੨੧ ਜੇਠ ੨੦੧੯ ਬਿਕਰਮੀ ਭੁੱਲਾ ਰਾਮ, ਸ਼ਿਵ ਰਾਮ ਦੇ ਗ੍ਰਹਿ ਪਿੰਡ ਜੌੜੀਆਂ ਜੰਮੂ
ਗੁਰਸਿਖ ਪੁਕਾਰੇ ਮਛਲੀ ਮੀਨ, ਜਲ ਸੀਰ ਨਜ਼ਰ ਕੋਇ ਨਾ ਆਈਆ। ਮੈਂ ਫਿਰ ਕੇ ਆਈ ਲੋਕ ਤੀਨ, ਵਿਸ਼ਨ ਬ੍ਰਹਮਾ ਸ਼ਿਵ ਰਹੇ ਕੁਰਲਾਈਆ। ਕੋਈ ਨਾ ਕਰੇ ਠਾਂਡਾ ਸੀਨ, ਤ੍ਰੈਗੁਣ ਅਗਨ ਨਾ ਕੋਇ ਬੁਝਾਈਆ। ਚਾੜ੍ਹੇ ਰੰਗ ਨਾ ਕੋਇ ਭੀਨ, ਭਿੰਨੜੀ ਰੈਣ ਨਾ ਕੋਇ ਸੁਹਾਈਆ। ਕੂੜੀ ਕਿਰਿਆ ਹੋਏ ਅਧੀਨ, ਜੂਠ ਝੂਠ ਕਰੀ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ
ਪ੍ਰੀਤ ਰਹੀ ਤਰਸਾਈਆ। ਜਲ ਮੀਨ ਗੁਰਮੁਖ ਕੂਕੇ, ਕੂਕ ਕੂਕ ਸੁਣਾਈਆ। ਸ੍ਰਿਸ਼ਟ ਸਬਾਈ ਖ਼ਾਲੀ ਠੂਠੇ, ਸਰੋਵਰ ਕੋਇ ਨਜ਼ਰ ਨਾ ਆਈਆ। ਜਗਤ ਜੀਵ ਹੋਏ ਝੂਠੇ, ਗੁਰ ਪੀਰ ਅਵਤਾਰ ਪੈਗ਼ੰਬਰ ਦੇਵੇ ਨਾ ਕੋਇ ਗਵਾਹੀਆ । ਖ਼ਾਲੀ ਦਿਸਣ ਸਾਰੇ ਬੂਟੇ, ਫਲ ਫੁੱਲ ਨਾ ਕੋਇ ਮਹਿਕਾਈਆ। ਸਤਿ ਨਾ ਸੋਹੇ ਕੋਈ ਰੁੱਤੇ, ਬਸੰਤ ਰੂਪ ਨਾ ਕੋਇ ਵਟਾਈਆ। ਗੂੜ੍ਹੀ ਨੀਂਦੇ ਮੂਰਖ ਸੁੱਤੇ, ਮੁਖ ਪਰਦਾ ਨਾ ਕੋਇ ਉਠਾਈਆ। ਬਿਨ ਹਰਿ ਨਾਮੇ ਸਾਰੇ ਲੁੱਟੇ, ਖ਼ਾਲੀ ਦਰ ਰਹੇ ਵਖਾਈਆ। ਤੇਰੇ ਨਾਲੋਂ ਹਰਿ ਜੂ ਰੁਠੇ, ਬੈਠੇ ਮੁਖ ਭੁਵਾਈਆ। ਮੈਂ ਫਿਰ ਕੇ ਆਇਆ ਚਾਰੇ ਗੁੱਠੇ, ਚਾਰ ਕੁੰਟ ਪੰਧ ਮੁਕਾਈਆ। ਧਰਮ ਰਾਏ ਇਕੋ ਉਠੇ, ਹੱਸ ਹੱਸ ਰਿਹਾ ਸਮਝਾਈਆ। ਕਲਜੁਗ ਅੰਤਮ ਫੜ ਫੜ ਕੁੱਠੇ, ਨਾ ਸਕੇ ਕੋਇ ਬਚਾਈਆ। ਮੂਰਖ ਮੁਗਧ ਅਞਾਣ ਟੰਗੇ ਪੁੱਠੇ, ਜੋ ਬੈਠੇ ਨਾਮ ਭੁਲਾਈਆ। ਡੁੰਘੀ ਖਾਤੇ ਅੰਤਮ ਸੁੱਟੇ, ਕੁੰਭੀ ਨਰਕ ਵਾਸ ਵਖਾਈਆ। ਤੇਰੀ ਸਰਨਾਈ ਤੱਕੇ ਅਬਿਨਾਸ਼ੀ ਅਚੁਤੇ, ਤੇਰੇ ਚਰਨ ਮਿਲੇ ਵਡਿਆਈਆ। ਗੁਰਮੁਖ ਗੁਰਸਿਖ ਕੋਲੋਂ ਪੁੱਛੇ, ਕਵਣ ਦੁਆਰੇ ਹਰਿਜਨ ਹਰਿ ਜੂ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਨਾਮ ਵਰ, ਜਗਤ ਅਗਨੀ ਤਤ ਬੁਝਾਈਆ। ਗੁਰਮੁਖ ਮੀਨ ਕਲ ਰਹੀ ਰੋ, ਨੇਤਰ ਨੈਣਾਂ ਨੀਰ ਵਹਾਇਆ। ਚਾਰ ਜੁਗ ਮੈਂ ਸੁਣਦੀ ਰਹੀ ਤੇਰੀ ਸੋ, ਸੋ ਪੁਰਖ ਨਿਰੰਜਣ ਤੇਰਾ ਰੂਪ ਨਜ਼ਰ ਕਿਸੇ ਨਾ ਆਇਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਰੱਖਿਆ ਮੁਖੜਾ ਧੋ ਧੋ, ਨੇਤਰ ਨੈਣ ਤੇਰੇ ਵਲ ਉਠਾਇਆ। ਤੂੰ ਸਚਖੰਡ ਨਿਵਾਸੀ ਸਚ ਦੁਆਰੇ ਰਿਹੋਂ ਸੌਂ, ਆਪਣੀ ਕਰਵਟ ਨਾ ਮਾਤ ਬਦਲਾਇਆ। ਗੁਰ ਅਵਤਾਰ ਰਹੇ ਗੌਂ, ਗੀਤ ਗੀਤ ਨਾਲ ਮਿਲਾਇਆ। ਤੇਰਾ ਨਾਉਂ ਦੱਸਦੇ ਰਹੇ ਨਿਰਭੌ, ਭੈ ਅਵਰ ਨਾ ਕੋਇ ਰਖਾਇਆ। ਜੁਗ ਜੁਗ ਜਨ ਭਗਤਾਂ ਦੇਵੇ ਢੋਆ ਢੋ, ਨਾਮ ਅਨਮੁਲਾ ਆਪ ਵਰਤਾਇਆ। ਸਾਚਾ ਬੀਜ ਦੇਵੇਂ ਬੋ, ਲੋਕਮਾਤ ਬੂਟਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਅਵਰ ਨਾ ਕੋਇ ਸਹਾਇਆ। ਗੁਰਸਿਖ ਮੀਨ ਮਾਰੇ ਤਾਅਨਾ, ਹਰਿ ਜੂ ਹਰਿ ਹਰਿ ਆਪ ਜਣਾਈਆ। ਤੂੰ ਸਾਹਿਬ ਸੁਲਤਾਨ ਸੱਚਾ ਸੁਲਤਾਨਾ, ਵਡ ਵੱਡਾ ਸ਼ਹਿਨਸ਼ਾਹੀਆ। ਤੁਧ ਬਿਨ ਦਿਸੇ ਘਰ ਬੇਗਾਨਾ, ਘਰ ਸੱਜਣ ਰੁੱਤ ਨਾ ਕੋਇ ਸੁਹਾਈਆ। ਕਲਜੁਗ ਸਾਗਰ ਦੇਵੇ ਨਾ ਕੋਇ ਮਾਣਾ, ਡੂੰਘੀ ਭਵਰ ਰਿਹਾ ਵਖਾਈਆ। ਚਾਰੋਂ ਕੁੰਟ ਦਿਸੇ ਵੈਰਾਨਾ, ਖ਼ਿਜ਼ਾਂ ਰੁੱਤ ਨਜ਼ਰੀ ਆਈਆ। ਕਿਰਪਾ ਕਰ ਠਾਕਰ ਸਵਾਮੀ, ਤੁਧ ਬਿਨ ਮਿਲੇ ਨਾ ਕੋਇ ਟਿਕਾਣਾ, ਦਰ ਬਦਰ ਫਿਰ ਫਿਰ ਵੇਖੀ ਸਰਬ ਲੋਕਾਈਆ। ਮੰਦਰ ਮਸਜਿਦ ਮੱਠ ਬੈਠੇ ਜੀਵ ਸ਼ੈਤਾਨਾ, ਸ਼ਰਅ ਕਰ ਰਹੀ ਲੜਾਈਆ। ਵੇਦ ਸ਼ਾਸਤਰ ਸਿਮਰਤ ਪੁਰਾਨ ਨੇਤਰ ਨੈਣ ਨੈਣ ਸ਼ਰਮਾਨਾ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਗੁਰ ਅਵਤਾਰ ਹੋਏ ਹੈਰਾਨਾ, ਹਰਿ ਕਾ ਸੰਗ ਨਾ ਕੋਇ ਰਖਾਈਆ। ਜੁਗ ਜੁਗ ਦੱਸ ਕੇ ਆਏ ਗਾਨਾ, ਗੀਤ ਗੋਬਿੰਦ ਇਕ ਅਲਾਈਆ। ਹਰਿ ਜੂ ਰੱਖੇ ਸਭ ਨੂੰ ਆਪਣੇ ਅੰਦਰ ਭਾਣਾ, ਭਾਣਾ ਆਪਣੇ ਉਤੇ ਵਰਤਾਈਆ। ਮਨਮੁਖ ਜੀਵ ਨਾ ਕਿਸੇ ਪਛਾਣਾ, ਭਰਮੇ ਭੁੱਲੀ ਸਰਬ ਲੋਕਾਈਆ। ਮਾਇਆ ਮਮਤਾ ਜੀਵ ਲੁਭਾਨਾ, ਆਸਾ ਤ੍ਰਿਸ਼ਨਾ ਕਰੀ ਕੁੜਮਾਈਆ। ਗੁਰ ਚਰਨ ਨਾ ਲੱਗੇ ਸਚ ਧਿਆਨਾ, ਸੁਰਤੀ ਸ਼ਬਦ ਨਾ ਕੋਇ ਜਣਾਈਆ। ਨਾਮ ਸਤਿ ਨਾ ਮਿਲੇ ਬਬਾਣਾ, ਲੋਆਂ ਪੁਰੀਆਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸਾਚਾ ਘਰ, ਤੁਧ ਬਿਨ ਅਗਨ ਨਾ ਕੋਇ ਬੁਝਾਈਆ। ਤੁਧ ਬਿਨ ਅਗਨ ਨਾ ਬੁੱਝੇ ਤਤ, ਸਾਂਤਕ
ਸਤਿ ਨਾ ਕੋਇ ਕਰਾਈਆ। ਤੀਰਥ ਤੱਟ ਉਬਲੇ ਰੱਤ, ਰੱਤੀ ਰੱਤ ਦਏ ਦੁਹਾਈਆ। ਗਿਆਨ ਧਿਆਨ ਨਾ ਕੋਇ ਸਤਿ ਅਸਤਿ, ਨਿਰਗੁਣ ਇਸ਼ਟ ਨਾ ਕੋਇ ਪਰਗਟਾਈਆ। ਸ੍ਰਿਸ਼ਟ ਸਬਾਈ ਬੈਠੀ ਸੱਥਰ ਘੱਤ, ਯਾਰੜਾ ਨਜ਼ਰ ਕਿਸੇ ਨਾ ਆਈਆ। ਕਰ ਕਿਰਪਾ ਮਾਰਗ ਸਾਚਾ ਦੱਸ, ਤੇਰੀ ਮੀਨ ਰਹੀ ਤਰਸਾਈਆ। ਕਵਣ ਦੁਆਰੇ ਪੂਰੀ ਹੋਏ ਆਸ, ਤ੍ਰਿਸ਼ਨਾ ਜਗਤ ਦਏਂ ਮਿਟਾਈਆ। ਕਵਣ ਸਾਗਰ ਵਸੇਂ ਪਾਸ, ਕਵਣ ਸਰੋਵਰ ਦਏਂ ਨੁਹਾਈਆ। ਨੌਂ ਸੌ ਚੁਰਾਨਵੇਂ ਚੌਕੜੀ ਅੰਤਮ ਪੂਰੀ ਕਰੇਂ ਖ਼ਾਹਸ਼, ਆਪਣੀ ਖ਼ਾਹਸ਼ ਨਾਲ ਮਿਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤਮ ਬੈਠੀ ਹੋ ਬੇਆਸ, ਬੇਆਸ ਪਾਰ ਨਾ ਕੋਇ ਕਰਾਈਆ। ਲੇਖੇ ਲੱਗੇ ਨਾ ਕਿਤੇ ਸਵਾਸ, ਸਵਾਸ ਸਵਾਸ ਨਾ ਕੋਇ ਸਹਾਈਆ। ਮੈਂ ਫਿਰ ਫਿਰ ਵੇਖੇ ਗੋਪੀ ਕਾਹਨ ਪੌਂਦੇ ਰਾਸ, ਮੰਡਲ ਮੰਡਪ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਮਛਲੀ ਮੀਨ ਜਲ ਜਲ ਪਾਣੀ, ਗੁਰ ਚਰਨ ਸਰਨ ਸਰਨਾਈਆ। ਏਕਾ ਦੇਵੇ ਸਚ ਨਿਸ਼ਾਨੀ, ਸਤਿ ਸਤਿਵਾਦੀ ਨੈਣ ਵਖਾਈਆ। ਜੁਗ ਚੌਕੜੀ ਰੈਣ ਵਿਹਾਣੀ, ਲੋਕਮਾਤ ਰਹਿਣ ਨਾ ਪਾਈਆ। ਵੇਖਣਹਾਰਾ ਖਾਣੀ ਬਾਣੀ, ਪਦ ਨਿਰਬਾਣੀ ਇਕ ਜਣਾਈਆ। ਲੱਖ ਚੁਰਾਸੀ ਜਾਣ ਜਾਣੀ, ਜਾਨਣਹਾਰਾ ਵੇਸ ਵਟਾਈਆ। ਇਕ ਸੁਣਾਏ ਅਕੱਥ ਕਹਾਣੀ, ਕਥ ਕਥ ਆਪਣਾ ਰਾਗ ਅਲਾਈਆ। ਹਰਿਜਨ ਵੇਖੇ ਮਾਰ ਧਿਆਨੀ, ਨੇਤਰ ਨੈਣ ਨੈਣ ਉਠਾਈਆ। ਚਰਨ ਕਵਲ ਕਵਲ ਚਰਨ ਬਖ਼ਸ਼ੇ ਇਕ ਧਿਆਨੀ, ਸਰਨ ਸਰਨ ਦਏ ਸਰਨਾਈਆ। ਆਵਣ ਜਾਵਣ ਚੁਕਾਏ ਜਮ ਕੀ ਕਾਣੀ, ਰਾਏ ਧਰਮ ਨਾ ਫਾਸ ਵਖਾਈਆ। ਫੜ ਬਾਹੋਂ ਪਿਆਏ ਅੰਮ੍ਰਿਤ ਠੰਡਾ ਪਾਣੀ, ਸਾਂਤਕ ਸਤਿ ਸਤਿ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਹਰਿ ਕਰਤਾਰ, ਜਲ ਜਲ ਰੂਪ ਆਪ ਦਰਸਾਇੰਦਾ। ਕਾਇਆ ਗਾਗਰ ਕਰ ਤਿਆਰ, ਅੰਮ੍ਰਿਤ ਆਤਮ ਆਪ ਭਰਾਇੰਦਾ। ਫੜ ਨੁਹਾਏ ਏਕਾ ਵਾਰ, ਜਨਮ ਜਨਮ ਦੀ ਮੈਲ ਗਵਾਇੰਦਾ। ਸਚ ਸਰੋਵਰ ਦੇਵੇ ਵਾੜ, ਫੜ ਬਾਹੋਂ ਬਾਹਰ ਨਾ ਕੋਇ ਕਢਾਇੰਦਾ। ਮਾਹੀਗੀਰ ਨਾ ਪਾਵੇ ਕੋਈ ਜਾਲ, ਫਾਂਦਕੀ ਫੰਦ ਨਾ ਕੋਇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਜਲ ਇਕ ਵਖਾਇੰਦਾ। ਸਾਚਾ ਜਲ ਅੰਮ੍ਰਿਤ ਰਸ, ਗੁਰ ਗੁਰ ਕਿਰਪਾ ਆਪ ਜਣਾਈਆ। ਗੁਰਮੁਖ ਗੁਰਸਿਖ ਇਕ ਦੂਜੇ ਦੇ ਹੋਣ ਵਸ, ਜਲ ਮੀਨ ਰੂਪ ਵਟਾਈਆ। ਪ੍ਰੇਮ ਪਿਆਰ ਅੰਦਰ ਜਾਇਣ ਫਸ, ਦੂਜਾ ਫਾਂਦੀ ਫੜਨ ਕੋਇ ਨਾ ਆਈਆ। ਇਕ ਦੂਜੇ ਦਾ ਮਾਨਣ ਰਸ, ਜਗਤ ਤ੍ਰਿਸ਼ਨਾ ਨੇੜ ਨਾ ਲਾਗੇ ਰਾਈਆ। ਮੇਲ ਮਿਲਾਵਾ ਹੱਸ ਹੱਸ, ਨਿਤ ਨਵਿਤ ਵੇਖਣ ਚਾਈਂ ਚਾਈਂਆ। ਆਤਮ ਪਰਮਾਤਮ ਗਾਏ ਜਸ, ਜਸ ਢੋਲਾ ਸੋਹੰ ਇਕ ਸੁਣਾਈਆ। ਸਚਖੰਡ ਦੁਆਰੇ ਜਾਣਾ ਵਸ, ਦੂਜੀ ਤ੍ਰਿਖ਼ਾ ਰਹੇ ਨਾ ਰਾਈਆ। ਕਰੇ ਕਰਾਏ ਪੂਰੀ ਆਸ, ਸ੍ਰੀ ਭਗਵਾਨ ਦਇਆ ਕਮਾਈਆ। ਜਨਮ ਜਨਮ ਦੀ ਕੱਟੇ ਫਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਸਮਝਾਈਆ। ਸੁਣਿਆ ਗੁਣ ਮਾਛਲੀ ਚੜ੍ਹਿਆ ਚਾਅ, ਮੀਨ ਮਨ ਹੀ ਖ਼ੁਸ਼ੀ ਮਨਾਈਆ। ਪੁਰਖ ਅਬਿਨਾਸ਼ੀ ਮਿਲਿਆ ਮਲਾਹ, ਜਗਤ ਬੇੜਾ ਦਏ ਤਰਾਈਆ। ਸਚ ਸਰੋਵਰ ਦਏ ਨੁਹਾ, ਘਰ ਸਾਚੇ ਆਪ ਪਰਗਟਾਈਆ। ਅੰਮ੍ਰਿਤ ਬੂੰਦ ਸਵਾਂਤੀ ਦਏ ਚੁਆ, ਬਿਲਪ ਤ੍ਰਿਖ਼ਾ ਨਾ ਲਾਗੇ ਰਾਈਆ। ਦਰਦ ਦੁੱਖ ਵਿਛੋੜਾ ਦਏ ਗਵਾ, ਸਾਚਾ ਸੁਖ ਇਕ ਉਪਜਾਈਆ। ਅਗਨੀ ਤਤ ਦਏ ਬੁਝਾ,
ਤ੍ਰੈਗੁਣ ਤਤੀ ਵਾ ਨੇੜ ਨਾ ਆਈਆ। ਏਕਾ ਢੋਲਾ ਦਏ ਸੁਣਾ, ਆਤਮ ਪਰਮਾਤਮ ਵੱਜੇ ਵਧਾਈਆ। ਕਾਇਆ ਚੋਲਾ ਦਏ ਬਦਲਾ, ਜਨਮ ਜਨਮ ਵਿਚ ਪਰਗਟਾਈਆ। ਪਰਦਾ ਉਹਲਾ ਦਏ ਉਠਾ, ਦੂਈ ਦਵੈਤੀ ਡੇਰਾ ਢਾਹੀਆ। ਮੌਲਾ ਰੂਪ ਬਣ ਜਾਏ ਸਮਾ, ਨੂਰ ਨੂਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਮਿਹਰਵਾਨ ਹਰਿ ਕਰਤਾਰ, ਆਪਣੀ ਦਇਆ ਕਮਾਇੰਦਾ। ਜਲ ਸਾਗਰ ਕੱਢੇ ਬਾਹਰ, ਲੋਕਮਾਤ ਪੰਧ ਮੁਕਾਇੰਦਾ। ਆਦਰ ਦੇਵੇ ਦਰ ਦਰਬਾਰ, ਦਰ ਦਰਵਾਜਾ ਆਪ ਖੁਲ੍ਹਾਇੰਦਾ। ਤ੍ਰਿਖ਼ਾ ਤ੍ਰਿਸ਼ਨਾ ਨਾ ਰਹੇ ਕੋਇ ਸੰਸਾਰ, ਹਿਰਸ ਹਵਸ ਨਾ ਕੋਇ ਜਣਾਇੰਦਾ। ਚਰਨ ਕਵਲ ਇਕ ਆਧਾਰ, ਚਰਨੋਦਕ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮਾਰਗ ਆਪੇ ਲਾਇੰਦਾ। ਸਾਚੇ ਮਾਰਗ ਗੁਰਮੁਖ ਮੀਨ, ਪੀਆ ਪੀਆ ਕੁਰਲਾਈਆ। ਇਕੋ ਨਾਮ ਨਿਧਾਨਾ ਤੇਰੀ ਵੱਜੇ ਬੀਨ, ਬੀਆਬਾਨ ਕਰੇ ਸ਼ਨਵਾਈਆ। ਤੇਰਾ ਮਾਰਗ ਨਿੱਕਾ ਅਤ ਮਹੀਨ, ਤੁਧ ਬਿਨ ਪਾਰ ਨਾ ਕੋਇ ਕਰਾਈਆ। ਚਾਕਰ ਸੇਵਕ ਹੋਈ ਅਧੀਨ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਮੇਲਾ ਲਿਆ ਮਿਲਾਈਆ । ਮੇਲ ਮਿਲਾਇਆ ਸ਼ਬਦੀ ਰੰਗ, ਗੁਰ ਗੁਰ ਖੇਲ ਕਰਾਇਆ । ਜਨਮ ਜਨਮ ਦੀ ਟੁੱਟੀ ਗੰਢ, ਆਪਣਾ ਬੰਧਨ ਪਾਇਆ। ਨੇਤਰ ਦਰਸ ਕਰ ਪਾਈ ਠੰਡ, ਦੁੱਖੜਾ ਦੁੱਖ ਮਿਟਾਇਆ। ਜਗਤ ਰੰਡੇਪਾ ਚੁਕਿਆ ਰੰਡ, ਕੰਤ ਸੁਹਾਗ ਇਕ ਹੰਢਾਇਆ। ਪੱਲੂ ਬੰਨ੍ਹੀ ਨਾਮ ਗੰਢ, ਅੱਧਵਿਚਕਾਰ ਨਾ ਕੋਇ ਖੁਲ੍ਹਾਇਆ। ਗੀਤ ਸੁਹਾਗੀ ਗਾਵਾਂ ਛੰਦ, ਘਰ ਸਾਚੇ ਮੰਗਲਾਚਾਰ ਕਰਾਇਆ। ਸਚ ਦੁਆਰੇ ਹੋਏ ਅਨੰਦ, ਅਨੰਦ ਅਨੰਦ ਨਾਲ ਮਿਲਾਇਆ। ਜੁਗ ਜਨਮ ਦਾ ਚੁਕਿਆ ਪੰਧ, ਹਰਿ ਸਤਿਗੁਰ ਸਰਨ ਮਿਲੀ ਸਚ ਸਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਲੇਖੇ ਲਏ ਲਗਾਇਆ। ਗੁਰਸਿਖ ਮੀਨ ਲੇਖਾ ਚੁੱਕੇ, ਹਰਿ ਜੂ ਹਰਿ ਹਰਿ ਆਪ ਚੁਕਾਈਆ। ਸਤਿਗੁਰ ਸਾਗਰ ਕਦੇ ਨਾ ਸੁੱਕੇ, ਆਦਿ ਜੁਗਾਦਿ ਭਰਪੂਰ ਰਿਹਾ ਵਖਾਈਆ। ਗੁਰਮੁਖ ਅੰਦਰ ਵੜ ਵੜ ਲੁੱਕੇ, ਠਾਂਡੇ ਦਰਬਾਰੇ ਸੇਜ ਸੁਹਾਈਆ। ਸਾਚੀ ਗੋਦੀ ਆਪੇ ਚੁੱਕੇ, ਚੁੱਕ ਚੁੱਕ ਖ਼ੁਸ਼ੀ ਮਨਾਈਆ। ਦਿਵਸ ਰੈਣ ਵਾਤ ਪੁੱਛੇ, ਘਰ ਘਰ ਫੇਰਾ ਪਾਈਆ। ਦੇਵੇ ਮਾਣ ਕਾਇਆ ਬੁੱਤੇ, ਜਿਸ ਤਨ ਅੰਦਰ ਆਪਣਾ ਨਾਮ ਟਿਕਾਈਆ। ਪੰਚ ਵਿਕਾਰਾ ਫੜ ਫੜ ਕੁੱਟੇ, ਨਾਮ ਖੰਡਾ ਇਕ ਵਖਾਈਆ। ਲੱਖ ਚੁਰਾਸੀ ਕੋਟਨ ਵਿਚੋਂ ਗੁਰਮੁਖ ਵਿਰਲਾ ਉਠੇ, ਜਿਸ ਆਪਣੀ ਬੂਝ ਬੁਝਾਈਆ। ਕਲਜੁਗ ਜੀਵ ਰਹੇ ਸੁੱਤੇ, ਹਰਿ ਸਾਗਰ ਨਜ਼ਰ ਕਿਸੇ ਨਾ ਆਈਆ। ਮਨ ਵਾਸਨਾ ਹੋਈ ਕੁੱਤੇ, ਵਾਂਗ ਸੁਆਨ ਚਾਰੋਂ ਕੁੰਟ ਫੇਰਾ ਰਹੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਮੇਲੇ ਸਹਿਜ ਸੁਭਾਈਆ। ਹਰਿਜਨ ਮੇਲਾ ਆਤਮ ਪਰਮਾਤਮ ਧਾਰ, ਜਲ ਮੀਨ ਰੂਪ ਵਖਾਇੰਦਾ। ਨਜ਼ਰ ਨਾ ਆਏ ਵਿਚ ਸੰਸਾਰ, ਬੇਨਜ਼ੀਰ ਖੇਲ ਵਖਾਇੰਦਾ। ਅੰਦਰੇ ਅੰਦਰ ਸੁਣਾਏ ਸੱਚੀ ਗ਼ੁਫ਼ਤਾਰ, ਅੰਤਰ ਅੰਤਰ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵਖਾਏ ਸਾਚਾ ਘਰ, ਨਿਰਭੌ ਚੁਕਾਏ ਭੈ ਡਰ, ਭਾਵੀ ਭਗਵਾਨ ਆਪ ਮਿਟਾਇੰਦਾ। ਗੁਰਮੁਖ ਤੇਰੀ ਮਿਟੇ ਭਾਵੀ, ਭਾਣੇ ਆਪਣੇ ਵਿਚ ਰਖਾਈਆ। ਖੇਲ ਕਰੇ ਜਿਉਂ ਅਰਜਨ ਰਾਵੀ, ਰਵਾਦਾਰ ਆਪਣੀ ਖੇਲ ਕਰਾਈਆ। ਅੰਤਮ ਚੁੱਕੇ ਆਪਣੀ ਬਾਹਵੀਂ, ਭੁਜਾਂ ਲੋਕਮਾਤ ਉਠਾਈਆ। ਰੁੱਤੜੀ ਰੁੱਤ ਹੋਏ
ਸੁਹਾਵੀ, ਸਤਿਗੁਰ ਸੱਚਾ ਆਪ ਸੁਹਾਈਆ। ਕੰਡੇ ਤੋਲੇ ਸਾਵੋਂ ਸਾਵੀਂ, ਨਾਮ ਵੱਟਾ ਏਕਾ ਪਾਈਆ। ਗੁਰਮੁਖ ਗੀਤ ਸੋਹੰ ਗਾਵੀਂ, ਪੁਰਖ ਅਕਾਲ ਦੀਨ ਦਿਆਲ ਅੰਤ ਹੋਏ ਸਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੱਟਣਹਾਰਾ ਫਾਸੀ ਫਾਹੀ, ਫਾਂਦੀ ਆਪਣਾ ਬੰਧਨ ਏਕਾ ਪਾਈਆ।