੨੩ ਜੇਠ ੨੦੧੯ ਬਿਕਰਮੀ ਦੇਵੀ ਸਿੰਘ ਦੇ ਗ੍ਰਹਿ ਮਘੋ ਵਾਲੀ ਜੰਮੂ
ਥਿਰ ਘਰ ਕਹੇ ਮੇਰੇ ਦੀਨ ਦਿਆਲ, ਥਿਰ ਦਿਤੀ ਮਾਣ ਵਡਿਆਈਆ। ਸਤਿ ਸਤਿ ਦਾ ਸਚ ਨਿਸ਼ਾਨ, ਸਚਖੰਡ ਨਿਵਾਸੀ ਇਕ ਪ੍ਰਗਟਾਈਆ। ਸੁਤ ਦੁਲਾਰਾ ਅਵੱਲੜਾ ਲਾਲ, ਲਾਲਨ ਆਪਣੇ ਘਰ ਬਹਾਈਆ। ਮੈਂ ਨੇਤਰ ਪੇਖ ਪੇਖ ਹੋਵਾਂ ਨਿਹਾਲ, ਆਦਿ ਜੁਗਾਦਿ ਖ਼ੁਸ਼ੀ ਮਨਾਈਆ। ਮੇਰਾ ਬੰਕ ਬਣਿਆ ਸੱਚੀ ਧਰਮਸਾਲ, ਧਰਮ ਦੁਆਰ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਪੂਰੀ ਆਸ ਕਰਾਈਆ। ਥਿਰ ਘਰ ਦੁਆਰ ਮੰਗੇ ਮੰਗ, ਪ੍ਰਭ ਅੱਗੇ ਸੀਸ ਝੁਕਾਇਆ। ਮੇਰਾ ਅੰਤਰ ਸੁਹਾਈ ਸਾਚੀ ਸੇਜ ਪਲੰਘ, ਨੇਤਰ ਨੈਣ ਨਜ਼ਰ ਕਿਸੇ ਨਾ ਆਇਆ। ਤੇਰਾ ਸੁਤ ਦੁਲਾਰਾ ਉਤੇ ਚੜ੍ਹ ਚੜ੍ਹ ਬਣੇ ਮਲੰਘ, ਆਪ ਆਪਣਾ ਨਾਚ ਨਚਾਇਆ। ਇਕ ਸੁਣਾਏ ਸਚ ਮਰਦੰਗ, ਤਾਰ ਸਿਤਾਰ ਨਾ ਕੋਇ ਹਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਬੇਪਰਵਾਹਿਆ। ਸੁਤ ਦੁਲਾਰਾ ਤੇਰਾ ਉਠ, ਮੇਰਾ
ਘਰ ਸੁਹਾਈਆ। ਸੁਹੰਜਣੀ ਹੋਈ ਮੇਰੀ ਰੁੱਤ, ਰੁੱਤੜੀ ਇਕ ਮਹਿਕਾਈਆ। ਤੂੰ ਸਾਹਿਬ ਠਾਕਰ ਸੁਆਮੀ ਅਬਿਨਾਸ਼ੀ ਅਚੁਤ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਮੰਦਰ ਦਿਤਾ ਸੁਹਾਈਆ। ਮੇਰਾ ਮੰਦਰ ਤੇਰੀ ਨਿਸ਼ਾਨੀ, ਨਿਸ਼ਾਨਾ ਹੋਰ ਨਾ ਕੋਇ ਰਖਾਈਆ। ਦੀਪਕ ਜਗੇ ਜੋਤ ਨੁਰਾਨੀ, ਤੇਲ ਬਾਤੀ ਨਾ ਕੋਇ ਪਾਈਆ। ਕਰੇ ਖੇਲ ਗੁਣ ਨਿਧਾਨੀ, ਗੁਣ ਆਪਣਾ ਆਪ ਜਣਾਈਆ। ਨਿਸ਼ਅੱਖਰ ਇਕੋ ਪੜ੍ਹੇ ਬਾਣੀ, ਸਾਚੇ ਬਾਲੇ ਆਪ ਪੜ੍ਹਾਈਆ। ਇਕੋ ਗਾਏ ਅਕੱਥ ਕਹਾਣੀ, ਕਹਿ ਕਹਿ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤੀ ਸਚ ਵਡਿਆਈਆ। ਥਿਰ ਘਰ ਦੁਆਰਾ ਪਿਆ ਹੱਸ, ਪ੍ਰਭ ਚਰਨ ਧਿਆਨ ਲਗਾਇਆ। ਮੇਰਾ ਖੇੜਾ ਗਿਆ ਵਸ, ਸੁਤ ਤੇਰੇ ਆਸਣ ਲਾਇਆ। ਸਚ ਨੂਰ ਕਰ ਪ੍ਰਕਾਸ਼, ਮੇਰਾ ਅੰਧ ਅੰਧੇਰ ਮਿਟਾਇਆ। ਤੇਰੀ ਇਛਿਆ ਪੂਰੀ ਆਸ, ਮੇਰੀ ਆਸਾ ਇਛਿਆ ਵਿਚ ਟਿਕਾਇਆ। ਨਿਤ ਨਵਿਤ ਵਸਾਂ ਤੇਰੇ ਚਰਨ ਕਵਲ ਪਾਸ, ਚਰਨ ਚਰਨੋਦਕ ਏਕਾ ਮੰਗ ਮੰਗਾਇਆ। ਆਦਿ ਜੁਗਾਦਿ ਜੁਗਾ ਜੁਗੰਤਰ ਲੱਗੇ ਨਾ ਫੇਰ ਪਿਆਸ, ਤ੍ਰਿਸ਼ਨਾ ਮੂਲ ਨਾ ਲਾਗੇ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮੇਰੀ ਆਸਾ ਪੂਰ ਕਰਾਇਆ। ਥਿਰ ਘਰ ਦਰਬਾਰੇ ਚੜ੍ਹਿਆ ਚਾਅ, ਚਾਓ ਘਨੇਰਾ ਇਕ ਰਖਾਈਆ। ਸਚਖੰਡ ਦੁਆਰੇ ਅੰਦਰ ਮੇਰਾ ਘਾੜਤ ਲਿਆ ਘੜਾ, ਘੜਨ ਭੰਨਣਹਾਰ ਆਪਣੀ ਦਇਆ ਕਮਾਈਆ। ਮੇਰੀ ਛੱਪਰ ਛੰਨ ਲਈ ਸੁਹਾ, ਛਹਿਬਰ ਆਪਣੀ ਆਪ ਲਗਾਈਆ। ਆਪਣਾ ਨੂਰ ਕਰ ਰੁਸ਼ਨਾ, ਮੇਰੀ ਆਸਾ ਪੂਰ ਕਰਾਈਆ। ਸੁਤ ਦੁਲਾਰਾ ਆਪਣਾ ਜਾਅ, ਸ਼ਬਦੀ ਸ਼ਬਦ ਵੰਡ ਵੰਡਾਈਆ। ਮੇਰੇ ਤਖ਼ਤ ਦਿਤਾ ਬਹਾ, ਤਖ਼ਤ ਨਿਵਾਸੀ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੀ ਦਿਤੀ ਵਡਿਆਈਆ। ਥਿਰ ਦਰਬਾਰਾ ਵੇਖੇ ਖੇਲ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਜੋਤੀ ਸ਼ਬਦੀ ਕਰ ਕਰ ਮੇਲ, ਆਪਣਾ ਬੰਧਨ ਪਾਇੰਦਾ। ਨਿਰਗੁਣ ਨਿਰਗੁਣ ਸੱਜਣ ਸੁਹੇਲ, ਸਗਲਾ ਸੰਗ ਨਿਭਾਇੰਦਾ। ਆਦਿ ਆਦਿ ਆਪੇ ਜਾਣੇ ਆਪਣਾ ਵੇਲ, ਅੰਤ ਅੰਤ ਆਪਣੇ ਹੱਥ ਰਖਾਇੰਦਾ। ਵਸਣਹਾਰਾ ਧਾਮ ਨਵੇਲ, ਅਗੰਮ ਅਗੰਮੜੀ ਕਾਰ ਕਰਾਇੰਦਾ। ਵੇਸ ਵਟਾਏ ਗੁਰੂ ਗੁਰ ਚੇਲ, ਗੁਰ ਚੇਲਾ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੇ ਮਾਣ ਰਖਾਇੰਦਾ। ਥਿਰ ਘਰ ਸਾਚਾ ਖੋਲ੍ਹੇ ਅੱਖ, ਆਪਣਾ ਨੈਣ ਉਠਾਈਆ। ਪ੍ਰਭ ਪਰਗਟ ਹੋਇਆ ਘਰ ਪਰਤੱਖ, ਪਰਤੱਖ ਆਪਣਾ ਰੂਪ ਵਟਾਈਆ। ਸੁਤ ਦੁਲਾਰੇ ਕਰ ਕੇ ਵੱਖ, ਘਰ ਮੇਰੇ ਦਏ ਬਹਾਈਆ। ਇਕ ਸੁਣਾਏ ਸਾਚਾ ਜਸ, ਜਸ ਆਪਣਾ ਨਾਉਂ ਪ੍ਰਗਟਾਈਆ। ਵੇਖਣਹਾਰਾ ਖੇਲ ਤਮਾਸ਼, ਸਾਚੀ ਖੇਲ ਆਪ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਅੰਤ ਬੇਅੰਤ ਬੇਅੰਤ ਤੇਰੀ ਮਹਿਮਾ ਤੋਹੇ ਬਣ ਆਈਆ। ਥਿਰ ਘਰ ਸਾਚਾ ਕਰੇ ਪੁਕਾਰ, ਘਰ ਘਰ ਵਿਚ ਦਏ ਸੁਣਾਈਆ। ਸੁਤ ਦੁਲਾਰਾ ਇਕ ਆਧਾਰ, ਦੂਸਰ ਦਿਸੇ ਨਾ ਕੋਇ ਸਹਾਈਆ। ਜੁਗ ਚੌਕੜੀ ਵੇਖੇ ਵਿਚ ਸੰਸਾਰ, ਕੋਟਨ ਕੋਟ ਗਏ ਬਿਤਾਈਆ। ਰਹਿਬਰ ਬਣ ਬਣ ਗਏ ਗੁਰ ਅਵਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਤੇਰਾ ਸੱਚਾ ਦਰ, ਦਰ ਸਾਚਾ ਇਕ ਰਖਾਈਆ। ਥਿਰ ਘਰ ਕਹੇ ਕੋਟਨ ਅਵਤਾਰ, ਤੇਰਾ ਸ਼ਬਦੀ ਸੁਤ ਸੇਵਾ ਲਾਇੰਦਾ। ਆਵਣ ਜਾਵਣ ਵਿਚ ਸੰਸਾਰ, ਜੁਗ ਜੁਗ ਵੇਸ ਵਟਾਇੰਦਾ। ਗਾ ਗਾ ਜਾਵਣ
ਆਪਣੀ ਵਾਰ, ਜੋ ਸੋਹਲਾ ਰਾਗ ਸੁਣਾਇੰਦਾ। ਲਿਖ ਲਿਖ ਦੇ ਕੇ ਜਾਣ ਵਿਚ ਸੰਸਾਰ, ਕਾਗਜ਼ ਕਲਮ ਬੰਧਨ ਪਾਇੰਦਾ। ਆਪਣੀ ਮਹਿਮਾ ਦੱਸ ਗੁਫ਼ਤਾਰ, ਗੁਫ਼ਤ ਸ਼ਨੀਦ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਬੈਠਾ ਚੜ੍ਹ, ਥਿਰ ਘਰ ਵਸਾਇਆ ਮੇਰਾ ਘਰ, ਘਰ ਮੇਰਾ ਸੋਭਾ ਪਾਇੰਦਾ। ਥਿਰ ਘਰ ਸਾਚਾ ਕਹੇ ਸੁਣ ਪ੍ਰਭ ਮੇਰਾ ਹਾਲ, ਮੈਂ ਆਪਣਾ ਹਾਲ ਦਿਆਂ ਸੁਣਾਈਆ। ਤੇਰਾ ਸ਼ਬਦ ਸੁਤ ਕਰੇ ਕਮਾਲ, ਕੋਟਨ ਕੋਟ ਪੀਰ ਪੈਗ਼ੰਬਰ ਲਏ ਬਣਾਈਆ। ਨਿਰਗੁਣ ਸਰਗੁਣ ਕਰ ਦਲਾਲ, ਲੋਕਮਾਤ ਫੇਰਾ ਪਾਈਆ। ਕਿਰਨ ਕਿਰਨ ਕਿਰਨ ਵਿਚੋਂ ਏਕਾ ਕਿਰਨ ਦਏ ਨੂਰੀ ਜਲਾਲ, ਧਰਤ ਧਵਲ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਇਆ ਸਾਚਾ ਘਰ, ਘਰ ਸਾਚੇ ਖ਼ੁਸ਼ੀ ਮਨਾਈਆ। ਥਿਰ ਘਰ ਕਹੇ ਤੇਰਾ ਸੁਤ ਦੁਲਾਰਾ, ਭੇਵ ਕੋਇ ਨਾ ਆਇੰਦਾ। ਜੁਗਾ ਜੁਗੰਤਰ ਬਣ ਵਣਜਾਰਾ, ਸਾਚਾ ਹੱਟ ਇਕ ਖੁਲ੍ਹਾਇੰਦਾ। ਆਪਣੇ ਘਰ ਵਿਚੋਂ ਇਕ ਨਿੱਕਾ ਕਿਣਕਾ ਗੁਰ ਅਵਤਾਰਾਂ ਦੇ ਆਧਾਰਾ, ਲੋਕਮਾਤ ਸੇਵ ਲਗਾਇੰਦਾ। ਛੋਟੀ ਮੋਰੀ ਚੋਰੀ ਚੋਰੀ ਪਰਦਾ ਆਪੇ ਪਾੜਾ, ਨਿੱਕੀ ਨਿੱਕੀ ਨੰਨਾ ਬਣ ਬਣ ਆਪਣੀ ਗੁਫ਼ਤਾਰ ਸੁਣਾਇੰਦਾ। ਗੁਰ ਅਵਤਾਰ ਕਰਨ ਵੀਚਾਰਾ, ਸ਼ਬਦੀ ਅੰਤ ਨਾ ਪਾਰਾਵਾਰਾ, ਕਾਇਆ ਅੰਦਰ ਵਜਾਏ ਕਿੰਗ ਸਿਤਾਰਾ, ਅਨਾਦੀ ਅਨਹਦ ਨਾਦ ਸੁਣਾਇੰਦਾ। ਨੇਤਰ ਖੋਲ੍ਹਣ ਨਜ਼ਰ ਨਾ ਆਵੇ ਨੌਂ ਖੰਡ ਪ੍ਰਿਥਮੀ ਵਿਚ ਸੰਸਾਰਾ, ਅੰਦਰ ਵੜ ਕੇ ਬੈਠਾ ਡੂੰਘੀ ਗਾਰਾ, ਆਉਂਦਾ ਜਾਂਦਾ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦਿਤਾ ਸੱਚਾ ਵਰ, ਮੇਰਾ ਮੰਦਰ ਸੋਭਾ ਪਾਇੰਦਾ। ਥਿਰ ਘਰ ਦੁਆਰਾ ਕਹੇ ਮੇਰੇ ਭਗਵਾਨ, ਵਾਹਵਾ ਤੇਰੀ ਵਡੀ ਵਡਿਆਈਆ। ਤੇਰਾ ਸੁਤ ਇਕੋ ਨੌਜਵਾਨ, ਨਾ ਮਰੇ ਨਾ ਜਾਈਆ। ਜੁਗਾ ਜੁਗੰਤਰ ਦੇਵਣਹਾਰਾ ਧੁਰ ਫ਼ਰਮਾਣ, ਸਚ ਸੰਦੇਸ਼ਾ ਦਏ ਜਣਾਈਆ। ਤੇਰੀ ਇਛਿਆ ਹੋ ਪਰਧਾਨ, ਵਰਦਾਨ ਦੇਵੇ ਸੱਚਾ ਮਾਹੀਆ। ਵਿਸ਼ਨ ਬ੍ਰਹਮਾ ਸ਼ਿਵ ਖੇਲ ਮਹਾਨ, ਤ੍ਰੈਗੁਣ ਮੇਲਾ ਬੰਧਨ ਪਾਏ ਆਣ, ਪੰਜ ਤਤ ਆਪਣੀ ਇਛਿਆ ਲਏ ਪ੍ਰਗਟਾਈਆ। ਲੱਖ ਚੁਰਾਸੀ ਕਰ ਨਿਸ਼ਾਨ, ਘਟ ਘਟ ਵੇਖੇ ਆਪ ਮਕਾਨ, ਨਿਰਗੁਣ ਸਰਗੁਣ ਦੇਵੇ ਦਾਨ, ਦਾਤਾ ਦਾਨੀ ਬਣ ਬਣ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸਾਚਾ ਵਰ, ਰਹਿਮਤ ਮੇਰੇ ਉਤੇ ਕਮਾਈਆ। ਰਹਿਮਤ ਕਰੀ ਆਪ ਰਹਿਮਾਨ, ਥਿਰ ਘਰ ਸਾਚਾ ਕੂਕ ਸੁਣਾਇੰਦਾ। ਸ਼ਬਦੀ ਸ਼ਬਦ ਸ਼ਬਦ ਨਿਸ਼ਾਨ, ਦੋ ਜਹਾਨਾਂ ਇਕ ਵਖਾਇੰਦਾ। ਲੱਖ ਚੁਰਾਸੀ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਲੇਖਾ ਲਾਏ ਆਪ ਵਿਚ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸਾਚਾ ਵਰ, ਤੇਰੇ ਚਰਨ ਕਵਲ ਬਹਿ ਬਹਿ ਤੇਰਾ ਸ਼ੁਕਰ ਮਨਾਇੰਦਾ। ਤੇਰੇ ਚਰਨ ਕਵਲ ਸਚ ਸਹਾਰਾ, ਥਿਰ ਘਰ ਰਿਹਾ ਸੁਣਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਵੇਖਦਾ ਰਿਹਾ ਵਾਰੋ ਵਾਰਾ, ਨੇਤਰ ਨੈਣ ਨੈਣ ਉਠਾਈਆ। ਤੇਰੇ ਹੁਕਮੇ ਅੰਦਰ ਤੇਰਾ ਸੁਤ ਕਰਦਾ ਰਿਹਾ ਆਪ ਪਸਾਰਾ, ਕੋਟਨ ਕੋਟ ਬ੍ਰਹਿਮੰਡ ਖੰਡ ਸੂਰਜ ਚੰਨ ਕਰ ਰੁਸ਼ਨਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਆਧਾਰਾ, ਸ਼ਾਸਤਰ ਸਿਮਰਤ ਵੇਦ ਬਣ ਲਿਖਾਰਾ, ਗੁਰ ਅਵਤਾਰਾਂ ਕਰ ਉਜਿਆਰਾ , ਨੂਰ ਆਪਣਾ ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦਿਤਾ ਸੱਚਾ ਵਰ, ਤੇਰੀ ਮਹਿਮਾ ਦਿਆਂ ਸੁਣਾਈਆ। ਤੇਰੀ ਮਹਿਮਾ ਹਰਿ ਅਕੱਥ, ਥਿਰ ਘਰ ਸਾਚਾ ਆਪ ਸੁਣਾਇੰਦਾ। ਜੁਗ ਚੌਕੜੀ
ਵੇਖਿਆ ਚਲਦਾ ਰਥ, ਦੋ ਜਹਾਨ ਖੇਲ ਕਰਾਇੰਦਾ। ਨਿਰਗੁਣ ਸਰਗੁਣ ਹੋ ਹੋ ਵੱਖ, ਸਰਗੁਣ ਨਿਰਗੁਣ ਅੰਗ ਲਗਾਇੰਦਾ। ਤੇਰਾ ਜਸ ਨਾਉਂ ਦੱਸਿਆ ਹੱਸ, ਹੱਸ ਮੁਖ ਸਾਲਾਹਿੰਦਾ। ਅੰਤਮ ਸਭ ਦੀ ਕਰ ਬਸ, ਬਸਤਾ ਕਾਇਆ ਬੰਨ੍ਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਇਆ ਸਾਚਾ ਘਰ, ਜਿਸ ਦੁਆਰੇ ਬਹਿ ਬਹਿ ਖ਼ੁਸ਼ੀ ਮਨਾਇੰਦਾ। ਥਿਰ ਘਰ ਸਾਚਾ ਕਹੇ ਬੋਲ, ਸਚ ਜੈਕਾਰ ਲਗਾਈਆ। ਨਵ ਨੌਂ ਚਾਰ ਵੇਖਿਆ ਤੇਰਾ ਤੋਲ, ਅਤੁਲ ਤੇਰੀ ਵਡਿਆਈਆ। ਜੁਗ ਚੌਕੜੀ ਕਰ ਕਰ ਘੋਲ, ਨਿਰਗੁਣ ਸਰਗੁਣ ਸਰਗੁਣ ਨਾਲ ਲੜਾਈਆ। ਆਪ ਬੈਠਾ ਰਿਹੋਂ ਅਡੋਲ, ਗੁਰ ਅਵਤਾਰ ਪੀਰ ਪੈਗ਼ੰਬਰ ਹੁਕਮੇ ਅੰਦਰ ਫਰਾਈਆ। ਅੰਤ ਕੋਈ ਨਾ ਆਇਆ ਤੇਰੇ ਕੋਲ, ਰਾਹ ਵਿਚ ਬੈਠੇ ਡੇਰਾ ਲਾਈਆ। ਇਕ ਨਾਨਕ ਮਿਲੀ ਸਾਚੀ ਪਹੁਲ, ਅੰਮ੍ਰਿਤ ਚਰਨ ਬੂੰਦ ਛੁਹਾਈਆ। ਇਕ ਕਬੀਰਾ ਗਿਆ ਮੌਲ, ਜਿਸ ਕੀਮਤ ਕਰਤੇ ਪਾਈਆ। ਕੋਟਨ ਕੋਟ ਅਵਤਾਰ ਪੈਗ਼ੰਬਰ ਆਪਣੇ ਚਰਨਾਂ ਹੇਠਾਂ ਛੱਡੇ ਰੋਲ, ਰੌਲਾ ਸਾਰੇ ਰਹੇ ਪਾਈਆ । ਲੋਕਮਾਤ ਚੌਦਾਂ ਲੋਕ ਚੌਦਾਂ ਤਬਕ ਜੋ ਵਜਾ ਕੇ ਆਉਂਦੇ ਰਹੇ ਢੋਲ, ਆਪ ਆਪਣਾ ਬਲ ਵਖਾਈਆ। ਤੇਰੇ ਦਰ ਦੂਰ ਦੁਰਾਡੇ ਬੈਠੇ ਰਹੇ ਅਨਭੋਲ, ਆਪ ਆਪਣਾ ਤੇਰੇ ਚਰਨ ਨਾ ਸਕੇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦਿਤਾ ਸਾਚਾ ਵਰ, ਦਰ ਸਾਚਾ ਮੇਰਾ ਨਾਉਂ ਧਰਾਈਆ। ਥਿਰ ਘਰ ਮੇਰਾ ਰੱਖਿਆ ਨਾਉਂ, ਥਿਰ ਤੇਰੀ ਵਡਿਆਈਆ। ਜੁਗ ਜੁਗ ਵੇਖਾਂ ਤੇਰਾ ਨਿਆਉਂ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ, ਨਿਰਗੁਣ ਹੋ ਕੇ ਫੜਿਆ ਬਾਹੋਂ, ਸਰਗੁਣ ਰੂਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਸਾਚਾ ਦਰ, ਦਰ ਸਾਚੀ ਦਿਆਂ ਜਣਾਈਆ। ਥਿਰ ਘਰ ਕਹੇ ਤੂੰ ਨਿਰਗੁਣ ਨਿਰੰਕਾਰ, ਨਿਰਾਕਾਰ ਤੇਰੀ ਵਡਿਆਈਆ। ਜੁਗ ਚੌਕੜੀ ਤੇਰਾ ਖੇਲ ਵੇਖਿਆ ਸਰਗੁਣ ਧਾਰ, ਤਤ ਤਤ ਨਾਲ ਮਿਲਾਈਆ। ਕਰ ਕਿਰਪਾ ਏਕਾ ਵਸਤ ਝੋਲੀ ਡਾਰ, ਖ਼ਾਲੀ ਝੋਲੀ ਦੇ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਘਰ ਸਾਚੇ ਆਸ ਰਖਾਈਆ। ਸਾਚਾ ਵਰ ਕਵਣ ਕਰਤਾਰ, ਹਰਿ ਜੂ ਪੁੱਛ ਪੁਛਾਇੰਦਾ। ਜੁਗ ਚੌਕੜੀ ਵੇਖਦਾ ਰਿਹਾ ਸੰਸਾਰ, ਲੱਖ ਚੁਰਾਸੀ ਖੇਲ ਕਰਾਇੰਦਾ। ਹੁਕਮੇ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਸੇਵਾ ਲਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਖਾਣੀ ਬਾਣੀ ਕਰ ਤਿਆਰ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਮੰਦਰ ਮਸਜਿਦ ਮੱਠ ਸ਼ਿਵਦੁਆਲੇ ਰਾਹ ਚਲਾਇੰਦਾ। ਵਸਣਹਾਰਾ ਹਸਤ ਕੀਟਾ, ਕਰੇ ਖੇਲ ਇਕ ਅਣਡੀਠਾ, ਅਨਭਵ ਆਪਣੀ ਧਾਰ ਰਖਾਇੰਦਾ। ਭਗਤ ਭਗਵਾਨ ਬਣ ਬਣ ਮੀਤਾ, ਜਗਤ ਜੁਗਤ ਚਲਾਈ ਰੀਤਾ, ਸਾਚੇ ਸੰਤ ਸੰਗ ਨਿਭਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤਮ ਕੀਤਾ, ਨੌਂ ਸੌ ਚੁਰਾਨਵੇ ਚੌਕੜੀ ਜੁਗ ਵੇਲਾ ਬੀਤਾ, ਥਿਰ ਕੋਇ ਰਹਿਣ ਨਾ ਪਾਇੰਦਾ। ਤ੍ਰੈਗੁਣ ਵੇਖੇ ਤਪੇ ਅੰਗੀਠਾ, ਪੰਜ ਤਤ ਚੜ੍ਹੇ ਉਪਰ ਚਿਤਾ, ਚਿੰਤਾ ਚਿਖ਼ਾ ਇਕ ਜਲਾਇੰਦਾ। ਥਿਰ ਘਰ ਪਿਆਰੇ ਸੁਤ ਦੁਲਾਰੇ ਤੇਰੀ ਵੰਡ ਇਕੋ ਦਿਤਾ, ਤੇਰੇ ਘਰ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਖੁਲ੍ਹਾਇੰਦਾ। ਭੇਵ ਅਭੇਦਾ ਖੋਲ੍ਹ ਭਗਵੰਤ, ਥਿਰ ਘਰ ਸਾਚੇ ਰਿਹਾ ਜਣਾਈਆ। ਕਲਜੁਗ ਖੇਲ ਕਰਾਂ ਵੇਲੇ ਅੰਤ, ਬੇਅੰਤ ਆਪਣੀ ਧਾਰ ਰਖਾਈਆ। ਨਿਰਗੁਣ ਮੇਲਾ ਨਾਰ ਕੰਤ, ਕੰਤ ਸੁਹਾਗ ਨਿਰਗੁਣ ਆਪ ਅਖਵਾਈਆ। ਵਸਣਹਾਰਾ ਲੱਖ ਚੁਰਾਸੀ ਜੀਵ
ਜੰਤ, ਹੁਕਮੇ ਹੁਕਮ ਆਪਣਾ ਪਰਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਰਿਹਾ ਸੁਣਾਈਆ। ਸਚ ਸੰਦੇਸ਼ਾ ਕਵਣ ਦਰ, ਹਰਿ ਜੂ ਹਰਿ ਜਣਾਇਆ। ਥਿਰ ਘਰ ਮੰਗੇ ਏਕੋ ਵਰ, ਨਿਉਂ ਨਿਉਂ ਸੀਸ ਝੁਕਾਇਆ। ਪੁਰਖ ਅਬਿਨਾਸ਼ੀ ਕਿਰਪਾ ਕਰ, ਸਚ ਸੁਨੇਹੁੜਾ ਰਿਹਾ ਜਣਾਇਆ। ਘਰ ਵਿਚ ਸੁਹਾਵਾਂ ਸਾਚਾ ਘਰ, ਬੰਕ ਬੰਕ ਨਾਲ ਮਿਲਾਇਆ। ਸੁਤ ਦੁਲਾਰਾ ਇਕੋ ਫੜ, ਸਾਚੇ ਮੰਦਰ ਦਿਆਂ ਬਹਾਇਆ। ਨਿਰਗੁਣ ਹੋ ਕੇ ਵੇਖਾਂ ਖੜ੍ਹ, ਰੂਪ ਰੰਗ ਰੇਖ ਨਾ ਕੋਇ ਰਖਾਇਆ। ਜਿਸ ਲਗਾਈ ਲੱਖ ਚੁਰਾਸੀ ਜੜ੍ਹ, ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੇ ਦਏ ਉਠਾਇਆ। ਥਿਰ ਘਰ ਸਾਚੇ ਕਰ ਧਿਆਨ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਸੁਤ ਦੁਲਾਰਾ ਵਡ ਬਲਵਾਨ, ਜੁਗ ਜੁਗ ਖੇਲ ਕਰਾਇੰਦਾ। ਆਦਿ ਮੰਗੀ ਇਕੋ ਦਾਤ ਕਰ ਧਿਆਨ, ਚਰਨ ਕਵਲ ਸੀਸ ਝੁਕਾਇੰਦਾ। ਕਵਣ ਵੇਲਾ ਮੇਰਾ ਵਿਛੋੜਾ ਚੁਕਾਏਂ ਦੋ ਜਹਾਨ, ਜੋਤੀ ਜੋੜਾ ਜੋੜ ਜੁੜਾਇਆ। ਕੀਤਾ ਕੌਲ ਸ੍ਰੀ ਭਗਵਾਨ, ਅਭੁੱਲ ਭੁੱਲ ਕਦੇ ਨਾ ਜਾਇੰਦਾ। ਕਲਜੁਗ ਅੰਤਮ ਵੇਖੇ ਆਣ, ਨਿਰਗੁਣ ਆਪਣਾ ਰੂਪ ਧਰਾਇੰਦਾ। ਸਾਚਾ ਖੇਲ ਕਰੇ ਵਾਲੀ ਦੋ ਜਹਾਨ, ਦੋਏ ਦੋਏ ਧਾਰ ਆਪ ਸਮਝਾਇੰਦਾ। ਘਰ ਵਿਚ ਘਰ ਸਚ ਮਕਾਨ, ਥਿਰ ਘਰ ਤੇਰੀ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਾ ਸਚ ਦੁਆਰਾ, ਲੋਕਮਾਤ ਕਰੇ ਪਸਾਰਾ, ਪਸਰ ਪਸਾਰੀ ਵੇਖ ਵਖਾਇੰਦਾ। ਥਿਰ ਘਰ ਸਾਚੇ ਰਹਿਣਾ ਤਿਆਰ, ਹਰਿ ਸਾਚਾ ਸਚ ਜਣਾਈਆ। ਪੁਰਖ ਅਬਿਨਾਸ਼ੀ ਕਰੇ ਖੇਲ ਅਪਾਰ, ਭੇਵ ਕੋਇ ਨਾ ਪਾਈਆ। ਤੇਰਾ ਮੰਦਰ ਕਰੇ ਤਿਆਰ, ਨਿਰਗੁਣ ਹੋ ਹੋ ਸੇਵ ਕਮਾਈਆ। ਸਾਚੇ ਤਖ਼ਤ ਬੈਠ ਸਰਕਾਰ, ਸ਼ਹਿਨਸ਼ਾਹ ਵਡ ਵਡਿਆਈਆ। ਸੁਤ ਦੁਲਾਰੇ ਦਏ ਆਧਾਰ, ਸਿਰ ਆਪਣਾ ਹੱਥ ਟਿਕਾਈਆ। ਨਜ਼ਰ ਨਾ ਆਏ ਵਿਚ ਸੰਸਾਰ, ਬੇਨਜ਼ੀਰ ਆਪਣਾ ਖੇਲ ਆਪ ਵਖਾਈਆ। ਸਾਚਾ ਕਰੇ ਸਤਿ ਵਿਹਾਰ, ਸਤਿ ਸਤਿਵਾਦੀ ਪਰਦਾ ਲਾਹੀਆ। ਬੋਧ ਅਗਾਧੀ ਇਕ ਜੈਕਾਰ, ਜੈ ਜੈਕਾਰ ਆਪ ਸੁਣਾਈਆ। ਥਿਰ ਘਰ ਤੇਰਾ ਸਚ ਵਿਹਾਰ, ਲੋਕਮਾਤ ਦਏ ਸਮਝਾਈਆ। ਸ਼ਬਦ ਸੁਤ ਕਰ ਪਿਆਰ, ਅਬਿਨਾਸ਼ੀ ਅਚੁੱਤ ਰੰਗ ਚੜ੍ਹਾਈਆ। ਏਕਾ ਮੰਦਰ ਦਏ ਵਖਾਲ, ਸਾਚੇ ਘਰ ਰਹੇ ਰੁਸ਼ਨਾਈਆ। ਦਿਵਸ ਰੈਣ ਕਰੇ ਪ੍ਰਿਤਪਾਲ, ਬਣ ਪ੍ਰਿਤਪਾਲਕ ਸੇਵ ਕਮਾਈਆ। ਅੱਠੇ ਪਹਿਰ ਘਾਲੇ ਘਾਲ, ਘਾਲਣਹਾਰਾ ਆਪ ਹੋ ਜਾਈਆ। ਪਕੜ ਉਠਾਏ ਸਾਚਾ ਲਾਲ, ਲਾਲਨ ਆਪਣੀ ਗੋਦ ਬਹਾਈਆ। ਏਕਾ ਨਾਉਂ ਦਏ ਸਿਖਾਲ, ਅੱਖਰ ਵੱਖਰ ਕਰੇ ਪੜ੍ਹਾਈਆ। ਏਕਾ ਦੇਵੇ ਨੂਰ ਜਲਾਲ, ਜਲਵਾ ਨੂਰ ਰੂਪ ਇਲਾਹੀਆ। ਏਕਾ ਕਲਮਾ ਦਏ ਸਿਖਾਲ, ਵਡ ਪੈਗ਼ੰਬਰ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਦੁਆਰਾ ਵੇਖੇ ਖੜ, ਨਰ ਨਰਾਇਣ ਆਪਣਾ ਰੂਪ ਵਟਾਈਆ। ਥਿਰ ਘਰ ਸਾਚੇ ਤੇਰਾ ਸੁਹਾਏ ਬੰਕ, ਬੰਕ ਦੁਆਰੀ ਦਇਆ ਕਮਾਇੰਦਾ। ਨਵ ਨੌਂ ਚਾਰ ਦਾ ਮੇਟੇ ਸ਼ੰਕ, ਸ਼ਰਅ ਸੰਸਾ ਨਾ ਕੋਇ ਰਖਾਇੰਦਾ। ਤੇਰੇ ਮੰਦਰ ਵਜਾਏ ਡੰਕ, ਡੰਕ ਆਪਣਾ ਨਾਮ ਰਖਾਇੰਦਾ। ਨੌਂ ਖੰਡ ਪ੍ਰਿਥਮੀ ਲੇਖਾ ਜਾਣੇ ਰਾਉ ਰੰਕ, ਚਾਰੇ ਖਾਣੀ ਖੋਜ ਖੁਜਾਇੰਦਾ। ਇਕ ਸੁਣਾਏ ਸਾਚਾ ਮੰਤ, ਮੰਤਰ ਆਪਣਾ ਨਾਮ ਦ੍ਰਿੜਾਇੰਦਾ। ਪਰਗਟ ਹੋ ਸ੍ਰੀ ਭਗਵੰਤ, ਥਿਰ ਘਰ ਤੇਰਾ ਦੁਆਰ ਆਪ ਵਡਿਆਇੰਦਾ। ਆਤਮ ਪਰਮਾਤਮ ਮੇਲਾ ਮਿਲਾਏ ਨਿਰਗੁਣ ਨਿਰਗੁਣ ਨਾਰ ਕੰਤ, ਕੰਤ ਕੰਤੂਹਲ ਸੇਜ ਸੁਹਾਇੰਦਾ। ਸੋਹੰ ਨਾਮ
ਸੁਣਾਏ ਅੰਤ, ਮੰਤ ਆਪਣੇ ਵਿਚ ਮਿਲਾਇੰਦਾ। ਥਿਰ ਘਰ ਸ਼ਬਦੀ ਬਣੇ ਬਣਤ, ਸਚਖੰਡ ਹਰਿ ਜੂ ਆਸਣ ਲਾਇੰਦਾ। ਆਪਣੀ ਮਹਿਮਾ ਗਣਾਏ ਅਗਣਤ, ਲੇਖਾ ਲਿਖਤ ਵਿਚ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਦੁਆਰੇ ਆਪ ਸਮਝਾਇੰਦਾ। ਥਿਰ ਘਰ ਦੁਆਰਾ ਕਰ ਨਿਮਸਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਕਿਸ ਬਿਧ ਉਤਰੇ ਪਾਰ, ਪਾਰ ਕਿਨਾਰਾ ਕਵਣ ਕਰਾਈਆ। ਪੁਰਖ ਅਬਿਨਾਸ਼ੀ ਕਰੇ ਖ਼ਬਰਦਾਰ, ਧੁਰ ਫ਼ਰਮਾਣਾ ਹੁਕਮ ਜਣਾਈਆ। ਹੁਕਮੇ ਅੰਦਰ ਜੁਗ ਜੁਗ ਸੇਵਾਦਾਰ, ਗੁਰ ਅਵਤਾਰ ਪੀਰ ਪੈਗ਼ੰਬਰ ਮਾਤ ਫਿਰਾਈਆ। ਅੰਤਮ ਲਹਿਣਾ ਦੇ ਦੇ ਜੁਗ ਜੁਗ ਚਾਰ, ਚਾਰ ਚਾਰ ਪੰਧ ਦਏ ਮੁਕਾਈਆ। ਨੌਂ ਦਰ ਵੇਖੇ ਖੋਲ੍ਹ ਕਿਵਾੜ, ਨਵ ਖੰਡ ਆਪਣਾ ਰੰਗ ਵਖਾਈਆ। ਅੰਤਮ ਖੇਲ ਕਰੇ ਅਪਾਰ, ਆਪਣੇ ਹੱਥ ਰੱਖੇ ਵਡਿਆਈਆ। ਨਿਰਗੁਣ ਨੂਰ ਕਰ ਉਜਿਆਰ, ਜੋਤੀ ਜਾਤਾ ਵੇਸ ਵਟਾਈਆ। ਜਿਸ ਦੀ ਆਸ ਰੱਖਦੇ ਗਏ ਗੁਰ ਅਵਤਾਰ, ਪੀਰ ਪੈਗ਼ੰਬਰ ਧਿਆਨ ਲਗਾਈਆ। ਜਿਸ ਬਣਾਇਆ ਤੇਰਾ ਦਰਬਾਰ, ਥਿਰ ਘਰ ਦਿਤੀ ਵਡਿਆਈਆ। ਜਿਸ ਨੂੰ ਕਹਿੰਦੇ ਏਕੰਕਾਰ, ਅਕਲ ਕਲ ਆਪਣੀ ਦਏ ਧਰਾਈਆ। ਜਿਸ ਨੇ ਕਰਿਆ ਆਦਿ ਜੁਗਾਦਿ ਪਸਾਰ, ਜੁਗ ਜੁਗ ਆਪਣੀ ਰਚਨ ਰਚਾਈਆ। ਜੋ ਬ੍ਰਹਮ ਬ੍ਰਹਮਾ ਦਏ ਆਧਾਰ, ਬ੍ਰਹਿਮਾਂਡ ਆਪਣਾ ਖੇਲ ਕਰਾਈਆ। ਸੋ ਸਾਹਿਬ ਪ੍ਰਗਟ ਹੋਏ ਅੰਤ ਵਿਚ ਸੰਸਾਰ, ਨਿਰਗੁਣ ਆਪਣੇ ਨਾਉਂ ਕਰੇ ਰੁਸ਼ਨਾਈਆ। ਜੋਤੀ ਸ਼ਬਦੀ ਇਕ ਪਿਆਰ, ਏਕਾ ਗੰਢ ਪੁਆਈਆ। ਵਰਨ ਗੋਤੀ ਵਸਣਹਾਰਾ ਬਾਹਰ, ਜ਼ਾਤ ਪਾਤ ਨਾ ਕੋਇ ਰਖਾਈਆ । ਇਕ ਇਕਲੋਤੀ ਨਿਰਗੁਣ ਜੋਤ ਉਜਿਆਰ, ਨੂਰ ਨੁਰਾਨੀ ਰਹੀ ਰੁਸ਼ਨਾਈਆ। ਤੇਰਾ ਸੁਹਾਏ ਆਪ ਦੁਆਰ, ਦਰ ਦਰਵਾਜ਼ਾ ਲਏ ਖੁਲ੍ਹਾਈਆ। ਸ਼ਬਦੀ ਸੁਤ ਆਪ ਉਠਾਲ, ਸਚ ਸੰਦੇਸ਼ਾ ਦਏ ਸੁਣਾਈਆ। ਉਠ ਦੁਲਾਰੇ ਮੇਰੇ ਲਾਲ, ਸਿਰ ਆਪਣਾ ਹੱਥ ਟਿਕਾਈਆ। ਨੌਂ ਸੌ ਚੁਰਾਨਵੇਂ ਜੁਗ ਦੀ ਲੇਖੇ ਲਾਵੇ ਘਾਲ, ਪੂਰਬ ਲਹਿਣਾ ਝੋਲੀ ਪਾਈਆ। ਲੱਖ ਚੁਰਾਸੀ ਵਿਚੋਂ ਭਗਤ ਭਗਵੰਤ ਲਏ ਸੰਭਾਲ, ਦਰ ਦਰ ਘਰ ਘਰ ਆਪਣਾ ਫੇਰਾ ਪਾਈਆ। ਨਾਤਾ ਤੋੜੇ ਸ਼ਾਹ ਕੰਗਾਲ, ਸ਼ਹਿਨਸ਼ਾਹ ਏਕਾ ਰੰਗ ਸਰਬ ਰੰਗਾਈਆ। ਏਕਾ ਕਰੇ ਸਦਾ ਪ੍ਰਿਤਪਾਲ, ਬਣ ਪ੍ਰਿਤਪਾਲਕ ਸੇਵ ਕਮਾਈਆ। ਨਿਰਗੁਣ ਲੋਕਮਾਤ ਹੋ ਦਿਆਲ, ਦੀਨਨ ਆਪਣੀ ਦਇਆ ਕਮਾਈਆ। ਥਿਰ ਘਰ ਤੇਰਾ ਦੁਆਰਾ ਦਏ ਵਖਾਲ, ਆਪਣੇ ਚਰਨ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਈਆ। ਥਿਰ ਘਰ ਅੱਗੋਂ ਕਹੇ ਪੁਕਾਰ, ਮੇਰੀ ਸਮਝ ਸਮਝ ਵਿਚ ਨਾ ਆਈਆ। ਏਥੇ ਮੇਰੇ ਨਾਲ ਕਰੇਂ ਪਿਆਰ, ਇਕ ਇਕੱਲਾ ਸੁਤ ਦੁਲਾਰਾ ਵਿਚ ਬਹਾਈਆ। ਕਲਜੁਗ ਕੌਣ ਬਣੇ ਤੇਰਾ ਮੀਤ ਮੁਰਾਰ, ਲੋਕਮਾਤ ਸੰਗ ਰਖਾਈਆ। ਜੀਵ ਜੰਤ ਹੋਏ ਵਿਭਚਾਰ, ਵਿਭਚਾਰੀ ਰੂਪ ਸ੍ਰਿਸ਼ਟ ਸੁਭਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਭਗਤ ਦੇ ਦੇ ਆਏ ਤੇਰਾ ਗਿਆਨ, ਲੋਕਮਾਤ ਜੁਗ ਜੁਗ ਸੇਵ ਕਮਾਈਆ। ਲਿਖ ਲਿਖ ਕਲਮ ਸ਼ਾਹੀ ਦੇ ਕੇ ਆਏ ਹਲਫੀਆ ਬਿਆਨ, ਨਾ ਕੋਇ ਮੇਟੇ ਮੇਟ ਮਿਟਾਈਆ। ਕਿਸੇ ਲਿਖਿਆ ਵੇਦ ਕਿਸੇ ਪੁਰਾਨ, ਕੋਈ ਸ਼ਾਸਤਰ ਦੇਵੇ ਦਾਨ, ਗੀਤਾ ਗਿਆਨ ਕੋਇ ਦ੍ਰਿੜਾਈਆ। ਕੋਈ ਲਿਖ ਲਿਖ ਆਇਆ ਅੰਜੀਲ ਕੁਰਾਨ, ਕੋਈ ਬਾਣੀ ਮਾਰਿਆ ਨਿਰਾਲਾ ਬਾਣ, ਤੀਰ ਨਿਸ਼ਾਨਾ ਇਕ ਚਲਾਈਆ। ਕਲਜੁਗ ਅੰਤਮ ਲੱਖ ਚੁਰਾਸੀ ਤੇਰੀ ਹੋਈ ਬੇਈਮਾਨ, ਆਪਣਾ ਆਪ ਗਈ ਭੁਲਾਈਆ। ਤੇਰਾ ਨੂਰ ਨਜ਼ਰ ਨਾ ਆਏ ਕਿਸੇ ਸ੍ਰੀ ਭਗਵਾਨ, ਚਾਰੋਂ ਕੁੰਟ ਅੰਧੇਰਾ
ਛਾਈਆ। ਆਤਮ ਪਰਮਾਤਮ ਨਾ ਕੋਇ ਗਿਆਨ, ਪੜ੍ਹ ਪੜ੍ਹ ਰਸਨਾ ਕੋਟਨ ਦੇਣ ਦੁਹਾਈਆ। ਕਿਸ ਨਾਲ ਮੇਲਾ ਕਰੇਂ ਵਿਚ ਜਹਾਨ, ਸਗਲਾ ਸੰਗ ਕਵਣ ਰਖਾਈਆ। ਤੇਰਾ ਥਿਰ ਘਰ ਦੁਆਰਾ ਬਿਨ ਤੇਰੇ ਮਾਤ ਦਿਸੇ ਵੈਰਾਨ, ਸੋਭਾਵੰਤ ਨਾ ਕੋਇ ਸਹਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਸਚ ਸੰਦੇਸ਼ਾ ਰਿਹਾ ਸੁਣਾਈਆ। ਥਿਰ ਘਰ ਦੁਆਰੇ ਕਰ ਧਿਆਨ, ਬਿਨ ਮੇਰੀ ਰਹਿਮਤ ਤੇਰੀ ਬਣਤ ਨਾ ਕੋਇ ਬਣਾਈਆ। ਕਲਜੁਗ ਅੰਤ ਖੇਲ ਕਰਾਂ ਮਹਾਨ, ਮਹਾਬਲੀ ਆਪਣਾ ਨਾਉਂ ਰਖਾਈਆ। ਲੋਕਮਾਤ ਕਿਸੇ ਦੀ ਮੰਨਾ ਨਾ ਆਣ, ਆਪਣੀ ਆਣ ਸਭ ਨੂੰ ਦਿਆਂ ਮਨਾਈਆ। ਨੌਂ ਸੌ ਚੁਰਾਨਵੇਂ ਜੁਗ ਦੇ ਵਿਛੜੇ ਭਗਤ ਬਣ ਭਗਵੰਤ ਮੇਲਾ ਆਣ, ਸਿਰ ਆਪਣਾ ਹੱਥ ਟਿਕਾਈਆ। ਜਿਸ ਦੁਆਰੇ ਚਰਨ ਕਵਲ ਧਰਾਂ ਆਣ, ਸੋ ਦੁਆਰਾ ਥਿਰ ਘਰ ਰੂਪ ਵਟਾਈਆ। ਸ਼ਬਦੀ ਸ਼ਬਦ ਝੁਲਾਏ ਮੇਰਾ ਨਿਸ਼ਾਨ, ਬਣ ਸੇਵਕ ਸੇਵ ਕਮਾਈਆ। ਆਤਮ ਪਰਮਾਤਮ ਇਕੋ ਰਾਗ ਗਾਣ, ਸੋਹੰ ਢੋਲਾ ਜੈ ਜੈਕਾਰ ਸੁਣਾਈਆ। ਕਰੇ ਖੇਲ ਵਡ ਬਲਵਾਨ, ਬਲਧਾਰੀ ਆਪਣਾ ਭੇਵ ਖੁਲ੍ਹਾਈਆ। ਜਿਸ ਆਦਿ ਰਚਨਾ ਰਚੀ ਆਣ, ਸੋ ਅੰਤ ਵੇਖੇ ਚਾਈਂ ਚਾਈਂਆ। ਆਪਣਾ ਨਾਉਂ ਰੱਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਠੰਡੀਆਂ ਛਾਈਆਂ।
੨੩ ਜੇਠ ੨੦੧੯ ਬਿਕਰਮੀ ਦੌਲਤ ਰਾਮ ਦੇ ਗ੍ਰਹਿ ਕੋਟਲੀ ਰਾਈਆਂ ਜੰਮੂ
ਸੋਹੰ ਧਾਰਾ ਆਤਮ ਪਰਮਾਤਮ ਬੰਧਨ, ਬ੍ਰਹਮ ਪਾਰਬ੍ਰਹਮ ਕੁੜਮਾਈਆ। ਕੌਸਤਕ ਮਣੀਆ ਮਸਤਕ ਟਿੱਕਾ ਲੱਗਾ ਸਾਚਾ ਚੰਦਨ, ਨਿਰਗੁਣ ਨੂਰ ਜੋਤ ਜੋਤ ਰੁਸ਼ਨਾਈਆ। ਤ੍ਰੈਗੁਣ ਮਾਇਆ ਤ੍ਰੈਗੁਣ ਅਤੀਤਾ ਕੱਟੇ ਫੰਦਨ, ਤੰਦੀ ਤੰਦ ਨਾ ਕੋਇ ਬੰਧਾਈਆ। ਕਾਇਆ ਮੰਦਰ ਅੰਦਰ ਦਰਸ ਦਖਾਏ ਤ੍ਰਿਲੋਕੀ ਨੰਦਨ, ਗੋਪੀ ਕਾਹਨ ਆਪਣਾ ਖੇਲ ਕਰਾਈਆ। ਗੀਤ ਸੁਹਾਗੀ ਸੁਣਾਏ ਸਾਚਾ ਛੰਦਨ, ਨਾਮ ਬੰਸਰੀ ਇਕ ਵਜਾਈਆ। ਅਨੰਦ ਅਨੰਦ ਵਖਾਏ ਇਕ ਅਨੰਦਨ, ਮੁਕੰਦ ਮਨੋਹਰ ਲਖ਼ਮੀ ਨਰਾਇਣ ਵਡ ਵਡਿਆਈਆ । ਕਰੇ ਖੇਲ ਸਦ ਬਖ਼ਸ਼ੰਦਨ, ਵਡ ਦਾਤਾ ਬੇਪਰਵਾਹੀਆ । ਜੁਗਾ ਜੁਗੰਤਰ ਜਨ ਭਗਤਾਂ ਹੋਏ ਟੁੱਟੀ ਗੰਢਣ, ਗੰਢਣਹਾਰ ਗੋਪਾਲ ਹਰਿ ਗੁਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਲਾ ਸਹਿਜ ਸੁਭਾਈਆ। ਘਰ ਮੇਲਾ ਸਚ ਪਿਆਰ, ਘਰ ਘਰ ਵਿਚ ਸੋਭਾ ਪਾਇੰਦਾ। ਸੀਤਾ ਸੁਰਤੀ ਕਰ ਪਿਆਰ, ਰਾਮ ਰਮਈਆ ਅੰਗ ਲਗਾਇੰਦਾ। ਕੂੜੀ ਕਿਰਿਆ ਜੰਗਲ ਜੂਹ ਉਜਾੜ ਪਹਾੜ, ਮਾਇਆ ਮਮਤਾ ਹਉਮੇ ਹੰਗਤਾ ਥਲ ਅਸਗਾਹ ਪਾਰ ਕਰਾਇੰਦਾ। ਆਤਮ ਦਿਆਂ ਸ਼ਬਦ ਗਿਆਨ, ਸਚ ਨਿਸ਼ਾਨ ਇਕ ਰਖਾਇੰਦਾ। ਚਰਨ ਕਵਲ ਕਵਲ ਚਰਨ ਹਰਿ ਜੂ ਹਰਿ ਨਰਾਇਣ, ਨਰ ਏਕਾ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੋਲ੍ਹਣਹਾਰਾ ਹਰਨ ਫਰਨ ਆਦਿ ਜੁਗਾਦੀ ਤਰਨੀ ਤਰਨ, ਤਾਰਨਹਾਰ ਏਕੰਕਾਰ ਗ੍ਰਹਿ ਮੰਦਰ ਅੰਦਰ ਬਜ਼ਰ ਕਪਾਟੀ ਕੁੰਡਾ ਤੋੜ ਤੁੜਾਇੰਦਾ। ਆਤਮ ਸਰੋਵਰ ਠੰਡਾ ਠਾਰਾ, ਨਿਝਰ ਝਿਰਨਾ ਝਿਰਾਏ ਅਪਰ ਅਪਾਰਾ, ਕਵਲ ਨਾਭ ਨਾਭੀ ਕਵਲ ਆਪ ਉਲਟਾਇੰਦਾ। ਜੋਤ ਨਿਰੰਜਣ ਕਰ ਉਜਿਆਰਾ, ਮੇਟ ਮਿਟਾਏ ਅੰਧ ਅੰਧਿਆਰਾ, ਦੀਵਾ ਬਾਤੀ ਕਮਲਾਪਾਤੀ ਘਰ ਸਾਚੇ ਆਪ ਜਗਾਇੰਦਾ। ਆਤਮ ਪਰਮਾਤਮ ਖੇਲ ਨਿਆਰਾ, ਪਾਰਬ੍ਰਹਮ ਬ੍ਰਹਮ ਦਏ ਸਹਾਰਾ, ਈਸ਼ ਜੀਵ ਜਗਤ ਵਿਹਾਰਾ, ਬਿਵਹਾਰੀ ਆਪਣੀ ਧਾਰ ਚਲਾਇੰਦਾ। ਵਰਨ
ਗੋਤ ਜ਼ਾਤ ਪਾਤ ਸਭ ਤੇ ਵਸੇ ਬਾਹਰਾ, ਬ੍ਰਹਮ ਪਾਰਬ੍ਰਹਮ ਆਪਣੇ ਰੰਗ ਰੰਗਾਇੰਦਾ। ਮਾਇਆ ਬ੍ਰਹਮ ਖੇਲ ਨਿਆਰਾ, ਵੇਖੇ ਵਿਗਸੇ ਵੇਖਣਹਾਰਾ, ਲੱਖ ਚੁਰਾਸੀ ਤ੍ਰੈਗੁਣ ਮਾਇਆ ਝੂਠੀ ਛਾਇਆ ਬੰਧਨ ਪਾਇੰਦਾ। ਵਸਣਹਾਰਾ ਸਚ ਦੁਆਰਾ, ਰੂਪ ਰੰਗ ਤੇ ਵਸੇ ਬਾਹਰਾ, ਨਿਰਗੁਣ ਨੂਰ ਨਿਰਾਕਾਰ ਆਪਣਾ ਰੂਪ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚਾ ਆਪ ਸੁਹਾਇੰਦਾ। ਦਰ ਸਾਚੇ ਮੰਗਲਾਚਾਰ, ਪਾਰਬ੍ਰਹਮ ਬ੍ਰਹਮ ਕਰੇ ਜਣਾਈਆ। ਅਨਹਦ ਸ਼ਬਦ ਅਨਾਦੀ ਨਾਦ ਸੱਚੀ ਧੁਨਕਾਰ, ਧੁੰਨ ਆਤਮਕ ਰਾਗ ਅਲਾਈਆ। ਕਰੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਅਗੰਮ ਅਥਾਹ, ਬੇਪਰਵਾਹ ਆਪਣਾ ਰਾਹ ਚਲਾਈਆ। ਭਗਤ ਭਗਵੰਤ ਲਏ ਜਗਾ, ਸ਼ਬਦ ਸੁਨੇਹੁੜਾ ਇਕ ਘਲਾ, ਬਿਨ ਅੱਖਰ ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਮੇਲ ਮਿਲਾਈਆ। ਸਾਚਾ ਮੰਦਰ ਹਰੀਦੁਆਰ, ਹਰਿ ਜੂ ਹਰਿ ਹਰਿ ਆਪ ਉਪਾਇੰਦਾ। ਪੰਜ ਤਤ ਅੰਦਰ ਖੇਲ ਅਪਾਰ, ਨਿਰਗੁਣ ਸਰਗੁਣ ਅੰਦਰ ਬਹਿ ਬਹਿ ਆਪ ਕਰਾਇੰਦਾ। ਆਤਮ ਸੇਜਾ ਕਰ ਤਿਆਰ, ਸੇਜ ਸੁਹੰਜਣੀ ਆਪ ਹੰਢਾਇੰਦਾ। ਬਿਨ ਰਸਨਾ ਜਿਹਵਾ ਕਰੇ ਗੁਫ਼ਤਾਰ, ਆਪਣੀ ਰਫ਼ਤਾਰ ਨਾ ਕਿਸੇ ਸਮਝਾਇੰਦਾ । ਦੀਦ ਈਦ ਸ਼ੁਨੀਦ ਦਏ ਦੀਦਾਰ, ਦਰ ਸਾਚੇ ਨੂਰੋ ਨੂਰ ਦਰਸਾਇੰਦਾ। ਕਾਇਆ ਮਾਟੀ ਸਾਚੀ ਹਾਟੀ ਵੇਖਣਹਾਰਾ ਖੋਲ੍ਹ ਕਿਵਾੜ, ਚੌਦਾਂ ਤਬਕ ਏਕਾ ਸਬਕ ਰਾਮ ਰਾਮ ਆਪ ਪੜ੍ਹਾਇੰਦਾ। ਤ੍ਰੈਗੁਣ ਮਾਇਆ ਅਗਨ ਬੁਝਾਏ ਤਤੀ ਹਾੜ, ਕਰੇ ਪ੍ਰਕਾਸ਼ ਬਹੱਤਰ ਨਾੜ, ਨਾੜੀ ਨਾੜੀ ਏਕਾ ਰੂਪ ਦਰਸਾਇੰਦਾ। ਜਨ ਭਗਤਾਂ ਫਿਰੇ ਪਿਛੇ ਅਗਾੜ, ਸੇਵਾ ਕਰੇ ਏਕਓਅੰਕਾਰ, ਅਕਲ ਕਲ ਆਪਣਾ ਰੂਪ ਵਟਾਇੰਦਾ। ਸਤਿਜੁਗ ਤ੍ਰੇਤ ਦੁਆਪਰ ਜੁਗ ਜੁਗ ਪਾਵੇ ਸਾਰ, ਬਣ ਮਹਾਸਾਰਥੀ ਸਾਚਾ ਰਥ ਆਪ ਚਲਾਇੰਦਾ। ਕਥਨੀ ਬਦਨੀ ਵਸੇ ਬਾਹਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹੱਲ ਅਟੱਲ ਉਚ ਮੀਨਾਰ ਇਕ ਸੁਹਾਇੰਦਾ। ਕਾਇਆ ਮੰਦਰ ਸਾਚਾ ਗੜ੍ਹ, ਹਰਿ ਜੂ ਹਰਿ ਹਰਿ ਆਪ ਸੁਹਾਈਆ। ਲੱਖ ਚੁਰਾਸੀ ਅੰਦਰ ਵੜ, ਘਰ ਘਰ ਸੇਜ ਹੰਢਾਈਆ। ਸ਼ਬਦ ਅਗੰਮੀ ਏਕਾ ਪੜ੍ਹ, ਨਿਰਗੁਣ ਸਰਗੁਣ ਦਏ ਸੁਣਾਈਆ। ਆਪੇ ਵੇਖੇ ਘਾੜਨ ਘੜ, ਘੜ ਘੜ ਆਪੇ ਭੰਨ ਵਖਾਈਆ। ਮਹੱਲ ਅਟੱਲ ਉਚ ਮੀਨਾਰੇ ਆਪੇ ਚੜ੍ਹ, ਗ੍ਰਹਿ ਮੰਦਰ ਅੰਦਰ ਬੈਠਾ ਨੂਰ ਕਰ ਰੁਸ਼ਨਾਈਆ। ਆਤਮ ਪਰਮਾਤਮ ਆਪੇ ਫੜ, ਸੁਰਤੀ ਸ਼ਬਦੀ ਬੰਨ੍ਹੇ ਲੜ, ਆਪ ਖੁਲ੍ਹਾਏ ਸਾਚਾ ਦਰ, ਦਰ ਦਰਵੇਸ ਨਰ ਨਰੇਸ਼ ਹੋ ਦਿਆਲ, ਕਰਤਾ ਪੁਰਖ ਠਾਕਰ ਸੁਆਮੀ ਗ੍ਰਹਿ ਮੰਦਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਆਤਮ ਧਾਰ, ਬ੍ਰਹਮ ਬ੍ਰਹਮ ਕਰੇ ਪਸਾਰ, ਪਾਰਬ੍ਰਹਮ ਹੋਏ ਸੇਵਾਦਾਰ, ਬਣ ਸੇਵਕ ਸੇਵ ਕਮਾਈਆ। ਲੱਖ ਚੁਰਾਸੀ ਇਕੋ ਨਾਤਾ, ਆਤਮ ਪਰਮਾਤਮ ਜੋੜ ਜੁੜਾਇੰਦਾ। ਕਰੇ ਖੇਲ ਪ੍ਰਭ ਪੁਰਖ ਬਿਧਾਤਾ, ਜੁਗਤ ਆਪਣੇ ਹੱਥ ਰਖਾਇੰਦਾ। ਜੁਗ ਜੁਗ ਵੇਖੇ ਖੇਲ ਤਮਾਸ਼ਾ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦੇਵਣਹਾਰਾ ਸਚ ਦਿਲਾਸਾ, ਧੀਰਜ ਧੀਰ ਇਕ ਰਖਾਇੰਦਾ। ਭਗਤ ਭਗਵਾਨ ਪੂਰੀ ਕਰੇ ਆਸਾ, ਆਸਾ ਮਨਸਾ, ਮਨਸਾ ਆਸਾ ਆਪਣੇ ਵਿਚ ਛੁਪਾਇੰਦਾ। ਸਾਚੇ ਮੰਡਲ ਬਹਿ ਬਹਿ ਪਾਏ ਰਾਸਾ, ਗੋਪੀ ਕਾਹਨ ਸੁਰਤੀ ਸ਼ਬਦੀ ਨਾਚ ਨਚਾਇੰਦਾ। ਚਰਨ ਕਵਲ ਉਪਰ ਧਵਲ ਧਰਨੀ ਧਰਤ ਦਏ ਧਰਵਾਸਾ, ਪੁਰਖ ਅਕਾਲ ਹੋ ਦਿਆਲ ਇਕੋ ਓਟ ਵਖਾਇੰਦਾ। ਕਰਨਹਾਰਾ ਬੰਦ ਖ਼ੁਲਾਸਾ, ਲੇਖਾ ਜਾਣੇ ਪਵਣ ਸਵਾਸਾ, ਪੁਰਖ ਅਬਿਨਾਸ਼ੀ ਸ਼ਾਹੋ ਸ਼ਾਬਾਸ਼ਾ,
ਸਾਚਾ ਲੇਖਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਕਾਇਆ ਘਰ, ਸਾਚੇ ਮੰਦਰ ਬਹਿ ਬਹਿ ਖ਼ੁਸ਼ੀ ਮਨਾਇੰਦਾ। ਸਾਚਾ ਮੰਦਰ ਕਾਇਆ ਅੰਦਰ, ਹਰਿ ਜੂ ਹਰਿ ਹਰਿ ਆਪ ਬਣਾਇਆ। ਪਾਵੇ ਸਾਰ ਡੂੰਘੀ ਕੰਦਰ, ਡੂੰਘੀ ਭਵਰੀ ਫੋਲ ਫੋਲਾਇਆ। ਆਪੇ ਮਾਰੇ ਆਪਣਾ ਜੰਦਰ, ਨਾ ਕੋਈ ਸਕੇ ਮਾਤ ਤੁੜਾਇਆ। ਲੱਖ ਚੁਰਾਸੀ ਜਗਤ ਵਾਸਨਾ ਨੌਂ ਦਵਾਰੇ ਭੌਂਦੀ ਬੰਦਰ, ਆਸਾ ਮਨਸਾ ਮਨਸਾ ਆਸਾ ਨਾ ਕੋਇ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਸਾਚਾ ਘਰ, ਘਰ ਮੰਦਰ ਕਰ ਰੁਸ਼ਨਾਇਆ। ਘਰ ਮੰਦਰ ਖੁਲ੍ਹੇ ਤਾਕੀ, ਹਰਿ ਸਤਿਗੁਰ ਆਪ ਖੁਲ੍ਹਾਈਆ। ਜਨ ਭਗਤਾਂ ਲਹਿਣਾ ਦੇਣਾ ਦੇਵੇ ਬਾਕੀ, ਆਪ ਆਪਣਾ ਮੇਲ ਮਿਲਾਈਆ। ਅੰਮ੍ਰਿਤ ਜਾਮ ਪਿਆਏ ਸਾਚਾ ਸਾਕੀ, ਅੱਠੇ ਪਹਿਰ ਖੁਮਾਰ ਰਖਾਈਆ। ਨਿਰਗੁਣ ਸ਼ਬਦ ਚੜ੍ਹਾਏ ਸਾਚੀ ਘਾਟੀ, ਅੱਧਵਿਚਕਾਰ ਨਾ ਕੋਇ ਅਟਕਾਈਆ। ਆਤਮ ਸੇਜ ਸੁਹਾਏ ਸਾਚੀ ਖਾਟੀ, ਸਚ ਸਿੰਘਾਸਣ ਸੋਭਾ ਪਾਈਆ। ਕਰੇ ਖੇਲ ਬਾਜੀਗਰ ਨਾਟੀ, ਨੱਟ ਨਟੂਆ ਆਪਣਾ ਸਵਾਂਗ ਵਰਤਾਈਆ। ਆਦਿ ਜੁਗਾਦਿ ਸਰਬ ਜੀਆਂ ਦਾ ਇਕੋ ਕਮਲਾਪਾਤੀ, ਕਵਲ ਨੈਣ ਸੱਚਾ ਸ਼ਹਿਨਸ਼ਾਹੀਆ। ਖੇਲੇ ਖੇਲ ਦਿਵਸ ਰਾਤੀ, ਘੜੀ ਪੱਲ ਵੰਡ ਨਾ ਕੋਇ ਵਖਾਈਆ। ਜਨ ਭਗਤਾਂ ਸਦਾ ਸਦਾ ਰੱਖੇ ਪ੍ਰਭਾਤੀ, ਪ੍ਰਭ ਆਪਣਾ ਨੂਰ ਚਮਕਾਈਆ। ਚਾਰ ਵਰਨ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਪੁਛਣਹਾਰਾ ਵਾਤੀ, ਊਚ ਨੀਚ ਰਾਉ ਰੰਕ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਵਖਾਏ ਕਾਇਆ ਮੰਦਰ, ਤਿਸ ਆਪਣੀ ਬੂਝ ਬੁਝਾਈਆ। ਸਾਚੀ ਪ੍ਰਭ ਦੇਵੇ ਵੀਚਾਰ, ਜਿਸ ਜਨ ਆਪਣੀ ਦਇਆ ਕਮਾਇੰਦਾ। ਆਤਮ ਦੀਆ ਕਰ ਉਜਿਆਰ, ਦੀਪਕ ਜੋਤ ਜੋਤ ਜਗਾਇੰਦਾ। ਨਾਤਾ ਤੋੜ ਸਰਬ ਸੰਸਾਰ, ਆਤਮ ਪਰਮਾਤਮ ਗੰਢ ਪੁਆਇੰਦਾ। ਵਰਨ ਬਰਨ ਕਰ ਖੁਆਰ, ਘਰ ਇਕੋ ਸੋਭਾ ਪਾਇੰਦਾ। ਪੁਰਖ ਅਬਿਨਾਸ਼ੀ ਹਰ ਘਟ ਰਿਹਾ ਪਸਾਰ, ਦੂਸਰ ਰੂਪ ਨਜ਼ਰ ਕੋਇ ਨਾ ਆਇੰਦਾ। ਜਨ ਭਗਤਾਂ ਦੇਵੇ ਆਪ ਕਰ ਪਿਆਰ, ਵਸਤ ਅਮੋਲਕ ਆਪ ਵਰਤਾਇੰਦਾ। ਜੁਗ ਚੌਕੜੀ ਖੇਲ ਨਿਆਰ, ਨਵ ਨੌਂ ਚਾਰ ਵੇਖ ਵਖਾਇੰਦਾ। ਲੇਖਾ ਜਾਨਣਹਾਰਾ ਵੇਦ ਚਾਰ, ਸ਼ਾਸਤਰ ਸਿਮਰਤ ਪੁਰਾਨ ਪੁਰਾਨੀ ਮੋਹ ਵਖਾਇੰਦਾ। ਗੀਤਾ ਗਿਆਨ ਕਰ ਪਰਧਾਨ, ਅਠਾਰਾਂ ਧਿਆਏ ਹਰਿ ਗਾਏ ਭਗਤ ਭਗਵਾਨ ਆਪ ਸਮਝਾਇੰਦਾ। ਅੰਜੀਲ ਕੁਰਾਨ ਸਚ ਨਿਸ਼ਾਨ, ਮਿਹਬਾਨ ਬੀਦੋ ਮਿਹਬਾਨ, ਮੁਕਾਮੇ ਹੱਕ ਲਾਸ਼ਰੀਕ ਪਰਵਰਦਿਗਾਰ ਆਪ ਅਲਾਇੰਦਾ। ਈਸਾ ਮੂਸਾ ਸੰਗ ਮੁਹੰਮਦ ਦੇ ਪੈਗ਼ਾਮ, ਨਿਉਂ ਨਿਉਂ ਸਯਦਾ ਜਣਾਏ ਇਕ ਸਲਾਮ, ਅਲੈਕਮ ਆਪਣਾ ਰੂਪ ਦਰਸਾਇੰਦਾ। ਨਾਨਕ ਨਿਰਗੁਣ ਮੰਤਰ ਸਤਿਨਾਮ, ਸਰਗੁਣ ਸਾਜਣ ਪੂਰਾ ਕਰੇ ਕਾਮ, ਕਰਤਾ ਪੁਰਖ ਕਰਨੇਹਾਰਾ ਸਾਚੀ ਕਰਨੀ ਕਿਰਤ ਸਮਝਾਇੰਦਾ। ਗੋਬਿੰਦ ਮੇਲਾ ਸੁਤ ਦੁਲਾਰਾ ਪੁਰਖ ਅਕਾਲ ਇਕ ਜੈਕਾਰਾ, ਜੈ ਜੈਕਾਰ ਆਪਣੇ ਨਾਉਂ ਜਣਾਇੰਦਾ। ਚਾਰ ਵਰਨ ਇਕ ਪਿਆਰਾ, ਏਕਾ ਮੰਦਰ ਏਕਾ ਠਾਕਰ ਏਕਾ ਗੁਰੂਦਆਰਾ, ਇਸ਼ਟ ਦ੍ਰਿਸ਼ਟ ਇਕ ਖੁਲ੍ਹਾਇੰਦਾ। ਏਕਾ ਸ਼ਬਦ ਏਕਾ ਨਾਦ ਏਕਾ ਧੁੰਨਕਾਰਾ, ਮੰਗਲਾਚਾਰ ਇਕ ਕਰਾਇੰਦਾ। ਏਕਾ ਪੁਰਖ ਪੁਰਖੋਤਮ ਲੱਖ ਚੁਰਾਸੀ ਵੇਖ ਸ੍ਰਿਸ਼ਟ ਸਬਾਈ ਨਾਰਾ, ਕੰਤ ਰੂਪ ਅਨੂਪ ਧਰਾਇੰਦਾ। ਏਕਾ ਵਸਣਹਾਰਾ ਥਿਰ ਘਰ ਸੱਚੇ ਦਰਬਾਰਾ, ਸ਼ਬਦੀ ਰੂਪ ਅਨੂਪ ਧਰਾਇੰਦਾ। ਏਕਾ ਸਚਖੰਡ ਕਰੇ ਪਸਾਰਾ, ਸਚਖੰਡ ਵਾਸੀ ਸਾਚੇ ਤਖ਼ਤ ਸੋਭਾ ਪਾਇੰਦਾ। ਏਕਾ ਜੁਗਾ ਜੁਗੰਤਰ ਲਏ ਅਵਤਾਰਾ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਏਕਾ ਵਿਸ਼ਨ ਬ੍ਰਹਮਾ ਸ਼ਿਵ
ਕਰ ਪਸਾਰਾ, ਤ੍ਰੈਗੁਣ ਮਾਇਆ ਪੰਜ ਤਤ ਜੋੜ ਜੁੜਾਇੰਦਾ। ਏਕਾ ਇੰਦ ਇੰਦਰਾਸਣ ਵੇਖੇ ਵੇਖਣਹਾਰਾ, ਕਰੋੜ ਤੇਤੀਸਾ ਫੋਲ ਫੁਲਾਇੰਦਾ। ਏਕਾ ਭਗਤ ਭਗਵੰਤ ਦਏ ਭੰਡਾਰਾ, ਵਸਤ ਅਮੋਲਕ ਝੋਲੀ ਪਾਇੰਦਾ। ਏਕਾ ਸੰਤ ਸਾਜਣ ਮੇਲੇ ਵਿਚ ਸੰਸਾਰਾ, ਸਾਖ਼ਯਾਤ ਰੂਪ ਵਟਾਇੰਦਾ। ਏਕਾ ਗੁਰਮੁਖ ਦਏ ਹੁਲਾਰਾ, ਸ਼ਬਦ ਸ਼ਬਦੀ ਰਸ ਵਖਾਇੰਦਾ। ਏਕਾ ਗੁਰਸਿਖ ਸਿਖਿਆ ਦਏ ਅਪਰ ਅਪਾਰਾ, ਵਰਨ ਬਰਨ ਜ਼ਾਤ ਪਾਤ ਨਾਤਾ ਤੋੜ ਤੁੜਾਇੰਦਾ। ਆਤਮ ਪਰਮਾਤਮ ਕਰ ਪਿਆਰਾ, ਨਿਹਕਰਮੀ ਕਰਮ ਕਾਂਡ ਮੂਲ ਚੁਕਾਇੰਦਾ। ਜਿਸ ਕਾਇਆ ਮੰਦਰ ਅੰਦਰ ਵਖਾਏ ਆਪਣਾ ਸਚ ਦੁਆਰਾ, ਸੋ ਜਨ ਨਿਉਂ ਨਿਉਂ ਸੀਸ ਸੀਸ ਝੁਕਾਇੰਦਾ। ਏਕਾ ਇਸ਼ਟ ਮੰਨੇ ਏਕੰਕਾਰਾ, ਏਕੰਕਾਰਾ ਹਰ ਘਟ ਡੇਰਾ ਲਾਇੰਦਾ। ਤੇਈ ਅਵਤਾਰ ਉਚੀ ਕੂਕ ਬੋਲ ਗਏ ਜੈਕਾਰਾ, ਜੈ ਜੈਕਾਰ ਸਰਬ ਸੁਣਾਇੰਦਾ। ਤੋੜਣਹਾਰਾ ਗੜ੍ਹ ਹੰਕਾਰਾ, ਗੜ੍ਹ ਹੰਕਾਰੀ ਆਪ ਖਪਾਇੰਦਾ। ਈਸਾ ਮੂਸਾ ਸੰਗ ਮੁਹੰਮਦ ਯਾਰਾ, ਯਾਰੀ ਯਾਰਾਂ ਨਾਲ ਰਖਾਇੰਦਾ। ਭਗਤ ਭਗਵੰਤ ਕਰ ਪਸਾਰਾ, ਪਸਰ ਪਸਾਰੀ ਖੇਲ ਕਰਾਇੰਦਾ। ਦਸ ਗੁਰੂ ਗੁਰ ਇਕ ਵਣਜਾਰਾ, ਸਾਚਾ ਹੱਟ ਜਣਾਇੰਦਾ। ਚੌਦਾਂ ਤਬਕ ਵੇਖਣਹਾਰਾ, ਲੋਕ ਚੌਦਾਂ ਸਾਚਾ ਸੋਹਲਾ ਆਪੇ ਗਾਇੰਦਾ। ਮੰਡਲ ਮੰਡਪ ਪ੍ਰਿਥਮੀ ਆਕਾਸ਼ ਪੁਰੀ ਲੋਅ ਲਾਵਣਹਾਰ ਅਖਾੜਾ, ਆਪ ਆਪਣਾ ਨੱਟੂਆ ਨਾਚ ਨਚਾਇੰਦਾ। ਜੀਵਣ ਜੁਗਤ ਜਾਣੇ ਭੁਗਤ ਲੱਖ ਚੁਰਾਸੀ ਅੰਦਰ ਵੜ ਵੜ ਵੇਖੇ ਡੂੰਘੀ ਗਾਰਾ, ਨਿਜ ਘਰ ਬਹਿ ਬਹਿ ਤਾੜੀ ਲਾਇੰਦਾ। ਸਰਬ ਜੀਆਂ ਦੇਵੇ ਇਕ ਸਹਾਰਾ, ਆਤਮ ਰਾਮ ਸਰਬ ਪਿਆਰਾ, ਰਾਮ ਰਾਮ ਰਸ ਜਿਹਵਾ ਇਕ ਵਖਾਇੰਦਾ। ਏਕਾ ਕ੍ਰਿਸ਼ਨ ਮੀਤ ਮੁਰਾਰਾ, ਏਕਾ ਬ੍ਰਹਮਾ ਵਿਸ਼ਨ ਦਏ ਸਹਾਰਾ, ਏਕਾ ਸ਼ੰਕਰ ਗੰਢ ਪੁਵਾਇੰਦਾ। ਏਕਾ ਈਸਾ ਮੂਸਾ ਮੁਹੰਮਦ ਵਖਾਏ ਪਰਵਰਦਿਗਾਰਾ, ਪਾਰਬ੍ਰਹਮ ਪ੍ਰਭ ਆਪਣਾ ਰੰਗ ਰੰਗਾਇੰਦਾ। ਕਾਇਆ ਮੰਦਰ ਉਚ ਮਹੱਲ ਸੁਣਾਏ ਸਾਚਾ ਨਾਅਰਾ, ਸਾਚੇ ਹੁਜਰੇ ਸੋਭਾ ਪਾਇੰਦਾ। ਮੁਕਾਮੇ ਹੱਕ ਹੱਕ ਵਣਜਾਰਾ, ਕਰੇ ਖੇਲ ਅਗੰਮ ਅਪਾਰਾ, ਲਾਸ਼ਰੀਕ ਤੌਫ਼ੀਕ ਆਪਣੀ ਆਪ ਵਖਾਇੰਦਾ। ਏਕਾ ਮੰਦਰ ਸਚ ਦੁਆਰਾ, ਨਾਨਕ ਗੋਬਿੰਦ ਕਰੇ ਪਿਆਰਾ, ਪ੍ਰੇਮ ਰੀਤੀ ਸਾਚੀ ਨੀਤੀ ਜਗ ਜੀਵਣ ਦਾਤਾ ਲੋਕਮਾਤ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਕਾਇਆ ਮੰਦਰ ਅੰਦਰ ਆਪਣਾ ਭੇਵ ਚੁਕਾਇੰਦਾ। ਕਾਇਆ ਅੰਦਰ ਚੁੱਕੇ ਭੇਵ, ਹਰਿ ਸਤਿਗੁਰ ਆਪ ਚੁਕਾਈਆ। ਮਿਲੇ ਪ੍ਰਭ ਅਲੱਖ ਅਭੇਵ, ਬੇਅੰਤ ਬੇਪਰਵਾਹੀਆ। ਨਜ਼ਰੀ ਆਏ ਵਡ ਦੇਵੀ ਦੇਵ, ਦੇਵ ਆਤਮਾ ਹੋਏ ਸਹਾਈਆ। ਭਗਤ ਭਗਵੰਤ ਜਣਾਏ ਸਾਚੀ ਸੇਵ, ਸੇਵਕ ਏਕਾ ਘਰ ਬਹਾਈਆ। ਲਹਿਣਾ ਦੇਣਾ ਮੁਕੇ ਰਸਨਾ ਜਿਹਵ, ਅਜਪਾ ਜਾਪ ਆਪ ਵਖਾਈਆ। ਅੰਮ੍ਰਿਤ ਰਸ ਚਖਾਏ ਮੇਵ, ਰਸਨਾ ਰਸ ਦਏ ਮੁਕਾਈਆ। ਕੌਸਤਕ ਨਿਰਗੁਣ ਮਸਤਕ ਲਾਏ ਥੇਵ, ਚੌਦਾਂ ਰਤਨ ਰਤਨ ਵਡਿਆਈਆ। ਆਦਿ ਜੁਗਾਦਿ ਜੁਗਾ ਜੁਗੰਤਰ ਸਦਾ ਨੇਹਕੇਵ, ਗ਼ਰੀਬ ਨਿਮਾਣਿਆਂ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਜਨ ਭਗਤਾਂ ਆਤਮ ਪਰਮਾਤਮ ਮਾਰਗ ਦਏ ਸਮਝਾਈਆ। ਆਤਮ ਪਰਮਾਤਮ ਚੁੱਕੇ ਓਹਲਾ, ਦਵੈਤੀ ਪਰਦਾ ਆਪ ਉਠਾਈਆ। ਭਾਗ ਲਗਾਏ ਕਾਇਆ ਚੋਲਾ, ਪੰਜ ਤਤ ਅੰਦਰ ਵੇਖ ਵਖਾਈਆ। ਏਕਾ ਰਾਗ ਸੁਣਾਏ ਸੋਹਲਾ, ਛੱਤੀ ਰਾਗ ਭੇਵ ਨਾ ਆਈਆ। ਉਲਟਾ ਕਰੇ ਨਾਭ ਕੌਲਾ, ਅਠਸਠ ਤੀਰਥ ਗੰਗਾ ਗੋਦਾਵਰੀ ਜਮਨਾ ਸੁਰਸਤੀ ਘਰ ਵਿਚ ਦਏ ਵਖਾਈਆ। ਮੇਲ ਮਿਲਾਏ ਕਾਹਨ ਕ੍ਰਿਸ਼ਨ ਸਾਵਲ ਸਵਲਾ, ਮੁਕਟ ਬੈਣ ਬੇਪਰਵਾਹੀਆ। ਨੂਰ ਇਲਾਹੀ
ਇਕੋ ਅਵਲਾ, ਆਲਮੀਨ ਰੂਪ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਏਕਾ ਅੱਖਰ ਦਏ ਪੜ੍ਹਾਈਆ। ਏਕਾ ਅੱਖਰ ਆਖ਼ਰ ਰਾਮ, ਰਾਮ ਰਮੱਯਾ ਆਪ ਪ੍ਰਗਟਾਇੰਦਾ। ਧੁਰਦਰਗਾਹੀ ਸਾਚਾ ਨਾਮ, ਜਨ ਭਗਤਾਂ ਝੋਲੀ ਪਾਇੰਦਾ। ਮਦਿ ਪਿਆਲਾ ਇਕੋ ਜਾਮ, ਅੰਮ੍ਰਿਤ ਏਕਾ ਵਾਰ ਪਿਆਇੰਦਾ। ਮਿਟੇ ਰੈਣ ਅੰਧੇਰੀ ਸ਼ਾਮ, ਸਾਚਾ ਚੰਦ ਆਪ ਚਮਕਾਇੰਦਾ। ਭਾਗ ਲਗਾਏ ਕਾਇਆ ਖੇੜਾ ਨਗਰ ਗਰਾਮ, ਘਰ ਘਰ ਵਿਚ ਸੋਭਾ ਪਾਇੰਦਾ। ਸਾਚਾ ਪੰਡਤ ਅੰਦਰ ਵੜ ਕਰੇ ਬਿਸਰਾਮ, ਸੁਖ ਆਸਣ ਇਕ ਵਖਾਇੰਦਾ। ਰਸਨਾ ਜਿਹਵਾ ਨਾ ਕੋਇ ਕਲਾਮ, ਕਲਮਾ ਨਬੀ ਆਪ ਸਮਝਾਇੰਦਾ। ਧੁਰ ਸੰਦੇਸ਼ਾ ਧੁਰ ਕਲਾਮ, ਬਿਨ ਲਿਖਿਆਂ ਆਪ ਜਣਾਇੰਦਾ। ਬਿਨ ਵੇਖਿਆਂ ਮਿਲੇ ਰਾਮ, ਨਿਜ ਨੇਤਰ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਮੰਦਰ ਭਗਤ ਦੁਆਰਾ, ਜਨ ਭਗਤਾਂ ਆਪ ਸਮਝਾਇੰਦਾ। ਜਨ ਭਗਤਾਂ ਦੇਵੇ ਇਕੋ ਰਮਜ਼, ਰਮਜ਼ ਰਮਜ਼ ਨਾਲ ਮਿਲਾਈਆ। ਕੋਟਨ ਵਿਚੋਂ ਜਾਏ ਗੁਰਮੁਖ ਵਿਰਲਾ ਸਮਝ, ਜਿਸ ਆਪਣੀ ਬੂਝ ਬੁਝਾਈਆ। ਦੂਈ ਦਵੈਤ ਮਾਇਆ ਮਮਤਾ ਹਉਂਮੇ ਹੰਗਤਾ ਜੂਠੀ ਝੂਠੀ ਕੱਢੇ ਮਰਜ਼, ਮਰੀਜ਼ ਆਪਣੇ ਲੇਖੇ ਲਾਈਆ। ਜ਼ਾਤ ਪਾਤ ਵਰਨ ਗੋਤ ਮਿਟਾਏ ਦਰਦ, ਦਰਦੀ ਆਪਣਾ ਦਰ ਦਏ ਵਖਾਈਆ। ਨਾਮ ਛੁਰੀ ਤਿੱਖੀ ਰੱਖ ਕਰਦ, ਪੰਚ ਵਿਕਾਰਾ ਦਏ ਝਟਕਾਈਆ। ਰੁੱਤ ਮਿਟਾਏ ਗਰਮ ਸਰਦ, ਏਕਾ ਰੰਗ ਰੰਗ ਰੰਗਾਈਆ। ਗੁਰਮੁਖ ਮਰਦਾਨਾ ਹੋਏ ਮਰਦ, ਮਰਦ ਮਰਦਾਨਗੀ ਇਕ ਵਖਾਈਆ। ਨਾਤਾ ਤੋੜ ਅੰਡਜ ਜੇਰਜ ਉਤਭੁਜ ਸੇਤਜ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਇਕ ਦੁਆਰਾ ਦਏ ਵਖਾਈਆ। ਹਰਿਜਨ ਅੰਤਰ ਵੇਖ ਦੁਆਰਾ, ਦਰ ਘਰ ਸਾਚੇ ਖ਼ੁਸ਼ੀ ਮਨਾਇੰਦਾ। ਪਾਰਬ੍ਰਹਮ ਤੇਰੇ ਚਰਨ ਸਰਨ ਸੱਚੀ ਨਿਮਸਕਾਰਾ, ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ। ਚਾਰ ਕੁੰਟ ਨੌਂ ਖੰਡ ਇਕੋ ਨਜ਼ਰੀ ਆਏ ਮੰਦਰ ਮਸਜਿਦ ਠਾਕਰ ਦੁਆਰਾ, ਮੱਠ ਸ਼ਿਵਦੁਆਲਾ ਏਕਾ ਰੂਪ ਵਟਾਇੰਦਾ। ਘਰ ਘਰ ਦਿਸੇ ਰਾਮ ਪਸਾਰਾ, ਰਾਮ ਨਿਆਰਾ ਆਪਣਾ ਹੁਕਮ ਵਰਤਾਇੰਦਾ। ਬਲ ਧਰੇ ਦਸਰਥ ਦੁਲਾਰਾ, ਦੂਲ੍ਹਾ ਬਣ ਬਣ ਵੇਸ ਵਟਾਇੰਦਾ। ਖੇਲੇ ਖੇਲ ਵਿਚ ਸੰਸਾਰਾ, ਜਗਤ ਸਾਗਰ ਫੋਲ ਫੁਲਾਇੰਦਾ। ਕਾਇਆ ਗਾਗਰ ਅੰਤ ਕਿਨਾਰਾ, ਜਨ ਭਗਤਾਂ ਆਪ ਜਣਾਇੰਦਾ। ਆਤਮ ਪਰਮਾਤਮ ਮਿਲਾਏ ਇਕ ਦੁਆਰਾ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਸੋਹੰ ਸ਼ਬਦ ਬੋਲ ਜੈਕਾਰਾ, ਦੂਈ ਦਵੈਤੀ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਦੇਵੇ ਵਰ, ਭਗਤ ਭਗਵੰਤ ਆਪੇ ਫੜ, ਕਾਇਆ ਮੰਦਰ ਉਚੇ ਟਿੱਲੇ ਚੜ੍ਹ, ਕਿਲਾ ਤੋੜ ਹੰਕਾਰੀ ਗੜ੍ਹ, ਨਿਵਣ ਸੋ ਅੱਖਰ ਜਗਤ ਵੱਖਰ ਬ੍ਰਹਮ ਮਤ ਆਤਮ ਅੰਤਰ ਆਪ ਪੜ੍ਹਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਗਿਆ ਬੀਤ, ਰਾਮ ਕ੍ਰਿਸ਼ਨ ਸੇਵ ਕਮਾਈਆ। ਕਲਜੁਗ ਖੇਲ ਇਕ ਅਨਡੀਠ, ਨਾਨਕ ਗੋਬਿੰਦ ਗਿਆ ਸਮਝਾਈਆ। ਵੇਦ ਵਿਆਸਾ ਲਿਖ ਲਿਖ ਰੀਤ, ਸਾਚੀ ਰੀਤੀ ਗਿਆ ਜਣਾਈਆ। ਨਿਰਗੁਣ ਬੈਠਾ ਇਕ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਕਲਜੁਗ ਅੰਤਮ ਜਾਏ ਬੀਤ, ਚਾਰ ਲੱਖ ਬੱਤੀ ਹਜ਼ਾਰ ਆਰਯੂ ਆਪਣੇ ਹੁਕਮੇ ਅੰਦਰ ਆਪਣੇ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਜੁਗ ਚੌਕੜੀ ਪਾਰ ਕਿਨਾਰਾ, ਥਿਰ ਕੋਇ ਰਹਿਣ ਨਾ ਪਾਈਆ। ਰਾਮ ਕ੍ਰਿਸ਼ਨ ਕਰ ਪਸਾਰਾ, ਨਾਨਕ ਗੋਬਿੰਦ ਆਪਣਾ ਡੰਕ ਗਏ ਵਜਾਈਆ। ਵੇਦ ਵਿਆਸਾ ਬਣ ਲਿਖਾਰਾ, ਉਚੀ
ਕੂਕ ਗਿਆ ਸਮਝਾਈਆ। ਬ੍ਰਹਿਮਣ ਗੌੜਾ ਪੂਤ ਸਪੂਤਾ ਉਤਰੇ ਆਪਣੀ ਧਾਰਾ, ਉਚੇ ਟਿੱਲੇ ਪਰਬਤ ਸਚ ਸਿੰਘਾਸਣ ਆਪਣਾ ਆਸਣ ਲਾਈਆ। ਸੰਬਲ ਵਸੇ ਧਾਮ ਨਿਆਰਾ, ਉਚ ਮਹੱਲ ਇਕ ਮਨਾਰਾ, ਨਜ਼ਰ ਕਿਸੇ ਨਾ ਆਈਆ। ਨਾਨਕ ਨਿਰਗੁਣ ਕਹੇ ਪੁਕਾਰਾ, ਮਹਾਬਲੀ ਆਏ ਆਪਣੀ ਵਾਰਾ, ਨਿਹਕਲੰਕਾ ਆਪਣਾ ਨਾਉਂ ਰਖਾਈਆ। ਗੋਬਿੰਦ ਤੱਕੇ ਰਾਹ ਕਿਨਾਰਾ, ਕਲ ਕਲਕੀ ਲਏ ਅੰਤ ਅਵਤਾਰਾ, ਕਲਜੁਗ ਵੇਖੇ ਵੇਖਣਹਾਰਾ, ਰੂਪ ਰੰਗ ਰੇਖ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਆਪਣੇ ਹੁਕਮੇ ਅੰਦਰ ਰਿਹਾ ਫਿਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਧਾਰ, ਲੋਕਮਾਤ ਚਲਾਈਆ। ਸਤਿਜੁਗ ਉਤਰਿਆ ਆਪਣੀ ਵਾਰ, ਤ੍ਰੇਤਾ ਅੰਤ ਰਹਿਣ ਨਾ ਪਾਈਆ। ਦੁਆਪਰ ਆਈ ਹਾਰ ਸੰਸਾਰ, ਸਾਗਰ ਬੈਠਾ ਪੰਧ ਮੁਕਾਈਆ। ਕਲਜੁਗ ਲੇਖਾ ਲਿਖਿਆ ਅਪਰ ਅਪਾਰ, ਚਾਰ ਲੱਖ ਮਿਲੀ ਵਡਿਆਈਆ। ਬੱਤੀ ਦੰਦ ਗਾ ਗਾ ਥੱਕੇ ਬੱਤੀ ਹਜ਼ਾਰ, ਬੱਤੀ ਬਤੀਸਾ ਨਾਲ ਰਲਾਈਆ। ਪੁਰਖ ਅਬਿਨਾਸ਼ੀ ਸਚ ਵਿਹਾਰ, ਜਿਉਂ ਭਾਵੇ ਤਿਉਂ ਆਪਣੇ ਭਾਣੇ ਲਏ ਚਲਾਈਆ। ਕਲਜੁਗ ਕੂੜੀ ਕਿਰਿਆ ਕਰ ਪਸਾਰ, ਚਾਰੋਂ ਕੁੰਟ ਡੰਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਲਜੁਗ ਕੂੜਾ ਕਰ ਪਸਾਰਾ, ਆਪਣਾ ਖੇਲ ਕਰਾਇਆ। ਸ੍ਰਿਸ਼ਟ ਸਬਾਈ ਹੋਈ ਵਿਭਚਾਰਾ, ਸਾਚਾ ਕੰਤ ਨਾ ਕੋਇ ਹੰਢਾਇਆ। ਧੀਆਂ ਭੈਣਾਂ ਕਰਨ ਵਪਾਰਾ, ਵਣਜ ਵਣਜਾਰਾ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਆਪਣਾ ਭੇਵ ਚੁਕਾਇਆ।