ਪੁਸਤਕਾਲਾਭਾਗ ੧੨

੨੧ ਜੇਠ ੨੦੧੯ ਬਿਕਰਮੀ ਚੇਲਾ ਸਿੰਘ ਦੇ ਗ੍ਰਹਿ ਜੰਮੂ

ਸਚਖੰਡ ਨਿਵਾਸੀ ਕਰ ਪਰਕਾਸ਼, ਨੂਰੀ ਨੂਰ ਹਰਿ ਉਪਜਾਇੰਦਾ। ਆਦਿ ਜੁਗਾਦੀ ਪੂਰੀ ਕਰ ਕਰ ਆਸ, ਆਸਾ ਤ੍ਰਿਸ਼ਨਾ ਸਰਬ ਬੁਝਾਇੰਦਾ। ਆਦਿ ਅੰਤ ਦੇ ਵਿਛੜੇ ਕਰ ਕਰ ਇਕੱਠੇ ਰੱਖੇ ਪਾਸ, ਸਚ ਧਰਵਾਸ ਇਕ ਜਣਾਇੰਦਾ। ਜੁਗ ਚੌਕੜੀ ਵੇਖਣਹਾਰਾ ਰਾਸ, ਰੂਪ ਅਨੂਪ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚੀ ਖੇਲ ਚੌਕੜੀ ਜੁਗ, ਜੁਗ ਕਰਤਾ ਆਪ ਕਰਾਈਆ। ਨਵ ਨੌਂ ਚਾਰ ਬੈਠਾ ਰਿਹਾ ਲੁਕ ਲੁਕ, ਕਲਜੁਗ ਅੰਤਮ ਵੇਸ ਵਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਿਹਾ ਪੁੱਛ, ਸਚ ਸੰਦੇਸ਼ਾ ਇਕ ਸੁਣਾਈਆ। ਕਲਜੁਗ ਅੰਤਮ ਵੇਲਾ ਗਿਆ ਢੁਕ, ਪਾਂਧੀ ਆਪਣਾ ਪੰਧ ਮੁਕਾਈਆ। ਪੁਰਖ ਅਕਾਲ ਏਕਾ ਉਠ, ਉਠ ਉਠ ਵੇਖ ਵਖਾਈਆ। ਨੌਂ ਖੰਡ ਪ੍ਰਿਥਮੀ ਦਹਿ ਦਿਸ਼ਾ ਵੇਖਣਹਾਰਾ ਚਾਰ ਕੁੰਟ, ਨੇਤਰ ਨੈਣ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਕਰਨਾ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਸਾਚੇ ਤਖ਼ਤ ਆਪੇ ਚੜ੍ਹਨਾ, ਸਚ ਸਿੰਘਾਸਣ ਆਸਣ ਲਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਵਿਸ਼ਨ ਬ੍ਰਹਮਾ ਸ਼ਿਵ ਆਪੇ ਫੜਨਾ, ਫੜ ਫੜ ਆਪਣੇ ਦਰ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਇੰਦਾ। ਸਚ ਸੰਦੇਸ਼ਾ ਏਕੰਕਾਰ, ਏਕਾ ਏਕ ਜਣਾਈਆ। ਸਚਖੰਡ ਵਾਸੀ ਕਰੇ ਖ਼ਬਰਦਾਰ, ਬੇਖ਼ਬਰ ਕੋਇ ਰਹਿਣ ਨਾ ਪਾਈਆ। ਨਵ ਨੌਂ ਚਾਰ ਉਤਰੇ ਪਾਰ, ਪਾਰ ਕਿਨਾਰਾ ਦਏ ਵਖਾਈਆ। ਕਲਜੁਗ ਅੰਤਮ ਮੰਨ ਕੇ ਬੈਠਾ ਹਾਰ, ਆਪਣਾ ਬਲ ਨਾ ਕੋਇ ਦਰਸਾਈਆ। ਉਠੋ ਵੇਖੋ ਕਰੋ ਵਿਚਾਰ, ਨੇਤਰ ਨੈਣ ਨੈਣ ਸਮਝਾਈਆ। ਲੱਖ ਚੁਰਾਸੀ ਰੋਵੇ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਧਰਾਈਆ। ਵਰਨ ਬਰਨ ਕਰੇ ਪੁਕਾਰ, ਸਾਚੀ ਸਾਰ ਨਾ ਕੋਇ ਪਾਈਆ। ਸ੍ਰਿਸ਼ਟ ਸਬਾਈ ਧੂਆਂਧਾਰ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਗੁਰ ਗੁਰ ਜੁਗ ਜੁਗ ਦੱਸ ਕੇ ਆਏ ਆਪਣੀ ਧਾਰ, ਧਾਰ ਮਾਤ ਮਾਤਲੋਕ ਪਰਗਟਾਈਆ। ਜੀਵ ਜੰਤ ਭੁੱਲੇ ਵਿਚ ਸੰਸਾਰ, ਸਾਰ ਅੰਤ ਕਿਸੇ ਨਾ ਪਾਈਆ। ਲੱਖ ਚੁਰਾਸੀ ਹੋਈ ਵਿਭਚਾਰ, ਵਿਭਚਾਰੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੈਣ ਦਏ ਵਖਾਈਆ। ਨੇਤਰ ਨੈਣ ਲੈਣਾ ਤੱਕ, ਤਕਦੀਰ ਸਭ ਦੀ ਆਪ ਜਣਾਇੰਦਾ। ਕਲਜੁਗ ਅੰਤ ਰਹੇ ਨਾ ਸ਼ੱਕ, ਸ਼ਿਕਵਾ ਸਭ ਦਾ ਆਪ ਮਿਟਾਇੰਦਾ। ਕੋਈ ਨਾ ਸਕੇ ਪਰਦਾ ਢੱਕ, ਬੇਨਕ਼ਾਬ ਪਰਦਾ ਸਭ ਦਾ ਆਪ ਉਠਾਇੰਦਾ। ਵੇਲੇ ਅੰਤ ਨਾ ਸਕੇ ਕੋਈ ਰੱਖ, ਗੁਰ ਅਵਤਾਰ ਪੀਰ ਪੈਗ਼ੰਬਰ ਫੜ ਫੜ ਪਹਿਲੋਂ ਆਪਣੇ ਚਰਨ ਬਹਾਇੰਦਾ। ਕੋਈ ਨਾ ਕਰੇ ਕਿਸੇ ਦਾ ਕੁਛ, ਦੀਨ ਮਜ਼੍ਹਬ ਜ਼ਾਤ ਪਾਤ ਕੰਮ ਕਿਸੇ ਨਾ ਆਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਧੁਰਦਰਗਾਹੀ ਸੱਚਾ ਸ਼ਹਿਨਸ਼ਾਹੀ ਇਕੋ ਮਾਰਗ ਰਿਹਾ ਦੱਸ, ਦੇਸ ਦਸੰਤਰ ਆਪ ਸਮਝਾਇੰਦਾ। ਤੁਹਾਡੀ ਕਰਨੀ ਵੇਖ ਵੇਖ ਰਿਹਾ ਹੱਸ, ਆਪਣੀ

ਖ਼ੁਸ਼ੀ ਆਪ ਮਨਾਇੰਦਾ। ਅੰਤਰ ਬਹਿ ਬਹਿ ਗੌਂਦੇ ਰਹੇ ਮੇਰਾ ਜਸ, ਬਾਹਰ ਪੰਜ ਤਤ ਕਾਇਆ ਚੋਲਾ ਪੋਚ ਪੁਚਾਇੰਦਾ। ਅੰਤਮ ਵੇਲੇ ਸਾਰੇ ਆਏ ਛੱਡ, ਹੱਡ ਮਾਸ ਨਾੜੀ ਰੱਤ, ਹੱਥ ਕਿਸੇ ਨਾ ਆਇੰਦਾ। ਨਿਰਗੁਣ ਆਪਣੀ ਵਸਤ ਕੀਤੀ ਅੱਡ, ਅੱਡ ਆਪਣੀ ਧਾਰ ਵਖਾਇੰਦਾ। ਲੋਕਮਾਤ ਵਿਚੋਂ ਕੱਢ, ਆਪਣਿਆਂ ਚਰਨਾਂ ਹੇਠ ਦਬਾਇੰਦਾ। ਜਿਉਂ ਭਾਵੇ ਤਿਉਂ ਲਏ ਰੱਖ, ਆਪਣੀ ਕਰਨੀ ਕਰਤਾ ਆਪ ਕਰਾਇੰਦਾ। ਜੁਗ ਜੁਗ ਆਪਣਾ ਭੇਦ ਸ਼ਬਦ ਸੰਦੇਸ਼ੇ ਆਇਆ ਦੱਸ, ਸਤਿ ਸਤਿਵਾਦੀ ਰਾਗ ਅਲਾਇੰਦਾ। ਨਾਨਕ ਗੋਬਿੰਦ ਈਸਾ ਮੂਸਾ ਮੁਹੰਮਦ ਕਹੇ ਪਰਵਰਦਿਗਾਰ ਅੰਤਮ ਆਏ ਨੱਸ, ਦੂਰ ਦੁਰਾਡੇ ਪੰਧ ਮੁਕਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗਾ ਗਾ ਗਏ ਜਸ, ਭੇਵ ਅਭੇਦ ਆਪਣੇ ਹੱਥ ਰਖਾਇੰਦਾ। ਕਲਮ ਸ਼ਾਹੀ ਲਿਖ ਲਿਖ ਗਏ ਹੱਥ, ਹੱਥ ਵਿਚ ਫੜ ਨਾ ਕੋਇ ਵਖਾਇੰਦਾ। ਕਰੇ ਖੇਲ ਪੁਰਖ ਸਮਰਥ, ਸਾਚੀ ਧਾਰ ਆਪ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸ਼ਬਦ ਅਗੰਮੀ ਡੋਰੀ ਪਾ ਪਾ ਨੱਥ, ਜੁਗਾ ਜੁਗੰਤਰ ਮਾਤ ਨਚਾਇੰਦਾ। ਅੰਮ੍ਰਿਤ ਆਤਮ ਦੇ ਦੇ ਰਸ, ਬੂੰਦ ਸਵਾਂਤੀ ਮੁਖ ਚੁਆਇੰਦਾ। ਆਪੇ ਕਰੇ ਕੱਖੋਂ ਲੱਖ, ਕਰਤਾ ਕੀਮਤ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਆਪਣਾ ਖੇਲ ਕਰਾਇੰਦਾ। ਅੰਤਮ ਉਠੋ ਵੇਖੋ ਮਾਰ ਧਿਆਨ, ਹਰਿ ਜੂ ਹਰਿ ਹਰਿ ਆਪ ਜਣਾਈਆ। ਪੋਥੀ ਪੁਸਤਕ ਕੋਇ ਨਜ਼ਰ ਨਾ ਆਏ ਜਗਤ ਗਿਆਨ, ਗਿਆਨੀ ਧਿਆਨੀ ਬੈਠੇ ਆਪਣਾ ਆਪ ਗਵਾਈਆ। ਗੁਰ ਕਾ ਸ਼ਬਦ ਗੁਰੂ ਦੇ ਕੇ ਗਿਆ ਸਚ ਬਿਆਨ, ਬਿਆਨਾ ਆਪਣਾ ਆਪ ਭੇਟ ਚੜ੍ਹਾਈਆ। ਕਲਜੁਗ ਜੀਵ ਨਾ ਸਕੇ ਪਛਾਣ, ਪਛਾਣ ਨਜ਼ਰ ਨਾ ਕਿਸੇ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੁੜ ਕੇ ਆਏ ਪੁਛੇ ਨਾ ਕੋਈ ਕਾਨ, ਜਮ ਕੀ ਕਾਣ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਰਤਾਈਆ। ਉਠੋ ਵੇਖੋ ਨੇਤਰ ਖੋਲ੍ਹੋ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਆਪਣਾ ਆਪਣਾ ਲੇਖਾ ਆਪੇ ਬੋਲੋ, ਬੋਲਾ ਏਕਾ ਏਕ ਸਮਝਾਇੰਦਾ। ਆਪਣਾ ਮਾਰਗ ਆਪੇ ਤੋਲੋ, ਹਰਿ ਜੂ ਤੋਲਾ ਏਕਾ ਕੰਡਾ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸੁਣਾਇੰਦਾ। ਸਾਚਾ ਹੁਕਮ ਸ੍ਰੀ ਭਗਵਾਨ, ਸੱਤ ਚਾਰ ਕਰੇ ਜਣਾਈਆ। ਵਿਸ਼ਨੂੰ ਨੇਤਰ ਨੈਣ ਸ਼ਰਮਾਣ, ਨੈਣ ਸਕੇ ਨਾ ਅੱਗੇ ਉਠਾਈਆ। ਬ੍ਰਹਮਾ ਚਰਨ ਕਵਲ ਕਰ ਧਿਆਨ, ਨੇਤਰ ਨੀਰ ਰਿਹਾ ਵਹਾਈਆ। ਸ਼ੰਕਰ ਕਹੇ ਤੁਟਾ ਮੇਰਾ ਮਾਣ, ਬਲਹੀਣ ਦਏ ਦੁਹਾਈਆ। ਤ੍ਰੈਗੁਣ ਕਹੇ ਮੈਂ ਬਾਲ ਅਞਾਣ, ਬਾਲੀ ਬੁੱਧ ਨਾ ਕੋਇ ਚਤੁਰਾਈਆ। ਪੰਜ ਤਤ ਕਹੇ ਮੈਂ ਤੇਰਾ ਬਰਦਾ ਤੇਰੀ ਚਰਨ ਧੂੜੀ ਮੰਗੀ ਦਾਨ, ਦਾਨ ਤੇਰਾ ਆਪਣੀ ਝੋਲੀ ਪਾਈਆ। ਤੇਈ ਅਵਤਾਰ ਕਹਿਣ ਤੇਰਾ ਭੇਤ ਨਾ ਸਕੇ ਜਾਣ, ਬੇਅੰਤ ਤੇਰੀ ਵਡਿਆਈਆ। ਅਠਾਰਾਂ ਭਗਤ ਕਹਿਣ ਤੂੰ ਸਾਹਿਬ ਸ੍ਰੀ ਭਗਵਾਨ, ਆਪਣੇ ਭਾਣੇ ਸਦਾ ਸਦਾ ਰਿਹਾ ਸਮਾਈਆ। ਈਸਾ ਮੂਸਾ ਮੁਹੰਮਦ ਨਿਉਂ ਨਿਉਂ ਕਰਨ ਸਲਾਮ, ਸਜਦਾ ਸੀਸ ਸੀਸ ਝੁਕਾਈਆ। ਚਾਰ ਯਾਰ ਰੱਖਣ ਤੇਰਾ ਈਮਾਨ, ਅਮਾਮ ਇਕੋ ਨਜ਼ਰੀ ਆਈਆ। ਬਰਦੇ ਰਹੇ ਤੇਰੇ ਗ਼ੁਲਾਮ, ਤੇਰੀ ਸਾਰ ਕਿਸੇ ਨਾ ਆਈਆ। ਨਾਨਕ ਨਿਰਗੁਣ ਕਹੇ ਤੇਰਾ ਨਾਮ ਸਤਿ ਨਾਮ, ਸਤਿ ਤੇਰਾ ਰੂਪ ਸਮਾਈਆ। ਪੰਜ ਤਤ ਕਾਇਆ ਚੋਲੇ ਜਿਸ ਦੇਵੇਂ ਮਾਣ, ਸੋ ਤੇਰਾ ਜਸ ਰਸਨਾ ਜਿਹਵਾ ਗਾਈਆ। ਗੋਬਿੰਦ ਕਹੇ ਤੂ ਸਾਹਿਬ ਪੁਰਖ ਸੁਲਤਾਨ, ਹਉਂ ਬਾਲਕ ਰੂਪ ਸਖ਼ਾਈਆ। ਦਰ ਤੇਰੇ ਮੰਗਾਂ ਦਾਨ, ਸਾਚੀ ਵਸਤ ਝੋਲੀ ਦੇਣੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਤੁਧ ਬਿਨ ਅਵਰ ਨਾ ਕੋਇ ਵਡਿਆਈਆ। ਤੁਧ ਬਿਨ ਅਵਰ ਨਾ ਕੋਇ ਮੰਗ, ਨਾਨਕ ਗੋਬਿੰਦ ਆਸ ਰਖਾਈਆ। ਤੇਰਾ ਨੂਰ ਸਾਚਾ ਚੰਦ, ਤੇਰੇ ਭਗਤ ਜਗਤ ਵਡਿਆਈਆ। ਤੂੰ ਦਿਆਲ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਤੇਰੇ ਹੱਥ ਵਖਾਈਆ। ਤੂੰ ਟੁੱਟੀ ਦੇਵੇਂ ਗੰਢ, ਗੰਢਣਹਾਰ ਗੋਪਾਲ ਗੋਸਾਈਂਆ। ਕਲਜੁਗ ਅੰਤਮ ਕਰੇਂ ਵੰਡ, ਬੇਪਰਵਾਹ ਸੱਚੇ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਾਚੀ ਖੇਲ ਕਰੇਂ ਭਗਵਾਨ, ਨਾਨਕ ਗੋਬਿੰਦ ਸਿਫ਼ਤ ਸਾਲਾਹਿੰਦਾ। ਪੰਚਮ ਪੰਚ ਕਰੇਂ ਪਰਵਾਨ, ਪੰਚਮ ਇਕ ਨਿਸ਼ਾਨ ਝੁਲਾਇੰਦਾ। ਪੰਚਮ ਵਸੇ ਸਚ ਅਸਥਾਨ, ਭੂਮਿਕਾ ਆਪਣੀ ਆਪ ਸੁਹਾਇੰਦਾ। ਪੰਚਮ ਮੰਗਣ ਸਾਚਾ ਦਾਨ, ਸਾਚੀ ਵਸਤ ਝੋਲੀ ਪਾਇੰਦਾ। ਸਚਖੰਡ ਦਾ ਸਚ ਨਿਸ਼ਾਨ, ਲੋਕਮਾਤ ਪਰਗਟਾਇੰਦਾ। ਨਵ ਨੌਂ ਚਾਰ ਲੇਖਾ ਚੁਕਾਏਂ ਆਣ, ਜੁਗ ਚੌਕੜੀ ਪਾਰ ਕਰਾਇੰਦਾ। ਸਾਚੇ ਭਗਤ ਕਰ ਪਰਧਾਨ, ਆਪ ਆਪਣੀ ਬੂਝ ਬੁਝਾਇੰਦਾ। ਆਤਮ ਪਰਮਾਤਮ ਦੇ ਗਿਆਨ, ਨਾਮ ਨਿਸ਼ਾਨ ਇਕ ਵਖਾਇੰਦਾ। ਕਾਇਆ ਮੰਦਰ ਸਚ ਮਕਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਆਪਣਾ ਖੇਲ ਅੰਤਮ ਕਰਨਾ, ਸੱਤ ਚਾਰ ਦੇਣ ਦੁਹਾਈਆ। ਨਿਰਗੁਣ ਆਪਣਾ ਵੇਸ ਧਰਨਾ, ਰੂਪ ਅਨੂਪ ਵਟਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪਾਰ ਕਰਨਾ, ਪਾਰ ਕਿਨਾਰਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਈਆ । ਸਾਚਾ ਭੇਵ ਸ੍ਰੀ ਭਗਵੰਤ, ਏਕਾ ਏਕ ਜਣਾਇੰਦਾ। ਕਲਜੁਗ ਅੰਤ ਬਣਾਏ ਬਣਤ, ਭਗਤ ਭਗਵੰਤ ਆਪ ਉਠਾਇੰਦਾ। ਲੇਖੇ ਲਾਏ ਸਾਚੇ ਸੰਤ, ਸਤਿਗੁਰ ਮੀਤ ਦਇਆ ਕਮਾਇੰਦਾ। ਨਾਤਾ ਜੋੜ ਨਾਰ ਕੰਤ, ਸਚ ਸਿੰਘਾਸਣ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰੇ ਆਪ ਸੁਹਾਇੰਦਾ। ਸਚ ਦੁਆਰੇ ਹਰਿ ਜੂ ਹਰਿ, ਆਪਣੀ ਖੇਲ ਕਰਾਈਆ। ਨਵ ਨੌਂ ਚੌਕੜੀ ਪਾਰ ਕਰ, ਸਚ ਦਰਬਾਰਾ ਇਕ ਲਗਾਈਆ। ਸਾਚੇ ਤਖ਼ਤ ਆਪੇ ਚੜ੍ਹ, ਸਚ ਸਿੰਘਾਸਣ ਰਿਹਾ ਸੁਹਾਈਆ। ਪੀਰ ਪੈਗ਼ੰਬਰ ਸ਼ਬਦੀ ਫੜ, ਗੁਰ ਅਵਤਾਰ ਸੰਗ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਲਹਿਣੇ ਝੋਲੀ ਪਾਈਆ। ਲਹਿਣਾ ਦੇਣਾ ਹੱਥ ਕਰਤਾਰ, ਆਦਿ ਅੰਤ ਚੁਕਾਇੰਦਾ। ਕਲਜੁਗ ਅੰਤਮ ਹੋ ਤਿਆਰ, ਸਾਚੀ ਖੇਲ ਕਰਾਇੰਦਾ। ਭਗਤ ਭਗਵੰਤ ਦੇ ਆਧਾਰ, ਸਾਚੀ ਭਿਛਿਆ ਆਪ ਵਰਤਾਇੰਦਾ। ਬਹੱਤਰ ਸੱਤਰ ਕਰ ਉਜਿਆਰ, ਦੀਪਕ ਜੋਤ ਡਗਮਗਾਇੰਦਾ। ਸਚ ਦੁਆਰੇ ਦੇ ਆਧਾਰ, ਮਹੱਲ ਅਟੱਲ ਆਪ ਸੁਹਾਇੰਦਾ। ਗੁਰ ਅਵਤਾਰ ਕਰਨ ਨਿਮਸਕਾਰ, ਪੀਰ ਪੈਗ਼ੰਬਰ ਸੀਸ ਝੁਕਾਇੰਦਾ। ਹੁਕਮੀ ਹੁਕਮ ਸੁਣਾਏ ਏਕਾ ਵਾਰ, ਨਾ ਕੋਈ ਮੋੜੇ ਮੋੜ ਮੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਆਪ ਉਠਾਇੰਦਾ। ਗੁਰ ਅਵਤਾਰ ਗਏ ਜਾਗ, ਹਰਿ ਜੂ ਅੰਤ ਅੰਤ ਜਗਾਈਆ। ਸਰਨ ਸਰਨਾਈ ਗਏ ਲਾਗ, ਨਿਉਂ ਨਿਉਂ ਸੀਸ ਝੁਕਾਈਆ। ਵਡ ਵਡ ਮੇਰੇ ਹੋਏ ਭਾਗ, ਪ੍ਰਭ ਮਿਲਿਆ ਸੱਚਾ ਮਾਹੀਆ। ਜਗਤ ਵਿਛੋੜਾ ਬੁੱਝੀ ਆਗ, ਤ੍ਰਿਸ਼ਨਾ ਹੋਰ ਰਹੇ ਨਾ ਰਾਈਆ। ਜਿਸ ਦਾ ਗੀਤ ਗੌਂਦੇ ਆਏ ਕੰਤ ਸੁਹਾਗ, ਸਚਖੰਡ ਬੈਠਾ ਆਸਣ ਲਾਈਆ। ਜਿਸ ਦੇ ਪਿਛੇ ਕਰਦੇ ਰਹੇ ਵੈਰਾਗ, ਬਣ ਵੈਰਾਗੀ ਆਪਣਾ ਰੂਪ ਵਖਾਈਆ। ਜਿਸ ਦੇ ਪਿਛੇ ਛੱਡਦੇ ਰਹੇ ਸੱਜਣ ਸਾਕ, ਬੱਚੇ ਨੀਹਾਂ ਹੇਠ ਦਬਾਈਆ। ਸੋ ਸਾਹਿਬ ਰਸੂਲ ਮੇਰਾ ਪਾਕ, ਮੁਕਾਮੇ ਹੱਕ ਕਰੇ ਰੁਸ਼ਨਾਈਆ। ਜਿਸ ਦੇ ਪਿਛੇ ਕਾਇਆ

ਦੱਬ ਕੇ ਆਏ ਖ਼ਾਕੀ ਖ਼ਾਕ, ਗੋਰ ਆਪਣਾ ਆਸਣ ਲਾਈਆ। ਸੋ ਕਲਜੁਗ ਅੰਤਮ ਪਰਗਟ ਹੋਏ ਸਾਖਿਆਤ, ਸਾਚੀ ਸਾਖੀ ਦਏ ਸਮਝਾਈਆ। ਏਕਾ ਨਾਤਾ ਬੰਧਾਏ ਕਾਇਨਾਤ, ਸ੍ਰਿਸ਼ਟ ਸਬਾਈ ਏਕਾ ਰੰਗ ਰੰਗਾਈਆ। ਦੀਨ ਮਜ਼੍ਹਬ ਸ਼ਰਅ ਸ਼ਰੀਅਤ ਡੂੰਘੇ ਸੁੱਟੇ ਖਾਤ, ਫਿਰ ਕੋਇ ਨਾ ਬਾਹਰ ਕਢਾਈਆ। ਸਾਡੀ ਪੁੱਛੇ ਅੰਤ ਨਾ ਕੋਈ ਵਾਤ, ਗੁਰ ਅਵਤਾਰ ਪੱਲੂ ਆਪਣਾ ਰਹੇ ਛੁਡਾਈਆ । ਚਾਰੋਂ ਕੁੰਟ ਅੰਧੇਰੀ ਰਾਤ, ਚੌਦਸ ਚੰਦ ਨਾ ਕੋਈ ਚਮਕਾਈਆ। ਪਾਰਬ੍ਰਹਮ ਪ੍ਰਭ ਸਭ ਦੀ ਖਿੱਚੀ ਕਰਾਮਾਤ, ਖ਼ਾਲੀ ਭਾਂਡੇ ਰਿਹਾ ਕਰਾਈਆ। ਤੋੜਿਆ ਮਾਣ ਤੀਰਥ ਅਠਸਾਠ, ਸਰੋਵਰ ਸਰ ਨਾ ਕੋਇ ਜਣਾਈਆ। ਨੇਤਰ ਰੋਵਣ ਚੌਦਾਂ ਲੋਕ ਖ਼ਾਲੀ ਹਾਟ, ਚੌਦਾਂ ਤਬਕ ਦੇਣ ਦੁਹਾਈਆ। ਪੀਰ ਪੈਗ਼ੰਬਰ ਕਹਿਣ ਸਾਡਾ ਕਰਿਆ ਘਾਤ, ਛੁਰੀ ਬਿਸਮਿਲ ਰੂਪ ਚਲਾਈਆ। ਗੁਰ ਅਵਤਾਰ ਕਹਿਣ ਸਾਡਾ ਤੁੱਟਾ ਨਾਤ, ਮਾਤਲੋਕ ਨਾ ਕੋਇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਤੇਰਾ ਭਗਵਾਨ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਚਾਰ ਜੁਗ ਦਾ ਸ਼ਬਦ ਗਿਆਨ, ਗੁਰ ਅਵਤਾਰ ਤੇਰਾ ਤੇਰੀ ਝੋਲੀ ਪਾਇੰਦਾ। ਆਪਣਾ ਬਲ ਤੁੱਟਾ ਮਾਣ, ਅਭਿਮਾਣ ਕੋਇ ਨਜ਼ਰ ਨਾ ਆਇੰਦਾ। ਦੀਨ ਮਜ਼੍ਹਬ ਨਾ ਕੋਇ ਨਿਸ਼ਾਨ, ਤੇਰਾ ਨਿਸ਼ਾਨਾ ਸਭ ਨੂੰ ਮੇਟ ਮਿਟਾਇੰਦਾ। ਹੁਕਮੇ ਅੰਦਰ ਬਣ ਕੇ ਗਏ ਹੁਕਮਰਾਨ, ਜਿਉਂ ਭਾਵੇਂ ਤਿਉਂ ਨਾਚ ਨਚਾਇੰਦਾ। ਤੇਰਾ ਸੰਦੇਸ਼ਾ ਦੇ ਕੇ ਆਏ ਵਿਚ ਜਹਾਨ, ਜੁਗ ਜੁਗ ਤੇਰਾ ਨਾਮ ਵਡਿਆਇੰਦਾ। ਕਲਜੁਗ ਅੰਤਮ ਜੀਵ ਜੰਤ ਹੋਏ ਸਰਬ ਬੇਈਮਾਨ, ਸਾਡੀ ਕੀਤੀ ਯਾਦ ਨਾ ਕੋਇ ਰਖਾਇੰਦਾ। ਪੜ੍ਹ ਪੜ੍ਹ ਥੱਕੇ ਵੇਦ ਪੁਰਾਨ, ਪੁਰਾਨੀ ਪੁਰਾਨ ਨਾ ਕੋਇ ਦਿਸਾਇੰਦਾ। ਦੇ ਦੇ ਥੱਕੇ ਗੀਤਾ ਗਿਆਨ, ਆਤਮ ਗਿਆਨ ਨਜ਼ਰ ਕਿਸੇ ਨਾ ਆਇੰਦਾ। ਮਸਲੇ ਪੜ੍ਹ ਪੜ੍ਹ ਸੁਨਾਇਣ ਅੰਜੀਲ ਕੁਰਾਨ, ਕਾਇਆ ਕੁਰਾ ਕੋਇ ਨਾ ਫੋਲ ਫੁਲਾਇੰਦਾ। ਬਾਣੀ ਪੜ੍ਹ ਪੜ੍ਹ ਹੋਏ ਪਰਧਾਨ, ਬਾਣ ਨਿਰਾਲਾ ਤੀਰ ਨਾ ਕੋਇ ਲਗਾਇੰਦਾ। ਜਗਤ ਵਿਦਿਆ ਹੋਈ ਨਿਧਾਨ, ਸਾਵਧਾਨ ਨਾ ਕੋਇ ਕਰਾਇੰਦਾ। ਨਾਤਾ ਜੁੜਿਆ ਪੀਣ ਖਾਣ, ਅੰਮ੍ਰਿਤ ਰਸ ਨਾ ਕੋਇ ਚਖਾਇੰਦਾ। ਬਿਨ ਤੇਰੇ ਹੋਏ ਨਾ ਕੋਇ ਪਰਵਾਨ, ਪੜ੍ਹਿਆ ਲਿਖਿਆ ਸੁਣਿਆ ਕੰਮ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਸੀਸ ਝੁਕਾਇੰਦਾ। ਸ੍ਰੀ ਭਗਵਾਨ ਉਠ ਉਠ ਵੇਖੇ, ਹਰਿ ਹਰਿ ਖੇਲ ਕਰਾਇੰਦਾ। ਉਠੋ ਵੇਖੋ ਮਿਟਦੀ ਰੇਖੇ, ਹਰਿ ਜੂ ਹਰਿ ਆਪ ਮਿਟਾਇੰਦਾ। ਆਪਣੇ ਅੰਤਰ ਸਰਬ ਲਪੇਟੇ, ਬਚਿਆ ਕੋਇ ਰਹਿਣ ਨਾ ਪਾਇੰਦਾ। ਚਾਰ ਜੁਗ ਦਾ ਰੱਖਿਆ ਚੇਤੇ, ਕੀਤਾ ਕੌਲ ਭੁੱਲ ਨਾ ਜਾਇੰਦਾ। ਵਾਰੋ ਵਾਰੀ ਘੱਲੇ ਅਗੇਤੇ ਪਛੇਤੇ, ਅੰਤਮ ਇਕੋ ਵਾਰੀ ਇਕੱਠੇ ਆਪਣੇ ਘਰ ਰਖਾਇੰਦਾ। ਲੋਕਮਾਤ ਆਏ ਬਣ ਕੇ ਦਾਰ ਠੇਕੇ, ਸਭ ਦਾ ਠੇਕਾ ਅੰਤ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਸੁਣਾਇੰਦਾ। ਸਾਚਾ ਸੁਣ ਹੁਕਮ ਜਗਦੀਸ਼, ਸਾਰੇ ਰਹੇ ਸੀਸ ਝੁਕਾਈਆ। ਤੇਰੇ ਹੁਕਮੇ ਅੰਦਰ ਪੜ੍ਹੀ ਹਦੀਸ, ਤੇਰਾ ਨਾਉਂ ਰਸਨਾ ਗਾਈਆ। ਲੋਕਮਾਤ ਜੁਗ ਜੁਗ ਚੱਕੀ ਆਏ ਪੀਸ, ਬਣ ਸੁਆਣੀ ਪੀਸਣ ਪੀਸ ਪਿਸਾਈਆ। ਅੰਤਮ ਖ਼ਾਲੀ ਹੋਏ ਖ਼ੀਸ, ਸਾਰੇ ਆਪੋ ਆਪਣੇ ਲੇਖੇ ਵਖਾਈਆ। ਤੇਰੀ ਭੁੱਲੇ ਪ੍ਰਭੂ ਰੀਤ, ਜੋ ਰੀਤ ਆਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਪਣਾ ਲਹਿਣਾ ਦੇ ਸਮਝਾਈਆ । ਸਾਚਾ ਲਹਿਣਾ ਦੱਸੇ ਭਗਵਾਨ, ਏਕਾ ਵਾਰ ਜਣਾਇੰਦਾ। ਜੁਗ ਜੁਗ ਦੇਂਦਾ ਰਿਹਾ ਮਾਣ, ਸਿਰ ਆਪਣਾ ਹੱਥ ਟਿਕਾਇੰਦਾ।

ਬਣ ਬਣ ਆਏ ਗੋਪੀ ਕਾਹਨ, ਸੀਤਾ ਰਾਮ ਰੂਪ ਵਟਾਇੰਦਾ। ਪੀਰ ਪੈਗ਼ੰਬਰ ਦੇ ਪੈਗ਼ਾਮ, ਕਲਮਾ ਕਲਾਮ ਇਕ ਸੁਣਾਇੰਦਾ। ਗੁਰ ਗੁਰ ਦੇ ਸ਼ਬਦ ਨਿਸ਼ਾਨ, ਸਚ ਨਿਸ਼ਾਨਾ ਮਾਤ ਝੁਲ੍ਹਾਇੰਦਾ। ਅੰਤਮ ਸਭ ਨੂੰ ਪਾਈ ਇਕੋ ਆਣ, ਬਿਨ ਹਰਿ ਅੰਤ ਨਾ ਕੋਇ ਕਰਾਇੰਦਾ। ਸਾਰੇ ਮੰਗਦੇ ਗਏ ਦਾਨ, ਝੋਲੀ ਗੁਰ ਅਵਤਾਰ ਅੱਗੇ ਡਾਹਿੰਦਾ। ਕਵਣ ਵੇਲਾ ਕਿਰਪਾ ਕਰੇਂ ਆਣ, ਤੇਰਾ ਭੇਵ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਏਕਾ ਵਾਰ ਸੁਣਾਇੰਦਾ। ਸਾਚੀ ਸਿਖਿਆ ਏਕਾ ਵਾਰ, ਹਰਿ ਜੂ ਹਰਿ ਹਰਿ ਆਪ ਜਣਾਈਆ। ਜੁਗ ਚੌਕੜੀ ਵਿਛੜੇ ਮੇਲੇ ਅੰਤਮ ਵਾਰ, ਦਰ ਦੁਆਰੇ ਮੇਲ ਕਰਾਈਆ। ਭੇਵ ਅਭੇਦਾ ਖੋਲ੍ਹੇ ਆਪ ਕਰਤਾਰ, ਪਰਦਾ ਕੋਇ ਰਹਿਣ ਨਾ ਪਾਈਆ। ਅੰਤਮ ਲੇਖਾ ਚੁਕਣਾ ਵਿਚ ਸੰਸਾਰ, ਸੰਸਾਰੀ ਕੋਈ ਰਹਿਣ ਨਾ ਪਾਈਆ। ਸਭ ਨੇ ਗੌਣਾ ਇਕ ਨਿਰੰਕਾਰ, ਏਕਾ ਢੋਲਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਰਿਹਾ ਚੁਕਾਈਆ। ਪਰਦਾ ਚੁੱਕੇ ਪਾਰਬ੍ਰਹਮ, ਆਪਣੀ ਖੇਲ ਕਰਾਇੰਦਾ। ਜੁਗ ਚੌਕੜੀ ਯਾਦ ਕਰ ਕੇ ਆਏ ਦਮ ਦਮ, ਕਲਜੁਗ ਅੰਤਮ ਪਵਣ ਸਵਾਸ ਨਾ ਕੋਇ ਰਖਾਇੰਦਾ। ਨਿਰਗੁਣ ਕਰਾਏ ਨਿਰਗੁਣ ਕੰਮ, ਨਿਰਗੁਣ ਆਪਣਾ ਹੁਕਮ ਵਰਤਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਿਸੇ ਨਜ਼ਰ ਨਾ ਆਏ ਹੱਡ ਮਾਸ ਨਾੜੀ ਚੰਮੜਾ ਚੰਮ, ਚਮਕ ਰੂਪ ਨਾ ਕੋਇ ਵਖਾਇੰਦਾ। ਦੀਨ ਮਜ਼੍ਹਬ ਇਕੋ ਲੱਗਾ ਗ਼ਮ, ਦੂਜੀ ਗ਼ਮੀ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਸੰਸਾ ਆਪ ਚੁਕਾਇੰਦਾ। ਸਾਚਾ ਸੰਸਾ ਕਰੇ ਦੂਰ, ਦੂਰ ਦੁਰਾਡਾ ਫੇਰਾ ਪਾਈਆ। ਪਿਛਲੇ ਕਰੇ ਮਾਫ਼ ਕਸੂਰ, ਮੁਫ਼ਤ ਆਪਣੀ ਦਇਆ ਕਮਾਈਆ। ਅੱਗੇ ਸਭ ਨੇ ਰਹਿਣਾ ਹਜ਼ੂਰ, ਚਰਨ ਦੁਆਰ ਇਕ ਸਮਝਾਈਆ। ਇਕੋ ਢੋਲਾ ਗੌਣਾ ਜ਼ਰੂਰ, ਦੀਨ ਮਜ਼੍ਹਬ ਨਾ ਕੋਇ ਰਖਾਈਆ। ਗੁਰ ਅਵਤਾਰ ਸਾਰੇ ਕਰਨ ਮੰਜ਼ੂਰ, ਤੇਰੀ ਮਜ਼ਦੂਰੀ ਇਕੋ ਭਾਈਆ। ਤੂੰ ਸਰਬ ਕਲਾ ਭਰਪੂਰ, ਬੇਅੰਤ ਬੇਪਰਵਾਹੀਆ। ਅਸੀਂ ਹੋਏ ਚਕਨਾ ਚੂਰ, ਬਲ ਆਪਣਾ ਗਏ ਗੁਆਈਆ। ਮੁਹੰਮਦ ਕਹੇ ਮੈਂ ਲਾਰਾ ਦੇ ਕੇ ਆਇਆ ਬਹਿਸਤੀਂ ਮਿਲੇ ਹੂਰ, ਹੂ ਹੂ ਤੇਰਾ ਭੇਵ ਕੋਇ ਨਾ ਪਾਈਆ। ਮੇਰਾ ਤੁਟਾ ਮਾਣ ਗ਼ਰੂਰ, ਗ਼ੁਰਬਤ ਕੋਇ ਰਹਿਣ ਨਾ ਪਾਈਆ। ਮੈਂ ਅੰਤ ਹੋਇਆ ਮਜ਼ਬੂਰ, ਮੇਰੀ ਪੇਸ਼ ਨਾ ਚਲੇ ਰਾਈਆ। ਮੈਂ ਤੇਰਾ ਭੁਲਿਆ ਨੂਰ, ਤੇਰਾ ਨੂਰ ਮੇਰੀ ਖ਼ੁਦਾਈਆ। ਬਿਨ ਤੇਰੇ ਮਿਲੇ ਨਾ ਕੋਇ ਸ਼ਊਰ, ਸੋਹਬਤ ਮਾਤ ਨਾ ਕੋਇ ਵਡਿਆਈਆ। ਬਿਨ ਤੇਰੇ ਮੇਰਾ ਕਾਅਬਾ ਤਪਿਆ ਵਾਂਗ ਤੰਦੂਰ, ਆਬ ਹਯਾਤ ਨਾ ਕੋਇ ਛਿੜਕਾਈਆ। ਉਚੀ ਕੂਕ ਕੂਕ ਕਹੇ ਮਨਸੂਰ, ਸਮਸ ਤਬਰੇਜ਼ ਦਏ ਦੁਹਾਈਆ। ਸ਼ਹਿਨਸ਼ਾਹ ਪਾਤਸ਼ਾਹ ਇਕ ਗ਼ਫ਼ੂਰ, ਗ਼ਫ਼ਲਤ ਵਿਚ ਕਦੇ ਨਾ ਆਈਆ। ਮੇਰਾ ਮਹਿਬੂਬ ਦੇਵੇ ਇਕ ਸਰੂਰ, ਸੁਰਤੀ ਆਪਣੇ ਨਾਲ ਮਿਲਾਈਆ। ਮਿਲੇ ਖ਼ੁਦਾਵੰਦ ਸਾਚੀ ਹੂਰ, ਹੁਜ਼ਰੇ ਆਪਣੇ ਲਏ ਬਹਾਈਆ। ਸੂਫ਼ੀ ਕਹੇ ਮੇਰਾ ਮੁਰਸ਼ਦ ਮੇਰੀ ਆਸਾ ਪੂਰ, ਮੁਸਲਿਮ ਸੁੰਨੀ ਨਾ ਕੋਇ ਵਖਾਈਆ। ਚਾਰ ਯਾਰੀ ਰਹੇ ਦੂਰ ਦੂਰ, ਦਰ ਦਰਵਾਜ਼ੇ ਨੇੜ ਢੁਕਣ ਨਾ ਪਾਈਆ। ਜੋ ਦੀਸੇ ਸੋ ਅੰਤਮ ਕੂੜ, ਫ਼ਨਾਹ ਰੂਪ ਆਪ ਸਮਝਾਈਆ। ਚਲੋ ਰਲ ਕੇ ਮੰਗੀਏ ਚਰਨ ਧੂੜ, ਪ੍ਰਭ ਸੱਚਾ ਮਿਹਰ ਨਜ਼ਰ ਨਜ਼ਰ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਲੇਖਾ ਰਿਹਾ ਜਣਾਈਆ। ਅੰਤਮ ਲੇਖਾ ਲਿਆ ਜਾਣ, ਭੁੱਲ ਰਹੀ ਨਾ ਰਾਇਆ। ਜਿਉਂ ਭਾਵੇਂ ਤਿਉਂ ਕਰ ਭਗਵਾਨ, ਹਉਂ ਬੈਠੇ ਸੀਸ ਝੁਕਾਇਆ।

ਤੇਰੇ ਚਰਨਾਂ ਇਕ ਧਿਆਨ, ਦੂਜੀ ਓਟ ਨਾ ਕੋਇ ਰਖਾਇਆ। ਜੁਗ ਜੁਗ ਸੁਣਦੇ ਰਹੇ ਤੇਰਾ ਫ਼ਰਮਾਣ, ਬਣ ਫ਼ਰਮਾਂਬਰਦਾਰ ਸੇਵ ਕਮਾਇਆ। ਸਾਡੀ ਸਿਖਿਆ ਭੁੱਲ ਗਏ ਜੀਵ ਅਞਾਣ, ਬਾਲੀ ਬੁੱਧ ਦਏ ਦੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਉਂ ਭਾਵੇਂ ਤਿਉਂ ਲਏ ਚਲਾਇਆ। ਜਿਉਂ ਭਾਵੇਂ ਤਿਉਂ ਲਏ ਰੱਖ, ਹੱਥ ਤੇਰੇ ਵਡਿਆਈਆ। ਕਲਜੁਗ ਅੰਤਮ ਹੋਇਆ ਪਰਤੱਖ, ਪਰਤੱਖ ਤੇਰੀ ਸ਼ਹਿਨਸ਼ਾਹੀਆ। ਅਸੀਂ ਨੇਤਰ ਵੇਖਿਆ ਤੂੰ ਭਗਤਾਂ ਗਾਏਂ ਆਪ ਜਸ, ਜਸ ਭਗਤਾਂ ਆਪ ਸੁਣਾਈਆ। ਲੋਕਮਾਤ ਫੜ ਫੜ ਮੇਲੇਂ ਹੱਸ ਹੱਸ, ਚਾਰੋਂ ਕੁੰਟ ਫੇਰਾ ਪਾਈਆ। ਪ੍ਰੇਮ ਪਿਆਰ ਅੰਦਰ ਫਸ, ਜਮ ਕੀ ਫਾਂਸੀ ਰਿਹਾ ਕਟਾਈਆ। ਪੰਧ ਮੁਕਾਏ ਨੱਸ ਨੱਸ, ਬਣ ਪਾਂਧੀ ਫੇਰਾ ਪਾਈਆ। ਸਾਡੀ ਕਰ ਪੂਰੀ ਆਸ, ਦਰ ਤੇਰੇ ਓਟ ਤਕਾਈਆ। ਪੁਰਖ ਅਬਿਨਾਸ਼ੀ ਕਹੇ ਸ਼ਾਬਾਸ਼, ਸ਼ਹਿਨਸ਼ਾਹ ਏਕਾ ਹੁਕਮ ਸੁਣਾਈਆ। ਨੌਂ ਖੰਡ ਪ੍ਰਿਥਮੀ ਵੇਖੋ ਕਿਸੇ ਘਰ ਨਾ ਸਾਚੀ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਨਾਚ ਨਾ ਕੋਇ ਨਚਾਈਆ। ਸੀਤਾ ਸੁਰਤੀ ਨਾ ਦਿਸੇ ਰਾਮ ਪਾਸ, ਰਾਮ ਸੀਤਾ ਹੋਏ ਨਾ ਕੋਇ ਕੁੜਮਾਈਆ। ਅੱਲਾ ਰਾਣੀ ਪੂਰੀ ਕਰੇ ਨਾ ਕੋਈ ਖ਼ਾਹਸ਼, ਖ਼ਾਹਸ਼ ਮੁਹੰਮਦ ਨਾ ਕੋਇ ਰਖਾਈਆ। ਈਸਾ ਹੋ ਕੇ ਬੈਠਾ ਨਿਰਾਸ, ਨਸੀਹਤ ਸਾਰੇ ਗਏ ਭੁਲਾਈਆ। ਮੂਸਾ ਉਡਿਆ ਸਰਬ ਵਿਸ਼ਵਾਸ, ਵਿਸ਼ਵਾਸ ਕਰੇ ਨਾ ਕੋਇ ਖ਼ੁਦਾਈਆ। ਨਾਨਕ ਹੋਇਆ ਨਾ ਕੋਇ ਦਾਸ, ਸੀਸ ਆਪਣਾ ਭੇਟ ਕਰਾਈਆ। ਗੋਬਿੰਦ ਦਿਸੇ ਕਿਸੇ ਨਾ ਪਾਸ, ਖੰਡਾ ਖੜਗ ਨਾ ਕੋਇ ਚਮਕਾਈਆ। ਪਾਰਬ੍ਰਹਮ ਤੇਰੇ ਮਿਲਣ ਦੀ ਇਕੋ ਆਸ, ਗੁਰ ਅਵਤਾਰ ਬੈਠੇ ਧਿਆਨ ਲਗਾਈਆ। ਕਲਜੁਗ ਅੰਤਮ ਤੇਰਾ ਖੇਲ ਤਮਾਸ਼, ਤੇਰੀ ਬਣਤ ਤੋਹੇ ਬਣ ਆਈਆ। ਸੱਤਰ ਬਹੱਤਰ ਰੱਖੇ ਪਾਸ, ਚਰਨ ਕਵਲ ਨਾਲ ਮਿਲਾਈਆ। ਚੁਹੱਤਰਾਂ ਸਾਡੀ ਸੇਵਾ ਲਾਈ ਖ਼ਾਸ, ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਕਿਰਪਾ ਵੰਡ ਵੰਡਾਈਆ। ਤੇਰੀ ਕਿਰਪਾ ਮਿਲੀ ਦਾਤ, ਹਰਿ ਦਾਨੀ ਆਪ ਵਰਤਾਇਆ। ਸੱਤਰ ਬਹੱਤਰ ਹੋਏ ਤੇਰੀ ਜ਼ਾਤ, ਤੇਰਾ ਰੂਪ ਸਮਾਇਆ। ਤੇਰੇ ਅੱਗੇ ਸਾਰੇ ਛੱਡੀਏ ਆਪਣੀ ਕਰਾਮਾਤ, ਤੇਰੀ ਵਸਤ ਤੇਰੀ ਝੋਲੀ ਰਖਾਇਆ। ਤੇਰੇ ਚਰਨ ਰਹੇ ਨਾਤ, ਨਾਤਾ ਕੋਇ ਨਾ ਤੋੜ ਤੁੜਾਇਆ। ਤੂੰ ਸਾਹਿਬ ਭਗਤਾਂ ਪੁੱਛੇ ਵਾਤ, ਹਉਂ ਤੇਰੇ ਭਗਤਾਂ ਆਪਣੇ ਅੰਗ ਲਗਾਇਆ। ਤੇਰਾ ਮੇਰਾ ਢੋਲਾ ਗਾ ਗਾ ਗਾਥ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਚੋਲਾ ਲਏ ਬਦਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸੱਤ ਚਾਰ ਮੇਲਾ ਹੋਏ ਸਹਿਜ ਸੁਭਾਇਆ। ਸੱਤ ਚਾਰ ਮੇਲਾ ਜੋੜ, ਆਪਣੀ ਦਇਆ ਕਮਾਈਆ। ਪੁਰਖ ਅਬਿਨਾਸ਼ੀ ਕਹੇ ਮੈਂ ਵੇਖਾਂ ਚੜ੍ਹ ਕੇ ਘੋੜ, ਦੋ ਜਹਾਨਾਂ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੇਰੇ ਨਾਲ ਪੈਦਲ ਪੈਣਾ ਦੌੜ, ਸ਼ਾਹਸਵਾਰ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਈਆ। ਸਚ ਸੰਦੇਸ਼ਾ ਸੁਣਿਆ ਕੰਨ, ਹਰਿ ਜੂ ਹਰਿ ਸੁਣਾਇਆ। ਤੇਰਾ ਕਹਿਣਾ ਲਈਏ ਮੰਨ, ਨਿਉਂ ਨਿਉਂ ਸੀਸ ਝੁਕਾਇਆ। ਸੇਵਾ ਲਾਈ ਸਾਡੇ ਭਾਗ ਧੰਨ, ਧੰਨ ਤੇਰੀ ਵਡਿਆਇਆ। ਤੇਰਾ ਨੂਰ ਚੜ੍ਹਿਆ ਚੰਨ, ਭਗਤ ਰੂਪ ਰੁਸ਼ਨਾਇਆ। ਤੂੰ ਸਾਹਿਬ ਬੇੜਾ ਦਿਤਾ ਬੰਨ੍ਹ, ਹਉਂ ਖੇਵਟ ਬਣ ਮਾਤ ਤਰਾਇਆ। ਅੰਤਮ ਪੂਰਾ ਹੋਵੇ ਕੰਮ, ਨਿਹਕਰਮੀ ਆਪ ਕਰਾਇਆ। ਦੀਨ ਮਜ਼੍ਹਬ ਦਾ ਟੁੱਟੇ ਗ਼ਮ, ਸ਼ਰਅ ਸ਼ਰੀਅਤ ਜ਼ੋਰ ਨਾ ਕੋਇ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਰਤਾਇਆ। ਸਾਚਾ ਖੇਲ ਸਾਜਣ ਮੀਤ,

ਤੇਰਾ ਨਜ਼ਰੀ ਆਈਆ। ਖ਼ਾਲੀ ਦਿਸੇ ਮੰਦਰ ਮਸਜਿਦ ਮੱਠ ਮਸੀਤ, ਗੁਰੂਦੁਆਰ ਦੇਣ ਦੁਹਾਈਆ। ਪਰਗਟ ਹੋਇਆ ਇਕ ਅਤੀਤ, ਜੋ ਸਭ ਦੀ ਰੀਤ ਚਲਾਈਆ। ਵੇਖਣਹਾਰਾ ਹਸਤ ਕੀਟ, ਘਟ ਘਟ ਰਿਹਾ ਸਮਾਈਆ। ਅੰਤਮ ਢੋਲਾ ਗਾਏ ਗੀਤ, ਆਤਮ ਪਰਮਾਤਮ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਸਮਝਾਈਆ। ਸਾਚੀ ਖੇਲ ਕਰੇ ਕਰਤਾਰ, ਤੇਰੇ ਚਰਨ ਕਵਲ ਬਲਿਹਾਰੀ। ਸਾਰੇ ਬੈਠੇ ਤੇਰੇ ਦੁਆਰ, ਨਿਉਂ ਨਿਉਂ ਸੀਸ ਕਰਨ ਨਿਮਸਕਾਰੀ। ਲੋਕਮਾਤ ਖਿੜੀ ਗੁਲਜ਼ਾਰ, ਭਗਤ ਭਗਵੰਤ ਲਾਈ ਫੁਲਵਾੜੀ। ਅਸੀਂ ਰਾਹ ਤੱਕਦੇ ਰਹੇ ਜੁਗ ਚਾਰ, ਜੁਗ ਜੁਗ ਨੈਣ ਉਠਾਲ ਵਾਰੋ ਵਾਰੀ। ਅੰਤਮ ਦੱਸ ਕੇ ਆਏ ਵਿਚ ਸੰਸਾਰ, ਨਿਹਕਲੰਕ ਨਰਾਇਣ ਕਲਜੁਗ ਆਏ ਅੰਤਮ ਵਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਚ ਬਿਵਹਾਰੀ । ਸਾਚਾ ਖੇਲ ਕਰ ਭਗਵਾਨ, ਗੁਰ ਅਵਤਾਰ ਰਹੇ ਸੀਸ ਝੁਕਾਈਆ। ਸੱਤ ਚਾਰ ਜਗਤ ਨਿਸ਼ਾਨ, ਸਚ ਨਿਸ਼ਾਨਾ ਲਏ ਝੁਲਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੇ ਪਰਵਾਨ, ਤ੍ਰੈਗੁਣ ਮੁਖ ਨਾ ਕੋਇ ਭੁਵਾਈਆ। ਪੰਜ ਤਤ ਮੰਨਣ ਤੇਰੀ ਆਣ, ਤੇਈ ਅਵਤਾਰ ਤੇਰਾ ਰਾਹ ਤਕਾਈਆ। ਅਠਾਰਾਂ ਤਿੰਨ ਚਾਰ ਹੋਣ ਕੁਰਬਾਨ, ਆਪ ਆਪਣਾ ਭੇਟ ਚੜ੍ਹਾਈਆ। ਗੁਰ ਅਵਤਾਰ ਦਸ ਕਰਨ ਧਿਆਨ, ਏਕਾ ਨਜ਼ਰ ਨਜ਼ਰ ਟਿਕਾਈਆ। ਪੰਜ ਬੈਠੇ ਸਚਖੰਡ ਸੱਚੇ ਬਲਵਾਨ, ਬਲ ਆਪਣਾ ਰਹੇ ਜਣਾਈਆ। ਸਾਡਾ ਮੇਲ ਮਿਲਿਆ ਨਾਲ ਭਗਵਾਨ, ਨਾ ਕੋਈ ਤੋੜੇ ਤੋੜ ਤੁੜਾਈਆ। ਅਸੀਂ ਆ ਕੇ ਬਣਾਇਆ ਸੱਚਾ ਵਿਧਾਨ, ਪੰਚ ਪਰਧਾਨ ਹੋ ਕੇ ਖ਼ੁਸ਼ੀ ਮਨਾਈਆ। ਨੌਂ ਸੌ ਚੁਰਾਨਵੇਂ ਜੁਗ ਦਾ ਚੁੱਕਿਆ ਗਿਆਨ, ਗੁਰ ਅਵਤਾਰ ਦੇਵੇ ਸਰਬ ਸਮਝਾਈਆ। ਹੁਕਮ ਮੰਨਣਾ ਪਏ ਦੋ ਜਹਾਨ, ਹੁਕਮੇ ਅੰਦਰ ਸਰਬ ਲੋਕਾਈਆ। ਪੁਰਖ ਅਬਿਨਾਸ਼ੀ ਦਿਤਾ ਧੁਰ ਫ਼ਰਮਾਣ, ਸਚ ਸੰਦੇਸ਼ਾ ਇਕ ਜਣਾਈਆ। ਲੋਕਮਾਤ ਪ੍ਰਗਟਾਉਣਾ ਇਕ ਨਿਸ਼ਾਨ, ਸਚ ਨਿਸ਼ਾਨਾ ਦਏ ਵਖਾਈਆ। ਭਗਤਾਂ ਹਰਿ ਜੂ ਮਿਲੇ ਆਣ, ਭਗਵਨ ਆਪਣੀ ਦਇਆ ਕਮਾਈਆ। ਸਾਚੇ ਮੰਦਰ ਬਹਿ ਬਹਿ ਕਰੇ ਕਲਿਆਣ, ਕਲ ਆਪਣੀ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਏਕਾ ਘਰ ਵਸਾਈਆ। ਪੰਚ ਪਰਧਾਨ ਪੰਚਮ ਰੰਗ, ਹਰਿ ਜੂ ਹਰਿ ਹਰਿ ਆਪ ਚੜ੍ਹਾਇਆ। ਪੰਚਮ ਉਠ ਵਜਾਇਆ ਮਰਦੰਗ, ਏਕਾ ਨਾਦ ਸੁਣਾਇਆ। ਜੁਗ ਚੌਕੜੀ ਹੋਏ ਭੰਗ, ਹਰਿ ਜੂ ਹਰਿ ਹਰਿ ਆਪ ਕਰਾਇਆ। ਜਨ ਭਗਤਾਂ ਦੇਵੇ ਇਕ ਅਨੰਦ, ਆਪਣਾ ਰਸ ਵਖਾਇਆ। ਏਕਾ ਢੋਲਾ ਸੁਣਾਏ ਛੰਦ, ਸੋਹੰ ਸੋ ਆਪ ਪ੍ਰਗਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਬੇਪਰਵਾਹ ਖੇਲ ਅਪਾਰਾ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਸਚ ਸੰਦੇਸ਼ਾ ਕੰਚਨ ਧਾਰਾ, ਪੰਚਮ ਆਪਣਾ ਹੁਕਮ ਵਰਤਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਕਰਨ ਨਿਮਸਕਾਰਾ, ਨਿਮਖ ਨਿਮਖ ਆਪਣਾ ਸਰਬ ਕਟਾਇੰਦਾ। ਰਸਨਾ ਬੋਲਣ ਸਾਰੇ ਮਿਲ ਕੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈਕਾਰਾ, ਜੈ ਜੈਕਾਰ ਇਕ ਸੁਣਾਇੰਦਾ। ਅੱਗੇ ਕਰੇ ਫੇਰ ਵਿਹਾਰਾ, ਪਹਿਲਾਂ ਆਪਣੀ ਈਨ ਮਨਾਇੰਦਾ। ਇੱਕੀ ਜੇਠ ਸਭ ਦਾ ਹੋਇਆ ਛੁਟਕਾਰਾ, ਛੁੱਟੀ ਸਭ ਨੂੰ ਆਪ ਦਿਵਾਇੰਦਾ। ਸਾਰੇ ਸੌਂ ਜਾਓ ਪੈਰ ਪਸਾਰਾ, ਸਿਰ ਆਪਣਾ ਹੱਥ ਟਿਕਾਇੰਦਾ। ਇਕੋ ਹਰਿ ਜੂ ਵਜਾਏ ਨਗਾਰਾ, ਨੌਬਤ ਆਪਣੇ ਨਾਮ ਸੁਣਾਇੰਦਾ। ਦੋ ਜਹਾਨ ਕਰਾਏ ਵਣਜ ਵਪਾਰਾ, ਸਤਿਗੁਰ ਸਾਚਾ ਹੱਟ ਚਲਾਇੰਦਾ। ਚਾਰ ਜੁਗ ਦਾ ਮੁੱਕੇ ਲਾਰਾ, ਅੰਤਮ ਆਪਣਾ ਪਰਦਾ ਆਪ ਉਠਾਇੰਦਾ।

ਬਿਨ ਭਗਤਾਂ ਹਰਿ ਜੂ ਰਿਹਾ ਕੁਆਰਾ, ਸਾਚਾ ਸਗਨ ਨਾ ਕੋਇ ਮਨਾਇੰਦਾ। ਕਬੀਰ ਉਚੇ ਟਿੱਲੇ ਮੰਦਰ ਚੜ੍ਹ ਚੜ੍ਹ ਕੱਢਦਾ ਰਿਹਾ ਹਾੜਾ, ਹਾਏ ਹਾਏ ਕਰ ਕੁਰਲਾਇੰਦਾ। ਬਹੁੜੀ ਬਹੁੜੀ ਤੈਨੂੰ ਲੱਭਦੇ ਜੰਗਲ ਜੂਹ ਉਜਾੜ ਪਹਾੜਾ, ਤੂੰ ਗੁਰਮੁਖਾਂ ਅੰਦਰ ਡੇਰਾ ਲਾਇੰਦਾ। ਜਿਧਰ ਵੇਖਾਂ ਚਾਰੋਂ ਕੁੰਟ ਨਜ਼ਰੀ ਆਏ ਸੱਚਾ ਲਾੜਾ, ਲੱਖ ਚੁਰਾਸੀ ਨਾਰ ਆਪਣੀ ਗੋਦ ਬਹਾਇੰਦਾ। ਤੇਰਾ ਭਗਤ ਕਿਉਂ ਰਿਹਾ ਕੁਆਰਾ, ਤੁਧ ਬਿਨ ਅੰਗ ਨਾ ਕੋਇ ਰਖਾਇੰਦਾ। ਤੇਰਾ ਜੋਬਨ ਰੂਪ ਨਾਰ ਮੁਟਿਆਰਾ, ਕੰਤ ਕੰਤੂਹਲ ਇਕੋ ਮੋਹੇ ਭਾਇੰਦਾ। ਮੈਂ ਨੇਤਰ ਨੈਣ ਸ਼ਿੰਗਾਰਾ, ਕਜਲਾ ਧਾਰ ਨਾਮ ਰਖਾਇੰਦਾ। ਐਨਲ ਹੱਕ ਬੋਲ ਕੇ ਨਾਅਰਾ, ਮਨਸੂਰ ਤੇਰੀ ਸ਼ਰਅ ਜ਼ੰਜੀਰ ਕਟਾਇੰਦਾ। ਗੋਬਿੰਦ ਫ਼ਤਹਿ ਬੋਲ ਜੈਕਾਰਾ, ਡੰਕਾ ਤੇਰੇ ਨਾਮ ਸੁਣਾਇੰਦਾ। ਨਾਨਕ ਉਪਰ ਚੜ੍ਹ ਬੋਲੇ ਲਲਕਾਰਾ, ਸਚਖੰਡ ਹਰਿ ਜੂ ਨਜ਼ਰੀ ਆਇੰਦਾ। ਅੰਤਮ ਇਕੋ ਰੂਪ ਧਰੇ ਨਿਹਕਲੰਕ ਨਰਾਇਣ ਨਰ ਅਵਤਾਰਾ, ਦੂਸਰ ਨਜ਼ਰ ਕੋਇ ਨਾ ਆਇੰਦਾ। ਆਪਣਾ ਕਰੇ ਸਚ ਵਿਹਾਰਾ, ਸਾਚਾ ਰਾਹ ਆਪ ਚਲਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਇ ਸਮਝਾਇੰਦਾ। ਸਚ ਤੌਫ਼ੀਕ ਇਕ ਪਰਵਰਦਿਗਾਰਾ, ਤੋਹਫ਼ਾ ਆਪਣਾ ਕਲਮਾ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪਣੇ ਹੱਥ ਰਖਾਇੰਦਾ। ਸਾਚਾ ਮਾਰਗ ਹੱਥ ਨਿਰੰਕਾਰ, ਆਦਿ ਜੁਗਾਦਿ ਜੁਗ ਜੁਗ ਸਾਰੇ ਗਏ ਸੁਣਾਈਆ। ਜੇ ਕੋਈ ਕਹੇ ਮੈਂ ਵਡ ਬਲਕਾਰ, ਬਲ ਦੇਵਣਹਾਰ ਨਜ਼ਰ ਨਾ ਆਈਆ। ਜੇ ਕੋਈ ਕਹੇ ਮੈਂ ਵਡ ਸਰਦਾਰ, ਤਿੰਨਾਂ ਲੋਕਾਂ ਬਿਨਾਂ ਸਰਦਾਰੀ ਹੱਥ ਕਿਸੇ ਨਾ ਆਈਆ। ਜੇ ਕੋਈ ਕਹੇ ਮੈਂ ਬਰਖ਼ੁਰਦਾਰ, ਪ੍ਰਭ ਆਪਣਾ ਭੇਵ ਦਏ ਖੁਲ੍ਹਾਈਆ। ਨਾਨਕ ਨਿਉਂ ਨਿਉਂ ਕਰੇ ਨਿਮਸਕਾਰ, ਨਰ ਨਿਰੰਕਾਰ ਤੇਰੀ ਸੱਚੀ ਸ਼ਹਿਨਸ਼ਾਹੀਆ। ਗੁਰ ਚੇਲੇ ਤੇਰਾ ਵਿਹਾਰ, ਗੋਬਿੰਦ ਗਿਆ ਸਮਝਾਈਆ। ਅਸੀਂ ਹੁਕਮੇ ਅੰਦਰ ਕਰਨੇ ਆਏ ਕਾਰ, ਤੇਰੀ ਕਿਰਤ ਕਮਾਈਆ। ਤੂੰ ਲੇਖੇ ਲੈਣੀ ਡਾਰ, ਮੇਰੇ ਸਾਹਿਬ ਸੱਚੇ ਗੁਸਾਈਂਆ। ਪੁਰਖ ਅਬਿਨਾਸ਼ੀ ਕਰਿਆ ਖ਼ਬਰਦਾਰ, ਧੁਰ ਫ਼ਰਮਾਣਾ ਇਕ ਜਣਾਈਆ। ਕਲਜੁਗ ਆਏ ਅੰਤਮ ਵਾਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਸਾਚੇ ਭਗਤਾਂ ਦਏ ਆਧਾਰ, ਨਾਨਕ ਲੇਖਾ ਲੇਖੇ ਲਾਈਆ। ਸਚਖੰਡ ਦੁਆਰੇ ਪੰਚਮ ਪੰਚ ਕਰ ਨਿਸ਼ਾਨ, ਜਗਤ ਨਿਸ਼ਾਨਾ ਦਏ ਵਖਾਈਆ। ਸਾਚਾ ਮੰਦਰ ਇਕ ਮਕਾਨ, ਸ੍ਰੀ ਭਗਵਾਨ ਆਪ ਸੁਹਾਈਆ। ਸਾਢੇ ਤਿੰਨ ਹੱਥ ਦੇਵੇ ਦਾਨ, ਸੰਬਲ ਆਪਣਾ ਰੂਪ ਵਖਾਈਆ। ਨੀਹਾਂ ਹੇਠ ਦਬਾਏ ਬਾਲ, ਬਲੀ ਆਪਣੀ ਭੇਟ ਚੜ੍ਹਾਈਆ। ਆਪਣਾ ਖ਼ੂਨ ਰੱਤੀ ਰੱਤ ਦੇਵੇ ਡਾਲ, ਰੱਤੀ ਰੱਤ ਨਾਲ ਮਿਲਾਈਆ। ਸਿੰਘ ਇੰਦਰ ਕਰ ਪਹਿਲਵਾਨ, ਪਹਿਲੀ ਆਪਣੀ ਰਸਮ ਵਖਾਈਆ। ਲੋਕਮਾਤ ਦਾ ਨੌਜਵਾਨ, ਨਾਮ ਗੁਰਜ਼ ਹੱਥ ਫੜਾਈਆ। ਸਭ ਦੀ ਸ਼ਰਅ ਮੇਟਣ ਆਇਆ ਭਗਵਾਨ, ਦਰ ਦਰਬਾਨ ਬਣ ਕੇ ਸੇਵ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਗਾਣ, ਵਾਹਵਾ ਹਰਿ ਜੂ ਖੇਲ ਰਚਾਈਆ। ਸਾਚਾ ਸੁਤ ਕਰਿਆ ਪਰਵਾਨ, ਅਬਿਨਾਸ਼ੀ ਅਚੁਤ ਦਇਆ ਕਮਾਈਆ। ਚੌਹੱਤਰਾਂ ਦੇਵੇ ਇਕੋ ਦਾਨ, ਦਾਤਾ ਦਾਨੀ ਦਇਆ ਕਮਾਈਆ। ਚਾਰ ਜੁਗ ਦੀ ਚੁੱਕੇ ਆਣ, ਚੌਕੜੀ ਬੈਠੇ ਮੁਖ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਹਰਿਜਨ ਮਿਲੀ ਸਾਚੀ ਗੁਰਜ, ਗੁਰ ਸਤਿਗੁਰ ਆਪ ਦੁਆਇੰਦਾ। ਲੇਖੇ ਲੱਗਾ ਸਾਢੇ ਤਿੰਨ ਹੱਥ ਬੁਰਜ, ਉਚ ਮਨਾਰਾ ਆਪ ਸੁਹਾਇੰਦਾ। ਨਿਮਸਕਾਰ ਕਰੇ ਦੇਵਤਾ ਸੂਰਜ, ਨਿਉਂ ਨਿਉਂ ਚਰਨ ਧੂੜ ਰਮਾਇੰਦਾ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਮਿਲੀ ਗੁਰਜ਼ ਉਪਜਿਆ ਬਲ, ਬਲ ਬਾਵਨ ਖੇਲ ਕਰਾਈਆ। ਸਤਿਜੁਗ ਸਰੂਪ ਗਿਆ ਛੱਲ, ਕਲਜੁਗ ਅੰਤ ਲਏ ਪਰਗਟਾਈਆ। ਜਿਸ ਧਰਨੀ ਉਪਰ ਵਗਦਾ ਰਿਹਾ ਹੱਲ, ਤਿਸ ਹੌਲਾ ਭਾਰ ਵਖਾਈਆ। ਜਨ ਭਗਤ ਦੁਆਰਾ ਲੱਗਾ ਫਲ, ਪੱਤ ਡਾਲੀ ਆਪ ਮਹਿਕਾਈਆ। ਸੇਵਾ ਕਰੇ ਪੁਰਖ ਅਕਾਲ, ਅਕਲ ਸਭ ਦੀ ਦਏ ਭੁਆਈਆ। ਗੁਰ ਅਵਤਾਰ ਵੇਖਣ ਨਿਹਚਲ ਧਾਮ ਬਣਿਆ ਅਟੱਲ, ਅਟੱਲ ਪਦਵੀ ਇਕ ਵਡਿਆਈਆ। ਸ੍ਰੀ ਭਗਵਾਨ ਆਸਣ ਬੈਠਾ ਮੱਲ, ਅੱਗੇ ਪਿੱਛੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰਜ਼ ਲੈ ਨਾ ਚੜ੍ਹੇ ਚਾਅ, ਸਿੰਘ ਇੰਦਰ ਆਪ ਸੁਣਾਇੰਦਾ। ਤੂੰ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹ, ਤੇਰੇ ਅੱਗੇ ਸੀਸ ਝੁਕਾਇੰਦਾ। ਮੈਂ ਇਕ ਇਕੱਲਾ ਅੱਗੇ ਜਾਵਾਂ ਨਾ, ਆਪਣਾ ਸੰਗ ਨਾ ਕੋਇ ਛੁਡਾਇੰਦਾ। ਕਰ ਕਿਰਪਾ ਫੜਾ ਬਾਂਹ, ਭਰਾ ਭਰਾਵਾਂ ਨਾਲ ਸੁਹਾਇੰਦਾ। ਮੈਂ ਨੀਵਾਂ ਬਣ ਬਣ ਸੇਵਾ ਲਵਾਂ ਕਮਾ, ਬਿਨ ਸੇਵਾ ਕੋਈ ਕੰਮ ਕਿਸੇ ਨਾ ਆਇੰਦਾ। ਤੇਰੇ ਭਗਤਾਂ ਪਿਆਰ ਅੰਮ੍ਰਿਤ ਰਸ ਮੇਵਾ ਲਵਾਂ ਖਾ, ਖਾ ਖਾ ਆਪਣਾ ਸ਼ੁਕਰ ਮਨਾਇੰਦਾ। ਸੱਤਰਾਂ ਬਹੱਤਰਾਂ ਵੇਖਾਂ ਥਾਂ ਥਾਂ, ਬਹੱਤਰ ਸੱਤਰ ਤੇਰਾ ਰੂਪ ਨਜ਼ਰੀ ਆਇੰਦਾ । ਜੇ ਚੁਹੱਤਰਾਂ ਅੰਗ ਲਵੇਂ ਲਗਾ, ਗੁਰ ਅਵਤਾਰ ਸ਼ੁਕਰ ਮਨਾਇੰਦਾ। ਪੀਰ ਪੈਗ਼ੰਬਰ ਮੈਨੂੰ ਦੇਣ ਸਲਾਹ, ਸਲਾਹਕਾਰ ਇਕੋ ਤੂਹੇ ਨਜ਼ਰੀ ਆਇੰਦਾ। ਫੜ ਫੜ ਬਾਹੋਂ ਰਾਹੇ ਲੈਣਾ ਪਾ, ਰਾਹ ਖਹਿੜਾ ਨਜ਼ਰ ਕੋਇ ਨਾ ਆਇੰਦਾ। ਜਲ ਥਲ ਡੂੰਘੇ ਦਿਸਣ ਅਸਗਾਹ, ਉਚੇ ਟਿੱਲੇ ਪਰਬਤ ਤੁਧ ਬਿਨ ਪਾਰ ਨਾ ਕੋਇ ਕਰਾਇੰਦਾ। ਪਿਆਰ ਭੁੱਲੇ ਨਾ ਪੁਤਰਾਂ ਮਾਂ, ਪੁਤ ਮਾਤ ਪਿਤ ਸਦਾ ਭੁਲਾਇੰਦਾ। ਤੁਧ ਬਿਨ ਅਸੀਂ ਹੋਏ ਜਗਤ ਕਾਂ, ਹੰਸ ਰੂਪ ਨਾ ਕੋਇ ਵਟਾਇੰਦਾ। ਕਰ ਕਿਰਪਾ ਨਿਥਾਵਿਆਂ ਦੇਣਾ ਥਾਂ, ਇਕੋ ਸਾਚੀ ਆਸ ਰਖਾਇੰਦਾ। ਚੁਹੱਤਰਾਂ ਲੇਖੇ ਲੈਣਾ ਲਾ, ਲੇਖਾ ਤੇਰਾ ਮੁੱਕ ਕਦੇ ਨਾ ਜਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਲੈਣ ਉਭੇ ਸਾਹ, ਹੌਕੇ ਭਰ ਭਰ ਸਰਬ ਨੀਰ ਵਹਾਇੰਦਾ। ਤ੍ਰੈਗੁਣ ਮਾਇਆ ਰਹੀ ਕੁਰਲਾ, ਪੰਜ ਤਤ ਆਪਣਾ ਡੇਰਾ ਢਾਹਿੰਦਾ। ਤੇਈ ਅਵਤਾਰ ਨੈਣ ਰਹੇ ਤਕਾ, ਕਵਣ ਵੇਲਾ ਹਰਿ ਜੂ ਆਸਾ ਪੂਰ ਕਰਾਇੰਦਾ। ਭਗਤ ਅਠਾਰਾਂ ਘਰ ਘਰ ਫੇਰੀ ਰਹੇ ਪਾ, ਧੰਨ ਭਾਗ ਹਰਿ ਜੂ ਭਗਤਾਂ ਮੇਲ ਮਿਲਾਇੰਦਾ। ਈਸਾ ਮੂਸਾ ਮੁਹੰਮਦ ਚਾਰ ਯਾਰੀ ਸਿਰ ਰਹੀ ਖੁਹਾ, ਦਰੋਹੇ ਖ਼ੁਦਾਈ ਨਬੀ ਰਸੂਲ ਹਰਿ ਜੂ ਆਰਜ਼ੂ ਕਰੀ ਕਬੂਲ, ਸ਼ਰਅ ਸ਼ਰੀਅਤ ਮੇਟ ਮਿਟਾਇੰਦਾ। ਅੰਤ ਦਿਤਾ ਜਵਾਬ ਇਕ ਮਾਕੂਲ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਸਚਖੰਡ ਦਾ ਸਚ ਅਸੂਲ, ਦੀਨ ਮਜ਼੍ਹਬ ਨਾ ਕੋਇ ਰਖਾਇੰਦਾ। ਨਾ ਕੋਈ ਕਾਤਲ ਨਾ ਮਕਤੂਲ, ਛੁਰੀ ਸ਼ਰਅ ਨਾ ਕੋਇ ਚਲਾਇੰਦਾ। ਇਕੋ ਪਾਕ ਆਪ ਰਸੂਲ, ਰਸਮ ਆਪਣੀ ਅੰਤ ਅਦਾ ਕਰਾਇੰਦਾ। ਸਾਰਿਆਂ ਕਰਨੀ ਪਏ ਕਬੂਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਓਟ ਸਰਬ ਤਕਾਇੰਦਾ। ਸੁਣ ਪਹਿਲਵਾਨ ਸਾਚੇ ਮੱਲ, ਹਰਿ ਜੂ ਰਿਹਾ ਸੁਣਾਈਆ। ਤੇਰੀ ਮੰਨਾਂ ਇਕੋ ਗੱਲ, ਜਨ ਭਗਤਾਂ ਗਲਵਕੜੀ ਲਵਾਂ ਪਾਈਆ। ਵਕਤ ਲੰਘਾਵਾਂ ਮਿਲ ਰਲ, ਰਲ ਮਿਲ ਆਪਣਾ ਵਕਤ ਲੰਘਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਕਰਦਾ ਰਿਹਾ ਢਿਲ, ਢਿਲਾਪਨ ਆਪਣਾ ਆਪ ਬਣਾਈਆ। ਕਲਜੁਗ ਅੰਤਮ ਕਰ ਕੇ ਆਇਆ ਵਡਾ ਦਿਲ, ਦਿਲ ਦਲੇਰੀ ਦਏ ਵਖਾਈਆ। ਲੱਖ ਚੁਰਾਸੀ ਧਰਤੀ ਵਿਚੋਂ ਕੱਢੇ ਡੂੰਘੀ ਬਿਲ, ਫੜ ਬਾਹੋਂ ਬਾਹਰ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਮਿਹਰਵਾਨ ਤੇਰੀ ਉਡੀਕ, ਨਿਤ ਨਿਤ ਧਿਆਨ ਲਗਾਇਆ। ਤੂੰ ਸਾਹਿਬ ਖ਼ੁਦਾ ਲਾਸ਼ਰੀਕ, ਸ਼ਿਰਕਤ ਵਿਚ ਕਦੇ ਨਾ ਆਈਆ। ਜੁਗ ਜੁਗ ਮੇਟਣਹਾਰ ਤਾਰੀਕ, ਅੰਧੇਰਾ ਅੰਧ ਰਹੇ ਨਾ ਰਾਇਆ। ਊਚਾਂ ਨੀਚਾਂ ਕਰੇਂ ਇਕ ਪ੍ਰੀਤ, ਰਾਉ ਰੰਕ ਨਾ ਕੋਇ ਵਖਾਇਆ। ਜਨ ਭਗਤਾਂ ਮੇਲੇਂ ਠੀਕ, ਠੀਕਰ ਦਵੈਤੀ ਦਏਂ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਅੱਗੇ ਸੀਸ ਝੁਕਾਇਆ। ਦੇਵੇ ਵਰ ਬੇਪਰਵਾਹ, ਆਪਣੀ ਦਇਆ ਕਮਾਈਆ। ਚਲੇ ਚਲਾਏ ਆਪਣੀ ਸਦਾ ਰਜ਼ਾ, ਰਹਿਮਤ ਰਹੀਮ ਆਪ ਕਮਾਈਆ। ਆਦਿ ਜੁਗਾਦੀ ਜੁਗ ਜੁਗ ਆਪਣੀ ਜਾਣੇ ਅਦਾ, ਦਵੈਤੀ ਹੋਰ ਨਾ ਕੋਇ ਰਖਾਈਆ। ਦੇਵਣਹਾਰ ਸਰਬ ਸਜ਼ਾ, ਫ਼ਤਵਾ ਇਕੋ ਆਪ ਲਗਾਈਆ। ਪੜ੍ਹਨਹਾਰ ਸੱਚਾ ਨਕ਼ਾਹ, ਮੁਰੀਦ ਮੁਰਸ਼ਦ ਲਏ ਮਿਲਾਈਆ। ਪੀਰ ਪੈਗ਼ੰਬਰ ਬਣ ਆਪ ਖ਼ੁਦਾ, ਅਸਲ ਅਸਲੀਅਤ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੁਹੱਤਰਾਂ ਦੇਵੇ ਮਾਣ ਵਡਿਆਈਆ। ਚੁਹੱਤਰਾਂ ਦੇਵੇ ਮਾਣ ਭਗਵਾਨ, ਹਰਿ ਜੂ ਆਪਣੀ ਦਇਆ ਕਮਾਇੰਦਾ। ਇਕ ਰਵਿਦਾਸ ਕਰੇ ਪਰਵਾਨ, ਪਰਵਾਨਾ ਸਾਚਾ ਹੱਥ ਫੜਾਇੰਦਾ। ਦੋ ਜਹਾਨ ਦਾ ਸਚ ਨਿਸ਼ਾਨ, ਗੁਰ ਅਵਤਾਰਾਂ ਆਪ ਵਖਾਇੰਦਾ। ਜਿਸ ਦੇ ਅਧੀਨ ਹੋਇਆ ਵਾਲੀ ਦੋ ਜਹਾਨ, ਆਪਣਾ ਲੇਖ ਗੁਰਮੁਖ ਹੱਥ ਫੜਾਇੰਦਾ। ਗੁਰਮੁਖ ਬੋਲੇ ਨਾਲ ਜ਼ਬਾਨ, ਜ਼ਬਾ ਸਭ ਦੀ ਸ਼ਰੀਅਤ ਹਰਿ ਕਰਾਇੰਦਾ। ਏਕਾ ਨਾਮ ਦਏ ਸੁਣਾ, ਸੋਹੰ ਢੋਲ ਆਪੇ ਗਾਇੰਦਾ। ਚੁਹੱਤਰਾਂ ਵਣਜ ਦਏ ਵਖਾ, ਸਾਚਾ ਹੱਟ ਇਕ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਤਾ ਚੌਕਾ ਦੇਵੇ ਦਾਨ, ਰਵਦਾਸ ਚੁਮਾਰ ਕਰੇ ਵਖਿਆਨ, ਗੁਰਮੁਖ ਆਪਣੀ ਰਸਨਾ ਗਾਇੰਦਾ। ਸਚਖੰਡ ਦਾ ਸਚ ਵਿਹਾਰਾ, ਹਰਿ ਸਤਿਗੁਰ ਆਪ ਕਰਾਇੰਦਾ। ਪੰਜਾਂ ਵਿਚੋਂ ਇਕ ਪਿਆਰਾ, ਸਾਚੀ ਵੰਡ ਵਖਾਇੰਦਾ। ਚੌਹਾਂ ਦੇਵੇ ਚਾਰ ਜੁਗ ਸਹਾਰਾ, ਜਗਤ ਜੁਗਤੀ ਆਪ ਦ੍ਰਿੜਾਇੰਦਾ। ਪਹਿਲਾ ਨਾਉਂ ਕਰ ਪਿਆਰਾ, ਸਿੰਘ ਪ੍ਰੀਤਮ ਰੂਪ ਵਖਾਇੰਦਾ। ਦੂਜੇ ਦੇਵੇ ਦਰਸ ਦੀਦਾਰਾ, ਪਾਲ ਸਿੰਘ ਪਾਟਲ ਵਿਚ ਉਠਾਇੰਦਾ। ਤੀਜੇ ਘਰ ਖੋਲ੍ਹ ਕਿਵਾੜਾ, ਗੁਰਮੁਖ ਨੇਤਰ ਨੈਣ ਮਿਲਾਇੰਦਾ। ਚੌਥੇ ਘਰ ਬੋਲ ਜੈਕਾਰਾ, ਬਿਸ਼ਨ ਸਿੰਘ ਬਿਸ਼ਨ ਪਤਾ ਕਾਹਨ ਆਪ ਸੁਣਾਇੰਦਾ। ਪੰਚਮ ਮੇਲਾ ਠਾਢੇ ਦਰਬਾਰਾ, ਸਿੰਘ ਦਰਬਾਰਾ ਆਪਣੀ ਗੋਦ ਉਠਾਇੰਦਾ। ਛੇਵੇਂ ਗੁਰਬਖ਼ਸ਼ ਹਰਿ ਬਖ਼ਸ਼ਿਸ਼, ਕਰ ਬਖ਼ਸ਼ੀਸ਼ ਆਪਣੀ ਇਕ ਜਣਾਇੰਦਾ। ਸਤਵੇਂ ਮੇਲਾ ਸ੍ਰੀ ਭਗਵਾਨ, ਸਿੰਘ ਭਗਵਾਨ ਆਪਣੇ ਰੰਗ ਰੰਗਾਇੰਦਾ। ਬੂੜ ਸਿੰਘ ਅੱਠ ਤਤ ਕਰ ਪਰਵਾਨ, ਅਠੋਤਰੀ ਮਾਲਾ ਮੋਹ ਮਿਟਾਇੰਦਾ। ਤਲਬੀਰ ਸਿੰਘ ਤਲਬ ਆਪਣੇ ਦਰ ਤਾਲਿਬ, ਆਪਣੀ ਸੇਵ ਲਗਾਇੰਦਾ। ਸਿੰਘ ਸੁਲੱਖਣ ਚੁਕਿਆ ਜਨਮ ਮਰਨ ਡਰ, ਭੈ ਭਿਆਨਕ ਰੂਪ ਨਜ਼ਰ ਕੋਇ ਨਾ ਆਇੰਦਾ। ਦਲੀਪ ਸਿੰਘ ਦਰ ਆਪਣੇ ਫੜ, ਫੜ ਬਾਹੋਂ ਗਲੇ ਲਗਾਇੰਦਾ। ਜਰਨੈਲ ਸਿੰਘ ਲਗਾਈ ਜੜ੍ਹ, ਲੋਕਮਾਤ ਨਾ ਕੋਇ ਉਖੜਾਇੰਦਾ। ਪਾਲ ਸਿੰਘ ਗ਼ਰੀਬ ਨਿਮਾਣੇ ਲੇਖੇ ਲੱਗਾ ਸੀਸ ਧੜ, ਅਗਨੀ ਤਤ ਨਾ ਕੋਇ ਜਲਾਇੰਦਾ। ਵਰਿਆਮ ਸਿੰਘ ਪੌੜੇ ਗਿਆ ਚੜ੍ਹ, ਅੱਧਵਿਚਕਾਰ ਨਾ ਕੋਇ ਅਟਕਾਇੰਦਾ। ਅਜੀਤ ਸਿੰਘ ਮਿਲਿਆ ਮੇਲ ਇਕੋ ਹਰਿ, ਮੁਰਸ਼ਦ ਮੁਰੀਦ ਏਕਾ ਘਰ ਸੋਭਾ ਪਾਇੰਦਾ। ਮੋਹਨ ਸਿੰਘ ਮੋਹ ਚਰਨ ਕਵਲ ਧਰ, ਮੁਹੱਬਤ ਆਪਣਾ ਨਾਮ ਵਖਾਇੰਦਾ। ਜਗੀਰ ਸਿੰਘ ਸਚ ਜਗੀਰ ਝੋਲੀ ਦੇਵੇ ਧਰ, ਅਤੋਟ ਅਤੁਟ ਆਪਣੀ ਵਸਤ ਇਕ ਵਖਾਇੰਦਾ। ਕਰਤਾਰ

ਸਿੰਘ ਕਰਤਾਰ ਕਰਨੀ ਕਰਤਾ ਕਰ, ਕਤਰਾ ਕਤਰਾ ਅੰਮ੍ਰਿਤ ਰਸ ਰਸ ਨਿਝਰ ਆਪ ਝਿਰਾਇੰਦਾ। ਗੁਰਮੁਖ ਸਿੰਘ ਗੁਰ ਹੋਇਆ ਵਸ, ਬੇਮੁਖ ਹੋ ਨਾ ਰੂਪ ਭੁਆਇੰਦਾ। ਧਿਰਤਾ ਸਿੰਘ ਧਰਨੀ ਗਾਏ ਜਸ, ਜਿਸ ਉਪਰ ਚਰਨ ਟਿਕਾਇੰਦਾ। ਰਾਜ ਸਿੰਘ ਹਰਿ ਕੇ ਰਾਜ ਜੋਗ ਅੰਦਰ ਗਿਆ ਫਸ, ਫਾਸੀ ਜੰਮ ਨਾ ਕੋਇ ਵਖਾਇੰਦਾ। ਅਤਰ ਸਿੰਘ ਮੇਲ ਮਿਲਿਆ ਨੱਸ ਨੱਸ, ਡੂੰਘੀ ਭਵਰੀ ਪਾਰ ਵਖਾਇੰਦਾ। ਮੁਨਸ਼ਾ ਸਿੰਘ ਗੇੜੇ ਉਲਟੀ ਲੱਠ, ਆਤਮ ਪਰਮਾਤਮ ਜੋੜ ਜੁੜਾਇੰਦਾ। ਗੁਰਬਖ਼ਸ਼ ਸਿੰਘ ਖੇੜਾ ਕਾਇਆ ਨਾ ਹੋਏ ਭੱਠ, ਭੱਠ ਖੇੜਾ ਜਗਤ ਵਖਾਇੰਦਾ। ਤੇਜਾ ਸਿੰਘ ਲੜੇ ਡਟ ਡਟ, ਲੜਨਾ ਝਗੜਨਾ ਸਤਿਗੁਰ ਸੱਚੇ ਭਾਇੰਦਾ। ਲਛਮਣ ਸਿੰਘ ਖੋਲ੍ਹਿਆ ਹੱਟ, ਸਤਿਗੁਰ ਹੱਟ ਨਾਮ ਵਕਾਇੰਦਾ। ਬਲੀ ਸਿੰਘ ਬਲ ਗੁਰੂ ਮਤ, ਬਿਨ ਗੁਰਮਤ ਬਲ ਕੰਮ ਕਿਸੇ ਨਾ ਆਇੰਦਾ। ਕੇਸ਼ੋ ਰਾਮ ਕੇਸ਼ਵ ਦੇਵੇ ਰਸ, ਕ੍ਰਿਸ਼ਮਾ ਆਪਣੇ ਨਾਮ ਵਖਾਇੰਦਾ। ਸੋਹਣ ਸਿੰਘ ਸੋਭਾ ਲਏ ਖੱਟ, ਪਿਤਾ ਪੂਤ ਸੇਵ ਕਮਾਇੰਦਾ। ਪ੍ਰੇਮ ਸਿੰਘ ਨਾਮ ਵੱਜੇ ਸੱਟ, ਠੋਕਰ ਆਪਣੇ ਨਾਮ ਲਗਾਇੰਦਾ। ਨਿਰੰਜਣ ਸਿੰਘ ਅੰਜਣ ਨੇਤਰ ਦੇਵੇ ਘੱਤ, ਅਗਿਆਨ ਅੰਧੇਰ ਚੁਕਾਇੰਦਾ। ਮੱਖਣ ਸਿੰਘ ਮਿਲੇ ਫੱਟ, ਕੰਤ ਨਾਰ ਸੇਵ ਕਮਾਇੰਦਾ। ਮਾਨ ਸਿੰਘ ਸਾਚੀ ਰੱਤ, ਰੱਤ ਪੂਰਬ ਲੇਖੇ ਪਾਇੰਦਾ। ਕਰਤਾਰ ਸਿੰਘ ਜੁੜਿਆ ਨੱਤ, ਚਰਨ ਕਵਲ ਬੰਧਣ ਇਕ ਰਖਾਇੰਦਾ। ਧਰਮਬੀਰ ਠਾਂਡਾ ਸਰੀਰ, ਅੰਮ੍ਰਿਤ ਸੀਰ ਜਾਮ ਪਿਆਇੰਦਾ। ਸਾਧੂ ਸਿੰਘ ਸਾਧਨਾ ਸਾਧ ਸਤਿਗੁਰ ਸਾਹਿਬ ਰੱਖਿਆ ਯਾਦ, ਅਭੁੱਲ ਭੁੱਲ ਕਦੇ ਨਾ ਜਾਇੰਦਾ। ਸੁਰਿੰਦਰ ਸਿੰਘ ਸੁਖ ਏਤ ਪ੍ਰਭ ਕਰੇ ਬੁੱਧ ਬਬੇਕ, ਬਾਲੀ ਬੁੱਧ ਲੇਖੇ ਪਾਇੰਦਾ। ਅਰਜਨ ਸਿੰਘ ਮੰਨ ਅਰਜੋਈ, ਚਰਨ ਦੁਆਰ ਦੇਵੇ ਢੋਈ, ਢੋਆ ਧੁਰਦਰਗਾਹੀ ਏਕਾ ਹੱਥ ਫੜਾਇੰਦਾ। ਰਸਾਲ ਸਿੰਘ ਸੁਰਤੀ ਉਠੀ ਸੋਈ, ਸੋਇਮ ਆਪਣਾ ਰੂਪ ਜਣਾਇੰਦਾ। ਪੂਰਨ ਚੰਦ ਪੂਰਾ ਹੋਏ ਕੋਈ ਕੋਈ, ਜਿਸ ਆਪਣਾ ਭੇਵ ਖੁਲ੍ਹਾਇੰਦਾ। ਵਕੀਲ ਸਿੰਘ ਅੱਗੇ ਵਕਾਲਤ ਕਰੇ ਨਾ ਕੋਈ, ਆਪਣੇ ਹੱਥੀਂ ਲੇਖਾ ਪਾੜ ਵਖਾਇੰਦਾ। ਰੰਗੀ ਰਾਮ ਮਿਲਿਆ ਰਾਮ, ਜਗਤ ਪੂਰਨ ਕਾਮ ਆਪ ਕਰਾਇੰਦਾ। ਭਾਗ ਸਿੰਘ ਲੱਗਾ ਭਾਗ, ਘਰ ਦੀਪਕ ਜੋਤੀ ਜਗੇ ਚਰਾਗ, ਦੀਆ ਬਾਤੀ ਸਤਿਗੁਰ ਆਪ ਲਗਾਇੰਦਾ। ਈਸ਼ਰ ਸਿੰਘ ਮਿਲਿਆ ਈਸ਼, ਈਸ਼ ਜੀਵ ਆਪਣੀ ਗੋਦ ਬਹਾਇੰਦਾ। ਸੂਰਤ ਸਿੰਘ ਸਾਚੀ ਸੂਰਤ ਨਜ਼ਰੀ ਆਏ ਅਕਾਲ ਮੂਰਤ, ਨਾਦ ਤੂਰਤ ਇਕ ਅਲਾਇੰਦਾ। ਸੰਸਾਰ ਸਿੰਘ ਲਹਿਣਾ ਚੁਕਿਆ ਸੰਸਾਰ, ਅੰਤਮ ਬੇੜਾ ਹੋਇਆ ਪਾਰ, ਹਰਿ ਜੂ ਆਪਣੇ ਕੰਧ ਉਠਾਇੰਦਾ। ਮਹਿੰਗਾ ਸਿੰਘ ਹੋਇਆ ਸਸਤਾ, ਪੁਰਖ ਅਬਿਨਾਸ਼ੀ ਬੱਧਾ ਬਸਤਾ, ਬੱਧੀ ਗੰਢ ਨਾ ਕੋਇ ਖੁਲ੍ਹਾਇੰਦਾ। ਦਰਸ਼ਨ ਸਿੰਘ ਦਰਸ਼ ਦੀਦਾਰ, ਬੇੜਾ ਕਰਿਆ ਪਾਰ ਕਿਨਾਰ, ਮੰਝਧਾਰ ਨਾ ਕੋਇ ਰੁੜਾਇੰਦਾ। ਸੁਰੈਣ ਸਿੰਘ ਨੇਤਰ ਪੇਖ ਨਰਾਇਣ, ਨਿਝ ਨੇਤਰ ਦਰਸ਼ਨ ਪਾਇੰਦਾ। ਇੰਦਰ ਸਿੰਘ ਪ੍ਰਭ ਆਏ ਲੈਣ, ਵੇਲੇ ਅੰਤ ਸ਼ਬਦ ਬਬਾਣ ਆਪ ਬਠਾਇੰਦਾ। ਜਗੀਰ ਸਿੰਘ ਮਿਲੀ ਜਗੀਰ, ਹਰਿ ਜੂ ਬਦਲੀ ਮਾਤ ਤਕਦੀਰ, ਜਨਮ ਜਨਮ ਵਿਚ ਭੁਆਇੰਦਾ। ਰਾਜ ਸਿੰਘ ਮਿਲਿਆ ਮਹਾਰਾਜ, ਮਾਨਸ ਜਨਮ ਸੁਆਰਿਆ ਕਾਜ, ਅਨੰਦ ਕਾਰਜ ਆਪਣੇ ਨਾਲ ਕਰਾਇੰਦਾ। ਪ੍ਰੀਤਮ ਸਿੰਘ ਸਚ ਪ੍ਰੀਤ, ਏਥੇ ਓਥੇ ਧਾਮ ਦਏ ਅਤੀਤ, ਤ੍ਰੈਗੁਣ ਨਾਤਾ ਤੋੜ ਤੁੜਾਇੰਦਾ। ਗਿਆਨ ਸਿੰਘ ਗੁਰ ਸ਼ਬਦ ਗਿਆਨ, ਬਿਨ ਲੱਭਿਆਂ ਮਿਲਿਆ ਸ੍ਰੀ ਭਗਵਾਨ, ਘਰ ਘਰ ਆਪਣਾ ਮੇਲ ਕਰਾਇੰਦਾ। ਕਰਤਾਰ ਸਿੰਘ ਮਿਲਿਆ ਕਰਤਾ ਪੁਰਖ, ਚੁੱਕਿਆ ਰੋਗ ਸੋਗ ਹਰਖ਼, ਹਰਖ਼ ਸੋਗ ਗੁਰਸਿਖ ਨਾ ਕੋਇ ਵਖਾਇੰਦਾ। ਸੁਰਜੀਤ ਸਿੰਘ ਪ੍ਰਭ ਕੀਤਾ ਤਰਸ, ਸਰ ਚਰਨ ਕਵਲ

ਸਰੋਵਰ ਆਪ ਨੁਹਾਇੰਦਾ। ਵਰਿਆਮ ਕੌਰ ਮਿਲਿਆ ਵਰ, ਹਰਿ ਜੂ ਆਪਣਾ ਸੰਗ ਰਖਾਇੰਦਾ। ਸੁਰਜੀਤ ਕੌਰ ਲਾਈ ਜੜ੍ਹ, ਬੂਟਾ ਲੋਕਮਾਤ ਲਹਿਰਾਇੰਦਾ। ਭਗਵਾਨ ਕੌਰ ਦਰਸ ਦਿਖਾਏ ਅੱਗੇ ਖੜ, ਕਾਇਆ ਖਿੜਕੀ ਪਰਦਾ ਆਪ ਉਠਾਇੰਦਾ। ਚੰਨੋ ਨਾ ਜਨਮੇ ਨਾ ਜਾਏ ਮਰ, ਮਰ ਜੀਵਤ ਫੇਰ ਜਿਵਾਇੰਦਾ। ਬੰਤੀ ਕਿਰਪਾ ਦਿਤੀ ਕਰ, ਸੇਵਕ ਸੇਵਾ ਸਚ ਸਮਝਾਇੰਦਾ। ਦਲੀਪ ਕੌਰ ਚੁੱਕਿਆ ਡਰ, ਹਰਿ ਪੁਰਖ ਨਿਰੰਜਣ ਪਿਛਲਾ ਜਨਮ ਪੁਰਖ ਕੀਤੀ ਸੇਵ ਘਾਇਲ ਪੂਰੀ ਪਾਇੰਦਾ। ਦਾਤੋ ਮਿਲੀ ਹਰਿ ਨਾਮ ਦਾਤ, ਭਗਤਾਂ ਰਲੀ ਸਚ ਜਮਾਤ, ਜਮ ਨੇੜ ਕਦੇ ਨਾ ਆਇੰਦਾ। ਪ੍ਰੇਮ ਦੇਈ ਛੱਡਿਆ ਝੂਠਾ ਸਾਕ, ਸਤਿਗੁਰ ਪਤ ਲਏ ਰਾਖ, ਸਿਰ ਆਪਣਾ ਹੱਥ ਟਿਕਾਇੰਦਾ। ਰਾਮ ਕੌਰ ਹਰਿ ਮਿਲਿਆ ਬਾਪ, ਜਨਮ ਜਨਮ ਦਾ ਮੇਟੇ ਸੰਤਾਪ, ਸਤਿ ਸੁਚ ਆਪਣਾ ਰੰਗ ਰੰਗਾਇੰਦਾ। ਸੰਤ ਕੌਰ ਗ੍ਰਹਿ ਵਸੇ ਆਪ, ਕਾਇਆ ਮੰਦਰ ਅੰਦਰ ਬਹਿ ਬਹਿ ਜਪੇ ਜਾਪ, ਆਪਣਾ ਨਾਮ ਆਪ ਸੁਣਾਇੰਦਾ। ਰਾਮ ਪਿਆਰੀ ਉਤਰੇ ਸਾਚੇ ਘਾਟ ਦੋ ਜਹਾਨਾਂ ਮੁੱਕੇ ਵਾਟ, ਲੱਖ ਚੁਰਾਸੀ ਗੇੜ ਨਾ ਕੋਇ ਰਖਾਇੰਦਾ। ਗੁਰਚਰਨ ਕੌਰ ਗੁਰ ਸੱਚਾ ਨਾਤ, ਪੁਰਖ ਅਬਿਨਾਸ਼ੀ ਬਣਿਆ ਪਿਤਾ ਮਾਤ, ਸਮਰਥ ਆਪਣੀ ਦਇਆ ਕਮਾਇੰਦਾ। ਦਲਜੀਤ ਕੌਰ ਮਿਟੇ ਅੰਧੇਰੀ ਰਾਤ, ਉਤਮ ਹੋਈ ਮਾਨਸ ਜ਼ਾਤ, ਜਨਮ ਅਜਨਮ ਲੇਖੇ ਲਾਇੰਦਾ। ਹਰਬੰਸ ਕੌਰ ਪੰਜਵੇਂ ਜਨਮ ਪੁਛੀ ਵਾਤ, ਹਰਿਰਾਏ ਗੁਰ ਦਿਤੀ ਦਾਤ, ਕਲਜੁਗ ਅੰਤਮ ਲੇਖ ਚੁਕਾਇੰਦਾ। ਸਤਿਵੰਤ ਕੌਰ ਦੇਵੇ ਸਤਿ, ਆਤਮ ਅੰਤਰ ਬ੍ਰਹਮ ਮਤ, ਗਤਮਿਤ ਆਪਣੀ ਆਪ ਜਣਾਇੰਦਾ। ਹਰਿਭਜਨ ਕੌਰ ਟੁੱਟੀ ਗੰਢ, ਅੱਗੇ ਵਸਤ ਦਿਤੀ ਵੰਡ, ਦਸਤ ਬਦਸਤ ਹੱਥ ਫੜਾਇੰਦਾ। ਗੁਰਦੇਵ ਕੌਰ ਇਕ ਅਨੰਦ, ਬਿਨ ਰਸਨਾ ਸੁਣਾਏ ਸੁਹਾਗੀ ਛੰਦ, ਛਹਿਬਰ ਆਪਣੇ ਨਾਮ ਲਗਾਇੰਦਾ। ਜਸਬੀਰ ਕੌਰ ਆਤਮ ਅੰਤਰ ਠੰਢ, ਲੇਖਾ ਚੁੱਕੇ ਬੱਤੀ ਦੰਦ, ਦਹਿ ਦਿਸ਼ਾ ਆਪਣਾ ਨੂਰ ਇਕ ਦਰਸਾਇੰਦਾ। ਚੁਹੱਤਰਾਂ ਮੁੱਕਿਆ ਅੰਤਮ ਪੰਧ, ਸਾਰੇ ਮਿਲ ਕੇ ਗਾਵਣ ਛੰਦ, ਸਤਿਗੁਰ ਸਾਜਣ ਪਾਏ ਠੰਡ, ਕਲਜੁਗ ਅਗਨੀ ਅੱਗ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਤਾ ਚੌਕਾ ਜਗਤ ਬਣਾਏ ਨੱਯਾ ਨੌਕਾ ਨੌਂ ਦਰ ਆਪਣੀ ਬੂਝ ਬੁਝਾਇੰਦਾ। ਸੱਤ ਚਾਰ ਵੱਜੀ ਵਧਾਈ, ਚੁਹੱਤਰ ਆਪਣਾ ਅੰਕ ਬਣਾਈਆ। ਗੁਰ ਅਵਤਾਰ ਰਹੇ ਜਸ ਗਾਈ, ਰਸਨਾ ਸੋਹਲਾ ਏਕਾ ਗਾਈਆ। ਇਕੀ ਜੇਠ ਹੋਈ ਕੁੜਮਾਈ, ਵਿਸ਼ਨ ਬ੍ਰਹਮਾ ਸ਼ਿਵ ਦੇਣ ਵਧਾਈਆ। ਤ੍ਰੈਗੁਣ ਫੂਲ ਰਿਹਾ ਬਰਸਾਈ, ਪੰਜ ਤਤ ਹੱਸ ਹੱਸ ਨਾਚ ਨਚਾਈਆ। ਤੇਈ ਅਵਤਾਰ ਵੇਖਣ ਨੈਣ ਉਠਾਈ, ਭਗਤ ਅਠਾਰਾਂ ਕਹਿਣ ਧੰਨ ਧੰਨ ਜਣੇਂਦੀ ਮਾਈ, ਜੋ ਜਨਨੀ ਆਪਣੀ ਗੋਦ ਸੁਹਾਈਆ। ਈਸਾ ਮੂਸਾ ਮੁਹੰਮਦ ਕਰਨ ਸਿਫ਼ਤ ਸਾਲਾਹੀ, ਰਹਿਮਤ ਰਹੀਮ ਰਹਿਮਾਨ ਇਕ ਕਮਾਈਆ। ਨੂਰ ਜਲਵਾ ਦਿਤਾ ਦਰਸਾਈ, ਅੰਧ ਅੰਧੇਰ ਰਹਿਣ ਕੋਇ ਨਾ ਪਾਈਆ। ਚਾਰ ਯਾਰ ਬਣ ਬਣ ਪਾਂਧੀ ਵੇਖਣ ਰਾਹੀ, ਸਾਡੀ ਹੋਈ ਅੰਤ ਸਫ਼ਾਈ, ਵੇਲੇ ਅੰਤ ਦੇਵੇ ਨਾ ਕੋਇ ਗਵਾਹੀਆ। ਨਾਤਾ ਤੁਟਿਆ ਜਗਤ ਲੋਕਾਈ, ਲੋਕਮਾਤ ਅੰਤ ਰਹਿਣ ਨਾ ਪਾਈਆ। ਨਾਨਕ ਕਹੇ ਮੇਰਾ ਗੋਸਾਈਂ, ਜਨ ਭਗਤਾਂ ਬੇੜਾ ਰਿਹਾ ਤਰਾਈ, ਨਿਰਗੁਣ ਨਿਰਗੁਣ ਨਿਰਗੁਣ ਸੇਵਾ ਆਪਣੀ ਕਰੇ ਚਾਈਂ ਚਾਈਂ, ਚਾਉ ਘਨੇਰਾ ਇਕ ਰਖਾਈਆ। ਗੋਬਿੰਦ ਕਹੇ ਮੇਰੀ ਘਾਲ ਪਾਈ ਥਾਈਂ, ਇਕੱਠੇ ਕੀਤੇ ਜੱਟ ਝੀਵਰ ਛੀਂਬੇ ਨਾਈ, ਇਕ ਅੰਮ੍ਰਿਤ ਜਾਮ ਦਿਤਾ ਪਿਲਾਈ, ਰਸ ਆਪਣਾ ਆਪ ਚਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਰੇ ਮਿਲ ਕੇ ਦੇਣ ਵਧਾਈ, ਤੇਰੀ ਕੀਤੀ ਸਕੇ ਨਾ ਕੋਇ ਉਲਟਾਈ, ਉਲਟੀ

ਰੀਤ ਮਾਤ ਚਲਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਇਕ ਦੁਆਰੇ ਭੋਜਨ ਦਿਤਾ ਛਕਾਈ, ਆਪਣੀ ਛੁਰੀ ਆਪਣਾ ਖੰਡਾ ਨਾਮ ਵਿਚ ਫਿਰਾਈ, ਅੱਗੇ ਦਿਸੇ ਨਾ ਕੋਇ ਕਸਾਈ, ਕਲਮ ਨਾਲ ਸਭ ਦਾ ਲੇਖ ਮਿਟਾਈਆ। ਕੋਈ ਰਹੇ ਨਾ ਦੇਣ ਜੋਗਾ ਗਵਾਹੀ, ਸਭ ਫੜੇ ਬਾਹੋਂ ਚਰਨਾਂ ਹੇਠ ਦਏ ਦਬਾਈਆ। ਜੋ ਦੋਏ ਜੋੜ ਨਿਮਸਕਾਰ ਕਰ ਕਹੇ ਮੇਰੀ ਪ੍ਰਭੂ ਦਏ ਸਫ਼ਾਈ, ਦੂਸਰ ਓਟ ਨਾ ਕੋਇ ਰਖਾਈਆ। ਫਿਰ ਨਿਮਾਣਿਆਂ ਨਿਤਾਣਿਆਂ ਫੜ ਬਾਹੋਂ ਲਏ ਉਠਾਈ, ਆਪਣੀ ਗੋਦ ਉਠਾਈਆ। ਚੁਹੱਤਰਾਂ ਸੇਵਾ ਇਕ ਸਮਝਾਈ, ਇਕੀ ਜੇਠ ਇਕੀ ਮਿਲ ਮਿਲ ਪਾਈ, ਸਾਚੀ ਸਿਖੀ ਦਏ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਭੋਜਨ ਛਕਾਣ ਚਾਈਂ ਚਾਈਂ, ਹਾੜ ਸਤਾਰਾਂ ਸਤ ਸਤ ਸਤ ਦਏ ਸਮਝਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੌਲੀ ਹੌਲੀ ਕਰਦਾ ਜਾਏ ਆਪਣਾ ਸਚ ਵਿਹਾਰਾ, ਪਹਿਲਾ ਵਿਹਾਰਾ ਆਪਣੀ ਝੋਲੀ ਪਾਈਆ।