ਪੁਸਤਕਾਲਾਭਾਗ ੧੨

੧੯ ਜੇਠ ੨੦੧੯ ਬਿਕਰਮੀ ਬੀਬੀ ਰਾਮ ਕੌਰ ਦੇ ਗ੍ਰਹਿ ਛੰਬ ਜੰਮੂ

ਸਚਖੰਡ ਦੁਆਰੇ ਸਾਚਾ ਖੇਲ, ਸਤਿ ਪੁਰਖ ਨਿਰੰਜਣ ਆਪ ਕਰਾਇੰਦਾ। ਨਿਰਗੁਣ ਨੂਰ ਕਰ ਪਰਕਾਸ਼ ਬਿਨ ਬਾਤੀ ਤੇਲ, ਆਦਿ ਨਿਰੰਜਣ ਡਗਮਗਾਇੰਦਾ। ਵਸਣਹਾਰਾ ਧਾਮ ਨਵੇਲ, ਸਚ ਸਿੰਘਾਸਣ ਆਸਣ ਲਾਇੰਦਾ। ਨਿਰਗੁਣ ਸਰਗੁਣ ਕਰੇ ਮੇਲ, ਗੁਰ ਅਵਤਾਰ ਪੀਰ ਪੈਗ਼ੰਬਰ ਏਕਾ ਦਰ ਬਹਾਇੰਦਾ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਬਣ ਬਣ ਸੱਜਣ ਸੁਹੇਲ, ਸਚ ਸੰਦੇਸ਼ਾ ਨਰ ਨਰੇਸ਼ਾ ਇਕ ਸੁਣਾਇੰਦਾ। ਲਹਿਣਾ ਮੁਕਿਆ ਗੁਰ ਗੁਰ ਚੇਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਇਕ ਸੁਹਾਇੰਦਾ। ਸਚਖੰਡ ਦੁਆਰੇ ਸ੍ਰੀ ਭਗਵਾਨ, ਤਖ਼ਤ ਨਿਵਾਸੀ ਸੋਭਾ ਪਾਈਆ। ਭੂਪਤ ਭੂਪ ਰਾਜ ਰਾਜਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹ, ਏਕਾ ਬੈਠਾ ਆਸਣ ਲਾਈਆ। ਜੁਗਾ ਜੁਗੰਤਰ ਨਿਰਗੁਣ ਸਰਗੁਣ ਦੇਵਣਹਾਰ ਸਲਾਹ, ਸਾਚੀ ਸਿਖਿਆ ਇਕ ਪੜ੍ਹਾਈਆ। ਬੋਧ ਅਗਾਧਾ ਭੇਵ ਚੁਕਾ, ਨਾਉਂ ਨਿਰੰਕਾਰਾ ਆਪ ਜਣਾ, ਏਕਾ ਨਾਮ ਦਏ ਵਡਿਆਈਆ। ਹੁਕਮੀ ਹੁਕਮ ਖੇਲ ਕਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਈਆ। ਸਾਚੀ ਕਰਨੀ ਕਰਨੇਹਾਰਾ, ਕਰਤਾ ਪੁਰਖ ਖੇਲ ਕਰਾਇੰਦਾ। ਸੋ ਪੁਰਖ ਨਿਰੰਜਣ ਵਸਣਹਾਰਾ ਠਾਂਡੇ ਦਰਬਾਰਾ, ਹਰਿ ਪੁਰਖ ਨਿਰੰਜਣ ਆਪਣਾ ਪਰਦਾ ਲਾਹਿੰਦਾ। ਨਿਰਗੁਣ ਨੂਰ ਏਕੰਕਾਰਾ, ਆਦਿ ਨਿਰੰਜਣ ਜੋਤੀ ਜਾਤਾ ਡਗਮਗਾਇੰਦਾ। ਸ੍ਰੀ ਭਗਵਾਨ ਵਸਣਹਾਰਾ ਧਾਮ ਨਿਆਰਾ, ਮਹੱਲ ਅਟੱਲ ਅਗੰਮ ਅਥਾਹ ਬੇਪਰਵਾਹ, ਦਰ ਘਰ ਸਾਚੇ ਸੋਭਾ ਪਾਇੰਦਾ। ਸ੍ਰੀ ਭਗਵਾਨ ਆਦਿ ਜੁਗਾਦਿ ਬਣੇ ਮਲਾਹ, ਨਿਤ ਨਵਿਤ ਆਪਣਾ ਵੇਸ ਵਟਾਇੰਦਾ।

ਪਾਰਬ੍ਰਹਮ ਪ੍ਰਭ ਖੇਲ ਖਲਾ, ਖੇਲਣਹਾਰਾ ਆਪਣਾ ਰੰਗ ਆਪ ਰੰਗਾਇੰਦਾ। ਸਚਖੰਡ ਦੁਆਰਾ ਦਏ ਵਡਿਆ, ਤਖ਼ਤ ਨਿਵਾਸੀ ਤਖ਼ਤ ਸੁਹਾਇੰਦਾ। ਭੂਪਤ ਭੂਪ ਰੂਪ ਵਟਾ, ਸੀਸ ਜਗਦੀਸ਼ ਤਾਜ ਸੁਹਾ, ਦਰ ਘਰ ਸਾਚੇ ਸੋਭਾ ਪਾਇੰਦਾ। ਨੂਰੋ ਨੂਰ ਨੂਰ ਰੁਸ਼ਨਾ, ਬੇਐਬ ਬੇਐਬ ਖ਼ੁਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਵਰਦਿਗਾਰ ਆਪਣਾ ਰਾਹ ਆਪ ਚਲਾਇੰਦਾ। ਪਰਵਰਦਿਗਾਰ ਰਾਹ ਅਵੱਲਾ, ਏਕੰਕਾਰਾ ਆਪ ਚਲਾਈਆ। ਵਸਣਹਾਰਾ ਸਚ ਮਹੱਲਾ, ਮੁਕਾਮੇ ਹੱਕ ਕਰੇ ਰੁਸ਼ਨਾਈਆ। ਨਿਰਗੁਣ ਨੂਰ ਦੀਪਕ ਜੋਤੀ ਆਪੇ ਬਲਾ, ਜਲਵਾ ਜਲਾਲ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੇ ਦਏ ਵਡਿਆਈਆ। ਸਚਖੰਡ ਦੁਆਰੇ ਹਰਿ ਜੂ ਚੜ੍ਹ, ਹਰਿ ਪੁਰਖ ਨਿਰੰਜਣ ਆਪਣਾ ਖੇਲ ਕਰਾਇੰਦਾ। ਆਪੇ ਖੋਲ੍ਹਣਹਾਰਾ ਸਾਚਾ ਦਰ, ਦਰ ਦਰਵਾਜ਼ਾ ਨਜ਼ਰ ਕਿਸੇ ਨਾ ਆਇੰਦਾ। ਆਪਣਾ ਘਾੜਨ ਆਪੇ ਘੜ, ਘੜ ਆਪਣਾ ਰੰਗ ਰੰਗਾਇੰਦਾ। ਆਪਣੇ ਅੰਤਰ ਆਪੇ ਵੜ, ਵੜ ਆਪੇ ਸੋਭਾ ਪਾਇੰਦਾ। ਆਪਣਾ ਪੱਲੂ ਆਪੇ ਫੜ, ਫੜ ਆਪਣਾ ਬੰਧਨ ਪਾਇੰਦਾ। ਆਪੇ ਪੁਰਖ ਨਾਰੀ ਨਰ, ਨਰ ਨਰਾਇਣ ਬਣ ਬਣ ਕੰਤ ਕੰਤ ਕੰਤੂਹਲ ਸੇਜ ਹੰਢਾਇੰਦਾ। ਆਪੇ ਸੁਤ ਦੁਲਾਰਾ ਜਣ, ਜਣ ਸ਼ਬਦੀ ਸੁਤ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਰਚਾਇੰਦਾ। ਸੁਤ ਦੁਲਾਰਾ ਆਪੇ ਜਣ, ਜਣ ਜਣੇਂਦੀ ਬਣੇ ਮਾਈਆ। ਦਾਈ ਦਾਇਆ ਖੇਲ ਕਰ, ਘਰ ਸਾਚੇ ਖ਼ੁਸ਼ੀ ਮਨਾਈਆ। ਥਿਰ ਘਰ ਦੁਆਰੇ ਆਪੇ ਵੜ, ਪੂਤ ਸਪੂਤੇ ਦਏ ਵਡਿਆਈਆ। ਏਕਾ ਅੱਖਰ ਜਾਣਾ ਪੜ੍ਹ, ਨਿਸ਼ਅੱਖਰ ਦਏ ਸੁਣਾਈਆ। ਪੁਰਖ ਬਿਧਾਤਾ ਦੇਵੇ ਦਾਨ ਏਕਾ ਏਕ ਨਾਮ ਵਰ, ਵਰ ਆਪਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਈਆ। ਸਾਚਾ ਖੇਲ ਸ੍ਰੀ ਭਗਵੰਤ, ਸ਼ਬਦੀ ਸ਼ਬਦ ਸ਼ਬਦ ਜਣਾਇੰਦਾ। ਤੇਰੀ ਮਹਿਮਾ ਇਕ ਅਗਣਤ, ਲੇਖਾ ਲਿਖਤ ਵਿਚ ਨਾ ਆਇੰਦਾ। ਹਰਿ ਜੂ ਹਰਿ ਬਣਾਏ ਬਣਤ, ਨਾ ਕੋਈ ਦੂਸਰ ਸੰਗ ਰਖਾਇੰਦਾ। ਨਾ ਕੋਈ ਜਾਣੇ ਆਦਿ ਅੰਤ, ਆਪਣੀ ਗੋਦ ਬਹਾਇੰਦਾ। ਹਰਿ ਕਾ ਨਾਉਂ ਮਣੀਆ ਮੰਤ, ਹਰਿ ਨਿਰੰਕਾਰਾ ਆਪ ਦ੍ਰਿੜਾਇੰਦਾ। ਖੇਲਣਾ ਖੇਲ ਜੁਗਾ ਜੁਗੰਤ, ਜੁਗ ਜੁਗ ਤੇਰੀ ਧਾਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਨਰ ਨਰੇਸ਼ਾ ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਏਕਾ ਵਾਰ ਸੁਣਾਇੰਦਾ। ਸਤਿ ਸੰਦੇਸ਼ਾ ਲੈਣਾ ਸੁਣ, ਹਰਿ ਜੂ ਕਰੇ ਜਣਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਸਚਖੰਡ ਵੱਜੇ ਵਧਾਈਆ। ਥਿਰ ਘਰ ਸੁਹਾਏ ਆਪਣੀ ਰੁੱਤ, ਰੁੱਤ ਰੁਤੜੀ ਆਪ ਮਹਿਕਾਈਆ। ਨਿਰਗੁਣ ਨਿਰਾਕਾਰ ਨਿਰਵੈਰ ਅਜੂਨੀ ਰਹਿਤ ਅਨਭਵ ਪਰਕਾਸ਼ ਆਪੇ ਉਠ, ਅਸੁੱਤੇ ਪਰਕਾਸ਼ ਆਪ ਕਰਾਈਆ। ਦੀਨ ਦਿਆਲ ਠਾਕਰ ਸਵਾਮੀ ਸਾਹਿਬ ਸਤਿਗੁਰ ਆਪੇ ਤੁਠ, ਆਪਣੀ ਇਛਿਆ ਸਾਚੀ ਭਿਛਿਆ ਆਪੇ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਸਾਚੀ ਧਾਰ, ਦੇਵਣਹਾਰਾ ਏਕੰਕਾਰ, ਇਕ ਇਕੱਲਾ ਦਏ ਸਮਝਾਈਆ। ਇਕ ਇਕੱਲਾ ਏਕੰਕਾਰਾ, ਏਕਾ ਏਕ ਖੇਲ ਕਰਾਇੰਦਾ। ਇਕ ਮਹੱਲ ਇਕ ਮਨਾਰਾ, ਏਕਾ ਆਸਣ ਲਾਇੰਦਾ। ਏਕਾ ਸੁਤ ਇਕ ਦੁਲਾਰਾ, ਏਕਾ ਹੁਕਮ ਜਣਾਇੰਦਾ। ਏਕਾ ਵਣਜ ਇਕ ਵਪਾਰਾ, ਏਕਾ ਹੱਟ ਖੁਲ੍ਹਾਇੰਦਾ। ਏਕਾ ਵਸਤ ਦਏ ਹਰਿ ਥਾਰਾ, ਨਜ਼ਰ ਕਿਸੇ ਨਾ ਆਇੰਦਾ। ਦਰ ਘਰ ਸਾਚੇ ਕਰ ਪਿਆਰਾ, ਬਣ ਜਨਨੀ ਜਨ ਸਾਚਾ ਸੁਤ ਗੋਦ ਬਹਾਇੰਦਾ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਖਾਇੰਦਾ। ਸਾਚਾ ਵੇਸ ਸ੍ਰੀ ਭਗਵਾਨ, ਸੋ ਪੁਰਖ ਨਿਰੰਜਣ ਆਪ ਜਣਾਈਆ। ਸੁਤ ਦੁਲਾਰੇ ਦੇਵੇ ਦਾਨ, ਦਾਤਾ ਦਾਨੀ ਵਡ ਵਡਿਆਈਆ। ਤੇਰਾ ਉਪਜਾਏ ਸਚ ਨਿਸ਼ਾਨ, ਬੇਅੰਤ ਬੇਪਰਵਾਹੀਆ। ਵਿਸ਼ਨੂੰ ਵਿਸ਼ਵ ਕਰ ਪਰਵਾਨ, ਵਾਸਤਕ ਆਪਣੇ ਰੰਗ ਰੰਗਾਈਆ। ਏਕਾ ਅੰਮ੍ਰਿਤ ਪੀਣ ਖਾਣ, ਕਵਲ ਕਵਲਾ ਆਪ ਟਿਕਾਈਆ। ਬ੍ਰਹਮਾ ਬ੍ਰਹਮ ਕਰ ਪਰਧਾਨ, ਪਾਰਬ੍ਰਹਮ ਪ੍ਰਭ ਵੰਡ ਵੰਡਾਈਆ। ਬਣ ਵਿਚੋਲਾ ਨੌਜਵਾਨ, ਆਪਣਾ ਖੇਲ ਦਏ ਸਮਝਾਈਆ। ਸੁਨ ਅਗੰਮ ਵੇਖਣਹਾਰਾ ਧੂਆਂਧਾਰ ਸੁੰਞ ਮਸਾਣ, ਅਨਡਿਠ ਆਪਣਾ ਰਾਹ ਚਲਾਈਆ। ਸ਼ੰਕਰ ਮੇਲ ਸ੍ਰੀ ਭਗਵਾਨ, ਕੰਕਰ ਕੰਕਰ ਆਪਣਾ ਮਰਦੰਗ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਜਣਾਈਆ। ਸਾਚਾ ਖੇਲ ਹਰਿ ਕਰਤਾਰਾ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰਾ, ਸਚ ਪ੍ਰੀਤੀ ਇਕ ਜਣਾਇੰਦਾ। ਏਕਾ ਮੰਦਰ ਇਕ ਦੁਆਰਾ, ਏਕਾ ਘਰ ਵਖਾਇੰਦਾ। ਏਕਾ ਇਸ਼ਟ ਨਿਰਗੁਣ ਜੋਤ ਨਿਰਾਕਾਰਾ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਇੰਦਾ। ਏਕਾ ਦੇਵਣਹਾਰ ਭੰਡਾਰਾ, ਅਤੋਟ ਅਤੁਟ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਇੰਦਾ । ਸਾਚੀ ਸਿਖਿਆ ਏਕਾ ਏਕ, ਏਕੰਕਾਰਾ ਆਪ ਜਣਾਈਆ। ਵਿਸ਼ਨੂੰ ਦੇਵੇ ਵਿਸ਼ਵ ਟੇਕ, ਸਿਰ ਆਪਣਾ ਹੱਥ ਟਿਕਾਈਆ। ਪਾਰਬ੍ਰਹਮ ਹਰਿ ਜੂ ਨੇਤਰ ਪੇਖ, ਜੋਤੀ ਜੋਤ ਜੋਤ ਰੁਸ਼ਨਾਈਆ। ਸ਼ੰਕਰ ਕਰੇ ਸਾਚਾ ਹੇਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਜਣਾਈਆ। ਸਚ ਸੰਦੇਸ਼ਾ ਹਰਿ ਹਰਿ ਨਾਉਂ, ਏਕਾ ਏਕ ਜਣਾਇੰਦਾ। ਆਪੇ ਵਸੇ ਹਰ ਘਟ ਥਾਉਂ, ਘਟ ਘਟ ਡੇਰਾ ਲਾਇੰਦਾ। ਪਕੜਨਹਾਰਾ ਦਰਗਹਿ ਸਾਚੀ ਬਾਹੋਂ, ਸਚਖੰਡ ਸਾਚੇ ਡੇਰਾ ਲਾਇੰਦਾ। ਤਖ਼ਤ ਨਿਵਾਸੀ ਕਰੇ ਸਚ ਨਿਆਉਂ, ਸ਼ਾਹ ਪਾਤਸ਼ਾਹ ਅਭੁੱਲ ਭੁੱਲ ਕਦੇ ਨਾ ਜਾਇੰਦਾ। ਆਪੇ ਪਿਤਾ ਆਪੇ ਮਾਉਂ, ਪੂਤ ਸਪੂਤਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸ਼ਾ ਇਕ ਸੁਣਾਇੰਦਾ। ਧੁਰ ਸੰਦੇਸ਼ਾ ਧੁਰਦਰਗਾਹੀ, ਹਰਿ ਹਰਿ ਆਪ ਜਣਾਈਆ। ਨਿਰਗੁਣ ਨੂਰ ਜੋਤ ਕਰ ਰੁਸ਼ਨਾਈ, ਨੂਰ ਨੁਰਾਨਾ ਡਗਮਗਾਈਆ। ਸਾਚਾ ਮੰਦਰ ਰਿਹਾ ਸੁਹਾਈ, ਘਰ ਵਸੇ ਸੱਚਾ ਮਾਹੀਆ। ਬੇਐਬ ਪਰਵਰਦਿਗਾਰ ਨਾਉਂ ਖ਼ੁਦਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਪੁਰਖ ਪੁਰਖ ਵਡਿਆਈਆ। ਆਦਿ ਪੁਰਖ ਸ੍ਰੀ ਭਗਵਾਨਾ, ਨਰ ਹਰਿ ਆਪਣਾ ਖੇਲ ਕਰਾਇੰਦਾ। ਤ੍ਰੈ ਤ੍ਰੈ ਦੇਵੇ ਏਕਾ ਦਾਨਾ, ਤ੍ਰੈਗੁਣ ਝੋਲੀ ਪਾਇੰਦਾ। ਰਜੋ ਤਮੋ ਸਤਿ ਨਿਸ਼ਾਨਾ, ਸਤਿ ਸਤਿਵਾਦੀ ਆਪ ਵਖਾਇੰਦਾ। ਪੰਚਮ ਬੰਨ੍ਹੇ ਏਕਾ ਗਾਨਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬੰਧਨ ਇਕ ਵਖਾਇੰਦਾ। ਖੇਲੇ ਖੇਲ ਦੋ ਜਹਾਨਾਂ, ਦੋਏ ਦੋਏ ਆਪਣੀ ਧਾਰ ਚਲਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰ ਪਰਵਾਨਾ, ਰਵ ਸਸ ਸੂਰਜ ਚੰਨ ਕਿਰਨ ਕਿਰਨ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਹੁਕਮਰਾਨ, ਹਰਿ ਸਾਚਾ ਆਪ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਸੁਣਨਾ ਕਰ ਧਿਆਨ, ਧਿਆਨ ਧਿਆਨ ਨਾਲ ਮਿਲਾਈਆ। ਲੱਖ ਚੁਰਾਸੀ ਹੋਏ ਪਰਧਾਨ, ਤ੍ਰੈ ਪੰਜ ਏਕਾ ਬੰਧਨ ਪਾਈਆ। ਆਤਮ ਪਰਮਾਤਮ ਖੇਲ ਕਰੇ ਮਹਾਨ, ਈਸ਼ ਜੀਵ ਦਏ ਵਡਿਆਈਆ। ਬ੍ਰਹਮ ਪਾਰਬ੍ਰਹਮ ਝੁਲਾਏ ਨਿਸ਼ਾਨ, ਸਤਿ ਨਿਸ਼ਾਨਾ ਦਏ ਵਖਾਈਆ। ਬੋਧ

ਅਗਾਧੀ ਇਕ ਗਿਆਨ, ਆਪਣਾ ਨਾਉਂ ਕਰੇ ਪੜ੍ਹਾਈਆ। ਸਰਗੁਣ ਰੂਪ ਵਿਚ ਜਹਾਨ, ਸਾਖ਼ਯਾਤ ਦਏ ਵਖਾਈਆ। ਨੌਂ ਦੁਆਰੇ ਖੋਲ੍ਹ ਦੁਕਾਨ, ਜਗਤ ਤ੍ਰਿਸ਼ਨਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਰਿਹਾ ਸਮਝਾਈਆ। ਸਾਚਾ ਭੇਵ ਹਰਿ ਜੂ ਖੋਲ੍ਹ, ਏਕਾ ਏਕ ਜਣਾਇੰਦਾ। ਨਿਸ਼ਅੱਖਰ ਅੰਤਰ ਆਪੇ ਬੋਲ, ਏਕਾ ਰਾਗ ਅਲਾਇੰਦਾ। ਲੱਖ ਚੁਰਾਸੀ ਤੋਲਣਾ ਤੋਲ, ਨਾਮ ਕੰਡਾ ਹੱਥ ਫੜਾਇੰਦਾ। ਘਟ ਘਟ ਅੰਦਰ ਜਾਏ ਮੌਲ, ਮੌਲਾ ਏਕਾ ਰੂਪ ਵਟਾਇੰਦਾ। ਗ੍ਰਹਿ ਗ੍ਰਹਿ ਰੱਖੇ ਆਪਣਾ ਕੌਲ, ਕਵਲ ਨਾਭੀ ਅੰਮ੍ਰਿਤ ਆਪ ਭਰਾਇੰਦਾ। ਨਿਰਗੁਣ ਜੋਤ ਪ੍ਰਗਟ ਹੋ ਉਪਰ ਧੌਲ, ਜੋਤ ਨਿਰੰਜਣ ਡਗਮਗਾਇੰਦਾ। ਨਿਰਗੁਣ ਸਰਗੁਣ ਵਸੇ ਕੋਲ, ਵਿਛੜ ਕਦੇ ਨਾ ਜਾਇੰਦਾ। ਬਜ਼ਰ ਕਪਾਟੀ ਪਰਦਾ ਓਹਲ, ਮਾਇਆ ਮਮਤਾ ਸੰਗ ਰਲਾਇੰਦਾ। ਪੰਚ ਵਿਕਾਰਾ ਕਰੇ ਘੋਲ, ਕਾਮ ਕੋਧ ਲੋਭ ਮੋਹ ਹੰਕਾਰ ਅੰਗ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੁੜਾ ਇਕ ਜਣਾਇੰਦਾ। ਸਚ ਸੁਨੇਹੁੜਾ ਹਰਿ ਨਿਰੰਕਾਰਾ, ਏਕਾ ਏਕ ਜਣਾਈਆ। ਲੱਖ ਚੁਰਾਸੀ ਕਰ ਪਸਾਰਾ, ਪਸਰ ਪਸਾਰੀ ਵੇਖ ਵਖਾਈਆ। ਨਿਰਗੁਣ ਸਰਗੁਣ ਬੰਨ੍ਹੇ ਧਾਰਾ, ਧਰਨੀ ਧਰਤ ਧਵਲ ਦਏ ਵਡਿਆਈਆ। ਜਲ ਬਿੰਬ ਵੇਖਣਹਾਰ ਅਖਾੜਾ, ਪਵਣ ਪਵਣਾਂ ਨਾਲ ਸਮਾਈਆ। ਆਤਮ ਪਰਮਾਤਮ ਦੇ ਆਧਾਰਾ, ਗੁਰ ਗੁਰ ਸ਼ਬਦੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਜਣਾਈਆ। ਸਾਚੀ ਖੇਲ ਵੰਡੇ ਵੰਡ, ਵੰਡਣਹਾਰ ਭੇਵ ਨਾ ਆਇੰਦਾ। ਨਾਤਾ ਜੋੜ ਜੇਰਜ ਅੰਡ, ਉਤਭੁਜ ਸੇਤਜ ਖੇਲ ਕਰਾਇੰਦਾ। ਚਾਰ ਵੇਦ ਗਾਏ ਛੰਦ, ਬ੍ਰਹਮਾ ਆਪਣਾ ਮੁਖ ਸਾਲਾਹਿੰਦਾ। ਚਾਰੇ ਬਾਣੀ ਇਕ ਅਨੰਦ, ਪਰਾ ਪਸੰਤੀ ਮਧਮ ਬੈਖ਼ਰੀ ਏਕਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡੇ ਵੰਡ, ਭੇਵ ਕੋਇ ਨਾ ਪਾਇੰਦਾ। ਨਿਰਗੁਣ ਸਰਗੁਣ ਦੇਵੇ ਵੰਡ, ਵੇਸ ਅਨੇਕ ਵਟਾਇੰਦਾ। ਪੰਜ ਤਤ ਕਾਇਆ ਚੋਲੇ ਚਾੜ੍ਹੇ ਚੰਦ, ਨੂਰ ਨੁਰਾਨਾ ਡਗਮਗਾਇੰਦਾ। ਸਦਾ ਸੁਹੇਲਾ ਹੋਏ ਬਖ਼ਸ਼ੰਦ, ਬਖ਼ਸ਼ਿਸ਼ ਆਪਣੇ ਹੱਥ ਵਖਾਇੰਦਾ। ਭਰਮ ਭੁਲੇਖਾ ਦੂਈ ਦਵੈਤੀ ਹਉਮੇ ਹੰਗਤਾ ਢਾਹੇ ਕੰਧ, ਨਿਵਣ ਸੋ ਅੱਖਰ ਇਕ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮਾਰਗ ਆਪੇ ਲਾਇੰਦਾ। ਸਾਚਾ ਮਾਰਗ ਸਰਗੁਣ ਧਾਰ, ਹਰਿ ਜੂ ਹਰਿ ਹਰਿ ਆਪ ਚਲਾਈਆ। ਸੇਵਾ ਲਾ ਗੁਰ ਅਵਤਾਰ, ਜੁਗ ਜੁਗ ਵੇਖ ਵਖਾਈਆ। ਪੀਰ ਪੈਗ਼ੰਬਰ ਦਏ ਆਧਾਰ, ਦਸਤਗੀਰ ਦਸਤ ਮਿਲਾਈਆ। ਗੁਰ ਗੁਰ ਸ਼ਬਦੀ ਖੋਲ੍ਹ ਕਿਵਾੜ, ਗਿਆਨ ਧਿਆਨ ਇਕ ਦ੍ਰਿੜਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਈਆ। ਭਗਤ ਭਗਵੰਤ ਕਰ ਪਰਧਾਨ, ਜਗਤ ਪਰਧਾਨਗੀ ਦਏ ਵਡਿਆਈਆ। ਸਾਚੇ ਸੰਤਾਂ ਮੇਲਾ ਸੁਰਤੀ ਸ਼ਬਦੀ ਗੋਪੀ ਕਾਹਨ, ਮੁਕੰਦ ਮਨੋਹਰ ਲਖ਼ਮੀ ਨਰਾਇਣ ਆਪ ਮਿਲਾਇੰਦਾ। ਗੁਰਮੁਖ ਕਾਇਆ ਮੰਦਰ ਅੰਦਰ ਵੇਖਣ ਸਚ ਮਕਾਨ, ਹਰਿ ਮੰਦਰ ਆਪ ਸੁਹਾਇੰਦਾ। ਗੁਰਸਿਖ ਅੰਮ੍ਰਿਤ ਆਤਮ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਨਾ ਲਾਗੇ ਰਾਈਆ। ਚੌਦਾਂ ਲੋਕ ਖੋਲ੍ਹ ਦੁਕਾਨ, ਹਰਿ ਜੂ ਏਕਾ ਹੱਟ ਖੁਲ੍ਹਾਈਆ। ਚੌਦਾਂ ਤਬਕਾਂ ਦੇ ਨਿਸ਼ਾਨ, ਸਚ ਨਿਸ਼ਾਨਾ ਦਏ ਪਰਗਟਾਈਆ। ਲੇਖਾ ਜਾਣੇ ਸ੍ਰੀ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਈਆ। ਸਾਚਾ ਭੇਵ ਪੁਰਖ ਅਗੰਮ, ਆਦਿ ਜੁਗਾਦਿ ਚੁਕਾਇੰਦਾ। ਆਪੇ ਜਾਣੇ ਆਪਣਾ

ਕੰਮ, ਦੂਸਰ ਅੰਤ ਕਿਸੇ ਨਾ ਆਇੰਦਾ। ਸਤਿਜੁਗ ਤ੍ਰੇਤਾ ਦੁਵਾਪਰ ਕਲਜੁਗ ਬੇੜ੍ਹਾ ਬੰਨ੍ਹ, ਗੁਰ ਅਵਤਾਰਾਂ ਵੇਖ ਵਖਾਇੰਦਾ। ਸੁਣਾਵਣਹਾਰਾ ਰਾਗ ਅਨਾਦੀ ਏਕਾ ਕੰਨ, ਬਿਨ ਰਸਨਾ ਜਿਹਵਾ ਗਾਇੰਦਾ। ਲੱਖ ਚੁਰਾਸੀ ਘੜੇ ਲਏ ਭੰਨ, ਘੜਨ ਭੰਨਣਹਾਰ ਆਪਣਾ ਹੁਕਮ ਵਰਤਾਇੰਦਾ। ਹੁਕਮੇ ਅੰਦਰ ਸੂਰਜ ਚੰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੇਖ ਵਖਾਇੰਦਾ। ਜੁਗ ਚੌਕੜੀ ਖੇਲ ਅਪਾਰਾ, ਪਾਰਬ੍ਰਹਮ ਪ੍ਰਭ ਆਪ ਕਰਾਈਆ। ਗੁਰ ਅਵਤਾਰਾਂ ਦਏ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਲੋਕਮਾਤ ਕਰ ਵਣਜਾਰਾ, ਵਣਜ ਵਪਾਰੀ ਹੱਟ ਚਲਾਈਆ। ਲਹਿਣਾ ਜਾਣੇ ਤੇਈ ਅਵਤਾਰਾ, ਭਗਤ ਅਠਾਰਾਂ ਨਾਲ ਮਿਲਾਈਆ। ਈਸਾ ਮੂਸਾ ਮੁਹੰਮਦ ਲੇਖਾ ਜਾਣੇ ਚਾਰ ਯਾਰਾ, ਯਾਰੀ ਯਾਰਾਂ ਨਾਲ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਰਤਾਈਆ। ਸਾਚਾ ਖੇਲ ਹਰਿ ਭਗਵੰਤ, ਆਦਿ ਜੁਗਾਦਿ ਕਰਾਇੰਦਾ। ਗੁਰ ਗੁਰ ਵੇਸ ਨਾਰੀ ਕੰਤ, ਕੰਤ ਕੰਤੂਹਲ ਸੇਜ ਹੰਢਾਇੰਦਾ। ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇੰਦਾ। ਰਸਨਾ ਜਿਹਵਾ ਨਾਉਂ ਮਣੀਆ ਮੰਤ, ਮਨ ਮਣਕਾ ਆਪ ਭੁਵਾਇੰਦਾ। ਗੜ੍ਹ ਤੋੜੇ ਹਉਮੇ ਹੰਗਤ, ਹੰ ਬ੍ਰਹਮ ਇਕ ਸਮਝਾਇੰਦਾ। ਲੇਖਾ ਜਾਣੇ ਜੀਵ ਜੰਤ, ਲੱਖ ਚੁਰਾਸੀ ਵੇਖ ਵਖਾਇੰਦਾ। ਜੁਗ ਜੁਗ ਬਣਾਏ ਬਣਤ, ਜੁਗ ਜੁਗ ਖੇੜਾ ਆਪੇ ਢਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਇੰਦਾ। ਆਪਣਾ ਰੰਗ ਹਰਿ ਰੰਗੀਲਾ, ਏਕੰਕਾਰਾ ਆਪ ਜਣਾਈਆ। ਆਦਿ ਜੁਗਾਦੀ ਛੈਲ ਛਬੀਲਾ, ਬਿਰਧ ਬਾਲ ਨਾ ਰੂਪ ਵਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਬਣਾ ਕਬੀਲਾ, ਹੁਕਮੀ ਹੁਕਮ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਸ ਦਸ ਧਾਰ ਵੇਖ ਵਖਾਈਆ। ਏਕਾ ਜੋਤੀ ਦਹਿ ਦਿਸ਼ ਧਾਰ, ਹਰਿ ਜੂ ਹਰਿ ਹਰਿ ਆਪ ਚਲਾਇੰਦਾ। ਨਾਨਕ ਗੋਬਿੰਦ ਸਾਚੀ ਧਾਰ, ਗੁਰ ਗੁਰ ਵੇਸ ਵਟਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰ, ਜੈ ਜੈ ਆਪਣੇ ਨਾਮ ਕਰਾਇੰਦਾ। ਨਾਮ ਸਤਿ ਸਤਿ ਆਧਾਰ, ਫ਼ਤਹਿ ਡੰਕਾ ਇਕ ਵਜਾਇੰਦਾ। ਪੰਚਮ ਪੰਚ ਪੰਚ ਪਿਆਰ, ਪੰਚ ਪਰਵਾਨ ਆਪ ਵਖਾਇੰਦਾ। ਗਾਨਾਂ ਬੰਨ੍ਹੇ ਵਾਲੀ ਦੋ ਜਹਾਨ, ਨਜ਼ਰ ਕਿਸੇ ਨਾ ਆਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤਮ ਔਧ ਮੁੱਕੀ ਆਣ, ਲੇਖਾ ਲੇਖੇ ਸਭ ਦਾ ਪਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਬੀਤੇ ਵਿਚ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ ਆਪਣਾ ਖੇਲ ਆਪ ਕਰਾਇੰਦਾ। ਕਲਜੁਗ ਵੇਲਾ ਅੰਤਮ ਆਇਆ, ਹਰਿ ਜੂ ਆਪਣੀ ਖੇਲ ਕਰਾਈਆ। ਸਚਖੰਡ ਦੁਆਰਾ ਇਕ ਸੁਹਾਇਆ, ਦਰ ਘਰ ਸਾਚੇ ਵੱਜੀ ਵਧਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਦਰ ਬੁਲਾਇਆ, ਹੁਕਮੀ ਹੁਕਮ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਰਿਹਾ ਚੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਏ ਦਰ, ਦਰ ਬੈਠੇ ਸੀਸ ਝੁਕਾਈਆ। ਸਤਿਗੁਰ ਫੜਿਆ ਤੇਰਾ ਲੜ, ਦੂਸਰ ਓਟ ਨਾ ਕੋਇ ਤਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਤੇਰਾ ਅੱਖਰ ਆਏ ਪੜ੍ਹ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਜ਼ਾਤ ਪਾਤ ਦੀਨ ਮਜ਼੍ਹਬ ਵਰਨ ਬਰਨ ਸ਼ਰਅ ਸ਼ਰੀਅਤ ਆਏ ਲੜ, ਜੀਵ ਜੰਤ ਕਰ ਲੜਾਈਆ। ਤੇਰੇ ਵਿਛੋੜੇ ਵੈਰਾਗ ਅੰਦਰ ਆਏ ਸੜ, ਤੇਰੀ ਬਿਰਹੋਂ ਟਿਕਣ ਨਾ ਦੇਵੇ ਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤਮ ਬੀਤੇ ਸ੍ਰਿਸ਼ਟ ਸਬਾਈ ਗਈ ਛਲ, ਅਛਲ ਅਛੱਲ ਤੇਰੀ ਵਡਿਆਈਆ। ਤੇਰੇ ਦੁਆਰੇ ਆਏ ਚਲ, ਨਿਹਚਲ

ਧਾਮ ਬੈਠਾ ਆਸਣ ਲਾਈਆ। ਨੇਤਰ ਨੈਣ ਤੱਕ ਸਾਡੇ ਵਲ, ਦਰਸ ਪਿਆਸੇ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਸਚ ਸੰਦੇਸ਼ਾ ਇਕ ਸੁਣਾਈਆ। ਸਚ ਸੰਦੇਸ਼ਾ ਸ੍ਰੀ ਭਗਵਾਨ, ਹਰਿ ਜੂ ਏਕਾ ਏਕ ਸੁਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਕਰੋ ਧਿਆਨ, ਨੇਤਰ ਨੈਣ ਇਕ ਖੁਲ੍ਹਾਇੰਦਾ। ਕਲਜੁਗ ਅੰਤਮ ਵੇਲਾ ਚੁਕਿਆ ਆਣ, ਚਾਰ ਕੁੰਟ ਡੰਕ ਨਾ ਕੋਇ ਵਜਾਇੰਦਾ। ਨੌਂ ਖੰਡ ਪ੍ਰਿਥਮੀ ਨੇਤਰ ਪੇਖੋ ਜੀਵ ਜੰਤ ਹੋਏ ਸ਼ੈਤਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿਣ, ਪ੍ਰਭ ਤੇਰੀ ਵਡ ਵਡਿਆਈਆ। ਬਿਨ ਤੇਰੇ ਕੋਈ ਨਾ ਦਿਸੇ ਸਾਚਾ ਨੈਣ, ਜਗ ਨੇਤਰ ਕੰਮ ਕਿਸੇ ਨਾ ਆਈਆ। ਜੁਗ ਜੁਗ ਚੁਕਾਏ ਲਹਿਣਾ ਦੇਣ, ਤੇਰੇ ਹੱਥ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਮੰਗੀ ਮੰਗ ਸਚ ਦੁਆਰ, ਏਕਾ ਝੋਲੀ ਰਹੇ ਵਖਾਈਆ। ਇਕੱਠੇ ਹੋਏ ਏਕਾ ਵਾਰ, ਚਾਰ ਜੁਗ ਵਿਛੜੇ ਲਏ ਮਿਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਨਾਉਂ ਲੋਕਮਾਤ ਗੌਂਦੇ ਰਹੇ ਵਾਰੋ ਵਾਰ, ਰੂਪ ਅਨੂਪ ਅਨੂਪ ਵਟਾਈਆ। ਨਿਉਂ ਨਿਉਂ ਸਯਦਾ ਕਰਦੇ ਰਹੇ ਸੰਸਾਰ, ਵਾਹਵਾ ਤੇਰੀ ਵਡਿਆਈਆ। ਤੂੰ ਕਰਤਾ ਕਰੀਮ ਪਰਵਰਦਿਗਾਰ, ਰਹਿਮਤ ਤੇਰੀ ਇਕੋ ਭਾਈਆ। ਸਦਾ ਸਲਾਮਤ ਰਹੇਂ ਸਚਖੰਡ ਦੁਆਰ, ਨਾ ਮਰੇ ਨਾ ਜਾਈਆ। ਗੁਰ ਅਵਤਾਰ ਤੇਰੇ ਬਰਦੇ ਸੇਵਾਦਾਰ, ਪੀਰ ਪੈਗ਼ੰਬਰ ਦਰ ਦਰਵੇਸ਼ ਬੈਠੇ ਅਲੱਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਡੀ ਪੂਰੀ ਆਸ ਕਰਾਈਆ। ਪੁਰਖ ਅਬਿਨਾਸ਼ੀ ਪਾਰਬ੍ਰਹਮ ਪਤਿਪਰਮੇਸ਼ਵਰ ਅੱਗੋਂ ਪਿਆ ਹੱਸ, ਹੱਸ ਹੱਸ ਆਪ ਸੁਣਾਇੰਦਾ। ਇਕ ਦੂਜੇ ਨੂੰ ਦਿਓ ਦੱਸ, ਕਲਜੁਗ ਵੇਲਾ ਅੰਤਮ ਆਇੰਦਾ। ਲੋਕਮਾਤ ਚੋਂ ਆਏ ਨੱਸ, ਸਚ ਦੁਆਰਾ ਏਕਾ ਭਾਇੰਦਾ। ਅੱਗੇ ਖੇਲ ਕਰੇ ਪੁਰਖ ਸਮਰਥ, ਨੱਥ ਆਪਣੇ ਹੱਥ ਵਖਾਇੰਦਾ। ਜੂਠਾ ਝੂਠਾ ਡੇਰਾ ਕਰੇ ਭੱਠ, ਭੱਠ ਖੇੜਾ ਆਪ ਕਰਾਇੰਦਾ। ਚਾਰ ਵਰਨ ਸੁਣਾਏ ਏਕਾ ਜਸ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਮੇਲ ਮਿਲਾਇੰਦਾ। ਨਿਰਗੁਣ ਨੂਰ ਜੋਤ ਕਰੇ ਪਰਕਾਸ਼, ਘਰ ਘਰ ਦੀਪਕ ਆਪ ਜਗਾਇੰਦਾ। ਜਨ ਭਗਤਾਂ ਵਸੇ ਸਦਾ ਪਾਸ, ਵਿਛੜ ਕਦੇ ਨਾ ਜਾਇੰਦਾ। ਵੇਖਣਹਾਰਾ ਪ੍ਰਿਥਮੀ ਆਕਾਸ਼, ਪ੍ਰਿਥਮ ਆਪਣਾ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਦ ਆਪ ਖੁਲ੍ਹਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਚੜ੍ਹਿਆ ਚਾਅ, ਚਾਓ ਘਨੇਰਾ ਇਕ ਰਖਾਈਆ। ਧੰਨ ਵਡਿਆਈ ਪਾਰਬ੍ਰਹਮ ਪ੍ਰਭ ਬਣੇ ਮਲਾਹ, ਬੇੜਾ ਲੋਕਮਾਤ ਚਲਾਈਆ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਦੇਵੇ ਇਕ ਸਲਾਹ, ਏਕਾ ਅੱਖਰ ਦਏ ਸਮਝਾਈਆ। ਆਦਿ ਪੁਰਖ ਇਕ ਜਣਾਏ ਆਪਣਾ ਨਾਂ, ਆਪਣਾ ਨਾਉਂ ਅੰਤਮ ਅੰਤ ਦਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪੇ ਵੇਖ ਵਖਾਈਆ। ਗੁਰ ਅਵਤਾਰ ਉਠ ਉਠ ਵੇਖਣ, ਹਰਿ ਜੂ ਕੀ ਕੀ ਖੇਲ ਕਰਾਇੰਦਾ। ਜ਼ਾਤ ਪਾਤ ਦੀ ਮੇਟੇ ਰੇਖਨ, ਵਰਨ ਬਰਨ ਨਾ ਕੋਇ ਰਖਾਇੰਦਾ। ਵਸਣਹਾਰਾ ਦੇਸ ਪਰਦੇਸਣ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪਣਿਆਂ ਚਰਨਾਂ ਹੇਠ ਦਬਾਇੰਦਾ। ਨਿਰਾਕਾਰ ਨਿਰਵੈਰ ਧਰਿਆ ਭੇਸਾ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਸੀਸ ਝੁਕਾਏ ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ, ਸੁਰਪਤ ਇੰਦ ਨਾਲ ਮਿਲਾਇੰਦਾ। ਚਤੁਰਭੁਜ ਨੇਤਰ ਨੈਣ ਆਪੇ ਪੇਖਾ, ਆਦਿ ਸ਼ਕਤ ਨੂਰ

ਨੁਰਾਨਾ ਨੂਰੋ ਨੂਰ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਚਖੰਡ ਦੁਆਰੇ ਗੌਣ ਗੀਤ, ਹਰਿ ਜੂ ਹਰਿ ਹਰਿ ਖੇਲ ਕਰਾਈਆ। ਅਸੀਂ ਵੰਡਾਂ ਕਰ ਕਰ ਆਏ ਮੰਦਰ ਮਸਜਿਦ ਮੱਠ ਮਸੀਤ, ਸ਼ਿਵਦੁਆਲੇ ਗੁਰ ਦਰ ਵੰਡ ਵੰਡਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤਾਂ ਦੱਸੇ ਇਕੋ ਰੀਤ, ਬਿਨ ਹਰਿ ਅਵਰ ਨਾ ਕੋਇ ਸਹਾਈਆ। ਕਾਇਆ ਅੰਦਰ ਸਾਚੇ ਮੰਦਰ ਉਚ ਮਹੱਲੇ ਬੈਠਾ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਏਕਾ ਰੰਗ ਰੰਗਾਏ ਹਸਤ ਕੀਟ, ਰਾਉ ਰੰਕ ਨਾ ਕੋਇ ਵਖਾਈਆ। ਕਲਜੁਗ ਅੰਤਮ ਖੇਲ ਕਰੇ ਅਨਡੀਠ, ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਸਾਲਾਹੀਆ। ਨਿਰਧਨ ਸਰਧਨ ਵਸੇ ਚੀਤ, ਚੇਤਨ ਆਪਣਾ ਰੂਪ ਧਰਾਈਆ। ਆਤਮ ਪਰਮਾਤਮ ਬੰਨ੍ਹੇ ਰੀਤ, ਪਤਤ ਪੁਨੀਤ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਦਏ ਵਡਿਆਈਆ। ਗੁਰ ਅਵਤਾਰਾਂ ਚੜ੍ਹਿਆ ਰੰਗ, ਸਚਖੰਡ ਸਾਚੇ ਆਪ ਰੰਗਾਇਆ। ਕਰੇ ਖੇਲ ਸੂਰਾ ਸਰਬੰਗ, ਪੁਰਖ ਅਬਿਨਾਸ਼ੀ ਵੇਖ ਵਖਾਇਆ। ਲੱਖ ਚੁਰਾਸੀ ਆਤਮ ਸੇਜਾ ਵੇਖੇ ਪਲੰਘ, ਘਰ ਘਰ ਮੰਦਰ ਆਪ ਉਪਾਇਆ। ਨਿਰਗੁਣ ਅਨਹਦ ਅਨਾਦ ਵਜਾਏ ਮਰਦੰਗ, ਅਨਹਤ ਆਪਣੀ ਸੇਵਾ ਲਾਇਆ। ਅੰਮ੍ਰਿਤ ਸਰੋਵਰ ਸਾਚੀ ਧਾਰ ਵਹਾਏ ਗੰਗ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨਿਉਂ ਨਿਉਂ ਸੀਸ ਝੁਕਾਇਆ। ਘਰ ਮੰਦਰ ਦੇਵੇ ਇਕ ਅਨੰਦ, ਅਨੰਦ ਅਨੰਦ ਵਿਚ ਰਖਾਇਆ। ਗੁਰ ਅਵਤਾਰ ਸਾਰੇ ਗੌਣ ਛੰਦ, ਪੁਰਖ ਅਬਿਨਾਸ਼ੀ ਢੋਲਾ ਇਕ ਪਰਗਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਭੇਵ ਨਾ ਕਿਸੇ ਜਣਾਇਆ। ਹਰਿ ਕਾ ਭੇਵ ਨਾ ਪਾਏ ਕੋਈ ਅੰਤ, ਬੇਅੰਤ ਬੇਅੰਤ ਬੇਅੰਤ ਕਹਿ ਕਰ ਗੁਰ ਅਵਤਾਰ ਪੱਲੂ ਗਏ ਛੁਡਾਈਆ। ਸ੍ਰਿਸ਼ਟ ਸਬਾਈ ਏਕਾ ਕੰਤ, ਲੱਖ ਚੁਰਾਸੀ ਨਰ ਨਰਾਇਣ ਨਿਰਗੁਣ ਸਰਗੁਣ ਲਏ ਪਰਨਾਈਆ। ਵੇਸ ਵਟਾਏ ਆਦਿ ਅੰਤ ਜੁਗਾ ਜੁਗੰਤ, ਪੰਜ ਤਤ ਕਾਇਆ ਚੋਲੇ ਦਏ ਵਡਿਆਈਆ। ਨੌਂ ਸੌ ਚੁਰਾਨਵੇਂ ਚੌਕੜੀ ਘੱਲਦਾ ਰਿਹਾ ਭਗਤ ਭਗਵੰਤ ਸਾਚੇ ਸੰਤ, ਸਤਿ ਅਸਤਿ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਆਪਣਾ ਫੇਰਾ ਪਾਈਆ। ਕਲਜੁਗ ਅੰਤਮ ਪਾਏ ਫੇਰਾ, ਬੇਫ਼ਿਕਰ ਬੇਪਰਵਾਹੀਆ। ਨਵ ਨੌਂ ਚਾਰ ਕਰੇ ਨਬੇੜਾ, ਤਖ਼ਤ ਨਿਵਾਸੀ ਸੱਚਾ ਸ਼ਹਿਨਸ਼ਾਹੀਆ। ਲੋਕਮਾਤ ਸਚਖੰਡ ਵਖਾਏ ਸਾਚੇ ਡੇਰਾ, ਡੇਰਾ ਆਪਣਾ ਆਪੇ ਲਾਈਆ। ਮੇਟਣਹਾਰ ਚੁਰਾਸੀ ਗੇੜਾ, ਜਮ ਕੀ ਫਾਸੀ ਦਏ ਕਟਾਈਆ। ਧਰਤ ਧਵਲ ਤੇਰਾ ਖੁਲ੍ਹਾ ਕਰੇ ਵੇਹੜਾ, ਧਰਨੀ ਹੋਏ ਆਪ ਸਹਾਈਆ। ਤ੍ਰੈਗੁਣ ਮਾਇਆ ਤੇਰਾ ਕੱਟੇ ਜੇੜਾ, ਬੰਧਨ ਬੰਧ ਕੋਇ ਰਹਿਣ ਨਾ ਪਾਈਆ। ਭਗਤ ਭਗਵਾਨ ਇਕ ਦੂਜੇ ਨੂੰ ਕਹਿਣ, ਤੂੰ ਮੇਰਾ ਮੈਂ ਤੇਰਾ, ਸੋਹੰ ਗੀਤ ਸਾਚਾ ਢੋਲਾ ਗਾਈਆ। ਨਿਰਗੁਣ ਪੁਰਖ ਪਰਗਟ ਹੋਇਆ ਨਾਉਂ ਰਖਾਇਆ ਸਿੰਘ ਸ਼ੇਰਾ, ਸ਼ੇਅਰ ਆਪਣਾ ਦਏ ਸੁਣਾਈਆ। ਗ਼ਰੀਬ ਨਿਮਾਣੇ ਤਾਰੇ ਕਰ ਕਰ ਮਿਹਰਾਂ, ਮਿਹਰ ਨਜ਼ਰ ਬੇਨਜ਼ੀਰ ਆਪਣੀ ਏਕਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲਹਿਣਾ ਦਏ ਚੁਕਾਈਆ। ਸਾਚਾ ਲਹਿਣਾ ਵਿਚ ਸੰਸਾਰ, ਹਰਿ ਜੂ ਹਰਿ ਹਰਿ ਆਪ ਚੁਕਾਇੰਦਾ। ਲੇਖਾ ਜਾਣੇ ਆਪ ਕਰਤਾਰ, ਕਰਤਾ ਪੁਰਖ ਕੁਦਰਤ ਕਾਦਰ ਵੇਖ ਵਖਾਇੰਦਾ। ਜੁਗ ਜੁਗ ਵਿਛੜੇ ਮੇਲੇ ਯਾਰ, ਜਨਮ ਵਿਛੋੜਾ ਪੰਧ ਕਟਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤ ਕਰੇ ਪਿਆਰ,

ਪ੍ਰੇਮ ਪਿਆਰ ਵੇਖ ਵਖਾਇੰਦਾ। ਸਤਿਜੁਗ ਦੀ ਸਾਚੀ ਕਾਰ, ਕਰਨੀ ਕਰਤਾ ਆਪ ਕਰਾਇੰਦਾ। ਪੂਰਬ ਲੇਖਾ ਲਏ ਵਿਚਾਰ, ਵੇਦ ਵਿਆਸਾ ਢੋਲਾ ਗਾਇੰਦਾ। ਈਸਾ ਮੁਹੰਮਦ ਕਰ ਕੇ ਗਏ ਗੁਫ਼ਤਾਰ, ਗੁਫ਼ਤ ਸ਼ਨੀਦ ਆਪਣਾ ਪਰਦਾ ਲਾਹਿੰਦਾ। ਨਾਨਕ ਨਿਰਗੁਣ ਵਾਜਾਂ ਰਿਹਾ ਮਾਰ, ਮਹਾਬਲੀ ਆਪਣੇ ਵਾਰੇ ਫੇਰਾ ਪਾਇੰਦਾ। ਗੋਬਿੰਦ ਪੂਤ ਸਪੂਤਾ ਕਹੇ ਲਲਕਾਰ, ਕਲ ਅੰਤਮ ਕਲ ਕਲਕੀ ਲੈ ਅਵਤਾਰ, ਨਿਹਕਲੰਕਾ ਨਾਉਂ ਰਖਾਇੰਦਾ। ਸੰਬਲ ਡੰਕਾ ਵੱਜੇ ਅਪਾਰ, ਦੋ ਜਹਾਨਾਂ ਆਪ ਅਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਹੋਇਣ ਖ਼ਬਰਦਾਰ, ਤ੍ਰੈਗੁਣ ਮਾਇਆ ਨਾਲ ਉਠਾਇੰਦਾ। ਪੰਚਮ ਪਰਦਾ ਦੇਵੇ ਪਾੜ, ਲੇਖਾ ਜਾਣ ਤੇਈ ਅਵਤਾਰ, ਭਗਤ ਭਗਵੰਤ ਸੰਗ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਿਰਪਾ ਆਪਣੀ ਆਪ ਕਮਾਇੰਦਾ। ਸਾਚੀ ਕਿਰਪਾ ਕਰਨੇ ਯੋਗ, ਯੁਗਤੀ ਆਪਣੇ ਹੱਥ ਰਖਾਈਆ। ਆਦਿ ਜੁਗਾਦਿ ਸਦਾ ਸੰਜੋਗ, ਨਿਰਗੁਣ ਸਰਗੁਣ ਮੇਲ ਮਿਲਾਈਆ। ਆਤਮ ਪਰਮਾਤਮ ਭੋਗੇ ਭੋਗ, ਭਸਮੜ ਰੂਪ ਨਜ਼ਰ ਨਾ ਆਈਆ। ਭਗਤ ਭਗਵੰਤ ਗੁਰ ਅਵਤਾਰ ਪੀਰ ਪੈਗ਼ੰਬਰ ਜਣਾਏ ਏਕਾ ਓਟ, ਓਟ ਆਪਣੀ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਲੇਖਾ ਲੇਖੇ ਪਾਈਆ। ਸਾਚਾ ਲੇਖਾ ਲੇਖੇ ਜਾਏ ਲੱਗ, ਸ੍ਰੀ ਭਗਵਾਨ ਆਪ ਲਗਾਇੰਦਾ। ਚਾਰ ਜੁਗ ਜੋ ਰਹੇ ਅਲੱਗ, ਕਲਜੁਗ ਅੰਤਮ ਮੇਲ ਮਿਲਾਇੰਦਾ। ਤ੍ਰੈਗੁਣ ਅਗਨੀ ਬੁੱਝੇ ਅੱਗ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਫੜ ਫੜ ਹੰਸ ਬਣਾਏ ਕੱਗ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਇੰਦਾ। ਆਤਮ ਅੰਤਰ ਇਕ ਵੈਰਾਗ, ਪੁਰਖ ਅਬਿਨਾਸ਼ੀ ਆਪ ਉਪਜਾਇੰਦਾ। ਹਰਿ ਜੂ ਮਿਲੇ ਕੰਤ ਸੁਹਾਗ, ਜਗਤ ਦੁਹਾਗਣ ਨਾਤਾ ਤੋੜ ਤੁੜਾਇੰਦਾ। ਸੁਰਤ ਸਵਾਣੀ ਜਾਏ ਜਾਗ, ਸ਼ਬਦ ਹਾਣੀ ਮੇਲ ਕਰਾਇੰਦਾ। ਅਕੱਥ ਕਹਾਣੀ ਸੁਣਾਏ ਰਾਗ, ਅਨਭਵ ਅਨ ਦ੍ਰਿਸ਼ਟ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਖੇਲ ਖਲਾਏ ਏਕਾ ਏਕ, ਆਦਿ ਅੰਤ ਵਡੀ ਵਡਿਆਈਆ। ਭਗਤ ਭਗਵੰਤ ਸਾਚੇ ਵੇਖ, ਲੋਕਮਾਤ ਲਏ ਜਗਾਈਆ। ਬਹੱਤਰਾਂ ਲਿਖਣਹਾਰਾ ਲੇਖ, ਲਿਖ ਲਿਖ ਲੇਖਾ ਦਏ ਸਮਝਾਈਆ। ਸੱਤਰਾਂ ਰੱਖੇ ਏਕਾ ਟੇਕ, ਚਰਨ ਸਰਨ ਸੱਚੀ ਸਰਨਾਈਆ। ਚੁਹੱਤਰਾਂ ਕਰੇ ਆਪ ਬਬੇਕ, ਵਵੇਕੀ ਆਪਣਾ ਨਾਉਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਲਏ ਲਗਾਈਆ। ਸਾਚਾ ਲੇਖਾ ਲੇਖੇ ਜਾਏ ਲੱਗ, ਹਰਿ ਸਤਿਗੁਰ ਆਪ ਲਗਾਈਆ। ਭਗਤ ਭਗਵੰਤ ਸਾਚੇ ਸੱਦ, ਸਚ ਦੁਆਰੇ ਲਏ ਮਿਲਾਈਆ। ਲੱਖ ਚੁਰਾਸੀ ਵਿਚੋਂ ਕੱਢ, ਆਪਣੀ ਬੂਝ ਬੁਝਾਈਆ। ਅਨਹਦ ਰਾਗ ਸੁਣਾਏ ਨਦ, ਅਨਾਦੀ ਨਾਦ ਵਜਾਈਆ। ਲੇਖਾ ਜਾਣੇ ਵਿਸ਼ਵ ਯਦ, ਵਿਸ਼ਵ ਆਪਣਾ ਖੇਲ ਕਰਾਈਆ। ਪਾਰਬ੍ਰਹਮ ਬ੍ਰਹਮ ਵੇਖੇ ਹੱਦ, ਹਦੂਦ ਅਰਬਾ ਆਪ ਵੰਡਾਈਆ। ਜੀਵ ਜੰਤ ਲੱਖ ਚੁਰਾਸੀ ਹਰਿ ਜੂ ਦੇਵੇ ਛੱਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਚਲਾਈਆ। ਸਾਚਾ ਰਾਹ ਚਲੇ ਜਹਾਨ, ਦੋ ਜਹਾਨਾਂ ਵਾਲੀ ਆਪ ਚਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਪਰਵਾਨ, ਨਾਮ ਪਰਵਾਨਾ ਹੱਥ ਫੜਾਇੰਦਾ। ਰਾਮ ਕਹੇ ਮੈਂ ਤੇਰਾ ਰਾਮ, ਕ੍ਰਿਸ਼ਨ ਕਹੇ ਮੈਂ ਤੇਰਾ ਨਿਸ਼ਾਨ, ਨਿਰਵੈਰ ਰੂਪ ਭੇਵ ਕੋਇ ਨਾ ਪਾਇੰਦਾ। ਈਸਾ ਕਹੇ ਤੂੰ ਮੇਰਾ ਅਮਾਮ, ਮੂਸਾ ਕਹੇ ਤੂੰ ਪਕੜੇਂ ਦਾਮ, ਮੁਹੰਮਦ ਕਹੇ ਪਿਆਏਂ ਜਾਮ, ਆਬ ਹਯਾਤ ਹੱਥ ਰਖਾਇੰਦਾ। ਚਾਰੇ ਯਾਰ ਸੁਣਨ ਪੈਗ਼ਾਮ, ਇਜ਼ਰਾਈਲ ਜਬਰਾਈਲ ਮੇਕਾਈਲ

ਅਸਰਾਫ਼ੀਲ ਸਾਚੀ ਸੇਵ ਕਮਾਇੰਦਾ। ਨਾਨਕ ਸਚਖੰਡ ਕਰੇ ਪਰਵਾਨ, ਨਾਮ ਸਤਿ ਮਿਲਿਆ ਦਾਨ, ਨਿਰਗੁਣ ਵੇਖੇ ਇਕ ਭਗਵਾਨ, ਦੂਸਰ ਨਜ਼ਰ ਕੋਇ ਨਾ ਪਾਇੰਦਾ। ਗੋਬਿੰਦ ਸੂਰਬੀਰ ਬਲਵਾਨ, ਖੜਗ ਖੰਡਾ ਤੇਜ਼ ਕਿਰਪਾਨ, ਚੰਡ ਪਰਚੰਡਾ ਬ੍ਰਹਿਮੰਡ ਖੰਡ ਸਰਬ ਕੁਰਲਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਹਰਿ ਚਰਨ ਕਵਲ ਕਰਨ ਸਰਬ ਧਿਆਨ, ਨਾਤਾ ਤੋੜ ਮਾਣ ਅਭਿਮਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਸਾਚਾ ਰਾਹ ਆਪ ਜਣਾਇੰਦਾ। ਸਾਚਾ ਰਾਹ ਸਚ ਮਹੱਲਾ, ਸਤਿ ਪੁਰਖ ਨਿਰੰਜਣ ਆਪ ਸਮਝਾਈਆ। ਕਲਜੁਗ ਅੰਤਮ ਰਹੇ ਅਟੱਲਾ, ਅਟੱਲ ਪਦਵੀ ਦਏ ਜਣਾਈਆ। ਸਚ ਸਿੰਘਾਸਣ ਹਰਿ ਜੂ ਮੱਲਾ, ਨਿਰਗੁਣ ਬੈਠਾ ਆਸਣ ਲਾਈਆ। ਭਗਤ ਭਗਵਾਨ ਫੜਾਏ ਪੱਲਾ, ਫੜਿਆ ਪੱਲੂ ਛੁੱਟ ਨਾ ਜਾਈਆ। ਜੋਤੀ ਸ਼ਬਦੀ ਆਪੇ ਰੱਲਾ, ਰਲ ਮਿਲ ਆਪਣੀ ਖ਼ੁਸ਼ੀ ਮਨਾਈਆ। ਸਚ ਸੰਦੇਸ਼ ਏਕਾ ਘੱਲਾ, ਦੋ ਜਹਾਨ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰਾ ਆਪ ਚਲਾਈਆ। ਸਾਚੀ ਧਾਰਾ ਪੁਰਖ ਅਕਾਲ, ਤੇਰੀ ਸਭ ਨੂੰ ਭਾਈਆ। ਆਦਿ ਜੁਗਾਦੀ ਦੀਨ ਦਿਆਲ, ਕਾਲ ਮਹਾਕਾਲ ਤੇਰੀ ਸਰਨਾਈਆ। ਕਲਜੁਗ ਅੰਤ ਸੁਣਿਆਂ ਮੁਰੀਦਾਂ ਹਾਲ, ਮੁਰਸ਼ਦ ਆਪਣਾ ਰੂਪ ਵਟਾਈਆ। ਭਗਤ ਭਗਵੰਤ ਲਏ ਭਾਲ, ਲੱਖ ਚੁਰਾਸੀ ਫੋਲ ਫੁਲਾਈਆ। ਨਾਤਾ ਤੋੜੇ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਘਾਲਣ ਆਏ ਘਾਲ, ਸੋ ਖ਼ਾਲਕ ਲੋਕਮਾਤ ਫੇਰਾ ਪਾਈਆ। ਕਲਜੁਗ ਅੰਤਮ ਬਣੇ ਦਲਾਲ, ਜਗਤ ਦਲਾਲੀ ਇਕ ਕਰਾਈਆ। ਹਕ਼ੀਕ਼ਤ ਵੇਖੇ ਹੱਕ ਹਲਾਲ, ਛੁਰੀ ਚਲਾਏ ਨਾ ਜਗਤ ਕਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਈਆ। ਸਚ ਸੰਦੇਸ਼ਾ ਲਿਆ ਸੁਣ, ਹਰਿ ਜੂ ਹਰਿ ਹਰਿ ਆਪ ਸੁਣਾਇਆ। ਕਵਣ ਜਾਣੇ ਪ੍ਰਭ ਤੇਰੇ ਗੁਣ, ਬੇਅੰਤ ਤੇਰੀ ਵਡਿਆਇਆ। ਲੱਖ ਚੁਰਾਸੀ ਛਾਣ ਪੁਣ, ਹਰਿਜਨ ਸਾਚੇ ਲਏਂ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇਆ। ਦਰ ਘਰ ਸਾਚਾ ਸੋਭਨੀਕ, ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਜਸ ਗਾਈਆ। ਤੇਰਾ ਦਿਸੇ ਨਾ ਕੋਇ ਸ਼ਰੀਕ, ਲਾਸ਼ਰੀਕ ਤੇਰੀ ਰੁਸ਼ਨਾਈਆ। ਚੌਦਾਂ ਤਬਕ ਮੇਟਣਹਾਰ ਤਾਰੀਕ, ਅੰਧ ਅੰਧੇਰ ਦਏਂ ਗਵਾਈਆ। ਸਦੀ ਚੌਧਵੀਂ ਵੇਖੇ ਠੀਕ, ਠੀਕਰ ਸਭ ਦਾ ਭੰਨ ਵਖਾਈਆ। ਪੀਰ ਪੈਗ਼ੰਬਰ ਤੇਰੇ ਦਰ ਤੇ ਮੰਗਦੇ ਰਹੇ ਭੀਖ਼, ਖ਼ਾਲੀ ਝੋਲੀ ਰਹੇ ਵਖਾਈਆ। ਈਸਾ ਮੂਸਾ ਖ਼ਾਲੀ ਖ਼ੀਸ, ਨੇਤਰ ਨੈਣ ਨੀਰ ਵਹਾਈਆ। ਉਮਤ ਨਬੀ ਭੁੱਲੀ ਹਦੀਸ, ਕਲਮਾ ਅਮਾਮ ਨਾ ਕੋਇ ਸੁਣਾਈਆ। ਤੇਰੇ ਦਰ ਨਾ ਝੁਕਿਆ ਸੀਸ, ਸਾਚਾ ਸਯਦਾ ਨਾ ਕੋਇ ਵਖਾਈਆ। ਮੱਕਾ ਕਾਅਬਾ ਜੂਠਾ ਝੂਠਾ ਪੀਸਣ ਲਿਆ ਪੀਸ, ਕਾਇਆ ਹੁਜ਼ਰੇ ਸਚ ਮਹਿਰਾਬੇ ਚੜ੍ਹ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਅੰਤ ਮਿਲੇ ਤੇਰੀ ਸਰਨਾਈਆ। ਸਚ ਸਰਨਾਈ ਦੇਵੇ ਦੱਸ, ਨਰ ਹਰਿ ਆਪ ਜਣਾਇੰਦਾ। ਹਾੜ ਸਤਾਰਾਂ ਹੋਏ ਇਕੱਠ, ਸੱਤਰ ਬਹੱਤਰ ਚੁਹੱਤਰ ਮੇਲ ਮਿਲਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਔਣਾ ਨੱਠ, ਰਾਹ ਮਾਰਗ ਇਕ ਜਣਾਇੰਦਾ। ਅੱਗੇ ਮਿਲੇ ਪੁਰਖ ਸਮਰਥ, ਸਮਰਥ ਆਪਣਾ ਖੇਲ ਕਰਾਇੰਦਾ। ਲਹਿਣਾ ਦੇਣਾ ਚੁਕਾਏ ਸਭ ਦਾ ਸੀਆਂ ਸਾਢੇ ਤਿੰਨ ਤਿੰਨ ਹੱਥ, ਰਵਦਾਸ ਚੁਮਾਰਾ ਨਾਲ ਰਲਾਇੰਦਾ। ਦੋ ਜਹਾਨਾਂ ਏਕਾ ਡੋਰੀ ਦੇਵੇ ਘੱਤ, ਬੰਧਨ ਬੰਧ ਨਾ ਕੋਇ ਤੁੜਾਇੰਦਾ। ਭਗਤ

ਭਗਵੰਤ ਮਿਲ ਮਿਲ ਗਾਇਣ ਜਸ, ਜਸ ਭਗਤਾਂ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਇੰਦਾ। ਸਾਚਾ ਖੇਲ ਲੈਣਾ ਜਾਣ, ਹਰਿ ਜੂ ਹਰਿ ਹਰਿ ਆਪ ਜਣਾਈਆ। ਪਰਗਟ ਹੋਏ ਸ੍ਰੀ ਭਗਵਾਨ, ਭਗਵਨ ਆਪਣੀ ਧਾਰ ਚਲਾਈਆ। ਲੇਖਾ ਜਾਣੇ ਚਾਰ ਜੁਗ ਜਗਤ ਨਿਸ਼ਾਨ, ਪੂਰਬ ਵੇਖੇ ਥਾਉਂ ਥਾਈਂਆ। ਹਿੰਦੂ ਮੁਸਲਿਮ ਸਿਖ ਈਸਾਈ ਵਖਾਏ ਇਕ ਮਕਾਨ, ਦੂਜਾ ਮਕਬਰਾ ਨਾ ਕੋਇ ਬਣਾਈਆ। ਪੰਡਤ ਪਾਂਧੇ ਮੁਲਾਂ ਸ਼ੇਖ਼ ਗ੍ਰੰਥੀ ਪੰਥੀ ਹੋਣ ਹੈਰਾਨ, ਹਰਿ ਹਰਿ ਕੀ ਖੇਲ ਰਚਾਈਆ। ਸਰਬ ਜੀਆਂ ਦੇਵੇ ਇਕੋ ਗਿਆਨ, ਏਕਾ ਅੱਖਰ ਕਰੇ ਪੜ੍ਹਾਈਆ। ਪਸ਼ੂ ਪੰਖੀ ਪੰਛੀ ਤਰਵਰ ਸਰਵਰ ਸਾਰੇ ਗਾਣ, ਅੰਤਰ ਆਤਮ ਇਕ ਲਿਵ ਲਾਈਆ। ਆਦਿ ਜੁਗਾਦਿ ਸਦਾ ਸਦਾ ਕਰੇ ਖੇਲ ਸ੍ਰੀ ਭਗਵਾਨ, ਭਗਵਨ ਆਪਣਾ ਹੁਕਮ ਵਰਤਾਈਆ। ਕਲਜੁਗ ਅੰਤ ਕਰੇ ਕੁਰਬਾਨ, ਲੱਖ ਚੁਰਾਸੀ ਕਰਬਲਾ ਰੂਪ ਵਖਾਈਆ। ਸਤਿਜੁਗ ਸਚ ਕਰੇ ਪਰਧਾਨ, ਸਚ ਸਚ ਮਿਲੇ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਰਿਖ ਮੁਨ ਸਾਰੇ ਗਾਣ, ਉਚੀ ਕੂਕ ਕੂਕ ਸੁਣਾਈਆ। ਸਤਿਜੁਗ ਝੁੱਲੇ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇਵੇ ਦਾਨ ਜੀਵ ਜਹਾਨ, ਜੀਵਣ ਜੁਗਤ ਇਕ ਜਣਾਈਆ। ਘਰ ਸਖੀਆਂ ਮਿਲੇ ਆਪੇ ਕਾਹਨ, ਮੁਕੰਦ ਮਨੋਹਰ ਲਖ਼ਮੀ ਨਰਾਇਣ ਰੂਪ ਵਟਾਈਆ। ਸੀਤਾ ਸੁਰਤੀ ਮੇਲਾ ਸੀਆ ਰਾਮ, ਘਟ ਘਟ ਰਮਿਆ ਰਾਮ ਫੇਰਾ ਪਾਈਆ। ਈਸਾ ਮੂਸਾ ਦਏ ਪੈਗ਼ਾਮ, ਹਜ਼ਾਰਾ ਦਰੂਦ ਕਰੇ ਪੜ੍ਹਾਈਆ। ਇਸਮ ਆਜ਼ਮ ਇਕ ਨਿਸ਼ਾਨ, ਏਕਾ ਨੂਰ ਦਏ ਦਰਸਾਈਆ। ਮੁਹੰਮਦ ਏਕਾ ਅਲਫ਼ ਕਰੇ ਪਰਵਾਨ, ਉਲਫ਼ਤ ਹੋਰ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੱਖਰ ਦਏ ਵਖਾਈਆ। ਏਕਾ ਅੱਖਰ ਨਾਮ ਸਤਿ, ਸਤਿਗੁਰ ਨਾਨਕ ਨਾਮ ਦ੍ਰਿੜਾਇਆ। ਆਤਮ ਪਰਮਾਤਮ ਬ੍ਰਹਮ ਮਤ, ਤਤ ਤਤ ਨਾਲ ਮਿਲਾਇਆ। ਜੀਵ ਜੰਤ ਬਹੱਤਰ ਨਾੜ ਨਾ ਉਬਲੇ ਰੱਤ, ਰੱਤੀ ਰਤ ਦਏ ਸੁਕਾਇਆ। ਇਕ ਜਣਾਏ ਸਾਚੀ ਗਾਥ, ਗਾਥਾ ਏਕਾ ਏਕ ਪੜ੍ਹਾਇਆ। ਹੋਏ ਸਹਾਈ ਅਨਾਥਾਂ ਨਾਥ, ਦੀਨਨ ਆਪਣੀ ਗੋਦ ਉਠਾਇਆ। ਲਹਿਣਾ ਦੇਣਾ ਵੇਖੇ ਮਸਤਕ ਮਾਥ, ਕੌਸਤਕ ਮਣੀਆ ਪਰਦਾ ਦਏ ਚੁਕਾਇਆ। ਜਨਮ ਜਨਮ ਦਾ ਪੂਰਾ ਕਰੇ ਘਾਟ, ਪਿਛਲਾ ਘਾਟਾ ਪੂਰ ਕਰਾਇਆ। ਅੱਗੇ ਨੇੜੇ ਦੱਸੇ ਵਾਟ, ਲੱਖ ਚੁਰਾਸੀ ਪੰਧ ਮੁਕਾਇਆ। ਗੋਬਿੰਦ ਗੁਰ ਵਖਾਏ ਸਾਚੀ ਖਾਟ, ਆਤਮ ਸੇਜਾ ਇਕ ਸੁਹਾਇਆ। ਨਿਰਮਲ ਜੋਤ ਜਗੇ ਲਲਾਟ, ਨੂਰ ਨੁਰਾਨਾ ਡਗਮਗਾਇਆ। ਬਜ਼ਰ ਕਪਾਟੀ ਜਾਏ ਪਾਟ, ਜਿਸ ਸਿਰ ਆਪਣਾ ਹੱਥ ਟਿਕਾਇਆ। ਅੰਤਮ ਮਿਟੇ ਅੰਧੇਰੀ ਰਾਤ, ਸਾਚਾ ਚੰਦ ਦਏ ਚਮਕਾਇਆ। ਇਕ ਬੰਧਾਏ ਚਰਨ ਨਾਤ, ਸਾਚਾ ਨਾਤਾ ਜੋੜ ਜੁੜਾਇਆ। ਵੇਲੇ ਅੰਤਮ ਪੁੱਛੇ ਵਾਤ, ਨਿਰਗੁਣ ਸਰਗੁਣ ਲਏ ਮਿਲਾਇਆ। ਦਰਸ ਦਿਖਾਏ ਇਕ ਇਕਾਂਤ, ਅਕਲ ਕਲ ਆਪਣਾ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਇਕੋ ਨਾਮ ਦਏ ਦ੍ਰਿੜਾਇਆ। ਇਕੋ ਨਾਮ ਏਕਾ ਘਰ, ਹਰਿ ਜੂ ਹਰਿ ਹਰਿ ਆਪ ਜਣਾਈਆ। ਲੱਖ ਚੁਰਾਸੀ ਜਿਸ ਘਾੜਨ ਲਿਆ ਘੜ, ਸੋ ਪ੍ਰਭ ਵੇਖੇ ਚਾਈਂ ਚਾਈਂਆ। ਘਰ ਮੰਦਰ ਅੰਦਰ ਉਚੇ ਟਿੱਲੇ ਜਾਏ ਚੜ੍ਹ, ਸਚ ਸਿੰਘਾਸਣ ਆਸਣ ਲਾਈਆ। ਸੁਰਤੀ ਸ਼ਬਦੀ ਲਏ ਫੜ, ਆਤਮ ਪਰਮਾਤਮ ਬੰਨ੍ਹੇ ਲੜ, ਬ੍ਰਹਮ ਪਾਰਬ੍ਰਹਮ ਏਕਾ ਘਰ ਬਹਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸਾਚੇ ਸੰਤ ਦਰਸ਼ਨ ਵੇਖਣ ਅੱਗੇ ਖੜ, ਸਵੱਛ

ਸਰੂਪੀ ਆਪਣਾ ਦਰਸ ਕਰਾਈਆ। ਕਰੇ ਪਰਕਾਸ਼ ਬਹੱਤਰ ਨੜ, ਤਿੰਨ ਸੌ ਸੱਠ ਹਾਡੀ ਕਾਇਆ ਮਾਟੀ ਦਏ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਵਿਚ ਘਰ ਲਡਾਏ ਲਡ, ਪਿਤਾ ਪੂਤ ਬਾਲਕ ਰੂਪ ਸਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਵਖਾਏ ਇਕੋ ਯਦ, ਵਿਸ਼ਨੂੰ ਬੰਸ ਦਏ ਸੁਹਾਈਆ।

੨੦ ਜੇਠ ੨੦੧੯ ਬਿਕਰਮੀ ਫੁੰਮਣ ਸਿੰਘ ਦੇ ਗ੍ਰਹਿ ਛੰਬ ਜੰਮੂ

ਹਰਿ ਸਤਿਗੁਰ ਸੱਚਾ ਮਿਹਰਵਾਨ, ਸਦਾ ਸਹਾਇਕ ਖੇਲ ਕਰਾਇੰਦਾ। ਨਿਰਗੁਣ ਸਰਗੁਣ ਜਾਣੀ ਜਾਣ, ਜੀਵ ਜੰਤ ਜੰਤ ਸਮਾਇੰਦਾ। ਲੱਖ ਚੁਰਾਸੀ ਵੇਖੇ ਆਣ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਭਗਤ ਭਗਵਾਨ ਵਖਾਏ ਸਚ ਮਕਾਨ, ਤਨ ਮੰਦਰ ਡੇਰਾ ਲਾਇੰਦਾ। ਬਿਰਧ ਬਾਲ ਜਵਾਨ ਦੇਵੇ ਇਕੋ ਮਾਣ, ਵੱਡਾ ਛੋਟਾ ਨਾ ਕੋਇ ਰਖਾਇੰਦਾ। ਮਾਤ ਪਿਤ ਬਣ ਸ੍ਰੀ ਭਗਵਾਨ, ਛੋਟੇ ਬਾਲੇ ਗੋਦ ਉਠਾਇੰਦਾ। ਸਤਿ ਸੰਤੋਖੀ ਅੰਮ੍ਰਿਤ ਨਾਮ, ਸਚ ਪਿਆਲਾ ਜਾਮ ਪਿਆਇੰਦਾ। ਆਤਮ ਪਰਮਾਤਮ ਇਕੋ ਗਾਨ, ਗੀਤ ਸੁਹਾਗੀ ਆਪ ਸੁਣਾਇੰਦਾ। ਨਾਤਾ ਤੁਟੇ ਮੜੀ ਪਵਣ ਮਸਾਣ, ਮਸਲਾ ਇਕੋ ਵਾਰ ਹੱਲ ਕਰਾਇੰਦਾ। ਸਾਚੇ ਸੰਤ ਅੰਤ ਨਾ ਕਦੇ ਪਛਤਾਣ, ਪਸਚਾਤਾਪ ਨਾ ਕੋਇ ਕਰਾਇੰਦਾ। ਸਿਦਕ ਸਬੂਰੀ ਦੱਸੇ ਸਚ ਈਮਾਨ, ਇਸਮ ਆਪਣਾ ਆਪ ਵਖਾਇੰਦਾ। ਇਲਮ ਆਲਮ ਉਲਮਾ ਦੇਵੇ ਇਕ ਨਿਸ਼ਾਨ, ਅਲਫ਼ ਆਰਫ਼ ਆਪ ਪੜ੍ਹਾਇੰਦਾ । ਏਕਾ ਅੱਖਰ ਗੁਣ ਨਿਧਾਨ, ਵੱਖਰ ਸਭ ਤੋਂ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਖੇਲ ਕਰਾਇੰਦਾ। ਏਕਾ ਅੱਖਰ ਨਿਰਗੁਣ ਰੂਪ, ਰਾਮ ਰਹੀਮ ਆਪ ਪਰਗਟਾਈਆ। ਆਦਿ ਜੁਗਾਦਿ ਵਖਾਏ ਸਤਿ ਸਰੂਪ, ਸਚ ਸਚ ਰਿਹਾ ਸਮਾਈਆ। ਵਸਣਹਾਰਾ ਚਾਰੇ ਕੂਟ, ਘਟ ਘਟ ਆਪਣਾ ਡੇਰਾ ਲਾਈਆ। ਨਿਰਗੁਣ ਸਰਗੁਣ ਦਏ ਸਚ ਸਬੂਤ, ਨਾਨਕ ਢੋਲਾ ਏਕਾ ਗਾਈਆ। ਪਿਤਾ ਪੁਰਖ ਅਕਾਲ ਸ਼ਬਦੀ ਸ਼ਬਦ ਬਣਾਏ ਸਾਚਾ ਸੁਤ, ਅਬਿਨਾਸ਼ੀ ਅਚੁਤ ਦਇਆ ਕਮਾਈਆ। ਭਗਤ ਭਗਵਾਨ ਭਗਤੀ ਸੁਹਾਏ ਸਾਚੀ ਰੁੱਤ, ਵਾਰ ਥਿਤ ਨਾ ਕੋਇ ਰਖਾਈਆ। ਜਗਤ ਵਿਕਾਰਾ ਮਨ ਹੰਕਾਰਾ ਦੇਵੇ ਕੁਠ, ਭਾਂਡਾ ਭਰਮ ਭੌ ਭੰਨਾਈਆ । ਸੁਰਤ ਸੁਆਣੀ ਜਾਏ ਉਠ, ਉਠ ਨੇਤਰ ਨੈਣ ਖੁਲ੍ਹਾਈਆ। ਸਖੀਆਂ ਕੋਲੋਂ ਲਏ ਪੁੱਛ, ਮਿਲ ਸਖੀਆਂ ਮੰਗਲ ਗਾਈਆ। ਕਵਣ ਦੁਆਰੇ ਮਿਲੇ ਸੁਖ, ਸੁਖ ਸਾਂਤਕ ਸਤਿ ਦਏ ਕਰਾਈਆ। ਉਜਲ ਹੋਏ ਮਾਤ ਮੁਖ, ਧਰਤ ਧਵਲ ਦਏ ਵਡਿਆਈਆ। ਸਫ਼ਲ ਕਰਾਏ ਮਾਤ ਕੁੱਖ, ਜਨ ਜਨਨੀ ਲੇਖੇ ਲਾਈਆ। ਜਨਮ ਜਨਮ ਦੀ ਮਿਟੇ ਭੁੱਖ, ਆਸਾ ਹੋਰ ਨਾ ਕੋਇ ਵਧਾਈਆ। ਨਾਤਾ ਤੁੱਟੇ ਮਾਤ ਗਰਭ ਉਲਟਾ ਰੁਖ਼, ਦਸ ਦਸ ਮਾਸ ਅਗਨ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਸਮਝਾਈਆ। ਸਾਚੀ ਸਿਖੀ ਸਾਚੀ ਮਤ, ਏਕਾ ਵਾਰ ਜਣਾਈਆ। ਸਤਿਗੁਰ ਪੂਰੇ ਚਰਨ ਨਤ, ਨਾਤਾ ਇਕ ਦ੍ਰਿੜਾਈਆ। ਕਰ ਕਿਰਪਾ ਜਿਸ ਦੇਵੇ ਬ੍ਰਹਮ ਮਤ, ਬ੍ਰਹਮ ਲਏ ਜਣਾਈਆ। ਨਾੜ ਨਾੜ ਨਾ ਉਬਲੇ ਰੱਤ, ਪੰਜ ਤਤ ਨਾ ਕੋਇ ਹਲਕਾਈਆ। ਜਗਤ ਵਿਕਾਰਾ ਆਪਣੇ ਖ਼ਾਤੇ ਲਏ ਘੱਤ, ਡੂੰਘਾ ਖ਼ਾਤਾ ਹਰਿ ਰਖਾਈਆ। ਸਤਿ ਸੰਤੋਖ ਧੀਰਜ ਸ਼ਬਦ ਗਿਆਨ ਦੇਵੇ

ਮੱਤ, ਮਨਮਤ ਦਏ ਦੁਰਕਾਈਆ। ਸਚ ਵਣਜਾਰਾ ਖੋਲ੍ਹੇ ਹੱਟ, ਘਰ ਏਕਾ ਨਾਮ ਵਿਕਾਈਆ। ਚਰਨ ਸਰੋਵਰ ਤੀਰਥ ਤੱਟ, ਤੱਟ ਕਿਨਾਰਾ ਦਏ ਵਖਾਈਆ। ਇਕ ਚੜ੍ਹਾਏ ਸਾਚੇ ਰਥ, ਅਗੰਮ ਅਗੰਮੜੀ ਕਾਰ ਕਰਾਈਆ। ਵੇਖਣਹਾਰਾ ਸਾਢੇ ਤਿੰਨ ਹੱਥ, ਤ੍ਰੈਗੁਣ ਅਤੀਤਾ ਫੇਰਾ ਪਾਈਆ। ਆਦਿ ਜੁਗਾਦਿ ਸਰਬ ਕਲਾ ਸਮਰਥ, ਸੋ ਪੁਰਖ ਨਿਰੰਜਣ ਵੱਡਾ ਸ਼ਹਿਨਸ਼ਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਜੁਗ ਮਾਰਗ ਰਿਹਾ ਦੱਸ, ਦੱਸ ਦੱਸ ਮਾਰਗ ਆਪ ਸਮਝਾਈਆ। ਤ੍ਰੈਗੁਣ ਮਾਇਆ ਵਿਚ ਨਾ ਜਾਣਾ ਫਸ, ਪੰਚਮ ਬੰਧਨ ਨਾ ਕੋਇ ਰਖਾਈਆ। ਪ੍ਰਭ ਮਿਲਣ ਦੀ ਰੱਖਣੀ ਆਸ, ਏਕਾ ਆਸਾ ਦਏ ਜਣਾਈਆ। ਜਨਮ ਜਨਮ ਦੀ ਮੇਟੇ ਪਿਆਸ, ਅੰਮ੍ਰਿਤ ਜਾਮ ਇਕ ਪਿਆਈਆ। ਆਵਣ ਜਾਵਣ ਲੱਖ ਚੁਰਾਸੀ ਕਰੇ ਬੰਦ ਖ਼ਲਾਸ, ਬੰਦੀਖ਼ਾਨਾ ਦਏ ਤੁੜਾਈਆ। ਸੰਤ ਸੁਹੇਲਾ ਸਦਾ ਵਸੇ ਪਾਸ, ਇਕ ਇਕੇਲਾ ਸੱਚਾ ਮਾਹੀਆ। ਮਿਲ ਮਿਲ ਸਖੀ ਗੋਪੀ ਕਾਹਨ ਪਾਏ ਰਾਸ, ਮੰਡਲ ਮੰਡਪ ਨਾਚ ਨਚਾਈਆ। ਢੋਲਾ ਸੋਹਲਾ ਗਾਏ ਸ਼ਾਹੋ ਸ਼ਾਬਾਸ਼, ਰਾਗੀ ਅਨਰਾਗੀ ਆਪਣਾ ਰਾਗ ਅਲਾਈਆ। ਵੇਖਣਹਾਰਾ ਖੇਲ ਤਮਾਸ਼, ਖ਼ਾਲਕ ਖ਼ਲਕ ਰਿਹਾ ਸਮਾਈਆ। ਆਦਿ ਜੁਗਾਦਿ ਨਾ ਹੋਏ ਨਾਸ, ਅਬਿਨਾਸ਼ੀ ਆਪਣਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਜਣਾਈਆ। ਸਚ ਸੰਦੇਸ਼ਾ ਸੱਜਣ ਮੀਤ, ਮਿੱਤਰ ਪਿਆਰਾ ਇਕ ਜਣਾਇੰਦਾ। ਆਦਿ ਜੁਗਾਦੀ ਅਚਰਜ ਰੀਤ, ਭੇਵ ਅਭੇਦ ਆਪ ਛੁਪਾਇੰਦਾ। ਵਸਣਹਾਰਾ ਧਾਮ ਅਨਡੀਠ, ਅਤੀਤ ਆਪਣੀ ਕਲ ਪਰਗਟਾਇੰਦਾ। ਹਰਿਜਨ ਬਖ਼ਸ਼ੇ ਸਚ ਪ੍ਰੀਤ, ਪ੍ਰੀਤੀਵਾਨ ਵੇਖ ਵਖਾਇੰਦਾ। ਲੱਖ ਚੁਰਾਸੀ ਪਰਖਣਹਾਰਾ ਨੀਤ, ਨਿਤ ਨਵਿਤ ਆਪਣਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਆਪਣਾ ਰੂਪ ਵਟਾਇੰਦਾ। ਕਲਜੁਗ ਰੂਪ ਦੀਨ ਦਿਆਲ, ਦਇਆਨਿਧ ਆਪ ਵਟਾਈਆ। ਗੁਰਮੁਖ ਵੇਖੇ ਬਾਲ ਅਞਾਣ, ਬਾਲੀ ਬੁੱਧ ਲੇਖੇ ਲਾਈਆ। ਫੜ ਬਣਾਏ ਚਤੁਰ ਸੁਜਾਣ, ਸੁਘੜ ਦੇਵੇ ਆਪ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮਾਰਗ ਆਪ ਚਲਾਈਆ। ਸਾਚਾ ਮਾਰਗ ਇਕੋ ਹਰਿ, ਹਰਿ ਜੂ ਗੁਰ ਅਵਤਾਰਾਂ ਆਪ ਜਣਾਇੰਦਾ। ਪੀਰ ਪੈਗ਼ੰਬਰ ਸਯਦਾ ਰਹੇ ਕਰ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਕਲਮਾ ਅਮਾਮ ਰਹੇ ਪੜ੍ਹ, ਇਲਾਹੀ ਕਲਾਮ ਆਪ ਜਣਾਇੰਦਾ। ਨਿਰਗੁਣ ਨਿਰਵੈਰ ਚੁਕਾਏ ਡਰ, ਡਰ ਆਪਣਾ ਇਕ ਸਮਝਾਇੰਦਾ। ਭਗਤ ਭਗਵੰਤ ਲਏ ਫੜ, ਫੜ ਬਾਹੋਂ ਆਪ ਉਠਾਇੰਦਾ। ਕਲਜੁਗ ਅੰਤਮ ਕਿਰਪਾ ਕਰ, ਕਰ ਕਿਰਪਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੀ ਦਇਆ ਕਮਾਇੰਦਾ। ਹਰਿਜਨ ਵੇਖੇ ਹਰਿ ਨਿਰੰਕਾਰ, ਹਰੀ ਹਰਿ ਆਪਣੀ ਖੇਲ ਕਰਾਈਆ। ਲੇਖਾ ਜਾਣੇ ਅੰਦਰ ਬਾਹਰ, ਡੂੰਘੀ ਭਵਰ ਰਿਹਾ ਸਮਾਈਆ। ਕਾਇਆ ਕਵਰੀ ਖੋਲ੍ਹ ਕਿਵਾੜ, ਕੁੰਡਾ ਆਪਣਾ ਦੇਵੇ ਲਾਹੀਆ। ਦੇਵਣਹਾਰਾ ਦਰਸ ਦੀਦਾਰ, ਦੀਦ ਈਦ ਚੰਦ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਮਾਣ ਵਡਿਆਈਆ। ਮਾਣ ਵਡਿਆਈ ਏਕਾ ਹੱਥ, ਹੱਥ ਨਜ਼ਰ ਕਿਸੇ ਨਾ ਆਇੰਦਾ। ਸ੍ਰਿਸ਼ਟ ਸਬਾਈ ਗਾਏ ਗਥ, ਰਸਨਾ ਜਿਹਵਾ ਨਾਲ ਰਲਾਇੰਦਾ। ਨਜ਼ਰ ਨਾ ਆਏ ਪੁਰਖ ਸਮਰਥ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਹਰਿਜਨ ਵਿਰਲਾ ਨੇਤਰ ਪੇਖ ਪੇਖ ਗਾਏ ਜਸ, ਹਾਲ ਮੁਰੀਦਾਂ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਿਰਦੇ ਅੰਦਰ ਆਪੇ ਵਸ, ਹਸਰਤ

ਹਰਿਜਨ ਆਪ ਮਿਟਾਇੰਦਾ। ਮਿਟਾਏ ਹਸਰਤ ਦੇਵੇ ਦਰਸ, ਦਰਸ ਆਪਣਾ ਆਪ ਕਰਾਈਆ। ਬਾਲ ਬਾਲੇ ਕਰ ਕਰ ਤਰਸ, ਰਹਿਮਤ ਆਪਣੀ ਆਪ ਕਮਾਈਆ। ਮਾਣਸ ਜਨਮ ਨਾ ਹੋਵੇ ਹਰਜ਼, ਹਰਿ ਕੇ ਪੌੜੇ ਆਪ ਚੜ੍ਹਾਈਆ। ਗੁਰਸਿਖ ਤੈਨੂੰ ਕੋਈ ਨਾ ਸਕੇ ਵਰਜ, ਸਾਕ ਸੱਜਣ ਸੈਣ ਝੂਠਾ ਬੰਧਨ ਰਹੇ ਪਾਈਆ। ਸਤਿਗੁਰ ਪੂਰਾ ਜੁਗ ਜੁਗ ਜਨ ਭਗਤਾਂ ਲਾਹਵਣ ਆਇਆ ਕਰਜ਼, ਪਿਛਲਾ ਕਰਜ਼ਾ ਮੂਲ ਚੁਕਾਈਆ। ਅੱਗੇ ਹੋਣ ਨਾ ਦੇਵੇ ਕੋਈ ਹਰਜ਼, ਝੂਠੀ ਹਰਕਤ ਦਏ ਮਿਟਾਈਆ। ਦੋਏ ਜੋੜ ਕਰ ਨਿਮਸਕਾਰ ਜਿਸ ਜਨ ਚਰਨ ਕੀਤੀ ਅਰਜ਼, ਆਰਜ਼ੂ ਆਪਣੀ ਝੋਲੀ ਪਾਈਆ। ਗੁਰਮੁਖ ਬਾਲ ਸੁਘੜ ਸੁਜਾਨ, ਪੁਰਖ ਨਾਰ ਬਣਾਏ ਆਪ ਮਰਦ, ਮਰਦ ਮਰਦਾਨਾ ਏਕਾ ਰੰਗ ਚੜ੍ਹਾਈਆ। ਲੱਖ ਚੁਰਾਸੀ ਪੁਠੀ ਹੋਈ ਨਰਦ, ਗੁਰਮੁਖ ਖੇਲ ਸਾਰ ਪਾਸ਼ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਹਰਿ ਕੀ ਗੋਦ ਸੁਹਾਈਆ। ਭੈਰੋਂ ਕੁਰਲਾਵੇ ਕੂਕ ਪੁਕਾਰ, ਕੂਕ ਕੂਕ ਸੁਣਾਈਆ। ਮੰਦਰ ਮਿਲੇ ਨਾ ਕੋਇ ਦੁਆਰ, ਦਵਾਰਕਾ ਰੂਪ ਨਜ਼ਰ ਕੋਇ ਨਾ ਆਈਆ। ਜਗਤ ਸੰਧੂਰ ਹੋਇਆ ਖ਼ੁਵਾਰ, ਸਚ ਲਲਾਟ ਨਾ ਕੋਇ ਰੁਸ਼ਨਾਈਆ। ਮੈਂ ਵੇਖਿਆ ਨੇਤਰ ਨੈਣ ਉਘਾੜ, ਚਾਰ ਕੁੰਟ ਨੈਣ ਉਠਾਈਆ। ਇਕੋ ਬਾਲਾ ਬਾਲੇ ਕਰ ਪਿਆਰ, ਬਲੀ ਆਪਣੀ ਦਏ ਜਣਾਈਆ। ਪੂਰਬ ਲਹਿਣਾ ਨਾਲ ਨਿਰੰਕਾਰ, ਭਗਤਾਂ ਭਗਤੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਛੋਟਾ ਬਾਲਾ ਬਾਲ ਅਜਾਣ, ਜਨਮ ਚੌਥੇ ਵੇਸ ਵਟਾਈਆ। ਸੰਤ ਧੂੜੀ ਮਿਲਿਆ ਦਾਨ, ਮਸਤਕ ਟਿੱਕਾ ਲਾਈਆ। ਹਰਿ ਸੰਤ ਦੇਵੇ ਇਕ ਗਿਆਨ, ਬਿਨ ਹਰਿ ਅੰਤ ਨਾ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਈਆ। ਪਿਛਲਾ ਲੇਖਾ ਹੰਸ ਰਾਜ, ਚੌਥੇ ਜਨਮ ਮੁਕਾਈਆ। ਚੌਥੇ ਜਨਮ ਭੈਰੋਂ ਮੰਨਦਾ ਰਿਹਾ ਗੁਰੂ ਮਹਾਰਾਜ, ਨਿਤ ਉਠ ਉਠ ਤਿਲਕ ਲਗਾਈਆ। ਅੰਤ ਨਾ ਸੌਰਿਆ ਮਾਣਸ ਜਨਮ ਕਾਜ, ਲੱਖ ਚੁਰਾਸੀ ਨਾ ਕੋਇ ਕਟਾਈਆ। ਸਾਚੇ ਸੰਤ ਦਿਤਾ ਦਾਜ, ਸਿਰ ਆਪਣਾ ਹੱਥ ਟਿਕਾਈਆ। ਹੋਤੀ ਮਰਦਾਨ ਮਾਰ ਆਵਾਜ਼, ਸਿੰਘ ਕਰਮ ਗਿਆ ਸੁਣਾਈਆ। ਤੇਰੀ ਸਤਿਗੁਰ ਰੱਖੇ ਲਾਜ, ਜਿਸ ਹੱਥ ਮੇਰੀ ਵਡਿਆਈਆ। ਠਾਕਰ ਕਹੇ ਕਵਣ ਸਮਾਜ, ਸਚ ਸਮਾਜ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚ ਸਮਝਾਈਆ। ਹੰਸ ਰਾਜ ਸੁਣੀ ਬਾਤ, ਸੰਤ ਸੱਜਣ ਆਪ ਜਣਾਈਆ। ਭੈਰੋਂ ਅੰਤ ਨਾ ਦੇਵੇ ਸਾਥ, ਸਗਲਾ ਸੰਗ ਨਾ ਕੋਇ ਨਿਭਾਈਆ। ਰਾਜ ਹੰਸ ਆਇਆ ਭੈਰੋਂ ਪਾਸ, ਦੋਏ ਜੋੜ ਰਿਹਾ ਸੁਣਾਈਆ। ਮੈਂ ਸੁਣ ਕੇ ਆਇਆ ਇਕੋ ਬਾਤ, ਤੇਰਾ ਨਾਤਾ ਅੰਤ ਨਿਭਣ ਨਾ ਪਾਈਆ। ਬਿਨ ਹਰਿ ਭਗਤ ਕੋਇ ਨਾ ਪੁੱਛੇ ਵਾਤ, ਪਾਹਨ ਪੱਥਰ ਰਹੇ ਕੁਰਲਾਈਆ। ਭੈਰੋਂ ਕਹੇ ਮੈਂ ਤੇਰਾ ਦਾਸ, ਜਿਸ ਸਿਖਿਆ ਸਚ ਸਮਝਾਈਆ। ਪ੍ਰਭ ਮਿਲਣ ਦੀ ਮੈਂ ਵੀ ਰੱਖੀ ਆਸ, ਕਵਣ ਵੇਲੇ ਲਏ ਮਿਲਾਈਆ। ਪੁਰਖ ਅਬਿਨਾਸ਼ੀ ਵੇਖਣਹਾਰਾ ਖੇਲ ਤਮਾਸ਼, ਲਹਿਣਾ ਲਹਿਣਾ ਲਹਿਣਾ ਘਰ ਘਰ ਝੋਲੀ ਪਾਈਆ। ਚੌਥੇ ਜੁਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਥਾ ਜਨਮ ਆਪਣੇ ਲੇਖੇ ਲਾਈਆ। ਚੌਥਾ ਜਨਮ ਛੋਟਾ ਬਾਲਾ, ਲੋਕਮਾਤ ਮਾਣਸ ਰੂਪ ਵਟਾਇੰਦਾ। ਉਪਰ ਚੜ੍ਹਿਆ ਬਿਰਛ ਡਾਲਾ, ਇਛਿਆ ਆਪਣੀ ਆਪ ਪਰਗਟਾਇੰਦਾ। ਭੈਰੋਂ ਫਿਰੇ ਹੋਏ ਕੰਗਾਲਾ, ਕੰਗਾਲੀ ਮਾਤ ਨਾ ਦੂਰ ਕੋਇ ਕਰਾਇੰਦਾ। ਇਕ ਦੂਜੇ ਨੂੰ ਪੁੱਛਣ

ਹਾਲਾ, ਅੰਦਰੇ ਅੰਦਰ ਰਾਗ ਅਲਾਇੰਦਾ। ਕਵਣ ਬਿਧ ਮਿਲੇ ਗੁਰ ਗੋਪਾਲਾ, ਆਪ ਆਪਣੀ ਗੋਦ ਬਹਾਇੰਦਾ। ਸਾਚਾ ਮਾਰਗ ਇਕ ਸੁਖਾਲਾ, ਅਨਭਵ ਦ੍ਰਿਸ਼ਟੀ ਆਪ ਜਣਾਇੰਦਾ। ਲੇਖੇ ਲੱਗੇ ਛੋਟਾ ਬਾਲਾ, ਬਾਲ ਤੇਰਾ ਬੰਧਨ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਲੇਖਾ ਆਪਣੇ ਹੱਥ ਰਖਾਇੰਦਾ। ਛੋਟਾ ਬਾਲਾ ਲੇਖੇ ਗਿਆ ਲੱਗ, ਭੈਰੋਂ ਆਪਣੀ ਖ਼ੁਸ਼ੀ ਮਨਾਈਆ। ਅੰਤ ਮਿਲੇ ਸੂਰਾ ਸਰਬੱਗ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਕਲਜੁਗ ਅਗਨੀ ਬੁਝਾਏ ਅੱਗ, ਤਤੀ ਵਾ ਨਾ ਲਾਗੇ ਰਾਈਆ। ਏਕਾ ਬੰਨ੍ਹੇ ਸਾਚਾ ਤਗ, ਨਾ ਕੋਈ ਸਕੇ ਤੋੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਹਾਂ ਵਿਚੋਲਾ ਆਪਣਾ ਭੇਵ ਜਣਾਈਆ। ਦੋਹਾਂ ਵਿਚੋਲਾ ਸ੍ਰੀ ਭਗਵਾਨ, ਹਰਿ ਹਰਿ ਜੂ ਦਇਆ ਕਮਾਇੰਦਾ। ਨਿੱਕਾ ਬਾਲਾ ਕਰ ਪਰਵਾਨ, ਪਿਛਲਾ ਲਹਿਣਾ ਝੋਲੀ ਪਾਇੰਦਾ। ਨਾਤਾ ਤੁੱਟੇ ਪਵਣ ਮਸਾਣ, ਦੀਨ ਦਿਆਲ ਆਪਣੇ ਰੰਗ ਰੰਗਾਇੰਦਾ। ਚਰਨ ਕਵਲ ਮਿਲੇ ਇਕ ਅਸਥਾਨ, ਧਾਮ ਭੂਮਕਾ ਸਚ ਸੁਹਾਇੰਦਾ। ਮਾਤਾ ਪਿਤਾ ਨਾ ਹੋਏ ਹੈਰਾਨ, ਹਰਿ ਜੂ ਆਪਣੀ ਗੋਦ ਬਹਾਇੰਦਾ। ਲਿਖਿਆ ਲੇਖ ਰਹੇ ਜਗਤ ਨਿਸ਼ਾਨ, ਸਬ ਨਿਸ਼ਾਨਾ ਨਾ ਕੋਇ ਮਿਟਾਇੰਦਾ। ਮਰ ਮਰ ਜੰਮੇ ਕੋਟਨ ਵਾਰ ਜੀਵ ਜਹਾਨ, ਬਿਨ ਸਤਿਗੁਰ ਪੂਰੇ ਅੰਤ ਲੇਖੇ ਕੋਇ ਨਾ ਪਾਇੰਦਾ। ਜਿਸ ਬੇਨੰਤੀ ਸੁਣੇ ਆਪ ਭਗਵਾਨ, ਤਿਸ ਸੁਗੰਧੀ ਸਾਚੀ ਆਪ ਮਹਿਕਾਇੰਦਾ। ਪਿਤਾ ਪੁਤਰ ਇਕ ਨਿਸ਼ਾਨ, ਵਾਸਨਾ ਜਗਤ ਨਾ ਕੋਇ ਵਧਾਇੰਦਾ। ਘਰ ਬੈਠਿਆਂ ਤੈਨੂੰ ਦਰਸ਼ਨ ਦੇਵੇ ਆਣ, ਬਣ ਦਰਦੀ ਦਰਦ ਵੰਡਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਫੰਦ ਕਟਾਇੰਦਾ।