੨੦ ਜੇਠ ੨੦੧੯ ਬਿਕਰਮੀ ਪ੍ਰਤਾਪ ਸਿੰਘ ਪਿੰਡ ਦੜ ਜੰਮੂ
ਆਦਿ ਪੁਰਖ ਹਰਿ ਖੇਲ ਕਰੌਣਾ, ਸੋ ਪੁਰਖ ਨਿਰੰਜਣ ਨਾਉਂ ਧਰਾਈਆ। ਹਰਿ ਪੁਰਖ ਨਿਰੰਜਣ ਮਾਰਗ ਲੌਣਾ, ਏਕੰਕਾਰਾ ਵੇਖੇ ਚਾਈਂ ਚਾਈਂਆ। ਆਦਿ ਨਿਰੰਜਣ ਦੀਪਕ ਜਗੌਣਾ, ਅਬਿਨਾਸ਼ੀ ਕਰਤਾ ਹੱਥ ਰਖਾਈਆ। ਸ੍ਰੀ ਭਗਵਾਨ ਸਚ ਨਿਸ਼ਾਨ ਝੁਲੌਣਾ, ਪਾਰਬ੍ਰਹਮ ਪ੍ਰਭ ਸੇਵ ਕਮਾਈਆ। ਨਿਰਗੁਣ ਸਰਗੁਣ ਵੇਸ ਵਟੌਣਾ, ਰੂਪ ਅਨੂਪ ਆਪ ਦਰਸਾਈਆ। ਸਾਚਾ ਮੰਦਰ ਇਕ ਸੁਹੌਣਾ, ਸਚਖੰਡ ਵੱਜੇ ਵਧਾਈਆ। ਤਖ਼ਤ ਨਿਵਾਸੀ ਆਸਣ ਲੌਣਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਾਚੇ ਤਖ਼ਤ ਆਪ ਸੁਹਾਈਆ। ਧਰਤ ਧਵਲ ਮਾਤ ਵਡਿਔਣਾ, ਧਰਨੀ ਆਪਣੀ ਬੂਝ ਬੁਝਾਈਆ। ਚਾਰ ਜੁਗ ਦਾ ਪੰਧ ਮੁਕੌਣਾ, ਲੇਖਾ ਲੇਖੇ ਦਏ ਲਗਾਈਆ। ਧੁਰ ਫ਼ਰਮਾਣਾ ਹੁਕਮ ਸੁਣੌਣਾ, ਸਚ ਸੰਦਸ਼ਾ ਦਏ ਅਲਾਈਆ। ਰਾਜ ਰਾਜਾਨ ਸ਼ਾਹ ਪਾਤਸ਼ਾਹ ਵਡ ਸੁਲਤਾਨ ਆਪ ਅਖਵੌਣਾ, ਸੀਸ ਜਗਦੀਸ਼ ਤਾਜ ਸੁਹਾਈਆ। ਸਚ ਦਰਬਾਰਾ ਇਕ ਵਖੌਣਾ, ਘਰ ਠਾਂਡੇ ਵੱਜੇ ਵਧਾਈਆ। ਸੁਤ ਦੁਲਾਰਾ ਇਕ ਉਠੌਣਾ, ਸ਼ਬਦੀ ਸ਼ਬਦ ਲਏ ਸਮਝਾਈਆ। ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਫੇਰਾ ਪੌਣਾ, ਗਗਨ ਪਤਾਲਾਂ ਫੇਰਾ ਪਾਈਆ । ਜ਼ਿਮੀਂ ਅਸਮਾਨਾਂ ਨੈਣ ਖੁਲ੍ਹੌਣਾ, ਸਮੁੰਦ ਸਾਗਰ ਖੋਜੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪ ਕਮਾਈਆ। ਸਾਚੀ ਕਾਰ ਕਰੇ ਕਰਤਾਰਾ, ਲੋਕਮਾਤ ਵੇਸ ਵਟਾਈਆ। ਇਕ ਬਣਾਏ ਸਚ ਦੁਆਰਾ, ਸਚਖੰਡ ਸਾਚਾ ਨਾਉਂ ਰਖਾਈਆ।
ਦੀਵਾ ਬਾਤੀ ਕਮਲਾਪਾਤੀ ਕਰ ਉਜਿਆਰਾ, ਨਿਰਗੁਣ ਨਿਰਵੈਰ ਪੁਰਖ ਅਕਾਲ ਕਰੇ ਰੁਸ਼ਨਾਈਆ। ਅਲੱਖ ਅਗੋਚਰ ਅਗੰਮ ਅਥਾਹ ਬੇਐਬ ਪਰਵਰਦਿਗਾਰਾ, ਖੇਲੇ ਖੇਲ ਦੋ ਜਹਾਨ ਸ੍ਰੀ ਭਗਵਾਨ ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਨੌਂ ਸੌ ਚੁਰਾਨਵੇਂ ਚੌਕੜੀ ਵੇਖਣਹਾਰਾ ਮਾਰ ਧਿਆਨ, ਅੱਖ ਪਰਤੱਖ ਆਪ ਖੁਲ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਣਹਾਰ ਗਿਆਨ, ਬੋਧ ਅਗਾਧਾ ਆਪਣਾ ਪਰਦਾ ਆਪ ਚੁਕਾਈਆ। ਤ੍ਰੈਗੁਣ ਰੱਖਣਹਾਰਾ ਮਾਣ, ਪੰਜ ਤਤ ਦੇਵਣਹਾਰਾ ਦਾਨ, ਦਾਤਾ ਦਾਨੀ ਆਪਣਾ ਫੇਰਾ ਪਾਈਆ। ਗੁਰ ਅਵਤਾਰਾਂ ਦੇਵਣਹਾਰਾ ਨਾਮ ਨਿਧਾਨ, ਖੇਲੇ ਖੇਲ ਦੋ ਜਹਾਨ, ਖ਼ਾਲਕ ਖ਼ਲਕ ਰੂਪ ਵਟਾਈਆ। ਕਲਜੁਗ ਅੰਤਮ ਹੋ ਪਰਧਾਨ, ਪਰਮ ਪੁਰਖ ਵੱਡ ਮਿਹਰਵਾਨ, ਨਿਰਗੁਣ ਜੋਤ ਜੋਤੀ ਜਾਤਾ ਪੁਰਖ ਬਿਧਾਤਾ, ਆਪਣਾ ਭੇਵ ਆਪ ਚੁਕਾਈਆ। ਸਤਿ ਸਤਿਵਾਦੀ ਸਤਿ ਨਿਸ਼ਾਨ ਆਪ ਉਠਾਏ ਨੌਜਵਾਨ, ਲੋਕਮਾਤ ਰਿਹਾ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਇਕ ਸੁਹਾਈਆ। ਸਚ ਦੁਆਰਾ ਹਰਿ ਸੁਹੌਣਾ, ਹਰਿ ਵੱਡਾ ਵਡ ਵਡਿਆਈਆ। ਸਾਚੇ ਮੰਦਰ ਅੰਦਰ ਬਹਿ ਬਹਿ ਆਸਣ ਲੌਣਾ, ਆਸਣ ਸਿੰਘਾਸਣ ਇਕ ਵਡਿਆਈਆ। ਸਚ ਸੰਦੇਸ਼ ਇਕ ਅਲੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਰਾਈਆ। ਸਾਚੀ ਕਾਰ ਕਰੇ ਨਰਾਇਣ, ਨਰ ਹਰਿ ਵੱਡਾ ਵਡ ਵਡਿਆਈਆ। ਆਦਿ ਜੁਗਾਦਿ ਗੁਰ ਅਵਤਾਰ ਜਿਸ ਦੀ ਮਹਿਮਾ ਰਸਨਾ ਕਹਿਣ, ਕਹਿ ਕਹਿ ਸਿਫ਼ਤ ਸਾਲਾਹੀਆ। ਸੋ ਸਾਹਿਬ ਦਿਆਲ ਠਾਕਰ ਸਵਾਮੀ ਭਗਤ ਪੇਖੇ ਆਪਣੇ ਨੈਣ, ਲੋਚਣ ਆਪਣਾ ਆਪ ਖੁਲ੍ਹਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚੁਕਾਏ ਲਹਿਣ ਦੇਣ, ਦੇਵਣਹਾਰਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਇਕ ਵਡਿਆਈਆ। ਸਾਚਾ ਮੰਦਰ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਲੋਕਮਾਤ ਬਣਾਏ ਸਾਚੀ ਬਣਤ, ਬਣ ਬਣ ਸੇਵਕ ਸੇਵ ਕਮਾਇੰਦਾ। ਮਹਿਮਾ ਜਣਾਏ ਇਕ ਅਗਣਤ, ਚਾਰ ਵਰਨ ਪੰਧ ਮੁਕਾਇੰਦਾ। ਏਕਾ ਰੂਪ ਵਖਾਏ ਸਾਚੇ ਸੰਤ, ਦੂਈ ਦਵੈਤੀ ਰੋਗ ਮਿਟਾਇੰਦਾ। ਲੇਖਾ ਜਾਣੇ ਭਗਤ ਭਗਵੰਤ, ਭਗਵਨ ਆਪਣਾ ਰੰਗ ਚੜ੍ਹਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਨੇਤਰ ਖੋਲ੍ਹ ਵੇਖਣ ਅੰਤ, ਹਰਿ ਜੂ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਦ ਅਭੇਦਾ ਆਪ ਖੁਲ੍ਹਾਇੰਦਾ। ਭੇਵ ਅਭੇਦ ਹਰਿ ਆਪ ਜਣੌਣਾ, ਹਰਿ ਸਾਚਾ ਸਚ ਜਣਾਇੰਦਾ। ਲੋਕਮਾਤ ਸਚ ਨਿਸ਼ਾਨ ਝੁਲੌਣਾ, ਦੋ ਜਹਾਨਾਂ ਵਾਲੀ ਸੇਵ ਕਮਾਇੰਦਾ। ਸਾਚੇ ਮੰਦਰ ਆਸਣ ਲੌਣਾ, ਸਚ ਸਿੰਘਾਸਣ ਸੋਭਾ ਪਾਇੰਦਾ। ਗੁਰ ਅਵਤਾਰਾਂ ਦਰ ਮੰਗੌਣਾ, ਵਿਸ਼ਨ ਬ੍ਰਹਮਾ ਸ਼ਿਵ ਉਠਾਇੰਦਾ। ਵੇਦ ਪੁਰਾਨ ਵੇਖ ਵਖੌਣਾ, ਸ਼ਾਸਤਰ ਸਿਮਰਤ ਨਾਲ ਰਲਾਇੰਦਾ। ਗੀਤਾ ਗਿਆਨ ਪਰਦਾ ਲੌਹਣਾ, ਅੰਜੀਲ ਕੁਰਾਨਾ ਫੋਲ ਫੁਲਾਇੰਦਾ। ਖਾਣੀ ਬਾਣੀ ਵੇਖ ਵਖੌਣਾ, ਵੇਖਣਹਾਰ ਨਜ਼ਰ ਕਿਸੇ ਨਾ ਆਇੰਦਾ। ਨੌਂ ਨੌਂ ਚਾਰ ਪੰਧ ਆਪ ਮੁਕੌਣਾ, ਆਗੇ ਪਾਂਧੀ ਨਜ਼ਰ ਕੋਈ ਨਾ ਆਇੰਦਾ। ਸ੍ਰਿਸ਼ਟ ਸਬਾਈ ਸਾਚਾ ਢੋਲਾ ਆਤਮ ਪਰਮਾਤਮ ਸੁਹਾਗੀ ਛੰਦ ਇਕ ਸੁਣੌਣਾ, ਰਸਨਾ ਜਿਹਵਾ ਗੀਤ ਅਲਾਇੰਦਾ। ਆਤਮ ਪਰਮਾਤਮ ਲੇਖਾ ਬੱਤੀ ਦੰਦ ਗੌਣਾ, ਗਾ ਗਾ ਆਪਣਾ ਖੇਲ ਵਖਾਇੰਦਾ। ਦੂਈ ਦਵੈਤੀ ਭਾਂਡਾ ਭਰਮ ਭਨੌਣਾ, ਮਾਇਆ ਮਮਤਾ ਮੋਹ ਮਿਟਾਇੰਦਾ। ਹਉਂਮੇ ਹੰਗਤਾ ਜੂਠ ਝੂਠ ਬਾਹਰ ਕਢੌਣਾ, ਸਚ ਸੁਚ ਆਪ ਦ੍ਰਿੜਾਇੰਦਾ। ਨੌਂ ਖੰਡ ਪ੍ਰਿਥਮੀ ਏਕਾ ਇਸ਼ਟ ਗੁਰਦੇਵ ਆਪ ਅਖਵੌਣਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਆਪ ਸਮਝਾਇੰਦਾ। ਜਲਵਾ ਨੂਰ ਇਕ ਧਰੌਣਾ, ਨੂਰ ਇਲਾਹੀ
ਵੇਸ ਵਟਾਇੰਦਾ। ਪੀਰ ਪੈਗ਼ੰਬਰ ਮੁਲਾਂ ਸ਼ੇਖ਼ ਮੁਸਾਇਕ ਆਪ ਪੜ੍ਹੌਣਾ, ਕਲਮਾ ਨਬੀ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਸਮਝਾਇੰਦਾ। ਸਾਚਾ ਮਾਰਗ ਲੱਗੇ ਮਾਤ, ਮਾਤਰ ਭੂਮੀ ਦਏ ਵਡਿਆਈਆ। ਨੌਂ ਖੰਡ ਪ੍ਰਿਥਮੀ ਬਣੇ ਇਕ ਜਮਾਤ, ਏਕਾ ਜੁਜ਼ ਦਏ ਵਖਾਈਆ। ਏਕਾ ਅੱਖਰ ਏਕਾ ਗਾਥ, ਏਕਾ ਨਾਮ ਕਰੇ ਪੜ੍ਹਾਈਆ। ਏਕਾ ਸਤਿਗੁਰ ਪੁਰਖ ਸਮਰਾਥ, ਦੂਜੀ ਓਟ ਨਾ ਕੋਇ ਵਖਾਈਆ। ਏਕਾ ਪਤੀ ਕਮਲਾਪਾਤ, ਕਵਲ ਨੈਣ ਇਕ ਅਖਵਾਈਆ। ਏਕਾ ਜੁਗ ਜੁਗ ਪੁਛੇ ਵਾਤ, ਗੁਰ ਅਵਤਾਰ ਸੇਵ ਲਗਾਈਆ। ਏਕਾ ਪੀਰ ਪੈਗ਼ੰਬਰ ਦੇਵੇ ਦਾਤ, ਸਾਚੀ ਵਸਤ ਆਪ ਵਰਤਾਈਆ। ਇਕ ਬੰਧਾਏ ਸਾਚਾ ਨਾਤ, ਚਰਨ ਕਵਲ ਵਡੀ ਸਰਨਾਈਆ। ਏਕਾ ਮੇਟੇ ਅੰਧੇਰੀ ਰਾਤ, ਜੁਗ ਜੁਗ ਲਹਿਣਾ ਲਹਿਣਾ ਵੇਖ ਵਖਾਈਆ। ਏਕਾ ਲੇਖਾ ਜਾਣੇ ਕਾਇਨਾਤ, ਏਕਾ ਸ੍ਰਿਸ਼ਟ ਸਬਾਈ ਰਿਹਾ ਸਮਾਈਆ। ਏਕਾ ਬੈਠਾ ਰਹੇ ਇਕਾਂਤ, ਸਚਖੰਡ ਆਸਣ ਲਾਈਆ। ਏਕਾ ਵੇਸ ਵਟਾਏ ਬਹੁ ਬਿਧ ਭਾਂਤ, ਭੇਵ ਅਭੇਦ ਨਾ ਕਿਸੇ ਜਣਾਈਆ। ਏਕਾ ਕਲਜੁਗ ਅੰਤਮ ਜਨ ਭਗਤਾਂ ਪੁਛੇ ਵਾਤ, ਜੁਗ ਜਨਮ ਦੇ ਵਿਛੜੇ ਲਏ ਮਿਲਾਈਆ। ਨਿਰਗੁਣ ਨਿਰਗੁਣ ਬਣੇ ਸੱਜਣ ਸਾਕ, ਸਰਗੁਣ ਬੰਧਪ ਰੂਪ ਵਖਾਈਆ। ਪਾਰ ਕਿਨਾਰੇ ਲਾਏ ਘਾਟ, ਤੱਟ ਕਿਨਾਰਾ ਇਕ ਜਣਾਈਆ। ਹਰਿਜਨ ਮੇਟੇ ਪਿਛਲੀ ਵਾਟ, ਪੂਰਬ ਲੇਖਾ ਦਏ ਚੁਕਾਈਆ। ਅੱਗੇ ਖੇਲ ਕਰੇ ਪੁਰਖ ਸਮਰਾਥ, ਸਮਰਥ ਹੱਥ ਵਡੀ ਵਡਿਆਈਆ। ਸਾਢੇ ਤਿੰਨ ਹੱਥ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਜਗਤ ਵਾਸਨਾ ਪਾਏ ਨੱਥ, ਮਨੂਆ ਉਠ ਨਾ ਦਹਿ ਦਿਸ ਧਾਈਆ। ਨਿਰਮਲ ਜੋਤ ਕਰੇ ਪਰਕਾਸ਼, ਅੰਧ ਅੰਧੇਰ ਗਵਾਈਆ। ਅੰਮ੍ਰਿਤ ਆਤਮ ਬੁਝਾਏ ਪਿਆਸ, ਤ੍ਰਿਸ਼ਨਾ ਜਗਤ ਰਹੇ ਨਾ ਰਾਈਆ। ਨਾਤਾ ਤੋੜ ਪ੍ਰਿਥਮੀ ਆਕਾਸ਼, ਬਖ਼ਸ਼ੇ ਚਰਨ ਸੱਚੀ ਸਰਨਾਈਆ। ਘਰ ਮੰਦਰ ਪਾਵੇ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਨਚਾਈਆ। ਸਾਚੀ ਵਸਤ ਸਦ ਰੱਖੇ ਪਾਸ, ਵਸਤ ਅਮੋਲਕ ਆਪ ਵਰਤਾਈਆ। ਜਨ ਭਗਤਾਂ ਕਰੇ ਬੰਦ ਖ਼ਲਾਸ, ਬੰਦੀਖ਼ਾਨਾ ਦਏ ਤੁੜਾਈਆ। ਨਾਤਾ ਤੁਟੇ ਦਸ ਦਸ ਮਾਸ, ਉਲਟਾ ਰੁਖ ਨਾ ਫੇਰ ਲਟਕਾਈਆ। ਗੁਰਮੁਖ ਤੇਰੀ ਸੁਣੇ ਸਦਾ ਅਰਦਾਸ, ਅਭੁਲ ਭੁੱਲ ਕਦੇ ਨਾ ਜਾਈਆ। ਕਲਜੁਗ ਅੰਤਮ ਪਰਗਟ ਹੋ ਸ਼ਾਹੋ ਸ਼ਾਬਾਸ਼, ਸ਼ਖ਼ਸੀਅਤ ਵੇਖੇ ਥਾਉਂ ਥਾਈਂਆ। ਹਰਿਜਨ ਹੋਏ ਨਾ ਕੋਇ ਉਦਾਸ, ਸਵੱਛ ਸਰੂਪੀ ਦਰਸ ਦਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਲਗਾਈਆ। ਸਾਚਾ ਮਾਰਗ ਮਾਤ ਲਗੌਣਾ, ਹਰਿ ਜੂ ਆਪਣਾ ਖੇਲ ਕਰਾਇੰਦਾ। ਪਿਛਲਾ ਲੇਖਾ ਝੋਲੀ ਪੌਣਾ, ਆਪਣੇ ਖਾਤੇ ਆਪ ਰਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਬਹੌਣਾ, ਚਰਨ ਸਰਨ ਇਕ ਸਮਝਾਇੰਦਾ। ਸਭ ਨੇ ਢੋਲਾ ਮਿਲ ਕੇ ਗੌਣਾ, ਸ੍ਰੀ ਭਗਵਾਨ ਆਪ ਅਲਾਇੰਦਾ। ਦੀਨ ਮਜ਼੍ਹਬ ਸ਼ਰਅ ਸ਼ਰੀਅਤ ਪੰਧ ਚੁਕੌਣਾ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਏਕਾ ਨੂਰ ਨਜ਼ਰੀ ਔਣਾ, ਜੋਤੀ ਜਾਤਾ ਡਗਮਗਾਇੰਦਾ। ਏਕਾ ਨਾਦ ਤੂਰ ਸੁਣੌਣਾ, ਤੁਰੀਯਾ ਰਾਗ ਆਪ ਅਲਾਇੰਦਾ। ਏਕਾ ਘਟ ਘਟ ਅੰਦਰ ਡੇਰਾ ਲੌਣਾ, ਨਿਜ ਘਰ ਆਪਣੀ ਤਾੜੀ ਲਾਇੰਦਾ। ਏਕਾ ਬ੍ਰਹਮ ਪਾਰਬ੍ਰਹਮ ਵੇਖ ਵਖੌਣਾ, ਵੇਖਣਹਾਰਾ ਆਪਣੀ ਦਇਆ ਕਮਾਇੰਦਾ। ਏਕਾ ਮੰਦਰ ਡੂੰਘੀ ਕੰਦਰ, ਘਰ ਵਿਚ ਘਰ ਆਪ ਬਣੌਣਾ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਇੱਟ ਗਾਰਾ ਕੋਇ ਨਾ ਲੌਣਾ, ਬਾਢੀ ਬਣਤ ਨਾ ਕੋਇ ਬਣਾਇੰਦਾ। ਬਿਨ ਤੇਲ ਬਾਤੀ ਦੀਪਕ ਆਪ ਜਗੌਣਾ, ਹਵਨ ਘਿਰਤ ਨਾ ਕੋਇ ਪਾਇੰਦਾ। ਪਵਣ
ਸੁਗੰਧੀ ਵਿਚ ਰਖੌਣਾ, ਜਗਤ ਧੂਪ ਨਾ ਕੋਇ ਵਖਾਇੰਦਾ। ਅਨਹਦ ਨਾਦੀ ਨਾਦ ਵਜੌਣਾ, ਘਰ ਘਰ ਵਿਚ ਰਾਗ ਸੁਣਾਇੰਦਾ। ਵਿਸਮਾਦੀ ਵਿਸਮਾਦ ਹੋ ਹੋ ਖੇਲ ਕਰੌਣਾ, ਬ੍ਰਹਮ ਬ੍ਰਹਿਮਾਦ ਖੋਜ ਖੁਜਾਇੰਦਾ। ਸਾਚਾ ਮਾਰਗ ਇਕ ਸਮਝੌਣਾ, ਸ੍ਰਿਸ਼ਟ ਸਬਾਈ ਏਕਾ ਰਾਹ ਚਲਾਇੰਦਾ। ਨੌਂ ਖੰਡ ਪ੍ਰਿਥਮੀ ਨਾਮ ਨਿਧਾਨਾ ਅੱਖਰ ਇਕ ਪੜ੍ਹੌਣਾ, ਚੌਦਾਂ ਵਿਦਿਆ ਮੋਹ ਮਿਟਾਇੰਦਾ। ਚੌਦਾਂ ਲੋਕਾਂ ਫੇਰਾ ਪੌਣਾ, ਚੌਦਾਂ ਤਬਕ ਆਪ ਉਠਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਪਰਦਾ ਲੌਹਣਾ, ਇਸ਼ਟ ਏਕਾ ਨਜ਼ਰੀ ਆਇੰਦਾ। ਸਚ ਸੰਦੇਸ਼ ਨਰ ਨਰੇਸ਼ ਦੋ ਜਹਾਨ ਸ੍ਰੀ ਭਗਵਾਨ, ਕਲਜੁਗ ਅੰਤਮ ਆਪ ਸੁਣੌਣਾ, ਗੁਰ ਅਵਤਾਰ ਪੀਰ ਪੈਗ਼ੰਬਰ ਸੰਗ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਚਲਾਇੰਦਾ। ਸਾਚਾ ਮਾਰਗ ਚਲੇ ਜੱਗ, ਜਗ ਜੀਵਣ ਦਾਤਾ ਆਪ ਚਲਾਈਆ। ਪਰਗਟ ਹੋ ਸੂਰਾ ਸਰਬੰਗ, ਸਾਖਯਾਤ ਖੇਲ ਕਰਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਫੜ ਫੜ ਹੰਸ ਬਣਾਏ ਕੱਗ, ਕਾਗ ਹੰਸ ਰੂਪ ਵਟਾਈਆ। ਜਗਤ ਤ੍ਰਿਸ਼ਨਾ ਬੁਝਾਏ ਅੱਗ, ਅੰਮ੍ਰਿਤ ਆਤਮ ਜਾਮ ਪਿਆਈਆ। ਦਰਸ਼ਨ ਦੇਵੇ ਉਪਰ ਸ਼ਾਹ ਰਗ, ਸ਼ਹਿਨਸ਼ਾਹ ਹੱਥ ਵਡਿਆਈਆ। ਘਰ ਦੀਪਕ ਜੋਤੀ ਜਾਏ ਜਗ, ਅੰਧ ਅੰਧੇਰ ਮਿਟਾਈਆ। ਅਨਹਦ ਸੁਣਾਏ ਸਾਚਾ ਨਦ, ਛੱਤੀ ਰਾਗ ਭੇਵ ਨਾ ਆਈਆ। ਘਰ ਘਰ ਹਰਿ ਜੂ ਰਿਹਾ ਸੱਦ, ਸੱਦਾ ਦੇਵੇ ਥਾਉਂ ਥਾਈਂਆ। ਪਾਰ ਕਿਨਾਰੇ ਨੌਂ ਕਰੋ ਹੱਦ, ਨੌਂ ਦਰ ਖੋਜੋ ਬੇਪਰਵਾਹੀਆ। ਆਤਮ ਪਰਮਾਤਮ ਹੋਈ ਅੱਡ, ਅੰਤਮ ਮੇਲਾ ਦਏ ਮਿਲਾਈਆ। ਵੇਖਣਹਾਰਾ ਕਾਇਆ ਕਵਰੀ ਡੂੰਘੀ ਭਵਰੀ ਖੱਡ, ਨਿਰਗੁਣ ਸਰਗੁਣ ਅੰਦਰ ਵੜ ਵੜ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਵਖਾਈਆ। ਸਾਚਾ ਮਾਰਗ ਹਰਿ ਕਾ ਗੀਤ, ਹਰਿ ਜੂ ਹਰਿ ਹਰਿ ਆਪ ਸੁਣਾਇੰਦਾ। ਸਤਿਜੁਗ ਚਲੇ ਸਾਚੀ ਰੀਤ, ਏਕਾ ਇਸ਼ਟ ਹਰਿ ਜਣਾਇੰਦਾ। ਨਾਤਾ ਤੁਟੇ ਮੰਦਰ ਮਸੀਤ, ਏਕਾ ਮੰਦਰ ਸੋਭਾ ਪਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਨਜ਼ਰੀ ਆਏ ਇਕ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਲੇਖਾ ਜਾਣੇ ਹਸਤ ਕੀਟ, ਊਚ ਨੀਚ ਏਕਾ ਘਰ ਬਹਾਇੰਦਾ। ਚਰਨ ਕਵਲ ਬੰਧਾਏ ਸਚ ਪ੍ਰੀਤ, ਦੂਸਰ ਦਰ ਸੀਸ ਨਾ ਕੋਇ ਝੁਕਾਇੰਦਾ। ਕਾਇਆ ਕਰੇ ਠੰਡੀ ਸੀਤ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਕਰੇ ਕਰਾਏ ਪਤਤ ਪੁਨੀਤ, ਪਤਤ ਪਾਵਣ ਫੇਰਾ ਪਾਇੰਦਾ। ਸਦੀ ਚੌਧਵੀਂ ਜਾਏ ਬੀਤ, ਚੌਦਾਂ ਤਬਕ ਸਰਬ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਾਚਾ ਮਾਰਗ ਇਕ ਪਰਗਟਾਇੰਦਾ। ਸਾਚਾ ਮਾਰਗ ਸਾਹਿਬ ਸੁਲਤਾਨ, ਸਤਿ ਸਤਿਵਾਦੀ ਸਤਿ ਲਗਾਈਆ। ਏਕਾ ਪੂਜਾ ਰਹੇ ਸ੍ਰੀ ਭਗਵਾਨ, ਦੂਸਰ ਦੇਵ ਨਾ ਕੋਇ ਮਨਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਧਿਆਨ, ਸੁਰਪਤ ਇੰਦ ਕਰੋੜ ਤੇਤੀਸਾ ਸੀਸ ਝੁਕਾਈਆ। ਤੇਈ ਅਵਤਾਰ ਕਰਨ ਪਰਵਾਨ, ਭਗਤ ਅਠਾਰਾਂ ਖ਼ੁਸ਼ੀ ਮਨਾਈਆ। ਈਸਾ ਮੂਸਾ ਕਰਨ ਸਲਾਮ, ਮੁਹੰਮਦ ਸਯਦਾ ਸੀਸ ਝੁਕਾਈਆ। ਨਾਨਕ ਨਿਰਗੁਣ ਕਹੇ ਸਤਿ ਨਾਮ, ਤੇਰਾ ਭਾਣਾ ਸਚ ਰਜਾਈਆ। ਗੋਬਿੰਦ ਕਹੇ ਪੁਰਖ ਅਕਾਲ ਸ੍ਰਿਸ਼ਟ ਸਬਾਈ ਦੇਵੇ ਦਾਨ, ਦੇਵਣਹਾਰ ਇਕ ਅਖਵਾਈਆ। ਕਲਜੁਗ ਅੰਤਮ ਹੋਏ ਪਰਧਾਨ, ਵਡ ਪਰਧਾਨਗੀ ਆਪ ਕਮਾਈਆ। ਲੇਖਾ ਜਾਣੇ ਦੋ ਜਹਾਨ, ਲੱਖ ਚੁਰਾਸੀ ਦਏ ਸਮਝਾਈਆ। ਨਾਉਂ ਰੱਖ ਵਿਚ ਜਹਾਨ, ਨਿਹਕਲੰਕਾ ਮਿਲੇ ਵਡਿਆਈਆ। ਸੰਬਲ ਵਸੇ ਧਾਮ ਮੁਕਾਮ, ਸਚ ਸਿੰਘਾਸਣ ਆਸਣ ਲਾਈਆ।
ਨਾਮ ਖੰਡਾ ਤੇਜ਼ ਕਿਰਪਾਨ, ਬ੍ਰਹਿਮੰਡਾਂ ਲਏ ਚਮਕਾਈਆ। ਕਲਜੁਗ ਅੰਤਮ ਮੇਟੇ ਆਣ, ਸਤਿਜੁਗ ਸਾਚਾ ਰਾਹ ਚਲਾਈਆ। ਨੌਂ ਖੰਡ ਪ੍ਰਿਥਮੀ ਜੀਵ ਜੰਤ ਸਾਧ ਸੰਤ ਪੁਰਖ ਅਕਾਲ ਏਕਾ ਗਾਣ, ਏਕਾ ਹਰਿ ਜੂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਨਿਰਗੁਣ ਨੂਰ ਨਿਰਮਲ ਜੋਤ, ਨੂਰ ਨੁਰਾਨਾ ਡਗਮਗਾਇੰਦਾ। ਨਾ ਕੋਈ ਕਿਲਾ ਨਾ ਕੋਈ ਕੋਟ, ਚਾਰ ਦੀਵਾਰ ਨਾ ਕੋਇ ਰਖਾਇੰਦਾ। ਨਾ ਕੋਈ ਵਰਨ ਨਾ ਕੋਈ ਗੋਤ, ਬਰਨ ਅੰਗ ਨਾ ਕੋਇ ਲਗਾਇੰਦਾ। ਏਕਾ ਆਪਣਾ ਨਾਉਂ ਸੁਣਾਏ ਸਚ ਸਰੋਤ, ਸਾਚੀ ਸਿਖਿਆ ਇਕ ਸਮਝਾਇੰਦਾ। ਆਦਿ ਜੁਗਾਦਿ ਸਤਿਗੁਰ ਪੂਰਾ ਇਕੋ ਬਹੁਤ, ਗੁਰ ਗੁਰ ਆਪਣੀ ਦਇਆ ਕਮਾਇੰਦਾ। ਲੱਖ ਚੁਰਾਸੀ ਕਾਇਆ ਅੰਤਰ ਕੱਢੇ ਖੋਟ, ਸਚ ਸੁਚ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਆਤਮ ਪਰਮਾਤਮ ਨਾਤਾ ਬਿਧਾਤਾ ਜੋੜ ਜੁੜਾਇੰਦਾ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ, ਬੇਅੰਤ ਖੇਲ ਕਰਾਈਆ। ਹਰਖ਼ ਸੋਗ ਨਾ ਕੋਇ ਗ਼ਮ, ਚਿੰਤਾ ਰੋਗ ਨਾ ਕੋਇ ਰਖਾਈਆ। ਕਲਜੁਗ ਕੂੜਾ ਠੀਕਰ ਦੇਵੇ ਭੰਨ, ਕਾਚੀ ਮਾਟੀ ਰਹਿਣ ਨਾ ਪਾਈਆ। ਸਤਿਜੁਗ ਚੜ੍ਹਾਏ ਸਾਚਾ ਚੰਨ, ਸਤਿ ਸਤਿ ਕਰੇ ਰੁਸ਼ਨਾਈਆ। ਭਗਤ ਭਗਵਾਨ ਬੇੜਾ ਦੇਵੇ ਬੰਨ੍ਹ, ਬਣ ਖੇਵਟ ਖੇਟ ਸੇਵ ਕਮਾਈਆ। ਸ੍ਰਿਸ਼ਟ ਸਬਾਈ ਕਹੇ ਧੰਨ ਧੰਨ, ਧੰਨ ਧੰਨ ਤੇਰੀ ਵਡਿਆਈਆ। ਏਕਾ ਰਾਗ ਸੁਣਾਏ ਕੰਨ, ਸੋਹੰ ਅੱਖਰ ਢੋਲਾ ਗਾਈਆ। ਲੇਖਾ ਜਾਣੇ ਜਨਨੀ ਜਨ, ਦਾਈ ਦਾਇਆ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸਾਚਾ ਰਾਹ ਸਤਿ ਸਤਿ ਆਪ ਚਲਾਈਆ।
੨੦ ਜੇਠ ੨੦੧੯ ਬਿਕਰਮੀ ਬਾਜ ਸਿੰਘ ਦੇ ਗ੍ਰਹਿ ਪਿੰਡ ਮੱਟੂ ਜੰਮੂ
ਸੋ ਪੁਰਖ ਨਿਰੰਜਣ ਸਾਚੀ ਕਾਰ, ਹਰਿ ਕਰਤਾ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਖੋਲ੍ਹ ਕਿਵਾੜ, ਆਪਣਾ ਪਰਦਾ ਆਪ ਉਠਾਇੰਦਾ। ਏਕੰਕਾਰਾ ਕਰ ਪਸਾਰ, ਨਿਰਗੁਣ ਧਾਰ ਆਪ ਪਰਗਟਾਇੰਦਾ। ਆਦਿ ਨਿਰੰਜਣ ਹੋ ਉਜਿਆਰ, ਜਲਵਾ ਨੂਰ ਆਪ ਦਰਸਾਇੰਦਾ। ਅਬਿਨਾਸ਼ੀ ਕਰਤਾ ਵੇਖਣਹਾਰ, ਨਿਝ ਨੇਤਰ ਆਪ ਖੁਲ੍ਹਾਇੰਦਾ। ਸ੍ਰੀ ਭਗਵਾਨ ਖੇਲ ਕਰੇ ਅਪਾਰ, ਅਲੱਖ ਅਗੋਚਰ ਭੇਵ ਕੋਇ ਨਾ ਪਾਇੰਦਾ। ਪਾਰਬ੍ਰਹਮ ਪ੍ਰਭ ਮੀਤ ਮੁਰਾਰ, ਨਿਰਗੁਣ ਆਪਣਾ ਸੰਗ ਨਿਭਾਇੰਦਾ। ਸਚਖੰਡ ਦੁਆਰਾ ਕਰ ਤਿਆਰ, ਸਤਿ ਸਤਿਵਾਦੀ ਆਸਣ ਲਾਇੰਦਾ। ਦੀਆ ਬਾਤੀ ਇਕ ਅਪਾਰ, ਕਮਲਾਪਾਤੀ ਆਪ ਜਗਾਇੰਦਾ। ਸਾਚੀ ਖਾਟੀ ਕਰ ਤਿਆਰ, ਸਚ ਸਿੰਘਾਸਣ ਸੋਭਾ ਪਾਇੰਦਾ। ਸ਼ਾਹੋ ਭੂਪ ਬਣ ਸਿਕਦਾਰ, ਰਾਜ ਰਾਜਾਨ ਏਕਾ ਸੇਵ ਕਮਾਇੰਦਾ। ਦਰ ਦਰਵੇਸ਼ ਬਣ ਭਿਖਾਰ, ਸੀਸ ਜਗਦੀਸ਼ ਆਪ ਝੁਕਾਇੰਦਾ। ਆਪੇ ਜਾਣੇ ਆਪਣੀ ਕਾਰ, ਕਰਨੀ ਕਰਤਾ ਆਪ ਕਰਾਇੰਦਾ। ਆਪਣੀ ਇਛਿਆ ਕਰ ਵਿਚਾਰ, ਸਾਚੀ ਭਿਛਿਆ ਆਪ ਪਰਗਟਾਇੰਦਾ। ਜੋਤੀ ਜਾਤਾ ਖੇਲ ਅਪਾਰ, ਪੁਰਖ ਬਿਧਾਤਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਵਰਤਾਇੰਦਾ। ਆਪਣੀ ਕਲ ਸ੍ਰੀ ਭਗਵੰਤ, ਹਰਿ ਜੂ ਹਰਿ ਹਰਿ ਆਪ ਵਰਤਾਈਆ। ਕਰੇ ਖੇਲ ਬੇਅੰਤ ਬੇਅੰਤ, ਬੇਅੰਤ ਵਡ ਵਡਿਆਈਆ। ਆਪ ਬਣਾਏ ਆਪਣੀ ਬਣਤ, ਘੜਨ ਭੰਨਣਹਾਰ ਆਪ
ਅਖਵਾਈਆ। ਆਪਣੀ ਮਹਿਮਾ ਜਾਣੇ ਅਗਣਤ, ਲੇਖਾ ਲਿਖ ਲਿਖ ਨਾ ਕੋਇ ਸਮਝਾਈਆ। ਆਪੇ ਬਣ ਬਣ ਨਾਰ ਕੰਤ, ਸੇਜ ਸੁਹੰਜਣੀ ਆਪ ਹੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਆਦਿ ਜੁਗਾਦਿ, ਜੁਗ ਕਰਤਾ ਆਪ ਕਰਾਇੰਦਾ। ਨਿਰਗੁਣ ਨੂਰ ਰਹੇ ਵਿਸਮਾਦ, ਬਿਸਮਲ ਆਪਣੀ ਧਾਰ ਚਲਾਇੰਦਾ। ਦੇਵਣਹਾਰਾ ਸਾਚੀ ਦਾਦ, ਨਾਮ ਅਮੋਲਕ ਆਪ ਵਰਤਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਆਪੇ ਕਾਢ, ਜਨ ਜਨਨੀ ਆਪ ਅਖਵਾਇੰਦਾ। ਤ੍ਰੈਗੁਣ ਅਤੀਤਾ ਲਡਾਏ ਲਾਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਭੇਵ ਚੁਕਾਏ ਸਚਖੰਡ ਨਿਵਾਸੀ ਦੂਸਰ ਸੰਗ ਨਾ ਕੋਇ ਰਖਾਈਆ। ਏਕਾ ਨੂਰ ਜੋਤ ਪਰਕਾਸ਼ੀ, ਨੂਰ ਨੁਰਾਨਾ ਡਗਮਗਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਸਾਚੇ ਮੰਡਲ ਪਾਵੇ ਰਾਸੀ, ਮੰਡਲ ਮੰਡਪ ਆਪ ਸੁਹਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਕ ਬਣਾਏ ਦਾਸਨ ਦਾਸੀ, ਸਾਚੀ ਸੇਵਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਈਆ। ਕਰਨੀ ਕਰਤਾ ਹਰਿ ਕਰਤਾਰਾ, ਆਪਣੀ ਖੇਲ ਕਰਾਇੰਦਾ। ਤ੍ਰੈਗੁਣ ਤਤ ਭਰ ਭੰਡਾਰਾ, ਵਸਤ ਅਮੋਲਕ ਆਪ ਵਰਤਾਇੰਦਾ। ਪੰਜ ਤਤ ਤਤ ਅਖਾੜਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪ ਕਰਾਇੰਦਾ। ਲੱਖ ਚੁਰਾਸੀ ਕਰ ਪਸਾਰਾ, ਘਟ ਘਟ ਆਪਣਾ ਡੇਰਾ ਲਾਇੰਦਾ। ਨਿਰਗੁਣ ਸਰਗੁਣ ਪਾਵੇ ਸਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਸ੍ਰੀ ਭਗਵਾਨ, ਹਰਿ ਜੂ ਹਰਿ ਹਰਿ ਆਪ ਕਰਾਈਆ। ਲੱਖ ਚੁਰਾਸੀ ਜਗਤ ਨਿਸ਼ਾਨ, ਧਰਤ ਧਵਲ ਦਏ ਵਡਿਆਈਆ। ਨਿਰਗੁਣ ਸਰਗੁਣ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਈਆ। ਆਤਮ ਅੰਤਰ ਇਕ ਗਿਆਨ, ਸ਼ਬਦ ਅਨਾਦੀ ਨਾਦ ਸੁਣਾਈਆ। ਪਾਰਬ੍ਰਹਮ ਬ੍ਰਹਮ ਵੇਖੇ ਆਣ, ਘਰ ਘਰ ਮੇਲਾ ਸਹਿਜ ਸੁਭਾਈਆ। ਸਚ ਸੰਦੇਸ਼ਾ ਦੇਵੇ ਆਣ, ਅੱਖਰ ਨਿਸ਼ਅੱਖਰ ਕਰੇ ਪੜ੍ਹਾਈਆ। ਬ੍ਰਹਮਾ ਵੇਤਾ ਕਰ ਪਰਵਾਨ, ਬ੍ਰਹਮ ਵਿਦਿਆ ਇਕ ਜਣਾਈਆ। ਚਾਰੇ ਵੇਦਾਂ ਖੋਲ੍ਹ ਦੁਕਾਨ, ਚਾਰੇ ਜੁਗ ਹੱਟ ਚਲਾਈਆ। ਚਾਰੇ ਕੁੰਟ ਖੇਲ ਮਹਾਨ, ਚਾਰ ਵਰਨ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰਾ ਆਪ ਚਲਾਈਆ। ਸਾਚੀ ਧਾਰ ਨਿਰਗੁਣ ਸਰਗੁਣ, ਹਰਿ ਜੂ ਹਰਿ ਹਰਿ ਆਪ ਚਲਾਇੰਦਾ। ਆਤਮ ਪਰਮਾਤਮ ਇਕ ਸੁਣਾਏ ਸਾਚੀ ਧੁਨ, ਧੁਨ ਅਨਾਦੀ ਆਪ ਜਣਾਇੰਦਾ। ਲੱਖ ਚੁਰਾਸੀ ਛਾਣ ਪੁਣ, ਗੁਰ ਗੁਰ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਕਰਨੇਹਾਰਾ, ਏਕਾ ਏਕ ਏਕ ਅਖਵਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਲੈ ਅਵਤਾਰਾ, ਲੋਕਮਾਤ ਵੇਸ ਵਟਾਈਆ। ਜੀਵਾਂ ਜੰਤਾਂ ਦਏ ਸਹਾਰਾ, ਸਾਚੀ ਸਿਖਿਆ ਇਕ ਸਮਝਾਈਆ। ਏਕਾ ਮੰਦਰ ਇਕ ਦੁਆਰਾ, ਏਕਾ ਘਰ ਦਏ ਵਡਿਆਈਆ। ਏਕਾ ਨੂਰ ਇਕ ਪਸਾਰਾ, ਪੁਰਖ ਅਗੰਮ ਏਕਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਸਾਚਾ ਖੇਲ ਕਰੇ ਕਰਤਾਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਗੁਰ ਅਵਤਾਰ ਸੇਵਾਦਾਰ, ਪੀਰ ਪੈਗ਼ੰਬਰ ਨਾਲ ਰਲਾਇੰਦਾ। ਭਗਤ ਭਗਵੰਤ ਦੇ ਦੀਦਾਰ, ਦੀਦ ਈਦ ਚੰਦ ਚੜ੍ਹਾਇੰਦਾ। ਸਾਚੇ ਸੰਤ ਕਰ ਪਿਆਰ, ਸਤਿਗੁਰ ਆਪਣੀ ਬੂਝ ਬੁਝਾਇੰਦਾ। ਗੁਰਮੁਖਾਂ ਕਾਇਆ ਖੋਲ੍ਹ ਬੰਦ ਕਿਵਾੜ, ਸਾਚੇ ਮੰਦਰ ਆਪ
ਬਹਾਇੰਦਾ। ਹਰਿਜਨ ਮੇਲ ਮਿਲਾਏ ਚਰਨ ਦੁਆਰ, ਚਰਨ ਸਰਨ ਇਕ ਰਖਾਇੰਦਾ। ਗੁਰਮੁਖ ਫੜ ਫੜ ਬੇੜਾ ਕਰੇ ਪਾਰ, ਗੁਰ ਗੁਰ ਆਪਣੀ ਗੋਦ ਬਹਾਇੰਦਾ। ਸਤਿਜੁਗ ਤਰੇਤਾ ਦੁਆਪਰ ਕਲਜੁਗ ਵੇਖੇ ਵਾਰੋ ਵਾਰ, ਜੁਗ ਚੌਕੜੀ ਵੰਡ ਵੰਡਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਔਂਦਾ ਰਿਹਾ ਵਿਚ ਸੰਸਾਰ, ਸਰਗੁਣ ਆਪਣਾ ਰਾਗ ਅਲਾਇੰਦਾ। ਏਕਾ ਚੌਕੜ ਵੰਡ ਕਰੇ ਅਪਾਰ, ਤੇਈ ਅਵਤਾਰਾਂ ਕਰੇ ਪਿਆਰ, ਭਗਤ ਅਠਾਰਾਂ ਦਏ ਆਧਾਰ, ਈਸਾ ਮੂਸਾ ਮੁਹੰਮਦ ਖੋਲ੍ਹ ਕਿਵਾੜ, ਕਲਮਾ ਨਬੀ ਆਪ ਪੜ੍ਹਾਇੰਦਾ। ਨਾਨਕ ਗੋਬਿੰਦ ਨਿਰਗੁਣ ਨੂਰ ਕਰ ਉਜਿਆਰ, ਮੇਲ ਮਿਲਾਏ ਸਚ ਦੁਆਰ, ਦਰ ਦਰਵਾਜਾ ਆਪ ਖੁਲ੍ਹਾਇੰਦਾ। ਵੇਦ ਸ਼ਾਸਤਰ ਲਏ ਉਚਾਰ, ਸਿਮਰਤ ਵੇਖੇ ਆਪਣੀ ਵਾਰ, ਗੀਤਾ ਗਿਆਨ ਇਕ ਦ੍ਰਿੜਾਇੰਦਾ। ਪੁਰਾਨ ਅਠਾਰਾਂ ਦੇ ਆਧਾਰ, ਅੰਜੀਲ ਕੁਰਾਨ ਕਰੇ ਉਜਿਆਰ, ਕਲਮਾ ਕਲਾਮ ਨੂਰ ਇਲਾਹੀ ਆਪ ਸਮਝਾਇੰਦਾ। ਖਾਣੀ ਬਾਣੀ ਵਣਜ ਵਪਾਰ, ਸੁਰਤੀ ਸ਼ਬਦੀ ਨਾਤਾ ਕੰਤ ਭਤਾਰ, ਪੁਰਖ ਬਿਧਾਤਾ ਆਪਣੇ ਰੰਗ ਰੰਗਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੇਖੇ ਵਾਰੋ ਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਆਪਣਾ ਹੁਕਮ ਵਰਤਾਇੰਦਾ। ਜੁਗ ਚੌਕੜੀ ਬੀਤੇ ਕੋਟ, ਕੋਟਨ ਕੋਟ ਰੂਪ ਵਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਲੋਕਮਾਤ ਸ਼ਬਦ ਨਗਾਰੇ ਲਾ ਕੇ ਗਏ ਚੋਟ, ਚੋਟੀ ਚੜ੍ਹ ਚੜ੍ਹ ਧਿਆਨ ਲਗਾਈਆ। ਜੀਵ ਜੰਤ ਆਤਮ ਕੱਢੇ ਨਾ ਕੋਇ ਖੋਟ, ਆਸਾ ਤ੍ਰਿਸ਼ਨਾ ਲੋਭ ਮੋਹ ਹੰਕਾਰ ਨਾ ਕੋਇ ਤਜਾਈਆ। ਨਾਤਾ ਜੁੜਿਆ ਵਰਨ ਗੋਤ, ਸ਼ਰਅ ਸ਼ਰੀਅਤ ਗੱਲ ਵਿਚ ਪਾਈ ਫਾਹੀਆ। ਕਿਸੇ ਨਜ਼ਰ ਨਾ ਆਏ ਨਿਰਗੁਣ ਜੋਤ, ਪਾਰਬ੍ਰਹਮ ਪ੍ਰਭ ਬੈਠਾ ਮੁੱਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਜੁਗ ਚੌਕੜੀ ਹਰਿ ਜੂ ਵੇਖ, ਨਿਰਗੁਣ ਸਰਗੁਣ ਖੇਲ ਕਰਾਇੰਦਾ। ਮੇਟਣਹਾਰਾ ਸਭ ਦੀ ਰੇਖ, ਆਪਣੀ ਰੇਖ ਨਾ ਕਿਸੇ ਵਖਾਇੰਦਾ। ਵਸਣਹਾਰਾ ਸਚਖੰਡ ਸਾਚੇ ਦੇਸ, ਥਿਰ ਘਰ ਆਪਣਾ ਰੂਪ ਪਰਗਟਾਇੰਦਾ। ਲੋਕਮਾਤ ਖੇਡਾਂ ਲਏ ਖੇਡ, ਰਾਮਾ ਕ੍ਰਿਸ਼ਨਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਕਰੇ ਕਰਤਾਰ, ਕਰਨੀ ਕਰਤਾ ਆਪ ਅਖਵਾਈਆ। ਸਤਿਜੁਗ ਤ੍ਰੇਤਾ ਦੁਆਪਰ ਵੇਖੇ ਵਾਰੋ ਵਾਰ, ਕਲਜੁਗ ਅੰਤਮ ਫੇਰਾ ਪਾਈਆ। ਨਿਰਗੁਣ ਜੋਤ ਕਰ ਉਜਿਆਰ, ਨਿਹਕਲੰਕਾ ਆਪਣਾ ਨਾਉਂ ਰਖਾਈਆ। ਸਾਚਾ ਡੰਕਾ ਅਗੰਮ ਅਪਾਰ, ਦੋ ਜਹਾਨਾਂ ਦਏ ਸੁਣਾਈਆ। ਲੋਆਂ ਪੁਰੀਆਂ ਕਰੇ ਖ਼ਬਰਦਾਰ, ਬ੍ਰਹਿਮੰਡਾਂ ਖੰਡਾਂ ਦਏ ਜਗਾਈਆ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਸ਼ਹਿਨਸ਼ਾਹ ਆਪਣਾ ਬਲ ਧਰਾਈਆ। ਸਚ ਸੰਦੇਸ਼ਾ ਦੇਵੇ ਏਕਾ ਵਾਰ, ਅਭੁੱਲ ਭੁੱਲ ਕਦੇ ਨਾ ਜਾਈਆ। ਲੋਕਮਾਤ ਕਰੇ ਸਚ ਵਿਹਾਰ, ਵਡ ਬਿਵਹਾਰੀ ਬੇਪਰਵਾਹੀਆ। ਵਿਸ਼ਨੂੰ ਔਣਾ ਚਲ ਦੁਆਰ, ਦਰ ਦਰਵਾਜ਼ਾ ਰਿਹਾ ਖੁਲ੍ਹਾਈਆ। ਬ੍ਰਹਮੇ ਬ੍ਰਹਮ ਕਰੇ ਪਿਆਰ, ਪਾਰਬ੍ਰਹਮ ਵਡ ਵਡਿਆਈਆ। ਸ਼ੰਕਰ ਤੇਰਾ ਵੇਖੇ ਬਾਸ਼ਕ ਤਸ਼ਕਾ ਹਾਰ, ਹੱਥ ਤਰਸੂਲ ਕਵਣ ਸੁਹਾਈਆ। ਸੁਰਪਤ ਤੇਰਾ ਲਹਿਣਾ ਦੇਣਾ ਕਰਜ਼ ਦਏ ਉਤਾਰ, ਕਰੋੜ ਤੇਤੀਸਾ ਨਾਲ ਮਿਲਾਈਆ। ਗੁਰ ਅਵਤਾਰ ਕਰ ਵਿਚਾਰ, ਪੂਰਬ ਲੇਖਾ ਦਏ ਸਮਝਾਈਆ। ਈਸਾ ਮੂਸਾ ਮੁਹੰਮਦ ਖੋਲ੍ਹ ਕਿਵਾੜ, ਮੱਕਾ ਕਾਅਬਾ ਏਕਾ ਨੂਰ ਦਏ ਜਣਾਈਆ। ਏਕਾ ਜੋਤੀ ਦਸ ਅਵਤਾਰ, ਗੁਰ ਗੁਰ ਆਪਣਾ ਹੁਕਮ ਮਨਾਈਆ। ਕੱਠੇ ਕਰੇ ਆਪ ਕਰਤਾਰ, ਥਿਤ ਵਾਰ ਦਏ ਸਮਝਾਈਆ। ਬਿਨ ਢਾਇਉਂ ਢੱਠੇ ਅੰਤਮ ਵਾਰ, ਬਲ
ਆਪਣਾ ਹੀਣ ਵਖਾਈਆ। ਸੱਦੇ ਦਿਤੇ ਦਰ ਦਰਬਾਰ, ਬੇਹੱਦ ਆਪਣੀ ਹੱਦ ਪਾਰ ਕਰਾਈਆ। ਵਿਸ਼ਨੂੰ ਵੇਖੇ ਸਾਚੀ ਯੱਦ, ਬੰਸ ਸਰਬੰਸ ਕਵਣ ਸੁਹਾਈਆ। ਪਾਰਬ੍ਰਹਮ ਬ੍ਰਹਮ ਆਪਣੇ ਵਿਚੋਂ ਕੱਢ, ਬ੍ਰਹਮ ਵੇਖੇ ਸਰਬ ਲੋਕਾਈਆ। ਸ਼ੰਕਰ ਲੇਖਾ ਦਏ ਨਾ ਛੱਡ, ਜੋ ਘੜਿਆ ਭੰਨ ਵਖਾਈਆ। ਅਵਤਾਰ ਰਸਨਾ ਕਹਿਣ ਸਾਚੇ ਪਾਰਬ੍ਰਹਮ ਤੇਰੀ ਵਡੀ ਵਡ ਵਡਿਆਈਆ। ਗੁਰ ਗੁਰ ਮਾਨਣ ਸਾਚਾ ਅਨੰਦ, ਅਨੰਦ ਅਨੰਦ ਵਿਚ ਵਖਾਈਆ। ਭਗਤ ਭਗਵਾਨ ਗਾਵਣ ਬੱਤੀ ਦੰਦ, ਰਸਨਾ ਜਿਹਵਾ ਨਾਲ ਹਿਲਾਈਆ। ਵਸਣਹਾਰਾ ਸਰਬ ਬ੍ਰਹਿਮੰਡ, ਬ੍ਰਹਿਮਾਂਡ ਆਪਣੀ ਜੋਤ ਕਰੇ ਰੁਸ਼ਨਾਈਆ। ਵੇਖਣਹਾਰਾ ਜੇਰਜ ਅੰਡ, ਉਤਭੁਜ ਸੇਤਜ ਪਰਦਾ ਲਾਹੀਆ। ਜੁਗ ਚੌਕੜੀ ਦੇਵਣਹਾਰਾ ਦੰਡ, ਕਲਜੁਗ ਅੰਤਮ ਫੇਰਾ ਪਾਈਆ। ਨੌਂ ਖੰਡ ਪ੍ਰਿਥਮੀ ਵੇਖੇ ਭੇਖ ਪਖੰਡ, ਨੌਂ ਦਰ ਖੋਜੇ ਚਾਈਂ ਚਾਈਂਆ। ਲੱਖ ਚੁਰਾਸੀ ਨਾਰ ਦੁਹਾਗਣ ਹੋਈ ਰੰਡ, ਹਰਿ ਕੰਤ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਹੱਥ ਰਖਾਈਆ। ਸਾਚੀ ਖੇਲ ਕਰੇ ਸਮਰਥ, ਸਮਰਥ ਪੁਰਖ ਬੇਪਰਵਾਹਿਆ। ਰਾਮ ਰਾਮ ਨਾ ਗਾਏ ਕੋਇ ਗਥ, ਹਿਰਦੇ ਰਾਮ ਨਾ ਕੋਇ ਵਸਾਇਆ। ਕੂੜੀ ਕਿਰਿਆ ਘਰ ਘਰ ਰਹੀ ਨੱਠ, ਸਚ ਸੁਚ ਬੈਠੀ ਮੁਖ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ। ਰਾਮ ਕਹੇ ਨਾ ਮਿਲਿਆ ਰਾਮ, ਰਾਮ ਗਤ ਕਿਸੇ ਨਾ ਪਾਈਆ। ਹਿਰਦੇ ਹਰਿ ਨਾ ਕਰੇ ਬਿਸਰਾਮ, ਆਤਮ ਸੇਜ ਨਾ ਕੋਇ ਹੰਢਾਈਆ। ਕਾਇਆ ਵਸੇ ਖੇੜਾ ਨਗਰ ਨਾ ਗਰਾਮ, ਘਰ ਮੰਦਰ ਨਾ ਕੋਇ ਵਧਾਈਆ। ਆਸਾ ਤ੍ਰਿਸ਼ਨਾ ਲੋਭ ਮੋਹ ਹੰਕਾਰ ਹੋਣ ਕਾਮ, ਕਾਮ ਕਾਮਨੀ ਦਏ ਦੁਹਾਈਆ। ਅੰਮ੍ਰਿਤ ਰਸ ਪੀਏ ਨਾ ਕੋਈ ਜਾਮ, ਮਦਿਰਾ ਦਰ ਦਰ ਰਹੀ ਕੁਰਲਾਈਆ। ਨਿਰਗੁਣ ਜੋਤ ਜਗੇ ਨਾ ਕੋਈ ਭਾਨ, ਅੰਧ ਅੰਧੇਰ ਨਾ ਕੋਇ ਮਿਟਾਈਆ। ਨਜ਼ਰ ਆਏ ਨਾ ਕਿਸੇ ਘਨੱਯਾ ਸ਼ਾਮ, ਨਾਮ ਬੰਸਰੀ ਨਾ ਕੋਇ ਵਜਾਈਆ। ਕਵਲ ਨੈਣ ਨਾ ਦਏ ਪੈਗ਼ਾਮ, ਸਚ ਸੰਦੇਸ਼ ਨਾ ਕੋਇ ਸੁਣਾਈਆ। ਸ੍ਰਿਸ਼ਟ ਸਬਾਈ ਹੋਈ ਬੇਈਮਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਕਲਜੁਗ ਅੰਤ ਅੰਤ ਕਰਾਇੰਦਾ। ਵੇਖਣਹਾਰ ਸਰਬ ਸੰਸਾਰਾ, ਨੇਤਰ ਨੈਣ ਨੈਣ ਖੁਲ੍ਹਾਇੰਦਾ। ਨੌਂ ਖੰਡ ਪ੍ਰਿਥਮੀ ਹਾਹਾਕਾਰਾ, ਜੀਵ ਜੰਤ ਸਰਬ ਕੁਰਲਾਇੰਦਾ। ਊਚ ਨੀਚ ਰਾਉ ਰੰਕ ਹੋਣ ਖੁਵਾਰਾ, ਧੀਰਜ ਧੀਰ ਨਾ ਕੋਇ ਧਰਾਇੰਦਾ। ਹਰਿ ਕਾ ਨਾਮ ਨਾ ਕਿਸੇ ਪਿਆਰਾ, ਸੁਰਤੀ ਸ਼ਬਦ ਨਾ ਕੋਇ ਮਿਲਾਇੰਦਾ। ਸਚ ਵਣਜ ਨਾ ਕੋਇ ਵਣਜਾਰਾ, ਸਾਚਾ ਹੱਟ ਨਾ ਕੋਇ ਖੁਲ੍ਹਾਇੰਦਾ। ਚੌਦਾਂ ਲੋਕ ਧੂਆਂਧਾਰਾ, ਸਤਿ ਗਿਆਨ ਨਾ ਕੋਇ ਪਰਗਟਾਇੰਦਾ। ਚੌਦਾਂ ਤਬਕ ਮਾਰਨ ਨਾਅਰਾ, ਉਚੀ ਕੂਕ ਕੂਕ ਸੁਣਾਇੰਦਾ। ਏਕਾ ਭੁਲਿਆ ਪਰਵਰਦਿਗਾਰਾ, ਸਹੀ ਸਲਾਮਤ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਾਚੇ ਤਖ਼ਤ ਆਪੇ ਚੜ੍ਹ, ਸਚ ਸੰਦੇਸ਼ਾ ਇਕ ਸੁਣਾਇੰਦਾ। ਸਚ ਸੰਦੇਸ਼ਾ ਅੰਤਮ ਕਲ, ਹਰਿ ਜੂ ਹਰਿ ਹਰਿ ਆਪ ਘਲਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਕਰਦਾ ਰਿਹਾ ਵਲ ਛਲ, ਗੁਰ ਅਵਤਾਰ ਆਪਣੀ ਸੇਵ ਲਗਾਈਆ। ਬੈਠਾ ਰਿਹਾ ਧਾਮ ਅਟੱਲ, ਸਚਖੰਡ ਸਾਚੇ ਡੇਰਾ ਲਾਈਆ। ਜੋਤੀ ਸ਼ਬਦੀ ਰਿਹਾ ਰਲ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਪਾਵਣਹਾਰਾ ਸਾਰ ਜਲ ਥਲ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਕਲਜੁਗ ਅੰਤਮ ਫੇਰਾ ਪਾਈਆ। ਕਲਜੁਗ ਅੰਤਮ ਹਰਿ ਜੂ ਆ, ਨਿਹਕਲੰਕਾ ਨਾਉਂ ਰਖਾਇੰਦਾ। ਵੇਦ ਵਿਆਸਾ ਲੇਖਾ ਪੂਰਾ ਦਏ ਕਰਾ, ਪੂਤ ਸਪੂਤਾ ਬ੍ਰਹਿਮਣ ਗੌੜਾ ਆਪਣਾ ਰੰਗ ਰੰਗਾਇੰਦਾ। ਕਲਜੁਗ ਕੂੜੀ ਕਿਰਿਆ ਦਏ ਗਵਾ, ਸਾਚਾ ਮਾਰਗ ਇਕ ਵਖਾਇੰਦਾ। ਮੂਸਾ ਮੰਗੀ ਮੰਗ ਪਰਵਰਦਿਗਾਰ ਮੇਰਾ ਆਏ ਖ਼ੁਦਾ, ਰਹਿਮਤ ਰਹੀਮ ਰਹਿਮਾਨ ਆਪ ਕਮਾਇੰਦਾ। ਮੁਹੰਮਦ ਕਹੇ ਅਮਾਮ ਅਮਾਮਾਂ ਸਿਰ ਫੇਰਾ ਜਾਏ ਪਾ, ਦਿਸ਼ਾ ਲਹਿੰਦੀ ਵੰਡ ਵੰਡਾਇੰਦਾ। ਨਾਨਕ ਨਿਰਗੁਣ ਸੀਸ ਰਿਹਾ ਝੁਕਾ, ਮਹਾਬਲੀ ਰਾਹ ਤਕਾਇੰਦਾ। ਗੋਬਿੰਦ ਲੇਖਾ ਲਿਖ ਲਿਖ ਗਿਆ ਸਮਝਾ, ਸ੍ਰਿਸ਼ਟ ਸਬਾਈ ਆਪ ਅਲਾਇੰਦਾ। ਕਲ ਕਲਕੀ ਆਵੇ ਬਣ ਬੇਪਰਵਾਹ, ਸੰਬਲ ਆਪਣਾ ਅਸਣ ਲਾਇੰਦਾ। ਚਾਰ ਜੁਗ ਦਾ ਲਹਿਣਾ ਦਏ ਮੁਕਾ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਵੇਖ ਵਖਾਇੰਦਾ। ਚਾਰ ਵਰਨ ਡੇਰਾ ਦੇਵੇ ਢਾਹ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਰਾਜ ਰਾਜਾਨਾਂ ਦੇਵੇ ਖ਼ਾਕ ਮਿਲਾ, ਸੀਸ ਤਾਜ ਨਾ ਕੋਇ ਟਿਕਾਇੰਦਾ। ਸ੍ਰਿਸ਼ਟ ਸਬਾਈ ਏਕਾ ਮੰਤਰ ਨਾਮ ਦਏ ਪੜ੍ਹਾ, ਆਤਮ ਪਰਮਾਤਮ ਜੋੜ ਜੁੜ੍ਹਾਇੰਦਾ। ਚਤੁਰਭੁਜ ਰੂਪ ਵਟਾ, ਆਦਿ ਸ਼ਕਤ ਨੂਰ ਵਖਾਇੰਦਾ। ਸਾਚੀ ਕਿਰਪਾ ਕਰੇ ਆਪ ਮਿਹਰਵਾਂ, ਮਿਹਰਵਾਨ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਇਕ ਸੁਹਾਇੰਦਾ । ਸਚ ਦੁਆਰਾ ਲੋਕਮਾਤ, ਹਰਿ ਜੂ ਅੰਤ ਅੰਤ ਸੁਹਾਈਆ। ਚਾਰ ਵਰਨ ਦੇਵੇ ਇਕੋ ਦਾਤ, ਊਚ ਨੀਚ ਨਾ ਕੋਇ ਰਖਾਈਆ। ਪਾਰਬ੍ਰਹਮ ਬ੍ਰਹਮ ਸਾਚੀ ਗਾਥ, ਸੋਹੰ ਅੱਖਰ ਕਰੇ ਪੜ੍ਹਾਈਆ। ਮੇਲ ਮਿਲਾਏ ਤ੍ਰਲੋਕੀ ਨਾਥ, ਅਨਾਥ ਅਨਾਥਾਂ ਹੋਏ ਸਹਾਈਆ। ਦਰਸ ਦਿਖਾਏ ਰਾਮ ਰਾਮਾ ਬੇਟਾ ਦਸਰਾਥ, ਘਰ ਘਰ ਆਪਣਾ ਰੂਪ ਜਣਾਈਆ। ਈਸਾ ਮੂਸਾ ਮੁਹੰਮਦ ਮੇਲਾ ਪਾਕੀ ਪਾਕ, ਪਤਤ ਪੁਨੀਤ ਦਏ ਕਰਾਈਆ। ਨਾਨਕ ਵਖਾਏ ਸਾਚੀ ਖਾਟ, ਆਤਮ ਸੇਜਾ ਆਪ ਸੁਹਾਈਆ। ਗੋਬਿੰਦ ਮੇਟੇ ਦੂਈ ਵਾਟ, ਦਵੈਤੀ ਕੋਇ ਰਹਿਣ ਨਾ ਪਾਈਆ। ਕਲਜੁਗ ਮਿਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚੜ੍ਹਾਈਆ। ਜਨ ਭਗਤਾਂ ਪੁੱਛੇ ਹਰਿ ਜੂ ਵਾਤ, ਭਗਤ ਭਗਵਾਨ ਲਏ ਮਿਲਾਈਆ। ਇਕੋ ਦੇਵੇ ਸਾਚੀ ਗਾਥ, ਸਾਚਾ ਸੋਹਲਾ ਆਪ ਸੁਣਾਈਆ। ਚੌਦਾਂ ਲੋਕ ਵਖਾਏ ਏਕਾ ਹਾਟ, ਏਕਾ ਵਣਜ ਨਾਮ ਕਰਾਈਆ। ਅਠਸਠ ਤੀਰਥ ਵੇਖੇ ਤਾਟ, ਤੱਟ ਕਿਨਾਰਾ ਇਕ ਦ੍ਰਿੜਾਈਆ। ਏਕਾ ਰਸਨਾ ਏਕਾ ਜਿਹਵਾ ਏਕਾ ਪੂਜਾ ਏਕਾ ਪਾਠ, ਗੁਰ ਇਸ਼ਟ ਦੇਵ ਇਕ ਦਰਸਾਈਆ। ਏਕਾ ਸੇਜਾ ਏਕਾ ਬਸਤਰ ਏਕਾ ਖਾਟ, ਏਕਾ ਆਸਣ ਸਿੰਘਾਸਣ ਦਏ ਪਰਗਟਾਈਆ। ਏਕਾ ਜੋਤ ਇਕ ਲਲਾਟ, ਏਕਾ ਮੇਟੇ ਅੰਤਮ ਵਾਟ, ਬਣ ਪਾਂਧੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਮਾਰਗ ਇਕ ਲਗਾਈਆ। ਸਾਚਾ ਮਾਰਗ ਸ੍ਰੀ ਭਗਵੰਤ, ਕਲਜੁਗ ਅੰਤ ਅੰਤ ਲਗਾਇੰਦਾ। ਹਰਿਜਨ ਵੇਖੇ ਸਾਚੇ ਸੰਤ, ਸਤਿ ਸਤਿਵਾਦੀ ਦਇਆ ਕਮਾਇੰਦਾ। ਸੁਰਤੀ ਸ਼ਬਦੀ ਮੇਲਾ ਨਾਰੀ ਕੰਤ, ਕੰਤ ਕੰਤੂਹਲ ਖ਼ੁਸ਼ੀ ਵਖਾਇੰਦਾ। ਜ਼ਾਤ ਪਾਤ ਵਰਨ ਗੋਤ ਗੜ੍ਹ ਤੁਟੇ ਹਉਮੇ ਹੰਗਤ, ਹੰ ਬ੍ਰਹਮ ਇਕ ਸਮਝਾਇੰਦਾ। ਨੌਂ ਖੰਡ ਪ੍ਰਿਥਮੀ ਬਣਾਏ ਸਾਚੀ ਸੰਗਤ, ਸਗਲਾ ਸੰਗ ਆਪ ਨਿਭਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗਤ, ਰੰਗ ਮਜੀਠੀ ਆਪ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਜੇਰਜ ਅੰਡਤ, ਅੰਡਜ ਜੇਰਜ ਉਤਭੁਜ ਸੇਤਜ ਆਪਣੇ ਹੁਕਮ ਵਖਾਇੰਦਾ। ਹੁਕਮੇ ਅੰਦਰ ਚਾਰ ਖਾਣੀ, ਖ਼ਾਕੀ ਖ਼ਾਕ ਵਖਾਇੰਦਾ। ਹੁਕਮੇ ਅੰਦਰ ਅਗੰਮੀ ਬਾਣੀ, ਬਾਣ ਨਿਰਾਲਾ ਤੀਰ ਚਲਾਇੰਦਾ।
ਹੁਕਮੇ ਅੰਦਰ ਅਠਸਠ ਤੀਰਥ ਪਾਣੀ, ਸਰ ਸਰੋਵਰ ਰੂਪ ਵਟਾਇੰਦਾ। ਹੁਕਮੇ ਅੰਦਰ ਅਕੱਥ ਕਹਾਣੀ, ਗੁਰ ਅਵਤਾਰ ਸੇਵ ਕਮਾਇੰਦਾ। ਹੁਕਮੇ ਅੰਦਰ ਦੇਵੇ ਪਦ ਨਿਰਬਾਣੀ, ਪਰਮ ਪੁਰਖ ਦਇਆ ਕਮਾਇੰਦਾ। ਹੁਕਮੇ ਅੰਦਰ ਮੇਲਾ ਭਗਤ ਭਗਵਾਨੀ, ਭਗਵਨ ਆਪਣਾ ਰੰਗ ਵਖਾਇੰਦਾ। ਹੁਕਮੇ ਅੰਦਰ ਚਰਨ ਧੂੜ ਮਿਲੇ ਅਸ਼ਨਾਨੀ, ਦੁਰਮਤ ਮੈਲ ਧੁਵਾਇੰਦਾ। ਹੁਕਮੇ ਅੰਦਰ ਗੋਪੀ ਕਾਹਨੀ, ਸਾਚੇ ਮੰਡਲ ਰਾਸ ਰਚਾਇੰਦਾ। ਹੁਕਮੇ ਅੰਦਰ ਸੀਤਾ ਰਾਮ ਰਾਜਾ ਰਾਣੀ, ਤਖ਼ਤ ਨਿਵਾਸੀ ਤਖ਼ਤ ਸੁਹਾਇੰਦਾ। ਹੁਕਮੇ ਅੰਦਰ ਈਸਾ ਮੂਸਾ ਮੁਹੰਮਦ ਖੇਲ ਕਰਾਏ ਅੱਲਾ ਰਾਣੀ, ਆਲਮੀਨ ਇਲਾਹੀ ਨੂਰ ਇਕ ਪਰਗਟਾਇੰਦਾ। ਹੁਕਮੇ ਅੰਦਰ ਨਾਨਕ ਗੋਬਿੰਦ ਦਸ ਦਸ ਗਏ ਨਿਸ਼ਾਨੀ, ਨਿਰਗੁਣ ਆਪਣਾ ਰੂਪ ਵਟਾਇੰਦਾ। ਹੁਕਮੇ ਅੰਦਰ ਵੇਦ ਸ਼ਾਸਤਰ ਸਿਮਰਤ ਪੁਰਾਨ ਪੁਰਾਨੀ, ਦਾਤਾ ਦਾਨੀ ਆਪ ਵਰਤਾਇੰਦਾ। ਕਲਜੁਗ ਅੰਤਮ ਕਰੇ ਖੇਲ ਨੌਜਵਾਨੀ, ਬਿਰਧ ਬਾਲ ਨਾ ਰੂਪ ਵਟਾਇੰਦਾ। ਪਰਗਟ ਹੋਏ ਲਾਸਾਨੀ, ਲਾਸ਼ਰੀਕ ਨਜ਼ਰ ਨਾ ਆਇੰਦਾ। ਆਤਮ ਪਰਮਾਤਮ ਪੜ੍ਹੇ ਬਾਣੀ, ਸਿਰ ਆਪਣਾ ਹੱਥ ਟਿਕਾਇੰਦਾ। ਤੀਰ ਨਿਰਾਲਾ ਬਿਰਹੋਂ ਮਾਰੇ ਕਾਨੀ, ਕਾਇਨਾਤ ਆਪ ਹਿਲਾਇੰਦਾ। ਸਰਬ ਜੀਆਂ ਘਟ ਜਾਣ ਜਾਣੀ, ਜਾਨਣਹਾਰਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚੀ ਧਾਰ ਵਖਾਇੰਦਾ। ਸਤਿਜੁਗ ਸਾਚੀ ਧਾਰ ਪੁਰਖ ਸਮਰਥ, ਸ੍ਰੀ ਭਗਵਾਨ ਆਪ ਜਣਾਈਆ। ਸ੍ਰਿਸ਼ਟ ਸਬਾਈ ਏਕਾ ਗਾਥ, ਏਕਾ ਮੰਤਰ ਦਏ ਸਮਝਾਈਆ। ਇਕ ਚੜ੍ਹਾਏ ਸਾਚੇ ਰਾਥ, ਬਣ ਰਥਵਾਹੀ ਸੇਵ ਕਮਾਈਆ। ਏਕਾ ਤੀਰਥ ਏਕਾ ਤਾਟ, ਤੱਟ ਕਿਨਾਰਾ ਇਕ ਵਖਾਈਆ। ਏਕਾ ਮੰਦਰ ਏਕਾ ਮਸਜਿਦ ਏਕਾ ਮਾਠ, ਗੁਰੂਦੁਆਰਾ ਇਕ ਵਡਿਆਈਆ। ਏਕਾ ਪੂਜਾ ਏਕਾ ਪਾਠ, ਏਕਾ ਰਸਨਾ ਜਿਹਵਾ ਗੁਣ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ ਸਾਚਾ ਮਾਰਗ ਇਕ ਪਰਗਟਾਈਆ। ਸਾਚਾ ਮਾਰਗ ਹਰਿ ਜੂ ਲੌਣਾ, ਸਤਿਜੁਗ ਸਾਚੇ ਦਏ ਵਡਿਆਈਆ। ਨੌਂ ਸੌ ਚੁਰਾਨਵੇਂ ਚੌਕੜੀ ਲੇਖ ਚੁਕੌਣਾ, ਲੇਖਾ ਅੰਤ ਅੰਤ ਚੁਕਾਈਆ। ਸ਼ਾਹ ਸੁਲਤਾਨਾਂ ਖ਼ਾਕ ਮਿਲੌਣਾ, ਗ਼ਰੀਬ ਨਿਮਾਣਿਆਂ ਲਏ ਉਠਾਈਆ। ਸਾਚਾ ਢੋਲਾ ਸੋਹੰ ਬੋਲਾ ਆਤਮ ਪਰਮਾਤਮ ਸਭ ਨੇ ਗੌਣਾ, ਘਰ ਘਰ ਵੱਜੇ ਵਧਾਈਆ। ਪੁਰਖ ਪੁਰਖੋਤਮ ਹਰਿਜਨ ਮੇਲ ਮਿਲੌਣਾ, ਜੋਤੀ ਜੋਤ ਜੋਤ ਸਮਾਈਆ। ਕਾਇਆ ਕਿਲਾ ਕੋਟ ਇਕ ਬਣੌਣਾ, ਨਿਰਮਲ ਜੋਤ ਕਰੇ ਰੁਸ਼ਨਾਈਆ। ਠਾਕਰ ਸਵਾਮੀ ਇਕ ਮਨੌਣਾ, ਸਜਦਾ ਸੀਸ ਇਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਲਛਮੀ ਏਕਾ ਰੰਗ ਵਖਾਇੰਦਾ। ਵਿਸ਼ਨੂੰ ਲਛਮੀ ਸਾਚਾ ਰੰਗ, ਬਸਤਰ ਭੂਸ਼ਨ ਆਪ ਰਖਾਇੰਦਾ। ਛੈਲ ਛਬੀਲਾ ਸੇਜ ਪਲੰਘ, ਸਤਿ ਸਤਿਵਾਦੀ ਆਪ ਹੰਢਾਇੰਦਾ। ਬੋਧ ਅਗਾਧੀ ਸ਼ਬਦ ਅਨਾਦੀ ਇਕ ਮਰਦੰਗ, ਬਣ ਮਰਦੰਗਾ ਆਪ ਵਜਾਇੰਦਾ। ਬ੍ਰਹਮਾ ਵੇਤਾ ਖੇਵਟ ਖੇਟਾ ਸਾਚਾ ਸੁਤ ਸੁਹਾਏ ਰੁੱਤ, ਲੋਕਮਾਤ ਧਰਨੀ ਧਰਤ ਧਵਲ ਵਡਿਆਇੰਦਾ। ਨਾਰਦ ਵੇਖੇ ਉਠ ਉਠ, ਸੁਰਸਤੀ ਕੋਲੋਂ ਰਿਹਾ ਪੁੱਛ, ਹਰਿ ਜੂ ਵਸੇ ਕੇਹੜੇ ਗੁੱਠ, ਚਾਰੋਂ ਕੁੰਟ ਨੈਣ ਉਠਾਇੰਦਾ। ਗੁਰ ਅਵਤਾਰ ਜੁਗ ਜੁਗ ਆਏ ਗਏ ਲੁਕ, ਅੰਤ ਆਦਿ ਕੋਇ ਨਾ ਚੁੱਕੇ ਆਪਣੀ ਕੁੱਖ, ਗੋਦੀ ਗੋਦ ਨਾ ਕੋਇ ਸੁਹਾਇੰਦਾ। ਹਰਿਜਨ ਵੇਖੇ ਆਪਣੇ ਪੁੱਤ, ਪਿਤਾ ਪੂਤ ਦਇਆ ਕਮਾਇੰਦਾ। ਦੀਨ ਦਿਆਲ ਠਾਕਰ ਸਵਾਮੀ ਸਾਹਿਬ ਸੁਲਤਾਨ ਸਤਿ ਸਤਿਵਾਦੀ ਜਾਏ ਤੁਠ, ਦੀਨਨ ਆਪਣੇ ਰੰਗ ਰੰਗਾਇੰਦਾ। ਕਵਲ ਨਾਭੀ ਅੰਮ੍ਰਿਤ ਜਾਮ ਨਿਝਰ ਝਿਰਨਾ ਦੇਵੇ ਘੁਟ, ਰਸ ਰਸੀਆ ਰਸ ਚਖਾਇੰਦਾ।
ਆਵਣ ਜਾਵਣ ਲੱਖ ਚੁਰਾਸੀ ਜਮ ਕੀ ਫਾਸੀ ਜਾਏ ਤੁਟ, ਗੇੜਾ ਗੇੜ ਨਾ ਕੋਇ ਰਖਾਇੰਦਾ। ਅੰਤ ਮਿਲਾਏ ਨਿਰਮਲ ਜੋਤ, ਜੋਤੀ ਜੋਤ ਜੋਤ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ ਸਾਚੀ ਧਾਰਾ ਆਪ ਪਰਗਟਾਇੰਦਾ। ਸਾਚੀ ਧਾਰ ਚਲਾਏ ਮਾਤ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਸ਼ਬਦ ਅਗੰਮ ਵਡ ਕਰਾਮਾਤ, ਨਿਹਕਰਮੀ ਆਪ ਪਰਗਟਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਚਾਰ ਵਰਨ ਅਠਾਰਾਂ ਬਰਨ ਇਕੋ ਦੇਵੇ ਦਾਤ, ਇਕ ਭੰਡਾਰਾ ਦਏ ਭਰਾਈਆ। ਇਕ ਦੁਆਰਾ ਚਰਨ ਬੰਨ੍ਹਾਏ ਸਾਚਾ ਨਾਤ, ਸ੍ਰੀ ਭਗਵਾਨ ਸੱਚੀ ਸਰਨਾਈਆ। ਦੀਨ ਮਜ਼੍ਹਬ ਨਾ ਰਹੇ ਕੋਈ ਜ਼ਾਤ, ਵੰਡਣ ਵੰਡ ਨਾ ਕੋਇ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਫੜ ਫੜ ਰੱਖੇ ਆਪਣੇ ਸਾਥ, ਨੇਤਰ ਨੈਣਾਂ ਦਏ ਵਖਾਈਆ। ਉਠੋ ਵੇਖੋ ਨੇਤਰ ਖੋਲ੍ਹੋ ਮਾਰੋ ਝਾਤ, ਲੋਕਮਾਤ ਚਾਰ ਕੁੰਟ ਪਈ ਲੜਾਈਆ। ਕਿਸੇ ਨਜ਼ਰ ਨਾ ਆਏ ਰਸੂਲ ਪਾਕ, ਰਾਮ ਰਾਮ ਨਾ ਬਣਿਆ ਸਾਚਾ ਸਾਕ, ਕ੍ਰਿਸ਼ਨ ਕਾਹਨ ਰੂਪ ਨਾ ਕੋਇ ਵਖਾਈਆ। ਨਾਨਕ ਗੋਬਿੰਦ ਨਜ਼ਰ ਨਾ ਆਏ ਕਿਸੇ ਘਾਟ, ਕਲਜੁਗ ਜੀਵ ਬੇੜਾ ਸ਼ੌਹ ਦਰਿਯਾਏ ਰਹੇ ਰੁੜ੍ਹਾਈਆ। ਆਪਣੀ ਮੁਕਾ ਨਾ ਸਕੇ ਕੋਈ ਵਾਟ, ਮੁਲਾਂ ਸ਼ੇਖ਼ ਮੁਸਾਇਕ ਪੀਰ ਪੰਡਤ ਪਾਂਧੇ ਥੱਕੇ ਮਾਂਦੇ ਗ੍ਰੰਥੀ ਪੰਥੀ ਜੀਵਾਂ ਜੰਤਾਂ ਰਹੇ ਸਮਝਾਈਆ। ਮਾਣਸ ਜਨਮ ਆਇਆ ਘਾਟ, ਘਾਟਾ ਪੂਰ ਨਾ ਕੋਇ ਕਰਾਈਆ। ਅੰਤਮ ਧਰਮ ਰਾਏ ਦੇ ਪੈਣਾ ਖਾਤ, ਚਿਤਰ ਗੁਪਤ ਲੇਖਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਨਰ ਨਰੇਸ਼ਾ ਕਲਜੁਗ ਅੰਤਮ ਸ੍ਰਿਸ਼ਟ ਸਬਾਈ ਦਏ ਸੁਣਾਈਆ। ਸ੍ਰਿਸ਼ਟ ਸਬਾਈ ਰਿਹਾ ਸੁਣਾ, ਹਰਿ ਜੂ ਸ਼ਬਦੀ ਡੰਕ ਵਜਾਇੰਦਾ। ਪੁਰਖ ਅਬਿਨਾਸ਼ੀ ਬੇਪਰਵਾਹ, ਬੇਨਕ਼ਾਬ ਆਪਣਾ ਪਰਦਾ ਆਪ ਉਠਾਇੰਦਾ। ਕਲਜੁਗ ਅੰਤ ਬਣੇ ਮਲਾਹ, ਸਤਿਜੁਗ ਬੇੜਾ ਆਪ ਚਲਾਇੰਦਾ। ਸਾਚੇ ਭਗਤਾਂ ਲਏ ਉਠਾ, ਭਗਵਨ ਆਪਣਾ ਭੇਵ ਖੁਲ੍ਹਾਇੰਦਾ। ਸਵੱਛ ਸਰੂਪੀ ਦਰਸ ਕਰਾ, ਰਾਤੀਂ ਸੁਤਿਆਂ ਮੇਲ ਮਿਲਾਇੰਦਾ। ਅਨਭਵ ਦ੍ਰਿਸ਼ਟੀ ਦਏ ਖੁਲ੍ਹਾ, ਦ੍ਰਿਸ਼ਟ ਇਸ਼ਟ ਆਪ ਹੋ ਜਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਰਹੇ ਸੀਸ ਝੁਕਾ, ਨੇਤਰ ਨੈਣ ਚਰਨ ਕਵਲ ਧਿਆਨ ਲਗਾਇੰਦਾ। ਕਰੇ ਖੇਲ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਆਪਣਾ ਹੁਕਮ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰਾ ਆਪ ਚਲਾਇੰਦਾ। ਸਾਚੀ ਧਾਰ ਵਿਚ ਸੰਸਾਰ, ਸਹਿਬ ਸੁਲਤਾਨ ਆਪ ਚਲਾਈਆ। ਆਤਮ ਪਰਮਾਤਮ ਦੇਵੇ ਗਿਆਨ, ਪੱਟੀ ਅਵਰ ਨਾ ਕੋਇ ਪੜ੍ਹਾਈਆ। ਨੇਤਰ ਖੋਲ੍ਹੋ ਵੇਖੋ ਮਾਰ ਧਿਆਨ, ਹਰਿ ਜੂ ਹਰਿ ਘਟ ਰਿਹਾ ਸਮਾਈਆ। ਘਰ ਘਰ ਵੜਿਆ ਪੰਜ ਸ਼ੈਤਾਨ, ਸ਼ਰਅ ਆਪਣੀ ਰਿਹਾ ਜਣਾਈਆ। ਜੋ ਜਨ ਰਸਨਾ ਜਿਹਵਾ ਸਿਮਰੇ ਹਰੀ ਹਰਿ ਰਾਮ, ਰਾਮ ਰਮੱਯਾ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਬ ਜੀਆਂ ਦਾ ਇਕੋ ਦਾਤਾ, ਏਕਾ ਘਰ ਰਿਹਾ ਵਖਾਈਆ। ਏਕਾ ਘਰ ਏਕਾ ਮੰਦਰ, ਏਕਾ ਹਰਿ ਜੂ ਆਸਣ ਲਾਇੰਦਾ। ਏਕਾ ਵਸੇ ਡੂੰਘੀ ਕੰਦਰ, ਅੰਧ ਅੰਧੇਰ ਇਕ ਚੁਕਾਇੰਦਾ। ਏਕਾ ਤੋੜਨਹਾਰਾ ਬਜ਼ਰ ਕਪਾਟੀ ਜੰਦਰ, ਆਕਾਸ਼ ਪਰਕਾਸ਼ ਇਕ ਵਖਾਇੰਦਾ। ਏਕਾ ਫੜਨਹਾਰਾ ਮਨ ਮਨੂਆ ਬੰਦਰ, ਨਾਮ ਡੋਰੀ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਆਪ ਜਗਾਇੰਦਾ। ਹਰਿਜਨ ਸੱਜਣ ਜਾਵੇ ਜਾਗ, ਜਗ ਜੀਵਣ ਦਾਤਾ ਆਪ ਜਗਾਈਆ। ਜਨਮ ਜਨਮ ਦੀ ਬੁਝਾਏ ਆਗ, ਤ੍ਰੈਗੁਣ ਅਗਨ ਨਾ ਲਾਗੇ ਰਾਈਆ।
ਲੱਖ ਚੁਰਾਸੀ ਵਿਚੋਂ ਕਾਢ, ਗੁਰ ਸ਼ਬਦੀ ਜੋੜ ਜੁੜਾਈਆ। ਏਥੇ ਓਥੇ ਦੋ ਜਹਾਨ ਪਰਦਾ ਦੇਵੇ ਢਾਕ, ਪਾਰਬ੍ਰਹਮ ਬੇਪਰਵਾਹੀਆ। ਲੱਖ ਚੁਰਾਸੀ ਵਿਚੋਂ ਲਏ ਰੱਖ, ਸਮਰਥ ਹੱਥ ਵਡੀ ਵਡਿਆਈਆ। ਨੇਤਰ ਨੈਣ ਖੋਲ੍ਹੇ ਇਕੋ ਅੱਖ, ਦੋਏ ਦੋਏ ਲੋਚਣ ਬੰਦ ਕਰਾਈਆ। ਸ੍ਰਿਸ਼ਟ ਸਬਾਈ ਨਾਲੋਂ ਕਰੇ ਵੱਖ, ਭਗਤ ਭਗਵਾਨ ਦਏ ਵਡਿਆਈਆ। ਸਾਚਾ ਨਾਉਂ ਸਾਚਾ ਮਾਰਗ ਆਪੇ ਦੱਸ, ਸਾਚੇ ਘਰ ਲਏ ਮਿਲਾਈਆ। ਹਰਿਜਨ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਜਗਤ ਮਾਇਆ ਪੁਤਰ ਧੀਆਂ ਦਾਤ, ਦਾਤਾ ਦਾਨੀ ਆਪ ਵਰਤਾਈਆ। ਜਗਤ ਬੰਨ੍ਹੇ ਜੁਗਤੀ ਨਾਤ, ਨਾਤਾ ਨਾਤੇ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖ਼ਾਲੀ ਭਾਂਡੇ ਦਏ ਭਰਾਈਆ। ਖ਼ਾਲੀ ਭਾਂਡੇ ਕਰ ਭਰਪੂਰ, ਹਰਿ ਜੂ ਹਰਿ ਹਰਿ ਦਇਆ ਕਮਾਇੰਦਾ। ਨਿਰਗੁਣ ਬਖ਼ਸ਼ੇ ਨਿਰਗੁਣ ਨੂਰ, ਨੂਰ ਨੂਰ ਨਾਲ ਮਿਲਾਇੰਦਾ। ਆਦਿ ਜੁਗਾਦੀ ਸਰਧਾ ਪੂਰ, ਸ੍ਰੀ ਭਗਵਾਨ ਖੇਲ ਖਲਾਇੰਦਾ। ਨਾਤਾ ਤੋੜੇ ਕੂੜੋ ਕੂੜ, ਸਾਚੀ ਧੂੜ ਮਸਤਕ ਟਿੱਕਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪ ਤਰਾਇੰਦਾ। ਹਰਿਜਨ ਸਾਚੇ ਪੂਰਨ ਆਸਾ, ਆਸਵੰਦ ਆਪ ਕਰਾਈਆ। ਹਰਿ ਸਰਨ ਚਰਨ ਇਕ ਭਰਵਾਸਾ, ਦੀਨ ਦਿਆਲ ਹੋਏ ਸਹਾਈਆ। ਕਾਇਆ ਚੋਲੀ ਵੇਖੇ ਕਾਸਾ, ਅੰਦਰ ਮੰਦਰ ਖੋਜ ਖੁਜਾਈਆ। ਸਚ ਵਸਤ ਸੱਦ ਰੱਖੇ ਪਾਸਾ, ਜਿਉਂ ਭਾਵੇ ਤਿਉਂ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਏ ਵਡਿਆਈਆ। ਵਡਿਆਈ ਦੇਵੇ ਹਰਿ ਭਗਵਾਨ, ਵਡ ਵੱਡਾ ਖੇਲ ਕਰਾਇੰਦਾ। ਜੀਵ ਜੀਵਤ ਜੀਵ ਦਾਨ, ਜੀਵਣ ਜੁਗਤ ਜੁਗਤ ਜਣਾਇੰਦਾ। ਬੂੰਦ ਰਕਤ ਖੇਲ ਮਹਾਨ, ਸਾਚੀ ਸ਼ਕਤ ਵਿਚ ਭਰਾਇੰਦਾ। ਪੰਜ ਤਤ ਕਾਇਆ ਕਰ ਪਰਧਾਨ, ਆਤਮ ਪਰਮਾਤਮ ਜੋੜ ਜੁੜਾਇੰਦਾ। ਮਨ ਮਤ ਬੁਧ ਖੋਲ੍ਹ ਦੁਕਾਨ, ਆਸਾ ਤ੍ਰਿਸ਼ਨਾ ਮਾਇਆ ਮਮਤਾ ਪੰਚਮ ਸਾਚਾ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਆਪ ਵਰਤਾਇੰਦਾ। ਸਾਚੀ ਵਸਤ ਕਾਇਆ ਚੋਲੀ, ਹਰਿ ਜੂ ਹਰਿ ਹਰਿ ਆਪੇ ਪਾਈਆ। ਸੇਵਕ ਬਣਾਏ ਸਾਚੀ ਗੋਲੀ, ਸੇਵਾ ਸਚ ਸਚ ਜਣਾਈਆ। ਕਾਰਜ ਰਾਸ ਚੁੱਕੇ ਕਾਇਆ ਡੋਲੀ, ਡੋਲਾ ਆਪਣੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਵੇ ਏਕਾ ਵਰ, ਜਗਤ ਫਲਵਾੜੀ ਰਹੀ ਮੌਲੀ, ਪਤ ਡਾਲੀ ਫੁੱਲ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਬਿਧ ਜਾਣੇ ਆਣ, ਪਰਦਾ ਉਹਲਾ ਨਾ ਕੋਇ ਰਖਾਈਆ। ਪਰਦਾ ਉਹਲਾ ਨਾ ਕੋਈ ਲੁਕ, ਘਟ ਘਟ ਅੰਦਰ ਡੇਰਾ ਲਾਇੰਦਾ। ਗੁਰਮੁਖ ਬੂਟਾ ਜਾਏ ਨਾ ਸੁੱਕ, ਅੰਮ੍ਰਿਤ ਸਿੰਚ ਹਰਾ ਆਪ ਕਰਾਇੰਦਾ। ਫਲ ਲਗਾਏ ਜਨਨੀ ਕੁੱਖ, ਕੁੱਖ ਮੁਖ ਆਪ ਸਾਲਾਹਿੰਦਾ। ਜਨਮ ਜਨਮ ਦਾ ਮਿਟੇ ਦੁੱਖ, ਦੁੱਖ ਦੁੱਖੜਾ ਆਪ ਗਵਾਇੰਦਾ। ਦਇਆ ਕਰ ਅਬਿਨਾਸ਼ੀ ਅਚੁਤ, ਚੇਤਨ ਸਤਾ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਬੂਟਾ ਸਚ ਮਾਤ ਸਤਿ ਸਤਿਵਾਦੀ ਸਤਿ ਦੁਆਰੇ ਆਪ ਲਗਾਇੰਦਾ ।
੨੧ ਜੇਠ ੨੦੧੯ ਬਿਕਰਮੀ ਝੰਡੂ ਰਾਮ ਦੇ ਗ੍ਰਹਿ ਪਿੰਡ ਜੌੜੀਆਂ ਜੰਮੂ
ਮੀਨ ਗਤ ਜਾਣੇ ਜਲ, ਗਤ ਮੀਨ ਜਲ ਜਣਾਈਆ। ਭਗਤ ਗਤ ਜਾਣੇ ਭਗਵਨ, ਭੇਵ ਹੋਰ ਨਾ ਕਿਸੇ ਸਮਝਾਈਆ। ਆਦਿ ਅੰਤ ਜਾਏ ਮੰਨ, ਜੁਗ ਜੁਗ ਹੋਏ ਸਹਾਈਆ। ਥਲ ਅਸਗਾਹ ਬੇੜ੍ਹਾ ਬੰਨ੍ਹ, ਮਾਰੂ ਪੰਧ ਆਪ ਮੁਕਾਈਆ। ਨਿਰਧਨ ਦੇ ਦੇ ਸਾਚਾ ਬਲ, ਬਲਧਾਰੀ ਦਇਆ ਕਮਾਈਆ। ਰਾਮ ਰੂਪ ਅੰਦਰ ਜਾਏ ਰਲ, ਨਿਰਗੁਣ ਸਰਗੁਣ ਵਿਚ ਸਮਾਈਆ। ਘਰ ਪਰਕਾਸ਼ ਜਾਏ ਬਲ, ਅੰਧ ਅੰਧੇਰ ਗਵਾਈਆ। ਅੰਤ ਮਿਲਾਏ ਜਿਉਂ ਮੀਨ ਜਲ, ਜਲ ਮੀਨ ਵਿਚ ਵਖਾਈਆ। ਜਨਮ ਜਨਮ ਦਾ ਦੇਵੇ ਫਲ, ਪਤ ਡਾਲੀ ਆਪ ਮਹਿਕਾਈਆ। ਗ਼ਰੀਬ ਨਿਮਾਣਿਆਂ ਕਲਜੁਗ ਅੰਤਮ ਮਿਲੀ ਭੱਲ, ਨਿਮਾਣ ਨਿਮਾਣਿਆਂ ਲਏ ਤਰਾਈਆ। ਅਗਨੀ ਤਤ ਨਾ ਤਪੇ ਖੱਲ੍ਹ, ਖਲੜੀ ਚੰਮ ਨਾ ਕੋਇ ਤਪਾਈਆ। ਰਾਏ ਧਰਮ ਨਾ ਸੁੱਟੇ ਡੂੰਘੀ ਡੱਲ, ਕੁੰਭੀ ਨਰਕ ਨਾ ਡੇਰਾ ਲਾਈਆ। ਬਨ ਖੰਡ ਫਿਰੇ ਨਾ ਜੰਗਲ ਝੱਲ, ਜਿਸ ਜਨ ਆਪਣੀ ਝਲਕ ਵਖਾਈਆ। ਟਿੱਲੇ ਪਰਬਤ ਜਾਇਣ ਹੱਲ, ਹਰਿਜਨ ਅਟੱਲ ਇਕ ਰਖਾਈਆ। ਅੰਦਰ ਬਹਿ ਬਹਿ ਸੁਣੇ ਸੁਣਾਏ ਆਪਣੀ ਗੱਲ, ਗਲਵਕੜੀ ਏਕਾ ਪਾਈਆ। ਸਿੰਘਾਸਣ ਆਸਣ ਬਹੇ ਮੱਲ, ਸੋਭਾਵੰਤ ਬੇਪਰਵਾਹੀਆ। ਵਿਛੜ ਨਾ ਜਾਏ ਘੜੀ ਪੱਲ, ਥਿਤ ਵਾਰ ਨਾ ਕੋਇ ਰਖਾਈਆ। ਗੁਰਮੁਖ ਕਹੇ ਗੁਰ ਮੀਨ ਜਲ, ਗੁਰ ਗੁਰ ਗੁਰ ਜੋਤ ਸਮਾਈਆ। ਮੀਨ ਜਲ ਇਕ ਰੰਗ, ਰੰਗ ਨਜ਼ਰ ਕਿਸੇ ਨਾ ਆਈਆ। ਜਲ ਮੀਨ ਸਦਾ ਸੰਗ, ਸਗਲਾ ਸੰਗ ਆਪ ਰਖਾਇਆ। ਗੁਰਸਿਖ ਮੀਨ ਮੰਗੇ ਸਾਚੀ ਮੰਗ, ਗੁਰ ਅੰਮ੍ਰਿਤ ਜਲ ਮੇਘ ਇਕ ਬਰਸਾਇਆ। ਜਨਮ ਜਨਮ ਦੀ ਟੁੱਟੀ ਦੇਵੇ ਗੰਢ, ਆਪ ਆਪਣਾ ਬੰਧਨ ਪਾਇਆ। ਮਾਣਸ ਜਨਮ ਨਾ ਹੋਏ ਖੰਡ, ਮਾਨੁਖ ਆਪਣੇ ਲੇਖੇ ਲਾਇਆ। ਸਤਿ ਦੁਆਰ ਚੜ੍ਹਾਏ ਚੰਦ, ਸਤਿ ਸਰੂਪ ਰੂਪ ਵਟਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਹੋਏ ਆਪ ਬਖ਼ਸ਼ੰਦ, ਤਿਸ ਜਲ ਮੀਨ ਰੂਪ ਵਖਾਇਆ। ਵੱਡਾ ਸਹਾਰਾ ਸਤਿਗੁਰ ਆਪ, ਸਰਬ ਜੀਵਾਂ ਪਿਤ ਮਾਈਆ। ਪੂਰਬ ਜਨਮ ਦੇ ਮੇਟੇ ਪਾਪ, ਦੁੱਖ ਰੋਗ ਸੰਤਾਪ ਗਵਾਈਆ। ਦੁਰਮਤ ਮੈਲ ਦੇਵੇ ਕਾਟ, ਨਿਰਮਲ ਆਤਮ ਦਏ ਕਰਾਈਆ। ਪੂਤ ਨਾ ਆਏ ਜਮ ਕੀ ਫਾਸ, ਪਿਤਾ ਪੰਧ ਦਏ ਮੁਕਾਈਆ। ਮਾਤਾ ਅੱਗੇ ਰਹੇ ਹਰਿ ਕੇ ਦਾਸ, ਤਿੰਨਾਂ ਲੇਖਾ ਦਏ ਚੁਕਾਈਆ। ਮਾਣਸ ਜਨਮ ਆਇਆ ਰਾਸ, ਸੁਣ ਬੇਨੰਤੀ ਦਇਆ ਕਮਾਈਆ। ਅੰਦਰ ਅੰਦਰ ਦਏ ਧਰਵਾਸ, ਮਨ ਚਿੰਤਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਤਾ ਪੁੱਤ ਅੰਤਮ ਮਾਈ ਲੇਖੇ ਲਾਈਆ।