੫ ਚੇਤ ੨੦੧੯ ਸੁਰੈਣ ਸਿੰਘ ਦੇ ਗ੍ਰਹਿ ਜੰਡਿਆਲਾ ਗੁਰੂ ਅੰਮ੍ਰਿਤਸਰ
ਸੋ ਪੁਰਖ ਨਿਰੰਜਣ ਹੁਕਮਰਾਨ, ਨਿਰਗੁਣ ਨਿਰਗੁਣ ਹਰਿ ਜਣਾਇੰਦਾ। ਹਰਿ ਪੁਰਖ ਨਿਰੰਜਣ ਵੇਖਣਾ ਮਾਰ ਧਿਆਨ, ਨਿਰਾਕਾਰ ਭੇਵ ਚੁਕਾਇੰਦਾ। ਏਕੰਕਾਰੇ ਬਣਨਾ ਬਲਵਾਨ, ਬਲ ਧਾਰੀ ਆਪ ਸੁਣਾਇੰਦਾ। ਆਦਿ ਨਿਰੰਜਣ ਜੋਤੀ ਨੂਰ ਕਰ ਨਿਸ਼ਾਨ, ਸਚ ਨਿਸ਼ਾਨਾ ਇਕ ਸਮਝਾਇੰਦਾ। ਅਬਿਨਾਸ਼ੀ ਕਰਤੇ ਵੇਖ ਮਕਾਨ, ਸਤਿ ਸਤਿਵਾਦੀ ਆਪ ਸੁਣਾਇੰਦਾ। ਸ੍ਰੀ ਭਗਵਾਨ ਨੇਤਰ ਖੋਲ੍ਹ ਵੇਖਣਾ ਦੋ ਜਹਾਨ, ਦੋ ਜਹਾਨਾਂ ਵਾਲੀ ਹੁਕਮ ਵਰਤਾਇੰਦਾ। ਪਾਰਬ੍ਰਹਮ ਬ੍ਰਹਮ ਕਰ ਪਛਾਣ, ਭੇਵ ਅਭੇਦਾ ਅਛਲ ਅਛੇਦਾ ਪੜਦਾ ਲਾਹਿੰਦਾ। ਸ਼ਬਦੀ ਸੁਤ ਵੇਖ ਆਪਣਾ ਗਿਆਨ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਲੋਕਮਾਤ ਲੇਖਾ ਵੇਖ ਜੀਵ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵਾ ਆਪ ਲਗਾਇੰਦਾ। ਨਿਰਗੁਣ ਨਿਰਗੁਣ ਧੁਰ ਫ਼ਰਮਾਣ, ਸਚਖੰਡ ਨਿਵਾਸੀ ਆਪ ਜਣਾਈਆ। ਆਪਣੀ ਕੀਤੀ ਲਏ ਪਛਾਣ, ਕਰਨੀ ਕਰਤਾ ਭੇਵ ਚੁਕਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਵੇਖ ਮਕਾਨ, ਗ੍ਰਹਿ ਗ੍ਰਹਿ ਪੜਦਾ ਲਾਹੀਆ। ਵਿਸ਼ਨ ਬ੍ਰਹਮਾ ਸ਼ਿਵ ਬਣੇ ਨਾਦਾਨ, ਬਾਲੀ ਬੁਧ ਰਖਾਈਆ। ਸੁਰਪਤ ਇੰਦ ਹੋਇਆ ਹੈਰਾਨ, ਹਰਿ ਕਾ ਭੇਵ ਕੋਇ ਨਾ ਆਈਆ। ਹਰਿ ਜੂ ਹਰਿ ਹਰਿ ਨਰਾਇਣ ਨਰ ਆਪਣੇ ਹੱਥ ਰੱਖੇ ਤੀਰ ਕਮਾਨ, ਸਾਚਾ ਚਿੱਲਾ ਇਕ ਇਕੱਲਾ ਆਪ ਚੜ੍ਹਾਈਆ। ਦਰਗਹਿ ਸਾਚੀ ਮੁਕਾਮੇ ਹੱਕ, ਹਕ਼ੀਕ਼ਤ ਵੇਖੇ ਨੂਰ ਨਿਸ਼ਾਨ, ਜ਼ਾਹਰਾ ਜ਼ਹੂਰ ਬੇਪਰਵਾਹੀਆ। ਲੋਕ ਪਰਲੋਕ ਤੋੜਨਹਾਰਾ ਮਾਣ, ਲੇਖਾ ਜਾਣੇ ਸ੍ਰੀ ਭਗਵਾਨ, ਭਗਵਨ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਰਤਾਈਆ। ਨਿਰਗੁਣ ਖੇਲ ਦੱਸੇ ਅਵੱਲਾ, ਨਿਰਗੁਣ ਆਪ ਸਮਝਾਈਆ। ਨੌਂ ਖੰਡ ਪ੍ਰਿਥਮੀ ਵੇਖ ਮਹੱਲਾ, ਨਵ ਨੌਂ ਚਾਰ ਫੇਰਾ ਪਾਈਆ। ਪੜਦਾ ਲਾਹ ਸਮੁੰਦ ਸਾਗਰ ਡੂੰਘੀ ਡੱਲਾ, ਉਚੇ ਟਿੱਲੇ ਪਰਬਤ ਵੇਖੇ ਚਾਈਂ ਚਾਈਂਆ। ਜੰਗਲ ਜੂਹ ਉਜਾੜ ਪਹਾੜ ਫਿਰਨਾ ਹੋ ਕੇ ਝੱਲਾ, ਝਲਕ ਆਪਣੀ ਆਪ ਪਰਗਟਾਈਆ। ਲੱਖ ਚੁਰਾਸੀ ਆਤਮ ਪਰਮਾਤਮ ਫੜਿਆ ਪੱਲਾ, ਪੱਲੂ ਗੰਢ ਨਾ ਕੋਇ ਪੁਆਈਆ। ਜੀਵ ਜੰਤ ਤੱਤ ਵਿਕਾਰ ਜੂਠ ਝੂਠ ਰੱਲਾ, ਸਚ ਸੁੱਚ ਨਾ ਕੋਇ ਵਡਿਆਈਆ। ਮਨ ਵਾਸਨਾ ਬੂਟਾ ਫਲਾ, ਜਗਤ ਤ੍ਰਿਸਨਾ ਪਤ ਡਾਲ੍ਹੀ ਆਪਣਾ ਰੰਗ ਵਖਾਈਆ। ਸਚ ਸੁਨੇਹੜਾ ਕਿਸੇ ਨਾ ਘੱਲਾ, ਸੀਸ ਜਗਦੀਸ ਨਿਉਂ ਨਿਉਂ ਨਾ ਕੋਇ ਝੁਕਾਈਆ। ਰਸਨਾ ਕਹਿ ਕਹਿ ਥੱਕੇ ਅੱਲਾ, ਆਲਮੀਨ ਨਜ਼ਰ ਨਾ ਆਏ ਖ਼ੁਦਾਈਆ। ਮੰਦਰ ਮੱਠ ਸ਼ਿਵਦਵਾਲੇ ਘਿਰਤ ਦੀਪਕ ਪਵਣ ਹਵਨ ਬਲਾ, ਨਿਰਗੁਣ ਜੋਤ ਜੋਤ ਨਾ ਕੋਇ ਰੁਸ਼ਨਾਈਆ। ਕਿਸੇ ਨਾ ਮਿਲਿਆ ਨਿਹਚਲ ਧਾਮ ਅਟੱਲਾ, ਪਦਵੀ ਅਟੱਲ ਨਾ ਕੋਇ ਪਾਈਆ। ਕੋਈ ਕਹੇ ਰਾਮ ਮੇਰਾ ਫੜਿਆ ਪੱਲਾ, ਕੋਈ ਕ੍ਰਿਸ਼ਨ ਸੀਸ ਝੁਕਾਈਆ। ਕੋਈ ਕਹੇ ਨਾਨਕ ਨਿਰਗੁਣ ਅੱਗੇ ਖਲਾ, ਕੋਈ ਗੋਬਿੰਦ ਕਹੇ ਹੋਏ ਸਹਾਈਆ। ਕੋਈ ਕਹੇ ਚਾਰ ਵੇਦ ਹਰਿ ਜੂ ਰੱਲਾ, ਕੋਈ ਪੁਰਾਨ ਅਠਾਰਾਂ ਵਿਚ ਸਮਾਈਆ। ਕੋਈ ਕਹੇ ਗੀਤਾ ਗਿਆਨ ਸ੍ਰੀ ਭਗਵਾਨ ਏਕਾ ਘੱਲਾ, ਸਚ ਸੰਦੇਸ਼ ਨਰੇਸ਼ ਸੁਣਾਈਆ। ਕੋਈ ਕਹੇ ਅੰਜੀਲ ਕੁਰਾਨ ਵਖਾਏ ਸਚ ਮਹੱਲਾ, ਮਹੱਲ ਅਟੱਲ ਕਰ ਰੁਸ਼ਨਾਈਆ। ਕੋਈ ਕਹੇ ਬਾਣੀ ਬਾਣ ਨਿਰਾਲਾ ਮਾਰੇ ਅਣਿਆਲਾ, ਆਰ ਪਾਰ ਪਾਰ ਆਰ ਆਪ ਕਰਾਈਆ। ਨਾਨਕ ਗੋਬਿੰਦ ਕਹੇ ਏਕੰਕਾਰਾ ਇਕ ਦਿਆਲਾ, ਆਦਿ ਜੁਗਾਦਿ ਜੁਗਾ ਜੁਗੰਤਰ ਹੋਏ ਸਹਾਈਆ। ਕਲਜੁਗ ਅੰਤ ਚਾਰ ਵਰਨ ਅਠਾਰਾਂ ਬਰਨ
ਰਾਓ ਰੰਕ ਊਚ ਨੀਚ ਹੋਏ ਬੇਹਾਲਾ, ਨੇਤਰ ਨੈਣ ਨੀਰ ਵਿਰੋਲੇ ਸਰਬ ਲੋਕਾਈਆ। ਨੌਂ ਖੰਡ ਪ੍ਰਿਥਮੀ ਧੂਆਂਧਾਰ ਜਗਤ ਰੈਣ ਅੰਧੇਰੀ ਕਾਲਾ, ਨਿਰਗੁਣ ਨੂਰ ਸਚ ਪਰਕਾਸ਼ ਚੰਦ ਚਾਂਦਨੀ ਨਾ ਕੋਇ ਚਮਕਾਈਆ। ਕੋਈ ਕਹੇ ਵਸੇ ਧਰਮਸਾਲਾ, ਧਰਮ ਧਾਰ ਨਾ ਕੋਇ ਬਣਾਈਆ। ਪੰਡਤ ਪਾਂਧੇ ਮੁੱਲਾ ਸ਼ੇਖ਼ ਮੁਸਾਇਕ ਗ੍ਰੰਥੀ ਪੰਥੀ ਸਾਰੇ ਮੰਗਣ ਹਾਲਾ, ਆਤਮ ਪ੍ਰੇਮ ਸਾਚਾ ਨੇਮ ਨਾ ਕੋਇ ਨਿਭਾਈਆ। ਅੰਤਮ ਸਭ ਦਾ ਮੁਖੜਾ ਹੋਏ ਕਾਲਾ, ਦੁਰਮਤ ਮੈਲ ਧੋਵੇ ਨਾ ਕੋਇ ਛਾਹੀਆ। ਪਾਰਬ੍ਰਹਮ ਪਰਮੇਸ਼ਵਰ ਅਲਖ ਅਗੋਚਰ ਅਗੰਮ ਅਥਾਹ ਆਪੇ ਚਲੇ ਅਵੱਲੜੀ ਚਾਲਾ, ਵੇਦ ਪੁਰਾਨ ਸ਼ਾਸਤਰ ਸਿਮਰਤ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਹੁਕਮ ਸੁਣਾਈਆ। ਨਿਰਗੁਣ ਹੁਕਮ ਸਚ ਫ਼ਰਮਾਨਾ, ਹਰਿ ਸਾਚਾ ਸਚ ਜਣਾਇੰਦਾ। ਭੂਪਤ ਭੂਪ ਭੂਪ ਰਾਜਾਨਾ, ਤਖ਼ਤ ਨਿਵਾਸੀ ਖੇਲ ਕਰਾਇੰਦਾ। ਪੁਰਖ ਅਕਾਲ ਵਾਲੀ ਦੋ ਜਹਾਨਾਂ, ਦੋਏ ਦੋਏ ਰੂਪ ਆਪ ਅਖਵਾਇੰਦਾ। ਜੋਤੀ ਸ਼ਬਦ ਖੇਲ ਨਿਰਾਲਾ, ਤਾਰ ਸਿਤਾਰ ਆਪ ਹਿਲਾਇੰਦਾ। ਨਿਰਗੁਣ ਸਰਗੁਣ ਪਹਿਰੇ ਬਾਣਾ, ਜੁਗ ਜੁਗ ਏਕਾ ਗੁਰ ਰੂਪ ਵਟਾਇੰਦਾ। ਨਾਦ ਅਨਾਦੀ ਬੋਲ ਤਰਾਨਾ, ਤ੍ਰੈਗੁਣ ਅਤੀਤਾ ਆਪ ਸੁਣਾਇੰਦਾ। ਜੁਗ ਚੌਕੜੀ ਖੇਲ ਮਹਾਨਾ, ਹਰਿ ਖ਼ਾਲਕ ਖ਼ਲਕ ਵੇਖ ਵਖਾਇੰਦਾ । ਲੱਖ ਚੁਰਾਸੀ ਤਣਿਆਂ ਤਾਣਾ, ਘਟ ਘਟ ਆਪਣਾ ਰੰਗ ਰੰਗਾਇੰਦਾ। ਕਰੇ ਖੇਲ ਸ੍ਰੀ ਭਗਵਾਨਾ, ਭਗਵਨ ਆਪਣਾ ਵੇਸ ਵਟਾਇੰਦਾ। ਕਲਜੁਗ ਅੰਤ ਹੋ ਪਰਧਾਨਾ, ਬੇਅੰਤ ਖੇਲ ਕਰਾਇੰਦਾ। ਪੂਰਬ ਲੇਖਾ ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪੰਧ ਮੁਕਾਨਾ, ਪਾਂਧੀ ਨਜ਼ਰ ਕੋਇ ਨਾ ਆਇੰਦਾ। ਭਗਤਾਂ ਬੰਨ੍ਹੇ ਸਾਚਾ ਗਾਨਾ, ਦਰਗਹਿ ਸਾਚੀ ਸਗਨ ਮਨਾਇੰਦਾ। ਲੋਕਮਾਤ ਸਚ ਨਿਸ਼ਾਨਾ, ਸਤਿ ਸਤਿਵਾਦੀ ਆਪ ਝੁਲਾਇੰਦਾ। ਹਰਿਜਨ ਜਨਹਰਿ ਆਤਮ ਅੰਤਰ ਦੇਵੇ ਇਕ ਗਿਆਨਾ, ਪਰਮਾਤਮ ਬੂਝ ਬੁਝਾਇੰਦਾ। ਅੰਮ੍ਰਿਤ ਆਤਮ ਪੀਣਾ ਖਾਣਾ, ਜਗਤ ਤ੍ਰਿਸਨਾ ਭੁੱਖ ਗਵਾਇੰਦਾ। ਦੀਪਕ ਜੋਤ ਇਕ ਮਹਾਨਾ, ਘਰ ਘਰ ਵਿਚ ਆਪ ਟਿਕਾਇੰਦਾ। ਅਨਹਦ ਰਾਗੀ ਰਾਗ ਤਰਾਨਾ, ਧੁਨ ਆਤਮਕ ਆਪ ਸੁਣਾਇੰਦਾ। ਆਤਮ ਸੇਜਾ ਕਰ ਪਰਵਾਨਾ, ਸਾਚੀ ਸੇਜਾ ਸੋਭਾ ਪਾਇੰਦਾ। ਨਾਰੀ ਕੰਤ ਖੇਲ ਮਹਾਨਾ, ਸੁਰਤੀ ਸ਼ਬਦੀ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਰਾਇੰਦਾ। ਸਾਚੀ ਕਾਰ ਕਰੇ ਕਰਤਾਰਾ, ਕੁਦਰਤ ਕਾਦਰ ਵੇਖ ਵਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਦੇਂਦੇ ਰਹੇ ਸਹਾਰਾ, ਨਗ਼ਮਾ ਨਿਗਹਬਾਨ ਸੁਣਾਈਆ। ਤਾਲਬ ਤੁਲਬਾ ਕਰਦੇ ਰਹੇ ਦੀਦਾਰਾ, ਦੀਦ ਈਦ ਇਕ ਵਖਾਈਆ। ਕਾਗਦ ਕਲਮ ਲਿਖ ਲਿਖ ਹਾਰਾ, ਪ੍ਰਭ ਅੱਗੇ ਚਲੇ ਨਾ ਕੋਇ ਚਤੁਰਾਈਆ। ਕਲਜੁਗ ਅੰਤਮ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜ਼ੀਲ ਕੁਰਾਨ ਖਾਣੀ ਬਾਣੀ ਰੋਵੇ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਈਆ। ਸਾਡਾ ਚਲੇ ਨਾ ਕੋਇ ਚਾਰਾ, ਚਾਰੋਂ ਕੁੰਟ ਰਹੀ ਕੁਰਲਾਈਆ। ਰਸਨਾ ਜਿਹਵਾ ਕਰਨ ਹਾਰਾਕਾਰਾ, ਉਚੀ ਕੂਕ ਕੂਕ ਸੁਣਾਈਆ। ਮਾਇਆ ਖਾਤਰ ਕਰਨ ਪਵਾੜਾ, ਹਿਰਦੇ ਹਰਿ ਹਰਿ ਨਾ ਕੋਇ ਵਸਾਈਆ। ਸਾਧਾਂ ਸੰਤਾਂ ਲਾਇਆ ਅਖਾੜਾ, ਬਣ ਵੇਸਵਾ ਨਾਚ ਨਚਾਈਆ। ਲੱਗੀ ਅੱਗ ਬਹੱਤਰ ਨਾੜਾ, ਤੱਤਵ ਤੱਤ ਨਾ ਕੋਇ ਬੁਝਾਈਆ। ਧੁਰ ਦਰਗਾਹੀ ਪਾਰਬ੍ਰਹਮ ਪਤਿਪਰਮੇਸ਼ਵਰ ਕਿਸੇ ਨਾ ਮਿਲਿਆ ਸੱਚਾ ਲਾੜਾ, ਹਰਿ ਜੂ ਕੰਤ ਨਾਰ ਨਾ ਕੋਇ ਪਰਨਾਈਆ। ਚਾਰੋਂ ਕੁੰਟ ਦਿਸੇ ਵਿਭਚਾਰ, ਜਗਤ ਦੁਹਾਗਣ ਰਹੀ ਕੁਰਲਾਈਆ। ਗੁਰਮੁਖ ਵਿਰਲਾ ਸੁੱਤਾ ਪੈਰ ਪਸਾਰਾ, ਜਿਸ ਹਰਿ ਜੂ ਆਪਣੀ ਬੂਝ ਬੁਝਾਈਆ।
ਦਿਵਸ ਰੈਣ ਰਾਤੀ ਸੁੱਤਿਆ ਦਏ ਦੀਦਾਰਾ, ਦਰ ਦਰ ਘਰ ਘਰ ਫੇਰਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਕਰੇ ਨਿਮਸਕਾਰਾ, ਨਿਉਂ ਨਿਉਂ ਸੀਸ ਜਗਦੀਸ ਝੁਕਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਵੇਖਣ ਵਾਰੋ ਵਾਰਾ, ਪਾਰਬ੍ਰਹਮ ਤੇਰੀ ਵਡੀ ਵਡਿਆਈਆ। ਜੁਗ ਜੁਗ ਖੇਲ ਕਰੇ ਨਿਆਰਾ, ਅੰਤ ਕੋਇ ਨਾ ਪਾਈਆ। ਬੇਅੰਤ ਕਹਿ ਕਹਿ ਤੇਰੇ ਕੋਲੋਂ ਕਰਾਇਆ ਛੁਟਕਾਰਾ, ਮਾਣ ਅਭਿਮਾਣ ਨਾ ਕੋਇ ਰਖਾਈਆ। ਖਾਣੀ ਬਾਣੀ ਕਹੇ ਤੂੰ ਸਰਬ ਚੰਨਾਂ ਦਾ ਤਾਰਾ, ਲੱਖ ਲੱਖ ਤੇਰੀ ਸਿਫ਼ਤ ਸਾਲਾਹੀਆ। ਤੂੰ ਸਭ ਤੋਂ ਵਸੇਂ ਨਿਆਰਾ, ਸਚਖੰਡ ਸਾਚੇ ਆਸਣ ਲਾਈਆ। ਹੁਕਮੀ ਹੁਕਮ ਤੇਰਾ ਵਰਤਾਰਾ, ਜੁਗ ਚੌਕੜੀ ਹੁਕਮੇ ਵਿਚ ਭੁਵਾਈਆ। ਹੁਕਮੇ ਸਿਫ਼ਤ ਭਗਤ ਪਿਆਰਾ, ਪਿਆਰ ਪਿਆਰ ਨਾਲ ਪਰਨਾਈਆ। ਹੁਕਮੇ ਅੰਦਰ ਸਤਿ ਵਿਹਾਰਾ, ਸਤਿ ਪੁਰਖ ਨਿਰੰਜਣ ਆਪ ਕਰਾਈਆ। ਹੁਕਮੇ ਅੰਦਰ ਭਗਤ ਦੁਆਰਾ, ਹਰਿ ਭਗਵਨ ਆਪ ਬਣਾਈਆ। ਹੁਕਮੇ ਅੰਦਰ ਬਣ ਬਣ ਸੇਵਾਦਾਰਾ, ਬਣ ਸੇਵਕ ਸੇਵ ਕਮਾਈਆ । ਹੁਕਮ ਅੰਦਰ ਲਹਿਣਾ ਦੇਣ ਚੁਕਾਇਆ ਗੁਰ ਅਵਤਾਰਾਂ, ਪਿਛਲਾ ਲੇਖਾ ਰਹੇ ਨਾ ਰਾਈਆ। ਅੱਗੇ ਸਤਿ ਸਤਿ ਕਰੇ ਵਰਤਾਰਾ, ਸਤਿ ਸਤਿਵਾਦੀ ਇਕ ਰਘੁਰਾਈਆ । ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸਾਚੇ ਤਖ਼ਤ ਬੈਠ ਸੱਚੀ ਸਰਕਾਰਾ, ਰਾਜ ਰਾਜਾਨ ਆਪਣਾ ਬਲ ਆਪ ਧਰਾਈਆ। ਨਿਰਗੁਣ ਬਣ ਬਣ ਚੋਬਦਾਰਾ, ਦਰ ਦਰਵੇਸ਼ ਦਰ ਦਰ ਅਲਖ ਜਗਾਈਆ। ਵਾਹਵਾ ਤੇਰੀ ਕੁਦਰਤ ਤੂੰ ਵੇਖਣਹਾਰਾ ਪਰਵਰਦਿਗਾਰਾ, ਤੂ ਹੀ ਤੂ ਹੀ ਤੇਰੀ ਤੇਰੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪਣੇ ਹੱਥ ਰਖਾਈਆ। ਆਪਣਾ ਹੁਕਮ ਰੱਖੇ ਹੱਥ, ਦੂਸਰ ਭੇਵ ਨਾ ਕਿਸੇ ਜਣਾਇੰਦਾ। ਜੁਗ ਜੁਗ ਚਲਾਏ ਮਾਤ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਗੁਰ ਅਵਤਾਰ ਮਾਰਗ ਦੱਸ, ਭਗਤ ਭਗਵੰਤ ਭੇਵ ਚੁਕਾਇੰਦਾ। ਲੱਖ ਚੁਰਾਸੀ ਪਾਏ ਨੱਥ, ਚਾਰੋਂ ਕੁੰਟ ਆਪ ਭੁਵਾਇੰਦਾ । ਸਰਬ ਕਲ ਆਪੇ ਸਮਰਥ, ਸਮਰਥ ਪੁਰਖ ਵੇਸ ਵਟਾਇੰਦਾ। ਲਹਿਣਾ ਦੇਣ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹੱਥ, ਰਵਦਾਸ ਚੁਮਾਰਾ ਸੇਵ ਕਮਾਇੰਦਾ। ਆਪਣੀ ਮਹਿਮਾ ਜਣਾਏ ਅਕਥ, ਕਥਨੀ ਕਥ ਨਾ ਕੋਇ ਸੁਣਾਇੰਦਾ। ਚਾਰ ਜੁਗ ਦਾ ਖੇੜਾ ਭੱਠ, ਅੰਤ ਭਠਿਆਲਾ ਇਕ ਵਖਾਇੰਦਾ। ਪੰਧ ਮੁਕਾਇਆ ਨੱਠ ਨੱਠ, ਦੋ ਜਹਾਨਾਂ ਫੇਰਾ ਪਾਇੰਦਾ। ਵੇਖਣਹਾਰਾ ਚੌਦਾਂ ਲੋਕ ਚੌਦਾਂ ਹੱਟ, ਚੌਦਾਂ ਤਬਕਾਂ ਪੜਦਾ ਲਾਹਿੰਦਾ। ਸ਼ਬਦ ਨਿਧਾਨ ਹਰਿ ਮਿਹਰਵਾਨ ਅਗੰਮ ਅਗੰਮੜੀ ਮਾਰੇ ਸੱਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਧਰਾਇੰਦਾ। ਆਪਣਾ ਬਲ ਧਰੇ ਬਲ ਬਾਵਨ, ਭੇਵ ਕੋਇ ਨਾ ਪਾਇੰਦਾ। ਆਪੇ ਰਾਮਾ ਆਪੇ ਰਾਵਣ, ਰਘਪਤ ਆਪਣੀ ਖੇਲ ਕਰਾਇੰਦਾ। ਆਪੇ ਕ੍ਰਿਸ਼ਨਾ ਆਪੇ ਕਾਹਨਨ, ਆਪੇ ਗੋਪੀ ਨਾਚ ਨਚਾਇੰਦਾ। ਆਪੇ ਈਸਾ ਮੂਸਾ ਨਿਉਂ ਨਿਉਂ ਕਰੇ ਸਲਾਮਨ, ਆਪੇ ਸੱਯਦਾ ਸੀਸ ਝੁਕਾਇੰਦਾ। ਆਪੇ ਮੁਹੰਮਦ ਚਾਰ ਯਾਰ ਕਰੇ ਗੁਲਾਮਨ, ਗੁਰਬਤ ਸਭ ਦੀ ਆਪ ਮਿਟਾਇੰਦਾ। ਆਪੇ ਨਾਨਕ ਦੇਵੇ ਸਤਿਨਾਮ ਨਾਮਨ, ਹਰਿ ਹਰਿ ਨਾਮਾ ਆਪ ਪੜ੍ਹਾਇੰਦਾ। ਆਪੇ ਗੋਬਿੰਦ ਬੋਲੇ ਪੁਰਖ ਅਕਾਲਣ, ਅਕਾਲ ਪੁਰਖ ਏਕਾ ਨਜ਼ਰੀ ਆਇੰਦਾ। ਆਪੇ ਭਗਤ ਦੁਆਰੇ ਬਣੇ ਸੁਵਾਲਣ, ਬਣ ਦਰਵੇਸ਼ ਫੇਰੀ ਪਾਇੰਦਾ। ਲੱਖ ਚੁਰਾਸੀ ਬੂਟਾ ਵੇਖੇ ਬਣ ਬਣ ਮਾਲਣ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਆਪੇ ਚਲੇ ਅਵੱਲੜੀ ਚਾਲਣ, ਚਾਲ ਨਿਰਾਲੀ ਆਪ ਰਖਾਇੰਦਾ। ਆਪੇ ਬਣ ਬਣ ਵੈਰਾਗਣ ਗੁਰਮੁਖਾਂ ਚੜ੍ਹੇ ਭਾਲਣ, ਜੰਗਲ ਜੂਹ ਉਜਾੜ ਪਹਾੜ ਫੇਰਾ ਪਾਇੰਦਾ। ਆਪੇ ਕਿਰਪਾਨਿਧ ਗਹਿਰ ਗੰਭੀਰ ਗੁਣ ਸਾਗਰ
ਹਰਿਜਨ ਫੜਾਏ ਆਪਣਾ ਦਾਮਨ, ਦਾਮਨਗੀਰ ਆਪ ਹੋ ਜਾਇੰਦਾ। ਆਪੇ ਸੰਤ ਸੁਹੇਲੇ ਗੁਰੂ ਗੁਰ ਚੇਲੇ ਮੇਲ ਮਿਲਾਏ ਆਮਣੋ ਸਾਮ੍ਹਣ, ਨੇਤਰ ਨੈਣ ਨੈਣਾ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਨਿਰਗੁਣ ਆਪਣਾ ਹੁਕਮ ਵਰਤਾਇੰਦਾ। ਸਾਚਾ ਹੁਕਮ ਹਰਿ ਹਰਿ ਧਾਰ, ਹਰਿ ਜੂ ਹਰਿ ਹਰਿ ਆਪ ਚਲਾਇੰਦਾ। ਜੁਗ ਚੌਕੜੀ ਕਰ ਖੁਆਰ, ਕੋਟਨ ਕਾਲ ਪਾਰ ਕਰਾਇੰਦਾ। ਕੋਟਨ ਕੋਟ ਗੁਰ ਅਵਤਾਰ, ਲੋਕਮਾਤ ਸੇਵਾ ਲਾਇੰਦਾ। ਕੋਟਨ ਕੋਟ ਭਗਤ ਭਗਵੰਤ ਕਰਨ ਜੈ ਜੈਕਾਰ, ਜੈ ਜੈਕਾਰ ਆਪ ਅਲਾਇੰਦਾ। ਕੋਟਨ ਕੋਟ ਸਾਧ ਸੰਤ ਖੜੇ ਦੁਆਰ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਕੋਟਨ ਕੋਟ ਵਿਸ਼ਨ ਬਣ ਭਿਖਾਰ, ਦਰ ਦਰ ਘਰ ਘਰ ਫੇਰੀ ਸਰਬ ਪੁਵਾਇੰਦਾ। ਕੋਟਨ ਕੋਟ ਗੁਰਮੁਖ ਨੇਤਰ ਨੈਣ ਰਾਹ ਤੱਕਣ ਸਾਚੇ ਯਾਰ, ਕਵਣ ਵੇਲਾ ਦਰਸ ਦਿਖਾਇੰਦਾ। ਕੋਟਨ ਕੋਟ ਗੁਰਸਿਖ ਚਰਨ ਪ੍ਰੀਤੀ ਮੰਗਣ ਪਿਆਰ, ਪੀਆ ਪ੍ਰੀਤਮ ਵਸਤ ਅਮੋਲਕ ਝੋਲੀ ਪਾਇੰਦਾ। ਪੁਰਖ ਅਬਿਨਾਸ਼ੀ ਸਰਬ ਜੀਆਂ ਦਾ ਸਾਂਝਾ ਯਾਰ, ਚਾਰ ਕੁੰਟ ਦਹਿ ਦਿਸ਼ਾ ਘਟ ਘਟ ਵੇਖ ਵਖਾਇੰਦਾ। ਜਾਤ ਪਾਤ ਦੀਨ ਮਜ਼੍ਹਬ ਵਸਿਆ ਬਾਹਰ, ਊਚ ਨੀਚ ਰਾਉ ਰੰਕ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਦੇਸ ਨਰ ਨਰੇਸ਼ ਨਿਰੰਤਰ ਏਕਾ ਏਕ ਜਣਾਇੰਦਾ। ਏਕਾ ਸ਼ਬਦ ਸੁਣਾਏ ਨਿਰੰਤਰ, ਨਿਰਾਕਾਰ ਵਡੀ ਵਡਿਆਈਆ। ਸਰਬ ਜੀਆ ਗੁਰ ਏਕਾ ਮੰਤਰ, ਗੁਰਦੇਵ ਨਮੋਂ ਸਹਾਈਆ। ਲੱਖ ਚੁਰਾਸੀ ਬੁਝਾਏ ਬਸੰਤਰ, ਅੰਮ੍ਰਿਤ ਮੇਘ ਮੇਘ ਬਰਸਾਈਆ। ਸਰਬ ਜੀਆਂ ਬਿਧ ਜਾਣੇ ਅੰਤਰ, ਘਰ ਬੈਠਾ ਸੱਚਾ ਮਾਹੀਆ। ਲੇਖਾ ਜਾਣੇ ਗਗਨ ਗਗਨੰਤਰ, ਮੰਡਲ ਮੰਡਪ ਫੇਰਾ ਪਾਈਆ। ਘਾੜਤ ਘੜ ਬਣਾਈ ਬਣਤਰ, ਭੰਨਣਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਰਿਹਾ ਵਰਤਾਈਆ। ਘੜੇ ਭੰਨੇ ਹੁਕਮੇ ਅੰਦਰ, ਹੁਕਮੀ ਹੁਕਮ ਚਲਾਇੰਦਾ। ਤੋੜਨਹਾਰ ਹੰਕਾਰੀ ਜੰਦਰ, ਨਾਮ ਖੰਡਾਂ ਇਕ ਉਠਾਇੰਦਾ। ਨਵ ਨੌਂ ਵੇਖੇ ਖੰਡਰ, ਚਾਰੋਂ ਕੁੰਟ ਨੈਣ ਉਠਾਇੰਦਾ। ਜੀਵ ਜੰਤ ਮਨ ਵਾਸਨਾ ਬੰਦਰ, ਆਤਮ ਪਰਮਾਤਮ ਮੇਲ ਨਾ ਕੋਇ ਕਰਾਇੰਦਾ। ਜਗਤ ਅੰਧੇਰਾ ਡੂੰਘੀ ਕੰਦਰ, ਮਹੱਲ ਅਟੱਲ ਨਾ ਕੋਇ ਰੁਸ਼ਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਸਰਬ ਰਖਾਇੰਦਾ। ਹੁਕਮੇ ਅੰਦਰ ਚਾਰ ਜੁਗ, ਜੁਗ ਚੌਕੜੀ ਖੇਲ ਕਰਾਈਆ। ਹੁਕਮੇ ਅੰਦਰ ਔਧ ਜਾਏ ਪੁਗ, ਲੇਖਾ ਕੋਇ ਰਹਿਣ ਨਾ ਪਾਈਆ। ਹੁਕਮੇ ਅੰਦਰ ਲੱਖ ਚੁਰਾਸੀ ਬੂਟਾ ਜਾਏ ਸੁੱਕ, ਪੱਤ ਡਾਲ੍ਹੀ ਨਜ਼ਰ ਨਾ ਆਈਆ। ਹੁਕਮੇ ਅੰਦਰ ਜੜ੍ਹ ਦੇਵੇ ਪੁੱਟ, ਨਾ ਫੇਰ ਕੋਇ ਲਗਾਈਆ। ਹੁਕਮੇ ਅੰਦਰ ਸ਼ੌਹ ਦਰਿਆਏ ਦੇਵੇ ਸੁੱਟ, ਕੂੜੀ ਕਿਰਿਆ ਦਏ ਮਿਟਾਈਆ। ਹੁਕਮੇ ਅੰਦਰ ਜਨ ਭਗਤਾਂ ਉਪਰ ਜਾਏ ਤੁਠ, ਦੀਨ ਦਿਆਲ ਆਪਣੀ ਦਇਆ ਕਮਾਈਆ। ਹੁਕਮੇ ਅੰਦਰ ਜਾਮ ਪਿਆਏ ਘੁੱਟ, ਨਿਝਰ ਝਿਰਨਾ ਰਸ ਚਖਾਈਆ। ਹੁਕਮੇ ਅੰਦਰ ਨਿਰਮਲ ਨੂਰ ਵਖਾਏ ਜੋਤ, ਜੋਤੀ ਜਾਤਾ ਬੇਪਰਵਾਹੀਆ। ਹੁਕਮੇ ਅੰਦਰ ਭਾਗ ਲਗਾਏ ਕਾਇਆ ਕੋਟ, ਸਾਚਾ ਬੰਕ ਘਰ ਸੁਹਾਈਆ। ਹੁਕਮੇ ਅੰਦਰ ਲਹਿਣਾ ਦੇਣਾ ਚੁਕਾਏ ਵਰਨ ਗੋਤ, ਏਕਾ ਬ੍ਰਹਮ ਬ੍ਰਹਮ ਦਰਸਾਈਆ। ਹੁਕਮੇ ਅੰਦਰ ਆਤਮ ਪਰਮਾਤਮ ਪਰਮਾਤਮ ਆਤਮ ਉਤੇ ਹੋਏ ਮੋਹਤ, ਮੋਹ ਮੁਹੱਬਤ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਆਪਣਾ ਬੰਧਨ ਪਾਈਆ। ਹੁਕਮੇ ਅੰਦਰ ਪਾਏ ਬੰਧ, ਬੰਦੀਖਾਨਾ ਤੋੜ ਤੁੜਾਇੰਦਾ। ਹੁਕਮੇ ਅੰਦਰ ਸੂਰਜ ਚੰਦ, ਆਦਿ ਜੁਗਾਦਿ ਸੇਵ ਕਮਾਇੰਦਾ। ਹੁਕਮੇ
ਅੰਦਰ ਬ੍ਰਹਮੰਡ ਖੰਡ, ਲੋਆਂ ਪੁਰੀਆਂ ਰਾਸ ਰਚਾਇੰਦਾ। ਹੁਕਮੇ ਅੰਦਰ ਜੇਰਜ ਅੰਡ, ਉਤਭੁਜ ਸੇਤਜ ਨਾਲ ਮਿਲਾਇੰਦਾ। ਹੁਕਮੇ ਅੰਦਰ ਗੁਣ ਗਾਏ ਬੱਤੀ ਦੰਦ, ਰਸਨਾ ਜਿਹਵਾ ਵੇਖ ਵਖਾਇੰਦਾ। ਹੁਕਮੇ ਅੰਦਰ ਲੇਖਾ ਜਾਣੇ ਜੀਓ ਪਿੰਡ, ਕਾਇਆ ਬੰਕ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਜਣਾਇੰਦਾ। ਹੁਕਮੇ ਅੰਦਰ ਹਕ਼ੀਕ਼ਤ ਹੱਕ, ਲਾਸ਼ਰੀਕ ਵੇਖ ਵਖਾਈਆ। ਹੁਕਮੇ ਅੰਦਰ ਖੇਲ ਕਰੇ ਸਮਰਥ, ਸਮਰਥ ਬੇਪਰਵਾਹੀਆ। ਹੁਕਮੇ ਅੰਦਰ ਹਰਿ ਭਗਤ ਮਿਲਾਏ ਨੱਸ ਨੱਸ, ਮੁਰਸ਼ਦ ਮੁਰੀਦ ਦਇਆ ਕਮਾਈਆ। ਹੁਕਮੇ ਅੰਦਰ ਨਿਰਗੁਣ ਸਰਗੁਣ ਹੋਇਆ ਵਸ, ਸਰਗੁਣ ਪੰਜ ਤੱਤ ਚੋਲਾ ਆਪ ਹੰਢਾਈਆ। ਹੁਕਮੇ ਅੰਦਰ ਦੇਵੇ ਸਾਚਾ ਰਸ, ਗੋਬਿੰਦ ਅੰਮ੍ਰਿਤ ਰਸ ਚਖਾਈਆ। ਹੁਕਮੇ ਅੰਦਰ ਖੇਲ ਤਮਾਸ਼, ਘਟ ਗੋਪੀ ਕਾਹਨ ਨਚਾਈਆ। ਹੁਕਮੇ ਅੰਦਰ ਵਸੇ ਪਾਸ, ਆਤਮ ਪਰਮਾਤਮ ਸੇਜ ਹੰਢਾਈਆ। ਹੁਕਮੇ ਅੰਦਰ ਹੋਵੇ ਨਾਸ, ਹੁਕਮੇ ਅੰਦਰ ਉਤਪਤ ਲਏ ਕਰਾਈਆ। ਹੁਕਮੇ ਅੰਦਰ ਸਚਖੰਡ ਕਰੇ ਨਿਵਾਸ, ਹੁਕਮੇ ਅੰਦਰ ਥਿਰ ਘਰ ਆਪਣਾ ਚਰਨ ਟਿਕਾਈਆ। ਹੁਕਮੇ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਦੇਵੇ ਜੋਤ ਪਰਕਾਸ਼, ਹੁਕਮੇ ਅੰਦਰ ਸ਼ਬਦੀ ਰਾਗ ਸੁਣਾਈਆ। ਹੁਕਮੇ ਅੰਦਰ ਸਭ ਦਾ ਕਰੇ ਨਾਸ, ਪੰਜ ਤੱਤ ਚੋਲਾ ਕੋਇ ਰਹਿਣ ਨਾ ਪਾਈਆ। ਹੁਕਮੇ ਅੰਦਰ ਏਕਾ ਏਕ ਏਕੰਕਾਰਾ ਸ਼ਾਹੋ ਸ਼ਾਬਾਸ਼, ਆਪਣਾ ਹੁਕਮ ਆਪੇ ਆਪ ਵਰਤਾਈਆ। ਆਪੇ ਰਾਜਾ ਆਪੇ ਦਾਸ, ਆਪੇ ਸੇਵਕ ਆਪੇ ਮਾਲਕ ਆਪੇ ਚਲੇ ਹੁਕਮ ਰਜ਼ਾਈਆ। ਕਲਜੁਗ ਅੰਤਮ ਪੁਰਖ ਅਬਿਨਾਸ਼ੀ ਇਕੋ ਕਾਰਜ਼ ਕਰਤਾ ਕਰੇ ਖਾਸ, ਖ਼ਲਾਸੀ ਸਭ ਦੀ ਦਏ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਵਸੇ ਪਾਸ, ਵਿਛੜ ਕਦੇ ਨਾ ਜਾਈਆ।
੫ ਚੇਤ ੨੦੧੯ ਬਿਕ੍ਰਮੀ ਸਵਰਨ ਸਿੰਘ ਦੇ ਗ੍ਰਹਿ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ
ਹੁਕਮੇ ਅੰਦਰ ਬਣ ਦਲੇਰ, ਦਹਿ ਦਿਸ਼ਾ ਹੁਕਮ ਵਰਤਾਈਆ। ਹੁਕਮੇ ਅੰਦਰ ਬਣ ਸ਼ੇਰ, ਸਿੰਘ ਆਪਣਾ ਰੂਪ ਵਟਾਈਆ। ਹੁਕਮੇ ਅੰਦਰ ਨੌਂ ਸੌ ਚੁਰਾਨਵੇ ਚੌਕੜੀ ਜੁਗ ਲਿਆ ਘੇਰ, ਦੋ ਜਹਾਨ ਫੇਰਾ ਪਾਈਆ। ਹੁਕਮੇ ਅੰਦਰ ਕਰਦਾ ਰਿਹਾ ਹੇਰ ਫੇਰ, ਜੁਗ ਜੁਗ ਵੇਸ ਵਟਾਈਆ। ਹੁਕਮੇ ਅੰਦਰ ਸਭ ਦਾ ਲਹਿਣਾ ਦੇਣਾ ਦਏ ਨਬੇੜ, ਲੇਖਾ ਲੇਖ ਨਾ ਕੋਇ ਰਖਾਈਆ। ਹੁਕਮੇ ਅੰਦਰ ਲੱਖ ਚੁਰਾਸੀ ਗੇੜੇ ਗੇੜ, ਗੇੜਾ ਆਪਣੇ ਹੱਥ ਰਖਾਈਆ। ਹੁਕਮੇ ਅੰਦਰ ਖੇਡਾਂ ਰਿਹਾ ਖੇਡ, ਬਿਰਧ ਬਾਲ ਜਵਾਨ ਰੂਪ ਨਜ਼ਰ ਕੋਇ ਨਾ ਆਈਆ। ਹੁਕਮੇ ਅੰਦਰ ਛੇੜਾਂ ਰਿਹਾ ਛੇੜ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਲੇਰੀ ਇਕ ਰਖਾਈਆ। ਹੋਏ ਦਲੇਰ ਸ਼ਾਹ ਸੁਲਤਾਨਾ, ਜੋਰ ਆਪਣਾ ਆਪ ਵਖਾਇੰਦਾ। ਮੇਲ ਮਿਲਾਏ ਸ੍ਰੀ ਭਗਵਾਨਾ, ਭਗਵਨ ਆਪਣਾ ਰੂਪ ਵਟਾਇੰਦਾ। ਬਲ ਬਾਵਨ ਬੰਨ੍ਹੇ ਗਾਨਾ, ਸਾਚਾ ਸਗਨ ਮਨਾਇੰਦਾ। ਪੰਚਮ ਪੰਚ ਕਰ ਪਰਵਾਨਾ, ਪੰਚਮ ਆਪਣੀ ਗੋਦ ਬਹਾਇੰਦਾ। ਪੰਚਮ ਦੇਵੇ ਸਾਚਾ ਦਾਨਾ, ਵਸਤ ਅਮੋਲਕ ਝੋਲੀ ਪਾਇੰਦਾ। ਪੰਚਮ ਹੱਥ ਸਚ ਨਿਸ਼ਾਨਾ, ਦਰਗਹਿ ਸਾਚੀ ਆਪ ਝੁਲਾਇੰਦਾ। ਪੰਚਮ ਏਕਾ ਰਾਗ ਤਰਾਨਾ, ਗੀਤ ਗੋਬਿੰਦ
ਆਪ ਸੁਣਾਇੰਦਾ। ਪੰਚਮ ਦੇਵੇ ਇਕ ਧਿਆਨਾ, ਚਰਨ ਕਵਲ ਬੂਝ ਬੁਝਾਇੰਦਾ। ਪੰਚਮ ਖੇਲ ਕਰੇ ਮਹਾਨਾ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਲੇਰੀ ਇਕ ਰਖਾਇੰਦਾ। ਸਚ ਦਲੇਰੀ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਆਪ ਰਖਾਈਆ। ਆਦਿ ਜੁਗਾਦਿ ਚਲਾਉਂਦਾ ਰਿਹਾ ਰਾਹ, ਬਣ ਰਹਿਬਰ ਮਾਰਗ ਲਾਈਆ। ਸਦਾ ਸੁਹੇਲਾ ਇਕ ਇਕੇਲਾ ਦੇਂਦਾ ਰਿਹਾ ਸਲਾਹ, ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹੀਆ। ਗੁਰੂ ਗੁਰ ਬਣਦਾ ਰਿਹਾ ਮਲਾਹ, ਖੇਵਟ ਖੇਟ ਬੇੜਾ ਮਾਤ ਚਲਾਈਆ। ਜੁਗੋ ਜੁਗ ਜਪਾਉਂਦਾ ਰਿਹਾ ਨਾਂ, ਨਾਉਂ ਨਿਰੰਕਾਰਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਰਖਾਈਆ। ਆਪਣਾ ਬਲ ਰੱਖੇ ਨਿਰੰਕਾਰ, ਨਿਰਗੁਣ ਨਜ਼ਰ ਕਿਸੇ ਨਾ ਆਇੰਦਾ। ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਕੋਇ ਨਾ ਪਾਇੰਦਾ। ਜੋਧਾ ਸੂਰਬੀਰ ਬਲਕਾਰ, ਬਲ ਆਪਣਾ ਆਪ ਪਰਗਟਾਇੰਦਾ। ਵੇਖਣਹਾਰ ਸਰਬ ਸੰਸਾਰ, ਬ੍ਰਹਿਮੰਡ ਖੰਡ ਖੋਜ ਖੁਜਾਇੰਦਾ। ਚਾਰੇ ਖਾਣੀ ਬਾਣੀ ਪੜਦਾ ਦਏ ਉਘਾੜ, ਆਪ ਆਪਣਾ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬਲ ਆਪ ਜਣਾਇੰਦਾ। ਸਾਚਾ ਬਲ ਆਪੇ ਰੱਖ, ਬਲੀ ਬਲਵਾਨ ਖੇਲ ਕਰਾਇਆ। ਨਿਰਗੁਣ ਨੂਰ ਹੋ ਪਰਤੱਖ, ਸਰਗੁਣ ਹਰਿ ਸਮਝਾਇਆ। ਏਕਾ ਢੋਲਾ ਅਗੰਮੀ ਅਲੱਖ, ਸੋਹੰ ਬੋਲਾ ਆਪੇ ਗਾਇਆ। ਸਤਿ ਸਤਿਵਾਦੀ ਮਾਰਗ ਦੱਸ, ਗੁਰਮੁਖ ਸੱਜਣ ਲਏ ਜਗਾਇਆ। ਭਗਤ ਭਗਵੰਤ ਕਰ ਕਰ ਵੱਖ, ਲੱਖ ਚੁਰਾਸੀ ਬੰਧਨ ਮਾਤ ਤੁੜਾਇਆ। ਇਕ ਖੁਲ੍ਹਾਈ ਆਪਣੀ ਅੱਖ, ਆਪਣਾ ਭੇਵ ਜਣਾਇਆ। ਮੇਲ ਮਿਲਾਇਆ ਹੱਸ ਹੱਸ, ਪੂਤ ਸਪੂਤਾ ਗੋਦ ਬਹਾਇਆ। ਅੰਮ੍ਰਿਤ ਆਤਮ ਇਕੋ ਰਸ, ਬਿਨ ਰਸਨਾ ਜਿਹਵਾ ਆਪ ਛਕਾਇਆ। ਅੱਠੇ ਪਹਿਰ ਜਨ ਭਗਤਾਂ ਗਾਏ ਜਸ, ਬਣ ਸੇਵਕ ਸੇਵ ਕਮਾਇਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋਂ ਆਇਆ ਨੱਸ, ਹਰਿ ਜੂ ਪੱਲੂ ਆਪ ਛੁਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਣ ਦਲੇਰ ਲੋਕਮਾਤ ਫੇਰਾ ਪਾਇਆ। ਬਣ ਦਲੇਰ ਸ੍ਰੀ ਭਗਵਾਨਾ, ਆਪਣੀ ਦਇਆ ਆਪ ਕਮਾਈਆ। ਗ਼ਰੀਬ ਨਿਮਾਣਿਆਂ ਦੇਵੇ ਮਾਣਾ, ਸਿਰ ਆਪਣੇ ਭਾਰ ਉਠਾਈਆ। ਭਗਤਾਂ ਬੰਨ੍ਹੇ ਸਾਚਾ ਗਾਨਾ, ਦਰਗਹਿ ਸਾਚੀ ਸਗਨ ਮਨਾਈਆ। ਬਿਨ ਰਸਨਾ ਜਿਹਵਾ ਗਾਏ ਤਰਾਨਾ, ਤ੍ਰੈਗੁਣ ਅਤੀਤਾ ਰੰਗ ਵਖਾਈਆ। ਆਦਿ ਜੁਗਾਦਿ ਨੌਜਵਾਨਾ, ਸਦਾ ਸੁਹੇਲਾ ਏਕਾ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬਣ ਦਲੇਰ ਆਇਆ ਜਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਏਕੋ ਦੀਪਕ ਗਿਆ ਜਗ, ਬਾਕੀ ਦੀਵੇ ਗੁਲ ਕਰਾਈਆ। ਕੋਈ ਨਾ ਚੜ੍ਹੇ ਉਪਰ ਸ਼ਾਹ ਰਗ, ਸਭ ਮੂੰਹ ਦੇ ਭਾਰ ਸੁਟਾਈਆ। ਭਗਤ ਭਗਵੰਤ ਕਰ ਕਿਰਪਾ ਕੀਤੇ ਅੱਡ, ਬਿਨ ਪੜ੍ਹਿਆਂ ਆਪਣੇ ਨਾਲ ਮਿਲਾਈਆ। ਲੱਖ ਚੁਰਾਸੀ ਦਿਤੀ ਛੱਡ, ਸੱਜਣ ਕੋਇ ਨਜ਼ਰ ਨਾ ਆਈਆ। ਸਭ ਦੇ ਖਾਲੀ ਦਿਸਣ ਹੱਡ, ਕਾਇਆ ਤੱਤ ਤੱਤ ਕੁਰਲਾਈਆ। ਲੋਕਮਾਤ ਨਿਸ਼ਾਨਾ ਸਾਚਾ ਗੱਡ, ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਸਾਰੇ ਦਰ ਆ ਸੀਸ ਝੁਕਾਈਆ। ਪਾਰਬ੍ਰਹਮ ਤੇਰੀ ਲੱਭਦੇ ਰਹੇ ਹੱਦ, ਤੇਰਾ ਅੰਤ ਕੋਇ ਨਾ ਪਾਈਆ। ਕਲਜੁਗ ਅੰਤਮ ਤੂੰ ਭਗਤ ਬਣਾਏ ਆਪਣੀ ਯੱਦ, ਸਾਚਾ ਬੰਸ ਇਕ ਵਖਾਈਆ। ਕੋਟਨ ਕੋਟ ਗੁਰ ਪੀਰ ਅਵਤਾਰ ਲੋਕਮਾਤ ਭਾਰ ਗਏ ਲਦ, ਥਿਰ ਕੋਇ ਰਹਿਣ ਨਾ ਪਾਈਆ। ਤੇਰਾ ਭੇਵ ਨਾ ਜਾਣੇ ਕੋਇ ਤੂੰ ਰੱਖੇ ਕਿਹੜੀ ਖੱਡ, ਕਵਣ ਕੂਟੇ ਦਏ ਬਹਾਈਆ।
ਕਰਿਆ ਖੇਲ ਅੰਤ ਸਮਰਥ, ਸਮਰਥ ਤੇਰੀ ਵਡਿਆਈਆ। ਸਤਿ ਸਤਿਵਾਦੀ ਇਕ ਨਿਸ਼ਾਨਾ ਸਾਢੇ ਤਿੰਨ ਹੱਥ, ਅੱਗੇ ਪਿਛੇ ਏਥੇ ਓਥੇ ਦੋ ਜਹਾਨ ਬਣਾਈਆ। ਤੇਰੀ ਵਸਤ ਤੇਰੇ ਹੱਥ, ਦੂਸਰ ਹੱਥ ਕਿਸੇ ਨਾ ਆਈਆ। ਪੁਰਖ ਅਕਾਲ ਦੀਨ ਦਿਆਲ ਬਣ ਦਲੇਰ ਜਨ ਭਗਤਾਂ ਰਿਹਾ ਦੱਸ, ਹਰਿਜਨ ਤੇਰੀ ਵਡ ਵਡਿਆਈਆ। ਮੈਂ ਤੇਰਾ ਤੇਰੇ ਹੋਇਆ ਵਸ, ਮੇਰੀ ਚਲੇ ਨਾ ਕੋਇ ਚਤੁਰਾਈਆ। ਤੇਰੇ ਅੰਦਰ ਵੜ ਕੇ ਮੂੰਹ ਦੇ ਭਾਰ ਗਿਆ ਢੱਠ, ਉਪਰ ਤੇਰਾ ਭਾਰ ਟਿਕਾਈਆ। ਤੇਰੇ ਵਿਕਾਰ ਆਪਣੀ ਹੱਥੀਂ ਕਰ ਇਕੱਠ, ਬਿਨ ਅਗਨੀ ਦਿਆਂ ਜਲਾਈਆ। ਤੇਰਾ ਪ੍ਰੇਮ ਵੇਖਾਂ ਰੱਤੀ ਰੱਤ, ਰੱਤੀ ਰੱਤ ਵਿਚ ਸਮਾਈਆ। ਤੇਰੀ ਆਸ ਧੀਰਜ ਜਤ, ਸਤਿ ਸੰਤੋਖ ਨੇਤਰ ਨੈਣਾਂ ਦਰਸਨ ਪਾਈਆ। ਤੇਰੀ ਇਕੋ ਬ੍ਰਹਮ ਮਤ, ਪੁਰਖ ਅਕਾਲ ਓਟ ਰਖਾਈਆ। ਸਾਹਿਬ ਸੁਲਤਾਨ ਜਾਣੇ ਮਿਤ ਗਤ, ਸਿਰ ਆਪਣਾ ਹੱਥ ਟਿਕਾਈਆ। ਕਰ ਕਿਰਪਾ ਬੀਜਿਆ ਨਾਮ ਆਪਣੇ ਵਤ, ਬਣ ਕਿਰਸਾਣਾ ਹਲ ਚਲਾਈਆ। ਆਪ ਮਹਿਕਾਏ ਡਾਲ੍ਹੀ ਪਤ, ਫੁਲ ਫੁਲਵਾੜੀ ਆਪਣੇ ਹੱਥ ਰਖਾਈਆ। ਦੋ ਜਹਾਨਾਂ ਲਏ ਰੱਖ, ਤੱਤੀ ਵਾ ਨਾ ਲਾਗੇ ਰਾਈਆ। ਕੋਟਨ ਕੋਟ ਰਵ ਸਸ, ਗੁਰਮੁਖ ਤੇਰੇ ਚਰਨਾਂ ਸੀਸ ਝੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਪੰਧ ਮੁਕਾਇਆ ਨੱਸ ਨੱਸ, ਦੂਰ ਦੁਰਾਡੇ ਪਹਿਲੀ ਚੇਤ ਆ ਆ ਦਰਸਨ ਪਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਅੰਤ ਸਾਨੂੰ ਨਾ ਜਾਣਾ ਛੱਡ, ਦਰ ਤੇਰੇ ਦੇਣ ਦੁਹਾਈਆ। ਬਿਨ ਭਗਤਾਂ ਮੈਂ ਸਭ ਨੂੰ ਕੀਤਾ ਰੱਦ, ਹੁਕਮੀ ਹੁਕਮ ਇਕ ਜਣਾਈਆ। ਅੰਤਮ ਸਭ ਦਾ ਪੜਦਾ ਲੈਣਾ ਕਜ਼, ਸ਼ਬਦ ਦੁਸ਼ਾਲਾ ਉਪਰ ਰਖਾਈਆ। ਕੋਝਾ ਕਮਲਾ ਪੁਰਖ ਅਬਿਨਾਸ਼ੀ ਨਾ ਕੋਈ ਆਚਾਰ ਨਾ ਕੋਈ ਚੱਜ਼, ਸਚ ਪ੍ਰੀਤੀ ਗੁਰਸਿਖਾਂ ਕੋਲੋਂ ਸਿਖਣ ਆਈਆ। ਬਿਨ ਨਗਾਰਿਉਂ ਗਿਆ ਵੱਜ, ਨੌਬਤ ਗੁਰਸਿਖ ਨਾਮ ਵਜਾਈਆ। ਬਿਨ ਡੋਰਿਉਂ ਗਿਆ ਬੱਝ, ਪ੍ਰੇਮ ਤੰਦੀ ਇਕ ਰਖਾਈਆ। ਹਰਿਜਨ ਹਰਿ ਜੂ ਤੇਰਾ ਕਰਕੇ ਹੱਜ, ਆਪਣੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਬਣ ਦਲੇਰ ਸਿੰਘ ਸ਼ੇਰ ਆਪਣਾ ਬਲ ਰਖਾਈਆ।
੫ ਚੇਤ ੨੦੧੯ ਬਿਕ੍ਰਮੀ ਦਲੀਪ ਸਿੰਘ ਦੇ ਗ੍ਰਹਿ ਟਾਂਗਰਾ ਜ਼ਿਲਾ ਅੰਮ੍ਰਿਤਸਰ
ਹੁਕਮੇ ਅੰਦਰ ਸੂਰਾ ਸਰਬੰਗ, ਸਤਿ ਪੁਰਖ ਨਿਰੰਜਣ ਖੇਲ ਕਰਾਇੰਦਾ। ਹੁਕਮੇ ਅੰਦਰ ਖੇਲ ਸਚਖੰਡ, ਨਿਰਗੁਣ ਨਿਰਵੈਰ ਪੁਰਖ ਅਕਾਲ ਆਪ ਕਰਾਇੰਦਾ। ਹੁਕਮੇ ਅੰਦਰ ਦੇਸ ਬ੍ਰਹਿਮੰਡ, ਪੁਰੀ ਲੋਅ ਬ੍ਰਹਿਮੰਡ ਖੰਡ ਆਪਣੀ ਬਣਤ ਬਣਾਇੰਦਾ। ਹੁਕਮੇ ਅੰਦਰ ਸੂਰਜ ਚੰਦ, ਮੰਡਲ ਮੰਡਪ ਆਪ ਸੁਹਾਇੰਦਾ। ਹੁਕਮੇ ਅੰਦਰ ਨਿਰਗੁਣ ਸਰਗੁਣ ਦਏ ਸੰਗ, ਸਗਲਾ ਸੰਗ ਆਪ ਨਿਭਾਇੰਦਾ। ਹੁਕਮੇ ਅੰਦਰ ਭਗਤ ਭਗਵੰਤ ਮੰਗੇ ਮੰਗ, ਦਾਤਾ ਭਿਖਾਰੀ ਨਾਉਂ ਧਰਾਇੰਦਾ। ਹੁਕਮੇ ਅੰਦਰ ਇਕ ਪਲੰਘ, ਸਾਚੀ ਸੇਜਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨਭਵ ਆਪਣੀ ਖੇਲ ਕਰਾਇੰਦਾ। ਅਨਭਵ ਖੇਲ ਕਰੇ ਨਿਰੰਕਾਰਾ, ਨਿਰਾਕਾਰ ਵਡੀ ਵਡਿਆਈਆ। ਸਤਿ ਸਤਿਵਾਦੀ ਹੋ ਉਜਿਆਰਾ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਮਹੱਲ ਅਟੱਲ ਉਚ ਮੁਨਾਰਾ, ਸਚਖੰਡ ਵਸੇ ਸੱਚਾ ਮਾਹੀਆ। ਥਿਰ ਘਰ ਖੋਲ੍ਹ ਆਪ ਕਿਵਾੜਾ, ਆਪਣੀ
ਬਣਤ ਆਪ ਬਣਾਈਆ। ਸਤਿ ਸਰੂਪੀ ਸੁਤ ਦੁਲਾਰਾ, ਸ਼ਬਦੀ ਸ਼ਬਦ ਵਸਾਈਆ। ਹੁਕਮੀ ਹੁਕਮ ਹੁਕਮ ਵਰਤਾਰਾ, ਭੂਪਤ ਭੂਪ ਰਾਜ ਰਾਜਾਨ ਆਪ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਪਸਾਰਾ, ਤ੍ਰੈ ਤ੍ਰੈ ਮੇਲਾ ਸਹਿਜ ਸੁਭਾਈਆ। ਪੰਚਮ ਪੰਚ ਪੰਚ ਅਖਾੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਚਲਾਈਆ। ਹੁਕਮੇ ਅੰਦਰ ਸਾਚੀ ਧਾਰ, ਧਰਨੀ ਧਰਤ ਧਵਲ ਸੁਹਾਇੰਦਾ। ਹੁਕਮੇ ਅੰਦਰ ਜਲ ਥਲ ਮਹੀਅਲ ਪਾਏ ਸਾਰ, ਉਚੇ ਟਿੱਲੇ ਪਰਬਤ ਫੋਲ ਫੋਲਾਇੰਦਾ। ਹੁਕਮੇ ਅੰਦਰ ਖਾਣੀ ਬਾਣੀ ਕਰ ਤਿਆਰ, ਜੇਰਜ ਅੰਡਜ ਉਤਭੁਜ ਸੇਤਜ ਵੇਸ ਵਟਾਇੰਦਾ। ਹੁਕਮੇ ਅੰਦਰ ਤੱਤਵ ਤੱਤ ਦੇ ਅਧਾਰ, ਤੱਤ ਨਿਵਾਸੀ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਸ੍ਰੀ ਭਗਵਾਨ, ਅਕਲ ਕਲ ਧਾਰੀ ਆਪ ਕਰਾਇੰਦਾ। ਨਿਰਗੁਣ ਸਰਗੁਣ ਕਰ ਪਰਧਾਨ, ਘਾੜਨ ਘੜਤ ਆਪ ਘੜਾਇੰਦਾ। ਘਰ ਵਿਚ ਘਰ ਇਕ ਮਕਾਨ, ਬੇਮਕਾਮ ਆਪ ਬਣਾਇੰਦਾ। ਨਵ ਨੌਂ ਖੋਲ੍ਹ ਦੁਕਾਨ, ਦਰ ਦਰ ਆਪਣਾ ਰੰਗ ਵਖਾਇੰਦਾ। ਭਗਤਨ ਭਗਵਨ ਦੇ ਦੇ ਦਾਨ, ਸਾਚੀ ਭਗਤੀ ਝੋਲੀ ਪਾਇੰਦਾ। ਏਕੰਕਾਰਾ ਨਾਉਂ ਨਿਧਾਨ, ਨਾਮ ਵਸਤ ਅਮੋਲਕ ਝੋਲੀ ਪਾਇੰਦਾ। ਘਰ ਵਿਚ ਘਰ ਖੇਲ ਕਰੇ ਮਹਾਨ, ਗ੍ਰਹਿ ਮੰਦਰ ਆਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵੇਖ ਵਖਾਇੰਦਾ। ਭਗਤਨ ਮੀਤਾ ਏਕੰਕਾਰਾ, ਏਕਾ ਏਕ ਵਡੀ ਵਡਿਆਈਆ। ਨਿਰਗੁਣ ਸਰਗੁਣ ਪਾਵੇ ਸਾਰਾ, ਜੁਗ ਜੁਗ ਵੇਸ ਵਟਾਈਆ। ਸ਼ਬਦ ਅਗੰਮੀ ਇਕ ਜੈਕਾਰਾ, ਜੈ ਜੈਕਾਰ ਆਪ ਸੁਣਾਈਆ। ਨਿਰਮਲ ਦੀਆ ਬਾਤੀ ਕਰ ਉਜਿਆਰਾ, ਕਮਲਾਪਾਤੀ ਨੂਰ ਰੁਸ਼ਨਾਈਆ। ਸਾਚੀ ਹਾਟੀ ਬਣ ਵਣਜਾਰਾ, ਕਾਇਆ ਹੱਟ ਇਕ ਵਖਾਈਆ। ਸਾਚੇ ਮੰਦਰ ਵਸਤ ਹਰਿ ਥਾਰਾ, ਥਿਰ ਦਰਬਾਰੀ ਆਪ ਜਣਾਈਆ। ਸ਼ਬਦੀ ਸ਼ਬਦ ਅਗੰਮ ਅਪਾਰਾ, ਰਾਗੀ ਅਨਹਦ ਨਾਦ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਈਆ। ਹਰਿਜਨ ਮੇਲਾ ਏਕਾ ਘਰ, ਘਰ ਮੰਦਰ ਆਪ ਸੁਹਾਇੰਦਾ। ਪੰਚ ਵਿਕਾਰਾ ਚੁੱਕੇ ਡਰ, ਪੰਚਮ ਜੋੜ ਜੋੜਾਇੰਦਾ। ਡੂੰਘੀ ਭਵਰੀ ਪਾਵੇ ਸਾਰ, ਕਾਇਆ ਕਵਰੀ ਖੋਜ ਖੋਜਾਇੰਦਾ। ਟੇਢੀ ਬੰਕ ਆਪੇ ਵੜ, ਈੜਾ ਪਿੰਗਲ ਮੋਹ ਮਿਟਾਇੰਦਾ। ਦਰਸ ਦਿਖਾਏ ਅੱਗੇ ਖੜ੍ਹ, ਸਾਚੇ ਸੰਤਾਂ ਆਪ ਉਠਾਇੰਦਾ। ਜੋਤ ਨਿਰੰਜਣ ਆਪੇ ਧਰ, ਬਿਨ ਤੇਲ ਬਾਤੀ ਆਪੇ ਡਗਮਗਾਇੰਦਾ। ਸ਼ਬਦ ਅਨਾਦੀ ਅਨਹਦ ਧੁਨ ਰਾਗ ਸੁਣਾਏ ਸਾਚਾ ਹਰਿ, ਤੰਦੀ ਤੰਦ ਨਾ ਕੋਇ ਰਖਾਇੰਦਾ। ਅੰਮ੍ਰਿਤ ਸਰੋਵਰ ਠੰਡਾ ਠਰ, ਨਿਝਰ ਝਿਰਨਾ ਆਪ ਝਿਰਾਇੰਦਾ। ਬਜਰ ਕਪਾਟੀ ਤੋੜ ਗੜ੍ਹ, ਦੂਈ ਦਵੈਤੀ ਪੜਦਾ ਆਪੇ ਲਾਹਿੰਦਾ। ਆਤਮ ਸੇਜਾ ਸਾਚੀ ਚੜ੍ਹ, ਸਚ ਸਿੰਘਾਸਣ ਸੋਭਾ ਪਾਇੰਦਾ। ਸੁਰਤ ਨਿਮਾਣੀ ਲਏ ਫੜ, ਸ਼ਬਦੀ ਆਪਣਾ ਬੰਧਨ ਆਪੇ ਪਾਇੰਦਾ। ਆਪ ਵਖਾਏ ਸਾਚਾ ਘਰ, ਗ੍ਰਹਿ ਮੰਦਰ ਸੋਭਾ ਪਾਇੰਦਾ। ਆਤਮ ਪਰਮਾਤਮ ਮਿਲੇ ਵਰ, ਬ੍ਰਹਮ ਪਾਰਬ੍ਰਹਮ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਆਪ ਮਿਲਾਇੰਦਾ। ਸਾਚੇ ਭਗਤਾਂ ਹਰਿ ਹਰਿ ਮੇਲਾ, ਨਿਰਗੁਣ ਸਰਗੁਣ ਆਪ ਕਰਾਈਆ। ਏਕਾ ਘਰ ਵਖਾਏ ਗੁਰੂ ਗੁਰ ਚੇਲਾ, ਗੁਰ ਚੇਲਾ ਰੂਪ ਧਰਾਈਆ। ਆਦਿ ਜੁਗਾਦੀ ਸੱਜਣ ਸੁਹੇਲਾ, ਸਤਿਗੁਰ ਪੂਰਾ ਨਾਉਂ ਰਖਾਈਆ। ਸਰਬ ਘਟ ਵਸੇ ਇਕ ਇਕੇਲਾ, ਘਟ ਘਟ ਆਪੇ ਰਿਹਾ ਸਮਾਈਆ। ਕੱਟਣਹਾਰਾ ਰਾਏ ਧਰਮ ਦੀ ਜੇਲਾ, ਲੱਖ ਚੁਰਾਸੀ ਫੰਦ ਕਟਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਸਿਰ ਆਪਣਾ ਹੱਥ ਟਿਕਾਈਆ। ਜਿਸ ਸਿਰ ਹੱਥ ਰੱਖੇ ਕਰਤਾਰ, ਆਪ ਆਪਣੀ ਬੂਝ ਬੁਝਾਇੰਦਾ। ਦੂਈ ਦਵੈਤੀ ਕਰ ਖੁਆਰ, ਮਾਇਆ ਮਮਤਾ ਮੋਹ ਚੁਕਾਇੰਦਾ। ਜਾਤ ਪਾਤ ਊਚ ਨੀਚ ਰਾਓ ਰੰਕ ਨਾ ਕੋਇ ਵਿਚਾਰ, ਆਤਮ ਪਰਮਾਤਮ ਬੂਝ ਬੁਝਾਇੰਦਾ। ਮੰਦਰ ਮਸਜਦ ਮੱਠ ਸ਼ਿਵਦਵਾਲਾ ਨਾ ਕੋਇ ਦੁਆਰ, ਕਾਇਆ ਗੁਰੂਦੁਆਰਾ ਇਕ ਵਖਾਇੰਦਾ। ਦਿਵਸ ਰੈਣ ਅੱਠੇ ਪਹਿਰ ਪਾਰਬ੍ਰਹਮ ਪਤਿਪਰਮੇਸ਼ਵਰ ਬੈਠਾ ਰਹੇ ਖ਼ਬਰਦਾਰ, ਆਲਸ ਨਿੰਦਰਾ ਵਿਚ ਕਦੇ ਨਾ ਆਇੰਦਾ। ਸੰਤ ਸੁਹੇਲੇ ਲੱਭੇ ਸਾਚੇ ਯਾਰ, ਬਣ ਪਾਂਧੀ ਫੇਰਾ ਪਾਇੰਦਾ। ਕਾਗਦ ਕਲਮ ਸ਼ਾਹੀ ਨਾ ਕੋਇ ਵਿਚਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਭੇਵ ਕੋਇ ਨਾ ਆਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਉਚੀ ਕੂਕ ਕੂਕ ਗਏ ਪੁਕਾਰ, ਬੇਅੰਤ ਬੇਅੰਤ ਬੇਅੰਤ ਸਰਬ ਸਲਾਹਿੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਅੰਤ ਨਾ ਪਾਰਾਵਾਰ, ਖਾਣੀ ਬਾਣੀ ਦੋ ਜਹਾਨੀ ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹਿੰਦਾ। ਰਾਗ ਨਾਦ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਨੀਰ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਦਰਸ ਦਿਖਾਇੰਦਾ। ਸਾਚੇ ਭਗਤ ਦੇਵੇ ਦਰਸ, ਹਰਿ ਦਰਸੀ ਦਇਆ ਕਮਾਈਆ। ਜਨਮ ਜਨਮ ਦੀ ਮੇਟੇ ਹਰਸ, ਹਵਸ ਹੋਰ ਨਾ ਕੋਇ ਵਧਾਈਆ। ਲੇਖਾ ਜਾਣੇ ਅਰਸ਼ ਫਰਸ਼, ਕਾਇਆ ਕਾਅਬਾ ਫੋਲ ਫੋਲਾਈਆ। ਅੰਮ੍ਰਿਤ ਮੇਘ ਦੇਵੇ ਬਰਸ, ਤ੍ਰੈਗੁਣ ਅਗਨੀ ਤੱਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਚਾਈਂ ਚਾਈਂਆ। ਭਗਤਨ ਮੇਲਾ ਚਾਓ ਘਨੇਰਾ, ਗਹਿਰ ਗੰਭੀਰ ਆਪ ਰਖਾਇੰਦਾ। ਵਸਣਹਾਰਾ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਇੰਦਾ। ਮਨ ਮਨੂਆਂ ਦੇਵੇ ਗੇੜਾ, ਮਨ ਕਾ ਮਣਕਾ ਆਪ ਭੁਵਾਇੰਦਾ। ਪੰਚ ਵਿਕਾਰਾ ਚੁੱਕੇ ਝੇੜਾ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਕਾਇਆ ਮੰਦਰ ਵਸੇ ਖੇੜਾ, ਗ੍ਰਹਿ ਮੰਦਰ ਸੋਭਾ ਪਾਇੰਦਾ। ਖੁੱਲਾ ਕਰੇ ਹਰਿ ਜੂ ਵੇਹੜਾ, ਕੂੜੀ ਕਿਰਿਆ ਮੇਟ ਮਿਟਾਇੰਦਾ। ਸੰਤ ਸੁਹੇਲਾ ਇਕ ਅਕੇਲਾ ਨਿਰਗੁਣ ਸਰਗੁਣ ਬੰਨ੍ਹੇ ਬੇੜਾ, ਖੇਵਟ ਖੇਟਾ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਆਪਣੇ ਰੰਗ ਰੰਗਾਇੰਦਾ। ਭਗਤ ਭਗਵੰਤ ਇਕੋ ਰੰਗ, ਏਕਾ ਘਰ ਵੱਜੇ ਵਧਾਈਆ। ਏਕਾ ਸੇਜ ਇਕ ਪਲੰਘ, ਏਕਾ ਮੰਦਰ ਆਸਣ ਲਾਈਆ। ਏਕਾ ਰਾਗ ਇਕ ਮਰਦੰਗ, ਏਕਾ ਨਾਦੀ ਨਾਦ ਸੁਣਾਈਆ। ਏਕਾ ਰਸ ਇਕ ਅਨੰਦ, ਪਰਮਾਨੰਦ ਇਕ ਵਡਿਆਈਆ। ਏਕਾ ਪਰਕਾਸ਼ ਏਕ ਚੰਦ, ਏਕਾ ਨੂਰ ਨੂਰ ਰੁਸ਼ਨਾਈਆ। ਏਕਾ ਖੇਲ ਜਾਣੇ ਬ੍ਰਹਿਮੰਡ, ਜੀਉਂ ਪਿੰਡ ਸੋਭਾ ਪਾਈਆ। ਏਕਾ ਸਾਹਿਬ ਦਿਆਲ ਬਖ਼ਸ਼ੰਦ, ਬਖ਼ਸ਼ਸ਼ ਆਪਣੇ ਹੱਥ ਰਖਾਈਆ। ਏਕਾ ਕਾਲ ਗਰਾਸ ਤੋੜੇ ਤੰਦ, ਨਾਮ ਖੰਡਾ ਹੱਥ ਚਮਕਾਈਆ। ਏਕਾ ਦਿਆਲ ਖ਼ੁਸ਼ੀ ਕਰਾਏ ਬੰਦ ਬੰਦ, ਸਤਿਗੁਰ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਹਿਜ ਸੁਭਾਈਆ। ਭਗਤਨ ਮੇਲਾ ਹਰਿ ਨਿਰੰਕਾਰ, ਨਰ ਨਿਰੰਕਾਰਾ ਆਪ ਮਿਲਾਇੰਦਾ। ਮਹਾਂਕਾਲ ਖੇਲ ਅਪਾਰ, ਖੇਲਣਹਾਰਾ ਦਿਸ ਨਾ ਆਇੰਦਾ। ਦੀਨ ਦਿਆਲ ਸਤਿਗੁਰ ਧਾਰ, ਗੁਰ ਸ਼ਬਦੀ ਰੂਪ ਵਟਾਇੰਦਾ। ਅੰਤ ਕਾਲ ਨਾ ਮਾਰੇ ਮਾਰ, ਕਲ ਕਾਤੀ ਮੋਹ ਮਿਟਾਇੰਦਾ। ਸਾਚੀ ਘਾਟੀ ਏਕਾ ਵਾਰ, ਸਤਿਗੁਰ ਪੂਰਾ ਆਪ ਚੜ੍ਹਾਇੰਦਾ। ਕਾਇਆ ਤਾਕੀ ਖੋਲ੍ਹ ਕਿਵਾੜ, ਹਰਿ ਦਰਸੀ ਦਰਸ ਦਿਖਾਇੰਦਾ। ਲਹਿਣਾ ਦੇਣਾ ਬਾਕੀ ਦਏ ਨਿਵਾਰ, ਪੂਰਬ ਲੇਖਾ ਵੇਖ ਵਖਾਇੰਦਾ। ਏਥੇ ਓਥੇ ਦੋ ਜਹਾਨਾਂ ਪਾਵੇ ਸਾਰ, ਅੱਗੇ
ਪਿਛੇ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਇਕੋ ਹਰਿ, ਜੁਗ ਜੁਗ ਵੇਸ ਵਟਾਇੰਦਾ। ਜੁਗ ਜੁਗ ਵੇਸ ਸ਼ਬਦੀ ਧਾਰ, ਗੁਰ ਗੁਰ ਰੂਪ ਵਟਾਈਆ। ਗੁਰ ਗੁਰ ਸ਼ਬਦ ਖੇਲ ਅਪਾਰ, ਅਪਰੰਪਰ ਆਪ ਕਰਾਈਆ। ਪੰਜ ਤੱਤ ਤੱਤ ਅਧਾਰ, ਜਗਤ ਅਧਾਰੀ ਵੇਖ ਵਖਾਈਆ। ਬੋਧ ਅਗਾਧੀ ਇਕ ਸੁਨਾਰ, ਗੀਤ ਸੰਗੀਤ ਆਪੇ ਗਾਈਆ। ਰਾਗ ਨਾਦ ਨਾ ਪਾਏ ਸਾਰ, ਛੱਤੀਸ ਬੈਠੇ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਮਾਣ ਵਡਿਆਈਆ। ਹਰਿਜਨ ਭਗਤ ਵੱਡਾ ਵਡ, ਸੋ ਪੁਰਖ ਨਿਰੰਜਣ ਆਪ ਵਡਿਆਇੰਦਾ। ਹਰਿ ਪੁਰਖ ਨਿਰੰਜਣ ਲੱਖ ਚੁਰਾਸੀ ਵਿਚੋਂ ਕੱਢ, ਆਪ ਆਪਣੀ ਬੂਝ ਬੁਝਾਇੰਦਾ। ਇਕ ਓਅੰਕਾਰ ਲਡਾਏ ਲਡ, ਤਖ਼ਤ ਨਿਵਾਸੀ ਆਪਣੀ ਗੋਦ ਬਹਾਇੰਦਾ। ਆਦਿ ਨਿਰੰਜਣ ਜੋਤ ਨਿਰੰਜਣ ਕਰ ਪਰਕਾਸ਼, ਅੰਧ ਅੰਧੇਰ ਗਵਾਇੰਦਾ। ਅਬਿਨਾਸ਼ੀ ਕਰਤਾ ਹੋ ਹੋ ਦਾਸ, ਭਗਤ ਭਗਵੰਤ ਸੇਵ ਕਮਾਇੰਦਾ। ਸ੍ਰੀ ਭਗਵਾਨ ਵੇਖਣਹਾਰਾ ਖੇਲ ਤਮਾਸ਼, ਘਟ ਘਟ ਆਪਣੀ ਰਾਸ ਰਚਾਇੰਦਾ। ਪਾਰਬ੍ਰਹਮ ਬ੍ਰਹਮ ਵਸੇ ਪਾਸ, ਈਸ਼ ਜੀਵ ਏਕਾ ਦਰ ਬਹਾਇੰਦਾ। ਲੇਖਾ ਜਾਣੇ ਪ੍ਰਿਥਮੀ ਅਕਾਸ਼, ਗਗਨ ਮੰਡਲ ਸੋਭਾ ਪਾਇੰਦਾ। ਪੂਰੀ ਕਰੇ ਸਤਿਗੁਰ ਆਸ, ਦਿਆਲ ਠਾਕਰ ਦਇਆ ਕਮਾਇੰਦਾ। ਜੋ ਜਨ ਹਰਿ ਹਰਿ ਜਪੇ ਰਸਨਾ ਸਵਾਸ, ਬੱਤੀ ਦੰਦ ਮੁਖ ਸਾਲਾਹਿੰਦਾ। ਤਿਸ ਜਮ ਕਾ ਕੱਟੇ ਫਾਸ, ਰਾਏ ਧਰਮ ਨੇੜ ਨਾ ਆਇੰਦਾ। ਵੇਲੇ ਅੰਤ ਨਾ ਹੋਏ ਉਦਾਸ, ਸਤਿਗੁਰ ਆਪਣੀ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਏਕਾ ਦਰ ਬਹਾਇੰਦਾ। ਭਗਤ ਵਸੇਰਾ ਸਾਚੇ ਘਰ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਨਿਰਭੌਂ ਚੁਕਾਏ ਭੈ ਡਰ, ਭਿਆਨਕ ਰੂਪ ਨਾ ਕੋਇ ਰਖਾਇੰਦਾ। ਅਜੂਨੀ ਰਹਿਤ ਲੱਖ ਚੁਰਾਸੀ ਜੂਨ ਪਾਰ ਕਰ, ਆਵਣ ਜਾਵਣ ਪੰਧ ਮੁਕਾਇੰਦਾ। ਪੁਰਖ ਅਕਾਲ ਪੁਰਖ ਪੁਰਖੋਤਮ ਦੀਨਨ ਆਪਣੀ ਦਇਆ ਕਰ, ਦਰ ਘਰ ਸਾਚੇ ਆਪ ਬਹਾਇੰਦਾ। ਨਿਰਗੁਣ ਨਿਰਵੈਰ ਨਿਰਾਕਾਰ ਸਵੱਛ ਸਰੂਪੀ ਦਰਸ ਦਿਖਾਏ ਅੱਗੇ ਖੜ, ਤੱਤਵ ਤੱਤ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਮੇਲਾ ਏਕਾ ਘਰ, ਘਰ ਸੁਹੰਜਣਾ ਜਗੇ ਜੋਤ ਆਦਿ ਨਿਰੰਜਣਾ ਦੀਆ ਬਾਤੀ ਹੋਰ ਨਾ ਕੋਇ ਰਖਾਇੰਦਾ। ਦੀਆ ਬਾਤੀ ਨਾ ਕੋਈ ਤੇਲ, ਅਗਨੀ ਅੱਗ ਨਾ ਕੋਇ ਲਗਾਈਆ। ਜੋਤੀ ਜਾਤਾ ਜੋਤੀ ਮੇਲ, ਜੋਤੀ ਜੋਤ ਜੋਤ ਰੁਸ਼ਨਾਈਆ। ਆਪ ਵਸਾਏ ਧਾਮ ਨਿਵੇਲ, ਸਚਖੰਡ ਸਾਚੇ ਮਾਣ ਦਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਵੇਖੇ ਚਾਈਂ ਚਾਈਂਆ। ਸਾਚੇ ਘਰ ਸਾਚਾ ਚਾਓ, ਹਰਿ ਸਤਿਗੁਰ ਆਪ ਰਖਾਇੰਦਾ। ਸੰਤ ਸੁਹੇਲੇ ਫੜ ਫੜ ਬਾਂਹੋਂ, ਆਪ ਆਪਣੇ ਘਰ ਬਹਾਇੰਦਾ। ਇਕ ਜਪਾਏ ਆਪਣਾ ਨਾਉਂ, ਨਾਉਂ ਨਿਰੰਕਾਰਾ ਆਪ ਦ੍ਰਿੜਾਇੰਦਾ। ਆਪੇ ਪਿਤਾ ਆਪੇ ਮਾਉਂ, ਗੁਰਮੁਖ ਬਾਲ ਅਞਾਣੇ ਗੋਦ ਬਹਾਇੰਦਾ। ਫੜ ਫੜ ਹੰਸ ਬਣਾਏ ਕਾਉਂ, ਕਾਗੋਂ ਹੰਸ ਆਪ ਉਡਾਇੰਦਾ। ਆਦਿ ਜੁਗਾਦਿ ਕਰੇ ਸਚ ਨਿਆਉਂ, ਸਾਚੇ ਤਖ਼ਤ ਸੋਭਾ ਪਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਉਂ, ਦਰਗਹਿ ਸਾਚੀ ਮਾਣ ਦਿਵਾਇੰਦਾ। ਸਦਾ ਸੁਹੇਲਾ ਸਿਰ ਰੱਖੇ ਠੰਡੀ ਛਾਉਂ, ਅਗਨੀ ਤੱਤ ਤੱਤ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਆਪਣੇ ਰੰਗ ਸਮਾਇੰਦਾ। ਆਪਣੇ ਰੰਗ ਆਪੇ ਰਾਤਾ, ਰੱਤੀ ਰੱਤ ਨਾ ਕੋਇ ਰੰਗਾਈਆ। ਕਰੇ ਖੇਲ ਪੁਰਖ ਬਿਧਾਤਾ, ਬਿਧ ਆਪਣੀ ਆਪ ਜਣਾਈਆ।
ਨਿਰਗੁਣ ਸਰਗੁਣ ਜੋੜ ਨਾਤਾ, ਜੋੜੀ ਆਪਣੀ ਆਪ ਬਣਾਈਆ। ਆਪ ਸੁਣਾਏ ਸਾਚਾ ਸਾਕਾ, ਨਿਸ਼ਅੱਖਰ ਕਰ ਪੜ੍ਹਾਈਆ। ਬੋਧ ਅਗਾਧੀ ਇਕੋ ਗਾਥਾ, ਲਿਖਣ ਪੜ੍ਹਣ ਵਿਚ ਨਾ ਆਈਆ। ਸਾਹਿਬ ਸੁਲਤਾਨ ਹਰਿ ਸਮਰਾਥਾ, ਆਪਣਾ ਖੇਲ ਆਪ ਵਰਤਾਈਆ। ਗੁਰਮੁਖ ਹਰਿਜਨ ਹਰਿ ਭਗਤ ਸਗਲ ਵਿਸੂਰਾ ਲਾਥਾ, ਹਰਿ ਸਤਿਗੁਰ ਦਰਸਨ ਪਾਈਆ। ਜਨਮ ਜਨਮ ਦਾ ਪੂਰਾ ਕਰੇ ਘਾਟਾ, ਜਿਸ ਸਿਰ ਆਪਣਾ ਹੱਥ ਟਿਕਾਈਆ। ਲੱਖ ਚੁਰਾਸੀ ਆਵਣ ਜਾਵਣ ਮਾਤ ਗਰਭ ਮੁੱਕੇ ਵਾਟਾ, ਜੂਨੀ ਜੂਨ ਨਾ ਕੋਇ ਫਿਰਾਈਆ। ਨਿਰਮਲ ਜੋਤ ਨੂਰ ਪਰਕਾਸ਼ ਕਰੇ ਲਿਲਾਟਾ, ਲਿਵ ਅੰਤਰ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਮੇਲੇ ਆਪਣੇ ਘਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਦਰ ਦਰਵਾਜ਼ਾ ਕਲਜੁਗ ਅੰਤਮ ਖੋਲ੍ਹ, ਹਰਿ ਜੂ ਆਪਣੀ ਦਇਆ ਕਮਾਇੰਦਾ। ਸ਼ਬਦ ਵਸਤ ਅਨਮੁਲੜੀ ਦੇਵੇ ਨਾ ਕੋਈ ਤੋਲੇ ਤੋਲ, ਤੋਲਣਹਾਰਾ ਨਜ਼ਰ ਕੋਇ ਨਾ ਆਇੰਦਾ। ਸਤਿ ਸਤਿਵਾਦੀ ਬੋਧ ਅਗਾਧੀ ਸਚਖੰਡ ਨਿਵਾਸੀ ਬੈਠਾ ਰਹੇ ਅਡੋਲ, ਧੁਰ ਫ਼ਰਮਾਣਾ ਸਾਚਾ ਰਾਣਾ ਏਕਾ ਏਕ ਸੁਣਾਇੰਦਾ। ਜਨ ਭਗਤਾਂ ਅੰਦਰ ਕਾਇਆ ਮੰਦਰ ਅਨਹਦ ਨਾਦ ਵਜਾਏ ਢੋਲ, ਮਰਦੰਗਾ ਆਪਣੇ ਹੱਥ ਰਖਾਇੰਦਾ। ਅੰਮ੍ਰਿਤ ਆਤਮ ਪਰਮਾਤਮ ਪਿਆਏ ਪੌਲ, ਨਿਝਰ ਝਿਰਨਾ ਆਪ ਝਿਰਾਇੰਦਾ। ਇਕ ਅਤੀਤਾ ਠਾਂਡਾ ਸੀਤਾ ਬਿਨ ਮੰਦਰ ਮਸੀਤਾ ਵਸੇ ਕੋਲ, ਸਚ ਦੁਆਰੇ ਆਸਣ ਲਾਇੰਦਾ। ਦਿਵਸ ਰੈਣ ਰੈਣ ਦਿਵਸ ਸੁਰਤੀ ਸ਼ਬਦ ਕਰੇ ਚੋਲ੍ਹ, ਸੇਜ ਸੁਹੰਜਣੀ ਜੋਤ ਨਿਰੰਜਣੀ ਪੁਰਖ ਅਬਿਨਾਸ਼ਾ ਖੇਲ ਤਮਾਸ਼ਾ, ਨਿਰਗੁਣ ਨਿਰਗੁਣ ਆਪ ਕਰਾਇੰਦਾ। ਆਪੇ ਭੋਗੀ ਭੋਗ ਬਿਲਾਸਾ, ਆਪੇ ਜਾਣੇ ਆਪਣੀ ਰਾਸਾ, ਆਪੇ ਅੰਤਰ ਕਰ ਕਰ ਵਾਸਾ, ਆਪੇ ਬਣ ਬਣ ਦਾਈ ਦਾਇਆ ਸੇਵ ਕਮਾਇੰਦਾ। ਭਗਤ ਭਗਵੰਤ ਇਕ ਧਰਵਾਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਜੁਗਤ ਜਗ ਜੀਵਣ ਜੀਵਤ ਆਪਣੇ ਹੱਥ ਰਖਾਇੰਦਾ।