੮ ਚੇਤ ੨੦੧੯ ਬਿਕ੍ਰਮੀ ਨਰੈਣ ਸਿੰਘ ਦੇ ਗ੍ਰਹਿ ਪਿੰਡ ਕੰਗ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸੱਚਾ ਜਾਣੀਏ, ਲੇਖਾ ਜਾਣੇ ਆਦਿ ਅੰਤ। ਸਤਿਗੁਰ ਸੱਚਾ ਜਾਣੀਏ, ਨਾਮ ਦ੍ਰਿੜਾਏ ਮਣੀਆ ਮੰਤ। ਸਤਿਗੁਰ ਸੱਚਾ ਜਾਣੀਏ, ਸ਼ਬਦ ਮਿਲਾਵਾ ਨਾਰੀ ਕੰਤ। ਸਤਿਗੁਰ ਸੱਚਾ ਜਾਣੀਏ, ਗੜ੍ਹ ਤੋੜੇ ਹਉਮੇ ਹੰਗਤ। ਸਤਿਗੁਰ ਸੱਚਾ ਜਾਣੀਏ, ਨਾਤਾ ਤੋੜੇ ਭੁੱਖ ਨੰਗਤ। ਸਤਿਗੁਰ ਸੱਚਾ ਜਾਣੀਏ, ਗਿਆਨ ਬੋਧ ਦੇਵੇ ਆਤਮ ਪੰਡਤ। ਸਤਿਗੁਰ ਸੱਚਾ ਜਾਣੀਏ, ਲੱਖ ਚੁਰਾਸੀ ਕਰੇ ਖੰਡਤ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਬਣਾਏ ਬਣਤ। ਸਤਿਗੁਰ ਸੱਚਾ ਜਾਣੀਏ, ਜੋਧਾ ਸੂਰਬੀਰ ਬਲਵਾਨਾ। ਸਤਿਗੁਰ ਸੱਚਾ ਜਾਣੀਏ, ਆਦਿ ਜੁਗਾਦੀ ਗਾਏ ਸ਼ਬਦ ਤਰਾਨਾ। ਸਤਿਗੁਰ ਸੱਚਾ ਜਾਣੀਏ, ਦੋ ਜਹਾਨਾਂ ਮਾਰੇ ਇਕ ਨਿਸ਼ਾਨਾ। ਸਤਿਗੁਰ ਸੱਚਾ ਜਾਣੀਏ, ਲੇਖਾ ਜਾਣੇ ਵਿਸ਼ਨੂੰ ਭਗਵਾਨਾ। ਸਤਿਗੁਰ ਸੱਚਾ ਜਾਣੀਏ, ਸੋ ਪੁਰਖ ਨਿਰੰਜਣ ਗੁਣ ਨਿਧਾਨਾ। ਸਤਿਗੁਰ ਸੱਚਾ ਜਾਣੀਏ, ਹੰ ਬ੍ਰਹਮ ਦੇਵੇ ਮਾਣਾ। ਸਤਿਗੁਰ ਸੱਚਾ ਜਾਣੀਏ, ਘਰ ਵਿਚ ਘਰ ਵਖਾਏ ਸਚ ਮਕਾਨਾ। ਸਤਿਗੁਰ ਸੱਚਾ ਜਾਣੀਏ, ਅਨਹਦ ਰਾਗ ਸਣਾਏ ਤਰਾਨਾ। ਸਤਿਗੁਰ ਸੱਚਾ ਜਾਣੀਏ, ਅੰਮ੍ਰਿਤ ਆਤਮ ਦੇਵੇ ਪੀਣਾ ਖਾਣਾ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਵਿਚ ਜਹਾਨਾਂ। ਸਤਿਗੁਰ ਸੱਚਾ ਜਾਣੀਏ, ਦੋ ਜਹਾਨਾਂ ਵਾਲੀ। ਸਤਿਗੁਰ ਸੱਚਾ ਜਾਣੀਏ, ਆਦਿ ਜੁਗਾਦਿ ਚਲੇ ਚਾਲ ਨਿਰਾਲੀ। ਸਤਿਗੁਰ ਸੱਚਾ ਜਾਣੀਏ, ਏਕਾ ਨੂਰ ਏਕਾ ਜੋਤ ਪੁਰਖ ਅਕਾਲੀ। ਸਤਿਗੁਰ ਸੱਚਾ ਜਾਣੀਏ, ਜਨ ਭਗਤਾਂ ਕਰੇ ਸਚ ਦਲਾਲੀ। ਸਤਿਗੁਰ ਸੱਚਾ ਜਾਣੀਏ, ਜਗਤ ਅੰਧੇਰਾ ਮੇਟੇ ਰੈਣ ਕਾਲੀ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸ਼ਾਹ ਸੁਲਤਾਨੀ। ਸਤਿਗੁਰ ਸੱਚਾ ਜਾਣੀਏ, ਅਲਖ ਅਗੋਚਰ ਅਗੰਮ ਅਥਾਹ। ਸਤਿਗੁਰ ਸੱਚਾ ਜਾਣੀਏ, ਜੁਗਾ ਜੁਗੰਤਰ ਬੇਪਰਵਾਹ। ਸਤਿਗੁਰ ਸੱਚਾ ਜਾਣੀਏ, ਏਕਾ ਮੰਤਰ ਨਾਮ ਦਏ ਦ੍ਰਿੜਾ। ਸਤਿਗੁਰ ਸੱਚਾ ਜਾਣੀਏ, ਬਿਨ ਰਸਨਾ ਜਿਹਵਾ ਦਏ ਪੜ੍ਹਾ। ਸਤਿਗੁਰ ਸੱਚਾ ਜਾਣੀਏ, ਕਾਇਆ ਮੰਦਰ ਅੰਦਰ ਨਿਰਗੁਣ ਨੂਰ ਕਰੇ ਰੁਸ਼ਨਾ। ਸਤਿਗੁਰ ਸੱਚਾ ਜਾਣੀਏ, ਆਤਮ ਤਾਕੀ ਬਜਰ ਕਪਾਟੀ ਦਏ ਤੁੜਾ। ਸਤਿਗੁਰ ਸੱਚਾ ਜਾਣੀਏ, ਆਤਮ ਸੇਜਾ ਸਚ ਸਿੰਘਾਸਣ ਦਏ ਸੁਹਾ। ਸਤਿਗੁਰ ਸੱਚਾ ਜਾਣੀਏ, ਆਤਮ ਪਰਮਾਤਮ ਮੇਲਾ ਲਏ ਮਿਲਾ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹ। ਸਤਿਗੁਰ ਸੱਚਾ ਜਾਣੇ ਕੋਇ, ਭੇਵ ਕਿਸੇ ਨਾ ਆਇੰਦਾ। ਸਤਿਗੁਰ ਸੱਚਾ ਦੋ ਜਹਾਨਾਂ ਦੇਵੇ ਢੋਏ, ਨਾਮ ਢੋਆ ਇਕ ਵਖਾਇੰਦਾ। ਸਤਿਗੁਰ ਸੱਚਾ ਪਰਕਾਸ਼ ਕਰੇ ਤ੍ਰੈ ਤ੍ਰੈ ਲੋਏ, ਨਿਰਗੁਣ ਨੂਰ ਨੂਰ ਪਰਗਟਾਇੰਦਾ। ਸਤਿਗੁਰ ਸੱਚਾ ਆਪੇ ਜੇਹਾ ਆਪੇ ਹੋਏ, ਦੂਸਰ ਸੰਗ ਨਾ ਕੋਇ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਇਕ ਕਰਾਇੰਦਾ। ਸਾਚਾ ਖੇਲ ਹਰਿ ਹਰਿ ਸਤਿਗੁਰ, ਸਤਿ ਸਤਿਵਾਦੀ ਆਪ ਕਰਾਈਆ। ਜੁਗਾਂ ਜੁਗੰਤਰ ਵੇਸ ਕਰ ਕਰ, ਕਰਤਾ ਪੁਰਖ ਫੇਰਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤਰ ਅੰਤਰ ਆਪੇ ਵੜ ਵੜ, ਲੱਖ ਚੁਰਾਸੀ ਵੇਖ ਵਖਾਈਆ। ਪੰਜ ਤੱਤ ਕਾਇਆ ਸਾਚੇ ਮੰਦਰ ਆਪੇ ਖੜ ਖੜ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਬੋਧ ਅਗਾਧਾ ਨਿਸ਼ਅੱਖਰ ਵਿਦਿਆ ਆਪੇ ਪੜ੍ਹ ਪੜ੍ਹ, ਵੇਦ ਪੁਰਾਨ ਸ਼ਾਸਤਰ ਸਿਮਰਤ ਅੰਜ਼ੀਲ ਕੁਰਾਨ ਆਪੇ ਲਏ ਸੁਣਾਈਆ। ਨਿਰਭੌ ਚੁਕਾ ਭੈ ਡਰ ਡਰ, ਭਿਆਨਕ ਰੂਪ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਏਕਾ ਮਾਹੀਆ। ਸਤਿਗੁਰ ਸੱਚਾ ਏਕਾ ਮਾਹੀ, ਆਦਿ ਜੁਗਾਦਿ ਸਮਾਇਆ। ਜੁਗ ਜੁਗ ਵੇਸ ਨੂਰ ਇਲਾਹੀ, ਇਕ ਇਕੱਲਾ ਵੇਸ ਵਟਾਇਆ। ਗੁਰ ਅਵਤਾਰਾਂ ਦਏ ਸਲਾਹੀ, ਪੀਰ ਪੈਗ਼ੰਬਰ ਆਪ ਪੜ੍ਹਾਇਆ। ਭਗਤ ਭਗਵੰਤ ਪਕੜੇ ਬਾਂਹੀ, ਸਾਚੇ ਸੰਤਾਂ ਲਏ ਜਗਾਇਆ। ਗੁਰਮੁਖਾਂ ਦੇਵੇ ਆਪਣਾ ਥਾਈਂ, ਥਾਂਨ ਥਨੰਤਰ ਇਕ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣਾ ਨਾਉਂ ਰਖਾਇਆ। ਸਤਿਗੁਰ ਸੱਚਾ ਏਕੰਕਾਰਾ, ਏਕਾ ਏਕ ਵਡੀ ਵਡਿਆਈਆ। ਜੁਗਾ ਜੁਗੰਤਰ ਖੇਲ ਨਿਆਰਾ, ਜੁਗ ਕਰਤਾ ਆਪ ਕਰਾਈਆ। ਸਤਿਜੁਗ ਤ੍ਰੇਤਾ ਦੁਆਪਰ ਵੇਖੇ ਵੇਖਣਹਾਰਾ, ਨਿਰਗੁਣ ਸਰਗੁਣ ਰੂਪ ਵਟਾਈਆ। ਸਚ ਸੁਨੇਹੜਾ ਦੇਦਾਂ ਰਿਹਾ ਵਾਰੋ ਵਾਰਾ, ਪੁਰਖ ਅਬਿਨਾਸ਼ੀ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਸਤਿਗੁਰ ਮੀਤਾ, ਏਕਾ ਰੰਗ ਸਮਾਇੰਦਾ। ਆਦਿ ਜੁਗਾਦਿ ਜਾਣੇ ਰੀਤਾ, ਜੁਗ ਜੁਗ ਵੇਸ ਵਟਾਇੰਦਾ। ਮਿਠਾ ਕਰੇ ਕੌੜਾ ਰੀਠਾ, ਅੰਮ੍ਰਿਤ ਏਕਾ ਰਸ ਭਰਾਇੰਦਾ। ਸਦਾ ਸੁਹੇਲਾ ਇਕ ਅਕੇਲਾ, ਬੈਠਾ ਰਹੇ ਅਤੀਤਾ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚੀ ਖੇਲ ਕਰੇ ਕਰਤਾਰਾ, ਕਰਨਹਾਰ ਇਕ ਅਖਵਾਇੰਦਾ। ਗੁਰ ਗੁਰ ਰੂਪ ਅਪਰ ਅਪਾਰਾ, ਸ਼ਬਦੀ ਸ਼ਬਦ ਵੰਡ ਵੰਡਾਇੰਦਾ। ਨਿਰਗੁਣ ਸਰਗੁਣ ਪਾਵੇ ਸਾਰਾ, ਸਰਗੁਣ ਨਿਰਗੁਣ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ। ਆਪਣਾ ਖੇਲ ਪੁਰਖ ਸਮਰਥ, ਸਤਿ ਸਤਿਵਾਦੀ ਆਪ ਜਣਾਈਆ। ਜੁਗਾ ਜੁਗੰਤਰ ਮਹਿਮਾ ਅਕੱਥ, ਅਕੱਥ ਕਥਾ ਆਪ ਸੁਣਾਈਆ। ਨਿਰਗੁਣ ਸਰਗੁਣ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਜਨ ਭਗਤਾਂ ਕਰੇ ਪੂਰੀ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਲੇਖਾ ਜਾਣੇ ਪਵਣ ਸਵਾਸ, ਸੋਹੰ ਹੰਸਾ ਏਕਾ ਜਾਪ ਜਪਾਈਆ। ਹੰ ਬ੍ਰਹਮ ਕਰ ਪਰਕਾਸ਼, ਪਰਕਾਸ਼ ਪਰਕਾਸ਼ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਈਆ। ਸਾਚਾ ਖੇਲ ਕਰਨੇ ਯੋਗ, ਹਰਿ ਕਰਤਾ ਆਪ ਕਰਾਇੰਦਾ। ਆਦਿ ਜੁਗਾਦੀ ਧੁਰ ਸੰਜੋਗ, ਧੁਰ ਦਰਬਾਰੀ ਆਪ ਮਿਲਾਇੰਦਾ। ਕੱਟਣਹਾਰਾ ਹਉਮੇ ਰੋਗ, ਮਾਇਆ ਮਮਤਾ ਮੋਹ ਚੁਕਾਇੰਦਾ।
ਇਕ ਚੁਗਾਏ ਸਾਚੀ ਚੋਗ, ਰਸਨਾ ਜਿਵਹਾ ਰਸ ਚਖਾਇੰਦਾ। ਇਕ ਕਰਾਏ ਸਾਚਾ ਭੋਗ, ਆਤਮ ਪਰਮਾਤਮ ਏਕਾ ਸੇਜ ਹੰਢਾਇੰਦਾ। ਇਕ ਸੁਣਾਏ ਸਚ ਸਲੋਕ, ਵਿਸ਼ਨ ਬ੍ਰਹਮਾ ਸ਼ਿਵ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਢੋਲਾ ਆਪੇ ਗਾਇੰਦਾ। ਸਾਚਾ ਢੋਲਾ ਆਪੇ ਬੋਲ, ਆਪਣਾ ਨਾਉਂ ਲਏ ਪਰਗਟਾਈਆ। ਆਪਣੇ ਕੰਡੇ ਆਪਣੇ ਤੋਲ, ਤੋਲਣਹਾਰਾ ਵੇਖ ਵਖਾਈਆ। ਸਚਖੰਡ ਦੁਆਰੇ ਰੱਖੇ ਆਪਣੇ ਕੋਲ, ਵਸਤ ਅਮੋਲਕ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣੀ ਦਇਆ ਕਮਾਈਆ। ਸਤਿਗੁਰ ਸੱਚਾ ਏਕੰਕਾਰ, ਅਕਲ ਕਲ ਵਰਤਾਇੰਦਾ। ਨਿਰਗੁਣ ਨਾਨਕ ਕਰ ਤਿਆਰ, ਸਰਗੁਣ ਨਾਨਕ ਮੇਲ ਮਿਲਾਇੰਦਾ। ਸਾਚਾ ਢੋਲਾ ਬੋਲ ਜੈਕਾਰ, ਜੈ ਜੈਕਾਰ ਇਕ ਸੁਣਾਇੰਦਾ। ਸਚਖੰਡ ਸੁਹਾਏ ਬੰਕ ਦੁਆਰ, ਬੰਕ ਦੁਆਰੀ ਸੋਭਾ ਪਾਇੰਦਾ। ਸ਼ਾਹੋ ਭੂਪ ਬਣ ਸੱਚੀ ਸਰਕਾਰ, ਸੀਸ ਜਗਦੀਸ ਤਾਜ਼ ਸੁਹਾਇੰਦਾ। ਹੁਕਮੀ ਹੁਕਮ ਹੁਕਮ ਵਰਤਾਰ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਏਕਾ ਨਾਮ ਸਤਿ ਅਧਾਰ, ਸਤਿਨਾਮ ਆਪ ਪੜ੍ਹਾਇੰਦਾ। ਮਿਤ ਗਤ ਜਾਣੇ ਸੰਸਾਰ, ਗਤ ਮਿਤ ਆਪਣੀ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣੀ ਬੂਝ ਬੁਝਾਇੰਦਾ। ਸਤਿਗੁਰ ਬੂਝੇ ਬੂਝਣਹਾਰਾ, ਭੇਵ ਅਭੇਦਾ ਆਪ ਖੁਲ੍ਹਾਈਆ। ਨਾਨਕ ਨਿਰਗੁਣ ਬਣ ਵਣਜਾਰਾ, ਸਰਗੁਣ ਸਾਚਾ ਹੱਟ ਚਲਾਈਆ। ਵਸਤ ਅਮੋਲਕ ਏਕਾ ਥਾਰਾ, ਥਿਰ ਘਰ ਵਾਸੀ ਝੋਲੀ ਪਾਈਆ। ਸ਼ਬਦੀ ਸ਼ਬਦ ਸ਼ਬਦ ਨਗਾਰਾ, ਸਤਿ ਅਨਾਦੀ ਨਾਦ ਵਜਾਈਆ। ਗ੍ਰਹਿ ਮੰਦਰ ਅੰਦਰ ਸਾਚੀ ਸਖ਼ੀਆਂ ਮੰਗਲਚਾਰਾ, ਗੀਤ ਗੋਬਿੰਦ ਇਕ ਅਲਾਈਆ। ਦੋ ਜਹਾਨਾਂ ਇਕੋ ਅਖਾੜਾ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣਾ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਾਨਕ ਸਤਿਗੁਰ ਸੱਚਾ ਏਕਾ ਪਾਈਆ। ਨਾਨਕ ਨਿਰਗੁਣ ਸਤਿਗੁਰ ਸੱਚਾ ਪਾਇਆ, ਪੁਰਖ ਅਬਿਨਾਸ਼ੀ ਏਕੰਕਾਰ। ਮਹੱਲ ਅਟੱਲ ਡੇਰਾ ਲਾਇਆ, ਸਚਖੰਡ ਵਸੇ ਵਸਣਹਾਰ। ਸਾਚਾ ਖੇੜਾ ਰਿਹਾ ਵਸਾਇਆ, ਉਜੜ ਨਾ ਜਾਏ ਦੂਜੀ ਵਾਰ। ਤਖ਼ਤ ਨਿਵਾਸੀ ਸਾਚੇ ਤਖ਼ਤ ਆਸਣ ਲਾਇਆ, ਹੁਕਮ ਹੁਕਮ ਕਰੇ ਵਰਤਾਰ। ਧੁਰ ਫ਼ਰਮਾਣਾ ਇਕ ਜਣਾਇਆ, ਸ਼ਬਦ ਅਗੰਮੀ ਬੋਲ ਜੈਕਾਰ। ਜੈ ਜੈਕਾਰਾ ਰਾਗ ਅਲਾਇਆ, ਨਾ ਕੋਈ ਤੰਦ ਨਾ ਸਿਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਖੇਲ ਕਰੇ ਕਰਤਾਰ। ਸਤਿਗੁਰ ਸੱਚਾ ਜੋਤੀ ਜਾਤਾ, ਜੋਤੀ ਜੋਤ ਜੋਤ ਸਮਾਇੰਦਾ। ਆਦਿ ਜੁਗਾਦੀ ਜਾਣੇ ਗਾਥਾ, ਜੁਗ ਜੁਗ ਵਿਦਿਆ ਆਪ ਪੜ੍ਹਾਇੰਦਾ। ਗੁਰ ਪੀਰ ਅਵਤਾਰ ਦੇਵੇ ਸਾਥਾ, ਸਗਲਾ ਸੰਗ ਨਿਭਾਇੰਦਾ। ਕੋਟਨ ਕੋਟ ਪਰਗਟਾ ਤ੍ਰੈਲੋਕੀ ਨਾਥਾ, ਕੋਟਨ ਕੋਟ ਰਾਮ ਸੇਵਾ ਲਾਇੰਦਾ। ਕੋਟਨ ਕੋਟ ਬ੍ਰਹਮਾ ਵਿਸ਼ਨ ਸ਼ਿਵ ਗਾਇਣ ਗਾਥਾ, ਕੋਟਨ ਕੋਟ ਸੀਸ ਝੁਕਾਇੰਦਾ। ਕੋਟਨ ਕੋਟ ਵੇਦ ਪੁਰਾਨ ਸ਼ਾਸਤਰ ਸਿਮਰਤ ਗਾਇਣ ਬਹੁ ਬਿਧ ਭਾਂਤਾ, ਭੇਵ ਅਭੇਦ ਨਾ ਕਿਸੇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਆਪਣਾ ਰੂਪ ਵਟਾਇੰਦਾ। ਸਤਿਗੁਰ ਸਾਚਾ ਸਾਚਾ ਰੂਪ, ਅਨਭਵ ਆਪ ਵਟਾਈਆ। ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਵੇਖ ਵਖਾਈਆ। ਨਿਰਗੁਣ ਉਪਰ ਨਿਰਗੁਣ ਤੁਠ, ਨਿਰਗੁਣ ਆਪਣੀ ਦਇਆ ਕਮਾਈਆ। ਆਪਣੇ ਅੰਤਰ ਆਪੇ ਉਠ, ਆਪਣਾ ਬਲ ਪਰਗਟਾਈਆ। ਆਪੇ ਮਾਤਾ ਪਿਤਾ ਬਣੇ ਸੁਤ, ਜਨ ਜਨਣੀ ਆਪ ਅਖਵਾਈਆ। ਆਪ ਸੁਹਾਏ ਆਪਣੀ ਰੁੱਤ, ਜੋਤੀ ਜੋਤ ਜੋਤ ਰੁਸ਼ਨਾਈਆ।
ਕਰੇ ਖੇਲ ਅਬਿਨਾਸ਼ੀ ਅਚੁਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਵੇਸ ਵਟਾਈਆ। ਸਤਿਗੁਰ ਸੱਚਾ ਪੁਰਖ ਅਕਾਲ, ਅਕਲ ਕਲਾ ਅਖਵਾਇੰਦਾ। ਸਚਖੰਡ ਵਸੇ ਦੀਨ ਦਿਆਲ, ਦੀਨਨ ਆਪਣੀ ਦਇਆ ਕਮਾਇੰਦਾ। ਇਕ ਵਸਾ ਸੱਚੀ ਧਰਮਸਾਲ, ਧਰਮ ਦੁਆਰਾ ਇਕ ਬਣਾਇੰਦਾ । ਥਿਰ ਘਰ ਸਾਚੇ ਸ਼ਬਦੀ ਸ਼ਬਦ ਆਪ ਬਹਾਲ, ਸਚ ਮਹੱਲਾ ਆਪ ਵਸਾਇੰਦਾ। ਆਦਿ ਜੁਗਾਦਿ ਚਲੇ ਨਾਲ ਨਾਲ, ਵਿਛੜ ਕਦੇ ਨਾ ਜਾਇੰਦਾ। ਆਪਣੀ ਘਾਲਣਾ ਆਪੇ ਘਾਲ, ਬਣ ਸੇਵਕ ਸੇਵ ਕਮਾਇੰਦਾ। ਆਪ ਉਪਾਏ ਆਪਣਾ ਲਾਲ, ਗੋਬਿੰਦ ਨਾਉਂ ਧਰਾਇੰਦਾ। ਏਕਾ ਮਾਰਗ ਦੱਸੇ ਸੁਖਾਲ, ਪੁਰਖ ਅਬਿਨਾਸ਼ੀ ਮੇਲ ਮਿਲਾਇੰਦਾ। ਨਿਰਗੁਣ ਸਰਗੁਣ ਬਣ ਦਲਾਲ, ਜਗਤ ਦਲਾਲੀ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਏਕਾ ਰਾਹ ਚਲਾਇੰਦਾ। ਸਤਿਗੁਰ ਸੱਚਾ ਏਕਾ ਰਾਹ, ਆਦਿ ਪੁਰਖ ਚਲਾਈਆ। ਨਾਨਕ ਨਿਰਗੁਣ ਮੇਲਾ ਸਹਿਜ ਸੁਭਾ, ਸੋ ਪੁਰਖ ਨਿਰੰਜਣ ਕਰੇ ਕੁੜਮਾਈਆ। ਹਰਿ ਪੁਰਖ ਨਿਰੰਜਣ ਸਗਨ ਮਨਾ, ਏਕੰਕਾਰਾ ਰੰਗ ਚੜ੍ਹਾਈਆ। ਆਦਿ ਨਿਰੰਜਣ ਜੋਤ ਜਗਾ, ਅਬਿਨਾਸ਼ੀ ਕਰਤਾ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਸੀਸ ਛਤਰ ਝੁਲਾ, ਪਾਰਬ੍ਰਹਮ ਪ੍ਰਭ ਵੇਖੇ ਚਾਈਂ ਚਾਈਂਆ। ਏਕਾ ਅੱਖਰ ਦਏ ਪੜ੍ਹਾ, ਏਕਾ ਨਾਮ ਨਾਮ ਜਣਾਈਆ। ਏਕਾ ਮਾਰਗ ਦੇਵੇ ਲਾ, ਲੱਖ ਚੁਰਾਸੀ ਬੰਧਨ ਪਾਈਆ। ਆਤਮ ਪਰਮਾਤਮ ਦਏ ਸਮਝਾ, ਜ਼ਾਤ ਪਾਤ ਵੰਡ ਨਾ ਕੋਇ ਵੰਡਾਈਆ। ਵਰਨ ਬਰਨ ਦਏ ਮਿਟਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਸਿਫ਼ਤ ਸਲਾਹੀਆ। ਸਿਫ਼ਤ ਸਲਾਹੀ ਸਤਿਗੁਰ ਮੀਤਾ, ਮਿੱਤਰ ਪਿਆਰਾ ਦਇਆ ਕਮਾਇੰਦਾ। ਕਰੇ ਖੇਲ ਇਕ ਅਨਡਿਠਾ, ਪੁਰਖ ਅਕਾਲ ਆਪ ਕਰਾਇੰਦਾ। ਕਲਜੁਗ ਅੰਤਮ ਜਾਣੇ ਰੀਤਾ, ਸਾਚੀ ਰੀਤੀ ਆਪ ਬਣਾਇੰਦਾ। ਆਦਿ ਜੁਗਾਦੀ ਪੱਤਤ ਪੁਨੀਤਾ, ਪਤਿਤ ਪਾਪੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਨਰ ਨਰੇਸ਼ਾ ਸਤਿਗੁਰ ਗੁਰ ਗੁਰ ਆਪ ਸਮਝਾਇੰਦਾ। ਸਤਿਗੁਰ ਦੇਵੇ ਸੱਚੀ ਦਾਤ, ਗੁਰ ਗੁਰ ਝੋਲੀ ਪਾਈਆ। ਗੁਰ ਗੁਰ ਬੰਨ੍ਹੇ ਆਪਣਾ ਨਾਤ, ਸਤਿਗੁਰ ਮੇਲਾ ਸਹਿਜ ਸੁਭਾਈਆ। ਸਤਿਗੁਰ ਬੈਠਾ ਰਹੇ ਇਕ ਇਕਾਂਤ, ਗੁਰ ਗੁਰ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚੀ ਵਸਤ ਗੁਰ ਗੁਰ ਝੋਲੀ ਆਪ ਭਰਾਈਆ। ਸਤਿਗੁਰ ਪੂਰਾ ਦੀਨ ਦਿਆਲ, ਦਇਆਨਿਧ ਆਪ ਅਖਵਾਇੰਦਾ। ਖੇਲੇ ਖੇਲ ਪੁਰਖ ਅਕਾਲ, ਭੇਵ ਕੋਇ ਨਾ ਪਾਇੰਦਾ। ਗੋਬਿੰਦ ਉਠਾਏ ਆਪਣਾ ਲਾਲ, ਲਾਲਣ ਆਪਣਾ ਰੰਗ ਚੜ੍ਹਾਇੰਦਾ। ਚਾਰ ਵਰਨਾਂ ਕਰ ਦਲਾਲ, ਸਚ ਦਲਾਲੀ ਇਕ ਸਮਝਾਇੰਦਾ। ਗ਼ਰੀਬ ਨਿਮਾਣਿਆਂ ਕਰੇ ਪ੍ਰਿਤਪਾਲ, ਫੜ ਬਾਂਹੋਂ ਗਲੇ ਲਗਾਇੰਦਾ। ਅੰਮ੍ਰਿਤ ਆਤਮ ਜਾਮ ਪਿਆਲ, ਦੁਰਮਤ ਮੈਲ ਧੁਵਾਇੰਦਾ। ਸਾਚਾ ਮਾਰਗ ਇਕ ਵਖਾਲ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਘਰ ਬਹਾਇੰਦਾ। ਏਕਾ ਵਸਤ ਸੱਚੀ ਧੰਨ ਮਾਲ, ਸਚ ਖ਼ਜ਼ੀਨਾ ਆਪ ਲੁਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਦੇਵੇ ਵਰ, ਗੁਰ ਗੁਰ ਝੋਲੀ ਆਪ ਭਰਾਇੰਦਾ। ਗੁਰ ਗੁਰ ਝੋਲੀ ਭਰੇ ਆਪ, ਆਪਣੀ ਦਇਆ ਕਮਾਈਆ। ਗੋਬਿੰਦ ਬਣ ਪਿਤਾ ਬਾਪ, ਪੁਰਖ ਅਕਾਲ ਨਾਉਂ ਰਖਾਈਆ। ਗੋਬਿੰਦ ਜਣਾਏ ਵਡ ਪਰਤਾਪ, ਗੁਰਮੁਖ ਗੁਰ ਗੁਰ ਗੋਦ ਬਹਾਈਆ । ਗੁਰਸਿਖ ਬਣਾਏ ਸੱਜਣ ਸਾਕ, ਮਾਤ ਪਿਤ ਪਿਤਾ
ਪੂਤ ਭੇਟ ਚੜ੍ਹਾਈਆ। ਸਤਿ ਸਤਿਵਾਦੀ ਖੋਲ੍ਹ ਹਾਟ, ਸਾਚਾ ਲਾਹਾ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਦੇਵੇ ਸਾਚਾ ਵਰ, ਗੁਰ ਗੁਰ ਆਪਣੀ ਗੰਢ ਪੁਵਾਈਆ। ਸਤਿਗੁਰ ਗੁਰ ਏਕਾ ਗੰਢ, ਹਰਿ ਜੂ ਹਰਿ ਹਰਿ ਆਪ ਰਖਾਇੰਦਾ । ਗੁਰ ਗੁਰ ਆਪਣੀ ਦਾਤ ਦੇਵੇ ਵੰਡ, ਗੁਰਸਿਖਾਂ ਝੋਲੀ ਪਾਇੰਦਾ। ਗੁਰਸਿਖ ਨੰਗੀ ਨਾ ਹੋਵੇ ਕੰਢ, ਸਿਰ ਆਪਣਾ ਹੱਥ ਟਿਕਾਇੰਦਾ। ਆਪਣੇ ਹੱਥ ਫੜ ਤੀਰ ਕਮੰਦ ਚਿੱਲਾ ਏਕਾ ਨਾਮ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਗੁਰ ਗੁਰ ਆਪਣੀ ਖੇਲ ਖਿਲਾਇੰਦਾ। ਲਹਿਣਾ ਦੇਣਾ ਗੁਰਸਿਖ, ਗੁਰ ਗੋਬਿੰਦ ਧਾਰ ਚਲਾਈਆ। ਪੁਰਖ ਅਕਾਲ ਦਿਤੀ ਭਿਖ, ਗੁਰਸਿਖਾਂ ਆਪ ਵਰਤਾਈਆ। ਆਪਣੀ ਹੱਥੀਂ ਲੇਖਾ ਲਿਖ, ਗੁਰਮੁਖਾਂ ਦੇਵੇ ਮਾਣ ਵਡਿਆਈਆ। ਤੇਰਾ ਮੇਰਾ ਇਕੋ ਹਿਸ, ਸਾਚੀ ਵੰਡਣ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਦੇਵੇ ਸਾਚਾ ਵਰ, ਗੁਰਸਿਖ ਆਪਣੇ ਰੰਗ ਰੰਗਾਈਆ। ਗੋਬਿੰਦ ਸੂਰਾ ਗੁਰਸਿਖ ਦੇਣਾ, ਦੇਵਣਹਾਰ ਆਪ ਹੋ ਜਾਇੰਦਾ। ਸਰਬ ਕਲਾ ਕਲ ਭਰਪੂਰਾ, ਆਪਣੀ ਕਲ ਆਪ ਵਰਤਾਇੰਦਾ। ਲੇਖਾ ਜਾਣੇ ਨੇੜ ਦੂਰਾ, ਦੂਰ ਦੁਰਾਡਾ ਪੰਧ ਮੁਕਾਇੰਦਾ। ਨਾਤਾ ਤੋੜ ਕੂੜੋ ਕੂੜਾ, ਸਚ ਸੁੱਚ ਇਕ ਸਮਝਾਇੰਦਾ। ਕਰੇ ਖੇਲ ਜ਼ਾਹਰ ਜ਼ਹੂਰਾ, ਪੜਦਾ ਉਹਲਾ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੋਬਿੰਦ ਦੇਵੇ ਏਕਾ ਵਰ, ਗੁਰਸਿਖ ਆਪਣਾ ਰੂਪ ਬਣਾਇੰਦਾ। ਗੁਰਸਿਖ ਤੇਰਾ ਮੇਰਾ ਰੰਗ, ਗੋਬਿੰਦ ਗੁਰ ਗੁਰ ਆਪ ਜਣਾਈਆ। ਤੇਰੀ ਸੇਜ ਮੇਰਾ ਪਲੰਘ, ਤੇਰਾ ਪਿਆਰ ਮੇਰਾ ਪ੍ਰੇਮ ਹੰਢਾਈਆ। ਮੇਰਾ ਗੀਤ ਤੇਰਾ ਛੰਦ, ਤੇਰਾ ਛੰਦ ਜਗਤ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖਾਂ ਦੇਵੇ ਮਾਣ ਵਡਿਆਈਆ। ਗੁਰਸਿਖ ਦੇਵੇ ਗੋਬਿੰਦ ਮਾਣ, ਆਪਣਾ ਮਾਣ ਗਵਾਇੰਦਾ। ਭਿਛਿਆ ਮੰਗੇ ਬਣ ਬਾਲ ਅਞਾਣ, ਅੱਗੇ ਝੋਲੀ ਡਾਹਿੰਦਾ। ਪੰਚਮ ਉਤੋਂ ਹੋ ਕੁਰਬਾਨ, ਪੰਚਮ ਆਪਣੀ ਭੇਟ ਕਰਾਇੰਦਾ। ਪੰਚਮ ਦੇ ਇਕ ਨਿਸ਼ਾਨ, ਪੰਚਮ ਏਕਾ ਰੰਗ ਵਖਾਇੰਦਾ। ਪੰਚਮ ਪੰਚ ਕਰ ਪਰਧਾਨ, ਪੰਚਾਂ ਏਕਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਜਣਾਇੰਦਾ। ਗੋਬਿੰਦ ਗੁਰਸਿਖ ਦੇਵੇ ਦਾਨਾ, ਆਪਣੀ ਦਇਆ ਕਮਾਈਆ। ਭਾਗ ਲਗਾਏ ਗੜ੍ਹੀ ਚਮਕੌਰ ਕੱਚ ਮਕਾਨਾ, ਕਾਚੀ ਗਗਰੀ ਸੋਭਾ ਪਾਈਆ। ਗੁਰਸਿਖ ਸੱਚਾ ਇਕ ਪਹਿਚਾਨਾ, ਸਿੰਘ ਸੰਗਤ ਮਾਣ ਵਡਿਆਈਆ। ਆਪਣਾ ਬਦਲਿਆਂ ਆਪੇ ਜਾਮਾ, ਆਪਣਾ ਬਾਣਾ ਆਪ ਪਲਟਾਈਆ। ਕਰੇ ਖੇਲ ਗੁਣ ਨਿਧਾਨਾ, ਭੇਵ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਸੇਵਾ ਗੁਰਸਿਖਾਂ ਸੇਵ ਕਮਾਈਆ। ਗੋਬਿੰਦ ਸੰਗਤ ਸਿੰਘ ਦੇ ਵਡਿਆਈ, ਹਰਿ ਵੱਡਾ ਵਡ ਵਡਿਆਇੰਦਾ। ਸੀਸ ਨਾਲ ਜਗਦੀਸ ਵਟਾਈ, ਛਤਰ ਸੀਸ ਸੀਸ ਝੁਲਾਇੰਦਾ। ਮਿਲਿਆ ਮਾਣ ਜੱਟ ਛੀਬੇਂ ਨਾਈ, ਕਲਗੀ ਤੋੜਾ ਆਪ ਸਜਾਇੰਦਾ। ਧੰਨ ਗੁਰਸਿਖ ਤੇਰੀ ਵਡਿਆਈ, ਤੁਧ ਬਿਨ ਮੇਰਾ ਸੰਗ ਨਾ ਕੋਇ ਨਿਭਾਇੰਦਾ। ਪੁਰਖ ਅਕਾਲ ਤੇਰਾ ਹੋਏ ਸਹਾਈ, ਜੋ ਤੇਰੀ ਮੇਰੀ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਿੰਘ ਸੰਗਤ ਮਾਰੇ ਧਾਹ, ਨੇਤਰ ਨੈਣਾਂ ਨੀਰ ਵਹਾਇਆ। ਗਲ ਵਿਚ ਪੱਲੂ ਚਰਨੀਂ ਡਿਗਾ ਆ, ਸਿਰ ਚਰਨਾਂ ਉਪਰ ਟਿਕਾਇਆ। ਮੇਰੀ
ਪਕੜ ਸਤਿਗੁਰ ਸੱਚੇ ਬਾਂਹ, ਤੁਧ ਬਿਨ ਨਜ਼ਰ ਕੋਇ ਨਾ ਆਇਆ। ਮੈਂ ਆਪਣੇ ਕੇਸਾਂ ਤੇਰੇ ਚਰਨਾਂ ਚਵਰ ਲਵਾਂ ਝੁਲਾ, ਬਣ ਸੇਵਕ ਸੇਵ ਕਮਾਇਆ। ਤੇਰਾ ਤਾਜ਼ ਆਪਣੇ ਸੀਸ ਨਾ ਸਕਾ ਉਠਾ, ਨਿਉਂ ਨਿਉਂ ਸਯਦਾ ਸੀਸ ਝੁਕਾਇਆ। ਮੇਰੇ ਪਿਛਲੇ ਬਖ਼ਸ਼ੇ ਗੁਨਾਹ, ਮੇਰਾ ਨੈਣ ਤੇਰੇ ਅੱਗੇ ਸ਼ਰਮਾਇਆ। ਮੈਂ ਮੰਗਾਂ ਤੇਰੇ ਚਰਨ ਪਨਾਹ, ਤੇਰਾ ਰੂਪ ਕਿਸ ਬਿਧ ਲਵਾਂ ਵਟਾਇਆ। ਗੋਬਿੰਦ ਬੋਲੇ ਸਹਿਜ ਸੁਭਾ, ਧੁਰ ਫ਼ਰਮਾਣਾ ਇਕ ਸੁਣਾਇਆ। ਪੁਰਖ ਅਕਾਲ ਪਿਛੋਂ ਰਿਹਾ ਜਣਾ, ਗੁਰਸਿਖਾਂ ਦੇ ਮਾਣ ਵਡਿਆਇਆ। ਗੁਰਸਿਖਾਂ ਬਿਨਾਂ ਗੁਰੂ ਕੰਮ ਕਿਸੇ ਨਾ ਆਇਆ, ਨਿਰਗੁਣ ਸਰਗੁਣ ਰਸਨਾ ਜਿਹਵਾ ਕੋਇ ਨਾ ਗਾਇਆ। ਸੁਰ ਨਾਲ ਸੁਰ ਲੈਣਾ ਵਟਾ, ਪਟਕਾ ਸੀਸ ਸੀਸ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਗੇ ਮਾਰਗ ਲੈਣਾ ਲਾ, ਹਰਿ ਕਾ ਮਾਰਗ ਦਿਸ ਕਿਸੇ ਨਾ ਆਇਆ। ਗੋਬਿੰਦ ਕਹੇ ਮੰਨ ਲੈ ਕਹਿਣਾ, ਸੰਗਤ ਸਿੰਘ ਸਮਝਾਈਆ। ਪੰਜ ਤੱਤ ਗੁਰੂ ਕੋਈ ਮਾਤ ਨਾ ਰਹਿਣਾ, ਕਲਜੁਗ ਅੰਤ ਕਰੇ ਸਫ਼ਾਈਆ। ਪੁਰਖ ਅਕਾਲ ਵੇਖਣਾ ਨੈਣਾਂ, ਨੇਤਰ ਲੋਚਣ ਦਰਸਨ ਪਾਈਆ। ਆਦਿ ਜੁਗਾਦਿ ਜਿਸ ਨੇ ਸਾਚੇ ਤਖ਼ਤ ਬਹਿਣਾ, ਨਾ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰੀਤੀ ਤੈਨੂੰ ਰਿਹਾ ਸਮਝਾਈਆ। ਸਾਚੀ ਰੀਤੀ ਦੱਸੇ ਦਿਆਲ, ਆਪਣੀ ਦਇਆ ਕਮਾਇੰਦਾ। ਕਲਜੁਗ ਅੰਤਮ ਖੇਲ ਕਰੇ ਕਮਾਲ, ਹਰਿ ਕਰਤਾ ਵੇਸ ਵਟਾਇੰਦਾ। ਗੁਰਸਿਖ ਉਠਾਏ ਸਾਚੇ ਲਾਲ, ਲਾਲਣ ਆਪਣਾ ਰੰਗ ਚੜ੍ਹਾਇੰਦਾ। ਗੁਰਸਿਖ ਕਾਇਆ ਬਣਾਏ ਸੱਚੀ ਧਰਮਸਾਲ, ਘਰ ਮੰਦਰ ਡੇਰਾ ਲਾਇੰਦਾ। ਗੁਰਸਿਖ ਅੰਦਰ ਵੱਜੇ ਅਨਾਦੀ ਤਾਲ, ਅਨਹਦ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਜੂ ਆਪਣਾ ਭੇਵ ਜਣਾਇੰਦਾ। ਸੰਗਤ ਸਿੰਘ ਕਲਜੁਗ ਵੇਲਾ ਅੰਤਮ ਔਣਾ, ਗੁਰ ਸਤਿਗੁਰ ਆਪ ਸਮਝਾਈਆ। ਪੁਰਖ ਅਕਾਲ ਫੇਰਾ ਪੌਣਾ, ਤੇਰਾ ਮੇਰਾ ਜੋੜ ਜੁੜਾਈਆ। ਨਿਰਗੁਣ ਦੀਵਾ ਇਕ ਜਗੌਣਾ, ਲੱਖ ਚੁਰਾਸੀ ਕਰੇ ਰੁਸ਼ਨਾਈਆ। ਮੇਰਾ ਦੁਆਰ ਜਿਸ ਸੁਹੌਣਾ, ਸੋ ਸਾਹਿਬ ਸੱਚਾ ਮਾਹੀਆ। ਤੇਰਾ ਲਹਿਣਾ ਦੇਣਾ ਜਿਸ ਮੁਕੌਣਾ, ਨਿਰਗੁਣ ਦਾਤਾ ਪੁਰਖ ਬਿਧਾਤਾ ਏਕੰਕਾਰ ਆਪਣਾ ਬਲ ਰਖਾਈਆ। ਸਾਚਾ ਸੀਸ ਜਗਦੀਸ ਸੁਹੌਣਾ, ਸੋਭਾਵੰਤ ਖ਼ੁਸ਼ੀ ਮਨਾਈਆ। ਧੁਰਦਰਗਾਹੀ ਸੱਚਾ ਤਾਜ਼ ਲੋਕਮਾਤ ਫੇਰ ਬਣੌਣਾ, ਪੰਚਮ ਪੰਚ ਪੰਚ ਵਡਿਆਈਆ। ਤੇਰਾ ਮੇਰਾ ਕਰਜ਼ਾ ਆਪ ਮੁਕੌਣਾ, ਮੁਕਾਵਣਹਾਰ ਇਕ ਅਖਵਾਈਆ। ਤੇਰੇ ਹੱਥੀਂ ਮੇਰੇ ਸੀਸ ਬੰਧੌਣਾ, ਮੇਰਾ ਸੀਸ ਜਗਦੀਸ ਦਏ ਵਡਿਆਈਆ। ਤੇਰਾ ਨੈਣ ਇਕ ਖੁਲੌਣਾ, ਨਰ ਨਰਾਇਣ ਮੇਲ ਮਿਲਾਈਆ। ਕਲਜੁਗ ਜੀਵ ਭੇਵ ਕਿਸੇ ਨਾ ਪੌਣਾ, ਭਰਮੇ ਭੁੱਲੀ ਸਰਬ ਲੋਕਾਈਆ। ਗੁਰਮੁਖ ਵਿਰਲੇ ਗੀਤ ਗੋਬਿੰਦ ਏਕਾ ਗੌਣਾ, ਵਾਹਵਾ ਵੱਜਦੀ ਰਹੇ ਵਧਾਈਆ। ਗੁਰ ਚੇਲਾ ਗੁਰ ਰੂਪ ਵਟੌਣਾ, ਚੇਲਾ ਗੁਰ ਆਪ ਅਖਵਾਈਆ। ਸੋਹੰ ਢੋਲਾ ਏਕਾ ਗੌਣਾ, ਬ੍ਰਹਮ ਪਾਰਬ੍ਰਹਮ ਮੇਲਾ ਸਹਿਜ ਸੁਭਾਈਆ। ਪੁਰਖ ਅਕਾਲ ਖੇਲ ਖਲੌਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਚਾਰ ਜੁਗ ਦਾ ਪੰਧ ਮੁਕੌਣਾ, ਗੁਰ ਅਵਤਾਰ ਪੀਰ ਪੈਗ਼ੰਬਰ ਆਪਣੀ ਗੋਦ ਬਹਾਈਆ। ਸਚ ਸੰਦੇਸਾ ਇਕ ਸੁਣੌਣਾ, ਦੋ ਜਹਾਨਾਂ ਆਪ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਪੰਧ ਮੁਕੌਣਾ, ਜੋ ਘੜਿਆ ਭੰਨ ਵਖਾਈਆ। ਵਰਨ ਬਰਨ ਮੇਟ ਮਿਟੌਣਾ, ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਘਰ ਬਹਾਈਆ। ਪੁਰਖ ਅਕਾਲ ਦੀਨ ਦਿਆਲ ਲੱਖ ਚੁਰਾਸੀ ਰਸਨਾ ਜਿਹਵਾ ਗੌਣਾ, ਦੂਸਰ ਹੋਰ ਨਾ ਕੋਇ ਪੜ੍ਹਾਈਆ। ਸਾਚੇ ਤਖ਼ਤ ਪੁਰਖ ਨਿਰੰਜਣ ਡੇਰਾ ਲੌਣਾ, ਗੋਬਿੰਦ ਹੁਕਮੀ
ਹੁਕਮ ਹੁਕਮ ਜਣਾਈਆ। ਨਾਮ ਖੰਡਾ ਚੰਡ ਪਰਚੰਡਾ ਖੜਗ ਇਕ ਚਮਕੌਣਾ, ਚਾਰ ਕੁੰਟ ਕੁੰਟ ਰੁਸ਼ਨਾਈਆ। ਗੜ੍ਹ ਹੰਕਾਰੀ ਸਭ ਦਾ ਢੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਸਿਖਾਂ ਦੇਵੇ ਮਾਣ ਵਡਿਆਈਆ। ਗੁਰਸਿਖ ਤੇਰੇ ਸਿਰ ਦਾ ਤਾਜ, ਸਤਿਗੁਰ ਸੱਚਾ ਆਪ ਅਖਵਾਇੰਦਾ। ਜੁਗ ਜੁਗ ਰੱਖੇ ਤੇਰੀ ਲਾਜ, ਲਾਜਾਵੰਤ ਆਪ ਹੋ ਆਇੰਦਾ। ਕਲਜੁਗ ਸਤਿਜੁਗ ਰਚੇ ਕਾਜ, ਰਚ ਰਚ ਕਾਜ ਵੇਖ ਵਖਾਇੰਦਾ। ਪਰਗਟ ਹੋਵੇ ਦੇਸ ਮਾਝ, ਸੰਬਲ ਨਗਰ ਡੇਰਾ ਲਾਇੰਦਾ। ਆਤਮ ਪਰਮਾਤਮ ਰੱਖੇ ਸਾਂਝ, ਬ੍ਰਹਮ ਪਾਰਬ੍ਰਹਮ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਭੇਵ ਚੁਕਾਇੰਦਾ। ਸਤਿਗੁਰ ਪੂਰਾ ਚੁਕਾਏ ਭੇਵ, ਭੇਦ ਕੋਇ ਰਹਿਣ ਨਾ ਪਾਈਆ। ਲੇਖਾ ਚੁੱਕੇ ਚਾਰ ਵੇਦ, ਸ਼ਾਸਤਰ ਸਿਮਰਤ ਪੁਰਾਨ ਨਾ ਕੋਇ ਪੜ੍ਹਾਈਆ। ਕਰੇ ਖੇਲ ਅਛੱਲ ਅਛੇਦ, ਅਛੱਲ ਛਲ ਧਾਰੀ ਹੱਥ ਕਿਸੇ ਨਾ ਆਈਆ। ਬ੍ਰਹਿਮੰਡ ਖੰਡ ਦੋ ਜਹਾਨ ਸ੍ਰੀ ਭਗਵਾਨ ਖੇਡੇ ਖੇਡ, ਬਣ ਖਿਡਾਰੀ ਆਪਣੀ ਹੱਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਕਰਤਾ ਕਰਤਾ ਜੁਗ ਆਪ ਉਲਟਾਈਆ।
੯ ਚੇਤ ੨੦੧੯ ਬਿਕ੍ਰਮੀ ਕੁੰਦਨ ਸਿੰਘ ਦੇ ਗ੍ਰਹਿ ਮਾਲ ਚੱਕ ਜ਼ਿਲਾ ਅੰਮ੍ਰਿਤਸਰ
ਅਲਖ ਅਗੋਚਰ ਅਗੰਮ ਅਪਰ, ਬੇਅੰਤ ਵਡ ਵਡਿਆਈਆ। ਅਸੁੱਤੇ ਪਰਕਾਸ਼ ਆਪੇ ਕਰ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਸਚਖੰਡ ਦੁਆਰੇ ਆਪੇ ਵੜ, ਦਰ ਘਰ ਸਾਚਾ ਆਪ ਸੁਹਾਈਆ। ਜੋਤੀ ਜਾਤਾ ਨੂਰ ਉਜਾਲਾ ਏਕਾ ਕਰ, ਨੂਰੋ ਨੂਰ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਭੇਵ ਖੁਲ੍ਹਾਏ ਏਕੰਕਾਰਾ, ਅਕਲ ਕਲਾ ਵਡਿਆਈਆ। ਸਤਿ ਪੁਰਖ ਨਿਰੰਜਣ ਖੇਲ ਨਿਆਰਾ, ਸੋ ਪੁਰਖ ਨਿਰੰਜਣ ਭੇਵ ਚੁਕਾਈਆ। ਹਰਿ ਪੁਰਖ ਨਿਰੰਜਣ ਨਿਰਾਕਾਰਾ, ਨਿਰਗੁਣ ਨਿਰਵੈਰ ਨਜ਼ਰ ਨਾ ਆਈਆ। ਏਕੰਕਾਰਾ ਕਰ ਪਸਾਰਾ, ਜੋਤੀ ਧਾਰਾ ਧਾਰ ਪਰਗਟਾਈਆ। ਆਦਿ ਨਿਰੰਜਣ ਨੂਰੋ ਨੂਰ ਖੇਲ ਨਿਆਰਾ, ਜੋਤੀ ਜਾਤਾ ਇਕ ਅਖਵਾਈਆ। ਅਬਿਨਾਸ਼ੀ ਕਰਤਾ ਵਸਣਹਾਰਾ ਧਾਮ ਨਿਆਰਾ, ਸਚਖੰਡ ਸਾਚੇ ਆਸਣ ਲਾਈਆ। ਸ੍ਰੀ ਭਗਵਾਨ ਸਚ ਹੁਲਾਰਾ, ਸਤਿ ਸਤਿਵਾਦੀ ਆਪ ਜਣਾਈਆ। ਪਾਰਬ੍ਰਹਮ ਸੇਵਾਦਾਰਾ, ਬਣ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਜਣਾਈਆ। ਸੋ ਪੁਰਖ ਨਿਰੰਜਣ ਖੇਲ ਅਵੱਲਾ, ਏਕਾ ਏਕ ਕਰਾਇੰਦਾ। ਆਦਿ ਜੁਗਾਦੀ ਵਸਣਹਾਰਾ ਨਿਹਚਲ ਧਾਮ ਅਟੱਲਾ, ਅਨਭਵ ਆਪਣੀ ਧਾਰ ਚਲਾਇੰਦਾ। ਜੋਤੀ ਨੂਰ ਆਪੇ ਰੱਲਾ, ਨਿਰਗੁਣ ਨਿਰਗੁਣ ਵਿਚ ਸਮਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਤਖ਼ਤ ਨਿਵਾਸੀ ਸਾਚੇ ਤਖ਼ਤ ਸੋਭਾ ਪਾਇੰਦਾ। ਧੁਰ ਫ਼ਰਮਾਣਾ ਏਕਾ ਘੱਲਾ, ਨਰ ਨਰੇਸ਼ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਆਪਣਾ ਖੇਲ ਕਰੇ ਕਰਤਾਰਾ, ਬੇਅੰਤ ਵਡ ਵਡਿਆਈਆ। ਨਿਰਗੁਣ ਨਿਰਗੁਣ ਹੋ ਉਜਿਆਰਾ, ਨਿਰਗੁਣ ਮੇਲਾ ਸਹਿਜ ਸੁਭਾਈਆ। ਨਿਰਗੁਣ
ਨਾਰੀ ਕੰਤ ਭਤਾਰਾ, ਨਿਰਗੁਣ ਸਾਚੀ ਸੇਜ ਹੰਢਾਈਆ। ਨਿਰਗੁਣ ਵੇਖੇ ਵਿਗਸੇ ਵੇਖਣਹਾਰਾ, ਨਿਰਗੁਣ ਆਪਣੇ ਘਰ ਸੋਭਾ ਪਾਈਆ। ਨਿਰਗੁਣ ਦਾਈ ਦਾਇਆ ਬਣੇ ਅਗੰਮ ਅਪਾਰਾ, ਬਣ ਸੇਵਕ ਸੇਵ ਕਮਾਈਆ। ਨਿਰਗੁਣ ਜਨਨੀ ਜਨ ਬਣਾਏ ਸੁਤ ਦੁਲਾਰਾ, ਗੋਦੀ ਗੋਦ ਗੋਦ ਸੁਹਾਈਆ। ਵਸਣਹਾਰਾ ਧਾਮ ਨਿਆਰਾ, ਸਚਖੰਡ ਬੈਠਾ ਸੱਚਾ ਮਾਹੀਆ। ਦੀਆ ਬਾਤੀ ਨਾ ਕੋਇ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਛੱਪਰ ਛੰਨ ਨਾ ਚਾਰ ਦੀਵਾਰਾ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਮੰਡਲ ਮੰਡਪ ਨਾ ਕੋਇ ਅਖਾੜਾ, ਲੋਆਂ ਪੁਰੀਆਂ ਨਾ ਰਚਨ ਰਚਾਈਆ। ਜੰਗਲ ਜੂਹ ਨਾ ਉਜਾੜ ਪਹਾੜਾ, ਸਮੁੰਦ ਸਾਗਰ ਨਾ ਕੋਇ ਰਖਾਈਆ। ਇਕ ਇਕੱਲਾ ਏਕੰਕਾਰਾ, ਸਚਖੰਡ ਸਾਚੇ ਆਸਣ ਲਾਈਆ। ਆਪਣਾ ਦੱਸੇ ਸਚ ਪਸਾਰਾ, ਆਪਣੀ ਇਛਿਆ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਕਰੇ ਖੇਲ ਬੇਪਰਵਾਹ, ਭੇਵ ਅਭੇਦ ਜਣਾਇੰਦਾ। ਸਾਚੇ ਤਖ਼ਤ ਸੋਭਾ ਪਾ, ਤਖ਼ਤ ਨਿਵਾਸੀ ਹੁਕਮ ਵਰਤਾਇੰਦਾ। ਭੂਪਤ ਭੂਪ ਰਾਜ ਰਾਜਾਨ ਸ਼ਹਿਨਸ਼ਾਹ, ਆਪਣਾ ਭੇਵ ਚੁਕਾਇੰਦਾ। ਧੁਰ ਫ਼ਰਮਾਣਾ ਹੁਕਮ ਸੁਣਾ, ਹੁਕਮੀ ਹੁਕਮ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪ ਉਠਾਇੰਦਾ। ਆਪਣਾ ਪੜਦਾ ਆਪੇ ਚੁੱਕ, ਨਿਰਗੁਣ ਨਿਰਗੁਣ ਦਇਆ ਕਮਾਈਆ। ਨਿਰਗੁਣ ਅੰਦਰ ਨਿਰਗੁਣ ਉਠ, ਨਿਰਗੁਣ ਵੇਖੇ ਚਾਈਂ ਚਾਈਂਆ। ਨਿਰਗੁਣ ਭੰਡਾਰ ਨਿਰਗੁਣ ਦੇਵੇ ਅਤੁਟ, ਨਿਰਗੁਣ ਆਪਣਾ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਏਕੰਕਾਰਾ, ਅਕਲ ਕਲਾ ਅਖਵਾਇੰਦਾ। ਸਚਖੰਡ ਵਸੇ ਸਚ ਦੁਆਰਾ, ਸੋਭਾਵੰਤ ਸੋਭਾ ਪਾਇੰਦਾ। ਏਕਾ ਸੁਤ ਜਣੇ ਦੁਲਾਰਾ, ਬਾਲੀ ਬਾਲਾ ਗੋਦ ਸੁਹਾਇੰਦਾ। ਏਕਾ ਮੰਦਰ ਕਰ ਤਿਆਰਾ, ਥਿਰ ਘਰ ਸਾਚਾ ਆਪ ਵਡਿਆਇੰਦਾ। ਸ਼ਬਦੀ ਸ਼ਬਦ ਕਰ ਪਸਾਰਾ, ਸਾਚੇ ਧਾਮ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇੰਦਾ। ਸਚ ਸੰਦੇਸਾ ਸਾਚੇ ਸੁਤ, ਸੋ ਪੁਰਖ ਨਿਰੰਜਣ ਆਪ ਜਣਾਈਆ। ਹਰਿ ਪੁਰਖ ਨਿਰੰਜਣ ਸੁਹਾਏ ਆਪਣੀ ਰੁੱਤ, ਏਕੰਕਾਰਾ ਵੇਖੇ ਚਾਈਂ ਚਾਈਂਆ। ਆਦਿ ਨਿਰੰਜਣ ਸਚਖੰਡ ਨਿਵਾਸੀ ਆਪੇ ਉਠ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਠਾਕਰ ਸੁਆਮੀ ਆਪੇ ਤੁਠ, ਨਿਹਕਰਮੀ ਕਰਮ ਕਮਾਈਆ। ਸ੍ਰੀ ਭਗਵਾਨ ਇਕ ਜਣਾਏ ਆਪਣੀ ਓਟ, ਸ਼ਬਦੀ ਸ਼ਬਦ ਸ਼ਬਦ ਸਮਝਾਈਆ। ਪਾਰਬ੍ਰਹਮ ਵਖਾਏ ਕਿਲਾ ਕੋਟ, ਥਿਰ ਘਰ ਸਾਚੇ ਆਪ ਬਹਾਈਆ। ਮੇਲ ਮਿਲਾਵਾ ਨਿਰਮਲ ਜੋਤ, ਪੁਰਖ ਅਕਾਲ ਅਕਾਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਾਚਾ ਖੇਲ ਕਰੇ ਕਰਤਾਰ, ਆਪਣੀ ਦਇਆ ਕਮਾਇੰਦਾ। ਨਿਰਗੁਣ ਨਿਰਗੁਣ ਕਰੇ ਵਿਹਾਰ, ਸ਼ਬਦੀ ਸ਼ਬਦ ਬਣਤ ਬਣਾਇੰਦਾ। ਸ਼ਬਦੀ ਸ਼ਬਦ ਸਚ ਸਲਾਹਕਾਰ, ਸਤਿਗੁਰ ਹਰਿ ਹਰਿ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਧੁਰ ਫ਼ਰਮਾਣਾ ਸਚ ਸੰਦੇਸਾ, ਆਦਿ ਪੁਰਖ ਜਣਾਈਆ। ਸ਼ਾਹੋ ਭੂਪ ਨਰ ਨਰੇਸ਼ਾ, ਏਕੰਕਾਰ ਵਡੀ ਵਡਿਆਈਆ। ਸ਼ਬਦੀ ਤੇਰਾ ਵਿਸ਼ਨ ਬ੍ਰਹਮਾ ਸ਼ਿਵ ਲੇਖਾ, ਲਿਖ ਲਿਖ ਲੇਖਾ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣੀ ਵੰਡ ਵੰਡਾਈਆ। ਨਿਰਗੁਣ ਦਾਤਾ ਵੱਡਾ ਦਾਨੀ, ਆਪਣੀ ਦਇਆ ਕਮਾਇੰਦਾ।
ਸਚਖੰਡ ਜੋਤ ਨੁਰਾਨੀ, ਨੂਰ ਨੂਰਾਨਾ ਡਗਮਗਾਇੰਦਾ। ਥਿਰ ਘਰ ਗਾਏ ਆਪਣੀ ਬਾਣੀ, ਬੋਧ ਅਗਾਧ ਰਾਗ ਅਲਾਇੰਦਾ। ਸਾਚੀ ਵਸਤ ਵਸਤ ਮਹਾਨੀ, ਸਤਿ ਸਤਿਵਾਦੀ ਝੋਲੀ ਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਗੁਣ ਨਿਧਾਨੀ, ਤੇਰਾ ਬੰਸ ਸੁਹਾਇੰਦਾ। ਤ੍ਰੈਗੁਣ ਮਾਇਆ ਕਰ ਪਰਧਾਨੀ, ਸਾਚਾ ਬੰਧਨ ਪਾਇੰਦਾ। ਪੰਜ ਤੱਤ ਖੇਲ ਮਹਾਨੀ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਆਪ ਕਰਾਇੰਦਾ। ਏਕਾ ਦੇਵੇ ਧੁਰ ਫ਼ਰਮਾਨੀ, ਸਚ ਸੰਦੇਸਾ ਆਪ ਸੁਣਾਇੰਦਾ। ਆਦਿ ਜੁਗਾਦਿ ਅਕੱਥ ਕਹਾਣੀ, ਬਿਨ ਅੱਖਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਾਕਾਰ ਹੁਕਮ ਵਰਤਾਇੰਦਾ। ਨਿਰਾਕਾਰ ਹਰਿ ਨਿਰੰਕਾਰਾ, ਹੁਕਮੀ ਹੁਕਮ ਆਪ ਜਣਾਈਆ। ਸ਼ਬਦੀ ਸ਼ਬਦ ਕਰ ਪਸਾਰਾ, ਭੇਦ ਅਭੇਦ ਖੁਲ੍ਹਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਤੇਰਾ ਅਖਾੜਾ, ਮੰਡਲ ਮੰਡਪ ਦਏ ਵਡਿਆਈਆ। ਰਵ ਸਸ ਤੇਰੀ ਕਿਰਨ ਕਿਰਨ ਉਜਿਆਰਾ, ਇਕ ਇਕ ਇਕ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਸ਼ਬਦ ਸਮਝਾਈਆ। ਸ਼ਬਦੀ ਹਰਿ ਸ਼ਬਦ ਗਿਆਨਾ, ਸ਼ਬਦ ਸ਼ਬਦ ਜਣਾਇੰਦਾ। ਸ਼ਬਦੀ ਮੰਦਰ ਸ਼ਬਦੀ ਮਕਾਨਾ, ਹਰਿ ਸ਼ਬਦੀ ਆਪ ਵਸਾਇੰਦਾ। ਸ਼ਬਦੀ ਰਾਗ ਸ਼ਬਦ ਤਰਾਨਾ, ਹਰਿ ਸ਼ਬਦੀ ਆਪੇ ਗਾਇੰਦਾ। ਸ਼ਬਦੀ ਹੁਕਮ ਸ਼ਬਦ ਫ਼ਰਮਾਣਾ, ਹਰਿ ਸ਼ਬਦੀ ਸੀਸ ਝੁਕਾਇੰਦਾ। ਸ਼ਬਦੀ ਵਿਸ਼ਨ ਸ਼ਬਦੀ ਬ੍ਰਹਮ ਨਿਸ਼ਾਨਾ, ਸ਼ਬਦ ਸ਼ੰਕਰ ਧਾਰ ਬੰਨ੍ਹਾਇੰਦਾ। ਸ਼ਬਦੀ ਤ੍ਰੈਗੁਣ ਬੰਨ੍ਹੇ ਗਾਨਾ, ਏਕਾ ਤੰਦ ਵਖਾਇੰਦਾ। ਸ਼ਬਦੀ ਪੰਜ ਤੱਤ ਵਖਾਏ ਨਿਸ਼ਾਨਾ, ਨਿਸ਼ਾਨਾ ਆਪਣਾ ਆਪ ਪਰਗਟਾਇੰਦਾ। ਸ਼ਬਦੀ ਮਹੱਲ ਅਟੱਲ ਇਕ ਮਕਾਨਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਘਾੜਤ ਆਪ ਘੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਾਕਾਰ ਅਜੂਨੀ ਰਹਿਤ ਪੁਰਖ ਅਕਾਲ ਅਕਲ ਕਲ ਆਪਣੀ ਖੇਲ ਖਿਲਾਇੰਦਾ। ਸ਼ਬਦੀ ਸ਼ਬਦ ਤੇਰਾ ਪਸਾਰਾ, ਸੋ ਪੁਰਖ ਨਿਰੰਜਣ ਆਪ ਜਣਾਈਆ। ਸ਼ਬਦੀ ਸ਼ਬਦ ਤੇਰਾ ਅਕਾਰਾ, ਹਰਿ ਪੁਰਖ ਨਿਰੰਜਣ ਆਪ ਸਮਝਾਈਆ। ਸ਼ਬਦੀ ਸ਼ਬਦ ਤੇਰਾ ਅਖਾੜਾ, ਏਕੰਕਾਰਾ ਵੇਖ ਵਖਾਈਆ। ਸ਼ਬਦੀ ਸ਼ਬਦ ਸੱਚਾ ਲਾੜਾ, ਆਦਿ ਨਿਰੰਜਣ ਸੋਭਾ ਪਾਈਆ। ਸ਼ਬਦੀ ਸ਼ਬਦ ਨੂਰ ਚਮਤਕਾਰਾ, ਅਬਿਨਾਸ਼ੀ ਕਰਤਾ ਨੂਰ ਰੁਸ਼ਨਾਈਆ। ਸ਼ਬਦੀ ਸ਼ਬਦ ਸ੍ਰੀ ਭਗਵਾਨ ਦਏ ਹੁਲਾਰਾ, ਸਾਚਾ ਝੂਲਾ ਆਪ ਝੁਲਾਈਆ। ਸ਼ਬਦੀ ਸ਼ਬਦ ਪਾਰਬ੍ਰਹਮ ਨਿਉਂ ਨਿਉਂ ਕਰੇ ਨਿਮਸਕਾਰਾ, ਦਰ ਸਾਚੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਸੱਚਾ ਹਰਿ, ਸਚ ਸੰਦੇਸਾ ਨਰ ਨਰੇਸ਼ਾ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਏਕਾ ਵਾਰ ਸੁਣਾਈਆ। ਸਚ ਸੰਦੇਸਾ ਹਰਿ ਹਰਿ ਰਾਣਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਨਾ, ਸ਼ਬਦੀ ਬੰਧਨ ਏਕਾ ਪਾਇੰਦਾ। ਤ੍ਰੈਗੁਣ ਤ੍ਰੈ ਕਰ ਪਰਧਾਨਾ, ਰਜੋ ਤਮੋ ਸਤੋ ਜੋੜ ਜੁੜਾਇੰਦਾ। ਪੰਚਮ ਬਣਾਏ ਇਕ ਮਕਾਨਾ, ਸੇਵਕ ਬਣ ਬਣ ਸੇਵ ਕਮਾਇੰਦਾ। ਸਤਿ ਸਤਿਵਾਦੀ ਸ਼ਾਹ ਸੁਲਤਾਨਾ, ਸ਼ਹਿਨਸ਼ਾਹ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਆਪਣਾ ਹੁਕਮ ਸ਼ਬਦੀ ਧਾਰ, ਸਤਿਗੁਰ ਪੂਰਾ ਆਪ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਸੇਵਾਦਾਰ, ਸਾਚੀ ਸੇਵਾ ਇਕ ਲਗਾਈਆ। ਆਪੇ ਬਣੇ ਸੱਚਾ ਠਠਿਆਰ, ਘੜ ਭਾਂਡੇ ਵੇਖ ਵਖਾਈਆ। ਲੱਖ ਚੁਰਾਸੀ ਕਰ ਤਿਆਰ, ਤਿੰਨ ਪੰਜ ਮੇਲਾ ਸਹਿਜ ਸੁਭਾਈਆ। ਪੰਜ ਦੱਸ ਹੋ ਉਜਿਆਰ, ਅਠ ਤਿੰਨ ਵੱਜੇ ਵਧਾਈਆ। ਨੌਂ ਦਰ ਵੇਖੇ ਵੇਖਣਹਾਰ, ਆਸਾ ਜਗਤ ਨਾਲ ਮਿਲਾਈਆ। ਕਾਇਆ
ਮੰਦਰ ਕਰ ਤਿਆਰ, ਕਾਮ ਕਰੋਧ ਲੋਭ ਮੋਹ ਹੰਕਾਰ ਹਉਮੇ ਹੰਗਤਾ ਵਿਚ ਵਸਾਈਆ। ਸ਼ਬਦੀ ਸ਼ਬਦ ਖੇਲ ਨਿਆਰ, ਗੁਰ ਸ਼ਬਦੀ ਆਪ ਸਮਝਾਈਆ। ਘਰ ਵਿਚ ਘਰ ਕਰ ਤਿਆਰ, ਚਾਰ ਦੀਵਾਰ ਨਾ ਕੋਇ ਵਖਾਈਆ। ਡੂੰਘੀ ਕੰਦਰ ਪਾਵੇ ਸਾਰ, ਕਾਇਆ ਭਵਰੀ ਸੋਭਾ ਪਾਈਆ। ਸੁਖਮਨ ਟੇਢੀ ਕਰ ਤਿਆਰ, ਬੰਕ ਬੰਕ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਹਰਿ ਦੇਵੇ ਮੱਤ, ਸ਼ਬਦੀ ਸੁਤ ਦਇਆ ਕਮਾਇੰਦਾ। ਤਿੰਨਾਂ ਲੇਖਾ ਪੰਜ ਤੱਤ, ਤੱਤਵ ਤੱਤ ਨਾਲ ਮਿਲਾਇੰਦਾ। ਪੁਰਖ ਅਬਿਨਾਸ਼ੀ ਮਹਿਮਾ ਅਕੱਥ, ਭੇਵ ਕੋਇ ਨਾ ਪਾਇੰਦਾ। ਲੱਖ ਚੁਰਾਸੀ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਆਪਣਾ ਮਾਰਗ ਰਿਹਾ ਦੱਸ, ਪਾਰਬ੍ਰਹਮ ਬ੍ਰਹਮ ਆਪਣੀ ਵੰਡ ਵੰਡਾਇੰਦਾ। ਸਰਗੁਣ ਅੰਦਰ ਨਿਰਗੁਣ ਜਾਏ ਵਸ, ਮਹੱਲ ਅਟੱਲ ਆਪ ਸੁਹਾਇੰਦਾ। ਨਿਰਗੁਣ ਜੋਤ ਕਰੇ ਪਰਕਾਸ਼, ਆਦਿ ਨਿਰੰਜਣ ਜੋਤ ਨਿਰੰਜਨ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਵਿਸ਼ਨ ਬ੍ਰਹਮੇ ਸ਼ਿਵ ਹਰਿ ਮਾਰਗ ਦੱਸ, ਏਕਾ ਬੂਝ ਬੁਝਾਈਆ। ਲੱਖ ਚੁਰਾਸੀ ਮੇਰਾ ਪਰਕਾਸ਼, ਰੂਪ ਨਜ਼ਰ ਕੋਇ ਨਾ ਆਈਆ। ਸਰਗੁਣ ਅੰਦਰ ਨਿਰਗੁਣ ਦਾਸ, ਬਣ ਸੇਵਕ ਸੇਵ ਕਮਾਈਆ। ਅੰਤਰ ਅੰਤਰ ਭੋਗ ਬਿਲਾਸ, ਆਤਮ ਸੇਜਾ ਇਕ ਸੁਹਾਈਆ। ਸਾਚੇ ਮੰਡਲ ਸਾਚੀ ਰਾਸ, ਬਣ ਗੋਪੀ ਕਾਹਨ ਨਚਾਈਆ। ਮੇਰਾ ਮੇਲਾ ਸੁਰਤੀ ਸ਼ਬਦੀ ਰਾਸ, ਬਣ ਬਣ ਚੇਲਾ ਗੁਰ ਗੁਰ ਆਪਣਾ ਰੰਗ ਵਖਾਈਆ। ਆਦਿ ਜੁਗਾਦਿ ਨਾ ਹੋਏ ਵਿਨਾਸ, ਖੇਲੇ ਖੇਲ ਪ੍ਰਿਥਮੀ ਅਕਾਸ਼, ਸਚਖੰਡ ਨਿਵਾਸੀ ਸ਼ਾਹੋ ਸ਼ਬਾਸ਼, ਨਿਰਗੁਣ ਨਿਰਗੁਣ ਆਪਣੀ ਵੰਡ ਵੰਡਾਈਆ। ਨਿਰਗੁਣ ਦਾਤਾ ਨਿਰਗੁਣ ਭੰਡਾਰੀ, ਨਿਰਗੁਣ ਦਇਆਵਾਨ ਅਖਵਾਇੰਦਾ। ਨਿਰਗੁਣ ਨੂਰ ਜੋਤ ਨਿਰੰਕਾਰੀ, ਨਿਰਗੁਣ ਇਸ਼ਟ ਗੁਰਦੇਵ ਰੂਪ ਵਟਾਇੰਦਾ। ਨਿਰਗੁਣ ਸਰਗੁਣ ਅੰਦਰ ਜੋਤੀ ਜਾਤਾ ਕਰੇ ਖੇਲ ਨਿਆਰੀ, ਆਪਣਾ ਰੂਪ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਆਪਣਾ ਮੇਲ ਮਿਲਾਇੰਦਾ। ਨਿਰਗੁਣ ਵੰਡ ਨਿਰੰਕਾਰ, ਪਾਰਬ੍ਰਹਮ ਪ੍ਰਭ ਆਪ ਕਰਾਈਆ। ਆਦਿ ਪੁਰਖ ਆਦਿ ਜਾਣੇ ਆਪਣਾ ਸਚ ਵਿਹਾਰ, ਦੂਸਰ ਭੇਵ ਕੋਇ ਨਾ ਰਾਈਆ। ਸ਼ਬਦੀ ਸ਼ਬਦ ਇਕ ਬਲਕਾਰ, ਜੋਧਾ ਸੂਰਬੀਰ ਬਲ ਆਪਣਾ ਆਪ ਧਰਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਤ੍ਰੈਗੁਣ ਅਤੀਤਾ ਤ੍ਰੈ ਤ੍ਰੈ ਬੰਧਨ ਪਾਈਆ। ਘਾੜਨ ਘੜ ਬਣ ਠਠਿਆਰ, ਲੱਖ ਚੁਰਾਸੀ ਵੇਖੇ ਚਾਈਂ ਚਾਈਂਆ। ਘਰ ਵਿਚ ਘਰ ਖੇਲ ਅਪਾਰ, ਗ੍ਰਹਿ ਮੰਦਰ ਆਪ ਕਰਾਈਆ। ਘਰ ਸਰੋਵਰ ਠੰਡਾ ਠਾਰ, ਅੰਮ੍ਰਿਤ ਨੀਰ ਆਪ ਭਰਾਈਆ। ਘਰ ਨਾਦ ਸ਼ਬਦ ਧੁੰਨਕਾਰ, ਅਨਹਦ ਨਾਦੀ ਨਾਦ ਵਜਾਈਆ। ਘਰ ਜੋਤ ਨਿਰੰਜਣ ਕਰ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਘਰ ਆਤਮ ਸੇਜਾ ਪਸਰ ਪਸਾਰ, ਬ੍ਰਹਮ ਪਾਰਬ੍ਰਹਮ ਵਡਿਆਈਆ। ਘਰ ਆਤਮ ਪਰਮਾਤਮ ਕਰੇ ਪਿਆਰ, ਨਿਰਗੁਣ ਖੇਲ ਕਰੇ ਚਾਈਂ ਚਾਈਂਆ। ਘਰ ਈਸ਼ ਜੀਵ ਅਧਾਰ, ਜਗਦੀਸ ਵੇਖ ਵਖਾਈਆ। ਨਿਰਗੁਣ ਵਸੇ ਸਚਖੰਡ ਸੱਚੇ ਦਰਬਾਰ, ਸਚ ਸਿੰਘਾਸਣ ਆਸਣ ਲਾਈਆ। ਆਪਣੀ ਇਛਿਆ ਲੱਖ ਚੁਰਾਸੀ ਕਰ ਤਿਆਰ, ਸਾਚੀ ਭਿਛਿਆ ਆਪਣੀ ਝੋਲੀ ਆਪੇ ਪਾਈਆ। ਨਿਰਗੁਣ ਸਰਗੁਣ ਅੰਦਰ ਵਾੜ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਡੂੰਘੀ ਕੰਦਰ ਸੁੱਤਾ ਪੈਰ ਪਸਾਰ, ਬੇਅੰਤ ਬੇਪਰਵਾਹੀਆ। ਜਿਸ ਜਨ ਕਿਰਪਾ ਕਰੇ ਆਪ ਨਿਰੰਕਾਰ, ਤਿਸ ਆਪਣੀ ਬੂਝ ਬੁਝਾਈਆ। ਬਿਨ ਪੇਖਤ ਬਿਨ ਨੇਤਰ ਵੇਖਤ ਕੋਈ ਨਾ ਕਰੇ ਵਿਚਾਰ, ਵਿਚਾਰ
ਵਿਚ ਕਦੇ ਨਾ ਆਈਆ। ਘਟ ਘਟ ਅੰਦਰ ਕਰ ਪਸਾਰ, ਰਮੱਯਾ ਰਾਮ ਰੂਪ ਆਪ ਹੋ ਜਾਈਆ। ਅਗਲਾ ਲੇਖਾ ਆਪਣੇ ਹੱਥ ਰੱਖੇ ਕਰਤਾਰ, ਲੱਖ ਚੁਰਾਸੀ ਜੂਨ ਅਜੂਨ ਵੰਡ ਵੰਡਾਈਆ। ਅੰਡਜ ਜੇਰਜ ਉਤਭੁਜ ਸੇਤਜ ਕਰ ਤਿਆਰ, ਚਾਰੇ ਖਾਣੀ ਬੰਧਨ ਪਾਈਆ। ਚਾਰੇ ਬਾਣੀ ਨਾਦ ਧੁੰਨਕਾਰ, ਪਰਾ ਪਸੰਤੀ ਮਧਮ ਬੈਖਰੀ ਆਪ ਸੁਣਾਈਆ। ਨਿਰਗੁਣ ਸਰਗੁਣ ਪਾਵੇ ਸਾਰ, ਗੁਰ ਸ਼ਬਦੀ ਰੂਪ ਵਟਾਈਆ। ਪੰਜ ਤੱਤ ਦਏ ਅਧਾਰ, ਆਤਮ ਪਰਮਾਤਮ ਮੇਲ ਮਿਲਾਈਆ। ਜੁਗ ਰੀਤੀ ਚਲਾਏ ਵਿਚ ਸੰਸਾਰ, ਗੁਰ ਅਵਤਾਰ ਆਪ ਪਰਗਟਾਈਆ। ਆਪਣੀ ਮਹਿਮਾ ਆਪੇ ਦਏ ਵਖਾਲ, ਸਿਰ ਆਪਣਾ ਹੱਥ ਟਿਕਾਈਆ। ਆਪਣਾ ਅੱਖਰ ਆਪੇ ਦਏ ਸਿਖਾਲ, ਬਿਨ ਪੜ੍ਹਿਆਂ ਕਰੇ ਪੜ੍ਹਾਈਆ। ਸਾਚੇ ਭਗਤਾਂ ਦੇਵੇ ਆਪ ਜ਼ਮਾਲ, ਨੂਰੀ ਜਲਵਾ ਆਪ ਵਖਾਈਆ। ਸਾਚੇ ਸੰਤਾਂ ਬਣ ਦਲਾਲ, ਸਚ ਦਲਾਲੀ ਇਕ ਕਮਾਈਆ। ਸਾਚੇ ਗੁਰਮੁਖਾਂ ਚਲੇ ਨਾਲ ਨਾਲ, ਨਿਰਗੁਣ ਨਿਰਗੁਣ ਸਰਗੁਣ ਸਰਗੁਣ ਸੰਗ ਨਿਭਾਈਆ। ਨਾਨਕ ਸਤਿਗੁਰ ਸਚਖੰਡ ਵਿਖਾਈ ਇਕ ਧਰਮਸਾਲ, ਸਚਖੰਡ ਵਸੇ ਸੱਚਾ ਮਾਹੀਆ। ਬਣ ਦਾਤਾ ਦਾਨੀ ਗ੍ਰਹਿ ਗ੍ਰਹਿ ਘਟ ਘਟ ਜੀਵ ਜੰਤ ਸਾਧ ਸੰਤ ਲੱਖ ਚੁਰਾਸੀ ਕਰੇ ਪ੍ਰਿਤਪਾਲ, ਬਣ ਸੇਵਕ ਸੇਵ ਕਮਾਈਆ। ਹਰ ਘਟ ਵਸਿਆ ਦੀਨ ਦਿਆਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਬੂਝ ਬੁਝਾਈਆ। ਸਤਿਗੁਰ ਹੋਏ ਮਿਹਰਵਾਨ, ਸੋ ਪੁਰਖ ਨਿਰੰਜਣ ਵਡੀ ਵਡਿਆਈਆ। ਗੁਰ ਗੁਰ ਦੇਵੇ ਇਕ ਧਿਆਨ, ਏਕਾ ਘਰ ਵਖਾਈਆ। ਗੁਰ ਗੁਰ ਬੋਲੇ ਧੁਰ ਫ਼ਰਮਾਣ, ਸ਼ਬਦੀ ਸ਼ਬਦ ਢੋਲਾ ਗਾਈਆ। ਕਲਮ ਸ਼ਾਹੀ ਵਖਾਏ ਨਿਸ਼ਾਨ, ਅੱਖਰ ਅੱਖਰ ਨਾਲ ਮਿਲਾਈਆ। ਰਸਨਾ ਜਿਹਵਾ ਕਰੇ ਕਲਾਮ, ਕਲਮਾ ਨਬੀ ਆਪ ਸਮਝਾਈਆ। ਧੁਰ ਸੰਦੇਸਾ ਸਚ ਪੈਗ਼ਾਮ, ਲੋਕਮਾਤ ਮਾਤ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪਾਰਬ੍ਰਹਮ ਦਰ ਅੱਗੇ ਕਰਨ ਸਲਾਮ, ਸਹੀ ਸਲਾਮਤ ਏਕਾ ਨਜ਼ਰੀ ਆਈਆ। ਘਟ ਘਟ ਅੰਦਰ ਕਰੇ ਬਿਸਰਾਮ, ਬਿਸਤਰ ਸੇਜ ਇਕ ਸੁਹਾਈਆ। ਸਚਖੰਡ ਵਸੇ ਆਪ ਭਗਵਾਨ, ਸਾਚੇ ਮੰਦਰ ਡੇਰਾ ਲਾਈਆ। ਆਦਿ ਜੁਗਾਦੀ ਇਕ ਨਿਸ਼ਾਨ, ਦੋ ਜਹਾਨਾ ਆਪ ਝੁਲਾਈਆ। ਜੁਗਾ ਜੁਗੰਤਰ ਧੁਰ ਫ਼ਰਮਾਣ, ਗੁਰ ਗੁਰ ਬਾਣੀ ਆਪ ਪੜ੍ਹਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਦੇ ਦੇ ਗਏ ਬਿਆਨ, ਲੇਖਾ ਲਿਖ ਲਿਖ ਜੀਵ ਜੰਤ ਸਮਝਾਈਆ। ਆਦਿ ਜੁਗਾਦੀ ਇਕ ਨਿਗਹਬਾਨ, ਨਾ ਮਰੇ ਨਾ ਜਾਈਆ। ਬਿਨ ਕਿਰਪਾ ਨਾ ਸਕੇ ਕੋਈ ਪਛਾਣ, ਜਗਤ ਨੇਤਰ ਕੰਮ ਕਿਸੇ ਨਾ ਆਈਆ। ਗੋਬਿੰਦ ਸਿੰਘ ਸੂਰਾ ਬੋਲ ਜੈਕਾਰਾ ਸੁਣਾਏ ਬਲਵਾਨ, ਪੁਰਖ ਅਕਾਲ ਇਕ ਸੱਚਾ ਸ਼ਹਿਨਸ਼ਾਹੀਆ। ਲੱਖ ਚੁਰਾਸੀ ਘਰ ਘਰ ਅੰਦਰ ਵਖਾਏ ਆਪਣੀ ਧਰਮਸਾਲ, ਸਚ ਦੁਆਰੇ ਬੈਠਾ ਆਸਣ ਲਾਈਆ। ਨਿਤ ਨਵਿਤ ਕਰ ਕਰ ਹਿਤ, ਮਾਤ ਪਿਤ ਨਾ ਕੋਈ ਜਾਣੇ ਵਾਰ ਥਿਤ, ਜਨ ਭਗਤਾਂ ਸਾਚੇ ਸੰਤਾਂ ਆਪਣੀ ਬੂਝ ਬੁਝਾਈਆ। ਸਚਖੰਡ ਵਸੇ ਧਾਮ ਅਨਡਿਠ, ਆਪਣਾ ਆਸਣ ਆਪ ਸੁਹਾਈਆ। ਬਿਨ ਨਾਨਕ ਕਬੀਰ ਦਰ ਜਾ ਕੇ ਕੋਈ ਨਾ ਸਕੇ ਵੇਖ, ਅਧਵਿਚਕਾਰੇ ਸਾਰੇ ਬੈਠੇ ਡੇਰਾ ਲਾਈਆ। ਪੁਰਖ ਅਕਾਲਾ ਦੀਨ ਦਿਆਲਾ ਲੋਕਮਾਤ ਗੁਰ ਗੋਬਿੰਦ ਨਾਲ ਕਰਿਆ ਹੇਤ, ਪੂਤ ਸਪੂਤਾ ਦਏ ਵਡਿਆਈਆ। ਵਸਣਹਾਰਾ ਨੇਤਨ ਨੇਤ, ਦੂਰ ਦੁਰਾਡਾ ਪੰਧ ਮੁਕਾਈਆ। ਬਿਨ ਸਤਿਗੁਰ ਪੂਰੇ ਗੁਰੂ ਪਾਏ ਨਾ ਕੋਈ ਭੇਤ, ਪੜ੍ਹਿਆਂ ਸੁਣਿਆਂ ਹੱਥ ਕਿਸੇ ਨਾ ਆਈਆ। ਸਦਾ ਸੁਆਮੀ ਇਕ ਨੇਹਕਾਮੀ ਲੱਖ ਚੁਰਾਸੀ ਰੱਖੇ ਆਪਣੀ ਛਾਇਆ ਹੇਠ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਘਟ ਘਟ ਰਮਿਆ ਆਪੇ ਰਾਮ, ਘਟ ਘਟ ਜਪਾਏ ਆਪਣਾ ਨਾਮ, ਘਟ ਘਟ ਪਿਆਏ ਏਕਾ ਜਾਮ, ਅੰਮ੍ਰਿਤ ਆਤਮ ਰਸ ਚਖਾਈਆ। ਸਰਬ ਵਿਆਪੀ ਹਰਿ ਭਗਵੰਤ, ਆਦਿ ਜੁਗਾਦਿ ਸਮਾਇੰਦਾ। ਸਰਬ ਜੀਆਂ ਦਾ ਸਾਚਾ ਕੰਤ, ਨਰ ਨਰਾਇਣ ਇਕ ਅਖਵਾਇੰਦਾ। ਸਰਬ ਜੀਆਂ ਬਣਾਏ ਬਣਤ, ਘੜਨ ਭੰਨੜਹਾਰ ਭੇਵ ਨਾ ਆਇੰਦਾ। ਸਰਬ ਜੀਆਂ ਦਾ ਮਣੀਆਂ ਮੰਤ, ਆਪਣਾ ਨਾਉਂ ਪੜ੍ਹਾਇੰਦਾ। ਸਰਬ ਜੀਆਂ ਦਾ ਇਕ ਭਗਵੰਤ, ਘਰ ਘਰ ਸੇਜ ਹੰਢਾਇੰਦਾ। ਸਰਬ ਜੀਆਂ ਦਾ ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਧਾਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਟ ਘਟ ਆਪਣਾ ਆਸਣ ਲਾਇੰਦਾ। ਘਟ ਘਟ ਆਸਣ ਏਕੰਕਾਰ, ਆਤਮ ਸੇਜ ਸੁਹਾਈਆ। ਆਤਮ ਪਰਮਾਤਮ ਅੱਗੇ ਕਰੇ ਪੁਕਾਰ, ਦੋਏ ਦੋਏ ਜੋੜ ਸੀਸ ਝੁਕਾਈਆ। ਤੇਰਾ ਖੇਲ ਅਗੰਮ ਅਪਾਰ, ਅਲੱਖ ਅਗੋਚਰ ਤੇਰੀ ਵਡਿਆਈਆ। ਤੂੰ ਵਸੇ ਧਾਮ ਨਿਆਰ, ਸਚਖੰਡ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਬੈਠਾ ਚੜ੍ਹ, ਸਰਗੁਣ ਅੰਦਰ ਆਪੇ ਵੜ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੰਗ ਵਖਾਈਆ। ਪੰਜ ਤੱਤ ਤਨ ਕਾਇਆ ਨਾਤਾ, ਸੋ ਪੁਰਖ ਨਿਰੰਜਣ ਖੇਲ ਕਰਾਈਆ। ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਬਣਾਏ ਸਾਥਾ, ਤ੍ਰੈਗੁਣ ਬੰਧਨ ਬੰਧ ਬੰਧਾਈਆ। ਪਾਰਬ੍ਰਹਮ ਬ੍ਰਹਮ ਕਰ ਕਰ ਵਾਸਾ, ਈਸ਼ ਜੀਵ ਵਡਿਆਈਆ। ਜੁਗ ਚੌਕੜੀ ਵੇਖੇ ਖੇਲ ਤਮਾਸ਼ਾ, ਨਿਰਗੁਣ ਦਾਤਾ ਬੇਪਰਵਾਹੀਆ। ਆਪਣੀ ਇਛਿਆ ਆਪੇ ਕਰੇ ਪੂਰੀ ਆਸਾ, ਆਸਾਵੰਤ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜ ਤੱਤ ਵੇਖੇ ਚਾਈਂ ਚਾਈਂਆ। ਪੰਜ ਤੱਤ ਮੇਲਾ ਹਰਿ ਨਿਰੰਕਾਰ, ਸਰਗੁਣ ਨਿਰਗੁਣ ਦਇਆ ਕਮਾਇੰਦਾ। ਪੰਜ ਤੱਤ ਅੰਦਰ ਸਤਿਗੁਰ ਧਾਰ, ਗੁਰ ਗੁਰ ਸ਼ਬਦ ਅਲਾਇੰਦਾ। ਪੰਜ ਤੱਤ ਅੰਦਰ ਜੋਤ ਨਿਰੰਕਾਰ, ਜੋਤੀ ਜੋਤ ਡਗਮਗਾਇੰਦਾ। ਪੰਜ ਤੱਤ ਅੰਦਰ ਅੰਮ੍ਰਿਤ ਠੰਡਾ ਠਾਰ, ਸਚ ਸਰੋਵਰ ਇਕ ਭਰਾਇੰਦਾ। ਪੰਜ ਤੱਤ ਅੰਦਰ ਸੂਰਜ ਚੰਦ ਕਰਨ ਨਿਮਸਕਾਰ, ਮੰਡਲ ਮੰਡਪ ਸੀਸ ਝੁਕਾਇੰਦਾ। ਪੰਜ ਤੱਤ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਚਰਨ ਧੂੜੀ ਮੰਗਣ ਛਾਰ, ਸੀਸ ਜਗਦੀਸ ਰਾਹ ਤਕਾਇੰਦਾ। ਪੰਜ ਤੱਤ ਅੰਦਰ ਸਚ ਗੁਫ਼ਤਾਰ, ਗੁਫ਼ਤ ਸ਼ਨੀਦ ਆਪ ਸਮਝਾਇੰਦਾ। ਪੰਜ ਤੱਤ ਗੁਰ ਅਵਤਾਰ, ਪੀਰ ਪੈਗ਼ੰਬਰ ਰੂਪ ਵਟਾਇੰਦਾ। ਪੰਜ ਤੱਤ ਅੰਦਰ ਧੁਰ ਫ਼ਰਮਾਣ, ਧੁਰ ਫ਼ਰਮਾਣਾ ਆਪ ਸੁਣਾਇੰਦਾ । ਪੰਜ ਤੱਤ ਅੰਦਰ ਨਾਮ ਗਿਆਨ, ਸਚ ਗਿਆਨਾ ਇਕ ਦ੍ਰਿੜਾਇੰਦਾ। ਪੰਜ ਤੱਤ ਅੰਦਰ ਖੇਲ ਮਹਾਨ, ਖ਼ਾਲਕ ਖ਼ਲਕ ਆਪ ਖਲਾਇੰਦਾ। ਪੰਜ ਤੱਤ ਅੰਦਰ ਚਾਰ ਜੁਗ ਦੀ ਵੇਖੇ ਆਣ, ਚਾਰੇ ਖਾਣੀ ਚਾਰੇ ਬਾਣੀ ਬਾਣ ਲਗਾਇੰਦਾ। ਪੰਜ ਤੱਤ ਅੰਦਰ ਹਰਿ ਕਾ ਮਕਾਨ, ਨਾਨਕ ਨਿਰਗੁਣ ਸਿਫ਼ਤ ਸਲਾਹਿੰਦਾ। ਪੰਜ ਤੱਤ ਅੰਦਰ ਨਾਨਕ ਅੰਗਦ ਦੇਵੇ ਦਾਨ, ਆਪਣੀ ਭਿਛਿਆ ਝੋਲੀ ਪਾਇੰਦਾ। ਪੰਜ ਤੱਤ ਅੰਦਰ ਅਮਰਦਾਸ ਕਰਾਏ ਇਸ਼ਨਾਨ, ਅਮਰਾਪਦ ਇਕ ਵਖਾਇੰਦਾ। ਪੰਜ ਤੱਤ ਅੰਦਰ ਰਾਮ ਦਾਸ ਕਰੇ ਧਿਆਨ, ਵਡ ਧਿਆਨੀ ਮੇਲ ਮਿਲਾਇੰਦਾ। ਪੰਜ ਤੱਤ ਅੰਦਰ ਗੁਰੂ ਅਰਜਨ ਧੁਰ ਬਾਣੀ ਲਾਏ ਬਾਣ, ਪੁਰਖ ਅਬਿਨਾਸ਼ੀ ਏਕਾ ਪਾਇੰਦਾ। ਪੰਜ ਤੱਤ ਅੰਦਰ ਗੁਰੂ ਗ੍ਰੰਥ ਗੁਰਦੇਵ ਬਣਾਇਆ ਵਿਚ ਜਹਾਨ, ਚਾਰ ਵਰਨ ਅਠਾਰਾਂ ਬਰਨ ਜੀਵ ਜੰਤ ਸਰਬ ਸਮਝਾਇੰਦਾ। ਪੰਜ ਤੱਤ ਅੰਦਰ ਤੀਰ ਕਮਾਨ, ਹਰਿ ਗੋਬਿੰਦ ਖੰਡਾ ਖੜਗ ਹੱਥ ਉਠਾਇੰਦਾ। ਪੰਜ ਤੱਤ ਅੰਦਰ ਹਰਿਰਾਏ ਦਏ ਬਿਆਨ, ਲਿਖ ਲਿਖ ਲੇਖ ਸਰਬ ਸਮਝਾਇੰਦਾ। ਪੰਜ ਤੱਤ ਅੰਦਰ ਹਰਿ ਕ੍ਰਿਸ਼ਨਾ ਛੋਟੇ ਬਾਲੇ ਦਏ ਗਿਆਨ, ਗੂੰਗਿਆਂ
ਗਿਆਨ ਆਪ ਸਮਝਾਇੰਦਾ। ਪੰਜ ਤੱਤ ਅੰਦਰ ਗੁਰ ਤੇਗ ਬਹਾਦਰ ਝੁਲਾਇਆ ਸਚ ਨਿਸ਼ਾਨ, ਪੰਜ ਤੱਤ ਆਪਣਾ ਭੇਟ ਚੜ੍ਹਾਇੰਦਾ। ਪੰਜ ਤੱਤ ਅੰਦਰ ਗੋਬਿੰਦ ਸੂਰਾ ਪਰਗਟਿਆ ਆਪ ਬਲਵਾਨ, ਪੁਰਖ ਅਕਾਲ ਆਪਣਾ ਸੁਤ ਬਣਾਇੰਦਾ। ਪੰਜ ਤੱਤ ਅੰਦਰ ਪੰਜ ਪਿਆਰੇ ਕਰ ਪਰਵਾਨ, ਧੁਰ ਫ਼ਰਮਾਣਾ ਹੱਥ ਫੜਾਇੰਦਾ। ਪੰਜ ਤੱਤ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਦਾਨ, ਪੁਰਖ ਅਬਿਨਾਸ਼ੀ ਅੱਗੇ ਝੋਲੀ ਡਾਹਿੰਦਾ। ਪੰਜ ਤੱਤ ਅੰਦਰ ਨਾਨਕ ਗੋਬਿੰਦ ਦੇ ਦੇ ਗਿਆ ਗਿਆਨ, ਅੱਖਰ ਅੱਖਰ ਜਗਤ ਸਮਝਾਇੰਦਾ। ਪੰਜ ਤੱਤ ਅੰਦਰ ਸੂਰਬੀਰ ਸੁਲਤਾਨ ਦੱਸ ਕੇ ਗਿਆ ਨਿਸ਼ਾਨ, ਸਚ ਨਿਸ਼ਾਨਾ ਇਕ ਲਗਾਇੰਦਾ। ਪੰਜ ਤੱਤ ਸੰਬਲ ਘਰ ਬਣੇ ਮਕਾਨ, ਸਾਢੇ ਤਿੰਨ ਹੱਥ ਵੰਡ ਵੰਡਾਇੰਦਾ। ਪੰਜ ਤੱਤ ਨਿਰਗੁਣ ਵੇਸ ਕਰੇ ਸ੍ਰੀ ਭਗਵਾਨ, ਪੰਜ ਤੱਤ ਆਪਣੇ ਉਪਰ ਪੜਦਾ ਪਾਇੰਦਾ। ਪੰਜ ਤੱਤ ਅੰਦਰ ਗੋਬਿੰਦ ਖੰਡਾ ਚਮਕੇ ਦੋ ਜਹਾਨ, ਨਾਮ ਖੰਡਾ ਇਕ ਉਠਾਇੰਦਾ। ਪੰਜ ਤੱਤ ਅੰਦਰ ਧੁਰ ਫ਼ਰਮਾਣ, ਪੁਰਖ ਅਬਿਨਾਸ਼ੀ ਜੁਗ ਜੁਗ ਆਪ ਸੁਣਾਇੰਦਾ। ਬਿਨਾਂ ਪੰਜ ਤੱਤ ਹਰਿ ਜੂ ਕਿਸੇ ਨਾ ਦੱਸੇ ਆਪਣਾ ਨਾਮ, ਆਪਣੀ ਇਛਿਆ ਖਾਤਰ ਪੰਜ ਤੱਤ ਆਪਣਾ ਡੇਰਾ ਲਾਇੰਦਾ। ਕਲਜੁਗ ਅੰਤਮ ਖੇਲ ਮਹਾਨ, ਭੇਵ ਕੋਇ ਨਾ ਪਾਇੰਦਾ। ਜਿਸ ਕਾਇਆ ਅੰਦਰ ਵਸੇ ਆਪ ਮਿਹਰਵਾਨ, ਤਿਸ ਉਪਰ ਮਿਹਰ ਨਜ਼ਰ ਆਪ ਟਿਕਾਇੰਦਾ। ਜੇ ਕੋਈ ਆ ਕੇ ਮੱਥਾ ਟੇਕੇ ਉਹਨੂੰ ਨਜ਼ਰੀ ਆਏ ਵਿਸ਼ਨੂੰ ਭਗਵਾਨ, ਪੂਰਨ ਸਿੰਘ ਪੰਜ ਤੱਤ ਕੰਮ ਕਿਸੇ ਨਾ ਆਇੰਦਾ। ਇਹ ਝੂਠੀ ਮਾਟੀ ਖੇਲ ਜਹਾਨ, ਜਗਤ ਖੇੜਾ ਆਪ ਵਸਾਇੰਦਾ। ਜਿਸ ਨੇ ਮਿਲਣਾ ਸਤਿਗੁਰ ਪੂਰੇ ਜਾਣੀ ਜਾਣ, ਤਿਸ ਆਪਣੀ ਬੂਝ ਬੁਝਾਇੰਦਾ। ਰਾਤੀ ਸੁੱਤਿਆਂ ਗੁਰਸਿਖਾਂ ਅੱਗੇ ਖਲੋਵੇ ਆਣ, ਗੋਬਿੰਦ ਆਪਣਾ ਰੂਪ ਵਟਾਇੰਦਾ। ਕਲਜੁਗ ਅੰਤਮ ਭਰਮ ਭੁਲੇਖੇ ਵਿਚ ਆਪ ਭੁੱਲ ਗਿਆ ਭਗਵਾਨ, ਆਪਣਾ ਜੋਤੀ ਜਾਮਾ ਪਾਇੰਦਾ। ਜਗਤ ਨੇਤਰ ਦਿਸੇ ਨਾ ਸ਼ਾਹ ਸੁਲਤਾਨ, ਆਤਮ ਪਰਮਾਤਮ ਨੇਤਰ ਖੇਤਰ ਨਾ ਕੋਇ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਦਿ ਜੁਗਾਦਿ ਸਦਾ ਸਦ ਸਮਾਇੰਦਾ।