ਪੁਸਤਕਾਲਾਭਾਗ ੧੨

੯ ਜੇਠ ੨੦੧੯ ਬਿਕਰਮੀ ਅਜੀਤ ਸਿੰਘ ਦੇ ਗ੍ਰਹਿ ਬਟਾਲਾ

ਸੁਣੋ ਹਰਿ ਗਾਥਾ ਅਨਡਿਠ, ਜਗਤ ਨੇਤਰ ਨਜ਼ਰ ਨਾ ਆਈਆ। ਜੁਗ ਚੌਕੜੀ ਸਾਧ ਸੰਤ ਗੁਰ ਅਵਤਾਰ ਪੀਰ ਪੈਗ਼ੰਬਰ ਕਾਇਆ ਮੰਦਰ ਅੰਦਰ ਲੇਖਾ ਦਸ ਕੇ ਗਏ ਸਵਾ ਗਿੱਠ, ਨਿਰਗੁਣ ਪੈਮਾਨਾ ਪਰਮ ਪੁਰਖ ਆਪਣਾ ਇਕ ਬਣਾਈਆ। ਲੱਖ ਚੁਰਾਸੀ ਅੰਦਰ ਵੰਡਿਆ ਹਿੱਸ, ਹਿੱਸਾ ਹਿਸਾਬ ਕਿਤਾਬ ਵਿਚ ਨਵ ਨੌਂ ਆਪ ਰਖਾਈਆ। ਆਤਮ ਪਰਮਾਤਮ ਪਰਮਾਤਮ ਆਤਮ ਇਕ ਦੂਜੇ ਨੂੰ ਪਏ ਦਿਸ, ਦਿਸ਼ਾ ਉਤਰ ਪੂਰਬ ਪੱਛਮ

ਦੱਖਣ ਨਾ ਵੰਡ ਵੰਡਾਈਆ। ਜੇ ਕੋਈ ਪੁੱਛੇ ਹਰਿ ਜੂ ਵਸੇ ਧਾਮ ਕਿਸ, ਹਰਿ ਗੁਣ ਗਾ ਗਾ ਹਰਿ ਭਗਤ ਦੇਣ ਜਣਾਈਆ। ਜੀਵ ਜੰਤ ਜਗਤ ਜਗਿਆਸੂ ਪੀਸਣ ਰਿਹਾ ਪਿਸ, ਦੋ ਜਹਾਨ ਸ੍ਰੀ ਭਗਵਾਨ ਤ੍ਰੈਭਵਨ ਧਨੀ ਆਪਣੀ ਚੱਕੀ ਇਕ ਚਲਾਈਆ। ਅੰਤਮ ਸਭ ਨੂੰ ਦੇਵੇ ਆਪਣੀ ਪਿੱਠ, ਲੋਕਮਾਤ ਸਭ ਦਾ ਲੇਖਾ ਦਏ ਮੁਕਾਈਆ। ਨਿਰਗੁਣ ਨਿਰਗੁਣ ਘਰ ਸਰਗੁਣ ਨਾਤਾ ਤੋੜ ਕਰੇ ਸਾਚਾ ਹਿੱਤ, ਭਵਿਖਤ ਭੇਖ ਆਪਣੀ ਰੇਖ ਰੰਗ ਨਾ ਕੋਇ ਵਖਾਈਆ। ਕਲਜੁਗ ਅੰਤ ਸ੍ਰੀ ਭਗਵੰਤ ਗੁਰਮੁਖਾਂ ਲੇਖਾ ਆਪ ਲਿਖ, ਗੁਰ ਅਵਤਾਰਾਂ ਲਹਿਣਾ ਮੂਲ ਚੁਕਾਈਆ। ਨਿਤ ਨਵਿਤ ਆਵੇ ਜਾਵੇ ਕਰੇ ਖੇਲ ਸਚਖੰਡ ਨਿਵਾਸੀ ਸਾਚੇ ਦੇਸ, ਲੋਕ ਪਰਲੋਕ ਆਪਣਾ ਰਾਹ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਅਨਡਿਠੜੀ ਗਾਥਾ ਪੁਰਖ ਸਮਰਾਥਾ, ਅਜੂਨੀ ਰਹਿਤ ਅਨਭਵ ਪਰਕਾਸ਼ ਪੁਰਖ ਅਬਿਨਾਸ਼ ਆਪਣੀ ਆਪ ਜਣਾਈਆ। ਸਾਚੀ ਗਾਥਾ ਸੁਣੋ ਜਨ ਮੀਤ, ਹਰਿ ਮਿੱਤਰ ਪਿਆਰਾ ਆਪ ਜਣਾਇੰਦਾ। ਨਵ ਨੌਂ ਚਾਰ ਚਲਾਈ ਰੀਤ, ਗੁਰ ਅਵਤਾਰ ਸੇਵ ਲਗਾਇੰਦਾ। ਮਾਰਗ ਦੱਸ ਦੱਸ ਮੰਦਰ ਮਸਜਿਦ ਮੱਠ ਮਸੀਤ, ਨਿਰਗੁਣ ਆਪਣਾ ਮੁਖ ਛੁਪਾਇੰਦਾ। ਕਲਜੁਗ ਅੰਤ ਅਵੱਲੜੀ ਰੀਤ, ਰੀਤੀਵਾਨ ਆਪ ਕਰਾਇੰਦਾ। ਆਤਮ ਪਰਮਾਤਮ ਸਾਚਾ ਗੀਤ, ਚਾਰ ਖਾਣੀ ਚਾਰ ਬਾਣੀ ਚਾਰ ਕੁੰਟ ਸੀਸ ਨਿਵਾਇੰਦਾ। ਜਨ ਭਗਤਾਂ ਨਾਦ ਸੁਣਾਏ ਇਕ ਅਨਡੀਠ, ਛੱਤੀ ਰਾਗ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਅੱਖਰ ਅੱਖਰ ਆਪ ਬਣਾਇੰਦਾ। ਸੁਣੋ ਰਾਗ ਰੰਗ ਮਹੱਲ, ਮਹੱਲਾ ਹਰਿ ਜੂ ਆਪ ਬਣਾਇਆ। ਗੁਰਮੁਖ ਵੇਖ ਉਚ ਅਟੱਲ, ਘਰ ਘਰ ਵਿਚ ਸੋਭਾ ਪਾਇਆ। ਕਹਿ ਕਹਿ ਗਏ ਘਰ ਅਬਚਲ, ਅਬਚਲ ਨਗਰ ਹਰਿ ਆਪ ਬਣਾਇਆ। ਕਿਸੇ ਹੱਥ ਨਾ ਆਵੇ ਜੰਗਲ ਜੂਹ ਉਜਾੜ ਪਹਾੜ ਡੂੰਘੀ ਡਲ, ਕੋਟਨ ਕੋਟ ਜਲ ਥਲ ਰਹੇ ਕੁਰਲਾਇਆ। ਗਗਨ ਉਪਰ ਗਗਨ ਦੀਪਕ ਰਿਹਾ ਬਲ, ਬਿਨ ਅਗਨੀ ਹਵਨ ਕਰਾਇਆ। ਦੂਰ ਦੁਰਾਡਾ ਵੇਖ ਨਾਨਕ ਕਬੀਰ ਗਿਆ ਮੰਨ, ਬੇਅੰਤ ਤੇਰੀ ਪ੍ਰਭ ਮਾਇਆ। ਤੂੰ ਦਾਤਾ ਦਾਤਾਰ ਜਨਨੀ ਜਨ, ਹਉਂ ਬਾਲਕ ਸੇਵ ਕਮਾਇਆ। ਸੋ ਪੁਰਖ ਨਿਰੰਜਣ ਏਕਾ ਰਾਗ ਸ਼ਬਦ ਸੁਣਾਇਆ ਕੰਨ, ਬਿਨ ਰਸਨਾ ਜਿਹਵਾ ਗਾਇਆ। ਨਿਰਗੁਣ ਨਾਨਕ ਕਹੇ ਧੰਨ ਧੰਨ ਧੰਨ, ਸਰਗੁਣ ਨਾਨਕ ਵੰਡ ਵੰਡਾਇਆ। ਕਲਜੁਗ ਅੰਤਮ ਹੋ ਮਿਹਰਵਾਨ, ਨਿਹਕਰਮੀ ਜਨ ਭਗਤਾਂ ਕਰਮ ਕਾਂਡ ਰੋਗ ਮਿਟਾਇਆ। ਇਕ ਵਖਾਈ ਸਾਚੀ ਸਰਨ, ਸਰਨਗਤ ਆਪ ਹੋ ਆਇਆ। ਕਥਾ ਅਕੱਥ ਕਹਾਣੀ ਇਕੋ ਪੜ੍ਹਨ, ਸੁਣ ਸੁਣ ਹਰਿ ਜੂ ਖ਼ੁਸ਼ੀ ਮਨਾਇਆ। ਸੁਰਤ ਸਵਾਣੀ ਆਪਣੀ ਮੰਜ਼ਲ ਚੜ੍ਹਨ, ਮੰਜ਼ਲ ਚੜ੍ਹ ਮਹਿਬੂਬ ਆਪਣਾ ਇਕੋ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਨਾਮ ਇਕ ਸੁਣਾਇਆ। ਸੁਣ ਸੁਣ ਥੱਕੇ ਜਗਤ ਕੰਨ, ਕਾਇਆ ਕਾਗ ਵਾਂਗ ਕੁਰਲਾਈਆ। ਇਕੋ ਸਾਹਿਬ ਜਾਏ ਮੰਨ, ਮਨ ਮਨਸਾ ਪੂਰ ਕਰਾਈਆ। ਸੁਣੇ ਸੁਣਾਏ ਗੁਣ ਨਿਧਾਨ, ਗੁਣਵੰਤਾ ਗੁਣ ਸਾਚਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਇਕ ਵਰ, ਸੁਨ ਸਮਾਧ ਕਰ ਅਜ਼ਾਦ, ਇਸਮ ਆਜ਼ਮ ਮੁਆਜ਼ਮ ਨੂਰੀ ਅੱਖਰ ਇਕ ਸੁਣਾਈਆ। ਨੂਰੀ ਅੱਖਰ ਇਕੋ ਅਲਫ਼, ਆਰਫ਼ ਹੱਥ ਕਿਸੇ ਨਾ ਆਇਆ। ਈਸਾ ਮੂਸਾ ਚੜ੍ਹ ਕੇ ਚੁਕਿਆ ਹਲਫ਼, ਦੋਏ ਜੋੜ ਸਯਦਾ ਸੀਸ ਝੁਕਾਇਆ। ਚਾਰੋਂ ਕੁੰਟ ਨਜ਼ਰੀ ਆਏ ਤੇਰੀ ਤਰਫ਼, ਦਿਸ਼ਾ ਵੰਡ ਨਾ ਕੋਇ ਵੰਡਾਇਆ।

ਤੇਰਾ ਨੂਰ ਅਰਸ਼ ਕੁਰਸ਼, ਕਾਇਆ ਕਾਅਬਾ ਰੂਪ ਵਖਾਇਆ। ਜਲਵਾ ਜਲਾਲ ਉਪਰ ਫ਼ਰਸ਼, ਖ਼ਾਕੀ ਖ਼ਾਕ ਸੋਭਾ ਪਾਇਆ। ਰਹੀਮ ਰਹਿਮਾਨ ਕੀਤਾ ਤਰਸ, ਰਹਿਮਤ ਆਪਣੀ ਆਪ ਕਮਾਇਆ। ਹਰਿ ਕਾ ਸੰਦੇਸ਼ ਜਗਤ ਅੱਖਰ ਕਰੇ ਲਿਖਤ ਪੜ੍ਹਤ, ਭਗਤ ਅੱਖਰ ਕਲਮ ਸ਼ਾਹੀ ਨਾਲ ਨਾ ਕੋਇ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਰਾਗ ਸੁਣਾਇਆ।

੯ ਜੇਠ ੨੦੧੯ ਬਿਕਰਮੀ ਚੇਲਾ ਸਿੰਘ ਦੇ ਗ੍ਰਹਿ ਜੰਮੂ

ਤਖ਼ਤ ਨਿਵਾਸੀ ਏਕੰਕਾਰ, ਅਕਲ ਕਲ ਆਪਣੀ ਖੇਲ ਕਰਾਇੰਦਾ। ਸਚਖੰਡ ਨਿਵਾਸੀ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਆਇੰਦਾ। ਨਿਰਗੁਣ ਨਿਰਵੈਰ ਨਿਰਾਕਾਰ ਹੋ ਤਿਆਰ, ਅਨਭਵ ਪਰਕਾਸ਼ ਆਪ ਧਰਾਇੰਦਾ। ਘਰ ਵਿਚ ਘਰ ਖੋਲ੍ਹ ਕਿਵਾੜ, ਥਿਰ ਘਰ ਸਾਚੀ ਬਣਤ ਬਣਾਇੰਦਾ। ਧੁਰ ਫ਼ਰਮਾਣਾ ਹੁਕਮ ਵਰਤਾਰ, ਅਬਿਨਾਸ਼ੀ ਕਰਤਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਚਲਾਇੰਦਾ। ਸਾਚੀ ਧਾਰ ਪੁਰਖ ਅਕਾਲਾ, ਹਰਿ ਜੂ ਹਰਿ ਹਰਿ ਆਪ ਚਲਾਈਆ। ਸਚਖੰਡ ਬੈਠਾ ਸੱਚੀ ਧਰਮਸਾਲਾ, ਦਰਗਹਿ ਸਾਚੀ ਧਾਮ ਸੁਹਾਈਆ। ਨਿਰਗੁਣ ਜੋਤ ਨੂਰ ਨਿਰਾਲਾ, ਨੂਰੋ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਵੱਲਾ, ਨਿਰਗੁਣ ਨਰ ਹਰਿ ਨਰਾਇਣ ਕਰਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਸਤਿ ਪੁਰਖ ਨਿਰੰਜਣ ਸੋਭਾ ਪਾਇੰਦਾ। ਸਤਿ ਸੰਦੇਸ਼ ਏਕਾ ਘੱਲਾ, ਧੁਰ ਫ਼ਰਮਾਣਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਇੰਦਾ। ਸਾਚਾ ਖੇਲ ਹਰਿ ਕਰਤਾਰ, ਦਰਗਹਿ ਸਾਚੀ ਆਪ ਕਰਾਈਆ। ਇਕ ਇਕੱਲਾ ਹੋ ਤਿਆਰ, ਸਾਚੀ ਬਣਤ ਆਪ ਬਣਾਈਆ। ਨਿਰਗੁਣ ਨਿਰਗੁਣ ਕਰ ਪਿਆਰ, ਨਿਰਗੁਣ ਮੇਲਾ ਸਹਿਜ ਸੁਭਾਈਆ। ਕਲਜੁਗ ਅੰਤ ਖੇਲ ਅਪਾਰ, ਕਰਨੀ ਕਰਤਾ ਆਪ ਅਖਵਾਈਆ। ਸੁਤ ਦੁਲਾਰਾ ਸ਼ਬਦੀ ਧਾਰ, ਧਾਰ ਧਾਰ ਵਿਚ ਪਰਗਟਾਈਆ। ਥਿਰ ਘਰ ਸਾਚੇ ਦੇਵੇ ਵਾੜ, ਗ੍ਰਹਿ ਮੰਦਰ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਰਚਾਈਆ। ਸਾਚੀ ਰਚਨਾ ਪੁਰਖ ਅਬਿਨਾਸ਼, ਸੋ ਪੁਰਖ ਨਿਰੰਜਣ ਆਪ ਰਚਾਇੰਦਾ। ਹਰਿ ਪੁਰਖ ਨਿਰੰਜਣ ਕਰ ਪਰਕਾਸ਼, ਏਕੰਕਾਰਾ ਡਗਮਗਾਇੰਦਾ। ਆਦਿ ਨਿਰੰਜਣ ਖੇਲ ਤਮਾਸ਼, ਸ੍ਰੀ ਭਗਵਾਨ ਆਪ ਵਖਾਇੰਦਾ। ਅਬਿਨਾਸ਼ੀ ਕਰਤਾ ਹੋ ਹੋ ਦਾਸ, ਪਾਰਬ੍ਰਹਮ ਪ੍ਰਭ ਸਾਚੀ ਸੇਵਾ ਆਪ ਕਮਾਇੰਦਾ। ਸਚਖੰਡ ਦੁਆਰੇ ਆਪਣੀ ਕਰੇ ਪੂਰੀ ਆਸ, ਆਸਾ ਆਸਾ ਵਿਚ ਮਿਲਾਇੰਦਾ। ਥਿਰ ਘਰ ਸਾਚੇ ਕਰ ਨਿਵਾਸ, ਸੁਤ ਦੁਲਾਰਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਆਪ ਪਰਗਟਾਇੰਦਾ। ਸਾਚੀ ਧਾਰਾ ਥਿਰ ਘਰ, ਹਰਿ ਸਾਚਾ ਕਰਤਾ ਆਪ ਪਰਗਟਾਈਆ। ਆਪੇ ਨਾਰੀ ਆਪੇ ਨਰ, ਨਰ ਨਰਾਇਣ ਵਡ ਵਡਿਆਈਆ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਖੇਲ ਵਖਾਈਆ। ਆਪਣੀ ਸੇਜਾ ਆਪੇ ਚੜ੍ਹ, ਸੇਜ ਸੁਹੰਜਣੀ ਆਪ ਸੁਹਾਈਆ। ਨਿਰਗੁਣ ਅੰਦਰ ਨਿਰਗੁਣ ਵੜ, ਨਿਰਗੁਣ ਮੇਲਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ

ਆਪਣੀ ਧਾਰਾ ਆਪ ਪਰਗਟਾਈਆ। ਸਾਚੀ ਧਾਰਾ ਪੁਰਖ ਅਕਾਲ, ਪੁਰਖ ਇਕੱਲਾ ਆਪ ਪਰਗਟਾਇੰਦਾ। ਵਸਣਹਾਰਾ ਸਚਖੰਡ ਦੁਵਾਰ, ਧੁਰ ਦਰਬਾਰਾ ਆਪ ਸੁਹਾਇੰਦਾ। ਸੁਤ ਦੁਲਾਰਾ ਜਨਮੇ ਏਕਾ ਲਾਲ, ਲਾਲਨ ਆਪਣੀ ਗੋਦ ਬਹਾਇੰਦਾ। ਥਿਰ ਘਰ ਸਾਚੇ ਦਏ ਬਹਾਲ, ਗ੍ਰਹਿ ਮੰਦਰ ਬੰਕ ਵਡਿਆਇੰਦਾ। ਆਦਿ ਜੁਗਾਦਿ ਸਦਾ ਸਦ ਕਰੇ ਪ੍ਰਿਤਪਾਲ, ਬਣ ਸੇਵਕ ਸੇਵ ਕਮਾਇੰਦਾ। ਨਿਰਗੁਣ ਦਾਤਾ ਪੁਰਖ ਬਿਧਾਤਾ ਬਣ ਰਖਵਾਲ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਆਪਣਾ ਵੇਸ ਵਟਾਇੰਦਾ। ਥਿਰ ਘਰ ਵੇਸ ਸ੍ਰੀ ਭਗਵਾਨ, ਨਿਰਗੁਣ ਨਿਰਗੁਣ ਆਪ ਪਰਗਟਾਈਆ। ਸੁਤ ਦੁਲਾਰਾ ਕਰ ਬਲਵਾਨ, ਬਲ ਆਪਣਾ ਆਪ ਸਮਝਾਈਆ। ਲੇਖਾ ਜਾਣੇ ਦੋ ਜਹਾਨ, ਦੋਏ ਦੋਏ ਆਪਣਾ ਰੂਪ ਵਖਾਈਆ। ਦਾਤਾ ਭਿਖਾਰੀ ਖੇਲ ਮਹਾਨ, ਘਰ ਘਰ ਵਿਚ ਸੋਭਾ ਪਾਈਆ। ਤਖ਼ਤ ਨਿਵਾਸੀ ਹੋ ਮਿਹਰਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣੇ ਹੱਥ ਰੱਖੇ ਵਡਿਆਈਆ। ਭੂਪਤ ਭੂਪ ਬਣ ਰਾਜ ਰਾਜਾਨ, ਇਕ ਇਕੱਲਾ ਸਾਚੇ ਤਖ਼ਤ ਆਸਣ ਲਾਈਆ। ਦਰ ਦਰਵੇਸ਼ ਬਣ ਦਰਬਾਨ, ਸੀਸ ਜਗਦੀਸ਼ ਆਪਣਾ ਆਪ ਝੁਕਾਈਆ। ਪਾਰਬ੍ਰਹਮ ਪ੍ਰਭ ਮੰਗੇ ਦਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਭੇਵ ਨਾ ਕੋਇ ਜਣਾਈਆ। ਦੂਸਰ ਭੇਵ ਨਾ ਕੋਈ ਰਾਹ, ਮਾਰਗ ਹੱਥ ਕਿਸੇ ਨਾ ਆਇੰਦਾ। ਤਖ਼ਤ ਨਿਵਾਸੀ ਬਣ ਮਲਾਹ, ਆਦਿ ਆਪਣਾ ਪਰਦਾ ਆਪ ਚੁਕਾਇੰਦਾ। ਸ਼ਬਦ ਸਰੂਪੀ ਸੁਤ ਬਣਾ, ਜਨਨੀ ਜਨ ਆਪਣੀ ਗੋਦ ਉਠਾਇੰਦਾ। ਦਾਈ ਦਾਇਆ ਸੇਵ ਕਮਾ, ਸਿਰ ਤੇਰੇ ਹੱਥ ਟਿਕਾਇੰਦਾ। ਰਹਿਬਰ ਬਣ ਬੇਪਰਵਾਹ, ਬੇਨਜ਼ੀਰ ਨਜ਼ਰ ਆਪਣੀ ਆਪ ਟਿਕਾਇੰਦਾ। ਜੋਤੀ ਨੂਰ ਕਰ ਰੁਸ਼ਨਾ, ਨੂਰ ਨੁਰਾਨਾ ਡਗਮਗਾਇੰਦਾ। ਦੀਆ ਬਾਤੀ ਆਪ ਟਿਕਾ, ਦਰਗਹਿ ਸਾਚੀ ਆਪ ਸੁਹਾਇੰਦਾ। ਕਮਲਾਪਾਤੀ ਵੇਖ ਵੇਖ ਆਪਣੀ ਖ਼ੁਸ਼ੀ ਰਿਹਾ ਮਨਾ, ਦੂਸਰ ਸੰਗ ਨਾ ਕੋਇ ਰਖਾਇੰਦਾ। ਸਚਖੰਡ ਦੁਆਰਾ ਇਕ ਵਡਿਆ, ਵਡ ਵੱਡਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਆਪੇ ਚੜ੍ਹ, ਆਪਣਾ ਹੁਕਮ ਆਪ ਵਰਤਾਇੰਦਾ। ਸਾਚੇ ਤਖ਼ਤ ਚੜ੍ਹ ਨਿਰੰਕਾਰ, ਸਚਖੰਡ ਸਾਚਾ ਹੁਕਮ ਜਣਾਈਆ। ਥਿਰ ਘਰ ਖੋਲ੍ਹ ਆਪ ਕਿਵਾੜ, ਦਰ ਦਰਵਾਜ਼ਾ ਦਏ ਖੁਲ੍ਹਾਈਆ। ਸੁਤ ਦੁਲਾਰਾ ਕਰ ਤਿਆਰ, ਹੁਕਮੀ ਹੁਕਮ ਇਕ ਸੁਣਾਈਆ। ਬ੍ਰਹਿਮੰਡ ਖੰਡ ਲੋਆਂ ਪੁਰੀਆਂ ਭਰ ਭੰਡਾਰ, ਵਸਤ ਅਮੋਲਕ ਝੋਲੀ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਆਧਾਰ, ਤ੍ਰੈ ਤ੍ਰੈ ਏਕਾ ਰੰਗ ਰੰਗਾਈਆ। ਪੰਚਮ ਜੋੜ ਅਗੰਮ ਅਪਾਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਨਿਰਗੁਣ ਨਿਰਗੁਣ ਗੰਢ ਪੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਨਰ ਨਰੇਸ਼ਾ ਆਦਿ ਪੁਰਖ ਪੁਰਖ ਅਬਿਨਾਸ਼ਾ, ਦਰਗਹਿ ਸਾਚੀ ਆਪ ਸੁਣਾਈਆ। ਦਰਗਹਿ ਸਾਚੀ ਮੁਕਾਮੇ ਹੱਕ, ਹੱਕ ਹਕ਼ੀਕ਼ਤ ਆਪ ਜਣਾਇੰਦਾ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੀ ਧਾਰ ਬਣਾਇੰਦਾ। ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਸੇਵ ਕਮਾਇੰਦਾ। ਸੁਤ ਦੁਲਾਰੇ ਮਾਰਗ ਦੱਸ, ਸ਼ਬਦੀ ਸ਼ਬਦ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਜਣਾਏ ਸਾਚਾ ਰਸ, ਰਸ ਆਪਣਾ ਆਪ ਪਰਗਟਾਇੰਦਾ। ਸਾਚਾ ਰਸ ਸ੍ਰੀ ਭਗਵਾਨ, ਆਪਣਾ ਆਪ ਪਰਗਟਾਈਆ। ਸ਼ਬਦੀ ਸੁਤ ਦੇਵੇ ਦਾਨ, ਦਾਤਾ ਦਾਨੀ ਝੋਲੀ ਪਾਈਆ। ਚਰਨ ਕਵਲ ਕਵਲ ਧਿਆਨ, ਕਵਲ ਕਵਲ ਵੇਖ ਵਖਾਈਆ। ਆਪ ਵਸਾਏ ਸਚ ਮਕਾਨ,

ਛੱਪਰ ਛੰਨ ਨਾ ਕੋਇ ਛੁਹਾਈਆ। ਸੂਰਜ ਚੰਨ ਨਾ ਕੋਈ ਭਾਨ, ਨੂਰ ਨੂਰ ਨਾ ਕੋਇ ਵਡਿਆਈਆ। ਨਾ ਜ਼ਿਮੀ ਨਾ ਅਸਮਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਆਪ ਸੁਣਾਈਆ। ਸਾਚੇ ਸੁਤ ਸਚ ਸੰਦੇਸ਼ਾ, ਸਤਿ ਪੁਰਖ ਨਿਰੰਜਣ ਆਪ ਜਣਾਇੰਦਾ। ਤਖ਼ਤ ਨਿਵਾਸੀ ਇਕ ਨਰੇਸ਼ਾ, ਨਿਰਗੁਣ ਨਿਰੰਕਾਰ ਆਪ ਅਖਵਾਇੰਦਾ। ਆਦਿ ਜੁਗਾਦੀ ਸਾਚਾ ਪੇਸ਼ਾ, ਬੇਪਰਵਾਹ ਆਪ ਪਰਗਟਾਇੰਦਾ। ਵਸਣਹਾਰਾ ਸਚਖੰਡ ਸਾਚੇ ਦੇਸਾ, ਘਰ ਘਰ ਆਪਣਾ ਭੇਵ ਖੁਲ੍ਹਾਇੰਦਾ। ਰੂਪ ਰੰਗ ਨਾ ਕੋਇ ਰੇਖਾ, ਨੂਰ ਨੁਰਾਨਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਸਾਚਾ ਭੇਵ ਖੋਲ੍ਹ ਨਿਰੰਕਾਰ, ਅਭੇਦ ਆਪ ਜਣਾਈਆ। ਸੁਤ ਦੁਲਾਰੇ ਕਰ ਵਿਚਾਰ, ਸਤਿ ਸਤਿਵਾਦੀ ਆਪ ਸਮਝਾਈਆ। ਤੇਰਾ ਮੇਰਾ ਇਕ ਭੰਡਾਰ, ਅਖੁੱਟ ਕਦੇ ਨਾ ਜਾਈਆ। ਦੇਵਣਹਾਰ ਹਰਿ ਦਾਤਾਰ, ਸਚਖੰਡ ਵਸਿਆ ਸੱਚਾ ਮਾਹੀਆ। ਵਿਸ਼ਨ ਬ੍ਰਹਮਾ ਸ਼ਿਵ ਦਏ ਆਧਾਰ, ਤੇਰੀ ਗੋਦੀ ਗੋਦ ਸੁਹਾਈਆ। ਪੰਜ ਤਿੰਨ ਵਣਜ ਵਪਾਰ, ਹੱਟ ਹੱਟਵਾਣਾ ਇਕ ਵਖਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਕਰ ਆਕਾਰ, ਸਚ ਅਖਾੜਾ ਦਏ ਵਖਾਈਆ। ਰਵ ਸਸ ਦਏ ਆਧਾਰ, ਨੂਰ ਨੂਰ ਨੂਰ ਰੁਸ਼ਨਾਈਆ। ਲੱਖ ਚੁਰਾਸੀ ਕਰ ਤਿਆਰ, ਤ੍ਰੈ ਤ੍ਰੈ ਮੇਲਾ ਸਹਿਜ ਸੁਭਾਈਆ। ਨਿਰਗੁਣ ਸਰਗੁਣ ਵੇਖ ਪਸਾਰ, ਬ੍ਰਹਮ ਪਾਰਬ੍ਰਹਮ ਵੰਡ ਵੰਡਾਈਆ। ਈਸ਼ ਜੀਵ ਖੇਲ ਅਪਾਰ, ਜਗਤ ਜਗਦੀਸ਼ ਆਪ ਸਮਝਾਈਆ। ਆਤਮ ਪਰਮਾਤਮ ਖੇਲ ਨਿਆਰ, ਨਿਰਗੁਣ ਸਰਗੁਣ ਦਏ ਸਮਝਾਈਆ। ਅੰਡਜ ਜੇਰਜ ਉਤਭੁਜ ਸੇਤਜ ਵੇਖੇ ਵਿਗਸੇ ਵੇਖਣਹਾਰ, ਵੇਖ ਵੇਖ ਵੇਖ ਬਿਗਸਾਈਆ। ਚਾਰ ਕੁੰਟ ਇਕ ਅਖਾੜ, ਉਤਰ ਪੂਰਬ ਦੱਖਣ ਪੱਛਮ ਆਪਣਾ ਰੰਗ ਰੰਗਾਈਆ। ਦਹਿ ਦਿਸ਼ਾ ਵੇਖ ਪੁਲਾੜ, ਪਾਰਬ੍ਰਹਮ ਆਪਣਾ ਹੁਕਮ ਵਰਤਾਈਆ। ਜੁਗ ਚੌਕੜੀ ਵੰਡ ਸੰਸਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੀ ਝੋਲੀ ਪਾਈਆ। ਵਸਤ ਅਗੰਮ ਅਗੋਚਰ ਕਰ ਤਿਆਰ, ਤ੍ਰੈਭਵਣ ਧਨੀ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦੀ ਸੁਤ ਇਕ ਸਮਝਾਈਆ। ਸ਼ਬਦੀ ਸੁਤ ਸੁਤ ਦੁਲਾਰ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਪੁਰਖ ਅਬਿਨਾਸ਼ੀ ਖੇਲ ਨਿਆਰ, ਨਿਰਾਕਾਰ ਆਪ ਕਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰ, ਸਾਚੀ ਸੇਵਾ ਆਪ ਵਖਾਇੰਦਾ। ਹੁਕਮੀ ਹੁਕਮ ਹੁਕਮ ਵਰਤਾਰ, ਧੁਰ ਫ਼ਰਮਾਣਾ ਆਪ ਅਲਾਇੰਦਾ। ਥਿਰ ਘਰ ਬੈਠ ਕਰਨ ਸੱਚੀ ਕਾਰ, ਸਚ ਸੁਚ ਆਪ ਦ੍ਰਿੜਾਇੰਦਾ। ਤੇਰਾ ਲੇਖਾ ਅਪਰ ਅਪਾਰ, ਅਪਰੰਪਰ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੱਖ ਚੁਰਾਸੀ ਤੇਰਾ ਰੂਪ ਪਰਗਟਾਇੰਦਾ। ਲੱਖ ਚੁਰਾਸੀ ਤੇਰਾ ਰੂਪ, ਸ਼ਬਦੀ ਸ਼ਬਦ ਹਰਿ ਜਣਾਇੰਦਾ। ਲੇਖਾ ਜਾਣੇ ਸ਼ਾਹੋ ਭੂਪ, ਭੂਪਤ ਆਪਣੀ ਖੇਲ ਰਚਾਇੰਦਾ। ਵਸਣਹਾਰਾ ਚਾਰੇ ਕੂਟ, ਤੇਰਾ ਨਾਦ ਨਾਦ ਸੁਣਾਇੰਦਾ। ਨਿਰਗੁਣ ਸਰਗੁਣ ਤਾਣਾ ਪੇਟਾ ਸੂਤ, ਤੰਦ ਤੰਦ ਨਾਲ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੱਖ ਚੁਰਾਸੀ ਖੇਲ ਕਰਾਇੰਦਾ। ਲੱਖ ਚੁਰਾਸੀ ਖੇਲਣਾ ਖੇਲ, ਹਰਿ ਜੂ ਹਰਿ ਹਰਿ ਆਪ ਜਣਾਈਆ। ਨਿਰਗੁਣ ਸਰਗੁਣ ਕਰ ਕਰ ਮੇਲ, ਪੰਚਮ ਪੰਚ ਪੰਚ ਵਖਾਈਆ। ਕਰਨਾ ਪਰਕਾਸ਼ ਬਿਨ ਬਾਤੀ ਤੇਲ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਆਤਮ ਪਰਮਾਤਮ ਮੇਲਾ ਸੱਜਣ ਸੁਹੇਲ, ਘਰ ਘਰ ਵਿਚ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ

ਵਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਲੈਣੀ ਸਿਖ, ਹਰਿ ਜੂ ਹਰਿ ਹਰਿ ਆਪ ਸਮਝਾਇੰਦਾ। ਸਚਖੰਡ ਦੁਆਰੇ ਦੇਵੇ ਭਿਖ, ਥਿਰ ਘਰ ਸ਼ਬਦੀ ਝੋਲੀ ਆਪ ਭਰਾਇੰਦਾ। ਇਕ ਰਖਾਵੇ ਤੇਰਾ ਹਿੱਸ, ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਦ ਅਭੇਵ ਆਪ ਸਮਝਾਇੰਦਾ। ਤੇਰਾ ਹਿੱਸਾ ਵੰਡੇ ਵੰਡ, ਨਰ ਹਰਿ ਸਾਚਾ ਆਪ ਜਣਾਈਆ। ਖੇਲੇ ਖੇਲ ਵਿਚ ਬ੍ਰਹਿਮੰਡ, ਬ੍ਰਹਿਮਾਂਡ ਕਰੇ ਕੁੜਮਾਈਆ। ਲੇਖਾ ਜਾਣੇ ਜੇਰਜ ਅੰਡ, ਉਤਭੁਜ ਸੇਤਜ ਸੋਭਾ ਪਾਈਆ। ਤੇਰਾ ਨਾਉਂ ਸੁਣਾਏ ਛੰਦ, ਗੀਤ ਗੀਤ ਆਪ ਅਲਾਈਆ। ਬੰਧਨ ਪਾਏ ਬੰਦ ਬੰਦ, ਬੰਦੀ ਸਕੇ ਨਾ ਕੋਇ ਤੁੜਾਈਆ। ਤੇਰਾ ਰੂਪ ਤੇਰਾ ਅਨੰਦ, ਘਰ ਘਰ ਵਿਚ ਦਏ ਟਿਕਾਈਆ। ਕਰੇ ਖੇਲ ਸੂਰਾ ਸਰਬੰਗ, ਸਮਰਥ ਪੁਰਖ ਬੇਪਰਵਾਹੀਆ। ਹੁਕਮੇ ਅੰਦਰ ਸੂਰਜ ਚੰਦ, ਆਦਿ ਜੁਗਾਦਿ ਸੇਵ ਕਮਾਈਆ। ਹੁਕਮੇ ਅੰਦਰ ਕੋਟ ਬ੍ਰਹਿਮੰਡ, ਖੰਡਨ ਖੰਡ ਖੰਡ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦੀ ਏਕਾ ਵਸਤ ਦਏ ਵਰਤਾਈਆ। ਸ਼ਬਦ ਸੁਤ ਉਠ ਬਲਵਾਨ, ਹਰਿ ਜੂ ਹਰਿ ਹਰਿ ਆਪ ਉਠਾਇੰਦਾ। ਨਿਰਗੁਣ ਵੇਖੇ ਮਾਰ ਧਿਆਨ, ਨਿਰਗੁਣ ਮੇਲ ਮਿਲਾਇੰਦਾ। ਨਿਰਗੁਣ ਗੋਪੀ ਨਿਰਗੁਣ ਕਾਹਨ, ਨਿਰਗੁਣ ਬੰਸਰੀ ਨਾਮ ਸੁਣਾਇੰਦਾ। ਨਿਰਗੁਣ ਵਸੇ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪਣਾ ਹੁਕਮ ਵਰਤਾਇੰਦਾ। ਨਿਰਗੁਣ ਦੇਵੇ ਧੁਰ ਫ਼ਰਮਾਣ, ਸਚ ਸੰਦੇਸ਼ਾ ਆਪ ਅਲਾਇੰਦਾ। ਨਿਰਗੁਣ ਲੱਖ ਚੁਰਾਸੀ ਕਰੇ ਪਰਵਾਨ, ਨਾਮ ਪਰਵਾਨਾ ਹੱਥ ਫੜਾਇੰਦਾ। ਨਿਰਗੁਣ ਵਿਸ਼ਨ ਬ੍ਰਹਮਾ ਸ਼ਿਵ ਕਰੇ ਗਿਆਨ, ਨਿਸ਼ਅੱਖਰ ਅੱਖਰ ਆਪ ਪੜ੍ਹਾਇੰਦਾ। ਨਿਰਗੁਣ ਏਕਾ ਖੇਲ ਕਰੇ ਮਹਾਨ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਨੂਰ ਇਲਾਹੀ ਹੋ ਪਰਧਾਨ, ਮੁਕਾਮੇ ਹੱਕ ਸੋਭਾ ਪਾਇੰਦਾ। ਮਿਹਬਾਨ ਬੀਦੋ ਨੌਜਵਾਨ, ਬਿਸਮਿਲ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਧੁਰ ਸੰਦੇਸ਼ਾ ਨਰ ਨਰੇਸ਼ਾ ਥਿਰ ਘਰ ਸਾਚੇ ਆਪ ਸੁਣਾਇੰਦਾ। ਸੁਤ ਦੁਲਾਰਾ ਹੋ ਤਿਆਰ, ਦੋਏ ਜੋੜ ਪਿਆ ਸਰਨਾਈਆ। ਹਉਂ ਬਾਲਕ ਸੇਵਕ ਸੇਵਾਦਾਰ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਹੁਕਮੀ ਹੁਕਮ ਵਰਤੇ ਵਰਤਾਰ, ਸ਼ਾਹ ਪਾਤਸ਼ਾਹ ਤੇਰੀ ਵਡਿਆਈਆ। ਜੁਗ ਚੌਕੜੀ ਲੱਖ ਚੁਰਾਸੀ ਵੇਖਾਂ ਵਿਚ ਸੰਸਾਰ, ਬਣ ਸੇਵਕ ਸੇਵ ਕਮਾਈਆ। ਨਿਰਗੁਣ ਰੂਪ ਮੇਰਾ ਨਾ ਕੋਈ ਆਕਾਰ, ਪੰਜ ਤਤ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਬਿਧ ਤੇਰਾ ਭੇਵ ਦਿਆਂ ਖੁਲ੍ਹਾਈਆ। ਕਵਣ ਬਿਧ ਖੋਲ੍ਹਾਂ ਭੇਵ, ਸ਼ਬਦੀ ਸੁਤ ਮੰਗ ਮੰਗਾਇੰਦਾ। ਕਵਣ ਰੂਪ ਕਰਾਂ ਸੇਵ, ਬਣ ਸੇਵਕ ਸੇਵ ਕਮਾਇੰਦਾ। ਤੂੰ ਆਦਿ ਜੁਗਾਦੀ ਅਲਖ ਅਭੇਵ, ਤੇਰਾ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਇੰਦਾ। ਦੇਵੇ ਵਰ ਸ੍ਰੀ ਭਗਵੰਤ, ਭਗਵਨ ਆਪਣੀ ਦਇਆ ਕਮਾਈਆ। ਮੇਰਾ ਖੇਲ ਆਦਿ ਅੰਤ, ਮਧ ਤੇਰੀ ਧਾਰ ਵਖਾਈਆ। ਬ੍ਰਹਮ ਜਣਾਈ ਜੀਵ ਜੰਤ, ਲੱਖ ਚੁਰਾਸੀ ਵਿਚ ਸਮਾਈਆ। ਕਰਾਂ ਖੇਲ ਇਕ ਬੇਅੰਤ, ਬੇਅੰਤ ਵਡ ਵਡਿਆਈਆ। ਤੇਰਾ ਰੂਪ ਪਰਗਟਾ ਬਣ ਬਣ ਸਾਚਾ ਕੰਤ, ਨਾਰੀ ਨਿਰਗੁਣ ਵੇਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁਤ ਸ਼ਬਦ ਦਏ ਸਮਝਾਈਆ। ਸੁਤ ਸ਼ਬਦ ਹਰਿ ਕਰ ਪਿਆਰ, ਪਰਮ ਪੁਰਖ ਦਇਆ ਕਮਾਇੰਦਾ। ਜੁਗ ਜੁਗ ਖੇਲ ਕਰਾਂ ਅਪਾਰ,

ਭੇਵ ਕੋਇ ਨਾ ਪਾਇੰਦਾ। ਪੰਜ ਤਤ ਨਾਤਾ ਜੋੜ ਸੰਸਾਰ, ਗੁਰ ਅਵਤਾਰ ਤੇਰਾ ਨਾਉਂ ਰਖਾਇੰਦਾ। ਪੀਰ ਪੈਗ਼ੰਬਰ ਦੇ ਆਧਾਰ, ਕਲਮਾ ਨਬੀ ਇਕ ਪੜ੍ਹਾਇੰਦਾ। ਭਗਵੰਤ ਭਗਤ ਖੋਲ੍ਹ ਕਿਵਾੜ, ਤੇਰਾ ਨਾਦ ਧੁਨ ਸੁਣਾਇੰਦਾ। ਸਾਚੇ ਸੰਤਾਂ ਵੇਖ ਵਿਚਾਰ, ਨੇਤਰ ਨੈਣ ਤੇਰਾ ਵਖਾਇੰਦਾ। ਬਿਨ ਪੜ੍ਹਿਆਂ ਦੇ ਗਿਆਨ, ਅਗਿਆਨ ਅੰਧੇਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮਾਰਗ ਆਪ ਵਖਾਇੰਦਾ। ਸਾਚਾ ਮਾਰਗ ਲੋਕਮਾਤ, ਹਰਿ ਜੂ ਹਰਿ ਹਰਿ ਆਪ ਜਣਾਈਆ। ਸ਼ਬਦੀ ਸ਼ਬਦ ਦੇਵੇ ਦਾਤ, ਪੰਚਮ ਪੰਚ ਪੰਚ ਕੁੜਮਾਈਆ। ਨਿਰਗੁਣ ਨਿਰਗੁਣ ਬੰਨ੍ਹੇ ਨਾਤ, ਸਰਗੁਣ ਸਰਗੁਣ ਵੱਜੇ ਵਧਾਈਆ। ਜੁਗ ਜੁਗ ਵੇਖੇ ਮਾਰ ਝਾਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਖੇਲ ਕਰਾਈਆ। ਬੈਠਾ ਰਹੇ ਇਕ ਇਕਾਂਤ, ਇਕ ਇਕੱਲਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਦਏ ਉਠਾਈਆ। ਆਪਣਾ ਪਰਦਾ ਦੇਵੇ ਖੋਲ੍ਹ, ਖੋਲ੍ਹਣਹਾਰ ਇਕ ਅਖਵਾਇੰਦਾ। ਤੇਰਾ ਨਾਉਂ ਤੇਰੇ ਮੰਦਰ ਦੇਵੇ ਬੋਲ, ਅਨਬੋਲਤ ਆਪਣਾ ਰਾਗ ਅਲਾਇੰਦਾ। ਲੱਖ ਚੁਰਾਸੀ ਜੀਵ ਜੰਤ ਆਦਿ ਜੁਗਾਦਿ ਜੁਗਾ ਜੁਗੰਤਰ ਤੇਰੇ ਕੰਡੇ ਦੇਵੇ ਤੋਲ, ਤੋਲਣਹਾਰਾ ਨਜ਼ਰ ਕਿਸੇ ਨਾ ਆਇੰਦਾ। ਬੈਠਾ ਰਹੇ ਸਦਾ ਅਡੋਲ, ਅਨਭਵ ਆਪਣੀ ਖੇਲ ਵਖਾਇੰਦਾ। ਲੱਖ ਚੁਰਾਸੀ ਅੰਦਰ ਰਿਹਾ ਮੌਲ, ਮੌਲਾ ਆਪਣਾ ਰੰਗ ਰੰਗਾਇੰਦਾ। ਸੁਤ ਦੁਲਾਰੇ ਤੇਰੇ ਸੰਗ ਕਰੇ ਕੌਲ, ਕੀਤਾ ਕੌਲ ਭੁੱਲ ਨਾ ਜਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਤੇਰਾ ਰੱਖੇ ਮਾਣ ਉਪਰ ਧੌਲ, ਧਰਨੀ ਧਰਤ ਧਵਲ ਵਡਿਆਇੰਦਾ। ਅੰਤਮ ਸੱਦੇ ਆਪਣੇ ਕੋਲ, ਗ੍ਰਹਿ ਮੰਦਰ ਆਪ ਬਹਾਇੰਦਾ। ਤੇਰਾ ਭੇਵ ਨਾ ਜਾਣੇ ਕੋਈ ਪੰਡਤ ਪਾਂਧਾ ਰੌਲ, ਚੌਦਾਂ ਵਿਦਿਆ ਅੰਤ ਨਾ ਆਇੰਦਾ। ਚੌਦਾਂ ਲੋਕ ਰਹੇ ਡੋਲ, ਚੌਦਾਂ ਤਬਕ ਸਰਬ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਫ਼ਰਮਾਣਾ ਏਕਾ ਵਾਰ ਸੁਣਾਇੰਦਾ। ਧੁਰ ਫ਼ਰਮਾਣਾ ਹਰਿ ਜਗਦੀਸ਼, ਆਦਿ ਪੁਰਖ ਆਪ ਜਣਾਈਆ। ਸੁਤ ਦੁਲਾਰੇ ਸਚ ਹਦੀਸ, ਸਚਖੰਡ ਨਿਵਾਸੀ ਇਕ ਰਖਾਈਆ। ਜੁਗ ਚੌਕੜੀ ਪੀਸਣ ਪੀਸ, ਕੋਟਨ ਕਾਲ ਕਾਲ ਬਿਤਾਈਆ। ਸ਼ਾਹੋ ਭੂਪ ਬਣ ਬਣ ਸੀਸ ਜਗਦੀਸ਼ ਸੋਹੇ ਕੋਇ ਨਾ ਕਰੇ ਰੀਸ, ਨਵ ਨੌਂ ਨੱਯਾ ਜਗਤ ਡੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਕਰਨਾ ਖੇਲ, ਖ਼ਾਲਕ ਖ਼ਲਕ ਵੇਖ ਵਖਾਈਆ। ਨਵ ਨੌਂ ਚਾਰ ਲੱਖ ਚੁਰਾਸੀ ਆਤਮ ਪਰਮਾਤਮ ਵੇਖੇ ਜੇਲ, ਬੰਧਨ ਬੰਧ ਨਾ ਕੋਇ ਤੁੜਾਈਆ। ਜੁਗ ਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਬਣ ਬਣ ਸੱਜਣ ਸੁਹੇਲ, ਸੋਹਲਾ ਹਰਿ ਹਰਿ ਨਾਮ ਸੁਣਾਈਆ। ਪੁਰਖ ਅਬਿਨਾਸ਼ੀ ਵਸੇ ਸਦਾ ਨਵੇਲ, ਆਪਣਾ ਭੇਵ ਨਾ ਕਿਸੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੀ ਹੁਕਮ ਆਪ ਵਰਤਾਈਆ। ਸਾਚਾ ਹੁਕਮ ਸਾਚਾ ਰਾਣਾ, ਰਾਜਨ ਰਾਜ ਆਪ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਰੱਖੇ ਆਪਣੇ ਭਾਣਾ, ਸਦ ਭਾਣੇ ਆਪ ਵਖਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਕਰੇ ਖੇਲ ਮਹਾਨਾ, ਸ਼ਾਸਤਰ ਸਿਮਰਤ ਵੇਦ ਪੁਰਾਨ, ਗੀਤਾ ਗਿਆਨ, ਅੰਜੀਲ ਕੁਰਾਨ ਬੋਧ ਅਗਾਧ ਖਾਣੀ ਬਾਣੀ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਹੁਕਮ ਵਰਤਾਇੰਦਾ। ਜੁਗ ਜੁਗ ਹੁਕਮ ਸ਼ਬਦ ਗਿਆਨ, ਹਰਿ ਸ਼ਬਦੀ ਸ਼ਬਦ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਬਾਲ ਅਞਾਣ, ਦੇ ਮੱਤ ਆਪ ਸਮਝਾਈਆ। ਗੁਰ ਅਵਤਾਰ ਕਰ ਪਰਧਾਨ, ਨਾਮ ਪਰਧਾਨਗੀ

ਹੱਥ ਫੜਾਈਆ। ਸਤਿ ਸਤਿ ਸੰਦੇਸ਼ਾ ਦੇਵੇ ਸ੍ਰੀ ਭਗਵਾਨ, ਸਾਚੀ ਸਿਖਿਆ ਇਕ ਵਖਾਈਆ। ਨਿਸ਼ਅੱਖਰ ਕਰ ਪਰਵਾਨ, ਅੱਖਰ ਅੱਖਰ ਵੰਡ ਵੰਡਾਈਆ। ਲੇਖਾ ਲਿਖ ਲਿਖ ਲੇਖ ਮਹਾਨ, ਲੋਕਮਾਤ ਦਏ ਵਡਿਆਈਆ। ਪੀਰ ਪੈਗ਼ੰਬਰ ਕਰਨ ਕਲਾਮ, ਕਾਇਨਾਤ ਨਾਤ ਸੁਣਾਈਆ। ਦੋ ਜਹਾਨਾਂ ਇਕ ਪੈਗ਼ਾਮ, ਵਡ ਪੈਗ਼ੰਬਰ ਆਪ ਪੜ੍ਹਾਈਆ। ਆਪੇ ਪਕੜਨਹਾਰਾ ਦਾਮਨ ਦਾਮ, ਦਾਮਨਗੀਰ ਬੇਪਰਵਾਹੀਆ। ਸਾਚਾ ਸਯਦਾ ਕਰੇ ਸਲਾਮ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਸਾਚੇ ਸੁਤ ਤੇਰਾ ਖੇਲ ਮਹਾਨ, ਅਬਿਨਾਸ਼ੀ ਅਚੁਤ ਆਪ ਵਖਾਈਆ। ਅੰਤਮ ਚੌਕੜ ਵੇਖੇ ਆਣ, ਨਿਰਗੁਣ ਨਿਰਗੁਣ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਆਪ ਸਮਝਾਈਆ। ਧੁਰ ਸੰਦੇਸ਼ਾ ਏਕਾ ਵਾਰ, ਇਕ ਇਕੱਲਾ ਆਪ ਜਣਾਇੰਦਾ। ਜੁਗ ਚੌਕੜੀ ਜਾਏ ਹਾਰ, ਥਿਰ ਕੋਇ ਰਹਿਣ ਨਾ ਪਾਇੰਦਾ। ਅੰਤਮ ਬ੍ਰਹਮਾ ਵਿਸ਼ਨ ਸ਼ਿਵ ਰੋਵਣ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਰਖਾਇੰਦਾ। ਤ੍ਰੈਗੁਣ ਮਾਇਆ ਕਰੇ ਪੁਕਾਰ, ਸਿਰ ਹੱਥ ਨਾ ਕੋਇ ਟਿਕਾਇੰਦਾ। ਪੰਜ ਤਤ ਮੰਗਣ ਧੂੜੀ ਛਾਰ, ਮਸਤਕ ਟਿੱਕਾ ਖ਼ਾਕ ਨਾ ਕੋਇ ਰਮਾਇੰਦਾ। ਤੇਈ ਅਵਤਾਰ ਦੋਏ ਜੋੜ ਕਰਨ ਨਿਮਸਕਾਰ, ਪ੍ਰਭ ਅੱਗੇ ਸੀਸ ਝੁਕਾਇੰਦਾ। ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰ ਕਰਨ ਹਾਹਾਕਾਰ, ਅਲਫ਼ ਯੇ ਪੰਧ ਨਾ ਕੋਇ ਮੁਕਾਇੰਦਾ। ਦਸ ਗੁਰ ਜੋਤ ਇਕ ਨਿਰੰਕਾਰ, ਨਿਰਗੁਣ ਵੇਖ ਵੇਖ ਬਿਗਸਾਇੰਦਾ। ਗੋਬਿੰਦ ਮੇਲਾ ਸੁਤ ਦੁਲਾਰ, ਚੇਲਾ ਗੁਰ ਵਡ ਵਡਿਆਇੰਦਾ। ਪੰਚਮ ਪੰਚ ਕਰ ਪਰਵਾਨ, ਪੰਚ ਪਰਧਾਨ ਆਪ ਵਖਾਇੰਦਾ। ਪੰਚਮ ਸੋਹਣ ਦਰ ਰਾਜਾਨ, ਦਰਗਹਿ ਸਾਚੀ ਆਪ ਬਹਾਇੰਦਾ। ਪੰਜਾਂ ਦੇਵੇ ਇਕ ਗਿਆਨ, ਏਕਾ ਅੱਖਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦੀ ਸ਼ਬਦ ਭੇਵ ਖੁਲ੍ਹਾਇੰਦਾ। ਸ਼ਬਦ ਸੁਤ ਰੱਖਣਾ ਯਾਦ, ਸੋ ਪੁਰਖ ਨਿਰੰਜਣ ਆਪ ਜਣਾਈਆ। ਹਰਿ ਪੁਰਖ ਨਿਰੰਜਣ ਸੁਣੇ ਫ਼ਰਯਾਦ, ਅੰਤਮ ਆਪਣਾ ਵੇਸ ਵਟਾਈਆ। ਏਕੰਕਾਰਾ ਦੇਵੇ ਦਾਦ, ਸਿਰ ਆਪਣਾ ਹੱਥ ਟਿਕਾਈਆ। ਆਦਿ ਨਿਰੰਜਣ ਦੋ ਜਹਾਨਾਂ ਲਏ ਲਾਧ, ਤ੍ਰੈ ਤ੍ਰੈ ਆਪਣਾ ਪੰਧ ਮੁਕਾਈਆ। ਸ੍ਰੀ ਭਗਵਾਨ ਲੱਖ ਚੁਰਾਸੀ ਵਿਚੋਂ ਲਏ ਕਾਢ, ਮੇਲ ਮਿਲਾਏ ਸਹਿਜ ਸੁਭਾਈਆ। ਅਬਿਨਾਸ਼ੀ ਕਰਤਾ ਮੋਹਣ ਮਾਧਵ ਮਾਧ, ਮੋਹ ਆਪਣਾ ਇਕ ਵਖਾਈਆ। ਪਾਰਬ੍ਰਹਮ ਪ੍ਰਭ ਦੇਵੇ ਸਾਥ, ਸਗਲਾ ਸੰਗ ਰਖਾਈਆ। ਬ੍ਰਹਮ ਗਾਏ ਤੇਰੀ ਗਾਥ, ਹੰ ਬ੍ਰਹਮ ਵਡੀ ਵਡਿਆਈਆ। ਸੋ ਪੁਰਖ ਨਿਰੰਜਣ ਵਖਾਏ ਆਪਣਾ ਘਾਟ, ਪੱਤਣ ਬੈਠਾ ਸੱਚਾ ਮਾਹੀਆ। ਨਵ ਨੌਂ ਚਾਰ ਮੁਕੇ ਵਾਟ, ਪਾਂਧੀ ਪੰਧ ਨਾ ਕੋਇ ਵਖਾਈਆ। ਸੱਤ ਚਾਰ ਰੂਪ ਦਰਸਾਏ ਸਾਖ਼ਯਾਤ, ਨਿਰਗੁਣ ਸਰਗੁਣ ਲਏ ਸਮਝਾਈਆ। ਜਨ ਭਗਤਾਂ ਕਰੇ ਪੂਰੀ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਗੁਰਸਿਖਾਂ ਅੰਦਰ ਕਰ ਕਰ ਵਾਸ, ਗ੍ਰਹਿ ਮੰਦਰ ਦਏ ਸੁਹਾਈਆ। ਨਿਰਮਲ ਨੂਰ ਜੋਤ ਕਰ ਪਰਕਾਸ਼, ਪੁਰਖ ਅਬਿਨਾਸ਼ੀ ਲਏ ਮਿਲਾਈਆ। ਕਰੇ ਕਰਾਏ ਬੰਦ ਖ਼ਲਾਸ, ਲੱਖ ਚੁਰਾਸੀ ਬੰਧਨ ਦਏ ਤੁੜਾਈਆ। ਜਿਸ ਉਪਜਾਇਆ ਮਾਸੋਂ ਮਾਸ, ਤੋਲਾ ਰੱਤੀ ਮਾਸਾ ਅੰਤ ਆਪਣੇ ਹੱਥ ਵਖਾਈਆ। ਲਹਿਣਾ ਦੇਣਾ ਚੁਕਾਏ ਪ੍ਰਿਥਮੀ ਆਕਾਸ਼, ਗਗਨ ਮੰਡਲ ਫੇਰਾ ਪਾਈਆ। ਨਿਰਗੁਣ ਨਿਰਗੁਣ ਰੱਖੇ ਸਾਥ, ਜੋਤੀ ਸ਼ਬਦੀ ਜੋੜ ਜੁੜਾਈਆ। ਆਤਮ ਪਰਮਾਤਮ ਕਰੇ ਨਿਵਾਸ, ਨਿਜ ਘਰ ਸਾਚੇ ਵੱਜੇ ਵਧਾਈਆ। ਪਰਗਟ ਹੋ ਪੁਰਖ ਅਬਿਨਾਸ਼, ਨਿਹਕਲੰਕਾ ਨਾਉਂ ਰਖਾਈਆ। ਸੰਬਲ ਨਗਰ ਰੱਖ ਨਿਵਾਸ, ਗੋਬਿੰਦ ਵੇਖੇ ਚਾਈਂ ਚਾਈਂਆ।

ਉਚਾ ਟਿੱਲਾ ਪਰਬਤ ਮਾਣ ਗਵਾਏ ਕੈਲਾਸ਼, ਕੇਸ਼ਵ ਆਪਣੀ ਖੇਲ ਵਖਾਈਆ। ਨਿਰਗੁਣ ਨੂਰ ਕਰ ਪਰਕਾਸ਼, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸੁਤ ਦਏ ਵਡਿਆਈਆ।

੧੦ ਜੇਠ ੨੦੧੯ ਬਿਕਰਮੀ ਪਰਕਾਸ਼ ਚੰਦ ਦੇ ਗ੍ਰਹਿ ਜੰਮੂ

ਹਰਿ ਤਖ਼ਤ ਨਿਵਾਸੀ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਦਇਆ ਕਮਾਇੰਦਾ। ਸੁਤ ਦੁਲਾਰੇ ਪੂਰੀ ਆਸ, ਬਿਨ ਆਸਾ ਆਪ ਵਖਾਇੰਦਾ। ਵਿਸ਼ਨੂੰ ਵਿਸ਼ਵ ਰੱਖੇ ਸਾਥ, ਸਗਲਾ ਸੰਗ ਨਿਭਾਇੰਦਾ। ਬ੍ਰਹਮਾ ਬ੍ਰਹਮ ਕਰੇ ਪਰਕਾਸ਼, ਪਾਰਬ੍ਰਹਮ ਪ੍ਰਭ ਦਇਆ ਕਮਾਇੰਦਾ। ਸ਼ੰਕਰ ਖੇਲ ਵੇਖ ਕੈਲਾਸ਼, ਕਲ ਆਪਣੀ ਆਪ ਪਰਗਟਾਇੰਦਾ। ਤ੍ਰੈਗੁਣ ਮਾਇਆ ਤੋੜੇ ਫਾਸ, ਫੰਧਨ ਆਪਣਾ ਆਪ ਬੰਧਾਇੰਦਾ। ਪੰਜ ਤਤ ਕਰੇ ਦਾਸੀ ਦਾਸ, ਦਾਸਨ ਦਾਸ ਸੇਵ ਕਮਾਇੰਦਾ। ਤੇਈ ਅਵਤਾਰ ਜਾਣੇ ਖੇਲ ਤਮਾਸ਼, ਖੇਲਣਹਾਰਾ ਭੇਵ ਨਾ ਆਇੰਦਾ। ਭਗਤ ਅਠਾਰਾਂ ਇਕੋ ਰਾਗ ਰਿਹਾ ਭਾਸ, ਧੁਨ ਅਨਾਦੀ ਨਾਦ ਸੁਣਾਇੰਦਾ। ਈਸਾ ਮੂਸਾ ਮੁਹੰਮਦ ਚਾਰ ਯਾਰ ਉਪਜਾਏ ਆਪਣੀ ਸ਼ਾਖ਼, ਪਤ ਡਾਲ੍ਹੀ ਆਪ ਮਹਿਕਾਇੰਦਾ। ਗੁਰ ਗੁਰ ਅੰਤਰ ਕਰੇ ਵਾਸ, ਦਸ ਦਸ ਆਪਣਾ ਮੇਲ ਮਿਲਾਇੰਦਾ। ਪੰਚਮ ਮੇਲਾ ਪੁਰਖ ਅਬਿਨਾਸ਼, ਨਿਰਗੁਣ ਜੋਤੀ ਜੋਤ ਸਮਾਇੰਦਾ। ਸਚਖੰਡ ਨਿਵਾਸੀ ਆਪੇ ਜਾਣੇ ਖੇਲ ਤਮਾਸ਼, ਖ਼ਾਲਕ ਖ਼ਲਕ ਰੂਪ ਵਟਾਇੰਦਾ। ਜੁਗ ਚੌਕੜੀ ਹਾਸ ਬਲਾਸ, ਬੇਅੰਤ ਬੇਪਰਵਾਹ ਆਪਣੀ ਧਾਰ ਵਖਾਇੰਦਾ। ਬ੍ਰਹਿਮੰਡ ਖੰਡ ਪੁਰੀ ਲੋਅ ਜਾਣੇ ਘਾਟ, ਪੱਤਣ ਮਾਹੀ ਡੇਰਾ ਲਾਇੰਦਾ। ਨਵ ਨੌਂ ਚਾਰ ਵੇਖੇ ਵਾਟ, ਦੋ ਜਹਾਨਾਂ ਨੈਣ ਉਠਾਇੰਦਾ। ਲੋਕ ਪਰਲੋਕ ਸਗਲਾ ਸਾਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਜਣਾਇੰਦਾ। ਸਾਚਾ ਖੇਲ ਹਰਿ ਹਰਿ ਰੰਗ, ਰੰਗ ਰੰਗੀਲਾ ਆਪ ਜਣਾਈਆ। ਸਚ ਦੁਆਰੇ ਸਤਿ ਪਲੰਘ, ਥਿਰ ਘਰ ਸਾਚੀ ਸੇਜ ਸੁਹਾਈਆ। ਆਦਿ ਜੁਗਾਦਿ ਬ੍ਰਹਿਮਾਦ ਵੱਜੇ ਮਰਦੰਗ, ਪਾਰਬ੍ਰਹਮ ਆਪਣਾ ਰਾਗ ਅਲਾਈਆ। ਲੱਖ ਚੁਰਾਸੀ ਜੀਵ ਜੰਤ ਆਤਮ ਪਰਮਾਤਮ ਇਕ ਅਨੰਦ, ਅਨੰਦ ਆਪਣਾ ਆਪ ਵਖਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਅੰਜੀਲ ਕੁਰਾਨ ਗਾਏ ਛੰਦ, ਸੋਹਲਾ ਢੋਲਾ ਆਪ ਪਰਗਟਾਈਆ। ਅੰਡਜ ਜੇਰਜ ਉਤਭੁਜ ਸੇਤਜ ਵੰਡੇ ਵੰਡ, ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਸਰਗੁਣ ਬੰਧਨ ਪਾਈਆ। ਲੇਖਾ ਜਾਣੇ ਰਵ ਸਸ ਸੂਰਜ ਚੰਦ, ਮੰਡਲ ਮੰਡਪ ਗ੍ਰਹਿ ਗ੍ਰਹਿ ਏਕਾ ਨੂਰ ਰੁਸ਼ਨਾਈਆ। ਨਵ ਨੌਂ ਚਾਰ ਪਾਏ ਬੰਧਨ ਬੰਦ, ਬੰਦੀ ਬੰਦ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਓਹਲਾ ਦਵੈਤੀ ਕੰਧ, ਪਰਦਾ ਰਾਖੇ ਬੇਪਰਵਾਹੀਆ। ਬੇਪਰਵਾਹ ਪਰਦਾ ਢਕ, ਸ਼ਬਦੀ ਸ਼ਬਦ ਖੇਲ ਖਲਾਇੰਦਾ। ਪੁਰਖ ਅਕਾਲ ਅਕਾਲ ਸਮਰਥ, ਸਮਰਥ ਆਪਣਾ ਵੇਸ ਵਟਾਇੰਦਾ। ਬਿਨ ਰਸਨਾ ਜਿਹਵਾ ਮਹਿਮਾ ਗਾਏ ਅਕੱਥ, ਲੇਖਾ ਲੇਖ ਆਪ ਸਮਝਾਇੰਦਾ। ਸਾਚੇ ਮੰਦਰ ਆਪੇ ਜਾਣੇ ਆਪਣਾ ਜਸ, ਜਸ ਵੇਦ ਪੁਰਾਨ ਹੱਥ ਨਾ ਆਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਦੋ ਜਹਾਨਾਂ ਰਿਹਾ ਨੱਸ, ਬਣ ਪਾਂਧੀ ਸੇਵ ਕਮਾਇੰਦਾ। ਸਤਿ ਸਤਿਵਾਦੀ ਹਰ ਘਟ ਆਪੇ ਵਸ, ਘਟ ਘਟ ਆਪਣਾ ਖੇਲ ਵਖਾਇੰਦਾ। ਸ਼ਬਦ ਅਗੰਮੀ ਏਕਾ ਨਦ, ਅਨਾਦੀ ਨਾਦ ਆਪ ਸੁਣਾਇੰਦਾ। ਸਦਾ ਸੁਹੇਲਾ

ਰੱਖੇ ਯਾਦ, ਅਭੁੱਲ ਭੁੱਲ ਕਦੇ ਨਾ ਜਾਇੰਦਾ। ਸੁਤ ਦੁਲਾਰ ਤੇਰੀ ਸੁਣੇ ਫ਼ਰਯਾਦ, ਭੇਵ ਅਭੇਦ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਜਣਾਇੰਦਾ। ਸਾਚਾ ਲੇਖਾ ਬਿਨ ਲਿਖਿਆਂ ਲੇਖ, ਲਿਖਤ ਵਿਚ ਕਦੇ ਨਾ ਆਇੰਦਾ। ਵੇਖਣਹਾਰਾ ਬਿਨ ਰੂਪ ਰੰਗ ਰੇਖ, ਰੂਪ ਰੰਗ ਰੇਖ ਵਿਚ ਕਦੇ ਨਾ ਆਇੰਦਾ। ਜੁਗ ਚੌਕੜੀ ਅਵੱਲੜਾ ਭੇਖ, ਬਣ ਭੇਖੀ ਵੇਸ ਵਟਾਇੰਦਾ। ਥਿਰ ਘਰ ਸੁਹਾਏ ਤੇਰਾ ਦੇਸ, ਸਚਖੰਡ ਆਪਣਾ ਆਸਣ ਲਾਇੰਦਾ। ਲੱਖ ਚੁਰਾਸੀ ਅੰਤਰ ਕਰ ਪਰਵੇਸ, ਤੇਰੀ ਵਿਸ਼ੇਸ਼ਤਾ ਆਪ ਵਧਾਇੰਦਾ। ਇਕ ਇਕੱਲਾ ਲਏ ਵੇਖ, ਦੂਸਰ ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਇਕ ਸਮਝਾਇੰਦਾ। ਗ੍ਰਹਿ ਮੰਦਰ ਹਰਿ ਮਕਾਨ, ਬੇਮੁਕਾਮ ਆਪ ਜਣਾਈਆ। ਧਰਤ ਧਵਲ ਨਾ ਕੋਇ ਨਿਸ਼ਾਨ, ਧਰਨੀ ਧਾਰ ਨਾ ਕੋਇ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇਣ ਬਿਆਨ, ਕਲਮ ਸ਼ਾਹੀ ਨਾਲ ਗਵਾਹੀਆ। ਹੱਕ ਹਕ਼ੀਕ਼ਤ ਲਾਸ਼ਰੀਕ ਨਾ ਸਕੇ ਕੋਇ ਪਹਿਚਾਨ, ਪਹਿਚਾਨ ਵਿਚ ਕਦੇ ਨਾ ਆਈਆ। ਰਸਨਾ ਜਿਹਵਾ ਗਾਏ ਪੀਰ ਮਿਹਬਾਨ, ਮਿਹਰਬਾਨ, ਵਡੀ ਵਡਿਆਈਆ। ਭਗਤ ਭਗਵੰਤ ਮੰਗਣ ਏਕਾ ਦਾਨ, ਦੋਏ ਜੋੜ ਜੋੜ ਸਰਨਾਈਆ। ਕਰੇ ਖੇਲ ਸ੍ਰੀ ਭਗਵਾਨ, ਭੇਵ ਅਭੇਦ ਆਪ ਛੁਪਾਈਆ। ਸੁਤ ਦੁਲਾਰ ਕਰ ਪਰਧਾਨ, ਜਗਤ ਪਰਧਾਨਗੀ ਇਕ ਵਖਾਈਆ। ਸਤਿ ਸੰਦੇਸ਼ਾ ਦੇਵੇ ਆਣ, ਸਤਿ ਸਤਿ ਸਤਿ ਸਾਲਾਹੀਆ। ਬ੍ਰਹਮ ਮਤ ਦੇ ਇਕ ਗਿਆਨ, ਆਤਮ ਤਤ ਤਤ ਜਣਾਈਆ। ਲੇਖਾ ਜਾਣੇ ਦੋ ਜਹਾਨ, ਦੋਏ ਦੋਏ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰ ਘਟ ਵਸੇ ਸਾਚਾ ਸਾਈਂਆ। ਸਾਈਂ ਸੱਚਾ ਵਸੇ ਹਰ ਘਟ, ਘਟ ਘਟ ਭੇਵ ਜਣਾਇੰਦਾ। ਜੁਗ ਚੌਕੜੀ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਲੱਖ ਚੁਰਾਸੀ ਪਾਏ ਨੱਥ, ਚਾਰੋਂ ਕੁੰਟ ਆਪ ਭੁਵਾਇੰਦਾ। ਸ਼ਬਦੀ ਤੇਰਾ ਮਾਰਗ ਦੱਸ, ਗੁਰ ਗੁਰ ਆਪ ਸਾਲਾਹਿੰਦਾ। ਗੁਰ ਸਤਿਗੁਰ ਕਰ ਪਰਕਾਸ਼, ਨੂਰੀ ਜੋਤ ਡਗਮਗਾਇੰਦਾ। ਪੰਜ ਤਤ ਪੂਰੀ ਕਰੇ ਆਸ, ਸਚ ਭਰਵਾਸਾ ਇਕ ਵਖਾਇੰਦਾ। ਕਾਇਆ ਮੰਦਰ ਅੰਦਰ ਵਖਾਏ ਪ੍ਰਿਥਮੀ ਆਕਾਸ਼, ਗਗਨ ਮੰਡਲ ਰੂਪ ਵਟਾਇੰਦਾ। ਪਰਗਟ ਹੋਏ ਸਾਖ਼ਯਾਤ, ਸਖੀ ਸਰਵਰ ਸੁਲਤਾਨ ਸ਼ਾਹ ਪਾਤਸ਼ਾਹ ਆਪਣਾ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਗੁਰ ਸਾਲਾਹਿੰਦਾ। ਸ਼ਬਦੀ ਸ਼ਬਦ ਗੁਰਦੇਵ, ਮਹਿਮਾ ਅਕੱਥ ਕਥੀ ਨਾ ਜਾਈਆ। ਪਾਰਬ੍ਰਹਮ ਪ੍ਰਭ ਜਾਣੇ ਸਾਚੀ ਸੇਵ, ਸੇਵਕ ਸੇਵਾ ਹੱਥ ਨਾ ਕਿਸੇ ਫੜਾਈਆ। ਅਲੱਖ ਅਗੋਚਰ ਅਗੰਮ ਅਥਾਹ ਅਭੇਵ, ਭੇਵ ਅਭੇਦ ਨਾ ਕਿਸੇ ਜਣਾਈਆ। ਆਦਿ ਜੁਗਾਦਿ ਸਦਾ ਸਦਾ ਨੇਹਕੇਵ, ਨਿਹਚਲ ਧਾਮ ਬੈਠਾ ਆਸਣ ਲਾਈਆ। ਤੇਰਾ ਗੀਤ ਗਾਏ ਗੋਬਿੰਦ ਬਿਨ ਰਸਨਾ ਜੇਹਵ, ਰਸ ਆਪਣਾ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਤੇਰੀ ਸੁਹਾਏ ਸਾਚੀ ਰੁੱਤ, ਰੁੱਤ ਰੁਤੜੀ ਆਪ ਮਹਿਕਾਇੰਦਾ। ਰੁਤੜੀ ਸੋਹੇ ਹਰਿ ਬਸੰਤ, ਪਤ ਡਾਲ੍ਹੀ ਆਪ ਮਹਿਕਾਇੰਦਾ। ਤੇਰਾ ਖੇਲ ਜੁਗਾ ਜੁਗੰਤ, ਲੱਖ ਚੁਰਾਸੀ ਬੂਟਾ ਲਾਇੰਦਾ। ਵੇਖਣਹਾਰਾ ਸ੍ਰੀ ਭਗਵੰਤ, ਨੇਤਰ ਨੈਣ ਨੈਣ ਉਠਾਇੰਦਾ। ਘਟ ਘਟ ਬਣਾਏ ਆਪਣੀ ਬਣਤ, ਘਰ ਘਰ ਆਪਣਾ ਆਸਣ ਲਾਇੰਦਾ। ਤੇਰਾ ਨਾਉਂ ਜਣਾਏ ਮੰਤ, ਮਨ ਮਣੀਆਂ ਆਪ ਪਰਗਟਾਇੰਦਾ। ਸੁਰਤ ਸਵਾਣੀ ਬਣੇ ਕੰਤ, ਕੰਤ ਕੰਤੂਹਲ ਸ਼ਬਦੀ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਲੇਖਾ ਜਾਣੇ ਸਾਚੇ ਦਰ, ਦਰ ਮੰਦਰ ਆਪ ਸੁਹਾਇੰਦਾ। ਦਰ ਮੰਦਰ ਗ੍ਰਹਿ ਪਰਕਾਸ਼, ਘਰ ਘਰ ਨਾਦ ਵਜਾਈਆ। ਆਦਿ ਅੰਤ ਪਾਵੇ ਰਾਸ, ਨਿਰਗੁਣ ਸਰਗੁਣ ਗੋਪੀ ਕਾਹਨ ਨਚਾਈਆ। ਨਿਰਾਕਾਰ ਸਾਕਾਰ ਖੇਲ ਤਮਾਸ਼, ਨਿਰਾਧਾਰ ਵੇਖ ਵਖਾਈਆ। ਬ੍ਰਹਿਮੰਡ ਖੰਡ ਲੋਅ ਪ੍ਰਿਥਮੀ ਆਕਾਸ਼, ਆਕਾਸ਼ ਆਕਾਸ਼ਾਂ ਪੰਧ ਮੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਜੁਗ ਜੁਗ ਰੱਖਣ ਆਸ, ਨੇਤਰ ਨੈਣ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਸਚ ਪਰਕਾਸ਼ ਕਰੇ ਗ੍ਰਹਿ ਮੰਦਰ, ਘਰ ਘਰ ਵੱਜੇ ਵਧਾਈਆ। ਤੇਰਾ ਮੇਲਾ ਸਾਚੇ ਅੰਦਰ, ਅੰਦਰੇ ਅੰਦਰ ਵੇਖ ਵਖਾਈਆ। ਤੇਰਾ ਵਾਸਾ ਡੂੰਘੀ ਕੰਦਰ, ਕੰਢਾ ਘਾਟ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਇਕੋ ਵਰ, ਏਕਾ ਗੁਣ ਸਮਝਾਈਆ। ਏਕਾ ਗੁਣ ਹਰਿ ਗੁਣਵਾਨ, ਸਚ ਸਚ ਦ੍ਰਿੜਾਇੰਦਾ। ਸ਼ਬਦੀ ਮੇਲਾ ਵਿਚ ਜਹਾਨ, ਹਰਿਜਨ ਰੂਪ ਵਖਾਇੰਦਾ। ਹਰਿ ਭਗਤ ਕਰ ਪਰਵਾਨ, ਆਪ ਆਪਣੇ ਅੰਗ ਲਗਾਇੰਦਾ। ਹਰਿ ਸੰਤ ਸਤਿ ਨਿਸ਼ਾਨ, ਸਤਿ ਦੁਆਰੇ ਆਪ ਉਠਾਇੰਦਾ। ਗੁਰਮੁਖ ਵੇਖੇ ਚਤੁਰ ਸੁਜਾਨ, ਸੁਘੜ ਆਪਣਾ ਬੰਧਨ ਪਾਇੰਦਾ। ਗੁਰਸਿਖ ਲੇਖਾ ਮੁਕੇ ਆਣ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਕਰ ਪਰਕਾਸ਼ ਉਚ ਮਕਾਨ, ਦੀਆ ਬਾਤੀ ਕਮਲਾਪਾਤੀ ਆਪ ਜਗਾਇੰਦਾ। ਸਾਚਾ ਸਾਥੀ ਬਣੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਲੇਖਾ ਲਿਖਤ ਵਿਚ ਨਾ ਆਇੰਦਾ।

੧੦ ਜੇਠ ੨੦੧੯ ਬਿਕਰਮੀ ਸਦਰੋ ਦੇਵੀ ਪਿੰਡ ਦੁਮਾਣਾ ਜੰਮੂ

ਆਦਿ ਜੁਗਾਦਿ ਸਤਿ ਭੰਡਾਰਾ, ਹਰਿ ਹਰਿ ਰਾਮ ਨਾਮ ਵਰਤਾਇੰਦਾ। ਜੁਗਾ ਜੁਗੰਤਰ ਖੋਲ੍ਹ ਦੁਆਰਾ, ਗੁਰ ਅਵਤਾਰ ਸੇਵ ਲਗਾਇੰਦਾ। ਆਤਮ ਪਰਮਾਤਮ ਦੇ ਸਹਾਰਾ, ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਲੇਖਾ ਜਾਣੇ ਅਗੰਮ ਅਪਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਉਪਾਇੰਦਾ। ਸਾਚਾ ਨਾਮ ਏਕੰਕਾਰ, ਓਅੰ ਆਪਣਾ ਰੂਪ ਜਣਾਈਆ। ਕਰੇ ਖੇਲ ਅਪਰ ਅਪਾਰ, ਪਾਰਬ੍ਰਹਮ ਵਡੀ ਵਡਿਆਈਆ। ਲੱਖ ਚੁਰਾਸੀ ਦਏ ਆਧਾਰ, ਜੀਵ ਜੰਤ ਸਮਝਾਈਆ। ਸ਼ਬਦ ਅਨਾਦੀ ਇਕ ਧੁਨਕਾਰ, ਨਾਦ ਅਨਾਦੀ ਆਪ ਅਲਾਈਆ। ਬ੍ਰਹਮ ਬ੍ਰਹਿਮਾਦੀ ਪਾਵੇ ਸਾਰ, ਆਦਿ ਜੁਗਾਦੀ ਵਡ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਆਪ ਵਡਿਆਈਆ। ਏਕਾ ਨਾਉਂ ਹਰਿ ਨਿਰੰਕਾਰ, ਨਰ ਹਰਿ ਨਰਾਇਣ ਆਪ ਪਰਗਟਾਇੰਦਾ। ਜਨ ਭਗਤਾਂ ਦੇਵੇ ਕਰ ਪਿਆਰ, ਪਰਮ ਪੁਰਖ ਝੋਲੀ ਪਾਇੰਦਾ। ਕਾਇਆ ਮੰਦਰ ਖੋਲ੍ਹ ਕਿਵਾੜ, ਗ੍ਰਹਿ ਸਾਚੇ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਵਖਾਇੰਦਾ। ਸਾਚਾ ਨਾਮ ਬਿਨ ਰੂਪ ਰੰਗ, ਰੰਗ ਰੰਗੀਲਾ ਆਪ ਜਣਾਈਆ। ਕਰੇ ਖੇਲ ਸੂਰਾ ਸਰਬੰਗ, ਪੁਰਖ ਅਬਿਨਾਸ਼ੀ ਵਡ ਵਡਿਆਈਆ। ਘਟ ਘਟ ਵਜਾਏ ਮਰਦੰਗ, ਮਰਦ ਮਰਦਾਨਾ ਆਪਣੀ ਦਇਆ ਕਮਾਈਆ। ਆਤਮ ਪਰਮਾਤਮ ਇਕ ਅਨੰਦ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪ ਵਖਾਈਆ। ਜਨਮ ਜਨਮ ਦੀ ਟੁੱਟੀ ਗੰਢ, ਹਰਿ ਭਗਤ ਲਏ ਪਰਗਟਾਈਆ। ਗੀਤ ਸੁਹਾਗ ਸੁਣਾਏ ਛੰਦ, ਅੱਖਰ

ਰਾਮ ਨਾਮ ਪੜ੍ਹਾਈਆ। ਜਗਤ ਵਿਕਾਰਾ ਖੰਡ ਖੰਡ, ਕੂੜੀ ਕਿਰਿਆ ਦਏ ਮਿਟਾਈਆ। ਕਰੇ ਪਰਕਾਸ਼ ਬਿਨ ਸੂਰਜ ਚੰਦ, ਨਿਰਮਲ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਮ ਨਾਮ ਇਕ ਸਮਝਾਈਆ । ਰਾਮ ਨਾਮ ਗੁਰੂ ਗੁਰਦੇਵ, ਦੇਵ ਆਤਮਾ ਆਪ ਜਣਾਇੰਦਾ। ਪਾਰਬ੍ਰਹਮ ਪ੍ਰਭ ਸਾਚੀ ਸੇਵ, ਨਿਰਗੁਣ ਸਰਗੁਣ ਆਪ ਸਮਝਾਇੰਦਾ। ਗਾਇਣ ਗੀਤ ਰਸਨਾ ਜੇਹਵ, ਮੰਦਰ ਮਸੀਤ ਸ਼ਿਵਦੁਆਲਾ ਮੱਠ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਹਰ ਘਟ ਆਪ ਧਰਾਇੰਦਾ। ਘਟ ਘਟ ਅੰਦਰ ਹਰਿ ਹਰਿ ਰਾਮ, ਰਮੱਯਾ ਆਪਣਾ ਰੂਪ ਵਖਾਈਆ। ਜਨ ਭਗਤਾਂ ਕਰੇ ਪੂਰਨ ਕਾਮ, ਪੂਰਨ ਇਛਿਆ ਆਪ ਕਰਾਈਆ। ਅੰਮ੍ਰਿਤ ਆਤਮ ਪਿਆਏ ਜਾਮ, ਜਗਤ ਤ੍ਰਿਸ਼ਨਾ ਭੁੱਖ ਗਵਾਈਆ। ਅੰਧ ਅੰਧੇਰ ਮਿਟਾਏ ਅੰਧੇਰੀ ਸ਼ਾਮ, ਨਿਰਗੁਣ ਸਾਚਾ ਚੰਦ ਚੜ੍ਹਾਈਆ। ਏਕਾ ਜੋਤ ਕਰੇ ਪਰਕਾਸ਼ ਕੋਟਨ ਭਾਨ, ਰਵ ਸਸ ਮੁਖ ਸ਼ਰਮਾਈਆ। ਸਤਿ ਪੁਰਖ ਨਿਰੰਜਣ ਸਤਿ ਸਤਿਵਾਦੀ ਦੇਵੇ ਦਾਨ, ਨਾਮ ਅਮੋਲਕ ਝੋਲੀ ਪਾਈਆ। ਏਕਾ ਸੁਣਾਏ ਸ਼ਬਦ ਧੁਨਕਾਨ, ਅਨਾਦੀ ਧੁਨ ਆਪ ਉਪਜਾਈਆ। ਗੁਰਮੁਖ ਸੱਜਣ ਬਹਿ ਬਹਿ ਗਾਣ, ਗਾਵਤ ਗਾ ਗਾ ਖ਼ੁਸ਼ੀ ਮਨਾਈਆ। ਕਾਇਆ ਮੰਦਰ ਸਚ ਮਕਾਨ, ਹਰਿ ਜੂ ਠਾਕਰ ਬੈਠਾ ਆਸਣ ਲਾਈਆ। ਦਿਵਸ ਰੈਣ ਰੈਣ ਦਿਵਸ ਵੇਖੇ ਮਾਰ ਧਿਆਨ, ਨੇਤਰ ਨੈਣ ਨੈਣ ਖੁਲ੍ਹਾਈਆ। ਜਿਸ ਜਨ ਦੇਵੇ ਆਪਣਾ ਨਾਮ, ਸਚ ਪੈਗ਼ਾਮ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰਾਮ ਰਾਮ ਏਕਾ ਨਾਮ ਨਾਮ ਸਮਝਾਈਆ। ਰਾਮ ਨਾਮ ਇਕੋ ਰੰਗ, ਦੂਸਰ ਵੇਸ ਨਾ ਕੋਇ ਵਟਾਇੰਦਾ। ਇਕੋ ਸੇਜ ਇਕ ਪਲੰਘ, ਏਕਾ ਆਸਣ ਲਾਇੰਦਾ। ਇਕ ਮਰਦਾਨਾ ਇਕ ਮਰਦੰਗ, ਏਕਾ ਨੌਬਤ ਆਪ ਵਜਾਇੰਦਾ। ਏਕਾ ਦੂਈ ਦਵੈਤ ਭਰਮਾਂ ਢਾਹੇ ਝੂਠੀ ਕੰਧ, ਭਾਂਡਾ ਭਰਮ ਭੌ ਭੰਨਾਇੰਦਾ। ਇਕ ਵਖਾਏ ਪਰਮਾਨੰਦ, ਨਿਜ ਆਤਮ ਰਸ ਚਖਾਇੰਦਾ। ਇਕ ਮਿਟਾਏ ਕਾਮ ਕਰੋਧ ਲੋਭ ਮੋਹ ਹੰਕਾਰ ਝੂਠਾ ਗੰਦ, ਸਚ ਸੁਚ ਇਕ ਦ੍ਰਿੜਾਇੰਦਾ। ਇਕ ਭਗਤ ਭਗਵਾਨ ਪਾਏ ਆਤਮ ਠੰਡ, ਪਰਮਾਤਮ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਨਾਮ ਵਰ, ਵਸਤ ਅਮੋਲਕ ਕਾਇਆ ਗੋਲਕ ਆਪ ਟਿਕਾਇੰਦਾ। ਕਾਇਆ ਗੋਲਕ ਸਾਚਾ ਮੰਦਰ, ਹਰਿ ਜੂ ਹਰਿ ਹਰਿ ਆਪ ਬਣਾਇਆ। ਜਨ ਭਗਤਾਂ ਵਖਾਏ ਅੰਦਰੇ ਅੰਦਰ, ਦੂਸਰ ਨਜ਼ਰ ਕਿਸੇ ਨਾ ਆਇਆ। ਲੱਖ ਚੁਰਾਸੀ ਮਨ ਵਾਸਨਾ ਭੌਂਦੀ ਬੰਦਰ, ਮਨ ਕਾ ਮਣਕਾ ਨਾ ਕੋਇ ਭੁਵਾਇਆ। ਸਾਢੇ ਤਿੰਨ ਹੱਥ ਵਸੇ ਖੰਡਰ, ਮਹੱਲ ਅਟੱਲ ਨਾ ਕੋਇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਹਰ ਘਟ ਆਪ ਛੁਪਾਇਆ। ਘਟ ਘਟ ਅੰਦਰ ਹਰਿ ਕਾ ਨਾਉਂ, ਹਰਿ ਜੂ ਹਰਿ ਹਰਿ ਆਪ ਟਿਕਾਈਆ। ਗੁਰਮੁਖਾਂ ਵਖਾਏ ਫੜ ਫੜ ਬਾਹੋਂ, ਨਿਜ ਨੇਤਰ ਨੈਣ ਖੁਲ੍ਹਾਈਆ। ਸੁਰਤ ਸਵਾਣੀ ਸ਼ਬਦ ਹਾਣੀ ਮੇਲ ਮਿਲਾਏ ਅਗੰਮ ਅਥਾਹੋਂ, ਬੇਪਰਵਾਹੋ ਵਡ ਵਡਿਆਈਆ। ਲੇਖਾ ਜਾਣੇ ਪਿਤਾ ਮਾਉਂ, ਬਾਲਕ ਆਪਣੀ ਗੋਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਏਕਾ ਰਾਮ ਨਾਮ ਸਮਝਾਈਆ। ਏਕਾ ਰਾਮ ਨਾਮ ਵਡ ਵੱਡਾ ਗੁਣ, ਹੱਥ ਕਿਸੇ ਨਾ ਆਇੰਦਾ। ਲੱਖ ਚੁਰਾਸੀ ਸਰਵਣ ਰਹੀ ਸੁਣ, ਹਿਰਦੇ ਹਰਿ ਨਾ ਕੋਇ ਵਸਾਇੰਦਾ। ਆਤਮ ਉਪਜੇ ਨਾ ਕੋਈ ਧੁਨ, ਰਸਨਾ ਜਿਹਵਾ ਰਾਗ ਸਰਬ ਅਲਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਭਗਤ ਭਗਵੰਤ ਸਾਚੇ ਸੰਤ ਜੁਗਾ ਜੁਗੰਤਰ ਲਏ ਚੁਣ, ਨੌਂ

ਖੰਡ ਪ੍ਰਿਥਮੀ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਆਪਣਾ ਘਰ, ਤਿਸ ਆਪਣੀ ਦਇਆ ਕਮਾਇੰਦਾ। ਦਇਆ ਕਮਾਏ ਠਾਕਰ ਸਵਾਮੀ, ਨਿਰਧਨ ਸਰਧਨ ਦੇਵੇ ਵਡਿਆਈਆ। ਗ਼ਰੀਬ ਨਿਮਾਣਾ ਅੰਤਰਜਾਮੀ, ਨਿਰਧਨ ਆਪਣਾ ਰੂਪ ਵਟਾਈਆ। ਸ਼ਬਦ ਅਗੰਮੀ ਇਕੋ ਬਾਣੀ, ਭਗਤ ਭਗਵੰਤ ਆਪ ਸੁਣਾਈਆ। ਸੀਤਾ ਸੁਰਤੀ ਰਾਮ ਕਹਾਣੀ, ਗੋਪੀ ਕਾਹਨ ਬੰਸਰੀ ਨਾਮ ਵਜਾਈਆ । ਸਾਚੀ ਨੱਯਾ ਖੇਲ ਮਹਾਨੀ, ਸਾਚਾ ਸੱਯਾ ਆਪ ਵਖਾਈਆ। ਅੰਮ੍ਰਿਤ ਜਲ ਠੰਡਾ ਪਾਣੀ, ਘਰ ਸਾਗਰ ਦਏ ਪਰਗਟਾਈਆ। ਮੇਲ ਮਿਲਾਵਾ ਹਾਣੀਉਂ ਹਾਣੀ, ਹਰਿ ਜੂ ਆਪਣੀ ਬਣਤ ਬਣਾਈਆ। ਰਾਮ ਨਾਮ ਅਕੱਥ ਕਹਾਣੀ, ਬਿਨ ਹਰਿ ਭਗਤ ਹੱਥ ਕਿਸੇ ਨਾ ਆਈਆ। ਭਰਮੇ ਭੁੱਲੀ ਚਾਰ ਖਾਣੀ, ਜੇਰਜ ਅੰਡ ਉਤਭੁਜ ਸੇਤਜ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰਾਮ ਨਾਮ ਜਨ ਭਗਤਾਂ ਝੋਲੀ ਆਪ ਭਰਾਈਆ। ਰਾਮ ਨਾਮ ਝੋਲੀ ਭਰ, ਭੈ ਭਿਆਨਕ ਆਪ ਆਪ ਧਰਾਇੰਦਾ। ਨਿਰਭੌ ਚੁਕਾਏ ਝੂਠਾ ਡਰ, ਸਿਰ ਆਪਣਾ ਹੱਥ ਟਿਕਾਇੰਦਾ। ਹਰਿਜਨ ਇਕੋ ਅੱਖਰ ਲਏ ਪੜ੍ਹ, ਚੌਦਾਂ ਵਿਦਿਆ ਮਾਣ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਦੇਵੇ ਇਕੋ ਦਾਨ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਏਕਾ ਮੰਤਰ ਨਮੋ ਜਪ, ਵਾਸਤਕ ਸਾਚੀ ਬੂਝ ਬੁਝਾਈਆ। ਤ੍ਰੈਗੁਣ ਮਮਤਾ ਤੋੜੇ ਤਪ, ਅਗਨੀ ਤਤ ਦਏ ਗਵਾਈਆ। ਇਕ ਵਖਾਏ ਸਾਚਾ ਹੱਟ, ਚੌਦਾਂ ਲੋਕ ਹੱਟ ਵਿਚ ਖੁਲ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਏਕਾ ਮੰਤਰ ਰਹੇ ਰਟ, ਏਕਾ ਨਾਮ ਰਸਨਾ ਜਿਹਵਾ ਨਾਲ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਆਪ ਚਲਾਏ ਆਪਣਾ ਮੰਤਰ, ਮੰਤਰ ਨਾਮ ਆਪ ਪੜ੍ਹਾਈਆ। ਨਾਮ ਮੰਤਰ ਹਰਿਜਨ ਪੜ੍ਹ, ਆਤਮ ਪਰਮਾਤਮ ਮੇਲ ਮਿਲਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਦਰਸ ਦਿਖਾਏ ਅੱਗੇ ਖੜ, ਸਵਛ ਸਰੂਪੀ ਰੂਪ ਧਰਾਇੰਦਾ। ਰਾਮ ਰਮੱਯਾ ਨਰਾਇਣ ਨਰ, ਨਰ ਹਰਿ ਆਪਣਾ ਖੇਲ ਕਰਾਇੰਦਾ। ਡੁੱਬਦੇ ਪੱਥਰ ਜਾਇਣ ਤਰ, ਜਿਸ ਜਨ ਆਪਣਾ ਚਰਨ ਛੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਵਿਛੜੇ ਜਗ ਲਏ ਫੜ, ਫੜ ਫੜ ਆਪਣੀ ਗੰਢ ਪੁਵਾਇੰਦਾ ।

੧੦ ਜੇਠ ੨੦੧੯ ਬਿਕਰਮੀ ਕਰਮ ਦੇਈ ਦੇ ਗ੍ਰਹਿ ਕਰੰਘੀਲ ਜੰਮੂ

ਰਾਮ ਭਗਤ ਰਾਮ ਭਗਤ, ਰਾਮ ਰਾਮ ਰਾਮ ਵਡਿਆਈਆ। ਰਾਮ ਨੂਰ ਰਾਮ ਸ਼ਕਤ, ਬੇਅੰਤ ਬੇਪਰਵਾਹੀਆ। ਰਾਮ ਬੂੰਦ ਰਾਮ ਰਕਤ, ਰਾਮ ਹਰ ਘਟ ਰਿਹਾ ਸਮਾਈਆ। ਰਾਮ ਨਿਰਗੁਣ ਰਾਮ ਸਰਗੁਣ ਜਗਤ, ਅਜੂਨੀ ਜੂਨ ਰਾਮ ਖੇਲ ਖਲਾਈਆ। ਰਾਮ ਆਦਿ ਜੁਗਾਦਿ ਜੁਗ ਜੁਗ ਹੋਏ ਪਰਗਟ, ਦਰ ਦਰ ਘਰ ਘਰ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨੂਰ ਨੂਰ ਵਖਾਈਆ। ਨੂਰ ਰਾਮ ਰਾਮ ਨਾਮ, ਨਾਮ ਨਾਮਾ ਹਰਿ ਜਣਾਇੰਦਾ। ਆਦਿ ਜੁਗਾਦੀ ਇਕੋ ਬਾਣ, ਏਕੰਕਾਰਾ ਆਪ ਉਠਾਇੰਦਾ। ਜੁਗਾ ਜੁਗੰਤਰ ਦੋ ਜਹਾਨ, ਦੋਏ ਦੋਏ ਰੂਪ ਵੇਖ ਵਖਾਇੰਦਾ। ਸ਼ਬਦੀ ਜੋਤੀ ਹੋ ਪਰਧਾਨ, ਜੋਤੀ ਜਾਤਾ ਵੇਸ ਵਟਾਇੰਦਾ। ਨਾਉਂ ਰੱਖ ਗੋਪੀ ਕਾਹਨ, ਆਤਮ

ਪਰਮਾਤਮ ਬੰਧਨ ਪਾਇੰਦਾ। ਗ੍ਰਹਿ ਬੰਸਰੀ ਨਾਮ ਧੁਨਕਾਨ, ਘਟ ਮੰਦਰ ਆਪ ਵਜਾਇੰਦਾ। ਕਰੇ ਖੇਲ ਨੌਜਵਾਨ, ਬਿਰਧ ਬਾਲ ਰੂਪ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਆਦਿ ਅੰਤ ਜੁਗਾ ਜੁਗੰਤ, ਜੁਗ ਜੁਗ ਆਪਣੇ ਰੰਗ ਰੰਗਾਇੰਦਾ । ਰਾਮ ਭਗਤ ਜੁਗਤ ਧਾਰ, ਜਗ ਜੀਵਣ ਆਪਣੇ ਹੱਥ ਰਖਾਈਆ। ਏਥੇ ਓਥੇ ਵੇਖੇ ਵਿਗਸੇ ਕਰੇ ਵਿਚਾਰ, ਪਾਰਬ੍ਰਹਮ ਬੇਅੰਤ ਬੇਪਰਵਾਹ ਵਡ ਵਡਿਆਈਆ। ਕਾਦਰ ਕੁਦਰਤ ਖ਼ਾਲਕ ਖ਼ਲਕ ਪਾਵੇ ਸਾਰ, ਮਖ਼ਲੂਕ ਆਪਣੇ ਰੰਗ ਰੰਗਾਈਆ। ਸਾਲਸ ਬਣ ਆਪ ਨਿਰੰਕਾਰ, ਹੱਕ ਹਕ਼ੀਕ਼ਤ ਵੇਖੇ ਸਾਂਝਾ ਯਾਰ, ਲਾਸ਼ਰੀਕ ਨੂਰ ਖ਼ੁਦਾਈਆ। ਦਰ ਬਦਰ ਫਿਰੇ ਵਾਰੋ ਵਾਰ, ਬਣ ਦਰਵੇਸ਼ ਪਰਵਰਦਿਗਾਰ ਏਕਾ ਅਲਫ਼ੀ ਤਨ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਵਿਚ ਸੰਸਾਰ, ਜਨ ਜਨਨੀ ਰੂਪ ਵਟਾਈਆ। ਜਨ ਜਨਨੀ ਪਾਰਬ੍ਰਹਮ, ਭੇਵ ਅਭੇਦ ਆਪਣੇ ਹੱਥ ਰਖਾਇੰਦਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਸ਼ਬਦੀ ਧਾਰਾ ਆਪੇ ਜੰਮ, ਆਪ ਆਪਣੀ ਗੋਦ ਸੁਹਾਇੰਦਾ। ਨਾਮ ਨਿਧਾਨਾ ਸ੍ਰੀ ਭਗਵਾਨਾ ਸਤਿ ਸਤਿਵਾਦੀ ਬੇੜਾ ਬੰਨ੍ਹ, ਅਵਣ ਗਵਣ ਪਾਰ ਵਖਾਇੰਦਾ। ਬੋਧ ਅਗਾਧੀ ਸ਼ਬਦ ਅਨਾਦੀ ਏਕਾ ਰਾਗ ਸੁਣਾਏ ਕੰਨ, ਰਾਗ ਰਾਗਾਂ ਮੂਲ ਚੁਕਾਇੰਦਾ। ਭਾਂਡਾ ਭਰਮ ਭੌ ਗੜ੍ਹ ਹੰਕਾਰੀ ਤੋੜ ਗ੍ਰਹਿ ਮੰਦਰ ਵਖਾਏ ਏਕਾ ਪਰਕਾਸ਼ ਸਾਚਾ ਚੰਨ, ਸੂਰਜ ਚੰਦ ਮੁਖ ਸ਼ਰਮਾਇੰਦਾ। ਭਗਤ ਭਗਵਾਨ ਘਰ ਜਾਏ ਮੰਨ, ਮੰਨ ਮਨਸਾ ਪੂਰ ਵਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਜ਼ਰ ਨਾ ਆਏ ਨੇਤਰ ਅੰਨ੍ਹ, ਗਿਆਨ ਨੇਤਰ ਗੁਰਮੁਖਾਂ ਆਪ ਖੁਲ੍ਹਾਇੰਦਾ।