੧੭ ਜੇਠ ੨੦੧੯ ਬਿਕਰਮੀ ਭਾਗ ਸਿੰਘ ਦੇ ਗ੍ਰਹਿ ਮਲਕ ਕੈਂਪ ਜੰਮੂ
ਪਹਿਲੋਂ ਬਣੋ ਆਪ ਭੱਟ, ਭੱਟ ਆਪਣਾ ਰੂਪ ਬਣਾਈਆ। ਗੁਰੂ ਗ੍ਰੰਥ ਆਪਣੇ ਖਾਤੇ ਲਓ ਘੱਤ, ਦੂਸਰ ਪਾਸ ਨਜ਼ਰ ਕੋਇ ਨਾ ਆਈਆ। ਪੰਥ ਖ਼ਾਲਸੇ ਕੋਲੋਂ ਲਓ ਖਸ, ਖ਼ਾਲੀ ਹੱਥ ਦਿਓ ਵਖਾਈਆ। ਕਰੇ ਖੇਲ ਪੁਰਖ ਸਮਰਥ, ਧੁਰ ਦੀ ਬਾਣੀ ਲਏ ਅਲਾਈਆ। ਏਕਾ ਨੂਰ ਏਕਾ ਜੋਤ ਏਕਾ ਸ਼ਬਦ ਲਏ ਰਟ, ਆਪ ਆਪਣਾ ਭੇਵ ਖੁਲ੍ਹਾਈਆ। ਲੇਖਾ ਉਪਰ ਲੇਖਾ ਕੋਇ ਨਾ ਸਕੇ ਰੱਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਈਆ। ਭੱਟ ਬਣਨਾ ਵਿਚ ਸੰਸਾਰ, ਸੰਸਾ ਮੂਲ ਰਹਿਣ ਨਾ ਪਾਈਆ। ਗੁਰੂ ਗ੍ਰੰਥ ਨਜ਼ਰ ਨਾ ਆਵੇ
ਕਿਸੇ ਦੁਆਰ, ਬੰਦ ਦੁਆਰੇ ਲਓ ਕਰਾਈਆ। ਫਿਰ ਅਰਜ਼ ਕਰੋ ਸਚ ਸੱਚੇ ਦਰਬਾਰ, ਦਰਦੀ ਦਰਦੀਆਂ ਦਰਦ ਦਰਦ ਲਏ ਵੰਡਾਈਆ। ਏਕਾ ਚੌਕਾ ਤੀਆ ਸਿਫ਼ਰਾ ਅੰਕ ਕਰੇ ਤਿਆਰ, ਅੰਕ ਅੰਕ ਨਾਲ ਮਿਲਾਈਆ। ਛੱਤੀ ਰਾਗ ਰਾਗ ਗੁਫ਼ਤਾਰ, ਰਾਗ ਰਾਗਨੀ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਸਾਚੀ ਦਇਆ ਹਰਿ ਆਪਣੇ ਹੱਥ ਰਖਾਈਆ। ਭੱਟ ਬਣ ਕਰੋ ਕੰਮ, ਭੱਟ ਆਪਣਾ ਰੂਪ ਵਟਾਈਆ। ਸ੍ਰਿਸ਼ਟ ਸਬਾਈ ਖ਼ਾਲੀ ਦਿਸੇ ਚੰਮ, ਦਮ ਦਮ ਰਹੀ ਕੁਰਲਾਈਆ। ਗੁਰੂ ਗ੍ਰੰਥ ਕਿਸੇ ਨਜ਼ਰ ਨਾ ਆਏ ਗੁਰੂਦੁਆਰਾ ਛਪਰੀ ਛੰਨ, ਹੱਟੋ ਹੱਟ ਨਾ ਕੋਇ ਵਿਕਾਈਆ। ਫਿਰ ਸਾਹਿਬ ਸਤਿਗੁਰ ਦੂਜੀ ਬੀੜ ਦੇਵੇ ਬੰਨ੍ਹ, ਕਰ ਕਿਰਪਾ ਲੇਖ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਕ ਅੰਕ ਨਾਲ ਮਿਲਾਈਆ। ਭੱਟ ਸੋਹੇ ਭੱਟ ਘਰ, ਭੱਟ ਭੇਟਾ ਆਪ ਜਣਾਇੰਦਾ। ਲੇਖਾ ਜਾਣੇ ਦੋ ਜਹਾਨ ਸ੍ਰੀ ਭਗਵਾਨ, ਆਦਿ ਜੁਗਾਦਿ ਨਾਦੀ ਨਾਨ ਨਾਦ ਵਜਾਇੰਦਾ। ਸ਼ਬਦ ਅਗੰਮੀ ਇਕ ਫ਼ਰਮਾਣ, ਗੁਰੂਆਂ ਪੀਰਾਂ ਦੇਵੇ ਦਾਨ, ਨਾਨਕ ਅਰਜਨ ਲੇਖ ਮਹਾਨ, ਲਿਖ ਲਿਖ ਲੇਖਾ ਹਰਿ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਕਰਾਇੰਦਾ। ਗੁਰ ਗ੍ਰੰਥ ਜਾਏ ਲੁਕ, ਨਜ਼ਰ ਕਿਸੇ ਨਾ ਆਈਆ। ਨੌਂ ਖੰਡ ਪ੍ਰਿਥਮੀ ਕੋਲੋਂ ਲੈਣਾ ਪੁੱਛ, ਦਹਿ ਦਿਸ਼ਾ ਫੇਰਾ ਪਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪਣਾ ਨਾਉਂ ਕਰੇ ਫੇਰ ਉਤਪਤ, ਤੇਈ ਅਠਾਰਾਂ ਦਸ ਆਪਣਾ ਬੰਧਨ ਪਾਈਆ। ਇਕਵੰਜਾ ਬਵੰਜਾ ਹੋਏ ਵਸ, ਕਰੇ ਖੇਲ ਪੁਰਖ ਸਮਰਥ, ਸਾਚੀ ਗਾਏ ਅਕੱਥਨਾ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਦਏ ਸੁਣਾਈਆ। ਸਚ ਸੰਦੇਸ਼ਾ ਸੁਣਨਾ ਮੀਤ, ਹਰਿ ਹਰਿ ਆਪ ਜਣਾਇੰਦਾ। ਗੋਬਿੰਦ ਵਾਲੀ ਵੇਖੋ ਰੀਤ, ਗੋਬਿੰਦ ਕਵਣ ਖੇਲ ਕਰਾਇੰਦਾ। ਗੁਰੂ ਗ੍ਰੰਥ ਗੁਰ ਨਜ਼ਰ ਨਾ ਆਏ ਕਿਸੇ ਪਾਸ ਹਸਤ ਕੀਟ, ਘਰ ਘਰ ਖ਼ਾਲੀ ਹੱਥ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖ ਦਏ ਧਰ, ਧਰਨੀ ਉਪਰ ਆਪ ਪਰਗਟਾਇੰਦਾ। ਪੁਰਖ ਅਬਿਨਾਸ਼ੀ ਖੇਲ ਅਪਾਰਾ, ਹਰਿ ਸਤਿਗੁਰ ਆਪ ਕਰਾਇੰਦਾ। ਸਚਖੰਡ ਨਿਵਾਸੀ ਹੋ ਉਜਿਆਰਾ, ਸਚਖੰਡ ਸਾਚੇ ਸੋਭਾ ਪਾਇੰਦਾ। ਤਖ਼ਤ ਨਿਵਾਸੀ ਏਕੰਕਾਰਾ, ਧੁਰ ਫ਼ਰਮਾਣਾ ਹੁਕਮ ਜਣਾਇੰਦਾ। ਹੁਕਮੀ ਹੁਕਮ ਕਰੇ ਵਰਤਾਰਾ, ਆਦਿ ਜੁਗਾਦਿ ਖੇਲ ਕਰਾਇੰਦਾ। ਜੁਗਾ ਜੁਗੰਤਰ ਨਿਰਗੁਣ ਸਰਗੁਣ ਬੰਨ੍ਹੇ ਧਾਰਾ, ਪੁਰਖ ਅਕਾਲ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਪੁਰਖ ਸਮਰਥ, ਸਤਿ ਸਤਿਵਾਦੀ ਆਪ ਚਲਾਈਆ। ਘਰ ਵਿਚ ਘਰ ਕਰ ਪਰਗਟ, ਥਿਰ ਘਰ ਸਾਚੇ ਬਣਤ ਬਣਾਈਆ। ਕਰੇ ਖੇਲ ਅਕੱਥਨਾ ਅਕੱਥ, ਬੋਧ ਅਗਾਧੀ ਨਾਦ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਖੁਲ੍ਹਾਈਆ। ਭੇਵ ਅਭੇਦ ਹਰਿ ਨਿਰੰਕਾਰਾ, ਆਪਣਾ ਆਪ ਖੁਲ੍ਹਾਈਆ। ਆਦਿ ਆਦਿ ਕਰ ਪਸਾਰਾ, ਨਰ ਨਰ ਵੇਸ ਵਟਾਈਆ। ਸ਼ਬਦੀ ਸ਼ਬਦ ਸੁਤ ਦੁਲਾਰਾ, ਗ੍ਰਹਿ ਮੰਦਰ ਆਪ ਸੁਹਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਭੰਡਾਰਾ, ਤ੍ਰੈਗੁਣ ਮੇਲਾ ਮੇਲ ਮਿਲਾਈਆ। ਪੰਚਮ ਤਤ ਤਤ ਅਖਾੜਾ, ਲੱਖ ਚੁਰਾਸੀ ਘਾੜਨ ਲਏ ਘੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਈਆ। ਸਾਚਾ ਮਾਰਗ ਹਰਿ ਨਿਰੰਕਾਰ, ਆਦਿ ਜੁਗਾਦੀ ਏਕਾ ਲਾਇੰਦਾ। ਸਚਖੰਡ
ਨਿਵਾਸੀ ਕਰੇ ਸਾਚੀ ਕਾਰ, ਕਰਤਾ ਪੁਰਖ ਖੇਲ ਕਰਾਇੰਦਾ। ਲੱਖ ਚੁਰਾਸੀ ਭਰ ਭੰਡਾਰ, ਘਟ ਘਟ ਆਪਣੀ ਵਸਤ ਟਿਕਾਇੰਦਾ। ਨਿਰਮਲ ਦੀਆ ਬਾਤੀ ਕਰ ਉਜਿਆਰ, ਕਮਲਾਪਾਤੀ ਸੋਭਾ ਪਾਇੰਦਾ। ਸ਼ਬਦ ਅਨਾਦ ਸੱਚੀ ਧੁਨਕਾਰ, ਗ੍ਰਹਿ ਗ੍ਰਹਿ ਆਪਣੀ ਆਪ ਟਿਕਾਇੰਦਾ। ਵੇਖੇ ਵਿਗਸੇ ਵੇਖਣਹਾਰ, ਨੇਤਰ ਨੈਣਾਂ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਰਚਨਾ ਇਕ ਰਚਾਇੰਦਾ। ਸਾਚੀ ਰਚਨਾ ਸ੍ਰੀ ਭਗਵਾਨ, ਏਕਾ ਏਕ ਰਚਾਈਆ। ਸਚਖੰਡ ਨਿਵਾਸੀ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਆਤਮ ਪਰਮਾਤਮ ਦੇ ਦੇ ਦਾਨ, ਬ੍ਰਹਮ ਪਾਰਬ੍ਰਹਮ ਆਪਣੀ ਅੰਸ ਬਣਾਈਆ। ਜੀਵ ਜੰਤ ਕਰ ਪਰਧਾਨ, ਅੰਡਜ ਜੇਰਜ ਉਤਭੁਜ ਸੇਤਜ ਆਪਣੇ ਰਾਹ ਚਲਾਈਆ। ਚਾਰੇ ਬਾਣੀ ਬੋਲ ਗਿਆਨ, ਏਕਾ ਨਾਦ ਨਾਦ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਾਚਾ ਖੇਲ ਸ਼ਬਦੀ ਧਾਰ, ਪੁਰਖ ਅਕਾਲਾ ਆਪ ਕਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਤ੍ਰੈਗੁਣ ਮੇਲਾ ਮੇਲ ਮਿਲਾਇੰਦਾ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਕਰ ਪਸਾਰ, ਸਚ ਅਖਾੜਾ ਆਪ ਲਗਾਇੰਦਾ। ਘੜ ਘੜ ਭਾਂਡੇ ਵੇਖੇ ਵੇਖਣਹਾਰ, ਬਣ ਠਠਿਆਰਾ ਘਰ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਰਾਹ ਆਪ ਚਲਾਇੰਦਾ। ਸਾਚਾ ਚਲਾਏ ਹਰਿ ਜੂ ਰਾਹ, ਭੇਵ ਕੋਇ ਨਾ ਪਾਈਆ। ਨਿਰਗੁਣ ਨਿਰਗੁਣ ਬਣ ਮਲਾਹ, ਸਰਗੁਣ ਬੇੜਾ ਆਪ ਚਲਾਈਆ। ਆਪਣਾ ਦੇਵੇ ਨਾਮ ਸਲਾਹ, ਸਿਫ਼ਤੀ ਸਿਫ਼ਤ ਸਿਫ਼ਤ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਆਦਿ ਪੁਰਖ ਖੇਲ ਅਪਾਰਾ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਨਿਰਗੁਣ ਸਰਗੁਣ ਦੇ ਸਹਾਰਾ, ਜੋਤੀ ਜੋਤ ਨੂਰ ਟਿਕਾਇੰਦਾ। ਏਕਾ ਮੰਦਰ ਕਰ ਪਸਾਰਾ, ਸਚ ਸਿੰਘਾਸਣ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਅੱਗੇ ਨਿਰਗੁਣ ਸੀਸ ਝੁਕਾਇੰਦਾ। ਨਿਰਗੁਣ ਦਾਤਾ ਨਿਰਗੁਣ ਭਿਖਾਰੀ, ਨਿਰਗੁਣ ਸਾਚੇ ਤਖ਼ਤ ਸੁਹਾਈਆ। ਨਿਰਗੁਣ ਭੂਪ ਰਾਜ ਸਿਕਦਾਰੀ, ਨਿਉਂ ਨਿਉਂ ਨਿਰਗੁਣ ਸੀਸ ਝੁਕਾਈਆ। ਨਿਰਗੁਣ ਜੋਧਾ ਸੂਰ ਵਡ ਬਲਕਾਰੀ, ਨਿਰਗੁਣ ਬਲਹੀਣ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਈਆ। ਨਿਰਗੁਣ ਦਾਤਾ ਨਿਰਗੁਣ ਦਾਨੀ, ਨਿਰਗੁਣ ਝੋਲੀ ਅੱਗੇ ਡਾਹਿੰਦਾ। ਨਿਰਗੁਣ ਨੂਰ ਨਿਰਗੁਣ ਜੋਤ ਨੁਰਾਨੀ, ਨਿਰਗੁਣ ਅੰਧ ਅੰਧੇਰ ਸਮਾਇੰਦਾ। ਨਿਰਗੁਣ ਸ਼ਬਦ ਨਿਰਗੁਣ ਬਾਣੀ, ਨਿਰਗੁਣ ਨਾਦੀ ਨਾਦ ਵਜਾਇੰਦਾ। ਨਿਰਗੁਣ ਅਕੱਥ ਨਿਰਗੁਣ ਕਹਾਣੀ, ਨਿਰਗੁਣ ਘਰ ਘਰ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਨਿਰਗੁਣ ਨਰ ਵੰਡੇ ਵੰਡ, ਵੰਡਣਹਾਰ ਆਪ ਅਖਵਾਈਆ। ਨਿਰਗੁਣ ਖੇਲ ਕਰੇ ਬ੍ਰਹਿਮੰਡ, ਬ੍ਰਹਿਮਾਂਡ ਰਚਨ ਰਚਾਈਆ। ਨਿਰਗੁਣ ਖੇਲ ਕਰੇ ਸਚਖੰਡ, ਥਿਰ ਘਰ ਸ਼ਬਦੀ ਸੁਤ ਦਏ ਬਹਾਈਆ। ਨਿਰਗੁਣ ਪਰਕਾਸ਼ ਕਰੇ ਸੂਰਜ ਚੰਦ, ਚੰਦ ਚਾਂਦਨੀ ਦਏ ਚਮਕਾਈਆ। ਨਿਰਗੁਣ ਵਿਸ਼ਨ ਬ੍ਰਹਮਾ ਸ਼ਿਵ ਪਾਏ ਬੰਧ, ਬੰਧਨ ਆਪਣਾ ਨਾਉਂ ਰਖਾਈਆ। ਨਿਰਗੁਣ ਇਕ ਸੁਣਾਏ ਸੁਹਾਗੀ ਛੰਦ, ਨਿਸ਼ਅੱਖਰ ਕਰੇ ਪੜ੍ਹਾਈਆ। ਨਿਰਗੁਣ ਦਾਤਾ ਸੂਰਾ ਸਰਬੰਗ, ਸ਼ਾਹ ਸੁਲਤਾਨ ਵਡੀ ਵਡਿਆਈਆ। ਨਿਰਗੁਣ ਕੋਲੋਂ ਨਿਰਗੁਣ ਮੰਗੇ ਮੰਗ, ਆਪਣੀ ਝੋਲੀ ਅੱਗੇ ਡਾਹੀਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਨਿਰਗੁਣ ਦੇਵੇ ਆਪਣਾ ਦਾਨ, ਨਿਰਗੁਣ ਝੋਲੀ ਆਪ ਭਰਾਇੰਦਾ। ਸਾਚੀ ਵਸਤ ਵਸਤ ਮਹਾਨ, ਵਿਸ਼ਵ ਏਕਾ ਏਕ ਵਰਤਾਇੰਦਾ। ਸਰਗੁਣ ਨਿਰਗੁਣ ਕਰ ਪਰਵਾਨ, ਨਿਰਗੁਣ ਸਰਗੁਣ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹਿੱਸਾ ਆਪ ਕਰਾਇੰਦਾ। ਸਾਚਾ ਹਿੱਸਾ ਸ੍ਰੀ ਭਗਵੰਤ, ਆਦਿ ਪੁਰਖ ਆਪ ਵੰਡਾਈਆ। ਦੇਵੇ ਮਾਣ ਲੱਖ ਚੁਰਾਸਿੀ ਜੀਵ ਜੰਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਆਤਮ ਪਰਮਾਤਮ ਨਾਤਾ ਜੋੜ ਨਾਰ ਕੰਤ, ਸਾਚੀ ਸੇਜ ਸੇਜ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪ ਪਰਗਟਾਈਆ। ਆਪਣੀ ਇਛਿਆ ਹਰਿ ਨਿਰੰਕਾਰ, ਨਿਰਗੁਣ ਨਿਰਗੁਣ ਖੇਲ ਕਰਾਇੰਦਾ। ਸਰਗੁਣ ਸਰਗੁਣ ਕਰੇ ਪਿਆਰ, ਮਿਲ ਮਿਲ ਆਪਣੀ ਖ਼ੁਸ਼ੀ ਮਨਾਇੰਦਾ। ਲਹਿਣਾ ਦੇਣਾ ਜਾਣੇ ਵਿਚ ਸੰਸਾਰ, ਦੂਸਰ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੂਪ ਅਨੂਪ ਆਪ ਵਟਾਇੰਦਾ। ਆਪਣਾ ਰੂਪ ਆਪੇ ਰੱਖ, ਹਰਿ ਹਰਿ ਆਪਣੀ ਖੇਲ ਕਰਾਇੰਦਾ। ਗੁਰ ਗੁਰ ਰੂਪ ਹੋ ਪਰਤੱਖ, ਸਾਖਯਾਤ ਧਾਰ ਚਲਾਇੰਦਾ। ਸ਼ਬਦ ਅਗੰਮੀ ਆਪਣੀ ਵੱਥ, ਜੁਗ ਜੁਗ ਮਾਤ ਵਰਤਾਇੰਦਾ। ਸਾਚਾ ਮਾਰਗ ਆਪੇ ਦੱਸ, ਬਣ ਰਹਿਬਰ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਜਣਾਇੰਦਾ। ਭੇਵ ਅਭੇਦਾ ਸ੍ਰੀ ਭਗਵਾਨ, ਏਕਾ ਏਕ ਜਣਾਈਆ। ਵਿਸ਼ਨੂੰ ਦੇਵੇ ਵਿਸ਼ਵ ਦਾਨ, ਸਚ ਭੰਡਾਰਾ ਝੋਲੀ ਪਾਈਆ। ਬ੍ਰਹਮੇ ਬ੍ਰਹਮ ਕਰ ਪਰਵਾਨ, ਪਾਰਬ੍ਰਹਮ ਸਰਨਾਈਆ। ਸ਼ੰਕਰ ਲੇਖਾ ਅੰਤ ਜਹਾਨ, ਦੇਵੇ ਦੇਵਣਹਾਰ ਮੁਕਾਈਆ। ਨਿਰਗੁਣ ਸਰਗੁਣ ਵੇਖੇ ਆਣ, ਜੋਤੀ ਜਾਤਾ ਡਗਮਗਾਈਆ। ਗੁਰ ਅਵਤਾਰਾਂ ਦੇ ਦੇ ਦਾਨ, ਨਾਮ ਨਿਧਾਨਾ ਇਕ ਵਖਾਈਆ। ਸਚ ਸੰਦੇਸ਼ਾ ਦੋ ਜਹਾਨ, ਦੋਏ ਦੋਏ ਰੂਪ ਆਪ ਜਣਾਈਆ। ਵੇਦ ਸ਼ਾਸਤਰ ਸਿਮਰਤ ਪੁਰਾਨ, ਪੁਰਾਨੀ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਇਕ ਦ੍ਰਿੜਾਈਆ। ਸਾਚਾ ਮੰਤਰ ਆਦਿ ਅੰਤ, ਹਰਿ ਜੂ ਆਪਣੇ ਹੱਥ ਰਖਾਇੰਦਾ। ਲੇਖਾ ਜਾਣੇ ਜੁਗਾ ਜੁਗੰਤਰ, ਗੁਰ ਅਵਤਾਰ ਆਪ ਪੜ੍ਹਾਇੰਦਾ। ਸਰਬ ਜੀਆਂ ਬਿਧ ਜਾਣੇ ਅੰਤਰ, ਘਰ ਘਰ ਵੇਖ ਵਖਾਇੰਦਾ। ਆਪਣਾ ਬ੍ਰਹਮ ਜਾਣੇ ਨਿਰੰਤਰ, ਨਿਰਗੁਣ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਆਪ ਸਾਲਾਹਿੰਦਾ। ਸਾਚਾ ਨਾਉਂ ਸਿਫ਼ਤ ਸਾਲਾਹ, ਵੇਦ ਸ਼ਾਸਤਰ ਕਰੇ ਪੜ੍ਹਾਈਆ। ਨਿਰਗੁਣ ਸਰਗੁਣ ਬਣ ਮਲਾਹ, ਗੁਰ ਅਵਤਾਰ ਪੀਰ ਪੈਗ਼ੰਬਰ ਲਏ ਪਰਗਟਾਈਆ। ਆਪਣੇ ਮਾਰਗ ਆਪੇ ਲਾ, ਆਪਣਾ ਰਾਹ ਜਣਾਈਆ। ਆਤਮ ਪਰਮਾਤਮ ਜੋੜ ਜੁੜਾ, ਨਾਤਾ ਵੇਖੇ ਚਾਈਂ ਚਾਈਂਆ। ਸਾਚਾ ਢੋਲਾ ਇਕ ਸੁਣਾ, ਸਚ ਧੁਨ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨਭਵ ਪਰਕਾਸ਼ ਆਪ ਕਰਾਈਆ। ਅਨਭਵ ਪਰਕਾਸ਼ ਗੁਰ ਗੁਰ ਧਾਰ, ਗੁਰ ਸ਼ਬਦੀ ਰੂਪ ਵਟਾਇੰਦਾ। ਲੇਖਾ ਜਾਣੇ ਜੁਗ ਚਾਰ, ਚੌਕੜ ਆਪਣੀ ਵੰਡ ਵੰਡਾਇੰਦਾ। ਬੋਧ ਅਗਾਧਾ ਬੋਲ ਜੈਕਾਰ, ਜੈ ਜੈ ਆਪਣੇ ਨਾਉਂ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਆਪ ਉਪਜਾਇੰਦਾ। ਸਾਚਾ ਨਾਉਂ ਨਿਸ਼ਅੱਖਰ ਰੰਗ, ਰੂਪ ਰੰਗ ਰੇਖ ਨਜ਼ਰ ਨਾ ਆਈਆ। ਨਿਰਗੁਣ ਡੋਰੀ ਨਿਰਗੁਣ ਪਤੰਗ, ਗੁਰ ਅਵਤਾਰ ਰਿਹਾ ਉਡਾਈਆ। ਆਤਮ ਪਰਮਾਤਮ ਵਸੇ ਸੰਗ, ਸਗਲਾ ਸੰਗ ਆਪ ਹੋ ਜਾਈਆ। ਏਕਾ ਮੰਦਰ
ਵੱਜੇ ਮਰਦੰਗ, ਮਰਦ ਮਰਦਾਨਾ ਆਪ ਵਜਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖੇ ਲੰਘ, ਸਚ ਸਿੰਘਾਸਣ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਗੁਰ ਮੰਤਰ ਆਪ ਪੜ੍ਹਾਈਆ। ਸਾਚਾ ਮੰਤਰ ਗੁਰ ਅਵਤਾਰ, ਹਰਿ ਜੂ ਹਰਿ ਹਰਿ ਆਪ ਪੜ੍ਹਾਇੰਦਾ। ਲੇਖਾ ਜਾਣੇ ਵੇਦ ਚਾਰ, ਬ੍ਰਹਮਾ ਮੁਖ ਮੁਖ ਸਾਲਾਹਿੰਦਾ। ਵੇਦ ਵਿਆਸਾ ਦਏ ਆਧਾਰ, ਪੁਰਾਨ ਅਠਾਰਾਂ ਆਪ ਅਲਾਇੰਦਾ। ਗੀਤਾ ਗਿਆਨ ਗਿਆਨ ਵਿਚਾਰ, ਕਾਹਨਾ ਕ੍ਰਿਸ਼ਨਾ ਬੰਕ ਸੁਹਾਇੰਦਾ। ਅੰਜੀਲ ਕੁਰਾਨ ਗਏ ਪੁਕਾਰ, ਈਸਾ ਮੂਸਾ ਸੰਗ ਮੁਹੰਮਦ ਆਪਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਆਪ ਸੁਣਾਇੰਦਾ। ਸਚ ਸੰਦੇਸ਼ਾ ਆਦਿ ਅੰਤ, ਹਰਿ ਜੂ ਹਰਿ ਹਰਿ ਆਪ ਸੁਣਾਈਆ। ਭੇਵ ਅਭੇਦਾ ਕੋਟ ਕੋਟ ਸੰਤ, ਕੋਟਨ ਕੋਟ ਗਿਆ ਸਮਝਾਈਆ। ਦੇਵੇ ਦਾਤ ਭਗਤ ਭਗਵੰਤ, ਭਗਵਨ ਆਪਣੀ ਦਇਆ ਕਮਾਈਆ। ਮਹਿਮਾ ਜਣਾਏ ਆਪ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਆਪਣਾ ਖੇਲ ਕਰਾਈਆ। ਗੁਰ ਗੁਰ ਰੂਪ ਸ਼ਬਦ ਅਗੰਮ, ਨੇਤਰ ਨੈਣ ਨਜ਼ਰ ਕਿਸੇ ਨਾ ਆਇੰਦਾ। ਜੁਗ ਜੁਗ ਬੇੜਾ ਦੇਵੇ ਬੰਨ੍ਹ, ਲੱਖ ਚੁਰਾਸੀ ਕੰਧ ਉਠਾਇੰਦਾ। ਕਰੇ ਵਸੇਰਾ ਬਿਨ ਛੱਪਰੀ ਛੰਨ, ਮਹੱਲ ਅਟੱਲ ਉਚ ਮਨਾਰ ਨਾ ਕੋਇ ਸੁਹਾਇੰਦਾ। ਥਿਰ ਘਰ ਸਾਚਾ ਬੈਠਾ ਮਲ, ਸਚ ਸਿੰਘਾਸਣ ਸੋਭਾ ਪਾਇੰਦਾ। ਜੋਤੀ ਨੂਰ ਏਕਾ ਰਲ, ਨੂਰ ਨੂਰ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣਾ ਰੂਪ ਸਮਝਾਇੰਦਾ। ਸਤਿਗੁਰ ਰੂਪ ਸ਼ਬਦੀ ਜੋਤੀ ਧਾਰ, ਧਾਰ ਧਾਰ ਵਿਚ ਮਿਲਾਈਆ। ਸਚਖੰਡ ਖੇਲ ਕਰੇ ਕਰਤਾਰ, ਕਰਤਾ ਪੁਰਖ ਬੇਪਰਵਾਹੀਆ। ਸਰਗੁਣ ਦੇਵੇ ਮਾਤ ਆਧਾਰ, ਸਿਰ ਆਪਣਾ ਹੱਥ ਟਿਕਾਈਆ। ਪੰਜ ਤਤ ਕਾਇਆ ਕਰ ਪਿਆਰ, ਕਰਤਾ ਪੁਰਖ ਦਏ ਵਡਿਆਈਆ। ਸਾਚੇ ਚੋਲੇ ਪਾਵੇ ਸਾਰ, ਚੋਲਾ ਚੋਲੇ ਨਾਲ ਬਦਲਾਈਆ। ਨਾਨਕ ਗੋਲਾ ਇਕ ਦਰਬਾਰ, ਹਰਿ ਸਾਚਾ ਆਪ ਬਣਾਈਆ। ਸਾਚਾ ਢੋਲਾ ਏਕੰਕਾਰ, ਏਕਾ ਵਾਰ ਦਏ ਪੜ੍ਹਾਈਆ। ਨਾਮ ਸਤਿ ਸਤਿ ਜੈਕਾਰ, ਜੈ ਜੈਕਾਰ ਆਪ ਸੁਣਾਈਆ। ਨਿਰਮਲ ਦੀਆ ਬਾਤੀ ਇਕ ਉਜਿਆਰ, ਨੂਰੋ ਨੂਰ ਨੂਰ ਰੁਸ਼ਨਾਈਆ। ਕਮਲਾਪਾਤੀ ਸਾਚੇ ਤਖ਼ਤ ਬੈਠਾ ਆਪ ਕਰਤਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਨਰ ਨਰੇਸ਼ਾ ਏਕਾ ਏਕਾ ਵਾਰ ਦਏ ਸਮਝਾਈਆ। ਨਾਨਕ ਨਿਰਗੁਣ ਸਰਗੁਣ ਧਾਰ, ਹਰਿ ਹਰਿ ਆਪਣੇ ਰੰਗ ਰੰਗਾਇੰਦਾ। ਲੇਖਾ ਜਾਣੇ ਅੰਦਰ ਬਾਹਰ, ਗੁਪਤ ਜ਼ਾਹਰ ਪਰਦਾ ਲਾਹਿੰਦਾ। ਨਾਦ ਵਜਾਏ ਸਤਿ ਸਤਾਰ, ਤੰਦੀ ਤੰਦ ਨਾ ਕੋਇ ਰਖਾਇੰਦਾ। ਬੋਧ ਅਗਾਧੀ ਇਕ ਜੈਕਾਰ, ਜੈ ਜੈਕਾਰ ਆਪ ਸੁਣਾਇੰਦਾ। ਅੱਠੇ ਪਹਿਰ ਦਰਸ ਦੀਦਾਰ, ਨੇਤਰ ਲੋਚਣ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਇੰਦਾ। ਸਚ ਸੰਦੇਸ਼ਾ ਸ੍ਰੀ ਭਗਵੰਤ, ਪੰਜ ਤਤ ਨਾਨਕ ਆਪ ਸਮਝਾਈਆ। ਨਿਰਗੁਣ ਨਾਨਕ ਖੇਲੇ ਖੇਲ ਨਾਰੀ ਕੰਤ, ਕੰਤ ਕੰਤੂਹਲ ਸੱਚਾ ਸ਼ਹਿਨਸ਼ਾਹੀਆ। ਸਾਚੇ ਚੋਲੇ ਚੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਏਕਾ ਨਾਮ ਮਣੀਆਂ ਮੰਤ, ਮਹਿਮਾ ਕੱਥ ਕੱਥ ਸੁਣਾਈਆ। ਲੇਖਾ ਲਿਖੇ ਗੁਰੂ ਗ੍ਰੰਥ, ਗੁਰ ਗੁਰ ਆਪ ਜਣਾਈਆ। ਏਕੰਕਾਰ ਮਹਿਮਾ ਅਗਣਤ, ਕਰਤਾ ਪੁਰਖ ਵਡ ਵਡਿਆਈਆ। ਸਤਿ ਨਾਮ ਆਦਿ ਅੰਤ, ਜੁਗਾ ਜੁਗੰਤ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਸਚ ਸੰਦੇਸ਼ਾ, ਸੋ ਪੁਰਖ ਨਿਰੰਜਣ ਆਪ ਸੁਣਾਇੰਦਾ। ਹਰਿ ਪੁਰਖ ਨਿਰੰਜਣ ਨਰ ਨਰੇਸ਼ਾ, ਨਰ ਹਰਿ ਆਪਣੀ ਦਇਆ ਕਮਾਇੰਦਾ। ਏਕੰਕਾਰਾ ਕਰੇ ਆਦੇਸਾ, ਨਿਉਂ ਨਿਉਂ ਸਜਦਾ ਸੀਸ ਝੁਕਾਇੰਦਾ। ਜੋਤੀ ਨੂਰ ਨੂਰ ਪਰਵੇਸ਼ਾ, ਆਦਿ ਨਿਰੰਜਣ ਡਗਮਗਾਇੰਦਾ। ਅਬਿਨਾਸ਼ੀ ਕਰਤਾ ਕਰੇ ਵੇਸਾ, ਵੇਸ ਅਨੇਕ ਆਪ ਵਖਾਇੰਦਾ। ਸ੍ਰੀ ਭਗਵਾਨ ਕਾਇਆ ਮੰਦਰ ਵੇਖੇ ਸਾਚਾ ਦੇਸਾ, ਦੇਸ ਦਸੰਤਰ ਆਪ ਸੁਹਾਇੰਦਾ। ਪਾਰਬ੍ਰਹਮ ਜਾਣੇ ਲੇਖਾ, ਲੇਖਾ ਆਪਣਾ ਆਪ ਜਣਾਇੰਦਾ। ਬ੍ਰਹਮ ਮਿਟਾਏ ਭਰਮ ਭੁਲੇਖਾ, ਦੂਈ ਪਰਦਾ ਆਪ ਚੁਕਾਇੰਦਾ। ਏਕਾ ਗੁਰੂ ਆਦਿ ਜੁਗਾਦਿ ਰਹੇ ਹਮੇਸ਼ਾ, ਜਨਮ ਮਰਨ ਵਿਚ ਨਾ ਆਇੰਦਾ। ਮੁੱਛ ਦਾੜ੍ਹੀ ਨਾ ਦਿਸੇ ਕੇਸਾ, ਮੂੰਡ ਮੁੰਡਾਇਆ ਨਾ ਕੋਇ ਵਖਾਇੰਦਾ। ਵਿਸ਼ਨੂੰ ਵੇਖੇ ਬਾਸ਼ਕ ਸ਼ੇਸ਼ਾ, ਸਾਂਗੋ ਪਾਂਗ ਸੇਜ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੱਖਰ ਆਪ ਪੜ੍ਹਾਇੰਦਾ। ਏਕਾ ਅੱਖਰ ਨਿਰਗੁਣ ਜੋਤ, ਨਿਰਗੁਣ ਨਿਰੰਕਾਰਾ ਆਪ ਪੜ੍ਹਾਈਆ। ਨਿਰਗੁਣ ਨਾਨਕ ਨਾ ਕੋਈ ਵਰਨ ਨਾ ਕੋਈ ਗੋਤ, ਦੀਨ ਮਜ਼੍ਹਬ ਨਾ ਕੋਇ ਰਖਾਈਆ। ਨਾ ਕੋਈ ਆਸਾ ਤ੍ਰਿਸ਼ਨਾ ਦਿਸੇ ਖੋਟ, ਮਾਇਆ ਮਮਤਾ ਨਾ ਕੋਇ ਵਡਿਆਈਆ। ਪੁੱਤਰ ਧੀਆਂ ਨਾ ਓਤ ਪੋਤ, ਨਾਰ ਕੰਤ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਲਗਾਈਆ। ਸਾਚੀ ਸੇਵਾ ਨਿਰਗੁਣ ਨਾਨਕ ਨਿਰੰਕਾਰ, ਹਰਿ ਹਰਿ ਆਪ ਜਣਾਇੰਦਾ। ਅੰਦਰ ਵੜ ਕਰੇ ਗੁਫ਼ਤਾਰ, ਭੇਵ ਅਭੇਦ ਆਪ ਖੁਲ੍ਹਾਇੰਦਾ। ਸਚ ਸਾਰੰਗਾ ਕਰ ਤਿਆਰ, ਜਨਕ ਸੇਵਾ ਸੇਵਾ ਲੇਖੇ ਲਾਇੰਦਾ। ਇਕ ਮਰਦੰਗਾ ਏਕਾ ਵਜਾਏ ਏਕੰਕਾਰ, ਦੂਜਾ ਰਾਗ ਨਾ ਕੋਇ ਅਲਾਇੰਦਾ। ਲੇਖਾ ਬਣਿਆ ਵਿਚ ਸੰਸਾਰ, ਲਿਖ ਲਿਖ ਆਪ ਸਮਝਾਇੰਦਾ। ਏਕਾ ਅੱਖਰ ਅਪਰ ਅਪਾਰ, ਨੇਤਰ ਨੈਣ ਨਜ਼ਰ ਕਿਸੇ ਨਾ ਆਇੰਦਾ। ਗੁਰ ਨਾਨਕ ਅੰਗਦ ਝੋਲੀ ਦਿਤਾ ਡਾਰ, ਅਮਰੂ ਸਾਚੀ ਬੂਝ ਬੁਝਾਇੰਦਾ। ਰਾਮ ਦਾਸ ਮੰਗਿਆ ਬਣ ਭਿਖਾਰ, ਖ਼ਾਲੀ ਆਪਣੇ ਹੱਥ ਵਖਾਇੰਦਾ। ਅਰਜਨ ਬੋਲ ਬੋਲ ਜੈਕਾਰ, ਜੈ ਜੈਕਾਰਾ ਰਸਨਾ ਗਾਇੰਦਾ। ਏਕਾ ਜੋਤੀ ਨੂਰ ਅਪਾਰ, ਨੂਰ ਨੁਰਾਨਾ ਡਗਮਗਾਇੰਦਾ। ਸਾਢੇ ਤਿੰਨ ਹੱਥ ਕਾਇਆ ਮੰਦਰ ਕਰ ਤਿਆਰ, ਹਰਿ ਮੰਦਰ ਰੂਪ ਵਟਾਇੰਦਾ। ਨਿਰਮਲ ਦੀਆ ਇਕ ਉਜਿਆਰ, ਦਿਵਸ ਰੈਣ ਡਗਮਗਾਇੰਦਾ। ਅਨਹਦ ਸ਼ਬਦ ਸੱਚੀ ਧੁਨਕਾਰ, ਅਨਹਦ ਨਾਦੀ ਨਾਦ ਵਜਾਇੰਦਾ। ਅੰਮ੍ਰਿਤ ਸਰੋਵਰ ਠੰਡਾ ਠਾਰ, ਨਿਝਰ ਝਿਰਨਾ ਆਪ ਝਿਰਾਇੰਦਾ। ਸਚ ਸੁਨੇਹੁੜਾ ਏਕਾ ਵਾਰ, ਨਾਨਕ ਅਰਜਨ ਰੂਪ ਵਟਾਇੰਦਾ। ਅਰਜਨ ਲੇਖਾ ਅਪਰ ਅਪਾਰ, ਅਪਰੰਪਰ ਆਪਣੇ ਹੱਥ ਰਖਾਇੰਦਾ। ਭਗਤ ਭਗਵੰਤ ਕਰ ਤਿਆਰ, ਬਣ ਸਾਜਣ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗੁਰੂ ਇਕ ਪਰਗਟਾਇੰਦਾ। ਸਾਚਾ ਗੁਰੂ ਸਚ ਉਪਦੇਸ਼, ਏਕਾ ਏਕ ਜਣਾਈਆ। ਨਿਰਗੁਣ ਨੂਰ ਨਿਰਗੁਣ ਵੇਸ, ਸਰਗੁਣ ਚੋਲਾ ਲਏ ਬਦਲਾਈਆ। ਵੇਖਣਹਾਰਾ ਨੇਤਨ ਨੇਤ, ਨਿਤ ਨਵਿਤ ਦਇਆ ਕਮਾਈਆ। ਭਗਤ ਭਗਵੰਤ ਕਰੇ ਹੇਤ, ਭਾਵੀ ਭੌ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲ੍ਹਾਈਆ। ਅਰਜਨ ਲੇਖਾ ਸ਼ਬਦੀ ਧਾਰ, ਸ਼ਬਦੀ ਸ਼ਬਦ ਵੰਡ ਵੰਡਾਇੰਦਾ। ਜੋਤੀ ਨੂਰ ਕਰ ਉਜਿਆਰ, ਹਰਿਗੋਬਿੰਦ ਖੇਲ ਕਰਾਇੰਦਾ। ਪੰਜ ਤਤ ਤਤ ਆਧਾਰ, ਹਰਿਰਾਏ ਸੋਭਾ ਪਾਇੰਦਾ। ਬ੍ਰਹਮ ਮਤ ਇਕ ਗਿਆਨ, ਹਰਿਕ੍ਰਿਸ਼ਨ ਵਡ ਵਡਿਆਇੰਦਾ। ਗੁਰ ਤੇਗ਼ਬਹਾਦਰ ਅੰਤਮ ਦੇ ਕੇ ਗਿਆ ਬਿਆਨ,
ਮਾਰੂ ਸੋਹਲੇ ਰਾਗ ਅਲਾਇੰਦਾ। ਨਾਨਕ ਲੇਖਾ ਸਭ ਨੂੰ ਕਰਨਾ ਪਏ ਪਰਵਾਨ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਅੰਤਮ ਪਰਗਟ ਹੋਏ ਜੋਧਾ ਸੂਰਬੀਰ ਬਲੀ ਬਲਵਾਨ, ਗੋਬਿੰਦ ਨੌਜਵਾਨ ਬਲ ਆਪਣਾ ਆਪ ਧਰਾਇੰਦਾ। ਸੁਤ ਦੁਲਾਰਾ ਸ੍ਰੀ ਭਗਵਾਨ, ਪੂਤ ਸਪੂਤਾ ਰੂਪ ਵਟਾਇੰਦਾ। ਏਕਾ ਜੋਤੀ ਖੇਲ ਮਹਾਨ, ਖੜਗ ਖੰਡਾ ਇਕ ਚਮਕਾਇੰਦਾ। ਪੰਚਮ ਦੇਵੇ ਸਾਚਾ ਦਾਨ, ਪੰਚਮ ਨਾਤਾ ਮੋਹ ਚੁਕਾਇੰਦਾ। ਪੰਚਮ ਉਤੋਂ ਹੋ ਆਪ ਕੁਰਬਾਨ, ਆਪਣਾ ਸੀਸ ਭੇਟ ਕਰਾਇੰਦਾ। ਬਣ ਨਾਦਾਨਾ ਮੰਗੇ ਦਾਨ, ਅੱਗੇ ਆਪਣੀ ਝੋਲੀ ਡਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਗੋਬਿੰਦ ਧਾਰ ਇਕ ਸਮਝਾਇੰਦਾ। ਨਾਨਕ ਗੋਬਿੰਦ ਗੁਰੂ ਗ੍ਰੰਥ ਰਚਿਆ ਆਦਿ, ਆਦਿ ਏਕੰਕਾਰ ਵਡਿਆਈਆ। ਏਕਾ ਦਿਤਾ ਨਾਮ ਪਰਸਾਦ, ਚਾਰ ਵਰਨ ਜੀਵ ਜੰਤ ਵਰਤਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕੋਈ ਨਾ ਜਾਣੇ ਆਪਣੀ ਦਾਦ, ਹੱਕ ਹਕੂਕ ਨਾ ਕੋਇ ਰਖਾਈਆ। ਹਰਿ ਕਾ ਸ਼ਬਦ ਵਸੇ ਬ੍ਰਹਿਮਾਦ, ਨਾ ਕੋਈ ਮੇਟੇ ਮੇਟ ਮਿਟਾਈਆ। ਘਟ ਘਟ ਅੰਦਰ ਰਿਹਾ ਵਿਸਮਾਦ, ਬਿਸਮਿਲ ਆਪਣਾ ਰੂਪ ਵਖਾਈਆ। ਦਿਵਸ ਰੈਣ ਵਜਾਏ ਨਾਦ, ਧੁਨ ਆਤਮਕ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਪਰਦਾ ਦਏ ਉਠਾਈਆ। ਗੁਰ ਨਾਨਕ ਰਚਿਆ ਆਦਿ ਗਰੰਥ, ਗੁਰ ਗੁਰ ਵਡਿਆਈਆ। ਸਿਖਿਆ ਦੇ ਸੰਖ ਅਸੰਖ, ਕੋਟੀ ਕੋਟ ਜੀਵ ਸਮਝਾਈਆ। ਲੇਖੇ ਲਾਏ ਰਸਨਾ ਜਿਹਵਾ ਮਣੀਆ ਮੰਤ, ਜਿਸ ਸਰਵਣ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਜੁਗਾਦਿ ਜੁਗ ਜੁਗ ਆਪਣਾ ਭੇਵ ਦਏ ਜਣਾਈਆ। ਹਰਿ ਕਾ ਭੇਵ ਨਾਨਕ ਗਾ, ਸ਼ਬਦੀ ਸ਼ਬਦ ਵਡਿਆਇਆ। ਆਦਿ ਪੁਰਖ ਜੁਗ ਜੁਗ ਬਣੇ ਮਲਾਹ, ਬੇੜਾ ਲੋਕਮਾਤ ਤਰਾਇਆ। ਗੁਰ ਅਵਤਾਰਾਂ ਦਏ ਸਲਾਹ, ਸਲਾਹਗੀਰ ਆਪਣਾ ਨਾਉਂ ਧਰਾਇਆ। ਏਥੇ ਓਥੇ ਪਕੜੇ ਬਾਂਹ, ਹੁਕਮੇ ਅੰਦਰ ਰਿਹਾ ਫਿਰਾਇਆ। ਵਸਤ ਅਮੋਲਕ ਝੋਲੀ ਪਾਈ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਰਚਾਇਆ। ਨਾਨਕ ਬਾਣੀ ਅਰਜਨ ਪੁਕਾਰ, ਹਰਿ ਗੁਣ ਗੁਣ ਜਸ ਜਸ ਗਾਈਆ। ਏਕਾ ਜੋਤੀ ਖੇਲ ਅਪਾਰ, ਨੌਂ ਦਰ ਵੇਖੇ ਥਾਉਂ ਥਾਈਂਆ। ਨੌਂ ਦੁਆਰੇ ਸ੍ਰਿਸ਼ਟ ਹੋਏ ਖ਼ੁਵਾਰ, ਕਲਜੁਗ ਆਪਣਾ ਹੁਕਮ ਵਰਤਾਈਆ। ਗੁਰ ਕਾ ਹੁਕਮ ਭੁੱਲੇ ਜੀਵ ਗਵਾਰ, ਗੁਰ ਗਿਆਨ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਜੋਤੀ ਆਪਣੇ ਘਰ ਵਖਾਈਆ। ਨਾਨਕ ਜੋਤੀ ਅੰਤਮ ਅੰਤ, ਆਪਣਾ ਖੇਲ ਕਰਾਈਆ। ਮਾਇਆ ਪਾਏ ਆਪ ਬੇਅੰਤ, ਬੇਅੰਤ ਵਡੀ ਵਡਿਆਈਆ। ਧੀਰ ਮੱਲੀਏ ਗੜ੍ਹ ਬਣਿਆਂ ਹਉਮੇ ਹੰਗਤ, ਹਰਿ ਕਾ ਨਾਉਂ ਗਏ ਗਵਾਈਆ। ਜਿਸ ਨਾਨਕ ਅੰਗ ਲਾਇਆ ਅੰਗਦ, ਅੰਗੀਕਾਰ ਅੰਗ ਗਏ ਛੁਡਾਈਆ। ਪਹਿਲੋਂ ਆਏ ਬਣ ਕੇ ਮੰਗਤ, ਖ਼ਾਲੀ ਝੋਲੀ ਅੱਗੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਦ੍ਰਿੜਾਈਆ। ਆਦਿ ਨਾਨਕ ਨਿਰਗੁਣ ਧਾਰ, ਅੰਤ ਗੋਬਿੰਦ ਰੂਪ ਸਮਾਈਆ। ਭੁਲੇਖਾ ਕੱਢੇ ਸਰਬ ਸੰਸਾਰ, ਨਾਮ ਦਾਤਾ ਕਿਉਂ ਖੰਡਾ ਰਿਹਾ ਚਮਕਾਈਆ। ਨਾਨਕ ਨਿਰਗੁਣ ਸਰਗੁਣ ਚਾਰ ਕੁੰਟ ਫਿਰਦਾ ਰਿਹਾ ਬਣ ਭਿਖਾਰ, ਗਲ ਅਲਫ਼ੀ ਇਕ ਹੰਢਾਈਆ। ਨਾਨਕ ਜੋਤੀ ਗੋਬਿੰਦ ਸੂਰਾ ਸੀਸ ਧਰ ਇਕ ਦਸਤਾਰ, ਕਲਗ਼ੀ ਤੋੜਾ ਰਿਹਾ ਸਜਾਈਆ। ਗੁਰਮੁਖਾਂ ਅੰਦਰ ਆਈ ਵਿਚਾਰ, ਘਰ ਬਹਿ ਬਹਿ ਮਤਾ ਪਕਾਈਆ। ਸਤਿਗੁਰ ਪੂਰਾ ਕਿਸੇ ਨਾ ਮਾਰੇ ਖੰਡੇ
ਧਾਰ, ਸ਼ਬਦ ਗਿਆਨ ਦੇ ਸਮਝਾਈਆ। ਨਾਨਕ ਸਭ ਨਾਲ ਕਰਦਾ ਰਿਹਾ ਪਿਆਰ, ਘਰ ਘਰ ਜਾ ਜਾ ਰੁੱਸੇ ਲਏ ਮਨਾਈਆ। ਗੋਬਿੰਦ ਉਚੀ ਕੂਕ ਰਿਹਾ ਲਲਕਾਰ, ਸੀਸ ਧੜ ਅੱਡ ਕਰਾਈਆ। ਨਾਨਕ ਬੋਲ ਕੇ ਗਿਆ ਸਤਿ ਨਾਮ ਜੈਕਾਰ, ਗੋਬਿੰਦ ਫ਼ਤਹਿ ਡੰਕਾ ਕਿਉਂ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਸੰਸਾ ਰਿਹਾ ਮਿਟਾਈਆ। ਜਗਤ ਸੰਸਾ ਗੁਰਮੁਖ ਭੇਖ, ਹਰਿ ਭੇਦੀ ਭੇਦ ਜਣਾਇੰਦਾ। ਆਦਿ ਬਣਾਈ ਜਿਸ ਨੇ ਰੇਖ, ਸੋ ਅੰਤਮ ਵੇਖ ਵਖਾਇੰਦਾ। ਨਾਨਕ ਨਿਰਗੁਣ ਵਟਾਇਆ ਵੇਸ, ਗੋਬਿੰਦ ਚੋਲਾ ਤਨ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਪਰਗਟਾਇੰਦਾ। ਆਪਣਾ ਲੇਖਾ ਸ੍ਰੀ ਭਗਵਾਨ, ਨਾਨਕ ਗੁਰੂ ਗੁਰੂ ਜਣਾਈਆ। ਧੀਰ ਮਲੀਏ ਕਰ ਬੇਈਮਾਨ, ਮੁੱਖ ਕਾਲਾ ਦਏ ਵਖਾਈਆ। ਅੰਦਰ ਵੜਿਆ ਪੰਜ ਸ਼ੈਤਾਨ, ਪੰਜਾਂ ਸ਼ਰਅ ਦਿਤੀ ਗਵਾਈਆ। ਕਿਰਪਾ ਕਰ ਗੁਣ ਨਿਧਾਨ, ਕੋਈ ਭੇਵ ਨਾ ਜਾਣੇ ਰਾਈਆ। ਇਕੋ ਜੋਤ ਕਰ ਪਰਧਾਨ, ਗੁਰੂ ਗੋਬਿੰਦ ਦਏ ਵਡਿਆਈਆ। ਜਿਸ ਸਿੰਘ ਨਾਉਂ ਰਖਾਇਆ ਆਣ, ਸੋ ਸਿਖਿਆ ਸਿਖ ਸਮਝਾਈਆ। ਸ਼ਬਦ ਨਿਰਾਲਾ ਤੀਰ ਚਲਾਇਆ ਬਾਣ, ਬਾਣੀ ਏਕਾ ਗੁਣ ਵਖਾਈਆ। ਗੁਰੂ ਗ੍ਰੰਥ ਗੁਰ ਸ਼ਬਦ ਗਿਆਨ, ਗੁਰ ਗੁਰ ਆਪਣੇ ਅੰਗ ਰਖਾਈਆ। ਏਕਾ ਕੰਨਾ ਵਿਚ ਨਿਸ਼ਾਨ, ਆਪਣਾ ਨਿਸ਼ਾਨਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰੂ ਗ੍ਰੰਥ ਗੁਰ ਵੱਡਾ ਵਡ ਵਡਿਆਈਆ। ਗੁਰੂ ਗੋਬਿੰਦ ਸਿੰਘ ਲੇਖ ਲਿਖਾਰਾ, ਲਿਖ ਲਿਖ ਆਪ ਜਣਾਇੰਦਾ। ਏਕਾ ਕੰਨਾ ਵਿਚ ਸੰਸਾਰਾ, ਆਪਣੀ ਵੰਡ ਵੰਡਾਇੰਦਾ। ਉਚੀ ਕੂਕ ਬੋਲ ਜੈਕਾਰਾ, ਨੌਂ ਖੰਡ ਪ੍ਰਿਥਮੀ ਆਪ ਅਲਾਇੰਦਾ। ਕਲਜੁਗ ਅੰਤਮ ਖੇਲ ਹੋਏ ਅਪਾਰਾ, ਸ੍ਰੀ ਭਗਵਾਨ ਆਪ ਕਰਾਇੰਦਾ। ਚਾਰੋਂ ਕੁੰਟ ਹੋਏ ਧੂਆਂਧਾਰਾ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਮੰਦਰ ਮਸਜਿਦ ਮੱਠ ਸ਼ਿਵਦੁਆਲੇ ਹੋਏ ਹਾਹਾਕਾਰਾ, ਗੁਰੂਦੁਵਾਰਾ ਗੁਰੂ ਨਜ਼ਰ ਕੋਇ ਨਾ ਆਇੰਦਾ। ਦੀਨ ਮਜ਼੍ਹਬ ਰੋਵਣ ਜ਼ਾਰੋ ਜ਼ਾਰਾ, ਸ਼ਰਅ ਸ਼ਰੀਅਤ ਝਗੜਾ ਏਕਾ ਪਾਇੰਦਾ। ਏਕਾ ਕੰਨਾ ਉਠੇ ਜੋਧਾ ਬਲਕਾਰਾ, ਜੋ ਆਪਣੀ ਵੰਡ ਵੰਡਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਕਰ ਖੇਲ ਆਪਣੀ ਧਾਰਾ, ਧਾਰ ਆਪਣੀ ਆਪ ਜਣਾਇੰਦਾ। ਧੀਰ ਮਲੀਆ ਕੀ ਕਰੇ ਵਿਚਾਰਾ, ਧੀਰਜ ਧੀਰ ਨਾ ਮਾਤ ਧਰਾਇੰਦਾ। ਕਰਿਆ ਖੇਲ ਆਪ ਨਿਰੰਕਾਰਾ, ਗੋਬਿੰਦ ਸਾਚੀ ਸੇਵਾ ਲਾਇੰਦਾ। ਅੰਤਮ ਦੇ ਕੇ ਗਿਆ ਸਹਾਰਾ, ਗੁਰਸਿਖਾਂ ਏਹ ਸਮਝਾਇੰਦਾ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਕਲ ਕਲਕੀ ਅਵਤਾਰ ਫੇਰਾ ਪਾਇੰਦਾ। ਮੇਰਾ ਕੰਨਾ ਕਰੇ ਪਿਆਰਾ, ਸੰਬਲ ਆਪਣਾ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਸਾਚਾ ਖੇਲ ਭੱਟ ਸਵੱਯਾ, ਹਰਿ ਜੂ ਹਰਿ ਹਰਿ ਆਪ ਜਣਾਈਆ। ਭੱਟਾਂ ਪਹਿਲੋਂ ਆਪਣੀ ਡੋਬੀ ਨੱਯਾ, ਮਨ ਹੰਕਾਰ ਵਧਾਈਆ। ਫੇਰ ਗੀਤ ਗਾਇਆ ਪ੍ਰਭ ਸਾਚੇ ਸੱਯਾ, ਰਾਮ ਦਾਸ ਹੋਏ ਸਹਾਈਆ। ਗੁਰ ਅਰਜਨ ਪਕੜੇ ਆਪੇ ਬਹੀਆ, ਬਾਹੋਂ ਪਕੜ ਗਲੇ ਲਗਾਈਆ। ਕਲਜੁਗ ਜੀਵਾਂ ਭੇਵ ਨਾ ਰੱਯਾ, ਮਨਮਤ ਰਹੀ ਕੁਰਲਾਈਆ। ਜਿਸ ਨੇ ਗਾਇਆ ਹਰਿ ਸਵੱਯਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਸਿਖਿਆ ਦਏ ਸਮਝਾਈਆ। ਏਕੰਕਾਰਾ ਕਰ ਪਸਾਰਾ, ਸਾਚੀ ਧਾਰਾ ਬੋਧ ਅਗਾਧੀ ਸ਼ਬਦ ਦ੍ਰਿੜਾਈਆ। ਆਦਿ ਅੰਤ ਖੇਲ ਅਪਾਰਾ, ਜੁਗਾ ਜੁਗੰਤਰ ਲੈ ਅਵਤਾਰਾ, ਲੇਖਾ ਜਾਣੇ ਗੁਰ ਅਵਤਾਰਾ, ਗੁਰ ਗੁਰ ਏਕਾ ਦਏ
ਵਡਿਆਈਆ। ਕਾਗਦ ਕਲਮ ਨਾ ਲਿਖਣਹਾਰਾ, ਪੁਰਖ ਅਬਿਨਾਸ਼ੀ ਅੰਤ ਨਾ ਪਾਰਾਵਾਰਾ, ਪਾਰਬ੍ਰਹਮ ਬੇਪਰਵਾਹ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਈਆ। ਸਾਚਾ ਖੇਲ ਅਪਰ ਅਪਾਰ, ਕਰੇ ਕਰਾਏ ਕਰਨੇਹਾਰ, ਕਰਨੀ ਕਰਤਾ ਵਡ ਵਡਿਆਈਆ। ਨਾਨਕ ਗੋਬਿੰਦ ਸਚ ਵਿਹਾਰ, ਗੁਰੂ ਗ੍ਰੰਥ ਹਰਿ ਨਾਉਂ ਪਸਾਰ, ਭਗਤ ਭਗਵੰਤ ਕਰੇ ਵਿਚਾਰ, ਦੂਸਰ ਭੇਵ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣਾ ਨਾਉਂ ਪਰਗਟਾਈਆ। ਏਕਾ ਪਰਗਟੇ ਹਰਿ ਕਾ ਨਾਉਂ, ਪਰਗਟ ਹਰਿ ਹਰਿ ਆਪ ਜਣਾਇੰਦਾ। ਵੇਖਣਹਾਰਾ ਹਰ ਘਟ ਥਾਉਂ, ਘਰ ਘਰ ਡੇਰਾ ਲਾਇੰਦਾ। ਅਲੱਖ ਅਗੋਚਰ ਅਗੰਮ ਅਥਾਹੋਂ, ਬੇਪਰਵਾਹ ਫੇਰਾ ਪਾਇੰਦਾ। ਹਰਿਜਨ ਪਕੜੇ ਨਿਰਗੁਣ ਬਾਹੋਂ, ਸਰਗੁਣ ਆਪਣੀ ਗੋਦ ਉਠਾਇੰਦਾ। ਫੜ ਫੜ ਹੰਸ ਬਣਾਏ ਕਾਉਂ, ਕਾਗ ਹੰਸ ਰੂਪ ਵਟਾਇੰਦਾ। ਸਦਾ ਸੁਹੇਲਾ ਸਿਰ ਦੇਵੇ ਠੰਡੀ ਛਾਉਂ, ਸਮਰਥ ਆਪਣਾ ਹੱਥ ਟਿਕਾਇੰਦਾ। ਕਰੇ ਪਿਆਰ ਜਿਉਂ ਪੁੱਤਰਾਂ ਮਾਉਂ, ਪਿਤਾ ਪੂਤ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਸਤਿਜੁਗ ਤਰੇਤਾ ਦੁਆਪਰ ਕਲਜੁਗ ਕੋਟਨ ਕੋਟ ਕਾਲ ਵੇਖ ਵਖਾਇੰਦਾ। ਕੋਟਨ ਕੋਟ ਬੀਤੇ ਜੁਗ, ਥਿਰ ਕੋਇ ਰਹਿਣ ਨਾ ਪਾਈਆ। ਕੋਟਨ ਕੋਟ ਗੁਰ ਅਵਤਾਰ ਚੋਗ ਗਏ ਚੁਗ, ਹਰਿ ਹਰਿ ਨਾਉਂ ਰਸਨਾ ਜਿਹਵਾ ਗਾਈਆ। ਕੋਟਨ ਕੋਟ ਰੂਪ ਵਟਾਏ ਚੌਦਾਂ ਲੋਕ ਚੌਦਾਂ ਤਬਕ, ਕੋਟਨ ਕੋਟ ਖੇਲ ਕਰਾਈਆ। ਕੋਟਨ ਕੋਟ ਗਾ ਗਾ ਥੱਕੇ ਸ਼ਬਦ ਸਲੋਕ, ਬੇਅੰਤ ਬੇਅੰਤ ਕਹਿ ਕਰ ਖ਼ੁਸ਼ੀ ਮਨਾਈਆ। ਕੋਟਨ ਕੋਟ ਮੰਗਦੇ ਰਹੇ ਮੋਖ, ਮੁਕਤ ਦੁਆਰੇ ਸੀਸ ਨਿਵਾਈਆ। ਕੋਟਨ ਕੋਟ ਰੱਖ ਰੱਖ ਗਏ ਓਟ, ਪਾਰਬ੍ਰਹਮ ਪ੍ਰਭ ਸੱਚੀ ਸਰਨਾਈਆ। ਕੋਟਨ ਕੋਟ ਦਰਸ ਮੰਗਦੇ ਰਹੇ ਨਿਰਮਲ ਜੋਤ, ਜੋਤੀ ਜੋਤ ਜੋਤ ਮਿਲਾਈਆ । ਕੋਟਨ ਕੋਟ ਆਹਲਣਿਉਂ ਡਿੱਗੇ ਬੋਟ, ਲੋਕਮਾਤ ਨਾ ਫੇਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਪੰਧ ਮੁਕਾਈਆ। ਜੁਗ ਚੌਕੜੀ ਮੁਕੇ ਪੰਧ, ਹਰਿ ਜੂ ਪਾਂਧੀ ਆਪ ਮੁਕਾਇੰਦਾ। ਤੇਈ ਅਵਤਾਰ ਅਠਾਰਾਂ ਭਗਤ ਗਾ ਗਾ ਗਏ ਛੰਦ, ਛੰਦਾ ਬੰਦੀ ਜੋੜ ਜੁੜਾਇੰਦਾ। ਈਸਾ ਮੂਸਾ ਮੁਹੰਮਦ ਤੀਸ ਬਤੀਸਾ ਗਾਇਆ ਛੰਦ, ਕਲਮਾ ਕਲਾਮ ਵਡ ਅਮਾਮ ਆਪ ਜਣਾਇੰਦਾ। ਚਾਰ ਯਾਰੀ ਪਾ ਪਾ ਬੰਦ, ਬੰਦੀਖ਼ਾਨਾ ਇਕ ਵਖਾਇੰਦਾ। ਗੁਰੂ ਗੁਰ ਲਿਖ ਲਿਖ ਗਏ ਗੁਰੂ ਗ੍ਰੰਥ, ਅੰਤ ਗੋਬਿੰਦ ਸੇਵ ਕਮਾਈਆ। ਕੋਟਨ ਵਾਰ ਪਰਗਟਿਆ ਪੰਥ, ਕੋਟਨ ਵਾਰ ਬੈਠਾ ਮੁੱਖ ਛੁਪਾਈਆ। ਧੀਰ ਮਲੀਏ ਕੀ ਜਾਨਣ ਪ੍ਰਭ ਕਾ ਅੰਤ, ਕਿਸ ਬਿਧ ਆਪਣੀ ਖੇਲ ਰਚਾਈਆ। ਰਚਨਹਾਰਾ ਅਸੰਖ ਅਸੰਖ ਗ੍ਰੰਥ, ਅਸੰਖ ਅਸੰਖਾਂ ਵਿਚ ਸਮਾਈਆ। ਕਲਜੁਗ ਅੰਤਮ ਖੇਲ ਕਰੇ ਬੇਅੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਦਏ ਮੁਕਾਈਆ। ਲਹਿਣਾ ਮੁਕੇ ਗੁਰ ਅਵਤਾਰ, ਪੰਜ ਤਤ ਨਾਤਾ ਆਪ ਤੁੜਾਈਆ। ਤ੍ਰੈਗੁਣ ਮਾਇਆ ਕਰੇ ਖ਼ੁਵਾਰ, ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਈਆ। ਕਰੋੜ ਤਤੀਸਾ ਦਰ ਨੇਤਰ ਰੋਵੇ ਜ਼ਾਰੋ ਜ਼ਾਰ, ਸੁਰਪਤ ਇੰਦ ਦਏ ਦੁਹਾਈਆ। ਭਗਤ ਭਗਵਾਨ ਅੱਗੇ ਕਰਨ ਪੁਕਾਰ, ਢਹਿ ਢਹਿ ਚਰਨਾਂ ਸੀਸ ਨਿਵਾਈਆ। ਏਕਾ ਜੋਤੀ ਦਸ ਅਵਤਾਰ, ਗੁਰ ਗੁਰ ਆਪਣਾ ਰਾਗ ਅਲਾਈਆ। ਚਾਰ ਵਰਨ ਗਏ ਹਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਸ੍ਰਿਸ਼ਟ ਸਬਾਈ ਹੋਈ ਵਿਭਚਾਰ, ਸਾਚਾ ਕੰਤ ਨਜ਼ਰ ਕਿਸੇ ਨਾ ਆਈਆ। ਗੁਰ ਕਾ ਸ਼ਬਦ ਨਾ ਕੋਇ ਪਿਆਰ,
ਪੜ੍ਹ ਪੜ੍ਹ ਭੁੱਲੀ ਹੋਈ ਨਥਾਵੀਂ ਵੇਲੇ ਅੰਤ ਪਕੜੇ ਕੋਇ ਨਾ ਬਾਹੀਂਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਕਲਜੁਗ ਤੇਰੀ ਅੰਤਮ ਵਰ, ਸਭ ਦਾ ਲਹਿਣਾ ਆਪਣੇ ਖਾਤੇ ਰਿਹਾ ਪਾਈਆ। ਸਾਚਾ ਖਾਤਾ ਪਰਵਰਦਿਗਾਰ, ਬੇਨਜ਼ੀਰ ਆਪ ਪਰਗਟਾਇੰਦਾ। ਲਹਿਣਾ ਦੇਣਾ ਚੁਕੇ ਚਾਰ ਯਾਰ, ਸੰਗ ਮੁਹੰਮਦ ਪੰਧ ਮੁਕਾਇੰਦਾ। ਈਸਾ ਮੂਸਾ ਸ਼ਰਅ ਸ਼ਰੀਅਤ ਤੋੜ ਜ਼ੰਜੀਰ, ਫੜ ਅਖ਼ੀਰ ਆਪਣੀ ਗੋਦ ਬਹਾਇੰਦਾ। ਪਰਗਟ ਹੋਇਆ ਵਡ ਪੀਰਨ ਪੀਰ, ਦਸਤਗੀਰ ਦਸਤਬਰਦਾਰ ਸਰਬ ਕਰਾਇੰਦਾ। ਮੁਕਾਮੇ ਹੱਕ ਬੈਠਾ ਚੋਟੀ ਚੜ੍ਹ ਅਖ਼ੀਰ, ਮੇਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਇਲਾਹੀ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲੇਖਾ ਆਪ ਚੁਕਾਇੰਦਾ। ਪਿਛਲਾ ਲੇਖਾ ਜਾਣਾ ਚੁੱਕ, ਕਲਜੁਗ ਅੰਤ ਰਹਿਣ ਨਾ ਪਾਈਆ। ਕੂੜੀ ਕਿਰਿਆ ਪੈਂਡਾ ਰਿਹਾ ਮੁਕ, ਪੁਰਖ ਅਬਿਨਾਸ਼ੀ ਆਪ ਮੁਕਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਅਜੂਨੀ ਰਹਿਤ ਅਨਭਵ ਪਰਕਾਸ਼ ਰਿਹਾ ਬੁੱਕ, ਰੂਪ ਰੰਗ ਰੇਖ ਨਾ ਕਿਸੇ ਜਣਾਈਆ। ਸਚ ਦੁਆਰਿਉਂ ਆਪੇ ਉਠ, ਉਠ ਉਠ ਆਪਣਾ ਫੇਰਾ ਪਾਈਆ। ਬਣ ਦਿਆਲ ਠਾਕਰ ਸਵਾਮੀ ਪੁਰਖ ਪੁਰਖੋਤਮ ਪਿਆ ਤੁਠ, ਹਰਿਜਨ ਸਾਚੇ ਲਏ ਮਿਲਾਈਆ। ਅੰਮ੍ਰਿਤ ਆਤਮ ਜਾਮ ਪਿਆਏ ਇਕੋ ਘੁਟ, ਤ੍ਰੈਗੁਣ ਮਾਇਆ ਨਾਤਾ ਜਾਵੇ ਤੁਟ, ਪੰਚ ਵਿਕਾਰ ਨੇੜ ਨਾ ਆਈਆ। ਕਰੇ ਪਰਕਾਸ਼ ਨਿਰਮਲ ਜੋਤ ਹਉਂਮੇ ਹੰਗਤਾ ਕੱਢੇ ਖੋਟ, ਏਕਾ ਰੰਗ ਦਏ ਚੜ੍ਹਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਸਤਿਗੁਰ ਪੂਰਾ ਇਕੋ ਬਹੁਤ, ਕੋਟਨ ਕੋਟ ਗੁਰੂ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਅੰਤਮ ਲੇਖਾ ਰਿਹਾ ਚੁਕਾਈਆ। ਲੇਖਾ ਚੁਕੇ ਵਿਚ ਸੰਸਾਰ, ਵਡ ਸੰਸਾਰੀ ਆਪ ਚੁਕਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰ, ਤ੍ਰੈਗੁਣ ਜ਼ੋਰ ਨਾ ਕੋਇ ਜਣਾਇੰਦਾ। ਪੰਜ ਤਤ ਰੋਵੇ ਜ਼ਾਰੋ ਜ਼ਾਰ, ਗਿਰਿਆਜ਼ਾਰ ਇਕ ਸੁਣਾਇੰਦਾ। ਚਾਰ ਜੁਗ ਹੋਏ ਖ਼ੁਵਾਰ, ਜਗਤ ਖ਼ੁਵਾਰੀ ਆਪ ਮਿਟਾਇੰਦਾ। ਚਾਰ ਵਰਨ ਹੋਏ ਬੇਜ਼ਾਰ, ਸਾਚਾ ਸੰਗ ਨਾ ਕੋਇ ਨਿਭਾਇੰਦਾ। ਚਾਰ ਖਾਣੀ ਨਾ ਕੋਇ ਆਧਾਰ, ਧੀਰਜ ਧੀਰ ਨਾ ਕੋਇ ਧਰਾਇੰਦਾ। ਚਾਰ ਬਾਣੀ ਕੋਇ ਨਾ ਪਾਏ ਸਾਰ, ਪਰਾ ਪਸੰਤੀ ਮਧਮ ਬੈਖ਼ਰੀ ਕਾਇਆ ਮੰਦਰ ਅੰਦਰ ਕੋਇ ਨਾ ਗਾਇੰਦਾ। ਗੁਰ ਅਵਤਾਰ ਕਰ ਕਰ ਗਏ ਪੁਕਾਰ, ਲਿਖ ਲਿਖ ਲੇਖਾ ਜਗਤ ਵਖਾਇੰਦਾ। ਕਲਜੁਗ ਅੰਤਮ ਕਲਜੁਗ ਜੀਵ ਆਪਣਾ ਆਪ ਗਏ ਹਾਰ, ਆਪਣਾ ਪਰਦਾ ਨਾ ਕੋਇ ਖੁਲ੍ਹਾਇੰਦਾ। ਇਕ ਦੂਜੇ ਨੂੰ ਦੇਣ ਗਿਆਨ, ਘਰ ਨਾ ਮਿਲੇ ਸ਼ਬਦ ਨਿਸ਼ਾਨ, ਸੁਰਤੀ ਸ਼ਬਦ ਨਾ ਕੋਇ ਮਿਲਾਇੰਦਾ। ਰਸਨਾ ਕਹਿਣ ਮਿਲਿਆ ਭਗਵਾਨ, ਜੂਠ ਝੂਠ ਵਿਸ਼ਟਾ ਖਾਣ, ਅੰਦਰ ਵੜ ਦਰਸ ਕੋਇ ਨਾ ਪਾਇੰਦਾ। ਅੱਖੀਂ ਮੀਟ ਧਰਨ ਧਿਆਨ, ਉਚਾ ਵੇਖਣ ਹਰਿ ਮਕਾਨ, ਚਰਨ ਬਹਿ ਬਹਿ ਮਹਿਫ਼ਲ ਕੋਇ ਨਾ ਲਾਇੰਦਾ। ਪੁਰਖ ਅਬਿਨਾਸ਼ੀ ਖੇਲ ਮਹਾਨ, ਕਲਜੁਗ ਅੰਤਮ ਹੋਇਆ ਜਾਣੀ ਜਾਣ, ਜਾਨਣਹਾਰਾ ਭੇਵ ਅਭੇਦਾ ਆਪ ਸਮਝਾਇੰਦਾ। ਬਿਨ ਸਤਿਗੁਰ ਪੂਰੇ ਵੇਲੇ ਅੰਤ ਨਾ ਕਰੇ ਕੋਇ ਕਲਿਆਣ, ਕਾਇਆ ਕਪੜ ਲੇਖੇ ਕੋਇ ਨਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਾਨਕ ਗੋਬਿੰਦ ਮੇਲਾ ਸਾਚੇ ਘਰ, ਦਰ ਦਰਵਾਜ਼ਾ ਆਪ ਖੁਲਾਇੰਦਾ। ਦਰ ਦਰਵਾਜ਼ਾ ਨਿਰਗੁਣ ਖੋਲ੍ਹ, ਥਿਰ ਘਰ ਸਾਚੇ ਦਇਆ ਕਮਾਈਆ। ਸਚਖੰਡ ਦੁਆਰੇ ਆਪੇ ਬੋਲ, ਆਪ ਆਪਣਾ ਨਾਉਂ ਸਮਝਾਈਆ। ਆਤਮ ਪਰਮਾਤਮ ਤੋਲੇ ਤੋਲ, ਤੋਲਣਹਾਰਾ ਫੇਰਾ ਪਾਈਆ। ਲੱਖ ਚੁਰਾਸੀ ਅੰਦਰ ਬੈਠਾ ਰਹੇ ਅਡੋਲ, ਅਡੁਲ
ਕਦੇ ਨਾ ਜਾਈਆ। ਨਜ਼ਰ ਨਾ ਆਏ ਵਸਦਾ ਕੋਲ, ਤ੍ਰੈਗੁਣ ਪਰਦਾ ਰਹੀ ਪਾਈਆ। ਜਿਸ ਜਨ ਬਜ਼ਰ ਕਪਾਟੀ ਦੇਵੇ ਖੋਲ੍ਹ, ਆਪ ਆਪਣਾ ਰੂਪ ਦਰਸਾਈਆ। ਤਿਸ ਕਾਇਆ ਫੁਲਵਾੜੀ ਜਾਏ ਮੌਲ, ਪਤ ਡਾਲੀ ਆਪ ਮਹਿਕਾਈਆ। ਉਲਟਾ ਕਰੇ ਨਾਭ ਕੌਲ, ਅੰਮ੍ਰਿਤ ਝਿਰਨਾ ਆਪ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਗੁਰ ਗੁਰ ਸ਼ਬਦ ਸ਼ਬਦ ਵਡਿਆਈਆ। ਹਰਿ ਸ਼ਬਦ ਨਾਨਕ ਨਿਰੰਕਾਰ, ਨਾਨਕ ਸ਼ਬਦ ਗੋਬਿੰਦ ਰੂਪ ਵਟਾਈਆ। ਗੋਬਿੰਦ ਸ਼ਬਦ ਗੁਰਮੁਖ ਪਿਆਰ, ਨਾਨਕ ਨਾਲ ਮਿਲਾਈਆ। ਗੁਰੂ ਗ੍ਰੰਥ ਵਿਚੋਲਾ ਕਲਮ ਛਾਹੀ ਨਾਲ ਕਰੇ ਤਿਆਰ, ਹਰਿ ਸੰਦੇਸ਼ਾ ਗੁਰ ਸੁਣਾਈਆ। ਜਿਸ ਬੋਲਿਆ ਸੋ ਪਾਵੇ ਸਾਰ, ਦੂਸਰ ਕੋਈ ਭੇਵ ਨਾ ਜਾਣੇ ਰਾਈਆ। ਭੱਟ ਸਵੱਯਾ ਹਰਿ ਗੁਰ ਚਰਨ ਨਿਮਸਕਾਰ, ਸਤਿਗੁਰ ਮਾਰਗ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਰ ਏਕਾ ਸ਼ਬਦ ਏਕਾ ਨਾਦ ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ, ਸੰਤ ਸਾਧ ਭਗਤ ਭਗਵੰਤ ਜੁਗਾ ਜੁਗੰਤ ਮਣੀਆ ਮੰਤ ਨਾਰ ਕੰਤ ਮਹਿਮਾ ਅਗਣਤ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ, ਖਾਣੀ ਬਾਣੀ ਬੰਧਨ ਪਾਈਆ।