੩੧ ਜੇਠ ੨੦੧੯ ਬਿਕਰਮੀ ਠਾਕਰ ਸਿੰਘ ਦੇ ਨਵਿਤ ਜੇਠੂਵਾਲ
ਸੋ ਪੁਰਖ ਨਿਰੰਜਣ ਅਗੰਮੜਾ ਗੀਤ, ਨਰ ਹਰਿ ਨਰਾਇਣ ਆਪ ਅਲਾਇੰਦਾ। ਹਰਿ ਪੁਰਖ ਨਿਰੰਜਣ ਸਾਹਿਬ ਅਨਡੀਠ, ਭੇਵ ਅਭੇਦ ਆਪ ਖੁਲ੍ਹਾਇੰਦਾ। ਏਕੰਕਾਰਾ ਆਦਿ ਜੁਗਾਦਿ ਚਲਾਏ ਸਾਚੀ ਰੀਤ, ਨਿਰਗੁਣ ਵਸੇ ਧਾਮ ਨਿਆਰਾ। ਆਦਿ ਨਿਰੰਜਣ ਸਦ ਅਤੀਤ, ਜੋਤੀ ਜਾਤਾ ਨੂਰ ਉਜਿਆਰਾ। ਅਬਿਨਾਸ਼ੀ ਕਰਤਾ ਹਰਿ ਜੂ ਮੀਤ, ਸਚ ਮੰਦਰ ਸੁਹਾਏ ਸਚ ਦੁਆਰਾ। ਸ੍ਰੀ ਭਗਵਾਨ ਲੇਖਾ ਜਾਣੇ ਹਸਤ ਕੀਟ, ਆਦਿ ਜੁਗਾਦੀ ਇਕ ਅਵਤਾਰਾ। ਪਾਰਬ੍ਰਹਮ ਪ੍ਰਭ ਸਚਾ ਮੀਤ, ਨਿਰਗੁਣ ਕਰੇ ਖੇਲ ਅਪਾਰਾ। ਸਚਖੰਡ ਦੁਆਰੇ ਨਾਤਾ ਤੁੱਟੇ ਮੰਦਰ ਮਸੀਤ, ਸ਼ਿਵਦੁਆਲਾ ਮੱਠ ਨਾ ਕੋਇ ਗੁਰਦੁਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਕਰਤਾਰਾ। ਕਰਤਾ ਪੁਰਖ ਖੇਲ ਅਵੱਲਾ, ਆਦਿ ਜੁਗਾਦਿ ਆਪ ਕਰਾਇੰਦਾ। ਵਸਣਹਾਰਾ ਸਚ ਮਹੱਲਾ, ਸਚ ਸਿੰਘਾਸਣ ਸੋਭਾ ਪਾਇੰਦਾ। ਨਿਰਗੁਣ ਨੂਰ ਜੋਤ ਸ਼ਬਦ ਰਲਾ, ਦੀਪਕ ਦੀਪਕ ਆਪ ਪਰਗਟਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਪੁਰਖ ਅਬਿਨਾਸ਼ਣ ਆਸਣ ਲਾਇੰਦਾ। ਪਾਵੇ ਸਾਰ ਜਲਾਂ ਥਲਾਂ, ਡੂੰਘੀ ਭਵਰੀ ਵੇਖ ਵਖਾਇੰਦਾ। ਸਤਿ ਸੰਦੇਸ਼ ਨਰ ਨਰੇਸ਼ ਏਕਾ ਘੱਲਾ, ਦੋ ਜਹਾਨ ਆਪ ਜਣਾਇੰਦਾ। ਪੁਰੀ ਲੋਅ ਬ੍ਰਹਿਮੰਡ ਖੰਡ ਫੜਾਏ ਪੱਲਾ, ਪੱਲੂ ਏਕਾ ਏਕ ਰਖਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਸਚਖੰਡ ਨਿਵਾਸੀ ਸਚ ਦੁਆਰਾ ਆਪ ਪ੍ਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਖੇਲ ਆਪ ਕਰਾਇੰਦਾ। ਸਚਖੰਡ ਨਿਵਾਸੀ ਏਕੰਕਾਰ, ਮਹਿਮਾ ਅਕੱਥ ਕਥੀ ਨਾ ਜਾਈਆ। ਨਿਰਗੁਣ ਸਰਗੁਣ ਭੇਵ ਨਿਆਰ, ਨਿਰਾਕਾਰ ਸਾਕਾਰ ਵੇਸ ਵਟਾਈਆ। ਜੁਗਾ ਜੁਗੰਤਰ ਹੋ ਤਿਆਰ, ਤ੍ਰੈਗੁਣ ਅਤੀਤਾ, ਆਪਣਾ ਵੇਸ ਵਟਾਈਆ। ਠਾਂਡਾ ਸੀਤਾ ਸਚ ਦਰਬਾਰ, ਧੁਰ ਦਰਬਾਰਾ ਦਏ ਸੁਹਾਈਆ। ਆਵੇ ਜਾਵੇ ਵਾਰੋ ਵਾਰ, ਲੋਕ ਪਰਲੋਕ ਵੇਖ ਵਖਾਈਆ। ਧਰਤ ਧਵਲ ਦੇ ਸਹਾਰ, ਧਰਨੀ ਆਪਣੇ ਰੰਗ ਰੰਗਾਈਆ। ਲੱਖ ਚੁਰਾਸੀ ਪਾਵੇ ਸਾਰ, ਗੁਰ ਅਵਤਾਰ ਪੀਰ ਪੈਗ਼ੰਬਰ ਕਰ ਪੜ੍ਹਾਈਆ। ਬੋਧ ਅਗਾਧਾ ਸ਼ਬਦ ਜੈਕਾਰ, ਜੈ ਜੈਕਾਰ ਨਾਦ ਸੁਣਾਈਆ। ਸਚਖੰਡ ਦੀ ਸਾਚੀ ਧਾਰ, ਲੋਕਮਾਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਵੇਖਣਹਾਰਾ, ਏਕੰਕਾਰਾ ਸਿਫ਼ਤ ਸਾਲਾਹਿੰਦਾ। ਆਦਿ ਨਿਰੰਜਣ ਹੋ ਉਜਿਆਰਾ, ਅਬਿਨਾਸ਼ੀ ਕਰਤਾ ਸਾਥ ਮਿਲਾਇੰਦਾ। ਸ੍ਰੀ ਭਗਵਾਨ ਦੇ ਹੁਲਾਰਾ, ਪਾਰਬ੍ਰਹਮ ਪ੍ਰਭ ਗੋਦ ਸੁਹਾਇੰਦਾ। ਪੂਤ ਸਪੂਤਾ ਸੁਤ ਦੁਲਾਰਾ, ਨਿਰਗੁਣ ਨਿਰਗੁਣ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਹਰਿ ਕਰਤਾਰ, ਆਦਿ ਜੁਗਾਦਿ ਜੁਗ ਜੁਗ ਆਪ ਕਰਾਈਆ। ਨਿਰਗੁਣ ਸਰਗੁਣ ਹੋ ਤਿਆਰ, ਸਰਗੁਣ ਨਿਰਗੁਣ ਸੀਸ ਝੁਕਾਈਆ। ਨਿਰਗੁਣ ਢੋਲਾ ਸਤਿ ਜੈਕਾਰ, ਸਰਗੁਣ ਸੋਹਲਾ ਆਪੇ ਗਾਈਆ। ਬਣ ਵਿਚੋਲਾ ਅਗੰਮ ਅਪਾਰ, ਕਾਇਆ ਚੋਲਾ ਵੇਖ ਵਖਾਈਆ। ਸਾਚਾ ਤੋਲਾ ਦੋ ਜਹਾਨ, ਨਾਮ ਕੰਡਾ ਹੱਥ ਉਠਾਈਆ। ਪਰਦਾ ਓਹਲਾ ਖੋਲ੍ਹ ਕਿਵਾੜ, ਹਰਿਜਨ ਸਾਚੇ ਲਏ ਮਿਲਾਈਆ। ਜੋੜਾ ਜੋੜ ਵਿਚ ਸੰਸਾਰ, ਜੋੜੀ ਆਪਣੇ ਨਾਲ ਰਖਾਈਆ। ਸਾਚਾ ਘੋੜਾ ਸਚ ਤਿਆਰ, ਸ਼ਬਦੀ ਸ਼ਬਦ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਸਾਚਾ ਖੇਲ ਆਪ ਵਖਾਈਆ। ਸਾਚਾ ਖੇਲ ਆਦਿ ਜੁਗਾਦਿ, ਜੁਗ ਕਰਤਾ ਆਪ ਵਖਾਇੰਦਾ। ਸਚਖੰਡ ਨਿਵਾਸੀ ਵਜਾਏ ਨਾਦ, ਅਨਾਦੀ ਨਾਦ ਆਪ ਸੁਣਾਇੰਦਾ। ਸ਼ਬਦ ਅਗੰਮੀ ਬੋਧ ਅਗਾਧ, ਬੋਧ ਅਗਾਧ ਆਪ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਜੁਗ ਜੁਗ ਖੇਲ ਹਰਿ ਕਰਤਾਰਾ, ਆਦਿ ਜੁਗਾਦੀ ਆਪ ਕਰਾਈਆ। ਜੁਗ ਚੌਕੜੀ ਪਾਵੇ ਸਾਰਾ, ਨਵ ਨੌਂ ਆਪਣਾ ਰੰਗ ਰੰਗਾਈਆ। ਲੇਖਾ ਜਾਣੇ ਗੁਰ ਅਵਤਾਰਾ, ਕੋਟਨ ਕੋਟ ਗੁਰ ਆਪਣੀ ਸੇਵ ਲਗਾਈਆ। ਦਰ ਦਰਵੇਸ਼ ਬਣ ਭਿਖਾਰਾ, ਖ਼ਾਲੀ ਝੋਲੀ ਅੱਗੇ ਡਾਹੀਆ। ਦੇਵਣਹਾਰ ਇਕ ਨਿਰੰਕਾਰਾ, ਵਸਤ ਅਮੋਲਕ ਆਪ ਵਰਤਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇਂਦਾ ਆਇਆ ਵਾਰੋ ਵਾਰਾ, ਕੋਟਨ ਕੋਟ ਕਾਲ ਬਿਤਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਦੇ ਸਹਾਰਾ, ਸੇਵਕ ਸਾਚੀ ਸੇਵਾ ਇਕ ਸਮਝਾਈਆ। ਕਲਜੁਗ ਅੰਤ ਖੇਲ ਕਰੇ ਨਿਆਰਾ, ਨਿਰਗੁਣ ਆਪਣਾ ਰਾਹ ਚਲਾਈਆ। ਚੌਦਾਂ ਤਬਕਾਂ ਕਰ ਖੁਵਾਰਾ, ਚੌਦਾਂ ਲੋਕ ਮਾਣ ਗੁਵਾਈਆ। ਏਕਾ ਗੁਰਮੁਖ ਕਰ ਪਿਆਰਾ, ਗੁਰ ਗੋਬਿੰਦ ਅੰਗ ਲਗਾਈਆ। ਭਗਤ ਭਗਵਾਨ ਦੇ ਸਹਾਰਾ, ਮਹਾਸਾਰਥੀ ਸਾਚੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਆਪਣੀ ਧਾਰ ਆਪ ਚਲਾਈਆ। ਸਾਚੀ ਧਾਰ ਪੁਰਖ ਅਗੰਮ, ਅਗੰਮੜਾ ਆਪ ਚਲਾਇੰਦਾ। ਲੇਖਾ ਜਾਣੇ ਲੱਖ ਚੁਰਾਸੀ ਪਵਣ ਦਮ, ਦਮ ਦਮਾਂ ਵਿਚ ਸਮਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਜਾਣੇ ਕੰਮ, ਨਿਹਕਰਮੀ ਕਰਮ ਕਾਂਡ ਆਪ ਰਖਾਇੰਦਾ। ਜੁਗਾ ਜੁਗੰਤਰ ਹਰਖ਼ ਸੋਗ ਨਾ ਕੋਇ ਗ਼ਮ, ਚਿੰਤਾ ਰੋਗ ਨਾ ਕੋਇ ਸਤਾਇੰਦਾ। ਨਿਰਗੁਣ ਨਿਰਗੁਣ ਹੋ ਪਰਗਟ ਸ੍ਰੀ ਭਗਵਨ, ਭੇਵ ਅਭੇਦ ਆਪ ਖੁਲ੍ਹਾਇੰਦਾ। ਕਲਜੁਗ ਅੰਤਮ ਹਰਿਜਨ ਚੜ੍ਹਾਏ ਸਾਚੇ ਚੰਨ, ਚੰਦ ਚਾਂਦਨਾ ਮੁਖ ਸ਼ਰਮਾਇੰਦਾ। ਏਕਾ ਰਾਗ ਸੁਣਾਏ ਕੰਨ, ਕੰਨਾ ਕੋਇ ਨਾ ਨਾਲ ਮਿਲਾਇੰਦਾ। ਏਕਾ ਨਾਮ ਵਖਾਏ ਧੰਨ, ਨਾਮ ਖ਼ਜ਼ੀਨਾ ਧੰਨ ਆਪ ਲੁਟਾਇੰਦਾ। ਏਕਾ ਜਨਨੀ ਏਕਾ ਜਨ, ਦਾਈ ਦਾਇਆ ਇਕ ਵਡਿਆਇੰਦਾ। ਏਕਾ ਖੇਲ ਕਰੇ ਸ੍ਰੀ ਭਗਵਨ, ਭਗਵਨ ਆਪਣਾ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਆਪਣਾ ਭੇਵ ਹਰਿ ਜੂ ਚੁੱਕ, ਪਰਦਾ ਆਪਣਾ ਦਏ ਉਠਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਜੋ ਬੈਠਾ ਰਿਹਾ ਲੁਕ, ਨਿਰਗੁਣ ਆਪਣਾ ਨਾਉਂ ਰਖਾਈਆ। ਸਰਗੁਣ ਰੂਪ ਗੁਰ ਸੁਖਣਾ ਗਏ ਸੁੱਖ, ਨਿਉਂ ਨਿਉਂ ਸਜਦਾ ਸੀਸ ਝੁਕਾਈਆ। ਅੰਤਮ ਸਭ ਦੀ ਸਫ਼ਾ ਗਈ ਉਠ, ਲੋਕਮਾਤ ਰਹਿਣ ਨਾ ਪਾਈਆ। ਲੁਕਿਆ ਰਹੇ ਨਾ ਕੋਈ ਕਿਸੇ ਗੁੱਠ, ਚਾਰੋਂ ਕੁੰਟ ਪਈ ਦੁਹਾਈਆ। ਕਰੇ ਖੇਲ ਅਬਨਾਸ਼ੀ ਅਚੁੱਤ, ਪਾਰਬ੍ਰਹਮ ਬੇਪਰਵਾਹੀਆ। ਜਨ ਭਗਤ ਸੁਹਾਏ ਸਾਚੀ ਰੁੱਤ, ਰੁੱਤ ਰੁਤੜੀ ਆਪ ਮਹਿਕਾਈਆ। ਸੇਵਾ ਕਰੇ ਅਬਿਨਾਸ਼ੀ ਅਚੁੱਤ, ਚਿਤ ਵਿਤ ਠਗੌਰੀ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਾਰੇ ਆਪੇ ਲਾਈਆ। ਸਾਚੀ ਕਾਰ ਆਪੇ ਲੱਗ, ਹਰਿ ਜੂ ਹਰਿ ਹਰਿ ਸੇਵ ਕਮਾਇੰਦਾ। ਨਾਉਂ ਧਰਾਏ ਸੂਰਾ ਸਰਬੱਗ, ਸਰਬ ਕਲ ਆਪ ਹੋ ਜਾਇੰਦਾ। ਜੋਤ ਨਿਰਾਲਾ ਦੀਪਕ ਜਗ, ਅੰਧ ਅੰਧੇਰ ਆਪ ਮਿਟਾਇੰਦਾ। ਸਾਚੀ ਧਾਰੋਂ ਹੋ ਪਰਗਟ, ਧਾਰ ਧਾਰ ਵਿਚ ਰਖਾਇੰਦਾ। ਲਹਿਣਾ ਦੇਣ ਚੁਕਾਏ ਹੱਥੋ ਹੱਥ, ਜੁਗ ਚੌਕੜੀ ਪੰਧ ਮੁਕਾਇੰਦਾ। ਕਲਜੁਗ ਅੰਤਮ ਮਾਰਗ ਦੱਸ, ਸਾਚਾ ਰਾਹ ਆਪ ਵਖਾਇੰਦਾ। ਭਗਤ ਭਗਵੰਤ ਮੇਲਾ ਹੱਸ ਹੱਸ, ਦੂਸਰ ਸੰਗ ਨਾ ਕੋਇ ਰਲਾਇੰਦਾ। ਧੁਰਦਰਗਾਹੀ
ਵੇਖੇ ਨੱਸ ਨੱਸ, ਦੋ ਜਹਾਨਾਂ ਫੇਰਾ ਪਾਇੰਦਾ। ਕਿਰਪਾਨਿਧ ਠਾਕਰ ਸੁਆਮੀ ਜਨ ਭਗਤਾਂ ਹਰਿ ਜੂ ਹੋਏ ਵਸ, ਵਸ ਆਪਣਾ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਿਹਾਰਾ ਆਪ ਕਰਾਇੰਦਾ। ਸਚ ਵਿਹਾਰਾ ਸ੍ਰੀ ਭਗਵਾਨ, ਕਲਜੁਗ ਅੰਤ ਅੰਤ ਕਰਾਈਆ। ਸਚਖੰਡ ਦਾ ਸਚ ਨਿਸ਼ਾਨ, ਸਤਿ ਦੁਆਰੇ ਆਪ ਝੁਲਾਈਆ। ਸਤਿਜੁਗ ਦਾ ਰੰਗ ਮਹਾਨ, ਜਨ ਭਗਤਾਂ ਆਪ ਚੜ੍ਹਾਈਆ। ਸਤਿਜੁਗ ਦਾ ਸਤਿ ਵਿਧਾਨ, ਸਤਿਗੁਰ ਸਾਚਾ ਆਪ ਬਣਾਈਆ। ਦੇਵਣਹਾਰਾ ਜੀਆ ਦਾਨ, ਆਤਮ ਪਰਮਾਤਮ ਜੋੜ ਜੁੜਾਈਆ। ਸੁਰਤੀ ਸ਼ਬਦੀ ਸਾਚਾ ਕਾਹਨ, ਏਕਾ ਬੰਸਰੀ ਨਾਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਈਆ । ਲੇਖਾ ਰੱਖੇ ਆਪਣੇ ਹੱਥ, ਲਿਖਣਹਾਰ ਆਪ ਅਖਵਾਇਆ। ਜੁਗ ਚੌਕੜੀ ਚਲਾਏ ਰਥ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇਆ। ਜਨ ਭਗਤਾਂ ਦੇਵੇ ਨਾਮ ਵਥ, ਵਸਤ ਅਮੋਲਕ ਝੋਲੀ ਪਾਇਆ। ਸਤਿ ਸਤਿਵਾਦੀ ਮਾਰਗ ਦੱਸ, ਬਣ ਰਹਿਬਰ ਵੇਖ ਵਖਾਇਆ। ਜਨਮ ਜਨਮ ਦੀ ਪੂਰੀ ਕਰ ਕਰ ਆਸ, ਆਸਾ ਤ੍ਰਿਸ਼ਨਾ ਦਏ ਗਵਾਇਆ। ਨਾਤਾ ਤੁਟੇ ਜਗਤ ਭੋਗ ਬਲਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇਆ। ਸਾਚਾ ਖੇਲ ਕਰੇ ਕਰਤਾਰਾ, ਹਰਿ ਜੂ ਆਪਣੀ ਦਇਆ ਕਮਾਈਆ। ਸਤਿਜੁਗ ਦਾ ਸਚ ਵਿਹਾਰਾ, ਸਾਖਯਾਤ ਦਏ ਵਖਾਈਆ। ਨਾਮੇ ਤੇਰਾ ਕਰਜ਼ ਉਤਾਰਾ, ਛੱਪਰੀ ਮੰਦਰ ਰੂਪ ਵਖਾਈਆ। ਧੰਨੇ ਤੇਰਾ ਸੋਹੇ ਦੁਆਰਾ, ਗਵਾਰ ਜੱਟ ਮਿਲੇ ਵਡਿਆਈਆ। ਕਲਜੁਗ ਅੰਤ ਹੋਏ ਉਜਿਆਰਾ, ਉਜਰਤ ਮੰਗੇ ਨਾ ਕੋਇ ਸੱਚਾ ਮਾਹੀਆ। ਭਗਤ ਭਗਵੰਤ ਵਖਾਏ ਸਚ ਮਨਾਰਾ, ਮਹੱਲ ਅਟੱਲ ਭੇਵ ਕੋਇ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਨੈਣ ਉਘਾੜਾ, ਲੋਕਮਾਤ ਧਿਆਨ ਲਗਾਈਆ। ਬਹੱਤਰ ਅੰਕ ਅੰਕ ਪਿਆਰਾ, ਸੱਤਰ ਡੰਕ ਵਿਚ ਸੰਸਾਰਾ, ਡੰਕਾ ਏਕਾ ਨਾਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਰੰਗਾਈਆ। ਸਾਚਾ ਰੰਗ ਸਤਿਵਾਦੀ ਧਾਰ, ਸਤਿਗੁਰ ਪੂਰਾ ਆਪ ਰੰਗਾਇੰਦਾ। ਸਾਤਾ ਚੌਕਾ ਇਕ ਵਿਹਾਰ, ਚੌਕਾ ਸਾਤਾ ਜੋੜ ਜੁੜਾਇੰਦਾ। ਸਤਿ ਸਤਿਵਾਦੀ ਹੋਇਆ ਖ਼ਬਰਦਾਰ, ਬੇਖ਼ਬਰ ਚਾਰ ਜੁਗ ਆਪ ਉਠਾਇੰਦਾ। ਚਾਰ ਜੁਗ ਦਾ ਕਰਜ਼ ਉਤਾਰ, ਚਾਰੇ ਵੇਦ ਵੇਖ ਵਖਾਇੰਦਾ। ਚਾਰੇ ਖਾਣੀ ਖੋਲ੍ਹ ਕਿਵਾੜ, ਚਾਰੇ ਬਾਣੀ ਭੇਵ ਚੁਕਾਇੰਦਾ। ਚਾਰੇ ਕੁੰਟ ਹੋ ਉਜਿਆਰ, ਚਾਰ ਵਰਨ ਪਰਦਾ ਲਾਹਿੰਦਾ। ਚਾਰ ਯਾਰੀ ਕਰ ਖ਼ੁਵਾਰ, ਚੌਥੇ ਘਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੱਤ ਚਾਰ ਚਾਰ ਸੱਤ, ਦੇਵਣਹਾਰ ਬ੍ਰਹਮ ਮਤ, ਪਾਰਬ੍ਰਹਮ ਬ੍ਰਹਮ ਆਪਣੇ ਰੰਗ ਰੰਗਾਇੰਦਾ। ਪਾਰਬ੍ਰਹਮ ਬ੍ਰਹਮ ਰੰਗ ਰੰਗੀਲਾ, ਰੰਗਣ ਏਕਾ ਏਕ ਚੜ੍ਹਾਈਆ। ਧੁਰਦਰਗਾਹੀ ਸ਼ਬਦ ਵਸੀਲਾ, ਨਿਰਗੁਣ ਆਪਣਾ ਵੇਸ ਵਟਾਈਆ। ਏਥੇ ਓਥੇ ਛੈਲ ਛਬੀਲਾ, ਬਿਰਧ ਬਾਲ ਨਾ ਕੋਇ ਜਣਾਈਆ। ਜਨ ਭਗਤ ਬਣਾਇਆ ਸਚ ਕਬੀਲਾ, ਹਰਿ ਜੂ ਬਣਿਆ ਪਿਤਾ ਮਾਈਆ। ਦੋਏ ਜੋੜ ਕਰੇ ਨਿਮਸਕਾਰ ਜੋ ਚੜ੍ਹ ਕੇ ਆਇਆ ਅਸਵ ਨੀਲਾ, ਪੁਰਖ ਅਕਾਲ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਈਆ। ਸਾਚਾ ਭੇਵ ਹੱਥ ਭਗਵਾਨ, ਭੇਵ ਕਿਸੇ ਨਾ ਆਇਆ। ਕਲਜੁਗ ਅੰਤ ਹੋ ਪਰਧਾਨ, ਦੋ ਜਹਾਨ ਦਏ ਸਮਝਾਇਆ। ਸਤਿਜੁਗ ਦਾ ਸਤਿ ਨਿਸ਼ਾਨ, ਸਤਿ ਪੁਰਖ ਨਿਰੰਜਣ ਦਏ ਝੁਲਾਇਆ। ਸੱਤਰ ਬਹੱਤਰ ਕਰ
ਪਰਵਾਨ, ਚੁਹੱਤਰਾਂ ਏਕਾ ਘਰ ਵਖਾਇਆ। ਗੁਰ ਅਵਤਾਰ ਮੰਗਣ ਦਾਨ, ਦਰ ਬੈਠੇ ਸੀਸ ਝੁਕਾਇਆ। ਪੁਰਖ ਅਬਿਨਾਸ਼ੀ ਕਰ ਪਰਵਾਨ, ਨੇਤਰ ਨੈਣਾਂ ਨੀਰ ਰਹੇ ਵਹਾਇਆ। ਲੋਕਮਾਤ ਖੇਲ ਕਰੇ ਮਹਾਨ, ਖ਼ਾਲਕ ਖ਼ਲਕ ਵਿਚ ਸਮਾਇਆ। ਤੇਰੇ ਭਗਤਾਂ ਬਣੇ ਸਚ ਪਕਵਾਨ, ਜਿਸ ਅੰਤਰ ਆਪਣਾ ਭੋਗ ਲਗਾਇਆ। ਅਸੀਂ ਚਲ ਕੇ ਆਈਏ ਖਾਣ, ਜ਼ਾਤ ਪਾਤ ਦੀਨ ਮਜ਼੍ਹਬ ਮੋਹ ਚੁਕਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਗੀਤ ਤੇਰਾ ਗਾਣ, ਸੋਹੰ ਢੋਲਾ ਇਕ ਸੁਣਾਇਆ। ਚਾਰ ਜੁਗ ਦੇ ਬਾਲ ਅਞਾਣ, ਤੇਰਾ ਭੇਵ ਕਿਸੇ ਨਾ ਪਾਇਆ। ਲਿਖ ਲਿਖ ਆਏ ਵੇਦ ਪੁਰਾਨ, ਸ਼ਾਸਤਰ ਸਿਮਰਤ ਨਾਲ ਮਿਲਾਇਆ। ਗੀਤਾ ਗਿਆਨ ਜਗਤ ਨਿਸ਼ਾਨ, ਨਿਰਗੁਣ ਸਰਗੁਣ ਦਏ ਸਮਝਾਇਆ। ਅੰਜੀਲ ਕੁਰਾਨ ਖੇਲ ਮਹਾਨ, ਕਲਮਾ ਨਬੀ ਰਸੂਲ ਪੜ੍ਹਾਇਆ। ਖਾਣੀ ਬਾਣੀ ਕਰ ਪਰਨਾਮ, ਨਾਨਕ ਗੋਬਿੰਦ ਸੀਸ ਝੁਕਾਇਆ। ਕਿਸੇ ਅੰਤ ਨਾ ਪਾਇਆ ਵਿਚ ਜਹਾਨ, ਬੇਅੰਤ ਬੇਅੰਤ ਬੇਅੰਤ ਕਹਿ ਕਹਿ ਪੱਲੂ ਗਏ ਛੁਡਾਇਆ। ਕਲਜੁਗ ਅੰਤਮ ਜਨ ਭਗਤਾਂ ਕਰਿਆ ਆਪ ਪਰਵਾਨ, ਨਾਮ ਪਰਵਾਨਾ ਹੱਥ ਫੜਾਇਆ। ਚਾਰ ਵਰਨ ਇਕੱਠੇ ਕੀਤੇ ਆਣ, ਊਚ ਨੀਚ ਨਾ ਕੋਇ ਰਖਾਇਆ। ਸਾਚੇ ਦਰ ਸੋਹਣ ਸੁਹਾਏ ਆਪ ਮਿਹਰਵਾਨ, ਮਿਹਰ ਨਜ਼ਰ ਇਕ ਟਿਕਾਇਆ। ਕਰ ਕਿਰਪਾ ਸ੍ਰੀ ਭਗਵਾਨ, ਤੁਧ ਬਿਨ ਅਵਰ ਨਾ ਕੋਇ ਸਹਾਇਆ। ਤੇਰੇ ਹੁਕਮੇ ਅੰਦਰ ਇਕੱਠੇ ਹੋਏ ਆਣ, ਸੱਤ ਚਾਰ ਜੋੜ ਜੁੜਾਇਆ। ਚਰਨ ਕਵਲ ਇਕ ਧਿਆਨ, ਉਪਰ ਨੈਣ ਨਾ ਕੋਇ ਉਠਾਇਆ। ਚਾਰ ਜੁਗ ਤੇਰਾ ਨਾਮ ਸੰਦੇਸ਼ਾ ਸ਼ਬਦੀ ਦੇ ਦੇ ਆਏ ਬਿਆਨ, ਜੀਵ ਜੰਤ ਜਗਤ ਸਮਝਾਇਆ। ਕਲਜੁਗ ਅੰਤ ਕਰੇ ਕਲਿਆਣ, ਕਲ ਕਰਤਾ ਆਪਣੀ ਲਏ ਪਰਗਟਾਇਆ। ਨਾਉਂ ਰੱਖ ਨਿਹਕਲੰਕ ਬਲੀ ਬਲਵਾਨ, ਬਲ ਸਭ ਦਾ ਦਏ ਗਵਾਇਆ। ਤੇਈ ਅਵਤਾਰ ਹੋਏ ਹੈਰਾਨ, ਵਿਸ਼ਨ ਬ੍ਰਹਮਾ ਸ਼ਿਵ ਨੀਰ ਵਹਾਇਆ। ਭਗਤ ਅਠਾਰਾਂ ਸੀਸ ਝੁਕਾਣ, ਈਸਾ ਮੂਸਾ ਮੁਹੰਮਦ ਚਰਨ ਧੂੜ ਖ਼ਾਕ ਰਮਾਇਆ। ਗੁਰ ਦਸ ਦਹਿ ਦਿਸ਼ਾ ਏਕਾ ਢੋਲਾ ਗਾਣ, ਵਾਹਵਾ ਮੇਰੇ ਸਾਹਿਬ ਤੇਰੀ ਵਡਿਆਇਆ। ਕਲਜੁਗ ਅੰਤਮ ਆਪਣੇ ਦਰ ਕਰ ਪਰਵਾਨ, ਦੂਸਰ ਰਾਹ ਨਜ਼ਰ ਕੋਇ ਨਾ ਆਇਆ। ਇਕੋ ਗਾਈਏ ਤੇਰਾ ਗਾਣ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਸਚਖੰਡ ਦੁਆਰੇ ਖੇਲ ਮਹਾਨ, ਲੋਕਮਾਤ ਵੇਖੇ ਬੇਪਰਵਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਅੰਤ ਦਾਨ, ਜਗਤ ਭੰਡਾਰੀ ਭੰਡਾਰਾ ਇਕ ਵਖਾਈਆ।