ਪੁਸਤਕਾਲਾਭਾਗ ੧੨

੧੫ ਜੇਠ ੨੦੧੯ ਬਿਕਰਮੀ ਲਛਮਣ ਸਿੰਘ ਦੇ ਗ੍ਰਹਿ ਧਿੰਗਾਲੀ ਜੰਮੂ

ਨਿਰਗੁਣ ਨੂਰ ਆਇਆ ਪਰਤ, ਪਰਤਾ ਮੰਗੇ ਥਾਉਂ ਥਾਈਂਆ। ਨਵ ਨੌਂ ਚਾਰ ਦਾ ਕੱਢੇ ਫ਼ਰਕ, ਫ਼ਿਕਰਾ ਆਪਣਾ ਆਪ ਸੁਣਾਈਆ। ਦੀਨ ਮਜ਼੍ਹਬ ਕਰਨੇ ਤਰਕ, ਤੁਰਤ ਆਪਣਾ ਹੁਕਮ ਜਣਾਈਆ। ਨਿਰਵੈਰ ਖੇਲ ਕਰੇ ਹੋ ਨਧੜਕ, ਧੜਾ ਆਪਣਾ ਆਪ ਲਏ ਬਣਾਈਆ। ਦੋ ਜਹਾਨਾਂ ਕੱਢੇ ਅਟਕ, ਅੱਧਵਿਚਕਾਰ ਨਾ ਕੋਇ ਲਟਕਾਈਆ। ਜ਼ਬਾਹ ਛੁਰੀ ਨਾ ਕਰੇ ਕੋਇ ਝਟਕ, ਹਲਾਲ ਰੂਪ ਨਾ ਕੋਇ ਵਖਾਈਆ। ਲੋਕ ਚੌਦਾਂ ਰਹੇ ਤਬਕ, ਤਬਕ ਚੌਦਾਂ ਰਹੇ ਕੁਰਲਾਈਆ। ਗੁਰ ਅਵਤਾਰ ਕਹਿਣ ਪੜ੍ਹੀਏ ਤੇਰਾ ਸਬਕ, ਪੀਰ ਪੈਗ਼ੰਬਰ ਏਕਾ ਨਾਉਂ ਰਹੇ ਗਾਈਆ। ਨੌਂ ਖੰਡ ਪ੍ਰਿਥਮੀ ਹੁੰਦੀ ਦਿਸੇ ਗ਼ਰਕ, ਦੇ ਸਹਾਰ ਨਾ ਕੋਇ ਬਚਾਈਆ। ਕਿਸੇ ਲੇਖੇ ਲੱਗੇ ਨਾ ਰੱਖਿਆ ਬਰਤ, ਰੋਜ਼ਾ ਬਾਂਗ ਨਾ ਕੋਇ ਵਡਿਆਈਆ। ਪੂਰੀ ਹੋਏ ਨਾ ਕਿਸੇ ਸ਼ਰਤ, ਸ਼ਰਅ ਸਭ ਦੀ ਦਏ ਖਪਾਈਆ। ਚਾਰ ਜੁਗ ਦੀ ਪਿਛਲੀ ਕੱਢੇ ਫ਼ਰਦ, ਪੂਰਬ ਲਹਿਣਾ ਦਏ ਵਖਾਈਆ। ਬੇਦਰਦੀ ਕੋਈ ਨਾ ਕਰੇ ਦਰਦ, ਭਾਣਾ ਆਪਣਾ ਇਕ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਵਰਜ਼, ਅੱਗੇ ਪੂਜ ਨਾ ਕੋਇ ਵਖਾਈਆ। ਲੱਖ ਚੁਰਾਸੀ ਚੁਕਾਏ ਕਰਜ਼, ਮਕਰੂਜ਼ ਆਪਣਾ ਫ਼ਰਜ਼ ਪੂਰ ਕਰਾਈਆ। ਕਰੇ ਖੇਲ ਅੰਡਜ ਜੇਰਜ, ਉਤਭੁਜ ਸੇਤਜ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਹੀ ਸਲਾਮਤ ਫੇਰਾ ਪਾਈਆ। ਸਹੀ ਸਲਾਮਤ ਕਰੇ ਸਲਾਮ, ਅਲੈਕਮ ਏਕਾ ਇਕ ਜਣਾਈਆ। ਉਠੋ ਸਾਰੇ ਸੁਣੋ ਪੈਗ਼ਾਮ, ਪਾਰਬ੍ਰਹਮ ਪ੍ਰਭ ਰਿਹਾ ਜਣਾਈਆ। ਅੰਤਮ ਪੂਰਾ ਕਰੇ ਕਾਮ, ਨਿਹਕਰਮੀ ਕਰਮ ਕਮਾਈਆ। ਨਗਰ ਖੇੜਾ ਵੇਖੇ ਦੋ ਜਹਾਨ ਗਰਾਮ, ਨਿਰਗੁਣ ਨਿਰਵੈਰ ਫੇਰਾ ਪਾਈਆ। ਚੌਦਸ ਚੰਦ ਵੇਖੇ ਸ਼ਾਮ, ਰੈਣ ਅੰਧੇਰੀ ਪਰਦਾ ਲਾਹੀਆ। ਰਵ ਸਸ ਉਪਾਏ ਭਾਨ, ਨੂਰ ਨੂਰ ਨੂਰ ਧਰਾਈਆ। ਵੇਦ ਸ਼ਾਸਤਰ ਸਿਮਰਤ ਜਾਣੇ ਪੁਰਾਨ, ਅੰਜੀਲ ਕੁਰਾਨ ਲਏ ਉਠਾਈਆ। ਖੰਡਾ ਚਿਲਾ ਵੇਖੇ ਤੀਰ ਕਮਾਨ, ਸ਼ਸਤਰ ਬਸਤਰ ਫੋਲ ਫੋਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੇ ਨੌਜਵਾਨ, ਬਿਰਧ ਬਾਲ ਲਏ ਸਮਝਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖੇ ਮਾਰ ਧਿਆਨ, ਧਰਤ ਧਵਲ ਖੇਲ ਕਰਾਈਆ। ਜ਼ਿਮੀਂ ਅਸਮਾਨਾਂ ਹੋਏ ਜਾਣੀ ਜਾਣ, ਗਗਨ ਮੰਡਲ ਪਰਦਾ ਲਾਹੀਆ। ਆਦਿ ਜੁਗਾਦੀ ਜੁਗਾ ਜੁਗੰਤਰ ਦੇਵਣਹਾਰਾ ਧੁਰ ਫ਼ਰਮਾਣ, ਧੁਰ ਦਾ ਲੇਖਾ ਦਏ ਸਮਝਾਈਆ। ਕਰੇ ਖੇਲ ਸ੍ਰੀ ਭਗਵਾਨ, ਖੇਲ ਅਵੱਲੜੀ ਆਪ ਜਣਾਈਆ। ਜੋਤੀ ਜਾਤਾ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਈਆ। ਸਚਖੰਡ ਨਿਵਾਸੀ ਸਚ ਮਕਾਨ, ਸਚਖੰਡ ਦੁਆਰਾ ਆਪ ਵਡਿਆਈਆ। ਤਖ਼ਤ ਬੈਠੇ ਨੌਜਵਾਨ, ਸੀਸ ਜਗਦੀਸ਼ ਤਾਜ ਸੁਹਾਈਆ। ਹੁਕਮੀ ਬਣਿਆ ਹੁਕਮਰਾਨ, ਹਾਕਮ ਆਪਣਾ ਬਲ ਰਖਾਈਆ। ਆਓ ਸਾਰੇ ਦਿਓ ਬਿਆਨ, ਕਲਮਬੰਦ ਰਿਹਾ ਕਰਾਈਆ। ਅੰਤਮ ਲੇਖਾ ਚੁਕਾਏ ਆਣ, ਲੇਖਾ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬੇਅੰਤ ਬੇਅੰਤ ਆਪਣੀ ਧਾਰ ਚਲਾਈਆ। ਆਪਣੀ ਧਾਰ ਚਲਾਏ ਮਖ਼ਲੂਕ, ਖ਼ਾਲਕ ਖ਼ਲਕ ਵੇਸ ਵਟਾਇੰਦਾ। ਵੇਖਣਹਾਰਾ ਲੱਖ ਚੁਰਾਸੀ ਕਾਇਆ ਕਲਬੂਤ, ਕਲਮਾ ਨਬੀ ਇਕ ਪੜ੍ਹਾਇੰਦਾ। ਦੇਵਣਹਾਰਾ ਸਚ ਸਬੂਤ, ਸਾਬਤ ਸਿਦਕ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਖੋਲ੍ਹੇ ਭੇਵ ਪੁਰਖ ਅਗੰਮ, ਅਗੰਮੜੀ ਕਾਰ ਕਰਾਈਆ। ਸਭ ਦਾ ਲੇਖਾ

ਚੁਕਾਏ ਦੰਮ, ਦਮੜੀ ਕੋਇ ਰਹਿਣ ਨਾ ਪਾਈਆ। ਹੁਕਮੇ ਬਾਹਰ ਦੇਵੇ ਡੰਨ, ਅੰਦਰ ਹੁਕਮ ਸਰਬ ਫਿਰਾਈਆ। ਲਾ ਕੇ ਸੁਣਨਾ ਸਾਰੇ ਕੰਨ, ਏਕਾ ਰਾਗ ਰਿਹਾ ਅਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਣ ਜਨਨੀ ਜਿਸ ਨੂੰ ਲਏ ਜਨ, ਬਣਿਆ ਧੰਨ ਧੰਨ ਜਣੇਂਦੀ ਮਾਈਆ। ਇਕ ਵਸੇਰਾ ਰੱਖੇ ਬਿਨ ਛੱਪਰ ਛੰਨ, ਛਹਿਬਰ ਆਪਣੇ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਨਰ ਨਰੇਸ਼ਾ ਇਕ ਇਕੱਲਾ ਰਿਹਾ ਸੁਣਾਈਆ। ਇਕ ਇਕੱਲਾ ਏਕਮ ਏਕ, ਅਲਫ਼ ਅਲਫ਼ੀ ਤਨ ਹੰਢਾਇੰਦਾ। ਚੌਦਾਂ ਲੋਕਾਂ ਰਿਹਾ ਵੇਖ, ਵੇਖ ਵੇਖ ਖ਼ੁਸ਼ੀ ਮਨਾਇੰਦਾ। ਤਕਦੀਰ ਤਦਬੀਰ ਰੱਖਿਆ ਭੇਸ, ਤਕਸੀਰ ਭੇਵ ਨਾ ਕੋਇ ਖੁਲ੍ਹਾਇੰਦਾ । ਚਾਰ ਕੁੰਟ ਜਗਤ ਹੰਕਾਰੀ ਹੋਇਆ ਸ਼ੇਖ਼, ਸ਼ਰਅ ਵੰਡ ਨਾ ਕੋਇ ਵੰਡਾਇੰਦਾ। ਕੂੜੀ ਕਿਰਿਆ ਰਿਹਾ ਖੇਡ, ਖ਼ਾਕੀ ਖ਼ਾਕ ਖ਼ਾਕ ਉਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਇੰਦਾ। ਆਪਣਾ ਪਰਦਾ ਚੁੱਕ ਕਰਤਾਰ, ਚੌਖਟ ਏਕਾ ਨਾਮ ਵਖਾਈਆ। ਵੇਖੇ ਵਿਗਸੇ ਵੇਖਣਹਾਰ, ਵੱਖ ਵੱਖ ਆਪਣੀ ਧਾਰ ਚਲਾਈਆ। ਪਹਿਲੇ ਗੁਰ ਅਵਤਾਰਾਂ ਲੇਖਾ ਰਿਹਾ ਨਿਵਾਰ, ਪਿਛਲਾ ਲਹਿਣਾ ਦਏ ਮੁਕਾਈਆ। ਅੱਗੇ ਲਿਖ ਲਿਖ ਬਣੇ ਲਿਖਾਰ, ਜਨ ਭਗਤਾਂ ਦਏ ਵਡਿਆਈਆ। ਦੋਹਾਂ ਵਿਚੋਲਾ ਸਿਰਜਣਹਾਰ, ਦਿਸ ਕਿਸੇ ਨਾ ਆਈਆ। ਪੀਰ ਪੈਗ਼ੰਬਰ ਕਰ ਦੀਦਾਰ, ਦੂਰ ਦੁਰਾਡੇ ਖ਼ੁਸ਼ੀ ਮਨਾਈਆ। ਭਗਤ ਸੁਹਾਏ ਬੰਕ ਦੁਆਰ, ਦਰ ਦੁਆਰੇ ਫੇਰਾ ਪਾਈਆ। ਦੋਹਾਂ ਵਿਚੋਲਾ ਏਕੰਕਾਰ, ਅਕਲ ਕਲ ਆਪਣੀ ਖੇਲ ਚਲਾਈਆ। ਗੁਰ ਅਵਤਾਰ ਤੱਕਣ ਰਾਹ, ਨੇਤਰ ਨੈਣ ਨੈਣ ਉਠਾਇਆ। ਭਗਤਾਂ ਬਣਿਆ ਆਪ ਮਲਾਹ, ਕਲਜੁਗ ਬੇੜਾ ਆਪ ਚਲਾਇਆ। ਪੁਰਖ ਅਕਾਲ ਦੋਹਾਂ ਦੇਵੇ ਸਚ ਸਲਾਹ, ਸਾਚਾ ਮਾਰਗ ਇਕ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਕਰਾਇਆ। ਆਪਣਾ ਖੇਲ ਕਰੇ ਰਸੂਲ, ਰਹਿਮਤ ਆਪਣੇ ਹੱਥ ਰਖਾਈਆ। ਨੀ ਨੀ ਕਰਨ ਕਬੂਲ, ਕਿਬਲਾ ਏਕਾ ਘਰ ਵਡਿਆਈਆ। ਦਰਗਹਿ ਸਾਚੀ ਸਚ ਅਸੂਲ, ਅਸਲੀਅਤ ਦਏ ਸਮਝਾਈਆ। ਮੇਰਾ ਹੁਕਮ ਇਕ ਮਾਅਕੂਲ, ਨਾ ਕੋਇ ਮੇਟੇ ਮੇਟ ਮਿਟਾਈਆ। ਮਾਇਆ ਮਮਤਾ ਨਾ ਜਾਣਾ ਭੂਲ, ਅਭੁੱਲ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਈਆ। ਸਚ ਸੰਦੇਸ਼ਾ ਏਕਾ ਵਾਰ, ਇਕ ਇਕੱਲਾ ਆਪ ਜਣਾਈਆ। ਸੁਣ ਸੁਣ ਹੋਣਾ ਖ਼ਬਰਦਾਰ, ਖ਼ਾਲਕ ਖ਼ਲਕ ਰਿਹਾ ਉਠਾਈਆ। ਕਰੇ ਖੇਲ ਪਰਵਰਦਿਗਾਰ, ਬੇਪਰਵਾਹ ਨੂਰ ਰੁਸ਼ਨਾਈਆ। ਚੌਦਾਂ ਤਬਕਾਂ ਦਏ ਹੁਲਾਰ, ਚਾਰੋਂ ਕੁੰਟ ਹੁਲਾਰਾ ਲਾਈਆ। ਏਕਾ ਹੁਕਮ ਕਰੇ ਵਰਤਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੁੜਾ ਸਾਚਾ ਸੱਜਣ, ਘਰ ਸਾਚੇ ਆਪ ਸੁਣਾਈਆ। ਸਾਚਾ ਸੱਜਣ ਬਣੇ ਯਾਰ, ਯਾਰੜਾ ਆਪਣਾ ਖੇਲ ਕਰਾਇੰਦਾ। ਚੌਦਾਂ ਸਦੀਆਂ ਕਰ ਕਰ ਉਧਾਰ, ਆਪਣਾ ਭੇਵ ਆਪ ਛੁਪਾਇੰਦਾ। ਚਾਰ ਯਾਰ ਕੱਟਦੇ ਰਹੇ ਵਗਾਰ, ਵਗਾਰੀ ਆਪਣੇ ਮਾਰਗ ਲਾਇੰਦਾ। ਅੰਤਮ ਸਾਰੇ ਗਏ ਹਾਰ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਇਲ ਲਿਲਾ ਬਿਸਮਿਲਾ ਬਿਸਮਿਲ ਰੂਪ ਨਜ਼ਰ ਨਾ ਆਏ ਵਿਚ ਸੰਸਾਰ, ਸੰਸਾ ਰੋਗ ਨਾ ਕੋਇ ਚੁਕਾਇੰਦਾ। ਮੁਸੱਲਾ ਵਿਛਾ ਵਿਛਾ ਬੈਠੇ ਉਪਰ ਛਾਰ, ਸਯਦਾ ਸੀਸ ਨਾ ਕੋਇ ਝੁਕਾਇੰਦਾ। ਨੇਤਰ ਨਜ਼ਰ ਨਾ ਆਇਆ ਪਰਵਰਦਿਗਾਰ, ਪਰਦਾ ਆਪਣਾ ਨਾ ਕੋਇ ਉਠਾਇੰਦਾ। ਬੈਠੇ ਰਹੇ ਡੂੰਘੀ ਗਾਰ, ਉਚੇ ਟਿੱਲੇ ਪਰਬਤ ਨਾ ਕੋਇ ਚੜ੍ਹਾਇੰਦਾ।

ਕਲਜੁਗ ਅੰਤ ਸੁਣਿਆ ਪਰਗਟ ਹੋਇਆ ਆਪ ਨਿਰੰਕਾਰ, ਜਿਸ ਦਾ ਭੇਦ ਕੋਇ ਨਾ ਪਾਇੰਦਾ। ਸੱਦਾ ਦੇਵੇ ਵਾਰੋ ਵਾਰ, ਹਿੰਦੂ ਮੁਸਲਮ ਸਿਖ ਈਸਾਈ ਵੰਡ ਨਾ ਕੋਇ ਵੰਡਾਇੰਦਾ। ਨੌਂ ਖੰਡ ਪ੍ਰਿਥਮੀ ਲਾ ਕੇ ਬੈਠਾ ਇਕ ਦਰਬਾਰ, ਸੱਤਾਂ ਦੀਪਾਂ ਰਾਹ ਚਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਚਾਰ ਜੁਗ ਦੇ ਗੱਦੀ ਉਤੋਂ ਦਏ ਉਠਾਲ, ਸਦੀ ਚੌਧਵੀਂ ਫੇਰਾ ਪਾਇੰਦਾ। ਤ੍ਰੈਗੁਣ ਮਾਇਆ ਬੱਧੀ ਚਰਨ ਨਾਲ, ਜਨ ਭਗਤਾਂ ਚਰਨਾਂ ਹੇਠ ਦਬਾਇੰਦਾ। ਸਚਖੰਡ ਦੁਆਰ ਬਣਾਇਆ ਸੱਚੀ ਧਰਮਸਾਲ, ਚਾਰੋਂ ਕੁੰਟ ਆਪ ਸੁਹਾਇੰਦਾ। ਚਾਰ ਵਰਨ ਪਿਛੇ ਘਾਲਣ ਰਿਹਾ ਘਾਲ, ਊਚ ਨੀਚ ਮੇਲ ਮਿਲਾਇੰਦਾ। ਨਿਰਗੁਣ ਸਰਗੁਣ ਬਣ ਕੇ ਆਇਆ ਦਲਾਲ, ਜਗਤ ਦਲਾਲੀ ਆਪ ਕਮਾਇੰਦਾ। ਏਥੇ ਓਥੇ ਕਰੇ ਸਦਾ ਪ੍ਰਿਤਪਾਲ, ਬਣ ਪ੍ਰਿਤਪਾਲਕ ਵੇਸ ਵਟਾਇੰਦਾ। ਜਨ ਭਗਤਾਂ ਕਰਿਆ ਹੱਲ ਸਵਾਲ, ਸੋਹਲਾ ਆਪਣਾ ਨਾਮ ਸੁਣਾਇੰਦਾ। ਲੇਖਾ ਜਾਣੇ ਸ਼ਾਹ ਕੰਗਾਲ, ਗ੍ਰਹਿ ਗੰਭੀਰ ਵੇਸ ਵਟਾਇੰਦਾ। ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਧਰਾਇੰਦਾ। ਵੇਸ ਧਰ ਧੁਰ ਦਰਬਾਰੀ, ਦਰਗਹਿ ਆਪਣੇ ਸੰਗ ਨਿਭਾਈਆ। ਲੋਕਮਾਤ ਖੇਲ ਨਿਆਰੀ, ਖ਼ਾਲਕ ਖੇਲੇ ਬੇਪਰਵਾਹੀਆ। ਚੌਦਾਂ ਤਬਕ ਤਬਕ ਸਰਦਾਰੀ, ਸਰਧਾ ਪੂਰ ਰਿਹਾ ਸਮਝਾਈਆ। ਕਲਜੁਗ ਆਈ ਅੰਤਮ ਵਾਰੀ, ਵਾਰਤਾ ਪਿਛਲੀ ਦਏ ਸਮਝਾਈਆ। ਮੁਹੰਮਦ ਖੜਾ ਦਰ ਦੁਆਰੀ, ਬਣ ਦਰਵੇਸ਼ ਸੀਸ ਝੁਕਾਈਆ। ਅੱਲਾ ਰਾਣੀ ਨਾਰ ਕਵਾਰੀ, ਲੋਕਮਾਤ ਨਾ ਕਿਸੇ ਪਰਨਾਈਆ। ਦੋਏ ਨੈਣ ਰਹੀ ਸ਼ਿੰਗਾਰੀ, ਪੱਟੀ ਸੀਸ ਸੀਸ ਗੁੰਦਾਈਆ। ਨੇਤਰ ਰੱਖੇ ਤਿਖੀ ਧਾਰੀ, ਕਲਜੁਗ ਕਾਲਾ ਕਜਲਾ ਰੂਪ ਪਾਈਆ। ਚਾਰੋਂ ਕੁੰਟ ਫਿਰ ਫਿਰ ਹਾਰੀ, ਖ਼ਾਵੰਦ ਮਿਲਿਆ ਨਾ ਸੱਚਾ ਮਾਹੀਆ। ਨੇਤਰ ਰੋਵੇ ਜ਼ਾਰੋ ਜ਼ਾਰੀ, ਉਚੀ ਕੂਕ ਕੂਕ ਸੁਣਾਈਆ। ਚੌਦਾਂ ਸਦੀਆਂ ਨਾ ਬਣੀ ਕਿਸੇ ਦੀ ਲਾੜੀ, ਲਾੜਾ ਕੋਇ ਨਜ਼ਰ ਨਾ ਆਈਆ। ਇਕੋ ਵਾਸਤਾ ਘੱਤੇ ਅੱਗੇ ਪਰਵਰਦਿਗਾਰੀ, ਮਿਹਰਵਾਨ ਮਿਹਰਵਾਨ ਤੁਧ ਬਿਨ ਅਵਰ ਨਾ ਕੋਇ ਸਹਾਈਆ। ਮੈਂ ਫਿਰ ਫਿਰ ਥੱਕੀ ਜੰਗਲ ਜੂਹ ਉਜਾੜ ਪਹਾੜੀ, ਮਦੀਨਾ ਮੱਕਾ ਫੇਰਾ ਪਾਈਆ। ਮੇਰੀ ਸੇਜ ਨਾ ਕਿਸੇ ਸੁਆਰੀ, ਮੇਰੀ ਤ੍ਰਿਸ਼ਨਾ ਪੂਰ ਨਾ ਕੋਇ ਕਰਾਈਆ। ਮੇਰੇ ਸਾਹਿਬ ਤੂੰ ਜਿਤਿਆ ਮੈਂ ਹਾਰੀ, ਨਿਉਂ ਨਿਉਂ ਚਰਨਾਂ ਸੀਸ ਝੁਕਾਈਆ। ਕਵਣ ਵੇਲਾ ਤੇਰੇ ਚਲ ਆਵਾਂ ਦਰਬਾਰੀ, ਦਰ ਦੁਆਰੇ ਫੇਰਾ ਪਾਈਆ। ਮੈਂ ਸੁਣਿਆਂ ਤੂੰ ਮੇਲ ਮਿਲਾਵੇਂ ਹਾਣੀਆਂ ਹਾਣੀ, ਸੰਜੋਗ ਵਿਜੋਗ ਆਪਣੇ ਹੱਥ ਰਖਾਈਆ। ਮੈਂ ਉਠ ਉਠ ਵੇਖੀ ਚਾਰੇ ਖਾਣੀ, ਚਾਰੋਂ ਕੁੰਟ ਨਜ਼ਰ ਨਾ ਆਈਆ। ਮੈਂ ਵੇਖਿਆ ਅਠਸਠ ਤੀਰਥ ਠੰਡਾ ਪਾਣੀ, ਸੱਤ ਸਮੁੰਦ ਸਾਗਰ ਫੇਰਾ ਪਾਈਆ। ਮੈਂ ਨੇਤਰ ਤੱਕਿਆ ਚੰਦ ਚੌਧਵੀਂ ਚਾਨਣੀ, ਚੰਦ ਮੋਹੇ ਕੋਇ ਨਾ ਭਾਈਆ। ਮੈਂ ਕਮਲੀ ਹੋਈ ਸਵਾਣੀ, ਮੇਰੀ ਸੁਰਤ ਨਾ ਕੋਇ ਸਮਝਾਈਆ। ਤੇਰੇ ਚਰਨ ਉਤੋਂ ਕੁਰਬਾਨੀ, ਸੀਸ ਆਪਣਾ ਭੇਟ ਚੜ੍ਹਾਈਆ। ਆਪਣੀ ਦੱਸ ਸੱਚੀ ਨਿਸ਼ਾਨੀ, ਕਵਣ ਦੁਆਰੇ ਆਸਣ ਲਾਈਆ। ਤੇਰਾ ਇਕੋ ਪਦ ਨਿਰਬਾਣੀ, ਪਰਮ ਪੁਰਖ ਤੇਰੀ ਵਡਿਆਈਆ। ਅੰਜੀਲ ਕੁਰਾਨ ਗਾ ਗਾ ਥੱਕੀ ਤੇਰੀ ਕਹਾਣੀ, ਤੇਰਾ ਨੂਰ ਨਜ਼ਰ ਕਿਸੇ ਨਾ ਆਈਆ। ਮੈਂ ਘਰ ਘਰ ਫਿਰ ਫਿਰ ਖ਼ਾਕ ਛਾਣੀ, ਤੇਰੇ ਪਿਛੇ ਆਪਣੀ ਖ਼ਾਕ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚੀ ਤੇਰੀ ਓਟ ਰਖਾਈਆ। ਪੀਰ ਪੈਗ਼ੰਬਰ ਏਕਾ ਖ਼ਾਵੰਦ, ਖ਼ਾਹਸ਼ ਹਰਿ ਜੂ ਆਪ ਜਣਾਇੰਦਾ। ਆਦਿ ਜੁਗਾਦਿ ਮੁਕਾਮੇ ਹੱਕ ਰਹੇ ਬੰਦ, ਨੇਤਰ ਨੈਣ ਨਜ਼ਰ ਕਿਸੇ ਨਾ ਆਇੰਦਾ। ਪੀਰ

ਪੈਗ਼ੰਬਰ ਕਲਮਾ ਗਾ ਗਾ ਗਏ ਬੱਤੀ ਦੰਦ, ਰਸਨਾ ਜਿਹਵਾ ਸਿਫ਼ਤ ਸਾਲਾਹਿੰਦਾ। ਜੁਗਾ ਜੁਗੰਤਰ ਢੋਲਾ ਛੰਦ, ਸੋਹਲਾ ਆਪਣਾ ਰਾਗ ਅਲਾਇੰਦਾ। ਬਿਨ ਹਰਿ ਭਗਤ ਕੋਈ ਨਾ ਮਾਣੇ ਮੇਰਾ ਅਨੰਦ, ਆਪਣਾ ਰਸ ਨਾ ਕਿਸੇ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਇਕ ਸੁਣਾਇੰਦਾ। ਧੁਰ ਸੰਦੇਸ਼ਾ ਪਰਵਰਦਿਗਾਰ, ਪੁਰਖ ਅਬਿਨਾਸ਼ੀ ਆਪ ਜਣਾਈਆ। ਜਗਤ ਸੁਆਣੀ ਕਰ ਵਿਚਾਰ, ਅਕੱਥ ਕਹਾਣੀ ਰਿਹਾ ਦ੍ਰਿੜਾਈਆ। ਅੰਮ੍ਰਿਤ ਠੰਡਾ ਪਾਣੀ ਸਚ ਦਰਬਾਰ, ਦੂਸਰ ਹੱਥ ਨਾ ਕਿਸੇ ਫੜਾਈਆ। ਨਿਰਗੁਣ ਨੂਰ ਨੂਰ ਉਜਿਆਰ, ਨੂਰ ਨੁਰਾਨਾ ਨੂਰ ਰੁਸ਼ਨਾਈਆ। ਵਸਣਹਾਰਾ ਧਾਮ ਨਿਆਰ, ਖ਼ਾਲਕ ਖ਼ਲਕ ਵਡ ਵਡਿਆਈਆ। ਮੇਰੇ ਮਿਲਣ ਦਾ ਜਿਸ ਪਿਆਰ, ਸਾਚੀ ਰੀਤੀ ਦਿਆਂ ਸਮਝਾਈਆ। ਮਸਜਿਦ ਮਸੀਤੀ ਵਿਚੋਂ ਹੋਣਾ ਬਾਹਰ, ਲੋਕ ਲਾਜ ਮਾਤ ਤਜਾਈਆ। ਫੇਰ ਚਲ ਕੇ ਔਣਾ ਭਗਤਾਂ ਦੁਆਰ, ਮੇਰੇ ਭਗਤ ਦੇਣ ਸਮਝਾਈਆ। ਬਾਹੋਂ ਫੜ ਕੇ ਕਹਿਣ ਔਹ ਦਿਸੇ ਨਿਰੰਕਾਰ, ਜਿਸ ਨੂੰ ਲੱਭੇ ਖ਼ਲਕ ਖ਼ੁਦਾਈਆ। ਚੌਦਾਂ ਸਦੀਆਂ ਦੀ ਵਿਛੜੀ ਮੇਲੇ ਦੁਹਾਗਣ ਨਾਰ, ਸਿਰ ਆਪਣਾ ਹੱਥ ਟਿਕਾਈਆ। ਚਰਨ ਕਵਲਾਂ ਵਿਚ ਲਏ ਬਹਾਲ, ਸੀਸ ਚੁੰਨੀ ਇਕ ਵਖਾਈਆ। ਨੇਤਰੀ ਆਏ ਮੁਹੰਮਦ ਹੋਇਆ ਬੇਹਾਲ, ਬੇਹਬਲ ਹੋ ਹੋ ਦਏ ਦੁਹਾਈਆ। ਚਾਰ ਯਾਰ ਦਿਸਣ ਕੰਗਾਲ, ਖ਼ਾਲੀ ਹੱਥ ਵਖਾਈਆ। ਸਾਰੇ ਰਲ ਕੇ ਪੁਰਖ ਅਬਿਨਾਸ਼ੀ ਅੱਗੇ ਕਰੋ ਸਵਾਲ, ਬਣ ਸਵਾਲੀ ਝੋਲੀ ਡਾਹੀਆ। ਕਰ ਕਿਰਪਾ ਚਰਨ ਪ੍ਰੀਤ ਜੇ ਜੋੜੇ ਆਪਣੇ ਨਾਲ, ਨਾਲਸ਼ ਸਭ ਦੀ ਦਏ ਗਵਾਈਆ। ਭਗਤਾਂ ਨਾਲ ਲਏ ਬਿਠਾਲ, ਬਾਹੋਂ ਫੜ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਰਿਹਾ ਸੁਣਾਈਆ। ਸਚ ਸੰਦੇਸ਼ਾ ਰਾਣੀ ਅੱਲਾ, ਏਕਾ ਏਕ ਜਣਾਇਆ। ਉਠ ਉਠ ਕਹੇ ਮੇਰੀ ਬਿਸਮਿਲਾ, ਬਿਸਮਿਲ ਤੇਰੀ ਧਾਰ ਵਹਾਇਆ। ਕਵਣ ਵੇਲਾ ਜਨ ਭਗਤਾਂ ਫੜਾਂ ਪੱਲਾ, ਫੜ ਪੱਲੂ ਗੰਢ ਪੁਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਇਆ। ਪੱਲੂ ਫੜਨ ਦਾ ਜੇ ਚੜ੍ਹਿਆ ਚਾਅ, ਚਾਉ ਘਨੇਰਾ ਆਪ ਰਖਾਈਆ। ਪੁਰਖ ਅਬਿਨਾਸ਼ੀ ਸਾਹ ਰਿਹਾ ਸੁਧਾ, ਨਕਾਹ ਪੜ੍ਹੇ ਥਾਉਂ ਥਾਈਂਆ। ਸੱਤਰਾਂ ਬਹੱਤਰਾਂ ਲੇਖਾ ਦਿਤਾ ਮੁਕਾ, ਚੁਹੱਤਰਾਂ ਅੰਤਮ ਵੰਡ ਵੰਡਾਈਆ। ਇਕੀ ਦਿਵਸ ਦਏ ਸੁਹਾ, ਜੇਠ ਜੇਠ ਕਰੇ ਕੁੜਮਾਈਆ। ਸੱਤ ਚਾਰ ਲਏ ਜਗਾ, ਚਾਰ ਸੱਤ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਰੈਣ ਦਿਵਸ ਸਭ ਦਾ ਲੇਖਾ ਰਿਹਾ ਮੁਕਾਈਆ।

ਮੇਰੇ ਪਰਵਰਦਿਗਾਰ ਮੈਂ ਆਵਾਂਗੀ। ਆਪ ਆਪਣਾ ਭੇਟ ਚੜ੍ਹਾਵਾਂਗੀ। ਹੱਥੀਂ ਮਹਿੰਦੀ ਲਾਲ ਲਗਾਵਾਂਗੀ। ਸੀਸ ਗੁੰਦ ਗੁੰਦ ਖ਼ੁਸ਼ੀ ਮਨਾਵਾਂਗੀ। ਨੇਤਰ ਉਠ ਉਠ ਦਰਸ਼ਨ ਪਾਵਾਂਗੀ। ਜਸ ਤੇਰਿਆਂ ਭਗਤਾਂ ਗਾਵਾਂਗੀ। ਆਪਣੇ ਨੈਣ ਸ਼ਰਮਾਵਾਂਗੀ। ਮੁਹੰਮਦ ਫੜ ਬਾਹੋਂ ਸਮਝਾਵਾਂਗੀ। ਚਾਰ ਯਾਰੀ ਹਲੂਣ ਉਠਾਵਾਂਗੀ। ਪਿਛਲੀ ਵਿਗੜੀ ਫੇਰ ਬਣਾਵਾਂਗੀ। ਜੇ ਰੁਠਾ ਚਰਨੀ ਪੈ ਪੈ ਪ੍ਰਭੂ ਮਨਾਵਾਂਗੀ। ਨੇਤਰ ਨੈਣ ਨੀਰ ਰੋ ਰੋ, ਤੇਰੇ ਚਰਨ ਕਵਲ ਧੋ ਧੋ, ਖ਼ੁਸ਼ੀ ਆਪਣਾ ਆਪ ਕਰਾਵਾਂਗੀ। ਰਸਨਾ ਗਾ ਗਾ ਸੋਹੰ ਸੋ, ਸੋ ਪੁਰਖ ਨਿਰੰਜਣ ਪਿਛਲਾ ਕਲਮਾਂ ਭੁਲਾਵਾਂਗੀ। ਤੇਰੇ

ਨੇੜੇ ਬਹਿਵਾਂ ਹੋ ਹੋ, ਹੌਕਾ ਫੇਰ ਨਾ ਕੋਇ ਵਖਾਵਾਂਗੀ। ਤੇਰੇ ਭਗਤਾਂ ਚਰਨ ਧੂੜੀ ਲੈ ਕੇ ਜਾਵਾਂ ਸੌਂ, ਤਿੰਨ ਜੁਗ ਆਪਣਾ ਮੁਖ ਛੁਪਾਵਾਂਗੀ। ਤੇਰੇ ਮਿਲਣ ਦਾ ਮੈਨੂੰ ਗੌਂ, ਦੂਜੀ ਓਟ ਨਾ ਕੋਇ ਜਣਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਦੇਣੀ ਕਰ, ਬਿਨ ਤੇਰੀ ਕਿਰਪਾ ਤੇਰੇ ਦਰ ਕਦੇ ਨਾ ਆਵਾਂਗੀ। ਬਿਨ ਕਿਰਪਾ ਨਾ ਲੱਭੇ ਦਰ, ਚੌਦਾਂ ਤਬਕ ਕੂਕ ਸੁਣਾਈਆ। ਜਿਧਰ ਜਾਵਾਂ ਆਵੇ ਡਰ, ਘਰ ਘਰ ਪਈ ਲੜਾਈਆ। ਸ੍ਰਿਸ਼ਟ ਸਬਾਈ ਤ੍ਰੈਗੁਣ ਅਗਨੀ ਅੰਦਰ ਰਹੀ ਸੜ, ਪੰਜ ਤਤ ਕਾਮ ਕਰੋਧ ਲੋਭ ਮੋਹ ਹੰਕਾਰ ਘਰ ਘਰ ਖੇਹ ਉਡਾਈਆ। ਤੇਰਾ ਨਾਉਂ ਭੁਲਿਆ ਨਾਰੀ ਨਰ, ਵਿਭਚਾਰ ਹੋਈ ਲੋਕਾਈਆ। ਮੈਂ ਸਾਚੇ ਹੁਜ਼ਰੇ ਵੇਖਿਆ ਚੜ੍ਹ, ਮਹਿਬੂਬ ਨਜ਼ਰ ਕਿਤੇ ਨਾ ਆਈਆ। ਮੈਂ ਧਰਤੀ ਉਤੇ ਡਿਗੀ ਦੜ, ਨੱਕ ਨੱਥ ਸੁਹਾਗ ਕਟਾਈਆ। ਕਰ ਕਿਰਪਾ ਤੂੰ ਲਿਆ ਫੜ, ਰਹਿਮਤ ਆਪਣੀ ਆਪ ਕਮਾਈਆ। ਮੈਂ ਲੱਗੀ ਤੇਰੇ ਭਗਤਾਂ ਲੜ, ਲੜੀ ਵਿਚ ਲੈਣਾ ਬੰਧਾਈਆ। ਏਥੇ ਓਥੇ ਦੋ ਜਹਾਨ ਲਗਾਵੀਂ ਜੜ, ਤੇਰੀ ਲੱਗੀ ਜੜ ਸਕੇ ਨਾ ਕੋਇ ਉਖੜਾਈਆ। ਆ ਮੇਰੇ ਮੀਆਂ ਮੈਂ ਤੇਰਾ ਕਲਮਾ ਰਹੀ ਪੜ੍ਹ, ਤੂੰ ਮੇਰਾ ਮੈਂ ਤੇਰੀ ਸੋਹੰ ਤੇਰੀ ਧਾਰ ਸਮਾਈਆ। ਤੇਰੀ ਸੇਜ ਬਹਿਵਾਂ ਚੜ੍ਹ, ਚੜ੍ਹ ਚੜ੍ਹ ਆਪਣੀ ਖ਼ੁਸ਼ੀ ਮਨਾਈਆ। ਚਰਨ ਕਵਲ ਕਵਲ ਚਰਨ ਸੇਵਾ ਕਰ, ਸਰ ਆਪਣਾ ਕਲਮ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਹੋਰ ਨਾ ਕੋਇ ਸਹਾਈਆ। ਤੁਧ ਬਿਨ ਅਵਰ ਨਾ ਦੀਸੇ ਕੋਇ, ਨੇਤਰ ਨੈਣ ਨੈਣ ਉਠਾਇਆ। ਚੌਦਾਂ ਲੋਕ ਨਾ ਕੋਈ ਲੋਏ, ਦੀਪਕ ਦੀਆ ਨਾ ਕੋਇ ਰੁਸ਼ਨਾਇਆ। ਦਰਗਹਿ ਦੇਵੇ ਨਾ ਕੋਈ ਢੋਏ, ਦਰ ਦਰਵਾਜ਼ਾ ਨਾ ਕੋਇ ਖੁਲ੍ਹਾਇਆ। ਮੈਂ ਸੁਣ ਕੇ ਆਈ ਤੇਰੀ ਸੋਏ, ਗ਼ਰੀਬ ਨਿਮਾਣਿਆਂ ਰਿਹਾ ਗਲੇ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਦੁਖੜਾ ਦੇ ਮਿਟਾਇਆ।

੧੬ ਜੇਠ ੨੦੧੯ ਬਿਕਰਮੀ ਕੁਲਵੰਤ ਸਿੰਘ ਪਿੰਡ ਧਿੰਗਾਲੀ ਜੰਮੂ

ਤੁਲਸੀ ਮਾਲਾ ਹਵਨ ਦੀਪ ਘਿਰਤ ਕਰੇ ਪੁਕਾਰ, ਕਲੀ ਫੂਲ ਗੁਲਸ਼ਨ ਗੁਲ ਗੁਲ ਸੀਸ ਝੁਕਾਈਆ। ਪਵਣ ਸੁਗੰਧੀ ਨੇਤਰ ਰੋਵੇ ਧੂਆਂਧਾਰ, ਜਗਤ ਵਾਸ਼ਨਾ ਦਏ ਦੁਹਾਈਆ। ਨੌਂ ਖੰਡ ਪ੍ਰਿਥਮੀ ਦਰ ਦਰ ਘਰ ਘਰ ਵੇਖਿਆ ਘਰ ਬਾਰ, ਘਰ ਵਿਚ ਘਰ ਖ਼ੁਸ਼ੀ ਨਾ ਕੋਇ ਮਨਾਈਆ। ਮੰਦਰ ਮੱਠ ਅਗਨੀ ਲਾ ਲਾ ਮੈਨੂੰ ਰਹੇ ਸਾੜ, ਪ੍ਰੇਮ ਅਗਨੀ ਨਾ ਕੋਇ ਲਗਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਤੇਰਾ ਮਿਲਿਆ ਨਾ ਅਜੇ ਪਿਆਰ, ਚਾਰੋਂ ਕੁੰਟ ਫਿਰ ਫਿਰ ਥੱਕੇ ਪੰਧ ਅੰਤ ਨਾ ਕੋਇ ਮੁਕਾਈਆ। ਰੁੱਤ ਬਸੰਤ ਨਾ ਖਿੜੀ ਗੁਲਜ਼ਾਰ, ਪਤ ਡਾਲੀ ਨਾ ਕੋਇ ਮਹਿਕਾਈਆ। ਪੰਡਤ ਪਾਂਧੇ ਬਾਹਰੋਂ ਕਰਨ ਮੇਰਾ ਪਿਆਰ, ਅੰਤਰ ਨਜ਼ਰ ਕੋਇ ਨਾ ਆਈਆ। ਘਰ ਘਰ ਤੁਲਸੀ ਬੂਟਾ ਰਹੇ ਸ਼ਿੰਗਾਰ, ਤੁਲਹਾ ਆਪਣਾ ਨਾ ਕੋਇ ਬਣਾਈਆ। ਜੀਵ ਜਗਤ ਹੋਇਆ ਖ਼ੁਵਾਰ, ਬਿਨ ਹਰਿ ਭਗਤੀ ਭਗਤ ਨਾ ਕੋਇ ਵਡਿਆਈਆ। ਕਰ ਕਿਰਪਾ ਅੰਤਮ ਵਾਰ, ਅੰਤ ਦੁਆਰਾ ਇਕੋ ਨਜ਼ਰੀ ਆਈਆ। ਸਾਧ ਸੰਤ ਗਏ ਪਛਾੜ, ਪਿਛਾ ਦੇ ਦੇ ਮੁਖ ਭੁਵਾਈਆ। ਨਾਤਾ ਤੋੜ ਗਏ ਸਗਲੇ ਯਾਰ, ਯਾਦ ਨਜ਼ਰ ਕਿਸੇ ਨਾ ਆਈਆ। ਆਪਣਾ ਆਪ ਗਏ ਹਾਰ, ਜਿਤ ਹੋਰ ਨਾ ਕੋਇ ਵਖਾਈਆ। ਆਏ ਚਲ ਸੱਚੇ ਦਰਬਾਰ, ਦਰ ਬੈਠੇ ਸੀਸ ਝੁਕਾਈਆ। ਏਕਾ ਬਖ਼ਸ਼ ਚਰਨ

ਪਿਆਰ, ਮਿਲੇ ਸਰਨ ਸੱਚੀ ਸਰਨਾਈਆ। ਸੇਵਾ ਕਰੀਏ ਸਚ ਦਰਬਾਰ, ਦੂਜੇ ਦਰ ਨਾ ਫੇਰਾ ਪਾਈਆ। ਹਵਨ ਦੀਪ ਘਿਰਤ ਤੇਰੇ ਨੂਰ ਹੋਏ ਉਜਿਆਰ, ਬਾਤੀ ਕਮਲਾਪਾਤੀ ਰੂਪ ਵਟਾਈਆ। ਤੁਲਸੀ ਬੂਟਾ ਚਰਨਾਂ ਛਾਰ, ਧੂੜੀ ਧੂੜ ਟਿੱਕਾ ਲਾਈਆ। ਬਣ ਖੰਡ ਖੇਲ ਅਪਾਰ, ਫਲ ਫੁੱਲ ਸੋਭਾ ਪਾਈਆ। ਮੁਕੰਦ ਮਨੋਹਰ ਕਰ ਪਿਆਰ, ਡੋਰ ਤੇਰੇ ਹੱਥ ਰਖਾਈਆ। ਤੁਟਾ ਨਾਤਾ ਜੋੜ ਵਿਚ ਸੰਸਾਰ, ਦੋਏ ਜੋਦੜੀ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਵੱਜੇ ਵਧਾਈਆ। ਦਰ ਘਰ ਸਾਚਾ ਹਰਿ ਜੂ ਹਰਿ, ਹਰਿ ਹਰਿ ਆਪ ਜਣਾਇੰਦਾ। ਇਕੋ ਠਾਕਰ ਦੇਵੇ ਵਰ, ਠਾਕਰ ਦੁਆਰਾ ਇਕ ਸਮਝਾਇੰਦਾ। ਇਕੋ ਸਾਗਰ ਜਾਣਾ ਤਰ, ਸਮੁੰਦ ਸਰੋਵਰ ਪਾਰ ਕਰਾਇੰਦਾ। ਇਕੋ ਆਦਰ ਦੇਵੇ ਦਰ, ਦਰ ਆਇਆਂ ਗਲੇ ਲਗਾਇੰਦਾ। ਇਕੋ ਅੰਦਰ ਜਾਣਾ ਵੜ, ਸਾਚਾ ਮੰਦਰ ਆਪ ਵਖਾਇੰਦਾ। ਇਕ ਸਰਨਾਈ ਜਾਣਾ ਪੜ੍ਹ, ਚਰਨ ਕਵਲ ਸਰਨ ਆਪ ਸਮਝਾਇੰਦਾ। ਇਕੋ ਪੱਲੂ ਲੈਣਾ ਫੜ, ਫੜਿਆ ਪੱਲੂ ਨਾ ਕੋਇ ਛੁਡਾਇੰਦਾ। ਇਕੋ ਅੱਖਰ ਲੈਣਾ ਪੜ੍ਹ, ਕਲਜੁਗ ਆਖ਼ਰ ਆਪ ਪੜ੍ਹਾਇੰਦਾ। ਇਕੋ ਅਗਨੀ ਜਾਣਾ ਸੜ, ਪ੍ਰੇਮ ਅਗਨੀ ਆਪ ਲਗਾਇੰਦਾ। ਇਕੋ ਮਰਨੀ ਜਾਣਾ ਮਰ, ਜਨਮ ਮਰਨ ਫੰਦ ਕਟਾਇੰਦਾ। ਸਾਚਾ ਬੂਟਾ ਜਾਣਾ ਬਣ, ਸਚ ਫੁਲਵਾੜੀ ਆਪ ਲਗਾਇੰਦਾ। ਤੁਲਸੀ ਦੇਵੇ ਏਕਾ ਧੰਨ, ਨਾਮ ਧੰਨ ਝੋਲੀ ਪਾਇੰਦਾ। ਵੇਖਣਹਾਰਾ ਜੰਗਲ ਜੂਹ ਉਜਾੜ ਪਹਾੜ ਬਨ, ਖੋਜ ਖੋਜ ਆਪਣਾ ਪਰਦਾ ਲਾਹਿੰਦਾ। ਨਿਮਾਂ ਨਿਮਾਂ ਕਰੇ ਪਰਕਾਸ਼ ਚੰਨ, ਚੰਦ ਚਾਂਦਨੀ ਮੁਖ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਏਕਾ ਮਾਣ ਰਖਾਇੰਦਾ। ਦਰ ਦੇਵੇ ਮਾਣ, ਮਾਣ ਨਿਮਾਣਾ ਆਪ ਹੋ ਜਾਈਆ। ਸਚ ਸੰਦੇਸ਼ਾ ਧੁਰ ਫ਼ਰਮਾਣ, ਧੁਰ ਦੀ ਧਾਰ ਆਪ ਜਣਾਈਆ। ਕਰੇ ਖੇਲ ਸ੍ਰੀ ਭਗਵਾਨ, ਭਾਗਵਤ ਭਗਵਤ ਭਗਵਨ ਏਕਾ ਰੂਪ ਵਟਾਈਆ। ਲੇਖਾ ਜਾਣੇ ਆਵਣ ਜਾਣ, ਆਵਣ ਜਾਵਣ ਦਏ ਮੁਕਾਈਆ। ਬੈਠੇ ਤਖ਼ਤ ਸੱਚਾ ਸੁਲਤਾਨ, ਤਖ਼ਤ ਨਿਵਾਸੀ ਸੋਭਾ ਪਾਈਆ। ਚਾਰੇ ਖਾਣੀ ਦੇਵੇ ਇਕ ਗਿਆਨ, ਚਾਰੇ ਬਾਣੀ ਨਾਮ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਲਾ ਲਏ ਮਿਲਾਈਆ। ਘਰ ਮੇਲਾ ਤੁਲਸੀ ਬੂਟਾ, ਤੁਰਯਾ ਆਪਣਾ ਰਾਗ ਸੁਣਾਈਆ। ਨਾਤਾ ਤੋੜੇ ਜੂਠਾ ਝੂਠਾ, ਕੂੜੀ ਕਿਰਿਆ ਦਏ ਮਿਟਾਈਆ। ਅੰਮ੍ਰਿਤ ਸਰੋਵਰ ਭਰੇ ਠੂਠਾ, ਠੰਡਾ ਜਲ ਆਪ ਪਿਆਈਆ। ਕਿਰਪਾਲ ਪ੍ਰਭ ਏਕਾ ਤੁਠਾ, ਤੁਠ ਆਪਣੀ ਦਇਆ ਕਮਾਈਆ। ਤੈਨੂੰ ਲਗਾਏ ਸਾਚੀ ਗੁੱਠਾ, ਕਿਨਾਰਾ ਆਪਣੇ ਘਰ ਵਖਾਈਆ। ਨਾ ਕੋਈ ਵੱਡਾ ਨਾ ਕੋਈ ਛੋਟਾ, ਏਕਾ ਰੰਗ ਰੰਗਾਈਆ। ਨਾ ਕੋਈ ਪੁੱਤ ਨਾ ਕੋਈ ਪੋਤਾ, ਪੁੱਤਰ ਧੀਆਂ ਗੁਰਮੁਖ ਦਏ ਵਡਿਆਈਆ। ਆਦਿ ਜੁਗਾਦਿ ਕਦੇ ਨਾ ਸੋਤਾ, ਸੋਵਤ ਰੈਣ ਨਾ ਕੋਇ ਵਿਹਾਈਆ। ਨਿਰਮਲ ਨੂਰ ਨਿਰਗੁਣ ਜੋਤਾ, ਜੋਤੀ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦੇਵੇ ਮਾਣ ਵਡਿਆਈਆ। ਤੁਲਸੀ ਕਹੇ ਮੇਰੇ ਰਾਮ, ਕਲੀ ਕਲੀ ਤੇਰੇ ਨਾਮ ਮਹਿਕਾਈਆ। ਦਰ ਆ ਕੇ ਪੀਵਾਂ ਅੰਮ੍ਰਿਤ ਜਾਮ, ਜਾਮਾ ਆਪਣਾ ਲਵਾਂ ਬਦਲਾਈਆ। ਧੂਪ ਕਹੇ ਮੇਰਾ ਧੁਰ ਧਾਮ, ਤੇਰੀ ਚਰਨ ਧੂੜ ਖ਼ਾਕ ਰਮਾਈਆ। ਸੁਗੰਧੀ ਕਹੇ ਮੇਰੀ ਪਰਨਾਮ, ਪਰਮ ਪੁਰਖ ਤੇਰੀ ਸਰਨਾਈਆ। ਹਵਨ ਕਹੇ ਮੇਰੀ ਮਿਟੀ ਸ਼ਾਮ, ਪ੍ਰਭ ਸਾਚੇ ਜੋਤ ਨੂਰ ਕਰੀ ਰੁਸ਼ਨਾਈਆ। ਘਿਰਤ ਕਹੇ ਮਿਲਿਆ ਪ੍ਰਭ ਭਗਵਾਨ, ਆਸਾ ਤ੍ਰਿਸ਼ਨਾ ਦੂਰ ਕਰਾਈਆ। ਨਾਤਾ ਤੁਟਾ ਜਗਤ ਨਿਸ਼ਾਨ, ਪੰਜ ਤਤ ਨਾ ਕੋਇ

ਵਡਿਆਈਆ। ਘਰ ਮੰਦਰ ਮਿਲਿਆ ਆਣ, ਗ੍ਰਹਿ ਆਪਣੀ ਖ਼ੁਸ਼ੀ ਮਨਾਈਆ। ਸਤਿ ਧਰਮ ਦਾ ਸਚ ਨਿਸ਼ਾਨ, ਸਤਿ ਸਤਿਵਾਦੀ ਇਕ ਅਖਵਾਈਆ। ਜਿਸ ਦੁਆਰੇ ਭਗਤ ਭਗਵੰਤ ਬਹਿ ਬਹਿ ਇਕ ਦੂਜੇ ਨੂੰ ਗਾਣ, ਹੋਰ ਕਰੇ ਨਾ ਕੋਇ ਪੜ੍ਹਾਈਆ। ਆਤਮ ਪਰਮਾਤਮ ਮੇਲ ਮਿਲਾ ਕਹੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬ੍ਰਹਮ ਪਾਰਬ੍ਰਹਮ ਕਰੇ ਕੁੜਮਾਈਆ। ਦਰ ਆਈ ਅਠੋਤਰੀ ਮਾਲਾ, ਉਠ ਉਠ ਰਹੀ ਸੁਣਾਈਆ। ਵੇਖੋ ਸਿਖੋ ਮੇਰਾ ਮੁਖ ਹੋਇਆ ਕਾਲਾ, ਦੁਰਮਤ ਧੋਵੇ ਨਾ ਕੋਇ ਸ਼ਾਹੀਆ। ਕਲਜੁਗ ਜੀਵ ਮੰਗਣ ਹਾਲਾ, ਮੇਰਾ ਮਣਕਾ ਮਨ ਕੀ ਵਾਸਨਾ ਨਾਲ ਰਲਾਈਆ। ਕਿਸੇ ਨਾ ਮਿਲਿਆ ਰਾਹ ਸੁਖਾਲਾ, ਸੁਖ ਸਾਗਰ ਨਾ ਕੋਇ ਨੁਹਾਈਆ। ਹੱਥ ਵਿਚ ਫੜ ਕੇ ਨਾਲੇ ਜਪਣ ਨਾਲੇ ਕੱਢਣ ਗਾਲਾਂ, ਪਿਛਲਾ ਲੇਖਾ ਗਏ ਗਵਾਈਆ। ਮਨਮੁਖ ਜੀਵ ਇਕ ਦੂਜੇ ਦਾ ਹੋਏ ਭਣਵਯਾ ਸਾਲਾ, ਭਣਵਯਾ ਸਾਲਾ ਬਣ ਬਣ ਅਗਲਾ ਸਾਕ ਨਾ ਕੋਇ ਬਣਾਈਆ। ਤ੍ਰੈਗੁਣ ਮਾਇਆ ਪਾਇਆ ਜੰਜਾਲਾ, ਕਲਜੁਗ ਸਕੇ ਨਾ ਕੋਇ ਤੁੜਾਈਆ। ਮੇਰੇ ਆਸਰੇ ਮਿਲੇ ਪੀਣਾ ਖਾਣਾ, ਪ੍ਰਭ ਸਕੇ ਨਾ ਕੋਇ ਮਿਲਾਈਆ। ਮੈਂ ਆਪ ਭੁੱਲੀ ਮਰਨਾ ਜੀਣਾ, ਜੀਵਣ ਮੁਕਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੀ ਘਾਲ ਲੇਖੇ ਲਾਈਆ।

੧੬ ਜੇਠ ੨੦੧੯ ਬਿਕਰਮੀ ਜਗਤ ਸਿੰਘ, ਬੇਲਾ ਸਿੰਘ ਦੇ ਗ੍ਰਹਿ ਧਿੰਗਾਲੀ ਜੰਮੂ

ਸਤਿਗੁਰ ਘਰ ਸਾਚਾ ਸੁਖ, ਸੁਖ ਨਜ਼ਰ ਕਿਤੇ ਨਾ ਆਇੰਦਾ। ਸਤਿਗੁਰ ਘਰ ਮਿਟੇ ਦੁੱਖ, ਦੁਖੀਆਂ ਦੁੱਖ ਦਰਦ ਗਵਾਇੰਦਾ। ਸਤਿਗੁਰ ਘਰ ਉਜਲ ਮੁਖ, ਦੁਰਮਤ ਮੈਲ ਮੈਲ ਧੁਵਾਇੰਦਾ। ਸਤਿਗੁਰ ਘਰ ਸੁਫਲ ਕੁੱਖ, ਮਾਤ ਗਰਭ ਲੇਖੇ ਲਾਇੰਦਾ। ਸਤਿਗੁਰ ਘਰ ਨਾਤਾ ਤੁਟੇ ਉਲਟਾ ਰੁਖ, ਅਜੂਨੀ ਜੂਨ ਫੰਦ ਕਟਾਇੰਦਾ। ਸਤਿਗੁਰ ਘਰ ਅੰਮ੍ਰਿਤ ਮਿਲੇ ਘੁਟ, ਰਸ ਰਸਨਾ ਮੁਖ ਲਗਾਇੰਦਾ। ਸਤਿਗੁਰ ਘਰ ਆਵਣ ਜਾਵਣ ਜਾਏ ਛੁਟ, ਰਾਏ ਧਰਮ ਨੇੜ ਨਾ ਆਇੰਦਾ। ਸਤਿਗੁਰ ਘਰ ਸੋਹੇ ਸਾਚੀ ਰੁੱਤ, ਰੁੱਤ ਬਸੰਤ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਆਪਣੀ ਦਇਆ ਕਮਾਇੰਦਾ। ਸਤਿਗੁਰ ਘਰ ਮਿਲੇ ਸਾਂਤ, ਸਾਂਤਕ ਸਤਿ ਸਤਿ ਵਰਤਾਈਆ। ਸਤਿਗੁਰ ਘਰ ਸਾਚੀ ਦਾਤ, ਵਸਤ ਅਮੋਲਕ ਇਕ ਵਰਤਾਈਆ। ਸਤਿਗੁਰ ਘਰ ਨਾਤਾ ਤੁਟੇ ਜ਼ਾਤ ਪਾਤ, ਵਰਨ ਗੋਤ ਨਾ ਕੋਇ ਰਖਾਈਆ। ਸਤਿਗੁਰ ਘਰ ਮਿਟੇ ਅੰਧੇਰੀ ਰਾਤ, ਜਗਤ ਅੰਧੇਰਾ ਰਹੇ ਨਾ ਰਾਈਆ। ਸਤਿਗੁਰ ਘਰ ਸੁਣੇ ਸਾਚੀ ਗਾਥ, ਏਕਾ ਮੰਤਰ ਨਾਮ ਪੜ੍ਹਾਈਆ। ਸਤਿਗੁਰ ਘਰ ਲਹਿਣਾ ਦੇਣਾ ਚੁੱਕੇ ਪਿਤਾ ਮਾਤ, ਸਾਚੀ ਗੋਦ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਤਿਗੁਰ ਘਰ ਸਾਚਾ ਰੰਗ, ਰੰਗ ਰੰਗੀਲਾ ਆਪ ਚੜ੍ਹਾਇੰਦਾ। ਸਤਿਗੁਰ ਘਰ ਇਕ ਅਨੰਦ, ਅਨੰਦ ਅਨੰਦ ਵਿਚ ਵਖਾਇੰਦਾ। ਸਤਿਗੁਰ ਘਰ ਇਕ ਛੰਦ, ਗੀਤ ਸੁਹਾਗੀ ਆਪ ਅਲਾਇੰਦਾ। ਸਤਿਗੁਰ ਘਰ ਏਕਾ ਵੰਡ, ਦੂਸਰ ਵੰਡ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਖੁਲ੍ਹਾਇੰਦਾ। ਸਤਿਗੁਰ ਘਰ ਏਕਾ ਵਸਤ, ਵਸਤੂ ਹਰਿ ਹਰਿ ਆਪ ਵਰਤਾਈਆ।

ਦੇਵਣਹਾਰਾ ਆਪਣੇ ਦਸਤ, ਦਸਤਗੀਰ ਬੇਪਰਵਾਹੀਆ। ਲਹਿਣਾ ਚੁੱਕੇ ਕੀਟ ਹਸਤ, ਹਸਤ ਕੀਟ ਆਪਣੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਸਤਿਗੁਰ ਘਰ ਸਾਚਾ ਮਾਣ, ਨਿਮਾਣਿਆਂ ਹਰਿ ਰਖਾਇੰਦਾ। ਸਤਿਗੁਰ ਘਰ ਸਾਚਾ ਦਾਨ, ਦਇਆਵਾਨ ਝੋਲੀ ਪਾਇੰਦਾ। ਸਤਿਗੁਰ ਘਰ ਇਕ ਨਿਸ਼ਾਨ, ਦੋ ਜਹਾਨਾਂ ਆਪ ਵਖਾਇੰਦਾ। ਸਤਿਗੁਰ ਘਰ ਏਕਾ ਮਾਣ, ਊਚ ਨੀਚ ਨਾ ਕੋਇ ਬਣਾਇੰਦਾ। ਸਤਿਗੁਰ ਘਰ ਏਕਾ ਪੀਣ ਖਾਣ, ਅੰਮ੍ਰਿਤ ਆਤਮ ਰਸ ਚਖਾਇੰਦਾ। ਸਤਿਗੁਰ ਘਰ ਇਕ ਪਛਾਣ, ਵੱਡਾ ਛੋਟਾ ਨਾ ਕੋਇ ਜਣਾਇੰਦਾ। ਸਤਿਗੁਰ ਘਰ ਇਕ ਪਰਵਾਨ, ਨਾਮ ਪਰਵਾਨਾ ਹੱਥ ਫੜਾਇੰਦਾ। ਸਤਿਗੁਰ ਘਰ ਇਕ ਪਰਧਾਨ, ਸਚ ਪਰਧਾਨਗੀ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਸਤਿਗੁਰ ਘਰ ਸੋਹੇ ਰੁੱਤ, ਰੁੱਤ ਰੁਤੜੀ ਆਪ ਮਹਿਕਾਈਆ। ਸਤਿਗੁਰ ਘਰ ਸਾਚੇ ਸੁਤ, ਹਰਿਜਨ ਬੈਠੇ ਡੇਰਾ ਲਾਈਆ। ਸਤਿਗੁਰ ਘਰ ਲੇਖੇ ਲੱਗੇ ਪੰਜ ਤਤ ਕਾਇਆ ਬੁੱਤ, ਬੁੱਤੀ ਹੋਰ ਨਾ ਕੋਇ ਪਾਈਆ। ਸਤਿਗੁਰ ਘਰ ਸੁਰਤ ਸਵਾਣੀ ਪਏ ਉਠ, ਸਤਿਗੁਰ ਪੂਰਾ ਆਪ ਉਠਾਈਆ। ਸਤਿਗੁਰ ਘਰ ਨਿਰਮਲ ਜਗੇ ਜੋਤ, ਜੋਤ ਜੋਤ ਰੁਸ਼ਨਾਈਆ। ਸਤਿਗੁਰ ਘਰ ਇਕੋ ਕੋਟ, ਬੰਕ ਦੁਆਰਾ ਇਕ ਵਖਾਈਆ। ਸਤਿਗੁਰ ਘਰ ਨਿਕਲੇ ਖੋਟ, ਝੂਠੀ ਵਾਸਨਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮਾਰਗ ਆਪੇ ਲਾਈਆ। ਸਤਿਗੁਰ ਘਰ ਸਾਚਾ ਮੰਦਰ, ਹਰਿ ਮੰਦਰ ਆਪ ਵਖਾਇੰਦਾ। ਸਤਿਗੁਰ ਘਰ ਚੁੱਕੇ ਅੰਧੇਰਾ ਡੂੰਘੀ ਕੰਧਰ, ਅੰਧ ਅਗਿਆਨ ਨਾ ਕੋਇ ਰਹਾਇੰਦਾ। ਸਤਿਗੁਰ ਘਰ ਮਨ ਵਾਸਨਾ ਬੱਝੇ ਬੰਦਰ, ਦਹਿ ਦਿਸ਼ਾ ਨਾ ਕੋਇ ਭੁਵਾਇੰਦਾ। ਸਤਿਗੁਰ ਘਰ ਹੋਏ ਪਰਕਾਸ਼ ਡੂੰਘੀ ਕੰਦਰ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਆਪ ਵਖਾਇੰਦਾ। ਸਾਚਾ ਘਰ ਗੁਰੂਦੁਆਰਾ, ਗੁਰ ਗੁਰ ਏਕਾ ਏਕ ਜਣਾਈਆ। ਜੁਗ ਜੁਗ ਵੇਖੇ ਵੇਖਣਹਾਰਾ, ਵੇਸ ਅਨੇਕਾ ਰੂਪ ਵਟਾਈਆ। ਨਿਰਗੁਣ ਸਰਗੁਣ ਲੈ ਅਵਤਾਰਾ, ਲੱਖ ਚੁਰਾਸੀ ਫੋਲ ਫੁਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਬੋਲ ਜੈਕਾਰਾ, ਜੈ ਜੈ ਆਪਣੇ ਨਾਉਂ ਕਰਾਈਆ। ਕਾਗਦ ਕਲਮ ਦੇ ਸਹਾਰਾ, ਸ੍ਰਿਸ਼ਟ ਸਬਾਈ ਦਏ ਸਮਝਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੇਖਾ ਜਾਣੇ ਅਪਰ ਅਪਾਰਾ, ਅਗੰਮ ਅਗੋਚਰ ਭੇਵ ਨਾ ਰਾਈਆ। ਸਚਖੰਡ ਵਸੇ ਵਸਣਹਾਰਾ, ਸਤਿ ਸਤਿਵਾਦੀ ਧਾਰ ਚਲਾਈਆ। ਥਿਰ ਘਰ ਖੋਲ੍ਹ ਆਪ ਕਿਵਾੜਾ, ਆਪਣਾ ਪਰਦਾ ਦਏ ਉਠਾਈਆ। ਸੁਨ ਅਗੰਮੀ ਪਾਰ ਕਿਨਾਰਾ, ਸੁਨ ਸਮਾਧ ਡੇਰਾ ਢਾਈਆ। ਲੱਖ ਚੁਰਾਸੀ ਕਰ ਪਸਾਰਾ, ਘਰ ਘਰ ਮੰਦਰ ਰਿਹਾ ਸੁਹਾਈਆ। ਜਨ ਭਗਤਾਂ ਦੇਵੇ ਦਰਸ ਦੀਦਾਰਾ, ਆਤਮ ਪਰਮਾਤਮ ਮੇਲ ਮਿਲਾਈਆ। ਦੀਆ ਬਾਤੀ ਕਰ ਉਜਿਆਰਾ, ਕਮਲਾਪਾਤੀ ਖ਼ੁਸ਼ੀ ਮਨਾਈਆ। ਗੁਰ ਕਾ ਘਰ ਗੁਰ ਜਾਨਣਹਾਰਾ, ਦੂਸਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਦਏ ਵਡਿਆਈਆ। ਗੁਰ ਕਾ ਘਰ ਮਿਲੇ ਸੰਜੋਗ, ਧੁਰ ਸੰਜੋਗੀ ਆਪ ਮਿਲਾਇੰਦਾ। ਗੁਰ ਘਰ ਮਿਟੇ ਰੋਗ, ਰੋਗੀ ਨਜ਼ਰ ਕੋਇ ਨਾ ਆਇੰਦਾ। ਗੁਰ ਘਰ ਚੁਗੇ ਸਾਚੀ ਚੋਗ, ਨਾਮ ਚੋਗਾ ਮੁਖ ਵਖਾਇੰਦਾ। ਗੁਰ ਘਰ ਮਿਟੇ ਜਗਤ ਵਿਜੋਗ, ਵਿਜੋਗੀ ਆਪਣਾ ਬੰਧਨ ਪਾਇੰਦਾ। ਗੁਰ ਘਰ ਨਾ ਕੋਈ ਸੋਗ, ਚਿੰਤਾ ਦੁੱਖ ਨਾ ਕੋਇ ਰਖਾਇੰਦਾ। ਗੁਰ

ਘਰ ਨ ਕੋਇ ਭੋਗ, ਭੋਗੀ ਆਪਣਾ ਭੋਗ ਭੋਗਾਇੰਦਾ। ਗੁਰ ਘਰ ਸਤਿ ਸਲੋਕ, ਸਤਿ ਸਤਿਵਾਦੀ ਆਪ ਸੁਣਾਇੰਦਾ। ਗੁਰ ਘਰ ਕੋਇ ਨਾ ਸਕੇ ਰੋਕ, ਊਚ ਨੀਚ ਜ਼ਾਤ ਪਾਤ ਵਰਨ ਗੋਤ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਗੁਰ ਘਰ ਆਇਆਂ ਸਭ ਨੂੰ ਹੋਏ ਛੋਟ, ਕਰ ਕਿਰਪਾ ਪਾਰ ਲੰਘਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਗੁਰ ਘਰ ਸੱਚਾ ਦਰਵਾਜ਼ਾ, ਦਰ ਦਰ ਆਪਣਾ ਆਪ ਜਣਾਈਆ । ਗੁਰ ਘਰ ਵਸੇ ਗ਼ਰੀਬ ਨਿਵਾਜ਼ਾ, ਰੂਪ ਅਨੂਪ ਵੇਸ ਵਟਾਈਆ। ਗੁਰ ਘਰ ਸੋਹੇ ਰਾਜਨ ਰਾਜਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਗੁਰ ਘਰ ਨਿਰਗੁਣ ਫਿਰੇ ਭਾਜਾ, ਨਿਰਵੈਰ ਨਿਰਾਕਾਰ ਬੇਪਰਵਾਹੀਆ। ਗੁਰ ਘਰ ਲੱਖ ਚੁਰਾਸੀ ਰਚਿਆ ਕਾਜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਘਰ ਦੇਵੇ ਮਾਣ ਵਡਿਆਈਆ। ਗੁਰ ਘਰ ਮਿਟੇ ਸੰਤਾਪ, ਸੰਸਾ ਕੋਇ ਰਹਿਣ ਨਾ ਪਾਈਆ। ਗੁਰ ਘਰ ਮਿਟੇ ਪਾਪ, ਪਤਤ ਪਾਪੀ ਦਏ ਤਰਾਈਆ। ਗੁਰ ਘਰ ਇਕੋ ਜਾਪ, ਜਪਤ ਜਪਤ ਜੀਵ ਸੁਖ ਪਾਈਆ। ਗੁਰ ਘਰ ਇਕੋ ਪਾਠ, ਪਾਠਸ਼ਾਲਾ ਦਏ ਸਮਝਾਈਆ। ਗੁਰ ਘਰ ਇਕੋ ਘਾਟ, ਸਾਚਾ ਪੱਤਣ ਦਏ ਪਰਗਟਾਈਆ। ਗੁਰ ਘਰ ਮੁੱਕੇ ਵਾਟ, ਲੱਖ ਚੁਰਾਸੀ ਪੰਧ ਨਾ ਕੋਇ ਭੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਦਏ ਵਖਾਈਆ। ਗੁਰ ਘਰ ਸਚ ਟਿਕਾਣਾ, ਸੋ ਪੁਰਖ ਨਿਰੰਜਣ ਆਪ ਬਣਾਇੰਦਾ। ਗੁਰ ਘਰ ਸ਼ਬਦ ਬਬਾਣਾ, ਹਰਿਜਨ ਸਾਚੇ ਆਪ ਚੜ੍ਹਾਇੰਦਾ। ਗੁਰ ਘਰ ਖੇਲੇ ਖੇਲ ਸ੍ਰੀ ਭਗਵਾਨਾ, ਭਗਵਨ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਘਰ ਏਕਾ ਰੰਗ ਰੰਗਾਇੰਦਾ। ਗੁਰ ਘਰ ਕਲਜੁਗ ਅੰਤਮ ਕਲ, ਪੁਰਖ ਅਕਾਲ ਅਕਾਲ ਜਣਾਈਆ। ਲੱਖ ਚੁਰਾਸੀ ਵਲ ਛਲ, ਅਛਲ ਅਛੱਲ ਰਿਹਾ ਕਮਾਈਆ। ਵਸਣਹਾਰਾ ਨਿਹਚਲ ਧਾਮ ਅਟੱਲ, ਅਟੱਲ ਪਦਵੀ ਦਏ ਜਣਾਈਆ। ਸਚ ਸੁਨੇਹੁੜਾ ਸਾਹਿਬ ਘੱਲ, ਗੁਰ ਸਤਿਗੁਰ ਰਿਹਾ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਘਰ ਇਕ ਪਰਗਟਾਈਆ। ਗੁਰ ਘਰ ਇਕ ਆਦੇਸ਼, ਦੇਸ ਦਸੰਤਰ ਸੀਸ ਝੁਕਾਇੰਦਾ। ਗੁਰ ਘਰ ਇਕ ਨਰੇਸ਼, ਨਰ ਨਰਾਇਣ ਆਸਣ ਲਾਇੰਦਾ। ਗੁਰ ਘਰ ਇਕ ਹੇਤ, ਲੱਖ ਚੁਰਾਸੀ ਹਿਤ ਕਮਾਇੰਦਾ। ਗੁਰ ਘਰ ਇਕ ਖੇਤ, ਫੁਲ ਫਲਵਾੜੀ ਮਾਤ ਮਹਿਕਾਇੰਦਾ। ਗੁਰ ਘਰ ਬਸੰਤੀ ਰੁੱਤ ਰਹੇ ਚੇਤ, ਚੇਤਨ ਸਭ ਨੂੰ ਆਪ ਕਰਾਇੰਦਾ। ਗੁਰ ਘਰ ਨਾਤਾ ਤੁਟੇ ਜਿਨ ਪਰੇਤ, ਭੂਤਕ ਭੇਵ ਆਪਣਾ ਭੇਵ ਖੁਲ੍ਹਾਇੰਦਾ। ਗੁਰ ਘਰ ਇਕੋ ਤੰਦ ਬੰਨ੍ਹੇ ਸਾਚਾ ਸੂਤ, ਸੂਤਕ ਹੋਰ ਨਾ ਕੋਇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਇਕ ਵਡਿਆਇੰਦਾ। ਸਾਚਾ ਘਰ ਗੁਰ ਕਾ ਹੱਟ, ਹਰਿ ਜੂ ਹਰਿ ਹਰਿ ਆਪ ਜਣਾਈਆ। ਦੁੱਖ ਦਰਦ ਦਲਿਦਰ ਦੇਵੇ ਕੱਟ, ਨਿਮਖ ਨਿਮਖ ਦਏ ਕਟਾਈਆ। ਕਰ ਕਿਰਪਾ ਤਨ ਪਹਿਨਾਏ ਸਾਚਾ ਪੱਟ, ਪੱਟੀ ਆਪਣੇ ਨਾਮ ਪੜ੍ਹਾਈਆ। ਗੁਰ ਕੇ ਮੰਦਰ ਸਾਚਾ ਮਾਰਗ ਦੇਵੇ ਦੱਸ, ਹਰਿ ਮੰਦਰ ਦਏ ਬਹਾਈਆ। ਨਿਰਗੁਣ ਜੋਤ ਕਰ ਪਰਕਾਸ਼, ਪਰਕਾਸ਼ਵਾਨ ਵੇਖ ਵਖਾਈਆ। ਜੁਗ ਜੁਗ ਪੂਰੀ ਕਰਦਾ ਆਇਆ ਆਸ, ਆਸਾਵਾਨ ਦਇਆ ਕਮਾਈਆ। ਕਲਜੁਗ ਅੰਤਮ ਵੇਖੇ ਖੇਲ ਤਮਾਸ਼, ਖ਼ਾਲਕ ਖ਼ਲਕ ਰਿਹਾ ਰੁਲਾਈਆ। ਗੁਰਮੁਖ ਵਿਰਲੇ ਕਰੇ ਬੰਦ ਖ਼ਲਾਸ, ਬੰਦੀਖ਼ਾਨਾ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਇਕ ਵਡਿਆਈਆ। ਘਰ ਮੰਦਰ ਸੋਭਾਵੰਤ, ਹਰਿ ਜੂ

ਹਰਿ ਹਰਿ ਆਪ ਸੁਹਾਇੰਦਾ। ਹਰਿਜਨ ਮੇਲਾ ਹਰਿ ਹਰਿ ਕੰਤ, ਨਿਰਗੁਣ ਨਾਰੀ ਸਰਗੁਣ ਸੇਵ ਕਮਾਇੰਦਾ। ਨਾਮ ਅਧਾਰਾ ਮਣੀਆਂ ਮੰਤ, ਮਨ ਮੰਦਰ ਭੇਵ ਚੁਕਾਇੰਦਾ। ਮਹਿਮਾ ਜਣਾਏ ਆਪ ਬੇਅੰਤ, ਅਗਣਤ ਆਪਣਾ ਲੇਖਾ ਆਪ ਗਣਾਇੰਦਾ। ਗੁਰਮੁਖ ਵੇਖੇ ਸਾਚੇ ਸੰਤ, ਸਤਿ ਸਤਿ ਆਪਣਾ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਆਪ ਵਡਿਆਇੰਦਾ। ਘਰ ਵੱਡਾ ਵਡ ਬਲਕਾਰ, ਬਲ ਬਾਵਨ ਦਏ ਸਮਝਾਈਆ। ਜਿਸ ਤਖ਼ਤ ਸੋਹੇ ਆਪ ਨਿਰੰਕਾਰ, ਸੋ ਤਖ਼ਤ ਲਏ ਪਰਗਟਾਈਆ। ਜਿਸ ਮੰਦਰ ਕਰੇ ਆਕਾਰ, ਨਿਰਾਕਾਰ ਦਏ ਵਖਾਈਆ। ਜਿਸ ਚਰਨ ਧਰੇ ਦਰਬਾਰ, ਸੋ ਦਰਬਾਰਾ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਦਏ ਵਖਾਈਆ। ਸਾਚਾ ਘਰ ਗੁਰ ਗੁਰ ਖੇਲ, ਖੇਲਣਹਾਰਾ ਆਪ ਜਣਾਇੰਦਾ। ਆਦਿ ਜੁਗਾਦੀ ਇਕੋ ਮੇਲ, ਮਿਲ ਮਿਲ ਆਪਣਾ ਰਾਹ ਵਖਾਇੰਦਾ। ਕਰ ਪਰਕਾਸ਼ ਬਿਨ ਬਾਤੀ ਤੇਲ, ਨਿਰਗੁਣ ਜੋਤੀ ਜੋਤ ਡਗਮਗਾਇੰਦਾ। ਸਚ ਦੁਆਰੇ ਸੱਜਣ ਸੁਹੇਲ, ਬਹਿ ਬਹਿ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਇਕ ਸਾਲਾਹਿੰਦਾ। ਘਰ ਸਲਾਹੇ ਹਰਿ ਨਿਰੰਕਾਰਾ, ਘਰ ਆਪਣਾ ਆਪ ਤਜਾਈਆ। ਨਿਰਗੁਣ ਨਿਰਗੁਣ ਨੌਂ ਸੌ ਚੁਰਾਨਵੇਂ ਚੌਕੜੀ ਜੁਗ ਦੇਂਦਾ ਰਿਹਾ ਲਾਰਾ, ਹੁਕਮੇ ਹੁਕਮ ਸਰਬ ਭੁਵਾਈਆ। ਸਚਖੰਡ ਲੋਕਮਾਤ ਨਾ ਕਿਸੇ ਵਖਾਇਆ ਸਚ ਮਨਾਰਾ, ਮੁਨੀ ਰਿਖੀ ਕੋਟਨ ਕੋਟ ਗਏ ਧਿਆਨ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵਾਰੋ ਵਾਰੀ ਮੰਦਰ ਮਸਜਿਦ ਮੱਠ ਸ਼ਿਵਦੁਆਲੇ ਬਣੌਂਦੇ ਰਹੇ ਵਿਚ ਸੰਸਾਰਾ, ਗੁਰ ਕਾ ਘਰ ਇਕ ਨਾ ਕੋਇ ਬਣਾਈਆ। ਹਰਿ ਕਾ ਮੰਦਰ ਸਭ ਤੋਂ ਨਿਆਰਾ, ਨੇਤਰ ਨੈਣ ਨਜ਼ਰ ਕਿਸੇ ਨਾ ਆਈਆ। ਇਕੋ ਵਸੇ ਠਾਕਰ ਸਵਾਮੀ ਅਪਰ ਅਪਾਰਾ, ਦੂਸਰ ਸੰਗ ਨਾ ਕੋਇ ਰਖਾਈਆ। ਇਕੋ ਨਾਦ ਵੱਜੇ ਧੁਨਕਾਰਾ, ਇਕੋ ਰਾਗੀ ਰਾਗ ਅਲਾਈਆ। ਏਕਾ ਦੀਪਕ ਹੋਏ ਉਜਿਆਰਾ, ਦੂਸਰ ਨੂਰ ਨਾ ਕੋਇ ਰੁਸ਼ਨਾਈਆ। ਇਕੋ ਤਖ਼ਤ ਬਹੇ ਆਪ ਕਰਤਾਰਾ, ਕੁਦਰਤ ਵੇਖੇ ਚਾਈਂ ਚਾਈਂਆ। ਇਕੋ ਹੁਕਮ ਕਰੇ ਵਰਤਾਰਾ, ਹੁਕਮੀ ਹੁਕਮ ਆਪ ਸੁਣਾਈਆ। ਇਕੋ ਭਰਨਹਾਰ ਭੰਡਾਰਾ, ਸਚ ਵਸਤੂ ਆਪ ਵਰਤਾਈਆ। ਇਕੋ ਪਰਗਟਾਵਣਹਾਰਾ ਗੁਰ ਅਵਤਾਰਾ, ਜੁਗ ਜੁਗ ਆਪਣੀ ਖੇਲ ਕਰਾਈਆ। ਇਕੋ ਖੋਲ੍ਹਣਹਾਰਾ ਸਚ ਕਿਵਾੜਾ, ਸਾਚੀ ਬਣਤ ਦਏ ਸਮਝਾਈਆ। ਕਲਜੁਗ ਅੰਤਮ ਪਰਗਟ ਹੋ ਨਿਹਕਲੰਕ ਨਰਾਇਣ ਨਰ ਅਵਤਾਰਾ, ਗੁਰੂ ਦਰਬਾਰਾ ਦਏ ਵਖਾਈਆ। ਚਾਰ ਵਰਨਾਂ ਦੇਵੇ ਮਾਣਾ, ਊਚਾਂ ਨੀਚਾਂ ਇਕ ਟਿਕਾਣਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਵੰਡ ਵੰਡਾਈਆ। ਆਪੇ ਗਾਏ ਆਪਣਾ ਗਾਣਾ, ਜਨ ਭਗਤਾਂ ਸਿਫ਼ਤ ਸਾਲਾਹੀਆ। ਚਾਰੋਂ ਕੁੰਟ ਖੇਲ ਮਹਾਨਾ, ਚੌਥੇ ਜੁਗ ਜੁਗ ਜਣਾਈਆ। ਲੱਖ ਚੁਰਾਸੀ ਨੌਂ ਦੁਆਰੇ ਫਿਰੇ ਜਹਾਨਾ, ਬਿਨ ਨੌਂ ਦੁਆਰ ਚਾਰ ਖਾਣੀ ਕੋਇ ਰਹਿਣ ਨਾ ਪਾਈਆ। ਪਸੂ ਪੰਛੀ ਪੰਖੀ ਹਸਤ ਕੀਟ ਚੀਊਟੀ ਮਿਲੇ ਸ੍ਰੀ ਭਗਵਾਨਾ, ਸਰਬ ਘਟ ਆਪਣਾ ਰੰਗ ਵਖਾਈਆ। ਸੋ ਘਰ ਹੋਏ ਪਰਵਾਨਾ, ਜਿਸ ਘਰ ਬਹਿ ਬਹਿ ਹਰਿ ਜੂ ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਜੁਗ ਲੇਖਾ ਰਿਹਾ ਮੁਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ, ਕਲਜੁਗ ਅੰਤਮ ਦਿਤਾ ਦਾਨਾ, ਭਗਤ ਭਗਵੰਤ ਬਣਾਇਆ ਨਿਸ਼ਾਨਾ, ਨਿਸ਼ਾਨਾ ਇਕੋ ਮਾਤ ਝੁਲਾਈਆ।

੧੬ ਜੇਠ ੨੦੧੯ ਬਿਕਰਮੀ ਅਮਰ ਨਾਥ ਦੇ ਗ੍ਰਹਿ ਧਿੰਗਾਲੀ ਜੰਮੂ

ਜਗਤ ਨਾਤਾ ਪਾਏ ਗੰਢ, ਗੰਢਣਹਾਰ ਦਇਆ ਕਮਾਇੰਦਾ। ਮਾਤ ਪਿਤ ਸੀਨੇ ਠੰਡ, ਸੀਤਲ ਧਾਰ ਆਪ ਵਹਾਇੰਦਾ। ਸੁਤ ਦੁਲਾਰਾ ਨੂਰੀ ਚੰਦ, ਨੂਰ ਨੂਰ ਨਾਲ ਮਿਲਾਇੰਦਾ। ਦੁੱਖ ਸੁਖ ਵਿਚ ਵਖਾਏ ਅਨੰਦ, ਅਨੰਦ ਇਕੋ ਗੁਣ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਨਾਤਾ ਆਪ ਬੰਧਾਇੰਦਾ । ਜਗਤ ਨਾਤਾ ਮਾਤ ਪਿਤ, ਘਰ ਵੱਜੇ ਵਧਾਈਆ। ਪੂਤ ਸਪੂਤਾ ਕਰੇ ਹਿੱਤ, ਦੁੱਖੜਾ ਦਰਦ ਗਵਾਈਆ। ਪੁਰਖ ਅਬਿਨਾਸ਼ੀ ਰੱਖਣਾ ਚਿੱਤ, ਭੁੱਲ ਕਦੇ ਨਾ ਜਾਈਆ। ਰੁੱਤੜੀ ਸੋਹੇ ਸਾਚੀ ਥਿਤ, ਬਾਲ ਬਾਲਾ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਗ ਬੂਟਾ ਦੇਵੇ ਲਾਈਆ। ਜਗ ਬੂਟਾ ਲਾਏ ਬਣ ਬਣ ਮਾਲੀ, ਹਰਿ ਜੂ ਹਰਿ ਹਰਿ ਦਇਆ ਕਮਾਇੰਦਾ। ਆਪੇ ਭਰੇ ਝੋਲੀ ਖ਼ਾਲੀ, ਖ਼ਾਲੀ ਝੋਲੀ ਆਪ ਭਰਾਇੰਦਾ। ਫਲ ਲਗਾਏ ਸਾਚੀ ਡਾਲੀ, ਰੰਗ ਆਪਣਾ ਆਪ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਝੋਲੀ ਪਾਇੰਦਾ। ਸਾਚੀ ਵਸਤ ਦਿਤਾ ਦਾਨ, ਹਰਿ ਜੂ ਹਰਿ ਹਰਿ ਦਇਆ ਕਮਾਈਆ। ਪਿਛਲੀ ਵਸਤ ਲੈਣੀ ਪਛਾਣ, ਅੰਗ ਅੰਗ ਨਾਲ ਜੁੜਾਈਆ। ਕਰਿਆ ਖੇਲ ਆਪ ਮਹਾਨ, ਹਰਿਜਨ ਸਾਚੇ ਦਏ ਵਡਿਆਈਆ। ਬਾਲਕ ਨਾਉਂ ਰੱਖਣਾ ਦਾਸ ਭਗਵਾਨ, ਭਾਗ ਘਰ ਨੂੰ ਦਏ ਲਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲਾ ਦੁੱਖ ਦਏ ਗਵਾਈਆ।

੧੬ ਜੇਠ ੨੦੧੯ ਬਿਕਰਮੀ ਪੂਰਨ ਸਿੰਘ ਦੇ ਗ੍ਰਹਿ ਧਿੰਗਾਲੀ ਜੰਮੂ

ਸਾਚਾ ਘਰ ਹਰਿ ਮਨਾਰਾ, ਮੋਹਣ ਹਰਿ ਹਰਿ ਆਪ ਬਣਾਇੰਦਾ। ਸੇਵਾ ਕਰ ਅਗੰਮ ਅਪਾਰਾ, ਆਪਣੀ ਸੇਵਾ ਲੇਖੇ ਲਾਇੰਦਾ। ਪਰਗਟ ਹੋ ਵਿਚ ਸੰਸਾਰਾ, ਸਾਖਯਾਤ ਖੇਲ ਕਰਾਇੰਦਾ। ਲੇਖਾ ਜਾਣੇ ਸਦਾ ਸਦਾ ਸਦ ਜੁਗ ਚਾਰਾ, ਚੌਕੜੀ ਆਪਣਾ ਬੰਧਨ ਪਾਇੰਦਾ। ਚਾਰ ਵਰਨ ਵਰਨ ਸਹਾਰਾ, ਬਰਨ ਬਰਨ ਗੰਢ ਪੁਵਾਇੰਦਾ। ਅੰਤਮ ਕਰੇ ਪਾਰ ਕਿਨਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਆਪ ਉਪਾਇੰਦਾ। ਸਾਚਾ ਘਰ ਉਪਮਾ ਜੋਗ, ਗੁਰ ਗੁਰ ਰਹੇ ਸਾਲਾਹੀਆ। ਨਿਮਸਕਾਰ ਕਰਨ ਚੌਦਾਂ ਲੋਕ, ਚੌਦਾਂ ਤਬਕ ਸਜਦਾ ਸੀਸ ਝੁਕਾਈਆ। ਕਰੋੜ ਤਤੀਸਾ ਵਿਸ਼ਨ ਬ੍ਰਹਮਾ ਸ਼ਿਵ ਮੰਗੇ ਮੋਖ, ਦੋਏ ਜੋੜ ਜੋੜ ਸਰਨਾਈਆ। ਭਗਤ ਭਗਵੰਤ ਬੋਲਣ ਇਕ ਸਲੋਕ, ਸੋਹਲਾ ਹਰਿ ਹਰਿ ਨਾਮ ਜਣਾਈਆ। ਦੋ ਜਹਾਨਾਂ ਦਿਸੇ ਸਾਚਾ ਕੋਟ, ਕੋਟੀ ਕੋਟ ਬੈਠੇ ਧਿਆਨ ਲਗਾਈਆ। ਨਿਰਾਕਾਰ ਨਿਰਵੈਰ ਅਜੂਨੀ ਰਹਿਤ ਜਗਾਏ ਜੋਤ, ਜੋਤੀ ਜਾਤਾ ਕਰੇ ਰੁਸ਼ਨਾਈਆ। ਨੌਂ ਖੰਡ ਪ੍ਰਿਥਮੀ ਜਣਾਏ ਆਪਣੀ ਸਰੋਤ, ਸ੍ਰਿਸ਼ਟ ਸਬਾਈ ਆਪ ਸਮਝਾਈਆ। ਆਦਿ ਜੁਗਾਦਿ ਗੁਰ ਇਕੋ ਬਹੁਤ, ਦੂਸਰ ਗੁਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਘਰ ਵੇਖੇ ਚਾਈਂ ਚਾਈਂਆ। ਗੁਰ ਘਰ ਵੇਖੇ ਸਚ ਮਹੱਲਾ, ਮਹੱਲ ਆਪਣਾ ਆਪ ਜਣਾਈਆ। ਪਾਵੇ ਸਾਰ ਇਕ ਇਕੱਲਾ, ਅਕਲ ਕਲ ਵੇਸ ਵਟਾਈਆ। ਪੰਚਮ ਮੇਲਾ

ਦਰਗਹਿ ਸਾਚੀ ਫੜਾਇਆ ਪੱਲਾ, ਬੰਧਨ ਏਕਾ ਏਕ ਰਖਾਈਆ। ਸਚ ਸੰਦੇਸ਼ ਨਰ ਨਰੇਸ਼ ਆਪ ਘੱਲਾ, ਸਾਚਾ ਹੁਕਮ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਆਪ ਸਲਾਹੀਆ। ਸਾਚਾ ਘਰ ਪੰਚ ਪਰਵਾਨਾ, ਹਰਿ ਆਪਣੇ ਰਾਹ ਚਲਾਇੰਦਾ। ਪੰਚਮ ਪੰਚ ਕਰ ਪਰਧਾਨਾ, ਪੰਚਮ ਏਕਾ ਰੰਗ ਵਖਾਇੰਦਾ। ਪੰਚ ਸੁਹਾਏ ਦਰ ਰਾਜਾਨਾ, ਦਰ ਏਕਾ ਏਕ ਪਰਗਟਾਇੰਦਾ । ਪੰਚਾਂ ਦੇਵੇ ਇਕੋ ਮਾਣਾ, ਸਿਰ ਆਪਣਾ ਹੱਥ ਟਿਕਾਇੰਦਾ। ਪੰਚਾਂ ਕਰਿਆ ਗੁਰ ਧਿਆਨਾ, ਗੁਰ ਸਤਿਗੁਰ ਹਰਿ ਜੂ ਨਜ਼ਰੀ ਆਇੰਦਾ। ਪੰਜੇ ਦੋਏ ਜੋੜ ਹੋਏ ਨਿਮਾਣਾ, ਆਪਣਾ ਬਲ ਨਾ ਕੋਇ ਰਖਾਇੰਦਾ। ਅਸੀਂ ਮੰਨ ਕੇ ਆਏ ਤੇਰਾ ਭਾਣਾ, ਦਰ ਤੇਰਾ ਇਕੋ ਭਾਇੰਦਾ। ਤੂੰ ਸਾਹਿਬ ਸੱਚਾ ਰਾਣਾ, ਸ਼ਾਹ ਪਾਤਸ਼ਾਹ ਅਖਵਾਇੰਦਾ। ਕਲਜੁਗ ਅੰਤਮ ਨੌਂ ਖੰਡ ਪ੍ਰਿਥਮੀ ਕਿਸੇ ਨਾ ਮਿਲੇ ਕੋਈ ਟਿਕਾਣਾ, ਦੀਨ ਮਜ਼੍ਹਬ ਸਰਬ ਲੜਾਇੰਦਾ। ਵੰਡੀ ਵੰਡ ਰਾਜ ਰਾਜਾਨਾ, ਖੰਡ ਖੰਡ ਸਰਬ ਕਰਾਇੰਦਾ। ਕੋਈ ਪੜ੍ਹੇ ਵੇਦ ਪੁਰਾਨਾ, ਕੋਈ ਸ਼ਾਸਤਰ ਸਿਮਰਤ ਅੰਗ ਲਗਾਇੰਦਾ। ਕੋਈ ਧਰੇ ਧਿਆਨ ਗੀਤਾ ਗਿਆਨਾ, ਕੋਈ ਅੰਜੀਲ ਕੁਰਾਨ ਨਾਅਰਾ ਸੁਣਾਇੰਦਾ। ਕੋਈ ਖਾਣੀ ਬਾਣੀ ਵੇਖੇ ਨਿਸ਼ਾਨਾ, ਜਗਤ ਨਿਸ਼ਾਨਾ ਸੋਭਾ ਪਾਇੰਦਾ। ਤੇਰਾ ਭੇਵ ਨਾ ਜਾਣੇ ਕੋਇ ਸ੍ਰੀ ਭਗਵਾਨਾ, ਤੇਰਾ ਨਿਸ਼ਾਨਾ ਨਜ਼ਰ ਕਿਸੇ ਨਾ ਆਇੰਦਾ। ਅਸੀਂ ਰਲ ਕੇ ਮੰਗਣ ਆਏ ਸੱਚਾ ਦਾਨਾ, ਦਾਤਾ ਦਾਨੀ ਤੂੰ ਅਖਵਾਇੰਦਾ। ਚਾਰ ਵਰਨ ਚਾਰ ਕੁੰਟ ਝੁਲਾ ਇਕ ਨਿਸ਼ਾਨਾ, ਦੂਸਰ ਹੋਰ ਨਾ ਕੋਇ ਰਖਾਇੰਦਾ। ਮਿਹਰਵਾਨ ਮਿਹਰਵਾਨ ਮਿਹਰਵਾਨ ਹੋ ਸ੍ਰੀ ਭਗਵਾਨਾ, ਸਿਰ ਆਪਣਾ ਹੱਥ ਟਿਕਾਇੰਦਾ। ਬਲ ਬਾਵਨ ਕਰੇ ਪਰਵਾਨਾ, ਸਚ ਸੰਦੇਸ਼ਾ ਇਕ ਸੁਣਾਇੰਦਾ। ਲੋਕਮਾਤ ਬਣਾਏ ਸਚ ਮਕਾਨਾ, ਮੁਕਾਮੇ ਹੱਕ ਖੇਲ ਕਰਾਇੰਦਾ। ਲੱਖ ਚੁਰਾਸੀ ਜੀਵਾਂ ਦੇਵੇ ਮਾਣਾ, ਮਾਣਸ ਮਾਨੁਖ ਮਾਨਵ ਸਾਢੇ ਤਿੰਨ ਹੱਥ ਗੰਢ ਵਖਾਇੰਦਾ। ਅੰਦਰ ਬਾਹਰ ਖੇਲ ਕਰੇ ਸ੍ਰੀ ਭਗਵਾਨਾ, ਭਗਵਨ ਆਪਣਾ ਰੂਪ ਵਟਾਇੰਦਾ। ਸਾਚੇ ਭਗਤ ਉਠਾਏ ਵਾਲੀ ਦੋ ਜਹਾਨਾਂ, ਉਠ ਉਠ ਆਪਣੀ ਸੇਵ ਕਮਾਇੰਦਾ। ਸਾਚਾ ਘਰ ਵਖਾਏ ਨਿਹਕਲੰਕ ਬਲੀ ਬਲਵਾਨਾ, ਬਲ ਆਪਣਾ ਆਪ ਜਣਾਇੰਦਾ। ਨਾਉਂ ਰੱਖੇ ਇਕ ਮਹਾਨਾ, ਭਗਤ ਦੁਆਰਾ ਮਾਤ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਘਰ ਗੁਰ ਸ਼ਬਦ ਮਿਲੇ ਵਰ, ਸਤਿਗੁਰ ਇਕੋ ਨਾਮ ਸਾਲਾਹਿੰਦਾ।

੧੬ ਜੇਠ ੨੦੧੯ ਬਿਕਰਮੀ ਮੰਗਲ ਸਿੰਘ ਦੇ ਗ੍ਰਹਿ ਧਿੰਗਾਲੀ ਜੰਮੂ

ਇਕ ਮੰਗਲ ਦਿਵਸ ਰਾਤ, ਘੜੀ ਪਲ ਵੰਡ ਵੰਡਾਇੰਦਾ। ਇਕ ਮੰਗਲ ਹਰਿ ਕੀ ਗਾਥ, ਆਦਿ ਜੁਗਾਦਿ ਸਰਬ ਗੁਣ ਗਾਇੰਦਾ। ਇਕ ਮੰਗਲ ਨਾਤਾ ਪਿਤਾ ਮਾਤ, ਜਗਤ ਨਾਤਾ ਬੰਧਨ ਪਾਇੰਦਾ। ਗੁਰਸਿਖ ਮੰਗਲ ਵਸੇ ਸਤਿਗੁਰ ਪਾਸ, ਵਿਛੜ ਕਦੇ ਨਾ ਜਾਇੰਦਾ। ਕੱਟ ਸੰਗਲ ਕੀਤਾ ਪਾਰਜਾਤ, ਪਾਰਖੂ ਆਪਣੀ ਦਇਆ ਕਮਾਇੰਦਾ। ਜਗ ਜੀਵਣ ਦਾਤੇ ਪੁਛੀ ਵਾਤ, ਵਾਹਵਾ ਆਪਣੀ ਖੇਲ ਵਖਾਇੰਦਾ। ਲੇਖਾ ਚੁੱਕੇ ਤਾਤ ਆਠ, ਤਤ ਤਤ ਨਾਲ ਮਿਲਾਇੰਦਾ। ਉਤਮ ਕਰੇ ਆਤਮ ਜ਼ਾਤ, ਪਰਮਾਤਮ ਰੰਗ ਵਖਾਇੰਦਾ। ਨਿਰਗੁਣ ਬਣ ਬਣ ਬਣਿਆ ਸਾਕ, ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਇੰਦਾ। ਇਕ ਮੰਗਲ ਜਗਤ ਵੰਡ, ਹਿੱਸਾ

ਮਾਤ ਰਖਾਈਆ। ਇਕ ਮੰਗਲ ਨਾਦ ਵਿਚ ਬ੍ਰਹਿਮੰਡ, ਸ਼ਬਦੀ ਸ਼ਬਦ ਅਲਾਈਆ। ਇਕ ਮੰਗਲ ਵਸੇ ਜੀਉ ਪਿੰਡ ਇੰਡ, ਪੰਜ ਤਤ ਕਾਇਆ ਡੇਰਾ ਲਾਈਆ। ਗੁਰਮੁਖ ਮੰਗਲ ਮੇਲਾ ਗੁਣੀ ਗਹਿੰਦ, ਗਹਿਰ ਗੰਭੀਰ ਆਪਣੀ ਗੋਦ ਬਹਾਈਆ। ਨੇਤਰ ਵੇਖੇ ਸੁਰਪਤ ਇੰਦ, ਸੁਰਤੀ ਮਾਤ ਵਲ ਲਗਾਈਆ। ਬ੍ਰਹਮੇ ਸ਼ਿਵ ਹੋਈ ਚਿੰਦ, ਹਰਿ ਜੂ ਕੀ ਕੀ ਖੇਲ ਰਚਾਈਆ। ਗ਼ਰੀਬ ਨਿਮਾਣੇ ਬਣਾਏ ਆਪਣੀ ਬਿੰਦ, ਪਿਤਾ ਪੂਤ ਦਏ ਵਡਿਆਈਆ। ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ, ਰਸ ਆਪਣਾ ਆਪ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਇਕ ਮੰਗਲ ਆਏ ਜਾਏ, ਜੁਗ ਜੁਗ ਵੇਸ ਵਟਾਇੰਦਾ। ਇਕ ਮੰਗਲ ਰਸਨਾ ਜਿਹਵਾ ਗਾਏ, ਬੱਤੀ ਦੰਦ ਮੁਖ ਸਾਲਾਹਿੰਦਾ। ਇਕ ਮੰਗਲ ਲੱਖ ਚੁਰਾਸੀ ਫਿਰ ਫਿਰ ਕੁਰਲਾਏ, ਨੇਤਰ ਨੈਣਾਂ ਨੀਰ ਵਹਾਇੰਦਾ। ਗੁਰਮੁਖ ਮੰਗਲ ਰਹੇ ਹਰਿ ਸਰਨਾਏ, ਦੂਜੀ ਓਟ ਨਾ ਕੋਇ ਜਣਾਇੰਦਾ। ਦੇਵਣਹਾਰਾ ਨਿਥਾਵਿਆਂ ਥਾਏਂ, ਸਾਚੇ ਧਾਮ ਆਪ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਇੰਦਾ। ਇਕ ਮੰਗਲ ਅੱਠ ਪਹਿਰ, ਆਪਣਾ ਰੰਗ ਵਖਾਈਆ। ਇਕ ਮੰਗਲ ਥਿਰ ਘਰ ਲਾਏ ਲਹਿਰ, ਰਾਗੀ ਰਾਗ ਸੁਣਾਈਆ। ਇਕ ਮੰਗਲ ਲਾੜੀ ਮੌਤ ਵੇਖੇ ਕਹਿਰ, ਮਰ ਜੰਮੇ ਮਰ ਮਰ ਫੇਰਾ ਪਾਈਆ। ਗੁਰਮੁਖ ਮੰਗਲ ਹਰਿ ਸਤਿਗੁਰ ਚਰਨ ਕਰੇ ਸੈਰ, ਸਯਾਹ ਰੂਪ ਸਚਖੰਡ ਆਸਣ ਲਾਈਆ। ਕਿਸੇ ਨਜ਼ਰ ਨਾ ਆਵੇ ਐਰ ਗ਼ੈਰ, ਗੁਰਮੁਖਾਂ ਆਪਣਾ ਮੁਖ ਵਖਾਈਆ। ਹਰਿ ਕਿਰਪਾ ਹਰਿ ਕੀਤੀ ਮਿਹਰ, ਮਿਹਰਵਾਨ ਆਪਣੀ ਦਇਆ ਕਮਾਈਆ। ਚੌਥੇ ਜੁਗ ਪਰਗਟ ਹੋਇਆ ਇਕੋ ਸ਼ੇਰ, ਸ਼ਰਅ ਸਭ ਦੀ ਦਏ ਬਦਲਾਈਆ। ਦੋ ਜਹਾਨਾਂ ਭੇੜ ਰਿਹਾ ਭੇੜ, ਫੜ ਗਰਦਨ ਇਕ ਦੂਜੇ ਨਾਲ ਟਕਰਾਈਆ। ਜਨ ਭਗਤਾਂ ਲਹਿਣਾ ਰਿਹਾ ਨਬੇੜ, ਪੂਰਬ ਲੇਖਾ ਝੋਲੀ ਪਾਈਆ। ਏਕਾ ਰੂਪ ਵਟਾਏ ਆਪਣਾ ਕੇਹਰ, ਭਬਕ ਆਪਣੇ ਨਾਮ ਲਗਾਈਆ। ਨਵ ਨੌਂ ਰਿਹਾ ਘੇਰ, ਚਾਰ ਕੁੰਟ ਫਿਰੇ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਭਗਤ ਏਕਾ ਰੂਪ ਸਮਾਈਆ ।