੧੯ ਜੇਠ ੨੦੧੯ ਬਿਕਰਮੀ ਲਛਮੀ ਦੇਵੀ ਦੇ ਗ੍ਰਹਿ ਨਗਿਆਲ ਜੰਮੂ
ਚਾਰ ਕੁੰਟ ਰਹੀ ਰੋ, ਨੇਤਰ ਨੈਣਾਂ ਨੀਰ ਵਹਾਈਆ। ਪਾਰਬ੍ਰਹਮ ਤੇਰੀ ਦੱਸੇ ਨਾ ਕੋਈ ਸੋ, ਘਰ ਸਾਚਾ ਨਾ ਕੋਇ ਵਖਾਈਆ। ਨੌਂ ਖੰਡ ਪ੍ਰਿਥਮੀ ਕਰਿਆ ਧਰੋਹ, ਧਰੂ ਪ੍ਰਹਿਲਾਦ ਰੂਪ ਨਾ ਕੋਇ ਵਟਾਈਆ। ਸਾਚਾ ਨਾਮ ਢੋਆ ਦੇਵੇ ਨਾ ਕੋਈ ਢੋ, ਘਰ ਘਰ ਦਰ ਦਰ ਪਈ ਲੜਾਈਆ। ਸਤਿ ਗਿਆਨ ਸਤਿ ਸਤਿਵਾਦੀ ਸਾਰੇ ਬੈਠੇ ਖੋਹ, ਖ਼ਾਲੀ ਮੰਦਰ ਦੇਣ ਦੁਹਾਈਆ। ਸਚ ਸਰਨਾਈ ਕੋਈ ਨਾ ਸਕੇ ਛੋਹ, ਚਰਨ ਕਵਲ ਮਿਲੇ ਨਾ ਕਿਸੇ ਵਡਿਆਈਆ। ਝੂਠੀ ਮਾਇਆ ਲੱਗਾ ਮੋਹ, ਮਾਇਆ ਮਮਤਾ ਬੰਧਨ ਪਾਈਆ। ਇਕ ਦੂਜੇ ਨੂੰ ਰਹੇ ਕੋਹ, ਦੀਨ ਮਜ਼੍ਹਬ ਆਪਣਾ ਬਲ ਧਰਾਈਆ। ਦੁਰਮਤ ਮੈਲ ਨਾ ਸਕੇ ਕੋਈ ਧੋ, ਪ੍ਰਕਾਸ਼ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਦੁਆਰੇ ਮਿਲੇ ਤੇਰੀ ਸਰਨਾਈਆ। ਪੁਰਖ ਅਬਿਨਾਸ਼ੀ ਰਿਹਾ ਦੱਸ, ਰਾਉ ਰੰਕਾਂ ਰੰਕ ਜਣਾਇੰਦਾ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੀ ਧਾਰ ਚਲਾਇੰਦਾ। ਜੁਗਾ ਜੁਗੰਤਰ ਮਾਰਗ ਦੱਸ, ਗੁਰ ਅਵਤਾਰ ਪੀਰ ਪੈਗ਼ੰਬਰ ਰਾਹ ਚਲਾਇੰਦਾ। ਵੇਦ ਪੁਰਾਨ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਗੀਤਾ ਗਿਆਨ ਖਾਣੀ ਬਾਣੀ ਬੋਲ ਅਕੱਥ, ਅਕੱਥ ਅਕਥਨੀ ਭੇਵ ਖੁਲ੍ਹਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਜੁਗ ਜੁਗ ਪੰਧ ਮੁਕਾਇਆ ਨੱਠ ਨੱਠ, ਕਲਜੁਗ ਅੰਤਮ ਵੇਲਾ ਆਇੰਦਾ। ਨਵ ਨੌਂ ਖ਼ਾਲੀ ਦਿਸੇ ਹੱਥ, ਸਾਚੀ ਵਸਤ ਹੱਥ ਨਾ ਕੋਇ ਰਖਾਇੰਦਾ। ਸ੍ਰਿਸ਼ਟ ਸਬਾਈ ਚਲੇ ਮਨਮਤ, ਗੁਰਮਤ ਅੰਗ ਨਾ ਕੋਇ ਲਗਾਇੰਦਾ। ਸਚ ਜਣਾਏ ਨਾ ਕੋਈ ਤਤ, ਅਗਨੀ ਤਤ ਸਰਬ ਤਪਾਇੰਦਾ। ਆਤਮ ਅੰਤਰ ਹਿਰਦੇ ਹਰਿ ਨਾ ਜਾਏ ਵਸ, ਹਰਿ ਕਾ ਮੰਦਰ ਨਾ ਕੋਇ ਵਖਾਇੰਦਾ। ਤੀਰ ਨਿਰਾਲਾ ਨਾ ਮਾਰੇ ਕਸ, ਮਨ ਹੰਕਾਰੀ ਗੜ੍ਹ ਨਾ ਕੋਇ ਤੁੜਾਇੰਦਾ। ਪੁਰਖ ਅਕਾਲ ਨਾ ਸੁਣਾਏ ਕੋਈ ਜਸ, ਨਾਮ ਨਿਧਾਨਾ ਨਾ ਕੋਇ ਅਲਾਇੰਦਾ। ਕੂੜੀ ਕਿਰਿਆ ਅੰਦਰ ਗਏ ਫਸ, ਜੀਵ ਜੰਤ ਸਰਬ ਕੁਰਲਾਇੰਦਾ। ਹੋਈ ਰੈਣ ਅੰਧੇਰੀ ਮਸ, ਚੌਧਵੀਂ ਚੰਦ ਨਾ ਕੋਇ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਸੰਦੇਸ਼ਾ ਇਕ ਸੁਣਾਇੰਦਾ। ਸ਼ਬਦ ਸੰਦੇਸ਼ਾ ਚਾਰ ਵਰਨ, ਊਚ ਨੀਚ ਰਾਉ ਰੰਕ ਆਪ ਜਣਾਈਆ। ਪਾਰਬ੍ਰਹਮ ਪ੍ਰਭ ਤਰਨੀ ਤਰਨ, ਤਾਰਨਹਾਰਾ ਵੇਸ ਵਟਾਈਆ। ਆਦਿ ਜੁਗਾਦਿ ਕਰਨੀ ਕਰਨ, ਕਰਤਾ ਪੁਰਖ ਖੇਲ ਕਰਾਈਆ। ਖੋਲ੍ਹਣਹਾਰਾ ਹਰਨ ਫਰਨ, ਨਿਜ ਨੇਤਰ ਦਰਸ ਦਿਖਾਈਆ।
ਨਾਤਾ ਤੋੜੇ ਮਰਨ ਡਰਨ, ਡਰਨ ਮਰਨ ਭੈ ਨਾ ਕੋਇ ਜਣਾਈਆ। ਇਕ ਰਖਾਏ ਸਾਚੀ ਸਰਨ, ਸਰਨਗਤ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਤਮ ਬਰਨ ਦਏ ਸਮਝਾਈਆ। ਉਠੋ ਵੇਖੋ ਨੇਤਰ ਖੋਲ੍ਹੋ, ਹਰਿ ਹਰਿ ਆਪ ਸੁਣਾਇੰਦਾ। ਚਾਰ ਵਰਨ ਅਠਾਰਾਂ ਬਰਨ ਏਕਾ ਮੰਤਰ ਹਰਿ ਹਰਿ ਬੋਲੋ, ਨਾਮਾ ਨਾਮ ਦ੍ਰਿੜਾਇੰਦਾ। ਕਾਇਆ ਕੰਡੇ ਤਨ ਮਨ ਤੋਲੋ, ਤੋਲਣਹਾਰਾ ਏਕਾ ਨਾਮ ਕੰਡਾ ਲਾਇੰਦਾ। ਬਜ਼ਰ ਕਪਾਟੀ ਕੁੰਡਾ ਖੋਲ੍ਹੋ, ਘਰ ਘਰ ਵਿਚ ਵੇਸ ਵਟਾਇੰਦਾ। ਆਪ ਚੁਕਾਏ ਪਰਦਾ ਉਹਲਾ, ਪਰਦਾ ਉਹਲਾ ਕੋਈ ਰਹਿਣ ਨਾ ਪਾਇੰਦਾ। ਕਾਇਆ ਚੁਕਣਹਾਰਾ ਡੋਲਾ, ਸਾਚਾ ਸੋਹਲਾ ਗੀਤ ਗੋਬਿੰਦ ਅਲਾਇੰਦਾ। ਮਨ ਵਾਸਨਾ ਨਾ ਪਾਏ ਰੌਲਾ, ਕਾਮ ਕਰੋਧ ਲੋਭ ਮੋਹ ਹੰਕਾਰ ਅਗਨੀ ਅਗ ਨਾ ਕੋਇ ਲਗਾਇੰਦਾ। ਨਜ਼ਰੀ ਆਏ ਇਕੋ ਮੌਲਾ, ਬਿਸਮਿਲ ਆਪਣਾ ਰੂਪ ਵਖਾਇੰਦਾ। ਉਲਟਾ ਕਰੇ ਨਾਭ ਕੌਲਾ, ਅੰਮ੍ਰਿਤ ਝਿਰਨਾ ਆਪ ਝਿਰਾਇੰਦਾ। ਦਰਸ ਦਖਾਏ ਸਾਵਲ ਸੌਲਾ, ਕਾਹਨਾ ਕ੍ਰਿਸ਼ਨਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਕੁੰਟ ਆਪ ਜਣਾਇੰਦਾ। ਚਾਰ ਕੁੰਟ ਜਾਣਾ ਜਾਣ, ਨਵ ਨੌਂ ਲੇਖਾ ਰਿਹਾ ਮੁਕਾਈਆ। ਪ੍ਰਗਟ ਹੋ ਸ੍ਰੀ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਹਰਿਜਨ ਸੱਜਣ ਵੇਖੇ ਆਣ, ਜੀਵਨ ਜੁਗਤ ਦਏ ਜਣਾਈਆ। ਜਨਮ ਜਨਮ ਦੀ ਚੁੱਕੇ ਕਾਣ, ਪੂਰਬ ਪੂਰਬ ਲੇਖੇ ਲਾਈਆ। ਨਾਤਾ ਤੋੜ ਜੀਵ ਜਹਾਨ, ਏਕਾ ਆਪਣਾ ਬੰਧਨ ਪਾਈਆ। ਸਤਿ ਸਤਿਵਾਦੀ ਸਚ ਮਕਾਨ, ਸਚ ਭੂਮਕਾ ਦਏ ਸੁਹਾਈਆ। ਸੋ ਦਰ ਸੋਹੇ ਸਚ ਅਸਥਾਨ, ਥਾਨ ਥਨੰਤਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਰਿਹਾ ਜਗਾਈਆ। ਜਾਗਣਹਾਰਾ ਦੇਵੇ ਦਾਤ, ਦਾਤਾ ਦਾਨੀ ਦਇਆ ਕਮਾਇੰਦਾ। ਕਲਜੁਗ ਮੇਟੇ ਅੰਧੇਰੀ ਰਾਤ, ਰੈਣ ਅੰਧੇਰੀ ਪੰਧ ਮੁਕਾਇੰਦਾ। ਗੁਰਮੁਖ ਵਿਰਲੇ ਰੱਖੇ ਸਾਥ, ਸਗਲਾ ਸੰਗ ਆਪ ਨਿਭਾਇੰਦਾ। ਲੇਖਾ ਜਾਣੇ ਤਰਲੋਕੀ ਨਾਥ, ਤਰਲੋਕੀ ਨੰਦਨ ਮੇਲ ਮਿਲਾਇੰਦਾ। ਹੋ ਸਹਾਈ ਜਿਉਂ ਰਾਮ ਬੇਟਾ ਦਸਰਾਥ, ਦੋ ਜਹਾਨਾਂ ਆਪਣਾ ਪੰਧ ਮੁਕਾਈਆ। ਵੇਖਣਹਾਰਾ ਖੇਲ ਤਮਾਸ਼, ਨਿਰਗੁਣ ਸਰਗੁਣ ਜੋਤ ਕਰੇ ਰੁਸ਼ਨਾਈਆ। ਭਗਤ ਭਗਵੰਤ ਜੁਗਾ ਜੁਗੰਤਰ ਪੂਰੀ ਕਰੇ ਆਸ, ਆਤਮ ਪਰਮਾਤਮ ਮੇਲ ਮਿਲਾਵਾ ਸਹਿਜ ਸੁਭਾਈਆ। ਘਰ ਮੰਦਰ ਦਾਸੀ ਦਾਸ, ਬਣ ਸੇਵਕ ਸੇਵ ਕਮਾਈਆ। ਨਿਜ ਆਤਮ ਰੱਖੇ ਵਾਸ, ਨਿਜ ਘਰ ਬੈਠਾ ਤਾੜੀ ਲਾਈਆ। ਲੇਖਾ ਜਾਣੇ ਪਵਣ ਸੁਆਸ, ਸੁਆਸ ਸੁਆਸਾਂ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਭੇਵ ਅਭੇਦਾ ਸ੍ਰੀ ਭਗਵੰਤ, ਨਵ ਨੌਂ ਆਪ ਖੁਲ੍ਹਾਇੰਦਾ। ਸ੍ਰਿਸ਼ਟ ਸਬਾਈ ਏਕਾ ਕੰਤ, ਨਰ ਨਰਾਇਣ ਵੇਸ ਵਟਾਇੰਦਾ। ਲਹਿਣਾ ਦੇਣਾ ਚੁਕਾਏ ਸਰਬ ਜੀਵ ਜੰਤ, ਦੇਣਾ ਆਪਣੇ ਹੱਥ ਰਖਾਇੰਦਾ। ਨੌਂ ਖੰਡ ਪ੍ਰਿਥਮੀ ਗੀਤ ਸੁਣਾਏ ਸੁਹਾਗੀ ਛੰਤ, ਸੋਹਲਾ ਢੋਲਾ ਆਪ ਪਰਗਟਾਇੰਦਾ। ਜਨ ਭਗਤਾਂ ਜਨਮ ਜਨਮ ਵਿਚ ਬਦਲਾਏ ਚੋਲਾ, ਚੋਲਾ ਆਪਣੇ ਰੰਗ ਰੰਗਾਇੰਦਾ। ਸਚ ਦੁਆਰਾ ਏਕੋ ਖੋਲ੍ਹਾ, ਚਾਰ ਵਰਨ ਮਾਣ ਰਖਾਇੰਦਾ। ਤਖ਼ਤ ਨਿਵਾਸੀ ਸਾਚੇ ਤਖ਼ਤ ਬੈਠ ਅਡੋਲਾ, ਅਡੁਲ ਡੁਲ ਕਦੇ ਨਾ ਜਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਰਨ ਬਰਨ ਖੋਲ੍ਹੇ ਭੇਵ, ਅਭੇਦ ਆਪਣਾ ਆਪ ਜਣਾਈਆ। ਵੇਖਣਹਾਰਾ ਚਾਰ ਵੇਦ, ਵੇਦ ਸ਼ਾਸਤਰ ਕਰੇ ਪੜ੍ਹਾਈਆ। ਕਰੇ ਖੇਲ ਅਛਲ ਅਛੇਦ, ਅਛਲ ਆਛਲ ਵਡੀ ਵਡਿਆਈਆ। ਕਲਜੁਗ ਅੰਤਮ ਖੇਲਣ ਆਇਆ ਖੇਲ, ਨਿਰਗੁਣ
ਸਰਗੁਣ ਵੇਖੇ ਚਾਈਂ ਚਾਈਂਆ। ਸਚ ਸੰਦੇਸ਼ਾ ਨਰ ਨਰੇਸ਼ਾ ਏਕਾ ਭੇਜ, ਸੋਹੰ ਅੱਖਰ ਕਰੇ ਪੜ੍ਹਾਈਆ। ਸੀਸ ਨਿਵਾਏ ਸ਼ਮਸ ਤਬਰੇਜ਼, ਸ਼ਹਿਨਸ਼ਾਹ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸ੍ਰਿਸ਼ਟ ਸਬਾਈ ਰਿਹਾ ਜਣਾਈਆ। ਸ੍ਰਿਸ਼ਟ ਸਬਾਈ ਸਚ ਸੰਦੇਸ਼ਾ, ਸਦੀ ਚੌਧਵੀਂ ਆਪ ਜਣਾਇੰਦਾ। ਬੀਸ ਬੀਸ ਖੇਲ ਨਰ ਨਰੇਸ਼ਾ, ਰਾਗ ਛੱਤੀਸ ਬੰਧਨ ਆਪ ਤੁੜਾਇੰਦਾ। ਦੋ ਜਹਾਨ ਨੇਤਰ ਪੇਖਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਏਕਾ ਰਾਗ ਅਲਾਇੰਦਾ। ਲਹਿਣਾ ਦੇਣਾ ਚੁਕਾਏ ਔਲੀਏ ਪੀਰ ਸ਼ੇਖ਼ਾ, ਹਜ਼ਰਤ ਆਪਣਾ ਰੂਪ ਵਟਾਇੰਦਾ। ਵੇਖਣਹਾਰਾ ਵਿਸ਼ਨ ਬ੍ਰਹਮਾ ਸ਼ਿਵ ਗਣਪਤ ਗਣੇਸ਼ਾ, ਕਰੋੜ ਤੇਤੀਸਾ ਸੁਰਪਤ ਇੰਦ ਇੰਦ ਇੰਦ੍ਰਾਸਣ ਫੇਰਾ ਪਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਦੋ ਜਹਾਨ ਸ੍ਰੀ ਭਗਵਾਨ ਰਹੇ ਹਮੇਸ਼ਾ, ਅਨਭਵ ਆਪਣੀ ਧਾਰ ਚਲਾਇੰਦਾ। ਕਲਜੁਗ ਅੰਤਮ ਨਿਰਗੁਣ ਨਿਰਾਕਾਰ ਨਿਰਵੈਰ ਹੋ ਪ੍ਰਵੇਸ਼ਾ, ਪਰਮ ਪੁਰਖ ਆਪਣਾ ਖੇਲ ਕਰਾਇੰਦਾ। ਵੇਖਣਹਾਰਾ ਦੇਸ਼ ਪ੍ਰਦੇਸ਼ਾ, ਦੇਸ ਦੇਸੰਤਰ ਆਪਣਾ ਰੂਪ ਧਰਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਏਕਾ ਸਰਨ, ਸਰਨਗਤ ਹਰਿ ਰਖਾਇੰਦਾ। ਸਚ ਸਰਨਾਈ ਸਰਨਗਤ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਸ੍ਰਿਸ਼ਟ ਸਬਾਈ ਇਕੋ ਮਤ, ਮਤ ਭੇਦ ਆਪ ਮਿਟਾਇੰਦਾ। ਲੱਖ ਚੁਰਾਸੀ ਇਕੋ ਤਤ, ਤਤਵ ਤਤ ਆਪ ਸਮਝਾਇੰਦਾ। ਮਾਣਸ ਮਾਨੁਖ ਇਕੋ ਰੱਤ, ਰੱਤੀ ਰੱਤ ਰੱਤ ਰੰਗਾਇੰਦਾ। ਸਰਬ ਜੀਆਂ ਦਾ ਇਕੋ ਪਤਿ, ਕਮਲਾਪਤਿ ਆਪ ਅਖਵਾਇੰਦਾ। ਸਾਚਾ ਮਾਰਗ ਅੰਤਮ ਦੱਸ, ਸਤਿਜੁਗ ਸਾਚਾ ਰਾਹ ਚਲਾਇੰਦਾ। ਭਗਤਾਂ ਅੰਤਰ ਆਪੇ ਵਸ, ਭਗਤੀ ਰੰਗ ਚੜ੍ਹਾਇੰਦਾ। ਹਰਿਜਨ ਕਦੇ ਨਾ ਹੋਏ ਉਦਾਸ, ਚਿੰਤਾ ਸੋਗ ਨਾ ਕੋਇ ਰਖਾਇੰਦਾ। ਪੁਰਖ ਅਬਿਨਾਸ਼ੀ ਵਸੇ ਪਾਸ, ਸਦਾ ਸੁਹੇਲਾ ਡੇਰਾ ਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਇਕ ਸਹਾਰਾ, ਸ੍ਰਿਸ਼ਟ ਸਬਾਈ ਉਚ ਮਨਾਰਾ, ਭਗਤ ਦੁਆਰਾ ਆਪ ਵਖਾਇੰਦਾ। ਭਗਤ ਦੁਆਰਾ ਭਗਤੀ ਰੰਗ, ਭਗਵਨ ਆਪ ਚੜ੍ਹਾਇਆ। ਏਕਾ ਸੇਜ ਇਕ ਪਲੰਘ, ਏਕਾ ਬੈਠਾ ਆਸਣ ਲਾਇਆ। ਏਕਾ ਨਾਮ ਇਕ ਮਰਦੰਗ, ਗੀਤ ਸੁਹਾਗੀ ਏਕਾ ਗਾਇਆ। ਏਕਾ ਰਸ ਇਕ ਅਨੰਦ, ਰਸ ਰਸੀਆ ਇਕ ਅਖਵਾਇਆ। ਇਕ ਪਰਕਾਸ਼ ਏਕਾ ਚੰਦ, ਨੂਰੋ ਨੂਰ ਇਕ ਧਰਾਇਆ। ਏਕਾ ਦਿਆਲ ਸਾਹਿਬ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਰਿਹਾ ਕਰਾਇਆ। ਏਕਾ ਤੋੜਣਹਾਰਾ ਲੱਖ ਚੁਰਾਸੀ ਫੰਦ, ਜਮ ਕੀ ਫਾਸੀ ਰਿਹਾ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਵ ਜੰਤ ਸਾਧ ਸੰਤ ਸ੍ਰੀ ਭਗਵੰਤ ਭਗਤ ਭਗਵਾਨ ਹੋ ਮਿਹਰਵਾਨ, ਸਰਨ ਚਰਨ ਚਰਨ ਸਰਨ ਸਰਨਾਈ ਇਕ ਰਖਾਇਆ।
੧੯ ਜੇਠ ੨੦੧੯ ਬਿਕਰਮੀ ਬੀਬੀ ਪ੍ਰਕਾਸ਼ੋ ਦੇ ਗ੍ਰਹਿ ਪਿੰਡ ਨਗਿਆਲ ਜੰਮੂ
ਸ਼ਬਦ ਨਾਦ ਗ੍ਰਹਿ ਏਕਾ ਵੱਜਾ, ਘਰ ਮੰਦਰ ਹੋਏ ਸ਼ਨਵਾਈਆ। ਜਨਮ ਜਨਮ ਦਾ ਦੁੱਖੜਾ ਭੱਜਾ, ਭਵ ਸਾਗਰ ਪਾਰ ਕਰਾਈਆ। ਕਰਮ ਕਰਮ ਦਾ ਪਰਦਾ ਕੱਜਾ, ਨਿਹਕਰਮੀ ਹੋਏ ਸਹਾਈਆ। ਹਰਿ ਦਰਸ਼ਨ ਕਰ ਹਰਿਜਨ ਰੱਜਾ, ਲੱਖ ਚੁਰਾਸੀ ਰਹੀ ਬਿਲਲਾਈਆ। ਸਚ ਦੁਆਰੇ
ਬਹਿ ਬਹਿ ਸੋ ਪੁਰਖ ਨਿਰੰਜਣ ਸਜਾ, ਸਚਖੰਡ ਸਾਚਾ ਰੂਪ ਵਖਾਈਆ। ਜੋ ਘੜਿਆ ਸੋ ਅੰਤਮ ਭੱਜਾ, ਥਿਰ ਮਾਤ ਰਹਿਣ ਨਾ ਪਾਈਆ। ਕੋਝਾ ਕਮਲਾ ਹੋਏ ਸੁਚੱਜਾ, ਜਿਸ ਸਤਿਗੁਰ ਦੇਵੇ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਵਡ ਵਡਿਆਈਆ। ਕੋਝਾ ਕਮਲਾ ਨਿਰਧਨ ਪਾਵੇ ਸਾਰ, ਮਹਾਸਾਰਥੀ ਖੇਲ ਕਰਾਇੰਦਾ। ਜੁਗਾ ਜੁਗੰਤਰ ਬੁਝਾਏ ਬਸੰਤਰ ਹਰਿਜਨ ਕਰੇ ਪਿਆਰ, ਪ੍ਰੇਮ ਰੀਤੀ ਸਾਚੀ ਮਾਤ ਵਖਾਇੰਦਾ। ਸਾਚੀ ਨੀਤੀ ਕਾਇਆ ਪਤਿਤ ਪੁਨੀਤੀ, ਦੁਰਮਤ ਮੈਲ ਧੋ ਅੰਮ੍ਰਿਤ ਮੇਘ ਰਸ ਸਾਚਾ ਚੋ, ਸਾਂਤਕ ਸਤਿ ਕਰਾਇੰਦਾ। ਏਕਾ ਅੱਖਰ ਆਤਮ ਪਰਮਾਤਮ ਸੋਹੰ ਸੋ, ਸੋ ਪੁਰਖ ਨਿਰੰਜਣ ਆਪਣਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਚੁਕਾਇੰਦਾ। ਨਿਰਧਨ ਨਿਰਾਕਾਰ ਨਿਰਵੈਰ ਨਿਰਗੁਣ ਆਪਣਾ ਖੇਲ ਕਰਾਇੰਦਾ। ਕਿਰਪਾਨਿਧ ਠਾਕਰ ਸੁਆਮੀ ਰਹਿਮਤ ਰਹੀਮ ਰਹਿਮਾਨ, ਆਪਣੇ ਹੱਥ ਰਖਾਇੰਦਾ। ਸਿਦਕ ਸਬੂਰੀ ਸਚ ਈਮਾਨ, ਘਰ ਘਰ ਮਿਲੇ ਰਮਈਆ ਘਟ ਕਵਲ ਨੈਣ ਮੁਕਟ ਬੈਣ, ਸੀਸ ਜਗਦੀਸ਼ ਤਾਜ ਸੁਹਾਇੰਦਾ। ਭਗਤ ਭਗਵੰਤ ਚੁਕਾਏ ਲਹਿਣਾ ਦੇਣ, ਪੂਰਬ ਲਹਿਣਾ ਝੋਲੀ ਪਾਇੰਦਾ। ਸਾਚੇ ਸੰਤਾਂ ਦਰਸ ਦਖਾਏ ਨੇਤਰ ਨੈਣ, ਨਿਜ ਨੇਤਰ ਆਪ ਖੁਲ੍ਹਾਇੰਦਾ। ਗੁਰਮੁਖਾਂ ਨਾਤਾ ਤੋੜੇ ਮਾਤ ਪਿਤ ਭਾਈ ਭੈਣ, ਸਾਕ ਸੱਜਣ ਸੈਣ ਆਪਣੇ ਰੰਗ ਰੰਗਾਇੰਦਾ। ਗੁਰਸਿਖ ਸਚ ਸਰਨਾਈ ਦਰ ਘਰ ਸਾਚੇ ਬਹਿਣ, ਪੁਰਖ ਅਬਿਨਾਸ਼ੀ ਚਰਨ ਕਵਲ ਉਪਰ ਧਵਲ ਧਰਨੀ ਧਰਤ ਧਰਤ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਖਾਏ ਏਕਾ ਦਰ, ਘਰ ਮੰਦਰ ਆਪ ਸੁਹਾਇੰਦਾ। ਘਰ ਮੰਦਰ ਹੋਏ ਸੋਭਾਵੰਤ, ਛਪਰੀ ਛੰਨ ਮਿਲੇ ਵਡਿਆਈਆ। ਜਿਸ ਗ੍ਰਹਿ ਵਸੇ ਭਗਵੰਤ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਲੇਖਾ ਚੁੱਕੇ ਆਦਿ ਅੰਤ, ਬੇਅੰਤ ਆਪਣੇ ਅੰਗ ਲਗਾਈਆ। ਮਾਨਸ ਜਨਮ ਨਾ ਹੋਏ ਭੰਗ, ਖੇਲੇ ਖੇਲ ਸੂਰਾ ਸਰਬੰਗ, ਨਾਮ ਵਜਾਏ ਇਕ ਮਰਦੰਗ, ਧੁੰਨ ਅਨਹਦ ਆਪਣੀ ਰਾਗੀ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਰੋਵਰ ਵਖਾਏ ਸਾਚੀ ਗੰਗ, ਜਮਨਾ ਸੁਰਸਤੀ ਨਿਉਂ ਨਿਉਂ ਸੀਸ ਝੁਕਾਈਆ। ਨਿਉਂ ਨਿਉਂ ਸੀਸ ਝੁਕਾਇਣ ਸਭ, ਜਗਦੀਸ਼ ਵਡੀ ਵਡਿਆਈਆ। ਕਰੇ ਖੇਲ ਆਦਿ ਜੁਗਾਦਿ ਪੁਰਖ ਪੁਰਖੋਤਮ ਹੋ ਪ੍ਰਗਟ, ਪਰਮ ਪੁਰਖ ਵਡੀ ਵਡਿਆਈਆ। ਸੰਤ ਸੁਹੇਲੇ ਗੁਰੂ ਗੁਰ ਗੁਰ ਚੇਲੇ ਆਤਮ ਪਰਮਾਤਮ ਲਏ ਸੱਦ, ਬ੍ਰਹਮ ਪਾਰਬ੍ਰਹਮ ਆਪਣਾ ਬੰਧਨ ਪਾਈਆ। ਬੋਧ ਅਗਾਧ ਸੁਣਾਏ ਗਥ, ਖੇਲ ਵਖਾਏ ਇਕ ਸਮਰਥ, ਸਮਰਥ ਦਾਤਾ ਨਜ਼ਰ ਕਿਸੇ ਨਾ ਆਈਆ। ਗ਼ਰੀਬ ਨਿਮਾਣਿਆਂ ਜੁਗਾ ਜੁਗੰਤਰ ਗਾਏ ਜਸ, ਵੇਦ ਪੁਰਾਨ ਸਾਲਾਹੀਆ। ਕਲਜੁਗ ਅੰਤਮ ਪੂਰੀ ਕਰੇ ਆਸ, ਜੋ ਜਨ ਬੈਠੇ ਧਿਆਨ ਲਗਾਈਆ। ਲੱਖ ਚੁਰਾਸੀ ਕੱਟੇ ਜਮ ਫਾਸ, ਫਾਸੀ ਰਾਏ ਧਰਮ ਨਾ ਕੋਇ ਵਖਾਈਆ। ਹਰਿ ਨਰਾਇਣ ਨਿਹਕਰਮੀ ਦਰਸ ਦਖਾਏ ਸਾਖ਼ਯਾਤ, ਸਾਜਣ ਸਤਿਗੁਰ ਦਇਆ ਕਮਾਈਆ। ਜਿਸ ਜਨ ਦੇਵੇ ਆਪਣੀ ਨਾਮ ਦਾਤ, ਤਨ ਮਨ ਅੰਦਰ ਬਾਹਰ ਗੁਪਤ ਜ਼ਾਹਰ ਆਪਣਾ ਰੰਗ ਚੜ੍ਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸੁਹੇਲਾ ਵਸੇ ਸਾਥ, ਸੰਗ ਆਪਣਾ ਛੱਡ ਕਦੇ ਨਾ ਜਾਈਆ।
੧੯ ਜੇਠ ੨੦੧੯ ਬਿਕਰਮੀ ਗੁਰਦਿਤ ਸਿੰਘ, ਸੰਸਾਰ ਸਿੰਘ ਛੰਬ ਜੰਮੂ
ਸਚਖੰਡ ਦੁਆਰ ਹੋਏ ਇਕੱਠੇ, ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਸੀਸ ਝੁਕਾਈਆ। ਚਾਰ ਜੁਗ ਜੁਗ ਫਿਰਦੇ ਰਹੇ ਨੱਠੇ, ਹੁਕਮੇ ਹੁਕਮ ਸੇਵ ਕਮਾਈਆ। ਲੋਕਮਾਤ ਮਾਰਗ ਜੀਵ ਜੰਤ ਘੱਤੇ, ਬਣ ਬਣ ਰਹਿਬਰ ਰਾਹ ਚਲਾਈਆ। ਕੋਟਨ ਕੋਟ ਨਾਮ ਆਏ ਦੱਸੇ, ਰਸਨਾ ਜਿਹਵਾ ਗੁਣ ਗੁਣ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਬੈਠੇ ਸਚ ਸਰਨਾਈਆ। ਸਚ ਸਰਨਾਈ ਲਈ ਤੱਕ, ਸ੍ਰੀ ਭਗਵਾਨ ਵਡੀ ਵਡਿਆਈਆ। ਜੁਗ ਚੌਕੜੀ ਬੈਠੇ ਥੱਕ, ਤੇਰਾ ਪੰਧ ਨਾ ਕੋਇ ਮੁਕਾਈਆ। ਇਕ ਦੂਜੇ ਨਾਲੋਂ ਹੋਵੋ ਅੱਡ, ਜੁਗ ਜੁਗ ਵੇਖ ਵਖਾਈਆ। ਤੇਰਾ ਦੁਆਰਾ ਛੱਡ ਛੱਡ, ਧਰਤ ਧਵਲ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਢਹਿ ਪਏ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮਾਰਨ ਤਾਅਨਾ, ਤ੍ਰੈਭਵਨ ਧਨੀ ਵੇਖ ਵਖਾਇੰਦਾ। ਜੁਗ ਜੁਗ ਬੱਧਾ ਤੇਰਾ ਗਾਨਾ, ਤੇਰਾ ਸਗਨ ਮਨਾਇੰਦਾ। ਤੂੰ ਸਾਹਿਬ ਦਿਆਲ ਬੀਨਾ ਦਾਨਾ, ਦਾਨਾ ਬੀਨਾ ਇਕ ਅਖਵਾਇੰਦਾ। ਲੇਖਾ ਜਾਣੇ ਲੋਕ ਤੀਨਾਂ, ਚੌਦਾਂ ਤਬਕਾਂ ਵੇਸ ਵਟਾਇੰਦਾ। ਤੇਰੇ ਹੱਥ ਮਰਨਾ ਜੀਣਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੰਗ ਰੰਗਾਇੰਦਾ। ਆਤਮ ਪਰਮਾਤਮ ਜਿਉਂ ਜਲ ਮੀਨਾ, ਜਲ ਥਲ ਮਹੀਅਲ ਆਪਣਾ ਖੇਲ ਕਰਾਇੰਦਾ। ਤੇਰਾ ਰੰਗ ਸਦਾ ਸਦ ਭੀਨਾ, ਭਿੰਨੜੀ ਰੈਣ ਸੋਭਾ ਪਾਇੰਦਾ। ਹਉਂ ਠਾਕਰ ਤੇਰੇ ਬਣ ਮਸਕੀਨਾ, ਨਿਉਂ ਨਿਉਂ ਸਯਦਾ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਮਾਣ ਤਾਣ ਨਾ ਕੋਇ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਮਿਲ ਮਿਲ ਕਹਿਣ, ਵਾਹਵਾ ਤੇਰੀ ਵਡ ਵਡਿਆਈਆ। ਇਕੋ ਨੇਤਰ ਇਕੋ ਨੈਣ, ਏਕਾ ਅੱਖ ਖੁਲ੍ਹਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਲੱਖ ਚੁਰਾਸੀ ਮੁੱਕਿਆ ਲਹਿਣ ਦੇਣ, ਸਾਚਾ ਲੇਖਾ ਆਪ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਮੰਗ, ਪ੍ਰਭ ਅੱਗੇ ਝੋਲੀ ਡਾਹੀਆ। ਸਾਹਿਬ ਸਤਿਗੁਰ ਹੋਣਾ ਸੰਗ, ਸਗਲਾ ਸੰਗ ਨਿਭਾਈਆ। ਨਿਰਗੁਣ ਸਰਗੁਣ ਲੌਣਾ ਅੰਗ, ਅੰਗੀਕਾਰ ਵਡ ਵਡਿਆਈਆ। ਤੇਰਾ ਨਾਮ ਵਜਾਇਆ ਮਰਦੰਗ, ਮਰਦੰਗਾ ਤੇਰਾ ਨਾਮ ਸੁਣਾਈਆ। ਚਾਰ ਜੁਗ ਵੰਡਣ ਵੰਡ, ਸਾਚਾ ਹਿੱਸਾ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪੂਰੀ ਆਸ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸ਼ਾਬਾਸ਼, ਸ਼ਹਿਨਸ਼ਾਹ ਤੇਰਾ ਅੰਤ ਕੋਇ ਨਾ ਪਾਇੰਦਾ। ਜੁਗ ਚੌਕੜੀ ਖੇਲੇ ਰਾਸ, ਗੁਰ ਅਵਤਾਰ ਪੀਰ ਪੈਗ਼ੰਬਰ ਆਪਣਾ ਨਾਚ ਨਚਾਇੰਦਾ। ਲੇਖਾ ਜਾਣ ਪ੍ਰਿਥਮੀ ਆਕਾਸ਼, ਗਗਨ ਮੰਡਲ ਸੋਭਾ ਪਾਇੰਦਾ। ਆਪੇ ਜਾਣੇ ਆਪਣਾ ਖੇਲ ਤਮਾਸ਼, ਖ਼ਾਲਕ ਖ਼ਲਕ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚੀ ਸਿਖਿਆ ਦਰ ਸਾਚੇ ਇਕ ਜਣਾਇੰਦਾ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਏਕਾ ਸ਼ਬਦ ਜਣਾਈਆ। ਸ਼ਬਦ ਸੰਦੇਸ਼ਾ ਸ੍ਰੀ ਭਗਵਾਨ, ਦੋ ਜਹਾਨ ਅਲਾਈਆ। ਦੋ ਜਹਾਨ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਸਚਖੰਡ ਖੇਲ ਕਰੇ ਗੁਣ ਨਿਧਾਨ, ਗੁਣ ਆਪਣਾ ਨਾ ਕਿਸੇ ਸਮਝਾਈਆ। ਜੁਗ ਚੌਕੜੀ ਬੀਤੇ ਵਿਚ ਜਹਾਨ, ਬਣ ਬਣ ਪਾਂਧੀ ਪੰਧ ਮੁਕਾਈਆ। ਗੁਰ ਅਵਤਾਰ ਦੇ
ਦੇ ਗਿਆਨ, ਲਿਖ ਲਿਖ ਲੇਖ ਗਏ ਸਮਝਾਈਆ। ਪੀਰ ਪੈਗ਼ੰਬਰ ਕਰ ਕਰ ਕਲਾਮ, ਕਲਮਾ ਨਬੀ ਗਏ ਸੁਣਾਈਆ। ਬਣ ਬਣ ਉਚੇ ਉਚ ਅਮਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚੇ ਸੋਭਾ ਪਾਈਆ। ਦਰ ਘਰ ਸਾਚੇ ਖੇਲ ਅਪਾਰਾ, ਹਰਿ ਹਰਿ ਆਪ ਕਰਾਇੰਦਾ। ਤਖ਼ਤ ਨਿਵਾਸੀ ਏਕੰਕਾਰਾ, ਸਚ ਸਿੰਘਾਸਣ ਆਸਣ ਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖਣਹਾਰਾ, ਨੇਤਰ ਨੈਣ ਇਕ ਖੁਲ੍ਹਾਇੰਦਾ। ਵੇਦ ਸ਼ਾਸਤਰ ਸਿਮਰਤ ਪੁਰਾਨ ਪਾਵੇ ਸਾਰਾ, ਪਤਤ ਪਾਵਨ ਭੇਵ ਨਾ ਆਇੰਦਾ। ਕਾਗਦ ਕਲਮ ਬਣ ਬਣ ਲਿਖਾਰਾ, ਇਕ ਜਣਾਏ ਸਚ ਇਸ਼ਾਰਾ, ਸ਼ਰਅ ਸ਼ਰੀਅਤ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਾਰ ਆਪ ਕਰਾਇੰਦਾ। ਧੁਰ ਦੀ ਕਾਰ ਪਰਵਰਦਿਗਾਰ, ਦਰਗਹਿ ਸਾਚੀ ਸਚ ਸੁਹਾਈਆ। ਮੁਕਾਮੇ ਹੱਕ ਖੇਲ ਅਪਾਰ, ਮੇਹਬਾਨ ਆਪ ਕਰਾਈਆ। ਲਾਸ਼ਰੀਕ ਹੋ ਤਿਆਰ, ਸ਼ਰਕਤ ਜਗਤ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਵਸੇ ਸਾਚਾ ਮਾਹੀਆ। ਸਚਖੰਡ ਨਿਵਾਸੀ ਨੇਤਰ ਖੋਲ੍ਹ, ਨੈਣ ਨੈਣ ਉਠਾਇੰਦਾ। ਚਾਰੋਂ ਕੁੰਟ ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਬੋਲ, ਰਸਨਾ ਜਿਹਵਾ ਸਰਬ ਸੁਣਾਇੰਦਾ। ਪਾਰਬ੍ਰਹਮ ਤੇਰੇ ਆਏ ਕੋਲ, ਦੂਸਰ ਓਟ ਨਾ ਕੋਇ ਰਖਾਇੰਦਾ। ਏਕਾ ਤੋਲਣਾ ਸਾਚਾ ਤੋਲ, ਤੁਧ ਬਿਨ ਤੋਲਾ ਨਜ਼ਰ ਕੋਇ ਨਾ ਆਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੱਖ ਚੁਰਾਸੀ ਨਾਲ ਕਰ ਕਰ ਆਏ ਘੋਲ, ਜਗਤ ਅਖਾੜਾ ਨਾਮ ਵਖਾਇੰਦਾ। ਤੇਰਾ ਨਾਉਂ ਥਰ ਥਰ ਘਰ ਘਰ ਆਏ ਬੋਲ, ਅਨਬੋਲਤ ਰਾਗ ਅਲਾਇੰਦਾ। ਕਲਜੁਗ ਅੰਤ ਸਚ ਵਸਤ ਨਾ ਦਿਸੇ ਕਿਸੇ ਕੋਲ, ਖ਼ਾਲੀ ਹੱਥ ਸਰਬ ਫਿਰਾਇੰਦਾ। ਗਾਫ਼ਲ ਸ੍ਰਿਸ਼ਟੀ ਹੋਈ ਅਨਭੋਲ, ਤੇਰਾ ਭੈ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਤੇਰਾ ਭੇਵ ਕਿਸੇ ਨਾ ਆਇੰਦਾ। ਦੇ ਵਰ ਸੱਚੇ ਭਗਵਾਨ, ਤੇਰੇ ਅੱਗੇ ਕਰੀ ਅਰਜੋਈਆ। ਹਉਂ ਬਾਲਕ ਬਾਲ ਨਿਧਾਨ, ਬਾਲੀ ਬੁੱਧ ਕੰਮ ਕਿਸੇ ਨਾ ਆਈਆ। ਤੂੰ ਸਾਹਿਬ ਸੱਚਾ ਸੁਲਤਾਨ, ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਚਰਨਾਂ ਸੇਵ ਕਮਾਈਆ। ਤੂੰ ਸ਼ਹਿਨਸ਼ਾਹ ਹੁਕਮਰਾਨ, ਤੇਰਾ ਹੁਕਮ ਵਡੀ ਵਡਿਆਈਆ। ਤੂੰ ਜੁਗ ਜੁਗ ਖੇਲੇ ਖੇਲ ਮਹਾਨ, ਨਿਰਗੁਣ ਸਰਗੁਣ ਸੇਵਾ ਲਾਈਆ। ਸਰਗੁਣ ਨਿਰਗੁਣ ਕਰੇ ਪਰਵਾਨ, ਨਿਉਂ ਨਿਉਂ ਸਯਦਾ ਸੀਸ ਝੁਕਾਈਆ। ਤੇਰਾ ਨਾਮ ਅਗੰਮੀ ਦਾਨ, ਬਣ ਦਾਤਾ ਆਪ ਵਰਤਾਈਆ। ਤੇਰਾ ਸੰਦੇਸ਼ਾ ਧੁਰ ਫ਼ਰਮਾਣ, ਦੋ ਜਹਾਨ ਕਰੇ ਸੁਣਵਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰ ਕਰ ਆਏ ਕਲਿਆਣ, ਕਲਮਾ ਨਬੀ ਨਬੀ ਪੜ੍ਹਾਈਆ। ਕਲਜੁਗ ਅੰਤਮ ਕਿਸੇ ਦਰ ਨਾ ਦਿਸੇ ਕੋਇ ਨਿਸ਼ਾਨ, ਨੌਂ ਖੰਡ ਪ੍ਰਿਥਮੀ ਸਿਮਲ ਰੁੱਖ ਰਹੀ ਲਹਿਰਾਈਆ। ਅਸੀਂ ਵੇਖ ਹੋਏ ਹੈਰਾਨ, ਸਾਡੀ ਕੀਤੀ ਕੰਮ ਕਿਸੇ ਨਾ ਆਈਆ। ਸ੍ਰਿਸ਼ਟ ਸਬਾਈ ਗਈ ਆਣ, ਬੇਵਾ ਰੂਪ ਖਾਵੰਦ ਸਚ ਨਾ ਕੋਇ ਹੰਢਾਈਆ। ਘਰ ਘਰ ਵੜਿਆ ਪੰਜ ਸ਼ੈਤਾਨ, ਪੰਚਮ ਸ਼ਰਅ ਰਿਹਾ ਸੁਣਾਈਆ। ਗੁਰ ਕਾ ਸ਼ਬਦ ਨਾ ਕੋਇ ਗਿਆਨ, ਗੁਰ ਮੰਤਰ ਹਿਰਦੇ ਜਨ ਨਾ ਕੋਇ ਵਸਾਈਆ। ਚੁਗਲੀ ਨਿੰਦਿਆ ਸੁਣ ਸੁਣ ਥੱਕੇ ਕਾਨ, ਸਰਵਣ ਸਰੋਤ ਤੇਰੇ ਨਾਮ ਕੋਇ ਨਾ ਪਾਈਆ। ਤੇਰਾ ਰੂਪ ਨਾ ਸਕਿਆ ਕੋਇ ਪਛਾਣ, ਭਰਮੇ ਭੁੱਲੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਇਕੋ ਓਟ ਰਖਾਈਆ। ਪੁਰਖ ਅਬਿਨਾਸ਼ੀ ਪਿਆ ਹੱਸ, ਸਤਿ ਸਤਿਵਾਦੀ ਆਪ
ਜਣਾਇੰਦਾ। ਆਦਿ ਜੁਗਾਦਿ ਚਲੇ ਨਾ ਕਿਸੇ ਕੋਈ ਵਸ, ਮੇਰਾ ਅੰਤ ਕੋਇ ਨਾ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਇਕੋ ਵਾਰ ਕਹੋ ਬਸ, ਬਸਤਾ ਸਭ ਦਾ ਆਪ ਬੰਧਾਇੰਦਾ। ਦੋ ਜਹਾਨਾਂ ਵੇਖਣਹਾਰਾ ਨੱਸ ਨੱਸ, ਛਿੰਨ ਭੰਗਰ ਫੇਰਾ ਪਾਇੰਦਾ। ਲੱਖ ਚੁਰਾਸੀ ਦਏ ਫਾਸ, ਫਾਸੀ ਆਪਣੀ ਇਕ ਲਟਕਾਇੰਦਾ। ਨਿਰਗੁਣ ਨੂਰ ਜੋਤ ਕਰ ਪ੍ਰਕਾਸ਼, ਨੂਰ ਆਪਣਾ ਆਪ ਧਰਾਇੰਦਾ। ਹਿੰਦੂ ਮੁਸਲਿਮ ਸਿਖ ਇਸਾਈ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਚਾਰ ਵਰਨ ਅਠਾਰਾਂ ਬਰਨ ਕਰੇ ਦਾਸੀ ਦਾਸ, ਦੂਸਰ ਵੰਡ ਨਾ ਕੋਇ ਰਖਾਇੰਦਾ। ਏਕਾ ਕਲਮਾ ਪ੍ਰਿਥਮੀ ਅਕਾਸ਼, ਏਕਾ ਨਾਮ ਕਰੇ ਪ੍ਰਕਾਸ਼, ਏਕਾ ਪਵਣ ਇਕ ਸੁਆਸ, ਏਕਾ ਕਾਇਆ ਮੰਡਲ ਪਾਏ ਰਾਸ, ਘਰ ਘਰ ਆਪਣਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਗਏ ਝੁੱਕ, ਨਿਉਂ ਨਿਉਂ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਦੇ ਹੁਕਮ ਸਾਡਾ ਪੈਂਡਾ ਜਾਏ ਮੁੱਕ, ਲੋਕਮਾਤ ਵਾਟ ਕੋਇ ਰਹਿਣ ਨਾ ਪਾਈਆ। ਤੇਰੇ ਦੁਆਰੇ ਸਚਖੰਡ ਬੈਠੇ ਲੁਕ, ਆਪਣਾ ਦਰਸ ਨਾ ਕਿਸੇ ਕਰਾਈਆ। ਤੂੰ ਸਭ ਦਾ ਦਾਤਾ ਸਾਂਝਾ ਯਾਰ ਲੱਖ ਚੁਰਾਸੀ ਕੋਲੋਂ ਜਾ ਕੇ ਪੁੱਛ, ਕਿਉਂ ਤੇਰੇ ਤੈਨੂੰ ਗਏ ਭੁਲਾਈਆ। ਅਸੀਂ ਆਪਣੇ ਹੱਥ ਵਸਤ ਨਾ ਰੱਖੀਏ ਕੁਛ, ਖ਼ਾਲੀ ਹੱਥ ਰਹੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਪੁਰਖ ਅਬਿਨਾਸ਼ੀ ਚੜ੍ਹਿਆ ਚਾਅ, ਸਤਿਗੁਰ ਸਾਚਾ ਖ਼ੁਸ਼ੀ ਮਨਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਮੈਂ ਤੱਕਦਾ ਰਿਹਾ ਰਾਹ, ਆਪਣਾ ਵੇਲਾ ਆਪਣੇ ਹੱਥ ਰਖਾਇੰਦਾ। ਕਲਜੁਗ ਅੰਤ ਬਣਾਂ ਮਲਾਹ, ਲੋਕਮਾਤ ਫੇਰਾ ਪਾਇੰਦਾ। ਪਿਛਲਾ ਲੇਖਾ ਦਿਆਂ ਚੁਕਾ, ਅੱਗੇ ਆਪਣਾ ਰੰਗ ਵਖਾਇੰਦਾ। ਵਰਨ ਬਰਨ ਜ਼ਾਤ ਪਾਤ ਊਚ ਨੀਚ ਰਾਉ ਰੰਕ ਰਾਜ ਰਾਜਾਨ ਦਿਆਂ ਮਿਟਾ, ਆਤਮ ਬ੍ਰਹਮ ਸਰਬ ਦ੍ਰਿੜਾਇੰਦਾ। ਰਾਮਾ ਕ੍ਰਿਸ਼ਨਾ ਨਾਨਕ ਗੋਬਿੰਦ ਸੰਗ ਮੁਹੰਮਦ ਈਸਾ ਮੂਸਾ ਇਕ ਪੈਗ਼ਾਮ ਦਿਆਂ ਸੁਣਾ, ਪੀਰ ਪੈਗ਼ੰਬਰ ਆਪ ਉਠਾਇੰਦਾ। ਸਹੀ ਸਲਾਮਤ ਆਦਿ ਜੁਗਾਦਿ ਇਕ ਖ਼ੁਦਾ, ਰਾਮ ਰਹੀਮ ਰਹਿਮਾਨ ਸਚਖੰਡ ਸਾਚੇ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਮਰਥ ਆਪਣੀ ਦਇਆ ਕਮਾਇੰਦਾ। ਸਮਰਥ ਪੁਰਖ ਪੁਰਖ ਸੁਆਮੀ, ਸ੍ਰੀ ਭਗਵਾਨ ਵਡੀ ਵਡਿਆਈਆ। ਸਰਬ ਘਟਾਂ ਘਟ ਅੰਤਰਜਾਮੀ, ਘਟ ਘਟ ਵੇਖ ਵਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰੂਆਂ ਪੀਰਾਂ ਸ਼ਬਦ ਅਗੰਮੀ ਪੜ੍ਹਾਉਂਦਾ ਰਿਹਾ ਬਾਣੀ, ਬਾਣ ਨਿਰਾਲਾ ਤੀਰ ਲਗਾਈਆ। ਬ੍ਰਹਮਾ ਵੇਦ ਚਾਰ ਕਹਾਣੀ, ਸ਼ਾਸਤਰ ਸਿਮਰਤ ਵਡ ਵਿਦਵਾਨੀ, ਪੁਰਾਨ ਅਠਾਰਾਂ ਵੇਦ ਵਿਆਸਾ ਰਾਗ ਅਲਾਈਆ। ਗੀਤਾ ਗਿਆਨ ਸਚ ਨਿਸ਼ਾਨੀ, ਕਾਹਨਾ ਕ੍ਰਿਸ਼ਨਾ ਖੇਲ ਮਹਾਨੀ, ਭਗਤ ਭਗਵੰਤ ਦਏ ਵਡਿਆਈਆ। ਅੰਜੀਲ ਕੁਰਾਨ ਸ਼ਰਅ ਇਸਲਾਮੀ, ਕਲਮਾ ਕਲਾਮ ਪੜ੍ਹਾਏ ਵਡ ਮਿਹਬਾਨੀ, ਮਿਹਬਾਨ ਬੀਦੋ ਕਾਇਨਾਤ ਆਪ ਸੁਣਾਈਆ। ਨਾਨਕ ਨਿਰਗੁਣ ਖੇਲ ਮਹਾਨੀ, ਪਾਇਆ ਪਦ ਇਕ ਨਿਰਬਾਨੀ, ਨਾਮ ਸਤਿ ਮਿਲੀ ਨਿਸ਼ਾਨੀ, ਦੋ ਜਹਾਨਾਂ ਏਕਾ ਨਾਦ ਵਜਾਈਆ। ਏਕੰਕਾਰਾ ਕਰੇ ਪਰਵਾਨੀ, ਭੇਵ ਕੋਇ ਨਾ ਪਾਏ ਵਿਦਵਾਨੀ, ਵਿਦਿਤ ਬੈਠੀ ਮੁਖ ਛੁਪਾਈਆ। ਗੋਬਿੰਦ ਸੂਰਾ ਸ਼ਾਹ ਸੁਲਤਾਨੀ, ਮਿਲਿਆ ਮੇਲ ਸ੍ਰੀ ਭਗਵਾਨੀ, ਪੂਤ ਸਪੂਤਾ ਸੁਤ ਦੁਲਾਰਾ ਸਾਚੀ ਗੋਦ ਸੁਹਾਈਆ। ਵਰਨ ਬਰਨ ਜਗਤ ਕਹਾਣੀ, ਜ਼ਾਤ ਪਾਤ ਸ਼ਰਅ ਵੇਖਾਨੀ, ਕਲਜੁਗ ਸਤਿਜੁਗ ਤ੍ਰੇਤਾ ਦੁਆਪਰ ਜੁਗ ਜੁਗ ਆਪਣਾ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਆਪ ਸਮਝਾਈਆ। ਸਾਚਾ ਖੇਲ ਕਰੇ ਕਰਤਾਰ, ਹਰਿ ਕਰਤਾ ਆਪ ਜਣਾਇੰਦਾ। ਕਲਜੁਗ ਅੰਤਮ ਪ੍ਰਗਟ ਹੋ ਵਿਚ ਸੰਸਾਰ, ਨਿਰਗੁਣ ਆਪਣਾ ਵੇਸ ਵਟਾਇੰਦਾ। ਘਟ ਘਟ ਰਾਮ ਰਮਿਆ ਪਸਾਰ, ਰਮਈਆ ਆਪਣਾ ਪਰਦਾ ਲਾਹਿੰਦਾ। ਏਕਾ ਨੂਰ ਨੂਰ ਕਰ ਤਿਆਰ, ਨੂਰ ਨੂਰ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਸਾਚੇ ਘਰ, ਸਚਖੰਡ ਵਾਸੀ ਆਪ ਸੁਣਾਇੰਦਾ। ਸਚਖੰਡ ਨਿਵਾਸੀ ਕਿਰਪਾਨਿਧ ਆਪਣੀ ਕਿਰਪਾ ਆਪ ਕਮਾਈਆ। ਕਲਜੁਗ ਅੰਤਮ ਹੋਏ ਇਕ ਪ੍ਰਸਿਧ, ਗੁਰ ਅਵਤਾਰ ਲੇਖਾ ਲੇਖੇ ਦਏ ਲਗਾਈਆ। ਕਰੇ ਕਰਾਏ ਆਪਣੀ ਬਿਧ, ਅੰਤ ਕੋਈ ਪਾ ਨਾ ਸਕੇ ਰਾਈਆ। ਜਨ ਭਗਤਾਂ ਕਾਰਜ ਕਰੇ ਸਿੱਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਹਰਿ ਨਿਰੰਕਾਰ, ਏਕਾ ਏਕ ਜਣਾਇੰਦਾ। ਅੰਤਮ ਕਲ ਵੇਖਾਂ ਸੰਸਾਰ, ਸੰਸਾ ਰੋਗ ਸਰਬ ਮਿਟਾਇੰਦਾ। ਚਾਰ ਵਰਨ ਵਿਚੋਂ ਲਵਾਂ ਉਠਾਲ, ਉਠ ਉਠ ਆਪਣੀ ਸੇਵ ਕਮਾਇੰਦਾ। ਨਾਤਾ ਤੋੜ ਸ਼ਾਹ ਕੰਗਾਲ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਸ਼ਬਦ ਸਰੂਪੀ ਬਣ ਦਲਾਲ, ਸਚ ਦਲਾਲੀ ਇਕ ਜਣਾਇੰਦਾ। ਵਸਤ ਵਿਕਾਵਾਂ ਹੱਕ ਹਲਾਲ, ਹਕ਼ੀਕ਼ਤ ਆਪਣੇ ਹੱਥ ਵਖਾਇੰਦਾ। ਭਗਤ ਭਗਵੰਤ ਸਾਚੇ ਭਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਸਾਚਾ ਖੇਲ ਪੁਰਖ ਅਬਿਨਾਸ਼, ਏਕਾ ਏਕ ਜਣਾਈਆ। ਕਰਾਂ ਖੇਲ ਅੰਤ ਤਮਾਸ਼, ਲੋਕਮਾਤ ਫੇਰਾ ਪਾਈਆ। ਭਗਤ ਭਗਵੰਤ ਬਣਾਏ ਸਚ ਜਮਾਤ, ਆਪਣੀ ਪੱਟੀ ਨਾਮ ਪੜ੍ਹਾਈਆ। ਵਰਨ ਬਰਨ ਸੁੱਟੇ ਡੂੰਘੇ ਖਾਤ, ਬਾਹਰ ਸਕੇ ਨਾ ਕੋਇ ਕਢਾਈਆ। ਮੇਟੇ ਰੈਣ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚੜ੍ਹਾਈਆ। ਹਰਿਜਨ ਸਾਚੇ ਦੇਵੇ ਦਾਦ, ਸੰਤ ਸਾਜਣ ਮੇਲ ਮਿਲਾਈਆ। ਗੁਰਮੁਖਾਂ ਪੂਰੀ ਕਰੇ ਆਸ, ਜਗਤ ਤ੍ਰਿਸ਼ਨਾ ਭੁੱਖ ਗੁਆਈਆ। ਗੁਰਸਿਖਾਂ ਹੋਏ ਦਾਸੀ ਦਾਸ, ਬਣ ਸੇਵਕ ਸੇਵ ਕਮਾਈਆ। ਲੱਖ ਚੁਰਾਸੀ ਗਲ ਪਾਏ ਜਮ ਕਾ ਫਾਸ, ਫਾਸੀ ਕੋਇ ਨਾ ਸਕੇ ਤੁੜਾਈਆ। ਰਾਏ ਧਰਮ ਕਰੇ ਹਾਸ, ਭਰਮੇ ਭੁੱਲੀ ਸਰਬ ਲੋਕਾਈਆ। ਸਚ ਵਸਤ ਨਾ ਕਿਸੇ ਪਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਈਆ। ਆਪਣਾ ਖੇਲ ਹਰਿ ਕਰਾਉਣਾ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਨਿਰਗੁਣ ਜਾਮਾ ਲੋਕਮਾਤ ਪਾਉਣਾ, ਰੂਪ ਅਨੂਪ ਆਪ ਧਰਾਇੰਦਾ। ਭਗਤ ਭਗਵੰਤ ਵੇਖ ਵਖਾਉਣਾ, ਨਿਜ ਨੇਤਰ ਮੇਲ ਮਿਲਾਇੰਦਾ। ਸਚ ਦੁਆਰੇ ਸਚ ਬਹਾਉਣਾ, ਸਚ ਸੋਹਲਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰ ਪੈਗ਼ੰਬਰ ਆਪ ਜਣਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਰੱਖਣਾ ਯਾਦ, ਸੋ ਪੁਰਖ ਨਿਰੰਜਣ ਆਪ ਜਣਾਈਆ। ਕਲਜੁਗ ਅੰਤ ਸੁਣੇ ਫਰਿਆਦ, ਫਿਰ ਫਿਰ ਆਪਣੀ ਖ਼ੁਸ਼ੀ ਮਨਾਈਆ। ਭਗਤ ਭਗਵੰਤ ਲਏ ਕਾਢ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਸ਼ਬਦ ਨਿਸ਼ਾਨਾ ਏਕਾ ਗਾਡ, ਧਰਨੀ ਧਰਤ ਧਵਲ ਦਏ ਝੁਲਾਈਆ। ਪਿਛਲਾ ਲੇਖਾ ਚੁਕਾਏ ਜੋ ਵੰਡ ਵੰਡ ਆਏ ਹੱਦ, ਸ਼ਰਅ ਹੱਦ ਕੋਇ ਰਹਿਣ ਨਾ ਪਾਈਆ। ਨੌਂ ਖੰਡ ਪ੍ਰਿਥਮੀ ਇਕੋ ਵੱਜੇ ਨਦ, ਨਾਮ ਨਗਾਰਾ ਇਕ ਸੁਣਾਈਆ। ਇਕੋ ਕਾਅਬਾ ਹੋਏ ਹੱਜ, ਹੁਜਰਾ ਇਕੋ ਦਏ ਵਖਾਈਆ। ਇਕੋ ਮੰਦਰ ਲਏ ਸੱਦ, ਰਾਮ ਏਕਾ ਨਜ਼ਰੀ ਆਈਆ। ਏਕਾ ਗੁਰੂਦੁਆਰ ਬਹੇ ਸੱਜ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਚਾਰ ਜੁਗ ਦੀ ਚੁਕਾਏ ਲੋਕ ਲਾਜ, ਜਨ ਭਗਤਾਂ
ਏਕਾ ਘਰ ਮਿਲਾਈਆ। ਸਾਹਿਬ ਸਾਜਣ ਸਾਚਾ ਸਾਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਲੋਚਣ, ਇਕੋ ਆਸ ਰਖਾਈਆ। ਸਚਖੰਡ ਦੁਆਰੇ ਚਰਨ ਕਵਲ ਬਹਿ ਬਹਿ ਸੋਚਣ, ਸੋਚਿਆਂ ਸੋਚ ਵਿਚ ਕਦੇ ਨਾ ਆਈਆ। ਆਦਿ ਜੁਗਾਦਿ ਜੁਗਾ ਜੁਗੰਤਰ ਇਕੋ ਹੈ ਭੀ ਹੋਸੀ, ਸੈਭੰ ਰੂਪ ਨਾ ਕੋਇ ਵਟਾਈਆ। ਸਾਡੀ ਕਾਇਆ ਲੋਕਮਾਤ ਹੋ ਗਈ ਥੋਥੀ, ਅੰਤਮ ਨਾਤਾ ਆਏ ਤੁੜਾਈਆ। ਲਿਖ ਲਿਖ ਰੱਖ ਕੇ ਆਏ ਪੋਥੀ, ਜੀਵ ਜੰਤ ਗਏ ਭੁਲਾਈਆ। ਗੁਰ ਕਾ ਸ਼ਬਦ ਨਾ ਜਾਣਿਆ ਮਾਣਕ ਮੋਤੀ, ਮਨਮੁਖ ਖ਼ਾਕ ਰਹੇ ਰੁਲਾਈਆ। ਅੰਦਰ ਵੜੀ ਵਾਸਨਾ ਖੋਟੀ, ਕਾਮ ਕਰੋਧ ਲੋਭ ਮੋਹ ਹੰਕਾਰ ਹੋਇਆ ਹਲਕਾਈਆ। ਕੋਈ ਚੜ੍ਹਿਆ ਨਾ ਉਪਰ ਚੋਟੀ, ਕਬੀਰ ਜੁਲਾਹਾ ਦਏ ਦੁਹਾਈਆ। ਸ਼ਮਸ਼ ਤਬਰੇਜ਼ ਖੱਲ੍ਹ ਲੁਹਾਈ ਹੋਇਆ ਬੋਟੀ ਬੋਟੀ, ਅਗਨੀ ਤਤ ਤਤ ਜਲਾਈਆ। ਨਾਨਕ ਨਿਰਗੁਣ ਵੇਖੇ ਕੋਟਨ ਕੋਟੀ, ਸਚਖੰਡ ਸਾਚੇ ਕੋਟ ਚੜ੍ਹ ਚੜ੍ਹ ਦਰਸ ਕੋਇ ਨਾ ਪਾਈਆ। ਪੁਰਖ ਅਬਿਨਾਸ਼ੀ ਕਲਜੁਗ ਅੰਤਮ ਪ੍ਰਗਟ ਕਰੇ ਇਕੋ ਨਿਰਮਲ ਜੋਤੀ, ਫੜ ਫੜ ਦੇਵੇ ਨਾ ਕੋਇ ਸਜ਼ਾਈਆ। ਨਾ ਵਡੀ ਨਾ ਦਿਸੇ ਛੋਟੀ, ਨਿਰਾਕਾਰ ਨਿਰੰਕਾਰ ਨਜ਼ਰ ਕਿਸੇ ਨਾ ਆਈਆ। ਨਾ ਕੋਈ ਹਵਨ ਪਵਨ ਨਾ ਕੋਇ ਅਹੂਤੀ, ਘ੍ਰਿਤ ਦੀਪ ਸਮਗਰੀ ਕੋਇ ਨਾ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਵੇਸ ਧਰ, ਵੇਸ ਅਵੱਲੜਾ ਆਪ ਵਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਇਕੱਲੜਾ ਆਦਿ ਜੁਗਾਦਿ ਜੁਗ ਜੁਗ ਫੜਾਏ ਪਲੜਾ, ਨਾਮ ਪੱਲੂ ਜਗਤ ਨੇਤਰ ਨੈਣ ਪਲਕ ਨਜ਼ਰ ਕਿਸੇ ਨਾ ਆਈਆ।
੧੯ ਜੇਠ ੨੦੧੯ ਬਿਕਰਮੀ ਮਾਈ ਸ਼ਾਹਣੀ ਦੇ ਗ੍ਰਹਿ ਛੰਬ ਜੰਮੂ
ਹਰਿਜਨ ਉਚੀ ਸਦਾ ਸ਼ਾਨ, ਸ਼ਹਿਨਸ਼ਾਹ ਸਤਿਗੁਰ ਆਪ ਕਰਾਇੰਦਾ। ਜਿਸ ਜਨ ਦੇਵੇ ਚਰਨ ਧਿਆਨ, ਧਰਨੀ ਧਰਤ ਧਵਲ ਵਡਿਆਇੰਦਾ। ਆਤਮ ਬਖ਼ਸ਼ੇ ਇਕ ਗਿਆਨ, ਅੰਤਰ ਵਿਦਿਆ ਨਾਮ ਪੜ੍ਹਾਇੰਦਾ। ਅੰਮ੍ਰਿਤ ਰਸ ਪੀਣ ਖਾਣ, ਧੀਰਜ ਸਤਿ ਸੰਤੋਖ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਵਡਿਆਇੰਦਾ। ਸਾਚੀ ਸ਼ਾਨ ਹਰਿ ਚਰਨ, ਦੂਸਰ ਅਵਰ ਨਾ ਕੋਇ ਜਣਾਈਆ। ਜਿਸ ਮਿਲਿਆਂ ਚੁਕੇ ਭੈ ਡਰਨ, ਭਉ ਰੂਪ ਨਾ ਕੋਇ ਦਰਸਾਈਆ। ਨੇਤਰ ਖੁਲ੍ਹੇ ਹਰਨ ਫਰਨ, ਅੰਧ ਅੰਧੇਰ ਦਏ ਗੁਆਈਆ। ਨਾਤਾ ਤੁਟੇ ਵਰਨ ਬਰਨ, ਜ਼ਾਤ ਪਾਤ ਕੋਇ ਰਹਿਣ ਨਾ ਪਾਈਆ। ਮਿਲੇ ਮੇਲ ਹਰਿ ਕਰਨੀ ਕਰਨ, ਕਰਤਾ ਪੁਰਖ ਹੋਏ ਸਹਾਈਆ। ਦੇਵੇ ਵਡਿਆਈ ਉਪਰ ਧਰਨ, ਧਰਨੀ ਧਰਤ ਧਵਲ ਰੰਗ ਰੰਗਾਈਆ। ਉਲਟਾ ਕਰੇ ਨਾਭ ਕਵਲ, ਕਵਲ ਨੈਣ ਖੇਲ ਕਰਾਈਆ। ਜਿਸ ਨੇ ਨੂਰ ਧਰਾਇਆ ਅਵੱਲ, ਆਦਿ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਸ਼ਾਹਾਨ ਇਕ ਅਖਵਾਈਆ। ਸਾਚੀ ਸ਼ਾਨ ਦਰ ਹਜ਼ੂਰ, ਜਿਸ ਜਨ ਹਾਜ਼ਰੀ ਲੇਖੇ ਲਾਇੰਦਾ। ਜਨਮ ਜਨਮ ਦੇ ਮੁਆਫ਼ ਕਰੇ ਕਸੂਰ, ਗੁੱਸਾ ਆਪ ਨਾ ਕੋਇ ਵਖਾਇੰਦਾ। ਜੁਗ ਜੁਗ ਦਾ ਪੈਂਡਾ ਨੇੜੇ ਲਿਆਏ ਦੂਰ, ਦੂਰ ਦੁਰਾਡਾ ਪੰਧ ਮੁਕਾਇੰਦਾ। ਨਾਤਾ ਤੋੜੇ ਕੂੜੋ ਕੂੜ, ਸਾਚੀ ਸਿਖਿਆ ਇਕ ਸਮਝਾਇੰਦਾ। ਮਸਤਕ ਲਾਏ ਚਰਨ
ਧੂੜ, ਮੂਰਖ ਮੂੜੇ ਮਾਣ ਦਿਵਾਇੰਦਾ। ਏਕਾ ਬਖ਼ਸ਼ੇ ਸਾਚਾ ਨੂਰ, ਨੂਰੋ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਦਇਆ ਕਮਾਇੰਦਾ । ਦਇਆ ਵਡਿਆਈ ਦੇਵੇ ਮਾਣ, ਦੀਨ ਦਿਆਲ ਖੇਲ ਕਰਾਇੰਦਾ। ਘਰ ਸਾਗਰ ਕਰਾਏ ਅਸ਼ਨਾਨ, ਦੁਰਮਤ ਮੈਲ ਧੁਆਇੰਦਾ। ਨਿਰਮਲ ਕਰਮ ਕਰ ਉਜਾਗਰ ਦੇਵੇ ਦਾਨ, ਨਾਮ ਵਸਤ ਝੋਲੀ ਪਾਇੰਦਾ। ਸੁਰਤੀ ਸ਼ਬਦੀ ਮੇਲਾ ਗੋਪੀ ਕਾਹਨ, ਘਰ ਬਹਿ ਬਹਿ ਸਖੀਆਂ ਮੰਗਲ ਸਾਚਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਣ ਨਿਮਾਣਿਆਂ ਆਪ ਉਠਾਇੰਦਾ। ਮਾਣ ਨਿਮਾਣਿਆਂ ਸਿਰ ਰੱਖੇ ਹੱਥ, ਸਤਿ ਪੁਰਖ ਵਡੀ ਵਡਿਆਈਆ। ਸਤਿ ਸਤਿਵਾਦੀ ਦੇਵੇ ਵੱਥ, ਘਰ ਸਾਚੇ ਆਪ ਵਰਤਾਈਆ। ਕਾਇਆ ਮੰਦਰ ਅੰਦਰ ਦੇਵੇ ਢਕ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਅੰਤਮ ਪਤ ਲਏ ਰੱਖ, ਪਤਿ ਪਤਿਵੰਤਾ ਫੇਰੀ ਪਾਈਆ। ਮੇਲ ਮਿਲਾਏ ਹੱਸ ਹੱਸ, ਹਰਿ ਜੂ ਆਪਣਾ ਰੰਗ ਵਖਾਈਆ। ਦਰ ਘਰ ਮਾਰਗ ਸਾਚੇ ਦੱਸ, ਦਰਦੀ ਦਰਦੀਆਂ ਦਰਦ ਵੰਡਾਈਆ। ਹਰਿਜਨ ਸਾਚੇ ਲੱਖ ਚੁਰਾਸੀ ਨਾਲੋਂ ਕਰੇ ਵੱਖ, ਵੱਖਰੀ ਆਪਣੀ ਧਾਰ ਵਖਾਈਆ। ਖੋਲ੍ਹਣਹਾਰਾ ਇਕੋ ਅੱਖ, ਅੱਖਰ ਇਕੋ ਕਰੇ ਪੜ੍ਹਾਈਆ। ਹਿਰਦੇ ਅੰਦਰ ਆਪੇ ਵਸ, ਬਸਤੀ ਆਪਣੀ ਲਏ ਵਸਾਈਆ। ਨਿਮਾਣਿਆਂ ਨਿਤਾਣਿਆਂ ਨਿਰਧਨ ਹੋ ਹੋ ਗਾਏ ਜਸ, ਸਿਫ਼ਤੀ ਸਿਫ਼ਤ ਕਰੇ ਸਾਲਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਪੂਰੀ ਕਰੇ ਆਸ, ਜੁਗ ਜਨਮ ਜੋ ਜਨ ਬੈਠੇ ਧਿਆਨ ਲਗਾਈਆ।