੧੩ ਚੇਤ ੨੦੧੯ ਬਿਕ੍ਰਮੀ ਬਲੀ ਸਿੰਘ ਦੇ ਗ੍ਰਹਿ ਪਿੰਡ ਕੈਰੋਂ ਜ਼ਿਲਾ ਅੰਮ੍ਰਿਤਸਰ
ਹਰਿ ਕਾ ਨਾਉਂ ਵਸੇ ਅੰਦਰ, ਅੰਧ ਅੰਧੇਰ ਦਏ ਗਵਾਈਆ। ਭਾਗ ਲਗਾਏ ਕਾਇਆ ਮੰਦਰ, ਪੰਜ ਤੱਤ ਮਿਲੇ ਵਡਿਆਈਆ। ਦੂਈ ਦਵੈਤੀ ਤੋੜੇ ਜਿੰਦਰ, ਏਕਾ ਘਰ ਵਖਾਈਆ। ਮਨ ਮਨੂਆ ਨਾ ਦੌੜੇ ਬੰਦਰ, ਨਾਮ ਡੋਰੀ ਬੰਨ੍ਹ ਵਖਾਈਆ। ਕਰ ਪਰਕਾਸ਼ ਡੂੰਘੀ ਕੰਦਰ, ਨਿਰਗੁਣ ਨੂਰ ਜੋਤ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਆਪ ਸਮਝਾਈਆ। ਹਰਿ ਕਾ ਨਾਉਂ ਵਸੇ ਤਨ, ਪੰਜ ਤੱਤ ਆਪਣੀ ਦਇਆ ਕਮਾਇੰਦਾ। ਏਕਾ ਰਾਗ ਸੁਣਾਏ ਕੰਨ, ਅਨਾਦੀ ਨਾਦ ਵਜਾਇੰਦਾ। ਭਾਂਡਾ ਭਰਮ ਭੌ ਦੇਵੇ ਭੰਨ, ਗੜ੍ਹ ਹੰਕਾਰ ਤੁੜਾਇੰਦਾ। ਕਰੇ ਪਰਕਾਸ਼ ਬਿਨ ਸੂਰਜ ਚੰਨ, ਜੋਤੀ ਜਾਤਾ ਡਗਮਗਾਇੰਦਾ। ਵਸਤ ਅਮੋਲਕ ਦੇਵੇ ਧਨ, ਸੋ ਪੁਰਖ ਨਿਰੰਜਣ ਝੋਲੀ ਪਾਇੰਦਾ। ਮਾਨਸ ਜਨਮ ਬੇੜਾ ਬੰਨ੍ਹ, ਲੱਖ ਚੁਰਾਸੀ ਫੰਦ ਕਟਾਇੰਦਾ। ਪੰਚ ਵਿਕਾਰਾ ਦੇਵੇ ਡੰਨ, ਮਮਤਾ ਮੋਹ ਮੋਹ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਦ੍ਰਿੜਾਇੰਦਾ। ਸਾਚਾ ਨਾਉਂ ਸਾਚੇ ਘਰ, ਸਤਿਗੁਰ ਪੂਰਾ ਆਪ ਵਸਾਈਆ। ਮੇਲ ਮਿਲਾਏ ਨਰਾਇਣ ਨਰ, ਨਰ ਹਰਿ ਵਡੀ ਵਡਿਆਈਆ। ਜੁਗ ਚੌਕੜੀ ਖੇਲ ਕਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੇ ਨਾਉਂ ਬੰਧਨ ਪਾਈਆ। ਲੱਖ ਚੁਰਾਸੀ ਘਾੜਨ ਘੜ, ਘਟ ਘਟ ਆਪਣਾ ਨਾਉਂ ਧਰਾਈਆ। ਸਚ ਮਹੱਲੇ ਆਪੇ ਚੜ੍ਹ, ਪੁਰਖ ਅਬਿਨਾਸ਼ੀ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਇਕ ਸਮਝਾਈਆ। ਸਾਚਾ ਨਾਉਂ ਹਰਿ ਗੋਬਿੰਦ, ਗੋਬਿੰਦ ਧਾਰ ਜਣਾਇੰਦਾ। ਜਨਮ ਜਨਮ ਦੀ ਮੇਟੇ ਚਿੰਦ, ਸਗਲਾ ਦੁੱਖ ਗੁਵਾਇੰਦਾ। ਮੇਲ ਮਿਲਾਵਾ ਗਹਿਰ ਗੰਭੀਰ ਗੁਣੀ ਗਹਿੰਦ, ਗੁਰ ਸ਼ਬਦੀ ਰੰਗ ਵਖਾਇੰਦਾ। ਖ਼ੁਸ਼ੀ ਕਰਾਏ ਬੰਦ ਬੰਦ, ਲੱਖ ਚੁਰਾਸੀ ਬੰਧਨ ਮਾਤ ਤੁੜਾਇੰਦਾ। ਆਤਮ ਪਰਮਾਤਮ ਇਕ ਅਨੰਦ, ਨਿਝਾਨੰਦ ਆਪ ਸਮਝਾਇੰਦਾ। ਦੂਈ ਦੁਵੈਤੀ ਢਾਹੇ ਕੰਧ, ਕੂੜੀ ਕਿਰਿਆ ਮੇਟ ਮਿਟਾਇੰਦਾ। ਚਾਰ ਵਰਨ ਏਕੋ ਛੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਜਣਾਇੰਦਾ। ਸਾਚਾ ਨਾਉਂ ਹਰਿ ਨਿਰੰਕਾਰ, ਆਦਿ ਜੁਗਾਦਿ ਚਲਾਈਆ। ਗਾ ਗਾ ਗਏ ਗੁਰ ਅਵਤਾਰ, ਰਸਨਾ ਜਿਹਵਾ ਢੋਲਾ ਸੁਣਾਈਆ। ਲੇਖਾ ਲਿਖ ਲਿਖ ਗਏ ਬਣ ਲਿਖਾਰ, ਕਾਗ਼ਜ਼ ਮੇਲਾ ਨਾਲ ਸ਼ਾਹੀਆ। ਰਸਨਾ ਜਿਹਵਾ ਜੀਵ ਕਰਨ ਪੁਕਾਰ, ਬੱਤੀ ਦੰਦ ਮਿਲਾਈਆ । ਪੀਰ ਪੈਗ਼ੰਬਰ
ਲਾ ਲਾ ਨਾਅਰ, ਨਾਅਰਾ ਹੱਕ ਗਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਆਪਣੇ ਹੱਥ ਰਖਾਈਆ। ਸਾਚਾ ਨਾਉਂ ਹਰਿ ਕਾ ਨਾਮ, ਚਾਰ ਵਰਨ ਜਸ ਗਾਇਆ। ਚਾਰ ਜੁਗ ਖੇਲ ਸ੍ਰੀ ਭਗਵਾਨ, ਭਗਵਨ ਆਪਣਾ ਭੇਸ ਵਟਾਇਆ। ਗੁਰ ਅਵਤਾਰਾਂ ਦੇ ਦੇ ਦਾਨ, ਮੰਤਰ ਅੰਤਰ ਆਪ ਪੜ੍ਹਾਇਆ। ਲੋਕਮਾਤ ਕਰ ਪਰਧਾਨ, ਖਾਣੀ ਬਾਣੀ ਸਿਫ਼ਤ ਸਾਲਾਹਿਆ। ਭੇਵ ਨਾ ਪਾਏ ਕੋਇ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਛੁਪਾਇਆ। ਆਪਣਾ ਨਾਉਂ ਰੱਖੇ ਉਹਲੇ, ਨੇਤਰ ਨਜ਼ਰ ਕਿਸੇ ਨਾ ਆਇੰਦਾ। ਪੰਜ ਤੱਤ ਅੰਦਰ ਵੜ ਵੜ ਬੋਲੇ, ਗੁਰ ਅਵਤਾਰ ਸੇਵ ਕਮਾਇੰਦਾ। ਬ੍ਰਹਿਮੰਡ ਖੰਡ ਜੇਰਜ ਅੰਡ ਆਪੇ ਫੋਲੇ, ਘਟ ਘਟ ਹਰਿ ਜੂ ਵੇਖ ਵਖਾਇੰਦਾ। ਨਿਰਗੁਣ ਨਿਰਾਕਾਰ ਲੱਖ ਚੁਰਾਸੀ ਆਪੇ ਤੋਲੇ, ਤੋਲਣਹਾਰਾ ਦਿਸ ਨਾ ਆਇੰਦਾ। ਜੁਗਾ ਜੁਗੰਤਰ ਸਚ ਭੰਡਾਰਾ ਸਰਗੁਣ ਖੋਲ੍ਹੇ, ਆਪ ਆਪਣਾ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਆਪ ਵਡਿਆਇੰਦਾ। ਸਾਚਾ ਨਾਉਂ ਹਰਿ ਕਰਤਾਰ, ਆਦਿ ਜੁਗਾਦਿ ਵਰਤਾਈਆ। ਸਤਿਗੁਰ ਗੁਰ ਗੁਰ ਸੇਵਾਦਾਰ, ਬਣ ਸੇਵਕ ਸੇਵ ਕਮਾਈਆ। ਭਗਤ ਭਗਵੰਤ ਕਰਨ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਸੰਤ ਮੰਗਣ ਬਣ ਭਿਖਾਰ, ਖਾਲੀ ਅੱਗੇ ਝੋਲੀ ਡਾਹੀਆ। ਗੁਰਮੁਖ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ । ਗੁਰਸਿਖ ਮੰਗਣ ਦਰਸ ਦੀਦਾਰ, ਏਕਾ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਵਿਚ ਰਖਾਈਆ। ਆਪਣਾ ਭੇਵ ਏਕਾ ਨਾਉਂ, ਹਰਿ ਜੂ ਆਪਣੇ ਵਿਚ ਛੁਪਾਇੰਦਾ। ਜੁਗ ਜੁਗ ਜਨ ਭਗਤਾਂ ਪਕੜੇ ਬਾਂਹੋਂ, ਦੂਸਰ ਹੱਥ ਕਿਸੇ ਨਾ ਆਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰਦਾ ਗਿਆ ਨਿਆਉਂ, ਤਖ਼ਤ ਨਿਵਾਸੀ ਦਇਆ ਕਮਾਇੰਦਾ। ਕਲਜੁਗ ਅੰਤਮ ਖੇਲ ਕਰੇ ਬੇਪਰਵਾਹੋ, ਬੇਅੰਤ ਵੇਸ ਵਟਾਇੰਦਾ। ਆਦਿ ਜੁਗਾਦੀ ਲੱਖ ਚੁਰਾਸੀ ਪਿਤਾ ਮਾਉਂ, ਪੂਤ ਸਪੂਤਾ ਗੋਦ ਸੁਹਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਉਂ, ਦਰਗਹਿ ਸਾਚੀ ਧਾਮ ਵਖਾਇੰਦਾ। ਹੰਸ ਬਣਾਏ ਫੜ ਫੜ ਕਾਉਂ, ਕਾਗ ਕਾਗ ਨਾ ਕੋਇ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਇਕ ਦ੍ਰਿੜਾਇੰਦਾ। ਸਾਚਾ ਨਾਉਂ ਹਰਿ ਕਾ ਰੂਪ, ਹਰਿ ਸਤਿਗੁਰ ਆਪ ਦਰਸਾਈਆ। ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੇਰਾ ਪਾਈਆ। ਕਲਜੁਗ ਅੰਤਮ ਜਾਏ ਤੁਠ, ਨਿਰਗੁਣ ਆਪਣਾ ਰੂਪ ਵਟਾਈਆ। ਜਨ ਭਗਤਾਂ ਅੰਮ੍ਰਿਤ ਦੇਵੇ ਘੁੱਟ, ਨਾਮ ਪਿਆਲਾ ਆਪ ਪਿਆਈਆ। ਲੱਖ ਚੁਰਾਸੀ ਆਵਣ ਜਾਵਣ ਜਾਏ ਛੁਟ, ਗੇੜਾ ਗੇੜ ਨਾ ਕੋਇ ਵਖਾਈਆ। ਮੇਲ ਮਿਲਾਏ ਅਬਿਨਾਸ਼ੀ ਅਚੁੱਤ, ਚੇਤਨ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਆਪ ਚਲਾਈਆ। ਸਾਚਾ ਨਾਉਂ ਚਲੇ ਮਾਤ, ਚਾਰ ਵਰਨ ਆਪ ਜਣਾਇੰਦਾ। ਚਾਰ ਜੁਗ ਦੀ ਸਾਚੀ ਗਾਥ, ਚਾਰ ਕੁੰਟ ਆਪ ਸੁਣਾਇੰਦਾ। ਚਾਰ ਵੇਦ ਦਾ ਏਕਾ ਪਾਠ, ਏਕਾ ਅੱਖਰ ਹਰਿ ਪੜ੍ਹਾਇੰਦਾ। ਲੇਖਾ ਜਾਣੇ ਤੀਰਥ ਤਾਟ, ਸਰ ਸਰੋਵਰ ਵੇਖ ਵਖਾਇੰਦਾ। ਕਲਜੁਗ ਮੇਟੇ ਰੈਣ ਅੰਧੇਰੀ ਰਾਤ, ਸਾਚਾ ਚੰਦ ਇਕ ਚੜ੍ਹਾਇੰਦਾ। ਜਨ ਭਗਤਾਂ ਪੁੱਛੇ ਆਪੇ ਵਾਤ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਵਸਣਹਾਰਾ ਇਕ ਇਕਾਂਤ, ਇਕ ਇਕੱਲਾ ਖੇਲ ਕਰਾਇੰਦਾ। ਘਟ ਘਟ ਵੇਖੇ ਮਾਰ ਝਾਤ, ਸਚ ਸਿੰਘਾਸਣ ਆਸਣ ਲਾਇੰਦਾ। ਆਤਮ ਬ੍ਰਹਮ ਪਾਰਬ੍ਰਹਮ ਇਕੋ ਜ਼ਾਤ, ਵਰਨ ਬਰਨ ਨਾ ਵੰਡ ਵੰਡਾਇੰਦਾ। ਜਨ ਭਗਤਾਂ
ਦੇਵੇ ਸੱਚਾ ਸਾਥ, ਸਗਲਾ ਸੰਗ ਨਿਭਾਇੰਦਾ। ਲਹਿਣਾ ਦੇਣਾ ਚੁੱਕੇ ਮਾਥ, ਮਸਤਕ ਰੇਖਾ ਆਪ ਮਿਟਾਇੰਦਾ। ਆਪ ਚੜ੍ਹਾਏ ਸਾਚੇ ਘਾਟ, ਜਿਸ ਜਨ ਆਪਣਾ ਨਾਮ ਜਪਾਇੰਦਾ। ਜਨਮ ਜਨਮ ਦੀ ਮੁੱਕੇ ਵਾਟ, ਪਾਂਧੀ ਪੰਧ ਨਾ ਕੋਇ ਰਖਾਇੰਦਾ। ਆਤਮ ਸੇਜਾ ਸਾਚੀ ਖਾਟ, ਸਚ ਸਿੰਘਾਸਣ ਆਪ ਸੁਹਾਇੰਦਾ। ਮੇਲ ਮਿਲਾਵਾ ਕਮਲਾਪਾਤ, ਕਵਲ ਨੈਣ ਨੈਣ ਮਟਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਆਪ ਪਰਗਟਾਇੰਦਾ। ਸਾਚਾ ਨਾਉਂ ਏਕਾ ਏਕ, ਸੋ ਪੁਰਖ ਨਿਰੰਜਣ ਕਰੇ ਪੜ੍ਹਾਈਆ। ਹੰ ਬ੍ਰਹਮ ਆਪੇ ਵੇਖ, ਪਾਰਬ੍ਰਹਮ ਹੋਏ ਸਹਾਈਆ। ਚਾਰ ਜੁਗ ਗੁਰ ਅਵਤਾਰ ਲਿਖ ਲਿਖ ਲੇਖ, ਜੀਵ ਜੰਤ ਗਏ ਸਮਝਾਈਆ। ਪ੍ਰਭ ਸਾਚੇ ਕੋ ਇਕ ਆਦੇਸ, ਨਿਉਂ ਨਿਉਂ ਸੀਸ ਝੁਕਾਈਆ। ਜੁਗ ਜੁਗ ਕਰੇ ਅਵੱਲੜਾ ਭੇਸ, ਭੇਵ ਕੋਇ ਨਾ ਪਾਈਆ। ਨਾ ਕੋਈ ਰੰਗ ਰੂਪ ਨਾ ਰੇਖ, ਅਨਭਵ ਆਪਣੀ ਧਾਰ ਚਲਾਈਆ। ਵੇਖ ਨਾ ਸਕੇ ਕੋਈ ਪੰਡਤ ਪਾਂਧਾ ਮੁੱਲਾਂ ਸ਼ੇਖ਼, ਨੇਤਰ ਨੈਣ ਨਾ ਕੋਇ ਦਰਸਾਈਆ। ਜਨ ਭਗਤਾਂ ਕਰੇ ਸਾਚਾ ਹੇਤ, ਨਿਤ ਨਵਿਤ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਆਪਣਾ ਨਾਉਂ ਚਲਾਈਆ। ਏਕਾ ਨਾਉਂ ਹਰਿ ਨਿਰੰਕਾਰ, ਨਿਰਗੁਣ ਆਪਣਾ ਆਪ ਚਲਾਇੰਦਾ। ਏਕਾ ਜੋਤੀ ਸ਼ਬਦੀ ਧਾਰ, ਗੁਰ ਸ਼ਬਦੀ ਵੇਖ ਵਖਾਇੰਦਾ। ਏਕਾ ਬ੍ਰਹਮ ਕਰੇ ਪਿਆਰ, ਪਾਰਬ੍ਰਹਮ ਪ੍ਰਭ ਮੇਲ ਮਿਲਾਇੰਦਾ। ਏਕਾ ਆਤਮ ਦਏ ਸਹਾਰ, ਪਰਮਾਤਮ ਖੇਲ ਕਰਾਇੰਦਾ। ਏਕਾ ਈਸ਼ ਹੋਏ ਉਜਿਆਰ, ਜੀਵ ਆਪਣਾ ਰੰਗ ਵਖਾਇੰਦਾ। ਏਕਾ ਨਾਦ ਸ਼ਬਦ ਧੁਨਕਾਰ, ਜਗਦੀਸ ਆਪਣਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਆਪ ਚਲਾਇੰਦਾ। ਸਾਚਾ ਨਾਉਂ ਚਲਾਏ ਹਰਿ, ਹਰਿ ਵੱਡਾ ਵਡ ਵਡਿਆਈਆ। ਗੁਰ ਅਵਤਾਰਾਂ ਦੇ ਦੇ ਵਰ, ਲੋਕਮਾਤ ਬੂਝ ਬੁਝਾਈਆ। ਨੌਂ ਖੰਡ ਪ੍ਰਿਥਮੀ ਏਕਾ ਘਰ, ਦਰ ਦਰਵਾਜ਼ਾ ਆਪ ਜਣਾਈਆ। ਆਤਮ ਪਰਮਾਤਮ ਬੰਨ੍ਹੇ ਲੜ, ਪੱਲੂ ਏਕਾ ਗੰਢ ਦਿਵਾਈਆ। ਲੇਖਾ ਜਾਣੇ ਨਾਰੀ ਨਰ, ਨਰ ਨਰਾਇਣ ਸੱਚਾ ਸ਼ਹਿਨਸ਼ਾਹੀਆ। ਜਗਤ ਵਿਚੋਲਾ ਆਪੇ ਬਣ, ਸਾਚਾ ਢੋਲਾ ਏਕਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਨਾਉਂ ਇਕ ਪਰਗਟਾਈਆ। ਸਾਚਾ ਨਾਉਂ ਹਰਿ ਜੂ ਰੱਖ, ਰੱਖਕ ਆਪਣੀ ਦਇਆ ਕਮਾਇੰਦਾ। ਨਿਰਗੁਣ ਨੂਰ ਕਰ ਪਰਤੱਖ, ਸਰਗੁਣ ਆਪਣਾ ਆਪ ਛੁਪਾਇੰਦਾ। ਚਾਰ ਜੁਗ ਨਾਉਂ ਕਰ ਕਰ ਵੱਖ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੰਧ ਮੁਕਾਇੰਦਾ। ਭਗਤਾਂ ਅੰਦਰ ਆਪੇ ਵਸ, ਆਪਣਾ ਪਰਦਾ ਲਾਹਿੰਦਾ। ਏਕਾ ਦੇਵੇ ਨਾਮ ਰਸ, ਨਿਝਰ ਝਿਰਨਾ ਆਪ ਝਿਰਾਇੰਦਾ। ਤੀਰ ਨਿਰਾਲਾ ਮਾਰੇ ਕਸ, ਬਜਰ ਕਪਾਟੀ ਤੋੜ ਤੁੜਾਇੰਦਾ। ਪੰਚ ਵਿਕਾਰਾ ਜਾਏ ਢੱਠ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਧੀਰਜ ਦੇਵੇ ਸਾਚਾ ਸਤਿ, ਸੰਤੋਖ ਆਪਣਾ ਨਾਉਂ ਧਰਾਇੰਦਾ। ਕਰੇ ਪਰਕਾਸ਼ ਅੰਧੇਰੇ ਪੱਖ, ਕਿਸ਼ਨਾ ਸੁਖਲਾ ਆਪਣੇ ਰੰਗ ਰੰਗਾਇੰਦਾ। ਚਾਰ ਵਰਨ ਦੀ ਪੂਰੀ ਕਰੇ ਆਸ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਨਾਉਂ ਪੜ੍ਹਾਇੰਦਾ। ਸਰਬ ਜੀਆਂ ਹਰਿ ਵਸੇ ਪਾਸ, ਵਿਛੜ ਕਦੇ ਨਾ ਜਾਇੰਦਾ। ਦਾਤਾ ਦਾਨੀ ਸਰਬ ਗੁਣ ਤਾਸ, ਗੁਣਵੰਤਾ ਨਾਉਂ ਧਰਾਇੰਦਾ। ਕਲਜੁਗ ਅੰਤਮ ਵੇਖੇ ਖੇਲ ਤਮਾਸ਼, ਨੌਂ ਖੰਡ ਪ੍ਰਿਥਮੀ ਫੇਰਾ ਪਾਇੰਦਾ। ਸੱਤਾਂ ਦੀਪਾਂ ਏਕਾ ਰਾਸ, ਬਣ ਗੋਪੀ ਕਾਹਨ ਨਚਾਇੰਦਾ। ਜੀਵ ਜੰਤ ਲੇਖਾ ਜਾਣੇ ਪਵਣ ਸਵਾਸ, ਪਵਣ ਪਵਣਾਂ ਵਿਚ ਰਹਾਇੰਦਾ। ਲਹਿਣਾ ਦੇਣਾ ਚੁਕਾਏ ਪ੍ਰਿਥਮੀ ਅਕਾਸ਼, ਗਗਨ ਮੰਡਲ
ਵੇਖ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਹੋਏ ਨਿਰਾਸ, ਕਲਜੁਗ ਵੇਲਾ ਅੰਤਮ ਆਇੰਦਾ। ਸੁਰਪਤ ਇੰਦ ਰੋਵੇ ਕੋਈ ਨਾ ਦੇਵੇ ਸਾਥ, ਕਰੋੜ ਤੇਤੀਸਾ ਮੁਖ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਨਾਉਂ ਆਪ ਵਡਿਆਇੰਦਾ। ਏਕਾ ਨਾਉਂ ਪੁਰਖ ਅਕਾਲ, ਅਕਲ ਕਲਾ ਅਖਵਾਈਆ। ਵਸਣਹਾਰਾ ਲੱਖ ਚੁਰਾਸੀ ਧਰਮਸਾਲ, ਕਾਇਆ ਬੰਕ ਬੰਕ ਵਡਿਆਈਆ। ਅਨਹਦ ਨਾਦ ਵਜਾਏ ਤਾਲ, ਤਲਵਾੜਾ ਆਪਣਾ ਰਾਗ ਅਲਾਈਆ। ਦੀਪਕ ਦੀਆ ਏਕਾ ਬਾਲ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਲੇਖਾ ਜਾਣੇ ਸ਼ਾਹ ਕੰਗਾਲ, ਊਚ ਨੀਚ ਭੇਵ ਮਿਟਾਈਆ। ਲਹਿਣਾ ਦੇਣਾ ਚੁੱਕੇ ਕਾਲ ਮਹਾਂਕਾਲ, ਜਿਸ ਜਨ ਆਪਣੀ ਦਇਆ ਕਮਾਈਆ। ਏਕਾ ਦੇਵੇ ਨਾਮ ਸੱਚਾ ਧੰਨ ਮਾਲ, ਠੱਗ ਚੋਰ ਯਾਰ ਲੁੱਟ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸ੍ਰਿਸ਼ਟ ਸਬਾਈ ਏਕਾ ਨਾਮ ਜਪਾਈਆ। ਸ੍ਰਿਸ਼ਟ ਸਬਾਈ ਏਕਾ ਜਾਪ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਮੇਟ ਮਿਟਾਏ ਤੀਨੋ ਤਾਪ, ਤ੍ਰੈਗੁਣ ਬੰਧਨ ਆਪ ਕਟਾਇੰਦਾ। ਜਨਮ ਜਨਮ ਦਾ ਮੇਟੇ ਪਾਪ, ਪੱਤਤ ਪਾਪੀ ਆਪ ਤਰਾਇੰਦਾ। ਇਕ ਬੁਝਾਏ ਆਪਾ ਆਪ, ਆਪਣਾ ਪੜਦਾ ਆਪ ਉਠਾਇੰਦਾ। ਪੁਰਖ ਅਬਿਨਾਸ਼ੀ ਦਿਸੇ ਮਾਈ ਬਾਪ, ਸਗਲਾ ਸੰਗ ਨਾ ਕੋਈ ਵਖਾਇੰਦਾ। ਮੇਲ ਮਿਲਾਏ ਕਮਲਾਪਾਤ, ਕਵਲ ਆਪਣਾ ਨੂਰ ਦਰਸਾਇੰਦਾ। ਬੰਦ ਕਿਵਾੜਾ ਖੋਲ੍ਹੇ ਤਾਕ, ਅਗਿਆਨ ਅੰਧੇਰ ਮਿਟਾਇੰਦਾ। ਲੱਖ ਚੁਰਾਸੀ ਵਿਚੋਂ ਕਾਢ, ਆਪਣੀ ਗੋਦ ਬਹਾਇੰਦਾ। ਨਿਰਗੁਣ ਸਰਗੁਣ ਕਰੇ ਲਾਡ, ਸਿਰ ਆਪਣਾ ਹੱਥ ਟਿਕਾਇੰਦਾ। ਏਕਾ ਨਾਉਂ ਰੱਖਣਾ ਯਾਦ, ਲੱਖ ਚੁਰਾਸੀ ਜੀਵ ਜੰਤ ਸਮਝਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਹਰਿ ਜੂ ਸੁਣਦਾ ਰਿਹਾ ਫ਼ਰਯਾਦ, ਲੇਖਾ ਸਭ ਦਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਸਮਝਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਦੱਸ, ਪ੍ਰਭ ਅੱਗੇ ਸੀਸ ਝੁਕਾਈਆ। ਲੋਕਮਾਤ ਕਿਸੇ ਨਾ ਚਲੇ ਕੋਈ ਵਸ, ਭਰਮੇ ਭੁੱਲੀ ਤੇਰੀ ਲੋਕਾਈਆ। ਦੀਨਾਂ ਮਜ਼੍ਹਬਾਂ ਵਿਚ ਗਏ ਫਸ, ਵਰਨ ਬਰਨ ਪਈ ਲੜਾਈਆ। ਨਾ ਕੋਈ ਧੀਰਜ ਨਾ ਕੋਈ ਜਤ, ਸਤਿ ਸੰਤੋਖ ਨਾ ਕੋਇ ਰਖਾਈਆ। ਹੋਈ ਪਰਧਾਨ ਮਨਮਤ, ਗੁਰਮਤ ਬੈਠੀ ਮੁਖ ਛੁਪਾਈਆ। ਬਹੱਤਰ ਨਾੜੀ ਉਬਲੇ ਰੱਤ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਨਾ ਕੋਈ ਡਾਲ੍ਹੀ ਨਾ ਕੋਈ ਪਤ, ਫੁਲ ਫੁਲਵਾੜੀ ਨਾ ਕੋਇ ਮਹਿਕਾਈਆ। ਰਾਜ ਰਾਜਾਨ ਸੱਥਰ ਬੈਠੇ ਘਤ, ਸਾਚਾ ਰੰਗ ਨਾ ਕੋਇ ਰੰਗਾਈਆ। ਕਲਜੁਗ ਮਾਇਆ ਤ੍ਰੈਗੁਣ ਪੰਜ ਤੱਤ ਪਾਈ ਨੱਥ, ਚਾਰੋਂ ਕੁੰਟ ਰਹੀ ਭੁਵਾਈਆ। ਸਾਧ ਸੰਤ ਬਿਨ ਤੇਰੇ ਨਾਉਂ ਗਏ ਢੱਠ, ਮੂੰਹ ਦੇ ਭਾਰ ਆਪਣਾ ਆਪ ਸੁਟਾਈਆ। ਸਰ ਸਰੋਵਰ ਰੋਵਣ ਤੀਰਥ ਤਟ, ਨੇਤਰ ਨੈਣਾਂ ਨੀਰ ਵਹਾਈਆ। ਹਰਿ ਕਾ ਨਾਉਂ ਕਿਸੇ ਮਿਲੇ ਨਾ ਮੰਦਰ ਮਸਜਦ ਮੱਠ, ਸ਼ਿਵਦਵਾਲੇ ਦੇਣ ਦੁਹਾਈਆ। ਪੁਰਖ ਅਬਿਨਾਸ਼ੀ ਵੇਖੇ ਖੇਲ ਸਮਰਥ, ਧਰਨੀ ਧਰਤ ਧਵਲ ਖੁਲ੍ਹੜੇ ਕੇਸ ਰਹੀ ਵਖਾਈਆ। ਤੇਰਾ ਖੇੜਾ ਹੋਇਆ ਭੱਠ, ਕਲਜੁਗ ਭਠਿਆਰਾ ਅਗਨੀ ਰਿਹਾ ਲਗਾਈਆ। ਕਿਰਪਾ ਕਰ ਸਾਹਿਬ ਸੁਲਤਾਨ ਸਰਬ ਜੀਆਂ ਦੇ ਮੱਤ, ਮਤ ਮਨ ਵਾਸਨਾ ਦੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਭੇਵ ਆਪ ਖੁਲ੍ਹਾਈਆ। ਕਲਜੁਗ ਅੰਤਮ ਚਾਰ ਵਰਨ ਰੋਵੇ ਮਾਰੇ ਧਾਹ, ਕੂਕ ਕੂਕ ਕੁਰਲਾਇੰਦਾ। ਕੋਈ ਨਾ ਦਿਸੇ ਸਚ ਮਲਾਹ, ਬੇੜਾ ਪਾਰ
ਨਾ ਕੋਇ ਕਰਾਇੰਦਾ। ਏਕਾ ਭੁੱਲਿਆ ਤੇਰਾ ਨਾ, ਤੁਧ ਬਿਨ ਨਜ਼ਰ ਕੋਇ ਨਾ ਆਇੰਦਾ। ਕਲਜੁਗ ਰੈਣ ਅੰਧੇਰੀ ਗਈ ਛਾਂ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਖਾ ਖਾ ਥੱਕੇ ਸੂਰ ਗਾਂ, ਗੀਤ ਗੋਬਿੰਦ ਨਾ ਕੋਇ ਗਾਇੰਦਾ। ਨਾਤਾ ਤੁਟਾ ਪੁੱਤਰਾਂ ਮਾਂ, ਪਿਤਾ ਪੂਤ ਨਾ ਗੋਦ ਸੁਹਾਇੰਦਾ। ਹੋਏ ਵਿਭਚਾਰ ਥਾਂ ਥਾਂ, ਤੀਰਥ ਤਟ ਸਰਬ ਕੁਰਲਾਇੰਦਾ। ਗੁਰਦਰ ਮੰਦਰ ਮਸਜਦ ਅੰਦਰ ਧੀਆਂ ਭੈਣਾਂ ਰਹੇ ਤਕਾ, ਤੇਰਾ ਭੈ ਨਾ ਕੋਇ ਰਖਾਇੰਦਾ। ਪੁਰਖ ਅਬਿਨਾਸ਼ੀ ਹੋ ਸਹਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਚਾਰ ਵੇਦ ਕਰਨ ਪੁਕਾਰ, ਪੁਰਾਨ ਅਠਾਰਾਂ ਨਾਲ ਮਿਲਾਈਆ। ਛੇ ਸ਼ਾਸਤਰ ਰੋਵਣ ਜ਼ਾਰੋ ਜ਼ਾਰ, ਉਚੀ ਕੂਕ ਕੂਕ ਸੁਣਾਈਆ। ਅਠ ਦਸ ਨਾ ਕੋਇ ਵਿਚਾਰ, ਅਠਾਰਾਂ ਧਿਆਏ ਨਾ ਕੋਇ ਪੜ੍ਹਾਈਆ। ਅੰਜੀਲ ਕੁਰਾਨ ਹੋਏ ਬੇਜ਼ਾਰ, ਮਸਲਾ ਹੱਕ ਨਾ ਕੋਇ ਸੁਣਾਈਆ। ਨੂਰ ਇਲਾਹੀ ਨਜ਼ਰ ਨਾ ਆਏ ਕਲਾਮ, ਕਲਮਾ ਨਬੀ ਨਾ ਕੋਇ ਪੜ੍ਹਾਈਆ। ਮੁਹੰਮਦ ਦੇ ਦੇ ਗਿਆ ਪੈਗ਼ਾਮ, ਪੈਗ਼ੰਬਰ ਏਕਾ ਰਾਹ ਚਲਾਈਆ। ਕਲਜੁਗ ਅੰਤਮ ਝੂਠ ਅਡੰਬਰ, ਉਮਤ ਉਮਤੀ ਗਈ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਨਾਮ ਵਰ, ਜਗਤ ਬੰਧਨ ਦੇਣਾ ਤੁੜਾਈਆ। ਤੇਰਾ ਨਾਉਂ ਅਨਕ ਕਲ ਧਾਰ, ਕੋਟਨ ਕੋਟ ਰੂਪ ਵਟਾਇੰਦਾ। ਵਰਨ ਬਰਨ ਕਰਨ ਪੁਕਾਰ, ਕੂਕ ਕੂਕ ਨੇਤਰ ਰੋ ਰੋ ਤੇਰਾ ਧਿਆਨ ਲਗਾਇੰਦਾ। ਕੋਈ ਨਾ ਦਿਸੇ ਮਾਤ ਸਹਾਰ, ਚਾਰ ਕੁੰਟ ਹਾਹਾਕਾਰ, ਦਹਿ ਦਿਸ਼ਾ ਪੱਲੂ ਨਾ ਕੋਇ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਦੇਣਾ ਵਰ, ਤੁਧ ਬਿਨ ਪਾਰ ਨਾ ਕੋਇ ਲਗਾਇੰਦਾ। ਤੁਧ ਬਿਨ ਦਿਸੇ ਨਾ ਪਾਰ ਕਿਨਾਰਾ, ਚਾਰ ਵਰਨ ਰਹੇ ਕੁਰਲਾਈਆ। ਪਰਗਟ ਹੋ ਵਿਚ ਸੰਸਾਰਾ, ਇਕ ਤੇਰੀ ਓਟ ਤਕਾਈਆ। ਨਾਨਕ ਗੋਬਿੰਦ ਬੋਲ ਗਿਆ ਜੈਕਾਰਾ, ਜੈ ਜੈਕਾਰ ਸੁਣਾਈਆ। ਅੰਤਮ ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਨਿਰਗੁਣ ਦਾਤਾ ਬੇਪਰਵਾਹੀਆ। ਜੂਠ ਝੂਠ ਸੁੱਟੇ ਡੂੰਘੀ ਗਾਰਾ, ਸ਼ੌਹ ਦਰਿਆਏ ਆਪ ਰੁੜਾਈਆ। ਜਨ ਭਗਤਾਂ ਦੇਵੇ ਇਕ ਸਹਾਰਾ, ਆਪਣੇ ਕੰਧ ਉਠਾਈਆ। ਸ਼ਬਦ ਅਗੰਮੀ ਬੋਲ ਜੈਕਾਰਾ, ਨੌਂ ਖੰਡ ਪ੍ਰਿਥਮੀ ਕਰੇ ਪੜ੍ਹਾਈਆ। ਸੱਤਾਂ ਦੀਪਾਂ ਇਕ ਹੁਲਾਰਾ, ਰਸਨਾ ਬੋਲ ਬੋਲ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਲਾਏ ਨਾਅਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਚਲਾਈਆ। ਕਲਜੁਗ ਅੰਤ ਆ ਭਗਵਾਨ, ਆਪਣੀ ਦਇਆ ਕਮਾਇੰਦਾ। ਸਰਬ ਜੀਆਂ ਦਾ ਇਕ ਗਿਆਨ, ਨਿਸ਼ਅੱਖਰ ਆਪ ਪੜ੍ਹਾਇੰਦਾ। ਆਤਮ ਪਰਮਾਤਮ ਦੇਵੇ ਮਾਣ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਸਚ ਭੂਮਕਾ ਸਚ ਅਸਥਾਨ, ਘਰ ਸਾਚੇ ਸੋਭਾ ਪਾਇੰਦਾ। ਸਚ ਮੰਦਰ ਸਚ ਮਕਾਨ, ਘਰ ਸਾਚੇ ਆਸਣ ਲਾਇੰਦਾ। ਘਰ ਦੀਪਕ ਜੋਤ ਜਗੇ ਮਹਾਨ, ਘਰ ਰਾਗੀ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਚਾਰ ਵਰਨ ਪੱਲੂ ਫੜ, ਸਾਚੇ ਪੌੜੇ ਜਾਏ ਚੜ੍ਹ, ਸਾਚਾ ਬੰਕ ਆਪ ਸੁਹਾਇੰਦਾ। ਆਪ ਸੁਹਾਏ ਸਾਚਾ ਬੰਕ, ਸੋ ਪੁਰਖ ਨਿਰੰਜਣ ਵਡੀ ਵਡਿਆਈਆ। ਏਕਾ ਨਾਉਂ ਵਜਾਏ ਡੰਕ, ਦੋ ਜਹਾਨਾਂ ਦਏ ਸੁਣਾਈਆ। ਪਕੜ ਉਠਾਏ ਰਾਓ ਰੰਕ, ਸ਼ਾਹ ਸੁਲਤਾਨ ਸੋਇਆ ਕੋਇ ਰਹਿਣ ਨਾ ਪਾਈਆ। ਭੇਵ ਖੁਲ੍ਹਾਏ ਮੁੱਲਾਂ ਸ਼ੇਖ਼ ਪੰਡਤ, ਬੋਧ ਅਗਾਧ ਕਰੇ ਪੜ੍ਹਾਈਆ। ਲੇਖਾ ਜਾਣੇ ਜੇਰਜ ਅੰਡਤ, ਉਤਭੁਜ ਸੇਤਜ ਆਪਣਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਮਾਤ ਚਲਾਈਆ।
ਏਕਾ ਨਾਉਂ ਸੋਹੰ ਢੋਲਾ, ਸੋ ਪੁਰਖ ਨਿਰੰਜਣ ਮਾਤ ਚਲਾਇੰਦਾ। ਚਾਰ ਜੁਗ ਦਾ ਚੁੱਕੇ ਉਹਲਾ, ਦੋ ਜਹਾਨਾਂ ਪੜਦਾ ਲਾਹਿੰਦਾ। ਨਾਨਕ ਸਤਿਗੁਰ ਅੰਤਰ ਬੋਲਾ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਆਤਮ ਪਰਮਾਤਮ ਆਪੇ ਮੌਲਾ, ਮੌਲਾ ਰੂਪ ਵਟਾਇੰਦਾ। ਕਿਰਪਾ ਨਿਧ ਠਾਕਰ ਸੁਆਮੀ ਉਲਟਾ ਕਰੇ ਨਾਭ ਕਵਲਾ, ਅੰਮ੍ਰਿਤ ਝਿਰਨਾ ਆਪ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਇਕੋ ਨਾਮ ਸਮਝਾਇੰਦਾ। ਏਕਾ ਨਾਮ ਸੋਹੰ ਸੋ, ਸੋ ਪੁਰਖ ਨਿਰੰਜਣ ਆਪ ਜਣਾਈਆ। ਚਾਰ ਜੁਗ ਦੀ ਮੈਲ ਧੋ, ਨਿਰਮਲ ਨਿਰਮਲ ਨੂਰ ਵਖਾਈਆ। ਸਤਿਜੁਗ ਦਾ ਸਾਚਾ ਢੋ, ਢੋਆ ਲੈ ਕੇ ਆਇਆ ਸੱਚਾ ਮਾਹੀਆ। ਹਰਿ ਕਾ ਭੇਵ ਨਾ ਜਾਣੇ ਕੋ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਕਰੇ ਪਰਕਾਸ਼ ਤ੍ਰੈ ਲੋ, ਤ੍ਰੈਗੁਣ ਅਤੀਤਾ ਇਕ ਰਘੁਰਾਈਆ। ਜਨ ਭਗਤਾਂ ਅੰਤਰ ਆਤਮ ਬੀਜ ਦੇਵੇ ਬੋ, ਫੁਲ ਫੁਲਵਾੜੀ ਮਾਤ ਮਹਿਕਾਈਆ। ਆਪਣੇ ਜੇਹਾ ਆਪੇ ਹੋ, ਗੁਰਮੁਖ ਸਾਚੇ ਆਪਣੇ ਰੰਗ ਰੰਗਾਈਆ। ਅੰਮ੍ਰਿਤ ਮੇਘ ਦੇਵੇ ਚੋ, ਸਾਂਤਕ ਸਤਿ ਸਤਿ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਇਕ ਪੜ੍ਹਾਈਆ। ਚਾਰ ਵਰਨ ਏਕਾ ਨਾਮਾ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਚਾਰ ਵਰਨਾਂ ਏਕਾ ਰਾਮਾ, ਘਟ ਘਟ ਆਪਣਾ ਖੇਲ ਕਰਾਇੰਦਾ। ਚਾਰ ਵਰਨਾਂ ਏਕਾ ਸ਼ਾਮਾ, ਗ੍ਰਹਿ ਗ੍ਰਹਿ ਆਪਣੀ ਬੰਸਰੀ ਨਾਮ ਵਜਾਇੰਦਾ। ਘਰ ਘਰ ਅੰਦਰ ਇਕ ਅਮਾਮਾ, ਪੀਰ ਪੈਗ਼ੰਬਰ ਕਲਮਾ ਨਬੀ ਆਪ ਪੜ੍ਹਾਇੰਦਾ। ਘਰ ਘਰ ਅੰਦਰ ਸਤਿਨਾਮਾ, ਨਾਮ ਸਤਿ ਨਾਨਕ ਨਿਰਗੁਣ ਆਪ ਸੁਣਾਇੰਦਾ। ਘਟ ਘਟ ਅੰਦਰ ਵੱਜੇ ਦਮਾਮਾ, ਗੋਬਿੰਦ ਡੰਕਾ ਆਪ ਸੁਣਾਇੰਦਾ। ਕਰੇ ਖੇਲ ਸ੍ਰੀ ਭਗਵਾਨਾ, ਚਾਰ ਜੁਗ ਦਾ ਪਿਛਲਾ ਪੰਧ ਮੁਕਾਇੰਦਾ। ਅੱਗੇ ਲੇਖਾ ਜਾਣੇ ਦੋ ਜਹਾਨਾਂ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪਣਾ ਹੁਕਮ ਵਰਤਾਇੰਦਾ। ਸਰਬ ਜੀਆਂ ਦਾ ਇਕੋ ਗਾਣਾ, ਸੋ ਪੁਰਖ ਨਿਰੰਜਣ ਆਪ ਪਰਗਟਾਇੰਦਾ। ਹੰ ਬ੍ਰਹਮ ਦੇਵੇ ਮਾਣਾ, ਪਾਰਬ੍ਰਹਮ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿ ਕਾ ਮੰਤਰ ਇਕ ਸਮਝਾਇੰਦਾ। ਹਰਿ ਕਾ ਮੰਤਰ ਏਕਾ ਓਟ, ਨਾਮ ਨਾਮ ਵਡਿਆਈਆ। ਨਿਰਮਲ ਨੂਰ ਜਗਾਏ ਜੋਤ, ਅੰਧ ਅੰਧੇਰ ਦਏ ਗਵਾਈਆ। ਜਗਤ ਵਾਸਨਾ ਕੱਢੇ ਖੋਟ, ਕੂੜੀ ਕਿਰਿਆ ਦਏ ਮਿਟਾਈਆ। ਸਤਿ ਭੰਡਾਰਾ ਦਏ ਅਤੋਟ, ਨਿਖੁਟ ਕਦੇ ਨਾ ਜਾਈਆ। ਨਾਤਾ ਤੋੜ ਵਰਨ ਗੋਤ, ਏਕਾ ਬ੍ਰਹਮ ਦਏ ਦਰਸਾਈਆ। ਸ਼ਬਦੀ ਗੁਰ ਜਾਣੇ ਓਤ ਪੋਤ, ਪਿਤਾ ਪੂਤ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਜਨ ਭਗਤਾਂ ਅੰਦਰ ਆਪ ਟਿਕਾਈਆ। ਭਗਤਾਂ ਅੰਦਰ ਨਾਮ ਧਾਰ, ਭਗਤ ਭਗਵੰਤ ਆਪ ਚਲਾਇੰਦਾ। ਜੁਗ ਚੌਕੜੀ ਖੇਲ ਨਿਆਰ, ਸਤਿਜੁਗ ਤ੍ਰੇਤਾ ਦੁਆਪਰ ਵੰਡ ਵੰਡਾਇੰਦਾ। ਕਲਜੁਗ ਅੰਤਮ ਹੋ ਉਜਿਆਰ, ਘਰ ਘਰ ਫੇਰਾ ਪਾਇੰਦਾ। ਫੜ ਫੜ ਬਾਂਹੋਂ ਲਏ ਉਠਾਲ, ਬਣ ਸੇਵਕ ਸੇਵ ਕਮਾਇੰਦਾ। ਨਾਤਾ ਤੋੜ ਸ਼ਾਹ ਕੰਗਾਲ, ਹਸਤ ਕੀਟ ਰੰਗ ਰੰਗਾਇੰਦਾ। ਏਥੇ ਓਥੇ ਦੋ ਜਹਾਨਾਂ ਬਣੇ ਦਲਾਲ, ਜਿਸ ਜਨ ਆਪਣਾ ਨਾਉਂ ਜਪਾਇੰਦਾ। ਨੇੜ ਨਾ ਆਏ ਕਾਲ ਮਹਾਂਕਾਲ, ਰਾਏ ਧਰਮ ਨਾ ਡੰਨ ਲਗਾਇੰਦਾ। ਚਿਤਰ ਗੁਪਤ ਲੇਖਾ ਸਕੇ ਨਾ ਕੋਇ ਵਖਾਲ, ਲਾੜੀ ਮੌਤ ਨਾ ਕੋਇ ਪਰਨਾਇੰਦਾ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਆਦਿ ਅੰਤ ਸ੍ਰੀ ਭਗਵੰਤ ਜਨ ਭਗਤਾਂ ਚਲੇ ਨਾਲ ਨਾਲ, ਬਣ ਪਾਂਧੀ ਪੰਧ ਮੁਕਾਇੰਦਾ। ਸਤਿਜੁਗ ਮਾਰਗ ਇਕ ਵਖਾਲ, ਜੀਵ ਜੰਤ
ਜੰਤ ਸਮਝਾਇੰਦਾ । ਸਰਬ ਜੀਆਂ ਦੀ ਇਕ ਧਰਮਸਾਲ, ਗੁਰਦੁਆਰਾ ਇਕ ਬਣਾਇੰਦਾ। ਇਕ ਅਨਾਦੀ ਵੱਜੇ ਤਾਲ, ਤਾਲ ਤਲਵਾੜਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਮ ਵਸਤ ਅਮੋਲਕ ਕਾਇਆ ਗੋਲਕ ਆਪ ਰਖਾਇੰਦਾ। ਕਾਇਆ ਅੰਦਰ ਕਰ ਕਰ ਵਾਸ, ਆਪਣਾ ਨਾਉਂ ਜਣਾਈਆ। ਨਿਰਗੁਣ ਨੂਰ ਨੂਰ ਪਰਕਾਸ਼, ਅੰਧ ਅੰਧੇਰ ਮਿਟਾਈਆ। ਲੇਖਾ ਜਾਣੇ ਪਵਣ ਸਵਾਸ, ਸਵਾਸ ਸਵਾਸਾਂ ਵਿਚ ਸਮਾਈਆ। ਜਨ ਭਗਤਾਂ ਕਰੇ ਪੂਰੀ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਲੱਖ ਚੁਰਾਸੀ ਬੰਦ ਖੁਲਾਸ, ਜਨਮ ਮਰਨ ਗੇੜ ਚੁਕਾਈਆ। ਮਾਤ ਗਰਭ ਨਾ ਉਲਟਾ ਵਾਸ, ਜੂਨੀ ਜੂਨ ਨਾ ਕੋਇ ਭੁਵਾਈਆ । ਵੇਖਣਹਾਰ ਜੰਗਲ ਜੂਹ ਉਜਾੜ ਪਹਾੜ ਵਿਚ ਪਰਭਾਸ, ਡੂੰਘੀ ਕੰਦਰ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਿਸ ਜਨ ਆਪਣਾ ਸੋਹੰ ਨਾਮ ਜਪਾਈਆ। ਸੋਹੰ ਨਾਉਂ ਆਤਮ ਪਰਮਾਤਮ ਨਾਤਾ, ਦੂਜਾ ਖੇਲ ਨਾ ਕੋਇ ਵਖਾਇੰਦਾ। ਮੇਲ ਮਿਲਾਏ ਪੁਰਖ ਬਿਧਾਤਾ, ਪੁਰਖ ਪਰਖੋਤਮ ਵੇਖ ਵਖਾਇੰਦਾ। ਏਥੇ ਓਥੇ ਨਿਰਗੁਣ ਸਰਗੁਣ ਸੁਣਾਏ ਗਾਥਾ, ਅੱਖਰ ਵੱਖਰ ਆਪ ਪੜ੍ਹਾਇੰਦਾ। ਲੇਖਾ ਜਾਣੇ ਪੁਰਖ ਸਮਰਾਥਾ, ਦੂਸਰ ਭੇਵ ਕੋਇ ਨਾ ਆਇੰਦਾ। ਸਤਿਜੁਗ ਸਤਿ ਸਤਿਵਾਦੀ ਖੋਲ੍ਹੇ ਹਾਟਾ, ਵਣਜ ਵਣਜ਼ਾਰਾ ਇਕ ਜਣਾਇੰਦਾ। ਚਾਰ ਵਰਨਾਂ ਦੇਵੇ ਸਾਥਾ, ਦੂਸਰ ਵੰਡ ਨਾ ਕੋਇ ਵੰਡਾਇੰਦਾ। ਸਦਾ ਸਹਾਈ ਅਨਾਥ ਅਨਾਥਾਂ ਦੀਨਨ ਆਪਣੇ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਸਾਚਾ ਨਾਉਂ ਪਰਗਟਾਇੰਦਾ।
੧੩ ਚੇਤ ੨੦੧੯ ਬਿਕ੍ਰਮੀ ਗੰਡਾ ਸਿੰਘ ਦੇ ਗ੍ਰਹਿ ਪਿੰਡ ਦਰਾਜ਼ਕੇ ਜ਼ਿਲਾ ਅੰਮ੍ਰਿਤਸਰ
ਪੁਰਖ ਅਬਿਨਾਸ਼ੀ ਬੇਪਰਵਾਹ, ਸਚਖੰਡ ਨਿਵਾਸੀ ਦਇਆ ਕਮਾਇੰਦਾ। ਕਲਜੁਗ ਕੂੜੀ ਕਿਰਿਆ ਦਏ ਮਿਟਾ, ਜੂਠ ਝੂਠ ਰਹਿਣ ਨਾ ਪਾਇੰਦਾ। ਧੁਰ ਫ਼ਰਮਾਣਾ ਹੁਕਮ ਦਏ ਸੁਣਾ, ਬੋਧ ਅਗਾਧੀ ਸ਼ਬਦ ਅਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਲਏ ਉਠਾ, ਭੇਵ ਅਭੇਵ ਖੁਲ੍ਹਾਇੰਦਾ। ਨਿਰਗੁਣ ਸਰਗੁਣ ਰੂਪ ਵਟਾ, ਲੋਕਮਾਤ ਵੇਖ ਵਖਾਇੰਦਾ। ਲੱਖ ਚੁਰਾਸੀ ਪੜਦਾ ਲਾਹ, ਆਪਣੀ ਬੂਝ ਬੁਝਾਇੰਦਾ। ਚਾਰੇ ਵਰਨ ਦਏ ਸਮਝਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰਾਹ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਕਰਾਇੰਦਾ। ਕਲਜੁਗ ਅੰਤਮ ਹੋਏ ਅੰਤ, ਲੋਕਮਾਤ ਰਹਿਣ ਨਾ ਪਾਈਆ। ਕਰੇ ਖੇਲ ਸ੍ਰੀ ਭਗਵੰਤ, ਭਗਵਨ ਆਪਣੀ ਦਇਆ ਕਮਾਈਆ। ਆਪ ਉਠਾਏ ਗੁਰਮੁਖ ਸਾਚੇ ਸੰਤ, ਮਿਲ ਸਾਜਣ ਖ਼ੁਸ਼ੀ ਮਨਾਈਆ। ਆਪਣੀ ਮਹਿਮਾ ਜਣਾਏ ਅਗਣਤ, ਅਕੱਥ ਕਰੇ ਪੜ੍ਹਾਈਆ। ਆਤਮ ਅੰਤਰ ਏਕਾ ਮੰਤ, ਹਰਿ ਮੰਤਰ ਨਾਮ ਦ੍ਰਿੜਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਗੜ੍ਹ ਤੋੜੇ ਹਉਮੇ ਹੰਗਤ, ਸਾਚਾ ਮਾਰਗ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਲੇਖਾ ਦਏ ਚੁਕਾਈਆ। ਕਲਜੁਗ ਲੇਖਾ ਚੁਕੇ ਮਾਤ, ਥਿਰ ਕੋਇ ਰਹਿਣ ਨਾ ਪਾਇਆ। ਅੰਤ ਮਿਟੇ ਅੰਧੇਰੀ ਰਾਤ, ਅੰਧ ਅੰਧੇਰ ਦਏ ਗਵਾਇਆ। ਨਾਨਕ ਗੋਬਿੰਦ ਵੇਖੇ ਭਵਿਖਤ ਵਾਕ, ਬਣ ਪਾਂਧੀ ਪੰਧ
ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਏਕਾ ਹੁਕਮ ਸੁਣਾਇਆ। ਕਲਜੁਗ ਹੁਕਮ ਧੁਰ ਫ਼ਰਮਾਣਾ, ਸੋ ਪੁਰਖ ਨਿਰੰਜਣ ਆਪ ਜਣਾਈਆ। ਵੇਲੇ ਅੰਤ ਛੱਡਣਾ ਪਏ ਟਿਕਾਣਾ, ਲੋਕਮਾਤ ਰਹਿਣ ਨਾ ਪਾਈਆ। ਨੌਂ ਖੰਡ ਪ੍ਰਿਥਮੀ ਬਾਲ ਅਞਾਣਾ, ਲੱਖ ਚੁਰਾਸੀ ਦਏ ਦੁਹਾਈਆ। ਤਖ਼ਤੋਂ ਲਾਹੇ ਰਾਜਾ ਰਾਣਾ, ਸੀਸ ਤਾਜ ਨਾ ਕੋਇ ਟਿਕਾਈਆ। ਜੂਠਾ ਝੂਠਾ ਮੁੱਕੇ ਗਾਣਾ, ਕੂੜੀ ਕਿਰਿਆ ਦਏ ਖਪਾਈਆ। ਦੀਨ ਮਜ਼੍ਹਬ ਰਹਿਣ ਨਾ ਪਾਣਾ, ਊਚ ਨੀਚ ਨਾ ਕੋਇ ਰਖਾਈਆ। ਸ੍ਰਿਸ਼ਟ ਸਬਾਈ ਨੌਂ ਖੰਡ ਹਰਿ ਕਾ ਨਾਉਂ ਇਕ ਧਿਆਣਾ, ਏਕਾ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਲੇਖਾ ਰਿਹਾ ਮੁਕਾਈਆ। ਕਲਜੁਗ ਉਠ ਉਠ ਬਲ ਧਾਰ, ਹਰਿ ਜੂ ਹਰਿ ਹਰਿ ਆਖ ਸੁਣਾਇੰਦਾ। ਨੌ ਸੌ ਚੁਰਾਨਵੇ ਚੌਕੜੀ ਜੁਗ ਉਤਰੇ ਪਾਰ, ਵੇਲਾ ਅੰਤ ਅੰਤ ਜਣਾਇੰਦਾ। ਰੈਣ ਅੰਧੇਰੀ ਮਿਟੇ ਧੂੰਆਂਧਾਰ, ਚੰਦ ਚਾਂਦਨਾ ਇਕ ਚਮਕਾਇੰਦਾ। ਨਾਤਾ ਤੁਟੇ ਜੂਠ ਝੂਠ ਠੱਗ ਚੋਰ ਯਾਰ, ਸਚ ਸੁੱਚ ਇਕ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜੀ ਕਿਰਿਆ ਆਪ ਮਿਟਾਇੰਦਾ। ਕੂੜੀ ਕਿਰਿਆ ਹਰਿ ਭਗਵਾਨ, ਅੰਤ ਅੰਤ ਮਿਟਾਈਆ। ਸਤਿਜੁਗ ਸਾਚੇ ਦੇਵੇ ਦਾਨ, ਧੁਰ ਦੀ ਦਾਤ ਆਪ ਜਣਾਈਆ। ਏਕਾ ਅੱਖਰ ਨਾਮ ਗਿਆਨ, ਹਰਿ ਸਤਿਗੁਰ ਆਪ ਪੜ੍ਹਾਈਆ। ਏਕਾ ਮੰਦਰ ਸਚ ਮਕਾਨ, ਸਚਖੰਡ ਨਿਵਾਸੀ ਆਪ ਸੁਹਾਈਆ। ਏਕਾ ਹੁਕਮ ਧੁਰ ਫ਼ਰਮਾਣ, ਸੋਹੰ ਢੋਲਾ ਆਪ ਜਣਾਈਆ। ਬਣੇ ਵਿਚੋਲਾ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪਣੀ ਸੇਵ ਕਮਾਈਆ। ਲੱਖ ਚੁਰਾਸੀ ਤੋਲਾ ਬਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਲੇਖਾ ਦਏ ਚੁਕਾਈਆ। ਕਲਜੁਗ ਲੇਖਾ ਚੁੱਕੇ ਜਗ, ਹਰਿ ਜਾਗਰਤ ਜੋਤ ਜਗਾਇੰਦਾ । ਨੌਂ ਖੰਡ ਪ੍ਰਿਥਮੀ ਲੱਗੀ ਬੁਝੇ ਅੱਗ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਸੰਤ ਸੁਹੇਲੇ ਸਾਚੇ ਸਦ, ਗੁਰ ਚੇਲੇ ਸੰਗ ਮਿਲਾਇੰਦਾ। ਨਾਮ ਪਿਆਏ ਸਾਚੀ ਮਦਿ, ਅੰਤਰ ਰਸ ਇਕ ਵਖਾਇੰਦਾ। ਵਿਸ਼ਨੂੰ ਤੇਰੀ ਵਿਸ਼ਵ ਯਦ, ਬੰਸਾਵਲੀ ਆਪ ਸਮਝਾਇੰਦਾ। ਬ੍ਰਹਮੇ ਤੇਰੀ ਬ੍ਰਹਮ ਹੱਦ, ਪਾਰਬ੍ਰਹਮ ਵੰਡ ਵੰਡਾਇੰਦਾ। ਸ਼ਬਦੀ ਸ਼ਬਦ ਕਰੇ ਲਾਡ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਲੇਖਾ ਜਾਣੇ ਆਦਿ ਜੁਗਾਦਿ, ਜੁਗ ਕਰਤਾ ਫੇਰੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਲਹਿਣਾ ਆਪ ਚੁਕਾਇੰਦਾ। ਕਲਜੁਗ ਲਹਿਣਾ ਮੁਕਾਵਣਹਾਰਾ, ਏਕਾ ਏਕ ਏਕ ਅਖਵਾਇੰਦਾ। ਜੁਗਾ ਜੁਗੰਤਰ ਖੇਲ ਕਰੇ ਨਿਆਰਾ, ਭੇਵ ਕੋਇ ਨਾ ਪਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਲੈ ਅਵਤਾਰਾ, ਜੁਗ ਜੁਗ ਵੇਸ ਵਟਾਇੰਦਾ। ਕਲਜੁਗ ਅੰਤਮ ਖੇਲ ਕਰੇ ਨਿਆਰਾ, ਨਿਰਗੁਣ ਆਪਣੀ ਧਾਰ ਚਲਾਇੰਦਾ। ਰਾਗਾ ਨਾਦਾਂ ਵਸੇ ਬਾਹਰਾ, ਛੱਤੀ ਰਾਗ ਭੇਵ ਨਾ ਆਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਕਰਨ ਪੁਕਾਰਾ, ਉਚੀ ਕੂਕ ਕੂਕ ਸਰਬ ਸੁਣਾਇੰਦਾ। ਅੰਜ਼ੀਲ ਕੁਰਾਨ ਲਾਏ ਨਾਅਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਖੇਲ ਕਰਾਇੰਦਾ। ਕਲਜੁਗ ਅੰਤਮ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਵਸਣਹਾਰਾ ਨਿਹਚਲ ਧਾਮ ਅਟੱਲਾ, ਸਚਖੰਡ ਬੈਠਾ ਆਸਣ ਲਾਈਆ। ਸਚ ਸੰਦੇਸ ਏਕਾ ਘੱਲਾ, ਚੌਦਾਂ ਲੋਕ ਰਿਹਾ ਹਿਲਾਈਆ। ਵਿਸ਼ਨ ਬ੍ਰਹਮਾ ਸ਼ਿਵ ਫੜਾਇਆ ਪੱਲਾ, ਏਕਾ ਬੰਧਨ ਪਾਈਆ। ਕਲਜੁਗ ਅੰਤਮ ਲੇਖਾ ਜਾਣੇ ਮੀਆਂ ਅੱਲਾ, ਇਲਾਹੀ ਨੂਰ ਵੇਖ ਵਖਾਈਆ। ਵਸਣਹਾਰਾ ਥਲਾ ਥਲਾ, ਘਟ ਘਟ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਕਲਜੁਗ ਲੇਖਾ ਦਏ ਚੁਕਾਈਆ। ਕਲਜੁਗ ਲੇਖਾ ਨੂਰ ਇਲਾਹੀ , ਇਲਾਹੀ ਨੂਰ ਆਪ ਮਿਟਾਇੰਦਾ। ਪਰਗਟ ਹੋਏ ਜ਼ਾਹਰ ਜ਼ਹੂਰਾ, ਜ਼ਾਹਰਾ ਖੇਲ ਕਰਾਇੰਦਾ। ਵੇਖਣਹਾਰਾ ਨੇੜੇ ਦੂਰਾ, ਦੂਰ ਦੁਰਾਡਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਲੇਖਾ ਆਪ ਮੁਕਾਇੰਦਾ। ਕਲਜੁਗ ਲੇਖਾ ਅੰਤਮ ਵਾਰ, ਚੌਥੇ ਜੁਗ ਦਏ ਸਮਝਾਈਆ। ਚਾਰ ਵੇਦ ਉਤਰੇ ਪਾਰ, ਚਾਰ ਵਰਨ ਰਹਿਣ ਨਾ ਪਾਈਆ। ਚਾਰੇ ਖਾਣੀ ਮਾਰੇ ਮਾਰ, ਚਾਰੇ ਬਾਣੀ ਲਏ ਪੜ੍ਹਾਈਆ। ਅੱਲਾ ਰਾਣੀ ਨੈਣ ਉਘਾੜ, ਨੇਤਰ ਨੈਣ ਦਏ ਖੁਲ੍ਹਾਈਆ। ਸਦੀ ਚੌਧਵੀਂ ਆਈ ਹਾਰ, ਚੌਦਸ ਚੰਦ ਨਾ ਕੋਇ ਚੜ੍ਹਾਈਆ। ਚੌਦਾਂ ਤਬਕ ਰੋਵਣ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਧਰਾਈਆ। ਨਬੀਂ ਰਸੂਲਾ ਆਈ ਹਾਰ, ਪੀਰ ਪੈਗ਼ੰਬਰ ਬੈਠੇ ਨੈਣ ਸ਼ਰਮਾਈਆ। ਕਲਮਾ ਕਲਾਮ ਨਾ ਕੋਇ ਪਿਆਰ, ਕਾਇਨਾਤ ਨਾ ਕੋਇ ਪੜ੍ਹਾਈਆ। ਨਾਤਾ ਤੁਟੇ ਚਾਰ ਯਾਰ, ਯਾਰੀ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਲੇਖਾ ਰਿਹਾ ਮਿਟਾਈਆ। ਕਲਜੁਗ ਲੇਖਾ ਹੋਏ ਪੂਰ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਚਾਰੋਂ ਕੁੰਟ ਕੁੜਿਆਰਾ ਕੂੜ, ਨਵ ਖੰਡ ਆਪਣਾ ਡੇਰਾ ਲਾਇੰਦਾ। ਕਿਸੇ ਗ੍ਰਹਿ ਨਾ ਦਿਸੇ ਜੋਤੀ ਨੂਰ, ਅੰਧ ਅੰਧੇਰਾ ਚਾਰੋਂ ਕੁੰਟ ਛਾਇੰਦਾ। ਪੁਰਖ ਅਬਿਨਾਸ਼ੀ ਸਰਬ ਕਲਾ ਭਰਪੂਰ, ਭੇਵ ਅਭੇਦ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਵੇਖ ਸ੍ਰੀ ਭਗਵਾਨ, ਆਪਣੀ ਦਇਆ ਕਮਾਇੰਦਾ। ਪਰਗਟ ਹੋ ਵਿਚ ਜਹਾਨ, ਨਿਰਗੁਣ ਵੇਸ ਅਵੱਲੜਾ ਆਪ ਧਰਾਇੰਦਾ। ਧੁਰਦਰਗਾਹੀ ਧੁਰ ਫ਼ਰਮਾਣ, ਧੁਰਦਰਬਾਰੀ ਆਪ ਸੁਣਾਇੰਦਾ । ਚਾਰ ਵਰਨ ਦੀ ਚੁੱਕੇ ਕਾਣ, ਚਾਰ ਜੁਗ ਦਾ ਪੰਧ ਮੁਕਾਇੰਦਾ। ਚਾਰ ਵੇਦ ਨਾ ਕੋਇ ਗਿਆਨ, ਚਾਰ ਖਾਣੀ ਨਾ ਕੋਇ ਸਮਝਾਇੰਦਾ। ਚਾਰੇ ਬਾਣੀ ਦੇਵੇ ਇਕ ਗਿਆਨ, ਬਿਨ ਹਰਿ ਪਾਰ ਨਾ ਕੋਇ ਕਰਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨ, ਕਲਜੁਗ ਆਪਣਾ ਬਲ ਆਪ ਧਰਾਇੰਦਾ। ਨੌਂ ਖੰਡ ਪ੍ਰਿਥਮੀ ਵੇਖੇ ਮਾਰ ਧਿਆਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪੜਦਾ ਆਪੇ ਲਾਹਿੰਦਾ। ਸਚਖੰਡ ਨਿਵਾਸੀ ਦੇਵਣਹਾਰਾ ਧੁਰ ਫ਼ਰਮਾਣ, ਸਚ ਸੰਦੇਸਾ ਇਕ ਸੁਣਾਇੰਦਾ। ਚਾਰੋਂ ਕੁੰਟ ਹੋਏ ਵੈਰਾਨ, ਬਚਿਆ ਕੋਇ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜਾ ਲੇਖਾ ਆਪ ਮੁਕਾਇੰਦਾ। ਕੂੜ ਕੁੜਿਆਰਾ ਜਾਏ ਨੱਠ, ਲੋਕਮਾਤ ਰਹਿਣ ਨਾ ਪਾਈਆ। ਨਾਤਾ ਤੁਟੇ ਤੀਰਥ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨਹਾਵਣ ਕੋਇ ਨਾ ਜਾਈਆ। ਪਰਗਟ ਹੋ ਪੁਰਖ ਸਮਰਥ, ਮਹਿਮਾ ਅਕਥ ਇਕ ਸੁਣਾਈਆ। ਸਗਲ ਵਿਸੂਰੇ ਜਾਇਣ ਲੱਥ, ਜੋ ਜਨ ਹਰਿ ਹਰਿ ਦਰਸਨ ਪਾਈਆ। ਜਨਮ ਜਨਮ ਦੀ ਉਤਰੇ ਵਿਸ, ਸਗਲਾ ਵਿਸੂਰਾ ਦਏ ਗਵਾਈਆ। ਨੌਂ ਖੰਡ ਪ੍ਰਿਥਮੀ ਏਕਾ ਸਿਖਿਆ ਲਏ ਲਿਖ, ਸਾਚੀ ਵਿਦਿਆ ਆਪ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਅੰਤਮ ਲਹਿਣਾ ਤੇਰੀ ਚੋਲੀ ਆਪ ਭਰਾਈਆ। ਤੇਰਾ ਲਹਿਣਾ ਤੇਰੀ ਗੋਦ, ਕਲਜੁਗ ਅੰਤ ਭਰਾਇੰਦਾ। ਚਾਰ ਵਰਨ ਕੀਤਾ ਬੋਧ, ਨੌਂ ਖੰਡ ਪ੍ਰਿਥਮੀ ਖੇਲ ਕਰਾਇੰਦਾ। ਸਤਿਜੁਗ ਦਾਨ ਦੇਵੇ ਗਿਆਨ ਬੋਧ, ਬੋਧ ਗਿਆਨ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪੇ ਲਾਇੰਦਾ। ਸਾਚਾ ਮਾਰਗ ਲਾਏ ਜਹਾਨ, ਦੋ ਜਹਾਨਾਂ ਵਾਲੀ ਦਇਆ ਕਮਾਈਆ। ਕਲਜੁਗ ਕੂੜਾ ਮਿਟੇ ਨਿਸ਼ਾਨ, ਸਤਿਜੁਗ ਸਾਚਾ ਚੰਦ
ਚੜ੍ਹਾਈਆ। ਸਰਬ ਜੀਆਂ ਦਾ ਇਕ ਭਗਵਾਨ, ਪੁਰਖ ਅਕਾਲ ਫੇਰਾ ਪਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਦੇਵੇ ਦਾਨ, ਏਕਾ ਨਾਉਂ ਕਰੇ ਪੜ੍ਹਾਈਆ। ਏਕਾ ਮੰਦਰ ਗੁਰਦੁਆਰ ਵਖਾਏ ਮਕਾਨ, ਸ਼ਿਵਦਵਾਲਾ ਮੱਠ ਇਕ ਜਣਾਈਆ। ਏਕਾ ਗੀਤ ਗੋਬਿੰਦ ਰਸਨਾ ਜਿਹਵਾ ਗਾਣ, ਸੋਹੰ ਢੋਲਾ ਇਕ ਸੁਣਾਈਆ। ਜੀਵ ਜੰਤ ਸਾਧ ਸੰਤ ਰਸਨਾ ਬਹਿ ਬਹਿ ਸਾਰੇ ਗਾਣ, ਪੁਰਖ ਅਕਾਲ ਇਕ ਮਨਾਈਆ। ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਦੇਵੇ ਏਕਾ ਮਾਣ, ਦੂਸਰ ਅਵਰ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਲਹਿਣਾ ਦਏ ਚੁਕਾਈਆ। ਕਲਜੁਗ ਲਹਿਣਾ ਬੀਸ ਬੀਸਾ, ਹਰਿ ਸਤਿਗੁਰ ਆਪ ਚੁਕਾਇੰਦਾ। ਸਤਿਜੁਗ ਸੁਣਾਏ ਸਚ ਹਦੀਸਾ, ਕਲਮਾ ਨਬੀ ਆਪ ਪੜ੍ਹਾਇੰਦਾ। ਲੇਖਾ ਜਾਣੇ ਰਾਗ ਛਤੀਸਾ, ਅਨਰਾਗੀ ਰਾਗ ਅਲਾਇੰਦਾ। ਏਕਾ ਛਤਰ ਝੁਲਾਏ ਸੀਸਾ, ਸ਼ਾਹ ਪਾਤਸ਼ਾਹ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤ ਆਪਣੇ ਹੱਥ ਰਖਾਇੰਦਾ। ਕਲਜੁਗ ਅੰਤਮ ਬੀਸ ਬੀਸ, ਹਰਿ ਸਾਚਾ ਸਚ ਜਣਾਈਆ। ਲੱਖ ਚੁਰਾਸੀ ਜਾਏ ਪੀਸ, ਕਲਜੁਗ ਚੱਕੀ ਅੰਤ ਚਲਾਈਆ। ਤ੍ਰੈਗੁਣ ਮਾਇਆ ਸਭ ਦਾ ਖਾਲੀ ਕਰੇ ਖੀਸ, ਸ਼ਾਹ ਸੁਲਤਾਨ ਦਰ ਦਰ ਦੇਣ ਦੁਹਾਈਆ। ਨੌਂ ਖੰਡ ਪ੍ਰਿਥਮੀ ਇਕ ਹਦੀਸ, ਸੱਤਾਂ ਦੀਪਾਂ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਪੰਧ ਮੁਕਾਈਆ। ਕਲਜੁਗ ਮੁੱਕੇ ਅੰਤਮ ਪੰਧ, ਪਾਂਧੀ ਆਪਣਾ ਪੰਧ ਮੁਕਾਇੰਦਾ। ਕੋਈ ਨਾ ਖਾਏ ਰਸਨਾ ਜੂਠਾ ਝੂਠਾ ਗੰਦ, ਅੰਮ੍ਰਿਤ ਰਸ ਇਕ ਚਖਾਈਆ। ਮੇਟ ਮਿਟਾਏ ਭੇਖ ਪਖੰਡ, ਭੇਖੀ ਕੋਇ ਨਜ਼ਰ ਨਾ ਆਇੰਦਾ। ਆਤਮ ਪਰਮਾਤਮ ਗਾਏ ਛੰਦ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਇੰਦਾ। ਬੀਸ ਬੀਸਾ ਅੰਤਮ ਧਾਰ, ਸੋ ਪੁਰਖ ਨਿਰੰਜਣ ਆਪ ਚਲਾਈਆ। ਹਰਿ ਪੁਰਖ ਨਿਰੰਜਣ ਖੇਲ ਅਪਾਰ, ਮਹਿਮਾ ਅਗਣਤ ਗਿਣੀ ਨਾ ਜਾਈਆ। ਏਕੰਕਾਰਾ ਭੇਵ ਨਿਆਰ, ਆਪਣਾ ਪੜਦਾ ਦਏ ਉਠਾਈਆ। ਆਦਿ ਨਿਰੰਜਣ ਹੋ ਤਿਆਰ, ਤ੍ਰੈਭਵਣ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਖੋਲ੍ਹ ਕਿਵਾੜ, ਆਪਣਾ ਨੂਰ ਦਏ ਦਰਸਾਈਆ। ਸ੍ਰੀ ਭਗਵਾਨ ਸਤ ਰੰਗ ਨਿਸ਼ਾਨਾ ਦਏ ਚਾੜ੍ਹ, ਦੋ ਜਹਾਨਾਂ ਆਪ ਵਖਾਈਆ। ਪਾਰਬ੍ਰਹਮ ਬ੍ਰਹਮ ਖੇਲ ਨਿਆਰ, ਅਨਭਵ ਆਪਣਾ ਖੇਲ ਜਣਾਈਆ। ਗੁਰਮੁਖ ਸਾਜਣ ਕਰ ਪਿਆਰ, ਸਗਲਾ ਸੰਗ ਨਿਭਾਈਆ। ਸਾਚੇ ਸੰਤਾਂ ਖੋਲ੍ਹ ਕਿਵਾੜ, ਆਤਮ ਪਰਮਾਤਮ ਪੜਦਾ ਲਾਹੀਆ। ਜਨ ਭਗਤਾਂ ਦੇਵੇ ਇਕ ਦੀਦਾਰ, ਸਵੱਛ ਸਰੂਪੀ ਰੂਪ ਧਰਾਈਆ। ਚਾਰ ਵਰਨਾਂ ਇਕ ਅਧਾਰ, ਘਰ ਏਕਾ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਗ ਅਲਾਈਆ। ਸਤਿਜੁਗ ਗਾਏ ਸਾਚਾ ਰਾਗ, ਰਾਗ ਰਾਗਨੀ ਭੇਵ ਨਾ ਆਇੰਦਾ। ਪੁਰਖ ਅਬਿਨਾਸ਼ੀ ਕੰਤ ਸੁਹਾਗ, ਲੱਖ ਚੁਰਾਸੀ ਨਾਰ ਆਪ ਹੰਢਾਇੰਦਾ। ਆਤਮ ਦੇਵੇ ਇਕ ਵੈਰਾਗ, ਪਰਮਾਤਮ ਖੇਲ ਕਰਾਇੰਦਾ। ਜਨਮ ਜਨਮ ਦਾ ਧੋਵੇ ਦਾਗ਼, ਦੁਰਮਤ ਮੈਲ ਆਪ ਧੁਵਾਇੰਦਾ। ਸੁਰਤੀ ਸ਼ਬਦੀ ਡੋਰ ਪਕੜੇ ਵਾਗ, ਵਾਗਾਂ ਆਪਣੇ ਹੱਥ ਰਖਾਇੰਦਾ। ਦੀਪਕ ਜੋਤ ਜਗਾਏ ਚਿਰਾਗ਼, ਅੰਧ ਅੰਧੇਰ ਗਵਾਇੰਦਾ। ਏਥੇ ਓਥੇ ਦੋ ਜਹਾਨ ਸੱਜਣ ਸਾਕ, ਹਰਿ ਸਤਿਗੁਰ ਸੰਗ ਰਖਾਇੰਦਾ। ਬੰਦ ਕਿਵਾੜੀ ਖੋਲ੍ਹ ਤਾਕ, ਗੁਰਮੁਖ ਆਪਣੀ ਬੂਝ ਬੁਝਾਇੰਦਾ। ਨੇਤਰ ਹਰਨ ਫਰਨ ਖੁਲ੍ਹੇ ਜਾਗ, ਜਾਗਰਤ ਜੋਤ ਇਕ ਜਗਾਇੰਦਾ। ਆਪੇ ਕਰੇ ਪੂਰਾ ਭਵਿਖਤ ਵਾਕ, ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਚਲਾਇੰਦਾ। ਸਤਿਜੁਗ ਸਾਚਾ ਚਲੇ ਰਾਹ, ਰਹਿਬਰ ਹਰਿ ਹਰਿ ਆਪ ਅਖਵਾਈਆ। ਨਿਰਗੁਣ ਦੇਵੇ ਸਰਗੁਣ ਸਲਾਹ, ਸ਼ਬਦ ਸੁਨੇਹੜਾ ਇਕ ਸੁਣਾਈਆ। ਸਰਬ ਜੀਆਂ ਦਾ ਸਚ ਮਲਾਹ, ਸੋ ਪੁਰਖ ਨਿਰੰਜਣ ਆਪ ਅਖਵਾਈਆ। ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਵੇਖੇ ਥਾਉਂ ਥਾਂ, ਜਲ ਥਲ ਮਹੀਅਲ ਫੇਰਾ ਪਾਈਆ। ਚਾਰ ਕੁੰਟ ਦਹਿ ਦਿਸ਼ਾ ਹਰਿਜਨ ਸਾਚੇ ਪਕੜੇ ਬਾਂਹ, ਘਰ ਘਰ ਵਿਚ ਮੇਲ ਮਿਲਾਈਆ। ਸਤਿ ਜਪਾਏ ਇਕ ਨਾਂ, ਨਾਉਂ ਨਿਰੰਕਾਰਾ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੰ ਬ੍ਰਹਮ ਦਏ ਪਰਗਟਾਈਆ। ਹੰ ਬ੍ਰਹਮ ਏਕਾ ਅੱਖਰ, ਬਿਨ ਅੱਕਸ਼ਰ ਆਪ ਜਣਾਇੰਦਾ। ਤੋੜਨਹਾਰਾ ਬਜਰ ਕਪਾਟੀ ਪੱਥਰ, ਨਾਮ ਖੰਡਾ ਇਕ ਚਮਕਾਇੰਦਾ। ਨੇਤਰ ਨੀਰ ਵਿਰੋਲੇ ਅੱਥਰ, ਭੇਵ ਕੋਇ ਨਾ ਪਾਇੰਦਾ। ਪੰਜ ਵਿਕਾਰਾ ਕਰੇ ਸੱਥਰ, ਬਲ ਆਪਣਾ ਆਪ ਜਣਾਇੰਦਾ। ਆਪੇ ਚੋਟੀ ਚੜ੍ਹ ਕੇ ਬੈਠਾ ਸਿਖਰ, ਦਿਸ ਕਿਸੇ ਨਾ ਆਇੰਦਾ। ਆਦਿ ਜੁਗਾਦੀ ਮਾਤ ਪਿਤ ਪਿਸਰ, ਪਿਤਾ ਪੂਤ ਵੇਸ ਵਟਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਭੇਵ ਖੁਲ੍ਹਾਇੰਦਾ। ਸਤਿਜੁਗ ਭੇਵ ਜਾਏ ਖੁਲ੍ਹ, ਸ੍ਰੀ ਭਗਵਾਨ ਆਪ ਖੁਲ੍ਹਾਈਆ। ਹਰਿ ਭਗਤ ਬਣਾਏ ਸਾਚੀ ਕੁਲ, ਕੁਲਵੰਤਾ ਇਕ ਰਘੁਰਾਈਆ। ਸਚ ਫੁਲਵਾੜੀ ਜਾਏ ਫੁਲ, ਪੱਤ ਡਾਲ੍ਹੀ ਆਪ ਮਹਿਕਾਈਆ। ਸੰਤ ਸੁਹੇਲਾ ਸਾਚੇ ਕੰਡੇ ਜਾਏ ਤੁਲ, ਨਾਮ ਤੋਲਾ ਏਕਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਲਏ ਪਰਗਟਾਈਆ। ਸਤਿਜੁਗ ਪਰਗਟੇ ਵਿਚ ਜੱਗ, ਜੀਵਣ ਜੁਗਤ ਹਰਿ ਜਣਾਇੰਦਾ। ਹੰਸ ਬਣਾਏ ਫੜ ਫੜ ਕਗ, ਸੋਹੰ ਹੰਸਾ ਚੋਗ ਚੁਗਾਇੰਦਾ। ਤ੍ਰੈਗੁਣ ਮਾਇਆ ਬੁਝੇ ਅੱਗ, ਅਗਨੀ ਤੱਤ ਨਾ ਕੋਇ ਰਖਾਇੰਦਾ। ਸੰਤ ਸੁਹੇਲੇ ਆਪੇ ਸੱਦ, ਆਪਣੀ ਬੂਝ ਬੁਝਾਇੰਦਾ। ਅਨਹਦ ਨਾਦ ਵਜਾਏ ਨਦ, ਧੁਨ ਆਤਮਕ ਰਾਗ ਸੁਣਾਇੰਦਾ। ਆਤਮ ਸੇਜਾ ਬਹੇ ਸਜ, ਪਰਮਾਤਮ ਆਪਣੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਮਾਰਗ ਲਾਇੰਦਾ। ਸਾਚਾ ਮਾਰਗ ਏਕੰਕਾਰ, ਏਕਾ ਏਕ ਲਗਾਈਆ। ਲੇਖਾ ਚੁੱਕੇ ਜੁਗ ਚੌਕੜੀ ਚਾਰ, ਨਵ ਨੌਂ ਰਹਿਣ ਨਾ ਪਾਈਆ। ਸ੍ਰਿਸ਼ਟ ਸਬਾਈ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣ ਰਹੀ ਵਹਾਈਆ। ਪੀਰ ਪੈਗ਼ੰਬਰ ਮੁੱਲਾ ਸ਼ੇਖ਼ ਮੁਸਾਇਕ ਦਸਤਗੀਰ ਨਾ ਕੋਇ ਅਧਾਰ, ਦਸਤ ਬਰਦਾਰ ਹੋਈ ਲੋਕਾਈਆ। ਜਗਤ ਅੰਧੇਰਾ ਧੂੰਆਂਧਾਰ, ਸਚ ਪਰਕਾਸ਼ ਨਾ ਕੋਇ ਵਖਾਈਆ। ਕਾਗਦ ਕਲਮ ਲਿਖ ਲਿਖ ਗਏ ਹਾਰ, ਹਰਿ ਕਾ ਨਾਮ ਹਿਰਦੇ ਨਾ ਕੋਇ ਵਸਾਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠ, ਵਸਣ ਠੱਗ ਚੋਰ ਯਾਰ, ਠਾਕਰ ਨਜ਼ਰ ਕੋਇ ਨਾ ਆਈਆ। ਧਰਨੀ ਧਰਤ ਧਵਲ ਨੇਤਰ ਰੋਵੇ ਜ਼ਾਰੋ ਜ਼ਾਰ, ਪ੍ਰਭ ਅੱਗੇ ਸੀਸ ਝੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਪੁਕਾਰ, ਬੇਅੰਤ ਤੇਰੀ ਵਡਿਆਈਆ। ਅਸੀਂ ਲਿਖ ਲਿਖ ਲੇਖਾ ਦੱਸ ਕੇ ਗਏ ਵਿਚ ਸੰਸਾਰ, ਪੜ੍ਹ ਪੜ੍ਹ ਭੇਵ ਕੋਇ ਨਾ ਪਾਈਆ। ਤੇਰਾ ਭੁਲਿਆ ਨਾਉਂ ਹਰਿ ਨਿਰੰਕਾਰ, ਸਾਚਾ ਵਣਜ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਹੁਕਮ ਆਪ ਵਰਤਾਈਆ। ਕਲਜੁਗ ਤੇਰੀ ਅੰਤਮ ਕਾਰ, ਕਰਤਾ ਪੁਰਖ ਵੇਖ ਵਖਾਇੰਦਾ। ਸ੍ਰਿਸ਼ਟ ਸਬਾਈ ਨਾਰ ਵਿਭਚਾਰ, ਹਰਿ ਕੰਤ ਨਾ ਕੋਇ ਹੰਢਾਇੰਦਾ। ਗੁਰ ਕਾ ਸ਼ਬਦ ਨਾ ਸਕੇ ਕੋਇ
ਵਿਚਾਰ, ਰਸਨਾ ਪੜ੍ਹ ਪੜ੍ਹ ਵਾਦ ਵਧਾਇੰਦਾ। ਕਾਇਆ ਮੰਦਰ ਅੰਦਰ ਬੰਦ ਨਾ ਖੋਲ੍ਹੇ ਕੋਈ ਕਿਵਾੜ, ਗੁਰਦਰ ਮੰਦਰ ਮਸਜਦ ਸ਼ਿਵਦਵਾਲੇ ਜੀਵ ਜੰਤ ਫੇਰਾ ਪਾਇੰਦਾ। ਤ੍ਰੈਗੁਣ ਅਗਨੀ ਤਪੇ ਹਾੜ, ਸਾਂਤਕ ਸਤਿ ਨਾ ਕੋਇ ਕਰਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਲਗਾਇਆ ਅਖਾੜ, ਧੀਰਜ ਧੀਰ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਪੜਦਾ ਆਪ ਉਠਾਇੰਦਾ। ਕਲਜੁਗ ਪੜਦਾ ਜਾਏ ਉਠ, ਲੋਕਮਾਤ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਸਤਿਜੁਗ ਉਪਰ ਗਿਆ ਤੁਠ, ਸਿਰ ਆਪਣਾ ਹੱਥ ਟਿਕਾਈਆ। ਕੂੜ ਕੁੜਿਆਰਾ ਕੱਢੇ ਕੁੱਟ, ਨਾਮ ਚੰਡ ਪਰਚੰਡ ਚਮਕਾਈਆ। ਨੌਂ ਖੰਡ ਪ੍ਰਿਥਮੀ ਪਏ ਲੁੱਟ, ਸ਼ਾਹ ਸੁਲਤਾਨ ਰਹਿਣ ਕੋਇ ਨਾ ਪਾਈਆ। ਸ੍ਰਿਸ਼ਟ ਸਬਾਈ ਭਾਗ ਗਏ ਨਿਖੁਟ, ਭਾਵੀ ਕੂਕ ਕੂਕ ਸੁਣਾਈਆ। ਮਾਨਸ ਨਾਤਾ ਜਾਏ ਤੁਟ, ਬੰਧਨ ਫੇਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਖੇਲ ਕਰਾਈਆ । ਸਤਿਜੁਗ ਉਠੇ ਸਾਚਾ ਸੁਤ, ਸਤਿ ਪੁਰਖ ਨਿਰੰਜਣ ਆਪ ਉਠਾਈਆ। ਕਰੇ ਖੇਲ ਅਬਿਨਾਸ਼ੀ ਅਚੁੱਤ, ਭੇਵ ਕੋਇ ਨਾ ਪਾਈਆ। ਭਗਤਾਂ ਮੌਲੇ ਸਾਚੀ ਰੁੱਤ, ਰੁੱਤ ਬਸੰਤੀ ਇਕ ਵਖਾਈਆ। ਭਾਗ ਲਗਾਏ ਪੰਜ ਤੱਤ ਕਾਇਆ ਬੁੱਤ, ਘਰ ਮੰਦਰ ਵੱਜੇ ਵਧਾਈਆ। ਨਿਰਗੁਣ ਸਰਗੁਣ ਅੰਦਰ ਪਏ ਉਠ, ਬ੍ਰਹਮ ਪਾਰਬ੍ਰਹਮ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਆਪਣਾ ਖੇਲ ਕਰਾਈਆ। ਸਤਿਜੁਗ ਖੇਲ ਕਰੇ ਸਮਰਥ, ਕਲਜੁਗ ਕੂੜਾ ਪਾਰ ਕਰਾਈਆ। ਸਤਿ ਸਤਿਵਾਦੀ ਚਲਾਏ ਰਥ, ਸਤਿਗੁਰ ਪੂਰਾ ਹੋ ਸਹਾਈਆ। ਚਾਰ ਵਰਨਾਂ ਏਕਾ ਮਾਰਗ ਦੱਸ, ਏਕਾ ਰਾਹ ਦਏ ਵਖਾਈਆ। ਇਕ ਸੁਣਾਏ ਸਾਚੀ ਗਥ, ਸੋਹੰ ਢੋਲਾ ਆਪੇ ਗਾਈਆ। ਦਰਗਹਿ ਸਾਚੀ ਦੀ ਸਾਚੀ ਵਥ, ਸ੍ਰਿਸ਼ਟ ਸਬਾਈ ਝੋਲੀ ਆਪੇ ਪਾਈਆ। ਘਰ ਮੰਦਰ ਬਹਿ ਬਹਿ ਗਾਏ ਜਸ, ਕਾਇਆ ਬੰਕ ਬੰਕ ਸੁਹਾਈਆ। ਸੁਰਤੀ ਸ਼ਬਦੀ ਮੇਲ ਮਿਲਾਵਾ ਹੱਸ ਹੱਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਮਾਰਗ ਏਕਾ ਲਾਈਆ। ਸਤਿਜੁਗ ਮਾਰਗ ਆਤਮ ਪਰਮਾਤਮ ਨਾਤਾ, ਨਰ ਨਰਾਇਣ ਜੋੜ ਜੁੜਾਇੰਦਾ। ਪੁਰਖ ਅਬਿਨਾਸ਼ੀ ਵੇਖਣਹਾਰਾ ਖੇਲ ਤਮਾਸ਼ਾ, ਤ੍ਰੈਗੁਣ ਆਪਣਾ ਪੜਦਾ ਲਾਹਿੰਦਾ। ਸਾਚੇ ਮੰਦਰ ਬਹਿ ਬਹਿ ਪਾਏ ਰਾਸਾ, ਗੋਪੀ ਕਾਹਨ ਆਪ ਨਚਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਦਏ ਭਰਵਾਸਾ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਬੰਧਨ ਪਾਇੰਦਾ। ਸਤਿਜੁਗ ਸਾਚਾ ਬੰਧਨ ਪਾਏ ਡੋਰ, ਡੋਰੀ ਆਪਣੇ ਹੱਥ ਰਖਾਈਆ। ਸ਼ਬਦੀ ਗੁਰ ਬੰਨਣਹਾਰਾ ਪੰਜ ਚੋਰ, ਚੋਰੀ ਕਰਨ ਕੋਇ ਨਾ ਜਾਈਆ। ਤੱਤ ਵਿਕਾਰ ਨਾ ਪਾਏ ਸ਼ੋਰ, ਛੁਰੀ ਹੱਕ ਆਪ ਚਲਾਈਆ। ਲਹਿਣਾ ਚੁਕਾਏ ਤੋਰ ਮੋਰ, ਤੇਰਾ ਮੇਰਾ ਆਪਣਾ ਰੂਪ ਵਖਾਈਆ। ਪਾਵੇ ਸਾਰ ਅੰਧ ਘੋਰ, ਡੂੰਘੀ ਭਵਰੀ ਫੋਲ ਫੋਲਾਈਆ। ਸਤਿ ਸਤਿਵਾਦੀ ਸਤਿ ਪੁਰਖ ਨਿਰੰਜਣ ਚੜ੍ਹੇ ਸਾਚੇ ਘੋੜ, ਅਗੰਮੀ ਘੋੜਾ ਆਪ ਦੁੜਾਈਆ। ਕਲਜੁਗ ਅੰਤਮ ਚੌਥੇ ਜੁਗ ਜੋਤੀ ਮਾਰੇ ਪੌੜ, ਗੋਬਿੰਦ ਮੀਤਾ ਸੱਚਾ ਮਾਹੀਆ। ਲੱਖ ਚੁਰਾਸੀ ਵੇਖੇ ਰੀਠਾ ਕੌੜ, ਕੌੜਾ ਰੀਠਾ ਭੰਨ ਵਖਾਈਆ। ਪੂਤ ਸਪੂਤਾ ਬ੍ਰਹਿਮਣ ਗੌੜ, ਉਚੇ ਟਿੱਲੇ ਪਰਬਤ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਜਣਾਏ ਜਨ, ਜਨ ਜਨਨੀ ਆਪ ਅਖਵਾਇੰਦਾ। ਏਕਾ ਰਾਗ ਸੁਣਾਏ ਕੰਨ, ਨਾਦੀ
ਨਾਦ ਵਜਾਇੰਦਾ। ਬੰਨਣਹਾਰਾ ਮਨੂਆਂ ਮਨ, ਮਨ ਵਾਸਨਾ ਆਪ ਮਿਟਾਇੰਦਾ। ਭਾਗ ਲਗਾਏ ਕਾਇਆ ਪੰਜ ਤੱਤ ਤਨ, ਸੋਹੰ ਢੋਲਾ ਆਪ ਸੁਣਾਇੰਦਾ। ਪੰਚ ਵਿਕਾਰਾ ਦੇਵੇ ਡੰਨ, ਸ਼ਰਅ ਸ਼ਰੀਅਤ ਨਾ ਕੋਇ ਵਖਾਇੰਦਾ। ਸਚ ਵਸੇਰਾ ਬਿਨ ਛੱਪਰੀ ਛੰਨ, ਸਚਖੰਡ ਦੁਆਰੇ ਸੋਭਾ ਪਾਇੰਦਾ। ਜੋ ਘੜੇ ਸੋ ਦੇਵੇ ਭੰਨ, ਥਿਰ ਕੋਇ ਰਹਿਣ ਨਾ ਪਾਇੰਦਾ। ਸਤਿਜੁਗ ਬੇੜਾ ਆਪੇ ਬੰਨ੍ਹ, ਬਣ ਖੇਵਟ ਖੇਟਾ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰਾ ਆਪ ਚਲਾਇੰਦਾ। ਸਾਚੀ ਧਾਰਾ ਭਗਤ ਭਗਵੰਤ, ਲੋਕਮਾਤ ਚਲਾਈਆ। ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਖੇਲ ਕਰਾਈਆ। ਨਿਰਗੁਣ ਸਰਗੁਣ ਵੇਸ ਵਟਾਏ ਜੁਗਾ ਜੁਗੰਤ, ਗੁਰ ਅਵਤਾਰ ਨਾਉਂ ਧਰਾਈਆ । ਕਲਜੁਗ ਅੰਤਮ ਖੇਲ ਕਰੇ ਸ੍ਰੀ ਭਗਵੰਤ, ਮਹਿਬਾਨ ਬੀਦੋ ਬੀ ਖੈਰ ਯਾ ਅੱਲਾਹ, ਭੇਵ ਕੋਇ ਨਾ ਪਾਈਆ। ਆਪ ਉਠਾਏ ਗੁਰਮੁਖ ਸਾਚੇ ਸੰਤ, ਸਤਿਗੁਰ ਆਪਣੀ ਦਇਆ ਕਮਾਈਆ। ਏਕਾ ਨਾਉਂ ਮਣੀਆਂ ਮੰਤ, ਮਨ ਕਾ ਮਣਕਾ ਦਏ ਭੁਵਾਈਆ। ਮੇਲ ਮਿਲਾਵਾ ਸਾਚੀ ਸੰਗਤ, ਹਰਿ ਸੰਗਤ ਮੇਲਾ ਸਹਿਜ ਸੁਭਾਈਆ। ਨਾਤਾ ਤੁੱਟੇ ਭੁੱਖ ਨੰਗਤ, ਵਸਤ ਅਮੋਲਕ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਵੇਸ ਕਰ, ਸਤਿਜੁਗ ਸਾਚਾ ਮਾਤ ਧਰ, ਸੋਹੰ ਸੋ ਕਰੇ ਕੁੜਮਾਈਆ। ਸੋਹੰ ਸ਼ਬਦ ਧੁਰ ਦੀ ਧਾਰ, ਧਰਨੀ ਧਰਤ ਧਵਲ ਟਿਕਾਇੰਦਾ। ਨਿਰਗੁਣ ਸਰਗੁਣ ਕਰੇ ਪਿਆਰ, ਜਗਤ ਨੇਤਰ ਦਿਸ ਨਾ ਆਇੰਦਾ। ਅੰਤਰ ਅੰਤਰ ਵੱਜੇ ਸਿਤਾਰ, ਤੰਦੀ ਤੰਦ ਨਾ ਕੋਇ ਰਖਾਇੰਦਾ। ਰਸਨਾ ਜਿਹਵਾ ਨਾ ਕੋਇ ਵਿਚਾਰ, ਬੱਤੀ ਦੰਦ ਨਾ ਕੋਇ ਸਲਾਹਿੰਦਾ। ਗੁਫ਼ਤ ਸ਼ਨੀਦ ਏਕਾ ਕਾਰ, ਜ਼ਾਹਰ ਜ਼ਹੂਰ ਵੇਸ ਵਟਾਇੰਦਾ। ਜਨ ਭਗਤਾਂ ਪੈਜ ਦਏ ਸਵਾਰ, ਭਗਵਨ ਆਪਣੀ ਦਇਆ ਕਮਾਇੰਦਾ। ਸਚ ਮਹੱਲਾ ਕਰ ਤਿਆਰ, ਉਚ ਅਟੱਲਾ ਆਪ ਬਣਾਇੰਦਾ। ਛੱਤੀ ਯੁਗ ਦਾ ਕਰਜ਼ ਉਤਾਰ, ਮਕਰੂਜ ਆਪਣਾ ਕਰਜ਼ ਅਦਾ ਕਰਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਹੁਕਮੀ ਹੁਕਮ ਦੇਵੇ ਏਕਾ ਵਾਰ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਕਲਜੁਗ ਰਹੇ ਨਾ ਵਿਚ ਸੰਸਾਰ, ਸਤਿਜੁਗ ਸਾਚਾ ਮਾਰਗ ਲਾਇੰਦਾ। ਦੋਹਾਂ ਵਿਚੋਲਾ ਆਪ ਨਿਰੰਕਾਰ, ਲਹਿਣਾ ਦੇਣਾ ਦੇਣਾ ਲਹਿਣਾ ਸਭ ਦੀ ਝੋਲੀ ਪਾਇੰਦਾ। ਭਾਣਾ ਸਹਿਣਾ ਸਰਬ ਸੰਸਾਰ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਮਾਤ ਧਰ, ਸਾਚਾ ਸ਼ਬਦ ਆਪ ਵਰਤਾਇੰਦਾ। ਸਾਚਾ ਸ਼ਬਦ ਸਾਚੀ ਵਸਤ, ਹਰਿ ਸਤਿਗੁਰ ਆਪ ਵਰਤਾਈਆ। ਗੁਰਮੁਖਾਂ ਦੇਵੇ ਦਸਤ ਬਦਸਤ, ਜਗਤ ਉਧਾਰ ਨਾ ਕੋਇ ਕਰਾਈਆ। ਏਕਾ ਰੰਗ ਵਖਾਏ ਕੀਟ ਹਸਤ, ਊਚਾਂ ਨੀਚਾਂ ਏਕਾ ਘਰ ਬਹਾਈਆ। ਏਕਾ ਨਾਮ ਖੁਮਾਰੀ ਦੇਵੇ ਮਸਤ, ਜੋ ਜਨ ਸੋਹੰ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਪੁਰਖ ਸਮਰਥ, ਸਮਰਥ ਪੁਰਖ ਵਡੀ ਵਡਿਆਈਆ। ਸਮਰਥ ਪੁਰਖ ਸਾਚਾ ਨਾਉਂ, ਕਲਜੁਗ ਅੰਤ ਆਪ ਚਲਾਇੰਦਾ। ਨਿਥਾਂਵਿਆਂ ਦੇਵੇ ਸਾਚਾ ਥਾਉਂ, ਦਰਗਹਿ ਸਾਚੀ ਆਪ ਬਹਾਇੰਦਾ। ਚਾਰ ਵਰਨਾਂ ਪਕੜੇ ਬਾਂਹੋਂ, ਵਰਨ ਬਰਨ ਨਾ ਕੋਇ ਰਖਾਇੰਦਾ। ਜਨ ਭਗਤਾਂ ਬਣੇ ਪਿਤਾ ਮਾਉਂ, ਸਾਚੇ ਸੰਤ ਗੋਦ ਸੁਹਾਇੰਦਾ। ਗੁਰਮੁਖ ਜਪਾਏ ਏਕਾ ਨਾਉਂ, ਨਿਰਗੁਣ ਨਿਰੰਕਾਰ ਏਕਾ ਘਰ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ
ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਦੇਵੇ ਜੀਆ ਦਾਨ, ਨੌਂ ਖੰਡ ਪ੍ਰਿਥਮੀ ਇਕ ਗਿਆਨ, ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਈਸ਼ ਜੀਵ ਜਗਦੀਸ ਮੇਲ ਮਿਲਾਇੰਦਾ।