੧੨ ਜੇਠ ੨੦੧੯ ਬਿਕਰਮੀ ਰਾਮ ਚੰਦ ਦੇ ਗ੍ਰਹਿ ਪਿੰਡ ਦੇਵਾ ਜੰਮੂ
ਆਪੇ ਦਾਤਾ ਆਪੇ ਦਾਨੀ, ਦਇਆਵਾਨ ਹਰਿ ਅਖਵਾਇੰਦਾ। ਆਪੇ ਅੰਮ੍ਰਿਤ ਆਪੇ ਪਾਣੀ, ਆਪੇ ਜਲ ਜਲ ਰੂਪ ਵਟਾਇੰਦਾ। ਆਪੇ ਮਹਿਮਾ ਅਕੱਥ ਕਹਾਣੀ, ਆਪੇ ਲਿਖ ਲਿਖ ਲੇਖ ਵਖਾਇੰਦਾ। ਆਪੇ ਨਿਰਗੁਣ ਜੋਤ ਨੁਰਾਨੀ, ਆਪੇ ਸਰਗੁਣ ਡੇਰਾ ਲਾਇੰਦਾ। ਆਪੇ ਜਾਣੇ ਬੋਧ ਅਗਾਧੀ ਸਾਚੀ ਬਾਣੀ, ਆਪੇ ਆਪਣਾ ਰਾਗ ਅਲਾਇੰਦਾ। ਆਪੇ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੁਲਤਾਨੀ, ਆਪੇ ਹੁਕਮ ਹੁਕਮ ਵਰਤਾਇੰਦਾ।
ਆਪੇ ਲੇਖਾ ਜਾਣੇ ਆਵਣ ਜਾਣੀ, ਦੋਏ ਜਹਾਨਾਂ ਵੇਸ ਵਟਾਇੰਦਾ। ਆਪੇ ਖੇਲੇ ਖੇਲ ਵਡ ਬਲਵਾਨੀ, ਬਲ ਆਪਣਾ ਆਪ ਪਰਗਟਾਇੰਦਾ। ਆਪੇ ਜੁਗ ਜੁਗ ਭਗਤ ਪਰਗਟਾਏ ਸਚ ਨਿਸ਼ਾਨੀ, ਜਗਤ ਨਿਸ਼ਾਨਾ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦਾਤ ਆਪ ਵਰਤਾਇੰਦਾ। ਦਾਤਾ ਦਾਨੀ ਦੀਨ ਦਿਆਲ, ਦਰਦੀ ਦਰਦ ਵੰਡਾਇੰਦਾ। ਜੁਗਾ ਜੁਗੰਤਰ ਖੇਲ ਨਿਰਾਲ, ਖ਼ਾਲਕ ਖ਼ਲਕ ਵਿਚ ਰਖਾਇੰਦਾ। ਗ਼ਰੀਬ ਨਿਮਾਣੇ ਕਰੇ ਸਦਾ ਪ੍ਰਿਤਪਾਲ, ਬਾਲ ਅਞਾਣੇ ਗੋਦ ਬਹਾਇੰਦਾ। ਭਗਤ ਭਗਵੰਤ ਵੇਖੇ ਲਾਲ, ਲਾਲਨ ਆਪਣਾ ਰੰਗ ਰੰਗਾਇੰਦਾ। ਵਸਤ ਅਮੋਲਕ ਦੇਵੇ ਨਾਮ ਸੱਚਾ ਧੰਨ ਮਾਲ, ਮਾਲ ਖ਼ਜ਼ੀਨਾ ਇਕ ਲੁਟਾਇੰਦਾ। ਸਦਾ ਸਦਾ ਸਦ ਚਲੇ ਨਾਲ, ਆਪ ਆਪਣਾ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਤਾ ਦਾਨੀ ਦਇਆ ਕਮਾਇੰਦਾ। ਦਾਤਾ ਦਾਨੀ ਦੇਵਣ ਜੋਗ, ਸੋ ਪੁਰਖ ਨਿਰੰਜਣ ਇਕ ਵਡਿਆਈਆ। ਆਦਿ ਜੁਗਾਦੀ ਹੈ ਭੀ ਹੋਗ, ਨਾ ਮਰੇ ਨਾ ਜਾਈਆ। ਜੁਗ ਜੁਗ ਕਰੇ ਸਚ ਸੰਜੋਗ, ਜਨ ਭਗਤ ਨਾਮ ਕੁੜਮਾਈਆ। ਦੇਵੇ ਦਰਸ ਆਪ ਅਮੋਘ, ਸਵੱਛ ਸਰੂਪੀ ਰੂਪ ਵਖਾਈਆ। ਕੱਟਣਹਾਰਾ ਜਨਮ ਵਿਜੋਗ, ਪੂਰਬ ਲਹਿਣਾ ਲੇਖੇ ਲਾਈਆ। ਨਾਤਾ ਤੋੜੇ ਹਰਖ ਸੋਗ, ਚਿੰਤਾ ਦੁੱਖ ਨਾ ਕੋਇ ਜਣਾਈਆ। ਆਤਮ ਭੋਗੇ ਸਾਚਾ ਭੋਗ, ਰਸ ਰਸੀਆ ਏਕਾ ਰਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਾਚੀ ਵਸਤ ਆਪ ਵਰਤਾਈਆ। ਨਾਮ ਵਸਤ ਰਾਮ ਰਮੱਯਾ, ਨਰ ਹਰਿ ਨਰਾਇਣ ਆਪ ਵਰਤਾਇੰਦਾ। ਆਦਿ ਜੁਗਾਦੀ ਸਾਚਾ ਸੱਯਾ, ਸਗਲਾ ਸੰਗ ਨਿਭਾਇੰਦਾ। ਲੇਖਾ ਜਾਣੇ ਜੋਤੀ ਮੱਯਾ, ਮਾਤ ਪਿਤ ਹਿੱਤ ਵਖਾਇੰਦਾ। ਇਕ ਵਖਾਏ ਸਾਚੀ ਨੱਯਾ, ਨੌਕਾ ਨਾਮ ਆਪ ਧਰਾਇੰਦਾ। ਲੇਖਾ ਜਾਣ ਭੈਣ ਭੱਯਾ, ਆਪ ਆਪਣਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਵਰਤਾਇੰਦਾ। ਦੇਵੇ ਦਾਨ ਦਇਆਨਿਧ, ਦੀਨ ਦਿਆਲ ਬੇਪਰਵਾਹੀਆ। ਜਨ ਭਗਤਾਂ ਕਰੇ ਕਾਰਜ ਸਿਧ, ਕਰਤਾ ਪੁਰਖ ਵਡ ਵਡਿਆਈਆ। ਆਦਿ ਜੁਗਾਦਿ ਜੁਗ ਜੁਗ ਆਪੇ ਜਾਣੇ ਆਪਣੀ ਬਿਧ, ਭੇਵ ਅਭੇਦ ਨਾ ਕਿਸੇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਸਾਚੀ ਵਸਤ ਏਕਾ ਹੱਥ ਵਖਾਈਆ। ਦਇਆਵਾਨ ਹਰਿ ਜੂ ਠਾਕਰ, ਆਪਣਾ ਖੇਲ ਖਲਾਇੰਦਾ। ਭਗਤ ਭਗਵੰਤ ਦੇਵੇ ਆਦਰ, ਲੋਕਮਾਤ ਸੋਭਾ ਪਾਇੰਦਾ। ਸਤਿ ਸਤਿਵਾਦੀ ਸ਼ਬਦੀ ਚਾਦਰ, ਨਾਮ ਦੁਸ਼ਾਲਾ ਇਕ ਉਠਾਇੰਦਾ। ਇਕ ਇਕੱਲਾ ਦੇਵੇ ਆਦਰ, ਆਦਰਸ਼ ਆਪਣਾ ਆਪ ਵਖਾਇੰਦਾ। ਕਰੀਮ ਕਰਤਾ ਬਣ ਬਣ ਕਾਦਰ, ਕੁਦਰਤ ਆਪਣੇ ਰੰਗ ਰੰਗਾਇੰਦਾ। ਸੇਵਕ ਬਣ ਬਣ ਤੇਗ਼ ਬਹਾਦਰ, ਤੇਗ਼ ਆਪਣੇ ਸੀਸ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਾਨ ਇਕ ਵਖਾਇੰਦਾ । ਸਾਚਾ ਦਾਨ ਦੇਵੇ ਸੀਸ, ਹਰਿ ਜੂ ਵਡੀ ਵਡ ਵਡਿਆਈਆ। ਕਰੇ ਖੇਲ ਆਪ ਜਗਦੀਸ਼, ਜਗਤ ਜੁਗਤ ਭੇਵ ਨਾ ਰਾਈਆ। ਜਨ ਭਗਤਾਂ ਦੱਸੇ ਸਚ ਹਦੀਸ, ਹਰਫ਼ ਬਹਰਫ਼ ਆਪ ਪੜ੍ਹਾਈਆ। ਕਲਜੁਗ ਅੰਤਮ ਪੀਸਣ ਰਿਹਾ ਪੀਸ, ਜੂਠ ਝੂਠ ਚੱਕੀ ਮਾਤ ਚਲਾਈਆ। ਲੇਖਾ ਜਾਣੇ ਇਕ ਨੌਂ ਉਨੀਸ, ਨੌਂ ਇਕ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਾਨ ਇਕ ਸਮਝਾਈਆ। ਸਾਚਾ ਦਾਨ ਇਕੋ ਹਰਿ, ਦੂਸਰ ਅਵਰ ਨਾ ਕੋਇ ਵਖਾਇੰਦਾ। ਗ਼ਰੀਬ ਨਿਮਾਣਿਆਂ ਦੇਵੇ ਫੜ, ਰਾਜ ਰਾਜਾਨਾਂ ਖ਼ਾਕ ਮਿਲਾਇੰਦਾ। ਸਾਚੇ ਮੰਦਰ ਆਪੇ ਵੜ, ਗ੍ਰਹਿ ਬਹਿ ਬਹਿ
ਖ਼ੁਸ਼ੀ ਮਨਾਇੰਦਾ। ਨਿਸ਼ਅੱਖਰ ਬਾਣੀ ਆਪੇ ਪੜ੍ਹ, ਪੜ੍ਹ ਪੜ੍ਹ ਰਾਗ ਸੁਣਾਇੰਦਾ। ਸੰਤ ਸੁਹੇਲੇ ਲਾਏ ਲੜ, ਫੜ ਫੜ ਆਪਣਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਆਪ ਵਰਤਾਇੰਦਾ। ਨਾਮ ਵਰਤਾਏ ਗ਼ਰੀਬ ਨਿਵਾਜ਼, ਹਰਿ ਜੂ ਆਪਣੀ ਦਇਆ ਕਮਾਈਆ। ਚੰਦ ਚਾਂਦਨਾ ਸਾਜਣ ਸਾਜ, ਨੂਰ ਨੂਰ ਨੂਰ ਰੁਸ਼ਨਾਈਆ। ਲਹਿਣਾ ਦੇਣਾ ਚੁਕਾਏ ਮਸਤਕ ਮਾਥ, ਮਾਥਾ ਮਸਤਕ ਆਪਣੇ ਚਰਨ ਛੁਹਾਈਆ। ਸਤਿਜੁਗ ਤ੍ਰੇਤਾ ਦੁਆਪਰ ਗਾਥ, ਕਲਜੁਗ ਅੰਤਮ ਝੋਲੀ ਪਾਈਆ। ਫੜ ਉਤਾਰੇ ਆਪਣੇ ਘਾਟ, ਸਤਿ ਕਿਨਾਰਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਸਤ ਬੇਪਰਵਾਹੀਆ। ਬੇਪਰਵਾਹ ਦੇਵੇ ਦਾਨਾ, ਨਜ਼ਰ ਕਿਸੇ ਨਾ ਆਇੰਦਾ। ਸਤਿ ਸਰੂਪੀ ਬੰਨ੍ਹੇ ਗਾਨਾ, ਘਰ ਬਹਿ ਬਹਿ ਸਗਨ ਮਨਾਇੰਦਾ। ਰਾਮ ਰਾਮ ਮਿਲੇ ਭਗਵਾਨਾ, ਚੰਦ ਚੰਦ ਚੰਦ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਥੇ ਮੇਲ ਮਿਲਾਇੰਦਾ। ਸਤਿਜੁਗ ਤੱਕੀ ਵਾਟ, ਤ੍ਰੇਤਾ ਨੈਣ ਉਠਾਈਆ। ਦੁਆਪਰ ਸੁੱਤਾ ਗੋਦਾਵਰੀ ਘਾਟ, ਗੰਗਾ ਕੰਢਾ ਰੂਪ ਵਟਾਈਆ। ਕਲਜੁਗ ਅੰਤਮ ਚੀਥੜ ਗਏ ਪਾਟ, ਕਾਇਆ ਕਪੜ ਕੰਮ ਕਿਸੇ ਨਾ ਆਈਆ। ਕਿਰਪਾ ਕਰੀ ਪੁਰਖ ਸਮਰਥ, ਸਮਰਥ ਆਪਣੀ ਦਇਆ ਕਮਾਈਆ। ਪਕੜ ਉਠਾਇਆ ਆਪਣੇ ਹੱਥ, ਹੱਥ ਹੱਥ ਨਾਲ ਮਿਲਾਈਆ। ਤਖ਼ਤ ਨਿਵਾਸੀ ਬਹਿ ਬਹਿ ਗਾਏ ਜਸ, ਜਸ ਹਰਿਜਨ ਆਪ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਅੰਦਰ ਜਾਏ ਵਸ, ਸਾਚਾ ਖੇੜਾ ਆਪ ਬਣਾਈਆ। ਆਪਣਾ ਆਪ ਕੀਤਾ ਦਾਨ, ਬਾਕੀ ਨਜ਼ਰ ਕੋਇ ਨਾ ਆਇੰਦਾ। ਨਿਰਗੁਣ ਹੋ ਹੋ ਵੜਿਆ ਕਾਇਆ ਵਿਚ ਮਕਾਨ, ਸਰਗੁਣ ਅੰਦਰ ਸਾਚਾ ਆਸਣ ਲਾਇੰਦਾ। ਰੂਪ ਰੰਗ ਰੇਖ ਨਜ਼ਰ ਨਾ ਆਏ ਵਿਸ਼ਨੂੰ ਭਗਵਾਨ, ਹਰਿਜਨ ਆਪਣਾ ਰੂਪ ਵਖਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਭਗਵਨ ਆਪਣੀ ਧਾਰ ਚਲਾਇੰਦਾ। ਆਪਣੀ ਭੇਟਾ ਆਪਣਾ ਸੀਸ ਜਗਦੀਸ਼ ਕਰ ਕੁਰਬਾਨ, ਸਚ ਹਦੀਸ ਫੇਰ ਪੜ੍ਹਾਇੰਦਾ। ਸੋਹੰ ਸ਼ਬਦ ਇਕ ਨਿਸ਼ਾਨ, ਧੁਰ ਨਿਸ਼ਾਨਾ ਆਪ ਵਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣਾ ਆਪ ਕਰ ਕੇ ਦਾਨ, ਜਨ ਭਗਤਾਂ ਝੋਲੀ ਮਾਤ ਭਰਾਇੰਦਾ। ਆਪਣਾ ਆਪ ਹਰਿ ਦੀਆ ਦਾਨ, ਭੇਵ ਕੋਇ ਨਾ ਪਾਇੰਦਾ। ਗੁਰਮੁਖ ਕਰਨ ਮਾਤ ਪਰਵਾਨ, ਪਰਮ ਪੁਰਖ ਮੰਗ ਮੰਗਾਇੰਦਾ। ਵਸਣ ਦੇਣਾ ਵਿਚ ਮਕਾਨ, ਕਾਇਆ ਕੋਠੜੀ ਰਾਹ ਤਕਾਇੰਦਾ। ਨਿਤ ਨਿਤ ਗੁਰਮੁਖ ਗਾਵਾਂ ਤੇਰੇ ਗਾਨ, ਦੂਜੀ ਮੰਗ ਨਾ ਕੋਇ ਮੰਗਾਇੰਦਾ। ਦਿਵਸ ਰੈਣ ਦਰਸ਼ਨ ਪਾਵਾਂ ਆਣ, ਦੂਰ ਦੁਰਾਡਾ ਪੰਧ ਨਾ ਕੋਇ ਜਣਾਇੰਦਾ। ਬਿਨ ਸੁਣਿਆਂ ਸੁਣਾਵਾਂ ਫ਼ਰਮਾਣ, ਫ਼ਰਮਾਂਬਰਦਾਰ ਹੋ ਸੇਵ ਕਮਾਇੰਦਾ। ਆਪ ਬਣਿਆ ਰਹਾਂ ਅਞਾਣ, ਗੁਰਮੁਖ ਲੋਕਮਾਤ ਵਡਿਆਇੰਦਾ। ਆਪਣਾ ਮੇਟ ਕੇ ਜਗਤ ਨਿਸ਼ਾਨ, ਭਗਤ ਨਿਸ਼ਾਨਾ ਜਗਤ ਝੁਲਾਇੰਦਾ। ਆਪਣਾ ਨਾਉਂ ਰੱਖ ਵਿਸ਼ਨੂੰ ਭਗਵਾਨ, ਭਗਵਾਨ ਗੁਰਮੁਖ ਰੰਗ ਰੰਗਾਇੰਦਾ। ਘਰ ਘਰ ਦਰ ਦਰ ਪੁਛੇ ਆਣ, ਆਪ ਆਪਣੀ ਫੇਰੀ ਪਾਇੰਦਾ। ਜੰਗਲ ਜੂਹ ਉਜਾੜ ਢੂੰਡੇ ਬੀਆਬਾਨ, ਉਚੇ ਟਿੱਲੇ ਪਰਬਤ ਵੇਖ ਵਖਾਇੰਦਾ। ਡੂੰਘੀ ਕੰਦਰ ਵੇਖੇ ਖਾਣ, ਕੰਢੀ ਆਪਣਾ ਚਰਨ ਟਿਕਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਸੁਣੌਂਦਾ ਰਿਹਾ ਗਾਨ, ਕਲਜੁਗ ਅੰਤਮ ਗੀਤ ਆਪ ਅਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗ ਭਗਤਾਂ ਆਪ ਵੰਡਾਇੰਦਾ।
੧੨ ਜੇਠ ੨੦੧੯ ਬਿਕਰਮੀ ਮਲੂਕਾਂ ਵਾਲੀ ਪਿੱਪਲ ਦੇ ਥੱਲੇ ਜੰਮੂ
ਟਿੱਲਾ ਛੁਟਿਆ ਗੋਰਖ ਨਾਥ, ਗੁਰ ਚੇਲੇ ਧਿਆਨ ਲਗਾਈਆ। ਜਨਮ ਜਨਮ ਦੇ ਵਿਛੜੇ ਲੱਭਦੇ ਸਾਥ, ਸਾਥੀ ਨਜ਼ਰ ਕੋਇ ਨਾ ਆਈਆ। ਮਛੰਦਰ ਸੁਣੌਂਦਾ ਰਿਹਾ ਗਾਥ, ਜਲੰਧਰ ਮੁੰਦਰਾ ਕੰਨ ਲਟਕਾਈਆ। ਅੰਤਮ ਮੁਕਾਵੇ ਕੌਣ ਵਾਟ, ਮੁਕਾਵਣਹਾਰਾ ਇਕ ਅਖਵਾਈਆ। ਲੇਖਾ ਜਾਣੇ ਨੌਂ ਨਾਥ, ਸਿਧ ਚੁਰਾਸੀ ਸਹਿਜ ਸੁਭਾਈਆ। ਸਾਰੇ ਪੁਛਣ ਆਪਣੀ ਆਪਣੀ ਗਾਥ, ਨਿਉਂ ਨਿਉਂ ਚਰਨਾਂ ਸੀਸ ਝੁਕਾਈਆ। ਵੇਲੇ ਅੰਤ ਪੁਛੇ ਕਵਣ ਵਾਤ, ਸਾਡਾ ਪੰਧ ਦਏ ਮੁਕਾਈਆ। ਗੋਰਖ ਕਹੇ ਬਣੋ ਇਕ ਜਮਾਤ, ਸਾਚੀ ਸਿਖਿਆ ਦਏ ਸਮਝਾਈਆ। ਕਲਜੁਗ ਅੰਤਮ ਪਰਗਟ ਹੋਏ ਪੁਰਖ ਅਬਿਨਾਸ਼, ਨਿਰਗੁਣ ਆਪਣਾ ਰੂਪ ਵਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਫੜ ਫੜ ਪਹਿਲੋਂ ਕਰੇ ਆਪਣੇ ਦਾਸ, ਫੇਰ ਸਭ ਦਾ ਲਹਿਣਾ ਦਏ ਚੁਕਾਈਆ। ਤੁਹਾਡਾ ਮੇਲਾ ਕਰੇ ਖ਼ਾਸ, ਖ਼ੁਲਾਸਾ ਆਪਣਾ ਆਪ ਖ਼ੁਲ੍ਹਾਈਆ। ਕੰਢੀ ਕੰਢੇ ਮੇਟੇ ਪਿਆਸ, ਪਿਆਸ ਅੰਤਰ ਦਏ ਬੁਝਾਈਆ। ਗੁਰਸਿਖ ਸੱਜਣ ਸੁਹੇਲੇ ਰੱਖੇ ਆਪਣੇ ਸਾਥ, ਬਣ ਸੰਗੀ ਸੰਗ ਨਿਭਾਈਆ। ਆਪਣੀ ਹੱਥੀਂ ਧੂੜੀ ਟਿੱਕਾ ਮਸਤਕ ਲਾਏ ਖ਼ਾਕ, ਖ਼ਾਕ ਸਭ ਦੇ ਉਪਰ ਪਾਈਆ। ਜਿਸ ਦੇ ਪਿਛੇ ਬਣਦੇ ਰਹੇ ਚਾਕ, ਚਾਕ ਬਣ ਚਾਕਰੀ ਸੇਵ ਕਮਾਈਆ। ਸੋ ਸਾਹਿਬ ਦਿਆਲ ਠਾਕਰ ਆਪਣਾ ਖੋਲ੍ਹੇ ਤਾਕ, ਦੀਵਾ ਬਾਤੀ ਇਕ ਜਗਾਈਆ। ਗੋਰਖ ਅੰਤ ਨਾ ਨਿਭੇ ਸਾਥ, ਪੁਰਖ ਅਬਿਨਾਸ਼ੀ ਹੋਏ ਸਹਾਈਆ। ਤੀਜਾ ਜਨਮ ਸਿੰਘ ਤਾਰੇ ਰੱਖਿਆ ਸਾਕ, ਸੱਜਣ ਸੈਣ ਆਪਣਾ ਬੰਧਨ ਪਾਈਆ। ਅੰਤਮ ਸਾਥ ਲੈ ਪੁਰਖ ਅਬਿਨਾਸ਼, ਪਿਛਲਾ ਲਹਿਣਾ ਰਿਹਾ ਮੁਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੋਰਖ ਚੇਲੇ ਬਣਾਏ ਆਪਣੇ ਦਾਸ, ਅਗਲਾ ਫ਼ਾਸ ਸਰਬ ਕਟਾਈਆ।
੧੨ ਜੇਠ ੨੦੧੯ ਬਿਕਰਮੀ ਸਰਦਾਰ ਸਿੰਘ ਦੇ ਗ੍ਰਹਿ ਪਿੰਡ ਸਰਦਾਰੀ ਜੰਮੂ
ਅਲੱਖ ਅਲੱਖ ਅਲੱਖ ਨਿਰੰਜਣ, ਗੁਰ ਚੇਲੇ ਰਹੇ ਧਿਆਈਆ। ਦੀਨਾਂ ਨਾਥ ਦਰਦ ਦੁੱਖ ਭੈ ਭੰਜਣ, ਪ੍ਰਭ ਮਿਲਿਆ ਸੱਚਾ ਮਾਹੀਆ। ਨੇਤਰ ਗਿਆਨ ਪਾਇਆ ਅੰਜਣ, ਨਾਮ ਬਿਭੂਤੀ ਇਕ ਵਖਾਈਆ। ਚਰਨ ਧੂੜ ਕਰਾਇਆ ਮਜਨ, ਸਰ ਸਰੋਵਰ ਇਕ ਨੁਹਾਈਆ। ਜਨਮ ਜਨਮ ਦੀ ਲੱਥੀ ਥੱਕਣ, ਥੱਕੇ ਮਾਂਦੇ ਪੰਧ ਮੁਕਾਈਆ । ਨੇਤਰ ਨੈਣ ਬਿਨ ਨੇਤਰ ਤੱਕਣ, ਦਰਸੀ ਦਰਸ ਦਰਸ ਰਘੁਰਾਈਆ। ਕਲਜੁਗ ਅੰਤਮ ਆਇਆ ਰੱਖਣ, ਬਣ ਰੱਖਕ ਫੇਰਾ ਪਾਈਆ। ਇਕ ਵਖਾਏ ਸਾਚਾ ਪੱਤਣ, ਪੱਤਣ ਬੈਠਾ ਹਰਿ ਹਰਿ ਮਾਹੀਆ। ਵੇਲੇ ਅੰਤ ਪਰਦੇ ਢਕਣ, ਸਿਰ ਆਪਣਾ ਹੱਥ ਟਿਕਾਈਆ। ਗੁਰ ਚੇਲੇ ਆਏ ਭੋਜਣ ਛਕਣ, ਹੱਥ ਖੱਪਰੀ ਇਕ ਉਠਾਈਆ। ਅਲੱਖ ਅਲੱਖ ਰਸਨਾ ਕਰ ਕਰ ਥੱਕੀ ਯਤਨ, ਯੁਕਤੀ ਯੁਗ ਨਾ ਕੋਇ ਸਮਝਾਈਆ। ਪੁਰਖ ਅਬਿਨਾਸੀ ਘਟ ਘਟ ਵਾਸੀ ਕਲਜੁਗ ਅੰਤਮ ਵਰੋਲਣ ਆਇਆ ਆਪਣਾ ਮੱਖਣ, ਲੱਖ ਚੁਰਾਸੀ ਨਾਮ ਮਧਾਣਾ ਪਾਈਆ। ਦੂਰ ਦੁਰਾਡੇ ਗੋਰਖ ਮਛੰਦਰ ਜਲੰਧਰ ਬਹਿ ਬਹਿ ਤੱਕਣ, ਸੀਸ ਜਗਦੀਸ਼ ਝੁਕਾਈਆ। ਸ਼ੌਹ ਦਰਯਾ ਵਿਚੋਂ ਆਇਆ ਕੱਢਣ,
ਬਣ ਮਲਾਹ ਖੇਵਟ ਖੇਟਾ ਫੇਰਾ ਪਾਈਆ। ਵੇਖਣਹਾਰਾ ਡੂੰਘੀ ਖੱਡਣ, ਭਵਰ ਭਵਰੀ ਫੋਲ ਫੁਲਾਈਆ। ਏਕਾ ਵਾਰ ਆਇਆ ਸੱਦਣ, ਸੱਦਾ ਹਰਿ ਹਰਿ ਆਪ ਪੁਚਾਈਆ। ਜਿਸ ਨੂੰ ਕਹਿੰਦੇ ਗੋਪਾਲ ਮੋਹਣ ਮੂਰਤ ਮਧਣ, ਮਾਧਵ ਆਪਣਾ ਭੇਵ ਖੁਲ੍ਹਾਈਆ। ਆਦਿ ਜੁਗਾਦੀ ਵਿਸ਼ਨੂੰ ਯਦਨ, ਵਿਸ਼ਵ ਆਪਣੀ ਧਾਰ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਇਆ ਫੰਦਨ, ਬਣ ਫਾਂਦਕੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਅਲੱਖ ਨਿਰੰਜਣ ਜਗਤ ਜੈਕਾਰਾ, ਰਸਨਾ ਜਿਹਵਾ ਗਾ ਗਾ ਥੱਕੀ ਸਰਬ ਲੋਕਾਈਆ। ਗੇਰੂ ਕਪੜਾ ਤਨ ਸ਼ਿੰਗਾਰਾ, ਚਾਰੋਂ ਕੁੰਟ ਕੁੰਟ ਭੁਵਾਈਆ। ਸਰਵਣ ਪਾਏ ਨਾ ਕੋਈ ਧੁਨਕਾਰਾ, ਅਨਹਦ ਨਾਦੀ ਨਾ ਨਾਦ ਸੁਣਾਈਆ। ਸਾਚਾ ਮੁੰਦਰਾ ਨਾ ਕੋਇ ਪਿਆਰਾ, ਮੂਧਾ ਕਵਲ ਨਾ ਕੋਇ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਜੈ ਜੈਕਾਰ ਅਲੱਖ ਨਿਰੰਜਣ ਰਘੁਨਾਥ, ਰਘੂ ਏਕਾ ਧਾਰ ਚਲਾਇੰਦਾ। ਵੇਖਣਹਾਰ ਪੁਰਖ ਸਮਰਾਥ, ਸਮਰਥ ਆਪਣਾ ਪਰਦਾ ਆਪ ਉਠਾਇੰਦਾ। ਨਿਰਗੁਣ ਦੋ ਜਹਾਨਾਂ ਰਿਹਾ ਤੁਠ, ਬਣ ਬਣ ਪਾਂਧੀ ਪੰਧ ਮੁਕਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਗੁਰ ਚੇਲੇ ਮਾਰਗ ਦੱਸ, ਸਾਚੇ ਰਾਹੇ ਆਪੇ ਪਾਇੰਦਾ। ਘਟ ਘਟ ਅੰਤਰ ਆਪੇ ਵਸ, ਵਸ ਵਸ ਆਪਣਾ ਖੇਲ ਕਰਾਇੰਦਾ। ਕਲਜੁਗ ਅੰਤਮ ਹੋ ਪਰਗਟ, ਪਰਗਟ ਆਪਣਾ ਰੂਪ ਵਟਾਇੰਦਾ। ਨੌਂ ਖੰਡ ਪ੍ਰਿਥਮੀ ਸੱਤ ਦੀਪ ਵੇਖਣਹਾਰਾ ਲੱਖ ਚੁਰਾਸੀ ਕਮਲਾਪਤ, ਕਵਲ ਨੈਣ ਆਪ ਖੁਲ੍ਹਾਇੰਦਾ। ਨਾਥਾਂ ਸਿਧਾਂ ਵੇਖੇ ਧੀਰਜ ਜਤ, ਸਤਿ ਸੰਤੋਖ ਭੇਵ ਚੁਕਾਇੰਦਾ। ਬਿਨ ਗੁਰਮੁਖ ਕੋਈ ਨਾ ਰੱਖੇ ਪੱਤ, ਕੋਟਨ ਕੋਟ ਜੀਵ ਭੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਲੱਖ ਅਲੱਖਣਾ ਖੇਲ ਕਰਾਇੰਦਾ। ਅਲੱਖ ਅਲੱਖ ਰਸਨਾ ਗਾ, ਗਾ ਗਾ ਖ਼ੁਸ਼ੀ ਮਨਾਈਆ। ਗੋਰਖ ਮਛੰਦਰ ਗਏ ਸੁਣਾ, ਮਨ ਮੰਦਰ ਇਕ ਸੁਹਾਈਆ। ਤਨ ਅੰਦਰ ਡੇਰਾ ਸਾਚੇ ਲਾ, ਘਟ ਮੁੰਦਰਾ ਨਾਮ ਵਖਾਈਆ। ਕਿੰਗੀ ਨਾਦ ਸਿੰਗੀ ਵਜਾ, ਤੁਰਯਾ ਰਾਗ ਰਾਗ ਅਲਾਈਆ। ਬਿੰਦੀ ਟਿੱਪੀ ਇਕ ਵਖਾ, ਨਿੱਕੀ ਨਿੱਕੀ ਧਾਰ ਜਣਾਈਆ। ਧੁਰ ਦੀ ਲਿਖੀ ਨਾ ਕੋਈ ਮੇਟੇ ਨਾ ਸਕੇ ਮਿਟਾ, ਮੇਟਣਹਾਰਾ ਇਕ ਅਖਵਾਈਆ। ਜਿਸ ਦਾ ਢੋਲਾ ਰਹੇ ਗਾ, ਸੋ ਸਾਹਿਬ ਸੱਚਾ ਮਾਹੀਆ। ਜੁਗ ਜੁਗ ਚੋਲਾ ਦਏ ਬਦਲਾ, ਚੋਲੀ ਆਪਣੇ ਰੰਗ ਰੰਗਾਈਆ। ਖੇਲੇ ਖੇਲ ਹੌਲੀ ਹੌਲੀ ਸਹਿਜ ਸੁਭਾ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਵਸੇ ਬੇਪਰਵਾਹੀਆ। ਅਲੱਖ ਨਿਰੰਜਣ ਹਰਿ ਹਰਿ ਗੀਤ, ਗੀਤ ਗੀਤ ਅਲਾਇਆ। ਉਚੇ ਟਿੱਲੇ ਜਗਤ ਰੀਤ, ਰੀਤੀਵਾਨ ਨਜ਼ਰ ਨਾ ਆਇਆ। ਸਦੀ ਸਦੀ ਗਈ ਬੀਤ, ਕਾਲ ਕਾਲ ਰੂਪ ਵਟਾਇਆ। ਪੁਰਖ ਅਬਿਨਾਸ਼ੀ ਇਕ ਅਤੀਤ, ਤ੍ਰੈਭਵਨ ਧਨੀ ਆਪਣਾ ਖੇਲ ਰਚਾਇਆ। ਰਵਦਾਸ ਚੁਮਾਰੇ ਲਿਖਿਆ ਲੇਖ, ਨਾ ਕੋਈ ਮੇਟੇ ਮੇਟ ਮਿਟਾਇਆ। ਬ੍ਰਹਿਮਣ ਜਾਣੇ ਆਪਣਾ ਭੇਖ, ਬ੍ਰਹਿਮਣ ਬ੍ਰਹਿਮਣੀ ਨਾ ਕੋਇ ਜਾਇਆ। ਲਿਖਣਹਾਰਾ ਹਰਿ ਜੂ ਲੇਖ, ਲੇਖਾ ਆਪਣੇ ਹੱਥ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਬੇਪਰਵਾਹ ਖੇਲ ਅਪਾਰਾ, ਰਵਿਦਾਸ ਆਪ ਕਰਾਈਆ। ਲੇਖਾ ਜਾਣੇ ਜਗਤ ਚੁਮਿਆਰਾ, ਆਤਮ ਆਧਾਰਾ ਵਡ ਵਡਿਆਈਆ। ਇਕ ਕਸੀਰਾ ਕਰ ਪਿਆਰਾ, ਤਕਸੀਰ ਤਕਦੀਰ ਦਏ ਬਦਲਾਈਆ। ਆਤਮ ਬ੍ਰਹਮ ਦੇ ਸਹਾਰਾ, ਜੀਵ ਜੀਵ ਜੀਵ ਸਮਝਾਈਆ। ਡੁੱਬਦਾ
ਪਾਥਰ ਲਾਏ ਕਿਨਾਰਾ, ਚਰਨ ਆਪਣਾ ਪਾਹਨ ਛੁਹਾਈਆ। ਜਿਸ ਉਪਰ ਤਿੱਖੀ ਕਰੇ ਆਰਾ, ਰੰਬੀ ਏਕਾ ਰਗੜਾ ਲਾਈਆ। ਤਿਸ ਅੰਦਰ ਵਡ ਭੰਡਾਰਾ, ਭਰ ਬੈਠਾ ਬੇਪਰਵਾਹੀਆ । ਸ਼ਾਹ ਪਾਤਸ਼ਾਹ ਬਣੇ ਵਣਜਾਰਾ, ਦਰ ਸੀਸ ਸੀਸ ਝੁਕਾਈਆ। ਬ੍ਰਹਿਮਣ ਰੋਵੇ ਜ਼ਾਰੋ ਜ਼ਾਰਾ, ਵੇਲਾ ਗਿਆ ਹੱਥ ਨਾ ਆਈਆ। ਹਰਿ ਭਗਤ ਕਰੇ ਸਦਾ ਪਿਆਰਾ, ਹਰਖ ਸੋਗ ਨਾ ਕੋਇ ਜਣਾਈਆ। ਗੰਗਾ ਤੇਰਾ ਨਾਤਾ ਜੋੜਿਆ ਵਿਚ ਸੰਸਾਰਾ, ਸੰਸਾਰ ਸਾਗਰ ਖੇਲ ਵਖਾਈਆ। ਤੂੰ ਆਇਆ ਚਲ ਦੁਆਰਾ, ਤੇਰਾ ਦੁਆਰ ਦਿਆਂ ਸਮਝਾਈਆ। ਤੇਰਾ ਮੇਰਾ ਇਕ ਵਿਹਾਰਾ, ਪ੍ਰਭ ਸਾਚੇ ਰਿਹਾ ਭਾਈਆ। ਤੂੰ ਵੱਡਾ ਵਡ ਸਿਕਦਾਰਾ, ਜਿਸ ਕੰਗਣ ਹੱਥ ਲਿਆ ਚਾਈਂ ਚਾਈਂਆ। ਮੇਰਾ ਤੇਰੇ ਨਾਲ ਉਧਾਰਾ, ਅੰਤਮ ਲੇਖਾ ਮੇਟੇ ਬੇਪਰਵਾਹੀਆ। ਬ੍ਰਹਿਮਣ ਮੰਗੇ ਚਰਨ ਧੂੜ ਖ਼ਾਕ ਛਾਰਾ, ਮਸਤਕ ਟਿੱਕਾ ਰਿਹਾ ਲਾਈਆ। ਕਵਣ ਵੇਲਾ ਮਿਲੇ ਹਰਿ ਨਿਰੰਕਾਰਾ, ਆਪ ਆਪਣਾ ਦਏ ਸਮਝਾਈਆ। ਰਵਿਦਾਸ ਬੋਲੇ ਕੂਕ ਜੈਕਾਰਾ, ਭੇਵ ਅਭੇਦਾ ਭੇਵ ਖੁਲ੍ਹਾਈਆ। ਨੌਂ ਜਨਮ ਔਣਾ ਵਿਚ ਸੰਸਾਰਾ, ਨੌਂ ਦੁਆਰੇ ਵਾਸਨਾ ਬਾਹਰ ਕਢਾਈਆ। ਤੀਜੇ ਜਨਮ ਲੇਖਾ ਜਾਣੇ ਸ਼ਾਹ ਸਿਕਦਾਰਾ, ਜਨਮ ਜਨਮ ਆਪ ਭੁਵਾਈਆ। ਕੰਨ ਪਾ ਕੇ ਮੁੰਦਰਾਂ ਤਨ ਲਾਏ ਖ਼ਾਕ ਛਾਰਾ, ਬਿਭੂਤੀ ਬਿਭੂਤ ਨਾਲ ਰਮਾਈਆ। ਗੋਰਖ ਦੇਵੇ ਫੇਰ ਸਹਾਰਾ, ਸਹਿਜ ਜੁਗਤ ਇਕ ਸਮਝਾਈਆ। ਬਿਨ ਹਰਿ ਕੋਇ ਨਾ ਜਾਏ ਹਰਿ ਕੇ ਦੁਆਰਾ, ਅੱਧਵਿਚਕਾਰ ਬੈਠੇ ਸਾਰੇ ਆਸਣ ਲਾਈਆ। ਕਲਜੁਗ ਅੰਤਮ ਪਰਗਟ ਹੋਵੇ ਨਿਹਕਲੰਕ ਨਰਾਇਣ ਨਰ ਅਵਤਾਰਾ, ਨਿਰਗੁਣ ਆਪਣਾ ਰੂਪ ਵਖਾਈਆ। ਪਰਗਟਾਏ ਪਰਗਟੇ ਆਪ ਰਵਿਦਾਸ ਚੁਮਾਰਾ, ਜਗਤ ਚਮਰੇਟਾ ਮੂਲ ਚੁਕਾਈਆ । ਬ੍ਰਹਿਮਣ ਦੇਵੇ ਬ੍ਰਹਮ ਸਹਾਰਾ, ਪਾਰਬ੍ਰਹਮ ਵਡੀ ਵਡਿਆਈਆ। ਜੋਗੀ ਜੋਗ ਵੇਖਣਹਾਰਾ, ਜੀਵਣ ਜੁਗਤ ਆਪ ਜਣਾਈਆ। ਚਾਰੋਂ ਕੁੰਟ ਫਿਰੇ ਬਣ ਹਲਕਾਰਾ, ਘਰ ਘਰ ਸਾਚਾ ਹੁਕਮ ਸੁਣਾਈਆ। ਗੁਰਮੁਖ ਵੇਖੇ ਵਾਰੋ ਵਾਰਾ, ਹਰਿਜਨ ਸੱਜਣ ਲਏ ਉਠਾਈਆ। ਸੰਤ ਸੁਹੇਲੇ ਕਰੇ ਪਿਆਰਾ, ਦੂਸਰ ਅੰਗ ਨਾ ਕੋਇ ਲਗਾਈਆ। ਜਨਮ ਜਨਮ ਦਾ ਲਹਿਣਾ ਦੇਣਾ ਕਰਜ਼ਾ ਦਏ ਉਤਾਰਾ, ਲੇਖਾ ਅਵਰ ਨਾ ਕੋਇ ਰਖਾਈਆ। ਪਾਵੇ ਫੇਰਾ ਅਗੰਮ ਅਪਾਰਾ, ਹੇਰਾ ਫੇਰਾ ਦਏ ਮਿਟਾਈਆ। ਉਚੇ ਟਿੱਲੇ ਵਸੇ ਗੁਰਸਿਖ ਰੂਪ ਉਚ ਮਨਾਰਾ, ਰਾਮ ਰਾਮ ਚੰਦ ਦਏ ਵਡਿਆਈਆ। ਚਰਨ ਕਵਲ ਦੇ ਸਹਾਰਾ, ਹਰਿ ਜੂ ਸੰਗਤ ਸੰਗ ਨਿਭਾਈਆ। ਵਾਹੋ ਦਾਹੀ ਆਏ ਆਪਣੀ ਧਾਰਾ, ਧਾਰ ਕਿਸੇ ਨਾ ਹੋਰ ਸਮਝਾਈਆ। ਨੌਂ ਨਾਥ ਚੁਰਾਸੀ ਸਿਧ ਰਾਹ ਵਿਚ ਮਿਲ ਕਰਨ ਨਿਮਸਕਾਰਾ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਚਰਪਟ ਨਾਥ ਰਿਹਾ ਕਵਾਰਾ, ਸੁਰਤੀ ਸ਼ਬਦ ਨਾ ਕਿਸੇ ਪਰਨਾਈਆ। ਪੁਰਖ ਅਬਿਨਾਸ਼ੀ ਕਰੇ ਖੇਲ ਆਪ ਨਿਰੰਕਾਰਾ, ਸਤਿਗੁਰ ਸੱਚਾ ਸ਼ਹਿਨਸ਼ਾਹੀਆ। ਜਨਮ ਜਨਮ ਦਾ ਵਿਛੜਿਆ ਮੇਲੇ ਗੁਰਮੁਖ ਤਾਰਾ, ਤਾਰ ਆਪਣੀ ਨਾਲ ਮਿਲਾਈਆ। ਜੰਗਲ ਜੂਹ ਵਿਚ ਬਣ ਲਿਖਾਰਾ, ਰਵਿਦਾਸ ਚੁਮਾਰਾ ਦਏ ਗਵਾਹੀਆ। ਕਰਿਆ ਖੇਲ ਅਪਰ ਅਪਾਰਾ, ਲਿਖਤ ਪੜ੍ਹਤ ਵਿਚ ਨਾ ਕਿਸੇ ਸਮਝਾਈਆ। ਅਗਨੀ ਜੇਠ ਨਾ ਤਤੀ ਹਾੜਾ, ਤਤਵ ਤਤ ਨਾ ਕੋਇ ਰਖਾਈਆ। ਹਰਿ ਸੰਗਤ ਦੇਵੇ ਆਣ ਸਹਾਰਾ, ਸਰਦਾਰੀ ਆਪਣਾ ਚਰਨ ਛੁਹਾਈਆ। ਸੰਮਤ ਵੀਹ ਸੌ ਉਨੀ ਜਿਸ ਜਨ ਦੇ ਕੇ ਜਾਏ ਦਰਸ ਦੀਦਾਰਾ, ਬਣ ਦਰਦੀ ਦਰਦ ਵੰਡਾਈਆ। ਏਥੇ ਓਥੇ ਦੇਵੇ ਨਾਮ ਭੰਡਾਰਾ, ਅਖੁੱਟ ਕਦੇ ਨਾ ਜਾਈਆ। ਗੁਰਮੁਖ ਗੁਰਸਿਖ ਬੋਲੇ ਇਕੋ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈਕਾਰਾ, ਜੈ ਜੈਕਾਰ ਕਰੇ ਲੋਕਾਈਆ। ਦਰ ਆਇਆਂ ਸਭ ਪਾਰ ਉਤਾਰਾ, ਮੋਏ ਪਿੱਤਰ ਪਾਰ ਕਰਾਈਆ।
ਵਾਹਵਾ ਲੇਖ ਲਿਖਿਆ ਚੁਮਿਆਰਾ, ਚੰਮ ਦ੍ਰਿਸ਼ਟੀ ਸਭ ਦੀ ਦਏ ਗਵਾਈਆ। ਏਕਾ ਇਸ਼ਟ ਨਜ਼ਰ ਆਏ ਨਿਰੰਕਾਰਾ, ਵਸ਼ਿਸ਼ਟ ਰਾਮ ਰੂਪ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਅਜਨਮ ਦੋਵੇਂ ਕਰ ਪਰਵਾਨ, ਘਰ ਪਰਵਾਨਗੀ ਆਪਣੇ ਪਾਈਆ।
੧੩ ਜੇਠ ੨੦੧੯ ਬਿਕਰਮੀ ਕੱਥਾ ਸਿੰਘ ਦੇ ਗ੍ਰਹਿ ਪਿੰਡ ਮੋਇਲ ਜੰਮੂ
ਸਾਚੇ ਤਖ਼ਤ ਸੋਹੇ ਭਗਵਾਨ, ਸਚਖੰਡ ਦੁਆਰੇ ਸੋਭਾ ਪਾਇੰਦਾ। ਸੀਸ ਤਾਜ ਜਗਦੀਸ਼ ਮਹਾਨ, ਅਬਿਨਾਸ਼ੀ ਕਰਤਾ ਆਪ ਸੁਹਾਇੰਦਾ। ਸ਼ਾਹੋ ਭੂਪ ਬਣ ਮਿਹਰਵਾਨ, ਰਾਜਨ ਰਾਜ ਹੁਕਮ ਵਰਤਾਇੰਦਾ। ਧੁਰ ਫ਼ਰਮਾਣਾ ਇਕ ਗਿਆਨ, ਨਿਰਗੁਣ ਨਿਰਵੈਰ ਆਪ ਸੁਣਾਇੰਦਾ। ਦੋ ਜਹਾਨਾਂ ਹੁਕਮਰਾਨ, ਭੇਵ ਆਪਣਾ ਆਪ ਖੁਲ੍ਹਾਇੰਦਾ। ਕਲਜੁਗ ਅੰਤਮ ਹੋ ਪਰਧਾਨ, ਪੁਰਖ ਅਕਾਲ ਵੇਸ ਵਟਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਵੇਖੇ ਮਾਰ ਧਿਆਨ, ਪੂਰਬ ਲੇਖਾ ਆਪ ਫਿਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇਵਣਹਾਰਾ ਮਾਣ, ਤ੍ਰੈ ਪੰਜ ਆਪਣਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਸੋਭਾ ਪਾਇੰਦਾ। ਸਚਖੰਡ ਦੁਆਰੇ ਹਰਿ ਜੂ ਚੜ੍ਹ, ਤਖ਼ਤ ਨਿਵਾਸੀ ਸੋਭਾ ਪਾਈਆ। ਮਹੱਲ ਅਟੱਲ ਉਚ ਮਨਾਰੇ ਖੜ੍ਹ, ਸਤਿ ਸਰੂਪ ਆਪ ਵਟਾਈਆ। ਬੋਧ ਅਗਾਧੀ ਅੱਖਰ ਪੜ੍ਹ, ਨਿਸ਼ਅੱਖਰ ਕਰੇ ਜਣਾਈਆ। ਆਦਿ ਆਦਿ ਜਿਸ ਲਾਈ ਜੜ੍ਹ, ਅੰਤਮ ਵੇਖੇ ਚਾਈਂ ਚਾਈਂਆ। ਨਿਰਗੁਣ ਸਰਗੁਣ ਮਾਤ ਧਰ, ਲੱਖ ਚੁਰਾਸੀ ਬੰਧਨ ਪਾਈਆ। ਗੁਰ ਅਵਤਾਰ ਦੇ ਦੇ ਵਰ, ਸਾਚੀ ਸਿਖਿਆ ਇਕ ਸਮਝਾਈਆ। ਕਰੇ ਖੇਲ ਨਰਾਇਣ ਨਰ, ਨਰ ਹਰਿ ਵੱਡਾ ਵਡ ਵਡਿਆਈਆ। ਆਪਣਾ ਘਾੜਨ ਆਪੇ ਘੜ, ਭੰਨਣਹਾਰ ਆਪ ਅਖਵਾਈਆ। ਲੇਖਾ ਜਾਣੇ ਚੋਟੀ ਜੜ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚਾ ਖੇਲ ਵਰਤਾਈਆ। ਸਚਖੰਡ ਸੋਹੇ ਸਚ ਦੁਆਰਾ, ਸਤਿ ਸਤਿਵਾਦੀ ਆਪ ਸੁਹਾਇੰਦਾ। ਨਿਰਗੁਣ ਰੂਪ ਅਗੰਮ ਅਪਾਰਾ, ਅਲੱਖ ਅਗੋਚਰ ਖੇਲ ਕਰਾਇੰਦਾ। ਦੀਪਕ ਦੀਆ ਕਰ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਸ਼ਬਦੀ ਨਾਦ ਨਾਦ ਧੁਨਕਾਰਾ, ਬ੍ਰਹਮ ਬ੍ਰਹਿਮਾਦ ਆਪ ਸੁਣਾਇੰਦਾ। ਹੁਕਮੀ ਹੁਕਮ ਇਕ ਵਰਤਾਰਾ, ਧੁਰ ਫ਼ਰਮਾਣਾ ਆਪ ਅਲਾਇੰਦਾ। ਗੁਰ ਅਵਤਾਰਾਂ ਵੇਖਣਹਾਰ ਅਖਾੜਾ, ਲੋਕਮਾਤ ਵੇਸ ਵਟਾਇੰਦਾ। ਪੀਰ ਪੈਗ਼ੰਬਰ ਵੇਖੇ ਪਰਵਰਦਿਗਾਰਾ, ਨੂਰ ਇਲਾਹੀ ਨੂਰ ਵਖਾਇੰਦਾ। ਮੁਕਾਮੇ ਹੱਕ ਹੋ ਤਿਆਰਾ, ਹੱਕ ਹਕ਼ੀਕ਼ਤ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸਾਚੇ ਖੜ੍ਹ, ਦਰਗਹਿ ਸਾਚੀ ਧਾਮ ਸੁਹਾਇੰਦਾ। ਦਰਗਹਿ ਸਾਚੀ ਸੋਹੇ ਧਾਮ, ਹਰਿ ਜੂ ਹਰਿ ਹਰਿ ਆਪ ਸੁਹਾਈਆ। ਕਰੇ ਖੇਲ ਏਕਾ ਰਾਮ, ਏਕੰਕਾਰ ਵਡ ਵਡਿਆਈਆ। ਵੇਸ ਵਟਾਏ ਸਾਚਾ ਸ਼ਾਮ, ਸ਼ਹਿਨਸ਼ਾਹ ਬੇਪਰਵਾਹੀਆ। ਦੋ ਜਹਾਨਾਂ ਸਾਚਾ ਨਾਮ, ਲੋਆਂ ਪੁਰੀਆਂ ਕਰੇ ਪੜ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਪਿਆਏ ਜਾਮ, ਅੰਮ੍ਰਿਤ ਰਸ ਰਸ ਚਖਾਈਆ। ਪੀਰ ਪੈਗ਼ੰਬਰ ਦੇ ਕਲਾਮ, ਕਲਮਾ ਨਬੀ ਆਪ ਸੁਣਾਈਆ। ਕਰੇ ਖੇਲ ਸ੍ਰੀ ਭਗਵਾਨ, ਗੁਰ ਅਵਤਾਰ ਸੇਵਾ ਲਾਈਆ। ਭਗਤ ਭਗਵੰਤ ਦੇ ਦੇ ਦਾਨ, ਇਛਿਆ ਭਿਛਿਆ ਝੋਲੀ ਪਾਈਆ। ਸਾਚੇ ਸੰਤਨ ਕਰ ਪਰਵਾਨ, ਆਤਮ ਪਰਮਾਤਮ ਜੋੜ ਜੁੜਾਈਆ। ਗੁਰਮੁਖਾਂ ਦੇਵੇ ਇਕ ਗਿਆਨ, ਗਿਆਨ ਨੇਤਰ ਆਪ ਖੁਲ੍ਹਾਈਆ। ਗੁਰਸਿਖਾਂ
ਵੇਖੇ ਹਰਿ ਜੂ ਆਣ, ਨੇਤਰ ਨੈਣ ਨੈਣ ਮਿਲਾਈਆ। ਨਵ ਨੌਂ ਚਾਰ ਖੇਲ ਮਹਾਨ, ਚਾਰ ਚਾਰ ਵੱਜੇ ਵਧਾਈਆ। ਨਵ ਸਤਿ ਹੋਏ ਪਰਧਾਨ, ਸਤਿ ਪਰਧਾਨਗੀ ਆਪ ਕਮਾਈਆ। ਧੁਰਦਰਗਾਹੀ ਸਚ ਨਿਸ਼ਾਨ, ਸੋ ਪੁਰਖ ਨਿਰੰਜਣ ਆਪ ਉਠਾਈਆ। ਸਚ ਸੰਦੇਸ਼ਾ ਦਏ ਪੈਗ਼ਾਮ, ਪੀਰ ਪੈਗ਼ੰਬਰਾਂ ਆਪ ਸੁਣਾਈਆ। ਕਲਜੁਗ ਅੰਤਮ ਵੇਖੇ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣਾ ਹੁਕਮ ਵਰਤਾਈਆ। ਸਚਖੰਡ ਦੁਆਰੇ ਧੁਰ ਫ਼ਰਮਾਣਾ, ਧੁਰਦਰਗਾਹੀ ਆਪ ਜਣਾਇੰਦਾ। ਬੇਅੰਤ ਬੇਅੰਤ ਬੇਅੰਤ ਸ੍ਰੀ ਭਗਵਾਨਾ, ਅੰਤ ਆਪਣੇ ਹੱਥ ਰਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਗਾਇਣ ਗਾਣਾ, ਗੀਤ ਗੋਬਿੰਦ ਆਪ ਸੁਣਾਇੰਦਾ। ਅੰਤਮ ਰੱਖੇ ਆਪਣੇ ਭਾਣਾ, ਸੀਸ ਜਗਦੀਸ਼ ਸਭ ਦਾ ਆਪਣੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਏਕਾ ਵਾਰ ਸੁਣਾਇੰਦਾ। ਸਚ ਸੰਦੇਸ਼ਾ ਏਕਾ ਵਾਰ, ਹਰਿ ਜੂ ਹਰਿ ਹਰਿ ਆਪ ਜਣਾਇਆ। ਸਚਖੰਡ ਦੁਆਰਾ ਖੋਲ੍ਹ ਕਿਵਾੜ, ਲੋਕਮਾਤ ਦਏ ਵਡਿਆਇਆ। ਭਗਤ ਭਗਵੰਤ ਕਰ ਤਿਆਰ, ਤ੍ਰੈਗੁਣ ਲੇਖਾ ਦਏ ਚੁਕਾਇਆ। ਪੰਚਮ ਨਾਤਾ ਤੋੜ ਸੰਸਾਰ, ਪੰਚਮ ਆਪਣਾ ਰੰਗ ਰੰਗਾਇਆ। ਏਕਾ ਅੰਮ੍ਰਿਤ ਜਾਮ ਪਿਆਏ ਠੰਡਾ ਠਾਰ, ਅਗਨੀ ਤਤ ਦਏ ਬੁਝਾਇਆ। ਏਕਾ ਬਾਣੀ ਬੋਧ ਅਗਾਧ, ਸ਼ਬਦੀ ਸ਼ਬਦ ਨਾਦ ਸੁਣਾਇਆ। ਚਾਰ ਵਰਨ ਏਕਾ ਦਾਦ, ਵਸਤ ਅਮੋਲਕ ਆਪ ਵਰਤਾਇਆ। ਲੱਖ ਚੁਰਾਸੀ ਵਿਚੋਂ ਕਾਢ, ਸਾਚੇ ਮੰਦਰ ਆਪ ਬਹਾਇਆ। ਛੱਤੀ ਜੁਗ ਦਾ ਸਾਚਾ ਰਾਗ, ਬਿਨ ਰਸਨਾ ਜਿਹਵਾ ਗਾਇਆ। ਛੱਤੀ ਰਾਗ ਹੋਏ ਵਿਸਮਾਦ, ਸੀਸ ਸਕੇ ਨਾ ਕੋਇ ਉਠਾਇਆ। ਧੰਨ ਦੁਆਰਾ ਹਰਿ ਨਿਰੰਕਾਰਾ ਜਨ ਭਗਤਾਂ ਕਰੇ ਸਾਚਾ ਲਾਡ, ਸਚ ਆਪਣੀ ਗੋਦ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣਾ ਰੂਪ ਵਟਾਇਆ। ਸਚਖੰਡ ਰੂਪ ਅਪਰ ਅਪਾਰਾ, ਹਰਿ ਜੂ ਹਰਿ ਹਰਿ ਆਪ ਰਖਾਈਆ। ਰੰਗ ਰੇਖ ਤੇ ਵਸੇ ਬਾਹਰਾ, ਨਜ਼ਰ ਕਿਸੇ ਨਾ ਆਈਆ। ਕਾਗ਼ਦ ਕਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਇ ਮੁਕਾਈਆ। ਗੁਰ ਅਵਤਾਰ ਕਰਨ ਪੁਕਾਰਾ, ਨਿਉਂ ਨਿਉਂ ਚਰਨਾਂ ਸੀਸ ਝੁਕਾਈਆ। ਪੀਰ ਪੈਗ਼ੰਬਰ ਮੰਗਣ ਦੁਆਰਾ, ਪਰਵਰਦਿਗਾਰਾ ਵਡ ਵਡਿਆਈਆ। ਕਲਜੁਗ ਅੰਤਮ ਖੇਲ ਨਿਆਰਾ, ਚੌਥੇ ਜੁਗ ਆਪਣੀ ਰਚਨ ਰਚਾਈਆ। ਪਰਗਟ ਹੋ ਅਗੰਮ ਅਪਾਰਾ, ਅਗੰਮ ਅਗੰਮੜੀ ਕਾਰ ਕਮਾਈਆ। ਸਚਖੰਡ ਦਾ ਸਚ ਦੁਆਰਾ, ਧਰਤ ਧਵਲ ਦਏ ਸੁਹਾਈਆ। ਆਪੇ ਵੇਖੇ ਵੇਖਣਹਾਰਾ, ਦੂਸਰ ਸੰਗ ਨਾ ਕੋਇ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰ, ਹਰਿ ਜੂ ਹਰਿ ਹਰਿ ਆਪ ਕਰਾਇਆ। ਲਹਿਣਾ ਚੁੱਕੇ ਗੁਰ ਅਵਤਾਰ, ਗੁਰ ਗੁਰ ਰੂਪ ਨਾ ਕੋਇ ਦਸਾਇਆ। ਈਸਾ ਮੂਸਾ ਲੇਖਾ ਚੁੱਕੇ ਮੁਹੰਮਦੀ ਯਾਰ, ਯਾਰੀ ਯਾਰ ਨਾ ਕੋਇ ਨਿਭਾਇਆ। ਕਲਮਾ ਨਬੀ ਨਾ ਕੋਇ ਆਧਾਰ, ਇਲਾਹੀ ਕਲਾਮ ਨਾ ਕੋਇ ਸੁਣਾਇਆ। ਤੀਰਥ ਤੱਟ ਨਾ ਕੋਇ ਕਿਨਾਰ, ਸਰੋਵਰ ਕੋਇ ਰਹਿਣ ਨਾ ਪਾਇਆ। ਮੱਕਾ ਕਾਅਬਾ ਨਜ਼ਰ ਨਾ ਆਏ ਪਰਵਰਦਿਗਾਰ, ਨਜ਼ਰ ਨਜ਼ਰ ਨਾਲ ਨਾ ਕੋਇ ਮਿਲਾਇਆ। ਸਭ ਦਾ ਲੇਖਾ ਚੁਕਿਆ ਅੰਤਮ ਵਾਰ, ਪੁਰਖ ਅਬਿਨਾਸ਼ੀ ਆਪ ਚੁਕਾਇਆ। ਏਕਾ ਵਾਰ ਸੱਦ ਸੱਚੇ ਦਰਬਾਰ, ਸਚ ਸੰਦੇਸ਼ਾ ਦਏ ਸੁਣਾਇਆ। ਸਾਰੇ ਰਲ ਮਿਲ ਗਾਓ ਏਕੰਕਾਰ, ਪਿਛਲਾ ਕਲਮਾ ਦੇਣਾ ਭੁਲਾਇਆ। ਅੰਤਮ ਆਈ ਚੁਹੱਤਰਾਂ ਵਾਰ, ਸਾਤਾ ਚੌਕਾ ਜੋੜ ਜੁੜਾਇਆ। ਨਾਮ ਖੰਡਾ ਤੇਜ਼ ਕਟਾਰ, ਬ੍ਰਹਿਮੰਡਾਂ
ਹਰਿ ਜੂ ਰਿਹਾ ਵਖਾਇਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡੀ ਵੰਡਾ, ਅੰਤਮ ਆਪਣੀ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸਚ ਸੰਦੇਸ਼ਾ ਨਰ ਨਰੇਸ਼ਾ ਏਕਾ ਏਕ ਸੁਣਾਇਆ। ਸਚ ਸੰਦੇਸ਼ਾ ਸੁਣ ਸੁਣ ਕਾਨ, ਨੇਤਰ ਨੈਣ ਨੈਣ ਸ਼ਰਮਾਈਆ। ਤੇਰੀ ਕੁਦਰਤ ਵਡ ਮਿਹਰਵਾਨ, ਬੇਅੰਤ ਤੇਰੀ ਵਡਿਆਈਆ। ਤੂੰ ਹਾਕਮ ਹੁਕਮਰਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਹਉਂ ਬਾਲਕ ਬਾਲ ਅਞਾਣ, ਜਨ ਤੇਰੀ ਸੇਵ ਕਮਾਈਆ। ਮਾਤਲੋਕ ਹੋਏ ਪਰਧਾਨ, ਇਕ ਤੇਰੀ ਓਟ ਤਕਾਈਆ। ਤੇਰੇ ਹੁਕਮੇ ਅੰਦਰ ਝੁਲਾਏ ਨਿਸ਼ਾਨ, ਨਿਉਂ ਨਿਉਂ ਸਯਦਾ ਸੀਸ ਝੁਕਾਈਆ। ਤੇਰੀ ਸ਼ਰਅ ਅੰਜੀਲ ਕੁਰਾਨ, ਸ਼ਰੀਅਤ ਏਕਾ ਵੰਡ ਵਖਾਈਆ। ਤੇਰਾ ਸੰਦੇਸ਼ਾ ਵੇਦ ਪੁਰਾਨ, ਜੀਵ ਪੁਰਾਨੀ ਗਏ ਸਮਝਾਈਆ। ਤੇਰਾ ਪਰਦਾ ਬੋਧ ਗਿਆਨ, ਖਾਣੀ ਬਾਣੀ ਆਪ ਖੁਲ੍ਹਾਈਆ। ਤੇਰਾ ਅੰਤ ਨਾ ਪਾਇਆ ਵਿਚ ਜਹਾਨ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਕਲਜੁਗ ਅੰਤਮ ਸਾਰੇ ਚਰਨੀ ਡਿੱਗੇ ਆਣ, ਮਾਣ ਤਾਣ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣੀ ਸਚ ਸਰਨਾਈਆ। ਸਚ ਸਰਨਾਈ ਗੁਰ ਅਵਤਾਰ ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਚਰਨ ਕਵਲ ਕਵਲ ਸਹਾਰ, ਧਰਤ ਧਵਲ ਨਾ ਕੋਇ ਵਖਾਇੰਦਾ। ਇਕੋ ਗੁਲਸ਼ਨ ਖਿੜੇ ਗੁਲਜ਼ਾਰ, ਗੁਲ ਆਪਣਾ ਆਪ ਮਹਿਕਾਇੰਦਾ। ਫੁੱਲ ਫੁਲਵਾੜੀ ਲਾਈ ਜੁਗ ਚਾਰ, ਕਲਜੁਗ ਅੰਤਮ ਆਪਣੀ ਝੋਲੀ ਪਾਇੰਦਾ। ਵਰਨ ਬਰਨ ਬਣਾਏ ਡਾਲ੍ਹ, ਅੰਤਮ ਲੇਖਾ ਲੇਖ ਚੁਕਾਇੰਦਾ। ਹੁਕਮੇ ਅੰਦਰ ਘਾਲਣ ਲਈ ਘਾਲ, ਕੀਤੀ ਘਾਲ ਲੇਖੇ ਪਾਇੰਦਾ। ਅੱਗੇ ਹੱਲ ਨਾ ਕਰੇ ਕੋਇ ਸਵਾਲ, ਜ਼ੇਰ ਜ਼ਬਰ ਨਾ ਕੋਇ ਜਣਾਇੰਦਾ। ਕਰੇ ਖੇਲ ਸਾਹਿਬ ਦਿਆਲ, ਦੀਨਨ ਆਪਣਾ ਰੂਪ ਵਖਾਇੰਦਾ। ਪਰਗਟ ਹੋ ਵਿਚ ਜਹਾਨ, ਦੋ ਜਹਾਨਾਂ ਵੇਖ ਵਖਾਇੰਦਾ। ਆਦਿ ਜੁਗਾਦੀ ਸਤਿ ਫ਼ਰਮਾਣ, ਸਚ ਸੰਦੇਸ਼ਾ ਆਪ ਸੁਣਾਇੰਦਾ। ਭਗਤ ਭਗਵੰਤ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਇੰਦਾ। ਵੇਖਣਹਾਰਾ ਜੰਗਲ ਜੂਹ ਉਜਾੜ ਪਹਾੜ ਬੀਆਬਾਨ, ਡੂੰਘੀ ਕੰਦਰ ਫੇਰਾ ਪਾਇੰਦਾ। ਕਰੇ ਖੇਲ ਨੌਜਵਾਨ, ਨਿਰਗੁਣ ਨਜ਼ਰ ਕਿਸੇ ਨਾ ਆਇੰਦਾ। ਸਾਚੇ ਸੰਤਾਂ ਦੇਵੇ ਇਕ ਗਿਆਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣਾ ਰੰਗ ਰੰਗਾਇੰਦਾ। ਸਚਖੰਡ ਦੁਆਰੇ ਸਾਚਾ ਰੰਗ, ਰੰਗ ਰੰਗੀਲਾ ਆਪ ਰੰਗਾਈਆ। ਨਿਰਗੁਣ ਰੂਪ ਨਿਰਗੁਣ ਪਲੰਘ, ਨਿਰਗੁਣ ਸਾਚੀ ਸੇਜ ਹੰਢਾਈਆ। ਨਿਰਗੁਣ ਨਾਮ ਨਿਰਗੁਣ ਮਰਦੰਗ, ਨਿਰਗੁਣ ਤਾਰ ਸਤਾਰ ਹਲਾਈਆ। ਨਿਰਗੁਣ ਸੂਰਬੀਰ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਧਾਰਾ ਆਪ ਸਮਝਾਈਆ। ਸਾਚੀ ਧਾਰਾ ਹਰਿ ਰਘੁਨਾਥ, ਰਘੁਪਤ ਆਪਣੀ ਆਪ ਜਣਾਇੰਦਾ। ਸੰਤ ਸੁਹੇਲੇ ਦੇ ਦੇ ਸਾਥ, ਸਗਲਾ ਸੰਗ ਨਿਭਾਇੰਦਾ। ਰਾਹ ਤੱਕਣ ਬਹਿ ਬਹਿ ਕੰਢੀ ਘਾਟ, ਨੇਤਰ ਨੈਣ ਨੈਣ ਉਠਾਇੰਦਾ। ਪਾਰਬ੍ਰਹਮ ਕਵਣ ਵੇਲਾ ਮੁਕਾਏ ਵਾਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਤੱਕਣ ਵਾਟ ਨੇਤਰ ਖੋਲ੍ਹ, ਨੈਣ ਨੈਣ ਉਠਾਈਆ। ਪੁਰਖ ਅਬਿਨਾਸ਼ੀ ਤੋਲੇ ਸਾਚਾ ਤੋਲ, ਤੋਲਣਹਾਰ ਇਕ ਹੋ ਜਾਈਆ। ਆਦਿ ਜੁਗਾਦਿ ਰਹੇ ਅਡੋਲ, ਸਚਖੰਡ ਵਸੇ ਸੱਚਾ ਮਾਹੀਆ। ਕਵਣ ਵੇਲਾ ਆਏ ਕੋਲ, ਚਰਨ ਧੂੜੀ ਮਸਤਕ ਟਿੱਕਾ ਦੇਵੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਤੇਰਾ ਖੇਲ ਅਪਾਰਾ, ਭੇਵ ਕੋਇ ਨਾ ਆਇੰਦਾ।
ਗੁਰ ਅਵਤਾਰ ਸੱਦ ਲਏ ਦੁਆਰਾ, ਪੀਰ ਪੈਗ਼ੰਬਰ ਨਾਲ ਮਿਲਾਇੰਦਾ। ਨਾਥ ਸਿਧ ਕੱਢਣ ਹਾੜਾ, ਨੇਤਰ ਨੈਣਾਂ ਨੀਰ ਸਰਬ ਵਹਾਇੰਦਾ। ਤੁਧ ਬਿਨ ਦਿਸੇ ਨਾ ਕੋਇ ਸਹਾਰਾ, ਉਚਾ ਟਿੱਲਾ ਪਰਬਤ ਕੰਮ ਕਿਸੇ ਨਾ ਆਇੰਦਾ। ਪਾਟੇ ਚੀਥੜ ਨਾ ਦਿਸੇ ਕੋਇ ਕਿਨਾਰਾ, ਸਾਚੀ ਨੱਯਾ ਨਾ ਕੋਇ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰਾ ਇਕੋ ਭਾਇੰਦਾ। ਗੋਰਖ ਮਛੰਦਰ ਰਹੇ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਤੂੰ ਸਾਹਿਬ ਦਿਆਲ ਸਦਾ ਦਾਤਾਰ, ਦੀਨ ਦਿਆਲ ਤੇਰੀ ਵਡਿਆਈਆ। ਅਲੱਖ ਨਿਰੰਜਣ ਬੇਐਬ ਪਰਵਰਦਿਗਾਰ, ਸੀਸ ਜਗਦੀਸ਼ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਲੇ ਸਰਨ ਸੱਚੀ ਸਰਨਾਈਆ। ਸਾਚੀ ਸਰਨ ਮਿਲੇ ਮਾਤ, ਏਕਾ ਓਟ ਤਕਾਈਆ। ਚਰਨ ਧੂੜੀ ਮਿਲੇ ਖ਼ਾਕ, ਖ਼ਾਕ ਹੋਰ ਨਾ ਕੋਇ ਰਮਾਈਆ। ਇਕੋ ਖੁਲ੍ਹੇ ਤੇਰਾ ਤਾਕ, ਤਾਕੀ ਕੋਇ ਰਹਿਣ ਨਾ ਪਾਈਆ। ਸਾਚਾ ਮਿਲੇ ਸੱਜਣ ਸਾਕ, ਸਗਲਾ ਸੰਗ ਤਜਾਈਆ। ਸਚ ਜੋਗੀਸ਼ਰ ਏਕਾ ਦੱਸਣੀ ਜਾਚ, ਬਣ ਯਾਚਕ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣਾ ਵਰ ਬੇਪਰਵਾਹੀਆ। ਕੰਨ ਮੁੰਦਰਾਂ ਭਗਵਾ ਵੇਸ, ਤੇਰਾ ਭੇਵ ਕੋਇ ਨਾ ਆਇਆ। ਚਾਰ ਕੁੰਟ ਵੇਖਿਆ ਦੇਸ, ਤੇਰੀ ਦਿਸ਼ਾ ਵੰਡ ਨਾ ਕੋਇ ਵੰਡਾਇਆ। ਤੂੰ ਆਦਿ ਜੁਗਾਦਿ ਰਹੇਂ ਹਮੇਸ਼, ਹਰਿ ਜੂ ਹਰਿ ਹਰਿ ਆਪਣਾ ਖੇਲ ਕਰਾਇਆ। ਅੰਤਮ ਕਲ ਇਕ ਆਦੇਸ਼, ਨਿਉਂ ਨਿਉਂ ਸੀਸ ਜਗਦੀਸ਼ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਦਏ ਸੁਣਾਇਆ। ਸਚ ਸੰਦੇਸ਼ਾ ਹਰਿ ਨਿਰੰਕਾਰ, ਏਕਾ ਏਕ ਜਣਾਈਆ। ਉਠੋ ਨਾਥੋ ਕਰੋ ਵਿਚਾਰ, ਨਾਥ ਅਨਾਥਾਂ ਹਰਿ ਸਹਾਈਆ। ਗੁਰਮੁਖਾਂ ਅੱਗੇ ਕਰੋ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਜਿਨ੍ਹਾਂ ਅੰਦਰ ਵੜਿਆ ਆਪ ਨਿਰੰਕਾਰ, ਬਾਹਰ ਨਿਕਲ ਕਦੇ ਨਾ ਜਾਈਆ। ਹੁਕਮੇ ਅੰਦਰ ਹੋਇਆ ਸੇਵਾਦਾਰ, ਬਣ ਸੇਵਕ ਸੇਵ ਕਮਾਈਆ। ਰਾਤੀਂ ਸੁਤਿਆਂ ਹੋਏ ਪਹਿਰੇਦਾਰ, ਦਿਵਸ ਅੰਗ ਸੰਗ ਰਹਿ ਰਹਿ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਬਿਨ ਗੁਰਮੁਖਾਂ ਹੁਕਮ ਦੂਜੀ ਕਾਰ ਨਾ ਕੋਇ ਕਮਾਈਆ। ਉਠੋ ਨਾਥ ਖੋਲ੍ਹੋ ਅੱਖ, ਹਰਿ ਆਖ਼ਰ ਆਪ ਸੁਣਾਇੰਦਾ। ਪੁਰਖ ਅਕਾਲ ਹੋਇਆ ਪਰਤੱਖ, ਪਰਤੱਖ ਆਪਣੀ ਧਾਰ ਚਲਾਇੰਦਾ। ਭਗਤਾਂ ਨਾਲੋਂ ਕਦੇ ਨਾ ਹੋਏ ਵੱਖ, ਵੱਖਰਾ ਰੂਪ ਨਾ ਕੋਇ ਵਖਾਇੰਦਾ। ਗੁਰਮੁਖਾਂ ਦਾ ਰਲ ਮਿਲ ਸਾਰੇ ਗਾਓ ਜਸ, ਜਸ ਵੇਦ ਪੁਰਾਨ ਕਦੇ ਨਾ ਆਇੰਦਾ। ਇਕ ਚੁਮਿਆਰਾ ਪਏ ਹੱਸ, ਚੰਮ ਦ੍ਰਿਸ਼ਟੀ ਸਭ ਦੀ ਲੇਖੇ ਲਾਇੰਦਾ। ਇਕ ਬ੍ਰਹਿਮਣ ਕਰਨਾ ਵਸ, ਠੱਗੀ ਸਭ ਦੀ ਜਗਤ ਗਵਾਇੰਦਾ। ਪੁਰਖ ਅਬਿਨਾਸ਼ੀ ਮਾਰਗ ਦੇਵੇ ਦੱਸ, ਦੱਸ ਦੱਸ ਆਪਣੀ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਤਖ਼ਤ ਸੋਭਾ ਪਾਇੰਦਾ। ਸਾਚਾ ਤਖ਼ਤ ਮੇਰੇ ਨਿਰੰਕਾਰ, ਗੁਰ ਗੁਰ ਰਿਹਾ ਸੁਣਾਈਆ। ਤੇਰੇ ਚਰਨ ਕਵਲ ਬਲਿਹਾਰ, ਬਲਿਹਾਰੀ ਤੇਰੀ ਵਡ ਵਡਿਆਈਆ। ਦੋਏ ਜੋੜ ਕਰਾਂ ਨਿਮਸਕਾਰ, ਨਿਉਂ ਨਿਉਂ ਸਯਦਾ ਸੀਸ ਝੁਕਾਈਆ। ਆਦਿ ਜੁਗਾਦੀ ਤੇਰੀ ਸਾਚੀ ਕਾਰ, ਕਰਤਾ ਪੁਰਖ ਬੇਪਰਵਾਹੀਆ। ਜਨ ਭਗਤਾਂ ਬਣੇ ਮੀਤ ਮੁਰਾਰ, ਮਿੱਤਰ ਪਿਆਰਾ ਨਾਉਂ ਰਖਾਈਆ। ਹੰਕਾਰੀਆਂ ਤੋੜੇ ਗੜ੍ਹ ਹੰਕਾਰ, ਨਾਮ ਖੰਡਾ ਹੱਥ ਰਖਾਈਆ। ਉਚੇ ਟਿੱਲੇ ਪਰਬਤ ਫਿਰ ਫਿਰ ਵੇਖੀ ਡੂੰਘੀ ਗਾਰ, ਤੇਰੀ ਸਾਰ
ਕਿਸੇ ਨਾ ਪਾਈਆ। ਗ਼ਰੀਬ ਨਿਮਾਣਿਆਂ ਬਣੇਂ ਯਾਰ, ਸੱਥਰ ਯਾਰਾਂ ਆਪ ਹੰਢਾਈਆ। ਅੰਦਰੇ ਅੰਦਰ ਸੁਣੇਂ ਪੁਕਾਰ, ਰਸਨਾ ਜਿਹਵਾ ਨਾ ਕੋਇ ਹਲਾਈਆ। ਅਲੱਖ ਨਿਰੰਜਣ ਤੇਰੀ ਕੱਟਦੇ ਰਹੇ ਵਗਾਰ, ਬਣ ਵਗਾਰੀ ਸੇਵ ਕਮਾਈਆ। ਕਲਜੁਗ ਅੰਤਮ ਤੇਰਾ ਵੇਖਿਆ ਸਤਿ ਦਰਬਾਰ, ਸਚ ਸਚ ਤੇਰੀ ਸਰਨਾਈਆ। ਰਾਹ ਜਾਂਦਿਆਂ ਦੇਵੇਂ ਤਾਰ, ਬਣ ਰਹਿਬਰ ਸੱਚਾ ਮਾਹੀਆ। ਪਿਛਲਾ ਲੇਖਾ ਦੇਵੇਂ ਪਾੜ, ਦੂਸਰ ਦੇਵੇ ਨਾ ਕੋਇ ਸਜ਼ਾਈਆ। ਸਾਚੇ ਪੌੜੇ ਦੇਵੇਂ ਚਾੜ੍ਹ, ਏਕਾ ਡੰਡਾ ਨਾਮ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਦੇਵੇ ਵਰ ਪੁਰਖ ਸਮਰਥ, ਸਮਰਥ ਦਇਆ ਕਮਾਇੰਦਾ। ਲਹਿਣਾ ਦੇਣਾ ਹੱਥੋ ਹੱਥ, ਉਧਾਰ ਅਵਰ ਨਾ ਕੋਇ ਰਖਾਇੰਦਾ। ਪਾਂਧੀ ਰਾਹੀ ਬਣ ਬਣ ਚਰਨ ਗਏ ਢੱਠ, ਫੜ ਬਾਹੋਂ ਆਪ ਉਠਾਇੰਦਾ। ਇਕੇ ਵਾਰ ਕਰ ਇਕੱਠ, ਏਕਾ ਘਰ ਮਿਲਾਇੰਦਾ। ਇੱਕੀ ਜੇਠ ਔਣਾ ਨੱਠ, ਸਚ ਸੰਦੇਸ਼ਾ ਆਪ ਸੁਣਾਇੰਦਾ। ਹਰਿ ਸੰਗਤ ਵਿਚ ਬਹਿਣਾ ਫਸ, ਪਿਛਲੀ ਫ਼ਾਸ ਆਪ ਕਟਾਇੰਦਾ। ਪੁਰਖ ਅਬਿਨਾਸ਼ੀ ਅਗਲਾ ਮਾਰਗ ਦੇਵੇ ਦੱਸ, ਜੋਗ ਜੁਗਤ ਆਪ ਜਣਾਇੰਦਾ। ਨਾਦ ਸਿੰਗੀ ਜਾਏ ਵੱਜ, ਪਵਣ ਵਾਜਾ ਆਪ ਹਿਲਾਇੰਦਾ। ਦਰਸ ਕਰਨਾ ਰੱਜ ਰੱਜ, ਬਿਨ ਨੇਤਰ ਦਰਸ ਕਰਾਇੰਦਾ। ਸੰਗਤ ਸੰਗ ਬਹਿਣਾ ਸਜ, ਹਰਿ ਸੰਗਤ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲਾ ਲੇਖਾ ਸਭ ਦਾ ਆਪਣੇ ਹੱਥ ਰਖਾਇੰਦਾ।
੧੩ ਜੇਠ ੨੦੧੯ ਬਿਕਰਮੀ ਸੋਭਾ ਸਿੰਘ ਦੇ ਗ੍ਰਹਿ ਪਿੰਡ ਮੋਇਲ ਜੰਮੂ
ਤਿਨਕਾ ਤਿਨਕਾ ਕਰੇ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਜਨ ਕਾ ਲਹਿਣਾ ਦੇ ਉਧਾਰ, ਦੇਵਣਹਾਰ ਵਡ ਗੋਸਾਈਂਆ। ਜੰਗਲ ਬੇਲੇ ਤੱਕੀ ਵਾਟ, ਦਿਵਸ ਰੈਣ ਧਿਆਨ ਲਗਾਈਆ। ਕਵਣ ਵੇਲਾ ਮਿਲੇ ਸਾਥ, ਬਣ ਸਾਥੀ ਹੋਏ ਸਹਾਈਆ। ਕਲਜੁਗ ਅੰਤਮ ਹੋ ਪਰਗਟ, ਪਰਮ ਪੁਰਖ ਖੇਲ ਖਲਾਈਆ। ਚਾਰ ਖਾਣੀ ਵਖਾਏ ਏਕਾ ਹਾਟ, ਉਤਭੁਜ ਸੇਤਜ ਜੇਰਜ ਅੰਡਜ ਨਾਲ ਮਿਲਾਈਆ। ਗ਼ਰੀਬ ਨਿਮਾਣਿਆਂ ਪੁੱਛੇ ਵਾਤ, ਵਾਤਾਵਰਨ ਆਪ ਜਣਾਈਆ। ਚਰਨ ਕਵਲ ਬੰਧਾਏ ਨਾਤ, ਨਾਤਾ ਸਾਚਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਮਾਤ ਚੁਕਾਈਆ। ਤਿਨਕਾ ਤਿਨਕਾ ਰਿਹਾ ਰੋ, ਨੇਤਰ ਨੈਣ ਨੀਰ ਵਹਾਇੰਦਾ। ਪੁਰਖ ਅਬਿਨਾਸ਼ੀ ਤੇਰੇ ਚਰਨ ਜਾਈਏ ਛੋਹ, ਦੂਸਰ ਓਟ ਨਾ ਕੋਇ ਰਖਾਇੰਦਾ। ਅਸੀਂ ਲੈ ਕੇ ਆਏ ਢੋਆ ਢੋ, ਛੱਪਰ ਛੰਨ ਰੂਪ ਵਟਾਇੰਦਾ। ਮਿਲ ਮਿਲ ਸਾਰਿਆਂ ਕੀਤਾ ਮੋਹ, ਤੇਰਾ ਮੋਹ ਨਾ ਕੋਇ ਤੁੜਾਇੰਦਾ। ਅੰਮ੍ਰਿਤ ਮੇਘ ਦੇਣਾ ਚੋ, ਰਸ ਏਕਾ ਨਜ਼ਰੀ ਆਇੰਦਾ। ਆਪਣਾ ਆਪ ਬੈਠੇ ਖੋ, ਡਾਲ੍ਹੀ ਪਤ ਨਜ਼ਰ ਕੋਇ ਨਾ ਆਇੰਦਾ। ਸੁਣ ਕੇ ਆਏ ਤੇਰੀ ਸੋ, ਸੋ ਪੁਰਖ ਨਿਰੰਜਣ ਫੇਰਾ ਪਾਇੰਦਾ। ਗੁਰਮੁਖਾਂ ਜੋਗਾ ਗਿਆ ਹੋ, ਹੋਰ ਵੰਡ ਨਾ ਕੋਇ ਵੰਡਾਇੰਦਾ। ਨਜ਼ਰ ਨਾ ਆਏ ਤ੍ਰੈ ਲੋਅ, ਤ੍ਰੈ ਲੋਕ ਮੁਖ ਭੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਆਸ ਇਕ ਰਖਾਇੰਦਾ। ਤਿਨਕਾ ਤਿਨਕਾ ਰੱਖੀ ਆਸ, ਕੁੱਲੀ ਕੱਖ ਕੱਖ ਵਡਿਆਈਆ। ਜੰਗਲ ਜੂਹ ਲੱਗੀ ਪਿਆਸ, ਬਿਨ ਤੇਰੇ ਨਾ ਕੋਇ
ਬੁਝਾਈਆ। ਰਲ ਮਿਲ ਸਾਰੇ ਗਾਈਏ ਤੇਰੀ ਗਾਥ, ਸਦ ਵੱਜਦੀ ਰਹੇ ਵਧਾਈਆ। ਆਦਿ ਜੁਗਾਦੀ ਤੂੰ ਦੇਵੇਂ ਸਗਲਾ ਸਾਥ, ਨਾਥ ਅਨਾਥਾਂ ਲਏਂ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਤਿਨਕਾ ਤਿਨਕਾ ਚੜ੍ਹਿਆ ਚਾ, ਚਾਰ ਕੁੰਟ ਖ਼ੁਸ਼ੀ ਮਨਾਇੰਦਾ। ਪਤਿਪਰਮੇਸ਼ਵਰ ਮਿਲਿਆ ਮਲਾਹ, ਬੇੜਾ ਕਲਜੁਗ ਅੰਤ ਚਲਾਇੰਦਾ। ਜਨ ਭਗਤਾਂ ਨਾਲ ਕਰੇ ਸਲਾਹ, ਸਲਾਹਗੀਰ ਆਪ ਹੋ ਆਇੰਦਾ। ਵੇਖਣਹਾਰਾ ਥਲ ਅਸਗਾਹ, ਜਲ ਥਲ ਆਪਣੀ ਖੇਲ ਕਰਾਇੰਦਾ। ਘਰ ਘਰ ਪਕੜਨਹਾਰਾ ਬਾਂਹ, ਬਾਹੋਂ ਪਕੜ ਗਲੇ ਲਗਾਇੰਦਾ। ਆਤਮ ਪਰਮਾਤਮ ਏਕਾ ਨਾਉਂ, ਨਾਉਂ ਨਿਰੰਕਾਰਾ ਆਪ ਸਮਝਾਇੰਦਾ। ਜਨਮ ਜਨਮ ਦਾ ਲਹਿਣਾ ਦਏ ਮੁਕਾ, ਮੌਕਾ ਆਪਣੇ ਹੱਥ ਰਖਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਂ, ਚਰਨ ਕਵਲ ਕਵਲ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਇੰਦਾ। ਤਿਨਕਾ ਤਿਨਕਾ ਮੰਗੇ ਮੰਗ, ਦੋਏ ਜੋੜ ਜੋੜ ਸਰਨਾਈਆ। ਤੂੰ ਸਾਹਿਬ ਦਿਆਲ ਸੂਰਾ ਸਰਬੰਗ, ਸ਼ਹਿਨਸ਼ਾਹ ਤੇਰੀ ਵਡਿਆਈਆ। ਸਚ ਸੇਜ ਸੁਹੰਜਣੀ ਪਲੰਘ, ਪਾਰਬ੍ਰਹਮ ਆਪ ਸੁਹਾਈਆ। ਗ੍ਰਹਿ ਮੰਦਰ ਅੰਦਰ ਇਕ ਅਨੰਦ, ਅਨੰਦ ਅਨੰਦ ਵਿਚ ਵਖਾਈਆ। ਚਾਰ ਦੀਵਾਰੀ ਕੀਤਾ ਬੰਦ, ਬੰਦੀਖ਼ਾਨਾ ਏਕਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਤਿਨਕਾ ਤਿਨਕਾ ਰਿਹਾ ਹੱਸ, ਘਰ ਆਪਣੇ ਖ਼ੁਸ਼ੀ ਮਨਾਇੰਦਾ। ਹਰਿ ਜੂ ਹੋਇਆ ਭਗਤਾਂ ਵਸ, ਦੂਸਰ ਹੱਥ ਕਿਸੇ ਨਾ ਆਇੰਦਾ। ਆਓ ਰਲ ਮਿਲ ਸਾਰੇ ਗਾਈਏ ਜਸ, ਜਿਸ ਦਰ ਹਰਿ ਜੂ ਸੋਭਾ ਪਾਇੰਦਾ। ਪ੍ਰੇਮ ਪਿਆਰ ਅੰਦਰ ਜਾਈਏ ਫਸ, ਦੂਸਰ ਫਾਂਦੀ ਨਾ ਕੋਇ ਹੋਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਅਵਰ ਨਾ ਕੋਇ ਭਾਇੰਦਾ । ਤੁਧ ਬਿਨ ਅਵਰ ਨਾ ਕੋਈ ਓਟ, ਪਾਰਬ੍ਰਹਮ ਤੇਰੀ ਸਰਨਾਈਆ। ਤੇਰੀ ਇਛਿਆ ਤੇਰਾ ਕੋਟ, ਤੇਰਾ ਭਗਤ ਰਿਹਾ ਬਣਾਈਆ। ਤੇਰੀ ਭਿਛਿਆ ਨਿਰਮਲ ਜੋਤ, ਘਰ ਘਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਚਰਨ ਕਵਲ ਮਿਲੇ ਸਰਨਾਈਆ। ਤਿਨਕਾ ਤਿਨਕਾ ਮੰਗੇ ਦਾਨ, ਦੋਏ ਜੋੜ ਜੋੜ ਪੁਕਾਰਿਆ। ਤੂੰ ਸਾਹਿਬ ਸੱਚਾ ਸੁਲਤਾਨ, ਸ਼ਾਹ ਪਾਤਸ਼ਾਹ ਅਗੰਮ ਅਪਾਰਿਆ। ਹਉਂ ਬਾਲਕ ਮੂਰਖ ਮੁਗਧ ਅਞਾਣ, ਤੇਰਾ ਅੰਤ ਨਾ ਪਾਰਾਵਾਰਿਆ। ਦਰ ਬੈਠੇ ਨੈਣ ਸ਼ਰਮਾਨ, ਨੈਣ ਨੈਣ ਨਾ ਕੋਇ ਉਠਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਚਰਨ ਕਵਲ ਬਲਿਹਾਰਿਆ। ਚਰਨ ਕਵਲ ਜਾਈਏ ਬਲਿਹਾਰ, ਬਲ ਬਲ ਤੇਰੀ ਵਡਿਆਈਆ। ਤੇਰੇ ਭਗਤਾਂ ਕਰ ਦੀਦਾਰ, ਦਰਸ ਤੇਰਾ ਨਜ਼ਰੀ ਆਈਆ। ਛੱਡ ਕੇ ਆਏ ਜੰਗਲ ਜੂਹ ਉਜਾੜ ਪਹਾੜ, ਰੂਪ ਰੂਪ ਨਾਲ ਵਟਾਈਆ। ਕਿਨਕਾ ਕਿਨਕਾ ਕਰ ਪਿਆਰ, ਏਕਾ ਦੂਜਾ ਬੰਧਨ ਬੰਧ ਰਖਾਈਆ। ਛੱਪਰ ਛੰਨ ਅਪਰ ਅਪਾਰ, ਛਹਿਬਰ ਤੇਰੇ ਨਾਮ ਲਗਾਈਆ। ਰਾਤੀਂ ਸੁਤਿਆਂ ਰਹੀਏ ਖ਼ਬਰਦਾਰ, ਆਲਸ ਨਿੰਦਰਾ ਨਾ ਕੋਇ ਰਖਾਈਆ। ਉਪਰ ਮੁਖ ਕਰ ਤੇਰਾ ਗੁਰਸਿਖ ਗਾਏ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈਕਾਰ, ਸੁਣ ਸੁਣ ਸਾਰੇ ਖ਼ੁਸ਼ੀ ਮਨਾਈਆ। ਨੈਣ ਤੱਕਣ ਏਕਾ ਵਾਰ, ਕਵਲ ਨੈਣ ਮਿਲੇ ਸੱਚਾ ਮਾਹੀਆ। ਉਪਰ ਪਰਦਾ ਬੈਠੇ ਡਾਰ, ਆਪ ਆਪਣਾ ਅਗਨ ਤਪਾਈਆ। ਗੁਰਮੁਖ ਰੱਖਿਆ
ਠੰਡਾ ਠਾਰ, ਬਣ ਸੇਵਕ ਸੇਵ ਕਮਾਈਆ। ਕਰ ਕਿਰਪਾ ਦੇਣਾ ਤਾਰ, ਤੇਰੀ ਇਕੋ ਓਟ ਰਖਾਈਆ। ਚਲ ਕੇ ਆਇਆ ਸਚ ਦੁਆਰ, ਦਰ ਦਰਵਾਜਾ ਦਿਤਾ ਖੁਲ੍ਹਾਈਆ। ਉਠ ਕੇ ਵੇਖੀਏ ਚਾਰੋਂ ਕੁੰਟ ਫੂਲਣ ਬਰਖ਼ਾ ਹੋਏ ਅਪਾਰ, ਦੇਵਤ ਸੁਰ ਰਹੇ ਬਰਸਾਈਆ। ਰਿਖ ਮੁਨ ਕਰਨ ਨਿਮਸਕਾਰ, ਜੋਦੜੀ ਦੋਏ ਜੋੜ ਜੋੜ ਧੂੜੀ ਖ਼ਾਕ ਚਰਨ ਰਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬੋਲਣ ਜੈ ਜੈਕਾਰ, ਜੈ ਜੈਕਾਰ ਦੋ ਜਹਾਨ ਵੱਜੇ ਵਧਾਈਆ। ਅੰਦਰ ਵੜਿਆ ਹਰਿ ਨਿਰੰਕਾਰ, ਉਪਰ ਤੱਕਣ ਵਿਸ਼ਨ ਬ੍ਰਹਮਾ ਸ਼ਿਵ ਨੈਣ ਉਠਾਈਆ। ਤੇਰੀ ਕੁਦਰਤ ਤੇਰਾ ਅੰਤ ਨਾ ਪਾਰਾਵਾਰ, ਆਦਿ ਅੰਤ ਬੇਅੰਤ ਬੇਅੰਤ ਆਪਣੀ ਧਾਰ ਚਲਾਈਆ। ਜਿਸ ਨੂੰ ਲੱਭਦੇ ਰਹੇ ਸੰਤ, ਜੰਗਲ ਜੂਹ ਉਜਾੜ ਪਹਾੜ ਫੇਰਾ ਪਾਈਆ। ਸੋ ਕਲਜੁਗ ਅੰਤਮ ਘਰ ਬੈਠਿਆਂ ਬਣਾਵਣ ਆਇਆ ਬਣਤ, ਕੁੱਲੀ ਕੱਖਾਂ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੀਨਨ ਆਪਣੀ ਦਇਆ ਕਮਾਈਆ। ਤਿਨਕਾ ਤਿਨਕਾ ਸੁਣ ਪੁਕਾਰ, ਹਰਿ ਜੂ ਦਇਆ ਕਮਾਇੰਦਾ। ਪਹਿਲੋਂ ਬੇੜਾ ਕਰਾਂ ਪਾਰ, ਛੱਪਰ ਛੰਨ ਜੋ ਅੰਗ ਲਗਾਇੰਦਾ। ਉਤਭੁਜ ਲੇਖਾ ਦਏ ਨਿਵਾਰ, ਉਤਪਤ ਆਪਣੀ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖਾਂ ਸੰਗ ਗੁਰ ਗੁਰ ਰੰਗ ਚੜ੍ਹਾਇੰਦਾ। ਗੁਰਮੁਖਾਂ ਸੰਗ ਉਧਰੇ ਕੱਖ, ਤਿਨਕਾ ਤਿਨਕਾ ਮਿਲੇ ਵਡਿਆਈਆ। ਪ੍ਰਭ ਮਿਲਣ ਦੀ ਰੱਖੀ ਆਸ, ਆਸਾ ਪੂਰਨ ਦਏ ਕਰਾਈਆ। ਗ੍ਰਹਿ ਮੰਦਰ ਨਿਰਗੁਣ ਜੋਤ ਕਰ ਪਰਕਾਸ਼, ਪਰਕਾਸ਼ਵਾਨ ਵੇਖੇ ਚਾਈਂ ਚਾਈਂਆ। ਜੰਗਲ ਜੂਹ ਬੁਝਾਏ ਪਿਆਸ, ਅੰਮ੍ਰਿਤ ਮੇਘ ਇਕ ਬਰਸਾਈਆ। ਧਰਤ ਧਵਲ ਦਾ ਬੂਟਾ ਉਪਰ ਲਾਏ ਆਪ ਆਕਾਸ਼, ਸਿੰਚ ਹਰਿਆ ਆਪ ਕਰਾਈਆ। ਸੇਵਾ ਕਰੇ ਬਣ ਬਣ ਦਾਸੀ ਦਾਸ, ਵਡ ਦੇਵੀ ਦੇਵ ਬੇਪਰਵਾਹੀਆ। ਏਥੇ ਓਥੇ ਸਦਾ ਸੁਹੇਲਾ ਇਕ ਇਕੇਲਾ ਜਨ ਭਗਤਾਂ ਵਸੇ ਸਦਾ ਪਾਸ, ਵਸੇਰਾ ਆਪਣੇ ਘਰ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲਹਿਣਾ ਗਿਣ ਗਿਣ ਝੋਲੀ ਪਾਈਆ।
੧੩ ਜੇਠ ੨੦੧੯ ਬਿਕਰਮੀ ਦੇਵਾ ਸਿੰਘ ਦੇ ਗ੍ਰਹਿ ਪਿੰਡ ਧਿੰਗਾਲੀ ਜੰਮੂ
ਆਪਣੇ ਕੋਲ ਨਾ ਰੱਖੇ ਕੁੱਛ, ਖ਼ਾਲੀ ਹੱਥ ਬੇਪਰਵਾਹੀਆ। ਜਨ ਭਗਤਾਂ ਕੋਲੋਂ ਚਲੇ ਪੁੱਛ ਪੁੱਛ, ਬਣ ਪਾਂਧੀ ਸੱਚਾ ਰਾਹੀਆ। ਗੁਰਮੁਖਾਂ ਅੰਦਰ ਰੱਖੀ ਸੁਚ, ਆਪਣਾ ਤਨ ਅਗਨੀ ਭੇਟ ਚੜ੍ਹਾਈਆ। ਆਪਣੀ ਆਸਾ ਪੂਰੀ ਕਰੀ ਲੋਚ, ਲੋਚਣ ਆਪਣੇ ਦਰਸ਼ਨ ਪਾਈਆ। ਹਰਿਜਨ ਭਾਂਡਾ ਲਿਆ ਪੋਚ, ਪੰਜ ਤਤ ਮਾਟੀ ਸਾਫ਼ ਕਰਾਈਆ। ਲੇਖਾ ਜਾਣੇ ਪੁਸ਼ਕਰ ਕਰੌਚ, ਲੱਖਣ ਆਪੇ ਸੋਭਾ ਪਾਈਆ। ਜੰਬੂ ਕੋਇ ਨਾ ਸੋਚੇ ਸੋਚ, ਸਾਨ ਸਲਮਲ ਦਏ ਵਡਿਆਈਆ। ਕੁਸ਼ਾ ਆਪੇ ਜਾਏ ਪਹੁੰਚ, ਦੂਰ ਦੁਰਾਡਾ ਪੰਧ ਮੁਕਾਈਆ। ਪੁਰਖ ਅਬਿਨਾਸ਼ੀ ਆਦਿ ਜੁਗਾਦੀ ਬਿਨ ਭਗਤਾਂ ਜਾਏ ਔਂਤ, ਬੂਟਾ ਜੜ੍ਹ ਨਾ ਕੋਇ ਲਗਾਈਆ। ਸੁਰਤੀ ਸ਼ਬਦ ਨਾ ਜਾਣੇ ਖੌਂਤ, ਨਾਰੀ ਕੰਤ ਨਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਆਪਣੇ ਕੋਲ ਨਾ ਰੱਖੇ ਕੁਛ, ਕੀਮਤ ਭਗਤਾਂ ਹਰਿ ਹਰਿ ਪਾਇੰਦਾ। ਸਚਖੰਡ
ਨਿਵਾਸੀ ਆਪੇ ਉਠ, ਧਰਤ ਧਵਲ ਡੇਰਾ ਲਾਇੰਦਾ। ਦੀਨ ਦਿਆਲ ਠਾਕਰ ਸਵਾਮੀ ਤੁਠ, ਭੇਵ ਅਭੇਦ ਆਪ ਖੁਲ੍ਹਾਇੰਦਾ। ਜਨ ਭਗਤ ਬਣਾਏ ਸਾਚੇ ਸੁਤ, ਸੀਸ ਜਗਦੀਸ਼ ਹੱਥ ਰਖਾਇੰਦਾ। ਕਲਜੁਗ ਅੰਤਮ ਮੌਲੀ ਰੁੱਤ, ਪਤ ਡਾਲ੍ਹੀ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਸਾਲਾਹਿੰਦਾ। ਹਰਿਜਨ ਸਾਲਾਹੇ ਆਪ ਪ੍ਰਭ, ਦੀਨਨ ਆਪਣੀ ਦਇਆ ਕਮਾਈਆ। ਜੁਗ ਵਿਛੜੇ ਜਗ ਲਏ ਲੱਭ, ਫਿਰ ਫਿਰ ਆਪਣਾ ਪੰਧ ਮੁਕਾਈਆ। ਜਿਸ ਨੂੰ ਨੂਰ ਇਲਾਹੀ ਕਹਿੰਦੇ ਰੱਬ, ਆਲਮੀਨ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ । ਹਰਿਜਨ ਦੇਵੇ ਹਰਿ ਹਰਿ ਮਾਣ, ਨਿਮਾਣਾ ਆਪਣੀ ਸੇਵ ਕਮਾਇੰਦਾ। ਪਰਗਟ ਹੋ ਸ੍ਰੀ ਭਗਵਾਨ, ਪਰਗਟ ਗੁਰਮੁਖ ਆਪ ਕਰਾਇੰਦਾ। ਆਪਣਾ ਮੇਟ ਜਗਤ ਨਿਸ਼ਾਨ, ਜਗਤ ਨਿਸ਼ਾਨਾ ਭਗਤ ਵਖਾਇੰਦਾ। ਆਪੇ ਬਣੇ ਦਰ ਦਰਬਾਨ, ਦਰ ਦਰਵੇਸ਼ ਫੇਰਾ ਪਾਇੰਦਾ। ਗੁਰਮੁਖ ਬਣਾਏ ਸਾਚਾ ਕਾਹਨ, ਬਣ ਗੋਪੀ ਸੇਵ ਕਮਾਇੰਦਾ। ਹਰਿਜਨ ਵੇਖੇ ਸਾਚਾ ਰਾਮ, ਸੀਤਾ ਸੁਰਤੀ ਨਾਲ ਪਰਨਾਇੰਦਾ। ਮੁਰੀਦ ਮੁਰਸ਼ਦ ਸੁਣਾਏ ਕਲਾਮ, ਕਲਮਾ ਨਬੀ ਆਪ ਅਲਾਇੰਦਾ। ਘਰ ਘਰ ਸੁੱਤਿਆਂ ਦੇਵੇ ਪੈਗ਼ਾਮ, ਸਚ ਪੈਗ਼ੰਬਰ ਫੇਰਾ ਪਾਇੰਦਾ। ਸਚ ਸਵੰਬਰ ਰਚਿਆ ਆਣ, ਹਰਿ ਜੂ ਸਾਚਾ ਸਗਨ ਮਨਾਇੰਦਾ। ਉਠੋ ਸਿੱਖੋ ਕਰੋ ਧਿਆਨ, ਹਰਿ ਜੂ ਆਪਣਾ ਧਿਆਨ ਵਖਾਇੰਦਾ। ਏਕਾ ਰਾਗ ਸੁਣਨਾ ਗਾਨ, ਛੱਤੀ ਰਾਗ ਮੁਖ ਭੁਵਾਇੰਦਾ। ਜੋ ਜਨ ਰਸਨਾ ਗਾਏ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਿਸ ਜਨ ਗੁਰ ਅਵਤਾਰ ਪੀਰ ਪੈਗ਼ੰਬਰ ਅੱਗੇ ਹੋ ਹੋ ਹੱਥ ਮਿਲਾਇੰਦਾ। ਹੱਥ ਮਿਲਾਵਣ ਦਸਤ ਬਦਸਤ, ਦਸਤਗੀਰ ਦਏ ਵਡਿਆਈਆ। ਨਾਤਾ ਚੁੱਕਿਆ ਕੀਟ ਹਸਤ, ਹਸਤ ਕੀਟ ਮਿਲਿਆ ਸੱਚੇ ਸ਼ਹਿਨਸ਼ਾਹੀਆ। ਹਰਿ ਕਾ ਭਗਤ ਸਦਾ ਮਸਤ, ਨਾਮ ਮਸਤੀ ਇਕ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੁਕਮੇ ਅੰਦਰ ਕੱਟ ਕੇ ਗਏ ਆਪਣਾ ਵਕਤ, ਆਪਣਾ ਵਕਤ ਨਾ ਕਿਸੇ ਸਮਝਾਈਆ। ਪਾਰਬ੍ਰਹਮ ਪ੍ਰਭ ਦੇਵਣਹਾਰਾ ਸ਼ਕਤ, ਅੰਤਮ ਸ਼ਕਤੀ ਲਏ ਖਿਚਾਈਆ। ਚਾਰ ਕੁੰਟ ਹੁਕਮੇ ਅੰਦਰ ਕਰ ਕਰ ਗਏ ਹਰਕਤ, ਬਣ ਬਣ ਪਾਂਧੀ ਫੇਰਾ ਪਾਈਆ। ਅੰਤ ਸਾਰੇ ਕਹਿਣ ਪ੍ਰਭ ਤੇਰੀ ਬਰਕਤ, ਬਿਨ ਤੇਰੇ ਖ਼ਾਲੀ ਹੱਥ ਫਿਰਾਈਆ। ਹੁਕਮੇ ਅੰਦਰ ਕੀਤੀ ਸ਼ਰਕਤ, ਸ਼ਰਅ ਸ਼ਰੀਅਤ ਵੰਡ ਵੰਡਾਈਆ। ਬਿਨ ਹਰਿ ਭਗਤ ਕਿਸੇ ਦੁਆਰੇ ਹਰਿ ਜੂ ਨਾ ਹੋਇਆ ਪਰਗਟ, ਕੋਟਨ ਕੋਟ ਗੁਰ ਅਵਤਾਰ ਗਏ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕੋ ਹਰਿ, ਕਲਜੁਗ ਅੰਤਮ ਹਰਿਜਨ ਆਪਣਾ ਰੰਗ ਵਖਾਈਆ। ਭਗਤਨ ਰੰਗ ਵਖਾਏ ਇਕ, ਏਕੰਕਾਰ ਦਇਆ ਕਮਾਇੰਦਾ। ਜਿਸ ਦੀ ਗੁਰ ਅਵਤਾਰ ਰੱਖਦੇ ਗਏ ਸਿਕ, ਸੋ ਸਾਹਿਬ ਫੇਰਾ ਪਾਇੰਦਾ। ਜਿਸ ਦਾ ਗੀਤ ਗੌਂਦੇ ਰਹੇ ਲਿਖ ਲਿਖ, ਸੋ ਲੇਖਾ ਅੰਤ ਮੁਕਾਇੰਦਾ। ਜਿਸ ਦੇ ਬਰਦੇ ਬਣਦੇ ਰਹੇ ਸਿੱਖ, ਸੋ ਸਾਚੀ ਸਿਖਿਆ ਇਕ ਪੜ੍ਹਾਇੰਦਾ। ਆਪਣਾ ਨਾਮ ਬਿਨ ਮੰਗਿਆਂ ਪਾਵੇ ਭਿਖ, ਪੂਰਬ ਲਹਿਣਾ ਵੇਖ ਵਖਾਇੰਦਾ। ਕਰ ਕਿਰਪਾ ਚਰਨ ਲਾਇਆ ਜਿਸ, ਤਿਸ ਰਾਗ ਨਾ ਕੋਇ ਸੁਣਾਇੰਦਾ। ਜਨਮ ਜਨਮ ਦੀ ਲੱਥੀ ਵਿਸ, ਰੰਗ ਏਕਾ ਨਾਮ ਰੰਗਾਇੰਦਾ। ਅੰਤਰ ਆਤਮ ਮਾਰੇ ਖਿਚ, ਪਰਮਾਤਮ ਬੰਧਨ ਪਾਇੰਦਾ। ਅੱਠੇ ਪਹਿਰ ਰਹੇ ਗੁਰਸਿਖਾਂ ਵਿਚ, ਵਿਚਲਾ ਭੇਵ ਨਾ ਕਿਸੇ ਜਣਾਇੰਦਾ। ਦਰਸ ਦੀਦਾਰ ਦੀ ਰੱਖੇ ਸਿਕ, ਸਿਖਰ ਚੋਟੀ ਚੜ੍ਹ ਚੜ੍ਹ ਡੇਰਾ ਲਾਇੰਦਾ। ਆਪਣੀ ਹੱਥੀਂ ਲੇਖਾ ਲਿਖ, ਨਾਮ ਪਰਵਾਨਾ ਹੱਥ ਫੜਾਇੰਦਾ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਆਪਣੇ ਦਰ ਸੁਹਾਇੰਦਾ। ਸੱਚਾ ਦਰ ਗੁਰਮੁਖ ਦਰਵਾਜਾ, ਗੁਰ ਗੁਰ ਵੇਖ ਵਖਾਈਆ। ਸ਼ਾਹ ਸੁਲਤਾਨ ਫਿਰੇ ਭਾਜਾ, ਨਿਮਾਣਿਆਂ ਵੇਖੇ ਚਾਈਂ ਚਾਈਂਆ। ਭੂਪਤ ਭੂਪ ਵਡ ਰਾਜਨ ਰਾਜਾ, ਗ਼ਰੀਬ ਨਿਮਾਣੇ ਵੇਖੇ ਥਾਉਂ ਥਾਈਂਆ । ਆਪਣਾ ਰਚਿਆ ਆਪੇ ਕਾਜਾ, ਕੁਦਰਤ ਕਾਦਰ ਨਾਲ ਮਿਲਾਈਆ। ਤ੍ਰੈਭਵਨ ਵਜਾਏ ਵਾਜਾ, ਵਾਹ ਵਾ ਤੇਰੀ ਵੱਜੇ ਵਧਾਈਆ। ਜਿਸ ਘਰ ਗੁਰਮੁਖ ਜਾ ਨਿਵਾਜਾ, ਤਿਸ ਦਰ ਧਰਨੀ ਨਿਉਂ ਨਿਉਂ ਸੀਸ ਝੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਆਵੇ ਭਾਜਾ, ਕਰੋੜ ਤਤੀਸਾ ਫੂਲਨ ਬਰਖ਼ਾ ਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੁਣਾਵਨ ਆਪਣਾ ਰਾਗਾ, ਉਚੀ ਕੂਕ ਕੂਕ ਅਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿਸ ਦੁਆਰੇ ਆਪਣਾ ਸਾਜਣ ਸਾਜਾ, ਤਿਸ ਕੋਟਨ ਕੋਟ ਬ੍ਰਹਿਮੰਡ ਬੈਠੇ ਸੀਸ ਝੁਕਾਈਆ। ਕੋਟਨ ਬ੍ਰਹਿਮੰਡ ਝੁਕਿਆ ਸੀਸ, ਸੀਸ ਸਕੇ ਨਾ ਕੋਇ ਉਠਾਈਆ। ਨਜ਼ਰੀ ਆਇਆ ਇਕ ਜਗਦੀਸ਼, ਜਗਤ ਰੀਤੀ ਰਿਹਾ ਭੁਵਾਈਆ। ਚਾਰ ਜੁਗ ਦੀ ਮੇਟੇ ਹਦੀਸ, ਹਦੀਸ ਇਕੋ ਇਕ ਪੜ੍ਹਾਈਆ। ਜਨ ਭਗਤਾਂ ਦੁਆਰੇ ਆਪਣਾ ਪੀਸਣ ਪੀਸ, ਬਣ ਸੇਵਕ ਸੇਵ ਕਮਾਈਆ। ਗੁਰਮੁਖਾਂ ਪਿਛੇ ਲਾਇਆ ਆਪਣਾ ਸੀਸ, ਗੁਰਮੁਖ ਆਪਣਾ ਸੀਸ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਸਦਾ ਸਦਾ ਸਦਾ ਸਾਲਾਹੀਆ। ਸਮਝ ਵਿਚ ਜੇ ਜਾਏ ਆ, ਬੇਸਮਝ ਨਾ ਕੋਇ ਅਖਵਾਈਆ। ਫੜ ਫੜ ਬਾਹੋਂ ਸਾਰੇ ਲੈਣ ਢਾਹ, ਪੁਰਖ ਅਬਿਨਾਸ਼ੀ ਨੱਠ ਕਿਤੇ ਨਾ ਜਾਈਆ। ਠੱਗ ਚੋਰ ਯਾਰ ਝੂਠੇ ਬਣਨ ਸਾਰੇ ਗਵਾਹ, ਲੋਕਮਾਤ ਫ਼ਤਵਾ ਦੇਣ ਵਖਾਈਆ। ਮੁਲਾਂ ਸ਼ੇਖ਼ ਪੰਡਤ ਪਾਂਧੇ ਆਪਣਾ ਆਪਣਾ ਲੇਖਾ ਦੇਣ ਵਖਾ, ਜੋ ਲਿਖਿਆ ਕਲਮ ਸ਼ਾਹੀਆ । ਸਭ ਨੂੰ ਭੁੱਲ ਜਾਏ ਬੇਪਰਵਾਹ, ਜੇ ਆਪਣੀ ਸਮਝ ਦਏ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰੋ ਰੋ ਮਾਰ ਗਏ ਧਾਹ, ਨੇਤਰ ਨੈਣਾਂ ਨੀਰ ਵਹਾਈਆ। ਅਛਲ ਅਛੱਲ ਇਸ ਦਾ ਕੋਈ ਨਹੀਂ ਵਿਸਾਹ, ਕਿਸ ਵੇਲੇ ਕਾਇਆ ਖੇੜਾ ਦੇਵੇ ਢਾਹੀਆ। ਅੰਦਰ ਵੜ ਵੜ ਰਹਿਬਰ ਬਣ ਬਣ ਦਏ ਸਾਲਾਹ, ਮਾਰਗ ਆਪਣਾ ਆਪ ਲਗਾਈਆ । ਕਰ ਮੁਹੱਬਤ ਕਰੇ ਨਕਾਹ, ਸੁਹਬਤ ਆਪਣੀ ਦਏ ਜਣਾਈਆ। ਅੰਤਮ ਫ਼ਾਤਿਹਾ ਸਭ ਦਾ ਦਏ ਪੜ੍ਹਾ, ਫ਼ਤਹਿ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਮਝ ਆਪਣੇ ਅੰਦਰ ਰਿਹਾ ਛੁਪਾਈਆ। ਸਾਚੀ ਸਮਝ ਰਹੀ ਛੁਪ, ਚਾਰੋਂ ਕੁੰਟ ਮੁਖ ਛੁਪਾਈਆ। ਨੌਂ ਸੌ ਚੁਰਾਨਵੇਂ ਚੌਕੜੀ ਰਹੀ ਚੁੱਪ, ਆਪਣਾ ਭੇਵ ਨਾ ਕਿਸੇ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭੇਜੇ ਸੁਤ, ਪਿਤਾ ਪੂਤ ਖੇਲ ਵਖਾਈਆ। ਕਰ ਕਿਰਪਾ ਜਨ ਭਗਤਾਂ ਆਪਣਾ ਦਰਸ ਦੇਂਦਾ ਰਿਹਾ ਕੁਛ, ਰੂਪ ਅਨੂਪ ਅਨੂਪ ਵਟਾਈਆ। ਕਲਜੁਗ ਅੰਤਮ ਏਕੰਕਾਰਾ ਏਕਾ ਉਠ, ਪੁਰਖ ਅਬਿਨਾਸ਼ੀ ਆਪਣਾ ਪਰਦਾ ਲਾਹੀਆ। ਨਿਰਗੁਣ ਨਿਰਵੈਰ ਗਿਆ ਤੁਠ, ਦਰਦੀ ਦਰਦੀਆਂ ਦਰਦ ਵੰਡਾਈਆ। ਲੱਖ ਚੁਰਾਸੀ ਕੋਲੋਂ ਬੈਠਾ ਲੁਕ, ਜਨ ਭਗਤਾਂ ਆਪਣਾ ਭੇਵ ਖੁਲ੍ਹਾਈਆ। ਰਾਤੀਂ ਸੁਤਿਆਂ ਘਰ ਘਰ ਆ ਕੇ ਲਏ ਪੁੱਛ, ਨਿਰਗੁਣ ਸਰਗੁਣ ਆਪ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਮਝ ਸਮਝ ਨਾਲ ਮਿਲਾਈਆ ।