੧੪ ਜੇਠ ੨੦੧੯ ਬਿਕਰਮੀ ਰੂੜ ਸਿੰਘ ਦੇ ਗ੍ਰਹਿ ਧਿੰਗਾਲੀ ਜੰਮੂ
ਧਵਲ ਕਹੇ ਮੇਰੇ ਵੱਡੇ ਭਾਗ, ਵਡਭਾਗੀ ਹਰਿ ਹਰਿ ਪਾਇਆ। ਧਰਨੀ ਕਹੇ ਮੇਰੀ ਖੁੱਲ੍ਹੀ ਜਾਗ, ਨੇਤਰ ਨਰ ਹਰਿ ਨਜ਼ਰੀ ਆਇਆ। ਧਰਤ ਕਹੇ ਮੋਹੇ ਉਪਜੇ ਵੈਰਾਗ, ਪੁਰਖ ਅਬਿਨਾਸ਼ੀ ਢੋਲਾ ਗਾਇਆ। ਧੂੜ ਕਹੇ ਮੈਂ ਚਰਨ ਲਾਗ, ਆਪਣਾ ਲੇਖਾ ਲੇਖ ਚੁਕਾਇਆ। ਮਾਟੀ ਕਹੇ ਮੇਰਾ ਹੋਇਆ ਕਾਜ, ਕਰਤਾ ਪੁਰਖ ਵੇਖਣ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਹਰ ਘਟ ਥਾਇਆ। ਧਰਨੀ ਕਹੇ ਮੇਰੀ ਖੁਲ੍ਹੀ ਅੱਖ, ਆਖ਼ਰ ਦਰਸ਼ਨ ਹਰਿ ਹਰਿ ਪਾਈਆ। ਧਰਤ ਕਹੇ ਪ੍ਰਭ ਹੋ ਪਰਤੱਖ, ਜਨਮ ਜਨਮ ਦੀ ਚਿੰਤ ਮਿਟਾਈਆ। ਧਵਲ ਕਹੇ ਮੇਰੀ ਰੱਖੀ ਪਤ, ਸਿਰ ਆਪਣਾ ਹੱਥ ਟਿਕਾਈਆ। ਖ਼ਾਕ ਕਹੇ ਮੇਰੀ ਲੇਖੇ ਲਾਈ ਰਤੀ ਰੱਤ, ਅੰਗ ਅੰਗ ਨਾਲ ਮਿਲਾਈਆ। ਮਾਟੀ ਕਹੇ ਬੀਜ ਬੀਜਿਆ ਸਾਚੇ ਵੱਤ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਫੁੱਲ ਫੁਲਵਾੜੀ ਹੋਏ ਉਤਪਤ, ਪਤ ਡਾਲ੍ਹੀ ਸੰਗ ਵਖਾਈਆ। ਚਾਰ ਕੁੰਟ ਮੌਲੇ ਰੁੱਤ, ਰੁੱਤ ਰੁਤੜੀ ਸੋਭਾ ਪਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਚਾਰ ਕੁੰਟ ਵੱਜੇ ਵਧਾਈਆ। ਸ੍ਰਿਸ਼ਟ ਸਬਾਈ ਵੇਖੇ ਉਠ ਉਠ, ਨਵ ਨੌਂ ਲਏ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਇਕ ਗੋਸਾਈਂਆ। ਧਰਨੀ ਕਹੇ ਚੜ੍ਹਿਆ ਰੰਗ, ਰੰਗ ਰੰਗੀਲਾ ਆਪ ਚੜ੍ਹਾਇੰਦਾ। ਧਰਤ ਕਹੇ ਮੇਰੀ ਸੇਜ ਸੁਹਾਈ ਪਲੰਘ, ਪੁਰਖ ਅਬਿਨਾਸ਼ੀ ਚਰਨ ਟਿਕਾਇੰਦਾ। ਧਵਲ ਕਹੇ ਮੇਰਾ ਸਾਚਾ ਸੰਗ, ਹੌਲਾ ਭਾਰ ਆਪ ਕਰਾਇੰਦਾ। ਖ਼ਾਕ ਕਹੇ ਮੋਹੇ ਮਿਲੇ ਅਨੰਦ, ਅਨੰਦ ਅਨੰਦ ਵਿਚ ਰਖਾਇੰਦਾ। ਮਾਟੀ ਕਹੇ ਖ਼ੁਸ਼ੀ ਮੇਰਾ ਬੰਦ ਬੰਦ, ਬੰਦੀਖ਼ਾਨਾ ਤੋੜ ਤੁੜਾਇੰਦਾ। ਦੀਨ ਦਿਆਲ ਠਾਕਰ ਸਵਾਮੀ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਆਪ ਕਰਾਇੰਦਾ। ਨਵ ਨੌਂ ਚਾਰ ਮੁਕਾ ਕੇ ਪੰਧ, ਪਾਂਧੀ ਆਪਣਾ ਫੇਰਾ ਪਾਇੰਦਾ। ਮੇਰੇ ਗ੍ਰਹਿ ਬਹਿ ਕੇ ਗਾਏ ਛੰਦ, ਆਪਣਾ ਢੋਲਾ ਆਪ ਸੁਣਾਇੰਦਾ। ਲੇਖਾ ਜਾਣੇ ਨਵ ਖੰਡ, ਨੌਂ ਨੌਂ ਆਪਣਾ ਪਰਦਾ ਲਾਹਿੰਦਾ। ਵੇਖ ਵਖਾਏ ਸੂਰਜ ਚੰਦ, ਮੰਡਲ ਮੰਡਪ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਧਰਨੀ ਕਹੇ ਮੋਹੇ ਚੜ੍ਹਿਆ ਚਾਅ, ਚਾਉ ਘਨੇਰਾ ਇਕ ਜਣਾਈਆ। ਧਵਲ ਕਹੇ ਮਿਲਿਆ ਸੱਚਾ ਪਾਤਸ਼ਾਹ, ਸ਼ਹਿਨਸ਼ਾਹ ਵਡੀ ਵਡਿਆਈਆ। ਧਵਲ ਕਹੇ ਮੇਰੀ ਪਕੜੀ ਬਾਂਹ, ਵੇਲੇ ਅੰਤ ਅੰਤ ਸਹਾਈਆ। ਖ਼ਾਕ ਕਹੇ ਮੋਹੇ ਲੇਖੇ ਲਿਆ ਲਾ, ਲੇਖਾ ਆਪਣੀ ਝੋਲੀ ਪਾਈਆ। ਮਾਟੀ ਕਹੇ ਚਰਨ ਕਵਲ ਦਿਤੀ ਪਨਾਹ, ਮਿਲੀ ਸਚ ਸੱਚੀ ਸਰਨਾਈਆ। ਕਰਿਆ ਖੇਲ ਬੇਪਰਵਾਹ, ਬੇਅੰਤ ਆਪਣਾ ਰੂਪ ਵਟਾਈਆ। ਜੁਗ ਜੁਗ ਲੇਖਾ ਦਏ ਮੁਕਾ, ਲੇਖਾ ਲਿਖ ਲਿਖ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ। ਥਾਉਂ ਥਾਈਂ ਵੇਖਣਹਾਰਾ, ਭੇਵ ਅਭੇਦ ਆਪ ਖੁਲ੍ਹਾਇੰਦਾ। ਨਿਰਗੁਣ ਨਿਰਗੁਣ ਬਣ ਵਣਜਾਰਾ, ਨੌਂ ਖੰਡ ਪ੍ਰਿਥਮੀ ਫੇਰਾ ਪਾਇੰਦਾ। ਕਰੇ ਖੇਲ ਅਗੰਮ ਅਪਾਰਾ, ਆਪ ਆਪਣਾ ਭੇਵ ਚੁਕਾਇੰਦਾ। ਭਗਤ ਭਗਵੰਤ ਦੇ ਆਧਾਰਾ, ਸੰਤ ਸਾਜਣ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਚਲਾਇੰਦਾ। ਧਾਰ ਚਲੇ ਉਪਰ ਧਵਲ, ਧਰਨ ਮਿਲੇ ਵਡਿਆਈਆ। ਧਰਤ ਕਹੇ ਮੇਰਾ ਮੌਲਿਆ ਕਵਲ, ਕਵਲ ਫੁੱਲ ਮਹਿਕਾਈਆ। ਮੇਲ ਮਿਲਾਵਾ ਸਾਵਲ ਸਵਲ, ਸੁੰਦਰ ਆਪਣਾ ਰੂਪ ਪਰਗਟਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਧਰਨੀ ਧਰਤ ਧਵਲ ਦੇਵਣਹਾਰ ਸਹਾਰਾ, ਸਚ ਸਹਾਰਾ ਇਕ ਵਖਾਇੰਦਾ। ਕਲਜੁਗ ਅੰਤਮ ਕਰੇ ਪਾਰ ਕਿਨਾਰਾ, ਪਾਰ ਕਿਨਾਰਾ ਇਕ ਵਡਿਆਇੰਦਾ। ਪਰਗਟ ਹੋ ਨਿਹਕਲੰਕ ਨਰਾਇਣ ਨਰ ਅਵਤਾਰਾ, ਨਰ ਹਰਿ ਆਪਣਾ ਰੂਪ ਵਟਾਇੰਦਾ। ਧਰਨੀ ਕਰੇ ਹੌਲਾ ਭਾਰਾ, ਧਵਲ ਆਪਣਾ ਰੰਗ ਵਖਾਇੰਦਾ। ਲਹਿਣਾ ਦੇਣਾ ਚੁਕਾਏ ਦੁਸ਼ਟ ਦੁਰਾਚਾਰਾ, ਹੰਕਾਰੀ ਗੜ੍ਹ ਆਪ ਤੁੜਾਇੰਦਾ। ਅਠਸਠ ਤੀਰਥ ਵੇਖਣਹਾਰਾ, ਚਾਰੋਂ ਕੁੰਟ ਫੇਰਾ ਪਾਇੰਦਾ। ਨਾਤਾ ਤੋੜੇ ਮੰਦਰ ਮਸਜਿਦ ਗੁਰੂਦੁਆਰਾ, ਗੁਰ ਗੁਰ ਹੱਟ ਇਕ ਖੁਲ੍ਹਾਇੰਦਾ। ਵਣਜ ਕਰਾਏ ਸਚ ਵਪਾਰਾ, ਦੋ ਜਹਾਨਾਂ ਫੇਰਾ ਪਾਇੰਦਾ। ਖੋਲ੍ਹਣਹਾਰਾ ਠਾਂਡਾ ਦਰਬਾਰਾ, ਦਰ ਦਰਵਾਜ਼ਾ ਇਕ ਰਖਾਇੰਦਾ। ਮਹੱਲ ਅਟੱਲ ਉਚ ਮਨਾਰਾ, ਸੋਭਾਵੰਤ ਆਪ ਸੁਹਾਇੰਦਾ। ਭਗਤਨ ਮੇਲਾ ਹਰੀ ਦੁਆਰਾ, ਹਰਿ ਦਰ ਆਪਣਾ ਆਪ ਪਰਗਟਾਇੰਦਾ। ਨਾਉਂ ਰੱਖ ਵਿਚ ਸੰਸਾਰਾ, ਭਗਤ ਦੁਆਰਾ ਆਪ ਸੁਹਾਇੰਦਾ। ਧਰਨੀ ਧਰਤ ਧਵਲ ਨਿਉਂ ਨਿਉਂ ਕਰੇ ਨਿਮਸਕਾਰਾ, ਨਿਮਖ ਨਿਮਖ ਆਪਣਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਨੀ ਉਪਰ ਰੱਖੇ ਧਵਲ, ਧਵਲ ਉਪਰ ਰੱਖੇ ਧਰਤ, ਧਰਤ ਉਪਰ ਜਾਣੇ ਆਪਣਾ ਹੇਤ, ਹੇਤ ਮਿਲਾਏ ਨਾਲ ਭਗਤ, ਭਗਤ ਮੇਲਾ ਹਰਿ ਜੂ ਅੰਤ, ਅੰਤ ਲੇਖਾ ਸਾਹਿਬ ਕੰਤ, ਸਾਹਿਬ ਕੰਤ ਵੇਖਣਹਾਰ ਜੁਗਾ ਜੁਗੰਤ, ਜੁਗਾ ਜੁਗੰਤ ਸ੍ਰੀ ਭਗਵਾਨ ਬਣਾਏ ਬਣਤ, ਬਣਾਏ ਬਣਤ ਮਹਿਮਾ ਅਗਣਤ, ਮਹਿਮਾ ਅਗਣਤ ਗੁਰਮੁਖ ਸਾਚੇ ਸੰਤ, ਸਾਚੇ ਸੰਤ ਸਤਿਗੁਰ ਆਪਣੇ ਲੇਖੇ ਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਬਖ਼ਸ਼ੇ ਚਰਨ ਸਰਨ ਸੱਚੀ ਸਰਨਾਈਆ।
੧੪ ਜੇਠ ੨੦੧੯ ਬਿਕਰਮੀ ਭਾਗ ਸਿੰਘ ਦੇ ਗ੍ਰਹਿ ਧਿੰਗਾਲੀ ਜੰਮੂ
ਆਦਿ ਜੁਗਾਦਿ ਖ਼ਬਰਦਾਰ, ਸੋ ਪੁਰਖ ਨਿਰੰਜਣ ਆਪਣੀ ਖੇਲ ਕਰਾਇੰਦਾ। ਹਰਿ ਪੁਰਖ ਨਿਰੰਜਣ ਪਰਵਰਦਿਗਾਰ ਪਰਦਾ ਆਪਣੇ ਹੱਥ ਰਖਾਇੰਦਾ। ਏਕੰਕਾਰਾ ਸ਼ਾਹ ਸਿਕਦਾਰ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇੰਦਾ। ਆਦਿ ਨਿਰੰਜਣ ਨੂਰ ਉਜਿਆਰ, ਨੂਰੋ ਨੂਰ ਡਗਮਗਾਇੰਦਾ। ਅਬਿਨਾਸ਼ੀ ਕਰਤਾ ਪਾਵੇ ਸਾਰ, ਸਾਰੰਗ ਧਰ ਭਗਵਾਨ, ਬੀਠਲੋ ਆਪ ਅਖਵਾਇੰਦਾ। ਸ੍ਰੀ ਭਗਵਾਨ ਦਏ ਦੀਦਾਰ, ਦਰਸੀ ਦਰਸ ਆਪ ਵਖਾਇੰਦਾ। ਪਾਰਬ੍ਰਹਮ ਲੇਖਾ ਜਾਣੇ ਧੁਰ ਦਰਬਾਰ, ਧੁਰ ਦਰਬਾਰੀ ਵੇਸ ਵਟਾਇੰਦਾ। ਆਪਣੀ ਇਛਿਆ ਭਰ ਭੰਡਾਰ, ਸਾਚੀ ਭਿਛਿਆ ਆਪ ਸੁਹਾਇੰਦਾ। ਸਚਖੰਡ ਨਿਵਾਸੀ ਸਚ ਦੁਆਰਾ ਕਰ ਤਿਆਰ, ਸਚਖੰਡ ਆਪ ਸੁਹਾਇੰਦਾ। ਤਖ਼ਤ ਨਿਵਾਸੀ ਸੋਹੇ ਤਖ਼ਤ ਅਪਾਰ, ਬਣ ਬਾਡੀ ਘੜਤ ਘੜਾਇੰਦਾ। ਧੁਰ ਫ਼ਰਮਾਣਾ ਦੇਵੇ ਏਕਾ ਵਾਰ, ਸਚ ਸੰਦੇਸ਼ਾ ਆਪ ਸੁਣਾਇੰਦਾ। ਸ਼ਬਦੀ ਸ਼ਬਦ ਸੇਵਾਦਾਰ, ਸੇਵਕ ਸੇਵਕ ਇਕ ਬਣਾਇੰਦਾ। ਦੋ ਜਹਾਨ ਮਹੱਲ ਉਸਾਰ, ਤ੍ਰੈਭਵਨ ਵੇਖ ਵਖਾਇੰਦਾ। ਚੌਦਾਂ ਹੱਟ ਖੋਲ੍ਹ ਕਿਵਾੜ, ਚੌਦਾਂ ਲੋਕ ਛੱਪਰ ਛੰਨ ਛੁਹਾਇੰਦਾ। ਗ੍ਰਹਿ ਗ੍ਰਹਿ ਮੰਦਰ ਦੀਪਕ ਬਾਲ, ਜੋਤੀ ਜਾਤਾ ਨੂਰ ਟਿਕਾਇੰਦਾ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਪਾਵੇ ਸਾਰ, ਤ੍ਰੈਗੁਣ ਆਪਣਾ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਹਰਿ ਨਿਰੰਕਾਰਾ, ਧੁਰਦਰਗਾਹੀ ਆਪ ਵਰਤਾਈਆ। ਵੇਖੇ ਵਿਗਸੇ ਵੇਖਣਹਾਰਾ, ਬੇਅੰਤ ਵਡ ਵਡਿਆਈਆ। ਜਲ ਜਲ ਬਿੰਬ ਰੂਪ ਅਪਾਰਾ, ਬਿਮਲ ਆਪਣੀ ਖੇਲ ਕਰਾਈਆ। ਧਰਨੀ ਧਰਤ ਧਵਲ ਸਹਾਰਾ, ਧਰ ਧਰ ਏਕਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਈਆ। ਸਾਚਾ ਖੇਲ ਪੁਰਖ ਸਮਰਥ, ਨਰ ਹਰਿ ਨਰਾਇਣ ਆਪ ਜਣਾਇੰਦਾ। ਪੰਜ ਤਤ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਚਾਰੇ ਖਾਣੀ ਦੇਵੇ ਵੱਥ, ਉਤਭੁਜ ਸੇਤਜ ਜੇਰਜ ਅੰਡਜ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਇੰਦਾ। ਸਾਚਾ ਭੇਵ ਸ੍ਰੀ ਭਗਵਾਨ, ਏਕਾ ਏਕਾ ਵਾਰ ਜਣਾਈਆ। ਧਰਨੀ ਧਵਲ ਧਰਤ ਦਿਤਾ ਦਾਨ, ਵਡ ਦਾਨੀ ਵਸਤ ਵਰਤਾਈਆ। ਲੱਖ ਚੁਰਾਸੀ ਹੋਏ ਪਰਧਾਨ, ਜੀਵ ਜੰਤ ਜੰਤ ਸਮਝਾਈਆ। ਖੇਲੇ ਖੇਲ ਸ੍ਰੀ ਭਗਵਾਨ, ਭਗਵਨ ਰੂਪ ਅਨੂਪ ਵਟਾਈਆ। ਜੁਗ ਚੌਕੜੀ ਵੇਖੇ ਆਣ, ਜੁਗ ਜੁਗ ਆਪਣਾ ਫੇਰਾ ਪਾਈਆ। ਵੇਸ ਵਟਾਏ ਗੋਪੀ ਕਾਹਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਸੁਣੇ ਫ਼ਰਯਾਦ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਧਵਲ ਅੰਤਮ ਰੱਖਣਾ ਯਾਦ, ਯਾਦਦਾਸ਼ਤ ਆਪ ਸਮਝਾਇੰਦਾ। ਜਿਸ ਨੇ ਰਚਨ ਰਚੀ ਆਦਿ, ਅੰਤ ਲੇਖੇ ਆਪਣੇ ਪਾਇੰਦਾ। ਸਤਿ ਨਿਸ਼ਾਨਾ ਦੇਵੇ ਗਾਡ, ਦੋ ਜਹਾਨਾਂ ਆਪ ਵਖਾਇੰਦਾ। ਵੇਸ ਵਟਾਏ ਮਾਧਵ ਮਾਧ, ਮੋਹਣੀ ਆਪਣਾ ਰੂਪ ਜਣਾਇੰਦਾ। ਭਗਤ ਭਗਵੰਤ ਸਾਚੇ ਲਾਧ, ਮਿਲ ਮਿਲ ਆਪਣਾ ਸਗਨ ਮਨਾਇੰਦਾ। ਤੇਰੇ ਉਪਰ ਬਹਿ ਬਹਿ ਲਏ ਆਰਾਧ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਹੁਕਮ ਵਰਤੇ ਹਰਿ ਨਿਰੰਕਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਨਵ ਨੌਂ ਚਾਰ ਖੇਲ ਅਪਾਰ, ਅਪਰੰਪਰ ਆਪ ਕਰਾਈਆ। ਸੇਵਾ ਲਾ ਗੁਰ ਅਵਤਾਰ, ਤਿੰਨ ਪੰਜ ਤਿੰਨ ਤੇਈ ਏਕਾ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਹਰਿ ਨਿਰੰਕਾਰ, ਗੁਰ ਗੁਰ ਆਪਣਾ ਭੇਵ ਖੁਲਾਇੰਦਾ। ਧਰਨੀ ਤੇਰਾ ਲੇਖਾ ਅਪਰ ਅਪਾਰ, ਹਰਿ ਜੂ ਆਪਣੇ ਹੱਥ ਰਖਾਇੰਦਾ। ਫੁੱਲ ਫੁਲਵਾੜੀ ਮੌਲੇ ਰੁੱਤ ਬਹਾਰ, ਲੱਖ ਚੁਰਾਸੀ ਗੁਲਸ਼ਨ ਆਪ ਖਿਲਾਇੰਦਾ। ਨੌਂ ਖੰਡ ਪ੍ਰਿਥਮੀ ਵੇਖੇ ਵਾਰੋ ਵਾਰ, ਸੱਤ ਦੀਪ ਚਰਨਾਂ ਹੇਠ ਦਬਾਇੰਦਾ। ਸੇਵਾ ਕਰ ਕਰ ਗੁਰ ਅਵਤਾਰ, ਪੀਰ ਪੈਗ਼ੰਬਰ ਮੁਲਾਂ ਸ਼ੇਖ਼ ਮੁਸਾਇਕ ਤੇਰੀ ਗੋਦ ਬਹਾਇੰਦਾ। ਭਗਤ ਭਗਵੰਤ ਦੇ ਆਧਾਰ, ਸਚ ਆਧਾਰਤਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਇੰਦਾ। ਸਾਚੀ ਸਿਖਿਆ ਸ੍ਰੀ ਭਗਵੰਤ, ਹਰਿ ਹਰਿ ਆਪ ਜਣਾਈਆ। ਖੇਲਾਂ ਖੇਲ ਜੁਗਾ ਜੁਗੰਤ, ਜੁਗ ਜੁਗ ਵੇਸ ਵਟਾਈਆ। ਕਲਜੁਗ ਵੇਲਾ ਆਏ ਅੰਤ, ਅੰਤ ਆਵੇ ਸੱਚਾ ਮਾਹੀਆ। ਫੇਰ ਬਣਾਏ ਤੇਰੀ ਬਣਤ, ਆਪਣੀ ਹੱਥੀਂ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੁਣ ਦਏ ਸਮਝਾਈਆ। ਸੁਣਿਆ ਗੁਣ ਹਰਿ ਨਿਰੰਕਾਰ, ਧਰਨੀ ਨੈਣਾਂ ਨੀਰ ਵਹਾਇਆ। ਕਵਣ ਵੇਲਾ ਆਏ ਅੰਤ ਵਿਚ ਸੰਸਾਰ, ਸੰਸਾ ਮੇਰਾ ਦਏ ਗਵਾਇਆ। ਪਰਗਟ ਹੋਏ ਆਪ ਕਰਤਾਰ, ਨਿਰਗੁਣ ਆਪਣਾ ਰੂਪ ਵਟਾਇਆ। ਮੇਰਾ ਹੌਲਾ ਕਰੇ ਭਾਰ, ਦੁਖੀ ਦਰਦੀ ਦਰਦੀਆਂ
ਦਰਦ ਵੰਡਾਇਆ। ਮੇਰੀ ਸੁਣੇ ਆਣ ਪੁਕਾਰ, ਸਿਰ ਮੇਰੇ ਹੱਥ ਟਿਕਾਇਆ। ਮੇਰੇ ਉਤੇ ਔਣ ਗੁਰ ਅਵਤਾਰ, ਆਪੋ ਆਪਣੀ ਵੰਡ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਸੁਹਾਏ ਘਰ, ਮੇਰੇ ਬੰਕ ਦਏ ਵਡਿਆਇਆ। ਪੁਰਖ ਅਬਿਨਾਸ਼ੀ ਰਿਹਾ ਦੱਸ, ਸ਼ਬਦੀ ਸ਼ਬਦ ਸ਼ਬਦ ਜਣਾਈਆ। ਕਲਜੁਗ ਅੰਤਮ ਆਵਾਂ ਨੱਸ, ਨਿਰਗੁਣ ਰੂਪ ਵਟਾਈਆ। ਚਾਰ ਜੁਗ ਨੌਂ ਸੌ ਚੁਰਾਨਵੇਂ ਚੌਕੜੀ ਪਿਛਲਾ ਲਹਿਣਾਂ ਕਰਾਂ ਬਸ, ਅਗਲਾ ਆਪਣੇ ਹੱਥ ਰਖਾਈਆ। ਕਿਸੇ ਨਾ ਚਲੇ ਕੋਈ ਵਸ, ਸਭ ਦਾ ਲੇਖਾ ਦਿਆਂ ਮੁਕਾਈਆ। ਲੱਖ ਚੁਰਾਸੀ ਤ੍ਰੈਗੁਣ ਅੰਦਰ ਗਈ ਫਸ, ਫਾਂਸੀ ਸਕੇ ਨਾ ਕੋਇ ਕਟਾਈਆ। ਪਰਗਟ ਹੋਏ ਪੁਰਖ ਸਮਰਥ, ਸਮਰਥ ਆਪਣਾ ਗੁਣ ਦਏ ਸਮਝਾਈਆ। ਧਰਨੀ ਤੇਰਾ ਲੇਖਾ ਰੱਖੇ ਆਪਣੇ ਹੱਥ, ਸਾਢੇ ਤਿੰਨ ਤਿੰਨ ਵੰਡ ਵੰਡਾਈਆ। ਰਵਦਾਸ ਚੁਮਾਰਾ ਪਹਿਲੋਂ ਗਾ ਕੇ ਜਾਏ ਜਸ, ਜਸ ਹਰਿ ਹਰਿ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਹਰਿ ਵਡਿਆਈਆ। ਸਾਢੇ ਤਿੰਨ ਹੱਥ ਤੇਰੀ ਵੰਡ, ਹਰਿ ਜੂ ਹਰਿ ਹਰਿ ਆਪ ਜਣਾਇੰਦਾ । ਜਨ ਭਗਤਾਂ ਦੇਵੇ ਇਕ ਅਨੰਦ, ਅਨੰਦ ਅਨੰਦ ਵਿਚ ਰਖਾਇੰਦਾ। ਕਲਜੁਗ ਅੰਤਮ ਲੱਖ ਚੁਰਾਸੀ ਦੇਵੇ ਕੰਡ, ਆਪਣਾ ਕੰਢਾ ਪਾਰ ਨਾ ਕਿਸੇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਸਮਝਾਇੰਦਾ। ਭੇਵ ਅਭੇਦ ਲੈਣਾ ਜਾਣ, ਆਦਿ ਪੁਰਖ ਆਦਿ ਜਣਾਈਆ। ਕਲਜੁਗ ਅੰਤ ਪਰਗਟ ਹੋਏ ਸ੍ਰੀ ਭਗਵਾਨ, ਭਗਵਨ ਆਪਣਾ ਰੂਪ ਵਟਾਈਆ। ਸਭ ਦਾ ਲਹਿਣਾ ਦੇਣਾ ਚੁਕਾਏ ਆਣ, ਲੇਖਾ ਸਭ ਦੀ ਝੋਲੀ ਪਾਈਆ। ਕਰੇ ਖੇਲ ਆਪ ਮਹਾਨ, ਵੇਦ ਸ਼ਾਸਤਰ ਭੇਵ ਨਾ ਜਾਣੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਮਾਣ ਵਡਿਆਈਆ। ਦੇਵੇ ਵਡਿਆਈ ਵਡਾ ਵਡ, ਹਰਿ ਜੂ ਆਪਣੀ ਦਇਆ ਕਮਾਇੰਦਾ। ਆਪਣੇ ਵਿਚੋਂ ਆਪਣੇ ਭਗਤ ਕੱਢ, ਲੋਕਮਾਤ ਜਨਮ ਦਿਵਾਇੰਦਾ। ਲੱਖ ਚੁਰਾਸੀ ਅੰਤਮ ਲਏ ਛੱਡ, ਨਾਤਾ ਨਾਲ ਨਾ ਕਿਸੇ ਜੁੜਾਇੰਦਾ। ਜਨ ਭਗਤਾਂ ਦੇ ਕੇ ਆਪਣਾ ਅੱਧ, ਅੱਧ ਸੀਸ ਉਤੋਂ ਵਾਰ ਵਖਾਇੰਦਾ। ਧਰਨੀ ਤੇਰੇ ਉਪਰ ਸਦ, ਤੇਰੀ ਗੋਦ ਸੁਹਾਇੰਦਾ। ਅੰਮ੍ਰਿਤ ਜਾਮ ਪਿਆਏ ਮਦਿ, ਦੂਜਾ ਨਸ਼ਾ ਨਾ ਕੋਇ ਚੜ੍ਹਾਇੰਦਾ। ਏਕਾ ਨਾਦ ਜਾਏ ਵਜ, ਅਨਹਦ ਰਾਗੀ ਰਾਗ ਅਲਾਇੰਦਾ। ਜੋ ਘੜਿਆ ਸੋ ਜਾਏ ਭੱਜ, ਥਿਰ ਕੋਇ ਰਹਿਣ ਨਾ ਪਾਇੰਦਾ। ਭਗਤ ਭਗਵੰਤ ਦੋਵੇਂ ਬਹਿਣ ਸਜ, ਸਾਖ਼ਯਾਤ ਆਪਣਾ ਰੂਪ ਵਟਾਇੰਦਾ। ਅੰਤਮ ਰੱਖੇ ਤੇਰੀ ਲਜ, ਪਰਦਾ ਆਪਣਾ ਉਪਰ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਆਪ ਵਖਾਇੰਦਾ। ਸਾਚੀ ਸਿਖਿਆ ਸਾਖ਼ਯਾਤ, ਹਰਿ ਜੂ ਹਰਿ ਜਣਾਈਆ। ਕਲਜੁਗ ਅੰਤਮ ਕਰੇ ਖੇਲ ਤਮਾਸ਼, ਭੇਵ ਅਭੇਦਾ ਆਪ ਖੁਲ੍ਹਾਈਆ। ਜਨ ਭਗਤਾਂ ਕਰੇ ਪੂਰੀ ਆਸ, ਤੇਰੀ ਆਸਾ ਨਾਲ ਮਿਲਾਈਆ। ਪੁਰਖ ਅਬਿਨਾਸ਼ੀ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਬੇਪਰਵਾਹੀਆ। ਨਾਤਾ ਤੋੜ ਪ੍ਰਿਥਮੀ ਅਕਾਸ਼, ਮੰਡਲ ਮੰਡਪ ਡੇਰਾ ਢਾਹੀਆ। ਸਾਚਾ ਸਾਜਣ ਲਏ ਸਾਜ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਖ਼ਸ਼ੇ ਸਰਨ ਸੱਚੀ ਸਰਨਾਈਆ। ਸਾਚੀ ਸਰਨ ਦੇਵੇ ਭਗਵਾਨ, ਅੰਤ ਅੰਤ ਆਪ ਸਮਝਾਇੰਦਾ। ਕਲਜੁਗ ਵੇਖੇ ਮਾਰ ਧਿਆਨ, ਧਿਆਨ ਧਿਆਨ ਨਾਲ ਮਿਲਾਇੰਦਾ। ਭਗਤ ਭਗਵੰਤ ਕਰੇ ਪਰਵਾਨ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਸਚਖੰਡ ਦਾ ਸਚ ਨਿਸ਼ਾਨ,
ਧਰਨੀ ਧਰਤ ਧਵਲ ਉਪਰ ਆਪ ਬਣਾਇੰਦਾ। ਅੰਦਰ ਵੜ ਵੇਖੇ ਵਡ ਮਿਹਰਵਾਨ, ਮਿਹਰ ਨਜ਼ਰ ਇਕ ਉਠਾਇੰਦਾ। ਚਾਰ ਕੁੰਟ ਦਿਸੇ ਬੀਆਬਾਨ, ਨਵ ਨੌਂ ਅੰਧੇਰਾ ਛਾਇੰਦਾ। ਚਾਰੇ ਖਾਣੀ ਹੋਏ ਵੈਰਾਨ, ਬੂਟਾ ਮਾਤ ਨਾ ਕੋਇ ਲਗਾਇੰਦਾ। ਭਗਤਾਂ ਮਿਲੇ ਆਪ ਭਗਵਾਨ, ਭਾਗ ਧਰਤ ਉਪਰ ਵਖਾਇੰਦਾ। ਜੁਗ ਜੁਗ ਦੀ ਲੱਗੀ ਬੁੱਝੇ ਆਗ, ਅਗਨੀ ਤਤ ਨਾ ਕੋਇ ਵਖਾਇੰਦਾ। ਸੰਤ ਸੁਹੇਲੇ ਬਣਾਏ ਸੱਜਣ ਸਾਕ, ਦੂਜਾ ਨਾਤਾ ਤੋੜ ਤੁੜਾਇੰਦਾ। ਘਰ ਮਿਲੇ ਰਸੂਲ ਪਾਕ, ਪਾਕੀ ਪਾਕ ਖ਼ਾਕ ਸੁਹਾਇੰਦਾ। ਸਚਖੰਡ ਦੁਆਰਾ ਖੋਲ੍ਹੇ ਤਾਕ, ਚਾਰ ਕੁੰਟ ਅੰਧੇਰ ਮਿਟਾਇੰਦਾ। ਇਕ ਜਣਾਏ ਭਵਿਖਤ ਵਾਕ, ਨਾਮ ਨਗਾਰਾ ਇਕ ਵਜਾਇੰਦਾ। ਪਰਗਟ ਹੋ ਸਾਖ਼ਯਾਤ, ਸਾਖੀ ਆਪਣੀ ਆਪ ਸੁਣਾਇੰਦਾ। ਦੋ ਜਹਾਨਾਂ ਹਰਿ ਜੂ ਗਾਥ, ਅੱਖਰ ਵੱਖਰ ਆਪ ਪੜ੍ਹਾਇੰਦਾ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਪਰਦਾ ਲਏ ਢਾਕ, ਪਤ ਭਗਤਾਂ ਹੱਥ ਰਖਾਇੰਦਾ।
੧੪ ਜੇਠ ਵੀਹ ਸੌ ਉਨੀ ਬਿਕਰਮੀ ਕਰਤਾਰ ਚੰਦ ਦੇ ਗ੍ਰਹਿ ਧਿੰਗਾਲੀ ਜੰਮੂ
ਪ੍ਰਭ ਚਰਨ ਮੇਰੀ ਨਿਮਸਕਾਰਾ, ਧਰਤ ਧਵਲ ਖ਼ੁਸ਼ੀ ਮਨਾਈਆ। ਚਰਨ ਧਰਿਆ ਵਿਚ ਸੰਸਾਰਾ, ਕਿਰਪਾ ਕਰ ਬੇਪਰਵਾਹੀਆ। ਨਿਮਾਣਿਆਂ ਮਿਲਿਆ ਇਕ ਸਹਾਰਾ, ਆਸ ਨਿਰਾਸ ਨਾ ਕੋਇ ਰਖਾਈਆ। ਡੁਬਦਿਆਂ ਮਿਲਿਆ ਅੰਤ ਕਿਨਾਰਾ, ਸਾਚੇ ਤੱਟ ਮਿਲੇ ਵਡਿਆਈਆ। ਨਾਤਾ ਛੁਟਿਆ ਝੂਠੇ ਯਾਰਾ, ਸੱਯਾ ਏਕਾ ਮੇਲ ਮਿਲਾਈਆ। ਨੇਤਰ ਨੈਣ ਕੀਆ ਦੀਦਾਰਾ, ਦਰ ਦੁਆਰ ਦਰਸ਼ਨ ਪਾਈਆ। ਗੀਤ ਗਾ ਸੁਹਾਗੀ ਵਾਰਾ, ਸਾਚਾ ਢੋਲਾ ਮੇਲ ਮਿਲਾਈਆ। ਪਾਇਆ ਪੁਰਖ ਏਕੰਕਾਰਾ, ਪੁਰਖੋਤਮ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣੀ ਸਾਚੀ ਸਰਨ ਸਰਨਾਈਆ। ਸਰਨ ਮਿਲੀ ਸਰਨਾਗਤ, ਗਤ ਆਪਣੀ ਨਾ ਕੋਇ ਰਖਾਈਆ। ਪਾਰਬ੍ਰਹਮ ਪ੍ਰਭ ਕਮਲਾਪਤ, ਕਮਲੀ ਕੋਝੀ ਗਲੇ ਲਗਾਈਆ। ਲੇਖੇ ਲੱਗੀ ਗੋਬਿੰਦ ਦੁਲਾਰੇ ਰੱਤ, ਰੱਤੀ ਰੱਤ ਮੇਰੀ ਕੀਮਤ ਪਾਈਆ। ਬੀਜ ਬਿਜਾਇਆ ਸਾਚੇ ਵਤ, ਕਿਰਪਾ ਕਰੀ ਬੇਪਰਵਾਹੀਆ। ਬੂਟਾ ਮੌਲਿਆ ਸਾਢੇ ਤਿੰਨ ਹੱਥ, ਵੰਡਨ ਵੰਡ ਇਕ ਵਖਾਈਆ। ਅੱਗੇ ਪਿਛੇ ਸੱਥਰ ਘਤ, ਹਰਿ ਜੂ ਆਪਣੀ ਸੇਜ ਸੁਹਾਈਆ। ਅੰਦਰ ਵੜ ਪੁਰਖ ਸਮਰਥ, ਮੇਰੀ ਬਣਤ ਬਣਾਈਆ। ਮਾਣ ਤੋੜ ਉਚੇ ਟਿੱਲੇ ਪਰਬਤ, ਪਰਮ ਪੁਰਖ ਖੇਲ ਖਲਾਈਆ। ਸਾਚਾ ਮਾਰਗ ਇਕੋ ਦੱਸ, ਸਿਖਿਆ ਸਾਚੀ ਕਰੇ ਪੜ੍ਹਾਈਆ। ਨਿਰਗੁਣ ਸਰਗੁਣ ਹੋ ਹੋ ਵਸ, ਸਰਗੁਣ ਆਪਣਾ ਮੇਲ ਮਿਲਾਈਆ। ਅੰਮ੍ਰਿਤ ਸਰੋਵਰ ਸਾਚਾ ਰਸ, ਬਣ ਰਸੀਆ ਰਸ ਚਖਾਈਆ । ਲੱਖ ਚੁਰਾਸੀ ਵਿਚੋਂ ਕਰ ਕਰ ਵੱਖ, ਵੱਖਰੀ ਆਪਣੀ ਗੰਢ ਬੰਧਾਈਆ। ਭਗਤ ਭਗਵੰਤ ਕਰ ਪਰਤੱਖ, ਪਾਰਖੂ ਆਪਣਾ ਵੇਸ ਵਖਾਈਆ। ਮੇਰੇ ਉਪਰ ਬਹਿ ਬਹਿ ਗਾਏ ਜਸ, ਸਿਫ਼ਤ ਸਾਲਾਹ ਸੱਚੀ ਸਾਲਾਹੀਆ। ਮੇਰੀ ਅੰਤਮ ਪੂਰੀ ਕਰੇ ਆਸ, ਹਿਰਸ ਹਵਸ ਨਾ ਕੋਇ ਵਧਾਈਆ। ਕੂੜੀ ਕਿਰਿਆ ਤੁਟਾ ਫ਼ਾਸ, ਫਾਸੀ ਅਵਰ ਨਾ ਕੋਇ ਚੜ੍ਹਾਈਆ। ਚਰਨਾਂ ਹੇਠਾਂ ਰਖਾਇਆ ਪ੍ਰਿਥਮੀ ਆਕਾਸ਼, ਆਕਾਸ਼ ਚਰਨਾਂ ਹੇਠ ਦਬਾਈਆ। ਜਨ ਭਗਤਾਂ ਪਿਛੇ ਆਇਆ ਖ਼ਾਸ, ਖ਼ਾਹਿਸ਼ ਮੇਰੀ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਬਣਤ ਅੰਤ ਬਣਾਈਆ। ਮੇਰੀ ਬਣਤ ਗਈ ਬਣ, ਹਰਿ ਜੂ ਹਰਿ ਹਰਿ ਆਪ ਬਣਾਇੰਦਾ। ਆਪਣਾ ਢੋਲਾ ਰਾਗ ਸੁਣਾਇਆ ਕੰਨ,
ਸਾਚਾ ਸੋਹਲਾ ਆਪ ਜਣਾਇੰਦਾ। ਸਾਂਤਕ ਸਤਿ ਹੋਇਆ ਤਨ, ਸੀਤਲ ਧਾਰ ਇਕ ਵਹਾਇੰਦਾ। ਕੂੜ ਕੁੜਿਆਰਾ ਦੇਵੇ ਡੰਨ, ਨਾਮ ਖੰਡਾ ਇਕ ਚਮਕਾਇੰਦਾ। ਕਾਚੀ ਮਾਟੀ ਭਾਂਡਾ ਦੇਵੇ ਭੰਨ, ਭੰਨਣਹਾਰਾ ਫੇਰਾ ਪਾਇੰਦਾ। ਕਿਰਪਾ ਕਰ ਸ੍ਰੀ ਭਗਵਨ, ਸ੍ਰੀ ਧਰ ਆਪਣੇ ਰੰਗ ਰੰਗਾਇੰਦਾ। ਲੋਕਮਾਤ ਬਣ ਜਨਨੀ ਜਨ, ਜਨ ਆਪਣੇ ਆਪ ਪਰਗਟਾਇੰਦਾ। ਏਕਾ ਦੇ ਨਾਮ ਧੰਨ, ਧੰਨ ਖ਼ਜ਼ਾਨਾ ਆਪ ਲੁਟਾਇੰਦਾ। ਏਕਾ ਰਾਗ ਸੁਣਾਏ ਕੰਨ, ਨਾਦੀ ਨਾਦ ਆਪ ਵਜਾਇੰਦਾ। ਏਕਾ ਨੂਰ ਚੜ੍ਹਾਏ ਚੰਨ, ਪਰਕਾਸ਼ ਪਰਕਾਸ਼ ਆਪ ਵਖਾਇੰਦਾ। ਏਕਾ ਬੇੜਾ ਦੇਵੇ ਬੰਨ੍ਹ, ਬੇੜਾ ਆਪਣੇ ਕੰਧ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਆਪ ਉਠਾਇੰਦਾ। ਮਿਹਰ ਨਜ਼ਰ ਰੱਖ ਕਰਤਾਰ, ਕਰਤੇ ਮੇਰੀ ਬਣਤ ਬਣਾਈਆ। ਜੁਗ ਜੁਗ ਦਾ ਦਰਦ ਨਿਵਾਰ, ਦੁੱਖ ਸੁਖ ਵਿਚ ਬਦਲਾਈਆ। ਕਰਮ ਕਾਂਡ ਕਰ ਕਰ ਪਾਰ, ਨਿਹਕਰਮੀ ਦਇਆ ਕਮਾਈਆ। ਵਰਨ ਬਰਨ ਕਰ ਖ਼ੁਵਾਰ, ਸਾਚੀ ਸਰਨ ਇਕ ਜਣਾਈਆ। ਲਹਿਣਾ ਚੁਕਾ ਗੁਰ ਅਵਤਾਰ, ਪੀਰ ਪੈਗ਼ੰਬਰ ਖਾਤਾ ਦਏ ਮੁਕਾਈਆ। ਸਾਚਾ ਸਾਕਾ ਏਕੰਕਾਰ, ਸਾਚੀ ਸਿਖਿਆ ਕਰੇ ਪੜ੍ਹਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਬੇਪਰਵਾਹ ਇਕ ਅਖਵਾਈਆ। ਨਿਰਗੁਣ ਸਰਗੁਣ ਕਰੇ ਪਿਆਰ, ਸਰਗੁਣ ਨਿਰਗੁਣ ਲਏ ਮਿਲਾਈਆ। ਨਾਮ ਵਜਾਏ ਇਕ ਸਤਾਰ, ਸਤਿ ਸਤਿਵਾਦੀ ਰਾਗ ਅਲਾਈਆ। ਭਵਜਲ ਕਰਨਹਾਰਾ ਪਾਰ, ਭੈ ਭਿਆਨਕ ਹੋਏ ਸਹਾਈਆ। ਬੋਧ ਅਗਾਧੀ ਇਕ ਜੈਕਾਰ, ਜੈ ਜੈਕਾਰਾ ਦਏ ਸੁਣਾਈਆ। ਰਾਗੀ ਨਾਦੀ ਵਸੇ ਬਾਹਰ, ਬੇਅੰਤ ਵਡ ਵਡਿਆਈਆ। ਗ਼ਰੀਬ ਨਿਮਾਣਿਆਂ ਸੁਣੇ ਪੁਕਾਰ, ਸੁਣ ਸੁਣ ਆਪਣਾ ਫੇਰਾ ਪਾਈਆ। ਮੈਂ ਅੰਤਮ ਰੋਵਾਂ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਖੁਲ੍ਹੀ ਮੀਂਢੀ ਹੋਈ ਬੇਹਾਲ, ਸਾਚਾ ਸੀਸ ਨਾ ਕੋਇ ਗੁੰਦਾਈਆ। ਚਾਰੋਂ ਕੁੰਟ ਕੂੜ ਕੁੜਿਆਰਾ ਕਲਜੁਗ ਕੂਕੇ ਕਾਲ, ਕਾਲ ਦੁਹਾਈ ਰਹੀ ਸੁਣਾਈਆ। ਕੋਈ ਨਜ਼ਰ ਨਾ ਆਵੇ ਸਾਚਾ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਪੁਰਖ ਅਬਿਨਾਸ਼ੀ ਹੋ ਕਿਰਪਾਲ, ਕਿਰਪਨ ਆਪਣੀ ਦਇਆ ਕਮਾਈਆ। ਭਗਤ ਭਗਵੰਤ ਲਏ ਉਠਾਲ, ਉਠ ਉਠ ਆਪਣੀ ਸੇਵ ਕਮਾਈਆ। ਨਾਤਾ ਤੋੜ ਸ਼ਾਹ ਕੰਗਾਲ, ਸ਼ਹਿਨਸ਼ਾਹੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲੇ ਅੰਤ ਹੋਇਆ ਸਹਾਈਆ। ਵੇਲੇ ਅੰਤ ਹੋ ਸਹਾ, ਸੱਯਾ ਆਪਣੀ ਦਇਆ ਕਮਾਇੰਦਾ। ਨਿਰਗੁਣ ਹੋ ਹੋ ਪਕੜੀ ਬਾਂਹ, ਸਰਗੁਣ ਨਜ਼ਰ ਕਿਸੇ ਨਾ ਆਇੰਦਾ। ਜਿਸ ਨੇ ਸੱਥਰ ਦਿਤਾ ਵਛਾ, ਸੋ ਅੰਤਮ ਆਪ ਉਠਾਇੰਦਾ। ਜਿਸ ਨੇ ਖੇਲ ਦਿਤਾ ਕਰਾ, ਸੋ ਅੰਤਮ ਵੇਖ ਵਖਾਇੰਦਾ। ਜਿਸ ਨੇ ਹੁਕਮ ਦਿਤਾ ਵਰਤਾ, ਸੋ ਹੁਕਮੇ ਅੰਦਰ ਵੰਡ ਵੰਡਾਇੰਦਾ। ਨਵ ਨੌਂ ਚਾਰ ਡੇਰਾ ਢਾਹ, ਡੇਰਾ ਆਪਣਾ ਆਪ ਬਣਾਇੰਦਾ। ਸਾਚੇ ਤਖ਼ਤ ਬੈਠ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਰੂਪ ਵਟਾਇੰਦਾ। ਭਗਤ ਦੁਆਰਾ ਇਕ ਵਸਾ, ਵਸ ਘਰ ਆਪਣੇ ਸੋਭਾ ਪਾਇੰਦਾ। ਮੇਰੀ ਕੁੱਖ ਦਿਤੀ ਸੁਹਾ, ਉਜਲ ਮੁਖ ਮੁਖ ਵਖਾਇੰਦਾ। ਮੇਰਾ ਦੁਖੜਾ ਦਿਤਾ ਗਵਾ, ਰੋਗ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਿਰ ਆਪਣਾ ਹੱਥ ਟਿਕਾਇੰਦਾ । ਮੇਰਾ ਦੁਖੜਾ ਹੋਇਆ ਦੂਰ, ਧਵਲ ਘਰ ਘਰ ਰਹੀ ਸੁਣਾਈਆ। ਮੇਰੀ ਆਸਾ ਹੋਈ ਪੂਰ, ਤ੍ਰਿਸ਼ਨਾ ਅਵਰ ਨਾ ਕੋਇ ਵਧਾਈਆ। ਮੇਰਾ ਨਾਤਾ ਤੁਟਾ ਕੂੜ, ਕੂੜੀ ਕਿਰਿਆ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਮਿਲੀ ਚਰਨ ਧੂੜ, ਧੂੜੀ ਟਿੱਕਾ ਮਸਤਕ ਲਾਈਆ। ਮੇਰੀ
ਚੋਲੀ ਚੜ੍ਹਿਆ ਰੰਗ ਗੂੜ੍ਹ, ਗੂੜ੍ਹਾ ਰੰਗ ਉਤਰ ਕਦੇ ਨਾ ਜਾਈਆ । ਮੇਰਾ ਭੰਡਾਰਾ ਹੋਇਆ ਭਰਪੂਰ, ਨਿਖੁਟ ਕਦੇ ਨਾ ਜਾਈਆ। ਮੇਰੇ ਪਿਛਲੇ ਬਖ਼ਸ਼ੇ ਸਰਬ ਕਸੂਰ, ਸਿਰ ਮੇਰੇ ਹੱਥ ਰਖਾਈਆ। ਮੇਰਾ ਠੰਡਾ ਕੀਤਾ ਤਪਦਾ ਤੰਦੂਰ, ਅਗਨੀ ਤਤ ਤਤ ਬੁਝਾਈਆ। ਇਕ ਵਖਾਇਆ ਸਚ ਜ਼ਹੂਰ, ਜ਼ਾਹਰਾ ਆਪਣਾ ਨੂਰ ਪਰਗਟਾਈਆ। ਜਿਸ ਦੀ ਸੋ ਸੁਣਦੀ ਰਹੀ ਦਿਸਦਾ ਦੂਰ, ਸੋ ਨੇੜੇ ਆਇਆ ਚਲ ਕੇ ਮਾਹੀਆ। ਜਨ ਭਗਤਾਂ ਮਿਲੇ ਆਪ ਜ਼ਰੂਰ, ਜ਼ਰੂਰਤ ਸਭ ਦੀ ਪੂਰ ਕਰਾਈਆ। ਮੇਰਾ ਕਲਜੁਗ ਅੰਤਮ ਤੁਟਾ ਗ਼ਰੂਰ, ਨਿਉਂ ਨਿਉਂ ਆਪਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਤ੍ਰਿਖਾ ਅਗਨ ਬੁਝਾਈਆ। ਤ੍ਰਿਖਾ ਅਗਨੀ ਬੁਝੀ ਪਿਆਸ, ਸਾਂਤਕ ਸਤਿ ਸਤਿ ਵਰਤਾਇਆ। ਪੁਰਖ ਅਬਿਨਾਸ਼ੀ ਖੇਲ ਤਮਾਸ਼, ਲੋਕਮਾਤ ਆਪ ਰਚਾਇਆ। ਜਨ ਭਗਤਾਂ ਹੋ ਹੋ ਦਾਸੀ ਦਾਸ, ਘਰ ਘਰ ਆਪਣਾ ਰਾਗ ਸੁਣਾਇਆ। ਮੈਂ ਵੇਖਾਂ ਆਸ ਪਾਸ, ਅੰਦਰ ਬਾਹਰ ਗੁਪਤ ਜ਼ਾਹਰ, ਨਿਰਗੁਣ ਆਪਣਾ ਡੇਰਾ ਲਾਇਆ। ਜਨ ਭਗਤਾਂ ਪਿਛੇ ਕਰੇ ਮੇਰੀ ਬੰਦ ਖ਼ਲਾਸ, ਬੰਦੀਖ਼ਾਨਾ ਦਏ ਤੁੜਾਇਆ। ਮੇਰਾ ਕਾਰਜ ਆਇਆ ਰਾਸ, ਕਰਤਾ ਕੀਮਤ ਲਏ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਮੇਲੇ ਆਪਣੇ ਦਰ, ਦਰ ਭਗਤਾਂ ਇਕ ਸੁਹਾਇਆ। ਭਗਤਾਂ ਦਰ ਪੁਨੀ ਆਸ, ਆਸਾ ਪੂਰਨ ਹਰਿ ਰਘੁਰਾਈਆ। ਸਮਝ ਵਿਚ ਨਾ ਆਏ ਕਿਆਸ, ਬੇਸਮਝ ਦਏ ਦੁਹਾਈਆ। ਗੁਰਮੁਖ ਪਰਗਟਾਏ ਆਪਣੀ ਸ਼ਾਖ਼, ਸ਼ਨਾਖ਼ਤ ਆਪਣੇ ਹੱਥ ਰਖਾਈਆ। ਲੱਖ ਚੁਰਾਸੀ ਵਿਚੋਂ ਲੁਕ ਲੁਕ ਰਿਹਾ ਰਾਖ, ਰਾਖੀ ਕਰ ਕਰ ਖ਼ੁਸ਼ੀ ਮਨਾਈਆ। ਕਿਸ ਨੂੰ ਸੱਚੀ ਦੱਸਾਂ ਬਾਤ, ਸੁਣਨ ਵਾਲਾ ਨਜ਼ਰ ਕੋਇ ਨਾ ਆਈਆ। ਰਸਨਾ ਸਾਰੇ ਮੈਨੂੰ ਕਹਿੰਦੇ ਧਰਤ ਮਾਤ, ਮੇਰੇ ਉਤੇ ਬਹਿ ਬਹਿ ਵਿਭਚਾਰ ਰਹੇ ਕਮਾਈਆ। ਚਾਰ ਵਰਨ ਦੀ ਕੂੜੀ ਜਮਾਤ, ਜ਼ਾਮਨ ਨਜ਼ਰ ਕੋਇ ਨਾ ਆਈਆ। ਪੀਰ ਪੈਗ਼ੰਬਰ ਗੌਂਦੇ ਰਹੇ ਭਾਂਤ ਭਾਂਤ, ਮੇਰੇ ਉਪਰ ਵੰਡ ਵੰਡਾਈਆ। ਮੱਕਾ ਕਾਅਬਾ ਬਣ ਬਣ ਖ਼ਾਤ, ਖ਼ਾਤਾ ਜੀਵਾਂ ਰਿਹਾ ਜਣਾਈਆ। ਬਿਨ ਪੁਰਖ ਅਬਿਨਾਸ਼ੀ ਕੋਈ ਨਾ ਦੇਵੇ ਸਾਂਤ, ਗੁਰ ਅਵਤਾਰ ਆਪਣੀ ਆਪਣੀ ਵੰਡ ਗਏ ਵੰਡਾਈਆ। ਦੀਨ ਮਜ਼੍ਹਬ ਬੰਨ੍ਹ ਬੰਨ੍ਹ ਨਾਤ, ਨਾਤਾ ਆਪਣੇ ਸੰਗ ਰਖਾਈਆ। ਪਾਰਬ੍ਰਹਮ ਦੀ ਗਾ ਗਾ ਗਾਥ, ਸੇਵਾ ਸਚ ਸਚ ਕਮਾਈਆ। ਅੰਤਮ ਸਾਰੇ ਗਏ ਖ਼ਾਲੀ ਹਾਥ, ਲਿਖਤ ਪੜ੍ਹਤ ਸੰਗ ਨਾ ਕੋਇ ਲੈ ਜਾਈਆ। ਮੇਰੇ ਉਤੇ ਮੇਰੀ ਧੂੜੀ ਲੈ ਲੈ ਟੇਕਦੇ ਰਹੇ ਮਸਤਕ ਮਾਥ, ਸ੍ਰੀ ਭਗਵਾਨ ਇਕੋ ਓਟ ਰਖਾਈਆ। ਪੁਰਖ ਅਬਿਨਾਸ਼ੀ ਅੰਤ ਬਣਾਈ ਢੇਰੀ ਖ਼ਾਕ, ਖ਼ਾਕ ਮੇਰੀ ਝੋਲੀ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਤ ਨਵੇਂ ਬਣੌਂਦੀ ਰਹੀ ਸਾਕ, ਪਿਛਲਾ ਨਾਤਾ ਨਾ ਕਿਸੇ ਜਣਾਈਆ। ਕਲਜੁਗ ਅੰਤਮ ਇਕੋ ਮਿਲਿਆ ਰਸੂਲ ਪਾਕ, ਰਹਿਮਤ ਆਪਣੀ ਰਿਹਾ ਕਮਾਈਆ। ਪੁਰਖ ਅਬਿਨਾਸ਼ੀ ਖੋਲ੍ਹ ਵਖਾਇਆ ਸਾਚਾ ਤਾਕ, ਦਰ ਦੀਵਾਰ ਨਜ਼ਰ ਕੋਇ ਨਾ ਆਈਆ। ਨੈਣ ਨੇਤਰ ਉਠ ਕੇ ਵੇਖਿਆ ਝਾਕ, ਨਿਰਗੁਣ ਨੂਰ ਡਗਮਗਾਈਆ। ਚਰਨ ਕਵਲ ਕੋਟਨ ਕੋਟ ਗੁਰ ਅਵਤਾਰ, ਕਰ ਕਰ ਬੈਠੇ ਆਸ, ਆਸਾ ਵਿਚ ਧਿਆਨ ਲਗਾਈਆ। ਹੌਲੀ ਹੌਲੀ ਮੈਂ ਵੀ ਗਈ ਫਸ, ਦੋਏ ਜੋੜ ਜੋੜ ਸੀਸ ਝੁਕਾਈਆ। ਕਰਵਟ ਬਦਲ ਪੁਰਖ ਅਬਿਨਾਸ਼, ਧੁਰ ਫ਼ਰਮਾਣਾ ਦਿਤਾ ਸੁਣਾਈਆ। ਤੇਰੇ ਉਤੇ ਮੇਰੀ ਰਾਸ, ਮੰਡਲ ਆਪਣਾ ਦਏ ਵਡਿਆਈਆ। ਭਗਤ ਦੁਆਰਾ ਬਣੇ ਸਾਖ਼ਯਾਤ, ਸਖੀ ਤੇਰਾ ਸੰਗ ਨਿਭਾਈਆ। ਭਗਤ ਭਗਵਾਨ ਦੇਵੇ ਦਾਤ, ਬਣ ਦਾਤਾ ਆਪ ਵਰਤਾਈਆ। ਵਰਨ ਬਰਨ ਦੱਬੇ ਤੇਰੇ ਡੂੰਘੇ
ਖਾਤ, ਖਾਤਾ ਫੇਰ ਨਾ ਕੋਇ ਫੁਲਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਤੇਰੇ ਉਪਰ ਬਣਾਏ ਸਚ ਜਮਾਤ, ਏਕਾ ਅੱਖਰ ਕਰੇ ਪੜ੍ਹਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਝੋਲੀ ਪਾਏ ਗਾਥ, ਖ਼ਾਲੀ ਝੋਲੀ ਆਪ ਭਰਾਈਆ। ਭਗਤ ਦੁਆਰੇ ਜਾ ਕੇ ਟੇਕਣਾ ਮਾਥ, ਮਸਤਕ ਨਿਉਂ ਨਿਉਂ ਸੀਸ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਭਗਤਾਂ ਸੰਗ ਵਖਾਈਆ ।
੧੪ ਜੇਠ ੨੦੧੯ ਬਿਕਰਮੀ ਗੁਰਮੁਖ ਸਿੰਘ ਦੇ ਗ੍ਰਹਿ ਧਿੰਗਾਲੀ ਜੰਮੂ
ਕਿਰਪਾ ਕਰ ਸ੍ਰੀ ਭਗਵਾਨ, ਇਕੋ ਤੇਰੀ ਓਟ ਤਕਾਈਆ। ਤੇਰੇ ਭਗਤ ਕਰਨ ਪਰਵਾਨ, ਮੇਰੀ ਘਾਲ ਲੇਖੇ ਪਾਈਆ। ਮੈਂ ਜਾਵਾਂ ਬਣ ਨਿਧਾਨ, ਬਾਲੀ ਬੁੱਧ ਰੂਪ ਵਟਾਈਆ। ਦੂਰੋਂ ਵੇਖਾਂ ਸਚ ਨਿਸ਼ਾਨ, ਸਤਿ ਸਤਿਵਾਦੀ ਰਿਹਾ ਝੁਲਾਈਆ। ਦਰ ਚਰਨੀਂ ਡਿਗਾਂ ਆਣ, ਮਾਣ ਤਾਣ ਨਾ ਕੋਇ ਵਡਿਆਈਆ। ਮੈਂ ਦੇ ਕੇ ਆਵਾਂ ਆਪਣਾ ਸਚ ਬਿਆਨ, ਬਿਆਨਾ ਆਪਣਾ ਆਪ ਭੇਟ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੇ ਸਾਹਿਬ ਸੱਚੇ ਗੁਸਾਈਂਆ। ਸਚ ਦੁਆਰੇ ਜਾਵਾਂ ਨੱਠ, ਬਣ ਪਾਂਧੀ ਪੰਧ ਮੁਕਾਈਆ। ਤੇਰੇ ਭਗਤਾਂ ਵੇਖਾਂ ਸਚ ਇਕੱਠ, ਕਿਸ ਬਿਧ ਬੈਠੇ ਡੇਰਾ ਲਾਈਆ। ਕਵਣ ਜਾਪ ਰਹੇ ਜਪ, ਜਪ ਜਪ ਆਪਣੀ ਖ਼ੁਸ਼ੀ ਮਨਾਈਆ। ਕਵਣ ਧਾਮ ਉਤਰੇ ਤਪ, ਅਗਨੀ ਤਪਸ਼ ਦਏ ਬੁਝਾਈਆ। ਕਵਣ ਵੇਲਾ ਰੱਖੇਂ ਪਤ, ਸਿਰ ਆਪਣਾ ਹੱਥ ਟਿਕਾਈਆ। ਕਵਣ ਗੀਤ ਗਾਵਾਂ ਜਸ, ਢੋਲਾ ਤੇਰੇ ਨਾਮ ਸੁਣਾਈਆ। ਕਵਣ ਦੁਆਰੇ ਜਾਵਾਂ ਵਸ, ਵਸ ਵਸ ਖ਼ੁਸ਼ੀ ਮਨਾਈਆ। ਚਾਰ ਜੁਗ ਨੌਂ ਖੰਡ ਪ੍ਰਿਥਮੀ ਰਹੀ ਨਿਰਾਸ, ਆਸਾ ਪੂਰ ਨਾ ਕੋਇ ਕਰਾਈਆ। ਮੇਰਾ ਸੀਨਾ ਹੋਇਆ ਪਾਸ਼, ਪਾਸ਼ ਚਾਰ ਕੁੰਟ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸਾਚਾ ਘਰ, ਜਿਸ ਘਰ ਮਿਲੇ ਸਚ ਵਡਿਆਈਆ। ਸਾਚਾ ਘਰ ਸਚ ਮਹੱਲਾ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਨੌਂ ਖੰਡ ਪ੍ਰਿਥਮੀ ਵਿਚ ਇਕ ਇਕੱਲਾ, ਦੂਜਾ ਨਜ਼ਰ ਕੋਇ ਨਾ ਆਇੰਦਾ। ਹੇਠਾਂ ਉਪਰ ਪੁਰਖ ਅਬਿਨਾਸ਼ੀ ਏਕਾ ਖਲਾ, ਸਚ ਸਿੰਘਾਸਣ ਆਸਣ ਲਾਇੰਦਾ। ਜੋਤੀ ਧਾਰ ਸ਼ਬਦੀ ਰਲਾ, ਸ਼ਬਦੀ ਨਾਦ ਡੰਕ ਸੁਣਾਇੰਦਾ। ਜਨ ਭਗਤ ਫੜਾਇਆ ਆਪਣਾ ਪੱਲਾ, ਪੱਲਾ ਦੋ ਜਹਾਨ ਫਿਰਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਸਾਢੇ ਤਿੰਨ ਹੱਥ ਡੇਰਾ ਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਚਾਰ ਪਹਿਲੋਂ ਘੱਲਾ, ਘੱਲ ਘੱਲ ਆਪਣਾ ਹੁਕਮ ਸੁਣਾਇੰਦਾ। ਕਲਜੁਗ ਅੰਤਮ ਆਵੇ ਮਹਾਬੀਰ ਨੂਰ ਇਲਾਹੀ ਅੱਲਾ, ਮੁਕਾਮੇ ਹੱਕ ਹੱਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰ ਇਕ ਸਮਝਾਇੰਦਾ। ਸਾਚਾ ਦਰ ਇਕ ਮਨਾਰਾ, ਹਰਿ ਜੂ ਹਰਿ ਹਰਿ ਆਪ ਸਮਝਾਈਆ। ਓਥੇ ਬੈਠਾ ਇਕ ਦਾਤਾਰਾ, ਨਿਰਗੁਣ ਬੈਠਾ ਸੇਜ ਸੁਹਾਈਆ। ਭਗਤਾਂ ਬਣਿਆ ਆਪ ਵਣਜਾਰਾ, ਸਾਚਾ ਹੱਟ ਰਿਹਾ ਚਲਾਈਆ। ਲੇਖਾ ਲਿਖੇ ਬਣ ਲਿਖਾਰਾ, ਦੂਸਰ ਓਟ ਨਾ ਕੋਇ ਜਣਾਈਆ। ਸੇਵਾ ਕਰੇ ਰਵਦਾਸ ਚੁਮਾਰਾ, ਚਮਰੇਟਾ ਕਰ ਕਰ ਖ਼ੁਸ਼ੀ ਮਨਾਈਆ। ਵੇਖੇ ਵਿਗਸੇ ਵੇਖਣਹਾਰਾ, ਵੇਖ ਵੇਖ ਆਪਣਾ ਮਾਰਗ ਲਾਈਆ।
ਸਚ ਸਚ ਦਾ ਸਚ ਮਨਾਰਾ, ਦਰ ਘਰ ਸਾਚੇ ਆਪ ਸੁਹਾਈਆ। ਛੱਤੀ ਛੱਤੀ ਪਾਰ ਕਿਨਾਰਾ, ਬੱਤੀ ਬੱਤੀ ਹਰਿ ਗੁਣ ਗਾਈਆ। ਰੱਤੀ ਰੱਤੀ ਰੱਤ ਦਏ ਸਹਾਰਾ, ਰੱਤੀ ਰੱਤ ਨੀਹਾਂ ਹੇਠ ਦਬਾਈਆ। ਲੇਖਾ ਜਾਣੇ ਧੁਰ ਦਰਬਾਰਾ, ਧੁਰ ਦੀ ਧਾਰ ਆਪ ਪਰਗਟਾਈਆ। ਸੇਵਾ ਲਾਏ ਸੁਤ ਦੁਲਾਰਾ, ਗੋਬਿੰਦ ਸਾਚੀ ਸੇਵ ਸਮਝਾਈਆ। ਬਾਲ ਅੰਞਾਣੇ ਕਰ ਪਿਆਰਾ, ਪਿਆਰ ਪਿਆਰ ਨਾਲ ਬੰਧਾਈਆ। ਤੇਰੀ ਗੋਦ ਦਏ ਹੁਲਾਰਾ, ਧਰਤ ਧਵਲ ਧਵਲ ਸੁਹਾਈਆ। ਉਪਰ ਬਣਾਏ ਸਚ ਮਨਾਰਾ, ਤੇਰਾ ਭਾਰ ਆਪਣੇ ਉਪਰ ਉਠਾਈਆ। ਤੂੰ ਔਣਾ ਚਲ ਦੁਆਰਾ, ਹਰਿ ਜੂ ਹਰਿ ਹਰਿ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਦਰ ਦਏ ਵਖਾਈਆ। ਸਾਚਾ ਦਰ ਵੇਖਣਾ ਆ, ਹਰਿ ਜੂ ਹਰਿ ਹਰਿ ਆਪ ਵਖਾਇੰਦਾ। ਆਦਿ ਜੁਗਾਦਿ ਲੱਖ ਚੁਰਾਸੀ ਜੀਵ ਜੰਤ ਤੂੰ ਬੈਠੀ ਖਾ, ਖਾ ਖਾ ਤੇਰਾ ਅੰਤ ਨਾ ਕੋਇ ਕਰਾਇੰਦਾ। ਪਹਿਲੋਂ ਬਣੇ ਸਭ ਦੀ ਮਾਂ, ਫੇਰ ਸਭ ਦਾ ਨਿਸ਼ਾਨ ਨਿਸ਼ਾਨਾ ਨਜ਼ਰ ਕੋਇ ਰਹਿਣ ਨਾ ਪਾਇੰਦਾ। ਪਾਰਬ੍ਰਹਮ ਪ੍ਰਭ ਅੰਤਮ ਕਰੇ ਸਚ ਨਿਆਂ, ਨਿਆਂਕਾਰ ਆਪਣਾ ਫੇਰਾ ਪਾਇੰਦਾ। ਗੋਬਿੰਦ ਬਾਲੇ ਨੀਹਾਂ ਹੇਠ ਦਬਾ, ਉਤੇ ਭਗਤ ਦੁਆਰ ਸੁਹਾਇੰਦਾ। ਤੇਰਾ ਲਹਿਣਾ ਮੂਲ ਚੁਕਾ, ਮੂਲ ਆਪਣਾ ਤੇਰੀ ਝੋਲੀ ਪਾਇੰਦਾ। ਕਰੇ ਖੇਲ ਬੇਪਰਵਾਹ, ਨੇਤਰ ਨੈਣਾਂ ਸਰਬ ਵਖਾਇੰਦਾ। ਸੱਤਰ ਬਹੱਤਰ ਬਣੇ ਗਵਾਹ, ਸ਼ਹਾਦਤ ਇਕੋ ਵਾਰ ਰਖਾਇੰਦਾ। ਚੌਥੇ ਜੁਗ ਰਚਿਆ ਸਾਹ, ਸਾਹਿਬ ਆਪਣਾ ਹੁਕਮ ਵਰਤਾਇੰਦਾ। ਸਾਚੇ ਤਖ਼ਤ ਬੈਠ ਹੁਕਮ ਦਿਤਾ ਸੁਣਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਹਰਿ ਭਗਤ ਸੁਹੇਲੇ ਬਖ਼ਸ਼ੇ ਸਰਬ ਗੁਨਾਹ, ਗੁਣ ਆਪਣਾ ਝੋਲੀ ਪਾਇੰਦਾ। ਕਲਜੁਗ ਅੰਤਮ ਬਣ ਮਲਾਹ, ਸਾਚਾ ਬੇੜਾ ਆਪ ਚਲਾਇੰਦਾ। ਆਵੇ ਜਾਵੇ ਸੁਣਾਵੇ ਸਚ ਸਲਾਹ, ਸਲਾਹ ਵਿਚ ਆਪ ਕਦੇ ਨਾ ਆਇੰਦਾ। ਕਰੇ ਪਿਆਰ ਜਿਉਂ ਪੁੱਤਰਾਂ ਮਾਂ, ਮਾਤ ਪੁੱਤ ਗੁਰਮੁਖ ਰੂਪ ਵਟਾਇੰਦਾ। ਧਰਨੀ ਧਰਤ ਧਵਲ ਤੇਰੀ ਪਕੜ ਬਾਂਹ, ਗੋਬਿੰਦ ਨਾਲ ਰਲਾਇੰਦਾ। ਗੋਬਿੰਦ ਮੰਗੇ ਪੁਰਖ ਅਬਿਨਾਸ਼ੀ ਚਰਨ ਪਨਾਹ, ਹਰਿ ਚਰਨ ਤੇਰੇ ਉਪਰ ਟਿਕਾਇੰਦਾ। ਤੇਰਾ ਦਏ ਬਣਾਇਆ ਸਾਚਾ ਥਾਂ, ਥਾਨ ਥਨੰਤਰ ਆਪ ਸੁਹਾਇੰਦਾ। ਜਨ ਭਗਤਾਂ ਨਾਵੇਂ ਗਿਆ ਲਾ, ਨਾਵਾਂ ਫੇਰ ਨਾ ਕੋਇ ਮਿਟਾਇੰਦਾ। ਨੌਂ ਖੰਡ ਪ੍ਰਿਥਮੀ ਝੂਠਾ ਖੇੜਾ ਦੇਵੇ ਢਾਹ, ਢਾਹ ਉਸਾਰ ਆਪਣਾ ਹੁਕਮ ਵਰਤਾਇੰਦਾ। ਧੰਨ ਭਾਗ ਜਨ ਭਗਤਾਂ ਮਿਲ ਮਿਲ ਸੋਹੰ ਢੋਲਾ ਲੈਣਾ ਗਾ, ਥਲ ਅਸਗਾਹ ਤੇਰਾ ਸੰਗ ਵਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿਸ ਜਨ ਲਏ ਅਪਣਾ, ਅੰਤ ਆਪਣੇ ਵਿਚ ਮਿਲਾਇੰਦਾ।
੧੪ ਜੇਠ ੨੦੧੯ ਬਿਕਰਮੀ ਬਚਨ ਸਿੰਘ ਦੇ ਗ੍ਰਹਿ ਧਿੰਗਾਲੀ ਜੰਮੂ
ਮਿਲੇ ਦੁਆਰ ਭਗਤਾਂ ਸੰਗ, ਸੰਗ ਇਕੋ ਇਕ ਰਖਾਈਆ। ਜਿਨ੍ਹਾਂ ਚੜ੍ਹਿਆ ਤੇਰਾ ਰੰਗ, ਤਿਨ੍ਹਾਂ ਵੇਖਾਂ ਚਾਈਂ ਚਾਈਂਆ। ਤੇਰੀ ਸੋਹੇ ਸੇਜ ਪਲੰਘ, ਆਸਣ ਸਿੰਘਾਸਣ ਤੇਰੀ ਵਡਿਆਈਆ। ਤੇਰੇ ਗ੍ਰਹਿ ਮਿਲੇ ਅਨੰਦ, ਘਰ ਤੇਰੇ ਖ਼ੁਸ਼ੀ ਮਨਾਈਆ। ਗੁਰਮੁਖ ਤੇਰੇ ਵੇਖਾਂ ਚੰਦ, ਬਿਨ ਚਾਂਦਨੀ ਕਰਨ ਰੁਸ਼ਨਾਈਆ। ਤੂੰ ਸਾਹਿਬ ਟੁੱਟੀ ਦਿਤੀ ਗੰਢ, ਗੰਢ ਆਪਣੇ ਨਾਮ ਪੁਵਾਈਆ। ਬਿਨ ਭਗਤਾਂ ਫਿਰਾਂ ਰੰਡ, ਚਾਰ ਕੁੰਟ ਕੂਕ
ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸਾਚਾ ਵਰ, ਮੇਰਾ ਲੇਖਾ ਲੇਖੇ ਪਾਈਆ। ਲੇਖਾ ਲੇਖੇ ਗਿਆ ਲੱਗ, ਮਿਲਿਆ ਹਰੀ ਦੁਆਰ। ਭਗਤ ਪ੍ਰੇਮ ਪਿਆਰ ਗਈ ਬੱਝ, ਆਪ ਆਪਾ ਦਿਤਾ ਵਾਰ। ਦਰ ਦੁਆਰੇ ਬਹਾਂ ਸਜ, ਦੋਏ ਜੋੜ ਜੋੜ ਨਿਮਸਕਾਰ। ਮੇਰੀ ਰੱਖੀ ਪੱਤ ਲੱਜ, ਕਲਜੁਗ ਕਲ ਅੰਤਮ ਵਾਰ। ਦਿਆਲ ਪਰਦਾ ਦਿਤਾ ਕੱਜ, ਕਾਲ ਮਾਰੇ ਨਾ ਅੰਤਮ ਵਾਰ। ਮੈਂ ਨੇਤਰ ਵੇਖਾਂ ਰੱਜ ਰੱਜ, ਤੇਰੇ ਭਗਤਾਂ ਦਰਸ ਦੀਦਾਰ। ਕੋਝੀ ਕਮਲੀ ਨਾ ਕੋਇ ਆਚਾਰ ਚਜ, ਮੂਰਖ ਮੁਗਧ ਲੈਣਾ ਉਭਾਰ। ਨਵ ਨੌਂ ਪਾਰ ਕਰ ਕੇ ਆਈ ਹੱਦ, ਦੂਰ ਦੁਰਾਡਾ ਪੈਂਡਾ ਮਾਰ। ਮੇਰੇ ਬੁੱਢੇ ਹੋਏ ਹੱਡ, ਚਾਰ ਜੁਗ ਕੱਟੀ ਵਗਾਰ। ਤੇਰੇ ਨਾਲੋਂ ਰਹੀ ਅੱਡ, ਮੇਰੇ ਨੈਣ ਹੋਏ ਸ਼ਰਮਸ਼ਾਰ। ਕਰ ਕਿਰਪਾ ਅੰਤਮ ਲਿਆ ਸੱਦ, ਮੇਰੇ ਸਾਹਿਬ ਸੱਚੇ ਸੁਲਤਾਨ। ਮੈਂ ਹੋਈ ਗਦ ਗਦ, ਤੇਰਾ ਵੇਖ ਧੁਰ ਨਿਸ਼ਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਦਰ ਕਰੀਂ ਪਰਵਾਨ। ਹੋਈ ਪਰਵਾਨ ਦਰ ਤੇਰੇ, ਤੇਰੀ ਓਟ ਰਖਾਈਆ। ਮੈਂ ਚਲ ਕੇ ਆਵਾਂ ਭਗਤਾਂ ਡੇਰੇ, ਡੇਰ ਅਵਰ ਨਾ ਕੋਇ ਜਣਾਈਆ। ਤੂੰ ਦਰਸ਼ਨ ਦੇਣਾ ਹੋ ਕੇ ਨੇਰੇ, ਦੂਰ ਦੁਰਾਡਾ ਪੰਧ ਮੁਕਾਈਆ। ਤੂੰ ਵਸੇਂ ਸਾਢੇ ਤਿੰਨ ਹੱਥ ਕਾਇਆ ਖੇੜੇ, ਖੇੜਾ ਆਪਣਾ ਆਪ ਬਣਾਈਆ। ਜਨ ਭਗਤਾਂ ਫੜ ਫੜ ਬੰਨ੍ਹੇਂ ਬੇੜੇ, ਬੇੜਾ ਮੇਰਾ ਨਾਲ ਰਲਾਈਆ। ਤੁਧ ਬਿਨ ਪਾਰ ਹਰਿ ਭਗਤ ਵੇਖਾਂ ਕੇਹੜੇ ਕੇਹੜੇ, ਬਿਨ ਤੇਰੀ ਕਿਰਪਾ ਨਜ਼ਰ ਕੋਇ ਨਾ ਆਈਆ। ਜੁਗ ਚੌਕੜੀ ਕੋਟਨ ਕੋਟ ਕੱਟੇ ਗੇੜੇ, ਗੇੜਾ ਪੰਧ ਨਾ ਕੋਇ ਮੁਕਾਈਆ। ਕਲਜੁਗ ਅੰਤਮ ਪਰਗਟ ਹੋਇਆ ਸਿੰਘ ਸ਼ੇਰ ਸ਼ੇਰ ਦਲੇਰੇ, ਦਲੇਰੀ ਆਪਣੀ ਰਿਹਾ ਵਖਾਈਆ। ਜਨ ਭਗਤਾਂ ਕਹੇ ਮੈਂ ਤੇਰਾ ਤੁਸੀਂ ਮੇਰੇ, ਮੇਰੇ ਤੇਰੇ ਵਿਚ ਭੇਵ ਨਾ ਰਾਈਆ। ਮੈਂ ਭੁੱਲੀ ਭਟਕੀ ਆ ਗਈ ਵੇਹੜੇ, ਰੋ ਰੋ ਨੇਤਰ ਦਿਆਂ ਵਹਾਈਆ। ਪੁਰਖ ਅਬਿਨਾਸ਼ੀ ਮੇਟ ਝੇੜੇ, ਝਿੜਕ ਪਿਛਾਂ ਨਾ ਦੇਣਾ ਹਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਹੇ ਮੇਰੇ ਭਗਤਾਂ ਵਸਣਾ ਆ ਕੇ ਖੇੜੇ, ਤੇਰਾ ਖੇੜਾ ਦੇਣ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਗਤ ਮਿਤ ਗੁਰਮੁਖਾਂ ਹੱਥ ਰਖਾਈਆ।