ਪੁਸਤਕਾਲਾਭਾਗ ੧੧

੮ ਚੇਤ ੨੦੧੯ ਬਿਕ੍ਰਮੀ ਹਰੀ ਸਿੰਘ ਦੇ ਗ੍ਰਹਿ ਪਿੰਡ ਕਲਾ ਜ਼ਿਲਾ ਅੰਮ੍ਰਿਤਸਰ

ਹਰਿ ਮੰਤਰ ਨਾਉਂ ਸਤਿਗੁਰ ਸਤਿ, ਸਤਿ ਅਸਤਿ ਜਣਾਇੰਦਾ। ਪਾਰਬ੍ਰਹਮ ਪੁਰਖ ਪਰਮੇਸ਼ਵਰ ਪਤ, ਹਰਿ ਪਤਿਵੰਤਾ ਦਇਆ ਕਮਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਬ੍ਰਹਮ ਮਤ, ਜਨ ਭਗਤਾਂ ਆਪ ਜਣਾਇੰਦਾ। ਏਥੇ ਓਥੇ ਦੋ ਜਹਾਨਾਂ ਲਏ ਰੱਖ, ਸਮਰਥ ਸਿਰ ਆਪਣਾ ਹੱਥ ਟਿਕਾਇੰਦਾ। ਬੋਧ ਅਗਾਧ ਗੁਣ ਨਿਧਾਨਾ ਦੱਸੇ ਗਾਥ, ਅੱਖਰ ਵੱਖਰ ਆਪ ਪੜ੍ਹਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਭੇਵ ਚੁਕਾਏ ਪੁਰਖ ਸਮਰਥ, ਮਹਿਮਾ ਕਥ ਆਪ ਜਣਾਇੰਦਾ। ਜੁਗ ਚੌਕੜੀ ਨਿਰਗੁਣ ਸਰਗੁਣ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਸਚਖੰਡ ਨਿਵਾਸੀ ਸਚਖੰਡ ਦੁਆਰੇ ਰਿਹਾ ਵਸ, ਦੋ ਜਹਾਨਾਂ ਸੋਭਾ ਪਾਇੰਦਾ। ਜਨ ਭਗਤਾਂ ਏਕਾ ਦੇਵੇ ਨਾਮ ਰਸ, ਬਣ ਰਸੀਆ ਰਸ ਵਖਾਇੰਦਾ। ਜਨਮ ਜਨਮ

ਦੀ ਪੂਰੀ ਕਰੇ ਆਸ, ਪੂਰਬ ਲੇਖਾ ਆਪ ਚੁਕਾਇੰਦਾ। ਨਿਰਗੁਣ ਜੋਤ ਕਰ ਪਰਕਾਸ਼, ਡੰਕਾ ਸ਼ਬਦੀ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣੀ ਦਇਆ ਕਮਾਇੰਦਾ। ਸਤਿਗੁਰ ਠਾਕਰ ਦੀਨ ਦਿਆਲਾ, ਦਇਆਨਿਧ ਬੇਪਰਵਾਹੀਆ। ਕਰੇ ਖੇਲ ਜਗਤ ਨਿਰਾਲਾ, ਭੇਵ ਕੋਇ ਨਾ ਪਾਈਆ। ਲੋਕਮਾਤ ਬਣਾਏ ਸਚਖੰਡ ਸੱਚੀ ਧਰਮਸਾਲਾ, ਸਚ ਸਿੰਘਾਸਣ ਇਕ ਸੁਹਾਈਆ। ਲਹਿਣਾ ਦੇਣਾ ਚੁਕਾਏ ਗੋਬਿੰਦ ਸੁਤ ਛੋਟੇ ਲਾਲਾ, ਲਾਲਣ ਆਪਣਾ ਰੰਗ ਰੰਗਾਈਆ। ਗੁਰਮੁਖਾਂ ਤੋੜੇ ਜਗਤ ਜੰਜਾਲਾ, ਤ੍ਰੈਗੁਣ ਬੰਧਨ ਰਹਿਣ ਨਾ ਪਾਈਆ। ਚਾਰ ਵਰਨ ਵਖਾਏ ਰਾਹ ਸੁਖਾਲਾ, ਸਾਚਾ ਮਾਰਗ ਆਪ ਲਗਾਈਆ। ਭੈ ਚੁਕਾਏ ਕਲਜੁਗ ਕਾਲਾ, ਕਾਲ ਗਰਾਸ ਨੇੜ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣੀ ਦਇਆ ਕਮਾਈਆ। ਸਤਿਗੁਰ ਸੱਜਣ ਹਰਿ ਹਰਿ ਮੀਤ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਆਦਿ ਜੁਗਾਦੀ ਠੰਡਾ ਸੀਤ, ਅੰਮ੍ਰਿਤ ਝਿਰਨਾ ਆਪ ਝਿਰਾਇੰਦਾ। ਸ਼ਬਦ ਅਗੰਮੀ ਏਕਾ ਗੀਤ, ਸੋਹੰ ਢੋਲਾ ਆਪ ਸੁਣਾਇੰਦਾ। ਸਤਿ ਸਤਿਵਾਦੀ ਸਤਿ ਚਲਾਏ ਰੀਤ, ਸਤਿ ਪੁਰਖ ਖੇਲ ਕਰਾਇੰਦਾ। ਸਦੀ ਚੌਧਵੀਂ ਰਹੀ ਬੀਤ, ਬੀਸ ਬੀਸਾ ਰਾਹ ਵਖਾਇੰਦਾ। ਸ੍ਰਿਸ਼ਟ ਸਬਾਈ ਇਕ ਹਦੀਸ, ਕਲਮਾ ਨਬੀ ਆਪ ਪੜ੍ਹਾਇੰਦਾ। ਲੇਖਾ ਚੁਕੇ ਰਾਗ ਛਤੀਸ, ਛੱਤੀ ਜੁਗ ਪੰਧ ਮੁਕਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਾਤਾਨਾਂ ਖਾਲੀ ਕਰੇ ਖੀਸ, ਖਾਲੀ ਹੱਥ ਚਾਰੋਂ ਕੁੰਟ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਤਿਗੁਰ ਆਪਣੀ ਖੇਲ ਕਰਾਇੰਦਾ। ਸਤਿਗੁਰ ਸੱਜਣ ਹਰਿ ਨਿਰੰਕਾਰਾ, ਨਿਰਗੁਣ ਨਿਰਵੈਰ ਇਕ ਅਖਵਾਇੰਦਾ। ਜੁਗਾ ਜੁਗੰਤਰ ਕਰ ਪਸਾਰਾ, ਬਣ ਪਸਾਰੀ ਵੇਖ ਵਖਾਇੰਦਾ। ਭਗਤਨ ਦੇਵੇ ਦਰਸ ਅਪਾਰਾ, ਭਗਵਨ ਆਪਣੀ ਬੂਝ ਬੁਝਾਇੰਦਾ। ਸੰਤਨ ਬਣੇ ਮੀਤ ਮੁਰਾਰਾ, ਦਰ ਘਰ ਸਾਚੇ ਸੋਭਾ ਪਾਇੰਦਾ। ਗੁਰਮੁਖਾਂ ਦੇਵੇ ਏਕਾ ਨਾਮ ਅਧਾਰਾ, ਸਾਂਤਕ ਸਤਿ ਸਤਿ ਕਰਾਇੰਦਾ। ਗੁਰਸਿਖਾਂ ਬਖ਼ਸ਼ੇ ਚਰਨ ਧੂੜੀ ਛਾਰਾ, ਮਸਤਕ ਟਿੱਕਾ ਨੂਰੀ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣਾ ਰੰਗ ਰੰਗਾਇੰਦਾ। ਰੰਗ ਰੰਗੀਲਾ ਮੋਹਣ ਮਾਧਵ ਮਾਧ, ਬੇਅੰਤ ਵਡ ਵਡਿਆਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਲੱਖ ਚੁਰਾਸੀ ਵਿਚੋਂ ਲਾਧ, ਲਹਿਣਾ ਦੇਣਾ ਰਿਹਾ ਮੁਕਾਈਆ। ਹਰਿਜਨ ਹਰਿ ਜੂ ਆਪ ਬਣਾਏ ਸਾਚੇ ਸਾਧ, ਸੰਤਨ ਆਪਣੀ ਗੋਦ ਬਹਾਈਆ। ਤ੍ਰੈਗੁਣ ਮਾਇਆ ਵਿਚੋਂ ਕਾਢ, ਜਗਤ ਜੰਜਾਲਾ ਦਏ ਤੁੜਾਈਆ। ਆਤਮ ਪਰਮਾਤਮ ਕਰ ਕਰ ਲਾਡ, ਸਾਚਾ ਬੰਧਨ ਇਕ ਵਖਾਈਆ। ਭਗਤ ਭਗਵੰਤ ਸੁਣੇ ਫ਼ਰਯਾਦ, ਸਚ ਸਿੰਘਾਸਣ ਸੋਭਾ ਪਾਈਆ। ਜੁਗ ਚੌਕੜੀ ਰੱਖੇ ਯਾਦ, ਅਭੁੱਲ ਭੁੱਲ ਕਦੇ ਨਾ ਜਾਈਆ। ਆਪਣਾ ਨਾਉਂ ਚਲਾਇਆ ਆਦਿ, ਸ਼ਬਦੀ ਗੁਰ ਗੁਰ ਪਰਗਟਾਈਆ। ਆਪੇ ਵੇਖੇ ਅੰਤ ਜੁਗਾਦਿ, ਨਿਰਗੁਣ ਨਿਰਵੈਰ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਇਕ ਹੋ ਜਾਈਆ। ਆਦਿ ਉਪਾਇਆ ਸਤਿਗੁਰ ਹਰਿ, ਹਰਿ ਸ਼ਬਦੀ ਸ਼ਬਦ ਖੇਲ ਕਰਾਇੰਦਾ। ਅੰਤ ਵੇਖੇ ਆਪੇ ਦਰ ਦਰ, ਘਰ ਘਰ ਫੇਰੀ ਪਾਇੰਦਾ। ਯੋਧਾ ਸੂਰਬੀਰ ਬਲਵਾਨ ਆਪਣਾ ਬਲ ਆਪੇ ਧਰ ਧਰ, ਚਾਰੋਂ ਕੁੰਟ ਕੁੰਟ ਨਿਵਾਇੰਦਾ। ਨਾਮ ਖੰਡਾ ਸੂਰਾ ਸਰਬੰਗਾ ਆਪਣੇ ਹੱਥ ਆਪੇ ਫੜ ਫੜ, ਦੋ ਜਹਾਨਾ ਆਪ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣੀ ਖੇਲ ਕਰਾਇੰਦਾ। ਸਤਿਗੁਰ ਸਾਹਿਬ ਸੱਚਾ ਸੁਲਤਾਨ, ਸੁਰਤੀ ਸ਼ਬਦੀ ਮੇਲ ਮਿਲਾਇੰਦਾ।

ਸੁਰਤ ਸਵਾਣੀ ਹਾਣੀ ਏਕਾ ਮਿਲੇ ਕਾਹਨ, ਨਾਮ ਬੰਸਰੀ ਇਕ ਸੁਣਾਇੰਦਾ। ਸਾਚਾ ਸੱਯਾ ਲੇਖਾ ਜਾਣੇ ਰਮੱਯਾ ਰਾਮ, ਰਘਪਤ ਆਪਣੇ ਰੰਗ ਰੰਗਾਇੰਦਾ। ਨਬੀ ਰਸੂਲ ਦੇਵੇ ਸਚ ਪੈਗ਼ਾਮ, ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਲੱਖ ਚੁਰਾਸੀ ਜੀਵ ਜੰਤ ਦੇਵਣਹਾਰਾ ਇਲਜਾਮ, ਆਪਣਾ ਫਤਵਾ ਆਪੇ ਲਾਇੰਦਾ। ਚਾਰ ਯੁਗ ਕਰੇ ਗ਼ੁਲਾਮ, ਬਰਦਾ ਆਪਣੇ ਘਰ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣਾ ਭੇਸ ਵਟਾਇੰਦਾ। ਭੇਸ ਵਟਾਏ ਏਕੰਕਾਰਾ, ਓਅੰਕਾਰਾ ਵੇਖ ਵਖਾਈਆ। ਆਦਿ ਗੁਰ ਸ਼ਬਦੀ ਧਾਰਾ, ਅੰਤ ਸ਼ਬਦ ਗੁਰ ਸਲਾਹੀਆ। ਸਤਿਜੁਗ ਤ੍ਰੇਤਾ ਦੁਆਪਰ ਪੰਜ ਤੱਤ ਲੇਖਾ ਗੁਰ ਅਵਤਾਰਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਬੰਧਨ ਪਾਈਆ। ਨਿਰਗੁਣ ਸਰਗੁਣ ਅੰਦਰ ਲਗਾ ਰਿਹਾ ਅਖਾੜਾ, ਆਪ ਆਪਣਾ ਨਾਚ ਨਚਾਈਆ। ਸਤਿ ਸਤਿਵਾਦੀ ਸਤਿ ਜੈਕਾਰਾ, ਬੋਧ ਅਗਾਧੀ ਨਾਉਂ ਪਰਗਟਾਈਆ । ਰਸਨਾ ਜਿਹਵਾ ਗਾਵੇ ਵਾਰਾ, ਗਾਵਤ ਗਾਵਤ ਆਪਣੀ ਖ਼ੁਸ਼ੀ ਮਨਾਈਆ। ਲੇਖਾ ਲੇਖ ਲਿਖ ਲਿਖ ਵਿਚ ਸੰਸਾਰਾ, ਜਗਤ ਲੇਖਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸੱਚਾ ਵੇਖ ਵਖਾਈਆ। ਵੇਖਣਹਾਰਾ ਸਤਿਗੁਰ ਏਕ, ਏਕਾ ਘਰ ਸੋਭਾ ਪਾਇੰਦਾ। ਆਦਿ ਜੁਗਾਦਿ ਜੁਗ ਜੁਗ ਵੇਸ, ਵੇਸ ਅਨੇਕਾ ਆਪ ਕਰਾਇੰਦਾ। ਜਨ ਭਗਤਾਂ ਬਖ਼ਸ਼ੇ ਸਾਚੀ ਟੇਕ, ਸਾਚਾ ਦਰ ਇਕ ਸਮਝਾਇੰਦਾ। ਘਟ ਘਟ ਅੰਤਰ ਜਾਣੇ ਭੇਤ, ਭੇਦੀ ਆਪਣਾ ਭੇਵ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਦੀਨ ਦਿਆਲ, ਦਇਆਨਿਧ ਠਾਕਰ ਨਿਹਕਰਮੀ ਆਪਣਾ ਕਰਮ ਕਮਾਇੰਦਾ। ਨਿਹਕਰਮੀ ਕਮਾਏ ਕਰਮ, ਕਰਮ ਕਾਂਡ ਨਾ ਕੋਇ ਜਣਾਈਆ। ਚਾਰ ਵਰਨ ਦਾ ਇਕੋ ਧਰਮ, ਏਕ ਸਰਨ ਦਏ ਸਰਨਾਈਆ। ਆਤਮ ਬ੍ਰਹਮ ਸਾਚਾ ਵਰਨ, ਊਚ ਨੀਚ ਨਾ ਕੋਇ ਰਖਾਈਆ। ਇਸ਼ਟ ਗੁਰਦੇਵ ਸੁਆਮੀ ਏਕਾ ਸਰਨੀ ਪੜਨ, ਸੀਸ ਜਗਦੀਸ ਇਕ ਝੁਕਾਈਆ। ਲੱਖ ਚੁਰਾਸੀ ਜੀਵ ਜੰਤ ਹਰਿ ਕਾ ਨਾਉਂ ਸਾਚਾ ਪੜ੍ਹਨ, ਗੀਤ ਗੋਬਿੰਦ ਗੋਬਿੰਦ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਮਾਰਗ ਇਕ ਵਖਾਈਆ। ਸਾਚਾ ਮਾਰਗ ਸਤਿਗੁਰ ਘਾਟ, ਘਾਟਾ ਕੋਇ ਰਹਿਣ ਨਾ ਪਾਇੰਦਾ। ਮੇਟ ਮਿਟਾਏ ਅੰਧੇਰੀ ਰਾਤ, ਸਤਿ ਸਤਿਵਾਦੀ ਸਾਚਾ ਚੰਦ ਚੜ੍ਹਾਇੰਦਾ। ਨਾਮ ਨਿਧਾਨਾ ਸ੍ਰੀ ਭਗਵਾਨਾ ਅਲੱਖ ਅਗੋਚਰ ਸੁਣਾਏ ਗਾਥ, ਕਥਨੀ ਕਥ ਕਥ ਅਲਾਇੰਦਾ। ਲਹਿਣਾ ਦੇਣ ਚੁਕਾਏ ਮਸਤਕ ਮਾਥ, ਪੂਰਬ ਲੇਖਾ ਵੇਖ ਵਖਾਇੰਦਾ। ਕਰੇ ਖੇਲ ਪੁਰਖ ਸਮਰਾਥ, ਜਨ ਭਗਤਾਂ ਆਪ ਜਗਾਇੰਦਾ। ਰਾਤੀਂ ਸੁੱਤਿਆਂ ਵਸੇ ਸਾਥ, ਦਿਨੇ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣਾ ਭੇਵ ਖੁਲ੍ਹਾਇੰਦਾ। ਸਤਿਗੁਰ ਖੋਲ੍ਹੇ ਆਪਣਾ ਭੇਵ, ਜਨ ਭਗਤਾਂ ਮਾਣ ਵਡਿਆਈਆ। ਨਿਰਗੁਣ ਕਰੇ ਸਰਗੁਣ ਸੇਵ, ਸਾਚੇ ਸੰਤਾਂ ਹੋਏ ਸਹਾਈਆ। ਗੁਰਮੁਖਾਂ ਅੰਮ੍ਰਿਤ ਆਤਮ ਦੇਵੇ ਸੱਚਾ ਮੇਵ, ਰਸਨਾ ਰਸ ਇਕ ਚਖਾਈਆ। ਗੁਰਸਿਖ ਲੇਖੇ ਲਾਏ ਸੇਵ, ਸੇਵਕ ਆਪਣੇ ਰੰਗ ਰੰਗਾਈਆ। ਹਰਿ ਕੀ ਮਹਿਮਾ ਗਾ ਨਾ ਸਕੇ ਰਸਨਾ ਜਿਹਵ, ਗਾ ਗਾ ਪੰਧ ਨਾ ਕੋਇ ਮੁਕਾਈਆ। ਆਦਿ ਜੁਗਾਦਿ ਸਦਾ ਨੇਹਕੇਵ, ਨਿਹਚਲ ਧਾਮ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਬੇਪਰਵਾਹੀਆ। ਨਿਹਚਲ ਆਸਣ ਗੁਰਸਿਖ ਅੰਦਰ, ਦੂਜਾ ਧਾਮ ਨਾ ਕੋਇ ਬਣਾਇੰਦਾ। ਕਰੇ ਖੇਲ ਪੁਰਖ ਅਬਿਨਾਸ਼ਨ ਚੜ੍ਹ ਕੇ ਬਹੇ ਸਾਚੇ ਮੰਦਰ, ਹਰਿ ਕਾ ਮੰਦਰ ਨਜ਼ਰ ਕਿਸੇ ਨਾ ਆਇੰਦਾ। ਆਦਿ ਜੁਗਾਦਿ

ਦਾਸੀ ਦਾਸ ਵਸਣਹਾਰਾ ਡੂੰਘੀ ਕੰਦਰ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਰੰਗ ਚੜ੍ਹਾਇੰਦਾ। ਸਤਿਗੁਰ ਪੂਰਾ ਚਾੜ੍ਹੇ ਰੰਗ, ਰੰਗ ਰੰਗੀਲਾ ਸੱਚਾ ਮਾਹੀਆ। ਗੁਰਸਿਖ ਆਤਮ ਸੇਜ ਪਲੰਘ, ਸਚ ਸਿੰਘਾਸਣ ਆਪ ਸੁਹਾਈਆ। ਗੁਰਮੁਖਾਂ ਅੰਤਰ ਵਜਾਏ ਮਰਦੰਗ, ਅਨਹਦ ਨਾਦੀ ਨਾਦ ਅਲਾਈਆ। ਸਾਚੇ ਸੰਤਾਂ ਦੇਵੇ ਅਨੰਦ, ਅਨੰਦ ਅਨੰਦ ਵਿਚ ਵਖਾਈਆ। ਭਗਤ ਭਗਵੰਤ ਚੜ੍ਹਾਏ ਚੰਦ, ਬਿਨ ਸੂਰਜ ਚੰਦ ਕਰੇ ਰੁਸ਼ਨਾਈਆ। ਜਨਮ ਜੁਗ ਦੀ ਟੁੱਟੀ ਗੰਢ, ਆਪਣਾ ਬੰਧਨ ਆਪਣੇ ਹੱਥ ਰਖਾਈਆ। ਲੱਖ ਚੁਰਾਸੀ ਭੌਦਿਆਂ ਪਾਏ ਠੰਡ, ਜਿਸ ਜਨ ਆਪਣਾ ਦਰਸ ਦਿਖਾਈਆ। ਜਗਤ ਰੰਡੇਪਾ ਚੁੱਕੇ ਰੰਡ, ਵਿਭਚਾਰ ਦਏ ਗਵਾਈਆ। ਪੰਚ ਵਿਕਾਰਾ ਖੰਡ ਖੰਡ, ਖੰਡਾ ਖੜਗ ਨਾਮ ਖੜਕਾਈਆ। ਇਕ ਸੁਣਾਏ ਸੁਹਾਗੀ ਛੰਦ, ਸੋਹਲਾ ਢੋਲਾ ਆਪੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਸ਼ਹਿਨਸ਼ਾਹੀਆ। ਸਤਿਗੁਰ ਸੱਚਾ ਸ਼ਹਿਨਸ਼ਾਹ, ਹਰਿ ਹਰਿ ਸਾਜਨ ਮੀਤ। ਆਦਿ ਜੁਗਾਦੀ ਬਣ ਮਲਾਹ, ਲੋਕਮਾਤ ਚਲਾਏ ਰੀਤ। ਕਲਜੁਗ ਅੰਤਮ ਸਚ ਸਲਾਹ, ਸੋਹੰ ਗਾਉਣਾ ਸਾਚਾ ਗੀਤ। ਚਾਰ ਵਰਨ ਦਾ ਇਕੋ ਨਾਂ, ਨਾਤਾ ਤੋੜੇ ਮੰਦਰ ਮਸੀਤ। ਗ਼ਰੀਬ ਨਿਮਣਿਆਂ ਪਕੜੇ ਬਾਂਹ, ਪੱਤਤ ਪਾਪੀ ਕਰੇ ਪੁਨੀਤ। ਜਨਮ ਜਨਮ ਦੇ ਬਖ਼ਸ਼ ਗੁਨਾਹ, ਕਾਇਆ ਕਰੇ ਠੰਡੀ ਸੀਤ। ਜੋ ਜਨ ਚਰਨੀ ਸੀਸ ਲਏ ਨਿਵਾ, ਤਿਸ ਦਾ ਏਥੇ ਓਥੇ ਹੋਏ ਮੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਠੱਗਾਂ ਚੋਰਾਂ ਦੇਵਣਹਾਰ ਪਨਾਹ, ਸਾਹਿਬ ਦਿਆਲ ਸਦਾ ਅਨਡੀਠ। ਠੱਗ ਚੋਰ ਯਾਰ ਜੋ ਦਰ ਆਏ ਭੱਜ, ਏਕਾ ਓਟ ਰਖਾਈਆ। ਕਿਰਪਾ ਨਿਧ ਸਿੰਧ ਸਾਗਰ ਪੜਦਾ ਦੇਵੇ ਕਜ, ਸਿਰ ਆਪਣਾ ਹੱਥ ਟਿਕਾਈਆ। ਗ਼ਰੀਬ ਨਿਮਣਿਆਂ ਰੱਖੇ ਲਜ, ਪਤ ਆਪਣੀ ਆਪ ਵਡਿਆਈਆ। ਪ੍ਰੇਮ ਪ੍ਰੇਮ ਅੰਦਰ ਜਾਏ ਬੱਝ, ਪੁਰਖ ਅਬਿਨਾਸ਼ੀ ਹਰਿ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣੀ ਦਇਆ ਕਮਾਈਆ। ਦਇਆ ਕਮਾਏ ਦੀਨਨ ਦੀਨ, ਦਇਆਨਿਧ ਹਰਿ ਅਖਵਾਇੰਦਾ। ਗੁਰਸਿਖ ਗੁਰਮੁਖ ਮੇਲਾ ਜਿਉਂ ਜਲ ਮੀਨ, ਜਲ ਮੀਨ ਵਿਛੋੜਾ ਕਦੇ ਨਾ ਭਾਇੰਦਾ। ਸਾਹਿਬ ਦਾਤਾਰ ਦਾਤਾ ਵਡ ਪਰਬੀਨ, ਪਰਮ ਪੁਰਖ ਪਰਮੇਸ਼ਵਰ ਜਨ ਭਗਤਾਂ ਵੇਖ ਵਖਾਇੰਦਾ। ਆਪਣਾ ਬਲ ਸਦ ਰੱਖੇ ਮਹੀਨ, ਜਨ ਭਗਤਾਂ ਬਲ ਮਾਤ ਵਖਾਇੰਦਾ। ਆਪ ਬਣਿਆ ਰਹੇ ਮਸਕੀਨ, ਹਰਿਜਨ ਸਾਚੇ ਆਪ ਵਡਿਆਇੰਦਾ। ਆਪ ਬਣਿਆ ਰਹੇ ਮਹੀਨ, ਬਿਨ ਭਗਤਾਂ ਨਜ਼ਰ ਕਿਸੇ ਨਾ ਆਇੰਦਾ। ਜਨ ਭਗਤਾਂ ਸਦਾ ਰਹੇ ਅਧੀਨ, ਨਿਰਬਲ ਆਪਣਾ ਬਲ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰੈਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਏਕੰਕਾਰਾ ਹਰਿ ਨਿਰੰਕਾਰਾ ਇਕ ਇਕੱਲਾ ਆਪ ਅਖਵਾਇੰਦਾ।

੮ ਚੇਤ ੨੦੧੯ ਬਿਕ੍ਰਮੀ ਰੂੜ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਆਦਿ ਜੁਗਾਦੀ ਹਰਿ ਹਰਿ ਤੋਲਾ, ਬ੍ਰਹਿਮੰਡ ਖੰਡ ਤੋਲ ਤੁਲਾਇੰਦਾ। ਆਦਿ ਜੁਗਾਦਿ ਹਰਿ ਵਿਚੋਲਾ, ਗੁਰ ਸ਼ਬਦੀ ਰੂਪ ਵਟਾਇੰਦਾ।

ਆਦਿ ਜੁਗਾਦੀ ਹਰਿ ਹਰਿ ਨਾਉਂ ਸੋਹਲਾ, ਗੀਤ ਗੋਬਿੰਦ ਸੁਣਾਇੰਦਾ। ਆਦਿ ਜੁਗਾਦੀ ਚੁਕਾਏ ਪੜਦਾ ਉਹਲਾ, ਅਨਭਵ ਆਪਣਾ ਖੇਲ ਵਖਾਇੰਦਾ। ਆਦਿ ਜੁਗਾਦੀ ਪੂਰ ਕਰਾਏ ਕੌਲਾ, ਕੀਤਾ ਕੌਲ ਭੁੱਲ ਨਾ ਜਾਇੰਦਾ। ਆਦਿ ਜੁਗਾਦੀ ਪਰਗਟ ਹੋਏ ਉਪਰ ਧੌਲਾ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਆਦਿ ਜੁਗਾਦੀ ਏਕਾ ਰੰਗ, ਹਰਿ ਜੂ ਹਰਿ ਹਰਿ ਆਪ ਚੜ੍ਹਾਇੰਦਾ। ਆਦਿ ਜੁਗਾਦੀ ਇਕ ਅਨੰਦ, ਗ੍ਰਹਿ ਮੰਦਰ ਆਪ ਵਖਾਇੰਦਾ। ਆਦਿ ਜੁਗਾਦੀ ਇਕ ਮਰਦੰਗ, ਮਰਦ ਮਰਦਾਨਾ ਆਪ ਵਜਾਇੰਦਾ। ਆਦਿ ਜੁਗਾਦੀ ਏਕਾ ਛੰਦ, ਗੀਤ ਸੁਹਾਗੀ ਏਕਾ ਗਾਇੰਦਾ। ਆਦਿ ਜੁਗਾਦੀ ਏਕਾ ਪੰਧ, ਬਣ ਪਾਂਧੀ ਆਪ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਿਰਤ ਆਪ ਕਰਾਇੰਦਾ। ਆਦਿ ਜੁਗਾਦੀ ਕਰਨੀ ਕਰ, ਕਰਤਾ ਪੁਰਖ ਖੇਲ ਕਰਾਈਆ। ਨਿਰਗੁਣ ਸਰਗੁਣ ਵੇਸ ਧਰ, ਧਰਨੀ ਧਰਤ ਧਵਲ ਦਏ ਵਡਿਆਈਆ। ਭਗਤ ਭਗਵੰਤ ਆਪੇ ਫੜ, ਭੇਵ ਅਭੇਦਾ ਆਪ ਖੁਲ੍ਹਾਈਆ। ਸੰਤ ਦੁਆਰੇ ਆਪੇ ਵੜ, ਡੂੰਘੀ ਭਵਰੀ ਸੋਭਾ ਪਾਈਆ। ਗੁਰਮੁਖ ਲਗਾਏ ਆਪਣੇ ਲੜ, ਸੁਰਤੀ ਸ਼ਬਦੀ ਬੰਧਨ ਪਾਈਆ। ਗੁਰਸਿਖ ਵੇਖੇ ਆਪੇ ਖੜ, ਮਹੱਲ ਅਟੱਲ ਆਸਣ ਲਾਈਆ। ਜੁਗ ਚੌਕੜੀ ਦੇਵੇ ਵਰ, ਗੁਰ ਅਵਤਾਰ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਕਰੇ ਬੇਪਰਵਾਹੀਆ। ਗੁਰ ਅਵਤਾਰ ਦੇਵੇ ਗਿਆਨ, ਏਕਾ ਆਪਣਾ ਨਾਉਂ ਦ੍ਰਿੜਾਇੰਦਾ। ਧੁਰਦਰਗਾਹੀ ਸਚ ਨਿਸ਼ਾਨ, ਸਚਖੰਡ ਨਿਵਾਸੀ ਆਪ ਵਖਾਇੰਦਾ। ਸ਼ਾਹੋ ਭੂਪ ਰਾਜ ਰਾਜਾਨ, ਆਪਣਾ ਹੁਕਮ ਵਰਤਾਇੰਦਾ। ਬੋਧ ਅਗਾਧ ਗੁਣ ਨਿਧਾਨ, ਗੁਣ ਆਪਣਾ ਆਪ ਸਮਝਾਇੰਦਾ। ਸਚ ਸੰਦੇਸਾ ਸ੍ਰੀ ਭਗਵਾਨ, ਨਰ ਨਰੇਸ਼ਾ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਤੋਲਾ ਤੋਲੇ ਨਾਉਂ, ਨਾਉਂ ਆਪਣਾ ਆਪ ਉਠਾਈਆ। ਕਰੇ ਖੇਲ ਅਗੰਮ ਅਥਾਹੋ, ਅਲੱਖ ਅਗੰਮ ਬੇਪਰਵਾਹੀਆ। ਦੋ ਜਹਾਨ ਘਟ ਘਟ ਵੇਖੇ ਆਪਣਾ ਥਾਉਂ, ਥਾਨ ਥਨੰਤਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਨਾਮ ਦਏ ਵਡਿਆਈਆ। ਸਾਚਾ ਨਾਮ ਸਚ ਭੰਡਾਰਾ, ਸਤਿਜੁਗ ਤ੍ਰੇਤਾ ਦੁਆਪਰ ਆਪ ਵਰਤਾਇੰਦਾ। ਗੁਰ ਅਵਤਾਰ ਸੇਵਾਦਾਰਾ, ਲੋਕਮਾਤ ਸਾਚੀ ਸੇਵ ਕਮਾਇੰਦਾ। ਜੁਗ ਚੌਕੜੀ ਪਾਰ ਕਿਨਾਰਾ, ਚੌਕੜ ਆਪਣੇ ਹੱਥ ਰਖਾਇੰਦਾ। ਖਾਣੀ ਬਾਣੀ ਭੇਵ ਨਿਆਰਾ, ਭੇਵ ਅਭੇਦਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਖਰ ਨਾਮ ਸਰਬ ਪੜ੍ਹਾਇੰਦਾ। ਚਾਰ ਜੁਗ ਅੱਖਰ ਗਾਥਾ, ਹਰਿ ਜੂ ਹਰਿ ਹਰਿ ਆਪ ਜਣਾਈਆ। ਨਿਰਗੁਣ ਸਰਗੁਣ ਦੇਵੇ ਸਾਥਾ, ਸਰਗੁਣ ਖੇਲ ਕਰੇ ਬੇਪਰਵਾਹੀਆ। ਲੱਖ ਚੁਰਾਸੀ ਜੀਵ ਜੰਤ ਸਰਗੁਣ ਅੱਗੇ ਟੇਕੇ ਮਾਥਾ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਆਪ ਵਰਤਾਈਆ। ਏਕਾ ਨਾਮ ਹਰਿ ਵਰਤੰਤਾ, ਭੇਵ ਕੋਇ ਨਾ ਆਇੰਦਾ। ਖੇਲੇ ਖੇਲ ਜੁਗਾ ਜੁਗੰਤਾ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਮੇਲ ਮਿਲਾਏ ਸਾਚੇ ਸੰਤਾਂ, ਸਤਿਗੁਰ ਆਪਣੀ ਦਇਆ ਕਮਾਇੰਦਾ। ਵੇਖ ਵਖਾਏ ਨਾਰੀ ਕੰਤਾ, ਨਰ ਨਰਾਇਣ ਭੇਵ ਜਣਾਇੰਦਾ। ਕਾਇਆ ਚੋਲੀ ਰੰਗ ਚੜ੍ਹਾਏ ਬਸੰਤਾ, ਉਤਰ ਕਦੇ ਨਾ ਜਾਇੰਦਾ। ਗੜ੍ਹ ਤੋੜੇ ਹਉਮੇ ਹੰਗਤਾ, ਨਿਵਣ ਸੋ ਅੱਖਰ ਇਕ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਪ੍ਰਭ ਦੁਆਰ ਹੋਇਆ ਰਿਹਾ ਮੰਗਤਾ, ਦਰ ਸਾਚੇ ਖਾਲੀ ਝੋਲੀ ਸਰਬ

ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤੋਲਾ ਏਕਾ ਤੋਲ ਤੁਲਾਇੰਦਾ। ਸਾਚੇ ਤੋਲੇ ਤੋਲਿਆ ਤੋਲ, ਗੁਰ ਪੀਰ ਅਵਤਾਰ ਆਪਣੇ ਕੰਡੇ ਪਾਈਆ। ਆਪ ਬੈਠਾ ਰਿਹਾ ਅਡੋਲ, ਸਚਖੰਡ ਸੱਚੇ ਸੱਚਾ ਮਾਹੀਆ। ਵੇਲੇ ਅੰਤ ਕਲ ਸਭ ਦੇ ਪੜਦੇ ਦੇਵੇ ਫੋਲ, ਫੋਲਣਹਾਰਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਸਾਚਾ ਕੰਡਾ ਹਰਿ ਕਰਤਾਰ, ਏਕਾ ਏਕ ਉਠਾਇਆ। ਸੋ ਪੁਰਖ ਨਿਰੰਜਣ ਖ਼ਬਰਦਾਰ, ਆਲਸ ਨਿੰਦਰਾ ਨਾ ਕੋਇ ਵਖਾਇਆ। ਚਾਰ ਯੁਗ ਦੀ ਪਾਵੇ ਸਾਰ, ਛੱਤੀ ਛੱਤੀ ਮੇਲ ਮਿਲਾਇਆ। ਨਵ ਨੌਂ ਬੇੜਾ ਪਾਰ, ਚਾਰ ਚਾਰ ਰਹੇ ਨਾ ਰਾਇਆ। ਲੇਖਾ ਜਾਣੇ ਗੁਰ ਅਵਤਾਰ, ਪੀਰ ਪੈਗ਼ੰਬਰ ਨਾਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤੋਲਾ ਇਕ ਅਖਵਾਇਆ। ਤੋਲਾ ਬਣ ਸ੍ਰੀ ਭਗਵਾਨ, ਗੁਰ ਪੀਰ ਅਵਤਾਰ ਤੋਲ ਤੁਲਾਈਆ। ਆਓ ਵੇਖੋ ਮਾਤ ਨਿਸ਼ਾਨ, ਜੋ ਬੂਟਾ ਗਏ ਲਗਾਈਆ । ਹਿੰਦੂ ਮੁਸਲਮ ਸਿੱਖ ਇਸਾਈ ਹੋਏ ਬੇਈਮਾਨ, ਹਕ਼ੀਕ਼ਤ ਹੱਕ ਨਾ ਕੋਇ ਜਣਾਈਆ। ਘਰ ਘਰ ਵੜਿਆ ਪੰਜ ਸ਼ੈਤਾਨ, ਦਿਵਸ ਰੈਣ ਕਰੇ ਲੜਾਈਆ। ਪੜ੍ਹ ਪੜ੍ਹ ਥੱਕੇ ਪੰਡਤ ਪਾਂਧੇ ਵੇਦ ਪੁਰਾਨ, ਸ਼ਾਸਤਰ ਸਿਮਰਤ ਪੜਦਾ ਦਵੈਤ ਨਾ ਕੋਇ ਮਿਟਾਈਆ। ਬਿਸਮਿਲ ਰੂਪ ਕਰੇ ਅੰਜੀਲ ਕੁਰਾਨ, ਸ਼ਰਅ ਸ਼ਰੀਅਤ ਸਾਚੀ ਸ਼ਰਅ ਨਾ ਕੋਇ ਰਖਾਈਆ। ਉਮਤੀ ਉਮਤ ਨਾ ਕੋਇ ਈਮਾਨ, ਇਬਨੁਲਵਕ਼ਤ ਨਾ ਕੋਇ ਜਣਾਈਆ। ਚਾਰੋਂ ਕੁੰਟ ਹੋਏ ਵੈਰਾਨ, ਸਾਚਾ ਘਰ ਨਾ ਕੋਇ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤੋਲ ਦਏ ਤੁਲਾਈਆ। ਏਕਾ ਤੋਲ ਤੋਲੇ ਤੋਲਣਹਾਰਾ, ਨਿਰਗੁਣ ਆਪਣਾ ਖੇਲ ਕਰਾਇੰਦਾ। ਨਾਨਕ ਨਾਮ ਬਣੇ ਵਣਜਾਰਾ, ਬਣ ਵਣਜਾਰਾ ਹੱਟ ਚਲਾਇੰਦਾ। ਤੇਰਾ ਬੋਲੇ ਤੇਰੀ ਧਾਰਾ, ਤੇਰਾਂ ਤੇਰਾਂ ਅਲਾਇੰਦਾ। ਆਦਿ ਜੁਗਾਦੀ ਤੇਰਾ ਨਾਅਰਾ, ਤੇਰੇ ਰੰਗ ਸਮਾਇੰਦਾ। ਬੇਅੰਤ ਬੇਪਰਵਾਹ ਤਖ਼ਤ ਨਿਵਾਸੀ ਏਕੰਕਾਰਾ, ਸੱਚੇ ਸ਼ਹਿਨਸ਼ਾਹ ਤੇਰਾ ਦਰ ਮੋਹੇ ਭਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਤੇਰਾ ਪਸਾਰਾ, ਹਸਤ ਕੀਟ ਵੇਖ ਵਖਾਇੰਦਾ। ਵਰਨ ਬਰਨ ਜ਼ਾਤ ਪਾਤ ਦੀਨ ਮਜ਼੍ਹਬ ਵਸੇ ਬਾਹਰਾ, ਸ਼ਰਅ ਬੰਧਨ ਨਾ ਕੋਇ ਜਣਾਇੰਦਾ। ਜਿਸ ਜਨ ਵਖਾਏਂ ਆਪਣਾ ਘਰ ਬਾਰਾ, ਤਿਸ ਆਪਣੀ ਬੂਝ ਬੁਝਾਇੰਦਾ। ਸੋ ਜਨ ਬੋਲੇ ਤੇਰਾ ਨਾਅਰਾ, ਨਾਨਕ ਨਿਰਗੁਣ ਨਾਨਕ ਸਰਗੁਣ ਨਾਨਕ ਨੂੰ ਸਮਝਾਇੰਦਾ। ਜੋਤੀ ਜੋਤ ਜੋਤ ਚਮਕਤਕਾਰਾ, ਨੂਰ ਨੁਰਾਨਾ ਡਗਮਗਾਇੰਦਾ । ਪਾਰਬ੍ਰਹਮ ਬ੍ਰਹਮ ਪਸਾਰਾ, ਈਸ਼ ਜੀਵ ਰਚਨ ਰਚਾਇੰਦਾ। ਨਿਰਗੁਣ ਨਿਰਗੁਣ ਹੋ ਨਿਆਰਾ, ਨਿਰਗੁਣ ਆਪਣੀ ਵੰਡ ਵੰਡਾਇੰਦਾ। ਨਿਰਗੁਣ ਜੋਤ ਨਿਰਗੁਣ ਸ਼ਬਦੀ ਧਾਰਾ, ਨਿਰਗੁਣ ਸਚਖੰਡ ਸੋਭਾ ਪਾਇੰਦਾ। ਨਿਰਗੁਣ ਥਿਰ ਘਰ ਖੋਲ੍ਹੇ ਕਿਵਾੜਾ, ਨਿਰਗੁਣ ਆਪਣਾ ਆਸਣ ਲਾਇੰਦਾ। ਨਿਰਗੁਣ ਨਿਰਗੁਣ ਕਰੇ ਪਸਾਰਾ, ਆਪਣੀ ਵੰਡ ਆਪ ਵੰਡਾਇੰਦਾ। ਨਾਨਕ ਸਤਿਗੁਰ ਦਰਗਹਿ ਸਾਚੀ ਸਚਖੰਡ ਦੁਆਰੇ ਹਰਿ ਚਰਨ ਬੋਲੇ ਏਕਾ ਨਾਅਰਾ, ਉਚੀ ਕੂਕ ਕੂਕ ਸੁਣਾਇੰਦਾ। ਤੇਰਾ ਖੇਲ ਅਗੰਮ ਅਪਾਰਾ, ਭੇਵ ਕੋਇ ਨਾ ਆਇੰਦਾ। ਪੁਰਖ ਅਬਿਨਾਸ਼ੀ ਕਿਰਪਾ ਨਿਧ ਦੇਵੇ ਇਕ ਸਹਾਰਾ, ਸਿਰ ਆਪਣਾ ਹੱਥ ਟਿਕਾਇੰਦਾ। ਤੇਰਾ ਮੇਰਾ ਰੂਪ ਨਿਆਰਾ, ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਨਾਨਕ ਗਾਉਣਾ ਸੋਹੰ ਇਕ ਜੈਕਾਰਾ, ਜੈ ਜੈਕਾਰ ਦੋ ਜਹਾਨ ਜਣਾਇੰਦਾ। ਆਤਮ ਨਾਮ ਹਰਿ ਵਿਚਾਰਾ, ਅੱਖਰ ਜੋੜ ਨਾ ਕੋਇ ਜੁੜਾਇੰਦਾ। ਆਤਮ ਪਰਮਾਤਮ ਕਰੇ ਪਿਆਰਾ, ਬ੍ਰਹਮ ਪਾਰਬ੍ਰਹਮ ਸਮਾਇੰਦਾ। ਸੋਹੰ ਸ਼ਬਦ ਜਗਤ ਵਣਜਾਰਾ, ਆਦਿ

ਜੁਗਾਦਿ ਸਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਗਾ ਗਾ ਗਏ ਆਪਣੀ ਵਾਰਾ, ਅੰਤਰ ਆਤਮ ਹਰਿ ਹਰਿ ਹਰਿ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਕੰਡਾ ਇਕ ਉਠਾਇੰਦਾ। ਸਾਚਾ ਕੰਡਾ ਨਿਰਗੁਣ ਸਰਗੁਣ ਧਾਰ, ਸੋਹੰ ਹਰਿ ਜੂ ਹਰਿ ਉਠਾਈਆ। ਲੱਖ ਚੁਰਾਸੀ ਤੋਲੇ ਤੋਲਣਹਾਰ, ਏਕਾ ਵਾਰ ਭਾਰ ਵੰਡਾਈਆ। ਭਗਤ ਭਗਵੰਤ ਲਏ ਉਭਾਰ, ਪੁਰਖ ਅਬਿਨਾਸ਼ੀ ਆਪਣੀ ਦਇਆ ਕਮਾਈਆ। ਸੰਤ ਸਾਜਨ ਪੈਜ ਸੁਆਰ, ਸਿਰ ਆਪਣਾ ਹੱਥ ਟਿਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਛੱਡ ਕੇ ਗਏ ਘਰ ਬਾਰ, ਆਪਣਾ ਪੱਲੂ ਬੰਨ੍ਹ ਨਾ ਕਿਸੇ ਫੜਾਈਆ। ਲਿਖ ਲਿਖ ਬਾਣੀ ਬਣ ਬਣ ਗਏ ਲਿਖਾਰ, ਕਾਤਬ ਲੇਖਾ ਇਕ ਜਣਾਈਆ। ਸਰਬ ਜੀਆਂ ਦਾ ਏਕਾ ਯਾਰ, ਪਰਮ ਪੁਰਖ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਾਚਾ ਖੇਲ ਸ੍ਰੀ ਭਗਵਾਨ, ਕਲਜੁਗ ਅੰਤ ਕਰਾਇੰਦਾ। ਚਾਰ ਯੁਗ ਦਾ ਵੇਖ ਨਿਸ਼ਾਨ, ਕੂੜੀ ਕਿਰਿਆ ਮੂਲ ਚੁਕਾਇੰਦਾ। ਚਾਰ ਵਰਨ ਦਾ ਇਕ ਗਿਆਨ, ਆਤਮ ਪਰਮਾਤਮ ਆਪ ਸਮਝਾਇੰਦਾ। ਚਾਰ ਵਰਨ ਦਾ ਏਕਾ ਦਾਨ, ਏਕਾ ਵਾਰ ਝੋਲੀ ਪਾਇੰਦਾ। ਚਾਰ ਵਰਨ ਦਾ ਇਕ ਮਕਾਨ, ਕਾਇਆ ਮੰਦਰ ਆਪ ਵਖਾਇੰਦਾ। ਮੰਦਰ ਮਸਜਿਦ ਮੱਠ ਸ਼ਿਵਦਵਾਲੇ ਤਟ ਅੰਤ ਮਿਟ ਜਾਣ, ਥਿਰ ਕੋਇ ਰਹਿਣ ਨਾ ਪਾਇੰਦਾ। ਜੀਵ ਜੰਤ ਸਾਧ ਸੰਤ ਇਕੋ ਢੋਲਾ ਸਾਰੇ ਗਾਣ, ਸਤਿਗੁਰ ਸਾਚਾ ਆਪ ਪੜ੍ਹਾਇੰਦਾ। ਸੋ ਪੁਰਖ ਨਿਰੰਜਣ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਇੰਦਾ। ਹਰਿ ਪੁਰਖ ਨਿਰੰਜਣ ਜਾਣੀ ਜਾਣ, ਘਟ ਘਟ ਆਪਣਾ ਆਸਣ ਲਾਇੰਦਾ। ਏਕੰਕਾਰਾ ਵਡ ਬਲਵਾਨ, ਬਲ ਆਪਣਾ ਆਪ ਜਣਾਇੰਦਾ। ਆਦਿ ਨਿਰੰਜਣ ਨੂਰ ਮਹਾਨ, ਘਰ ਘਰ ਦੀਆ ਬਾਤੀ ਡਗਮਗਾਇੰਦਾ। ਅਬਿਨਾਸ਼ੀ ਕਰਤਾ ਵੇਖੇ ਮਾਰ ਧਿਆਨ, ਦੂਈ ਦਵੈਤੀ ਪੜਦਾ ਲਾਹਿੰਦਾ। ਸ੍ਰੀ ਭਗਵਾਨ ਝੁਲਾਏ ਸਚ ਨਿਸ਼ਾਨ, ਸਚ ਨਿਸ਼ਾਨਾ ਹੱਥ ਰਖਾਇੰਦਾ। ਪਾਰਬ੍ਰਹਮ ਅੰਤਮ ਦੇਵੇ ਆਪਣਾ ਆਪ ਬਿਆਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਆਪਣੇ ਸੰਗ ਮਿਲਾਇੰਦਾ। ਪਾਰਬ੍ਰਹਮ ਬ੍ਰਹਮ ਸਾਚਾ ਮੇਲਾ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਏਕਾ ਘਰ ਵਸੇ ਗੁਰੂ ਗੁਰ ਚੇਲਾ, ਚੇਲਾ ਗੁਰੂ ਜੋੜ ਜੁੜਾਇੰਦਾ। ਸਤਿਗੁਰ ਸਾਹਿਬ ਸੱਜਣ ਸੁਹੇਲਾ, ਸਾਖਿਆਤ ਰੂਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਤੋਲਾ ਇਕ ਅਖਵਾਇੰਦਾ। ਨਿਰਗੁਣ ਤੋਲੇ ਤੋਲ, ਜੀਵ ਜੰਤ ਉਠਾਈਆ। ਸਚ ਵਸਤ ਨਾ ਕਿਸੇ ਕੋਲ, ਖਾਲੀ ਹੱਥ ਫਿਰੇ ਲੋਕਾਈਆ। ਗੁਰਮੁਖ ਵਿਰਲੇ ਸੋਹੰ ਜੈਕਾਰਾ ਰਹੇ ਬੋਲ, ਆਤਮ ਪਰਮਾਤਮ ਗੰਢ ਪੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਆਪਣੇ ਵਿਚ ਮਿਲਾਈਆ। ਹਰਿਜਨ ਮੇਲਾ ਆਤਮ ਘਾਟ, ਤੀਰਥ ਤਟ ਨਾ ਕੋਇ ਵਡਿਆਈਆ। ਹਰਿਜਨ ਮੇਲਾ ਸਾਚੇ ਨਾਥ, ਅਨਾਥਾਂ ਹੋਏ ਸਹਾਈਆ। ਹਰਿਜਨ ਮੇਲਾ ਪੁਰਖ ਸਮਰਾਥ, ਸਮਰਥ ਪੁਰਖ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਸਾਚਾ ਦਾਨ, ਨਾਮ ਭੰਡਾਰਾ ਏਕਾ ਵਾਰ ਵਰਤਾਈਆ।

੮ ਚੇਤ ੨੦੧੯ ਬਿਕ੍ਰਮੀ ਸੁਖਦੇਵ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਸਤਿਗੁਰ ਸੱਚਾ ਜਾਣੀਏ, ਸੋ ਪੁਰਖ ਨਿਰੰਜਣ ਸ਼ਹਿਨਸ਼ਾਹ। ਸਤਿਗੁਰ ਸੱਚਾ ਜਾਣੀਏ, ਹਰਿ ਪੁਰਖ ਨਿਰੰਜਣ ਬੇਪਰਵਾਹ। ਸਤਿਗੁਰ ਸੱਚਾ ਜਾਣੀਏ, ਏਕੰਕਾਰਾ ਇਕ ਮਲਾਹ। ਸਤਿਗੁਰ ਸੱਚਾ ਜਾਣੀਏ, ਆਦਿ ਨਿਰੰਜਣ ਨੂਰ ਰੁਸ਼ਨਾ। ਸਤਿਗੁਰ ਸੱਚਾ ਜਾਣੀਏ, ਅਬਿਨਾਸ਼ੀ ਕਰਤਾ ਵਸੇ ਹਰ ਘਟ ਥਾਂ। ਸਤਿਗੁਰ ਸੱਚਾ ਜਾਣੀਏ, ਸ੍ਰੀ ਭਗਵਾਨ ਸਚ ਨਿਸ਼ਾਨਾ ਰਿਹਾ ਝੁਲਾ। ਸਤਿਗੁਰ ਸੱਚਾ ਜਾਣੀਏ, ਪਾਰਬ੍ਰਹਮ ਰੂਪ ਰੰਗ ਰੇਖ ਰਿਹਾ ਨਾ ਕੋਇ ਵਖਾ। ਸਤਿਗੁਰ ਸੱਚਾ ਜਾਣੀਏ, ਅਨਭਵ ਪਰਕਾਸ਼ ਰਿਹਾ ਕਰਾ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਰਿਹਾ ਡਗਮਗਾ। ਸਤਿਗੁਰ ਸੱਚਾ ਜਾਣੀਏ, ਆਪਣੀ ਇਛਿਆ ਰਿਹਾ ਪਰਗਟਾ। ਸਤਿਗੁਰ ਸੱਚਾ ਜਾਣੀਏ, ਸਚਖੰਡ ਦੁਆਰ ਰਿਹਾ ਬਣਾ। ਸਤਿਗੁਰ ਸੱਚਾ ਜਾਣੀਏ, ਸਚ ਸਿੰਘਾਸਣ ਰਿਹਾ ਸੁਹਾ। ਸਤਿਗੁਰ ਸੱਚਾ ਜਾਣੀਏ, ਸ਼ਾਹੋ ਭੂਪ ਆਪਣਾ ਨਾਉਂ ਰਿਹਾ ਧਰਾ। ਸਤਿਗੁਰ ਸੱਚਾ ਜਾਣੀਏ, ਸੀਸ ਜਗਦੀਸ ਤਾਜ਼ ਰਿਹਾ ਟਿਕਾ। ਸਤਿਗੁਰ ਸੱਚਾ ਜਾਣੀਏ, ਸਚਖੰਡ ਦੁਆਰੇ ਬਣੇ ਸਾਚਾ ਹੁਕਮਰਾਂ। ਸਤਿਗੁਰ ਸੱਚਾ ਜਾਣੀਏ, ਧੁਰ ਫ਼ਰਮਾਣਾ ਰਿਹਾ ਸੁਣਾ। ਸਤਿਗੁਰ ਸੱਚਾ ਜਾਣੀਏ, ਦਰ ਦਰਵੇਸ਼ ਰਿਹਾ ਕਹਾ। ਸਤਿਗੁਰ ਸੱਚਾ ਜਾਣੀਏ, ਨਿਉਂ ਨਿਉਂ ਸੀਸ ਰਿਹਾ ਝੁਕਾ। ਸਤਿਗੁਰ ਸੱਚਾ ਜਾਣੀਏ, ਨਾਰੀ ਕੰਤ ਰੂਪ ਰਿਹਾ ਵਟਾ। ਸਤਿਗੁਰ ਸੱਚਾ ਜਾਣੀਏ, ਨਿਰਗੁਣ ਨਿਰਗੁਣ ਸੇਜਾ ਰਿਹਾ ਹੰਢਾ। ਸਤਿਗੁਰ ਸੱਚਾ ਜਾਣੀਏ, ਮਹੱਲ ਅਟੱਲ ਰਿਹਾ ਸਮਾ। ਸਤਿਗੁਰ ਸਚ ਜਾਣੀਏ, ਆਪਣੀ ਘਾੜਤ ਰਿਹਾ ਘੜਾ। ਸਤਿਗੁਰ ਸੱਚਾ ਜਾਣੀਏ, ਦਾਈ ਦਾਇਆ ਬਣ ਬਣ ਸੇਵਾ ਰਿਹਾ ਕਮਾ। ਸਤਿਗੁਰ ਸੱਚਾ ਜਾਣੀਏ, ਆਪਣੀ ਗੋਦੀ ਰਿਹਾ ਸਹਾ। ਸਤਿਗੁਰ ਸੱਚਾ ਜਾਣੀਏ, ਸ਼ਬਦ ਦੁਲਾਰਾ ਰਿਹਾ ਜਾ। ਸਤਿਗੁਰ ਸੱਚਾ ਜਾਣੀਏ, ਥਿਰ ਘਰ ਆਪਣਾ ਰੰਗ ਰਿਹਾ ਰੰਗਾ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਖਾ। ਸਤਿਗੁਰ ਸੱਚਾ ਜਾਣੀਏ, ਸੋ ਪੁਰਖ ਨਿਰੰਜਣ ਸਾਚਾ ਮੀਤ, ਸਤਿਗੁਰ ਸੱਚਾ ਜਾਣੀਏ, ਹਰਿ ਪੁਰਖ ਨਿਰੰਜਣ ਇਕ ਅਨਡੀਠ। ਸਤਿਗੁਰ ਸੱਚਾ ਜਾਣੀਏ, ਏਕੰਕਾਰਾ ਆਦਿ ਜੁਗਾਦਿ ਚਲਾਏ ਆਪਣੀ ਰੀਤ। ਸਤਿਗੁਰ ਸੱਚਾ ਜਾਣੀਏ, ਆਦਿ ਨਿਰੰਜਣ ਠਾਂਡਾ ਸੀਤ। ਸਤਿਗੁਰ ਸੱਚਾ ਜਾਣੀਏ, ਅਬਿਨਾਸ਼ੀ ਕਰਤਾ ਪੱਤਤ ਪੁਨੀਤ। ਸਤਿਗੁਰ ਸੱਚਾ ਜਾਣੀਏ, ਸ੍ਰੀ ਭਗਵਾਨ ਵਸਣਹਾਰਾ ਹਸਤ ਕੀਟ। ਸਤਿਗੁਰ ਸੱਚਾ ਜਾਣੀਏ, ਪਾਰਬ੍ਰਹਮ ਬ੍ਰਹਮ ਰੱਖੇ ਏਕਾ ਪ੍ਰੀਤ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਗੀਤ। ਸਤਿਗੁਰ ਸੱਚਾ ਜਾਣੀਏ, ਏਕਾ ਏਕ ਗੋਬਿੰਦ। ਸਤਿਗੁਰ ਸੱਚਾ ਜਾਣੀਏ, ਹਰਿ ਦਾਤਾ ਗੁਣੀ ਗਹਿੰਦ। ਸਤਿਗੁਰ ਸੱਚਾ ਜਾਣੀਏ, ਸੂਰਬੀਰ ਸਦਾ ਬਖ਼ਸ਼ੰਦ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਦਾ ਬਖ਼ਸ਼ੰਦ। ਸਤਿਗੁਰ ਸੱਚਾ ਜਾਣੀਏ, ਆਦਿ ਜੁਗਾਦੀ ਦੀਨ ਦਿਆਲ। ਸਤਿਗੁਰ ਸੱਚਾ ਜਾਣੀਏ, ਨਿਰਗੁਣ ਨਿਰਗੁਣ ਉਪਜਾਏ ਆਪਣਾ ਲਾਲ। ਸਤਿਗੁਰ ਸੱਚਾ ਜਾਣੀਏ, ਸਚਖੰਡ ਵਸੇ ਸੱਚੀ ਧਰਮਸਾਲ। ਸਤਿਗੁਰ ਸੱਚਾ ਜਾਣੀਏ, ਬਿਨ ਤੇਲ ਬਾਤੀ ਦੀਪਕ ਦੇਵੇ ਬਾਲ। ਸਤਿਗੁਰ ਸੱਚਾ ਜਾਣੀਏ, ਬੋਧ ਅਗਾਧੀ ਸੁਣਾਏ ਆਪਣਾ ਗਾਣ। ਸਤਿਗੁਰ ਸੱਚਾ ਜਾਣੀਏ, ਸਤਿ ਸਤਿਵਾਦੀ ਦੋ ਜਹਾਨ ਵਖਾਏ ਨਿਸ਼ਾਨ। ਸਤਿਗੁਰ ਸੱਚਾ ਜਾਣੀਏ, ਨਿਰਗੁਣ ਨਿਰਗੁਣ ਦੇਵੇ ਦਾਨ।

ਸਤਿਗੁਰ ਸੱਚਾ ਜਾਣੀਏ, ਵਿਸ਼ਨ ਬ੍ਰਹਮਾ ਸ਼ਿਵ ਕਰੇ ਪਰਧਾਨ। ਸਤਿਗੁਰ ਸੱਚਾ ਜਾਣੀਏ, ਤ੍ਰੈਗੁਣ ਮਾਇਆ ਖੇਲ ਕਰੇ ਮਹਾਨ। ਸਤਿਗੁਰ ਸੱਚਾ ਜਾਣੀਏ, ਪੰਜ ਤੱਤ ਪਰਗਟਾਏ ਆਪਣਾ ਨਾਮ। ਸਤਿਗੁਰ ਸੱਚਾ ਜਾਣੀਏ, ਬ੍ਰਹਿਮੰਡ ਖੰਡ ਪੁਰੀ ਲੋਅ ਬਣਾਏ ਅਨਡਿਠ ਮਕਾਨ। ਸਤਿਗੁਰ ਸੱਚਾ ਜਾਣੀਏ, ਰਵ ਸਸ ਸੂਰਜ ਚੰਦ ਵੇਖੇ ਮਾਰ ਧਿਆਨ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਸ੍ਰੀ ਭਗਵਾਨ। ਸਤਿਗੁਰ ਸੱਚਾ ਜਾਣੀਏ, ਏਕਾ ਏਕ ਸ੍ਰੀ ਭਗਵਾਨਾ। ਸਤਿਗੁਰ ਸੱਚਾ ਜਾਣੀਏ, ਆਦਿ ਜੁਗਾਦਿ ਝੁਲਾਏ ਨਿਸ਼ਾਨਾ। ਸਤਿਗੁਰ ਸੱਚਾ ਜਾਣੀਏ, ਏਕਾ ਰਾਗ ਸੁਣਾਏ ਤਰਾਨਾ। ਸਤਿਗੁਰ ਸੱਚਾ ਜਾਣੀਏ, ਏਕਾ ਮੰਦਰ ਵਸੇ ਮਕਾਨਾ। ਸਤਿਗੁਰ ਸੱਚਾ ਜਾਣੀਏ, ਏਕਾ ਨੂਰ ਨੂਰ ਨੁਰਾਨਾ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਦੋ ਜਹਾਨਾ। ਸਤਿਗੁਰ ਸੱਚਾ ਜਾਣੀਏ, ਸੋ ਪੁਰਖ ਨਿਰੰਜਣ ਏਕ। ਸਤਿਗੁਰ ਸੱਚਾ ਜਾਣੀਏ, ਦੇਵਣਹਾਰਾ ਸਾਚੀ ਟੇਕ। ਸਤਿਗੁਰ ਸੱਚਾ ਜਾਣੀਏ, ਆਦਿ ਜੁਗਾਦੀ ਕਰੇ ਹੇਤ। ਸਤਿਗੁਰ ਸੱਚਾ ਜਾਣੀਏ, ਅਨਭਵ ਖੋਲ੍ਹੇ ਆਪਣਾ ਭੇਤ। ਸਤਿਗੁਰ ਸੱਚਾ ਜਾਣੀਏ, ਬਿਨ ਨੇਤਰ ਲਏ ਵੇਖ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਰੱਖੇ ਸਾਇਆ ਹੇਠ। ਸਤਿਗੁਰ ਸੱਚਾ ਜਾਣੀਏ, ਸੂਰਬੀਰ ਸੁਲਤਾਨ। ਸਤਿਗੁਰ ਸੱਚਾ ਜਾਣੀਏ, ਏਕਾ ਦੇਵੇ ਨਾਮ ਨਿਸ਼ਾਨ। ਸਤਿਗੁਰ ਸੱਚਾ ਜਾਣੀਏ, ਏਕਾ ਦੇਵੇ ਸਚ ਗਿਆਨ। ਸਤਿਗੁਰ ਸੱਚਾ ਜਾਣੀਏ, ਏਕਾ ਰਾਗ ਸੁਣਾਏ ਕਾਨ। ਸਤਿਗੁਰ ਸੱਚਾ ਜਾਣੀਏ, ਏਕਾ ਵਸਤ ਦੇਵੇ ਪੀਣ ਖਾਣ। ਸਤਿਗੁਰ ਸੱਚਾ ਜਾਣੀਏ, ਏਕਾ ਤੀਰ ਨਿਰਾਲਾ ਮਾਰੇ ਬਾਣ। ਸਤਿਗੁਰ ਸੱਚਾ ਜਾਣੀਏ, ਲੇਖਾ ਜਾਣੇ ਦੋ ਜਹਾਨ। ਸਤਿਗੁਰ ਸੱਚਾ ਜਾਣੀਏ ਦਿਵਸ ਰੈਣ, ਰੈਣ ਦਿਵਸ ਆਪਣਾ ਦਰਸ਼ਨ ਦੇਵੇ ਆਣ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਮਾਣਿਆਂ ਦੇਵੇ ਆਪਣਾ ਮਾਣ। ਸਤਿਗੁਰ ਸੱਚਾ ਜਾਣੀਏ, ਨਿਰਧਨ ਸਰਧਨ ਪਾਵੇ ਸਾਰ। ਸਤਿਗੁਰ ਸੱਚਾ ਜਾਣੀਏ, ਲੇਖਾ ਜਾਣੇ ਵਾਰੋ ਵਾਰ। ਸਤਿਗੁਰ ਸੱਚਾ ਜਾਣੀਏ, ਭਰਮ ਭੁਲੇਖਾ ਕੱਢੇ ਵਿਚ ਸੰਸਾਰ। ਸਤਿਗੁਰ ਸੱਚਾ ਜਾਣੀਏ, ਮੂੰਡ ਮੁੰਡਾਏ ਨਾ ਕੇਸ ਰਖਾਏ ਪੰਜ ਤੱਤ ਨਾ ਕੋਇ ਅਕਾਰ। ਸਤਿਗੁਰ ਸੱਚਾ ਜਾਣੀਏ, ਆਦਿ ਜੁਗਾਦੀ ਕਰੇ ਆਪਣੀ ਕਾਰ। ਸਤਿਗੁਰ ਸੱਚਾ ਜਾਣੀਏ, ਕਾਗਦ ਕਲਮ ਲਿਖ ਲਿਖ ਨਾ ਪਾਏ ਸਾਰ। ਸਤਿਗੁਰ ਸੱਚਾ ਜਾਣੀਏ, ਹਰ ਘਟ ਅੰਦਰ ਵਸੇ ਆਪੇ ਵਸੇ ਸਭ ਤੋਂ ਬਾਹਰ। ਸਤਿਗੁਰ ਸੱਚਾ ਜਾਣੀਏ, ਏਕਾ ਦੇਵੇ ਅੰਮ੍ਰਿਤ ਰਸ ਰਸ ਰਸਨਾ ਠੰਡਾ ਠਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਸਤਿਗੁਰ ਸੱਚਾ ਜਾਣੀਏ, ਏਕਾ ਏਕ ਰਖਾਏ ਓਟ। ਸਤਿਗੁਰ ਸੱਚਾ ਜਾਣੀਏ, ਜਨਮ ਜਨਮ ਦਾ ਕੱਢੇ ਖੋਟ। ਸਤਿਗੁਰ ਸੱਚਾ ਜਾਣੀਏ, ਨਾਮ ਭੰਡਾਰਾ ਦਏ ਅਤੋਟ। ਸਤਿਗੁਰ ਸੱਚਾ ਜਾਣੀਏ, ਆਲਣਿਉਂ ਡਿਗੇ ਉਠਾਏ ਬੋਟ। ਸਤਿਗੁਰ ਸੱਚਾ ਜਾਣੀਏ, ਨਿਰਮਲ ਨੂਰ ਜਗਾਏ ਜੋਤ। ਸਤਿਗੁਰ ਸੱਚਾ ਜਾਣੀਏ, ਅਜਪਾ ਜਾਪ ਜਪਾਏ ਬਿਨ ਰਸਨਾ ਹੋਟ। ਸਤਿਗੁਰ ਸੱਚਾ ਜਾਣੀਏ, ਨਾ ਕੋਈ ਵਰਨ ਨਾ ਕੋਈ ਗੋਤ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪੇ ਹੋਏ ਮੋਹਤ। ਸਤਿਗੁਰ ਸੱਚਾ ਜਾਣੀਏ, ਸੋਭਾਵੰਤ ਕਰਤਾਰ। ਸਤਿਗੁਰ ਸੱਚਾ ਜਾਣੀਏ, ਆਦਿ ਜੁਗਾਦੀ ਬੰਨੇ ਧਾਰ। ਸਤਿਗੁਰ ਸੱਚਾ ਜਾਣੀਏ, ਸ਼ਬਦੀ ਸ਼ਬਦ ਕਰੇ ਜੈਕਾਰ। ਸਤਿਗੁਰ

ਸੱਚਾ ਜਾਣੀਏ, ਬ੍ਰਹਮ ਬ੍ਰਹਿਮਾਦੀ ਖੇਲ ਕਰੇ ਨਿਆਰ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਧਾਰ। ਸਤਿਗੁਰ ਸੱਚਾ ਜਾਣੀਏ, ਰੰਗੇ ਰੰਗ ਚਲੂਲ। ਸਤਿਗੁਰ ਸੱਚਾ ਜਾਣੀਏ, ਜੁਗਾ ਜੁਗੰਤਰ ਜਾਏ ਨਾ ਭੂਲ। ਸਤਿਗੁਰ ਸੱਚਾ ਜਾਣੀਏ, ਪੂਰਬ ਲਹਿਣਾ ਚੁਕਾਏ ਮੂਲ। ਸਤਿਗੁਰ ਸੱਚਾ ਜਾਣੀਏ, ਆਪਣਾ ਦੱਸੇ ਸਚ ਅਸੂਲ। ਸਤਿਗੁਰ ਸੱਚਾ ਜਾਣੀਏ, ਲੇਖਾ ਜਾਣੇ ਕਾਤਲ ਮਕਤੂਲ। ਸਤਿਗੁਰ ਸੱਚਾ ਜਾਣੀਏ, ਏਕਾ ਦੇਵੇ ਚਰਨ ਸਾਚੀ ਧੂਲ। ਸਤਿਗੁਰ ਸੱਚਾ ਜਾਣੀਏ, ਗ਼ਰੀਬ ਨਿਮਾਣੇ ਕੋਝੇ ਕਮਲੇ ਕਰੇ ਕਬੂਲ। ਸਤਿਗੁਰ ਸੱਚਾ ਜਾਣੀਏ, ਏਕਾ ਰਾਗ ਸੁਣਾਏ ਮਾਕੂਲ। ਸਤਿਗੁਰ ਸੱਚਾ ਜਾਣੀਏ, ਗੁਰਮੁਖ ਗੁਰਸਿਖ ਵੇਖੇ ਪਤ ਡਾਲ੍ਹੀ ਸਾਚੇ ਫੂਲ। ਸਤਿਗੁਰ ਸੱਚਾ ਜਾਣੀਏ, ਦੋ ਜਹਾਨਾਂ ਕੰਤ ਕੰਤੂਹਲ। ਸਤਿਗੁਰ ਸੱਚਾ ਜਾਣੀਏ, ਕਿਰਪਾ ਕਰੇ ਰਾਏ ਧਰਮ ਨਾ ਲਏ ਮਸੂਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਸਤਿ ਅਸੂਲ। ਸਤਿਗੁਰ ਸੱਚਾ ਜਾਣੀਏ, ਸਾਗਰ ਸਿੰਧ ਗਹਿਰ ਗੰਭੀਰ। ਸਤਿਗੁਰ ਸੱਚਾ ਜਾਣੀਏ, ਚੋਟੀ ਚਾੜ੍ਹੇ ਫੜ ਅਖ਼ੀਰ। ਸਤਿਗੁਰ ਸੱਚਾ ਜਾਣੀਏ, ਨਿਰਮਲ ਅੰਮ੍ਰਿਤ ਪਿਆਏ ਨੀਰ। ਸਤਿਗੁਰ ਸੱਚਾ ਜਾਣੀਏ, ਬਜਰ ਕਪਾਟੀ ਦੇਵੇ ਚੀਰ। ਸਤਿਗੁਰ ਸੱਚਾ ਜਾਣੀਏ, ਹਉਮੇ ਹੰਗਤਾ ਕੱਢੇ ਪੀੜ। ਸਤਿਗੁਰ ਸੱਚਾ ਜਾਣੀਏ, ਲੇਖਾ ਜਾਣੇ ਆਦਿ ਅੰਤ ਅਖ਼ੀਰ। ਸਤਿਗੁਰ ਸੱਚਾ ਜਾਣੀਏ, ਤਨ ਬਸਤਰ ਪਹਿਨਾਏ ਸਾਚਾ ਚੀਰ। ਸਤਿਗੁਰ ਸੱਚਾ ਜਾਣੀਏ, ਦੋ ਜਹਾਨਾਂ ਵੇਖੇ ਘਤ ਵਹੀਰ। ਸਤਿਗੁਰ ਸੱਚਾ ਜਾਣੀਏ, ਬਿਰਹੋਂ ਮਾਰੇ ਨਿਰਾਲਾ ਤੀਰ। ਸਤਿਗੁਰ ਸੱਚਾ ਜਾਣੀਏ, ਤ੍ਰੈਗੁਣ ਮਾਇਆ ਕੱਟੇ ਜ਼ੰਜੀਰ। ਸਤਿਗੁਰ ਸੱਚਾ ਜਾਣੀਏ, ਰਾਏ ਧਰਮ ਦੀ ਕੱਟੇ ਭੀੜ। ਸਤਿਗੁਰ ਸੱਚਾ ਜਾਣੀਏ, ਮਾਨਸ ਜਨਮ ਬੰਨ੍ਹੇ ਬੀੜ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਬਦਲ ਦਏ ਤਕਦੀਰ। ਸਤਿਗੁਰ ਸੱਚਾ ਜਾਣੀਏ, ਸੇਵਕ ਸੇਵਾਦਾਰ। ਸਤਿਗੁਰ ਸੱਚਾ ਜਾਣੀਏ, ਜੁਗ ਜੁਗ ਲਏ ਅਵਤਾਰ। ਸਤਿਗੁਰ ਸੱਚਾ ਜਾਣੀਏ, ਖਾਣੀ ਬਾਣੀ ਵਸੇ ਬਾਹਰ। ਸਤਿਗੁਰ ਸੱਚਾ ਜਾਣੀਏ, ਵੇਦ ਚਾਰ ਨਾ ਪਾਵਣ ਸਾਰ। ਸਤਿਗੁਰ ਸੱਚਾ ਜਾਣੀਏ, ਪੁਰਾਨ ਅਠਾਰਾਂ ਨਾ ਕਰਨ ਵਿਚਾਰ। ਸਤਿਗੁਰ ਸੱਚਾ ਜਾਣੀਏ, ਗੀਤਾ ਗਿਆਨ ਇਕ ਆਧਾਰ। ਸਤਿਗੁਰ ਸੱਚਾ ਜਾਣੀਏ, ਅੰਜ਼ੀਲ ਕੁਰਾਨਾਂ ਦਏ ਭੰਡਾਰ। ਸਤਿਗੁਰ ਸੱਚਾ ਜਾਣੀਏ, ਈਸਾ ਮੂਸਾ ਕਰੇ ਸ਼ਿੰਗਾਰ। ਸਤਿਗੁਰ ਸੱਚਾ ਜਾਣੀਏ, ਮੁਹੰਮਦ ਲੇਖਾ ਜਾਣੇ ਚਾਰ ਯਾਰ। ਸਤਿਗੁਰ ਸੱਚਾ ਜਾਣੀਏ, ਨਾਨਕ ਦੇਵੇ ਪਦ ਨਿਰਬਾਣ। ਸਤਿਗੁਰ ਸੱਚਾ ਜਾਣੀਏ, ਗੋਬਿੰਦ ਬਣਾਏ ਆਪਣਾ ਲਾਲ। ਸਤਿਗੁਰ ਸੱਚਾ ਜਾਣੀਏ, ਖੇਲੇ ਖੇਲ ਹਰਿ ਕਮਾਲ। ਸਤਿਗੁਰ ਸੱਚਾ ਜਾਣੀਏ, ਘਟ ਘਟ ਵਖਾਏ ਆਪਣੀ ਧਰਮਸਾਲ। ਸਤਿਗੁਰ ਸੱਚਾ ਜਾਣੀਏ, ਨੇੜ ਨਾ ਆਏ ਕਾਲ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਰਾਹ ਸੁਖਾਲ। ਸਤਿਗੁਰ ਸੱਚਾ ਜਾਣੀਏ, ਜੀਵਣ ਜੁਗਤ ਦਾਤਾ। ਸਤਿਗੁਰ ਸੱਚਾ ਜਾਣੀਏ, ਏਕੰਕਾਰਾ ਪੁਰਖ ਬਿਧਾਤਾ। ਸਤਿਗੁਰ ਸੱਚਾ ਜਾਣੀਏ, ਨਿਰਗੁਣ ਸਰਗੁਣ ਜੁੜਾਏ ਨਾਤਾ। ਸਤਿਗੁਰ ਸੱਚਾ ਜਾਣੀਏ, ਬੋਧ ਅਗਾਧ ਸੁਣਾਏ ਗਾਥਾ। ਸਤਿਗੁਰ ਸੱਚਾ ਜਾਣੀਏ, ਲੇਖਾ ਜਾਣੇ ਤ੍ਰੈਲੋਕੀ ਨਾਥਾ। ਸਤਿਗੁਰ ਸੱਚਾ ਜਾਣੀਏ, ਭੇਵ ਜਣਾਏ ਰਾਮਾ ਸੁਤ ਦਸਰਾਥਾ। ਸਤਿਗੁਰ ਸੱਚਾ ਜਾਣੀਏ, ਏਕਾ ਏਕ ਅਲਖਨਾ ਅਲਾਖਾ। ਸਤਿਗੁਰ ਸੱਚਾ ਜਾਣੀਏ, ਨਿਰਗੁਣ ਨਿਰਵੈਰ ਪੁਰਖ ਅਕਾਲ ਘਟ ਘਟ ਰੱਖੇ ਵਾਸਾ। ਸਤਿਗੁਰ

ਸੱਚਾ ਜਾਣੀਏ, ਭੇਵ ਖੁਲ੍ਹਾਏ ਪ੍ਰਿਥਮੀ ਅਕਾਸ਼ਾ। ਸਤਿਗੁਰ ਸੱਚਾ ਜਾਣੀਏ, ਵਿਸ਼ਨ ਬ੍ਰਹਮਾ ਸ਼ਿਵ ਵੇਖੇ ਤਮਾਸ਼ਾ। ਸਤਿਗੁਰ ਸੱਚਾ ਜਾਣੀਏ, ਸੁਰਪਤ ਰਾਜਾ ਇੰਦ ਕਰੋੜ ਤੇਤੀਸਾ ਕਰੇ ਦਾਸੀ ਦਾਸਾ। ਸਤਿਗੁਰ ਸੱਚਾ ਜਾਣੀਏ, ਜਨ ਭਗਤਾਂ ਮਾਨਸ ਜਨਮ ਕਰੇ ਰਹਿਰਾਸਾ। ਸਤਿਗੁਰ ਸੱਚਾ ਜਾਣੀਏ, ਬਿਨ ਰਸਨਾ ਜਿਹਵਾ ਆਪਣਾ ਸੁਣਾਏ ਹੱਕ ਖੁਲਾਸਾ। ਸਤਿਗੁਰ ਪੂਰਾ ਜਾਣੀਏ, ਸਾਚੇ ਸੰਤਾਂ ਪੂਰੀ ਕਰੇ ਆਸਾ। ਸਤਿਗੁਰ ਸੱਚਾ ਜਾਣੀਏ, ਗੁਰਮੁਖਾਂ ਦੇਵੇ ਇਕ ਭਰਵਾਸਾ। ਸਤਿਗੁਰ ਸੱਚਾ ਜਾਣੀਏ, ਗੁਰਸਿਖਾਂ ਲੇਖੇ ਲਾਏ ਪਵਣ ਸਵਾਸਾ। ਸਤਿਗੁਰ ਸੱਚਾ ਜਾਣੀਏ, ਮੰਡਲ ਮੰਡਪ ਗੋਪੀ ਕਾਹਨ ਪਾਏ ਰਾਸਾ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਹੋਏ ਇਕੋ ਰਾਖਾ। ਸਤਿਗੁਰ ਸੱਚਾ ਜਾਣੀਏ, ਊਚੋ ਊਚ ਮਹੱਲ ਅਟੱਲ ਮੁਨਾਰ। ਸਤਿਗੁਰ ਸੱਚਾ ਜਾਣੀਏ, ਤ੍ਰੈਭਵਣ ਧਨੀ ਖੇਲ ਕਰੇ ਨਿਆਰ। ਸਤਿਗੁਰ ਸੱਚਾ ਜਾਣੀਏ, ਜੁਗ ਜੁਗ ਸੇਵਾ ਲਾਏ ਗੁਰ ਅਵਤਾਰ। ਸਤਿਗੁਰ ਸੱਚਾ ਜਾਣੀਏ, ਖੋਲ੍ਹੇ ਹੱਟ ਬਣ ਵਣਜਾਰ। ਸਤਿਗੁਰ ਸੱਚਾ ਜਾਣੀਏ, ਤੀਰਥ ਤਟ ਉਪਜਾਏ ਕਿਨਾਰ। ਸਤਿਗੁਰ ਸੱਚਾ ਜਾਣੀਏ, ਸ਼ਾਸਤਰ ਸਿਮਰਤ ਵੇਦ ਪੁਰਾਨ ਬਣੇ ਲਿਖਾਰ। ਸਤਿਗੁਰ ਸੱਚਾ ਜਾਣੀਏ, ਹੁਕਮੀ ਹੁਕਮ ਵਰਤੇ ਵਰਤਾਰ। ਸਤਿਗੁਰ ਸੱਚਾ ਜਾਣੀਏ, ਜੁਗ ਚੌਕੜੀ ਲੇਖਾ ਜਾਣੇ ਵਾਰੋ ਵਾਰ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਕਰੇ ਕਰਤਾਰ। ਸਤਿਗੁਰ ਸੱਚਾ ਜਾਣੀਏ, ਏਕਾ ਏਕ ਪੁਰਖ ਅਗੰਮ। ਸਤਿਗੁਰ ਸੱਚਾ ਜਾਣੀਏ, ਨਾ ਮਰੇ ਨਾ ਪਏ ਜੰਮ। ਸਤਿਗੁਰ ਸੱਚਾ ਜਾਣੀਏ, ਆਦਿ ਜੁਗਾਦੀ ਜਾਣੇ ਆਪਣਾ ਕੰਮ। ਸਤਿਗੁਰ ਸੱਚਾ ਜਾਣੀਏ, ਨਾਮ ਵਸਤ ਰੱਖੇ ਸਾਚਾ ਧੰਨ। ਸਤਿਗੁਰ ਸੱਚਾ ਜਾਣੀਏ, ਜਨ ਭਗਤਾਂ ਰਾਗ ਸੁਣਾਏ ਕੰਨ। ਸਤਿਗੁਰ ਸੱਚਾ ਜਾਣੀਏ, ਮਨਮੁਖਾਂ ਦੇਵੇ ਆਪੇ ਡੰਨ। ਸਤਿਗੁਰ ਸੱਚਾ ਜਾਣੀਏ, ਜੁਗ ਜੁਗ ਬੇੜਾ ਦੇਵੇ ਬੰਨ੍ਹ। ਸਤਿਗੁਰ ਸੱਚਾ ਜਾਣੀਏ, ਕਰੇ ਪਰਕਾਸ਼ ਨੇਤਰ ਅੰਨ੍ਹ। ਸਤਿਗੁਰ ਸੱਚਾ ਜਾਣੀਏ, ਬਿਨ ਮਿੰਨਤਾ ਜਾਏ ਮੰਨ। ਸਤਿਗੁਰ ਸੱਚਾ ਜਾਣੀਏ, ਨੂਰ ਵਖਾਏ ਬਿਨ ਸੂਰਜ ਚੰਨ। ਸਤਿਗੁਰ ਸੱਚਾ ਜਾਣੀਏ, ਆਪੇ ਘੜੇ ਆਪੇ ਲਏ ਭੰਨ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਖੇਲ ਭਗਵਨ। ਸਤਿਗੁਰ ਸੱਚਾ ਜਾਣੀਏ, ਏਕਾ ਏਕ ਏਕੰਕਾਰ। ਸਤਿਗੁਰ ਸੱਚਾ ਜਾਣੀਏ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਕਰੇ ਪਸਾਰ। ਸਤਿਗੁਰ ਸੱਚਾ ਜਾਣੀਏ, ਲੱਖ ਚੁਰਾਸੀ ਦਏ ਅਧਾਰ। ਸਤਿਗੁਰ ਸੱਚਾ ਜਾਣੀਏ, ਨਾਮ ਨਿਧਾਨ ਸ੍ਰੀ ਭਗਵਾਨ ਜੁਗ ਜੁਗ ਵੰਡੇ ਵਾਰੋ ਵਾਰ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚੀ ਸਰਕਾਰ। ਸਤਿਗੁਰ ਸੱਚਾ ਜਾਣੀਏ, ਸ਼ਾਹੋ ਰਾਜਨ ਭੂਪ। ਸਤਿਗੁਰ ਸੱਚਾ ਜਾਣੀਏ, ਆਦਿ ਜੁਗਾਦੀ ਸਤਿ ਸਰੂਪ। ਸਤਿਗੁਰ ਸੱਚਾ ਜਾਣੀਏ, ਰੇਖ ਰੰਗ ਨਾ ਕੋਇ ਰੂਪ। ਸਤਿਗੁਰ ਸੱਚਾ ਜਾਣੀਏ, ਵਸਣਹਾਰਾ ਚਾਰੇ ਕੂਟ। ਸਤਿਗੁਰ ਸੱਚਾ ਜਾਣੀਏ, ਲੱਖ ਚੁਰਾਸੀ ਲੇਖਾ ਜਾਣੇ ਤਾਣਾ ਪੇਟਾ ਸੂਤ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦੇਵੇ ਆਪ ਸਬੂਤ। ਸਤਿਗੁਰ ਸੱਚਾ ਜਾਣੀਏ, ਏਕਾ ਦਾਤ ਦੇਵੇ ਵੰਡ। ਸਤਿਗੁਰ ਸੱਚਾ ਜਾਣੀਏ, ਪੰਚ ਵਿਕਾਰਾਂ ਕਰੇ ਖੰਡ ਖੰਡ। ਸਤਿਗੁਰ ਸੱਚਾ ਜਾਣੀਏ, ਨਾਤਾ ਤੋੜੇ ਸੁਰਤ ਦੁਹਾਗਣ ਰੰਡ। ਸਤਿਗੁਰ ਸੱਚਾ ਜਾਣੀਏ, ਦੂਈ ਦਵੈਤੀ ਭਰਮਾਂ ਢਾਹੇ ਕੰਧ। ਸਤਿਗੁਰ ਸੱਚਾ ਜਾਣੀਏ, ਇਕ ਜਣਾਏ ਪਰਮਾਨੰਦ। ਸਤਿਗੁਰ

ਸੱਚਾ ਜਾਣੀਏ, ਇਕ ਸੁਣਾਏ ਸੁਹਾਗੀ ਛੰਦ। ਸਤਿਗੁਰ ਸੱਚਾ ਜਾਣੀਏ, ਨਾਤਾ ਤੋੜੇ ਬੱਤੀ ਦੰਦ। ਸਤਿਗੁਰ ਸੱਚਾ ਜਾਣੀਏ, ਜਨਮ ਜਨਮ ਦੀ ਟੁੱਟੀ ਦੇਵੇ ਗੰਢ। ਸਤਿਗੁਰ ਸੱਚਾ ਜਾਣੀਏ, ਲੇਖਾ ਚੁਕਾਏ ਜੇਰਜ ਅੰਡ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਇਕ ਬਖ਼ਸ਼ੰਦ। ਸਤਿਗੁਰ ਸੱਚਾ ਜਾਣੀਏ, ਏਕਾ ਏਕ ਬੋਧ ਅਗਾਧ। ਸਤਿਗੁਰ ਸੱਚਾ ਜਾਣੀਏ, ਆਦਿ ਜੁਗਾਦਿ ਰਹੇ ਵਿਸਮਾਦ। ਸਤਿਗੁਰ ਸੱਚਾ ਜਾਣੀਏ, ਸੰਤ ਸੁਹੇਲੇ ਲਏ ਲਾਧ। ਸਤਿਗੁਰ ਸੱਚਾ ਜਾਣੀਏ, ਲੱਖ ਚੁਰਾਸੀ ਵਿਚੋਂ ਲਏ ਕਾਢ। ਸਤਿਗੁਰ ਸੱਚਾ ਜਾਣੀਏ, ਆਪਣੀ ਗੋਦ ਲਡਾਏ ਲਾਡ। ਸਤਿਗੁਰ ਸੱਚਾ ਜਾਣੀਏ, ਮੇਟ ਮਿਟਾਏ ਵਾਦ ਵਿਵਾਦ। ਸਤਿਗੁਰ ਸੱਚਾ ਜਾਣੀਏ, ਏਕਾ ਰਾਗ ਸੁਣਾਏ ਨਾਦ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਹੱਦ। ਸਤਿਗੁਰ ਸੱਚਾ ਜਾਣੀਏ, ਆਦਿ ਪੁਰਖ ਅਪਾਰਾ। ਸਤਿਗੁਰ ਸੱਚਾ ਜਾਣੀਏ, ਨਿਰਗੁਣ ਨਿਰਵੈਰ ਅਜੂਨੀ ਰਹਿਤ ਏਕੰਕਾਰਾ। ਸਤਿਗੁਰ ਸੱਚਾ ਜਾਣੀਏ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਨਿਰਗੁਣ ਸਰਗੁਣ ਖੇਲੇ ਖੇਲ ਅਪਾਰਾ। ਸਤਿਗੁਰ ਸੱਚਾ ਜਾਣੀਏ, ਵਿਸ਼ਨ ਬ੍ਰਹਮਾ ਸ਼ਿਵ ਤ੍ਰੈਗੁਣ ਅਤੀਤਾ ਠਾਂਡਾ ਸੀਤਾ ਪੰਜ ਤੱਤ ਕਰੇ ਨਾ ਕਾਰਾ। ਸਤਿਗੁਰ ਸੱਚਾ ਜਾਣੀਏ, ਲੱਖ ਚੁਰਾਸੀ ਮੀਤਨ ਮੀਤਾ, ਪੱਤਤ ਪੁਨੀਤਾ, ਘਰ ਘਰ ਕਰੇ ਪਸਾਰਾ। ਸਤਿਗੁਰ ਸੱਚਾ ਜਾਣੀਏ, ਆਪਣਾ ਰਾਗ ਸੁਣਾਏ ਗੀਤਾ, ਜੁਗ ਜੁਗ ਚਲਾਏ ਆਪਣੀ ਰੀਤਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਵਾਰੋ ਵਾਰਾ। ਸਤਿਗੁਰ ਸੱਚਾ ਜਾਣੀਏ, ਠਾਂਡਾ ਸੀਤਾ ਇਕ ਅਨਡਿਠਾ, ਸਦ ਵਸੇ ਧਾਮ ਨਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਆਪ ਨਿਰੰਕਾਰਾ। ਸਤਿਗੁਰ ਸੱਚਾ ਜਾਣੀਏ, ਏਕਾ ਏਕ ਮਲਾਹ। ਸਤਿਗੁਰ ਸੱਚਾ ਜਾਣੀਏ, ਨਾਉਂ ਨਿਰੰਕਾਰਾ ਦਏ ਸਲਾਹ। ਸਤਿਗੁਰ ਸੱਚਾ ਜਾਣੀਏ, ਫੜ ਫੜ ਅੰਧੇ ਪਾਏ ਰਾਹ। ਸਤਿਗੁਰ ਸੱਚਾ ਜਾਣੀਏ, ਉਜੜੇ ਖੇੜੇ ਦਏ ਵਸਾ। ਸਤਿਗੁਰ ਸੱਚਾ ਜਾਣੀਏ, ਝੂਠੇ ਝੇੜੇ ਦਏ ਮੁਕਾ। ਸਤਿਗੁਰ ਸੱਚਾ ਜਾਣੀਏ, ਖੁਲ੍ਹੇ ਵੇਹੜੇ ਦਏ ਵਖਾ। ਸਤਿਗੁਰ ਸੱਚਾ ਜਾਣੀਏ, ਲੱਖ ਚੁਰਾਸੀ ਜੇੜੇ ਦਏ ਕਟਾ। ਸਤਿਗੁਰ ਸੱਚਾ ਜਾਣੀਏ, ਨਾਮ ਬੇੜੇ ਦਏ ਚੜ੍ਹਾ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲ੍ਹਾ। ਸਤਿਗੁਰ ਸੱਚਾ ਜਾਣੀਏ, ਨਿਰਧਨ ਰੂਪ ਨਿਰੰਕਾਰ। ਸਤਿਗੁਰ ਸੱਚਾ ਜਾਣੀਏ, ਨੇਤਰ ਨਜ਼ਰ ਨਾ ਆਏ ਵਿਚ ਸੰਸਾਰ। ਸਤਿਗੁਰ ਸੱਚਾ ਜਾਣੀਏ, ਸਚਖੰਡ ਵਸੇ ਧਾਮ ਨਿਆਰ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਕਰਤਾਰ। ਸਤਿਗੁਰ ਸੱਚਾ ਜਾਣੀਏ, ਗੁਰ ਅਵਤਾਰ ਰਹੇ ਜਸ ਗਾਏ। ਸਤਿਗੁਰ ਸੱਚਾ ਜਾਣੀਏ, ਕਾਗਦ ਕਲਮ ਸ਼ਾਹੀ ਲਿਖ ਲਿਖ ਰਹੀ ਸਮਝਾਏ। ਸਤਿਗੁਰ ਸੱਚਾ ਜਾਣੀਏ, ਆਦਿ ਜੁਗਾਦਿ ਕਰੇ ਸਚ ਨਿਆਏਂ। ਸਤਿਗੁਰ ਸੱਚਾ ਜਾਣੀਏ, ਵਸੇ ਹਰ ਘਟ ਥਾਏਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੇ। ਆਦਿ ਜੁਗਾਦਿ ਏਕਾ ਸਤਿਗੁਰ, ਸਤਿ ਪੁਰਖ ਨਿਰੰਜਣ ਖੇਲ ਕਰਾਇੰਦਾ। ਜੁਗ ਚੌਕੜੀ ਸੇਵਾ ਗੁਰ ਗੁਰ, ਗੁਰ ਸ਼ਬਦੀ ਸ਼ਬਦ ਜਣਾਇੰਦਾ। ਲੇਖਾ ਜਾਣੇ ਧੁਰਦਰਗਾਹੀ ਧੁਰ ਧੁਰ, ਧੁਰ ਧਾਮ ਵੇਖ ਵਖਾਇੰਦਾ। ਰਾਗ ਸੁਣਾਏ ਆਪਣੀ ਸੁਰ ਸੁਰ, ਅਨਹਦ ਨਾਦੀ ਨਾਦ ਵਜਾਇੰਦਾ। ਸੁਰਤੀ ਸ਼ਬਦ ਆਪੇ ਜੁੜ ਜੁੜ, ਭੇਵ ਅਭੇਦ ਖੁਲ੍ਹਾਇੰਦਾ। ਜੋਤੀ ਜਾਤਾ ਜੁਗ ਜੁਗ ਆਪੇ ਆਏ ਮੁੜ ਮੁੜ,

ਸਰਗੁਣ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸਤਿਗੁਰ ਇਕ ਅਖਵਾਇੰਦਾ। ਆਦਿ ਅੰਤ ਸਤਿਗੁਰ ਸੱਜਣ, ਏਕਾ ਏਕ ਅਖਵਾਇਆ। ਮਧ ਗੁਰ ਅਵਤਾਰਾਂ ਕਰਾਏ ਮਜ਼ਨ, ਚਰਨ ਧੂੜ ਮਸਤਕ ਟਿੱਕਾ ਲਾਇਆ। ਆਪੇ ਘੜੇ ਆਪੇ ਭੰਨੇ ਆਪੇ ਦੀਨ ਦਰਦ ਦੁਖ ਭੰਜਨ, ਭੌ ਆਪਣਾ ਖੇਲ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸੱਚਾ ਸਤਿਗੁਰ ਇਕ ਅਖਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਨਿਰਾਕਾਰ ਅਜੂਨੀ ਰਹਿਤ ਅਨਭਵ ਪਰਕਾਸ਼ ਜਨਮ ਮਰਨ ਵਿਚ ਕਦੇ ਨਾ ਆਇਆ।