੧੬ ਜੇਠ ੨੦੧੯ ਬਿਕਰਮੀ ਗਿਆਨ ਚੰਦ ਦੇ ਗ੍ਰਹਿ ਖੈਰੋ ਵਾਲੀ ਜੰਮੂ
ਨਵ ਨੌਂ ਚਾਰ ਰਹੇ ਕੁਰਲਾ, ਨੇਤਰ ਨੈਣਾਂ ਨੀਰ ਵਹਾਈਆ। ਬ੍ਰਹਿਮੰਡ ਖੰਡ ਰੋਵਣ ਮਾਰਨ ਧਾਹ, ਧੀਰਜ ਧੀਰ ਨਾ ਕੋਇ ਰਖਾਈਆ। ਰਵ ਸਸ ਨੇਤਰ ਨੈਣ ਰਹੇ ਉਠਾ, ਚਾਰ ਕੁੰਟ ਰਾਹ ਤਕਾਈਆ। ਵਿਸ਼ਨ ਬ੍ਰਹਮਾ ਸ਼ਿਵ ਸੀਸ ਰਹੇ ਝੁਕਾ, ਨਿਉਂ ਨਿਉਂ ਆਪਣਾ ਮਾਣ ਗਵਾਈਆ। ਗੁਰ ਅਵਤਾਰ ਕਰਨ ਸਲਾਹ, ਆਪ ਆਪਣਾ ਮਤਾ ਪਕਾਈਆ। ਪੀਰ ਪੈਗ਼ੰਬਰ ਪਰਵਰਦਿਗਾਰ ਤੱਕਣ ਰਾਹ, ਚੌਦਾਂ ਤਬਕਾਂ ਵੇਖ ਵਖਾਈਆ। ਧਰਤ ਧਵਲ ਖੁਲੜੇ ਕੇਸ ਰਹੀ ਵਖਾ, ਮੀਂਢੀ ਸੀਸ ਨਾ ਕੋਇ ਗੁੰਦਾਈਆ। ਸਮੁੰਦ ਸਾਗਰ ਤਨ ਦੇਵੇ ਭਾ, ਸਾਂਤਕ ਸਤਿ ਨਾ ਕੋਇ ਰਖਾਈਆ। ਤ੍ਰੈਗੁਣ ਮਾਇਆ ਆਪਣਾ ਪੱਲੂ ਰਹੀ ਛੁਡਾ, ਪੰਜ ਤਤ ਫਿਰੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਸਾਚਾ ਹਰਿ, ਸਾਚੀ ਖੇਲ ਰਿਹਾ ਕਰਾਈਆ। ਸਾਚੀ ਖੇਲ ਪੁਰਖ ਸਮਰਥ, ਦੋ ਜਹਾਨਾਂ ਆਪ ਕਰਾਇੰਦਾ । ਸ੍ਰਿਸ਼ਟ ਸਬਾਈ ਚਲਾਵਣਹਾਰਾ
ਰਥ, ਨਿਰਗੁਣ ਆਪਣਾ ਮੁਖ ਛੁਪਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਕਰਤਾ ਮਾਰਗ ਦੱਸ, ਭੇਵ ਅਭੇਦ ਆਪ ਜਣਾਇੰਦਾ। ਸਤਿਜੁਗ ਤਰੇਤਾ ਦੁਆਪਰ ਵੇਖਣਹਾਰਾ ਖੇਲ ਤਮਾਸ਼, ਬ੍ਰਹਿਮੰਡ ਖੰਡ ਆਪਣੀ ਧਾਰ ਚਲਾਇੰਦਾ। ਨਿਰਗੁਣ ਨੂਰ ਜੋਤ ਕਰ ਪਰਕਾਸ਼, ਪਰਕਾਸ਼ਵਾਨ ਵੇਖ ਵਖਾਇੰਦਾ। ਮੰਡਲ ਮੰਡਪ ਪਾਵੇ ਰਾਸ, ਗੋਪੀ ਕਾਹਨ ਨਾਚ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ। ਹਰਿ ਕਾ ਖੇਲ ਅਪਰ ਅਪਾਰ, ਭੇਵ ਕੋਇ ਨਾ ਪਾਈਆ। ਏਕਾ ਸ਼ਬਦ ਸ਼ਬਦ ਬਲਕਾਰ, ਬਲ ਆਪਣਾ ਆਪ ਜਣਾਈਆ। ਵੇਖਣਹਾਰਾ ਵੇਖੇ ਬੈਠ ਸੱਚੇ ਦਰਬਾਰ, ਮਹੱਲ ਅਟੱਲ ਆਸਣ ਲਾਈਆ। ਕਰਤਾ ਪੁਰਖ ਕਰਨੀ ਕਰੇ ਕਰਨੇਹਾਰ, ਦੂਸਰ ਸੰਗ ਨਾ ਕੋਇ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਈਆ। ਸਚ ਸੰਦੇਸ਼ਾ ਹਰਿ ਨਿਰੰਕਾਰਾ, ਏਕਾ ਏਕ ਜਣਾਇੰਦਾ। ਆਦਿ ਆਦਿ ਕਰ ਪਸਾਰਾ, ਅੰਤਮ ਆਪਣਾ ਵੇਖ ਵਖਾਇੰਦਾ। ਮਧ ਮਧ ਦੀ ਜਾਣੇ ਧਾਰਾ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਵੰਡ ਵੰਡਾਇੰਦਾ। ਵਿਸ਼ਨੂੰ ਵਿਸ਼ਵ ਕਰ ਪਿਆਰਾ, ਬ੍ਰਹਮਾ ਪਾਰਬ੍ਰਹਮ ਪਰਗਟਾਇੰਦਾ। ਸ਼ੰਕਰ ਦੇਵੇ ਇਕ ਸਹਾਰਾ, ਸੀਸ ਜਗਦੀਸ਼ ਹੱਥ ਟਿਕਾਇੰਦਾ। ਤ੍ਰੈਗੁਣ ਨਾਤਾ ਅਪਰ ਅਪਾਰਾ, ਰਜੋ ਤਮੋ ਸਤੋ ਬੰਧਨ ਪਾਇੰਦਾ। ਪੰਜ ਤਤ ਤਤ ਅਖਾੜਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਰੰਗ ਰੰਗਾਇੰਦਾ। ਲੱਖ ਚੁਰਾਸੀ ਖੋਲ੍ਹ ਕਿਵਾੜਾ, ਘਰ ਘਰ ਆਪਣਾ ਡੇਰਾ ਲਾਇੰਦਾ। ਨਿਰਗੁਣ ਦੀਆ ਬਾਤੀ ਕਮਲਾਪਾਤੀ ਕਰ ਉਜਿਆਰਾ, ਜੋਤੀ ਜਾਤਾ ਡਗਮਗਾਇੰਦਾ। ਸ਼ਬਦੀ ਨਾਦ ਸੱਚੀ ਧੁਨਕਾਰਾ, ਅਨਹਦ ਨਾਦੀ ਨਾਦ ਸੁਣਾਇੰਦਾ। ਬ੍ਰਹਮ ਬ੍ਰਹਿਮਾਦੀ ਪਾਵੇ ਸਾਰਾ, ਆਪ ਆਪਣੀ ਵੰਡ ਵੰਡਾਇੰਦਾ। ਅੰਡਜ ਜੇਰਜ ਉਤਭੁਜ ਸੇਤਜ ਕਰ ਤਿਆਰਾ, ਆਪ ਆਪਣਾ ਰੰਗ ਰੰਗਾਇੰਦਾ। ਨਿਰਗੁਣ ਸਰਗੁਣ ਭਰ ਭੰਡਾਰਾ, ਵਸਤ ਅਮੋਲਕ ਆਪ ਵਰਤਾਇੰਦਾ। ਆਤਮ ਪਰਮਾਤਮ ਖੇਲ ਨਿਆਰਾ, ਈਸ਼ ਜੀਵ ਗੰਢ ਰਖਾਇੰਦਾ। ਪਾਰਬ੍ਰਹਮ ਬ੍ਰਹਮ ਵੰਡ ਵੰਡੇ ਵੰਡਣਹਾਰਾ, ਆਪ ਆਪਣੀ ਵੰਡ ਵੰਡਾਇੰਦਾ। ਪੰਜ ਤਤ ਵੇਖ ਕਾਇਆ ਮਨਾਰਾ, ਰੂਪ ਅਨੂਪ ਆਪ ਛੁਪਾਇੰਦਾ। ਆਪੇ ਜਾਣੇ ਆਪਣੀ ਧਾਰਾ, ਸਰਗੁਣ ਆਪਣਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਲੱਖ ਚੁਰਾਸੀ, ਜੀਵ ਜੰਤ ਕਰਾਈਆ। ਗ੍ਰਹਿ ਗ੍ਰਹਿ ਮੰਦਰ ਘਰ ਘਰ ਨਿਰਗੁਣ ਨੂਰ ਜੋਤ ਪਰਕਾਸ਼ੀ, ਦਰ ਦਰ ਆਪਣਾ ਨਾਦ ਸੁਣਾਈਆ। ਮੰਦਰ ਅੰਦਰ ਕਰ ਕਰ ਵਾਸੀ, ਸ਼ਾਹੋ ਸ਼ਾਬਾਸ਼ੀ ਖੇਲ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਿਸ਼ਨ ਬ੍ਰਹਮਾ ਸ਼ਿਵ ਦਏ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਇਕ ਫ਼ਰਮਾਣ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਲੱਖ ਚੁਰਾਸੀ ਕਰ ਪਰਵਾਨ, ਤ੍ਰੈਗੁਣ ਅਤੀਤਾ ਪੰਚਮ ਨਾਤਾ ਜੋੜ ਜੁੜਾਇੰਦਾ। ਸਰਗੁਣ ਰੂਪ ਕਰ ਪਰਧਾਨ, ਜਗਤ ਪਰਧਾਨਗੀ ਆਪ ਕਰਾਇੰਦਾ। ਮਾਣਸ ਮਾਨੁਖ ਦੇਵੇ ਦਾਨ, ਬੁੱਧ ਬਬੇਕੀ ਰੰਗ ਰੰਗਾਇੰਦਾ। ਮਨ ਵਾਸਨਾ ਖੇਲ ਮਹਾਨ, ਨੌਂ ਦਰ ਆਪਣਾ ਖੋਜ ਖੁਜਾਇੰਦਾ। ਖੇਲੇ ਖੇਲ ਸ੍ਰੀ ਭਗਵਾਨ, ਭਗਵਨ ਆਪਣਾ ਰੂਪ ਵਟਾਇੰਦਾ। ਸ਼ਬਦ ਅਗੰਮੀ ਇਕ ਮਕਾਨ, ਬਿਨ ਛੱਪਰ ਛੰਨ ਛੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬੰਕ ਆਪ ਵਡਿਆਇੰਦਾ। ਸਾਚਾ ਬੰਕ ਪੁਰਖ ਅਬਿਨਾਸ਼, ਹਰਿ ਜੂ ਹਰਿ ਹਰਿ ਆਪ ਜਣਾਈਆ। ਨਿਰਗੁਣ ਨੂਰ ਕਰ ਪਰਕਾਸ਼, ਅੰਧ ਅੰਧੇਰ ਦਏ ਗਵਾਈਆ। ਆਤਮ ਪਰਮਾਤਮ ਵਸੇ ਪਾਸ, ਸਗਲਾ ਸੰਗ
ਨਿਭਾਈਆ। ਲਹਿਣਾ ਚੁਕਾਏ ਪ੍ਰਿਥਮੀ ਆਕਾਸ਼, ਆਕਾਸ਼ ਆਪਣਾ ਰੂਪ ਵਖਾਈਆ। ਮੇਲ ਮਿਲਾਏ ਪਵਣ ਸਵਾਸ, ਸਵਾਸ ਸਵਾਸਾਂ ਨਾਲ ਸਮਾਈਆ। ਸਰਗੁਣ ਨਿਰਗੁਣ ਨਿਰਗੁਣ ਸਰਗੁਣ ਹੋ ਹੋ ਦਾਸ, ਬਣ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਰਚਾਈਆ। ਆਪਣੀ ਰਚਨਾ ਹਰਿ ਨਿਰੰਕਾਰਾ, ਨਿਰਗੁਣ ਨਿਰਵੈਰ ਆਪ ਰਚਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰਾ, ਗੁਰ ਗੁਰ ਵੇਸ ਵਟਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰਾ, ਜੈ ਜੈਕਾਰ ਆਪ ਅਲਾਇੰਦਾ। ਜੀਵਾਂ ਜੰਤਾਂ ਦਏ ਸਹਾਰਾ, ਸਾਚੀ ਸਿਖਿਆ ਇਕ ਸਮਝਾਇੰਦਾ। ਆਤਮ ਅੰਤਰ ਖੋਲ੍ਹ ਕਿਵਾੜਾ, ਭੇਵ ਅਭੇਦ ਆਪ ਸਮਝਾਇੰਦਾ। ਕਰ ਪਰਕਾਸ਼ ਬਹੱਤਰ ਨਾੜਾ, ਅਗਨੀ ਤਤ ਤਤ ਬੁਝਾਇੰਦਾ। ਇਕ ਵਖਾਏ ਸਚ ਦੁਆਰਾ, ਸਚਖੰਡ ਸਾਚੇ ਸੋਭਾ ਪਾਇੰਦਾ। ਪੁਰਖ ਅਬਿਨਾਸ਼ੀ ਸਾਚੇ ਤਖ਼ਤ ਬਹੇ ਸੱਚੀ ਸਰਕਾਰਾ, ਸਚ ਸਿੰਘਾਸਣ ਆਸਣ ਲਾਇੰਦਾ। ਵੰਡੇ ਵੰਡ ਅਪਰ ਅਪਾਰਾ, ਸਾਚੀ ਵੰਡਣ ਆਪ ਕਰਾਇੰਦਾ। ਵਿਸ਼ਨੂੰ ਦੇਵੇ ਸਤਿ ਭੰਡਾਰਾ, ਬ੍ਰਹਮੇ ਬ੍ਰਹਮ ਬ੍ਰਹਮ ਆਪਣਾ ਝੋਲੀ ਪਾਇੰਦਾ। ਸ਼ੰਕਰ ਅੰਤਮ ਕਰੇ ਸੰਘਾਰਾ, ਸੰਸਾ ਰੋਗ ਨਾ ਕੋਇ ਰਖਾਇੰਦਾ। ਭਗਵਨ ਵਿਸ਼ਨੂੰ ਇਕੋ ਧਾਰਾ, ਵਿਸ਼ਵ ਰੂਪ ਵਟਾਇੰਦਾ। ਬ੍ਰਹਮਾ ਨਾਦ ਸ਼ਬਦ ਬੋਲ ਜੈਕਾਰਾ, ਚਾਰੇ ਵੇਦ ਅਲਾਇੰਦਾ। ਏਕਾ ਜੋਤ ਸ਼ੰਕਰ ਆਧਾਰਾ, ਜੋ ਘੜਿਆ ਭੰਨ ਵਖਾਇੰਦਾ। ਇਕ ਤਰਸੂਲ ਦੇ ਸਹਾਰਾ, ਤਰਲੋਕੀ ਬੰਧਨ ਪਾਇੰਦਾ। ਪਾਰਬ੍ਰਹਮ ਪ੍ਰਭ ਖੇਲ ਨਿਆਰਾ, ਪੁਰਖ ਅਬਿਨਾਸ਼ੀ ਆਪ ਕਰਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਇ ਜਣਾਇੰਦਾ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਬੋਧ ਅਗਾਧੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਆਪ ਚਲਾਇੰਦਾ। ਸਾਚੀ ਧਾਰ ਹਰਿ ਨਿਰੰਕਾਰ, ਆਦਿ ਪੁਰਖ ਪੁਰਖ ਚਲਾਈਆ। ਵੰਡਣ ਵੰਡ ਅਗੰਮ ਅਪਾਰ, ਅਲੱਖ ਅਗੋਚਰ ਆਪ ਕਰਾਈਆ। ਜੇਰਜ ਅੰਡਜ ਉਤਭੁਜ ਸੇਤਜ ਕਰ ਤਿਆਰ, ਹੁਕਮੇ ਹੁਕਮ ਆਪ ਫਿਰਾਈਆ। ਚਾਰੇ ਬਾਣੀ ਬੋਲ ਜੈਕਾਰ, ਪਰਾ ਪਸੰਤੀ ਮਧਮ ਬੈਖ਼ਰੀ ਆਪ ਸੁਣਾਈਆ। ਚਾਰੇ ਜੁਗ ਦੇ ਆਧਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਬੰਧਨ ਪਾਈਆ। ਚਾਰੇ ਵਰਨ ਕਰ ਖ਼ਬਰਦਾਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਭੇਵ ਅਭੇਦ ਛੁਪਾਈਆ। ਚਾਰੇ ਕੁੰਟ ਕਰ ਪਸਾਰ, ਚਾਰ ਯਾਰੀ ਰੰਗ ਰੰਗਾਈਆ। ਇਕੋ ਚੌਕੜ ਕਰ ਤਿਆਰ, ਗੁਰ ਅਵਤਾਰ ਸੇਵਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਾਰ ਆਪ ਜਣਾਈਆ। ਧੁਰ ਦੀ ਕਾਰ ਸ੍ਰੀ ਭਗਵਾਨ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਗੁਰ ਅਵਤਾਰ ਕਰ ਪਰਧਾਨ, ਸਚ ਸੰਦੇਸ਼ਾ ਨਾਮ ਸੁਣਾਇੰਦਾ। ਜੀਵਾਂ ਜੰਤਾਂ ਦੇ ਗਿਆਨ, ਆਤਮ ਗਿਆਨ ਇਕ ਦ੍ਰਿੜਾਇੰਦਾ। ਚਰਨ ਕਵਲ ਸਚ ਧਿਆਨ, ਨੇਤਰ ਨੈਣ ਨੈਣ ਮਿਲਾਇੰਦਾ। ਏਕਾ ਰਾਗ ਸੁਣਾਏ ਕਾਨ, ਅਨਹਦ ਨਾਦ ਧੁਨ ਅਲਾਇੰਦਾ। ਇਕ ਮੰਦਰ ਵਖਾਏ ਮਕਾਨ, ਸਚਖੰਡ ਦੁਆਰਾ ਸੋਭਾ ਪਾਇੰਦਾ। ਏਕਾ ਸ਼ਾਹ ਪਾਤਸ਼ਾਹ ਸੱਚਾ ਹੁਕਮਰਾਨ, ਸੀਸ ਜਗਦੀਸ਼ ਇਕ ਸੁਹਾਇੰਦਾ। ਏਕਾ ਜੁਗ ਜੁਗ ਵੇਖੇ ਆਣ, ਨਿਤ ਨਵਿਤ ਵੇਸ ਵਟਾਇੰਦਾ। ਏਕਾ ਤੇਈ ਅਵਤਾਰਾਂ ਦੇਵੇ ਦਾਨ, ਵੇਦ ਪੁਰਾਨ ਸ਼ਾਸਤਰ ਸਿਮਰਤ ਗੀਤਾ ਗਿਆਨ ਮੇਲ ਮਿਲਾਇੰਦਾ। ਏਕਾ ਭਗਤ ਅਠਾਰਾਂ ਕਰੇ ਪਰਵਾਨ, ਨਾਮ ਪਰਵਾਨਾ ਹੱਥ ਫੜਾਇੰਦਾ। ਏਕਾ ਈਸਾ ਮੂਸਾ ਕਰੇ ਪਰਧਾਨ, ਸੰਗ ਮੁਹੰਮਦ ਭੇਵ ਚੁਕਾਇੰਦਾ। ਏਕਾ ਲੇਖਾ ਜਾਣੇ ਅੰਜੀਲ ਕੁਰਾਨ, ਤੀਸ ਬਤੀਸਾ ਹਦੀਸਾ ਆਪ ਪੜ੍ਹਾਇੰਦਾ। ਏਕਾ ਵਸੇ ਮੁਕਾਮੇ ਹੱਕ ਸਚ ਮਕਾਨ, ਤੌਫ਼ੀਕ ਖ਼ੁਦਾਏ ਇਕ ਰਖਾਇੰਦਾ।
ਏਕਾ ਮਿਹਬਾਨ ਬੀਦੋ ਦੇਵੇ ਪੈਗ਼ਾਮ, ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਏਕਾ ਸ਼ਰਅ ਸ਼ਰੀਅਤ ਸਮਝਾਏ ਕਲਾਮ, ਕਲਮਾ ਨਬੀ ਆਪ ਅਲਾਇੰਦਾ। ਏਕਾ ਦੇਵਣਹਾਰਾ ਮੰਤਰ ਸਤਿਨਾਮ, ਨਾਮ ਸਤਿ ਰੂਪ ਵਖਾਇੰਦਾ। ਏਕਾ ਪੰਜ ਤਤ ਚੋਲਾ ਦੇਵੇ ਮਾਣ, ਨਾਨਕ ਨਿਰਗੁਣ ਸਰਗੁਣ ਨਾਲ ਮਿਲਾਇੰਦਾ। ਏਕਾ ਜੋਤੀ ਦਸ ਰੂਪ ਖੇਲ ਕਰੇ ਮਹਾਨ, ਗੋਬਿੰਦ ਆਪਣੀ ਗੋਦ ਸੁਹਾਇੰਦਾ। ਏਕਾ ਧੁਰ ਫ਼ਰਮਾਣ ਸਾਚਾ ਗਾਣ, ਲੋਕਮਾਤ ਕਰੇ ਪਰਵਾਨ, ਸਚ ਸੰਦੇਸ਼ਾ ਹਰਿ ਨਿਰੰਕਾਰਾ, ਨਿਰਗੁਣ ਧਾਰਾ ਆਪ ਜਣਾਇੰਦਾ। ਏਕਾ ਪੰਚਮ ਲੇਖਾ ਜਾਣੇ ਦੋ ਜਹਾਨ, ਸ੍ਰੀ ਭਗਵਾਨ ਸਾਚੇ ਤਖ਼ਤ ਸੋਭਾ ਪਾਇੰਦਾ। ਏਕਾ ਰੂਪ ਸ੍ਰੀ ਭਗਵਾਨ ਵਿਸ਼ਨੂੰ ਆਪਣਾ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਚੌਕੜ ਏਕਾ ਧੰਦਾ, ਲੱਖ ਚੁਰਾਸੀ ਆਪ ਜਣਾਇੰਦਾ। ਲੱਖ ਚੁਰਾਸੀ ਸਾਚੀ ਘਾਲ, ਹਰਿ ਜੂ ਹਰਿ ਹਰਿ ਆਪ ਜਣਾਈਆ। ਸ੍ਰਿਸ਼ਟ ਸਬਾਈ ਸਾਚਾ ਧੰਨ ਮਾਲ, ਏਕਾ ਵਣਜ ਨਾਮ ਕਰਾਈਆ। ਗੁਰ ਅਵਤਾਰ ਕਰਨ ਪ੍ਰਿਤਪਾਲ, ਬਣ ਸੇਵਕ ਸੇਵ ਕਮਾਈਆ। ਜੁਗ ਚੌਕੜੀ ਬਣ ਰਖਵਾਲ, ਲੋਕਮਾਤ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਵੇਖੇ ਥਾਉਂ ਥਾਈਂਆ। ਲਹਿਣਾ ਮੰਗੇ ਲਹਿਣੇਦਾਰ, ਅਭੁੱਲ ਭੁੱਲ ਕਦੇ ਨਾ ਜਾਇਆ। ਸਚਖੰਡ ਵਸੇ ਆਪ ਨਿਰੰਕਾਰ, ਦਰਗਹਿ ਸਾਚੀ ਧਾਮ ਸੁਹਾਇਆ। ਥਿਰ ਘਰ ਵਸੇ ਸੁਤ ਦੁਲਾਰ, ਸ਼ਬਦੀ ਸ਼ਬਦ ਨਾਉਂ ਪਰਗਟਾਇਆ। ਸੁਨ ਅਗੰਮੀ ਪਾਰ ਕਿਨਾਰ, ਸੁਨ ਸਮਾਧ ਦਏ ਖੁਲ੍ਹਾਇਆ। ਦੋ ਜਹਾਨਾਂ ਚਰਨਾਂ ਹੇਠ ਲਤਾੜ, ਆਪ ਆਪਣਾ ਪੰਧ ਮੁਕਾਇਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰ ਕਰ ਖ਼ਬਰਦਾਰ, ਆਲਸ ਨਿੰਦਰਾ ਦਏ ਗਵਾਇਆ। ਜੁਗ ਚੌਕੜੀ ਕਰ ਕਰ ਪਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੇ ਲੇਖੇ ਲਾਇਆ। ਅੰਤਮ ਪਰਗਟ ਹੋ ਨਰ ਨਿਰੰਕਾਰ, ਨਿਰਗੁਣ ਆਪਣਾ ਵੇਸ ਵਟਾਇਆ। ਜਿਸ ਨੂੰ ਗੌਂਦੇ ਵੇਦ ਚਾਰ, ਪੁਰਾਨ ਅਠਾਰਾਂ ਰਹੇ ਧਿਆਇਆ। ਜਿਸ ਦੀ ਸਿਫ਼ਤ ਕਰੇ ਗੀਤਾ ਗਿਆਨ, ਧਿਆਏ ਅਠਾਰਾਂ ਰਾਗ ਅਲਾਇਆ। ਜਿਸ ਦੀ ਮਹਿਮਾ ਗਾਏ ਅੰਜੀਲ ਕੁਰਾਨ, ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹਿਆ। ਜਿਸ ਨੂੰ ਨਾਨਕ ਗੋਬਿੰਦ ਕਰੇ ਪਰਨਾਮ, ਨਿਉਂ ਨਿਉਂ ਆਪਣਾ ਸੀਸ ਝੁਕਾਇਆ। ਸੋ ਸਾਹਿਬ ਸੱਚਾ ਸੁਲਤਾਨ, ਸਤਿ ਪੁਰਖ ਨਿਰੰਜਣ ਵੇਸ ਵਟਾਇਆ। ਕਲਜੁਗ ਅੰਤਮ ਵੇਖੇ ਆਣ, ਰੂਪ ਅਨੂਪ ਆਪ ਵਟਾਇਆ। ਸਚ ਸੰਦੇਸ਼ਾ ਦੇਵੇ ਆਣ, ਧੁਰ ਦਰਬਾਰੀ ਆਪ ਜਣਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਕਰੋ ਸਰਬ ਧਿਆਨ, ਨੇਤਰ ਨੈਣ ਨੈਣ ਉਠਾਇਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਲੱਖ ਚੁਰਾਸੀ ਬਣਿਆ ਬਾਲ ਅਞਾਣ, ਬਾਲੀ ਬੁੱਧ ਭੇਵ ਨਾ ਰਾਇਆ। ਨੇਤਰ ਨੈਣ ਕਿਸੇ ਨਜ਼ਰ ਨਾ ਆਏ ਸ੍ਰੀ ਭਗਵਾਨ, ਮੰਦਰ ਮਸਜਿਦ ਮੱਠ ਸ਼ਿਵਦੁਆਲੇ ਕੋਟਨ ਕੋਟ ਬੈਠੇ ਡੇਰਾ ਲਾਇਆ। ਸਚ ਨਾ ਵਖਾਏ ਕੋਇ ਨਿਸ਼ਾਨ, ਸਚ ਨਿਸ਼ਾਨਾ ਨਾ ਕੋਇ ਝੁਲਾਇਆ। ਸ੍ਰਿਸ਼ਟ ਸਬਾਈ ਬੀਆਬਾਨ, ਜੰਗਲ ਜੂਹ ਉਜਾੜ ਪਹਾੜ, ਉਚੇ ਟਿੱਲੇ ਦੇਣ ਦੁਹਾਇਆ। ਸਮੁੰਦ ਸਾਗਰ ਸਰਬ ਕੁਰਲਾਣ, ਜਲ ਥਲ ਮਹੀਅਲ ਹਰਿ ਕਾ ਰੂਪ, ਨਜ਼ਰ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ, ਆਪਣਾ ਹੁਕਮ ਆਪ ਵਰਤਾਇਆ। ਆਦਿ ਹੁਕਮ ਰਚਨਾ ਰਚ, ਅੰਤਮ ਵੇਖੇ ਚਾਈਂ ਚਾਈਂਆ। ਨਵ ਨੌਂ ਖੇਲ ਕੀਆ ਸੱਚ, ਹਰਿ ਸੱਚਾ ਵਡ ਵਡਿਆਈਆ। ਕਲਜੁਗ ਅੰਤਮ ਲੱਖ ਚੁਰਾਸੀ ਕਾਇਆ ਭਾਂਡੇ ਮਾਟੀ ਵੇਖੇ ਕੱਚ, ਨੌਂ ਖੰਡ ਪ੍ਰਿਥਮੀ ਫੇਰਾ ਪਾਈਆ। ਸ੍ਰਿਸ਼ਟ ਸਬਾਈ ਹੋਣੀ ਭੱਠ, ਕਲਜੁਗ ਅਗਨੀ ਏਕਾ ਤਾਈਆ। ਕਿਸੇ ਤਨ
ਨਾ ਦਿਸੇ ਰੱਤੀ ਰੱਤ, ਰੱਤੀ ਰੱਤ ਗਿਆ ਸੁਕਾਈਆ। ਜੀਵ ਜੰਤ ਭੁੱਲੇ ਬ੍ਰਹਮ ਮਤ, ਮਨਮਤ ਕਰੀ ਕੁੜਮਾਈਆ। ਸਾਧਾਂ ਸੰਤਾਂ ਛੱਡਿਆ ਧੀਰਜ ਜਤ, ਧੀਆਂ ਭੈਣਾਂ ਰਹੇ ਤਕਾਈਆ। ਕਿਸੇ ਨਾ ਮਿਲੇ ਕਮਲਾਪਤ, ਜਗਤ ਦੁਹਾਗਣ ਨਾਰ ਰਹੀ ਕੁਰਲਾਈਆ। ਧਰਨੀ ਧਰਤ ਧਵਲ ਸੱਥਰ ਬੈਠੀ ਘੱਤ, ਨੇਤਰ ਨੈਣਾਂ ਨੀਰ ਵਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਲਜੁਗ ਅੰਤਮ ਸਾਰੇ ਗਏ ਨੱਠ, ਪੱਲੂ ਕੋਇ ਨਾ ਕਿਸੇ ਫੜਾਈਆ। ਅਠਸਠ ਤੀਰਥ ਖ਼ਾਲੀ ਦਿਸਣ ਤੱਟ, ਸਰ ਸਰੋਵਰ ਨਾ ਕੋਇ ਵਡਿਆਈਆ। ਊਚੀ ਕੂਕਣ ਚੌਦਾਂ ਲੋਕ ਚੌਦਾਂ ਹੱਟ, ਚੌਦਾਂ ਤਬਕ ਦੇਣ ਦੁਹਾਈਆ। ਕਲਜੁਗ ਮਾਰੀ ਇਕੋ ਸੱਟ, ਸਭ ਨੂੰ ਮੂੰਹ ਦੇ ਭਾਰ ਸੁਟਾਈਆ। ਗੁਰਮੁਖ ਵਿਰਲੇ ਹਰਿ ਕਾ ਨਾਉਂ ਰਹੇ ਰਟ, ਦਿਵਸ ਰੈਣ ਧਿਆਨ ਲਗਾਈਆ। ਪੁਰਖ ਅਬਿਨਾਸ਼ੀ ਪਰਗਟ ਹੋਵੇ ਝੱਟ, ਨਿਰਗੁਣ ਸਰਗੁਣ ਰੂਪ ਵਟਾਈਆ। ਆਤਮ ਸੇਜਾ ਵੇਖੇ ਖਾਟ, ਸੇਜ ਸੁਹੰਜਣੀ ਆਪ ਸੁਹਾਈਆ। ਨਿਰਗੁਣ ਕੱਟ ਕੇ ਆਏ ਵਾਟ, ਦੋ ਜਹਾਨਾਂ ਪੰਧ ਮੁਕਾਈਆ। ਜਨ ਭਗਤਾਂ ਪੁਛੇ ਆਪੇ ਵਾਤ, ਆਪਣਾ ਪਰਦਾ ਆਪੇ ਲਾਹੀਆ। ਕਲਜੁਗ ਮੇਟੇ ਰੈਣ ਅੰਧੇਰੀ ਰਾਤ, ਸਾਚਾ ਚੰਦ ਇਕ ਚਮਕਾਈਆ। ਸ਼ਬਦ ਅਗੰਮੀ ਦੇਵੇ ਦਾਤ, ਬਣ ਦਾਨੀ ਆਪ ਵਰਤਾਈਆ। ਹਰਿਜਨ ਤੇਰਾ ਹੋਵੇ ਨਾ ਘਾਤ, ਅੰਤ ਦੇਵੇ ਨਾ ਕੋਇ ਸਜ਼ਾਈਆ। ਚਿਤਰ ਗੁਪਤ ਨਾ ਵਖਾਏ ਖਾਤ, ਰਾਏ ਧਰਮ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਪੁਛੇ ਤੇਰੀ ਵਾਤ, ਨਿਰਗੁਣ ਨਿਰਗੁਣ ਫੇਰਾ ਪਾਈਆ। ਮੇਲ ਮਿਲਾਏ ਕਮਲਾਪਾਤ, ਕਵਲ ਨੈਣ ਵਡੀ ਵਡਿਆਈਆ। ਲੱਖ ਚੁਰਾਸੀ ਵਿਚੋਂ ਕਾਢ, ਆਪ ਆਪਣੀ ਗੋਦ ਬਹਾਈਆ। ਪਿਤਾ ਪੂਤ ਕਰੇ ਲਾਡ, ਬਣੇ ਜਣੇਂਦੀ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਲਹਿਣਾ ਆਪਣੇ ਹੱਥ ਰਖਾਈਆ। ਆਦਿ ਅੰਤ ਹਰਿ ਜੂ ਲਹਿਣਾ, ਸ੍ਰੀ ਭਗਵਾਨ ਆਪਣਾ ਖੇਲ ਕਰਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਪਏ ਦੇਣਾ, ਲੁਕਿਆ ਕੋਇ ਰਹਿਣ ਨਾ ਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਭਾਣਾ ਸਹਿਣਾ, ਕਰੋੜ ਤਤੀਸਾ ਹੁਕਮੇ ਅੰਦਰ ਫਿਰਾਇੰਦਾ। ਭਗਤ ਭਗਵਾਨ ਦਰ ਸਾਚੇ ਬਹਿਣਾ, ਸਾਚਾ ਮੰਦਰ ਇਕ ਵਡਿਆਇੰਦਾ। ਕਲਜੁਗ ਅੰਤ ਵਖਾਏ ਨੈਣਾਂ, ਨੇਤਰ ਲੋਚਣ ਆਪ ਖੁਲ੍ਹਾਇੰਦਾ। ਹਰਿਜਨ ਪਾਏ ਸਾਚਾ ਗਹਿਣਾ, ਕਾਇਆ ਕੰਚਨ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ ਆਪਣਾ ਹੁਕਮ ਆਪ ਵਰਤਾਇੰਦਾ। ਆਦਿ ਅੰਤ ਸਚ ਵਰਤਾਰਾ, ਸੋ ਪੁਰਖ ਨਿਰੰਜਣ ਆਪ ਵਰਤਾਈਆ। ਹਰਿ ਪੁਰਖ ਨਿਰੰਜਣ ਹੋ ਨਿਆਰਾ, ਨਿਰਗੁਣ ਵੇਖੇ ਥਾਉਂ ਥਾਈਂਆ। ਏਕੰਕਾਰਾ ਖੇਲ ਕਰੇ ਅਗੰਮ ਅਪਾਰਾ, ਅਲੱਖ ਅਗੋਚਰ ਬੇਅੰਤ ਵਡ ਵਡਿਆਈਆ। ਆਦਿ ਨਿਰੰਜਣ ਜੋਤੀ ਜੋਤ ਜੋਤ ਉਜਿਆਰਾ, ਦੋ ਜਹਾਨਾਂ ਪਾਵੇ ਸਾਰਾ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਅਬਿਨਾਸ਼ੀ ਕਰਤਾ ਸੁਹਾਏ ਸਾਚਾ ਬੰਕ ਦੁਆਰਾ, ਸਚਖੰਡ ਸਾਚੇ ਦਏ ਵਡਿਆਈਆ। ਸ੍ਰੀ ਭਗਵਾਨ ਸਚ ਨਿਸ਼ਾਨ ਝੁਲਾਏ ਆਪ ਕਰਤਾਰਾ, ਕਰਤਾ ਪੁਰਖ ਸੇਵ ਕਮਾਈਆ। ਪਾਰਬ੍ਰਹਮ ਪ੍ਰਭ ਹੋ ਉਜਿਆਰਾ, ਨਿਰਗੁਣ ਸਰਗੁਣ ਜਾਣੇ ਧਾਰਾ, ਬ੍ਰਹਮ ਲੇਖਾ ਦਏ ਮੁਕਾਈਆ। ਏਕਾ ਨਾਦ ਸ਼ਬਦ ਧੁਨਕਾਰਾ, ਏਕਾ ਗੁਰੂ ਕਰ ਪਸਾਰਾ, ਲੱਖ ਚੁਰਾਸੀ ਵੇਖੇ ਚਾਈਂ ਚਾਈਂਆ। ਕਲਜੁਗ ਅੰਤਮ ਪਰਗਟ ਹੋ ਨਿਹਕਲੰਕ ਨਰਾਇਣ ਨਰ ਅਵਤਾਰਾ, ਨਾਮ ਡੰਕਾ ਇਕ ਵਜਾਈਆ। ਰਾਉ ਰੰਕਾਂ ਕਰੇ ਖ਼ਬਰਦਾਰਾ, ਸਾਧਾਂ ਸੰਤਾਂ ਦਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਦਏ ਚੁਕਾਈਆ। ਸਭ ਦਾ ਲੇਖਾ ਚੁਕਾਏ ਸ੍ਰੀ ਭਗਵਾਨ, ਕਲਜੁਗ ਅੰਤ ਅੰਤ
ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਮੰਗਣ ਦਾਨ, ਦਇਆਵਾਨ ਰਿਹਾ ਸਮਝਾਈਆ। ਤੇਈ ਅਵਤਾਰ ਵੇਖਣਾ ਮਾਰ ਧਿਆਨ, ਨੇਤਰ ਨੈਣ ਨੈਣ ਉਠਾਈਆ। ਭਗਤ ਭਗਵਾਨ ਦਏ ਗਿਆਨ, ਅੱਠ ਦਸ ਦਏ ਵਡਿਆਈਆ। ਚਾਰ ਤਿੰਨ ਕਰ ਪਰਵਾਨ, ਸਤਿ ਪਰਵਾਨਾ ਦਏ ਜਣਾਈਆ। ਗੁਰ ਦਸ ਦਸ ਨਿਸ਼ਾਨ, ਹਰਿ ਨਿਸ਼ਾਨਾ ਇਕ ਝੁਲਾਈਆ। ਪੰਚਮ ਪੰਚ ਹੋਏ ਪਰਧਾਨ, ਸਚਖੰਡ ਸਾਚੇ ਵੱਜੀ ਵਧਾਈਆ। ਲੋਕਮਾਤ ਚੁੱਕੀ ਕਾਣ, ਆਣ ਹੋਰ ਨਾ ਕੋਇ ਰਖਾਈਆ। ਲੇਖਾ ਚੁੱਕੇ ਚਾਰ ਜੁਗ ਜੀਵ ਜਹਾਨ, ਚੌਕੜ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਸਭ ਦਾ ਲੇਖਾ ਜਾਣਾ ਚੁੱਕ, ਅੰਤ ਰਹਿਣ ਕੋਇ ਨਾ ਪਾਈਆ। ਕਲਜੁਗ ਪੈਂਡਾ ਰਿਹਾ ਮੁੱਕ, ਸ੍ਰੀ ਭਗਵਾਨ ਰਿਹਾ ਮੁਕਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੋ ਬੈਠਾ ਰਿਹਾ ਲੁਕ, ਗੁਰ ਅਵਤਾਰਾਂ ਸੇਵ ਲਗਾਈਆ। ਅੰਤਮ ਅੰਤ ਪਿਆ ਬੁੱਕ, ਭੱਬਕ ਆਪਣੇ ਨਾਮ ਲਗਾਈਆ। ਨਿਰਗੁਣ ਨਿਰਵੈਰ ਪਿਆ ਉਠ, ਉਠ ਉਠ ਆਪਣੀ ਖ਼ੁਸ਼ੀ ਮਨਾਈਆ। ਜਨ ਭਗਤਾਂ ਉਪਰ ਜਾਏ ਤੁਠ, ਦੀਨ ਦਿਆਲ ਹੋਏ ਸਹਾਈਆ। ਲੁਕਿਆ ਰਹਿਣ ਨਾ ਦੇਵੇ ਕਿਸੇ ਗੁਠ, ਨਵ ਨੌਂ ਫੇਰਾ ਪਾਈਆ। ਮੇਲ ਮਿਲਾਵਾ ਅਬਿਨਾਸ਼ੀ ਅਚੁੱਤ, ਚਿਤਵਿਤ ਠਗੌਰੀ ਕੋਇ ਨਾ ਪਾਈਆ। ਏਕਾ ਵਾਰ ਸੁਹਾਏ ਸਾਚੀ ਰੁੱਤ, ਰੁੱਤ ਬਸੰਤ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਲਏ ਲਗਾਈਆ। ਸਭ ਦਾ ਲੇਖਾ ਲੇਖੇ ਜਾਏ ਲੱਗ, ਲਗਾਵਣਹਾਰ ਆਪ ਲਗਾਈਆ। ਕਰੇ ਖੇਲ ਸੂਰਾ ਸਰਬੱਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਕਲਜੁਗ ਅੰਤਮ ਹੋ ਪਰਗਟ, ਸਤਿਗੁਰ ਪੂਰਾ ਵੇਸ ਵਟਾਈਆ। ਚਾਰ ਵਰਨ ਮਾਰਗ ਏਕਾ ਦੱਸ, ਏਕਾ ਅੱਖਰ ਕਰੇ ਪੜ੍ਹਾਈਆ। ਏਕਾ ਜੋਤ ਨੂਰ ਪਰਕਾਸ਼, ਏਕਾ ਨਾਦ ਸ਼ਬਦ ਧੁਨ ਸ਼ਨਵਾਈਆ। ਏਕਾ ਪੂਰੀ ਕਰੇ ਆਸ, ਆਸਾ ਤ੍ਰਿਸ਼ਨਾ ਦਏ ਗਵਾਈਆ। ਏਕਾ ਵਸੇ ਸਦਾ ਪਾਸ, ਸਚ ਸਤਿਗੁਰ ਵਿਛੜ ਕਦੇ ਨਾ ਜਾਈਆ। ਗੁਰਮੁਖਾਂ ਕਰੇ ਬੰਦ ਖ਼ਲਾਸ, ਬੰਦੀਖ਼ਾਨਾ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਚਾਈਂ ਚਾਈਂਆ। ਹਰਿਜਨ ਮੇਲਾ ਸਚ ਦੁਆਰ, ਹਰਿ ਸਤਿਗੁਰ ਆਪ ਕਰਾਇੰਦਾ। ਆਤਮ ਪਰਮਾਤਮ ਦੇ ਆਧਾਰ, ਈਸ਼ ਜੀਵ ਰੰਗ ਵਖਾਇੰਦਾ। ਪਾਰਬ੍ਰਹਮ ਬ੍ਰਹਮ ਭੇਵ ਨਿਆਰ, ਏਕਾ ਘਰ ਮਿਲਾਇੰਦਾ। ਆਤਮ ਸੇਜਾ ਕਰ ਤਿਆਰ, ਫੂਲਣ ਬਰਖ਼ਾ ਆਪੇ ਲਾਇੰਦਾ। ਨਿਰਮਲ ਦੀਆ ਬਾਤੀ ਇਕ ਉਜਿਆਰ, ਜੋਤ ਨਿਰੰਜਣ ਡਗਮਗਾਇੰਦਾ। ਕਮਲਾਪਾਤੀ ਅੰਮ੍ਰਿਤ ਆਤਮ ਦੇਵੇ ਠੰਡਾ ਠਾਰ, ਨਿਝਰ ਝਿਰਨਾ ਆਪ ਝਿਰਾਇੰਦਾ। ਬਜ਼ਰ ਕਪਾਟੀ ਖੋਲ੍ਹੇ ਤਾਕ, ਪਰਦਾ ਆਪਣਾ ਆਪ ਉਠਾਇੰਦਾ। ਆਪ ਸੁਣਾਏ ਆਪਣਾ ਭਵਿਖਤ ਵਾਕ, ਅਨਹਦ ਨਾਦੀ ਨਾਦ ਵਜਾਇੰਦਾ। ਸੁਰਤ ਸਵਾਣੀ ਆਪੇ ਲਾਧ, ਸ਼ਬਦੀ ਮੇਲ ਮਿਲਾਇੰਦਾ। ਡੂੰਘੀ ਭਵਰੀ ਲਏ ਕਾਢ, ਕਾਇਆ ਕਵਰੀ ਖੋਜ ਖੁਜਾਇੰਦਾ। ਸੁਖ਼ਮਨ ਟੇਢੀ ਦੇਵੇ ਦਾਦ, ਈੜਾ ਪਿੰਗਲ ਮੋਹ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਘਰ ਮਿਲਾਇੰਦਾ। ਹਰਿਜਨ ਮੇਲਾ ਸਾਚੇ ਘਰ, ਘਰ ਦਸਵੇਂ ਮਿਲੇ ਵਡਿਆਈਆ। ਨਾਤਾ ਤੁਟੇ ਨਾਰੀ ਨਰ, ਬਿਰਧ ਬਾਲ ਰੂਪ ਨਜ਼ਰ ਕੋਇ ਨਾ ਆਈਆ। ਇਕੋ ਅੱਖਰ ਆਤਮ ਪਰਮਾਤਮ ਸਾਰੇ ਲੈਣ ਪੜ੍ਹ, ਸੋਹੰ ਅੱਖਰ ਕਰੇ ਪੜ੍ਹਾਈਆ। ਨਾ ਕੋਈ ਸੀਸ ਨਾ ਕੋਈ ਧੜ, ਚੋਟੀ ਜੜ੍ਹ ਨਾ ਕੋਇ ਰਖਾਈਆ। ਸੁਰਤੀ ਸ਼ਬਦੀ ਆਪੇ ਫੜ, ਅੰਦਰੇ ਅੰਦਰ ਮੇਲ ਮਿਲਾਈਆ। ਸਾਚੇ ਪੌੜੇ ਨਿਰਗੁਣ ਚੜ੍ਹ, ਉਚ
ਮਹੱਲੇ ਦਏ ਬਹਾਈਆ। ਦਰਸ ਦਿਖਾਏ ਅੱਗੇ ਖੜ੍ਹ, ਸਵਛ ਸਰੂਪੀ ਰੂਪ ਵਟਾਈਆ। ਆਪਣੀ ਕਿਰਪਾ ਆਪੇ ਕਰ, ਸਤਿਗੁਰ ਮੇਲੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲਏ ਤਰਾਈਆ। ਭਗਤ ਦੁਆਰਾ ਇਕੋ ਇਕ, ਹਰਿ ਹਰਿ ਆਪ ਬਣਾਇੰਦਾ। ਜਗਤ ਗਾਥਾ ਲਿਖ ਲਿਖ, ਜੀਵ ਜੰਤ ਸਮਝਾਇੰਦਾ। ਹਰਿਜਨ ਦੇਵੇ ਸਾਚੀ ਭਿੱਖ, ਭਿਛਿਆ ਨਾਮ ਆਪ ਵਰਤਾਇੰਦਾ। ਬਿਨ ਨੇਤਰ ਨੈਣ ਆਵੇ ਦਿਸ, ਨਿਜ ਨੇਤਰ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਦਇਆ ਕਮਾਇੰਦਾ। ਨਿਜ ਨੇਤਰ ਹਰਿ ਜੂ ਖੋਲ੍ਹ, ਪਰਕਾਸ਼ ਪਰਕਾਸ਼ ਨਾਲ ਮਿਲਾਈਆ। ਬਿਨ ਰਸਨਾ ਜਿਹਵਾ ਆਪੇ ਬੋਲ, ਆਪਣਾ ਰਾਗ ਸੁਣਾਈਆ। ਬਿਨ ਕੰਡੇ ਤੋਲੇ ਸਾਚਾ ਤੋਲ, ਤੋਲਾ ਬਣੇ ਸਾਚਾ ਮਾਹੀਆ। ਲੱਖ ਚੁਰਾਸੀ ਵਿਚੋਂ ਲਏ ਵਿਰੋਲ, ਗੁਰਮੁਖ ਸਾਚੇ ਆਪ ਜਗਾਈਆ। ਅੱਠੇ ਪਹਿਰ ਦਿਵਸ ਰੈਣ ਵਸੇ ਕੋਲ, ਆਪ ਆਪਣਾ ਸੰਗ ਰਖਾਈਆ। ਦੇਵੇ ਵਡਿਆਈ ਉਪਰ ਧੌਲ, ਧਰਨੀ ਨਿਉਂ ਨਿਉਂ ਸੀਸ ਝੁਕਾਈਆ। ਅੰਦਰ ਵੜ ਵੜ ਉਲਟਾ ਕਰੇ ਨਾਭ ਕੌਲ, ਕਵਲ ਕਵਲਾ ਦਏ ਉਲਟਾਈਆ। ਅੰਮ੍ਰਿਤ ਪਿਆਏ ਸਾਚੀ ਪੌਹਲ, ਰਸ ਇਕੋ ਇਕ ਵਖਾਈਆ। ਨਜ਼ਰੀ ਆਏ ਅੱਲਾ ਅਵਲ, ਨੂਰੋ ਨੂਰ ਨੂਰ ਇਲਾਹੀਆ। ਦਰਸ ਦਖਾਏ ਸਾਵਲ ਸਵਲ, ਮੁਕੰਦ ਮਨੋਹਰ ਲਖ਼ਮੀ ਨਰਾਇਣ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਘਰ ਮਿਲਾਈਆ। ਹਰਿਜਨ ਆਪਣਾ ਵੇਖ ਘਰ, ਘਰ ਘਰ ਵਿਚ ਆਪ ਵਖਾਇੰਦਾ। ਪੰਚ ਵਿਕਾਰਾ ਚੁੱਕੇ ਡਰ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਅੰਮ੍ਰਿਤ ਨੁਹਾਏ ਸਾਚੇ ਸਰ, ਦੁਰਮਤ ਮੈਲ ਧੁਵਾਇੰਦਾ। ਕਾਗੋਂ ਹੰਸ ਦੇਵੇ ਕਰ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਇੰਦਾ। ਸੁਰਤ ਸਵਾਣੀ ਲਏ ਵਰ, ਸ਼ਬਦੀ ਕੰਤ ਇਕ ਵਖਾਇੰਦਾ। ਸਾਚੀ ਸੇਜਾ ਬਹਿਣਾ ਚੜ੍ਹ, ਆਤਮ ਸੇਜਾ ਇਕ ਵਡਿਆਇੰਦਾ। ਨਿਰਭੌ ਚੁਕਾਏ ਭੈ ਡਰ, ਭੈ ਆਪਣਾ ਇਕ ਰਖਾਇੰਦਾ। ਗੁਰਮੁਖ ਵਖਾਏ ਸਾਚਾ ਘਰ, ਘਰ ਮੰਦਰ ਆਪ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਆਪ ਸਮਝਾਇੰਦਾ। ਸਾਚਾ ਘਰ ਹਰਿ ਜੂ ਹਰਿ, ਏਕਾ ਏਕ ਬਣਾਈਆ। ਗੁਰਮੁਖ ਵਿਰਲਾ ਵੇਖੇ ਅੰਦਰ ਵੜ, ਦੂਸਰ ਨਜ਼ਰ ਕਿਸੇ ਨਾ ਆਈਆ। ਸ੍ਰਿਸ਼ਟ ਸਬਾਈ ਰਹੀ ਲੜ, ਪੰਜ ਤਤ ਕਰੇ ਲੜਾਈਆ। ਅੱਧਵਿਚਕਾਰੇ ਸਾਰੇ ਬੈਠੇ ਅੜ, ਜੋਗ ਅਭਿਆਸ ਰਹੇ ਕਮਾਈਆ। ਅੱਖਾਂ ਮੀਟ ਧਿਆਨ ਧਰ, ਕੰਨ ਉਂਗਲਾਂ ਰਹੇ ਪਾਈਆ। ਬੰਦ ਸਵਾਸੇ ਨਾਭੀ ਦਰ, ਭੇਵ ਅਭੇਦ ਨਾ ਕੋਇ ਜਣਾਈਆ। ਡੂੰਘੀ ਗੁਫ਼ਾ ਬੈਠੇ ਵੜ, ਬਾਹਰੋਂ ਦਰਵਾਜ਼ਾ ਬੰਦ ਵਖਾਈਆ। ਬਿਨ ਸਤਿਗੁਰ ਕਿਰਪਾ ਕੋਇ ਨਾ ਜਾਏ ਆਪਣੇ ਘਰ, ਭਰਮੇ ਭੁੱਲੀ ਸਰਬ ਲੋਕਾਈਆ। ਕਲਜੁਗ ਸੰਤ ਰੋਵਣ ਜ਼ਾਰੋ ਜ਼ਾਰ, ਉਚੀ ਕੂਕ ਕੂਕ ਸੁਣਾਈਆ। ਭਗਤ ਗਾਥਾ ਗਾਇਣ ਪੜ੍ਹ ਪੜ੍ਹ, ਨਾਨਕ ਕਬੀਰ ਢੋਲਾ ਗਾਈਆ। ਆਪਣਾ ਨਾਤਾ ਛੁੱਟੇ ਨਾ ਚੇਤਨ ਜੜ੍ਹ, ਸਤਿ ਸਤਿ ਨਾ ਕੋਇ ਸਮਾਈਆ। ਪੁਰਖ ਅਬਿਨਾਸ਼ੀ ਕਿਰਪਾਨਿਧ ਠਾਕਰ ਸਵਾਮੀ ਜਿਸ ਜਨ ਕਿਰਪਾ ਦਏ ਕਰ, ਕਰ ਕਿਰਪਾ ਬੂਝ ਬੁਝਾਈਆ। ਬਾਹੋਂ ਫੜ ਵਖਾਏ ਘਰ, ਘਰ ਘਰ ਵਿਚ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਏਕਾ ਘਰ ਬਹਾਈਆ । ਹਰਿ ਭਗਤ ਤੇਰਾ ਸਚ ਦੁਆਰਾ, ਹਰਿ ਜੂ ਹਰਿ ਹਰਿ ਆਪ ਬਣਾਇੰਦਾ। ਆਦਿ ਜੁਗਾਦਿ ਉਚ ਮਨਾਰਾ, ਨਿਹਚਲ ਏਕਾ ਧਾਮ ਰਖਾਇੰਦਾ। ਚਰਨ ਕਵਲ ਉਪਰ ਧਵਲ ਦੇ ਸਹਾਰਾ, ਸਿਰ
ਆਪਣਾ ਹੱਥ ਰਖਾਇੰਦਾ। ਮੇਲ ਮਿਲਾਏ ਗੁਪਤ ਜ਼ਾਹਰਾ ਅੰਦਰ ਬਾਹਰਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਬੰਧਨ ਪਾਇੰਦਾ। ਕਲਜੁਗ ਅੰਤਮ ਪਰਗਟ ਹੋ ਨਿਹਕਲੰਕ ਨਰਾਇਣ ਨਰ ਅਵਤਾਰਾ, ਭੇਵ ਅਭੇਦ ਆਪ ਖੁਲ੍ਹਾਇੰਦਾ। ਗ਼ਰੀਬ ਨਿਮਾਣਿਆਂ ਜਗਤ ਨਿਤਾਣਿਆਂ ਕਰੇ ਪਾਰ ਕਿਨਾਰਾ, ਮੰਜਧਾਰ ਨਾ ਕੋਇ ਰੁੜ੍ਹਾਇੰਦਾ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਬੋਲੇ ਜੈਕਾਰਾ, ਲੱਖ ਚੁਰਾਸੀ ਵਿਚ ਕਦੇ ਨਾ ਆਇੰਦਾ। ਆਪਣੀ ਗੋਦ ਚੁੱਕੇ ਹਰਿ ਨਿਰੰਕਾਰਾ, ਨਿਰਗੁਣ ਹੋ ਹੋ ਸੇਵ ਕਮਾਇੰਦਾ। ਏਥੇ ਓਥੇ ਦੋ ਜਹਾਨ ਦਏ ਸਹਾਰਾ, ਲੋਕ ਪਰਲੋਕ ਚਰਨਾਂ ਹੇਠ ਦਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਹਰਿਜਨ ਸਾਚੇ ਆਪ ਵਸਾਇੰਦਾ। ਸਾਚੇ ਮੰਦਰ ਹਰਿਜਨ ਵਸੇਰਾ, ਸਚਖੰਡ ਵੱਜੇ ਵਧਾਈਆ। ਪੁਰਖ ਅਬਿਨਾਸ਼ੀ ਦਿਸੇ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਜੁਗ ਚਾਓ ਘਨੇਰਾ, ਭਗਤ ਭਗਵੰਤ ਮਿਲ ਮਿਲ ਖ਼ੁਸ਼ੀ ਮਨਾਈਆ। ਇਕ ਦੂਜੇ ਨੂੰ ਮਿਲ ਮਿਲ ਕਹਿਣ ਤੂੰ ਮੇਰਾ ਮੈਂ ਤੇਰਾ, ਤੇਰਾ ਮੇਰਾ ਭੇਵ ਕੋਇ ਨਾ ਰਾਈਆ। ਤੂੰ ਸਾਹਿਬ ਠਾਕਰ ਸਵਾਮੀ ਹਉਂ ਬਾਲਕ ਨਿੱਕਾ ਚੇਰਾ, ਚਰਨ ਕਵਲ ਕਵਲ ਚਰਨ ਇਕ ਸ਼ਰਨਾਈਆ। ਤੇਰਾ ਵਸਦਾ ਰਹੇ ਖੇੜਾ, ਘਰ ਸਾਚੇ ਵੱਜੇ ਵਧਾਈਆ। ਪੁਰਖ ਅਬਿਨਾਸ਼ੀ ਕਹੇ ਬਿਨ ਭਗਤ ਕਿਸੇ ਕੰਮ ਨਾ ਆਏ ਮੇਰਾ ਵੇਹੜਾ, ਮੇਰੀ ਰੁੱਤ ਨਾ ਕੋਇ ਸੁਹਾਈਆ। ਸਤਿਜੁਗ ਤ੍ਰੇਤਾ ਦੁਆਪਰ ਇਕ ਇਕ ਕਰ ਕੇ ਬੰਨ੍ਹਦਾ ਰਿਹਾ ਬੇੜਾ, ਨਿਤ ਨਵਿਤ ਵੇਸ ਵਟਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਕਰ ਕੇ ਬੈਠਾ ਰਿਹਾ ਜੇਰਾ, ਆਪਣੇ ਭਾਣੇ ਵਿਚ ਸਮਾਈਆ। ਕਲਜੁਗ ਅੰਤਮ ਪਾਇਆ ਫੇਰਾ, ਨਿਰਗੁਣ ਨਿਰੰਕਾਰ ਵੇਸ ਵਟਾਈਆ। ਜਨ ਭਗਤਾਂ ਬੰਨ੍ਹੇ ਇਕੋ ਵਾਰ ਬੇੜਾ, ਸਾਚੇ ਬੇੜੇ ਲਏ ਚੜ੍ਹਾਈਆ। ਜੇ ਕੋਈ ਪੁਛੇ ਭਗਤ ਜਨ ਕਿਹੜਾ, ਅਗੋਂ ਦੇਣਾ ਸਚ ਸੁਣਾਈਆ। ਜਿਨ੍ਹਾਂ ਮਿਲਿਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਿੰਘ ਸ਼ੇਰਾ, ਸੀਸ ਸੇਹਰਾ ਰਿਹਾ ਗੁੰਦਾਈਆ। ਸੋਹੰ ਜਾਪ ਜਪਾਇਆ ਤੂੰ ਮੇਰਾ ਮੈਂ ਤੇਰਾ, ਆਤਮ ਪਰਮਾਤਮ ਏਕਾ ਘਰ ਮਿਲਾਈਆ। ਲੱਖ ਚੁਰਾਸੀ ਡੁੱਬਣਾ ਡੇਰਾ, ਕਲਰ ਕੰਧ ਦਏ ਰੁੜ੍ਹਾਈਆ। ਅੰਤਮ ਦੇਵਣਹਾਰਾ ਗੇੜਾ, ਕੋਹਲੂ ਚੱਕੀ ਚੱਕ ਭੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਾਂ ਦਏ ਵਡਿਆਈਆ। ਹਰਿ ਭਗਤਾਂ ਦੇਵੇ ਮਾਣ, ਬਣ ਨਿਮਾਣਾ ਖੇਲ ਕਰਾਇੰਦਾ। ਲੱਖ ਚੁਰਾਸੀ ਵਿਚੋਂ ਲਏ ਪਛਾਣ, ਅਭੁਲ ਭੁੱਲ ਕਦੇ ਨਾ ਜਾਇੰਦਾ। ਵੇਖਣਹਾਰਾ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪਣਾ ਫੇਰਾ ਪਾਇੰਦਾ। ਘਰ ਘਰ ਦਰ ਦਰ ਨਿਰਗੁਣ ਸਰਗੁਣ ਦੇਵੇ ਧੁਰ ਫ਼ਰਮਾਣ, ਸਚ ਸੰਦੇਸ਼ਾ ਆਪ ਸੁਣਾਇੰਦਾ। ਉਠੋ ਵੇਖੋ ਮਾਰ ਧਿਆਨ, ਨੇਤਰ ਨੈਣ ਨੈਣ ਖੁਲ੍ਹਾਇੰਦਾ। ਜਿਸ ਨੂੰ ਆਦਿ ਜੁਗਾਦਿ ਜੁਗ ਜੁਗ ਮੰਨਦੇ ਰਹੇ ਵਿਸ਼ਨੂੰ ਭਗਵਾਨ, ਵਿਸ਼ਵ ਆਪਣੀ ਧਾਰ ਚਲਾਇੰਦਾ। ਲੋਕਮਾਤ ਹੋਇਆ ਪਰਧਾਨ, ਆਪ ਆਪਣਾ ਪਰਦਾ ਲਾਹਿੰਦਾ। ਸ੍ਰਿਸ਼ਟ ਸਬਾਈ ਦੇਵੇ ਇਕ ਗਿਆਨ, ਬ੍ਰਹਮਾ ਵੇਤਾ ਨਾਲ ਪੜ੍ਹਾਇੰਦਾ। ਵਿਸ਼ਨੂੰ ਘਰ ਘਰ ਦੇਵੇ ਦਾਨ, ਬਣ ਸੇਵਕ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਰੰਗ ਰੰਗਾਇੰਦਾ। ਹਰਿਜਨ ਤੇਰਾ ਸਾਚਾ ਰੰਗ, ਰੰਗ ਰੰਗੀਲਾ ਆਪ ਰੰਗਾਈਆ। ਆਤਮ ਸੇਜਾ ਵੇਖ ਪਲੰਘ, ਬਸਤਰ ਆਪਣਾ ਲਏ ਵਛਾਈਆ। ਇਕ ਜਣਾਏ ਸਚ ਅਨੰਦ, ਅਨੰਦ ਅਨੰਦ ਆਪ ਹੋ ਜਾਈਆ। ਭੇਵ ਖੁਲ੍ਹਾਏ ਪਰਮਾਨੰਦ, ਪਰਮ ਪੁਰਖ ਦਇਆ ਕਮਾਈਆ। ਗੀਤ ਸੁਣਾਏ ਸੁਹਾਗੀ ਛੰਦ, ਸਾਚਾ ਢੋਲਾ
ਆਪੇ ਗਾਈਆ। ਦੂਈ ਦਵੈਤੀ ਢਾਏ ਕੰਧ, ਭਾਂਡਾ ਭਰਮ ਭੌ ਭੰਨਾਈਆ। ਪੰਚ ਵਿਕਾਰਾ ਖੰਡ ਖੰਡ, ਖੰਡਾ ਖੜਗ ਨਾਮ ਉਠਾਈਆ। ਸੁਰਤ ਸਵਾਣੀ ਨਾ ਹੋਏ ਰੰਡ, ਨਾਤਾ ਬਿਧਾਤਾ ਦਏ ਜੁੜਾਈਆ। ਮੇਟੇ ਰੈਣ ਚੜ੍ਹਾਏ ਚੰਦ, ਨੂਰ ਨੂਰ ਨੂਰ ਰੁਸ਼ਨਾਈਆ। ਖ਼ੁਸ਼ੀ ਕਰਾਏ ਬੰਦ ਬੰਦ, ਬੰਦੀਖ਼ਾਨਾ ਆਪ ਤੁੜਾਈਆ। ਸਾਹਿਬ ਕਿਰਪਾਲ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਆਪਣੇ ਹੱਥ ਰਖਾਈਆ। ਜਨਮ ਜਨਮ ਦਾ ਮੇਟੇ ਪੰਧ, ਜਿਸ ਜਨ ਬਖ਼ਸ਼ੇ ਚਰਨ ਸਰਨ ਸਰਨਾਈਆ। ਰਾਏ ਧਰਮ ਨਾ ਦੇਵੇ ਦੰਡ, ਲਾੜੀ ਮੌਤ ਨਾ ਕਰੇ ਕੁੜਮਾਈਆ। ਅੰਤ ਮਿਲਾਵਾ ਸਚਖੰਡ, ਜੋਤੀ ਜੋਤ ਜੋਤ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਜੁਗ ਜਨ ਭਗਤਾਂ ਹੋਏ ਸਦਾ ਸਹਾਈਆ।
੧੭ ਜੇਠ ੨੦੧੯ ਬਿਕਰਮੀ ਦੌਲਤ ਸਿੰਘ ਦੇ ਗ੍ਰਹਿ ਨਵਾਂ ਚੱਕ ਜੰਮੂ
ਆਵਣ ਜਾਵਣ ਹਰਿ ਹਰਿ ਖੇਲ, ਹਰਿ ਕਰਤਾ ਆਪ ਕਰਾਇੰਦਾ। ਹਰਿਜਨ ਸੱਜਣ ਸਾਚੇ ਮੇਲ, ਜੁਗ ਜੁਗ ਰੰਗ ਰੰਗਾਇੰਦਾ। ਨਿਰਗੁਣ ਸਰਗੁਣ ਸੱਜਣ ਸੁਹੇਲ, ਬਣ ਸਤਿਗੁਰ ਦਇਆ ਕਮਾਇੰਦਾ। ਕਰ ਪਰਕਾਸ਼ ਬਿਨ ਬਾਤੀ ਤੇਲ, ਦੀਪਕ ਦੀਆ ਇਕ ਜਗਾਇੰਦਾ। ਧਾਮ ਵਖਾਏ ਘਰ ਨਵੇਲ, ਘਰ ਘਰ ਵਿਚ ਪਰਦਾ ਲਾਹਿੰਦਾ। ਲੇਖਾ ਜਾਣ ਗੁਰੂ ਗੁਰ ਚੇਲ, ਗੁਰ ਗੋਬਿੰਦ ਧਾਰ ਸਮਾਇੰਦਾ। ਕੱਟਣਹਾਰਾ ਧਰਮ ਰਾਏ ਦੀ ਜੇਲ, ਲੱਖ ਚੁਰਾਸੀ ਫੰਦ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਵਣ ਜਾਵਣ ਆਪਣੇ ਹੱਥ ਰਖਾਇੰਦਾ। ਆਵੇ ਜਾਵੇ ਸ੍ਰੀ ਭਗਵਾਨ, ਜੁਗ ਜੁਗ ਵੇਸ ਵਟਾਈਆ। ਸਾਚੇ ਸੰਤਾਂ ਦੇਵੇ ਦਾਨ, ਨਾਮ ਸਤਿ ਝੋਲੀ ਪਾਈਆ। ਆਤਮ ਅੰਤਰ ਇਕ ਗਿਆਨ, ਬ੍ਰਹਮ ਮਤ ਦਏ ਸਮਝਾਈਆ। ਸਰ ਸਰੋਵਰ ਸਚ ਅਸ਼ਨਾਨ, ਕਾਇਆ ਮੰਦਰ ਅੰਦਰ ਦਏ ਕਰਾਈਆ। ਬੋਧ ਅਗਾਧੀ ਨਾਦ ਧੁਨਕਾਨ, ਘਰ ਘਰ ਵਿਚ ਰਾਗ ਸੁਣਾਈਆ। ਆਤਮ ਪਰਮਾਤਮ ਦੇਵੇ ਮਾਣ, ਬ੍ਰਹਮ ਪਾਰਬ੍ਰਹਮ ਮੇਲਾ ਸਹਿਜ ਸੁਭਾਈਆ। ਲੇਖਾ ਜਾਣੇ ਦੋ ਜਹਾਨ, ਈਸ਼ ਜੀਵ ਵੰਡ ਵੰਡਾਈਆ। ਕਰ ਕਿਰਪਾ ਕਰੇ ਕਲਿਆਣ, ਕਾਲ ਗਰਾਸ ਨਾ ਅੰਤ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਵਣ ਜਾਵਣ ਆਪਣੀ ਬਣਤ ਬਣਾਈਆ। ਆਵੇ ਜਾਵੇ ਸ੍ਰੀ ਭਗਵੰਤ, ਨਿਤ ਨਵਿਤ ਵੇਸ ਵਟਾਇੰਦਾ। ਪਾਵੇ ਸਾਰ ਲੱਖ ਚੁਰਾਸੀ ਜੀਵ ਜੰਤ, ਘਟ ਘਟ ਆਪਣਾ ਆਸਣ ਲਾਇੰਦਾ। ਜਨ ਭਗਤਾਂ ਦੇਵੇ ਨਾਮ ਮਣੀਆ ਮੰਤ, ਮਨ ਕਾ ਮਣਕਾ ਆਪ ਭੁਵਾਇੰਦਾ। ਗੜ੍ਹ ਤੋੜ ਹਉਂਮੇ ਹੰਗਤ, ਨਿਵਣ ਸੋ ਅੱਖਰ ਇਕ ਸਮਝਾਇੰਦਾ। ਮਾਣਸ ਜਨਮ ਬਣਾਏ ਬਣਤ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਵਣ ਜਾਵਣ ਸ੍ਰੀ ਭਗਵਾਨਾ, ਹਰਿ ਜੂ ਹਰਿ ਹਰਿ ਆਪਣੇ ਹੱਥ ਰਖਾਈਆ। ਗੁਰਮੁਖਾਂ ਬਖ਼ਸ਼ੇ ਚਰਨ ਧਿਆਨਾ, ਚਰਨ ਸਰਨ ਸੱਚੀ ਸਰਨਾਈਆ। ਕਾਇਆ ਮੰਦਰ ਅੰਦਰ ਵਖਾਏ ਸਚ ਮਕਾਨਾ, ਮੱਕਾ ਕਾਅਬਾ ਰੂਪ ਵਟਾਈਆ। ਨਿਰਮਲ ਨੂਰ ਨੂਰ ਮਹਾਨਾ, ਨੂਰੀ ਨੂਰ ਕਰੇ ਰੁਸ਼ਨਾਈਆ। ਦਿਵਸ ਰੈਣ ਇਕ ਤਰਾਨਾ, ਤੁਰਯਾ ਰਾਗ ਰਾਗ ਅਲਾਈਆ। ਨਾਮ ਧੰਨ ਦੌਲਤ ਖ਼ਜ਼ਾਨਾ, ਸਚ ਭੰਡਾਰ ਦਏ ਵਰਤਾਈਆ।
ਕਰੇ ਖੇਲ ਬੀਨਾ ਦਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਵਣ ਜਾਵਣ ਭੇਵ ਚੁਕਾਇੰਦਾ। ਆਵਣ ਜਾਵਣ ਆਪਣਾ ਰਾਹ ਚਲਾਈਆ। ਆਵੇ ਜਾਵੇ ਖੇਲ ਕਰਤਾਰ, ਕੁਦਰਤ ਕਾਦਰ ਵੇਖ ਵਖਾਇੰਦਾ। ਗੁਰਮੁਖ ਸੱਜਣ ਲਾਏ ਪਾਰ, ਅੱਧਵਿਚਕਾਰ ਨਾ ਕੋਇ ਰੁੜ੍ਹਾਇੰਦਾ। ਗੁਰ ਗੁਰ ਰੂਪ ਲੈ ਅਵਤਾਰ, ਸ਼ਬਦੀ ਸ਼ਬਦ ਸ਼ਬਦ ਸੁਣਾਇੰਦਾ। ਸਾਚੀ ਸਖੀਆਂ ਮੰਗਲਾਚਾਰ, ਮਿਲ ਮਿਲ ਗੀਤ ਗੋਬਿੰਦ ਅਲਾਇੰਦਾ। ਭਾਗ ਲਗਾਏ ਕਾਇਆ ਮਹੱਲ ਅਟੱਲ ਮਨਾਰ, ਗੁਰੂਦਵਾਰ ਇਕ ਵਖਾਇੰਦਾ। ਸਾਚਾ ਮੰਦਰ ਕਰ ਤਿਆਰ, ਤ੍ਰੈਗੁਣ ਅਤੀਤਾ ਆਸਣ ਲਾਇੰਦਾ। ਏਕਾ ਠਾਕਰ ਹੋਏ ਉਜਿਆਰ, ਸਵਾਮੀ ਏਕਾ ਰੂਪ ਵਟਾਇੰਦਾ। ਖੇਲ ਕਰੇ ਪਰਵਰਦਿਗਾਰ, ਪਰਦਾ ਆਪਣਾ ਆਪ ਉਠਾਇੰਦਾ। ਨਿਜ ਨੇਤਰ ਦਏ ਦੀਦਾਰ, ਦੀਦ ਈਦ ਚੰਦ ਚੜ੍ਹਾਇੰਦਾ। ਹਰਿਜਨ ਹਰਿ ਜੂ ਪੈਜ ਸੁਆਰ, ਮਾਣਸ ਜਨਮ ਲੇਖੇ ਲਾਇੰਦਾ। ਏਕਾ ਦੇਵੇ ਵਸਤ ਅਪਾਰ, ਨਾਮ ਨਿਧਾਨਾ ਝੋਲੀ ਪਾਇੰਦਾ। ਕਰੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਅਗੰਮ ਅਥਾਹ, ਬੇਪਰਵਾਹ ਨਜ਼ਰ ਕਿਸੇ ਨਾ ਆਇੰਦਾ। ਗੁਰਸਿਖ ਸੱਜਣ ਲਏ ਉਠਾਲ, ਦਿਵਸ ਰੈਣ ਕਰੇ ਪ੍ਰਿਤਪਾਲ, ਬਣ ਪ੍ਰਿਤਪਾਲਕ ਸੇਵ ਕਮਾਇੰਦਾ। ਕਲਜੁਗ ਅੰਤ ਅਵੱਲੜੀ ਚਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਵਣ ਜਾਵਣ ਪਤਤ ਪਾਵਣ, ਹਰਿਜਨ ਆਪਣੇ ਲੇਖੇ ਪਾਇੰਦਾ। ਆਵਣ ਜਾਵਣ ਲੇਖੇ ਲਾ, ਹਰਿ ਸਤਿਗੁਰ ਦਇਆ ਕਮਾਇੰਦਾ। ਪਾਰ ਉਤਾਰੇ ਫੜ ਫੜ ਬਾਂਹ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਸਤਿ ਸਤਿਵਾਦੀ ਬਣ ਮਲਾਹ, ਸਤਿ ਪੁਰਖ ਨਿਰੰਜਣ ਬੇੜਾ ਆਪ ਚਲਾਇੰਦਾ। ਪਾਰ ਕਰਾਏ ਜਲ ਥਲ ਅਸਗਾਹ, ਉਚੇ ਟਿੱਲੇ ਪਰਬਤ ਜੰਗਲ ਜੂਹ ਉਜਾੜ ਪਹਾੜ ਚਰਨਾਂ ਹੇਠ ਦਬਾਇੰਦਾ। ਦਰਗਹਿ ਸਾਚੀ ਵਖਾਏ ਸਾਚਾ ਥਾਂ, ਥਾਨ ਥਨੰਤਰ ਆਪ ਵਡਿਆਇੰਦਾ। ਜਨ ਭਗਤਾਂ ਬਣੇ ਪਿਤਾ ਮਾਂ, ਪੂਤ ਸਪੂਤਾ ਗੋਦ ਬਹਾਇੰਦਾ। ਜਿਸ ਜਨ ਜਪਾਏ ਆਪਣਾ ਨਾਂ, ਆਤਮ ਪਰਮਾਤਮ ਰੰਗ ਚੜ੍ਹਾਇੰਦਾ। ਹੋਏ ਸਹਾਈ ਸਭਨੀ ਥਾਂ, ਘਟ ਘਟ ਆਪਣਾ ਵੇਸ ਵਟਾਇੰਦਾ। ਆਵਣ ਜਾਵਣ ਲੇਖੇ ਲਏ ਲਾ, ਲਾਸ਼ਰੀਕ ਦਇਆ ਕਮਾਇੰਦਾ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿਸ ਜਨ ਲਿਆ ਗਾ, ਜਨਮ ਮਰਨ ਮਰਨ ਜਨਮ ਵਿਚ ਕਦੇ ਨਾ ਆਇੰਦਾ।
੧੭ ਜੇਠ ੨੦੧੯ ਬਿਕਰਮੀ ਪਿੰਡ ਸੀਂਗਰੀ ਜੰਮੂ
ਲੱਖ ਚੁਰਾਸੀ ਹਰਿ ਪਰਕਾਸ਼, ਘਟ ਘਟ ਨੂਰ ਧਰਾਇੰਦਾ। ਗੁਰਮੁਖ ਵਿਰਲੇ ਪੂਰੀ ਹੋਵੇ ਆਸ, ਜਿਸ ਜਨ ਆਪਣੀ ਦਇਆ ਕਮਾਇੰਦਾ। ਜਨਮ ਜਨਮ ਦੀ ਮਿਟੇ ਪਿਆਸ, ਤ੍ਰਿਸਨਾ ਤ੍ਰਿਖ ਭੁੱਖ ਗਵਾਇੰਦਾ। ਮਾਣਸ ਜਨਮ ਕਰੇ ਰਾਸ, ਮਾਨੁਖ ਆਪਣੇ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਆਪਣਾ ਭੇਵ ਚੁਕਾਇੰਦਾ। ਲੱਖ ਚੁਰਾਸੀ ਰਹੀ ਕੁਰਲਾ, ਜਨਮ ਅਜਨਮ ਵਿਚ ਭੁਵਾਈਆ। ਨੇਤਰ ਨੈਣਾਂ ਨੀਰ ਰਹੀ ਵਹਾ, ਧੀਰਜ ਧੀਰ ਨਾ ਕੋਇ ਧਰਾਈਆ। ਗੁਰਮੁਖ ਵਿਰਲੇ ਸਤਿਗੁਰ ਮਿਲੇ ਸਚ ਮਲਾਹ, ਜਗ ਬੇੜਾ ਲਏ ਤਰਾਈਆ। ਆਤਮ ਪਰਮਾਤਮ ਜਪਾਏ ਸਾਚਾ ਨਾਂ, ਨਾਉਂ ਨਿਰੰਕਾਰਾ ਇਕ ਸਮਝਾਈਆ। ਫੜ ਫੜ ਹੰਸ ਬਣਾਏ ਕਾਂ, ਬੁੱਧੀ ਕਾਗ ਦਏ ਗਵਾਈਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਲੱਖ ਚੁਰਾਸੀ ਉਲਟਾ ਗੇੜਾ ਗੇੜਾ, ਗੇੜੇ ਵਿਚ ਭੁਵਾਇੰਦਾ। ਜਨਮ ਮਰਨ ਲੱਗਾ ਝੇੜਾ, ਮਰ ਮਰ ਪੰਧ ਨਾ ਕੋਇ ਮੁਕਾਇੰਦਾ। ਉਜੜੇ ਵਸੇ ਕਾਇਆ ਖੇੜਾ, ਰੁੱਤ ਬਸੰਤ ਨਾ ਕੋਇ ਵਖਾਇੰਦਾ। ਹਰਿਜਨ ਵਿਰਲੇ ਹਰਿ ਜੂ ਬੰਨ੍ਹੇ ਬੇੜਾ, ਏਕਾ ਚੱਪੂ ਨਾਮ ਲਗਾਇੰਦਾ। ਦਰਸ ਦਖਾਏ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਕਰੇ ਆਪਣੀ ਮਿਹਰਾ, ਮੇਲ ਵਿਛੋੜਾ ਆਪ ਜਣਾਇੰਦਾ। ਮੇਲ ਵਿਛੋੜਾ ਲੱਖ ਚੁਰਾਸੀ, ਜੁਗ ਜੁਗ ਗੇੜਾ ਆਪ ਦਿਵਾਈਆ। ਜੀਵ ਜੰਤ ਧਰਮ ਰਾਏ ਦੀ ਚੜ੍ਹਨ ਫਾਸੀ, ਜਮ ਫਾਸ ਨਾ ਕੋਇ ਕਟਾਈਆ। ਜਨ ਭਗਤਾਂ ਹੋਏ ਸਹਾਈ ਪੁਰਖ ਅਬਿਨਾਸ਼ੀ, ਜਗ ਆਪਣੀ ਦਇਆ ਕਮਾਈਆ। ਮਾਣਸ ਜਨਮ ਕਰੇ ਰਹਿ ਰਾਸੀ, ਰਹਿਬਰ ਬਣ ਬਣ ਫੇਰਾ ਪਾਈਆ। ਸੁਰਤੀ ਸ਼ਬਦ ਨਾ ਰਹੇ ਪਿਆਸੀ, ਨਾਮ ਪਿਆਲਾ ਜਾਮ ਪਿਆਈਆ। ਅੰਤਮ ਕਰੇ ਬੰਦ ਖ਼ਲਾਸੀ, ਬੰਦੀਖ਼ਾਨਾ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਵਣ ਜਾਵਣ ਲੇਖਾ ਪਾਈਆ। ਲੱਖ ਚੁਰਾਸੀ ਹੋਈ ਬੇਹਾਲ, ਧੀਰਜ ਧੀਰ ਨਾ ਕੋਇ ਰਖਾਇੰਦਾ। ਅੰਤਮ ਖਾਏ ਸਭ ਨੂੰ ਕਾਲ, ਬਚਿਆ ਕੋਇ ਰਹਿਣ ਨਾ ਪਾਇੰਦਾ। ਗੁਰਮੁਖ ਵਿਰਲੇ ਹਰਿ ਜੂ ਵੇਖੇ ਲਾਲ, ਗੁਰ ਗੁਰ ਆਪਣੀ ਗੋਦ ਸੁਹਾਇੰਦਾ। ਗੁਰਮੁਖਾਂ ਬਣੇ ਆਪ ਦਲਾਲ, ਲੋਕਮਾਤ ਵਣਜ ਕਰਾਇੰਦਾ। ਦਿਵਸ ਰੈਣ ਕਰ ਪ੍ਰਿਤਪਾਲ, ਅਗਨੀ ਤਤ ਤਤ ਬੁਝਾਇੰਦਾ। ਘਰ ਮੰਦਰ ਇਕ ਵਖਾਲ, ਦਰ ਸਾਚਾ ਆਪ ਸੁਹਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲ, ਤ੍ਰੈਗੁਣ ਮੀਤਾ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵੇਖ ਵਖਾਇੰਦਾ। ਲੱਖ ਚੁਰਾਸੀ ਖੇਲ ਅਵੱਲਾ, ਭੇਵ ਕੋਇ ਨਾ ਪਾਈਆ। ਕਰੇ ਕਰਾਏ ਇਕ ਇਕੱਲਾ, ਪੁਰਖ ਅਕਾਲ ਵਡੀ ਵਡਿਆਈਆ। ਜੀਵ ਜੰਤ ਭੁਲਾਏ ਕਰ ਕਰ ਵਲ ਛਲਾ, ਵਲ ਛਲ ਆਪਣੀ ਧਾਰ ਚਲਾਈਆ। ਗੁਰਮੁਖ ਵਿਰਲੇ ਫੜਾਏ ਪੱਲਾ, ਜਿਸ ਆਪਣੀ ਬੂਝ ਬੁਝਾਈਆ। ਜੋਤੀ ਧਾਰ ਸ਼ਬਦੀ ਰਲਾ, ਸ਼ਬਦੀ ਨਾਦ ਧੁਨ ਸ਼ਨਵਾਈਆ। ਗੁਰਮੁਖਾਂ ਸੰਗ ਗੁਰਸਿਖ ਰਲਾ, ਗੁਰ ਸਿਖਿਆ ਸਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਨਾਖ਼ਤ ਆਪਣੀ ਦਏ ਕਰਾਈਆ।
੧੭ ਜੇਠ ੨੦੧੯ ਬਿਕਰਮੀ ਪੂਰਨ ਚੰਦ ਦੇ ਗ੍ਰਹਿ ਮਲਕ ਕੈਂਪ
ਸਤਿਗੁਰ ਕਿਰਪਾ ਗੁਰ ਮਿਲੇ ਮੀਤ, ਮਿੱਤਰ ਪਿਆਰਾ ਸੰਗ ਰਖਾਇੰਦਾ। ਕਾਇਆ ਕਰੇ ਠੰਡੀ ਸੀਤ, ਤਨ ਅਗਨੀ ਤਤ ਬੁਝਾਇੰਦਾ। ਆਤਮ ਪਰਮਾਤਮ ਜਣਾਏ ਰੀਤ, ਰੀਤੀਵਾਨ ਦਇਆ ਕਮਾਇੰਦਾ। ਬ੍ਰਹਮ ਪਾਰਬ੍ਰਹਮ ਬੰਧਾਏ ਪ੍ਰੀਤ, ਪ੍ਰੇਮ ਬੰਧਨ ਏਕਾ ਪਾਇੰਦਾ। ਅਨਹਦ ਸ਼ਬਦ ਸੁਣਾਏ ਗੀਤ, ਗੀਤ ਅਨਾਦੀ ਆਪ ਅਲਾਇੰਦਾ । ਰੰਗ ਰੰਗਾਏ ਹਸਤ ਕੀਟ, ਊਚ ਨੀਚ ਭੇਵ ਚੁਕਾਇੰਦਾ। ਵਖਾਏ ਧਾਮ ਸਚ ਅਨਡੀਠ, ਘਰ ਘਰ ਵਿਚ ਪਰਦਾ ਲਹਿੰਦਾ। ਕਾਇਆ ਚੋਲੀ ਚਾੜ੍ਹੇ ਰੰਗ ਮਜੀਠ, ਉਤਰ ਕਦੇ ਨਾ ਜਾਇੰਦਾ। ਨਾਤਾ ਤੁਟੇ ਮੰਦਰ ਮਸੀਤ, ਜਿਸ ਜਨ ਆਪਣਾ ਰੂਪ ਦਰਸਾਇੰਦਾ। ਨਿਰਗੁਣ ਨਰ ਹਰਿ ਨਰਾਇਣ ਵਸੇ ਚੀਤ, ਅੰਤਰ ਮੰਤਰ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਹਰਿ ਸਤਿਗੁਰ ਦਇਆ ਕਮਾਇੰਦਾ। ਸਤਿਗੁਰ ਕਿਰਪਾ ਗੁਰ ਗੁਰ ਜਾਣ, ਗੁਰ ਦੇਵੇ ਮਾਣ ਵਡਿਆਈਆ। ਨਾਤਾ ਤੋੜੇ ਜੀਵ ਜਹਾਨ, ਜੀਵਣ ਜੁਗਤ ਦਏ ਸਮਝਾਈਆ। ਸਚ ਸੰਦੇਸ਼ਾ ਦੇਵੇ ਆਣ, ਘਰ ਘਰ ਨਾਦ ਅਲਾਈਆ। ਮੇਲ ਮਿਲਾਏ ਸ੍ਰੀ ਭਗਵਾਨ, ਮਿਲਿਆ ਮੇਲ ਵਿਛੜ ਨਾ ਜਾਈਆ। ਏਕਾ ਅੱਖਰ ਦਏ ਗਿਆਨ, ਆਖ਼ਰ ਆਪਣਾ ਰੰਗ ਵਖਾਈਆ। ਅੰਧ ਅੰਧੇਰ ਮਿਟੇ ਨਿਸ਼ਾਨ, ਸਾਚਾ ਚੰਦ ਦਏ ਚੜ੍ਹਾਈਆ। ਘਰ ਵਿਚ ਘਰ ਵਖਾਏ ਸ੍ਰੀ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਦੇਵੇ ਮਾਣ ਵਡਿਆਈਆ। ਸਤਿਗੁਰ ਕਿਰਪਾ ਗੁਰ ਗੁਰ ਮੇਲਾ, ਗੁਰ ਗੁਰ ਆਪਣਾ ਰੰਗ ਵਖਾਇੰਦਾ। ਆਦਿ ਜੁਗਾਦੀ ਸੱਜਣ ਸੁਹੇਲਾ, ਜੁਗ ਜੁਗ ਵੇਸ ਵਟਾਇੰਦਾ। ਕੱਟਣਹਾਰਾ ਚੁਰਾਸੀ ਜੇਲਾ, ਜਮ ਕਾ ਭੈ ਭੌ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਭੇਵ ਚੁਕਾਇੰਦਾ। ਸਤਿਗੁਰ ਕਿਰਪਾ ਮਿਲੇ ਗੁਰ ਗੁਰ ਸਾਗਰ, ਗਹਿਰ ਗੰਭੀਰ ਵਡੀ ਵਡਿਆਈਆ। ਲੇਖਾ ਜਾਣੇ ਕਾਇਆ ਗਾਗਰ, ਪੰਜ ਤਤ ਵੇਖੇ ਚਾਈਂ ਚਾਈਂਆ। ਨਿਰਮਲ ਨੂਰ ਕਰੇ ਉਜਾਗਰ, ਨੂਰੋ ਨੂਰ ਨੂਰ ਰੁਸ਼ਨਾਈਆ। ਸਾਚੇ ਹੱਟ ਵਣਜ ਕਰਾਏ ਬਣ ਸੌਦਾਗਰ, ਘਰ ਘਰ ਵਿਚ ਵਸਤ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਦੇਵ ਇਕ ਅਖਵਾਈਆ। ਸਤਿਗੁਰ ਕਿਰਪਾ ਮਿਲੇ ਗੁਰਦੇਵ, ਗੁਰ ਗੁਰ ਖੇਲ ਕਰਾਇੰਦਾ। ਆਤਮ ਪਰਮਾਤਮ ਸਾਚਾ ਮੇਵ, ਰਸ ਰਸੀਆ ਰਸ ਵਖਾਇੰਦਾ। ਅਲੱਖ ਅਗੋਚਰ ਅਗੰਮ ਅਭੇਵ, ਬਜ਼ਰ ਕਪਾਟੀ ਪਰਦਾ ਲਾਹਿੰਦਾ। ਦਰਸ ਦਖਾਏ ਇਕ ਨਿਹਕੇਵ, ਨਿਹਚਲ ਆਪਣਾ ਧਾਮ ਪਰਗਟਾਇੰਦਾ। ਲੇਖਾ ਜਾਣੇ ਰਸਨਾ ਜੇਹਵ, ਜੇਹਵਾ ਰਸਨਾ ਆਪਣਾ ਗੁਣ ਵਖਾਇੰਦਾ। ਦਾਤਾ ਦਾਨੀ ਵਡ ਦੇਵੀ ਦੇਵ, ਦੇਵਤ ਸੁਰ ਮੁਨ ਜਨ ਏਕਾ ਘਰ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਆਪਣਾ ਵੇਸ ਵਟਾਇੰਦਾ। ਸਤਿਗੁਰ ਕਿਰਪਾ ਗੁਰ ਵੇਸ ਅਵੱਲੜਾ, ਆਦਿ ਜੁਗਾਦਿ ਵਟਾਈਆ। ਜਨ ਭਗਤ ਫੜਾਏ ਸਾਚਾ ਪਲੜਾ, ਏਕਾ ਪੱਲੂ ਲਏ ਉਠਾਈਆ। ਜੀਵਣ ਦਾਤਾ ਮਾਰਗ ਦੱਸੇ ਰਾਹ ਸੁਖੱਲੜਾ, ਘਰ ਸਾਚੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚਾ ਗੁਰ ਗੁਰ ਬੂਝ ਬੁਝਾਈਆ। ਗੁਰ ਬੂਝੇ ਹਰਿ ਸਤਿਗੁਰ ਧਾਰ, ਭੇਵ ਅਭੇਦ ਜਣਾਈਆ। ਘਰ ਮੰਦਰ ਵੱਜੇ ਇਕ ਸਤਾਰ, ਤੰਦੀ ਤੰਦ ਨਾ ਕੋਇ ਰਖਾਈਆ। ਦਿਵਸ ਰੈਣ ਹੋਏ ਗੁਫ਼ਤਾਰ, ਗੁਫ਼ਤ ਸ਼ਨੀਦ ਖੇਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਦੇਵ ਦਇਆ ਕਮਾਈਆ। ਗੁਰਦੇਵ ਇਕੋ ਸਤਿਗੁਰ ਸਾਜਣ, ਸ਼ਬਦੀ ਸ਼ਬਦ ਨਾਉਂ ਧਰਾਇੰਦਾ। ਤਖ਼ਤ ਨਿਵਾਸੀ ਰਾਜ ਰਾਜਨ, ਸ਼ਾਹੋ ਭੂਪ ਹੁਕਮ ਵਰਤਾਇੰਦਾ। ਆਦਿ ਜੁਗਾਦੀ ਜੁਗ ਜੁਗ ਰਚੇ ਆਪਣਾ ਕਾਜਨ, ਕਰਤਾ ਪੁਰਖ ਖੇਲ ਕਰਾਇੰਦਾ। ਲੱਖ ਚੁਰਾਸੀ ਚਲਾਏ ਜਹਾਜ਼ਨ, ਬਣ ਖੇਵਟ ਖੇਟਾ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਗੁਰ ਗੁਰ ਭੇਦ ਸਤਿਗੁਰ ਰੰਗ, ਸਾਰ ਕੋਇ ਨਾ ਪਾਈਆ । ਗੁਰਮੁਖ ਵਿਰਲਾ ਜਾਣੇ ਜਿਸ ਮੇਲ ਮਿਲਾਏ ਸੂਰਾ ਸਰਬੰਗ, ਸੁਰਤੀ ਸ਼ਬਦ ਸ਼ਬਦ ਕੁੜਮਾਈਆ। ਆਤਮ ਪਰਮਾਤਮ ਦੇਵੇ ਅਨੰਦ, ਅਨੰਦ ਮੰਗਲ ਗੀਤ ਅਲਾਈਆ। ਸਾਚਾ ਢੋਲਾ ਇਕੋ ਸੋਹਲਾ ਸੁਣਾਏ ਛੰਦ, ਸ਼ੰਕਾ ਹੋਰ ਰਹਿਣ ਨਾ ਪਾਈਆ। ਪਰਕਾਸ਼ ਪਰਕਾਸ਼ ਚੜ੍ਹਾਏ ਚੰਦ, ਅੰਧ ਅੰਧੇਰ ਦਏ ਗਵਾਈਆ। ਨਾਮ ਜਪਾਏ ਬਿਨ ਬੱਤੀ ਦੰਦ, ਮਨ ਕਾ ਮਣਕਾ ਆਪ ਭੁਵਾਈਆ। ਠਾਕਰ
ਸਵਾਮੀ ਹੋ ਬਖ਼ਸ਼ੰਦ, ਸਾਹਿਬ ਦਿਆਲ ਆਪਣਾ ਦਰਸ ਦਏ ਵਖਾਈਆ। ਮੇਟ ਮਿਟਾਏ ਦੂਈ ਦਵੈਤੀ ਭਰਮਾਂ ਕੰਧ, ਕਾਲ ਮਹਾਕਾਲ ਭੈ ਦੇ ਨਾ ਸਕੇ ਰਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਆਪਣੀ ਵੰਡਣ ਆਪੇ ਵੰਡ, ਆਪਣੇ ਮੰਦਰ ਲਏ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਖੇਲ ਕਰਾਈਆ। ਗੁਰ ਸਤਿਗੁਰ ਸੱਚਾ ਏਕੰਕਾਰ, ਆਦਿ ਪੁਰਖ ਅਖਵਾਇੰਦਾ। ਜੁਗਾ ਜੁਗੰਤਰ ਹੋ ਤਿਆਰ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖਣਹਾਰਾ ਵਾਰੋ ਵਾਰ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪੰਧ ਮੁਕਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਏ ਆਧਾਰ, ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਸੇਵ ਲਗਾਇੰਦਾ। ਵੇਦ ਪੁਰਾਨ ਸ਼ਾਸਤਰ ਸਿਮਰਤ ਦੇ ਗਿਆਨ, ਪੀਰ ਪੈਗ਼ੰਬਰ ਅੰਜੀਲ ਕੁਰਾਨ ਆਪ ਪੜ੍ਹਾਇੰਦਾ। ਖਾਣੀ ਬਾਣੀ ਇਕ ਨਿਸ਼ਾਨ, ਸ਼ਬਦ ਅਗੰਮੀ ਧੁਰ ਫ਼ਰਮਾਣ, ਧੁਰ ਦਰਬਾਰੀ ਆਪ ਸੁਣਾਇੰਦਾ। ਲੇਖਾ ਜਾਣੇ ਦੋ ਜਹਾਨ, ਬ੍ਰਹਿਮੰਡ ਖੰਡ ਵੇਖੇ ਮਾਰ ਧਿਆਨ, ਤ੍ਰੈਗੁਣ ਅਤੀਤਾ ਨਜ਼ਰ ਕਿਸੇ ਨਾ ਆਇੰਦਾ। ਲੇਖਾ ਜਾਣੇ ਸੂਰਜ ਚੰਨ ਰਵ ਸਸ ਭਾਨ, ਮੰਡਲ ਮੰਡਪ ਡਗਮਗਾਇੰਦਾ। ਪ੍ਰਿਥਮੀ ਆਕਾਸ਼ ਹੋ ਪਰਧਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣੀ ਦਇਆ ਕਮਾਇੰਦਾ। ਸਤਿਗੁਰ ਸੱਚਾ ਸ੍ਰੀ ਭਗਵੰਤ, ਭਗਵਨ ਏਕਾ ਰੂਪ ਵਟਾਈਆ। ਖੇਲੇ ਖੇਲ ਆਦਿ ਅੰਤ, ਨਿਤ ਨਵਿਤ ਕਰ ਕਰ ਹਿੱਤ ਭਗਤਾਂ ਲਏ ਮਿਲਾਈਆ। ਬੰਧਨ ਪਾਏ ਨਾਰ ਕੰਤ, ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਲੋਕਮਾਤ ਉਤਰ ਕਦੇ ਨਾ ਜਾਈਆ। ਨਾਮ ਸੁਣਾਏ ਏਕਾ ਮੰਤ, ਮਹਿਮਾ ਜਾਣੇ ਬੇਅੰਤ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਤੋੜਣਹਾਰਾ ਗੜ੍ਹ ਹਉਂਮੇ ਹੰਗਤ, ਹਰਿਜਨ ਬਣਾਏ ਸਾਚੀ ਸੰਗਤ, ਸਗਲਾ ਸੰਗ ਆਪ ਹੋ ਜਾਈਆ। ਗੁਰਮੁਖ ਗੁਰਸਿਖ ਦੂਜੇ ਦਰ ਨਾ ਜਾਏ ਮੰਗਤ, ਦੇਵੇ ਗਿਆਨ ਨਾ ਕੋਇ ਪੰਡਤ, ਬੋਧ ਅਗਾਧ ਏਕਾ ਨਾਦ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਨਿਰਗੁਣ ਨਿਰਾਕਾਰ ਇਕ ਹੋ ਜਾਈਆ। ਸਤਿਗੁਰ ਸੱਚਾ ਨਿਰਾਕਾਰ, ਨਿਰਵੈਰ ਪੁਰਖ ਅਖਵਾਇੰਦਾ। ਲੱਖ ਚੁਰਾਸੀ ਜੂਨੀ ਵਸੇ ਬਾਹਰ, ਘਟ ਘਟ ਆਪਣਾ ਰੂਪ ਦਰਸਾਇੰਦਾ। ਮਰੇ ਨਾ ਜੰਮੇ ਵਿਚ ਸੰਸਾਰ, ਮਾਤ ਗਰਭ ਨਾ ਫੇਰਾ ਪਾਇੰਦਾ। ਹੁਕਮੇ ਅੰਦਰ ਘੱਲੇ ਗੁਰ ਅਵਤਾਰ, ਗੁਰ ਗੁਰ ਸੇਵ ਜਣਾਇੰਦਾ। ਕੋਟਨ ਕੋਟ ਸਾਧ ਸੰਤ ਕਰ ਤਿਆਰ, ਸ੍ਰੀ ਭਗਵੰਤ ਹੁਕਮ ਮਨਾਇੰਦਾ। ਸਚਖੰਡ ਵਸੇ ਵਸਣਹਾਰ, ਥਿਰ ਘਰ ਸ਼ਬਦੀ ਰਾਗ ਅਲਾਇੰਦਾ। ਸੁਨ ਅਗੰਮੀ ਖੇਲ ਅਪਾਰ, ਧੂਆਂਧਾਰ ਮੇਟ ਮਿਟਾਇੰਦਾ। ਕਾਇਆ ਕੱਪੜ ਖੋਲ੍ਹ ਕਿਵਾੜ, ਆਤਮ ਦਰਸੀ ਦਸਮ ਦੁਆਰੀ ਡੇਰਾ ਲਾਇੰਦਾ। ਸਾਚੀ ਸੇਜਾ ਸੋਹੇ ਅਪਾਰ, ਨਿਰਮਲ ਜੋਤ ਜਗੇ ਉਜਿਆਰ, ਦੀਆ ਬਾਤੀ ਕਮਲਾਪਾਤੀ ਆਪ ਟਿਕਾਇੰਦਾ। ਸਾਚੇ ਮੰਦਰ ਹੋਏ ਧੁਨਕਾਰ, ਅਨਹਦ ਵੱਜੇ ਇਕ ਸਤਾਰ, ਤੰਦੀ ਤੰਦ ਨਾ ਕੋਇ ਵਖਾਇੰਦਾ। ਕਰੇ ਖੇਲ ਅਪਰ ਅਪਾਰ, ਏਕਾ ਵੇਖੇ ਵੇਖਣਹਾਰ, ਅੰਦਰ ਬਾਹਰ ਗੁਪਤ ਜ਼ਾਹਰ, ਆਪਣਾ ਰੂਪ ਵਟਾਇੰਦਾ। ਜੋਤੀ ਜਾਤਾ ਹਰਿ ਕਰਤਾਰ, ਪੁਰਖ ਬਿਧਾਤਾ ਬੇਐਬ ਪਰਵਰਦਿਗਾਰ, ਨੂਰੀ ਜਲਵਾ ਨੂਰੋ ਨੂਰ ਡਗਮਗਾਇੰਦਾ। ਆਤਮ ਪਰਮਾਤਮ ਦਏ ਆਧਾਰ, ਪਾਰਬ੍ਰਹਮ ਖੇਲ ਅਪਾਰ, ਬ੍ਰਹਮ ਮੇਲੇ ਆਪਣੀ ਧਾਰ, ਤਤ ਨਜ਼ਰ ਕੋਇ ਨਾ ਆਇੰਦਾ। ਤ੍ਰੈਗੁਣ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਇੰਦਾ। ਨਾਤਾ ਤੁੱਟੇ ਕਾਮ ਕਰੋਧ ਲੋਭ ਮੋਹ ਹੰਕਾਰ, ਆਸਾ ਤ੍ਰਿਸ਼ਨਾ ਹੋਏ ਖ਼ੁਵਾਰ, ਹਉਮੇ ਹੰਗਤਾ ਗੜ੍ਹ ਤੁੜ੍ਹਾਇੰਦਾ। ਜਿਸ ਜਨ
ਸਤਿਗੁਰ ਕਰੇ ਪਿਆਰ, ਲੱਖ ਚੁਰਾਸੀ ਵਿਚੋਂ ਲਏ ਨਿਕਾਲ, ਰਾਏ ਧਰਮ ਫੰਦ ਨਾ ਕੋਇ ਪਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲ, ਗੁਰਮੁਖ ਉਠਾਏ ਆਪਣੇ ਲਾਲ, ਲਾਲਨ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕੋ ਹਰਿ, ਸਤਿਗੁਰ ਆਪਣਾ ਨਾਉਂ ਰਖਾਇੰਦਾ। ਸਤਿਗੁਰ ਸੱਚਾ ਸਾਹਿਬ ਦਿਆਲ, ਦਿਆਲ ਰੂਪ ਆਪ ਹੋ ਜਾਈਆ। ਨਾਤਾ ਤੋੜੇ ਕਲਜੁਗ ਕਾਲ, ਕੂੜੀ ਕਿਰਿਆ ਦਏ ਮਿਟਾਈਆ। ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਵਿਚੋਂ ਭਾਲ, ਗੁਰਮੁਖ ਆਪਣਾ ਬੰਧਨ ਪਾਈਆ। ਏਕਾ ਮਾਰਗ ਦੱਸੇ ਸੁਖਾਲ, ਸੁਖਮਨ ਟੇਢੀ ਬੰਕ ਅੱਧਵਿਚਕਾਰ ਨਾ ਕੋਇ ਅਟਕਾਈਆ। ਈੜਾ ਪਿੰਗਲ ਹੋਏ ਬੇਹਾਲ, ਸੁਣ ਸੁਣ ਸ਼ਬਦ ਨੈਣ ਸ਼ਰਮਾਈਆ। ਕਾਇਆ ਮੰਦਰ ਅੰਦਰ ਤੁੱਟੇ ਬਜ਼ਰ ਕਪਾਟੀ ਤਾਲ, ਪਰਦਾ ਦੂਈ ਦਏ ਉਠਾਈਆ। ਸੁਰਤ ਸਵਾਣੀ ਸ਼ਬਦੀ ਪੁੱਛੇ ਹਾਲ, ਹਾਲ ਮੁਰੀਦਾਂ ਆਪ ਸੁਣਾਈਆ। ਹਰਿਜਨ ਸੱਜਣ ਸਾਚੇ ਭਾਲ, ਆਪਣੇ ਘਰ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਹਰਿਜਨ ਦੇਵੇ ਮਾਣ ਵਡਿਆਈਆ। ਸਤਿਗੁਰ ਪੂਰਾ ਸਾਹਿਬ ਠਾਕਰ, ਠੋਕਰ ਆਪਣੇ ਨਾਮ ਲਗਾਇੰਦਾ। ਆਦਿ ਪੁਰਖ ਦਰ ਆਇਆਂ ਘਰ ਦੇਵੇ ਆਦਰ, ਆਪਣਾ ਆਦਰਸ਼ ਆਪਣਾ ਆਪ ਵਖਾਇੰਦਾ। ਕਿਰਪਾ ਕਰੇ ਕਰੀਮ ਕਰਤਾ ਕਾਦਰ, ਕੁਦਰਤ ਕਾਦਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਮਿਹਰਵਾਨ, ਮਿਹਰ ਨਜ਼ਰ ਇਕ ਉਠਾਇੰਦਾ। ਸਤਿਗੁਰ ਸੱਚਾ ਮਿਹਰਵਾਨ, ਸਾਖਯਾਤ ਰੂਪ ਵਟਾਈਆ। ਜਨ ਭਗਤਾਂ ਦੇਵੇ ਇਕ ਗਿਆਨ, ਬ੍ਰਹਮ ਪਾਰਬ੍ਰਹਮ ਕਰੇ ਪੜ੍ਹਾਈਆ। ਦਰਗਹ ਸਾਚੀ ਵਖਾਏ ਸਚ ਨਿਸ਼ਾਨ, ਸਚਖੰਡ ਦੁਆਰੇ ਰਿਹਾ ਝੁਲਾਈਆ। ਸਾਢੇ ਤਿੰਨ ਹੱਥ ਕਾਇਆ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਈਆ। ਅੱਗੇ ਪਿਛੇ ਫਿਰੇ ਸ੍ਰੀ ਭਗਵਾਨ, ਹਰਿਜਨ ਤੇਰੀ ਸੇਵ ਕਮਾਈਆ। ਨਾਤਾ ਤੋੜੇ ਜਗਤ ਸ਼ੈਤਾਨ, ਸ਼ਰਅ ਸ਼ਰੀਅਤ ਨੇੜ ਨਾ ਆਈਆ। ਚਾਰ ਵਰਨ ਵਖਾਏ ਇਕ ਮਕਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਪੂਰਾ ਦੇਵੇ ਵਰ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਪੁਰਖ ਸਤਿਗੁਰ ਵੇਖੇ ਖੇਲ ਤਮਾਸ਼ੀ, ਜਨ ਭਗਤਾਂ ਪੂਰਨ ਕਰੇ ਆਸੀ, ਆਸਾ ਤ੍ਰਿਸ਼ਨਾ ਲੋਕਮਾਤ ਜਗਤ ਆਪਣੀ ਜੁਗਤ ਦਏ ਬੁਝਾਈਆ।