਰ, ਏਕਾ ਘਰ ਵਡਿਆਈਆ। ਜਨਮ ਨਾ ਹੋਵੇ ਦੂਜੀ ਵਾਰ, ਜਨਮ ਮਰਨ ਪੰਧ ਚੁਕਾਈਆ। ਇਕੋ ਮੇਲਾ ਹਰਿ ਨਿਰੰਕਾਰ, ਦੂਜੀ ਸਰਨ ਨਾ ਕੋਇ ਸਰਨਾਈਆ। ਇਕੋ ਮੰਦਰ ਹਰਿ ਦਾ ਦੁਆਰ, ਸਚਖੰਡ ਵੱਜੇ ਵਧਾਈਆ। ਇਕੋ ਅੰਦਰ ਮਹੱਲ ਮੁਨਾਰ, ਉਚ ਅਟੱਲ ਹੋਏ ਰੁਸ਼ਨਾਈਆ। ਏਕਾ ਸੇਜਾ ਕੰਤ ਭਤਾਰ, ਪੁਰਖ ਅਬਿਨਾਸ਼ੀ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਚਾਈਂ ਚਾਈਂਆ। ਹਰਿਜਨ ਮੇਲਾ ਏਕਾ ਘਾਟ, ਹਰਿ ਘਾਟਾ ਪੂਰ ਕਰਾਇੰਦਾ। ਜਨਮ ਜਨਮ ਦੀ ਚੁਕੇ ਵਾਟ, ਅਗਲਾ ਪੰਧ ਮੁਕਾਇੰਦਾ। ਸਾਚੀ ਸੇਜ ਵਖਾਏ ਖਾਟ, ਨਾਮ ਵਿਛੌਣਾ ਇਕ ਵਖਾਇੰਦਾ। ਹਰਿਜਨ ਮੇਲਾ ਕਮਲਾਪਾਤ, ਕਵਲ ਨੈਣ ਆਪਣੇ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਘਰ ਬਹਾਇੰਦਾ। ਹਰਿਜਨ ਸਾਚੇ ਬਹਿਣਾ ਘਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਇਕ ਭਗਵਾਨ ਲੈਣਾ ਵਰ, ਦੂਜੀ ਹੋਰ ਨਾ ਕੋਇ ਕੁੜਮਾਈਆ। ਦੋ ਜਹਾਨਾਂ ਚੁੱਕੇ ਡਰ, ਭੈ ਨਜ਼ਰ ਕੋਇ ਨਾ ਆਈਆ। ਸਾਚੀ ਸੇਜੇ ਜਾਣਾ ਚੜ੍ਹ, ਮਿਲੇ ਮੇਲ ਹਰਿ ਰਘੁਰਾਈਆ। ਇਕੋ ਪੱਲੂ ਲੈਣਾ ਫੜ, ਦਰਗਾਹ ਸਾਚੀ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਈਆ। ਮਿਲਿਆ ਮੇਲ ਸ੍ਰੀ ਭਗਵਾਨ, ਹਰਿਜਨ ਆਪਣਾ ਆਪ ਚੁਕਾਇਆ। ਦੀਪਕ ਜਗਿਆ ਬਿਨ ਬਾਤੀ ਤੇਲ, ਤੇਲ ਬਾਤੀ ਨਾ ਕੋਇ ਰਖਾਇਆ। ਪ੍ਰਭ ਮਿਲਿਆ ਸੱਜਣ ਸੁਹੇਲ, ਸਗਲਾ ਸੰਗ ਰਖਾਇਆ। ਧਾਮ ਵਖਾਏ ਇਕ ਨਿਵੇਲ, ਅਵੱਲੜਾ ਧਾਮ ਆਪ ਬਣਾਇਆ। ਓਥੇ ਲੇਖਾ ਗੁਰੂ ਗੁਰ ਚੇਲ, ਗੁਰ ਚੇਲਾ ਰੂਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਆਪ ਮਿਲਾਇਆ। ਦਰ ਘਰ ਸਾਚੇ ਆਪ ਮਿਲਣਾ, ਮੇਲਣਹਾਰ ਗੋਪਾਲ। ਨਾ ਕੋਈ ਸੂਰਜ ਨਾ ਕੋਈ ਚੰਨਾ, ਨਾ ਕੋਈ ਜ਼ਿਮੀਂ ਨਾ ਅਸਮਾਨ। ਨਾ ਕੋਈ ਹੱਦ ਨਾ ਕੋਈ ਬੰਨਾ, ਨਾ ਕੋਈ ਮੰਦਰ ਧਰਮਸਾਲ। ਇਕੋ ਇਕ ਸ੍ਰੀ ਭਗਵਾਨਾ,

ਨੂਰੋ ਨੂਰ ਜੋਤ ਜਮਾਲ। ਨਾ ਕੋਈ ਰਾਗ ਨਾ ਕੋਈ ਕੰਨਾ, ਨਾ ਕੋਈ ਸੁਰਤ ਸ਼ਬਦ ਦਲਾਲ। ਜੋਤੀ ਜੋਤ ਆਪ ਮਿਲੰਨਾ, ਜੋਤੀ ਜੋਤ ਖੇਲ ਮਹਾਨ। ਗੁਰਮੁਖ ਗੁਰਸਿਖ ਹਰਿਜਨ ਹਰਿ ਭਗਤ ਸ੍ਰੀ ਭਗਵਾਨ ਇਕ ਦੂਜੇ ਦਾ ਕਹਿਣਾ ਮੰਨਾ, ਮੰਨ ਮੰਨ ਕਹਿਣ ਦੋਵੇਂ ਹੋਏ ਖ਼ੁਸ਼ਹਾਲ। ਚਾਓ ਘਨੇਰਾ ਪ੍ਰੇਮ ਘਨਾ, ਸਚਖੰਡ ਸੱਚੀ ਧਰਮਸਾਲ। ਨੇਰਨ ਨੇਰਾ ਵਸਾ ਵਾਲੀ ਦੋ ਜਹਾਨਾਂ, ਆਪ ਆਪਣਾ ਪੜਦਾ ਉਠਾਲ। ਪਹਿਲੋਂ ਇਕ ਜਟ ਧੰਨਾ ਮੰਨਾ, ਦੂਜੀ ਵਾਰ ਗੁਰਮੁਖ ਗੁਰਸਿਖ ਧੰਨੇ ਰੱਖੇ ਆਪਣੇ ਨਾਲ ਨਾਲ। ਆਦਿ ਜੁਗਾਦਿ ਜੁਗਾਂ ਜੁਗੰਤਰ ਰਹੇ ਚੁਕੰਨਾ, ਆਲਸ ਨਿੰਦਰਾ ਵਿਚ ਨਾ ਆਏ ਦੀਨ ਦਿਆਲ। ਦੋ ਜਹਾਨ ਸ੍ਰੀ ਭਗਵਾਨ ਫਿਰੇ ਭੰਨਾ, ਹਰਿਜਨ ਲੱਭੇ ਸਾਚੇ ਲਾਲ। ਕਲਜੁਗ ਅੰਤਮ ਕੀਆ ਵਣਜ ਸੁਵੰਨਾ, ਗੁਰਸਿਖ ਆਪਣੇ ਘਰ ਰੱਖਿਆ ਸੱਚਾ ਧੰਨ ਮਾਲ। ਪਾਰਬ੍ਰਹਮ ਖ਼ੁਸ਼ੀ ਹੋ ਹੋ ਕਹੇ ਮੇਰੀ ਛੱਪਰੀ ਸੋਹੀ ਛੰਨਾ, ਮੇਰੇ ਭਗਤ ਮੈਨੂੰ ਮਿਲੇ ਆਣ। ਬਿਨ ਭਗਤਾਂ ਮੈਂ ਲੋਕਮਾਤ ਅੰਨ੍ਹਾ, ਮੇਰੀ ਕੋਈ ਨਾ ਕਰੇ ਪਛਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਨ ਭਗਤਾਂ ਮਿਲਾਏ ਆਪਣੇ ਦਰ, ਕਰੇ ਖੇਲ ਵਿਸ਼ਨੂੰ ਭਗਵਾਨ।