੧੭ ਹਾੜ ੨੦੧੯ ਬਿਕਰਮੀ ਹਰਿ ਭਗਤ ਦੁਆਰ ਜੇਠੂਵਾਲ
ਆਦਿ ਪੁਰਖ ਸ੍ਰੀ ਭਗਵਾਨ, ਸਚਖੰਡ ਨਿਵਾਸੀ ਸਾਚੀ ਖੇਲ ਕਰਾਇੰਦਾ। ਆਦਿ ਜੁਗਾਦੀ ਤਖ਼ਤ ਨਿਵਾਸੀ ਨੌਜਵਾਨ, ਨਿਰਗੁਣ ਨਿਰਵੈਰ ਨਿਰਾਕਾਰ ਆਪਣੀ ਧਾਰ ਚਲਾਇੰਦਾ। ਸ਼ਾਹੋ ਭੂਪ ਬਣ ਸਿਕਦਾਰ, ਰਾਜ ਰਾਜਾਨ ਧੁਰ ਫ਼ਰਮਾਣਾ ਹੁਕਮ ਆਪ ਅਲਾਇੰਦਾ। ਸਚਖੰਡ ਦੁਆਰ ਖੋਲ੍ਹ ਕਿਵਾੜ, ਜੋਤੀ ਨੂਰ ਕਰ ਉਜਿਆਰ, ਜੋਤੀ ਜਾਤਾ ਡਗਮਗਾਇੰਦਾ। ਵੇਖੇ ਵਿਗਸੇ ਵੇਖਣਹਾਰ, ਇਕ ਇਕੱਲਾ ਏਕੰਕਾਰ, ਦੂਜਾ ਸੰਗ ਨਾ ਕੋਇ ਰਲਾਇੰਦਾ। ਆਪਣੀ ਇਛਿਆ ਕਰ ਪਸਾਰ, ਕਰੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਸਾਚਾ ਭੇਵ ਸ੍ਰੀ ਭਗਵੰਤ, ਏਕੰਕਾਰ ਆਪ ਖੁਲ੍ਹਾਈਆ। ਲੇਖਾ ਜਾਣੇ ਆਦਿ ਅੰਤ, ਜੁਗ ਜੁਗ ਆਪਣਾ ਵੇਸ ਵਟਾਈਆ। ਸ਼ਬਦ ਅਨਾਦੀ ਏਕਾ ਮੰਤ, ਹਰਿ ਮੰਤਰ ਨਾਮ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਵੱਲਾ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਵਸਣਹਾਰਾ ਸਚ ਮਹੱਲਾ, ਸਚਖੰਡ ਸਾਚੇ ਆਸਣ ਲਾਇੰਦਾ। ਨੂਰ ਨੁਰਾਨਾ ਨੂਰ ਅੱਲਾ, ਪਰਵਰਦਿਗਾਰ ਭੇਵ ਚੁਕਾਇੰਦਾ। ਮੁਕਾਮੇ ਹੱਕ ਵਸੇ ਨਿਹਚਲ ਧਾਮ ਅਟੱਲਾ, ਮਹੱਲ ਅਟੱਲ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਪੁਰਖ ਸਮਰਥ, ਆਦਿ ਜੁਗਾਦੀ ਆਪ ਕਰਾਈਆ। ਨਿਰਗੁਣ ਨਿਰਗੁਣ ਹੋ ਪਰਗਟ, ਪਾਰਬ੍ਰਹਮ ਪ੍ਰਭ ਵੇਸ ਵਟਾਈਆ। ਸਚਖੰਡ ਦੁਆਰਾ ਖੋਲ੍ਹ ਹੱਟ, ਘਰ ਵਸੇ ਸੱਚਾ ਮਾਹੀਆ। ਨਿਰਮਲ ਨੂਰ ਜੋਤ ਉਜਿਆਰ, ਪਰਕਾਸ਼ ਪਰਕਾਸ਼ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰ, ਅਪਰੰਪਰ ਆਪ ਕਰਾਇੰਦਾ। ਵਸਣਹਾਰਾ ਧਾਮ ਨਿਆਰ, ਨਿਰਗੁਣ ਸਚਖੰਡ ਸੋਭਾ ਪਾਇੰਦਾ। ਸਾਚਾ ਖੇਲ ਕਰੇ ਨਿਰੰਕਾਰ, ਏਕੰਕਾਰਾ ਆਪ ਕਰਾਇੰਦਾ। ਵਸਣਹਾਰਾ ਧਾਮ ਸਚਖੰਡ ਦੁਆਰ, ਦਰ ਦਰਵਾਜ਼ਾ ਸਾਚਾ ਆਪ ਸੁਹਾਇੰਦਾ। ਥਿਰ ਘਰ ਦੇਵੇ ਇਕ ਭੰਡਾਰ, ਵਸਤ ਅਮੋਲਕ ਆਪ ਵਰਤਾਇੰਦਾ। ਪੂਤ ਸਪੂਤਾ ਕਰ ਤਿਆਰ, ਸਾਚਾ ਹੁਕਮ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਆਪ ਕਮਾਇੰਦਾ। ਕਰਨੀ ਕਰਤਾ ਕਰਤਾ ਪੁਰਖ, ਹਰਿ ਜੂ ਹਰਿ ਹਰਿ ਆਪ ਕਰਾਈਆ। ਸਚਖੰਡ ਦੁਆਰੇ ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਰੋਗ ਨਾ ਕੋਈ ਜਣਾਈਆ। ਨਿਰਗੁਣ ਨਿਰਗੁਣ ਕਰ ਪਰਖ, ਪਾਰਬ੍ਰਹਮ ਪ੍ਰਭ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਅੰਤ ਅੰਤ ਆਦਿ ਆਪਣਾ ਬੰਧਨ ਆਪਣੇ ਹੱਥ ਰਖਾਈਆ। ਆਦਿ ਅੰਤ ਖੇਲ ਅਪਾਰ, ਹਰਿ ਸਤਿਗੁਰ ਆਪ ਕਰਾਇੰਦਾ। ਵਸਣਹਾਰਾ ਧਾਮ ਨਿਆਰ, ਰੂਪ ਅਨੂਪ ਰੂਪ ਵਟਾਇੰਦਾ। ਆਦਿ ਸ਼ਕਤ ਕਰ ਤਿਆਰ, ਚਤੁਰਭੁਜ ਰੂਪ ਵਟਾਇੰਦਾ। ਅਨਭਵ ਪਰਕਾਸ਼ ਹੋ ਉਜਿਆਰ, ਨੂਰੋ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਆਪਣਾ ਭੇਵ ਖੋਲ੍ਹ ਭਗਵਾਨ, ਹਰਿ ਜੂ ਹਰਿ ਹਰਿ ਆਪ ਜਣਾਈਆ। ਸਚਖੰਡ ਉਪਜੇ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਉਪਾਈਆ। ਦੋ ਜਹਾਨਾਂ ਰਾਜ ਰਾਜਾਨ, ਸੀਸ ਜਗਦੀਸ਼ ਤਾਜ ਸੁਹਾਈਆ। ਪੰਚਮ ਪੰਚਮ ਕਰ
ਪਰਵਾਨ, ਨਾਮ ਪਰਵਾਨਾ ਹੱਥ ਫੜਾਈਆ। ਸ਼ਬਦੀ ਸੁਤ ਕਰ ਬਲਵਾਨ, ਪੂਤ ਸਪੂਤਾ ਲਏ ਉਠਾਈਆ। ਥਿਰ ਘਰ ਸਾਚੇ ਦੇਵੇ ਦਾਨ, ਦਾਤਾ ਦਾਨੀ ਆਪ ਵਰਤਾਈਆ। ਹੁਕਮੀ ਹੁਕਮ ਹੁਕਮਰਾਨ, ਭੂਪਤ ਭੂਪ ਕਰੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਰਚਾਈਆ। ਆਪਣੀ ਰਚਨਾ ਰਚਨਹਾਰ, ਸ਼ਬਦੀ ਸੁਤ ਆਪ ਉਪਾਇੰਦਾ। ਵਿਸ਼ਨੂੰ ਵਿਸ਼ਵ ਕਰ ਤਿਆਰ, ਬ੍ਰਹਮਾ ਪਾਰਬ੍ਰਹਮ ਵਡਿਆਇੰਦਾ। ਸ਼ੰਕਰ ਦੇਵੇ ਇਕ ਆਧਾਰ, ਸੀਸ ਜਗਦੀਸ਼ ਹੱਥ ਟਿਕਾਇੰਦਾ। ਤ੍ਰੈਗੁਣ ਮਾਇਆ ਭਰ ਭੰਡਾਰ, ਪੰਚਮ ਨਾਤਾ ਜੋੜ ਜੁੜਾਇੰਦਾ। ਬ੍ਰਹਿਮੰਡ ਖੰਡ ਲੋਆਂ ਪੁਰੀਆਂ ਕਰ ਅਕਾਰ, ਨਿਰਾਕਾਰ ਵੇਖ ਵਖਾਇੰਦਾ। ਸੂਰਜ ਚੰਦ ਰਵ ਸਸ ਕਰ ਤਿਆਰ, ਮੰਡਲ ਮੰਡਪ ਡਗਮਗਾਇੰਦਾ। ਧਰਨੀ ਧਰਤ ਧਵਲ ਦੇ ਅਧਾਰ, ਜਲ ਬਿੰਬ ਰੂਪ ਵਖਾਇੰਦਾ। ਕਿਰਨ ਕਿਰਨ ਕਰ ਤਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਆਪਣਾ ਭੇਵ ਹਰਿ ਜੂ ਚੁੱਕ, ਨਿਰਗੁਣ ਸਰਗੁਣ ਖੇਲ ਕਰਾਈਆ। ਸ਼ਬਦੀ ਸ਼ਬਦ ਆਪੇ ਉਠ, ਰੂਪ ਅਨੂਪ ਆਪ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਬਣਾਏ ਸੁਤ, ਤ੍ਰੈਗੁਣ ਮੇਲਾ ਮੇਲ ਮਿਲਾਈਆ। ਸਚਖੰਡ ਦੁਆਰ ਸੁਹਾਏ ਸਾਚੀ ਰੁੱਤ, ਥਿਰ ਘਰ ਦੇਵੇ ਇਕ ਵਡਿਆਈਆ। ਵੇਖਣਹਾਰ ਅਬਿਨਾਸ਼ੀ ਅਚੁੁੱਤ, ਚੇਤਨ ਆਪਣੀ ਧਾਰ ਚਲਾਈਆ। ਆਦਿ ਜੁਗਾਦਿ ਸੁਹਾਏ ਸਾਚੀ ਰੁੱਤ, ਰੁੱਤ ਰੁੱਤੜੀ ਆਪ ਮਹਿਕਾਈਆ। ਕਵਲ ਕਵਲਾ ਕਰ ਉਤਪਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਆਪੇ ਖੇਲੇ ਖੇਲ ਅਗੰਮ, ਅਲੱਖ ਅਗੋਚਰ ਆਪ ਖਲਾਇੰਦਾ। ਨਿਰਗੁਣ ਧਾਰ ਵਿਸ਼ਨ ਜੰਮ, ਬ੍ਰਹਮਾ ਆਪਣੀ ਕੁੱਖ ਸੁਹਾਇੰਦਾ। ਬ੍ਰਹਮੇ ਦੇਵੇ ਸਾਚਾ ਕੰਮ, ਕਰਤਾ ਪੁਰਖ ਕਰਜ ਰਚਾਇੰਦਾ। ਲੱਖ ਚੁਰਾਸੀ ਬੇੜਾ ਬੰਨ੍ਹ, ਜੋਤੀ ਜੋੜਾ ਜੋੜ ਜੁੜਾਈਆ। ਤ੍ਰੈਗੁਣ ਮਾਇਆ ਜਨਨੀ ਜਨ, ਰਜੋ ਤਮੋ ਸਤੋ ਏਕਾ ਗੰਢ ਪੁਆਇੰਦਾ। ਨਿਰਗੁਣ ਜੋਤ ਕਰ ਪਰਕਾਸ਼ ਦੇਵੇ ਧਰਵਾਸ, ਸਚ ਸੰਦੇਸ਼ਾ ਇਕ ਸੁਣਾਇੰਦਾ। ਸ਼ਬਦੀ ਸ਼ਬਦ ਦੇਵੇ ਦਾਨ, ਨਾਦ ਅਨਾਦੀ ਬ੍ਰਹਮ ਬ੍ਰਹਿਮਾਦੀ ਰੂਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰੇ ਕਰਤਾਰ, ਨਰ ਨਰਾਇਣ ਵਡੀ ਵਡਿਆਈਆ। ਚਤੁਰਭੁਜ ਹੋ ਤਿਆਰ, ਰੂਪ ਅਨੂਪ ਰਿਹਾ ਵਖਾਈਆ। ਮੁਕਾਮੇ ਹੱਕ ਸਾਂਝਾ ਯਾਰ, ਬੈਐਬ ਨੂਰ ਖ਼ੁਦਾਈਆ। ਨੂਰੋ ਨੂਰ ਪਰਵਰਦਿਗਾਰ, ਹਜ਼ਰਤ ਆਪਣਾ ਭੇਖ ਵਟਾਈਆ। ਏਕਾ ਕਲਮਾ ਬੋਲ ਜੈਕਾਰ, ਕਾਇਨਾਤ ਕਰੇ ਪੜ੍ਹਾਈਆ। ਇਕ ਮਹਿਬੂਬ ਸਾਂਝਾ ਯਾਰ, ਸਾਚੇ ਹੁਜਰੇ ਆਸਣ ਲਾਈਆ। ਇਕ ਅਹਿਬਾਬ ਵਜਾਏ ਸਤਾਰ, ਸਾਂਤਕ ਸਤਿ ਸਤਿ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਆਧਾਰ, ਸਚ ਅਧਾਰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਪੰਜ ਤਤ ਮੇਲਾ ਮੇਲ ਮਿਲਾਇਆ। ਤ੍ਰੈਗੁਣ ਭਰ ਭੰਡਾਰ, ਸਾਚੀ ਵਸਤ ਵਰਤਾਇਆ। ਲੱਖ ਚੁਰਾਸੀ ਖੋਲ੍ਹ ਕਿਵਾੜ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਇਆ। ਸਚ ਨਾਦ ਸ਼ਬਦ ਧੁਨਕਾਰ, ਬ੍ਰਹਮਾ ਸੁਤ ਸੁਤ ਪੜ੍ਹਾਇਆ। ਚਾਰੇ ਵੇਦਾਂ ਖੇਲ ਅਪਾਰ, ਚਾਰੇ ਜੁਗ ਵੰਡ ਵੰਡਾਇਆ। ਚਾਰੇ ਵਰਨਾਂ ਦਏ ਆਧਾਰ, ਚਾਰੋਂ ਕੁੰਟ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਲਗਾਇਆ। ਸਾਚਾ ਮਾਰਗ ਲੋਕਮਾਤ, ਸੋ ਪੁਰਖ ਨਿਰੰਜਣ ਆਪ ਲਗਾਇੰਦਾ। ਪੁਰਖ ਅਬਿਨਾਸ਼ੀ ਸਾਚਾ ਨਾਮ ਦਏ ਕਰਾਮਾਤ,
ਵਸਤ ਅਮੋਲਕ ਇਕ ਵਖਾਇੰਦਾ। ਪੁਰਖ ਅਗੰਮ ਨਾ ਕੋਈ ਜ਼ਾਤ ਪਾਤ, ਵਰਨ ਬਰਨ ਨਾ ਕੋਈ ਜਣਾਇੰਦਾ। ਆਤਮ ਪਰਮਾਤਮ ਸਾਚਾ ਨਾਤ, ਲੱਖ ਚੁਰਾਸੀ ਜੋੜ ਜੁੜਾਇੰਦਾ। ਅੱਖਰ ਵੱਖਰ ਇਕੋ ਗਾਥ, ਏਕਾ ਸਿਖਿਆ ਸਚ ਸਮਝਾਇੰਦਾ। ਏਕਾ ਪੂਜਾ ਏਕਾ ਪਾਠ, ਏਕਾ ਮੰਦਰ ਹਰਿ ਵਖਾਇੰਦਾ। ਏਕਾ ਸਾਹਿਬ ਪੁਰਖ ਅਬਿਨਾਸ਼, ਪਰਵਰਦਿਗਾਰ ਇਕ ਅਖਵਾਇੰਦਾ। ਏਕਾ ਖੇਲੇ ਖੇਲ ਖੇਲ ਤਮਾਸ਼, ਏਕਾ ਖ਼ਾਲਕ ਖ਼ਲਕ ਰੂਪ ਵਟਾਇੰਦਾ। ਏਕਾ ਨੂਰ ਜੋਤ ਪਰਕਾਸ਼, ਏਕਾ ਬਿਮਲ ਰੂਪ ਬਣ ਜਾਇੰਦਾ। ਏਕਾ ਸਰਬ ਜੀਆਂ ਦਾ ਸਾਂਝਾ ਯਾਰ, ਏਕਾ ਘਰ ਘਰ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਕਰਨੇ ਜੋਗ, ਪੁਰਖ ਅਕਾਲ ਵਡੀ ਵਡਿਆਈਆ। ਆਦਿ ਜੁਗਾਦੀ ਧੁਰ ਸੰਜੋਗ, ਧੁਰ ਸੰਜੋਗੀ ਆਪ ਮਿਲਾਈਆ। ਵੇਖਣਹਾਰਾ ਗਗਨ ਮੰਡਲ ਤ੍ਰੈਲੋਕ, ਤ੍ਰੈਭਵਨ ਧਨੀ ਅਵਨ ਗਵਨ ਫੇਰਾ ਪਾਈਆ। ਤ੍ਰੈਗੁਣ ਮਾਇਆ ਪੰਜ ਤਤ ਜੋਗ, ਏਕਾ ਏਕ ਸਮਝਾਈਆ। ਸ਼ਬਦ ਸੁਣਾਏ ਸਚ ਸਲੋਕ, ਜੁਗ ਜੁਗ ਦੇਵਣਹਾਰ ਵਡਿਆਈਆ। ਲੱਖ ਚੁਰਾਸੀ ਦੇਵਣਹਾਰਾ ਮੋਖ, ਸ਼ਾਹ ਪਾਤਸ਼ਾਹ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਸ੍ਰੀ ਭਗਵਾਨ, ਜੁਗ ਜੁਗ ਆਪ ਵਰਤਾਇੰਦਾ । ਸਤਿਜੁਗ ਤ੍ਰੇਤਾ ਦੁਆਪਰ ਦੇ ਦੇ ਦਾਨ, ਚਾਰੇ ਵੇਦਾਂ ਲੇਖ ਲਖਾਇੰਦਾ। ਪੁਰਾਨ ਅਠਾਰਾਂ ਕਰ ਪਰਧਾਨ, ਪੁਰਾਨੀ ਪੁਰਾਨ ਆਪ ਪੜ੍ਹਾਇੰਦਾ। ਲੇਖਾ ਚੁੱਕੇ ਸੀਤਾ ਰਾਮ, ਗੀਤਾ ਗਿਆਨ ਇਕ ਦ੍ਰਿੜਾਇੰਦਾ। ਅੰਜੀਲ ਕੁਰਾਨ ਸਚ ਪੈਗ਼ਾਮ, ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਸਾਚਾ ਮੰਤਰ ਸਤਿ ਨਾਮ, ਨਾਮ ਸਤਿ ਆਪ ਜਣਾਇੰਦਾ। ਆਤਮ ਪਰਮਾਤਮ ਇਕ ਨਿਸ਼ਾਨ, ਲੱਖ ਚੁਰਾਸੀ ਜੀਵ ਜੰਤ ਸਮਝਾਇੰਦਾ। ਸਚਖੰਡ ਸਚ ਵਿਧਾਨ, ਸਚ ਦੁਆਰੇ ਆਪ ਸੁਹਾਇੰਦਾ। ਸ਼ਾਹੋ ਭੂਪ ਬਣ ਰਾਜ ਰਾਜਾਨ, ਹੁਕਮੀ ਹੁਕਮ ਇਕ ਵਰਤਾਇੰਦਾ। ਸਾਚੇ ਤਖ਼ਤ ਸ੍ਰੀ ਭਗਵਾਨ, ਏਕਾ ਏਕ ਸੋਭਾ ਪਾਇੰਦਾ। ਜੁਗਾ ਜੁਗੰਤਰ ਨਾ ਆਏ ਹਾਣ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਖਲਾਇੰਦਾ। ਸਾਚਾ ਖੇਲ ਪਾਰਬ੍ਰਹਮ, ਬ੍ਰਹਮ ਏਕਾ ਕਰੇ ਪੜ੍ਹਾਈਆ। ਕਰਤਾ ਪੁਰਖ ਕਰੇ ਕੰਮ, ਕਰਨੀ ਆਪਣੀ ਆਪ ਕਮਾਈਆ। ਪਵਣ ਸਵਾਸੀ ਦਮਾਂ ਦਮ, ਦਮਾਂ ਨਾਲ ਮਿਲਾਈਆ। ਕਰੇ ਖੇਲ ਪੰਜ ਤਤ ਕਾਇਆ ਮਾਟੀ ਚੰਮ, ਹੰ ਬ੍ਰਹਮ ਭੇਵ ਛੁਪਾਈਆ। ਨਿਰਗੁਣ ਨਿਰਗੁਣ ਬੇੜਾ ਬੰਨ੍ਹ, ਸਰਗੁਣ ਸਰਗੁਣ ਲਏ ਤਰਾਈਆ। ਜੋਤੀ ਨੂਰ ਸੱਚਾ ਪਰਕਾਸ਼, ਚੰਦ ਚਾਂਦਨੀ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਦਏ ਉਠਾਈਆ। ਸਾਚਾ ਪਰਦਾ ਪੁਰਖ ਅਕਾਲ, ਆਦਿ ਪੁਰਖ ਆਪ ਚੁਕਾਇੰਦਾ। ਚਾਰ ਜੁਗ ਸਾਚੀ ਚਾਲ, ਜੁਗ ਚੌਕੜੀ ਵੰਡ ਵੰਡਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਲੇਖਾ ਸੰਭਾਲ, ਵਡ ਸੰਸਾਰੀ ਖੇਲ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਕਰੋੜ ਤੇਤੀਸਾ ਸੰਗ ਨਿਭਾਇੰਦਾ। ਸੁਰਪਤ ਇੰਦ ਕਰ ਬੇਦਾਰ, ਨੇਤਰ ਨੈਣ ਆਪ ਖੁਲ੍ਹਾਇੰਦਾ। ਪੰਜ ਤਤ ਕਰ ਪਿਆਰ, ਬ੍ਰਹਮ ਪਸਾਰ ਵਡ ਵਡਿਆਇੰਦਾ। ਸ਼ਬਦੀ ਸ਼ਬਦ ਸ਼ਬਦ ਧਾਰ, ਜੋਤੀ ਜੋਤ ਡਗਮਗਾਇੰਦਾ। ਲੇਖਾ ਜਾਣ ਗੁਰ ਅਵਤਾਰ, ਗੁਰੂ ਗੁਰ ਨਾਉਂ ਆਪ ਪ੍ਰਗਟਾਇੰਦਾ। ਬ੍ਰਹਮਾ ਸੁਤ ਸੰਤ ਕੁਮਾਰ ਬਰਾਹ ਰੂਪ ਅਪਰ ਅਪਾਰ, ਹਾਵ ਗ਼ਰੀਵ ਯਗੇ ਪੁਰਖ ਖੇਲ ਖਲਾਇੰਦਾ। ਨਰ ਨਰਾਇਣ ਹੋ ਉਜਿਆਰ, ਕਪਲਮੁਨ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਸਾਚਾ ਖੇਲ ਆਪਣੇ ਹੱਥ ਰਖਾਇੰਦਾ। ਸਾਚਾ ਖੇਲ ਕਰੇ ਕਰਤਾਰ, ਦਤਾ ਤ੍ਰੈ ਵਡਿਆਈਆ। ਵੇਖੇ ਵਿਗਸੇ ਵੇਖਣਹਾਰ, ਨੇਤਰ ਨੈਣ ਇਕ ਖੁਲ੍ਹਾਈਆ। ਰਿਖਵ ਦੇਵ ਕਰ ਤਿਆਰ, ਏਕਾ ਮੰਤਰ ਨਾਮ ਪੜ੍ਹਾਈਆ। ਪ੍ਰਿਥੂ ਲੇਖਾ ਅਪਰ ਅਪਾਰ, ਧਰਨੀ ਧਵਲ ਪਥ ਵਖਾਈਆ। ਮਤਸਯ ਵੇਖੇ ਜਲਧਾਰ, ਕਛਪ ਏਕਾ ਰੂਪ ਚੜ੍ਹਾਈਆ। ਜਗਤ ਧਨੰਤਰ ਦੇਵੇ ਆਧਾਰ, ਸਾਚਾ ਮੰਤਰ ਇਕ ਸਮਝਾਇੰਦਾ । ਨਰ ਸਿੰਘ ਹੋ ਤਿਆਰ, ਨਿਰਗੁਣ ਸਰਗੁਣ ਰੂਪ ਵਟਾਈਆ। ਹੰਸਾ ਨਾਮ ਸ਼ਬਦ ਬੋਲ ਜੈਕਾਰ, ਬ੍ਰਹਮੇ ਸੁਤ ਕਰੇ ਪੜ੍ਹਾਈਆ। ਬਾਲੇ ਧਰੂ ਕਰੇ ਪਾਰ, ਨਰਾਇਣ ਆਪਣੀ ਦਇਆ ਕਮਾਈਆ। ਗਜ ਦੇਵਣਹਾਰ ਸਹਾਰ, ਹਰਿ ਆਪਣੀ ਸੇਵ ਕਮਾਈਆ। ਬਲ ਬਾਵਨ ਖੋਲ੍ਹ ਕਿਵਾੜ, ਅਭੇਦ ਭੇਦ ਦਏ ਜਣਾਈਆ। ਮੰਗਣਹਾਰਾ ਦਰ ਦਰਬਾਰ, ਬਣ ਦਰਵੇਸ਼ ਫੇਰਾ ਪਾਈਆ। ਨਰ ਸਿੰਘ ਕਰੇ ਖ਼ਬਰਦਾਰ, ਪ੍ਰਹਿਲਾਦ ਦਏ ਵਡਿਆਈਆ। ਸਾਚਾ ਡੰਕਾ ਅਪਰ ਅਪਾਰ, ਲੋਕਮਾਤ ਆਪ ਵਜਾਈਆ। ਵਿਸ਼ਨ ਬ੍ਰਹਮਾ ਸ਼ਿਵ ਸੰਦੇਸ਼ਾ ਦੇਵੇ ਵਾਰੋ ਵਾਰ, ਦੋ ਜਹਾਨਾਂ ਕਰੇ ਸ਼ਨਵਾਈਆ। ਸਤਿਜੁਗ ਵੇਖੇ ਵੇਖਣਹਾਰ, ਵਾਰ ਅਠਾਰਾਂ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਸੱਚਾ ਮਾਹੀਆ। ਸਤਿ ਸਤਿਵਾਦੀ ਸਚ ਰੰਗ, ਰੰਗ ਰੰਗੀਲਾ ਆਪ ਰੰਗਾਇੰਦਾ। ਕਰੇ ਖੇਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਵੇਸ ਵਟਾਇੰਦਾ। ਦੇਵਣਹਾਰ ਸਚ ਅਨੰਦ, ਰਾਮ ਰਾਮ ਰੂਪ ਵਟਾਇੰਦਾ। ਏਕਾ ਦੇਵੇ ਟੁੱਟੀ ਗੰਢ, ਗੰਢਣਹਾਰ ਆਪ ਅਖਵਾਇੰਦਾ। ਲੇਖਾ ਜਾਣੇ ਪਰਸ ਰਾਮ ਪ੍ਰਭ ਆਪਣਾ ਹੁਕਮ ਵਰਤਾਇੰਦਾ। ਆਪ ਜਣਾਏ ਸਾਚਾ ਚੰਦ, ਵੇਦ ਵਿਆਸਾ ਨੂਰ ਚਮਕਾਇੰਦਾ। ਕਾਹਨਾ ਕ੍ਰਿਸ਼ਨਾ ਸਚ ਸੰਦੇਸ਼, ਏਕਾ ਏਕ ਜਣਾਇੰਦਾ। ਮੁਕੰਦ ਮਨੋਹਰ ਲਖ਼ਮੀ ਨਰਾਇਣ, ਭਗਤ ਭਗਵਾਨ ਚੰਦ ਚਮਕਾਇੰਦਾ। ਸ਼ਬਦੀ ਸ਼ਬਦ ਸੁਣਾਏ ਛੰਦ, ਗੀਤਾ ਗਿਆਨ ਅਠਾਰਾਂ ਧਿਆਏ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਰਾਹ ਵਖਾਇੰਦਾ। ਜੁਗ ਜੁਗ ਖੇਲ ਅਪਾਰ, ਸੋ ਪੁਰਖ ਨਿਰੰਜਣ ਆਪ ਕਰਾਈਆ। ਈਸਾ ਮੂਸਾ ਕਰ ਤਿਆਰ, ਜਲਵਾ ਨੂਰ ਨੂਰ ਦਰਸਾਈਆ। ਮੁਕਾਮੇ ਹੱਕ ਇਕ ਜੈਕਾਰ, ਨਾਅਰਾ ਹੱਕ ਹੱਕ ਲਗਾਈਆ। ਕਿਰਪਾ ਕਰ ਪਰਵਰਦਿਗਾਰ, ਏਕਾ ਮੁਹੰਮਦ ਲਏ ਜਗਾਈਆ। ਸ਼ਰਅ ਸ਼ਰੀਅਤ ਕਰ ਪਿਆਰ, ਅਲਖ ਅਗੋਚਰ ਇਕ ਸਮਝਾਈਆ। ਸਾਚੀ ਪ੍ਰੀਤ ਵੇਖਣਹਾਰ, ਮੁਖ ਨਕ਼ਾਬ ਪਰਦਾ ਦਏ ਉਠਾਈਆ। ਚੌਦਾਂ ਤਬਕ ਖੋਲ੍ਹ ਕਿਵਾੜ, ਚੌਦਾਂ ਤਬਕਾਂ ਖੋਜ ਖੁਜਾਈਆ। ਦਹਿ ਦਿਸ਼ਾ ਪਾਵੇ ਸਾਰ, ਚਾਰੇ ਕੁੰਟਾਂ ਫੇਰਾ ਪਾਈਆ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਏਕਾ ਨੂਰ ਹੋਏ ਉਜਿਆਰ, ਨੂਰੋ ਨੂਰ ਨੂਰ ਰੁਸ਼ਨਾਈਆ। ਬਿਸਮਿਲ ਰੂਪ ਸਰਬ ਸੰਸਾਰ, ਕਲਮਾ ਕਲਾਮ ਇਕ ਵਖਾਈਆ। ਸਾਚਾ ਸਯਦਾ ਪਰਵਰਦਿਗਾਰ, ਨਿਉਂ ਨਿਉਂ ਸਯਦਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗਾ ਜੁਗੰਤਰ ਚਾਰ ਯਾਰੀ ਵੰਡ ਵੰਡਾਈਆ। ਸਤਿਜੁਗ ਤ੍ਰੇਤਾ ਦੁਆਪਰ ਲੱਖ ਚੁਰਾਸੀ ਸੇਵ ਕਮਾਈਆ। ਸ੍ਰਿਸ਼ਟ ਸਬਾਈ ਪਾਏ ਨੱਥ, ਨਾਮ ਡੋਰੀ ਹੱਥ ਰਖਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਾਥ, ਕਰੇ ਸਚ ਪੜ੍ਹਾਈਆ। ਗੁਰਮੁਖ ਹਰਿਭਗਤ ਸੁਣਾਏ ਏਕਾ ਛੰਦ, ਬ੍ਰਹਮ ਵਿਦਿਆ ਆਪ ਜਣਾਈਆ। ਲੇਖੇ ਲਾਏ ਰੱਤੀ ਰੱਤ, ਰੱਤੀ ਰੱਤ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਸੁਹਾਇੰਦਾ। ਸਚਖੰਡ ਦੁਆਰੇ ਨੂਰੀ ਧਾਰ, ਗੁਰ ਅਵਤਾਰ ਪੀਰ
ਪੈਗ਼ੰਬਰ ਨਾਲ ਰਲਾਈਆ। ਸਤਿਜੁਗ ਤ੍ਰੇਤਾ ਦੁਆਪਰ ਪਿਆਰ, ਕਲਜੁਗ ਵੇਸ ਵਟਾਈਆ। ਨਾਨਕ ਗੋਬਿੰਦ ਕਰ ਪਿਆਰ, ਨਾਮ ਸਤਿ ਕਰੇ ਪੜ੍ਹਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਸਗਲਾ ਸੰਗ ਨਿਭਾਈਆ। ਕਾਲ ਮਹਾਕਾਲ ਰੋਵਣ ਜ਼ਾਰੋ ਜ਼ਾਰ, ਨਿਰਗੁਣ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਜੁਗ ਜੁਗ ਹੁਕਮ ਹਰਿ ਨਿਰੰਕਾਰਾ, ਨਿਰਗੁਣ ਸਰਗੁਣ ਆਪ ਜਣਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਬਣ ਵਣਜਾਰਾ, ਲੋਕਮਾਤ ਖੇਲ ਵਖਾਇੰਦਾ। ਸੇਵਾ ਲਾ ਗੁਰ ਅਵਤਾਰਾ, ਗੁਰ ਮੰਤਰ ਨਾਮ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਲੇਖਾ ਸਰਬ ਮੁਕਾਇੰਦਾ। ਅੰਤਮ ਲੇਖਾ ਹਰਿ ਮੁਕੌਣਾ, ਹਰਿ ਜੂ ਹਰਿ ਹਰਿ ਦਏ ਜਣਾਈਆ। ਕਲਜੁਗ ਅੰਤਮ ਫੇਰਾ ਪੌਣਾ, ਬੇਪਰਵਾਹ ਬੇਪਰਵਾਹੀਆ। ਨਿਰਗੁਣ ਆਪਣਾ ਨਾਉਂ ਧਰੌਣਾ, ਨਰ ਨਿਰੰਕਾਰ ਵੇਸ ਵਟਾਈਆ। ਸਚ ਧਰਮ ਦਾ ਸਚ ਦੁਆਰ ਮਾਤ ਬਣੌਣਾ, ਚੌਦਾਂ ਲੋਕ ਕਰੇ ਰੁਸ਼ਨਾਈਆ। ਚਾਰ ਵਰਨਾਂ ਆਪ ਸਮਝੌਣਾ, ਬਰਨ ਅਠਾਰਾਂ ਕਰੇ ਪੜ੍ਹਾਈਆ। ਰਾਓ ਰੰਕਾਂ ਏਕਾ ਘਰ ਵਸੌਣਾ, ਊਚ ਨੀਚ ਨਾ ਕੋਈ ਵਖਾਈਆ। ਏਕਾ ਮੰਤਰ ਸਰਬ ਦ੍ਰਿੜਾਉਂਣਾ, ਨਾਦ ਤੂਰਤ ਇਕ ਵਜਾਈਆ। ਏਕਾ ਰਾਮ ਨਜ਼ਰੀ ਔਣਾ, ਏਕਾ ਕ੍ਰਿਸ਼ਨ ਰੂਪ ਵਖਾਈਆ। ਏਕਾ ਦਰਸ਼ਨ ਨਾਨਕ ਪੌਣਾ, ਏਕਾ ਗੋਬਿੰਦ ਮਿਲੇ ਮਾਹੀਆ। ਏਕਾ ਠਾਕਰ ਘਰ ਬਹੌਣਾ, ਨਾ ਓਹ ਮਰੇ ਨਾ ਜਾਈਆ। ਏਕਾ ਢੋਲਾ ਮੰਗਲ ਗੌਣਾ, ਇਕ ਸੁਣਾਏ ਕਲਾਮ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਖੇਲ ਕਰਾਈਆ। ਕਲਜੁਗ ਅੰਤਮ ਜਾਏ ਬੀਤ, ਲੋਕਮਾਤ ਰਹਿਣ ਨਾ ਪਾਈਆ। ਚਾਰ ਜੁਗ ਦੀ ਅੰਤਮ ਰੀਤ, ਪੁਰਖ ਅਬਿਨਾਸ਼ੀ ਆਪ ਕਰਾਈਆ। ਸਚਖੰਡ ਨਿਵਾਸੀ ਠਾਂਡਾ ਸੀਤ, ਤ੍ਰੈਗੁਣ ਮੀਤਾ ਵੇਖੇ ਚਾਈਂ ਚਾਈਂਆ। ਚਾਰੋਂ ਕੁੰਟ ਦੇਵੇ ਦੁਹਾਈ ਮੰਦਰ ਮਸੀਤ, ਗੁਰਦੁਆਰੇ ਸ਼ਿਵਦੁਆਲੇ ਮੱਠ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਪੁਰਖ ਅਗੰਮਾ, ਹਰਿ ਜੂ ਆਪਣੀ ਖੇਲ ਕਰਾਇੰਦਾ। ਵੇਖਣਹਾਰਾ ਲੱਖ ਚੁਰਾਸੀ ਕਾਇਆ ਮਾਟੀ ਚੰਮਾਂ, ਘਰ ਘਰ ਆਪਣਾ ਆਸਣ ਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜੁਗਾ ਜੁੰਗਤਰ ਬੇੜਾ ਬੰਨ੍ਹਾ, ਸੋ ਪੁਰਖ ਨਿਰੰਜਣ ਵੇਸ ਵਟਾਇੰਦਾ। ਹਰਿ ਪੁਰਖ ਅਬਿਨਾਸ਼ ਪ੍ਰਿਥਮੀ ਅਕਾਸ਼ ਜ਼ਿਮੀਂ ਅਸਮਾਨ ਗਗਨ ਗਗਨੰਤਰ ਮੰਨਾ, ਨੌਂ ਨਵ ਚਾਰ ਆਪਣਾ ਫੇਰਾ ਪਾਇੰਦਾ। ਲੇਖਾ ਜਾਣੇ ਸੂਰਜ ਚੰਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਆਪਣਾ ਖੇਲ ਕਰੇ ਕਰਤਾਰ, ਕੁਦਰਤ ਵੇਖੇ ਚਾਈਂ ਚਾਈਂਆ। ਕਲਜੁਗ ਅੰਤਮ ਲਏ ਅਵਤਾਰ, ਨਿਰਗੁਣ ਆਪਣਾ ਵੇਸ ਵਟਾਈਆ। ਸਚਖੰਡ ਦਾ ਸਚ ਦੁਆਰ, ਲੋਕਮਾਤ ਲਏ ਪਰਗਟਾਈਆ। ਸਾਚਾ ਤਖ਼ਤ ਕਰ ਤਿਆਰ, ਤਖ਼ਤ ਨਿਵਾਸੀ ਆਸਣ ਲਾਈਆ। ਸ਼ਾਹੋ ਭੂਪ ਬਣ ਸਿਕਦਾਰ, ਦੋ ਜਹਾਨਾਂ ਹੁਕਮ ਮਨਾਈਆ। ਪੰਚਮ ਬੰਨ੍ਹ ਸੀਸ ਦਸਤਾਰ, ਰਾਓ ਰੰਕਾਂ ਵੇਖ ਵਖਾਈਆ। ਸ਼ਾਹ ਸ਼ਹਾਨਾ ਰਾਜ ਰਾਜਾਨਾ ਕਰੇ ਖ਼ਬਰਦਾਰ, ਸੋਇਆ ਕੋਇ ਰਹਿਣ ਨਾ ਪਾਈਆ। ਨਵ ਨੌਂ ਆਏ ਅੰਤਮ ਹਾਰ, ਸੀਸ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਈਆ। ਆਪ ਭੇਵ ਚੁਕਾਵਣ ਆਇਆ, ਕਲਜੁਗ ਅੰਤਮ ਵਾਰ। ਨਿਰਗੁਣ ਨੂਰ ਵੇਸ ਵਟਾਇਆ, ਨਿਹਕਲੰਕ ਨਰਾਇਣ ਨਰ ਅਵਤਾਰ। ਵੇਦ ਵਿਆਸਾ ਲੇਖ ਪੂਰ ਕਰਾਇਆ, ਪੂਤ ਸਪੂਤਾ ਬ੍ਰਹਿਮਣ ਗੌੜਾ ਉਚੇ
ਟਿੱਲੇ ਪਰਬਤ ਬੈਠਾ ਖੇਲ ਕਰੇ ਅਪਾਰ। ਆਦਿ ਸ਼ਕਤ ਨਾਉਂ ਧਰਾਇਆ, ਰੂਪ ਰੰਗ ਨਜ਼ਰ ਨਾ ਆਏ ਵਿਚ ਸੰਸਾਰ। ਚਤੁਰਭੁਜ ਹੋ ਫੇਰਾ ਪਾਇਆ, ਬਲ ਬਾਵਨ ਖੇਲ ਨਿਆਰਾ। ਮੋਹਨ ਮਾਧਵ ਵੇਸ ਵਟਾਇਆ, ਲਖ਼ਮੀ ਨਰਾਇਣ ਹੋ ਤਿਆਰ। ਭਗਤਨ ਨੈਣ ਆਪ ਖੁਲ੍ਹਾਇਆ, ਖੋਲਣਹਾਰ ਬੰਦ ਕਿਵਾੜ। ਤ੍ਰੈਭਵਨ ਧਨੀ ਫੇਰਾ ਪਾਇਆ, ਚੌਦਾਂ ਤਬਕ ਦਏ ਹੁਲਾਰ। ਸਚ ਸੰਦੇਸ਼ਾ ਇਕ ਸੁਣਾਇਆ, ਦੂਜੀ ਹੋਰ ਨਾ ਕੋਈ ਵਿਚਾਰ। ਨਾ ਕੋਈ ਮੋੜੇ ਮੋੜ ਮੁੜਾਇਆ, ਨਾ ਕੋਈ ਮੇਟਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਰਬਾਰ। ਧੁਰ ਦਰਬਾਰ ਸ੍ਰੀ ਭਗਵਾਨਾ, ਲੋਕਮਾਤ ਮਾਤ ਜਣਾਇੰਦਾ। ਸਾਢੇ ਤਿੰਨ ਹੱਥ ਦਾ ਹੱਥ ਨਿਸ਼ਾਨਾ, ਨਵ ਨੌਂ ਚਾਰ ਆਪਣੀ ਵੰਡ ਵੰਡਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰਾਂ ਬੰਨ੍ਹੇ ਗਾਨਾ, ਸਾਚਾ ਸਗਨ ਆਪ ਮਨਾਇੰਦਾ। ਸਚ ਸੰਦੇਸ਼ ਵਡ ਬਲਵਾਨਾ, ਪਰਮ ਪੁਰਖ ਆਪ ਸੁਣਾਇੰਦਾ। ਲੋਕਮਾਤ ਹਰਿ ਜੂ ਹਰਿ ਹੋਇਆ ਪਰਧਾਨਾ, ਸਚ ਪ੍ਰਧਾਨਗੀ ਆਪ ਕਮਾਇੰਦਾ। ਸਤਿ ਸਤਿਵਾਦੀ ਸਚ ਨਿਸ਼ਾਨਾ, ਸਚ ਦੁਆਰੇ ਆਪ ਝੁਲਾਇੰਦਾ। ਸਰਬ ਜੀਆਂ ਦਾ ਇਕੋ ਕਾਹਨਾ, ਲੱਖ ਚੁਰਾਸੀ ਗੋਪੀ ਵੇਖ ਵਖਾਇੰਦਾ। ਪਾਰਬ੍ਰਹਮ ਵਡ ਮਰਦ ਮਰਦਾਨਾ, ਵਡ ਮਰਦਾਨਗੀ ਆਪ ਕਮਾਇੰਦਾ। ਤਖ਼ਤੋਂ ਲਾਹੇ ਰਾਜਾ ਰਾਣਾ, ਸ਼ਾਹ ਪਾਤਸ਼ਾਹ ਨਜ਼ਰ ਕੋਈ ਨਾ ਆਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵਖਾਏ ਇਕ ਮਕਾਨਾ, ਕਾਇਆ ਪਰਦਾ ਖੋਲ੍ਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਇੰਦਾ। ਕਲਜੁਗ ਅੰਤਮ ਹਰਿ ਜੂ ਰੰਗ, ਆਪਣਾ ਆਪ ਰੰਗਾਈਆ। ਸਚਖੰਡ ਨਿਵਾਸੀ ਸਚ ਪਲੰਘ, ਲੋਕਮਾਤ ਸੁਹਾਈਆ। ਸ਼ਬਦੀ ਢੋਲਾ ਇਕ ਮਰਦੰਗ, ਦੋ ਜਹਾਨ ਦਏ ਸੁਣਾਈਆ। ਲੋਆਂ ਪੁਰੀਆਂ ਬ੍ਰਹਿਮੰਡ ਖੰਡ ਆਪੇ ਲੰਘ, ਜਨ ਭਗਤ ਦੁਆਰੇ ਫੇਰਾ ਪਾਈਆ। ਨੌਂ ਸੌ ਚੁਰਾਨਵੇਂ ਚੌਕੜੀ ਸੁੱਤਾ ਰਿਹਾ ਦੇ ਕਰ ਕੰਡ, ਕਰਵਟ ਸਕਿਆ ਨਾ ਆਪ ਬਦਲਾਈਆ। ਗੁਰ ਅਵਤਾਰਾਂ ਸੁਣੌਂਦਾ ਰਿਹਾ ਛੰਦ, ਪੁਰਖ ਅਬਿਨਾਸ਼ੀ ਢੋਲਾ ਗਾਈਆ। ਅੰਤ ਮੁਕਾਏ ਗਏ ਪੰਧ, ਬਣ ਪਾਂਧੀ ਫੇਰਾ ਪਾਈਆ। ਆਦਿ ਜੁਗਾਦਿ ਕੋਇ ਨਾ ਜਾਏ ਹੰਢ, ਥਿਰ ਕੋਈ ਰਹਿਣ ਨਾ ਪਾਈਆ। ਸਰਗੁਣ ਮੇਲਾ ਬੱਤੀ ਦੰਦ, ਰਸਨਾ ਜਿਹਵਾ ਕਰੀ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਾ ਸਚ ਦੁਆਰ, ਲੋਕਮਾਤ ਕਰੇ ਉਜਿਆਰ, ਨੌਂ ਖੰਡ ਪ੍ਰਿਥਮੀ ਦਏ ਸਮਝਾਈਆ। ਨੌਂ ਖੰਡ ਪ੍ਰਿਥਮੀ ਸਤਿ ਦੁਆਰਾ, ਸਤਿ ਸਤਿਵਾਦੀ ਆਪ ਖੁਲਾਇੰਦਾ। ਨਿਰਗੁਣ ਨਿਰਵੈਰ ਅਜੂਨੀ ਰਹਿਤ ਸਾਜਣ ਸਾਚਾ, ਪੁਰਖ ਅਕਾਲ ਏਕਾ ਗਾਇੰਦਾ। ਚੌਥੇ ਜੁਗ ਅੰਤਮ ਕਲ ਪਰਗਟ ਹੋ ਦੇਸ ਮਾਝਾ, ਸੰਬਲ ਆਪਣਾ ਡੇਰਾ ਲਾਇੰਦਾ। ਭੂਪਨ ਭੂਪ ਰਾਜਨ ਰਾਜਾ, ਮੀਤਨ ਮੀਤ ਆਪ ਅਖਵਾਇੰਦਾ। ਪੁਰਖ ਅਬਿਨਾਸ਼ੀ ਕਰਨ ਆਇਆ ਸਾਚਾ ਕਾਜਾ, ਕਰਨੀ ਕਰਤਾ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਆਪਣਾ ਭੇਵ ਖੋਲ੍ਹੇ ਕਰਤਾਰ, ਕਰੇ ਖੇਲ ਬੇਪਰਵਾਹੀਆ। ਵੀਹ ਸੌ ਬਿਕਰਮੀ ਹੋ ਤਿਆਰ, ਤ੍ਰੈਭਵਨ ਧਨੀ ਆਪਣਾ ਫੇਰਾ ਪਾਈਆ। ਚੌਥੇ ਜੁਗ ਸਚ ਵਿਹਾਰ, ਸਤਿ ਸਤਿਵਾਦੀ ਆਪ ਕਰਾਈਆ। ਤਖ਼ਤ ਨਿਵਾਸੀ ਹੋ ਤਿਆਰ, ਸਾਚੇ ਤਖ਼ਤ ਆਸਣ ਲਾਈਆ। ਸਚ ਸੰਦੇਸ਼ਾ ਦਿਤਾ ਏਕਾ ਵਾਰ, ਦੋ ਜਹਾਨਾਂ ਕਰੇ ਸ਼ਨਵਾਈਆ। ਗੁਰ ਪੀਰ ਅਵਤਾਰ ਪੈਗ਼ੰਬਰ ਆਵਣ ਚਲ ਦੁਆਰ, ਨਿਰਗੁਣ ਦੁਆਰੇ ਨਿਰਗੁਣ ਫੇਰਾ ਪਾਈਆ। ਸਾਚੀ ਰੁੱਤੀ ਬਸੰਤ ਵੇਖ ਸਤਾਰਾਂ ਹਾੜ, ਆਪਣੇ ਰੰਗ ਰੰਗ ਰੰਗਾਈਆ। ਪਿਛਲੀ ਬੀਤੀ ਕਰ ਵਿਚਾਰ, ਬ੍ਰਹਿਮਾਦ
ਰਿਹਾ ਸਮਝਾਈਆ। ਜਿਸ ਨੇ ਰਚਨਾ ਰਚੀ ਆਦਿ, ਸੋ ਅੰਤਮ ਵੇਖਣਹਾਰਾ ਆਈਆ। ਜਿਸ ਦਾ ਨਾਮ ਬੋਧ ਅਗਾਧ, ਪੀਰ ਪੈਗ਼ੰਬਰ ਰਹੇ ਸੁਣਾਈਆ। ਸੋ ਸੁਣਨ ਆਇਆ ਫ਼ਰਯਾਦ, ਪਾਰਬ੍ਰਹਮ ਪ੍ਰਭ ਵੇਸ ਵਟਾਈਆ। ਲੱਖ ਚੁਰਾਸੀ ਆਪਣੇ ਵਿਚੋਂ ਲਈ ਕਾਢ, ਅੰਤਮ ਆਪਣੇ ਵਿਚ ਛੁਪਾਈਆ। ਅੰਤਮ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰਦਾ ਰਿਹਾ ਨਿਰਗੁਣ ਸਰਗੁਣ ਵਾੜ, ਸਤਿ ਸਤਿਵਾਦੀ ਦਇਆ ਕਮਾਈਆ। ਨਾਮ ਨਿਧਾਨਾ ਅੰਤਮ ਸੁਣੌਂਦਾ ਰਿਹਾ ਰਾਗ, ਰਾਗ ਅਨਾਦੀ ਧੁਨ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਚ ਸਿੰਘਾਸਣ ਸਚ ਦੁਆਰਾ ਆਪ ਸੁਹਾਈਆ। ਸਚ ਸਿੰਘਾਸਣ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਆਸਣ ਲਾਇੰਦਾ। ਸਚ ਸੰਦੇਸ਼ਾ ਦਏ ਸੁਣਾ, ਹੁਕਮੀ ਹੁਕਮ ਇਕ ਵਰਤਾਇੰਦਾ। ਵਿਸ਼ਨੂੰ ਚਰਨੀ ਜਾਣਾ ਆ, ਬ੍ਰਹਮਾ ਡੇਰ ਨਾ ਕੋਈ ਰਖਾਇੰਦਾ। ਸ਼ੰਕਰ ਸੀਸ ਦੇਣਾ ਝੁਕਾ, ਕਰੋੜ ਤੇਤੀਸਾ ਨੈਣ ਸ਼ਰਮਾਇੰਦਾ। ਚੌਵੀਆਂ ਅਵਤਾਰ ਦੋਏ ਜੋੜ ਕਰੋ ਪਰਨਾਮ, ਪਰਨਾਮ ਇਕੋ ਇਕ ਰਖਾਇੰਦਾ। ਈਸਾ ਮੂਸਾ ਮੁਹੰਮਦ ਕਰੋ ਸਲਾਮ, ਇਸਲਾਮਾ ਅਲੈਕਮ ਨਾਲ ਰਲਾਇੰਦਾ। ਚਾਰ ਯਾਰ ਮੰਗੋ ਪਨਾਹ, ਪਨਾਹ ਏਕਾ ਘਰ ਵਖਾਇੰਦਾ। ਦਸ ਗੁਰੂ ਕਰੋ ਸਲਾਹ, ਸਲਾਹਗੀਰ ਇਕ ਵਖਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਨੈਣ ਲਓ ਉਠਾ, ਹਰਿ ਜੂ ਏਕਾ ਅੱਖ ਖੁਲ੍ਹਾਇੰਦਾ। ਖਾਣੀ ਬਾਣੀ ਧਿਆਨ ਲਓ ਲਗਾ, ਧਿਆਨੀ ਇਕ ਧਿਆਨ ਜਣਾਇੰਦਾ। ਤ੍ਰੈਗੁਣ ਮਾਇਆ ਨੌਂ ਖੰਡ ਪ੍ਰਿਥਮੀ ਵੇਖ ਲੱਖ ਚੁਰਾਸੀ ਚਾਰੋਂ ਕੁੰਟ ਫੇਰਾ ਪਾ, ਦਹਿ ਦਿਸ਼ਾ ਵੰਡ ਵੰਡਾਇੰਦਾ। ਪੰਜ ਤਤ ਚੋਲਾ ਬੇੜਾ ਅੰਤਮ ਅੰਤ ਲੈਣਾ ਬੰਧਾ, ਸਾਚਾ ਡੋਲਾ ਇਕ ਵਖਾਇੰਦਾ। ਜੁਗ ਚੌਕੜੀ ਨਿਰਗੁਣ ਸਰਗੁਣ ਸੋਹਲਾ ਲਿਆ ਗਾ, ਰਾਮ ਕ੍ਰਿਸ਼ਨ ਇਸ਼ਟ ਦੇਵ ਦੇਵ ਆਤਮ ਪ੍ਰਕਾਸ਼ ਸਰਬ ਮਿਲਾਇੰਦਾ। ਕਲਮਾ ਕਲਾਮ ਨਬੀ ਰਸੂਲ ਪੀਰ ਪੈਗ਼ੰਬਰ ਗਏ ਪੜ੍ਹਾ, ਸ਼ਰਅ ਸ਼ਰੀਅਤ ਵੰਡ ਵੰਡਾਇੰਦਾ। ਸਤਿ ਨਾਮ ਢੋਲਾ ਇਕ ਗਾ, ਬ੍ਰਹਮ ਮਤ ਇਕ ਦ੍ਰਿੜਾ, ਨਾਨਕ ਚੋਲਾ ਇਕ ਵਟਾਇੰਦਾ। ਗੋਬਿੰਦ ਡੰਕਾ ਇਕ ਵਜਾ, ਲੱਖ ਚੁਰਾਸੀ ਗਿਆ ਸਮਝਾ, ਚਾਰ ਵਰਨਾ ਰਿਹਾ ਸੁਣਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਜ਼ਰ ਕੋਇ ਨਾ ਆਇੰਦਾ। ਪਤਿਪਰਮੇਸ਼ਵਰ ਠਾਕਰ ਸੁਆਮੀ ਨਿਹਕਰਮੀ ਜੋਤੀ ਜਾਤਾ ਪੁਰਖ ਬਿਧਾਤਾ, ਆਤਮ ਅੰਤਰ ਸਾਚਾ ਮੰਤਰ ਇਕ ਨਾਮ ਸਚ ਨਾ ਕੋਈ ਮੰਦਰ ਨਾ ਮਸੀਤ ਨਾ ਕੋਈ ਜ਼ਾਤ ਨਾ ਕੋਈ ਪਾਤਾ, ਏਕਾ ਰੰਗ ਪੁਰਖ ਸਮਰਾਥਾ, ਦੇਵਣਹਾਰ ਸਾਚੀ ਦਾਤਾ, ਦਾਤਾ ਦਾਨੀ ਦਇਆ ਕਰ ਵਿਸ਼ਨ ਆਪਣੇ ਗਲੇ ਲਗਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜਿਸ ਦੀ ਲਿਖ ਲਿਖ ਸੁਣੌਂਦੇ ਰਹੇ ਗਾਥਾ, ਕਲਮ ਸ਼ਾਹੀ ਵੰਡ ਵੰਡਾਇੰਦਾ। ਜਿਸ ਨੂੰ ਕਹਿੰਦੇ ਰਹੇ ਕਮਲਾਪਾਤਾ, ਕਵਲ ਨੈਣ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਚ ਦੁਆਰਾ ਇਕ ਸੁਹਾਇੰਦਾ। ਸਚ ਦੁਆਰ ਸੁਹਾਵਨਾ, ਪ੍ਰਭ ਦੇਵਣਹਾਰ ਵਡਿਆਈਆ। ਹਾੜ ਸਤਾਰਾਂ ਦਿਵਸ ਵਡਿਆਵਨਾ, ਵਡ ਦਾਤਾ ਦਏ ਵਧਾਈਆ। ਸੰਮਤ ਉਨੀ ਨਾਲ ਮਿਲਾਵਣਾ, ਬੀਸ ਬਿਕਰਮੀ ਮੇਲ ਕਰਾਈਆ। ਦੋ ਜਹਾਨਾਂ ਰੰਗ ਰੰਗਾਵਣਾ, ਰੰਗ ਰੰਗੀਲਾ ਆਪ ਚੜ੍ਹਾਈਆ। ਸਚਖੰਡ ਦੁਆਰ ਲੋਕਮਾਤ ਪ੍ਰਗਟਾਵਨਾ, ਪ੍ਰਗਟ ਆਪਣਾ ਨੂਰ ਕਰੇ ਰੁਸ਼ਨਾਈਆ। ਵਿਸ਼ਨੂੰ ਤੇਰਾ ਵਿਸ਼ਵ ਭੇਵ ਖੁਲ੍ਹਾਵਣਾ, ਬ੍ਰਹਮੇ ਤੇਰਾ ਵੇਖੇ ਬ੍ਰਹਮ ਸਰਬ ਲੋਕਾਈਆ। ਸ਼ੰਕਰ ਤੇਰੀ ਤ੍ਰਸੂਲ ਬਾਹਰ ਕਢਾਵਣਾ, ਤ੍ਰੈਮੁਖ ਵੇਖੇ ਬੇਪਰਵਾਹੀਆ। ਤ੍ਰੈਗੁਣ ਤੇਰਾ ਪਰਦਾ ਲਾਹਵਣਾ, ਮੁਖ ਨਕ਼ਾਬ ਰਹਿਣ ਨਾ ਪਾਈਆ। ਪੰਜ ਤਤ ਤੇਰਾ ਡੇਰਾ ਢਾਵਨਾ, ਢਾਹ ਢਾਹ ਖ਼ਾਕ ਮਿਲਾਈਆ। ਤੇਈ
ਅਵਤਾਰ ਦਰ ਬੁਲਾਵਣਾ, ਭੱਜੇ ਆਵਣ ਵਾਹੋ ਦਾਹੀਆ। ਈਸਾ ਮੂਸਾ ਮੁਹੰਮਦ ਸੰਗ ਰਲਾਵਨਾ, ਜਗ ਕਰਤਾ ਰਿਹਾ ਮਿਲਾਈਆ। ਸਚ ਮਸਲਾ ਇਕ ਸਮਝਾਵਣਾ, ਬਿਸਮਿਲ ਨੂਰ ਵੇਖੇ ਨੂਰ ਖ਼ੁਦਾਈਆ। ਸਾਚਾ ਨਾਮ ਇਕ ਜਨਾਵਣਾ, ਚਿੱਲੇ ਤੀਰ ਇਕ ਚਲਾਈਆ। ਉਚੇ ਟਿੱਲੇ ਪ੍ਰਬਤ ਵੇਖ ਵਖਾਵਣਾ, ਸਮੁੰਦ ਸਾਗਰ ਵੇਖੇ ਡੂੰਘੀ ਖਾਈਆ। ਚੌਦਾਂ ਤਬਕਾਂ ਭੇਵ ਪਾਵਨਾ, ਚੌਦਾਂ ਲੋਕ ਪਰਦਾ ਦਏ ਉਠਾਈਆ। ਗੁਰ ਅਵਤਾਰ ਦਰ ਬਹਾਵਣਾ, ਨਾਨਕ ਗੋਬਿੰਦ ਏਕਾ ਹੁਕਮ ਸੁਣਾਈਆ। ਕਲਜੁਗ ਅੰਤਮ ਅੰਤ ਕਰਾਵਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਸਤਿਜੁਗ ਸਾਚਾ ਇਕ ਲਗਾਵਣਾ, ਸਤਿ ਸਤਿਵਾਦੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸਚਖੰਡ ਦੁਆਰਾ ਨਿਰਗੁਣ ਲੋਕਮਾਤ ਕਰ ਉਜਿਆਰਾ, ਨਾਉਂ ਰਖਾਏ ਭਗਤ ਦੁਆਰਾ, ਭਗਵਾਨ ਆਪਣਾ ਨਾਉਂ ਜਣਾਈਆ। ਸਚ ਦੁਆਰੇ ਆਪੇ ਚੜ੍ਹਿਆ, ਸਚ ਦੁਆਰੇ ਸੋਭਾ ਪਾਇੰਦਾ। ਪੀਰ ਪੈਗ਼ੰਬਰ ਦਰ ਤੇ ਖੜ੍ਹਿਆ, ਸਾਚੀ ਸੇਵ ਕਮਾਇੰਦਾ। ਅੱਗੇ ਹੋ ਅੰਦਰ ਕੋਈ ਨਾ ਵੜਿਆ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਪਾਰਬ੍ਰਹਮ ਪ੍ਰਭ ਠਾਕਰ ਸੁਆਮੀ ਨਰ ਨਰਾਇਣ ਨਿਸ਼ਅੱਖਰ ਏਕਾ ਪੜ੍ਹਿਆ, ਚੌਦਾਂ ਵਿਦਿਆ ਭੇਵ ਕੋਇ ਨਾ ਆਇੰਦਾ। ਤੇਰਾ ਨੂਰ ਨਾ ਮਰੇ ਨਾ ਕਦੇ ਸੜਿਆ, ਮੜੀ ਗੋਰ ਨਾ ਕੋਈ ਦਬਾਇੰਦਾ। ਲੱਖ ਚੁਰਾਸੀ ਕਾਇਆ ਭਾਂਡਾ ਘਾੜਨ ਘੜਿਆ, ਘੜ ਭਾਂਡੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਜਗਦੀਸ਼ ਸੋਭਾ ਪਾਇੰਦਾ। ਸਚ ਸਿੰਘਾਸਣ ਪਾਰਬ੍ਰਹਮ, ਬ੍ਰਹਮ ਵੇਖੇ ਚਾਈਂ ਚਾਈਂਆ। ਨਿਹਕਰਮੀ ਕਰੇ ਆਪਣਾ ਕੰਮ, ਕਰਮ ਕਾਂਡ ਨਾ ਕੋਈ ਰਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡਣਹਾਰਾ ਵੰਡ, ਵਰਨ ਬਰਨ ਬਰਨ ਵਰਨ ਆਪਣਾ ਖੇਲ ਕਰਾਈਆ। ਕਲਜੁਗ ਅੰਤਮ ਜੀਵ ਜੰਤ ਸਾਧ ਸੰਤ, ਗੁਰਮੁਖ ਗੁਰਸਿਖ ਨੇਤਰ ਨੈਣ ਨੈਣ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਪੀਰ ਪੈਗ਼ੰਬਰ ਕਲਜੁਗ ਅੰਤਮ ਰਚ ਸਵੰਬਰ, ਦਰ ਘਰ ਸਾਚੇ ਆਪ ਬਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਘੱਤੀ ਔਣ ਵਹੀਰ, ਦੂਰ ਦੁਰਾਡਾ ਪੰਧ ਮੁਕਾਈਆ। ਤੇਰੀ ਚੋਟੀ ਇਕ ਅਖ਼ੀਰ, ਆਖਰ ਤੇਰਾ ਭੇਵ ਕੋਈ ਨਾ ਆਈਆ। ਤੂੰ ਸਾਹਿਬ ਬੇਨਜ਼ੀਰ, ਨਜ਼ਰ ਸਭ ਦੀ ਰਿਹਾ ਭੁਆਈਆ। ਚਾਰ ਜੁਗ ਤੇਰੇ ਹੁਕਮ ਅੰਦਰ ਹੋਈ ਤਦਬੀਰ, ਕਰੇ ਤੇਰੀ ਪੜ੍ਹਾਈਆ। ਪੰਜ ਤਤ ਕਾਇਆ ਜਗਤ ਸਰੀਰ, ਜਗ ਭੁੱਲੀ ਸਰਬ ਲੋਕਾਈਆ। ਸ਼ਰਅ ਸ਼ਰੀਅਤ ਦੀਨ ਮਜ਼੍ਹਬ ਮਾਰ ਜ਼ੰਜੀਰ, ਨਾ ਕੋਈ ਸਕੇ ਮਾਤ ਤੁੜਾਈਆ। ਤ੍ਰੈਗੁਣ ਮਾਇਆ ਲੱਗੀ ਭੀੜ, ਹੌਲਾ ਸੰਗ ਨਾ ਕੋਇ ਜਣਾਈਆ। ਝੂਠੀ ਕਾਇਆ ਬਸਤਰ ਚੀਰ, ਲੱਖ ਚੁਰਾਸੀ ਰਹੀ ਹੰਢਾਈਆ। ਨੀਰ ਵਿਰੋਲੇ ਜੀਵ ਜੰਤ ਸੀਰ, ਨੀਰ ਸੀਰ ਨਾ ਕੋਇ ਪਿਆਈਆ। ਚਾਰ ਜੁਗ ਕਰੀ ਵੰਡ ਪਾ ਪਾ ਲਕੀਰ, ਹੱਦ ਹੱਦੀ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਲੇਖਾ ਦਏ ਮੁਕਾਈਆ। ਵਿਸ਼ਨੂੰ ਆਇਆ ਪੰਧ ਮੁਕਾ, ਦੂਰ ਦੁਰਾਡਾ ਚਰਨੀ ਸੀਸ ਝੁਕਾਇੰਦਾ। ਬ੍ਰਹਮਾ ਰੋਵੇ ਮਾਰੇ ਧਾ, ਮੇਰਾ ਮੇਰਾ ਨਜ਼ਰ ਨਾ ਆਇੰਦਾ। ਸ਼ੰਕਰ ਤ੍ਰਸੂਲ ਰਿਹਾ ਸੁਟਾ, ਕੰਠ ਮਾਲਾ ਬਾਸ਼ਕ ਤਸ਼ਕਾ ਗਲੋਂ ਲਾਹਿੰਦਾ। ਕਰੋੜ ਤੇਤੀਸਾ ਮਾਣ ਰਿਹਾ ਗਵਾ, ਸੁਰਪਤ ਤਖ਼ਤ ਨਾ ਕੋਇ ਹੰਢਾਇੰਦਾ। ਤੇਈ ਅਵਤਾਰ ਇਕ ਦੂਜੇ ਨਾਲ ਕਰਨ ਸਲਾਹ, ਮਤੇ ਨਾਲ ਮਤਾ ਪਕਾਇੰਦਾ। ਈਸਾ ਮੂਸਾ ਤੱਕਣ ਰਾਹ, ਨੇਤਰ ਨੈਣ ਨੈਣ ਉਠਾਇੰਦਾ। ਮੁਹੰਮਦ ਰੋਵੇ ਮਾਰੇ ਧਾਹ, ਅੱਲਾ ਰਾਣੀ
ਸੰਗ ਨਾ ਕੋਈ ਨਿਭਾਇੰਦਾ। ਚਾਰ ਯਾਰੀ ਪੱਲੂ ਰਹੀ ਛੁਡਾ, ਦਸਤਗੀਰ ਨਜ਼ਰ ਕੋਇ ਨਾ ਆਇੰਦਾ। ਨਾਨਕ ਨਿਰਗੁਣ ਮੰਗੇ ਇਕ ਪਨਾਹ, ਗੋਬਿੰਦ ਝੋਲੀ ਅੱਗੇ ਡਾਹਿੰਦਾ। ਤੇਰੀ ਕੁਦਰਤ ਸੱਚੇ ਪਾਤਸ਼ਾਹ, ਤੁਧ ਬਿਨ ਨਜ਼ਰ ਕੋਇ ਨਾ ਆਇੰਦਾ। ਜਿਉਂ ਭਾਵੇ ਤਿਉਂ ਰਿਹਾ ਚਲਾ, ਤੇਰਾ ਭਾਣਾ ਨਾ ਕੋਈ ਮੇਟ ਮਿਟਾਇੰਦਾ। ਤਖ਼ਤੋਂ ਰਾਜਾ ਰਾਣਾ ਦੇਵੇ ਲਾਹ, ਸੀਸ ਤਾਜ ਨਾ ਕੋਈ ਟਿਕਾਇੰਦਾ। ਜੁਗ ਚੌਕੜੀ ਕਰੇ ਫ਼ਨਾਹ, ਖ਼ਾਕੀ ਖ਼ਾਕ ਮਿਲਾਇੰਦਾ। ਰਹਿਮਤ ਰਹੀਮ ਰਹਿਮਾਨ ਦਏ ਕਮਾ, ਰਹਿਬਰ ਬਣ ਬਣ ਹੁਕਮ ਮਨਾਇੰਦਾ। ਸਬਰ ਸਬੂਰੀ ਸਾਬਰ ਬਣ ਬਣ ਜਾਮ ਰਿਹਾ ਪਿਆ, ਆਬੇ ਹਯਾਤ ਮੁਖ ਲਗਾਇੰਦਾ। ਸਾਚੇ ਹੁਜਰੇ ਸਚ ਅਲਾਹ, ਆਪ ਆਪਣਾ ਨੂਰ ਦਰਸਾਇੰਦਾ। ਮਹਿਬੂਬ ਮਹਿਰਾਬ ਇਕ ਖੁਲ੍ਹਾ, ਮਹਿਬਾਨ ਸੋਭਾ ਪਾਇੰਦਾ। ਨੂਰੋ ਨੂਰ ਹਜ਼ਰਤ ਪੈਗ਼ੰਬਰ ਖ਼ਾਲਕ ਬਣ ਬੇਗੁਨਾਹ, ਗੁਨਾਹ ਨਜ਼ਰ ਕੋਈ ਨਾ ਆਇੰਦਾ। ਮੁਕਾਮੇ ਹੱਕ ਤੇਰਾ ਮਕਾਨ, ਤੇਰਾ ਆਸਣ ਵੇਖ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਅੱਗੇ ਸਯਦਾ ਸੀਸ ਸਰਬ ਝੁਕਾਇੰਦਾ। ਸਯਦਾ ਸੀਸ ਗਿਆ ਝੁਕ, ਚੌਦਾਂ ਤਬਕ ਸੀਸ ਝੁਕਾਈਆ। ਨੌਂ ਸੌ ਚੁਰਾਨਵੇਂ ਚੌਕੜੀ ਰਹਿਉਂ ਲੁਕ, ਆਪਣਾ ਰੂਪ ਨਾ ਮਾਤ ਪ੍ਰਗਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪੰਜ ਤਤ ਕਾਇਆ ਅੰਦਰ ਨਿਰਗੁਣ ਸਰਗੁਣ ਰਹੇ ਪੜ੍ਹਾਈਆ। ਕਰ ਖੇਲ ਅਬਿਨਾਸ਼ੀ ਅਚੁੱਤ, ਚੇਤਨ ਆਪਣੀ ਧਾਰ ਵਖਾਈਆ। ਕਲਜੁਗ ਅੰਤਮ ਆਇਉਂ ਉਠ, ਲੋਕਮਾਤ ਫੇਰਾ ਪਾਈਆ। ਗ਼ਰੀਬ ਨਿਮਾਣਿਆਂ ਉਤੇ ਗਇਉਂ ਤੁਠ, ਤੇਰੇ ਹੱਥ ਤੇਰੀ ਵਡਿਆਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਜੋ ਬੈਠੇ ਰੁਠ, ਵੇਲੇ ਅੰਤ ਲਏ ਮਿਲਾਈਆ। ਆਤਮ ਪਰਮਾਤਮ ਸੁਹਾਏ ਸਾਚੀ ਰੁੱਤ, ਦੂਸਰ ਕਰੇ ਨਾ ਕੋਈ ਪੜ੍ਹਾਈਆ। ਜਗਤ ਵਿਕਾਰਾ ਕੱਢੇ ਕੁੱਟ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਆਸਾ ਤ੍ਰਿਸ਼ਨਾ ਜਾਏ ਛੁੱਟ, ਹਉਮੇ ਹੰਗਤਾ ਨਾ ਕੋਈ ਲੜਾਈਆ। ਜੂਠ ਝੂਠ ਜੜ੍ਹ ਦੇਵੇ ਪੁੱਟ, ਸਚ ਸੁੱਚ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਏ ਸਾਚਾ ਘਰ, ਘਰ ਵੇਖੇ ਚਾਈਂ ਚਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਬ੍ਰਹਮਾ ਵਿਸ਼ਨ ਸ਼ਿਵ ਅੱਗੇ ਆਓ ਲੰਘ, ਹਰਿ ਜੂ ਹਰਿ ਹਰਿ ਆਪ ਸੁਣਾਇੰਦਾ। ਸਤਿ ਸਤਿਵਾਦੀ ਬੈਠਾ ਉਪਰ ਪਲੰਘ, ਪਾਰਬ੍ਰਹਮ ਪ੍ਰਭ ਵੇਸ ਵਟਾਇੰਦਾ। ਦੋ ਜਹਾਨਾਂ ਵਜਾਏ ਨਾਮ ਮਰਦੰਗ, ਵਡ ਮਰਦਾਨਾ ਖੇਲ ਕਰਾਇੰਦਾ। ਲੱਖ ਚੁਰਾਸੀ ਇਕ ਅਨੰਦ, ਘਰ ਘਰ ਮੰਗਲ ਗਾਇੰਦਾ। ਕਲਜੁਗ ਅੰਤਮ ਮੁਕਿਆ ਪੰਧ, ਲੋਕਮਾਤ ਰਹਿਣ ਨਾ ਪਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡਾਂ ਰਿਹਾ ਵੰਡ, ਵੰਡ ਵੰਡ ਏਕਾ ਖੇਲ ਵਖਾਇੰਦਾ। ਕੋਈ ਕਹੇ ਪਿਤਾ ਦਸਰਥ ਰਾਮ ਚੰਦ, ਕੋਈ ਕਾਹਨ ਕ੍ਰਿਸ਼ਨ ਧਿਆਨ ਜਣਾਇੰਦਾ। ਕੋਈ ਕਹੇ ਮੂਸਾ ਮੇਟੇ ਪੰਧ, ਕੋਹਤੂਰ ਨੂਰ ਚਮਕਾਇੰਦਾ। ਕੋਈ ਕਹੇ ਈਸਾ ਚੜ੍ਹਨਾ ਚੰਦ, ਖ਼ੁਦਾਵੰਦ ਆਪਣਾ ਰੂਪ ਵਟਾਇੰਦਾ। ਕੋਈ ਕਹੇ ਮੁਹੰਮਦ ਗਾਏ ਛੰਦ, ਕਲਮਾ ਨਬੀ ਆਪ ਪੜ੍ਹਾਇੰਦਾ। ਕੋਈ ਕਹੇ ਨਾਨਕ ਬੇੜਾ ਰਿਹਾ ਬੰਨ੍ਹ, ਚਾਰ ਵਰਨ ਪਾਰ ਕਰਾਇੰਦਾ। ਕੋਈ ਕਹੇ ਗੁਜ਼ਰੀ ਚੰਦ, ਗੋਬਿੰਦ ਆਪਣਾ ਵੇਸ ਵਟਾਇੰਦਾ। ਪੁਰਖ ਅਕਾਲ ਕਹੇ ਮੇਰਾ ਕੋਈ ਨਾ ਜਾਣੇ ਅੰਤ, ਬੇਅੰਤ ਆਪਣਾ ਵੇਖ ਵਖਾਇੰਦਾ। ਜਿਸ ਨੂੰ ਚਾਰ ਜੁਗ ਗੌਂਦੇ ਗਏ ਭਗਤ ਸੰਤ, ਸੋ ਸਤਿਗੁਰ ਫੇਰਾ ਪਾਇੰਦਾ। ਜਿਸ ਦੁਆਰੇ ਗੁਰਮੁਖ ਮੰਗਤ, ਅੱਗੇ ਝੋਲੀ ਸਰਬ ਡਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਫੇਰਾ ਪਾਇੰਦਾ। ਕਲਜੁਗ ਅੰਤਮ ਆਇਆ ਹਰਿ,
ਹਰਿ ਜੂ ਆਪਣਾ ਵੇਸ ਵਟਾਈਆ। ਨੌਂ ਖੰਡ ਪ੍ਰਿਥਮੀ ਇਕੋ ਦਰ, ਦਰ ਦਰਵਾਜ਼ਾ ਦਏ ਵਖਾਈਆ। ਦੀਨ ਮਜ਼੍ਹਬ ਜ਼ਾਤ ਪਾਤ ਜਾਣ ਹਰ, ਲੋਕਮਾਤ ਰਹਿਣ ਨਾ ਪਾਈਆ। ਊਚ ਨੀਚ ਚੁੱਕੇ ਡਰ, ਭਾਂਡਾ ਭਰਮ ਦਏ ਭੰਨਾਈਆ। ਘਟ ਘਟ ਅੰਦਰ ਆਪੇ ਵੜ, ਦਰ ਦਰਵਾਜ਼ੇ ਦਏ ਖੁਲ੍ਹਾਈਆ। ਇਕੋ ਅੱਖਰ ਨਿਰਗੁਣ ਪੜ੍ਹ, ਸਰਗੁਣ ਦਏ ਵਡਿਆਈਆ। ਆਦਿ ਲਗਾਈ ਜਿਸ ਨੇ ਜੜ੍ਹ, ਸੋ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਖ਼ਤ ਬੈਠਾ ਸੱਚਾ ਮਾਹੀਆ। ਸਾਚੇ ਤਖ਼ਤ ਹਰਿ ਜੂ ਹੁਕਮਰਾਨ, ਹਰਿ ਹਰਿ ਆਪਣਾ ਹੁਕਮ ਵਰਤਾਇੰਦਾ। ਵਿਸ਼ਨੂੰ ਆਪਣੇ ਦੇ ਬਿਆਨ, ਬਿਆਨਾ ਹੋਰ ਨਾ ਕੋਇ ਰਖਾਇੰਦਾ। ਬ੍ਰਹਮੇ ਆਪਣੀ ਕਰ ਕਲਿਆਣ, ਚਾਰ ਵੇਦ ਅੰਤ ਨਾ ਵਖਾਇੰਦਾ। ਸ਼ੰਕਰ ਆਪਣਾ ਵੇਖ ਮਕਾਨ, ਮਕਾਨ ਕਵਣ ਦੁਆਰ ਸੁਹਾਇੰਦਾ। ਤੇਈ ਅਵਤਾਰ ਕਰੋ ਧਿਆਨ, ਕਵਣ ਕੂਟੇ ਹਰਿ ਜੂ ਆਸਣ ਲਾਇੰਦਾ। ਈਸਾ ਮੂਸਾ ਉਠ ਕਰੋ ਸਲਾਮ, ਸਯਦਾ ਕਵਣ ਕਬੂਲ ਕਰਾਇੰਦਾ। ਨਾਨਕ ਗੋਬਿੰਦ ਕਰੋ ਪਰਵਾਨ, ਪਰਵਾਨਾ ਕਵਣ ਹੱਥ ਫੜਾਇੰਦਾ। ਭਗਤ ਅਠਾਰਾਂ ਮੰਗੋ ਦਾਨ, ਦਾਤਾ ਦਾਨੀ ਕਵਣ ਵਰਤਾਇੰਦਾ। ਸਚਖੰਡ ਦੁਆਰੇ ਖੇਲ ਮਹਾਨ, ਹਰਿ ਕਰਤਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਿਖ ਲਿਖ ਲੇਖਾ ਆਪਣੇ ਹੱਥ ਰਖਾਇੰਦਾ। ਵਿਸ਼ਨੂੰ ਨਿਉਂ ਨਿਉਂ ਕਹੇ ਬੋਲ, ਪ੍ਰਭ ਅੱਗੇ ਸੀਸ ਝੁਕਾਈਆ। ਮੇਰਾ ਮੁੱਕਾ ਭੰਡਾਰਾ ਤੂੰ ਤੋਲਿਆ ਤੋਲ, ਤੋਲਣਹਾਰਾ ਇਕ ਅਖਵਾਈਆ। ਚਾਰ ਜੁਗ ਚੌਕੜੀ ਤੇਰਾ ਭੇਵ ਨਾ ਪਾਇਆ ਵੇਖਿਆ ਵੱਜਦਾ ਰੋਲ, ਅਲਖ ਅਲਖ ਨਾ ਲਖਿਆ ਜਾਈਆ। ਕੋਈ ਵਸਤ ਨਾ ਮੇਰੇ ਕੋਲ, ਖ਼ਾਲੀ ਹੱਥ ਰਿਹਾ ਵਖਾਈਆ। ਮੈਂ ਸੁੱਤਾ ਰਿਹਾ ਅਨਭੋਲ, ਤੇਰਾ ਭੇਵ ਰੱਤੀ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਢਹਿ ਪਿਆ ਤੇਰੀ ਸ਼ਰਨਾਈਆ। ਬ੍ਰਹਮਾ ਉਠੇ ਮਾਰੇ ਧਾਹ, ਨੇਤਰ ਨੈਣਾਂ ਨੀਰ ਵਹਾਇੰਦਾ। ਮੇਰਾ ਬ੍ਰਹਮ ਭੁਲਿਆ ਤੇਰਾ ਰਾਹ, ਰਾਹ ਖਹਿੜਾ ਨਜ਼ਰ ਨਾ ਆਇੰਦਾ। ਨਾਤਾ ਸਕੇ ਨਾ ਕੋਈ ਜੁੜਾ, ਜੋੜੀ ਜੋੜ ਨਾ ਕੋਈ ਬਣਾਇੰਦਾ। ਸੱਸੇ ਉਪਰ ਹੋੜਾ ਕੋਈ ਸਕੇ ਨਾ ਲਾ, ਕੋਈ ਨਿਰਗੁਣ ਸਰਗੁਣ ਨਾ ਵੇਸ ਵਟਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਮੇਰਾ ਬ੍ਰਹਮ ਕੋਈ ਕੰਮ ਨਾ ਆਇੰਦਾ। ਤ੍ਰੈਗੁਣ ਮਾਇਆ ਰਹੀ ਕੁਰਲਾ, ਕੂਕ ਕੂਕ ਸੁਣਾਈਆ। ਮੇਰੇ ਮੁਖ ਤੇ ਲੱਗੀ ਛਾਹ, ਕਾਲੀ ਛਾਹੀ ਨਾ ਕੋਈ ਧੁਆਈਆ। ਮੈਂ ਤੇਰਾ ਭੁੱਲੀ ਰਾਹ, ਬੇਅੰਤ ਮੇਰੇ ਮਾਹੀਆ। ਲੱਖ ਚੁਰਾਸੀ ਗਲ ਵਿਚ ਪਾਇਆ ਫਾਹ, ਨਾ ਸਕੇ ਕੋਈ ਤੁੜਾਈਆ। ਜੀਵ ਜੰਤ ਵਿਚ ਭੁੱਲਾ, ਭਰਮੇ ਭੁੱਲੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਮਿਲੇ ਨਾ ਕੋਈ ਵਡਿਆਈਆ। ਪੰਜ ਤਤ ਵਹਾਇਨ ਨੀਰ, ਰੋ ਰੋ ਹਾਲ ਸੁਣਾਇਆ। ਬੌਹੜੀ ਬੌਹੜੀ ਵੱਜਾ ਜ਼ੰਜੀਰ, ਨਾ ਸਕੇ ਕੋਈ ਤੁੜਾਇਆ। ਅੱਠੇ ਪਹਿਰ ਲੱਗੀ ਪੀੜ, ਚਾਰ ਜੁਗ ਨਾ ਕੋਇ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਅੰਮ੍ਰਿਤ ਆਪਣਾ ਨੀਰ ਪਿਆਇਆ। ਤੇਈ ਅਵਤਾਰ ਸੋਏ ਉਠੇ, ਹਾੜ ਸਤਾਰਾਂ ਵੇਖ ਵਖਾਈਆ। ਪੁਰਖ ਅਬਿਨਾਸ਼ੀ ਚਰਨ ਢੱਠੇ, ਨਿਉਂ ਨਿਉਂ ਸੀਸ ਝੁਕਾਈਆ। ਆਪਣੇ ਜੁਗ ਵਿਚ ਬਣੇ ਰਹੇ ਹੱਟੇ ਕੱਟੇ, ਤੇਰਾ ਬਲ ਵਖਾਈਆ। ਵਸਦੇ ਰਹੇ ਕਾਇਆ ਮਟੇ, ਪੰਜ ਤਤ ਚੋਲਾ ਜਗਤ ਹੰਢਾਈਆ। ਤੇਰੇ ਨਾਮ ਰਹੇ ਰੱਤੇ, ਰੁੱਤ ਰੁਤੜੀ ਇਕ ਸੁਹਾਈਆ।
ਤੇਰੇ ਸੁਣੌਂਦੇ ਰਹੇ ਪਤੇ, ਧੁਰ ਫ਼ਰਮਾਣਾ ਗੀਤ ਅਲਾਈਆ। ਤੇਰੇ ਦੱਸ ਕੇ ਆਏ ਪਤੇ, ਸਚਖੰਡ ਵਸੇ ਸੱਚਾ ਮਾਹੀਆ। ਨਾ ਰੋਵੇ ਨਾ ਕਦੇ ਹੱਸੇ, ਹਰਖ ਸੋਗ ਨਾ ਕੋਈ ਰਖਾਈਆ। ਏਕਾ ਰੰਗ ਰਹੇ ਪਹਿਰ ਅੱਠੇ, ਘੜੀ ਪਲ ਨਾ ਵੰਡ ਵੰਡਾਈਆ। ਗੁਰ ਅਵਤਾਰ ਆਪਣੇ ਖ਼ਾਤੇ ਘੱਤੇ, ਖਾਤ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਸਰਨ ਨਾ ਕੋਈ ਸਰਨਾਈਆ। ਪੀਰ ਪੈਗ਼ੰਬਰ ਕਰਨ ਸਲਾਮ, ਸਿਰ ਸਯਦਾ ਸੀਸ ਝੁਕਾਇਆ। ਤੂੰ ਪੈਗ਼ੰਬਰ ਵਡ ਅਮਾਮ, ਤੇਰਾ ਅੰਤ ਕਿਸੇ ਨਾ ਪਾਇਆ। ਤੂੰ ਸਾਹਿਬ ਹੁਕਮਰਾਨ, ਹਉਂ ਫ਼ਰਮਾਂਬਰਦਾਰ ਸੇਵ ਕਮਾਇਆ। ਕਾਇਨਾਤ ਤੇਰਾ ਧਿਆਨ, ਬਿਆਨ ਤੇਰਾ ਕਲਮਾ ਇਕ ਜਣਾਇਆ। ਦਰਗਹਿ ਤੇਰੀ ਸਚ ਨਿਸ਼ਾਨ, ਮੁਕਾਮੇ ਹੱਕ ਹੱਕ ਵਖਾਨ, ਨੂਰੀ ਜਲਵਾ ਨੂਰ ਜਹਾਨ, ਮੇਰੇ ਪਰਵਰਦਿਗਾਰ ਤੇਰੇ ਡਿੱਗੇ ਘਾਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਬੈਠੇ ਅਲਖ ਜਗਾਇਆ। ਦਰ ਦੁਆਰੇ ਜਗਾ ਅਲੱਖ, ਅਲੱਖ ਨਿਰੰਜਣ ਇਕ ਮਨਾਇਆ। ਨਿਰਗੁਣ ਨਿਰਗੁਣ ਹੋ ਪ੍ਰਤੱਖ, ਨਾਨਕ ਨਿਰਗੁਣ ਵੇਖ ਵਖਾਇਆ। ਗੋਬਿੰਦ ਕਹੇ ਮੇਰਾ ਕਮਲਾਪਤ, ਕਵਲ ਨੈਣ ਨੈਣ ਮਟਕਾਇਆ। ਆਦਿ ਜੁਗਾਦੀ ਇਕੋ ਪੱਤ, ਲੱਖ ਚੁਰਾਸੀ ਲਏ ਪ੍ਰਨਾਇਆ। ਵਸਣਹਾਰਾ ਘਟ ਘਟ, ਹਰ ਘਟ ਅੰਦਰ ਡੇਰਾ ਲਾਇਆ। ਜੁਗ ਚੌਕੜੀ ਮਾਰਗ ਦੱਸ, ਹਉਂ ਬਾਲਕ ਸੇਵ ਕਰਾਇਆ। ਖਾਣੀ ਬਾਣੀ ਕਰ ਕੇ ਆਏ ਜਸ, ਜਸ ਵੇਦ ਪੁਰਾਨ ਸਲਾਹਿਆ। ਅੰਤਮ ਵੇਲਾ ਆਏ ਦੱਸ, ਲੱਖ ਚੁਰਾਸੀ ਆਪਣਾ ਹਾਲ ਸੁਣਾਇਆ। ਸਾਡਾ ਕੋਈ ਨਾ ਚਲੇ ਵਸ, ਕਰਨ ਕਰਾਵਣਹਾਰ ਕਰੇ ਖ਼ੁਦਾਇਆ। ਅੰਤਮ ਕਲਜੁਗ ਹੋਏ ਪ੍ਰਗਟ, ਲੋਕਮਾਤ ਫੇਰਾ ਪਾਇਆ। ਵੇਖਣਹਾਰਾ ਚੌਦਾਂ ਲੋਕ ਚੌਦਾਂ ਹੱਟ, ਚੌਦਾਂ ਤਬਕਾਂ ਕੁੰਡਾ ਲਾਹਿਆ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣਾ ਨਾਉਂ ਵਖਾਇਆ। ਸੀਆਂ ਵੰਡੇ ਸਾਢੇ ਤਿੰਨ ਹੱਥ, ਸੰਬਲ ਆਪਣਾ ਡੇਰਾ ਲਾਇਆ। ਭਗਤ ਭਗਵੰਤ ਲਏ ਰੱਖ, ਰੱਖਕ ਆਪਣੀ ਸੇਵ ਕਮਾਇਆ। ਬਿਨ ਪੜ੍ਹਿਆਂ ਬਿਨ ਗਾਇਆਂ ਖੋਲ੍ਹੇ ਅੱਖ, ਅੱਖ ਅੱਖ ਨਾਲ ਮਿਲਾਇਆ। ਸਚਖੰਡ ਦੁਆਰਾ ਦੇਵੇ ਦੱਸ, ਸਤਿ ਸਤਿਵਾਦੀ ਆਪ ਸੁਣਾਇਆ। ਹਰਿ ਸੰਗਤ ਕਰ ਇਕੱਠ, ਏਕਾ ਮੰਤਰ ਦਏ ਪੜ੍ਹਾਇਆ। ਤੇਈ ਅਵਤਾਰਾਂ ਕਰੇ ਇਕੱਠ, ਦਸ ਗੁਰੂ ਨਾਲ ਰਲਾਇਆ। ਪੀਰ ਪੈਗ਼ੰਬਰ ਪੈਣ ਹੱਸ, ਵਾਹ ਵਾਹ ਤੇਰੀ ਵਡਿਆਇਆ। ਬਿਨ ਨੱਥੋਂ ਪਾਈ ਨੱਥ, ਸ਼ਬਦੀ ਡੋਰ ਬੰਧ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਤਿਗੁਰ ਖੇਲ ਰਚਾਇਆ। ਦੂਰ ਦੁਰਾਡੇ ਆਏ ਦੁਆਰ, ਲੋਕਮਾਤ ਫੇਰਾ ਪਾਈਆ। ਵੇਖਿਆ ਸੋਹਣਾ ਤੇਰਾ ਦਰਬਾਰ, ਵਡ ਦਾਤੇ ਬੇਪਰਵਾਹੀਆ। ਕੋਈ ਨਾ ਪਾਵੇ ਤੇਰੀ ਸਾਰ, ਉਚਾ ਡੰਡਾ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਸਾਚਾ ਰਾਣਾ, ਸਚ ਹਦੀਸ ਇਕੋ ਹੁਕਮ ਸੁਣਾਈਆ। ਏਕਾ ਹੁਕਮ ਸੁਨਣਾ ਕੰਨ, ਬਿਨ ਕੰਨਾਂ ਆਪ ਜਣਾਇੰਦਾ। ਇਕ ਫ਼ਰਮਾਣਾ ਲੈਣਾ ਮੰਨ, ਬਿਨ ਲਿਖਿਆਂ ਲੇਖ ਲਿਖਾਇੰਦਾ। ਏਕਾ ਰਸਨਾ ਕਹਿਣਾ ਧੰਨ ਧੰਨ, ਬਿਨ ਰਸਨਾ ਰਾਗ ਜਣਾਇੰਦਾ। ਏਕਾ ਵਸਨਾ ਛੱਪਰੀ ਛੰਨ, ਬਿਨ ਛੱਪਰ ਛੰਨ ਛੁਹਾਇੰਦਾ। ਏਕਾ ਰਾਗ ਗੌਣਾ ਤਨ, ਪੰਜ ਤਤ ਕਾਇਆ ਬਿਨ ਤੰਦੀ ਤੰਦ ਤਾਰ ਸਤਾਰ ਨਾ ਕੋਇ ਹਿਲਾਇੰਦਾ। ਏਕਾ ਪਰਕਾਸ਼ ਕਰੇ ਨੇਤਰ ਅੰਧ, ਨਿਰਗੁਣ ਨੂਰ ਜੋਤ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸਚ ਦਰਬਾਰਾ, ਆਪ ਲਗਾਏ ਹਰਿ ਨਿਰੰਕਾਰਾ, ਨਿਰਗੁਣ
ਆਪਣਾ ਆਸਣ ਲਾਇੰਦਾ। ਨਿਰਗੁਣ ਆਸਣ ਗਿਆ ਲੱਗ, ਸਚਖੰਡ ਵੱਜੀ ਵਧਾਈਆ। ਲੋਕਮਾਤ ਸੂਰਾ ਸਰਬੱਗ, ਸਰਬ ਕਲਾ ਖੇਲ ਕਰਾਈਆ। ਵਿਸ਼ਨ ਬ੍ਰਹਮਾ ਸ਼ਿਵ ਲਏ ਸੱਦ, ਸੱਦਾ ਦੇਵੇ ਚਾਈਂ ਚਾਈਂਆ। ਤ੍ਰੈਗੁਣ ਮਾਇਆ ਲਈ ਬੰਧ, ਬੰਦੀਖ਼ਾਨੇ ਆਪਣੇ ਪਾਈਆ। ਪੰਜ ਤਤ ਲਏ ਬੰਨ੍ਹ, ਡੋਰ ਆਪਣੇ ਹੱਥ ਉਠਾਈਆ। ਗੁਰ ਅਵਤਾਰ ਆਪਣੀ ਝੋਲੀ ਰਹੇ ਅੱਡ, ਚਰਨ ਕਵਲ ਲਏ ਬਿਠਾਈਆ। ਪੀਰ ਪੈਗ਼ੰਬਰ ਆਪਣੇ ਵੇਖੇ ਆਪਣੀ ਹੱਦ, ਹੱਦ ਆਪਣੀ ਦਏ ਸਮਝਾਈਆ। ਨੌਂ ਸੌ ਚੁਰਾਨਵੇਂ ਚੌਕੜੀ ਰਹੀ ਲੰਘ, ਵੇਲਾ ਅੰਤਮ ਗਿਆ ਆਈਆ। ਕਲਜੁਗ ਮੁਕਣਹਾਰਾ ਪੰਧ, ਪੁਰਖ ਅਬਿਨਾਸ਼ੀ ਆਪ ਮੁਕਾਈਆ। ਲੱਖ ਚੁਰਾਸੀ ਲੇਖਾ ਚੁਕਨਾ ਪੂਰਨ ਝੱਬ, ਜ਼ਾਤ ਪਾਤ ਵਰਨ ਗੋਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਖ਼ਤ ਬੈਠ ਸਾਚਾ ਹੁਕਮ ਸੁਣਾਈਆ। ਸਾਚਾ ਹੁਕਮ ਸੁਣ ਕੰਨ ਲਾ, ਲਾਸ਼ਰੀਕ ਆਪ ਜਣਾਇੰਦਾ। ਜੁਗ ਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਬਣੇ ਮਲਾਹ, ਨਿਰਗੁਣ ਸਰਗੁਣ ਬੇੜਾ ਆਪ ਬੰਧਾਇੰਦਾ। ਮੰਤਰ ਨਾਮ ਕਲਮਾ ਆਏ ਪੜ੍ਹਾ, ਕਲਮਾ ਕਲਮੀ ਖੇਲ ਕਰਾਇੰਦਾ। ਗੁਰ ਗੁਰ ਆਪਣਾ ਨਾਉਂ ਧਰਾ, ਧੁਰ ਸੰਦੇਸ਼ਾ ਰਾਗ ਅਲਾਇੰਦਾ। ਅੰਤਮ ਸਭ ਦਾ ਲੇਖਾ ਦਏ ਮੁਕਾ, ਲੇਖਾ ਆਪਣੇ ਹੱਥ ਰਖਾਇੰਦਾ। ਸਾਰੇ ਇਕੱਠੇ ਕਰੋ ਸਲਾਹ, ਹਰਿ ਜੂ ਸੱਚੋ ਸਚ ਜਣਾਇੰਦਾ। ਨੌਂ ਖੰਡ ਪ੍ਰਿਥਮੀ ਦਏ ਜਣਾ, ਦੋ ਜਹਾਨਾਂ ਨਾਲ ਮਿਲਾਇੰਦਾ। ਹਿੰਦੂ ਮੁਸਲਮ ਸਿੱਖ ਈਸਾਈ ਹੋਏ ਬੇਈਮਾਨ, ਈਮਾਨ ਸਚ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਸਾਰੇ ਉਠੇ ਏਕਾ ਵਾਰ, ਨੇਤਰ ਨੈਣ ਨੈਣ ਉਠਾਈਆ। ਚਾਰੋਂ ਕੁੰਟ ਕਰਨ ਵਿਚਾਰ, ਵਿਚਾਰੀ ਵਿਚਾਰ ਨਾਲ ਰਲਾਈਆ। ਸ੍ਰਿਸ਼ਟ ਸਬਾਈ ਹੋਈ ਵਿਭਚਾਰ, ਵਿਭਚਾਰ ਕਰੇ ਲੋਕਾਈਆ। ਨਾਰ ਕੰਤ ਨਾ ਕੋਈ ਆਧਾਰ, ਮਾਤ ਪਿਤ ਨਾ ਕੋਈ ਵਡਿਆਈਆ। ਗੁਰਦਰ ਮੰਦਰ ਮਸਜਿਦ ਹਾਹਾਕਾਰ, ਜਗਤ ਸਿਆਸਤ ਕਰੇ ਲੜਾਈਆ। ਹਰਿ ਕਾ ਨਾਮ ਨਾ ਕੋਈ ਪਿਆਰ, ਗੁਰਸਿਖ ਰੂਪ ਨਾ ਕੋਈ ਵਖਾਈਆ। ਗੀਤਾ ਗਿਆਨ ਨਾ ਕੋਈ ਆਧਾਰ, ਪੁਰਾਨੀ ਪੁਰਾਨ ਨਾ ਕੋਈ ਸਮਝਾਈਆ। ਅੰਜੀਲ ਕੁਰਾਨ ਨਾ ਕੋਇ ਆਧਾਰ, ਆਇਤ ਸ਼ਰਾਇਤ ਨਾ ਕੋਈ ਸ਼ਨਵਾਈਆ। ਗੁਰੂ ਗ੍ਰੰਥ ਨਾ ਕੋਈ ਵਿਚਾਰ, ਗੁਰੂ ਗੋਬਿੰਦ ਨਾ ਕੋਈ ਮਿਲਾਈਆ। ਉਚੀ ਕੂਕ ਕੂਕ ਕਰਨ ਪੁਕਾਰ, ਜਗਤ ਤ੍ਰਿਸ਼ਨਾ ਹੋਈ ਹਲਕਾਈਆ। ਸ਼ਿਵਦੁਆਲੇ ਮੱਠ ਖ਼ਾਲੀ ਦਿਸਣ ਦੁਆਰ, ਤੀਰਥ ਤੱਟ ਹਰਿ ਜੂ ਰੂਪ ਨਾ ਕੋਈ ਧਰਾਈਆ। ਵਿਸ਼ਨੂੰ ਵਿਸ਼ਵ ਨਾ ਕੋਈ ਭੰਡਾਰ, ਸ਼ਾਂਤਕ ਸਤਿ ਨਾ ਕੋਈ ਕਰਾਈਆ। ਬ੍ਰਹਮੇ ਬ੍ਰਹਮ ਨਾ ਕੋਈ ਪਸਾਰ, ਪਾਰਬ੍ਰਹਮ ਨਜ਼ਰ ਨਾ ਆਈਆ। ਸ਼ੰਕਰ ਸਹਿੰਸਾ ਰਹੇ ਨਾ ਕੋਈ ਸੰਸਾਰ, ਭੇਵ ਅਭੇਵ ਨਾ ਕੋਇ ਵਖਾਈਆ। ਤ੍ਰੈਗੁਣ ਪਰਦਾ ਸਕੇ ਨਾ ਕੋਈ ਪਾੜ, ਪੰਜ ਤਤ ਸਤਿ ਨਾ ਕੋਇ ਜਣਾਈਆ। ਸੱਤਰ ਬਹੱਤਰ ਚੁਹੱਤਰ ਕਰੇ ਨਾ ਕੋਈ ਉਜਿਆਰ, ਸੱਤ ਚਾਰ ਨਾ ਸੰਗ ਰਖਾਈਆ। ਗੁਰ ਅਵਤਾਰ ਵੇਖਣ ਵਾਰੋ ਵਾਰ, ਆਪਣੀ ਅੱਖ ਖੁਲ੍ਹਾਈਆ। ਪੀਰ ਪੈਗ਼ੰਬਰ ਬਹੁੜੀ ਬਹੁੜੀ ਕਰਦਾ ਰਹੇ ਪੁਕਾਰ, ਦਰੋਹੀ ਖ਼ੁਦਾਏ ਪਈ ਦੁਹਾਈਆ। ਅੱਲਾ ਰਾਣੀ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਖੁਲ੍ਹੀ ਮੈਂਹਡੀ ਗੁੱਤ ਨਾਰ ਮੁਟਿਆਰ, ਸੀਸ ਜਗਦੀਸ਼ ਨਾ ਕੋਇ ਝੁਕਾਈਆ। ਨੇਤਰ ਨੈਣ ਨਾ ਕੋਈ ਸ਼ਿੰਗਾਰ, ਸਾਚਾ ਨੈਣ ਨਾ ਕੋਈ ਮਟਕਾਈਆ। ਅੱਖ ਨਾਲ ਅੱਖ ਨਾ ਮਿਲਾਵੇ ਸਾਂਝਾ ਯਾਰ, ਹੱਕ ਰੂਪ ਨਜ਼ਰ ਕਿਸੇ ਨਾ ਆਈਆ। ਅਲੱਖ ਹੋਏ ਨਾ ਕੋਇ ਜੈਕਾਰ, ਉਚੇ ਟਿੱਲੇ ਪਰਬਤ ਬੈਠੇ ਡੇਰੇ ਲਾਈਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਉਠ ਉਠ ਤੱਕਣ, ਨੇਤਰ ਨੈਣ ਨੈਣ ਉਠਾਇਆ। ਚਾਰ ਕੁੰਟ ਨੌਂ ਖੰਡ ਪ੍ਰਿਥਮੀ ਦਹਿ ਦਿਸ਼ਾ ਸੱਤ ਦੀਪ ਕੋਈ ਨਾ ਦਿਸੇ ਸਾਚਾ ਮੱਖਣ, ਛਾਛ ਰੂਪ ਨਜ਼ਰੀ ਆਇਆ। ਕੋਇ ਨਾ ਕਿਸੇ ਆਏ ਰੱਖਣ, ਸਿਰ ਹੱਥ ਨਾ ਕੋਇ ਟਿਕਾਈਆ। ਚਾਰੋਂ ਕੁੰਟ ਉਠ ਉਠ ਭੱਜਣ, ਤ੍ਰੈਗੁਣ ਅਗਨੀ ਇਕ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਰਚਾਇਆ। ਵਿਸ਼ਨ ਬ੍ਰਹਮਾ ਸ਼ਿਵ ਮਾਰੀ ਕੂਕ, ਕੂਕ ਕੂਕ ਸੁਣਾਈਆ। ਲੱਖ ਚੁਰਾਸੀ ਸਾਡਾ ਆਵਾ ਗਿਆ ਊਤ, ਪ੍ਰਭ ਤੇਰੀ ਕਰੇ ਨਾ ਕੋਈ ਪੜ੍ਹਾਈਆ। ਦਿਸੇ ਕੋਈ ਨਾ ਸਾਚਾ ਪੂਤ, ਸਪੂਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਉਂ ਭਾਵੇ ਤਿਉਂ ਆਪਣੇ ਕਰ, ਸਾਡੀ ਚਲੇ ਨਾ ਕੋਈ ਚਤੁਰਾਈਆ। ਪੁਰਖ ਅਬਿਨਾਸ਼ੀ ਅੱਗੋਂ ਪਿਆ ਹੱਸ, ਹੱਸ ਹੱਸ ਆਪ ਜਣਾਇੰਦਾ। ਕਿਸੇ ਦਾ ਚਲੇ ਨਾ ਕੋਈ ਵਸ, ਹਰਿ ਜੂ ਆਪਣਾ ਹੁਕਮ ਚਲਾਇੰਦਾ। ਜਿਸ ਨੇ ਆਦਿ ਮਾਰਗ ਦਿਤਾ ਦੱਸ, ਅੰਤਮ ਆਪਣੇ ਲੇਖੇ ਪਾਇੰਦਾ। ਏਕੰਕਾਰ ਲੇਖਾ ਚੁਕਾ ਕਰੇ ਨਾ ਬਸ, ਤ੍ਰੈਗੁਣ ਮਾਇਆ ਆਪਣੇ ਚਰਨਾਂ ਹੇਠ ਦਬਾਇੰਦਾ। ਪੰਜ ਤਤ ਥੱਲੇ ਦੇਵੇ ਢਕ, ਫੇਰ ਬਾਹਰ ਨਾ ਕੋਇ ਕਢਾਇੰਦਾ। ਗੁਰ ਅਵਤਾਰ ਖੋਲ੍ਹਿਆ ਹੱਟ, ਬਣ ਹਟਵਾਣਾ ਆਪ ਚਲਾਇੰਦਾ। ਅੰਤਮ ਮਾਰੇ ਇਕੋ ਸੱਟ, ਸ਼ਬਦ ਹੁਲਾਰਾ ਇਕ ਵਖਾਇੰਦਾ। ਚਰਨ ਦੁਆਰੇ ਆਏ ਨੱਸ, ਸਚ ਦੁਆਰਾ ਇਕ ਵਖਾਇੰਦਾ। ਆਪਣਾ ਆਪਣਾ ਹਾਲ ਰਹੇ ਦੱਸ, ਪਿਛਲਾ ਲੇਖਾ ਪੁੱਛ ਪੁਛਾਇੰਦਾ। ਏਥੋਂ ਕੋਈ ਨਾ ਜਾਵੇ ਨੱਸ, ਹਰਿ ਜੂ ਆਪਣਾ ਘੇਰਾ ਪਾਇੰਦਾ। ਆਪਣੀ ਕਰਨੀ ਗਏ ਫਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਈ ਅਵਤਾਰ ਪੁੱਛ ਪੁਛਾਇੰਦਾ। ਤੇਈ ਅਵਤਾਰ ਦੱਸੋ ਹਾਲ, ਹਰਿ ਜੂ ਹਰਿ ਆਪ ਸੁਣਾਇਆ। ਸਤਿਜੁਗ ਤ੍ਰੇਤਾ ਦੁਆਪਰ ਬਣਿਆ ਕਾਲ, ਕਾਲ ਆਪਣਾ ਰੰਗ ਰੰਗਾਇਆ। ਮਹਾਕਾਲ ਵਸਣਹਾਰਾ ਧਰਮਸਾਲ, ਧਰਮ ਦੁਆਰੇ ਡੇਰਾ ਲਾਇਆ। ਜੁਗ ਜੁਗ ਚਲੇ ਅਵੱਲੜੀ ਚਾਲ, ਜਗਤ ਜੁਗਤ ਆਪ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਲੇਖਾ ਮੰਗ ਮੰਗਾਇਆ। ਏਕਾ ਲੇਖਾ ਮੰਗੇ ਜਗਦੀਸ਼, ਦੂਜਾ ਨਜ਼ਰ ਕੋਈ ਨਾ ਆਈਆ। ਜਿਸ ਦਾ ਪੀਸਣ ਲਿਆ ਪੀਸ, ਜੁਗ ਚੌਕੜੀ ਸੇਵ ਕਮਾਈਆ। ਜਿਸ ਦੀ ਗਾ ਗਾ ਆਏ ਹਦੀਸ, ਪੜ੍ਹ ਪੜ੍ਹ ਕਰ ਪੜ੍ਹਾਈਆ। ਸੋ ਸਾਹਿਬ ਸਿਰ ਧਰ ਕੇ ਬੈਠਾ ਤਾਜ ਸੀਸ, ਸੀਸ ਜਗਦੀਸ਼ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਜਣਾਈਆ। ਤੇਈ ਅਵਤਾਰ ਉਠ ਕਰਨ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਇਆ। ਸਤਿਜੁਗ ਤ੍ਰੇਤਾ ਦੁਆਪਰ ਵੇਖਿਆ ਵਾਰੋ ਵਾਰ, ਵਾਹ ਵਾਹ ਤੇਰੀ ਵਡ ਵਡਿਆਇਆ । ਤੇਰਾ ਨਾਉਂ ਪੰਜ ਤਤ ਪਿਆਰ, ਤਤਵ ਤਤ ਨਾਲ ਮਿਲਾਇਆ। ਬ੍ਰਹਮ ਮਤ ਮਤ ਏਕਾ ਵਾਰ, ਪਾਰਬ੍ਰਹਮ ਬ੍ਰਹਮ ਸਮਝਾਇਆ। ਤੇਰੇ ਭਗਤਾਂ ਸਚ ਵਿਹਾਰ, ਸਾਚੇ ਸੰਤਾਂ ਸੰਗ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਨੂਰ ਤੇਰਾ ਰੁਸ਼ਨਾਇਆ। ਤੇਰਾ ਨੂਰ ਤੇਰੀ ਜੋਤ, ਤੇਰੇ ਰੰਗ ਸਮਾਈਆ। ਜੁਗਾ ਜੁਗੰਤ ਵਸੇ ਕਾਇਆ ਕਿਲਾ ਕੋਟ, ਪੰਜ ਤਤ ਤਤ ਬੰਧਾਈਆ। ਸ਼ਬਦ ਨਗਾਰੇ ਲਾਏ ਚੋਟ, ਮਤ ਮਨ ਬੁੱਧ ਆਪ ਸਮਝਾਈਆ। ਪੱਤਤ ਪੁਨੀਤ ਤੇਰੀ ਓਟ, ਏਕਾ ਏਕ ਸਰਨਾਈਆ। ਜੁਗ ਬੀਤੇ ਕੋਟੀ ਕੋਟ, ਕੋਟਨ ਕੋਟ ਗਏ ਵਿਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ
ਦੇਣਾ ਸਾਚਾ ਵਰ, ਤੁਧ ਬਿਨ ਅਵਰ ਨਾ ਕੋਇ ਸਰਨਾਈਆ। ਸਰਨਗਤ ਪ੍ਰਭ ਤੇਰੀ ਠਾਕਰ, ਤੇਈ ਅਵਤਾਰ ਰਹੇ ਜਣਾਈਆ। ਤੇਰਾ ਦੁਆਰ ਵੱਡਾ ਸਾਗਰ, ਹਉਂ ਮਛਲੀ ਤਰਨ ਨਾ ਜਾਈਆ। ਦਰ ਆਇਆਂ ਘਰ ਦੇਵੇ ਆਦਰ, ਹੱਥ ਤੇਰੇ ਵਡਿਆਈਆ। ਤੂੰ ਸ਼ਾਹ ਵਡ ਬਹਾਦਰ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਤੂੰ ਪਿਤਾ ਪੂਤ ਪਿਦਰ ਮਾਦਰ, ਪਿਸਰ ਤੇਰੀ ਖੇਲ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਓਟ ਤਕਾਈਆ। ਤੇਰੀ ਓਟ ਆਏ ਤੱਕ, ਤੱਕਿਆ ਇਕ ਸਹਾਰਾ। ਤੂੰ ਸਾਹਿਬ ਪੁਰਖ ਸਮਰਥ, ਤਿਸ ਬਖ਼ਸ਼ਣਹਾਰਾ। ਲੋਕਮਾਤ ਆਏ ਨੱਠ, ਤ੍ਰਿਲੋਕੀ ਨਾਥ ਲਏ ਅਵਤਾਰਾ। ਜਗਤ ਗਿਆਨ ਮੰਤਰ ਦੱਸ, ਅੱਖਰ ਅੱਖਰ ਕਰ ਵਰਤਾਰਾ। ਤੇਰੀ ਗਾ ਗਾ ਮਹਿਮਾ ਜਸ, ਭਰਿਆ ਆਪ ਭੰਡਾਰਾ। ਬਿਨ ਭਗਤਾਂ ਕਿਸੇ ਨਾ ਆਵੇ ਵਸ, ਦੱਸਿਆ ਰਾਹ ਸੁਖਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਏ ਚਲ ਤੇਰੇ ਦੁਆਰਾ। ਦਰ ਦੁਆਰੇ ਤੇਰੇ ਭਗਵਾਨ, ਤੇਰੀ ਸਰਨ ਤਕਾਈਆ। ਤੇਈ ਅਵਤਾਰ ਮੰਗਣ ਦਾਨ, ਖ਼ਾਲੀ ਝੋਲੀ ਰਹੇ ਵਖਾਈਆ। ਬਣਦੇ ਰਹੇ ਕਾਹਨ, ਗੋਪੀ ਸੁਰਤੀ ਸ਼ਬਦ ਬੰਧਾਈਆ। ਤੇਰਾ ਝੁੱਲਿਆ ਇਕ ਨਿਸ਼ਾਨ, ਨਿਸ਼ਾਨਾ ਇਕੋ ਘਰ ਸੁਹਾਈਆ। ਅਸੀਂ ਚਰਨੀਂ ਡਿੱਗੇ ਆਣ, ਢਹਿ ਪਏ ਸਰਨਾਈਆ। ਸਤਿਜੁਗ ਤ੍ਰੇਤਾ ਦੁਆਪਰ ਤੁਟਿਆ ਮਾਣ, ਬਣ ਨਿਮਾਣੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇਣਾ ਸਾਚਾ ਵਰ, ਵਰ ਦਾਤਾ ਤੂੰ ਰਘੁਰਾਈਆ। ਤੂੰ ਦਾਤਾ ਦਾਤਾਰ, ਬੇਅੰਤ ਬੇਅੰਤ ਅਖਵਾਇੰਦਾ। ਤੂੰ ਭੰਡਾਰੀ ਵਡ ਭੰਡਾਰ, ਸਚ ਭੰਡਾਰ ਆਪ ਵਰਤਾਇੰਦਾ। ਤੂੰ ਬਖ਼ਸ਼ਿੰਦ ਬਖ਼ਸ਼ਣਹਾਰ, ਬਖ਼ਸ਼ਿਸ਼ ਆਪਣੇ ਹੱਥ ਰਖਾਇੰਦਾ। ਅਸੀਂ ਤੇਰੇ ਚੰਦ ਤੇਈ ਅਵਤਾਰ, ਤੂੰ ਪਿਤਾ ਇਕ ਅਖਵਾਇੰਦਾ। ਖ਼ਾਲੀ ਆਏ ਸਰਬ ਦਰਬਾਰ, ਹੱਥ ਨਜ਼ਰ ਕੋਈ ਨਾ ਆਇੰਦਾ। ਜਿਉਂ ਭਾਵੇ ਤਿਉਂ ਲੈਣਾ ਤਾਰ, ਤੇਰੇ ਅੱਗੇ ਤੇਰਾ ਬਰਦਾ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਸਾਚਾ ਖੇਲ ਹਰਿ ਕਰਤਾਰ, ਏਕਾ ਵਾਰ ਜਣਾਈਆ। ਸੁਣ ਹੁਕਮ ਤੇਈ ਅਵਤਾਰ, ਤ੍ਰੈਗੁਣ ਆਪਣਾ ਰਹੇ ਜਣਾਈਆ। ਕਲਜੁਗ ਅੰਤਮ ਆਈ ਵਾਰ, ਪੁਰਖ ਅਬਿਨਾਸ਼ੀ ਖੇਲ ਰਚਾਈਆ। ਸਚਖੰਡ ਦਾ ਸਚ ਵਿਹਾਰ, ਲੋਕਮਾਤ ਰਿਹਾ ਕਰਾਈਆ। ਇਕ ਸੁਹਾਏ ਉਚ ਦੁਆਰ, ਮਹੱਲ ਅਟੱਲ ਕਰੇ ਰੁਸ਼ਨਾਈਆ। ਨਿਰਗੁਣ ਜੋਤੀ ਨੂਰ ਪਸਾਰ, ਨੂਰੋ ਨੂਰ ਨੂਰ ਬੇਪਰਵਾਹੀਆ। ਚੌਥੇ ਜੁਗ ਲਹਿਣਾ ਦੇਣਾ ਕਰਜ਼ ਉਤਾਰ, ਮਕਰੂਜ਼ ਆਪਣਾ ਫ਼ਰਜ਼ ਦਏ ਵਖਾਈਆ। ਕਾਤਲ ਮਕਤੂਲ ਵੇਖੇ ਇਕ ਦੁਆਰ, ਵੇਖਣਹਾਰਾ ਇਕੋ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਈ ਅਵਤਾਰਾਂ ਦਏ ਸਾਲਾਹੀਆ। ਤੇਈ ਅਵਤਾਰ ਰੱਖਣਾ ਯਾਦ, ਹਰਿ ਹਰਿ ਸਾਚਾ ਸਚ ਜਣਾਇੰਦਾ। ਕਰੇ ਖੇਲ ਪੁਰਖ ਸਮਰਥ, ਪਾਰਬ੍ਰਹਮ ਵੇਸ ਵਟਾਇੰਦਾ। ਜੁਗ ਜੁਗ ਦੇਵਣਹਾਰਾ ਦਾਦ, ਆਪਣਾ ਨਾਮ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਸਾਚਾ ਖੇਲ ਰਹੇ ਸੁਣ, ਸੁਣ ਸੁਣ ਸ਼ੁਕਰ ਮਨਾਇਆ। ਕਵਣ ਜਾਣੇ ਪ੍ਰਭ ਤੇਰੇ ਗੁਣ, ਤੇਰਾ ਅੰਤ ਕਿਸੇ ਨਾ ਪਾਇਆ। ਏਕਾ ਨਾਦ ਏਕਾ ਧੁਨ, ਏਕਾ ਰਾਗ ਰਿਹਾ ਸੁਣਾਇਆ। ਚੌਦਾਂ ਤਬਕ ਚੌਦਾਂ ਲੋਕ ਚੌਦਾਂ ਵਿਦਿਆ ਆਪ ਆਪਣਾ ਭੇਵ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਸੁਹਾਇਆ। ਸਚਖੰਡ ਦੁਆਰੇ
ਬੈਠ ਪਰਵਰਦਿਗਾਰ, ਬੇਪਰਵਾਹ ਖੇਲ ਕਰਾਈਆ। ਈਸਾ ਮੂਸਾ ਆਏ ਦੁਆਰ, ਦਸ ਦਸ ਕਦਮ ਪਿਛੇ ਬੈਠੇ ਸੀਸ ਝੁਕਾਈਆ। ਤੇਰੇ ਹੁਕਮੇ ਅੰਦਰ ਬਣੇ ਫਰਮਾਂਬਰਦਾਰ, ਫ਼ਰਜ਼ ਆਪਣਾ ਪੂਰ ਕਰਾਈਆ। ਤੇਰਾ ਹੁਕਮ ਸੰਦੇਸ਼ਾ ਵਿਚ ਸੰਸਾਰ, ਸਾਦਕ ਸਿਦਕ ਸਬਕ ਪੜ੍ਹਾਈਆ। ਏਕਾ ਅਲਫ਼ ਕਰ ਤਿਆਰ, ਆਰਫ਼ ਕਰੀ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਜਣਾਈਆ। ਦਰ ਦੁਆਰੇ ਬੈਠੇ ਪਾਂਧੀ, ਆਪਣਾ ਪੰਧ ਮੁਕਾਇਆ। ਚੌਥੇ ਜੁਗ ਥੱਕੀ ਮਾਂਦੀ, ਆਪਣਾ ਹਾਲ ਰਹੀ ਸੁਣਾਈਆ। ਚੌਦਾਂ ਤਬਕ ਵਗੀ ਆਂਧੀ, ਮੁਹੰਮਦ ਨੇਤਰ ਨੈਣਾਂ ਨੀਰ ਵਹਾਈਆ। ਅੱਲਾ ਰਾਣੀ ਗੀਤ ਸੁਣਾਇੰਦੀ, ਸਾਚਾ ਢੋਲਾ ਏਕਾ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਚਰਨ ਮਿਲੇ ਸਰਨਾਇਆ। ਈਸਾ ਮੂਸਾ ਦੁਆਰੇ ਢੱਠ, ਦਰ ਸਯਦਾ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਕਰ ਕਿਰਪਾ ਪੁਰਖ ਸਮਰਥ, ਸਮਰਥ ਤੇਰੀ ਵਡਿਆਈਆ। ਅੰਤਮ ਕਰਨੀ ਪੂਰੀ ਆਸ, ਨਜ਼ਰ ਕੋਈ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਰਿਹਾ ਸੁਣਾਈਆ। ਸਚ ਸੰਦੇਸ਼ਾ ਹੁਕਮ ਅਮਾਮ, ਆਲਮੀਨ ਆਪ ਜਣਾਇੰਦਾ। ਧੁਰਦਰਗਾਹੀ ਇਕ ਪੈਗ਼ਾਮ, ਵਡ ਅਮਾਮ ਆਪ ਸੁਣਾਇੰਦਾ। ਦਸਤਗੀਰ ਪਕੜੇ ਦਾਮਨ, ਦਸਤ ਬਰਦਾਰ ਦਸਤ ਮਿਲਾਇੰਦਾ। ਇਕ ਵਖਾਏ ਸਚ ਜਾਮ, ਆਬੇਹਯਾਤ ਇਕ ਵਖਾਇੰਦਾ। ਏਕਾ ਕਰੇ ਖੇਲ ਤਮਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਮੁਹੰਮਦ ਛੋਟਾ ਬਾਲਾ ਗਿਆ ਰੁੱਠ, ਦਰ ਦਰ ਆਪਣਾ ਹਾਲ ਸੁਣਾਈਆ। ਮੇਰਾ ਖ਼ਾਲੀ ਦਿਸੇ ਬੁੱਤ, ਬੁੱਤ ਤੇਰਾ ਰੰਗ ਵਖਾਈਆ। ਮੇਰੇ ਕੋਲ ਨਾ ਕੋਈ ਕੁੱਛ, ਖ਼ਾਲੀ ਭੰਡਾਰ ਨਜ਼ਰੀ ਆਈਆ। ਮੈਂ ਆਇਆ ਦੂਰੋਂ ਪੁੱਛ, ਮਿਲੇ ਦਰ ਤੇਰੇ ਸਰਨਾਈਆ। ਕਿਉਂ ਸਾਹਿਬ ਬੈਠਾ ਲੁਕ, ਪਰਵਰਦਿਗਾਰ ਮੁਖ ਛੁਪਾਈਆ। ਤੇਰੇ ਹੁਕਮ ਅੰਦਰ ਕਲਜੁਗ ਗਿਆ ਬੁੱਕ, ਚਾਰ ਕੁੰਟ ਡੰਕ ਵਜਾਈਆ। ਸਚ ਸੁੱਚ ਕੱਢੀ ਕੁੱਟ, ਜੂਠ ਝੂਠ ਕਰੀ ਕੁੜਮਾਈਆ। ਨਵ ਨੌਂ ਚਾਰ ਪਈ ਲੁੱਟ, ਸਚ ਵਸਤ ਰਹਿਣ ਨਾ ਪਾਈਆ। ਤੂੰ ਕਿਉਂ ਗਿਆ ਰੁੱਸ, ਆਪਣੀ ਕਰਵਟ ਨਾ ਬਦਲਾਈਆ। ਮੇਰੇ ਚੌਦਾਂ ਤਬਕ ਮੈਥੋਂ ਗਏ ਰੁੱਸ, ਤੇਰਾ ਦਰਸ ਕਰਨ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤੇਰੀ ਸਰਨ ਸਰਨਾਈਆ। ਪੁਰਖ ਅਬਿਨਾਸ਼ੀ ਹੋ ਦਿਆਲ, ਦੀਨ ਦਿਆਲ ਦਇਆ ਕਮਾਈਆ। ਸਦ ਤੇਰਾ ਵੇਖੇ ਹੱਕ ਹਲਾਲ, ਹਕ਼ੀਕ਼ਤ ਆਪਣੇ ਹੱਥ ਰਖਾਇੰਦਾ। ਕਰੇ ਖੇਲ ਇਕ ਕਮਾਲ, ਕਾਇਨਾਤ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦੁਆਰੇ ਆਪ ਬਹਾਇੰਦਾ। ਦਰ ਦੁਆਰੇ ਆਓ ਨੇੜੇ, ਨੇਰਨ ਨੇਰਾ ਆਪ ਜਣਾਇੰਦਾ। ਦੁਰ ਦੁਰਾਡੇ ਮੁੱਕੇ ਝੇੜੇ, ਜਗ ਝਗੜਾ ਆਪ ਮੁਕਾਇੰਦਾ। ਅੱਗੇ ਵੇਖੋ ਤੇਈ ਅਵਤਾਰ ਕਿਹੜੇ ਕਿਹੜੇ, ਭਾਈ ਭਾਈਆਂ ਨਾਲ ਮਿਲਾਇੰਦਾ। ਪਾਰਬ੍ਰਹਮ ਦੇ ਖੁਲ੍ਹੇ ਵੇਹੜੇ, ਅੱਧਵਿਚਕਾਰ ਵੰਡ ਨਾ ਕੋਈ ਜਣਾਇੰਦਾ। ਰਲ ਮਿਲ ਬਹਿਣਾ ਸਾਚੇ ਖੇੜੇ, ਸਾਚਾ ਖੇੜਾ ਇਕ ਸੁਹਾਇੰਦਾ। ਆਪੇ ਕਰੇ ਹੱਕ ਨਬੇੜੇ, ਹੱਕੋ ਹੱਕ ਸਭ ਦੀ ਝੋਲੀ ਪਾਇੰਦਾ। ਜੁਗ ਜੁਗ ਦੇਂਦਾ ਆਇਆ ਗੇੜੇ, ਗੇੜਾ ਆਪਣੇ ਹੱਥ ਰਖਾਇੰਦਾ। ਆਪ ਪਾਏ ਸਾਚੇ ਘੇਰੇ, ਘੇਰਾ ਆਪਣੇ ਨਾਮ ਪਾਇੰਦਾ। ਏਥੇ ਬਹਿਣਾ ਵੱਡੇ ਕਰ ਕੇ ਜੇਰੇ, ਹਰਿ ਜੂ ਏਕਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਇਜ਼ਾਜਤ ਦੇਵੇ ਅਮਾਮ, ਅੱਗੇ ਆ ਕੇ ਕਰੋ ਸਲਾਮ, ਅਲੈਕਮ
ਆਪਣਾ ਨਾਉਂ ਵਟਾਇੰਦਾ। ਆਏ ਕਰਨ ਸਰਬ ਸਲਾਮ, ਪਾਰਬ੍ਰਹਮ ਸੀਸ ਝੁਕਾਈਆ। ਰਹਿਬਰ ਬਣ ਵਿਚ ਸੰਸਾਰ, ਬੇਖ਼ਬਰ ਸਾਚੀ ਸਚ ਆਪਣੀ ਆਪ ਸੁਣਾਈਆ। ਪਾਰਬ੍ਰਹਮ ਪ੍ਰਭ ਆਇਆ ਜਾਬਰ ਜ਼ਬਰਦਸਤ ਦਸਤਗੀਰ, ਦਸਤਬਰਦਾਰ ਕਰੇ ਸਰਬ ਲੋਕਾਈਆ। ਲੇਖਾ ਜਾਣੇ ਖ਼ੁਦਾ ਬਦਲਣਹਾਰ ਤਦਬੀਰ, ਤਕਸੀਰ ਸਭ ਦੀ ਰਿਹਾ ਮਿਟਾਈਆ। ਹਾਏ ਬੌਹੜੀ ਦਰੋਹੀ ਖ਼ੁਦਾਏ ਸਾਚੇ ਕੱਟੇ ਜ਼ੰਜੀਰ, ਸ਼ਰਅ ਜ਼ੰਜੀਰ ਨਜ਼ਰ ਕੋਈ ਨਾ ਆਈਆ। ਬੀ ਪਹਿਰ ਮਹਿਬਾਨ ਬੀਦੋ ਬੀ ਖ਼ੈਰ ਯਾ ਮੂਬੈਨ ਬੀ ਖ਼ੈਰ ਯਾ ਅਲਾਹ ਆਲਮੀਨ ਇਕੋ ਇਕ ਰੰਗ ਬੇਨਜ਼ੀਰ, ਬੇਅੰਤ ਨਜ਼ਰੀ ਆਈਆ। ਜਿਸ ਨੂੰ ਕਹਿੰਦੇ ਬੇਨਜ਼ੀਰ, ਸੋ ਆਪਣੀ ਨਜ਼ਰ ਸਾਡੇ ਉਤੇ ਪਾਈਆ। ਚਾਰ ਜੁਗ ਆਪਣੇ ਦੁਆਰੇ ਅੱਗੇ ਖਿਚ ਕੇ ਰੱਖੀ ਲਕੀਰ, ਕੋਈ ਗੁਰ ਅਵਤਾਰ ਅੱਗੇ ਲੰਘ ਨਾ ਪਾਈਆ। ਮੁਖ ਨਕ਼ਾਬ ਰੱਖ ਪਰਦਾ ਓਹਲਾ ਰੱਖਦਾ ਰਿਹਾ ਬਣ ਹਕੀਰ, ਆਪਣੀ ਹਰਕਤ ਨਾ ਕਿਸੇ ਵਖਾਈਆ। ਜਿਸ ਦੇ ਪਿੱਛੇ ਚੌਦਾਂ ਤਬਕ ਹੋਏ ਦਿਲਗੀਰ, ਸੋ ਪੀਰ ਮਿਲਿਆ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿਤੀ ਇਕ ਸਰਨ ਸਰਨਾਈਆ। ਈਸਾ ਮੂਸਾ ਚਰਨ ਢੱਠ, ਢਹਿ ਢਹਿ ਸ਼ੁਕਰ ਮਨਾਇਆ। ਮੇਰੇ ਖ਼ੁਦਾ ਸਾਡਾ ਤੁਟਾ ਹਠ, ਮਾਣ ਮੋਹ ਨਾ ਕੋਈ ਰਖਾਇਆ। ਤਸਬੀ ਮਣਕਾ ਮੌਲਾ ਤੇਰਾ ਨਾਮ ਇਕ ਰਟ, ਰੱਟਾ ਸ਼ਰੀਅਤ ਜਗਤ ਮੁਕਾਇਆ। ਇਕ ਤੇਰਾ ਵੇਖਿਆ ਹੱਟ, ਕਵਣ ਕੂਟ ਮੁਹੰਮਦ ਮੂਸਾ ਈਸਾ ਬੈਠੇ ਡੇਰਾ ਲਾਇਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਤੇਰੀ ਸਰਨ ਸੱਚੀ ਸਰਨਾਇਆ। ਪੁਰਖ ਅਬਿਨਾਸ਼ੀ ਆਪਣੇ ਚਰਨਾਂ ਹੇਠਾਂ ਰੱਖ, ਹੁਕਮੀ ਹੁਕਮ ਮਨਾਇਆ। ਤੁਹਾਡਾ ਲੇਖਾ ਮੁਕਾਣਾ ਕਰਨਾ ਬਸ, ਨਾਨਕ ਨਿਰਗੁਣ ਵੇਖੇ ਧਿਆਨ ਲਗਾਇਆ। ਸਚਖੰਡ ਦੁਆਰੇ ਰਿਹਾ ਹਰਿ ਹਰਿ ਗਾ, ਬਿਨ ਰਸਨਾ ਜਿਹਵਾ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਇਕ ਸੁਹਾਇਆ। ਆ ਨਾਨਕ ਵੇਖ ਸਚਖੰਡ, ਸਚਖੰਡ ਨਿਵਾਸੀ ਆਪ ਸੁਹਾਈਆ। ਨਿਰਗੁਣ ਨਿਰਗੁਣ ਕਦੇ ਨਾ ਹੋਏ ਰੰਡ, ਨਿਰਗੁਣ ਕੰਤ ਨਿਰਗੁਣ ਨਾਰ ਰਿਹਾ ਹੰਢਾਈਆ। ਨਿਰਗੁਣ ਪੀਰ ਨਿਰਗੁਣ ਸੰਤ, ਨਿਰਗੁਣ ਰੱਤੀ ਰੱਤ ਸੁਹਾਈਆ। ਨਿਰਗੁਣ ਮਣੀਆ ਨਿਰਗੁਣ ਮੰਤ, ਨਿਰਗੁਣ ਸਤਿਨਾਮ ਪੜ੍ਹਾਈਆ। ਨਿਰਗੁਣ ਆਦਿ ਨਿਰਗੁਣ ਅੰਤ, ਨਿਰਗੁਣ ਆਪਣਾ ਖੇਲ ਸਮਝਾਈਆ। ਨਿਰਗੁਣ ਜੀਵ ਨਿਰਗੁਣ ਜੰਤ, ਨਿਰਗੁਣ ਘਟ ਘਟ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਿਆਰ ਇਕ ਵਖਾਈਆ। ਸਾਚਾ ਪਿਆਰ ਨਾਲ ਪਾਏ ਬੰਧਨ, ਬੰਧਨ ਏਕਾ ਏਕ ਰਖਾਇੰਦਾ। ਸਚਖੰਡ ਨਿਵਾਸੀ ਸਾਚਾ ਚੰਦਨ, ਚੌਦਾਂ ਰਤਨ ਰੰਗ ਰੰਗਾਇੰਦਾ। ਦੋ ਜਹਾਨਾਂ ਕਰੇ ਬੰਦਨ, ਬੰਦਨਾ ਸਾਚੀ ਇਕ ਸਮਝਾਇੰਦਾ। ਲੇਖਾ ਜਾਣੇ ਇਕ ਅਨੰਦਨ, ਰੁੱਤ ਰੁੱਤ ਵਿਚ ਰੰਗਾਇੰਦਾ। ਵਸਣਹਾਰਾ ਕੋਟ ਬ੍ਰਹਿਮੰਡਣ, ਬ੍ਰਹਿਮੰਡ ਖੰਡ ਖੇਲ ਕਰਾਇੰਦਾ। ਗੁਰ ਗੁਰ ਕਰੇ ਵੰਡਣ, ਦਸ ਦਸ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਜੋਤੀ ਡਗਮਗਾਇੰਦਾ। ਏਕਾ ਜੋਤੀ ਸਾਚਾ ਨੂਰ, ਨੂਰ ਨੁਰਾਨਾ ਨੂਰ ਧਰਾਈਆ। ਏਕਾ ਜ਼ਾਹਿਰ ਹੋਏ ਜ਼ਹੂਰ, ਜ਼ਾਹਰ ਆਪਣਾ ਖੇਲ ਖਿਲਾਈਆ। ਏਕਾ ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਰਬ ਥਾਈਂਆ। ਏਕਾ ਵਸੇ ਨੇੜੇ ਦੂਰ, ਦੂਰ ਦੁਰਾਡਾ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਨਿਰਗੁਣ ਲਏ ਮਿਲਾਈਆ। ਨਿਰਗੁਣ ਨਾਨਕ ਦਸ ਦਸ ਧਾਰ, ਗੁਰ ਗੁਰ ਰੂਪ ਜਣਾਇੰਦਾ। ਏਕਾ ਘਰ ਕਰੇ ਪਿਆਰ, ਏਕਾ ਆਪਣੀ ਖੇਲ ਖਲਾਇੰਦਾ। ਏਕਾ ਰਾਗ
ਏਕਾ ਨਾਦ, ਏਕਾ ਨੂਰ ਨਜ਼ਰੀ ਆਇੰਦਾ। ਏਕਾ ਸ਼ਬਦ ਨਾਮ ਜੈਕਾਰ, ਏਕਾ ਰਾਮ ਸੀਤਾ ਸੁਰਤੀ ਸੰਗ ਨਿਭਾਇੰਦਾ। ਏਕਾ ਕਾਹਨ ਕਰੇ ਪਿਆਰ, ਏਕਾ ਰਾਧਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਆਪ ਸੁਹਾਇੰਦਾ। ਸਾਚਾ ਘਰ ਸੋਭਾਵੰਤ, ਹਰਿ ਹਰਿ ਜੂ ਆਪ ਸੁਹਾਈਆ। ਲੇਖਾ ਜਾਣੇ ਭਗਤ ਭਗਵੰਤ, ਭਗਤ ਸਾਚੇ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਦੇਵੇ ਸੁਣਾਈਆ। ਸਚ ਸੰਦੇਸ਼ਾ ਥਾਨ ਥਨੰਤਰ, ਨਿਰਗੁਣ ਨਿਰਗੁਣ ਆਪ ਜਣਾਇਆ। ਚਾਰ ਜੁਗ ਦਾ ਸਾਚਾ ਮੰਤਰ, ਸਤਿ ਸਤਿਵਾਦੀ ਆਪ ਸੁਣਾਇਆ। ਸਤਿਜੁਗ ਬਣਾਏ ਸਾਚੀ ਬਣਤਰ, ਘੜਨ ਭੰਨਣਹਾਰ ਖੇਲ ਆਪ ਖਿਲਾਇੰਦਾ। ਸਰਬ ਜੀਆਂ ਬਿਧ ਜਾਣੇ ਅੰਤਰ, ਅੰਤਰ ਆਸਣ ਆਪਣਾ ਲਾਇੰਦਾ। ਤ੍ਰੈਗੁਣ ਬੁਝਾਏ ਲੱਗੀ ਬਸੰਤਰ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਲੇਖਾ ਜਾਣੇ ਗਗਨ ਗਗਨੰਤਰ, ਮੰਡਲ ਮੰਡਪ ਏਕਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਇਕ ਲਗਾਇਆ। ਸਚ ਦਰਬਾਰ ਸੋਹੇ ਭਗਤ, ਹਰਿ ਭਗਵਾਨ ਸੀਸ ਝੁਕਾਈਆ। ਤੇਰਾ ਖੇਲ ਵੇਖਿਆ ਜਗਤ, ਜਗ ਜੀਵਣ ਤੇਰੀ ਵਡਿਆਈਆ। ਤੇਰਾ ਨੂਰ ਤੇਰੀ ਰਕਤ, ਤੇਰੀ ਬੂੰਦ ਭਗਤ ਕੁੜਮਾਈਆ। ਤੇਰੀ ਧਾਰ ਤੇਰੀ ਸ਼ਕਤ, ਤੇਰਾ ਨਾਮ ਤੇਰਾ ਜਸ ਗਾਈਆ। ਤੇਰਾ ਵੇਲਾ ਤੇਰਾ ਵਕਤ, ਤੇਰੀ ਥਿਤ ਤੇਰੀ ਵੰਡ ਵੰਡਾਈਆ । ਇਕ ਕਬੀਰੇ ਮਿਟੀ ਹਰਸ, ਚੜ੍ਹ ਮੰਦਰ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਖੇਲ ਕਰਾਈਆ। ਕਬੀਰ ਜੁਲਾਹਾ ਉਚੇ ਟਿੱਲੇ ਗਿਆ ਵਸ, ਹਰਿ ਜੂ ਹਰਿ ਹਰਿ ਮੇਲ ਮਿਲਾਇੰਦਾ। ਭਗਤ ਭਗਵਾਨ ਪਏ ਹੱਸ, ਹੰਸਮੁਖ ਖੇਲ ਖਿਲਾਇੰਦਾ। ਪ੍ਰੇਮ ਪਿਆਰ ਅੰਦਰ ਗਏ ਫਸ, ਨਾਤਾ ਬਿਧਾਤਾ ਨਾ ਕੋਈ ਤੁੜਾਇੰਦਾ। ਕਬੀਰ ਕਹੇ ਮੈਂ ਤੇਰਾ ਗਾਇਆ ਜਸ, ਰਸਨਾ ਜਿਹਵਾ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਬੀਰ ਜੁਲਾਹੇ ਆਪ ਸਮਝਾਇੰਦਾ। ਕਬੀਰ ਜੁਲਾਹਾ ਹਰਿ ਜੂ ਦੱਸੇ, ਏਕਾ ਸ਼ਬਦ ਜਣਾਈਆ। ਹਰ ਘਟ ਹਰਿ ਆਪੇ ਵਸੇ, ਘਰ ਘਰ ਡੇਰਾ ਲਾਈਆ। ਕਦੇ ਰੋਵੇ ਕਦੇ ਹੱਸੇ, ਆਪ ਆਪਣੀ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਚੁਕਾਈਆ। ਕਬੀਰ ਅੱਗੋਂ ਮਾਰੇ ਤਾਹਨਾ, ਏਕਾ ਏਕ ਜਣਾਇੰਦਾ । ਤੂੰ ਵਸਣਹਾਰਾ ਸਚਖੰਡ ਮਕਾਨਾ, ਤੇਰਾ ਘਰ ਨਜ਼ਰ ਕਿਸੇ ਨਾ ਆਇੰਦਾ। ਭਰਮੇ ਭੁੱਲੇ ਜੀਵ ਜਹਾਨਾ, ਜੀਵਣ ਜੁਗਤ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਜਨ ਭਗਤਾਂ ਮੇਲ ਮਿਲਾਇੰਦਾ। ਪੁਰਖ ਅਬਿਨਾਸ਼ੀ ਹੋ ਖ਼ੁਸ਼ਹਾਲ, ਏਕਾ ਵਕਤ ਰਿਹਾ ਸਮਝਾਈਆ । ਅੰਤਮ ਕਲਜੁਗ ਹੋਵਾਂ ਦਿਆਲ, ਦੀਨ ਦਿਆਲ ਦਇਆ ਕਮਾਈਆ। ਭਗਤ ਵੇਖਾਂ ਸਾਚੇ ਲਾਲ, ਲੋਕਮਾਤ ਖ਼ੁਸ਼ੀ ਮਨਾਈਆ। ਵਿਸ਼ਨ ਬ੍ਰਹਮਾ ਸ਼ਿਵ ਲਵਾਂ ਉਠਾਲ, ਉਠ ਉਠ ਆਪਣਾ ਰਾਹ ਚਲਾਈਆ। ਦੇਵਾਂ ਮਾਣ ਸਿੰਘ ਪਾਲ, ਵਿਚ ਪਾਲਕੀ ਸਚ ਬਹਾਈਆ। ਜਗਦੀਸ਼ ਸਿੰਘ ਦੀਪਕ ਬਾਲ, ਸਾਚਾ ਨੂਰ ਕਰਾ ਰੁਸ਼ਨਾਈਆ। ਸਿੰਘ ਮਨਜੀਤ ਮੰਨ ਸੁਵਾਲ, ਮਨ ਵਾਸਨਾ ਦਏ ਮੁਕਾਈਆ। ਸਿੰਘ ਸਵਰਨ ਨਾ ਖਾਏ ਕਾਲ, ਮਹਾਕਾਲ ਨੇੜ ਨਾ ਆਈਆ। ਗੁਰਦਿਆਲ ਵੇਖੇ ਸੱਚੀ ਧਰਮਸਾਲ, ਬਲ ਦੁਆਰਾ ਸੋਭਾ ਪਾਈਆ। ਬਾਵਨ ਚਲੇ ਨਾਲ ਨਾਲ, ਬਲਧਾਰੀ ਰੂਪ ਵਖਾਈਆ। ਪੰਚ ਕਰ ਦਰ ਪਰਵਾਨ, ਸਚ ਸੰਦੇਸ਼ਾ ਦਏ ਸੁਣਾਈਆ। ਨਾਨਕ ਲੇਖਾ ਕਰ ਪਰਵਾਨ, ਲੇਖਾ ਆਪਣੇ ਲੇਖੇ ਪਾਈਆ।
ਪੰਚ ਪਰਵਾਨ ਪੰਚ ਪਰਧਾਨ, ਪੰਚਾਂ ਦੇਵੇ ਦਰਗਾਹ ਮਾਣ, ਦਰਗਹਿ ਸਾਚੀ ਦਰ ਪਰਵਾਨ, ਏਕਾ ਏਕ ਦਰ ਦਏ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਪੰਜ ਭਗਤ ਪੰਜ ਦੁਲਾਰ, ਪੰਚ ਆਪਣੇ ਰਾਹ ਚਲਾਇੰਦਾ। ਕਬੀਰ ਤੇਰੀ ਸੁਣ ਪੁਕਾਰ, ਹਰਿਜਨ ਸੰਗ ਨਾਲ ਰਲਾਇੰਦਾ। ਕਲਜੁਗ ਵੇਖੇ ਆਪ ਨਿਰੰਕਾਰ, ਵਾਰ ਥਿਤ ਨਾ ਕੋਈ ਜਣਾਇੰਦਾ। ਰਾਮ ਰੂਪ ਹੋ ਤਿਆਰ, ਕ੍ਰਿਸ਼ਨ ਕਾਹਨ ਰੰਗ ਰੰਗਾਇੰਦਾ। ਈਸਾ ਮੂਸਾ ਦੇ ਅਧਾਰ, ਭੀਤਰ ਆਪਣੀ ਗੰਢ ਪੁਵਾਇੰਦਾ। ਨਾਨਕ ਨਿਰਗੁਣ ਇਕ ਜੈਕਾਰ, ਜੈ ਜੈਕਾਰ ਆਪ ਸੁਣਾਇੰਦਾ। ਸਾਚਾ ਖੋਲ੍ਹ ਇਕ ਕਿਵਾੜ, ਧਰਤ ਧਵਲ ਧੌਲ ਵਡਿਆਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਦਾ ਭਾਰ ਦਏ ਉਤਾਰ, ਭਗਵਨ ਸਿਰ ਆਪਣੇ ਭਾਰ ਉਠਾਇੰਦਾ। ਲਹਿਣਾ ਦੇਣਾ ਦੇਵੇ ਕਰਜ਼ ਉਤਾਰ, ਪਿਛਲਾ ਲੇਖਾ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਕਬੀਰ ਕਹੇ ਸੁਣ ਮੀਤ, ਮਿੱਤਰ ਪਿਆਰੇ ਆਪ ਸੁਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਜੁਗ ਗੌਂਦੇ ਰਹੇ ਗੀਤ, ਤੇਰਾ ਨਾਮ ਧਿਆਈਆ। ਸ਼ਿਵਦੁਆਲੇ ਮੱਠ ਬਣਾਏ ਮੰਦਰ ਮਸੀਤ, ਗੁਰਦੁਆਰੇ ਨਾਲ ਰਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗਾਏ ਗੀਤ, ਗੀਤਾ ਗਿਆਨ ਅੰਜੀਲ ਕੁਰਾਨ ਨਾਲ ਮਿਲਾਈਆ। ਖਾਣੀ ਬਾਣੀ ਭੇਵ ਨਾ ਪਾਇਣ ਰਾਗ ਛੱਤੀਸ, ਲੱਖ ਚੁਰਾਸੀ ਬਣ ਸੇਵਕ ਸੇਵ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰਾਂ ਦਏ ਹਦੀਸ, ਸਾਚੀ ਸਚ ਕਰੇ ਪੜ੍ਹਾਈਆ। ਕਲਜੁਗ ਅੰਤਮ ਖ਼ਾਲੀ ਕਰੇ ਖ਼ੀਸ, ਸ਼ਾਹ ਸੁਲਤਾਨ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਦਏ ਸਮਝਾਈਆ। ਕਬੀਰ ਜੁਲਾਹਾ ਦੋਏ ਜੋੜ, ਸਰਨ ਸਰਨਾਈ ਸੀਸ ਝੁਕਾਇੰਦਾ। ਤੂੰ ਸਦਾ ਜਾਏਂ ਬੌਹੜ, ਤੇਰਾ ਅੰਤ ਕੋਇ ਨਾ ਆਇੰਦਾ। ਜਨ ਭਗਤਾਂ ਬੁਝਾਏ ਲੱਗੀ ਔੜ, ਅੰਮ੍ਰਿਤ ਮੇਘ ਆਪ ਬਰਸਾਇੰਦਾ। ਰਸ ਕਰੇਂ ਮਿੱਠਾ ਕੌੜ, ਮਿਹਰ ਨਜ਼ਰ ਇਕ ਟਿਕਾਇੰਦਾ। ਦੋ ਜਹਾਨਾਂ ਲਾਏਂ ਪੌੜ, ਉਚ ਡੰਡਾ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਭੇਵ ਆਪ ਚੁਕਾਇੰਦਾ। ਸੁਣ ਭਗਤ ਦੱਸੇ ਭਗਵਾਨ, ਦਹਿ ਦਿਸ਼ਾ ਆਪਣੀ ਖੇਲ ਕਰਾਈਆ। ਜੋਤੀ ਨੂਰ ਹੋਵਾਂ ਦੋ ਜਹਾਨ, ਹੰ ਬ੍ਰਹਮ ਕਰਾਂ ਕੁੜਮਾਈਆ। ਹੰ ਬ੍ਰਹਮ ਕਰਾਂ ਪਿਆਰ, ਪਾਰਬ੍ਰਹਮ ਮੇਲ ਮਿਲਾਈਆ। ਆਤਮ ਪਰਮਾਤਮ ਦੇਵਾਂ ਦਾਨ, ਈਸ਼ ਜੀਵ ਗੰਢ ਪੁਵਾਈਆ। ਪੰਜ ਤਤ ਕਾਇਆ ਮੰਦਰ ਵੇਖ ਮਕਾਨ, ਸਚ ਸਿੰਘਾਸਣ ਇਕ ਸੁਹਾਈਆ। ਡੂੰਘੀ ਭਵਰੀ ਹੋ ਪਰਧਾਨ, ਕਾਇਆ ਕਵਰੀ ਕੁੰਡਾ ਲਾਹੀਆ। ਆਤਮ ਸੇਜੇ ਇਕ ਨਿਸ਼ਾਨ, ਨਿਰਮਲ ਨੂਰ ਜੋਤ ਰੁਸ਼ਨਾਈਆ। ਸ਼ਬਦ ਅਨਾਦ ਸੱਚੀ ਧੁਨਕਾਨ, ਅਨਹਦ ਨਾਦੀ ਰਾਗ ਸੁਣਾਈਆ। ਪਵਣ ਪਾਣੀ ਸਰਬ ਸ਼ਰਮਾਣ, ਜੋਤੀ ਜੋਤ ਖੇਲ ਕਰਾਈਆ। ਸੁਰਤੀ ਸ਼ਬਦੀ ਇਕ ਗਿਆਨ, ਬਿਨਾਂ ਅੱਖਰਾਂ ਅੱਖਰ ਪੜ੍ਹਾਈਆ। ਬਜਰ ਕਪਾਟੀ ਖੋਲ੍ਹ ਦੁਕਾਨ, ਦੂਈ ਦਵੈਤੀ ਪਰਦਾ ਲਾਹੀਆ। ਸਾਚੇ ਮੰਦਰ ਹੋ ਪਰਧਾਨ, ਸਚ ਸੰਦੇਸ਼ਾ ਇਕ ਸੁਣਾਈਆ । ਭਗਤ ਭਗਵਾਨ ਕਰੇ ਪਹਿਚਾਨ, ਪਹਿਚਾਨ ਵਿਚ ਆਪ ਕਿਸੇ ਨਾ ਆਈਆ। ਚਾਰ ਜੁਗ ਅੰਤਮ ਵਿਛੜੇ ਮੇਲੇ ਆਣ, ਮੇਲ ਵਿਛੋੜਾ ਆਪਣੇ ਹੱਥ ਰਖਾਈਆ। ਵੀਹ ਸੌ ਬਿਕਰਮੀ ਹੋ ਪਰਧਾਨ, ਨਿਰਗੁਣ ਆਪਣਾ ਭੇਵ ਚੁਕਾਈਆ। ਧੁਰ ਸੰਦੇਸ਼ਾ ਦੇਵੇ ਆਣ, ਭਾਰਤ ਖੰਡ ਕਰੇ ਜਣਾਈਆ। ਕਲਜੁਗ ਮੇਟੇ ਪਿਛਲਾ ਨਿਸ਼ਾਨ, ਸਤਿਜੁਗ ਨਿਸ਼ਾਨਾ ਦਏ
ਜਣਾਈਆ। ਗੁਰਮੁਖ ਸਾਚੇ ਦੇਵੇ ਦਾਨ, ਦਾਤਾ ਦਾਨੀ ਆਪਣਾ ਨਾਉਂ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਬੀਰ ਜੁਲਾਹੇ ਰਿਹਾ ਸਮਝਾਈਆ। ਕਬੀਰ ਜੁਲਾਹੇ ਵੇਖਣ ਔਣਾ, ਹਰਿ ਜੂ ਹਰਿ ਸੁਣਾਇੰਦਾ। ਪੁਰਖ ਅਬਿਨਾਸ਼ੀ ਖੇਲ ਕਰੌਣਾ, ਖਾਣੀ ਬਾਣੀ ਭੇਵ ਕੋਈ ਨਾ ਆਇੰਦਾ। ਸਚ ਮਹੱਲ ਇਕ ਪਰਗਟੌਣਾ, ਪਾਰਬ੍ਰਹਮ ਆਪਣਾ ਰੰਗ ਰੰਗਾਇੰਦਾ। ਦੀਪਕ ਜੋਤੀ ਇਕ ਜਗੌਣਾ, ਤੇਲ ਬਾਤੀ ਨਾ ਕੋਇ ਪਾਇੰਦਾ। ਸ਼ਬਦੀ ਅਗੰਮੀ ਏਕਾ ਗੌਣਾ, ਰਸਨਾ ਜਿਹਵਾ ਨਾ ਕੋਈ ਹਿਲਾਇੰਦਾ। ਬਹੱਤਰ ਨਾੜ ਰੰਗ ਰੰਗੌਣਾ, ਨੂਰ ਨੂਰ ਡਗਮਗਾਇੰਦਾ। ਭਗਤ ਭਗਵਾਨ ਆਪ ਉਠਾਉਣਾ, ਪੂਰਬ ਲੇਖਾ ਲੇਖੇ ਪਾਇੰਦਾ। ਬਹੱਤਰਾਂ ਆਪਣੀ ਗੋਦ ਬਹੌਣਾ, ਦਰ ਮੰਦਰ ਕੁੰਡਾ ਲਾਹਿੰਦਾ। ਸੱਤਰਾਂ ਆਪਣੇ ਦਰ ਰਖੌਣਾ, ਚੁਹੱਤਰਾਂ ਆਪਣੇ ਅੰਗ ਲਗਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਫੜ ਉਠੌਣਾ, ਬ੍ਰਹਿਮੰਡਾਂ ਖੰਡਾਂ ਲੋਆਂ ਪੁਰੀਆਂ ਚਰਨਾਂ ਹੇਠ ਦਬਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਵੇਖਣ ਔਣਾ, ਬਣ ਪਾਂਧੀ ਪੰਧ ਮੁਕੌਣਾ, ਦਰ ਆ ਦਰਸ਼ਨ ਪੌਣਾ, ਦਰਸੀ ਦਰਸ ਦਰਸ ਆਪ ਕਰਾਇੰਦਾ। ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰ ਸ਼ੁਕਰ ਮਨੌਣਾ, ਸ਼ੁਕਰ ਗੁਜ਼ਾਰ ਸਰਬ ਅਖਵਾਇੰਦਾ। ਗੁਰ ਅਵਤਾਰ ਜਸ ਗੌਣਾ, ਜਸ ਸਤਿਗੁਰ ਇਕ ਸੁਣਾਇੰਦਾ। ਸਚ ਦੁਆਰ ਆਪ ਪਰਗਟੌਣਾ, ਪ੍ਰਗਟ ਆਪਣਾ ਰੰਗ ਰੰਗਾਇੰਦਾ। ਤਿਸ ਦੁਆਰੇ ਭਗਤਾਂ ਗੀਤ ਹਰਿ ਜੂ ਗੌਣਾ, ਗੀਤ ਗੋਬਿੰਦ ਆਪ ਸੁਣਾਇੰਦਾ। ਭਗਤ ਅਠਾਰਾਂ ਨਾਲ ਮਿਲੌਣਾ, ਚਲ ਚਲ ਆਪਣੀ ਖ਼ੁਸ਼ੀ ਮਨੌਣਾ, ਏਕਾ ਕਾਇਆ ਬੰਧਨ ਪੌਣਾ, ਏਕੰਕਾਰ ਏਕਾ ਆਪਣਾ ਰੰਗ ਵਖਾਇੰਦਾ। ਦੂਜੇ ਦਰ ਭੇਵ ਚਕੌਣਾ, ਸੁਤ ਦੁਲਾਰੇ ਵੇਖ ਵਖਾਇੰਦਾ। ਤੀਜੇ ਦਰ ਪਰਦਾ ਲਾਹੌਣਾ, ਏਕਾ ਨੂਰ ਧਰਾਇੰਦਾ। ਚੌਥੇ ਪਦ ਡੇਰਾ ਲੌਣਾ, ਡੇਰਾ ਆਪਣਾ ਆਪ ਜਣਾਇੰਦਾ। ਪੰਚਮ ਰਾਗ ਇਕ ਅਲੌਣਾ, ਪੰਚਮ ਪੰਚਮ ਏਕਾ ਘਰ ਬਹਾਇੰਦਾ। ਛੇਵੇਂ ਛੱਪਰ ਛੰਨ ਇਕ ਸੁਹੌਣਾ, ਸਾਚੇ ਘਰ ਦਰਸ਼ਨ ਪਾਇੰਦਾ। ਸਾਚੀ ਛੱਪਰੀ ਭਾਗ ਲਗੌਣਾ, ਸਤਿ ਪੁਰਖ ਨਿਰੰਜਣ ਡੇਰਾ ਲਾਇੰਦਾ। ਅੱਠਾਂ ਤਤਾਂ ਭੇਵ ਚੁਕੌਣਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਵੇਖ ਵਖਾਇੰਦਾ। ਨੌਂ ਨੌਂ ਵੇਖ ਵਖੌਣਾ, ਨੌਂ ਦੁਆਰੇ ਪਰਦਾ ਲਹਿੰਦਾ। ਦਸਮ ਦੁਆਰਾ ਆਪ ਸੁਹੌਣਾ, ਨਿਰਗੁਣ ਸਰਗੁਣ ਖੇਲ ਕਰਾਇੰਦਾ। ਹਾਜ਼ਰ ਹੋ ਕੇ ਦਰਸ ਦਖੌਣਾ, ਆਪ ਆਪਣਾ ਵੇਸ ਵਟਾਇੰਦਾ। ਵੀਹ ਸੌ ਉਨੀ ਬਿਕਰਮੀ ਆਪ ਖੇਲ ਵਖੌਣਾ, ਹਾੜ ਸਤਾਰਾਂ ਵੰਡ ਵੰਡਾਈਆ। ਸਾਚੇ ਭਗਤਾਂ ਮਾਣ ਦਿਵੌਣਾ, ਭਗਤ ਭਗਵਾਨ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰ ਆਪ ਸੁਹਾਇੰਦਾ। ਸਾਚਾ ਦਰ ਸੁਹਾਏ ਜਗਦੀਸ਼, ਜਗਦੀਸ਼ ਆਪਣੇ ਹੱਥ ਰੱਖੇ ਵਡਿਆਈਆ। ਸਾਹਿਬ ਸੁਲਤਾਨ ਛਤਰ ਝੁਲਾਏ ਸੀਸ, ਛੱਤਰਧਾਰੀ ਇਕ ਹੋ ਜਾਈਆ। ਦੋ ਜਹਾਨਾਂ ਮੰਨਣੀ ਪਏ ਹਦੀਸ, ਕੋਇ ਸਕੇ ਨਾ ਸੀਸ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਵਰਤੇ ਕਰਤਾਰ, ਵਰਤਾਵਣਹਾਰ ਆਪ ਅਖਵਾਇਆ। ਚੁਹੱਤਰਾਂ ਕਰੇ ਆਪ ਤਿਆਰ, ਵਿਸ਼ਨ ਬ੍ਰਹਮਾ ਸ਼ਿਵ ਨਾਲ ਆਪ ਮਿਲਾਇਆ। ਤ੍ਰੈਗੁਣ ਤੇਰਾ ਸਤਿ ਭੰਡਾਰ, ਪੰਜ ਤਤ ਲੇਖਾ ਰਿਹਾ ਚੁਕਾਇਆ। ਗੁਰ ਅਵਤਾਰ ਹੋਏ ਬੇਦਾਰ, ਸੋਇਆ ਕੋਇ ਰਹਿਣ ਨਾ ਪਾਇਆ। ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰ, ਯਾਰੀ ਯਾਰ ਨਾਲ ਵਖਾਇਆ। ਭਗਤ ਅਠਾਰਾਂ ਦੇ ਆਧਾਰ, ਪੁਰਖ ਅਬਿਨਾਸ਼ੀ ਖੇਲ ਰਚਾਇਆ। ਦਸ ਗੁਰੂ ਕਰੋ ਵਿਚਾਰ, ਵੇਲਾ ਅੰਤਮ ਨੇੜੇ ਆਇਆ। ਸਭ ਦਾ ਲਹਿਣਾ ਮੁਕਿਆ ਅੰਤ ਸੰਸਾਰ, ਲੇਖਾ ਕੋਇ
ਰਹਿਣ ਨਾ ਪਾਇਆ। ਉਠੋ ਸਾਰੇ ਕਰੋ ਇਕਰਾਰ, ਇਕਰਾਰਨਾਮਾ ਹਰਿ ਜੂ ਰਿਹਾ ਲਿਖਾਇਆ। ਦੀਨ ਮਜ਼੍ਹਬ ਸਭ ਨੂੰ ਛੱਡਣਾ ਪਏ ਵਿਹਾਰ, ਬਿਵਹਾਰੀ ਆਪਣਾ ਵਿਹਾਰ ਜਣਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਰਿਹਾ ਜਣਾਈਆ। ਸਾਰੇ ਉਠਣ ਉਠ ਉਠ ਵੇਖਣ, ਇਕ ਦੂਜੇ ਵਲ ਧਿਆਨ ਲਗਾਈਆ। ਕਲਜੁਗ ਅੰਤਮ ਮਿਟਣ ਲੱਗੀ ਰੇਖਣ, ਹਰਿ ਜੂ ਹਰਿ ਹਰਿ ਆਪ ਮਿਟਾਈਆ। ਨਿਰਗੁਣ ਭੇਖ ਧਾਰਿਆ ਭੇਖਣ, ਭੇਖਾਧਾਰੀ ਭੇਸ ਵਟਾਈਆ। ਮੁੱਛ ਦਾੜ੍ਹੀ ਨਾ ਕੇਸਨ, ਨਾ ਕੋਈ ਮੂੰਡ ਮੁੰਡਾਈਆ। ਇਕੋ ਰਾਮ ਇਕ ਰਹੀਮ ਇਕੋ ਦਸ ਦਸਮੇਸ਼ਨ, ਇਕੋ ਗੋਬਿੰਦ ਖੇਲ ਕਰਾਈਆ। ਆਦਿ ਜੁਗਾਦਿ ਰਹੇ ਹਮੇਸ਼ਨ, ਨਾ ਮਰੇ ਨਾ ਜਾਈਆ। ਸਭ ਦਾ ਲੇਖਾ ਆਇਆ ਮੇਟਣ, ਮੇਟਣਹਾਰ ਇਕ ਅਖਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪਾਰਬ੍ਰਹਮ ਦੀ ਸਰਨ ਲੇਟਣ, ਸਚ ਸਿੰਘਾਸਣ ਰਿਹਾ ਵਿਛਾਈਆ। ਸਚ ਦੁਆਰੇ ਲਏ ਲਪੇਟਣ, ਆਪਣਾ ਪਰਦਾ ਇਕੋ ਪਾਈਆ। ਛੋਟੇ ਬਾਲੇ ਬਣ ਬਣ ਖੇਡਣ, ਪੁਰਖ ਅਬਿਨਾਸ਼ੀ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨਹਾਰ ਸੱਚੀ ਕੁੜਮਾਈਆ। ਕਰੇ ਕੁੜਮਾਈ ਬਣ ਮਲਾਹ, ਹਰਿ ਜੂ ਖੇਲ ਕਰਾਇੰਦਾ। ਗੁਰ ਅਵਤਾਰ ਪੈਗ਼ੰਬਰ ਕਰੋ ਸਲਾਹ, ਸਾਚਾ ਨਾਤਾ ਆਪ ਜੜਾਇੰਦਾ। ਇਕ ਦੂਜੇ ਦੀ ਪਕੜੋ ਬਾਂਹ, ਹੱਥ ਨਾਲ ਹੱਥ ਮਿਲਾਇੰਦਾ। ਅੱਲਾ ਮੀਆਂ ਸਭ ਦਾ ਬਣੇ ਪਿਤਾ ਮਾਂ, ਨਾਰੀ ਕੰਤ ਵੇਸ ਵਟਾਇੰਦਾ। ਰਾਮ ਕ੍ਰਿਸ਼ਨ ਆਪ ਅਖਵਾ, ਨਾਨਕ ਗੋਬਿੰਦ ਰੰਗ ਰੰਗਾਇੰਦਾ। ਚਾਰ ਜੁਗ ਦੇ ਗੁਰ ਅਵਤਾਰ ਆਪਣੀ ਗੋਦ ਬਹਾ, ਅਗਲਾ ਲੇਖਾ ਆਪ ਜਣਾਇੰਦਾ। ਖਾਣੀ ਬਾਣੀ ਦੋ ਜਹਾਨੀ ਸ਼ਾਹ ਸੁਲਤਾਨੀ ਦੇਵੇ ਪੰਧ ਮੁਕਾ, ਬਣ ਪਾਂਧੀ ਫੇਰਾ ਪਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਦੇਂਦਾ ਆਇਆ ਪਨਾਹ, ਸਿਰ ਆਪਣਾ ਹੱਥ ਟਿਕਾਇੰਦਾ। ਕਲਜੁਗ ਅੰਤਮ ਲੱਖ ਚੁਰਾਸੀ ਭੇਵ ਚੁਕਾ, ਨੇਤਰ ਨੈਣ ਨੈਣ ਉਠਾਇੰਦਾ। ਕੋਈ ਸਕੇ ਨਾ ਸਿਰ ਉਠਾ, ਹੁਕਮੀ ਹੁਕਮ ਆਪ ਜਣਾਇੰਦਾ। ਚੌਦਾਂ ਤਬਕ ਢੇਰੀ ਬੈਠਾ ਢਾਹ, ਚੌਦਾਂ ਲੋਕ ਸਰਬ ਕੁਰਲਾਇੰਦਾ। ਰਾਏ ਧਰਮ ਦੋਏ ਜੋੜ ਪਏ ਸਰਨਾ, ਚਿੱਤਰ ਗੁਪਤ ਆਪਣਾ ਲੇਖ ਨਾ ਕੋਈ ਵਖਾਇੰਦਾ। ਪੁਰਖ ਅਬਿਨਾਸ਼ੀ ਖੇਲ ਰਿਹਾ ਕਰਾ, ਆਪ ਆਪਣੀ ਧਾਰ ਚਲਾਇੰਦਾ। ਕਬੀਰ ਜੁਲਾਹੇ ਦਏ ਵਖਾ, ਨੇਤਰ ਨੈਣ ਇਕ ਖੁਲ੍ਹਾਇੰਦਾ। ਨਾਮੇ ਉਠ ਵੇਖ ਮਾਰ ਧਿਆਨ, ਧਿਆਨ ਧਿਆਨ ਨਾਲ ਰਲਾਇੰਦਾ। ਧੰਨੇ ਜੱਟ ਤੇਰਾ ਪਿਛਲਾ ਲੇਖਾ ਦਏ ਮੁਕਾ, ਜੱਟ ਜੱਟਾਂ ਨਾਲ ਮਿਲਾਇੰਦਾ। ਕਰੇ ਖੇਲ ਬੇਪਰਵਾਹ, ਆਪ ਆਪਣੀ ਕਲ ਧਰਾਇੰਦਾ। ਹਰਿ ਭਗਤ ਲਏ ਜਗਾ, ਜਾਗਰਤ ਜੋਤ ਇਕ ਜਗਾਇੰਦਾ। ਸਤਿਜੁਗ ਸਾਚਾ ਮਾਰਗ ਦਏ ਚਲਾ, ਕਲਜੁਗ ਲੇਖਾ ਪੂਰ ਕਰਾਇੰਦਾ। ਸਿਰ ਸਕੇ ਨਾ ਕੋਈ ਉਠਾ, ਸੀਸ ਜਗਦੀਸ਼ ਸਰਬ ਝੁਕਾਇੰਦਾ। ਗੋਬਿੰਦ ਪੁਰਖ ਅਕਾਲ ਰਿਹਾ ਸੁਣਾ, ਜੁਗ ਜੁਗ ਆਪਣਾ ਡੰਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਨਰ ਨਰੇਸ਼ਾ ਦੋ ਜਹਾਨਾਂ ਵਾਲੀ ਨਿਰਗੁਣ ਨੂਰ ਜੋਤ ਅਕਾਲ, ਸ੍ਰੀ ਭਗਵਾਨ ਭਗਤ ਅਧਾਰ, ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਜਨ ਆਏ ਦੁਆਰ, ਹਰਿ ਹਰਿ ਮਾਣ ਰਖਾਇੰਦਾ। ਲੋਕਮਾਤ ਦਾ ਸਚ ਵਿਹਾਰ, ਬਣ ਵਿਵਹਾਰੀ ਆਪ ਵਖਾਈਆ । ਸਚਖੰਡ ਦਾ ਸਚ ਦੁਆਰ, ਦਰ ਦਰਵਾਜ਼ਾ ਦਏ ਖੁਲ੍ਹਾਈਆ। ਰਵਦਾਸ ਚੁਮਿਆਰ ਬਣ ਲਿਖਾਰ, ਸਾਢੇ ਤਿੰਨ ਗਿਆ ਸਮਝਾਈਆ। ਨਿਰਗੁਣ ਨਾਨਕ ਕੂਕ ਕੂਕ ਪੁਕਾਰ, ਏਕਾ ਸੋਹਲਾ ਗਿਆ ਸੁਣਾਈਆ। ਸੋਹੰ ਢੋਲਾ ਅਪਰ ਅਪਾਰ, ਕਾਇਆ ਚੋਲਾ ਦਏ ਬਦਲਾਈਆ। ਵੇਦ ਵਿਆਸਾ ਬੰਨ੍ਹੇ
ਧਾਰ, ਵੇਦ ਕਤੇਬ ਮੁਖ ਸ਼ਰਮਾਈਆ। ਤੂਹੀ ਤੂਹੀ ਕਰ ਪੁਕਾਰ, ਗੋਬਿੰਦ ਗੋਬਿੰਦ ਗਿਆ ਸਮਝਾਈਆ। ਕਲਜੁਗ ਅੰਤਮ ਪਰਗਟ ਹੋਵੇ ਨਿਹਕਲੰਕ ਨਰਾਇਣ ਨਰ ਅਵਤਾਰ, ਨਾ ਕੋਈ ਪਿਤਾ ਨਾ ਕੋਈ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਕਰੋ ਧਿਆਨ, ਹਰਿ ਸਾਚਾ ਸਚ ਜਣਾਇੰਦਾ। ਇਕੋ ਸ਼ਰਅ ਇਕ ਅਮਾਮ, ਇਬਕੁਲ ਵਕਤ ਇਕ ਸਮਝਾਇੰਦਾ। ਏਕਾ ਇਸਮ ਆਜ਼ਮ ਕਰਨਾ ਪਰਨਾਮ, ਇਸਲਾਮ ਏਕਾ ਘਰ ਵਖਾਇੰਦਾ। ਏਕਾ ਹੁਜ਼ਰੇ ਬਹਿ ਬਹਿ ਦਏ ਪੈਗ਼ਾਮ, ਏਕਾ ਕਾਅਬਾ ਆਪ ਵਖਾਇੰਦਾ। ਏਕਾ ਪੈਗ਼ੰਬਰ ਬਣੇ ਅਮਾਮ, ਆਪ ਆਪਣਾ ਨੂਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਗੁਰ ਅਵਤਾਰ ਏਕਾ ਰਾਗ, ਹਰਿ ਜੂ ਆਪ ਸੁਣਾਈਆ। ਪਿਛਲਾ ਲੇਖਾ ਦਿਓ ਤਿਆਗ, ਅਗਲਾ ਮਾਰਗ ਰਿਹਾ ਜਣਾਈਆ। ਆਤਮ ਪਰਮਾਤਮ ਉਪਜੇ ਵੈਰਾਗ, ਵੈਰਾਗੀ ਰਿਹਾ ਸਮਝਾਈਆ। ਸੁਰਤ ਸੁਵਾਣੀ ਜਾਏ ਜਾਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਬਣ ਬਣ ਹੰਸ ਬਣਾਏ ਕਾਗ, ਸੋਹੰ ਮਾਣਕ ਮੋਤੀ ਚੋਗ ਚੁਗਾਇੰਦਾ। ਘਰ ਵਿਚ ਘਰ ਜਗਾਏ ਚਿਰਾਗ, ਏਕਾ ਜੋਤ ਕਰੇ ਰੁਸ਼ਨਾਈਆ। ਤ੍ਰੈਗੁਣ ਮਾਇਆ ਬੁਝਾਏ ਆਗ, ਅਗਨੀ ਅੱਗ ਨਾ ਕੋਈ ਲਗਾਈਆ। ਚਰਨ ਧੂੜ ਕਰਾਏ ਮਜਨ ਮਾਘ, ਦੁਰਮਤ ਮੈਲ ਧੁਵਾਈਆ। ਏਥੇ ਓਥੇ ਬਣੇ ਸੱਜਣ ਸਾਕ, ਸਚ ਸੰਦੇਸ਼ਾ ਇਕ ਸੁਣਾਈਆ। ਨੂਰੀ ਖ਼ੁਦਾਇਆ ਪਾਕ, ਏਕਾ ਅਲਫ਼ੀ ਤਨ ਹੰਢਾਈਆ। ਪਿਛਲੇ ਔਗਣ ਕਰੇ ਮੁਆਫ਼, ਮੁਫ਼ਤ ਸੌਦਾ ਰਿਹਾ ਵਰਤਾਈਆ। ਅੱਗੇ ਕੋਈ ਨਾ ਰਹੇ ਗੁਸਤਾਖ਼, ਗੁਸਾ ਕੋਈ ਰਹਿਣ ਨਾ ਪਾਈਆ। ਕਲਜੁਗ ਵੇਖਣ ਆਇਆ ਘਾਟ, ਨਿਰਗੁਣ ਨੂਰ ਕਰ ਰੁਸ਼ਨਾਈਆ। ਕਬੀਰ ਜੁਲਾਹੇ ਵੇਖ ਨੈਣਾਂ ਸਾਥ, ਜਨ ਭਗਤਾਂ ਰਿਹਾ ਤਰਾਈਆ। ਲੇਖਾ ਮੁਕਿਆ ਸਾਢੇ ਤਿੰਨ ਤਿੰਨ ਹੱਥ, ਸੱਚਾ ਆਪਣਾ ਦਰਸ ਦਖਾਈਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਦੱਸਦੇ ਰਹੇ ਕਰਾਮਾਤ, ਸੋ ਕਰਾਮਾਤ ਆਪਣਾ ਰੰਗ ਰਿਹਾ ਵਖਾਈਆ। ਉਠੋ ਵੇਖੋ ਮਾਰ ਝਾਤ, ਝਾਕੀ ਅੰਦਰ ਨਜ਼ਰੀ ਆਈਆ। ਸ਼ਾਹ ਅਸਵਾਰਾ ਪਾਕੀ ਪਾਕ, ਪੀਰ ਪੈਗ਼ੰਬਰ ਮੇਲ ਮਿਲਾਈਆ। ਭਗਤ ਭਗਵੰਤ ਉਤਾਰੇ ਇਕੋ ਘਾਟ, ਪਤਨ ਇਕੋ ਇਕ ਅਖਵਾਈਆ। ਚਾਰ ਵਰਨ ਖੋਲ੍ਹਿਆ ਇਕੋ ਹਾਟ, ਸਾਚਾ ਹੱਟ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਰਿਹਾ ਸੁਣਾਈਆ। ਸਾਚਾ ਹੁਕਮ ਦੋ ਜਹਾਨ, ਦੋ ਜਹਾਨਾਂ ਵਾਲੀ ਆਪ ਸੁਣਾਇੰਦਾ। ਸ਼ਬਦੀ ਸੁਤ ਇਕ ਬਲਵਾਨ, ਥਿਰ ਘਰ ਦੁਵਾਰੇ ਇਕ ਰਖਾਇੰਦਾ। ਵਿਸ਼ਨੂੰ ਤੇਰਾ ਤੋੜੇ ਮਾਣ, ਬ੍ਰਹਮੇ ਤੇਰਾ ਮੋਹ ਮਿਟਾਇੰਦਾ। ਸਤਿਜੁਗ ਤੇਰੀ ਕਰ ਕਲਿਆਣ, ਕੁਲਾ ਆਪਣੀ ਆਪ ਰਖਾਇੰਦਾ। ਤੇਈ ਅਵਤਾਰ ਦੇ ਦੇ ਦਾਨ, ਗੁਰ ਅਵਤਾਰ ਸੰਗ ਰਖਾਇੰਦਾ। ਉਠੋ ਸਾਰੇ ਇਕੋ ਵਾਰ ਕਰੋ ਪਰਨਾਮ, ਹੱਥ ਪਰਵਾਨਾ ਨਾਮ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਜਣਾਇੰਦਾ। ਸਤਿ ਸੰਦੇਸ਼ਾ ਇਕਵੰਜਾ ਬਵੰਜਾ ਧਾਰ, ਸਤਿ ਸੱਤ ਚਾਰ ਵੱਜੀ ਵਧਾਈਆ। ਚਾਰ ਜੁਗ ਦਾ ਮੀਤ ਮੁਰਾਰ, ਅੰਤਮ ਵੇਖਣ ਆਈਆ। ਕਰਨੀ ਕਰਤਾ ਪਾਵੇ ਸਾਰ, ਕਾਦਰ ਕਰੀਮ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਚੁਹੱਤਰ ਸਾਰੇ ਗਏ ਮਿਲ, ਮਿਲ ਮਿਲ ਹਾਲ ਸੁਣਾਇਆ। ਤੇਰਾ ਨੂਰ ਸਦਾ ਬਿਸਮਿਲ, ਬਿਸਮਿਲ ਤੇਰਾ ਰੰਗ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ,
ਦਰ ਬੈਠੇ ਅਲਖ ਜਗਾਇਆ। ਦਰ ਜਗਾਈ ਇਕ ਅਲਖ, ਅਲੱਖ ਨਿਰੰਜਣ ਦਏ ਵਡਿਆਈਆ। ਅਗਲਾ ਮਾਰਗ ਦੇਣਾ ਦੱਸ, ਆਪਣੀ ਦੱਸਣੀ ਪੜ੍ਹਾਈਆ। ਤੇਰੇ ਅੱਗੇ ਸਾਡੀ ਬਸ, ਚਲੇ ਨਾ ਕੋਈ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਮਿਲੇ ਓਟ ਸ਼ਰਨਾਈਆ। ਪੁਰਖ ਅਬਿਨਾਸ਼ੀ ਬੇਪਰਵਾਹ, ਏਕਾ ਹੁਕਮ ਜਣਾਇੰਦਾ। ਚੁਹੱਤਰਾਂ ਮਿਲੇ ਇਕ ਮਲਾਹ, ਮਲਾਹਗੀਰ ਆਪ ਅਖਵਾਇੰਦਾ। ਇਕ ਦੂਜੇ ਦੀ ਪਕੜੇ ਬਾਂਹ, ਮੇਲ ਵਿਛੋੜਾ ਆਪ ਕਰਾਇੰਦਾ। ਇਕ ਸਾਰੇ ਗੌਂਦੇ ਨਾਂ, ਨਾਉਂ ਨਿਰੰਕਾਰਾ ਆਪ ਪਰਗਟਾਇੰਦਾ। ਇਕੋ ਬਣਿਆ ਸੱਚਾ ਥਾਂ, ਥਾਨ ਥਨੰਤਰ ਇਕ ਸੁਹਾਇੰਦਾ। ਇਕ ਬਣਾਣਾ ਪਿਤਾ ਮਾਂ, ਪਿਤਾ ਮਾਂ ਇਕ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਸੁਣਾਇੰਦਾ। ਸਾਚਾ ਹੁਕਮ ਸੁਣ ਦਾਤਾਰ, ਸਭ ਨੇ ਸੀਸ ਝੁਕਾਇਆ। ਗੋਬਿੰਦ ਸੂਰਾ ਉਠ ਬਲਕਾਰ, ਨੇਤਰ ਨੈਣ ਨੈਣ ਉਠਾਇਆ। ਤੇਰਾ ਰੂਪ ਪੁਰਖ ਅਕਾਲ, ਅਕਾਲ ਤੇਰੀ ਵਡਿਆਇਆ। ਤੇਰੀ ਸਿਫ਼ਤ ਨਾ ਦੀਨ ਦਿਆਲ, ਸਿਫ਼ਤੀ ਸਿਫ਼ਤ ਨਾ ਕੋਈ ਸਾਲਾਹਿਆ। ਆਦਿ ਜੁਗਾਦਿ ਕਰੇ ਪ੍ਰਿਤਪਾਲ, ਬਣ ਪ੍ਰਿਤਪਾਲਕ ਸੇਵ ਕਮਾਇਆ। ਮੈਂ ਛੋਟਾ ਤੇਰਾ ਲਾਲ, ਲਾਲ ਨੀਹਾਂ ਹੇਠ ਦਬਾਇਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਜੁਗ ਕਰ ਤੇਰੀ ਭਾਲ, ਨਿਰਗੁਣ ਸਰਗੁਣ ਖੋਜ ਖੁਜਾਇਆ। ਕਲਜੁਗ ਬਣੇ ਇਕ ਦਲਾਲ, ਆਪ ਆਪਣਾ ਵੇਸ ਵਟਾਇਆ। ਸੰਗ ਰਖਾਏ ਕਾਲ ਮਹਾਕਾਲ, ਮਹਾਬੀਰ ਭੇਵ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਵਾਸਤੇ ਪਾਇਆ। ਤੇਰੇ ਅੱਗੇ ਵਾਸਤਾ ਮੋਰ, ਦੋਏ ਜੋੜ ਸੀਸ ਝੁਕਾਇਆ। ਤੂੰ ਚੜ੍ਹਿਆ ਸਾਚੇ ਘੋੜ, ਸ਼ਾਹ ਅਸਵਾਰ ਬੇਪਰਵਾਹਿਆ। ਤੇਰੀ ਲੱਗੀ ਨਿਭੇ ਤੋੜ, ਮੇਰੀ ਸਕੇ ਨਾ ਕੋਈ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਝੁਕਾਇਆ। ਦਰ ਤੇਰੇ ਸੀਸ ਗਿਆ ਝੁਕ, ਹਰਿ ਸਤਿਗੁਰ ਮੀਤ ਮੁਰਾਰ। ਤੇਰਾ ਭਾਣਾ ਨਾ ਜਾਏ ਰੁਕ, ਨਾ ਕੋਈ ਮੇਟੇ ਮੇਟਣਹਾਰ। ਸੁਤ ਤੇਰਾ ਦੁਲਾਰ ਆਪਣੀ ਗੋਦੀ ਲੈਣਾ ਚੁੱਕ, ਦੇਣਾ ਇਕ ਹੁਲਾਰ। ਕਲਜੁਗ ਪੰਧ ਜਾਏ ਮੁੱਕ, ਅੰਤ ਰਹੇ ਨਾ ਵਿਚ ਸੰਸਾਰ। ਲੱਖ ਚੁਰਾਸੀ ਨਾਤਾ ਜਾਏ ਛੁੱਟ, ਕੂੜੀ ਕਿਰਿਆ ਕੂੜ ਪਸਾਰ। ਬਲ ਬਲਵਾਨ ਜਾਏ ਉਠ, ਨਿਹਕਲੰਕ ਨਰਾਇਣ ਨਰ ਅਵਤਾਰ, ਨੌਂ ਖੰਡ ਪ੍ਰਿਥਮੀ ਵੇਖੇ ਰੁਖ, ਸੱਤਾਂ ਦੀਪਾਂ ਬੋਲ ਜੈਕਾਰ। ਸਾਡੇ ਵਸ ਨਾ ਚਲੇ ਕੁੱਛ, ਕਰਤਾ ਕੀਮਤ ਪਾਵੇ ਸਾਰ। ਤੇਰੇ ਕੋਲੋਂ ਸਕੇ ਨਾ ਕੋਈ ਲੁੱਕ, ਲੁਕਿਆ ਰਹੇ ਨਾ ਸਮੁੰਦ ਸਾਗਰ ਡੂੰਘੀ ਗਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਚਰਨ ਹੋਇਆ ਪਨਿਹਾਰ। ਪੁਰਖ ਅਬਿਨਾਸ਼ੀ ਦਇਆ ਕਮਾ, ਰਸਨਾ ਹੁਕਮ ਸੁਣਾਇੰਦਾ। ਤੇਰਾ ਮੇਲਾ ਸਹਿਜ ਸੁਭਾ, ਘਰ ਸਾਚੇ ਆਪ ਕਰਾਇੰਦਾ। ਤੇਰੇ ਮੰਦਰ ਡੇਰਾ ਲਾ, ਤੇਰਾ ਲਹਿਣਾ ਆਪ ਮੁਕਾਇੰਦਾ। ਗੁਰ ਚੇਲਾ ਰੂਪ ਆਪ ਵਟਾ, ਸੱਜਣ ਸਈਆ ਲੋਕਮਾਤ ਫੇਰਾ ਪਾ, ਸੰਬਲ ਨਗਰੀ ਇਕ ਵਖਾਇੰਦਾ। ਭਗਤ ਭਗਵੰਤ ਲਏ ਜਗਾ, ਜੀਵਣ ਜੁਗਤ ਇਕ ਸਮਝਾਇੰਦਾ। ਚਾਰ ਜੁਗ ਦੇ ਵਿਛੜੇ ਲਏ ਮਿਲਾ, ਲੱਖ ਚੁਰਾਸੀ ਵਿਚੋਂ ਖੋਜ ਖੁਜਾਇੰਦਾ। ਸੱਤਰ ਬਹੱਤਰ ਚੁਹੱਤਰ ਏਕਾ ਗੰਢ ਦਏ ਪੁਆ, ਆਪਣੀ ਹੱਥੀਂ ਗੰਢ ਵਖਾਇੰਦਾ। ਸਚਖੰਡ ਸਚ ਦੁਆਰਾ ਲੋਕਮਾਤ ਦਏ ਪਰਗਟਾ, ਪਰਗਟ ਆਪਣਾ ਨੂਰ ਵਖਾਇੰਦਾ। ਤਿਸ ਦੁਆਰੇ ਆਸਣ ਲਏ ਲਗਾ, ਸਚ ਸਿੰਘਾਸਣ ਸੋਭਾ ਪਾਇੰਦਾ।
ਗੁਰ ਅਵਤਾਰ ਪੀਰ ਪੈਗ਼ੰਬਰ ਦਰ ਲਏ ਬੁਲਾ, ਪਿਛਲਾ ਲੇਖਾ ਆਪ ਚੁਕਾਇੰਦਾ। ਸੁਲਾਹਕੁਲ ਬਣ ਖ਼ੁਦਾ, ਸੁਲਾ ਸਭ ਦੀ ਆਪ ਕਰਾਇੰਦਾ। ਮੁਲਾ ਮੁਸਾਇਕ ਪੀਰ ਕੋਈ ਦਿਸੇ ਨਾ, ਸ਼ੇਖ਼ ਨਜ਼ਰ ਕੋਈ ਨਾ ਆਇੰਦਾ। ਪੰਡਤ ਪਾਂਧੇ ਦਏ ਮੁਕਾ, ਥੱਕਾ ਮਾਂਦਾ ਪਾਰ ਕਰਾ, ਗ੍ਰੰਥੀ ਪੰਥੀ ਸਾਚੀ ਸੈਂਚੀ ਇਕ ਵਖਾਇੰਦਾ। ਈਸਾ ਮੂਸਾ ਲਏ ਜਗਾ, ਪਰਵਰਦਿਗਾਰ ਹੁਕਮ ਮਨਾਇੰਦਾ। ਕਾਲਾ ਸੂਸਾ ਤਨ ਛੁਹਾ, ਮੁਖ ਨਕ਼ਾਬ ਪਰਦਾ ਲਾਹਿੰਦਾ। ਸਾਚਾ ਢੋਲਾ ਏਕਾ ਗਾ, ਦੋ ਜਹਾਨ ਸੁਣਾਇੰਦਾ। ਮੌਲਾ ਰੂਪ ਆਪ ਵਟਾ, ਮਿਲ ਮਿਲ ਆਪਣੀ ਖ਼ੁਸ਼ੀ ਮਨਾਇੰਦਾ। ਦੋ ਜਹਾਨਾਂ ਨਾਅਰੇ ਲਾ, ਸ੍ਰਿਸ਼ਟ ਸਬਾਈ ਆਪ ਜਗਾਇੰਦਾ। ਕਰ ਖੇਲ ਬੇਪਰਵਾਹ, ਖ਼ਾਲਕ ਖ਼ਲਕ ਆਪ ਹਿਲਾਇੰਦਾ। ਪਹਿਲਾ ਦੂਜਾ ਦਰ ਖੁਲ੍ਹਾ, ਤੀਜੇ ਆਪਣੇ ਨੈਣ ਜਣਾਇੰਦਾ। ਚੌਥੇ ਦਰ ਸੋਭਾ ਪਾ, ਪੰਚਵੇਂ ਆਪਣਾ ਰਾਗ ਅਲਾਇੰਦਾ। ਛੇ ਸੱਤ ਜੋਤ ਜਗਾ, ਅੱਠ ਨੌਂ ਵੰਡ ਵੰਡਾ, ਦਸਵੇਂ ਲਹਿਣਾ ਮੂਲ ਚੁਕਾ, ਦਸਮ ਦੁਆਰੀ ਕੁੰਡਾ ਲਾਹਿੰਦਾ। ਗੋਬਿੰਦ ਸਾਚੇ ਸੁਤ ਜਗਾ, ਦਸ ਇਕ ਗਿਆਰਾਂ ਜਗਤ ਤਨ ਮੁਨਾਰ ਆਪ ਬਣਾਇੰਦਾ। ਦਸ ਦਸ ਦੋ ਬਾਰਾਂ, ਬਾਰਾਂ ਬਾਰਾਂ ਲੇਖਾ ਲਾ, ਨੌਂ ਦਰ ਦਰਬਾਰ ਸੁਹਾਇੰਦਾ। ਤੇਰਾਂ ਤੇਰਾਂ ਲੇਖਾ ਦਏ ਮੁਕਾ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਸਾਧਾਂ ਸੰਤਾਂ ਖ਼ਾਕ ਮਿਲਾਇੰਦਾ। ਚੌਦਾਂ ਚੌਦਾਂ ਦਇਆ ਕਮਾ, ਇਕੀ ਇਕੀ ਵੰਡ ਵੰਡਾ, ਪੰਦਰਾਂ ਪੰਦਰਾਂ ਤੀਰਥ ਤੱਟਾਂ ਵੇਖ ਵਖਾ, ਅਠਸਠ ਗੰਗਾ ਗੁਦਾਵਰੀ ਜਮਨਾ ਸੁਰਸਤੀ ਆਪਣੇ ਵਿਚ ਸਮਾਇੰਦਾ। ਸੰਮਤ ਸੋਲਾਂ ਭਰ ਭੰਡਾਰ, ਮਸਤੂਆਣੇ ਆਪ ਵਰਤਾਇੰਦਾ। ਸੰਮਤ ਸੱਤਰਾਂ ਖੇਲ ਕਰਤਾਰ, ਸੂਲਾਂ ਸੱਥਰ ਇਕ ਵਿਛਾਇੰਦਾ। ਸੰਮਤ ਅਠਾਰਾਂ ਲਏ ਮੁਕਾ, ਭਾਰਤ ਖੰਡ ਆਪਣਾ ਹੁਕਮ ਜਣਾਇੰਦਾ। ਸੰਮਤ ਉਂਨੀ ਆਪਣਾ ਪਰਦਾ ਦੇਵੇ ਲਾਹ, ਪੁਰਖ ਅਕਾਲ ਆਪਣਾ ਨੂਰ ਵਖਾਇੰਦਾ । ਸਤਿਜੁਗ ਸਾਚਾ ਮਾਰਗ ਦੇਵੇ ਲਾ, ਕਲਜੁਗ ਕੂੜੀ ਕਿਰਿਆ ਮੇਟ ਮਿਟਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਆਪਣੀ ਝੋਲੀ ਪਾ, ਆਪਣੇ ਘਰ ਬਹਾਇੰਦਾ। ਸਾਚੇ ਭਗਤ ਕਰ ਰੁਸ਼ਨਾ, ਜ਼ਾਤ ਪਾਤ ਮੇਟ ਮਿਟਾਇੰਦਾ। ਹਿੰਦੂ ਮੁਸਲਿਮ ਸਿਖ ਈਸਾਈ ਮਜ਼੍ਹਬ ਗਵਾ, ਮਜ਼ਾ ਇਕ ਚਖਾਇੰਦਾ। ਸ਼ਾਹ ਰਗ ਉਪਰ ਬੈਠਾ ਦਿਸੇ ਖ਼ੁਦਾ, ਆਪਣੀ ਨੌਬਤ ਨਾਮ ਵਜਾਇੰਦਾ। ਅਨਹਦ ਰਾਗ ਰਿਹਾ ਸੁਣਾ, ਰਸਨਾ ਜਿਹਵਾ ਨਾ ਕੋਈ ਹਿਲਾਇੰਦਾ। ਪੜ੍ਹ ਪੜ੍ਹ ਪਾਰ ਸਕੇ ਨਾ ਕੋਈ ਕਰਾ, ਪੜ੍ਹਨਾ ਲਿਖਣਾ ਕੰਮ ਕਿਸੇ ਨਾ ਆਇੰਦਾ। ਜਿਸ ਜਿਸ ਸਤਿਗੁਰ ਪੂਰਾ ਮਿਲੇ ਆ, ਅੰਤ ਆਪਣੀ ਗੋਦ ਬਹਾਇੰਦਾ। ਸਤਿਜੁਗ ਸਾਚਾ ਚਲੇ ਰਾਹ, ਹਰਿ ਸਾਚਾ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਤੇਰਾ ਹੁਕਮ ਸੱਚੀ ਸਰਕਾਰ, ਸੁਣਿਆ ਧੁਰ ਫ਼ਰਮਾਣਾ। ਆਏ ਚਲ ਤੇਰੇ ਦੁਆਰ, ਮੰਨਿਆਂ ਤੇਰਾ ਭਾਣਾ। ਚਾਰ ਜੁਗ ਦੇ ਵਿਛੜੇ ਮੇਲੇ ਯਾਰ, ਗੁਰ ਅਵਤਾਰ ਕਰ ਪਿਆਰ, ਏਕਾ ਦੇਣਾ ਸਚ ਆਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੇ ਦਰ ਮੰਗ ਮੰਗਾਨਾ। ਮੰਗੀ ਮੰਗ ਸਾਚੇ ਘਰ, ਹਰਿ ਸਤਿਗੁਰ ਦਇਆ ਕਮਾਈਆ। ਦੀਨ ਮਜ਼੍ਹਬ ਦਾ ਚੁੱਕਾ ਡਰ, ਸ਼ਰਅ ਕਰੇ ਨਾ ਕੋਈ ਲੜਾਈਆ। ਤੁਸਾਂ ਰਲ ਕੇ ਬਹਿਣਾ ਇਕੋ ਘਰ, ਘਰ ਮੇਰੇ ਵੱਜੇ ਵਧਾਈਆ। ਜਿਸ ਨੇ ਘਾੜਨ ਲਿਆ ਘੜ, ਸੋ ਵੇਖੇ ਥਾਉਂ ਥਾਈਂਆ। ਉਠੋ ਸਾਰੇ ਰਲ ਕੇ ਇਕੋ ਸ਼ਬਦ ਲਓ ਪੜ੍ਹ, ਹਰਿ ਸਤਿਗੁਰ ਆਪ ਸੁਣਾਈਆ। ਸਚ ਦੁਆਰੇ ਜਾਣਾ ਵੜ, ਬਿਨ ਹਰਿ ਫਿਰ ਬਾਹਰ ਨਾ ਕੋਈ ਕਢਾਈਆ। ਸਤਿ ਸਤਿਵਾਦੀ ਪੱਲੂ ਲੈਣਾ ਫੜ, ਘਰ ਸਾਚੇ ਗੰਢ ਪੁਆਈਆ। ਏਕਾ ਮਿਲੇ ਨਰਾਇਣ
ਨਰ, ਬਣ ਨਾਰੀ ਸੇਵ ਕਮਾਈਆ। ਸਚਖੰਡ ਵਿਚ ਲੱਗੇ ਜੜ੍ਹ, ਨਾ ਸਕੇ ਕੋਈ ਉਖੜਾਈਆ। ਲੇਖਾ ਜਾਣੇ ਸੀਸ ਧੜ, ਸੀਸ ਧੜ ਕਰੇ ਵਡਿਆਈਆ। ਜਗਤ ਵਿਹਾਰ ਵਿਚ ਨਾ ਜਾਣਾ ਅੜ, ਪੁਰਖ ਅਬਿਨਾਸ਼ੀ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਭੇਵ ਰਿਹਾ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿਣ, ਵਾਹ ਵਾਹ ਤੇਰੀ ਵਡ ਵਡਿਆਈਆ। ਪ੍ਰਭ ਦਰਸ ਪਾਇਆ ਤੇਰਾ ਨੈਣ, ਨੈਣ ਤੇਰਾ ਕਵਲ ਰੁਸ਼ਨਾਈਆ। ਧੰਨ ਭਾਗ ਤੂੰ ਆਇਆ ਲੈਣ, ਬਣ ਬਣ ਆਏਂ ਪਾਂਧੀ ਰਾਹੀਆ। ਕਲਜੁਗ ਅੰਤਮ ਬਣ ਸਾਕ ਸੱਜਣ ਸੈਣ, ਸਗਲਾ ਸੰਗ ਨਿਭਾਈਆ। ਸਭ ਨੇ ਮੰਨਿਆ ਤੇਰਾ ਕਹਿਣ, ਤੇਰਾ ਕੀਤਾ ਕਥਨ ਨਾ ਜਾਈਆ। ਤੇਰਾ ਨਾਮ ਸਾਚਾ ਕਹਿਣ, ਬਸ ਤੇਰੀ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਪੱਲੂ ਲਈਏ ਫੜ, ਤੇਰੇ ਭਗਤਾਂ ਨਾਲ ਮਿਲ ਜਾਈਆ। ਤੇਰੇ ਭਗਤਾਂ ਮਿਲਣ ਆਏ, ਮੱਲਿਆ ਸਚ ਦੁਆਰ। ਲੋਕਮਾਤ ਫੇਰੇ ਪਾਏ, ਨਿਰਗੁਣ ਨਿਰਗੁਣ ਨਿਰਗੁਣ ਧਾਰ। ਜੇ ਕੋਈ ਵੇਖੇ ਨਜ਼ਰ ਨਾ ਆਏ, ਦਰ ਬੈਠੇ ਗੁਰ ਅਵਤਾਰ। ਪੁਰਖ ਅਬਿਨਾਸ਼ੀ ਖੇਲ ਕਰਾਏ, ਖੇਲਣਹਾਰ ਏਕੰਕਾਰ। ਸਾਚੇ ਭਗਤਾਂ ਰਿਹਾ ਜਗਾਏ, ਦੇਵੇ ਨਾਮ ਹੁਲਾਰ। ਆਓ ਉਠੋ ਲਹਿਣਾ ਦੇਣਾ ਦਏ ਚੁਕਾਏ, ਪ੍ਰਭ ਆਇਆ ਚੁਕਾਵਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਦਏ ਸਹਾਰ। ਉਠੋ ਭਗਤ ਕਰੋ ਤਿਆਰੀ, ਹਰਿ ਸਾਚਾ ਆਪ ਕਰਾਇੰਦਾ। ਪਹਿਲੋਂ ਆਈ ਬਹੱਤਰਾਂ ਵਾਰੀ, ਸੱਤਰਾਂ ਫੇਰ ਨਾਲ ਰਲਾਇੰਦਾ। ਚੁਹੱਤਰਾਂ ਆਤਮ ਰਹੇ ਨਾ ਕੁਆਰੀ, ਪਰਮਾਤਮ ਆਪਣੀ ਗੰਢ ਪੁਆਇੰਦਾ। ਨਾਲ ਰਲਾਏ ਸੰਗਤ ਸਾਰੀ, ਜੋ ਸੋਹੰ ਢੋਲਾ ਗਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬਣਿਆ ਸਿਕਦਾਰੀ, ਸਾਚਾ ਹੁਕਮ ਆਪ ਸੁਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਇਕਾ ਘਰ ਬਹਿ ਬਹਿ ਕਰਨ ਵਿਚਾਰੀ, ਵਿਚਾਰਿਆਂ ਵਿਚਾਰ ਵਿਚ ਕਿਸੇ ਨਾ ਆਇੰਦਾ। ਸਭ ਦੀ ਆਤਮਾ ਕਹੇ ਤੂੰ ਜਿਤਿਆ ਮੈਂ ਹਾਰੀ, ਤੇਰੀ ਜਿਤ ਸਾਡੀ ਹਾਰ ਖ਼ੁਸ਼ੀ ਮਨਾਇੰਦਾ। ਤੇਰੀ ਸੋਹੇ ਉਚ ਅਟਾਰੀ, ਜਿਸ ਦੁਆਰੇ ਬਹਿ ਬਹਿ ਖ਼ੁਸ਼ੀ ਕਰਾਇੰਦਾ। ਤੇਰੇ ਭਗਤਾਂ ਮਿਲੀ ਸਰਦਾਰੀ, ਲੋਕਮਾਤ ਬੇੜਾ ਪਾਰ ਕਰਾਇੰਦਾ। ਤੂੰ ਦਾਤਾ ਪਰਵਰਦਿਗਾਰੀ, ਤੇਰਾ ਅੰਤ ਨਾ ਕੋਈ ਪਾਇੰਦਾ। ਤੂੰ ਫਿਰੇ ਪਿਛੇ ਅਗਾੜੀ, ਅੱਗੇ ਪਿੱਛੇ ਸੇਵ ਕਮਾਇੰਦਾ। ਅਸੀਂ ਖ਼ੁਸ਼ੀ ਕਰੀਏ ਸਤਾਰਾਂ ਹਾੜੀ, ਬਹੱਤਰ ਸੱਤਰ ਚੁਹੱਤਰ ਜੈ ਜੈ ਜੈਕਾਰ ਕਰਾਇੰਦਾ। ਵਿਸ਼ਨੂੰ ਦੋਏ ਜੋੜ ਫਿਰੇ ਗੁਰਸਿਖਾਂ ਦੁਆਰੀ, ਆਪ ਆਪਣਾ ਫੇਰਾ ਪਾਇੰਦਾ। ਬ੍ਰਹਮਾ ਖ਼ਾਲੀ ਝੋਲੀ ਰਿਹਾ ਵਖਾਲੀ, ਦੋਏ ਜੋੜ ਮੰਗ ਮੰਗਾਇੰਦਾ। ਸ਼ੰਕਰ ਕਹੇ ਮੈਂ ਵਾਰੀ, ਆਪਣਾ ਮਾਣ ਗਵਾਇੰਦਾ। ਹਰਿ ਸੰਗਤ ਉਠੋ ਦਰਸ਼ਨ ਕਰੋ ਜੋਤ ਨਿਰੰਕਾਰੀ, ਨਿਰਗੁਣ ਲੋਕਮਾਤ ਫੇਰਾ ਪਾਇੰਦਾ। ਨਾਨਕ ਕਹੇ ਜੋਧਾ ਬਲਕਾਰੀ, ਜਿਸ ਗੋਬਿੰਦ ਪਿਤਾ ਮਨਾਇੰਦਾ। ਜਨ ਭਗਤਾਂ ਕਰੇ ਰਖਵਾਲੀ, ਪ੍ਰਿਤਪਾਲਣਹਾਰ ਆਪ ਅਖਵਾਇੰਦਾ। ਸਤਿਜੁਗ ਸਾਚੀ ਲਾਏ ਫੁਲਵਾੜੀ, ਸਾਧ ਸੰਗਤ ਮੇਲ ਮਿਲਾਇੰਦਾ। ਸੰਮਤ ਵੀਹ ਸੌ ਉਂਨੀ ਸਭ ਦੀ ਚੋਟੀ ਗਈ ਮੁੰਨੀ, ਨਾ ਕੋਈ ਮੁਸਲਿਮ ਨਾ ਕੋਈ ਸੁੰਨੀ, ਹਿੰਦੂ ਸਿਖ ਨਾ ਕੋਈ ਅਖਵਾਇੰਦਾ। ਕਰੇ ਖੇਲ ਵਡ ਗੁਣ ਗੁਣੀ, ਨਿਰਗੁਣ ਆਪਣੀ ਧਾਰ ਚਲਾਇੰਦਾ। ਜਨ ਭਗਤਾਂ ਪੈਜ ਸੁਆਰੀ, ਅੰਦਰ ਵੜ ਵੜ ਮੇਲ ਮਿਲਾਇੰਦਾ। ਨਿਰਗੁਣ ਬਣ ਕੇ ਆਏ ਨਾਰ ਮੁਟਿਆਰੀ, ਪੁਰਖ ਅਬਿਨਾਸ਼ੀ ਜੋਤ ਸ਼ਬਦ ਧਾਰ ਲੋਕਮਾਤ ਨਾ ਕੋਈ ਪਰਨਾਇੰਦਾ। ਜਨ ਭਗਤਾਂ ਮਿਲਿਆ ਆਪਣੀ ਵਾਰੀ, ਸੱਤਰਾਂ ਮਿਲੇ ਦਿਨ
ਦਿਹਾੜੀ, ਬਹੱਤਰਾਂ ਕਰੇ ਸਚ ਪਿਆਰੀ, ਚੁਹੱਤਰਾਂ ਨੇੜ ਨਾ ਆਏ ਮੌਤ ਲਾੜੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਤੇਰਾ ਖੇਲ ਸ੍ਰੀ ਭਗਵਾਨ, ਹਰਿ ਜੂ ਹਰਿ ਹਰਿ ਵੇਖ ਵਖਾਇਆ। ਚਾਰ ਜੁਗ ਤੇਰਾ ਪਕਵਾਨ, ਲੱਖ ਚੁਰਾਸੀ ਰਿਜ਼ਕ ਸਬਾਇਆ। ਕਲਜੁਗ ਅੰਤਮ ਹੋਇਆ ਮਿਹਰਵਾਨ, ਮਿਹਰਵਾਨ ਵੇਸ ਵਟਾਇਆ। ਨਿਰਗੁਣ ਨੂਰ ਹੋ ਪਰਧਾਨ, ਲੋਕਮਾਤ ਫੇਰਾ ਪਾਇਆ। ਜਨ ਭਗਤਾਂ ਦਿਤਾ ਦਾਨ, ਬਿਨ ਭਗਤੀ ਝੋਲੀ ਪਾਇਆ। ਬਿਨ ਪੜ੍ਹਿਆਂ ਦਿਤਾ ਗਿਆਨ, ਏਕਾ ਅੱਖਰ ਆਪ ਪੜ੍ਹਾਇਆ। ਰਾਤੀਂ ਸੁਤਿਆਂ ਮਿਲੇ ਆਣ, ਦਿਨੇ ਹੱਥ ਕਿਸੇ ਨਾ ਆਇਆ। ਜੇ ਕੋਈ ਪੁੱਛੇ ਕਿਥੇ ਵਸੇ ਭਗਵਾਨ, ਸਭ ਤੋਂ ਬੈਠਾ ਮੁਖ ਲੁਕਾਇਆ। ਗੁਰਮੁਖਾਂ ਲੇਖ ਚੁਕਾਇਆ ਆਣ, ਆਪ ਆਪਣਾ ਪਰਦਾ ਲਾਹਿਆ। ਅਸੀਂ ਚਲ ਕੇ ਆਏ ਦਰ ਦਰਬਾਨ, ਦਰ ਦਰਵੇਸ਼ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਤੇਰੇ ਮੰਗਣ ਮੰਗ ਮੰਗਾਇਆ। ਤੇਰੇ ਘਰ ਸਚ ਭੰਡਾਰ, ਹਰਿ ਜੂ ਇਕੋ ਮੰਗ ਮੰਗਾਈਆ। ਕਲਜੁਗ ਆਇਉਂ ਨਿਹਕਲੰਕ ਨਰਾਇਣ ਨਰ ਅਵਤਾਰ, ਬੇਅੰਤ ਤੇਰੀ ਵਡਿਆਈਆ। ਉਨੀ ਹਾੜ ਦਿਵਸ ਵਿਚਾਰ, ਸਤਾਰਾਂ ਹਾੜ ਖ਼ੁਸ਼ੀ ਮਨਾਈਆ । ਤੇਰਿਆਂ ਭਗਤਾਂ ਸਚ ਭੰਡਾਰ, ਚੁਹੱਤਰਾਂ ਏਕਾ ਵੰਡ ਵੰਡਾਈਆ। ਅਸੀਂ ਮੰਗਣ ਆਏ ਚਲ ਦੁਆਰ, ਤੂੰ ਆਪਣੇ ਆਪ ਵਰਤਾਈਆ। ਸਾਡਾ ਬਣਿਆ ਰਹੇ ਪਿਆਰ, ਪਿਆਰ ਤੋੜ ਸਕੇ ਨਾ ਕੋਈ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਪੁਰਖ ਅਬਿਨਾਸ਼ੀ ਕਰ ਪਿਆਰ, ਦੀਨ ਦਿਆਲ ਦਇਆ ਕਮਾਈਆ। ਚੁਹੱਤਰਾਂ ਭਗਤਾਂ ਕਰ ਪਿਆਰ, ਗੁਰ ਅਵਤਾਰ ਪੀਰ ਪੈਗ਼ੰਬਰ ਦੇਣ ਦੁਹਾਈਆ। ਤੋਬਾ ਤੋਬਾ ਤੇਰੇ ਅੱਗੇ ਸਾਂਝੇ ਯਾਰ, ਤੇਰੇ ਅੱਗੇ ਰਹੇ ਸੁਣਾਈਆ। ਸੋਭਾ ਕਰੇ ਸਰਬ ਸੰਸਾਰ, ਸਚ ਭੰਡਾਰ ਇਕੋ ਨਾਮ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭੰਡਾਰਾ ਆਪ ਵਰਤਾਈਆ। ਸਚ ਭੰਡਾਰ ਆਪਣਾ ਖੁਲ੍ਹਾ, ਬਣ ਖ਼ਾਕੀ ਖ਼ਾਕ ਵਖਾਇੰਦਾ। ਸਭ ਨੂੰ ਮਿਲੇ ਇਕੋ ਰਾਹ, ਰਹਿਬਰ ਇਕੋ ਨਜ਼ਰੀ ਆਇੰਦਾ। ਆਪਣਾ ਪੱਲੂ ਦਏ ਫੜਾ, ਆਪ ਆਪਣੀ ਗੰਢ ਦੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰ ਆਪ ਸੁਹਾਇੰਦਾ। ਸਚ ਭੰਡਾਰ ਰਸਨਾ ਚੱਖ, ਹਰਿ ਜੂ ਹਰਿ ਹਰਿ ਆਪ ਜਣਾਈਆ। ਚਾਰ ਜੁਗ ਜੋ ਬੈਠੇ ਰਹੇ ਵੱਖ ਵੱਖ, ਭਗਤ ਦੁਆਰੇ ਲਏ ਮਿਲਾਈਆ। ਆਪੇ ਕਰਨਹਾਰਾ ਕੱਖੋਂ ਲੱਖ, ਲੱਖੋਂ ਕੱਖ ਦਏ ਕਰਾਈਆ। ਰਲ ਮਿਲ ਸਾਰੇ ਜਾਣ ਵਸ, ਘਰ ਸਾਚੇ ਵਿਚ ਵਡਿਆਈਆ। ਪਾਰਬ੍ਰਹਮ ਦਾ ਗਾਉਣਾ ਜਸ, ਪੁਰਖ ਅਕਾਲ ਜਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੌਣਾ ਹੱਸ, ਗੁਰ ਅਵਤਾਰ ਪੀਰ ਪੈਗ਼ੰਬਰ ਖ਼ੁਸ਼ੀ ਮਨਾਈਆ। ਆਪਣੀ ਰਸਨਾ ਦੇਵੇ ਰਸ, ਬਿਨ ਰਸਨਾ ਜਿਹਵਾ ਰਸ ਰਸਕਾਈਆ। ਘਰ ਸਾਚੇ ਪੂਰੀ ਕਰੇ ਆਸ, ਨਿਰਾਸਾ ਕੋਈ ਰਹਿਣ ਨਾ ਪਾਈਆ। ਪਿਛਲਾ ਕਰੇ ਨਾ ਕੋਈ ਕਿਆਸ, ਲੋਕਮਾਤ ਹੋਈ ਜੁਦਾਈਆ। ਚਾਰ ਜੁਗ ਗੁਰ ਅਵਤਾਰ ਮੇਰੀ ਬਣੇ ਰਹੇ ਸ਼ਾਖ਼, ਅੰਤਮ ਬੂਟਾ ਏਕਾ ਫੂਲ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸੰਮਤ ਉਨੀ ਖੇਲ ਏਕਾ, ਏਕਾ ਨਾਇਆ ਮੰਗ ਮੰਗਾਇੰਦਾ। ਗੁਰ ਅਵਤਾਰ ਪੜ੍ਹੋ ਹਦੀਸਾ, ਹਰਿ ਜੂ ਹਰਿ ਹਰਿ ਆਪ ਸੁਣਾਇੰਦਾ। ਦੋ ਜਹਾਨਾਂ ਖ਼ਾਲੀ ਖ਼ੀਸਾ, ਖ਼ਾਲਕ ਖ਼ਲਕ ਭੇਵ ਚੁਕਾਇੰਦਾ। ਲਹਿਣਾ ਚੁੱਕੇ ਬੀਸ ਬੀਸਾ, ਈਸਾ ਮੂਸਾ
ਮੋਹ ਤੁੜਾਇੰਦਾ। ਛੱਤਰ ਝੁੱਲੇ ਏਕਾ ਸੀਸਾ, ਜਗਦੀਸ਼ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰ ਸਾਚਾ ਖੇਲ ਕਰਾਇੰਦਾ। ਤੇਰਾ ਢੋਲਾ ਗਾਈਏ ਨਿਰੰਕਾਰ, ਨਿਰਗੁਣ ਤੇਰੀ ਵਡ ਵਡਿਆਈਆ। ਤੇਰਾ ਬੋਲਾ ਇਕ ਜੈਕਾਰ, ਜੈ ਜੈ ਜੈਕਾਰ ਵੱਜੇ ਵਧਾਈਆ। ਤੇਰਾ ਸੋਹਲਾ ਅਗੰਮ ਅਪਾਰ, ਅਲੱਖ ਅਗੋਚਰ ਸੱਚੀ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਘਰ ਸਾਚੇ ਵੱਜੇ ਵਧਾਈਆ। ਘਰ ਸਾਚੇ ਸੱਚਾ ਇਕੋ ਰਾਗ, ਏਕਾ ਏਕ ਜਣਾਇੰਦਾ। ਘਰ ਸਾਚੇ ਉਪਜਾਏ ਇਕ ਵੈਰਾਗ, ਵੈਰਾਗ ਇਕੋ ਇਕ ਜਣਾਇੰਦਾ। ਘਰ ਸਾਚੇ ਇਕ ਸਾਕ, ਹਰਿ ਸੱਜਣ ਸੰਗ ਨਿਭਾਇੰਦਾ। ਘਰ ਸਾਚੇ ਸੱਚਾ ਇਕੋ ਤਾਕ, ਬਿਨ ਤਾਕੀ ਆਪ ਖੁਲ੍ਹਾਇੰਦਾ। ਘਰ ਸਾਚੇ ਇਕੋ ਸਾਚਾ ਘਾਟ, ਕਿਨਾਰਾ ਇਕੋ ਨਜ਼ਰੀ ਆਇੰਦਾ। ਘਰ ਸਾਚੇ ਇਕੋ ਖਾਟ, ਸਚ ਖਟੋਲਾ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਹਰਿ ਜੂ ਵਰ, ਤੇਰਾ ਨਾਮ ਅਭੁੱਲ, ਭੁੱਲ ਕਦੇ ਨਾ ਜਾਇੰਦਾ। ਤੇਰੇ ਨਾਮ ਨਾ ਭੁੱਲੇ ਗੀਤ, ਹਰਿ ਜੂ ਤੇਰੀ ਵਡ ਵਡਿਆਈਆ। ਸਾਡਾ ਨਾਤਾ ਕੱਟਿਆ ਮੰਦਰ ਮਸੀਤ, ਮੱਠ ਸ਼ਿਵਦੁਆਲੇ ਫੇਰਾ ਕੋਇ ਨਾ ਪਾਈਆ। ਪਾਰਬ੍ਰਹਮ ਤੇਰੀ ਸਾਚੀ ਰੀਤ, ਬ੍ਰਹਮ ਮੰਨੇ ਚਾਈਂ ਚਾਈਂਆ। ਤੂੰ ਬੈਠਾ ਸਦਾ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਕਲਜੁਗ ਅੰਤਮ ਲਿਆ ਜੀਤ, ਸਤਿਜੁਗ ਸਾਚਾ ਰਾਹ ਚਲਾਈਆ। ਜਨ ਭਗਤਾਂ ਚਰਨ ਕਵਲ ਬੰਧਾਏ ਪ੍ਰੀਤ, ਪ੍ਰੀਤੀ ਆਪਣੀ ਆਪ ਸਮਝਾਈਆ। ਸਦੀ ਚੌਧਵੀਂ ਰਹੀ ਬੀਤ, ਇਕ ਅੱਠ ਵੰਡ ਵੰਡਾਈਆ। ਲੱਖ ਚੁਰਾਸੀ ਪਰਖੇ ਨੀਤ, ਨੀਤੀਵਾਨ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਜੂ ਆਪਣਾ ਖੇਲ ਵਖਾਈਆ। ਹਰਿ ਜੂ ਤੇਰਾ ਭੰਡਾਰਾ ਤੇਰਾ ਭਗਤ, ਲੋਕਮਾਤ ਵਰਤਾਇਆ। ਤੇਰਾ ਨਾਮ ਤੇਰੀ ਸ਼ਕਤ, ਤੇਰਾ ਰੰਗ ਵਖਾਇਆ। ਤੇਰਾ ਨੂਰ ਆਦਿ ਅੰਤ, ਜੁਗਾ ਜੁਗੰਤ ਹੋਏ ਰੁਸ਼ਨਾਇਆ। ਤੇਰਾ ਭੇਵ ਸਾਧ ਸੰਤ, ਹਰਿਜਨ ਸਾਚੇ ਰਹੇ ਖੁਲ੍ਹਾਇਆ। ਤੇਰਾ ਨਾਉਂ ਮਣੀਆ ਮੰਤ, ਰਸਨਾ ਜਿਹਵਾ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਇਕ ਦ੍ਰਿੜਾਇਆ। ਸਾਚਾ ਮੰਤਰ ਸੋਹੰ ਧਾਰ, ਹਰਿ ਹਰਿ ਆਪ ਜਣਾਈਆ। ਮਹਾਰਾਜ ਸ਼ੇਰ ਸਿੰਘ ਵਡ ਬਲਕਾਰ, ਬਲ ਆਪਣਾ ਆਪ ਵਖਾਈਆ। ਵਿਸ਼ਨੂੰ ਵਿਸ਼ਵ ਕਰੇ ਵਿਚਾਰ, ਵਾਸਤਵ ਆਪਣਾ ਰੂਪ ਦਰਸਾਈਆ। ਭਗਵਾਨ ਰੂਪ ਜੋਤ ਉਜਿਆਰ, ਆਦਿ ਜੁਗਾਦਿ ਸਮਾਈਆ। ਜੈ ਜੈਕਾਰ ਬ੍ਰਹਮ ਬ੍ਰਹਿਮਾਦ, ਬ੍ਰਹਿਮਾਦੀ ਬ੍ਰਹਿਮਾਦ ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰ ਅਵਤਾਰਾਂ ਰਿਹਾ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰੱਖੋ ਉਡੀਕ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਹਰਿ ਪੁਰਖ ਨਿਰੰਜਣ ਦਏ ਤਾਰੀਖ਼, ਵੇਲਾ ਵਕਤ ਸਚ ਸਮਝਾਇੰਦਾ। ਹਾੜ ਸਤਾਰਾਂ ਇਕੱਠੇ ਹੋਏ ਚਾਰ ਜੁਗ ਦੇ ਫ਼ਰੀਕ, ਫਿਰਕੇ ਸਭ ਦੇ ਆਪ ਗੁਆਇੰਦਾ। ਹਾੜ ਅਠਾਰਾਂ ਆਇਆ ਨਜ਼ਦੀਕ, ਹਰਿ ਜੂ ਸਾਚੀ ਦਇਆ ਕਮਾਇੰਦਾ। ਨੇੜੇ ਹੋਏ ਵਸੇ ਬਾਰੀਕ, ਨਿਜ ਘਰ ਆਪਣਾ ਆਪ ਵਖਾਇੰਦਾ। ਬਾਰਾਂ ਵਜੇ ਅੰਮ੍ਰਿਤ ਪਿਆਲੇ ਭਰ ਕੇ ਪੀਣੇ ਠੀਕ, ਅਤੋਟ ਅਤੁਟ ਆਪ ਰਖਾਇੰਦਾ। ਸਭ ਦਾ ਲੇਖਾ ਰੱਖੇ ਠੀਕ, ਅਭੁੱਲ ਭੁੱਲ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰ ਅਵਤਾਰਾਂ ਆਪ ਸਮਝਾਇੰਦਾ। ਸੰਮਤ ਅਠਾਰਾਂ ਸਚ ਧਾਰਾ,
ਹਾੜ ਅਠਾਰਾਂ ਨਾਲ ਰਲਾਈਆ। ਵਕਤ ਵਖਾਏ ਵਕ਼ਤ ਬਾਰਾਂ, ਬਾਰਾਂ ਬਾਰੀ ਪਰਦਾ ਲਾਹੀਆ। ਆਪਣੀ ਹੱਥੀਂ ਬਣੇ ਵਰਤਾਰਾ, ਗੁਰ ਅਵਤਾਰਾਂ ਭੰਡਾਰ ਦਏ ਖੁਆਈਆ। ਸਾਰੇ ਮਿਲ ਮਿਲ ਲਾਓ ਇਕ ਜੈਕਾਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਵਡਿਆਈਆ। ਨੌਂ ਖੰਡ ਪ੍ਰਿਥਮੀ ਹੋਏ ਸਹਾਰਾ, ਸੱਤਾਂ ਦੀਪਾਂ ਹੋਏ ਸਹਾਈਆ। ਦੋ ਜਹਾਨਾਂ ਇਕ ਨਜ਼ਾਰਾ, ਨਾਮ ਆਪਣਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਾਚਾ ਭੇਵ ਆਪ ਖੁਲ੍ਹਾਈਆ। ਗੁਰ ਅਵਤਾਰ ਖ਼ੁਸ਼ੀ ਮਨਾਉਂਦੇ, ਰਸਨਾ ਜਿਹਵਾ ਰੰਗ ਰੰਗਾਇਆ। ਪੁਰਖ ਅਬਿਨਾਸ਼ੀ ਢੋਲੇ ਗਾਉਂਦੇ, ਅੰਤਮ ਵੇਲਾ ਨੇੜੇ ਆਇਆ। ਚਾਰ ਜੁਗ ਰਹੇ ਪਛਤਾਉਂਦੇ, ਪਛਤਾਵਾ ਦਏ ਮੁਕਾਇਆ। ਜਿਸ ਦੇ ਸਦ ਰਹੇ ਗਾਉਂਦੇ, ਸੋ ਆਪਣਾ ਢੋਲਾ ਰਿਹਾ ਗਾਇਆ। ਜਿਸ ਦੇ ਅੱਗੇ ਵਾਸਤਾ ਰਹੇ ਪਾਉਂਦੇ, ਸੋ ਆਪਣਾ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਰਿਹਾ ਸੁਣਾਇਆ। ਸੁਣੋ ਛੋਟੇ ਬਾਲੇ ਬਾਲ, ਹਰਿ ਜੂ ਹਰਿ ਹਰਿ ਆਖ ਸੁਣਾਈਆ। ਚਾਰ ਜੁਗ ਕਰਦੇ ਰਹੇ ਸੰਭਾਲ, ਜੁਗ ਜੁਗ ਵੇਖ ਵਖਾਈਆ। ਕਲਜੁਗ ਅੰਤਮ ਬਣ ਦਲਾਲ, ਇਕੱਠੇ ਕੀਤੇ ਏਕਾ ਥਾਈਆ। ਲੇਖੇ ਲਾਈ ਘਾਲੀ ਘਾਲ, ਆਪਣੇ ਥਾਏਂਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਆਪ ਜਣਾਈਆ। ਹਾੜ ਅਠਾਰਾਂ ਚੜ੍ਹਨਾ ਚਾਅ, ਗੁਰ ਅਵਤਾਰ ਖ਼ੁਸ਼ੀ ਮਨਾਇੰਦਾ। ਸਚ ਭੰਡਾਰਾ ਲੈਣਾ ਖਾ, ਭਗਤਾਂ ਘਰ ਰੰਗ ਰੰਗਾਇੰਦਾ। ਪੁਰਖ ਅਬਿਨਾਸ਼ੀ ਬਣਿਆ ਮਲਾਹ, ਨੇਤਰ ਨੈਣਾਂ ਦਰਸ਼ਨ ਪਾਇੰਦਾ। ਸਭ ਨਾਲ ਇਕੱਠੀ ਕਰੇ ਸਲਾਹ, ਸਲਾਹਗੀਰ ਆਪ ਬਣ ਜਾਇੰਦਾ। ਨਾਨਕ ਸਤਿਗੁਰ ਲਏ ਮਨਾ, ਗਲ ਪੱਲੂ ਏਕਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਨਾਨਕ ਗੁਰੂ ਇਕ ਮਨਾਓ, ਚੁਹੱਤਰ ਕਰਨ ਸਾਲਾਹੀਆ। ਪੁਰਖ ਅਕਾਲ ਮਿਲਾਏ ਫੜ ਕੇ ਬਾਹੋਂ, ਘਰ ਮੇਲਾ ਸਹਿਜ ਸੁਭਾਈਆ। ਗ਼ਰੀਬ ਨਿਮਾਣਿਆਂ ਕਰੇ ਸਚ ਨਿਆਉਂ, ਨਰ ਨਿਰੰਕਾਰੀ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਰਿਹਾ ਸੁਣਾਈਆ। ਨਾਉਂ ਨਿਰੰਕਾਰ ਕਰ ਵੀਚਾਰ, ਨਾਨਕ ਨਿਰਗੁਣ ਵੇਖ ਵਖਾਇਆ। ਤੇਰੇ ਅੱਗੇ ਇਕ ਪੁਕਾਰ, ਆਪਣਾ ਹਾਲ ਰਿਹਾ ਸੁਣਾਇਆ। ਤੂੰ ਦੱਸ ਸੱਚਾ ਵਰਤਾਰ, ਦਰ ਤੇਰੇ ਆਸਣ ਲਾਇਆ। ਸਾਡਾ ਪਿਛਲਾ ਲੇਖ ਦੇ ਨਿਵਾਰ, ਅੱਗੇ ਕੋਇ ਰਹਿਣ ਨਾ ਪਾਇਆ। ਸਚਖੰਡ ਦੁਆਰੇ ਸੇਵਾਦਾਰ, ਚਰਨ ਸੇਵਕ ਸੇਵ ਕਮਾਇਆ। ਲੋਕਮਾਤ ਨਾ ਕੋਈ ਧਾਰ, ਚਿੰਤਾ ਸੋਗ ਨਾ ਕੋਇ ਰਖਾਇਆ, ਲੱਖ ਚੁਰਾਸੀ ਭਾਵੇਂ ਰੱਖ ਭਾਵੇਂ ਮਾਰ, ਤੇਰੇ ਹੱਥ ਤੇਰੀ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਅਲਾਇਆ। ਨਾਨਕ ਨਿਰਗੁਣ ਸਚ ਸੰਦੇਸ਼ਾ, ਜਨ ਸੱਜਣ ਆਪ ਸੁਣਾਈਆ। ਮੇਰਾ ਪੁਰਖ ਇਕ ਨਰੇਸ਼ਾ, ਨਰ ਨਰਾਇਣ ਵਡੀ ਵਡਿਆਈਆ। ਆਦਿ ਜੁਗਾਦੀ ਸਦਾ ਹਮੇਸ਼ਾ, ਬਣ ਸ਼ਹਿਨਸ਼ਾਹ ਖੇਲ ਖਲਾਈਆ। ਕੋਟਨ ਕੋਟ ਬ੍ਰਹਿਮੰਡ ਜਪਾਏ ਜਾਪ, ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਆਪਣੇ ਚਰਨਾਂ ਹੇਠ ਦਬਾਈਆ। ਕੋਟਨ ਕੋਟ ਪ੍ਰਗਟਾਏ ਬ੍ਰਹਮਾ ਵਿਸ਼ਨ ਮਹੇਸ਼, ਕੋਟਨ ਕੋਟ ਗੁਰ ਅਵਤਾਰ ਸੇਵ ਲਗਾਈਆ। ਕੋਟਨ ਕੋਟ ਦਰ ਮੰਗਣ ਬਣ ਬਣ ਭਿਖਾਰ, ਖ਼ਾਲੀ ਝੋਲੀ ਰਹੇ ਵਖਾਈਆ। ਮੇਰਾ ਸਾਹਿਬ ਇਕ ਆਦੇਸਾ, ਸੀਸ ਜਗਦੀਸ਼ ਇਕ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਆਪੇ ਦੇਵੇ ਸਾਚਾ ਵਰ, ਨਾਨਕ ਮੰਗਣ ਕਦੇ ਨਾ ਜਾਈਆ। ਨਾਨਕ ਮੰਗਣ ਨਾ ਜਾਏ ਦਰ, ਹਰਿ ਦਰਵਾਜ਼ਾ ਨਾ ਕੋਇ ਖੜਕਾਇੰਦਾ। ਨਿਰਭੈ ਕੋਲੋਂ ਰਹੇ ਡਰ, ਅੱਗੇ ਹੋ ਨਾ ਕੋਇ ਸੁਣਾਇੰਦਾ। ਜਿਸ ਨੇ ਘਾੜਨ ਲਿਆ ਘੜ, ਸੋ ਘੜਨਹਾਰ ਖੇਲ ਕਰਾਇੰਦਾ। ਰਲ ਮਿਲ ਚਰਨੀ ਡਿਗੀਏ ਦੜ, ਸੀਸ ਜਗਦੀਸ਼ ਇਕ ਸੁਹਾਇੰਦਾ। ਜੇ ਕੋਈ ਅੱਗੇ ਗਿਆ ਅੜ, ਬਚਿਆ ਕੋਈ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਦਾ ਕਲਮਾ ਰਹੇ ਪੜ੍ਹ, ਸੋ ਕਲਮਾ ਆਪ ਸੁਣਾਇੰਦਾ। ਭਗਤਾਂ ਅੰਦਰ ਬਹੇ ਰਲ, ਰਲ ਮਿਲ ਸਾਚਾ ਘਰ ਸੁਹਾਇੰਦਾ। ਵਸਣਹਾਰਾ ਜਲ ਥਲ, ਮਹੀਅਲ ਆਪਣਾ ਡੇਰਾ ਲਾਇੰਦਾ। ਕਲਜੁਗ ਕਰਿਆ ਅਛਲ ਅਛੱਲ, ਵਲ ਛਲ ਆਪਣਾ ਖੇਲ ਖਲਾਇੰਦਾ। ਜੋਤੀ ਸ਼ਬਦੀ ਗਿਆ ਰਲ, ਨਜ਼ਰ ਕਿਸੇ ਨਾ ਆਇੰਦਾ। ਜਨ ਭਗਤਾਂ ਪੱਲੂ ਰਿਹਾ ਫੜ, ਆਪਣਾ ਪੱਲੂ ਭਗਤਾਂ ਫੇਰ ਫੜਾਇੰਦਾ। ਡੂੰਘੀ ਕੰਦਰ ਵੇਖੇ ਵੜ, ਉਚੇ ਟਿੱਲੇ ਡੇਰਾ ਲਾਇੰਦਾ। ਨਾ ਕੋਈ ਕੋਟ ਨਾ ਕੋਈ ਗੜ੍ਹ, ਕਿਲਾ ਕੋਈ ਨਜ਼ਰ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਭੇਵ ਕੋਈ ਨਾ ਪਾਇੰਦਾ। ਸਾਚਾ ਭੇਵ ਨਾ ਕੋਈ ਕਰਤਾਰ, ਭੇਵ ਅਭੇਵ ਨਾ ਕੋਈ ਜਣਾਈਆ। ਅਸੀਂ ਮੰਗਣ ਆਏ ਚਲ ਦੁਆਰ, ਬਣ ਭਿਖਾਰੀ ਅੱਗੇ ਖ਼ਾਲੀ ਝੋਲੀ ਡਾਹੀਆ। ਕਿਰਪਾ ਕਰ ਆਪ ਦਾਤਾਰ, ਦਾਤਾ ਦਾਨੀ ਆਪ ਅਖਵਾਈਆ। ਹੁਕਮੇ ਅੰਦਰ ਖੇਲ ਨਿਆਰ, ਹੁਕਮੇ ਅੰਦਰ ਸੂਰਜ ਚੰਨ ਭੱਜਣ ਵਾਹੋ ਦਾਹੀਆ। ਹੁਕਮੇ ਅੰਦਰ ਗੁਰ ਅਵਤਾਰ, ਪੀਰ ਪੈਗ਼ੰਬਰ ਫੇਰਾ ਪਾਈਆ। ਹੁਕਮੇ ਅੰਦਰ ਖੇਲ ਸਰਬ ਸੰਸਾਰ, ਹੁਕਮੇ ਅੰਦਰ ਵੇਖ ਵਖਾਈਆ। ਹੁਕਮੇ ਅੰਦਰ ਕਲਜੁਗ ਅੰਤ, ਭਗਤ ਭਗਵੰਤ ਭੰਡਾਰ, ਹੁਕਮੇ ਅੰਦਰ ਬਹੱਤਰ ਚੁਹੱਤਰ ਸੱਤਰ ਮਿਲੇ ਵਡਿਆਈਆ। ਹੁਕਮੇ ਅੰਦਰ ਖੋਲ੍ਹ ਦੁਆਰ, ਹੁਕਮੇ ਅੰਦਰ ਬਣ ਵਰਤਾਰਾ ਸੇਵ ਕਮਾਈਆ। ਹੁਕਮੇ ਅੰਦਰ ਸੀਸ ਨਿਵੌਂਦੇ ਤੇਈ ਅਵਤਾਰ, ਆਪ ਆਪਣਾ ਰੰਗ ਰੰਗਾਈਆ। ਹੁਕਮੇ ਅੰਦਰ ਖਾਣਾ ਪੀਣਾ ਦੇਵੇ ਅਠਾਰਾਂ ਹਾੜ, ਆਪ ਆਪਣੀ ਦਇਆ ਕਮਾਈਆ। ਨਾਤਾ ਛੁਟੇ ਝੂਠੇ ਯਾਰ, ਸਾਚੀ ਯਾਰੀ ਇਕ ਨਿਭਾਈਆ। ਰਲ ਮਿਲ ਬੋਲੀਏ ਇਕ ਜੈਕਾਰ, ਜੈ ਜੈ ਜੈਕਾਰ ਕਰੇ ਲੋਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗਲੀ ਲਿਖਤ ਹਾੜ ਅਠਾਰਾਂ ਦਏ ਕਰਾਈਆ।
ਸੋ ਪੁਰਖ ਨਿਰੰਜਣ ਠਾਂਡਾ ਦਰਬਾਰ, ਹਰਿ ਦਰਬਾਰੀ ਆਪ ਸੁਹਾਇੰਦਾ। ਹਰਿ ਪੁਰਖ ਨਿਰੰਜਣ ਭਗਤ ਭੰਡਾਰ, ਵਡ ਭੰਡਾਰੀ ਆਪ ਵਰਤਾਇੰਦਾ। ਏਕੰਕਾਰ ਕਰ ਪਸਾਰ, ਹਰਿ ਪਸਰ ਪਸਾਰੀ ਵੇਖ ਵਖਾਇੰਦਾ। ਆਦਿ ਨਿਰੰਜਣ ਨੂਰ ਉਜਿਆਰ, ਜੋਤ ਸਰੂਪੀ ਘਟ ਘਟ ਡਗਮਗਾਇੰਦਾ। ਅਬਿਨਾਸ਼ੀ ਕਰਤਾ ਵਸਣਹਾਰ ਧਾਮ ਨਿਆਰ, ਸਚ ਸਿੰਘਾਸਣ ਇਕ ਸੁਹਾਇੰਦਾ। ਸ੍ਰੀ ਭਗਵਾਨ ਖੇਲ ਅਪਾਰ, ਆਪ ਆਪਣਾ ਵੇਸ ਵਟਾਇੰਦਾ। ਪਾਰਬ੍ਰਹਮ ਪ੍ਰਭ ਹੋ ਤਿਆਰ, ਨਿਰਗੁਣ ਸਰਗੁਣ ਖੇਲ ਖਲਾਇੰਦਾ। ਏਕਾ ਬ੍ਰਹਮ ਦਏ ਆਧਾਰ, ਆਤਮ ਪਰਮਾਤਮ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬੰਧਨ ਆਪੇ ਪਾਇੰਦਾ। ਸਾਚਾ ਬੰਧਨ ਪਾਏ ਬੰਧ, ਬੰਨਣਹਾਰ ਆਪ ਅਖਵਾਇੰਦਾ। ਲੇਖਾ ਜਾਣੇ ਰਵ ਸਸ ਸੂਰਜ ਚੰਨ, ਨੂਰ ਨੁਰਾਨਾ ਡਗਮਗਾਇੰਦਾ। ਵੇਖਣਹਾਰਾ ਬ੍ਰਹਿਮੰਡ ਖੰਡ, ਜੇਰਜ ਅੰਡ ਫੋਲ ਫੁਲਾਇੰਦਾ। ਆਦਿ ਜੁਗਾਦੀ ਗਾਵਣਹਾਰਾ
ਛੰਦ, ਗੀਤ ਆਪਣਾ ਆਪ ਸੁਣਾਇੰਦਾ। ਸਦਾ ਸੁਹੇਲਾ ਸੂਰਾ ਸਰਬੰਗ, ਸਰਬ ਦਿਆਲ ਵੇਸ ਵਟਾਇੰਦਾ। ਦੋ ਜਹਾਨਾਂ ਇਕ ਅਨੰਦ, ਤ੍ਰੈਭਵਨ ਧਨੀ ਆਪ ਜਣਾਇੰਦਾ। ਜੁਗ ਚੌਕੜੀ ਮਿਟੇ ਪੰਧ, ਪਾਂਧੀ ਆਪਣਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਰਾਹ ਚਲਾਇੰਦਾ। ਨਿਰਗੁਣ ਰਾਹ ਚਲੇ ਅਪਾਰਾ, ਆਪਣੀ ਖੇਲ ਕਰਾਈਆ। ਨੌਂ ਨਵ ਚਾਰ ਪਾਰ ਕਿਨਾਰਾ, ਨਈਆ ਆਪਣਾ ਨਾਮ ਵਖਾਈਆ। ਸਾਚਾ ਸਈਆ ਪਰਵਰਦਿਗਾਰਾ, ਸਾਂਝਾ ਯਾਰ ਆਪ ਅਖਵਾਈਆ। ਭੈਣਾਂ ਭਈਆ ਬਣਾਏ ਸਰਬ ਸੰਸਾਰਾ, ਸੱਜਣ ਮੀਤ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚਾ ਇਕ ਸੁਹਾਈਆ। ਦਰ ਸਾਚਾ ਸੋਹੇ ਦਰਵਾਜ਼ਾ, ਦਰ ਦੁਆਰ ਆਪ ਖੁਲ੍ਹਾਇੰਦਾ। ਪ੍ਰਗਟ ਹੋਏ ਗ਼ਰੀਬ ਨਿਵਾਜ਼ਾ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਇਕ ਵਜਾਏ ਅਗੰਮੀ ਵਾਜਾ, ਤਾਰ ਸਤਾਰ ਨਾ ਕੋਈ ਹਿਲਾਇੰਦਾ। ਭਗਤਾਂ ਪਿੱਛੇ ਫਿਰੇ ਭਾਜਾ, ਨਿਰਗੁਣ ਆਪਣਾ ਫੇਰਾ ਪਾਇੰਦਾ। ਜੁਗ ਜੁਗ ਰੱਖੇ ਲਾਜਾ, ਜੁਗ ਜੁਗ ਸਾਚੀ ਸੇਵ ਕਮਾਇੰਦਾ। ਲੱਖ ਚੁਰਾਸੀ ਸਾਜਣ ਸਾਜਾ, ਗੁਰ ਅਵਤਾਰ ਵੰਡ ਵੰਡਾਇੰਦਾ। ਭੂਪਤ ਭੂਪ ਰਾਜਨ ਰਾਜਾ, ਸ਼ਾਹ ਪਾਤਸ਼ਾਹ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਜੂ ਆਪਣੀ ਖੇਲ ਖਿਲਾਇੰਦਾ। ਕਰੇ ਖੇਲ ਪੁਰਖ ਨਿਰੰਜਣ ਸਮਰਥ, ਬੇਪਰਵਾਹ ਵਡੀ ਵਡਿਆਈਆ। ਆਦਿ ਜੁਗਾਦੀ ਮਹਿਮਾ ਅਕੱਥ, ਜੁਗਾ ਜੁਗਤੰਰ ਕਰੇ ਪੜ੍ਹਾਈਆ। ਆਤਮ ਪਰਮਾਤਮ ਇਕੋ ਮਤ, ਬ੍ਰਹਮ ਮਤ ਇਕ ਸਮਝਾਈਆ। ਅੰਤਰ ਅੰਤਰ ਇਕੋ ਤਤਵ ਤਤ, ਤਤਵ ਤਤ ਦਏ ਸਮਝਾਈਆ। ਸੁਰਤੀ ਸ਼ਬਦੀ ਮੇਲਾ ਕਰੇ ਹਰਿ ਪ੍ਰਗਟ, ਪ੍ਰਗਟ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਦਏ ਵਡਿਆਈਆ। ਸਾਚਾ ਮੰਦਰ ਸੋਹੇ ਦੁਆਰ, ਬੰਕ ਦੁਵਾਰੀ ਆਪ ਸੁਹਾਇੰਦਾ। ਤਖ਼ਤ ਨਿਵਾਸੀ ਹਰਿ ਨਿਰੰਕਾਰ, ਸਾਚਾ ਮੰਦਰ ਆਪ ਵਡਿਆਇੰਦਾ। ਚਾਰੇ ਖਾਣੀ ਵੇਖਣਹਾਰ, ਅੰਡਜ ਜੇਰਜ ਉਤਭੁਜ ਸੇਤਜ ਵੇਖ ਵਖਾਇੰਦਾ। ਜਨ ਭਗਤ ਦੁਆਰੇ ਹੋੇਏ ਮੰਗਤ, ਜਨ ਭਗਤ ਦੁਆਰੇ ਫੇਰਾ ਪਾਇੰਦਾ। ਹਰਿਜਨ ਮੇਲਾ ਸਾਚੀ ਸੰਗਤ, ਸੰਗਤ ਆਪਣਾ ਆਪ ਵਖਾਇੰਦਾ। ਮਾਨਸ ਜਨਮ ਨਾ ਹੋਏ ਭੰਗਤ, ਪਾਰਬ੍ਰਹਮ ਪ੍ਰਭ ਦਇਆ ਕਮਾਇੰਦਾ। ਪੰਚ ਵਿਕਾਰਾ ਕਰੇ ਖੰਡਤ, ਕੂੜੀ ਕਿਰਿਆ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਇੰਦਾ। ਆਪਣਾ ਰੰਗ ਚਾੜ੍ਹੇ ਚਲੂਲ, ਉਤਰ ਕਦੇ ਨਾ ਜਾਈਆ। ਵਿਸ਼ਨੂੰ ਤੇਰਾ ਚੁਕਾਏ ਮੂਲ, ਬ੍ਰਹਮੇ ਤੇਰਾ ਲੇਖਾ ਤੇਰੀ ਝੋਲੀ ਪਾਈਆ। ਸ਼ੰਕਰ ਤੇਰੇ ਹੱਥ ਤ੍ਰਸੂਲ, ਤ੍ਰੈਗੁਣ ਪੰਜ ਤਤ ਅਸਲੀਅਤ ਆਪਣੀ ਦਏ ਸਮਝਾਈਆ। ਸਭ ਨੂੰ ਕਰਨੀ ਪਏ ਕਬੂਲ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਵਡ ਵਡਿਆਈਆ। ਹਰਿ ਵੱਡਾ ਵਡ ਵਡਿਆਈ, ਭੇਵ ਕੋਈ ਨਾ ਪਾਈਆ। ਕਰੇ ਖੇਲ ਬੇਪਰਵਾਹੀ, ਨਿਰਗੁਣ ਸਰਗੁਣ ਜੋਤ ਰੁਸ਼ਨਾਈਆ। ਸਾਚੀ ਸਿਖਿਆ ਇਕ ਸਮਝਾਈ, ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਿਹਾਰਾ ਹਰਿ ਨਿਰੰਕਾਰਾ, ਨਿਰਗੁਣ ਆਪਣਾ ਆਪ ਜਣਾਈਆ। ਨਿਰਗੁਣ ਮੇਲਾ ਗੁਰੂ ਗੁਰ ਚੇਲਾ, ਭਗਤ ਭਗਵੰਤ ਆਪ ਜਣਾਇੰਦਾ। ਪਰਮ ਪੁਰਖ ਪਰਮਾਤਮ ਸੱਜਣ ਸੁਹੇਲਾ, ਸਾਚਾ ਸੰਗ ਨਿਭਾਇੰਦਾ। ਵਸਣਹਾਰਾ ਧਾਮ ਨਵੇਲਾ, ਸਾਚੇ ਕੋਟ ਡੇਰਾ ਲਾਇੰਦਾ। ਅਚਰਜ ਖੇਲ ਆਪੇ ਖੇਲਾ, ਖੇਲਣਹਾਰ ਦਿਸ ਨਾ ਆਇੰਦਾ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਹਰਿਜਨ ਸਾਚੇ ਤਾਰੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਆਪੇ ਬਣ ਮਾਈ ਬਾਪ, ਪਿਤਾ ਪੂਤ ਖੇਲ ਖਲਾਈਆ। ਕਲਜੁਗ ਅੰਤ ਮੇਟੇ ਸੰਤਾਪ, ਸਹਿੰਸਾ ਰੋਗ ਰਹੇ ਨਾ ਰਾਈਆ। ਨਾਮ ਜਣਾਏ ਸਾਚਾ ਜਾਪ, ਏਕਾ ਅੱਖਰ ਕਰੇ ਪੜ੍ਹਾਈਆ। ਜਨਮ ਜਨਮ ਦੇ ਉਤਾਰ ਪਾਪ, ਘਰ ਸਰੋਵਰ ਤਾਲ ਨੁਹਾਈਆ। ਬਜ਼ਰ ਕਪਾਟੀ ਜਾਏ ਪਾਟ, ਜਿਸ ਸਿਰ ਆਪਣਾ ਹੱਥ ਟਿਕਾਈਆ। ਜੋ ਜਨ ਗਾਏ ਸਾਚੀ ਗਾਥ, ਏਥੇ ਓਥੇ ਹੋਏ ਸਹਾਈਆ। ਸਦਾ ਸੁਹੇਲਾ ਵਸੇ ਸਾਥ, ਸਗਲਾ ਸੰਗ ਨਿਭਾਈਆ। ਲੇਖਾ ਚੁਕੇ ਆਣ ਬਾਟ, ਮਾਤ ਗਰਭ ਕਦੇ ਨਾ ਆਈਆ। ਅਗਨੀ ਤਪੇ ਨਾ ਦਸ ਦਸ ਮਾਸ, ਲੱਖ ਚੁਰਾਸੀ ਫੰਦ ਕਟਾਈਆ। ਲੇਖਾ ਚੁਕੇ ਜ਼ਾਤ ਪਾਤ, ਵਰਨ ਗੋਤ ਨਾ ਕੋਇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਈਆ।
ਸਤਾਰਾਂ ਹਾੜ ਫੜਾਏ ਲੜ, ਫੜਿਆ ਲੜ ਛੁੱਟ ਨਾ ਜਾਈਆ। ਸਚਖੰਡ ਦੁਆਰੇ ਸਾਚੇ ਮੰਦਰ ਜਾਣਾ ਵੜ, ਜਿਸ ਦਾ ਡੰਡਾ ਨਜ਼ਰ ਨਾ ਆਈਆ। ਹਰਿ ਜੂ ਦਰਸ ਦਖਾਏ ਅੱਗੇ ਖੜ, ਸੱਵਛ ਸਰੂਪੀ ਰੂਪ ਵਟਾਈਆ। ਨਾ ਕੋਈ ਸੀਸ ਨਾ ਕੋਈ ਧੜ, ਪੰਜ ਤਤ ਨਾ ਕੋਈ ਰਖਾਈਆ। ਜਗਤ ਵਿਦਿਆ ਨਾ ਰਿਹਾ ਪੜ੍ਹ, ਨਿਸ਼ਅੱਖਰ ਕਰੇ ਪੜ੍ਹਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਕਰ ਕਿਰਪਾ ਲਏ ਫੜ, ਮੇਲ ਮਿਲਾਏ ਥਾਉਂ ਥਾਈਂਆ। ਲੇਖਾ ਜਾਣੇ ਨਾਰੀ ਨਰ, ਬਾਲ ਬਿਰਧ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੋਏ ਜੋੜ ਪਏ ਸਰਨਾਈਆ। ਦਰ ਆਏ ਹੋਏ ਪਰਵਾਨ, ਸਤਾਰਾਂ ਹਾੜ ਖ਼ੁਸ਼ੀ ਮਨਾਈਆ। ਅੰਤਮ ਲੇਖਾ ਚੁੱਕੇ ਜਹਾਨ, ਰਾਏ ਧਰਮ ਨਾ ਦਏ ਸਜਾਈਆ। ਅਮਰ ਪਦ ਸਾਚਾ ਪਾਣ, ਜੋ ਸੋਹੰ ਸੋਹਲਾ ਗਾਈਆ। ਜਮ ਦੀ ਆਪ ਚੁਕਾਏ ਕਾਨ, ਕਾਨ ਅੰਦਰ ਨਾ ਕੋਈ ਰਖਾਈਆ। ਜਿਸ ਜਿਸ ਦਰਸ਼ਨ ਕੀਤਾ ਆਣ, ਤਿਸ ਤ੍ਰਿਸ਼ਨਾ ਭੁੱਖ ਗਵਾਈਆ। ਅੰਤ ਕੰਤ ਭਗਵੰਤ ਕਰੇ ਕਲਿਆਣ, ਕਾਇਆ ਕੱਪੜ ਆਪਣੇ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਮਿਹਰ ਮਿਹਰਵਾਨ ਦਇਆ ਕਮਾਈਆ। ਦਇਆਵਾਨ ਪੁਰਖ ਇਕੋ ਦਾਤਾ, ਆਦਿ ਅੰਤ ਅਖਵਾਇੰਦਾ। ਕਲਜੁਗ ਅੰਤਮ ਹੋਇਆ ਗਿਆਤਾ, ਘਰ ਘਰ ਖੋਜ ਖੁਜਾਇੰਦਾ। ਭਗਤ ਭਗਵੰਤ ਬੰਧਾਏ ਨਾਤਾ, ਹਰਿ ਸੰਗਤ ਮੇਲ ਮਿਲਾਇੰਦਾ। ਆਤਮ ਪਰਮਾਤਮ ਸੁਣਾਏ ਗਾਥਾ, ਸੋਹੰ ਅੱਖਰ ਇਕ ਪੜ੍ਹਾਇੰਦਾ। ਆਤਮ ਨੂਰ ਇਕ ਜ਼ਾਤਾ, ਵਰਨ ਗੋਤ ਨਾ ਵੰਡ ਵੰਡਾਇੰਦਾ। ਕਲਜੁਗ ਮਿਟੇ ਅੰਧੇਰੀ ਰਾਤਾ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਆਏ ਲੇਖੇ ਲਾਇੰਦਾ। ਦਰ ਆਏ ਹੋਏ ਮਨਜ਼ੂਰ, ਜਗਤ ਮਜ਼ਦੂਰੀ ਲੇਖੇ ਲਾਈਆ। ਜਨਮ ਜਨਮ ਦਾ ਮੁਆਫ਼ ਕਰੇ ਕਸੂਰ, ਸੀਸ ਜਗਦੀਸ਼ ਹੱਥ ਰਖਾਈਆ। ਸਤਿਗੁਰ ਪੂਰਾ ਸਰਬ ਕਲਾ ਭਰਪੂਰ, ਸਮਰਥ ਹੱਥ ਵਡੀ ਵਡਿਆਈਆ। ਨੌਂ ਸੌ ਚਰਾਨਵੇਂ ਚੌਕੜੀ ਜੁਗ ਵਸਦਾ ਰਿਹਾ ਦੂਰ, ਅੰਤਮ ਕਲਜੁਗ ਨੇੜਨ ਨੇੜ ਦਰਸ ਦਖਾਈਆ। ਹਰਿਜਨ ਆਸਾ ਕਰ ਪੂਰ, ਹਰਿ ਸੰਗਤ ਮੇਲ ਮਿਲਾਈਆ। ਮਸਤਕ ਲਾਏ ਸਾਚੀ ਧੂੜ, ਕੌਸਤਕ ਮਣੀਆ ਮੁਖ ਸ਼ਰਮਾਈਆ । ਕਾਇਆ ਚੋਲੀ ਚਾੜ੍ਹੇ ਰੰਗ ਗੂੜ੍ਹ, ਉਤਰ ਕਦੇ ਨਾ ਜਾਈਆ। ਜੋਤੀ ਬਖ਼ਸ਼ੇ ਸਾਚਾ ਨੂਰ, ਜਿਸ ਜਨ ਆਪਣਾ ਭੇਵ ਖੁਲ੍ਹਾਈਆ। ਕਿਸੇ ਨਾ ਮਿਲੇ ਬਹਿਸ਼ਤੀ ਹੂਰ, ਹਰਿ ਕੀ ਪ੍ਰੀਤ ਹਰਿ ਚਰਨ ਕਵਲ ਆਦਿ ਅੰਤ ਸੱਚੀ ਸਰਨਾਈਆ। ਅੰਤ ਮੁਹੰਮਦ ਰਿਹਾ ਝੂਰ, ਚਾਰ ਯਾਰੀ ਨਾ ਸੰਗ ਨਿਭਾਈਆ। ਅੱਲਾ ਰਾਣੀ
ਨਾ ਹੋਈ ਮਨਜ਼ੂਰ, ਅੰਤਮ ਫਤਵਾ ਇਕੋ ਲਾਈਆ। ਕੁਆਰੀ ਕੰਨਿਆਂ ਦੂਰ ਦੂਰ ਰਹੀ ਘੂਰ, ਨੇਤਰ ਨੈਣ ਨੈਣ ਸ਼ਰਮਾਈਆ। ਮੇਰਾ ਸਾਹਿਬ ਪੈਗ਼ੰਬਰ ਹਜ਼ਰਤ ਮਿਲੇ ਜ਼ਰੂਰ, ਹਾਜ਼ਰੀ ਲਏ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਸਮਝਾਈਆ। ਹਰਿਜਨ ਤੇਰਾ ਇਕੋ ਰੰਗ, ਹਰਿ ਸਤਿਗੁਰ ਆਪ ਰੰਗਾਇਆ। ਤੇਰੀ ਸੇਜ ਤੇਰਾ ਪਲੰਘ, ਨਿਰਗੁਣ ਨਿਰਗੁਣ ਆਪ ਹੰਢਾਇਆ। ਸ਼ਬਦ ਅਨਾਦ ਵਜਾਏ ਮਰਦੰਗ, ਅਨਹਦ ਨਾਦੀ ਨਾਦ ਵਜਾਇਆ। ਤੇਰੇ ਅੰਦਰ ਇਕੋ ਅਨੰਦ, ਨੌਬਤ ਨਾਮ ਰਿਹਾ ਵਜਾਇਆ। ਤੇਰੇ ਅੰਦਰ ਸੁੱਤਾ ਦੇ ਕਰ ਕੰਡ, ਆਪਣਾ ਮੁਖ ਛੁਪਾਇਆ। ਤੇਰੇ ਅੰਦਰ ਸਾਚਾ ਚੰਦ, ਨੂਰੀ ਦਰਸ ਦਏ ਕਰਾਇਆ। ਕਲਜੁਗ ਅੰਤਮ ਟੁੱਟੀ ਗੰਢ, ਸਤਿਜੁਗ ਸਾਚਾ ਲਏ ਉਠਾਇਆ। ਜਨ ਭਗਤਾਂ ਆਤਮ ਪਾਏ ਠੰਡ, ਪਰਮਾਤਮ ਹੋਏ ਸਹਾਇਆ। ਖ਼ੁਸ਼ੀ ਕਰਾਏ ਬੰਦ ਬੰਦ, ਬੰਦੀਖ਼ਾਨਾ ਤੋੜ ਤੁੜਾਇਆ। ਸ੍ਰਿਸ਼ਟ ਸਬਾਈ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੌਣਾ ਛੰਦ, ਵੀਹ ਸੌ ਵੀਹ ਬਿਕਰਮੀ ਪੰਦਰਾਂ ਕੱਤਕ ਦਏ ਸਮਝਾਇਆ। ਨਾ ਕੋਈ ਪੂਜਾ ਕਰੀਰ ਜੰਡ, ਸੂਰਜ ਜਲ ਨਾ ਕੋਈ ਚੜ੍ਹਾਇਆ। ਨਾ ਕੋਈ ਪਿੰਡੀ ਵੰਡੇ ਵੰਡ, ਇਸ਼ਟ ਦੇਵ ਨਾ ਕੋਈ ਮਨਾਇਆ। ਨਾ ਕੋਈ ਵਿਸ਼ਨ ਬ੍ਰਹਮਾ ਗਾਏ ਛੰਦ, ਸ਼ੰਕਰ ਸੀਸ ਨਾ ਕੋਇ ਝੁਕਾਇਆ। ਪੁਰਖ ਅਕਾਲ ਦੀਨ ਦਿਆਲ ਸਤਿਗੁਰ ਸੁਆਮੀ ਇਕੋ ਸੁਣਾਏ ਛੰਦ, ਪਰਵਰਦਿਗਾਰ ਢੋਲਾ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਆਏ ਲੇਖੇ ਲਏ ਲਗਾਇਆ। ਦਰ ਆਏ ਆਪਣੇ ਲਾਏ ਲੇਖੇ, ਲੇਖਾ ਲਿਖਣਹਾਰ ਕਰਤਾਰਾ। ਕੋਈ ਨਾ ਰਹੇ ਭਰਮ ਭੁਲੇਖੇ, ਪ੍ਰਗਟ ਹੋਇਆ ਨਰ ਨਿਰੰਕਾਰਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦਏ ਸੰਦੇਸ਼ੇ, ਸਚ ਸੰਦੇਸ਼ਾ ਵਿਚ ਸੰਸਾਰਾ। ਵੇਖਣਹਾਰਾ ਔਲੀਏ ਪੀਰ ਸ਼ੇਖ਼ੇ, ਨੂਰੀ ਜਲਵਾ ਕਰੇ ਉਜਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਇਕ ਸਹਾਰਾ। ਭਗਤ ਸਹਾਰਾ ਦੇਵੇ ਸਹਾਇਕ, ਹਰਿ ਸਾਚਾ ਦਇਆ ਕਮਾਈਆ। ਸਦਾ ਸੁਹੇਲਾ ਇਕੋ ਨਾਇਕ, ਭੇਵ ਅਭੇਦ ਇਕ ਖੁਲ੍ਹਾਈਆ। ਏਥੇ ਓਥੇ ਦੋ ਜਹਾਨਾਂ ਸਦਾ ਸੁਖਦਾਇਕ, ਸੁਖ ਸਾਗਰ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਰੰਗ ਰੰਗਾਈਆ। ਹਰਿਜਨ ਰੰਗ ਚੜ੍ਹੇ ਅਗੰਮਾ, ਅਗੰਮੜਾ ਰੂਪ ਚੜ੍ਹਾਇੰਦਾ। ਕਾਇਆ ਚੋਲੀ ਰੰਗੇ ਚੰਮਾ, ਚੰਮ ਦ੍ਰਿਸ਼ਟੀ ਨਾ ਕੋਈ ਰਖਾਇੰਦਾ। ਸਤਿਜੁਗ ਬੇੜਾ ਸਾਚਾ ਬੰਨ੍ਹਾ, ਭਗਤ ਭਗਵੰਤ ਸੇਵ ਕਮਾਇੰਦਾ। ਏਕਾ ਰਾਗ ਸੁਣਾਇਆ, ਲੱਗ ਮਾਤਰ ਨਾ ਕੋਇ ਲਗਾਇੰਦਾ। ਕਰੇ ਪਰਕਾਸ਼ ਬਿਨ ਸੂਰਜ ਚੰਨਾ, ਸਾਚਾ ਚੰਦ ਆਪ ਚੜ੍ਹਾਇੰਦਾ। ਪੰਚ ਵਿਕਾਰਾ ਗੁਰਮੁਖ ਡੰਨਾ, ਖੰਡਾ ਇਕੋ ਨਾਮ ਚਮਕਾਇੰਦਾ। ਭਗਤ ਸੁਹੇਲਾ ਇਕ ਇਕੇਲਾ ਲੋਕਮਾਤ ਆਇਆ ਭੰਨਾ, ਨਿਰਗੁਣ ਆਪਣਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਬਿਨ ਛੱਪਰ ਛੰਨਾ, ਸਾਚਾ ਮੰਦਰ ਇਕ ਸੁਹਾਇੰਦਾ। ਛੱਪਰ ਛੰਨ ਵਸੇ ਦੁਆਰ, ਦੁਆਰਕਾ ਰੂਪ ਵਟਾਈਆ। ਕਰੇ ਖੇਲ ਆਪ ਕਰਤਾਰ, ਕੁਦਰਤ ਵੇਖੇ ਚਾਈਂ ਚਾਈਂਆ। ਭਗਤਾਂ ਮੇਲਾ ਵਿਚ ਸੰਸਾਰ, ਹਰਿ ਭਗਵਾਨ ਆਪ ਕਰਾਈਆ। ਭਗਤ ਵੇਖ ਨੌਜਵਾਨ, ਨਵ ਨੌਂ ਚਾਰ ਰਿਹਾ ਫੇਰਾ ਪਾਈਆ। ਸਤਿ ਸਰੂਪੀ ਸਾਚਾ ਕਾਹਨ, ਖੇਲੇ ਖੇਲ ਬੇਪਰਵਾਹੀਆ। ਪੀਰ ਪੈਗ਼ੰਬਰ ਦੇ ਪੈਗ਼ਾਮ, ਪੀਰ ਦਸਤਗੀਰ ਕਰੇ ਸ਼ਨਵਾਈਆ। ਏਕਾ ਮੰਤਰ ਬੋਲ ਜੈਕਾਰ, ਨਾਅਰਾ ਇਕੋ ਇਕ ਸੁਣਾਈਆ। ਵੱਜੇ ਡੰਕਾ ਫ਼ਤਹਿ ਦੋ ਜਹਾਨ, ਦੋ ਜਹਾਨਾਂ ਵਾਲੀ ਆਪ ਵਜਾਈਆ।
ਰਾਓ ਰੰਕਾਂ ਦੇ ਗਿਆਨ, ਜੀਵਾਂ ਜੰਤਾਂ ਲਏ ਸਮਝਾਈਆ। ਪ੍ਰਗਟ ਹੋ ਸ੍ਰੀ ਭਗਵਾਨ, ਸਾਖਯਾਤ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖੇ ਲਏ ਲਗਾਈਆ। ਹਰਿਜਨ ਲੇਖਾ ਇਕ ਦੁਆਰ, ਹਰਿਮੰਦਰ ਆਪ ਲਿਖਾਇੰਦਾ। ਨਾ ਕੋਈ ਪੁਰਖ ਨਾ ਕੋਈ ਨਾਰ, ਬਿਰਧ ਬਾਲ ਨਾ ਕੋਈ ਵਖਾਇੰਦਾ। ਏਕਾ ਮੰਤਰ ਨਾਮ ਆਧਾਰ, ਏਕਾ ਇਸ਼ਟ ਦੇਵ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੰਗਤ ਆਪਣੇ ਦਰ ਸੁਹਾਇੰਦਾ। ਹਰਿ ਸੰਗਤ ਸੋਹੇ ਸਾਚੇ ਦਰ, ਹਰਿ ਦਰਦੀ ਦਰਦ ਵੰਡਾਈਆ। ਅੰਤਮ ਮੇਲਾ ਲਏ ਕਰ, ਨਿਹਕਰਮੀ ਕਰਮ ਕਮਾਈਆ। ਜਿਸ ਨੇ ਘਾੜਨ ਲਿਆ ਘੜ, ਘੜ ਘੜ ਵੇਖ ਵਖਾਈਆ। ਸਾਚੇ ਪੌੜੇ ਜਾਏ ਚੜ੍ਹ, ਸਾਚੇ ਮੰਦਰ ਆਸਣ ਲਾਈਆ। ਆਤਮ ਪਰਮਾਤਮ ਏਕਾ ਅੱਖਰ ਰਿਹਾ ਪੜ੍ਹ, ਸਾਚੀ ਕਰੇ ਪੜ੍ਹਾਈਆ। ਏਕਾ ਜਾਣੇ ਚੋਟੀ ਜੜ੍ਹ, ਆਪ ਆਪਣੀ ਖੇਲ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਦੇਵੇ ਸਾਚਾ ਦਾਨ, ਆਤਮ ਪਰਮਾਤਮ ਇਕ ਗਿਆਨ, ਜਗਤ ਨਾਤਾ ਤੋੜ ਤੁੜਾਈਆ। ਜਗਤ ਨਾਤਾ ਤੋੜੇ ਆਪ, ਹਰਿ ਜੂ ਆਪਣੀ ਦਇਆ ਕਮਾਇੰਦਾ। ਅੰਧ ਅੰਧੇਰ ਕਰ ਪਰਤਾਪ, ਕਾਇਆ ਮੰਦਰ ਆਪ ਸੁਹਾਇੰਦਾ। ਇਕ ਜਪਾਏ ਸਾਚਾ ਜਾਪ, ਅੱਖਰ ਵੱਖਰ ਆਪ ਪੜ੍ਹਾਇੰਦਾ। ਸੋਹੰ ਸੋ ਮਾਈ ਬਾਪ, ਹੰ ਬ੍ਰਹਮ ਪਿਤਾ ਪੂਤ ਖੇਲ ਖਲਾਇੰਦਾ। ਸਤਿ ਸਤਿਵਾਦੀ ਸਾਚਾ ਸਾਥ, ਸਦਾ ਸੰਗ ਰਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸਾਚਾ ਦਾਨ, ਗ੍ਰਹਿ ਮੰਦਰ ਝੋਲੀ ਪਾਇੰਦਾ। ਗ੍ਰਹਿ ਮੰਦਰ ਸੋਹੇ ਸਚ ਮਹੱਲਾ, ਸਤਿਗੁਰ ਆਪ ਸੁਹਾਈਆ। ਵਸਣਹਾਰਾ ਇਕ ਇਕੱਲਾ, ਏਕਾ ਘਰ ਮਿਲੇ ਵਡਿਆਈਆ। ਪਾਵੇ ਸਾਰ ਡੂੰਘੀ ਡੱਲਾ, ਸਮੁੰਦ ਸਾਗਰ ਖੋਜ ਖੁਜਾਈਆ। ਜੋਤੀ ਸ਼ਬਦੀ ਨਿਰਗੁਣ ਧਾਰ ਆਪੇ ਰੱਲਾ, ਮੇਲ ਮਿਲਾਵਾ ਸਹਿਜ ਸੁਭਾਈਆ। ਲੇਖਾ ਜਾਣੇ ਜਲਾਂ ਥਲਾਂ, ਗੁਰਮੁਖ ਸਾਚੇ ਲਏ ਮਿਲਾਈਆ। ਲਹਿਣਾ ਜਾਣੇ ਰਾਣੀ ਅੱਲਾ, ਇਲਾਹੀ ਨੂਰ ਇਕ ਖ਼ੁਦਾਈਆ। ਭਗਤ ਫੜਾਏ ਆਪਣਾ ਪੱਲਾ, ਪੱਲੂ ਏਕਾ ਏਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਜਗ ਦੇਵੇ ਵਰ, ਦਰ ਆਇਆਂ ਕਰੇ ਪਰਵਾਨ, ਗੁਰਮੁਖ ਬੇਮੁਖ ਲਏ ਤਰਾਈਆ। ਗੁਰਮੁਖ ਮੰਗੇ ਆਤਮ ਦਰਸ, ਏਕਾ ਓਟ ਤਕਾਈਆ। ਮਨਮੁਖ ਲੱਗੀ ਜਗਤ ਹਰਸ, ਹਿਰਸ ਹਵਸ ਵਧਾਈਆ। ਪੁਰਖ ਅਬਿਨਾਸ਼ੀ ਦੋਹਾਂ ਕਰੇ ਤਰਸ, ਦਰ ਆਇਆਂ ਲੇਖੇ ਪਾਈਆ। ਲੇਖਾ ਜਾਣੇ ਅਰਸ਼ ਫਰਸ਼, ਕਾਇਆ ਕੁਰਾ ਖੋਜ ਖੁਜਾਈਆ। ਮਾਤ ਗਰਭ ਨਾ ਆਏ ਨਰਕ, ਅਗਨੀ ਅੱਗ ਨਾ ਕੋਇ ਜਲਾਈਆ। ਜੂਨੀ ਜੂਨ ਨਾ ਜਾਏ ਧੜਕ, ਜਿਸ ਜਨ ਆਪਣਾ ਦਰਸ ਦਖਾਈਆ। ਅੱਧਵਿਚਕਾਰ ਨਾ ਜਾਏ ਅਟਕ, ਸਚ ਦੁਆਰੇ ਦਏ ਬਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਾਕਾਰ ਨਿਰਵੈਰ ਪੁਰਖ ਜੂਨੀ ਰਹਿਤ ਆਪਣਾ ਪੂਰਾ ਕਰਨ ਆਇਆ ਫ਼ਰਜ਼, ਫ਼ਰਜ਼ ਆਪਣਾ ਪੂਰਾ ਦਏ ਕਰਾਈਆ। ਆਪਣਾ ਫ਼ਰਜ਼ ਕਰੇ ਪ੍ਰਭ ਪੂਰਾ, ਪੂਰਨ ਆਪਣੀ ਦਇਆ ਕਮਾਇੰਦਾ। ਆਦਿ ਅੰਤ ਨਾ ਰਹੇ ਅਧੂਰਾ, ਅੱਧਵਿਚਕਾਰ ਨਾ ਕੋਇ ਅਟਕਾਇੰਦਾ। ਦਰ ਆਇਆਂ ਬਖ਼ਸ਼ੇ ਸਰਬ ਕਸੂਰਾ, ਜੋ ਜਨ ਨਿਉਂ ਨਿਉਂ ਸੀਸ ਝੁਕਾਇੰਦਾ। ਜਨਮ ਜਨਮ ਦਾ ਹੂੰਝੇ ਕੂੜਾ, ਦੁਰਮਤ
ਮੈਲ ਧੁਆਇੰਦਾ। ਜਨ ਭਗਤਾਂ ਪਿਛੇ ਅੰਤ ਹੋਇਆ ਮਜ਼ਬੂਰਾ, ਮਜ਼ਬੂਰੀ ਆਪਣੀ ਨਾ ਕਿਸੇ ਜਣਾਇੰਦਾ। ਸੇਵਕ ਬਣੇ ਬਣ ਬਣ ਮਜ਼ਦੂਰਾ, ਹਰਿਜਨ ਸੇਵਕ ਬਣ ਬਣ ਤੇਰੀ ਸੇਵ ਕਮਾਇੰਦਾ। ਗੁਰਮੁਖ ਉਪਜੇ ਸਾਚਾ ਨੂਰਾ, ਬਿਨ ਗੁਰਮੁਖ ਹਰਿ ਜੂ ਨਜ਼ਰ ਕਿਸੇ ਨਾ ਆਇੰਦਾ। ਜਨ ਭਗਤਾਂ ਸਦ ਹਾਜ਼ਰ ਹਜ਼ੂਰਾ, ਆਪਣਾ ਪਰਦਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਇਕ ਗਿਆਨ, ਆਤਮ ਅੰਤਰ ਮੇਲ ਮਿਲਾਇੰਦਾ।