ਪੁਸਤਕਾਲਾਭਾਗ ੧੨

੧੪ ਜੇਠ ੨੦੧੯ ਬਿਕਰਮੀ ਇੰਦਰ ਸਿੰਘ ਦੇ ਗ੍ਰਹਿ ਧਿੰਗਾਲੀ ਜੰਮੂ

ਸਚਖੰਡ ਸੱਚਾ ਦਰਬਾਰਾ, ਲੋਕਮਾਤ ਮਿਲੀ ਵਡਿਆਈਆ। ਧਰਨੀ ਧਰਤ ਧਵਲ ਸਹਾਰਾ, ਚਰਨ ਸਰਨ ਸੱਚੀ ਸਰਨਾਈਆ। ਸੋ ਪੁਰਖ ਨਿਰੰਜਣ ਕਰਿਆ ਖੇਲ ਨਿਆਰਾ, ਨਿਰਗੁਣ ਆਪਣੀ ਧਾਰ ਚਲਾਈਆ। ਹਰਿ ਪੁਰਖ ਨਿਰੰਜਣ ਖੋਲ੍ਹ ਕਿਵਾੜਾ, ਸਚ ਮਹੱਲਾ ਦਏ ਸੁਹਾਈਆ। ਏਕੰਕਾਰਾ ਕਰ ਪਸਾਰਾ, ਦਰ ਘਰ ਵੇਖੇ ਚਾਈਂ ਚਾਈਂਆ। ਆਦਿ ਨਿਰੰਜਣ ਨਿਰਗੁਣ ਜੋਤ ਨੂਰ ਕਰ ਉਜਿਆਰਾ, ਦੀਆ ਬਾਤੀ ਡਗਮਗਾਈਆ। ਪੁਰਖ ਅਬਿਨਾਸ਼ੀ ਵੇਖੇ ਠਾਂਡਾ ਦਰਬਾਰਾ, ਅਲੱਖ ਨਿਰੰਜਣ ਖ਼ੁਸ਼ੀ ਮਨਾਈਆ। ਸ੍ਰੀ ਭਗਵਾਨ ਪਾਵੇ ਸਾਰਾ, ਮਹਾਸਾਰਥੀ ਫੇਰਾ ਪਾਈਆ। ਪਾਰਬ੍ਰਹਮ ਲਾਇਆ ਅਖਾੜਾ, ਆਪ ਆਪਣੀ ਰਚਨ ਰਚਾਈਆ। ਖੇਲੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰੇ ਆਪ ਸੁਹਾਈਆ। ਸਚ ਦੁਆਰ ਸ੍ਰੀ ਭਗਵਾਨ, ਸਤਿ ਸਤਿਵਾਦੀ ਆਪ ਸੁਹਾਇੰਦਾ। ਲੋਕਮਾਤ

ਕਰ ਪਰਵਾਨ, ਨਾਮ ਨਿਸ਼ਾਨਾ ਇਕ ਵਖਾਇੰਦਾ। ਲੇਖਾ ਜਾਣ ਦੋ ਜਹਾਨ, ਦੋਏ ਦੋਏ ਆਪਣਾ ਰੂਪ ਵਟਾਇੰਦਾ। ਖੇਲੇ ਖੇਲ ਨੌਜਵਾਨ, ਨਵ ਨੌਂ ਪੰਧ ਮੁਕਾਇੰਦਾ। ਚਾਰ ਚਾਰ ਕਰ ਪਰਵਾਨ, ਚੌਥੇ ਜੁਗ ਵੇਸ ਵਟਾਇੰਦਾ। ਪਰਗਟ ਹੋ ਸ੍ਰੀ ਭਗਵਾਨ, ਨਰ ਨਰਾਇਣ ਨਾਉਂ ਧਰਾਇੰਦਾ। ਸਾਚੇ ਤਖ਼ਤ ਬੈਠ ਸ਼ਾਹ ਸੁਲਤਾਨ, ਸਚ ਸੰਦੇਸ਼ਾ ਇਕ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ, ਆਪ ਸੁਹਾਇੰਦਾ। ਸਚ ਦੁਆਰਾ ਸੋਭਾਵੰਤ, ਸਤਿ ਸਤਿਵਾਦੀ ਆਪ ਸੁਹਾਈਆ। ਲੋਕਮਾਤ ਬਣਾਈ ਬਣਤ, ਘੜਨ ਭੰਨਣਹਾਰ ਵਡ ਵਡਿਆਈਆ। ਆਦਿ ਜੁਗਾਦੀ ਮਹਿਮਾ ਅਗਣਤ, ਜੁਗ ਜੁਗ ਲੇਖ ਨਾ ਕੋਇ ਸਮਝਾਈਆ। ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਚ ਦੁਆਰਾ ਲੋਕਮਾਤ ਆਪ ਪਰਗਟਾਈਆ। ਲੋਕਮਾਤ ਸਚਖੰਡ, ਸਚਖੰਡ ਨਿਵਾਸੀ ਆਪ ਬਣਾਇੰਦਾ। ਵੇਖਣਹਾਰ ਕੋਟ ਬ੍ਰਹਿਮੰਡ, ਬ੍ਰਹਿਮਾਂਡ ਆਪਣਾ ਪਰਦਾ ਲਾਹਿੰਦਾ। ਗੀਤ ਗੋਬਿੰਦ ਗਾਏ ਛੰਦ, ਢੋਲਾ ਸੋਹਲਾ ਆਪ ਪਰਗਟਾਇੰਦਾ। ਆਦਿ ਜੁਗਾਦੀ ਇਕ ਅਨੰਦ, ਅਨੰਦ ਮੰਗਲ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਆਪ ਸੁਹਾਇੰਦਾ। ਸਚ ਦੁਆਰਾ ਸੋਹੇ ਹਰਿ, ਹਰਿ ਵੱਡਾ ਵਡ ਵਡਿਆਈਆ। ਨਿਰਗੁਣ ਖੋਲ੍ਹਿਆ ਸਰਗੁਣ ਦਰ, ਦਰ ਦਰਵਾਜ਼ਾ ਦਏ ਜਣਾਈਆ। ਤਖ਼ਤ ਨਿਵਾਸੀ ਸਾਚੇ ਤਖ਼ਤ ਬਹੇ ਚੜ੍ਹ, ਸਚ ਸਿੰਘਾਸਣ ਆਸਣ ਲਾਈਆ। ਨਿਰਭੌ ਭੈ ਵਖਾਏ ਸਰਬ ਡਰ, ਭਿਆਨਕ ਆਪਣਾ ਰੂਪ ਵਟਾਈਆ। ਮਹੱਲ ਅਟੱਲ ਉਚ ਮਨਾਰੇ ਆਪੇ ਖੜ, ਖੜਗ ਖੰਡਾ ਇਕ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਦਏ ਵਡਿਆਈਆ। ਸਚਖੰਡ ਦੁਆਰਾ ਹਰਿ ਨਿਰੰਕਾਰ, ਪੁਰਖ ਅਕਾਲ ਆਪ ਵਡਿਆਇੰਦਾ। ਕਲਜੁਗ ਅੰਤਮ ਹੋ ਤਿਆਰ, ਨਿਰਗੁਣ ਆਪਣਾ ਵੇਸ ਵਟਾਇੰਦਾ। ਤਖ਼ਤ ਨਿਵਾਸੀ ਬਣ ਸਿਕਦਾਰ, ਧੁਰ ਫ਼ਰਮਾਣਾ ਆਪ ਜਣਾਇੰਦਾ। ਨਵ ਨੌਂ ਚਾਰ ਜਾਣੇ ਵਿਹਾਰ, ਪੂਰਬ ਲੇਖਾ ਸਰਬ ਮੁਕਾਇੰਦਾ। ਚਤੁਰਭੁਜ ਖ਼ਬਰਦਾਰ, ਬਲ ਆਪਣਾ ਆਪ ਵਖਾਇੰਦਾ। ਆਦਿ ਸ਼ਕਤ ਨੂਰ ਉਜਿਆਰ, ਜੋਤੀ ਜਾਤਾ ਡਗਮਗਾਇੰਦਾ। ਬੇਐਬ ਖ਼ੁਦਾਈ ਪਰਵਰਦਿਗਾਰ, ਮੁਕਾਮੇ ਹੱਕ ਡੇਰਾ ਲਾਇੰਦਾ। ਨਿਰਗੁਣ ਰੂਪ ਰਾਮ ਪਸਾਰ, ਰਮੱਯਾ ਆਪਣੀ ਖੇਲ ਕਰਾਇੰਦਾ। ਸਚ ਸੰਦੇਸ਼ਾ ਦੇਵੇ ਏਕਾ ਵਾਰ, ਸ਼ਬਦ ਸੁਨੇਹੁੜਾ ਆਪ ਘਲਾਇੰਦਾ। ਵਿਸ਼ਨੂੰ ਰਹਿਣਾ ਖ਼ਬਰਦਾਰ, ਆਲਸ ਨਿੰਦਰਾ ਪਰਦਾ ਲਾਹਿੰਦਾ। ਬ੍ਰਹਮੇ ਵੇਖ ਮਾਰ ਧਿਆਨ, ਧਿਆਨ ਧਿਆਨ ਨਾਲ ਮਿਲਾਇੰਦਾ। ਸ਼ੰਕਰ ਦੇਵੇ ਇਕ ਗਿਆਨ, ਸ਼ਰਅ ਆਪਣੀ ਆਪ ਸਮਝਾਇੰਦਾ। ਤ੍ਰੈਗੁਣ ਮਾਇਆ ਕਰ ਪਰਵਾਨ, ਸਤਿ ਪਰਵਾਨਾ ਹੱਥ ਫੜਾਇੰਦਾ। ਪੰਜ ਤਤ ਬਾਲ ਅਞਾਣ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਬੰਧਨ ਪਾਇੰਦਾ। ਲੱਖ ਚੁਰਾਸੀ ਵੇਖੇ ਮਾਰ ਧਿਆਨ, ਨੇਤਰ ਨੈਣ ਨੈਣ ਉਠਾਇੰਦਾ। ਜਾਨਣਹਾਰਾ ਸਰਬ ਗਿਆਨ, ਗਿਆਨ ਆਪਣੇ ਵਿਚ ਛੁਪਾਇੰਦਾ। ਰਾਗ ਅਨਾਦੀ ਬੋਲ ਬੇਜ਼ਬਾਨ, ਤਾਰ ਸਤਾਰ ਆਪ ਹਿਲਾਇੰਦਾ। ਸ਼ਾਸਤਰ ਸਿਮਰਤ ਜਾਣੇ ਸ੍ਰੀ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਆਪ ਸੁਣਾਇੰਦਾ। ਸਚ ਸੰਦੇਸ਼ਾ ਏਕਾ ਏਕ, ਆਦਿ ਪੁਰਖ ਆਪ ਜਣਾਈਆ। ਬ੍ਰਹਮੇ ਮਤ ਬਖ਼ਸ਼ੇ ਟੇਕ, ਚਰਨ ਕਵਲ ਸੱਚੀ ਸਰਨਾਈਆ। ਆਤਮ ਬ੍ਰਹਮ ਸਰਬ ਦਾ ਲੇਖ, ਲੇਖਾ ਲੇਖੇ ਲਏ ਲਗਾਈਆ। ਈਸ਼ ਜੀਵ ਬਦਲੇ ਭੇਖ, ਵੇਸ ਵੇਸ ਵੇਸ ਵਟਾਈਆ। ਆਤਮ ਪਰਮਾਤਮ ਜਾਣੇ ਦੇਸ, ਦੇਸ ਦਸੰਤਰ ਇਕ ਸਮਝਾਈਆ। ਸਰਬ ਜੀਆਂ ਦਾ

ਨਰ ਨਰੇਸ਼, ਨਰ ਨਰਾਇਣ ਹਰਿ ਅਖਵਾਈਆ। ਰੂਪ ਰੰਗ ਨਾ ਕੋਇ ਰੇਖ, ਮੁੱਛ ਦਾੜ੍ਹੀ ਨਾ ਕੋਇ ਪਰਗਟਾਈਆ । ਸਦਾ ਸੁਹੇਲਾ ਰਹੇ ਹਮੇਸ਼, ਨਾ ਮਰੇ ਨਾ ਜਾਈਆ। ਲੇਖਾ ਜਾਣੇ ਗਣਪਤ ਗਣੇਸ਼, ਗਹਿਰ ਗੰਭੀਰ ਸੱਚਾ ਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਏਕਾ ਏਕ ਜਣਾਈਆ। ਸਚ ਸੰਦੇਸ਼ਾ ਲੈਣਾ ਜਾਣ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਪਰਗਟ ਹੋ ਸ੍ਰੀ ਭਗਵਾਨ, ਲੋਕਮਾਤ ਖੇਲ ਕਰਾਇੰਦਾ । ਬ੍ਰਹਮੇ ਸੁਤ ਵੇਖੇ ਬਾਲ ਅੰਞਾਣ, ਸਨਕ ਸਨੰਦਨ ਸਨਾਤਨ ਸੰਤ ਕੁਮਾਰ ਆਪਣੀ ਗੋਦ ਬਹਾਇੰਦਾ। ਬਰਾਹ ਦੇਵੇ ਇਕੋ ਦਾਨ, ਯਗੈ ਪੁਰਸ਼ ਰੰਗ ਰੰਗਾਇੰਦਾ। ਹਾਵ ਗ਼ਰੀਵ ਕਰੇ ਪਛਾਣ, ਨਰ ਨਰਾਇਣ ਭੇਵ ਖੁਲਾਇੰਦਾ। ਦਤਾ ਤ੍ਰੈ ਕਰ ਪਰਵਾਨ, ਕਪਲਮੁਨ ਮੁਖ ਸਾਲਾਹਿੰਦਾ। ਰਿਖਪ ਦੇਵ ਕਰ ਪਰਧਾਨ, ਪਿਰਥੂ ਏਕਾ ਰੰਗ ਰੰਗਾਇੰਦਾ। ਮਤਸ ਚਰਨ ਕਵਲ ਕਰ ਪਰਵਾਨ, ਕਛਪ ਏਕਾ ਵੰਡ ਵੰਡਾਇੰਦਾ। ਧਨੰਤਰ ਜਣਾਏ ਵਡ ਵਿਦਵਾਨ, ਮੋਹਣੀ ਆਪਣਾ ਖੇਲ ਕਰਾਇੰਦਾ। ਹੰਸਾ ਰੂਪ ਨੌਜਵਾਨ, ਬਾਵਨ ਆਪਣਾ ਬਲ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੁੜਾ ਇਕ ਜਣਾਇੰਦਾ। ਸਚ ਸੁਨੇਹੁੜਾ ਸਿੰਘ ਨਰ, ਨਰ ਨਰਾਇਣ ਆਪ ਜਣਾਈਆ। ਲੇਖਾ ਜਾਣੇ ਹਰੀ ਹਰਿ, ਹਰਿ ਵੱਡਾ ਬੇਪਰਵਾਹੀਆ। ਆਦਿ ਜੁਗਾਦੀ ਵੇਸ ਧਰ, ਜੁਗ ਜੁਗ ਆਪਣਾ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਹੱਲੇ ਆਪੇ ਚੜ੍ਹ, ਜੁਗ ਵਿਛੜੇ ਵੇਖੇ ਚਾਈਂ ਚਾਈਂਆ। ਵੇਖਣਹਾਰਾ ਏਕੰਕਾਰ, ਅਕਲ ਕਲ ਆਪ ਅਖਵਾਇੰਦਾ। ਸ੍ਰਿਸ਼ਟ ਸਬਾਈ ਕਰ ਪਿਆਰ, ਦ੍ਰਿਸ਼ਟ ਆਪਣੀ ਇਕ ਜਣਾਇੰਦਾ। ਅਲੱਖ ਅਗੰਮ ਅਗੋਚਰ ਬੇਪਰਵਾਹ ਪਰਵਰਦਿਗਾਰ, ਨੂਰ ਨੁਰਾਨਾ ਡਗਮਗਾਇੰਦਾ। ਖੇਲ ਕਰੇ ਅਪਰ ਅਪਾਰ, ਅਪਰੰਪਰ ਭੇਵ ਕੋਇ ਨਾ ਪਾਇੰਦਾ। ਪਰਸ ਰਾਮ ਦੇ ਆਧਾਰ, ਰਾਮ ਰਮੱਯਾ ਰੰਗ ਰੰਗਾਇੰਦਾ। ਜਨਕ ਸਪੁੱਤਰੀ ਕੰਤ ਭਤਾਰ, ਨਾਤਾ ਜੋੜ ਬੰਧਨ ਪਾਇੰਦਾ। ਵੇਦ ਵਿਆਸਾ ਬਣ ਲਿਖਾਰ, ਪੁਰਾਨ ਅਠਾਰਾਂ ਬੋਧ ਦ੍ਰਿੜਾਇੰਦਾ। ਕਾਹਨਾ ਕ੍ਰਿਸ਼ਨਾ ਰੂਪ ਅਪਾਰ, ਜਗਤ ਜਗਦੀਸ਼ ਸੀਸ ਤਾਜ ਸੁਹਾਇੰਦਾ। ਮੁਕੰਦ ਮਨੋਹਰ ਲਖ਼ਮੀ ਨਰਾਇਣ ਕਰੇ ਖੇਲ ਅਪਰ ਅਪਾਰ, ਮੁਕਟ ਬੈਣ ਨਜ਼ਰ ਕਿਸੇ ਨਾ ਆਇੰਦਾ। ਏਕਾ ਭਗਤ ਕਰ ਪਰਵਾਨ, ਆਤਮ ਅੰਤਰ ਦੇਵੇ ਬ੍ਰਹਮ ਗਿਆਨ, ਅਠਾਰਾਂ ਧਿਆਏ ਗੀਤਾ ਆਪ ਸੁਣਾਇੰਦਾ। ਅੰਤਮ ਮੇਟ ਜਗਤ ਨਿਸ਼ਾਨ, ਕਰੇ ਖੇਲ ਸ੍ਰੀ ਭਗਵਾਨ, ਰੂਪ ਅਨੂਪ ਆਪ ਰਖਾਇੰਦਾ। ਈਸਾ ਮੂਸਾ ਸੰਗ ਮੁਹੰਮਦ ਇਕ ਪੈਗ਼ਾਮ, ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਨੂਰੀ ਨੂਰ ਪਿਆਏ ਜਾਮ, ਆਬਹਯਾਤ ਮੁਖ ਛੁਹਾਇੰਦਾ। ਕਾਇਆ ਕਾਅਬਾ ਕੁਰਾ ਕਰ ਤਿਆਰ, ਜ਼ਰਾ ਜ਼ਰਾ ਰੂਪ ਦਰਸਾਇੰਦਾ। ਕਾਇਨਾਤ ਕਰੇ ਖ਼ਬਰਦਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਏਕਾ ਵਾਰ ਜਣਾਇੰਦਾ। ਸਚ ਸੰਦੇਸ਼ਾ ਲੈਣਾ ਸੁਣ, ਹਰਿ ਜੂ ਹਰਿ ਹਰਿ ਆਪ ਜਣਾਈਆ। ਨਿਰਗੁਣ ਸਰਗੁਣ ਸਮਝਾਏ ਸਾਚਾ ਗੁਣ, ਭੇਵ ਅਭੇਦ ਆਪ ਖੁਲ੍ਹਾਈਆ। ਲੱਖ ਚੁਰਾਸੀ ਵਿਚੋਂ ਚੁਣ, ਬ੍ਰਹਮ ਪਾਰਬ੍ਰਹਮ ਆਪ ਜਣਾਈਆ। ਏਕਾ ਰਾਗ ਉਪਜਾਏ ਧੁਨ, ਆਤਮਕ ਧੁਨ ਨਾਦ ਵਜਾਈਆ। ਖੋਲ੍ਹਣਹਾਰਾ ਸਾਚੀ ਸੁਨ, ਸੁਨ ਸਮਾਧ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਜਣਾਈਆ। ਧੁਰ ਫ਼ਰਮਾਣਾ ਨਿਰਗੁਣ ਧਾਰ, ਸ਼ਬਦੀ ਸ਼ਬਦ ਸ਼ਬਦ ਜਣਾਇੰਦਾ। ਪੰਜ ਤਤ ਕਰ ਪਿਆਰ, ਤਤਵ ਏਕਾ ਰੰਗ ਰੰਗਾਇੰਦਾ। ਬ੍ਰਹਮ ਮਤ ਦੇ ਆਧਾਰ, ਪਾਰਬ੍ਰਹਮ ਖੇਲ ਖਲਾਇੰਦਾ।

ਕਮਲਾਪਤ ਮੀਤ ਮੁਰਾਰ, ਕਵਲ ਨੈਣ ਨੈਣ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੁੜਾ ਇਕ ਸਮਝਾਇੰਦਾ। ਸਚ ਸੁਨੇਹੁੜਾ ਸਾਚਾ ਗੀਤ, ਪਾਰਬ੍ਰਹਮ ਪ੍ਰਭ ਆਪ ਜਣਾਈਆ। ਬ੍ਰਹਮ ਕਰੇ ਸਦਾ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਆਤਮ ਪਰਮਾਤਮ ਰੱਖੇ ਠਾਂਡੀ ਸੀਤ, ਸਾਂਤਕ ਸਤਿ ਸਤਿ ਕਰਾਈਆ। ਜੁਗਾ ਜੁਗੰਤਰ ਚਲਾਏ ਸਾਚੀ ਰੀਤ, ਗੁਰ ਅਵਤਾਰ ਸੇਵਾ ਲਾਈਆ। ਵੇਖਣਹਾਰਾ ਹਸਤ ਕੀਟ, ਊਚ ਨੀਚ ਰਾਉ ਰੰਕ ਰਾਜ ਰਾਜਾਨ ਰਿਹਾ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਵਖਾਈਆ। ਸਚ ਸੰਦੇਸ਼ਾ ਏਕੋ ਏਕ, ਹਰਿ ਜੂ ਹਰਿ ਹਰਿ ਆਪ ਜਣਾਇੰਦਾ । ਆਦਿ ਪੁਰਖ ਸਾਚੀ ਟੇਕ, ਦੂਸਰ ਓਟ ਨਾ ਕੋਇ ਰਖਾਇੰਦਾ। ਸਚਖੰਡ ਨਿਵਾਸੀ ਹਰ ਘਟ ਰਿਹਾ ਵੇਖ, ਲੱਖ ਚੁਰਾਸੀ ਡੇਰਾ ਲਾਇੰਦਾ। ਨਿਰਗੁਣ ਸਰਗੁਣ ਕਰ ਬਬੇਕ, ਵਵੇਕੀ ਆਪਣੀ ਧਾਰ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਜਣਾਇੰਦਾ। ਸਾਚਾ ਲੇਖਾ ਗੁਰ ਗੁਰ ਮੀਤ, ਮਿੱਤਰ ਪਿਆਰਾ ਇਕ ਜਣਾਈਆ। ਤ੍ਰੈਭਵਨ ਧਨੀ ਬੈਠਾ ਆਪ ਅਤੀਤ, ਤ੍ਰੈਕਾਲ ਦਰਸੀ ਨਜ਼ਰ ਕਿਸੇ ਨਾ ਆਈਆ। ਆਦਿ ਜੁਗਾਦਿ ਜੁਗਾ ਜੁਗੰਤਰ ਗਾਵੇ ਸਾਚਾ ਗੀਤ, ਗੀਤ ਆਪਣਾ ਨਾਉਂ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਵੱਲਾ, ਨਰ ਹਰਿ ਨਰਾਇਣ ਆਪ ਕਰਾਇੰਦਾ। ਨਿਰਗੁਣ ਨਿਰਗੁਣ ਫੜਾਏ ਪੱਲਾ, ਸਰਗੁਣ ਸਰਗੁਣ ਮੇਲ ਮਿਲਾਇੰਦਾ। ਧੁਰ ਸੰਦੇਸ਼ਾ ਏਕਾ ਘੱਲਾ, ਨਾਨਕ ਅੱਖਰ ਆਪ ਪੜ੍ਹਾਇੰਦਾ। ਜੋਤੀ ਸ਼ਬਦੀ ਆਪੇ ਰਲਾ, ਰਲ ਮਿਲ ਆਪਣੀ ਖ਼ੁਸ਼ੀ ਮਨਾਇੰਦਾ। ਆਪਣੇ ਦੀਪਕ ਆਪੇ ਬਲਾ, ਤੇਲ ਬਾਤੀ ਨਾ ਕੋਇ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਇੰਦਾ। ਸਾਚੀ ਸਿਖਿਆ ਗੁਰ ਗੁਰ ਰੰਗ, ਰੰਗ ਰੰਗੀਲਾ ਆਪ ਸਮਝਾਈਆ । ਆਤਮ ਪਰਮਾਤਮ ਸਚ ਪਲੰਘ, ਸਤਿ ਸਤਿਵਾਦੀ ਆਪ ਹੰਢਾਈਆ। ਅੱਠੇ ਪਹਿਰ ਵੱਜੇ ਮਰਦੰਗ, ਦਿਵਸ ਰੈਣ ਨਾਦ ਅਲਾਈਆ। ਕਾਇਆ ਮੰਦਰ ਅੰਦਰ ਜਮਨਾ ਸੁਰਸਤੀ ਵਗੇ ਧਾਰ ਗੰਗ, ਗੋਦਾਵਰੀ ਆਪਣਾ ਰੰਗ ਵਖਾਈਆ। ਕਰੇ ਖੇਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਏਕਾ ਜੋਤੀ ਨੂਰੀ ਚੰਦ, ਨੂਰ ਨੂਰ ਨੂਰ ਰੁਸ਼ਨਾਈਆ। ਲੇਖਾ ਜਾਣੇ ਗੁਜ਼ਰੀ ਚੰਦ, ਬੰਦੀਖ਼ਾਨਾ ਦਏ ਸਮਝਾਈਆ। ਰੂਪ ਵਟਾਏ ਆਪੇ ਸਿੰਘ, ਸਿੰਘ ਆਪਣੀ ਧਾਰ ਬਣਾਈਆ। ਦਾਤਾ ਦਾਨੀ ਵਡ ਮਰਗਿੰਦ, ਗਹਿਰ ਗੰਭੀਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪੇ ਚੜ੍ਹ, ਸਾਚਾ ਢੋਲਾ ਏਕਾ ਸੋਹਲਾ ਸੋ ਪੁਰਖ ਨਿਰੰਜਣ ਆਪੇ ਗਾਈਆ। ਸੋਹਲਾ ਗਾਇਆ ਹਰਿ ਗੋਬਿੰਦ, ਭੇਵ ਕੋਇ ਨਾ ਪਾਇੰਦਾ। ਜੁਗ ਚੌਕੜੀ ਮੇਟੇ ਚਿੰਦ, ਨਿਤ ਨਿਤ ਵੇਸ ਵਟਾਇੰਦਾ। ਠਾਕਰ ਸਵਾਮੀ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਆਪਣੇ ਹੱਥ ਰਖਾਇੰਦਾ। ਭਗਤ ਭਗਵੰਤ ਬਣਾਏ ਸਾਚੀ ਬਿੰਦ, ਸੁਤ ਅਨਾਦੀ ਨਾਉਂ ਧਰਾਇੰਦਾ। ਜਨਮ ਜਨਮ ਦੀ ਮੇਟੇ ਚਿੰਦ, ਚਿੰਤਾ ਰੋਗ ਨਾ ਕੋਇ ਵਖਾਇੰਦਾ। ਲੇਖਾ ਜਾਣੇ ਜੀਉ ਪਿੰਡ, ਇੰਡ ਬ੍ਰਹਿਮੰਡ ਆਪਣੀ ਖੋਜ ਖੁਜਾਇੰਦਾ। ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ, ਨੀਰ ਸੀਰ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਆਪਣਾ ਭੇਵ ਖੋਲ੍ਹੇ ਹਰਿ, ਹਰਿ ਜੂ ਦਇਆ ਆਪ ਕਮਾਈਆ।

ਨੌਂ ਸੌ ਚੁਰਾਨਵੇਂ ਚੌਕੜੀ ਦੇਂਦਾ ਰਿਹਾ ਵਰ, ਗੁਰ ਅਵਤਾਰ ਆਪ ਸਮਝਾਈਆ। ਪੀਰ ਪੈਗ਼ੰਬਰ ਦੇ ਦੇ ਡਰ, ਨੌਬਤ ਏਕਾ ਨਾਮ ਵਜਾਈਆ। ਦਸਤਗੀਰ ਅੰਤ ਲਏ ਫੜ, ਬਦਸਤ ਵੇਖ ਵਖਾਈਆ। ਦੋ ਜਹਾਨਾਂ ਵੇਸ ਧਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਨਾਉਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਨਰ ਨਰੇਸ਼ਾ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤਮ ਰਿਹਾ ਸੁਣਾਈਆ। ਚਾਰ ਜੁਗ ਅੰਤ ਸੰਦੇਸ਼ਾ, ਹਰਿ ਜੂ ਹਰਿ ਹਰਿ ਆਪ ਜਣਾਇਆ। ਪੁਰਖ ਅਬਿਨਾਸ਼ੀ ਘਟ ਘਟ ਵੇਸਾ, ਲੱਖ ਚੁਰਾਸੀ ਡੇਰਾ ਲਾਇਆ। ਬਿਨ ਹਰਿ ਭਗਤ ਨੇਤਰ ਕਿਸੇ ਨਾ ਪੇਖਾ, ਲੱਖ ਚੁਰਾਸੀ ਰੋ ਰੋ ਨੈਣਾਂ ਨੀਰ ਵਹਾਇਆ। ਕਬੀਰ ਜੁਲਾਹਾ ਦਏ ਆਦੇਸਾ, ਸਯਦਾ ਨਿਉਂ ਨਿਉਂ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਜਣਾਇਆ। ਆਪਣਾ ਲੇਖਾ ਦੇਵੇ ਦੱਸ, ਚਾਰ ਜੁਗ ਵਡੀ ਵਡਿਆਈਆ। ਪੁਰਖ ਅਬਿਨਾਸ਼ੀ ਹੋਏ ਭਗਤਾਂ ਵਸ, ਦੂਸਰ ਸੰਗ ਨਾ ਕੋਇ ਰਖਾਈਆ। ਸਚਖੰਡ ਦੁਆਰਿਉਂ ਆਏ ਨੱਸ, ਧਰੂ ਪ੍ਰਹਿਲਾਦ ਲਏ ਤਰਾਈਆ। ਨਾਮੇ ਛੱਪਰੀ ਲਈ ਛੱਤ, ਬਣ ਬਾਢੀ ਸੇਵ ਕਮਾਈਆ। ਧੰਨਾ ਸੱਥਰ ਬੈਠਾ ਘੱਤ, ਸੀਸ ਜਗਦੀਸ਼ ਰਿਹਾ ਝੁਕਾਈਆ। ਕਰੇ ਖੇਲ ਪੁਰਖ ਸਮਰਥ, ਜੁਗ ਚੌਕੜੀ ਫੇਰਾ ਪਾਈਆ। ਦੋ ਜਹਾਨਾਂ ਵੇਖੇ ਨੱਠ ਨੱਠ, ਬਣ ਪਾਂਧੀ ਪੰਧ ਮੁਕਾਈਆ। ਲੇਖਾ ਜਾਣੇ ਤਤ ਅੱਠ, ਨੌਂ ਦੁਆਰ ਖੋਜ ਖੁਜਾਈਆ। ਦਸਵੇਂ ਦੇਵੇ ਸਾਚਾ ਰਸ, ਰਸ ਰਸੀਆ ਰਸ ਚਖਾਈਆ। ਹਰਿਜਨ ਮੇਲਾ ਹੱਸ ਹੱਸ, ਹੰਸ ਮੁਖ ਸੋਹੰ ਸਾਚੀ ਚੋਗ ਚੁਗਾਈਆ। ਚਾਰ ਜੁਗ ਗੁਰ ਅਵਤਾਰਾਂ ਕੋਲੋਂ ਗਵੌਂਦਾ ਰਿਹਾ ਆਪਣਾ ਜਸ, ਧੁਰ ਫ਼ਰਮਾਣਾ ਸ਼ਬਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਏਕਾ ਵਾਰ ਅਲਾਈਆ। ਸਚ ਸੰਦੇਸ਼ਾ ਦਿਤਾ ਘੱਲ, ਹਰਿ ਜੂ ਆਪਣੀ ਦਇਆ ਕਮਾਈਆ। ਚਾਰ ਜੁਗ ਜੋ ਕਰਦਾ ਰਿਹਾ ਵਲ ਛਲ, ਅਛਲ ਛਲ ਧਾਰੀ ਭੇਸ ਵਟਾਈਆ। ਜਨ ਭਗਤਾਂ ਅੰਦਰ ਗਿਆ ਰਲ, ਦਿਸ ਕਿਸੇ ਨਾ ਆਈਆ। ਸਤਿ ਸਤਿਵਾਦੀ ਬੂਟਾ ਲਾਏ ਫਲ, ਫਲਵਾੜੀ ਮਾਤ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦਏ ਖੁਲ੍ਹਾਈਆ। ਭੇਵ ਖੋਲ੍ਹੇ ਹਰਿ ਨਿਰੰਕਾਰ, ਆਪਣਾ ਪਰਦਾ ਆਪ ਉਠਾਇੰਦਾ । ਉਠੋ ਵੇਖੋ ਪਾਓ ਸਾਰ, ਹਰਿ ਜੂ ਕੀ ਕੀ ਖੇਲ ਰਚਾਇੰਦਾ। ਜਿਸ ਨੂੰ ਗੌਂਦੇ ਰਹੇ ਜੁਗ ਚਾਰ, ਰਸਨਾ ਜਿਹਵਾ ਸੇਵ ਕਮਾਇੰਦਾ। ਜਿਸ ਨੂੰ ਕਹਿ ਕਹਿ ਗਏ ਬੇਅੰਤ ਬੇਅੰਤ ਬੇਪਰਵਾਹ ਪਰਵਰਦਿਗਾਰ, ਅੰਤ ਕਦੇ ਨਾ ਆਇੰਦਾ। ਜਿਸ ਦੇ ਪਿਛੇ ਮੰਦਰ ਮਸਜਿਦ ਮੱਠ ਗੁਰੂਦੁਆਰ ਕੀਤੇ ਤਿਆਰ, ਖਾਣੀ ਬਾਣੀ ਅੰਜੀਲ ਕੁਰਾਨੀ ਵੇਦ ਪੁਰਾਨੀ ਸੰਗ ਨਿਭਾਇੰਦਾ। ਸੋ ਪੁਰਖ ਨਿਰੰਜਣ ਖੇਲ ਕਰੇ ਅਪਰ ਅਪਾਰ, ਨਿਰਗੁਣ ਜੋਤ ਨੂਰ ਉਜਿਆਰ, ਸ਼ਬਦੀ ਡੰਕਾ ਵਿਚ ਸੰਸਾਰ, ਦੋ ਜਹਾਨਾਂ ਆਪ ਸੁਣਾਇੰਦਾ। ਪੁਰੀ ਲੋਅ ਹੋਏ ਬੇਜ਼ਾਰ, ਬ੍ਰਹਿਮੰਡ ਖੰਡ ਵੇਖਣ ਚਾਰੋਂ ਕੁੰਟ ਨੈਣ ਉਠਾਲ, ਨੇਤਰ ਨੈਣਾਂ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਸੁਣ ਫ਼ਰਮਾਣਾ, ਹਰਿ ਜੂ ਹਰਿ ਹਰਿ ਰਿਹਾ ਜਣਾਈਆ। ਨਿਰਗੁਣ ਬਣਿਆ ਸਾਚਾ ਰਾਣਾ, ਸਰਗੁਣ ਨਜ਼ਰ ਕਿਸੇ ਨਾ ਆਈਆ। ਲੋਕਮਾਤ ਹੋਇਆ ਪਰਧਾਨਾ, ਜਗਤ ਪਰਧਾਨਗੀ ਰਿਹਾ ਕਮਾਈਆ। ਜਨ ਭਗਤਾਂ ਬੰਨ੍ਹੇ ਇਕੋ ਗਾਨਾ, ਤੰਦ ਨਜ਼ਰ ਕਿਸੇ ਨਾ ਆਈਆ। ਆਪੇ ਬਣਿਆ ਬੇਪਹਿਚਾਨਾ, ਚਾਰੋਂ ਕੁੰਟ ਫਿਰੇ ਵਾਹੋ ਦਾਹੀਆ। ਕਰੇ ਖੇਲ ਮਰਦ ਮਰਦਾਨਾ,

ਵਡ ਮਰਦਾਨਗੀ ਆਪ ਕਮਾਈਆ। ਲੇਖਾ ਜਾਣੇ ਗੋਪੀ ਕਾਹਨਾ, ਮੰਡਲ ਰਾਸ ਆਪ ਰਚਾਈਆ। ਰਾਮ ਸੀਤਾ ਸੀਤਾ ਰਾਮ ਹੋ ਪਰਧਾਨਾ, ਪਰਮ ਪੁਰਖ ਆਪਣਾ ਖੇਲ ਖਲਾਈਆ। ਚਤੁਰਭੁਜ ਨੌਜਵਾਨਾ, ਨਵ ਨਿਧ ਆਪਣੀ ਧਾਰ ਵਖਾਈਆ। ਕਲਜੁਗ ਅੰਤਮ ਇਕ ਨਿਸ਼ਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਰਿਹਾ ਘਲਾਈਆ। ਸਚ ਸੰਦੇਸ਼ਾ ਹਰਿ ਭਗਵਾਨ, ਏਕਾ ਏਕ ਜਣਾਇਆ। ਸਚਖੰਡ ਦਾ ਸਚ ਨਿਸ਼ਾਨ, ਲੋਕਮਾਤ ਪਰਗਟਾਇਆ। ਕਿਰਪਾ ਕਰ ਸ੍ਰੀ ਭਗਵਾਨ, ਸਤਿ ਸਤਿਵਾਦੀ ਰੰਗ ਚੜ੍ਹਾਇਆ। ਸਾਚੇ ਭਗਤਾਂ ਦਿਤਾ ਦਾਨ, ਦਾਨੀ ਬਣ ਕੇ ਹਰਿ ਜੂ ਆਇਆ। ਪੂਰਬ ਲੇਖਾ ਚੁਕਿਆ ਆਣ, ਅੱਗੇ ਆਪਣੀ ਗੋਦ ਸੁਹਾਇਆ। ਏਥੇ ਓਥੇ ਦੇਵੇ ਮਾਣ, ਦਰਗਹਿ ਸਾਚੀ ਮੇਲ ਮਿਲਾਇਆ। ਰਾਏ ਧਰਮ ਚੁਕੀ ਕਾਣ, ਚਿਤਰ ਗੁਪਤ ਲੇਖ ਮੁਕਾਇਆ। ਲਾੜੀ ਮੌਤ ਨਾ ਕਰੇ ਪਛਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਰਤਾਇਆ। ਆਪਣਾ ਖੇਲ ਕਰੇ ਕਰਤਾਰ, ਖੇਲਣਹਾਰ ਆਪ ਹੋ ਆਈਆ। ਜੁਗ ਜਨਮ ਦੇ ਵਿਛੜੇ ਯਾਰ, ਅੰਤਮ ਮੇਲੇ ਚਾਈਂ ਚਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਵਾਰੋ ਵਾਰ, ਨੇਤਰ ਨੈਣ ਨੈਣ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਬਰਖ਼ੇ ਫੂਲਣ ਧਾਰ, ਅੰਮ੍ਰਿਤ ਮੇਘ ਮੇਘ ਛਹਿਬਰ ਲਾਈਆ। ਸਾਚੀ ਸਖੀਆਂ ਮੰਗਲ ਚਾਰ, ਗੀਤ ਗੋਬਿੰਦ ਗੋਬਿੰਦ ਅਲਾਈਆ। ਵਾਹਵਾ ਵੱਜਦੀ ਰਹੇ ਸਤਾਰ, ਸਤਿ ਸਤਿਵਾਦੀ ਆਪ ਵਜਾਈਆ। ਸੰਤ ਸੁਹੇਲੇ ਲਏ ਉਠਾਲ, ਉਠ ਉਠ ਆਪਣੀ ਸੇਵ ਕਮਾਈਆ। ਨਾਤਾ ਤੋੜ ਸ਼ਾਹ ਕੰਗਾਲ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼, ਏਕਾ ਗੰਢ ਪੁਵਾਈਆ। ਰਾਤੀਂ ਸੁਤਿਆਂ ਚਲੇ ਨਾਲ ਨਾਲ, ਸੁਫ਼ਨ ਸਖੋਪਤ ਜਾਗਰਤ ਤੁਰੀਆ ਆਪਣੀ ਸੇਵ ਕਮਾਈਆ। ਗੁਰਮੁਖਾਂ ਪਿਛੇ ਫਿਰੇ ਆਪੇ ਬੇਹਾਲ, ਬੇਹਬਲ ਹੋ ਹੋ ਰਿਹਾ ਕੁਰਲਾਈਆ। ਬਿਨ ਭਗਤਾਂ ਹੱਲ ਨਾ ਕਰੇ ਕੋਈ ਸਵਾਲ, ਹਰਿ ਜੂ ਪੱਟੀ ਆਪਣੀ ਰਿਹਾ ਵਖਾਈਆ। ਨੌਂ ਖੰਡ ਪ੍ਰਿਥਮੀ ਵਿਚੋਂ ਭਾਲ, ਗੁਰਸਿਖ ਗੁਰ ਗੁਰ ਲਏ ਜਗਾਈਆ। ਨਿਰਗੁਣ ਸਰਗੁਣ ਬਣ ਦਲਾਲ, ਭਗਤ ਦਲਾਲੀ ਆਪ ਕਮਾਈਆ। ਵੇਖਣਹਾਰਾ ਹੱਕ ਹਲਾਲ, ਹਕ਼ੀਕ਼ਤ ਆਪਣੀ ਦਏ ਸਮਝਾਈਆ। ਕਰਿਆ ਖੇਲ ਬੇਮਿਸਾਲ, ਮਿਸਲ ਭਗਤਾਂ ਲਈ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੁੜਾ ਦੇਵੇ ਏਕਾ ਵਰ, ਆਪ ਆਪਣੀ ਬੂਝ ਬੁਝਾਈਆ। ਆਪਣੀ ਬੂਝ ਦੇਵੇ ਗਿਆਨ, ਗਿਆਨ ਗਿਆਨ ਨਾਲ ਮਿਲਾਇੰਦਾ। ਆਤਮ ਅੰਤਰ ਇਕ ਧਿਆਨ, ਧਿਆਨ ਧਿਆਨ ਵਿਚ ਰਖਾਇੰਦਾ। ਸੁਰਤੀ ਸ਼ਬਦੀ ਦੇਵੇ ਮਾਣ, ਸ਼ਬਦ ਸੁਰਤ ਸੰਗ ਰਖਾਇੰਦਾ। ਏਕਾ ਰਾਗ ਸੁਣਾਏ ਕਾਨ, ਰਾਗੀ ਰਾਗ ਆਪ ਅਲਾਇੰਦਾ। ਏਕਾ ਅੰਮ੍ਰਿਤ ਪੀਣ ਖਾਣ, ਆਬਹਯਾਤ ਆਪ ਪਿਆਇੰਦਾ। ਏਕਾ ਮੰਦਰ ਵਖਾਏ ਮਕਾਨ, ਕਾਇਆ ਕਾਅਬਾ ਆਪ ਖੁਲ੍ਹਾਇੰਦਾ। ਏਕਾ ਭਗਤ ਇਕ ਭਗਵਾਨ, ਏਕਾ ਇਸ਼ਟ ਦੇਵ ਮਨਾਇੰਦਾ। ਏਕਾ ਨੂਰ ਜੋਤ ਮਹਾਨ, ਏਕਾ ਸਚਖੰਡ ਡੇਰਾ ਲਾਇੰਦਾ। ਏਕਾ ਜੁਗ ਜੁਗ ਵੇਖੇ ਆਣ, ਰਾਮਾ ਕ੍ਰਿਸ਼ਨਾ ਰੂਪ ਵਟਾਇੰਦਾ। ਏਕਾ ਨਾਨਕ ਗੋਬਿੰਦ ਕਰ ਪਰਨਾਮ, ਏਕਾ ਮੰਤਰ ਸਤਿ ਸਤਿ ਦ੍ਰਿੜਾਇੰਦਾ। ਏਕਾ ਈਸਾ ਮੂਸਾ ਮੁਹੰਮਦ ਦਏ ਪੈਗ਼ਾਮ, ਸ਼ਰਅ ਸ਼ਰੀਅਤ ਇਕ ਸਮਝਾਇੰਦਾ। ਏਕਾ ਅੰਤਮ ਸਭ ਤੇ ਲਾਏ ਆਪ ਇਲਜ਼ਾਮ, ਬਰੀ ਕੋਇ ਰਹਿਣ ਨਾ ਪਾਇੰਦਾ। ਸਤਿ ਸਤਿਵਾਦੀ ਸਤਿ ਪੁਰਖ ਨਿਰੰਜਣ ਆਪ ਸੁਣਾਏ ਆਪਣਾ ਕਲਾਮ, ਕਲਮਾ ਨਬੀ ਨਾ ਕੋਇ ਪੜ੍ਹਾਇੰਦਾ। ਫੜ ਰਸੂਲਾਂ ਕਰੇ ਗੁਲਾਮ, ਹੁਕਮੇ ਅੰਦਰ ਸਰਬ ਰਖਾਇੰਦਾ।

ਕਰੇ ਖੇਲ ਸ੍ਰੀ ਭਗਵਾਨ, ਖ਼ਾਲਕ ਖ਼ਲਕ ਰੂਪ ਵਟਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਭਗਤ ਦੁਆਰਾ ਕਰਨਾ ਪਏ ਪਰਵਾਨ, ਪਾਰਬ੍ਰਹਮ ਪ੍ਰਭ ਹੁਕਮ ਸੁਣਾਇੰਦਾ। ਜਿਸ ਗ੍ਰਹਿ ਵਸੇ ਆਪ ਭਗਵਾਨ, ਸੋ ਮੰਦਰ ਸੋਭਾ ਪਾਇੰਦਾ। ਆਤਮ ਪਰਮਾਤਮ ਈਸ਼ ਜੀਵ ਜਗਤ ਜੁਗ ਦਾਨ, ਬ੍ਰਹਮ ਪਾਰਬ੍ਰਹਮ ਏਕਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਭਗਤ ਹਰਿ ਦਰ ਆਪ ਵਸਾਇੰਦਾ।

੧੫ ਜੇਠ ੨੦੧੯ ਬਿਕਰਮੀ ਵਕੀਲ ਸਿੰਘ ਦੇ ਗ੍ਰਹਿ ਧਿੰਗਾਲੀ ਜੰਮੂ

ਸੂਫ਼ੀ ਸਿਫ਼ਤ ਕਰਨ ਸਾਲਾਹ, ਸਹੀ ਸਲਾਮਤ ਬੇਪਰਵਾਹੀਆ। ਰਹਿਬਰ ਰਹਿਮਤ ਦਏ ਕਮਾ, ਰਹੀਮ ਰਹਿਮਾਨ ਵਡੀ ਵਡਿਆਈਆ। ਸੁਹਬਤ ਆਪਣੀ ਦਏ ਜਣਾ, ਸਾਖ਼ਯਾਤ ਰੂਪ ਪਰਗਟਾਈਆ। ਨੌਬਤ ਨਾਮ ਦਏ ਵਜਾ, ਚੌਦਾਂ ਤਬਕ ਇਕ ਸ਼ਨਵਾਈਆ। ਪੀਰ ਪੈਗ਼ੰਬਰ ਲਏ ਉਠਾ, ਪਾਕ ਰਸੂਲ ਹੁਕਮ ਵਰਤਾਈਆ। ਜਗਤ ਸਵੰਬਰ ਲਏ ਰਚਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਈਆ। ਸੂਫ਼ੀ ਰੱਖਣ ਇਕੋ ਆਸ, ਖ਼ੁਦੀ ਖ਼ੁਦਾਵੰਦ ਦਏ ਗਵਾਈਆ। ਵਸਣਹਾਰਾ ਉਪਰ ਅਕਾਸ਼, ਪਰਕਾਸ਼ ਆਪਣਾ ਨੂਰ ਧਰਾਈਆ। ਬਰਦੇ ਬਣ ਬਣ ਰਹੀਏ ਦਾਸ, ਦਾਸੀ ਦਾਸ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਰਸ ਬੇਪਰਵਾਹੀਆ। ਦੇਵੇ ਦਰਸ ਸਾਚੀ ਦੀਦ, ਦੀਦਾਰ ਜਲਵਾ ਨੂਰ ਇਲਾਹੀਆ। ਚੰਦ ਚੌਧਵੀਂ ਚੜ੍ਹੇ ਈਦ, ਈਦ ਉਲਫ਼ਿਤਰ ਆਪ ਮਨਾਈਆ। ਲੇਖਾ ਜਾਣੇ ਜਗਤ ਬਕਰੀਦ, ਬਾਕੀ ਸਭ ਦੀ ਰਿਹਾ ਚੁਕਾਈਆ। ਸ਼ਯਦ ਵੇਖੇ ਆਪ ਸਈਦ, ਸੈਦੁਲ ਆਪਣਾ ਰੂਪ ਵਟਾਈਆ। ਮੁਕੱਦਸ ਹੋਏ ਇਕ ਅਕੀਦ, ਅਕੀਦਤ ਆਪਣੀ ਦਏ ਜਣਾਈਆ। ਪੀਰ ਪੈਗ਼ੰਬਰਾਂ ਦਏ ਰਸੀਦ, ਰਸੀਦਾ ਪੱਕਾ ਮੁਖ ਲਗਾਈਆ। ਈਸਾ ਮੂਸਾ ਮੁਹੰਮਦ ਕਰ ਤਾਈਦ, ਤਾਕਤ ਆਪਣੀ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸੂਫ਼ੀ ਸਿਫ਼ਤ ਲੱਗਾ ਨਾਅਰਾ, ਹੱਕ ਹੱਕ ਹੱਕ ਜਣਾਇੰਦਾ। ਵਾਹ ਵਾ ਕੁਦਰਤ ਤੇਰੀ ਯਾਰਾ, ਭੇਵ ਅਭੇਦ ਨਾ ਕੋਇ ਆਇੰਦਾ। ਪੀਰ ਪੈਗ਼ੰਬਰ ਰੋਵਣ ਜ਼ਾਰੋ ਜ਼ਾਰਾ, ਜ਼ਾਹਰ ਜ਼ਹੂਰ ਤੇਰਾ ਅੰਤ ਕੋਇ ਨਾ ਪਾਇੰਦਾ। ਹੱਕ ਮੁਕਾਮੇ ਪਰਵਰਦਿਗਾਰਾ, ਲਾਸ਼ਰੀਕ ਖੇਲ ਕਰਾਇੰਦਾ। ਚੌਦਾਂ ਤਬਕਾਂ ਦੇ ਸਹਾਰਾ, ਅੰਤਮ ਨੱਯਾ ਸ਼ੌਹ ਦਰਿਯਾ ਰੁੜ੍ਹਾਇੰਦਾ। ਖ਼ਲਕ ਮਖ਼ਲੂਕ ਖ਼ਾਲਕ ਵੇਖਣਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਸਮਾਇੰਦਾ। ਸੂਫ਼ੀ ਉਚ ਰਿਹਾ ਕੂਕ, ਕੂਕ ਕੂਕ ਸੁਣਾਈਆ। ਬੇਪਰਵਾਹ ਸਭ ਨੂੰ ਰਿਹਾ ਫ਼ੂਕ, ਨਾਮ ਫ਼ੁਕਾਰਾ ਏਕਾ ਲਾਈਆ। ਵੇਖਣਹਾਰਾ ਚਾਰੇ ਕੂਟ, ਉਤਰ ਪੂਰਬ ਪੱਛਮ ਦੱਖਣ ਫੇਰਾ ਪਾਈਆ। ਲੱਖ ਚੁਰਾਸੀ ਲੇਖਾ ਜਾਣੇ ਤਾਣਾ ਪੇਟਾ ਸੂਤ, ਸੂਤਰਧਾਰੀ ਬੇਪਰਵਾਹੀਆ। ਜਗਤ ਉਮਤ ਗਈ ਊਤ, ਪਿਤਾ ਪੂਤ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸੂਫ਼ੀ ਸੁਫ਼ਨ ਰਿਹਾ ਪੁਕਾਰ, ਵਾਹਵਾ ਤੇਰੀ ਵਡ ਵਡਿਆਈਆ। ਕਲਜੁਗ ਖੇਲ ਕਰੇਂ ਅਪਾਰ, ਬੇਅੰਤ ਮੇਰੇ ਮਾਹੀਆ। ਲੁਕ ਲੁਕ ਤੇਰਾ ਕਰਾਂ ਦੀਦਾਰ, ਪੁਛ ਪੁਛ ਤੇਰੇ ਦਰ

ਤੇ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਧੀਰ ਨਾ ਕੋਇ ਧਰਾਈਆ। ਤੁਧ ਬਿਨ ਦੇਵੇ ਨਾ ਕੋਇ ਧੀਰ, ਧੀਰਜ ਧੀਰ ਨਾ ਕੋਇ ਰਖਾਇੰਦਾ। ਨਾਤਾ ਤੁਟਾ ਸੰਗ ਮੁਹੰਮਦ ਚਾਰ ਵੀਰ, ਚਾਰ ਯਾਰੀ ਨਾ ਕੋਇ ਨਿਭਾਇੰਦਾ। ਚੋਟੀ ਚੜ੍ਹ ਚੜ੍ਹ ਵੇਖ ਅਖ਼ੀਰ, ਆਖ਼ਰ ਨਜ਼ਰ ਕੋਇ ਨਾ ਆਇੰਦਾ। ਕਲਜੁਗ ਬਦਲਣਹਾਰ ਤਕਦੀਰ, ਤਦਬੀਰ ਆਪਣੇ ਹੱਥ ਰਖਾਇੰਦਾ। ਤੇਰੀ ਨਜ਼ਰ ਨਾ ਆਏ ਤਸਵੀਰ, ਤਸਬੀ ਮਾਲਾ ਕੰਮ ਕਿਸੇ ਨਾ ਵਖਾਇੰਦਾ। ਸ਼ਰਅ ਸ਼ਰੀਅਤ ਵੱਝਾ ਜ਼ੰਜੀਰ, ਤੁਧ ਬਿਨ ਅਵਰ ਨਾ ਕੋਇ ਕਟਾਇੰਦਾ। ਤੂੰ ਵਡ ਦਾਤਾ ਪੀਰਨ ਪੀਰ, ਬੇਐਬ ਖੇਲ ਕਰਾਇੰਦਾ। ਵੇਖਣਹਾਰਾ ਸ਼ਾਹ ਹਕੀਰ, ਹਜ਼ਰਤ ਆਪਣਾ ਰੂਪ ਵਟਾਇੰਦਾ। ਗ਼ਰੀਬ ਨਿਮਾਣਿਆਂ ਦਸਤਗੀਰ, ਦਸਤ ਦਸਤ ਨਾਲ ਮਿਲਾਇੰਦਾ। ਆਬੇਹਯਾਤ ਨਿਰਮਲ ਸੀਰ, ਭਰ ਪਿਆਲਾ ਜਾਮ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਓਟ ਤਕਾਇੰਦਾ। ਤੇਰੇ ਦਰ ਰੱਖੀ ਓਟ, ਓਟ ਅਵਰ ਨਾ ਕੋਇ ਜਣਾਈਆ। ਨਵ ਨੌਂ ਚਾਰ ਵੇਖਿਆ ਕਿਲਾ ਕੋਟ, ਇਲਾਬੁਤ ਤੇਰੀ ਵਡਿਆਈਆ। ਕੇਤਮਾਲ ਸੁਣੀ ਤੇਰੀ ਸਰੋਤ, ਸਰਵਣ ਸਰਵਣ ਨਾਲ ਮਿਲਾਈਆ। ਨੂਰ ਨੁਰਾਨੀ ਨਿਰਮਲ ਜੋਤ, ਨੂਰੋ ਨੂਰ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਸਿਰ ਹੱਥ ਰੱਖ ਪਰਵਰਦਿਗਾਰ, ਪਰਦਾ ਤੇਰਾ ਇਕ ਰਖਾਇੰਦਾ। ਚਾਰੇ ਕੁੰਟ ਹੋਇਆ ਦੁਖਿਆਰ, ਦਰਦੀ ਦਰਦ ਨਾ ਕੋਇ ਵੰਡਾਇੰਦਾ। ਆਹਾਂ ਭਰ ਭਰ ਰੋਵੇ ਜ਼ਾਰੋ ਜ਼ਾਰ, ਕਲਜੁਗ ਜ਼ਬਾਹ ਸਰਬ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਦਰਸ ਤੇਰਾ ਪਾਇੰਦਾ। ਤੇਰੇ ਦਰਸ ਦਰਸ ਉਡੀਕ, ਏਕਾ ਨੈਣ ਨੈਣ ਉਠਾਈਆ। ਸਦੀ ਚੌਧਵੀਂ ਰਹੀ ਬੀਤ, ਵੇਲਾ ਗਿਆ ਹੱਥ ਨਾ ਆਈਆ। ਤੁਧ ਬਿਨ ਹੋਇਆ ਜਗਤ ਪਲੀਤ, ਪਾਕ ਪਾਕ ਨਾ ਕੋਇ ਕਰਾਈਆ। ਨਗ਼ਮਾ ਸੁਣਾਏ ਨਾ ਸਾਚਾ ਗੀਤ, ਨਜ਼ਮ ਆਪਣੀ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਦੇਣੀ ਮੰਗ ਬਣ ਸਖ਼ਾਵਤ, ਸਖ਼ੀ ਸਰਵਰ ਤੇਰੀ ਵਡਿਆਈਆ । ਚਾਰ ਕੁੰਟ ਹੋਣੀ ਬਗ਼ਾਵਤ, ਧੀਰਜ ਧੀਰ ਨਾ ਕੋਇ ਰਖਾਈਆ। ਨਬੀ ਰਸੂਲ ਪੀਰ ਪੈਗ਼ੰਬਰ ਕਰਨ ਅਦਾਵਤ, ਸਗਲਾ ਸੰਗ ਨਾ ਕੋਇ ਨਿਭਾਈਆ। ਸਾਚੀ ਕਰੇ ਨਾ ਕੋਇ ਰਫ਼ਾਕਤ, ਰਫ਼ੀਕ ਤੌਫ਼ੀਕ ਤੌਫ਼ੀਕ ਤੋਹੇ ਇਕ ਖ਼ੁਦਾਈਆ। ਮੇਰੀ ਚਲੇ ਨਾ ਕੋਇ ਲਿਆਕਤ, ਇਲਮ ਉਲਮਾ ਨਾ ਕੋਇ ਪੜ੍ਹਾਈਆ। ਵੇਲੇ ਅੰਤਮ ਔਣ ਵਾਲੀ ਕਿਆਮਤ, ਪੈਗ਼ਾਮ ਸਭ ਨੂੰ ਰਿਹਾ ਸੁਣਾਈਆ। ਤੁਧ ਬਿਨ ਰਹੇ ਨਾ ਕੋਈ ਸਹੀ ਸਲਾਮਤ, ਸਲਾਮਾਂ ਅਲੈਕਮ ਸਭ ਦੀ ਦਏ ਮੁਕਾਈਆ। ਏਕਾ ਲੱਗੇ ਬਿਰਹੋਂ ਅਲਾਮਤ, ਆਲਮੀਨ ਆਪ ਲਗਾਈਆ। ਆਪੇ ਮੇਟਣਹਾਰਾ ਜਗਤ ਨਜ਼ਾਮਤ, ਨਜ਼ਾਮ ਆਪਣਾ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਸਯਦਾ ਸੀਸ ਝੁਕਾਈਆ। ਸਯਦਾ ਸੀਸ ਕਰਾਂ ਸਲਾਮ, ਚਰਨ ਚਰਨ ਸੱਚੀ ਸਰਨਾਈਆ। ਮੈਂ ਬਰਦਾ ਬਣ ਗ਼ੁਲਾਮ, ਗ਼ੁਰਬਤ ਆਪਣੀ ਦਿਆਂ ਮਿਟਾਈਆ। ਇਕੋ ਪੜ੍ਹਾਂ ਤੇਰੀ ਕਲਾਮ, ਕਲਮਾ ਨਬੀ ਨਾ ਕੋਇ ਸੁਣਾਈਆ। ਕਲਜੁਗ ਅੰਤਮ ਸਭ ਦੇ ਉਤੇ ਲੱਗਾ ਇਲਜ਼ਾਮ, ਬਰੀ ਕੋਇ ਰਹਿਣ ਨਾ ਪਾਈਆ। ਚੌਦਾਂ ਲੋਕ ਅੰਧੇਰੀ ਸ਼ਾਮ, ਚੌਦਾਂ ਤਬਕ ਸਾਚਾ ਚੰਦ ਨਾ ਕੋਇ ਰੁਸ਼ਨਾਈਆ। ਜਬਰਾਈਲ ਮੇਕਾਈਲ ਅਸਰਾਈਲ

ਅਸਰਾਫ਼ੀਲ ਦੇਵੇ ਨਾ ਕੋਇ ਪੈਗ਼ਾਮ, ਬੈਠੇ ਸਾਰੇ ਨੈਣ ਸ਼ਰਮਾਈਆ। ਵੇਖ ਵੇਖ ਤੇਰੀ ਖੇਲ ਹੋਏ ਹੈਰਾਨ, ਤੇਰਾ ਭੇਵ ਕੋਇ ਨਾ ਪਾਈਆ। ਮਗਰ ਲੱਗਾ ਸਰਬ ਸ਼ੈਤਾਨ, ਸ਼ਰਅ ਸਭ ਦੀ ਰਿਹਾ ਗਵਾਈਆ। ਮੁਲਾਂ ਸ਼ੇਖ਼ ਮੁਸਾਇਕ ਹੋਏ ਬੇਈਮਾਨ, ਬੇਵਾ ਹੋਈ ਅੰਤ ਲੋਕਾਈਆ। ਨਾਤਾ ਤੁਟੇ ਅੰਜੀਲ ਕੁਰਾਨ, ਕਾਇਆ ਕਾਅਬਾ ਦਏ ਦੁਹਾਈਆ। ਅੰਤਮ ਦਿਸੇ ਫ਼ਨਾਹ ਮਕਾਨ, ਫ਼ਾਤਿਹਾ ਪੜ੍ਹੇ ਆਪ ਖ਼ੁਦਾਈਆ। ਰਹਿਬਰ ਬਣ ਆਪ ਰਹਿਮਾਨ, ਰਹੀਮ ਆਪਣੀ ਦਇਆ ਕਮਾਈਆ। ਸੂਫ਼ੀ ਸਾਦਰ ਕਰ ਪਰਵਾਨ, ਸਬਰ ਬੇਸਬਰ ਤੇਰੀ ਸਰਨਾਈਆ। ਆਬਰੂ ਇਜ਼ਤ ਵਿਚ ਜਹਾਨ, ਜਾਬਰ ਜ਼ਬਰ ਰਹੇ ਗਵਾਈਆ। ਮੁਹੱਬਤ ਮਿਲੇ ਨਾ ਕਿਸੇ ਮਕਾਨ, ਮਸੀਤ ਮਸਜਿਦ ਰਹੀ ਕੁਰਲਾਈਆ। ਦਰ ਤੇਰੇ ਕਰੀ ਸਲਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਮਿਲੇ ਨੂਰ ਖ਼ੁਦਾਈਆ। ਨੂਰ ਖ਼ੁਦਾਈ ਜਲਵਾ ਜਲਾਲ, ਜ਼ਾਹਰ ਜ਼ਹੂਰ ਆਪ ਜਣਾਇੰਦਾ। ਹੱਕ ਹਕ਼ੀਕ਼ਤ ਵੇਖੇ ਹਲਾਲ, ਹਰਿ ਜੂ ਆਪਣੀ ਦਇਆ ਕਮਾਇੰਦਾ। ਕਲਜੁਗ ਅੰਤਮ ਹੋ ਕਿਰਪਾਲ, ਕਿਰਪਾਨਿਧ ਹੁਕਮ ਸੁਣਾਇੰਦਾ। ਕਰਿਆ ਖੇਲ ਬੇਮਿਸਾਲ, ਬੇਨਜ਼ੀਰ ਵੇਸ ਵਟਾਇੰਦਾ। ਜਗਤ ਚਲੀ ਅਵੱਲੜੀ ਚਾਲ, ਨਿਰਾਲੀ ਆਪਣੀ ਧਾਰ ਵਖਾਇੰਦਾ। ਸਾਚੇ ਸੂਫ਼ੀ ਭਗਤ ਕਰੇ ਤਿਆਰ, ਮਹਿਫਲ ਆਪਣੀ ਆਪ ਲਗਾਇੰਦਾ। ਗ਼ਫ਼ਲਤ ਤੋੜ ਵਿਚ ਸੰਸਾਰ, ਉਲਫ਼ਤ ਆਪਣੀ ਆਪ ਸਮਝਾਇੰਦਾ। ਰਹਿਬਰ ਬਣ ਪਰਵਰਦਿਗਾਰ, ਸਾਚਾ ਰਾਹ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਇੰਦਾ। ਸਚ ਸੰਦੇਸ਼ਾ ਸੁਣ ਸੁਣ ਸੂਫ਼ੀ ਹਰਿ ਜੂ ਹਰਿ ਹਰਿ ਆਪ ਜਣਾਈਆ। ਪੁਰਖ ਅਬਿਨਾਸ਼ੀ ਰਿਹਾ ਮਸਰੂਫ਼ੀ, ਸਰਫ਼ ਆਪਣਾ ਵਕਤ ਕਰਾਈਆ। ਚੌਦਾਂ ਲੋਕ ਇਕੋ ਭੂਪੀ, ਭੂਪਤ ਭੂਪ ਰਾਜ ਕਮਾਈਆ। ਸ਼ਰਅ ਸ਼ਰੀਅਤ ਜ਼ੰਜੀਰ ਤੋੜੇ ਝੂਠੀ, ਏਕਾ ਬੰਧਨ ਨਾਮ ਰਖਾਈਆ। ਵੇਖਣਹਾਰਾ ਚਾਰੇ ਕੂਟੀ, ਦਹਿ ਦਿਸ਼ਾ ਫੇਰੀ ਪਾਈਆ। ਆਪਣਾ ਦੇਵਣਹਾਰਾ ਸਚ ਸਬੂਤੀ, ਸਾਬਤ ਆਪਣਾ ਨੂਰ ਵਖਾਈਆ। ਜਿਸ ਦੀ ਚਾਰ ਜੁਗ ਪੰਡਤ ਪਾਂਧੇ ਦੇਂਦੇ ਰਹੇ ਆਹੂਤੀ, ਹਵਨ ਅਗਨੀ ਘਿਰਤ ਮਿਲਾਈਆ। ਜਿਸ ਦੀ ਸਾਧ ਸੰਤ ਮਲਦੇ ਰਹੇ ਭਬੂਤੀ, ਭੇਖ ਆਪਣਾ ਰਿਹਾ ਵਟਾਈਆ। ਜਿਸ ਦਾ ਪੀਰ ਪੈਗ਼ੰਬਰ ਪੰਜ ਤਤ ਹੰਡੌਂਦੇ ਰਹੇ ਕਲਬੂਤੀ, ਸੋ ਆਪਣੀ ਕਲ ਆਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਦਏ ਸੁਣਾਈਆ। ਸਚ ਸੰਦੇਸ਼ਾ ਰਿਹਾ ਸੁਣਾ, ਹਰਿ ਹਰਿ ਆਪਣੀ ਦਇਆ ਕਮਾਇੰਦਾ। ਬੇਪਰਵਾਹ ਬਣਿਆ ਮਲਾਹ, ਬੇੜਾ ਆਪਣੇ ਕੰਧ ਉਠਾਇੰਦਾ। ਚਾਰ ਵਰਨ ਦਏ ਪਨਾਹ, ਜੋ ਜਨ ਸਰਨਾਈ ਆਇੰਦਾ। ਪਹਿਲੋਂ ਪੀਰ ਪੈਗ਼ੰਬਰ ਗੁਰ ਅਵਤਾਰ ਭਗਤ ਭਗਵੰਤ ਚਰਨਾਂ ਹੇਠ ਲਏ ਰਖਾ, ਫੇਰ ਆਪਣਾ ਹੁਕਮ ਵਰਤਾਇੰਦਾ। ਸ਼ਰਅ ਮਜ਼੍ਹਬ ਦੀਨ ਕੋਈ ਸਕੇ ਨਾ ਅਟਕਾ, ਜਿਸ ਜਨ ਆਪਣਾ ਭੇਵ ਖੁਲ੍ਹਾਇੰਦਾ। ਨਜ਼ਰੀ ਆਏ ਇਕ ਖ਼ੁਦਾ, ਖ਼ੁਦੀ ਤਕੱਬਰ ਮਾਣ ਮਿਟਾਇੰਦਾ। ਬੇਸਬਰ ਪਿਆਲਾ ਦਏ ਪਿਆ, ਆਬੇਹਯਾਤ ਮੁਖ ਲਗਾਇੰਦਾ। ਕਾਇਆ ਕਬਰ ਵਿਚੋਂ ਲਏ ਕਢਾ, ਕਰਬਲਾ ਨਜ਼ਰ ਕੋਇ ਨਾ ਆਇੰਦਾ। ਸਚ ਬਹਿਸ਼ਤ ਦਏ ਬਣਾ, ਇਸ਼ਟ ਆਪਣਾ ਇਕ ਵਖਾਇੰਦਾ। ਸਾਚਾ ਗ੍ਰਸਿਤ ਰਿਹਾ ਕਮਾ, ਬੀਵੀ ਖਾਵੰਦ ਰੂਪ ਵਟਾਇੰਦਾ। ਅੱਲਾ ਰਾਣੀ ਚਰਨਾਂ ਨਾਲ ਛੁਹਾ, ਚਾਰ ਵਰਨ ਰੰਗ ਰੰਗਾਇੰਦਾ। ਸੂਫ਼ੀ ਮਤ ਮਿਲੇ ਸਹਿਜ ਸੁਖਦਾ, ਸੁਖ ਆਪਣੇ ਘਰ ਵਿਚ ਵਖਾਇੰਦਾ। ਮੁਫ਼ਤੋ ਮੁਫ਼ਤੀ ਸੌਦਾ ਰਿਹਾ ਵਿਕਾ, ਕੀਮਤ ਕਰਤਾ ਨਾ ਕੋਇ ਲਗਾਇੰਦਾ। ਸੂਫ਼ੀਆਂ ਉਤੋਂ ਆਪ ਹੋਏ ਫ਼ਿਦਾ,

ਫ਼ਿਤਰਤ ਆਪਣੀ ਆਪ ਮਿਟਾਇੰਦਾ। ਜਨ ਭਗਤਾਂ ਕੋਲੋਂ ਹੋਏ ਨਾ ਕਦੇ ਜੁਦਾ, ਜੁਜ਼ ਆਪਣਾ ਆਪ ਬਣਾਇੰਦਾ। ਰਹਿਮਤ ਕਰੇ ਹੋ ਮਿਹਰਵਾਨ, ਮਿਹਰਵਾਨ ਆਪਣੀ ਖੇਲ ਕਰਾਇੰਦਾ। ਇਕ ਵਖਾਏ ਸਚ ਨਿਸ਼ਾਨ, ਨਿਸ਼ਾਨਾ ਆਪਣੇ ਹੱਥ ਰਖਾਇੰਦਾ। ਕਾਇਨਾਤ ਵੇਖੇ ਮਾਰ ਧਿਆਨ, ਨੇਤਰ ਨੈਣ ਨੈਣ ਖੁਲ੍ਹਾਇੰਦਾ। ਆਸਮਾਨ ਬਣਾਇਆ ਸਾਇਬਾਨ, ਭੇਵ ਕੋਇ ਨਾ ਪਾਇੰਦਾ। ਅੱਧਵਿਚਕਾਰ ਮੁਹੰਮਦ ਬਹਿ ਬਹਿ ਲਿਖੇ ਕੁਰਾਨ, ਤੀਸ ਬਤੀਸ ਢੋਲਾ ਗਾਇੰਦਾ। ਸ਼ਰਅ ਸ਼ਰੀਅਤ ਹੋਏ ਅੰਤ ਫ਼ਨਾਹ, ਥਿਰ ਕੋਇ ਰਹਿਣ ਨਾ ਪਾਇੰਦਾ। ਪਾਪੀਆਂ ਅਪਰਾਧੀਆਂ ਬਖ਼ਸ਼ੇ ਸਰਬ ਗੁਨਾਹ, ਜੋ ਜਨ ਚਰਨੀ ਸੀਸ ਨਿਵਾਇੰਦਾ। ਦਾਮਨਗੀਰ ਦਾਮਨ ਪਕੜੇ ਬਾਂਹ, ਫੜ ਬਾਹੋਂ ਗਲੇ ਲਗਾਇੰਦਾ। ਜ਼ਾਮਨ ਬਣੇ ਸੱਚਾ ਸ਼ਹਿਨਸ਼ਾਹ, ਸਾਚੀ ਜ਼ਾਮਨੀ ਆਪ ਦਿਵਾਇੰਦਾ। ਆਮੋ ਸਾਮਣੇ ਇਕ ਦੂਜੇ ਦੇ ਬਣਨ ਗਵਾਹ, ਅੱਗਾ ਪਿਛਾ ਨਾ ਕੋਇ ਜਣਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਕਲਜੁਗ ਅੰਤਮ ਕਿਸੇ ਉਤੇ ਨਾ ਕਰੇ ਕੋਈ ਵਿਸਾਹ, ਆਪਣਾ ਹੁਕਮ ਆਪ ਵਰਤਾਇੰਦਾ। ਦੀਨ ਮਜ਼੍ਹਬ ਸ਼ਰਅ ਲੱਗਣ ਦੇਵੇ ਨਾ ਕਿਸੇ ਦਾ ਦਾਅ, ਫੜ ਬਾਹੋਂ ਆਪ ਗਿਰਾਇੰਦਾ। ਮੁਲਾਂ ਸ਼ੇਖ਼ ਮੁਸਾਇਕ ਪੰਡਤ ਪਾਂਧੇ ਗਰੰਥੀ ਪੰਥੀ ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਸਭ ਨੂੰ ਦਏ ਵਖਾ, ਵੱਖਰੀ ਆਪਣੀ ਧਾਰ ਚਲਾਇੰਦਾ। ਭਗਤ ਦੁਆਰਾ ਇਕ ਸੁਹਾ, ਸੂਫ਼ੀ ਸਭ ਦਾ ਰੂਪ ਵਟਾਇੰਦਾ। ਚਲ ਕੇ ਔਣਾ ਮਿਲੇ ਪਨਾਹ, ਸਿਰ ਆਪਣਾ ਹੱਥ ਟਿਕਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਜਿਉਂ ਪਿਤਾ ਮਾਂ, ਬਾਲਕ ਆਪਣੀ ਗੋਦ ਉਠਾਇੰਦਾ।

੧੫ ਜੇਠ ੨੦੧੯ ਬਿਕਰਮੀ ਅੰਗਰੇਜ਼ ਸਿੰਘ ਦੇ ਗ੍ਰਹਿ ਧਿੰਗਾਲੀ ਜੰਮੂ

ਸੂਫ਼ੀ ਸਿਫ਼ਤ ਸਾਲਾਹੀ ਵੇਖੇ ਯਾਰ, ਯਾਦ ਆਪਣੀ ਆਪ ਜਣਾਈਆ। ਪੀਰ ਪੈਗ਼ੰਬਰ ਕਰ ਖ਼ਬਰਦਾਰ, ਆਪਣਾ ਭੇਵ ਜਣਾਈਆ। ਈਸਾ ਮੂਸਾ ਕਰ ਬੇਦਾਰ, ਬੈਤਲ ਆਪਣਾ ਧਾਮ ਜਣਾਈਆ। ਮੁਹੰਮਦ ਮੁਹੱਬਤ ਦੇ ਅਧਾਰ, ਅਹਿਮਦ ਏਕਾ ਗੁਣ ਜਣਾਈਆ। ਅੱਲਾ ਰਾਣੀ ਕਰ ਸ਼ਿੰਗਾਰ, ਨੇਤਰ ਨੈਣ ਕਜਲਾ ਪਾਈਆ। ਬੀਵੀ ਖ਼ਾਵੰਦ ਖੇਲ ਅਪਾਰ, ਖ਼ਾਲਕ ਖ਼ਲਕ ਰੂਪ ਵਟਾਈਆ। ਖ਼ਲਕ ਨੂਰ ਹੋ ਉਜਿਆਰ, ਜ਼ਹੂਰ ਆਪਣਾ ਦਏ ਜਣਾਈਆ। ਫ਼ਰਸ਼ ਵੇਖੇ ਖ਼ਾਕ ਸਾਰ, ਖ਼ਾਕੀ ਖ਼ਾਕ ਖ਼ਾਕ ਵਡਿਆਈਆ। ਅਰਸ਼ ਕੁਰਸ਼ ਖ਼ਬਰਦਾਰ, ਕਲਮਾ ਕਲਾਮ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਲੇਖੇ ਲਾਈਆ। ਸੂਫ਼ੀ ਯਾਰ ਲਏ ਸੱਦ, ਸੱਦਾ ਆਪਣਾ ਨਾਮ ਲਗਾਈਆ। ਸ਼ਰਅ ਸ਼ਰੀਅਤ ਕਰ ਕਰ ਪਾਰ ਹੱਦ, ਹਦੂਦ ਅਰਬਾ ਆਪਣਾ ਵੰਡ ਵੰਡਾਈਆ। ਅੰਤ ਅਖ਼ੀਰੀ ਖਾਤਾ ਕੱਢ, ਸਾਚਾ ਖਾਤਾ ਦਏ ਵਖਾਈਆ। ਕਮਲਾਪਾਤਾ ਰੱਖੇ ਪਤ, ਪਤ ਪਤਵੰਤਾ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਾਸ਼ਰੀਕ ਵੇਸ ਵਟਾਈਆ। ਲਾਸ਼ਰੀਕ ਕਰੇ ਮਦਦ, ਆਪ ਆਪਣਾ ਬਲ ਧਰਾਇੰਦਾ। ਵੇਖਣਹਾਰਾ ਆਪਣਾ ਅਦਦ, ਅੰਕ ਹੋਰ ਨਾ ਕੋਇ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਆਪ ਚੁਕਾਇੰਦਾ। ਸੂਫ਼ੀ ਪੀਰ ਚੁਕਿਆ ਲੇਖਾ, ਪੀਰ ਪੈਗ਼ੰਬਰਾਂ ਆਪ ਚੁਕਾਈਆ। ਮੁਹੰਮਦ ਯਾਰ ਨੇਤਰ ਪੇਖਾ, ਨੈਣ ਨੈਣ ਨਾਲ ਮਿਲਾਈਆ। ਤਿੰਨਾਂ ਦਿਤਾ ਸਚ ਸੰਦੇਸ਼ਾ, ਧੁਰ ਫ਼ਰਮਾਣਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਸੂਫ਼ੀ ਤਰੇ ਪੀਰ ਪੈਗ਼ੰਬਰ, ਪੈਗ਼ਾਮ ਤੇਰਾ ਇਕ ਸੁਣ ਸੁਣ ਖ਼ੁਸ਼ੀ ਮਨਾਈਆ। ਕਲਜੁਗ ਤੇਰਾ ਵੇਖ ਅਡੰਬਰ, ਚੌਦਾਂ ਲੋਕ ਰਹੇ ਕੁਰਲਾਈਆ। ਦੀਨ ਇਲਾਹੀ ਰਚਿਆ ਸਵੰਬਰ, ਕਰੇ ਖੇਲ ਬੇਪਰਵਾਹੀਆ। ਪਰਗਟ ਹੋਇਆ ਵਡ ਪੈਗ਼ੰਬਰ, ਹਜ਼ਰਤ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਭਾਈ ਭਾਈਆਂ ਨਾਲ ਮਿਲਾਈਆ। ਭਾਈ ਭਾਈ ਹੋਏ ਮੇਲਾ, ਚਾਰ ਯਾਰੀ ਰੰਗ ਰੰਗਾਈਆ। ਸਦੀ ਚੌਧਵੀਂ ਸੱਜਣ ਸੁਹੇਲਾ, ਘਰ ਸਦ ਸਦ ਦਏ ਸਮਝਾਈਆ। ਅੰਤਮ ਲੇਖਾ ਜਾਣੇ ਵੇਲਾ, ਵੇਲਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਥੇ ਜੁਗ ਚੌਥਾ ਅੰਗ ਲਏ ਪਰਗਟਾਈਆ। ਚੌਥਾ ਰੰਗ ਹਰਿ ਕਰਤਾਰ, ਹਰਿ ਹਰਿ ਆਪ ਜਣਾਇੰਦਾ। ਮੁਹੰਮਦ ਵਿਛੋੜਾ ਵਿਛੜੇ ਯਾਰ, ਯਾਰ ਵਿਛੜੇ ਮੇਲ ਮਿਲਾਇੰਦਾ। ਚੌਥਾ ਕਰ ਖ਼ਬਰਦਾਰ, ਚੌਥੇ ਦਰ ਭੇਵ ਖੁਲ੍ਹਾਇੰਦਾ। ਚੌਥੀ ਕੁੰਟ ਦੇ ਦੀਦਾਰ, ਚਾਰ ਵਰਨਾਂ ਡੇਰਾ ਢਾਹਿੰਦਾ। ਕਰੇ ਖੇਲ ਅਪਰ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਮੇਲ ਮਿਲਾਇੰਦਾ। ਮੇਲ ਮਿਲਾਏ ਇਕ ਖ਼ੁਦਾ, ਬੀ ਖ਼ੈਰ ਵਡੀ ਵਡਿਆਈਆ। ਆਪੇ ਕਰਨਹਾਰ ਜੁਦਾ, ਜੁਜ਼ ਆਪਣੇ ਆਪ ਬਣਾਈਆ। ਆਪੇ ਮਾਰਗ ਲਾਵਣਹਾਰਾ ਸਿੱਧਾ, ਸਾਚਾ ਰਾਹ ਆਪ ਵਖਾਈਆ। ਕਲਜੁਗ ਅੰਤ ਬਣਾਈ ਬਿਧਾ, ਬਿਧ ਨਾਤਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਲੇਖਾ ਲੇਖੇ ਪਾਈਆ। ਲੇਖਾ ਲੱਗੇ ਚੌਥੇ ਯਾਰ, ਯਾਰ ਯਾਰਾਂ ਨਾਲ ਮਿਲਾਇੰਦਾ। ਮੁਹੰਮਦ ਨਾਤਾ ਤੁਟਿਆ ਵਿਚ ਸੰਸਾਰ, ਸ਼ਰਅ ਸ਼ਰੀਅਤ ਨਾ ਕੋਇ ਰਖਾਇੰਦਾ। ਪੁਰਖ ਅਬਿਨਾਸ਼ੀ ਕਰਿਆ ਖ਼ਬਰਦਾਰ, ਸਚ ਸੰਦੇਸ਼ਾ ਆਪ ਸੁਣਾਇੰਦਾ। ਮੇਲ ਮਿਲਾਵਾ ਧੁਰ ਦਰਬਾਰ, ਦਰਗਹਿ ਸਾਚੀ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਵਿਛੋੜਾ ਆਪ ਮਿਲਾਇੰਦਾ। ਪਿਛਲਾ ਵਿਛੋੜਾ ਹੋਇਆ ਦੂਰ, ਦੂਰ ਦੁਰਾਡਾ ਦਏ ਮੁਕਾਈਆ। ਚੌਥੇ ਯਾਰ ਮਿਲਿਆ ਹਜ਼ੂਰ, ਹਾਜ਼ਰ ਆਪਣਾ ਦਰਸ ਦਿਖਾਈਆ। ਸਦੀ ਚੌਧਵੀਂ ਸੁਣਾਏ ਨਾਦ ਤੂਰ, ਰਾਗੀ ਆਪਣਾ ਰਾਗ ਅਲਾਈਆ। ਸਰਬ ਕਲਾਂ ਹੋ ਭਰਪੂਰ, ਪੂਰੀ ਆਸ਼ਾ ਦਏ ਕਰਾਈਆ। ਬਖ਼ਸ਼ਣਹਾਰ ਬਖ਼ਸ਼ੇ ਆਪ ਕਸੂਰ, ਕਸਰ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਯਾਰ ਯਾਰੀ ਗੰਢ ਪੁਵਾਈਆ। ਚੌਥਾ ਯਾਰ ਸਿੰਘ ਅੰਗਰੇਜ਼, ਮੁਹੰਮਦ ਹੋਈ ਜੁਦਾਈਆ। ਵਾਰੋ ਵਾਰ ਵੇਖੇ ਸੇਜ, ਸੇਜ ਸੁਹੰਜਣੀ ਆਪ ਸੁਹਾਈਆ। ਅੱਗੇ ਪਿਛੇ ਸਭ ਨੂੰ ਭੇਜ, ਅੰਤਮ ਮੇਲਾ ਲਏ ਮਿਲਾਈਆ। ਦੋ ਜਹਾਨਾਂ ਵਾਲੀ ਆਪੇ ਪੇਖ, ਪੇਖ ਪੇਖ ਖ਼ੁਸ਼ੀ ਮਨਾਈਆ। ਆਪਣੇ ਘਰ ਲਿਖਿਆ ਲੇਖ, ਮੰਦਰ ਆਪਣਾ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਸਫ਼ਾ ਦਏ ਉਠਾਈਆ। ਉਠੇ ਸਫ਼ਾ ਹੋਏ ਸਿਫ਼ਰਾ, ਸ੍ਰਿਸ਼ਟੀ ਸਿਫ਼ਰ ਰੂਪ ਵਖਾਈਆ। ਪੁਕਾਰ ਸੁਣੇ ਨਾ ਕੋਟੀ ਹੀਮ ਇਬਰਾ, ਇਬਰਤਨਾਕ ਕਰੇ ਜੁਦਾਈਆ। ਲੇਖਾ ਚੁਕੇ ਕਾਅਬਾ ਕਿਬਲਾ, ਕੇਵਲ ਇਕੋ ਇਕ ਰਹਿ ਜਾਈਆ। ਹਰਿ ਕਾ ਨਾਮ ਖ਼ੁਦਾ ਪੈਗ਼ਾਮ ਪੀਰ ਪੈਗ਼ੰਬਰ ਗੁਰ ਅਵਤਾਰ ਸਿਮਰਾ, ਸਿਮਰ ਸਿਮਰ ਸਿਮਰ ਖ਼ੁਸ਼ੀ ਮਨਾਈਆ। ਅੰਤਮ ਲੇਖਾ ਚੁਕਣਾ ਬਨ ਬਿੰਦਰਾ, ਪੁਰਖ ਅਬਿਨਾਸ਼ੀ ਹੁਕਮ ਵਰਤਾਈਆ। ਨੇਤਰ ਰੋਵੇ ਸੁਰਪਤ ਰਾਜਾ ਇੰਦਰਾ, ਇੰਦ ਇੰਦਰਾਸਣ ਦਏ ਤਜਾਈਆ।

ਵਿਸ਼ਨ ਬ੍ਰਹਮਾ ਸ਼ਿਵ ਖ਼ਾਲੀ ਪਿੰਜਰਾ, ਪਾਰਬ੍ਰਹਮ ਪ੍ਰਭ ਰਿਹਾ ਵਖਾਈਆ। ਦੋ ਜਹਾਨ ਵੱਜੇ ਨਾਦ ਕਿੰਗਰਾ ਕਿੰਗਰਾ, ਹੁਕਮੀ ਹੁਕਮ ਕਰੇ ਸ਼ਨਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਮਿਟਾਈ ਆਲਸ ਨਿੰਦਰਾ, ਨੀਂਦ ਸੁਖ ਦੀ ਏਕਾ ਚਰਨ ਸੁਆਈਆ। ਮੈਂ ਤੇਰਾ ਹਾਂ ਚੌਥਾ ਯਾਰ, ਮੁਹੰਮਦ ਹੋ ਸਹਾਈਆ। ਮੇਰੇ ਸਿਰ ਕੁਲਾ ਨਾ ਕੋਇ ਦਸਤਾਰ, ਮਹਿੰਦੀ ਰੰਗ ਨਾ ਕੋਇ ਚੜ੍ਹਾਈਆ। ਮੁਲਾਂ ਸ਼ੇਖ਼ ਨਾ ਸੁਣੇ ਕੋਈ ਪੁਕਾਰ, ਤੇਰੀ ਕੁਰਾਨ ਦਏ ਗਵਾਹੀਆ। ਭੁਲਾ ਫਿਰਾਂ ਵਿਚ ਸੰਸਾਰ, ਮਿਲਿਆ ਮੇਲ ਨਾ ਸੱਚੇ ਮਾਹੀਆ। ਸਦੀ ਚੌਧਵੀਂ ਆਈ ਹਾਰ, ਆਪਣਾ ਬੈਠਾ ਡੇਰਾ ਢਾਹੀਆ। ਧੁਰਦਰਗਾਹੀ ਹੁਕਮ ਦਿਤਾ ਏਕਾ ਵਾਰ, ਸਚ ਸੰਦੇਸ਼ਾ ਰਿਹਾ ਸੁਣਾਈਆ। ਔਣਾ ਚਲ ਸੱਚੇ ਦਰਬਾਰ, ਪਿਛਲਾ ਲੇਖਾ ਦਿਆਂ ਮੁਕਾਈਆ। ਕਿਧਰ ਜਾਵਾਂ ਮੇਰੇ ਮਦਦਗਾਰ, ਇਕ ਤੇਰੀ ਓਟ ਰਖਾਈਆ। ਮੁਹੰਮਦ ਦੋਏ ਜੋੜ ਕਰ ਕੇ ਕਹੇ ਨਿਮਸਕਾਰ, ਮੇਰੀ ਵਾਹ ਨਾ ਚਲੇ ਰਾਈਆ। ਮੈਂ ਵੀ ਭਿਖਿਆ ਮੰਗਾਂ ਓਸੇ ਦਰਬਾਰ, ਜਿਸ ਦਰਬਾਰੇ ਤੇਰੀ ਹੋਏ ਸ਼ਨਵਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਲੋਕਮਾਤ ਬੈਠਾ ਸੇਜ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਯਾਰੀ ਇਕੋ ਆਪਣੇ ਨਾਲ ਰਖਾਈਆ।

੧੫ ਜੇਠ ੨੦੧੯ ਬਿਕਰਮੀ ਮੇਲਾ ਰਾਮ ਦੇ ਗ੍ਰਹਿ ਧਿੰਗਾਲੀ ਜੰਮੂ

ਲੇਖੇ ਅੰਦਰ ਲੇਖਾ ਰੱਖ, ਲਿਖ ਲਿਖ ਆਪਣਾ ਹੁਕਮ ਜਣਾਈਆ। ਲੇਖੇ ਅੰਦਰ ਕਰੇ ਵੱਖ, ਹਰਿ ਜੂ ਵੱਖਰੀ ਧਾਰ ਚਲਾਈਆ। ਲੇਖੇ ਅੰਦਰ ਲਏ ਰੱਖ, ਸਿਰ ਆਪਣਾ ਹੱਥ ਟਿਕਾਈਆ। ਲੇਖੇ ਅੰਦਰ ਕੱਖੋਂ ਕਰੇ ਲੱਖ, ਲੱਖੋਂ ਕੱਖ ਆਪ ਬਣਾਈਆ। ਲੇਖੇ ਅੰਦਰ ਮਾਰਗ ਦਸ, ਹਰਿ ਹਰਿ ਨਾਮ ਕਰੇ ਪੜ੍ਹਾਈਆ। ਲੇਖੇ ਅੰਦਰ ਹਿਰਦੇ ਵਸ, ਹਰਿਜਨ ਸਾਚੇ ਲਏ ਜਗਾਈਆ। ਲੇਖੇ ਅੰਦਰ ਮੇਟੇ ਰੈਣ ਅੰਧੇਰੀ ਮਸ, ਚੰਦ ਚਾਂਦਨੀ ਇਕ ਚਮਕਾਈਆ। ਲੇਖੇ ਅੰਦਰ ਦੇਵੇ ਰਸ, ਅੰਮ੍ਰਿਤ ਰਸ ਆਪ ਚਖਾਈਆ। ਲੇਖੇ ਅੰਦਰ ਗਾਏ ਜਸ, ਜਨ ਭਗਤਾਂ ਆਪ ਸਾਲਾਹੀਆ। ਲੇਖੇ ਅੰਦਰ ਵਸੇ ਘਟ ਘਟ, ਹਰ ਘਟ ਰਮਿਆ ਸੱਚਾ ਮਾਹੀਆ। ਲੇਖੇ ਅੰਦਰ ਲਹਿਣਾ ਦੇਣਾ ਮੁਕਾਏ ਤੀਰਥ ਤੱਟ, ਤਟ ਸਰੋਵਰ ਇਕ ਸਮਝਾਈਆ। ਲੇਖੇ ਅੰਦਰ ਖੇਲ ਕਰੇ ਪੁਰਖ ਸਮਰਥ, ਵਡ ਦਾਤਾ ਬੇਪਰਵਾਹੀਆ। ਲੇਖੇ ਅੰਦਰ ਗਾਏ ਗਾਥ, ਸ਼ਾਸਤਰ ਸਿਮਰਤ ਵੇਦ ਪੁਰਾਨ ਸੁਣਾਈਆ। ਲੇਖੇ ਅੰਦਰ ਦੇਵੇ ਦਾਤ, ਵਸਤ ਅਮੋਲਕ ਝੋਲੀ ਪਾਈਆ। ਲੇਖੇ ਅੰਦਰ ਬਨ੍ਹੇ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਲੇਖੇ ਅੰਦਰ ਬਣੇ ਪਿਤਾ ਮਾਤ, ਪੂਤ ਸਪੂਤਾ ਗੋਦ ਰਖਾਈਆ। ਲੇਖੇ ਅੰਦਰ ਪੁਛੇ ਵਾਤ, ਜੁਗ ਜੁਗ ਆਪਣਾ ਫੇਰਾ ਪਾਈਆ। ਲੇਖੇ ਅੰਦਰ ਖੇਲੇ ਖੇਲ ਬਹੁ ਬਿਧ ਭਾਂਤ, ਰੂਪ ਅਨੂਪ ਆਪ ਵਟਾਈਆ। ਲੇਖੇ ਅੰਦਰ ਵੇਖੇ ਜ਼ਾਤ ਪਾਤ, ਵਰਨ ਬਰਨ ਵੰਡ ਵੰਡਾਈਆ। ਲੇਖੇ ਅੰਦਰ ਕਰੇ ਬੰਦ ਖ਼ਲਾਸ, ਬੰਦੀਖ਼ਾਨਾ ਦਏ ਤੁੜਾਈਆ। ਲੇਖੇ ਅੰਦਰ ਦੇਵੇ ਜਮ ਕਾ ਫ਼ਾਸ, ਫ਼ਾਂਸੀ ਗਲ ਵਿਚ ਲਟਕਾਈਆ। ਲੇਖੇ ਅੰਦਰ ਪੂਰਨ ਕਰੇ ਆਸ, ਆਸਾ ਪੂਰਨ ਆਪ ਹੋ ਜਾਈਆ। ਲੇਖੇ ਅੰਦਰ ਹੋਏ ਦਾਸੀ ਦਾਸ, ਬਣ ਸੇਵਕ ਸੇਵ ਕਮਾਈਆ। ਲੇਖੇ ਅੰਦਰ ਲਹਿਣਾ ਚੁਕਾਏ ਦਸ ਦਸ ਮਾਸ, ਮਾਤ ਗਰਭ ਫੇਰ ਨਾ ਆਈਆ। ਲੇਖੇ ਅੰਦਰ ਲੇਖਾ ਜਾਣੇ ਪਵਣ ਸਵਾਸ, ਸਵਾਸ ਸਵਾਸਾਂ ਨਾਲ ਮਿਲਾਈਆ। ਲੇਖੇ ਅੰਦਰ ਭੇਵ ਖੁਲ੍ਹਾਏ ਪ੍ਰਿਥਮੀ ਆਕਾਸ਼, ਆਕਾਸ਼

ਮੰਡਲ ਦਏ ਵਡਿਆਈਆ। ਲੇਖੇ ਅੰਦਰ ਖੇਲੇ ਖੇਲ ਖੇਲ ਤਮਾਸ਼, ਗੋਪੀ ਕਾਹਨ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਆਪ ਮੁਕਾਈਆ। ਲੇਖੇ ਅੰਦਰ ਲੇਖਾ ਲਿਖ, ਲਿਖ ਲਿਖ ਆਪਣਾ ਭੇਵ ਜਣਾਇੰਦਾ। ਲੇਖੇ ਅੰਦਰ ਦੇਵੇ ਭਿੱਖ, ਸਾਚੀ ਭਿਛਿਆ ਝੋਲੀ ਪਾਇੰਦਾ। ਲੇਖੇ ਅੰਦਰ ਜਾਏ ਦਿਸ, ਨੇਤਰ ਨੈਣ ਨੈਣ ਖੁਲ੍ਹਾਇੰਦਾ। ਲੇਖੇ ਅੰਦਰ ਵੰਡਾਏ ਹਿੱਸ, ਹਿੱਸਾ ਆਪਣੇ ਹੱਥ ਰਖਾਇੰਦਾ। ਲੇਖੇ ਅੰਦਰ ਬਣਾਏ ਸਿੱਖ, ਸਾਚੀ ਸਿਖਿਆ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਆਪ ਜਣਾਇੰਦਾ। ਲੇਖੇ ਅੰਦਰ ਲੋਕਮਾਤ, ਮਾਤਰ ਭੂਮੀ ਵੇਖ ਵਖਾਈਆ। ਲੇਖੇ ਅੰਦਰ ਮਾਰੇ ਝਾਤ, ਦੋ ਜਹਾਨਾਂ ਪਰਦਾ ਲਾਹੀਆ। ਲੇਖੇ ਅੰਦਰ ਲਹਿਣਾ ਦੇਣਾ ਚੁਕਾਏ ਇਕ ਇਕਾਂਤ, ਇਕ ਇਕੱਲਾ ਬੈਠਾ ਆਸਣ ਲਾਈਆ। ਲੇਖੇ ਅੰਦਰ ਦਿਵਸ ਰਾਤ, ਰਾਤੀ ਰੁੱਤੀ ਥਿਤ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਲੇਖਾ ਆਪ ਮੁਕਾਈਆ। ਲੇਖੇ ਅੰਦਰ ਗੁਰ ਅਵਤਾਰ, ਹਰਿ ਹਰਿ ਸੇਵ ਕਮਾਇੰਦਾ। ਲੇਖੇ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਦਏ ਦੀਦਾਰ, ਦੀਦ ਦੀਦ ਨਾਲ ਮਿਲਾਇੰਦਾ। ਲੇਖੇ ਅੰਦਰ ਭਰੇ ਭੰਡਾਰ, ਵਡ ਭੰਡਾਰੀ ਦਇਆ ਕਮਾਇੰਦਾ। ਲੇਖੇ ਅੰਦਰ ਕਰ ਸ਼ਿੰਗਾਰ, ਨੇਤਰ ਨੈਣ ਨੈਣ ਮਟਕਾਇੰਦਾ। ਲੇਖੇ ਅੰਦਰ ਹੋ ਤਿਆਰ, ਤ੍ਰੈਭਵਨ ਧਨੀ ਆਪਣਾ ਖੇਲ ਖਲਾਇੰਦਾ। ਲੇਖੇ ਅੰਦਰ ਕਰੇ ਪੁਕਾਰ, ਉਚੀ ਕੂਕ ਕੂਕ ਸੁਣਾਇੰਦਾ। ਲੇਖੇ ਅੰਦਰ ਸ਼ਬਦ ਧੁਨਕਾਰ, ਨਾਦ ਨਾਦ ਪਰਗਟਾਇੰਦਾ। ਲੇਖੇ ਅੰਦਰ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਮਹੱਲ ਉਸਾਰ, ਮਹੱਲ ਅਟੱਲ ਆਸਣ ਲਾਇੰਦਾ। ਲੇਖੇ ਅੰਦਰ ਤ੍ਰੈਗੁਣ ਬੰਨ੍ਹੇ ਧਾਰ, ਪੰਜ ਤਤ ਆਪਣੀ ਗੰਢ ਪੁਵਾਇੰਦਾ । ਲੇਖੇ ਅੰਦਰ ਲੱਖ ਚੁਰਾਸੀ ਕਰ ਪਸਾਰ, ਘਟ ਘਟ ਆਪਣੀ ਜੋਤ ਜਗਾਇੰਦਾ। ਲੇਖੇ ਅੰਦਰ ਭਗਤ ਭਗਵੰਤ ਲਏ ਉਭਾਰ, ਭਗਵਨ ਆਪਣਾ ਰੂਪ ਵਖਾਇੰਦਾ। ਲੇਖੇ ਅੰਦਰ ਬੋਲ ਜੈਕਾਰ, ਜੈ ਜੈਕਾਰ ਇਕ ਸੁਣਾਇੰਦਾ। ਲੇਖੇ ਅੰਦਰ ਕਰੇ ਗ਼ੁਫ਼ਤਾਰ, ਗ਼ੁਫ਼ਤ ਸ਼ਨੀਦ ਖੇਲ ਰਚਾਇੰਦਾ। ਲੇਖੇ ਅੰਦਰ ਹੋਵੇ ਜ਼ਾਹਰ, ਲੇਖੇ ਅੰਦਰ ਮੁਖ ਛੁਪਾਇੰਦਾ। ਲੇਖੇ ਅੰਦਰ ਕਰੇ ਪਿਆਰ, ਲੇਖੇ ਅੰਦਰ ਕਰਵਟ ਆਪ ਬਦਲਾਇੰਦਾ। ਲੇਖੇ ਅੰਦਰ ਬਣੇ ਮੀਤ ਮੁਰਾਰ, ਲੇਖੇ ਅੰਦਰ ਛਤਰੂ ਰੂਪ ਵਖਾਇੰਦਾ। ਲੇਖੇ ਅੰਦਰ ਲਹਿਣਾ ਦੇਣਾ ਕਰੇ ਆਰ ਪਾਰ, ਲੇਖੇ ਅੰਦਰ ਮੰਝਧਾਰ ਰੁੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪਣੇ ਹੱਥ ਰਖਾਇੰਦਾ। ਸਾਚੇ ਲੇਖੇ ਰੱਖੇ ਭਗਤ, ਭਗਵਨ ਆਪਣੀ ਦਇਆ ਕਮਾਈਆ। ਲੇਖੇ ਅੰਦਰ ਸਰਬ ਜਗਤ, ਜਗ ਜੀਵਣ ਦਾਤਾ ਆਪਣੀ ਖੇਲ ਕਰਾਈਆ। ਲੇਖੇ ਅੰਦਰ ਬੂੰਦ ਰਕਤ, ਹੱਡ ਮਾਸ ਨਾੜੀ ਬੰਧਨ ਪਾਈਆ। ਲੇਖੇ ਅੰਦਰ ਵੇਲਾ ਵਕਤ, ਥਿਤ ਵਾਰ ਰਹੀ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਆਪ ਗਣਾਈਆ। ਲੇਖੇ ਅੰਦਰ ਤ੍ਰੈ ਤ੍ਰੈ ਲੋਕ, ਚੌਦਸ ਚੌਦਾਂ ਖੇਲ ਖਲਾਇੰਦਾ। ਲੇਖੇ ਅੰਦਰ ਸ਼ਬਦ ਸਲੋਕ, ਆਦਿ ਜੁਗਾਦਿ ਰਾਗ ਅਲਾਇੰਦਾ। ਲੇਖੇ ਅੰਦਰ ਦੇਵੇ ਮੋਖ, ਮੁਕਤ ਭੁਗਤ ਆਪ ਬਣਾਇੰਦਾ। ਲੇਖੇ ਅੰਦਰ ਦੇਵੇ ਜੋਗ, ਜੋਗੀਸ਼ਰ ਵੇਸ ਵਟਾਇੰਦਾ। ਲੇਖੇ ਅੰਦਰ ਭੋਗੇ ਭੋਗ, ਹੋਏ ਭਸਮੜ ਭੌਰ ਸਿਧਾਇੰਦਾ। ਲੇਖੇ ਅੰਦਰ ਕੱਟੇ ਰੋਗ, ਰੋਗੀ ਆਪਣਾ ਰੰਗ ਰੰਗਾਇੰਦਾ। ਲੇਖੇ ਅੰਦਰ ਧੁਰ ਸੰਜੋਗ, ਬਣ ਸੰਜੋਗੀ ਬੰਧਨ ਪਾਇੰਦਾ। ਲੇਖੇ ਅੰਦਰ ਚੁਕਾਏ ਵਿਜੋਗ, ਜਗਤ ਵਿਛੋੜਾ ਪੰਧ ਮੁਕਾਇੰਦਾ। ਲੇਖੇ ਅੰਦਰ ਚੁਗਾਏ ਚੋਗ, ਸੋਹੰ ਹੰਸਾ ਮਾਣਕ ਮੋਤੀ ਮੁਖ ਰਖਾਇੰਦਾ। ਲੇਖੇ ਅੰਦਰ ਕਾਇਆ ਸੁਹਾਏ

ਕਿਲਾ ਕੋਟ, ਬੰਕ ਦੁਆਰੀ ਫੇਰਾ ਪਾਇੰਦਾ। ਲੇਖੇ ਅੰਦਰ ਲਾਏ ਚੋਟ, ਤਨ ਨਗਾਰਾ ਆਪ ਵਜਾਇੰਦਾ। ਲੇਖੇ ਅੰਦਰ ਕੱਢੇ ਖੋਟ, ਮਾਇਆ ਮਮਤਾ ਮੋਹ ਮਿਟਾਇੰਦਾ। ਲੇਖੇ ਅੰਦਰ ਜਗਾਏ ਨਿਰਮਲ ਜੋਤ, ਅੰਧ ਅੰਧੇਰ ਗਵਾਇੰਦਾ। ਲੇਖੇ ਅੰਦਰ ਜਨ ਭਗਤਾਂ ਉਪਰ ਹੋਏ ਮੋਹਤ, ਨਿਰਗੁਣ ਨਿਰਗੁਣ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਆਪਣੇ ਪਾਇੰਦਾ। ਲੇਖੇ ਅੰਦਰ ਭਗਤ ਸੁਤ, ਭਗਵਨ ਦਇਆ ਕਮਾਈਆ। ਲੇਖੇ ਅੰਦਰ ਅਬਿਨਾਸ਼ੀ ਅਚੁਤ, ਚੇਤਨ ਆਪਣੀ ਧਾਰ ਚਲਾਈਆ। ਲੇਖੇ ਅੰਦਰ ਸੁਹਾਏ ਰੁੱਤ, ਰੁੱਤ ਬਸੰਤੀ ਵਡ ਵਡਿਆਈਆ। ਲੇਖੇ ਅੰਦਰ ਵੇਖੇ ਉਠ, ਨੇਤਰ ਨੈਣ ਨੈਣ ਖੁਲ੍ਹਾਈਆ। ਲੇਖੇ ਅੰਦਰ ਜਾਏ ਤੁਠ, ਦੀਨਨ ਹੋਏ ਆਪ ਸਹਾਈਆ। ਲੇਖੇ ਅੰਦਰ ਦੇਵੇ ਅੰਮ੍ਰਿਤ ਆਤਮ ਘੁਟ, ਨਿਝਰ ਝਿਰਨਾ ਦਏ ਝਿਰਾਈਆ। ਲੇਖੇ ਅੰਦਰ ਲੇਖਾ ਲਾਏ ਕਾਇਆ ਬੁੱਤ, ਪੰਜ ਤਤ ਤਤ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲਿਖ ਲਿਖ ਦਏ ਸਮਝਾਈਆ। ਲੇਖੇ ਅੰਦਰ ਲੇਖਾ ਗਿਣ, ਜਨ ਭਗਤਾਂ ਦਇਆ ਕਮਾਇੰਦਾ। ਕੋਟ ਜਨਮ ਦਾ ਲੇਖਾ ਮੁਕਾਏ ਵਿਚ ਛਿਨ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਰਵਦਾਸ ਚੁਮਾਰਾ ਸਾਢੇ ਤਿੰਨ ਹੱਥ ਸੀਆਂ ਗਿਆ ਮਿਣ, ਮਿਣ ਮਿਣ ਭਗਤਾਂ ਵੰਡ ਵੰਡਾਇੰਦਾ। ਸਚਖੰਡ ਦੁਆਰੇ ਗੁਰ ਅਵਤਾਰ ਪੀਰ ਪੈਗ਼ੰਬਰ ਇਕ ਦੂਜੇ ਨੂੰ ਪੁਛਣ, ਹਰਿ ਕਾ ਦਰਸ਼ਨ ਪਾਇਆ ਕਿਨ ਕਿਨ, ਕਵਣ ਦੁਆਰ ਵੱਜੀ ਵਧਾਈਆ। ਸਾਰੇ ਕਹਿਣ ਗੋਬਿੰਦ ਬਾਲੇ ਨੀਹਾਂ ਹੇਠ ਆਇਆ ਚਿਣ ਚਿਣ, ਤਿਸ ਘਰ ਬੈਠਾ ਆਸਣ ਲਾਈਆ। ਜਨ ਭਗਤਾਂ ਦਰਸ ਦਿਖਾਵੇ ਛਿਨ ਛਿਨ, ਘੜੀ ਪੱਲ ਨਾ ਵੰਡ ਵੰਡਾਈਆ। ਰੂਪ ਵਟਾਏ ਭਿੰਨ ਭਿੰਨ, ਭਿੰਨੜੀ ਰੈਣ ਦਏ ਗਵਾਹੀਆ। ਜੇ ਕੋਈ ਵੇਖੇ ਰੂਪ ਰੰਗ ਰੇਖ ਚਿੰਨ੍ਹ, ਨਜ਼ਰ ਕਿਸੇ ਨਾ ਆਈਆ। ਜਨ ਭਗਤਾਂ ਸੇਵਾ ਕਰੇ ਦਿਨ ਬਦਿਨ, ਬਣ ਸੇਵਕ ਸੇਵ ਕਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਲੇਖਾ ਲੇਖੇ ਲਾਏ ਆਪ ਗਿਣ, ਗਿਣਤੀ ਵਿਚ ਆਪ ਕਦੇ ਨਾ ਆਈਆ। ਗਿਣਤੀ ਵਿਚ ਨਾ ਆਏ ਗਣਤ, ਹਿੰਦਸਾ ਅੰਤ ਨਾ ਕੋਇ ਵਖਾਈਆ। ਕੋਟਨ ਕੋਟ ਗਿਣ ਗਿਣ ਥੱਕੇ ਸੰਤ, ਬਲ ਆਪਣਾ ਆਪ ਧਰਾਈਆ। ਕੋਟਨ ਕੋਟ ਪਾ ਪਾ ਥੱਕੇ ਅੰਤ, ਅੰਤ ਨਜ਼ਰ ਕਿਸੇ ਨਾ ਆਈਆ। ਕੋਟਨ ਕੋਟ ਬਣ ਬਣ ਮੰਗਦੇ ਰਹੇ ਮੰਗਤ, ਮੰਗ ਮੰਗ ਭਿਛਿਆ ਨਾ ਕਿਸੇ ਮੁਕਾਈਆ। ਕੋਟਨ ਕੋਟ ਕਰਦੇ ਰਹੇ ਨਿਉਂ ਨਿਉਂ ਮਿੰਨਤ, ਮਿੰਨਤਾਂ ਕਰ ਕਰ ਭੇਦ ਨਾ ਕਿਸੇ ਖੁਲ੍ਹਾਈਆ। ਸਾਰੇ ਕਹਿ ਕਹਿ ਗਏ ਬੇਅੰਤ, ਹਰਿ ਬੇਅੰਤ ਬੇਪਰਵਾਹੀਆ। ਸਚਖੰਡ ਦੁਆਰੇ ਸੁੱਤਾ ਰਹੇ ਸਾਚਾ ਕੰਤ, ਲੱਖ ਚੁਰਾਸੀ ਸੇਜ ਹੰਢਾਈਆ। ਕਲਜੁਗ ਕਰੇ ਖੇਲ ਆਪ ਅੰਤ, ਅੰਤਰ ਆਪਣੀ ਦਇਆ ਕਮਾਈਆ। ਜਨ ਭਗਤਾਂ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਰਲ ਮਿਲ ਨੇੜੇ ਦੂਰ ਊਚ ਨੀਚ ਰਾਉ ਰੰਕ ਬਣਾਈ ਸੰਗਤ, ਸੰਗਤ ਆਪਣਾ ਰੂਪ ਬਣਾਈਆ। ਸੰਗਤ ਦੁਆਰੇ ਹੋਏ ਮੰਗਤ, ਪ੍ਰੇਮ ਭਿਛਿਆ ਝੋਲੀ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਪਿਛਲਾ ਲੇਖਾ ਕੀਤਾ ਖੰਡਤ, ਖੰਡਾ ਆਪਣਾ ਵਿਚ ਫਿਰਾਈਆ।