ਪੁਸਤਕਾਲਾਭਾਗ ੧੨

ਪਹਿਲੀ ਹਾੜ ੨੦੧੯ ਬਿਕਰਮੀ ਜੇਠੂਵਾਲ ਦਰਬਾਰ ਵਿਚ ਦਇਆ ਹੋਈ

ਸਤਿ ਪੁਰਖ ਨਿਰੰਜਣ ਸੱਚਾ ਸ਼ਹਿਨਸ਼ਾਹ, ਸਤਿ ਸਤਿਵਾਦੀ ਖੇਲ ਕਰਾਇੰਦਾ। ਸਚ ਸਿੰਘਾਸਣ ਆਸਣ ਲਾ, ਨਿਰਗੁਣ ਨੂਰ ਡਗਮਗਾਇੰਦਾ। ਤਖ਼ਤ ਨਿਵਾਸੀ ਸਾਚੇ ਤਖ਼ਤ ਸੋਭਾ ਪਾ, ਸਚਖੰਡ ਦੁਆਰਾ ਆਪ ਵਡਿਆਇੰਦਾ। ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ, ਬੇਅੰਤ ਆਪਣੀ ਕਲ ਧਰਾਇੰਦਾ। ਸੋ ਪੁਰਖ ਨਿਰੰਜਣ ਨਾਉਂ ਰਖਾ, ਭੇਵ ਅਭੇਦ ਆਪ ਜਣਾਇੰਦਾ। ਹਰਿ ਪੁਰਖ ਨਿਰੰਜਣ ਵੇਸ ਵਟਾ, ਜੋਤੀ ਜਾਤਾ ਪਰਦਾ ਲਾਹਿੰਦਾ। ਏਕੰਕਾਰਾ ਖੇਲ ਖਲਾ, ਸਾਚਾ ਰੰਗ ਆਪ ਵਖਾਇੰਦਾ। ਆਦਿ ਨਿਰੰਜਣ ਨੂਰ ਰੁਸ਼ਨਾ, ਨੂਰੋ ਨੂਰ ਨੂਰ ਸਮਾਇੰਦਾ। ਅਬਿਨਾਸ਼ੀ

ਕਰਤਾ ਸਚ ਦੁਆਰੇ ਡੰਕ ਵਜਾ, ਏਕਾ ਡੰਕਾ ਆਪ ਜਣਾਇੰਦਾ। ਸ੍ਰੀ ਭਗਵਾਨ ਨਿਸ਼ਾਨ ਝੁਲਾ, ਸਚ ਨਿਸ਼ਾਨਾ ਆਪ ਵਖਾਇੰਦਾ। ਪਾਰਬ੍ਰਹਮ ਪ੍ਰਭ ਬੇਪਰਵਾਹ, ਰੂਪ ਅਨੂਪ ਆਪ ਦਰਸਾਇੰਦਾ। ਸ਼ਾਹੋ ਭੂਪ ਬਣ ਰਾਜ ਰਾਜਾਨ, ਹੁਕਮੀ ਹੁਕਮ ਆਪ ਅਲਾਇੰਦਾ। ਧੁਰ ਫ਼ਰਮਾਣਾ ਆਪੇ ਗਾ, ਸਾਚਾ ਗਾਣਾ ਆਪ ਸੁਣਾਇੰਦਾ। ਆਦਿ ਰਚਨਾ ਜਿਸ ਲਈ ਰਚਾ, ਰਚ ਰਚ ਆਪਣਾ ਖੇਲ ਕਰਾਇੰਦਾ। ਸਚਖੰਡ ਦੁਆਰਾ ਇਕ ਪਰਗਟਾ, ਪਰਗਟ ਆਪਣੀ ਜੋਤ ਵਖਾਇੰਦਾ। ਨਾ ਕੋਈ ਪਿਤਾ ਨਾ ਕੋਈ ਮਾਂ, ਪੂਤ ਸਪੂਤ ਨਾ ਕੋਇ ਅਖਵਾਇੰਦਾ। ਨਾ ਕੋਈ ਮੰਦਰ ਨਾ ਮਕਾਂ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਨਿਰਗੁਣ ਨੂਰ ਨੂਰ ਰੁਸ਼ਨਾ, ਜੋਤੀ ਜਾਤਾ ਪਰਦਾ ਲਾਹਿੰਦਾ। ਆਪਣਾ ਲੇਖਾ ਆਪਣੀ ਝੋਲੀ ਪਾ, ਆਪਣਾ ਖਾਤਾ ਆਪ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਵੇਖ ਵਖਾਇੰਦਾ। ਵੇਖਣਹਾਰਾ ਏਕੰਕਾਰ, ਸਚਖੰਡ ਨਿਵਾਸੀ ਦਇਆ ਕਮਾਇੰਦਾ। ਨਿਰਗੁਣ ਨਿਰਾਕਾਰ ਹੋ ਉਜਿਆਰ, ਨਿਰਵੈਰ ਆਪਣਾ ਭੇਵ ਚੁਕਾਇੰਦਾ। ਅਜੂਨੀ ਰਹਿਤ ਖੇਲ ਅਪਾਰ, ਕਰਤਾ ਪੁਰਖ ਆਪ ਕਰਾਇੰਦਾ। ਸਤਿ ਦੁਆਰਾ ਖੋਲ੍ਹ ਕਿਵਾੜ, ਘਰ ਘਰ ਵਿਚ ਆਪ ਵਡਿਆਇੰਦਾ। ਸਚਖੰਡ ਦੁਆਰੇ ਪੈਜ ਸੁਆਰ, ਥਿਰ ਘਰ ਆਪਣਾ ਰੰਗ ਰੰਗਾਇੰਦਾ। ਸ਼ਬਦੀ ਸੁਤ ਇਕ ਦੁਲਾਰ, ਜਨ ਜਨਨੀ ਆਪ ਪਰਗਟਾਇੰਦਾ। ਦਾਈ ਦਾਇਆ ਬਣ ਨਿਰੰਕਾਰ, ਸਾਚੀ ਸੇਵਾ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਆਪ ਸੁਹਾਇੰਦਾ। ਸਚ ਦੁਆਰਾ ਸਚ ਸਿੰਘਾਸਣ, ਹਰਿ ਜੂ ਹਰਿ ਹਰਿ ਆਪ ਲਗਾਈਆ। ਖੇਲੇ ਖੇਲ ਪੁਰਖ ਅਬਿਨਾਸ਼ਨ, ਅਬਿਨਾਸ਼ੀ ਕਰਤਾ ਧਾਰ ਚਲਾਈਆ। ਆਪਣੇ ਮੰਡਲ ਪਾਵੇ ਰਾਸਣ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਆਦਿ ਜੁਗਾਦੀ ਬਣ ਬਣ ਸਾਥਨ, ਸਗਲਾ ਸੰਗ ਆਪ ਨਿਭਾਈਆ। ਰਥ ਰਥਵਾਹੀ ਬਣ ਚਲਾਏ ਰਾਥਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਇਕ ਵਡਿਆਈਆ। ਸਚਖੰਡ ਦੁਆਰਾ ਵੱਡਾ ਵਡ, ਸੋ ਪੁਰਖ ਨਿਰੰਜਣ ਆਪ ਬਣਾਇਆ। ਆਪਣੀ ਇਛਿਆ ਆਪਣੇ ਵਿਚੋਂ ਕੱਢ, ਆਪ ਆਪਣਾ ਰੰਗ ਰੰਗਾਇਆ। ਆਪੇ ਬੈਠਾ ਸਾਚੇ ਮੰਦਰ ਸਜ, ਸਤਿ ਸਤਿਵਾਦੀ ਡੇਰਾ ਲਾਇਆ। ਕਰ ਖੇਲ ਪੁਰਖ ਸਮਰਥ, ਸਮਰਥ ਆਪਣਾ ਰਾਹ ਚਲਾਇਆ। ਆਪਣੀ ਮਹਿਮਾ ਜਾਣੇ ਅਕੱਥ, ਕਥ ਕਥ ਭੇਵ ਨਾ ਕਿਸੇ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਵਸਾਇਆ। ਸਚਖੰਡ ਦੁਆਰਾ ਗਿਆ ਵਸ, ਸੋ ਪੁਰਖ ਨਿਰੰਜਣ ਆਪ ਵਸਾਇੰਦਾ। ਨਿਰਗੁਣ ਨਿਰਾਕਾਰ ਨਿਰਵੈਰ ਅਜੂਨੀ ਰਹਿਤ ਕਰੇ ਕਰਾਏ ਅਸੁਤੇ ਪਰਕਾਸ਼, ਪਰਕਾਸ਼ਵਾਨ ਆਪਣਾ ਭੇਵ ਆਪ ਜਣਾਇੰਦਾ। ਆਪਣੇ ਗ੍ਰਹਿ ਆਪਣੇ ਮੰਦਰ ਆਪਣੇ ਘਰ ਆਪ ਕਰ ਕਰ ਭੋਗ ਬਲਾਸ, ਸਾਚੀ ਸੇਜ ਆਪ ਹੰਢਾਇੰਦਾ। ਤਖ਼ਤ ਨਿਵਾਸੀ ਸ਼ਾਹੋ ਸ਼ਾਬਾਸ਼, ਆਪੇ ਕਰੇ ਆਪਣੀ ਪੂਰੀ ਆਸ, ਆਸਾ ਹੋਰ ਨਾ ਕੋਇ ਵਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੀ ਸਾਚੀ ਧਾਰ, ਆਦਿ ਪੁਰਖ ਪੁਰਖ ਨਿਰੰਕਾਰ ਕਰੇ ਕਰਾਏ ਕਰਨੇ ਹਾਰ, ਦੂਸਰ ਸੰਗ ਨਾ ਕੋਇ ਰਲਾਇੰਦਾ। ਦੂਸਰ ਸੰਗ ਨਾ ਕੋਇ ਸਾਥ, ਭੇਵ ਅਭੇਦ ਆਪ ਜਣਾਈਆ। ਆਦਿ ਆਦਿ ਚਲਾਇਆ ਰਾਥ, ਬਣ ਰਥਵਾਹੀ ਸੇਵ ਕਮਾਈਆ। ਸ਼ਬਦੀ ਸੁਤ ਸੁਤ ਦਿਤੀ ਦਾਤ, ਬਣ ਦਾਨੀ ਆਪ ਵਰਤਾਈਆ। ਥਿਰ ਘਰ ਦਵਾਰ ਸੁਣਾਈ ਏਕਾ ਬਾਤ, ਬਾਤਨ ਆਪਣਾ ਭੇਵ ਖੁਲ੍ਹਾਈਆ। ਆਪੇ ਬਣ ਬਣ ਪਿਤ ਮਾਤ, ਸਾਕ ਸੱਜਣ ਆਪਣਾ ਰੰਗ ਰੰਗਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਸੁਹਾਈਆ। ਸਚਖੰਡ ਦੁਆਰਾ ਸੁਹੰਜਣਾ, ਹਰਿ ਸਤਿਗੁਰ ਸਾਚਾ ਆਪ ਸੁਹਾਇੰਦਾ। ਕਰ ਪਰਕਾਸ਼ ਆਦਿ ਨਿਰੰਜਣਾ, ਨੂਰ ਨੁਰਾਨਾ ਡਗਮਗਾਇੰਦਾ। ਆਦਿ ਜੁਗਾਦੀ ਦਰਦ ਦੁੱਖ ਭੈ ਭੰਜਣਾ, ਭੈ ਅਵਰ ਨਾ ਕੋਇ ਰਖਾਇੰਦਾ। ਦਰ ਘਰ ਸਾਚੇ ਸਾਚਾ ਸੱਜਣਾ, ਦਰਗਹਿ ਸਾਚੀ ਸੰਗ ਰਖਾਇੰਦਾ। ਨਾ ਘੜਿਆ ਨਾ ਭੱਜਣਾ, ਜਨਮ ਮਰਨ ਨਾ ਕੋਇ ਰਖਾਇੰਦਾ। ਤਾਲ ਨਗਾਰਾ ਇਕੋ ਵੱਜਣਾ, ਰਾਗੀ ਰਾਗ ਨਾ ਕੋਇ ਸੁਣਾਇੰਦਾ। ਸੁਤ ਦੁਲਾਰਾ ਪੂਤ ਸਪੂਤਾ ਥਿਰ ਘਰ ਸਾਚੇ ਏਕਾ ਸੱਦਣਾ, ਸੱਦ ਸੱਦ ਆਪਣਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਏਕਾ ਹੁਕਮ ਜਣਾਇੰਦਾ। ਸ਼ਬਦ ਸੁਤ ਸੁਣ ਸਾਚੇ ਲਾਲ, ਹਰਿ ਸਤਿਗੁਰ ਆਪ ਸੁਣਾਇਆ। ਆਦਿ ਜੁਗਾਦਿ ਜੁਗਾ ਜੁਗੰਤਰ ਬਣਿਆ ਰਿਹਾ ਮਾਤ ਦਲਾਲ, ਦੋ ਜਹਾਨਾਂ ਦਲਾਲੀ ਇਕ ਕਮਾਇਆ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਝੋਲੀ ਦਿਤੇ ਡਾਲ, ਤ੍ਰੈਗੁਣ ਰੰਗਣ ਰੰਗ ਰੰਗਾਇਆ। ਪੰਜ ਤਤ ਰਖਾਏ ਪਤ ਡਾਲ, ਲੱਖ ਚੁਰਾਸੀ ਪੰਖੜੀ ਆਪ ਖਿਲਾਇਆ। ਆਤਮ ਪਰਮਾਤਮ ਖੇਲ ਨਿਰਾਲ, ਬ੍ਰਹਮ ਪਾਰਬ੍ਰਹਮ ਵੰਡ ਵੰਡਾਇਆ। ਈਸ਼ ਜੀਵ ਵਖਾਏ ਧਰਮਸਾਲ, ਕਾਇਆ ਖੇੜਾ ਇਕ ਵਸਾਇਆ। ਨਿਰਗੁਣ ਸਰਗੁਣ ਰਾਹ ਸਖਾਲ, ਸ਼ਬਦੀ ਸ਼ਬਦ ਭੇਵ ਚੁਕਾਇਆ। ਏਕਾ ਮੰਤਰ ਖੋਲ੍ਹ ਕਿਵਾੜ, ਸਚ ਸੰਦੇਸ਼ਾ ਆਪ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਸ਼ਬਦ ਰਿਹਾ ਜਣਾਇਆ। ਸੁਤ ਸ਼ਬਦ ਉਠ ਜਾਗ, ਹਰਿ ਸਤਿਗੁਰ ਆਪ ਜਗਾਇੰਦਾ। ਆਦਿ ਲਗਾਇਆ ਤੈਨੂੰ ਭਾਗ, ਤੇਰਾ ਰਾਹ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸਾਜਣ ਸਾਜ, ਤੇਰੀ ਗੋਦ ਬਹਾਇੰਦਾ। ਕੋਟਨ ਕੋਟ ਬ੍ਰਹਿਮੰਡ ਖੰਡ ਨਿਵਾਜ, ਲੋਆਂ ਪੁਰੀਆਂ ਤੇਰੇ ਰੰਗ ਰੰਗਾਇੰਦਾ। ਤ੍ਰੈ ਪੰਜ ਮੇਲਾ ਰਚ ਰਚ ਕਾਜ, ਲੱਖ ਚੁਰਾਸੀ ਘੜ ਘੜ ਭਾਂਡੇ, ਤੇਰਾ ਰੰਗ ਰੰਗਾਇੰਦਾ। ਨਿਰਗੁਣ ਸਰਗੁਣ ਅੰਦਰ ਕਰ ਕਰ ਨਾਚ, ਬਣ ਨਟੂਆ ਸਵਾਂਗ ਵਰਤਾਇੰਦਾ। ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਪੰਚਮ ਕਾਜ, ਕਾਇਆ ਗਗਰੀ ਆਪ ਸੁਹਾਇੰਦਾ। ਆਤਮ ਪਰਮਾਤਮ ਮੰਦਰ ਸਾਜ, ਘਰ ਘਰ ਵਿਚ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਏਕ ਸੁਣਾਇੰਦਾ। ਸ਼ਬਦੀ ਸੁਤ ਖੋਲ੍ਹ ਅੱਖ, ਸੋ ਪੁਰਖ ਨਿਰੰਜਣ ਆਪ ਸੁਣਾਇਆ। ਆਦਿ ਤੇਰੀ ਵੰਡੀ ਵੰਡ ਕੀਤਾ ਵੱਖ, ਵੱਖਰਾ ਰਾਹ ਇਕ ਵਖਾਇਆ। ਲੱਖ ਚੁਰਾਸੀ ਅੰਦਰ ਵਸ, ਘਟ ਘਟ ਡੇਰਾ ਲਾਇਆ। ਨਿਰਗੁਣ ਸਰਗੁਣ ਮਾਰਗ ਦੱਸ, ਬਣ ਪਾਂਧੀ ਰਾਹ ਚਲਾਇਆ। ਜੋਤ ਨਿਰੰਜਣ ਕਰ ਪਰਕਾਸ਼, ਅਨਹਦ ਨਾਦੀ ਨਾਦ ਵਜਾਇਆ। ਆਤਮ ਪਰਮਾਤਮ ਖੇਲ ਤਮਾਸ਼, ਬ੍ਰਹਮ ਪਾਰਬ੍ਰਹਮ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਰਿਹਾ ਸੁਣਾਇਆ। ਸੁਣ ਸੰਦੇਸ਼ਾ ਹਰੀ ਦੁਆਰ, ਸੁਤ ਸ਼ਬਦ ਸੀਸ ਝੁਕਾਇੰਦਾ। ਤੇਰਾ ਅੰਤ ਨਾ ਪਾਰਾਵਾਰ, ਬੇਅੰਤ ਤੇਰਾ ਭੇਵ ਕੋਇ ਨਾ ਆਇੰਦਾ। ਮੈਂ ਬਾਲ ਅਞਾਣਾ ਤੇਰਾ ਸੁਤ ਮੇਰੇ ਪਰਵਰਦਿਗਾਰ, ਤੇਰੀ ਕਿਰਨ ਨੂਰ ਅਖਵਾਇੰਦਾ। ਹੁਕਮੇ ਅੰਦਰ ਸੇਵਾ ਕਰਾਂ ਵਿਚ ਸੰਸਾਰ, ਬਣ ਬਰਦਾ ਸੇਵ ਕਮਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਪਾਣੀਹਾਰ, ਦੋਏ ਜੋੜ ਸੀਸ ਸਰਬ ਝੁਕਾਇੰਦਾ। ਦਰ ਦਰਵੇਸ਼ ਮੰਗਣ ਭਿਖਾਰ, ਖ਼ਾਲੀ ਝੋਲੀ ਸਰਬ ਜਣਾਇੰਦਾ। ਤੂੰ ਦੇਵਣਹਾਰ ਦਾਤਾਰ, ਤੁਧ ਬਿਨ ਆਸਾ ਪੂਰ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ

ਮੰਗਾਇੰਦਾ। ਮੰਗਾਂ ਮੰਗ ਪ੍ਰਭ ਸੁਆਮੀ ਠਾਕਰ, ਤੇਰੇ ਅੱਗੇ ਝੋਲੀ ਡਾਹੀਆ। ਮੇਰਾ ਨੂਰ ਕਰ ਉਜਾਗਰ, ਤੇਰੇ ਨੂਰ ਹੋਏ ਰੁਸ਼ਨਾਈਆ। ਜੁਗ ਚੌਕੜੀ ਬਣਿਆ ਰਿਹਾ ਸੌਦਾਗਰ, ਬਣ ਵਣਜਾਰਾ ਹੱਟ ਚਲਾਈਆ। ਵਸਦਾ ਰਿਹਾ ਕਾਇਆ ਗਾਗਰ, ਪੰਜ ਤਤ ਅੰਦਰ ਡੇਰਾ ਲਾਈਆ। ਤੇਰੇ ਨਾਉਂ ਦੇ ਦੇ ਆਦਰ, ਲੋਕਮਾਤ ਖ਼ੁਸ਼ੀ ਮਨਾਈਆ। ਤੂੰ ਕਰੀਮ ਕਰਤਾ ਕਾਦਰ, ਰਹਿਮਤ ਤੇਰੀ ਮੇਰੇ ਰਹਿਮਾਨ, ਮੇਰੀ ਬਣਤ ਬਣਾਈਆ। ਮੁਕਾਮੇ ਹੱਕ ਤੇਰਾ ਨਿਸ਼ਾਨ, ਨਸੀਹਤ ਤੇਰੀ ਮੋਹੇ ਭਾਈਆ। ਮੇਰਾ ਸਜਦਾ ਮੇਰੀ ਪਰਨਾਮ, ਮੇਰਾ ਸੀਸ ਜਗਦੀਸ਼ ਤੇਰੇ ਚਰਨ ਛੁਹਾਈਆ। ਤੇਰਾ ਕਲਮਾ ਸਚ ਕਲਾਮ, ਤੇਰਾ ਨਾਮ ਮੇਰੇ ਅਮਾਮ, ਏਕਾ ਨੌਬਤ ਰਿਹਾ ਵਜਾਈਆ। ਮੈਂ ਬਣਿਆ ਰਿਹਾ ਗੁਲਾਮ, ਬਣ ਬਰਦਾ ਸੇਵ ਕਮਾਈਆ। ਪੰਜ ਤਤ ਕਾਇਆ ਦੇ ਦੇ ਮਾਣ, ਗੁਰ ਅਵਤਾਰ ਜਗਤ ਵਡਿਆਈਆ। ਤੇਰਾ ਸੰਦੇਸ਼ਾ ਸਚ ਪੈਗ਼ਾਮ, ਪੀਰ ਪੈਗ਼ੰਬਰ ਕਰ ਪੜ੍ਹਾਈਆ। ਤੇਰੇ ਹੁਕਮੇ ਅੰਦਰ ਕੋਟਨ ਰਾਮ, ਕ੍ਰਿਸ਼ਨ ਕਾਹਨ ਗਏ ਅਖਵਾਈਆ। ਤੇਰਾ ਖੇਲ ਦੋ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਆਸ ਨਾ ਕੋਇ ਰਖਾਈਆ। ਪੁਰਖ ਅਬਿਨਾਸ਼ੀ ਸਚ ਸੰਦੇਸ਼ਾ ਬੋਲੇ, ਬੋਲਣਹਾਰਾ ਇਕ ਅਖਵਾਇੰਦਾ। ਸੁਤ ਸ਼ਬਦ ਤੇਰੇ ਵਸਾਂ ਕੋਲੇ, ਪਰਦਾ ਉਹਲਾ ਆਪ ਰਖਾਇੰਦਾ। ਜੁਗ ਚੌਕੜੀ ਤੇਰੇ ਕੋਲੋਂ ਰੱਖੇ ਓਹਲੇ, ਲੋਕਮਾਤ ਵੇਸ ਵਟਾਇੰਦਾ। ਮਾਣ ਦਿਵਾਇਆ ਪੰਜ ਤਤ ਚੋਲੇ, ਜਗਤ ਡੋਲਾ ਆਪ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸੁਣਾਇੰਦਾ। ਸਾਚਾ ਹੁਕਮ ਸਚ ਸੰਦੇਸ਼, ਸਚਖੰਡ ਨਿਵਾਸੀ ਆਪ ਸੁਣਾਈਆ। ਆਦਿ ਜੁਗਾਦੀ ਇਕ ਨਰੇਸ਼, ਨਾ ਮਰੇ ਨਾ ਜਾਈਆ। ਹੁਕਮੇ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਗਣਪਤ ਗਣੇਸ਼ ਸੇਵ ਕਮਾਈਆ। ਹੁਕਮੇ ਅੰਦਰ ਲੱਖ ਚੁਰਾਸੀ ਰਿਹਾ ਵੇਖ, ਘਟ ਘਟ ਸੇਜ ਹੰਢਾਈਆ। ਹੁਕਮੇ ਅੰਦਰ ਧਾਰੇ ਭੇਖ, ਭੇਖੀ ਆਪਣਾ ਰੂਪ ਵਟਾਈਆ। ਹੁਕਮੇ ਅੰਦਰ ਵੇਖੇ ਮੰਡਲ ਦੇਸ, ਮੰਡਪ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਜਣਾਈਆ। ਸਾਚਾ ਹੁਕਮ ਏਕੰਕਾਰ, ਏਕਾ ਵਾਰ ਜਣਾਇੰਦਾ। ਸ਼ਬਦ ਸੁਤ ਹੋ ਤਿਆਰ, ਆਲਸ ਨਿੰਦਰਾ ਨਾ ਕੋਇ ਜਣਾਇੰਦਾ। ਪੁਰਖ ਅਬਿਨਾਸ਼ੀ ਖੇਲ ਕਰਿਆ ਅਪਾਰ, ਭੇਵ ਕੋਇ ਨਾ ਪਾਇੰਦਾ। ਸਚਖੰਡ ਦਾ ਸਚ ਵਿਹਾਰ, ਲੋਕਮਾਤ ਵਖਾਇੰਦਾ। ਸਚ ਦੁਆਰਾ ਕਰ ਤਿਆਰ, ਨਰ ਨਿਰੰਕਾਰਾ ਆਸਣ ਲਾਇੰਦਾ। ਤਖ਼ਤ ਨਿਵਾਸੀ ਸ਼ਾਹ ਸਿਕਦਾਰ, ਹੁਕਮੀ ਹੁਕਮ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਸਾਚੇ ਸੁਤ ਉਠ ਬਲ ਧਾਰ, ਹਰਿ ਸਤਿਗੁਰ ਆਪ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਦੋਏ ਜੋੜ ਕਰਨ ਨਿਮਸਕਾਰ, ਦੂਰ ਦੁਰਾਡੇ ਸੀਸ ਝੁਕਾਈਆ। ਤ੍ਰੈਗੁਣ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਪੰਜ ਤਤ ਕਹਿਣ ਹੋਏ ਖ਼ਵਾਰ, ਸਾਡੀ ਸਾਰ ਕੋਇ ਨਾ ਪਾਈਆ। ਤੇਈ ਅਵਤਾਰ ਕਰਨ ਪੁਕਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗਏ ਔਧ ਹੰਢਾਈਆ। ਭਗਤ ਅਠਾਰਾਂ ਨੇਤਰ ਨੈਣ ਉਠਾਲ, ਰਾਹ ਤੱਕਣ ਸੱਚੇ ਮਾਹੀਆ। ਈਸਾ ਮੂਸਾ ਮੁਹੰਮਦ ਹੋਏ ਕੰਗਾਲ, ਲੁੱਟੀ ਗਈ ਖ਼ਲਕ ਖ਼ੁਦਾਈਆ। ਚਾਰ ਯਾਰ ਹੋਏ ਬੇਜ਼ਾਰ, ਦਰਦੀ ਦਰਦ ਨਾ ਕੋਇ ਵਡਿਆਈਆ। ਬਾਹੋਂ ਫੜ ਸਭ ਨੂੰ ਲੈਣਾ ਉਠਾਲ, ਬਚਿਆ ਕੋਇ ਰਹਿਣ ਨਾ ਪਾਈਆ। ਨਾਨਕ ਗੋਬਿੰਦ ਦਸ ਦਸ ਕਰ ਸਵਾਲ, ਏਕਾ ਜੋਤੀ ਮੰਗ ਮੰਗਾਈਆ। ਨਿਰਗੁਣ ਰੂਪ ਪੁਰਖ ਅਕਾਲ, ਆਦਿ ਜੁਗਾਦੀ ਪਿਤਾ ਮਾਈਆ। ਪੰਚਮ

ਮੇਲਾ ਸਚਖੰਡ ਸੱਚੀ ਧਰਮਸਾਲ, ਪੰਚ ਪਰਵਾਨ ਹਰਿ ਚਰਨ ਮਿਲੇ ਸਰਨਾਈਆ। ਚਾਰ ਜੁਗ ਦੇ ਸ਼ਾਹ ਕੰਗਾਲ, ਇਕੱਠੇ ਕਰਨ ਏਕਾ ਥਾਈਂਆ। ਅੱਗੇ ਪਿੱਛੇ ਚਲਣਾ ਨਾਲ ਨਾਲ, ਚਾਰ ਕੁੰਟ ਦਹਿ ਦਿਸ਼ਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੁੜਾ ਇਕ ਜਣਾਈਆ। ਸਚ ਸੁਨੇਹੁੜਾ ਸੁਣਨਾ ਅੰਤ, ਏਕੰਕਾਰ ਆਪ ਜਣਾਇੰਦਾ। ਕਲਜੁਗ ਵੇਲਾ ਆਏ ਅੰਤ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪੰਧ ਮੁਕਾਇੰਦਾ। ਜਿਸ ਨੂੰ ਕਹਿੰਦੇ ਗਏ ਹਰਿ ਬੇਅੰਤ, ਸੋ ਬੇਅੰਤ ਫੇਰਾ ਪਾਇੰਦਾ। ਜਿਸ ਨੂੰ ਸੁਣਦੇ ਗਏ ਕੰਤ, ਸੋ ਕੰਤ ਕੰਤੂਹਲ ਵੇਸ ਵਟਾਇੰਦਾ। ਜਿਸ ਦਾ ਪੜ੍ਹਦੇ ਗਏ ਮੰਤ, ਸੋ ਮੰਤਰ ਆਪ ਸਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਆਪ ਜਣਾਇੰਦਾ। ਸੁਤ ਦੁਲਾਰਾ ਗਿਆ ਜਾਣ, ਘਰ ਸਾਚੇ ਵੱਜੀ ਵਧਾਈਆ। ਪਾਰਬ੍ਰਹਮ ਤੇਰਾ ਖੇਲ ਮਹਾਨ, ਤੁਧ ਬਿਨ ਭੇਵ ਕੋਇ ਨਾ ਪਾਈਆ। ਬਾਲੀ ਬੁੱਧ ਮੈਂ ਬਾਲ ਅਞਾਣ, ਮੇਰੀ ਚਲੇ ਨਾ ਕੋਇ ਚਤੁਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੇਲਿਆ ਖੇਲ ਮਹਾਨ, ਕੋਟਨ ਕੋਟ ਵੇਸ ਵਟਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇ ਦੇ ਤੇਰਾ ਦਾਨ, ਨਾਮ ਖ਼ਜ਼ਾਨਾ ਇਕ ਵਰਤਾਈਆ। ਸਤਿ ਸੰਦੇਸ਼ਾ ਸਚ ਨਿਸ਼ਾਨ, ਸਤਿ ਸਤਿਵਾਦੀ ਇਕ ਜਣਾਈਆ। ਥਿਰ ਘਰ ਸਾਚਾ ਖੋਲ੍ਹ ਦੁਕਾਨ, ਤੇਰਾ ਹੱਟ ਚਲਾਈਆ। ਚੌਦਾਂ ਲੋਕ ਹੋਏ ਹੈਰਾਨ, ਚੌਦਾਂ ਤਬਕ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੂਸਰ ਓਟ ਨਾ ਕੋਇ ਤਕਾਈਆ। ਦੂਸਰ ਓਟ ਨਾ ਰੱਖੀ ਆਸ, ਸੁਤ ਸ਼ਬਦੀ ਸੀਸ ਝੁਕਾਇੰਦਾ। ਆਦਿ ਜੁਗਾਦਿ ਪ੍ਰਭੂ ਤੇਰਾ ਦਾਸ, ਦੂਸਰ ਹੁਕਮ ਨਾ ਕੋਇ ਮਨਾਇੰਦਾ। ਚਰਨਾਂ ਹੇਠ ਕੋਟਨ ਕੋਟ ਪ੍ਰਿਥਮੀ ਆਕਾਸ਼, ਰਵ ਸਸ ਨਜ਼ਰ ਕੋਇ ਨਾ ਆਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਜੁਗ ਬੂਟੇ ਲਾਏ ਤੇਰੀ ਸ਼ਾਖ਼, ਸ਼ਨਾਖ਼ਤ ਆਪਣੇ ਹੱਥ ਰਖਾਇੰਦਾ। ਨਿਰਗੁਣ ਦੀਵਾ ਬਾਤੀ ਕਰ ਪਰਕਾਸ਼, ਕਮਲਾਪਾਤੀ ਵੇਖ ਵਖਾਇੰਦਾ। ਬਣ ਸਾਕੀ ਜਾਮ ਪਿਆ ਬੁਝਾਏ ਪਿਆਸ, ਅੰਮ੍ਰਿਤ ਝਿਰਨਾ ਇਕ ਝਿਰਾਇੰਦਾ। ਨਾਦ ਸ਼ਬਦ ਧੁਨ ਰਾਗ ਬਿਨ ਰਸਨਾ ਸਵਾਸ, ਘਰ ਘਰ ਵਿਚ ਗੀਤ ਸੁਣਾਇੰਦਾ। ਨਿਰਗੁਣ ਸਰਗੁਣ ਵਸੇ ਪਾਸ, ਸਰਗੁਣ ਅੰਦਰ ਨਿਰਗੁਣ ਆਸਣ ਲਾਇੰਦਾ। ਆਤਮ ਪਰਮਾਤਮ ਦੇ ਧਰਵਾਸ, ਧਰਮ ਦੁਆਰਾ ਇਕ ਵਡਿਆਇੰਦਾ। ਬ੍ਰਹਮ ਪਾਰਬ੍ਰਹਮ ਬੁਝਾਏ ਪਿਆਸ, ਤ੍ਰਿਸ਼ਨਾ ਤ੍ਰਿਖ਼ਾ ਨਾ ਕੋਇ ਵਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਇੰਦਾ। ਸਾਚਾ ਖੇਲ ਅੰਤਮ ਕਲ, ਹਰਿ ਜੂ ਹਰਿ ਹਰਿ ਆਪ ਜਣਾਈਆ। ਜੁਗ ਚੌਕੜੀ ਕਰਦਾ ਰਿਹਾ ਵਲ ਛਲ, ਅਛਲ ਛਲਧਾਰੀ ਵੇਸ ਵਟਾਈਆ। ਗੁਰ ਅਵਤਾਰ ਮਾਤ ਘੱਲ, ਜੀਵ ਜੰਤ ਜੰਤ ਸਮਝਾਈਆ। ਅੰਤਮ ਸਾਰੇ ਜੋਤੀ ਗਏ ਰਲ, ਪੰਜ ਤਤ ਕੰਮ ਕਿਸੇ ਨਾ ਆਈਆ। ਝੂਠਾ ਨਾਤਾ ਹੱਡ ਮਾਸ ਨਾੜੀ ਖੱਲ, ਰਕਤ ਬੂੰਦ ਬੰਧਨ ਪਾਈਆ। ਵਸਣਹਾਰਾ ਨਿਹਚਲ ਧਾਮ ਅਟੱਲ, ਅਟਲ ਪਦਵੀ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਈਆ। ਸਾਚਾ ਖੇਲ ਪੁਰਖ ਸਮਰਥ, ਸੁਤ ਸ਼ਬਦੀ ਆਪ ਜਣਾਇੰਦਾ। ਜੁਗ ਜੁਗ ਚਲਾਇਆ ਰਥ, ਰਥ ਰਥਵਾਹੀ ਨਜ਼ਰ ਕਿਸੇ ਨਾ ਆਇੰਦਾ। ਬ੍ਰਹਮਾ ਵੇਤਾ ਗਾ ਗਾ ਗਥ, ਚਾਰੇ ਵੇਦ ਵੇਦ ਵਡਿਆਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਮਾਰਗ ਦੱਸ, ਪੁਰਾਨ ਪੁਰਾਨੀ ਨਾ ਕੋਇ ਪੁਜਾਇੰਦਾ। ਗੀਤਾ ਗਿਆਨ ਅਲੱਖਣਾ ਅਲੱਖ, ਅਲੱਖ ਨਿਰੰਜਣ ਆਪ ਅਲਾਇੰਦਾ। ਅੰਜੀਲ ਕੁਰਾਨਾ ਗਾ ਗਾ ਜਸ, ਤੀਸ

ਬਤੀਸਾ ਆਪ ਸੁਹਾਇੰਦਾ। ਖਾਣੀ ਬਾਣੀ ਕਰ ਕਰ ਹਠ, ਗੁਰ ਸ਼ਬਦੀ ਬੰਧਨ ਪਾਇੰਦਾ। ਅੰਤਮ ਲੋਕਮਾਤ ਗੁਰ ਅਵਤਾਰ ਪੀਰ ਪੈਗ਼ੰਬਰ ਕਾਇਆ ਚੋਲਾ ਛੱਡ ਕੇ ਗਏ ਨੱਠ, ਥਿਰ ਕੋਇ ਰਹਿਣ ਨਾ ਪਾਇੰਦਾ। ਸ਼ਬਦੀ ਗੁਰ ਇਕੋ ਇਕ ਸੱਚਾ ਜਸ, ਜਸ ਹਰਿ ਜੀ ਆਪ ਸੁਣਾਇੰਦਾ। ਜੁਗ ਚੌਕੜੀ ਕਰ ਕਰ ਵਸ, ਬ੍ਰਹਿਮੰਡ ਖੰਡ ਆਪ ਭੁਵਾਇੰਦਾ। ਸੂਰਜ ਚੰਨ ਰਹੇ ਨੱਸ, ਨੱਸ ਨੱਸ ਪੰਧ ਨਾ ਕੋਇ ਮੁਕਾਇੰਦਾ। ਲੱਖ ਚੁਰਾਸੀ ਤ੍ਰੈਗੁਣ ਮਾਇਆ ਰਹੀ ਫਸ, ਫਾਸੀ ਜੰਮ ਨਾ ਕੋਇ ਤੁੜਾਇੰਦਾ। ਸਾਚਾ ਤੀਰ ਨਿਰਾਲਾ ਮਾਰੇ ਨਾ ਕੋਇ ਕਸ, ਅਣਿਯਾਲਾ ਬਾਣ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਸ਼ਬਦ ਆਪ ਵਡਿਆਇੰਦਾ। ਸੁਤ ਸ਼ਬਦ ਕਰ ਦਲੀਲ, ਹਰਿ ਸਾਚੇ ਸਚ ਜਣਾਇਆ। ਨੌਂ ਸੌ ਚੁਰਾਨਵੇਂ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਬਣਦਾ ਰਿਹਾ ਵਕੀਲ, ਲੋਕਮਾਤ ਫੇਰਾ ਪਾਇਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਕਰ ਕਰ ਗਏ ਅਪੀਲ, ਪ੍ਰਭ ਅੱਗੇ ਵਾਸਤਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਿਹਾਰ ਰਿਹਾ ਜਣਾਇਆ। ਸੁਤ ਦੁਲਾਰਾ ਵੇਖ ਨਿਰੰਕਾਰ, ਥਿਰ ਘਰ ਸਾਚੇ ਖ਼ੁਸ਼ੀ ਮਨਾਇੰਦਾ। ਪੁਰਖ ਅਬਿਨਾਸ਼ੀ ਤੇਰਾ ਅੰਤ ਨਾ ਪਾਰਾਵਾਰ, ਬੇਅੰਤ ਤੇਰਾ ਢੋਲਾ ਗਾਇੰਦਾ। ਤੇਰਾ ਚੋਲਾ ਬਦਲਿਆ ਵੇਖਿਆ ਵਿਚ ਸੰਸਾਰ, ਸੰਸਾਰ ਸਾਗਰ ਨਜ਼ਰ ਕਿਸੇ ਨਾ ਆਇੰਦਾ। ਜਿਸ ਦਾ ਸੋਹਲਾ ਗਾ ਗਾ ਗਏ ਗੁਰ ਅਵਤਾਰ, ਪੀਰ ਪੈਗ਼ੰਬਰ ਓਟ ਰਖਾਇੰਦਾ। ਜਿਸ ਦੀ ਮਹਿਮਾ ਗਾ ਗਾ ਥੱਕੇ ਵੇਦ ਚਾਰ, ਸ਼ਾਸਤਰ ਸਿਮਰਤ ਪੁਰਾਨ ਪੁਰਾਨੀ ਵੇਦ ਵਿਆਸਾ ਆਸ ਰਖਾਇੰਦਾ। ਸੋ ਸਾਹਿਬ ਖੇਲ ਕਰੇ ਅਪਾਰ, ਪਰਮ ਪੁਰਖ ਫੇਰਾ ਪਾਇੰਦਾ। ਕਾਗਦ ਕਲਮ ਨਾ ਲਿਖਣਹਾਰ, ਲਿਖ ਲਿਖ ਲੇਖ ਨਾ ਕੋਇ ਜਣਾਇੰਦਾ। ਉਠ ਸ਼ਬਦ ਸੁਤ ਸਚ ਵਿਹਾਰ, ਹਰਿ ਸਾਚਾ ਸਚ ਕਰਾਇੰਦਾ। ਚਾਰ ਜੁਗ ਦੀ ਕੰਡਿਆਂ ਵਾੜ, ਅੰਤਮ ਆਪਣੀ ਹੱਥੀਂ ਹੂੰਝ ਵਖਾਇੰਦਾ। ਵਰਨ ਬਰਨ ਕਰੇ ਪਾਰ, ਦੀਨ ਮਜ਼੍ਹਬ ਜ਼ਾਤ ਪਾਤ ਨਾ ਕੋਇ ਰਖਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਇ ਵਿਹਾਰ, ਆਤਮ ਬ੍ਰਹਮ ਸਰਬ ਦ੍ਰਿੜਾਇੰਦਾ। ਸਾਚੇ ਤਖ਼ਤ ਬੈਠਾ ਆਪ ਕਰਤਾਰ, ਦੂਸਰ ਨਜ਼ਰ ਕੋਇ ਨਾ ਆਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰ ਖ਼ਬਰਦਾਰ, ਖੰਡਾਂ ਏਕਾ ਹੱਥ ਫੜਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਏ ਉਠਾਲ, ਸੋਇਆ ਕੋਇ ਰਹਿਣ ਨਾ ਪਾਇੰਦਾ। ਕਲਜੁਗ ਅੰਤਮ ਪਰਗਟ ਹੋਇਆ ਦੀਨ ਦਿਆਲ, ਦਇਆਨਿਧ ਠਾਕਰ ਆਪਣੀ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਧੁਰਦਰਗਾਹੀ, ਹਰਿ ਹਰਿ ਆਪ ਜਣਾਇਆ। ਸੁਤ ਦੁਲਾਰਾ ਬਣਿਆ ਰਾਹੀ, ਸ਼ਬਦੀ ਸੇਵ ਕਮਾਇਆ। ਤੇਈ ਅਵਤਾਰ ਉਠੋ ਮੇਰੇ ਛੋਟੇ ਭਾਈ, ਹਰਿ ਜੂ ਸੱਦਾ ਰਿਹਾ ਘਲਾਇਆ। ਭਗਤ ਅਠਾਰਾਂ ਬਣੋ ਰਾਹੀ, ਪੈਂਡਾ ਅੰਤ ਮੁਕਾਇਆ। ਈਸਾ ਮੂਸਾ ਮੁਹੰਮਦ ਚਾਰ ਯਾਰ ਕਰੋ ਸਲਾਹੀ, ਸਲਾਹਗੀਰ ਨਜ਼ਰ ਕੋਇ ਨਾ ਆਇਆ। ਦਸ ਗੁਰੂ ਵੇਖੋ ਚਲ ਕੇ ਮਾਹੀ, ਪੁਰਖ ਅਬਿਨਾਸ਼ੀ ਫੇਰਾ ਪਾਇਆ। ਪੰਜਾਂ ਵਖਾਏ ਸਾਚਾ ਥਾਈਂ, ਥਾਨ ਥਨੰਤਰ ਇਕ ਵਡਿਆਇਆ। ਸਭ ਦਾ ਲੇਖਾ ਰਿਹਾ ਮੁਕਾਈ, ਪੂਰਬ ਲੇਖਾ ਜੋ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇਆ। ਸਾਰੇ ਉਠੋ ਹੋ ਤਿਆਰ, ਸ਼ਬਦੀ ਸ਼ਬਦ ਜਣਾਇੰਦਾ। ਕਲਜੁਗ ਦਾ ਅੰਤ ਵਿਹਾਰ, ਸਤਿ ਪੁਰਖ ਨਿਰੰਜਣ ਆਪ ਕਰਾਇੰਦਾ। ਸਚਖੰਡ ਬਣਾਇਆ ਇਕ ਦੁਆਰ, ਦਰ ਦਰਬਾਰਾ ਆਪ ਸੁਹਾਇੰਦਾ ।

ਲੋਕਮਾਤ ਕਰੇ ਉਜਿਆਰ, ਉਜਰਤ ਹੋਰ ਨਾ ਕੋਇ ਲਗਾਇੰਦਾ। ਨਿਰਗੁਣ ਨਿਰਧਨ ਦਏ ਦੀਦਾਰ, ਭੇਵ ਅਭੇਵ ਆਪ ਖੁਲ੍ਹਾਇੰਦਾ। ਵੇਖਣਹਾਰਾ ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜੀਲ ਕੁਰਾਨਾ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਸਾਚਾ ਖੇਲ ਏਕਾ ਵਾਰ, ਹਰਿ ਜੂ ਹਰਿ ਹਰਿ ਆਪ ਕਰਾਈਆ। ਵਿਸ਼ਨੂੰ ਤੇਰਾ ਵਿਸ਼ਵ ਭੰਡਾਰ, ਆਪਣੇ ਹੱਥ ਵਖਾਈਆ। ਬ੍ਰਹਮੇ ਤੇਰਾ ਬ੍ਰਹਮ ਪਸਾਰ, ਪਾਰਬ੍ਰਹਮ ਪ੍ਰਭ ਮੇਟੇ ਚਾਈਂ ਚਾਈਂਆ। ਸ਼ੰਕਰ ਤੇਰੀ ਸ਼ਰਅ ਸ਼ਿੰਗਾਰ, ਹੱਥ ਤ੍ਰਸੂਲ ਆਪ ਸੁਟਾਈਆ। ਤ੍ਰੈਗੁਣ ਤੇਰਾ ਤੁੱਟਾ ਜੰਜਾਲ, ਤੋੜਨਹਾਰਾ ਏਕੋ ਆਈਆ। ਪੰਜ ਤਤ ਤਤ ਹੋਏ ਬੇਹਾਲ, ਬੇਹਬਲ ਹੋ ਹੋ ਨੀਰ ਵਹਾਈਆ। ਤੇਈ ਅਵਤਾਰ ਕਰਨ ਸਵਾਲ, ਪ੍ਰਭ ਅੱਗੇ ਸੀਸ ਝੁਕਾਈਆ। ਭਗਤ ਅਠਾਰਾਂ ਕਹਿਣ ਤੂੰ ਪ੍ਰਿਤਪਾਲ, ਤੁਧ ਬਿਨ ਓਟ ਨਾ ਕੋਇ ਰਖਾਈਆ। ਈਸਾ ਮੂਸਾ ਮੁਹੰਮਦ ਚਾਰ ਯਾਰ ਕਹਿਣ ਤੂੰ ਸਾਂਝਾ ਯਾਰ, ਤੇਰੀ ਸ਼ਰਅ ਸਮਝ ਵਿਚ ਨਾ ਆਈਆ। ਨਾਨਕ ਨਿਰਗੁਣ ਕਹੇ ਏਕੰਕਾਰ, ਘਟ ਘਟ ਆਸਣ ਬੈਠਾ ਲਾਈਆ। ਗੋਬਿੰਦ ਕਹੇ ਪੁਰਖ ਅਕਾਲ, ਇਕੋ ਪਿਤਾ ਮਾਈਆ। ਅੰਤਮ ਸਭ ਦਾ ਲੇਖਾ ਲਏ ਸੰਭਾਲ, ਲੇਖਾ ਆਪਣੇ ਹੱਥ ਰਖਾਈਆ। ਕਰੇ ਖੇਲ ਦੀਨ ਦਿਆਲ, ਦੀਨਨ ਆਪਣੇ ਗਲੇ ਲਗਾਈਆ। ਚਾਰ ਜੁਗ ਦੇ ਅੰਤ ਕੰਗਾਲ, ਆਪਣੀ ਗੋਦ ਬਹਾਈਆ। ਇਕ ਵਖਾਏ ਸਾਚੀ ਧਰਮਸਾਲ, ਸਚਖੰਡ ਦੁਆਰ ਕੁੰਡਾ ਲਾਹੀਆ। ਦੀਨ ਮਜ਼੍ਹਬ ਸ਼ਰਅ ਵਿਚੋਂ ਕਰੇ ਬਹਾਲ, ਸ਼ਰੀਅਤ ਡੰਨ ਨਾ ਕੋਇ ਵਖਾਈਆ। ਨੌਂ ਖੰਡ ਪ੍ਰਿਥਮੀ ਇਕ ਦਲਾਲ, ਨਿਰਗੁਣ ਆਪਣਾ ਨਾਉਂ ਧਰਾਈਆ। ਜਨ ਭਗਤਾਂ ਬਣੇ ਆਪ ਰਖਵਾਲ, ਬਣ ਰੱਖਕ ਸੇਵ ਕਮਾਈਆ। ਨਾਤਾ ਤੋੜੇ ਕਾਲ ਮਹਾਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਚਿਤਰ ਗੁਪਤ ਲੇਖ ਨਾ ਸਕੇ ਵਖਾਲ, ਨੇਤਰ ਨੈਣ ਨਾ ਸਕੇ ਉਠਾਈਆ। ਲਾੜੀ ਮੌਤ ਹੋਏ ਬੇਹਾਲ, ਗੁਰਮੁਖ ਦਰ ਰਹਿਣ ਨਾ ਪਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਹਿੰਦੂ ਮੁਸਲਿਮ ਸਿਖ ਈਸਾਈ ਪੰਡਤ ਪਾਂਧਾ ਮੁਲਾਂ ਸ਼ੇਖ਼ ਮੁਸਾਇਕ ਪੀਰ ਦਸਤਗੀਰ ਏਕਾ ਘਰ ਦਏ ਬਹਾਲ, ਮੰਦਰ ਮਸਜਿਦ ਮੱਠ ਸ਼ਿਵਦੁਆਲਾ ਏਕਾ ਰੰਗ ਰੰਗਾਈਆ। ਅਠਸਠ ਤੀਰਥ ਗੁਰਮੁਖ ਕਾਇਆ ਅੰਦਰ ਦਏ ਵਖਾਲ, ਗੰਗਾ ਜਮਨਾ ਸੁਰਸਤੀ ਗੋਦਾਵਰੀ ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਦਏ ਵਡਿਆਈਆ। ਏਕਾ ਸ਼ਬਦ ਹਰਿ ਭੇਵ ਖੁਲੌਣਾ, ਭੇਵ ਅਭੇਦ ਜਣਾਈਆ। ਸ਼ਬਦ ਵਿਸ਼ਨੂੰ ਸ਼ਬਦ ਬ੍ਰਹਮ ਸ਼ਬਦ ਸ਼ਿਵ ਰੰਗ ਰੰਗੌਣਾ, ਸ਼ਬਦ ਤ੍ਰੈਗੁਣ ਵੇਖ ਵਖਾਈਆ। ਸ਼ਬਦ ਪੰਜ ਤਤ ਬੰਧਨ ਪੌਣਾ, ਸ਼ਬਦ ਨਿਰਗੁਣ ਸਰਗੁਣ ਰੰਗ ਵਟਾਈਆ। ਸ਼ਬਦ ਸੂਰਜ ਸ਼ਬਦ ਚੰਦ ਸ਼ਬਦ ਮੰਡਲ ਮੰਡਪ ਡੇਰਾ ਲੌਣਾ, ਬ੍ਰਹਿਮੰਡ ਖੰਡ ਸ਼ਬਦੀ ਨਾਚ ਨਚਾਈਆ। ਸ਼ਬਦ ਧਰਨੀ ਧਰਤ ਧਵਲ ਸ਼ਬਦ ਜਲ ਥਲ ਮਹੀਅਲ ਡੇਰਾ ਲੌਣਾ, ਰੂਪ ਅਨੂਪ ਆਪ ਧਰਾਈਆ। ਸ਼ਬਦ ਘਾੜਨ ਘੜ ਬਣ ਠਠਿਆਰ ਸੇਵ ਕਮੌਣਾ, ਲੱਖ ਚੁਰਾਸੀ ਹੱਟ ਸ਼ਬਦ ਚਲਾਈਆ। ਸ਼ਬਦ ਮਨ ਮਤ ਬੁਧ ਵੰਡ ਵੰਡੌਣਾ, ਸ਼ਬਦ ਘਰ ਵਿਚ ਘਰ ਲਏ ਬਣਾਈਆ। ਸ਼ਬਦ ਨੌਂ ਦੁਆਰੇ ਖੋਲ੍ਹ ਵਖੌਣਾ, ਜਗਤ ਤ੍ਰਿਸ਼ਨਾ ਆਸਾ ਮਨਸਾ ਕਾਮ ਕਰੋਧ ਲੋਭ ਮੋਹ ਹੰਕਾਰ ਸ਼ਬਦ ਪਰਗਟਾਈਆ। ਸ਼ਬਦ ਨੌਂ ਦੁਆਰੇ ਪੰਧ ਮੁਕੌਣਾ, ਡੂੰਘੀ ਕਵਰੀ ਪਾਰ ਕਰੌਣਾ, ਸੁਖਮਨ ਟੇਢੀ ਨੂਰ ਧਰੌਣਾ, ਈੜਾ ਪਿੰਗਲਾ ਚਰਨ ਸਰਨ ਸਰਨਾਈਆ। ਸ਼ਬਦ ਸਰੋਵਰ ਇਕ ਨੁਹੌਣਾ, ਸ਼ਬਦੀ ਕਾਗੋਂ ਹੰਸ ਬਣੌਣਾ, ਸ਼ਬਦ ਅਨਾਦਾਂ ਨਾਦ ਸੁਣੌਣਾ, ਧੁੰਨ ਆਤਮਕ ਰਾਗ ਅਲਾਈਆ। ਸ਼ਬਦੀ ਜੋਤੀ ਜੋਤ ਜਗੌਣਾ, ਆਤਮ

ਸੇਜਾ ਡੇਰਾ ਲੌਣਾ, ਸੁਰਤੀ ਸ਼ਬਦ ਕਰੇ ਕੁੜਮਾਈਆ। ਸ਼ਬਦ ਆਤਮ ਸ਼ਬਦ ਈਸ਼ ਜੀਵ ਬੰਧਨ ਪੌਣਾ, ਸ਼ਬਦ ਬ੍ਰਹਮ ਲਏ ਸਮਝਾਈਆ। ਸ਼ਬਦ ਗੁਰੂ ਗੁਰ ਵੇਸ ਵਟੌਣਾ, ਤਤਵ ਤਤ ਕਰੇ ਕੁੜਮਾਈਆ। ਸ਼ਬਦ ਬੋਧ ਅਗਾਧੀ ਢੋਲਾ ਗੌਣਾ, ਹਰਿ ਹਰਿ ਜਸ ਸੁਣਾਈਆ। ਸ਼ਬਦ ਬਣੌਣਾ ਸ਼ਬਦੀ ਢੌਣਾ, ਸ਼ਬਦੀ ਖੇਲ ਕਰਾਈਆ। ਸ਼ਬਦੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮਾਰਗ ਲੌਣਾ, ਸ਼ਬਦੀ ਵੇਖੇ ਚਾਈਂ ਚਾਈਂਆ। ਸ਼ਬਦ ਰਾਮ ਕ੍ਰਿਸ਼ਨ ਕੋਟਨ ਕੋਟ ਅਵਤਾਰ ਪਰਗਟੌਣਾ, ਕੋਟਨ ਕੋਟ ਈਸਾ ਮੂਸਾ ਮੁਹੰਮਦ ਬੈਠੇ ਸੀਸ ਝੁਕਾਈਆ। ਕੋਟਨ ਕੋਟ ਨਾਨਕ ਗੋਬਿੰਦ ਪੁਰਖ ਅਕਾਲ ਨਰ ਨਿਰੰਕਾਰ ਇਕ ਮੰਨੌਣਾ, ਨਾਮ ਸਤਿ ਏਕਾ ਗਾਈਆ। ਕੋਟਨ ਕੋਟ ਗੋਬਿੰਦ ਰੂਪ ਇਕ ਮਨੌਣਾ, ਦੋ ਜਹਾਨ ਵੱਜੇ ਵਧਾਈਆ। ਅੰਤਮ ਆਸ ਇਕ ਰਖੌਣਾ, ਚਾਰ ਜੁਗ ਦਾ ਬੰਧਨ ਬੰਧ ਤੁੜਾਈਆ। ਨਿਹਕਲੰਕ ਕਲ ਕਲਕੀ ਅਵਤਾਰ, ਹਰਿ ਜੂ ਫੇਰਾ ਪੌਣਾ, ਜਿਸ ਦਾ ਲੇਖਾ ਸਕੇ ਨਾ ਕੋਇ ਮਿਟਾਈਆ। ਦੋ ਜਹਾਨਾਂ ਖੇਲ ਕਰੌਣਾ, ਵਿਸ਼ਨ ਬ੍ਰਹਮਾ ਸ਼ਿਵ ਆਪਣੀ ਜੋਤ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਅੰਤ ਪਰਗਟਾਈਆ। ਏਕਾ ਸ਼ਬਦ ਗੁਰੂ ਗੁਰਦੇਵ, ਹਰਿ ਅੰਤਮ ਆਪ ਪਰਗਟਾਇੰਦਾ। ਆਤਮ ਪਰਮਾਤਮ ਕਰੇ ਸੇਵ, ਦੂਜੀ ਚਾਕਰੀ ਨਾ ਕੋਇ ਕਮਾਇੰਦਾ। ਹੰ ਬ੍ਰਹਮ ਸਾਚਾ ਮੇਵ, ਸੋ ਪੁਰਖ ਨਿਰੰਜਣ ਆਪ ਖੁਵਾਇੰਦਾ। ਆਦਿ ਜੁਗਾਦਿ ਸਦਾ ਨੇਹਕੇਵ, ਨਿਹਚਲ ਆਪਣਾ ਧਾਮ ਪਰਗਟਾਇੰਦਾ। ਅਲੱਖ ਅਗੋਚਰ ਅਗੰਮ ਅਥਾਹ ਅਭੇਵ, ਭੇਵ ਅਭੇਦ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਡੰਕਾ ਆਪ ਵਜਾਇੰਦਾ। ਸਾਚਾ ਡੰਕਾ ਏਕੰਕਾਰ, ਆਦਿ ਅੰਤ ਵਜਾਈਆ। ਮਧ ਖੇਲ ਵੇਖੇ ਗੁਰ ਅਵਤਾਰ, ਬਣ ਗੁਰ ਗੁਰ ਸੇਵ ਕਮਾਈਆ। ਜੋਤੀ ਜਾਤਾ ਪੁਰਖ ਬਿਧਾਤਾ ਹੋ ਉਜਿਆਰ, ਨੂਰੋ ਨੂਰ ਕਰੇ ਰੁਸ਼ਨਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਕਰੇ ਕਰਾਏ ਸਚ ਵਿਹਾਰ, ਭੇਵ ਕੋਇ ਨਾ ਪਾਈਆ। ਲਿਖ ਲਿਖ ਲੇਖਾ ਕਰ ਕਰ ਗਏ ਪੁਕਾਰ, ਅੰਤਮ ਆਵੇ ਨਿਹਕਲੰਕ ਅਵਤਾਰ, ਬਲ ਆਪਣਾ ਆਪ ਧਰਾਈਆ। ਕੂੜੀ ਕਿਰਿਆ ਦਏ ਨਿਵਾਰ, ਜੂਠ ਝੂਠ ਕਰੇ ਖ਼ੁਵਾਰ, ਦੀਨਾਂ ਮਜ਼੍ਹਬਾਂ ਮਾਰੇ ਮਾਰ, ਨਾਮ ਖੰਡਾ ਇਕ ਚਮਕਾਈਆ। ਰਾਜ ਰਾਜਾਨਾਂ ਕਰੇ ਖੁਵਾਰ, ਤਖ਼ਤੋਂ ਫੜ ਫੜ ਦਏ ਉਤਾਰ, ਸੀਸ ਤਾਜ ਨਾ ਕੋਇ ਟਿਕਾਈਆ। ਨੌਂ ਖੰਡ ਦਾ ਇਕ ਵਿਹਾਰ, ਸੱਤਾਂ ਦੀਪ ਬੋਲੇ ਜੈਕਾਰ, ਜੈ ਜੈਕਾਰ ਇਕ ਸੁਣਾਈਆ। ਲੋਕਮਾਤ ਲਗਾਏ ਸਚ ਦਰਬਾਰ, ਦਰ ਦਰਵਾਜ਼ਾ ਦਏ ਖੁਲ੍ਹਾਈਆ। ਚਾਰ ਜੁਗ ਦੇ ਗੁਰ ਅਵਤਾਰ ਪੀਰ ਪੈਗ਼ੰਬਰ ਆ ਕੇ ਕਰਨ ਨਿਮਸਕਾਰ, ਨਿਉਂ ਨਿਉਂ ਚਰਨਾਂ ਸੀਸ ਝੁਕਾਈਆ। ਲੋਕਮਾਤ ਤੁਟਾ ਨਾਤਾ ਪੰਜ ਤਤ ਨਾ ਕੋਇ ਪਿਆਰ, ਪ੍ਰੇਮੀ ਪ੍ਰੇਮ ਨਾ ਕੋਇ ਰਖਾਈਆ। ਇਕੋ ਤੇਰੇ ਨਾਮ ਜੈਕਾਰ, ਦੂਜਾ ਕਲਮਾ ਨਾ ਕੋਇ ਪੜ੍ਹਾਈਆ। ਤੇਰੇ ਮੰਦਰ ਤੇਰੇ ਚਰਨ ਪਾਰਬ੍ਰਹਮ ਹਿੰਦੂ ਮੁਸਲਿਮ ਸਿਖ ਨਾ ਕੋਇ ਵਿਚਾਰ, ਜ਼ਾਤ ਪਾਤ ਨਜ਼ਰ ਕੋਇ ਨਾ ਆਈਆ। ਤੂੰ ਆਦਿ ਜੁਗਾਦਿ ਸਾਹਿਬ ਦਿਆਲ, ਠਾਕਰ ਸੁਆਮੀ ਬਣੇ ਠਠਿਆਰ, ਘੜ ਭਾਂਡੇ ਵੇਖ ਵਖਾਈਆ। ਤੇਰੇ ਭਾਂਡਿਆਂ ਅੰਦਰ ਵੜ ਵੜ ਆਏ ਗੁਰ ਅਵਤਾਰ, ਬਣ ਚਾਕਰ ਸੇਵ ਕਮਾਈਆ। ਸ੍ਰਿਸ਼ਟੀ ਕਿਸੇ ਨਾ ਨਿਭੀ ਨਾਲ, ਦ੍ਰਿਸ਼ਟੀ ਤੇਰੇ ਨਾਲ ਮਿਲਾਈਆ। ਤੇਰਾ ਇਸ਼ਟ ਇਕ ਕਰਤਾਰ, ਅਭੁੱਲ ਭੁੱਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚੇ ਫੇਰਾ ਪਾਈਆ। ਸ੍ਰੀ ਭਗਵਾਨ ਹਰਿ ਸਮਝਾਏ, ਏਕਾ ਸ਼ਬਦ ਜਣਾਈਆ। ਚਾਰ ਜੁਗ

ਦਾ ਲਹਿਣਾ ਦੇਣਾ ਰਿਹਾ ਮੁਕਾਏ, ਮੌਕਿਆ ਸਭ ਨੂੰ ਦਏ ਵਖਾਈਆ। ਧੋਖਾ ਕਦੇ ਨਾ ਕਰੇ ਹਰਿ ਰਾਏ, ਸੌਖਾ ਰਾਹ ਆਪ ਜਣਾਈਆ। ਕੋਟਨ ਕੋਟਾਂ ਵਿਚੋਂ ਗੁਰਮੁਖ ਵਿਰਲੇ ਆਪ ਤਰਾਏ, ਜਿਸ ਜਨ ਆਪਣੀ ਦਇਆ ਕਮਾਈਆ। ਕਰ ਕਿਰਪਾ ਗੋਦ ਬਹਾਏ, ਕਰਮ ਕਾਂਡ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਰਿਹਾ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰੱਖੋ ਯਾਦ, ਹਰਿ ਸਾਚੇ ਸਚ ਜਣਾਇਆ। ਕਲਜੁਗ ਅੰਤ ਤੁਹਾਡੀ ਸੁਣ ਫ਼ਰਯਾਦ, ਨਿਰਗੁਣ ਆਪਣਾ ਫੇਰਾ ਪਾਇਆ। ਏਥੇ ਓਥੇ ਦੋ ਜਹਾਨ ਸ੍ਰੀ ਭਗਵਾਨ ਲਡਾਏ ਲਾਡ, ਸਤਿ ਸਤਿਵਾਦੀ ਗੋਦ ਵਖਾਇਆ। ਆਪਣੇ ਵਿਚੋਂ ਆਪੇ ਕਾਢ, ਅੰਤਮ ਆਪਣੇ ਵਿਚ ਮਿਲਾਇਆ। ਪੰਜ ਤਤ ਨਿਸ਼ਾਨਾ ਨਾਉਂ ਜਗਤ ਰਖਾ ਦਿਤੀ ਦਾਦ, ਅੰਤਰ ਨਜ਼ਰ ਕੋਇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਾਰ ਰਿਹਾ ਜਣਾਇਆ। ਏਕਾ ਵਾਰ ਲੈਣਾ ਜਾਣ, ਹਰਿ ਸਤਿਗੁਰ ਆਪ ਜਣਾਈਆ। ਕਲਜੁਗ ਅੰਤ ਹੋਏ ਮਿਹਰਵਾਨ, ਮਿਹਰ ਆਪਣੀ ਨਜ਼ਰ ਉਠਾਈਆ। ਜੁਗ ਚੌਕੜੀ ਵਿਛੜੇ ਮੇਲੇ ਆਣ, ਮੇਲ ਮਿਲਾਵਾ ਆਪ ਕਰਾਈਆ। ਸਾਚੇ ਭਗਤ ਕਰ ਪਰਵਾਨ, ਭਗਤੀ ਆਪਣੀ ਝੋਲੀ ਪਾਈਆ। ਗੁਰਮੁਖ ਵੇਖ ਬਾਲ ਅਞਾਣ, ਆਪ ਆਪਣੇ ਅੰਗ ਲਗਾਈਆ। ਦੋ ਜਹਾਨ ਬਣਾਏ ਚਤੁਰ ਸੁਘੜ ਸੁਜਾਨ, ਮਨ ਮਤ ਬੁਧ ਨਾ ਕੋਇ ਚਤੁਰਾਈਆ। ਇਕੋ ਆਤਮ ਦਿਤਾ ਦਾਨ, ਪਰਮਾਤਮ ਗੰਢ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਵੇਖੋ ਮਾਰ ਧਿਆਨ, ਨੌਂ ਖੰਡ ਪ੍ਰਿਥਮੀ ਨੈਣ ਉਠਾਈਆ। ਆਪਣਾ ਲੇਖਾ ਲਿਖ ਲਿਖ ਜੋ ਦੇ ਕੇ ਆਏ ਬਿਆਨ, ਬਿਆਨਾ ਲੋਕਮਾਤ ਭਰਾਈਆ। ਕਲਜੁਗ ਜੀਵ ਅੰਤ ਹੋਏ ਸਾਰੇ ਸ਼ੈਤਾਨ, ਸ਼ਰਅ ਘਰ ਘਰ ਪਾਈ ਲੜਾਈਆ। ਪੰਡਤ ਪਾਂਧੇ ਮੁਲਾਂ ਸ਼ੇਖ਼ ਹੋਏ ਬੇਈਮਾਨ, ਬੇਵਾ ਆਤਮ ਦਏ ਦੁਹਾਈਆ। ਚਾਰ ਕੁੰਟ ਕਿਸੇ ਨਜ਼ਰ ਨਾ ਆਏ ਭਗਵਾਨ, ਭਰਮੇ ਭੁੱਲੀ ਸਰਬ ਲੋਕਾਈਆ। ਮੰਦਰ ਮਸਜਿਦ ਮੱਠ ਸ਼ਿਵਦੁਆਲੇ ਸਰਬ ਕੁਰਲਾਣ, ਉਚੀ ਕੂਕ ਦੇਣ ਦੁਹਾਈਆ। ਸਾਨੂੰ ਪੜ੍ਹ ਪੜ੍ਹ ਥੱਕੀ ਜ਼ਬਾਨ, ਅੰਜੀਲ ਕੁਰਾਨ ਦਏ ਗਵਾਹੀਆ। ਜਿਸ ਦੀ ਸਿਫ਼ਤ ਕਰੇ ਈਮਾਨ, ਸੋ ਸਾਹਿਬ ਨਜ਼ਰ ਕਿਸੇ ਨਾ ਆਈਆ। ਜਿਸ ਦਾ ਮੈਂ ਨਿਮਾਣੀ ਸੁਣਾਵਾਂ ਪੈਗ਼ਾਮ, ਸੋ ਪੈਗ਼ੰਬਰ ਬੈਠਾ ਸੱਚਾ ਮਾਹੀਆ। ਮੈਂ ਛੋਟੀ ਬਾਲੀ ਅਞਾਣ, ਮੇਰੀ ਚਲੇ ਨਾ ਕੋਇ ਚਤੁਰਾਈਆ। ਮੇਰੀ ਵਿਦਿਆ ਹੋਈ ਨਾਦਾਨ, ਅੰਤਮ ਕੰਮ ਕਿਸੇ ਨਾ ਆਈਆ। ਚਾਰ ਵੇਦ ਸਰਬ ਪਛਤਾਣ, ਪੁਰਾਨ ਅਠਾਰਾਂ ਰਹੇ ਕੁਰਲਾਈਆ। ਗੀਤਾ ਕਹੇ ਮੇਰਾ ਕੋਈ ਨਾ ਜਾਣੇ ਗਿਆਨ, ਇਕ ਅਰਜਨ ਦਿਤਾ ਕ੍ਰਿਸ਼ਨ ਪੜ੍ਹਾਈਆ। ਗੁਰੂ ਗ੍ਰੰਥ ਗੁਰ ਕਹੇ ਮੈਥੋਂ ਕੋਈ ਨਾ ਲਵੇ ਸਾਚਾ ਦਾਨ, ਨਾਮ ਭਿਛਿਆ ਝੋਲੀ ਕੋਇ ਨਾ ਪਾਈਆ। ਮੈਨੂੰ ਪੜ੍ਹ ਪੜ੍ਹ ਮੇਰਾ ਸਾਹਿਬ ਨਾ ਸਕੇ ਪਛਾਣ, ਜਿਸ ਮੇਰੀ ਬਣਤ ਬਣਾਈਆ। ਜਿਸ ਨੂੰ ਨਾਨਕ ਨਿਰਗੁਣ ਕਰੇ ਪਰਨਾਮ, ਸੋ ਪਾਰਬ੍ਰਹਮ ਆਇਆ ਵੇਸ ਵਟਾਈਆ। ਕਲਜੁਗ ਅੰਤਮ ਖੇਲ ਕਰੇ ਮਹਾਨ, ਗੁਰ ਅਵਤਾਰਾਂ ਦਏ ਵਖਾਈਆ। ਪੜ੍ਹ ਪੜ੍ਹ ਕੋਇ ਨਾ ਸਕਿਆ ਪਛਾਣ, ਨੇਤਰ ਨੈਣ ਅੱਖ ਨਾ ਕੋਇ ਖੁਲ੍ਹਾਈਆ। ਕਿਰਪਾ ਕਰੀ ਅੰਤ ਮਹਾਨ, ਲੋਕਮਾਤ ਫੇਰਾ ਪਾਈਆ। ਸਾਚੇ ਭਗਤਾਂ ਦਿਤਾ ਇਕੋ ਦਾਨ, ਚਾਰ ਜੁਗ ਦੂਸਰੇ ਹੱਥ ਕਿਸੇ ਨਾ ਆਈਆ। ਅੰਦਰ ਵੜ ਨਾ ਲਾਏ ਕੋਈ ਧਿਆਨ, ਜੋਗ ਅਭਿਆਸ ਨਾ ਕੋਇ ਕਰਾਈਆ। ਜਲ ਧਾਰਾ ਨਾ ਕੋਇ ਅਸ਼ਨਾਨ, ਧੂਣੀ ਤਾ ਨਾ ਖ਼ਾਕ ਰਮਾਈਆ। ਨੈਣ ਮੂੰਦ ਨਾ ਕੋਇ ਗਿਆਨ, ਉਂਗਲੀ ਕੰਨ ਨਾ ਕੋਇ ਰਖਾਈਆ। ਸੂਰਜ ਦੇਵਤਾ ਨਾ ਕੋਇ ਨਿਸ਼ਾਨ, ਕਿੰਗਰੀ

ਨਾਦ ਨਾ ਕੋਇ ਵਜਾਈਆ। ਜੋ ਜਨ ਇਕ ਵਾਰ ਕਹੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਿਸ ਏਥੇ ਓਥੇ ਦੋ ਜਹਾਨਾਂ ਆਪਣੀ ਗੋਦ ਬਹਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਆਓ ਵੇਖੋ ਹਰਿ ਜੂ ਕਰਿਆ ਖੇਲ ਮਹਾਨ, ਚਾਰ ਜੁਗ ਦੀ ਕੀਤੀ ਰਿਹਾ ਉਲਟਾਈਆ। ਸਾਚੇ ਭਗਤਾਂ ਦੇ ਦੇ ਦਾਨ, ਸੱਤਰਾਂ ਦਿਤੀ ਸਿਖ ਵਧਾਈਆ। ਗੋਬਿੰਦ ਸੁਤ ਗੁਰ ਮਿਲਿਆ ਆਣ, ਸਰਸਾ ਲੇਖਾ ਦਏ ਚੁਕਾਈਆ। ਬਹੱਤਰਾਂ ਝੁੱਲਿਆ ਇਕ ਨਿਸ਼ਾਨ, ਨਾਮੇ ਛੱਪਰੀ ਲੇਖੇ ਪਾਈਆ। ਧੰਨਾ ਜੱਟ ਹੋਇਆ ਪਰਵਾਨ, ਕਲਜੁਗ ਅੰਤਮ ਘਰ ਜੱਟਾਂ ਵੱਜੀ ਵਧਾਈਆ। ਚੁਹੱਤਰਾਂ ਅੰਤ ਕਰੀ ਕਲਿਆਣ, ਕਲਜੁਗ ਮੇਟੇ ਕਾਲੀ ਸ਼ਾਹੀਆ। ਵਿਸ਼ਨੂੰ ਤੇਰਾ ਖੋਹ ਕੇ ਭੰਡਾਰਾ ਦਾਨ, ਜਨ ਭਗਤਾਂ ਹੱਥ ਫੜਾਈਆ। ਪਰਗਟ ਹੋ ਹਰਿ ਮਿਹਰਵਾਨ, ਆਪਣੀ ਖੇਲ ਕਰਾਈਆ। ਵੀਹ ਸੌ ਉਨੀ ਹਾੜ ਸਤਾਰਾਂ ਸਭ ਦਾ ਲੇਖਾ ਚੁਕਾਏ ਆਣ, ਬਾਕੀ ਕੋਇ ਰਹਿਣ ਨਾ ਪਾਈਆ। ਦੀਨ ਮਜ਼੍ਹਬ ਨਾ ਚਲੇ ਕੋਇ ਦੁਕਾਨ, ਜਗਤ ਹੱਟ ਸ਼ਰਅ ਨਾ ਕੋਇ ਵਖਾਈਆ। ਨੌਂ ਖੰਡ ਪ੍ਰਿਥਮੀ ਗਾਏ ਏਕਾ ਗਾਨ, ਪੁਰਖ ਅਕਾਲ ਇਕ ਮਨਾਈਆ। ਏਕਾ ਦੀਨ ਇਕ ਈਮਾਨ, ਇਕ ਪੈਗ਼ੰਬਰ ਨਜ਼ਰੀ ਆਈਆ। ਏਕਾ ਅਲਫ਼ ਇਕ ਅਮਾਮ, ਏਕਾ ਉਲਫ਼ਤ ਦਏ ਸੁਣਾਈਆ। ਏਕਾ ਮੰਤਰ ਸਤਿ ਨਾਮ, ਸਤਿ ਸਤਿ ਦਏ ਜਣਾਈਆ। ਏਕਾ ਫ਼ਤਹਿ ਡੰਕਾ ਵੱਜੇ ਜਹਾਨ, ਵਾਹਿਗੁਰੂ ਫ਼ਤਹਿ ਇਕ ਕਰਾਈਆ। ਏਕਾ ਰਾਮ ਰਾਮ ਹੋਏ ਪਰਨਾਮ, ਦੂਸਰ ਸੀਸ ਨਾ ਕੋਇ ਝੁਕਾਈਆ। ਏਕਾ ਨਜ਼ਰੀ ਆਏ ਕਾਹਨ, ਲੱਖ ਚੁਰਾਸੀ ਗੋਪੀ ਰਿਹਾ ਹੰਢਾਈਆ। ਏਕਾ ਮੰਦਰ ਇਕ ਮਕਾਨ, ਏਕਾ ਗੁਰੂਦਵਾਰ ਦਏ ਸਮਝਾਈਆ। ਏਕਾ ਨਾਦ ਸ਼ਬਦ ਧੁਨਕਾਨ, ਏਕਾ ਘਰ ਘਰ ਰਾਗ ਸੁਣਾਈਆ। ਛੱਤੀ ਰਾਗ ਹੋਣ ਹੈਰਾਨ, ਨਾਰਦ ਸੁਤ ਸੁਰਸਤੀ ਮਾਈਆ। ਸਾਡੀ ਅੰਤ ਹੋਈ ਕਲਿਆਣ, ਕਲਾ ਹਰਿ ਜੂ ਆਪ ਵਰਤਾਈਆ। ਆਪਣਾ ਨਾਉਂ ਕਰ ਪਰਧਾਨ, ਸਚ ਪਰਧਾਨਗੀ ਦਏ ਵਖਾਈਆ। ਚੁਹੱਤਰਾਂ ਭੰਡਾਰ ਚਲਾਏ ਇਕ ਮਹਾਨ, ਸਤਿਜੁਗ ਸਾਚਾ ਰਾਹ ਵਖਾਈਆ। ਤੇਈ ਅਵਤਾਰ ਭਗਤ ਅਠਾਰਾਂ ਦਸ ਗੁਰ ਈਸਾ ਮੂਸਾ ਮੁਹੰਮਦ ਚਾਰ ਯਾਰ ਔਣ ਬਣ ਮਹਿਮਾਨ, ਹਰਿ ਜੂ ਮਹਿਮਾਨੀ ਆਪ ਖੁਵਾਈਆ। ਲੇਖਾ ਚੁੱਕੇ ਮਹੀਨਾ ਰਮਜ਼ਾਨ, ਰਮਜ਼ ਇਕੋ ਦਏ ਲਗਾਈਆ। ਜੂਠ ਝੂਠ ਨਾਤਾ ਮੇਟੇ ਪੀਣ ਖਾਣ, ਖਾਣਾ ਏਕਾ ਰਸਨਾ ਦਏ ਲਗਾਈਆ। ਸਾਰੇ ਰਲ ਮਿਲ ਕਹਿਣ ਵਾਹਵਾ ਤੇਰੀ ਵਡਿਆਈ ਮੇਰੇ ਭਗਵਾਨ, ਤੇਰੀ ਤੋਹੇ ਬਣ ਆਈਆ। ਚਾਰ ਜੁਗ ਅਸੀਂ ਤੇਰੇ ਹੁਕਮੇ ਅੰਦਰ ਫਿਰ ਕੇ ਆਏ ਜਹਾਨ, ਲੋਕਮਾਤ ਫੇਰਾ ਪਾਈਆ। ਨਵ ਨੌਂ ਖੋਲ੍ਹ ਖੋਲ੍ਹ ਦੁਕਾਨ, ਤੇਰਾ ਰਾਗ ਰਾਗ ਸੁਣਾਈਆ । ਤੇਰਾ ਅੰਤ ਨਾ ਸਕੇ ਪਛਾਣ, ਬੇਅੰਤ ਤੇਰੀ ਵਡਿਆਈਆ। ਕਰ ਕਿਰਪਾ ਇਕੱਠੇ ਕੀਤੇ ਆਣ, ਏਕਾ ਚਰਨ ਮਿਲੀ ਸ਼ਰਨਾਈਆ। ਸਤਾਰਾਂ ਹਾੜ ਅੱਧੀ ਰਾਤ ਅਸੀਂ ਆਪਣਾ ਆਪਣਾ ਦੇਈਏ ਬਿਆਨ, ਤੇਰੇ ਅੱਗੇ ਹਰਿ ਸੁਣਾਈਆ। ਅੱਗੇ ਛੱਡਿਆ ਦੀਨ ਈਮਾਨ, ਸ਼ਰਅ ਹੋਰ ਨਾ ਕੋਇ ਬਣਾਈਆ। ਤੇਰੇ ਚਰਨ ਸਜਦਾ ਸਲਾਮ, ਸਲਾਮਾ ਅਲੈਕਮ ਤੇਰੀ ਸਰਨਾਈਆ। ਤੇਰੇ ਭਗਤਾਂ ਕੋਲੋਂ ਮੰਗੀਏ ਦਾਨ, ਦਾਨੀ ਇਕੋ ਨਜ਼ਰੀ ਆਈਆ। ਤੇਰੀ ਵਡਿਆਈ ਗ਼ਰੀਬ ਨਿਮਾਣੇ ਕਰੇ ਪਰਵਾਨ, ਪਰਵਾਨਾ ਆਪਣਾ ਨਾਮ ਹੱਥ ਫੜਾਈਆ। ਖ਼ਾਕ ਮਿਲਾਏ ਰਾਜ ਰਾਜਾਨ, ਸ਼ਾਹ ਸੁਲਤਾਨਾ ਦਰ ਭੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਅਸੀਂ ਰਲ ਮਿਲ ਆਈਏ ਚਾਈਂ ਚਾਈਂਆ। ਪੁਰਖ ਅਬਿਨਾਸ਼ੀ ਦੱਸੇ ਹਾਲ, ਸੁਣ ਲਓ ਲਾ ਕਰ ਕੰਨ। ਸਾਚੇ ਭਗਤਾਂ ਕਰੀ ਕਮਾਲ, ਲੋਕਮਾਤ ਕਲਜੁਗ ਅੰਤਮ ਚੜ੍ਹੇ

ਸਾਚੇ ਚੰਨ। ਮੈਂ ਬਣ ਨਿਮਾਣਾ ਹੋਇਆ ਦਲਾਲ, ਪੰਜ ਤਤ ਕਾਇਆ ਆਪਣਾ ਠੀਕਰ ਭੰਨ। ਸਤਿਜੁਗ ਦੇ ਸਾਂਚੇ ਡਾਲ, ਸਾਚੀ ਗੱਠੜੀ ਰੱਖਾਂ ਬੰਨ੍ਹ। ਏਕਾ ਕਰਾਂ ਵਸਲ ਜਮਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਰਿਹਾ ਘੱਲ। ਆਓ ਵੇਖੋ ਸਾਚੇ ਭਗਤ, ਭਗਵਾਨ ਰਿਹਾ ਜਣਾਈਆ। ਜਿਸ ਦੀ ਵਡਿਆਈ ਚਾਰ ਜੁਗ ਕਰੇ ਜਗਤ, ਜੁਗਤ ਹਰਿ ਜੂ ਰਿਹਾ ਬਣਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਆਇਆ ਵਕਤ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਪਹਿਲੋਂ ਮਾਤ ਪਿਤ ਬਣਾਈ ਰਕਤ, ਜਨ ਜਨਨੀ ਗੋਦ ਸੁਹਾਈਆ। ਫੇਰ ਕਰ ਕਿਰਪਾ ਭਰੀ ਆਪਣੀ ਸ਼ਕਤ, ਸ਼ਬਦ ਸੁਰਤ ਕਰੀ ਕੁੜਮਾਈਆ। ਪਿਛਲੀ ਮੇਟੀ ਸਾਰੀ ਹਰਕਤ, ਅੱਗੇ ਆਪਣੀ ਉਂਗਲੀ ਲਾਈਆ। ਇਕੋ ਨਾਮ ਝੋਲੀ ਪਾਈ ਬਰਕਤ, ਠੱਗ ਚੋਰ ਯਾਰ ਕੋਈ ਲੁੱਟ ਲੈ ਨਾ ਜਾਈਆ। ਪੰਜ ਵਿਕਾਰ ਨਾ ਕਰੇ ਸ਼ਿਰਕਤ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਲੜਾਈਆ। ਮੈਂ ਭਗਤਾਂ ਮਿਲ ਮਿਟਾਈ ਆਪਣੀ ਹਸਰਤ, ਹਰਿ ਜੂ ਗੁਰ ਅਵਤਾਰਾਂ ਰਿਹਾ ਸਮਝਾਈਆ। ਨੌਂ ਸੌ ਚੁਰਾਨਵੇਂ ਚੌਕੜੀ ਸਚਖੰਡ ਬੈਠਾ ਕਰਦਾ ਰਿਹਾ ਕਸਰਤ, ਆਪਣਾ ਬਲ ਵਧਾਈਆ। ਕਦੇ ਮਾਣ ਦਿਵਾਇਆ ਰਾਮਾ ਦਸਰਥ, ਕਦੇ ਨੰਦ ਜਸੋਧਾ ਦਿਤੀ ਕ੍ਰਿਸ਼ਨ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਰਿਹਾ ਸਾਲਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਮਾਰ ਧਿਆਨ, ਹਰਿ ਸਤਿਗੁਰ ਆਪ ਜਣਾਇੰਦਾ। ਕਲਜੁਗ ਅੰਤਮ ਹੋ ਮਿਹਰਵਾਨ, ਪ੍ਰਭ ਆਪਣੀ ਦਇਆ ਕਮਾਇੰਦਾ। ਬਿਨ ਭਗਤੀਉਂ ਦਿਤਾ ਦਾਨ, ਨਾਮ ਖ਼ਜ਼ਾਨਾ ਆਪ ਲੁਟਾਇੰਦਾ। ਲੱਖ ਚੁਰਾਸੀ ਵਿਚੋਂ ਕਰ ਪਹਿਚਾਨ, ਸੱਤਰ ਬਹੱਤਰ ਚੁਹੱਤਰ ਜੋੜ ਜੁੜਾਇੰਦਾ। ਰਾਤੀਂ ਸੁਤਿਆਂ ਪੁਛੇ ਆਣ, ਸੁਫ਼ਨ ਸਖੋਪਤ ਜਾਗਰਤ ਤੁਰਯਾ ਏਕਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤ ਆਪ ਵਡਿਆਇੰਦਾ। ਹਰਿ ਭਗਤ ਤੇਰੀ ਵਡਿਆਈ, ਹਰਿ ਵੱਡਾ ਵਡ ਵਡਿਆਇੰਦਾ। ਏਕਾ ਘਰ ਹੋਏ ਕੁੜਮਾਈ, ਹਰਿ ਜੂ ਨਾਤਾ ਆਪ ਜੁੜਾਇੰਦਾ। ਅੱਠੇ ਪਹਿਰ ਰਹੇ ਸ਼ਨਵਾਈ, ਸ਼ੁਨੀਦ ਦੀਦ ਏਕਾ ਰੰਗ ਰੰਗਾਇੰਦਾ। ਏਕਾ ਢੋਲਾ ਸੁਣਾਏ ਚਾਈਂ ਚਾਈਂ, ਸੋਹਲਾ ਆਪਣਾ ਰਾਗ ਅਲਾਇੰਦਾ। ਮੌਲਾ ਬਣਿਆ ਆਪ ਗੋਸਾਈਂ, ਗਹਿਰ ਗੰਭੀਰ ਖੇਲ ਕਰਾਇੰਦਾ। ਹਰਿਜਨ ਪਕੜ ਉਠਾਏ ਬਾਹੀਂ, ਬਣ ਸੇਵਕ ਸੇਵ ਕਮਾਇੰਦਾ। ਸਦਾ ਸੁਹੇਲਾ ਇਕ ਇਕੇਲਾ ਨਰ ਨਰਾਇਣ ਦੇਵੇ ਠੰਡੀਆਂ ਛਾਈਂ, ਅਗਨੀ ਤਤ ਨਾ ਕੋਇ ਜਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤ ਆਪ ਪਰਗਟਾਇੰਦਾ। ਸਾਚੇ ਭਗਤ ਭਗਵੰਤ ਮੀਤ, ਮਿੱਤਰ ਪਿਆਰਾ ਆਪ ਪਰਗਟਾਈਆ। ਸਤਿਜੁਗ ਦੀ ਸਾਚੀ ਰੀਤ, ਸਾਢੇ ਤਿੰਨ ਹੱਥ ਅੰਦਰ ਦਏ ਵਖਾਈਆ। ਆਤਮ ਪਰਮਾਤਮ ਗਾਏ ਗੀਤ, ਈਸ਼ ਜੀਵ ਰਿਹਾ ਜਸ ਗਾਈਆ। ਬ੍ਰਹਮ ਪਾਰਬ੍ਰਹਮ ਬੰਨ੍ਹਾਏ ਪ੍ਰੀਤ, ਨਾ ਕੋਈ ਤੋੜੇ ਤੋੜ ਤੁੜਾਈਆ। ਨਾਤਾ ਤੁਟੇ ਮੰਦਰ ਮਸੀਤ, ਘਰ ਵਿਚ ਘਰ ਹੋਏ ਰੁਸ਼ਨਾਈਆ। ਮਹੱਲ ਵਖਾਏ ਇਕ ਅਨਡੀਠ, ਚਾਰ ਦੀਵਾਰ ਨਾ ਕੋਇ ਬਣਾਈਆ। ਦਿਵਸ ਰੈਣ ਠੰਡਾ ਸੀਤ, ਤਤੀ ਵਾਓ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਸਾਚਾ ਖੇਲ ਹਰਿ ਜੂ ਕਰਨਾ, ਕਰਨਹਾਰ ਪ੍ਰਭ ਆਇਆ। ਨਾਤਾ ਤੋੜੇ ਵਰਨਾਂ ਬਰਨਾਂ, ਬਰਨ ਏਕਾ ਆਤਮ ਪਰਮਾਤਮ ਦਏ ਜਣਾਇਆ। ਸਤਿ ਪੁਰਖ ਨਿਰੰਜਣ ਸਾਚੀ ਸਰਨਾ, ਸਰਨਗਤ ਇਕ ਕਰਾਇਆ। ਲਹਿਣਾ ਦੇਣਾ ਚੁੱਕੇ ਮਰਨਾ ਡਰਨਾ,

ਜਨਮ ਮਰਨ ਫੰਦ ਤੁੜਾਇਆ। ਮਾਤ ਗਰਭ ਫੇਰ ਨਾ ਵੜਨਾ, ਦਸ ਦਸ ਮਾਸ ਨਾ ਅਗਨ ਤਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਦਏ ਸਮਝਾਇਆ। ਸਤਿਜੁਗ ਸਾਚਾ ਰਾਹ ਸਮਝੌਣਾ, ਹਰਿ ਜੂ ਆਪਣਾ ਖੇਲ ਕਰਾਇੰਦਾ। ਪੂਰਬ ਲੇਖਾ ਪੰਧ ਮੁਕੌਣਾ, ਪਾਂਧੀ ਕੋਇ ਨਜ਼ਰ ਨਾ ਆਇੰਦਾ। ਸਚ ਦੁਆਰਾ ਇਕ ਸੁਹੌਣਾ, ਦਰ ਘਰ ਸਾਚੇ ਸੋਭਾ ਪਾਇੰਦਾ। ਸਤਿ ਭੰਡਾਰਾ ਇਕ ਚਲੌਣਾ, ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਇੰਦਾ। ਕਰੋੜ ਤੇਤੀਸਾ ਨਾਲ ਰਲੌਣਾ, ਸੁਰਪਤ ਇੰਦ ਬੰਨ੍ਹ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਏਕਾ ਭੋਜਨ ਭੋਜ ਕਰੌਣਾ, ਭੁਜਾਂ ਆਪਣੀਆਂ ਨਾਲ ਚਤੁਰਭੁਜ ਵਰਤਾਇੰਦਾ। ਆਦਿ ਸ਼ਕਤ ਤੇਰਾ ਭੇਵ ਖੁਲੌਣਾ, ਸ਼ਕਤੀ ਸਰਬ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਲੇਖਾ ਆਪ ਚੁਕਾਇੰਦਾ। ਜਗਤ ਲੇਖਾ ਚੁੱਕੇ ਜਗ, ਜਗ ਜੀਵਣ ਦਾਤਾ ਆਪ ਚੁਕਾਈਆ। ਜਨ ਭਗਤਾਂ ਦਰਸ ਦਿਖਾਏ ਉਪਰ ਸ਼ਾਹ ਰਗ, ਰਘੁਪਤ ਆਪਣਾ ਮੇਲ ਮਿਲਾਈਆ। ਜਨਮ ਜਨਮ ਦੀ ਬੁੱਝੇ ਅੱਗ, ਤ੍ਰੈਗੁਣ ਅੱਗ ਨਾ ਲੱਗੇ ਰਾਈਆ। ਫੜ ਫੜ ਹੰਸ ਬਣਾਏ ਕੱਗ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਕਾਇਆ ਮੰਦਰ ਅੰਦਰ ਕਰਾਏ ਸਾਚਾ ਹੱਜ, ਕਾਅਬਾ ਇਕੋ ਨਜ਼ਰੀ ਆਈਆ। ਸੰਤ ਸੁਹੇਲੇ ਆਪੇ ਸੱਦ, ਗੁਰ ਚੇਲੇ ਭੇਵ ਚੁਕਾਈਆ। ਭਗਤ ਭਗਵੰਤ ਲੱਖ ਚੁਰਾਸੀ ਵਿਚੋਂ ਕਰ ਅੱਡ, ਏਕਾ ਬੰਧਨ ਨਾਮ ਪਾਈਆ। ਅੰਤਮ ਸਚਖੰਡ ਦੁਆਰੇ ਆਏ ਛੱਡ, ਸ਼ਬਦ ਬਬਾਣੇ ਲਏ ਚੜ੍ਹਾਈਆ। ਵਿਸ਼ਨੂੰ ਤੇਰੀ ਵਿਸ਼ਵ ਯਦ, ਬ੍ਰਹਮੇ ਤੇਰੀ ਪਾਰਬ੍ਰਹਮ ਬ੍ਰਹਮ ਆਪਣੇ ਲੇਖੇ ਲਾਈਆ। ਪੰਜ ਤਤ ਕਾਇਆ ਵਿਚੋਂ ਕੱਢ, ਨਿਰਗੁਣ ਨਿਰਗੁਣ ਲਏ ਮਿਲਾਈਆ। ਦਸਮ ਦੁਆਰੀ ਗੁਰਸਿਖ ਤੇਰੀ ਨਿੱਕੀ ਜਿਹੀ ਨੇੜੇ ਹੱਦ, ਤੇਰਾ ਪਹਿਲਾ ਚਰਨ ਦਸਮ ਦੁਆਰੀ ਵਿਚ ਟਿਕਾਈਆ। ਅਨਹਦ ਸ਼ਬਦ ਥੱਲੇ ਜਾਣਾ ਛੱਡ, ਅੱਗੇ ਰਾਗ ਸਕੇ ਨਾ ਕੋਇ ਵੱਜ, ਨਾਦ ਧੁਨ ਨਾ ਕੋਇ ਸ਼ਨਵਾਈਆ। ਸੁਨ ਅਗੰਮ ਚੁੱਕੇ ਹੱਦ, ਅੰਧ ਅੰਧੇਰ ਨਾ ਕੋਇ ਵਖਾਈਆ। ਥਿਰ ਘਰ ਸਾਚੇ ਲਏ ਸੱਦ, ਸਚ ਸੰਦੇਸ਼ਾ ਇਕ ਸੁਣਾਈਆ। ਪ੍ਰਭ ਚਰਨ ਕਵਲ ਜਾਣਾ ਬੱਝ, ਅਲੱਖ ਅਗੋਚਰ ਅਗੰਮ ਅਥਾਹ ਅਗੰਮ ਅਗੰਮੜਾ ਬਿਨ ਹੱਡ ਮਾਸ ਨਾੜੀ ਚੰਮੜਾ, ਗੁਰਸਿਖ ਕਰੇ ਗੁਰ ਗੁਰ ਕੁੜਮਾਈਆ। ਸਚਖੰਡ ਦੁਆਰੇ ਚਰਨ ਚਰਨਾਮਤ ਪਿਆਏ ਮਦਿ, ਮਧੁਰ ਏਕਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲਏ ਤਰਾਈਆ। ਜਨ ਭਗਤਾਂ ਤਾਰੇ ਹਰਿ ਜੂ ਬੇੜਾ, ਕਲਜੁਗ ਅੰਤਮ ਬੰਨ੍ਹਣ ਆਇਆ। ਕਰ ਕਿਰਪਾ ਵਸਾਏ ਸਾਢੇ ਤਿੰਨ ਹੱਥ ਕਾਇਆ ਖੇੜਾ, ਅੰਦਰ ਖਿੜਕੀ ਆਪ ਖੁਲ੍ਹਾਇਆ। ਅੱਗੇ ਖੁਲ੍ਹਾ ਵਖਾਏ ਵੇਹੜਾ, ਹਰਿ ਜੂ ਆਪਣੇ ਰੰਗ ਰੰਗਾਇਆ। ਮਾਤ ਪਿਤ ਭਾਈ ਭੈਣ ਸਾਕ ਸੱਜਣ ਨਾਰ ਕੰਤ ਧੀਆਂ ਪੁਤਰ ਚੁੱਕੇ ਝੇੜਾ, ਝੰਜਟ ਹੋਰ ਨਾ ਕੋਇ ਰਖਾਇਆ। ਸਤਿਗੁਰ ਸਾਚਾ ਗ਼ਰੀਬ ਨਿਵਾਜ਼ਾ ਅੰਦਰ ਵੜ ਸਚ ਮਹੱਲੇ ਚੜ੍ਹ ਗੁਰਮੁਖ ਆਤਮ ਸੁਰਤੀ ਕਰੇ ਹੱਕ ਨਬੇੜਾ, ਹਕ਼ੀਕ਼ਤ ਆਪੇ ਵੇਖ ਵਖਾਇਆ। ਚਾਰ ਜੁਗ ਵਿਚ ਹਰਿ ਜੂ ਕੋਲੋਂ ਪੁਛੋ ਆਇਆ ਕੇਹੜਾ ਕੇਹੜਾ, ਬਿਨ ਨਾਨਕ ਕਬੀਰ ਦਰਸ ਕਿਸੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸਾਚੇ ਖੜ, ਚਰਨਾਂ ਹੇਠ ਵਸਾਇਆ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਇਕੋ ਵੇਹੜਾ। ਸਾਚਾ ਵੇਹੜਾ ਸਾਚੇ ਘਰ, ਘਰ ਮੰਦਰ ਵੱਜੇ ਵਧਾਈਆ। ਨਾ ਕੋਈ ਪੁਰਖ ਨਾ ਕੋਈ ਨਾਰੀ ਨਰ, ਨਾਰ ਕੰਤ ਨਾ ਕੋਇ ਵਖਾਈਆ। ਨਾ ਕੋਈ ਭੈ ਨਾ ਕੋਈ ਡਰ, ਭੌ

ਅਵਰ ਨਾ ਕੋਇ ਜਣਾਈਆ। ਨਾ ਕੋਈ ਗੁਰੂ ਪੀਰ ਦਿਸੇ ਅਵਤਾਰ, ਸਾਧ ਸੰਤ ਨਜ਼ਰ ਕੋਇ ਨਾ ਆਈਆ। ਨਾ ਕੋਈ ਸ਼ਾਸਤਰ ਸਿਮਰਤ ਵੇਦ ਪਾਠ ਪੁਰਾਨ, ਗੀਤਾ ਗਿਆਨ ਨਾ ਕੋਇ ਦ੍ਰਿੜਾਈਆ। ਨਾ ਕੋਈ ਅੰਜੀਲ ਕੁਰਾਨ ਕਰੇ ਕਲਾਮ, ਨਾ ਕੋਈ ਖਾਣੀ ਬਾਣੀ ਦਏ ਪੈਗ਼ਾਮ, ਨਾ ਕੋਈ ਕਲਮ ਨਾ ਕੋਈ ਸ਼ਾਹੀਆ। ਇਕੋ ਏਕ ਵਸੇ ਸ੍ਰੀ ਭਗਵਾਨ, ਰੂਪ ਰੰਗ ਰੇਖ ਨਾ ਕੋਇ ਨਿਸ਼ਾਨ, ਨਿਸ਼ਾਨਾ ਆਪਣਾ ਆਪ ਜਣਾਈਆ। ਜਨ ਭਗਤਾਂ ਹੋ ਮਿਹਰਵਾਨ, ਕਲਜੁਗ ਅੰਤ ਕਰੇ ਪਰਵਾਨ, ਏਕਾ ਦੇਵੇ ਸ਼ਬਦ ਗਿਆਨ, ਗਿਆਨ ਗਿਆਨ ਨਾਲ ਮਿਲਾਈਆ। ਅੰਦਰ ਬਾਹਰ ਗੁਪਤ ਜ਼ਾਹਰ ਵੇਖੇ ਪਰਖੇ ਹਰਿ ਜੂ ਆਣ, ਨਾਮ ਕਸਵਟੀ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਇਕ ਪਸਾਰਾ, ਏਕੰਕਾਰਾ ਆਪਣਾ ਆਪ ਕਰਾਈਆ। ਸਚਖੰਡ ਦੁਆਰਾ ਲੋਕਮਾਤ ਸਾਢੇ ਤਿੰਨ ਹੱਥ ਆਪ ਜਣਾਇੰਦਾ। ਛੱਤੀ ਜੁਗ ਦਾ ਸਚ ਚਿਰਾਗ, ਛੱਤੀ ਛੱਤੀ ਵੰਡ ਵੰਡਾਇੰਦਾ। ਨਿਰਗੁਣ ਦਾ ਸਰਗੁਣ ਸੁਹਾਗ, ਹਰਿ ਜੂ ਕੰਤ ਫੇਰਾ ਪਾਇੰਦਾ। ਕੋਝੀ ਕਮਲੀ ਗ਼ਰੀਬ ਨਿਮਾਣੀ ਰੱਖੇ ਲਾਜ, ਲਾਜਵੰਤ ਦਇਆ ਕਮਾਇੰਦਾ। ਕੂੜੀ ਕਿਰਿਆ ਕਲਜੁਗ ਅੰਤਮ ਖੋਲ੍ਹੇ ਪਾਜ, ਪਰਦਾ ਕੋਇ ਰਹਿਣ ਨਾ ਪਾਇੰਦਾ। ਚਾਰ ਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਪਾਰਬ੍ਰਹਮ ਦਾ ਵੰਡਣ ਆਏ ਲਾਗ, ਖਾਣੀ ਬਾਣੀ ਜੀਵਾਂ ਜੰਤਾਂ ਝੋਲੀ ਇਕ ਭਰਾਇੰਦਾ। ਬਿਨ ਭਗਤਾਂ ਕਿਸੇ ਨਾਲ ਨਾ ਬਣਾਇਆ ਸਾਚਾ ਸਾਕ, ਖ਼ਾਕੀ ਖ਼ਾਕ ਸਰਬ ਰੁਲਾਇੰਦਾ। ਇਕੋ ਇਕ ਰਸੂਲ ਪਾਕ, ਪਤਤ ਪੁਨੀਤ ਆਪਣਾ ਨਾਉਂ ਧਰਾਇੰਦਾ। ਇਕੋ ਇਸਮ ਇਕੋ ਆਜ਼ਮ ਇਕੋ ਜ਼ਾਤ, ਇਕੋ ਮਹਿਫ਼ਲ ਹਰਿ ਲਗਾਇੰਦਾ। ਇਕੋ ਪੱਟੀ ਇਕ ਜਮਾਤ ਇਕੋ ਜੁਮਲਾ, ਇਕੋ ਕਲਮਾ ਇਕੋ ਅਲਫ਼ ਹਰਿ ਪੜ੍ਹਾਇੰਦਾ। ਬਿਨ ਹਰਿ ਭਗਤ ਹੋਏ ਨਾ ਕੋਈ ਉਲਮਾ, ਮੁਰਸ਼ਦ ਮੁਰੀਦ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤ ਆਪ ਵਡਿਆਇੰਦਾ। ਸਾਚਾ ਭਗਤ ਸੂਫ਼ੀ ਸਤਿ, ਸ਼ਰਅ ਵਿਚ ਕਦੇ ਨਾ ਆਈਆ। ਸਾਚਾ ਭਗਤ ਬ੍ਰਹਮ ਮਤ, ਮਨ ਮਤ ਨਾ ਕੋਇ ਰਖਾਈਆ। ਸਾਚਾ ਭਗਤ ਮੇਟੇ ਕਰਮਗਤ, ਕਰਮ ਕਾਂਡ ਨਾ ਕੋਇ ਜਣਾਈਆ। ਸਾਚਾ ਭਗਤ ਬੰਧਾਏ ਇਕ ਨੱਤ, ਨਾਤਾ ਬਿਧਾਤਾ ਜੋੜ ਜੁੜਾਈਆ। ਸਾਚਾ ਭਗਤ ਚੜ੍ਹੇ ਸਚ ਰਥ, ਰਥ ਰਥਵਾਹੀ ਹੋਏ ਪੁਰਖ ਬੇਪਰਵਾਹੀਆ। ਸਾਚਾ ਭਗਤ ਸਚਖੰਡ ਦੁਆਰੇ ਜਾਏ ਵਸ, ਪ੍ਰਭ ਚਰਨ ਸਰਨ ਮਿਲੇ ਸਰਨਾਈਆ। ਸਾਚਾ ਭਗਤ ਕਬੀਰ ਜੁਲਾਹਾ ਬਣ ਕੇ ਮਾਰਗ ਗਿਆ ਦੱਸ, ਉਚੀ ਕੂਕ ਕੂਕ ਸੁਣਾਈਆ। ਬਿਨ ਹਰਿ ਜੂ ਆਏ ਕੋਇ ਕਿਸੇ ਨਾ ਕੰਮ, ਦਮ ਲੇਖੇ ਨਾ ਪਾਈਆ। ਝੂਠੀ ਮਾਟੀ ਕਾਇਆ ਚੰਮ, ਦਮੜੀ ਹੱਟ ਨਾ ਕੋਇ ਵਿਕਾਈਆ। ਸਾਚੇ ਭਗਤਾਂ ਹਰਿ ਕਰੇ ਪਰਵਾਨ, ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਅੰਤ ਹੋ ਮਿਹਰਵਾਨ, ਮੇਰੇ ਭਾਈ ਦਿਤੇ ਮਿਲਾਈਆ। ਸੱਤਰਾਂ ਬਹੱਤਰਾਂ ਇਕ ਨਿਸ਼ਾਨ, ਚੁਹੱਤਰਾਂ ਹੱਥ ਆਪ ਝੁਲਾਈਆ। ਸੇਵਾ ਕਰੇ ਸ੍ਰੀ ਭਗਵਾਨ, ਬਣ ਸੇਵਕ ਫੇਰਾ ਪਾਈਆ। ਕਲਜੁਗ ਅੰਤਮ ਤੁਟਾ ਸਾਡਾ ਮਾਣ, ਅਭਿਮਾਨ ਕੋਇ ਰਹੇ ਨਾ ਰਾਈਆ। ਲੱਖ ਚੁਰਾਸੀ ਘੜਨਹਾਰਾ ਤਰਖਾਣ, ਅੰਤਮ ਸਭ ਦਾ ਲੇਖਾ ਦਏ ਮੁਕਾਈਆ। ਜਿਸ ਦਾ ਕੁਹਾੜਾ ਸਥਰਾ ਤੇਸਾ ਸਕੇ ਨਾ ਕੋਇ ਪਛਾਣ, ਆਰੀ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਅਞਾਣ, ਭੇਵ ਕੋਇ ਨਾ ਪਾਈਆ। ਸਭ ਦੇ ਬੂਟੇ ਲਾਏ ਵਿਚ ਜਹਾਨ, ਅੰਤਮ ਵੱਢ ਵੱਢ ਆਪਣੇ ਖਾਤੇ ਪਾਈਆ। ਕਰਿਆ ਖੇਲ ਇਕ ਮਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ

ਭਗਤਾਂ ਰਿਹਾ ਉਠਾਈਆ। ਸਾਚੇ ਭਗਤ ਜਾਣਾ ਉਠ, ਸਾਹਿਬ ਸਤਿਗੁਰ ਆਪ ਉਠਾਇੰਦਾ। ਪੁਰਖ ਅਕਾਲ ਗਿਆ ਤੁਠ, ਮਿਹਰਵਾਨ ਮਿਹਰਵਾਨ ਮਿਹਰਵਾਨ ਆਪਣੀ ਵਸਤ ਆਪ ਵਰਤਾਇੰਦਾ। ਬਿਨ ਕਰਨੀਉਂ ਆਪਣੀ ਗੋਦੀ ਲਏ ਚੁੱਕ, ਜਨਮ ਜਨਮ ਦੀ ਮੈਲ ਧੁਵਾਇੰਦਾ। ਮਾਤ ਗਰਭ ਦਾ ਉਲਟਾ ਰੁਖ, ਸਾਚਾ ਬੂਟਾ ਸਚਖੰਡ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਵੇਖਣ ਝੁਕ ਝੁਕ, ਮੁਖ ਨੇਤਰ ਨੈਣ ਸਰਬ ਉਠਾਇੰਦਾ। ਕਲਜੁਗ ਅੰਤਮ ਪੁਰਖ ਅਬਿਨਾਸ਼ੀ ਗ਼ਰੀਬ ਨਿਮਾਣਿਆਂ ਵਲ ਕੀਤਾ ਰੁਖ਼, ਹੰਕਾਰੀਆਂ ਆਪਣੀ ਪਿੱਠ ਵਖਾਇੰਦਾ। ਦਰਦੀਆਂ ਨਾਲ ਦਰਦ ਵੰਡਣ ਆਇਆ ਦੁੱਖ, ਦਰਦ ਦੁੱਖ ਭੈ ਭੰਜਨ ਆਪਣਾ ਨਾਉਂ ਰਖਾਇੰਦਾ। ਜਿਸ ਵਿਸ਼ਨ ਬ੍ਰਹਮਾ ਸ਼ਿਵ ਕੱਢੇ ਆਪਣੀ ਕੁੱਖ, ਸੋ ਗੁਰਮੁਖ ਆਪਣੀ ਕੁੱਖ ਬਹਾਇੰਦਾ। ਅੰਤਮ ਪੈਂਡਾ ਜਾਏ ਮੁੱਕ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਗੋਦ ਬਹਾਇੰਦਾ। ਭਗਤ ਵਿਚਾਰੇ ਕਰਨ ਸਲਾਹ, ਇਕ ਦੂਜੇ ਨਾਲ ਮਤਾ ਪਕਾਈਆ। ਸੱਤਰ ਬਹੱਤਰ ਚੁਹੱਤਰ ਲਏ ਮਿਲਾ, ਮੇਲਾ ਆਪਣੇ ਹੱਥ ਰਖਾਈਆ। ਆਪਣਾ ਆਪ ਸਕੇ ਅਸੀਂ ਨਾ ਪਾ, ਪੂਰਬ ਲੇਖਾ ਜਾਣੇ ਕੋਇ ਨਾ ਰਾਈਆ। ਪੁਰਖ ਅਬਿਨਾਸ਼ੀ ਕੀ ਕੀ ਖੇਲ ਰਿਹਾ ਕਰਾ, ਕਰਨੀ ਕਿਰਤ ਆਪ ਕਮਾਈਆ। ਸਾਡੇ ਢੋਲੇ ਰਿਹਾ ਗਾ, ਢੋਲਕ ਛੈਣਾ ਨਾ ਕੋਇ ਵਜਾਈਆ। ਅਸੀਂ ਅੰਦਰੋਂ ਪੋਲੇ ਸਾਡੇ ਉਤੇ ਪਰਦਾ ਰਿਹਾ ਪਾ, ਪਰਦਾ ਸਕੇ ਨਾ ਕੋਇ ਉਠਾਈਆ। ਵੇਖ ਦਰੋਪਦੀ ਚੜ੍ਹਿਆ ਚਾਅ, ਭੈਣ ਮਿਲੇ ਸਾਚੇ ਭਾਈਆ। ਮੈਨੂੰ ਇਕ ਕ੍ਰਿਸ਼ਨ ਲਿਆ ਬਚਾ, ਜਿਸ ਕ੍ਰਿਸ਼ਨ ਤ੍ਰਿਲੋਕੀ ਚਰਨਾਂ ਹੇਠ ਦਬਾਈਆ। ਏਥੇ ਕ੍ਰਿਸ਼ਨ ਬੈਠਾ ਸੀਸ ਝੁਕਾ, ਕਵਲ ਨੈਣ ਨੈਣ ਚਰਨਾਂ ਵਲ ਲਗਾਈਆ। ਸਾਚੇ ਤਖ਼ਤ ਬੈਠਾ ਆਪ ਸ਼ਹਿਨਸ਼ਾਹ, ਜਿਸ ਦਾ ਭੇਵ ਕੋਇ ਨਾ ਪਾਈਆ। ਏਕਾ ਵਾਰ ਚਾਰ ਜੁਗ ਦੇ ਵਿਛੜੇ ਭਗਤ ਲਏ ਮਿਲਾ, ਭਾਵੀ ਨੇੜ ਕੋਇ ਨਾ ਆਈਆ। ਜਿਨ੍ਹਾਂ ਪਿਛੇ ਗੁਰ ਅਰਜਨ ਤਤੀ ਰੇਤ ਸੀਸ ਗਿਆ ਪੁਵਾ, ਗੁਰ ਤੇਗ਼ਬਹਾਦਰ ਸੀਸ ਦਿਤਾ ਕਟਾਈਆ। ਗੋਬਿੰਦ ਬਾਲੇ ਨੀਹਾਂ ਹੇਠ ਗਿਆ ਚਿਣਾ, ਸੋ ਮੰਦਰ ਬੈਠਾ ਲੋਕਮਾਤ ਬਣਾਈਆ। ਸਾਢੇ ਤਿੰਨ ਹੱਥ ਸਿੰਘਾਸਣ ਲਿਆ ਵਛਾ, ਰਵਦਾਸ ਚੁਮਾਰਾ ਦਏ ਗਵਾਹੀਆ। ਗੁਰ ਗੋਬਿੰਦ ਰਿਹਾ ਧਿਆ, ਦੋਏ ਜੋੜ ਸੀਸ ਝੁਕਾਈਆ। ਤੂੰ ਪਿਤਾ ਤੂੰ ਮੇਰੀ ਮਾਂ, ਮੇਰਾ ਤੇਰਾ ਭੇਵ ਨਾ ਰਾਈਆ। ਤੇਰੀ ਗੋਦ ਰਿਹਾ ਸੁਹਾ, ਗੋਦੀ ਏਕਾ ਏਕ ਵਡਿਆਈਆ। ਸੋਢੀ ਬੰਸ ਦਿਤਾ ਵਡਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਜਣਾਈਆ। ਹਰਿਜਨ ਸਾਚੇ ਕਰ ਖਿਆਲ, ਬੇਖਿਆਲ ਆਪ ਜਣਾਇੰਦਾ। ਜਿਸ ਦੇ ਪਿਛੇ ਤਮਸ਼ ਤਬਰੇਜ਼ ਹੋਇਆ ਹਲਾਲ, ਖੱਲ ਆਪਣੀ ਆਪ ਲੁਹਾਇੰਦਾ। ਜਿਸ ਦੇ ਪਿਛੇ ਗੁਰ ਅਵਤਾਰ ਪੀਰ ਪੈਗ਼ੰਬਰ ਬਣੇ ਦਲਾਲ, ਸੋ ਦਿਲਬਰ ਵੇਸ ਵਟਾਇੰਦਾ। ਜਿਸ ਦੇ ਪਿਛੇ ਨੀਹਾਂ ਹੇਠ ਦਿਤੇ ਬਾਲ, ਜਗਤ ਮਹੱਲ ਸੋ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਾ ਸਚ ਵਿਹਾਰਾ, ਕਰੇ ਕਰਾਏ ਕਰਨੇਹਾਰਾ, ਕਰਨੀ ਆਪਣੇ ਹੱਥ ਰਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਸ਼ਰੀਅਤ ਮੇਟੇ ਨਿਸ਼ਾਨ, ਉਨੀ ਉਨੀਸਾ ਖੇਲ ਮਹਾਨ, ਏਕਾ ਨਾਇਆਂ ਨਾਇਆਂ ਏਕਾ, ਏਕਾ ਗੰਢ ਪੁਵਾਇੰਦਾ। ਕੋਟਨ ਕੋਟ ਰਹੇ ਤਰਸ, ਜੀਵ ਜੰਤ ਜਗਤ ਕੁਰਲਾਈਆ। ਕੋਟਨ ਕੋਟ ਰਹੇ ਭਟਕ, ਪਸ਼ੂ ਪੰਛੀ ਦੇਣ ਦੁਹਾਈਆ। ਕੋਟਨ ਕੋਟ ਰਹੇ ਅਟਕ, ਬੈਠੇ ਧਿਆਨ ਲਗਾਈਆ। ਕੋਟਨ ਕੋਟ ਰਹੇ ਲਟਕ, ਕੇਸ ਹੱਥਾਂ ਨਾਲ ਬੰਧਾਈਆ। ਬਿਨ ਗੁਰਮੁਖ ਹੋਵੇ ਨਾ ਕਿਸੇ ਦਰਸ, ਸਤਿਗੁਰ ਗੁਰਸਿਖ ਦਇਆ ਕਮਾਈਆ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਏ ਵਡਿਆਈਆ। ਕੋਟਨ ਕੋਟ ਕਰਨ ਧਿਆਨ, ਧਿਆਨ ਧਿਆਨ ਵਿਚ ਮਿਲਾਈਆ। ਕੋਟਨ ਕੋਟ ਕਰਨ ਗਿਆਨ, ਪੜ੍ਹ ਪੜ੍ਹ ਜਿਹਵਾ ਜਗਤ ਸੁਣਾਈਆ। ਕੋਟਨ ਕੋਟ ਕਰਨ ਅਸ਼ਨਾਨ, ਅਠਸਠ ਤੀਰਥ ਫੇਰਾ ਪਾਈਆ। ਕੋਟਨ ਕੋਟ ਕਰਨ ਦਾਨ, ਬਣ ਦਾਨੀ ਸੇਵ ਕਮਾਈਆ। ਕੋਟਨ ਕੋਟ ਕਰ ਕਰ ਬੈਠੇ ਮਾਣ, ਅਭਿਮਾਣ ਰੂਪ ਵਟਾਈਆ। ਕੋਟਨ ਕੋਟ ਹੋਏ ਸ਼ੈਤਾਨ, ਪੰਚ ਵਿਕਾਰ ਕਰੇ ਲੜਾਈਆ। ਕੋਟਨ ਕੋਟ ਬੋਲ ਬੋਲੇ ਜ਼ਬਾਨ, ਜ਼ਬਾਹ ਜ਼ਬਾਨ ਨਾ ਕਿਸੇ ਕਰਾਈਆ। ਬਿਨ ਗੁਰਮੁਖ ਸਤਿਗੁਰ ਮਿਲੇ ਕਿਸੇ ਨਾ ਆਣ, ਨੇਤਰ ਰੋਵੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਗੁਰਸਿਖ ਦਇਆ ਨਾ ਕਿਸੇ ਕਮਾਈਆ। ਕੋਟਨ ਕੋਟ ਤੱਕਣ ਰਾਹ, ਨੇਤਰ ਨੈਣ ਉਠਾਈਆ। ਕੋਟਨ ਕੋਟ ਰਹੇ ਗਾ, ਰਸਨਾ ਜਿਹਵਾ ਗੀਤ ਸੁਣਾਈਆ। ਕੋਟਨ ਕੋਟ ਕਰਨ ਸਲਾਹ, ਆਸਾ ਮਨਸਾ ਨਾਲ ਮਿਲਾਈਆ। ਕੋਟਨ ਕੋਟ ਸੀਸ ਰਹੇ ਝੁਕਾ, ਜਗਦੀਸ਼ ਭੇਟ ਚੜ੍ਹਾਈਆ। ਕੋਟਨ ਕੋਟ ਹੋਏ ਬੇਵਫ਼ਾ, ਬੈਠੇ ਮੁਖ ਭੁਵਾਈਆ। ਕੋਟਨ ਕੋਟ ਤਾਅਨੇ ਰਹੇ ਲਗਾ, ਨਿੰਦਕ ਨਿੰਦਿਆ ਮੁਖ ਭਰਾਈਆ। ਕੋਟਨ ਕੋਟ ਘਰ ਘਰ ਝਗੜਾ ਰਹੇ ਪਾ, ਮਨਮਤ ਕਰੇ ਲੜਾਈਆ। ਬਿਨ ਗੁਰਮੁਖ ਪੂਰੇ ਕੋਈ ਦਰਸ ਨਾ ਸਕੇ ਪਾ, ਸਤਿਗੁਰ ਦੂਜੇ ਘਰ ਦਰਸ ਦੇਣ ਕਦੇ ਨਾ ਜਾਈਆ। ਕੋਟਨ ਕੋਟ ਰਹੇ ਤੱਕ, ਨੇਤਰ ਨੈਣ ਉਠਾਇਆ। ਕੋਟਨ ਕੋਟ ਮੰਗਣ ਹੱਕ, ਖ਼ਾਲੀ ਝੋਲੀ ਰਹੇ ਵਖਾਇਆ। ਕੋਟਨ ਕੋਟ ਆਪਣੀ ਖੱਲ ਲੁਹਾ ਕੇ ਬੈਠੇ ਸੱਕ, ਤਨ ਪਿੰਜਰ ਵਾਂਗ ਸੁਕਾਇਆ। ਕੋਟਨ ਕੋਟ ਜੰਗਲ ਜੂਹ ਉਜਾੜ ਪਹਾੜ ਬੈਠੇ ਅੱਕ, ਧੂਣੀ ਤਾ ਤਾ ਵਕਤ ਲੰਘਾਇਆ। ਕੋਟਨ ਕੋਟ ਗੁਰਸਿਖਾਂ ਅੱਗੇ ਪਾਵਣ ਡੱਕ, ਮਨਮੁਖ ਆਪਣਾ ਬਲ ਵਖਾਇਆ। ਬਿਨ ਗੁਰਸਿਖ ਪੂਰੇ ਸਤਿਗੁਰ ਕਿਸੇ ਹਿਰਦੇ ਜਾਏ ਨਾ ਵਸ, ਸੁੰਞੀ ਸੇਜ ਦਿਸੇ ਸਰਬ ਲੋਕਾਈਆ। ਕੋਟਨ ਕੋਟ ਰੱਖੀ ਆਸ, ਆਸ ਆਸ ਵਿਚ ਰਖਾਈਆ। ਕੋਟਨ ਕੋਟ ਹੋਏ ਉਦਾਸ, ਉਦਾਸੀ ਲੋਕਮਾਤ ਲਗਾਈਆ। ਕੋਟਨ ਕੋਟ ਧਿਆਇਣ ਸਵਾਸ ਸਵਾਸ, ਰਸਨਾ ਜਿਹਵਾ ਨਾਲ ਮਿਲਾਈਆ। ਕੋਟਨ ਕੋਟ ਕਹਿਣ ਸ਼ਾਬਾਸ਼, ਵਾਹਵਾ ਤੇਰੀ ਵਡਿਆਈਆ। ਕੋਟਨ ਕੋਟ ਬੈਠੇ ਨਿਰਾਸ, ਨਿਰਧਨ ਆਪਣਾ ਆਪ ਭੁਲਾਈਆ। ਕੋਟਨ ਕੋਟ ਕਰਨ ਹਾਸ ਬਲਾਸ, ਝੂਠਾ ਧੰਦਾ ਖੇਲ ਵਖਾਈਆ। ਬਿਨ ਗੁਰਮੁਖ ਪੂਰੇ ਸਤਿਗੁਰ ਕਿਸੇ ਨਾ ਵਸੇ ਪਾਸ, ਰਾਤੀਂ ਜਾ ਕੇ ਦਰਸ ਨਾ ਕਿਸੇ ਦਿਖਾਈਆ। ਨਾ ਕੋਈ ਤਾਅਨਾ ਨਾ ਕੋਈ ਮੇਹਣਾ, ਗੁਰਸਿਖ ਇਕੋ ਰੰਗ ਰੰਗਾਇਆ। ਜਿਸ ਜਨ ਹਰਿ ਜੂ ਦਰਸ ਦਿਖਾਏ ਨੈਣਾਂ, ਸੋ ਕਹਿਣ ਕਿਸੇ ਨਾ ਪਾਇਆ। ਲੱਖ ਚੁਰਾਸੀ ਝੂਠੇ ਵਹਿਣ ਵਹਿਣਾ, ਗੁਰਮੁਖ ਵਿਰਲਾ ਲਏ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਡਿਆਈ ਵਿਚ ਕਦੇ ਨਾ ਆਇਆ। ਹਰਿ ਵਡਿਆਈ ਕਦੇ ਨਾ ਲੋੜੇ, ਗ਼ਰੀਬ ਨਿਮਾਣਿਆਂ ਆਪ ਵਡਿਆਇੰਦਾ। ਜੋ ਜਨ ਹਰਿ ਕਾ ਦਰਸ਼ਨ ਲੋੜੇ, ਅੰਤਰ ਆਤਮ ਇਕ ਧਿਆਨ ਸਮਝਾਇੰਦਾ। ਰਾਤੀਂ ਸੁਤਿਆਂ ਘਰ ਘਰ ਬੌਹੜੇ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਇੰਦਾ। ਹਰਿ ਜੂ ਪਰਖਣਹਾਰਾ ਮਿੱਠੇ ਕੌੜੇ, ਗੁਰਮੁਖ ਮਿੱਠਾ ਰਸ ਆਪ ਚਖਾਇੰਦਾ । ਡੂੰਘੀ ਕੰਦਰ ਲਾਏ ਪੌੜੇ, ਚੌਥਾ ਡੰਡਾ ਇਕ ਬਣਾਇੰਦਾ। ਸਾਚੇ ਅਸਵ ਚੜ੍ਹਿਆ ਫਿਰੇ ਘੋੜੇ, ਸਾਚਾ ਘੋੜਾ ਸ਼ਾਹ ਸਵਾਰ ਆਪ ਦੌੜਾਇੰਦਾ। ਗੁਰਸਿਖ ਦਾ ਗੁਰਸਿਖ ਦੋਸਤ ਹੋਏ ਸਤਿਗੁਰ ਬੌਹੜੇ, ਆਪ ਆਪਣਾ ਪਰਦਾ ਲਾਹਿੰਦਾ। ਕਲਜੁਗ ਕੂੜੀ ਕਿਰਿਆ ਅੰਤਮ ਬੇੜਾ ਰੋੜੇ, ਸ਼ੌਹ ਦਰਿਯਾ ਆਪ ਸੁਟਾਇੰਦਾ। ਸਾਚਾ ਦਰਸ

ਜੋ ਜਨ ਲੋੜੇ, ਸੋ ਜਨ ਸੰਗਤ ਵਿਚ ਮਿਲਾਇੰਦਾ। ਸੱਸੇ ਉਪਰ ਲਾਏ ਹੋੜੇ, ਹੋੜਾ ਨਿਰਗੁਣ ਸਰਗੁਣ ਰੂਪ ਵਟਾਇੰਦਾ। ਹਾਹੇ ਉਤੇ ਟਿੱਪੀ ਇਕ ਦੂਜੇ ਨਾਲ ਜੋੜੇ, ਆਤਮ ਪਰਮਾਤਮ ਗੰਢ ਪੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਹਰਿ ਭਗਤ ਸਾਚਾ ਦਰਸ ਨਾ ਕਿਸੇ ਵਖਾਇੰਦਾ। ਸਾਚਾ ਯਾਰ ਨਾ ਕੋਈ ਮਿੱਤਰ, ਬਿਨ ਸਤਿਗੁਰ ਨਜ਼ਰੀ ਆਇਆ। ਝੂਠੀ ਕਿਰਿਆ ਝੂਠੇ ਸੱਜਣ ਝੂਠਾ ਜਿਕਰ, ਬਣ ਜ਼ਿਕਰੀਆ ਜ਼ਿਕਰ ਨਾ ਕੋਇ ਜਣਾਇਆ। ਗੁਰਸਿਖ ਮੂਰਖ ਮੁਗਧ ਦਾ ਕਿਉਂ ਕਰੇਂ ਫਿਕਰ, ਫ਼ਿਕਰ ਵਿਚ ਗੁਰਸਿਖ ਕਦੇ ਨਾ ਆਇਆ। ਚਾਰੋਂ ਕੁੰਟ ਵੇਖੇ ਓਧਰ ਇਧਰ, ਹਰਿ ਸਤਿਗੁਰ ਬੈਠਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਤੀਂ ਸੁਤਿਆਂ ਗੁਰਮੁਖਾਂ ਦਰਸ ਦਏ ਕਰਾਇਆ। ਗੁਰਸਿਖਾਂ ਦਰਸ ਦੇਵੇ ਪਹਿਲੀ ਹਾੜ, ਇਕ ਸੌ ਇਕ ਸਿਖ ਦਇਆ ਕਮਾਈਆ। ਕਰੇ ਪਰਕਾਸ਼ ਨਾੜ ਨਾੜ, ਬਹੱਤਰ ਨਾੜ ਇਕ ਰੁਸ਼ਨਾਈਆ। ਸਾਚੇ ਮੰਦਰ ਆਪੇ ਚਾੜ੍ਹ, ਹਰਿ ਮੰਦਰ ਦਏ ਵਖਾਈਆ। ਸਾਚੇ ਅੰਦਰ ਕਰੇ ਪਿਆਰ, ਗ੍ਰਹਿ ਆਪਣਾ ਬੰਕ ਸੁਹਾਈਆ। ਸੋ ਗੁਰਮੁਖ ਉਧਾਰੇ ਪਾਰ, ਜੋ ਬੈਠਾ ਧਿਆਨ ਲਗਾਈਆ। ਜਿਸ ਤਨ ਅੰਦਰ ਹੰਕਾਰ, ਮਨ ਅੰਦਰ ਕੂੜੀ ਛਾਹੀਆ। ਤਿਸ ਦਾ ਸੰਗ ਗੁਰਸਿਖ ਨਾ ਕੋਇ ਪਿਆਰ, ਗੁਰਮੁਖ ਪਿਆਰ ਗੁਰ ਚਰਨ ਸੱਚੀ ਸਰਨਾਈਆ। ਸਾਚਾ ਮਿੱਤਰ ਏਕੰਕਾਰ, ਆਦਿ ਜੁਗਾਦਿ ਸਗਲਾ ਸੰਗ ਨਿਭਾਈਆ। ਏਥੇ ਓਥੇ ਚਲੇ ਨਾਲ ਨਾਲ, ਦੁਖੀਆਂ ਦਰਦੀ ਦਰਦ ਵੰਡਾਈਆ। ਸਾਚਾ ਸੱਜਣ ਲੈਣਾ ਭਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਈਆ। ਦੇਵੀ ਦੇਵਤ ਨਾ ਕੋਈ ਸਕੇ ਵੇਖ, ਰਸਨ ਜਿਹਵਾ ਰਹੇ ਜਸ ਗਾਈਆ। ਰਸਨਾ ਕਰ ਕਰ ਰਸ ਰਸ ਹੇਤ, ਰਸ ਆਪਣਾ ਭੇਵ ਨਾ ਆਈਆ। ਕਾਇਆ ਅੰਤਰ ਸੁੰਞਾ ਖੇਤ, ਫਲ ਬੂਟਾ ਨਜ਼ਰ ਕੋਇ ਨਾ ਆਈਆ। ਸੁਰਪਤ ਇੰਦ ਨਾ ਕੋਇ ਭੇਤ, ਕਰੋੜ ਤੇਤੀਸ ਨਾ ਕੋਇ ਵਡਿਆਈਆ। ਅਸ਼ਟਭੁਜ ਨਾ ਜਾਣੇ ਲੇਖ, ਸਿੰਘ ਅਸਵਾਰ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਲਕਾ ਏਕਾ ਬੰਧਨ ਪਾਈਆ। ਕਾਲਕਾ ਬੰਧਨ ਪਾਏ ਕਾਲ, ਮਹਾਕਾਲ ਖੇਲ ਕਰਾਇੰਦਾ। ਨਾ ਕੋਈ ਹੱਲ ਕਰੇ ਸਵਾਲ, ਸਵਾਲ ਆਪਣਾ ਨਾ ਕੋਇ ਸਮਝਾਇੰਦਾ। ਨਾ ਨਜ਼ਰ ਆਏ ਦਲਾਲ, ਜਗਤ ਦਲਾਲੀ ਨਾ ਕੋਇ ਕਮਾਇੰਦਾ। ਮਨ ਇਛਿਆ ਘਾਲਣ ਘਾਲ, ਮਨ ਬੰਧਨ ਬੰਧ ਬੰਧਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਵਤ ਇਕ ਸਮਝਾਇੰਦਾ। ਸਾਚਾ ਦੇਵਤ ਏਕਾ ਦੇਵ, ਦੇਵ ਆਤਮਾ ਆਪ ਜਣਾਈਆ। ਜਿਸ ਦੀ ਬਿਰਥੀ ਨਾ ਜਾਏ ਸੇਵ, ਕੀਤੀ ਘਾਲ ਝੋਲੀ ਪਾਈਆ। ਜਿਸ ਨੂੰ ਗਾ ਨਾ ਸਕੇ ਜੇਹਵ, ਜੇਹਵਾ ਗੁਣ ਨਾ ਕੋਇ ਵਡਿਆਈਆ। ਜਿਸ ਦਾ ਇਕੋ ਰਸ ਸਾਚਾ ਮੇਵ, ਗੁਰਮੁਖ ਖਾ ਖਾ ਖ਼ੁਸ਼ੀ ਮਨਾਈਆ। ਆਦਿ ਜੁਗਾਦਿ ਸਦਾ ਨੇਹਕੇਵ, ਨਿਹਚਲ ਧਾਮ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਤ ਸੁਰ ਸੁਰ ਸਮਝਾਈਆ। ਦੇਵਤ ਸੁਰ ਕੋਈ ਨਾ ਪੂਜ, ਪੂਜਣਹਾਰਾ ਨਜ਼ਰ ਕੋਇ ਨਾ ਆਇੰਦਾ। ਨਾ ਕੋਈ ਦੂਈ ਦਵੈਤੀ ਕੱਢੇ ਦੂਜ, ਇਸ਼ਟ ਰੂਪ ਨਾ ਕੋਇ ਵਖਾਇੰਦਾ। ਸੁਰਤੀ ਸ਼ਬਦ ਨਾ ਹੋਏ ਸੂਝ, ਸੂਝ ਬੁੱਧ ਵਿਚ ਨਾ ਪਾਇੰਦਾ। ਹਰਿ ਕਾ ਭੇਵ ਸਦਾ ਸਦ ਗੂਝ, ਡੂੰਘੇ ਖ਼ਾਤੇ ਆਪ ਰਖਾਇੰਦਾ। ਸਚ ਪ੍ਰੀਤੀ ਜੋ ਜਨ ਜਾਏ ਝੂਜ, ਆਪ ਆਪਣਾ ਮੂਲ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਪੂਜਾ ਇਕ ਸਮਝਾਇੰਦਾ।

ਸਾਚੀ ਪੂਜਾ ਦੇਵਤ ਸੁਰ, ਸੁਰਤੀ ਸ਼ਬਦ ਨਾਲ ਜੁੜਾਈਆ। ਹੋਏ ਪਰਕਾਸ਼ ਅੰਧ ਘੋਰ, ਘੋਰ ਅੰਧੇਰ ਰਹੇ ਨਾ ਰਾਈਆ। ਪੰਚ ਵਿਕਾਰ ਪਾਏ ਨਾ ਸ਼ੋਰ, ਸ਼ਰਅ ਪਵੇ ਨਾ ਕੋਇ ਲੜਾਈਆ। ਦੂਜੇ ਹੱਥ ਨਾ ਕੋਇ ਡੋਰ, ਘਰ ਬੈਠਾ ਸੱਚਾ ਮਾਹੀਆ। ਅੱਠੇ ਪਹਿਰ ਗੁਰਸਿਖ ਮਿਲਣ ਦੀ ਰੱਖੇ ਲੋੜ, ਆਪ ਆਪਣਾ ਧਿਆਨ ਲਗਾਈਆ। ਸਾਚੇ ਦੇਵਤ ਨਾਲ ਆਪ ਆਪਾ ਲਏ ਜੋੜ, ਸੋ ਦੇਵਤ ਹੋਏ ਸਹਾਈਆ। ਰਸ ਫਿਕਾ ਕੋਇ ਨਾ ਕੌੜ, ਜਿਹਵਾ ਰਸ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਆਸਾ ਦਏ ਜਣਾਈਆ। ਜਗਤ ਆਸਾ ਤ੍ਰਿਸ਼ਨਾ ਪਵਣ ਸਵਾਸ, ਬਿਨ ਰੰਗ ਰੂਪ ਆਪ ਜਣਾਇੰਦਾ। ਦੇਵੀ ਦੇਵਤ ਕੋਈ ਨਾ ਆਵੇ ਵਿਚ ਕਿਆਸ, ਸਾਕਾ ਪੜ੍ਹ ਨਾ ਕੋਇ ਸੁਣਾਇੰਦਾ। ਮਨ ਧਰੇ ਨਾ ਧੀਰਜ ਧਰਵਾਸ, ਦਹਿ ਦਿਸ਼ਾ ਉਠ ਉਠ ਧਾਇੰਦਾ। ਚਾਰ ਕੁੰਟ ਦਹਿ ਦਿਸ਼ਾ ਜਗਤ ਗੁਰੂ ਫਿਰ ਫਿਰ ਵੇਖੀ ਸ਼ਾਖ਼, ਸ਼ਨਾਖ਼ਤ ਵਿਚ ਗੁਰੂ ਕਦੇ ਨਾ ਆਇੰਦਾ। ਕਰ ਕਿਰਪਾ ਜਿਸ ਨੂੰ ਕਰੇ ਆਪਣਾ ਦਾਸ, ਤਿਸ ਆਪਣੀ ਬੂਝ ਬੁਝਾਇੰਦਾ। ਤਿਸ ਗੁਰਮੁਖ ਕਾਰਜ ਹੋਵੇ ਰਾਸ, ਹਰਿ ਕਰਤਾ ਆਪ ਕਰਾਇੰਦਾ। ਮਨ ਵਾਸਨਾ ਬਹੁ ਬਿਧ ਭਾਂਤ, ਬੁੱਧੀ ਬੁੱਧ ਨਾਲ ਭੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਖੇਲ ਇਕ ਜਣਾਇੰਦਾ। ਜਗਤ ਆਸ ਡੂੰਘੀ ਭਵਰ, ਭਵਰ ਭਵਰ ਵਿਚ ਰਖਾਈਆ। ਭੇਵ ਨਾ ਪਾਇਆ ਸਾਢੇ ਤਿੰਨ ਹੱਥ ਕਵਰ, ਕਵਰੀ ਨਜ਼ਰ ਕਿਤੇ ਨਾ ਆਈਆ। ਸਾਚਾ ਦੇਵਤ ਬੈਠਾ ਅੰਦਰ, ਗਹਿਰ ਗਵਰ ਗੰਭੀਰ ਬੇਪਰਵਾਹੀਆ। ਆਪਣਾ ਹਾਲ ਕਿਸ ਅੱਗੇ ਦੱਸੇਂ ਅਵਰ, ਘਰ ਵਿਚ ਨਾ ਸਕੇ ਸੁਣਾਈਆ। ਬਾਹਰ ਵਾਸਨਾ ਝੂਠਾ ਟੱਬਰ, ਧੀਰਜ ਧੀਰ ਨਾ ਕੋਇ ਧਰਾਈਆ। ਜੋ ਜਨ ਸਰਨਾਈ ਆਏ ਸਿੰਘ ਸ਼ੇਰ ਬੱਬਰ, ਆਪ ਆਪਣਾ ਭੇਟ ਚੜ੍ਹਾਈਆ। ਕਰ ਕਿਰਪਾ ਆਤਮ ਪਰਮਾਤਮ ਦੇਵੇ ਸੰਤੋਖ ਸਬਰ, ਸਾਬਤ ਆਪਣਾ ਦਰਸ ਦਖਾਈਆ। ਭੇਵ ਖੁਲ੍ਹਾਏ ਜਾਬਰ ਜਬਰ, ਜਮਦੂਤ ਨੇੜ ਨਾ ਆਈਆ। ਮਨ ਵਾਸਨਾ ਬੰਨ੍ਹੇ ਬੰਦਰ, ਦਹਿ ਦਿਸ਼ ਨਾ ਉਠ ਉਠ ਧਾਈਆ। ਵੇਖ ਵਖਾਏ ਕਾਇਆ ਕੰਦਰ, ਅੰਧ ਅੰਧੇਰ ਮਿਟਾਈਆ। ਭਾਗ ਲਗਾਏ ਸਾਚੇ ਮੰਦਰ, ਜਗਤ ਆਸਾ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰ ਆਤਮ ਗਤ ਜਣਾਈਆ। ਅੰਤਰ ਕਾਇਆ ਬੌਹ ਬੌਹ ਰੰਗ, ਮਨ ਮਨੂਆ ਆਪ ਵਟਾਇੰਦਾ। ਅੱਠੇ ਪਹਿਰ ਡੋਰ ਪਤੰਗ, ਗੁੱਡੀ ਆਕਾਸ਼ ਵਿਚ ਉਡਾਇੰਦਾ। ਕਦੇ ਭੁੱਖ ਕਦੇ ਨੰਗ, ਕਦੇ ਸ਼ਹਿਨਸ਼ਾਹ ਰੂਪ ਵਟਾਇੰਦਾ। ਕਦੇ ਸੁਆਮੀ ਕਦੇ ਭਿਖਾਰੀ ਮੰਗੇ ਮੰਗ, ਮਨ ਵਸ ਕਿਸੇ ਨਾ ਆਇੰਦਾ। ਦੇਵੀ ਦੇਵਤ ਘਰ ਨਾ ਵੇਖਿਆ ਲੰਘ, ਮੰਦਰ ਹੱਟ ਨਾ ਕੋਇ ਜਣਾਇੰਦਾ। ਜਬ ਤੱਕ ਸਤਿਗੁਰ ਪੂਰਾ ਆਤਮ ਅੰਤਰ ਨਾ ਦੇਵੇ ਅਨੰਦ, ਜਗਤ ਤ੍ਰਿਸ਼ਨਾ ਨਾ ਕੋਇ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਸਾਚਾ ਭੇਵ ਖੋਲ੍ਹੇ ਨਿਰੰਕਾਰ, ਨਿਰਗੁਣ ਆਪ ਜਣਾਈਆ। ਕਰ ਕਿਰਪਾ ਜਿਸ ਦੇਵੇ ਦਰਸ ਦੀਦਾਰ, ਦੀਦ ਈਦ ਚੰਦ ਚੜ੍ਹਾਈਆ। ਸੁਰਤ ਸਵਾਣੀ ਨਾ ਰਹੇ ਕਵਾਰ, ਸ਼ਬਦ ਹਾਣੀ ਦਏ ਮਿਲਾਈਆ। ਅੰਮ੍ਰਿਤ ਰਸ ਪਾਣੀ ਠੰਡਾ ਠਾਰ, ਨਿਝਰ ਝਿਰਨਾ ਦਏ ਝਿਰਾਈਆ। ਬੋਧ ਅਗਾਧੀ ਸ਼ਬਦ ਬਾਣੀ ਸੱਚੀ ਧੁਨਕਾਰ, ਅਨਹਦ ਨਾਦੀ ਨਾਦ ਸੁਣਾਈਆ। ਜਿਸ ਗੁਰਸਿਖ ਮਿਲੇ ਆਪ ਕਰਤਾਰ, ਕਰਤਾ ਪੁਰਖ ਦਏ ਵਡਿਆਈਆ। ਤਿਸ ਗੁਰਸਿਖ ਦੇਵੀ ਦੇਵਤੇ ਕਰਨ ਸਰਬ ਨਿਮਸਕਾਰ, ਬੈਠੇ ਸੀਸ ਝੁਕਾਈਆ। ਗੁਰਮੁਖ ਮੰਗਣ ਜਾਏ ਨਾ ਕਿਸੇ ਦੁਆਰ, ਜਿਸ ਮਿਲਿਆ ਗੋਬਿੰਦ ਸੱਚਾ

ਮਾਹੀਆ। ਕਾਇਆ ਅੰਦਰ ਕੂੜੀ ਕਿਰਿਆ ਕਾਮ ਕਰੋਧ ਲੋਭ ਮੋਹ ਹੰਕਾਰ, ਆਸਾ ਤ੍ਰਿਸ਼ਨਾ ਹਉਮੇ ਹੰਗਤਾ ਮਾਇਆ ਮਮਤਾ ਵਿਸ਼ਟਾ ਭਰਿਆ ਭੰਡਾਰ, ਮਲ ਮੂਤਰ ਨਾਲ ਰਲਾਈਆ। ਮਨ ਮਤ ਬੁਧ ਤ੍ਰੈ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣ ਵਹਾਇਣ ਵਾਰੋ ਵਾਰ, ਵਾਰਤਾ ਆਪਣੀ ਰਹੇ ਸੁਣਾਈਆ। ਸਤਿਗੁਰ ਸਾਚਾ ਦਏ ਦੀਦਾਰ, ਸਾਡਾ ਦੁੱਖੜਾ ਦਏ ਨਿਵਾਰ, ਘਰ ਮੰਦਰ ਇਕ ਵਖਾਲ, ਵੇਖ ਆਪਣੇ ਨਾਲ ਮਿਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਵਖਾਏ ਸੱਚਾ ਘਰ ਬਾਰ, ਕਾਇਆ ਮੰਦਰ ਅੰਦਰ ਖੋਲ੍ਹ ਕਿਵਾੜ, ਸੋ ਗੁਰਮੁਖ ਦੂਜਾ ਘਰ ਨਾ ਵੇਖਣ ਜਾਈਆ। ਹਰਿ ਕਾ ਖੇਲ ਅਕੱਥਨਾ ਅਕੱਥ, ਨਿਰਗੁਣ ਨਿਰਾਕਾਰ ਆਪ ਚਲਾਇੰਦਾ। ਨੱਕ ਮੂੰਹ ਨਾ ਕੋਇ ਹੱਥ, ਪੰਜ ਤਤ ਨਾ ਕੋਇ ਵਖਾਇੰਦਾ। ਨਿਰਗੁਣ ਹੋ ਹੋ ਭਗਤਾਂ ਅੰਦਰ ਜਾਏ ਵਸ, ਸਰਗੁਣ ਆਪਣੇ ਅੰਗ ਲਗਾਇੰਦਾ। ਸ਼ਬਦ ਅਗੰਮੀ ਬਾਣੀ ਦੱਸ, ਅਨਹਦ ਨਾਦੀ ਨਾਦ ਸੁਣਾਇੰਦਾ। ਅੰਮ੍ਰਿਤ ਆਤਮ ਸਾਚਾ ਰਸ, ਬਣ ਰਸੀਆ ਆਪ ਚਖਾਇੰਦਾ। ਪੰਧ ਮੁਕਾਏ ਨੱਸ ਨੱਸ, ਦੋ ਜਹਾਨਾਂ ਚਰਨਾਂ ਹੇਠ ਰਖਾਇੰਦਾ। ਗੁਰਮੁਖ ਸੌਦਾ ਇਕੋ ਹੱਟ, ਹਰਿ ਜੂ ਸਾਚਾ ਹੱਟ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਤ ਵਸਤ ਨਾਲ ਬਦਲਾਇੰਦਾ। ਵਸਤ ਅੰਦਰ ਵਸਤ ਰੱਖ, ਵਸਤੂ ਆਪਣੀ ਦਏ ਜਣਾਈਆ। ਘਰ ਵਿਚ ਘਰ ਕਰ ਪਰਤੱਖ, ਘਰ ਘਰ ਵਿਚ ਖੇਲ ਕਰਾਈਆ। ਦਰ ਦਰ ਵਿਚ ਬੋਲ ਅਲੱਖ, ਅਲੱਖ ਆਪਣੀ ਦਏ ਸੁਣਾਈਆ। ਨਿਰਗੁਣ ਨਿਰਗੁਣ ਕਰ ਕਰ ਪੱਖ, ਆਪ ਆਪਣਾ ਭੇਵ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਨਾਲ ਬਦਲਾਈਆ। ਲੇਖੇ ਅੰਦਰ ਲੱਗੇ ਲੇਖਾ, ਲੇਖਾ ਲੇਖੇ ਨਾਲ ਮਿਲਾਇੰਦਾ। ਸਾਚੇ ਦਰ ਨਾ ਕੋਇ ਭੁਲੇਖਾ, ਭਰਮ ਭੁਲੇਖਾ ਸਰਬ ਕਢਾਇੰਦਾ। ਗੁਰਮੁਖ ਹਰਿ ਜੂ ਨੇਤਰ ਪੇਖਾ, ਨਿਜ ਨੇਤਰ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਰੰਗ ਰੰਗਾਇੰਦਾ। ਭਰਮ ਭੁਲੇਖਾ ਹੋਏ ਦੂਰ, ਦੂਰ ਦੁਰਾਡਾ ਆਪ ਚੁਕਾਈਆ। ਦਰਸ ਦਖਾਏ ਹਾਜ਼ਰ ਹਜ਼ੂਰ, ਹਜ਼ਰਤ ਇਕੋ ਸੱਚਾ ਸ਼ਹਿਨਸ਼ਾਹੀਆ। ਏਕਾ ਬਖ਼ਸ਼ੇ ਜੋਤੀ ਨੂਰ, ਨੂਰ ਨੁਰਾਨਾ ਕਰ ਰੁਸ਼ਨਾਈਆ। ਕਰ ਕਿਰਪਾ ਬਖ਼ਸ਼ਣਹਾਰਾ ਕਸੂਰ, ਬੇਕਸੂਰ ਆਪ ਖ਼ੁਦਾਈਆ। ਗੁਰਮੁਖਾਂ ਅੱਗੇ ਹੋਏ ਆਪ ਮਜ਼ਬੂਰ, ਮਜ਼ਬੂਰੀ ਆਪਣੀ ਸਕੇ ਨਾ ਫੇਰ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੱਥ ਹੱਥ ਨਾਲ ਵਟਾਈਆ। ਹੱਥ ਨਾਲ ਵੱਟੇ ਹੱਥ, ਹੱਥੋ ਹੱਥ ਵਟਾਇੰਦਾ। ਹਰਿ ਕਾ ਖੇਲ ਸਦਾ ਅਕੱਥ, ਕਥਨੀ ਕਥ ਨਾ ਕੋਇ ਅਲਾਇੰਦਾ। ਵੇਖਣਹਾਰ ਪੁਰਖ ਸਮਰਥ, ਥਾਉਂ ਥਾਈਂ ਵੇਖ ਵਖਾਇੰਦਾ। ਲੱਖ ਚੁਰਾਸੀ ਪਾਵਣਹਾਰਾ ਨੱਥ, ਜੀਵ ਜੰਤ ਆਪ ਭੁਵਾਇੰਦਾ। ਵਸਣਹਾਰਾ ਘਟ ਘਟ, ਗ੍ਰਹਿ ਮੰਦਰ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਕਰ ਕਰਵਟ, ਕਰਵਟ ਆਪਣੀ ਆਪ ਬਦਲਾਇੰਦਾ। ਭਰਮ ਭੁਲੇਖਾ ਡੂੰਘਾ ਸਾਗਰ, ਬਿਨ ਸਤਿਗੁਰ ਪਾਰ ਨਾ ਕੋਇ ਕਰਾਈਆ। ਕਾਇਆ ਅੰਦਰ ਨਿਰਗੁਣ ਨਿਰਵੈਰ ਨਿਰਮਲ ਕਰਮ ਕਰੇ ਉਜਾਗਰ, ਉਜਰਤ ਮੰਗੇ ਨਾ ਬੇਪਰਵਾਹੀਆ। ਜਿਸ ਜਨ ਕਰੇ ਆਪਣੇ ਨਾਮ ਸੌਦਾਗਰ, ਸਾਚਾ ਵਣਜ ਆਪ ਵਖਾਈਆ। ਤਿਸ ਹੱਟ ਵਖਾਏ ਕਾਇਆ ਗਾਗਰ, ਵਸਤ ਅਮੋਲਕ ਵਿਚ ਟਿਕਾਈਆ। ਦਰ ਆਇਆਂ ਘਰ ਦੇਵੇ ਆਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦਇਆ ਆਪ ਕਮਾਈਆ।