ਪੁਸਤਕਾਲਾਭਾਗ ੧੧

੧੪ ਫੱਗਣ ੨੦੧੮ ਬਿਕ੍ਰਮੀ ਜਸਵੰਤ ਸਿੰਘ ਦੇ ਗ੍ਰਹਿ ਇਟਾਰਸੀ

ਆਦਿ ਜੁਗਾਦਿ ਇਕ ਭਗਵਾਨ, ਸ੍ਰੀ ਭਗਵਾਨ ਵਡੀ ਵਡਿਆਈਆ। ਆਦਿ ਜੁਗਾਦਿ ਇਕ ਨਿਸ਼ਾਨ, ਸਤਿ ਨਿਸ਼ਾਨਾ ਇਕ ਪਰਗਟਾਈਆ। ਆਦਿ ਜੁਗਾਦਿ ਇਕ ਰਾਜਾਨ, ਸ਼ਾਹੋ ਭੂਪ ਬੇਪਰਵਾਹੀਆ। ਆਦਿ ਜੁਗਾਦਿ ਇਕ ਮਕਾਨ, ਸਚਖੰਡ ਦੁਆਰਾ ਸੋਭਾ ਪਾਈਆ। ਆਦਿ ਜੁਗਾਦਿ ਏਕਾ ਨੂਰ ਮਹਾਨ, ਜੋਤੀ ਜੋਤ ਜੋਤ ਰੁਸ਼ਨਾਈਆ। ਆਦਿ ਜੁਗਾਦਿ ਏਕਾ ਧੁੰਨਕਾਨ, ਨਾਦ ਅਨਾਦੀ ਨਾਦ ਸੁਣਾਈਆ। ਆਦਿ ਜੁਗਾਦਿ ਇਕ ਗਿਆਨ, ਬੋਧ ਅਗਾਧ ਕਰੇ ਪੜ੍ਹਾਈਆ। ਆਦਿ ਜੁਗਾਦੀ ਏਕਾ ਅੰਮ੍ਰਿਤ ਪਾਨ, ਅੰਮਿਉਂ ਰਸ ਆਪਣਾ ਆਪ ਚਖਾਈਆ। ਆਦਿ ਜੁਗਾਦੀ ਏਕਾ ਕਾਹਨ, ਨਿਰਗੁਣ ਨਿਰਵੈਰ ਰੂਪ ਧਰਾਈਆ। ਆਦਿ ਜੁਗਾਦੀ ਏਕਾ ਦਾਨ, ਦਾਤਾ ਦਾਨੀ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਈਆ। ਆਦਿ ਜੁਗਾਦੀ ਏਕਾ ਮੀਤ, ਮਿੱਤਰ ਪਿਆਰਾ ਇਕ ਅਖਵਾਇੰਦਾ। ਆਦਿ ਜੁਗਾਦੀ ਏਕਾ ਗੀਤ, ਗੀਤ ਗੋਬਿੰਦ ਆਪ ਅਲਾਇੰਦਾ। ਆਦਿ ਜੁਗਾਦੀ ਏਕਾ ਰੀਤ, ਭਗਤ ਭਗਵੰਤ ਮੇਲ ਮਿਲਾਇੰਦਾ। ਆਦਿ ਜੁਗਾਦੀ ਠਾਂਡਾ ਸੀਤ, ਥਿਰ ਘਰ ਸਾਚੇ ਭੇਵ ਪਾਇੰਦਾ। ਆਦਿ ਜੁਗਾਦੀ ਪਤਤ ਪੁਨੀਤ, ਪਤਿਤ ਪਾਵਣ ਵੇਸ ਵਟਾਇੰਦਾ। ਆਦਿ ਜੁਗਾਦੀ ਵਸੇ ਹਰ ਘਟ ਚੀਤ, ਚੇਤਨ ਆਪਣਾ ਖੇਲ ਕਰਾਇੰਦਾ। ਆਦਿ ਜੁਗਾਦੀ ਸਦਾ ਅਨਡੀਠ, ਅਨਡਿਠੜੇ ਧਾਮ ਆਸਣ ਲਾਇੰਦਾ। ਆਦਿ ਜੁਗਾਦਿ ਸੁੱਤਾ ਰਹੇ ਦੇ ਕਰ ਪੀਠ, ਆਪਣੀ ਕਰਵਟ ਨਾ ਕਦੇ ਬਦਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪ ਚਲਾਇੰਦਾ। ਆਦਿ ਜੁਗਾਦੀ ਏਕਾ ਗੋਬਿੰਦ, ਹਰਿ ਗੋਬਿੰਦ ਵਡ ਵਡਿਆਈਆ। ਆਦਿ ਜੁਗਾਦੀ ਏਕਾ ਬਿੰਦ, ਬਿੰਦ ਅਨਾਦੀ ਆਪ ਦਰਸਾਈਆ। ਆਦਿ ਜੁਗਾਦੀ ਏਕਾ ਸਿੰਧ, ਸਿੰਧ ਸਾਗਰ ਰੂਪ ਵਟਾਈਆ। ਆਦਿ ਜੁਗਾਦੀ ਗੁਣੀ ਗਹਿੰਦ, ਗਹਿਰ ਗੰਭੀਰ ਨਾਉਂ ਰਖਾਈਆ। ਆਦਿ ਜੁਗਾਦੀ ਹਰਖ਼ ਸੋਗ ਨਾ ਕੋਈ ਚਿੰਦ, ਚਿੰਤਾ ਦੁੱਖ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਆਦਿ ਜੁਗਾਦੀ ਏਕਾ ਆਸਣ, ਏਕਾ ਸੇਜਾ ਸੋਭਾ ਪਾਇੰਦਾ। ਆਦਿ ਜੁਗਾਦੀ ਖੇਲ ਤਮਾਸ਼ਨ, ਦੋ ਜਹਾਨਾਂ ਖੇਲ ਕਰਾਇੰਦਾ। ਆਦਿ ਜੁਗਾਦੀ ਭੂਪਤ ਭੂਪ ਸ਼ਾਹੋ ਸ਼ਾਬਾਸ਼ਨ, ਸ਼ਹਿਨਸ਼ਾਹ ਨਾਉਂ ਧਰਾਇੰਦਾ। ਆਦਿ ਜੁਗਾਦਿ ਵੇਖੇ ਵਿਗਸੇ ਪ੍ਰਿਥਮੀ ਅਕਾਸ਼ਨ, ਅਕਾਸ਼ ਅਕਾਸ਼ਾਂ ਡੇਰਾ ਲਾਇੰਦਾ। ਆਦਿ ਜੁਗਾਦੀ ਮੰਡਲ ਰਾਸਨ, ਗੋਪੀ ਕਾਹਨ ਆਪ ਨਚਾਇੰਦਾ। ਆਦਿ ਜੁਗਾਦੀ ਪਵਣ ਸੁਵਾਸਨ, ਪਵਣੀ ਪਵਣ ਫੇਰਾ ਪਾਇੰਦਾ। ਆਦਿ ਜੁਗਾਦੀ ਪੂਰੀ ਕਰੇ ਆਸਨ, ਆਸਾ ਆਪਣੇ ਹੱਥ ਰਖਾਇੰਦਾ। ਆਦਿ ਜੁਗਾਦੀ ਦਾਸੀ ਦਾਸਨ, ਬਣ ਸੇਵਕ ਸੇਵ ਕਮਾਇੰਦਾ। ਆਦਿ ਜੁਗਾਦੀ ਬੰਦ ਖੁਲਾਸਣ, ਬੰਦੀ ਤੋੜ ਬੰਦ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਆਦਿ ਜੁਗਾਦੀ ਏਕਾ ਰੰਗ, ਰੰਗ ਰੰਗੀਲਾ ਇਕ ਜਣਾਈਆ। ਆਦਿ ਜੁਗਾਦੀ ਇਕ ਪਲੰਘ, ਪਾਵਾ ਚੂਲ ਨਾ ਕੋਇ ਬਣਾਈਆ। ਆਦਿ ਜੁਗਾਦੀ ਨਾਮ ਮਰਦੰਗ, ਬਿਨ ਤਾਰ ਸਿਤਾਰ ਹਿਲਾਈਆ। ਆਦਿ ਜੁਗਾਦੀ ਵਸਣਹਾਰਾ ਬ੍ਰਹਿਮੰਡ ਖੰਡ, ਲੋਆਂ ਪੁਰੀਆਂ ਸੋਭਾ ਪਾਈਆ। ਆਦਿ ਜੁਗਾਦੀ ਰਚਨਾ ਰਚ ਜੇਰਜ ਅੰਡ, ਰਚ ਰਚ ਆਪਣੀ ਖ਼ੁਸ਼ੀ ਮਨਾਈਆ। ਆਦਿ ਜੁਗਾਦੀ ਵੇਸ ਵਟਾਏ ਵਿਚ ਵਰਭੰਡ, ਨਿਰਗੁਣ ਸਰਗੁਣ ਰੂਪ ਵਟਾਈਆ।

ਆਦਿ ਜੁਗਾਦੀ ਗਾਏ ਛੰਦ, ਸਾਚਾ ਸੋਹਲਾ ਆਪ ਸੁਣਾਈਆ। ਆਦਿ ਜੁਗਾਦੀ ਇਕ ਅਨੰਦ, ਅਨੰਦ ਮੰਗਲ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਜਣਾਈਆ। ਆਦਿ ਜੁਗਾਦੀ ਏਕਾ ਨੂਰ, ਨੂਰ ਨੁਰਾਨਾ ਡਗਮਗਾਇੰਦਾ। ਆਦਿ ਜੁਗਾਦੀ ਇਕ ਜ਼ਹੂਰ, ਜ਼ਾਹਰਾ ਜ਼ਹੂਰ ਵੇਸ ਵਟਾਇੰਦਾ। ਆਦਿ ਜੁਗਾਦੀ ਇਕ ਦਸਤੂਰ, ਹੁਕਮ ਹਾਕਮ ਆਪ ਸੁਣਾਇੰਦਾ। ਆਦਿ ਜੁਗਾਦੀ ਸਰਬ ਕਲਾ ਭਰਪੂਰ, ਅਕਲ ਕਲ ਖੇਲ ਕਰਾਇੰਦਾ। ਆਦਿ ਜੁਗਾਦੀ ਨੇੜੇ ਦੂਰ, ਦੂਰ ਦੁਰਾਡਾ ਪੰਧ ਮੁਕਾਇੰਦਾ। ਆਦਿ ਜੁਗਾਦੀ ਸਤਿ ਸਰੂਰ, ਸਤਿ ਸਤਿਵਾਦੀ ਇਕ ਰਖਾਇੰਦਾ। ਆਦਿ ਜੁਗਾਦੀ ਨਾਤਾ ਤੋੜੇ ਕੂੜੋ ਕੂੜ, ਕੂੜੀ ਕਿਰਿਆ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਵਖਾਇੰਦਾ। ਆਦਿ ਜੁਗਾਦੀ ਇਕ ਭਗਵੰਤ, ਭਗਵਨ ਆਪਣਾ ਰੂਪ ਵਟਾਈਆ। ਆਦਿ ਜੁਗਾਦੀ ਏਕਾ ਕੰਤ, ਲੱਖ ਚੁਰਾਸੀ ਨਾਰੀ ਸੇਜ ਹੰਢਾਈਆ। ਆਦਿ ਜੁਗਾਦੀ ਬਣਾਏ ਬਣਤ, ਘੜਨ ਭੰਨਣਹਾਰ ਬੇਪਰਵਾਹੀਆ। ਆਦਿ ਜੁਗਾਦੀ ਮਹਿਮਾ ਅਗਣਤ, ਲਿਖ ਲਿਖ ਲੇਖ ਨਾ ਕੋਇ ਮੁਕਾਈਆ। ਆਦਿ ਜੁਗਾਦੀ ਏਕਾ ਸੰਤ, ਏਕਾ ਸਤਿਗੁਰ ਸੋਭਾ ਪਾਈਆ। ਆਦਿ ਜੁਗਾਦੀ ਏਕਾ ਮੰਤ, ਏਕਾ ਮੰਤਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਟਾਈਆ। ਆਦਿ ਜੁਗਾਦੀ ਇਕੋ ਦਾਤਾ, ਦੇਵਣਹਾਰ ਆਪ ਅਖਵਾਇੰਦਾ। ਆਦਿ ਜੁਗਾਦੀ ਇਕੋ ਗਾਥਾ, ਜੁਗ ਜੁਗ ਆਪ ਪੜ੍ਹਾਇੰਦਾ । ਆਦਿ ਜੁਗਾਦੀ ਇਕੋ ਰਾਥਾ, ਬਣ ਰਥਵਾਹੀ ਸੇਵ ਕਮਾਇੰਦਾ ਆਦਿ ਜੁਗਾਦੀ ਸਗਲਾ ਸਾਥਾ, ਸਗਲਾ ਸੰਗ ਨਿਭਾਇੰਦਾ। ਆਦਿ ਜੁਗਾਦੀ ਇਕੋ ਨਾਤਾ, ਜ਼ਾਤ ਪਾਤ ਨਾ ਵੰਡ ਵੰਡਾਇੰਦਾ। ਆਦਿ ਜੁਗਾਦੀ ਇਕੋ ਨਾਤਾ, ਬਿਧਾਤਾ ਜੋੜ ਜੁੜਾਇੰਦਾ। ਆਦਿ ਜੁਗਾਦੀ ਪਿਤਾ ਮਾਤਾ, ਪਿਤਾ ਪੂਤ ਖੇਲ ਖਿਲਾਇੰਦਾ। ਆਦਿ ਜੁਗਾਦੀ ਇਕੋ ਸਾਕਾ, ਪੁਰਖ ਅਬਿਨਾਸ਼ੀ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪ ਉਠਾਇੰਦਾ। ਆਦਿ ਜੁਗਾਦੀ ਇਕ ਗੋਪਾਲ, ਏਕਾ ਘਰ ਸੁਹਾਈਆ। ਆਦਿ ਜੁਗਾਦੀ ਦੀਨ ਦਿਆਲ, ਆਪਣੀ ਦਇਆ ਕਮਾਈਆ। ਆਦਿ ਜੁਗਾਦੀ ਏਕਾ ਕਾਲ, ਲੱਖ ਚੁਰਾਸੀ ਫੜ ਫੜ ਖਾਈਆ। ਆਦਿ ਜੁਗਾਦੀ ਏਕਾ ਘਾਲਨ ਲਏ ਘਾਲ, ਸਾਚੀ ਘਾਲਣ ਆਪ ਸਮਝਾਈਆ। ਗੁਰਮੁਖ ਵਿਰਲਾ ਵੇਖੇ ਲਾਲ, ਲਾਲ ਅਨਮੁਲੜਾ, ਕੀਮਤ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਕਰਤਾ ਵੇਸ ਵਟਾਈਆ। ਜੁਗ ਕਰਤਾ ਵੇਸ ਅਵੱਲੜਾ, ਨਿਰਗੁਣ ਨੂਰ ਨੂਰ ਪਰਗਟਾ। ਜਨ ਭਗਤ ਫੜਾਏ ਪਲੜਾ, ਦਰ ਘਰ ਸਾਚਾ ਦਏ ਵਖਾ। ਨਿਹਚਲ ਧਾਮ ਉਚ ਅਟੱਲੜਾ, ਸਚਖੰਡ ਦੁਆਰਾ ਬਣਤ ਬਣਾ। ਕਰੇ ਖੇਲ ਅਗੰਮ ਅਗੰਮੜਾ, ਅਲਖ ਅਗੋਚਰ ਬੇਪਰਵਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਵੇਸ ਵਟਾ। ਆਦਿ ਜੁਗਾਦੀ ਏਕੰਕਾਰ, ਰੂਪ ਅਨੂਪ ਧਰਾਈਆ। ਆਦਿ ਜੁਗਾਦੀ ਕਰ ਪਸਾਰ, ਜੁਗ ਜੁਗ ਵੇਖ ਵਖਾਈਆ। ਆਦਿ ਜੁਗਾਦੀ ਗੁਰ ਅਵਤਾਰ, ਸੇਵਕ ਸਾਚੀ ਸੇਵ ਲਗਾਈਆ। ਆਦਿ ਜੁਗਾਦੀ ਪੀਰ ਪੈਗ਼ੰਬਰ ਦੇਵੇ ਸਹਾਰ, ਸਿਰ ਆਪਣਾ ਹੱਥ ਟਿਕਾਈਆ। ਆਦਿ ਜੁਗਾਦੀ ਜੁਗ ਚੌਕੜੀ ਲਹਿਣਾ ਦੇਣਾ ਦੇਵੇ ਕਰਜ਼ ਉਤਾਰ, ਮਕਰੂਜ਼ ਨਜ਼ਰ ਕੋਇ ਨਾ ਆਈਆ। ਖ਼ਾਲਕ ਖ਼ਲਕ ਵੇਖੇ ਵਿਗਸੇ ਵੇਖਣਹਾਰ, ਮਖਲੂਕ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ

ਆਪਣਾ ਨਾਦ ਆਪ ਸੁਣਾਈਆ । ਆਦਿ ਜੁਗਾਦੀ ਇਕੋ ਨਾਦ, ਅਨਾਦੀ ਹਰਿ ਵਜਾਇੰਦਾ। ਆਦਿ ਜੁਗਾਦੀ ਖੇਲ ਬ੍ਰਹਿਮਾਦ, ਬ੍ਰਹਿਮਾਦਕ ਵੇਸ ਵਟਾਇੰਦਾ। ਆਦਿ ਜੁਗਾਦੀ ਬੋਧ ਅਗਾਧ, ਬੋਧ ਅਗਾਧਾ ਸ਼ਬਦ ਅਲਾਇੰਦਾ। ਆਦਿ ਜੁਗਾਦੀ ਨਿਰਗੁਣ ਸਰਗੁਣ ਆਪਣੇ ਵਿਚੋਂ ਕਾਢ, ਲੱਖ ਚੁਰਾਸੀ ਬਣਤ ਬਣਾਇੰਦਾ। ਆਦਿ ਜੁਗਾਦਿ ਵਿਸ਼ਨ ਬ੍ਰਹਮਾ ਸ਼ਿਵ ਲਡਾਏ ਲਾਡ, ਸਾਚੀ ਗੋਦੀ ਗੋਦ ਸੁਹਾਇੰਦਾ। ਆਦਿ ਜੁਗਾਦੀ ਦੋ ਜਹਾਨ ਸ੍ਰੀ ਭਗਵਾਨ ਜਾਣੇ ਹਾਦ, ਪਾਰ ਕਿਨਾਰਾ ਆਪਣੇ ਹੱਥ ਰਖਾਇੰਦਾ। ਆਦਿ ਜੁਗਾਦੀ ਸਤਿ ਨਿਸ਼ਾਨਾ ਏਕਾ ਗਾਡ, ਸਚ ਸੁੱਚ ਆਪ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਚਲਾਇੰਦਾ। ਆਦਿ ਜੁਗਾਦੀ ਇਕੋ ਰਾਹ, ਏਕਾ ਏਕ ਚਲਾਈਆ। ਆਦਿ ਜੁਗਾਦੀ ਇਕ ਮਲਾਹ, ਜੁਗ ਜੁਗ ਬੇੜਾ ਕੰਧ ਉਠਾਈਆ। ਆਦਿ ਜੁਗਾਦੀ ਸਚ ਸਲਾਹ, ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹੀਆ। ਆਦਿ ਜੁਗਾਦੀ ਇਕ ਨਿਕਾਹ, ਖਾਵੰਦ ਬੀਵੀ ਰੂਪ ਵਟਾਈਆ। ਆਦਿ ਜੁਗਾਦੀ ਇਕ ਮਹੱਲਾ ਦਏ ਵਸਾ, ਮਹੱਲ ਅਟੱਲ ਨਾਉਂ ਰਖਾਈਆ। ਆਦਿ ਜੁਗਾਦੀ ਨੂਰ ਨੁਰਾਨਾ ਇਕ ਖ਼ੁਦਾ, ਜਲਵਾ ਜਲਾਲ ਕਰੇ ਰੁਸ਼ਨਾਈਆ। ਆਦਿ ਜੁਗਾਦੀ ਦੇਵੇ ਇਕ ਪਨਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਹਿਬਰ ਆਪਣਾ ਵੇਸ ਵਟਾਈਆ। ਆਦਿ ਜੁਗਾਦੀ ਇਕ ਦਾਤਾਰ, ਦਾਤਾਰ ਆਪਣੀ ਖੇਲ ਖਿਲਾਇੰਦਾ। ਆਦਿ ਜੁਗਾਦੀ ਵਿਹਾਰ, ਬਿਵਹਾਰੀ ਧਾਰ ਚਲਾਇੰਦਾ। ਆਦਿ ਜੁਗਾਦੀ ਏਕਾ ਕਾਰ, ਕਰਤਾ ਪੁਰਖ ਕਿਰਤ ਕਮਾਇੰਦਾ। ਆਦਿ ਜੁਗਾਦੀ ਇਕ ਦਰਬਾਰ, ਸਚਖੰਡ ਦੁਆਰੇ ਆਪ ਲਗਾਇੰਦਾ। ਆਦਿ ਜੁਗਾਦੀ ਏਕਾ ਯਾਰ, ਮਿੱਤਰ ਪਿਆਰਾ ਨਾਉਂ ਧਰਾਇੰਦਾ। ਆਦਿ ਜੁਗਾਦੀ ਖੇਲੇ ਖੇਲ ਅਪਰ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਇੰਦਾ । ਆਦਿ ਜੁਗਾਦੀ ਏਕਾ ਗੁਰਦੇਵ, ਗੁਰੂ ਗੁਰ ਗੁਰ ਵਡ ਵਡਿਆਈਆ। ਆਦਿ ਜੁਗਾਦਿ ਸਾਚੀ ਸੇਵ, ਸੇਵਕ ਸੇਵਾ ਸਚ ਸਮਝਾਈਆ। ਆਦਿ ਜੁਗਾਦੀ ਏਕਾ ਮੇਵ, ਨਾਮ ਰਸ ਹਰਿ ਚਖਾਈਆ। ਆਦਿ ਜੁਗਾਦੀ ਏਕਾ ਜਿਹਵ, ਜਿਹਵ ਰਸਨਾ ਰੂਪ ਵਟਾਈਆ। ਆਦਿ ਜੁਗਾਦੀ ਅਲਖ ਅਭੇਵ, ਅਲਖਨਾ ਅਲਖ ਵੇਖ ਵਖਾਈਆ। ਆਦਿ ਜੁਗਾਦੀ ਸਦਾ ਨਿਹਕੇਵ, ਨਿਹਚਲ ਧਾਮ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਪੜਦਾ ਲਾਹੀਆ। ਆਦਿ ਜੁਗਾਦੀ ਏਕਾ ਮੀਤ, ਮਿੱਤਰ ਪਿਆਰਾ ਹਰਿ ਅਖਵਾਇੰਦਾ। ਆਦਿ ਜੁਗਾਦੀ ਵਸਣਹਾਰਾ ਹਸਤ ਕੀਟ, ਘਟ ਘਟ ਆਪਣੀ ਜੋਤ ਜਗਾਇੰਦਾ। ਆਦਿ ਜੁਗਾਦੀ ਪੱਤਤ ਪਾਪੀ ਕਰੇ ਪੁਨੀਤ, ਦੁਰਮਤ ਮੈਲ ਧੁਵਾਇੰਦਾ। ਆਦਿ ਜੁਗਾਦੀ ਵਸਣਹਾਰਾ ਦਰ ਘਰ ਠਾਂਡੇ ਸੀਤ, ਸਾਚੇ ਮੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਏਕਾ ਘਰ ਸਮਝਾਇੰਦਾ। ਆਦਿ ਜੁਗਾਦਿ ਏਕਾ ਘਰ ਇਕ ਦਰਵਾਜ਼ਾ, ਹਰਿ ਸਾਚਾ ਸਚ ਜਣਾਈਆ। ਆਦਿ ਜੁਗਾਦਿ ਗ਼ਰੀਬ ਨਿਵਾਜ਼ਾ, ਗ਼ਰੀਬ ਨਿਮਾਣੇ ਗਲੇ ਲਗਾਈਆ। ਆਦਿ ਜੁਗਾਦਿ ਰਚਣਹਾਰਾ ਕਾਜਾ, ਰਚ ਰਚ ਆਪੇ ਵੇਖ ਵਖਾਈਆ। ਆਦਿ ਜੁਗਾਦਿ ਚਲਾਏ ਜਹਾਜ਼ਾ, ਦੋ ਜਹਾਨਾਂ ਬੇੜਾ ਆਪਣੇ ਕੰਧ ਉਠਾਈਆ। ਆਦਿ ਜੁਗਾਦਿ ਜਨ ਭਗਤਾਂ ਮਾਰੇ ਵਾਜ਼ਾਂ, ਲੋਕਮਾਤ ਸੁੱਤਿਆਂ ਲਏ ਉਠਾਈਆ। ਆਦਿ ਜੁਗਾਦਿ ਗੁਰਮੁਖਾਂ ਰੱਖੇ ਆਪੇ ਲਾਜਾ, ਸਿਰ ਆਪਣਾ ਹੱਥ ਟਿਕਾਈਆ। ਆਦਿ ਜੁਗਾਦਿ ਗੁਰਸਿਖਾਂ ਫਿਰੇ ਪਿਛੇ ਭਾਜਾ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਜੁਗ ਜੁਗ ਆਪਣੀ ਸੇਵ ਕਮਾਈਆ। ਆਦਿ ਜੁਗਾਦਿ ਘਾਲੇ ਘਾਲ, ਘਾਲਣਹਾਰ ਹਰਿ ਅਖਵਾਇੰਦਾ। ਆਦਿ ਜੁਗਾਦਿ ਲੱਭੇ ਲਾਲ, ਗੁਰਮੁਖ ਸਾਚੇ ਖੋਜ ਖੁਜਾਇੰਦਾ। ਆਦਿ ਜੁਗਾਦਿ ਬਣੇ ਦਲਾਲ, ਗੁਰ ਸ਼ਬਦੀ ਰੂਪ ਵਟਾਇੰਦਾ। ਆਦਿ ਜੁਗਾਦਿ ਬਣ ਵਣਜਾਰਾ ਦੇਵੇ ਨਾਮ ਸੱਚਾ ਧਨ ਮਾਲ, ਸਚ ਖ਼ਜੀਨਾ ਇਕ ਵਖਾਇੰਦਾ। ਆਦਿ ਜੁਗਾਦਿ ਨਾਤਾ ਤੋੜ ਜਗਤ ਜੰਜ਼ਾਲ, ਜਾਗਰਤ ਜੋਤ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਆਪਣੀ ਖੇਲ ਖਲਾਇੰਦਾ। ਆਦਿ ਜੁਗਾਦਿ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਆਦਿ ਜੁਗਾਦਿ ਜਨ ਭਗਤ ਫੜਾਏ ਆਪਣਾ ਪੱਲਾ, ਦੂਸਰ ਹੱਥ ਕਿਸੇ ਨਾ ਆਈਆ। ਆਦਿ ਜੁਗਾਦਿ ਵਸਣਹਾਰਾ ਸਚ ਮਹੱਲਾ, ਹਰਿਜਨ ਕਾਇਆ ਮੰਦਰ ਅੰਦਰ ਡੇਰਾ ਲਾਈਆ। ਆਦਿ ਜੁਗਾਦਿ ਸਚ ਸਨੇਹੁੜਾ ਇਕੋ ਘੱਲਾ, ਗੁਰਮੁਖ ਸਾਚੇ ਕਰੇ ਪੜ੍ਹਾਈਆ। ਆਦਿ ਜੁਗਾਦਿ ਗੁਰਸਿਖਾਂ ਅੰਦਰ ਆਪੇ ਰੱਲਾ, ਰਲ ਮਿਲ ਆਪਣੀ ਖ਼ੁਸ਼ੀ ਮਨਾਈਆ। ਆਦਿ ਜੁਗਾਦਿ ਬਿਰਹੋਂ ਵੈਰਾਗੀ ਹਰਿਜਨ ਵੈਰਾਗ ਅੰਦਰ ਹੋਏ ਝੱਲਾ, ਆਪਣੀ ਝਲਕ ਨਾ ਕੋਇ ਜਣਾਈਆ। ਜਿਸ ਦੁਆਰੇ ਗੁਰਮੁਖ ਸੱਜਣ ਸਾਚਾ ਖੱਲਾ, ਤਿਸ ਦੁਆਰੇ ਆਪਣੀ ਅਲਖ ਜਗਾਈਆ । ਗੁਰਮੁਖ ਤੇਰੇ ਬਾਝ ਫਿਰੇ ਇਕੱਲਾ, ਹਰਿ ਜੂ ਕੰਮ ਕਿਸੇ ਨਾ ਆਈਆ। ਤੇਰੇ ਹੱਥ ਫੜਾਏ ਆਪਣਾ ਪੱਲਾ, ਤੇਰਾ ਪੱਲੂ ਆਪਣੇ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਬਣ ਚਾਕਰ ਸੇਵ ਕਮਾਈਆ। ਚਾਕਰ ਚਾਕ ਬਣਾਇਆ ਖ਼ਾਕ, ਖ਼ਾਕੀ ਖ਼ਾਕ ਵੇਖ ਵਖਾਇੰਦਾ। ਗੁਰਮੁਖ ਵਿਰਲੇ ਘਰ ਖੁਲ੍ਹੇ ਤਾਕ, ਬੰਦ ਕਿਵਾੜੀ ਪੜਦਾ ਲਾਹਿੰਦਾ। ਅੰਦਰ ਬਹਿ ਬਹਿ ਮਾਰੇ ਝਾਤ, ਆਪ ਆਪਣਾ ਰੰਗ ਵਖਾਇੰਦਾ। ਨਾਤਾ ਜੋੜੇ ਬਣ ਬਣ ਸਾਕ, ਸਾਚਾ ਸੱਜਣ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜਨ ਭਗਤਾਂ ਮੇਲ ਮਿਲਾਇੰਦਾ। ਆਦਿ ਜੁਗਾਦਿ ਮੇਲ ਮਿਲੰਨਾ, ਮਿਲ ਮਿਲ ਆਪਣੀ ਖ਼ੁਸ਼ੀ ਬਣਾਈਆ। ਬਿਨ ਭਗਤਾਂ ਹਰਿ ਜੂ ਫਿਰੇ ਅੰਨਾ, ਜਗਤ ਨੇਤਰ ਨਾ ਕੋਇ ਖੁਲ੍ਹਾਈਆ। ਕਿਸੇ ਮਾਣ ਨਾ ਮਿਲੇ ਛਪਰ ਛੰਨਾ, ਗੁਰਦੁਆਰ ਮੰਦਰ ਮਸਜਦ ਮੱਠ ਰਹਿਣ ਨਾ ਪਾਈਆ। ਗੁਰਮੁਖ ਵਿਰਲਾ ਇਕੋ ਮੰਨਾ, ਹਰਿ ਸਤਿਗੁਰ ਖ਼ੁਸ਼ੀ ਮਨਾਈਆ। ਦੂਰ ਦੁਰਾਡਾ ਵਾਲੀ ਦੋ ਜਹਾਨਾਂ ਆਏ ਭੰਨਾ, ਲੋਆਂ ਪੁਰੀਆਂ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਆਪਣੀ ਸੇਵਾ ਆਪ ਕਮਾਈਆ। ਸੇਵਾ ਕਰਨ ਦਾ ਸਦਾ ਚਾਓ, ਹਰਿ ਜੂ ਹਰਿ ਹਰਿ ਆਪ ਰਖਾਇੰਦਾ। ਜੁਗ ਜੁਗ ਕਰੇ ਸਚ ਨਿਆਉਂ, ਹੁਕਮੀ ਹੁਕਮ ਆਪ ਵਰਤਾਇੰਦਾ। ਹਰਿਜਨ ਵੇਖੇ ਥਾਈਂ ਥਾਂਉਂ, ਥਾਨ ਥਨੰਤਰ ਖੋਜ ਖੁਜਾਇੰਦਾ। ਆਪੇ ਮੇਲੇ ਫੜ ਫੜ ਬਾਂਹੋਂ, ਆਪਣਾ ਪੰਧ ਆਪ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ । ਮੇਲਣ ਆਏ ਹਰਿ ਜੂ ਨਰ ਨਰਾਇਣ, ਨਿਰਗੁਣ ਆਪਣਾ ਵੇਸ ਵਟਾਈਆ। ਰਸਨਾ ਕਿਆ ਕੋਈ ਸਕੇ ਕਹਿਣ, ਕਹਿਣ ਕਥਨ ਨਾ ਕੋਇ ਵਡਿਆਈਆ। ਇਕ ਦੂਜੇ ਦਾ ਲੈਣਾ ਦੇਣਾ ਇਕ ਦੂਜੇ ਨੂੰ ਦੇਣ, ਦੂਸਰ ਵੰਡ ਨਾ ਕੋਇ ਵੰਡਾਈਆ। ਭਗਤ ਭਗਵਾਨ ਦੋਵੇਂ ਇਕੋ ਧਾਮ ਰਹਿਣ, ਸਦ ਵੱਜਦੀ ਰਹੇ ਵਧਾਈਆ। ਦੋਹਾਂ ਨੇਤਰ ਇਕੋ ਨੈਣ, ਏਕਾ ਅੱਖ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਵਾ ਕਰੇ ਸਾਚਾ ਹਰਿ, ਬਿਨ ਭਗਤਾਂ ਚੈਨ ਕਿਤੇ ਨਾ ਆਈਆ। ਬਿਨ ਭਗਤਾਂ ਫਿਰੇ ਉਦਾਸ, ਜੁਗ ਜੁਗ ਕੂਕ ਕੂਕ ਸੁਣਾਇੰਦਾ।

ਕਵਣ ਦੁਆਰੇ ਕਰਾਂ ਵਾਸ, ਸਾਚਾ ਘਰ ਨਜ਼ਰ ਕੋਇ ਨਾ ਆਇੰਦਾ। ਕਿਸ ਮੰਦਰ ਦੀਪਕ ਕਰਾਂ ਪਰਕਾਸ਼, ਸਾਚਾ ਮੰਦਰ ਕੌਣ ਸੁਹਾਇੰਦਾ। ਕਿਸ ਗ੍ਰਹਿ ਹੋਵਾਂ ਦਾਸੀ ਦਾਸ, ਬਣ ਸੇਵਕ ਸੇਵ ਕਮਾਇੰਦਾ। ਬਿਨ ਹਰਿ ਭਗਤ ਮੇਰੀ ਪੂਰੇ ਕਰੇ ਨਾ ਕੋਈ ਆਸ, ਪੁਰਖ ਅਬਿਨਾਸ਼ੀ ਇਕ ਧਿਆਨ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਜੁਗ ਵੇਸ ਵਟਾਇੰਦਾ। ਆਦਿ ਜੁਗਾਦਿ ਵੇਸ ਵਟਾਇਆ, ਵੇਸ ਅਨੇਕਾ ਰੂਪ ਵਟਾ। ਕਲਜੁਗ ਵੇਲਾ ਅੰਤਮ ਆਇਆ, ਪੁਰਖ ਅਬਿਨਾਸ਼ੀ ਅਚਰਜ ਖੇਲ ਰਿਹਾ ਰਚਾ। ਨਿਰਗੁਣ ਆਪਣਾ ਨਾਉਂ ਧਰਾਇਆ, ਸਰਗੁਣ ਮੇਲਾ ਸਹਿਜ ਸੁਭਾ। ਅੰਤਰ ਬਹਿ ਬਹਿ ਡੇਰਾ ਲਾਇਆ, ਮੰਤਰ ਆਪਣਾ ਜਾਪ ਜਪਾ। ਜਗਤ ਬਸੰਤਰ ਦਏ ਬੁਝਾਇਆ, ਏਕਾ ਮੇਘ ਬਰਸਾ। ਗਗਨ ਗਗਨੰਤਰ ਡੇਰਾ ਢਾਹਿਆ, ਰਵ ਸਸ ਸੂਰਜ ਚੰਨ ਰਹੇ ਸ਼ਰਮਾ। ਵਿਸ਼ਨ ਬ੍ਰਹਮਾ ਸ਼ਿਵ ਚਰਨ ਸੀਸ ਝੁਕਾਇਆ, ਦੋਏ ਜੋੜ ਪਏ ਸਰਨਾ। ਗੁਰਮੁਖ ਸਾਚਾ ਖ਼ੁਸ਼ੀ ਮਨਾਇਆ, ਪ੍ਰਭ ਮਿਲਿਆ ਬੇਪਰਵਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਜੁਗ ਆਪਣਾ ਨਾਉਂ ਲਏ ਧਰਾ। ਆਪਣਾ ਨਾਉਂ ਆਪੇ ਰੱਖ, ਰੱਖਕ ਆਪਣਾ ਵੇਸ ਵਟਾਈਆ। ਨਿਰਗੁਣ ਨਿਰਗੁਣ ਹੋ ਪਰਤੱਖ, ਨਿਰਗੁਣ ਨਿਰਗੁਣ ਲਏ ਮਿਲਾਈਆ। ਨੌਂ ਖੰਡ ਪ੍ਰਿਥਮੀ ਭਾਂਡੇ ਕਰੇ ਸਖ, ਸਾਚੀ ਵਸਤ ਹੱਥ ਕਿਸੇ ਨਾ ਆਈਆ। ਜਨ ਭਗਤਾਂ ਮਾਰਗ ਦੇਵੇ ਦੱਸ, ਆਪ ਆਪਣੀ ਬੂਝ ਬੁਝਾਈਆ। ਪਹਿਲੋਂ ਆਪ ਹੋਏ ਵਸ, ਦੂਜੇ ਗੁਰਮੁਖ ਲਏ ਮਿਲਾਈਆ। ਤੀਜੇ ਪੂਰੀ ਕਰੇ ਆਸ, ਚੌਥੇ ਆਪਣੇ ਘਰ ਬਹਾਈਆ। ਪੰਚਮ ਲੇਖਾ ਲਾਏ ਪਵਣ ਸਵਾਸ, ਛੇਵੇਂ ਛੱਪਰ ਛੰਨ ਦਏ ਵਡਿਆਈਆ। ਸਤਵੇਂ ਸਤਿ ਪੁਰਖ ਨਿਰੰਜਣ ਪਾਏ ਰਾਸ, ਅੱਠਾਂ ਤੱਤਾਂ ਨਾਚ ਨਚਾਈਆ। ਨੌਂ ਦੁਆਰੇ ਬੰਦ ਖੁਲਾਸ, ਬੰਦੀਖਾਨਾ ਤੋੜ ਤੁੜਾਈਆ। ਦਸਵੇਂ ਮੇਲਾ ਸ਼ਾਹੋ ਸ਼ਾਬਾਸ਼, ਦਹਿ ਦਿਸ਼ਾ ਵੰਡ ਵੰਡਾਈਆ। ਗੁਰਮੁਖ ਪੂਰੀ ਕਰੇ ਆਪੇ ਆਸ, ਆਪਣੀ ਆਸਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਘਰ, ਜਨ ਭਗਤਾਂ ਰਿਹਾ ਸਮਝਾਈਆ। ਸਾਚੇ ਘਰ ਹਰਿਜਨ ਵੜਨਾ, ਹਰਿ ਹਰਿ ਆਖ ਸੁਣਾਇੰਦਾ। ਬਿਨ ਪੌੜੀ ਡੰਡੇ ਉਪਰ ਚੜ੍ਹਨਾ, ਸਚ ਮਹੱਲ ਇਕ ਵਡਿਆਇੰਦਾ। ਬਿਨ ਤੇਲ ਬਾਤੀ ਦੀਪਕ ਜਲਣਾ, ਜੋਤੀ ਜੋਤ ਡਗਮਗਾਇੰਦਾ। ਸਤਿਗੁਰ ਪੂਰਾ ਇਕੋ ਮਿਲਣਾ, ਏਕੰਕਾਰਾ ਆਪਣੀ ਗੋਦ ਧਰਾਇੰਦਾ। ਪੁਰਖ ਅਬਿਨਾਸ਼ੀ ਦੁਆਰੇ ਗੁਰਸਿਖ ਸਦਾ ਪਲਣਾ, ਪਾਲ ਪੋਸ ਆਪਣੇ ਨਾਲ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਗੁਰਮੁਖ ਆਪਣੀ ਗੋਦ ਸੁਹਾਇੰਦਾ।

੧੪ ਫੱਗਣ ੨੦੧੮ ਬਿਕ੍ਰਮੀ ਟੋਪਨ ਲਾਲ ਦੇ ਗ੍ਰਹਿ ਇਟਾਰਸੀ

ਆਦਿ ਅੰਤ ਏਕਾ ਗੁਰ, ਨਿਰਗੁਣ ਨਿਰਾਕਾਰ ਹਰਿ ਅਖਵਾਇੰਦਾ। ਆਦਿ ਅੰਤ ਏਕਾ ਸੁਰ, ਨਾਦ ਅਨਾਦੀ ਨਾਦ ਸੁਣਾਇੰਦਾ। ਆਦਿ ਅੰਤ ਏਕਾ ਘੁੜ, ਸ਼ਬਦ ਸ਼ਬਦੀ ਵੇਸ ਵਟਾਇੰਦਾ। ਆਦਿ ਅੰਤ ਏਕਾ ਜੋੜ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਆਦਿ ਅੰਤ ਏਕਾ ਜਾਏ

ਬੌਹੜ, ਰੂਪ ਅਨੂਪ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਖੇਲ ਕਰਾਇੰਦਾ। ਆਦਿ ਅੰਤ ਇਕ ਅਵਤਾਰ, ਏਕਾ ਏਕ ਵਡੀ ਵਡਿਆਈਆ। ਆਦਿ ਅੰਤ ਇਕ ਦੁਆਰ, ਦਰ ਘਰ ਸਾਚਾ ਇਕ ਸਮਝਾਈਆ। ਆਦਿ ਅੰਤ ਇਕ ਭੰਡਾਰ, ਸੋ ਪੁਰਖ ਨਿਰੰਜਣ ਆਪ ਵਰਤਾਈਆ। ਆਦਿ ਅੰਤ ਇਕ ਵਿਹਾਰ, ਬਿਵਹਾਰੀ ਆਪ ਕਰਾਈਆ। ਆਦਿ ਅੰਤ ਏਕਾ ਕਾਰ, ਕਰਤਾ ਪੁਰਖ ਆਪ ਕਮਾਈਆ। ਆਦਿ ਅੰਤ ਇਕ ਦਰਬਾਰ, ਧੁਰ ਦਰਬਾਰੀ ਆਪ ਲਗਾਈਆ। ਆਦਿ ਅੰਤ ਇਕ ਪਸਾਰ, ਪਸਰ ਪਸਾਰੀ ਖੇਲ ਕਰਾਈਆ। ਆਦਿ ਅੰਤ ਇਕ ਜੈਕਾਰ, ਜੈ ਜੈਕਾਰ ਨਾਉਂ ਸੁਣਾਈਆ। ਆਦਿ ਅੰਤ ਖੇਲ ਪੁਰਖ ਨਾਰ, ਨਾਰੀ ਕੰਤ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਵੇਖ ਵਖਾਈਆ। ਆਦਿ ਅੰਤ ਏਕਾ ਧਾਰ, ਇਕ ਇਕੱਲਾ ਹਰਿ ਚਲਾਇੰਦਾ। ਜੁਗਾ ਜੁਗੰਤਰ ਹੋ ਤਿਆਰ, ਤ੍ਰੈਗੁਣ ਅਤੀਤਾ ਵੇਸ ਵਟਾਇੰਦਾ। ਲੋਕਮਾਤ ਕਰੇ ਖ਼ਬਰਦਾਰ, ਜੀਵ ਜੰਤ ਆਪ ਜਗਾਇੰਦਾ। ਨਾਮ ਡੰਕਾ ਅਪਰ ਅਪਾਰ, ਦੋ ਜਹਾਨਾਂ ਵਾਲੀ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਆਪਣੇ ਹੱਥ ਰਖਾਇੰਦਾ। ਆਦਿ ਅੰਤ ਸੂਰਬੀਰ, ਵਡ ਬਲਵਾਨ ਬਲ ਰਖਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪੈਡਾ ਚੀਰ, ਵਰਭੰਡ ਕਰੇ ਕੁੜਮਾਈਆ। ਸਰ ਸਰੋਵਰ ਤਟ ਕਿਨਾਰਾ ਵੇਖੇ ਨੀਰ, ਨਵ ਨੌਂ ਫੇਰਾ ਪਾਈਆ। ਤ੍ਰੈਗੁਣ ਤੋੜਣਹਾਰ ਜ਼ੰਜੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਭੇਵ ਚੁਕਾਈਆ। ਆਦਿ ਅੰਤ ਇਕ ਬਲਵਾਨ, ਬਲਧਾਰੀ ਹਰਿ ਅਖਵਾਇੰਦਾ। ਆਦਿ ਅੰਤ ਇਕ ਭਗਵਾਨ, ਭਗਵਨ ਵੇਸ ਵਟਾਇੰਦਾ। ਆਦਿ ਅੰਤ ਇਕ ਨਿਸ਼ਾਨ, ਦਰਗਾਹ ਸਾਚੀ ਸਚ ਜਣਾਇੰਦਾ। ਆਦਿ ਜੁਗਾਦੀ ਏਕਾ ਬਾਣ, ਤੀਰ ਨਿਰਾਲਾ ਆਪ ਚਲਾਇੰਦਾ। ਆਦਿ ਜੁਗਾਦੀ ਇਕ ਮਕਾਨ, ਹਰਿ ਚਰਨ ਸਰਨ ਸਰਨ ਚਰਨ ਹਰਿ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਵੇਖ ਵਖਾਇੰਦਾ। ਆਦਿ ਅੰਤ ਵੇਖੇ ਏਕ, ਏਕਾ ਰੰਗ ਸਮਾਇਆ। ਜੁਗਾ ਜੁਗੰਤਰ ਬਖ਼ਸ਼ੇ ਟੇਕ, ਇਸ਼ਟ ਦੇਵ ਰੂਪ ਵਟਾਇਆ। ਲੱਖ ਚੁਰਾਸੀ ਲਿਖਣਹਾਰਾ ਲੇਖ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਇਆ। ਨਿਰਗੁਣ ਸਰਗੁਣ ਧਰ ਧਰ ਭੇਖ, ਭੇਖ ਅਵੱਲੜਾ ਆਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਸ੍ਰੀ ਭਗਵੰਤ ਆਪਣਾ ਖੇਲ ਆਪ ਸਮਝਾਇਆ। ਆਦਿ ਅੰਤ ਖੇਲ ਅਪਾਰਾ, ਆਦਿ ਨਿਰੰਜਣ ਹਰਿ ਕਰਾਈਆ। ਜੁਗਾ ਜੁਗੰਤਰ ਲਏ ਅਵਤਾਰਾ, ਗੁਰ ਗੁਰ ਵੇਸ ਵਟਾਈਆ। ਸ਼ਬਦੀ ਸ਼ਬਦ ਸ਼ਬਦ ਜੈਕਾਰਾ, ਨਾਦੀ ਨਾਦ ਨਾਦ ਸੁਣਾਈਆ। ਭਗਤ ਭਗਵੰਤ ਖੋਲ੍ਹ ਕਿਵਾੜਾ, ਆਤਮ ਅੰਤਰ ਬੂਝ ਬੁਝਾਈਆ। ਸੰਤਨ ਦੇਵੇ ਸਚ ਹੁਲਾਰਾ, ਸਾਚੀ ਸਿਖਿਆ ਇਕ ਸਮਝਾਈਆ। ਗੁਰਮੁਖ ਮੇਲੇ ਚਰਨ ਦੁਆਰਾ, ਧੂੜੀ ਟਿੱਕਾ ਮਸਤਕ ਲਾਈਆ। ਗੁਰਸਿਖ ਨਾਤਾ ਤੋੜੇ ਅਗਨੀ ਤੱਤ ਤੱਤੀ ਹਾੜਾ, ਸਾਂਤਕ ਸਤਿ ਸਤਿ ਕਰਾਈਆ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜਾ, ਜਲ ਥਲ ਮਹੀਅਲ ਫੇਰਾ ਪਾਈਆ। ਲੇਖਾ ਜਾਣੇ ਬਹੱਤਰ ਨਾੜਾ, ਨਾੜੀ ਨਾੜੀ ਰੂਪ ਵਟਾਈਆ। ਕਾਇਆ ਮੰਦਰ ਅੰਦਰ ਇਕ ਅਖਾੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਵੇਖ ਵਖਾਈਆ। ਆਦਿ ਅੰਤ ਵੇਖਣ ਯੋਗ, ਜੋਗ ਜੁਗਤ ਆਪਣੇ ਹੱਥ ਰਖਾਇੰਦਾ। ਆਦਿ ਅੰਤ ਕੱਟਣਹਾਰਾ ਰੋਗ, ਚਿੰਤਾ ਸੋਗ ਮੋਹ ਚੁਕਾਇੰਦਾ। ਆਦਿ ਅੰਤ ਵਸਣਹਾਰਾ ਚੌਦਾਂ ਲੋਕ, ਲੋਕ ਪਰਲੋਕ

ਫੇਰਾ ਪਾਇੰਦਾ। ਆਦਿ ਅੰਤ ਦੱਸਣਹਾਰਾ ਸਚ ਸਲੋਕ, ਸਾਚਾ ਸੋਹਲਾ ਢੋਲਾ ਗਾਇੰਦਾ। ਆਦਿ ਅੰਤ ਵਸਣਹਾਰਾ ਸਾਚੇ ਕੋਟ, ਸਾਚਾ ਮੰਦਰ ਆਪ ਸੁਹਾਇੰਦਾ। ਆਦਿ ਅੰਤ ਜਗਾਵਣਹਾਰਾ ਨਿਰਮਲ ਜੋਤ, ਜੋਤੀ ਜੋਤ ਡਗਮਗਾਇੰਦਾ। ਆਦਿ ਅੰਤ ਵੇਖਣਹਾਰਾ ਓਤ ਪੋਤ, ਪੂਤ ਸਪੂਤੇ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਅੰਤ ਖੇਲ ਖਿਲਾਇੰਦਾ। ਆਦਿ ਅੰਤ ਹਰਿ ਜੂ ਖੇਲ, ਖੇਲਣਹਾਰਾ ਆਪ ਖਿਲਾਈਆ। ਭਗਤ ਭਗਵੰਤ ਸਾਚਾ ਮੇਲ, ਘਰ ਮੇਲਾ ਸਹਿਜ ਸੁਭਾਈਆ। ਕਰੇ ਪਰਕਾਸ਼ ਬਿਨ ਬਾਤੀ ਤੇਲ, ਜੋਤੀ ਜੋਤ ਜੋਤ ਜਗਾਈਆ। ਸਖਾ ਸਹਾਈ ਸੱਜਣ ਸੁਹੇਲ, ਸਗਲਾ ਸੰਗ ਨਿਭਾਈਆ। ਰਾਏ ਧਰਮ ਦੀ ਕੱਟੇ ਜੇਲ, ਜਮ ਕੀ ਫਾਸੀ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਹਰਿਜਨ ਸਾਚੇ ਲਏ ਤਰਾਈਆ। ਆਦਿ ਅੰਤ ਇਕ ਸਹਾਰਾ, ਸੋ ਪੁਰਖ ਨਿਰੰਜਣ ਇਕ ਜਣਾਇੰਦਾ। ਜਨ ਭਗਤਾਂ ਲਾਏ ਪਾਰ ਕਿਨਾਰਾ, ਮੰਝਧਾਰ ਨਾ ਕੋਇ ਰੁੜ੍ਹਾਇੰਦਾ। ਦੇਵੇ ਦਰਸ ਅਗੰਮ ਅਪਾਰਾ, ਅਗੰਮ ਨਿਗ਼ਮ ਆਪਣੀ ਖੇਲ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਆਦਿ ਅੰਤ ਤਾਰੇ ਹਰਿ, ਤਾਰਨਹਾਰ ਇਕ ਅਖਵਾਇਆ । ਜੁਗਾਂ ਜੁਗੰਤਰ ਦੇਵੇ ਵਰ, ਵਰ ਸਾਚਾ ਝੋਲੀ ਪਾਇਆ। ਜਨਮ ਜਨਮ ਚੁਕਾਏ ਡਰ, ਨਿਰਭੌ ਆਪਣਾ ਭੈ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਸਮਝਾਇਆ। ਆਦਿ ਅੰਤ ਖੇਲ ਅਗੰਮ, ਪੁਰਖ ਅਗੰਮੜਾ ਆਪ ਕਰਾਈਆ। ਹਰਿਜਨ ਲੇਖਾ ਲਾਏ ਦਮੋਂ ਦਮ, ਪਵਣ ਸਵਾਸ ਵੇਖ ਵਖਾਈਆ। ਨਾਤਾ ਤੋੜ ਹਰਖ਼ ਸੋਗ ਚਿੰਤਾ ਗ਼ਮ, ਏਕਾ ਰੰਗ ਰੰਗ ਵਖਾਈਆ। ਡੁੱਬਦਾ ਬੇੜਾ ਆਪੇ ਬੰਨ੍ਹ, ਪਾਥਰ ਪਾਹਨ ਲਏ ਤਰਾਈਆ। ਲੇਖਾ ਜਾਣੇ ਜਨਨੀ ਜਨ, ਜਨ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ, ਹਰਿਜਨ ਸਾਚੇ ਲਏ ਤਰਾਈਆ। ਆਦਿ ਅੰਤ ਇਕ ਨਰੇਸ਼, ਨਰ ਹਰਿ ਹਰੀ ਨਰਾਇਣ ਹਰਿ ਅਖਵਾਇੰਦਾ। ਆਦਿ ਅੰਤ ਏਕਾ ਲੇਖ, ਗੁਰ ਅਵਤਾਰਾਂ ਆਪ ਪੜ੍ਹਾਇੰਦਾ। ਆਦਿ ਅੰਤ ਏਕਾ ਭੇਖ, ਵਿਸ਼ਨ ਬ੍ਰਹਮਾ ਸ਼ਿਵ ਸਮਝਾਇੰਦਾ। ਆਦਿ ਅੰਤ ਇਕ ਆਦੇਸ, ਭਗਤ ਭਗਵੰਤ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਘਰ ਆਪ ਸੁਹਾਇੰਦਾ। ਆਦਿ ਅੰਤ ਇਕ ਮਹੱਲ, ਹਰਿ ਜੂ ਹਰਿ ਹਰਿ ਆਪ ਬਣਾਈਆ। ਆਦਿ ਅੰਤ ਏਕਾ ਕਲ, ਅਕਲ ਕਲ ਰੂਪ ਵਟਾਈਆ। ਆਦਿ ਅੰਤ ਏਕਾ ਜੋਤ ਰਹੀ ਬਲ, ਜੋਤੀ ਜੋਤ ਜੋਤ ਰੁਸ਼ਨਾਈਆ। ਆਦਿ ਅੰਤ ਇਕ ਅਟੱਲ, ਅਟੱਲ ਪਦਵੀ ਇਕ ਸਮਝਾਈਆ। ਆਦਿ ਅੰਤ ਏਕਾ ਬਲ, ਬਲ ਆਪਣਾ ਆਪ ਪਰਗਟਾਈਆ। ਆਦਿ ਅੰਤ ਅਛਲ ਅਛੱਲ, ਵਲ ਛਲ ਆਪਣੀ ਖੇਲ ਕਰਾਈਆ। ਆਦਿ ਅੰਤ ਜਨ ਭਗਤਾਂ ਅੰਦਰ ਜਾਏ ਰਲ, ਰਲ ਰਲ ਆਪਣਾ ਮੁੱਖ ਛੁਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਆਦਿ ਅੰਤ ਏਕਾ ਮਾਣ, ਨਿਮਾਣਿਆਂ ਹਰਿ ਰਖਾਇੰਦਾ। ਆਦਿ ਅੰਤ ਇਕ ਗਿਆਨ, ਮੂੜ ਮੁਗਧ ਆਪ ਸਮਝਾਇੰਦਾ। ਆਦਿ ਅੰਤ ਇਕ ਧਿਆਨ, ਚਰਨ ਸਰਨ ਇਕ ਰਖਾਇੰਦਾ। ਆਦਿ ਅੰਤ ਏਕਾ ਰਾਗ ਏਕਾ ਗਾਨ, ਸੁਰ ਤਾਲ ਇਕ ਵਜਾਇੰਦਾ । ਆਦਿ ਅੰਤ ਏਕਾ ਏਕ ਕਰੇ ਪਛਾਣ, ਦੂਜਾ ਸੰਗ ਨਾ ਕੋਇ ਰਲਾਇੰਦਾ। ਕਲਜੁਗ ਅੰਤਮ ਹੋ ਪਰਧਾਨ, ਹਰਿ ਜੂ ਹਰਿ ਹਰਿ ਆਪਣਾ ਡੰਕ ਵਜਾਇੰਦਾ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਆਪਣੇ ਹੱਥ ਰਖਾਇੰਦਾ। ਅੰਤ ਹੱਥ ਰੱਖ ਨਿਰੰਕਾਰ, ਆਪਣੀ ਦਇਆ ਕਮਾਈਆ। ਸਮਰਥ ਖੇਲ ਕਰੇ ਅਪਾਰ, ਮਹਿਮਾ ਅਕਥ ਕਥ ਪੜ੍ਹਾਈਆ। ਹਿਰਦੇ ਵਸ ਵਸ ਕਰੇ ਪਿਆਰ, ਨੱਸ ਨੱਸ ਆਪਣਾ ਪੰਧ ਮੁਕਾਈਆ। ਜਨ ਭਗਤਾਂ ਗਾਏ ਜਸ ਵਿਚ ਸੰਸਾਰ, ਵੇਦ ਪੁਰਾਨ ਮੁਖ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਅੰਤ ਆਪਣੀ ਕਲ ਆਪ ਵਰਤਾਈਆ। ਗਾਏ ਜਸ ਸ੍ਰੀ ਭਗਵਾਨ, ਜੁਗ ਜੁਗ ਦਏ ਵਡਿਆਈਆ। ਹੱਥ ਉਠਾਏ ਇਕ ਨਿਸ਼ਾਨ, ਦੋ ਜਹਾਨਾਂ ਦਏ ਝੁਲਾਈਆ। ਆਪੇ ਵੇਖੇ ਨਿਰਗੁਣ ਆਣ, ਸਰਗੁਣ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਜਨ ਜਨ ਆਪਣੇ ਲੇਖੇ ਲਾਈਆ।

੧੪ ਫੱਗਣ ੨੦੧੮ ਬਿਕ੍ਰਮੀ ਇਟਾਰਸੀ

ਪੂਰਬ ਲਹਿਣਾ ਮਾਨਸ ਜਨਮ, ਜਨਮ ਅਜਨਮ ਵੇਖ ਵਖਾਇੰਦਾ। ਜ਼ਾਤ ਪਾਤ ਨਾਤਾ ਤੋੜੇ ਵਰਨ ਬਰਨ, ਦਰ ਘਰ ਇਕ ਵਖਾਇੰਦਾ। ਈਸ਼ ਜੀਵ ਜਗਦੀਸ ਸਾਚੀ ਸਰਨ, ਸ੍ਰੀ ਭਗਵੰਤ ਕੰਤ ਇਕ ਸਮਝਾਇੰਦਾ। ਨਾਤਾ ਤੁਟੇ ਮਰਨ ਡਰਨ, ਆਵਣ ਜਾਵਣ ਪੱਤਤ ਪਾਵਣ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਇੰਦਾ। ਪੂਰਬ ਲੇਖਾ ਹਰਿਜਨ ਲੈਣਾ, ਦੇਵਣਹਾਰ ਇਕ ਅਖਵਾਇੰਦਾ। ਸਤਿਗੁਰ ਦਰਸਨ ਪੇਖਤ ਨੈਣਾਂ, ਨੈਣ ਨੈਣ ਖ਼ੁਸ਼ੀ ਮਨਾਇੰਦਾ। ਨਾਤਾ ਝੂਠਾ ਸਾਕ ਸੱਜਣ ਭਾਈ ਭੈਣਾਂ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਹਰਿ ਸਰਨਾਈ ਸਾਚੀ ਬਹਿਣਾ, ਮੰਦਰ ਮਹੱਲ ਇਕ ਵਖਾਇੰਦਾ । ਨਾਮ ਹਰਿ ਕਾ ਸਾਚਾ ਗਹਿਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਹਰਿ ਜਣਾਇੰਦਾ। ਪੂਰਬ ਲੇਖਾ ਪੰਜ ਤੱਤ, ਤੱਤ ਤੱਤ ਤੱਤ ਦ੍ਰਿੜਾਈਆ। ਵੇਖਣਹਾਰਾ ਰਤੀ ਰਤ, ਨਾੜੀ ਹੱਡ ਫੋਲ ਫੁਲਾਈਆ। ਦੇਵਣਹਾਰਾ ਇਕੋ ਮਤ, ਬ੍ਰਹਮ ਮਤ ਇਕ ਸਮਝਾਈਆ। ਸਤਿ ਸੰਤੋਖ ਧੀਰਜ ਜਤ, ਆਸਾ ਤ੍ਰਿਸਨਾ ਮੋਹ ਚੁਕਾਈਆ। ਆਤਮ ਸੇਜਾ ਸਾਚੀ ਖਾਟ, ਘਰ ਮੰਦਰ ਦਏ ਵਖਾਈਆ। ਜੋਤ ਨਿਰੰਜਣ ਨੂਰ ਲਿਲਾਟ, ਨੂਰੋ ਨੂਰ ਡਗਮਗਾਈਆ। ਨਾਮ ਨਿਧਾਨਾ ਅਨਹਦ ਨਾਦ, ਅਨਡਿਠੜਾ ਆਪ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਰਨ ਬਰਨ ਬਰਨ ਵਰਨ ਲੇਖਾ ਦਏ ਮੁਕਾਈਆ। ਵਰਨ ਬਰਨ ਰਾਓ ਰੰਕ, ਊਚ ਨੀਚ ਨਾ ਕੋਇ ਜਣਾਇੰਦਾ। ਵੇਖਣਹਾਰਾ ਕਾਇਆ ਬੰਕ, ਬੰਕ ਸਰੀਰ ਫੋਲ ਫੁਲਾਇੰਦਾ। ਰੂਪ ਅਨੂਪ ਵਟਾਏ ਅਨਕ, ਅਨਕ ਕਲ ਧਾਰੀ ਮੇਲ ਕਰਾਇੰਦਾ। ਹਰਿਜਨ ਵੇਖੇ ਜਿਉਂ ਜਨ ਜਨਕ, ਰਾਮ ਰਾਮਾ ਭੇਵ ਖੁਲ੍ਹਾਇੰਦਾ। ਜੋਤੀ ਧਾਰ ਸ਼ਬਦੀ ਤਨਕ, ਰਾਗੀ ਰਾਗ ਆਪ ਅਲਾਇੰਦਾ। ਮਾਨਸ ਜਨਮ ਬਣਾਏ ਬਣਤ, ਘੜ ਭਾਂਡਾ ਵੇਖ ਵਖਾਇੰਦਾ। ਗੜ੍ਹ ਤੋੜ ਹਉਮੇ ਹੰਗਤ, ਕਾਮ ਕਰੋਧ ਲੋਭ ਮੋਹ ਹੰਕਾਰ ਝੂਠਾ ਨਤ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਆਪ ਸਮਝਾਇੰਦਾ। ਪੂਰਬ ਲੇਖਾ ਨਿਰਮਲ ਧਾਰ, ਜੋਤ ਅਧਾਰੀ ਆਪ ਜਣਾਇੰਦਾ। ਕਿਰਪਾ ਨਿਧ ਕਿਰਪਨ ਪਾਏ ਸਾਰ, ਨਿਰਧਨ ਸਰਧਨ ਖੇਲ ਕਰਾਇੰਦਾ। ਚਰਨ ਧੂੜ ਧੂੜ ਚਰਨ

ਬਖ਼ਸ਼ ਛਾਰ, ਸਿਰ ਆਪਣਾ ਹੱਥ ਟਿਕਾਇੰਦਾ। ਮਾਨਸ ਜਨਮ ਪੈਜ ਸੁਆਰ, ਲੱਖ ਚੁਰਾਸੀ ਫੰਦ ਕਟਾਇੰਦਾ। ਰਾਏ ਧਰਮ ਨਾ ਕਰੇ ਖ਼ਵਾਰ, ਚਿੱਤਰ ਗੁਪਤ ਨਾ ਲੇਖ ਵਖਾਇੰਦਾ। ਮਾਤ ਗਰਭ ਨਾ ਦੇਵੇ ਸਾੜ, ਦਸ ਦਸ ਮਾਸ ਨਾ ਅਗਨ ਤਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਦਇਆ ਕਮਾਇੰਦਾ। ਵਰਨ ਬਰਨ ਜ਼ਾਤ ਪਾਤ ਨਾਤਾ ਗਿਆ ਛੁੱਟ, ਮਾਇਆ ਮੋਹ ਬੰਧਨ ਦਏ ਚੁਕਾਈਆ। ਜੂਠ ਝੂਠ ਹਉਮੇ ਹੰਗਤਾ ਵਿਚੋਂ ਕੱਢੇ ਖੋਟ, ਏਕਾ ਅੱਖਰ ਕਰੇ ਪੜ੍ਹਾਈਆ। ਹਰਿਜਨ ਉਠਾਏ ਜਿਉਂ ਬਾਲਕ ਮਾਤਾ ਸੁਤ, ਬਣ ਜਨਨੀ ਸੇਵ ਕਮਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਚੇਤਨ ਆਪਣਾ ਭੇਵ ਜਣਾਈਆ। ਸੋਭਾਵੰਤ ਹੋਈ ਰੁੱਤ, ਪ੍ਰਭ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚ ਰਖਾਈਆ। ਲੇਖਾ ਜਾਣੇ ਸਾਗਰ ਸਿੰਧ, ਗਹਿਰ ਗੰਭੀਰ ਦਇਆ ਕਮਾਇੰਦਾ। ਜਿਸ ਜਨ ਬਣਾਏ ਸਾਚੀ ਬਿੰਦ, ਤਿਸ ਏਕਾ ਘਰ ਬਹਾਇੰਦਾ। ਸਗਲੀ ਮੇਟੇ ਝੂਠੀ ਚਿੰਦ, ਚਿੰਤਾ ਚਿਖਾ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਨਸ ਮਾਨੁਖ ਏਕਾ ਰੰਗ ਰੰਗਾਇੰਦਾ। ਮਾਨਸ ਜਨਮ ਉਤਰੇ ਪਾਰ, ਮਨੁਸ਼ ਲਹਿਣਾ ਮੂਲ ਚੁਕਾਇਆ। ਮਾਨਵ ਦੇਵੇ ਏਕਾ ਅਧਾਰ, ਦਾਨਵ ਦੇਵ ਸੇਵ ਕਮਾਇਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰ, ਦੋਏ ਦੋਏ ਜੋੜ ਸੀਸ ਝੁਕਾਇਆ। ਕਿਰਪਾ ਕਰੇ ਆਪ ਕਰਤਾਰ, ਰਾਮ ਰਾਮਾ ਰੂਪ ਧਰਾਇਆ। ਸਾਚਾ ਕਾਹਨ ਹੋਇਆ ਬੇਪਹਿਚਾਨ, ਰੂਪ ਰੰਗ ਰੇਖ ਨਾ ਕੋਇ ਵਖਾਇਆ। ਸਾਚੀ ਸਖੀਆਂ ਮੇਲੇ ਆਣ, ਮੇਲ ਮਿਲਾਵਾ ਆਪਣੇ ਹੱਥ ਰਖਾਇਆ। ਮਥਰਾ ਗੋਕਲ ਬਨ ਬਿੰਦਰਾ ਵੇਖੇ ਮਾਰ ਧਿਆਨ, ਧਿਆਨ ਧਿਆਨ ਵਿਚ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਆਪੇ ਵੇਖਾ ਆਪ ਆਪਣੀ ਦਇਆ ਕਮਾਈਆ। ਦਇਆ ਕਮਾਏ ਹਰਿ ਬਨਵਾਰੀ, ਬਸਨ ਆਪਣੀ ਖੇਲ ਕਰਾਇੰਦਾ। ਮੁਕੰਦ ਮਨੋਹਰ ਏਕਾ ਮੁਰਲੀ ਨਾਮ ਵਜਾਏ ਅਗੰਮ ਅਪਾਰੀ, ਸੁਰ ਤਾਲ ਨਾ ਕੋਇ ਜਣਾਇੰਦਾ। ਸਾਚੀ ਸਖੀਆ ਘਨੱਈਆ ਗਾਏ ਮੰਗਲਾਚਾਰੀ, ਗੀਤ ਅਤੀਤ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਇੰਦਾ। ਲੇਖਾ ਜਾਣੇ ਬਿੰਦਰਾ ਬਨ, ਬਨਵਾਰੀ ਫੇਰਾ ਪਾਈਆ। ਵੇਖਣਹਾਰਾ ਸਾਚੇ ਚੰਨ, ਚੰਨ ਚਾਂਦਨੀ ਪੜਦਾ ਲਾਹੀਆ। ਜੁਗ ਜੁਗ ਬੇੜਾ ਆਪੇ ਬੰਨ੍ਹ, ਬਣ ਰਥਵਾਹੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਰਿਹਾ ਚੁਕਾਈਆ। ਪੂਰਬ ਲਹਿਣਾ ਵੇਖੇ ਰਾਸ, ਮੰਡਲ ਮੰਡਪ ਸੋਭਾ ਪਾਇੰਦਾ। ਜਨਮ ਜਨਮ ਪੂਰੀ ਕਰੇ ਆਸ, ਨਿਰਾਸਾ ਕੋਇ ਨਜ਼ਰ ਨਾ ਆਇੰਦਾ। ਕਰੇ ਕਰਾਏ ਬੰਦ ਖ਼ਲਾਸ, ਬੰਦੀਖਾਨਾ ਤੋੜ ਤੁੜਾਇੰਦਾ। ਆਤਮ ਅੰਤਰ ਵਸੇ ਪਾਸ, ਨਿਰੰਤਰ ਧਾਰ ਚਲਾਇੰਦਾ। ਮਾਇਆ ਬ੍ਰਹਮ ਹੋਏ ਵਿਨਾਸ, ਪਰਕਾਸ਼ ਆਪਣਾ ਰੂਪ ਵਟਾਇੰਦਾ। ਕਰਨਹਾਰਾ ਬੰਦ ਖ਼ਲਾਸ, ਬੰਦੀਖਾਨਾ ਆਪ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਤਮ ਖੋਲ੍ਹੇ ਇਕੋ ਦਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗ਼ਰੀਬ ਨਿਵਾਜ਼ਾ ਨਿਰਧਨ ਸਰਧਨ ਸਰਧਨ ਨਿਰਧਨ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਗੁਣ ਅਵਗੁਣ ਅਵਗੁਣ ਗੁਣ ਗੁਣ ਆਪਣੇ ਹੱਥ ਰਖਾਇੰਦਾ।

੧੪ ਫੱਗਣ ੨੦੧੮ ਬਿਕ੍ਰਮੀ ਭਗਤ ਸਿੰਘ ਦੇ ਗ੍ਰਹਿ ਇਟਾਰਸੀ

ਪਾਰਬ੍ਰਹਮ ਪੁਰਖ ਸਮਰਥ, ਸਮਰਥ ਵਡ ਵਡਿਆਈਆ। ਜੁਗ ਜੁਗ ਮਹਿਮਾ ਅਕਥਨਾ ਅਕਥ, ਕਥਨੀ ਕਥ ਨਾ ਸਕੇ ਰਾਈਆ। ਸਤਿਜੁਗ ਤ੍ਰੇਤਾ ਦੁਆਪਰ ਚਲਾਇਆ ਰਥ, ਕਲਜੁਗ ਅੰਤਮ ਫੇਰਾ ਪਾਈਆ। ਚਾਰ ਵਰਨ ਮਾਰਗ ਦੱਸ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕਰੇ ਪੜ੍ਹਾਈਆ। ਏਕਾ ਅੰਮ੍ਰਿਤ ਸਾਚਾ ਰਸ, ਸਰ ਸਰੋਵਰ ਇਕ ਨੁਹਾਈਆ। ਏਕਾ ਜੋਤ ਨੂਰ ਪਰਕਾਸ਼, ਏਕਾ ਬ੍ਰਹਮ ਦਏ ਦਰਸਾਈਆ। ਏਕਾ ਹਰ ਘਟ ਰੱਖੇ ਵਾਸ, ਲੱਖ ਚੁਰਾਸੀ ਡੇਰਾ ਲਾਈਆ। ਏਕਾ ਪੂਰੀ ਕਰੇ ਆਸ, ਸ੍ਰੀ ਭਗਵਾਨ ਸੱਚਾ ਸ਼ਹਿਨਸ਼ਾਹੀਆ। ਏਕਾ ਖੇਲੇ ਖੇਲ ਤਮਾਸ਼, ਖ਼ਾਲਕ ਵੇਖੇ ਚਾਈਂ ਚਾਈਂਆ। ਏਕਾ ਪਾਵੇ ਸਾਚੀ ਰਾਸ, ਮੰਡਲ ਮੰਡਪ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੰਗ ਆਪ ਰੰਗਾਈਆ। ਏਕਾ ਰੰਗ ਸ੍ਰੀ ਭਗਵਾਨ, ਜੀਵ ਜੰਤ ਰੰਗਾਇੰਦਾ। ਏਕਾ ਲੇਖਾ ਚਾਰੇ ਵਰਨ, ਅਵਰਨ ਭੇਵ ਮਿਟਾਇੰਦਾ। ਏਕਾ ਬਖ਼ਸ਼ੇ ਸਾਚੀ ਸਰਨ, ਚਰਨ ਸਰਨ ਇਕ ਜਣਾਇੰਦਾ। ਏਕਾ ਖੋਲ੍ਹੇ ਹਰਨ ਫਰਨ, ਨੇਤਰ ਨੈਣ ਪੜਦਾ ਲਾਹਿੰਦਾ। ਏਕਾ ਚੁਕਾਏ ਮਰਨ ਡਰਨ, ਆਵਣ ਜਾਵਣ ਫੰਦ ਕਟਾਇੰਦਾ। ਏਕਾ ਦਾਤਾ ਕਰਨੀ ਕਰਨ, ਕਰਤਾ ਪੁਰਖ ਕਿਰਤ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਧਾਰ ਬੰਧਾਇੰਦਾ। ਆਦਿ ਜੁਗਾਦਿ ਏਕਾ ਧਾਰ, ਹਰਿ ਜੂ ਹਰਿ ਹਰਿ ਆਪ ਰਖਾਇੰਦਾ। ਸਰਬ ਜੀਆਂ ਬਣ ਸਾਂਝਾ ਯਾਰ, ਸਗਲਾ ਸੰਗ ਨਿਭਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਰ, ਰਾਮਾ ਕ੍ਰਿਸ਼ਨਾ ਖੇਲ ਖਿਲਾਇੰਦਾ। ਕਲਜੁਗ ਅੰਤਮ ਹੋ ਉਜਿਆਰ, ਨਿਰਗੁਣ ਨੂਰ ਧਰਾਇੰਦਾ। ਹੁਕਮੀ ਹੁਕਮ ਹੁਕਮ ਵਰਤਾਰ, ਧੁਰ ਫ਼ਰਮਾਣਾ ਆਪ ਜਣਾਇੰਦਾ। ਲਹਿਣਾ ਦੇਣਾ ਦਏ ਉਤਾਰ, ਲੇਖਾ ਸਭ ਦਾ ਆਪ ਮੁਕਾਇੰਦਾ। ਸ੍ਰਿਸ਼ਟ ਸਬਾਈ ਪਾਵੇ ਸਾਰ, ਨੌਂ ਖੰਡ ਪ੍ਰਿਥਮੀ ਫੋਲ ਫੁਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਲਏ ਉਠਾਲ, ਸੁਰਪਤ ਇੰਦ ਨਾਲ ਰਲਾਇੰਦਾ। ਤ੍ਰੈਗੁਣ ਤੋੜੇ ਜਗਤ ਜੰਜਾਲ, ਪੰਜ ਤੱਤ ਆਪਣਾ ਭੇਵ ਖੁਲ੍ਹਾਇੰਦਾ। ਭਗਤਾਂ ਚਲੇ ਨਾਲ ਨਾਲ, ਭਗਵਨ ਸੰਗ ਰਖਾਇੰਦਾ। ਲੇਖਾ ਜਾਣੇ ਸ਼ਾਹ ਕੰਗਾਲ, ਊਚ ਨੀਚ ਭੇਵ ਮਿਟਾਇੰਦਾ। ਸਤਿ ਸਰੂਪੀ ਬਣ ਦਲਾਲ, ਸਚ ਦਲਾਲੀ ਆਪ ਕਮਾਇੰਦਾ। ਲੇਖਾ ਜਾਣੇ ਹੱਕ ਹਲਾਲ, ਹਕ਼ੀਕ਼ਤ ਆਪਣੀ ਖੋਜ ਖੁਜਾਇੰਦਾ। ਲੋਕਮਾਤ ਬਣਾਏ ਸੱਚੀ ਧਰਮਸਾਲ, ਸਚਖੰਡ ਦੁਆਰਾ ਇਕ ਵਡਿਆਇੰਦਾ। ਦੀਪਕ ਦੀਆ ਏਕਾ ਬਾਲ, ਜੋਤੀ ਜੋਤ ਡਗਮਗਾਇੰਦਾ। ਨਾਤਾ ਤੋੜ ਅੰਤਮ ਕਾਲ, ਮਹਾਂਕਾਲ ਸੰਗ ਰਖਾਇੰਦਾ। ਨਿਰਗੁਣ ਰੂਪ ਦੀਨ ਦਿਆਲ, ਦਇਆਨਿਧ ਵੰਡ ਵੰਡਾਇੰਦਾ। ਚਲੇ ਚਲਾਏ ਅਵੱਲੜੀ ਚਾਲ, ਭੇਵ ਕੋਇ ਨਾ ਪਾਇੰਦਾ। ਹਰਿਜਨ ਘਾਲਣ ਰਹੇ ਘਾਲ, ਘਾਲੀ ਘਾਲ ਲੇਖੇ ਲਾਇੰਦਾ। ਮਸਤਕ ਦੀਪਕ ਵੇਖੇ ਥਾਲ, ਗਗਨ ਗਗਨੰਤਰ ਪੜਦਾ ਲਾਹਿੰਦਾ । ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਇੰਦਾ। ਸਾਚਾ ਰੰਗ ਪੁਰਖ ਕਰਤਾਰ, ਕੁਦਰਤ ਆਪ ਰੰਗਾਈਆ। ਚਾਰ ਵਰਨ ਕਰੇ ਪਿਆਰ, ਜ਼ਾਤ ਪਾਤ ਨਾ ਕੋਇ ਰਖਾਈਆ। ਏਕਾ ਮੰਦਰ ਖੋਲ੍ਹ ਦੁਆਰ, ਊਚਾਂ ਨੀਚਾਂ ਲਏ ਮਿਲਾਈਆ। ਏਕਾ ਡੰਕਾ ਅਗੰਮ ਅਪਾਰ, ਅਲੱਖ ਅਗੋਚਰ ਆਪ ਸੁਣਾਈਆ। ਏਕਾ ਨਾਦ ਜੈ ਜੈਕਾਰ, ਏਕਾ ਸ਼ਬਦ ਕਰੇ ਪੜ੍ਹਾਈਆ। ਏਕਾ ਇਸ਼ਟ ਗਿਰਵਰ ਗਿਰਧਾਰ, ਰਘਪਤ ਰਘਵੰਸ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਵਖਾਈਆ। ਸਾਚਾ ਮਾਰਗ ਜਾਏ ਲੱਗ, ਸੋ ਪੁਰਖ ਨਿਰੰਜਣ ਆਪ ਲਗਾਇੰਦਾ। ਸਤਿਜੁਗ ਦੀਪਕ ਜਾਏ ਜਗ, ਕਲਜੁਗ ਅਗਿਆਨ ਅੰਧੇਰ ਗਵਾਇੰਦਾ। ਕਰੇ ਖੇਲ ਸੂਰਾ ਸਰਬੱਗ, ਬਲ ਆਪਣਾ ਆਪ ਧਰਾਇੰਦਾ। ਜਨ ਭਗਤਾਂ ਦਰਸ ਦਿਖਾਏ ਉਪਰ ਸ਼ਾਹ ਰਗ, ਘਰ ਮੰਦਰ ਇਕ ਸੁਹਾਇੰਦਾ। ਸਤਿ ਸੰਤੋਖੀ ਬੰਨ੍ਹੇ ਤਗ, ਜਤ ਸਤਿ ਆਪਣੇ ਹੱਥ ਵਖਾਇੰਦਾ। ਲੱਖ ਚੁਰਾਸੀ ਵਿਚੋਂ ਕੱਢ, ਆਪਣਾ ਬੰਧਨ ਪਾਇੰਦਾ। ਵਿਸ਼ਨੂੰ ਵੇਖੇ ਵਿਸ਼ਵ ਯਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਰਾਹ ਆਪ ਚਲਾਇੰਦਾ। ਸਾਚਾ ਰਾਹ ਚਲੇ ਸੰਸਾਰ, ਸਤਿਗੁਰ ਪੂਰਾ ਆਪ ਚਲਾਈਆ। ਸਤਿਜੁਗ ਸਤਿ ਸਤਿ ਵਰਤਾਰ, ਸਾਂਤਕ ਸਤਿ ਦਏ ਕਰਾਈਆ। ਬ੍ਰਹਮ ਮਤ ਕਰ ਪਸਾਰ, ਮਨ ਮਤ ਦਏ ਗਵਾਈਆ। ਜੀਵ ਜੰਤ ਜੈ ਜੈਕਾਰ, ਨੌਂ ਖੰਡ ਪ੍ਰਿਥਮੀ ਢੋਲਾ ਗਾਈਆ। ਚਾਰ ਵਰਨ ਕਰੇ ਨਿਮਸਕਾਰ, ਇਸ਼ਟ ਦੇਵ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪੇ ਲਾਈਆ। ਸਾਚਾ ਮਾਰਗ ਹਰਿ ਨਿਰੰਕਾਰ, ਏਕਾ ਏਕ ਲਗਾਇੰਦਾ। ਸਤਿਜੁਗ ਸਾਚਾ ਕਰੇ ਵਿਹਾਰ, ਸਤਿ ਸਤਿਵਾਦੀ ਦਇਆ ਕਮਾਇੰਦਾ। ਏਕਾ ਮੰਦਰ ਕਰ ਤਿਆਰ, ਹਰਿ ਮੰਦਰ ਵਡ ਵਡਿਆਇੰਦਾ। ਨਾਰੀ ਪੁਰਖ ਦਏ ਆਧਾਰ, ਪੁਰਖ ਪੁਰਖੋਤਮ ਖੇਲ ਕਰਾਇੰਦਾ। ਏਕਾ ਵਣਜ ਕਰਾਏ ਵਾਪਾਰ, ਹਰਿ ਜੂ ਸਾਚਾ ਹੱਟ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਰਖਾਇੰਦਾ। ਸਾਚਾ ਮਾਰਗ ਇਕੋ ਰਾਹ, ਚਾਰ ਵਰਨ ਜਣਾਈਆ। ਊਚਾਂ ਨੀਚਾਂ ਬਣ ਮਲਾਹ, ਰਾਓ ਰੰਕਾਂ ਲਏ ਤਰਾਈਆ। ਏਕਾ ਨਾਮ ਦਏ ਸਲਾਹ, ਸੋਹੰ ਸਾਚਾ ਢੋਲਾ ਗਾਈਆ। ਏਕਾ ਏਕ ਪਕੜੇ ਬਾਂਹ, ਫੜ ਬਾਂਹੋਂ ਪਾਰ ਕਰਾਈਆ। ਇਕ ਵਖਾਏ ਸੱਚਾ ਥਾਂ, ਦਰਗਹਿ ਸਾਚੀ ਮਾਣ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬੰਧਨ ਆਪੇ ਪਾਈਆ। ਸਤਿਜੁਗ ਪਾਏ ਸਾਚਾ ਬੰਧਨ, ਬੰਦੀ ਛੋੜ ਦਇਆ ਕਮਾਈਆ। ਮਸਤਕ ਟਿੱਕਾ ਲਾਏ ਚੰਦਨ, ਨਿੰਮ ਵਾਸਨਾ ਦਏ ਕਢਾਈਆ। ਕਰੇ ਖੇਲ ਸਰਬ ਬਖ਼ਸ਼ੰਦਨ, ਪੱਤਤ ਪਾਪੀ ਲਏ ਤਰਾਈਆ। ਲੇਖਾ ਜਾਣੇ ਤ੍ਰੈਲੋਕੀ ਨੰਦਨ, ਅਨੰਦ ਅਨੰਦ ਰੂਪ ਵਟਾਈਆ। ਭੇਵ ਖੁਲ੍ਹਾਏ ਬ੍ਰਹਿਮੰਡ ਖੰਡ ਜੇਰਜ ਅੰਡਨ, ਅੰਡਜ ਜੇਰਜ ਵੇਖ ਵਖਾਈਆ। ਦੋ ਜਹਾਨਾਂ ਏਕਾ ਛੰਦਨ, ਸੋਹੰ ਗੀਤ ਗੀਤ ਅਲਾਈਆ। ਭਗਤ ਭਗਵੰਤ ਕਰੇ ਬੰਦਨ, ਦੋਏ ਜੋੜ ਸੀਸ ਝੁਕਾਈਆ। ਜਗਤ ਵਿਕਾਰਾ ਕਰੇ ਖੰਡਨ, ਨਾਮ ਖੰਡਾ ਇਕ ਚਮਕਾਈਆ। ਪਰਗਟ ਹੋ ਵਿਚ ਵਰਭੰਡਨ, ਝੂਠੀ ਭੰਡੀ ਦਏ ਮੁਕਾਈਆ। ਜਨ ਭਗਤਾਂ ਆਪੇ ਆਏ ਸੱਦਨ, ਨਿਰਗੁਣ ਘਰ ਘਰ ਫੇਰਾ ਪਾਈਆ। ਪਾਰ ਕਿਨਾਰਾ ਕਰੇ ਹੱਦਨ, ਹੱਦ ਮਹਿਦੂਦ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਚਲਾਈਆ। ਸਤਿਜੁਗ ਸਾਚਾ ਸਾਖਆਤ, ਹਰਿ ਲੋਕਮਾਤ ਪਰਗਟਾਇੰਦਾ। ਧਰਨੀ ਧਰਤ ਧਵਲ ਦੇਵੇ ਦਾਤ, ਦਾਤਾ ਦਾਨੀ ਝੋਲੀ ਆਪ ਭਰਾਇੰਦਾ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚਮਕਾਇੰਦਾ। ਚਾਰ ਵਰਨ ਸੁਣਾਏ ਏਕਾ ਪੂਜਾ ਪਾਠ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਸ੍ਰਿਸ਼ਟ ਸਬਾਈ ਏਕਾ ਘਾਟ, ਸਰ ਸਰੋਵਰ ਇਕ ਨੁਹਾਇੰਦਾ। ਏਕਾ ਮੇਲਾ ਕਮਲਾਪਾਤ, ਕਵਲ ਨੈਣ ਨਜ਼ਰੀ ਆਇੰਦਾ। ਏਕਾ ਬ੍ਰਹਮ ਏਕਾ ਜ਼ਾਤ, ਏਕਾ ਪਾਰਬ੍ਰਹਮ ਵਖਾਇੰਦਾ। ਏਕਾ ਬੈਠਾ ਰਹੇ ਇਕਾਂਤ, ਮਹੱਲ ਅਟੱਲ ਸੋਭਾ ਪਾਇੰਦਾ। ਏਕਾ ਪੁਛਣਹਾਰਾ ਵਾਤ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਏਕਾ ਲੇਖਾ ਲਿਖੇ ਬਿਨ

ਕਲਮ ਦਵਾਤ, ਲਿਖ ਲਿਖ ਲੇਖ ਆਪਣੇ ਵਿਚ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਡੰਕ ਆਪ ਵਜਾਇੰਦਾ। ਸਾਚਾ ਡੰਕ ਦਏ ਵਜਾ, ਵਜਾਵਣਹਾਰਾ ਇਕ ਅਖਵਾਈਆ। ਰਾਓ ਰੰਕ ਦਏ ਉਠਾ, ਰਾਜ ਰਾਜਾਨ ਦਏ ਸੁਣਾਈਆ। ਭਗਤ ਭਗਵੰਤ ਲਏ ਜਣਾ, ਭਗਵਨ ਆਪਣੀ ਬੂਝ ਬੁਝਾਈਆ। ਲਹਿਣਾ ਦੇਣਾ ਦਏ ਚੁਕਾ, ਵਸਤ ਅਮੋਲਕ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਮਾਤ ਧਰਾਈਆ। ਸਤਿਜੁਗ ਸਾਚਾ ਮਾਤ ਧਰ, ਧਰ ਧਰ ਖ਼ੁਸ਼ੀ ਮਨਾਇੰਦਾ। ਦੇਵਣਹਾਰਾ ਏਕਾ ਵਰ, ਵਰ ਦਾਤਾ ਦਇਆ ਕਮਾਇੰਦਾ। ਲੇਖਾ ਜਾਣੇ ਨਾਰੀ ਨਰ, ਨਰ ਨਰਾਇਣ ਖੇਲ ਕਰਾਇੰਦਾ। ਕਲਜੁਗ ਵੇਖ ਹੰਕਾਰੀ ਗੜ੍ਹ, ਜੂਠਾ ਝੂਠਾ ਡੇਰਾ ਢਾਹਿੰਦਾ। ਜਨ ਭਗਤਾਂ ਫੜਾਏ ਆਪਣਾ ਲੜ, ਸਾਚਾ ਪੱਲੂ ਨਾਮ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਆਪ ਸੁਹਾਇੰਦਾ। ਸਾਚਾ ਮੰਦਰ ਲੋਕਮਾਤ, ਚਾਰ ਵਰਨ ਵਰਨ ਸਰਨਾਈਆ। ਨਿਰਗੁਣ ਨਿਰਾਕਾਰ ਬੰਧਾਏ ਨਾਤ, ਸਾਕਾਰ ਜੋੜ ਜੁੜਾਈਆ। ਬਣ ਮਲਾਹ ਲਾਏ ਘਾਟ, ਬੇੜਾ ਆਪਣੇ ਕੰਧ ਉਠਾਈਆ। ਆਤਮ ਸੇਜਾ ਵਖਾਏ ਸਾਚੀ ਖਾਟ, ਆਸਣ ਸਿੰਘਾਸਣ ਦਏ ਵਡਿਆਈਆ। ਜੂਠ ਝੂਠ ਮੁੱਕੇ ਵਾਟ, ਸਚ ਸੁੱਚ ਲਏ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਦਏ ਸਰਨਾਈਆ। ਚਾਰ ਵਰਨ ਏਕਾ ਸਰਨਗਤ, ਸਰਨ ਸਰਨਾਈ ਹਰਿ ਰਖਾਇੰਦਾ। ਚਾਰ ਵਰਨ ਏਕਾ ਮਤ, ਮਿੱਤਰ ਪਿਆਰਾ ਆਪ ਸਮਝਾਇੰਦਾ। ਚਾਰ ਵਰਨ ਏਕਾ ਤੱਤ, ਤੱਤਵ ਤੱਤ ਰੂਪ ਧਰਾਇੰਦਾ। ਚਾਰ ਵਰਨ ਏਕਾ ਹੱਟ, ਬਣ ਵਣਜਾਰਾ ਹੱਟ ਖੁਲ੍ਹਾਇੰਦਾ। ਚਾਰ ਵਰਨ ਏਕਾ ਗਾਥ, ਸੋਹੰ ਅੱਖਰ ਆਪ ਪੜ੍ਹਾਇੰਦਾ। ਚਾਰ ਵਰਨ ਏਕਾ ਨਾਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਚਾਰ ਵਰਨ ਏਕਾ ਸਾਕ, ਸੱਜਣ ਸੈਣ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਡੋਰ ਆਪ ਬੰਧਾਇੰਦਾ। ਸਾਚੀ ਡੋਰ ਬੰਧਨ ਪਾ, ਚਾਰ ਵਰਨ ਕਰੇ ਕੁੜਮਾਈਆ। ਸਾਚਾ ਮੰਦਰ ਦਏ ਵਖਾ, ਬੰਕ ਦੁਆਰਾ ਦਏ ਵਡਿਆਈਆ। ਸਾਚੇ ਅੰਦਰ ਦਏ ਬਹਾ, ਦੂਈ ਦਵੈਤੀ ਪੜਦਾ ਦਏ ਮਿਟਾਈਆ। ਸਾਚਾ ਛੰਦ ਦਏ ਸੁਣਾ, ਬਿਨ ਰਸਨਾ ਜਿਹਵਾ ਗਾਈਆ। ਸਾਚਾ ਅਨੰਦ ਦਏ ਦਰਸਾ, ਅਨੰਦ ਅਨੰਦ ਵਿਚ ਰਖਾਈਆ। ਸਾਚਾ ਚੰਦ ਦਏ ਚੜ੍ਹਾ, ਨੂਰੀ ਜੋਤ ਜੋਤ ਰੁਸ਼ਨਾਈਆ। ਸਾਚਾ ਖੰਡਾ ਦਏ ਚਮਕਾ, ਨਾਮ ਨਿਧਾਨਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮਾਰਗ ਆਪੇ ਲਾਈਆ। ਸਾਚਾ ਮਾਰਗ ਵੇਖੇ ਸਤਿਜੁਗ, ਸਤਿ ਸਤਿਵਾਦੀ ਦਇਆ ਕਮਾਇੰਦਾ। ਪੁਰਖ ਅਕਾਲ ਆਪੇ ਉਠ, ਪਾਰਬ੍ਰਹਮ ਖੇਲ ਕਰਾਇੰਦਾ। ਭਗਤਾਂ ਉਪਰ ਆਪੇ ਤੁਠ, ਆਪਣਾ ਸੰਗ ਰਖਾਇੰਦਾ। ਲੱਖ ਚੁਰਾਸੀ ਵਿਚੋਂ ਕੱਢੇ ਏਕਾ ਮੁੱਠ, ਆਪਣੀ ਵੰਡਣ ਆਪ ਵੰਡਾਇੰਦਾ। ਬਾਕੀ ਸਭ ਦਾ ਗਲ ਦੇਵੇ ਘੁੱਟ, ਅੱਗੇ ਹੋ ਨਾ ਕੋਇ ਛੁਡਾਇੰਦਾ। ਦੋ ਜਹਾਨਾਂ ਜੜ ਦੇਵੇ ਪੁੱਟ, ਲੋਕਮਾਤ ਫੇਰ ਨਾ ਕੋਇ ਲਗਾਇੰਦਾ। ਡੂੰਘੇ ਖਾਤੇ ਦੇਵੇ ਸੁੱਟ, ਸ਼ੌਹ ਦਰਿਆ ਆਪ ਰੁੜ੍ਹਾਇੰਦਾ। ਹਰਿਜਨ ਵੇਖੇ ਸਾਚੇ ਸੁਤ, ਸੁਤ ਬਾਲੇ ਆਪ ਜਗਾਇੰਦਾ। ਆਪ ਜਣਾਏ ਆਪਣੀ ਰੁੱਤ, ਰੁੱਤ ਬਸੰਤੀ ਆਪ ਲਹਿਰਾਇੰਦਾ। ਲੇਖਾ ਜਾਣੇ ਕਾਇਆ ਬੁੱਤ, ਪੰਚਮ ਤੱਤ ਜੋੜ ਜੁੜਾਇੰਦਾ। ਆਤਮ ਪਰਮਾਤਮ ਵਿਚੋਂ ਪਏ ਫੁੱਟ, ਪਰਮਾਤਮ ਆਤਮ ਆਪਣਾ ਰੰਗ ਰੰਗਾਇੰਦਾ। ਆਦਿ ਅੰਤ ਕੱਢਣਹਾਰਾ ਝੂਠਾ ਖੋਟ, ਕੂੜੀ ਕਿਰਿਆ ਮੇਟ ਮਿਟਾਇੰਦਾ। ਚਾਰ ਵਰਨ ਦੱਸੇ ਏਕਾ ਗੋਤ, ਦੀਨ ਮਜ਼੍ਹਬ ਨਾ ਕੋਇ ਰਖਾਇੰਦਾ।

ਦੋ ਜਹਾਨਾਂ ਚੌਦਾਂ ਲੋਕਾਂ, ਬ੍ਰਹਿਮੰਡਾਂ ਖੰਡਾਂ ਲੋਆਂ ਪੁਰੀਆਂ ਏਕਾ ਸਤਿਗੁਰ ਬਹੁਤ, ਦੂਜਾ ਗੁਰੂ ਕੰਮ ਕਿਸੇ ਨਾ ਆਇੰਦਾ । ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਇਕ ਬਣਾਏ ਕਿਲਾ ਕੋਟ, ਕੋਟਨ ਕੋਟ ਬ੍ਰਹਿਮੰਡ ਆਪਣੇ ਚਰਨਾਂ ਹੇਠ ਰਖਾਇੰਦਾ। ਏਥੇ ਓਥੇ ਨਿਰਗੁਣ ਸਰਗੁਣ ਜਗਾਏ ਜੋਤ, ਜੋਤੀ ਜਾਤਾ ਪੁਰਖ ਬਿਧਾਤਾ ਨੂਰੋ ਨੂਰ ਨੂਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਗਲ ਆਪੇ ਗਾਇੰਦਾ। ਸਾਚਾ ਮੰਗਲ ਗਾਏ ਗੀਤ, ਗਾਵਣਹਾਰਾ ਇਕ ਅਖਵਾਇੰਦਾ। ਆਦਿ ਜੁਗਾਦਿ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਲੱਖ ਚੁਰਾਸੀ ਪਰਖੇ ਨੀਤ, ਘਟ ਘਟ ਆਸਣ ਲਾਇੰਦਾ। ਲੇਖਾ ਜਾਣੇ ਪਤਿਤ ਪੁਨੀਤ, ਪੱਤਤ ਪਾਵਣ ਦਇਆ ਕਮਾਇੰਦਾ। ਕਿਸੇ ਹੱਥ ਨਾ ਆਏ ਮੰਦਰ ਮਸੀਤ, ਨੇਤਰ ਨੈਣ ਨਾ ਕੋਇ ਮਿਲਾਇੰਦਾ। ਲੇਖਾ ਜਾਣੇ ਹਸਤ ਕੀਟ, ਊਚ ਨੀਚ ਜੋਤ ਰਖਾਇੰਦਾ। ਜਨ ਭਗਤਾਂ ਬਣੇ ਸਾਚਾ ਮੀਤ, ਜੁਗ ਜੁਗ ਆਪਣੇ ਅੰਗ ਲਗਾਇੰਦਾ। ਸਤਿਜੁਗ ਚਲਾਏ ਸਾਚੀ ਰੀਤ, ਕੌੜਾ ਰੀਠਾ ਭੰਨ ਵਖਾਇੰਦਾ। ਨਵ ਨੌਂ ਚਾਰ ਸੁੱਤਾ ਰਿਹਾ ਦੇ ਕਰ ਪੀਠ, ਕਲਜੁਗ ਅੰਤ ਆਪਣੀ ਕਰਵਟ ਆਪ ਬਦਲਾਇੰਦਾ। ਵਸਣਹਾਰਾ ਧਾਮ ਅਨਡੀਠ, ਲੋਕਮਾਤ ਵੇਖ ਵਖਾਇੰਦਾ । ਜਨ ਭਗਤਾਂ ਕਾਇਆ ਚੋਲੀ ਚਾੜ੍ਹੇ ਰੰਗ ਮਜੀਠ, ਉਤਰ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਆਪ ਸਮਝਾਇੰਦਾ । ਚਾਰ ਵਰਨ ਇਕ ਗਿਆਨ, ਹਰਿ ਸ਼ਬਦੀ ਸ਼ਬਦ ਜਣਾਈਆ। ਚਾਰ ਵਰਨ ਇਕ ਧਿਆਨ, ਇਸ਼ਟ ਦੇਵ ਗੁਰ ਏਕਾ ਨਜ਼ਰੀ ਆਈਆ। ਚਾਰ ਵਰਨ ਏਕਾ ਮਾਣ, ਏਕਾ ਮੰਦਰ ਦਏ ਬਹਾਈਆ। ਚਾਰ ਵਰਨ ਇਕ ਨਿਸ਼ਾਨ, ਸਤਿ ਨਿਸ਼ਾਨਾ ਦਏ ਵਖਾਈਆ। ਚਾਰ ਵਰਨ ਏਕਾ ਕਾਹਨ, ਏਕਾ ਨਾਦ ਦਏ ਵਜਾਈਆ। ਚਾਰ ਵਰਨ ਏਕਾ ਬਾਣ, ਤੀਰ ਨਿਰਾਲਾ ਆਪ ਚਲਾਈਆ। ਚਾਰ ਵਰਨ ਇਕ ਮਹਿਮਾਨ, ਆਪ ਆਪਣਾ ਦਰ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਗੇ ਲੇਖਾ ਆਪ ਜਣਾਈਆ। ਚਾਰ ਵਰਨ ਏਕਾ ਲੇਖਾ, ਲਿਖਣ ਹਾਰ ਆਪ ਹੋ ਜਾਇੰਦਾ। ਚਾਰ ਵਰਨ ਕੱਢੇ ਭਰਮ ਭੁਲੇਖਾ, ਭਾਂਡਾ ਭਰਮ ਭੌ ਭੰਨਾਇੰਦਾ । ਚਾਰ ਵਰਨ ਵੇਖੇ ਰੇਖਾ, ਵੇਖਣਹਾਰਾ ਦਿਸ ਨਾ ਆਇੰਦਾ। ਚਾਰ ਵਰਨ ਲੇਖਾ ਜਾਣੇ ਮੂੰਡ ਮੁੰਡਾਏ ਧਾਰੀ ਕੇਸਾ, ਕੇਸਵ ਆਪਣੀ ਖੇਲ ਕਰਾਇੰਦਾ। ਚਾਰ ਵਰਨ ਸੇਵਾ ਕਰੇ ਬ੍ਰਹਮਾ ਵਿਸ਼ਨ ਮਹੇਸ਼ਾ, ਸ਼ੰਕਰ ਆਪਣੀ ਧਾਰ ਚਲਾਇੰਦਾ। ਚਾਰ ਵਰਨ ਆਤਮ ਪਰਮਾਤਮ ਪੇਸ਼ਾ, ਸਾਚੀ ਬਣਤ ਆਪ ਸਮਝਾਇੰਦਾ। ਚਾਰ ਵਰਨ ਇਕ ਆਦੇਸਾ, ਨਰ ਨਰੇਸ਼ਾ ਏਕਾ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਆਪ ਉਠਾਇੰਦਾ। ਚਾਰ ਵਰਨ ਪੜਦਾ ਚੁੱਕ, ਚਾਰ ਕੁੰਟ ਜਣਾਈਆ। ਨਜ਼ਰ ਆਏ ਜੋ ਬੈਠਾ ਲੁਕ, ਆਪਣਾ ਰੂਪ ਦਰਸਾਈਆ। ਨਿਰਗੁਣ ਸ਼ੇਰ ਪਏ ਬੁੱਕ, ਸਾਚੀ ਭਬਕ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਬਿਨਾਸ਼ੀ ਅਚੁੱਤ, ਚੇਤਨ ਸਭ ਨੂੰ ਦਏ ਕਰਾਈਆ। ਚਾਰ ਵਰਨ ਕਰੇ ਚੇਤਨ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਲੱਖ ਚੁਰਾਸੀ ਵੇਖੇ ਖੇਤਨ, ਵਡ ਕਿਰਸਾਣਾ ਬੇਪਰਵਾਹੀਆ। ਦੂਰ ਦੁਰਾਡਾ ਵਸੇ ਨੇਤ ਨੇਤਨ, ਨਿਝ ਘਰ ਆਪਣਾ ਆਸਣ ਲਾਈਆ। ਊਚਾਂ ਨੀਚਾਂ ਕਰੇ ਹੇਤਨ, ਰਾਓ ਰੰਕ ਲਏ ਮਿਲਾਈਆ। ਆਪਣਾ ਦੱਸਣ ਆਇਆ ਭੇਤਨ, ਪੜਦਾ ਮਾਤ ਚੁਕਾਈਆ। ਹਰਿਜਨ ਰੱਖੇ ਸਾਇਆ ਹੇਠਨ, ਸਿਰ ਆਪਣਾ ਹੱਥ ਟਿਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਆਪ ਵਰਤਾਈਆ। ਅਚਰਜ

ਖੇਲ ਰਿਹਾ ਵਰਤਾ, ਹਰਿ ਹਰਿ ਭੇਵ ਕੋਇ ਨਾ ਪਾਇੰਦਾ। ਕਲਜੁਗ ਕੂੜਾ ਰਿਹਾ ਮੁਕਾ, ਸਤਿਜੁਗ ਸਾਚਾ ਰਾਹ ਚਲਾਇੰਦਾ। ਪਿਛਲਾ ਲਹਿਣਾ ਰਿਹਾ ਚੁਕਾ, ਅੱਗੇ ਆਪਣਾ ਹੁਕਮ ਵਰਤਾਇੰਦਾ। ਨੌਂ ਖੰਡ ਪ੍ਰਿਥਮੀ ਹੋਏ ਸਹਾ, ਸਹਾਇਕ ਆਪਣਾ ਬਲ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਗ ਆਪ ਅਲਾਇੰਦਾ। ਆਪਣਾ ਰਾਗ ਅਲਾਏ ਰਾਗੀ, ਏਕਾ ਰਾਗ ਜਣਾਈਆ। ਦੋ ਜਹਾਨਾਂ ਬਣ ਤਿਆਗੀ, ਕਰੇ ਖੇਲ ਬੇਪਰਵਾਹੀਆ। ਬਿਰਹੋਂ ਵਿਛੋੜੇ ਬਣ ਵੈਰਾਗੀ, ਜਨ ਭਗਤਾਂ ਰਿਹਾ ਧਿਆਈਆ। ਨਿਰਗੁਣ ਵਰਤੇ ਸੁਵਾਂਗ ਆਪਣਾ ਸੁਵਾਂਗੀ, ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਵਟਾਈਆ। ਰੂਪ ਵਟਾਏ ਏਕੰਕਾਰਾ, ਅਕਥ ਕਲਾ ਵਡਿਆਈਆ। ਸਤਿਜੁਗ ਸਾਚਾ ਕਰੇ ਪਸਾਰਾ, ਲੋਕਮਾਤ ਮਾਤ ਧਰਾਈਆ। ਏਕਾ ਨਾਦ ਸ਼ਬਦ ਜੈਕਾਰਾ, ਜੈ ਜੈਕਾਰ ਦਏ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰੇ ਖ਼ਬਰਦਾਰਾ, ਆਲਸ ਨਿੰਦਰਾ ਦਏ ਗਵਾਈਆ। ਸਾਲਸ ਬਣ ਆਪ ਨਿਰੰਕਾਰਾ, ਸਚ ਸਾਲਸੀ ਲਏ ਕਮਾਈਆ। ਲਹਿਣਾ ਦੇਣਾ ਚੁੱਕੇ ਵਿਚ ਸੰਸਾਰਾ, ਲੋਕ ਪਰਲੋਕ ਵੇਖੇ ਥਾਉਂ ਥਾਈਂਆ। ਵੇਦ ਪੁਰਾਨ ਸ਼ਾਸਤਰ ਸਿਮਰਤ ਗੀਤਾ ਗਿਆਨ ਅੰਜ਼ੀਲ ਕੁਰਾਨ ਖਾਣੀ ਬਾਣੀ ਲਿਖ ਲਿਖ ਲੇਖਾ ਲਿਖਾਇਆ ਵਿਚ ਸੰਸਾਰਾ, ਬਣ ਬਣ ਕਾਤਬ ਸੱਚਾ ਮਾਹੀਆ। ਅੰਤਮ ਕਰੇ ਪਾਰ ਕਿਨਾਰਾ, ਆਪਣੇ ਘਾਟ ਦਏ ਬਹਾਈਆ। ਇਕੋ ਵਣਜ ਇਕ ਵਣਜਾਰਾ, ਏਕਾ ਹਰਿ ਜੂ ਫੇਰਾ ਪਾਈਆ। ਏਕਾ ਵਸਤ ਰੱਖੇ ਹਰਿ ਥਾਰਾ, ਥਿਰ ਘਰ ਆਪਣੀ ਖੇਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤੰਦੀ ਤੰਦ ਹਿਲਾਈਆ। ਏਕਾ ਤੰਦੀ ਏਕਾ ਤੰਦ, ਤਾਰ ਸਿਤਾਰ ਆਪ ਹਿਲਾਇੰਦਾ। ਲੇਖਾ ਜਾਣੇ ਬੱਤੀ ਦੰਦ, ਭੇਵ ਅਭੇਦ ਆਪ ਖੁਲ੍ਹਾਇੰਦਾ। ਆਤਮ ਪਰਮਾਤਮ ਇਕ ਅਨੰਦ, ਅਨੰਦ ਅਨੰਦ ਵਿਚ ਸਮਾਇੰਦਾ। ਚਾਰ ਵਰਨ ਦਾ ਇਕੋ ਛੰਦ, ਸੋਹੰ ਸੋਹਲਾ ਆਪ ਸੁਣਾਇੰਦਾ। ਜਨਮ ਜਨਮ ਦੀ ਟੁੱਟੀ ਦੇਵੇ ਗੰਢ, ਸਾਚੀ ਗੰਢ ਆਪ ਪੁਵਾਇੰਦਾ। ਜਨ ਭਗਤਾਂ ਅੰਤਰ ਪਾਵੇ ਠੰਡ, ਤ੍ਰੈਗੁਣ ਅਗਨੀ ਤੱਤ ਬੁਝਾਇੰਦਾ। ਸੁਰਤ ਸਵਾਣੀ ਨਾਰ ਦੁਹਾਗਣ ਨਾ ਹੋਏ ਰੰਡ, ਹਰਿ ਜੂ ਕੰਤ ਭਗਵੰਤ ਆਪਣੀ ਗੋਦ ਸੁਹਾਇੰਦਾ। ਨਾਮ ਨਿਧਾਨਾ ਸ੍ਰੀ ਭਗਵਾਨਾ ਨੌਜਵਾਨਾ ਦੋ ਜਹਾਨਾਂ ਏਕਾ ਵੰਡ, ਸਾਚੀ ਵਸਤ ਝੋਲੀ ਪਾਇੰਦਾ। ਚਿਲਾ ਤੀਰ ਕਮਾਨ ਉਠਾਏ ਇਕ ਕਮੰਦ, ਬਲਧਾਰੀ ਆਪਣਾ ਬਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਭੇਵ ਚੁਕਾਏ ਦਇਆ ਕਮਾਏ, ਆਪਣਾ ਪੜਦਾ ਆਪ ਉਠਾਈਆ। ਗੁਰਮੁਖ ਜਗਾਏ ਲਏ ਮਿਲਾਏ, ਆਪ ਆਪਣੇ ਅੰਗ ਲਗਾਈਆ। ਨੈਣ ਖੁਲ੍ਹਾਏ ਦਰਸ ਕਰਾਏ, ਸਵੱਛ ਸਰੂਪੀ ਰੂਪ ਵਟਾਈਆ। ਨਿਹਕਲੰਕ ਅਖਵਾਏ ਡੰਕ ਵਜਾਏ, ਡੌਰੂ ਡੰਕੇ ਸਭ ਦੇ ਬੰਦ ਕਰਾਈਆ। ਵਿਸ਼ਨ ਬ੍ਰਹਮਾ ਸ਼ਿਵ ਕੁਰਲਾਏ, ਕਰੋੜ ਤੇਤੀਸਾ ਹਾਏ ਹਾਏ, ਦੋਏ ਜੋੜ ਸਰਨਾਈਆ। ਗੁਰ ਅਵਤਾਰ ਰਾਹ ਤਕਾਏ, ਪੀਰ ਪੈਗ਼ੰਬਰ ਸਯਦਾ ਸੀਸ ਝੁਕਾਏ, ਚਰਨ ਸਰਨ ਸਰਨ ਚਰਨ ਮੰਗਣ ਸਰਨਾਈਆ। ਗੁਰਮੁਖ ਵਿਰਲਾ ਖ਼ੁਸ਼ੀ ਮਨਾਏ, ਲੋਕਮਾਤ ਜਿਸ ਨਜ਼ਰੀ ਆਈਆ। ਲੱਖ ਚੁਰਾਸੀ ਅਗਨ ਤਪਾਏ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਪੁਰਖ ਅਬਿਨਾਸ਼ੀ ਖੇਲ ਕਰਾਏ, ਘਟ ਘਟ ਵਾਸੀ ਫੇਰਾ ਪਾਈਆ। ਸੰਤ ਸੁਹੇਲੇ ਲਏ ਤਰਾਏ, ਤਾਰਨਹਾਰ ਦਇਆ ਕਮਾਈਆ। ਪੂਰਬ ਲਹਿਣਾ ਲਏ ਮੁਕਾਏ, ਭਗਤ ਸਿੰਘ ਭਗਵਾਨ ਏਕਾ ਰੂਪ ਵਖਾਈਆ । ਸੁਤ ਦੁਲਾਰੇ ਨਾਲ ਮਿਲਾਏ, ਬੰਸ ਸਰਬੰਸ

ਪਾਰ ਕਰਾਏ, ਸਾਚੀ ਅੰਸ ਆਪ ਬਣਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਟਨ ਕੋਟ ਕੋਟਾਂ ਵਿਚੋਂ ਹਰਿਜਨ ਸਾਚੇ ਆਪ ਤਰਾਏ, ਤਾਰਨਹਾਰਾ ਆਪਣੀ ਸੇਵ ਕਮਾਈਆ। ਈੜੀ ਇਸ਼ਟ ਇਕ ਹੋ ਜਾਏ, ਟੈਂਕਾ ਟੱਲ ਨਾਮ ਖੜਕਾਏ, ਰਾਰਾ ਰਾਮ ਰੂਪ ਨਜ਼ਰੀ ਆਏ, ਸੱਸਾ ਸਤਿਗੁਰ ਸੱਚਾ ਫੇਰਾ ਪਾਏ, ਬਿਹਾਰੀ ਨਾਰੀ ਗੋਦ ਬਹਾਏ, ਇਟਾਰਸੀ ਆਪਣਾ ਚਰਨ ਛੁਹਾਈਆ।