੧੭ ਚੇਤ ੨੦੧੯ ਬਿਕ੍ਰਮੀ ਜਗੀਰ ਸਿੰਘ ਦੇ ਗ੍ਰਹਿ ਗਗੋਬੂਆ ਜ਼ਿਲਾ ਅੰਮ੍ਰਿਤਸਰ
ਗੁਰਸਿਖ ਗੁਰ ਗੁਰ ਦੇਵੇ ਦੇਣਾ, ਦੇਵਣਹਾਰ ਇਕ ਅਖਵਾਇੰਦਾ। ਜਨਮ ਜਨਮ ਦਾ ਮੁੱਕੇ ਲਹਿਣਾ, ਲਹਿਣਾ ਆਪਣੇ ਖਾਤੇ ਪਾਇੰਦਾ।
ਦਰਸ ਦਿਖਾਏ ਨੇਤਰ ਨੈਣਾਂ, ਨੈਣ ਨੈਣਾਂ ਨਾਲ ਮਿਲਾਇੰਦਾ। ਤਨ ਬਸਤਰ ਪਾਏ ਇਕੋ ਗਹਿਣਾ, ਨਾਮ ਰੰਗੀਲਾ ਰੰਗ ਚੜ੍ਹਾਇੰਦਾ। ਸਤਿਗੁਰ ਸ਼ਬਦ ਸਾਕ ਸੱਜਣ ਸਾਚਾ ਸੈਣਾ, ਸਗਲਾ ਸੰਗ ਆਪ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਝੋਲੀ ਆਪ ਭਰਾਇੰਦਾ। ਗੁਰਸਿਖ ਝੋਲੀ ਮਾਤ ਭਰ, ਹਰਿ ਜੂ ਆਪਣੀ ਦਇਆ ਕਮਾਈਆ। ਜੁਗ ਜੁਗ ਦੇਵਣਹਾਰਾ ਵਰ, ਦਾਤਾ ਦਾਨੀ ਬੇਪਰਵਾਹੀਆ। ਨਿਰਭੌ ਚੁਕਾਏ ਭੈ ਡਰ, ਭੈ ਆਪਣਾ ਇਕ ਰਖਾਈਆ। ਚਰਨ ਸਰੋਵਰ ਨੁਹਾਏ ਸਾਚੇ ਸਰ, ਦੁਰਮਤ ਮੈਲ ਧੁਵਾਈਆ। ਕਾਇਆ ਮੰਦਰ ਆਪੇ ਵੜ, ਆਪਣਾ ਪੜਦਾ ਲਾਹੀਆ। ਸਾਚੇ ਪੌੜੇ ਆਪੇ ਚੜ੍ਹ, ਸਾਚਾ ਬੰਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੇਲਾ ਸਹਿਜ ਸੁਭਾਈਆ। ਲਹਿਣਾ ਦੇਣਾ ਹੱਥ ਨਿਰੰਕਾਰ, ਜੁਗ ਜੁਗ ਖੇਲ ਕਰਾਇੰਦਾ। ਸਾਚੇ ਭਗਤਾਂ ਕਰੇ ਪਿਆਰ, ਪ੍ਰੇਮ ਆਪਣਾ ਇਕ ਸਿਖਾਇੰਦਾ। ਸਾਚੇ ਹੱਟ ਬਣੇ ਵਣਜਾਰ, ਨਾਮ ਹੱਟ ਇਕ ਖੁਲ੍ਹਾਇੰਦਾ। ਸਾਚੇ ਘਰ ਕਰ ਉਜਿਆਰ, ਘਰ ਘਰ ਵਿਚ ਦੀਪ ਜਗਾਇੰਦਾ। ਗ੍ਰਹਿ ਮੰਦਰ ਸੁਣਾਏ ਨਾਦ ਸ਼ਬਦ ਧੁੰਨਕਾਰ, ਅਨਹਦ ਨਾਦੀ ਨਾਦ ਵਜਾਇੰਦਾ। ਸਾਚੀ ਸਖ਼ੀਆਂ ਮੰਗਲਾਚਾਰ, ਘਰ ਸਾਚੇ ਰਾਸ ਰਚਾਇੰਦਾ। ਗੁਰਸਿਖ ਪ੍ਰੇਮ ਵੱਜੇ ਤਾਰ, ਬਿਨ ਤੰਦੀ ਤਾਰ ਇਕ ਹਲਾਇੰਦਾ। ਆਤਮ ਪਰਮਾਤਮ ਦੇ ਅਧਾਰ, ਸਿਰ ਆਪਣਾ ਹੱਥ ਟਿਕਾਇੰਦਾ। ਪਾਰਬ੍ਰਹਮ ਬ੍ਰਹਮ ਪਾਵੇ ਸਾਰ, ਦੂਈ ਦਵੈਤੀ ਪੜਦਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਲਹਿਣਾ ਗੁਰ ਗੁਰ ਦੇਣਾ, ਸਾਚਾ ਖੇਲ ਆਪ ਕਰਾਇੰਦਾ। ਦੇਵਣਹਾਰ ਪੁਰਖ ਸਮਰਥ, ਆਦਿ ਜੁਗਾਦਿ ਵਡੀ ਵਡਿਆਈਆ। ਜੁਗ ਜੁਗ ਜਨ ਭਗਤਾਂ ਦੇਵੇ ਨਾਮ ਵਥ, ਵਸਤ ਅਮੋਲਕ ਝੋਲੀ ਪਾਈਆ। ਸਾਚੇ ਸੰਤਾਂ ਮਾਰਗ ਦੱਸ, ਆਪਣਾ ਭੇਵ ਖੁਲ੍ਹਾਈਆ। ਗੁਰਮੁਖਾਂ ਅੰਤਰ ਆਪੇ ਵਸ, ਆਪਣੀ ਬੂਝ ਬੁਝਾਈਆ। ਗੁਰਸਿਖਾਂ ਦੇਵੇ ਇਕੋ ਰਸ, ਨਿਝਰ ਝਿਰਨਾ ਅੰਮ੍ਰਿਤ ਆਪ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਏਕਾ ਘਰ ਵਖਾਈਆ। ਏਕਾ ਘਰ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣਾ ਆਪ ਪਰਗਟਾਇੰਦਾ। ਨਿਰਗੁਣ ਸਰਗੁਣ ਰੱਖੇ ਵਾਸ, ਸਰਗੁਣ ਨਿਰਗੁਣ ਮੇਲ ਮਿਲਾਇੰਦਾ। ਜਨਮ ਜਨਮ ਭਗਤਾਂ ਪੂਰੀ ਕਰੇ ਆਸ, ਆਪਣੀ ਆਸਾ ਪੂਰ ਆਪ ਵਖਾਇੰਦਾ। ਲਹਿਣਾ ਦੇਣਾ ਤੋੜ ਪ੍ਰਿਥਮੀ ਅਕਾਸ਼, ਗਗਨ ਮੰਡਲ ਪੰਧ ਆਪ ਮੁਕਾਇੰਦਾ। ਘਰ ਵਿਚ ਘਰ ਵਖਾਏ ਰਾਸ, ਗੋਪੀ ਕਾਹਨ ਨਚਾਏ ਨਾਚ, ਮਧੁਰ ਧੁਨ ਆਪ ਸੁਣਾਇੰਦਾ। ਸਦਾ ਸੁਹੇਲਾ ਇਕ ਅਕੇਲਾ ਸਤਿਗੁਰ ਪੂਰਾ ਵਸੇ ਪਾਸ, ਸਾਚੇ ਮੰਦਰ ਆਸਣ ਪੁਰਖ ਅਬਿਨਾਸਣ ਆਪਣਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਲਹਿਣਾ ਆਪਣੇ ਹੱਥ ਰਖਾਇੰਦਾ। ਗੁਰਸਿਖ ਲਹਿਣਾ ਲੋਕਮਾਤ, ਗੁਰ ਸਤਿਗੁਰ ਆਪ ਚੁਕਾਈਆ। ਆਵਣ ਜਾਵਣ ਚੁੱਕੇ ਵਾਟ, ਲੱਖ ਚੁਰਾਸੀ ਰਹਿਣ ਨਾ ਪਾਈਆ। ਏਕਾ ਨਾਮ ਸੁਣਾਏ ਸਾਚੀ ਗਾਥ, ਲਿਖਣ ਪੜ੍ਹਨ ਵਿਚ ਨਾ ਆਈਆ। ਮੇਟੇ ਰੈਣ ਅੰਧੇਰੀ ਰਾਤ, ਸਤਿ ਸਤਿਵਾਦੀ ਸਾਚਾ ਚੰਦ ਚੜ੍ਹਾਈਆ। ਏਥੇ ਓਥੇ ਦੋ ਜਹਾਨਾਂ ਪੁੱਛੇ ਵਾਤ, ਪਾਰਬ੍ਰਹਮ ਬ੍ਰਹਮ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਹੋਏ ਸਹਾਈਆ। ਗੁਰਮੁਖ ਲਹਿਣਾ ਦੇਵੇ ਜੱਗ, ਜਗ ਜੀਵਣ ਦਾਤਾ ਦਇਆ ਕਮਾਇੰਦਾ। ਜਗਤ ਤ੍ਰਿਸਨਾ ਮੇਟੇ ਅੱਗ, ਦੂਜੀ ਹਵਸ ਨਾ ਕੋਇ ਵਖਾਇੰਦਾ। ਸਤਿ ਸੰਤੋਖੀ ਬੰਨ੍ਹੇ ਤੱਗ, ਨਾਮ ਡੋਰ ਇਕ ਰਖਾਇੰਦਾ।
ਫੜ ਫੜ ਹੰਸ ਬਣਾਏ ਕੱਗ, ਸਿਰ ਆਪਣਾ ਹੱਥ ਟਿਕਾਇੰਦਾ। ਲੱਖ ਚੁਰਾਸੀ ਨਾਲੋਂ ਕਰੇ ਅਲੱਗ, ਆਪਣਾ ਬੰਧਨ ਆਪੇ ਪਾਇੰਦਾ। ਦਰਸ ਦਿਖਾਏ ਉਪਰ ਸ਼ਾਹ ਰਗ, ਸ਼ਹਿਨਸ਼ਾਹ ਆਪਣਾ ਰੂਪ ਪਰਗਟਾਇੰਦਾ। ਤ੍ਰੈਗੁਣ ਮਾਇਆ ਡੱਸੇ ਨਾ ਡਸਣੀ ਨਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਲੇਖਾ ਆਪ ਵਖਾਇੰਦਾ। ਗੁਰਸਿਖ ਲੇਖਾ ਧੁਰ ਦਰਬਾਰ, ਧੁਰ ਦਰਬਾਰੀ ਆਪ ਜਣਾਈਆ। ਮਾਨਸ ਜਨਮ ਪੈਜ ਦਏ ਸਵਾਰ, ਜਿਸ ਜਨ ਆਪਣਾ ਮੇਲ ਮਿਲਾਈਆ। ਮਾਤ ਗਰਭ ਉਲਟਾ ਰੁਖ ਦੁੱਖ ਦਏ ਨਿਵਾਰ, ਹਵਨ ਕੁੰਡ ਨਾ ਕੋਇ ਤਪਾਈਆ। ਦਰਸ ਦਿਖਾਏ ਆਪ ਨਿਰੰਕਾਰ, ਨਿਰਗੁਣ ਆਪਣਾ ਰੂਪ ਵਟਾਈਆ। ਗੁਰਮੁਖ ਤੇਰਾ ਲੇਖਾ ਲਿਖਿਆ ਨਾ ਜਾਏ ਵਿਚ ਸੰਸਾਰ, ਬ੍ਰਹਮਾ ਵੇਤਾ ਦਏ ਦੁਹਾਈਆ। ਭੇਵ ਨਾ ਪਾਇਨ ਵੇਦ ਚਾਰ, ਪੁਰਾਨ ਅਠਾਰਾਂ ਰਹੇ ਕੁਰਲਾਈਆ । ਭਗਤ ਭਗਵਾਨ ਵਸਣ ਇਕ ਦੁਆਰ, ਸਚਖੰਡ ਸਾਚੇ ਡੇਰਾ ਲਾਈਆ। ਮਹੱਲ ਅਟੱਲ ਉਚ ਮੁਨਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਤਖ਼ਤ ਨਿਵਾਸੀ ਏਕੰਕਾਰ, ਸਾਚੇ ਤਖ਼ਤ ਬੈਠਾ ਸ਼ਹਿਨਸ਼ਾਹੀਆ। ਹੁਕਮੀ ਹੁਕਮ ਕਰੇ ਵਰਤਾਰ, ਹੁਕਮੇ ਹੁਕਮ ਸਰਬ ਭੁਵਾਈਆ। ਹੁਕਮੇ ਅੰਦਰ ਲਹਿਣਾ ਦੇਣਾ ਕਰਜ਼ ਦਏ ਉਤਾਰ, ਮਕਰੂਜ਼ ਆਪਣਾ ਪੱਲਾ ਆਪ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਵੇਖੇ ਥਾਉਂ ਥਾਈਂਆ। ਹਰਿਜਨ ਲੇਖਾ ਥਾਨ ਥਨੰਤਰ, ਦੋ ਜਹਾਨਾਂ ਵਾਲੀ ਵੇਖ ਵਖਾਇੰਦਾ। ਪਾਵੇ ਸਾਰ ਗਗਨ ਗਗਨੰਤਰ, ਗਗਨ ਮੰਡਲ ਆਪਣਾ ਫੇਰਾ ਪਾਇੰਦਾ। ਨੌਂ ਖੰਡ ਪ੍ਰਿਥਮੀ ਵੇਖੇ ਲੱਗੀ ਬਸੰਤਰ, ਅਗਨੀ ਤੱਤ ਨਾ ਕੋਇ ਬੁਝਾਇੰਦਾ। ਚਾਰ ਜੁਗ ਦਾ ਭੁੱਲਿਆ ਮੰਤਰ, ਨਮੋ ਸਤਿ ਸਤਿ ਨਾਮ ਰਾਮ ਅਕਸਰ ਨਜ਼ਰ ਕਿਸੇ ਨਾ ਆਇੰਦਾ। ਚਾਰ ਵਰਨ ਅਠਾਰਾਂ ਬਰਨ ਕਾਮ ਕਰੋਧ ਲੋਭ ਮੋਹ ਹੰਕਾਰ ਹੋਏ ਗ਼ੁਲਾਮ, ਜਗਤ ਗ਼ੁਲਾਮੀ ਨਾ ਕੋਇ ਤੁੜਾਇੰਦਾ। ਪੀਰ ਪੈਗ਼ੰਬਰ ਕਾਇਆ ਮੰਦਰ ਅੰਦਰ ਸੁਣਾਏ ਨਾ ਕੋਇ ਪੈਗ਼ਾਮ, ਸ਼ਰਅ ਸ਼ਰੀਅਤ ਘਰ ਘਰ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਵਿਰਲਾ ਆਪ ਉਠਾਇੰਦਾ। ਗੁਰਮੁਖ ਉਠੇ ਜਾਏ ਜਾਗ, ਸਤਿਗੁਰ ਸਾਚਾ ਆਪ ਜਗਾਈਆ। ਆਤਮ ਅੰਤਰ ਦਏ ਵੈਰਾਗ, ਵੈਰਾਗੀ ਆਪਣਾ ਭੇਵ ਖੁਲ੍ਹਾਈਆ। ਪੰਜ ਤੱਤ ਕਾਇਆ ਸਾਜਣ ਸਾਜ, ਨਿਰਗੁਣ ਸਰਗੁਣ ਆਪਣਾ ਬੰਧਨ ਪਾਈਆ। ਘਰ ਘਰ ਵਿਚ ਕਰੇ ਆਪਣਾ ਕਾਜ਼, ਸੁਰਤੀ ਸ਼ਬਦ ਸ਼ਬਦ ਕੁੜਮਾਈਆ। ਸਚ ਸੰਦੇਸਾ ਦੇਵੇ ਮਾਰ ਅਵਾਜ਼, ਬੋਧ ਅਗਾਧਾ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪਣੀ ਬੂਝ ਬੁਝਾਈਆ। ਗੁਰਮੁਖ ਬੁਝੇ ਗੁਰ ਗੁਰ ਗਿਆਨ, ਗੁਰ ਦੀਨਨ ਦਇਆ ਕਮਾਇੰਦਾ। ਚਰਨ ਕਵਲ ਇਕ ਧਿਆਨ, ਸਰਨ ਸਰਨਾਈ ਇਕ ਸਮਝਾਇੰਦਾ। ਧੁਰ ਫ਼ਰਮਾਣਾ ਸਤਿ ਨਿਸ਼ਾਨ, ਦੋ ਜਹਾਨਾਂ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਲਹਿਣਾ ਗੁਰਮੁਖ ਝੋਲੀ ਆਪ ਭਰਾਇੰਦਾ। ਗੁਰਮੁਖ ਝੋਲੀ ਭਰੇ ਕਰਤਾਰਾ, ਕਰਤਾ ਆਪਣੀ ਕਿਰਤ ਕਮਾਈਆ। ਲੋਕਮਾਤ ਜੁਗ ਜੁਗ ਬਣੇ ਵਰਤਾਰਾ, ਨਿਰਗੁਣ ਸਰਗੁਣ ਵੇਖ ਵਖਾਈਆ। ਕਲਜੁਗ ਅੰਤਮ ਖੇਲ ਕਰੇ ਨਿਰਾਕਾਰਾ, ਨਿਰਗੁਣ ਆਪਣਾ ਵੇਸ ਵਟਾਈਆ। ਸ਼ਬਦ ਅਗੰਮੀ ਇਕ ਭੰਡਾਰਾ, ਧੁਰਦਰਗਾਹੀ ਲੈ ਕੇ ਆਈਆ। ਸੋਹੰ ਨਾਉਂ ਬੋਲ ਜੈਕਾਰਾ, ਆਤਮ ਪਰਮਾਤਮ ਕਰੇ ਕੁੜਮਾਈਆ। ਸਾਚੇ ਮੰਦਰ ਮੇਲ ਮਿਲਾਏ ਮੇਲਣਹਾਰਾ, ਘਰ ਘਰ ਵਿਚ ਖ਼ੁਸ਼ੀ ਮਨਾਈਆ। ਨਾਦ ਅਨਾਦੀ ਇਕ ਧੁਨਕਾਰਾ, ਧੁਨ ਆਤਮਕ
ਰਾਗ ਸੁਣਾਈਆ। ਗੁਰਮੁਖ ਤੇਰਾ ਪਿਛਲਾ ਲਹਿਣਾ ਕਰਜ਼ ਉਤਾਰਾ, ਅਗਲਾ ਲੇਖਾ ਆਪਣੇ ਹੱਥ ਰਖਾਈਆ। ਬਾਂਹੋਂ ਪਕੜ ਉਠਾਏ ਅਗੰਮ ਅਪਾਰਾ, ਅਗੰਮ ਅਗੰਮੜਾ ਰਾਹ ਚਲਾਈਆ। ਏਕਾ ਵਣਜ ਇਕ ਵਪਾਰਾ, ਏਕਾ ਹੱਟ ਦਏ ਵਖਾਈਆ। ਏਕਾ ਸਤਿਗੁਰ ਸੱਜਣ ਮੀਤ ਮੁਰਾਰਾ, ਪੁਰਖ ਅਕਾਲ ਨਜ਼ਰੀ ਆਈਆ। ਪੰਜ ਤੱਤ ਨਾ ਕੋਇ ਸਹਾਰਾ, ਗੁਰ ਸ਼ਬਦ ਹੋਏ ਸਹਾਈਆ। ਲਹਿਣਾ ਦੇਣਾ ਚੁਕੇ ਵਿਚ ਸੰਸਾਰਾ, ਕੂੜੀ ਕਿਰਿਆ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵੇਖੇ ਚਤੁਰ ਸੁਘੜ ਸੁਜਾਨ, ਲੱਖ ਚੁਰਾਸੀ ਵਿਚੋਂ ਆਪ ਪਛਾਣ, ਆਪਣਾ ਬੰਧਨ ਨਾਮ ਡੋਰ ਏਕਾ ਪਾਈਆ।
੧੭ ਚੇਤ ੨੦੧੯ ਬਿਕ੍ਰਮੀ ਗੁਰਬਖ਼ਸ਼ ਸਿੰਘ ਦੇ ਗ੍ਰਹਿ ਗਗੋਬੂਆ ਜ਼ਿਲਾ ਅੰਮ੍ਰਿਤਸਰ
ਗੁਰ ਕਿਰਪਾ ਹਰਿ ਜਾਣਿਆ, ਹਰਿ ਕਿਰਪਾ ਗੁਰ ਮੀਤ। ਗੁਰ ਕਿਰਪਾ ਰੰਗ ਮਾਣਿਆ, ਹਰਿ ਕਿਰਪਾ ਘਰ ਮਿਲਿਆ ਠਾਂਡਾ ਸੀਤ। ਗੁਰ ਕਿਰਪਾ ਹਰਿ ਜਾਣਿਆ, ਹਰਿ ਕਿਰਪਾ ਗੁਰ ਮਿਲਿਆ ਇਕ ਅਤੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਕਰੇ ਸਚ ਪ੍ਰੀਤ। ਗੁਰ ਕਿਰਪਾ ਹਰਿ ਪੇਖਿਆ, ਹਰਿ ਕਿਰਪਾ ਗੁਰ ਸੱਜਣ ਪਾਇਆ ਏਕ। ਗੁਰ ਕਿਰਪਾ ਮਿਟੀ ਰੇਖਿਆ, ਹਰਿ ਕਿਰਪਾ ਸਤਿਗੁਰ ਸਾਚੇ ਲਿਖਿਆ ਲੇਖ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪਣੇ ਦੇਸ। ਹਰਿ ਕਾ ਦੇਸ ਅਗੰਮ ਅਥਾਹ, ਹਰਿ ਜੂ ਹਰਿ ਹਰਿ ਆਪ ਬਣਾਈਆ। ਗੁਰ ਗੁਰ ਵੇਸ ਆਪ ਪਰਗਟਾ, ਪੰਜ ਤੱਤ ਦਏ ਵਡਿਆਈਆ। ਬਣ ਵਿਚੋਲਾ ਸ਼ਹਿਨਸ਼ਾਹ, ਸਾਚਾ ਹੁਕਮ ਸੁਣਾਈਆ। ਨਿਰਗੁਣ ਸਰਗੁਣ ਬਣ ਮਲਾਹ, ਸਾਚਾ ਬੇੜਾ ਆਪ ਚਲਾਈਆ। ਏਕਾ ਨਾਉਂ ਦਏ ਸਲਾਹ, ਸਾਚੀ ਸਿਖਿਆ ਸਿਖ ਸਮਝਾਈਆ। ਗੁਰ ਕਿਰਪਾ ਹਰਿ ਮਿਲਿਆ ਆ, ਹਰਿ ਕਿਰਪਾ ਗੁਰ ਹਰਿ ਜਸ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪਣੇ ਹੱਥ ਰਖਾਈਆ। ਹਰਿ ਕਿਰਪਾ ਗੁਰ ਮੇਲਾ ਜਗ, ਗੁਰ ਕਿਰਪਾ ਹਰਿ ਵੇਖੇ ਚਾਈਂ ਚਾਈਂਆ। ਹਰਿ ਕਿਰਪਾ ਗੁਰ ਚਰਨੀ ਜਾਏ ਜਨ ਲੱਗ, ਗੁਰ ਕਿਰਪਾ ਦੇਵੇ ਸਚ ਨਿਸ਼ਾਨੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਪੁਰਖ ਸਮਰਥ, ਆਪਣੀ ਜਾਣੇ ਅਕਥ ਕਹਾਣੀਆ। ਅਕਥ ਕਹਾਣੀ ਸਤਿਗੁਰ ਧਾਰ, ਗੁਰ ਗੁਰ ਸ਼ਬਦੀ ਰੂਪ ਵਟਾਈਆ। ਨਾਮ ਨਾਮ ਨਾਮ ਜੈਕਾਰ, ਜੈ ਜੈਕਾਰ ਗੀਤ ਅਲਾਈਆ। ਅੱਖਰ ਵੱਖਰ ਕਰ ਉਜਿਆਰ, ਸਾਚੀ ਘਾੜਤ ਆਪ ਘੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਹਰਿ ਹਰਿ ਆਪਣਾ ਨਾਉਂ ਰਖਾਈਆ। ਆਪੇ ਹਰਿ ਨਰਾਇਣ, ਨਿਰਗੁਣ ਆਪਣਾ ਖੇਲ ਖਲਾਇੰਦਾ। ਆਪੇ ਗੁਰ ਗੁਰ ਖੋਲ੍ਹੇ ਆਪਣਾ ਨੈਣ, ਆਪਣੀ ਬੂਝ ਆਪ ਬੁਝਾਇੰਦਾ। ਆਪੇ ਸਰਗੁਣ ਸੱਜਣ ਸੈਣ, ਸਗਲਾ ਬੰਧਪ ਆਪੇ ਪਾਇੰਦਾ। ਆਪੇ ਰਸਨਾ ਆਪੇ ਕਹਿਣ, ਆਪੇ ਗਾ ਗਾ ਗੀਤ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਆਪਣਾ ਰੰਗ ਰੰਗਾਇੰਦਾ। ਹਰਿ ਕਿਰਪਾ ਗੁਰ ਵੇਖੇ ਰੰਗ, ਗੁਰ ਕਿਰਪਾ ਹਰਿ ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਹਰਿ ਕਿਰਪਾ ਗੁਰ ਮੇਲਾ ਸੇਜ ਪਲੰਘ, ਗੁਰ ਕਿਰਪਾ ਹਰਿ ਦੇਵੇ ਮਾਣ ਵਡਿਆਈਆ। ਹਰਿ
ਕਿਰਪਾ ਗੁਰ ਗੁਰ ਇਕ ਅਨੰਦ, ਗੁਰ ਕਿਰਪਾ ਸੂਰਾ ਸਰਬੰਗ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਆਪਣੀ ਖੇਲ ਕਰਾਈਆ। ਆਪਣਾ ਖੇਲ ਸਤਿਗੁਰ ਸਤਿ, ਸਤਿ ਪੁਰਖ ਨਿਰੰਜਣ ਆਪ ਕਰਾਇੰਦਾ। ਆਪਣੀ ਕਿਰਪਾ ਗੁਰ ਗੁਰ ਮਤ, ਗੁਰ ਗਿਆਨ ਗਿਆਨ ਦ੍ਰਿੜਾਇੰਦਾ। ਆਪ ਵਿਰੋਲਣਹਾਰਾ ਤੱਤ, ਤੱਤਵ ਆਪਣਾ ਭੇਵ ਖੁਲ੍ਹਾਇੰਦਾ। ਆਪ ਪਰਗਟਾਏ ਬ੍ਰਹਮ ਰੱਤ, ਰੱਤੀ ਰੱਤ ਨਾ ਕੋਇ ਜਣਾਇੰਦਾ। ਆਪੇ ਕਰਨਹਾਰ ਉਤਪਤ, ਆਪੇ ਆਪਣੇ ਵਿਚ ਛੁਪਾਇੰਦਾ। ਆਪੇ ਖਾਲੀ ਭਾਡੇਂ ਕਰੇ ਸਖ, ਖਾਲੀ ਭਰ ਆਪ ਵਖਾਇੰਦਾ। ਆਪੇ ਦੇਵਣਹਾਰਾ ਵਥ, ਸਾਚੀ ਝੋਲੀ ਆਪ ਭਰਾਇੰਦਾ। ਹਰਿ ਕਿਰਪਾ ਗੁਰ ਮਾਰਗ ਦੇਵੇ ਦੱਸ, ਗੁਰ ਕਿਰਪਾ ਹਰਿ ਹੋਏ ਅੰਤ ਸਹਾਈਆ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਗੁਰ ਕਿਰਪਾ ਹਰਿ ਬੂਝੇ ਬੂਝ, ਗੁਰ ਸਤਿਗੁਰ ਆਪ ਬੁਝਾਇੰਦਾ। ਨਾਤਾ ਤੁਟੇ ਏਕਾ ਦੂਜ, ਦੂਜ ਏਕਾ ਨਜ਼ਰ ਕੋਇ ਨਾ ਆਇੰਦਾ। ਨੇਤਰ ਖੋਲ੍ਹੇ ਏਕਾ ਤੀਜ, ਤ੍ਰੈਲੋਆਂ ਪੰਧ ਮੁਕਾਇੰਦਾ। ਚੌਥੇ ਪਦ ਆਪੇ ਭੇਜ, ਭਿੰਨੜਾ ਰੰਗ ਆਪ ਰੰਗਾਇੰਦਾ। ਪੰਚਮ ਨਾਤਾ ਤੋੜ ਹਸਤ ਕੀਟ, ਹੱਦ ਏਕਾ ਏਕ ਬੁਝਾਇੰਦਾ। ਛੇਵੇਂ ਛਹਿਬਰ ਲਾਏ ਅਨਡੀਠ, ਆਪਣੀ ਰਹਿਮਤ ਆਪ ਕਮਾਇੰਦਾ । ਸੱਤਵੇ ਸਤਿ ਸਤਿਵਾਦੀ ਠਾਂਡਾ ਸੀਤ, ਅਤੀਤ ਆਪਣਾ ਆਸਣ ਲਾਇੰਦਾ। ਨੌਂ ਦੁਆਰ ਮੰਦਰ ਮਸਜਦ ਚਾਰ ਦੀਵਾਰੀ ਗਾਇਣ ਗੀਤ, ਰਸਨਾ ਜਿਹਵਾ ਸਰਬ ਹਲਾਇੰਦਾ । ਦਸਮ ਦੁਆਰਾ ਘਰ ਅਨਡੀਠ, ਬਿਨ ਗੁਰ ਕਿਰਪਾ ਨਜ਼ਰ ਕਿਸੇ ਨਾ ਆਇੰਦਾ। ਹਰਿ ਕਿਰਪਾ ਗੁਰ ਪਾਇਆ ਪੱਤਤ ਪੁਨੀਤ, ਗੁਰ ਕਿਰਪਾ ਹਰਿ ਪੱਤਤ ਪਾਪੀ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਆਪਣਾ ਖੇਲ ਕਰਾਇੰਦਾ। ਗੁਰ ਕਿਰਪਾ ਮਿਲੇ ਭਗਵਾਨ, ਭਗਵਨ ਕਿਰਪਾ ਗੁਰ ਗੁਰ ਸੰਗ ਰਖਾਈਆ। ਗੁਰ ਕਿਰਪਾ ਹਰਿ ਜਾਣੀ ਜਾਣ, ਹਰਿ ਕਿਰਪਾ ਗੁਰ ਗੁਰ ਬੂਝ ਬੁਝਾਈਆ। ਗੁਰ ਕਿਰਪਾ ਮਿਲੇ ਨਾਮ ਨਿਸ਼ਾਨ, ਹਰਿ ਕਿਰਪਾ ਜੋਤੀ ਜੋਤ ਜੋਤ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਆਪਣਾ ਬੰਧਨ ਪਾਈਆ। ਗੁਰ ਸਤਿਗੁਰ ਗੁਰ ਗੁਰ ਏਕਾ ਬੰਧਨ, ਸ਼ਬਦੀ ਸ਼ਬਦ ਡੋਰ ਬੰਧਾਇੰਦਾ। ਭੇਵ ਨਾ ਪਾਏ ਤ੍ਰੈਲੋਕੀ ਨੰਦਨ, ਹਰਿ ਜੂ ਆਪਣਾ ਪੜਦਾ ਨਾ ਕੋਇ ਉਠਾਇੰਦਾ। ਦੋਏ ਜੋੜ ਸਰਬ ਕਰਨ ਬੰਧਨ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਦੀਨ ਦਿਆਲ ਠਾਕਰ ਸੁਆਮੀ ਆਪੇ ਹੋਏ ਬਖ਼ਸ਼ੰਦਨ, ਬਖ਼ਸ਼ਿਸ਼ ਆਪਣੇ ਹੱਥ ਰਖਾਇੰਦਾ। ਲੱਖ ਚੁਰਾਸੀ ਤਾਣਾ ਪੇਟਾ ਜਾਣੇ ਤੰਦਨ, ਤੰਦੀ ਤੰਦ ਨਾਲ ਬੰਧਾਇੰਦਾ। ਜਨ ਭਗਤਾਂ ਚਾੜ੍ਹੇ ਆਪਣੇ ਨਾਮ ਰੰਗਣ, ਰੰਗ ਰੰਗੀਲਾ ਏਕਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣੀ ਦਇਆ ਕਮਾਇੰਦਾ। ਸਤਿਗੁਰ ਦੀਆ ਗੁਰ ਗੁਰ ਹਿਤ, ਹਰਿ ਸੱਜਣ ਆਪ ਜਣਾਈਆ। ਕਰੇ ਖੇਲ ਨਿਤ ਨਵਿਤ, ਜੁਗ ਜੁਗ ਵੇਸ ਵਟਾਈਆ । ਸੰਤ ਪਿਆਰਾ ਕਰੇ ਖੇਲ ਮਾਤ ਪਿਤ, ਪਿਤਾ ਪੂਤ ਪੂਤ ਸਹਾਈਆ। ਪਰਗਟ ਹੋ ਅਬਿਨਾਸ਼ੀ ਅਚੁੱਤ, ਸਾਚੀ ਰੁੱਤ ਆਪ ਵਖਾਈਆ। ਗੁਰਮੁਖ ਫੁਲਵਾੜੀ ਪਈ ਫੁਟ, ਪੱਤ ਡਾਲ੍ਹੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣਾ ਭੇਵ ਖੁਲ੍ਹਾਈਆ। ਗੁਰਮੁਖ ਫੁਲਵਾੜੀ ਫੁੱਲਿਆ ਫੁਲ, ਫੂਲਨ ਬਰਖਾ ਹਰਿ ਹਰਿ ਲਾਇੰਦਾ। ਭਾਗ ਲਗਾਏ ਸਾਚੀ ਕੁਲ, ਕੁਲਵੰਤਾ ਦਇਆ ਕਮਾਇੰਦਾ। ਗੁਰਸਿਖ
ਤੇਰੀ ਕੀਮਤ ਪਾਏ ਮੁਲ, ਦੂਸਰ ਕੀਮਤ ਨਾ ਕੋਇ ਚੁਕਾਇੰਦਾ। ਨਾਮ ਕੰਡੇ ਤੋਲੇ ਤੋਲ, ਤੋਲਣਹਾਰਾ ਫੇਰਾ ਪਾਇੰਦਾ। ਲੱਖ ਚੁਰਾਸੀ ਵਿਚੋਂ ਵਿਰੋਲ, ਤੇਰੀ ਸੁਗੰਧੀ ਆਪਣੇ ਵਿਚ ਟਿਕਾਇੰਦਾ। ਸੋਹੰ ਧਾਰਾ ਆਪੇ ਬੋਲ, ਆਤਮ ਪਰਮਾਤਮ ਜੋੜ ਜੁੜਾਇੰਦਾ। ਨਿਝ ਘਰ ਵਾਸੀ ਵਸੇ ਕੋਲ, ਘਨਕਪੁਰ ਵਾਸੀ ਵੇਖ ਵਖਾਇੰਦਾ। ਜੋਤ ਪਰਕਾਸ਼ ਸਦਾ ਅਡੋਲ, ਅਨਡੋਲਤ ਆਪਣੀ ਧਾਰ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਸਾਹਿਬ ਸੁਲਤਾਨ ਇਕ ਅਖਵਾਇੰਦਾ। ਸਾਹਿਬ ਸੁਲਤਾਨ ਸਤਿਗੁਰ ਮਿਤ, ਮਿੱਤਰ ਪਿਆਰਾ ਆਪ ਅਖਵਾਈਆ। ਜਨ ਭਗਤਾਂ ਕਰੇ ਸਾਚਾ ਹਿਤ, ਕਲਜੁਗ ਅੰਤਮ ਫੇਰਾ ਪਾਈਆ। ਕਾਇਆ ਮੌਲੀ ਖਿੜੀ ਰੁੱਤ ਵੇਖੇ ਫੁਲਵਾੜੀ ਅਬਿਨਾਸ਼ੀ ਅਚੁੱਤ, ਅਬਗਤ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਏਕਾ ਨਾਉਂ ਵਡਿਆਈਆ। ਗੁਰ ਸਤਿਗੁਰ ਨਾਉਂ ਵੱਡਾ ਵਡ, ਹਰਿ ਜੂ ਹਰਿ ਹਰਿ ਆਪ ਪਰਗਟਾਇੰਦਾ। ਜੁਗਾ ਜੁਗੰਤਰ ਆਪਣੇ ਵਿਚੋਂ ਕੱਢ, ਲੋਕਮਾਤ ਧਰਾਇੰਦਾ। ਅੰਤ ਅੰਤ ਅੱਖਰ ਰੂਪ ਜਾਏ ਛੱਡ, ਸਤਿ ਆਪਣੇ ਵਿਚ ਮਿਲਾਇੰਦਾ। ਆਪਣੇ ਨਾਲੋਂ ਕਰ ਅੱਡ, ਆਪੇ ਵਿਚ ਛੁਪਾਇੰਦਾ। ਅੱਗੇ ਮਾਰਗ ਆਪੇ ਦੱਸ, ਜੁਗ ਜੁਗ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਤਿਗੁਰ ਖੇਲ ਕਰਾਇੰਦਾ। ਜੁਗ ਜੁਗ ਰਾਹ ਇਕ ਇਕੱਲਾ, ਸਦਾ ਸਦਾ ਸਮਝਾਈਆ। ਸਤਿਜੁਗ ਫੜਾਏ ਸੱਚਾ ਪੱਲਾ, ਏਕਾ ਪੱਲੂ ਗੰਢ ਬੰਧਾਈਆ। ਸਚ ਸੰਦੇਸ ਏਕਾ ਘੱਲਾ, ਨਰ ਨਰੇਸ਼ ਕਰੇ ਪੜ੍ਹਾਈਆ। ਸਚ ਸਿੰਘਾਸਣ ਸਾਚੇ ਮੱਲਾ, ਸਾਚੇ ਤਖ਼ਤ ਸੋਭਾ ਪਾਈਆ। ਜੋਤੀ ਸ਼ਬਦੀ ਆਪੇ ਰੱਲਾ, ਰਲ ਮਿਲ ਆਪਣਾ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦੀ ਢੋਲਾ ਆਪੇ ਗਾਈਆ। ਸ਼ਬਦੀ ਢੋਲਾ ਸਤਿਗੁਰ ਰੰਗ, ਹਰਿ ਹਰਿ ਆਪ ਜਣਾਇੰਦਾ। ਨਿਰਗੁਣ ਨਿਰੰਕਾਰ ਨਿਰਾਕਾਰ ਵਜਾਏ ਮਰਦੰਗ, ਸਾਰੰਗੀ ਸਾਰੰਗ ਹੱਥ ਨਾ ਕੋਇ ਉਠਾਇੰਦਾ। ਸਾਚੇ ਤਖ਼ਤ ਬੈਠ ਸੂਰਾ ਸਰਬੰਗ, ਰਾਗ ਨਾਦ ਆਪਣੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਇਕ ਪਰਗਟਾਇੰਦਾ। ਸਤਿਗੁਰ ਸੱਚਾ ਸੋਹੰ ਰੂਪ, ਗੁਰ ਗੁਰ ਨਾਉਂ ਰਖਾਈਆ। ਪਾਵੇ ਸਾਰ ਚਾਰ ਕੂਟ, ਉਤਰ ਪੂਰਬ ਪੱਛਮ ਦੱਖਣ ਆਪਣਾ ਹੁਕਮ ਵਰਤਾਈਆ। ਨਾਤਾ ਤੋੜੇ ਜੂਠ ਝੂਠ, ਏਕਾ ਵਣਜ ਦਏ ਵਖਾਈਆ। ਗੁਰਸਿਖ ਬਣਾਏ ਸਚ ਸਪੂਤ, ਪੁਰਖ ਅਬਿਨਾਸ਼ੀ ਪਿਤਾ ਗੋਦ ਸੁਹਾਈਆ। ਲੱਖ ਚੁਰਾਸੀ ਮਾਨਸ ਮਾਨੁਖ ਜੀਵ ਜੰਤ ਚਾਰੇ ਖਾਣੇ ਜਾਏ ਊਤ, ਵੇਲੇ ਅੰਤ ਨਾ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਆਪ ਮਿਲਾਈਆ। ਸਤਿਗੁਰ ਮੇਲਾ ਵਿਚ ਸੰਸਾਰ, ਗੁਰ ਸ਼ਬਦੀ ਸੇਵ ਕਮਾਇੰਦਾ । ਕਲਜੁਗ ਅੰਤਮ ਕਰ ਪਿਆਰ, ਗੁਰਮੁਖ ਸਾਚੇ ਵੇਖ ਵਖਾਇੰਦਾ। ਮਾਨਸ ਜਨਮ ਪੈਜ ਸਵਾਰ, ਆਪਣਾ ਬੰਧਨ ਪਾਇੰਦਾ। ਏਕਾ ਸ਼ਬਦ ਗੁਣ ਵਿਚਾਰ, ਗੁਰ ਗੁਰ ਬੂਝ ਬੁਝਾਇੰਦਾ। ਏਕਾ ਅੱਖਰ ਬੋਲ ਜੈਕਾਰ, ਸੋਹੰ ਢੋਲਾ ਆਪ ਸੁਣਾਇੰਦਾ। ਬਣ ਵਿਚੋਲਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਵਿਚੋਂ ਬਾਹਰ ਕਢਾਇੰਦਾ।
੧੭ ਚੇਤ ੨੦੧੯ ਬਿਕ੍ਰਮੀ ਕਰਮ ਸਿੰਘ ਦੇ ਘਰ ਗਗੋਬੂਆ ਜ਼ਿਲਾ ਅੰਮ੍ਰਿਤਸਰ
ਨਿਰਗੁਣ ਸਰਗੁਣ ਇਕ ਅਧਾਰ, ਹਰਿ ਜੂ ਹਰਿ ਹਰਿ ਆਪ ਰਖਾਇੰਦਾ। ਨਿਰਗੁਣ ਸਰਗੁਣ ਕਰ ਪਿਆਰ, ਹਰਿ ਜੂ ਹਰਿ ਹਰਿ ਦਇਆ ਕਮਾਇੰਦਾ। ਨਿਰਗੁਣ ਸਰਗੁਣ ਕਰ ਉਜਿਆਰ, ਹਰਿ ਜੂ ਜੋਤੀ ਦੀਪ ਦੀਪ ਜਗਾਇੰਦਾ। ਨਿਰਗੁਣ ਸਰਗੁਣ ਕਰ ਵਣਜਾਰ, ਨਾਮ ਨਿਧਾਨਾ ਵਸਤ ਵਰਤਾਇੰਦਾ। ਨਿਰਗੁਣ ਸਰਗੁਣ ਬੋਲ ਜੈਕਾਰ, ਅਨਹਦ ਨਾਦੀ ਨਾਦ ਸੁਣਾਇੰਦਾ। ਨਿਰਗੁਣ ਸਰਗੁਣ ਕਿਰਪਾ ਧਾਰ, ਅੰਮ੍ਰਿਤ ਰਸ ਰਸ ਚੁਆਇੰਦਾ। ਨਿਰਗੁਣ ਸਰਗੁਣ ਖੋਲ੍ਹ ਕਿਵਾੜ, ਆਪਣਾ ਪੜਦਾ ਲਾਹਿੰਦਾ। ਨਿਰਗੁਣ ਸਰਗੁਣ ਅਗਨੀ ਅੱਗ ਦੇਵੇ ਸਾੜ, ਸੀਤਲ ਸਤਿ ਸਤਿ ਕਰਾਇੰਦਾ। ਨਿਰਗੁਣ ਸਰਗੁਣ ਅੰਦਰ ਪਾਵੇ ਸਾਰ, ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਨਿਰਗੁਣ ਬ੍ਰਹਮ ਕਰ ਤਿਆਰ, ਪਾਰਬ੍ਰਹਮ ਨਿਰਗੁਣ ਆਪਣੇ ਰੰਗ ਰੰਗਾਇੰਦਾ। ਨਿਰਗੁਣ ਆਤਮ ਕਰ ਉਜਿਆਰ, ਨਿਰਗੁਣ ਪਰਮਾਤਮ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਖੇਲ ਕਰਾਇੰਦਾ। ਸਾਚਾ ਘਰ ਸਚ ਮਹੱਲਾ, ਹਰਿ ਜੂ ਹਰਿ ਹਰਿ ਆਪ ਵਸਾਇੰਦਾ । ਵਸਣਹਾਰਾ ਨਿਹਚਲ ਧਾਮ ਅਟੱਲਾ, ਨਿਰਗੁਣ ਨਿਰਗੁਣ ਵੰਡ ਵੰਡਾਇੰਦਾ। ਸਰਗੁਣ ਫੜਾਏ ਆਪਣਾ ਪੱਲਾ, ਪੱਲੂ ਹੱਥ ਨਾ ਕਿਸੇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਆਪਣਾ ਖੇਲ ਕਰਾਇੰਦਾ। ਨਿਰਗੁਣ ਦਾਤਾ ਬਣ ਵਰਤਾਰ, ਸਰਗੁਣ ਇਛਿਆ ਪੂਰ ਕਰਾਈਆ। ਸਰਗੁਣ ਮੰਗੇ ਬਣ ਭਿਖਾਰ, ਨਿਰਗੁਣ ਅੱਗੇ ਝੋਲੀ ਡਾਹੀਆ। ਨਿਰਗੁਣ ਦੇਵਣਹਾਰਾ ਏਕੰਕਾਰ, ਸਰਗੁਣ ਸਦਾ ਸਦਾ ਸਹਾਈਆ। ਸਰਗੁਣ ਢਹਿ ਢਹਿ ਪਏ ਦੁਆਰ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਨਿਰਗੁਣ ਇਕ ਬੋਲ ਜੈਕਾਰ, ਆਪਣਾ ਨਾਉਂ ਨਾਉਂ ਸਮਝਾਈਆ। ਸਰਗੁਣ ਪਾਵੇ ਸਾਚੀ ਸਾਰ, ਸਾਰੰਗ ਧਰ ਆਪਣਾ ਖੇਲ ਕਰਾਈਆ। ਨਿਰਗੁਣ ਅੰਦਰ ਨਿਰਗੁਣ ਕਰ ਉਜਿਆਰ, ਨਿਰਗੁਣ ਮੇਲ ਮਿਲਾਏ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਵੇਖੇ ਖੇਲ ਬੇਪਰਵਾਹੀਆ। ਨਿਰਗੁਣ ਮੰਡਲ ਨਿਰਗੁਣ ਰਾਸਾ, ਨਿਰਗੁਣ ਗੋਪੀ ਕਾਹਨ ਨਚਾਇੰਦਾ। ਨਿਰਗੁਣ ਪ੍ਰਿਥਮੀ ਨਿਰਗੁਣ ਅਕਾਸਾ, ਨਿਰਗੁਣ ਮੰਡਲ ਮੰਡਪ ਸੋਭਾ ਪਾਇੰਦਾ। ਨਿਰਗੁਣ ਆਦਿ ਜੁਗਾਦਿ ਜੁਗਾ ਜੁਗੰਤਰ ਸਰਗੁਣ ਤੇਰਾ ਵੇਖੇ ਤਮਾਸ਼ਾ, ਬਣ ਨਟੂਆ ਨਾਟ ਨਚਾਇੰਦਾ। ਸਰਗੁਣ ਮੰਗੇ ਇਕ ਧਰਵਾਸਾ, ਨਿਰਗੁਣ ਅੱਗੇ ਝੋਲੀ ਡਾਹਿੰਦਾ। ਨਿਰਗੁਣ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਸ਼ਾਹ ਸ਼ਾਬਾਸਾ, ਆਪਣੀ ਰਹਿਮਤ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਨਿਰਗੁਣ ਦਾਤਾ ਨਿਰਗੁਣ ਦਾਨੀ, ਨਿਰਗੁਣ ਝੋਲੀ ਆਪ ਭਰਾਈਆ। ਨਿਰਗੁਣ ਨੂਰ ਨੂਰ ਨਿਰਗੁਣ ਜੋਤ ਨੂਰਾਨੀ, ਨਿਰਗੁਣ ਪਰਕਾਸ਼ ਪਰਕਾਸ਼ ਸਮਾਈਆ। ਨਿਰਗੁਣ ਅਕਥ ਕਥਾ ਜਾਣੇ ਸਚ ਕਹਾਣੀ, ਕਹਿ ਕਹਿ ਆਪਣਾ ਹੁਕਮ ਵਰਤਾਈਆ। ਸਰਗੁਣ ਸੁਣ ਸੁਣ ਗਾਏ ਬਾਣੀ, ਰਸਨਾ ਜਿਹਵਾ ਨਾਮ ਮਿਲਾਈਆ। ਨਿਰਗੁਣ ਦੇਵੇ ਸਚ ਨਿਸ਼ਾਨੀ, ਸਰਗੁਣ ਲੋਕਮਾਤ ਵਖਾਈਆ। ਕਰੇ ਖੇਲ ਬੇਪਹਿਚਾਨੀ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਬੰਧਨ ਪਾਈਆ। ਸਰਗੁਣ ਰੱਖੇ ਨਿਰਗੁਣ ਆਸ, ਨਿਰਗੁਣ ਸਰਗੁਣ ਓਟ ਤਕਾਈਆ। ਦੋਹਾਂ ਮੇਲਾ ਏਕਾ ਰਾਸ, ਏਕਾ ਘਰ ਵੱਜੇ ਵਧਾਈਆ।
ਬਣੇ ਵਿਚੋਲਾ ਪੁਰਖ ਅਬਿਨਾਸ਼, ਸੇਵਕ ਸਾਚੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਨਿਰਗੁਣ ਖੇਲ ਸਰਗੁਣ ਰੰਗ, ਹਰਿ ਸਾਚਾ ਸਚ ਜਣਾਇੰਦਾ। ਸਰਗੁਣ ਸੇਜ ਨਿਰਗੁਣ ਪਲੰਘ, ਸਚ ਸਿੰਘਾਸਣ ਸੋਭਾ ਪਾਇੰਦਾ। ਨਿਰਗੁਣ ਨਾਉਂ ਸਰਗੁਣ ਮਰਦੰਗ, ਬਣ ਮਰਦੰਗਾ ਆਪ ਵਜਾਇੰਦਾ। ਕਰੇ ਖੇਲ ਸੂਰਾ ਸਰਬੰਗ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਵੇਸ ਵਟਾਇੰਦਾ। ਨਿਰਗੁਣ ਸਰਗੁਣ ਵੇਸ ਅਵੱਲਾ, ਭੇਖਾਧਾਰੀ ਆਪ ਕਰਾਈਆ। ਆਦਿ ਜੁਗਾਦਿ ਅਛਲ ਅਛੱਲਾ, ਵਲ ਛਲ ਆਪਣੀ ਖੇਲ ਵਖਾਈਆ। ਜੋਤੀ ਸ਼ਬਦੀ ਆਪੇ ਰਲਾ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਸ਼ਬਦੀ ਗੁਰ ਪੰਜ ਤੱਤ ਗੁਰ ਅਵਤਾਰ ਫੜਾਏ ਪੱਲਾ, ਨਾਮ ਡੋਰੀ ਬੰਧਨ ਪਾਈਆ। ਸਚ ਸੰਦੇਸ ਨਰ ਨਰੇਸ਼ ਏਕਾ ਘੱਲਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਲੋਕਮਾਤ ਕਰੇ ਪੜ੍ਹਾਈਆ। ਵਸਣਹਾਰਾ ਨਿਹਚਲ ਧਾਮ ਅਟੱਲਾ, ਸਚਖੰਡ ਵਸੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਦਏ ਸਮਝਾਈਆ। ਨਿਰਗੁਣ ਸਰਗੁਣ ਲਾਏ ਬਾਣ, ਤੀਰ ਨਿਰਾਲਾ ਇਕ ਚਲਾਇੰਦਾ। ਸ਼ਬਦ ਅਗੰਮੀ ਇਕ ਨਿਸ਼ਾਨ, ਜਗਤ ਨਿਸ਼ਾਨਾ ਇਕ ਵਖਾਇੰਦਾ। ਗੁਰ ਅਵਤਾਰ ਦੇ ਗਿਆਨ, ਗੁਰ ਆਪਣੀ ਬੂਝ ਬੁਝਾਇੰਦਾ। ਰਸਨਾ ਜਿਹਵਾ ਗਏ ਵਖਾਨ, ਲਿਖ ਲਿਖ ਲੇਖ ਮਾਤ ਰਖਾਇੰਦਾ। ਰਸਨਾ ਜਿਹਵਾ ਕਰ ਕਲਿਆਣ, ਸਾਚਾ ਕਲਮਾ ਸਰਬ ਪੜ੍ਹਾਇੰਦਾ। ਵੇਖਣਹਾਰ ਇਕ ਭਗਵਾਨ, ਨੇਤਰ ਨੈਣ ਦਿਸ ਕਿਸੇ ਨਾ ਆਇੰਦਾ। ਜੁਗ ਚੌਕੜੀ ਵੇਖੇ ਆਣ, ਨਿਤ ਨਵਿਤ ਖੇਲ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਪਰਗਟ ਹੋ ਵਿਚ ਜਹਾਨ, ਨਿਰਗੁਣ ਸਰਗੁਣ ਆਪਣਾ ਹੁਕਮ ਸੁਣਾਇੰਦਾ। ਕਲਜੁਗ ਅੰਤਮ ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਧਰਾਇੰਦਾ। ਨਿਹਕਲੰਕ ਸ੍ਰੀ ਭਗਵਾਨ, ਭਗਵਨ ਆਪਣੀ ਖੇਲ ਕਰਾਇੰਦਾ। ਨਿਰਗੁਣ ਦੇਵੇ ਨਿਰਗੁਣ ਦਾਤ, ਨਿਰਗੁਣ ਝੋਲੀ ਆਪ ਭਰਾਇੰਦਾ। ਸਰਗੁਣ ਬੱਧਾ ਸਰਗੁਣ ਨਾਤ, ਸਰਗੁਣ ਨਾਤਾ ਮਾਤ ਜੁੜਾਇੰਦਾ। ਸ਼ਬਦ ਅਗੰਮੀ ਗਾਏ ਗਾਥ, ਸਾਚਾ ਢੋਲਾ ਆਪ ਸੁਣਾਇੰਦਾ। ਨਿਰਗੁਣ ਨਿਰਗੁਣ ਚਲਾਏ ਰਾਥ, ਬਣ ਰਥਵਾਹੀ ਸੇਵ ਕਮਾਇੰਦਾ। ਸਤਿ ਸਤਿਵਾਦੀ ਸਾਚੀ ਗਾਥ, ਅੱਖਰ ਵੱਖਰ ਆਪ ਪੜ੍ਹਾਇੰਦਾ। ਸੋਹੰ ਸ਼ਬਦ ਨਾਤਾ ਤੋੜੇ ਜਾਤ ਪਾਤ, ਵਰਨ ਬਰਨ ਵਿਚ ਨਾ ਆਇੰਦਾ। ਆਤਮ ਪਰਮਾਤਮ ਇਕੋ ਜ਼ਾਤ, ਅਜ਼ਾਤ ਅਜ਼ਾਤੀ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਸਰਗੁਣ ਆਪ ਪੜ੍ਹਾਇੰਦਾ। ਨਿਰਗੁਣ ਸਰਗੁਣ ਪੜ੍ਹਾਏ ਅੱਖਰ, ਆਖ਼ਰ ਆਪਣਾ ਭੇਵ ਜਣਾਈਆ। ਜਗਤ ਵਿਕਾਰਾ ਕਰੇ ਸੱਥਰ, ਨਾਮ ਖੰਡਾ ਇਕ ਚਮਕਾਈਆ। ਤੋੜਣਹਾਰਾ ਤੋੜੇ ਬਜਰ ਕਪਾਟੀ ਪੱਥਰ, ਆਪਣਾ ਪੜਦਾ ਦਏ ਉਠਾਈਆ। ਨੇਤਰ ਨੀਰ ਵਿਰੋਲੇ ਅੱਥਰ, ਨੈਣ ਨੈਣਾਂ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਦਏ ਸਮਝਾਈਆ। ਨਿਰਗੁਣ ਸਰਗੁਣ ਬਣਾਏ ਤੱਤ, ਤੱਤਵ ਤੱਤ ਆਪ ਰਖਾਇੰਦਾ। ਆਦਿ ਜੁਗਾਦੀ ਬ੍ਰਹਮ ਮਤ, ਪਾਰਬ੍ਰਹਮ ਵਡਿਆਇੰਦਾ। ਨਿਰਗੁਣ ਰੂਪ ਸਦਾ ਸਤਿ, ਅਸਤਿ ਰੂਪ ਨਾ ਕੋਇ ਵਖਾਇੰਦਾ। ਕਲਜੁਗ ਅੰਤ ਹੋਏ ਉਤਪਤ, ਜੋਤੀ ਜਾਮਾ ਭੇਖ ਵਟਾਇੰਦਾ। ਭਗਤ ਸੁਹੇਲੇ ਆਪੇ ਰੱਖ, ਆਪਣੀ ਬੂਝ ਬੁਝਾਇੰਦਾ। ਸਾਹਿਬ ਦਿਆਲ ਸੁਆਮੀ ਕਰ ਪਰਤੱਖ, ਲੱਖ ਚੁਰਾਸੀ ਵਿਚੋਂ ਆਪ ਵਡਿਆਇੰਦਾ। ਸਾਚਾ
ਮਾਰਗ ਏਕਾ ਦੱਸ, ਸੋਹੰ ਅੱਖਰ ਆਪ ਪੜ੍ਹਾਇੰਦਾ। ਹਿਰਦੇ ਅੰਤਰ ਆਤਮ ਆਪੇ ਵਸ, ਆਪਣਾ ਮੇਲ ਮਿਲਾਇੰਦਾ। ਘਰ ਪਰਕਾਸ਼ ਕਰ ਰਵ ਸਸ, ਨੂਰੋ ਨੂਰ ਡਗਮਗਾਇੰਦਾ। ਗੁਰਮੁਖ ਪੂਰੀ ਕਰੇ ਆਸ, ਜਨਮ ਜਨਮ ਦਾ ਫੰਦ ਕਟਾਇੰਦਾ। ਲੱਖ ਚੁਰਾਸੀ ਬੰਦ ਖੁਲਾਸ, ਮਾਤ ਗਰਭ ਨਾ ਫੇਰ ਤਪਾਇੰਦਾ । ਗੁਰਸਿਖ ਕੋਈ ਨਾ ਰਹੇ ਨਿਰਾਸ, ਜਿਸ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣਾ ਦਰਸ ਕਰਾਇੰਦਾ।