ਪੁਸਤਕਾਲਾਭਾਗ ੧੨

੨੫ ਚੇਤ ੨੦੧੯ ਬਿਕਰਮੀ ਨਛੱਤਰ ਸਿੰਘ ਦੇ ਗ੍ਰਹਿ ਸ਼ਾਹਵਾਲਾ ਜ਼ਿਲਾ ਫ਼ਿਰੋਜ਼ਪੁਰ

ਆਪਣੀ ਕਰਨੀ ਰਿਹਾ ਕਰ, ਹਰਿ ਕਰਤਾ ਵਡ ਵਡਿਆਈਆ। ਨਿਰਗੁਣ ਰੂਪ ਨਿਰਗੁਣ ਧਰ, ਨਿਰਗੁਣ ਨਿਰਾਕਾਰ ਖੇਲ ਕਰਾਈਆ। ਜੋਤੀ ਨੂਰ ਜੋਤ ਉਜਿਆਰ, ਅੰਧ ਅੰਧੇਰਾ ਦਏ ਮਿਟਾਈਆ। ਦੋ ਜਹਾਨਾਂ ਪਾਵੇ ਸਾਰ, ਸਾਹਿਬ ਸੁਲਤਾਨ ਬੇਪਰਵਾਹੀਆ। ਜੁਗ ਚੌਕੜੀ ਲਹਿਣਾ ਦਏ ਉਤਾਰ, ਦੇਣਾ ਆਪਣੇ ਹੱਥ ਰਖਾਈਆ। ਗੁਰ ਅਵਤਾਰ ਕਰਨ ਵਿਚਾਰ, ਹਰਿ ਵਿਚਾਰ ਵਿਚ ਕਿਸੇ ਨਾ ਆਈਆ। ਭਗਤ ਮੰਗਣ ਦਰ ਦਵਾਰ, ਬੈਠੇ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਅੰਤ ਨਾ ਪਾਰਾਵਾਰ, ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪਣੇ ਹੱਥ ਰਖਾਈਆ। ਐਸੀ ਕਰਨੀ ਕਰੇ ਕਰਤਾਰ, ਭੇਵ ਕੋਇ ਨਾ ਪਾਇੰਦਾ। ਵੇਦ ਸ਼ਾਸਤਰ ਗਏ ਹਾਰ, ਹਰਿ ਕਾ ਪੰਧ ਨਾ ਕੋਇ ਮੁਕਾਇੰਦਾ। ਲਿਖ ਲਿਖ ਥੱਕ ਗਏ ਲਿਖਾਰ, ਲੇਖਾ ਲਿਖਤ ਵਿਚ ਨਾ ਆਇੰਦਾ। ਅੰਤ ਪਾ ਪਾ ਥੱਕੇ ਗੁਰ ਅਵਤਾਰ, ਬੇਅੰਤ ਭੇਵ ਨਾ ਕੋਇ ਜਣਾਇੰਦਾ। ਭਗਤ ਚੜ੍ਹ ਚੜ੍ਹ ਥੱਕੇ ਮਹੱਲ ਮਨਾਰ, ਕਿਨਾਰਾ ਪਾਰ ਨਾ ਕੋਇ ਕਰਾਇੰਦਾ। ਸੰਤ ਲਾ ਲਾ ਧੂੜੀ ਛਾਰ, ਖ਼ਾਕੀ ਖ਼ਾਕ ਆਪ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਇੰਦਾ। ਕਵਣ ਕਰਨੀ

ਕਰੇ ਹਰਿ, ਭੇਵ ਕਿਸੇ ਨਾ ਆਈਆ। ਜੁਗਾ ਜੁਗੰਤਰ ਖੇਲ ਕਰ, ਜੁਗ ਕਰਤਾ ਵੇਖ ਵਖਾਈਆ। ਲੱਖ ਚੁਰਾਸੀ ਅੰਦਰ ਵੜ, ਘਟ ਘਟ ਡੇਰਾ ਲਾਈਆ। ਭਗਤ ਭਗਵੰਤ ਆਪੇ ਫੜ, ਜੁਗ ਜੁਗ ਕਰੇ ਪੜ੍ਹਾਈਆ। ਨਿਰਗੁਣ ਸਰਗੁਣ ਫੜਾਏ ਲੜ, ਪੱਲੂ ਏਕਾ ਨਾਮ ਵਖਾਈਆ। ਸਚ ਨੁਹਾਏ ਸਾਚੇ ਸਰ, ਸਰੋਵਰ ਏਕਾ ਇਕ ਪਰਗਟਾਈਆ। ਨਿਰਭੌ ਚੁਕਾਏ ਭੈ ਡਰ, ਭੈ ਅਵਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪਣੇ ਹੱਥ ਰਖਾਈਆ। ਸਾਚੀ ਕਰਨੀ ਸ੍ਰੀ ਭਗਵੰਤ, ਆਦਿ ਜੁਗਾਦਿ ਕਰਾਇੰਦਾ। ਤ੍ਰੈਗੁਣ ਮਾਇਆ ਪਾ ਬੇਅੰਤ, ਲੱਖ ਚੁਰਾਸੀ ਆਪ ਭੁਲਾਇੰਦਾ। ਭੇਵ ਅਭੇਦਾ ਜੀਵ ਜੰਤ, ਜੀਵਣ ਦਾਤਾ ਪਰਦਾ ਨਾ ਕਿਸੇ ਉਠਾਇੰਦਾ। ਲੇਖਾ ਜਾਣ ਆਦਿ ਅੰਤ, ਮਧ ਆਪਣਾ ਹੁਕਮ ਵਰਤਾਇੰਦਾ। ਸੇਵਕ ਸੇਵਾ ਕੋਟਨ ਸਾਧ ਸੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਪੁਰਖ ਅਬਿਨਾਸ਼, ਏਕਾ ਏਕ ਕਰਾਈਆ। ਜੁਗ ਚੌਕੜੀ ਪਾ ਪਾ ਰਾਸ, ਨਿਰਗੁਣ ਸਰਗੁਣ ਵੇਖ ਵਖਾਈਆ। ਦੀਆ ਬਾਤੀ ਕਰ ਪਰਕਾਸ਼, ਕਮਲਾਪਾਤੀ ਦਏ ਵਡਿਆਈਆ। ਆਪ ਆਪਣਾ ਖੋਲ੍ਹੇ ਤਾਕ, ਸਾਚਾ ਮੰਦਰ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਰਤਾਈਆ। ਸਾਚਾ ਖੇਲ ਨਾ ਕੋਈ ਸਕੇ ਸੋਚ, ਸੋਚਿਆਂ ਸੋਚ ਵਿਚ ਕਦੇ ਨਾ ਆਈਆ। ਭਗਤ ਭਗਵਾਨ ਦਰਸ਼ਨ ਰਹੇ ਲੋਚ, ਤਰਲੋਚਣ ਦਏ ਗਵਾਹੀਆ। ਕਬੀਰਾ ਚੜ੍ਹ ਕੇ ਵੇਖੇ ਕਿਲ੍ਹਾ ਕੋਟ, ਮਹੱਲ ਅਟੱਲ ਬੈਠਾ ਸੱਚਾ ਮਾਹੀਆ। ਰਵਦਾਸ ਲਗਾਏ ਇਕ ਚੋਟ, ਤਨ ਨਗਾਰਾ ਨਾਦ ਵਜਾਈਆ। ਹਰਿ ਕਾ ਰੂਪ ਨਿਰਮਲ ਜੋਤ, ਬਿਮਲ ਆਪਣੀ ਖੇਲ ਵਖਾਈਆ। ਭਗਤ ਭਗਵੰਤ ਓਤ ਪੋਤ, ਪਿਤਾ ਪੂਤ ਵੇਖ ਵਖਾਈਆ। ਤਾਣਾ ਪੇਟਾ ਏਕਾ ਸੂਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਨਾ ਕਿਸੇ ਜਣਾਈਆ। ਐਸੀ ਕਰਨੀ ਕਰੇ ਕਰਤਾ ਪੁਰਖ, ਨਜ਼ਰ ਕਿਸੇ ਨਾ ਆਇੰਦਾ। ਆਦਿ ਜੁਗਾਦਿ ਨਾ ਕੋਈ ਸੋਗ ਨਾ ਕੋਈ ਹਰਖ਼, ਹਰਖ਼ ਸੋਗ ਨਾ ਕੋਇ ਵਖਾਇੰਦਾ। ਜਨ ਭਗਤਾਂ ਉਪਰ ਕਰ ਕਰ ਤਰਸ, ਮਿਹਰ ਨਜ਼ਰ ਇਕ ਰਖਾਇੰਦਾ। ਅੰਮ੍ਰਿਤ ਮੇਘ ਏਕਾ ਬਰਸ, ਅਗਨੀ ਤਤ ਤਤ ਬੁਝਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ, ਮਾਣਸ ਜਨਮ ਤੇਰਾ ਕੱਢਦਾ ਰਿਹਾ ਅਰਕ, ਗੇੜਾ ਗੇੜੇ ਵਿਚ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਜਗਤ ਭੱਠੀ ਆਪ ਬਣਾਇੰਦਾ। ਜਗਤ ਭੱਠੀ ਬਣਾਏ ਬਣ ਭਠਿਆਲਾ, ਭੇਵ ਅਭੇਦ ਆਪਣੇ ਹੱਥ ਰਖਾਈਆ। ਜੁਗ ਜੁਗ ਖੇਲ ਕਰਦਾ ਰਿਹਾ ਨਿਰਾਲਾ, ਨਿਰਗੁਣ ਸਰਗੁਣ ਵੇਖ ਵਖਾਈਆ। ਭਗਤਾਂ ਤੋੜ ਜਗਤ ਜੰਜਾਲਾ, ਜੀਵਣ ਜੁਗਤ ਇਕ ਸਮਝਾਈਆ। ਏਕਾ ਮਾਰਗ ਨਾਮ ਸੁਖਾਲਾ, ਸੁਖਆਸਣ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਰਤਾਈਆ। ਜੁਗ ਜੁਗ ਜਾਣੇ ਜਗਤ ਤਪੱਸਿਆ, ਹਰਿ ਜੂ ਹਰਿ ਹਰਿ ਖੇਲ ਕਰਾਇੰਦਾ। ਭਗਤੀ ਅੰਦਰ ਭਗਤ ਫਸਿਆ, ਫਸ ਫਸ ਜਗਤ ਚੋਟਾਂ ਖਾਇੰਦਾ। ਪੁਰਖ ਅਬਿਨਾਸ਼ੀ ਦੂਰ ਦੁਰਾਡਾ ਫਿਰੇ ਨੱਸਿਆ, ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਇੰਦਾ। ਐਸੀ ਕਰਨੀ ਕਰੇ ਜਗ, ਜੁਗਤ ਆਪਣੇ ਹੱਥ ਰਖਾਈਆ। ਪਰਗਟ ਹੋ ਸੂਰਾ ਸਰਬੱਗ, ਹਰ ਘਟ ਵੇਖੇ ਥਾਈਂ ਥਾਈਂਆ। ਨਵ ਨੌਂ ਬੁਝਾਏ ਅੱਗ, ਤਤਵ ਤਤ ਦਏ ਮਿਟਾਈਆ। ਕਲਜੁਗ ਅੰਤ ਹੋ ਪਰਗਟ, ਪਰਮ ਪੁਰਖ

ਵੇਸ ਵਟਾਈਆ। ਭਗਤ ਅਠਾਰਾਂ ਚਰਨਾਂ ਹੇਠਾਂ ਰੱਖ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਰਤਾਈਆ। ਭਗਤ ਦੁਆਰੇ ਭਗਤ ਹੱਸਣ, ਘਰ ਸਾਚੇ ਵੱਜੇ ਵਧਾਈਆ। ਇਕ ਦੂਜੇ ਨੂੰ ਸਾਰੇ ਦੱਸਣ, ਰਸਨਾ ਰਸਨਾ ਨਾਲ ਮਿਲਾਈਆ। ਕਰੇ ਖੇਲ ਪੁਰਖ ਸਮਰਥਨ, ਸਮਰਥ ਆਪਣੇ ਹੱਥ ਰੱਖੇ ਵਡਿਆਈਆ। ਲੱਖ ਚੁਰਾਸੀ ਆਇਆ ਮਥਨ, ਨਵ ਨੌਂ ਰਿੜਕਣਾ ਪਾਈਆ। ਚਾਰ ਜੁਗ ਇਕ ਇਕ ਕਰ ਕੇ ਲਾਏ ਆਪਣੇ ਪੱਤਣ, ਆਪਣੇ ਬੇੜੇ ਨਾਮ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਈਆ। ਕਰੇ ਕਰਨੀ ਕਰਨੇਹਾਰਾ, ਭੇਵ ਕੋਇ ਨਾ ਪਾਇੰਦਾ। ਜੁਗ ਚਾਰ ਜੋ ਬਣਿਆ ਰਿਹਾ ਵਰਤਾਰਾ, ਦਾਤਾ ਦਾਨੀ ਆਪਣਾ ਨਾਉਂ ਧਰਾਇੰਦਾ। ਦੇਂਦਾ ਰਿਹਾ ਸਰਬ ਸਹਾਰਾ, ਸਰਬ ਰਖ਼ਸ਼ਕ ਸੇਵਾ ਕਮਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਂਦਾ ਰਿਹਾ ਲਾਰਾ, ਆਪਣਾ ਅੰਤ ਨਾ ਕਿਸੇ ਜਣਾਇੰਦਾ । ਛਿੰਨ ਮਾਤਰ ਦੇ ਦੇ ਗਿਆ ਇਸ਼ਾਰਾ, ਰਮਜ਼ ਰਮਜ਼ ਨਾਲ ਮਿਲਾਇੰਦਾ। ਵੇਦ ਵਿਆਸਾ ਬਣ ਲਿਖਾਰਾ, ਈਸਾ ਮੂਸਾ ਮੰਗ ਦੁਆਰਾ, ਨਾਨਕ ਗੋਬਿੰਦ ਬਣ ਵਣਜਾਰਾ, ਜਗਤ ਜੀਵਣ ਹੱਟ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪਣੇ ਹੱਥ ਰਖਾਇੰਦਾ। ਐਸੀ ਕਰਨੀ ਕਰੇ ਕਵਣ, ਭੇਵ ਕਿਸੇ ਨਾ ਆਈਆ। ਹੁਕਮੇ ਅੰਦਰ ਉਣੰਜਾ ਪਵਣ, ਪਵਣ ਪਵਣਾਂ ਵਿਚ ਸਮਾਈਆ। ਲੇਖਾ ਜਾਣੇ ਅਵਣ ਗਵਣ ਤ੍ਰੈ, ਭਵਣ ਧਨੀ ਆਪਣਾ ਰੂਪ ਵਟਾਈਆ। ਭੇਖਾ ਧਾਰੀ ਕਰੇ ਭੇਖ ਬਲ ਬਵਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਿਰਤ ਇਕ ਰਖਾਈਆ। ਕਰਨੀ ਕਿਰਤ ਕਰਨੇ ਯੋਗ, ਏਕਾ ਏਕ ਹਰਿ ਅਖਵਾਇੰਦਾ। ਨਿਰਗੁਣ ਸਰਗੁਣ ਸਚ ਸੰਜੋਗ, ਸਚ ਸੰਜੋਗੀ ਮੇਲ ਮਿਲਾਇੰਦਾ। ਇਕ ਦੁਆਰ ਦਰਸ ਅਮੋਘ, ਸਵਛ ਸਰੂਪੀ ਰੂਪ ਧਰਾਇੰਦਾ। ਲੇਖਾ ਜਾਣੇ ਚੌਦਾਂ ਲੋਕ ਪਰਲੋਕ ਆਪਣਾ ਹੁਕਮ ਵਰਤਾਇੰਦਾ। ਨਾਮ ਅਗੰਮੀ ਸਤਿ ਸਲੋਕ, ਸਤਿ ਸਤਿਵਾਦੀ ਆਪ ਜਣਾਇੰਦਾ। ਵਸਣਹਾਰਾ ਸਾਚੇ ਕੋਟ, ਸਚਖੰਡ ਸਾਚੇ ਡੇਰਾ ਲਾਇੰਦਾ । ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪੁਰਖ ਅਕਾਲ ਤੇਰੀ ਰੱਖ ਕੇ ਗਏ ਓਟ, ਨੇਤਰ ਨੈਣ ਸਰਬ ਉਠਾਇੰਦਾ। ਕਲਜੁਗ ਅੰਤ ਪਰਗਟ ਕਰੇ ਨਿਰਮਲ ਜੋਤ, ਜੋਤੀ ਜਾਤਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਇੰਦਾ। ਕਲਜੁਗ ਅੰਤਮ ਕਰੇ ਕਰਨੀ, ਕਰਤਾ ਪੁਰਖ ਵਡੀ ਵਡਿਆਈਆ। ਭਾਗ ਲਗਾਏ ਉਪਰ ਧਰਨੀ, ਧਰਤ ਧਵਲ ਆਪ ਸੁਹਾਈਆ। ਨਾਤਾ ਤੋੜੇ ਵਰਨੀ ਬਰਨੀ, ਵਰਨ ਬਰਨ ਕੋਇ ਰਹਿਣ ਨਾ ਪਾਈਆ। ਗੁਰਮੁਖ ਲਾਏ ਸਾਚੇ ਸਰਨੀ, ਸਰਨਗਤ ਇਕ ਸਮਝਾਈਆ। ਨੇਤਰ ਖੁਲ੍ਹੇ ਹਰਨੀ ਫਰਨੀ, ਭਗਤ ਭਗਵੰਤ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਈਆ। ਐਸੀ ਕਰਨੀ ਕਲਜੁਗ ਅੰਤ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਚਾਰ ਜੁਗ ਦਾ ਪਿਛਲਾ ਮੰਤ, ਮੰਤਰ ਮੂਲ ਲੇਖੇ ਪਾਇੰਦਾ। ਸਤਿ ਸਤਿਵਾਦੀ ਮਹਿਮਾ ਅਗਣਤ, ਸਤਿ ਪੁਰਖ ਨਿਰੰਜਣ ਆਪ ਜਣਾਇੰਦਾ। ਆਤਮ ਪਰਮਾਤਮ ਮੇਲਾ ਨਾਰੀ ਕੰਤ, ਕੰਤ ਕੰਤੂਹਲ ਖ਼ੁਸ਼ੀ ਕਰਾਇੰਦਾ। ਗੁਰਮੁਖ ਗੁਰ ਗੁਰ ਵੇਖੇ ਸਾਚੇ ਸੰਤ, ਸਤਿਗੁਰ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪਣੇ ਹੱਥ ਰਖਾਇੰਦਾ। ਸਾਚੀ ਕਰਨੀ ਕਰੇ ਸੰਸਾਰ, ਜਗ ਸਾਗਰ ਵੇਖ ਵਖਾਈਆ। ਜਨਮ ਕਰਮ ਦੇ ਵਿਛੜੇ ਮੇਲੇ ਯਾਰ, ਜੁਗ

ਚੌਕੜੀ ਪੰਧ ਮੁਕਾਈਆ। ਲੱਖ ਚੁਰਾਸੀ ਵਿਚੋਂ ਲਏ ਉਠਾਲ, ਭੇਵ ਅਭੇਦਾ ਆਪ ਖੁਲ੍ਹਾਈਆ। ਘਰ ਵਿਚ ਮੇਲਾ ਸਾਚੀ ਧਰਮਸਾਲ, ਗ੍ਰਹਿ ਮੰਦਰ ਦਏ ਸੁਹਾਈਆ। ਅੰਮ੍ਰਿਤ ਪਿਆਏ ਸੱਚਾ ਜਾਮ, ਰਸ ਨਿਝਰ ਇਕ ਵਖਾਈਆ। ਬਿਨ ਢੋਲਕ ਛੈਣੇ ਵੱਜੇ ਤਾਲ, ਤਾਲ ਤਲਵਾੜਾ ਆਪ ਰਖਾਈਆ। ਨਾਤਾ ਤੋੜ ਸ਼ਾਹ ਕੰਗਾਲ, ਸ਼ਹਿਨਸ਼ਾਹ ਦਏ ਵਡਿਆਈਆ। ਆਪਣੀ ਕਰਨੀ ਕਰੇ ਸੰਭਾਲ, ਦਿਵਸ ਰੈਣ ਸੇਵ ਕਮਾਈਆ। ਗੁਰਮੁਖ ਵੇਖੇ ਸੱਜਣ ਲਾਲ, ਲਾਲਣ ਆਪਣੇ ਰੰਗ ਰੰਗਾਈਆ। ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਲੱਖ ਚੁਰਾਸੀ ਵਿਚੋਂ ਕਰੇ ਬਹਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਟਿਕਾਈਆ। ਮਿਹਰ ਨਜ਼ਰ ਪਾਏ ਆਪ, ਆਪਣੀ ਦਇਆ ਆਪ ਕਮਾਇੰਦਾ। ਆਤਮ ਪਰਮਾਤਮ ਉਪਜੇ ਜਾਪ, ਜਗਤ ਵਿਚੋਲਾ ਨਜ਼ਰ ਕੋਇ ਨਾ ਆਇੰਦਾ। ਜੁਗ ਚੌਕੜੀ ਜਿਸ ਦਾ ਕਰਦੇ ਗਏ ਪੂਜਾ ਪਾਠ, ਸੋ ਪੁਰਖ ਨਿਰੰਜਣ ਗੁਰਮੁਖ ਸਾਚੇ ਵੇਖ ਵਖਾਇੰਦਾ। ਜਿਸ ਦੀ ਵਰਨ ਬਰਨ ਗੌਂਦੇ ਰਹੇ ਗਾਥ, ਰਸਨਾ ਜਿਹਵਾ ਰੰਗ ਰੰਗਾਇੰਦਾ। ਸੋ ਲਹਿਣਾ ਦੇਣਾ ਚੁਕਾਏ ਮਸਤਕ ਮਾਥ, ਪੂਰਬ ਲੇਖਾ ਝੋਲੀ ਪਾਇੰਦਾ। ਜਿਸ ਦੀ ਧੂੜੀ ਮੰਗਦੇ ਤੀਰਥ ਅਠਸਾਠ, ਸੋ ਧੂੜੀ ਮਸਤਕ ਟਿੱਕਾ ਗੁਰਸਿਖਾਂ ਆਪ ਲਗਾਇੰਦਾ। ਜਿਸ ਨੂੰ ਗੌਂਦੇ ਗਏ ਤ੍ਰਲੋਕੀ ਨਾਥ, ਸੋ ਅਨਾਥ ਅਨਾਥਾਂ ਵੇਖ ਵਖਾਇੰਦਾ। ਜਿਸ ਨੂੰ ਮਨੌਂਦਾ ਗਿਆ ਰਾਮ ਬੇਟਾ ਦਸਰਾਥ, ਸੋ ਰਾਮ ਰਮੱਯਾ ਆਪਣਾ ਫੇਰਾ ਪਾਇੰਦਾ। ਜਿਸ ਦਾ ਨਾਨਕ ਗੋਬਿੰਦ ਮੰਗਦੇ ਗਏ ਸਾਥ, ਸੋ ਪੁਰਖ ਅਕਾਲ ਵੇਸ ਵਟਾਇੰਦਾ। ਜੋ ਆਦਿ ਜੁਗਾਦਿ ਸਤਿਜੁਗ ਤਰੇਤਾ ਦੁਆਪਰ ਭਗਤਾਂ ਦੇਂਦਾ ਰਿਹਾ ਦਾਤ, ਦਾਨੀ ਆਪਣੀ ਦਇਆ ਕਮਾਇੰਦਾ। ਕਲਜੁਗ ਅੰਤਮ ਮੇਟੇ ਅੰਧੇਰੀ ਰਾਤ, ਸਾਚਾ ਚੰਦ ਇਕ ਚੜ੍ਹਾਇੰਦਾ। ਲੇਖਾ ਜਾਣੇ ਗੁਰ ਅਵਤਾਰ ਪੀਰ ਪੈਗ਼ੰਬਰ ਡੂੰਘਾ ਖਾਤ, ਆਪਣਾ ਖਾਤਾ ਨਾ ਕਿਸੇ ਵਖਾਇੰਦਾ। ਤੋੜੇ ਨਾਤਾ ਵਰਨ ਬਰਨ ਜ਼ਾਤ ਪਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਐਸੀ ਕਰਨੀ ਆਪ ਕਰਾਇੰਦਾ। ਐਸੀ ਕਰਨੀ ਕਵਣ ਕਰੇ ਤੁਧ ਬਿਨ, ਭਗਤ ਭਗਵਾਨ ਰਹੇ ਵਡਿਆਈਆ। ਰੂਪ ਰੇਖ ਨਾ ਦਿਸੇ ਚਿੰਨ, ਚਿਤਰਕਾਰ ਤੇਰਾ ਚਿੱਤਰ ਸਕੇ ਨਾ ਕੋਇ ਵਖਾਈਆ। ਆਦਿ ਜੁਗਾਦਿ ਕਰੇ ਖੇਲ ਭਿੰਨ ਭਿੰਨ, ਬੇਅੰਤ ਤੇਰੀ ਵਡਿਆਈਆ । ਲੇਖਾ ਦੇਵੇਂ ਗਿਣ ਗਿਣ, ਲੁਕਿਆ ਕੋਇ ਰਹਿਣ ਨਾ ਪਾਈਆ। ਕਰੇਂ ਵਸੇਰਾ ਬਿਨ ਛੱਪਰ ਛੰਨ, ਸਾਚੀ ਛੱਪਰੀ ਭਗਤਾਂ ਆਪ ਬਣਾਈਆ। ਨਾਮਾ ਕਹੇ ਧੰਨ ਧੰਨ, ਧੰਨ ਤੇਰੀ ਵਡਿਆਈਆ। ਕਵਣ ਬਿਧ ਮਾਧਵ ਜਾਏ ਮੰਨ, ਗੋਸਾਈਂ ਆਪਣੀ ਦਇਆ ਕਮਾਈਆ। ਬੇੜਾ ਮਾਤ ਦੇਵੇ ਬੰਨ੍ਹ, ਚੱਪੂ ਏਕਾ ਨਾਮ ਲਗਾਈਆ। ਰਵਦਾਸ ਕਹੇ ਤੇਰਾ ਸੱਚਾ ਧੰਨ, ਠੱਗ ਚੋਰ ਯਾਰ ਲੁੱਟ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਰਤਾਈਆ। ਤੁਧ ਬਿਨ ਐਸੀ ਕਵਣ ਕਰੇ ਕਾਰ, ਕਰਤੇ ਭੇਵ ਕਿਸੇ ਨਾ ਆਇਆ। ਨਵ ਨੌਂ ਚਾਰ ਤੇਰਾ ਮੰਗਦੇ ਰਹੇ ਦੀਦਾਰ, ਡੂੰਘੀ ਕੰਦਰ ਅੰਦਰ ਡੇਰਾ ਲਗਾਇਆ। ਅਠਸਠ ਤੀਰਥ ਹੋਏ ਖ਼ਵਾਰ, ਉਚੇ ਟਿੱਲੇ ਪਰਬਤ ਫੇਰਾ ਪਾਇਆ। ਪੰਜ ਤਤ ਕਾਇਆ ਦੁਖੜਾ ਸਹਿੰਦੇ ਰਹੇ ਸੰਸਾਰ, ਰਾਜ ਰਾਜਾਨ ਦੇਣ ਸਜ਼ਾਇਆ। ਤੇਰੇ ਹੁਕਮੇ ਅੰਦਰ ਬਣ ਬਰਦੇ ਸੇਵਾ ਕਰਦੇ ਰਹੇ ਅਪਰ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚੇ ਹਰਿ, ਦਰ ਤੇਰੇ ਤੇਰਾ ਅੰਤ ਕਿਸੇ ਨਾ ਪਾਇਆ। ਅੰਤ ਨਾ ਜਾਣੇ ਕੋਇ ਮੀਤ, ਹਰਿ ਜੂ ਹਰਿ ਹਰਿ ਆਪ ਸੁਣਾਇੰਦਾ। ਆਦਿ ਜੁਗਾਦੀ ਆਪਣਾ ਗੀਤ,

ਗੁਰ ਅਵਤਾਰ ਆਪ ਪੜ੍ਹਾਇੰਦਾ। ਭਗਤ ਭਗਵੰਤ ਸਾਚੀ ਰੀਤ, ਸੰਤ ਸਾਜਣ ਰਾਹ ਵਖਾਇੰਦਾ। ਗੁਰਮੁਖ ਰੱਖੇ ਸਦਾ ਅਤੀਤ, ਤ੍ਰੈਗੁਣ ਨਾਤਾ ਤੋੜ ਤੁੜਾਇੰਦਾ। ਗੁਰਸਿਖ ਕਾਇਆ ਮੰਦਰ ਦੇਹੁਰਾ ਵੇਖੇ ਮਸੀਤ, ਸਾਚਾ ਗੁਰੂਦੁਆਰ ਆਪ ਪਰਗਟਾਇੰਦਾ। ਕਲਜੁਗ ਅੰਤਮ ਖੇਲ ਕਰੇ ਅਨਡੀਠ, ਨਿਰਗੁਣ ਸਰਗੁਣ ਨਜ਼ਰ ਕਿਸੇ ਨਾ ਆਇੰਦਾ। ਲਹਿਣਾ ਦੇਣਾ ਜਾਣੇ ਹਸਤ ਕੀਟ, ਲੱਖ ਚੁਰਾਸੀ ਵੇਖ ਵਖਾਇੰਦਾ। ਸਤਿ ਚਲਾਏ ਸਤਿਜੁਗ ਰੀਤ, ਸਤਿ ਸਤਿਵਾਦੀ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪੇ ਕਰ ਵਖਾਇੰਦਾ। ਕਰਨੀ ਕਰੇ ਇਕ ਇਕੱਲਾ, ਵੱਡਾ ਵਡ ਵਡਿਆਈਆ। ਜਨ ਭਗਤ ਫੜਾਏ ਆਪਣਾ ਪੱਲਾ, ਪੱਲੂ ਨਜ਼ਰ ਕਿਸੇ ਨਾ ਆਈਆ। ਸਚ ਸੰਦੇਸ਼ ਏਕਾ ਘੱਲਾ, ਸ਼ਬਦੀ ਸ਼ਬਦ ਨਾਦ ਵਜਾਈਆ। ਜੋਤੀ ਜੋਤ ਆਪੇ ਰਲਾ, ਰਲ ਮਿਲ ਆਪਣੀ ਖ਼ੁਸ਼ੀ ਮਨਾਈਆ। ਸਚਖੰਡ ਨਿਵਾਸੀ ਸਚ ਬਣਾਏ ਇਕ ਮਹੱਲਾ, ਮਹਿਫ਼ਲ ਆਪਣੀ ਲਏ ਲਗਾਈਆ। ਨੌਂ ਸੌ ਚੁਰਾਨਵੇਂ ਚੌਕੜੀ ਯੁਗ ਕਰਦਾ ਰਿਹਾ ਵਲ ਛਲਾ, ਕਲਜੁਗ ਅੰਤਮ ਆਪਣੀ ਕਰਨੀ ਆਪੇ ਕਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਇਕ ਸੁਹਾਈਆ। ਆਪਣੀ ਕਰਨੀ ਸਚ ਸਿੰਘਾਸਣ, ਸੋਭਾਵੰਤ ਆਪ ਬਣਾਇੰਦਾ। ਲੇਖਾ ਜਾਣ ਪ੍ਰਿਥਮੀ ਆਕਾਸ਼ਨ, ਆਕਾਸ਼ ਆਕਾਸ਼ਾਂ ਡੇਰਾ ਢਾਹਿੰਦਾ। ਨਿਰਗੁਣ ਵੇਸ ਪੁਰਖ ਅਬਿਨਾਸ਼ਣ, ਅਬਿਨਾਸ਼ੀ ਕਰਤਾ ਆਪ ਵਟਾਇੰਦਾ। ਭਗਤ ਭਗਵੰਤ ਦਾਸੀ ਦਾਸਨ, ਬਣ ਸੇਵਕ ਸੇਵ ਕਮਾਇੰਦਾ। ਨਾਮੇ ਮੰਗ ਪੂਰੀ ਆਸਣ, ਸਾਤਾ ਦੂਆ ਜੋੜ ਜੁੜਾਇੰਦਾ। ਬਹੱਤਰ ਨੂਰ ਨੂਰ ਪਰਕਾਸ਼ਣ, ਨਾੜ ਬਹੱਤਰ ਚੰਦ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਪੁਰਖ ਸਮਰਾਥ, ਆਪਣੀ ਆਪ ਕਰਾਈਆ। ਸੱਤਰ ਬਹੱਤਰ ਦੇਵੇ ਸਾਥ, ਸਗਲਾ ਸੰਗ ਆਪ ਹੋ ਜਾਈਆ। ਚੁਹੱਤਰ ਸਿਖਾਂ ਲਿਖਾਏ ਗਾਥ, ਗੁਰੂ ਦਸ ਮੰਗ ਮੰਗਾਈਆ। ਮਿਲੇ ਵਡਿਆਈ ਪਹਿਲੀ ਵਿਸਾਖ, ਗੁਰੂ ਗੋਬਿੰਦ ਦਏ ਗਵਾਹੀਆ। ਸਿੰਘ ਰੂਪ ਸਿੰਘ ਲਏ ਰਾਖ, ਰੱਖਕ ਬਣ ਸਹਾਈਆ। ਸਤਾਰਾਂ ਸੌ ਪੈਂਠ ਬਿਕਰਮੀ ਨਦੇੜ ਰੱਖੀ ਆਸ, ਆਸਾ ਇਕੋ ਓਟ ਤਕਾਈਆ। ਪੁਰਖ ਅਕਾਲ ਹੋਏ ਪਰਕਾਸ਼, ਪਰਕਾਸ਼ ਮੇਰਾ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੁਹੱਤਰ ਕਰੇ ਨਾਮ ਰੁਸ਼ਨਾਈਆ। ਅੱਠ ਤਤ ਜਗਤ ਪਸਾਰ, ਨੌਂ ਖੰਡ ਪ੍ਰਿਥਮੀ ਰਚਨ ਰਚਾਈਆ। ਪ੍ਰੇਮ ਪਿਆਰ ਸੁਬਰ ਅਪਰ ਅਪਾਰ, ਵਟਣਾ ਵਟ ਵਟ ਚੜ੍ਹਾਈਆ। ਨੀਲੀ ਧਾਰੋਂ ਆਇਆ ਬਾਹਰ, ਗੋਬਿੰਦ ਸੱਚਾ ਮਾਹੀਆ। ਹਰਿ ਸੰਗਤ ਕਰੇ ਸਤਿ ਪਿਆਰ, ਗੁਰਸਿਖ ਨੈਣ ਵਖਾਈਆ। ਕਰੇ ਖੇਲ ਅਗੰਮ ਅਪਾਰ, ਕੋਈ ਲਿਖਤ ਨਾ ਦਏ ਗਵਾਹੀਆ। ਚਾਰ ਜੁਗ ਜਿਸ ਦਾ ਮੰਗਦੇ ਰਹੇ ਦੀਦਾਰ, ਜਗਤ ਜੁਗਤ ਧੂਣੀਆਂ ਤਾਈਆ। ਸੋ ਪਾਂਧੀ ਬਣਿਆ ਆਪ ਕਰਤਾਰ, ਦਰ ਦਰ ਘਰ ਘਰ ਆਪਣਾ ਫੇਰਾ ਪਾਈਆ। ਗੁਰਸਿਖਾਂ ਕਹੇ ਮੈਨੂੰ ਸਾਂਝੀ ਰੱਖ ਲਓ ਵਿਚ ਸੰਸਾਰ, ਮੈਂ ਬਣ ਸੇਵਕ ਸੇਵਾ ਲਵਾਂ ਕਮਾਈਆ। ਨੌਂ ਖੰਡ ਪ੍ਰਿਥਮੀ ਆਂਧੀ ਹੋਇਆ ਅੰਧ ਅੰਧਿਆਰ, ਬਿਨ ਗੁਰਸਿਖ ਚੰਦ ਨਾ ਕੋਇ ਚੜ੍ਹਾਈਆ। ਨੀਲੇ ਵਾਲਾ ਇਕੋ ਅਸਵਾਰ, ਨੀਲੀ ਧਾਰ ਪਾਰ ਕਰਾਈਆ। ਬੂੜ ਸਿੰਘ ਅੰਦਰ ਬਾਹਰ ਗੁਪਤ ਜ਼ਾਹਰ ਕੁੰਡਾ ਖੋਲ੍ਹ ਕਿਵਾੜ, ਨਿਤ ਨਿਤ ਆਪਣਾ ਦਰਸ ਕਰਾਈਆ। ਜੇ ਕਹੋ ਮਿਲਿਆ ਸਾਂਝਾ ਯਾਰ, ਹਰਿ ਸੰਗਤ ਸੰਗ ਆਪਣਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਅੱਠ ਨੌਂ ਨੌਂ ਅੱਠ ਲੱਖ ਚੁਰਾਸੀ ਬੰਧਨ ਪਾਈਆ। ਅੱਠ ਤਤ ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁਧ, ਆਪਣਾ ਖੇਲ ਕਰਾਇੰਦਾ। ਨੌਂ ਦਰ ਨੌਂ ਖੰਡ ਪ੍ਰਿਥਮੀ ਜਗਤ ਵਾਸਨਾ ਰਹੀ ਕੁੱਦ, ਨਵ ਖੰਡ ਆਪਣੀ ਖੇਲ ਕਰਾਇੰਦਾ। ਗੁਰ ਕਰਨੀ ਗੁਰ ਕਰਤਾ ਗੁਰਮੁਖ ਲਏ ਬੁਝ, ਦੂਸਰ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਤੀਂ ਸੁਤਿਆਂ ਸੁਰਤੀ ਸ਼ਬਦ ਮਿਲਾਇੰਦਾ।

੨੫ ਚੇਤ ੨੦੧੯ ਬਿਕਰਮੀ ਕਰਤਾਰ ਸਿੰਘ ਦੇ ਗ੍ਰਹਿ ਸ਼ਾਹਵਾਲਾ ਜ਼ਿਲਾ ਫ਼ਿਰੋਜ਼ਪੁਰ

ਸਤਿ ਪੁਰਖ ਨਿਰੰਜਣ ਨੱਯਾ ਸਾਚੀ ਨੌਕਾ, ਨੱਯਾ ਆਪਣੀ ਆਪ ਚਲਾਈਆ। ਜਨ ਭਗਤਾਂ ਦੇਵੇ ਸਾਚਾ ਮੌਕਾ, ਖੇਲ ਆਪਣੇ ਹੱਥ ਰਖਾਈਆ। ਨਵ ਨੌਂ ਚਾਰ ਜੋ ਕਰਦਾ ਆਇਆ ਧੋਖਾ, ਨਿਰਗੁਣ ਆਪਣਾ ਰੂਪ ਛੁਪਾਈਆ। ਜਿਸ ਦਾ ਮਾਰਗ ਸਾਰੇ ਕਹਿੰਦੇ ਗਏ ਔਖਾ, ਕੋਇ ਜੀਵ ਚੜ੍ਹਨ ਨਾ ਪਾਈਆ। ਬਿਨ ਨਾਨਕ ਕਬੀਰ ਕੋਇ ਨਾ ਪਹੁੰਚਾ, ਦੂਰ ਦੁਰਾਡੇ ਬੈਠੇ ਡੇਰਾ ਲਾਈਆ। ਕਲਜੁਗ ਅੰਤਮ ਮਾਰਗ ਲਾਏ ਏਕਾ ਸੌਖਾ, ਰਹਿਬਰ ਬਣੇ ਬੇਪਰਵਾਹੀਆ। ਸਾਤੇ ਨਾਲ ਮਿਲਾਇਆ ਚੌਕਾ, ਸਤਿ ਸਤਿਵਾਦੀ ਚਾਰ ਜੁਗ ਵੇਖੇ ਖੇਲ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਸਮਝਾਈਆ। ਸਾਤਾ ਚੌਕਾ ਸਤਿ ਸਤਿ ਧਾਰ, ਚਾਰ ਜੁਗ ਆਸ ਰਖਾਇੰਦਾ। ਸਤਿ ਪੁਰਖ ਨਿਰੰਜਣ ਖੇਲ ਅਪਾਰ, ਚਾਰ ਵੇਦ ਸਰਬ ਜਸ ਗਾਇੰਦਾ। ਸਤਿ ਸਤਿਵਾਦੀ ਏਕੰਕਾਰ, ਚਾਰ ਜੁਗ ਵੰਡ ਵੰਡਾਇੰਦਾ। ਸਤਿ ਸਤਿਵਾਦੀ ਅਗੰਮ ਅਪਾਰ, ਚਾਰ ਵਰਨ ਵੇਸ ਵਟਾਇੰਦਾ। ਸਤਿ ਪੁਰਖ ਨਿਰੰਜਣ ਨਿਰਗੁਣ ਨੂਰ ਜੋਤ ਉਜਿਆਰ, ਚਾਰੇ ਖਾਣੀ ਬੋਧ ਗਿਆਨ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਇੰਦਾ। ਸਤਿ ਸਤਿਵਾਦੀ ਸਤਿ ਸਤਿ, ਸਤਿ ਪੁਰਖ ਨਿਰੰਜਣ ਆਪ ਅਖਵਾਈਆ। ਚਾਰ ਜੁਗ ਚਾਰ ਵਰਨ ਚਾਰ ਕੁੰਟ ਏਕਾ ਮਤ, ਚਾਰੇ ਦਿਸ਼ਾਂ ਦਏ ਸਮਝਾਈਆ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੀ ਧਾਰ ਵਖਾਈਆ। ਪਰਗਟ ਹੋ ਅਲੱਖਣਾ ਅਲੱਖ, ਅਲੱਖ ਏਕਾ ਏਕ ਜਗਾਈਆ। ਗੁਰਮੁਖ ਗੁਰਸਿਖ ਕਰ ਕਰ ਵੱਖ, ਵੱਖਰ ਆਪਣੀ ਵੰਡ ਵੰਡਾਈਆ। ਹਿਰਦੇ ਅੰਤਰ ਆਪੇ ਵਸ, ਕਾਇਆ ਖੇੜਾ ਦਏ ਸੁਹਾਈਆ। ਸਾਚਾ ਮਾਰਗ ਏਕਾ ਦੱਸ, ਸਾਚੇ ਪੌੜੇ ਦਏ ਚੜ੍ਹਾਈਆ। ਜੁਗ ਚੌਕੜੀ ਪੂਰੀ ਕਰੇ ਆਸ, ਸਾਤਾ ਚੌਕਾ ਬੰਧਨ ਪਾਈਆ। ਗੁਰ ਅਵਤਾਰ ਵੇਖਣ ਖੇਲ ਤਮਾਸ਼, ਹਰਿ ਜੂ ਆਪਣਾ ਸਵਾਂਗ ਵਰਤਾਈਆ। ਕਵਣ ਬਿਧ ਵਸੇ ਭਗਤਾਂ ਪਾਸ, ਗੁਰਮੁਖ ਸਾਚੇ ਲਏ ਮਿਲਾਈਆ। ਜਨਮ ਜਨਮ ਦੀ ਬੁਝਾਏ ਲੱਗੀ ਪਿਆਸ, ਆਸਾ ਤ੍ਰਿਸ਼ਨਾ ਦਏ ਗਵਾਈਆ। ਲੱਖ ਚੁਰਾਸੀ ਕਰੇ ਬੰਦ ਖ਼ਲਾਸ, ਬੰਦੀਖਾਨਾ ਆਪਣਾ ਨਾਉਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਾਤਾ ਚੌਕਾ ਨਾਨਕ ਗੋਬਿੰਦ ਧਾਰ, ਧਰਨੀ ਧਰਤ ਧਵਲ ਵਡਿਆਈਆ। ਬਵੰਜਾ ਅੱਖਰ ਕਰਨ ਪੁਕਾਰ, ਪੈਂਤੀਸ ਅੱਖਰ ਬੈਠਾ ਮੁਖ ਛੁਪਾਈਆ। ਅਲਫ਼ ਯੇ ਨਾ ਪਾਈ ਸਾਰ, ਹਮਜ਼ਾ ਰਮਜ਼ ਨਾ ਕੋਇ ਲਗਾਈਆ। ਚੌਦਾਂ ਵਿਦਿਆ ਹੋਣ ਖ਼ੁਵਾਰ, ਚੌਦਾਂ ਤਬਕ ਰਹੇ ਸ਼ਰਮਾਈਆ। ਕਲਮਾ

ਪੜ੍ਹ ਪੜ੍ਹ ਨਬੀ ਗਏ ਹਾਰ, ਰਸੂਲ ਬੇਅਸੂਲ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਤਾ ਚੌਕਾ ਆਪਣੀ ਵੰਡ ਵੰਡਾਈਆ। ਸਾਤਾ ਚੌਕਾ ਚਾਰ ਜੁਗ, ਜੁਗ ਕਰਤਾ ਖੇਲ ਕਰਾਇੰਦਾ। ਅੰਤਮ ਔਧ ਗਈ ਪੁਗ, ਭੇਵ ਅਭੇਦ ਆਪ ਖੁਲ੍ਹਾਇੰਦਾ। ਨਵ ਨੌਂ ਜੋ ਰਿਹਾ ਲੁੱਕ, ਅੰਤਮ ਪਰਦਾ ਆਪ ਚੁਕਾਇੰਦਾ। ਆਪਣੇ ਮੰਦਰ ਆਪੇ ਉਠ, ਪਰਕਾਸ਼ ਪਰਕਾਸ਼ ਆਪ ਵਖਾਇੰਦਾ। ਦੀਨ ਦਿਆਲ ਸਵਾਮੀ ਤੁਠ, ਅਤੁਟ ਦਾਤ ਵਰਤਾਇੰਦਾ। ਵੇਖਣਹਾਰਾ ਚੌਦਾਂ ਲੋਕ, ਤ੍ਰੈਭਵਨ ਧਨੀ ਆਪਣਾ ਖੇਲ ਕਰਾਇੰਦਾ। ਸਤਿ ਸਤਿਵਾਦੀ ਗੁਰਸਿਖ ਆਪਣੀ ਗੋਦੀ ਚੁੱਕ ਚੁੱਕ, ਗੁਰ ਗੁਰ ਨੈਣ ਖੁਲ੍ਹਾਇੰਦਾ। ਉਜਲ ਕਰੇ ਆਪਣਾ ਮੁਖ, ਮੁਖ ਗੁਰਮੁਖਾਂ ਆਪ ਸਾਲਾਹਿੰਦਾ। ਜਨਮ ਕਰਮ ਦਾ ਮੇਟੇ ਦੁੱਖ, ਦੁਖੀਆਂ ਦਰਦ ਆਪ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਤਾ ਚੌਕਾ ਜੋੜ ਜੁੜਾਇੰਦਾ। ਸਾਤਾ ਚੌਕਾ ਜੋੜੇ ਜੋੜਾ, ਜੋੜੀ ਆਪਣੀ ਆਪ ਬਣਾਈਆ। ਪੁਰਖ ਅਗੰਮੀ ਚੜ੍ਹੇ ਸਾਚੇ ਘੋੜਾ, ਪਵਣ ਘੋੜਾ ਨਜ਼ਰ ਕਿਸੇ ਨਾ ਆਈਆ। ਬ੍ਰਹਿਮੰਡ ਖੰਡ ਫਿਰੇ ਦੌੜਾ, ਗਗਨ ਪਾਤਾਲ ਚਰਨਾਂ ਹੇਠ ਰਖਾਈਆ। ਸੱਸੇ ਉਪਰ ਏਕਾ ਹੌੜਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਦੋਵੇਂ ਰਾਹ ਚਲਾਈਆ। ਹੰ ਬ੍ਰਹਮ ਆਪੇ ਬੌਹੜਾ, ਈਸ਼ ਜੀਵ ਕਰੇ ਕੁੜਮਾਈਆ। ਸਤਿ ਪੁਰਖ ਨਿਰੰਜਣ ਸਤਿ ਸਤਿਵਾਦੀ ਏਕਾ ਚੌਕਾ ਚੌਥੇ ਪਦ ਲਾਏ ਪੌੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪਣੇ ਹੱਥ ਰਖਾਈਆ। ਸਾਚਾ ਬੰਧਨ ਚਾਰ ਸੱਤ, ਸਤਿ ਸਤਿਵਾਦੀ ਆਪ ਰਖਾਇੰਦਾ। ਭਗਤ ਭਗਵੰਤ ਇਕੋ ਮੱਤ, ਦੂਸਰ ਅੱਖਰ ਨਾ ਕੋਇ ਪੜ੍ਹਾਇੰਦਾ। ਆਦਿ ਜੁਗਾਦੀ ਸਾਚਾ ਨਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਏਕਾ ਬੂੰਦ ਰਕਤ ਵੇਖੇ ਰੱਤ, ਰੱਤੀ ਰੱਤ ਰੰਗ ਰੰਗਾਇੰਦਾ। ਏਕਾ ਜਾਣੇ ਮਿੱਤ ਗਤ, ਗਤ ਮਿੱਤ ਆਪਣੀ ਆਪ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤ ਚਾਰ ਵੰਡ ਵੰਡਾਇੰਦਾ। ਸੱਤ ਚਾਰ ਵੰਡੇ ਵੰਡ, ਵੰਡਣਹਾਰਾ ਆਪ ਅਖਵਾਇੰਦਾ। ਵੇਖਣਹਾਰਾ ਕੋਟ ਬ੍ਰਹਿਮੰਡ, ਅਛਲ ਅਛੱਲ ਵੇਸ ਵਟਾਇੰਦਾ। ਲੋਆਂ ਪੁਰੀਆਂ ਆਏ ਨੱਠ, ਲੋਕਮਾਤ ਫੇਰਾ ਪਾਇੰਦਾ। ਗੀਤ ਸੁਹਾਗੀ ਸੋਹਲਾ ਛੰਦ, ਗੋਬਿੰਦ ਆਪਣਾ ਨਾਉਂ ਪਰਗਟਾਇੰਦਾ। ਆਤਮ ਪਰਮਾਤਮ ਸਚ ਅਨੰਦ, ਅਨੰਦ ਮੰਗਲ ਆਪੇ ਗਾਇੰਦਾ। ਜਨਮ ਜੁਗ ਦੀ ਟੁੱਟੀ ਗੰਢ, ਗੰਢਣਹਾਰ ਗੋਪਾਲ, ਦੀਨਨ ਆਪਣੀ ਦਇਆ ਕਮਾਇੰਦਾ। ਸਤਿ ਸਤਿਵਾਦੀ ਚੌਥੇ ਪਦ ਵਖਾਏ ਇਕ ਧਰਮਸਾਲ, ਧਰਮ ਦੁਆਰਾ ਇਕ ਬਣਾਇੰਦਾ। ਊਚ ਨੀਚ ਰਾਉ ਰੰਕ ਰਾਜ ਰਾਜਾਨ ਦਏ ਬਹਾਲ, ਸ਼ਾਹ ਪਾਤਸ਼ਾਹ ਨਾ ਕੋਇ ਵਡਿਆਇੰਦਾ। ਤ੍ਰੈਗੁਣ ਅਤੀਤਾ ਠਾਂਡਾ ਸੀਤਾ ਮਾਇਆ ਮਮਤਾ ਤੋੜ ਜੰਜਾਲ, ਜਾਗਰਤ ਜੋਤ ਇਕ ਜਗਾਇੰਦਾ। ਕਰੇ ਖੇਲ ਪੁਰਖ ਅਕਾਲ, ਅਕਲ ਕਲ ਆਪਣੀ ਧਾਰ ਵਖਾਇੰਦਾ। ਸੰਤ ਸੁਹੇਲੇ ਆਪੇ ਭਾਲ, ਗੁਰ ਚੇਲੇ ਰੰਗ ਚੜ੍ਹਾਇੰਦਾ। ਸ਼ਬਦ ਸਰੂਪੀ ਬਣ ਦਲਾਲ, ਜਗਤ ਵਣਜਾਰਾ ਫੇਰਾ ਪਾਇੰਦਾ। ਆਪੇ ਸੁਣੇ ਮੁਰੀਦਾਂ ਹਾਲ, ਕੀਤਾ ਕੌਲ ਭੁੱਲ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਤ ਡਾਲੀ ਵੇਖ ਵਖਾਇੰਦਾ। ਪਤ ਡਾਲੀ ਵੇਖੇ ਫੁੱਲ, ਪੰਖੜੀ ਆਪਣੀ ਆਪ ਖਿਲਾਈਆ। ਆਦਿ ਜੁਗਾਦੀ ਆਪੇ ਜਾਣੇ ਆਪਣੀ ਕੁਲ, ਕੁਲਵੰਤਾ ਬੇਪਰਵਾਹੀਆ। ਸਰਗੁਣ ਹੋ ਹੋ ਜਾਏ ਭੁੱਲ, ਨਿਰਗੁਣ ਭੁੱਲ ਕਦੇ ਨਾ ਜਾਈਆ। ਜੁਗਾ ਜੁਗੰਤਰ ਪਾਏ ਮੁਲ, ਕਰਤਾ ਕੀਮਤ ਆਪ ਚੁਕਾਈਆ। ਗੁਰਮੁਖ ਬੂਟਾ ਨਾ ਜਾਏ ਹੁਲ, ਹਰੀ ਸਿੰਚ ਕਿਆਰੀ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਸਾਤਾ ਚੌਕਾ ਏਕਾ ਘਰ ਬਹਾਈਆ। ਏਕਾ ਘਰ ਇਕ ਦਰਵਾਜ਼ਾ, ਏਕਾ ਮੰਦਰ ਸੋਭਾ ਪਾਇੰਦਾ। ਏਕਾ ਸਾਹਿਬ ਗ਼ਰੀਬ ਨਿਵਾਜ਼ਾ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਇਕ ਵਜਾਏ ਅਨਹਦ ਵਾਜਾ, ਰਾਗੀ ਆਪਣਾ ਰਾਗ ਅਲਾਇੰਦਾ। ਏਕਾ ਜੁਗ ਜੁਗ ਰਚੇ ਕਾਜਾ, ਕਰਤਾ ਪੁਰਖ ਆਪਣੀ ਕਾਰ ਕਰਾਇੰਦਾ। ਏਕਾ ਭਗਤਾਂ ਮਾਰੇ ਵਾਜਾ, ਸ਼ਬਦ ਅਗੰਮੀ ਨਾਦ ਸੁਣਾਇੰਦਾ। ਏਕਾ ਨੌਂ ਖੰਡ ਪ੍ਰਿਥਮੀ ਫਿਰੇ ਭਾਜਾ, ਔਂਦਾ ਜਾਂਦਾ ਦਿਸ ਕਿਸੇ ਨਾ ਆਇੰਦਾ। ਏਕਾ ਦੋ ਜਹਾਨਾਂ ਬਣੇ ਰਾਜਾ, ਹੁਕਮੀ ਹੁਕਮ ਇਕ ਸੁਣਾਇੰਦਾ। ਏਕਾ ਗੁਰਮੁਖਾਂ ਰੱਖਣਹਾਰਾ ਲਾਜਾ, ਸਿਰ ਆਪਣਾ ਹੱਥ ਟਿਕਾਇੰਦਾ। ਏਕਾ ਪਰਗਟ ਹੋਏ ਅੰਤਮ ਦੇਸ ਮਾਝਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਨੌਂ ਆਪਣਾ ਖੇਲ ਕਰਾਇੰਦਾ। ਨਵ ਨੌਂ ਸੱਤ ਚਾਰ, ਚਾਰ ਜੁਗ ਵਡੀ ਵਡਿਆਈਆ। ਪੁਰਖ ਪੁਰਖੋਤਮ ਕਰੇ ਪਿਆਰ, ਪਰਮ ਪੁਰਖ ਬੇਪਰਵਾਹੀਆ। ਗੁਰਮੁਖ ਸਤਿ ਸਤਿਵੰਤੀ ਵੇਖੇ ਨਾਰ, ਸਤਿਗੁਰ ਬਣ ਬਣ ਸੱਜਣ ਮਾਹੀਆ। ਦੋ ਜਹਾਨਾਂ ਲੇਖੇ ਜਾਣੇ ਅੰਦਰ ਬਾਹਰ, ਗੁਪਤ ਜ਼ਾਹਰ ਭੇਵ ਸਕੇ ਨਾ ਕੋਇ ਛੁਪਾਈਆ। ਨੇਤਰ ਖੋਲ੍ਹੇ ਗੁਰ ਅਵਤਾਰ ਅੰਦਰ ਬੋਲੇ, ਏਕੰਕਾਰ, ਸਾਚੇ ਸੋਹਲੇ ਕਰੇ ਜੈਕਾਰ, ਜੈ ਜੈਕਾਰ ਆਪਣਾ ਨਾਉਂ ਵਖਾਈਆ। ਪੀਰ ਪੈਗ਼ੰਬਰ ਗਾਇਣ ਢੋਲੇ, ਪੁਰਖ ਅਬਿਨਾਸ਼ੀ ਵਸੇ ਪਰਦੇ ਉਹਲੇ, ਮੁਖ ਨਕ਼ਾਬ ਆਪਣਾ ਪਰਦਾ ਰਿਹਾ ਉਠਾਈਆ। ਸ੍ਰਿਸ਼ਟ ਸਬਾਈ ਆਪੇ ਮੌਲੇ, ਕਰੇ ਖੇਲ ਉਪਰ ਧੌਲੇ, ਧਰਨੀ ਧਰਤ ਰਿਹਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੱਤ ਚਾਰ ਦਏ ਵਡਿਆਈਆ। ਸੱਤ ਚਾਰ ਵਡੀ ਵਡਿਆਈ, ਹਰਿ ਵੱਡਾ ਵਡ ਵਡਿਆਇੰਦਾ। ਸੱਤਰ ਬਹੱਤਰ ਹੋਈ ਕੁੜਮਾਈ, ਕੁੜਮ ਕੁੜਮੇਟਾ ਫੇਰਾ ਪਾਇੰਦਾ। ਆਪੇ ਧੀ ਆਪੇ ਜਵਾਈ, ਸੌਹਰਾ ਪੇਈਏ ਆਪਣਾ ਰੰਗ ਰੰਗਾਇੰਦਾ। ਆਪੇ ਡੋਲੀ ਰਿਹਾ ਉਠਾਈ, ਬਣ ਕਹਾਰ ਸੇਵ ਕਮਾਇੰਦਾ। ਆਪੇ ਸਗਨ ਰਿਹਾ ਮਨਾਈ, ਸਗਲਾ ਸੰਗ ਆਪ ਹੋ ਜਾਇੰਦਾ। ਆਪੇ ਬਣੇ ਸੱਚਾ ਮਾਹੀ, ਆਪੇ ਨਾਰ ਬਣ ਬਣ ਵੇਸ ਵਟਾਇੰਦਾ। ਆਪੇ ਸਚ ਸੁਹੰਜਣੀ ਸੇਜਾ ਰਿਹਾ ਹੰਢਾਈ, ਤਖ਼ਤ ਨਿਵਾਸੀ ਸਚਖੰਡ ਦੁਆਰੇ ਸੋਭਾ ਪਾਇੰਦਾ। ਆਪੇ ਨਿਰਗੁਣ ਸਰਗੁਣ ਪਕੜੇ ਬਾਹੀਂ, ਫੜ ਬਾਹੋਂ ਗਲੇ ਲਗਾਇੰਦਾ। ਆਪੇ ਦੇਵੇ ਠੰਡੀ ਛਾਈਂ, ਸਿਰ ਆਪਣਾ ਹੱਥ ਟਿਕਾਇੰਦਾ। ਆਪੇ ਮੇਲ ਮਿਲਾਏ ਚਾਈਂ ਚਾਈਂ, ਗੋਬਿੰਦ ਆਪਣਾ ਵੇਲਾ ਅੰਤ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਤਾ ਚੌਕਾ ਨਾਮ ਨੌਕਾ ਨੱਯਾ ਏਕਾ ਇਕ ਚੜ੍ਹਾਇੰਦਾ। ਏਕਾ ਨੱਯਾ ਪੁਰਖ ਨਾਰ, ਪੁਰਖ ਅਬਿਨਾਸ਼ੀ ਆਪ ਚੜ੍ਹਾਈਆ। ਬਿਰਧ ਬਾਲਾਂ ਦਏ ਮਾਣ, ਨਿਮਾਣਿਆਂ ਗਲੇ ਲਗਾਈਆ। ਗੋਬਿੰਦ ਦੇਵੇ ਇਕ ਫ਼ਰਮਾਣ, ਸਚ ਫ਼ਰਮਾਣਾ ਇਕ ਸੁਣਾਈਆ। ਹੁਕਮ ਵਰਤੇ ਦੋ ਜਹਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਅਚਰਜ ਖੇਲ ਆਪ ਕਰਾਈਆ। ਅਚਰਜ ਖੇਲ ਕਰੇ ਅਸਚਰਜ, ਭੇਵ ਕੋਇ ਨਾ ਪਾਇੰਦਾ। ਚਾਰ ਜੁਗ ਗੁਰ ਅਵਤਾਰਾਂ ਰਿਹਾ ਵਰਜ, ਹੁਕਮੇ ਅੰਦਰ ਸਰਬ ਭੁਵਾਇੰਦਾ। ਭਗਤਾਂ ਦੇਂਦਾ ਰਿਹਾ ਮੂਲ ਕਰਜ਼, ਮਕਰੂਜ਼ ਆਪਣਾ ਨਾਉਂ ਵਖਾਇੰਦਾ। ਕਲਜੁਗ ਅੰਤਮ ਪੂਰਾ ਕਰੇ ਫ਼ਰਜ਼, ਵੇਸ ਅਵੱਲੜਾ ਆਪ ਵਟਾਇੰਦਾ। ਨਵ ਨੌਂ ਚਾਰ ਗੁਰਮੁਖਾਂ ਪੂਰੀ ਕਰੇ ਗ਼ਰਜ਼, ਆਪਣੀ ਗ਼ਰਜ਼ ਨਾਲ ਮਿਲਾਇੰਦਾ। ਆਪਣੀ ਕਾਇਆ ਕਰ ਕੇ ਹਰਜ਼, ਗੁਰਮੁਖ਼ ਕਾਇਆ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸੱਤ ਚਾਰ ਭੇਵ ਚੁਕਾਇੰਦਾ। ਚਾਰ ਸੱਤ ਨਾਰ ਕੰਤ, ਕੰਤ ਕੰਤੂਹਲ ਖ਼ੁਸ਼ੀ ਮਨਾਈਆ। ਚਾੜ੍ਹੇ ਰੰਗ ਇਕ ਬਸੰਤ, ਉਤਰ ਕਦੇ ਨਾ ਜਾਈਆ। ਏਕਾ ਨਾਉਂ ਮਣੀਆ ਮੰਤ, ਮਨ ਮਣਕਾ ਦਏ ਭੁਆਈਆ। ਹਰਿ ਕਾ ਭੇਵ ਨਾ ਜਾਣੇ ਕੋਈ ਪੰਡਤ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਗੁਰਸਿਖ ਮੇਲਾ ਸਤਿਗੁਰ ਬੇਅੰਤ, ਬੇਅੰਤ ਦਏ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਸਰਬ ਜੀਵ ਜੰਤ, ਬਿਨ ਗੁਰਸਿਖ ਲੇਖ ਕਿਸੇ ਨਾ ਮਾਤ ਪਰਗਟਾਈਆ।

੨੫ ਚੇਤ ੨੦੧੯ ਬਿਕ੍ਰਮੀ ਕਰਨੈਲ ਸਿੰਘ ਦੇ ਗ੍ਰਹਿ ਸ਼ਾਹਵਾਲਾ ਜ਼ਿਲਾ ਫ਼ਿਰੋਜ਼ ਪੁਰ

ਬ੍ਰਹਿਮੰਡ ਖੰਡ ਜੈ ਜੈਕਾਰ, ਜੈ ਜੈਕਾਰ ਸਰਬ ਕਰਾਇੰਦਾ। ਸੂਰਜ ਚੰਦ ਜੈ ਜੈਕਾਰ, ਜੈ ਜੈਕਾਰ ਮੰਡਲ ਮੰਡਪ ਸੋਭਾ ਪਾਇੰਦਾ। ਦੋ ਜਹਾਨਾਂ ਜੈ ਜੈਕਾਰ, ਲੋਆਂ ਪੁਰੀਆਂ ਜੈ ਜੈਕਾਰ ਨਾਅਰਾ ਲਾਇੰਦਾ। ਪ੍ਰਿਥਮੀ ਆਕਾਸ਼ ਜੈ ਜੈਕਾਰ, ਜਲ ਥਲ ਮਹੀਅਲ ਜੈ ਜੈਕਾਰ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਜੈ ਜੈਕਾਰ, ਕਰੋੜ ਤਤੀਸਾ ਸੁਰਪਤ ਇੰਦ ਜੈ ਜੈਕਾਰ ਨਾਮ ਧਿਆਇੰਦਾ। ਲੱਖ ਚੁਰਾਸੀ ਜੈ ਜੈਕਾਰ, ਚਾਰ ਖਾਣੀ ਜੈ ਜੈਕਾਰ ਗੀਤ ਅਲਾਇੰਦਾ। ਚਾਰ ਬਾਣੀ ਜੈ ਜੈਕਾਰ, ਚੌਥੇ ਪਦ ਜੈ ਜੈਕਾਰ ਸਾਲਾਹਿੰਦਾ। ਭਗਤ ਭਗਵੰਤ ਜੈ ਜੈਕਾਰ, ਜੈ ਜੈਕਾਰ ਸੰਤਾਂ ਸੰਗ ਨਿਭਾਇੰਦਾ। ਗੁਰਮੁਖ ਗੁਰ ਗੁਰ ਜੈ ਜੈਕਾਰ, ਜੈ ਜੈਕਾਰ ਗੁਰਸਿਖ ਰਾਗ ਅਲਾਇੰਦਾ। ਨਿਰਗੁਣ ਸਰਗੁਣ ਜੈ ਜੈਕਾਰ, ਜੈ ਜੈਕਾਰ ਪੰਚਮ ਭੇਵ ਚੁਕਾਇੰਦਾ। ਤਤਵ ਤਤ ਜੈ ਜੈਕਾਰ, ਜੈ ਜੈਕਾਰ ਆਤਮ ਪਰਮਾਤਮ ਰੰਗ ਰੰਗਾਇੰਦਾ। ਈਸ਼ ਜੀਵ ਜੈ ਜੈਕਾਰ, ਜੈ ਜੈਕਾਰ ਬ੍ਰਹਮ ਪਾਰਬ੍ਰਹਮ ਸੁਣਾਇੰਦਾ। ਗੁਰ ਅਵਤਾਰ ਜੈ ਜੈਕਾਰ, ਜੈ ਜੈਕਾਰ ਸ਼ਬਦੀ ਨਾਦ ਵਜਾਇੰਦਾ। ਸਚਖੰਡ ਦੁਆਰੇ ਜੈ ਜੈਕਾਰ, ਜੈ ਜੈਕਾਰ ਥਿਰ ਘਰ ਆਪਣਾ ਨਾਦ ਸੁਣਾਇੰਦਾ। ਸੁਨ ਅਗੰਮ ਜੈ ਜੈਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਆਪ ਸਾਲਾਹਿੰਦਾ। ਜੈ ਜੈਕਾਰ ਏਕੰਕਾਰਾ, ਆਦਿ ਅੰਤ ਇਕ ਕਰਾਈਆ। ਜੈ ਜੈਕਾਰ ਬ੍ਰਹਮ ਪਸਾਰਾ, ਪਾਰਬ੍ਰਹਮ ਵੰਡ ਵੰਡਾਈਆ। ਜੈ ਜੈਕਾਰ ਦੋ ਜਹਾਨਾਂ ਨਾਅਰਾ, ਨਿਰਗੁਣ ਨਿਰਵੈਰ ਆਪ ਸੁਣਾਈਆ। ਜੈ ਜੈਕਾਰ ਕਰੇ ਕਰਾਏ ਜੁਗ ਚਾਰਾ, ਚੌਕੜੀ ਆਪਣਾ ਬੰਧਨ ਪਾਈਆ। ਜੈ ਜੈਕਾਰ ਨਾਮ ਸਤਿ ਵਣਜਾਰਾ, ਸਤਿ ਸਤਿਵਾਦੀ ਖੇਲ ਕਰਾਈਆ। ਜੈ ਜੈਕਾਰ ਬ੍ਰਹਮ ਬ੍ਰਹਿਮਾਦੀ ਹੋ ਉਜਿਆਰਾ, ਰੂਪ ਅਨੂਪ ਆਪ ਵਟਾਈਆ। ਜੈ ਜੈਕਾਰ ਕਾਇਆ ਮੰਦਰ ਅੰਦਰ ਖੋਲ੍ਹ ਕਿਵਾੜਾ, ਘਰ ਘਰ ਵਿਚ ਰਾਗ ਅਲਾਈਆ। ਜੈ ਜੈਕਾਰ ਠਾਂਡੇ ਦਰਬਾਰਾ, ਬੰਕ ਦੁਆਰੇ ਦਏ ਵਡਿਆਈਆ। ਜੈ ਜੈਕਾਰ ਅਲੱਖ ਅਗੋਚਰ ਅਗੰਮ ਅਪਾਰਾ, ਬੇਅੰਤ ਬੇਪਰਵਾਹੀਆ। ਜੈ ਜੈਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਅਰਾ ਆਪ ਸੁਣਾਈਆ। ਜੈ ਜੈਕਾਰਾ ਜੈ ਜੈ ਵੰਤ, ਜੈ ਜੈ ਆਪਣਾ ਨਾਮ ਜਣਾਇੰਦਾ। ਕਰੇ ਖੇਲ ਸ੍ਰੀ ਭਗਵੰਤ, ਭਗਵਨ ਆਪਣਾ ਖੇਲ ਵਖਾਇੰਦਾ। ਨਿਰਗੁਣ ਨਿਰਵੈਰ ਬਣਾਏ ਬਣਤ, ਨਿਰਾਕਾਰ ਵੇਖ ਵਖਾਇੰਦਾ। ਜੈ ਜੈਕਾਰ ਸਾਜਣ ਸੰਤ, ਸਤਿ ਸਤਿਵਾਦੀ ਬੂਝ ਬੁਝਾਇੰਦਾ। ਨਾਮ ਜਣਾਏ ਮਣੀਆਂ ਮੰਤ, ਮਨ ਮਮਤਾ ਮਾਂਹੇ ਸਮਾਇੰਦਾ। ਆਦਿ ਜੁਗਾਦੀ ਮਹਿਮਾ ਅਗਣਤ, ਭੇਵ ਅਭੇਦ ਨਾ ਕੋਇ ਖੁਲ੍ਹਾਇੰਦਾ। ਜੈ ਜੈਕਾਰ ਪੂਰਨ ਭਗਵੰਤ, ਭਗਵਨ ਆਪਣਾ ਰੰਗ ਰੰਗਾਇੰਦਾ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਜੈ ਜੈਕਾਰ ਕਮਲਾਪਾਤੀ, ਕਵਲ ਨੈਣ ਵਡੀ ਵਡਿਆਈਆ। ਜੈ ਜੈਕਾਰ ਪੁਰਖ ਅਬਿਨਾਸ਼ੀ, ਅਬਗਤ ਆਪਣੀ ਖੇਲ ਵਖਾਈਆ । ਜੈ ਜੈਕਾਰ ਸਰਬ ਸੁਖ ਦਾਤੀ, ਸੁਖ ਸਹਿਜ ਸਹਿਜ ਵਡਿਆਈਆ। ਜੈ ਜੈਕਾਰ ਦਿਵਸ ਰੈਣ ਪਰਭਾਤੀ, ਘੜੀ ਪਲ ਨਾ ਵੰਡ ਵੰਡਾਈਆ। ਜੈ ਜੈਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਦ੍ਰਿੜਾਈਆ। ਜੈ ਜੈਕਾਰ ਸੂਰਬੀਰ ਹਰਿ ਜੋਧ, ਜੋਬਨ ਏਕਾ ਏਕ ਰਖਾਇੰਦਾ। ਆਦਿ ਜੁਗਾਦੀ ਅਗਾਧ ਬੋਧ, ਭੇਵ ਅਭੇਦਾ ਆਪ ਜਣਾਇੰਦਾ। ਲੱਖ ਚੁਰਾਸੀ ਸੋਧਨ ਸੋਧ, ਸੋਹਲਾ ਢੋਲਾ ਏਕਾ ਗਾਇੰਦਾ। ਨਾਤਾ ਤੋੜੇ ਲੋਭ ਮੋਹ ਹੰਕਾਰ ਕਰੋਧ, ਮਮਤਾ ਮੋਹ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਸਾਲਾਹਿੰਦਾ। ਜੈ ਜੈਕਾਰ ਸਾਖਯਾਤ, ਹਰਿ ਜੂ ਹਰਿ ਹਰਿ ਖੇਲ ਕਰਾਈਆ। ਜੈ ਜੈਕਾਰ ਕਾਇਨਾਤ, ਕਲਮਾ ਨਬੀ ਇਕ ਪੜ੍ਹਾਈਆ। ਜੈ ਜੈਕਾਰ ਪਾਰਜਾਤ, ਪੁਰਖ ਅਬਿਨਾਸ਼ੀ ਰੰਗ ਵਖਾਈਆ। ਜੈ ਜੈਕਾਰ ਖੋਲ੍ਹੇ ਤਾਕ, ਬੰਦ ਕਿਵਾੜੀ ਦਏ ਤੁੜਾਈਆ। ਜੈ ਜੈਕਾਰ ਚੜ੍ਹਾਏ ਘਾਟ, ਸਾਚੇ ਸੰਤਨ ਮੇਲ ਮਿਲਾਈਆ। ਜੈ ਜੈਕਾਰ ਮਿਟਾਏ ਵਾਟ, ਅਗਲਾ ਲੇਖਾ ਨਾ ਕੋਇ ਰਖਾਈਆ। ਜੈ ਜੈਕਾਰ ਰਖਾਏ ਸਾਥ, ਸਗਲਾ ਸੰਗ ਆਪ ਹੋ ਜਾਈਆ। ਜੈ ਜੈਕਾਰ ਜੋੜ ਜੁੜਾਏ ਸਾਚਾ ਨਾਤ, ਚਰਨ ਕਵਲ ਸੱਚੀ ਸਰਨਾਈਆ। ਜੈ ਜੈਕਾਰ ਮਿਟਾਏ ਜ਼ਾਤ ਪਾਤ, ਵਰਨ ਗੋਤ ਨਾ ਕੋਏ ਰਖਾਈਆ। ਜੈ ਜੈਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਏਕਾ ਰਾਗ ਸੁਣਾਈਆ। ਜੈ ਜੈਕਾਰ ਏਕਾ ਢੋਲਾ, ਏਕੰਕਾਰ ਆਪੇ ਗਾਇੰਦਾ। ਜੈ ਜੈਕਾਰ ਏਕਾ ਬੋਲਾ, ਦੋ ਜਹਾਨਾਂ ਆਪ ਸੁਣਾਇੰਦਾ। ਜੈ ਜੈਕਾਰ ਏਕਾ ਸੋਹਲਾ, ਰਾਗੀ ਰਾਗ ਆਪ ਅਲਾਇੰਦਾ। ਜੈ ਜੈਕਾਰ ਏਕਾ ਤੋਲਾ, ਲੱਖ ਚੁਰਾਸੀ ਤੋਲ ਤੁਲਾਇੰਦਾ। ਜੈ ਜੈਕਾਰ ਏਕਾ ਮੌਲਾ, ਘਟ ਘਟ ਆਪਣਾ ਰੂਪ ਵਖਾਇੰਦਾ। ਜੈ ਜੈਕਾਰ ਬਦਲੇ ਕਾਇਆ ਚੋਲਾ, ਚੋਲੀ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਦ ਆਪ ਵਜਾਇੰਦਾ। ਜੈ ਜੈਕਾਰ ਸਾਚਾ ਨਾਦ, ਅਨਾਦੀ ਆਪ ਵਜਾਈਆ। ਖੇਲੇ ਖੇਲ ਬ੍ਰਹਮ ਬ੍ਰਹਿਮਾਦ, ਪਾਰਬ੍ਰਹਮ ਵਡੀ ਵਡਿਆਈਆ। ਲੇਖਾ ਜਾਣੇ ਆਦਿ ਜੁਗਾਦਿ, ਜੁਗ ਜੁਗ ਆਪਣਾ ਬੰਧਨ ਪਾਈਆ। ਪਕੜ ਉਠਾਏ ਸੰਤ ਸਾਧ, ਸਾਚੀ ਸਿਖਿਆ ਇਕ ਸਮਝਾਈਆ। ਮੇਟ ਮਿਟਾਏ ਵਾਦ ਵਿਵਾਦ, ਵਿਖ ਅੰਮ੍ਰਿਤ ਰੂਪ ਵਟਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਜੀਵ ਜੰਤ ਸਭ ਕਰਦੇ ਗਏ ਯਾਦ, ਗੁਰ ਅਵਤਾਰ ਯਾਦਦਾਸਤ ਇਕ ਬਣਾਈਆ। ਜੈ ਜੈਕਾਰ ਕਰ ਰਹੇ ਵਿਸਮਾਦ, ਬਿਸਮਿਲ ਆਪਣਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੋਹਲਾ ਆਪੇ ਗਾਈਆ। ਜੈ ਜੈਕਾਰ ਜੈ ਦੇਵ, ਗੁਰ ਇਸ਼ਟ ਵਡੀ ਵਡਿਆਈਆ। ਨਿਰਗੁਣ ਸਰਗੁਣ ਲੱਗੇ ਨੇਹੋਂ, ਪ੍ਰੀਤੀਵਾਨ ਪ੍ਰੀਤੀ ਇਕ ਸਮਝਾਈਆ। ਗੁਰ ਕਾ ਅੰਮ੍ਰਿਤ ਮਿੱਠਾ ਰਸ ਮੇਹੋਂ, ਮੇਘ ਮੇਘਲਾ ਆਪ ਬਰਸਾਈਆ। ਅਲੱਖ ਨਿਰੰਜਣ ਬੇਪਰਵਾਹ ਅਭੇਓ, ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਆਪ ਅਲਾਈਆ। ਸਚ ਸੰਦੇਸ਼ਾ ਅਨਕ ਬਾਰ, ਅਨਕ ਕਲਧਾਰੀ ਆਪ ਜਣਾਇੰਦਾ। ਨਰ ਨਰੇਸ਼ਾ ਏਕੰਕਾਰ, ਹੁਕਮੀ ਹੁਕਮ ਆਪ ਵਰਤਾਇੰਦਾ। ਧੁਰ ਦਾ ਲੇਖਾ ਧੁਰ ਦਰਬਾਰ, ਧੁਰ ਦਰਬਾਰ ਆਪ ਪੜ੍ਹਾਇੰਦਾ। ਵਿਸ਼ਨ ਮਹੇਸ਼ ਬ੍ਰਹਮ ਗਣੇਸ਼ ਸੇਵਾਦਾਰ, ਆਦੇਸ ਸਰਬ ਸੀਸ ਝੁਕਾਇੰਦਾ।

ਨਰ ਨਰੇਸ਼ ਬਣ ਸੱਚੀ ਸਰਕਾਰ, ਬਾਸ਼ਕ ਸੇਜ ਆਪ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਵਖਾਇੰਦਾ। ਖੇਲ ਅਵੱਲਾ ਹਰਿ ਕਰਤਾਰ, ਆਦਿ ਜੁਗਾਦਿ ਕਰਾਈਆ। ਜਗਤ ਮਹੱਲਾ ਕਰ ਤਿਆਰ, ਲੱਖ ਚੁਰਾਸੀ ਡੇਰਾ ਲਾਈਆ। ਜਲ ਥਲ ਮਹੀਅਲ ਪਾਵੇ ਸਾਰ, ਧਰਤ ਧਵਲ ਦਏ ਵਡਿਆਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਕੋਟਨ ਕੋਟ ਨਾਉਂ ਰੱਖ ਵਿਚ ਸੰਸਾਰ, ਰਸਨਾ ਜਿਹਵਾ ਜੋੜ ਜੁੜਾਈਆ। ਗੁਰ ਅਵਤਾਰ ਕਰ ਕਰ ਗਏ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਹਰਿ ਕਾ ਅੰਤ ਨਾ ਪਾਰਾਵਾਰ, ਦੋ ਜਹਾਨ ਆਪਣੇ ਚਰਨਾਂ ਹੇਠ ਰਖਾਈਆ। ਆਦਿ ਅੰਤ ਖੇਲ ਕਰੇ ਅਪਾਰ, ਖੇਲਣਹਾਰਾ ਇਕ ਹੋ ਜਾਈਆ। ਅੰਤਮ ਨਿਰਗੁਣ ਨੂਰ ਜੋਤ ਕਰੇ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਧਰਾਈਆ। ਆਪਣਾ ਵੇਸ ਆਪੇ ਧਾਰ, ਆਦਿ ਅੰਤ ਖੇਲ ਕਰਾਇੰਦਾ। ਕਲਜੁਗ ਅੰਤਮ ਨਿਰਾਕਾਰ, ਨਿਰਵੈਰ ਵੇਸ ਵਟਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਸਾਚਾ ਨੈਣ ਇਕ ਉਠਾਇੰਦਾ। ਬ੍ਰਹਿਮੰਡ ਖੰਡ ਪੁਰੀ ਲੋਅ ਪ੍ਰਿਥਮੀ ਆਕਾਸ਼ ਗਗਨ ਮੰਡਲ ਵੇਖੇ ਏਕਾ ਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਅੰਤਮ ਕਲ, ਹਰਿ ਕਰਤਾ ਆਪ ਕਰਾਈਆ। ਸਚ ਸਿੰਘਾਸਣ ਬੈਠਾ ਮਲ, ਸੋਭਾਵੰਤ ਬੇਪਰਵਾਹੀਆ। ਸਚ ਸੰਦੇਸ਼ਾ ਰਿਹਾ ਘਲ, ਕਰੇ ਸਚ ਪੜ੍ਹਾਈਆ। ਵਸਣਹਾਰਾ ਜਲ ਥਲ, ਰੂਪ ਅਨੂਪ ਆਪ ਦਰਸਾਈਆ। ਜੋਤੀ ਸ਼ਬਦੀ ਗਿਆ ਰਲ, ਦਿਸ ਕਿਸੇ ਨਾ ਆਈਆ। ਚੜ੍ਹ ਕੇ ਬੈਠਾ ਮਹੱਲ ਅਟੱਲ, ਉਚ ਮਨਾਰਾ ਸੋਭਾ ਪਾਈਆ। ਬਿਨ ਤੇਲ ਬਾਤੀ ਦੀਪਕ ਗਿਆ ਬਲ, ਨੂਰੋ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਹੱਥ ਰਖਾਈਆ। ਆਪਣਾ ਖੇਲ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਇੰਦਾ। ਚਾਰ ਜੁਗ ਦਾ ਵੇਖ ਵਿਹਾਰ, ਪੂਰਬ ਲੇਖਾ ਸਭ ਦੀ ਝੋਲੀ ਪਾਇੰਦਾ। ਪਰਗਟ ਹੋ ਆਪ ਨਿਰੰਕਾਰ, ਪਰਵਰਦਿਗਾਰ ਵੇਸ ਵਟਾਇੰਦਾ। ਚਾਰ ਵਰਨ ਇਕ ਆਧਾਰ, ਏਕਾ ਬੂਝ ਬੁਝਾਇੰਦਾ। ਚਾਰੇ ਬਾਣੀ ਇਕ ਜੈਕਾਰ, ਚਾਰੇ ਖਾਣੀ ਆਪ ਸਮਝਾਇੰਦਾ। ਚਾਰੇ ਕੁੰਟ ਕਰ ਵਿਚਾਰ, ਦਹਿ ਦਿਸ਼ਾ ਵੇਖ ਵਖਾਇੰਦਾ। ਚੌਥੇ ਜੁਗ ਪਾਵੇ ਸਾਰ, ਚੌਥਾ ਪਦ ਇਕ ਵਡਿਆਇੰਦਾ। ਏਕਾ ਨਾਦ ਸ਼ਬਦ ਧੁਨਕਾਰ, ਅਨਾਦੀ ਨਾਦ ਆਪ ਵਜਾਇੰਦਾ। ਸਰਬ ਜੀਆਂ ਦਾ ਸਾਂਝਾ ਯਾਰ, ਸਗਲਾ ਸੰਗ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਆਪਣੇ ਹੱਥ ਰਖਾਇੰਦਾ। ਅਗਲਾ ਲੇਖਾ ਸ੍ਰੀ ਭਗਵਾਨ, ਆਪਣੇ ਹੱਥ ਰਖਾਈਆ। ਜੈ ਜੈਕਾਰ ਦੋ ਜਹਾਨ, ਜੀਵਣ ਜੁਗਤ ਦਏ ਸਮਝਾਈਆ। ਏਥੇ ਓਥੇ ਦੇਵੇ ਮਾਣ, ਸਦਾ ਸੁਹੇਲਾ ਹੋਏ ਸਹਾਈਆ। ਚਾਰ ਵਰਨ ਢੋਲਾ ਏਕਾ ਗਾਣ, ਘਰ ਵੱਜਦੀ ਰਹੇ ਵਧਾਈਆ। ਚਾਰੇ ਬਾਣੀ ਕਰ ਪਰਵਾਨ, ਸਚ ਪਰਵਾਨਾ ਹੱਥ ਫੜਾਈਆ। ਚਾਰੇ ਖਾਣੀ ਦੇ ਗਿਆਨ, ਗੁਰ ਗਿਆਨ ਇਕ ਦ੍ਰਿੜਾਈਆ। ਸਚਖੰਡ ਹੋ ਪਰਧਾਨ, ਸਚ ਪਰਧਾਨਗੀ ਇਕ ਕਮਾਈਆ। ਲੋਕਮਾਤ ਸਤਿ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਈਆ। ਲੋਕ ਚੌਦਾਂ ਮਾਰ ਧਿਆਨ, ਚੌਦਾਂ ਤਬਕ ਦਏ ਸਮਝਾਈਆ। ਆਦਿ ਜੁਗਾਦੀ ਇਕ ਨਿਗਹਬਾਨ, ਦੂਜਾ ਨੂਰ ਨਾ ਕੋਇ ਦਰਸਾਈਆ। ਕਲਜੁਗ ਅੰਤਮ ਪਰਗਟ ਹੋਇਆ ਸ੍ਰੀ ਭਗਵਾਨ, ਭਗਵਨ ਆਪਣਾ ਰੂਪ ਵਟਾਈਆ। ਸ੍ਰਿਸ਼ਟ ਸਬਾਈ ਦੇਵੇ ਦਾਨ, ਦਾਤਾ ਦਾਨੀ ਆਪ ਅਖਵਾਈਆ। ਅੰਤ ਕੰਤ ਕਰੇ ਕਲਿਆਣ, ਕਾਲ ਗਰਾਸ

ਨਾ ਕੋਇ ਕਰਾਈਆ। ਜੋ ਜਨ ਗਾਵੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੈ ਜੈ ਜੈਕਾਰ ਬ੍ਰਹਮ ਬ੍ਰਹਿਮਾਂਡ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਇਕ ਜੈਕਾਰਾ ਸਰਬ ਸਹਾਰਾ, ਨਾਮ ਆਪਣੇ ਜੈ ਕਰਾਈਆ।

ਜੈ ਜੈਕਾਰ ਵਿਸ਼ਨੂੰ ਭਗਵਾਨ, ਵਿਸ਼ਵ ਆਪਣਾ ਖੇਲ ਕਰਾਇੰਦਾ। ਸਤਿ ਸਤਿਵਾਦੀ ਹੋ ਪਰਧਾਨ, ਨਾਮ ਪਰਧਾਨਗੀ ਇਕ ਰਖਾਇੰਦਾ। ਨੌਂ ਚਾਰ ਚੁਕਾਏ ਆਣ, ਆਪਣੀ ਆਣ ਏਕਾ ਪਾਇੰਦਾ। ਲੇਖਾ ਜਾਣੇ ਦੋ ਜਹਾਨ, ਦੋਏ ਦੋਏ ਆਪਣੇ ਰੂਪ ਵਖਾਇੰਦਾ। ਦਰ ਦਰਵੇਸ਼ ਬਹਿ ਬਹਿ ਮੰਗਣ ਸਾਰੇ ਦਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੈ ਜੈਕਾਰ ਇਕ ਕਰਾਇੰਦਾ। ਜੈ ਜੈਕਾਰ ਹਰਿ ਮਿਹਰਵਾਨ, ਏਕਾ ਏਕ ਜਣਾਈਆ। ਕਲਜੁਗ ਉਠੇ ਬਾਲ ਅਞਾਣ, ਬਾਲੀ ਬੁੱਧ ਰਖਾਈਆ। ਪੁਰਖ ਅਬਿਨਾਸ਼ੀ ਦੇ ਦਾਨ, ਖਾਲੀ ਝੋਲੀ ਅੱਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੈ ਜੈਕਾਰ ਇਕ ਕਰਾਈਆ। ਦੇ ਦਾਨ ਮੇਰੇ ਭਗਵੰਤ, ਤੇਰੇ ਹੱਥ ਮੇਰੀ ਵਡਿਆਈਆ। ਕਲਜੁਗ ਵੇਲਾ ਆਇਆ ਅੰਤ, ਲੋਕਮਾਤ ਰਹਿਣ ਨਾ ਪਾਈਆ। ਦੁਖੀ ਹੋਏ ਤੇਰੇ ਸੰਤ, ਧਰਤ ਧਵਲ ਰਹੀ ਕੁਰਲਾਈਆ। ਲੋਕਮਾਤ ਮਾਇਆ ਬੇਅੰਤ, ਆਪਣਾ ਬਲ ਰਹੀ ਜਣਾਈਆ। ਨੌਂ ਖੰਡ ਪ੍ਰਿਥਮੀ ਗੜ੍ਹ ਬਣੀ ਹਉਮੇ ਹੰਗਤ, ਹੰ ਬ੍ਰਹਮ ਨਾ ਕੋਈ ਸਹਾਈਆ। ਨਾ ਕੋਈ ਬਣਾਏ ਸਾਚੀ ਸੰਗਤ, ਚਾਰ ਵਰਨ ਪਈ ਲੜਾਈਆ। ਭੇਵ ਨਾ ਪਾਏ ਕੋਈ ਪੰਡਤ, ਮੁਲਾਂ ਸ਼ੇਖ਼ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸਤ ਦਏ ਵਰਤਾਈਆ। ਸਤਿਜੁਗ ਸਾਚਾ ਕਰੇ ਧਿਆਨ, ਪ੍ਰਭ ਚਰਨ ਧਿਆਨ ਲਗਾਇੰਦਾ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਮਿਹਰ ਏਕਾ ਝੋਲੀ ਪਾਇੰਦਾ। ਸਾਚਾ ਦੇ ਸਤਿ ਗਿਆਨ, ਵਸਤ ਮਹਾਨ ਇਕ ਵਰਤਾਇੰਦਾ। ਜੈ ਜੈਕਾਰ ਕਰੇ ਜਹਾਨ, ਤੇਰਾ ਢੋਲਾ ਏਕਾ ਗਾਇੰਦਾ। ਦੂਜਾ ਰਹੇ ਨਾ ਕੋਇ ਨਿਸ਼ਾਨ, ਨਿਸ਼ਾਨਾ ਸਭ ਦਾ ਅੰਤ ਮਿਟਾਇੰਦਾ। ਤਖ਼ਤ ਨਿਵਾਸੀ ਬਹਿ ਰਾਜ ਰਾਜਾਨ, ਸਾਚਾ ਤਖ਼ਤ ਆਪ ਸੁਹਾਇੰਦਾ। ਹੁਕਮੀ ਹੁਕਮ ਕਰੇ ਸਚ ਫ਼ਰਮਾਣ, ਧੁਰ ਫ਼ਰਮਾਣਾ ਆਪ ਜਣਾਇੰਦਾ। ਜੈ ਜੈਕਾਰ ਵਿਸ਼ਨੂੰ ਭਗਵਾਨ, ਭਗਵਾਨ ਢੋਲਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਇੰਦਾ। ਜੈ ਜੈਕਾਰ ਦੇ ਗੀਤ, ਤੇਰੇ ਅੱਗੇ ਮੰਗ ਮੰਗਾਈਆ। ਸਤਿਜੁਗ ਚਲੇ ਸਾਚੀ ਰੀਤ, ਤੇਰਾ ਰਾਹ ਦਏ ਵਖਾਈਆ। ਨਾਤਾ ਤੁਟੇ ਮੰਦਰ ਮਸੀਤ, ਸ਼ਿਵਦੁਆਲਾ ਮੱਠ ਫੇਰਾ ਕੋਇ ਨਾ ਪਾਈਆ। ਘਰ ਘਰ ਮਿਲੇ ਬ੍ਰਹਮ ਮਤ, ਜਗਤ ਗਿਆਨ ਨਾ ਕੋਇ ਵਡਿਆਈਆ। ਸਾਚਾ ਮਾਰਗ ਆਪਣਾ ਦੱਸ, ਬਣ ਰਹਿਬਰ ਮੇਰੇ ਮਾਹੀਆ। ਤੇਰਾ ਨਾਉਂ ਕਰਾਂ ਪਰਕਾਸ਼, ਜੈ ਜੈਕਾਰ ਕਰੇ ਲੋਕਾਈਆ। ਤੇਰੇ ਭਗਤਾਂ ਬਣਾਂ ਦਾਸ, ਬਣ ਦਾਸੀ ਸੇਵ ਕਮਾਈਆ। ਤੂੰ ਮੇਰੀ ਪੂਰੀ ਕਰਨੀ ਆਸ, ਮੈਂ ਇਕੋ ਇਛਿਆ ਰਿਹਾ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜੈ ਜੈਕਾਰ ਤੇਰੇ ਨਾਮ ਵਡਿਆਈਆ। ਸਾਚੀ ਇਛਿਆ ਪੂਰੀ ਕਰ, ਕਰਨਹਾਰ ਮੇਰੇ ਗੁਸਾਈਂਆ। ਆ ਕੇ ਡਿੱਗਾ ਤੇਰੇ ਦਰ, ਇਕ ਤੇਰੀ ਓਟ ਤਕਾਈਆ। ਕਲਜੁਗ ਅੰਤਮ ਦੇ ਦੇ ਵਰ, ਫੜ ਮੇਰੀਆਂ ਦੋਵੇਂ ਬਾਹੀਂਆ। ਕੂੜੀ ਕਿਰਿਆ ਮਿਟੇ ਡਰ, ਸਚ ਸੁੱਚ ਵੱਜਣ ਵਧਾਈਆ।

ਏਕਾ ਮਾਣ ਨਾਰੀ ਨਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੇ ਸਾਹਿਬ ਸੱਚੇ ਮਾਹੀਆ। ਦੇ ਦੇ ਵਰ ਮੇਰੇ ਭਗਵੰਤ, ਸਤਿਜੁਗ ਝੋਲੀ ਅੱਗੇ ਡਾਹਿੰਦਾ। ਤੂੰ ਆਦਿ ਜੁਗਾਦਿ ਬਣਾਏਂ ਬਣਤ, ਘੜਨ ਭੰਨਣਹਾਰ ਖੇਲ ਕਰਾਇੰਦਾ। ਮੈਂ ਤੇਰਾ ਗਾਵਾਂ ਮੰਤ, ਮੰਤਰ ਇਕੋ ਨਾਮ ਦ੍ਰਿੜਾਇੰਦਾ। ਲੇਖਾ ਜਾਣਾਂ ਜੀਵ ਜੰਤ, ਜੰਤ ਜੀਵ ਤੇਰਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਧ ਬਿਨ ਅਵਰ ਨਾ ਕੋਇ ਭਾਇੰਦਾ। ਤੁਧ ਬਿਨ ਅਵਰ ਨਾ ਕੋਇ ਦੀਸੇ, ਨੇਤਰ ਨੈਣ ਨਜ਼ਰ ਕੋਇ ਨਾ ਆਈਆ। ਤੂੰ ਸ਼ਾਹ ਪਾਤਸ਼ਾਹ ਜਗਤ ਜਗਦੀਸ਼ੇ, ਜਗਦੀਸ਼ਰ ਤੇਰੀ ਵਡ ਵਡਿਆਈਆ। ਮੈਂ ਮੰਨਾਂ ਤੇਰੀ ਹਦੀਸੇ, ਨਿਉਂ ਨਿਉਂ ਸੀਸ ਝੁਕਾਈਆ। ਤੇਰਾ ਖੇਲ ਬੀਸ ਬੀਸੇ, ਏਕ ਏਕੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਨਾਮ ਵੱਜੇ ਵਧਾਈਆ। ਵੱਜੇ ਵਧਾਈ ਤੇਰੇ ਨਾਉਂ, ਹਉਂ ਸਿਫ਼ਤੀ ਸਿਫ਼ਤ ਸਾਲਾਹਿੰਦਾ। ਤੂੰ ਠਾਕਰ ਸਵਾਮੀ ਪਿਤਾ ਮਾਉਂ, ਹਉਂ ਬਾਲਕ ਰੂਪ ਧਰਾਇੰਦਾ। ਤੂੰ ਵਸੇਂ ਹਰ ਘਟ ਥਾਉਂ, ਮੈਂ ਤੇਰੀ ਓਟ ਰਖਾਇੰਦਾ। ਤੂੰ ਕਰਦਾ ਸਚ ਨਿਆਉਂ, ਸਾਚੇ ਤਖ਼ਤ ਸੋਭਾ ਪਾਇੰਦਾ। ਤੂੰ ਆਦਿ ਅੰਤ ਪਕੜੇਂ ਬਾਹੋਂ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਆਪਣਾ ਵਰ, ਇਕ ਤੇਰੀ ਆਸ ਰਖਾਇੰਦਾ। ਇਕੋ ਰੱਖੀ ਤੇਰੀ ਆਸ, ਮੇਰੇ ਸਾਹਿਬ ਸੱਚੇ ਸੁਲਤਾਨਾ। ਤਿੰਨ ਜੁਗ ਦੀ ਬੁਝੇ ਪਿਆਸ, ਅੰਮ੍ਰਿਤ ਮੇਘ ਇਕ ਬਰਸਾਨਾ। ਮੇਰੇ ਵਸਣਾ ਸਦਾ ਸਾਥ, ਸਗਲਾ ਸੰਗ ਨਿਭਾਨਾ। ਮੈਂ ਗਾਵਾਂ ਤੇਰੀ ਗਾਥ, ਨਿਰਗੁਣ ਸਰਗੁਣ ਇਕ ਤਰਾਨਾ। ਤੂੰ ਲਹਿਣਾ ਚੁਕੌਣਾ ਮਸਤਕ ਮਾਥ, ਪਾਰਬ੍ਰਹਮ ਸ੍ਰੀ ਭਗਵਾਨਾ। ਤੂੰ ਹੋਏਂ ਸਹਾਈ ਅਨਾਥਾਂ ਨਾਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਦਾਨਾ। ਏਕਾ ਦਾਨ ਦੇ ਦੇ ਦਾਤ, ਤੇਰੇ ਅੱਗੇ ਮੇਰੀ ਅਰਜ਼ੋਈਆ। ਤੂੰ ਪੁਛ ਮੇਰੀ ਵਾਤ, ਮੈਂ ਤੇਰੀ ਓਟ ਤਕਾਈਆ। ਚਾਰ ਕੁੰਟ ਅੰਧੇਰੀ ਰਾਤ, ਤੇਰੇ ਬਿਨ ਨਾ ਕੋਇ ਬਦਲਾਈਆ। ਤਿੰਨ ਜੁਗ ਨਾ ਖੋਲ੍ਹਿਆ ਤਾਕ, ਆਪਣੇ ਅੰਦਰ ਬੰਦ ਰਖਾਈਆ। ਲੱਖ ਚੁਰਾਸੀ ਨਾਲੋਂ ਤੋੜ ਸਾਕ, ਨਾਤਾ ਏਕਾ ਘਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਚਲਾਂ ਸਦਾ ਰਜਾਈਆ। ਤੇਰੀ ਰਜ਼ਾ ਮੈਨੂੰ ਮਨਜ਼ੂਰ, ਮਿਹਰਵਾਨ ਮਿਹਰਵਾਨ ਮਿਹਰਵਾਨਾ। ਤੂੰ ਆਪਣਾ ਨਾਮ ਦੇ ਜ਼ਰੂਰ, ਰਾਗੀ ਨਾਦੀ ਬ੍ਰਹਿਮਾਦੀ ਸੁਣੇ ਤੇਰਾ ਤਰਾਨਾ। ਤੂੰ ਪ੍ਰਗਟ ਹਾਜ਼ਰ ਹਜ਼ੂਰ, ਦਰ ਦੇਣਾ ਦਰਸ ਮਹਾਨਾ। ਨੌਂ ਖੰਡ ਪ੍ਰਿਥਮੀ ਤਪੇ ਵਾਂਗ ਤੰਦੂਰ, ਅੰਮ੍ਰਿਤ ਮੇਘ ਇਕ ਬਰਸਾਨਾ। ਨਾਤਾ ਤੋੜ ਕੂੜੋ ਕੂੜ, ਕੂੜੀ ਕਿਰਿਆ ਮੇਟ ਮਿਟਾਨਾ। ਤੇਰੇ ਭਗਤ ਮੰਗਣ ਤੇਰੀ ਧੂੜ, ਤੇਰਾ ਰਾਹ ਤਕਾਨਾ। ਤੂੰ ਬਖ਼ਸ਼ੀਂ ਸਰਬ ਕਸੂਰ, ਰਹਿਮਤ ਕਰ ਕਿਰਪਾ ਸ੍ਰੀ ਭਗਵਾਨਾ। ਸ੍ਰੀ ਭਗਵਾਨ ਪਿਆ ਹੱਸ, ਹੱਸ ਹੱਸ ਖ਼ੁਸ਼ੀ ਮਨਾਈਆ। ਅੰਤ ਚਲੇ ਨਾ ਕੋਈ ਕਿਸੇ ਵਸ, ਸਤਿਜੁਗ ਤੇਰੀ ਧੀਰ ਧਰਾਈਆ। ਕਲਜੁਗ ਕੂੜਾ ਜਾਣਾ ਨੱਸ, ਆਪਣਾ ਭਾਰ ਉਠਾਈਆ। ਪੁਰਖ ਅਬਿਨਾਸ਼ੀ ਗੁਰਮੁਖਾਂ ਅੰਦਰ ਜਾਣਾ ਵਸ, ਤੇਰਾ ਸੰਗ ਨਿਭਾਈਆ। ਪ੍ਰੇਮ ਪਿਆਰ ਅੰਦਰ ਜਾਏ ਫਸ, ਸਾਚੀ ਡੋਰੀ ਤੰਦ ਬੰਧਾਈਆ। ਕੂੜੀ ਕਿਰਿਆ ਦੇਵੇ ਝਸ, ਉਪਰ ਆਪਣਾ ਭਾਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੀਰਜ ਇਕ ਧੀਰ ਧਰਾਈਆ। ਧੀਰਜ ਦੇਵੇ ਸਚ ਭਰਵਾਸਾ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਸਤਿਜੁਗ ਤੇਰੇ ਅੰਦਰ ਸਤਿ ਸਤਿ ਵਾਸਾ, ਸਤਿ ਸਤਿਵਾਦੀ ਆਪ ਕਰਾਇੰਦਾ।

ਗੁਰਮੁਖ ਦੇਣਾ ਤੇਰਾ ਸਾਥਾ, ਸਗਲਾ ਸੰਗ ਨਿਭਾਇੰਦਾ। ਚਾਰ ਜੁਗ ਚਾਰ ਵਰਨ ਜਣਾਏ ਇਕੋ ਗਾਥਾ, ਏਕਾ ਅੱਖਰ ਆਪ ਪੜ੍ਹਾਇੰਦਾ। ਕਰੇ ਖੇਲ ਪੁਰਖ ਸਮਰਾਥਾ, ਸਮਰਥ ਆਪਣੀ ਧਾਰ ਚਲਾਇੰਦਾ। ਪੂਰਾ ਕਰੇ ਭਵਿਖਤ ਵਾਕਾ, ਗੁਰ ਅਵਤਾਰ ਭੇਵ ਚੁਕਾਇੰਦਾ। ਅੱਗੇ ਚਲਾਏ ਆਪਣਾ ਸਾਕਾ, ਲਿਖ ਲਿਖ ਲੇਖ ਨਾ ਕੋਇ ਸਮਝਾਇੰਦਾ। ਨਿਰਗੁਣ ਨੂਰ ਜੋਤ ਪ੍ਰਕਾਸ਼ਾ, ਪ੍ਰਕਾਸ਼ ਆਪਣਾ ਨੂਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਸੰਗ ਵਖਾਇੰਦਾ । ਸਤਿਜੁਗ ਸਾਚੇ ਤੇਰਾ ਸੰਗ, ਸਗਲਾ ਆਪ ਨਿਭਾਈਆ। ਨੌਂ ਨੌਂ ਵੱਜੇ ਇਕ ਮਰਦੰਗ, ਮਰਦ ਮਰਦਾਨਾ ਆਪ ਵਜਾਈਆ। ਦੋ ਜਹਾਨਾਂ ਬੈਠਾ ਲੰਘ, ਸਚ ਸਿੰਘਾਸਣ ਆਸਣ ਲਾਈਆ। ਸ੍ਰਿਸ਼ਟ ਸਬਾਈ ਸੁਣਾਏ ਛੰਦ, ਗੀਤ ਗੋਬਿੰਦ ਆਪ ਅਲਾਈਆ। ਹਰਿਜਨ ਦੇਵੇ ਇਕ ਅਨੰਦ, ਘਰ ਘਰ ਵਿਚ ਖ਼ੁਸ਼ੀ ਮਨਾਈਆ। ਲੇਖੇ ਲਾਏ ਬੱਤੀ ਦੰਦ, ਰਸਨਾ ਜਿਹਵਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤੇਰਾ ਸੰਗ ਵਖਾਈਆ। ਤੇਰਾ ਸੰਗ ਸੋਹੰ ਸੋ, ਹੰ ਬ੍ਰਹਮ ਆਪ ਬਣਾਇੰਦਾ। ਆਦਿ ਅੰਤ ਆਪੇ ਹੋ, ਆਪਣੀ ਖੇਲ ਕਰਾਇੰਦਾ। ਆਦਿ ਜੁਗਾਦੀ ਬੀਜ ਬੋ, ਲੱਖ ਚੁਰਾਸੀ ਫੁੱਲ ਫੁਲਵਾੜੀ ਆਪ ਮਹਿਕਾਇੰਦਾ। ਅੰਤ ਪਤ ਡਾਲੀ ਆਪੇ ਲਏ ਖੋ, ਆਪਣਾ ਹੁਕਮ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਗਲਾ ਸੰਗ ਇਕ ਵਖਾਇੰਦਾ। ਸਗਲਾ ਸੰਗ ਸਤਿ ਸਰੂਪ, ਸਤਿ ਸਤਿਵਾਦੀ ਆਪ ਜਣਾਈਆ। ਆਤਮ ਪਰਮਾਤਮ ਦੱਸੇ ਆਪਣੀ ਕੂਟ, ਏਕਾ ਮੰਦਰ ਵੱਜੇ ਵਧਾਈਆ। ਇਕ ਸੁਲਤਾਨ ਇਕ ਭੂਪ, ਏਕਾ ਸ਼ਾਹੋ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੰਗ ਰਖਾਈਆ। ਸਾਚਾ ਸੰਗ ਸੋਹੰ ਨਾਦ, ਅਨਾਦੀ ਆਪ ਵਜਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਰੱਖੇ ਸਾਥ, ਸਗਲਾ ਸੰਗ ਆਪ ਹੋ ਆਇੰਦਾ। ਵਿਸ਼ਨੂੰ ਸੇਵਾ ਕਰੇ ਛਿਨ ਛਿਨ ਦਾਸ, ਸੇਵਕ ਆਪਣਾ ਨਾਉਂ ਧਰਾਇੰਦਾ। ਭਗਵਨ ਜੋਤ ਕਰੇ ਪਰਕਾਸ਼, ਨੂਰੋ ਨੂਰ ਡਗਮਗਾਇੰਦਾ। ਜੈ ਜੈਕਾਰ ਕਰੇ ਪ੍ਰਿਥਮੀ ਆਕਾਸ਼, ਰਵ ਸਸ ਏਕਾ ਢੋਲਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਗਲਾ ਸੰਗ ਆਪ ਨਿਭਾਇੰਦਾ। ਸਤਿਜੁਗ ਉਠ ਕਰੇ ਨਿਮਸ਼ਕਾਰ, ਤੇਰੀ ਵਾਹ ਵਾਹ ਵਡੀ ਵਡਿਆਈਆ। ਤੇਰੇ ਨਾਉਂ ਜੈ ਜੈਕਾਰ, ਜੈ ਜੈਕਾਰ ਜਗਤ ਸ਼ਨਵਾਈਆ। ਮਾਰਗ ਲਾਇਆ ਅਪਰ ਅਪਾਰ, ਬੇਅੰਤ ਵਡੀ ਵਡਿਆਈਆ। ਜੀਉਂਦਿਆਂ ਗੁਰਮੁਖ ਵਸੇ ਨਾਲ, ਮਰਿਆਂ ਜੂਨੀ ਜੂਨੀ ਨਾ ਕੋਈ ਭੁਆਈਆ। ਲੇਖਾ ਲਿਖ ਅਗੰਮ ਅਪਾਰ, ਅਗੰਮੜੀ ਕਾਰ ਕਮਾਈਆ। ਸਚਖੰਡ ਦਾ ਸਚ ਵਿਹਾਰ, ਲੋਕਮਾਤ ਕਰਾਈਆ। ਛੱਤੀ ਜੁਗ ਦਾ ਦਏ ਅਧਾਰ, ਗੁਰ ਅਵਤਾਰਾਂ ਝੋਲੀ ਪਾਈਆ। ਬਹੱਤਰ ਜਨ ਕਰ ਪਿਆਰ, ਜਨ ਜਨਣੀ ਬਣਿਆ ਪਿਤਾ ਮਾਈਆ। ਸੱਤਰ ਵੇਖੇ ਸਾਚੇ ਲਾੜ, ਗੁਰਸਿਖ ਸਾਚੇ ਘੋੜ ਚੜ੍ਹਾਈਆ। ਚੁਹੱਤਰਾਂ ਆਈ ਆਪਣੀ ਵਾਰ, ਸੱਤ ਚਾਰ ਵੱਜੇ ਵਧਾਈਆ। ਕਰੇ ਖੇਲ ਆਪ ਨਿਰੰਕਾਰ, ਨਿਰਗੁਣ ਆਪਣਾ ਪਰਦਾ ਲਾਹੀਆ। ਗੋਬਿੰਦ ਗੁਰ ਗੁਰ ਹੋ ਤਿਆਰ, ਤ੍ਰੈਗੁਣ ਮੀਤਾ ਠਾਂਡਾ ਸੀਤਾ ਸਚ ਸਤਿ ਫੇਰਾ ਪਾਈਆ। ਸਤਿਜੁਗ ਸਾਚੀ ਰੀਤਾ ਚਲੇ ਵਿਚ ਸੰਸਾਰ, ਸਾਤਾ ਚੌਕਾ ਨੌਕਾ ਨਈਆ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਦੇਵੇ ਸਾਚਾ ਦਾਨ, ਜੈ ਜੈਕਾਰ ਏਕਾ ਰਾਗ ਅਲਾਈਆ।