ਪੁਸਤਕਾਲਾਭਾਗ ੧੧

੧੬ ਚੇਤ ੨੦੧੯ ਬਿਕ੍ਰਮੀ ਸ਼ਿੰਗਾਰਾ ਸਿੰਘ ਦੇ ਗ੍ਰਹਿ ਕਲਸੀਆਂ ਜ਼ਿਲਾ ਅੰਮ੍ਰਿਤਸਰ

ਸਤਿਗੁਰ ਨਿਸ਼ਾਨਾ ਗੁਰਸਿਖ, ਸਤਿ ਸਤਿਵਾਦੀ ਆਪ ਝੁਲਾਇੰਦਾ। ਵਸਤ ਅਮੋਲਕ ਨਾਮ ਭਿਖ, ਹਰਿ ਭਿਖਕ ਝੋਲੀ ਆਪ ਭਰਾਇੰਦਾ। ਏਥੇ ਉਥੇ ਦੋ ਜਹਾਨਾਂ ਲੇਖਾ ਲਿਖ, ਲਿਖ ਲਿਖ ਆਪੇ ਵੇਖ ਵਖਾਇੰਦਾ। ਲੱਖ ਚੁਰਾਸੀ ਨੇਤਰ ਪੇਖ, ਹਰਿਜਨ ਆਪਣੇ ਬਾਹਰ ਕਢਾਇੰਦਾ। ਪੂਰਬ ਲਹਿਣਾ ਮਸਤਕ ਰੇਖ, ਜਗਤ ਰੇਖਾ ਆਪ ਮਿਟਾਇੰਦਾ। ਸ਼ਬਦ ਅਗੰਮੀ ਨਾਮ ਸੰਦੇਸ, ਸਦਾ ਸੁਹੇਲਾ ਆਪ ਸੁਣਾਇੰਦਾ। ਜੁਗ ਚੌਕੜੀ ਅਵੱਲੜਾ ਵੇਸ, ਨਿਰਗੁਣ ਸਰਗੁਣ ਆਪ ਵਟਾਇੰਦਾ। ਸਚਖੰਡ ਨਿਵਾਸੀ ਨਰ ਨਰੇਸ਼, ਹੁਕਮੀ ਹੁਕਮ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਸ਼ਾਨਾ ਗੁਰਮੁਖ ਇਕ ਵਖਾਇੰਦਾ। ਗੁਰਮੁਖ ਨਿਸ਼ਾਨਾ ਲੋਕਮਾਤ ਤ੍ਰੈਗੁਣ ਅਤੀਤਾ ਆਪ ਝੁਲਾਈਆ। ਸਤਿ ਪੁਰਖ ਨਿਰੰਜਣ ਦੇ ਦੇ ਦਾਤ, ਆਪਣਾ ਨਾਉਂ ਵਡਿਆਈਆ। ਸੇਵਾ ਕਰੇ ਬਣ ਬਣ ਪਿਤਾ ਮਾਤ, ਗੁਰਸਿਖ ਆਪਣੀ ਗੋਦ ਬਹਾਈਆ। ਮੇਟ ਮਿਟਾਏ ਅੰਧੇਰੀ ਰਾਤ, ਅੰਧ ਅੰਧੇਰ ਦਏ ਗਵਾਈਆ। ਚਰਨ ਕਵਲ ਉਪਰ ਧਵਲ ਏਕਾ ਬੰਨ੍ਹੇ ਸਾਚਾ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਸਦਾ

ਸੁਹੇਲਾ ਇਕ ਇਕੇਲਾ ਪੁਰਖ ਅਬਿਨਾਸ਼ੀ ਦੇਵੇ ਸਾਥ, ਆਪਣਾ ਸੰਗ ਨਿਭਾਈਆ। ਸਾਢੇ ਤਿੰਨ ਹੱਥ ਚਲਾਏ ਕਾਇਆ ਰਾਥ, ਬਣ ਰਥਵਾਹੀ ਸੇਵ ਕਮਾਈਆ। ਅੱਠੇ ਪਹਿਰ ਪੂਜਾ ਪਾਠ, ਧਿਆਨ ਧਿਆਨ ਵਿਚ ਰਖਾਈਆ। ਦੁਰਮਤ ਮੈਲ ਆਪੇ ਕਾਟ, ਪੱਤਤ ਪਾਪੀ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਦੇਵੇ ਮਾਣ ਵਡਿਆਈਆ। ਗੁਰਸਿਖ ਨਿਸ਼ਾਨਾ ਝੁੱਲੇ ਜਗ, ਸਤਿਗੁਰ ਸੱਚਾ ਆਪ ਝੁਲਾਈਆ। ਸ਼ਾਹ ਪਾਤਸ਼ਾਹ ਸੂਰਾ ਸਰਬੱਗ, ਸ਼ਹਿਨਸ਼ਾਹ ਆਪਣੇ ਹੱਥ ਰੱਖੇ ਵਡਿਆਈਆ। ਨਿਰਗੁਣ ਸਰਗੁਣ ਖੇਲ ਅਲੱਗ ਅਲੱਗ, ਜਗਤ ਵਿਛੋੜਾ ਆਪਣਾ ਭੇਵ ਨਾ ਕਿਸੇ ਜਣਾਈਆ। ਜਿਸ ਜਨ ਬੁਝਾਏ ਲੱਗੀ ਅੱਗ, ਤਿਸ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਦੇਵੇ ਮਾਣ ਵਡਿਆਈਆ। ਗੁਰਸਿਖ ਨਿਸ਼ਾਨਾ ਰਿਹਾ ਝੁੱਲ, ਜੁਗ ਕਰਤਾ ਆਪ ਝੁਲਾਇੰਦਾ। ਦੋ ਜਹਾਨਾਂ ਪਾਏ ਮੁਲ, ਕੀਮਤ ਕਰਤਾ ਆਪ ਚੁਕਾਇੰਦਾ। ਭਾਗ ਲਗਾਏ ਸਾਚੀ ਕੁਲ, ਕੁਲਵੰਤਾ ਖੇਲ ਕਰਾਇੰਦਾ । ਸਤਿ ਸਤਿਵਾਦੀ ਬੂਟਾ ਨਾ ਜਾਏ ਹੁਲ, ਪੱਤ ਡਾਲ੍ਹੀ ਫੁੱਲ ਆਪ ਲਗਾਇੰਦਾ। ਲੋਕਮਾਤ ਨਾ ਜਾਏ ਰੁਲ, ਹਰਿ ਜੂ ਆਪਣੀ ਗੋਦ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪਣੇ ਦਰ ਰਖਾਇੰਦਾ। ਗੁਰਸਿਖ ਤੇਰਾ ਸੱਚਾ ਦਰ, ਪੁਰਖ ਅਬਿਨਾਸ਼ੀ ਵੇਖਣ ਆਈਆ। ਜੁਗਾ ਜੁਗੰਤਰ ਵੇਸ ਕਰ, ਲੋਕਮਾਤ ਫੇਰਾ ਪਾਈਆ। ਡੂੰਘੀ ਭਵਰੀ ਅੰਦਰ ਵੜ, ਸਚ ਦੁਆਰੇ ਕੁੰਡਾ ਲਾਹੀਆ। ਨਿਰਭੌ ਭੈ ਰਖਾਏ ਨਾ ਕੋਇ ਡਰ, ਚਿੰਤਾ ਸੋਗ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਆਪਣੇ ਦਰ ਮੰਗਾਈਆ। ਗੁਰਸਿਖ ਤੇਰਾ ਸਾਚਾ ਦਰ, ਹਰਿ ਮੰਦਰ ਆਪ ਬਣਾਇੰਦਾ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਆਦਿ ਅੰਤ ਲਏ ਫੜ, ਆਪਣਾ ਪੱਲੂ ਹੱਥ ਵਖਾਇੰਦਾ। ਸਾਚੇ ਪੌੜੇ ਜਾਏ ਚੜ੍ਹ, ਰਾਹ ਵਿਚਕਾਰ ਨਾ ਕੋਇ ਅਟਕਾਇੰਦਾ। ਰਸਨਾ ਜਿਹਵਾ ਰਹੀ ਲੜ, ਆਤਮ ਪਰਮਾਤਮ ਬੰਧਨ ਨਾ ਕੋਇ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਸਿਖ ਆਪਣੇ ਸੰਗ ਰਖਾਇੰਦਾ । ਗੁਰਸਿਖ ਤੇਰਾ ਸੱਚਾ ਸੰਗ, ਏਥੇ ਓਥੇ ਘਟ ਨਾ ਜਾਈਆ। ਤੇਰੀ ਮੇਰੀ ਇਕੋ ਮੰਗ, ਤੂੰ ਮੇਰਾ ਮੈਂ ਤੇਰਾ ਦੂਜਾ ਸਾਕ ਨਾ ਕੋਇ ਬਣਾਈਆ। ਤੇਰਾ ਘਰ ਮੇਰਾ ਅਨੰਦ, ਅਨੰਦ ਤੇਰਾ ਚੰਦ ਸੀਤਲ ਧਾਰ ਵਹਾਈਆ। ਮੇਰਾ ਨਾਉਂ ਤੇਰਾ ਛੰਦ, ਤੇਰਾ ਛੰਦ ਖੇਲ ਸੂਰਾ ਸਰਬੰਗ, ਕਰੇ ਖੇਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਦੇਵੇ ਮਾਣ ਵਡਿਆਈਆ। ਗੁਰਸਿਖ ਤੇਰਾ ਵੱਡਾ ਮਾਣ, ਹਰਿ ਵੱਡਾ ਵਡ ਵਡਿਆਇੰਦਾ। ਲੱਖ ਚੁਰਾਸੀ ਪੁਣ ਛਾਣ, ਤੇਰੀ ਬਣਤ ਬਣਾਇੰਦਾ। ਤੇਰੀ ਘਾੜਤ ਘੜੀ ਬਣ ਤਰਖਾਣ, ਬਾਢੀ ਆਪਣਾ ਰੂਪ ਵਟਾਇੰਦਾ। ਲੋਕਮਾਤ ਨਾ ਸਕੇ ਕੋਈ ਪਹਿਚਾਨ, ਨਜ਼ਰੀਆ ਨਜ਼ਰ ਕਿਸੇ ਨਾ ਆਇੰਦਾ। ਲੇਖਾ ਜਾਣੇ ਸ੍ਰੀ ਭਗਵਾਨ, ਲੇਖਾ ਆਪਣੇ ਹੱਥ ਰਖਾਇੰਦਾ। ਗੁਰਮੁਖ ਸੱਜਣ ਚਤੁਰ ਸੁਜਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸੱਚਾ ਆਪ ਸਾਲਾਹਿੰਦਾ। ਹਰਿਜਨ ਸੱਚਾ ਸਾਲਾਹਣ ਯੋਗ, ਗੁਰਸਿਖ ਤੇਰੇ ਨਾਮ ਵਡਿਆਈਆ। ਬਿਨ ਗੁਰਸਿਖ ਤੇਰੇ ਸਤਿਗੁਰ ਕਿਸੇ ਨਾਲ ਨਾ ਕਰੇ ਸੰਜੋਗ, ਲੋਕਮਾਤ ਨਾ ਹੋਏ ਕੁੜਮਾਈਆ। ਆਤਮ ਸੇਜਾ ਭੋਗੇ ਨਾ ਭੋਗ, ਪਰਮਾਤਮ ਮੇਲ ਨਾ ਕਿਸੇ ਥਾਈਆ। ਗੁਰਸਿਖ ਗੁਰ ਗੁਰ ਇਕ ਦੂਜੇ ਦੀ ਰੱਖਣ ਓਟ, ਬਿਨ ਗੁਰਸਿਖ ਸਤਿਗੁਰ ਕੰਮ ਕਿਸੇ ਨਾ ਆਈਆ।

ਗੁਰਸਿਖ ਤੇਰਾ ਨੂਰ ਮੇਰੀ ਜੋਤ, ਮੇਰੀ ਜੋਤ ਤੇਰੀ ਰੁਸ਼ਨਾਈਆ। ਗੁਰਸਿਖ ਤੇਰੀ ਕਾਇਆ ਮੇਰਾ ਕੋਟ, ਮੇਰਾ ਕੋਟ ਤੇਰਾ ਗੜ੍ਹ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸੱਚਾ ਇਕ ਬਣਾਈਆ। ਗੁਰਮੁਖ ਸੱਚਾ ਬਣਾਏ ਆਪ, ਦੂਸਰ ਹੋਰ ਨਾ ਕੋਇ ਜਣਾਇੰਦਾ। ਆਪੇ ਜਾਣੇ ਵਡ ਪਰਤਾਪ, ਵਡ ਪਰਤਾਪੀ ਵੇਖ ਵਖਾਇੰਦਾ। ਕੋਟਨ ਕੋਟ ਜਨਮ ਦੇ ਉਤਾਰੇ ਪਾਪ, ਦੁਰਮਤ ਮੈਲ ਆਪ ਧੁਵਾਇੰਦਾ। ਮੇਟਣਹਾਰਾ ਰੋਗ ਸੰਤਾਪ, ਸਾਚੀ ਸਿਖਿਆ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਆਪਣੇ ਰੰਗ ਰੰਗਾਇੰਦਾ। ਗੁਰਸਿਖ ਰੰਗੇ ਆਪਣੇ ਰੰਗ, ਰੰਗਣਹਾਰ ਕਰਤਾਰਾ। ਆਤਮ ਸੇਜਾ ਵੇਖ ਪਲੰਘ, ਕਰੇ ਖੇਲ ਨਿਆਰਾ। ਅਨਹਦ ਸ਼ਬਦ ਧੁੰਨ ਮਰਦੰਗ, ਹਰਿ ਵਜਾਏ ਵਜਾਵਣਹਾਰਾ। ਆਪੇ ਵੇਖੇ ਅੰਦਰ ਲੰਘ, ਆਵਣ ਜਾਵਣ ਕਰੇ ਖੇਲ ਅਪਾਰਾ। ਮਿਹਰਵਾਨ ਮਿਹਰਵਾਨ ਮਿਹਰਵਾਨ ਦੇਵੇ ਇਕ ਅਨੰਦ, ਅਨੰਦ ਮੰਗਲ ਸੁਣਾਏ ਸਾਚੀ ਵਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਸਿਖ ਨਿਸ਼ਾਨਾ ਝੁੱਲੇ ਯੁਗ ਚਾਰਾ। ਯੁਗ ਚਾਰ ਝੁੱਲੇ ਨਿਸ਼ਾਨ, ਸਤਿਗੁਰ ਪੂਰਾ ਆਪ ਝੁਲਾਈਆ। ਕਰੇ ਖੇਲ ਸ੍ਰੀ ਭਗਵਾਨ, ਆਪਣੇ ਹੱਥ ਰੱਖੇ ਵਡਿਆਈਆ। ਸਿੰਘ ਸ਼ੇਰ ਸ਼ੇਰ ਨੌਜਵਾਨ, ਬਿਰਧ ਬਾਲ ਰੂਪ ਨਜ਼ਰ ਕੋਇ ਨਾ ਆਈਆ। ਲੇਖਾ ਜਾਣੇ ਜ਼ਿਮੀਂ ਅਸਮਾਨ, ਗਗਨ ਮੰਡਲ ਆਪਣਾ ਹੁਕਮ ਵਰਤਾਈਆ। ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵੇਖੇ ਮਾਰ ਧਿਆਨ, ਘਰ ਘਰ ਆਪਣਾ ਪੜਦਾ ਲਾਹੀਆ। ਸੱਤ ਦੀਪ ਝੂਠੀ ਦਿਸੇ ਦੁਕਾਨ, ਸਾਚਾ ਹੱਟ ਨਾ ਕੋਇ ਖੁਲ੍ਹਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਦੀਨਨ ਆਪਣੀ ਦਇਆ ਕਮਾਈਆ। ਗੁਰਮੁਖ ਸਾਚੇ ਆਪ ਪਹਿਚਾਨ, ਆਪਣੀ ਬੂਝ ਬੁਝਾਈਆ। ਜਨਮ ਜਨਮ ਦਾ ਲਹਿਣਾ ਦੇਣਾ ਚੁਕਿਆ ਆਣ, ਕਰਮ ਕਰਮਗਤ ਕੋਇ ਰਹਿਣ ਨਾ ਪਾਈਆ। ਧੂੜੀ ਚਰਨ ਕਰਾਇਆ ਸਚ ਇਸ਼ਨਾਨ, ਅਠਸਠ ਤੀਰਥ ਨਾਤਾ ਤੋੜ ਤੁੜਾਈਆ। ਚਰਨ ਛੁਹਾਇਆ ਜਿਸ ਦਰ ਆਣ, ਸੋ ਦਰ ਦੋ ਜਹਾਨ ਸੋਭਾ ਪਾਈਆ। ਦੇਵਤ ਸੁਰ ਰਿਖ ਮੁਨ ਵਿਸ਼ਨ ਬ੍ਰਹਮਾ ਸ਼ਿਵ ਸਰਬ ਜਸ ਗਾਨ, ਜੈ ਜੈਕਾਰ ਸੁਣਾਈਆ। ਧਰੂ ਪ੍ਰਹਿਲਾਦ ਨੇਤਰ ਨੈਣ ਸ਼ਰਮਾਣ, ਦੂਰ ਦੁਰਾਡੇ ਵੇਖਣ ਚਾਈਂ ਚਾਈਂਆ। ਕਰਿਆ ਖੇਲ ਸ੍ਰੀ ਭਗਵਾਨ, ਲੋਕਮਾਤ ਜੋਤ ਜਗਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆ ਦੇਵੇ ਦਾਨ, ਸਾਚਾ ਨਾਮ ਇਕ ਵਰਤਾਈਆ। ਚਾਰ ਜੁਗ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਭਗਤਾਂ ਸੰਤਾਂ ਦੇਦਾਂ ਆਇਆ ਆਪਣਾ ਗਿਆਨ, ਅੱਖਰ ਅੱਖਰ ਕਰ ਪੜ੍ਹਾਈਆ। ਕਲਜੁਗ ਅੰਤਮ ਹੋ ਮਿਹਰਵਾਨ, ਕਿਰਪਾ ਕਰੇ ਵਾਲੀ ਦੋ ਜਹਾਨ, ਗੁਰਸਿਖਾਂ ਏਕਾ ਵਾਰ ਆਪਣੀ ਬੂਝ ਬੁਝਾਈਆ। ਜੋ ਜਨ ਗਾਏ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਮਰਨ ਵਿਚ ਕਦੇ ਨਾ ਆਈਆ। ਸਚਖੰਡ ਵਸੇ ਸਚ ਮਕਾਨ, ਗੁਰਸਿਖ ਸਾਚਾ ਗਿਆ ਸਮਝਾਈਆ। ਸਤਿਗੁਰ ਮੀਤਾ ਠਾਂਡਾ ਸੀਤਾ ਨਿਰਗੁਣ ਦਾਤਾ ਪੁਰਖ ਬਿਧਾਤਾ ਅੱਗੋਂ ਮਿਲੇ ਆਣ, ਆਪ ਆਪਣਾ ਕੁੰਡਾ ਲਾਹੀਆ। ਲੋਕਮਾਤ ਦੇ ਗੁਰਸਿਖ ਪਰਧਾਨ, ਸਚਖੰਡ ਦੁਆਰੇ ਰਿਹਾ ਵਸਾਈਆ। ਸਿੰਘ ਚੇਤ ਚੇਤਨ ਰੂਪ ਕਰ ਪਰਵਾਨ, ਪਿਛਲਾ ਚੇਤਾ ਭੁੱਲ ਕਦੇ ਨਾ ਜਾਈਆ। ਹੱਥ ਵਿਚ ਖੂੰਡਾ ਦੇ ਦੇ ਡਾਂਗ, ਵੇਖਣਹਾਰਾ ਜੀਵ ਸ਼ੈਤਾਨ, ਜਗਤ ਸ਼ਰਅ ਨਾਲ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਆਪਣੇ ਦਰ ਬਹਾਈਆ। ਗੁਰਮੁਖ ਦਰ ਵੜਿਆ ਜਾ, ਜਾ ਜਾ ਖ਼ੁਸ਼ੀ ਮਨਾਇੰਦਾ। ਵਾਹਵਾ ਤੇਰੀ ਮਹਿਮਾ ਬੇਪਰਵਾਹ, ਅੰਤ ਕੋਇ

ਨਾ ਪਾਇੰਦਾ। ਅਸੀਂ ਲੋਕਮਾਤ ਸ਼ਰਮਿੰਦੇ ਹੋ ਹੋ ਤੈਨੂੰ ਕਹਿੰਦੇ ਰਹੇ ਸੱਚੇ ਪਾਤਸ਼ਾਹ, ਨਿਉਂ ਨਿਉਂ ਚਰਨਾਂ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਵਿਖਾਇਆ ਏਕਾ ਘਰ, ਘਰ ਸਾਚਾ ਇਕ ਵਡਿਆਇੰਦਾ। ਗੁਰਸਿਖ ਕਹੇ ਅੱਗੋਂ ਪੁਕਾਰ, ਸਤਿਗੁਰ ਤੇਰੀ ਵਡ ਵਡਿਆਈਆ। ਤੇਰਾ ਭੇਤ ਨਾ ਪਾਇਆ ਵਿਚ ਸੰਸਾਰ, ਬਣ ਸੰਗੀ ਸੰਗ ਨਿਭਾਈਆ। ਧੰਨ ਭਾਗ ਤੂੰ ਸਾਡੀ ਨਿਮਸਕਾਰ ਕਰੀ ਪਰਵਾਨ, ਅੰਤ ਪਰਵਾਨਾ ਹੱਥ ਫੜਾਈਆ। ਆਪਣੇ ਨਾਲ ਮਿਲਾਇਆ ਆਣ, ਮਿਲ ਮਿਲ ਆਪਣੀ ਖ਼ੁਸ਼ੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਲੇਖਾ ਲੇਖੇ ਪਾਈਆ। ਸਤਿਗੁਰ ਪੂਰਾ ਪਿਆ ਹੱਸ, ਹੱਸ ਹੱਸ ਸੁਣਾਇੰਦਾ। ਮੈਂ ਏਥੇ ਓਥੇ ਸਿਖਾਂ ਵਸ, ਮੇਰਾ ਵਸ ਕੋਇ ਨਾ ਜਾਇੰਦਾ। ਪ੍ਰੇਮ ਪਿਆਰ ਅੰਦਰ ਗਿਆ ਫਸ, ਰਾਹ ਖਹਿੜਾ ਨਜ਼ਰ ਕੋਇ ਨਾ ਆਇੰਦਾ। ਨਿਰਗੁਣ ਸਰਗੁਣ ਹੋ ਹੋ ਗਾਵਾਂ ਤੁਹਾਡਾ ਜਸ, ਕਾਗ਼ਜ਼ ਕਲਮ ਸ਼ਾਹੀ ਨਾਲ ਰਲਾਇੰਦਾ। ਜਸ ਗਾ ਗਾ ਕਰਾਂ ਨਾ ਬਸ, ਤੁਹਾਡਾ ਨਿਸ਼ਾਨ ਮਾਤ ਝੁਲਾਇੰਦਾ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਚਾਰ ਜੁਗ ਦਾ ਮਾਰਗ ਦੱਸ, ਸਾਚਾ ਰਾਹ ਆਪ ਚਲਾਇੰਦਾ। ਅੰਦਰੇ ਅੰਦਰ ਜਾਵਾਂ ਵਸ, ਰੂਪ ਰੇਖ ਰੰਗ ਨਾ ਕੋਇ ਰਖਾਇੰਦਾ। ਭਾਗ ਲਗਾਵਾਂ ਸਾਢੇ ਤਿੰਨ ਹੱਥ, ਹੱਥੋ ਹੱਥ ਲੇਖਾ ਆਪ ਚੁਕਾਇੰਦਾ। ਸ਼ਬਦ ਅਗੰਮੀ ਇਕ ਅਕੱਥ, ਸਾਚੀ ਕਥਨੀ ਆਪ ਸੁਣਾਇੰਦਾ। ਗੁਰਸਿਖ ਚਲਾਵਾਂ ਸਾਚਾ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਹੋਏ ਨਿਮਾਣਾ ਗੁਰਸਿਖ ਦੁਆਰੇ ਜਾਵਾਂ ਢੱਠ, ਆਪਣਾ ਬਲ ਨਾ ਕੋਇ ਰਖਾਇੰਦਾ। ਗੁਰਸਿਖ ਨਿਸ਼ਾਨਾ ਮੰਦਰ ਗੁਰਦੁਆਰਾ ਮਸਜਦ ਮੱਠ, ਅਠਸਠ ਤੇਰਾ ਨਾਉਂ ਪਰਗਟਾਇੰਦਾ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਗੁਰਮੁਖ ਆਪ ਪਛਾਣ, ਆਪਣਾ ਲੇਖਾ ਗੁਰਸਿਖਾਂ ਹੱਥ ਰਖਾਇੰਦਾ। ਗੁਰਸਿਖ ਮੇਰੀ ਸੱਚੀ ਜ਼ਾਤ, ਦੂਜੀ ਵੰਡ ਨਾ ਕੋਇ ਵੰਡਾਈਆ। ਗੁਰਸਿਖ ਮੇਰੀ ਵਡ ਕਰਾਮਾਤ, ਲੋਕਮਾਤ ਕਰੇ ਰੁਸ਼ਨਾਈਆ। ਗੁਰਸਿਖ ਮੇਰੀ ਸਾਚੀ ਗਾਥ, ਪੜ੍ਹ ਪੜ੍ਹ ਥੱਕੇ ਲੋਕਾਈਆ। ਗੁਰਸਿਖ ਮੇਰੀ ਸਾਚੀ ਦਾਤ, ਲੱਖ ਚੁਰਾਸੀ ਭੰਡਾਰਾ ਇਕ ਵਖਾਈਆ। ਗੁਰਸਿਖ ਮੇਟੇ ਅੰਧੇਰੀ ਰਾਤ, ਆਪਣਾ ਨੂਰ ਚੰਦ ਚੜ੍ਹਾਈਆ। ਗੁਰਸਿਖ ਮੇਰਾ ਸੱਜਣ ਸਾਕ, ਦੂਜਾ ਬੰਧਪ ਨਾ ਕੋਇ ਰਖਾਈਆ। ਗੁਰਸਿਖ ਮੇਰਾ ਪਾਕੀ ਪਾਕ, ਪੱਤਤ ਪੁਨੀਤ ਆਪ ਵਖਾਈਆ। ਗੁਰਸਿਖ ਮੇਰਾ ਜਾਣੇ ਭਵਿਖਤ ਵਾਕ, ਦੂਸਰ ਭੇਵ ਨਾ ਕੋਇ ਰਾਈਆ। ਮੈਂ ਵਸਾਂ ਗੁਰਸਿਖ ਘਾਟ, ਦੂਜਾ ਖੇੜਾ ਨਾ ਮੋਹੇ ਭਾਈਆ। ਮੈਂ ਵਿਕਿਆ ਗੁਰਸਿਖ ਹਾਟ, ਆਪਣਾ ਤਨ ਭੇਟ ਚੜ੍ਹਾਈਆ। ਜੋਤੀ ਅਗਨੀ ਬਣ ਲਿਲਾਟ, ਧੂੰਆਂਧਾਰ ਵਿਚ ਸਮਾਈਆ। ਦੋ ਜਹਾਨਾਂ ਕੱਟ ਕੇ ਵਾਟ, ਰੂਪ ਅਨੂਪ ਵਟਾਈਆ। ਗੁਰਸਿਖ ਅੰਦਰ ਖੋਲ੍ਹ ਤਾਕ, ਆਪਣਾ ਆਪ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਦੇਵੇ ਮਾਣ ਵਡਿਆਈਆ। ਗੁਰਮੁਖ ਅੰਦਰ ਆਪੇ ਵੜ, ਵੜ ਵੜ ਖ਼ੁਸ਼ੀ ਮਨਾਇੰਦਾ। ਲੋਕਮਾਤ ਨਾ ਸਕੇ ਕੋਈ ਫੜ, ਨੇਤਰ ਨੈਣ ਨਜ਼ਰ ਕਿਸੇ ਨਾ ਆਇੰਦਾ। ਸ਼ਬਦ ਅਗੰਮੀ ਸਾਚਾ ਢੋਲਾ ਆਪੇ ਪੜ੍ਹ, ਪੜ੍ਹ ਪੜ੍ਹ ਆਪਣਾ ਰਾਗ ਅਲਾਇੰਦਾ। ਜਨ ਭਗਤਾਂ ਉਪਰ ਕਿਰਪਾ ਕਰ, ਕਿਰਪਨ ਆਪਣਾ ਮੇਲ ਮਿਲਾਇੰਦਾ । ਦਰਸ ਦਿਖਾਏ ਅੱਗੇ ਖੜ, ਰੂਪ ਅਨੂਪ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ

ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦੇਵੇ ਮਾਣ, ਨਿਮਾਣਿਆਂ ਆਪਣੇ ਗਲੇ ਲਗਾਇੰਦਾ। ਤੇਰੇ ਅੰਦਰ ਆਪਣਾ ਆਪ ਦੇਵਾਂ ਰੱਖ, ਘਰ ਖ਼ਜ਼ਾਨਾ ਦਿਆਂ ਵਰਤਾਈਆ। ਤੇਰਾ ਰੂਪ ਕਰ ਪਰਤੱਖ, ਪਰਮ ਪੁਰਖ ਸਲਾਹੀਆ। ਤੇਰੇ ਮੰਦਰ ਸਾਚਾ ਰਸ, ਛੱਤੀ ਭੋਜਨ ਰਹੇ ਸ਼ਰਮਾਈਆ। ਚਾਰ ਪਦਾਰਥ ਹੋਵਣ ਵਸ, ਘਰ ਵੱਜੇ ਸੱਚੀ ਵਧਾਈਆ। ਪੁੱਤਰ ਧੀਆਂ ਪਿਆਰ ਪ੍ਰੇਮ ਅੰਦਰ ਜਾਇਣ ਫਸ, ਗਲਵਕੜੀ ਇਕੋ ਪਾਈਆ। ਦੂਜੀ ਵਾਰ ਮਿਲਣਾ ਹੱਸ ਹੱਸ, ਸਤਿਗੁਰ ਪੂਰੇ ਦਇਆ ਕਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਬੂਟਾ ਆਪੇ ਲਾਈਆ।

੧੬ ਚੇਤ ੨੦੧੯ ਬਿਕ੍ਰਮੀ ਬੀਬੀ ਪਾਰੋ ਖਾਲੜਾ ਜ਼ਿਲਾ ਅੰਮ੍ਰਿਤਸਰ

ਕਾਇਆ ਅੰਤਰ ਬ੍ਰਹਮ ਪਰਕਾਸ਼, ਪਾਰਬ੍ਰਹਮ ਪ੍ਰਭ ਨੂਰ ਦਰਸਾਈਆ। ਅਗਿਆਨ ਅੰਧੇਰ ਹੋਏ ਵਿਨਾਸ, ਸਤਿਗੁਰ ਪੂਰਾ ਦਇਆ ਕਮਾਈਆ। ਸੁਰਤੀ ਸ਼ਬਦੀ ਸਾਚੀ ਰਾਸ, ਗੋਪੀ ਕਾਹਨ ਖੇਲ ਕਰਾਈਆ। ਜਨਮ ਜਨਮ ਦੀ ਪੂਰੀ ਕਰੇ ਆਸ, ਜਿਸ ਜਨ ਆਪਣਾ ਰੰਗ ਵਖਾਈਆ। ਸਦਾ ਸੁਹੇਲਾ ਇਕ ਅਕੇਲਾ ਨਿਰਗੁਣ ਸਰਗੁਣ ਵਸੇ ਪਾਸ, ਵਿਛੜ ਕਦੇ ਨਾ ਜਾਈਆ। ਲੱਖ ਚੁਰਾਸੀ ਜਮ ਕੀ ਫਾਸੀ ਕੱਟਣਹਾਰਾ ਬੰਦ ਖ਼ੁਲਾਸ, ਬੰਦੀਖਾਨਾ ਦਏ ਤੁੜਾਈਆ। ਮਾਤ ਗਰਭ ਨਾ ਦਸ ਦਸ ਮਾਸ, ਉਲਟਾ ਬਿਰਖ ਨਾ ਅਗਨ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਰਕਾਸ਼ ਜਿਸ ਦਿਵਾਈਆ। ਸਚ ਪਰਕਾਸ਼ ਸਾਚੇ ਘਰ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਕਾਇਆ ਅੰਤਰ ਆਪੇ ਵੜ, ਡੂੰਘੀ ਭਵਰੀ ਵੇਖ ਵਖਾਇੰਦਾ। ਪੰਚ ਵਿਕਾਰਾ ਲਏ ਫੜ, ਆਸਾ ਤ੍ਰਿਸ਼ਨਾ ਮਾਇਆ ਮਮਤਾ, ਹਉਮੇ ਹੰਗਤਾ ਡੇਰਾ ਢਾਹਿੰਦਾ। ਆਪਣੀ ਕਿਰਪਾ ਆਪੇ ਕਰ, ਘਰ ਘਰ ਵਿਚ ਖੇਲ ਕਰਾਇੰਦਾ। ਸੁਖਮਨ ਟੇਢੀ ਬੰਕ ਪਾਰ ਕਰ, ਰੂਪ ਅਨੂਪ ਆਪ ਦਰਸਾਇੰਦਾ । ਨਿਰਮਲ ਜੋਤ ਦੀਆ ਬਾਤੀ ਆਪੇ ਧਰ, ਜੋਤ ਨਿਰੰਜਣ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਕਾਇਆ ਅੰਤਰ ਖੇਲ ਅਪਾਰਾ, ਘਰ ਘਰ ਵਿਚ ਆਪ ਜਣਾਈਆ। ਖੋਲ੍ਹਣਹਾਰਾ ਬੰਦ ਕਿਵਾੜਾ, ਆਤਮ ਤਾਕੀ ਕੁੰਡਾ ਲਾਹੀਆ। ਸ਼ਬਦ ਅਨਾਦੀ ਧੁੰਨ ਜੈਕਾਰਾ, ਰਾਗੀ ਰਾਗ ਸੁਣਾਈਆ। ਅੱਠੇ ਪਹਿਰ ਮੰਗਲਾਚਾਰਾ, ਦਿਵਸ ਰੈਣ ਖ਼ੁਸ਼ੀ ਮਨਾਈਆ। ਬਿਨ ਤੇਲ ਬਾਤੀ ਏਕਾ ਦੀਪਕ ਕਰ ਉਜਿਆਰਾ, ਘਰ ਘਰ ਵਿਚ ਕਰੇ ਰੁਸ਼ਨਾਈਆ। ਆਤਮ ਸੇਜਾ ਕਰ ਪਿਆਰਾ, ਸੇਜ ਸੁਹੰਜਣੀ ਦਏ ਵਡਿਆਈਆ। ਸੁਰਤੀ ਸ਼ਬਦ ਪੁਰਖ ਨਾਰਾ, ਨਾਰੀ ਕੰਤ ਮੇਲ ਮਿਲਾਈਆ। ਪਾਰਬ੍ਰਹਮ ਬ੍ਰਹਮ ਦਏ ਅਧਾਰਾ, ਅੰਸ ਬੰਸ ਆਪ ਸੁਹਾਈਆ। ਆਤਮ ਪਰਮਾਤਮ ਬਣ ਵਣਜਾਰਾ, ਸਾਚਾ ਵਣਜ ਇਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਬੂਝ ਬੁਝਾਈਆ। ਕਰੇ ਪਰਕਾਸ਼ ਬਿਨ ਤੇਲ ਬਾਤੀ, ਹਰਿ ਜੂ ਹਰਿ ਹਰਿ ਦਇਆ ਕਮਾਇੰਦਾ। ਭਗਤਨ ਮੇਲਾ ਭਗਵੰਤ ਕਮਲਾਪਾਤੀ, ਕਵਲ ਨੈਣ ਨੈਣ ਆਪਣਾ ਆਪ ਖੁਲ੍ਹਾਇੰਦਾ। ਅੰਮ੍ਰਿਤ ਦੇਵੇ ਬੂੰਦ ਸਵਾਂਤੀ, ਨਿਝਰ ਝਿਰਨਾ ਆਪ ਝਿਰਾਇੰਦਾ। ਮੇਟ ਮਿਟਾਏ ਅੰਧੇਰੀ ਰਾਤੀ, ਕੂੜੀ ਕਿਰਿਆ ਮੋਹ ਚੁਕਾਇੰਦਾ। ਸ਼ਬਦ ਅਗੰਮੀ ਸੁਣਾਏ ਸਾਖੀ, ਆਪਣਾ ਭੇਵ ਆਪ ਖੁਲ੍ਹਾਇੰਦਾ। ਖੋਲ੍ਹਣਹਾਰਾ ਬੰਦ ਤਾਕੀ, ਦਰ ਦਰਵਾਜ਼ਾ ਇਕ ਰਖਾਇੰਦਾ। ਆਤਮ ਪਰਮਾਤਮ ਦੇਵੇ ਝਾਕੀ, ਪੜਦਾ

ਉਹਲਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਰਕਾਸ਼ ਇਕ ਸਮਝਾਇੰਦਾ। ਸਚ ਪਰਕਾਸ਼ ਗੁਰ ਕਾ ਗਿਆਨ, ਗੁਰ ਗੁਰ ਸ਼ਬਦ ਸ਼ਬਦ ਵਡਿਆਈਆ। ਦਿਵਸ ਰੈਣ ਇਕ ਧਿਆਨ, ਸੁਰਤੀ ਸ਼ਬਦੀ ਬੰਧਨ ਪਾਈਆ। ਕਾਇਆ ਮੰਦਰ ਸਚ ਮਕਾਨ, ਘਰ ਠਾਕਰ ਨਜ਼ਰੀ ਆਈਆ। ਸੁਆਮੀ ਖੇਲ ਕਰੇ ਮਿਹਰਵਾਨ, ਅਨਭਵ ਆਪਣਾ ਰੂਪ ਦਰਸਾਈਆ। ਸਤਿ ਸਤਿਵਾਦੀ ਹੋ ਪਰਧਾਨ, ਸਤਿ ਪੁਰਖ ਨਿਰੰਜਣ ਆਪਣੀ ਖੇਲ ਵਖਾਈਆ। ਈਸ਼ ਜੀਵ ਦੇਵੇ ਦਾਨ, ਜਗਦੀਸ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਨੂਰ ਨੂਰ ਦਰਸਾਈਆ। ਨੂਰ ਨੁਰਾਨਾ ਏਕੰਕਾਰ, ਕਵਲ ਨੈਣ ਆਪ ਅਖਵਾਇੰਦਾ। ਜਨ ਭਗਤਾਂ ਦੇਵੇ ਦਰਸ ਦੀਦਾਰ, ਭਗਤਾਂ ਦਰਸਨ ਆਪੇ ਪਾਇੰਦਾ। ਜੁਗਾ ਜੁਗੰਤਰ ਸਾਚੀ ਕਾਰ, ਸਤਿਜੁਗ ਤ੍ਰੇਤਾ ਦੁਆਪਰ ਆਪ ਹੰਢਾਇੰਦਾ। ਰੂਪ ਅਨੂਪ ਰਾਮ ਰਮਈਆ ਖੇਲ ਅਪਾਰ, ਗ਼ਰੀਬ ਨਿਮਾਣੇ ਆਪਣੇ ਗਲੇ ਲਗਾਇੰਦਾ। ਗੜ੍ਹ ਹੰਕਾਰੀ ਤੋੜ ਸੰਸਾਰ, ਸਾਚਾ ਖੇਲ ਆਪ ਜਣਾਇੰਦਾ। ਮੁਕੰਦ ਮਨੋਹਰ ਲੱਖਮੀ ਨਰਾਇਣ ਨੇਤਰ ਆਪਣਾ ਇਕ ਉਘਾੜ, ਚੌਦਾਂ ਲੋਕ ਚਰਨਾਂ ਹੇਠ ਰਖਾਇੰਦਾ। ਭਗਤ ਭਗਵੰਤ ਮੇਲ ਮਿਲਾਏ ਵਿਚ ਸੰਸਾਰ, ਆਤਮ ਪਰਮਾਤਮ ਬੂਝ ਬੁਝਾਇੰਦਾ। ਨਾਮ ਬੰਸਰੀ ਅਗੰਮ ਅਪਾਰ, ਮਧੁਰ ਧੁੰਨ ਆਪ ਸੁਣਾਇੰਦਾ। ਸਾਚੀ ਸਖ਼ੀਆਂ ਮੰਗਲਾਚਾਰ, ਗੀਤ ਗੋਬਿੰਦ ਆਪ ਅਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਰਕਾਸ਼ ਆਤਮ ਪਰਮਾਤਮ ਪੜਦਾ ਆਪ ਉਠਾਇੰਦਾ। ਆਤਮ ਪਰਮਾਤਮ ਪੜਦਾ ਚੁੱਕ, ਆਪਣਾ ਭੇਵ ਖੁਲ੍ਹਾਈਆ। ਕਾਇਆ ਮੰਦਰ ਅੰਦਰ ਜੋ ਬੈਠਾ ਲੁਕ, ਰੂਪ ਅਨੂਪ ਲਏ ਪਰਗਟਾਈਆ। ਜਨਮ ਜਨਮ ਦੀ ਮੇਟੇ ਤ੍ਰਿਸਨਾ ਭੁੱਖ, ਜਿਸ ਜਨ ਆਪਣਾ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਰਕਾਸ਼ ਜੁਗਾ ਜੁਗੰਤਰ ਆਪਣੇ ਨਾਮ ਦਏ ਵਡਿਆਈਆ। ਹਰਿ ਕਾ ਨਾਉਂ ਵੱਡਾ ਵਡ, ਭੇਵ ਕੋਇ ਨਾ ਪਾਇੰਦਾ। ਜੁਗਾ ਜੁਗੰਤਰ ਦੋ ਜਹਾਨਾਂ ਨਿਸ਼ਾਨਾ ਗੱਡ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪ ਝੁਲਾਇੰਦਾ। ਭੇਵ ਅਭੇਦਾ ਕਿਸੇ ਨਾ ਜਣਾਏ ਆਪਣੀ ਹੱਦ, ਪਾਰ ਕਿਨਾਰਾ ਆਪਣੇ ਹੱਥ ਰਖਾਇੰਦਾ। ਬੋਧ ਅਗਾਧਾ ਇਕ ਵਜਾਏ ਸਾਚਾ ਨੱਦ, ਤੁਰੀਆ ਰਾਗ ਨਾਦ ਅਲਾਇੰਦਾ। ਵੇਖਣਹਾਰਾ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਖੋਜ ਖੁਜਾਇੰਦਾ। ਜਨ ਭਗਤਾਂ ਸਾਚਾ ਸਾਜਣ ਸਾਜ, ਭਗਵਨ ਆਪਣਾ ਭੇਵ ਖੁਲ੍ਹਾਇੰਦਾ। ਨਾਮ ਅਮੋਲਕ ਦੇਵੇ ਦਾਤ, ਕਾਇਆ ਚੋਲੀ ਆਪ ਭਰਾਇੰਦਾ। ਬੈਠਾ ਰਹੇ ਇਕ ਇਕਾਂਤ, ਅਕਲ ਕਲ ਆਪਣੀ ਖੇਲ ਕਰਾਇੰਦਾ। ਸੰਤ ਸੁਹੇਲਾ ਸਾਚੇ ਸੰਤਾਂ ਪੁੱਛੇ ਵਾਤ, ਸਤਿਗੁਰ ਆਪਣਾ ਰੂਪ ਵਟਾਇੰਦਾ। ਚਰਨ ਕਵਲ ਬੰਧਾਏ ਨਾਤ, ਨਾਤਾ ਬਿਧਾਤਾ ਨਾ ਕੋਇ ਤੁੜਾਇੰਦਾ। ਅੰਤਰ ਆਤਮ ਇਕ ਪਰਕਾਸ਼, ਬਣ ਪਰਕਾਸ਼ੀ ਆਪ ਪਰਗਟਾਇੰਦਾ। ਹਰਿ ਕਾ ਨੂਰ ਨਾ ਹੋਏ ਵਿਨਾਸ਼, ਅਬਿਨਾਸ਼ੀ ਆਪਣਾ ਨੂਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਮੰਦਰ ਸਾਚਾ ਖੇਲ ਕਰਾਇੰਦਾ। ਕਾਇਆ ਮੰਦਰ ਸਾਚਾ ਰੰਗ, ਹਰਿ ਰੰਗ ਰੰਗੀਲਾ ਆਪ ਰੰਗਾਈਆ। ਆਤਮ ਸੇਜਾ ਵੇਖ ਪਲੰਘ, ਸਚ ਸਿੰਘਾਸਣ ਸੋਭਾ ਪਾਈਆ। ਨਾਦ ਅਨਾਦੀ ਇਕ ਮਰਦੰਗ, ਅਨਹਦ ਰਾਗ ਸੁਣਾਈਆ। ਡੂੰਘੀ ਭਵਰੀ ਆਪੇ ਲੰਘ, ਆਪਣੇ ਮੰਦਰ ਆਪੇ ਸੋਭਾ ਪਾਈਆ। ਕਰੇ ਖੇਲ ਸੂਰਾ ਸਰਬੰਗ, ਪੁਰਖ ਅਕਾਲ ਵਡੀ ਵਡਿਆਈਆ। ਅੰਦਰ ਬਾਹਰ ਇਕੋ ਅਨੰਦ, ਨਿਜਾਨੰਦ ਅਨੰਦ ਰਸਾਈਆ। ਕਰੇ ਪਰਕਾਸ਼ ਬਿਨ ਸੂਰਜ ਚੰਦ, ਕੋਟਨ ਕੋਟ ਰਵ ਸਸ ਪਰਕਾਸ਼

ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਭਗਤੀ ਲਾਈਆ। ਸਾਚੀ ਭਗਤੀ ਹਰਿ ਭਗਵਾਨ, ਆਦਿ ਜੁਗਾਦਿ ਦ੍ਰਿੜਾਇੰਦਾ। ਸਤਿ ਸਤਿਵਾਦੀ ਧੁਰ ਫ਼ਰਮਾਣ, ਨਾਮ ਨਿਧਾਨਾ ਆਪ ਸੁਣਾਇੰਦਾ। ਲੇਖਾ ਜਾਣੇ ਦੋ ਜਹਾਨ, ਜੀਵ ਜੰਤ ਲੱਖ ਚੁਰਾਸੀ ਘਰ ਘਰ ਆਪਣਾ ਆਸਣ ਲਾਇੰਦਾ। ਗੁਰਮੁਖ ਵਿਰਲਾ ਚਤਰ ਸੁਘੜ ਸੁਜਾਨ, ਜਿਸ ਜਨ ਆਪਣੀ ਦਇਆ ਕਮਾਇੰਦਾ। ਆਤਮ ਪਰਮਾਤਮ ਕਰ ਪਰਵਾਨ, ਨਿਰਗੁਣ ਨਿਰਗੁਣ ਸਰਗੁਣ ਸਰਗੁਣ ਬੰਧਨ ਪਾਇੰਦਾ। ਬਣੇ ਵਿਚੋਲਾ ਵਿਚ ਜਹਾਨ, ਜੀਵਣ ਜੁਗਤ ਇਕ ਜਣਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਆਪੇ ਵੇਖੇ ਆਣ, ਰਾਮਾ ਕ੍ਰਿਸ਼ਨਾ ਰੂਪ ਵਟਾਇੰਦਾ। ਕਲਜੁਗ ਅੰਤਮ ਹੋ ਪਰਧਾਨ, ਨੌਂ ਖੰਡ ਪ੍ਰਿਥਮੀ ਖੇਲ ਕਰਾਇੰਦਾ। ਸੱਤਾਂ ਦੀਪਾਂ ਏਕਾ ਆਣ, ਧੁਰ ਫ਼ਰਮਾਣਾ ਆਪ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਦੇਵੇ ਗਿਆਨ, ਆਪ ਆਪਣੀ ਬੂਝ ਬੁਝਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲੋਕਮਾਤ ਦੇਵੇ ਮਾਣ, ਸਿਰ ਆਪਣਾ ਹੱਥ ਟਿਕਾਇੰਦਾ। ਸ਼ਬਦ ਅਗੰਮੀ ਧੁਰ ਫ਼ਰਮਾਣ, ਸਚ ਸੰਦੇਸਾ ਇਕ ਜਣਾਇੰਦਾ। ਲੇਖਾ ਜਾਣੇ ਵੇਦ ਪੁਰਾਨ, ਸ਼ਾਸਤਰ ਸਿਮਰਤ ਅੰਜੀਲ ਕੁਰਾਨ ਗੀਤਾ ਗਿਆਨ ਖਾਣੀ ਬਾਣੀ ਆਪਣਾ ਹੁਕਮ ਵਰਤਾਇੰਦਾ। ਭਗਤ ਭਗਵੰਤ ਲਏ ਪਛਾਣ, ਸਾਚੇ ਸੰਤਾਂ ਦੇਵੇ ਮਾਣ, ਚਰਨ ਕਵਲ ਉਪਰ ਧਵਲ ਏਕਾ ਓਟ ਰਖਾਇੰਦਾ। ਕਲਜੁਗ ਅੰਤਮ ਹੋ ਪਰਧਾਨ, ਨਿਰਗੁਣ ਰੂਪ ਸ੍ਰੀ ਭਗਵਾਨ, ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਰਖਾਇੰਦਾ। ਨੌਂ ਖੰਡ ਪ੍ਰਿਥਮੀ ਵੇਖੇ ਮਾਰ ਧਿਆਨ, ਚਾਰੋਂ ਕੁੰਟ ਆਪਣਾ ਨੈਣ ਉਠਾਇੰਦਾ। ਰੈਣ ਅੰਧੇਰੀ ਮੇਟੇ ਆਣ, ਕੂੜੀ ਕਿਰਿਆ ਮੋਹ ਮਿਟਾਇੰਦਾ। ਸਾਚਾ ਮਾਰਗ ਸ੍ਰੀ ਭਗਵਾਨ, ਲੋਕਮਾਤ ਇਕ ਲਗਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਦੇਵੇ ਇਕ ਗਿਆਨ, ਊਚ ਨੀਚ ਜਾਤ ਪਾਤ ਵਰਨ ਬਰਨ ਨਾ ਕੋਇ ਰਖਾਇੰਦਾ। ਸਰਬ ਜੀਆਂ ਇਕ ਨਿਸ਼ਾਨ, ਸਚ ਨਿਸ਼ਾਨਾ ਇਕ ਬਣਾਇੰਦਾ। ਏਕਾ ਮੰਦਰ ਇਕ ਮਕਾਨ, ਏਕਾ ਘਰ ਸੋਭਾ ਪਾਇੰਦਾ। ਏਕਾ ਤੀਰਥ ਤਟ ਇਸ਼ਨਾਨ, ਸਰ ਸਰੋਵਰ ਇਕ ਵਖਾਇੰਦਾ। ਏਕਾ ਰਸਨਾ ਏਕਾ ਗਾਣ, ਏਕਾ ਨਾਮ ਜਪਾਇੰਦਾ। ਏਕਾ ਇਸ਼ਟ ਸ੍ਰੀ ਭਗਵਾਨ, ਦ੍ਰਿਸ਼ਟ ਸਭ ਦੀ ਆਪ ਖੁਲ੍ਹਾਇੰਦਾ। ਘਟ ਘਟ ਆਪ ਕਰੇ ਬਿਸਰਾਮ, ਗ੍ਰਹਿ ਗ੍ਰਹਿ ਆਪਣੀ ਸੇਜ ਸੁਹਾਇੰਦਾ। ਖੇਲੇ ਖੇਲ ਰਮਈਆ ਰਾਮ, ਰਮਈਆ ਰਾਮ ਨਜ਼ਰ ਕਿਸੇ ਨਾ ਆਇੰਦਾ। ਲੇਖਾ ਜਾਣੇ ਘਨਈਆ ਸ਼ਾਮ, ਛਹਿਬਰ ਆਪਣੇ ਨਾਮ ਲਗਾਇੰਦਾ। ਪੀਰ ਪੈਗ਼ੰਬਰ ਦੇ ਪੈਗ਼ਾਮ, ਹੱਕ ਹਕ਼ੀਕ਼ਤ ਆਪ ਸਮਝਾਇੰਦਾ। ਆਦਿ ਜੁਗਾਦੀ ਏਕਾ ਨਾਮ, ਜੁਗ ਜੁਗ ਲੋਕਮਾਤ ਵਰਤਾਇੰਦਾ। ਕਲਜੁਗ ਅੰਤਮ ਖੇਲ ਮਹਾਨ, ਹਰਿ ਕਰਤਾ ਆਪ ਕਰਾਇੰਦਾ। ਏਕਾ ਮੰਤਰ ਏਕਾ ਗਿਆਨ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਅੰਧ ਅੰਧੇਰਾ ਮਿਟੇ ਵਿਚ ਜਹਾਨ, ਕਾਇਆ ਬੰਕ ਬੰਕ ਵਡਿਆਇੰਦਾ। ਨੂਰੀ ਜੋਤ ਪਰਕਾਸ਼ ਕਰੇ ਮਹਾਨ, ਪਰਕਾਸ਼ੀ ਆਪਣਾ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਦੇਵੇ ਬ੍ਰਹਮ ਗਿਆਨ, ਆਤਮ ਪਰਮਾਤਮ ਸੋਹੰ ਢੋਲਾ ਜਗਤ ਵਿਚੋਲਾ ਸੁਰਤੀ ਸ਼ਬਦੀ ਮੇਲ ਮਿਲਾਇੰਦਾ। ਸਚ ਪਰਕਾਸ਼ ਮਿਲੇ ਘਰ, ਘਰ ਘਰ ਵਿਚ ਆਪ ਵਖਾਈਆ। ਪੰਚ ਵਿਕਾਰਾ ਚੁੱਕੇ ਡਰ, ਪੰਚਮ ਨਾਦ ਸ਼ਬਦ ਧੁੰਨ ਸ਼ਨਵਾਈਆ। ਪੰਚਮ ਮੇਲਾ ਆਪੇ ਕਰ, ਪੰਚਮ ਵੱਜੇ ਸਚ ਵਧਾਈਆ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਦੀਨ ਦਿਆਲਾ ਆਪਣੀ ਕਿਰਪਾ ਦੇਵੇ ਕਰ, ਕਿਰਪਾਨਿਧ ਠਾਕਰ ਸਵਾਮੀ ਆਪਣੀ ਬੂਝ ਬੁਝਾਈਆ।

ਨਜ਼ਰੀ ਆਏ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਏਕਾ ਰੰਗ ਰੰਗਾਏ ਸੰਞ ਸਵੇਰਾ, ਦਿਵਸ ਰੈਣ ਨਾ ਕੋਇ ਵਖਾਈਆ। ਭਗਤ ਭਗਵੰਤ ਇਕ ਦੂਜੇ ਨੂੰ ਕਹਿਣ ਤੂੰ ਮੇਰਾ ਮੈਂ ਤੇਰਾ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਸਚ ਪਰਕਾਸ਼, ਪਰਕਾਸ਼ਵਾਨ ਆਪ ਵਖਾਈਆ।

ਮੁਕਤ ਵਿਚਾਰੀ ਜਗਤ ਨਿਮਾਣੀ, ਨੇਤਰ ਨੈਣਾਂ ਰੋ ਰੋ ਨੀਰ ਵਹਾਈਆ। ਜਿਸ ਜਨ ਸਤਿਗੁਰ ਸੱਚਾ ਮਿਲੇ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਚਰਨ ਕਵਲ ਕਵਲ ਚਰਨ ਰਖਾਏ ਇਕ ਧਿਆਨੀ, ਧਿਆਨ ਧਿਆਨ ਵਿਚ ਮਿਲਾਈਆ। ਸ਼ਬਦ ਅਗੰਮੀ ਚਾੜ੍ਹ ਬਿਬਾਣੀ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਰ ਕਰਾਈਆ। ਸਚਖੰਡ ਵਖਾਏ ਸਚ ਨਿਸ਼ਾਨੀ ਸਾਚੇ ਤਖ਼ਤ ਬੈਠਾ ਸੱਚਾ ਮਾਹੀਆ। ਗੁਰਸਿਖ ਤੇਰੀ ਮੁੱਕੇ ਆਵਣ ਜਾਣੀ, ਲੱਖ ਚੁਰਾਸੀ ਫੰਦ ਕਟਾਈਆ । ਇਕ ਵਖਾਏ ਪਦ ਨਿਰਬਾਣੀ, ਪਦ ਨਿਰਬਾਣ ਆਪਣਾ ਰੂਪ ਦਰਸਾਈਆ। ਗੁਰਮੁਖ ਮੇਲਾ ਗੁਰ ਗੁਰ ਹਾਣੀ, ਸਤਿਗੁਰ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਆਪਣਾ ਘਰ, ਸੋ ਗੁਰਮੁਖ ਜਗਤ ਮੁਕਤੀ ਆਪਣਿਆਂ ਚਰਨਾਂ ਹੇਠ ਦਬਾਈਆ। ਜਗਤ ਮੁਕਤੀ ਗੁਰਮੁਖਾਂ ਕੋਲੋਂ ਰਹੀ ਡਰ, ਨੇਤਰ ਵੇਖਣ ਨਾ ਪਾਈਆ। ਜਿਨਾਂ ਪੁਰਖ ਅਕਾਲ ਏਕੰਕਾਰ ਏਕ ਲਿਆ ਵਰ, ਏਕਾ ਘਰ ਵੱਜੀ ਵਧਾਈਆ। ਨਾਤਾ ਬਣਾਇਆ ਪੁਰਖ ਨਾਰ, ਨਾਰ ਕੰਤ ਏਕਾ ਰੂਪ ਸਮਾਈਆ। ਸਚਖੰਡ ਦੁਆਰੇ ਸੋਭਾਵੰਤ, ਸਾਚੇ ਮੰਦਰ ਵੱਜੇ ਵਧਾਈਆ। ਗੁਰਮੁਖ ਲੇਖਾ ਚੁੱਕੇ ਆਦਿ ਅੰਤ, ਅੰਤ ਆਪਣੀ ਜੋਤ ਮਿਲਾਈਆ। ਸਤਿਗੁਰ ਪੂਰਾ ਸ੍ਰੀ ਭਗਵੰਤ, ਗੁਰਸਿਖ ਆਪਣੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਆਪਣਾ ਦਰ, ਸੋ ਗੁਰਸਿਖ ਕਿਸੇ ਦੁਆਰੇ ਮੁਕਤੀ ਮੰਗਣ ਨਾ ਜਾਈਆ। ਮੁਕਤੀ ਜੁਗਤੀ ਭਗਤਾਂ ਦਾਸੀ, ਦਾਸੀ ਬਣ ਬਣ ਸੇਵ ਕਮਾਈਆ। ਗੁਰਮੁਖ ਸੱਚਾ ਸਚਖੰਡ ਦਾ ਸੱਚਾ ਵਾਸੀ, ਕਬੀਰ ਜੁਲਾਹਾ ਕੂਕ ਕੂਕ ਗਿਆ ਸੁਣਾਈਆ। ਨਿਰਗੁਣ ਮੇਲਾ ਨਿਰਗੁਣ ਪੁਰਖ ਅਬਿਨਾਸ਼ੀ, ਆਤਮ ਪਰਮਾਤਮ ਏਕਾ ਦਰ ਸੋਭਾ ਪਾਈਆ। ਜਿਸ ਜਨ ਕਲਜੁਗ ਅੰਤ ਮਿਲਿਆ ਘਨਕਪੁਰ ਵਾਸੀ, ਸੋ ਜਨ ਜਨਮ ਮਰਨ ਵਿਚ ਨਾ ਆਈਆ। ਲੱਖ ਚੁਰਾਸੀ ਕੱਟੇ ਫਾਸੀ, ਰਾਏ ਧਰਮ ਨਾ ਦਏ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪੇ ਫੜ, ਫੜ ਫੜ ਆਪਣਾ ਮੇਲ ਮਿਲਾਈਆ। ਪੜ੍ਹੇ ਪੜ੍ਹਾਏ ਜੀਵ ਜੰਤ, ਜਗਤ ਵਿਦਿਆ ਨਾਲ ਕੁੜਮਾਈਆ। ਹਰਿ ਕਾ ਰੂਪ ਹਰਿ ਭਗਵੰਤ, ਹਰਿ ਸ਼ਬਦ ਕਰੇ ਸ਼ਨਵਾਈਆ। ਖੇਲੇ ਖੇਲ ਆਦਿ ਅੰਤ, ਜੁਗ ਜੁਗ ਵੇਸ ਵਟਾਈਆ। ਗੁਰਮੁਖ ਵਿਰਲਾ ਜਾਣੇ ਸੰਤ, ਜਿਸ ਜਨ ਆਪਣੀ ਬੂਝ ਬੁਝਾਈਆ। ਘਰ ਮੇਲਾ ਘਰ ਸੁਹਾਗ ਘਰ ਸੇਜ ਨਾਰੀ ਕੰਤ, ਘਰ ਕੰਤ ਕੰਤੂਹਲ ਖ਼ੁਸ਼ੀ ਮਨਾਈਆ। ਗੱਲਾਂ ਬਾਤਾਂ ਕਰੇ ਜੀਵ ਜੰਤ, ਜੀਵਣ ਜੁਗਤੀ ਸਤਿਗੁਰ ਆਪਣੀ ਸ਼ਬਦ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਖੇਲ ਕਰ, ਰਸਨਾ ਭੇੜ ਨਾ ਕੋਇ ਵਖਾਈਆ।

੧੬ ਚੇਤ ੨੦੧੯ ਬਿਕ੍ਰਮੀ ਸੁਰਜਨ ਸਿੰਘ ਦੇ ਗ੍ਰਹਿ ਪਿੰਡ ਭੁੱਚਰ ਜ਼ਿਲਾ ਅੰਮ੍ਰਿਤਸਰ

ਸਤਿਗੁਰ ਪੂਰਾ ਹਰਿ ਸਰਬੰਗ, ਜਨ ਭਗਤਾਂ ਦਇਆ ਕਮਾਇੰਦਾ। ਸਾਚੇ ਸੰਤਾਂ ਦੇਵੇ ਇਕ ਅਨੰਦ, ਅਨੰਦ ਆਪਣਾ ਰਸ ਚਖਾਇੰਦਾ। ਗੁਰਮੁਖਾਂ ਸੇਜ ਸੁਹਾਏ ਇਕ ਪਲੰਘ, ਆਤਮ ਸੇਜਾ ਸੋਭਾ ਪਾਇੰਦਾ। ਜਨ ਭਗਤਾਂ ਸਾਚੇ ਮੰਦਰ ਵਜਾਏ ਮਰਦੰਗ, ਨਾਮ ਮਰਦੰਗਾ ਹੱਥ ਉਠਾਇੰਦਾ। ਦੋ ਜਹਾਨਾਂ ਮੇਟੇ ਪੰਧ, ਪਾਂਧੀ ਆਪਣਾ ਪੰਧ ਮੁਕਾਇੰਦਾ। ਨਿਰਗੁਣ ਸਰਗੁਣ ਸੁਣਾਏ ਛੰਦ, ਗੀਤ ਗੋਬਿੰਦ ਆਪੇ ਗਾਇੰਦਾ। ਜਨਮ ਜਨਮ ਦੀ ਟੁੱਟੀ ਗੰਢ, ਗੰਢਣਹਾਰ ਗੋਪਾਲ ਸੁਆਮੀ ਆਪਣਾ ਬੰਧਨ ਪਾਇੰਦਾ। ਕਰੇ ਪਰਕਾਸ਼ ਸਾਚਾ ਚੰਦ, ਨੂਰ ਨੁਰਾਨਾ ਨੂਰ ਧਰਾਇੰਦਾ। ਜਗਤ ਵਿਕਾਰਾ ਖੰਡ ਖੰਡ, ਨਾਮ ਖੰਡਾ ਇਕ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਜਨ ਭਗਤਾਂ ਵੇਖ ਵਖਾਇੰਦਾ। ਭਗਤਨ ਮੇਲਾ ਆਦਿ ਜੁਗਾਦਿ, ਹਰਿ ਭਗਵਨ ਆਪ ਕਰਾਈਆ। ਸਾਚੇ ਸੰਤਾਂ ਦੇਵੇ ਦਾਦ, ਸਾਚੀ ਵਸਤ ਆਪਣੇ ਹੱਥ ਰਖਾਈਆ। ਗੁਰਮੁਖ ਸੱਜਣ ਲੱਖ ਚੁਰਾਸੀ ਵਿਚੋਂ ਲਾਧ, ਨਿਰਗੁਣ ਸਰਗੁਣ ਜੋੜ ਜੁੜਾਈਆ। ਗੁਰਸਿਖ ਮਾਰੇ ਇਕ ਅਵਾਜ਼, ਬਿਨ ਰਸਨਾ ਜਿਹਵਾ ਆਪ ਸੁਣਾਈਆ। ਲੇਖਾ ਜਾਣੇ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣੇ ਗਲੇ ਲਗਾਈਆ। ਸਤਿਜੁਗ ਤ੍ਰੇਤਾ ਦੁਆਪਰ ਸਾਜਣ ਸਾਜ, ਜੁਗ ਜੁਗ ਆਪਣਾ ਭੇਵ ਚੁਕਾਈਆ। ਤ੍ਰੈਗੁਣ ਆਪਣਾ ਰਚ ਰਚ ਕਾਜ਼, ਨੌਂ ਖੰਡ ਪ੍ਰਿਥਮੀ ਵੇਖੇ ਥਾਉਂ ਥਾਈਂਆ। ਲੱਖ ਚੁਰਾਸੀ ਆਪ ਚਲਾਏ ਜਹਾਜ਼, ਸਾਚਾ ਬੇੜਾ ਆਪਣੇ ਕੰਧ ਉਠਾਈਆ । ਗੁਰਸਿਖ ਵਿਰਲੇ ਰੱਖੇ ਲਾਜ, ਜਿਸ ਜਨ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਭਗਤ ਭਗਵੰਤ, ਆਪਣੀ ਧਾਰ ਚਲਾਇੰਦਾ। ਲੇਖਾ ਜਾਣੇ ਸਾਚੇ ਸੰਤ, ਹਰਿ ਸੱਜਣ ਦਇਆ ਕਮਾਇੰਦਾ। ਗੁਰਮੁਖ ਮਹਿਮਾ ਗਾਏ ਅਗਣਤ, ਅਗਣਤ ਕਲ ਆਪਣੀ ਖੇਲ ਵਖਾਇੰਦਾ। ਗੁਰਸਿਖਾਂ ਦੇਵੇ ਏਕਾ ਮੰਤ, ਸਾਚਾ ਮੰਤਰ ਨਾਮ ਦ੍ਰਿੜਾਇੰਦਾ। ਮਾਨਸ ਜਨਮ ਬਣਾਏ ਬਣਤ, ਆਪ ਆਪਣੀ ਬੂਝ ਬੁਝਾਇੰਦਾ। ਗੜ੍ਹ ਤੋੜੇ ਹਉਮੇ ਹੰਗਤ, ਹੰ ਬ੍ਰਹਮ ਵੇਖ ਵਖਾਇੰਦਾ। ਹਰਿ ਕਾ ਭੇਵ ਨਾ ਜਾਣੇ ਕੋਈ ਪੰਡਤ, ਚਾਰ ਵੇਦ ਅੰਤ ਕਿਸੇ ਨਾ ਆਇੰਦਾ। ਲੇਖਾ ਜਾਣੇ ਖਾਣੀ ਬਾਣੀ ਉਤਭੁਜ ਸੇਤਜ ਜੇਰਜ ਅੰਡਤ, ਘਟ ਘਟ ਆਪਣਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਧੁਰਦਰਗਾਹੀ ਸਾਚਾ ਮੰਤਰ ਸਾਚੇ ਭਗਤਾਂ ਆਪ ਸੁਣਾਇੰਦਾ। ਸਾਚਾ ਮੰਤਰ ਸਾਚਾ ਨਾਦ, ਅਨਾਦੀ ਆਪ ਜਣਾਈਆ। ਵੇਖਣਹਾਰਾ ਬ੍ਰਹਮ ਬ੍ਰਹਿਮਾਦ, ਆਪਣੀ ਖੋਜ ਆਪੇ ਖੋਜ ਖੁਜਾਈਆ । ਲੱਖ ਚੁਰਾਸੀ ਸਾਜਣ ਸਾਜ, ਘਰ ਘਰ ਵਸੇ ਸੱਚਾ ਮਾਹੀਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਦੋ ਜਹਾਨ ਸ੍ਰੀ ਭਗਵਾਨ ਰੱਖੇ ਲਾਜ, ਲਾਜਾਵੰਤ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਹੋਏ ਸਹਾਈਆ। ਗੁਰਸਿਖ ਸੱਚੇ ਦਇਆਵਾਨ, ਦੀਨਨ ਆਪਣੀ ਦਇਆ ਕਮਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਭੇਵ ਅਭੇਦ ਆਪਣੇ ਹੱਥ ਰਖਾਇੰਦਾ। ਕਲਜੁਗ ਤ੍ਰੇਤਾ ਦੁਆਪਰ ਸਤਿਜੁਗ ਆਪੇ ਵੇਖੇ ਆਣ, ਜੁਗ ਜੁਗ ਆਪਣਾ ਰੂਪ ਵਟਾਇੰਦਾ। ਨੌਂ ਖੰਡ ਪ੍ਰਿਥਮੀ ਦੇਵੇ ਨਾਮ ਨਿਧਾਨ, ਖਾਣੀ ਬਾਣੀ ਆਪਣਾ ਰਾਹ ਚਲਾਇੰਦਾ। ਵੇਦ ਪੁਰਾਨ ਜਗਤ ਨਿਸ਼ਾਨ, ਅੰਜੀਲ ਕੁਰਾਨ ਸਚ ਨਿਸ਼ਾਨਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਨਰ ਨਰੇਸ਼ਾ ਜੀਵ ਜੰਤ

ਆਪ ਸਮਝਾਇੰਦਾ। ਜੀਵ ਜੰਤ ਸੰਤ ਸਾਧ, ਹਰਿ ਸਤਿਗੁਰ ਦਇਆ ਕਮਾਈਆ। ਸ਼ਬਦ ਅਗੰਮੀ ਦੇਵੇ ਦਾਦ, ਜੁਗ ਜੁਗ ਆਪਣੀ ਆਪ ਵਰਤਾਈਆ। ਨਿਰਗੁਣ ਸਰਗੁਣ ਚਲਾਏ ਜਹਾਜ਼, ਸਾਚਾ ਚੱਪੂ ਨਾਮ ਲਗਾਈਆ। ਸ਼ਾਹੋ ਭੂਪ ਰਾਜਨ ਰਾਜ, ਹੁਕਮੀ ਹੁਕਮ ਧੁਰ ਫ਼ਰਮਾਣਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਤਾ ਪੁਰਖ ਬੇਪਰਵਾਹ ਆਦਿ ਜੁਗਾਦੀ ਸਿਫ਼ਤ ਸਲਾਹ, ਸਲਾਹਗੀਰ ਗੁਰ ਅਵਤਾਰ ਪੀਰ ਪੈਗ਼ੰਬਰ ਨਾਲ ਮਿਲਾਈਆ। ਪੀਰ ਪੈਗ਼ੰਬਰ ਸ਼ਬਦ ਸਲਾਹ, ਜੁਗ ਜੁਗ ਆਪ ਜਣਾਇੰਦਾ। ਗੁਰ ਅਵਤਾਰ ਨਾਲ ਮਿਲਾ, ਜੋਤੀ ਜਾਤਾ ਡਗਮਗਾਇੰਦਾ। ਰਹਿਬਰ ਬਣ ਆਪ ਖ਼ੁਦਾ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਘਰ ਘਰ ਨਾਅਰਾ ਦਏ ਲਗਾ, ਨਾਉਂ ਨਿਰੰਕਾਰਾ ਆਪ ਪਰਗਟਾਇੰਦਾ। ਜੁਗ ਜੁਗ ਵੇਸ ਆਪ ਵਟਾ, ਪੰਜ ਤੱਤ ਚੋਲਾ ਆਪ ਹੰਢਾਇੰਦਾ। ਲਿਖ ਲਿਖ ਲੇਖਾ ਦਏ ਸਮਝਾ, ਖਾਣੀ ਬਾਣੀ ਰਾਹ ਚਲਾਇੰਦਾ। ਅੰਤਮ ਸਭ ਦਾ ਪੰਧ ਦਏ ਮੁਕਾ, ਲੋਕਮਾਤ ਰਹਿਣ ਕੋਇ ਨਾ ਪਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਇਕੋ ਓਟ ਗਏ ਤਕਾ, ਬਿਨ ਪੁਰਖ ਅਕਾਲ ਸਿਰ ਹੱਥ ਨਾ ਕੋਇ ਟਿਕਾਇੰਦਾ। ਹਰਿ ਕਾ ਢੋਲਾ ਗਏ ਗਾ, ਕਾਇਆ ਚੋਲਾ ਸਰਬ ਬਦਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਜਗਤ ਬਸੰਤਰ ਆਪ ਬੁਝਾਇੰਦਾ। ਜਗਤ ਬਸੰਤਰ ਬੁਝੇ ਅੱਗ, ਅਗਨੀ ਤੱਤ ਰਹਿਣ ਨਾ ਪਾਈਆ। ਕਿਰਪਾ ਕਰੇ ਸੂਰਾ ਸਰਬੱਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਨਿਰਗੁਣ ਸਰਗੁਣ ਹੋ ਪਰਗਟ, ਪਰਮ ਪੁਰਖ ਵੇਸ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਚਲਾਇਆ ਹੱਟ, ਬਣ ਹਟਵਾਣਾ ਸੇਵ ਕਮਾਈਆ। ਕਲਜੁਗ ਅੰਤਮ ਕਰੇ ਖੇਲ ਪੁਰਖ ਸਮਰਥ, ਪਾਰਬ੍ਰਹਮ ਬੇਪਰਵਾਹੀਆ। ਨਿਰਗੁਣ ਨਿਰਾਕਾਰ ਅਜੂਨੀ ਰਹਿਤ ਪੁਰਖ ਅਕਾਲ ਦੀਨ ਦਿਆਲ ਆਪਣਾ ਨੂਰ ਕਰ ਪਰਕਾਸ਼, ਜੋਤੀ ਜੋਤ ਜੋਤ ਨੂਰ ਰੁਸ਼ਨਾਈਆ। ਜਨ ਭਗਤਾਂ ਹੋਵੇ ਦਾਸੀ ਦਾਸ, ਗੁਰਮੁਖਾਂ ਬਣ ਸੇਵਕ ਸੇਵ ਕਮਾਈਆ। ਜਨਮ ਜਨਮ ਦੀ ਪੂਰੀ ਕਰੇ ਆਸ, ਪੂਰਬ ਲਹਿਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਰੂਪ ਆਪ ਵਟਾਈਆ। ਕਲਜੁਗ ਅੰਤਮ ਰੂਪ ਅਵੱਲਾ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਵਸਣਹਾਰਾ ਸਚਖੰਡ ਸਚ ਮਹੱਲਾ, ਲੋਕਮਾਤ ਫੇਰਾ ਪਾਇੰਦਾ। ਪਾਵੇ ਸਾਰ ਜਲਾਂ ਥਲਾਂ, ਜਲ ਥਲ ਮਹੀਅਲ ਆਪਣੀ ਧਾਰ ਵਖਾਇੰਦਾ। ਜੋਤੀ ਸ਼ਬਦੀ ਆਪੇ ਰੱਲਾ, ਨੂਰ ਨੂਰ ਵਿਚ ਟਿਕਾਇੰਦਾ। ਕਲਜੁਗ ਅੰਤਮ ਗੁਰਮੁਖਾਂ ਫੜਾਏ ਆਪਣਾ ਪੱਲਾ, ਸ਼ਬਦੀ ਡੋਰ ਨਾਲ ਬੰਧਾਇੰਦਾ। ਦੂਈ ਦਵੈਤੀ ਮੇਟੇ ਸੱਲਾ, ਮਾਇਆ ਮਮਤਾ ਮੋਹ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਆਪਣੇ ਰੰਗ ਰੰਗਾਇੰਦਾ। ਹਰਿਜਨ ਰੰਗੇ ਸਾਚਾ ਲਾਲ, ਲਾਲਨ ਆਪਣੀ ਦਇਆ ਕਮਾਈਆ। ਗੁਰਮੁਖ ਉਠਾਏ ਅਞਾਣੇ ਬਾਲ, ਬਾਲੀ ਬੁੱਧ ਦਏ ਸਮਝਾਈਆ। ਚਰਨ ਕਵਲ ਵਖਾਏ ਸੱਚੀ ਧਰਮਸਾਲ, ਗ੍ਰਹਿ ਮੰਦਰ ਸੋਭਾ ਪਾਈਆ। ਸਦਾ ਸਹਾਈ ਚਲੇ ਨਾਲ ਨਾਲ, ਵਿਛੜ ਕਦੇ ਨਾ ਜਾਈਆ। ਆਤਮ ਅੰਤਰ ਵੱਜੇ ਤਾਲ, ਧੁੰਨ ਅਨਾਦੀ ਅਨਹਦ ਰਾਗ ਅਲਾਈਆ। ਦੀਆ ਬਾਤੀ ਏਕਾ ਬਾਲ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਨਾਤਾ ਤੋੜ ਸ਼ਾਹ ਕੰਗਾਲ, ਊਚ ਨੀਚ ਡੇਰਾ ਢਾਹੀਆ। ਏਕਾ ਮਾਰਗ ਦਏ ਵਖਾਲ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰਾਹ ਚਲਾਈਆ। ਏਕਾ ਨਾਮ ਦਏ ਸਖਾਲ, ਸਾਚੀ ਸਿਖਿਆ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ

ਤੇਰੀ ਅੰਤਮ ਵਰ, ਹਰਿਜਨ ਆਪਣੇ ਸੰਗ ਮਿਲਾਈਆ। ਹਰਿਜਨ ਮੇਲਾ ਸਗਲਾ ਸਾਥਾ, ਹਰਿ ਜੂ ਆਪਣੀ ਦਇਆ ਕਮਾਇੰਦਾ। ਖੇਲੇ ਖੇਲ ਤ੍ਰੈਲੋਕੀ ਨਾਥਾ, ਤ੍ਰੈਲੋਕੀ ਨੰਦਨ ਭੇਵ ਚੁਕਾਇੰਦਾ। ਭਗਤ ਭਗਵੰਤ ਲਹਿਣਾ ਦੇਣਾ ਜਾਣੇ ਮਸਤਕ ਮਾਥਾ, ਪੂਰਬ ਲੇਖਾ ਆਪਣੇ ਹੱਥ ਰਖਾਇੰਦਾ। ਗੁਰਸਿਖ ਵੇਖੇ ਜਨਮ ਜਨਮ ਦਾ ਘਾਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਤ ਅਮੋਲਕ ਆਪ ਵਰਤਾਇੰਦਾ। ਵਸਤ ਅਮੋਲਕ ਨਾਮ ਧਨ, ਸਤਿਗੁਰ ਪੂਰਾ ਆਪ ਵਰਤਾਈਆ। ਵੇਖ ਵਖਾਏ ਜਨਨੀ ਜਨ, ਹਰਿ ਵੱਡਾ ਬੇਪਰਵਾਹੀਆ। ਗੁਰਸਿਖ ਭਾਗ ਲਗਾਏ ਕਾਇਆ ਤਨ, ਪੰਚਮ ਤੱਤ ਤੱਤ ਵਡਿਆਈਆ। ਏਕਾ ਰਾਗ ਸੁਣਾਏ ਕੰਨ, ਅਨਰਾਗੀ ਆਪ ਅਲਾਈਆ। ਮਨ ਵਾਸਨਾ ਕੱਢੇ ਮਨ, ਮਨ ਮਮਤਾ ਦਏ ਚੁਕਾਈਆ। ਕਰੇ ਪਰਕਾਸ਼ ਨੇਤਰ ਅੰਨ, ਅੰਧ ਅੰਧੇਰ ਦਏ ਗਵਾਈਆ। ਨਜ਼ਰੀ ਆਏ ਸ੍ਰੀ ਭਗਵਾਨ, ਮਹਾਰਾਜ ਸ਼ੇਰ ਸਿੰਘ ਹੋਏ ਸਹਾਈਆ। ਸੋਹੰ ਨਾਅਰਾ ਸਤਿ ਜੈਕਾਰਾ ਆਪ ਸੁਣਾਏ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਏਕਾ ਨਾਦ ਸੁਣਾਈਆ। ਕੂੜ ਕੁੜਿਆਰਾ ਦੇਵੇ ਡੰਨ, ਜੂਠ ਝੂਠ ਦਏ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਵਿਰਲੇ ਲਏ ਤਰਾਈਆ। ਗੁਰਮੁਖ ਤਾਰੇ ਆਪ ਪ੍ਰਭ, ਲੱਖ ਚੁਰਾਸੀ ਫੋਲ ਫੋਲਾਇੰਦਾ। ਲੱਖ ਚੁਰਾਸੀ ਵਿਚੋਂ ਲੱਭ, ਆਪਣਾ ਮੇਲ ਮਿਲਾਇੰਦਾ। ਲੇਖਾ ਜਾਣੇ ਸਾਚੀ ਯੱਦ, ਸਾਚਾ ਬੰਸ ਆਪ ਵਡਿਆਇੰਦਾ। ਵੇਖਣਹਾਰਾ ਆਰ ਪਾਰ ਕਿਨਾਰਾ ਹੱਦ, ਸਾਚੇ ਪੱਤਣ ਆਪਣਾ ਡੇਰਾ ਲਾਇੰਦਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਕਲਜੁਗ ਅੰਤ ਸ੍ਰੀ ਭਗਵੰਤ ਚਰਨ ਦੁਆਰੇ ਆਪੇ ਸੱਦ, ਏਕਾ ਸੱਦਾ ਨਾਮ ਰਖਾਇੰਦਾ। ਅੰਮ੍ਰਿਤ ਰਸ ਆਤਮ ਪਿਆਏ ਸਾਚੀ ਮਦਿ, ਦਿਵਸ ਰੈਣ ਖ਼ੁਮਾਰ ਰਖਾਇੰਦਾ। ਜੀਵਾਂ ਜੰਤਾਂ ਨਾਲੋਂ ਕਰੇ ਅੱਡ, ਆਪ ਆਪਣਾ ਬੰਧਨ ਪਾਇੰਦਾ। ਨਾਤਾ ਤੁਟੇ ਅੰਧੇਰੀ ਖੱਡ, ਡੂੰਘੀ ਕੰਦਰ ਨਾ ਕੋਇ ਭੁਵਾਇੰਦਾ। ਗੁਰਸਿਖ ਗਾਏ ਸੋਹੰ ਛੰਦ, ਆਤਮ ਪਰਮਾਤਮ ਮੇਲ ਮਿਲਾਇੰਦਾ । ਨਿਝ ਆਤਮ ਦੇਵੇ ਨਿਜਾਨੰਦ, ਨਿਜ ਆਪਣਾ ਰਸ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨੇਹਕੰਲਕ ਨਰਾਇਣ ਨਰ, ਗੁਰਸਿਖ ਆਪਣੇ ਅੰਗ ਲਗਾਇੰਦਾ। ਗੁਰਸਿਖ ਅੰਗੀ ਅੰਗੀਕਾਰ, ਆਪਣੇ ਅੰਗਨ ਆਪ ਬਹਾਈਆ। ਨਾਮ ਸਰੰਗੀ ਸਚ ਸਿਤਾਰ, ਬਹੁਰੰਗੀ ਆਪ ਸੁਣਾਈਆ। ਵਰਭੰਡੀ ਖੇਲ ਕਰੇ ਅਪਾਰ, ਬ੍ਰਹਿਮੰਡੀ ਵੇਖੇ ਚਾਈਂ ਚਾਈਂਆ। ਲੱਖ ਚੁਰਾਸੀ ਨਾਰ ਰੰਡੀ ਰੋਵੇ ਜ਼ਾਰੋ ਜ਼ਾਰ, ਹਰਿ ਜੂ ਕੰਤ ਨਜ਼ਰ ਕਿਸੇ ਨਾ ਆਈਆ । ਭੇਖ ਪਖੰਡੀ ਕਰਨ ਖ਼ਵਾਰ, ਦਰ ਦਰ ਘਰ ਘਰ ਬੈਠੇ ਧੂਣੀਆਂ ਤਾਈਆ। ਵਾਸਨਾ ਮੰਦੀ ਜਗਤ ਦੁਆਰ, ਮੰਦਰ ਮਸਜਦ ਮੱਠ ਸਚ ਸੁਗੰਧੀ ਨਜ਼ਰ ਕੋਇ ਨਾ ਆਈਆ । ਪੁਰਖ ਅਬਿਨਾਸ਼ੀ ਕਿਰਪਾ ਨਿਧ ਠਾਕਰ ਸੁਆਮੀ ਸਾਚਾ ਬੰਦੀਖਾਨਾ ਕਰ ਤਿਆਰ, ਕਲਜੁਗ ਵੇਲੇ ਅੰਤ ਏਕਾ ਹੁਕਮ ਸੁਣਾਈਆ। ਚਾਰੋਂ ਕੁੰਟ ਹਾਹਾਕਾਰ, ਨਵ ਨੌਂ ਕਰੇ ਪੁਕਾਰ, ਸਤਿ ਸਤਿ ਨਾ ਕੋਇ ਅਧਾਰ, ਬ੍ਰਹਮ ਮਤ ਨਾ ਕੋਇ ਜਣਾਈਆ। ਪਰਗਟ ਹੋਵੇ ਆਪ ਨਿਰੰਕਾਰ, ਵੇਖੇ ਵਿਗਸੇ ਵੇਖਣਹਾਰ, ਗੁਰਮੁਖ ਸੱਜਣ ਲਏ ਉਭਾਰ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਦੇਵੇ ਮਾਣ ਵਡਿਆਈਆ। ਗੁਰਮੁਖ ਤੇਰਾ ਵੱਡਾ ਮਾਣਾ, ਹਰਿ ਸਤਿਗੁਰ ਆਪਣੇ ਘਰ ਰਖਾਇੰਦਾ। ਤੇਰਾ ਮਾਨਸ ਜਨਮ ਹੋਇਆ ਪਰਵਾਨਾ, ਪ੍ਰਭ ਜੂ ਆਪਣੇ ਲੇਖੇ ਪਾਇੰਦਾ। ਤੇਰਾ ਅੰਤਰ ਆਤਮ ਇਕੋ ਗਾਨਾ, ਸੋਹੰ ਅੱਖਰ

ਆਪ ਪੜ੍ਹਾਇੰਦਾ। ਤੇਰਾ ਸੁਹੇਲਾ ਮਰਦ ਮਰਦਾਨਾ, ਪੁਰਖ ਅਬਿਨਾਸ਼ੀ ਏਕਾ ਮਰਦ ਰੂਪ ਵਟਾਇੰਦਾ। ਲੇਖਾ ਜਾਣੇ ਦੋ ਜਹਾਨਾਂ, ਦੋਏ ਦੋਏ ਆਪਣੀ ਖੇਲ ਚਲਾਇੰਦਾ। ਤਖ਼ਤ ਨਿਵਾਸੀ ਤਖ਼ਤੋ ਲਾਹੇ ਰਾਜਾ ਰਾਣਾ, ਸ਼ਾਹ ਸੁਲਤਾਨ ਸੀਸ ਤਾਜ ਨਾ ਕੋਇ ਟਿਕਾਇੰਦਾ। ਲੱਖ ਚੁਰਾਸੀ ਮੰਨਣਾ ਪੈਣਾ ਭਾਣਾ, ਸਦ ਭਾਣੇ ਵਿਚ ਰਖਾਇੰਦਾ। ਗੁਰਮੁਖ ਵਿਰਲਾ ਚਤੁਰ ਸੁਘੜ ਸੁਜਾਨਾ, ਜਿਸ ਜਨ ਆਪਣਾ ਭੇਵ ਖੁਲ੍ਹਾਇੰਦਾ। ਅੱਠੇ ਪਹਿਰ ਦਿਵਸ ਰੈਣ ਚਰਨ ਕਵਲ ਦਏ ਧਿਆਨਾ, ਨੇਤਰ ਨੈਣ ਇਕ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚਾ ਆਪ ਵਡਿਆਇੰਦਾ। ਗੁਰਸਿਖ ਵਡਿਆਈ ਤੇਰੀ ਜਗ, ਜਗ ਜੀਵਣ ਦਾਤਾ ਆਪ ਕਰਾਈਆ। ਤੇਰੀ ਬੁਝੇ ਤ੍ਰੈਗੁਣ ਅੱਗ, ਤੇਰੇ ਅੰਤਰ ਅੰਮ੍ਰਿਤ ਮੇਘ ਬਰਸਾਈਆ। ਮੇਲ ਮਿਲਾਵਾ ਉਪਰ ਸ਼ਾਹ ਰਗ, ਰਘੁਬੰਸ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਗੁਰਮੁਖ ਹਰਿਜਨ ਹਰਿਭਗਤ ਆਪਣਾ ਨੂਰ ਆਪਣੇ ਨਾਲ ਮਿਲਾਈਆ।

ਪ੍ਰੇਮ ਪਿਆਰ ਸੱਚਾ ਸਵਾਗਤ, ਸਚਖੰਡ ਨਿਵਾਸੀ ਏਕਾ ਏਕ ਰਖਾਈਆ। ਜੁਗ ਜੁਗ ਪਹਿਲੋਂ ਗੁਰ ਅਵਤਾਰਾਂ ਪਾਈ ਆਦਤ, ਆਪਣਾ ਰਾਹ ਚਲਾਈਆ। ਬਿਨ ਰਸਨਾ ਜਿਹਵਾ ਦੱਸ ਦੱਸ ਇਬਾਦਤ, ਨਿਸ਼ਅੱਖਰ ਕਰ ਪੜ੍ਹਾਈਆ। ਲੋਕਮਾਤ ਨਿਰਗੁਣ ਸਰਗੁਣ ਨਿਰਗੁਣ ਕਰਦਾ ਗਿਆ ਸਿਫ਼ਾਰਸ, ਹਰਿ ਕਾ ਨਾਉਂ ਢੋਲਾ ਗਾਈਆ। ਗੁਰਸਿਖ ਤੇਰਾ ਮੇਰਾ ਇਕ ਤੁਆਰਫ਼, ਤਰਫ਼ ਬਤਰਫ਼ ਵੰਡ ਨਾ ਕੋਇ ਵੰਡਾਈਆ। ਬਿਨ ਗੁਰਸਿਖ ਸਤਿਗੁਰ ਪੂਰੇ ਨੂੰ ਦੇਵੇ ਕੋਈ ਨਾ ਢਾਰਸ, ਲੱਖ ਚੁਰਾਸੀ ਕੰਮ ਕਿਸੇ ਨਾ ਆਈਆ। ਇਕ ਦੂਜੇ ਦੇ ਦੋਵੇ ਵਾਰਸ, ਵਸੀਅਤ ਲਿਖ ਲਿਖ ਆਪਣੀ ਹਥੀਂ ਹੱਥ ਫੜਾਈਆ। ਕਲਜੁਗ ਅੰਤ ਨਾ ਮੰਗੇ ਕੋਈ ਆੜ੍ਹਤ, ਸੌਦਾ ਹੋਰ ਨਾ ਕੋਇ ਕਰਾਈਆ। ਜਿਸ ਘੜਿਆ ਤੇਰਾ ਘਾੜਤ, ਸੋ ਤੈਨੂੰ ਵੇਖਣ ਆਈਆ। ਤੂੰ ਰਲ ਕੇ ਮੇਰੀ ਕਰ ਸਿਫ਼ਾਰਸ਼, ਗੁਰਸਿਖ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਗੁਰਸਿਖ ਦਰਸ ਦਰਸ ਗੁਰਸਿਖ ਆਪਣੀ ਆਪਣੇ ਲੇਖੇ ਪਾਈਆ। ਸਤਿਗੁਰ ਘਰ ਨਾ ਕੋਈ ਵੰਡ, ਘੜੀ ਪਲ ਥਿਤ ਵਾਰ ਬਰਸ ਮਾਸ ਨਾ ਕੋਇ ਰਖਾਈਆ। ਵਸਣਹਾਰਾ ਵਿਚ ਬ੍ਰਹਿਮੰਡ, ਘਟ ਘਟ ਆਪਣਾ ਆਸਣ ਲਾਈਆ। ਦੀਨ ਦਿਆਲ ਸਰਬ ਗੁਣਵੰਤਾ ਜਨ ਭਗਤਾਂ ਸਦਾ ਬਖ਼ਸ਼ੰਦ, ਸਿਰ ਆਪਣਾ ਹੱਥ ਟਿਕਾਈਆ। ਜਗਤ ਲੋਚਣ ਭੇਖ ਪਖੰਡ, ਬਿਨ ਸਤਿਗੁਰ ਅੰਤ ਨਾ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਗੁਰਸਿਖਾਂ ਜਗਤ ਰੀਤੀ ਕੋਲੋਂ ਪੱਲਾ ਰਿਹਾ ਛੁਡਾਈਆ।