੧੮ ਹਾੜ ੨੦੧੯ ਬਿਕਰਮੀ ਹਰਿ ਭਗਤ ਦੁਆਰ ਜੇਠੂਵਾਲ
ਤੇਰਾ ਖੇਲ ਪੁਰਖ ਸਮਰਥ, ਜੁਗ ਚੌਕੜੀ ਭੇਵ ਕਿਸੇ ਨਾ ਪਾਇਆ। ਕਰ ਕਿਰਪਾ ਅੰਤਮ ਲਿਆ ਸੱਦ, ਦਰ ਸਾਚਾ ਇਕ ਸੁਹਾਇਆ। ਦੂਰ ਦੁਰਾਡਾ ਮੁਕਾ ਕੇ ਆਏ ਪੰਧ, ਬਣ ਪਾਂਧੀ ਫੇਰਾ ਪਾਇਆ। ਲੰਘ ਕੇ ਵੇਖੀ ਤੇਰੀ ਹੱਦ, ਪਾਰ ਕਿਨਾਰਾ ਨਜ਼ਰੀ ਆਇਆ। ਦਰਸ਼ਨ ਕਰਕੇ ਹੋਏ ਗਦ ਗਦ, ਨੂਰੀ ਨੂਰ ਨੂਰ ਰੁਸ਼ਨਾਇਆ । ਸਤਿ ਸਤਿਵਾਦੀ ਵੇਖੀ ਤੇਰੀ ਯੱਦ, ਵਿਸ਼ਨੂੰ ਖੇਲ ਰਿਹਾ ਕਰਾਇਆ। ਇਕੋ ਦਰ ਇਕੋ ਪਦ, ਏਕਾ ਘਰ ਸੋਭਾ ਪਾਇਆ। ਇਕੋ ਗੀਤ ਸਾਚਾ ਛੰਦ, ਨਾਦ ਅਨਾਦੀ ਇਕ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰਾ ਇਕ ਸੁਹਾਇਆ। ਆਏ ਦਰ ਬਣ ਭਿਖਾਰੀ, ਭਿਖਕ ਤੇਰੀ ਵਡ ਵਡਿਆਈਆ। ਆਦਿ ਜੁਗਾਦਿ ਖੇਲ ਨਿਆਰੀ, ਨਿਰਗੁਣ ਨਿਰਵੈਰ ਆਪ ਕਰਾਈਆ। ਚੁਗ ਚੌਕੜੀ ਵੇਖੇ ਵਾਰੋ ਵਾਰੀ, ਭੇਦ ਅਭੇਦ ਨਾ ਕੋਈ ਸਮਝਾਈਆ। ਕਲਜੁਗ ਆਈ ਅੰਤਮ ਵਾਰੀ, ਨਵ ਨੌਂ ਚਾਰ ਡੇਰਾ ਢਾਹੀਆ। ਸਭਨਾ ਮਿਲੇ ਗੁਰ ਅਵਤਾਰੀ, ਪੀਰ ਪੈਗ਼ੰਬਰ ਲੇਖਾ ਰਹੇ ਚੁਕਾਈਆ। ਬਣਿਆ ਭੂਪ ਵਡ ਸਿਕਦਾਰੀ, ਸ਼ਹਿਨਸ਼ਾਹ ਆਪਣਾ ਨਾਉਂ ਰਖਾਈਆ। ਭਗਤਾਂ ਦੇਵੇ ਮਾਣ ਲੋਕਮਾਤ ਕਰੇ ਉਜਿਆਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਆਏ ਦੁਆਰੇ ਚੜ੍ਹਿਆ ਚਾਅ, ਹਰਿ ਸੱਜਣ ਨਜ਼ਰੀ ਆਇਆ। ਜੁਗ ਚੌਕੜੀ ਡੇਰਾ ਢਾਹ, ਆਪਣਾ ਖੇਲ ਰਚਾਇਆ। ਪੂਰਬ ਲਹਿਣਾ ਸਰਬ ਮੁਕਾ, ਅੱਗੇ ਲੇਖਾ ਰਿਹਾ ਜਣਾਇਆ। ਨੇਤਰ ਨੈਣਾ ਇਕ ਖੁਲ੍ਹਾ, ਆਤਮ ਪਰਮਾਤਮ ਵੇਖ ਵਖਾਇਆ। ਸਾਚਾ ਗਹਿਣਾ ਬਸਤਰ ਪਾ, ਸ਼ੈਲ ਸ਼ਬੀਲਾ ਏਕਾ ਤਨ ਰੰਗ ਰੰਗਾਇਆ। ਭਗਤ ਕਬੀਲਾ ਮਾਤ ਬਣਾ, ਲੋਕਮਾਤ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਵਡਿਆਇਆ। ਘਰ ਸਾਚਾ ਤੇਰਾ ਸਚ ਮਹੱਲਾ, ਮਹਿਫਲ ਸਾਚੀ ਹਰਿ ਲਗਾਈਆ। ਭਗਤ ਭਗਵੰਤ ਫੜਾਏ ਪੱਲਾ, ਪੱਲੂ ਏਕਾ ਰਿਹਾ ਵਖਾਈਆ। ਨੈਣ ਸ਼ਰਮਾਏ ਰਾਣੀ ਅੱਲਾ, ਮੁਹੰਮਦ ਸੀਸ ਰਿਹਾ ਝੁਕਾਈਆ। ਤੇਈ ਅਵਤਾਰ ਚਰਨ ਕਵਲ ਹੋਇਆ ਝੱਲਾ, ਢਹਿ ਢਹਿ ਸੀਸ ਝੁਕਾਈਆ। ਨਾਨਕ ਗੋਬਿੰਦ ਦਰ ਏਕਾ ਮੱਲਾ, ਘਰ ਵੱਜਦੀ ਰਹੇ ਵਧਾਈਆ। ਭਗਤ ਭਗਵਾਨ ਮੇਟੇ ਸੱਲਾ, ਦੂਈ ਦਵੈਤੀ ਰਹਿਣ ਨਾ ਪਾਈਆ। ਆਪਣੀ ਫੁਲਵਾੜੀ ਆਪੇ ਰਲਾ, ਪਤ ਡਾਲੀ ਫੁੱਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ। ਸਾਚੀ ਖੇਲ ਕਰੇ ਕਰਤਾਰ, ਲਿਖਣ ਆਏ ਦਰ ਦੁਆਰੀ। ਇਕੋ ਨੂਰ ਕਰ ਉਜਿਆਰ, ਨੂਰੋ ਨੂਰ ਜੋਤ
ਉਜਿਆਰੀ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਕਰੇ ਕਰਾਏ ਸਚ ਵਿਹਾਰੀ। ਭਗਤ ਦੁਆਰ ਕਰ ਪਸਾਰ, ਲੋਕਮਾਤ ਬਣਾਏ ਅਟੱਲ ਅਟਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰੀ। ਅਗੰਮ ਅਪਾਰ ਖੇਲ ਕਰਦਾ, ਕਰਨਹਾਰ ਇਕ ਅਖਵਾਇੰਦਾ। ਆਦਿ ਜੁਗਾਦੀ ਕਦੇ ਨਾ ਡਰਦਾ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਭਗਤ ਭਗਵੰਤ ਆਪਣੇ ਫੜਦਾ, ਫੜ ਫੜ ਬਾਹੋਂ ਬਾਹਰ ਕਢਾਇੰਦਾ। ਕਰੇ ਖੇਲ ਨਰ ਹਰਿ ਨਰਾਇਣ ਨਰ ਦਾ, ਨਰ ਹਰਿ ਆਪਣੀ ਸੇਵ ਕਮਾਇੰਦਾ। ਅਗਨੀ ਹਵਨ ਕਦੇ ਨਾ ਸੜਦਾ, ਮੜ੍ਹੀ ਗੋਰ ਨਾ ਕੋਇ ਦਬਾਇੰਦਾ। ਭਗਤ ਦੁਆਰੇ ਆਪੇ ਵੜਦਾ, ਬਹਿ ਬਹਿ ਆਪਣਾ ਆਸਣ ਲਾਇੰਦਾ। ਸਤਿ ਸਰੂਪੀ ਅੱਖਰ ਪੜ੍ਹਦਾ, ਪੜ੍ਹ ਪੜ੍ਹ ਅੱਖਰ ਆਪ ਸੁਣਾਇੰਦਾ। ਕਿਲਾ ਤੋੜ ਹੰਕਾਰੀ ਗੜ੍ਹ ਦਾ, ਗੜ੍ਹ ਹੰਕਾਰੀ ਮੇਟ ਮਿਟਾਇੰਦਾ। ਲੇਖਾ ਜਾਣੇ ਚੋਟੀ ਜੜ੍ਹ ਦਾ, ਅੰਦਰ ਬਾਹਰ ਵੇਖ ਵਖਾਇੰਦਾ। ਮਰਦ ਮਰਦਾਨਾ ਆਪ ਬਣਦਾ, ਸਚ ਮਰਦਾਨਗੀ ਆਪ ਕਮਾਇੰਦਾ। ਜੁਗ ਚੌਕੜੀ ਪਾਣੀ ਭਰਦਾ, ਬਣ ਸੇਵਕ ਸੇਵ ਕਮਾਇੰਦਾ। ਆਪਣੀ ਕਰਨੀ ਆਪੇ ਕਰਦਾ, ਕਰਤਾ ਪੁਰਖ ਨਾਉਂ ਰਖਾਇੰਦਾ। ਭਗਤ ਦੁਆਰੇ ਆਪੇ ਖੜਦਾ, ਖੜ ਖੜ ਆਪਣਾ ਦਰਸ ਵਖਾਇੰਦਾ। ਬਿਨ ਤੀਰ ਕਮਾਨੋਂ ਆਪੇ ਲੜਦਾ, ਖੰਡਾ ਸ਼ਸਤਰ ਨਾ ਕੋਈ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਆਪ ਬੰਧਾਇੰਦਾ। ਸਾਚੀ ਧਾਰ ਬੰਨ੍ਹੇ ਨਿਰੰਕਾਰ, ਨਿਰਗੁਣ ਆਪਣੀ ਦਇਆ ਕਮਾਈਆ। ਸੱਦਾ ਦੇ ਗੁਰ ਅਵਤਾਰ, ਪੀਰ ਪੈਗ਼ੰਬਰ ਦਰ ਬੁਲਾਈਆ। ਚਾਰ ਜੁਗ ਦੇ ਵਿਛੜੇ ਯਾਰ, ਭਗਤ ਭਗਵੰਤ ਲਏ ਜਗਾਈਆ। ਬਹੱਤਰਾਂ ਦੇਵੇ ਇਕ ਆਧਾਰ, ਸੱਤਰਾਂ ਅੱਖ ਖੁਲ੍ਹਾਈਆ। ਚੁਹੱਤਰਾਂ ਕਰਾਏ ਸਚ ਪਿਆਰ, ਸਾਤਾ ਚੌਕਾ ਨਾਲ ਰਲਾਈਆ। ਸਤਿ ਪੁਰਖ ਦੀ ਸਾਚੀ ਕਾਰ, ਚੌਥੇ ਜੁਗ ਰਿਹਾ ਸਮਝਾਈਆ। ਚਾਰ ਵਰਨ ਦਾ ਇਕ ਦੁਆਰ, ਸਤਿ ਸੰਤੋਖ ਧੀਰ ਧਰਾਈਆ। ਸਤਿ ਸਤਿ ਦੀ ਸਾਚੀ ਕਾਰ, ਚਾਰ ਚਾਰ ਚਾਰ ਜਣਾਈਆ। ਕਰੇ ਖੇਲ ਅਪਰ ਅਪਾਰ, ਲੇਖਾ ਲਿਖ ਲਿਖ ਰਿਹਾ ਸਮਝਾਈਆ। ਕਲਜੁਗ ਆਈ ਅੰਤਮ ਵਾਰ, ਸਭ ਦਾ ਲੇਖਾ ਰਿਹਾ ਮੁਕਾਈਆ। ਵੰਡਣ ਵੰਡ ਵੰਡੇ ਸੰਸਾਰ, ਵੰਡ ਵੰਡ ਵੇਖੇ ਚਾਈਂ ਚਾਈਂਆ। ਕਲਜੁਗ ਅੰਤਮ ਕਰੇ ਖ਼ਬਰਦਾਰ, ਬੇਖ਼ਬਰ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਕਰਨੇ ਆਇਆ, ਨਿਰਗੁਣ ਰੂਪ ਅਗੰਮ ਅਪਾਰ। ਚਾਰ ਜੁਗ ਦੀ ਧਾਰਾ ਆਪਣੇ ਅੰਦਰ ਧਰਨੇ ਆਇਆ, ਨਿਰਗੁਣ ਨਿਰਵੈਰ ਨਿਰਾਕਾਰ। ਲੱਖ ਚੁਰਾਸੀ ਜੀਵ ਜੰਤ ਕੂੜੀ ਕਿਰਿਆ ਫੜਨੇ ਆਇਆ, ਜੋਧਾ ਸੂਰਬੀਰ ਬਲੀ ਬਲਕਾਰ। ਸਾਚੇ ਅਸਵ ਘੋੜੇ ਚੜ੍ਹ ਕੇ ਆਇਆ, ਮਹਾਬਲੀ ਹੋ ਤਿਆਰ। ਆਪਣੀ ਕਰਨੀ ਕਰਨੇ ਆਇਆ, ਕਰਨਹਾਰ ਇਕ ਓਅੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਖੇਲ ਆਪਾਰਾ ਹਰਿ ਜੂ ਹਰਿ, ਹਰਿ ਹਰਿ ਆਪ ਕਰਾਈਆ। ਜੁਗ ਜੁਗ ਵੰਡਦਾ ਰਿਹਾ ਭੰਡਾਰਾ, ਗੁਰ ਅਵਤਾਰਾਂ ਝੋਲੀ ਪਾਈਆ। ਕਲਜੁਗ ਅੰਤਮ ਇਕ ਦੁਆਰਾ, ਸਭ ਨੂੰ ਦਏ ਵਖਾਈਆ। ਭਗਤ ਭਗਵਾਨ ਕਰੇ ਇਸ਼ਾਰਾ, ਏਕਾ ਰਾਹ ਚਲਾਈਆ। ਸਚਖੰਡ ਨਿਵਾਸੀ ਬਣ ਵਣਜਾਰਾ, ਲੋਕਮਾਤ ਫੇਰਾ ਪਾਈਆ। ਹੋਕਾ ਦੇਵੇ ਬੈਠ ਧੁਰ ਦਰਬਾਰਾ, ਧੁਰ ਦੀ ਬਾਣੀ ਬਾਣ ਲਗਾਈਆ। ਕਰੇ ਕਰਾਏ ਸਚ ਵਿਹਾਰਾ, ਬਿਵਹਾਰੀ ਬਣਿਆ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗ ਰੀਤੀ ਰਿਹਾ ਮੁਕਾਈਆ। ਜਗ ਰੀਤੀ ਲਹਿਣਾ ਜਾਏ ਚੁੱਕ,
ਹਰਿ ਹਰਿ ਜੂ ਆਪ ਚੁਕਾਇੰਦਾ। ਕਲਜੁਗ ਪੈਂਡਾ ਜਾਏ ਮੁੱਕ, ਅੰਤ ਅਖੀਰ ਆਪ ਮੁਕਾਇੰਦਾ। ਲੱਖ ਚੁਰਾਸੀ ਬੂਟੇ ਜਾਣੇ ਸੁੱਕ, ਗੁਰ ਅਵਤਾਰ ਪੀਰ ਪੈਗ਼ੰਬਰ ਹਰਿਆ ਸਿੰਚ ਨਾ ਕੋਇ ਕਰਾਇੰਦਾ। ਗੁਰਮੁਖਾਂ ਆਪਣੀ ਗੋਦੀ ਲਏ ਚੁੱਕ, ਮੁਖ ਫੇਰ ਨਾ ਉਲਟਾਇੰਦਾ। ਇਕੋ ਹਰਿ ਰੱਖੇ ਕੁੱਖ, ਜਨ ਜਨਨੀ ਰੂਪ ਵਟਾਇੰਦਾ। ਜੀਵ ਜੰਤ ਵੇਖੇ ਲੁਕ, ਘਰ ਘਰ ਅਗਨੀ ਅੰਤ ਤਪਾਇੰਦਾ। ਵੇਲਾ ਅੰਤਮ ਗਿਆ ਢੁਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਮਾਇੰਦਾ। ਸਾਚੀ ਕਾਰ ਕਰਣੇ ਯੋਗ, ਜੁਗਤ ਆਪਣੇ ਹੱਥ ਰਖਾਈਆ। ਜੈ ਜੈਕਾਰ ਕਰਨ ਚੌਦਾਂ ਲੋਕ, ਚੌਦਾਂ ਤਬਕ ਨਾਅਰਾ ਲਾਈਆ। ਅਲਫ਼ ਯੇ ਇਕ ਸਲੋਕ, ਤਿੰਨ ਪੰਜ ਕਰੇ ਪੜ੍ਹਾਈਆ। ਬਾਵਨ ਰੂਪ ਕਰੇ ਖੇਲ ਨਾ ਕੋਈ ਸਕੇ ਰੋਕ, ਰੋਕਣਹਾਰਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵਣਜ ਆਪ ਕਰਾਈਆ। ਸਾਚਾ ਵਣਜ ਸਚ ਵਣਜਾਰਾ, ਸਤਿ ਸਤਿਵਾਦੀ ਆਪ ਕਰਾਇੰਦਾ। ਗੁਰ ਅਵਤਾਰਾਂ ਦੇ ਭੰਡਾਰਾ, ਬਣ ਭੰਡਾਰੀ ਵੇਖ ਵਖਾਇੰਦਾ। ਜਗਤ ਦੁਆਰਾ ਖੋਲ੍ਹ ਕਿਵਾੜਾ, ਘਰ ਸਾਚਾ ਇਕ ਸੁਹਾਇੰਦਾ। ਚਲ ਕੇ ਆਏ ਵਿਚ ਸੰਸਾਰਾ, ਨਿਰਗੁਣ ਨਿਰਗੁਣ ਖੇਲ ਕਰਾਇੰਦਾ। ਚੁਹੱਤਰਾਂ ਦੇਵੇ ਇਕ ਸਹਾਰਾ, ਧੀਰਜ ਧੀਰ ਇਕ ਧਰਾਇੰਦਾ। ਸ਼ਾਸਤਰ ਸਿਮਰਤ ਲਿਖ ਲਿਖ ਆਪ ਲਿਖਾਰਾ, ਬ੍ਰਹਮਾ ਵੇਤਾ ਬ੍ਰਹਮ ਸਮਝਾਇੰਦਾ। ਇਕੀ ਇਕੀ ਹਰਿ ਕਰਤਾਰਾ, ਦਰ ਏਕਾ ਬੰਧਨ ਪਾਇੰਦਾ। ਇਕ ਇਕੱਲਾ ਏਕਓਅੰਕਾਰਾ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਪੰਜ ਤਤ ਵੇਖੇ ਜਗਤ ਟਿਕਾਣਾ, ਕਾਇਆ ਮੰਦਰ ਸੋਭਾ ਪਾਇੰਦਾ। ਸਾਚੇ ਭਗਤਾਂ ਕਰ ਪਿਆਰਾ, ਪਿਆਰ ਪਿਆਰ ਨਾਲ ਵਟਾਇੰਦਾ। ਰੰਗ ਰੱਤੜਾ ਏਕ ਓਅੰਕਾਰਾ, ਰੰਗ ਰੰਗੀਲਾ ਰੰਗ ਰੰਗਾਇੰਦਾ। ਦਰ ਘਰ ਸੁਹਾਏ ਠਾਂਡਾ ਦਰਬਾਰਾ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਅਗਨੀ ਤਤ ਮਿਟੇ ਹਾੜਾ, ਸਾਂਤਕ ਸਤਿ ਸਤਿ ਵਰਤਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਆਪ ਵਖਾਇੰਦਾ। ਗੁਰ ਅਵਤਾਰ ਖੋਲ੍ਹੋ ਅੱਖ, ਹਰਿ ਸਤਿਗੁਰ ਆਪ ਸੁਣਾਇਆ। ਭਗਤ ਭਗਵਾਨ ਕਰੇ ਪ੍ਰਤੱਖ, ਪ੍ਰਤੱਖ ਆਪਣੇ ਨਾਲ ਮਿਲਾਇਆ। ਨਿਰਗੁਣ ਹੋ ਕੇ ਗਾਏ ਜਸ, ਜਸ ਵੇਦ ਪੁਰਾਨ ਭੁਲਾਇਆ। ਲਹਿਣਾ ਚੁਕਾਏ ਤਤ ਅੱਠ, ਨੌਂ ਦੁਆਰੇ ਖੋਜ ਖੁਜਾਇਆ । ਅਠਸਠ ਖੇੜਾ ਕਰੇ ਭੱਠ, ਗੁਰਮੁਖ ਖੇੜਾ ਦਏ ਵਡਿਆਇਆ। ਸਚਖੰਡ ਨਿਵਾਸੀ ਆਇਆ ਨੱਠ, ਬਣ ਪਾਂਧੀ ਪੰਧ ਮੁਕਾਇਆ। ਦਿਵਸ ਰੈਣ ਨਾਮ ਰਿਹਾ ਰਟ, ਜਨ ਭਗਤਾਂ ਮਾਲਾ ਇਕ ਪਹਿਨਾਇਆ। ਸਾਚੀ ਸੇਜਾ ਸੋਹਵੇ ਖਾਟ, ਆਤਮ ਅੰਤਰ ਆਸਣ ਲਾਇਆ। ਸਚ ਪਿਆਏ ਇਕੋ ਅੰਮ੍ਰਿਤ ਬਾਟ, ਨਿਝਰ ਝਿਰਨਾ ਦਏ ਝਿਰਾਇਆ । ਅੰਤਮ ਨੇੜੇ ਰੱਖੀ ਵਾਟ, ਦੂਰ ਦੁਰਾਡਾ ਪੰਧ ਗੁਆਇਆ। ਆਓ ਰਲ ਕੇ ਸਾਰੇ ਪੁੱਛੋ ਵਾਤ, ਦਾਤਾ ਦਰ ਆਪਣਾ ਪਰਦਾ ਲਾਹਿਆ। ਜੁਗ ਜੁਗ ਖੇਲੇ ਖੇਲ ਬਹੁ ਬਿਧ ਭਾਂਤ, ਆਪਣਾ ਭੇਵ ਨਾ ਕਿਸੇ ਜਣਾਇਆ। ਕਲਜੁਗ ਵੇਖ ਅੰਧੇਰੀ ਰਾਤ, ਨਿਰਗੁਣ ਆਪਣਾ ਵੇਸ ਵਟਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਕੋਈ ਨਾ ਝਗੜਾ ਪਾਏ ਜ਼ਾਤ ਪਾਤ, ਅੰਤਮ ਬੈਠੇ ਮੁਖ ਛੁਪਾਇਆ। ਨਿਰਗੁਣ ਸਾਰੇ ਗਾਉਣ ਗਾਥ, ਸਰਗੁਣ ਕੰਮ ਕਿਸੇ ਨਾ ਆਇਆ। ਮਾਣ ਤੁਟੇ ਤ੍ਰਲੋਕੀ ਨਾਥ, ਕੋਟਨ ਕੋਟ ਤ੍ਰਲੋਕੀ ਨਾਥ ਨੇਤਰ ਨੈਣਾਂ ਨੀਰ ਵਹਾਇਆ। ਕੋਟਨ ਕੋਟ ਬ੍ਰਹਮੇ ਵੇਦ ਮੁਖ ਮੁਖ ਕਰਨ ਪਾਠ, ਆਪਣਾ ਭੇਵ ਕਿਸੇ ਨਾ ਆਇਆ। ਕੋਟਨ ਕੋਟ ਪੀਰ ਪੈਗ਼ੰਬਰ ਗੁਰ ਗੁਰ ਕਰ ਕਰ ਯਾਦ, ਆਪਣੀ ਯਾਦ ਗਏ ਚੁਕਾਇਆ। ਕੋਟਨ ਕੋਟ ਵਜਾ ਨਾਦ,
ਆਪਣਾ ਨਾਦ ਗਏ ਸੁਣਾਇਆ। ਕੋਟਨ ਕੋਟ ਗਾ ਗਾ ਗਾਥ, ਵਾਹਿਦ ਇਕੋ ਨਾਮ ਧਿਆਇਆ। ਕੋਟਨ ਕੋਟ ਰਸਨਾ ਜਿਹਵਾ ਗਏ ਆਰਾਧ, ਅਰਾਧਨਹਾਰਾ, ਨਜ਼ਰ ਕਿਸੇ ਨਾ ਆਇਆ। ਕੋਟਨ ਕੋਟ ਭਗਤ ਭਗਵੰਤ ਦਰ ਵੇਖੇ ਸੰਤ ਸਾਧ, ਖ਼ਾਲੀ ਝੋਲੀ ਰਹੇ ਵਖਾਈਆ । ਕਲਜੁਗ ਅੰਤਮ ਸੁਣੇ ਆਪ ਫਰਿਯਾਦ, ਪਾਰਬ੍ਰਹਮ ਪ੍ਰਭ ਵੇਸ ਵਟਾਇਆ। ਜਨ ਭਗਤਾਂ ਕਰੇ ਸਾਚਾ ਲਾਡ, ਪੂਤ ਸਪੂਤੇ ਗੋਦ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇਆ। ਗੁਰ ਅਵਤਾਰ ਮਲਣ ਹੱਥ, ਹੱਥ ਹੱਥ ਨਾਲ ਰਗੜਾਈਆ। ਸਾਡਾ ਚਲੇ ਨਾ ਕੋਈ ਵਸ, ਬੇਵਸ ਹੋਈ ਲੋਕਾਈਆ। ਤੇਰੀ ਮਾਇਆ ਅੰਦਰ ਗਏ ਫਸ, ਸਾਡਾ ਨਾਮ ਕੰਮ ਕਿਸੇ ਨਾ ਆਈਆ। ਜਗਤ ਵਿਕਾਰੇ ਪਾਈ ਨੱਥ, ਨਾ ਸਕੇ ਕੋਇ ਤੁੜਾਈਆ। ਖ਼ਾਲੀ ਹੋਏ ਮੰਦਰ ਮਸਜਿਦ ਮੱਠ, ਸ਼ਿਵਦੁਆਲੇ ਦੇਣ ਦੁਹਾਈਆ। ਪੱਥਰ ਪਾਹਨ ਠਾਕਰ ਗਏ ਨੱਠ, ਸਾਚਾ ਠਾਕਰ ਨਜ਼ਰ ਕਿਸੇ ਨਾ ਆਈਆ। ਕਲਮ ਸ਼ਾਹੀ ਗਾਥ ਲਿਖ ਤੇਰੇ ਟਿੱਕੇ ਲਾਏ ਤਿਲਕ, ਤੇਰਾ ਭੇਵ ਕੋਇ ਨਾ ਪਾਈਆ। ਪੂਜਾ ਕਰ ਕਰ ਥੱਕੇ ਪਿੱਪਲ ਪੱਤ, ਪੱਤ ਡਾਲੀ ਸੇਵ ਕਮਾਈਆ। ਫਿਰ ਫਿਰ ਥੱਕੇ ਤੀਰਥ ਤੱਟ, ਦੁਰਮਤ ਮੈਲ ਨਾ ਕੋਇ ਧੁਆਈਆ। ਜਿਧਰ ਵੇਖੀਏ ਅੱਗੋਂ ਮਾਰੇ ਕਲਜੁਗ ਸੱਟ, ਹੁਕਮੇ ਬੱਧਾ ਸੇਵ ਕਮਾਈਆ। ਕਾਇਆ ਮੰਦਰ ਦਿਸੇ ਨਾ ਕੋਈ ਹੱਟ, ਕਲਜੁਗ ਸਾਧ ਸੰਤ ਬੈਠੇ ਅੰਦਰ ਕੁੰਡਾ ਲਾਈਆ। ਅਸੀਂ ਸਰਗੁਣ ਨਾਲੋਂ ਨਿਰਗੁਣ ਹੋ ਕੇ ਤੇਰੀ ਚਰਨੀ ਆਏ ਢੱਠ, ਵੱਖਰਾ ਤੇਰਾ ਰਾਹ ਵਖਾਈਆ। ਦਰ ਤੇਰੇ ਤੇ ਆ ਕੇ ਵੇਖਿਆ ਤੂੰ ਭਗਤਾਂ ਕਰੇਂ ਵੱਖ, ਦੀਨ ਮਜ਼੍ਹਬ ਜ਼ਾਤ ਪਾਤ ਧੱਕਾ ਦਿਤਾ ਲਾਈਆ। ਜਗਤ ਵਿਦਿਆ ਖ਼ਾਲੀ ਹੱਥ, ਚਾਰੋਂ ਕੁੰਟ ਰਹੀ ਕੁਰਲਾਈਆ। ਸ਼ਾਹ ਪਾਤਸ਼ਾਹ ਕਿਸੇ ਨਾ ਮਿਲੇ ਕੁੱਲੀ ਕੱਖ, ਛੱਪਰੀ ਨਾਮੇ ਵਡ ਵਡਿਆਈਆ। ਅੰਤਮ ਖੇੜਾ ਹੋਣਾ ਭੱਠ, ਭਠਿਆਰਾ ਏਕਾ ਅਗਨੀ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਈਆ। ਸਾਚਾ ਖੇਲ ਦੱਸ ਭਗਵਾਨ, ਆਏ ਤੇਰੇ ਦੁਆਰੇ। ਸਾਡਾ ਚੁੱਕਿਆ ਜਗਤ ਨਿਸ਼ਾਨ, ਨਾ ਕੋਈ ਦਿਸੇ ਵਿਚ ਸੰਸਾਰੇ। ਲੱਖ ਚੁਰਾਸੀ ਹੋਈ ਬੇਈਮਾਨ, ਬੇਵਾ ਰੂਪ ਨਾਰ ਵਿਭਚਾਰੇ ਨਜ਼ਰ ਨਾ ਆਏ ਸਾਚਾ ਕਾਹਨ, ਗੋਪੀ ਨੈਣ ਨਾ ਕੋਈ ਸ਼ਿੰਗਾਰੇ। ਸੀਤਾ ਮਿਲੇ ਨਾ ਸਈਆ ਰਾਮ, ਰਾਮ ਕਰੇ ਨਾ ਕੋਈ ਪਿਆਰੇ। ਈਸਾ ਮੂਸਾ ਦਏ ਨਾ ਕੋਈ ਪੈਗ਼ਾਮ, ਹੱਕ ਹਕ਼ੀਕ਼ਤ ਨਾ ਕੋਈ ਵਿਚਾਰੇ। ਮੁਹੰਮਦ ਸੁਣੇ ਨਾ ਕੋਈ ਕਲਾਮ, ਕਲਮਾ ਨਬੀ ਨਾ ਕੋਈ ਜੈਕਾਰੇ। ਨਾਨਕ ਮੰਤਰ ਨਾ ਕੋਈ ਸਤਿਨਾਮ, ਮਾਰਗ ਭੁੱਲਿਆ ਸਰਬ ਸੰਸਾਰੇ। ਗੋਬਿੰਦ ਡੰਕਾ ਨਾ ਕਿਸੇ ਜ਼ਬਾਨ, ਆਤਮ ਪਰਮਾਤਮ ਕਰੇ ਵਣਜ ਨਾ ਕੋਈ ਵਣਜਾਰੇ। ਨੌਂ ਖੰਡ ਪ੍ਰਿਥਮੀ ਹੋਈ ਸ਼ੈਤਾਨ, ਸ਼ਰਅ ਸ਼ਰੀਅਤ ਦੇਵੇ ਸਰਬ ਹੁਲਾਰੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸਦਾ ਸਦਾ ਕਰੀਏ ਨਿਮਸਕਾਰੇ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਹਰਿ ਜੂ ਆਪਣੀ ਦਇਆ ਕਮਾਇੰਦਾ। ਸਾਰੇ ਉਠ ਕੇ ਕਰੋ ਪਰਨਾਮ, ਹਰਿ ਪੁਰਖ ਆਪ ਸਮਝਾਇੰਦਾ। ਸਾਰੇ ਮੰਨੋ ਇਕ ਇਸਲਾਮ, ਇਸਮ ਆਜ਼ਮ ਇਕ ਜਣਾਇੰਦਾ। ਸਾਰੇ ਜਾਣੋ ਇਕ ਭਗਵਾਨ, ਇਕੋ ਨਜ਼ਰੀ ਆਇੰਦਾ। ਸਾਰੇ ਮੰਨੋ ਏਕਾ ਰਾਮ, ਏਕਾ ਘਰ ਡੇਰਾ ਲਾਇੰਦਾ। ਸਾਰੇ ਵੇਖੋ ਇਕ ਨਿਸ਼ਾਨ, ਸੋ ਪੁਰਖ ਨਿਰੰਜਣ ਆਪ ਝੁਲਾਇੰਦਾ। ਸਾਰੇ ਖਾਓ ਇਕ ਪਕਵਾਨ, ਸ਼ਰਅ ਵੰਡ ਨਾ ਕੋਇ ਵੰਡਾਇੰਦਾ। ਸੂਰ ਦੇਵੇ ਨਾ ਕੋਇ ਦਾਨ, ਗਊ ਭੇਟ ਨਾ ਕੋਇ ਚੜ੍ਹਾਇੰਦਾ । ਜ਼ਬਾਹ ਕਰੇ ਨਾ ਕੋਈ ਕਿਰਪਾਨ, ਸੀਸ ਧੜ ਨਾ ਕੋਇ
ਕਟਾਇੰਦਾ। ਮਾਰਨਹਾਰ ਇਕ ਭਗਵਾਨ, ਜੀਵਣ ਜੁਗਤ ਆਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸੁਣਾਇੰਦਾ। ਹੁਕਮ ਸੁਣਿਆ ਧੁਰ ਫ਼ਰਮਾਣਾ, ਸਾਰੇ ਨੈਣ ਰਹੇ ਉਠਾਈਆ। ਪ੍ਰਭ ਜੀ ਮੰਨੀਏ ਤੇਰਾ ਭਾਣਾ, ਤੇਰੇ ਚਰਨ ਮਿਲੇ ਸਰਨਾਈਆ। ਤੂੰ ਸਾਹਿਬ ਸੁਲਤਾਨਾ ਸਾਚਾ ਰਾਣਾ, ਹਉਂ ਰਈਅਤ ਰੂਪ ਵਟਾਈਆ। ਪੀਰ ਪੈਗ਼ੰਬਰ ਨਾ ਕੋਈ ਅਖਵਾਨਾ, ਗੁਰ ਅਵਤਾਰ ਨਾ ਕੋਇ ਵਡਿਆਈਆ। ਤੇਰੇ ਦਰ ਰਹੀਏ ਬਣ ਬਣ ਬਾਲਕ ਅਞਾਣਾ, ਬਾਲੀ ਬੁੱਧ ਇਕ ਵਖਾਈਆ। ਲੋਕਮਾਤ ਨਾ ਵੇਖੀਏ ਮਾਰ ਧਿਆਨਾ, ਧਿਆਨ ਧਿਆਨ ਨਾ ਕੋਇ ਜਣਾਈਆ। ਸੰਮਤ ਵੀਹ ਸੌ ਵੀਹ ਬਿਕਰਮੀ ਸਾਡਾ ਚੁੱਕੇ ਪੀਣਾ ਖਾਣਾ, ਲੇਖਾ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਪੁਰਖ ਅਬਿਨਾਸ਼ੀ ਦੱਸੇ ਹਾਲ, ਸੁਣੋ ਮੀਤ ਮੁਰਾਰ। ਅੰਤਮ ਸਭ ਨੂੰ ਖਾਏ ਕਾਲ, ਕੋਈ ਰਹੇ ਨਾ ਵਿਚ ਸੰਸਾਰ। ਲੱਖ ਚੁਰਾਸੀ ਹੋਏ ਬੇਹਾਲ, ਨੇਤਰ ਨੈਣ ਰੋਵੇ ਜ਼ਾਰੋ ਜ਼ਾਰ। ਫਲ ਨਾ ਦਿਸੇ ਕਿਸੇ ਡਾਲ, ਸ੍ਰਿਸ਼ਟ ਸਬਾਈ ਮਾਰੇ ਮਾਰ। ਸਾਰੇ ਆਏ ਚਲ ਦੁਆਰ, ਕਿਰਪਾ ਕਰੇ ਆਪ ਭਗਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਧੁਰ ਫ਼ਰਮਾਣ। ਧੁਰ ਫ਼ਰਮਾਣਾ ਇਕੋ ਵਾਰ, ਹਰਿ ਜੂ ਹਰਿ ਹਰਿ ਆਪ ਸੁਣਾਇੰਦਾ। ਕਲਜੁਗ ਅੰਤਮ ਸੋਹੇ ਦਰਬਾਰ, ਦਰ ਸਾਚੇ ਆਪ ਬਹਾਇੰਦਾ। ਚਾਰ ਜੁਗ ਦਾ ਝਗੜਾ ਮੇਟ ਨਿਰੰਕਾਰ, ਅਗਲਾ ਮਾਰਗ ਆਪ ਲਗਾਇੰਦਾ। ਨਾਤਾ ਤੁਟਾ ਮੁਹੰਮਦ ਯਾਰ, ਸ਼ਰਅ ਸ਼ਰੀਅਤ ਨਾ ਕੋਇ ਵਖਾਇੰਦਾ। ਕਲਮਾ ਨਬੀ ਨਾ ਕੋਈ ਪੁਕਾਰ, ਅਲਫ਼ ਯੇ ਨਾ ਕੋਇ ਪੜ੍ਹਾਇੰਦਾ। ਦਰ ਸਜਦਾ ਕਰੇ ਦਰਬਾਰ, ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ। ਤੇਰਾ ਬਰਦਾ ਹੋਇਆ ਫ਼ਰਮਾਂਬਰਦਾਰ, ਬਣ ਸੇਵਕ ਸੇਵ ਕਮਾਇੰਦਾ। ਡਰਦਾ ਡਰਦਾ ਕਰੇ ਪੁਕਾਰ, ਹੌਲੀ ਹੌਲੀ ਆਖ ਸੁਣਾਇੰਦਾ। ਸਦੀ ਚੌਧਵੀਂ ਗਈ ਹਾਰ, ਚੌਦਾਂ ਤਬਕ ਸਭ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਕਲਮਾ ਤੇਰੇ ਅੱਗੇ ਰਖਾਇੰਦਾ। ਤੇਰਾ ਕਲਮਾ ਤੇਰੀ ਆਇਤ, ਤੇਰੇ ਅੱਗੇ ਟਿਕਾਈਆ। ਸਚ ਖ਼ੁਦਾਏ ਦਿਤੀ ਇਨਾਇਤ, ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਚੌਦਾਂ ਤਬਕ ਇਕ ਅਸ਼ਾਇਤ, ਸ਼ਰੀਅਤ ਇਕ ਪੜ੍ਹਾਈਆ। ਲੇਖਾ ਮੁਕਿਆ ਕਾਏਨਾਤ, ਕਾਨੀ ਤੀਰ ਹੱਥ ਸੁਟਾਈਆ। ਫਾਤਿਆ ਪੜ੍ਹਿਆ ਏਕ ਫਾਤ, ਫਤਹਿ ਤੇਰੀ ਸਰਬ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਦਰ ਆਸ ਰਖਾਈਆ। ਪੁਰਖ ਅਬਿਨਾਸ਼ੀ ਕਰੇ ਪੁਕਾਰ, ਏਕਾ ਸ਼ਬਦ ਜਣਾਇਆ। ਤੇਰੀ ਮੇਰੀ ਨਿਰਗੁਣ ਗੁਫ਼ਤਾਰ, ਰਾਗ ਰਾਗ ਨਾ ਕੋਇ ਸੁਣਾਇਆ । ਲਹਿਣਾ ਦੇਵੇ ਵਾਰੋ ਵਾਰ, ਲੇਖਾ ਸਭ ਦਾ ਰਿਹਾ ਮੁਕਾਇਆ। ਨਾਤਾ ਤੋੜ ਤੇਰਾ ਸੰਸਾਰ, ਚਰਨ ਕਵਲ ਰਹੇ ਬਹਾਇਆ। ਪਿਛੋਂ ਮਾਰੇ ਸਭ ਨੂੰ ਮਾਰ, ਨਾਮ ਖੰਡਾ ਇਕ ਉਠਾਇਆ। ਮੁਸਲਿਮ ਸੁੰਨੀ ਜਾਏ ਹਾਰ, ਹਰਿ ਜੂ ਆਪਣਾ ਹੁਕਮ ਵਰਤਾਇਆ। ਵੀਹ ਸੌ ਉਨੀ ਕਰ ਖੁਆਰ, ਜਗਤ ਖੁਆਰੀ ਇਕ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੁੜਾ ਇਕ ਸੁਣਾਇਆ। ਸਚ ਸੁਨੇਹੜਾ ਬਾਤਨ ਬਾਤ, ਹਰਿ ਜੂ ਹਰਿ ਹਰਿ ਆਖ ਸੁਣਾਈਆ। ਵੇਖਣਹਾਰਾ ਖੇਲ ਤਮਾਸ਼, ਖ਼ਾਲਕ ਖ਼ਲਕ ਰਿਹਾ ਸਮਾਈਆ। ਅੰਤਮ ਕਰੇ ਪੂਰੀ ਆਸ, ਬੇਪਰਵਾਹ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਲਏ ਲਗਾਈਆ । ਲੇਖਾ ਲੇਖੇ ਜਾਏ ਲੱਗ, ਸੋ ਪੁਰਖ ਨਿਰੰਜਣ ਆਪ ਲਗਾਇੰਦਾ।
ਕਰੇ ਖੇਲ ਸੂਰਾ ਸਰਬੱਗ, ਰੂਪ ਅਨੂਪ ਆਪ ਵਖਾਇੰਦਾ। ਸਚ ਦੁਆਰੇ ਆਪੇ ਸੱਦ, ਚਰਨ ਸਰਨ ਇਕ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਘਰ ਆਪ ਵਖਾਇੰਦਾ। ਏਕਾ ਘਰ ਨੇਤਰ ਪੇਖ, ਹਰਿ ਸਤਿਗੁਰ ਆਪ ਜਣਾਇੰਦਾ। ਭਗਤ ਭਗਵਾਨ ਦਾ ਖੇਲ ਵੇਖ, ਲੋਕਮਾਤ ਆਪ ਕਰਾਇੰਦਾ। ਸਭ ਦੀ ਮੇਟਣਹਾਰਾ ਰੇਖ, ਰੇਖਾ ਆਪਣੀ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਸਮਝਾਇੰਦਾ। ਸਾਚਾ ਰਾਹ ਸਤਿ ਸਤਿਵਾਦ, ਏਕਾ ਏਕ ਏਕ ਜਣਾਈਆ। ਏਕਾ ਹੁਕਮ ਬ੍ਰਹਮ ਬ੍ਰਹਿਮਾਦ, ਪਾਰਬ੍ਰਹਮ ਸਮਝਾਈਆ। ਏਕਾ ਪੁਰਖ ਆਦਿ ਆਦਿ, ਏਕਾ ਅੰਤ ਬਣੇ ਮਾਈਆ। ਏਕਾ ਲੇਖਾ ਜਾਣੇ ਜੁਗਾਦਿ, ਜੁਗ ਜੁਗ ਵੇਖੇ ਥਾਉਂ ਥਾਈਂਆ। ਏਕਾ ਆਪਣੇ ਵਿਚੋਂ ਲਏ ਕਾਢ, ਏਕਾ ਅੰਤਮ ਆਪਣੇ ਵਿਚ ਲਏ ਮਿਲਾਈਆ। ਦਰ ਦੁਆਰੇ ਆਪਣੇ ਸੱਦ, ਗੁਰ ਅਵਤਾਰ ਗੋਦ ਬਹਾਈਆ। ਏਕਾ ਦੇਵਣਹਾਰਾ ਦਾਦ, ਵਸਤ ਅਮੋਲਕ ਆਪ ਵਰਤਾਈਆ। ਏਕਾ ਵੇਖਣਹਾਰਾ ਹਾਦ, ਪਾਰ ਕਿਨਾਰੇ ਬੈਠਾ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਈਆ। ਸਾਚਾ ਖੇਲ ਹਰਿ ਜੂ ਕਰਨਾ, ਕਰਨ ਕਰਾਵਣ ਆਇਆ। ਕਲਜੁਗ ਅੰਤਮ ਹਰਿਜਨ ਵਰਨਾ, ਭਗਤ ਭਗਵੰਤ ਹੋਏ ਸਹਾਇਆ। ਇਕ ਖੁਲ੍ਹਾਏ ਸਾਚਾ ਦਰਨਾ, ਸਚਖੰਡ ਸਚ ਨਿਸ਼ਾਨ ਝੁਲਾਇਆ । ਗੁਰਮੁਖ ਗੁਰਸਿਖ ਲਾਲ ਦੁਲਾਰੇ ਮਿਲ ਮਿਲ ਇਕੋ ਅੱਖਰ ਏਕੋ ਪੜ੍ਹਨਾ, ਸਾਚਾ ਸੋਹਲਾ ਆਪ ਸੁਣਾਇਆ। ਸਾਚੇ ਮੰਦਰ ਏਕੋ ਵੜਨਾ, ਘਰ ਮੰਦਰ ਦਏ ਵਡਿਆਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇਆ। ਸਾਚਾ ਖੇਲ ਏਕਓਅੰਕਾਰ, ਗੁਰ ਅਵਤਾਰ ਆਪ ਜਣਾਈਆ। ਨੌ ਸੌ ਚੁਰਾਨਵੇ ਚੌਕੜੀ ਕਰ ਕਰ ਖੇਲ ਅਪਾਰ, ਆਪਣਾ ਆਪ ਰਿਹਾ ਛੁਪਾਈਆ। ਕਲਜੁਗ ਅੰਤਮ ਹੋ ਤਿਆਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਸਚ ਭੰਡਾਰਾ ਦਏ ਵਰਤਾਰ, ਬਣ ਵਰਤਾਰਾ ਸੇਵ ਕਮਾਈਆ। ਚੁਹੱਤਰਾਂ ਸਿਖਾਂ ਦੇਵੇ ਏਕਾ ਵਾਰ, ਘਰ ਸਾਚੇ ਝੋਲੀ ਆਪ ਭਰਾਈਆ। ਇਕੀ ਇਕੀ ਕਰ ਪਰਵਾਨ, ਸਾਚੀ ਸਿਖੀ ਲਏ ਬਣਾਈਆ। ਤਿਖੀ ਰੱਖੇ ਦੋ ਜਹਾਨ, ਧਾਰ ਆਪਣੇ ਨਾਮ ਰਗੜਾਈਆ। ਦੇਖੋ ਉਠ ਕੇ ਸਾਰੇ ਕ੍ਰਿਸ਼ਨ ਰਾਮ, ਹਰਿ ਸਾਚਾ ਕੀ ਕੀ ਖੇਲ ਰਿਹਾ ਰਚਾਈਆ । ਪੀਰ ਪੈਗ਼ੰਬਰ ਸਾਰੇ ਉਠ ਕੇ ਕਰੋ ਸਲਾਮ, ਸਯਦਾ ਇਕੋ ਵਾਰ ਵਖਾਈਆ। ਗੁਰੂ ਗੁਰ ਕਰੋ ਪਰਨਾਮ, ਪਰਮ ਪੁਰਖ ਰਿਹਾ ਸਮਝਾਈਆ। ਜਿਸ ਦਾ ਗੌਂਦੇ ਆਏ ਨਾਮ, ਸੋ ਨਾਮੇ ਛੱਪਰ ਰਿਹਾ ਛਾਈਆ । ਬਹੱਤਰ ਜਾਮੇ ਦਿਤਾ ਦਾਨ, ਏਕਾ ਵਾਰ ਜਨਮ ਲਏ ਬਦਲਾਈਆ। ਕਰਿਆ ਖੇਲ ਵਿਚ ਜਹਾਨ, ਦੋ ਜਹਾਨਾਂ ਕਰੇ ਰੁਸ਼ਨਾਈਆ। ਵਿਸ਼ਨੂੰ ਹੱਥੋਂ ਖੋਹ ਕੇ ਦਾਨ, ਜਨ ਭਗਤਾਂ ਹੱਥ ਫੜਾਈਆ। ਲੋਕਮਾਤ ਪਕਾਏ ਪਕਵਾਨ, ਬਣ ਸੇਵਕ ਸੇਵ ਕਮਾਈਆ। ਚਾਰ ਜੁਗ ਦੇ ਵਿਛੜੇ ਗੁਰਮੁਖ ਖਾਣ, ਜਿਸ ਰਸਨਾ ਖਾਧਾ ਜਨਮ ਮਰਨ ਵਿਚ ਨਾ ਆਈਆ। ਆਦਿ ਜੁਗਾਦੀ ਦੁਖੜੇ ਸਰਬ ਮਿਟ ਜਾਣ, ਦੁਖੀਆਂ ਦੁੱਖ ਰਿਹਾ ਮਿਟਾਈਆ। ਸਤਿਗੁਰ ਮਿਲਿਆ ਹਾਣੀ ਹਾਣ, ਸੁਰਤੀ ਸ਼ਬਦ ਕਰੇ ਕੁੜਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਉਠ ਕੇ ਕਰੋ ਪਛਾਣ, ਹਰਿ ਆਪਣਾ ਰੂਪ ਰਿਹਾ ਦਰਸਾਈਆ। ਇਕੋ ਜੋਤ ਨੂਰ ਨੁਰਾਨ, ਪੰਜ ਤਤ ਨਾ ਕੋਇ ਵਡਿਆਈਆ। ਭਗਤਾਂ ਅੰਦਰ ਵੜ ਵੜ ਖੇਲ ਕਰੇ ਮਹਾਨ, ਸਚਖੰਡ ਦੁਆਰ ਆਪਣਾ ਘਰ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਰਿਹਾ ਸੁਣਾਈਆ। ਉਠੋ ਵੇਖੋ ਚੜ੍ਹਦਾ ਰੰਗ, ਹਰਿ ਜੂ ਆਪ ਰੰਗਾਇੰਦਾ।
ਬਣ ਭਿਖਾਰੀ ਮੰਗੋ ਮੰਗ, ਭਗਤ ਦੁਆਰਾ ਇਕ ਸੁਹਾਇੰਦਾ। ਪੁਰਖ ਅਬਿਨਾਸ਼ੀ ਬੈਠਾ ਸਚ ਪਲੰਘ, ਕੰਤ ਕੰਤੂਹਲ ਆਪ ਅਖਵਾਇੰਦਾ। ਜਿਸ ਦੀ ਰਸਨਾ ਜਿਹਵਾ ਪਾਉਂਦੇ ਡੰਡ, ਸੋ ਡੰਡਾ ਆਪਣਾ ਹੱਥ ਉਠਾਇੰਦਾ। ਜਿਸ ਦੀ ਕਿਸੇ ਨਾ ਦਿਸੀ ਕੰਡ, ਸੋ ਆਪਣਾ ਮੁਖ ਵਖਾਇੰਦਾ। ਜਿਸ ਦੇ ਪਿਛੇ ਬਣੇ ਨਾਰ ਦੁਹਾਗਣ ਰੰਡ, ਕੰਤ ਅੰਤ ਪਰਣਾਇੰਦਾ। ਜਿਸ ਦੇ ਪਿੱਛੇ ਪੰਜ ਤਤ ਕਾਇਆ ਜੁਆਨੀ ਗਈ ਹੰਢ, ਲੱਭਿਆਂ ਹੱਥ ਕਿਸੇ ਨਾ ਆਇੰਦਾ। ਜਿਸ ਦੇ ਪਿੱਛੇ ਲੋਆਂ ਪੁਰੀਆਂ ਬ੍ਰਹਿਮੰਡ ਖੰਡ ਕੱਟਿਆ ਪੰਧ, ਸੋ ਪਾਂਧੀ ਬਣ ਕੇ ਪੰਧ ਮੁਕਾਇੰਦਾ। ਅੰਦਰ ਵੜ ਵੜ ਢੋਲੇ ਗਾਉਂਦੇ ਛੰਦ, ਸੋ ਆਪਣਾ ਰਾਗ ਅਲਾਇੰਦਾ। ਜਿਸ ਦੇ ਪਿਛੇ ਘਸ ਗਏ ਬੱਤੀ ਦੰਦ, ਬਿਨ ਦੰਦਾਂ ਰਾਗ ਅਲਾਇੰਦਾ। ਜਿਸ ਦੇ ਪਿਛੇ ਪੂਜਦੇ ਸੂਰਜ ਚੰਦ, ਸੋ ਸਾਚੀ ਜੋਤ ਜਗਮਗਾਇੰਦਾ। ਜਿਸ ਦੇ ਪਿਛੇ ਲੱਭਦੇ ਆਤਮ ਅਨੰਦ, ਸੋ ਪਰਮਾਨੰਦ ਵਖਾਇੰਦਾ। ਜਿਸ ਦੇ ਪਿਛੇ ਆਪਣੀ ਤੁੱਟੀ ਲਈ ਗੰਢ, ਗੰਢਣਹਾਰ ਫੇਰਾ ਪਾਇੰਦਾ। ਗੁਰ ਅਵਤਾਰ ਉਠੋ ਮੰਗ ਲਓ ਮੰਗ, ਵੇਲਾ ਗਿਆ ਹੱਥ ਨਾ ਆਇੰਦਾ। ਪ੍ਰਭ ਢਾਵਨ ਆਇਆ ਕੰਧ, ਮਾਰ ਠੋਕਰ ਉਪਰ ਉਠਾਇੰਦਾ। ਜਨ ਭਗਤਾਂ ਬੇੜਾ ਦੇਵੇ ਬੰਨ੍ਹ, ਹਰਿ ਜੂ ਆਪਣੇ ਕੰਧ ਉਠਾਇੰਦਾ। ਬਹੱਤਰ ਗੁਰਮੁਖ ਚੜ੍ਹੇ ਚੰਨ, ਲੋਕਮਾਤ ਆਪ ਚੜ੍ਹਾਇੰਦਾ। ਸੇਵਾ ਕਰੇ ਸ੍ਰੀ ਭਗਵੰਨ, ਦੂਜਾ ਸੰਗ ਨਾ ਕੋਈ ਰਖਾਇੰਦਾ। ਨਜ਼ਰ ਨਾ ਆਏ ਨੇਤਰ ਅੰਨ੍ਹ, ਗੁਰਮੁਖ ਗਿਆਨ ਨੇਤਰ ਇਕ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਿਹਾਰ ਆਪ ਕਰਾਇੰਦਾ। ਸਚ ਵਿਹਾਰ ਕਰੇ ਮਾਤ, ਮਾਤਰ ਭੂਮੀ ਦਏ ਵਡਿਆਈਆ। ਚੁਹੱਤਰਾਂ ਬਣਾਈ ਇਕ ਜ਼ਾਤ, ਸਾਚੀ ਜ਼ਾਤ ਇਕ ਸਮਝਾਈਆ। ਨੇੜ ਨਾ ਆਏ ਸ਼ਰਅ ਨਾਰ ਕਮਜ਼ਾਤ, ਦੁਹਾਗਣ ਦਰ ਰਹਿਣ ਨਾ ਪਾਈਆ। ਅੰਤਰ ਆਤਮ ਇਕੋ ਪਾਠ, ਹਰਿ ਸਤਿਗੁਰ ਆਪ ਸੁਣਾਈਆ। ਸਰੋਵਰ ਨੁਹਾਏ ਸਾਚੇ ਤਾਟ, ਤੀਰਥ ਇਕ ਅਸ਼ਨਾਨ ਕਰਾਈਆ। ਫੜ ਉਤਾਰੇ ਆਪਣੇ ਘਾਟ, ਮੰਝਧਾਰ ਨਾ ਕੋਈ ਰੁੜ੍ਹਾਈਆ। ਅੱਗੇ ਨੇੜੇ ਰੱਖੇ ਵਾਟ, ਪਿਛਲਾ ਪੰਧ ਮੁਕਾਈਆ। ਮੇਲ ਮਿਲਾਵਾ ਕਮਲਾਪਾਤ, ਕਵਲ ਨੈਣ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਮਾਣ ਵਡਿਆਈਆ। ਜਨ ਭਗਤ ਭੰਡਾਰ ਗਿਆ ਖੁਲ੍ਹ, ਹਰਿ ਭੰਡਾਰੀ ਆਪ ਖੁਲ੍ਹਾਇੰਦਾ। ਤਾਰਨਹਾਰਾ ਇਕੀ ਇਕੀ ਕੁਲ, ਇਕੀ ਇਕੀ ਕੁਲਾ ਸੇਵਾ ਲਾਇੰਦਾ। ਕਰਤਾ ਕੀਮਤ ਪਾਏ ਮੁਲ, ਲੇਖਾ ਆਪਣੇ ਹੱਥ ਰਖਾਇੰਦਾ। ਗੁਰਮੁਖ ਵੇਖੇ ਸਾਚੇ ਫੁੱਲ, ਫੁੱਲ ਫੁਲਵਾੜੀ ਆਪ ਮਹਿਕਾਇੰਦਾ। ਚਾਰ ਜੁਗ ਬੂਟਾ ਨਾ ਜਾਏ ਹੁਲ, ਪੁਰਖ ਅਬਿਨਾਸ਼ੀ ਆਪ ਲਗਾਇੰਦਾ। ਸਤਿਜੁਗ ਤੇਰੀ ਸਾਚੀ ਕੁਲ, ਸੱਤਰ ਬਹੱਤਰ ਚੁਹੱਤਰ ਜੋੜ ਜੁੜਾਇੰਦਾ। ਇਕ ਭੰਡਾਰ ਦਏ ਅਤੁਲ, ਤੋਲਣਹਾਰ ਨਜ਼ਰ ਕੋਇ ਨਾ ਆਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਚ ਭੰਡਾਰ ਹਰਿ ਅਤੁਟ, ਜਨ ਭਗਤਾਂ ਝੋਲੀ ਪਾਈਆ। ਆਦਿ ਜੁਗਾਦਿ ਰਹੇ ਨਿਖੁਟ, ਨਿਖੁਟ ਕਦੇ ਨਾ ਜਾਈਆ। ਕਲਜੁਗ ਕਿਰਿਆ ਜੜ੍ਹ ਪੁੱਟ, ਭਗਤ ਬੂਟਾ ਇਕੋ ਲਾਈਆ। ਚਾਰ ਵਰਨ ਸੁਹਾਏ ਰੁੱਤ, ਬਰਨ ਅਠਾਰਾਂ ਲਏ ਮਹਿਕਾਈਆ। ਆਤਮ ਪਰਮਾਤਮ ਵਖਾਏ ਇਕੋ ਰੁੱਤ, ਏਕਾ ਰੰਗ ਦਏ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਭੰਡਾਰ ਆਪ ਵਖਾਈਆ। ਸਤਿ ਭੰਡਾਰਾ ਆਟਾ ਦਾਲ, ਘਿਰਤ ਆਪਣਾ ਪ੍ਰੇਮ ਵਖਾਇੰਦਾ। ਜਗਤ ਅਵੱਲੜੀ ਚਲੀ ਚਾਲ, ਚਾਲ ਨਿਰਾਲੀ ਆਪ ਰਖਾਇੰਦਾ। ਆਪੇ ਸੁਣੇ ਮੁਰੀਦਾਂ ਹਾਲ, ਬਣ ਮੁਰਸ਼ਦ
ਫੇਰਾ ਪਾਇੰਦਾ । ਨਿਰਗੁਣ ਸਰਗੁਣ ਬਣ ਦਲਾਲ, ਸਾਚੀ ਵਸਤ ਹੱਟ ਵਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭੰਡਾਰ ਆਪ ਵਰਤਾਇੰਦਾ। ਭਗਤ ਭੰਡਾਰ ਹਰਿ ਨਿਰੰਕਾਰ, ਆਪਣੀ ਹੱਥੀਂ ਆਪ ਵਰਤਾਈਆ। ਖਾ ਕੇ ਜਾਣ ਗੁਰੂ ਅਵਤਾਰ, ਪੀਰ ਪੈਗ਼ੰਬਰ ਖ਼ੁਸ਼ੀ ਮਨਾਈਆ। ਜ਼ਾਤ ਪਾਤ ਨਾਤਾ ਤੁਟਾ ਸੰਸਾਰ, ਸ਼ਰਅ ਵੰਡ ਨਾ ਕੋਈ ਵੰਡਾਈਆ। ਆਪਣਾ ਆਪ ਗਏ ਹਾਰ, ਬਲਹੀਣ ਦੇਣ ਦੁਹਾਈਆ। ਪੁਰਖ ਅਬਿਨਾਸ਼ੀ ਕਰੇ ਸਾਚੀ ਕਾਰ, ਕਰਤਾ ਪੁਰਖ ਕਾਰ ਕਮਾਈਆ। ਜੁਗ ਚੌਕੜੀ ਅਸੀਂ ਕੱਟ ਕੇ ਆਏ ਵਗਾਰ, ਬਣ ਵੈਗਾਰੀ ਫੇਰਾ ਪਾਈਆ। ਲਿਖ ਲਿਖ ਸੰਦੇਸ਼ਾ ਦੇਂਦੇ ਆਏ ਸੰਸਾਰ, ਕਲਮ ਸ਼ਾਹੀ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਸਾਚਾ ਖੇਲ ਸੇਵਾਦਾਰ, ਬਣ ਸੇਵਕ ਆਪ ਕਰਾਇੰਦਾ। ਭਗਤ ਭਗਵਾਨ ਇਕ ਭੰਡਾਰ, ਬਣ ਭੰਡਾਰੀ ਆਪ ਵਰਤਾਇੰਦਾ । ਏਕਾ ਘਰ ਖਾਇਣ ਗੁਰ ਅਵਤਾਰ, ਦੂਸਰ ਦਰ ਨਾ ਕੋਈ ਜਣਾਇੰਦਾ। ਇਕੋ ਦਰ ਕਰਨ ਨਿਮਸਕਾਰ, ਇਕੋ ਦਰ ਸੀਸ ਝੁਕਾਇੰਦਾ। ਏਕਾ ਬੋਲ ਸਰਬ ਜੈਕਾਰ, ਏਕਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਰਤਾਰਾ ਆਪ ਅਖਵਾਇੰਦਾ। ਸਚ ਵਰਤਾਰ ਆਪ ਕਰਤਾਰ, ਕਰਨੀ ਆਪਣੀ ਆਪ ਕਮਾਈਆ। ਇਕੋ ਵਸਤ ਦਏ ਖੁਵਾਲ, ਅਨਡਿਠ ਆਪਣੀ ਦਇਆ ਕਮਾਈਆ। ਆਪਣਾ ਕਰੇ ਹੱਲ ਸੁਆਲ, ਸੁਆਲੀ ਬਣ ਮੰਗਣ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਭੰਡਾਰ ਏਕਾ ਘਰ ਵਖਾਈਆ। ਹਰਿ ਭਗਤ ਭੰਡਾਰਾ ਦਾਲ ਰੋਟੀ, ਹਰਿ ਜੂ ਆਪਣੀ ਵੰਡ ਵੰਡਾਇੰਦਾ। ਵੇਖਣਹਾਰਾ ਚੜ੍ਹ ਕੇ ਉਪਰ ਚੋਟੀ, ਕੋਟ ਕੋਟੀ ਨਾਲ ਰਲਾਇੰਦਾ। ਸਭ ਦੇ ਵਿਚੋਂ ਕੱਢੇ ਵਾਸਨਾ ਖੋਟੀ, ਜੋ ਜਨ ਰਸਨਾ ਨਾਲ ਰਲਾਇੰਦਾ। ਅੰਤਮ ਮਿਲਾਏ ਨਿਰਮਲ ਜੋਤੀ, ਲੱਖ ਚੁਰਾਸੀ ਗੇੜ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭੰਡਾਰਾ ਆਪ ਸੁਹਾਇੰਦਾ। ਸਚ ਭੰਡਾਰਾ ਚੁਹੱਤਰ ਧਾਰ, ਦਰ ਏਕਾ ਬੰਧਨ ਪਾਈਆ। ਹਰਿਸੰਗਤ ਤੇਰਾ ਵਰਤਾਰ, ਸਤਿਗੁਰ ਬਣੇ ਸੱਚਾ ਮਾਹੀਆ। ਸੰਮਤ ਉਨੀ ਹੋ ਨਿਹਾਲ, ਨਿਰਗੁਣ ਆਪਣੀ ਦਇਆ ਕਮਾਈਆ। ਸਰਗੁਣ ਕਰੇ ਆਪ ਪ੍ਰਿਤਪਾਲ, ਸਿਰ ਆਪਣਾ ਹੱਥ ਟਿਕਾਈਆ। ਹਰਿਜਨ ਅੰਤ ਨਾ ਖਾਏ ਕਾਲ, ਕਾਲ ਗਰਾਸ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਦੇਵੇ ਝੋਲੀ ਪਾਈਆ। ਸਾਚੀ ਵਸਤ ਪਾਏ ਝੋਲੀ, ਝੂਲਾ ਆਪਣੇ ਨਾਮ ਦੁਆਇੰਦਾ। ਆਤਮ ਪਰਮਾਤਮ ਹੋਈ ਗੋਲੀ, ਸਾਚੀ ਸੇਵਾ ਇਕ ਰਖਾਇੰਦਾ। ਸੁਰਤੀ ਸ਼ਬਦੀ ਜਾਏ ਮੌਲੀ, ਮੌਲਾ ਆਪਣੇ ਘਰ ਮਿਲਾਇੰਦਾ। ਅੰਦਰ ਲੰਘ ਸੁਣਾਵੇ ਬੋਲੀ, ਰਸਨਾ ਜਿਹਵਾ ਨਾ ਕੋਈ ਹਿਲਾਇੰਦਾ। ਬਜ਼ਰ ਕਪਾਟੀ ਪਰਦਾ ਰਿਹਾ ਫੋਲੀ, ਨਾਮ ਸੰਦੇਸ਼ਾ ਹੱਥ ਉਠਾਇੰਦਾ। ਉਲਟੀ ਕਰੇ ਨਾਭੀ ਕਵਲੀ, ਕਵਲ ਨਾਭ ਆਪ ਉਲਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭੰਡਾਰਾ ਆਪ ਖੁਵਾਇੰਦਾ। ਸਚ ਭੰਡਾਰਾ ਅੰਮ੍ਰਿਤ ਰਸ, ਰਸ ਆਪਣਾ ਆਪ ਖੁਵਾਇੰਦਾ। ਗੁਰ ਅਵਤਾਰ ਇਕ ਦੂਜੇ ਦੇ ਹੋਣ ਵਸ, ਵਸੀਕਾਰ ਆਪ ਕਰਾਇੰਦਾ। ਅੱਗੋਂ ਸਾਰੇ ਕਹਿਣ ਬਸ, ਲੋਕਮਾਤ ਨਾਤਾ ਤੋੜ ਤੁੜਾਇੰਦਾ। ਤੇਰੇ ਭਗਤਾਂ ਅੰਦਰ ਬਹੀਏ ਫਸ, ਸਗਲਾ ਸੰਗ ਜਣਾਇੰਦਾ। ਜਿਨ੍ਹਾਂ ਗਵਾਵੇਂ ਤੂੰ ਸਾਹਿਬ ਜਸ, ਜਿਸ ਦੁਆਰੇ ਚਰਨ ਟਿਕਾਇੰਦਾ। ਅਸੀਂ ਮਿਲੀਏ ਹੱਸ ਹੱਸ, ਗਲਵਕੜੀ ਏਕਾ ਪਾਇੰਦਾ। ਸਾਚਾ ਮਾਰਗ
ਦੇਣਾ ਦੱਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਖਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਚਾ ਰਾਹ, ਰਹਿਬਰ ਆਪ ਜਣਾਈਆ। ਭਗਤਾਂ ਨਾਲ ਕਰੋ ਸਲਾਹ, ਸਲਾਹਗੀਰ ਆਪ ਹੋ ਜਾਈਆ। ਨਿਰਗੁਣ ਸਰਗੁਣ ਬਣੇ ਮਲਾਹ, ਬੇੜਾ ਲੋਕਮਾਤ ਚਲਾਈਆ। ਸਾਰੇ ਰਲ ਕੇ ਇਕੋ ਖਾਣਾ ਲਓ ਖਾ, ਜ਼ਾਤ ਪਾਤ ਛੂਤ ਛਾਤ ਰਹੇ ਨਾ ਰਾਈਆ। ਵੱਡਾ ਛੋਟਾ ਨਾ ਕੋਈ ਅਖਵਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਈ ਅਖਵਾਈਆ। ਸੂਰ ਗਾਂ ਉਪਰ ਹੱਥ ਨਾ ਸਕੇ ਕੋਈ ਉਠਾ, ਹਿੰਦੂ ਮੁਸਲਿਮ ਦੇਣ ਸਾਰੇ ਗਵਾਹੀਆ । ਮੁਹੰਮਦ ਅੱਗੋਂ ਸੀਸ ਝੁਕਾ, ਮੇਰੀ ਉਮਤ ਛੁਰੀ ਹੱਥ ਨਾ ਕੋਈ ਉਠਾਈਆ। ਗੋਬਿੰਦ ਦੋਏ ਜੋੜ ਮੰਗੇ ਪਨਾਹ, ਮੇਰਾ ਸਿਖ ਤੇਰੇ ਜੀਵ ਉਤੇ ਖੰਡਾ ਨਾ ਕੋਇ ਚਮਕਾਈਆ। ਮੇਰੇ ਮਿਲਣ ਦੀ ਰੱਖਣ ਭੁੱਖ, ਮੈਂ ਸਭ ਦੀ ਤ੍ਰਿਸ਼ਨਾ ਦਿਆਂ ਬੁਝਾਈਆ। ਨੌਂ ਸੌ ਚੁਰਾਨਵੇ ਚੌਕੜੀ ਰੱਖੇ ਕੁੱਖ, ਕੁੱਖ ਨਜ਼ਰ ਕਿਸੇ ਨਾ ਆਈਆ। ਇਕੋ ਵਾਰ ਮਾਤ ਜਨਮ ਦਿਤਾ ਮਾਤ ਗਰਭ ਉਲਟਾ ਰੁੱਖ, ਦਸ ਦਸ ਮਾਸ ਅਗਨ ਤਪਾਈਆ। ਕਲਜੁਗ ਅੰਤਮ ਬਣਾਏ ਆਪਣੇ ਪੁੱਤ, ਸੁਤ ਦੁਲਾਰੇ ਗੋਬਿੰਦ ਭੇਟ ਚੜ੍ਹਾਈਆ। ਸਾਰੇ ਨੇਤਰ ਵੇਖੋ ਉਠ, ਹਰਿ ਜੂ ਆਪਣੀ ਦਇਆ ਕਮਾਈਆ। ਜਿਹੜਾ ਲੁਕਿਆ ਰਿਹਾ ਸਚਖੰਡ ਦੁਆਰੇ ਸਾਚੀ ਗੁੱਠ, ਸਾਖਯਾਤ ਆਪਣਾ ਨੂਰ ਕਰੇ ਰੁਸ਼ਨਾਈਆ। ਕਿਸੇ ਕੋਲੋਂ ਨਾ ਲੈਣਾ ਪੁੱਛ, ਘਰ ਮਿਲਿਆ ਸੱਚਾ ਮਾਹੀਆ। ਆਓ ਸਾਰੇ ਦੱਸੋ ਦੁੱਖ, ਦੁਖੜੇ ਦਏ ਗਵਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਜਗਤ ਜਹਾਨੋਂ ਕੱਢੇ ਕੁੱਟ, ਨਾਮ ਖੰਡਾ ਇਕ ਚਮਕਾਈਆ। ਕੂੜੀ ਕਿਰਿਆ ਜੜ੍ਹ ਦੇਵੇ ਪੁੱਟ, ਕਲਜੁਗ ਅੰਤ ਰਹਿਣ ਨਾ ਪਾਈਆ। ਗੁਰਮੁਖਾਂ ਰਾਤੀ ਸੁਤਿਆਂ ਪਿਆਏ ਅੰਮ੍ਰਿਤ ਘੁੱਟ, ਦੁਰਮਤ ਮੈਲ ਧੁਵਾਈਆ। ਆਵਣ ਜਾਵਣ ਲੱਖ ਚੁਰਾਸੀ ਜਾਏ ਛੁੱਟ, ਛੁੱਟੀ ਸਭ ਦੇ ਕੋਲੋਂ ਦਏ ਕਰਾਈਆ । ਮਨਮੁਖ ਜੀਵ ਜਗਤ ਨਾਰ ਦੁਹਾਗਣ ਵੱਡੇ ਨੱਕ ਗੁੱਤ, ਹਰਿ ਜੂ ਬਣਿਆ ਆਪ ਕਸਾਈਆ। ਗੁਰ ਅਵਤਾਰ ਹਰਿ ਆਪਣੇ ਅੰਦਰ ਲਏ ਸੁੱਟ, ਨਾ ਕੋਈ ਸਕੇ ਬਾਹਰ ਕਢਾਈਆ। ਸਤਿਜੁਗ ਸੁਹਾਏ ਆਪਣੀ ਰੁੱਤ, ਫੱਲ ਫੁਲਵਾੜੀ ਆਪ ਮਹਿਕਾਈਆ। ਹਰਿ ਭਗਤ ਭੰਡਾਰਾ ਏਕਾ ਏਕ ਅਤੁੱਟ, ਹਰਿ ਜੂ ਆਪਣੀ ਹੱਥੀਂ ਸੇਵ ਕਮਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਭਗਤ ਤੇਰੀ ਸੁੱਖਨਾ ਰਿਹਾ ਸੁੱਖ, ਆਪਣੀ ਸੁੱਖ ਨਾ ਕਦੇ ਮੰਗਾਈਆ।
ਨੀਚੇ ਵਾਲਾ ਸ਼ਬਦ ਚਰਨ ਸਿੰਘ ਹੇਮਰਾਜ ਪੁਰ ਜ਼ਿਲਾ ਗੁਰਦਾਸਪੁਰ ਵਾਲੇ ਨੇ ਬੇਮੁਖ ਹੋ ਕੇ ਚਿਠੀ ਪਾਤਸ਼ਾਹ ਜੀ ਨੂੰ ਲਿਖੀ
੧੮ ਹਾੜ ੨੦੧੯ ਨੂੰ ਬੇਨਤੀ ਕਰ ਕੇ ਪੜਵਾਈ ਗਈ
ਸਾਚੀ ਚਿੱਠੀ ਸਤਿਗੁਰ ਤਾਜ, ਤਖ਼ਤ ਨਿਵਾਸੀ ਆਪ ਸੁਹਾਇੰਦਾ। ਜਿਸ ਅੰਤਰ ਲੁਕਿਆ ਗੁਰੂ ਮਹਾਰਾਜ, ਨਜ਼ਰ ਕਿਸੇ ਨਾ ਆਇੰਦਾ। ਜਿਸ ਕਲਮ ਸ਼ਾਹੀ ਨਾਲ ਮਾਰੀ ਆਵਾਜ਼, ਰਸਨਾ ਜਿਹਵਾ ਨਾ ਕੋਈ ਹਿਲਾਇੰਦਾ। ਕਰੇ ਖੇਲ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣੇ ਵੇਖ ਵਖਾਇੰਦਾ। ਜਿਸ ਦੇ ਪਿਛੇ ਆਪਣਾ ਕਰਦਾ ਰਿਹਾ ਕਾਜ, ਬਣ ਕਰਤਾ ਖੇਲ ਕਰਾਇੰਦਾ। ਜਿਸ ਦੇ ਪਿਛੇ ਤਾਰਿਆ ਇਕ ਜਹਾਜ਼, ਆਪਣਾ ਬੇੜਾ ਆਪ ਉਠਾਇੰਦਾ। ਤਿਸ ਰੱਖਣਹਾਰਾ ਲਾਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਖਰ ਅੱਖਰ ਨਾਲ ਪੜ੍ਹਾਇੰਦਾ। ਚਿੱਠੀ ਅੱਖਰ ਸ਼ਬਦ ਗਿਆਨ,
ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਗੁਰਮੁਖ ਗੁਰ ਗੁਰ ਕਰ ਧਿਆਨ, ਗੁਰ ਗੁਰ ਏਕਾ ਓਟ ਤਕਾਇੰਦਾ। ਦਰਦੀ ਦਰਦ ਵੰਡੇ ਆਣ, ਬੇਦਰਦ ਨਾ ਕੋਇ ਅਖਵਾਇੰਦਾ। ਭਗਤ ਭਗਵੰਤ ਮੇਲ ਦੋ ਜਹਾਨ, ਦੋਏ ਦੋਏ ਆਪਣੇ ਸੁਹਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਗੁਰਮੁਖ ਵੇਖੇ ਬਾਲ ਅਞਾਣ, ਬਾਲੀ ਬੁੱਧ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਗਿਣਾਇੰਦਾ । ਬਾਲੀ ਬੁੱਧ ਬਾਲ ਅਞਾਣਾ, ਭੇਵ ਕੋਇ ਨਾ ਰਾਈਆ। ਪੁਰਖ ਅਬਿਨਾਸ਼ੀ ਸੁਘੜ ਸਿਆਨਾ, ਭੁੱਲ ਕਦੇ ਨਾ ਜਾਈਆ। ਦਰ ਆਇਆਂ ਘਰ ਦਏ ਮਾਣਾ, ਨਿਮਾਣਿਆਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੱਖਰ ਕਰੇ ਪੜ੍ਹਾਈਆ। ਇਕੋ ਅੱਖਰ ਸੁਣਾਇਆ ਆਖਰ, ਏਕਾ ਏਕ ਜਣਾਈਆ। ਤੋੜਨਹਾਰਾ ਬਜ਼ਰ ਕਪਾਟੀ ਪੱਥਰ, ਪਾਥਰ ਆਪਣਾ ਦਏ ਟਿਕਾਈਆ। ਸੁਖ ਸੰਦੇਸ਼ਾ ਦਿਤਾ ਪਾਤਰ, ਪਤਨੀ ਗੁਰਮੁਖ ਲਏ ਬਣਾਈਆ। ਬਿਨ ਸਤਿਗੁਰ ਬਣੇ ਨਾ ਕੋਈ ਚਾਤਰ, ਜਗਤ ਚਾਤਰੀ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਚੁਕਾਈਆ। ਆਪਣਾ ਲੇਖਾ ਗੁਰਸਿਖ ਮੰਗ, ਹਰਿ ਸਤਿਗੁਰ ਆਪ ਜਣਾਇੰਦਾ। ਮਾਨਸ ਜਨਮ ਨਾ ਹੋਵੇ ਭੰਗ, ਜਿਸ ਜਨ ਆਪਣੀ ਗੋਦ ਬਹਾਇੰਦਾ। ਕਰੇ ਖੇਲ ਸੂਰਾ ਸਰਬੰਗ, ਜ਼ਿਮੀ ਅਸਮਾਨਾ ਵੇਖ ਵਖਾਇੰਦਾ। ਆਪੇ ਨੰਗੀ ਕਰਨਹਾਰਾ ਕੰਡ, ਆਪੇ ਸਿਰ ਸਮਰਥ ਹੱਥ ਟਿਕਾਇੰਦਾ। ਆਪੇ ਕਰੇ ਨਾਰ ਦੁਹਾਗਣ ਰੰਡ, ਆਪੇ ਬਣ ਬਣ ਕੰਤ ਸੇਜ ਸੁਹਾਇੰਦਾ। ਆਪੇ ਗੀਤ ਸੁਣਾਏ ਛੰਦ, ਆਪੇ ਮੁਖੜਾ ਮੁਖ ਭੁਵਾਇੰਦਾ। ਆਪੇ ਦੇਵਣਹਾਰਾ ਦੰਡ, ਹਰਿ ਆਪੇ ਸੁਖ ਉਪਜਾਇੰਦਾ। ਆਪੇ ਰੈਣ ਅਮਾਵਸ ਅੰਧੇਰੀ ਚਾੜ੍ਹੇ ਚੰਦ, ਨੂਰੋ ਨੂਰ ਆਪ ਚਮਕਾਇੰਦਾ। ਆਪੇ ਕਰੇ ਭਾਗਾਂ ਮੰਦ, ਆਪੇ ਉਜਲ ਮੁਖ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਯਾਤਰਾ ਇਕ ਵਖਾਇੰਦਾ। ਸਚ ਯਾਤਰਾ ਸਾਚੀ ਧਾਰ, ਸਾਚੇ ਸਚ ਜਣਾਈਆ। ਗੁਰਮੁਖ ਕਰੇ ਨਾ ਕੋਈ ਹੰਕਾਰ, ਪ੍ਰਭ ਦਰ ਚਲੇ ਨਾ ਕੋਇ ਚਤੁਰਾਈਆ। ਜਿਸ ਭਾਵੇ ਤਿਸ ਲਵੇ ਤਾਰ, ਡੋਬਣਹਾਰ ਸਰਬ ਲੋਕਾਈਆ। ਅੱਠੇ ਪਹਿਰ ਮੰਗੋ ਚਰਨ ਧੂੜੀ ਛਾਰ, ਮਸਤਕ ਟਿੱਕਾ ਰੇਣ ਲਗਾਈਆ। ਕੋਈ ਨਾ ਕਹੇ ਗੁਰੂ ਕਰੇ ਵਿਭਚਾਰ, ਸਤਿਗੁਰ ਵਿਭਚਾਰ ਨਾ ਕੋਇ ਕਮਾਈਆ। ਗੁਰਮੁਖ ਵੇਖੇ ਸਾਚੀ ਨਾਰ, ਆਤਮ ਸੇਜਾ ਰਿਹਾ ਹੰਢਾਈਆ। ਪਾ ਗਲਵਕੜੀ ਕਰੇ ਪਿਆਰ, ਚਤੁਰਭੁਜ ਆਪਣੀ ਭੁਜਾਂ ਰਿਹਾ ਉਠਾਈਆ। ਸੋਇਆ ਰਹੇ ਪੈਰ ਪਸਾਰ, ਨਜ਼ਰ ਕਿਸੇ ਨਾ ਆਈਆ। ਕੋਈ ਕਹੇ ਪੁਰਖ ਅਬਿਨਾਸ਼ੀ ਸੁੱਤਾ ਗ਼ਾਫ਼ਲ ਵਿਚ ਸੰਸਾਰ, ਗ਼ਫ਼ਲਤ ਵਿਚ ਕਦੇ ਨਾ ਆਈਆ। ਮਹਿਫ਼ਲ ਝੂਠੀ ਦਿਸੇ ਸੰਸਾਰ, ਜਗਤ ਸੰਸਾਰੀ ਕੰਮ ਕੋਈ ਨਾ ਆਈਆ। ਅੰਤਮ ਛੱਡ ਜਾਣ ਸਰਬ ਯਾਰ, ਯਾਰੀ ਯਾਰ ਨਾ ਕੋਈ ਨਿਭਾਈਆ। ਬਿਨ ਸਤਿਗੁਰ ਚਰਨ ਚਰਨ ਹੋਏ ਖੁਆਰ, ਖੁਆਰੀ ਕੋਈ ਨਾ ਸਕੇ ਕਟਾਈਆ। ਸਿੰਘ ਕਿਸ਼ਨ ਕੋਲੋਂ ਪੁੱਛ ਸਚ ਦੀਦਾਰ, ਜਿਸ ਕੀਤਾ ਦਰਸ ਸੱਚੇ ਮਾਹੀਆ। ਜਿਸ ਪਿਛਲਾ ਲਹਿਣਾ ਦਿਤਾ ਉਤਾਰ, ਫੜ ਬਾਹੋਂ ਮੇਲ ਮਿਲਾਈਆ। ਰਸਨਾ ਕਹੇ ਜੈ ਬੋਲ ਇਕ ਵਾਰ, ਸਾਧ ਸੰਗਤ ਨਾਲ ਰਲਾਈਆ। ਬਿਨ ਹਰਿ ਸੰਗਤ ਤੇਰਾ ਲੇਖਾ ਹਰਿ ਨਾ ਸਕੇ ਪਾੜ, ਸੰਗਤ ਦੇਵੇ ਮਾਣ ਵਡਿਆਈਆ। ਦਰ ਖਲੋਤੇ ਤੇਈ ਅਵਤਾਰ, ਨਾ ਕੋਈ ਦੇਵੇ ਅੱਗੇ ਹੋ ਗਵਾਹੀਆ। ਪੀਰ ਪੈਗ਼ੰਬਰ ਮੰਨ ਕੇ ਬੈਠੇ ਹਾਰ, ਨਿਉਂ ਨਿਉਂ ਸਯਦਾ ਸੀਸ ਝੁਕਾਈਆ। ਗੁਰ ਅਵਤਾਰ ਕਰਨ ਨਿਮਸਕਾਰ, ਗੋਬਿੰਦ ਮੁਖ ਨਾ ਕੋਇ ਵਖਾਈਆ।
ਜਿਸ ਦੁਆਰੇ ਬੈਠਾ ਨਿਹਕਲੰਕ ਨਰਾਇਣ ਨਰ ਅਵਤਾਰ, ਦੂਜਾ ਸਕੇ ਨਾ ਕੋਈ ਛੁਡਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਕੱਟਣ ਨਹੀਂ ਆਇਆ ਵਗਾਰ, ਜਨ ਭਗਤਾਂ ਆਪਣੇ ਅੰਗ ਲਗਾਈਆ। ਹਰਿ ਸੰਗਤ ਜੈਕਾਰਾ ਅਠਾਰਾਂ ਹਾੜ, ਇਕ ਅੱਠ ਬੰਧਨ ਤੁੜਾਈਆ। ਜਗਤ ਲੇਖਾ ਦੇਵੇ ਪਾੜ, ਪਾੜਾ ਜ਼ਿਮੀ ਅਸਮਾਨ ਚੁਕਾਈਆ। ਗੁਰਮੁਖ ਗੁਰ ਸਤਿਗੁਰ ਘੋੜੇ ਦੇਵੇ ਚਾੜ੍ਹ, ਕਲਜੁਗ ਡੂੰਘੀ ਖੱਡ ਲਏ ਉਠਾਈਆ। ਹਰਿਜਨ ਕਰੇ ਹਰਿ ਪਿਆਰ, ਹਰਿ ਕਾ ਪੌੜਾ ਇਕ ਵਖਾਈਆ। ਲੰਬਾ ਚੌੜਾ ਦਿਸੇ ਨਾ ਵਿਚ ਸੰਸਾਰ, ਨੇਤਰ ਨੈਣ ਨਾ ਕੋਈ ਜਣਾਈਆ। ਮਿੱਠਾ ਕੌੜਾ ਦਰ ਕਰੇ ਪਰਵਾਨ, ਨਾਮ ਪਰਵਾਨਾ ਹੱਥ ਫੜਾਈਆ। ਚਰਨ ਬਖ਼ਸ਼ੇ ਚਰਨ ਧਿਆਨ, ਚਰਨ ਕਵਲ ਚਰਨ ਸਰਨਾਈਆ। ਮੂਰਖ ਮੁਗਧ ਦਏ ਗਿਆਨ, ਅਗਿਆਨ ਅੰਧੇਰ ਮਿਟਾਈਆ। ਹਰਿ ਸਤਿਗੁਰ ਧੂੜੀ ਕਰਾਏ ਅਸ਼ਨਾਨ, ਦੁਰਮਤ ਮੈਲ ਧੁਆਈਆ। ਦਰ ਆਇਆਂ ਘਰ ਦੇਵੇ ਮਾਣ, ਨਿਮਾਣਿਆਂ ਹੋਏ ਸਹਾਈਆ। ਕੂੜੀ ਕਿਰਿਆ ਪੀਣ ਖਾਣ, ਖਾਣਾ ਪੀਣਾ ਰਸਨ ਹਲਕਾਈਆ। ਆਤਮ ਸੁਖ ਸ੍ਰੀ ਭਗਵਾਨ, ਸਾਂਤਕ ਸਤਿ ਸਤਿ ਕਰਾਈਆ। ਅੱਗੇ ਭੁੱਲ ਨਾ ਜਾਣਾ ਬਣ ਨਾਦਾਨ, ਗੁਰਸਿਖਾਂ ਹਰਿ ਜੂ ਰਿਹਾ ਸੁਣਾਈਆ। ਮਾਸ ਸ਼ਰਾਬ ਨਾ ਹੁਣ ਖਾਣਾ ਖਾਣ, ਰਸਨਾ ਰਸ ਨਾ ਕੋਈ ਵਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਰਿਹਾ ਸੁਣਾਈਆ। ਹਰਿ ਸੰਗਤ ਸੁਣ ਲਾ ਕਰ ਕੰਨ, ਹਰਿ ਹਰਿ ਆਪ ਸੁਣਾਇੰਦਾ। ਪੁਰਖ ਅਬਿਨਾਸ਼ੀ ਦੇਵਣ ਆਇਆ ਡੰਨ, ਏਕਾ ਡੰਡਾ ਹੱਥ ਉਠਾਇੰਦਾ। ਜੋ ਘੜਿਆ ਸੋ ਦੇਵੇ ਭੰਨ, ਭੰਨਣਹਾਰ ਫੇਰਾ ਪਾਇੰਦਾ। ਜੋ ਜਨ ਕਹਿਣਾ ਜਾਏ ਮੰਨ, ਤਨ ਆਪਣੇ ਚਰਨ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਇਕ ਸੁਣਾਇੰਦਾ । ਜੋ ਜਨ ਖਾਏ ਪੀਏ ਮਾਸ ਸ਼ਰਾਬ, ਹਰਿ ਜੂ ਦੇਵੇ ਆਪ ਸਜਾਈਆ। ਏਥੇ ਓਥੇ ਦਏ ਅਜ਼ਾਬ, ਅਜ਼ਮਤ ਆਪਣੇ ਹੱਥ ਰਖਾਈਆ। ਛੁਡਾ ਸਕੇ ਨਾ ਕੋਈ ਨਵਾਬ, ਪੀਰ ਪੈਗ਼ੰਬਰ ਨਾ ਕੋਈ ਸਹਾਈਆ। ਚਾਰ ਜੁਗ ਮਾਨਸ ਜਨਮ ਮਿਲੇ ਨਾ ਵਿਚ ਖ਼ੁਵਾਬ, ਜੂਨੀ ਜੂਨ ਵਿਚ ਭੁਵਾਈਆ। ਮੁਖ ਰਸਨਾ ਵਿਸ਼ਟਾ ਰੱਖੇ ਪੇਸ਼ਾਬ, ਸਾਚਾ ਰਸ ਨਾ ਕੋਈ ਚਖਾਈਆ। ਜਨਮ ਜਨਮ ਰਹੇ ਬੇਤਾਬ, ਆਬੇਹਯਾਤ ਨਾ ਕੋਈ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤ੍ਰੈਗੁਣ ਅਤੀਤਾ ਫੇਰਾ ਪਾਈਆ। ਜੇ ਕੋਈ ਰਸਨਾ ਲਾਏ ਚਾਹ, ਸਤਿਗੁਰ ਸਾਚਾ ਆਖ ਸੁਣਾਇੰਦਾ। ਵੇਖੋ ਧਰਮ ਰਾਏ ਦੇਵਣਹਾਰਾ ਫਾਹ, ਗਲ ਫਾਂਸੀ ਆਪ ਲਟਕਾਇੰਦਾ। ਲਾੜੀ ਮੌਤ ਨਾਲ ਕਰੇ ਨਕ਼ਾਹ, ਫਾਤਿਆ ਇਕੋ ਵਾਰ ਪੜ੍ਹਾਇੰਦਾ। ਸਤਿਗੁਰ ਪੂਰਾ ਫੇਰ ਨਾ ਪੁੱਛੇ ਸਲਾਹ, ਸਾਚਾ ਹੁਕਮ ਆਪ ਸੁਣਾਇੰਦਾ। ਪਿਛਲਾ ਲੇਖਾ ਏਕਾ ਵਾਰ ਲਿਆ ਪੜਵਾ, ਦੂਜੀ ਵਾਰ ਪੜਵਾਵਣ ਫੇਰ ਕੋਈ ਨਾ ਆਇੰਦਾ। ਪੁਰਖ ਅਬਿਨਾਸ਼ੀ ਫੜ ਫੜ ਦਰਵਾਜਿਉਂ ਬਾਹਰ ਦੇਵੇ ਕਢਾ, ਅੱਗੇ ਹੋ ਨਾ ਕੋਈ ਛੁਡਾਇੰਦਾ। ਗੁਰਮੁਖ ਹੋ ਜੋ ਚੋਰੀ ਚੋਰੀ ਲਾਏ ਦਾਅ, ਲੱਗਾ ਦਾਅ ਕੰਮ ਕਿਸੇ ਨਾ ਆਇੰਦਾ। ਵੀਹ ਸੌ ਵੀਹ ਬਿਕਰਮੀ ਪੰਦਰਾਂ ਕੱਤਕ ਗੁਰਮੁਖਾਂ ਨਾਲ ਆਪ ਕਰੇ ਨਕ਼ਾਹ, ਗੁਰਮੁਖ ਆਪਣੇ ਅੰਗ ਲਗਾਇੰਦਾ। ਜਿਸ ਜਨ ਰਸਨਾ ਮਾਸ ਸ਼ਰਾਬ ਚਾਹ ਲਿਆ ਲਗਾ, ਮੁਖ ਕਾਲਾ ਦਰ ਦੁਆਰਾ ਰਹਿਣ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਹੁਕਮ ਆਪਣੇ ਹੱਥ ਰਖਾਇੰਦਾ। ਸਤਾਰਾਂ ਹਾੜ ਵੀਹ ਸੌ ਉਨੀ, ਗੁਰ ਅਵਤਾਰ ਪੀਰ ਪੈਗ਼ੰਬਰ ਲੇਖਾ ਗਏ ਚੁਕਾਈਆ। ਸਭ ਦੀ ਚੋਟੀ ਹਰਿ ਜੀ ਮੁੰਨੀ, ਮੁਨੀ ਰਿਖੀ ਦੇਣ ਦੁਹਾਈਆ।
ਭਗਤ ਭਗਵਾਨ ਪੁਕਾਰ ਇਕੋ ਸੁਣੀ, ਸੁਣ ਸੁਣ ਖ਼ੁਸ਼ੀ ਮਨਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਆਦਿ ਜੁਗਾਦਿ ਗੁਣ ਗੁਣੀ, ਗੁਣਵੰਤਾ ਬੇਪਰਵਾਹੀਆ। ਭੁਵਾਵਣਹਾਰਾ ਜੂਨ ਜੂਨੀ, ਅਜੂਨੀ ਰਹਿਤ ਵੇਸ ਵਟਾਈਆ। ਸਾਚੇ ਦਰ ਨਾ ਬਣੇ ਕੋਈ ਕਾਨੂੰਨੀ, ਜਗਤ ਕਾਨੂੰਨ ਦਏ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਆਪਣਾ ਹੁਕਮ ਰੱਖੇ ਲਾ, ਲਾਸ਼ਰੀਕ ਆਪ ਜਣਾਇੰਦਾ। ਕਿਸੇ ਕੋਲੋਂ ਨਾ ਲਏ ਸਲਾਹ, ਸਲਾਹਗੀਰ ਨਾ ਕੋਈ ਰਖਾਇੰਦਾ। ਫੜ ਫੜ ਦੇਵੇ ਅੰਤ ਆਪ ਸਜ਼ਾ, ਜੋ ਗੁਰਸਿਖ ਗੁਰਮੁਖ ਹੁਕਮ ਉਲਟਾਇੰਦਾ। ਨਿਰਗੁਣ ਬੈਠਾ ਆਪ ਮਲਾਹ, ਸਰਗੁਣ ਬੇੜਾ ਪਾਰ ਕਰਾਇੰਦਾ। ਮਾਸ ਸ਼ਰਾਬ ਦਿਤੀ ਛੁਡਾ, ਪੱਲੂ ਆਪਣਾ ਆਪ ਫੜਾਇੰਦਾ। ਜੋ ਜਨ ਕਲਜੁਗ ਅੰਤਮ ਰਸਨਾ ਲਾਏ ਚਾਹ, ਤਿਸ ਆਪਣੀ ਚਾਹ ਨਾ ਕੋਈ ਰਖਾਇੰਦਾ। ਫੜ ਫੜ ਦੇਵੇ ਆਪ ਸਜ਼ਾ, ਜੋ ਗੁਰਮੁਖ ਗੁਰਸਿਖ ਹੁਕਮ ਉਲਟਾਇੰਦਾ। ਵੇਖੋ ਕਰੇ ਕੀ ਖੇਲ ਬੇਪਰਵਾਹ, ਬੇਪਰਵਾਹੀ ਆਪਣੇ ਹੱਥ ਰਖਾਇੰਦਾ। ਅੱਗੇ ਭੁੱਲ ਨਾ ਸਕੇ ਕੋਈ ਬਖ਼ਸ਼ਾ, ਪਿਛਲੀ ਭੁੱਲ ਆਪਣੇ ਲੇਖੇ ਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਲੋਕਮਾਤ ਲਏ ਪ੍ਰਗਟਾ, ਹੀਰੇ ਲਾਲ ਮਾਣਕ ਮੋਤੀ ਨਿਰਮਲ ਜੋਤੀ ਆਪ ਜਗਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋ ਜਹਾਨ ਵਖਾਏ ਇਕੋ ਸੋਟੀ, ਸੋ ਸੋਟੀ ਹੰ ਬ੍ਰਹਮ ਆਪ ਡਰਾਇੰਦਾ।