ਪੁਸਤਕਾਲਾਭਾਗ ੧੧

੫ ਚੇਤ ੨੦੧੯ ਬਿਕ੍ਰਮੀ ਪਾਲ ਸਿੰਘ ਦੇ ਗ੍ਰਹਿ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ

ਸਚ ਤਖ਼ਤ ਸੋਭਾਵੰਤ, ਹਰਿ ਜੂ ਹਰਿ ਹਰਿ ਆਸਣ ਲਾਇੰਦਾ। ਸਚਖੰਡ ਨਿਵਾਸੀ ਬੇਅੰਤ ਬੇਅੰਤ ਬੇਅੰਤ, ਭੂਪਤ ਭੂਪ ਦਇਆ ਕਮਾਇੰਦਾ। ਆਪਣੀ ਮਹਿਮਾ ਜਾਣੇ ਅਗਣਤ, ਅਲੱਖ ਅਗੋਚਰ ਭੇਵ ਕੋਇ ਨਾ ਪਾਇੰਦਾ। ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਧਾਰ ਚਲਾਇੰਦਾ। ਨਿਰਗੁਣ ਨਿਰਵੈਰ ਪੁਰਖ ਅਕਾਲ ਅਨਭਵ ਪਰਕਾਸ਼ ਬਣਾ ਆਪਣੀ ਬਣਤ, ਅਜੂਨੀ ਰਹਿਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਇਕ ਸੁਹਾਇੰਦਾ। ਸਚ ਸਿੰਘਾਸਣ ਹਰਿ ਨਿਰੰਕਾਰਾ, ਆਦਿ ਪੁਰਖ ਆਪ ਸੁਹਾਈਆ। ਕਰੇ ਖੇਲ ਅਗੰਮ ਅਪਾਰਾ, ਅਲੱਖ ਅਲੱਖਨਾ ਵਡ ਵਡਿਆਈਆ। ਸ਼ਬਦ ਅਗੰਮੀ ਧੁਰ ਜੈਕਾਰਾ, ਧੁਰ ਦਰਬਾਰੀ ਆਪ ਸੁਣਾਈਆ। ਵੇਖੇ ਵਿਗਸੇ ਵੇਖਣਹਾਰਾ, ਨੇਤਰ ਨੈਣ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪ ਕਮਾਈਆ। ਆਪਣੀ ਕਾਰ ਕਰ ਕਰਤਾਰ, ਆਦਿ ਜੁਗਾਦਿ ਵੇਸ ਵਟਾਇੰਦਾ। ਖੇਲੇ ਖੇਲ ਨਿਰਗੁਣ ਸਰਗੁਣ ਧਾਰ, ਦੋਏ ਦੋਏ ਰੂਪ ਆਪ ਵਟਾਇੰਦਾ। ਲੱਖ ਚੁਰਾਸੀ ਕਰ ਪਸਾਰ, ਤ੍ਰੈਗੁਣ

ਮਾਇਆ ਬੰਧਨ ਪਾਇੰਦਾ। ਪੰਜ ਤੱਤ ਤੱਤ ਅਖਾੜ, ਖਾਣੀ ਬਾਣੀ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਆਪੇ ਕਰ ਕਰ, ਕਰਤਾ ਪੁਰਖ ਵੇਖ ਵਖਾਈਆ। ਸਾਚੇ ਮੰਦਰ ਆਪੇ ਵੜ ਵੜ, ਸਚਖੰਡ ਦੁਆਰੇ ਦਏ ਵਡਿਆਈਆ। ਸਾਚਾ ਅੱਖਰ ਆਪੇ ਪੜ੍ਹ ਪੜ੍ਹ, ਨਿਸ਼ਅੱਖਰ ਕਰੇ ਪੜ੍ਹਾਈਆ। ਸਤਿ ਦੁਆਰੇ ਆਪੇ ਖੜ ਖੜ, ਸਤਿ ਸਰੂਪੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਏਕੰਕਾਰ, ਅਕਲ ਕਲਧਾਰੀ ਵਰਤਾਇੰਦਾ। ਜੁਗਾ ਜੁਗੰਤਰ ਖੇਲ ਅਪਾਰ, ਜੁਗ ਕਰਤਾ ਆਪ ਕਰਾਇੰਦਾ। ਨਿਰਗੁਣ ਸਰਗੁਣ ਹੋ ਉਜਿਆਰ, ਜੋਤੀ ਜਾਤਾ ਡਗਮਗਾਇੰਦਾ। ਨਾਦ ਅਨਾਦੀ ਧੁਨ ਧੁੰਨਕਾਰ, ਰਾਗੀ ਆਪਣਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚੀ ਖੇਲ ਖੇਲਣਹਾਰਾ, ਲੱਖ ਚੁਰਾਸੀ ਦਇਆ ਕਮਾਇੰਦਾ। ਨਿਰਗੁਣ ਸਰਗੁਣ ਕਰ ਪਸਾਰਾ, ਰੂਪ ਅਨੂਪ ਆਪ ਵਟਾਇੰਦਾ। ਗੁਰ ਗੁਰ ਦੇਵੇ ਮਾਤ ਸਹਾਰਾ, ਸਤਿਗੁਰ ਆਪਣਾ ਰੰਗ ਵਖਾਇੰਦਾ। ਜੋਤੀ ਜਾਤਾ ਹੋ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਇ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਿਹਾਰਾ ਆਪ ਚਲਾਇੰਦਾ। ਸਚ ਵਿਹਾਰਾ ਚਲੇ ਕਰਤਾਰ, ਚਾਲ ਨਿਰਾਲੀ ਆਪ ਰਖਾਈਆ। ਸੇਵਾ ਲਾ ਗੁਰ ਅਵਤਾਰ, ਵਿਸ਼ਨ ਬ੍ਰਹਮਾ ਸ਼ਿਵ ਕਰ ਪੜ੍ਹਾਈਆ। ਜੁਗ ਚੌਕੜੀ ਕਰ ਤਿਆਰ, ਲੋਕਮਾਤ ਵੰਡ ਵੰਡਾਈਆ। ਬੋਧ ਅਗਾਧੀ ਕਰ ਗੁਫ਼ਤਾਰ, ਗੁਫਤ ਸ਼ਨੀਦ ਖੇਲ ਖਿਲਾਈਆ। ਲੇਖਾ ਜਾਣੇ ਬਾਤਨ ਜ਼ਾਹਰ, ਜ਼ਾਹਰ ਜ਼ਹੂਰ ਵਡੀ ਵਡਿਆਈਆ। ਕੁਦਰਤ ਕਾਦਰ ਕਰੇ ਪਿਆਰ, ਕਰਤਾ ਕਰੀਮ ਇਕ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਈਆ। ਸਾਚਾ ਮਾਰਗ ਹਰਿ ਹਰਿ ਲਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਪੁਰਖ ਅਬਿਨਾਸ਼ੀ ਬਣ ਮਲਾਹ, ਖੇਵਟ ਖੇਟਾ ਬੇੜਾ ਆਪ ਚਲਾਇੰਦਾ। ਨਾਮ ਨਿਧਾਨਾ ਦੇ ਸਲਾਹ, ਆਤਮ ਪਰਮਾਤਮ ਆਪ ਪੜ੍ਹਾਇੰਦਾ। ਤਖ਼ਤ ਨਿਵਾਸੀ ਇਕ ਵਖਾਏ ਸਾਚਾ ਥਾਂ, ਥਾਨ ਥਨੰਤਰ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੀਤੀ ਆਪ ਵਖਾਇੰਦਾ। ਸਾਚੀ ਰੀਤੀ ਹਰਿ ਕਰਤਾਰਾ, ਆਦਿ ਜੁਗਾਦਿ ਚਲਾਈਆ। ਹੁਕਮੇ ਹੁਕਮ ਦੇ ਫ਼ਰਮਾਣਾ, ਧੁਰ ਦੀ ਬਾਣੀ ਬਾਣ ਲਗਾਈਆ। ਸੇਵਕ ਸੇਵਾ ਗੁਰ ਅਵਤਾਰਾ, ਜੁਗ ਜੁਗ ਸੇਵ ਕਮਾਈਆ। ਦੋਏ ਦੋਏ ਜੋੜ ਕਰਨ ਨਿਮਸਕਾਰਾ, ਪ੍ਰਭ ਅੱਗੇ ਸੀਸ ਝੁਕਾਈਆ। ਖਾਲੀ ਝੋਲੀ ਮੰਗਣ ਬਣ ਭਿਖਾਰਾ, ਦਰ ਦਰਵੇਸ਼ ਅਲਖ ਜਗਾਈਆ। ਅਬਿਨਾਸ਼ੀ ਕਰਤਾ ਪਾਰਬ੍ਰਹਮ ਪਤਿਪਰਮੇਸ਼ਵਰ ਸਦਾ ਸਦਾ ਸਦ ਦੇਵਣਹਾਰਾ, ਅਤੋਟ ਅਤੁਟ ਆਪਣਾ ਨਾਉਂ ਵਰਤਾਈਆ। ਏਕਾ ਮੰਦਰ ਇਕ ਦੁਆਰਾ, ਏਕਾ ਗ੍ਰਹਿ ਦਏ ਸਮਝਾਈਆ। ਏਕਾ ਦੀਆ ਬਾਤੀ ਕਰ ਉਜਿਆਰਾ, ਬਿਨ ਤੇਲ ਬਾਤੀ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਆਪ ਸੁਣਾਈਆ। ਸਚ ਸੰਦੇਸਾ ਬੋਧ ਅਗਾਧ, ਸ਼ਬਦੀ ਸ਼ਬਦ ਸ਼ਬਦ ਜਣਾਇੰਦਾ। ਲੇਖਾ ਜਾਣੇ ਆਦਿ ਜੁਗਾਦਿ, ਜੁਗ ਜੁਗ ਵੇਸ ਵਟਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਲਡਾਏ ਲਾਡ, ਗੋਦੀ ਗੋਦ ਆਪ ਸੁਹਾਇੰਦਾ। ਏਕਾ ਦੇਵੇ ਸਾਚਾ ਨਾਦ, ਤੁਰੀਆ ਰਾਗ ਰਾਗ ਅਲਾਇੰਦਾ। ਲੇਖਾ ਜਾਣੇ ਬ੍ਰਹਮ ਬ੍ਰਹਿਮਾਦ, ਪਾਰਬ੍ਰਹਮ ਪ੍ਰਭ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚੀ ਖੇਲ ਕਰੇ ਸੰਸਾਰ, ਵਡ ਸੰਸਾਰੀ ਦਇਆ ਕਮਾਈਆ। ਪੀਰ ਪੈਗ਼ੰਬਰ ਗੁਰ ਗੁਰ ਲਏ ਅਵਤਾਰ, ਸਤਿਗੁਰ ਆਪਣਾ ਖੇਲ ਕਰਾਈਆ। ਪੀਰ ਪੈਗ਼ੰਬਰ ਕਰ ਤਿਆਰ, ਦਸਤਗੀਰ ਦਸਤ ਬਦਸਤ ਮਿਲਾਈਆ। ਆਪੇ ਵੇਖੇ ਚੋਟੀ ਚੜ੍ਹ ਅਖ਼ੀਰ, ਆਖਰ ਆਪਣੀ ਹੱਦ ਵਖਾਈਆ। ਮੁਕਾਮੇ ਹੱਕ ਇਕ ਤੌਫ਼ੀਕ, ਤੌਫ਼ੀਕ ਨਾਮ ਖ਼ੁਦਾਈਆ। ਇਕ ਇਕੱਲਾ ਲਾਸ਼ਰੀਕ, ਪਰਵਰਦਿਗਾਰ ਬੇਪਰਵਾਹੀਆ। ਸਚਖੰਡ ਦੁਆਰਾ ਨੂਰੋ ਨੂਰ ਪਰਕਾਸ਼ ਨਾ ਕੋਇ ਤਾਰੀਕ, ਅੰਧੇਰਾ ਅੰਧ ਨਾ ਕੋਇ ਰਖਾਈਆ। ਸਰਗੁਣ ਕਰੇ ਨਿਰਗੁਣ ਪ੍ਰੀਤ, ਪ੍ਰੀਤੀਵਾਨ ਬੇਪਰਵਾਹੀਆ। ਬੈਠਾ ਰਹੇ ਸਦਾ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਲੇਖਾ ਜਾਣੇ ਹਸਤ ਕੀਟ, ਘਟ ਘਟ ਰਿਹਾ ਸਮਾਈਆ। ਭੇਵ ਜਣਾਏ ਹਰਿ ਅਨਡੀਠ, ਅਨਡਿਠੜੀ ਕਾਰ ਆਪ ਕਮਾਈਆ। ਜੁਗ ਚੌਕੜੀ ਗੁਰ ਅਵਤਾਰਾਂ ਸੁਣਾਏ ਆਪਣਾ ਗੀਤ, ਸਾਚਾ ਸੋਹਲਾ ਆਪੇ ਗਾਈਆ। ਲੱਖ ਚੁਰਾਸੀ ਪਰਖਣਹਾਰਾ ਨੀਤ, ਲਿਖ ਲਿਖ ਲੇਖਾ ਸਭ ਨੂੰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਲ ਆਪ ਵਰਤਾਈਆ। ਸਾਚੀ ਕਲ ਅਕਲ ਕਲ ਦਾਤਾ, ਆਪਣੀ ਆਪ ਵਰਤਾਇੰਦਾ। ਖੇਲੇ ਖੇਲ ਪੁਰਖ ਬਿਧਾਤਾ, ਬਿਧ ਆਪਣੇ ਹੱਥ ਰਖਾਇੰਦਾ। ਚਾਰ ਜੁਗ ਚੌਕੜੀ ਗੁਰੂਆਂ ਪੀਰਾਂ ਬੱਧਾ ਨਾਤਾ, ਚਰਨ ਕਵਲ ਜੋੜ ਜੁੜਾਇੰਦਾ। ਅਗੰਮ ਅਗੰਮੜੀ ਸੁਣਾਏ ਗਾਥਾ, ਲਿਖਣ ਪੜ੍ਹਣ ਵਿਚ ਕਦੇ ਨਾ ਆਇੰਦਾ। ਸਰਬ ਜੀਆਂ ਬਣ ਪਿਤ ਮਾਤਾ, ਲੱਖ ਚੁਰਾਸੀ ਬਾਲ ਆਪਣੀ ਗੋਦ ਬਹਾਇੰਦਾ। ਸਾਧ ਸੰਤ ਭਗਤ ਭਗਵੰਤ ਦੇਵੇ ਦਾਤਾ, ਨਾਮ ਨਿਧਾਨਾ ਝੋਲੀ ਪਾਇੰਦਾ। ਗੁਰਮੁਖਾਂ ਮੇਟੇ ਅੰਧੇਰੀ ਰਾਤਾ, ਸਤਿਗੁਰ ਸਾਚਾ ਚੰਦ ਚੜ੍ਹਾਇੰਦਾ। ਗੁਰਸਿਖਾਂ ਪੂਰਾ ਕਰੇ ਘਾਟਾ, ਪੂਰਬ ਲਹਿਣਾ ਝੋਲੀ ਪਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਜੁਗ ਚੌਕੜੀ ਮੁੱਕੀ ਵਾਟਾ, ਬਣ ਪਾਂਧੀ ਪੰਧ ਮੁਕਾਇੰਦਾ। ਕਰੇ ਖੇਲ ਪੁਰਖ ਸਮਰਾਥਾ, ਸਮਰਥ ਆਪਣਾ ਨਾਉਂ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਧੁਰ ਫ਼ਰਮਾਣਾ, ਤਖ਼ਤ ਨਿਵਾਸੀ ਆਪ ਜਣਾਈਆ। ਜੁਗ ਚੌਕੜੀ ਹੋ ਪਰਧਾਨਾ, ਸਤਿਜੁਗ ਤ੍ਰੇਤਾ ਦੁਆਪਰ ਆਪ ਹੰਢਾਈਆ। ਲੇਖਾ ਜਾਣੇ ਵੇਦ ਪੁਰਾਨਾ, ਸ਼ਾਸਤਰ ਸਿਮਰਤ ਕਰ ਪੜ੍ਹਾਈਆ। ਭੇਵ ਚੁਕਾਏ ਗੀਤਾ ਗਿਆਨਾ, ਅੰਜ਼ੀਲ ਕੁਰਾਨਾਂ ਨਾਲ ਰਲਾਈਆ। ਖਾਣੀ ਬਾਣੀ ਖੇਲ ਮਹਾਨਾ, ਚਾਰੋਂ ਕੁੰਟ ਵੇਖ ਵਖਾਈਆ। ਜੋਤੀ ਨੂਰ ਨੂਰ ਨਿਸ਼ਾਨਾ, ਨੂਰ ਨੁਰਾਨਾ ਆਪ ਵਖਾਈਆ। ਕਲਜੁਗ ਅੰਤਮ ਪਰਗਟ ਹੋ ਸ੍ਰੀ ਭਗਵਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਸੱਚਾ ਹੁਕਮ ਸਚ ਸੰਦੇਸ, ਸਤਿ ਸਤਿਵਾਦੀ ਆਪ ਜਣਾਇੰਦਾ। ਆਪ ਉਠਾਏ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼, ਗਣਪਤ ਬਲ ਨਾ ਕੋਇ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣਹਾਰਾ ਨਰ ਨਰੇਸ਼, ਨਰ ਨਰਾਇਣ ਪੜਦਾ ਲਾਹਿੰਦਾ। ਏਥੇ ਓਥੇ ਦੋ ਜਹਾਨ ਖੇਲ ਖਿਲਾਏ ਸਾਚੇ ਦੇਸ, ਦੇਸ ਦਸੰਤਰ ਸੋਭਾ ਪਾਇੰਦਾ। ਆਦਿ ਅੰਤ ਸ੍ਰੀ ਭਗਵੰਤ ਸਭ ਦਾ ਲਹਿਣਾ ਲਏ ਵੇਖ, ਬਚਿਆ ਕੋਇ ਨਾ ਰਹਿਣ ਨਾ ਪਾਇੰਦਾ। ਗੁਰ ਪੀਰਾਂ ਦਿਤਾ ਕਿਸੇ ਨਾ ਆਪਣਾ ਭੇਤ, ਹੁਕਮੇ ਅੰਦਰ ਸਰਬ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਕਰ ਕਰ ਹੇਤ, ਆਪਣਾ ਰੰਗ ਆਪ ਰੰਗਾਇੰਦਾ। ਜੁਗ ਜੁਗ ਰੰਗ ਰੰਗਦਾ, ਆਇਆ ਰੰਗਣਹਾਰ ਕਰਤਾਰਾ। ਜੁਗ ਜੁਗ ਦੋ ਜਹਾਨ ਦਰ ਦਰਵਾਜ਼ਾ ਲੰਘਦਾ, ਆਇਆ ਨਿਰਗੁਣ

ਸਰਗੁਣ ਲੈ ਅਵਤਾਰਾ। ਜੁਗ ਜੁਗ ਕਰੇ ਖੇਲ ਸੂਰੇ ਸਰਬੰਗ ਦਾ, ਜੋਧਾ ਸੂਰਬੀਰ ਬਲੀ ਬਲਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਕਰੇ ਖੇਲ ਨਿਆਰਾ। ਜੁਗ ਚੌਕੜੀ ਖੇਲ ਨਿਆਰ, ਨਿਰਗੁਣ ਨਿਰਵੈਰ ਆਪ ਕਰਾਈਆ। ਕਲਜੁਗ ਅੰਤਮ ਹੋ ਤਿਆਰ, ਪੁਰਖ ਅਬਿਨਾਸ਼ੀ ਵੇਸ ਵਟਾਈਆ। ਚਾਰ ਜੁਗ ਨੌਂ ਸੌ ਚੁਰਾਨਵੇ ਚੌਕੜੀ ਜੁਗ ਗੁਰ ਪੀਰ ਅਵਤਾਰ ਮੰਗਦੇ ਰਹੇ ਅਧਾਰ, ਦੋਏ ਜੋੜ ਜੋੜ ਸੀਸ ਝੁਕਾਈਆ। ਦਰ ਦਰਵੇਸ਼ ਬਣੇ ਰਹੇ ਭਿਖਾਰ, ਖਾਲੀ ਝੋਲੀ ਇਕ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਵੇਖੇ ਥਾਉਂ ਥਾਈਂਆ। ਥਾਨ ਥਨੰਤਰ ਵੇਖਣਹਾਰਾ, ਨਿਤ ਨਵਿਤ ਵੇਸ ਵਟਾਇੰਦਾ। ਕਲਜੁਗ ਅੰਤਮ ਹੋ ਉਜਿਆਰਾ, ਲੋਕਮਾਤ ਫੇਰਾ ਪਾਇੰਦਾ। ਸ਼ਬਦ ਸੰਦੇਸ ਪਹਿਲੀ ਵਾਰਾ, ਸਚਖੰਡ ਦੁਆਰੇ ਆਪ ਸੁਣਾਇੰਦਾ। ਸਚ ਦੁਆਰਾ ਵਿਚ ਸੰਸਾਰਾ, ਉਚ ਮੁਨਾਰਾ ਆਪ ਬਣਾਇੰਦਾ। ਆਪ ਲਗਾਏ ਸਚ ਦਰਬਾਰਾ, ਤਖ਼ਤ ਨਿਵਾਸੀ ਆਸਣ ਲਾਇੰਦਾ। ਚਰਨ ਬਹਾਏ ਪੀਰ ਪੈਗ਼ੰਬਰ ਗੁਰ ਅਵਤਾਰਾ, ਪੂਰਬ ਲਹਿਣਾ ਸਰਬ ਵਖਾਇੰਦਾ। ਚਾਰੋਂ ਕੁੰਟ ਵੇਖੋ ਨਜ਼ਾਰਾ, ਨਜ਼ਰ ਨਜ਼ਰ ਇਕ ਖੁਲ੍ਹਾਇੰਦਾ। ਆਪਣਾ ਆਪਣਾ ਬੋਲ ਬੋਲ ਗਏ ਜੈਕਾਰਾ, ਕੋਟਨ ਕੋਟ ਨਾਮ ਸੁਣਾਇੰਦਾ। ਕੋਈ ਸੀਆ ਰਾਮ ਪਿਆਰਾ ਕੋਈ ਕਾਹਨਾ ਕ੍ਰਿਸ਼ਨ ਅਧਾਰਾ ਕੋਈ ਸ਼ਬਦ ਵਜਾਏ ਨਗਾਰਾ, ਈਸਾ ਮੂਸਾ ਕੋਇ ਸੰਗ ਰਖਾਇੰਦਾ। ਕੋਈ ਨਾਮ ਸਤਿ ਕਰੇ ਪਿਆਰਾ, ਕੋਈ ਫਤਿਹ ਬੋਲ ਜੈਕਾਰਾ, ਰਸਨਾ ਜਿਹਵਾ ਬੱਤੀ ਦੰਦ ਸਲਾਹਿੰਦਾ। ਨਾਨਕ ਕਬੀਰ ਏਕਾ ਏਕੰਕਾਰਾ, ਆਦਿ ਜੁਗਾਦਿ ਆਪਣਾ ਖੇਲ ਕਰਾਇੰਦਾ। ਗੁਰ ਅਵਤਾਰ ਛੋਟੇ ਬਾਲੇ ਕਰ ਤਿਆਰਾ, ਲੋਕਮਾਤ ਸੇਵਾ ਲਾਇੰਦਾ। ਪੰਜ ਤੱਤ ਕਰ ਅਕਾਰਾ, ਨਿਰਗੁਣ ਧਾਰਾ ਜੋਤ ਜਗਾਇੰਦਾ। ਘੜੇ ਭੰਨੇ ਭੰਨਣਹਾਰਾ, ਬਣ ਠਠਿਆਰਾ ਖੇਲ ਕਰਾਇੰਦਾ। ਕਲਜੁਗ ਆਈ ਅੰਤਮ ਵਾਰਾ, ਪੂਰਬ ਲਹਿਣਾ ਸਰਬ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਆਪ ਸਮਝਾਇੰਦਾ। ਸਚ ਸੰਦੇਸਾ ਸਮਝਾਇੰਦਾ, ਪੁਰਖ ਅਬਿਨਾਸ਼ੀ ਬੇਪਰਵਾਹ। ਰੁੱਤ ਰੁੱਤੜੀ ਵੇਖ ਵਖਾਇੰਦਾ, ਜੁਗ ਚੌਕੜੀ ਕਰ ਗਵਾਹ। ਜੋਤੀ ਜੋਤ ਰੂਪ ਵਟਾਇੰਦਾ, ਪੀਰ ਪੈਗ਼ੰਬਰ ਗੁਰ ਅਵਤਾਰ ਦੇ ਦੇ ਗਏ ਸਲਾਹ। ਸਾਚੇ ਮੰਦਰ ਆਸਣ ਲਾਇੰਦਾ, ਸਾਢੇ ਤਿੰਨ ਹੱਥ ਬੰਕ ਸੁਹਾ। ਗੋਬਿੰਦ ਮੇਲਾ ਮੇਲ ਮਿਲਾਇੰਦਾ, ਸ਼ਬਦੀ ਸ਼ਬਦ ਡੰਕ ਵਜਾ। ਪਹਿਲੀ ਚੇਤ ਰੁੱਤ ਸੁਹਾਇੰਦਾ, ਭਗਤ ਫੁਲਵਾੜੀ ਆਪ ਮਹਿਕਾ। ਉਪਰ ਆਪਣਾ ਆਸਣ ਡਾਹਿੰਦਾ, ਸਾਚੇ ਤਖ਼ਤ ਬੈਠ ਸੱਚਾ ਸ਼ਹਿਨਸ਼ਾਹ। ਗੁਰ ਪੀਰ ਅਵਤਾਰ ਭਗਤ ਭਗਵੰਤ ਆਪਣੇ ਦਰ ਬਹਾਇੰਦਾ, ਏਕਾ ਵਾਰ ਲਏ ਬੁਲਾ। ਵਿਸ਼ਨ ਬ੍ਰਹਮਾ ਸ਼ਿਵ ਨੇਤਰ ਨੈਣਾਂ ਨੀਰ ਵਹਾਇੰਦਾ, ਉਚੀ ਕੂਕ ਮਾਰਨ ਧਾਹ। ਪੁਰਖ ਅਬਿਨਾਸ਼ੀ ਸਭ ਨੂੰ ਆਪ ਸਮਝਾਇੰਦਾ, ਆਪਣਾ ਆਪਣਾ ਲੇਖਾ ਵੇਖੋ ਆ। ਹਰਿ ਕਾ ਨਾਮ ਕਿਸੇ ਘਰ ਨਜ਼ਰ ਨਾ ਆਇੰਦਾ, ਮੰਦਰ ਮਸਜਦ ਸ਼ਿਵਦਵਾਲਾ ਮੱਠ ਗੁਰਦੁਆਰ ਰਿਹਾ ਕੁਰਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੈਣ ਰਿਹਾ ਵਖਾ। ਗੁਰ ਅਵਤਾਰ ਪੀਰ ਪੈਗ਼ੰਬਰ ਨੇਤਰ ਵੇਖ, ਵੇਖ ਵੇਖ ਰਹੇ ਸ਼ਰਮਾਈਆ। ਸਾਡੀ ਮਿਟਦੀ ਜਾਏ ਰੇਖ, ਕਲਜੁਗ ਜੀਵ ਤੇਰਾ ਨਾਉਂ ਗਏ ਭੁਲਾਈਆ। ਕਬੀਰ ਕਹੇ ਮੈਂ ਦੱਸ ਕੇ ਗਿਆ ਭੇਤ, ਉਚ ਮਹੱਲ ਅਟੱਲ ਵਸੇ ਸਾਚਾ ਮਾਹੀਆ। ਨਾਨਕ ਨਿਰਗੁਣ ਕਹੇ ਮੈਂ ਕਰਕੇ ਗਿਆ ਚੇਤਨ ਚੇਤ, ਚਿਤ ਵਿਤ ਠਗੋਰੀ ਕੋਇ ਨਾ ਪਾਈਆ। ਗੋਬਿੰਦ ਕਹੇ ਮੈਂ ਦੱਸ ਕੇ ਗਿਆ ਭੇਤ, ਪੁਰਖ ਅਕਾਲ ਇਕ ਮਨਾਈਆ। ਅੰਤਮ ਸਭ ਨੇ ਝੂਝਣਾ ਲੋਕਮਾਤ ਖੇਤ, ਥਿਰ ਕੋਇ

ਰਹਿਣ ਨਾ ਪਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਫੁਲਵਾੜੀ ਮਹਿਕਾਉਣੀ ਮਹੀਨਾ ਚੇਤ, ਰੁੱਤ ਬਸੰਤੀ ਮੁਖ ਸ਼ਰਮਾਈਆ। ਆਉ ਸਾਰੇ ਵੇਖੋ ਨੇਤਰ ਨੇਤ, ਨੈਣ ਨੈਣ ਉਠਾਈਆ। ਹਰਿ ਜੂ ਇਕ ਇਕੱਲਾ ਖੇਡਾਂ ਰਿਹਾ ਖੇਡ, ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਰਿਹਾ ਵਰਤਾਈਆ। ਸੁਣਿਆ ਸੰਦੇਸਾ ਸ੍ਰੀ ਭਗਵਾਨ, ਨੇਤਰ ਨੈਣ ਸਰਬ ਉਠਾਇਆ। ਚਾਰੋਂ ਕੁੰਟ ਦਿਸੇ ਬੇਈਮਾਨ, ਸਾਚੀ ਸ਼ਰਅ ਨਾ ਕੋਇ ਪੜ੍ਹਾਇਆ। ਘਰ ਘਰ ਵੜਿਆ ਪੰਜ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਇਆ। ਰਸਨਾ ਜਿਹਵਾ ਕਰਨ ਗਿਆਨ, ਆਤਮ ਅੰਤਰ ਹਰਿ ਨਾ ਕਿਸੇ ਵਸਾਇਆ। ਰਸਨਾ ਪੜ੍ਹ ਪੜ੍ਹ ਹੋਏ ਸ਼ੈਤਾਨ, ਪਾਰਬ੍ਰਹਮ ਨਜ਼ਰ ਕਿਸੇ ਨਾ ਆਇਆ। ਚਾਰ ਦੀਵਾਰੀ ਵੜ ਵੜ ਬੈਠੇ ਅੰਦਰ ਮਕਾਨ, ਉਪਰ ਛੱਪਰ ਛੰਨ ਸੁਹਾਇਆ। ਸਚਖੰਡ ਨਾ ਦਿਸੇ ਕਿਸੇ ਨਿਸ਼ਾਨ, ਨਿਰਗੁਣ ਰੂਪ ਨਾ ਕੋਇ ਰਖਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਜੀ ਵੇਰ ਫੇਰ ਜਗਾਇਆ। ਦੂਜੀ ਵੇਰ ਜਗਾਏ ਜਾਗ, ਜਗ ਜੀਵਣ ਦਾਤਾ ਦਇਆ ਕਮਾਇੰਦਾ। ਉਠੋ ਨੇਤਰ ਵੇਖੋ ਆਪਣੀ ਉਮਤ ਸਾਕ, ਦੀਨ ਮਜ਼੍ਹਬ ਸਰਬ ਜਣਾਇੰਦਾ। ਨੌਂ ਖੰਡ ਪ੍ਰਿਥਮੀ ਨੇਤਰ ਵੇਖੋ ਆਪਣਾ ਆਪਣਾ ਹਾਟ, ਹਟ ਹਟਵਾਣਾ ਭੇਵ ਖੁਲ੍ਹਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੱਸ ਕੇ ਆਏ ਗਾਥ, ਰਸਨਾ ਜਿਹਵਾ ਨਾਲ ਮਿਲਾਇੰਦਾ। ਕੋਈ ਨਾ ਦਿਸੇ ਕਿਸੇ ਸਾਥ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਰਬਾਰੀ ਖੇਲ ਕਰਾਇੰਦਾ। ਧੁਰ ਦਰਬਾਰੀ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇਆ। ਹੁਕਮੀ ਹੁਕਮ ਹੁਕਮ ਵਰਤਾਰਾ, ਸਚ ਸੰਦੇਸਾ ਆਪ ਸੁਣਾਇਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਹੋਇਆ ਪਾਰ ਕਿਨਾਰਾ, ਲੋਕਮਾਤ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪ ਵਰਤਾਇਆ। ਹੁਕਮ ਵਰਤਾਏ ਸ੍ਰੀ ਭਗਵੰਤ, ਏਕਾ ਏਕ ਜਣਾਈਆ। ਚਾਰ ਜੁਗ ਬਣਦੇ ਰਹੇ ਗੁਰ ਅਵਤਾਰ ਕੰਤ, ਜੀਵ ਜੰਤ ਨਾਰ ਹੰਢਾਈਆ। ਪੰਜ ਤੱਤ ਕਾਇਆ ਚੋਲਾ ਬਣਾਈ ਬਣਤ, ਹੱਡ ਮਾਸ ਨਾੜੀ ਰਕਤ ਬੂੰਦ ਜੋੜ ਜੁੜਾਈਆ। ਥਿਰ ਨਾ ਦਿਸੇ ਕੋਈ ਅੰਤ, ਖ਼ਾਕੀ ਖ਼ਾਕ ਸਰਬ ਮਿਲਾਈਆ। ਏਕਾ ਨਾਉਂ ਆਪਣਾ ਮੰਤ, ਮੰਤਰ ਸਾਚਾ ਨਾਮ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਜਣਾਈਆ। ਸਚ ਸੰਦੇਸਾ ਏਕਾ ਵਾਰ, ਹਰਿ ਜੂ ਹਰਿ ਜਣਾਇਆ। ਸਾਚੇ ਸੱਦ ਸੱਚੇ ਦਰਬਾਰ, ਦਰ ਦਰਬਾਰੇ ਆਪ ਬਹਾਇਆ। ਕਲਜੁਗ ਕੂੜਾ ਹੋਇਆ ਪਾਰ, ਲੋਕਮਾਤ ਰਹੇ ਨਾ ਰਾਇਆ। ਗੁਰ ਅਵਤਾਰ ਅੱਗੇ ਚਲੇ ਨਾ ਕੋਇ ਵਿਹਾਰ, ਸਭ ਦਾ ਲਹਿਣਾ ਝੋਲੀ ਰਿਹਾ ਭਰਾਇਆ। ਲੋਕਮਾਤ ਨਾ ਔਣਾ ਹੋ ਤਿਆਰ, ਗੁਰਦਰ ਮੰਦਰ ਮਸਜਦ ਮੱਠ ਸ਼ਿਵਦਵਾਲੇ ਨਾ ਵੜਨਾ ਕਰ ਵਿਚਾਰ, ਧੁਰ ਫ਼ਰਮਾਣਾ ਇਕ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇਆ। ਇਕਾਵਨ ਬਾਵਨ ਬੋਲ ਜੈਕਾਰਾ, ਨਿਉਂ ਨਿਉਂ ਸੀਸ ਝੁਕਾਈਆ। ਸ਼ਾਹ ਪਾਤਸ਼ਾਹ ਤੇਰਾ ਖੇਲ ਨਿਆਰਾ, ਬੇਅੰਤ ਤੇਰੀ ਵਡਿਆਈਆ। ਸਾਹਿਬ ਸੁਲਤਾਨ ਤੂੰ ਪਰਵਰਦਿਗਾਰਾ, ਸੱਚੀ ਤੇਰੀ ਸ਼ਹਿਨਸ਼ਾਹੀਆ। ਚਾਰ ਜੁਗ ਲੋਕਮਾਤ ਦੱਸ ਦੱਸ ਗਏ ਧਾਰਾ, ਹੁਕਮੀ ਹੁਕਮ ਸੇਵ ਕਮਾਈਆ। ਅੰਤਮ ਹੋਇਆ ਪਾਰ ਕਿਨਾਰਾ, ਤੇਰੇ ਅੱਗੇ ਨਾ ਚਲੇ ਕੋਇ ਚਤੁਰਾਈਆ। ਦੋ ਦੋ ਜੋੜ ਕਰਨ ਨਿਮਸਕਾਰਾ, ਦਰ ਬੈਠੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ।

ਸਾਚਾ ਹੁਕਮ ਦੇਵੇ ਕਰਤਾਰ, ਕਰਤਾ ਆਪਣਾ ਖੇਲ ਕਰਾਇੰਦਾ। ਸਤਿਜੁਗ ਚਲੇ ਸਚ ਵਿਹਾਰ, ਸਤਿ ਸਤਿਵਾਦੀ ਆਪ ਚਲਾਇੰਦਾ। ਸਰਬ ਜੀਆਂ ਦਾ ਇਕ ਦਵਾਰ, ਭਗਤ ਦੁਆਰਾ ਆਪ ਵਖਾਇੰਦਾ। ਮੰਦਰ ਸ਼ਿਵਦਵਾਲਾ ਮੱਠ ਮਸਜਦ ਨਾ ਕੋਇ ਅਧਾਰ, ਗ੍ਰਹਿ ਮੰਦਰ ਇਕ ਸੁਹਾਇੰਦਾ। ਤੀਰਥ ਤਟ ਨਾ ਕੋਇ ਕਿਨਾਰ, ਸਰੋਵਰ ਸਰ ਨਾ ਕੋਇ ਜਣਾਇੰਦਾ। ਸੋ ਧਾਮ ਹਰਿ ਕਰੇ ਉਜਿਆਰ, ਲੋਕਮਾਤ ਨਿਸ਼ਾਨ ਝੁਲਾਇੰਦਾ। ਜਿਸ ਦਰ ਗੁਰ ਅਵਤਾਰ ਪੀਰ ਪੈਗ਼ੰਬਰ ਆ ਕੇ ਕਰਨ ਨਿਮਸਕਾਰ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਸੋ ਦੁਆਰਾ ਸਚਖੰਡ ਲੋਕਮਾਤ ਹੋਏ ਉਜਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਆਪ ਮੁਕਾਇੰਦਾ। ਗੁਰ ਅਵਤਾਰ ਸਾਰੇ ਕਹਿਣ, ਰਲ ਮਿਲ ਰਹੇ ਸੁਣਾਈਆ। ਪੁਰਖ ਅਬਿਨਾਸ਼ੀ ਸਾਡਾ ਚੁੱਕਿਆ ਲਹਿਣ ਦੇਣ, ਲੋਕਮਾਤ ਰਹੇ ਨਾ ਰਾਈਆ। ਅਸੀਂ ਤੇਰਾ ਪਸਾਰਾ ਵੇਖਿਆ ਆਪਣੇ ਨੈਣ, ਦਰ ਤੇਰੇ ਦਰਸਨ ਪਾਈਆ। ਤੇਰੇ ਚਰਨ ਕਵਲ ਭਗਤ ਜਨ ਸਾਚੇ ਬਹਿਣ, ਜਿਨ੍ਹਾਂ ਦੇਵੇਂ ਮਾਣ ਵਡਿਆਈਆ। ਰਸਨਾ ਜਿਹਵਾ ਇਕੋ ਨਾਅਰਾ ਕਹਿਣ, ਆਤਮ ਪਰਮਾਤਮ ਵੱਜੇ ਵਧਾਈਆ। ਕਲਜੁਗ ਮਿਟੀ ਅੰਧੇਰੀ ਰੈਣ, ਤੇਰਾ ਨੂਰ ਸਾਚਾ ਚੰਦ ਕਰੇ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਈਆ। ਪੁਰਖ ਅਬਿਨਾਸ਼ੀ ਤੇਰੀ ਵਡਿਆਈ, ਗੁਰ ਅਵਤਾਰ ਸਰਬ ਜਸ ਗਾਇੰਦਾ । ਸਤਿਜੁਗ ਸਾਚੀ ਧਾਰ ਚਲਾਈ, ਵੇਦ ਕਤੇਬ ਭੇਵ ਨਾ ਪਾਇੰਦਾ। ਸਾਚੇ ਭਗਤਾਂ ਕਰ ਕੁੜਮਾਈ, ਆਪਣਾ ਨਾਤਾ ਆਪ ਜੁੜਾਇੰਦਾ। ਏਕਾ ਘਰ ਧੀ ਜਵਾਈ, ਏਕਾ ਮੰਦਰ ਆਪ ਸੁਹਾਇੰਦਾ। ਏਕਾ ਨੇਤਰ ਨੈਣ ਰਿਹਾ ਉਠਾਈ, ਏਕਾ ਮਿਲ ਮਿਲ ਖ਼ੁਸ਼ੀ ਮਨਾਇੰਦਾ। ਏਕਾ ਸੋਹਲਾ ਢੋਲਾ ਰਿਹਾ ਗਾਈ, ਏਕਾ ਗੀਤ ਗੋਬਿੰਦ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਆਪ ਨਿਭਾਇੰਦਾ। ਤੇਰਾ ਸੰਗ ਸ੍ਰੀ ਭਗਵਾਨ, ਏਕਾ ਏਕ ਵੇਖ ਵਖਾਇਆ। ਤੇਰਾ ਮੰਦਰ ਬੇਪਹਿਚਾਨ, ਨਜ਼ਰ ਵਿਚ ਕਿਸੇ ਨਾ ਆਇਆ। ਤੂੰ ਮਿਹਬਾਨ ਬੀਦੋ ਮਿਹਰਵਾਨ, ਮਹਿਬਾਨ ਤੇਰੀ ਵਡਿਆਇਆ। ਸਚਖੰਡ ਦੁਆਰੇ ਖੇਲ ਮਹਾਨ, ਸਚਖੰਡ ਦੁਆਰਾ ਲੋਕਮਾਤ ਵਖਾਇਆ। ਛੱਤੀ ਜੁਗ ਦੀ ਚੁੱਕੀ ਆਣ, ਨਾਨਕ ਰਸਨਾ ਰਿਹਾ ਗਾਇਆ। ਛੱਤੀ ਛੱਤੀ ਚਾਰੋਂ ਕੁੰਟ ਵਖਾਣ, ਛੱਤੀ ਉਪਰ ਧਿਆਨ ਲਗਾਇਆ। ਛੱਤੀ ਰਾਗ ਸਰਬ ਕੁਰਲਾਣ, ਨੇਤਰ ਨੈਣਾਂ ਨੀਰ ਵਹਾਇਆ। ਚਾਰ ਬਾਣੀ ਹੋਈ ਹੈਰਾਨ, ਚਾਰੇ ਖਾਣੀ ਭੇਵ ਨਾ ਆਇਆ। ਪੁਰਖ ਅਬਿਨਾਸ਼ੀ ਇਕ ਅਣਿਆਲਾ ਲਾਇਆ ਬਾਣ, ਦੋ ਜਹਾਨਾਂ ਰਿਹਾ ਹਿਲਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਸੰਤ ਸਭ ਚਰਨੀਂ ਡਿਗੇ ਆਣ, ਮਸਤਕ ਧੂੜੀ ਟਿੱਕਾ ਖ਼ਾਕ ਰਮਾਇਆ। ਰਸਨਾ ਕਹਿਣ ਤੂ ਹੀ ਤੂ ਭਗਵਾਨ, ਤੇਰਾ ਅੰਤ ਕਿਸੇ ਨਾ ਪਾਇਆ। ਅਸੀਂ ਗਾ ਗਾ ਗਏ ਤੇਰਾ ਗਾਨ, ਗਾ ਗਾ ਆਪਣਾ ਵਕਤ ਲੰਘਾਇਆ। ਤੂੰ ਸਾਹਿਬ ਸਦਾ ਬੇਜ਼ਬਾਨ, ਜ਼ਬਾਹ ਆਪਣਾ ਆਪ ਕਰਾਇਆ। ਤੇਰਾ ਅੰਤ ਨਾ ਮਿਲਿਆ ਕਿਸੇ ਨਿਸ਼ਾਨ, ਬਣ ਪਾਂਧੀ ਪੰਧ ਨਾ ਕੋਇ ਮੁਕਾਇਆ। ਨਾਨਕ ਕਬੀਰ ਕਰ ਕਰ ਧਿਆਨ, ਸਚਖੰਡ ਦੁਆਰੇ ਇਕੋ ਚਰਨ ਤੇਰਾ ਨਜ਼ਰੀ ਆਇਆ। ਉਪਰੋਂ ਰਿਹੋਂ ਬੇਪਹਿਚਾਨ, ਆਪ ਆਪਣਾ ਮੁੱਖ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਰਤਾਇਆ। ਤੇਰਾ ਖੇਲ ਸਦਾ ਬੇਅੰਤ, ਬੇਅੰਤ ਤੇਰੀ ਵਡਿਆਈਆ। ਅਸੀਂ ਜਾਣਿਆ ਤੂੰ ਕਰਿਆ ਅੰਤ, ਅੰਤ ਤੇਰੇ ਵਿਚ ਸਮਾਈਆ। ਤੂੰ ਸਰਬ ਜੀਆਂ ਦਾ ਸਾਚਾ ਕੰਤ, ਕੰਤ ਕੰਤੂਹਲ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਦਰ ਦੇਣੀ ਇਕ ਪਨਾਹੀਆ। ਦਰ ਦੁਆਰੇ ਮੰਗ ਪਨਾਹ, ਸਭ ਨੇ ਸ਼ੁਕਰ ਮਨਾਇਆ। ਮੁਹੰਮਦ ਕਹੇ ਮੇਰਾ ਬਖ਼ਸ਼ ਗੁਨਾਹ, ਮੇਰੇ ਪੀਰ ਪੀਰ ਖ਼ੁਦਾਇਆ। ਦੂਰ ਦੁਰਾਡਾ ਅਧਵਿਚਕਾਰ ਬੈਠਾ ਕੋਈ ਨਾ ਪਕੜੇਂ ਬਾਂਹ, ਗੋਬਿੰਦ ਅੱਗੇ ਵਾਸਤਾ ਪਾਇਆ। ਉਹ ਤੇਰਾ ਹੁਕਮ ਰਿਹਾ ਸੁਣਾ, ਧੁਰ ਫ਼ਰਮਾਣਾ ਏਕਾ ਗਾਇਆ। ਚੌਦਾਂ ਤਬਕ ਦੇਣੇ ਢਾਹ, ਖ਼ਾਕੀ ਖ਼ਾਕ ਖ਼ਾਕ ਮਿਲਾਇਆ। ਅੱਲਾ ਰਾਣੀ ਨੈਣ ਰਹੀ ਸ਼ਰਮਾ, ਮੁਖ ਘੁੰਗਟ ਏਕਾ ਪਾਇਆ। ਮੈਂ ਜਾਵਾਂ ਕੇਹੜੇ ਥਾਂ, ਚਾਰੋਂ ਕੁੰਟ ਅੰਧੇਰਾ ਛਾਇਆ। ਕਲਜੁਗ ਸੇਜ ਮਾਣੇ ਪੁੱਤਰ ਮਾਂ, ਗੁਰ ਪੀਰ ਹੋਏ ਨਾ ਕੋਇ ਸਹਾਇਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਗੁਰ ਦਰ ਵੇਸਵਾ ਨਾਚ ਰਹੇ ਕਰਾ, ਮਨ ਮਤ ਆਪਣੀ ਨਾਲ ਰਲਾਇਆ। ਤੂੰ ਵੇਖਣਹਾਰਾ ਥਾਉਂ ਥਾਂ, ਅਭੁਲ ਭੁਲ ਕਦੇ ਨਾ ਜਾਇਆ। ਏਕਾ ਹੁਕਮ ਦਿਤਾ ਸੁਣਾ, ਗੋਬਿੰਦ ਸਾਚੀ ਸੇਵਾ ਲਾਇਆ। ਗੋਬਿੰਦ ਆਪਣਾ ਖੰਡਾ ਰਿਹਾ ਚਮਕਾ, ਚੰਦ ਚਾਂਦਨੀ ਦਏ ਚਮਕਾਇਆ। ਖੜਗ ਖੰਡਾ ਦਏ ਖੜਕਾ, ਦੋ ਜਹਾਨਾਂ ਵੇਖ ਵਖਾਇਆ। ਮੇਰੀ ਸਦੀ ਚੌਧਵੀਂ ਦੇਣੀ ਪੂਰ ਕਰਾ, ਤੇਰੇ ਅੱਗੇ ਵਾਸਤਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਝੁਕਾਇਆ। ਗੋਬਿੰਦ ਬਣਾਇਆ ਸਾਚਾ ਜੱਜ, ਦੂਜਾ ਸ਼ੈਸ਼ਨ ਨਾ ਕੋਇ ਰਖਾਈਆ। ਸਦੀ ਚੌਧਵੀਂ ਕਰੇ ਹੱਜ, ਬਣ ਹਾਜ਼ੀ ਫੇਰਾ ਪਾਈਆ। ਚੌਦਾਂ ਤਬਕ ਵੇਖ ਲਾ ਭੱਜ, ਭੱਜਿਆਂ ਪੰਧ ਨਾ ਕੋਇ ਮੁਕਾਈਆ। ਆਪਣਾ ਪੜਦਾ ਵੇਖ ਲੈ ਕਜ, ਦੋ ਜਹਾਨਾਂ ਲੁਕਣ ਕਿਤੇ ਨਾ ਜਾਈਆ। ਤੇਰੇ ਬੁੱਢੇ ਸ਼ੇਖ਼ ਬੁੱਢੇ ਹੋਏ ਹੱਡ, ਦਾੜੀ ਰੱਤੜੀ ਆਪਣਾ ਰੰਗ ਵਟਾਈਆ। ਅੰਤਮ ਡਿਗਣਾ ਡੂੰਘੀ ਖੱਡ, ਨਾ ਸਕੇ ਕੋਇ ਉਠਾਈਆ। ਦੀਨ ਇਸਲਾਮ ਉਮਤੀ ਕਲਾਮ ਕਲਮਾ ਰਸੂਲ ਜਾਣਾ ਛੱਡ, ਰਸਮ ਆਪਣੇ ਨਾਲ ਰਖਾਈਆ। ਆਪਣੀ ਹੱਥੀਂ ਸ਼ਰਅ ਜ਼ੰਜੀਰ ਜਾਣੀ ਵੱਢ, ਮਿਲਿਆ ਹੁਕਮ ਧੁਰਦਰਗਾਹੀਆ। ਲੋਕਮਾਤ ਵਿਚੋਂ ਹੋਣਾ ਅੱਡ, ਏਥੇ ਮਿਲੇ ਠੋਰ ਨਾ ਰਾਈਆ। ਪੁਰਖ ਅਕਾਲ ਸਚ ਨਿਸ਼ਾਨਾ ਦੇਣਾ ਗੱਡ, ਦੋ ਜਹਾਨਾਂ ਆਪ ਝੁਲਾਈਆ। ਸਭ ਦੀ ਕਰੇ ਪਾਰ ਹੱਦ, ਆਪਣੀ ਹੱਦ ਨਾ ਕਿਸੇ ਵਖਾਈਆ। ਉਠੋ ਸਾਰੇ ਆਪਣਾ ਭਾਰ ਜਾਓ ਲਦ, ਸਿਰ ਆਪਣੀ ਗੰਢ ਉਠਾਈਆ। ਚੇਤ ਮਹੀਨਾ ਮੁੱਕੇ ਸਭ ਦੀ ਪੂਜਾ ਹੋਏ ਬੰਦ, ਸੀਸ ਕਿਸੇ ਨਾ ਕੋਇ ਝੁਕਾਈਆ। ਚਾਰ ਜੁਗ ਆਪਣਾ ਆਪਣਾ ਲੈ ਲਿਆ ਅਨੰਦ, ਅੱਗੇ ਅਨੰਦ ਪੁਰਖ ਅਕਾਲ ਆਪਣਾ ਆਪ ਜਣਾਈਆ। ਇਕੋ ਗੀਤ ਸੁਹਾਗੀ ਛੰਦ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੀ ਸਫ਼ਾ ਦਏ ਉਠਾਈਆ। ਸਭ ਦੀ ਸਫ਼ਾ ਦਏ ਚੁਕ, ਚੁਕਣਹਾਰ ਕਰਤਾਰਾ। ਸਭ ਦਾ ਪੈਂਡਾ ਗਿਆ ਮੁਕ, ਚਾਰ ਜੁਗ ਵੇਖਿਆ ਬਣ ਵਣਜਾਰਾ। ਸਭ ਦੀ ਔਧ ਗਈ ਪੁਗ, ਅੰਤਮ ਪਾਰ ਕਿਨਾਰਾ। ਆਪਣੀ ਆਪਣੀ ਚੋਗ ਲਈ ਚੁਗ, ਰਸਨਾ ਜਿਹਵਾ ਦੇ ਸਹਾਰਾ। ਹਰਿ ਕਾ ਭਾਣਾ ਨਾ ਸਕੇ ਰੁਕ, ਨਾ ਕੋਈ ਮੇਟੇ ਮੇਟਣਹਾਰਾ। ਨਿਰਗੁਣ ਸ਼ੇਰ ਏਕਾ ਰਿਹਾ ਬੁੱਕ, ਮਾਰੇ ਭਬਕ ਵਿਚ ਸੰਸਾਰਾ। ਅੱਗੇ ਸਕੇ ਨਾ ਕੋਈ ਉਠ, ਦੋ ਜਹਾਨ ਰੋਵਣ ਜ਼ਾਰੋ ਜ਼ਾਰਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਅਸੀਂ ਤੇਰੇ ਸਾਚੇ ਸੁਤ, ਤੂੰ ਸਾਹਿਬ ਬਖ਼ਸ਼ਣਹਾਰਾ। ਆਪਣੀ ਗੋਦੀ ਲੈ ਚੁੱਕ, ਤੇਰਾ ਤੱਕਿਆ ਇਕ ਸਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰਾ। ਅਗੰਮ ਅਪਾਰ ਖੇਲ ਅਗੰਮਾ, ਹਰਿ ਹਰਿ ਆਪ ਜਣਾਇੰਦਾ। ਸਭ ਦਾ ਅੰਤ ਮੁੱਕਿਆ ਬੰਨਾਂ, ਅੱਗੇ ਰਾਹ ਨਾ ਕੋਇ ਚਲਾਇੰਦਾ। ਪੁਰਖ ਅਕਾਲ ਦੋ

ਜਹਾਨ ਇਸ਼ਟ ਦੇਵ ਗੁਰੂ ਗੁਰ ਸਭ ਨੇ ਮੰਨਾ, ਮਨ ਮਨਸਾ ਸਰਬ ਮਿਟਾਇੰਦਾ। ਪਹਿਲੋਂ ਤਾਰਿਆ ਇਕ ਜੱਟ ਧੰਨਾ, ਹੁਣ ਗੁਰਮੁਖ ਧੰਨੇ ਆਪਣੀ ਗੋਦ ਬਹਾਇੰਦਾ। ਕਲਜੁਗ ਜੀਵ ਨਾ ਜਾਣੇ ਅੰਨ੍ਹਾ, ਅਗਿਆਨ ਅੰਧੇਰ ਨਾ ਕੋਇ ਚੁਕਾਇੰਦਾ। ਭਗਤ ਭਗਵੰਤ ਏਕਾ ਮੰਨਾ, ਜਿਸ ਆਪਣਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲੇਖਾ ਆਪ ਚੁਕਾਇੰਦਾ। ਪਿਛਲਾ ਲੇਖਾ ਚੁੱਕੇ ਚੂਕ, ਲੋਕਮਾਤ ਰਹਿਣ ਨਾ ਪਾਈਆ। ਸਭ ਦੀ ਅਰਥੀ ਦੇਵੇ ਫੂਕ, ਜੋਤ ਫੁੰਕਾਰਾ ਏਕਾ ਲਾਈਆ। ਅੰਤ ਨਾ ਸੁਣੇ ਕਿਸੇ ਦੀ ਕੂਕ, ਕੂਕ ਕੂਕ ਸਰਬ ਕੁਰਲਾਈਆ। ਹਰਿਜਨ ਵੇਖੇ ਸਾਚੇ ਪੂਤ, ਪੂਤ ਸਪੂਤੇ ਮੇਲ ਮਿਲਾਈਆ। ਗੁਰ ਚੇਲਾ ਤਾਣਾ ਪੇਟਾ ਏਕਾ ਸੂਤ, ਤੰਦੀ ਤੰਦ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਰਾਹ ਚਲਾਈਆ। ਸਤਿ ਸਤਿਵਾਦੀ ਰਾਹ ਚਲੌਣਾ, ਚਲੇ ਚਾਲ ਨਿਰਾਲੀ। ਸਤਿਜੁਗ ਸਾਚਾ ਖੇਲ ਕਰੌਣਾ, ਖੇਲ ਕਰਾਏ ਦੋ ਜਹਾਨਾਂ ਵਾਲੀ। ਪੁਰਖ ਅਕਾਲ ਇਕ ਮਨੌਣਾ, ਚਾਰੋਂ ਕੁੰਟ ਖੇਲ ਨਿਰਾਲੀ। ਸੋਹੰ ਢੋਲਾ ਸਭ ਨੇ ਗੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨਾਂ ਨਿਰਗੁਣ ਸਰਗੁਣ ਕਰੇ ਆਪ ਦਲਾਲੀ।

੬ ਚੇਤ ੨੦੧੯ ਬਿਕ੍ਰਮੀ ਡਾ੦ ਪਾਲ ਸਿੰਘ ਦੇ ਗ੍ਰਹਿ ਭਲਾਈਪੁਰ ਡੋਗਰਾ ਜ਼ਿਲਾ ਅੰਮ੍ਰਿਤਸਰ

ਸੋ ਪੁਰਖ ਨਿਰੰਜਣ ਸਾਹਿਬ ਸਮਰਥ, ਮਹਿਮਾ ਅਕਥ ਅਕਥ ਵਡਿਆਈਆ। ਸ਼ਬਦੀ ਧਾਰ ਗੁਰ ਗੁਰ ਵਸ, ਗੁਰ ਸਤਿਗੁਰ ਵੇਸ ਵਟਾਈਆ। ਭਗਤ ਭਗਵੰਤ ਮਾਰਗ ਦੱਸ, ਦੋ ਜਹਾਨਾਂ ਖੇਲ ਕਰਾਈਆ। ਸੰਤਨ ਦੇਵੇ ਸਾਚਾ ਰਸ, ਆਤਮ ਅੰਤਰ ਬੂਝ ਬੁਝਾਈਆ। ਗੁਰਮੁਖਾਂ ਮੇਲ ਮਿਲਾਵਾ ਹੱਸ ਹੱਸ, ਨਿਰਗੁਣ ਸਰਗੁਣ ਬੰਧਨ ਪਾਈਆ। ਗੁਰਸਿਖਾਂ ਤੀਰ ਨਿਰਾਲਾ ਮਾਰੇ ਕਸ, ਅਣਿਆਲਾ ਆਪ ਚਲਾਈਆ। ਜੁਗ ਚੌਕੜੀ ਚਰਨਾਂ ਹੇਠਾਂ ਝੱਸ, ਕੋਟਨ ਕੋਟ ਕਾਲ ਖਪਾਈਆ। ਕਿਸੇ ਨਾ ਚਲੇ ਕੋਈ ਵਸ, ਵਿਸ਼ਨ ਬ੍ਰਹਮਾ ਸ਼ਿਵ ਦੇਣ ਦੁਹਾਈਆ। ਗੁਰ ਅਵਤਾਰ ਆਪਣਾ ਪੰਧ ਮੁਕਾ ਗਏ ਨੱਸ ਨੱਸ, ਰਸਨਾ ਜਿਹਵਾ ਹਰਿ ਗੁਣ ਗਾਈਆ। ਏਕਾ ਓਟ ਰੱਖਦੇ ਗਏ ਆਸ, ਪੁਰਖ ਅਕਾਲ ਚਰਨ ਧਿਆਨ ਲਗਾਈਆ। ਜੁਗਾ ਜੁਗੰਤਰ ਖੇਲੇ ਖੇਲ ਤਮਾਸ਼, ਖੇਲਣਹਾਰਾ ਬੇਪਰਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਪੂਰੀ ਕਰੀ ਆਸ, ਕਲਜੁਗ ਆਸਾ ਆਪਣੇ ਹੱਥ ਰਖਾਈਆ। ਲੱਖ ਚੁਰਾਸੀ ਘਟ ਘਟ ਅੰਦਰ ਰੱਖਣਹਾਰਾ ਵਾਸ, ਨੂਰ ਨੁਰਾਨਾ ਨਿਰਗੁਣ ਜੋਤ ਜੋਤ ਰੁਸ਼ਨਾਈਆ। ਭੂਪਤ ਭੂਪ ਤਖ਼ਤ ਨਿਵਾਸੀ ਸ਼ਾਹੋ ਸ਼ਾਬਾਸ਼, ਸਚਖੰਡ ਬੈਠਾ ਆਸਣ ਲਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਵੇ ਰਾਸ, ਗੋਪੀ ਕਾਹਨ ਆਪ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਤਿਗੁਰ ਆਪਣੀ ਖੇਲ ਕਰਾਈਆ। ਹਰਿ ਸਤਿਗੁਰ ਪੂਰਾ ਏਕਾ ਹਰਿ, ਏਕੰਕਾਰਾ ਆਪ ਅਖਵਾਇੰਦਾ। ਸ਼ਬਦੀ ਸ਼ਬਦ ਸਾਚਾ ਵਰ, ਗੁਰ ਗੁਰ ਝੋਲੀ ਆਪ ਭਰਾਇੰਦਾ। ਭਗਤ ਭਗਵੰਤ ਚੁਕਾਏ ਡਰ, ਭੈ ਭੌ ਨਾ ਕੋਇ ਵਖਾਇੰਦਾ। ਸੰਤਨ ਦੇਵੇ ਏਕਾ ਵਰ, ਨਾਮ ਵਸਤ ਆਪ ਵਰਤਾਇੰਦਾ। ਗੁਰਮੁਖ ਸੱਜਣ ਸਾਚੇ ਫੜ, ਆਤਮ ਪਰਮਾਤਮ ਜੋੜ ਜੁੜਾਇੰਦਾ। ਗੁਰਸਿਖ ਲਗਾਏ ਆਪਣੇ ਲੜ, ਫੜ

ਪੱਲੂ ਗੰਢ ਪੁਵਾਇੰਦਾ। ਜੁਗ ਚੌਕੜੀ ਜਾਏ ਹਰ, ਥਿਰ ਕੋਇ ਰਹਿਣ ਨਾ ਪਾਇੰਦਾ। ਗੁਰ ਅਵਤਾਰ ਪੀਰਨ ਪੀਰ ਘਾੜਨ ਘੜ, ਤੱਤਵ ਤੱਤ ਹੁਕਮ ਵਰਤਾਇੰਦਾ। ਜੁਗਾ ਜੁਗੰਤਰ ਵੇਸ ਕਰ, ਕਾਇਆ ਚੋਲਾ ਆਪ ਜਣਾਇੰਦਾ। ਨਵ ਨੌਂ ਬੇੜਾ ਪਾਰ ਕਰ, ਚਾਰ ਚਾਰ ਪੰਧ ਮੁਕਾਇੰਦਾ। ਸਾਚੇ ਤਖ਼ਤ ਆਪੇ ਖੜ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਚਾਰ ਜੁਗ ਦੇ ਕਰਤੇ ਏਕਾ ਵਾਰ ਫੜ, ਪਿਛਲੀ ਕਰਨੀ ਸਭ ਦੀ ਵੇਖ ਵਖਾਇੰਦਾ। ਦੋ ਜਹਾਨ ਵਖਾਏ ਘਰ ਘਰ, ਦੋਏ ਦੋਏ ਨੇਤਰ ਨਾਲ ਮਿਲਾਇੰਦਾ। ਆਪਣੀ ਕਰਨੀ ਸਭ ਨੇ ਲੈਣੀ ਭਰ, ਅੱਗੇ ਹੋ ਨਾ ਕੋਇ ਬਚਾਇੰਦਾ। ਪੁਰਖ ਅਬਿਨਾਸ਼ੀ ਅੱਗੇ ਸਾਰੇ ਕੰਬਣ ਥਰ ਥਰ, ਆਪਣਾ ਬਲ ਨਾ ਕੋਇ ਜਣਾਇੰਦਾ। ਤੂ ਹੀ ਪੁਰਖ ਤੂ ਹੀ ਨਾਰੀ ਨਰ, ਨਰਾਇਣ ਤੇਰਾ ਅੰਤ ਕੋਇ ਨਾ ਪਾਇੰਦਾ। ਆਦਿ ਜੁਗਾਦੀ ਘਾੜਨ ਘੜ, ਘੜ ਘੜ ਭਾਂਡੇ ਵੇਖ ਵਖਾਇੰਦਾ। ਪੰਜ ਤੱਤ ਕਾਇਆ ਚੋਲਾ ਜਗਤ ਅਗਨੀ ਜਾਏ ਸੜ, ਤੱਤਵ ਤੱਤ ਸੰਗ ਨਾ ਕੋਇ ਲਿਆਇੰਦਾ। ਨਿਰਗੁਣ ਸਰਗੁਣ ਆਪੇ ਲਿਆ ਫੜ, ਆਪਣਾ ਬੰਧਨ ਏਕਾ ਪਾਇੰਦਾ। ਚਰਨ ਕਵਲ ਲਿਆ ਧਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਅੰਤ ਕੋਇ ਨਾ ਪਾਇੰਦਾ। ਤੇਰਾ ਅੰਤ ਨਾ ਪਾਰਾਵਾਰ, ਗੁਰ ਗੁਰ ਦੇਣ ਦੁਹਾਈਆ। ਤੂੰ ਸਤਿਗੁਰ ਸੱਚਾ ਸਾਹਿਬ ਦਾਤਾਰ, ਬੇਅੰਤ ਤੇਰੀ ਵਡਿਆਈਆ। ਹਉਂ ਸੇਵਕ ਸੇਵਾਦਾਰ, ਬਣ ਚਾਕਰ ਸੇਵ ਕਮਾਈਆ। ਤੇਰਾ ਹੁਕਮ ਤੇਰਾ ਵਰਤਾਰ, ਹੁਕਮੇ ਅੰਦਰ ਸਰਬ ਭੁਵਾਈਆ। ਸਤਿਜੁਗ ਤ੍ਰੇਤਾ ਦੁਆਪਰ ਕੱਟ ਕੇ ਆਏ ਵੰਗਾਰ, ਲੋਕਮਾਤ ਫੇਰਾ ਪਾਈਆ। ਕਲਜੁਗ ਅੰਤਮ ਗਏ ਹਾਰ, ਭੁੱਲੀ ਸਰਬ ਲੋਕਾਈਆ। ਘਰ ਘਰ ਦਰ ਦਰ ਚਾਰ ਕੁੰਟ, ਦਹਿ ਦਿਸ਼ਾ ਦਿਸੇ ਵਿਭਚਾਰ, ਸਚ ਸ਼ਿੰਗਾਰ ਨਾ ਕੋਇ ਕਰਾਈਆ। ਮੁੱਲਾਂ ਸ਼ੇਖ਼ ਮੁਸਾਇਕ ਪੰਡਤ ਪਾਂਧੇ ਗਏ ਹਾਰ, ਹਰਿ ਕਾ ਨਾਮ ਨਾ ਕੋਇ ਸਮਝਾਈਆ। ਪੜ੍ਹ ਪੜ੍ਹ ਥੱਕੇ ਜੀਵ ਗਵਾਰ, ਪੜ੍ਹ ਪੁਸਤਕ ਵਾਦ ਵਧਾਈਆ। ਕਾਇਆ ਮੰਦਰ ਅੰਦਰ ਖੋਲ੍ਹੇ ਨਾ ਕੋਈ ਕਿਵਾੜ, ਆਤਮ ਤਾਕੀ ਕੋਇ ਨਾ ਲਾਹੀਆ। ਸਾਧ ਸੰਤ ਫਿਰਨ ਜੰਗਲ ਜੂਹ ਉਜਾੜ ਪਹਾੜ, ਬਣ ਖੰਡ ਬੈਠੇ ਧੂਆਂ ਲਾਈਆ। ਅੰਤਰ ਲੱਗੀ ਅਗਨੀ ਹਾੜ, ਤ੍ਰੈਗੁਣ ਬਸੰਤਰ ਨਾ ਕੋਇ ਬੁਝਾਈਆ। ਮਨ ਇਛਿਆ ਵੇਸਵਾ ਨਾਰ ਚਲੇ ਨਾਲ ਨਾਲ, ਨਾ ਕੋਇ ਸਕੇ ਪੱਲੂ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣੀ ਮਾਣ ਵਡਿਆਈਆ। ਮਾਣ ਵਡਿਆਈ ਤੇਰੇ ਹੱਥ, ਪੁਰਖ ਅਕਾਲ ਸੱਚੇ ਦਾਤਾਰਾ। ਜਿਉਂ ਭਾਵੇਂ ਤਿਉਂ ਲੈਣਾ ਰਖ, ਕਲਜੁਗ ਆਈ ਅੰਤਮ ਵਾਰਾ। ਸਭ ਦੇ ਭਾਂਡੇ ਦਿਸਣ ਸਖ, ਨਾ ਕੋਈ ਮੰਦਰ ਗੁਰੂਦੁਆਰਾ। ਚਾਰੋਂ ਕੁੰਟ ਹੋਇਆ ਭੱਠ, ਭੱਠ ਖੇੜਾ ਦਿਸੇ ਸੰਸਾਰਾ। ਕਿਸੇ ਅੰਤਰ ਨਾ ਧੀਰਜ ਜਤ, ਸਤਿ ਸੰਤੋਖ ਨਾ ਕੋਇ ਅਧਾਰਾ। ਚਾਰ ਕੁੰਟ ਚਾਰ ਵਰਨ ਚਲੌਣ ਆਪਣੀ ਮਤ, ਏਕਾ ਭੁੱਲਿਆ ਹਰਿ ਨਿਰੰਕਾਰਾ। ਪੜ੍ਹ ਪੜ੍ਹ ਸ਼ਾਸਤਰ ਸਿਮਰਤ ਵੇਦ ਪੁਰਾਨ ਗਾਵਣ ਜਸ, ਹਰਿ ਜੂ ਵਸੇ ਵੇਦ ਪੁਰਾਨਾਂ ਬਾਹਰਾ। ਨਾਨਕ ਸਤਿਗੁਰ ਰਿਹਾ ਹੱਸ, ਕਲਜੁਗ ਭੁੱਲੇ ਜੀਵ ਗਵਾਰਾ। ਗੋਬਿੰਦ ਕਹੇ ਮੈਂ ਮਾਰਗ ਆਇਆ ਦੱਸ, ਏਕਾ ਪਿਤਾ ਪੁਰਖ ਅਗੰਮ ਅਪਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰਾ। ਅਪਰ ਅਪਾਰ ਖੇਲ ਮਹਾਨਾ, ਹਰਿ ਜੂ ਭੇਵ ਕੋਇ ਨਾ ਪਾਈਆ। ਤੂੰ ਆਦਿ ਜੁਗਾਦਿ ਸੱਚਾ ਸੁਲਤਾਨਾ, ਸ਼ਹਿਨਸ਼ਾਹ ਤੇਰੀ ਵਡਿਆਈਆ। ਜੋਧਾ ਸੂਰਬੀਰ ਮਰਦ ਮਰਦਾਨਾ, ਬਲ ਆਪਣਾ ਆਪ ਧਰਾਈਆ। ਤੂੰ ਭੂਪਤ ਭੂਪ ਰਾਜ ਰਾਜਾਨਾ, ਹੁਕਮੀ ਹੁਕਮ ਆਪ ਵਰਤਾਈਆ। ਸਚਖੰਡ ਨਿਵਾਸੀ ਤੇਰਾ ਖੇਲ ਮਹਾਨਾ, ਦੋ

ਜਹਾਨਾਂ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਸੁਣਦੇ ਰਹੇ ਤਰਾਨਾ, ਸੁਣ ਤਰਾਨਾ ਲੋਕਮਾਤ ਸੁਣਾਈਆ। ਲਿਖ ਲਿਖ ਲੇਖ ਬਣਿਆ ਜਗਤ ਮਹਾਨਾ, ਲਿਖਿਆ ਲੇਖ ਲੇਖਕ ਦਏ ਜਣਾਈਆ। ਬਿਨ ਤੇਰੇ ਨਾਉਂ ਮਿਲੇ ਨਾ ਕੋਇ ਟਿਕਾਣਾ, ਏਥੇ ਓਥੇ ਨਾ ਕੋਇ ਸਹਾਈਆ। ਕਲਜੁਗ ਅੰਤਮ ਨੌਂ ਖੰਡ ਪ੍ਰਿਥਮੀ ਰਸਨਾ ਜਿਹਵਾ ਦੀਨ ਮਜ਼੍ਹਬ ਗਾਏ ਗਾਣਾ, ਜ਼ਾਤ ਪਾਤ ਵੰਡ ਵੰਡਾਈਆ। ਪੰਜ ਤੱਤ ਇਸ਼ਟ ਰਖਾਣਾ, ਕਾਇਆ ਮਾਟੀ ਪੂਜਸ ਪੂਜ ਪੁਜਾਈਆ। ਹਰਿ ਕਾ ਸ਼ਬਦ ਨਾ ਕਿਸੇ ਪਛਾਣਾ, ਗੁਰ ਸ਼ਬਦ ਨਜ਼ਰ ਨਾ ਆਈਆ। ਕਾਗਜ਼ ਸ਼ਾਹੀ ਉਤੇ ਰੱਖਿਆ ਮਾਣਾ, ਕਲਮ ਸ਼ਾਹੀ ਅੰਤ ਕੰਮ ਕਿਸੇ ਨਾ ਆਈਆ। ਸਾਰੇ ਰਲ ਮਿਲ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜ਼ੀਲ ਕੁਰਾਨ ਪ੍ਰਭ ਅਬਿਨਾਸ਼ੀ ਦਾ ਕਰਨ ਧਿਆਨਾ, ਨੇਤਰ ਨੈਣ ਨੈਣ ਉਠਾਈਆ। ਪੁਰਖ ਅਬਿਨਾਸ਼ੀ ਜੋਧਾ ਸੂਰਬੀਰ ਬਲੀ ਬਲਵਾਨਾ, ਆਪਣਾ ਬਲ ਨਾ ਕਿਸੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਲਮ ਸ਼ਾਹੀ ਕਾਗ਼ਜ਼ ਕਰੇ ਪੁਕਾਰ, ਨੇਤਰ ਨੈਣਾਂ ਨੀਰ ਵਹਾਇਆ। ਤੇਰਾ ਲੇਖਾ ਲਿਖ ਲਿਖ ਗਏ ਗੁਰ ਅਵਤਾਰ, ਪੀਰ ਪੈਗ਼ੰਬਰ ਸੇਵ ਕਮਾਇਆ। ਤੇਰਾ ਮਾਰਗ ਦਿਸੇ ਨਾ ਅਗੰਮ ਅਪਾਰ, ਮੰਜ਼ਲ ਹੱਥ ਕਿਸੇ ਨਾ ਆਇਆ। ਕੋਟਨ ਕੋਟ ਚੜ੍ਹ ਚੜ੍ਹ ਗਏ ਹਾਰ, ਅਧਵਿਚਕਾਰੇ ਡੇਰਾ ਢਾਹਿਆ। ਅੰਤਮ ਤੂ ਹੀ ਤੂ ਹੀ ਤੂ ਹੀ ਕਰ ਪੁਕਾਰ, ਬੇਅੰਤ ਬੇਅੰਤ ਬੇਅੰਤ ਤੇਰਾ ਨਾਉਂ ਵਡਿਆਇਆ। ਅਸੀਂ ਦੇ ਦੇ ਸਿਖਿਆ ਗਏ ਹਾਰ, ਸਾਡੀ ਸਿਖਿਆ ਕੰਮ ਕਿਸੇ ਨਾ ਆਇਆ। ਧੁਰ ਦਾ ਲਿਖਿਆ ਵਿਕਿਆ ਹੱਟ ਬਾਜਾਰ, ਕੌਡੀ ਕੌਡੀ ਮੁਲ ਪੁਵਾਇਆ। ਰਸਨਾ ਕਹਿਣ ਸਾਡਾ ਗੁਰੂ ਮਹਾਰਾਜ, ਰਾਤੀ ਸੁਤਿਆਂ ਅੰਦਰ ਬੰਦ ਕਰਾਇਆ। ਬਿਨ ਬੁਲਾਇਆਂ ਦੇਵੇ ਨਾ ਅੱਗੋਂ ਅਵਾਜ਼ ਆਪਣਾ ਬਲ ਨਾ ਕੋਇ ਰਖਾਇਆ। ਜੀਵ ਜੰਤ ਬੱਝਾ ਵਿਚ ਸਮਾਜ, ਸਾਚਾ ਭੇਵ ਨਾ ਕੋਇ ਖੁਲ੍ਹਾਇਆ। ਪੀਰ ਪੈਗ਼ੰਬਰ ਮੁੱਲਾ ਸ਼ੇਖ਼ ਮੁਸ਼ਾਇਕ ਤੇਰੇ ਬਰਦੇ ਬਣ ਬਣ ਤੇਰੇ ਦਰ ਦਰ ਪੜ੍ਹਦੇ ਗਏ ਨਿਮਾਜ਼, ਨਿਉਂ ਨਿਉਂ ਆਪਣਾ ਸੀਸ ਝੁਕਾਇਆ। ਭਗਤ ਕਹਿਣ ਭਗਵਾਨ ਸਾਡਾ ਸਾਜਣ ਲਿਆ ਸਾਜ, ਸਿਰ ਸਾਡੇ ਹੱਥ ਰਖਾਇਆ। ਨਾਨਕ ਗੋਬਿੰਦ ਕਹੇ ਏਕਾ ਏਕ ਚਲਾਏ ਜਹਾਜ, ਸਚਖੰਡ ਸਾਚੇ ਬੈਠਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਮ ਸ਼ਾਹੀ ਦਏ ਦੁਹਾਇਆ। ਕਲਮ ਸ਼ਾਹੀ ਨੇਤਰ ਰੋਏ, ਨੈਣਾਂ ਨੈਣਾਂ ਨੀਰ ਵਹਾਈਆ। ਤੁਧ ਬਿਨ ਦੁਖੜਾ ਸੁਣੇ ਨਾ ਕੋਇ, ਚਾਰੋਂ ਕੁੰਟ ਕੂਕ ਸੁਣਾਈਆ। ਤੁਧ ਬਿਨ ਪਰਕਾਸ਼ ਕਰੇ ਨਾ ਕੋਈ ਲੋਏ, ਅੰਧ ਅੰਧੇਰਾ ਰਿਹਾ ਛਾਈਆ। ਮੈਂ ਲੋਕਮਾਤ ਚਾਰ ਖਾਣੀ ਅੱਗੇ ਲੈ ਕੇ ਆਈ ਢੋਏ, ਬਾਣੀ ਬਣ ਬਣ ਰੂਪ ਵਟਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸਾਰੇ ਟੋਹੇ, ਘਰ ਘਰ ਫੇਰਾ ਪਾਈਆ। ਕਲਜੁਗ ਅੰਤਮ ਸਾਰੇ ਹੋਏ ਮਰਦ ਅਧ ਮੋਏ, ਆਪਣਾ ਬਲ ਨਾ ਕੋਇ ਰਖਾਈਆ। ਤ੍ਰੈਗੁਣ ਮਾਇਆ ਮਮਤਾ ਮੋਹੇ, ਮਨ ਵਾਸਨਾ ਹੋਏ ਹਲਕਾਈਆ। ਤੇਰਾ ਨਾਉਂ ਨਾ ਜਾਣੇ ਕੋਇ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਸਾਚਾ ਬੀਜ ਨਾ ਕੋਇ ਬੋਏ, ਲੱਖ ਚੁਰਾਸੀ ਸਿੰਮਲ ਰਿਹਾ ਲਹਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਅੱਗੇ ਇਕ ਅਰਜ਼ੋਈਆ। ਤੇਰੇ ਅੱਗੇ ਇਕ ਅਰਦਾਸ, ਮੇਰੇ ਸਾਹਿਬ ਸੱਚੇ ਸੁਲਤਾਨਾ। ਮੈਂ ਲਿਖ ਲਿਖ ਲੇਖ ਤੇਰਾ ਸੇਵਾ ਕੀਤੀ ਖਾਸ, ਤੇਰਾ ਗਾਇਆ ਸਚ ਤਰਾਨਾ। ਕਲਜੁਗ ਅੰਤਮ ਮੇਰੇ ਵਿਚ ਦਿਸੇ ਨਾ ਕੋਈ ਸਾਸ, ਮੇਰਾ ਤੁਟਾ ਮਾਣ ਅਭਿਮਾਨਾ। ਮੇਰੀ ਪੂਰੀ ਹੋਈ ਨਾ ਆਸ, ਕਲਜੁਗ ਜੀਵ ਮਿਲੇ ਸ਼ੈਤਾਨਾ। ਕਰ ਕਿਰਪਾ ਸੱਦ ਲੈ ਪਾਸ, ਮਿਹਰਵਾਨ ਸ੍ਰੀ ਭਗਵਾਨਾ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਰ ਦੇ ਦੇ ਸੱਚਾ ਦਾਨਾ। ਦੇ ਵਰ ਮੇਰੇ ਭਗਵੰਤ, ਤੇਰੇ ਅੱਗੇ ਝੋਲੀ ਡਾਹੀਆ। ਤੂੰ ਬਣਾਈ ਮੇਰੀ ਬਣਤ, ਗੁਰ ਅਵਤਾਰਾਂ ਕਰ ਪੜ੍ਹਾਈਆ। ਤੇਰੇ ਹੱਥ ਲੇਖਾ ਅੰਤ, ਅੰਤ ਤੇਰੇ ਚਰਨਾਂ ਓਟ ਰਖਾਈਆ। ਪਹਿਲਾਂ ਗੌਂਦੇ ਰਹੇ ਮੈਨੂੰ ਸੰਤ, ਸਤਿਗੁਰ ਤੇਰੀ ਓਟ ਰਖਾਈਆ। ਹੁਣ ਸਾਰੇ ਹੋਏ ਨੰਗਤ, ਤੇਰਾ ਨਾਮ ਓਢਣ ਕੋਇ ਨਾ ਆਈਆ। ਦਰ ਭਿਖਾਰੀ ਬਣੇ ਮੰਗਤ, ਦਰ ਦਰ ਫੇਰਾ ਪਾਈਆ। ਅੰਤਮ ਗੜ੍ਹ ਬਣਿਆ ਹਉਮੇ ਹੰਗਤ, ਹਰਿ ਕੇ ਪੌੜੇ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਅੱਗੇ ਮੰਗ ਮੰਗਾਈਆ। ਮੰਗਾਂ ਮੰਗ ਮੇਰੇ ਦਾਤਾਰ, ਚਰਨੀ ਚਰਨ ਸੀਸ ਝੁਕਾਇਆ। ਤੇਰੀ ਮਹਿਮਾ ਲਿਖ ਲਿਖ ਗਈ ਹਾਰ, ਚਾਰ ਜੁਗ ਸੇਵ ਕਮਾਇਆ। ਗੁਰ ਅਵਤਾਰ ਕਰ ਕਰ ਗਏ ਪੁਕਾਰ, ਤੇਰਾ ਢੋਲਾ ਸੋਹਲਾ ਮਾਤ ਸੁਣਾਇਆ। ਜੀਵ ਜੰਤ ਕਰੇ ਨਾ ਕੋਈ ਵਿਚਾਰ, ਤੂੰ ਵਿਚਾਰ ਵਿਚ ਕਦੇ ਨਾ ਆਇਆ। ਮੈਨੂੰ ਪੜ੍ਹ ਪੜ੍ਹ ਕਰਨ ਖੁਆਰ, ਦਰ ਦਰ ਦੇਵਣ ਧੱਕਾ ਲਾਇਆ। ਮੈਂ ਨਿਤ ਨਿਤ ਰੋਵਾਂ ਜ਼ਾਰੋ ਜ਼ਾਰਾ, ਨੇਤਰ ਨੈਣ ਨੈਣ ਉਠਾਇਆ। ਕਲਜੁਗ ਜੀਵ ਹੋਏ ਵਿਭਚਾਰ, ਵਿਭਚਾਰੀ ਆਪਣਾ ਕਰਮ ਰਹੇ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇ ਮੁਕਾਇਆ। ਮੇਰਾ ਲੇਖਾ ਦੇ ਮੁਕਾ, ਤੇਰੇ ਦਰ ਦਰ ਸੀਸ ਝੁਕਾਇਆ। ਬਣ ਨਿਮਾਣੀ ਰਹੀ ਕੁਰਲਾ, ਚਾਰੇ ਬਾਣੀ ਵਾਸਤਾ ਪਾਇਆ। ਕਾਮ ਕਰੋਧ ਲੋਭ ਮੋਹ ਹੰਕਾਰ ਹੋਇਆ ਹਲਕਾ, ਵਾਂਗ ਸੁਆਨ ਘਰ ਘਰ ਰਿਹਾ ਦੌੜਾਇਆ। ਮੈਨੂੰ ਪੜ੍ਹਨ ਵਾਲੇ ਤੇਰਾ ਨਾਮ ਗਏ ਭੁਲਾ, ਤੇਰਾ ਭੈ ਨਾ ਕੋਇ ਰਖਾਇਆ। ਧੀਆਂ ਭੈਣਾਂ ਰਹੇ ਤਕਾ, ਪਹਿਲੋਂ ਆਪਣਾ ਨੇਤਰ ਨੈਣ ਉਠਾਇਆ। ਫੇਰ ਮੇਰੇ ਉਤੋਂ ਪੜਦਾ ਲੈਣ ਲਾਹ, ਵਰਕਾ ਵਰਕਾ ਲੈਣ ਉਲਟਾਇਆ। ਰਸਨਾ ਗਾਉਂਦੇ ਚੜ੍ਹਿਆ ਚਾਅ, ਮਾਇਆ ਰਾਣੀ ਨਾਲ ਪਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਦਰ ਸਾਚੀ ਮੰਗ ਮੰਗਾਇਆ। ਮੰਗਾ ਮੰਗ ਬਣ ਨਿਮਾਣੀ, ਦਰ ਤੇਰੇ ਸੀਸ ਝੁਕਾਈਆ। ਤੂੰ ਬਣਾਈ ਸਾਚੀ ਰਾਣੀ, ਲੋਕਮਾਤ ਦਿਤੀ ਵਡਿਆਈਆ। ਤੂੰ ਸੁਣਾਈ ਅਕਥ ਕਹਾਣੀ, ਗੁਰ ਅਵਤਾਰਾਂ ਦੇ ਵਡਿਆਈਆ। ਮੇਰਾ ਨਾਉਂ ਧਰਾਇਆ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਬੌਹੜੀ ਬੌਹੜੀ ਕਲਜੁਗ ਮਿਲੇ ਨਾ ਕੋਈ ਸੱਚਾ ਹਾਣੀ, ਮੇਰਾ ਸੰਗ ਨਾ ਕੋਇ ਰਖਾਈਆ। ਅੰਮ੍ਰਿਤ ਮਿਲੇ ਨਾ ਠੰਡਾ ਪਾਣੀ, ਸਾਂਤਕ ਸਤਿ ਨਾ ਕੋਇ ਜਣਾਈਆ। ਮੈਨੂੰ ਪੜ੍ਹਣ ਵਾਲੇ ਹੋਏ ਸ਼ੈਤਾਨੀ, ਸ਼ਰਅ ਆਪਣੇ ਗਲ ਪੁਵਾਈਆ। ਮੇਰੇ ਨੇਤਰ ਨੈਣ ਸ਼ਰਮਾਨੀ, ਉਪਰ ਅੱਖ ਨਾ ਸਕਾਂ ਉਠਾਈਆ। ਮੈਨੂੰ ਮੱਥਾ ਟੇਕਣ ਵਾਲੇ ਕਰਨ ਬੇਈਮਾਨੀ, ਤੇਰਾ ਨਾਉਂ ਗਏ ਭੁਲਾਈਆ। ਤੂੰ ਸਰਬ ਘਟਾ ਦਾ ਜਾਣ ਜਾਣੀ, ਜਾਨਣਹਾਰ ਤੇਰੀ ਵਡਿਆਈਆ। ਮੈਂ ਲੈ ਕੇ ਆਈ ਤੇਰੀ ਨਿਸ਼ਾਨੀ, ਕਲਜੁਗ ਜੀਵ ਤੇਰਾ ਨਿਸ਼ਾਨਾ ਰਹੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਸਾਚਾ ਵਰ, ਦਰ ਤੇਰੇ ਝੋਲੀ ਡਾਹੀਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਆਪਣੀ ਦਇਆ ਕਮਾਇੰਦਾ। ਅੰਤਮ ਲੇਖਾ ਚੁਕਾ ਆਣ, ਸਭ ਦਾ ਪੰਧ ਮੁਕਾਇੰਦਾ। ਤੇਰੀ ਬੇਨੰਤੀ ਕਰ ਪਰਵਾਨ, ਆਪਣੇ ਵਿਚ ਰਖਾਇੰਦਾ। ਚਾਰ ਜੁਗ ਦਾ ਮੇਟ ਨਿਸ਼ਾਨ, ਚਾਰੇ ਕੁੰਟ ਫੇਰਾ ਪਾਇੰਦਾ। ਸਤਿ ਸਤਿਵਾਦੀ ਨਿਗਹਬਾਨ, ਨਿਗਹ ਆਪਣੀ ਆਪ ਉਠਾਇੰਦਾ। ਏਕਾ ਨਾਉਂ ਕਰ ਬਲਵਾਨ, ਲੋਕਮਾਤ ਹੁਕਮ ਚਲਾਇੰਦਾ। ਲੱਖ ਚੁਰਾਸੀ ਦੇਵੇ ਗਿਆਨ, ਗਿਆਨ ਆਪਣਾ

ਆਪ ਪਰਗਟਾਇੰਦਾ। ਨੌਂ ਖੰਡ ਪ੍ਰਿਥਮੀ ਮਾਰੇ ਬਾਣ, ਬਾਣ ਨਿਰਾਲਾ ਆਪ ਚਲਾਇੰਦਾ। ਲੱਖ ਚੁਰਾਸੀ ਕਰ ਪਹਿਚਾਨ, ਭਗਤ ਭਗਵੰਤ ਵੇਖ ਵਖਾਇੰਦਾ। ਦਰ ਦੁਆਰੇ ਦੇਵੇ ਮਾਣ, ਸਿਰ ਆਪਣਾ ਹੱਥ ਟਿਕਾਇੰਦਾ। ਤੂੰ ਵੀਂ ਚਰਨੀ ਡਿਗੀਂ ਆਣ, ਆਪਣਾ ਭੇਵ ਖੁਲ੍ਹਾਇੰਦਾ। ਸਾਚੇ ਭਗਤ ਕਰਨ ਤੈਨੂੰ ਪਰਵਾਨ, ਤੇਰਾ ਲੜ ਨਾਲ ਲੜ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਧੁਰ ਫ਼ਰਮਾਨਾ ਦਏ ਸੰਦੇਸਾ, ਹਰਿ ਜੂ ਹਰਿ ਹਰਿ ਆਪ ਜਣਾਈਆ। ਕਰੇ ਖੇਲ ਨਰ ਨਰੇਸ਼ਾ, ਸਾਚੇ ਤਖ਼ਤ ਬੈਠਾ ਸੱਚਾ ਸ਼ਹਿਨਸ਼ਾਹੀਆ। ਨਿਰਗੁਣ ਧਾਰੇ ਆਪਣਾ ਵੇਸਾ, ਨਿਰਵੈਰ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਵੱਜੇ ਵਧਾਈਆ। ਸਾਚਾ ਵਰ ਸੁਣ ਲੈ ਬਾਤ, ਹਰਿ ਬਾਤਨ ਆਪ ਜਣਾਇੰਦਾ। ਚਾਰ ਜੁਗ ਤੂੰ ਗਾਉਂਦੀ ਰਹੀ ਗਾਥ, ਮੇਰਾ ਨਾਉਂ ਤੇਰਾ ਰੰਗ ਵਖਾਇੰਦਾ। ਅੰਤਮ ਦਿਸੇ ਕੋਇ ਨਾ ਸਾਥ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਚਾਰ ਕੁੰਟ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਪੜ੍ਹ ਪੜ੍ਹ ਮੁੱਕੇ ਨਾ ਤੇਰੀ ਵਾਟ, ਤੂੰ ਪੜ੍ਹਿਆਂ ਹੱਥ ਕਿਸੇ ਨਾ ਆਇੰਦਾ। ਤੇਰਾ ਨੇੜੇ ਦਿਸੇ ਹਾਟ, ਜਿਸ ਜਨ ਆਪਣੀ ਦਇਆ ਕਮਾਇੰਦਾ। ਕਰ ਕਿਰਪਾ ਮੇਰੀ ਮੁਕਾ ਵਾਟ, ਅੰਤ ਭਗਵੰਤ ਤੇਰਾ ਦਰ ਮੋਹੇ ਭਾਇੰਦਾ। ਜਗਤ ਖੇਲ ਬਾਜ਼ੀਗਰ ਨਾਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਇੰਦਾ। ਸਿਰ ਰੱਖ ਹੱਥ ਨਿਰੰਕਾਰਾ, ਨਿਰਗੁਣ ਨਰ ਹਰਿ ਆਪ ਜਣਾਇੰਦਾ। ਤੂੰ ਔਣਾ ਚਲ ਦੁਆਰਾ, ਭਗਤ ਦੁਆਰਾ ਇਕ ਵਖਾਇੰਦਾ। ਓਥੇ ਕਰਾਂ ਸਚ ਵਿਹਾਰਾ, ਗੁਰ ਅਵਤਾਰਾਂ ਨਾਲ ਮਿਲਾਇੰਦਾ। ਜਿਨ੍ਹਾਂ ਗਾਈ ਤੇਰੀ ਵਾਰਾ, ਤਿਨ੍ਹਾਂ ਤੇਰੇ ਕੋਲ ਬਹਾਇੰਦਾ। ਪਹਿਲੋਂ ਕਰਨ ਉਹ ਨਿਮਸਕਾਰਾ, ਫੇਰ ਤੇਰਾ ਸੀਸ ਝੁਕਾਇੰਦਾ। ਤੇਰਾ ਝੁਕਿਆ ਸੀਸ ਤੇਰਾ ਪਾਰ ਕਰਾਏ ਕਿਨਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਇੰਦਾ। ਸਾਚਾ ਭੇਵ ਦੱਸ ਭਗਵਾਨ, ਮੇਰੇ ਸੱਚੇ ਸਾਹਿਬ ਗੁਸਾਈਂਆ। ਕਵਣ ਵੇਲਾ ਦਰ ਡਿਗਾ ਆਣ, ਲੈ ਨਿਮਾਣੀ ਗਲੇ ਲਗਾਇਆ। ਮੇਰਾ ਛੁੱਟਾ ਪੀਣ ਖਾਣ, ਦਿਵਸ ਰੈਣ ਰਹੀ ਕੁਰਲਾਇਆ। ਮੈਨੂੰ ਸਕੇ ਨਾ ਕੋਈ ਪਛਾਣ, ਮੇਰਾ ਭੇਵ ਕਿਸੇ ਨਾ ਪਾਇਆ। ਨਾਨਕ ਨਿਰਗੁਣ ਚਾਰ ਵਰਨਾਂ ਦੇ ਕੇ ਗਿਆਨ, ਚਾਰੇ ਵਰਨ ਗਏ ਭੁਲਾਇਆ। ਅੰਤਮ ਸਭ ਦੀ ਕਰਨੀ ਹਾਣ, ਹਰਿ ਜੂ ਤੇਰੇ ਹੱਥ ਵਡਿਆਇਆ। ਗੋਬਿੰਦ ਵਖਾ ਕੇ ਗਿਆ ਇਕ ਕਿਰਪਾਨ, ਕਿਰਪਾਨਿਧ ਦਇਆ ਕਮਾਇਆ। ਪੰਜਾਂ ਮੇਲਾ ਵਿਚ ਜਹਾਨ, ਪੰਚਮ ਸਾਚਾ ਜੋੜ ਜੁੜਾਇਆ। ਸਚ ਸੁੱਚ ਦਾ ਇਕ ਵਿਧਾਨ, ਬਣ ਬਿਧਾਤਾ ਆਪ ਰਖਾਇਆ। ਅੰਤਮ ਦਿਸੇ ਨਾ ਕੋਇ ਜਵਾਨ, ਸੂਰਬੀਰ ਨਜ਼ਰ ਕੋਇ ਨਾ ਆਇਆ। ਧੀਰਜ ਜਤ ਨਾ ਕਿਸੇ ਮਕਾਨ, ਸਾਚਾ ਹਠ ਨਾ ਕੋਇ ਰਖਾਇਆ। ਅੰਦਰ ਵੜਿਆ ਤੱਤ ਸ਼ੈਤਾਨ, ਆਪਣੀ ਸ਼ਰਅ ਰਿਹਾ ਚਲਾਇਆ। ਏਕਾ ਭੁੱਲਿਆ ਗੁਰ ਫ਼ਰਮਾਣ, ਫ਼ਰਮਾਬਰਦਾਰ ਨਜ਼ਰ ਕੋਇ ਨਾ ਆਇਆ। ਗੋਬਿੰਦ ਸੂਰਾ ਵਡ ਬਲਵਾਨ, ਦੋ ਜਹਾਨਾਂ ਵੇਖ ਵਖਾਇਆ। ਕਲਜੁਗ ਅੰਤਮ ਹੋਏ ਹੈਰਾਨ, ਸਾਰੇ ਹਰਿ ਜੂ ਰਹੇ ਭੁਲਾਇਆ। ਕੋਈ ਮੰਨੇ ਨਾ ਪੁਰਖ ਅਕਾਲ, ਇੱਟਾ ਪੱਥਰਾਂ ਰਹੇ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਹੱਥ ਸਰਬ ਵਡਿਆਇਆ। ਤੇਰੇ ਹੱਥ ਵਡਿਆਈ ਸੱਚੇ ਭਗਵਾਨ, ਮਹਿਮਾ ਅਗਣਤ ਗਣੀ ਨਾ ਜਾਈਆ। ਜੁਗ ਜੁਗ ਮੇਟੇ ਤੂ ਹੀ ਨਿਸ਼ਾਨ, ਜਗਤ ਨਿਸ਼ਾਨਾ ਤੂ ਹੀ ਝੁਲਾਈਆ। ਤੇਰਾ ਨਾਉਂ ਹੋਏ

ਪਰਧਾਨ, ਸਤਿ ਪਰਧਾਨਗੀ ਮਾਤ ਕਮਾਈਆ। ਤੂੰ ਆਦਿ ਜੁਗਾਦੀ ਸ਼ਾਹ ਸੁਲਤਾਨ, ਦੂਸਰ ਰਾਜ ਨਾ ਕੋਇ ਕਮਾਈਆ। ਤੇਰਾ ਹੁਕਮ ਇਕ ਫ਼ਰਮਾਨ, ਦੋ ਜਹਾਨਾਂ ਰਿਹਾ ਝੁਲਾਈਆ। ਕਲਜੁਗ ਅੰਤਮ ਵੇਖਿਆ ਆਣ, ਚਾਰੋਂ ਕੁੰਟ ਅੰਧੇਰਾ ਛਾਈਆ। ਨਾ ਕੋਈ ਸਿਦਕ ਨਾ ਈਮਾਨ, ਸ਼ਰਅ ਸ਼ਰੀਅਤ ਰਹੀ ਕੁਰਲਾਈਆ। ਨਾ ਕੋਈ ਮਜ਼੍ਹਬ ਨਾ ਇਸਲਾਮ, ਇਸਮ ਆਜਮ ਨਾ ਕੋਇ ਵਖਾਈਆ। ਪੜ੍ਹ ਪੜ੍ਹ ਥੱਕੇ ਅੰਜੀਲ ਕੁਰਾਨ, ਸਾਚਾ ਮਸਲਾ ਹੱਲ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਲੈਣਾ ਕਰ, ਸਾਡੀ ਚਲੇ ਨਾ ਕੋਇ ਚਤੁਰਾਈਆ।

੬ ਚੇਤ ੨੦੧੯ ਬਿਕ੍ਰਮੀ ਊਧਮ ਸਿੰਘ ਦੇ ਗ੍ਰਹਿ ਜਲਾਲਾਬਾਦ ਜ਼ਿਲਾ ਅੰਮ੍ਰਿਤਸਰ

ਤੇਰਾ ਹੁਕਮ ਜੁਗ ਚਾਰ, ਹਰਿ ਜੂ ਮੰਨ ਮੰਨ ਸੀਸ ਝੁਕਾਇਆ। ਤੇਰੀ ਸੇਵਾ ਜੁਗ ਚਾਰ, ਬਣ ਬਣ ਸੇਵਕ ਮਾਤ ਕਮਾਇਆ। ਤੇਰਾ ਲੇਖਾ ਜੁਗ ਚਾਰ, ਬਣ ਬਣ ਲੇਖਣੀ ਲੇਖ ਵਖਾਇਆ। ਤੇਰੀ ਰੇਖਾ ਜੁਗ ਚਾਰ, ਨਿਰਗੁਣ ਸਰਗੁਣ ਰੂਪ ਵਟਾਇਆ। ਤੇਰਾ ਆਦੇਸਾ ਜੁਗ ਚਾਰ, ਨਿਉਂ ਨਿਉਂ ਸਯਦਾ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲੇ ਅੰਤ ਮੰਗ ਮੰਗਾਇਆ। ਜੁਗ ਚਾਰ ਤੇਰਾ ਰਾਗ, ਬਣ ਰਾਗਨੀ ਮਾਤ ਅਲਾਇਆ। ਜੁਗ ਚਾਰ ਤੇਰਾ ਵੈਰਾਗ, ਬਣ ਵੈਰਾਗਣ ਆਪ ਹੰਢਾਇਆ। ਜੁਗ ਚਾਰ ਤੇਰਾ ਸਾਕ, ਗੁਰ ਅਵਤਾਰਾਂ ਨਾਲ ਰਲਾਇਆ। ਜੁਗ ਚਾਰ ਤੇਰਾ ਨਾਤ, ਬਣ ਨਿਮਾਣੀ ਤੋੜ ਨਿਭਾਇਆ। ਜੁਗ ਚਾਰ ਤੇਰਾ ਘਾਟ, ਲੱਖ ਚੁਰਾਸੀ ਇਕ ਵਖਾਇਆ। ਜੁਗ ਚਾਰ ਤੇਰੀ ਯਾਦ, ਢੋਲਾ ਸੋਹਲਾ ਆਪ ਸੁਣਾਇਆ। ਜੁਗ ਚਾਰ ਸਚ ਫ਼ਰਯਾਦ, ਸਾਧਾ ਸੰਤਾਂ ਝੋਲੀ ਪਾਇਆ। ਜੁਗ ਚਾਰ ਤੇਰਾ ਨਾਦ, ਅਨਹਦ ਨਾਦੀ ਨਾਦ ਵਜਾਇਆ। ਜੁਗ ਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਇਆ। ਜੁਗ ਚਾਰ ਤੇਰੀ ਧਾਰ, ਲਿਖ ਲਿਖ ਮਾਤ ਸਮਝਾਈਆ। ਜੁਗ ਚਾਰ ਸੁਣੇ ਭਗਤ ਪੁਕਾਰ, ਭਗਤਨ ਨਾਲ ਸਲਾਹੀਆ। ਜੁਗ ਚਾਰ ਹੋ ਉਜਿਆਰ, ਨਿਰਗੁਣ ਸਰਗੁਣ ਵੰਡਣ ਵੰਡ ਵੰਡਾਈਆ। ਜੁਗ ਚਾਰ ਦੇ ਅਧਾਰ, ਬ੍ਰਹਮੇ ਪਾਰਬ੍ਰਹਮ ਉਪਜਾਈਆ। ਜੁਗ ਚਾਰ ਇਕ ਜੈਕਾਰ, ਵੇਦ ਨਾਦ ਸੁਣਾਈਆ। ਜੁਗ ਚਾਰ ਕਰ ਖ਼ਬਰਦਾਰ, ਛੱਤੀ ਰਾਗ ਰਾਗ ਉਪਜਾਈਆ। ਜੁਗ ਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਸੇਵ ਕਮਾਈਆ। ਜੁਗ ਚਾਰ ਤੇਰਾ ਨਾਉਂ ਹਰਿ ਨਿਰੰਕਾਰੇ ਏਕਾ ਗਾਇਆ। ਜੁਗ ਚਾਰ ਤੇਰਾ ਥਾਉਂ, ਲੋਕਮਾਤ ਮਾਤ ਸੁਹਾਇਆ। ਜੁਗ ਚਾਰ ਫੜ ਫੜ ਬਾਂਹੋਂ ਜੀਵ ਜੰਤ ਮਾਤ ਉਠਾਇਆ। ਜੁਗ ਚਾਰ ਕਰੇ ਸਚ ਨਿਆਉਂ, ਸਚ ਸੁਨੇਹੜਾ ਇਕ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤੇਰੀ ਓਟ ਰਖਾਇਆ। ਜੁਗ ਚਾਰ ਘਾਲੀ ਘਾਲ, ਕੀਤੀ ਘਾਲ ਕਹਿਣ ਨਾ ਜਾਈਆ। ਜੁਗ ਚਾਰ ਬਣ ਦਲਾਲ, ਜਗਤ ਦਲਾਲੀ ਸੇਵ ਕਮਾਈਆ। ਜੁਗ ਚਾਰ ਹੋ ਨਿਰਾਲ, ਨਿਰਮਲ ਆਪਣਾ ਰੂਪ ਦਰਸਾਈਆ। ਜੁਗ ਚਾਰ ਅਵੱਲੜੀ ਚਾਲ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੰਧਨ ਪਾਈਆ। ਜੁਗ ਚਾਰ ਤੇਰੀ ਕਰਦੀ ਰਹੀ ਭਾਲ, ਦਿਵਸ ਰੈਣ ਰੈਣ ਦਿਵਸ ਬਣ ਬਣ ਪਾਂਧੀ

ਰਾਹੀਆ। ਜੁਗ ਚਾਰ ਮੇਰਾ ਹੱਲ ਨਾ ਹੋਇਆ ਸਵਾਲ, ਲੇਖਾ ਲਿਖ ਨਾ ਕੋਇ ਮੁਕਾਈਆ। ਬਣ ਵੈਰਾਗਣ ਹੋਈ ਬੇਹਾਲ, ਬਿਰਹੋਂ ਰੋਗ ਰਿਹਾ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਹੱਥ ਮੇਰੀ ਵਡਿਆਈਆ। ਮੈਂ ਨਿਮਾਣੀ ਕਮਲੀ ਕੋਝੀ, ਗੁਣ ਅਵਗੁਣ ਨਾ ਕੋਇ ਰਖਾਈਆ। ਤੁਧ ਬਿਨ ਆਵੇ ਨਾ ਕੋਈ ਸੋਝੀ, ਬਾਲੀ ਬੁਧ ਰਹੀ ਕੁਰਲਾਈਆ। ਚਰਨ ਦੁਆਰੇ ਤੇਰੇ ਝੂਜੀ, ਆਪਣਾ ਆਪ ਆਪ ਮਿਟਾਈਆ। ਮੈਂ ਭੇਵ ਕੀ ਦੱਸਾਂ ਤੇਰਾ ਗੋਝੀ, ਬੋਧ ਅਗਾਧ ਤੇਰੀ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਭਿਖਕ ਫੇਰਾ ਪਾਈਆ। ਭਿਖਕ ਦਰ ਆਏ ਨਿਮਾਣੀ, ਹਰਿ ਚਰਨਾਂ ਸੀਸ ਝੁਕਾਇਆ। ਚਾਰ ਜੁਗ ਮੈਨੂੰ ਕਹਿੰਦੇ ਰਹੇ ਬਾਣੀ, ਬਾਣ ਨਿਰਾਲਾ ਤੀਰ ਚਲਾਇਆ। ਕਲਜੁਗ ਅੰਤਮ ਆਈ ਹਾਨੀ, ਮਾਣ ਮੋਹ ਨਾ ਕੋਇ ਰਖਾਇਆ। ਨਾਤਾ ਤੁਟਾ ਚਾਰ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਮੇਲਾ ਮੇਲ ਨਾ ਕੋਇ ਰਖਾਇਆ। ਮੈਂ ਲੱਖ ਚੁਰਾਸੀ ਜੀਵਾਂ ਜੰਤਾਂ ਦੱਸਦੀ ਰਹੀ ਪਦ ਨਿਰਬਾਣੀ, ਨਿਰਬਾਣ ਪਦ ਹੱਥ ਕਿਸੇ ਨਾ ਆਇਆ। ਸਾਧਾਂ ਸੰਤਾਂ ਤੇਰੀ ਬਣਾਈ ਇਕ ਕਹਾਣੀ, ਕਹਿ ਕਹਿ ਰਸਨਾ ਵਾਦ ਵਧਾਇਆ। ਕੋਈ ਚੜ੍ਹ ਕੇ ਵੇਖੇ ਨਾ ਤੇਰੀ ਸਚ ਨਿਸ਼ਾਨੀ, ਸਚ ਮਹੱਲੇ ਫੇਰਾ ਪਾਇਆ। ਆਦਿ ਜੁਗਾਦਿ ਜੁਗਾ ਜੁਗੰਤਰ ਤੂੰ ਸਾਹਿਬ ਸੱਚਾ ਸੁਲਤਾਨੀ, ਤੇਰਾ ਭੇਵ ਕਿਸੇ ਨਾ ਆਇਆ। ਪੀਰ ਪੈਗ਼ੰਬਰ ਗੁਰ ਅਵਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਰੱਖ ਹੱਥ ਸਮਰਥ ਏਕਾ ਓਟ ਤੇਰੀ ਤਕਾਇਆ। ਏਕਾ ਓਟ ਰੱਖੀ ਆਸ, ਚੌਥੇ ਜੁਗ ਜੁਗ ਕੁਰਲਾਈਆ । ਕਲਮ ਸ਼ਾਹੀ ਨਾ ਬੁਝੀ ਪਿਆਸ, ਲਿਖ ਲਿਖ ਆਪਣਾ ਲੇਖ ਚੁਕਾਈਆ। ਗੁਰ ਗੁਰ ਰਸਨਾ ਜਿਹਵਾ ਕਰ ਕਰ ਗਏ ਬਿਲਾਸ, ਬੋਲ ਬੋਲ ਸਮਝਾਈਆ। ਚਾਰ ਵੇਦ ਅੰਤ ਹੋਏ ਨਿਰਾਸ, ਪੁਰਾਨ ਅਠਾਰਾਂ ਦੇਣ ਦੁਹਾਈਆ। ਸ਼ਾਸਤਰ ਸਿਮਰਤ ਕਰੇ ਨਾ ਕੋਈ ਬੰਦ ਖੁਲਾਸ, ਗੀਤਾ ਗਿਆਨ ਨਾ ਕੋਇ ਦ੍ਰਿੜਾਈਆ। ਅੰਜ਼ੀਲ ਕੁਰਾਨ ਨਾ ਕੱਟੇ ਜਮ ਫਾਸ, ਤੀਸ ਬਤੀਸਾ ਨਾ ਕੋਇ ਸਹਾਈਆ। ਖਾਣੀ ਬਾਣੀ ਹੋਈ ਨਿਰਾਸ, ਆਸਾ ਕੋਇ ਨਜ਼ਰ ਨਾ ਆਈਆ। ਸਰਗੁਣ ਨਿਰਗੁਣ ਵਸੇ ਕਿਸੇ ਨਾ ਪਾਸ, ਖਾਲੀ ਹੱਥ ਫਿਰੇ ਸਰਬ ਲੋਕਾਈਆ। ਜਿਸ ਦੇ ਹੁਕਮੇ ਅੰਦਰ ਲੋਕਮਾਤ ਬਣੀ ਦਾਸੀ ਦਾਸ, ਬਣ ਸੇਵਕ ਸੇਵ ਕਮਾਈਆ। ਜਿਸ ਦੇ ਹੁਕਮੇ ਅੰਦਰ ਪ੍ਰਿਥਮੀ ਆਕਾਸ਼, ਸੂਰਜ ਚੰਦ ਸੇਵ ਕਮਾਈਆ। ਸੋ ਸਾਹਿਬ ਪੁਰਖ ਅਬਿਨਾਸ਼, ਲੋਕਮਾਤ ਭੇਵ ਨਾ ਕਿਸੇ ਜਣਾਈਆ। ਮੈਂ ਆਦਿ ਫੁੱਟੀ ਉਸਦੀ ਸ਼ਾਖ਼, ਫਲ ਆਪਣਾ ਜੀਵਾਂ ਜੰਤਾਂ ਰਹੀ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਆਪਣਾ ਵਰ, ਦਰ ਤੇਰੇ ਓਟ ਰਖਾਈਆ। ਇਕੋ ਓਟ ਪੁਰਖ ਸਮਰਥ, ਜਗਤ ਬਾਣੀ ਨੈਣ ਉਠਾਇਆ। ਜੁਗ ਜੁਗ ਚਲਾਇਆ ਤੇਰਾ ਰਥ, ਤੇਰਾ ਹੁਕਮ ਹੁਕਮ ਮਨਾਇਆ। ਤੇਰੀ ਮਹਿਮਾ ਅਕਥਨਾ ਅਕਥ, ਕਥ ਕਥ ਜੀਵ ਜੰਤ ਪੜ੍ਹਾਇਆ। ਅੱਖਰ ਅੱਖਰ ਭੇਤ ਦੱਸ, ਵੱਖਰ ਵੱਖਰ ਪੰਧ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਅੰਤ ਕੋਇ ਨਾ ਆਇਆ। ਤੇਰਾ ਅੰਤ ਨਾ ਦੱਸੇ ਕੋਈ ਭਗਵਾਨ, ਚਾਰੇ ਬਾਣੀ ਰਹੀ ਕੁਰਲਾਈਆ। ਪਰਾ ਪਸੰਤੀ ਨਿਗਹ ਵਿਚ ਆਏ ਤੇਰਾ ਨਿਸ਼ਾਨ, ਅਨਡਿਠੜੇ ਧਾਮ ਬੈਠੀ ਆਸਣ ਲਾਈਆ। ਮਧਮ ਆਵੇ ਨਾ ਕੋਇ ਗਿਆਨ, ਗਿਆਨ ਗਿਆਨ ਨਾ ਕੋਇ ਚਤੁਰਾਈਆ। ਬੈਖਰੀ ਸਕੇ ਗਾ ਨਾ ਤੇਰਾ ਗਾਨ, ਗਾ ਗਾ ਗੀਤ ਨਾ ਕੋਇ ਮੁਕਾਈਆ। ਮੈਂ ਚਾਰ ਜੁਗ ਤੇਰਾ ਸੁਨੇਹੜਾ ਦੇ ਦੇ ਹੋਈ ਹੈਰਾਨ, ਜੁਗ ਜੁਗ ਤੇਰਾ ਹੁਕਮ ਅਲਾਈਆ। ਕੋਈ ਕਹੇ ਮੇਰਾ

ਇਸ਼ਟ ਵੇਦ ਪੁਰਾਨ, ਕੋਈ ਗੀਤਾ ਗਿਆਨ ਰਿਹਾ ਮਨਾਈਆ। ਕੋਈ ਕਹੇ ਮੇਰਾ ਲਹਿਣਾ ਦੇਣਾ ਚੁਕਾਏ ਅੰਜੀਲ ਕੁਰਾਨ, ਸਾਚਾ ਮਸਲਾ ਇਕ ਪੜ੍ਹਾਈਆ। ਕੋਈ ਕਹੇ ਬਾਣੀ ਮਾਰੇ ਨਿਰਾਲਾ ਬਾਣ, ਤਿੰਨ ਪੰਜ ਪੈਂਤੀਸ ਅੱਖਰ ਕਰੇ ਕੁੜਮਾਈਆ। ਖਾਣੀ ਬਾਣੀ ਅੰਜੀਲ ਕੁਰਾਨ ਵੇਦ ਪੁਰਾਨ ਕਹਿਣ ਪੁਕਾਰ, ਬਿਨ ਹਰਿ ਭਗਵਾਨ, ਦੂਸਰ ਹੋਰ ਨਾ ਕੋਇ ਸਹਾਈਆ। ਅਸੀਂ ਸੇਵਕ ਬਣ ਕੇ ਆਏ ਵਿਚ ਜਹਾਨ, ਹਰਿ ਕਾ ਨਾਉਂ ਜਗਤ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗਤ ਮਿਤ ਆਪਣੇ ਹੱਥ ਰਖਾਈਆ। ਖਾਣੀ ਬਾਣੀ ਜਗਤ ਸੰਦੇਸਾ, ਸਦੀ ਸਦੀ ਸਦੀ ਸੁਣਾਇਆ। ਕਰੇ ਖੇਲ ਇਕ ਨਰੇਸ਼ਾ, ਨਰ ਨਰਾਇਣ ਵੇਸ ਵਟਾਇਆ। ਅਸੀਂ ਜੁਗ ਜੁਗ ਕਰਦੇ ਉਸਦਾ ਪੇਸਾ, ਪੇਸ਼ਵਾ ਇਕੋ ਇਕ ਬੇਪਰਵਾਹੀਆ। ਆਦਿ ਜੁਗਾਦਿ ਰਹੇ ਹਮੇਸਾ, ਨਾ ਮਰੇ ਨਾ ਜਾਇਆ। ਤਿਸ ਸਾਹਿਬ ਸਦਾ ਆਦੇਸਾ, ਨਿਉਂ ਨਿਉਂ ਚਰਨੀਂ ਸੀਸ ਝੁਕਾਇਆ। ਕਲਜੁਗ ਅੰਤਮ ਧਰਿਆ ਵੇਸਾ, ਲੋਕਮਾਤ ਫੇਰਾ ਪਾਇਆ। ਜੁਗ ਚੌਕੜੀ ਮੁਕਾਏ ਲੇਖਾ, ਪੂਰਬ ਲਹਿਣਾ ਰਿਹਾ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਬੇਪਰਵਾਹ ਕਰੇ ਖ਼ਬਰਦਾਰ, ਸਚ ਸੁਨੇਹੜਾ ਇਕ ਸੁਣਾਈਆ। ਉਠੋ ਸਾਰੇ ਹੋ ਤਿਆਰ, ਚਾਰ ਜੁਗ ਦੀ ਯੁਕਤੀ ਰਿਹਾ ਜਣਾਈਆ। ਪਹਿਲੋਂ ਭਰਦਾ ਰਿਹਾ ਭੰਡਾਰ, ਅੰਤ ਖਾਲੀ ਦਏ ਕਰਾਈਆ। ਥਿਰ ਰਹੇ ਨਾ ਕੋਇ ਵਿਚ ਸੰਸਾਰ, ਜੋ ਘੜਿਆ ਭੰਨ ਵਖਾਈਆ। ਚਾਰ ਜੁਗ ਜਿਸ ਦੀ ਗੌਂਦੇ ਰਹੇ ਵਾਰ, ਸੋ ਗਾਵਣਹਾਰਾ ਆਪੇ ਆਈਆ। ਜਿਸ ਦੇ ਅੱਗੇ ਕਰਦੇ ਰਹੇ ਪੁਕਾਰ, ਸੋ ਪੁਰਖ ਨਿਰੰਜਣ ਫੇਰਾ ਪਾਈਆ। ਜਿਸ ਦੀ ਦੱਸਦੇ ਰਹੇ ਗ਼ੁਫ਼ਤਾਰ, ਗੁਫਤ ਸ਼ੁਨੀਦ ਖੇਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਦਏ ਮੁਕਾਈਆ। ਲਹਿਣਾ ਲੈਣਾ ਹਰਿ ਮੁਕੌਣਾ, ਹਰਿ ਜੂ ਹਰਿ ਹਰਿ ਜਣਾਇੰਦਾ। ਅੱਖਰ ਅੱਖਰ ਆਪਣੀ ਝੋਲੀ ਪੌਣਾ, ਅਗਲਾ ਲੇਖਾ ਪੂਰ ਕਰਾਇੰਦਾ। ਕਾਗ਼ਜ਼ ਸ਼ਾਹੀ ਤੇਰਾ ਪੰਧ ਆਪ ਮੁਕੌਣਾ, ਸਿਰ ਤੇਰੇ ਹੱਥ ਟਿਕਾਇੰਦਾ। ਚੌਦਾਂ ਵਿਦਿਆ ਮਾਣ ਗਵੌਣਾ, ਚੌਦਾਂ ਲੋਕ ਖੋਜ ਖੋਜਾਇੰਦਾ। ਚੌਦਾਂ ਤਬਕ ਡੇਰਾ ਢਾਹੁਣਾ, ਢਾਹ ਢਾਹ ਢੇਰ ਵੇਖ ਵਖਾਇੰਦਾ। ਰਾਗ ਰਾਗਨੀ ਮੋਹ ਚੁਕੌਣਾ, ਤਾਰ ਸਿਤਾਰ ਨਾ ਕੋਇ ਹਿਲਾਇੰਦਾ। ਬੋਧ ਅਗਾਧੀ ਏਕਾ ਨਾਮ ਜਪੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਆਪਣੇ ਹੱਥ ਰਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਦੋ ਜਹਾਨ, ਨਿਰਗੁਣ ਸਰਗੁਣ ਹੋ ਪਰਧਾਨ, ਪਰਮ ਪੁਰਖ ਪੂਰੀ ਸਭ ਦੀ ਆਸ ਕਰਾਇੰਦਾ।