ਪੁਸਤਕਾਲਾਭਾਗ ੧੨

੧੮ ਜੇਠ ੨੦੧੯ ਬਿਕਰਮੀ ਸੀਤਲ ਸਿੰਘ ਪਿੰਡ ਝੰਡੇ ਜ਼ਿਲਾ ਗੁਰਦਾਸਪੁਰ

ਸ੍ਰੀ ਭਗਵਾਨ ਭਗਤਨ ਸੰਗ, ਆਦਿ ਜੁਗਾਦਿ ਸਮਾਇੰਦਾ। ਨਿਰਗੁਣ ਨਿਰੰਕਾਰ ਨਿਰਵੈਰ ਚੜ੍ਹਾਏ ਸਾਚਾ ਰੰਗ, ਰੰਗ ਮਜੀਠ ਆਪ ਰੰਗਾਇੰਦਾ। ਜੁਗ ਜਨਮ ਦੀ ਟੁੱਟੀ ਗੰਢ, ਆਤਮ ਪਰਮਾਤਮ ਜੋੜ ਜੁੜਾਇੰਦਾ। ਪਾਰਬ੍ਰਹਮ ਬ੍ਰਹਮ ਸੁਣਾਏ ਛੰਦ, ਨਾਮ ਨਿਧਾਨਾ ਆਪ ਅਲਾਇੰਦਾ। ਈਸ਼ ਜੀਵ ਮੇਟੇ ਚਿੰਦ, ਚਿੰਤਾ ਰੋਗ ਨਾ ਕੋਇ ਵਖਾਇੰਦਾ। ਸੁਤ ਅਨਾਦੀ ਬਣਾਏ ਬਿੰਦ, ਬਣ ਖੰਡ ਆਪਣਾ ਫੇਰਾ ਪਾਇੰਦਾ। ਦੇਵੇ ਵਸਤ ਗੁਣੀ ਗਹਿੰਦ, ਗਹਿਰ ਗੰਭੀਰ ਆਪ ਵਰਤਾਇੰਦਾ। ਅੰਮ੍ਰਿਤ ਆਤਮ ਸਾਗਰ ਸਿੰਧ, ਨਿਝਰ ਝਿਰਨਾ ਇਕ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਖੇਲ ਕਰਾਇੰਦਾ। ਭਗਤ ਭਗਵੰਤ ਸਾਚਾ ਮੀਤ, ਜੁਗ ਜੁਗ ਦਇਆ ਕਮਾਈਆ। ਲੋਕਮਾਤ ਚਲਾਏ ਅਵੱਲੜੀ ਰੀਤ, ਨਿਰਗੁਣ ਸਰਗੁਣ ਬੰਧਨ ਪਾਈਆ। ਨਾਤਾ ਤੋੜੇ ਹਸਤ ਕੀਟ, ਊਚ ਨੀਚ ਏਕਾ ਰੰਗ ਵਖਾਈਆ। ਕਰੇ ਕਰਾਏ ਪਤਤ ਪੁਨੀਤ, ਵਰਨ ਬਰਨ ਦਏ ਗਵਾਈਆ। ਜਾਮ ਪਿਆਏ ਅੰਮ੍ਰਿਤ ਠਾਂਡਾ ਸੀਤ, ਤ੍ਰੈਗੁਣ ਅਗਨੀ ਤਤ ਬੁਝਾਈਆ। ਅੰਤਰ ਆਤਮ ਪਰਖੇ ਨੀਤ, ਮਨ ਮਤ ਬੁਧ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਏ ਵਡਿਆਈਆ। ਭਗਤ ਭਗਵਾਨ ਇਕੋ ਰੰਗ, ਆਦਿ ਜੁਗਾਦਿ ਖੇਲ ਕਰਾਇੰਦਾ। ਇਕੋ ਸੇਜ ਇਕ ਪਲੰਘ, ਸਚ ਸਿੰਘਾਸਣ ਇਕ ਵਡਿਆਇੰਦਾ। ਏਕਾ ਮੰਦਰ ਇਕ ਅਨੰਦ, ਏਕਾ ਘਰ ਬਹਿ ਬਹਿ ਮੰਗਲ ਗਾਇੰਦਾ। ਏਕਾ ਨੂਰ ਜੋਤੀ ਚੜ੍ਹੇ ਸਾਚਾ ਚੰਦ, ਅੰਧ ਅੰਧੇਰ ਮਿਟਾਇੰਦਾ। ਇਕ ਸੁਣਾਏ ਸੁਹਾਗੀ ਛੰਦ, ਅਨਹਦ ਨਾਦੀ ਨਾਦ ਵਜਾਇੰਦਾ। ਏਕਾ ਜਨਮ ਜਨਮ ਦਾ ਮੇਟੇ ਪੰਧ, ਪੂਰਬ ਲੇਖਾ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਭਗਤਾਂ ਆਪ ਤਰਾਇੰਦਾ। ਭਗਤ ਭਗਵੰਤ ਇਕ ਨਿਸ਼ਾਨ, ਸਚਖੰਡ ਨਿਵਾਸੀ ਆਪ ਪਰਗਟਾਈਆ। ਸਤਿਜੁਗ ਤ੍ਰੇਤਾ

ਦੁਆਪਰ ਦੇ ਦੇ ਦਾਨ, ਕਲਜੁਗ ਸਾਚੀ ਬਣਤ ਬਣਾਈਆ। ਲੇਖਾ ਜਾਣੇ ਦੋ ਜਹਾਨ, ਤ੍ਰੈਭਵਨ ਧਨੀ ਆਪਣੀ ਖੇਲ ਰਚਾਈਆ। ਚੌਦਾਂ ਲੋਕ ਖੋਲ੍ਹ ਹੱਟ ਦੁਕਾਨ, ਸੱਤ ਸੱਤ ਵੰਡ ਵੰਡਾਈਆ। ਏਕਾ ਵਸਤ ਨਾਮ ਪਰਧਾਨ, ਘਰ ਅਮੋਲਕ ਆਪ ਟਿਕਾਈਆ। ਗੁਰਮੁਖ ਵਿਰਲਾ ਕਰੇ ਪਰਵਾਨ, ਜਿਸ ਜਨ ਆਪਣੀ ਬੂਝ ਬੁਝਾਈਆ। ਲੱਖ ਚੁਰਾਸੀ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਘਰ ਘਰ ਵੜਿਆ ਪੰਜ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਕਰੇ ਲੜਾਈਆ। ਆਸਾ ਤ੍ਰਿਸ਼ਨਾ ਲੱਗੀ ਖਾਣ, ਹਉਂਮੇ ਹੰਗਤਾ ਗੜ੍ਹ ਬਣਾਈਆ। ਬਿਨ ਭਗਤ ਨਜ਼ਰ ਨਾ ਆਏ ਕਿਸੇ ਭਗਵਾਨ, ਲੋਚਣ ਨੈਣ ਦਰਸ ਕੋਇ ਨਾ ਪਾਈਆ। ਨੌਂ ਖੰਡ ਪ੍ਰਿਥਮੀ ਅੰਤ ਵੈਰਾਨ, ਪਤ ਡਾਲ੍ਹੀ ਕੋਇ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਵੇਖੇ ਚਾਈਂ ਚਾਈਂਆ। ਭਗਤ ਭਗਵੰਤ ਇਕ ਦੁਆਰਾ, ਗ੍ਰਹਿ ਮੰਦਰ ਸੋਭਾ ਪਾਇੰਦਾ। ਭਗਤ ਭਗਵੰਤ ਇਕ ਸਹਾਰਾ, ਏਕਾ ਦੂਆ ਮੋਹ ਵਧਾਇੰਦਾ। ਭਗਤ ਭਗਵੰਤ ਇਕ ਵਣਜਾਰਾ, ਘਰ ਘਰ ਵਿਚ ਹੱਟ ਖੁਲ੍ਹਾਇੰਦਾ। ਭਗਤ ਭਗਵੰਤ ਇਕ ਨਗ਼ਾਰਾ, ਕਾਇਆ ਨੌਬਤ ਆਪ ਵਜਾਇੰਦਾ। ਭਗਤ ਭਗਵੰਤ ਇਕ ਜੈਕਾਰਾ, ਆਤਮ ਪਰਮਾਤਮ ਸੋਹੰ ਢੋਲਾ ਗਾਇੰਦਾ। ਭਗਤ ਭਗਵੰਤ ਇਕ ਅਖਾੜਾ, ਸਖੀ ਕਾਹਨ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਸਲਾਹਿੰਦਾ। ਭਗਤ ਭਗਵੰਤ ਇਕ ਸਲਾਹ, ਹਰਿ ਜੂ ਆਪਣੀ ਆਪ ਜਣਾਈਆ। ਨਿਰਗੁਣ ਸਰਗੁਣ ਲਏ ਪਰਨਾ, ਨਾਰੀ ਕੰਤ ਰੂਪ ਵਟਾਈਆ। ਸ਼ਬਦ ਅਗੰਮੀ ਦਏ ਸਲਾਹ, ਸਚ ਸੰਦੇਸ਼ਾ ਇਕ ਜਣਾਈਆ। ਅੰਧ ਅੰਧੇਰ ਦਏ ਮਿਟਾ, ਦੀਪਕ ਜੋਤ ਨੂਰ ਰੁਸ਼ਨਾਈਆ। ਬਜ਼ਰ ਕਪਾਟੀ ਦਏ ਤੁੜਾ, ਦਵੈਤੀ ਪਰਦਾ ਆਪੇ ਲਾਹੀਆ। ਅਨਹਦ ਰਾਗ ਦਏ ਸੁਣਾ, ਪੰਚਮ ਮਿਲ ਮਿਲ ਆਪਣਾ ਢੋਲਾ ਗਾਈਆ। ਸਾਚਾ ਜਾਮ ਦਏ ਪਿਆ, ਆਬਹਯਾਤ ਇਕ ਵਖਾਈਆ। ਜਗਤ ਵਿਕਾਰਾ ਕਰੇ ਫ਼ਨਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਆਪਣੀ ਖੇਲ ਰਚਾਈਆ। ਭਗਤ ਭਗਵੰਤ ਖੇਲ ਰਚ, ਰਚ ਰਚ ਵੇਖ ਵਖਾਇੰਦਾ। ਜੁਗ ਜੁਗ ਮਾਰਗ ਲਾਏ ਸੱਚ, ਸਾਚੀ ਗਾਥਾ ਆਪੇ ਗਾਇੰਦਾ। ਲੱਖ ਚੁਰਾਸੀ ਰਾਹ ਦੇਵੇ ਦੱਸ, ਬਣ ਪਾਂਧੀ ਪੰਧ ਮੁਕਾਇੰਦਾ। ਹਰਿਜਨ ਮੇਲਾ ਹੱਸ ਹੱਸ, ਹੰਸ ਮੁਖ ਦਇਆ ਕਮਾਇੰਦਾ। ਹਿਰਦੇ ਅੰਦਰ ਵਸ ਵਸ, ਆਪ ਆਪਣਾ ਭੇਵ ਚੁਕਾਇੰਦਾ। ਮੇਟੇ ਰੈਣ ਅੰਧੇਰੀ ਮਸ, ਅੰਧ ਅੰਧੇਰ ਗਵਾਇੰਦਾ। ਜਨ ਭਗਤਾਂ ਗਾਏ ਹਰਿ ਜੂ ਜਸ, ਸ਼ਾਸਤਰ ਸਿਮਰਤ ਵੇਦ ਪੁਰਾਨ ਨਾਲ ਮਿਲਾਇੰਦਾ। ਜਗ ਜੀਵਣ ਦਾਤਾ ਪੂਰੀ ਕਰੇ ਆਸ, ਨਿਰਾਸਾ ਰੂਪ ਨਾ ਕੋਇ ਵਖਾਇੰਦਾ। ਏਥੇ ਓਥੇ ਦੋ ਜਹਾਨ ਸ੍ਰੀ ਭਗਵਾਨ ਸਦ ਆਵੇ ਪਾਸ, ਵਿਛੜ ਕਦੇ ਨਾ ਜਾਇੰਦਾ। ਲੱਖ ਚੁਰਾਸੀ ਕਰੇ ਬੰਦ ਖ਼ਲਾਸ, ਆਵਣ ਜਾਵਣ ਪਤਤ ਪਾਵਣ ਬੰਦੀਖ਼ਾਨਾ ਤੋੜ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਆਪਣਾ ਵੇਸ ਵਟਾਇੰਦਾ। ਭਗਤ ਭਗਵੰਤ ਇਕੋ ਵੇਸ, ਵੇਸ ਅਨੇਕ ਵਟਾਈਆ। ਲੇਖਾ ਜਾਣੇ ਹਰਿ ਨਰੇਸ਼, ਨਰ ਨਰਾਇਣ ਬੇਪਰਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤਮ ਗੁਰਮੁਖ ਸੱਜਣ ਆਪੇ ਵੇਖ, ਸੰਤ ਸੁਹੇਲੇ ਲਏ ਉਠਾਈਆ। ਲੇਖਾ ਜਾਣੇ ਪੂਰਬ ਰੇਖ, ਲਹਿਣਾ ਲਹਿਣੇ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਦੇਵੇ ਮਾਣ ਵਡਿਆਈਆ। ਭਗਤ ਵਡਿਆਈ ਲੋਕਮਾਤ, ਹਰਿ ਜੂ ਹਰਿ ਹਰਿ ਆਪ ਦਿਵਾਇੰਦਾ। ਚਰਨ ਪ੍ਰੀਤੀ ਸਾਚੀ ਦਾਤ, ਨਿਤ ਨਵਿਤ ਝੋਲੀ ਪਾਇੰਦਾ। ਅੰਤਰ ਮੰਤਰ

ਬਿਨ ਰਸਨਾ ਜਿਹਵਾ ਸੁਣਾਏ ਗਾਥ, ਨਿਸ਼ਅੱਖਰ ਆਪ ਪੜ੍ਹਾਇੰਦਾ। ਸਰਗੁਣ ਦੇਵੇ ਸਗਲਾ ਸਾਥ, ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਲਹਿਣਾ ਦੇਣਾ ਤੋੜ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਪਾਰ ਕਰਾਇੰਦਾ। ਰਵ ਸਸ ਸੂਰਜ ਚੰਨ ਮੰਡਲ ਮੰਡਪ ਦਾਸੀ ਦਾਸ, ਬਣ ਬਣ ਸੇਵਕ ਸੇਵ ਕਮਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਸ਼ਾਬਾਸ਼, ਸ਼ਹਿਨਸ਼ਾਹ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਇਕੋ ਘਰ ਵਸਾਇੰਦਾ। ਇਕੋ ਘਰ ਕਰੇ ਵਸੇਰਾ, ਸਚਖੰਡ ਸਾਚੇ ਵੱਜੇ ਵਧਾਈਆ। ਹਰਿ ਜੂ ਵਸੇ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਮਿਲ ਮਿਲ ਕਰੇ ਚਾਓ ਘਨੇਰਾ, ਚਾਓ ਘਨੇਰਾ ਇਕ ਵਖਾਈਆ। ਜੂਠਾ ਝੂਠਾ ਭਰਮ ਭੌ ਢਾਹੇ ਡੇਰਾ, ਸਚ ਸੁਚ ਦਏ ਦ੍ਰਿੜਾਈਆ। ਚਾਰ ਕੁੰਟ ਨੌਂ ਖੰਡ ਪ੍ਰਿਥਮੀ ਦੋ ਜਹਾਨ ਸ੍ਰੀ ਭਗਵਾਨ ਸ਼ਬਦ ਅਗੰਮੀ ਪਾਏ ਘੇਰਾ, ਪੁਰੀਆਂ ਲੋਆਂ ਆਪਣਾ ਬੰਧਨ ਪਾਈਆ। ਕਲਜੁਗ ਅੰਤਮ ਪਰਗਟ ਹੋਇਆ ਨਿਰਗੁਣ ਨਿਰਵੈਰ ਸਿੰਘ ਸ਼ੇਰਾ, ਸ਼ੇਰ ਆਪਣਾ ਰੂਪ ਵਖਾਈਆ। ਭਗਤ ਭਗਵੰਤ ਆਦਿ ਅੰਤ ਜੁਗਾ ਜੁਗੰਤ ਇਕ ਦੂਜੇ ਨੂੰ ਕਹਿਣ ਮੈਂ ਤੇਰਾ ਤੂੰ ਮੇਰਾ, ਸੋਹੰ ਢੋਲਾ ਰਸਨਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਦਏ ਸਮਝਾਈਆ। ਭਗਤ ਭਗਵੰਤ ਇਕੋ ਢੋਲਾ, ਸੋਹੰ ਧਾਰ ਚਲਾਇੰਦਾ। ਹੰ ਬ੍ਰਹਮ ਆਪੇ ਬੋਲਾ, ਸੋ ਪੁਰਖ ਨਿਰੰਜਣ ਖੇਲ ਕਰਾਇੰਦਾ। ਸੋ ਪੁਰਖ ਨਿਰੰਜਣ ਬਣ ਬਣ ਤੋਲਾ, ਹੰ ਆਪਣਾ ਅੰਕ ਜਣਾਇੰਦਾ। ਏਕੰਕਾਰ ਬਣ ਵਿਚੋਲਾ, ਸਾਚਾ ਸਾਲਸ ਆਪ ਹੋ ਜਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਰੱਖਦਾ ਰਿਹਾ ਪਰਦਾ ਉਹਲਾ, ਗੁਰ ਅਵਤਾਰਾਂ ਸੇਵਾ ਲਾਇੰਦਾ। ਕਲਜੁਗ ਅੰਤਮ ਆਪਣਾ ਪੂਰਾ ਕਰੇ ਕੌਲਾ, ਵੇਦ ਵਿਆਸਾ ਸਚ ਖ਼ੁਲਾਸਾ ਜੋ ਲਿਖਾਇੰਦਾ। ਪਰਗਟ ਹੋਏ ਉਪਰ ਧਵਲਾ, ਧਰਨੀ ਧਰਤ ਧਵਲ ਸਮਝਾਇੰਦਾ। ਨਜ਼ਰੀ ਆਏ ਏਕਾ ਨੂਰ ਇਲਾਹੀ ਅਵਲਾ, ਆਲਮੀਨ ਹੱਕ ਹਕ਼ੀਕ਼ਤ ਖੋਜ ਖੁਜਾਇੰਦਾ। ਭੇਵ ਚੁਕਾਏ ਕਾਹਨਾ ਕ੍ਰਿਸ਼ਨਾ ਸਾਵਲ ਸਵਲਾ, ਮੁਕੰਦ ਮਨੋਹਰ ਲਖ਼ਮੀ ਨਰਾਇਣ ਮੁਕਟ ਬੈਣ ਨੇਤਰ ਨੈਣ ਨੈਣ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਆਪ ਜਗਾਇੰਦਾ। ਭਗਤ ਭਗਵੰਤ ਜਾਇਣ ਜਾਗ, ਜਾਗਰਤ ਜੋਤ ਇਕ ਜਗਾਈਆ। ਅੰਤਰ ਆਤਮ ਇਕ ਵੈਰਾਗ, ਬਣ ਵੈਰਾਗੀ ਰਿਹਾ ਉਪਜਾਈਆ। ਜਨਮ ਜਨਮ ਦਾ ਧੋਵੇ ਦਾਗ਼, ਦੁਰਮਤ ਮੈਲ ਦਏ ਧੁਵਾਈਆ। ਫੜ ਫੜ ਹੰਸ ਬਣਾਏ ਕਾਗ, ਸ੍ਰੀ ਭਗਵਾਨ ਵਡੀ ਵਡਿਆਈਆ। ਮੇਲ ਮਿਲਾਵਾ ਮੋਹਣ ਮਾਧਵ ਮਾਧ, ਮੋਹਣੀ ਆਪਣਾ ਰੂਪ ਵਖਾਈਆ। ਚਾਰ ਜੁਗ ਦੀ ਸੁਣੇ ਫ਼ਰਯਾਦ, ਅਭੁੱਲ ਭੁੱਲ ਕਦੇ ਨਾ ਜਾਈਆ। ਲੱਖ ਚੁਰਾਸੀ ਵਿਚੋਂ ਕਾਢ, ਆਪ ਆਪਣਾ ਭੇਵ ਸਮਝਾਈਆ। ਧੁਰ ਫ਼ਰਮਾਣਾ ਦੇਵੇ ਦਾਦ, ਨਾਮ ਅਮੋਲਕ ਵਸਤ ਝੋਲੀ ਪਾਈਆ। ਜਗਤ ਨੱਯਾ ਚਲਾਏ ਸਚ ਜਹਾਜ਼, ਖੇਵਟ ਖੇਟਾ ਰੂਪ ਅਨੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲਏ ਮਿਲਾਈਆ। ਭਗਤ ਮਿਲਾਵਾ ਸਚ ਘਰ, ਘਰ ਸਾਚਾ ਆਪ ਜਣਾਇੰਦਾ। ਜਨਮ ਜਨਮ ਦਾ ਚੁੱਕੇ ਡਰ, ਨਿਰਭੌ ਆਪਣਾ ਭੈ ਵਖਾਇੰਦਾ। ਆਤਮ ਪਰਮਾਤਮ ਲਏ ਵਰ, ਵਰ ਦਾਤਾ ਆਪ ਅਖਵਾਇੰਦਾ। ਲੇਖਾ ਚੁੱਕੇ ਨਾਰੀ ਨਰ, ਨਰ ਨਰਾਇਣ ਆਪਣੇ ਅੰਗ ਲਗਾਇੰਦਾ। ਆਤਮ ਅੰਦਰ ਸਾਚੇ ਮੰਦਰ ਉਚੇ ਟਿੱਲੇ ਵੇਖੇ ਚੜ੍ਹ, ਸਚ ਸਿੰਘਾਸਣ ਪੁਰਖ ਅਬਿਨਾਸ਼ਣ ਆਪਣਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਆਪੇ ਫੜ, ਸੁਰਤੀ ਸ਼ਬਦੀ ਬੰਨ੍ਹੇ ਲੜ,

ਨਾਤਾ ਬਿਧਾਤਾ ਜੋੜ ਜੁੜਾਇੰਦਾ। ਸ਼ਬਦੀ ਸੁਰਤੀ ਸਾਚਾ ਨਾਤਾ, ਨਿਤ ਨਵਿਤ ਜੁੜਾਈਆ। ਨਿਰਗੁਣ ਸਰਗੁਣ ਪਿਤਾ ਮਾਤਾ, ਲੋਕਮਾਤ ਵੇਖ ਵਖਾਈਆ। ਸਾਚੀ ਸਿਖਿਆ ਇਕੋ ਗਾਥਾ, ਏਕਾ ਅੱਖਰ ਕਰੇ ਪੜ੍ਹਾਈਆ। ਲਹਿਣਾ ਦੇਣਾ ਚੁਕਾਏ ਮਸਤਕ ਮਾਥਾ, ਪੂਰਬ ਵੇਖੇ ਬੇਪਰਵਾਹੀਆ। ਹੋਏ ਸਹਾਈ ਅਨਾਥ ਨਾਥਾ, ਗ਼ਰੀਬ ਨਿਮਾਣੇ ਗਲੇ ਲਗਾਈਆ। ਜਨਮ ਜਨਮ ਦਾ ਪੂਰਾ ਕਰੇ ਘਾਟਾ, ਮਿਹਰਵਾਨ ਮਿਹਰਵਾਨ ਮਿਹਰ ਆਪਣੀ ਨਜ਼ਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਏਕਾ ਦਰ ਬਹਾਈਆ। ਭਗਤ ਭਗਵਾਨ ਦਰ ਸਾਚੇ ਬਹਿਣਾ, ਨਰ ਹਰਿ ਆਪਣਾ ਖੇਲ ਕਰਾਇੰਦਾ। ਇਕ ਦੂਜੇ ਦਾ ਦਰਸ਼ਨ ਨੈਣਾ, ਨੈਣ ਨੈਣਾਂ ਨਾਲ ਮਿਲਾਇੰਦਾ। ਆਤਮ ਪਰਮਾਤਮ ਮੰਨੇ ਕਹਿਣਾ, ਬ੍ਰਹਮ ਪਾਰਬ੍ਰਹਮ ਸਮਝਾਇੰਦਾ। ਜਨਮ ਜਨਮ ਦਾ ਚੁੱਕੇ ਦੇਣਾ, ਦੇ ਦੇ ਆਪਣੀ ਖ਼ੁਸ਼ੀ ਵਖਾਇੰਦਾ। ਸਾਚੇ ਭਗਤ ਤਨ ਪਾਏ ਗਹਿਣਾ, ਬਸਤਰ ਆਪਣੇ ਨਾਮ ਰੰਗਾਇੰਦਾ। ਹਰਿ ਕਾ ਭਾਣਾ ਸਿਰ ਤੇ ਸਹਿਣਾ, ਸਾਚੀ ਸਿਖਿਆ ਸਿਖ ਜਣਾਇੰਦਾ। ਲੱਖ ਚੁਰਾਸੀ ਜੂਠਾ ਝੂਠਾ ਵਹਿਣ ਵਹਿਣਾ, ਕੂੜੀ ਕਿਰਿਆ ਨਾਲ ਰੁੜ੍ਹਾਇੰਦਾ। ਅੰਤਮ ਨਾਤਾ ਤੁਟੇ ਮਾਤ ਪਿਤ ਭਾਈ ਭੈਣਾ, ਸਾਕ ਸੱਜਣ ਸੈਣ ਨਾਰੀ ਕੰਤ ਸੰਗ ਨਾ ਕੋਇ ਜਾਇੰਦਾ। ਲਾੜੀ ਮੌਤ ਲੱਖ ਚੁਰਾਸੀ ਖਾਏ ਡੈਣਾ, ਰਾਏ ਧਰਮ ਆਪਣਾ ਖਾਤਾ ਆਪ ਵਖਾਇੰਦਾ। ਗੁਰਮੁਖ ਵਿਰਲੇ ਹਰਿ ਸਰਨਾਈ ਰਹਿਣਾ, ਸਰਨਗਤ ਜਿਸ ਜਨ ਆਪਣੀ ਆਪ ਦਿਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਇਕ ਮਕਾਨ, ਸਾਚਾ ਮੰਦਰ ਆਪ ਸੁਹਾਇੰਦਾ। ਭਗਤ ਭਗਵਾਨ ਇਕ ਮਕਾਨ, ਮੁਕਾਮੇ ਹੱਕ ਜਣਾਈਆ। ਭਗਤ ਭਗਵਾਨ ਇਕ ਨਿਸ਼ਾਨ, ਸਚਖੰਡ ਨਿਸ਼ਾਨਾ ਦਏ ਵਖਾਈਆ। ਭਗਤ ਭਗਵੰਤ ਇਕ ਗਿਆਨ, ਸੋਹੰ ਅੱਖਰ ਕਰਨ ਪੜ੍ਹਾਈਆ। ਭਗਤ ਭਗਵਾਨ ਇਕ ਦਾਨ, ਪ੍ਰੇਮ ਵਸਤ ਝੋਲੀ ਪਾਈਆ। ਭਗਤ ਭਗਵਾਨ ਇਕ ਅਸ਼ਨਾਨ, ਮਿਲ ਮਿਲ ਆਪਣੀ ਮੈਲ ਗਵਾਈਆ। ਭਗਤ ਭਗਵਾਨ ਇਕ ਧਿਆਨ, ਧਿਆਨ ਧਿਆਨ ਵਿਚ ਰਖਾਈਆ। ਭਗਤ ਭਗਵਾਨ ਇਕ ਪਹਿਚਾਨ, ਦੂਜੀ ਓਟ ਨਾ ਕੋਇ ਵਖਾਈਆ। ਭਗਤ ਭਗਵਾਨ ਕਾਇਆ ਚੋਲੇ ਅੰਦਰ ਵਸਣ ਇਕ ਮਿਆਨ, ਦੂਜਾ ਮਿਆਨ ਨਾ ਕੋਇ ਬਣਾਈਆ। ਭਗਤ ਭਗਵਾਨ ਇਕ ਦੂਜੇ ਦਾ ਗਾਇਣ ਗਾਨ, ਗਾ ਗਾ ਆਪਣੀ ਖ਼ੁਸ਼ੀ ਮਨਾਈਆ। ਭਗਤ ਭਗਵਾਨ ਨਾਤਾ ਤੋੜਨ ਸਗਲ ਜਹਾਨ, ਸਾਚਾ ਨਾਤਾ ਇਕ ਰਖਾਈਆ। ਭਗਤ ਭਗਵਾਨ ਖੇਲਣ ਖੇਲ ਮਹਾਨ, ਗੋਪੀ ਕਾਹਨ ਰੂਪ ਵਟਾਈਆ। ਭਗਤ ਭਗਵਾਨ ਨੌਜਵਾਨ, ਬਿਰਧ ਬਾਲ ਨਾ ਕੋਇ ਵਖਾਈਆ। ਭਗਤ ਭਗਵਾਨ ਇਕ ਦੂਜੇ ਨੂੰ ਕਰਨ ਪਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਹਿਜ ਸੁਭਾਈਆ। ਭਗਤ ਭਗਵਾਨ ਇਕ ਕਹਾਣੀ, ਕਹਿ ਕਹਿ ਆਪਣਾ ਗੀਤ ਬਣਾਇੰਦਾ। ਭਗਤ ਭਗਵਾਨ ਇਕੋ ਬਾਣੀ, ਬਾਣ ਨਿਰਾਲਾ ਤੀਰ ਚਲਾਇੰਦਾ। ਭਗਤ ਭਗਵਾਨ ਏਕਾ ਮੰਦਰ ਵਸੇ ਸਚ ਮਕਾਨੀ, ਮੁਕਾਮ ਕਿਸੇ ਨਾ ਹੋਰ ਵਖਾਇੰਦਾ। ਭਗਤ ਭਗਵਾਨ ਇਕ ਦੂਜੇ ਤੋਂ ਹੋਣ ਕੁਰਬਾਨੀ, ਸੀਸ ਧੜ ਵੰਡ ਨਾ ਕੋਇ ਵੰਡਾਇੰਦਾ। ਭਗਤ ਭਗਵਾਨ ਖੇਲੇ ਖੇਲ ਰਾਜਾ ਰਾਣੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪਣੇ ਰੰਗ ਰੰਗਾਇੰਦਾ। ਭਗਤ ਭਗਵਾਨ ਇਕ ਮਹੱਲ, ਮਹਿਫ਼ਲ ਆਪਣੀ ਰਹੇ ਲਗਾਈਆ। ਭਗਤ ਭਗਵਾਨ ਉਚ ਅਟੱਲ, ਅਟੱਲ ਮੰਦਰ ਬੈਠੇ ਆਸਣ ਲਾਈਆ। ਭਗਤ ਭਗਵਾਨ ਇਕ ਦੂਜੇ ਨਾਲ ਗਏ ਰਲ, ਜੋਤੀ ਜੋਤ ਜੋਤ ਮਿਲਾਈਆ। ਭਗਤ ਭਗਵਾਨ

ਵਿਛੜ ਨਾ ਜਾਇਣ ਘੜੀ ਪੱਲ, ਚੌਕੜੀ ਜੁਗ ਆਪਣਾ ਖੇਲ ਵਖਾਈਆ। ਭਗਤ ਭਗਵਾਨ ਏਕਾ ਦੀਪਕ ਜਾਇਣ ਬਲ, ਤੇਲ ਬਾਤੀ ਨਾ ਕੋਇ ਪਾਈਆ। ਭਗਤ ਭਗਵਾਨ ਇਕ ਦੂਜੇ ਦਾ ਮੇਟਣ ਸਲ, ਆਪ ਆਪਣਾ ਦੇਣ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੂਜੇ ਨੂੰ ਸਚ ਸੰਦੇਸ਼ਾ ਘੱਲ ਘੱਲ, ਲੋਕਮਾਤ ਸਚਖੰਡ ਸਚਖੰਡ ਲੋਕਮਾਤ ਪਰਗਟਾਈਆ। ਲੋਕਮਾਤ ਸਚਖੰਡ ਦੁਆਰਾ, ਸ੍ਰੀ ਭਗਵਾਨ ਆਪ ਪਰਗਟਾਇੰਦਾ। ਭਗਤਾਂ ਪਾਵਣ ਆਏ ਸਾਰਾ, ਨਿਤ ਨਿਤ ਵੇਸ ਵਟਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਧਰੂ ਪ੍ਰਹਿਲਾਦ ਦੇਂਦਾ ਰਿਹਾ ਸਹਾਰਾ, ਸਿਰ ਆਪਣਾ ਹੱਥ ਰਖਾਇੰਦਾ। ਜੁਗ ਚੌਕੜੀ ਦੇ ਦੇ ਲਾਰਾ, ਗੁਰ ਅਵਤਾਰ ਵੇਖ ਵਖਾਇੰਦਾ। ਪੀਰ ਪੈਗ਼ੰਬਰ ਦੇ ਸਹਾਰਾ, ਲੋਕਮਾਤ ਨੱਯਾ ਆਪ ਚੜ੍ਹਾਇੰਦਾ। ਚੌਦਾਂ ਤਬਕ ਤਬਕ ਅਖਾੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਜਣਾਇੰਦਾ। ਸਾਚਾ ਖੇਲ ਸ੍ਰੀ ਭਗਵੰਤ, ਜੁਗ ਚੌਕੜੀ ਆਪ ਕਰਾਈਆ। ਅੰਤਮ ਕਰੇ ਸਰਬ ਦਾ ਅੰਤ, ਲੋਕਮਾਤ ਰਹਿਣ ਕੋਇ ਨਾ ਪਾਈਆ। ਗਾ ਗਾ ਗਏ ਸਰਬ ਬੇਅੰਤ, ਬੇਅੰਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣੇ ਹੱਥ ਰੱਖੇ ਵਡਿਆਈਆ। ਹੱਥ ਵਡਿਆਈ ਵੱਡਾ ਵਡ, ਸ੍ਰੀ ਭਗਵਾਨ ਆਪ ਰਖਾਇੰਦਾ। ਨਿਰਗੁਣ ਸਰਗੁਣ ਖੇਲ ਕਰੇ ਅੱਡ ਅੱਡ, ਅੰਤਮ ਇਕੋ ਰੰਗ ਵਖਾਇੰਦਾ। ਲੱਖ ਚੁਰਾਸੀ ਆਪਣੇ ਵਿਚੋਂ ਕੱਢ, ਅੰਤਮ ਆਪਣੇ ਖਾਤੇ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਵੰਡ ਵੰਡ ਗਏ ਹੱਦ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵਰਨ ਬਰਨ ਗੰਢ ਪੁਵਾਇੰਦਾ। ਕਲਜੁਗ ਅੰਤਮ ਪਰਗਟ ਹੋ ਪੁਰਖ ਸਮਰਥ, ਸਮਰਥ ਆਪਣਾ ਖੇਲ ਵਖਾਇੰਦਾ। ਸ਼ਬਦ ਜਣਾਏ ਮਹਿਮਾ ਅਕੱਥ, ਬੋਧ ਅਗਾਧ ਨਾਮ ਦ੍ਰਿੜਾਇੰਦਾ। ਵੇਖਣਹਾਰਾ ਕਾਇਆ ਮੰਦਰ ਸਾਢੇ ਤਿੰਨ ਹੱਥ, ਨੌਂ ਖੰਡ ਪ੍ਰਿਥਮੀ ਘਰ ਘਰ ਫੇਰਾ ਪਾਇੰਦਾ। ਆਤਮ ਗਾਏ ਨਾ ਸਾਚਾ ਜਸ, ਪਰਮਾਤਮ ਨਜ਼ਰ ਕਿਸੇ ਨਾ ਆਇੰਦਾ। ਸ਼ਰਅ ਸ਼ਰੀਅਤ ਰਹੀ ਨੱਚ, ਦੀਨ ਮਜ਼੍ਹਬ ਡੌਰੂ ਵਜਾਇੰਦਾ। ਕੂਕ ਕੁਰਲਾਏ ਕਾਇਆ ਮਾਟੀ ਭਾਂਡਾ ਕੱਚ, ਜਿਸ ਘੜਿਆ ਤਿਸ ਦਾ ਅੰਤ ਕੋਇ ਨਾ ਪਾਇੰਦਾ। ਤ੍ਰੈਗੁਣ ਅੰਦਰ ਰਹੇ ਮੱਚ, ਪੰਜ ਤਤ ਅਗਨੀ ਲਾਇੰਦਾ। ਹਰਿ ਕਾ ਮੰਦਰ ਦਿਸੇ ਨਾ ਸੱਚ, ਚਾਰ ਖਾਣੀ ਚਾਰ ਬਾਣੀ ਜੇਰਜ ਅੰਡਜ ਉਤਭੁਜ ਸੇਤਜ ਨੇਤਰ ਨੈਣਾਂ ਨੀਰ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਦਇਆ ਕਮਾਇੰਦਾ। ਦਇਆਨਿਧ ਠਾਕਰ ਸਵਾਮੀ, ਆਪਣੀ ਦਇਆ ਕਮਾਈਆ। ਸਰਬ ਜੀਆਂ ਘਟ ਅੰਤਰਜਾਮੀ, ਘਰ ਘਰ ਵੇਖ ਵਖਾਈਆ। ਪੁਰਖ ਅਕਾਲ ਅਗੰਮੀ ਬਾਣੀ, ਏਕਾ ਅੱਖਰ ਕਰੇ ਪੜ੍ਹਾਈਆ। ਸਤਿਜੁਗ ਦੀ ਸਾਚੀ ਰਾਣੀ, ਸਾਚਾ ਮਾਰਗ ਦਏ ਵਖਾਈਆ। ਇਕ ਵਖਾਏ ਪਦ ਨਿਰਬਾਣੀ, ਨਿਰਾਕਾਰ ਬੇਪਰਵਾਹੀਆ। ਭਗਤ ਭਗਵੰਤ ਦਏ ਨਿਸ਼ਾਨੀ, ਜਗਤ ਨਿਸ਼ਾਨਾ ਦਏ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਵਡ ਦੇਵੀ ਦੇਵਾ, ਦੇਵਤ ਸੁਰ ਆਪਣੇ ਰੰਗ ਰੰਗਾਇੰਦਾ। ਆਦਿ ਜੁਗਾਦੀ ਇਕੋ ਮੇਵਾ, ਅੰਮ੍ਰਿਤ ਰਸ ਮੁਖ ਚੁਵਾਇੰਦਾ। ਕਰੇ ਖੇਲ ਅਲੱਖ ਅਭੇਵਾ, ਅਗੰਮ ਅਥਾਹ ਬੇਪਰਵਾਹ ਆਪਣੀ ਧਾਰ ਚਲਾਇੰਦਾ। ਜਨ ਭਗਤਾਂ ਲੇਖੇ ਲਾਏ ਰਸਨਾ ਜੇਹਵਾ, ਗੁਣ ਆਪਣਾ ਇਕ ਸਮਝਾਇੰਦਾ। ਕੌਸਤਕ ਮਣੀਆ ਮਸਤਕ ਲਾਏ ਥੇਵਾ, ਜੋਤੀ ਨੂਰ ਡਗਮਗਾਇੰਦਾ। ਸਦਾ ਸੁਹੇਲਾ ਇਕ ਇਕੇਲਾ, ਅਕਲ ਕਲ ਆਪਣੀ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹਿੰਦਾ। ਸਿਫ਼ਤੀ ਸਿਫ਼ਤ ਸਲਾਹੇ ਜਗਤ, ਸਿਫ਼ਤ ਵਿਚ ਕਦੇ ਨਾ ਆਈਆ। ਦੇਵੇ ਵਡਿਆਈ ਹਰਿ ਜੂ ਭਗਤ, ਭਗਵਾਨ ਆਪਣੀ ਗੋਦ ਬਹਾਈਆ। ਲੇਖੇ ਲਾਏ ਬੂੰਦ ਰਕਤ, ਮਾਤ ਗਰਭ ਹੋਏ ਸਹਾਈਆ। ਅੰਤਮ ਮੇਲਾ ਜੋਤੀ ਜੋਤ ਨਾਰ ਕੰਤ, ਕੰਤ ਕੰਤੂਹਲ ਖ਼ੁਸ਼ੀ ਮਨਾਈਆ। ਚੋਲੀ ਚਾੜ੍ਹੇ ਰੰਗ ਬਸੰਤ, ਬਸਨ ਬਨਵਾਰੀ ਆਪ ਰੰਗਾਈਆ। ਏਕਾ ਅੱਖਰ ਮਣੀਆ ਮੰਤ, ਮਮਤਾ ਮੋਹ ਦਏ ਮਿਟਾਈਆ। ਸੋਹੰ ਢੋਲਾ ਸਾਚਾ ਛੰਤ, ਛੱਤੀ ਰਾਗ ਰਹੇ ਜਸ ਗਾਈਆ। ਆਦਿ ਜੁਗਾਦਿ ਸ਼ਬਦ ਗੁਰ ਗੁਰ ਬਣਾਈ ਬਣਤ, ਵਿਸ਼ਨ ਬ੍ਰਹਮਾ ਸ਼ਿਵ ਰੂਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰੰਤਰ ਬ੍ਰਹਮ ਦੇਵੇ ਦਾਨ, ਪਾਰਬ੍ਰਹਮ ਹੋਏ ਹੈਰਾਨ, ਭਗਤਾਂ ਮਿਲਿਆ ਸ੍ਰੀ ਭਗਵਾਨ, ਭਗਵਨ ਮੇਲਾ ਵਿਚ ਜਹਾਨ, ਜੀਵਣ ਜੁਗਤ ਜਨ ਆਪਣੇ ਹੱਥ ਰਖਾਈਆ।

੧੮ ਜੇਠ ੨੦੧੯ ਬਿਕਰਮੀ ਰਸਾਲ ਸਿੰਘ, ਸਾਹਿਬ ਸਿੰਘ ਦੇ ਗ੍ਰਹਿ ਮਨਾਵਰ ਜੰਮੂ

ਆਦਿ ਜੁਗਾਦੀ ਸਾਚੀ ਕਾਰ, ਧੁਰ ਕਰਤਾ ਆਪ ਕਰਾਇੰਦਾ। ਸੋ ਪੁਰਖ ਨਿਰੰਜਣ ਖੇਲ ਅਪਾਰ, ਹਰਿ ਪੁਰਖ ਨਿਰੰਜਣ ਬਣਤ ਬਣਾਇੰਦਾ। ਏਕੰਕਾਰਾ ਵਡ ਬਲਕਾਰ, ਆਦਿ ਨਿਰੰਜਣ ਨੂਰ ਧਰਾਇੰਦਾ। ਅਬਿਨਾਸ਼ੀ ਕਰਤਾ ਪਾਵੇ ਸਾਰ, ਸ੍ਰੀ ਭਗਵਾਨ ਦਇਆ ਕਮਾਇੰਦਾ। ਪਾਰਬ੍ਰਹਮ ਕਰੇ ਪਿਆਰ, ਬ੍ਰਹਮ ਆਪਣੇ ਅੰਗ ਲਗਾਇੰਦਾ। ਸਚਖੰਡ ਦੁਆਰਾ ਖੋਲ੍ਹ ਕਿਵਾੜ, ਥਿਰ ਘਰ ਆਪਣਾ ਰਾਗ ਅਲਾਇੰਦਾ। ਸ਼ਾਹੋ ਭੂਪੀ ਬਣ ਸਿਕਦਾਰ, ਸਾਚੇ ਤਖ਼ਤ ਸੋਭਾ ਪਾਇੰਦਾ। ਹੁਕਮੀ ਹੁਕਮ ਹੁਕਮਰਾਨ, ਧੁਰ ਫ਼ਰਮਾਣਾ ਆਪ ਜਣਾਇੰਦਾ। ਨੂਰ ਇਲਾਹੀ ਨੌਜਵਾਨ, ਜਲਵਾ ਨੂਰ ਆਪ ਧਰਾਇੰਦਾ। ਮੁਕਾਮੇ ਹੱਕ ਹੋ ਪਰਧਾਨ, ਹੱਕ ਹਕ਼ੀਕ਼ਤ ਵੇਖ ਵਖਾਇੰਦਾ। ਲਾਸ਼ਰੀਕ ਇਕ ਮਿਹਰਵਾਨ, ਮੇਹਬਾਨ ਆਪਣਾ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਸਾਚੀ ਖੇਲ ਆਪ ਕਰਾਇੰਦਾ। ਸਾਚੀ ਖੇਲ ਪੁਰਖ ਅਬਿਨਾਸ਼, ਹਰਿ ਜੂ ਹਰਿ ਹਰਿ ਆਪ ਕਰਾਈਆ। ਆਪਣੇ ਅੰਦਰ ਰਿਹਾ ਵਿਸਮਾਦ, ਸਚਖੰਡ ਸਾਚੇ ਰਿਹਾ ਸਮਾਈਆ। ਥਿਰ ਘਰ ਬੋਲੇ ਇਕ ਅਨਾਦ, ਅਨਰਾਗੀ ਆਪਣਾ ਰਾਗ ਅਲਾਈਆ। ਵੇਸ ਵਟਾਏ ਬੋਧ ਅਗਾਧ, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਘਰ ਵਸੇ ਸੱਚਾ ਮਾਹੀਆ। ਸੱਚਾ ਮਾਹੀ ਪਰਵਰਦਿਗਾਰ, ਨੂਰ ਨੁਰਾਨਾ ਡਗਮਗਾਇੰਦਾ। ਕਰੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਆਇੰਦਾ। ਜੋਤੀ ਜਾਤਾ ਬੇਐਬ ਪਰਵਰਦਿਗਾਰ, ਇਕ ਇਕੱਲਾ ਵੇਸ ਵਟਾਇੰਦਾ। ਸਚ ਮਹੱਲਾ ਕਰ ਤਿਆਰ, ਦਰ ਘਰ ਸਾਚਾ ਆਪ ਸੁਹਾਇੰਦਾ। ਆਪਣੀ ਇਛਿਆ ਭਰ ਭੰਡਾਰ, ਸਚ ਭੰਡਾਰਾ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਵੈਰ ਪੁਰਖ ਅਕਾਲ ਅਜੂਨੀ ਰਹਿਤ ਆਪਣੀ ਕਲ ਆਪ ਧਰਾਇੰਦਾ । ਆਪਣੀ ਕਲ ਆਪੇ ਰੱਖ, ਹਰਿ ਜੂ ਹਰਿ ਹਰਿ ਖੇਲ ਕਰਾਇੰਦਾ। ਸਚਖੰਡ ਦੁਆਰੇ ਹੋ ਪਰਤੱਖ, ਰੂਪ ਅਨੂਪ ਆਪ ਪਰਗਟਾਇੰਦਾ। ਅਸੁਤੇ ਪਰਕਾਸ਼ ਹੋਏ ਪਰਕਾਸ਼,

ਪਰਕਾਸ਼ਵਾਨ ਨਜ਼ਰ ਕਿਸੇ ਨਾ ਆਇੰਦਾ। ਖੇਲਣਹਾਰਾ ਖੇਲ ਤਮਾਸ਼, ਖ਼ਾਲਕ ਖ਼ਲਕ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਨਿਰਗੁਣ ਨਿਰਾਕਾਰ ਅਨਭਵ ਆਪਣੀ ਧਾਰ ਚਲਾਇੰਦਾ। ਅਨਭਵ ਧਾਰ ਸ੍ਰੀ ਭਗਵਾਨ, ਸੋ ਪੁਰਖ ਨਿਰੰਜਣ ਆਪ ਚਲਾਈਆ। ਸਚਖੰਡ ਦੁਆਰੇ ਹੋ ਪਰਧਾਨ, ਸਤਿ ਪਰਧਾਨਗੀ ਆਪ ਕਮਾਈਆ। ਸਤਿ ਸਤਿਵਾਦੀ ਇਕ ਨਿਸ਼ਾਨ, ਨਿਰਗੁਣ ਨਿਰਗੁਣ ਲਏ ਉਠਾਈਆ। ਦਾਤਾ ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਪਰਗਟਾਈਆ। ਖੇਲੇ ਖੇਲ ਹਰਿ ਮਹਾਨ, ਸਾਚੀ ਗਣਤ ਗਣੀ ਨਾ ਜਾਈਆ। ਨਾਰੀ ਰੂਪ ਵਾਲੀ ਦੋ ਜਹਾਨ, ਕੰਤ ਸੁਹਾਗ ਆਪ ਅਖਵਾਈਆ। ਸੁਤ ਦੁਲਾਰਾ ਕਰ ਪਰਧਾਨ, ਸ਼ਬਦੀ ਸ਼ਬਦ ਲਏ ਪਰਗਟਾਈਆ। ਧੁਰਦਰਗਾਹੀ ਇਕ ਫ਼ਰਮਾਣ, ਸਚ ਸੰਦੇਸ਼ਾ ਦਏ ਸੁਣਾਈਆ। ਜੋਤੀ ਜੋਤ ਜੋਤ ਦੇਵੇ ਦਾਨ, ਦਾਤਾ ਦਾਨੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਅਪਰੰਪਰ ਆਪਣਾ ਖੇਲ ਕਰਾਈਆ। ਅਪਰੰਪਰ ਖੇਲ ਪੁਰਖ ਸਮਰਥ, ਆਦਿ ਆਦਿ ਆਪ ਕਰਾਇੰਦਾ। ਸਚਖੰਡ ਦੁਆਰੇ ਚਲਾਏ ਆਪਣਾ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਥਿਰ ਘਰ ਬਹਿ ਬਹਿ ਗਾਏ ਜਸ, ਨਾਉਂ ਨਿਰੰਕਾਰਾ ਆਪ ਪਰਗਟਾਇੰਦਾ। ਆਪਣੇ ਮੰਦਰ ਆਪੇ ਵਸ, ਸਾਚਾ ਬੰਕ ਆਪ ਸੁਹਾਇੰਦਾ। ਆਪੇ ਜਾਣੇ ਆਪਣਾ ਰਸ, ਰਸ ਰਸੀਆ ਭੇਵ ਨਾ ਕੋਇ ਖੁਲ੍ਹਾਇੰਦਾ। ਨਿਰਗੁਣ ਅੰਦਰ ਨਿਰਗੁਣ ਵਸ, ਨਿਰਗੁਣ ਆਪਣਾ ਬੰਧਨ ਪਾਇੰਦਾ। ਨਿਰਗੁਣ ਮਾਰਗ ਨਿਰਗੁਣ ਦੱਸ, ਨਿਰਗੁਣ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪ ਪਰਗਟਾਇੰਦਾ। ਆਪਣੀ ਇਛਿਆ ਵਿਸ਼ਵ ਧਾਰ, ਹਰਿ ਹਰਿ ਆਪ ਪ੍ਰਗਟਾਈਆ। ਏਕਾ ਵਿਸ਼ਨੂੰ ਕਰ ਤਿਆਰ, ਦੇਵੇ ਵਡ ਵਡਿਆਈਆ। ਸਾਚਾ ਅੰਮ੍ਰਿਤ ਠੰਡਾ ਠਾਰ, ਕਵਲ ਕਵਲਾ ਦਏ ਵਖਾਈਆ। ਕਰ ਕਿਰਪਾ ਆਪ ਨਿਰੰਕਾਰ, ਆਪਣਾ ਰੰਗ ਰੰਗਾਈਆ। ਨਿਰਗੁਣ ਜੋਤ ਕਰ ਉਜਿਆਰ, ਨੂਰੋ ਨੂਰ ਡਗਮਗਾਈਆ। ਏਕਾ ਬ੍ਰਹਮ ਬ੍ਰਹਮ ਪਸਾਰ, ਪਾਰਬ੍ਰਹਮ ਪ੍ਰਭ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਈਆ। ਆਪਣਾ ਮਾਰਗ ਸੁੰਨ ਅਗੰਮ, ਹਰਿ ਜੂ ਹਰਿ ਹਰਿ ਆਪ ਲਗਾਇੰਦਾ। ਆਦਿ ਜੁਗਾਦੀ ਕਰੇ ਕੰਮ, ਭੇਵ ਕੋਈ ਨਾ ਪਾਇੰਦਾ। ਆਪਣੀ ਕੁੱਖੋਂ ਆਪੇ ਜੰਮ, ਮਾਤ ਪਿਤ ਆਪਣਾ ਨਾਉਂ ਧਰਾਇੰਦਾ। ਆਪੇ ਬੇੜਾ ਰਿਹਾ ਬੰਨ੍ਹ, ਬਣ ਮਲਾਹ ਆਪ ਉਠਾਇੰਦਾ। ਆਪੇ ਕਹੇ ਧੰਨ ਧੰਨ, ਧੰਨ ਧੰਨ ਆਪ ਅਖਵਾਇੰਦਾ। ਆਪੇ ਜਨਣੀ ਆਪੇ ਜਨ, ਦਾਈ ਦਾਇਆ ਬਣ ਬਣ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਿਸ਼ਨੂੰ ਅੰਦਰ ਆਪੇ ਵੜ, ਬ੍ਰਹਮ ਪਾਰਬ੍ਰਹਮ ਆਪਣਾ ਰੰਗ ਵਖਾਇੰਦਾ। ਬ੍ਰਹਮ ਵੇਤਾ ਹੋ ਪਰਧਾਨ, ਕਰੇ ਖੇਲ ਸ੍ਰੀ ਭਗਵਾਨ, ਏਕ ਓਅੰਕਾਰਾ ਵਡ ਵਡਿਆਈਆ। ਏਕਾ ਨੂਰ ਏਕਾ ਚੰਨ, ਨੂਰ ਨੁਰਾਨਾ ਡਗਮਗਾਈਆ। ਕਰੇ ਵਸੇਰਾ ਬਿਨ ਛੱਪਰੀ ਛੰਨ, ਮੰਡਲ ਮੰਡਪ ਨਾ ਕੋਇ ਸੁਹਾਈਆ। ਏਕਾ ਰਾਗ ਸੁਣਾਏ ਕੰਨ, ਬੋਧ ਅਗਾਧੀ ਨਾਦ ਵਜਾਈਆ। ਏਕਾ ਪੁਰਖ ਜਾਏ ਮੰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ੰਕਰ ਮੇਲਾ ਸਹਿਜ ਸੁਭਾਈਆ। ਸ਼ੰਕਰ ਮੇਲਾ ਏਕਾ ਘਰ, ਘਰ ਸੁਹੰਜਣਾ ਆਪ ਜਣਾਇੰਦਾ। ਪੁਰਖ ਅਬਿਨਾਸ਼ੀ ਦੇਵੇ ਵਰ, ਵਿਸ਼ਨ ਬ੍ਰਹਮਾ ਬੰਧਨ ਪਾਇੰਦਾ। ਤਿੰਨਾਂ ਨਾਤਾ ਸਾਚੇ ਹਰਿ, ਹਰਿ ਜੂ ਆਪਣੇ ਰੰਗ ਰੰਗਾਇੰਦਾ। ਨਿਰਭੌ ਚੁਕਾਏ ਭੈ ਡਰ,

ਭਿਆਨਕ ਰੂਪ ਨਾ ਕੋਇ ਵਖਾਇੰਦਾ। ਦਰਸ ਦਖਾਏ ਅੱਗੇ ਖੜ੍ਹ, ਸਵੱਛ ਸਰੂਪੀ ਰੂਪ ਵਟਾਇੰਦਾ। ਭੇਵ ਚੁਕਾਏ ਨਾਰੀ ਨਰ, ਨਰ ਨਰਾਇਣ ਨੇਤਰ ਨੈਣ ਇਕ ਖੁਲ੍ਹਾਇੰਦਾ। ਨਿਸ਼ਅੱਖਰ ਆਖਰ ਇਕੋ ਪੜ੍ਹ, ਆਪਣਾ ਨਾਉਂ ਆਪ ਸਮਝਾਇੰਦਾ। ਸਤਿ ਸਰੂਪੀ ਅੰਦਰ ਵੜ, ਸਾਚੇ ਮੰਦਰ ਡੇਰਾ ਲਾਇੰਦਾ। ਸਚ ਸਿੰਘਾਸਣ ਆਪੇ ਚੜ੍ਹ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪ ਲਾਇੰਦਾ। ਆਪਣਾ ਮਾਰਗ ਹਰਿ ਜੂ ਲਾ, ਤ੍ਰੈ ਤ੍ਰੈ ਬੰਧਨ ਪਾਈਆ। ਤ੍ਰੈਗੁਣ ਮਾਇਆ ਲਏ ਪਰਗਟਾ, ਆਪਣਾ ਰੰਗ ਵਖਾਈਆ। ਪੰਚਮ ਨਾਤਾ ਸਹਿਜ ਸੁਭਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਖੇਲ ਕਰਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾ ਲਏ ਲਗਾ, ਗੁਣ ਅਵਗੁਣ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਣ ਰਹਿਬਰ ਭੇਵ ਚੁਕਾਈਆ। ਬਣ ਰਹਿਬਰ ਆਪ ਖ਼ੁਦਾ, ਭੇਵ ਅਭੇਦ ਆਪ ਜਣਾਇੰਦਾ। ਨਿਰਗੁਣ ਨਿਰਗੁਣ ਕਰ ਜੁਦਾ, ਸਰਗੁਣ ਆਪਣੀ ਵੰਡ ਵੰਡਾਇੰਦਾ। ਬਿਸਮਿਲ ਰੂਪ ਹੋ ਫ਼ਿਦਾ, ਫਿਤਰਤ ਆਪਣੀ ਆਪ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੀਪਕ ਦਏ ਜਗਾ, ਬਿਨ ਬਾਤੀ ਤੇਲ ਡਗਮਗਾਇੰਦਾ। ਸਾਚਾ ਦੀਆ ਹੋਏ ਉਜਿਆਰ, ਸੋ ਪੁਰਖ ਨਿਰੰਜਣ ਆਪ ਕਰਾਈਆ। ਹਰਿ ਪੁਰਖ ਨਿਰੰਜਣ ਵੇਖੇ ਵਿਗਸੇ ਵੇਖਣਹਾਰ, ਸਚਖੰਡ ਸਾਚਾ ਬੰਕ ਸੁਹਾਈਆ। ਏਕਓਅੰਕਾਰਾ ਕਰ ਪਸਾਰ, ਅਕਲ ਕਲ ਆਪਣਾ ਰੂਪ ਵਟਾਈਆ। ਆਦਿ ਨਿਰੰਜਣ ਵਸਣਹਾਰਾ ਠਾਂਡੇ ਦਰਬਾਰ, ਸੀਤਲ ਧਾਰਾ ਇਕ ਜਣਾਈਆ। ਅਬਿਨਾਸ਼ੀ ਕਰਤਾ ਖ਼ਬਰਦਾਰ, ਬੇਖ਼ਬਰ ਲਏ ਉਠਾਈਆ। ਸ੍ਰੀ ਭਗਵਾਨ ਨੌਜਵਾਨ ਇਕ ਝੁਲਾਏ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਵਖਾਈਆ। ਪਾਰਬ੍ਰਹਮ ਪ੍ਰਭ ਦੇਵੇ ਗਿਆਨ, ਵਿਸ਼ਨ ਬ੍ਰਹਮਾ ਸ਼ਿਵ ਕਰੇ ਪੜ੍ਹਾਈਆ। ਤ੍ਰੈ ਪੰਜ ਮੇਲਾ ਖੇਲ ਮਹਾਨ, ਖ਼ਾਲਕ ਖ਼ਲਕ ਦਏ ਸਮਝਾਈਆ। ਨਾਰੀ ਕੰਤ ਰੂਪ ਮਹਾਨ, ਜੋਤੀ ਜਾਤਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਆਦਿ ਪੁਰਖ ਏਕਾ ਵਾਰ ਮੰਗਾਈਆ। ਏਕਾ ਵਾਰ ਸਚ ਸੰਦੇਸ਼ਾ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਬੰਨ੍ਹੇ ਨਰ ਨਰੇਸ਼ਾ, ਨਰ ਨਰਾਇਣ ਹਰਿ ਹਰਿ ਖੇਲ ਕਰਾਇੰਦਾ। ਤਿੰਨਾਂ ਦੱਸੇ ਸਾਚਾ ਪੇਸ਼ਾ, ਪੇਸ਼ਵਾ ਆਪਣਾ ਰੂਪ ਵਖਾਇੰਦਾ। ਵਸਣਹਾਰਾ ਸਾਚੇ ਦੇਸਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਰਚਨ ਰਚਾਇੰਦਾ। ਸੂਰਜ ਚੰਦ ਕਿਰਨ ਕਿਰਨ ਕਰੇ ਪ੍ਰਵੇਸ਼ਾ, ਜੋਤੀ ਨੂਰ ਨੂਰ ਧਰਾਇੰਦਾ। ਆਪਣੇ ਹੱਥ ਰੱਖੇ ਲੇਖਾ, ਦੂਸਰ ਸੰਗ ਨਾ ਕੋਇ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਇੰਦਾ। ਆਪਣਾ ਪਰਦਾ ਆਪੇ ਚੁੱਕ, ਹਰਿ ਹਰਿ ਖੇਲ ਕਰਾਈਆ। ਨਿਰਗੁਣ ਅੰਦਰ ਨਿਰਗੁਣ ਉਠ, ਸਰਗੁਣ ਬੰਧਨ ਪਾਈਆ। ਦਿਆਲ ਠਾਕਰ ਸੁਆਮੀ ਆਪੇ ਤੁਠ, ਸਾਚਾ ਘਾੜਨ ਲਏ ਘੜਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਚੇਤਨ ਆਪਣੀ ਜੜ੍ਹ ਲਗਾਈਆ। ਵਿਸ਼ਨ ਬ੍ਰਹਮਾ ਸ਼ਿਵ ਸੁਹਾਏ ਰੁੱਤ, ਰੁੱਤ ਰੁਤੜੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਲਗਾਈਆ। ਸਾਚੀ ਸੇਵਾ ਏਕਓਅੰਕਾਰ, ਏਕਾ ਏਕ ਜਣਾਇੰਦਾ। ਵਿਸ਼ਨੂੰ ਦੇਵੇ ਸਚ ਭੰਡਾਰ, ਸਤਿ ਭੰਡਾਰਾ ਹੱਥ ਫੜਾਇੰਦਾ। ਬ੍ਰਹਮੇ ਤੇਰਾ ਬ੍ਰਹਮ ਪਸਾਰ, ਪਾਰਬ੍ਰਹਮ ਵੰਡ ਵੰਡਾਇੰਦਾ। ਸ਼ੰਕਰ ਲਹਿਣਾ ਦੇਣਾ ਕਰਜ਼ ਦੇਣਾ ਉਤਾਰ, ਜੋ ਘੜਿਆ ਭੰਨ ਵਖਾਇੰਦਾ। ਤ੍ਰੈਗੁਣ ਤੇਰੀ ਬੰਨ੍ਹੇ ਧਾਰ, ਪੰਚਮ ਨਾਤਾ ਜੋੜ

ਜੁੜਾਇੰਦਾ। ਲੱਖ ਚੁਰਾਸੀ ਕਰ ਤਿਆਰ, ਅੰਡਜ ਜੇਰਜ ਉਤਭੁਜ ਸੇਤਜ ਝੋਲੀ ਪਾਇੰਦਾ। ਚਾਰੇ ਬਾਣੀ ਬੋਲ ਜੈਕਾਰ, ਪਰਾ ਪਸੰਤੀ ਮਧਮ ਬੈਖ਼ਰੀ ਆਪ ਸੁਣਾਇੰਦਾ। ਚਾਰੇ ਜੁਗ ਖੇਲ ਨਿਆਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਕਰਾਇੰਦਾ। ਚਾਰੇ ਵਰਨ ਕਰੇ ਖ਼ਬਰਦਾਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੇਸ ਵਟਾਇੰਦਾ। ਚਾਰੇ ਕੁੰਟਾਂ ਪਾਵੇ ਸਾਰ, ਉਤਰ ਪੂਰਬ ਪੱਛਮ ਦੱਖਣ, ਆਪਣਾ ਹੁਕਮ ਵਰਤਾਇੰਦਾ। ਇਕ ਚੌਕੜੀ ਖੇਲ ਨਿਆਰ, ਚੌਥੇ ਜੁਗ ਵੇਸ ਵਟਾਇੰਦਾ। ਚਾਰ ਯਾਰੀ ਰੂਪ ਅਪਾਰ, ਨੂਰ ਇਲਾਹੀ ਰੰਗ ਰੰਗਾਇੰਦਾ। ਆਦਿ ਪੁਰਖ ਕਰੇ ਖੇਲ ਅਪਰ ਅਪਾਰ, ਪੁਰਖ ਪੁਰਖੋਤਮ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਆਪਣਾ ਬੰਧਨ ਪਾਇੰਦਾ। ਲੱਖ ਚੁਰਾਸੀ ਪਾਏ ਡੋਰ, ਸ਼ਬਦੀ ਤੰਦ ਬੰਧਾਈਆ। ਪੰਜ ਤਤ ਕਾਇਆ ਨਾਤਾ ਜੋੜ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਖੇਲ ਕਰਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਨਾਤਾ ਦੇਵੇ ਜੋੜ, ਆਸਾ ਤ੍ਰਿਸ਼ਨਾ ਨਾਲ ਮਿਲਾਈਆ। ਪੰਚ ਨਾਦ ਸ਼ਬਦ ਧੁੰਨ ਕਰੇ ਘਣਘੋਰ, ਆਤਮ ਪਰਮਾਤਮ ਰੰਗ ਰੰਗਾਈਆ। ਈਸ਼ ਜੀਵ ਖੇਲ ਕਰਾਏ ਮੋਰ ਤੋਰ, ਤੋਰਾ ਮੋਰਾ ਏਕਾ ਘਰ ਜਣਾਈਆ। ਬ੍ਰਹਮ ਪਾਰਬ੍ਰਹਮ ਇਕ ਦੂਜੇ ਦੀ ਦੱਸੇ ਲੋੜ, ਨਾਤਾ ਬਿਧਾਤਾ ਜੋੜ ਜੁੜਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਆਪੇ ਚੜ੍ਹੇ ਸਾਚੇ ਘੋੜ, ਸ਼ਬਦ ਅਗੰਮੀ ਘੋੜਾ ਆਪ ਦੁੜਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਨਿਰਗੁਣ ਸਰਗੁਣ ਜਾਏ ਬਹੁੜ, ਵੇਸ ਅਨੇਕਾ ਰੂਪ ਵਟਾਈਆ। ਵੇਖੇ ਰਸ ਮਿੱਠਾ ਕੌੜ, ਲੱਖ ਚੁਰਾਸੀ ਫੋਲ ਫੁਲਾਈਆ। ਏਥੇ ਓਥੇ ਦੋ ਜਹਾਨ ਲਗਾਏ ਸਾਚਾ ਪੌੜ, ਬਣ ਪਾਂਧੀ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਸਤਿ ਸਤਿਵਾਦੀ ਸਾਚੀ ਕਾਰ, ਕਰਤਾ ਪੁਰਖ ਆਪਣੀ ਆਪ ਕਮਾਈਆ। ਸਾਚੀ ਕਾਰ ਕਰਨੇਹਾਰਾ, ਇਕ ਇਕੱਲਾ ਖੇਲ ਕਰਾਇੰਦਾ। ਲੱਖ ਚੁਰਾਸੀ ਕਰ ਪਸਾਰਾ, ਘਟ ਘਟ ਆਸਣ ਲਾਇੰਦਾ। ਦੀਆ ਬਾਤੀ ਇਕ ਉਜਿਆਰਾ, ਜੋਤ ਨਿਰੰਜਣ ਡਗਮਗਾਇੰਦਾ। ਅਨਹਦ ਨਾਦ ਸੱਚੀ ਧੁੰਨਕਾਰਾ, ਧੁੰਨ ਆਤਮਕ ਰਾਗ ਸੁਣਾਇੰਦਾ। ਅੰਮ੍ਰਿਤ ਜਲ ਠੰਡਾ ਠਾਰਾ, ਨਿਝਰ ਝਿਰਨਾ ਆਪ ਝਿਰਾਇੰਦਾ। ਖੋਲ੍ਹਣਹਾਰਾ ਬੰਦ ਕਿਵਾੜਾ, ਬੰਦ ਤਾਕੀ ਆਪਣਾ ਪਰਦਾ ਪਾਇੰਦਾ। ਸੁਖਮਨ ਵੇਖੇ ਟੇਢੀ ਗਾਰਾ, ਈੜਾ ਪਿੰਗਲ ਗੰਢ ਪੁਵਾਇੰਦਾ। ਪੰਚ ਵਿਕਾਰ ਕਰੇ ਖੁਆਰਾ, ਸਿਰ ਸਿਰ ਆਪਣਾ ਹੱਥ ਟਿਕਾਇੰਦਾ। ਆਤਮ ਪਰਮਾਤਮ ਦੇ ਸਹਾਰਾ, ਏਕਾ ਘਰ ਬਹਾਇੰਦਾ। ਪਾਰਬ੍ਰਹਮ ਬ੍ਰਹਮ ਕਰ ਪਿਆਰਾ, ਆਪਣੇ ਅੰਗ ਲਗਾਇੰਦਾ। ਈਸ਼ ਜੀਵ ਨਾਤਾ ਪੁਰਖ ਨਾਰਾ, ਨਰ ਨਰਾਇਣ ਸੇਜ ਹੰਢਾਇੰਦਾ। ਕਰੇ ਖੇਲ ਅਗੰਮ ਅਪਾਰਾ, ਕਰਤਾ ਪੁਰਖ ਭੇਵ ਕੋਇ ਨਾ ਪਾਇੰਦਾ। ਸਤਿ ਸਤਿਵਾਦੀ ਸਾਚੀ ਧਾਰਾ, ਬ੍ਰਹਮ ਬ੍ਰਹਿਮਾਦੀ ਇਕ ਜੈਕਾਰਾ, ਜੈ ਜੈਕਾਰ ਆਪ ਅਲਾਇੰਦਾ। ਬ੍ਰਹਮਾ ਵੇਤਾ ਦੇ ਸਹਾਰਾ, ਚਾਰੇ ਵੇਦਾਂ ਬਣ ਲਿਖਾਰਾ, ਲੋਕਮਾਤ ਵੰਡ ਵੰਡਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਬੇਅੰਤ ਬੇਅੰਤ ਬੇਐਬ ਪਰਵਰਦਿਗਾਰਾ, ਨੂਰੋ ਨੂਰ ਨੂਰ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਕੁਦਰਤ ਆਪਣਾ ਖੇਲ ਕਰਾਇੰਦਾ। ਕੁਦਰਤ ਕਾਦਰ ਹਰਿ ਹਰਿ ਖੇਲ, ਨਿਰਗੁਣ ਸਰਗੁਣ ਆਪ ਕਰਾਈਆ। ਲੱਖ ਚੁਰਾਸੀ ਕਰ ਕਰ ਮੇਲ, ਘਰ ਘਰ ਡੰਕ ਵਜਾਈਆ। ਸੱਜਣ ਸੁਹੇਲਾ ਬਣ ਬਣ ਚਾੜ੍ਹੇ ਸਾਚਾ ਤੇਲ, ਦਰ ਦਰ ਖ਼ੁਸ਼ੀ ਵਖਾਈਆ। ਰੂਪ ਵਟਾਏ ਗੁਰੂ ਗੁਰ ਚੇਲ, ਗੁਰ ਆਪਣਾ ਨਾਉਂ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਬੇਪਰਵਾਹ ਖੇਲ ਅਪਾਰਾ, ਹਰਿ ਨਰ ਨਰਾਇਣ ਆਪ ਕਰਾਇੰਦਾ। ਗੁਰ ਗੁਰ ਰੂਪ ਅਪਰ ਅਪਾਰਾ, ਸ਼ਬਦੀ ਸ਼ਬਦ ਵੇਸ ਵਟਾਇੰਦਾ। ਲੱਖ ਚੁਰਾਸੀ ਦੇ ਸਹਾਰਾ, ਗਿਆਨ ਧਿਆਨ ਇਕ ਦ੍ਰਿੜਾਇੰਦਾ। ਆਤਮ ਪਰਮਾਤਮ ਖੋਲ੍ਹ ਕਿਵਾੜਾ, ਨਾਤਾ ਬਿਧਾਤਾ ਇਕ ਬੰਧਾਇੰਦਾ। ਮੇਟ ਮਿਟਾਏ ਅੰਧ ਅੰਧਿਆਰਾ, ਨੂਰ ਨੁਰਾਨਾ ਚੰਦ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਆਪਣਾ ਖੇਲ ਕਰਾਇੰਦਾ। ਗੁਰ ਗੁਰ ਖੇਲ ਅਪਰ ਅਪਾਰ, ਹਰਿ ਜੂ ਹਰਿ ਹਰਿ ਆਪ ਕਰਾਈਆ। ਨਿਰਗੁਣ ਸਰਗੁਣ ਲਏ ਅਵਤਾਰ, ਸਾਖ਼ਯਾਤ ਰੂਪ ਵਟਾਈਆ। ਸਤਿਜੁਗ ਤ੍ਰੇਤਾ ਪਾਵੇ ਸਾਰ, ਦੁਆਪਰ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਮਾਈਆ। ਸਾਚੀ ਕਾਰ ਕਰਨੇ ਯੋਗ, ਹਰਿ ਕਰਤਾ ਆਪ ਕਰਾਇੰਦਾ। ਗੁਰ ਗੁਰ ਮੇਲਾ ਧੁਰ ਸੰਜੋਗ, ਹਰਿ ਸੰਜੋਗੀ ਆਪ ਕਰਾਇੰਦਾ। ਸ਼ਬਦ ਅਗੰਮੀ ਦੇਵੇ ਚੋਗ, ਰਸਨਾ ਰਸ ਇਕ ਚਖਾਇੰਦਾ। ਭੇਵ ਚੁਕਾਏ ਚੌਦਾਂ ਲੋਕ, ਲੋਕ ਪਰਲੋਕ ਡੇਰਾ ਢਾਹਿੰਦਾ। ਬੋਧ ਅਗਾਧੀ ਸਚ ਸਲੋਕ, ਸੋਹਲਾ ਆਪਣਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਆਪਣਾ ਭੇਵ ਚੁਕਾਇੰਦਾ। ਗੁਰ ਗੁਰ ਭੇਵ ਖੁਲ੍ਹਾਵਣਹਾਰਾ, ਭੇਵ ਅਭੇਦਾ ਦਏ ਖੁਲ੍ਹਾਈਆ। ਏਕਾ ਨਾਮ ਵਣਜ ਵਪਾਰਾ, ਲੋਕਮਾਤ ਹੱਟ ਚਲਾਈਆ। ਸਤਿਜੁਗ ਤ੍ਰੇਤਾ ਦੁਆਪਰ ਤੇਈ ਵਾਰ ਲੈ ਅਵਤਾਰਾ, ਭਿੰਨ ਭਿੰਨ ਆਪਣਾ ਰੂਪ ਵਖਾਈਆ। ਭਗਤ ਅਠਾਰਾਂ ਦੇ ਸਹਾਰਾ, ਸਹਿਜ ਗੁਣ ਆਪਣਾ ਦਏ ਜਣਾਈਆ। ਈਸਾ ਮੂਸਾ ਸੰਗ ਮੁਹੰਮਦ ਦੇਵੇ ਵਰ ਪਰਵਰਦਿਗਾਰਾ, ਬੇਪਰਵਾਹ ਵਡੀ ਵਡਿਆਈਆ। ਮੁਕਾਮੇ ਹੱਕ ਹੱਕ ਨਜ਼ਾਰਾ, ਬੇਨਜ਼ੀਰ ਆਪ ਦਰਸਾਈਆ। ਮਿਹਬਾਨ ਬੀਦੋ ਬੀਖ਼ੈਰ ਯਾ ਅੱਲਾ ਆਲਮੀਨ ਕਾਇਨਾਤ ਖੋਲ੍ਹ ਕਿਵਾੜਾ, ਪਰਦਾ ਦੂਈ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਚਾਰ ਯਾਰੀ ਬੰਧਨ ਪਾਈਆ। ਚਾਰ ਯਾਰੀ ਬੰਧਨ ਪਾ, ਏਕਾ ਡੋਰ ਬੰਧਾਇੰਦਾ। ਖੇਲੇ ਖੇਲ ਸਿਫ਼ਤ ਸਲਾਹ, ਸਲਾਹਗੀਰ ਆਪਣੀ ਧਾਰ ਵਖਾਇੰਦਾ। ਕਲਮਾ ਕਲਾਮ ਨਬੀ ਰਸੂਲ ਆਪ ਪੜ੍ਹਾ, ਆਪਣੀ ਰਹਿਮਤ ਆਪ ਕਮਾਇੰਦਾ। ਚੌਦਾਂ ਤਬਕਾਂ ਕੁੰਡਾ ਲਾਹ, ਨੂਰੋ ਨੂਰ ਨੂਰ ਦਰਸਾਇੰਦਾ। ਏਕਾ ਅਲਫ਼ ਬਣ ਆਰਫ਼ ਦਏ ਦ੍ਰਿੜਾ, ਬੇ ਯੁਕਤੀ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੁਗ ਜੁਗ ਵੇਸ ਹਰਿ ਅਵੱਲਾ, ਏਕਓਅੰਕਾਰਾ ਆਪ ਵਟਾਈਆ। ਨਿਰਗੁਣ ਸਰਗੁਣ ਫੜਾਏ ਪੱਲਾ, ਏਕਾ ਪੱਲੂ ਗੰਢ ਪੁਵਾਈਆ। ਵਸਣਹਾਰਾ ਨਿਹਚਲ ਧਾਮ ਅਟੱਲਾ, ਲੋਕਮਾਤ ਵੇਖੇ ਚਾਈਂ ਚਾਈਂਆ। ਜੋਤੀ ਧਾਰ ਸ਼ਬਦੀ ਰਲਾ, ਪੰਜ ਤਤ ਦਏ ਵਡਿਆਈਆ। ਸਚ ਸੰਦੇਸ਼ ਏਕਾ ਘੱਲਾ, ਨਾਨਕ ਨਿਰਗੁਣ ਸਰਗੁਣ ਕਰੇ ਪੜ੍ਹਾਈਆ। ਏਕਾ ਜੋਤੀ ਘਰ ਸਾਚਾ ਮੱਲਾ, ਪੰਜ ਤਤ ਅੰਦਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ। ਸਾਚੀ ਖੇਲ ਗੁਰੂ ਗੁਰ ਧਾਰ, ਸਤਿਗੁਰ ਸਾਚਾ ਆਪ ਕਰਾਇੰਦਾ। ਸ਼ਬਦੀ ਸ਼ਬਦ ਕਰ ਪਸਾਰ, ਹਰਿ ਸ਼ਬਦੀ ਵੇਖ ਵਖਾਇੰਦਾ। ਸਰਗੁਣ ਨਾਨਕ ਨਿਰਗੁਣ ਪਿਆਰ, ਨਿਰਗੁਣ ਨਾਨਕ ਆਪ ਸਮਝਾਇੰਦਾ। ਏਕਾ ਵਸਤ ਦਏ ਅਪਾਰ, ਨਾਮ ਸਤਿ ਸਤਿ ਵਰਤਾਇੰਦਾ। ਚਾਰ ਵਰਨ ਵਣਜ ਵਪਾਰ, ਚਾਰੋਂ ਕੁੰਟ ਕੁੰਟ ਵਰਤਾਇੰਦਾ। ਕਰੇ ਖੇਲ ਹਰਿ ਕਰਨੇਹਾਰ, ਏਕ ਗੋਬਿੰਦ ਵੇਸ ਵਟਾਇੰਦਾ। ਗੋਬਿੰਦ ਖੰਡਾ ਤੇਜ ਕਟਾਰ, ਧਰਨੀ ਧਰਤ ਧਵਲ ਸੁਹਾਇੰਦਾ।

ਕਲਗੀ ਤੋੜਾ ਸੀਸ ਦਸਤਾਰ, ਜਗਦੀਸ਼ ਸੋਭਾ ਪਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖਿਆ ਵਾਰੋ ਵਾਰ, ਨਿਤ ਨਵਿਤ ਆਪਣਾ ਰੂਪ ਧਰਾਇੰਦਾ। ਜਨ ਭਗਤਾਂ ਕਰੇ ਸਚ ਪਿਆਰ, ਭਗਤ ਭਗਵੰਤ ਮਾਰਗ ਇਕ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਹੱਥ ਰਖਾਇੰਦਾ। ਆਪਣਾ ਖੇਲ ਆਪਣੇ ਹੱਥ ਰੱਖੇ ਨਿਰੰਕਾਰਾ, ਦੂਸਰ ਓਟ ਨਾ ਕੋਇ ਤਕਾਈਆ। ਜੁਗ ਚੌਕੜੀ ਵੇਖੇ ਵਾਰੋ ਵਾਰਾ, ਨਿਤ ਨਵਿਤ ਫੇਰਾ ਪਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਵਿਸ਼ਨ ਬ੍ਰਹਮਾ ਸ਼ਿਵ ਬਣ ਬਣ ਸੇਵਾ ਕਰਦੇ ਰਹੇ ਸੇਵਾਦਾਰਾ, ਨਿਉਂ ਨਿਉਂ ਸੀਸ ਝੁਕਾਈਆ। ਕੋਟਨ ਕੋਟ ਵਾਰ ਆਏ ਗੁਰ ਅਵਤਾਰਾ, ਲੋਕਮਾਤ ਫੇਰਾ ਪਾਈਆ। ਅੰਤਮ ਚੌਕੜ ਵੇਦ ਵਿਆਸ ਬਣ ਕੇ ਗਿਆ ਲਿਖਾਰਾ, ਪੂਤ ਸਪੂਤਾ ਬ੍ਰਹਿਮਣ ਗੌੜਾ ਦਏ ਸਮਝਾਈਆ। ਈਸਾ ਕਹੇ ਮੇਰਾ ਪਰਵਰਦਿਗਾਰਾ, ਨੂਰੀ ਪਿਤਾ ਫੇਰਾ ਪਾਈਆ। ਮੁਹੰਮਦ ਕੂਕ ਕੂਕ ਪੁਕਾਰਾ, ਅਮਾਮ ਆਵੇ ਸਾਚਾ ਰਾਹੀਆ। ਨਾਨਕ ਨਿਰਗੁਣ ਦੇ ਦੇ ਗਿਆ ਸਹਾਰਾ, ਨਿਹਕਲੰਕ ਆਪਣਾ ਡੰਕ ਦਏ ਵਜਾਈਆ। ਗੋਬਿੰਦ ਚਰਨ ਕਵਲ ਪਾਰਬ੍ਰਹਮ ਮੰਗੀ ਮੰਗ ਏਕਾ ਵਾਰਾ, ਕਲਜੁਗ ਏਕਾ ਆਸ ਤਕਾਈਆ। ਕਲ ਕਲਕੀ ਲਏ ਅਵਤਾਰਾ, ਸੰਬਲ ਆਪਣਾ ਡੇਰਾ ਲਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਪਾਵੇ ਸਾਰਾ, ਬੇਅੰਤ ਵਡ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਚਾਰ ਜੁਗ ਦਾ ਲਾਹੇ ਉਧਾਰਾ, ਕਰਜ਼ਾ ਕੋਇ ਰਹਿਣ ਨਾ ਪਾਈਆ। ਨਾਤਾ ਤੋੜੇ ਮੰਦਰ ਮਸਜਿਦ ਮੱਠ ਸ਼ਿਵਦੁਆਲਾ ਗੁਰੂਦੁਆਰਾ, ਹਰਿ ਮੰਦਰ ਇਕ ਦ੍ਰਿੜਾਈਆ। ਸਰਬ ਜੀਆਂ ਦਾ ਸਾਂਝਾ ਯਾਰਾ, ਸ੍ਰੀ ਭਗਵਾਨ ਇਕ ਰਘੁਰਾਈਆ। ਰਾਮ ਰਮਈਆ ਕਰਨੇਹਾਰ ਪਾਰ ਕਿਨਾਰਾ, ਸਾਚੀ ਨਈਆ ਇਕ ਵਖਾਈਆ। ਕਾਹਨਾ ਕ੍ਰਿਸ਼ਨਾ ਸਾਂਝਾ ਬੋਲੇ ਸਤਿ ਜੈਕਾਰਾ, ਨਾਮ ਬੰਸਰੀ ਇਕ ਸੁਣਾਈਆ। ਸਾਚੀ ਸਖੀਆਂ ਮੰਗਲ ਚਾਰਾ, ਗੋਪੀ ਕਾਹਨ ਆਪ ਨਚਾਈਆ। ਨਾਨਕ ਗੋਬਿੰਦ ਖੋਲ੍ਹ ਕਿਵਾੜਾ, ਚਾਰ ਵਰਨ ਗਿਆ ਸਮਝਾਈਆ। ਕਬੀਰ ਕੂਕੇ ਸਚਖੰਡ ਦੁਆਰਾ, ਪੁਰਖ ਅਬਿਨਾਸ਼ੀ ਵਸੇ ਸਾਚਾ ਮਾਹੀਆ। ਸਾਚੇ ਭਗਤਾਂ ਕਰੇ ਪਿਆਰਾ, ਸਾਚੇ ਸੰਤਾਂ ਗੋਦ ਬਹਾਈਆ। ਗੁਰਮੁਖਾਂ ਦੇਵੇ ਧੂੜੀ ਛਾਰਾ, ਮਸਤਕ ਟਿੱਕਾ ਏਕਾ ਲਾਈਆ। ਗੁਰਸਿਖਾਂ ਅੰਮ੍ਰਿਤ ਦੇਵੇ ਠੰਡਾ ਠਾਰਾ, ਨਾਭੀ ਕਵਲ ਦਏ ਉਲਟਾਈਆ। ਕਲਜੁਗ ਅੰਤਮ ਆਏ ਨਿਹਕਲੰਕ ਨਰ ਅਵਤਾਰਾ, ਨਰ ਹਰਿ ਆਪਣਾ ਵੇਸ ਵਟਾਈਆ। ਲੋਕਮਾਤ ਬਣਾਏ ਸਚਖੰਡ ਦੁਆਰਾ, ਥਿਰ ਘਰ ਆਪਣਾ ਚਰਨ ਵਖਾਈਆ। ਸਚ ਸੰਦੇਸ਼ਾ ਦਏ ਏਕਾ ਵਾਰਾ, ਵਿਸ਼ਨ ਬ੍ਰਹਮਾ ਸ਼ਿਵ ਲਏ ਉਠਾਈਆ। ਤ੍ਰੈਗੁਣ ਮਾਇਆ ਆਉਣਾ ਚਲ ਸੱਚੇ ਦਰਬਾਰਾ, ਪੰਜ ਤਤ ਆਪਣੇ ਨਾਲ ਮਿਲਾਈਆ। ਤੇਈ ਅਵਤਾਰ ਸੋਹਣ ਬੰਕ ਬੋਲਣ ਜੈਕਾਰਾ, ਆਪਣਾ ਆਪਣਾ ਰਾਗ ਅਲਾਈਆ। ਭਗਤ ਅਠਾਰਾਂ ਕਰਨ ਨਿਮਸਕਾਰਾ, ਨਿਉਂ ਨਿਉਂ ਸੀਸ ਜਗਦੀਸ਼ ਝੁਕਾਈਆ। ਈਸਾ ਮੂਸਾ ਮੁਹੰਮਦ ਸਯਦਾ ਸੀਸ ਕਰ ਕਹਿਣ ਪਰਵਰਦਿਗਾਰਾ, ਬੇਅੰਤ ਤੇਰੀ ਵਡਿਆਈਆ। ਨਾਨਕ ਗੋਬਿੰਦ ਵੇਖ ਖੇਲ ਚਮਤਕਾਰਾ, ਚਾਨਣ ਨੂਰ ਨੂਰ ਦਰਸਾਈਆ। ਪੰਚ ਪਰਵਾਨ ਹੋਇਆ ਧੁਰ ਦਰਬਾਰਾ, ਪੰਚਮ ਮਿਲ ਮਿਲ ਖ਼ੁਸ਼ੀ ਮਨਾਈਆ। ਕਲਜੁਗ ਲਹਿਣਾ ਅੰਤਮ ਚੁੱਕੇ ਵਿਚ ਸੰਸਾਰ, ਸੋ ਪੁਰਖ ਨਿਰੰਜਣ ਆਪ ਚੁਕਾਈਆ। ਚਾਰ ਵਰਨਾਂ ਹੋਏ ਪਾਰ ਕਿਨਾਰਾ, ਊਚ ਨੀਚ ਕੋਈ ਰਹਿਣ ਨਾ ਪਾਈਆ। ਸਰਬ ਜੀਆਂ ਏਕਾ ਨਜ਼ਰੀ ਆਏ ਮੰਦਰ ਠਾਕਰ ਦੁਆਰਾ, ਗੁਰੂ ਘਰ ਇਕ ਵਡਿਆਈਆ। ਏਕਾ ਸਯਦਾ ਸੀਸ ਕਰੇ ਨਿਮਸਕਾਰਾ, ਮੱਕਾ ਕਾਅਬਾ ਸਾਚਾ ਹੁਜਰਾ ਇਕ ਵਖਾਈਆ। ਦੋ ਜਹਾਨ ਸ੍ਰੀ ਭਗਵਾਨ

ਕਰੇ ਨਿਮਸਕਾਰਾ, ਵਾਹਵਾ ਤੇਰੀ ਵਡੀ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਜੁਗ ਦੇਂਦਾ ਰਿਹਾ ਲਾਰਾ, ਆਪਣਾ ਅੰਤ ਨਾ ਕਿਸੇ ਜਣਾਈਆ। ਕਲਜੁਗ ਅੰਤ ਸਾਚਾ ਖੋਲ੍ਹ ਭਗਤ ਦੁਆਰਾ, ਭਗਵਨ ਆਪਣੀ ਜੋਤ ਕਰੇ ਰੁਸ਼ਨਾਈਆ। ਗ਼ਰੀਬ ਨਿਮਾਣਿਆਂ ਦੇ ਸਹਾਰਾ, ਕੋਝੇ ਕਮਲੇ ਗਲੇ ਲਗਾਈਆ । ਨੇਤਰ ਨੈਣ ਦੇਵੇ ਦਰਸ ਦੀਦਾਰਾ, ਲੋਚਣ ਲੋਚਣ ਆਪ ਖੁਲ੍ਹਾਈਆ। ਘਰ ਘਰ ਮੰਦਰ ਪਾਵੇ ਫੇਰਾ ਆਪ ਕਰਤਾਰਾ, ਬਣ ਪਾਂਧੀ ਪੰਧ ਮੁਕਾਈਆ। ਡੌਰੂ ਨਾਦ ਵਜਾਏ ਸਚ ਨਗਾਰਾ, ਏਕਾ ਆਪਣਾ ਨਾਮ ਸੁਣਾਈਆ। ਰਾਏ ਧਰਮ ਨਾ ਕਰੇ ਖੁਆਰਾ, ਚਿਤਰ ਗੁਪਤ ਨਾ ਲੇਖ ਲਿਖਾਈਆ। ਲਾੜੀ ਮੌਤ ਨਾ ਕਰੇ ਸ਼ਿੰਗਾਰਾ, ਵੇਲੇ ਅੰਤ ਨਾ ਲਏ ਪ੍ਰਣਾਈਆ। ਪ੍ਰਗਟ ਹੋਇਆ ਹਰਿ ਨਿਰੰਕਾਰਾ, ਜਨ ਭਗਤਾਂ ਲਏ ਤਰਾਈਆ। ਏਥੇ ਓਥੇ ਦਏ ਸਹਾਰਾ, ਚਰਨ ਸਰਨ ਸੱਚੀ ਸਰਨਾਈਆ। ਲੱਖ ਚੁਰਾਸੀ ਪਾਰ ਕਿਨਾਰਾ, ਗਰਭ ਜੂਨ ਨਾ ਫੇਰਾ ਪਾਈਆ। ਜੋ ਜਨ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬੋਲੇ ਜੈਕਾਰਾ, ਜੈ ਜੈਕਾਰ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਕਲਜੁਗ ਅੰਤਮ ਆਪਣਾ ਫੇਰਾ ਪਾਈਆ। ਕਲਜੁਗ ਅੰਤ ਸ੍ਰੀ ਭਗਵੰਤ, ਬਣ ਪਾਂਧੀ ਪੰਧ ਮੁਕਾਇੰਦਾ। ਸੰਤ ਸੁਹੇਲੇ ਵੇਖੇ ਸੰਤ, ਸਤਿਗੁਰ ਆਪਣੀ ਦਇਆ ਕਮਾਇੰਦਾ। ਗੁਰਮੁਖ ਮੇਲਾ ਨਾਰੀ ਕੰਤ, ਨਰ ਨਰਾਇਣ ਆਪ ਮਿਲਾਇੰਦਾ। ਗੁਰਸਿਖ ਚੋਲੀ ਚਾੜ੍ਹੇ ਰੰਗ ਬਸੰਤ, ਰੰਗ ਮਜੀਠੀ ਉਤਰ ਕਦੇ ਨਾ ਜਾਇੰਦਾ। ਆਪਣੀ ਮਹਿਮਾ ਜਣਾਏ ਅਗਣਤ, ਅਜਪਾ ਜਾਪ ਆਪ ਸਮਝਾਇੰਦਾ। ਮਾਣਸ ਜਨਮ ਬਣਾਏ ਬਣਤ, ਮਾਨੁਖ ਆਪਣਾ ਭੇਵ ਖੁਲ੍ਹਾਇੰਦਾ। ਗੜ੍ਹ ਤੋੜੇ ਹਉਂਮੇ ਹੰਗਤ, ਨਿਵਣ ਸੁ ਅੱਖਰ ਇਕ ਪੜ੍ਹਾਇੰਦਾ। ਹਰਿ ਕਾ ਭੇਵ ਨਾ ਜਾਣੇ ਕੋਈ ਪਾਂਧਾ ਪੰਡਤ, ਮੁਲਾਂ ਸ਼ੇਖ਼ ਨੇਤਰ ਨੈਣਾਂ ਨੀਰ ਸਰਬ ਵਹਾਇੰਦਾ। ਹਰਿਜਨ ਮੇਲਾ ਚਰਨ ਕਵਲ ਵਖਾਏ ਸਾਚਾ ਜੰਨਤ, ਕੋਟਨ ਕੋਟ ਸਵਰਗ ਗੁਰਮੁਖ ਚਰਨਾਂ ਹੇਠ ਦਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਵੇਖੇ ਗੁਰਮੁਖ ਰੰਗ, ਗੁਰ ਗੁਰ ਵਡ ਵਡਿਆਈਆ। ਆਤਮ ਸੇਜਾ ਸਚ ਪਲੰਘ, ਬੈਠਾ ਆਸਣ ਲਾਈਆ। ਅਨਹਦ ਨਾਦ ਵੱਜੇ ਮਰਦੰਗ, ਧੁਨ ਨਾਦ ਸੁਣਾਈਆ। ਕਰੇ ਖੇਲ ਸੂਰਾ ਸਰਬੰਗ, ਸੂਰਬੀਰ ਬੇਪਰਵਾਹੀਆ। ਦਿਵਸ ਰੈਣ ਇਕ ਅਨੰਦ, ਅਨੰਦ ਅਨੰਦ ਵਿਚ ਮਿਲਾਈਆ। ਭੇਵ ਚੁਕਾਏ ਪਰਮਾਨੰਦ, ਨਿਜਾਨੰਦ ਦਏ ਸਮਝਾਈਆ। ਜੋ ਜਨ ਗਾਏ ਆਤਮ ਪਰਮਾਤਮ ਛੰਦ, ਸੋ ਪੁਰਖ ਨਿਰੰਜਣ ਵੇਖੇ ਥਾਉਂ ਥਾਈਂਆ। ਹੰ ਬ੍ਰਹਮ ਲਏ ਗੰਢ, ਪਾਰਬ੍ਰਹਮ ਆਪਣਾ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਸਚ ਸੰਦੇਸ਼ਾ ਹਰਿ ਕਾ ਜਾਪ, ਕਲਜੁਗ ਅੰਤ ਅੰਤ ਵਡਿਆਈਆ। ਸ੍ਰਿਸ਼ਟ ਸਬਾਈ ਮਾਈ ਬਾਪ, ਲੱਖ ਚੁਰਾਸੀ ਗੋਦ ਸੁਹਾਈਆ। ਰਸਨਾ ਜਪ ਜਪ ਉਤਰੇ ਤਾਪ, ਤ੍ਰੈਗੁਣ ਅਗਨ ਨਾ ਲਾਗੇ ਰਾਈਆ। ਜਨਮ ਜਨਮ ਦਾ ਮੇਟੇ ਪਾਪ, ਪਤਤ ਪੁਨੀਤ ਦਏ ਕਰਾਈਆ। ਬਜ਼ਰ ਕਪਾਟੀ ਜਾਏ ਪਾਟ, ਪਾਥਰ ਰੂਪ ਨਜ਼ਰ ਨਾ ਆਈਆ। ਫੜ ਫੜ ਚੜ੍ਹਾਏ ਸਾਚੇ ਘਾਟ, ਕਾਇਆ ਮੰਦਰ ਅੰਦਰ ਮੇਲ ਮਿਲਾਈਆ। ਸ਼ਬਦ ਅਗੰਮੀ ਦੇਵੇ ਰਾਥ, ਬਣ ਰਥਵਾਹੀ ਸੇਵ ਕਮਾਈਆ। ਰਾਤੀਂ ਸੁਤਿਆਂ ਸੁਣਾਏ ਗਾਥ, ਘਰ ਘਰ ਆਪਣਾ ਢੋਲਾ ਗਾਈਆ। ਲਹਿਣਾ ਦੇਣਾ ਚੁਕਾਏ ਮਸਤਕ ਮਾਥ, ਪੂਰਬ ਵੇਖੇ ਬੇਪਰਵਾਹੀਆ। ਹੋਏ ਸਹਾਈ ਅਨਾਥਾਂ ਨਾਥ, ਦੀਨਨ ਰੱਛਿਆ ਆਪ ਕਰਾਈਆ। ਸਤਿ ਸਤਿਵਾਦੀ ਖੋਲ੍ਹਿਆ

ਤਾਕ, ਵਰਨ ਬਰਨ ਨਾ ਕੋਇ ਲੜਾਈਆ। ਨਾਤਾ ਤੋੜਿਆ ਜ਼ਾਤ ਪਾਤ, ਏਕਾ ਬ੍ਰਹਮ ਦਏ ਸਮਝਾਈਆ। ਵੇਲੇ ਅੰਤਮ ਪੁੱਛੇ ਵਾਤ, ਗੁਰ ਸ਼ਬਦੀ ਫੇਰਾ ਪਾਈਆ। ਹਰਿ ਚਰਨ ਬਨ੍ਹਾਏ ਸਾਚਾ ਨਾਤ, ਨਾ ਕੋਈ ਤੋੜੇ ਤੋੜ ਤੁੜਾਈਆ। ਕਲਜੁਗ ਮਿਟੇ ਅੰਧੇਰੀ ਰਾਤ, ਅੰਧ ਅੰਧੇਰਾ ਦਏ ਛੁਪਾਈਆ। ਲਹਿਣਾ ਚੁੱਕੇ ਸੀਆਂ ਸਾਢੇ ਤਿੰਨ ਤਿੰਨ ਹਾਥ, ਰਵਦਾਸ ਚੁਮਾਰਾ ਗਿਆ ਸਮਝਾਈਆ। ਸੁਰਤੀ ਸ਼ਬਦੀ ਮੇਲਾ ਕਮਲਾਪਾਤ, ਕਵਲ ਨੈਣ ਰੰਗ ਰੰਗਾਈਆ। ਕਰੇ ਖੇਲ ਪੁਰਖ ਸਮਰਥ, ਸਮਰਥ ਦਾਤਾ ਇਕ ਅਖਵਾਈਆ। ਲੱਖ ਚੁਰਾਸੀ ਪਾਏ ਨੱਥ, ਨੌਂ ਖੰਡ ਪ੍ਰਿਥਮੀ ਆਪ ਭੁਆਈਆ। ਝੂਠਾ ਬੁਰਜ ਜਾਏ ਢੱਠ, ਥਿਰ ਕੋਇ ਰਹਿਣ ਨਾ ਪਾਈਆ। ਨਾਤਾ ਤੁਟੇ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਅਕਾਸ਼, ਮਨ ਮਤ ਬੁਧ ਨਾ ਕੋਇ ਵਡਿਆਈਆ। ਲੇਖੇ ਲੱਗੇ ਨਾ ਰੱਤੀ ਰੱਤ, ਹੱਡ ਮਾਸ ਨਾੜੀ ਚੰਮ ਕੰਮ ਕਿਸੇ ਨਾ ਆਈਆ। ਬਿਨ ਸਤਿਗੁਰ ਪੂਰੇ ਕੋਈ ਨਾ ਰੱਖੇ ਪਤ, ਲੱਖ ਚੁਰਾਸੀ ਜੀਵ ਜੰਤ ਜੰਤ ਕੁਰਲਾਈਆ। ਹਰਿ ਕਾ ਨਾਉਂ ਬ੍ਰਹਮ ਮਤ, ਪਾਰਬ੍ਰਹਮ ਕਰੇ ਪੜ੍ਹਾਈਆ। ਸ੍ਰਿਸ਼ਟ ਸਬਾਈ ਏਕਾ ਮਤ, ਤਤਵ ਤਤ ਦਏ ਜਣਾਈਆ। ਸਚ ਜੈਕਾਰਾ ਬੋਲ ਅਲੱਖ, ਅਲੱਖ ਨਿਰੰਜਣ ਲਏ ਬੁਲਾਈਆ। ਭਗਤ ਭਗਵੰਤ ਕਰ ਕਰ ਵੱਖ, ਆਪ ਆਪਣੀ ਬੂਝ ਬੁਝਾਈਆ। ਆਤਮ ਪਰਮਾਤਮ ਮਾਰਗ ਦੱਸ, ਦਸਵੇਂ ਮੇਲਾ ਸਹਿਜ ਸੁਭਾਈਆ। ਨੌਂ ਦੁਆਰੇ ਸੱਥਰ ਜਾਏ ਲੱਥ, ਜਗਤ ਵਾਸਨਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪ ਜਗਾਈਆ। ਹਰਿਜਨ ਸੱਚਾ ਜਾਏ ਜਾਗ, ਹਰਿ ਜਾਗਰਤ ਜੋਤ ਜਗਾਇੰਦਾ। ਕਾਇਆ ਮੰਦਰ ਲੱਗੇ ਭਾਗ, ਘਰ ਦੀਪਕ ਨੂਰ ਵਖਾਇੰਦਾ। ਤ੍ਰੈਗੁਣ ਅਗਨੀ ਬੁੱਝੇ ਆਗ, ਅੰਮ੍ਰਿਤ ਮੇਘ ਬਰਸਾਇੰਦਾ। ਮੇਲ ਮਿਲਾਏ ਕੰਤ ਸੁਹਾਗ, ਜਗਤ ਰੰਡੇਪਾ ਆਪ ਕਟਾਇੰਦਾ। ਫੜ ਫੜ ਹੰਸ ਬਣਾਏ ਕਾਗ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਇੰਦਾ। ਆਤਮ ਅੰਤਰ ਦੇਵੇ ਇਕ ਵੈਰਾਗ, ਬਣ ਵੈਰਾਗੀ ਫੇਰਾ ਪਾਇੰਦਾ। ਸਤਿਗੁਰ ਪੂਰਾ ਰੱਖੇ ਲਾਜ, ਸਿਰ ਆਪਣਾ ਹੱਥ ਟਿਕਾਇੰਦਾ। ਕਲਜੁਗ ਅੰਤਮ ਰਚਿਆ ਕਾਜ, ਗੁਰਮੁਖ ਸੱਜਣ ਨਾਲ ਮਿਲਾਇੰਦਾ। ਸੁਫ਼ਨ ਸਖੋਪਤ ਜਾਗਰਤ ਤੁਰੀਆ ਮਾਰੇ ਅਵਾਜ਼, ਨੇਤਰ ਨੈਣ ਨਜ਼ਰ ਕਿਸੇ ਨਾ ਆਇੰਦਾ। ਦੋ ਜਹਾਨਾਂ ਰਿਹਾ ਭਾਜ, ਬ੍ਰਹਿਮੰਡ ਖੰਡ ਆਪਣਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਫੜ, ਫੜ ਫੜ ਆਪਣਾ ਘਰ ਵਖਾਇੰਦਾ। ਹਰਿ ਘਰ ਠਾਂਡਾ ਦਰਬਾਰ, ਦਰ ਦਰਵਾਜ਼ਾ ਨਜ਼ਰ ਕੋਇ ਨਾ ਆਈਆ। ਅੱਠੇ ਪਹਿਰ ਨਾਦ ਧੁਨਕਾਰ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਦੀਪਕ ਦੀਆ ਇਕ ਉਜਿਆਰ, ਆਦਿ ਜੁਗਾਦਿ ਕਰੇ ਰੁਸ਼ਨਾਈਆ। ਕਮਲਾਪਾਤੀ ਮੀਤ ਮੁਰਾਰ, ਹਰਿ ਜੂ ਬੈਠਾ ਆਸਣ ਲਾਈਆ। ਨਿਤ ਨਵਿਤ ਦੇਵੇ ਦਰਸ ਦੀਦਾਰ, ਦਰਸੀ ਆਪਣਾ ਤਰਸ ਕਮਾਈਆ। ਜਨਮ ਜਨਮ ਦੀ ਹਰਸ ਮੇਟੇ ਵਿਚ ਸੰਸਾਰ, ਹਵਸ ਹੋਰ ਨਾ ਕੋਇ ਵਧਾਈਆ। ਅਰਸ਼ ਫ਼ਰਸ਼ ਸੋਹੇ ਇਕ ਦਰਬਾਰ, ਸ੍ਰੀ ਭਗਵਾਨ ਆਪ ਲਗਾਈਆ। ਕਲਜੁਗ ਅੰਤਮ ਹੋ ਮਿਹਰਵਾਨ, ਲੋਕਮਾਤ ਵੇਖ ਵਖਾਈਆ। ਮੁਰਸ਼ਦ ਮੁਰੀਦ ਪਕੜੇ ਆਣ, ਮੁਹੱਬਤ ਆਪਣੇ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਅੰਤਮ ਲੇਖਾ ਆਪਣੇ ਲੇਖੇ ਲਾਈਆ। ਸਾਚਾ ਲੇਖਾ ਲੱਖ ਚੁਰਾਸੀ, ਹਰਿ ਹਰਿ ਆਪਣੇ ਹੱਥ ਰਖਾਇੰਦਾ। ਜਨ ਭਗਤਾਂ ਹੋਏ ਦਾਸਨ ਦਾਸੀ, ਬਣ ਸੇਵਕ ਸੇਵ ਕਮਾਇੰਦਾ। ਸਾਚੇ ਮੰਡਲ ਬਹਿ ਬਹਿ ਪਾਏ ਰਾਸੀ, ਗੋਪੀ

ਕਾਹਨ ਨਾਚ ਨਚਾਇੰਦਾ। ਆਪਣਾ ਨਾਉਂ ਰੱਖ ਪੁਰਖ ਅਬਿਨਾਸ਼ੀ, ਜਨਮ ਮਰਨ ਵਿਚ ਨਾ ਆਇੰਦਾ। ਜੁਗ ਜੁਗ ਵੇਖਣਹਾਰਾ ਖੇਲ ਤਮਾਸ਼ੀ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਮਨਮੁਖ ਰਾਏ ਧਰਮ ਦੇਵੇ ਫਾਸੀ, ਅਠਾਰਾਂ ਦਸ ਬੰਦ ਕਰਾਇੰਦਾ। ਚਿਤਰ ਗੁਪਤ ਬਹਿ ਬਹਿ ਕਰੇ ਹਾਸੀ, ਲੇਖਾ ਲੋਕ ਨਾ ਕੋਇ ਮਿਟਾਇੰਦਾ। ਗੁਰਮੁਖ ਵਿਰਲਾ ਆਪਣੀ ਕਰੇ ਬੰਦ ਖ਼ਲਾਸੀ, ਦੋਏ ਜੋੜ ਬੰਦਨ ਹਰਿ ਸਤਿਗੁਰ ਚਰਨ ਸੀਸ ਨਿਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਦੇਵੇ ਸਾਚਾ ਦਾਨ, ਵਸਤ ਅਮੋਲਕ ਕਾਇਆ ਗੋਲਕ ਆਪਣਾ ਨਾਮ ਟਿਕਾਇੰਦਾ।