੧੦ ਜੇਠ ੨੦੧੯ ਬਿਕਰਮੀ ਤੇਜ ਭਾਨ ਦੇ ਗ੍ਰਹਿ ਸ਼ੇਖ਼ਸਰ ਜੰਮੂ
ਸਾਚੇ ਤਖ਼ਤ ਹਰਿ ਜੂ ਚੜ੍ਹਦਾ, ਸਚਖੰਡ ਨਿਵਾਸੀ ਆਸਣ ਲਾਈਆ। ਆਪਣੀ ਕਰਨੀ ਕਰਤਾ ਪੁਰਖ ਆਪੇ ਕਰਦਾ, ਦੂਸਰ ਸੰਗ ਨਾ ਕੋਇ ਰਲਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਲੇਖਾ ਜਾਣੇ ਦੋ ਜਹਾਨ ਦਾ, ਲੋਕ ਪਰਲੋਕ ਵੇਖ ਵਖਾਈਆ। ਸਤਿ ਸੰਦੇਸ਼ ਨਰ ਨਰੇਸ਼ ਸ੍ਰੀ ਭਗਵਾਨ ਸ਼ਬਦ ਅਗੰਮੀ ਆਇਆ ਘੱਲਦਾ, ਗੁਰ ਅਵਤਾਰ ਪੀਰ ਪੈਗ਼ੰਬਰ ਕਰੇ ਪੜ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਅੰਮ੍ਰਿਤ ਰਸ ਚਰਨ ਕਵਲ ਪੀ ਪੀ ਪਲਦਾ, ਅਨਭਵ ਆਪਣੀ ਧਾਰ ਚਲਾਈਆ। ਦੀਪਕ ਪਰਕਾਸ਼ ਬਿਨ ਬਾਤੀ ਤੇਲ ਬਲਦਾ, ਸਚਖੰਡ ਨਿਵਾਸੀ ਘਰ ਘਰ ਕਰੇ ਰੁਸ਼ਨਾਈਆ। ਅਗਨੀ ਹਵਨ ਤ੍ਰੈਭਵਨ ਕਦੇ ਨਾ ਸੜਦਾ, ਜਨਮ ਮਰਨ ਵਿਚ ਕਦੇ ਨਾ ਆਈਆ। ਭਗਤ ਭਗਵੰਤ ਸੰਤ ਸੁਹੇਲੇ ਆਪੇ ਫੜਦਾ, ਆਤਮ ਪਰਮਾਤਮ ਜੋੜ ਜੁੜਾਈਆ। ਲੱਖ ਚੁਰਾਸੀ ਅੰਡਜ ਜੇਰਜ ਉਤਭੁਜ ਸੇਤਜ ਘਾੜਨ ਘੜਦਾ, ਭੰਨਣਹਾਰ ਆਪਣੇ ਹੱਥ ਰੱਖੇ ਵਡਿਆਈਆ। ਰੂਪ ਧਰੇ ਨਰ ਹਰਿ ਨਰਾਇਣ ਹਰਿ ਦਾ, ਨਾਰੀ ਕੰਤ ਆਪ ਅਖਵਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਬਣੇ ਬਰਦਾ, ਬਣ ਸੇਵਕ ਸੇਵ ਕਮਾਈਆ। ਨਿਸ਼ਅੱਖਰ ਸਾਚੇ ਮੰਦਰ ਬਹਿ ਬਹਿ ਆਪੇ ਪੜ੍ਹਦਾ, ਅੱਖਸ਼ਰ ਮਾਤਲੋਕ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਖ਼ਤ ਆਸਣ ਲਾਈਆ। ਸਾਚੇ ਤਖ਼ਤ ਹਰਿ ਸੁਲਤਾਨ, ਤਖ਼ਤ ਨਿਵਾਸੀ ਆਸਣ ਲਾਇੰਦਾ। ਦੋ ਜਹਾਨਾਂ ਭੂਪ ਰਾਜਾਨ, ਭੂਪਤ ਭੂਪ ਖੇਲ ਕਰਾਇੰਦਾ। ਸ਼ਬਦ ਅਗੰਮੀ ਧੁਰ ਫ਼ਰਮਾਣ, ਸਚ ਸੰਦੇਸ਼ਾ ਆਦਿ ਜੁਗਾਦਿ ਸੁਣਾਇੰਦਾ। ਜੁਗ ਚੌਕੜੀ ਵੇਖੇ ਮਾਰ ਧਿਆਨ, ਰੂਪ ਅਨੂਪ ਆਪ ਵਟਾਇੰਦਾ। ਨਿਰਗੁਣ
ਸਰਗੁਣ ਦੇ ਗਿਆਨ, ਬੋਧ ਅਗਾਧ ਆਪ ਜਣਾਇੰਦਾ। ਸਾਚੀ ਰੀਤੀ ਵਿਚ ਜਹਾਨ, ਜਗ ਜੀਵਣਦਾਤਾ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ। ਸਾਚਾ ਖੇਲ ਹਰਿ ਨਿਰੰਕਾਰ, ਆਦਿ ਜੁਗਾਦਿ ਜਣਾਈਆ। ਜੁਗ ਚੌਕੜੀ ਕਰ ਕਰ ਪਾਰ, ਲੇਖਾ ਲਹਿਣਾ ਦਏ ਮੁਕਾਈਆ। ਸੇਵਾ ਲਾ ਗੁਰ ਅਵਤਾਰ, ਹੁਕਮੀ ਹੁਕਮ ਆਪ ਸੁਣਾਈਆ। ਪੀਰ ਪੈਗ਼ੰਬਰ ਕਰੇ ਖ਼ਬਰਦਾਰ, ਬੇਖ਼ਬਰ ਆਪ ਜਗਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਵੇਖਣਹਾਰਾ ਵਾਰੋ ਵਾਰ, ਵਾਰ ਥਿਤ ਨਾ ਕੋਇ ਵਖਾਈਆ। ਸਤਿ ਸੰਦੇਸ਼ਾ ਦੇਵਣਹਾਰਾ ਅੰਤਮ ਵਾਰ, ਆਦਿ ਪੁਰਖ ਆਦਿ ਆਦਿ ਕਰੇ ਜਣਾਈਆ। ਸਾਚੇ ਸੁਤ ਦੇ ਆਧਾਰ, ਸ਼ਬਦੀ ਸ਼ਬਦੀ ਬੂਝ ਬੁਝਾਈਆ। ਕਲਜੁਗ ਅੰਤਮ ਹੋਏ ਤਿਆਰ, ਤ੍ਰੈਗੁਣ ਅਤੀਤਾ ਆਪਣਾ ਰੰਗ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਲਾਈਆ। ਖੇਲੇ ਖੇਲ ਪੁਰਖ ਅਕਾਲ, ਅਕਲ ਕਲ ਭੇਵ ਨਾ ਆਇੰਦਾ। ਸ਼ਬਦ ਸਰੂਪੀ ਬਣ ਦਲਾਲ, ਦੋ ਜਹਾਨਾਂ ਵੇਖ ਵਖਾਇੰਦਾ। ਲੇਖਾ ਜਾਣੇ ਕਾਲ ਮਹਾਕਾਲ, ਭੇਵ ਅਭੇਦ ਆਪ ਜਣਾਇੰਦਾ। ਲੱਖ ਚੁਰਾਸੀ ਫੁੱਲ ਫੁਲਵਾੜੀ ਵੇਖੇ ਪਤ ਡਾਲ੍ਹ, ਚਾਰੋਂ ਕੁੰਟ ਫੇਰਾ ਪਾਇੰਦਾ। ਜੁਗਾ ਜੁਗੰਤਰ ਭਗਤ ਭਗਵੰਤ ਸਾਚੀ ਘਾਲਣ ਘਾਲ, ਕੀਤੀ ਘਾਲ ਲੇਖੇ ਲਾਇੰਦਾ। ਗੁਰਮੁਖ ਗੁਰਸਿਖ ਹਰਿਜਨ ਵੇਖੇ ਲਾਲ, ਲਾਲਨ ਆਪਣੇ ਰੰਗ ਰੰਗਾਇੰਦਾ। ਸਦਾ ਸੁਹੇਲਾ ਇਕ ਇਕੇਲਾ ਕਰੇ ਸਦਾ ਪ੍ਰਿਤਪਾਲ, ਬਣ ਪ੍ਰਿਤਪਾਲਕ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਧਾਰ ਆਪ ਬੰਧਾਇੰਦਾ। ਸਾਚੀ ਧਾਰਾ ਹੱਥ ਨਿਰੰਕਾਰ, ਨਿਰਗੁਣ ਆਪਣਾ ਖੇਲ ਕਰਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰ, ਸਾਚੀ ਸੇਵਾ ਇਕ ਸਮਝਾਈਆ। ਜੁਗ ਚੌਕੜੀ ਕਰ ਵਿਚਾਰ, ਆਪ ਆਪਣਾ ਬੰਧਨ ਪਾਈਆ। ਅੰਤਮ ਲਹਿਣਾ ਦੇਣਾ ਦਏ ਕਰਜ਼ ਉਤਾਰ, ਸਭ ਦਾ ਲੇਖਾ ਆਪ ਮੁਕਾਈਆ। ਸ਼ਬਦ ਸੰਦੇਸ਼ਾ ਨਰ ਨਰੇਸ਼ਾ ਦੇਵਣਹਾਰਾ ਏਕਾ ਵਾਰ, ਇਕ ਇਕੱਲਾ ਆਪ ਸੁਣਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਸਚ ਸਿੰਘਾਸਣ ਆਪ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੁੜਾ ਇਕ ਸੁਣਾਈਆ। ਸਚ ਸੁਨੇਹੁੜਾ ਦੇਵਣਹਾਰ, ਹਰਿ ਜੂ ਆਪਣਾ ਹੁਕਮ ਵਰਤਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਲਏ ਉਠਾਲ, ਸੋਇਆ ਕੋਇ ਨਜ਼ਰ ਨਾ ਆਇੰਦਾ। ਜਗਤ ਅਵੱਲੜੀ ਚਲੇ ਚਾਲ, ਜੁਗ ਚੌਕੜੀ ਪੰਧ ਮੁਕਾਇੰਦਾ। ਗੁਰਮੁਖ ਸੱਜਣ ਗੁਰ ਗੁਰ ਭਾਲ, ਹਰਿ ਹਰਿ ਮੇਲਾ ਆਪ ਕਰਾਇੰਦਾ। ਏਥੇ ਓਥੇ ਦੋ ਜਹਾਨ ਅੰਦਰ ਬਾਹਰ ਗੁਪਤ ਜ਼ਾਹਰ ਚਲੇ ਨਾਲ ਨਾਲ, ਜਗਤ ਨੇਤਰ ਨਜ਼ਰ ਕਿਸੇ ਨਾ ਆਇੰਦਾ। ਲੇਖਾ ਜਾਣੇ ਸ਼ਾਹ ਕੰਗਾਲ, ਨਿਰਧਨ ਸਰਧਨ ਦੇਵੇ ਮਾਣ, ਮਾਣ ਨਿਮਾਣਿਆਂ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨ, ਭਗਤਨ ਆਪਣੇ ਰੰਗ ਰੰਗਾਇੰਦਾ। ਭਗਤਨ ਰੰਗ ਰੰਗ ਚਲੂਲ, ਕਾਇਆ ਚੋਲਾ ਆਪ ਰੰਗਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸਦਾ ਸੁਹੇਲਾ ਨਾ ਜਾਏ ਭੂਲ, ਅਭੁੱਲ ਬੇਅੰਤ ਬੇਪਰਵਾਹੀਆ। ਗੁਰਮੁਖ ਬਣਾਏ ਉਪਜਾਏ ਆਪਣੀ ਕੁਲ, ਕੁਲਵੰਤਾ ਆਪਣਾ ਨਾਉਂ ਆਪ ਪਰਗਟਾਈਆ। ਸਦਾ ਸੁਹੇਲਾ ਆਪੇ ਹੋਏ ਸੁਲਾਹਕੁਲ, ਹੁਕਮੀ ਹੁਕਮ ਆਪ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਤੋਲਣਹਾਰਾ ਤੋਲ, ਨਾਮ ਕੰਡਾ ਹੱਥ ਉਠਾਈਆ। ਏਥੇ ਓਥੇ ਦੋ ਜਹਾਨ ਰਹੇ ਅਡੋਲ, ਨਾ ਡੋਲੇ ਨਾ ਕੋਇ ਡੁਲਾਈਆ। ਸਾਚੀ ਵਸਤ ਹਰਿ ਰੱਖੇ ਕੋਲ, ਗੁਰ
ਅਵਤਾਰ ਪੀਰ ਪੈਗ਼ੰਬਰ ਆਪ ਵਰਤਾਈਆ। ਦਰਗਹਿ ਸਾਚੀ ਸਚਖੰਡ ਦੁਆਰਾ ਆਪੇ ਖੋਲ੍ਹ, ਥਿਰ ਘਰ ਆਪਣਾ ਹੱਟ ਚਲਾਈਆ। ਨਾਮ ਧਾਰਨ ਏਕੰਕਾਰਾ ਬੋਲ, ਆਪਣਾ ਅੰਕ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਅਵਰ ਨਾ ਕੋਇ ਵਖਾਈਆ। ਦੂਸਰ ਅਵਰ ਨਾ ਕੋਇ ਪੇਖ, ਨਜ਼ਰ ਨੈਣ ਨੈਣ ਨਾ ਆਇੰਦਾ। ਪੁਰਖ ਅਬਿਨਾਸ਼ੀ ਨਿਰਗੁਣ ਸਰਗੁਣ ਵਟਾਏ ਭੇਖ, ਭੇਖ ਅਵੱਲੜਾ ਆਪ ਕਰਾਇੰਦਾ। ਵਸਣਹਾਰਾ ਸਚਖੰਡ ਸਾਚੇ ਦੇਸ, ਲੋਕਮਾਤ ਫੇਰਾ ਪਾਇੰਦਾ। ਆਦਿ ਜੁਗਾਦਿ ਰਹੇ ਹਮੇਸ਼, ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਇੰਦਾ। ਲੇਖਾ ਜਾਣੇ ਮੂੰਡ ਮੁੰਡਾਏ ਧਾਰੀ ਕੇਸ, ਧਰਨੀ ਧਰਤ ਧਵਲ ਆਪਣਾ ਚਰਨ ਟਿਕਾਇੰਦਾ। ਲੇਖਾ ਜਾਣੇ ਪੀਰ ਪੈਗ਼ੰਬਰ ਗੁਰ ਅਵਤਾਰ ਦਹਿ ਦਿਸ਼ਾ ਆਪੇ ਵੇਖ, ਸਾਚਾ ਹਿੱਸਾ ਆਪ ਵੰਡਾਇੰਦਾ। ਲਹਿਣਾ ਦੇਣ ਚੁਕਾਏ ਔਲੀਏ ਪੀਰ ਮੁਲਾਂ ਸ਼ੇਖ਼, ਸ਼ਰਅ ਸ਼ਰੀਅਤ ਵੰਡ ਵੰਡਾਇੰਦਾ। ਸੰਤ ਸੁਹੇਲੇ ਭਗਤ ਭਗਵੰਤ ਗੁਰੂ ਗੁਰ ਚੇਲੇ ਰੱਖੇ ਸਾਇਆ ਹੇਠ, ਸਿਰ ਆਪਣਾ ਹੱਥ ਟਿਕਾਇੰਦਾ। ਦਰਸ ਦਿਖਾਏ ਨੇਤਨ ਨੇਤ, ਸਦਾ ਸਦ ਕਰੇ ਸਾਚਾ ਹੇਤ, ਨਿਤ ਨਵਿਤ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਮੰਦਰ ਆਪਣਾ ਆਸਣ ਲਾਇੰਦਾ। ਹਰਿ ਮੰਦਰ ਸੋਹੇ ਸਾਚਾ ਆਸਣ, ਹਰਿ ਜੂ ਹਰਿ ਹਰਿ ਆਪ ਲਗਾਈਆ। ਤਖ਼ਤ ਨਿਵਾਸੀ ਪੁਰਖ ਅਬਿਨਾਸ਼ਣ, ਸਾਚੇ ਤਖ਼ਤ ਸੋਭਾ ਪਾਈਆ। ਹੁਕਮੇ ਅੰਦਰ ਪ੍ਰਿਥਮੀ ਆਕਾਸ਼ਨ, ਗਗਨ ਮੰਡਲ ਰਵ ਸਸ ਸੂਰਜ ਚੰਦ ਰਿਹਾ ਭੁਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰੇ ਕਰਾਏ ਦਾਸੀ ਦਾਸਨ, ਸੇਵਕ ਸੇਵਾਦਾਰ ਸਾਚੀ ਸੇਵ ਇਕ ਸਮਝਾਈਆ। ਘਟ ਘਟ ਅੰਦਰ ਨੂਰ ਕਰ ਪਰਕਾਸ਼, ਜੋਤੀ ਜੋਤ ਡਗਮਗਾਈਆ। ਸ਼ਬਦ ਅਨਾਦ ਧੁਨ ਅਨਹਦ ਵਾਜਣ, ਘਰ ਮੰਦਰ ਆਪ ਸੁਣਾਈਆ। ਕਰੇ ਖੇਲ ਗ਼ਰੀਬ ਨਿਵਾਜਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਆਪ ਸੁਹਾਈਆ। ਸਚ ਦੁਆਰਾ ਸੋਭਾਵੰਤ, ਸਤਿਗੁਰ ਪੂਰਾ ਆਪ ਸੁਹਾਇੰਦਾ। ਆਪਣੀ ਮਹਿਮਾ ਜਾਣੇ ਬੇਅੰਤ, ਭੇਵ ਅਭੇਦ ਨਾ ਕਿਸੇ ਖੁਲ੍ਹਾਇੰਦਾ। ਕਰੇ ਖੇਲ ਆਦਿ ਅੰਤ, ਜੁਗ ਜੁਗ ਆਪਣੀ ਧਾਰ ਚਲਾਇੰਦਾ। ਲੱਖ ਚੁਰਾਸੀ ਸਾਚਾ ਕੰਤ, ਕੰਤ ਕੰਤੂਹਲ ਸੇਜ ਹੰਢਾਇੰਦਾ। ਗੁਰਮੁਖ ਗੁਰਸਿਖ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਭਗਤ ਭਗਵਾਨ ਆਪਣੇ ਰੰਗ ਰੰਗਾਇੰਦਾ। ਲਹਿਣਾ ਦੇਣਾ ਚੁਕਾਏ ਸਾਚੇ ਸੰਤ, ਸਤਿ ਸਤਿਵਾਦੀ ਫੇਰਾ ਪਾਇੰਦਾ। ਕਲਜੁਗ ਵੇਖੇ ਲੇਖਾ ਅੰਤਮ ਅੰਤ, ਅੰਤ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਧਰਾਇੰਦਾ। ਆਪਣੀ ਧਰ ਆਪੇ ਕਲ, ਕਲਜੁਗ ਅੰਤਮ ਵੇਖ ਵਖਾਈਆ। ਨਵ ਨੌਂ ਚਾਰ ਅਛਲ ਅਛੱਲ, ਵਲ ਛਲ ਆਪਣੀ ਧਾਰ ਵਖਾਈਆ। ਸਚ ਸਿੰਘਾਸਣ ਬੈਠਾ ਮਲ, ਏਥੇ ਓਥੇ ਦੋ ਜਹਾਨ ਆਪਣਾ ਹੁਕਮ ਆਪ ਵਰਤਾਈਆ। ਆਪ ਪਰਗਟਾਏ ਆਪਣਾ ਬਲ, ਬਲਧਾਰੀ ਆਪ ਹੋ ਜਾਈਆ। ਜੋਤੀ ਸ਼ਬਦੀ ਨਿਰਗੁਣ ਨਿਰਗੁਣ ਰਲ, ਸਰਗੁਣ ਸਰਗੁਣ ਲਏ ਉਠਾਈਆ। ਵਸਣਹਾਰਾ ਧਾਮ ਅਬਚਲ, ਅਬਚਲ ਨਗਰੀ ਇਕ ਵਖਾਈਆ। ਸੰਬਲ ਸੰਦੇਸਾ ਏਕਾ ਘੱਲ, ਸਚ ਸਚ ਦਏ ਪਰਗਟਾਈਆ। ਨਵ ਨੌਂ ਖੰਡ ਪ੍ਰਿਥਮੀ ਜਾਏ ਹੱਲ, ਧੌਲ ਧਰਮ ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਹੁਕਮ ਬਿਨ ਹੁਕਮੇ ਆਪ ਵਰਤਾਈਆ।
੧੧ ਜੇਠ ੨੦੧੯ ਬਿਕਰਮੀ ਸ਼ਿਵ ਸਿੰਘ ਦੇ ਗ੍ਰਹਿ ਸ਼ੇਖ਼ਸਰ ਜੰਮੂ
ਭਗਵਨ ਰੂਪ ਆਇਆ ਭਗਵਾਨ, ਗ੍ਰਹਿ ਭਗਤਾਂ ਭਾਗ ਲਗਾਇੰਦਾ। ਵਿਸ਼ਵ ਵਿਸ਼ਨੂੰ ਦੇਵਣ ਆਇਆ ਦਾਨ, ਵਸਤ ਅਮੋਲਕ ਇਕ ਵਰਤਾਇੰਦਾ। ਬ੍ਰਹਮਾ ਬ੍ਰਹਮ ਦੇਵੇ ਸਚ ਗਿਆਨ, ਆਪ ਆਪਣਾ ਭੇਵ ਖੁਲ੍ਹਾਇੰਦਾ। ਸ਼ੰਕਰ ਲਹਿਣਾ ਚੁਕਾਏ ਅੰਤ ਕਲਿਆਣ, ਕਲ ਆਪਣੀ ਆਪ ਰਖਾਇੰਦਾ। ਤ੍ਰੈਗੁਣ ਮੰਗੇ ਚਰਨ ਧਿਆਨ, ਨੇਤਰ ਨੈਣ ਨੈਣ ਸ਼ਰਮਾਇੰਦਾ। ਪੰਜ ਤਤ ਵੇਖੇ ਮਾਰ ਧਿਆਨ, ਕਵਣ ਦੁਆਰੇ ਹਰਿ ਜੂ ਸੋਭਾ ਪਾਇੰਦਾ। ਗੁਰ ਅਵਤਾਰ ਤੁਟਣ ਮਾਣ, ਅਭਿਮਾਣ ਨਜ਼ਰ ਕੋਇ ਨਾ ਆਇੰਦਾ। ਪੀਰ ਪੈਗ਼ੰਬਰ ਸਾਰੇ ਗਾਣ, ਗ਼ਫ਼ਲਤ ਵਿਚ ਕੋਇ ਰਹਿਣ ਨਾ ਪਾਇੰਦਾ। ਭਗਤ ਭਗਵਾਨ ਚਰਨ ਧੂੜ ਦੇਵੇ ਅਸ਼ਨਾਨ, ਤੀਰਥ ਤੱਟ ਇਕ ਵਖਾਇੰਦਾ। ਲੇਖਾ ਜਾਣ ਦੋ ਜਹਾਨ, ਦੋਏ ਦੋਏ ਆਪਣਾ ਰੂਪ ਵਖਾਇੰਦਾ। ਨਿਰਗੁਣ ਸਰਗੁਣ ਖੇਲ ਮਹਾਨ, ਜੋਤੀ ਜਾਤਾ ਡਗਮਗਾਇੰਦਾ। ਵਸਣਹਾਰਾ ਸਚ ਮਕਾਨ, ਸਾਚੀ ਨਗਰੀ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਆਪਣਾ ਰੂਪ ਧਰਾਇੰਦਾ। ਆਪਣਾ ਰੂਪ ਭਗਵਨ ਰੱਖ, ਰੱਖਕ ਹਰਿ ਹਰਿ ਆਪ ਕਰਾਈਆ। ਨਿਰਗੁਣ ਨਿਰਗੁਣ ਹੋ ਪਰਤੱਖ, ਸਰਗੁਣ ਵੇਖੇ ਚਾਈਂ ਚਾਈਂਆ। ਸਤਿ ਸਤਿਵਾਦੀ ਬੋਲ ਅਲੱਖ, ਅਲੱਖ ਏਕਾ ਨਾਅਰਾ ਲਾਈਆ। ਹੰ ਬ੍ਰਹਮ ਮਾਰਗ ਦੱਸ, ਦਹਿ ਦਿਸ਼ਾ ਦਏ ਵਡਿਆਈਆ। ਭਗਤਨ ਅੰਤਰ ਆਪੇ ਵਸ, ਵਸਤੂ ਆਪਣੀ ਦਏ ਵਖਾਈਆ। ਪੰਧ ਮੁਕਾਏ ਨੱਸ ਨੱਸ, ਬਣ ਪਾਂਧੀ ਸੇਵ ਕਮਾਈਆ। ਜੁਗ ਚੌਕੜੀ ਗਵਾਉਂਦਾ ਰਿਹਾ ਆਪਣਾ ਜਸ, ਕਲਜੁਗ ਅੰਤਮ ਜਸ ਭਗਤਾਂ ਆਪੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਆਪਣਾ ਰੂਪ ਵਟਾਈਆ। ਭਗਵਨ ਰੂਪ ਅਗੰਮ ਅਪਾਰ, ਨਰ ਹਰਿ ਨਰਾਇਣ ਆਪ ਵਟਾਇੰਦਾ। ਭਗਤਨ ਵੇਖੇ ਸਚ ਦੁਆਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਤਖ਼ਤ ਨਿਵਾਸੀ ਹੋ ਉਜਿਆਰ, ਏਕਾ ਡੰਕਾ ਨਾਮ ਵਜਾਇੰਦਾ। ਵੇਖੇ ਵਿਗਸੇ ਪਾਵੇ ਸਾਰ, ਵੇਖਣਹਾਰਾ ਨਜ਼ਰ ਨਾ ਆਇੰਦਾ। ਕਾਗਦ ਕਲਮ ਨਾ ਲਿਖਣਹਾਰ, ਲਿਖ ਲਿਖ ਲੇਖ ਨਾ ਕੋਇ ਸਮਝਾਇੰਦਾ। ਧੁਰ ਫ਼ਰਮਾਣਾ ਏਕਾ ਵਾਰ, ਏਕੰਕਾਰ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਆਪਣਾ ਵੇਸ ਵਟਾਇੰਦਾ। ਵੇਸ ਅਵੱਲੜਾ ਏਕੰਕਾਰ, ਅਕਲ ਕਲਧਾਰੀ ਆਪ ਵਟਾਈਆ। ਭਗਤ ਵਛਲ ਹੋ ਤਿਆਰ, ਗਿਰਵਰ ਗਿਰਧਾਰ, ਦੀਨਨ ਆਪਣੀ ਦਇਆ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਲਏ ਉਠਾਲ, ਨੇਤਰ ਨੈਣ ਜਾਗ ਖੁਲ੍ਹਾਈਆ। ਆਓ ਵੇਖੋ ਹਰਿ ਦੁਆਰ, ਹਰਿ ਜੂ ਬੈਠਾ ਆਸਣ ਲਾਈਆ। ਅੰਮ੍ਰਿਤ ਜਲ ਠੰਡਾ ਠਾਰ, ਚਰਨ ਕਵਲ ਕਵਲ ਰਖਾਈਆ। ਕੈਲਾਸ਼ ਤੇਰਾ ਵੇਖ ਪੁਲਾੜ, ਕਲ ਆਪਣੀ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਮੇਲੇ ਘਰ ਸੱਚੇ ਸੱਚਾ ਸਾਈਂਆ। ਘਰ ਮੇਲਾ ਚਾਉ ਘਨੇਰਾ, ਗ੍ਰਹਿ ਮੰਦਰ ਵੱਜੇ ਵਧਾਈਆ। ਭਗਵਨ ਵਸੇ ਭਗਤਨ ਨੇਰਾ, ਨੇਰ ਨੇਰ ਆਪਣੀ ਦਇਆ ਕਮਾਈਆ। ਵਿਸ਼ਨੂੰ ਵੇਖੇ ਖੁਲ੍ਹਾ ਵੇਹੜਾ, ਵਾਹਵਾ ਵਡੀ ਵਡਿਆਈਆ। ਬ੍ਰਹਮਾ ਵੇਖੇ ਪਾਰਬ੍ਰਹਮ ਖੇੜਾ, ਕਵਣ ਘਾਟ ਬੈਠਾ ਆਸਣ ਲਾਈਆ। ਸ਼ੰਕਰ ਕਹੇ ਕਵਣ ਕਰੇ ਹੱਕ ਨਬੇੜਾ, ਆਦਿ ਜੁਗਾਦਿ ਹੁਕਮੀ ਹੁਕਮ ਵਰਤਾਈਆ। ਤ੍ਰੈਗੁਣ ਬੰਨ੍ਹਣਹਾਰਾ ਬੇੜਾ, ਆਪਣੀ ਗੰਢ ਵਖਾਈਆ ਕਲਜੁਗ ਅੰਤਮ ਨਿਰਗੁਣ ਜੋਤ ਨਾਉਂ ਰਖਾਏ ਸਿੰਘ ਸ਼ੇਰਾ, ਸ਼ਮਸ਼ੀਰ ਆਪਣਾ ਨਾਉਂ ਹੱਥ ਉਠਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਕਰ ਕਰ ਖੇਲ ਅੰਤਮ ਆਪਣਾ
ਪਾਇਆ ਘੇਰਾ, ਬਾਹਰ ਨਿਕਲ ਕੋਇ ਨਾ ਜਾਈਆ। ਗੁਰ ਅਵਤਾਰ ਪੀਰ ਪੈਗ਼ਬਰ ਆਪਣਾ ਆਪਣਾ ਲਾ ਲਾ ਬੈਠੇ ਡੇਰਾ, ਧੂਣੀ ਜਗਤ ਖ਼ਾਕ ਰਮਾਈਆ। ਪੁਰਖ ਅਬਿਨਾਸ਼ੀ ਵੇਖਣਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਈਆ। ਵੇਖਣਹਾਰਾ ਹਰਿ ਭਗਵਾਨ, ਭਗਵਨ ਆਪਣੇ ਰੰਗ ਰੰਗਾਇੰਦਾ। ਲੇਖਾ ਜਾਣੇ ਜੀਵ ਜਹਾਨ, ਜੋਗ ਜੁਗਤ ਆਪ ਬਣਾਇੰਦਾ। ਦੇਵਣਹਾਰਾ ਜੀਆਂ ਦਾਨ, ਦਾਨੀ ਦਾਤਾ ਦਇਆ ਕਮਾਇੰਦਾ। ਕਰਨਹਾਰ ਅੰਤ ਕਲਿਆਣ, ਲੇਖਾ ਆਪਣੇ ਹੱਥ ਰਖਾਇੰਦਾ। ਭਗਤ ਭਗਵੰਤ ਕਰ ਪਰਵਾਨ, ਸਚ ਪਰਵਾਨਾ ਇਕ ਜਣਾਇੰਦਾ । ਸੋ ਪੁਰਖ ਨਿਰੰਜਣ ਹੋ ਮਿਹਰਵਾਨ, ਹੰ ਬ੍ਰਹਮ ਆਪਣੇ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਸਾਲਾਹਿੰਦਾ। ਹਰਿਜਨ ਸਾਲਾਹੇ ਆਪ ਹਰਿ, ਵਡ ਵੱਡਾ ਵਡ ਵਡਿਆਈਆ। ਵਿਸ਼ਨੂੰ ਹੋ ਹੋ ਦੇਵੇ ਵਰ, ਘਰ ਘਰ ਫੇਰਾ ਪਾਈਆ। ਬ੍ਰਹਮਾ ਬ੍ਰਹਮ ਰੂਪ ਅੰਦਰ ਵੜ੍ਹ, ਆਪਣਾ ਪਰਦਾ ਦਏ ਚੁਕਾਈਆ। ਸ਼ੰਕਰ ਸੀਸ ਚਰਨਾਂ ਧਰ, ਨਿਉਂ ਨਿਉਂ ਸੀਸ ਝੁਕਾਈਆ। ਤ੍ਰੈਗੁਣ ਮਮਤਾ ਜਾਏ ਮਰ, ਮਰਨ ਜੀਵਣ ਆਪਣੇ ਹੱਥ ਰਖਾਈਆ। ਪੰਜ ਤਤ ਕਾਇਆ ਘਾੜਨ ਘੜਨ, ਘੜ ਘੜ ਭੰਨੇ ਬੇਪਰਵਾਹੀਆ। ਸਚ ਮਹੱਲੇ ਆਪੇ ਚੜ੍ਹ, ਸਾਚੇ ਤਖ਼ਤ ਸੋਭਾ ਪਾਈਆ। ਨਵ ਨੌਂ ਚਾਰ ਪਾਰ ਕਰ, ਪਾਰਬ੍ਰਹਮ ਪ੍ਰਭ ਖ਼ੁਸ਼ੀ ਮਨਾਈਆ। ਭਗਤਨ ਮੇਲਾ ਇਕੋ ਦਰ, ਦਰ ਦਰਵਾਜ਼ਾ ਦਏ ਖੁਲ੍ਹਾਈਆ। ਸਤਿ ਸਤਿਵਾਦੀ ਅੱਖਰ ਪੜ੍ਹ, ਆਤਮ ਪਰਮਾਤਮ ਕਰੇ ਪੜ੍ਹਾਈਆ। ਏਕਾ ਰੂਪ ਨਰਾਇਣ ਨਰ, ਨਰ ਨਾਰੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤ ਭਗਵਨ ਆਪਣੀ ਗੋਦ ਸੁਹਾਈਆ। ਸਾਚੀ ਗੋਦ ਸੋਹਣ ਭਗਤ, ਹਰਿ ਭਗਵਨ ਆਪ ਉਠਾਇੰਦਾ। ਦੇਵੇ ਵਡਿਆਈ ਵਿਚ ਜਗਤ, ਜੀਵਣ ਜੁਗਤ ਆਪ ਜਣਾਇੰਦਾ। ਲੇਖੇ ਲਾਏ ਬੂੰਦ ਰਕਤ, ਰੱਤੀ ਰੱਤ ਰੱਤ ਸੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਮੇਲ ਮਿਲਾਇੰਦਾ। ਭਗਵਨ ਮੇਲਾ ਭਗਤ ਦੁਆਰ, ਨੌਂ ਖੰਡ ਪ੍ਰਿਥਮੀ ਰਹੀ ਕੁਰਲਾਈਆ । ਨਿਉਂ ਨਿਉਂ ਸਜਦਾ ਕਰੇ ਸਰਬ ਸੰਸਾਰ, ਖ਼ਾਲਕ ਖ਼ਲਕ ਨਜ਼ਰ ਨਾ ਆਈਆ। ਉਚੀ ਉਚੀ ਕੂਕ ਕਰਨ ਪੁਕਾਰ, ਰਸਨਾ ਜਿਹਵਾ ਰਹੀ ਕੁਰਲਾਈਆ। ਮੰਦਰ ਮੱਠ ਸ਼ਿਵਦੁਆਲਾ ਗੁਰੂਦੁਆਰ ਹੋਇਆ ਵਿਭਚਾਰ, ਵਿਭਚਾਰੀ ਆਪਣੀ ਧਾਰ ਨਾ ਕਿਸੇ ਜਣਾਈਆ। ਨਿਰਗੁਣ ਨਿਰਗੁਣ ਕਰ ਪਿਆਰ, ਸਰਗੁਣ ਅੰਤਰ ਲੇਖਾ ਆਪਣੇ ਹੱਥ ਰਖਾਈਆ। ਜੁਗ ਚੌਕੜੀ ਵੇਖਣਹਾਰਾ ਸਾਂਝਾ ਯਾਰ, ਸਗਲਾ ਸੰਗ ਆਪ ਰਖਾਈਆ। ਕਰਮ ਧਰਮ ਜਨਮ ਵਰਨ ਬਰਨ ਕਰੇ ਪਾਰ, ਸਾਚੀ ਸਰਨ ਆਪ ਸਮਝਾਈਆ। ਕਰਨੀ ਕਰਨ ਕਰਤਾ ਪੁਰਖ ਏਕੰਕਾਰ, ਕਲ ਆਪਣੀ ਆਪ ਵਰਤਾਈਆ। ਨਿਹਕਲੰਕ ਨਰ ਨਰਾਇਣ ਕਲਗ਼ੀਧਰ ਹੋ ਉਜਿਆਰ, ਧਰਨੀ ਧਰਤ ਧਵਲ ਦਏ ਵਡਿਆਈਆ । ਭਗਤ ਭਗਵੰਤ ਸਾਚੇ ਸੰਤ ਗੁਰਮੁਖ ਗੁਰਸਿਖ ਲਾਏ ਪਾਰ, ਪਾਰਬ੍ਰਹਮ ਬੇਪਰਵਾਹੀਆ। ਨਾਤਾ ਤੋੜ ਜਗਤ ਸੰਸਾਰ, ਸੰਸਾਰ ਸਾਗਰ ਕਰੇ ਪਾਰ, ਮੰਜਧਾਰ ਨਾ ਕੋਇ ਰੁੜ੍ਹਾਈਆ। ਜਨ ਭਗਤਾਂ ਕਰਨ ਆਏ ਆਪ ਦੀਦਾਰ, ਆਪਣਾ ਦੀਦਾਰ ਹੋਰ ਨਾ ਕਿਸੇ ਕਰਾਈਆ। ਲੱਖ ਚੁਰਾਸੀ ਨੇਤਰ ਰੋਵੇ ਜ਼ਾਰੋ ਜ਼ਾਰ, ਗੁਰ ਅਵਤਾਰ ਪੀਰ ਪੈਗ਼ੰਬਰ ਕਲਜੁਗ ਅੰਤ ਹੋਏ ਨਾ ਕੋਇ ਸਹਾਈਆ। ਹੁਕਮੇ ਬੱਧੇ ਖਾਇਣ ਮਾਰ, ਹੁਕਮੀ ਹੁਕਮ ਆਪਣਾ ਹੁਕਮ ਰਿਹਾ ਵਰਤਾਈਆ। ਸਤਿ ਦੁਆਰੇ ਦਰ ਘਰ ਸਾਚੇ ਸਾਰੇ ਕਰਨ ਨਿਮਸਕਾਰ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿ ਭਗਤਨ ਵੇਖੇ ਚਾਈਂ ਚਾਈਂਆ। ਚਾਉ ਘਨੇਰਾ ਹਰਿ ਪ੍ਰਭ ਮੀਤ, ਏਕਾ ਏਕ ਰਖਾਇੰਦਾ। ਆਪੇ ਜਾਣੇ ਅਵੱਲੜੀ ਰੀਤ, ਭੇਵ ਕੋਇ ਨਾ ਪਾਇੰਦਾ। ਨਾਤਾ ਤੋੜ ਮੰਦਰ ਮਸੀਤ, ਗੁਰਮੁਖ ਅੰਦਰ ਡੇਰਾ ਲਾਇੰਦਾ। ਸਦਾ ਸੁਹੇਲਾ ਵਸੇ ਚੀਤ, ਵਿਛੜ ਕਦੇ ਨਾ ਜਾਇੰਦਾ। ਜਨ ਭਗਤਾਂ ਗਾਏ ਆਪੇ ਗੀਤ, ਆਪਣਾ ਗੀਤ ਭਗਤਾਂ ਆਪ ਸੁਣਾਇੰਦਾ। ਕਾਇਆ ਅੰਤਰ ਕਰੇ ਠਾਂਡੀ ਸੀਤ, ਜਗਤ ਬਸੰਤਰ ਆਪ ਬੁਝਾਇੰਦਾ। ਚਰਨ ਦੁਆਰਾ ਹਸਤ ਕੀਟ, ਕੀਟ ਹਸਤ ਏਕਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਵਡਿਆਇੰਦਾ। ਭਗਤ ਵਡਿਆਏ ਨਰ ਹਰਿ, ਨਰਾਇਣ ਆਪਣੀ ਮਹਿਮਾ ਨਾ ਕਿਸੇ ਜਣਾਈਆ। ਬੇਅੰਤ ਬੇਅੰਤ ਬੇਅੰਤ ਸਾਰੇ ਕਹਿਣ, ਕਹਿ ਕਹਿ ਪੱਲੂ ਗਏ ਛੁਡਾਈਆ। ਨੇਤਰ ਪੇਖ ਸੁਫ਼ਨ ਸਖੋਪਤ ਜਾਗਰਤ ਤੁਰੀਆ ਨੈਣ ਨੈਣ ਮਿਲਾਈਆ। ਚਰਨ ਕਵਲ ਉਪਰ ਧਵਲ ਸਾਰੇ ਮੰਗਣ ਖ਼ਾਕ ਰੇਣ, ਮਸਤਕ ਟਿੱਕਾ ਧੂੜੀ ਲਾਈਆ। ਆਦਿ ਜੁਗਾਦਿ ਜੁਗ ਜੁਗ ਚੁਕਾਏ ਲਹਿਣ ਦੇਣ, ਲਹਿਣਾ ਦੇਣਾ ਆਪਣੇ ਹੱਥ ਰਖਾਈਆ। ਭਗਤ ਭਗਵੰਤ ਸਦਾ ਸੁਹੇਲਾ ਸਾਕ ਸੱਜਣ ਬਣੇ ਸੈਣ, ਸਗਲਾ ਸੰਗ ਆਪ ਨਿਭਾਈਆ। ਕਲਜੁਗ ਅੰਤਮ ਏਕਾ ਵਾਰ ਕਰ ਇਕੱਠੇ ਆਇਆ ਲੈਣ, ਅੱਗੇ ਪਿੱਛੇ ਕੋਇ ਰਹਿਣ ਨਾ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋ ਜਨ ਰਸਨਾ ਕਹਿਣ, ਤਿਸ ਸਚਖੰਡ ਦੁਵਾਰੇ ਦਏ ਬਹਾਈਆ।
੧੧ ਜੇਠ ੨੦੧੯ ਬਿਕਰਮੀ ਫ਼ਰੰਗੀ ਰਾਮ ਦੇ ਗ੍ਰਹਿ ਤੂਤਾਂ ਵਾਲੀ ਜੰਮੂ
ਪੁਰਖ ਅਬਿਨਾਸ਼ੀ ਇਕ ਇਕੇਲਾ, ਅਕਲ ਕਲ ਆਪਣੀ ਖੇਲ ਕਰਾਇੰਦਾ। ਮੇਲ ਮਿਲਾਏ ਗੁਰੂ ਗੁਰ ਚੇਲਾ, ਗੁਰ ਚੇਲਾ ਰੂਪ ਵਟਾਇੰਦਾ। ਭਗਤ ਭਗਵੰਤ ਸੱਜਣ ਸੁਹੇਲਾ, ਦਰ ਘਰ ਸਾਚੇ ਸੋਭਾ ਪਾਇੰਦਾ। ਸੰਤ ਸਾਜਣ ਜਾਣੇ ਵੇਲਾ, ਥਿਤ ਵਾਰ ਨਾ ਕੋਇ ਰਖਾਇੰਦਾ। ਗੁਰਮੁਖ ਗੁਰ ਗੁਰ ਮੇਲਣ ਮੇਲਾ, ਮਿਲ ਮਿਲ ਆਪਣੀ ਖ਼ੁਸ਼ੀ ਮਨਾਇੰਦਾ। ਗੁਰਸਿਖਾਂ ਚਾੜ੍ਹੇ ਸਾਚਾ ਤੇਲਾ, ਤ੍ਰੈਗੁਣ ਅਤੀਤਾ ਸਗਨ ਮਨਾਇੰਦਾ। ਧਾਮ ਵਸਾਏ ਇਕ ਨਵੇਲਾ, ਨਿਰਗੁਣ ਸਰਗੁਣ ਆਪ ਵਡਿਆਇੰਦਾ। ਅਚਰਜ ਖੇਲ ਪ੍ਰਭੂ ਪ੍ਰਭ ਖੇਲਾ, ਖੇਲਣਹਾਰਾ ਦਿਸ ਨਾ ਆਇੰਦਾ। ਜਨ ਭਗਤਾਂ ਕੱਟੇ ਰਾਏ ਧਰਮ ਦੀ ਜੇਲਾ, ਕੂੜੀ ਕਿਰਿਆ ਪੰਧ ਮੁਕਾਇੰਦਾ। ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਵੇਖਣਹਾਰਾ ਮੇਲਾ, ਸਮੁੰਦ ਸਾਗਰ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਸ੍ਰੀ ਭਗਵਾਨ, ਸਤਿ ਸਤਿਵਾਦੀ ਆਪ ਕਰਾਈਆ। ਸਚਖੰਡ ਦਾ ਸਚ ਨਿਸ਼ਾਨ, ਸਤਿ ਦੁਆਰੇ ਆਪ ਪਰਗਟਾਈਆ। ਧਰਨੀ ਧਰਤ ਧਵਲ ਦੇਵੇ ਮਾਣ, ਚਰਨ ਕਵਲ ਕਵਲ ਚਰਨ ਦੇਵੇ ਸਰਨ ਸੱਚੀ ਸਰਨਾਈਆ। ਸਤਿਜੁਗ ਦਾ ਸਤਿ ਨਿਸ਼ਾਨ, ਸਤਿ ਧਰਮ ਨੀਂਹ ਰਖਾਈਆ। ਕਰੇ ਖੇਲ ਨੌਜਵਾਨ, ਨਰ ਨਰਾਇਣ ਵਡ ਵਡਿਆਈਆ। ਅਸਥਲ ਸੋਹੇ ਇਕ ਮਕਾਨ, ਬੇਮੁਕਾਮ ਆਪ ਬਣਾਈਆ। ਆਪੇ ਹੋਇਆ ਜਾਣੀ ਜਾਣ, ਦੂਸਰ ਭੇਵ ਨਾ ਕੋਇ ਰਖਾਈਆ। ਤਖ਼ਤ ਨਿਵਾਸੀ ਵਡ ਮਿਹਰਵਾਨ, ਸਾਚੇ ਤਖ਼ਤ ਬਹਿ ਬਹਿ ਹੁਕਮ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨੇਤਰ ਖੋਲ੍ਹ ਕਰਨ ਧਿਆਨ, ਨੈਣ ਨੈਣ ਨੈਣ ਉਠਾਈਆ। ਚਾਰੋਂ ਕੁੰਟ ਦਹਿ ਦਿਸ਼ਾ ਵੇਖ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸ਼ਾਸਤਰ
ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਗਾ ਗਾ ਆਏ ਗਾਣ, ਰਸਨਾ ਜਿਹਵਾ ਸੇਵ ਕਮਾਈਆ। ਆਦਿ ਅੰਤ ਸ੍ਰੀ ਭਗਵੰਤ ਹਰਿ ਕਾ ਰੂਪ ਨਾ ਸਕੇ ਸਰਬ ਪਛਾਣ, ਬੇਅੰਤ ਕਹਿ ਕਹਿ ਪੱਲੂ ਆਏ ਛੁਡਾਈਆ। ਕਲਜੁਗ ਅੰਤਮ ਹੋ ਪਰਧਾਨ, ਦੋ ਜਹਾਨਾਂ ਵੇਸ ਵਟਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਇਕ ਗਿਆਨ, ਗੁਰ ਮੰਤਰ ਨਾਮ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਵੱਲਾ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਸਚ ਸਿੰਘਾਸਣ ਆਪੇ ਮੱਲਾ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਜੋਤੀ ਸ਼ਬਦੀ ਨਿਰਗੁਣ ਨਿਰਗੁਣ ਆਪਣੀ ਧਾਰ ਆਪੇ ਰਲਾ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਅੰਮ੍ਰਿਤ ਸਰੋਵਰ ਆਪ ਪਿਆਏ ਠਾਂਡਾ ਜਲਾ, ਜਲਧਾਰਾ ਸਰਬ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਵੇਸ ਆਪ ਧਰਾਇੰਦਾ। ਵੇਸ ਧਰੇ ਨਰ ਨਿਰੰਕਾਰ, ਨਿਰਗੁਣ ਨਜ਼ਰ ਕਿਸੇ ਨਾ ਆਇੰਦਾ। ਸਤਿ ਸਤਿਵਾਦੀ ਸਾਚੀ ਕਾਰ, ਸਤਿ ਪੁਰਖ ਨਿਰੰਜਣ ਆਪ ਕਮਾਇੰਦਾ। ਬੋਧ ਅਗਾਧੀ ਸ਼ਬਦ ਜੈਕਾਰ, ਜੈ ਜੈਕਾਰਾ ਆਪ ਸੁਣਾਇੰਦਾ। ਨਿਰਗੁਣ ਸਰਗੁਣ ਦਏ ਆਧਾਰ, ਗੁਰ ਅਵਤਾਰ ਵੇਖ ਵਖਾਇੰਦਾ। ਦੀਵਾ ਬਾਤੀ ਕਮਲਾਪਾਤੀ ਕਰ ਉਜਿਆਰ, ਗ੍ਰਹਿ ਮੰਦਰ ਆਪ ਟਿਕਾਇੰਦਾ। ਬੂੰਦ ਸਵਾਂਤੀ ਠੰਡੀ ਠਾਰ, ਨਿਝਰ ਝਿਰਨਾ ਆਪ ਝਿਰਾਇੰਦਾ। ਲਹਿਣਾ ਦੇਣਾ ਜਾਣੇ ਬਾਕੀ ਵਿਚ ਸੰਸਾਰ, ਲੇਖਾ ਆਪਣੇ ਹੱਥ ਰਖਾਇੰਦਾ। ਬੰਦ ਕਿਵਾੜਾ ਖੋਲ੍ਹੇ ਤਾਕੀ, ਘਰ ਘਰ ਵਿਚ ਵਖਾਏ ਸਾਚੀ ਹਾਟੀ, ਵਸਤ ਅਮੋਲਕ ਕਾਇਆ ਗੋਲਕ ਆਪ ਟਿਕਾਇੰਦਾ। ਤੀਰਥ ਤਾਟੀ ਇਕ ਇਕਾਂਤੀ ਚੜ੍ਹ ਚੜ੍ਹ ਵੇਖੇ ਉਚੀ ਘਾਟੀ, ਉਚੇ ਟਿੱਲੇ ਪਰਬਤ ਸੋਭਾ ਪਾਇੰਦਾ। ਜਨ ਭਗਤਾਂ ਦੇਵੇ ਸਾਚੀ ਦਾਤੀ, ਅੰਤ ਮੇਟ ਅੰਧੇਰੀ ਰਾਤੀ, ਗ੍ਰਹਿ ਮੰਦਰ ਸਾਚਾ ਚੰਦ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ, ਜੁਗ ਕਰਤਾ ਆਪਣਾ ਖੇਲ ਕਰਾਇੰਦਾ। ਜੁਗ ਕਰਤਾ ਖੇਲ ਕਰੇ ਅਗੰਮ, ਭੇਵ ਕਿਸੇ ਨਾ ਆਇਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੇੜਾ ਬੰਨ੍ਹ, ਜੁਗ ਜੁਗ ਆਪਣੇ ਕੰਧ ਉਠਾਇਆ। ਗੁਰ ਅਵਤਾਰ ਦੇਵੇ ਨਾਮ ਧਨ, ਧਨ ਖ਼ਜ਼ਾਨਾ ਇਕ ਵਰਤਾਇਆ। ਭਗਤ ਭਗਵਾਨ ਜਾਏ ਮੰਨ, ਮਨ ਮਣਕਾ ਆਪ ਭੁਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਖੇਲੇ ਖੇਲ ਸਬਾਇਆ। ਖੇਲੇ ਖੇਲ ਸਰਬ ਘਟ ਵਾਸੀ, ਘਟ ਅੰਤਰ ਸੋਭਾ ਪਾਇੰਦਾ। ਪਰਗਟ ਹੋ ਪੁਰਖ ਅਬਿਨਾਸ਼ੀ, ਆਬਿਨਾਸ਼ੀ ਆਪਣੀ ਧਾਰ ਚਲਾਇੰਦਾ। ਕਲਜੁਗ ਅੰਤਮ ਨਿਰਗੁਣ ਨੂਰ ਜੋਤ ਪਰਕਾਸ਼ੀ, ਪਰਕਾਸ਼ਵਾਨ ਨਜ਼ਰ ਕਿਸੇ ਨਾ ਆਇੰਦਾ। ਜਨ ਭਗਤਾਂ ਬਣੇ ਦਾਸਨ ਦਾਸੀ, ਸੇਵਕ ਸੇਵ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਮੇਲ ਮਿਲਾਏ ਦਰ ਘਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਨਿਰਗੁਣ ਰੂਪ ਨਿਰਗੁਣ ਧਰ, ਧਰ ਧਰ ਧਰਨੀ ਦਏ ਵਡਿਆਈਆ। ਸੰਤ ਸੁਹੇਲੇ ਆਪੇ ਵਰ ਵਰ, ਵਰ ਘਰ ਆਪਣਾ ਆਪ ਜਣਾਈਆ। ਆਤਮ ਪਰਮਾਤਮ ਆਪੇ ਫੜ ਫੜ, ਨਾਮ ਡੋਰੀ ਗੰਢ ਵਖਾਈਆ। ਕਾਇਆ ਮੰਦਰ ਉਚੇ ਟਿੱਲੇ ਆਪੇ ਚੜ੍ਹ ਚੜ੍ਹ, ਦਸਮ ਦੁਆਰੀ ਕੁੰਡਾ ਲਾਹੀਆ। ਸਤਿ ਦੁਆਰੇ ਆਪੇ ਖੜ ਖੜ, ਸਾਖ਼ਯਾਤ ਰੂਪ ਨਿਰਗੁਣ ਨੂਰ ਕਰੇ ਰੁਸ਼ਨਾਈਆ। ਆਪਣਾ ਅੱਖਰ ਆਪੇ ਪੜ੍ਹ ਪੜ੍ਹ, ਜਨ ਭਗਤਾਂ ਕਰੇ ਪੜ੍ਹਾਈਆ। ਆਪਣੀ ਮਰਨੀ ਆਪੇ ਮਰ ਮਰ, ਗੁਰਸਿਖ ਜੀਵਤ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਲੇਖਾ ਜਾਣੇ ਥਾਉਂ ਥਾਈਂਆ। ਥਾਉਂ ਥਾਈਂ ਲੇਖਾ ਜਾਣੇ ਥਨੰਤਰ, ਥਿਰ ਘਰ ਵਾਸੀ ਖੇਲ ਖਲਾਇੰਦਾ। ਨਵ ਨੌਂ ਵੇਖੇ ਲੱਗੀ ਬਸੰਤਰ, ਬ੍ਰਹਿਮੰਡ ਖੰਡ ਅਗਨੀ ਤਤ ਤਪਾਇੰਦਾ। ਦੋ ਜਹਾਨਾਂ ਕਲਜੁਗ ਅੰਤ ਇਕ ਸੁਣਾਏ ਸਾਚਾ ਮੰਤਰ, ਸੋਹੰ ਅੱਖਰ ਆਪ ਪੜ੍ਹਾਇੰਦਾ। ਆਤਮ ਪਰਮਾਤਮ ਬਣਾਏ ਬਣਤਰ, ਈਸ਼ ਜੀਵ ਜੋੜ ਜੁੜਾਇੰਦਾ। ਏਕਾ ਢੋਲਾ ਗਗਨ ਗਗਨੰਤਰ, ਸਚਖੰਡ ਨਿਵਾਸੀ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗ੍ਰਹਿ ਮੰਦਰ ਆਪ ਸੁਹਾਇੰਦਾ। ਗ੍ਰਹਿ ਮੰਦਰ ਸੋਹੇ ਪੰਜ ਤਤ, ਤਤਵ ਆਪਣਾ ਆਪ ਬੁਝਾਈਆ। ਏਕਾ ਰੂਪ ਜਣਾਏ ਬ੍ਰਹਮ ਮਤ, ਪਾਰਬ੍ਰਹਮ ਕਰੇ ਪੜ੍ਹਾਈਆ। ਸਤਿ ਸੰਤੋਖ ਧੀਰਜ ਦੇਵੇ ਸਤਿ, ਸਤਿ ਸਤਿਵਾਦੀ ਦਇਆ ਕਮਾਈਆ। ਆਤਮ ਪਰਮਾਤਮ ਬੰਧਾਏ ਨਤ, ਨਾਤਾ ਬਿਧਾਤਾ ਜੋੜ ਜੁੜਾਈਆ। ਇਕ ਸੁਣਾਏ ਸਾਚੀ ਗਥ, ਸੋਹੰ ਸੋ ਕਰੇ ਪੜ੍ਹਾਈਆ। ਸਗਲ ਵਸੂਰੇ ਜਾਇਣ ਲੱਥ, ਜਿਸ ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਕੂੜੀ ਕਿਰਿਆ ਅੰਤਮ ਪਵੇ ਭੱਠ, ਭੱਠ ਖੇੜਾ ਸਰਬ ਵਖਾਈਆ। ਜਨ ਭਗਤਾਂ ਮਾਰਗ ਸਾਚਾ ਦੱਸ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰਾਹ ਚਲਾਈਆ। ਹਰਿਜਨ ਹਰਿ ਜੂ ਗਾਏ ਜਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹੀਆ।
੧੧ ਜੇਠ ੨੦੧੯ ਬਿਕਰਮੀ ਗਿਆਨ ਚੰਦ ਦੇ ਗ੍ਰਹਿ ਤੂਤਾਂ ਵਾਲੀ ਜੰਮੂ
ਸਾਚੀ ਸਾਖ਼ੀ ਸਾਖਯਾਤ, ਨਕ਼ਾਬ ਮੁਖ ਸੁਹਾਈਆ। ਉਕਾਬ ਲੇਖਾ ਪਾਰਜਾਤ, ਆਕਬਤ ਵੇਖੇ ਸੱਚਾ ਮਾਹੀਆ। ਹਰਿ ਗੋਬਿੰਦ ਦੇਵੇ ਦਾਤ, ਦੀਨਨ ਦਇਆ ਕਮਾਈਆ। ਪੂਰਬ ਲਹਿਣਾ ਕਰਮ ਬਰਾਤ, ਜਨਮ ਜੁਗਤ ਵਡਿਆਈਆ। ਲਹਿਣਾ ਦੇਣਾ ਰੱਖੇ ਹਾਥ, ਲੱਖ ਚੁਰਾਸੀ ਕੋਟਨ ਕੋਟ ਜੀਵ ਭੁਵਾਈਆ। ਗੁਰ ਗੁਰ ਕਥਾ ਕਰ ਕਰ ਬਾਤ, ਬਾਤਨ ਭੇਵ ਅਭੇਦ ਖੁਲ੍ਹਾਈਆ। ਪਸ਼ੂ ਪੰਖੀ ਪੰਛੀ ਪੂਰੀ ਕਰੇ ਆਸ, ਸਖ਼ੀ ਸਰਵਰ ਸੁਲਤਾਨ ਸੱਚਾ ਸ਼ਹਿਨਸ਼ਾਹੀਆ। ਬੇਆਬ ਨਾ ਹੋਏ ਕੋਈ ਬੇਆਸ, ਆਸਾ ਸਭ ਦੀ ਪੂਰ ਕਰਾਈਆ। ਆਦਿ ਜੁਗਾਦਿ ਸਰਬ ਗੁਣਤਾਸ, ਗੁਣ ਆਪਣੇ ਹੱਥ ਰਖਾਈਆ। ਕਰਨੀ ਕਿਰਤ ਸਭ ਦੀ ਰਿਹਾ ਭਾਖ, ਬਿਨ ਨੇਤਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੋਲਾ ਚੋਲੇ ਨਾਲ ਬਦਲਾਈਆ।
੧੧ ਜੇਠ ੨੦੧੯ ਬਿਕਰਮੀ ਸ਼ਾਂਤੀ ਦੇਵੀ ਦੇ ਗ੍ਰਹਿ ਤੂਤਾਂ ਵਾਲੀ ਜੰਮੂ
ਚੋਰਾਂ ਯਾਰਾਂ ਚੁੱਕੀ ਠੱਗੀ, ਠੱਗ ਗੁਰਮੁਖ ਰੂਪ ਵਟਾਈਆ। ਤ੍ਰੈਗੁਣ ਤਤ ਬੁੱਝੀ ਅੱਗੀ, ਅਗਨੀ ਤਤ ਗਵਾਈਆ। ਰਸਨਾ ਜਿਹਵਾ ਨਾਤਾ ਛੁਟਾ ਮਦੀ, ਮਦਿ ਰਸਨਾ ਮੋਹ ਮਿਟਾਈਆ। ਰਾਏ ਧਰਮ ਦੀ ਛੁੱਟੀ ਬੱਧੀ, ਚੁਰਾਸੀ ਤੰਦ ਆਪ ਕਟਾਈਆ। ਚੌਥੇ ਜਨਮ ਨਿਮਸਕਾਰ ਕੀਤੀ ਅੱਧੀ, ਹਰਿ ਗੋਬਿੰਦ ਸੀਸ ਝੁਕਾਈਆ। ਪੌਲੀ ਬਣ ਚਲਾਈ ਖੱਡੀ, ਖੱਡਾ ਕੰਢੀ ਇਕ ਪੁਟਾਈਆ। ਮਾਟੀ ਖ਼ਾਕ ਰੁਲੀ ਹੱਡ ਹੱਡੀ, ਨਾੜੀ
ਨਜ਼ਰ ਕੋਇ ਨਾ ਆਈਆ। ਬੀਤ ਗਈ ਸਾਢੇ ਤਿੰਨ ਸਦੀ, ਸੱਦਾ ਘਰ ਘਰ ਦੇਵੇ ਮਾਹੀਆ। ਆਤਮ ਪਰਮਾਤਮ ਆਪੇ ਫੱਦੀ, ਜਨਮ ਜਨਮ ਵਿਚ ਭੁਵਾਈਆ। ਦਰ ਦਰ ਘਰ ਘਰ ਲਹਿਣਾ ਦੇਣਾ ਲੇਖਾ ਦੇਵੇ ਹਿਸਾਬ ਕਿਤਾਬ ਰਿਹਾ ਨਾ ਕੋਇ ਛੱਡੀ, ਲੇਖਾ ਆਪਣਾ ਆਪ ਮੁਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਆਪਣੀ ਗੋਦ ਵਖਾਏ ਵਿਸ਼ਵ ਯੱਦੀ, ਯਦ ਆਪਣੀ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਲਹਿਣਾ ਲੇਖੇ ਪਾਈਆ।
੧੧ ਜੇਠ ੨੦੧੯ ਬਿਕਰਮੀ ਸ਼ਾਹਣੀ ਦੇ ਗ੍ਰਹਿ ਤੂਤਾਂ ਵਾਲੀ ਜੰਮੂ
ਹਰਿ ਹਰਿ ਨਾਉਂ ਹਰਿਜਨ ਰੰਗ, ਹਰੀ ਹਰਿ ਏਕਾ ਵਸਤ ਵਰਤਾਇੰਦਾ। ਹਰਿ ਹਰਿ ਨਾਉਂ ਹਰਿਜਨ ਮਰਦੰਗ, ਹਰੀ ਹਰਿ ਆਤਮ ਪਰਮਾਤਮ ਆਪ ਵਜਾਇੰਦਾ। ਹਰਿ ਕਾ ਨਾਉਂ ਹਰਿਜਨ ਸੰਗ, ਹਰੀ ਹਰਿ ਸਗਲਾ ਸੰਗ ਨਿਭਾਇੰਦਾ। ਹਰਿ ਕਾ ਨਾਉਂ ਹਰਿਜਨ ਅਨੰਦ, ਹਰੀ ਹਰਿ ਆਤਮ ਅਨੰਦ ਇਕ ਪਰਗਟਾਇੰਦਾ। ਹਰਿ ਕਾ ਨਾਉਂ ਹਰਿਜਨ ਛੰਦ, ਹਰਿ ਸਤਿਗੁਰ ਆਪ ਸੁਣਾਇੰਦਾ। ਹਰਿ ਕਾ ਨਾਉਂ ਹਰਿਜਨ ਤੋੜੇ ਬੰਦੀ ਬੰਦ, ਲੱਖ ਚੁਰਾਸੀ ਫੰਦ ਕਟਾਇੰਦਾ। ਹਰਿ ਕਾ ਨਾਉਂ ਹਰਿਜਨ ਟੁੱਟੀ ਦੇਵੇ ਗੰਢ, ਗੰਢਣਹਾਰ ਗੋਪਾਲ ਦੀਨ ਦਿਆਲ ਦਇਆ ਕਮਾਇੰਦਾ। ਹਰਿ ਕਾ ਨਾਉਂ ਹਰਿਜਨ ਸਦਾ ਬਖ਼ਸ਼ੰਦ, ਸਮਰਥ ਸਿਰ ਹੱਥ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਏਕਾ ਮੰਤਰ, ਨਾਉਂ ਆਤਮ ਪਰਮਾਤਮ ਆਪ ਪੜ੍ਹਾਇੰਦਾ। ਆਤਮ ਪਰਮਾਤਮ ਸਾਚਾ ਮੰਤਰ, ਲੱਖ ਚੁਰਾਸੀ ਜੀਵ ਜੰਤ ਵਡਿਆਈਆ। ਲੇਖਾ ਜਾਣੇ ਗਗਨ ਗਗਨੰਤਰ, ਗ੍ਰਹਿ ਮੰਦਰ ਕਾਇਆ ਅੰਦਰ ਘਰ ਘਰ ਖ਼ੁਸ਼ੀ ਮਨਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਚਾਰ ਵਰਨ ਬੁਝਾਏ ਬਸੰਤਰ, ਸਾਂਤਕ ਸਤਿ ਸਤਿ ਕਰਾਈਆ। ਮਾਣਸ ਜਨਮ ਬਣਾਏ ਬਣਤਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਤਰ ਨਾਮ ਸਮਝਾਈਆ। ਏਕਾ ਮੰਤਰ ਵਡ ਦੇਵੀ ਦੇਵ, ਹਰਿ ਨਮੋ ਨਮੋ ਜਣਾਇੰਦਾ। ਆਦਿ ਜੁਗਾਦੀ ਅਲਖ ਅਭੇਵ, ਭੇਦ ਅਭੇਦ ਆਪ ਖੁਲ੍ਹਾਇੰਦਾ। ਨਿਰਗੁਣ ਸਰਗੁਣ ਸਾਚੀ ਸੇਵ, ਸੇਵਕ ਸੇਵਾ ਆਪ ਕਰਾਇੰਦਾ। ਰਸਨਾ ਜਿਹਵਾ ਅੰਮ੍ਰਿਤ ਮੇਵ, ਰਾਮ ਰਸ ਆਪ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਨਾਮ ਸੁਣਾਇੰਦਾ। ਸਾਚਾ ਮੰਤਰ ਆਦਿ ਜੁਗਾਦੀ ਸੋਹੰ ਸੋ, ਹੰ ਬ੍ਰਹਮ ਬ੍ਰਹਮ ਸਮਝਾਈਆ। ਦੁਰਮੱਤ ਮੈਲ ਦੇਵੇ ਧੋ, ਨਿਰਮਲ ਨੂਰ ਨੂਰ ਨੂਰ ਰੁਸ਼ਨਾਈਆ। ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਜਾਏ ਛੋਹ, ਈਸ਼ ਜੀਵ ਕਰੇ ਕੁੜਮਾਈਆ। ਭਗਤਾਂ ਜਿਹਾ ਪ੍ਰਭ ਆਪੇ ਹੋ, ਭਗਵਨ ਰੰਗ ਚੜ੍ਹਾਈਆ। ਧੁਰਦਰਗਾਹੀ ਜੁਗਾ ਜੁਗੰਤਰ ਲੈ ਕੇ ਆਇਆ ਢੋਆ ਢੋ, ਸਾਚਾ ਨਾਮ ਹਰਿਜਨ ਝੋਲੀ ਪਾਈਆ। ਸਾਚੇ ਮੰਦਰ ਨਿਰਗੁਣ ਜੋਤ ਕਰੇ ਲੋਅ, ਅੰਧ ਅੰਧੇਰ ਦਏ ਮਿਟਾਈਆ। ਨਾਤਾ ਤੋੜੇ ਜਗਤ ਵਿਕਾਰਾ ਪੰਚਮ ਮੋਹ, ਮਾਇਆ ਮਮਤਾ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਨਾਮ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਏਕਾ ਘਰ ਵਸਾਈਆ।
੧੧ ਜੇਠ ੨੦੧੯ ਬਿਕਰਮੀ ਗੂੜ੍ਹਾ ਰਾਮ ਦੇ ਗ੍ਰਹਿ ਸ਼ੇਖ਼ਸਰ ਜੰਮੂ
ਨਿਰਗੁਣ ਸਰਗੁਣ ਸ਼ਬਦ ਇਕੱਠ, ਸਰਗੁਣ ਨਿਰਗੁਣ ਆਪ ਕਰਾਇੰਦਾ। ਭਗਤ ਭਗਵੰਤ ਮਾਰਗ ਦੱਸ, ਸੰਤ ਸਾਜਣ ਰਾਹ ਚਲਾਇੰਦਾ। ਗੁਰਮੁਖ ਗੁਰ ਗੁਰ ਹਿਰਦੇ ਵਸ, ਹਰਿ ਹਰਿ ਆਪਣਾ ਭੇਵ ਖੁਲ੍ਹਾਇੰਦਾ। ਗੁਰਸਿਖ ਅੰਮ੍ਰਿਤ ਸਾਚਾ ਰਸ, ਚਰਨ ਸਰੋਵਰ ਇਕ ਵਖਾਇੰਦਾ। ਜੁਗ ਚੌਕੜੀ ਵੇਖੇ ਖੇਲ ਤਮਾਸ਼, ਜੋਤੀ ਜਾਤਾ ਡਗਮਗਾਇੰਦਾ। ਆਦਿ ਜੁਗਾਦਿ ਆਪਣੀ ਪੂਰੀ ਕਰੇ ਆਸ, ਆਸ਼ਾ ਆਪਣੀ ਆਪ ਪਰਗਟਾਇੰਦਾ। ਲੋਕ ਪਰਲੋਕ ਕਰ ਕਰ ਵਾਸ, ਦੋ ਜਹਾਨਾਂ ਆਸਣ ਲਾਇੰਦਾ। ਲੱਖ ਚੁਰਾਸੀ ਧਰਨੀ ਖ਼ਾਕ, ਖ਼ਾਕੀ ਖ਼ਾਕ ਖ਼ਾਕ ਉਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਚਲਾਇੰਦਾ। ਸਾਚਾ ਰਾਹ ਅਕਲ ਕਲਧਾਰ, ਹਰਿ ਜੂ ਹਰਿ ਹਰਿ ਆਪ ਚਲਾਈਆ। ਭਗਤਨ ਦੇਵੇ ਇਕ ਆਧਾਰ, ਸੰਤਨ ਮੇਲਾ ਸਹਿਜ ਸੁਭਾਈਆ। ਜੁਗ ਚੌਕੜੀ ਉਤਰੇ ਪਾਰ, ਕੋਟਨ ਕੋਟ ਕਾਲ ਬਿਤਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾ ਕਰ ਕਰ ਗਏ ਹਾਰ, ਅੰਤਮ ਨੈਣਾਂ ਨੀਰ ਵਹਾਈਆ। ਬਲ ਰਿਹਾ ਨਾ ਅੰਤਮ ਵਾਰ, ਧੀਰਜ ਧੀਰ ਨਾ ਕੋਇ ਵਖਾਈਆ। ਦੋਏ ਜੋੜ ਕਰਨ ਨਿਮਸਕਾਰ, ਹਰਿ ਸਰਨ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਲੇਖੇ ਲਾਈਆ। ਲੇਖਾ ਲੇਖੇ ਲਾਏ ਸਮਰਥ, ਵਿਸ਼ਨ ਬ੍ਰਹਮਾ ਸ਼ਿਵ ਜਣਾਇੰਦਾ। ਕਲਜੁਗ ਅੰਤ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਜਨ ਭਗਤਾਂ ਦੇਵੇ ਸਾਚੀ ਵੱਥ, ਵਸਤ ਆਪਣੀ ਆਪ ਵਰਤਾਇੰਦਾ। ਆਤਮ ਪਰਮਾਤਮ ਪਾਏ ਨੱਥ, ਸੋਹੰ ਡੋਰੀ ਹੱਥ ਰਖਾਇੰਦਾ। ਸਚ ਦੁਆਰੇ ਇਕ ਇਕੱਠ, ਇਕ ਇਕੱਲਾ ਆਪ ਵਖਾਇੰਦਾ। ਆਪੇ ਗਾਏ ਆਪਣੀ ਗਾਥ, ਗਾਥਾ ਆਪਣੀ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਵਿਸ਼ਵ ਰੰਗ, ਵਿਸ਼ਨੂੰ ਹਰਿ ਹਰਿ ਆਪ ਜਣਾਈਆ। ਸਚ ਸੁਹੰਜਣੀ ਸੇਜ ਪਲੰਘ, ਪਾਰਬ੍ਰਹਮ ਪ੍ਰਭ ਆਪ ਹੰਢਾਈਆ। ਆਦਿ ਅੰਤ ਸ਼ਬਦੀ ਜੋਤੀ ਏਕਾ ਤੰਦ, ਡੋਰੀ ਆਪਣਾ ਨਾਮ ਰਖਾਈਆ। ਘਟ ਘਟ ਅੰਦਰ ਵਜਾਏ ਮਰਦੰਗ, ਗ੍ਰਹਿ ਗ੍ਰਹਿ ਆਪਣਾ ਨਾਦ ਸੁਣਾਈਆ। ਜੀਵ ਜੰਤ ਲੇਖਾ ਜਾਣੇ ਸਾਧ ਸੰਤ, ਸ੍ਰੀ ਭਗਵੰਤ ਭਗਵਨ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਵਿਸ਼ਵ ਆਪਣੀ ਖੇਲ ਰਚਾਈਆ। ਵਿਸ਼ਵ ਖੇਲ ਵਿਸ਼ਨੂੰ ਦਾਤ, ਹਰਿ ਜੂ ਹਰਿ ਹਰਿ ਆਪ ਵਰਤਾਇੰਦਾ। ਨਿਰਗੁਣ ਨਿਰਗੁਣ ਜੋੜੇ ਨਾਤ, ਨਾਤਾ ਨਿਰਗੁਣ ਆਪ ਬੰਧਾਇੰਦਾ। ਨਿਰਗੁਣ ਪੂਜਾ ਨਿਰਗੁਣ ਪਾਠ, ਨਿਰਗੁਣ ਪਾਠਸ਼ਾਲਾ ਸੋਭਾ ਪਾਇੰਦਾ। ਨਿਰਗੁਣ ਮੰਦਰ ਨਿਰਗੁਣ ਹਾਟ, ਨਿਰਗੁਣ ਕਾਇਆ ਬੰਕ ਵਡਿਆਇੰਦਾ। ਨਿਰਗੁਣ ਸਰੋਵਰ ਨਿਰਗੁਣ ਅੰਮ੍ਰਿਤ ਮਾਰੇ ਠਾਠ, ਨਿਰਗੁਣ ਤੱਟ ਕਿਨਾਰੇ ਡੇਰਾ ਲਾਇੰਦਾ। ਨਿਰਗੁਣ ਨਿਰਗੁਣ ਪੁੱਛੇ ਵਾਤ, ਆਤਮ ਪਰਮਾਤਮ ਦਇਆ ਕਮਾਇੰਦਾ। ਨਿਰਗੁਣ ਨਿਰਗੁਣ ਕਰੇ ਘਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਹੱਥ ਰਖਾਇੰਦਾ। ਸਾਚਾ ਖੇਲ ਵਿਸ਼ਨ ਵਿਚਾਰ, ਵਿਸ਼ਨੂੰ ਹਰਿ ਸਮਝਾਈਆ। ਪੁਰਖ ਅਬਿਨਾਸ਼ੀ ਹੋ ਤਿਆਰ, ਤ੍ਰੈਗੁਣ ਅਤੀਤਾ ਵੇਸ ਵਟਾਈਆ। ਲੱਖ ਚੁਰਾਸੀ ਪਾਵੇ ਸਾਰ, ਜੀਵ ਜੰਤ ਭੇਵ ਖੁਲ੍ਹਾਈਆ। ਅਲੱਖ ਅਗੋਚਰ ਅਗੰਮ ਅਪਾਰ, ਊਚੋ ਊਚ ਵਡ ਵਡਿਆਈਆ। ਮਹੱਲ ਅਟੱਲ ਬੈਠ ਸੱਚੀ ਸਰਕਾਰ, ਸਾਚੇ ਤਖ਼ਤ ਦਏ ਵਡਿਆਈਆ। ਏਕਾ
ਹੁਕਮ ਵਰਤੇ ਵਰਤਾਰ, ਧੁਰ ਫ਼ਰਮਾਣਾ ਆਪ ਸੁਣਾਈਆ। ਵਿਸ਼ਨੂੰ ਤੇਰਾ ਲਹਿਣਾ ਦੇਣਾ ਤੇਰੀ ਝੋਲੀ ਦੇਵੇ ਡਾਰ, ਅੰਤਮ ਖ਼ਾਲੀ ਹੱਥ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਇਕ ਇਕੱਲਾ ਆਪ ਸੁਣਾਈਆ। ਇਕ ਇਕੱਲਾ ਅਗੰਮ ਅਥਾਹ, ਬੇਪਰਵਾਹ ਆਪਣੀ ਧਾਰ ਚਲਾਇੰਦਾ। ਸ਼ਬਦੀ ਦੇਵੇ ਸਚ ਸਲਾਹ, ਸਲਾਹਗੀਰ ਆਪਣਾ ਰੂਪ ਵਟਾਇੰਦਾ। ਜੁਗ ਚੌਕੜੀ ਬਣ ਬਣ ਮਲਾਹ, ਖੇਵਟ ਖੇਟਾ ਲੱਖ ਚੁਰਾਸੀ ਬੇੜਾ ਮਾਤ ਤਰਾਇੰਦਾ। ਗੁਰ ਅਵਤਾਰ ਪੀਰ ਪੈਗ਼ਬੰਰ ਦੇ ਦੇ ਆਪਣਾ ਨਾਂ, ਨਾਉਂ ਨਿਧਾਨਾ ਆਪ ਪਰਗਟਾਇੰਦਾ। ਭਗਤ ਭਗਵੰਤ ਸਾਚੇ ਸੰਤ ਗੁਰਮੁਖ ਸੱਜਣ ਬਣਾਏ ਹੰਸ ਕਾਂ, ਕਾਗੋਂ ਹੰਸ ਆਪ ਉਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਇੰਦਾ। ਵਿਸ਼ਨੂੰ ਮਾਰਗ ਏਕਾ ਓਟ, ਏਕਾ ਹਰਿ ਜਣਾਈਆ। ਏਕਾ ਨੂਰ ਏਕਾ ਜੋਤ, ਏਕਾ ਰੰਗ ਵਖਾਈਆ। ਏਕਾ ਕਿਲਾ ਏਕਾ ਕੋਟ, ਏਕਾ ਬੰਕ ਸੁਹਾਈਆ। ਏਕਾ ਵਰਨ ਏਕਾ ਗੋਤ, ਏਕਾ ਸਾਚੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ। ਸਾਚੀ ਖੇਲ ਕਰਨੇਹਾਰਾ, ਹਰਿ ਜੂ ਆਪਣੀ ਦਇਆ ਕਮਾਇੰਦਾ। ਵਿਸ਼ਨੂੰ ਵਿਸ਼ਵ ਕਰ ਪਸਾਰਾ, ਘਰ ਘਰ ਆਪਣਾ ਡੇਰਾ ਲਾਇੰਦਾ। ਅੰਤਮ ਵੇਖੇ ਹੋ ਉਜਿਆਰਾ, ਬੇਅੰਤ ਆਪਣਾ ਪਰਦਾ ਲਾਹਿੰਦਾ। ਲੋਕਮਾਤ ਕਰ ਪਸਾਰਾ, ਪਰਮ ਪੁਰਖ ਡੇਰਾ ਲਾਇੰਦਾ। ਨਿਹਕਲੰਕ ਨਾਉਂ ਰੱਖ ਅਗੰਮ ਅਪਾਰਾ, ਅਪਰੰਪਰ ਆਪਣਾ ਰਾਹ ਚਲਾਇੰਦਾ। ਸਾਚੇ ਭਗਤਾਂ ਦੇਵੇ ਇਕ ਸਹਾਰਾ, ਭਗਵਨ ਆਪਣਾ ਰੂਪ ਵਖਾਇੰਦਾ। ਥਿਰ ਘਰ ਵਾਸੀ ਪੁਰਖ ਅਬਿਨਾਸ਼ੀ ਸਚਖੰਡ ਖੋਲ੍ਹੇ ਸਚ ਦੁਆਰਾ, ਸਚ ਦਰਵਾਜ਼ਾ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਿਸ਼ਨੂੰ ਏਕਾ ਗੁਣ ਸਮਝਾਇੰਦਾ। ਵਿਸ਼ਨੂੰ ਸੁਣ ਕਰ ਧਿਆਨ, ਹਰਿ ਹਰਿ ਆਪ ਜਣਾਈਆ। ਕਰੇ ਖੇਲ ਸ੍ਰੀ ਭਗਵਾਨ, ਤੇਰਾ ਮੇਲਾ ਸਹਿਜ ਸੁਭਾਈਆ। ਕਲਜੁਗ ਅੰਤਮ ਹੋ ਪਰਧਾਨ, ਏਕਾ ਘਰ ਦਏ ਵਧਾਈਆ। ਏਕਾ ਮੰਦਰ ਕਰ ਪਰਵਾਨ, ਏਕਾ ਸੇਜਾ ਆਸਣ ਲਾਈਆ। ਏਕਾ ਹੁਕਮ ਧੁਰ ਫ਼ਰਮਾਣ, ਸਚ ਸੰਦੇਸ਼ਾ ਦਏ ਸੁਣਾਈਆ। ਏਕਾ ਭੂਪ ਬਣ ਰਾਜਾਨ, ਸ਼ਹਿਨਸ਼ਾਹ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਅਲਾਈਆ। ਸਚ ਸੰਦੇਸ਼ਾ ਆਲਮੀਨ, ਹਰਿ ਜੂ ਹਰਿ ਹਰਿ ਆਪ ਸੁਣਾਇੰਦਾ। ਲੇਖਾ ਜਾਣੇ ਲੋਕ ਤੀਨ, ਤ੍ਰੈਭਵਨ ਧਨੀ ਆਪਣੀ ਚਾਲ ਚਲਾਇੰਦਾ। ਭਗਤ ਭਗਵੰਤ ਖੇਲੇ ਖੇਲ ਜਿਉਂ ਜਲ ਮੀਨ, ਜਲ ਮੀਨ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪ ਆਪਣੇ ਰੰਗ ਵਖਾਇੰਦਾ। ਰੰਗ ਅਵੱਲਾ ਏਕਾ ਗੂੜ੍ਹਾ, ਰੰਗ ਰੰਗੀਲਾ ਆਪ ਚੜ੍ਹਾਈਆ। ਚਤਰ ਸੁਘੜ ਬਣਾਏ ਮੂਰਖ ਮੂੜ੍ਹਾ, ਜਿਸ ਜਨ ਆਪਣੀ ਦਇਆ ਕਮਾਈਆ। ਘਰ ਪਰਕਾਸ਼ ਜੋਤੀ ਨੂਰਾ, ਗ੍ਰਹਿ ਮੰਦਰ ਹੋਏ ਰੁਸ਼ਨਾਈਆ। ਆਸਾ ਮਨਸਾ ਕਰੇ ਪੂਰਾ, ਤ੍ਰਿਸ਼ਨਾ ਤ੍ਰਿਖਾ ਦਏ ਬੁਝਾਈਆ। ਮਾਣ ਅਭਿਮਾਨ ਤੋੜੇ ਗ਼ਰੂਰਾ, ਨਿਵਣ ਸੋ ਅੱਖਰ ਕਰੇ ਪੜ੍ਹਾਈਆ। ਦਰਸ ਦਖਾਏ ਹਾਜ਼ਰ ਹਜ਼ੂਰਾ, ਘਰ ਘਰ ਆਪਣਾ ਵੇਸ ਵਟਾਈਆ। ਆਪਣਾ ਫ਼ਰਜ਼ ਕਰੇ ਪੂਰਾ, ਲੱਖ ਚੁਰਾਸੀ ਫ਼ਰਜ਼ ਜ਼ੁਲਮ ਰਿਹਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਿਸ਼ਨੂੰ ਲੇਖਾ ਦਏ ਸਮਝਾਈਆ। ਵਿਸ਼ਨੂੰ ਲੇਖਾ ਦੱਸੇ ਹਰਿ, ਦੀਦ ਦੀਦ ਨਾਲ ਮਿਲਾਇੰਦਾ। ਆਦਿ ਜੁਗਾਦਿ
ਕਰਦਾ ਰਿਹਾ ਵਲ ਛਲ, ਅਛੱਲ ਛਲਧਾਰੀ ਆਪਣਾ ਰੂਪ ਵਟਾਇੰਦਾ। ਕਲਜੁਗ ਅੰਤਮ ਲੋਕਮਾਤ ਸਚ ਸਿੰਘਾਸਣ ਭਗਤ ਦੁਆਰੇ ਬੈਠਾ ਮਲ, ਦੂਸਰ ਦਰ ਨਾ ਕੋਇ ਵਡਿਆਇੰਦਾ। ਸਚ ਸੰਦੇਸ਼ਾ ਏਕਾ ਘੱਲ, ਘਰ ਘਰ ਗੁਰਮੁਖ ਆਪ ਜਗਾਇੰਦਾ। ਵਾਰ ਥਿਤ ਵੇਲਾ ਜਣਾਏ ਨਾ ਕਿਸੇ ਘੜੀ ਪਲ, ਪਹਿਰ ਵੰਡ ਨਾ ਕੋਇ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਿਸ਼ਨੂੰ ਤੇਰਾ ਬੰਧਨ ਪਾਇੰਦਾ। ਵਿਸ਼ਨੂੰ ਤੇਰਾ ਸਾਚਾ ਬੰਧਨ, ਬੰਧਨ ਹਰਿ ਹਰਿ ਆਪ ਜਣਾਈਆ। ਕਰ ਡੰਡੋਤ ਏਕਾ ਬੰਦਨ, ਬੰਦਨ ਆਪਣਾ ਰੂਪ ਵਖਾਈਆ। ਮਸਤਕ ਧੂੜੀ ਸਾਚਾ ਚੰਦਨ, ਮਸਤਕ ਲਲਾਟ ਲਗਾਈਆ। ਕਲਜੁਗ ਅੰਤਮ ਹੋਵੇ ਖੰਡਨ, ਖੰਡਾ ਹਰਿ ਜੂ ਰਿਹਾ ਖੜਕਾਈਆ। ਲੇਖਾ ਜਾਣੇ ਬ੍ਰਹਿਮੰਡ ਬ੍ਰਹਿਮੰਡਣ, ਬ੍ਰਹਿਮਾਂਡ ਫੇਰਾ ਪਾਈਆ। ਸੇਵਾ ਲਾਏ ਤ੍ਰਲੋਕੀ ਨੰਦਨ, ਤ੍ਰੈਲੋਕਾਂ ਫਿਰੇ ਵਾਹੋ ਦਾਹੀਆ। ਦੀਨ ਦਿਆਲ ਸਦਾ ਬਖ਼ਸ਼ੰਦਨ, ਹਰਿਜਨ ਸਾਚੇ ਲਏ ਬਖ਼ਸ਼ਾਈਆ। ਜਨ ਭਗਤਾਂ ਤੋੜੇ ਦਵੈਤ ਫੰਦਨ, ਫਾਂਸੀ ਆਪਣੀ ਗਲ ਵਿਚ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਵਖਾਏ ਏਕਾ ਘਰ, ਘਰ ਮੰਦਰ ਆਪ ਸੁਹਾਈਆ। ਵਿਸ਼ਨ ਵੇਖ ਹਰਿ ਵਿਦਿਆਲਾ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਜਨ ਭਗਤਾਂ ਜਿਥੇ ਬਣੇ ਰਖਵਾਲਾ, ਸੇਵਕ ਸੇਵ ਕਮਾਇੰਦਾ। ਨੇੜ ਨਾ ਆਏ ਕਾਲ ਮਹਾਕਾਲਾ, ਰਾਏ ਧਰਮ ਨਾ ਨੈਣ ਉਠਾਇੰਦਾ। ਤ੍ਰੈਗੁਣ ਮਾਇਆ ਤੋੜੇ ਜੰਜਾਲਾ, ਜਾਗਰਤ ਜੋਤ ਇਕ ਜਗਾਇੰਦਾ। ਮਾਰਗ ਦੱਸੇ ਇਕ ਸੁਖਾਲਾ, ਸਾਚੇ ਧੰਦੇ ਆਪ ਲਗਾਇੰਦਾ। ਆਪੇ ਫਿਰੇ ਹੋਏ ਬੇਹਾਲਾ, ਨਿਹਚਲ ਆਪਣਾ ਰੂਪ ਵਟਾਇੰਦਾ। ਨੌਂ ਖੰਡ ਪ੍ਰਿਥਮੀ ਬਣਾਈ ਸੱਚੀ ਧਰਮਸਾਲਾ, ਸਚਖੰਡ ਦੁਆਰਾ ਆਪ ਪਰਗਟਾਇੰਦਾ। ਸੱਤਰ ਬਹੱਤਰ ਖੇਲ ਨਿਰਾਲਾ, ਚੁਹੱਤਰ ਆਪਣੀ ਗੋਦ ਉਠਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਨੇਤਰ ਪੇਖਣ ਹਰਿ ਜੂ ਖੇਲ ਕਰਿਆ ਨਿਰਾਲਾ, ਕਰਨੀ ਕਰਤਾ ਆਪਣਾ ਭੇਵ ਨਾ ਕਿਸੇ ਜਣਾਇੰਦਾ। ਜੁਗ ਚੌਕੜੀ ਲੋਕਮਾਤ ਘਾਲ ਕੇ ਆਏ ਸਾਰੇ ਘਾਲਾ, ਭੇਵ ਅਭੇਦ ਹਰਿ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਵਰ, ਜਨਭਗਤਾਂ ਆਪਣਾ ਭੇਵ ਸਮਝਾਇੰਦਾ। ਜੁਗ ਚੌਕੜੀ ਨਾ ਦੱਸਿਆ ਭੇਵ, ਬੇਅੰਤ ਆਪਣੀ ਖੇਲ ਕਰਾਇੰਦਾ। ਗੁਰ ਅਵਤਾਰ ਲਾ ਲਾ ਸੇਵ, ਪੀਰ ਪੈਗ਼ੰਬਰ ਹਜ਼ਰਤ ਹੁਕਮ ਵਰਤਾਇੰਦਾ। ਕਰੋੜ ਤਤੀਸਾ ਦੇਵੀ ਦੇਵ, ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਇੰਦਾ। ਅਲੱਖ ਅਲੱਖ ਅਲੱਖ ਗਾਏ ਸਭ ਦੀ ਰਸਨਾ ਜੇਹਵ, ਪਰਤੱਖ ਹੱਥ ਕਿਸੇ ਨਾ ਆਇੰਦਾ। ਆਪਣਾ ਨਾਉਂ ਦੇ ਦੇ ਰਸਨਾ ਮੇਵ, ਰਸੀਆ ਰਸ ਮੁਖ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜਨ ਭਗਤਾਂ ਵਖਾਏ ਆਪਣਾ ਘਰ, ਘਰ ਭਗਤਾਂ ਆਪ ਵਸਾਇੰਦਾ। ਭਗਤਾਂ ਘਰ ਵਸਿਆ ਖੇੜਾ, ਖੇੜਾ ਹਰਿ ਜੂ ਆਪ ਵਸਾਈਆ। ਆਪਣਾ ਪਹਿਲੋਂ ਰੋੜਿਆ ਬੇੜਾ, ਗੁਰਮੁਖਾਂ ਬੇੜਾ ਫੇਰ ਤਰਾਈਆ। ਨੌਂ ਸੌ ਚੁਰਾਨਵੇਂ ਚੌਕੜੀ ਵਿਚੋਂ ਜੁਗ ਜੁਗ ਲੱਭਿਆ ਖੇੜਾ, ਖੇੜਾ ਕਲਜੁਗ ਅੰਤਮ ਲਿਖ ਲਿਖ ਦਏ ਸਮਝਾਈਆ। ਸਚਖੰਡ ਨਿਵਾਸੀ ਦਾ ਖੁਲ੍ਹਾ ਵੇਹੜਾ, ਬਿਨ ਭਗਤਾਂ ਨਾ ਕੋਇ ਸੁਹਾਈਆ। ਅੰਤ ਕਲ ਹਰਿ ਜੂ ਕਹੇ ਤੂੰ ਮੇਰਾ ਮੈਂ ਤੇਰਾ, ਤੇਰਾ ਮੇਰਾ ਭੇਵ ਨਾ ਰਾਈਆ। ਨਿਰਭੌ ਹੋਏ ਚੁਕਾਏ ਡਰ ਸਿੰਘ ਸ਼ੇਰਾ, ਸ਼ੇਰ ਆਪਣਾ ਨਾਉਂ ਪਰਗਟਾਈਆ। ਰਾਤੀਂ ਸੁਤਿਆਂ ਪਾਏ ਘੇਰਾ, ਗੁਰਸਿਖ ਨੱਠ ਕਿਤੇ ਨਾ ਜਾਈਆ। ਆਪਣੀ ਹੱਥੀਂ ਬੰਨ੍ਹੇ ਬੇੜਾ, ਡੂੰਘੀ ਭਵਰ ਲਏ ਤਰਾਈਆ। ਨੌਂ ਸੌ ਚੁਰਾਨਵੇਂ
ਚੌਕੜੀ ਜੁਗ ਬੈਠਾ ਰਿਹਾ ਕਰ ਕੇ ਜੇਰਾ, ਅੰਤ ਵਿਛੋੜਾ ਸਹਿ ਨਾ ਸਕੇ ਰਾਈਆ। ਦੂਰ ਦੁਰਾਡਾ ਧੁਰਦਰਗਾਹੀ ਚਲ ਕੇ ਆਇਆ ਨੇਰਨ ਨੇਰਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਦਬਾਈਆ । ਜਨ ਭਗਤ ਮਿਲਾਏ ਮਿਲ ਲਾਏ ਨਾ ਦੇਰਾ, ਦੀਨਨ ਆਪਣੀ ਦਇਆ ਕਮਾਈਆ। ਲੱਖ ਚੁਰਾਸੀ ਜਗਤ ਭੁਲਾਏ ਕਰ ਕਰ ਹੇਰਾ ਫੇਰਾ, ਹੇਰਾ ਫੇਰੀ ਸਾਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਲਏ ਜਗਾਈਆ। ਆਪੇ ਆਪਣਾ ਜਾਣੇ ਆਪ, ਭੇਵ ਕਿਸੇ ਨਾ ਰਾਇਆ। ਆਪੇ ਬਣੇ ਮਾਈ ਬਾਪ, ਆਪੇ ਦਾਈ ਦਾਇਆ ਸੇਵ ਕਮਾਇਆ। ਆਪੇ ਬੰਧਾਏ ਸਾਚਾ ਨਾਤ, ਨਾਤਾ ਬਿਧਾਤਾ ਜੋੜ ਜੁੜਾਇਆ। ਆਪੇ ਦੇਵੇ ਸਾਚੀ ਦਾਤ, ਪੂਤ ਸਪੂਤਾ ਝੋਲੀ ਪਾਇਆ। ਆਪੇ ਅੰਤਮ ਆਪਣਾ ਲੇਖਾ ਜਾਣੇ ਖਾਤ, ਖਾਤਾ ਆਪਣੇ ਵਿਚ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਆਪਣੇ ਅੰਤਰ ਜੋ ਰੱਖਿਆ ਘਾਟਾ, ਕਲਜੁਗ ਅੰਤ ਪੂਰਾ ਲਏ ਕਰਾਇਆ।
੧੨ ਜੇਠ ੨੦੧੯ ਬਿਕਰਮੀ ਸਰਦਾਰ ਸਿੰਘ ਦੇ ਗ੍ਰਹਿ ਸ਼ੇਖ਼ਸਰ ਜੰਮੂ
ਜਗਤ ਵਿਕਾਰ ਤਿੱਖਾ ਕੰਡਾ, ਬਚਿਆ ਕੋਇ ਰਹਿਣ ਨਾ ਪਾਇੰਦਾ। ਆਸਾ ਤ੍ਰਿਸਨਾ ਕਰਿਆ ਗੰਦਾ, ਹਵਸ ਹਿਰਸ ਨਾ ਕੋਇ ਮਿਟਾਇੰਦਾ। ਮਨ ਵਾਸਨਾ ਫਿਰੇ ਬੰਦਾ, ਬੰਦਗੀ ਵਿਚ ਨਾ ਕੋਇ ਸਮਾਇੰਦਾ। ਆਪ ਗਵਾਏ ਆਪਣਾ ਪਰਮਾਨੰਦਾ, ਨਿਜਾਨੰਦ ਹੱਥ ਕਿਸੇ ਨਾ ਆਇੰਦਾ। ਜਗਤ ਨੇਤਰ ਦੋਏ ਅੰਧਾ, ਨੇਤਰ ਗਿਆਨ ਨਾ ਕੋਇ ਖੁਲ੍ਹਾਇੰਦਾ। ਆਵਣ ਜਾਵਣ ਨਾ ਚੁੱਕੇ ਪੈਂਡਾ, ਲੱਖ ਚੁਰਾਸੀ ਪੰਧ ਨਾ ਕੋਇ ਮੁਕਾਇੰਦਾ। ਗੁਰਮੁਖ ਵਿਰਲਾ ਗੁਰ ਸਰਨਾਈ ਸਾਚੀ ਰਹਿੰਦਾ, ਰਹਿ ਰਹਿ ਆਪਣੀ ਖ਼ੁਸ਼ੀ ਕਰਾਇੰਦਾ। ਸਤਿਗੁਰ ਭਾਣਾ ਸਿਰ ਤੇ ਸਹਿੰਦਾ, ਸਹਿ ਸਹਿ ਸੀਸ ਝੁਕਾਇੰਦਾ। ਆਤਮ ਪਰਮਾਤਮ ਇਕੋ ਨਾਉਂ ਰਸਨਾ ਕਹਿੰਦਾ, ਗੀਤ ਗੋਬਿੰਦ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੰਡੇ ਵਿਚ ਗੁਰਮੁਖ ਫੂਲ ਆਪ ਉਪਜਾਇੰਦਾ। ਕਲਜੁਗ ਵਿਕਾਰਾ ਤਿੱਖ਼ੀ ਸੂਲ, ਸੂਲੀ ਸਭ ਦੇ ਗਲ ਲਟਕਾਈਆ । ਸ੍ਰਿਸ਼ਟ ਸਬਾਈ ਰਹੀ ਭੂਲ, ਅਭੁੱਲ ਮਿਲੇ ਨਾ ਬੇਪਰਵਾਹੀਆ। ਭਾਗ ਨਾ ਲੱਗੇ ਕਿਸੇ ਕੁਲ, ਜੀਵ ਜੰਤ ਰਿਹਾ ਕੁਰਲਾਈਆ। ਤ੍ਰੈਗੁਣ ਮਾਇਆ ਰਹੇ ਰੁਲ, ਖ਼ਾਕੀ ਖ਼ਾਕ ਖ਼ਾਕ ਸਮਾਈਆ। ਫੁੱਲ ਫੁਲਵਾੜੀ ਨਾ ਮੌਲੇ ਫੁੱਲ, ਪਤ ਡਾਲ੍ਹੀ ਨਾ ਕੋਇ ਮਹਿਕਾਈਆ। ਨੌਂ ਖੰਡ ਪ੍ਰਿਥਮੀ ਬੂਟਾ ਰਿਹਾ ਹੁਲ, ਸਿੰਮਲ ਰੁੱਖ ਰੁੱਖ ਲਹਿਰਾਈਆ। ਗੁਰਮੁਖ ਵਿਰਲੇ ਹਰਿ ਕਾ ਨਾਉਂ ਏਕਾ ਅੱਖਰ ਗਾਇਆ ਬੁਲ, ਰਸਨਾ ਜਿਹਵਾ ਨਾਲ ਮਿਲਾਈਆ। ਕਰਤਾ ਕੀਮਤ ਪਾਏ ਮੁਲ, ਸਾਲਸ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਦਾ ਸਦਾ ਸਹਾਈਆ। ਕਲਜੁਗ ਵਿਕਾਰ ਤਿੱਖੀ ਧਾਰ, ਚਾਰ ਵਰਨ ਵਰਨ ਜਣਾਇੰਦਾ। ਸਭ ਦਾ ਚੋਲਾ ਰਹੀ ਪਾੜ, ਪਰਦਾ ਉਪਰ ਨਾ ਕੋਇ ਰਖਾਇੰਦਾ। ਵਿੰਨੀ ਜਾਏ ਨਾੜ ਨਾੜ, ਬਹੱਤਰ ਅੰਕ ਨਾ ਕੋਇ ਬਣਾਇੰਦਾ। ਤਤਵ ਤਤ ਰਿਹਾ ਸਾੜ, ਸਾਂਤਕ ਸਤਿ ਨਾ ਕੋਇ ਕਰਾਇੰਦਾ। ਬਿਨ ਸਤਿਗੁਰ ਪੂਰੇ ਕੋਇ ਨਾ
ਲਾਏ ਪਾਰ, ਮੰਜਧਾਰ ਨਾ ਕੋਇ ਤਰਾਇੰਦਾ। ਦੂਰ ਦੁਰਾਡਾ ਨੇਰਨ ਨੇਰਾ ਵੇਖਣਹਾਰਾ ਸਾਂਝਾ ਯਾਰ, ਸਗਲਾ ਸੰਗ ਆਪ ਅਖਵਾਇੰਦਾ। ਸਿਫ਼ਤ ਸਾਲਾਹੀ ਵਸੇ ਬਾਹਰ, ਸਿਫ਼ਤ ਵਿਚ ਕਦੇ ਨਾ ਆਇੰਦਾ। ਅਲਫ਼ ਯੇ ਜਗਤ ਵਿਹਾਰ, ਆਰਫ਼ ਆਪਣਾ ਬੰਧਨ ਪਾਇੰਦਾ। ਭਗਤ ਫ਼ਿਕਰਾ ਕਰ ਤਿਆਰ, ਫ਼ਿਤਰਤ ਆਪਣੇ ਹੱਥ ਰਖਾਇੰਦਾ। ਜਿਕਰੀਏ ਜ਼ਿਕਰ ਕੀਤਾ ਏਕਾ ਵਾਰ, ਜ਼ੌਕ ਜ਼ਾਕਰ ਆਪਣੇ ਰੰਗ ਰੰਗਾਇੰਦਾ। ਨੇਤਰ ਪੇਖ ਸਰਬ ਸੰਸਾਰ, ਸੂਫ਼ੀ ਆਪਣਾ ਰੂਪ ਵਟਾਇੰਦਾ। ਫ਼ਾਤਿਆ ਪੜ੍ਹੇ ਅੰਤਮ ਵਾਰ, ਖ਼ਾਕੀ ਖ਼ਾਕ ਖ਼ਾਕ ਦਬਾਇੰਦਾ। ਸਾਖ਼ਯਾਤ ਰੂਪ ਨਿਰੰਕਾਰ, ਜਨ ਭਗਤਾਂ ਵੇਖ ਵਖਾਇੰਦਾ। ਕਲਜੁਗ ਅੰਤਮ ਮੇਟ ਕੂੜੀ ਕਿਰਿਆ ਏਕਾ ਦੇਵੇ ਨਾਮ ਆਧਾਰ, ਆਧਾਰ ਆਪਣਾ ਆਪ ਰਖਾਇੰਦਾ। ਸੋਹੰ ਸ਼ਬਦ ਕਰ ਤਿਆਰ, ਤਾਰ ਸਤਾਰ ਆਪ ਵਜਾਇੰਦਾ। ਹਰਿਜਨ ਹਰਿਭਗਤ ਗੁਰਮੁਖ ਗੁਰਸਿਖ ਕਲਜੁਗ ਕਿਰਿਆ ਵਿਚੋਂ ਕੱਢੇ ਬਾਹਰ, ਜ਼ਾਹਰ ਆਪਣਾ ਰੂਪ ਵਖਾਇੰਦਾ। ਏਥੇ ਓਥੇ ਦੋ ਜਹਾਨ ਨਾ ਆਏ ਹਾਰ, ਜੋ ਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਰਸਨਾ ਗਾਇੰਦਾ ।
੧੨ ਜੇਠ ੨੦੧੯ ਬਿਕਰਮੀ ਤੇਜ ਭਾਨ ਸ਼ੇਖ਼ਸਰ ਜੰਮੂ
ਹਰਿ ਕਿਰਪਾ ਗੁਰ ਪਰਤਾਪ, ਗੁਰ ਕਿਰਪਾ ਨਾਮ ਵਡਿਆਈਆ। ਨਾਉਂ ਨਿਧਾਨਾ ਹਰਿ ਹਰਿ ਜਾਪ, ਜੀਵਣ ਜੁਗਤ ਜੁਗਤ ਸਮਝਾਈਆ। ਕਾਇਆ ਕਪੜ ਧੋ ਉਤਾਰੇ ਪਾਪ, ਪਤਤ ਪੁਨੀਤ ਆਪ ਕਰਾਈਆ। ਧੂਆਂਧਾਰ ਮੇਟੇ ਅੰਧੇਰੀ ਰਾਤ, ਸਤਿ ਗਿਆਨ ਸ਼ਬਦ ਦ੍ਰਿੜਾਈਆ। ਮਾਣਸ ਜਨਮ ਵਖਾਏ ਸਾਚਾ ਹਾਟ, ਘਰ ਮੰਦਰ ਕੁੰਡਾ ਲਾਹੀਆ। ਨਿਰਮਲ ਜੋਤ ਵਖਾਏ ਲਲਾਟ, ਹਲਤ ਪਲਤ ਸਦਾ ਸੁਖਦਾਈਆ। ਜਨਮ ਜਨਮ ਦੀ ਮੇਟੇ ਵਾਟ, ਅਗਲਾ ਪੰਧ ਨਾ ਕੋਇ ਰਖਾਈਆ। ਕਰ ਕਿਰਪਾ ਜਿਸ ਜਨ ਦੇਵੇ ਆਪਣੀ ਗਾਥ, ਗਾਥਾ ਮੰਤਰ ਇਕ ਸਮਝਾਈਆ। ਫੜ ਬਾਹੋਂ ਚੜ੍ਹਾਏ ਸਾਚੇ ਰਾਥ, ਗੁਰ ਸ਼ਬਦੀ ਰਥ ਚਲਾਈਆ। ਹੋਏ ਸਹਾਈ ਅਨਾਥਾਂ ਨਾਥ, ਸਮਰਥ ਪੁਰਖ ਬੇਪਰਵਾਹੀਆ। ਕਲਜੁਗ ਅੰਤਮ ਪੁਛੇ ਵਾਤ, ਨਿਰਗੁਣ ਸਰਗੁਣ ਮੇਲਾ ਸਹਿਜ ਸੁਭਾਈਆ। ਵਰਨ ਬਰਨ ਨਾਤਾ ਤੋੜ ਜ਼ਾਤ ਪਾਤ, ਜ਼ਾਤ ਆਪਣੀ ਦਏ ਸਮਝਾਈਆ। ਹਰਿਜਨ ਰੱਖੇ ਸਦਾ ਸਾਥ, ਆਪ ਆਪਣੀ ਉਂਗਲੀ ਲਾਈਆ। ਗੁਰਸਿਖ ਕਦੇ ਨਾ ਹੋਵੇ ਘਾਤ, ਰਾਏ ਧਰਮ ਨਾ ਘਾਓ ਲਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਬੰਧਾਇਆ ਚਰਨ ਨਾਤ, ਤਿਸ ਨਾਤਾ ਨਾ ਕੋਇ ਤੁੜਾਈਆ।