ਪੁਸਤਕਾਲਾਭਾਗ ੧੨

੨੩ ਜੇਠ ੨੦੧੯ ਬਿਕਰਮੀ ਪਰਕਾਸ਼ ਚੰਦ ਦੇ ਗ੍ਰਹਿ ਮਘੋ ਵਾਲੀ ਜੰਮੂ

ਸਚਖੰਡ ਨਿਵਾਸੀ ਥਿਰ ਘਰ ਸਾਜਣ ਸਾਜਾ, ਲੋਕਮਾਤ ਹਰਿ ਬਣਤ ਬਣਾਈਆ। ਕਰਿਆ ਖੇਲ ਗ਼ਰੀਬ ਨਿਵਾਜਾ, ਗ਼ਰੀਬ ਨਿਮਾਣੇ ਦਏ ਵਡਿਆਈਆ। ਓਥੇ ਨਜ਼ਰ ਨਾ ਆਏ ਕੋਈ ਰਾਜਾ, ਸ਼ਹਿਨਸ਼ਾਹ ਨਾ ਕੋਇ ਅਖਵਾਈਆ। ਸ਼ਬਦ ਅਗੰਮੀ ਰਚਿਆ ਕਾਜਾ, ਧੁਰ ਸੰਦੇਸ਼ਾ ਆਖ ਸੁਣਾਈਆ। ਰੋਜ਼ਾ ਬਾਂਗ ਨਾ ਕੋਇ ਨਿਮਾਜ਼ਾ, ਸਯਦਾ ਕਰ ਨਾ ਸੀਸ ਝੁਕਾਈਆ। ਢੋਲਕ ਛੈਣਾ ਨਾ ਕੋਈ ਵਾਜਾ, ਉਚੀ ਕੂਕ ਨਾ ਕੋਈ ਸੁਣਾਈਆ। ਮਸਜਿਦ ਮੰਦਰ ਮੱਠ ਸ਼ਿਵਦੁਆਲੇ ਨਾ ਕੋਈ ਦਰਵਾਜਾ, ਸੇਵਾਦਾਰ ਨਾ ਕੋਈ ਬਣਾਈਆ। ਮੱਕਾ ਕਾਅਬਾ ਨਾ ਕੋਈ ਹਾਜੀ ਹਾਜਾ, ਹੁਜਰਾ ਮਾਟੀ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚਾ ਆਪ ਸੁਹਾਈਆ। ਥਿਰ ਘਰ ਸਾਚਾ ਸਚ ਦੁਆਰ, ਥਿਰ ਘਰ ਸਾਚਾ ਆਪ ਬਣਾਇੰਦਾ। ਕਰੇ ਖੇਲ ਅਗੰਮ ਅਪਾਰ, ਹਰਿ ਸਾਚੀ ਧਾਰ ਚਲਾਇੰਦਾ। ਲੇਖਾ ਜਾਣ ਗੁਰ ਅਵਤਾਰ, ਭਗਤ ਭਗਵਾਨ ਖੇਲ ਕਰਾਇੰਦਾ। ਸਚ ਸੰਦੇਸ਼ਾ ਦੇਵਣਹਾਰ, ਭੇਦ ਅਭੇਦ ਆਪ ਖੁਲ੍ਹਾਇੰਦਾ। ਜੁਗ ਚੌਕੜੀ ਮਾਰਨਹਾਰ ਮਾਰ, ਨਾਮ ਖੰਡਾ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਇਕ ਸੁਹਾਇੰਦਾ । ਸਚ ਦੁਆਰਾ ਏਕੰਕਾਰਾ, ਏਕਾ ਏਕ ਸੁਹਾਈਆ। ਇਕੋ ਨਾਮ ਇਕ ਜੈਕਾਰਾ, ਏਕਾ ਘਰ ਵੱਜੇ ਵਧਾਈਆ। ਏਕਾ ਬੰਕ ਖੋਲ੍ਹ ਕਿਵਾੜਾ, ਏਕਾ ਮੰਦਰ ਦਏ ਵਸਾਈਆ। ਏਕਾ ਵਸੇ ਵਸਣਹਾਰਾ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਏਕਾ ਕਰੇ ਸਚ ਵਿਹਾਰਾ, ਜਨ ਭਗਤਾਂ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਥਿਰ ਘਰ ਸਾਚੇ ਖੇਲ ਵਖਾਈਆ। ਥਿਰ ਘਰ ਸਾਚਾ ਸਾਚਾ ਮੇਲਾ, ਹਰਿ ਆਪਣਾ ਆਪ ਲਗਾਇੰਦਾ। ਕਲਜੁਗ ਅੰਤਮ ਬਣ ਬਣ ਸੱਜਣ ਸੁਹੇਲਾ, ਸਗਲਾ ਸੰਗ ਆਪ ਨਿਭਾਇੰਦਾ। ਆਦਿ ਜੁਗਾਦੀ ਵਸਣਹਾਰਾ ਧਾਮ ਨਵੇਲਾ, ਬ੍ਰਹਮ ਬ੍ਰਹਿਮਾਦੀ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੱਜਣ ਆਪ ਅਖਵਾਇੰਦਾ। ਸਾਚਾ ਸੱਜਣ ਬਣ ਬਣ ਮੀਤ, ਥਿਰ ਦੁਆਰੇ ਦਏ ਵਡਿਆਈਆ। ਭਗਤ ਭਗਵੰਤ ਸਾਚੀ ਰੀਤ, ਜੁਗਾ ਜੁਗੰਤਰ ਆਪ ਚਲਾਈਆ। ਨਾਤਾ ਤੋੜ ਮੰਦਰ ਮਸੀਤ, ਸਾਚਾ ਹੱਟ ਇਕ ਖੁਲ੍ਹਾਈਆ। ਨਿਰਗੁਣ ਨਿਰਗੁਣ ਸੁਣਾਏ ਗੀਤ, ਸਰਗੁਣ ਸਰਗੁਣ ਵੱਜੇ ਵਧਾਈਆ। ਆਤਮ ਪਰਮਾਤਮ ਸਚ ਪ੍ਰੀਤ, ਸਾਚੀ ਸਿਖਿਆ ਇਕ ਸਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚਾ ਦਏ ਸੁਹਾਈਆ। ਥਿਰ ਘਰ ਸਾਚਾ ਹਰਿ ਸੁਹੌਣਾ, ਸ੍ਰੀ ਭਗਵਾਨ ਆਪ ਜਣਾਇੰਦਾ। ਕਲਜੁਗ ਅੰਤਮ ਵੇਖ ਵਖੌਣਾ, ਵੇਖਣਹਾਰਾ ਫੇਰੀ ਪਾਇੰਦਾ। ਭਗਤ ਭਗਵੰਤ ਆਪ ਉਠੌਣਾ, ਲੋਕਮਾਤ ਨੈਣ ਖੁਲ੍ਹਾਇੰਦਾ। ਫੜ ਫੜ ਬਾਹੋਂ ਗਲੇ ਲਗੌਣਾ, ਆਪ ਆਪਣੀ ਦਇਆ ਕਮਾਇੰਦਾ। ਸਾਚਾ ਅੱਖਰ ਇਕ ਪੜ੍ਹੌਣਾ, ਅਜਪਾ ਜਾਪ ਆਪ ਜਣਾਇੰਦਾ। ਅੰਤਰ ਮੰਤਰ ਇਕ ਵਖਾਉਣਾ, ਬਸੰਤਰ ਲੱਗੀ ਅੱਗ ਬੁਝਾਇੰਦਾ। ਦਰ ਦਰਵਾਜਾ ਇਕ ਖੁਲਾਉਣਾ, ਬਜਰ ਕਪਾਟੀ ਤੋੜ ਤੁੜਾਇੰਦਾ। ਸਾਚੀ ਹਾਟੀ ਵਣਜ ਕਰਾਉਣਾ, ਵਸਤ ਇਕੋ ਇਕ ਵਿਕਾਇੰਦਾ। ਨਾਮ ਖ਼ਜ਼ਾਨਾ ਆਪ ਲੁਟਾਉਣਾ, ਅਤੋਟ ਅਤੁਟ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਖੇਲ ਕਰਾਇੰਦਾ। ਸਚਖੰਡ ਨਿਵਾਸੀ ਥਿਰ ਘਰ ਵੇਖਣਹਾਰਾ, ਵੇਖ ਵੇਖ ਆਪਣੀ ਖ਼ੁਸ਼ੀ ਮਨਾਈਆ। ਕਲਜੁਗ ਅੰਤਮ ਪਰਗਟ ਹੋ ਨਿਹਕਲੰਕ ਨਰਾਇਣ ਨਰ ਅਵਤਾਰਾ, ਭੇਵ ਅਭੇਦਾ ਦਏ ਜਣਾਈਆ। ਨਵ ਨੌਂ ਚਾਰ ਪਾਰ ਕਿਨਾਰਾ, ਲੇਖਾ ਅੰਤ ਦਏ ਮੁਕਾਈਆ। ਸਤਿ ਸਤਿਵਾਦੀ ਖੋਲ੍ਹ ਕਿਵਾੜਾ, ਹਰਿਜਨ ਸਾਚੇ ਲਏ ਮਿਲਾਈਆ। ਦੇਵਣਹਾਰਾ ਦਰਸ ਦੀਦਾਰਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਮਾਣਸ ਜਨਮ ਪਾਵੇ ਸਾਰਾ, ਪੂਰਬ ਲਹਿਣਾ ਜਾਣੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਦੇਵੇ ਮਾਣ ਵਡਿਆਈਆ। ਥਿਰ ਘਰ ਦੁਆਰੇ ਮਿਲਿਆ ਮਾਣ, ਹਰਿ ਜੂ ਹਰਿ ਹਰਿ ਆਪ ਦਿਵਾਇਆ। ਲੋਕਮਾਤ ਕਰ ਪਰਵਾਨ, ਪਰਮ ਪੁਰਖ ਵੇਖ ਵਖਾਇਆ। ਆਤਮ ਪਰਮਾਤਮ ਇਕ ਗਿਆਨ, ਸੋਹੰ ਮੰਤਰ ਆਪ ਸੁਣਾਇਆ। ਨਾਤਾ ਤੁਟਾ ਜਗਤ ਜਹਾਨ, ਜਗ ਜੀਵਣ ਦਾਤਾ ਹਰਿ ਜੂ ਪਾਇਆ। ਕਾਗਦ ਕਲਮ ਸ਼ਾਹੀ ਹੋਈ ਹੈਰਾਨ, ਹਰਿ ਹਰਿ ਅਚਰਜ ਖੇਲ ਰਚਾਇਆ। ਬਿਨ ਮੇਰੇ ਪੜ੍ਹਿਆਂ ਗੁਰਮੁਖਾਂ ਕੀਤਾ ਆਪ ਗਿਆਨ, ਨਿਸ਼ਅੱਖਰ ਆਪ ਪੜ੍ਹਾਇੰਦਾ। ਮੈਂ ਵੇਂਹਦੀ ਰਹੀ ਮਾਰ ਧਿਆਨ, ਚਾਰੋਂ ਕੁੰਟ ਨੈਣ ਉਠਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਆਪਣਾ ਦੇ ਦੇ ਗਏ ਬਿਆਨ, ਲੋਕਮਾਤ ਵਿਚ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਆਪਣੀ ਖੇਲ ਕਰਾਇਆ। ਥਿਰ ਘਰ ਵੱਜੇ ਇਕੋ ਨਾਦ, ਅਨਾਦੀ ਆਪ ਵਜਾਈਆ। ਵੇਖਣਹਾਰਾ ਬ੍ਰਹਮ ਬ੍ਰਹਿਮਾਦ, ਬ੍ਰਹਮ ਖੋਜੇ ਚਾਈਂ ਚਾਈਂਆ। ਸੰਤ ਸੁਹੇਲੇ ਆਪੇ ਲਾਧ, ਫੜ ਫੜ ਬਾਹੋਂ ਲਏ ਜਗਾਈਆ। ਨਿਰਗੁਣ ਸਰਗੁਣ ਲਡਾਏ ਲਾਡ, ਆਪ ਆਪਣੀ ਗੋਦ ਬਹਾਈਆ। ਸ਼ਬਦ ਜਣਾਏ ਬੋਧ ਅਗਾਧ, ਸੋਹੰ ਅੱਖਰ ਕਰੇ ਪੜ੍ਹਾਈਆ। ਮੇਟ ਮਿਟਾਏ ਵਾਦ ਵਿਵਾਦ, ਵਿਖ ਅੰਮ੍ਰਿਤ ਰੂਪ ਬਣਾਈਆ। ਸਤਿਜੁਗ ਪ੍ਰਗਟਾਏ ਸਾਚੇ ਸਾਧ, ਸਾਚੀ ਸਾਧਨਾ ਆਪਣੇ ਹੱਥ ਰਖਾਈਆ। ਆਪਣੇ ਗੁਰਮੁਖਾਂ

ਗੁਰਸਿਖਾਂ ਰੱਖੇ ਲਾਜ, ਲਾਜਾਵੰਤ ਭੇਵ ਨਾ ਰਾਈਆ। ਰਾਤੀਂ ਸੁਤਿਆਂ ਮਾਰ ਆਵਾਜ਼, ਜੁਗ ਜੁਗ ਰੁੱਠਿਆਂ ਲਏ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੇ ਇਕ ਘਰ ਸੁਹਾਈਆ। ਥਿਰ ਘਰ ਮੇਲਾ ਗੁਰਮੁਖ ਰੰਗ, ਗੁਰ ਗੁਰ ਆਪ ਚੜ੍ਹਾਇੰਦਾ। ਜਨਮ ਜਨਮ ਦੀ ਟੁੱਟੀ ਗੰਢ, ਨਾਮ ਡੋਰੀ ਤੰਦ ਬੰਧਾਇੰਦਾ। ਨਾਤਾ ਛੁਟਿਆ ਬੱਤੀ ਦੰਦ, ਜਿਹਵਾ ਗੁਣ ਨਾ ਕੋਇ ਰਖਾਇੰਦਾ। ਆਤਮ ਪਰਮਾਤਮ ਦੇਵੇ ਇਕ ਅਨੰਦ, ਨਿਜ ਘਰ ਬਹਿ ਬਹਿ ਤਾੜੀ ਲਾਇੰਦਾ। ਸੋਹੰ ਗੀਤ ਸੁਹਾਗੀ ਛੰਦ, ਵਿਸ਼ਨ ਬ੍ਰਹਮਾ ਸ਼ਿਵ ਰਸਨਾ ਕਹਿ ਕਹਿ ਸ਼ੁਕਰ ਮਨਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕੱਟ ਕੱਟ ਗਏ ਆਪਣਾ ਪੰਧ, ਵੇਲੇ ਅੰਤ ਕੋਇ ਰਹਿਣ ਨਾ ਪਾਇੰਦਾ। ਦੀਨ ਦਿਆਲ ਠਾਕਰ ਸੁਆਮੀ ਸਰਬ ਜੀਆਂ ਬਖ਼ਸ਼ੰਦ, ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਜੁਗ ਆਪਣਾ ਖੇਲ ਕਰਾਇੰਦਾ। ਵਸਣਹਾਰਾ ਦੁਆਰੇ ਸਚਖੰਡ, ਸਚਖੰਡ ਆਪਣੀ ਜੋਤ ਜਗਾਇੰਦਾ। ਥਿਰ ਦਰਬਾਰਾ ਬੇੜਾ ਬੰਨ੍ਹ, ਸ਼ਬਦੀ ਸ਼ਬਦ ਵੰਡ ਵੰਡਾਇੰਦਾ। ਨੂਰੀ ਕਿਰਨ ਸੂਰਜ ਚੰਦ, ਚੰਨ ਚੰਨ ਚੰਨ ਰੁਸ਼ਨਾਇੰਦਾ। ਜਨ ਭਗਤਾਂ ਬਣੇ ਮਾਤ ਪਿਤ ਜਨਣੀ ਜਨ, ਸਾਕ ਸੱਜਣ ਆਪ ਅਖਵਾਇੰਦਾ। ਥਿਰ ਦਰਬਾਰਾ ਕਹੇ ਧੰਨ ਧੰਨ, ਪੁਰਖ ਅਬਿਨਾਸ਼ੀ ਤੇਰਾ ਅੰਤ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਆਪ ਵਡਿਆਇੰਦਾ। ਥਿਰ ਘਰ ਸੋਹੇ ਮੇਰੇ ਭਗਤ, ਭਗਵੰਤ ਮਿਲੇ ਵਡਿਆਈਆ। ਲੇਖੇ ਲੱਗੇ ਬੂੰਦ ਰਕਤ, ਜਿਸ ਆਪਣੇ ਰੰਗ ਰੰਗਾਈਆ। ਸੇਵਾ ਕਰੇ ਆਦਿ ਸ਼ਕਤ, ਚਤੁਰਭੁਜ ਹੋਏ ਸਹਾਈਆ। ਨਾ ਕੋਈ ਵੇਲਾ ਨਾ ਕੋਈ ਵਕਤ, ਥਿਤ ਵਾਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਮਾਣ ਵਡਿਆਈਆ। ਵਡ ਮਾਣ ਦੇਵੇ ਹਰਿ, ਹਰਿ ਆਪਣੀ ਦਇਆ ਕਮਾਇੰਦਾ। ਸੰਤ ਸੁਹੇਲੇ ਗੁਰੂ ਗੁਰ ਚੇਲੇ, ਗੁਰਮੁਖ ਗੋਬਿੰਦ ਆਪੇ ਫੜ, ਗੁਰਸਿਖ ਬੰਧਨ ਪਾਇੰਦਾ। ਰਾਮ ਰਾਜਾ ਸਾਚੇ ਤਖ਼ਤ ਬਹੇ ਚੜ੍ਹ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਕਾਹਨਾ ਕ੍ਰਿਸ਼ਨਾ ਬੰਨ੍ਹਾਏ ਆਪਣੇ ਲੜ, ਬੰਧਨ ਏਕਾ ਡੋਰ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਹਰਿ ਨਿਰੰਕਾਰਾ, ਥਿਰ ਘਰ ਲੋਕਮਾਤ ਸੁਹਾਇੰਦਾ। ਥਿਰ ਘਰ ਦੁਆਰ ਸੁਹੰਜਣਾ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਖੇਲੇ ਖੇਲ ਹਰਿ ਪੁਰਖ ਆਦਿ ਨਿਰੰਜਣਾ, ਨਰ ਨਰਾਇਣ ਵਡ ਵਡਿਆਈਆ। ਏਕਓਅੰਕਾਰਾ ਦੀਨਾ ਨਾਥ ਦਰਦ ਦੁੱਖ ਭੈ ਭੰਜਣਾ, ਅਨੁਭਵ ਆਪਣੀ ਖੇਲ ਰਚਾਈਆ। ਆਦਿ ਨਿਰੰਜਣ ਸੂਰਾ ਸਰਬੰਗਣਾ, ਸਮਰਥ ਪੁਰਖ ਬੇਪਰਵਾਹੀਆ। ਸ੍ਰੀ ਭਗਵਾਨ ਸਚ ਮਹੱਲ ਚੜ੍ਹਾਏ ਇਕ ਰੰਗਣਾ, ਰੰਗ ਉਤਰ ਕਦੇ ਨਾ ਜਾਈਆ। ਅਬਿਨਾਸ਼ੀ ਕਰਤਾ ਵਜਾਏ ਮਰਦੰਗਣਾ, ਅਨਾਦੀ ਨਾਦ ਇਕ ਸੁਣਾਈਆ। ਪਾਰਬ੍ਰਹਮ ਪ੍ਰਭ ਖੇਲ ਕਰੇ ਸਚਖੰਡਨਾ, ਸਚਖੰਡ ਥਿਰ ਘਰ ਰੂਪ ਵਖਾਈਆ। ਬ੍ਰਹਮ ਬ੍ਰਹਮ ਮਨਾਏ ਸਗਨਾ, ਸਾਚਾ ਸਗਨ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਆਪਣਾ ਖੇਲ ਕਰਾਈਆ। ਥਿਰ ਘਰ ਖੇਲ ਕਰੇ ਕਰਤਾਰ, ਕਰਨਹਾਰਾ ਆਪ ਅਖਵਾਇੰਦਾ । ਕਲਜੁਗ ਅੰਤਮ ਹੋ ਤਿਆਰ, ਤ੍ਰੈਭਵਨ ਧਨੀ ਆਪਣੀ ਧਾਰ ਚਲਾਇੰਦਾ। ਚਰਨ ਕਵਲ ਖੋਲ੍ਹ ਕਿਵਾੜ, ਥਿਰ ਘਰ ਸਾਚੇ ਦਏ ਬਹਾਲ, ਸ਼ਬਦ ਅਗੰਮੀ ਕਰ ਪਸਾਰ, ਪਸਰ ਪਸਾਰੀ ਸੋਭਾ ਪਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਸਚ ਸਿੰਘਾਸਣ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਦੁਆਰਾ ਇਕ ਵਡਿਆਇੰਦਾ। ਥਿਰ ਦੁਆਰਾ ਅੰਤਮ ਕਲ, ਹਰਿ ਜੂ ਆਪ ਵਡਿਆਈਆ।

ਸਚ ਸੰਦੇਸ਼ਾ ਏਕਾ ਘੱਲ, ਗੁਰ ਅਵਤਾਰ ਪੀਰ ਪੈਗ਼ੰਬਰ ਲਏ ਬੁਲਾਈਆ। ਦੂਰ ਦੁਰਾਡੇ ਨੇਰਨ ਨੇਰੇ ਆਇਨ ਚਲ, ਬਣ ਪਾਂਧੀ ਪੰਧ ਮੁਕਾਈਆ। ਅੱਗੇ ਹੋ ਨਾ ਕਰੇ ਕੋਈ ਗੱਲ, ਬੈਠੇ ਨੈਣ ਨੈਣ ਛੁਪਾਈਆ। ਦੀਨ ਮਜ਼੍ਹਬ ਲੱਗਾ ਸੱਲ, ਨਾ ਕੋਈ ਮੇਟੇ ਮੇਟ ਮਿਟਾਈਆ। ਉਠ ਕੇ ਤੱਕਣ ਇਕ ਦੂਜੇ ਵਲ, ਹਰਿ ਜੂ ਕੀ ਰਚਨ ਰਿਹਾ ਰਚਾਈਆ। ਨਿਰਗੁਣ ਰੂਪ ਦੀਪਕ ਜੋਤ ਰਿਹਾ ਬਲ, ਚਾਰ ਕੁੰਟ ਕਰੇ ਰੁਸ਼ਨਾਈਆ। ਸਚਖੰਡ ਦੁਆਰੇ ਵੇਖੇ ਖੱਲ, ਸੁਅੱਛ ਸਰੂਪੀ ਰੂਪ ਵਟਾਈਆ। ਭੁੱਲ ਨਾ ਜਾਏ ਘੜੀ ਪੱਲ, ਅਭੁੱਲ ਬੇਪਰਵਾਹੀਆ। ਵੇਖਣਹਾਰਾ ਲੱਖ ਚੁਰਾਸੀ ਕੁਲ, ਕੁਲਵੰਤਾ ਆਪਣੀ ਦਇਆ ਕਮਾਈਆ। ਜਗਤ ਡਾਲ੍ਹੀ ਫਲ ਫੁਲਵਾੜੀ ਵੇਖੇ ਫੁੱਲ, ਨੌਂ ਸੱਤ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚਾ ਇਕ ਸੁਹਾਈਆ। ਸਚ ਦੁਆਰੇ ਸੱਦ ਦਾਤਾਰ, ਹਰਿ ਜੂ ਆਪਣਾ ਖੇਲ ਜਣਾਇੰਦਾ। ਪੀਰ ਪੈਗ਼ੰਬਰ ਨੈਣ ਲਉ ਉਘਾੜ, ਅੱਖ ਅੱਖ ਨਾਲ ਮਿਲਾਇੰਦਾ। ਗੁਰ ਗੁਰ ਵੇਖੋ ਕਰ ਧਿਆਨ, ਹਰਿ ਧਿਆਨੀ ਧਿਆਨ ਵਖਾਇੰਦਾ। ਭਗਤ ਭਗਵੰਤ ਕਰਨ ਪਰਵਾਨ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਕਲਜੁਗ ਅੰਤਮ ਸਭ ਦਾ ਲਏ ਬਿਆਨ, ਲੇਖਾ ਆਪਣੇ ਹੱਥ ਰਖਾਇੰਦਾ। ਨੇਤਰ ਵੇਖੋ ਹਿੰਦੂ ਮੁਸਲਮਾਨ, ਸਿੱਖ ਈਸਾਈ ਕਵਣ ਰੰਗ ਸਮਾਇੰਦਾ। ਕਲਜੁਗ ਜੀਵ ਪੜ੍ਹ ਪੜ੍ਹ ਥੱਕੇ ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜੀਲ ਕੁਰਾਨ ਗਿਆਨ ਨਾ ਕੋਇ ਦ੍ਰਿੜਾਇੰਦਾ। ਬਾਣੀ ਤੀਰ ਨਿਰਾਲਾ ਨਾ ਮਾਰੇ ਬਾਣ, ਅਣਿਆਲਾ ਰੂਪ ਨਾ ਕੋਇ ਵਖਾਇੰਦਾ। ਕਾਮੀ ਕਰੋਧੀ ਹੋਏ ਸ਼ੈਤਾਨ, ਸ਼ਰਅ ਸ਼ਰੀਅਤ ਨਾਚ ਨਚਾਇੰਦਾ। ਸਾਬਤ ਰੱਖੇ ਨਾ ਕੋਇ ਈਮਾਨ, ਸਾਚਾ ਕਾਅਬਾ ਨਾ ਕੋਇ ਸੁਹਾਇੰਦਾ। ਮੰਤਰ ਪੜ੍ਹੇ ਨਾ ਕੋਇ ਸਤਿਨਾਮ, ਅੰਤਰ ਆਤਮ ਨਾ ਕੋਇ ਮਿਲਾਇੰਦਾ। ਕਿਸੇ ਮਿਲੇ ਨਾ ਘਰ ਭਗਵਾਨ, ਸੁੰਞੀ ਸੇਜ ਸਰਬ ਵਖਾਇੰਦਾ। ਨੌਂ ਖੰਡ ਪ੍ਰਿਥਮੀ ਹੋਏ ਵੈਰਾਨ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਵਿਚ ਪ੍ਰਭਾਸ, ਆਸਾ ਪੂਰ ਨਾ ਕੋਇ ਕਰਾਇੰਦਾ। ਜੂਠ ਝੂਠ ਮਾਇਆ ਮਮਤਾ ਕੂੜ ਕੁੜਿਆਰਾ ਪੀਣ ਖਾਣ, ਸਚ ਸੁਚ ਰਸਨਾ ਜਿਹਵਾ ਨਾ ਕੋਇ ਗਾਇੰਦਾ। ਪੰਜ ਤਤ ਅੰਦਰ ਕਾਇਆ ਵੜਿਆ ਇਕ ਸ਼ੈਤਾਨ, ਮੰਨ ਵਾਸਨਾ ਜਗਤ ਭੁਆਇੰਦਾ। ਭਰਮੇ ਭੁੱਲੇ ਜੀਵ ਨਾਦਾਨ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਰਸਨਾ ਬੋਲੋ ਆਪਣੀ ਜ਼ਬਾਨ, ਹਰਿ ਜੂ ਸਭ ਦੇ ਬਿਆਨ ਬਿਨ ਕਲਮ ਦੁਆਤ ਆਪਣੇ ਅੰਤਰ ਬੰਦ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੇ ਖੇਲ ਕਰਾਇੰਦਾ। ਥਿਰ ਘਰ ਦੁਆਰੇ ਸਾਚਾ ਵਾਲੀ, ਵਲੀ ਅਹਿਦ ਏਕਾ ਸੁਤ ਬਣਾਈਆ। ਧੁਰਦਰਗਾਹੀ ਬਣ ਕੇ ਮਾਲੀ, ਬੂਟਾ ਵੇਖੇ ਚਾਈਂ ਚਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਅੰਤਮ ਸਾਰੇ ਕਹਿਣ ਸਾਡੇ ਹੱਥ ਖ਼ਾਲੀ, ਵਸਤ ਕੋਇ ਨਾ ਹੱਥ ਰਖਾਈਆ। ਸਤਿਜੁਗ ਤ੍ਰੇਤਾ ਦੁਅਪਰ ਕਲਜੁਗ ਲੋਕਮਾਤ ਤੇਰੀ ਘਾਲਣ ਘਾਲੀ, ਹੁਕਮੇ ਅੰਦਰ ਸੇਵ ਕਮਾਈਆ। ਤੇਰਾ ਨਾਉਂ ਦੇ ਕੇ ਆਏ ਜਗਤ ਦਲਾਲੀ, ਸਾਚਾ ਹੱਟ ਇਕ ਖੁਲ੍ਹਾਈਆ। ਮਾਰਗ ਦੱਸਿਆ ਸ਼ਾਹ ਕੰਗਾਲੀ, ਸ਼ਹਿਨਸ਼ਾਹ ਏਕਾ ਰਾਹ ਚਲਾਈਆ। ਕਲਜੁਗ ਅੰਤ ਸ੍ਰਿਸ਼ਟ ਸਬਾਈ ਹੋਈ ਬੇਹਾਲੀ, ਬੇਹਬਲ ਹੋ ਰੋ ਰੋ ਦਏ ਦੁਹਾਈਆ। ਚਾਰੋਂ ਕੁੰਟ ਰੈਣ ਅੰਧੇਰੀ ਕਾਲੀ, ਨਿਰਗੁਣ ਨੂਰ ਨਾ ਕੋਇ ਰੁਸ਼ਨਾਈਆ। ਮਾਵਾਂ ਪੁੱਤਰਾਂ ਸੇਜ ਸੁਖਾਲੀ, ਸੁਖ ਜਗਤ ਜਗਤ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਆਪਣੇ ਖ਼ਾਤੇ ਰਿਹਾ ਪਾਈਆ। ਸਾਚਾ ਖਾਤਾ ਦਏ ਵਖਾਲ, ਹਰਿ ਜੂ ਆਪਣੀ

ਖੇਲ ਕਰਾਇੰਦਾ। ਦੀਨ ਮਜ਼੍ਹਬ ਜ਼ਾਤ ਪਾਤ ਅੰਤ ਆਏ ਜ਼ਿਵਾਲ, ਅੱਗੇ ਹੋ ਨਾ ਕੋਇ ਬਚਾਇੰਦਾ। ਸ਼ਰਅ ਸ਼ਰੀਅਤ ਮੰਨੇ ਨਾ ਕੋਇ ਸਵਾਲ, ਸਾਚਾ ਮਸਲਾ ਹਰਿ ਜੂ ਆਪ ਹੱਲ ਕਰਾਇੰਦਾ। ਇਕੋ ਘਰ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਵਡਿਆਇੰਦਾ। ਥਿਰ ਘਰ ਦੁਆਰੇ ਦਏ ਬਹਾਲ, ਫੜ ਬਾਹੋਂ ਭੇਵ ਖੁਲ੍ਹਾਇੰਦਾ। ਉਠੋ ਵੇਖੋ ਚਲੋ ਨਾਲ ਨਾਲ, ਨਿਰਗੁਣ ਨਿਰਾਕਾਰ ਲੋਕਮਾਤ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਦੁਆਰੇ ਆਪ ਸੁਹਾਇੰਦਾ। ਥਿਰ ਘਰ ਦੁਆਰਾ ਆਪ ਸੁਹੌਣਾ, ਹਰਿ ਸਾਚਾ ਸਚ ਜਣਾਇੰਦਾ। ਭਗਤ ਭਗਵੰਤ ਫੜ ਬਹੌਣਾ, ਸਿਰ ਆਪਣਾ ਹੱਥ ਟਿਕਾਇੰਦਾ। ਜੀਵ ਜੰਤ ਪਰਦਾ ਲੌਹਣਾ, ਮੁਖ ਨਕ਼ਾਬ ਨਾ ਕੋਇ ਟਿਕਾਇੰਦਾ। ਸਾਚਾ ਮੰਦਰ ਇਕ ਵਖੌਣਾ, ਜਿਸ ਅੰਦਰ ਹਰਿ ਜੂ ਜੋਤ ਜਗਾਇੰਦਾ। ਕਾਇਆ ਖੇੜਾ ਆਪ ਵਸੌਣਾ, ਪੰਚਮ ਝੇੜਾ ਆਪ ਮੁਕਾਇੰਦਾ। ਡੁੱਬਦਾ ਬੇੜਾ ਪਾਰ ਕਰੌਣਾ, ਬਣ ਖੇਵਟ ਖੇਟਾ ਪਾਰ ਕਰਾਇੰਦਾ। ਦੀਨ ਮਜ਼੍ਹਬ ਦਾ ਪੰਧ ਮੁਕੌਣਾ, ਅੰਤਮ ਲੇਖਾ ਲੇਖੇ ਲਾਇੰਦਾ। ਗੀਤ ਸੁਹਾਗੀ ਛੰਦ ਸੁਣੌਣਾ, ਚਾਰ ਵਰਨਾਂ ਆਪ ਪੜ੍ਹਾਇੰਦਾ। ਸੋਹੰ ਢੋਲਾ ਸਭ ਨੇ ਗੌਣਾ, ਦੋ ਜਹਾਨ ਬਚਿਆ ਕੋਇ ਰਹਿਣ ਨਾ ਪਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸ਼ੁਕਰ ਮਨੌਣਾ, ਕਲਜੁਗ ਅੰਤਮ ਹਰਿ ਜੂ ਫੇਰਾ ਪਾਇੰਦਾ। ਪੂਰਬ ਜਨਮ ਲਹਿਣਾ ਦੇਣਾ ਸਰਬ ਚੁਕੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚਾ ਆਪ ਵਡਿਆਇੰਦਾ। ਦਰ ਸਾਚਾ ਵਡਾ ਬਲਕਾਰ, ਬਲ ਬਾਵਨ ਦਏ ਜਣਾਈਆ। ਤੇਰੀ ਸੀਆਂ ਕਰਜ਼ਾ ਦਿਤਾ ਉਤਾਰ, ਏਕਾ ਢੱਯਾ ਝੋਲੀ ਪਾਈਆ। ਏਕਾ ਨੱਯਾ ਚਲੇ ਵਿਚ ਸੰਸਾਰ, ਸਾਚਾ ਸੱਯਾ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਮਾਣ ਵਡਿਆਈਆ। ਬਲ ਤੇਰਾ ਸਚ ਮਨਾਰਾ, ਬਾਵਣ ਆਪਣਾ ਰੰਗ ਰੰਗਾਇੰਦਾ। ਇਤਲ ਵਿਤਲ ਸਿਤਲ ਦਾ ਪਾਰ ਕਿਨਾਰਾ, ਲੋਕਮਾਤ ਸੋਭਾ ਪਾਇੰਦਾ। ਗੋਬਿੰਦ ਦੇਵਣਹਾਰ ਹੁਲਾਰਾ, ਹਰਿ ਕੇ ਪੌੜੇ ਆਪ ਚੜ੍ਹਾਇੰਦਾ। ਸਚਖੰਡ ਦਾ ਸਚ ਵਣਜਾਰਾ, ਸਾਚੀ ਵਸਤ ਆਪ ਵਰਤਾਇੰਦਾ। ਪੰਚਮ ਮੀਤਾ ਹੋ ਉਜਿਆਰਾ, ਠਾਂਡਾ ਸੀਤਾ ਵੇਸ ਵਟਾਇੰਦਾ। ਇਕੋ ਗੀਤ ਬੋਲ ਜੈਕਾਰਾ, ਜੈ ਜੈਕਾਰ ਆਪ ਅਲਾਇੰਦਾ। ਥਿਰ ਘਰ ਮੰਦਰ ਕਰ ਤਿਆਰਾ, ਸਚਖੰਡ ਆਪਣਾ ਰੰਗ ਵਖਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰ ਵਸੇ ਹਰਿ ਨਿਰੰਕਾਰਾ, ਹਰਿ ਜੂ ਆਪਣਾ ਰੂਪ ਪਰਗਟਾਇੰਦਾ। ਅੱਗੇ ਪਿਛੇ ਦੇ ਸਹਾਰਾ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਤੇਰਾ ਮਾਣ ਰਖਾਇੰਦਾ। ਥਿਰ ਘਰ ਤੇਰਾ ਮਾਣ ਰਖੰਤਾ, ਰਘੁਪਤ ਏਕਾ ਏਕ ਅਖਵਾਈਆ। ਸਾਚੀ ਭੂਮਕਾ ਆਪ ਸੁਹੰਤਾ, ਸੋਭਨੀਕ ਵਡੀ ਵਡਿਆਈਆ। ਕਰੇ ਖੇਲ ਸ੍ਰੀ ਭਗਵੰਤਾ, ਭਗਵਨ ਆਪਣਾ ਰਾਹ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰੇ ਮਾਣ ਰਖਾਈਆ। ਸਚ ਦੁਆਰੇ ਏਕੰਕਾਰ, ਆਪਣਾ ਮਾਣ ਰਖਾਇੰਦਾ। ਭਗਤ ਭਗਵੰਤ ਕਰ ਤਿਆਰ, ਤਾਰ ਸਤਾਰ ਇਕ ਹਿਲਾਇੰਦਾ। ਬਹੱਤਰ ਨਾੜ ਕਰ ਉਜਿਆਰ, ਬਹੱਤਰ ਆਪਣਾ ਭੇਵ ਚੁਕਾਇੰਦਾ। ਸੱਤਰ ਦੇਵੇ ਸਤਿ ਦੀ ਧਾਰ, ਸਾਂਤਕ ਸਤਿ ਸਤਿ ਕਰਾਇੰਦਾ। ਚੁਹੱਤਰ ਚੁਹੱਤਰਾਂ ਕਰੇ ਪਾਰ ਕਿਨਾਰ, ਵੇਲਾ ਅੰਤ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਆਪ ਸੁਹਾਇੰਦਾ। ਸਚ ਦੁਆਰ ਸੁਹਾਏ ਚੁਹੱਤਰ, ਸੱਤ ਚਾਰ ਰੰਗ ਰੰਗਾਇਆ। ਮਿਲੇ ਵਡਿਆਈ ਜਨ ਬਹੱਤਰ, ਸਮਰਥ ਪੁਰਖ ਹੋਏ ਸਹਾਇਆ। ਏਕਾ ਵਾਰ ਕਰ ਇਕੱਤਰ, ਏਕਤਾ

ਰੂਪ ਦਏ ਦਰਸਾਇਆ। ਨਾਮ ਸੁਣਾਏ ਸਾਚਾ ਮੰਤਰ, ਮਤ ਭੇਦ ਨਾ ਕੋਇ ਵਖਾਇਆ। ਬਣਾਵਣਹਾਰਾ ਸਾਚੀ ਬਣਤਰ, ਘਾੜਨ ਘੜਤ ਲਏ ਘੜਾਇਆ। ਸਰਬ ਜੀਆਂ ਬਿਧ ਜਾਣੇ ਅੰਤਰ, ਗਤਮਿਤ ਆਪਣੇ ਹੱਥ ਰਖਾਇਆ । ਲੇਖਾ ਜਾਣੇ ਗਗਨ ਗਗਨੰਤਰ, ਦੋ ਜਹਾਨਾਂ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਇਕ ਵਡਿਆਇਆ। ਸਚ ਦੁਆਰਾ ਹਰਿ ਹਰਿ ਚਰਨ, ਦੂਸਰ ਅਵਰ ਨਾ ਕੋਇ ਵਡਿਆਈਆ। ਜਨ ਭਗਤਾਂ ਚੁੱਕੇ ਮਰਨ ਡਰਨ, ਜਨਮ ਮਰਨ ਫੰਦ ਕਟਾਈਆ। ਨੇਤਰ ਲੋਚਣ ਨੈਣ ਖੁਲ੍ਹੇ ਹਰਨ ਫਰਨ, ਪਰਤੱਖ ਆਪਣਾ ਰੂਪ ਦਰਸਾਈਆ। ਭੌ ਚੁੱਕੇ ਵਰਨ ਬਰਨ, ਜ਼ਾਤ ਪਾਤ ਨਾ ਕੋਇ ਰਖਾਈਆ। ਕਰਤਾ ਪੁਰਖ ਕਰਨੀ ਕਰਨ, ਹਰਿਜਨ ਕੀਮਤ ਆਪੇ ਪਾਈਆ। ਜਿਸ ਜਨ ਰਖਾਏ ਆਪਣੀ ਸਰਨ, ਤਿਸ ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਈਆ। ਥਿਰ ਘਰ ਦੁਆਰੇ ਸੋਹੰ ਸ਼ਬਦ ਏਕਾ ਪੜ੍ਹਨ, ਸਚਖੰਡ ਨਿਵਾਸੀ ਵੇਖੇ ਚਾਈਂ ਚਾਈਂਆ। ਸਚਖੰਡ ਦੁਆਰੇ ਅੰਤਮ ਚੜ੍ਹਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਲਏ ਬਹਾਈਆ। ਭਗਤ ਭਗਵੰਤ ਘਰ ਸਾਚੇ ਬਹਿਣਾ, ਘਰ ਸਾਚਾ ਇਕ ਸੁਹਾਇੰਦਾ। ਕਲਜੁਗ ਅੰਤ ਵਖਾਏ ਨੈਣਾਂ, ਨੇਤਰ ਨੈਣ ਨੈਣ ਮਿਲਾਇੰਦਾ। ਆਤਮ ਪਰਮਾਤਮ ਸਤਿ ਸਤਿਵਾਦੀ ਪਾਏ ਗਹਿਣਾ, ਬਸਤਰ ਆਪਣਾ ਨਾਮ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਵਡਿਆਇੰਦਾ। ਹਰਿਜਨ ਸੱਚਾ ਸਚ ਦੁਲਾਰਾ, ਸੋ ਪੁਰਖ ਨਿਰੰਜਣ ਆਪ ਬਣਾਈਆ। ਸਚਖੰਡ ਦਾ ਸਚ ਹੁਲਾਰਾ, ਸਤਿ ਸਤਿਵਾਦੀ ਆਪ ਝੁਲਾਈਆ। ਕਾਗਦ ਕਲਮ ਨਾ ਲਿਖਣਹਾਰਾ, ਹਰਿਜਨ ਤੇਰਾ ਭੇਵ ਕੋਇ ਨਾ ਪਾਈਆ। ਛੱਤੀ ਜੁਗ ਦਾ ਪਾਰ ਕਿਨਾਰਾ ਉਚ ਮਨਾਰਾ, ਗੁਰਮੁਖ ਦੂਰ ਦੁਰਾਡੇ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣਾ ਰੰਗ ਰੰਗਾਈਆ। ਸਚਖੰਡ ਦੁਆਰੇ ਸਾਚਾ ਰੰਗ, ਸਤਿਗੁਰ ਪੂਰਾ ਆਪ ਰੰਗਾਇੰਦਾ। ਇਕੋ ਸੇਜ ਇਕ ਪਲੰਘ, ਏਕਾ ਆਸਣ ਸਚ ਵਖਾਇੰਦਾ । ਇਕੋ ਲਾਵਣਹਾਰਾ ਅੰਗ, ਅੰਗੀਕਾਰ ਇਕ ਕਰਾਇੰਦਾ। ਇਕ ਜਣਾਏ ਸਾਚਾ ਅਨੰਦ, ਪਰਮਾਨੰਦ ਆਪਣਾ ਰਸ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਆਪ ਬਹਾਇੰਦਾ। ਦਰ ਘਰ ਸਾਚੇ ਜੋਤੀ ਜਾਤਾ, ਜੋਤੀ ਜੋਤ ਜੋਤ ਮਿਲਾਈਆ। ਨਾ ਕੋਈ ਪਿਤਾ ਨਾ ਕੋਈ ਮਾਤਾ, ਸਾਕ ਸੱਜਣ ਸੈਣ ਭੈਣ ਭਾਈ ਕੋਇ ਨਜ਼ਰ ਨਾ ਆਈਆ। ਨਾ ਕੋਈ ਪੂਜਾ ਨਾ ਕੋਈ ਪਾਠਾ, ਨਾ ਕੋਈ ਤੀਰਥ ਅਠਸਾਠਾ, ਮੰਦਰ ਮਸਜਿਦ ਮੱਠ ਗੁਰਦੁਆਰ ਰੂਪ ਨਾ ਕੋਇ ਵਖਾਈਆ। ਨਾ ਕੋਈ ਰਾਮ ਬੇਟਾ ਦਸਰਾਥਾ, ਨਾ ਕੋਈ ਕ੍ਰਿਸ਼ਨ ਤਰਲੋਕੀ ਨਾਥਾ, ਸ਼ਾਸਤਰ ਸਿਮਰਤ ਵੇਦ ਪੁਰਾਨ ਗਿਆਨ ਨਾ ਕੋਇ ਦ੍ਰਿੜਾਈਆ। ਨਾ ਕੋਈ ਪੀਰ ਪੈਗ਼ੰਬਰ ਮੁਲਾਂ ਸ਼ੇਖ਼ ਮੁਸਾਇਕ ਦੇਵੇ ਸਾਥਾ, ਕਲਮਾ ਨਬੀ ਨਾ ਕੋਇ ਪੜ੍ਹਾਈਆ। ਨਾਨਕ ਨਿਰਗੁਣ ਪਾਕੀ ਪਾਕਾ, ਪਤਤ ਰੂਪ ਨਾ ਕੋਇ ਵਖਾਈਆ। ਗੋਬਿੰਦ ਚਰਨ ਕਵਲ ਬਹਿ ਬਹਿ ਗਾਏ ਸਾਕਾ, ਮਹਿਮਾ ਅਕੱਥ ਕੱਥ ਸੁਣਾਈਆ। ਕਰੇ ਖੇਲ ਪੁਰਖ ਸਮਰਾਥਾ, ਆਪਣੇ ਹੱਥ ਰੱਖੇ ਵਡਿਆਈਆ। ਕਲਜੁਗ ਅੰਤ ਜਨ ਭਗਤਾਂ ਜਨਮ ਜਨਮ ਦਾ ਪੂਰਾ ਕਰੇ ਘਾਟਾ, ਆਪਣੀ ਭਿਛਿਆ ਆਪੇ ਝੋਲੀ ਪਾਈਆ। ਫੜ ਫੜ ਬਾਹੋਂ ਦਏ ਦਿਲਾਸਾ, ਧੀਰਜ ਧੀਰ ਇਕ ਰਖਾਈਆ। ਅੰਤਮ ਸਚਖੰਡ ਦੁਆਰ ਕਰੇ ਨਿਵਾਸਾ, ਅੱਧਵਿਚਕਾਰ ਨਾ ਕੋਇ ਅਟਕਾਈਆ । ਗੁਰਮੁਖ ਬਣਿਆ ਕੰਚਨ ਕੋਈ ਨਾ ਤੋਲੇ ਤੋਲਾ

ਮਾਸਾ, ਰੱਤੀ ਰੱਤ ਮੁੱਲ ਨਾ ਕੋਇ ਪੁਵਾਈਆ। ਪੁਰਖ ਅਬਿਨਾਸ਼ੀ ਕਰਨਹਾਰਾ ਬੰਦ ਖ਼ਲਾਸਾ, ਬੰਦੀਖ਼ਾਨਾ ਦਏ ਤੁੜਾਈਆ । ਮਾਣਸ ਜਨਮ ਕਰੇ ਰਾਸਾ, ਲੱਖ ਚੁਰਾਸੀ ਨਾ ਕੋਇ ਭੁਵਾਈਆ। ਨਾਤਾ ਤੁਟੇ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਆਪਣਾ ਨੂਰ ਕਰੇ ਰੁਸ਼ਨਾਈਆ। ਜਨ ਭਗਤ ਰਹੇ ਨਾ ਕੋਈ ਪਿਆਸਾ, ਅੰਮ੍ਰਿਤ ਮੇਘ ਇਕ ਪਿਆਈਆ। ਲੇਖੇ ਲਾਏ ਰਸਨ ਸਵਾਸਾ, ਜੋ ਜਨ ਸੋਹੰ ਢੋਲਾ ਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰਾਂ ਸਾਧਾਂ ਸੰਤਾਂ ਹਰਿ ਜੂ ਆਪਣਾ ਪਹਿਲੋਂ ਦੱਸਿਆ ਖੋਲ੍ਹ ਖ਼ੁਲਾਸਾ, ਭੁੱਲਿਆ ਕੋਇ ਰਹਿਣ ਨਾ ਪਾਈਆ। ਚਾਰ ਜੁਗ ਆਪਣੇ ਨਾਲੋਂ ਛੋਟੀਆਂ ਛੋਟੀਆਂ ਗੁਰ ਅਵਤਾਰ ਪੈਗ਼ੰਬਰ ਪਰਗਟਾਉਂਦਾ ਰਿਹਾ ਸ਼ਾਖ਼ਾਂ, ਆਪਣੀ ਜੜ੍ਹ ਨਾ ਕਿਸੇ ਸਮਝਾਈਆ। ਅੰਤਮ ਸਾਰੇ ਬੇਅੰਤ ਕਹਿ ਕਹਿ ਹੋਏ ਨਿਰਾਸਾ, ਅੰਤ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਚ ਦੁਆਰੇ ਦਏ ਵਡਿਆਈਆ। ਸਚ ਦੁਆਰ ਮਿਲੀ ਵਡਿਆਈ, ਹਰਿ ਵੱਡਾ ਵਡ ਵਡਿਆਇੰਦਾ। ਜਨ ਭਗਤ ਹੋਏ ਕੁੜਮਾਈ, ਪੁਰਖ ਅਬਿਨਾਸ਼ੀ ਸਗਨ ਮਨਾਇੰਦਾ। ਸੇਵਾ ਕਰੇ ਬਣ ਬਣ ਨੈਣ ਨਾਈ, ਨਜ਼ਰ ਕਿਸੇ ਨਾ ਆਇੰਦਾ। ਸਾਚਾ ਗਾਨਾਂ ਰਿਹਾ ਬੰਨਾਈ, ਨਾਮ ਤੰਦ ਹੱਥ ਉਠਾਇੰਦਾ। ਮਹਿੰਦੀ ਰੰਗਣ ਇਕ ਰੰਗਾਈ, ਲਾਲ ਗੁਲਾਲਾ ਰੰਗ ਚੜ੍ਹਾਇੰਦਾ। ਪੱਟੀ ਸੀਸ ਰਿਹਾ ਗੁੰਦਾਈ, ਨੇਤਰ ਨੈਣ ਨੈਣ ਮਟਕਾਇੰਦਾ। ਪੁਰਖ ਅਬਿਨਾਸ਼ੀ ਖੇਲ ਰਚਾਈ, ਭੇਵ ਕੋਇ ਨਾ ਪਾਇੰਦਾ। ਤ੍ਰੇਤਾ ਰਾਮ ਸੀਤਾ ਇਕ ਵਿਆਹੀ, ਕ੍ਰਿਸ਼ਨ ਰਾਧਾ ਮੇਲ ਮਿਲਾਇੰਦਾ। ਕਲਜੁਗ ਅੰਤਮ ਪਾਰਬ੍ਰਹਮ ਪਤਿਪਰਮੇਸ਼ਵਰ ਗੁਰਮੁਖ ਸੱਜਣ ਫੜ ਫੜ ਬਾਹੀਂ, ਸਾਚੇ ਡੋਲੇ ਆਪ ਬਹਾਇੰਦਾ। ਸਚਖੰਡ ਦੁਆਰੇ ਲੈ ਕੇ ਜਾਏ ਚਾਈਂ ਚਾਈਂ, ਚਾਓ ਘਨੇਰਾ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੁਰਤੀ ਆਪ ਪਰਨਾਇੰਦਾ। ਗੁਰਮੁਖ ਸਖੀ ਕਰ ਪਰਵਾਨ, ਪਰਮ ਪੁਰਖ ਦਇਆ ਕਮਾਇੰਦਾ । ਨਿਰਗੁਣ ਬਣ ਬਣ ਸਾਚਾ ਕਾਹਨ, ਬੰਸਰੀ ਏਕਾ ਨਾਮ ਸੁਣਾਇੰਦਾ। ਸਾਚੇ ਮੰਦਰ ਰਮੱਯਾ ਰਾਮ, ਰਾਮ ਆਪ ਦ੍ਰਿੜਾਇੰਦਾ। ਏਕਾ ਇਛਿਆ ਦਏ ਪੈਗ਼ਾਮ, ਅੱਲਾ ਰਾਣੀ ਬੰਧਨ ਪਾਇੰਦਾ। ਖ਼ਾਵੰਦ ਬੀਵੀ ਖੇਲ ਮਹਾਨ, ਜਗਤ ਸਦੀਵੀ ਵੇਖ ਵਖਾਇੰਦਾ। ਨੇਤਰ ਨੈਣ ਨੀਵੇਂ ਹੋਏ ਕਿਉਂ, ਮਸਤ ਜਵਾਨੀ ਇਕ ਵਖਾਇੰਦਾ। ਨੂਰ ਇਲਾਹੀ ਬੇਪਰਵਾਹੀ, ਸਿਦਕ ਸਬੂਰੀ ਚੌਦਾਂ ਤਬਕ ਵੇਖ ਵਖਾਇੰਦਾ । ਜਲਵਾ ਤੱਕਣਹਾਰ ਕੋਹਤੂਰੀ ਸਰਬ ਕਲ ਆਪੇ ਭਰਪੂਰੀ, ਵਸਣਹਾਰਾ ਨੇੜੇ ਦੂਰੀ, ਦੂਰ ਦੁਰਾਡਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸੱਜਣ ਸਾਚੇ ਫੜ, ਸਚਖੰਡ ਦੁਆਰੇ ਜਾਏ ਚੜ੍ਹ, ਸਾਚਾ ਡੰਡਾ ਬ੍ਰਹਮ ਬ੍ਰਹਿਮੰਡਾਂ ਪਾਰਬ੍ਰਹਮ ਪ੍ਰਭ ਆਪ ਲਗਾਇੰਦਾ। ਉਚਾ ਡੰਡਾ ਉਚ ਮਹੱਲ, ਹਰਿ ਜੂ ਹਰਿ ਹਰਿ ਆਪ ਲਗਾਈਆ। ਵੇਖਣਹਾਰਾ ਇਕ ਅਟੱਲ, ਅਟੱਲ ਬੈਠਾ ਬੇਪਰਵਾਹੀਆ। ਭਗਤਾਂ ਅੰਦਰ ਆਪੇ ਰਲ, ਆਪਣਾ ਪਰਦਾ ਦਏ ਖੁਲ੍ਹਾਈਆ। ਜੁਗ ਚੌਕੜੀ ਜੋ ਕਰਦਾ ਰਿਹਾ ਵਲ ਛਲ, ਅਛਲ ਛਲਧਾਰੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸਾਚਾ ਦਾਨ, ਥਿਰ ਘਰ ਸਾਚਾ ਕਰ ਪਰਵਾਨ, ਸਚਖੰਡ ਵਖਾਏ ਇਕ ਨਿਸ਼ਾਨ, ਸਾਢੇ ਤਿੰਨ ਹੱਥ ਮਾਣ ਰਖਾਈਆ।

੨੪ ਜੇਠ ੨੦੧੯ ਬਿਕਰਮੀ ਠਾਕਰ ਦਾਸ ਦੇ ਗ੍ਰਹਿ ਮਘੋ ਵਾਲੀ ਜੰਮੂ

ਕਰਮ ਕਾਂਡ ਜਗਤ ਬੰਧਨ, ਮਾਇਆ ਜੰਜਾਲ ਨਾ ਕੋਇ ਤੁੜਾਇੰਦਾ। ਹੰਕਾਰ ਵਿਕਾਰ ਨਾ ਕਰੇ ਖੰਡਣ, ਜੂਠ ਝੂਠ ਮੋਹ ਨਾ ਕੋਇ ਚੁਕਾਇੰਦਾ। ਸਚ ਦੁਆਰ ਨਾ ਕਰੇ ਕੋਇ ਬੰਧਨ, ਸੀਸ ਜਗਦੀਸ਼ ਨਾ ਕੋਇ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਘਰ ਘਰ ਵੇਖ ਵਖਾਇੰਦਾ। ਸਚ ਸੁੱਚ ਨਾ ਕੋਇ ਧਾਰ, ਲੱਖ ਚੁਰਾਸੀ ਜੀਵ ਕੁਰਲਾਈਆ। ਮੂਰਖ ਮੁਗਧ ਹੋਏ ਗਵਾਰ, ਮਨਮਤ ਰਹੀ ਕੁਰਲਾਈਆ। ਅੰਤਰ ਆਤਮ ਨਾ ਕੋਇ ਪਿਆਰ, ਪਰਮ ਆਤਮ ਨਾ ਕੋਇ ਮਿਲਾਈਆ। ਅਗਨੀ ਤਤ ਤਪੇ ਅੰਗਿਆਰ, ਧੂੰਆਂਧਾਰ ਰਹੀ ਵਖਾਈਆ। ਘਰ ਘਰ ਨਾਤਾ ਜੁੜਿਆ ਜਗਤ ਵਿਕਾਰ, ਪੰਚਮ ਪੰਚ ਦੇਣ ਦੁਹਾਈਆ। ਸ਼ਬਦ ਰਾਗ ਨਾ ਕੋਇ ਧੁਨਕਾਰ, ਸੁਨ ਸਮਾਧ ਨਾ ਕੋਇ ਖੁਲ੍ਹਾਈਆ। ਆਤਮ ਪਰਮਾਤਮ ਨਾ ਬਣੇ ਮਦਦਗਾਰ, ਮੁਦੱਈ ਮੁੱਦਾਆਲਹ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਖ਼ਲਕ ਖ਼ੁਦਾਈਆ। ਸਚ ਨਾਮ ਨਾ ਕੋਇ ਸਤਿ, ਸਤਿ ਸਤਿ ਨਾ ਕੋਇ ਦ੍ਰਿੜਾਇੰਦਾ। ਗ੍ਰਹਿ ਮੰਦਰ ਨਾ ਕੋਇ ਬ੍ਰਹਮ ਮਤ, ਬ੍ਰਹਮ ਰੂਪ ਨਾ ਕੋਇ ਵਖਾਇੰਦਾ। ਹਰਿ ਚਰਨ ਨਾ ਕੋਇ ਨਤ, ਜਗਤ ਨਾਤਾ ਸਰਬ ਰਖਾਇੰਦਾ। ਬੰਧਨ ਪਿਆ ਮਾਤ ਪਿਤ, ਭਾਈ ਭੈਣ ਸਾਕ ਸੱਜਣ ਮੋਹ ਨਾ ਕੋਇ ਚੁਕਾਇੰਦਾ। ਸਤਿਗੁਰ ਕਰੇ ਨਾ ਕੋਇ ਹਿੱਤ, ਹਵਸ ਹਿਵਸ ਨਾ ਕੋਇ ਮਿਟਾਇੰਦਾ। ਚਾਰੋਂ ਕੁੰਟ ਰਸ ਦਿਸੇ ਫਿਕ, ਅੰਮ੍ਰਿਤ ਰਸ ਨਾ ਕੋਇ ਚਖਾਇੰਦਾ। ਲਿਖ ਲਿਖ ਅੱਖਰ ਸ਼ਾਹੀ ਮੰਗੀ ਭਿੱਖ, ਭਿਛਿਆ ਸਤਿ ਨਾ ਕੋਇ ਪਾਇੰਦਾ। ਨਰ ਨਰਾਇਣ ਨੇਤਰ ਪਏ ਨਾ ਕਿਸੇ ਦਿਸ , ਸਵੱਛ ਸਰੂਪੀ ਦਰਸ ਕੋਇ ਨਾ ਪਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਨਿਹਕਰਮੀ ਸੁੱਤਾ ਦੇ ਕਰ ਪਿੱਠ, ਆਪਣੀ ਕਰਵਟ ਨਾ ਹਰਿ ਬਦਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੇਖ ਵਖਾਇੰਦਾ। ਸਚ ਸੁੱਚ ਨਾ ਕੋਇ ਪਿਆਰ, ਰੀਤੀ ਪ੍ਰੇਮ ਨਾ ਕੋਇ ਜਣਾਈਆ। ਗ੍ਰਹਿ ਗ੍ਰਹਿ ਵਸੇ ਕਾਮ ਕਰੋਧ ਲੋਭ ਮੋਹ ਹੰਕਾਰ, ਗੜ੍ਹ ਝੂਠਾ ਨਜ਼ਰੀ ਆਈਆ। ਰਸਨਾ ਜਿਹਵਾ ਨਾ ਕੋਇ ਆਧਾਰ, ਦੰਦ ਬੱਤੀਸ ਨਾ ਕੋਇ ਵਡਿਆਈਆ। ਭਗਤ ਭਗਵੰਤ ਨਾ ਕਰੇ ਕੋਇ ਵਿਚਾਰ, ਭਰਮੇ ਭੁੱਲੀ ਸਰਬ ਲੋਕਾਈਆ। ਮਾਇਆ ਰੁੱਲੇ ਰੋਵਣ ਜ਼ਾਰੋ ਜ਼ਾਰ, ਚਰਨ ਪ੍ਰੀਤੀ ਘੋਲ ਨਾ ਕੋਇ ਘੁੰਮਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਜੁਗਾ ਜੁਗੰਤਰ ਵੇਖਣਹਾਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਭੇਵ ਅਭੇਦਾ ਅਛਲ ਅਛੇਦਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸ੍ਰਿਸ਼ਟ ਸਬਾਈਆ। ਸ੍ਰਿਸ਼ਟ ਸਬਾਈ ਨਾ ਕੋਇ ਸੰਗ, ਸਾਚਾ ਸੰਗ ਨਾ ਕੋਇ ਨਿਭਾਇੰਦਾ। ਮਾਣਸ ਮਾਟੀ ਹੋਏ ਭੰਗ, ਥਿਰ ਕੋਇ ਰਹਿਣ ਨਾ ਪਾਇੰਦਾ। ਗੀਤ ਸੁਹਾਗੀ ਨਾ ਸੁਣਾਏ ਕੋਇ ਛੰਦ, ਰਸਨਾ ਜਿਹਵਾ ਸਰਬ ਕੁਰਲਾਇੰਦਾ। ਟੁੱਟੀ ਦੇਵੇ ਨਾ ਕੋਇ ਗੰਢ, ਗੰਢਣਹਾਰ ਗੋਪਾਲ ਦਿਆਲ, ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰਿਸ਼ਟ ਸਬਾਈ ਵੇਖੇ ਰੰਡ, ਹਰਿ ਕੰਤ ਸੇਜ ਨਾ ਕੋਇ ਸੁਹਾਇੰਦਾ। ਸ੍ਰਿਸ਼ਟ ਸਬਾਈ ਹੋਈ ਰੰਡ, ਚਾਰ ਵਰਨ ਦਏ ਦੁਹਾਈਆ। ਚਾਰੋਂ ਕੁੰਟ ਕੱਲਰ ਕੰਧ, ਕਲਜੁਗ ਅੰਤਮ ਰਿਹਾ ਢਾਈਆ। ਕੋਈ ਨਾ ਸਕੇ ਬੇੜਾ ਬੰਧ, ਬੰਨ੍ਹਣਹਾਰ ਨਾ ਕੋਇ ਅਖਵਾਈਆ। ਕਲਜੁਗ ਜੀਵ ਭਾਗਾਂ ਮੰਦ, ਆਪਾ ਚੀਨ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਵੇਖਣਹਾਰਾ ਬੇਪਰਵਾਹੀਆ। ਸਤਿ ਸਤਿਵਾਦ ਨਾ ਕੋਇ ਰਸ, ਰਸ ਅੰਮ੍ਰਿਤ ਨਾ ਕੋਇ ਵਖਾਇੰਦਾ। ਮਨ ਕਾਮਨਾ ਜੀਵ ਹੋਏ ਵਸ, ਵਾਸਨਾ ਰਾਮ ਨਾ ਕੋਇ ਰਖਾਇੰਦਾ। ਜਗਤ ਇਛਿਆ ਰਹੇ ਨੱਸ, ਵਾਂਗ ਸੁਆਨ ਸਰਬ ਭੁਵਾਇੰਦਾ। ਨਾ ਕੋਈ ਮੇਟੇ ਰੈਣ ਅੰਧੇਰੀ ਮਸ, ਸਾਚਾ ਚੰਦ ਨਾ ਕੋਇ ਚਮਕਾਇੰਦਾ। ਕੂੜੀ ਕਿਰਿਆ ਅੰਦਰ ਗਏ ਫਸ, ਫਾਸੀ ਜਮ ਨਾ ਕੋਇ ਕਟਾਇੰਦਾ। ਡੂੰਘੀ ਭਵਰੀ ਗਏ ਧਸ, ਫੜ ਬਾਹੋਂ ਪਾਰ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਖੋਜ ਖੁਜਾਇੰਦਾ। ਸਚ ਨਾ ਦਿਸੇ ਕੋਇ ਹੱਟ, ਹਟਵਾਣਾ ਨਜ਼ਰ ਕੋਇ ਨਾ ਆਈਆ। ਲਹਿਣਾ ਚੁਕਿਆ ਤੀਰਥ ਅਠਸਠ, ਨਾਰੀ ਪੁਰਸ਼ ਨਰ ਨਰਾਇਣ ਨੈਣ ਦਰਸ਼ਨ ਕੋਇ ਨਾ ਪਾਈਆ। ਤੱਟ ਕਿਨਾਰਾ ਦੀਸੇ ਭੱਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਹੱਥ ਰਖਾਈਆ। ਸਚ ਸੁੱਚ ਨਾ ਕੋਇ ਵਿਹਾਰ, ਬਿਵਹਾਰੀ ਨਜ਼ਰ ਕੋਇ ਨਾ ਆਇੰਦਾ। ਭਗਤ ਭਗਵੰਤ ਨਾ ਕੋਇ ਪਿਆਰ, ਪਾਰਬ੍ਰਹਮ ਨਾ ਕੋਇ ਧਿਆਇੰਦਾ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਕਲਜੁਗ ਅੰਤਮ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਮ ਕਾਂਡ ਲੇਖਾ ਆਪ ਚੁਕਾਇੰਦਾ। ਕਰਮ ਕਾਂਡ ਤ੍ਰੈਗੁਣ ਮਾਇਆ, ਮਾਇਆ ਮਮਤਾ ਵੇਖ ਵਖਾਈਆ। ਕੂੜ ਕੁੜਿਆਰੀ ਵੇਖੇ ਛਾਇਆ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਆਦਿ ਜੁਗਾਦੀ ਦਾਈ ਦਾਇਆ, ਸੇਵਕ ਸੇਵਾ ਆਪਣੇ ਹੱਥ ਰਖਾਈਆ। ਮਾਤ ਪਿਤ ਪਿਤਾ ਪੂਤ ਉਪਾਇਆ, ਉਤਪਤ ਆਪਣਾ ਰੰਗ ਰੰਗਾਈਆ। ਜੁਗਾ ਜੁਗੰਤਰ ਖੇਲ ਕਰਾਇਆ, ਲੱਖ ਚੁਰਾਸੀ ਲਏ ਪਰਗਟਾਈਆ । ਭਗਤ ਭਗਵੰਤ ਦੇ ਵਡਿਆਇਆ, ਅਭੇਵ ਅਭੇਦਾ ਆਪ ਖੁਲ੍ਹਾਈਆ। ਸਾਚੇ ਮਾਰਗ ਫੜ ਫੜ ਲਾਇਆ, ਗਿਆਨ ਧਿਆਨ ਇਕ ਸਮਝਾਈਆ। ਇਕੋ ਓਟ ਅੰਤ ਰਖਾਇਆ, ਤਨ ਨਗਾਰੇ ਚੋਟ ਲਗਾਈਆ। ਸਿਦਕ ਸਬੂਰੀ ਤਨ ਹੰਢਾਇਆ, ਮਜ਼ਬੂਰੀ ਆਪਣਾ ਨਾਮ ਰਖਾਈਆ। ਉਚੇ ਟਿੱਲੇ ਪਰਬਤ ਦਏ ਰੁੜ੍ਹਾਇਆ, ਅਗਨੀ ਭੇਟਾ ਸੇਵ ਕਮਾਈਆ । ਚਰਨ ਪ੍ਰੀਤੀ ਪ੍ਰੀਤੀ ਚਰਨ ਦਏ ਸਰਨਾਇਆ, ਇਸ਼ਟ ਦੇਵ ਇਕ ਵਖਾਈਆ। ਹੱਕ ਹਕ਼ੀਕ਼ਤ ਖੋਜ ਖੁਜਾਇਆ, ਲਾਸ਼ਰੀਕ ਬੇਪਰਵਾਹੀਆ। ਜਗਤ ਸ਼ਰੀਅਤ ਬੰਧਨ ਪਾਇਆ, ਬੰਦੀਖ਼ਾਨਾ ਵੇਖੇ ਸਰਬ ਲੋਕਾਈਆ। ਮੁਰਸ਼ਦ ਮੁਰੀਦ ਲਏ ਤਰਾਇਆ, ਤਾਰ ਸਤਾਰ ਇਕ ਹਿਲਾਈਆ। ਏਕਾ ਨੂਰ ਨੂਰ ਨਜ਼ਰੀ ਆਇਆ, ਬੇਨਜ਼ੀਰ ਨਜ਼ਰ ਆਪਣੇ ਨਾਲ ਮਿਲਾਈਆ। ਸਤਿਜੁਗ ਪ੍ਰਹਿਲਾਦ ਲੇਖੇ ਲਾਇਆ, ਕਲਜੁਗ ਮਨਸੂਰ ਦਏ ਵਡਿਆਈਆ। ਇਕ ਇਕ ਕਰ ਕੇ ਗੋਦ ਬਹਾਇਆ, ਸਿਰ ਆਪਣਾ ਹੱਥ ਟਿਕਾਈਆ। ਕਾਇਆ ਤਤ ਅਗਨੀ ਜਗਤ ਤਪਾਇਆ, ਆਤਮ ਸਾਂਤ ਸਾਂਤ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨਸੂਰ ਪ੍ਰਹਿਲਾਦ ਦੇ ਦੇ ਦਾਦ, ਲੋਕਮਾਤ ਦਿਤੀ ਵਡਿਆਈਆ। ਲੋਕਮਾਤ ਵਡਿਆਈ ਦੇਹ, ਤਨ ਮਾਟੀ ਵੇਖ ਵਖਾਇੰਦਾ। ਆਤਮ ਪਰਮਾਤਮ ਸਾਚਾ ਨੇਂਹ, ਨੇਂਹੋਂ ਆਪਣੇ ਨਾਲ ਲਗਾਇੰਦਾ। ਅੰਮ੍ਰਿਤ ਅੰਮਿਉਂ ਰਸ ਬਰਸੇ ਮੇਂਹ, ਮੇਘਲਾ ਆਪਣੀ ਧਾਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰ ਹਰਿ ਨਰਾਇਣ ਨਿਰਗੁਣ ਸਰਗੁਣ ਹੋ ਹੋ ਲੇਖਾ ਪਾਰ ਕਰਾਇੰਦਾ । ਪ੍ਰਹਿਲਾਦ ਮਨਸੂਰ ਉਤਾਰਿਆ ਪਾਰ, ਪੂਰੀ ਆਸਾ ਆਪ ਕਰਾਈਆ। ਵੇਖਣਹਾਰਾ ਸਦਾ ਜੁਗ ਚਾਰ, ਚੌਕੜ ਆਪਣਾ ਬੰਧਨ ਪਾਈਆ। ਨਿਤ ਨਵਿਤ ਲੈ ਅਵਤਾਰ, ਹਿੱਤ ਆਪਣਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਹੋਏ ਆਪ

ਸਹਾਈਆ । ਸਦਾ ਸੁਹੇਲਾ ਹੋਏ ਸਹਾਇਕ, ਹਰਿ ਸਾਹਿਬ ਸੱਚਾ ਸੁਲਤਾਨਾ। ਸ੍ਰਿਸ਼ਟ ਸਬਾਈ ਇਕੋ ਨਾਇਕ, ਨਰ ਨਰਾਇਣ ਵਡ ਮਰਦਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਖੇਲ ਕਰੇ ਮਹਾਨਾ। ਕਲਜੁਗ ਅੰਤਮ ਖੇਲ ਮਹਾਨ, ਹਰਿ ਜੂ ਹਰਿ ਹਰਿ ਆਪ ਕਰਾਈਆ। ਪਰਗਟ ਹੋ ਸ੍ਰੀ ਭਗਵਾਨ, ਭਗਤ ਜਨ ਲਏ ਉਠਾਈਆ। ਏਕਾ ਬਖ਼ਸ਼ ਚਰਨ ਧਿਆਨ, ਚਰਨ ਚਰਨੋਦਕ ਮੁਖ ਚੁਆਈਆ। ਕਿਰਪਾ ਕਰੇ ਵਡ ਮਿਹਰਵਾਨ, ਮਿਹਰ ਨਜ਼ਰ ਇਕ ਟਿਕਾਈਆ। ਲੇਖਾ ਕੱਟ ਦੋ ਜਹਾਨ, ਲੇਖੇ ਆਪਣੇ ਵਿਚ ਪਾਈਆ। ਏਕਾ ਸ਼ਬਦ ਦੇ ਗਿਆਨ, ਸਾਚੀ ਸਿਖਿਆ ਕਰੇ ਪੜ੍ਹਾਈਆ। ਏਕਾ ਬ੍ਰਹਮ ਕਰ ਪਰਵਾਨ, ਪਾਰਬ੍ਰਹਮ ਲਏ ਮਿਲਾਈਆ। ਸਾਚੇ ਭਗਤਾਂ ਦੇ ਦੇ ਦਾਨ, ਵਸਤ ਅਮੋਲਕ ਝੋਲੀ ਪਾਈਆ । ਨਾ ਕੋਈ ਮਾਰੇ ਜੀਵ ਜਹਾਨ, ਹਰਨਾਕਸ਼ ਬਣ ਹੱਥ ਕਟਾਰ ਨਾ ਕੋਇ ਉਠਾਈਆ। ਨਾ ਕੋਈ ਸੂਲੀ ਚਾੜ੍ਹੇ ਫੜ ਜਵਾਨ, ਮਨਸੂਰ ਗੱਲ ਵਿਚ ਫਾਸ ਨਾ ਕੋਇ ਲਟਕਾਈਆ । ਕਰ ਕਿਰਪਾ ਮਿਲਿਆ ਆਪ ਭਗਵਾਨ, ਹਰਿਜਨ ਸਾਚੇ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਇਆ ਆਪਣਾ ਘਰ, ਦਰਗਹ ਦੇਵੇ ਮਾਣ ਵਡਿਆਈਆ। ਦਰਗਹਿ ਦੇਵੇ ਹਰਿ ਜੂ ਮਾਣ, ਨਿਮਾਣਿਆਂ ਗਲੇ ਲਗਾਇੰਦਾ। ਮਨਸੂਰ ਵੇਖੇ ਮਾਰ ਧਿਆਨ, ਮਨਸਾ ਸਭ ਦੀ ਹਰਿ ਜੂ ਪੂਰ ਕਰਾਇੰਦਾ। ਕਲਜੁਗ ਅੰਤਮ ਕਰ ਪਰਵਾਨ, ਗੁਰਮੁਖ ਪਰਵਾਨੇ ਆਪਣੀ ਭੇਟ ਚੜ੍ਹਾਇੰਦਾ । ਪ੍ਰਹਿਲਾਦ ਰਸਨਾ ਕਹੇ ਧੰਨ ਭਗਵਾਨ, ਤੇਰਾ ਅੰਤ ਕੋਇ ਨਾ ਪਾਇੰਦਾ। ਜੁਗਾ ਜੁਗੰਤਰ ਖੇਲ ਮਹਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਕਲਜੁਗ ਅੰਤ ਸਚ ਨਿਸ਼ਾਨ, ਦੋ ਜਹਾਨ ਆਪ ਝੁਲਾਇੰਦਾ। ਗੁਰਸਿਖ ਗੁਰਮੁਖ ਹਰਿਜਨ ਹਰਿ ਭਗਤ ਸੰਤ ਸਾਜਣ ਦੇ ਦੇ ਮਾਣ, ਪਿਛਲਾ ਮਾਣ ਸਰਬ ਚੁਕਾਇੰਦਾ। ਜਨ ਭਗਤਾਂ ਭਗਤੀ ਕਰੀ ਆਪ ਆਣ, ਸਾਚੀ ਸ਼ਕਤ ਬਣਾਈ ਨਾਰ ਰਕਾਨ, ਅੰਦਰ ਵੜ ਵੜ ਸੇਵਾ ਕਰੇ ਮਹਾਨ, ਦੇਵ ਦੇਵਾ ਹੰ ਬ੍ਰਹਮ ਭੋਗ ਲਗਾਏ ਸਾਚਾ ਰਸ ਮੇਵਾ ਅਲੱਖ ਅਭੇਵਾ ਆਪਣਾ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਖ਼ਯਾਤ ਸਾਖੀ ਜਨ ਭਗਤਾਂ ਆਪ ਸੁਣਾਇੰਦਾ।

੨੪ ਜੇਠ ੨੦੧੯ ਬਿਕਰਮੀ ਤਾਰਾ ਸਿੰਘ ਦੇ ਗ੍ਰਹਿ ਦੀਵਾਨ ਗੜ੍ਹ ਜੰਮੂ

ਸਚਖੰਡ ਨਿਵਾਸੀ ਸਾਚਾ ਸਿਸ਼ਨ, ਸੱਚਾ ਹਾਕਮ ਹੁਕਮ ਜਣਾਇੰਦਾ। ਸਤਿਜੁਗ ਚਲਾਏ ਸਾਚਾ ਮਿਸ਼ਨ, ਮਿਸਲ ਸਭ ਦੀ ਪਿਛਲੀ ਪਾੜ ਵਖਾਇੰਦਾ। ਦਰ ਮੰਗਾਏ ਬ੍ਰਹਮਾ ਸ਼ਿਵ ਵਿਸ਼ਨ, ਸ਼ਬਦੀ ਡੋਰੀ ਬੰਧ ਬੰਧਾਇੰਦਾ। ਤ੍ਰੈਗੁਣ ਪੰਜ ਤਤ ਸੀਸ ਝੁਕਣ, ਚਰਨ ਧੂੜ ਮਸਤਕ ਮੰਗ ਮੰਗਾਇੰਦਾ। ਗਲ ਪੱਲੂ ਪਾਇਣ ਰਾਮ ਕ੍ਰਿਸ਼ਨ, ਅੱਗੇ ਨੈਣ ਨਾ ਕੋਇ ਉਠਾਇੰਦਾ। ਈਸਾ ਮੂਸਾ ਮੁਹੰਮਦ ਹੁਸੈਨ ਹਸਨ, ਅਲੀ ਸ਼ਾਹ ਸ਼ਾਹ ਰਗ ਆਪਣੀ ਆਪ ਕਟਾਇੰਦਾ। ਨਾਨਕ ਗੋਬਿੰਦ ਭਾਣਾ ਮੰਨਣ, ਕੀਤਾ ਹੁਕਮ ਨਾ ਕੋਇ ਉਲਟਾਇੰਦਾ। ਭਗਤ ਅਠਾਰਾਂ ਕਹਿਣ ਤੂੰ ਸ੍ਰੀ ਭਗਵਾਨਨ, ਤੁਧ ਬਿਨ ਨਜ਼ਰ ਕੋਇ ਨਾ ਆਇੰਦਾ। ਹਰਿ ਜੂ ਹਰਿ ਪਰਗਟ ਹੋਏ ਨੌਜਵਾਨਨ, ਬਲ ਆਪਣਾ ਆਪ ਧਰਾਇੰਦਾ। ਵੇਖਣਹਾਰ ਜ਼ਿਮੀਂ ਅਸਮਾਨਨ, ਗਗਨ

ਮੰਡਲ ਖੋਜ ਖੁਜਾਇੰਦਾ। ਸੂਰਜ ਚੰਦ ਦੇਵਣਹਾਰਾ ਚਾਨਣ, ਜੋਤੀ ਨੂਰ ਨੂਰ ਟਿਕਾਇੰਦਾ। ਸ਼ਬਦ ਅਗੰਮੀ ਚਲਾਵਣਹਾਰਾ ਬਾਨਣ, ਤੀਰ ਅਣਯਾਲਾ ਇਕ ਰਖਾਇੰਦਾ। ਵੇਦ ਸ਼ਾਸਤਰ ਸਿਮਰਤ ਪੁਰਾਨ, ਭੇਵ ਖੁਲ੍ਹਾਵਣਹਾਰ ਗਿਆਨਨ, ਗਿਆਨ ਧਿਆਨ ਇਕ ਦ੍ਰਿੜਾਇੰਦਾ। ਜੁਗ ਚੌਕੜੀ ਬਣਨਹਾਰਾ ਜ਼ਾਮਨ, ਸਾਚੀ ਜ਼ਾਮਨੀ ਇਕ ਵਖਾਇੰਦਾ। ਨੌਂ ਖੰਡ ਪ੍ਰਿਥਮੀ ਹੋਏ ਹੈਰਾਨਨ, ਹਰਿ ਕਾ ਭੇਵ ਕੋਇ ਨਾ ਆਇੰਦਾ। ਕਲਜੁਗ ਰੈਣ ਅੰਧੇਰੀ ਸ਼ਾਮਨ, ਸਚ ਪਰਕਾਸ਼ ਨਾ ਕੋਇ ਵਖਾਇੰਦਾ। ਘਰ ਘਰ ਵੜਿਆ ਕਾਮ ਕਰੋਧ ਲੋਭ ਮੋਹ ਹੰਕਾਰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਦਾਲਤ ਆਪ ਕਮਾਇੰਦਾ। ਦੋ ਜਹਾਨਾਂ ਸਾਚਾ ਜੱਜ, ਲੱਖ ਚੁਰਾਸੀ ਵੇਖ ਵਖਾਈਆ। ਸਚ ਸਿੰਘਾਸਣ ਬੈਠਾ ਸਜ, ਤਖ਼ਤ ਨਿਵਾਸੀ ਸਾਚੇ ਤਖ਼ਤ ਡੇਰਾ ਲਾਈਆ। ਚਾਰ ਕੁੰਟ ਨੌਂ ਖੰਡ ਪ੍ਰਿਥਮੀ ਦੋ ਜਹਾਨ ਸ੍ਰੀ ਭਗਵਾਨ ਸਭ ਦੇ ਖੋਲ੍ਹਣਹਾਰਾ ਪਾਜ, ਪੂਰਬ ਲੇਖਾ ਵੇਖੇ ਥਾਉਂ ਥਾਈਂਆ। ਹੁਕਮੇ ਅੰਦਰ ਸਾਚੇ ਮੰਦਰ ਉਚ ਮਹੱਲੇ ਲਏ ਸੱਦ, ਸਚ ਸੰਦੇਸ਼ਾ ਇਕ ਘਲਾਈਆ। ਨਿਰਗੁਣ ਧਾਰ ਕਰ ਪਿਆਰ ਚਰਨ ਕਵਲ ਔਣਾ ਨੱਠ, ਬਣ ਪਾਂਧੀ ਪੰਧ ਮੁਕਾਈਆ। ਏਕੰਕਾਰਾ ਹਰਿ ਨਿਰੰਕਾਰਾ ਪੁਰਖ ਅਬਿਨਾਸ਼ੀ ਕਰੇ ਸਚ ਇਕੱਠ, ਏਕਾ ਬੰਧਨ ਦੇਵੇ ਪਾਈਆ। ਨਾਤਾ ਤੋੜ ਕੇ ਔਣਾ ਮੰਦਰ ਮਸਜਿਦ ਸ਼ਿਵਦੁਆਲੇ ਮੱਠ, ਗੁਰੂਦੁਆਰਾ ਅੰਗ ਨਾ ਕੋਇ ਰਖਾਈਆ। ਅੱਗੇ ਖੇਲ ਕਰੇ ਸਮਰਥ, ਸਮਰਥ ਦਾਤਾ ਬੇਪਰਵਾਹੀਆ। ਲੇਖਾ ਲਿਖੇ ਆਪਣੇ ਹੱਥ, ਦੂਸਰ ਸੰਗ ਨਾ ਕੋਇ ਰਖਾਈਆ। ਚੌਥੇ ਜੁਗ ਲਹਿਣਾ ਭੱਠ, ਭੱਠ ਖੇੜਾ ਦਏ ਵਖਾਈਆ। ਏਕਾ ਵਾਰ ਵਛਾਏ ਸੱਥਰ ਸੱਥ, ਸਫ਼ਾ ਸਭ ਦੀ ਦਏ ਉਠਾਈਆ। ਸਚ ਵਿਧਾਨ ਏਕਾ ਰੱਖ, ਪੰਚਮ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਜਣਾਈਆ। ਸਾਚਾ ਸਿਸ਼ਨ ਏਕੰਕਾਰ, ਹੁਕਮੀ ਹੁਕਮ ਆਪ ਵਰਤਾਇੰਦਾ। ਚਾਰ ਜੁਗ ਨਿਵਾਸੀ ਕਰ ਖ਼ਬਰਦਾਰ, ਆਲਸ ਨਿੰਦਰਾ ਸਰਬ ਮਿਟਾਇੰਦਾ। ਵੇਖਣਹਾਰਾ ਨਿਰਗੁਣ ਜੋਤ ਨੂਰ ਕਰ ਪਰਕਾਸ਼, ਪਰਕਾਸ਼ੀ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰੇ ਕਰਤਾਰ, ਹਰਿ ਜੂ ਆਪਣੀ ਦਇਆ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੁਕਮੇ ਅੰਦਰ ਕਰ ਗਿਰਫ਼ਤਾਰ, ਆਪਣੀ ਗਰਿਫ਼ਤ ਵਿਚ ਲਿਆਈਆ। ਸਾਰੇ ਬੱਧੇ ਕਹਿਣ ਤੂੰ ਦਾਤਾ ਤੇਰਾ ਅੰਤ ਨਾ ਪਾਰਾਵਾਰ, ਬੇਅੰਤ ਤੇਰੀ ਵਡਿਆਈਆ। ਜੁਗ ਜੁਗ ਕਰਦੇ ਆਏ ਮਾਤ ਵਿਹਾਰ, ਰਾਮਾ ਕ੍ਰਿਸ਼ਨਾ ਨਾਉਂ ਧਰਾਈਆ। ਈਸਾ ਮੂਸਾ ਮੁਹੰਮਦ ਬਣ ਸਰਦਾਰ, ਸਯਦਾ ਏਕਾ ਸੀਸ ਵਖਾਈਆ। ਨਾਨਕ ਗੋਬਿੰਦ ਬਣ ਪਨਿਹਾਰ, ਸੇਵਕ ਸੇਵਾ ਸੇਵ ਕਮਾਈਆ। ਲਿਖ ਲਿਖ ਅੱਖਰ ਜਗਤ ਲਾ ਕੇ ਆਏ ਕਾਰ, ਸਰਗੁਣ ਤੇਰੀ ਧਾਰ ਚਲਾਈਆ। ਤੇਰਾ ਰੂਪ ਦੱਸ ਨਾ ਸਕੇ ਵਿਚ ਸੰਸਾਰ, ਤੇਰੀ ਮਹਿਮਾ ਲਿਖ ਲਿਖ ਮਾਤ ਸੁਣਾਈਆ। ਉਚੀ ਕੂਕ ਕਹਿ ਕਹਿ ਆਏ ਪੁਕਾਰ, ਸਚਖੰਡ ਵਸੇ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੋਭਾ ਪਾਈਆ। ਸਾਚਾ ਸਿਸ਼ਨ ਸ੍ਰੀ ਭਗਵਾਨ, ਧੁਰ ਫ਼ਰਮਾਣਾ ਹੁਕਮ ਜਣਾਇੰਦਾ। ਸਾਰੇ ਮੰਨੋ ਇਕ ਈਮਾਨ, ਸ਼ਰਅ ਸ਼ਰੀਅਤ ਇਕ ਜਣਾਇੰਦਾ। ਸਾਰੇ ਬੋਲੋ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਜੀ ਓਟ ਨਾ ਕੋਇ ਰਖਾਇੰਦਾ। ਮੰਨਣੀ ਪਏ ਸਭ ਨੂੰ ਆਣ, ਅੱਗੇ ਸੀਸ ਨਾ ਕੋਇ ਉਠਾਇੰਦਾ। ਨਿਉਂ ਨਿਉਂ ਸਾਰੇ ਚਰਨ ਕਵਲ ਕਰਨ ਧਿਆਨ, ਨੇਤਰ ਨੈਣ ਨੀਰ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ

ਹੁਕਮ ਆਪ ਸੁਣਾਇੰਦਾ। ਸਾਚਾ ਹੁਕਮ ਹਰਿ ਜੂ ਦਏ ਦਲੀਲ, ਏਕਾ ਏਕ ਸਮਝਾਈਆ। ਅੱਗੇ ਸੁਣੇ ਨਾ ਕੋਇ ਅਪੀਲ, ਨਾ ਕੋਈ ਦੇਵੇ ਸਤਿ ਸਫ਼ਾਈਆ। ਸਚਖੰਡ ਨਾ ਮਿਲੇ ਕੋਇ ਵਕੀਲ, ਅੱਧਵਿਚਕਾਰੇ ਸਾਰੇ ਬੈਠਣ ਡੇਰਾ ਢਾਹੀਆ। ਨਾ ਕੋਈ ਪਹਿਨੇ ਬਸਤਰ ਨੀਲ, ਕੁੰਡਲ ਕੰਨ ਨਾ ਕੋਇ ਲਟਕਾਈਆ। ਨਾ ਕੋਈ ਰੂਪ ਰੰਗ ਦਿਸੇ ਛੈਲ ਛਬੀਲ, ਜੋਬਨ ਤਨ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਦ੍ਰਿੜਾਈਆ। ਸਾਚਾ ਹੁਕਮ ਸ਼ਾਹ ਸੁਲਤਾਨਾ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਮੰਨਣਾ ਪਏ ਅੰਤਮ ਭਾਣਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਹੁਕਮੇ ਅੰਦਰ ਰਾਜਾ ਰਾਣਾ, ਹੁਕਮੇ ਅੰਦਰ ਰੱਯਤ ਰੂਪ ਵਖਾਇੰਦਾ। ਹੁਕਮੇ ਅੰਦਰ ਆਦਿ ਜੁਗਾਦਿ ਜੁਗਾ ਜੁਗੰਤਰ ਗੁਰ ਪੀਰ ਅਵਤਾਰ ਗਾਇਣ ਗਾਣਾ, ਲਿਖ ਲਿਖ ਲੇਖ ਜਗਤ ਸਮਝਾਇੰਦਾ। ਹੁਕਮੇ ਅੰਦਰ ਆਵਣ ਜਾਣਾ, ਹੁਕਮੇ ਅੰਦਰ ਦੋ ਜਹਾਨਾ ਵੇਖ ਵਖਾਇੰਦਾ। ਹੁਕਮੇ ਅੰਦਰ ਦੇਵੇ ਧੁਰ ਫ਼ਰਮਾਣਾ, ਪਿਛਲਾ ਲੇਖਾ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਇੰਦਾ। ਸਾਚੀ ਸਿਖਿਆ ਸਾਚੇ ਸਿਖ, ਹਰਿ ਹਰਿਜਨ ਆਪ ਜਣਾਈਆ। ਅਗਲਾ ਲੇਖਾ ਦੇਵੇ ਲਿਖ, ਲੇਖਾ ਪਿਛਲਾ ਆਪ ਮਿਟਾਈਆ। ਸਤਿ ਧਰਮ ਨਾਮ ਸਤਿ ਪਾਏ ਭਿਖ, ਆਤਮ ਪਰਮਾਤਮ ਰੰਗ ਰੰਗਾਈਆ। ਏਕਾ ਨੈਣ ਆਏ ਦਿਸ, ਦੋਏ ਲੋਚਣ ਬੰਦ ਕਰਾਈਆ। ਕਿਰਪਾ ਕਰੇ ਉਪਰ ਜਿਸ, ਜਿਸ ਆਪਣਾ ਭੇਵ ਖੁਲ੍ਹਾਈਆ। ਜਨਮ ਜਨਮ ਦੀ ਮੇਟੇ ਤਰਿਖ, ਤ੍ਰਿਸ਼ਨਾ ਅਗਨ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਲੋਕਮਾਤ, ਕਲਜੁਗ ਅੰਤ ਅੰਤ ਵਰਤਾਇੰਦਾ। ਚਾਰ ਜੁਗ ਦਾ ਤੁੱਟੇ ਨਾਤ, ਨਾਤਾ ਬਿਧਾਤਾ ਆਪ ਕਰਾਇੰਦਾ। ਸਤਿਜੁਗ ਸੁਣਾਏ ਸਾਚੀ ਗਾਥ, ਸਾਚੀ ਗਾਥਾ ਆਪ ਅਲਾਇੰਦਾ। ਚਾਰ ਵਰਨ ਝੁਕਾਏ ਏਕਾ ਮਾਥ, ਮਸਤਕ ਨੂਰ ਇਕ ਰੁਸ਼ਨਾਇੰਦਾ। ਚਾਰੋਂ ਕੁੰਟ ਏਕਾ ਪਾਠ, ਰਸਨਾ ਜਿਹਵਾ ਏਕਾ ਗੁਣ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਆਪਣਾ ਰੰਗ ਰੰਗਾਇੰਦਾ। ਹੁਕਮੇ ਅੰਦਰ ਰੰਗ ਅਤੀਤ, ਹਰਿ ਸੱਚਾ ਸਚ ਰੰਗਾਈਆ। ਸਦੀ ਚੌਧਵੀਂ ਰਹੀ ਬੀਤ, ਚੌਦਸ ਆਪਣਾ ਮੂਲ ਮੁਕਾਈਆ। ਲਹਿਣਾ ਦੇਣਾ ਚੁਕਾਏ ਅੰਤ ਠੀਕ, ਠੀਕਰ ਸਭ ਦਾ ਭੰਨ ਵਖਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਕਰ ਕਰ ਗਏ ਉਡੀਕ, ਨੇਤਰ ਨੈਣ ਨੈਣ ਉਠਾਈਆ। ਕਲਜੁਗ ਅੰਤਮ ਪਰਗਟ ਹੋਏ ਲਾਸ਼ਰੀਕ, ਸਭ ਦੀ ਸ਼ਰਅ ਦਏ ਗਵਾਈਆ। ਆਪਣੀ ਧਾਰਾ ਰੱਖੇ ਬਰੀਕ, ਲਿਖਣ ਪੜ੍ਹਨ ਵਿਚ ਨਾ ਆਈਆ। ਕਾਇਆ ਅੰਦਰ ਵੜ ਵੜ ਗੁਰਮੁਖਾਂ ਕਰਾਏ ਸਚ ਪ੍ਰੀਤ, ਰਸਨਾ ਜਿਹਵਾ ਨਾ ਕੋਇ ਹਲਾਈਆ। ਮੇਲ ਮਿਲਾਏ ਧਾਮ ਅਨਡੀਠ, ਅਨਡਿਠੜੀ ਰੀਤੀ ਆਪ ਵਖਾਈਆ। ਸੋਹੰ ਢੋਲਾ ਗਾਏ ਆਤਮ ਪਰਮਾਤਮ ਗੀਤ, ਗੀਤ ਗੋਬਿੰਦ ਆਪ ਅਲਾਈਆ। ਕਾਇਆ ਕਰੇ ਠਾਂਡੀ ਸੀਤ, ਹਿਰਦੇ ਹਰਿ ਜੂ ਆਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਨਰ ਨਰੇਸ਼ਾ ਦਰਗਹਿ ਸਾਚੀ ਆਪ ਸੁਣਾਈਆ। ਦਰਗਹਿ ਸਾਚੀ ਸਚ ਸੁਹੰਜਣਾ, ਹਰਿ ਜੂ ਹਰਿ ਹਰਿ ਸੋਭਾ ਪਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਦੀਨਾਂ ਨਾਥ ਦਰਦ ਦੁੱਖ ਭੈ ਭੰਜਨਾ, ਨਾਥ ਅਨਾਥਾਂ ਵੇਖ ਵਖਾਇੰਦਾ। ਏਥੇ ਓਥੇ ਦੋ ਜਹਾਨ ਸ੍ਰੀ ਭਗਵਾਨ ਹੋ ਪਰਵਾਨ ਨੇਤਰ ਨਾਮ ਨਿਧਾਨ ਪਾਏ ਅੰਜਣਾ, ਅਗਿਆਨ ਅੰਧੇਰ ਲੋਕਮਾਤ ਮਿਟਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸਾਚੇ ਮੰਡਲ ਪਾਵੇ

ਰਾਸੀ, ਜਨ ਭਗਤਾਂ ਚਰਨ ਧੂੜ ਕਰਾਏ ਮਜਨਾ, ਦੁਰਮਤ ਮੈਲ ਆਪ ਧੁਵਾਇੰਦਾ। ਸ੍ਰੀ ਭਗਵਾਨ ਝੁਲਾਏ ਸਚ ਨਿਸ਼ਾਨ, ਵਸਣਹਾਰਾ ਸਚਖੰਡ ਸੱਚੇ ਮਕਾਨ, ਜਨ ਭਗਤਾਂ ਕਰੇ ਬੰਦ ਖ਼ੁਲਾਸੀ, ਆਵਣ ਜਾਵਣ ਪਤਤ ਪਾਵਣ ਲੱਖ ਚੁਰਾਸੀ ਗੇੜ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਮਾਰਗ ਆਪੇ ਲਾਇੰਦਾ। ਸਾਚਾ ਮਾਰਗ ਸਤਿ ਸਤਿਵਾਦੀ, ਸੋ ਪੁਰਖ ਨਿਰੰਜਣ ਆਪ ਲਗਾਈਆ। ਆਦਿ ਜੁਗਾਦੀ ਇਕੋ ਵਾਦੀ, ਆਪਣੀ ਕੀਤੀ ਕਰਤਾ ਭੁੱਲ ਕਦੇ ਨਾ ਜਾਈਆ। ਸ਼ਬਦ ਜਣਾਏ ਬੋਧ ਅਗਾਧੀ, ਨਾਦ ਵਜਾਏ ਇਕ ਅਨਾਦੀ, ਅਨਹਦ ਰਾਗੀ ਰਾਗ ਸੁਣਾਈਆ। ਹੰਸ ਬਣਾਏ ਫੜ ਫੜ ਕਾਗੀ, ਜਨ ਭਗਤਾਂ ਆਤਮ ਜਾਏ ਸਾਧੀ, ਸਾਧਨ ਆਪਣਾ ਆਪ ਕਰਾਈਆ। ਲੇਖੇ ਲਾਏ ਕਾਇਆ ਮਾਟੀ ਹਾਡੀ, ਰੱਤੀ ਰੱਤ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਧੰਦਾ ਏਕਾ ਦਏ ਵਖਾਈਆ। ਏਕਾ ਧੰਦਾ ਹਰਿ ਨਿਰੰਕਾਰ, ਲੱਖ ਚੁਰਾਸੀ ਆਪ ਜਣਾਇੰਦਾ। ਪਿਛਲਾ ਲਹਿਣਾ ਨਾ ਰਹੇ ਵਿਚ ਸੰਸਾਰ, ਹਰਿ ਜੂ ਹਰਿ ਹਰਿ ਆਪ ਮੁਕਾਇੰਦਾ। ਸਭ ਨੇ ਬੋਲਣਾ ਇਕ ਜੈਕਾਰ, ਜੈ ਜੈਕਾਰਾ ਇਕ ਸੁਣਾਇੰਦਾ। ਏਕਾ ਮੰਦਰ ਹੋਏ ਉਜਿਆਰ, ਹਰਿ ਜੂ ਦੀਪਕ ਜੋਤ ਜਗਾਇੰਦਾ। ਇਕ ਸਰੋਵਰ ਕਰੇ ਤਿਆਰ, ਅੰਮ੍ਰਿਤ ਠੰਡਾ ਜਲ ਭਰਾਇੰਦਾ। ਗੁਰਮੁਖ ਸਾਚੇ ਲਏ ਨੁਹਾਲ, ਸਾਂਤਕ ਸਤਿ ਸਰੂਪ ਵਖਾਇੰਦਾ। ਅੰਤ ਨੇੜ ਨਾ ਆਏ ਕਾਲ, ਮਹਾਕਾਲ ਮੁਖ ਸ਼ਰਮਾਇੰਦਾ। ਤੋੜਨਹਾਰਾ ਜਗਤ ਜੰਜਾਲ, ਜਾਗਰਤ ਜੋਤ ਇਕ ਜਗਾਇੰਦਾ। ਏਥੇ ਓਥੇ ਸਗਲ ਸੰਗ ਚਲੇ ਨਾਲ ਨਾਲ, ਵਿਛੜ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਸੰਦੇਸ਼ਾ ਸ਼ਾਹ ਕੰਗਾਲ, ਸਚ ਦੁਆਰੇ ਆਪ ਜਣਾਇੰਦਾ। ਸਚ ਦੁਆਰੇ ਹਰਿ ਸਚ ਵਸੇਰਾ, ਵਿਸ਼ਨ ਬ੍ਰਹਮਾ ਸ਼ਿਵ ਚਰਨ ਬਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪਾਇਣ ਘੇਰਾ, ਚਾਰੋਂ ਕੁੰਟ ਡੇਰਾ ਲਾਈਆ। ਜੁਗ ਚੌਕੜੀ ਤੇਰਾ ਵੇਂਹਦੇ ਰਹੇ ਵੇਹੜਾ, ਘਰ ਸਾਚੇ ਸੱਦ ਨਾ ਕਦੇ ਬਹਾਈਆ। ਲੋਕਮਾਤ ਪਾ ਪਾ ਆਏ ਫੇਰਾ, ਬਣ ਮੁਸਾਫ਼ਰ ਫੇਰੀ ਪਾਈਆ। ਤੇਰਾ ਭੇਵ ਦੱਸੇ ਕੇਹੜਾ ਕੇਹੜਾ, ਬੇਅੰਤ ਤੇਰੀ ਵਡਿਆਈਆ। ਤੇਰੇ ਹੁਕਮੇ ਅੰਦਰ ਦੀਨ ਮਜ਼੍ਹਬ ਪਾ ਕੇ ਆਏ ਝੇੜਾ, ਤੁਧ ਬਿਨ ਸਕੇ ਨਾ ਕੋਇ ਮਿਟਾਈਆ। ਚਾਰ ਕੁੰਟ ਚਾਰ ਵਰਨ ਜ਼ਾਤ ਪਾਤ ਵਸਿਆ ਖੇੜਾ, ਕਾਇਆ ਖਿੜਕੀ ਨਾ ਕੋਇ ਖੁਲ੍ਹਾਈਆ। ਉਲਟਾ ਵਹਿਣ ਡੂੰਘਾ ਗੇੜਾ, ਬਣ ਪਾਂਧੀ ਪੰਧ ਨਾ ਕੋਇ ਮੁਕਾਈਆ। ਹੁਕਮੇ ਅੰਦਰ ਗਏ ਆਪਣੀ ਵੇਰਾ, ਵੇਰਵਾ ਤੇਰਾ ਪਾ ਪਾ ਆਏ ਸੁਣਾਈਆ। ਅੰਤਮ ਕਹਿ ਕੇ ਆਏ ਪਾਰਬ੍ਰਹਮ ਪਤਿਪਰਮੇਸ਼ਵਰ ਜਿਸ ਉਪਰ ਕਰੇ ਆਪਣੀ ਮਿਹਰਾ, ਤਿਸ ਆਪਣੇ ਨਾਲ ਲਏ ਮਿਲਾਈਆ। ਭਾਂਡਾ ਭਰਮ ਭੌ ਭੰਨਾਏ ਝੂਠਾ ਢਾਹੇ ਡੇਰਾ, ਡੇਰ ਕਦੇ ਨਾ ਲਾਈਆ। ਨਿਜ ਨੇਤਰ ਦਿਸੇ ਨੇਰਨ ਨੇਰਾ, ਨਿਜ ਘਰ ਬੈਠਾ ਆਸਣ ਲਾਈਆ। ਆਦਿ ਜੁਗਾਦਿ ਬੰਨ੍ਹਣਹਾਰਾ ਬੇੜਾ, ਨਾਮ ਚੱਪੂ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪਣੇ ਹੱਥ ਰਖਾਈਆ। ਆਪਣੇ ਹੱਥ ਰੱਖੀ ਖੇਲ ਕਰਤਾਰ, ਜੁਗ ਚੌਕੜੀ ਨਾਚ ਨਚਾਇੰਦਾ। ਕੋਈ ਕਹੇ ਮੈਂ ਰਚ ਕੇ ਆਇਆ ਵੇਦ ਚਾਰ, ਸ਼ਾਸਤਰ ਸਿਮਰਤ ਕੋਇ ਜਣਾਇੰਦਾ। ਕੋਈ ਕਹੇ ਲੇਖਾ ਲਿਖਿਆ ਅਠਾਰਾਂ ਪੁਰਾਨ, ਗੀਤਾ ਗਿਆਨ ਕੋਇ ਦ੍ਰਿੜਾਇੰਦਾ। ਕੋਈ ਕਹੇ ਕਲਮਾ ਜਣਾਇਆ ਅੰਜੀਲ ਕੁਰਾਨ, ਮਸਲਾ ਹੱਕ ਹੱਕ ਅਲਾਇੰਦਾ। ਕੋਈ ਕਹੇ ਬਾਣੀ ਨਿਰਾਲਾ ਮਾਰਿਆ ਬਾਣ, ਅਣਯਾਲਾ ਤੀਰ ਚਲਾਇੰਦਾ। ਕੋਈ ਕਹੇ ਏਕੋ

ਏਕ ਪੁਰਖ ਅਕਾਲ, ਬਣ ਸੁਤ ਦੁਲਾਰਾ ਸੇਵ ਕਮਾਇੰਦਾ। ਕੋਈ ਕਹੇ ਭਗਤੀ ਦੇਵੇ ਦਾਨ, ਭਗਵਨ ਆਪਣੀ ਵਸਤ ਝੋਲੀ ਪਾਇੰਦਾ। ਪੁਰਖ ਅਬਿਨਾਸ਼ੀ ਕਹੇ ਜਿਸ ਉਪਰ ਹੋਵਾਂ ਆਪ ਮਿਹਰਵਾਨ, ਬਿਨ ਭਗਤੀ ਲੇਖਾ ਲੇਖੇ ਪਾਇੰਦਾ। ਭਾਗ ਲਗਾਵਾਂ ਕਾਇਆ ਮੰਦਰ ਸਚ ਮਕਾਨ, ਸਚ ਸਿੰਘਾਸਣ ਇਕ ਸੁਹਾਇੰਦਾ। ਕਲਜੁਗ ਅੰਤਮ ਗੁਰਮੁਖ ਗੁਰ ਗੁਰ ਕਰ ਪਰਵਾਨ, ਨਾਮ ਪਰਵਾਨਗੀ ਹੱਥ ਵਖਾਇੰਦਾ। ਏਕਾ ਵਾਰ ਸਚਖੰਡ ਦੁਆਰੇ ਕਰੇ ਰਵਾਨ, ਰਵਾਨਗੀ ਆਪਣਾ ਨਾਉਂ ਦ੍ਰਿੜਾਇੰਦਾ। ਸਾਚੀ ਸਖੀ ਮਿਲਾਵਾਂ ਕਾਹਨ, ਕਾਹਨ ਸੁਰਤੀ ਸ਼ਬਦੀ ਬੰਧਨ ਪਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਭਗਵਤੀ ਭਗਵਤ ਆਪਣੀ ਗੋਦ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪ੍ਰਿਥਮੀ ਆਪਣੀ ਧਾਰ ਚਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਿਰਇਛਤ ਇਛਿਆ ਜਨ ਭਗਤਾਂ ਆਪ ਰਖਾਇੰਦਾ।