ਪੁਸਤਕਾਲਾਭਾਗ ੧੨

੨੪ ਜੇਠ ੨੦੧੯ ਬਿਕਰਮੀ ਪਿਆਰਾ ਸਿੰਘ ਦੇ ਗ੍ਰਹਿ ਦੀਵਾਨ ਗੜ੍ਹ ਜੰਮੂ

ਠਾਠਾਂ ਵਿਚੋਂ ਇਕੋ ਲਹਿਰ, ਸਚ ਪ੍ਰੇਮ ਦਏ ਵਡਿਆਈਆ। ਜੁਗ ਜਨਮ ਦਾ ਮੇਟੇ ਕਹਿਰ, ਅਗਨੀ ਤਤ ਬੁਝਾਈਆ। ਮੇਲ ਮਿਲਾਵਾ ਗੰਭੀਰ ਗਹਿਰ, ਗਹਿਰੀ ਭਵਰੀ ਫੋਲ ਫੁਲਾਈਆ। ਪੰਚ ਵਿਕਾਰਾ ਮਾਰੇ ਐਰ ਗ਼ੈਰ, ਗ਼ੈਰਤ ਆਪਣੀ ਇਕ ਜਣਾਈਆ। ਕਾਇਆ ਮੰਦਰ ਅੰਦਰ ਵਖਾਏ ਸੈਰ, ਸਾਖ਼ਯਾਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਰੰਗਾਈਆ। ਅਗੰਮ ਅਥਾਹ ਚਾੜ੍ਹੇ ਰੰਗ, ਰੰਗ ਮਜੀਠੀ ਇਕ ਰੰਗਾਇੰਦਾ। ਸਾਚੀ ਡੋਰ ਬੰਨ੍ਹੇ ਤੰਦ, ਕਾਚਾ ਤੰਦ ਨਾ ਕੋਇ ਬਣਾਇੰਦਾ। ਪੁਰਖ ਅਬਿਨਾਸ਼ੀ ਪਾਏ ਬੰਧਨ ਬੰਧ, ਬੰਦੀਖ਼ਾਨਾ ਸਰਬ ਤੁੜਾਇੰਦਾ। ਕਰ ਪਰਕਾਸ਼ ਅੰਧੇਰੇ ਅੰਧ, ਅੰਧ ਅੰਧੇਰ ਆਪ ਮਿਟਾਇੰਦਾ। ਇਕ ਵਖਾਏ ਪਰਮਾਨੰਦ, ਆਤਮ ਪਰਮਾਤਮ ਜੋੜ ਜੁੜਾਇੰਦਾ। ਸਰਬ ਜੀਆਂ ਦਾ ਸਾਚਾ ਛੰਦ, ਸੋਹੰ ਢੋਲਾ ਆਪ ਅਲਾਇੰਦਾ। ਗਹਿਰ ਗੰਭੀਰ ਗੁਣੀ ਗਹਿੰਦ, ਵਡ ਸਾਗਰ ਆਪਣਾ ਰੂਪ ਵਖਾਇੰਦਾ। ਜਨਮ ਜਨਮ ਦੀ ਮੇਟੇ ਚਿੰਦ, ਚਿੰਤਾ ਚਿੱਖਾ ਅਗਨ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਵਖਾਇੰਦਾ। ਗਹਿਰ ਗੰਭੀਰ ਗੁਣਵੰਤ, ਅਗੰਮ ਅਥਾਹ ਵਡ ਵਡਿਆਈਆ। ਹਰਿਜਨ ਮੇਲੇ ਸਾਚੇ ਸੰਤ, ਸਤਿਗੁਰ ਆਪਣੀ ਦਇਆ ਕਮਾਈਆ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਦਏ ਮਿਲਾਈਆ। ਜਿਉਂ ਨਾਨਕ ਅੰਗ ਲਾਇਆ ਅੰਗਤ, ਗੁਰ ਗੁਰ ਆਪਣੇ ਅੰਗ ਲਗਾਈਆ। ਮੇਲ ਮਿਲਾਏ ਫੜ ਫੜ ਸੰਗਤ, ਵਿਛੜੀ ਕੂੰਜ ਡਾਰ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਵਣਹਾਰਾ ਥਾਉਂ ਥਾਈਂਆ। ਜਗਤ ਵਿਛੋੜਾ ਮਿਟੇ ਪੰਧ, ਆਵਣ ਜਾਵਣ ਰਹਿਣ ਨਾ ਪਾਈਆ। ਗੁਰਮੁਖ ਨਾਤਾ ਤੋੜੇ ਮਦਿਰਾ ਮਾਸ ਗੰਦ, ਜਗਤ ਵਾਸਨਾ ਨਾ ਹੋਏ ਹਲਕਾਈਆ। ਜਨਮ ਜਨਮ ਦੀ ਟੁੱਟੀ ਦੇਵੇ ਗੰਢ, ਗੰਢਣਹਾਰ ਗੋਪਾਲ ਗੁਸਾਈਂਆ। ਜੋ ਜਨ ਸਤਿ ਸਤਿਵਾਦੀ ਗਾਵੇ ਸਾਚਾ ਛੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗਹਿਰ ਗੰਭੀਰ ਬੇਨਜ਼ੀਰ ਨਜ਼ਰ ਮਿਹਰ ਇਕ ਟਿਕਾਈਆ। ਮਿਹਰ ਨਜ਼ਰ ਹਰਿ ਦੇਵੇ ਪਾ, ਪਾਰਬ੍ਰਹਮ ਪ੍ਰਭ ਦਇਆ ਕਮਾਇੰਦਾ। ਤ੍ਰੈਕਾਲ ਦਰਸੀ ਤ੍ਰੈਗੁਣ ਮਾਇਆ ਕੱਟੇ ਫਾਹ, ਫਾਸੀ ਜਮ ਨਾ ਕੋਇ ਲਟਕਾਇੰਦਾ। ਏਕਾ

ਨਾਉਂ ਦਏ ਸਮਝਾ, ਨਾਉਂ ਨਿਰੰਕਾਰਾ ਆਪ ਸੁਣਾਇੰਦਾ। ਡੂੰਘੀ ਭਵਰੀ ਬਣੇ ਮਲਾਹ, ਬੇੜਾ ਆਪਣੇ ਕੰਧ ਉਠਾਇੰਦਾ। ਸਤਿ ਸਤਿਵਾਦੀ ਦਏ ਸਲਾਹ, ਸਾਚੇ ਮਾਰਗ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਇੰਦਾ। ਗਹਿਰ ਗੰਭੀਰ ਸਾਗਰ ਸਿੰਧ, ਡੂੰਘਾ ਸਾਗਰ ਨਜ਼ਰ ਕਿਸੇ ਨਾ ਆਈਆ। ਫਿਰ ਫਿਰ ਥੱਕੇ ਵਿਸ਼ਨ ਬ੍ਰਹਮਾ ਸ਼ਿਵ ਸੁਰਪਤ ਰਾਜਾ ਇੰਦ, ਇੰਦਰਾਸਣ ਤਜ ਤਜ ਫੇਰਾ ਪਾਈਆ। ਬਿਨ ਹਰਿ ਭਗਤ ਦੂਸਰ ਬਣਾਏ ਕਿਸੇ ਨਾ ਆਪਣੀ ਬਿੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗਹਿਰ ਗੰਭੀਰ ਆਪਣਾ ਨਾਉਂ ਧਰਾਈਆ। ਗਹਿਰ ਗੰਭੀਰ ਹੋਏ ਗੁਰਸਿਖ, ਜਿਸ ਹਰਿ ਹਰਿ ਦਰਸ਼ਨ ਪਾਇਆ। ਸਤਿਗੁਰ ਦੀਨ ਦਿਆਲ ਲੇਖਾ ਦਏ ਲਿਖ, ਲਿਖਿਆ ਲੇਖ ਨਾ ਕੋਇ ਮਿਟਾਇਆ। ਸਦਾ ਸੁਹੇਲਾ ਰੱਖੇ ਸਾਇਆ ਹੇਠ, ਤਤੀ ਵਾ ਨਾ ਲਾਗੇ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗੰਮ ਅਥਾਹ ਆਪਣਾ ਰਾਹ ਜਣਾਇਆ। ਅਗੰਮ ਅਥਾਹ ਹਰਿ ਬੇਅੰਤ, ਅੰਤ ਕੋਇ ਨਾ ਪਾਇੰਦਾ। ਪੁਰਖ ਅਬਿਨਾਸ਼ੀ ਇਕ ਭਗਵੰਤ, ਜੁਗ ਜੁਗ ਵੇਸ ਵਟਾਇੰਦਾ। ਹਰਿਜਨ ਮੇਲੇ ਸਾਚੇ ਸੰਤ, ਸਤਿਜੁਗ ਆਪਣਾ ਰੰਗ ਰੰਗਾਇੰਦਾ। ਕਰ ਕਿਰਪਾ ਬਣਾਏ ਬਣਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਸਿਖ ਰਲਾਏ ਗੁਰਸਿਖ ਪੰਗਤ, ਆਤਮ ਨਾਤਾ ਜੋੜ ਜੁੜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਜੇ ਦਰ ਹੋਣ ਨਾ ਦੇਵੇ ਮੰਗਤ, ਦੇਵਣਹਾਰ ਬੇਪਰਵਾਹੀਆ। ਪੰਜ ਤਨ ਪਾਕ ਹੋਏ ਮਾਤ, ਮਾਤਰ ਭੂਮੀ ਮਿਲੀ ਵਡਿਆਈਆ। ਪੁਰਖ ਅਬਿਨਾਸ਼ੀ ਚਰਨ ਕਵਲ ਜੋੜ ਨਾਤ, ਨਾਤਾ ਆਪਣੇ ਨਾਲ ਰਖਾਈਆ। ਕਲਜੁਗ ਕਾਇਆ ਚੋਲਾ ਰੱਖਿਆ ਸਾਥ, ਅੰਦਰ ਬਾਹਰ ਆਪਣਾ ਸੰਗ ਰਖਾਈਆ। ਅੰਤਮ ਲਹਿਣਾ ਦੇਣਾ ਚੁਕਾਇਆ ਮਸਤਕ ਮਾਥ, ਆਪਣੇ ਹੱਥ ਰੱਖੀ ਵਡਿਆਈਆ। ਪੰਜਾਂ ਬਣਾਈ ਇਕੋ ਜ਼ਾਤ, ਨਾਤਾ ਤਨ ਦਏ ਤੁੜਾਈਆ। ਨਿਰਗੁਣ ਆਤਮ ਪਰਮਾਤਮ ਪੁੱਛੀ ਵਾਤ, ਸਮਰਥ ਆਪਣੀ ਦਇਆ ਕਮਾਈਆ। ਦਰਸ ਦਿਖਾਇਆ ਹੋ ਕੇ ਸਾਖ਼ਯਾਤ, ਸਵਛ ਸਰੂਪੀ ਰੂਪ ਵਟਾਈਆ। ਸਚਖੰਡ ਦੁਆਰੇ ਪੰਜੇ ਹੋਏ ਪਾਕ, ਪਾਕ ਤਨ ਲੋਕਮਾਤ ਮਿਲੀ ਵਡਿਆਈਆ। ਜਗਤ ਨਿਸ਼ਾਨੀ ਰਹਿ ਜਾਏ ਧੂੜੀ ਖ਼ਾਕ, ਮਨਮੁਖਾਂ ਸਿਰ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜ ਤਨ ਪਾਕ ਆਪਣੇ ਰੰਗ ਰੰਗਾਈਆ। ਅਲੀ ਮੁਹੰਮਦ ਇਕੋ ਰਾਹ, ਆਲਮੀਨ ਆਪ ਅਖਵਾਇੰਦਾ। ਆਲਮਗੀਰ ਕਾਇਨਾਤ ਕਰੇ ਨਕ਼ਾਹ, ਮੁੱਖ ਨਕ਼ਾਬ ਪਰਦਾ ਰਖਾਇੰਦਾ। ਕੋਈ ਕਹੇ ਪੋਸ਼ ਰੱਖੇ ਸਿਆਹ, ਸੂਰਤ ਸਚ ਨਾ ਕਿਸੇ ਵਖਾਇੰਦਾ। ਮੁਹੰਮਦ ਜਿਸ ਅੱਗੇ ਮੰਗੀ ਦੁਆ, ਸੋ ਦੂਰ ਦੁਰਾਡਾ ਨੇੜੇ ਹੋ ਹੋ ਫੇਰਾ ਪਾਇੰਦਾ। ਜਿਸ ਅੱਗੇ ਸਯਦਾ ਸੀਸ ਦਿਤਾ ਝੁਕਾ, ਸੋ ਆਪਣੇ ਝਰੋਕੇ ਵਿਚੋਂ ਖੋਲ੍ਹ ਆਪਣੀ ਨਜ਼ਰ ਤਕਾਇੰਦਾ। ਜਿਸ ਨੂੰ ਕਿਹਾ ਪਾਕ ਇਕ ਖ਼ੁਦਾ, ਖ਼ੁਦੀ ਸਭ ਦੀ ਮੇਟ ਮਿਟਾਇੰਦਾ। ਸੋ ਸਾਹਿਬ ਕੋਟਨ ਕੋਟ ਅਲੀ ਲਏ ਬਣਾ, ਆਪਣੀ ਏਕਾ ਨਜ਼ਰ ਉਠਾਇੰਦਾ। ਇਕ ਰਸੂਲ ਦਏ ਅਸੂਲ, ਆਲਮ ਕਰੇ ਪੜ੍ਹਾਈਆ। ਇਕ ਰਸੂਲ ਦੋਹਾਂ ਵਿਚੋਂ ਸਾਬਤ ਰਹੇ ਇਕ ਮਾਕੂਲ, ਜਿਸ ਆਪਣੀ ਬਣਤ ਬਣਾਈਆ। ਬਾਕੀ ਰਸੂਲ ਸਾਰੇ ਜਾਣ ਭੂਲ, ਆਪ ਭੁੱਲ ਵਿਚ ਕਦੇ ਨਾ ਆਈਆ। ਸੋ ਖ਼ੁਦਾਵੰਦ ਕਰੀਮ ਸਭ ਦੇ ਬਣਾਵਣਹਾਰਾ ਕਾਨੂੰਨ, ਕਾਇਦਾ ਇਕੋ ਇਕ ਪੜ੍ਹਾਈਆ। ਅਲਫ਼ ਪੜ੍ਹ ਕੇ ਸਾਰੇ ਹੋਏ ਮਮਨੂਨ, ਮੋਮਨ ਆਪਣਾ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਸੂਲ ਰਸ਼ੂ ਲਿਲਾ

ਸਲਵ ਸਲਮ ਸੁਆਦ ਸਾਦਕ ਸਬਰ ਆਪਣਾ ਆਪ ਹੰਢਾਈਆ। ਚਾਰ ਯਾਰ ਕਹਿਣ ਸੁਣ ਰਸੂਲ, ਰਸਮ ਕਵਣ ਜਗਤ ਚਲਾਈਆ। ਮੁਹੰਮਦ ਕਹੇ ਮੈਂ ਨਾ ਜਾਣਾ ਕਵਣ ਕਾਤਲ ਕਵਣ ਮਕਤੂਲ, ਕਵਣ ਛੁਰੀ ਰਿਹਾ ਵਖਾਈਆ। ਇਕ ਰਸੂਲ ਹੋਏ ਬੇਆਬ, ਇਕ ਆਬਹਯਾਤ ਮੰਗ ਮੰਗਾਈਆ। ਇਕ ਰਸੂਲ ਮੁਰੀਦਾਂ ਮਿਲੇ ਵਿਚ ਖ਼ੁਵਾਬ, ਇਕ ਖ਼ੁਵਾਬ ਵਿਚ ਨਜ਼ਰ ਨਾ ਆਈਆ। ਇਕ ਰਸੂਲ ਤੱਕੇ ਪੁਨ ਸਵਾਬ, ਇਕ ਰਸੂਲ ਪੁਨ ਸਵਾਬ ਨਾ ਕੋਇ ਰਖਾਈਆ। ਇਕ ਰਸੂਲ ਹੋਏ ਮੁਖ ਨਕ਼ਾਬ, ਇਕ ਰਸੂਲ ਪਰਦਾਨਸ਼ੀਂ ਨਾ ਕੋਇ ਵਡਿਆਈਆ। ਇਕ ਰਸੂਲ ਵਜਾਏ ਰਬਾਬ, ਇਕ ਅਹਿਬਾਬ ਆਪਣਾ ਰੰਗ ਵਖਾਈਆ। ਇਕ ਰਸੂਲ ਲਿਖ ਲਿਖ ਜਾਏ ਕਿਤਾਬ, ਇਕ ਰਸੂਲ ਕਿਤਾਬਾਂ ਰਿਹਾ ਪੜ੍ਹਾਈਆ। ਸੋ ਰਸੂਲ ਸੱਚਾ ਜਨਾਬ, ਜਿਸ ਮਖ਼ਲੂਕ ਲਈ ਉਪਾਈਆ। ਸਦਾ ਰਹੇ ਆਦਿ ਜੁਗਾਦਿ, ਮੁਕਾਮੇ ਹੱਕ ਆਸਣ ਲਾਈਆ। ਕੋਈ ਕਹੇ ਕਰੀਮ ਕਰਤਾ ਕਾਦ, ਕਾਦਰ ਕੁਦਰਤ ਆਪਣੀ ਖੇਲ ਕਰਾਈਆ। ਇਕ ਰਸੂਲ ਕਰੇ ਯਾਦ, ਇਕ ਰਸੂਲ ਯਾਦਦਾਸਤ ਆਪਣੀ ਸਭ ਨੂੰ ਰਿਹਾ ਕਰਾਈਆ। ਇਕ ਰਸੂਲ ਕਾਇਆ ਮਾਟੀ ਨਾੜੀ ਮਾਸ ਹਾਡ, ਇਕ ਰਸੂਲ ਨਿਰਗੁਣ ਨੂਰ ਰੁਸ਼ਨਾਈਆ। ਇਕ ਰਸੂਲ ਮਾਤ ਪਿਤ, ਪਿਤ ਭਾਈ ਭੈਣ ਬਣਾਏ ਦਾਦੀ ਦਾਦ, ਇਕ ਰਸੂਲ ਰੂਪ ਰੰਗ ਰੇਖ ਨਾ ਕੋਇ ਰਖਾਈਆ। ਸੋ ਰਸੂਲ ਕਰਨਾ ਯਾਦ, ਜਿਸ ਯਾਦ ਕੀਤਿਆਂ ਵਿਸਰੇ ਆਪਣੀ ਪਿਤਾ ਮਾਈਆ। ਇਕ ਰਸੂਲ ਪਾਕ ਇਕ ਰਸੂਲ ਖ਼ਾਕ, ਇਕ ਰਸੂਲ ਨਾਦ, ਇਕ ਰਸੂਲ ਸੁਆਦ, ਸ਼ਹੀਦ ਦੇਵੇ ਨਾ ਕਿਸੇ ਸ਼ਹਾਦਤ, ਅੱਗੇ ਹੋ ਨਾ ਕਿਸੇ ਬਚਾਈਆ। ਥੋੜੀ ਬੰਦਗੀ ਲੇਖੇ ਲਾਏ ਇਬਾਦਤ, ਕਿਨਕਾ ਕਿਨਕਾ ਝੋਲੀ ਪਾਈਆ। ਨਿੱਕੀ ਨਿੱਕੀ ਹਰਿ ਜੂ ਆਪਣੀ ਰੱਖੀ ਆਦਤ, ਬਾਲ ਬਾਲਾਂ ਨਾਲ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਸ਼ਹੀਦ ਨਾ ਕਿਸੇ ਜਣਾਈਆ।

੨੪ ਜੇਠ ੨੦੧੯ ਬਿਕਰਮੀ ਜੰਮੂ

ਚਾਰ ਖਾਣੀ ਸੁਣ ਪੁਕਾਰ, ਖ਼ਾਨਾ ਆਪਣਾ ਅੰਤ ਖੁਲ੍ਹਾਈਆ। ਚਾਰ ਵਰਨ ਪਾਵੇ ਸਾਰ, ਅਨਜਾਣ ਬੇਪਰਵਾਹੀਆ। ਚਾਰ ਕੁੰਟ ਵੇਖ ਵਿਚਾਰ, ਵੇਖਣਹਾਰਾ ਵੇਖੇ ਥਾਉਂ ਥਾਈਂਆ। ਚਾਰ ਜੁਗ ਕਰਜ਼ ਉਤਾਰ, ਲਹਿਣਾ ਦੇਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਈਆ। ਸਾਚਾ ਖੇਲ ਪੁਰਖ ਸਮਰਥ, ਹਰਿ ਸਤਿਗੁਰ ਆਪ ਜਣਾਇੰਦਾ। ਕੂੜੀ ਕਿਰਿਆ ਜਾਏ ਢੱਠ, ਕੂੜਾ ਬੰਧਪ ਤੋੜ ਤੁੜਾਇੰਦਾ। ਕੂੜਾ ਖੇੜਾ ਹੋਏ ਭੱਠ, ਅਗਨੀ ਭੱਠ ਆਪ ਤਪਾਇੰਦਾ। ਕੂੜਾ ਮਾਰਗ ਜਾਏ ਨੱਸ, ਸਾਚਾ ਮਾਰਗ ਆਪ ਵਖਾਇੰਦਾ। ਕੂੜੀ ਰੈਣ ਮਿਟੇ ਅੰਧੇਰੀ ਮਸ, ਸਾਚਾ ਚੰਦ ਆਪ ਚੜ੍ਹਾਇੰਦਾ। ਕੂੜਾ ਨਾਤਾ ਜਾਏ ਛੱਡ, ਸਚ ਸੁੱਚ ਬੰਧਨ ਪਾਇੰਦਾ। ਕੂੜੀ ਮਾਇਆ ਵੇਖੇ ਕਾਇਆ ਮਾਟੀ ਹੱਡ, ਸਚ ਨਿਰਗੁਣ ਨੂਰ ਜਣਾਇੰਦਾ। ਕੂੜ ਕੁੜਿਆਰ ਕਲਜੁਗ ਯਦ, ਸਚ ਸਤਿਜੁਗ ਰਾਹ ਵਖਾਇੰਦਾ। ਕੂੜ ਰਸ ਰਸਨਾ ਮਦਿ, ਸਚ ਅੰਮ੍ਰਿਤ ਰਸ ਚਖਾਇੰਦਾ। ਕੂੜ ਢੋਲ ਮਰਦੰਗ ਨਗਾਰਾ ਵੱਜੇ ਨਦ, ਸਚ ਆਤਮਕ ਨਾਦ ਸੁਣਾਇੰਦਾ। ਕੂੜ ਕੁੜਿਆਰ ਲੋਕਮਾਤ ਵਿਚੋਂ ਦੇਵੇ ਕੱਢ, ਸਚ ਧਰਮ ਇਕ ਨਿਸ਼ਾਨ ਝੁਲਾਇੰਦਾ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣਾ ਰਾਹ ਵਖਾਇੰਦਾ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਧਰਾਇੰਦਾ। ਆਪਣਾ ਰੂਪ ਧਰੇ ਸੱਚ, ਸਾਚੀ ਸਿਖਿਆ ਇਕ ਸਮਝਾਈਆ। ਪੰਚ ਵਿਕਾਰ ਨਾ ਜਾਏ ਨੱਚ, ਨਟੂਆ ਨੱਟ ਨਾ ਰੂਪ ਵਟਾਈਆ। ਗੁਰਮੁਖ ਅਗਨ ਨਾ ਜਾਏ ਮਚ, ਤਤੀ ਵਾ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਖੇਲੇ ਬੇਪਰਵਾਹੀਆ। ਖੇਲ ਖੇਲਣਹਾਰ ਗੋਪਾਲ, ਕਲਜੁਗ ਅੰਤਮ ਖੇਲ ਕਰਾਇੰਦਾ। ਸਤਿਜੁਗ ਦੀ ਸਚ ਧਰਮਸਾਲ, ਸਚ ਦੁਆਰਾ ਆਪ ਸੁਹਾਇੰਦਾ। ਭਗਤ ਭਗਵੰਤ ਲਏ ਬਿਠਾਲ, ਬਹਿ ਬਹਿ ਆਪਣਾ ਰੰਗ ਰੰਗਾਇੰਦਾ। ਸਾਚਾ ਮੰਤਰ ਨਾਮ ਸੁਖਾਲ, ਸਾਖੀ ਆਪਣੀ ਆਪ ਪੜ੍ਹਾਇੰਦਾ। ਲੇਖਾ ਜਾਣ ਸ਼ਾਹ ਕੰਗਾਲ, ਕਾਇਆ ਕਪੜ ਕੋਟ ਆਪਣਾ ਰੰਗ ਰੰਗਾਇੰਦਾ। ਧਰਮ ਦੁਆਰੇ ਬਣ ਦਲਾਲ, ਪੰਚ ਸਵਾਰੀ ਪਾਰ ਕਰਾਇੰਦਾ। ਭਗਤ ਉਧਾਰੀ ਇਕ ਨਿਰੰਕਾਰ, ਨਾਮ ਜੈਕਾਰੀ ਆਪ ਅਲਾਇੰਦਾ। ਵੱਜੇ ਸਤਾਰੀ ਦੋ ਜਹਾਨ, ਦੋਏ ਦੋਏ ਆਪਣਾ ਰੰਗ ਵਖਾਇੰਦਾ। ਭਗਤ ਉਡਾਰੀ ਸ੍ਰੀ ਭਗਵਾਨ, ਦਰ ਘਰ ਸਾਚੇ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਵਖਾਇੰਦਾ। ਭਗਤ ਉਡਾਰੀ ਸ਼ਬਦੀ ਡੋਰ, ਡੋਰ ਤੰਦ ਨਜ਼ਰ ਕਿਸੇ ਨਾ ਆਈਆ। ਕਰ ਪਰਕਾਸ਼ ਅੰਧ ਘੋਰ, ਘੋਰ ਅੰਧ ਦਏ ਮਿਟਾਈਆ। ਕੂੜ ਕੁੜਿਆਰਾ ਨਾ ਪਾਵੇ ਸ਼ੋਰ, ਜੂਠ ਝੂਠ ਨਾ ਕੋਇ ਹਲਕਾਈਆ। ਮੇਟਣਹਾਰਾ ਪੰਚਮ ਚੋਰ, ਪੰਚਮ ਮੋਹ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਜਾਣੇ ਸਾਚੀ ਲੋੜ, ਹਰਿਜਨ ਸਾਚੇ ਖੋਜ ਖੁਜਾਈਆ। ਭਗਤਾਂ ਲੋੜੇ ਆਪ ਹਰਿ, ਲੱਖ ਚੁਰਾਸੀ ਫੋਲ ਫੁਲਾਇੰਦਾ। ਦਰ ਦਰਵੇਸ਼ ਫਿਰੇ ਦਰ ਦਰ, ਦਰ ਦਰ ਆਪਣੀ ਅਲੱਖ ਜਗਾਇੰਦਾ। ਪਾਵੇ ਸਾਰ ਘਰ ਘਰ, ਘਰ ਘਰ ਵਿਚ ਪਰਦਾ ਲਾਹਿੰਦਾ। ਵੇਖਣਹਾਰਾ ਨਾਰੀ ਨਰ, ਨਰ ਨਰਾਇਣ ਖੇਲ ਕਰਾਇੰਦਾ। ਪਾਵੇ ਸਾਰ ਡੂੰਘੇ ਸਰ, ਸਰ ਸਰੋਵਰ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਭੇਵ ਚੁਕਾਏ ਡੂੰਘੇ ਸਾਗਰ, ਗਹਿਰ ਗੰਭੀਰ ਦਇਆ ਕਮਾਈਆ। ਵੇਖਣਹਾਰਾ ਕਾਇਆ ਗਾਗਰ, ਕਾਇਆ ਕਵਰੀ ਖੋਜ ਖੁਜਾਈਆ। ਆਤਮ ਪਰਮਾਤਮ ਗ੍ਰਹਿ ਮੰਦਰ ਦੇਵੇ ਆਦਰ, ਮਾਣ ਤਾਣ ਇਕ ਰਖਾਈਆ। ਸਾਚਾ ਵਣਜ ਵਪਾਰ ਕਰਾਏ ਸੌਦਾਗਰ, ਸਾਚੀ ਵਸਤ ਇਕ ਵਖਾਈਆ। ਲੇਖਾ ਜਾਣੇ ਤੇਗ਼ ਬਹਾਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਈਆ। ਖੇਲ ਵਖਾਏ ਚਾਓ ਘਨੇਰਾ, ਭਿੰਨੜੀ ਰੈਣ ਰਹੀ ਜਸ ਗਾਈਆ। ਹਰਿਜਨ ਕਹੇ ਮੈਂ ਤੇਰਾ ਤੂੰ ਮੇਰਾ ਤੂੰ ਮੇਰਾ ਮੈਂ ਤੇਰਾ, ਤੇਰਾ ਮੇਰਾ ਭੇਵ ਨਾ ਜਾਣੇ ਕੋਇ ਰਾਈਆ। ਤੇਰੇ ਅੰਦਰ ਸਾਚੇ ਮੰਦਰ ਲਾਇਆ ਡੇਰਾ, ਕਾਇਆ ਕਿਲਾ ਕੋਟ ਸੁਹਾਈਆ। ਰਸਨਾ ਸ੍ਰਿਸ਼ਟ ਸਬਾਈ ਕਹੇ ਸਿੰਘ ਸ਼ੇਰਾ, ਨੇਤਰ ਨਜ਼ਰ ਕਿਸੇ ਨਾ ਆਈਆ। ਭਗਤ ਦੁਆਰਾ ਖੁਲ੍ਹਾ ਰੱਖਿਆ ਵੇਹੜਾ, ਗੁਰਮੁਖ ਸੱਜਣ ਲਏ ਮਿਲਾਈਆ। ਅੰਤਮ ਕਲ ਚੁਕਾਇਆ ਝੇੜਾ, ਸਾਚਾ ਖੇੜਾ ਆਪ ਵਸਾਈਆ। ਰੁੜ੍ਹਦਾ ਬੰਨੇ ਲਾਇਆ ਬੇੜਾ, ਮੰਜਧਾਰ ਬਾਹਰ ਕਢਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੋਇਆ ਦਲੇਰਾ, ਬਲ ਆਪਣਾ ਆਪ ਪਰਗਟਾਈਆ।

੨੯ ਜੇਠ ੨੦੧੯ ਬਿਕਰਮੀ ਨਰਾਇਣ ਸਿੰਘ ਕੰਗ ਦੇ ਗ੍ਰਹਿ ਜ਼ਿਲਾ ਅੰਮ੍ਰਿਤਸਰ

ਸੋ ਪੁਰਖ ਨਿਰੰਜਣ ਅਗੰਮ ਅਥਾਹ, ਅਲੱਖ ਅਗੋਚਰ ਆਪਣੀ ਧਾਰ ਚਲਾਇੰਦਾ। ਹਰਿ ਪੁਰਖ ਨਿਰੰਜਣ ਬੇਪਰਵਾਹ, ਬੇਅੰਤ ਭੇਵ ਕੋਇ ਨਾ ਪਾਇੰਦਾ। ਏਕੰਕਾਰਾ ਸਤਿ ਸਤਿਵਾਦੀ ਸਤਿ ਮਲਾਹ, ਦਰ ਘਰ ਸਾਚੇ ਸੋਭਾ ਪਾਇੰਦਾ। ਆਦਿ ਨਿਰੰਜਣ ਨੂਰ ਰੁਸ਼ਨਾ, ਜੋਤੀ ਜਾਤਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਵਸਣਹਾਰਾ ਹਰ ਘਟ ਥਾਂ, ਦੋ ਜਹਾਨਾਂ ਖੇਲ ਕਰਾਇੰਦਾ। ਸ੍ਰੀ ਭਗਵਾਨ ਝੁਲਾਏ ਸਚ ਨਿਸ਼ਾਂ, ਧਰਮ ਨਿਸ਼ਾਨਾ ਇਕ ਵਖਾਇੰਦਾ। ਪਾਰਬ੍ਰਹਮ ਪ੍ਰਭ ਆਪਣਾ ਵੇਸ ਲਏ ਵਟਾ, ਰੂਪ ਅਨੂਪ ਆਪ ਧਰਾਇੰਦਾ। ਧੁਰ ਫ਼ਰਮਾਣਾ ਹੁਕਮ ਜਣਾ, ਹੁਕਮੀ ਹੁਕਮ ਆਪ ਅਲਾਇੰਦਾ। ਆਪਣੀ ਇਛਿਆ ਲਏ ਪਰਗਟਾ, ਸਾਚੀ ਇਛਿਆ ਇਕ ਰਖਾਇੰਦਾ। ਸਚਖੰਡ ਦੁਆਰਾ ਲਏ ਬਣਾ, ਛਪਰੀ ਛੰਨ ਨਾ ਕੋਇ ਛੁਹਾਇੰਦਾ। ਨਿਰਮਲ ਦੀਆ ਬਾਤੀ ਲਏ ਟਿਕਾ, ਨੂਰੋ ਨੂਰ ਨੂਰ ਰੁਸ਼ਨਾਇੰਦਾ। ਕਮਲਾਪਾਤੀ ਨਾਉਂ ਰਖਾ, ਸਚ ਸਿੰਘਾਸਣ ਆਸਣ ਲਾਇੰਦਾ। ਸ਼ਾਹੋ ਭੂਪ ਬਣ ਸ਼ਹਿਨਸ਼ਾਹ, ਰਾਜ ਰਾਜਾਨ ਆਪਣਾ ਬਲ ਧਰਾਇੰਦਾ। ਸੀਸ ਜਗਦੀਸ਼ ਤਾਜ ਟਿਕਾ, ਦਰ ਬੰਕ ਇਕ ਵਡਿਆਇੰਦਾ। ਦਰ ਦਰਵੇਸ਼ ਬਣ ਦਰ ਬੈਠੇ ਸੀਸ ਝੁਕਾ, ਅਲੱਖ ਅਲੱਖਣਾ ਆਪਣੀ ਅਲੱਖ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਸਚਖੰਡ ਦੁਆਰੇ ਸਾਚੀ ਧਾਰ ਕਰੇ ਕਰਾਏ ਕਰਨੇਹਾਰ, ਕਰਤਾ ਪੁਰਖ ਆਪਣੀ ਕਾਰ ਆਪ ਕਰਾਇੰਦਾ। ਕਰਤਾ ਪੁਰਖ ਕਰਨੇ ਯੋਗ, ਸਚਖੰਡ ਵੱਜੇ ਵਧਾਈਆ। ਆਪੇ ਕਰੇ ਆਪਣਾ ਸਤਿ ਸੰਜੋਗ, ਰੂਪ ਰੰਗ ਰੇਖ ਨਾ ਕਿਸੇ ਜਣਾਈਆ। ਆਪੇ ਪੜ੍ਹੇ ਆਪਣਾ ਸਤਿ ਸਲੋਕ, ਰਸਨਾ ਜਿਹਵਾ ਨਾ ਕੋਇ ਹਲਾਈਆ। ਆਪੇ ਆਪਣਾ ਦੁਆਰਾ ਪਰਗਟਾਏ ਸਾਚਾ ਕੋਟ, ਚਾਰ ਦੀਵਾਰ ਨਾ ਕੋਇ ਜਣਾਈਆ। ਆਪੇ ਕਰ ਪਰਕਾਸ਼ ਨਿਰਮਲ ਜੋਤ, ਨੂਰੋ ਨੂਰ ਨੂਰ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਗ੍ਰਹਿ ਮੰਦਰ ਆਪ ਸੁਹਾਈਆ। ਗ੍ਰਹਿ ਮੰਦਰ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਕਰੇ ਖੇਲ ਪ੍ਰਭ ਬੇਅੰਤ, ਆਪਣੀ ਧਾਰਾ ਆਪ ਪ੍ਰਗਟਾਇੰਦਾ। ਆਪੇ ਨਾਰ ਆਪੇ ਕੰਤ, ਕੰਤ ਕੰਤੂਹਲ ਆਪ ਅਖਵਾਇੰਦਾ। ਆਪ ਬਣਾਏ ਸਾਚੀ ਬਣਤ, ਬਸਨ ਬਨਵਾਰੀ ਆਪਣਾ ਰੰਗ ਰੰਗਾਇੰਦਾ। ਆਪੇ ਮਹਿਮਾ ਗਾਏ ਅਗਣਤ, ਲੇਖਾ ਲਿਖਤ ਵਿਚ ਨਾ ਆਇੰਦਾ। ਆਪੇ ਆਦਿ ਆਪੇ ਅੰਤ, ਮਧ ਆਪਣੀ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਵਡਿਆਇੰਦਾ। ਸਚਖੰਡ ਦੁਆਰਾ ਵੱਡਾ ਵਡ, ਹਰਿ ਜੂ ਹਰਿ ਹਰਿ ਆਪ ਵਡਿਆਈਆ। ਕਰੇ ਖੇਲ ਪੁਰਖ ਸਮਰਥ, ਸਮਰਥ ਪੁਰਖ ਬੇਪਰਵਾਹੀਆ। ਆਪਣੇ ਨੂਰ ਹੋ ਪਰਗਟ, ਆਪੇ ਵੇਖੇ ਚਾਈਂ ਚਾਈਂਆ। ਆਪੇ ਜਾਣੇ ਮਹਿਮਾ ਅਕੱਥ, ਕਥਨੀ ਕੋਇ ਕਥ ਨਾ ਸਕੇ ਰਾਈਆ। ਆਪ ਚਲਾਏ ਆਪਣਾ ਰਥ, ਬਣ ਰਥਵਾਹੀ ਸੇਵ ਕਮਾਈਆ। ਆਪਣਾ ਮਾਰਗ ਆਪੇ ਦੱਸ, ਆਪੇ ਧੰਦੇ ਲਾਈਆ। ਆਪਣਾ ਕਰੇ ਆਪੇ ਵਸ, ਆਪਣਾ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪਣਾ ਹੁਕਮ ਵਰਤਾਈਆ। ਸਚਖੰਡ ਦੁਆਰੇ ਸਾਚਾ ਰਾਣਾ, ਹਰਿ ਜੂ ਹਰਿ ਹਰਿ ਖੇਲ ਕਰਾਇੰਦਾ। ਤਖ਼ਤ ਨਿਵਾਸੀ ਸ਼ਾਹ ਸ਼ਾਹਾਨਾ, ਸਾਚੇ ਤਖ਼ਤ ਸੋਭਾ ਪਾਇੰਦਾ। ਨਿਰਗੁਣ ਨੂਰ ਨੂਰ ਮਹਾਨਾ, ਨੂਰੋ ਨੂਰ ਨੂਰ ਡਗਮਗਾਇੰਦਾ। ਕਰੇ ਖੇਲ ਸ੍ਰੀ ਭਗਵਾਨਾ, ਭਗਵਨ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪੇ ਚੜ੍ਹ, ਤਖ਼ਤ ਨਿਵਾਸੀ ਤਖ਼ਤ ਸੋਭਾ ਪਾਇੰਦਾ। ਤਖ਼ਤ ਨਿਵਾਸੀ ਏਕੰਕਾਰ, ਦੂਸਰ ਅਵਰ ਨਾ ਕੋਇ ਵਡਿਆਈਆ। ਵਸਣਹਾਰਾ ਧਾਮ ਨਿਆਰ, ਮੁਕਾਮੇ ਹੱਕ ਸੋਭਾ ਪਾਈਆ। ਲਾਸ਼ਰੀਕ ਪਰਵਰਦਿਗਾਰ, ਨੂਰੀ ਜਲਵਾ ਨੂਰ ਇਲਾਹੀਆ। ਕਰੇ ਖੇਲ ਅਪਰ ਅਪਾਰ, ਅਪਰੰਪਰ ਆਪਣੇ ਹੱਥ ਰੱਖੇ ਵਡਿਆਈਆ। ਆਪਣੀ ਇਛਿਆ ਕਰ ਵਿਚਾਰ, ਸਾਚੀ ਭਿਛਿਆ ਝੋਲੀ ਪਾਈਆ। ਨਾਰ ਕੰਤ ਕਰ ਵਿਹਾਰ, ਸੇਜ ਸੁਹੰਜਣੀ ਆਪ ਹੰਢਾਈਆ। ਪੂਤ ਸਪੂਤਾ ਇਕ ਦੁਲਾਰ, ਹਰਿ ਸ਼ਬਦੀ ਸ਼ਬਦ ਪਰਗਟਾਈਆ। ਦਾਈ ਦਾਇਆ ਬਣ ਆਪ ਕਰਤਾਰ, ਸੇਵਕ ਸੇਵਾ ਸੇਵ ਕਮਾਈਆ। ਕਰੇ ਕਰਾਏ ਸਚ ਵਿਹਾਰ, ਬਿਵਹਾਰੀ ਆਪਣਾ ਰਾਹ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਵੇਖੇ ਖੜ੍ਹ, ਪੂਤ ਸਪੂਤਾ ਆਪਣੀ ਗੋਦ ਬਹਾਈਆ। ਪੂਤ ਸਪੂਤਾ ਸਾਚਾ ਸੁਤ, ਹਰਿ ਸ਼ਬਦੀ ਸ਼ਬਦ ਪਰਗਟਾਇੰਦਾ। ਕਰੇ ਖੇਲ ਅਬਿਨਾਸ਼ੀ ਅਚੁੱਤ, ਭੇਵ ਅਭੇਦ ਆਪ ਖੁਲ੍ਹਾਇੰਦਾ। ਸਚਖੰਡ ਦੁਆਰ ਸੁਹਾਏ ਸਾਚੀ ਰੁੱਤ, ਰੁੱਤ ਰੁਤੜੀ ਆਪ ਮਹਿਕਾਇੰਦਾ। ਨਿਰਗੁਣ ਧਾਰ ਆਪੇ ਉਠ, ਨਿਰਗੁਣ ਆਪਣਾ ਰੰਗ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰ ਆਪ ਸੁਹਾਇੰਦਾ। ਸਚਖੰਡ ਦੁਆਰ ਸੁਹੰਜਣਾ, ਹਰਿ ਸਤਿਗੁਰ ਆਪ ਸੁਹਾਈਆ। ਕਰੇ ਖੇਲ ਆਦਿ ਨਿਰੰਜਣਾ, ਆਦਿ ਪੁਰਖ ਬੇਪਰਵਾਹੀਆ। ਸਦਾ ਸੁਹੇਲਾ ਦਰਦ ਦੁੱਖ ਭੈ ਭੰਜਣਾ, ਅਨੁਭਵ ਆਪਣਾ ਰੂਪ ਪ੍ਰਗਟਾਈਆ। ਮੀਤ ਪਿਆਰਾ ਬਣ ਬਣ ਸੱਜਣਾ, ਸਾਚਾ ਸੰਗ ਆਪ ਰਖਾਈਆ। ਆਪੇ ਧੂੜੀ ਆਪੇ ਮਜਨਾ, ਸਚ ਅਸ਼ਨਾਨ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਵਸੇ ਹਰਿ, ਥਿਰ ਘਰ ਆਪਣਾ ਹੁਕਮ ਜਣਾਈਆ। ਥਿਰ ਘਰ ਸਾਚਾ ਖੇਲ ਕਰਤਾਰ, ਹਰਿ ਕਰਤਾ ਆਪ ਕਰਾਇੰਦਾ। ਆਪਣੀ ਇਛਿਆ ਲਏ ਉਸਾਰ, ਘਰ ਘਰ ਵਿਚ ਆਪ ਟਿਕਾਇੰਦਾ। ਸਾਚੇ ਸੁਤ ਕਰ ਪਿਆਰ, ਸ਼ਬਦੀ ਹੁਕਮ ਮਨਾਇੰਦਾ। ਅੰਦਰ ਵੜਨਾ ਹੋ ਤਿਆਰ, ਘਰ ਸਾਚਾ ਇਕ ਵਖਾਇੰਦਾ। ਆਦਿ ਜੁਗਾਦਿ ਦੀਪ ਉਜਿਆਰ, ਅੰਧ ਅੰਧੇਰ ਨਾ ਕੋਇ ਰਖਾਇੰਦਾ। ਅੱਠੇ ਪਹਿਰ ਕਰੇ ਗੁਫ਼ਤਾਰ, ਦਿਵਸ ਰੈਣ ਨਾ ਕੋਇ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਸਾਚੇ ਸੁਤ ਸੁਤ ਸਮਝਾਇੰਦਾ। ਸਾਚੇ ਸੁਤ ਬਾਲ ਨਾਦਾਨ, ਹਰਿ ਸਤਿਗੁਰ ਆਪ ਸਮਝਾਈਆ। ਧੁਰ ਸੰਦੇਸ਼ਾ ਹੁਕਮਰਾਨ, ਏਕਾ ਵਾਰ ਸੁਣਾਈਆ। ਤੇਰਾ ਮੇਰਾ ਇਕ ਨਿਸ਼ਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਨਿਰਗੁਣ ਰੂਪ ਸ੍ਰੀ ਭਗਵਾਨ, ਨਿਰਗੁਣ ਸ਼ਬਦ ਕਰੇ ਜਣਾਈਆ। ਖੇਲਾਂ ਖੇਲ ਦੋ ਜਹਾਨ, ਦੋਏ ਦੋਏ ਆਪਣੀ ਧਾਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਰਿਹਾ ਸਮਝਾਈਆ। ਸੁਤ ਦੁਲਾਰੇ ਉਠ ਉਠ ਜਾਗ, ਸੋ ਪੁਰਖ ਨਿਰੰਜਣ ਆਪ ਜਗਾਇਆ। ਥਿਰ ਘਰ ਸਾਚੇ ਲਗਾ ਭਾਗ, ਹਰਿ ਪੁਰਖ ਨਿਰੰਜਣ ਵੇਖੇ ਬੇਪਰਵਾਹਿਆ। ਏਕੰਕਾਰਾ ਕੰਤ ਸੁਹਾਗ, ਗ੍ਰਹਿ ਮੰਦਰ ਸੋਭਾ ਪਾਇਆ। ਆਦਿ ਨਿਰੰਜਣ ਇਕ ਚਿਰਾਗ, ਦੀਪਕ ਜੋਤੀ ਡਗਮਗਾਇਆ। ਸ੍ਰੀ ਭਗਵਾਨ ਪਕੜੇ ਵਾਗ, ਅਬਿਨਾਸ਼ੀ ਕਰਤਾ ਸਾਚਾ ਸੋਹਲਾ ਗਾਇਆ। ਪਾਰਬ੍ਰਹਮ ਮੰਗੇ ਲਾਗ, ਨੈਣ ਨਾਈ ਕੋਇ ਨਜ਼ਰ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰੇ ਰਚ ਰਚ ਕਾਜ, ਕਰਤਾ ਪੁਰਖ ਵੇਖ ਵਖਾਇਆ। ਰਚਿਆ ਕਾਜ ਪੁਰਖ ਅਗੰਮ, ਭੇਵ ਕੋਇ ਨਾ ਪਾਇੰਦਾ। ਆਪਣੀ ਧਾਰ ਆਪੇ ਬੰਨ੍ਹ, ਆਪਣਾ ਮਾਰਗ ਆਪੇ

ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ ਨਰ ਨਰੇਸ਼ ਸੁਤ ਦੁਲਾਰੇ ਇਕ ਜਣਾਇੰਦਾ। ਸਚ ਸੰਦੇਸ਼ਾ ਹਰਿ ਨਿਰੰਕਾਰ, ਸਚਖੰਡ ਨਿਵਾਸੀ ਆਪ ਜਣਾਈਆ। ਸ਼ਬਦੀ ਸੁਤ ਉਠ ਬਲਕਾਰ, ਬਲ ਏਕਾ ਏਕ ਰਖਾਈਆ। ਤੇਰੀ ਇਛਿਆ ਖੇਲ ਕਰਾਂ ਅਪਾਰ, ਅਪਰੰਪਰ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣੀ ਰਚਨਾ ਦਏ ਸਮਝਾਈਆ। ਆਦਿ ਰਚਨਾ ਹਰਿ ਰਚਾ, ਸ਼ਬਦੀ ਸ਼ਬਦ ਜਣਾਇੰਦਾ। ਸਾਚਾ ਖੇਲ ਕਰ ਬੇਪਰਵਾਹ, ਭੇਵ ਅਭੇਦ ਆਪ ਖੁਲ੍ਹਾਇੰਦਾ। ਨਿਰਗੁਣ ਨੂਰ ਨੂਰ ਖ਼ੁਦਾ, ਜ਼ਹੂਰ ਜ਼ਹੂਰ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਆਪ ਵਖਾਇੰਦਾ। ਸਾਚੇ ਸੁਤ ਉਠ ਦੁਲਾਰ, ਹਰਿ ਜੂ ਹਰਿ ਹਰਿ ਆਪ ਜਣਾਇਆ। ਮੇਰੀ ਇਛਿਆ ਤੇਰਾ ਵਰਤਾਰ, ਤੇਰੀ ਇਛਿਆ ਮੇਰੇ ਰੰਗ ਸਮਾਇਆ। ਮੈਂ ਕਰਤਾ ਪੁਰਖ ਕਰਨੇਹਾਰ, ਸਚਖੰਡ ਬੈਠਾ ਆਸਣ ਲਾਇਆ। ਥਿਰ ਘਰ ਖੋਲ੍ਹ ਤੇਰਾ ਦਵਾਰ, ਘਰ ਘਰ ਵਿਚ ਆਪ ਬਹਾਇਆ। ਤੇਰੀ ਵਸਤ ਤੇਰੀ ਝੋਲੀ ਦੇਵਾਂ ਡਾਰ, ਬਣ ਦਾਨੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਹੁਕਮ ਸੁਣਾਇਆ। ਧੁਰ ਫ਼ਰਮਾਣਾ ਹਰਿ ਜਗਦੀਸ਼, ਏਕੰਕਾਰਾ ਆਪ ਜਣਾਈਆ। ਛੱਤਰ ਝੁਲੇ ਤੇਰੇ ਸੀਸ, ਸੁਤ ਸ਼ਬਦ ਮਿਲੇ ਵਡਿਆਈਆ। ਕੋਈ ਨਾ ਕਰੇ ਤੇਰੀ ਰੀਸ, ਲਾਸਾਨੀ ਆਪਣਾ ਰੰਗ ਰਿਹਾ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਸਾਚਾ ਖੇਲ ਕਰੇ ਕਰਤਾਰ, ਹਰਿ ਸ਼ਬਦੀ ਸ਼ਬਦ ਜਣਾਇੰਦਾ। ਵਿਸ਼ਨ ਵਿਸ਼ਵ ਕਰ ਤਿਆਰ, ਬ੍ਰਹਮਾ ਬ੍ਰਹਮ ਰੂਪ ਪ੍ਰਗਟਾਇੰਦਾ। ਸ਼ੰਕਰ ਦੇਵੇ ਇਕ ਆਧਾਰ, ਸੁਨ ਅਗੰਮ ਖੇਲ ਕਰਾਇੰਦਾ। ਮੰਡਲ ਮੰਡਪ ਮਹੱਲ ਉਸਾਰ, ਲੋਆਂ ਪੁਰੀਆਂ ਆਪਣਾ ਬੰਧਨ ਪਾਇੰਦਾ। ਤ੍ਰੈਗੁਣ ਮਾਇਆ ਕਰ ਉਜਿਆਰ, ਤ੍ਰੈਗੁਣ ਅਤੀਤਾ ਵੇਖ ਵਖਾਇੰਦਾ। ਪੰਜ ਤਤ ਕਰ ਪਸਾਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਗੰਢ ਪੁਆਇੰਦਾ। ਨਿਰਗੁਣ ਸਰਗੁਣ ਵੇਖ ਵਿਚਾਰ, ਭੇਵ ਅਭੇਦ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਏਕਾ ਕਾਰੇ ਲਾਇੰਦਾ। ਏਕਾ ਕਾਰੇ ਜਾਏ ਲੱਗ, ਹਰਿ ਸੁਣਿਆ ਧੁਰ ਫ਼ਰਮਾਣਾ। ਤੂੰ ਸਾਹਿਬ ਦਿਆਲ ਠਾਕਰ ਸੁਆਮੀ ਸੂਰਾ ਸਰਬੱਗ, ਸ਼ਾਹ ਪਾਤਸ਼ਾਹ ਸੱਚਾ ਰਾਣਾ। ਨਿਰਗੁਣ ਸਰਗੁਣ ਚਲੌਣਾ ਮੇਰਾ ਜਹਾਜ਼, ਮੈਂ ਗ਼ਰੀਬ ਨਿਮਾਣ ਨਿਮਾਣਾ। ਤੇਰੀ ਕਿਰਪਾ ਮੇਰਾ ਤਾਜ, ਪਰਗਟ ਹੋਏ ਦੋ ਜਹਾਨਾਂ। ਤੂੰ ਸਾਜਣ ਲਿਆ ਸਾਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸ਼ਬਦ ਸੁਤ ਮੰਗੇ ਬਣ ਨਾਦਾਨਾ। ਬਣ ਨਾਦਾਨਾ ਮੰਗੇ ਬਾਲ, ਪੁਰਖ ਅਬਿਨਾਸ਼ੀ ਅੱਗੇ ਕਰੇ ਅਰਜ਼ੋਈਆ। ਸਦਾ ਸਦਾ ਸਦਾ ਪ੍ਰਿਤਪਾਲ, ਪ੍ਰਿਤਪਾਲਕ ਤੇਰੇ ਹੱਥ ਵਡਿਆਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਮੈਂ ਕੰਗਾਲ, ਖ਼ਾਲੀ ਹੱਥ ਰਿਹਾ ਵਖਾਈਆ। ਦੋ ਜਹਾਨ ਬਣਨਾ ਦਲਾਲ, ਸਚ ਦਲਾਲੀ ਇਕ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਅੱਗੇ ਝੋਲੀ ਡਾਹੀਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਸੁਤ ਸ਼ਬਦੀ ਆਪ ਜਣਾਇੰਦਾ। ਤੇਰਾ ਖੇਲ ਕਰਾਂ ਮਹਾਨ, ਭੇਵ ਕੋਇ ਨਾ ਪਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਤੇਰਾ ਗਿਆਨ, ਨਾਮ ਨਿਧਾਨ ਇਕ ਦ੍ਰਿੜਾਇੰਦਾ। ਰਵ ਸਸ ਕਿਰਨ ਕਿਰਨ ਪਰਵਾਨ, ਨੂਰ ਨੂਰ ਨੂਰ ਚਮਕਾਇੰਦਾ। ਮੰਡਲ ਮੰਡਪ ਖੋਲ੍ਹ ਦੁਕਾਨ, ਅਨਭਵ ਤੇਰਾ ਰੰਗ ਵਖਾਇੰਦਾ। ਲੱਖ ਚੁਰਾਸੀ ਜਗਤ

ਨਿਸ਼ਾਨ, ਲੋਕਮਾਤ ਵੰਡ ਵੰਡਾਇੰਦਾ। ਅੰਡਜ ਜੇਰਜ ਉਤਭੁਜ ਸੇਤਜ ਕਰ ਪਰਵਾਨ, ਸਾਂਤਕ ਸਤਿ ਸਤਿ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਅਲਾਇੰਦਾ। ਧੁਰ ਫ਼ਰਮਾਣਾ ਏਕੰਕਾਰ, ਏਕਾ ਵਾਰ ਸੁਣਾਈਆ। ਲੱਖ ਚੁਰਾਸੀ ਕਰ ਤਿਆਰ, ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਈਆ। ਚਾਰੇ ਖਾਣੀ ਖੋਲ੍ਹ ਦੁਕਾਨ, ਲੋਕਮਾਤ ਮਾਤ ਦਏ ਵਡਿਆਈਆ। ਧੁਰ ਦੀ ਬਾਣੀ ਸ਼ਬਦ ਬਬਾਣ, ਨਾਮ ਨਿਧਾਨ ਦਏ ਜਣਾਈਆ। ਪਰਾ ਪਸੰਤੀ ਮਧਮ ਬੈਖ਼ਰੀ ਗਾਨ, ਅਨਡਿਠਿਆ ਆਪਣਾ ਗਾਨਾ ਰਿਹਾ ਸੁਣਾਈਆ। ਚਾਰ ਵੇਦ ਬ੍ਰਹਮ ਨਿਸ਼ਾਨ, ਪਾਰਬ੍ਰਹਮ ਕਰੇ ਪੜ੍ਹਾਈਆ। ਚਾਰ ਜੁਗ ਵੰਡ ਵੰਡਾਨ, ਚਾਰ ਵਰਨ ਹੋਏ ਕੁੜਮਾਈਆ। ਜੁਗ ਚੌਕੜੀ ਖੇਲ ਮਹਾਨ, ਹਰਿ ਕਰਤਾ ਆਪ ਕਰਾਈਆ। ਸੇਵਕ ਸੇਵਾ ਲਾਏ ਵਡ ਬਲਵਾਨ, ਨਿਰਗੁਣ ਸਰਗੁਣ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਦਏ ਸਮਝਾਈਆ। ਸ਼ਬਦ ਸੁਤ ਕਰ ਪਰਵਾਨ, ਪ੍ਰਭ ਚਰਨੀ ਸੀਸ ਝੁਕਾਇਆ। ਪੁਰਖ ਅਬਿਨਾਸ਼ੀ ਦਿਤਾ ਦਾਨ, ਸਚ ਸੱਚਾ ਰਿਹਾ ਭਰਾਇਆ। ਜੁਗ ਚੌਕੜੀ ਖੇਲ ਮਹਾਨ, ਤੇਰੀ ਕੁਦਰਤ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵੰਡ ਆਪ ਵੰਡਾਇਆ। ਸਾਚੀ ਵੰਡ ਜੁਗ ਚੌਕੜੀ ਚਾਰ, ਚਾਰ ਚਾਰ ਨਾਲ ਮਿਲਾਈਆ। ਪੰਚਮ ਪੰਚ ਪੰਚ ਜੈਕਾਰ, ਪੰਚਮ ਪੰਚ ਕਰੇ ਪੜ੍ਹਾਈਆ। ਛੇ ਛੇ ਖੋਲ੍ਹ ਕਿਵਾੜ, ਸੰਤ ਸਾਜਣ ਮੇਲ ਮਿਲਾਈਆ। ਸਤਵੇਂ ਸਤਿ ਪੁਰਖ ਨਿਰੰਜਣ ਸਾਚੀ ਕਾਰ, ਹਰਿ ਕਰਤਾ ਆਪ ਕਰਾਈਆ। ਅੱਠਾਂ ਤਤਾਂ ਵਸੇ ਬਾਹਰ, ਨੌਂ ਦਰ ਵੇਖੇ ਥਾਉਂ ਥਾਈਂਆ। ਦਹਿ ਦਿਸ਼ਾ ਪਾਵੇ ਸਾਰ, ਘਰ ਸਾਚੇ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਖੁਲ੍ਹਾਈਆ। ਭੇਵ ਅਭੇਦਾ ਹਰਿ ਜੂ ਖੋਲ੍ਹ, ਸਚਖੰਡ ਨਿਵਾਸੀ ਆਪ ਜਣਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਤੋਲੇ ਤੋਲ, ਗੁਰ ਅਵਤਾਰ ਸੇਵਾ ਲਾਇੰਦਾ। ਪੀਰ ਪੈਗ਼ੰਬਰ ਅੰਤਰ ਆਤਮ ਮੌਲ, ਮੌਲਾ ਆਪਣਾ ਰੰਗ ਵਖਾਇੰਦਾ। ਉਲਟਾ ਕਰੇ ਨਾਭ ਕੌਲ, ਅੰਮ੍ਰਿਤ ਝਿਰਨਾ ਆਪ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਵਖਾਇੰਦਾ। ਸਾਚਾ ਰਾਹ ਨੌਂ ਸੌ ਚੁਰਾਨਵੇਂ ਚੌਕੜੀ ਜੁਗ, ਸ਼ਬਦੀ ਸ਼ਬਦ ਹਰਿ ਜਣਾਇੰਦਾ। ਅੰਤ ਔਧ ਜਾਏ ਪੁਗ, ਥਿਰ ਕੋਇ ਰਹਿਣ ਨਾ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਪੈਂਡਾ ਜਾਏ ਮੁੱਕ, ਹਰਿ ਜੂ ਹਰਿ ਹਰਿ ਆਪ ਮੁਕਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਬੂਟਾ ਜਾਏ ਸੁੱਕ, ਪੁਰਖ ਅਬਿਨਾਸ਼ੀ ਆਪ ਸੁਕਾਇੰਦਾ। ਜੁਗ ਚੌਕੜੀ ਜੋ ਬੈਠਾ ਰਿਹਾ ਲੁਕ, ਸਚਖੰਡ ਵਾਸੀ ਨਜ਼ਰ ਕਿਸੇ ਨਾ ਆਇੰਦਾ। ਅੰਤਮ ਅੰਤ ਪਰਗਟ ਹੋ ਹੋ ਪਏ ਬੁੱਕ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਸਮਝਾਇੰਦਾ। ਸਾਚਾ ਰਾਹ ਲੈਣਾ ਜਾਣ, ਹਰਿ ਸਾਚਾ ਸਚ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਝੁੱਲੇ ਨਿਸ਼ਾਨ, ਜੁਗ ਜੁਗ ਆਪਣੀ ਵੰਡ ਵੰਡਾਈਆ। ਗੁਰ ਅਵਤਾਰ ਸ਼ਬਦ ਗਿਆਨ, ਗਿਆਨ ਸ਼ਬਦ ਨਾਲ ਮਿਲਾਈਆ। ਆਤਮ ਅੰਤਰ ਇਕ ਧਿਆਨ, ਧਿਆਨ ਧਿਆਨ ਵਿਚ ਰਖਾਈਆ। ਨਿਰਗੁਣ ਨੂਰ ਜੋਤ ਮਹਾਨ, ਜੋਤ ਜੋਤ ਕਰੇ ਕੁੜਮਾਈਆ। ਸਤਿਜੁਗ ਖੇਲ ਗੁਣ ਨਿਧਾਨ, ਸਤਿ ਸਤਿ ਰਿਹਾ ਦ੍ਰਿੜਾਈਆ। ਤ੍ਰੇਤਾ ਖੇਲ ਕਰੇ ਮਹਾਨ, ਤਿਰੀਆ ਆਪਣਾ ਅੰਕ ਬਣਾਈਆ। ਦੁਆਪਰ ਦੋਏ ਦੋਏ ਰੂਪ ਦੋ ਜਹਾਨ, ਨਿਰਗੁਣ ਸਰਗੁਣ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਚਲਾਏ

ਮੰਤਰ ਨਮੋ ਸਤਿ ਬ੍ਰਹਮ ਮਤ, ਆਤਮ ਤਤ ਆਪ ਦ੍ਰਿੜਾਈਆ। ਆਤਮ ਤਤ ਤਤ ਗਿਆਨ, ਤਤਵ ਤਤ ਆਪ ਜਣਾਇੰਦਾ। ਸ੍ਰਿਸ਼ਟ ਸਬਾਈ ਸਾਚੀ ਮਤ, ਬ੍ਰਹਮ ਮਤ ਆਪ ਸਮਝਾਇੰਦਾ। ਨਾੜ ਬਹੱਤਰ ਨਾ ਉਬਲੇ ਰੱਤ, ਰੱਤੀ ਰੱਤ ਆਪ ਸੁਕਾਇੰਦਾ। ਪੰਜ ਤਤ ਕਾਇਆ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਭਗਤ ਭਗਵਾਨ ਮਾਰਗ ਦਸ, ਸਾਚੇ ਰਾਹ ਆਪ ਚਲਾਇੰਦਾ। ਕਰੇ ਕੁੜਮਾਈ ਹੱਸ ਹੱਸ, ਆਪ ਆਪਣਾ ਬੰਧਨ ਪਾਇੰਦਾ। ਸਚਖੰਡ ਨਿਵਾਸੀ ਆਏ ਨੱਸ, ਲੋਕਮਾਤ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਖੇਲ ਕਰਾਇੰਦਾ। ਜੁਗ ਚੌਕੜੀ ਖੇਲ ਅਵੱਲਾ, ਹਰਿ ਸਤਿਗੁਰ ਆਪ ਕਰਾਈਆ। ਵਸਣਹਾਰਾ ਨਿਹਚਲ ਧਾਮ ਉਚ ਅਟੱਲਾ, ਨਿਹਚਲ ਬੈਠਾ ਆਸਣ ਲਾਈਆ। ਪਾਵੇ ਸਾਰ ਜਲਾਂ ਥਲਾਂ, ਜਲ ਥਲ ਮਹੀਅਲ ਆਪਣਾ ਵੇਸ ਵਟਾਈਆ। ਜੋਤੀ ਸ਼ਬਦੀ ਆਪੇ ਰਲਾ, ਨਿਰਗੁਣ ਆਪਣਾ ਨਾਉਂ ਧਰਾਈਆ। ਜਨ ਭਗਤ ਫੜਾਏ ਪੱਲਾ, ਡੋਰੀ ਸ਼ਬਦ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗ ਜੀਵਣ ਦਾਤਾ ਬੇਪਰਵਾਹੀਆ। ਜਗ ਜੀਵਣ ਹਰਿ ਇਕੋ ਦਾਤਾ, ਜੀਵ ਜੰਤ ਆਪ ਸਮਝਾਇੰਦਾ। ਲੱਖ ਚੁਰਾਸੀ ਪਿਤਾ ਮਾਤਾ, ਪੂਤ ਸਪੂਤ ਗੋਦ ਸੁਹਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪੜ੍ਹਾਏ ਆਪਣੀ ਗਾਥਾ, ਧੁਰ ਸੰਦੇਸ਼ ਨਰ ਨਰੇਸ਼ ਆਪ ਜਣਾਇੰਦਾ। ਦਾਤਾ ਦਾਨੀ ਸੁਣਾਏ ਸਾਕਾ, ਸਾਖਯਾਤ ਭੇਵ ਚੁਕਾਇੰਦਾ। ਆਤਮ ਪਰਮਾਤਮ ਜੋੜੇ ਨਾਤਾ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਈਸ਼ ਜੀਵ ਮਿਟੇ ਅੰਧੇਰੀ ਰਾਤਾ, ਦੂਈ ਦਵੈਤੀ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੇਸ ਵਟਾਇੰਦਾ। ਜੁਗ ਚੌਕੜੀ ਵੇਸ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਵਾਰੋ ਵਾਰਾ, ਵੇਖਣਹਾਰਾ ਨਜ਼ਰ ਨਾ ਆਇੰਦਾ। ਸੇਵਾ ਲਾ ਤੇਈ ਅਵਤਾਰਾ, ਭਗਤ ਅਠਾਰਾਂ ਹੁਕਮ ਸੁਣਾਇੰਦਾ। ਈਸਾ ਮੂਸਾ ਏਕਾ ਨਾਅਰਾ, ਹੱਕ ਹਕ਼ੀਕ਼ਤ ਪਰਦਾ ਲਾਹਿੰਦਾ। ਮੁਹੰਮਦ ਬੋਲੇ ਤੇਰਾ ਦੁਆਰਾ, ਚੌਦਾਂ ਤਬਕ ਕੁੰਡਾ ਲਾਹਿੰਦਾ। ਨਾਨਕ ਨਿਰਗੁਣ ਮਿਲਿਆ ਨਿਰਗੁਣ ਧਾਰਾ, ਸਰਗੁਣ ਰੰਗ ਜਗਤ ਵਖਾਇੰਦਾ। ਪੁਰਖ ਅਬਿਨਾਸ਼ੀ ਕਰ ਪਿਆਰਾ, ਦਰ ਦਵਾਰੇ ਆਪ ਬਹਾਇੰਦਾ। ਮਿਲ ਮਿਲ ਸਖੀਆਂ ਮੰਗਲਾਚਾਰਾ, ਗੀਤ ਸੁਹਾਗੀ ਆਪ ਅਲਾਇੰਦਾ। ਨਾਮ ਸਤਿ ਸਤਿ ਪਿਆਰਾ, ਸਤਿ ਸਤਿਵਾਦੀ ਰੰਗ ਚੜ੍ਹਾਇੰਦਾ। ਸਚਖੰਡ ਦੁਆਰੇ ਜੈ ਜੈਕਾਰ, ਜੈ ਜੈਕਾਰ ਆਪ ਕਰਾਇੰਦਾ। ਲੋਕਮਾਤ ਦਾ ਮਾਤ ਪਿਤ ਸਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਭੇਵ ਚੁਕਾਇੰਦਾ। ਜੁਗ ਜੁਗ ਭੇਵ ਖੁਲ੍ਹਾਵਣਹਾਰਾ, ਭੇਵ ਕੋਇ ਨਾ ਪਾਇੰਦਾ। ਲੇਖਾ ਜਾਣੇ ਗੁਰ ਅਵਤਾਰਾ, ਪੀਰ ਪੈਗ਼ੰਬਰ ਸਿਫ਼ਤ ਸਾਲਾਹੀਆ। ਸ਼ਾਸਤਰ ਸਿਮਰਤ ਵੇਦ ਪੁਰਾਨ ਬਣ ਬਣ ਲਿਖਾਰ, ਲਿਖ ਲਿਖ ਲੇਖਾ ਦਏ ਜਣਾਈਆ। ਭਗਤ ਭਗਵਾਨ ਖੋਲ੍ਹ ਕਿਵਾੜਾ, ਆਤਮ ਤਾਕੀ ਕੁੰਡਾ ਲਾਹੀਆ। ਅਗਨੀ ਤਤ ਕਰੇ ਠੰਡਾ ਠਾਰਾ, ਸੀਤਲ ਸੀਤਲ ਧਾਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਸੌ ਚੁਰਾਨਵੇਂ ਚੌਕੜੀ ਜੁਗ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਸਾਚਾ ਹੁਕਮ ਧੁਰ ਫ਼ਰਮਾਣਾ, ਏਕਾ ਏਕ ਜਣਾਈਆ। ਸਚਖੰਡ ਵਾਸੀ ਸਾਚਾ ਰਾਣਾ, ਸ਼ਹਿਨਸ਼ਾਹ ਬੇਪਰਵਾਹੀਆ। ਥਿਰ ਘਰ ਵੇਖੇ ਬਾਲ ਅਞਾਣਾ, ਸੁਤ ਦੁਲਾਰੇ ਦਏ ਵਡਿਆਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਤੇਰਾ ਖੇਲ ਮਹਾਨਾ, ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਸੰਗ ਰਖਾਈਆ। ਭਗਤ ਭਗਵਾਨ

ਗਾਇਣ ਗਾਣਾ, ਸਾਚੇ ਸੰਤ ਸਤਿ ਸਤਿ ਦ੍ਰਿੜਾਈਆ। ਗੁਰਮੁਖ ਮਾਰੇ ਨਿਰਾਲਾ ਬਾਣਾ, ਅਣਯਾਲਾ ਤੀਰ ਚਲਾਈਆ। ਗੁਰਸਿਖ ਬਖ਼ਸ਼ੇ ਚਰਨ ਧਿਆਨਾ, ਮਾਣ ਮੋਹ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਆਪਣੇ ਹੁਕਮੇ ਅੰਦਰ ਫਿਰਾਈਆ। ਜੁਗ ਚੌਕੜੀ ਹੁਕਮੇ ਅੰਦਰ, ਹਰਿ ਜੂ ਗੇੜਾ ਆਪ ਦਿਵਾਇੰਦਾ। ਹੁਕਮੇ ਅੰਦਰ ਮੱਠ ਸ਼ਿਵਦੁਆਲੇ ਮਸਜਿਦ ਮੰਦਰ, ਗੁਰੂਦੁਆਰ ਬਣਾਇੰਦਾ। ਹੁਕਮੇ ਅੰਦਰ ਪਾਵੇ ਸਾਰ ਡੂੰਘੀ ਕੰਦਰ, ਲੱਖ ਚੁਰਾਸੀ ਵੇਖ ਵਖਾਇੰਦਾ। ਹੁਕਮੇ ਅੰਦਰ ਪਾਏ ਬੰਧਨ, ਹੁਕਮੇ ਅੰਦਰ ਲਾਏ ਚੰਦਨ, ਹੁਕਮੇ ਅੰਦਰ ਕਰੇ ਖੰਡਣ, ਖੰਡਾ ਆਪਣੇ ਹੱਥ ਰਖਾਇੰਦਾ। ਹੁਕਮੇ ਅੰਦਰ ਪਾਵੇ ਸਾਰ ਵਿਚ ਬ੍ਰਹਿਮੰਡਣ, ਹੁਕਮੇ ਅੰਦਰ ਕੋਟਨ ਕੋਟ ਤ੍ਰਲੋਕੀ ਨੰਦਨ, ਲੋਕਮਾਤ ਸੇਵ ਲਗਾਇੰਦਾ। ਹੁਕਮੇ ਅੰਦਰ ਜਨ ਭਗਤਾਂ ਤੋੜੇ ਫੰਦਨ, ਹੁਕਮੇ ਅੰਦਰ ਸਾਹਿਬ ਬਖ਼ਸ਼ੰਦਨ, ਬਖ਼ਸ਼ਿਸ਼ ਆਪਣੀ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਤਾ ਪੁਰਖ ਆਪਣੀ ਕਰਨੀ ਆਪ ਕਰਾਇੰਦਾ। ਕਰਨੀ ਕਰੇ ਹਰਿ ਕਰਤਾਰਾ, ਭੇਵ ਕੋਇ ਨਾ ਪਾਇੰਦਾ। ਬੇਅੰਤ ਬੇਅੰਤ ਬੇਅੰਤ ਕਹਿ ਕਹਿ ਸਰਬ ਪੁਕਾਰਾ, ਨਿਉਂ ਨਿਉਂ ਸਜਦਾ ਸੀਸ ਝੁਕਾਇੰਦਾ। ਲਿਖ ਲਿਖ ਲੇਖ ਬਣ ਲਿਖਾਰਾ, ਧੁਰ ਫ਼ਰਮਾਣਾ ਹੁਕਮੀ ਹੁਕਮ ਹੁਕਮ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਟਾਇੰਦਾ। ਆਪਣਾ ਵੇਸ ਆਪੇ ਧਰ ਧਰ, ਧਰਨੀ ਧਰਤ ਧਵਲ ਦਏ ਵਡਿਆਈਆ। ਆਪਣਾ ਖੇਲ ਆਪੇ ਕਰ ਕਰ, ਕਰਤਾ ਪੁਰਖ ਵੇਖ ਵਖਾਈਆ। ਏਕਾ ਨਿਰਭੌ ਚੁਕਾਏ ਡਰ ਡਰ, ਭੈ ਅਵਰ ਨਾ ਕੋਇ ਰਖਾਈਆ। ਆਪਣੇ ਮੰਦਰ ਆਪੇ ਖੜ ਖੜ, ਸਚਖੰਡ ਦੁਆਰੇ ਦਏ ਵਡਿਆਈਆ। ਆਪਣਾ ਅੱਖਰ ਆਪੇ ਪੜ੍ਹ ਪੜ੍ਹ, ਨਿਸ਼ਅੱਖਰ ਦਏ ਸਮਝਾਈਆ। ਆਪਣੇ ਗੁਰਮੁਖ ਆਪਣੇ ਸੰਤ ਭਗਤ ਭਗਵੰਤ ਫੜ ਫੜ, ਜੁਗ ਜੁਗ ਆਪੇ ਲਏ ਮਿਲਾਈਆ। ਆਪੇ ਦੇਵਣਹਾਰਾ ਸਾਚਾ ਵਰ ਵਰ, ਸਾਚੀ ਵਸਤ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੁਤ ਰਿਹਾ ਸਮਝਾਈਆ। ਸਾਚੇ ਸੁਤ ਸ੍ਰੀ ਭਗਵਾਨ, ਆਦਿ ਆਦਿ ਜਣਾਇਆ। ਨਵ ਨੌਂ ਚਾਰ ਖੇਲ ਮਹਾਨ, ਜੁਗ ਚੌਕੜੀ ਵੇਖ ਵਖਾਇਆ। ਗੁਰ ਅਵਤਾਰ ਕਰ ਬਲਵਾਨ, ਬਲ ਆਪਣਾ ਨਾਲ ਮਿਲਾਇਆ। ਪੀਰ ਪੈਗ਼ੰਬਰ ਦੇ ਦੇ ਦਾਨ, ਦਾਤਾ ਦਾਨੀ ਵੇਖ ਵਖਾਇਆ। ਵਰਨ ਬਰਨ ਕਰ ਪਰਧਾਨ, ਦੀਨ ਮਜ਼੍ਹਬ ਵੰਡ ਵੰਡਾਇਆ। ਮੰਦਰ ਮਸਜਿਦ ਮੱਠ ਗੁਰੂਦੁਆਰ ਖੋਲ੍ਹ ਮਕਾਨ, ਚਾਰ ਦੀਵਾਰੀ ਬੰਦ ਕਰਾਇਆ। ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜੀਲ ਕੁਰਾਨ ਇਕ ਦ੍ਰਿੜਾਇਆ। ਖਾਣੀ ਬਾਣੀ ਖੇਲ ਮਹਾਨ, ਲਿਖ ਲਿਖ ਲੇਖਾ ਲੇਖ ਸਮਝਾਇਆ। ਗੁਰਮੁਖ ਵਿਰਲਾ ਚਤੁਰ ਸੁਘੜ ਸੁਜਾਨ, ਜਿਸ ਪਰਦਾ ਦਏ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਰਖਾਇਆ। ਸਚ ਸੰਦੇਸਾ ਸੁਣ ਲਾ ਕੰਨ, ਕੰਨਾਂ ਏਕਾ ਵਿਚ ਰਖਾਈਆ। ਜੋ ਘੜਿਆ ਸੋ ਦੇਵੇ ਭੰਨ, ਭੰਨਣਹਾਰ ਹੱਥ ਵਡਿਆਈਆ। ਪੰਜ ਤਤ ਕਾਇਆ ਗੁਰ ਅਵਤਾਰ ਪੀਰ ਪੈਗ਼ੰਬਰ ਚੜ੍ਹੇ ਚੰਨ, ਜੋਤੀ ਜੋਤ ਹੋਏ ਰੁਸ਼ਨਾਈਆ। ਰਸਨਾ ਜਿਹਵਾ ਕਹੇ ਧੰਨ ਧੰਨ, ਧੰਨ ਤੇਰੀ ਪ੍ਰਭ ਵਡਿਆਈਆ। ਪੁਰਖ ਅਕਾਲ ਦੀਨ ਦਿਆਲ ਸਚ ਖ਼ੁਦਾ ਲੈਣਾ ਮੰਨ, ਰਹਿਮਤ ਰਹੀਮ ਰਹਿਮਾਨ ਆਪ ਕਮਾਈਆ। ਭੇਵ ਨਾ ਜਾਣੇ ਕੋਇ ਆਤਮ ਅੰਨ, ਅੰਧ ਅੰਧੇਰ ਜਗਤ ਵਖਾਈਆ। ਸਚ ਨਿਸ਼ਾਨਾ ਇਕੋ ਛੰਦ, ਗੀਤ ਗੋਬਿੰਦ ਸਰਬ ਅਲਾਈਆ। ਨਾ ਕੋਈ ਬੰਧਨ ਨਾ ਕੋਈ ਬੰਧ, ਬੰਦੀਖ਼ਾਨਾ ਨਾ ਕੋਇ

ਵਖਾਈਆ। ਆਤਮ ਅੰਤਰ ਇਕੋ ਪਰਮਾਨੰਦ, ਨਿਜ਼ਾਨੰਦ ਕਰੇ ਰਸਾਈਆ। ਆਤਮ ਪਰਮਾਤਮ ਪਏ ਗੰਢ, ਘਰ ਸਾਚੇ ਵੱਜੇ ਵਧਾਈਆ। ਜਗਤ ਵਿਕਾਰਾ ਖੰਡ ਖੰਡ, ਤ੍ਰਿਸ਼ਨਾ ਮੋਹ ਨਾ ਲਾਗੇ ਰਾਈਆ। ਸੁਰਤ ਸਵਾਣੀ ਨਾ ਹੋਏ ਰੰਡ, ਹਰਿ ਸ਼ਬਦੀ ਕੰਤ ਹੰਢਾਈਆ। ਜਨਮ ਜਨਮ ਦਾ ਮੁੱਕੇ ਪੰਧ, ਜਿਸ ਮਿਲਿਆ ਬੇਪਰਵਾਹੀਆ। ਘਰ ਸਾਚੇ ਹੋਏ ਕਾਰਜ ਅਨੰਦ, ਅਨੰਦ ਮੰਗਲ ਏਕਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੇਖੇ ਚਾਈਂ ਚਾਈਂਆ। ਜੁਗ ਚੌਕੜੀ ਵੇਖਣਹਾਰਾ, ਸਚਖੰਡ ਆਪਣਾ ਆਸਣ ਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰੇ ਪਾਰ ਕਿਨਾਰਾ, ਪਾਰ ਗਰਾਮੀ ਖੇਲ ਵਖਾਇੰਦਾ। ਕਲਜੁਗ ਅੰਤਮ ਹੋ ਤਿਆਰਾ, ਨਿਰਗੁਣ ਆਪਣੀ ਧਾਰ ਚਲਾਇੰਦਾ। ਨਿਰਵੈਰ ਪੁਰਖ ਅਪਰ ਅਪਾਰਾ, ਨਿਰਾਕਾਰ ਵੇਸ ਵਟਾਇੰਦਾ। ਅਜੂਨੀ ਰਹਿਤ ਵਸੇ ਸਭ ਤੋਂ ਬਾਹਰਾ, ਦਿਸ ਕਿਸੇ ਨਾ ਆਇੰਦਾ। ਏਕੰਕਾਰਾ ਕਰ ਪਸਾਰਾ, ਅਕਲ ਕਲ ਆਪਣਾ ਰੰਗ ਰੰਗਾਇੰਦਾ। ਵੇਦ ਸ਼ਾਸਤਰ ਸਿਮਰਤ ਕਰਨ ਪੁਕਾਰਾ, ਉਚੀ ਕੂਕ ਕੂਕ ਸੁਣਾਇੰਦਾ। ਵੇਦ ਵਿਆਸਾ ਬਣ ਲਿਖਾਰਾ, ਲਿਖ ਲਿਖ ਏਕਾ ਮੰਗ ਮੰਗਾਇੰਦਾ। ਈਸਾ ਸਯਦਾ ਸੀਸ ਕਰੇ ਖ਼ੁਦਾਵੰਦ ਮੇਰੇ ਪਰਵਰਦਿਗਾਰਾ, ਖ਼ਾਕੀ ਖ਼ਾਕ ਧੂੜ ਰਮਾਇੰਦਾ। ਮੁਹੰਮਦ ਕਹੇ ਸਾਚਾ ਯਾਰਾ, ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਆਲਮੀਨ ਆਪਣੀ ਦਇਆ ਕਮਾਇੰਦਾ। ਨਾਨਕ ਨਿਰਗੁਣ ਕਹੇ ਨਰ ਨਰਾਇਣ ਨਿਰੰਕਾਰਾ, ਬਿਨ ਨਿਰੰਕਾਰ ਦੂਜਾ ਦਰ ਕੋਇ ਨਜ਼ਰ ਨਾ ਆਇੰਦਾ। ਗੋਬਿੰਦ ਪੁਰਖ ਅਕਾਲ ਦਾ ਸੁਤ ਦੁਲਾਰਾ, ਉਚੀ ਕੂਕ ਕੂਕ ਅਲਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਵੇਖੇ ਵਿਗਸੇ ਕਰੇ ਵਿਚਾਰਾ, ਵਿਚਾਰ ਵਿਚ ਕਿਸੇ ਨਾ ਆਇੰਦਾ। ਸਾਰੇ ਮੰਗਣ ਦੋਏ ਜੋੜ ਕਰ ਨਿਮਸਕਾਰਾ, ਦੇਵਣਹਾਰਾ ਇਕ ਅਖਵਾਇੰਦਾ। ਸ੍ਰਿਸ਼ਟ ਸਬਾਈ ਨੌਂ ਖੰਡ ਪ੍ਰਿਥਮੀ ਸੱਤ ਦੀਪ ਬ੍ਰਹਿਮੰਡ ਖੰਡ ਰਹਿਣਾ ਖ਼ਬਰਦਾਰਾ, ਬੇਖ਼ਬਰ ਆਪ ਜਗਾਇੰਦਾ। ਸਚ ਸੁਚ ਸਦਾ ਸਦਾ ਇਕੋ ਨਾਅਰਾ, ਨਰ ਨਰਾਇਣ ਆਪ ਲਗਾਇੰਦਾ। ਇਕ ਮੰਦਰ ਇਕ ਮਕਾਨ ਇਕ ਘਰ ਬਾਰਾ, ਇਕ ਸੇਜ ਹੰਢਾਇੰਦਾ। ਇਕ ਪੁਰਖ ਏਕਾ ਨਾਰਾ, ਏਕਾ ਕੰਤ ਆਪਣੀ ਗੋਦ ਬਹਾਇੰਦਾ। ਏਕਾ ਸਖੀਆਂ ਏਕਾ ਮੰਗਲਾਚਾਰਾ, ਏਕਾ ਗੀਤ ਸੁਣਾਇੰਦਾ। ਏਕਾ ਵਿਸ਼ਨੂੰ ਏਕਾ ਬ੍ਰਹਮ ਕਰੇ ਪਸਾਰਾ, ਆਤਮ ਪਰਮਾਤਮ ਮੇਲ ਮਿਲਾਇੰਦਾ। ਏਕਾ ਗੁਰ ਇਕ ਅਵਤਾਰਾ, ਏਕਾ ਰੂਪ ਅਨੂਪ ਵਟਾਇੰਦਾ। ਏਕਾ ਸ਼ਬਦ ਇਕ ਪਸਾਰਾ, ਪ੍ਰੇਮ ਪਿਆਰ ਇਕ ਬੰਧਾਇੰਦਾ। ਏਕਾ ਵਣਜ ਇਕ ਵਪਾਰਾ, ਏਕਾ ਹੱਟ ਚਲਾਇੰਦਾ। ਕਲਜੁਗ ਅੰਤਮ ਹੋ ਤਿਆਰਾ, ਨਿਰਗੁਣ ਆਪਣਾ ਖੇਲ ਵਖਾਇੰਦਾ। ਪੰਜ ਤਤ ਦੇ ਸਹਾਰਾ, ਸਾਖ਼ਯਾਤ ਰੂਪ ਵਟਾਇੰਦਾ। ਗੁਰ ਨਾਨਕ ਤੋਲੇ ਏਕਾ ਧਾਰਾ, ਧਾਰ ਆਪਣੀ ਨਾ ਕੋਇ ਬਦਲਾਇੰਦਾ। ਤੇਰਾ ਤੇਰਾ ਕਰੇ ਸਚ ਵਿਹਾਰਾ, ਤੇਰਾ ਮੇਰਾ ਭੇਵ ਕਿਸੇ ਨਾ ਆਇੰਦਾ। ਸ੍ਰਿਸ਼ਟ ਸਬਾਈ ਬੋਲ ਜੈਕਾਰਾ, ਏਕਾ ਹੁਕਮ ਸੁਣਾਇੰਦਾ। ਕਲਜੁਗ ਅੰਤਮ ਨਿਹਕਲੰਕ ਨਰਾਇਣ ਨਰ ਆਏ ਅਵਤਾਰਾ, ਮਾਤ ਪਿਤ ਨਾ ਕੋਇ ਬਣਾਇੰਦਾ। ਗੋਬਿੰਦ ਲਿਖ ਲਿਖ ਲੇਖ ਅਪਾਰਾ, ਲੇਖਾ ਲਿਖਤ ਜਗਤ ਜਣਾਇੰਦਾ। ਕਲ ਕਲਕੀ ਲੈ ਅਵਤਾਰਾ, ਸੰਬਲ ਆਪਣਾ ਆਸਣ ਲਾਇੰਦਾ। ਨੌਂ ਖੰਡ ਪ੍ਰਿਥਮੀ ਸੱਤ ਦੀਪ ਖੋਲ੍ਹੇ ਇਕ ਦੁਆਰਾ, ਊਚ ਨੀਚ ਰਾਉ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਘਰ ਵਖਾਇੰਦਾ । ਏਕਾ ਮੰਦਰ ਏਕਾ ਮਸਜਿਦ ਏਕਾ ਮੱਠ ਏਕਾ ਸ਼ਿਵਦੁਆਲਾ, ਗੁਰੂਦੁਆਰਾ ਏਕਾ ਘਰ ਬਣਾਇੰਦਾ। ਪੰਚਮ ਪੰਚਮ ਬੋਲ ਜੈਕਾਰਾ, ਪੰਚਮ ਭੇਵ ਅਭੇਦ ਖੁਲ੍ਹਾਇੰਦਾ। ਕਲਜੁਗ ਅੰਤਮ ਹੋਵੇ ਧੁੰਦੂਕਾਰਾ, ਚਾਰੋਂ

ਕੁੰਟ ਅੰਧੇਰਾ ਛਾਇੰਦਾ। ਗੁਰ ਕਾ ਸ਼ਬਦ ਨਾ ਕਰੇ ਕੋਈ ਵਿਚਾਰਾ, ਕਲਮਾ ਅਮਾਮ ਨਾ ਕੋਇ ਸੁਣਾਇੰਦਾ। ਘਰ ਘਰ ਹੋਏ ਜਗਤ ਵਿਭਚਾਰਾ, ਵਿਭਚਾਰ ਰੂਪ ਘਰ ਘਰ ਨਜ਼ਰੀ ਆਇੰਦਾ। ਨਾ ਕੋਈ ਕੰਤ ਨਾ ਕੋਈ ਨਾਰਾ, ਨਾਰ ਕੰਤ ਜਗਤ ਵੇਸ ਨਾ ਕੋਇ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਵਖਾਏ ਇਕੋ ਘਰ, ਸਾਚਾ ਰਾਹ ਆਪ ਸਮਝਾਇੰਦਾ। ਚਾਰ ਵਰਨ ਇਕੋ ਜ਼ਾਤ, ਬ੍ਰਹਮ ਪਾਰਬ੍ਰਹਮ ਜਣਾਈਆ। ਚਾਰ ਵਰਨ ਇਕੋ ਦਾਤ, ਹਰਿ ਜੂ ਆਪਣਾ ਨਾਮ ਵਰਤਾਈਆ। ਚਾਰ ਵਰਨ ਇਕੋ ਗਾਥ, ਪੁਰਖ ਅਬਿਨਾਸ਼ੀ ਢੋਲਾ ਸੁਣਾਈਆ। ਚਾਰ ਵਰਨ ਇਕੋ ਪਿਤ ਮਾਤ, ਪੁਰਖ ਅਕਾਲ ਬੇਪਰਵਾਹੀਆ। ਚਾਰ ਵਰਨ ਇਕੋ ਸਾਕ, ਸੱਜਣ ਸੈਣ ਸੱਚਾ ਸ਼ਹਿਨਸ਼ਾਹੀਆ। ਕਲਜੁਗ ਅੰਤਮ ਹਰਿ ਜੂ ਵੇਖੇ ਮਾਰ ਝਾਤ, ਝਾਕੀ ਆਪਣੀ ਨਾ ਕਿਸੇ ਵਖਾਈਆ। ਸਾਚੇ ਸੰਤ ਬਣਾਏ ਸਚ ਬਰਾਤ, ਬਰਾਤੀ ਗੁਰਮੁਖ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਧਾਰਾ ਆਪ ਸਮਝਾਈਆ। ਸਾਚੀ ਧਾਰ ਚਾਰ ਵਰਨ, ਸੋ ਪੁਰਖ ਨਿਰੰਜਣ ਆਪ ਚਲਾਇੰਦਾ। ਜਨ ਭਗਤਾਂ ਭਗਵਾਨ ਖੋਲ੍ਹੇ ਨੇਤਰ ਹਰਨ ਫਰਨ, ਆਪਣਾ ਦਰਸ ਕਰਾਇੰਦਾ। ਭੌ ਚੁਕਾਏ ਮਰਨ ਡਰਨ, ਮਰਨ ਡਰਨ ਪੰਧ ਮੁਕਾਇੰਦਾ। ਕਰਤਾ ਪੁਰਖ ਕਰਨੀ ਕਰਨ, ਹਰਿ ਕਰਨੀ ਆਪ ਕਮਾਇੰਦਾ। ਆਤਮ ਪਰਮਾਤਮ ਲੱਗੇ ਸਰਨ, ਸਾਚਾ ਨਾਤਾ ਜੋੜ ਜੁੜਾਇੰਦਾ। ਭਗਤ ਭਗਵੰਤ ਇਕ ਦੁਆਰੇ ਖੜਨ, ਸੋ ਮੰਦਰ ਸੋਭਾ ਪਾਇੰਦਾ। ਜਗਤ ਬੁੱਧੀ ਜੀਵ ਲੜਨ, ਹਰਿ ਕਾ ਭੇਵ ਕਿਸੇ ਨਾ ਆਇੰਦਾ। ਤ੍ਰੈਗੁਣ ਮਾਇਆ ਅਗਨੀ ਸੜਨ, ਪੰਜ ਤਤ ਸ਼ਾਂਤ ਨਾ ਕੋਇ ਕਰਾਇੰਦਾ। ਗੁਰਮੁਖ ਸਾਚੀ ਡੋਲੀ ਚੜ੍ਹਨ, ਜਿਸ ਸਤਿਗੁਰ ਆਪ ਚੜ੍ਹਾਇੰਦਾ। ਸਚ ਦੁਆਰੇ ਜਾ ਕੇ ਵੜਨ, ਦਰ ਦੁਆਰਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪੇ ਲਾਇੰਦਾ। ਸਾਚਾ ਮਾਰਗ ਸਤਿਜੁਗ ਧਾਰ, ਪੁਰਖ ਅਕਾਲ ਆਪ ਲਗਾਈਆ । ਹਰਿ ਸੰਗਤ ਦੇਵੇ ਸਾਚਾ ਮਾਣ, ਮਾਣ ਅਭਿਮਾਣ ਦਏ ਮਿਟਾਈਆ। ਮੁਲਾਂ ਸ਼ੇਖ਼ ਮੁਸਾਇਕ ਪੰਡਤ ਪਾਂਧੇ ਗਰੰਥੀ ਗਏ ਹਾਰ, ਗੁਰ ਕਾ ਗਿਆਨ ਨਜ਼ਰ ਕਿਸੇ ਨਾ ਆਈਆ । ਰਸਨਾ ਕਹਿ ਕਹਿ ਥੱਕੇ ਜ਼ਬਾਨ, ਆਪਣੀ ਜ਼ਬਾਨ ਜ਼ਬਾਹ ਨਾ ਕੋਇ ਕਰਾਈਆ। ਕੋਈ ਮਸਲਾ ਪੜ੍ਹੇ ਅੰਜੀਲ ਕੁਰਾਨ, ਕਾਇਆ ਕੁਰਾ ਨਾ ਫੋਲ ਫੁਲਾਈਆ। ਨਾਨਕ ਸਤਿਗੁਰ ਦੇ ਕੇ ਗਿਆ ਮੰਤਰ ਸਤਿਨਾਮ, ਨਾਮ ਸਚ ਪੜ੍ਹਾਈਆ। ਜੋ ਗੁਰਮੁਖ ਨਾਰੀ ਹਰਿ ਸਤਿਗੁਰ ਮਿਲੇ ਆਣ, ਤਿਸ ਹੋਏ ਮਾਤ ਕੁੜਮਾਈਆ। ਚੌਥੀ ਲਾਂਵ ਹੋਏ ਪਰਵਾਨ, ਪੁਰਖ ਅਬਿਨਾਸ਼ੀ ਆਪਣੇ ਅੰਗ ਲਗਾਈਆ। ਹਿੰਦੂ ਮੁਸਲਮ ਸਿਖ ਈਸਾਈ ਨਾ ਕੋਇ ਨਿਸ਼ਾਨ, ਸ਼ਰਅ ਵੰਡ ਨਾ ਕੋਇ ਰਖਾਈਆ। ਆਤਮ ਪਰਮਾਤਮ ਵਸੇ ਇਕ ਮਕਾਨ, ਸਾਢੇ ਤਿੰਨ ਹੱਥ ਬੰਕ ਸੁਹਾਈਆ। ਗੁਰੂ ਗ੍ਰੰਥ ਗੁਰ ਦੇਵੇ ਨਿਸ਼ਾਨ, ਸਾਹਿਬ ਸਤਿਗੁਰ ਗਿਆ ਸਮਝਾਈਆ। ਅੰਦਰ ਵੇਖੋ ਮਾਰ ਧਿਆਨ, ਸਤਿਗੁਰ ਲਾਵਾਂ ਪੜ੍ਹ ਪੜ੍ਹ ਖ਼ੁਸ਼ੀ ਮਨਾਈਆ। ਜਿਸ ਗੋਬਿੰਦ ਮਿਲਿਆ ਆਣ, ਤਿਸ ਨਾਤਾ ਤੁਟਾ ਜਗਤ ਲੋਕਾਈਆ। ਜਿਸ ਨਾਨਕ ਸਤਿਗੁਰ ਲਏ ਪਛਾਣ, ਤਿਸ ਕਾਣ ਨਾ ਰਹੇ ਰਾਈਆ। ਜਿਸ ਸਾਹਿਬ ਸੁਲਤਾਨ ਪੁਰਖ ਅਬਿਨਾਸ਼ੀ ਕਰਤਾ ਪੁਰਖ ਪੁਰਖ ਮਿਲੇ ਭਗਵਾਨ, ਭਗੌਤੀ ਭੈ ਨਾ ਕੋਇ ਡਰਾਈਆ। ਨਰਾਇਣ ਸਿੰਘ ਨਾ ਸਮਝੋ ਬਾਲ ਅਞਾਣ, ਸਿੰਘ ਸੰਗਤ ਮਿਲੀ ਵਡਿਆਈਆ। ਪੁੱਤਰ ਧੀ ਜਗਤ ਨਿਸ਼ਾਨ, ਲਿਖਤ ਲੇਖ ਰਿਹਾ ਸਮਝਾਈਆ। ਵੀਹ ਸੌ ਵੀਹ ਬਿਕਰਮੀ ਪਿਛੋਂ ਬਣਨਾ ਇਕ ਵਿਧਾਨ, ਪਿਛਲਾ ਲੇਖਾ ਦਏ ਮੁਕਾਈਆ। ਦੀਨ ਮਜ਼੍ਹਬ ਸਾਰੇ

ਹੋ ਜਾਓ ਸਾਵਧਾਨ, ਵੇਲਾ ਗਿਆ ਹੱਥ ਨਾ ਆਈਆ। ਗੁਰ ਗੋਬਿੰਦ ਲਿਖ ਕੇ ਗਿਆ ਕਲਮ ਨਾਲ ਨਿਸ਼ਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਗੁਰਮੁਖ ਜੋੜੀ ਜੁੜੀ ਜਹਾਨ, ਦੋ ਜਹਾਨ ਵੱਜੇ ਵਧਾਈਆ। ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਣ, ਨੇਤਰ ਨੈਣਾਂ ਨੀਰ ਵਹਾਈਆ। ਕਰੋੜ ਤੇਤੀਸਾ ਹੋਇਆ ਹੈਰਾਨ, ਸੁਰਪਤ ਨੈਣ ਰਿਹਾ ਸ਼ਰਮਾਈਆ। ਗੁਰ ਅਵਤਾਰ ਖ਼ੁਸ਼ੀ ਮਨਾਣ, ਥਿਰ ਘਰ ਸਾਚੇ ਸੋਭਾ ਪਾਈਆ। ਕਲਜੁਗ ਅੰਤਮ ਕਰੇ ਖੇਲ ਸ੍ਰੀ ਭਗਵਾਨ, ਸਾਹਿਬ ਆਪਣਾ ਰਾਹ ਚਲਾਈਆ। ਚਾਰ ਜੁਗ ਦੀ ਵੰਡਣ ਵੰਡ ਮੇਟੇ ਨਿਸ਼ਾਨ, ਸਾਚਾ ਰਾਹ ਇਕ ਵਖਾਈਆ। ਊਚਾਂ ਨੀਚਾਂ ਰਾਓ ਰੰਕਾਂ ਦੇਵੇ ਇਕ ਗਿਆਨ, ਆਤਮ ਪਰਮਾਤਮ ਕਰੇ ਪੜ੍ਹਾਈਆ। ਫ਼ਤਹਿ ਡੰਕਾ ਵੱਜੇ ਗੋਬਿੰਦ ਸਿੰਘ ਸੂਰਬੀਰ ਨੌਜਵਾਨ, ਚਾਰੋਂ ਕੁੰਟ ਕੁੰਟ ਸ਼ਨਵਾਈਆ। ਨਾਨਕ ਸਿਖਿਆ ਸਭ ਨੂੰ ਕਰਨੀ ਪਏ ਪਰਵਾਨ, ਧੁਰ ਪਰਵਾਨਾ ਹਰਿ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਦਾ ਸਾਚਾ ਰਾਹ, ਨਿਰਗੁਣ ਸਰਗੁਣ ਦਏ ਸਲਾਹ, ਪੁਰਖ ਅਬਿਨਾਸ਼ੀ ਇਕ ਮਲਾਹ, ਦੂਜਾ ਬੇੜਾ ਨਾ ਕੋਇ ਚਲਾਈਆ। ਹੁਕਮੇ ਅੰਦਰ ਖੇਲ ਤਮਾਸ਼ਾ, ਜੁਗ ਚੌਕੜੀ ਵੇਖ ਵਖਾਇੰਦਾ। ਹੁਕਮੇ ਅੰਦਰ ਮੰਡਲ ਰਾਸਾ, ਗੋਪੀ ਕਾਹਨ ਨਚਾਇੰਦਾ। ਹੁਕਮੇ ਅੰਦਰ ਜਨ ਭਗਤਾਂ ਕਰੇ ਪੂਰੀ ਆਸਾ, ਆਸਾ ਮਨਸਾ ਪੂਰ ਕਰਾਇੰਦਾ। ਹੁਕਮੇ ਅੰਦਰ ਸਚ ਧਰਵਾਸਾ, ਧੁਰ ਦਰਬਾਰੀ ਆਪ ਰਖਾਇੰਦਾ। ਹੁਕਮੇ ਅੰਦਰ ਖੇਲ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਵੇਖ ਵਖਾਇੰਦਾ। ਹੁਕਮੇ ਅੰਦਰ ਗੁਰਮੁਖ ਗੁਰਸਿਖ ਪੂਰੀ ਕਰੇ ਅਰਦਾਸਾ, ਅਰਜ਼ ਅਰਜ਼ੋਈ ਆਪਣੇ ਲੇਖੇ ਲਾਇੰਦਾ। ਦੀਨ ਮਜ਼੍ਹਬ ਪਾਰਬ੍ਰਹਮ ਚਲਾਈ ਆਪਣੀ ਸ਼ਾਖ਼ਾ, ਕਲਜੁਗ ਅੰਤਮ ਆਪਣੇ ਲੇਖੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਗੋਬਿੰਦ ਨਾਮ ਵਡਿਆਇੰਦਾ। ਨਾਨਕ ਗੋਬਿੰਦ ਸਾਚੀ ਧਾਰ, ਚਾਰ ਵਰਨ ਕੁੜਮਾਈਆ। ਕਾਇਆ ਮੰਦਰ ਅੰਦਰ ਸਚ ਦੁਆਰ, ਗੁਰੂ ਗੁਰ ਗਿਆਨ ਦਏ ਸਮਝਾਈਆ। ਅੰਮ੍ਰਿਤ ਆਤਮ ਠੰਡਾ ਠਾਰ, ਨਿਝਰ ਝਿਰਨਾ ਇਕ ਵਖਾਈਆ। ਜੋਤ ਨਿਰੰਜਣ ਹੋਏ ਉਜਿਆਰ, ਅੰਧ ਅੰਧੇਰਾ ਦਏ ਮਿਟਾਈਆ। ਦੂਈ ਦਵੈਤੀ ਪਰਦਾ ਪਾੜ, ਬਜ਼ਰ ਕਪਾਟੀ ਦਏ ਖੁਲ੍ਹਾਈਆ। ਅਨਹਦ ਸ਼ਬਦ ਸੱਚੀ ਧੁਨਕਾਰ, ਧੁਨ ਆਤਮਕ ਰਾਗ ਅਲਾਈਆ। ਆਤਮ ਸੇਜਾ ਖੇਲ ਅਪਾਰ, ਬ੍ਰਹਮ ਵੇਖੇ ਚਾਈਂ ਚਾਈਂਆ। ਪਾਰਬ੍ਰਹਮ ਪ੍ਰਭ ਭੇਵ ਨਿਆਰ, ਭੇਵ ਕੋਇ ਨਾ ਪਾਈਆ। ਦੂਲ੍ਹਾ ਬਣੇ ਸਿਰਜਣਹਾਰ, ਸਾਚਾ ਝੂਲਾ ਆਤਮ ਨਾਰੀ ਅਕਲ ਕਲ ਧਾਰੀ ਆਪ ਝੁਲਾਈਆ। ਜੋੜੀ ਜੁੜੇ ਵਿਚ ਸੰਸਾਰ, ਹਰਿ ਸਤਿਗੁਰ ਲੋਕਮਾਤ ਜੁੜਾਈਆ। ਕਾਇਆ ਤਨ ਜਗਤ ਪਿਆਰ, ਆਤਮ ਪਰਮਾਤਮ ਰੰਗ ਵਖਾਈਆ। ਸੋ ਵਿਵਾਹ ਹੋਏ ਪਰਵਾਨ, ਜਿਸ ਵਿਵਾਹ ਅੰਦਰ ਗੁਰਮੁਖ ਬੈਠੇ ਚਾਈਂ ਚਾਈਂਆ। ਗੁਰੂ ਗ੍ਰੰਥ ਗੁਰ ਸੱਚਾ ਸਾਹਿਬ ਹਰ ਘਟ ਕਰੇ ਧਿਆਨ, ਹਾਜ਼ਰ ਹਜ਼ੂਰ ਹਰ ਘਟ ਨਜ਼ਰੀ ਆਈਆ। ਸਤਿਜੁਗ ਸਾਚਾ ਕਰ ਪਰਵਾਨ, ਜੀਉ ਪਿੰਡ ਤਨ ਕਾਚਾ ਕਾਚੀ ਮਾਟੀ ਗਗਰੀ ਸਚ ਸਮਗਰੀ, ਏਕਾ ਹੱਟ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੰਜ ਤਤ ਨਾ ਕੋਇ ਵਡਿਆਈਆ। ਪੰਜ ਤਤ ਨਾ ਕੋਇ ਗਾਥਾ, ਖਾਣੀ ਰਚਨ ਨਾ ਕੋਇ ਰਚਾਇੰਦਾ। ਕਰੇ ਖੇਲ ਪੁਰਖ ਸਮਰਾਥਾ, ਸਮਰਥ ਆਪਣਾ ਹੁਕਮ ਵਰਤਾਇੰਦਾ। ਸਤਿ ਸਤਿਵਾਦੀ ਸਤਿ ਚਲਾਏ ਰਾਥਾ, ਸਤਿਗੁਰ ਹਰਿ ਜੂ ਸੇਵ ਕਮਾਇੰਦਾ। ਜਨ ਭਗਤਾਂ ਮੇਲੇ ਕੱਟ ਕੇ ਦੂਰੀ ਵਾਟਾ, ਦੂਰ ਦੁਰਾਡਾ ਪੰਧ ਮੁਕਾਇੰਦਾ। ਜਨਮ ਜਨਮ ਦਾ ਚੁਕਿਆ ਘਾਟਾ, ਅਗਲਾ ਲੇਖਾ ਆਪਣੇ ਹੱਥ ਰਖਾਇੰਦਾ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਇੰਦਾ। ਹਰਿਜਨ ਸਾਚਾ ਮਿਲਿਆ ਸੱਜਣ, ਘਰ ਸਾਚੇ ਵੱਜੀ ਵਧਾਈਆ । ਭਾਂਡੇ ਭਰਮ ਗੜ੍ਹ ਹੰਕਾਰੀ ਭੱਜਣ, ਨਿਵਣ ਸੋ ਅੱਖਰ ਇਕ ਵਡਿਆਈਆ। ਕੂੜੀ ਕਿਰਿਆ ਜੀਵ ਤਜਣ, ਪ੍ਰੇਮ ਪਿਆਰ ਇਕ ਸਿਖਾਈਆ। ਨਾਨਕ ਗੋਬਿੰਦ ਅਨਹਦ ਵਾਜੇ ਵੱਜਣ, ਛੱਤੀ ਰਾਗ ਰਹੇ ਜਸ ਗਾਈਆ। ਏਕੰਕਾਰਾ ਸਭ ਦੇ ਪਰਦੇ ਕੱਜਣ, ਨਾਮ ਸਤਿ ਕਰੇ ਰੁਸ਼ਨਾਈਆ। ਕਰਤਾ ਪੁਰਖ ਕਰਾਏ ਮਜਨ, ਚਰਨ ਧੂੜ ਅਸ਼ਨਾਨ ਕਰਾਈਆ। ਨਿਰਵੈਰ ਰੱਖੇ ਲੱਜਣ, ਨਿਰਾਕਾਰ ਹੋਏ ਸਹਾਈਆ। ਨਿਰਭੌ ਭੈ ਚੁਕਾਏ ਦੋ ਜਹਾਨਨ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਖ਼ੁਸ਼ੀ ਵਖਾਈਆ। ਸਾਚੇ ਘਰ ਅਗੰਮੀ ਵਾਜਾ, ਕੋਟਨ ਕੋਟ ਬ੍ਰਹਿਮੰਡ ਖੰਡ ਨਾਚ ਨਚਾਇੰਦਾ। ਗੁਰਮੁਖ ਗੁਰ ਗੁਰ ਸਾਜਣ ਸਾਜਾ, ਗੁਰ ਕਿਰਪਾ ਵੇਖ ਵਖਾਇੰਦਾ। ਗ੍ਰਹਿ ਮੰਦਰ ਭੂਪਤ ਮਿਲੇ ਰਾਜਨ ਰਾਜਾ, ਸ਼ਾਹ ਪਾਤਸ਼ਾਹ ਦਇਆ ਕਮਾਇੰਦਾ। ਗੁਰਸਿਖ ਤਜੇ ਲੋਕ ਲਾਜਾ, ਗੁਰਮੁਖ ਲਾਜ ਵਿਚ ਕਦੇ ਨਾ ਆਇੰਦਾ। ਜਿਸ ਮਿਲਿਆ ਗ਼ਰੀਬ ਨਿਵਾਜ਼ਾ, ਗੁਰਮਤ ਮਾਣ ਸਰਬ ਗਵਾਇੰਦਾ। ਆਪ ਸੁਆਰੇ ਸਤਿਗੁਰ ਕਾਜਾ, ਰਚ ਰਚ ਕਾਜਾ ਵੇਖ ਵਖਾਇੰਦਾ। ਅੰਤਮ ਕਲਜੁਗ ਪਰਗਟ ਹੋਇਆ ਦੇਸ ਮਾਝਾ, ਨਾਮ ਡੰਕ ਇਕ ਸੁਣਾਇੰਦਾ। ਗੁਰਮੁਖਾਂ ਪਿਛੇ ਫਿਰੇ ਭਾਜਾ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਅੰਤ ਆਪਣਾ ਖੇਲ ਵਖਾਇੰਦਾ। ਅੰਤ ਖੇਲ ਕਰੇ ਅਪਾਰਾ, ਪਾਰਬ੍ਰਹਮ ਵਡੀ ਵਡਿਆਈਆ। ਚਾਰ ਵਰਨ ਸਚ ਦੁਆਰਾ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਚੌਦਾਂ ਲੋਕ ਰੋਵਣ ਜ਼ਾਰੋ ਜ਼ਾਰਾ, ਚੌਦਾਂ ਤਬਕ ਦੇਣ ਦੁਹਾਈਆ। ਪੁਰਖ ਅਬਿਨਾਸ਼ੀ ਕਰਿਆ ਖੇਲ ਅਪਾਰਾ, ਲੋਕਮਾਤ ਵੇਸ ਵਟਾਈਆ। ਸਰਬ ਜੀਆਂ ਦਾ ਸਾਂਝਾ ਯਾਰਾ, ਇਕੋ ਅਲਫ਼ ਰਿਹਾ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਅਨੰਦ ਅਨੰਦ ਅਨੰਦ ਵਿਚ ਵਖਾਈਆ। ਸਾਚਾ ਅਨੰਦ ਗਾਇਆ ਮੰਗਲ, ਘਰ ਸਾਚੇ ਵੱਜੀ ਵਧਾਇਆ। ਜਨਮ ਜਨਮ ਦਾ ਟੁੱਟਾ ਸੰਗਲ, ਹਰਿ ਜੂ ਹਰਿ ਹਰਿ ਆਪ ਕਟਾਇਆ। ਆਤਮ ਪਰਮਾਤਮ ਪਾਇਆ ਬੰਧਨ, ਬੰਦੀਖ਼ਾਨਾ ਨਜ਼ਰ ਹੋਰ ਨਾ ਆਇਆ। ਰਸਨਾ ਗੌਣਾ ਸੋਹੰ ਛੰਦਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੋਏ ਸਹਾਇਆ। ਸਾਚੀ ਜੋੜੀ ਮਸਤਕ ਲੱਗੇ ਚੰਦਨ, ਚੰਦ ਚਾਂਦਨੀ ਮੁਖ ਸ਼ਰਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਰੀਤ ਕਰੇ ਅਤੀਤ, ਮੰਦਰ ਮਸਜਿਦ ਮੱਠ ਨਾ ਕੋਇ ਮਸੀਤ, ਹਰਿ ਸੰਗਤ ਦਏ ਮਾਣ ਵਡਿਆਇਆ। ਹਰਿ ਸੰਗਤ ਰਸਨਾ ਜੈ ਜੈਕਾਰ, ਜੈ ਜੈਕਾਰਾ ਆਪ ਕਰਾਈਆ। ਜੋੜੀ ਜੁੜੇ ਵਿਚ ਸੰਸਾਰ, ਜੋੜਨਹਾਰਾ ਆਪ ਜੁੜਾਈਆ। ਸਾਚੀ ਘੋੜੀ ਸ਼ਬਦ ਚਾੜ੍ਹ, ਆਵਣ ਜਾਵਣ ਪੰਧ ਮੁਕਾਈਆ। ਆਤਮ ਪਰਮਾਤਮ ਇਕ ਪਿਆਰ, ਸਚ ਆਧਾਰ ਇਕ ਰਖਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਜ ਵਾਰ ਬੋਲੇ ਜੈਕਾਰ, ਜੈ ਜੈਕਾਰ ਕਰੇ ਲੋਕਾਈਆ।