ਪੁਸਤਕਾਲਾਭਾਗ ੧੧

੨੦ ਚੇਤ ੨੦੧੯ ਬਿਕ੍ਰਮੀ ਲਾਲ ਸਿੰਘ ਦੇ ਗ੍ਰਹਿ ਡੱਲੇ ਵਾਲ ਜ਼ਿਲਾ ਜਲੰਧਰ

ਸੋ ਪੁਰਖ ਨਿਰੰਜਣ ਸਾਹਿਬ ਸੁਲਤਾਨ, ਸਤਿ ਸਤਿਵਾਦੀ ਖੇਲ ਕਰਾਇੰਦਾ। ਹਰਿ ਪੁਰਖ ਨਿਰੰਜਣ ਵਡ ਮਿਹਰਵਾਨ, ਅਨਭਵ ਆਪਣੀ ਧਾਰ ਚਲਾਇੰਦਾ। ਏਕੰਕਾਰਾ ਸ਼ਾਹ ਸੁਲਤਾਨ, ਤਖ਼ਤ ਨਿਵਾਸੀ ਸਾਚੇ ਤਖ਼ਤ ਸੋਭਾ ਪਾਇੰਦਾ। ਆਦਿ ਨਿਰੰਜਣ ਨੂਰ ਮਹਾਨ, ਜੋਤੀ ਜਾਤਾ ਪੁਰਖ ਬਿਧਾਤਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਇੰਦਾ। ਸ੍ਰੀ ਭਗਵਾਨ ਸਤਿ ਨਿਸ਼ਾਨ, ਦਰਗਾਹ ਸਾਚੀ ਆਪ ਝੁਲਾਇੰਦਾ। ਪਾਰਬ੍ਰਹਮ ਪ੍ਰਭ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਇੰਦਾ। ਸ਼ਾਹੋ ਭੂਪ ਬਣ ਰਾਜ ਰਾਜਾਨ, ਸਚਖੰਡ ਸਾਚੇ ਸੋਭਾ ਪਾਇੰਦਾ। ਇਕ ਇਕੱਲਾ ਬਣ ਹੁਕਮਰਾਨ, ਧੁਰ ਫ਼ਰਮਾਣਾ ਆਪ ਜਣਾਇੰਦਾ। ਲੇਖਾ ਜਾਣੇ ਦੋ ਜਹਾਨ, ਧੁਰਦਰਗਾਹੀ ਭੇਵ ਨਾ ਆਇੰਦਾ। ਆਪਣੀ ਇਛਿਆ ਕਰ ਗੁਣ ਨਿਧਾਨ, ਸਾਚੀ ਇਛਿਆ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਆਪਣਾ ਖੇਲ ਪੁਰਖ ਸਮਰਥ, ਆਦਿ ਜੁਗਾਦਿ ਆਪਣੇ ਹੱਥ ਰਖਾਈਆ। ਸਚਖੰਡ ਦੁਆਰੇ ਆਪੇ ਵਸ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਸਾਚਾ ਮਾਰਗ ਆਪੇ ਦੱਸ, ਬਣ ਪਾਂਧੀ ਆਪ ਚਲਾਈਆ। ਨਿਰਗੁਣ ਨਿਰਗੁਣ ਪੂਰੀ ਕਰੇ ਆਸ, ਆਸਾ ਪੂਰ ਆਪ ਹੋ ਜਾਈਆ। ਗ੍ਰਹਿ ਮੰਦਰ ਇਕ

ਪਰਕਾਸ਼, ਬਿਨ ਬਾਤੀ ਤੇਲ ਕਰਾਈਆ। ਕਰੇ ਖੇਲ ਸ਼ਾਹੋ ਸ਼ਾਬਾਸ਼, ਨਰ ਨਰਾਇਣ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਈਆ। ਆਪਣਾ ਭੇਵ ਹਰਿ ਨਿਰੰਕਾਰ, ਇਕ ਇਕੱਲਾ ਆਪਣੇ ਹੱਥ ਰਖਾਇੰਦਾ। ਵੇਸ ਵਟਾਏ ਪੁਰਖ ਨਾਰ, ਨਾਰੀ ਕੰਤ ਆਪ ਹੋ ਜਾਇੰਦਾ। ਪੂਤ ਸਪੂਤਾ ਇਕ ਦੁਲਾਰ, ਸ਼ਬਦੀ ਸੁਤ ਆਪੇ ਜਾਇੰਦਾ। ਦਾਈ ਦਾਇਆ ਅਗੰਮ ਅਪਾਰ, ਬਣ ਸੇਵਕ ਸੇਵ ਕਮਾਇੰਦਾ। ਦੇਵੇ ਵਸਤ ਵਸਤ ਅਪਾਰ, ਅਨਡਿਠ ਆਪ ਵਰਤਾਇੰਦਾ। ਥਿਰ ਘਰ ਖੋਲ੍ਹ ਆਪ ਕਿਵਾੜ, ਘਰ ਘਰ ਵਿਚ ਸੋਭਾ ਪਾਇੰਦਾ। ਛੱਪਰ ਛੰਨ ਨਾ ਕੋਇ ਦੀਵਾਰ, ਸੂਰਜ ਚੰਦ ਨਾ ਕੋਇ ਚੜ੍ਹਾਇੰਦਾ। ਇਕ ਇਕੱਲਾ ਖੇਲ ਅਪਾਰ, ਅਕਲ ਕਲ ਧਾਰੀ ਆਪ ਕਰਾਇੰਦਾ। ਸਾਚੇ ਸੁਤ ਦੇ ਪਿਆਰ, ਸੀਸ ਜਗਦੀਸ ਆਪਣਾ ਹੱਥ ਟਿਕਾਇੰਦਾ। ਸਚ ਮਹੱਲ ਦਏ ਬਹਾਲ, ਉਚ ਅਟੱਲ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਟਾਇੰਦਾ। ਨਿਰਗੁਣ ਜੋਤ ਵੇਸ ਅਵੱਲਾ, ਸ਼ਬਦੀ ਧਾਰ ਚਲਾਈਆ। ਸ਼ਬਦ ਗੁਰ ਵਸੇ ਸਚ ਮਹੱਲਾ, ਸਤਿ ਪੁਰਖ ਨਿਰੰਜਣ ਸਤਿਗੁਰ ਸਾਚਾ ਆਪ ਬਹਾਈਆ। ਨਿਰਗੁਣ ਨਾਲ ਨਿਰਗੁਣ ਰਲਾ, ਨਿਰਗੁਣ ਵੰਡ ਨਿਰਗੁਣ ਵੇਖੇ ਚਾਈਂ ਚਾਈਂਆ। ਪੁਰਖ ਅਕਾਲ ਸਚ ਸੰਦੇਸ ਨਰ ਨਰੇਸ਼ ਏਕਾ ਘੱਲਾ, ਭੇਵ ਅਭੇਦ ਆਪ ਖੁਲ੍ਹਾਈਆ। ਬ੍ਰਹਿਮੰਡ ਖੰਡ ਪੁਰੀ ਲੋਆਂ ਅਕਾਸ਼ ਪਰਕਾਸ਼ ਬਿਨ ਤੇਲ ਬਾਤੀ ਦੀਪਕ ਆਪੇ ਬਲਾ, ਨੂਰ ਨੂਰ ਨੂਰ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਹੱਥ ਰਖਾਈਆ। ਆਪਣਾ ਖੇਲ ਸ੍ਰੀ ਭਗਵਾਨ, ਹਰਿ ਜੂ ਆਪਣੇ ਹੱਥ ਰਖਾਇੰਦਾ। ਸ਼ਬਦ ਸੁਤ ਵਡ ਬਲਵਾਨ, ਜੋਧਾ ਸੂਰਬੀਰ ਆਪ ਪਰਗਟਾਇੰਦਾ। ਧੁਰ ਫ਼ਰਮਾਣਾ ਵਡ ਪਰਵਾਨ, ਏਕੰਕਾਰਾ ਏਕਾ ਵਾਰ ਸੁਣਾਇੰਦਾ। ਸਤਿ ਸਤਿਵਾਦੀ ਦੇ ਦੇ ਦਾਨ, ਵਸਤ ਅਮੋਲਕ ਆਪ ਵਰਤਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਪਰਧਾਨ, ਤ੍ਰੈ ਪੰਜ ਮੇਲਾ ਜੋੜ ਜੋੜਾਇੰਦਾ। ਸ਼ਬਦ ਅਗੰਮੀ ਇਕ ਗਿਆਨ, ਬਿਨ ਅੱਖਰ ਆਪ ਪੜ੍ਹਾਇੰਦਾ। ਨੇਤਰ ਨੈਣ ਇਕ ਧਿਆਨ, ਨਿਝ ਨੇਤਰ ਆਪ ਖੁਲ੍ਹਾਇੰਦਾ। ਬੋਧ ਅਗਾਧ ਧੁਰ ਫ਼ਰਮਾਣ, ਪੁਰਖ ਅਬਿਨਾਸ਼ੀ ਆਪ ਸੁਣਾਇੰਦਾ। ਲੱਖ ਚੁਰਾਸੀ ਕਰ ਪਰਧਾਨ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਇੰਦਾ। ਚਾਰੇ ਬਾਣੀ ਦੋ ਜਹਾਨ, ਪਰਾ ਪਸੰਤੀ ਮਧਮ ਬੈਖਰੀ ਸਾਚਾ ਢੋਲਾ ਆਪੇ ਗਾਇੰਦਾ। ਨਿਰਗੁਣ ਸਰਗੁਣ ਖੇਲ ਮਹਾਨ, ਤੱਤਵ ਤੱਤ ਆਪਣੀ ਗੰਢ ਪੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੇ ਰੰਗ ਵਖਾਇੰਦਾ। ਨਿਰਗੁਣ ਸਰਗੁਣ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਲੱਖ ਚੁਰਾਸੀ ਦੇ ਅਧਾਰਾ, ਘਟ ਘਟ ਆਪਣਾ ਵੇਸ ਵਟਾਈਆ। ਮੰਦਰ ਅੰਦਰ ਹੋ ਉਜਿਆਰਾ, ਗ੍ਰਹਿ ਗ੍ਰਹਿ ਕਰੇ ਰੁਸ਼ਨਾਈਆ। ਧੁਨ ਅਨਾਦ ਨਾਦੀ ਧਾਰਾ, ਬ੍ਰਹਮ ਬ੍ਰਹਿਮਾਦੀ ਆਪ ਸੁਣਾਈਆ। ਅੰਮ੍ਰਿਤ ਆਤਮ ਠੰਡਾ ਠਾਰਾ, ਨਿਝਰ ਝਿਰਨਾ ਆਪ ਰਖਾਈਆ। ਬਜਰ ਕਪਾਟੀ ਲਾਏ ਤਾਲਾ, ਮਾਇਆ ਪੜਦਾ ਆਪੇ ਪਾਈਆ। ਆਪੇ ਵਸੇ ਡੂੰਘੀ ਗਾਰਾ, ਅੰਧ ਅੰਧੇਰ ਨਾ ਕੋਇ ਚੁਕਾਈਆ। ਆਪੇ ਕਰੇ ਖੇਲ ਨਿਰਾਲਾ, ਆਤਮ ਸੇਜਾ ਇਕ ਸੁਹਾਈਆ। ਆਪੇ ਹੋਏ ਗੁਰ ਗੋਪਾਲਾ, ਗੋਬਿੰਦ ਆਪਣਾ ਰੂਪ ਧਰਾਈਆ। ਆਪੇ ਵਸੇ ਕਾਇਆ ਸੱਚੀ ਧਰਮਸਾਲਾ, ਸਚਖੰਡ ਵਸਣਹਾਰਾ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਆਪਣੀ ਧਾਰ ਚਲਾਈਆ। ਨਿਰਗੁਣ ਸਰਗੁਣ ਗੁਰ ਗੁਰ ਵੇਸ, ਗੁਰ ਸ਼ਬਦੀ ਖੇਲ

ਕਰਾਇੰਦਾ। ਸਚਖੰਡ ਨਿਵਾਸੀ ਏਕੰਕਾਰਾ ਨਰ ਨਰੇਸ਼, ਵੇਸ ਅਤੀਤ ਆਪ ਵਟਾਇੰਦਾ। ਧੁਰ ਫ਼ਰਮਾਣਾ ਧੁਰ ਦਾ ਰਾਣਾ ਸਦਾ ਸਦ ਸੁਣਾਏ ਸੰਦੇਸ, ਨਾਮ ਢੋਲਾ ਸਾਚਾ ਸੋਹਲਾ ਏਕਾ ਗਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਆਪੇ ਵੇਖ, ਕੋਟਨ ਕੋਟ ਆਪਣੇ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਪਾਏ ਬੰਧਨ, ਨਾਮ ਨਿਧਾਨਾ ਲਾਏ ਚੰਦਨ, ਨੇਤਰ ਨੈਣ ਗਿਆਨ ਧਿਆਨ ਸ੍ਰੀ ਭਗਵਾਨ ਆਪਣਾ ਭੇਵ ਖੁਲ੍ਹਾਇੰਦਾ। ਸਾਚਾ ਭੇਵ ਸਰਗੁਣ ਧਾਰ, ਗੁਰ ਗੁਰ ਬੂਝ ਬੁਝਾਈਆ। ਗੁਰ ਗੁਰ ਅੰਤਰ ਹੋ ਉਜਿਆਰ, ਹਰਿ ਜੂ ਆਪਣਾ ਰੂਪ ਵਖਾਈਆ। ਜੁਗਾ ਜੁਗੰਤਰ ਲੈ ਅਵਤਾਰ, ਸਤਿ ਸੰਦੇਸਾ ਦਏ ਸੁਣਾਈਆ। ਪੁਰਖ ਅਕਾਲ ਮੀਤ ਮੁਰਾਰ, ਦੂਸਰ ਅਵਰ ਨਾ ਕੋਇ ਵਡਿਆਈਆ। ਹਰਿ ਕਾ ਨਾਮ ਸਚ ਜੈਕਾਰ, ਚਾਰੇ ਖਾਣੀ ਚਾਰ ਵਰਨ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਆਪਣਾ ਖੇਲ ਵਖਾਈਆ। ਆਦਿ ਜੁਗਾਦਿ ਜੁਗਾ ਜੁਗੰਤਰ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਸਰਗੁਣ ਰੂਪ ਸਤਿਗੁਰ ਜਗਤ ਬੁਝਾਏ ਲੱਗੀ ਬਸੰਤਰ, ਬਿਨ ਸਤਿਗੁਰ ਅੰਮ੍ਰਿਤ ਮੇਘ ਨਾ ਕੋਇ ਬਰਸਾਇੰਦਾ। ਸਤਿਗੁਰ ਪੂਰਾ ਸਰਬ ਜੀਆਂ ਬਿਧ ਜਾਣੇ ਅੰਤਰ, ਪੜਦਾ ਉਹਲਾ ਨਾ ਕੋਇ ਰਖਾਇੰਦਾ। ਸਾਚਾ ਨਾਮ ਜਪਾਏ ਮੰਤਰ, ਹਰਿ ਨਾਮੋ ਮੰਤਰ ਆਪ ਦ੍ਰਿੜਾਇੰਦਾ। ਮਾਨਸ ਜਨਮ ਬਣਾਏ ਬਣਤਰ, ਸਿਰ ਆਪਣਾ ਹੱਥ ਟਿਕਾਇੰਦਾ। ਲਹਿਣਾ ਦੇਣਾ ਤੋੜ ਗਗਨ ਗਗਨੰਤਰ, ਗ੍ਰਹਿ ਮੰਦਰ ਅੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਕਰਾਇੰਦਾ। ਜੁਗ ਜੁਗ ਖੇਲ ਸ੍ਰੀ ਭਗਵਾਨ, ਆਪਣਾ ਆਪ ਜਣਾਈਆ। ਭਗਤ ਭਗਵੰਤ ਲਏ ਪਛਾਣ, ਸੰਤ ਸੁਹੇਲੇ ਸਾਚੇ ਸੱਜਣ ਮੇਲ ਮਿਲਾਈਆ। ਗੁਰਮੁਖਾਂ ਦੇਵੇ ਨਾਮ ਦਾਨ, ਨਾਮ ਵਸਤ ਝੋਲੀ ਪਾਈਆ। ਗੁਰਸਿਖ ਗੁਰ ਗੁਰ ਆਪੇ ਵੇਖੇ ਆਣ, ਦੀਨਨ ਆਪਣੀ ਦਇਆ ਕਮਾਈਆ। ਚਰਨ ਕਵਲ ਕਵਲ ਚਰਨ ਬਖ਼ਸ਼ੇ ਇਕ ਧਿਆਨ, ਨੇਤਰ ਨੈਣ ਅਵਰ ਨਾ ਕੋਇ ਰਖਾਈਆ। ਸੋ ਪੁਰਖ ਨਿਰੰਜਣ ਹੰ ਬ੍ਰਹਮ ਨਾਮ ਸਤਿ ਸਤਿ ਸਤਿ ਦੇਵੇ ਇਕ ਗਿਆਨ, ਵਾਹ ਵਾ ਗੁਰੂ ਵਡੀ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਵੇਖੇ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕੋ ਹਰਿ, ਗੁਰ ਗੁਰ ਆਪਣਾ ਖੇਲ ਕਰਾਈਆ। ਗੁਰ ਸਤਿਗੁਰ ਖੇਲ ਅਵੱਲਾ, ਭੇਵ ਕੋਇ ਨਾ ਪਾਇੰਦਾ। ਬਿਨ ਗੁਰਮੁਖ ਸੱਚੇ ਕੋਈ ਨਾ ਫੜੇ ਪੱਲਾ, ਦੂਸਰ ਨਜ਼ਰ ਕਿਸੇ ਨਾ ਆਇੰਦਾ। ਗੁਰਸਿਖ ਜੋਤੀ ਸਤਿਗੁਰ ਰੱਲਾ, ਸਤਿਗੁਰ ਗੁਰ ਸ਼ਬਦ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਏਕਾ ਹਰਿ, ਸਤਿਗੁਰ ਆਪਣਾ ਭੇਸ ਵਟਾਇੰਦਾ। ਸਤਿਗੁਰ ਭੇਖ ਵਟਾਏ ਪੰਜ ਤੱਤ, ਤੱਤਵ ਤੱਤ ਨਾ ਕੋਇ ਜਣਾਈਆ। ਅੰਤਰ ਰੱਖੇ ਬ੍ਰਹਮ ਮਤ, ਪਾਰਬ੍ਰਹਮ ਬੇਪਰਵਾਹੀਆ। ਸ੍ਰਿਸ਼ਟ ਸਬਾਈ ਮਾਰਗ ਦੇਵੇ ਦੱਸ, ਚਾਰ ਵਰਨ ਕਰੇ ਪੜ੍ਹਾਈਆ। ਜਨ ਭਗਤਾਂ ਅੰਤਰ ਜਾਏ ਵਸ, ਆਪ ਆਪਣਾ ਪੜਦਾ ਲਾਹੀਆ। ਗੁਰਮੁਖਾਂ ਤੀਰ ਨਿਰਾਲਾ ਮਾਰੇ ਕਸ, ਅਣਿਆਲਾ ਇਕ ਚਲਾਈਆ। ਪੰਚ ਵਿਕਾਰਾ ਜਾਏ ਢੱਠ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਈਆ। ਕਰੇ ਪਰਕਾਸ਼ ਬਿਨ ਰਵ ਸਸ, ਨੂਰ ਨੂਰ ਨੂਰ ਰੁਸ਼ਨਾਈਆ। ਜਨਮ ਜਨਮ ਦੀ ਪੂਰੀ ਕਰੇ ਆਸ, ਜਿਸ ਸਿਰ ਆਪਣਾ ਹੱਥ ਟਿਕਾਈਆ। ਸਤਿਗੁਰ ਪੂਰਾ ਸ਼ਾਹੋ ਸ਼ਾਬਾਸ਼, ਡੁੱਬਦੇ ਪਾਥਰ ਪਾਰ ਕਰਾਈਆ। ਬਿਨ ਸਤਿਗੁਰ ਪੂਰੇ ਅੰਤ ਕੋਈ ਨਾ ਚਲੇ ਸਾਥ,

ਸਾਕ ਸੱਜਣ ਸੈਣ ਸਗਲਾ ਸੰਗ ਨਾ ਕੋਇ ਨਿਭਾਈਆ। ਹਰਿ ਕਾ ਨਾਉਂ ਗੁਰ ਕਾ ਮੰਤਰ ਗੁਰਸਿਖ ਤੇਰਾ ਪੂਜਾ ਪਾਠ, ਸਾਚੀ ਸਿਖਿਆ ਗੁਰ ਸਮਝਾਈਆ। ਮਿਟੇ ਅੰਧੇਰਾ ਝੂਠੀ ਰਾਤ, ਕਲਜੁਗ ਰੈਣ ਰਹਿਣ ਨਾ ਪਾਈਆ। ਮੇਲ ਮਿਲਾਵਾ ਹਰਿ ਕਮਲਾਪਾਤ, ਕਵਲ ਨੈਣ ਨੈਣ ਆਪਣੇ ਅੰਗ ਲਗਾਈਆ। ਏਥੇ ਓਥੇ ਦੋ ਜਹਾਨ ਪੁੱਛੇ ਵਾਤ, ਸਤਿਗੁਰ ਪੂਰਾ ਸਦਾ ਸਦਾ ਸਹਾਈਆ। ਸਗਲ ਵਿਸੂਰੇ ਜਾਇਣ ਲਾਥ, ਜੋ ਜਨ ਸਤਿਗੁਰ ਸਾਚੇ ਦਰਸਨ ਪਾਈਆ। ਅੰਤਮ ਉਤਰੇ ਆਪਣੇ ਘਾਟ, ਮੰਝਧਾਰ ਨਾ ਕੋਇ ਰੁੜ੍ਹਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤਮ ਮੁੱਕੇ ਵਾਟ, ਲੋਕਮਾਤ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਕਰੇ ਖੇਲ ਬਹੁ ਬਿਧ ਭਾਂਤ, ਨਿਰਗੁਣ ਸਰਗੁਣ ਆਪਣਾ ਰੰਗ ਰੰਗਾਈਆ। ਨਾਤਾ ਤੋੜੇ ਜਾਤ ਪਾਤ, ਵਰਨ ਗੋਤ ਨਾ ਕੋਈ ਦਾਤ, ਆਤਮ ਬ੍ਰਹਮ ਸ੍ਰੀ ਭਗਵਾਨ, ਜੀਵ ਜੰਤ ਸਾਧ ਸੰਤ ਦਏ ਜਣਾਈਆ। ਏਕਾ ਰਾਗ ਸੁਣਾਏ ਕੰਨ, ਪੰਚ ਵਿਕਾਰਾ ਦੇਵੇ ਡੰਨ, ਭਾਂਡਾ ਭਰਮ ਭੌ ਦੇਵੇ ਭੰਨ, ਸਾਂਤਕ ਸਤਿ ਸਤਿ ਕਰਾਈਆ। ਸਾਚਾ ਦੇਵੇ ਨਾਮ ਧੰਨ, ਆਪ ਵਸਾਏ ਬਿਨ ਛੱਪਰੀ ਛੰਨ, ਸਚ ਮਹੱਲ ਅਟੱਲ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਸਦਾ ਸਦਾ ਸਹਾਈਆ। ਸਤਿਗੁਰ ਪੂਰਾ ਦੀਨ ਦਿਆਲ, ਦਇਆਨਿਧ ਆਪਣੀ ਦਇਆ ਕਮਾਇੰਦਾ। ਨਾਤਾ ਤੋੜ ਕਾਲ ਮਹਾਂਕਾਲ, ਹਰਿ ਜੂ ਸਗਲਾ ਸੰਗ ਨਿਭਾਇੰਦਾ। ਤ੍ਰੈਗੁਣ ਮਾਇਆ ਕੱਟ ਜੰਜਾਲ, ਜਾਗਰਤ ਜੋਤ ਇਕ ਜਗਾਇੰਦਾ। ਪੰਚਮ ਪੰਚ ਨਾ ਹੋਏ ਬੇਹਾਲ, ਪੰਚਮ ਨਾਦ ਧੁੰਨ ਸੁਣਾਇੰਦਾ। ਪੰਚਮ ਵੇਖੇ ਗੁਰਸਿਖ ਲਾਲ, ਗੁਰ ਗੁਰ ਆਪਣੀ ਗੋਦ ਬਹਾਇੰਦਾ। ਸਤਿਗੁਰ ਪੂਰਾ ਗੁਰਸਿਖ ਤੇਰੀ ਕਰੇ ਸਦਾ ਪ੍ਰਿਤਪਾਲ, ਬਣ ਸੇਵਕ ਸੇਵ ਕਮਾਇੰਦਾ। ਸਦਾ ਸੁਹੇਲਾ ਇਕ ਇਕੇਲਾ ਚਲੇ ਨਾਲ ਨਾਲ, ਬਣ ਪਾਂਧੀ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਜੁਗ ਜੁਗ ਗੁਰ ਸਤਿਗੁਰ ਆਪਣਾ ਨਾਉਂ ਰਖਾਇੰਦਾ। ਸਤਿਗੁਰ ਨਾਉਂ ਆਪਣਾ ਰੱਖ, ਗੁਰ ਗੁਰ ਦਏ ਵਡਿਆਈਆ। ਕਲਜੁਗ ਅੰਤਮ ਹੋ ਪਰਤੱਖ, ਨੌਂ ਖੰਡ ਪ੍ਰਿਥਮੀ ਸੱਤ ਦੀਪ ਕਰੇ ਰੁਸ਼ਨਾਈਆ। ਇਕ ਜੈਕਾਰਾ ਬੋਲ ਅਲੱਖ, ਅਲੱਖ ਅਲੱਖਨਾ ਦਏ ਸੁਣਾਈਆ। ਹਰਿਜਨ ਹਰਿ ਜੂ ਕਰ ਕਰ ਵੱਖ, ਵਸਤ ਅਮੋਲਕ ਇਕ ਵਰਤਾਈਆ। ਸਤਿ ਸਤਿਵਾਦੀ ਮਾਰਗ ਦੱਸ, ਦਸਮ ਦੁਆਰਾ ਮੇਲ ਮਿਲਾਈਆ। ਸੁਰਤੀ ਸ਼ਬਦੀ ਮੇਲਾ ਹੱਸ ਹੱਸ, ਹੰਸ ਮੁਖ ਮੁਖ ਸਲਾਹੀਆ। ਗੁਰਮੁਖ ਗੁਰਸਿਖ ਸਤਿਗੁਰ ਗੁਰ ਇਕ ਦੁਆਰੇ ਜਾਇਣ ਵਸ, ਏਕਾ ਘਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਦੇਵੇ ਮਾਣ ਵਡਿਆਈਆ। ਗੁਰਸਿਖ ਗੁਰ ਗੁਰ ਇਕੋ ਰੰਗ, ਸਤਿਗੁਰ ਪੂਰਾ ਆਪ ਚੜ੍ਹਾਈਆ। ਇਕ ਸੇਜ ਇਕ ਪਲੰਘ, ਏਕਾ ਬੈਠਾ ਆਸਣ ਲਾਈਆ। ਏਕਾ ਨਾਮ ਇਕ ਮਰਦੰਗ, ਧੁੰਨ ਨਾਦ ਇਕ ਸੁਣਾਈਆ। ਏਕਾ ਸੂਰਬੀਰ ਸਰਬੰਗ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਏਕਾ ਜੁਗ ਜੁਗ ਵੰਡੇ ਵੰਡ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੇ ਹੱਥ ਰਖਾਈਆ। ਏਕਾ ਘਟ ਘਟ ਗ੍ਰਹਿ ਗ੍ਰਹਿ ਤਨ ਮੰਦਰ ਅੰਦਰ ਦੇਵੇ ਸਚ ਅਨੰਦ, ਨਿਜਾਨੰਦ ਇਕ ਵਖਾਈਆ। ਏਕਾ ਵਾਹਿਗੁਰੂ ਵਾਹ ਵਾ ਗੁਰ ਗੁਰ ਗਾਏ ਛੰਦ, ਬੰਦੀ ਬੰਦ ਬੰਦ ਤੁੜਾਈਆ। ਏਕਾ ਨਾਮ ਖੰਡਾ ਰਖਾਏ ਚੰਡ ਪਰਚੰਡ, ਤਿੱਖੀ ਧਾਰ ਰਖਾਈਆ। ਸਤਿਗੁਰ ਪੂਰਾ ਜਨਮ ਜਨਮ ਦੀ ਟੁੱਟੀ ਦੇਵੇ ਗੰਢ, ਆਪਣੀ ਹੱਥੀਂ ਗੰਢ ਪੁਵਾਈਆ। ਗੁਰਸਿਖ ਨਾਰ ਹੋਏ ਨਾ ਰੰਡ, ਸਤਿਗੁਰ ਕੰਤ ਇਕ ਹੰਢਾਈਆ। ਦੀਨ ਦਿਆਲ ਸਾਹਿਬ ਸਦਾ

ਬਖ਼ਸ਼ੰਦ, ਬਖ਼ਸ਼ਸ਼ ਆਪਣੀ ਆਪ ਕਰਾਈਆ। ਜੋ ਜਨ ਦਰ ਦੁਆਰੇ ਮੰਗੇ ਮੰਗ, ਗੁਰੂ ਗੁਰ ਦੇਵਣਹਾਰਾ ਅਭੁੱਲ ਭੁੱਲ ਕਦੇ ਨਾ ਜਾਈਆ। ਲੇਖਾ ਜਾਣੇ ਡੂੰਘੀ ਕੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰਸਿਖ ਏਕਾ ਘਰ ਵਸਾਈਆ। ਗੁਰਸਿਖ ਗੁਰ ਗੁਰ ਸਾਚਾ ਘਰ, ਗ੍ਰਹਿ ਮੰਦਰ ਵੱਜੇ ਵਧਾਈਆ। ਸਰਗੁਣ ਅੰਦਰ ਨਿਰਗੁਣ ਵੜ, ਰਲ ਮਿਲ ਆਪਣੀ ਖ਼ੁਸ਼ੀ ਮਨਾਈਆ । ਗੁਰਮੁਖ ਸੇਜਾ ਸਤਿਗੁਰ ਚੜ੍ਹ, ਸਤਿਗੁਰ ਸੇਜਾ ਗੁਰਸਿਖ ਪੱਲੂ ਲਏ ਫੜ, ਫੜਿਆ ਪੱਲੂ ਛੁਟ ਕਦੇ ਨਾ ਜਾਈਆ। ਸਤਿਗੁਰ ਰੂਪ ਨਾ ਪੁਰਖ ਨਾ ਨਾਰੀ ਨਰ, ਨਰ ਨਰਾਇਣ ਏਕਾ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਗੁਰ ਗੁਰ ਏਕਾ ਨਾਦ ਸੁਣਾਈਆ। ਗੁਰ ਕਾ ਨਾਦ ਗੁਰਸਿਖ ਧੁਨ, ਸ਼ਬਦ ਸ਼ਬਦ ਸ਼ਨਵਾਈਆ। ਹਰਿਜਨ ਵਿਰਲਾ ਲਏ ਸੁਣ, ਜਿਸ ਜਨ ਆਪਣੀ ਬੂਝ ਬੁਝਾਈਆ। ਲੱਖ ਚੁਰਾਸੀ ਛਾਣ ਪੁਣ, ਜੀਵ ਜੰਤ ਫੋਲ ਫੋਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਗੁਰ ਸਤਿਗੁਰ ਸੱਚਾ ਇਕ ਅਖਵਾਈਆ। ਸਤਿਗੁਰ ਸੱਚਾ ਪੁਰਖ ਸਮਰਥ, ਸਮਰਥ ਹੱਥ ਵਡਿਆਈਆ। ਜੁਗ ਚੌਕੜੀ ਚਲਾਏ ਰਥ, ਨਵ ਨੌਂ ਚਾਰ ਵੇਖ ਵਖਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜ਼ੀਲ ਕੁਰਾਨ ਖਾਣੀ ਬਾਣੀ ਗਾਏ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਗੁਰ ਅਵਤਾਰਾਂ ਮਾਰਗ ਦੱਸ, ਪੀਰ ਪੈਗ਼ੰਬਰਾਂ ਅੰਦਰ ਵਸ, ਦਸਤਗੀਰਾਂ ਆਪਣਾ ਪੱਲੂ ਨਾਮ ਫੜਾਈਆ । ਦੋ ਜਹਾਨ ਸ੍ਰੀ ਭਗਵਾਨ, ਨਿਰਗੁਣ ਸਰਗੁਣ ਵੇਖੇ ਨੱਸ ਨੱਸ, ਚੌਦਾਂ ਲੋਕ ਚੌਦਾਂ ਭਵਨ ਚੌਦਾਂ ਤਬਕ ਚੌਦਾਂ ਵਿਦਿਆ ਆਪਣੇ ਵਿਚ ਛੁਪਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਅਨਡਿਠੜਾ ਦੇਵੇ ਆਪਣਾ ਸਬਕ, ਬਿਨ ਲਿਖਣ ਪੜ੍ਹਨ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਚੇ ਦੇਵੇ ਵਰ, ਏਕਾ ਰਾਮ ਰਾਮ ਨਾਮ ਵਡਿਆਈਆ। ਰਾਮ ਨਾਮ ਹਰਿ ਕਾ ਨਾਉਂ, ਪੰਜ ਤੱਤ ਰਾਮ ਨਜ਼ਰ ਕੋਇ ਨਾ ਆਈਆ। ਸਾਹਿਬ ਦਿਆਲ ਠਾਕਰ ਸੁਆਮੀ ਵਸੇ ਹਰ ਘਟ ਥਾਉਂ, ਘਟ ਘਟ ਆਪਣਾ ਆਸਣ ਲਾਈਆ। ਜੁਗਾ ਜੁਗੰਤਰ ਕਰੇ ਸਚ ਨਿਆਉਂ, ਗੁਰ ਸ਼ਬਦੀ ਵੇਸ ਵਟਾਈਆ। ਭਗਤ ਸੁਹੇਲੇ ਪਕੜੇ ਬਾਂਹੋਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਪੁਰਖ ਅਕਾਲਾ ਦੀਨ ਦਿਆਲਾ ਵਸਣਹਾਰਾ ਸਚਖੰਡ ਸੱਚੀ ਧਰਮਸਾਲਾ, ਗੁਰਮੁਖ ਵੇਖੇ ਸਾਚਾ ਲਾਲਾ, ਲਾਲਨ ਲਾਲ ਆਪਣੀ ਗੋਦ ਬਹਾਈਆ। ਗੁਰਸਿਖ ਲਾਲ ਲਾਲ ਅਨਮੁਲਾ, ਕਰਤਾ ਕੀਮਤ ਆਪੇ ਪਾਇੰਦਾ। ਲੋਕਮਾਤ ਕਦੇ ਨਾ ਰੁਲਾ, ਖਾਕੀ ਖ਼ਾਕ ਨਾ ਕੋਇ ਮਿਲਾਇੰਦਾ। ਸਾਚੇ ਕੰਡੇ ਨਾਮ ਤੁਲਾ, ਤੋਲਣਹਾਰਾ ਆਪ ਤੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਸ੍ਰੀ ਭਗਵੰਤ ਗੁਰਸਿਖ ਮੇਲਾ ਨਾਰੀ ਕੰਤ, ਆਤਮ ਸੇਜਾ ਗ੍ਰਹਿ ਮੰਦਰ ਅੰਦਰ ਆਪ ਸੁਹਾਇੰਦਾ। ਗ੍ਰਹਿ ਮੰਦਰ ਅੰਦਰ ਸਤਿਗੁਰ ਮੀਤ, ਹਰਿ ਸੱਜਣ ਆਸਣ ਲਾਈਆ। ਸ਼ਬਦ ਅਗੰਮੀ ਢੋਲਾ ਗਾਏ ਗੀਤ, ਤਾਰ ਸਿਤਾਰ ਨਾ ਕੋਇ ਹਿਲਾਈਆ। ਕਰੇ ਖੇਲ ਆਪ ਅਨਡੀਠ, ਅਨਡਿਠੜੀ ਧਾਰ ਚਲਾਈਆ। ਜੀਵਣ ਜੁਗਤ ਦੱਸੇ ਰੀਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਪੱਤਤ ਪਾਪੀ ਕਰ ਪੁਨੀਤ, ਪਵਣ ਏਕਾ ਰਸਨ ਸਵਾਸ ਚਲਾਈਆ। ਉਣੰਜਾ ਗਾਏ ਏਕਾ ਗੀਤ, ਚਾਰ ਨੌਂ ਵੱਜੇ ਵਧਾਈਆ। ਨੌਂ ਨੌਂ ਚਾਰ ਹਰਿ ਜੂ ਜਾਏ ਜੀਤ, ਜਿਤ ਹਾਰ ਆਪਣੇ ਹੱਥ ਰਖਾਈਆ। ਸਦੀ ਚੌਧਵੀ ਜਾਏ ਬੀਤ, ਬੀਸ ਬੀਸਾ ਖ਼ੁਸ਼ੀ ਮਨਾਈਆ। ਗੋਬਿੰਦ ਮੇਲਾ ਇਕ ਅਤੀਤ,

ਤ੍ਰੈਗੁਣ ਅਤੀਤਾ ਆਪ ਕਰਾਈਆ। ਸਤਿ ਸਤਿਵਾਦੀ ਸਤਿਜੁਗ ਚਲਾਏ ਸਾਚੀ ਰੀਤ, ਨੌਂ ਖੰਡ ਪ੍ਰਿਥਮੀ ਏਕਾ ਇਸ਼ਟ ਗੁਰੂ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਸ਼ਬਦ ਸ਼ਬਦ ਸਲਾਹੀਆ। ਗੁਰ ਸ਼ਬਦ ਸਾਚਾ ਸੁਤ, ਮਿੱਤਰ ਪਿਆਰਾ ਇਕ ਅਖਵਾਇੰਦਾ। ਘਰ ਘਰ ਕਰੇ ਲੱਖ ਚੁਰਾਸੀ ਹਿਤ, ਜੋ ਜਨ ਧਿਆਨ ਲਗਾਇੰਦਾ। ਨਾ ਕੋਈ ਪੁੱਛੇ ਵਾਰ ਥਿਤ, ਘੜੀ ਪਲ ਨਾ ਵੰਡ ਵੰਡਾਇੰਦਾ। ਵੇਸ ਵਟਾਏ ਨਿਤ ਨਵਿਤ, ਜੁਗ ਜੁਗ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਗੁਰਸਿਖ ਗੁਰ ਗੁਰ ਏਕਾ ਘਰ ਵਸਾਇੰਦਾ।

੨੦ ਚੇਤ ੨੦੧੯ ਬਿਕ੍ਰਮੀ ਹਰਬੰਸ ਸਿੰਘ ਦੇ ਗ੍ਰਹਿ ਠੀਕਰੀ ਛੰਨਾ ਜ਼ਿਲਾ ਕਰਨਾਲ

ਸਤਿ ਪੁਰਖ ਨਿਰੰਜਣ ਬੇਪਰਵਾਹ, ਹਰਿ ਹਰਿ ਆਪਣੀ ਧਾਰ ਚਲਾਇੰਦਾ। ਨਿਰਗੁਣ ਸਰਗੁਣ ਬਣ ਮਲਾਹ, ਖੇਵਟ ਖੇਟਾ ਖੇਲ ਕਰਾਇੰਦਾ। ਦੋ ਜਹਾਨਾਂ ਵੇਸ ਵਟਾ, ਅਨਭਵ ਆਪਣਾ ਨੂਰ ਧਰਾਇੰਦਾ। ਅਜੂਨੀ ਰਹਿਤ ਆਪ ਅਖਵਾ, ਨਿਰਭੌ ਨਿਰਵੈਰ ਆਪਣਾ ਭੇਵ ਆਪ ਖੁਲ੍ਹਾਇੰਦਾ। ਜੁਗ ਚੌਕੜੀ ਪੰਧ ਮੁਕਾ, ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਵੇਖ ਵਖਾ, ਸਚਖੰਡ ਨਿਵਾਸੀ ਆਪਣਾ ਪੜਦਾ ਲਾਹਿੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਫੇਰਾ ਪਾ, ਗਗਨ ਪਾਤਾਲਾਂ ਏਕਾ ਨੈਣ ਉਠਾਇੰਦਾ। ਖਾਣੀ ਬਾਣੀ ਵੇਦ ਪੁਰਾਨ ਸ਼ਾਸਤਰ ਸਿਮਰਤ ਅੰਜ਼ੀਲ ਕੁਰਾਨ ਜਾਣੇ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਪਰਗਟਾਇੰਦਾ। ਜੁਗਾ ਜੁਗੰਤਰ ਬੁਝਾਏ ਬਸੰਤਰ, ਸਰਬ ਜੀਆਂ ਬਿਧ ਜਾਣੇ ਅੰਤਰ, ਨਿਰਗੁਣ ਰੂਪ ਕਿਸੇ ਵਸੇ ਨਾ ਘਟ, ਘਟ ਘਟ ਆਪਣਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਚਲਾਇੰਦਾ। ਸਤਿ ਸਤਿਵਾਦੀ ਦੀਨ ਦਿਆਲਾ, ਦਇਆਨਿਧ ਵਡ ਵਡਿਆਈਆ। ਆਦਿ ਜੁਗਾਦਿ ਮਧ ਚਲੇ ਅਵੱਲੜੀ ਚਾਲਾ, ਭੇਵ ਕੋਇ ਨਾ ਪਾਈਆ। ਗੁਰ ਅਵਤਾਰ ਸ਼ਬਦੀ ਸ਼ਬਦ ਰਾਹ ਦਏ ਸੁਖਾਲਾ, ਸਾਚੀ ਸਿਖਿਆ ਇਕ ਸਮਝਾਈਆ। ਆਤਮ ਪਰਮਾਤਮ ਸਦਾ ਸੁਹੇਲਾ ਚਲੇ ਨਾਲ ਨਾਲਾ, ਵਿਛੜ ਕਦੇ ਨਾ ਜਾਈਆ। ਭਗਤ ਭਗਵੰਤ ਬਣ ਦਲਾਲਾ, ਦੋ ਜਹਾਨਾਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਈਆ। ਜੁਗ ਜੁਗ ਵੇਸ ਅਵੱਲੜਾ, ਕਰੇ ਕਰਾਏ ਕਰਨੇਹਾਰ। ਨਿਰਗੁਣ ਸਰਗੁਣ ਫੜਾਏ ਪਲੜਾ, ਲੱਖ ਚੁਰਾਸੀ ਪਾਏ ਸਾਰ। ਗੁਰ ਅਵਤਾਰ ਪੀਰ ਪੈਗ਼ੰਬਰ ਸਚ ਸੰਦੇਸ ਏਕਾ ਘਲੜਾ, ਬੋਧ ਅਗਾਧੀ ਬੋਲ ਜੈਕਾਰ। ਕਾਇਆ ਮੰਦਰ ਅੰਦਰ ਆਤਮ ਪਰਮਾਤਮ ਆਪੇ ਰਲੜਾ, ਬ੍ਰਹਮ ਪਾਰਬ੍ਰਹਮ ਵੇਖੇ ਵੇਖਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਖੇਲ ਕਰੇ ਅਪਾਰ। ਜੁਗ ਜੁਗ ਖੇਲ ਕਰੇ ਅਪਾਰਾ, ਕਰਤਾ ਪੁਰਖ ਵਡੀ ਵਡਿਆਈਆ। ਸ਼ਬਦ ਅਗੰਮੀ ਬੋਲ ਜੈਕਾਰਾ, ਜੀਵ ਜੰਤ ਕਰੇ ਪੜ੍ਹਾਈਆ। ਦੋ ਜਹਾਨਾ ਸ੍ਰੀ ਭਗਵਾਨਾ ਨਿਰਗੁਣ ਸਰਗੁਣ ਦਏ ਇਸ਼ਾਰਾ, ਸ਼ਰਅ ਵੰਡ ਨਾ ਕੋਇ ਵੰਡਾਈਆ। ਕਾਗਦ ਕਲਮ ਨਾ ਲਿਖਣਹਾਰਾ, ਲਿਖ ਲਿਖ ਅੰਤ ਨਾ ਕੋਇ ਮੁਕਾਈਆ। ਅਲੱਖ ਅਗੋਚਰ ਅਗੰਮ ਅਪਾਰਾ, ਭੇਵ ਅਭੇਦਾ ਆਪਣੇ ਹੱਥ ਰਖਾਈਆ । ਚਾਰ ਵੇਦ ਰੋਵਣ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ

ਵਹਾਈਆ। ਪੁਰਾਨ ਅਠਾਰਾਂ ਕਰਨ ਪੁਕਾਰਾ, ਸ਼ਾਸਤਰ ਸਿਮਰਤ ਨਾਲ ਮਿਲਾਈਆ। ਗੀਤਾ ਗਿਆਨ ਨਾ ਕੋਇ ਕਿਨਾਰਾ, ਅਠ ਦਸ ਕੁਰਲਾਈਆ। ਅੰਜ਼ੀਲ ਕੁਰਾਨ ਸਰਬ ਕੁਰਲਾਣ, ਤੀਸ ਬਤੀਸਾ ਜਗਤ ਹਦੀਸਾ ਸਚ ਅਮਾਮ ਪੈਗ਼ਾਮ ਪੈਗ਼ੰਬਰ ਸਰਬ ਸੁਣਾਈਆ। ਨਾਮ ਸਤਿ ਸਤਿ ਵਣਜ਼ਾਰਾ, ਸ਼ਬਦੀ ਸ਼ਬਦ ਡੰਕ ਅਪਾਰਾ, ਆਪ ਵਜਾਏ ਵਜਾਵਣਹਾਰਾ ਗੁਰ ਗੁਰ ਮੇਲਾ ਸਹਿਜ ਸੁਭਾਈਆ। ਆਪਣੀ ਇਛਿਆ ਦਏ ਭੰਡਾਰਾ, ਭਗਤ ਭਗਵੰਤ ਸਤਿ ਵਰਤਾਰਾ, ਸਤਿ ਸਤਿਵਾਦੀ ਵਸਤ ਅਮੋਲਕ ਇਕ ਵਰਤਾਈਆ। ਸੰਤਨ ਮੇਲਾ ਉਚ ਦਰਬਾਰਾ, ਘਰ ਵਿਚ ਖੋਲ੍ਹੇ ਆਪ ਕਿਵਾੜਾ, ਬੰਦ ਤਾਕੀ ਕੁੰਡਾ ਲਾਹੀਆ । ਗੁਰਮੁਖ ਤਾਰ ਸੱਚੀ ਧੁੰਨਕਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਹੱਥ ਰਖਾਈਆ। ਸਾਚਾ ਖੇਲ ਪੁਰਖ ਸਮਰਥ, ਆਦਿ ਜੁਗਾਦਿ ਆਪਣੇ ਹੱਥ ਰਖਾਇੰਦਾ। ਕਲਜੁਗ ਅੰਤਮ ਹੋ ਪਰਗਟ, ਨਿਰਗੁਣ ਸਾਚਾ ਖੇਲ ਵਖਾਇੰਦਾ। ਵੇਖਣਹਾਰਾ ਨੌਂ ਖੰਡ ਪ੍ਰਿਥਮੀ ਦੀਪ ਸਤ, ਸਤਿ ਸਤਿਵਾਦੀ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਭੇਵ ਚੁਕਾਇੰਦਾ। ਕਲਜੁਗ ਅੰਤਮ ਭੇਵ ਅਵੱਲਾ, ਸੋ ਪੁਰਖ ਨਿਰੰਜਣ ਆਪ ਜਣਾਈਆ। ਨਿਰਗੁਣ ਸਰਗੁਣ ਫੜਾਏ ਪੱਲਾ, ਅਨਡਿਠ ਨਜ਼ਰ ਕਿਸੇ ਨਾ ਆਈਆ। ਸਚ ਸਿੰਘਾਸਣ ਏਕਾ ਮੱਲਾ, ਭਗਤ ਦੁਆਰੇ ਦਏ ਵਡਿਆਈਆ। ਜੋਤੀ ਸ਼ਬਦੀ ਆਪੇ ਰੱਲਾ, ਜੋਤੀ ਜਾਤਾ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਭਗਤਨ ਮੀਤਾ, ਆਪਣੀ ਦਇਆ ਕਮਾਇੰਦਾ। ਲੇਖਾ ਜਾਣੇ ਹਸਤ ਕੀਟਾ, ਊਚ ਨੀਚ ਆਪਣਾ ਰੂਪ ਦਰਸਾਇੰਦਾ। ਕਰਨਹਾਰਾ ਮਿੱਠਾ ਰੀਠਾ, ਕੂੜ ਕੁੜਿਆਰਾ ਆਪ ਮਿਟਾਇੰਦਾ। ਸਦਾ ਸੁਹੇਲਾ ਠਾਂਡਾ ਸੀਤਾ, ਸਤਿਗੁਰ ਆਪਣਾ ਨਾਉਂ ਧਰਾਇੰਦਾ। ਜੁਗ ਚੌਕੜੀ ਚਲਾਏ ਰੀਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਕਲਜੁਗ ਅੰਤਮ ਪਾਵੇ ਸਾਰ, ਨੌਂ ਨੌਂ ਚਾਰ ਪੰਧ ਮੁਕਾਈਆ। ਲੇਖਾ ਜਾਣ ਗੁਰ ਅਵਤਾਰ, ਪੂਰਬ ਲਹਿਣਾ ਝੋਲੀ ਪਾਈਆ। ਪੀਰ ਪੈਗ਼ੰਬਰ ਦਏ ਸਹਾਰ, ਚਰਨ ਕਵਲ ਬਖ਼ਸ਼ੇ ਇਕ ਸਰਨਾਈਆ। ਭਗਤ ਭਗਵੰਤ ਦੇ ਸਹਾਰ, ਸਿਰ ਆਪਣਾ ਹੱਥ ਟਿਕਾਈਆ। ਸੰਤ ਸਾਜਣ ਲਏ ਉਭਾਰ, ਘਰ ਮੰਦਰ ਸਹਿਜ ਸੁਭਾਈਆ। ਗੁਰਮੁਖ ਸਾਚਾ ਕਰ ਤਿਆਰ, ਗੁਰ ਸਤਿਗੁਰ ਗੋਦ ਬਹਾਈਆ। ਗੁਰਸਿਖ ਵੇਖੇ ਆਪਣੇ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਸਾਹਿਬ ਦਿਆਲ ਠਾਕਰ ਸੁਆਮੀ ਹੋਏ ਦਿਆਲ, ਦਇਆਨਿਧ ਵਡੀ ਵਡਿਆਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜੁਗਤ ਇਕ ਸਮਝਾਈਆ। ਕਾਇਆ ਮੰਦਰ ਅੰਦਰ ਸੱਚੀ ਧਰਮਸਾਲ, ਸਤਿਗੁਰ ਬੈਠਾ ਦਿਵਸ ਰੈਣ ਵੇਖੇ ਚਾਈਂ ਚਾਈਂਆ। ਅਠਸਠ ਤੀਰਥ ਗ੍ਰਹਿ ਮੰਦਰ ਦਏ ਵਖਾਲ, ਜਗਤ ਨਹਾਵਣ ਨਾ ਕੋਇ ਨਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਗੁਰਮੁਖ ਦੇਵੇ ਮਾਣ ਵਡਿਆਈਆ। ਗੁਰਮੁਖ ਮਾਣ ਬ੍ਰਹਮ ਮਤ, ਪਾਰਬ੍ਰਹਮ ਜਣਾਇੰਦਾ। ਆਤਮ ਅੰਤਰ ਏਕਾ ਤੱਤ, ਤੱਤਵ ਆਪਣਾ ਨਾਉਂ ਰਖਾਇੰਦਾ। ਸਤਿ ਸੰਤੋਖ ਦੇਵੇ ਧੀਰਜ ਜਤ, ਮਨ ਮਣਕਾ ਆਪ ਭੁਵਾਇੰਦਾ। ਨਾੜ ਬਹੱਤਰ ਨਾ ਉਬਲੇ ਰੱਤ, ਰੱਤੀ ਰੱਤ ਨਾ ਕੋਇ ਤਪਾਇੰਦਾ। ਜਾਨਣਹਾਰਾ ਮਿਤ ਗਤ, ਗਤ ਮਿਤ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਆਪਣੇ ਰੰਗ ਰੰਗਾਇੰਦਾ। ਗੁਰਮੁਖ ਰੰਗ ਅਪਰ ਅਪਾਰ,

ਅਨਡਿਠੜਾ ਆਪ ਚੜ੍ਹਾਈਆ। ਨੇਤਰ ਪੇਖੇ ਨਾ ਕੋਇ ਸੰਸਾਰ, ਲੋਚਣ ਨਜ਼ਰ ਕਿਸੇ ਨਾ ਆਈਆ। ਜਨਮ ਜਨਮ ਦਏ ਸੁਆਰ, ਮਰਨ ਮਰਨ ਦਏ ਕਟਾਈਆ। ਵਰਨ ਬਰਨ ਕਰ ਖੁਆਰ, ਸਾਚੀ ਸਰਨ ਆਪ ਸਮਝਾਈਆ। ਧਰਨੀ ਧਰ ਏਕੰਕਾਰ, ਅਕਲ ਕਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਸਾਚਾ ਭੇਵ ਪੁਰਖ ਅਕਾਲ, ਆਦਿ ਅੰਤ ਜਣਾਇੰਦਾ। ਗੁਰਮੁਖ ਸੱਜਣ ਵੇਖੇ ਲਾਲ, ਆਪ ਆਪਣੀ ਗੋਦ ਬਹਾਇੰਦਾ। ਕਲਜੁਗ ਅੰਤਮ ਮਾਰਗ ਦੇਵੇ ਇਕ ਸੁਖਾਲ, ਸ਼ਾਸਤਰ ਸਿਮਰਤ ਵੇਦ ਭੇਵ ਨਾ ਪਾਇੰਦਾ। ਮਾਣ ਤੋੜ ਕਾਲ ਮਹਾਂਕਾਲ, ਕਾਲਖ ਟਿੱਕਾ ਮਸਤਕ ਲਾਹਿੰਦਾ। ਸਤਿਗੁਰ ਸਾਹਿਬ ਹੋ ਦਿਆਲ, ਦੀਨਨ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਸਿਰ ਰੱਖੇ ਹੱਥ ਪੁਰਖ ਸਮਰਥ, ਸਮਰਥ ਵਡੀ ਵਡਿਆਈਆ। ਆਪਣਾ ਨਾਉਂ ਜਣਾਏ ਅਕਥ, ਕਥਨੀ ਕਥ ਨਾ ਸਕੇ ਰਾਈਆ। ਕਲਜੁਗ ਅੰਤ ਚਲਾਏ ਰਥ, ਸਾਚਾ ਬੇੜਾ ਆਪ ਉਠਾਈਆ। ਪੰਧ ਮੁਕਾਏ ਨੱਠ ਨੱਠ, ਦੋ ਜਹਾਨਾਂ ਲੋਆਂ ਪੁਰੀਆਂ ਚਰਨਾਂ ਹੇਠ ਦਬਾਈਆ। ਹਿਰਦੇ ਅੰਦਰ ਆਪੇ ਵਸ, ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਭੇਵ ਅਭੇਦਾ ਦੇਵੇ ਖੋਲ੍ਹ, ਹਰਿ ਜੂ ਹਰਿ ਹਰਿ ਦਇਆ ਕਮਾਇੰਦਾ। ਗੁਰਮੁਖ ਤੋਲੇ ਆਪਣੇ ਤੋਲ, ਨਾਮ ਕੰਡਾ ਇਕ ਰਖਾਇੰਦਾ। ਆਤਮ ਪਰਮਾਤਮ ਧਾਰਾ ਸਾਚੀ ਬੋਲ, ਬ੍ਰਹਮ ਪਾਰਬ੍ਰਹਮ ਸਮਝਾਇੰਦਾ। ਨਿਰਗੁਣ ਸਰਗੁਣ ਵਸੇ ਕੌਲ, ਵਿਛੜ ਕਦੇ ਨਾ ਜਾਇੰਦਾ। ਸਦਾ ਸੁਹੇਲਾ ਰੱਖੇ ਆਪ ਅਡੋਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮਾਤ ਆਪ ਵਡਿਆਇੰਦਾ। ਜਨ ਭਗਤਾਂ ਦੇਵੇ ਨਾਮ ਦਾਤ, ਹਰਿ ਨਾਮਾ ਆਪ ਵਰਤਾਇੰਦਾ। ਕਲ ਮਿਟੇ ਅੰਧੇਰੀ ਰਾਤ, ਸਤਿ ਸਤਿ ਸਤਿ ਪਰਗਟਾਇੰਦਾ। ਏਕਾ ਅੱਖਰ ਪਰਗਟਾਏ ਗਾਥ, ਹੰ ਬ੍ਰਹਮ ਆਪ ਸਮਝਾਇੰਦਾ। ਸੋ ਪੁਰਖ ਨਿਰੰਜਣ ਦੇਵੇ ਸਾਥ, ਸਗਲਾ ਸੰਗ ਆਪ ਹੋ ਜਾਇੰਦਾ। ਹਰਿਜਨ ਮੇਲਾ ਸਾਚੇ ਘਾਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚੇ ਆਪ ਵਡਿਆਇੰਦਾ। ਗੁਰਮੁਖ ਤੇਰਾ ਵੱਡਾ ਮਾਣ, ਹਰਿ ਸੰਗਤ ਸੰਗ ਸਮਾਈਆ। ਕਲਜੁਗ ਅੰਤ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਈਆ। ਮਿਲਿਆ ਮੇਲ ਸ੍ਰੀ ਭਗਵਾਨ, ਭਗਵਨ ਆਪਣੀ ਦਇਆ ਕਮਾਈਆ । ਸਚਖੰਡ ਦਾ ਸਚ ਨਿਸ਼ਾਨ, ਲੋਕਮਾਤ ਦਏ ਝੁਲਾਈਆ। ਚਾਰ ਵਰਨ ਦਾ ਇਕ ਧਿਆਨ, ਏਕਾ ਇਸ਼ਟ ਪਰਗਟਾਈਆ। ਚਾਰ ਬਾਣੀ ਇਕ ਬਿਆਨ, ਚਾਰੇ ਖਾਣੀ ਦਏ ਸਮਝਾਈਆ। ਚਾਰੋਂ ਕੁੰਟ ਇਕ ਗਿਆਨ, ਚਾਰ ਵਰਨ ਆਪ ਜਣਾਈਆ। ਚਾਰ ਯਾਰੀ ਮੇਟ ਨਿਸ਼ਾਨ, ਚੌਥੇ ਜੁਗ ਪੰਧ ਮੁਕਾਈਆ। ਜਨ ਭਗਤਾਂ ਨਿਝ ਆਤਮ ਨਿਝ ਘਰ ਦਰਸਨ ਦੇਵੇ ਆਣ, ਦਰਦੀ ਆਪਣਾ ਦਰਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਦਾ ਸਦਾ ਸਲਾਹੀਆ। ਗੁਰਸਿਖ ਸਦਾ ਸਲਾਹਵਣ ਯੋਗ, ਹਰਿ ਸਤਿਗੁਰ ਆਪ ਸਲਾਹਿੰਦਾ। ਜਨਮ ਜਨਮ ਦਾ ਕੱਟ ਕੱਟ ਰੋਗ, ਅਨਰਾਗੀ ਆਪਣਾ ਮੇਲ ਮਿਲਾਇੰਦਾ। ਮੇਲ ਮਿਲਾਵਾ ਧੁਰ ਸੰਜੋਗ, ਧੁਰ ਸੰਜੋਗੀ ਆਪ ਅਖਵਾਇੰਦਾ। ਨਾਤਾ ਤੋੜ ਚੌਦਾਂ ਲੋਕ, ਤ੍ਰੈਭਵਣ ਧਨੀ ਆਪਣਾ ਰੰਗ ਰੰਗਾਇੰਦਾ। ਕਾਇਆ ਬੰਕ ਵੇਖੇ ਸਾਚਾ ਕਿਲਾ ਕੋਟ, ਗ੍ਰਹਿ ਮੰਦਰ ਆਪ ਵਡਿਆਇੰਦਾ। ਸੰਤਨ ਨਗਾਰੇ ਲੱਗੇ ਚੋਟ, ਨਾਦ ਅਨਾਦੀ ਆਪ ਸੁਣਾਇੰਦਾ। ਆਲ੍ਹਣਿਉਂ ਡਿਗੇ ਉਠਾਏ ਬੋਟ, ਸਾਚੀ ਗੋਦ ਆਪ ਸੁਹਾਇੰਦਾ। ਮੇਲ ਮਿਲਾਵਾ

ਨਿਰਮਲ ਜੋਤ, ਨੂਰ ਨੂਰ ਨੂਰ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਵਡਿਆਇੰਦਾ । ਗੁਰਸਿਖ ਵਡਿਆਈ ਲੋਕਮਾਤ, ਹਰਿ ਸਾਚਾ ਸਚ ਜਣਾਇੰਦਾ। ਨਾਮ ਨਿਧਾਨਾ ਇਕੋ ਦਾਤ, ਏਕਾ ਦਾਨ ਵਰਤਾਇੰਦਾ। ਕਲ ਮਿਟੇ ਅੰਧੇਰੀ ਰਾਤ, ਭਗਤਨ ਸਾਚਾ ਚੰਦ ਚੜ੍ਹਾਇੰਦਾ। ਦੋ ਜਹਾਨਾਂ ਵੇਖੇ ਖਾਤ, ਡੂੰਘਾ ਖਾਤਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਵਡਿਆਇੰਦਾ। ਗੁਰਮੁਖ ਵੱਡਾ ਸਚਖੰਡ, ਹਰਿ ਸਾਚਾ ਦਏ ਵਡਿਆਈਆ। ਲੇਖਾ ਚੁੱਕੇ ਕੋਟ ਬ੍ਰਹਿਮੰਡ, ਬ੍ਰਹਿਮਾਂਡ ਨਜ਼ਰ ਕੋਇ ਨਾ ਆਈਆ। ਚਰਨਾਂ ਹੇਠ ਰਖਾਏ ਸੂਰਜ ਚੰਦ, ਮੰਡਲ ਮੰਡਪ ਪੰਧ ਮੁਕਾਈਆ। ਅੱਖਰ ਅੱਖਰ ਨਾ ਕੋਇ ਛੰਦ, ਬਿਨ ਅੱਖਰ ਕਰੇ ਪੜ੍ਹਾਈਆ। ਦੂਈ ਦਵੈਤੀ ਬਜਰ ਕਪਾਟੀ ਨਾ ਕੋਈ ਪੱਥਰ, ਸਿਲਾ ਰੂਪ ਨਾ ਕੋਇ ਵਟਾਈਆ। ਆਤਮ ਸੇਜਾ ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਆਪ ਵਖਾਏ ਆਪਣਾ ਸੱਥਰ, ਦੂਜਾ ਸੱਥਰ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤ ਦੇਵੇ ਵਡਿਆਈਆ। ਕਲਜੁਗ ਵਡਿਆਈ ਅੰਤ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇੰਦਾ। ਆਤਮ ਪਰਮਾਤਮ ਨਾਉਂ ਮਣੀਆ ਮੰਤ, ਮਨ ਕਾ ਮਣਕਾ ਆਪ ਭੁਵਾਇੰਦਾ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਆਪ ਸਮਝਾਇੰਦਾ। ਪਾਰਸ ਕਰੇ ਸਾਚੇ ਸੰਤ, ਕੰਚਨ ਆਪਣਾ ਰੂਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚੇ ਆਪ ਤਰਾਇੰਦਾ । ਗੁਰਸਿਖ ਤੇਰਾ ਵੇਖ ਤੇਜ, ਦੋ ਜਹਾਨ ਨੈਣ ਉਠਾਈਆ। ਪੁਰਖ ਅਬਿਨਾਸ਼ੀ ਸ਼ਬਦ ਸੁਨੇਹੜਾ ਰਿਹਾ ਭੇਜ, ਗੁਰ ਅਵਤਾਰ ਦੇਣ ਗਵਾਹੀਆ। ਭਗਤ ਭਗਵਾਨ ਸੁੰਞੀ ਹੋਣ ਨਾ ਦੇਵੇ ਸੇਜ, ਕੰਤ ਕੰਤੂਹਲ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਤੇਰਾ ਨੂਰ ਆਪ ਚਮਕਾਈਆ। ਗੁਰਸਿਖ ਤੇਰਾ ਨੂਰ ਨੁਰਾਨਾ, ਪੀਰ ਪੈਗ਼ੰਬਰ ਵੇਖ ਵਖਾਇੰਦਾ। ਚੌਦਾਂ ਤਬਕ ਕਰਨ ਸਲਾਮਾ, ਸੱਯਦਾ ਸੀਸ ਸਰਬ ਝੁਕਾਇੰਦਾ। ਈਸਾ ਮੂਸਾ ਮੁਹੰਮਦ ਜ਼ਬਰਾਈਲ ਮੇਕਾਈਲ ਅਸਰਾਈਲ ਅਸਰਾਫ਼ੀਲ ਦੇਦਾਂ ਰਿਹਾ ਪੈਗ਼ਾਮਾ, ਕਲਮਾ ਨਬੀ ਨਬੀ ਪੜ੍ਹਾਇੰਦਾ। ਕਲਜੁਗ ਅੰਤਮ ਪਰਵਰਦਿਗਾਰ ਖੇਲ ਕਰੇ ਮਹਾਨਾ, ਬੇਐਬ ਨਜ਼ਰ ਕਿਸੇ ਨਾ ਆਇੰਦਾ। ਮੁਰਸ਼ਦ ਮੁਰੀਦ ਸੁਣਾਏ ਗਾਣਾ, ਧੁਰ ਫ਼ਰਮਾਣਾ ਆਪ ਅਲਾਇੰਦਾ। ਤੀਰਥ ਤਟ ਹੋਏ ਹੈਰਾਨਾ, ਕਰੇ ਖੇਲ ਸ੍ਰੀ ਭਗਵਾਨਾ, ਦੂਜਾ ਸੰਗ ਨਾ ਕੋਇ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਆਪਣੀ ਖੇਲ ਕਰਾਇੰਦਾ। ਤੀਰਥ ਤਟ ਮਾਰਨ ਧਾਹ, ਨੇਤਰ ਨੈਣਾਂ ਨੀਰ ਵਹਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਖੁਲ੍ਹੜੇ ਕੇਸ ਰਹੀ ਵਖਾ, ਭੋਲਾ ਨਾਥ ਨਾ ਨੈਣ ਉਠਾਈਆ। ਤ੍ਰਿਬੈਣੀ ਨੈਣੀ ਕੋਈ ਨਾ ਵੇਖੇ ਆ, ਸੰਗਮ ਫੇਰਾ ਕੋਇ ਨਾ ਪਾਈਆ। ਦੁਰਮਤ ਮੈਲ ਸਕੇ ਨਾ ਕੋਈ ਧੁਵਾ, ਨਿਰਮਲ ਨੀਰ ਨਾ ਕੋਇ ਕਰਾਈਆ। ਚਾਰੋਂ ਕੁੰਟ ਹੋਏ ਹੈਰਾਂ, ਧੀਰਜ ਧੀਰ ਨਾ ਕੋਇ ਧਰਾਈਆ। ਕਲਜੁਗ ਅੰਤਮ ਸਾਡਾ ਮਿਟਦਾ ਜਾਏ ਨਿਸ਼ਾਂ, ਸਚ ਨਿਸ਼ਾਨਾ ਨਾ ਕੋਇ ਝੁਲਾਈਆ। ਅੰਤ ਪਕੜੇ ਨਾ ਕੋਈ ਬਾਂਹ, ਰਵਦਾਸ ਕਸੀਰਾ ਭੇਟ ਨਾ ਕੋਇ ਚੜ੍ਹਾਈਆ। ਏਥੇ ਓਥੇ ਮਿਲੇ ਨਾ ਕੋਈ ਥਾਂ, ਦੋ ਜਹਾਨਾਂ ਨਜ਼ਰ ਕੋਇ ਨਾ ਆਈਆ। ਉਚੀ ਕੂਕ ਰਹੇ ਕੁਰਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਤੀਰਥ ਤਟ ਰਹੇ ਰੋ, ਨੇਤਰ ਨੈਣ ਨੀਰ ਵਹਾਇਆ। ਨੌਂ ਖੰਡ ਪ੍ਰਿਥਮੀ ਮਿਲੇ ਨਾ ਢੋਆ

ਢੋ, ਸਾਚਾ ਸੰਗ ਨਾ ਕੋਇ ਨਿਭਾਇਆ। ਨਿਰਗੁਣ ਸਰਗੁਣ ਟੁੱਟਾ ਮੋਹ, ਮਾਇਆ ਮਮਤਾ ਪੜਦਾ ਪਾਇਆ। ਆਤਮ ਪਰਮਾਤਮ ਸਕੇ ਨਾ ਛੋਹ, ਜਗਤ ਅੰਧੇਰਾ ਨਾ ਕੋਇ ਗਵਾਇਆ। ਸਾਚੀ ਕਰੇ ਨਾ ਕੋਇ ਲੋ, ਨੇਤਰ ਗਿਆਨ ਨਾ ਕੋਇ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਵੇਸ ਆਪ ਧਰਾਇਆ। ਤੀਰਥ ਤਟ ਹੋ ਇਕੱਠੇ, ਸਾਰੇ ਦੇਣ ਦੁਹਾਈਆ। ਕਲਜੁਗ ਅੰਤਮ ਮੂੰਹ ਦੇ ਭਾਰ ਢੱਠੇ, ਨਾ ਸਕੇ ਕੋਇ ਉਠਾਈਆ। ਪਰਗਟ ਹੋਇਆ ਪੁਰਖ ਸਮਰਥੇ, ਜਿਨ੍ਹ ਸਾਡੀ ਬਣਤ ਬਣਾਈਆ। ਜਿਉਂ ਭਾਵੇ ਤਿਉਂ ਸਾਨੂੰ ਰੱਖੇ, ਸਾਡੀ ਚਲੇ ਨਾ ਕੋਇ ਚਤੁਰਾਈਆ। ਸਾਡੇ ਭਾਂਡੇ ਹੋਏ ਸਖੇ, ਅੰਮ੍ਰਿਤ ਨਜ਼ਰ ਕਿਤੇ ਨਾ ਆਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਚੀਰ ਲੱਥੇ, ਉਤੇ ਪੜਦਾ ਕੋਇ ਨਾ ਪਾਈਆ। ਸਾਧ ਸੰਤ ਜਗਤ ਵਿਕਾਰ ਵਿਚ ਫਸੇ, ਤੱਟ ਬੈਠੇ ਡੇਰਾ ਲਾਈਆ। ਕੂੜ ਕੁੜਿਆਰਾ ਕੰਢੇ ਉਤੇ ਹੱਸੇ, ਸਚ ਸੁੱਚ ਨਜ਼ਰ ਕਿਸੇ ਨਾ ਆਈਆ। ਕਾਮ ਕਰੋਧ ਲੋਭ ਮੋਹ ਹੰਕਾਰ ਅੰਦਰ ਵੜ ਵੜ ਨੱਚੇ, ਨਟੂਆ ਆਪਣਾ ਸਾਂਗ ਵਰਤਾਈਆ। ਗੁਰਮੁਖ ਵਿਰਲਾ ਕੋਈ ਬਚੇ, ਜਿਸ ਸਤਿਗੁਰ ਆਪਣੀ ਗੋਦ ਬਹਾਈਆ। ਕਲਜੁਗ ਅੰਤਮ ਭਾਂਡੇ ਕੱਚੇ, ਥਿਰ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਗੰਗਾ ਉਠੀ ਨੇਤਰ ਖੋਲ੍ਹ, ਆਪਣਾ ਨੈਣ ਖੁਲ੍ਹਾਈਆ। ਜਮਨਾ ਕਹੇ ਇਕੋ ਬੋਲ, ਕੂਕ ਕੂਕ ਸੁਣਾਈਆ। ਸੁਰਸਤੀ ਕਹੇ ਮੇਰੇ ਕੁਛ ਨਾ ਕੋਲ, ਖਾਲੀ ਹੱਥ ਰਹੀ ਵਖਾਈਆ। ਗੋਦਾਵਰੀ ਕਹੇ ਗੋਬਿੰਦ ਮੇਰੇ ਕੋਲੋਂ ਉਠ ਗਿਆ ਅਡੋਲ, ਮੈਂ ਕੋਝੀ ਕਮਲੀ ਸਾਰ ਨਾ ਪਾਈਆ। ਭੋਲਾ ਨਾਥ ਸੁੱਤਾ ਰਹਿ ਗਿਆ ਅਨਭੋਲ, ਸ਼ੰਕਰ ਨੈਣ ਨਾ ਕੋਇ ਖੁਲ੍ਹਾਈਆ। ਕਲਜੁਗ ਅੰਤਮ ਸਾਰਿਆਂ ਨਾਲ ਮਾਰ ਗਿਆ ਰੌਲ, ਭੇਵ ਕਿਸੇ ਨਾ ਆਈਆ। ਦਰ ਦਰ ਆ ਕੇ ਤੋਲ ਗਿਆ ਤੋਲ, ਸਾਚਾ ਕੰਡਾ ਹੱਥ ਉਠਾਈਆ। ਸਾਡੇ ਖਾਲੀ ਕਰ ਗਿਆ ਖੋਲ, ਵਸਤ ਵਿਚ ਰਹਿਣ ਨਾ ਪਾਈਆ। ਉਚੀ ਸੁਣਾ ਕੇ ਗਿਆ ਇਕੋ ਬੋਲ, ਔਣਾ ਚਲ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਆਪ ਵਡਿਆਈਆ। ਜਮਨਾ ਗੰਗਾ ਸੁਰਸਤੀ ਗੋਦਾਵਰੀ ਰੋਵਣ ਅੱਥ, ਨੇਤਰ ਨੈਣਾਂ ਨੀਰ ਵਹਾਇਆ। ਤੀਰਥ ਤਟ ਬੈਠੇ ਸੱਥਰ ਘਤ, ਵੇਲੇ ਅੰਤ ਨਾ ਕੋਇ ਸਹਾਇਆ। ਕਲਜੁਗ ਮਾਰੀ ਸਭ ਦੀ ਮਤ, ਬੁਧੀ ਸਤਿ ਨਾ ਕੋਇ ਰਖਾਇਆ। ਚਾਰੋਂ ਕੁੰਟ ਖਾਲੀ ਹੱਟ, ਵਸਤ ਹੱਥ ਕਿਸੇ ਨਾ ਆਇਆ। ਕੂੜੀ ਕਿਰਿਆ ਰਹੀ ਨੱਚ, ਕਲਜੁਗ ਡੌਰੂ ਡੰਕਾ ਨਾਲ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਕਲਜੁਗ ਤੇਰੀ ਕੂੜੀ ਧਾਰ, ਸੋ ਪੁਰਖ ਨਿਰੰਜਣ ਪਾਰ ਕਰਾਈਆ। ਨਿਰਗੁਣ ਸਰਗੁਣ ਲਏ ਅਵਤਾਰ, ਜੋਤੀ ਜਾਤਾ ਭੇਖ ਵਟਾਈਆ। ਸੰਤ ਸੁਹੇਲੇ ਲਏ ਵਿਚਾਰ, ਗੁਰ ਚੇਲੇ ਮੇਲ ਮਿਲਾਈਆ। ਨਾਤਾ ਤੋੜ ਤੀਰਥ ਤਟ ਕਿਨਾਰ, ਆਪਣਾ ਦੁਆਰ ਦਏ ਸਮਝਾਈਆ। ਦੇਵੇ ਮਾਣ ਵਿਚ ਸੰਸਾਰ, ਵਡ ਸੰਸਾਰੀ ਦਇਆ ਕਮਾਈਆ। ਜਿਸ ਦਾ ਗੁਰ ਪੀਰ ਅਵਤਾਰ ਮੰਗਦੇ ਰਹੇ ਦੀਦਾਰ, ਸੋ ਸਾਹਿਬ ਸਤਿਗੁਰ ਲੋਕਮਾਤ ਫੇਰਾ ਪਾਈਆ । ਸਾਨੂੰ ਅੰਤਮ ਆਈ ਹਾਰ, ਤੀਰਥ ਤਟ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚੇ ਰਿਹਾ ਪਰਗਟਾਈਆ। ਤੀਰਥ ਤਟ ਸਾਰੇ ਕਹਿਣ ਏਕਾ ਮਤਾ ਪਕਾਇਆ। ਚਲੋ ਚਲ ਕੇ ਵੇਖੀਏ ਨੈਣ, ਪੁਰਖ ਅਕਾਲ ਕਵਣ ਵੇਸ ਵਟਾਇਆ। ਗੁਰਮੁਖਾਂ ਚੁਕਾਏ ਲਹਿਣ ਦੇਣ, ਆਪਣਾ ਨਾਉਂ ਝੋਲੀ ਪਾਇਆ। ਸਾਡਾ ਬਣੇ

ਨਾ ਕੋਈ ਸਾਕ ਸੈਣ, ਸੱਜਣ ਕੋਇ ਨਜ਼ਰ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਤੀਰਥ ਤਟ ਕਰਨ ਵਿਚਾਰ, ਨੇਤਰ ਨੈਣ ਨੈਣ ਸ਼ਰਮਾਈਆ। ਕਿਸ ਬਿਧ ਜਾਈਏ ਸਚ ਦਰਬਾਰ, ਸਚ ਵਸਤ ਨਜ਼ਰ ਕੋਇ ਨਾ ਆਈਆ। ਕਲਜੁਗ ਕੂੜੀ ਕਿਰਿਆ ਕਰਿਆ ਵਿਭਚਾਰ, ਦੁਰਮਤ ਮੈਲ ਨਾ ਕੋਇ ਧੁਵਾਈਆ। ਆਪਣਾ ਆਪ ਗਏ ਹਾਰ, ਹਰਿ ਕੀ ਪੌੜੀ ਦੂਜੇ ਕਿਸੇ ਨਾ ਸਕੇ ਚੜ੍ਹਾਈਆ। ਜੀਵ ਜੰਤ ਮਾਰੇ ਠਾਰ ਠਾਰ, ਠੋਕਰ ਨਾਮ ਨਾ ਕਿਸੇ ਲਗਾਈਆ। ਮਾਨਸ ਹੋਏ ਅੰਤ ਖੁਆਰ, ਜਗਤ ਖੁਵਾਰੀ ਨਾ ਕੋਇ ਚੁਕਾਈਆ। ਆਪਣਾ ਆਪ ਗਏ ਹਾਰ, ਸਾਡਾ ਬਲ ਨਜ਼ਰ ਕੋਇ ਨਾ ਆਈਆ। ਇਕ ਇਕੱਲਾ ਪਰਗਟ ਹੋਇਆ ਹਰਿ ਨਿਰੰਕਾਰ, ਸਭ ਦਾ ਲਹਿਣਾ ਗਿਆ ਮੁਕਾਈਆ। ਲੱਖ ਚੁਰਾਸੀ ਕਰੇ ਭਾਲ, ਗੁਰਮੁਖ ਆਪਣੇ ਲਏ ਜਗਾਈਆ। ਚਾਰ ਜੁਗ ਦੇ ਵਿਛੜੇ ਮੇਲੇ ਆਪਣੇ ਨਾਲ, ਜਨਮ ਜਨਮ ਲੇਖਾ ਦਏ ਚੁਕਾਈਆ। ਗੁਰਸਿਖਾਂ ਪਿਛੇ ਆਪਣੀ ਘਾਲ ਰਿਹਾ ਘਾਲ, ਨਿਰਗੁਣ ਨਿਰਵੈਰ ਪੁਰਖ ਅਕਾਲ ਘਰ ਘਰ ਆਏ ਦਰਸ ਦਿਖਾਈਆ। ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਹਰਿ ਜੂ ਵੱਡਾ ਮਾਹੀਆ। ਚਰਨ ਧੂੜ ਏਕਾ ਵਾਰ ਦਏ ਨੁਹਾਲ, ਦੂਜੀ ਵਾਰ ਮੈਲ ਨਾ ਲਾਗੇ ਰਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਕਾਲ ਫਾਸ ਰਿਹਾ ਕਟਾਈਆ। ਚਲੋ ਚਲ ਕੇ ਕਰੀਏ ਸਾਰੇ ਸਵਾਲ, ਪ੍ਰਭ ਚਰਨਾਂ ਸੀਸ ਟਿਕਾਈਆ। ਸਾਨੂੰ ਫੇਰ ਕਦੋਂ ਕਰੇ ਬਹਾਲ, ਸਿਰ ਸਾਡੇ ਹੱਥ ਟਿਕਾਈਆ। ਅਸੀਂ ਤੇਰੇ ਨਿੱਕੇ ਬਾਲ, ਨਿੱਕੀ ਨਿੱਕੀ ਚਾਲ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪ ਜਗਾਈਆ। ਵੇਖੋ ਗੁਰਸਿਖ ਗਿਆ ਜਾਗ, ਹਰਿ ਸਤਿਗੁਰ ਆਪ ਜਗਾਇੰਦਾ। ਘਰ ਸਾਚੇ ਲੱਗਾ ਭਾਗ, ਵਡ ਭਾਗੀ ਆਪ ਲਗਾਇੰਦਾ। ਜਨਮ ਜਨਮ ਦਾ ਧੋਵੇ ਦਾਗ਼, ਨਿਰਮਲ ਨੀਰ ਨੀਰ ਪਿਆਇੰਦਾ। ਹੰਸ ਬਣਾਏ ਫੜ ਫੜ ਕਾਗ, ਹੰਸ ਮੁਖ ਮੁੱਖ ਸਲਾਹਿੰਦਾ। ਲੇਖਾ ਜਾਣੇ ਆਦਿ ਜੁਗਾਦਿ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਕਲਜੁਗ ਅੰਤਮ ਇਕੋ ਨਾਦ, ਪਾਰਬ੍ਰਹਮ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਇਕੋ ਦਾਨ, ਗੁਰਸਿਖ ਦੂਜੇ ਘਰ ਮੰਗਣ ਨਾ ਜਾਇੰਦਾ।

੨੧ ਚੇਤ ੨੦੧੯ ਬਿਕ੍ਰਮੀ ਸੌਦਾਗਰ ਸਿੰਘ ਦੇ ਗ੍ਰਹਿ ਠੀਕਰੀ ਛੰਨਾ ਜ਼ਿਲਾ ਕਰਨਾਲ

ਦਰ ਦਰਵੇਸ਼ ਤੀਰਥ ਤਟ, ਆਪਣੀ ਦਰਦ ਰਹੇ ਜਣਾਈਆ। ਪੁਰਖ ਅਬਿਨਾਸ਼ੀ ਮੈਲ ਕੱਟ, ਸਗਲਾ ਸੰਗ ਨਾ ਕੋਇ ਨਿਭਾਈਆ। ਕੂੜ ਕੁੜਿਆਰਾ ਰੱਖਿਆ ਹੱਟ, ਸਤਿ ਅਸਤਿ ਹੋਈ ਲੜਾਈਆ। ਨਵ ਨੌਂ ਖੇੜਾ ਦਿਸੇ ਭੱਠ, ਸਾਚੇ ਗ੍ਰਹਿ ਨਾ ਵਡਿਆਈਆ। ਮਨ ਵਾਸਨਾ ਸ੍ਰਿਸ਼ਟ ਸਬਾਈ ਰਹੀ ਨੱਠ, ਆਤਮ ਤ੍ਰਿਪਤ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਕਿਰਪਾ ਕਰ ਗੁਣ ਨਿਧਾਨ, ਗੁਣ ਅਵਗੁਣ ਨਾ ਕੋਇ ਵਡਿਆਈਆ। ਸ਼ਾਹ ਪਾਤਸ਼ਾਹ ਤੂੰ ਸਚ ਸੁਲਤਾਨ, ਤਖ਼ਤ ਨਿਵਾਸੀ ਬੇਪਰਵਾਹੀਆ। ਸਦਾ ਸੁਹੇਲਾ ਇਕ ਇਕੇਲਾ ਦੇਵਣਹਾਰਾ ਦਾਨ, ਦਾਤਾ ਦਾਨੀ ਇਕ ਅਖਵਾਈਆ। ਨੇਤਰ ਪੇਖਿਆ ਦੋ ਜਹਾਨ, ਪੇਖ ਪੇਖ ਨੈਣ ਰਹੇ ਸ਼ਰਮਾਈਆ।

ਧਰਤੀ ਧਵਲ ਨਾ ਮਿਲੇ ਮਾਣ, ਧਰਨੀ ਧੂੜੀ ਖ਼ਾਕ ਖ਼ਾਕ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਦੇ ਵਰ ਸਚ ਭਗਵਾਨ, ਤੇਰੇ ਅੱਗੇ ਇਕ ਅਰਜ਼ੋਈਆ। ਸਾਡਾ ਮਿਟਦਾ ਜਾਏ ਨਿਸ਼ਾਨ, ਨਿਸ਼ਾਨਾ ਮਾਤ ਨਾ ਕੋਇ ਝੁਲਾਈਆ। ਸਾਧ ਸੰਤ ਕਲਜੁਗ ਜੰਤ ਹੋਏ ਬੇਈਮਾਨ, ਸਾਚੀ ਸ਼ਰਅ ਨਾ ਕੋਇ ਵਡਿਆਈਆ । ਕੂੜੀ ਕਿਰਿਆ ਕਰ ਇਸ਼ਨਾਨ, ਦੁਰਮਤ ਮੈਲ ਨਾ ਕੋਇ ਧੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਖਾਲੀ ਝੋਲੀ ਰਹੇ ਵਖਾਈਆ। ਖਾਲੀ ਝੋਲੀ ਕਲਜੁਗ ਅੰਤ, ਵਸਤ ਕੋਇ ਨਜ਼ਰ ਨਾ ਆਈਆ। ਤੇਰੀ ਮਹਿਮਾ ਪ੍ਰਭ ਬੇਅੰਤ, ਬੇਅੰਤ ਤੇਰੀ ਵਡਿਆਈਆ। ਗੜ੍ਹ ਤੁੱਟਾ ਹਉਮੇ ਹੰਗਤ, ਸਾਡੀ ਚਲੇ ਨਾ ਕੋਇ ਚਤੁਰਾਈਆ। ਅਠਸਠ ਭੁੱਖ ਨੰਗਤ, ਸਾਚਾ ਨਾਮ ਧਨ ਹੱਥ ਨਾ ਕੋਇ ਫੜਾਈਆ। ਤਟ ਕਿਨਾਰਾ ਖੰਡਰ ਖੰਡਤ, ਡੂੰਘੀ ਭਵਰ ਰਿਹਾ ਦਰਸਾਈਆ। ਗਿਆਨ ਬੋਧਾ ਨਜ਼ਰ ਨਾ ਆਏ ਕੋਇ ਪੰਡਤ, ਪਿੰਡੀ ਪਿੰਡ ਨਾ ਕੋਇ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਅੱਗੇ ਮੰਗ ਮੰਗਾਈਆ। ਤੁਧ ਅੱਗੇ ਸਰਬ ਅਰਦਾਸ, ਨਿਉਂ ਨਿਉਂ ਸੀਸ ਝੁਕਾਇਆ। ਸਚ ਵਸਤ ਨਾ ਕਿਸੇ ਪਾਸ, ਖਾਲੀ ਹੱਥ ਰਹੇ ਵਖਾਇਆ। ਕਲਜੁਗ ਅੰਤਮ ਹੋਣਾ ਨਾਸ, ਜਿਤ ਨਜ਼ਰ ਕੋਇ ਨਾ ਆਇਆ। ਕਰੇ ਨਾ ਕੋਇ ਬੰਦ ਖੁਲਾਸ, ਬੰਦੀਖਾਨਾ ਨਾ ਕੋਇ ਤੁੜਾਇਆ। ਸ਼ਿਵ ਜੀ ਨਜ਼ਰ ਨਾ ਆਏ ਉਪਰ ਕੈਲਾਸ, ਕੇਸ਼ਵ ਤੇਰਾ ਭੇਵ ਕੋਇ ਨਾ ਪਾਇਆ। ਜੁਗ ਚੌਕੜੀ ਰੱਖਦੇ ਰਹੇ ਤੇਰੀ ਆਸ, ਨੇਤਰ ਨੈਣ ਉਠਾਈਆ। ਅੰਤ ਬੁਝਾਏ ਨਾ ਕੋਈ ਪਿਆਸ, ਤ੍ਰਿਸਨਾ ਜਗਤ ਨਾ ਕੋਈ ਮਿਟਾਇਆ। ਬਿਨ ਤੇਰੇ ਹੋਏ ਨਿਰਾਸ, ਆਸਾ ਪੂਰ ਨਾ ਕੋਇ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਚਰਨਾਂ ਓਟ ਰਖਾਇਆ। ਤੇਰੇ ਚਰਨਾਂ ਇਕੋ ਓਟ ਦੋਏ ਜੋੜ ਜੋੜ ਨਿਮਸਕਾਰ। ਜਨਮ ਜਨਮ ਦਾ ਕੱਟ ਖੋਟ, ਦੁਰਮਤ ਮੈਲ ਮੈਲ ਉਤਾਰ। ਇਕ ਲਗੌਣੀ ਸਾਚੀ ਚੋਟ, ਸਾਚਾ ਨਾਮ ਜੈ ਜੈਕਾਰ। ਇਕ ਭੰਡਾਰਾ ਦੇਣਾ ਅਤੋਟ, ਨਿਖੁਟ ਨਾ ਜਾਏ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਬਣੀਏ ਅੰਤ ਭਿਖਾਰ। ਬਣੇ ਭਿਖਾਰੀ ਦਰ ਦਰਵੇਸ, ਅਲਫ਼ੀ ਨਜ਼ਰ ਕੋਇ ਨਾ ਆਈਆ। ਤੀਰਥ ਤਟ ਖੁਲ੍ਹੜੇ ਕੇਸ, ਮੀਢੀਂ ਸੀਸ ਨਾ ਕੋਇ ਗੁੰਦਾਈਆ। ਕਲਜੁਗ ਅੰਤ ਚਲੇ ਨਾ ਕੋਇ ਪੇਸ਼, ਚਾਰ ਜੁਗ ਦਾ ਪੇਸ਼ਾ ਰਹਿਣ ਨਾ ਪਾਈਆ। ਨਾ ਕੋਈ ਸਹਾਈ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ ਗਣੇਸ਼, ਗਣਪਤ ਸੰਗ ਨਾ ਕੋਇ ਨਿਭਾਈਆ। ਨਵ ਨੌਂ ਖਾਲੀ ਦਿਸੇ ਦੇਸ, ਚਾਰ ਚਾਰ ਨਾ ਕੋਇ ਸ਼ਨਵਾਈਆ। ਨਜ਼ਰ ਨਾ ਆਏ ਬਾਸ਼ਕ ਸ਼ੇਸ਼, ਸਾਂਗੋ ਪਾਂਗ ਨਾ ਕੋਇ ਵਖਾਈਆ। ਅੰਤ ਕਰੇ ਨਾ ਕੋਈ ਹੇਤ, ਬੈਠੇ ਮੁਖ ਭੁਵਾਈਆ। ਤੀਰਥ ਤਟ ਕਿਨਾਰਾ ਸੁੰਞਾ ਖੇਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਮਿਲੇ ਕੋਇ ਨਾ ਢੋਈਆ। ਦੇਣਾ ਵਰ ਹਰਿ ਨਿਰੰਕਾਰ, ਏਕਾ ਮੰਗ ਮੰਗਾਈਆ। ਕਲਜੁਗ ਅੰਤਮ ਆਈ ਹਾਰ, ਬਲ ਬੈਠੇ ਆਪ ਗਵਾਈਆ। ਚਾਰੋਂ ਕੁੰਟ ਧੂੰਆਂਧਾਰ, ਸਾਚਾ ਚੰਦ ਨਜ਼ਰ ਕੋਇ ਨਾ ਆਈਆ। ਅੰਤ ਨਾ ਕਰੇ ਕੋਈ ਪਿਆਰ, ਮਿੱਤਰ ਪਿਆਰਾ ਸੰਗ ਨਾ ਕੋਇ ਰਖਾਈਆ । ਲੇਖਾ ਲਿਖ ਲਿਖ ਮਾਰ ਰਿਹਾ ਮਾਰ, ਤੇਰਾ ਹੁਕਮ ਚਲੇ ਸਚ ਰਜ਼ਾਈਆ। ਪਾਣਾ ਗੰਢਣਹਾਰਾ ਰਵਦਾਸ ਚੁਮਾਰ, ਸਾਡਾ ਚਮੜਾ ਰਿਹਾ ਲਾਹੀਆ। ਤੇਰਾ

ਹੁਕਮ ਹੁਕਮ ਵਰਤਾਰ, ਤੇਰੇ ਹੁਕਮੇ ਅੰਦਰ ਤੇਰੀ ਸ਼ਾਹੀਆ। ਤੂੰ ਆਦਿ ਜੁਗਾਦਿ ਖੇਲਣਹਾਰ, ਤੇਰੀ ਖੇਲ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਣ ਬਣ ਗਏ ਤੇਰੇ ਸੇਵਾਦਾਰ, ਬਣ ਯਾਚਕ ਸੇਵ ਕਮਾਈਆ। ਅੰਤਮ ਮੰਗਦੇ ਰਹੇ ਦਰ ਦੁਆਰ, ਦੋਏ ਜੋੜ ਜੋੜ ਸਰਨਾਈਆ। ਬੇਅੰਤ ਬੇਅੰਤ ਬੇਅੰਤ ਕਹੇ ਪੁਕਾਰ, ਆਪਣਾ ਪੱਲੂ ਗਏ ਛੁਡਾਈਆ। ਤੇਰਾ ਅੰਤ ਨਾ ਪਾਰਾਵਾਰ, ਆਦਿ ਜੁਗਾਦਿ ਜੁਗਾ ਜੁਗੰਤਰ ਤੇਰੀ ਵਡੀ ਵਡ ਵਡਿਆਈਆ। ਹਉਂ ਪਾਪੀ ਅਪਰਾਧੀ ਗੁਨਾਹਗਾਰ, ਆਪਣਾ ਗੁਣ ਨਾ ਕੋਇ ਜਣਾਈਆ। ਤੂੰ ਸਾਹਿਬ ਸੁਲਤਾਨ ਬਖ਼ਸ਼ਣਹਾਰ, ਬਖ਼ਸ਼ਸ਼ ਰਹਿਮਤ ਤੇਰੀ ਸਰਨ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਥਾਵਿਆਂ ਦੇਣਾ ਸੱਚਾ ਥਾਈਂਆ। ਨਿਥਾਵਿਆਂ ਦੇਣਾ ਸੱਚਾ ਥਾਉਂ, ਥਾਨ ਥਨੰਤਰ ਨਜ਼ਰ ਕੋਇ ਨਾ ਆਇੰਦਾ। ਕਲਜੁਗ ਅੰਤ ਭਗਵੰਤ ਪਕੜਨਾ ਬਾਂਹੋਂ, ਤੁਧ ਬਿਨ ਅਵਰ ਨਾ ਕੋਇ ਉਠਾਇੰਦਾ। ਤਖ਼ਤ ਨਿਵਾਸੀ ਕਰਨਾ ਸਚ ਨਿਆਉਂ, ਹੱਕ ਹਕ਼ੀਕ਼ਤ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੁਕਮੇ ਅੰਦਰ ਸਰਬ ਚਲਾਇੰਦਾ।